PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Punjab State Board PSEB 12th Class History Book Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Exercise Questions and Answers.

PSEB Solutions for Class 12 History Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Long Answer Type Questions

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਦੇਣ ਸੰਬੰਧੀ ਜਾਣਕਾਰੀ ਦਿਓ । (Give a brief account of the contribution of Guru Nanak Dev Ji to Sikhism.)
ਉੱਤਰ-
15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਤ ਬੜੀ ਤਰਸਯੋਗ ਸੀ । ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧਿਤ ਸਨ । ਉਹ ਹਿੰਦੂਆਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕਰਦੇ ਸਨ | ਧਰਮ ਕੇਵਲ ਇੱਕ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ । ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਖ਼ਰਾਬ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਪ੍ਰਚਲਿਤ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਅਤੇ ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨੇ ਲੋਕਾਂ ਨੂੰ ਇੱਕ ਪਰਮਾਤਮਾ ਦੀ ਪੂਜਾ ਕਰਨ, ਆਪਸੀ ਭਾਈਚਾਰੇ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਬਾਰੇ, ਸੱਚਾ ਤੇ ਪਵਿੱਤਰ ਜੀਵਨ ਬਤੀਤ ਕਰਨ ਅਤੇ ਅੰਧ-ਵਿਸ਼ਵਾਸਾਂ ਨੂੰ ਛੱਡਣ ਦਾ ਪ੍ਰਚਾਰ ਕੀਤਾ ।

ਗੁਰੂ ਜੀ ਜਿੱਥੇ ਵੀ ਗਏ ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਲੋਕਾਂ ‘ਤੇ ਡੂੰਘਾ ਪ੍ਰਭਾਵ ਪਾਇਆ । ਗੁਰੂ ਜੀ ਨੇ ਸ਼ਾਸਕ ਵਰਗ ਤੇ ਉਨ੍ਹਾਂ ਦੇ ਕਰਮਚਾਰੀਆਂ ਦੁਆਰਾ ਕੀਤੇ ਜਾ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਈ । ਉਨ੍ਹਾਂ ਨੇ ਸੰਗਤ ਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਨੀਂਹ ਰੱਖੀ । ਗੁਰੂ ਜੀ ਦੇ ਜਿਊਂਦਿਆਂ ਹੀ ਇੱਕ ਨਵਾਂ ਧਾਰਮਿਕ ਭਾਈਚਾਰਾ ਹੋਂਦ ਵਿੱਚ ਆ ਚੁੱਕਾ ਸੀ । ਗੁਰੂ ਨਾਨਕ ਦੇਵ ਜੀ ਨੇ 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਅੰਗਦ ਸਾਹਿਬ ਦੀ ਨਿਯੁਕਤੀ ਸਿੱਖ ਪੰਥ ਦੇ ਵਿਕਾਸ ਲਈ ਬੜੀ ਮਹੱਤਵਪੁਰਨ ਸਿੱਧ ਹੋਈ ।

ਪ੍ਰਸ਼ਨ 2.
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What do you mean by Udasis ? What were the aims of Guru Nanak Dev Ji’s Udasis ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What were the aims of the Udasis of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਸੀ । ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸ ਨੂੰ ਦੂਰ ਕਰਨਾ ਸੀ । ਉਹ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਸਨ ।ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਕੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਨ । ਪੁਜਾਰੀ ਵਰਗ ਜਿਸ ਦਾ ਪ੍ਰਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ, ਉਹ ਆਪ ਹੀ ਭ੍ਰਿਸ਼ਟ ਹੋ ਚੁੱਕਿਆ ਸੀ। ਜਦ ਧਰਮ ਦੇ ਠੇਕੇਦਾਰ ਆਪ ਹੀ ਹਨ੍ਹੇਰੇ ਵਿੱਚ ਭਟਕ ਰਹੇ ਹੋਣ ਤਾਂ ਆਮ ਲੋਕਾਂ ਦੀ ਸਥਿਤੀ ਬਾਰੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਲੋਕਾਂ ਨੇ ਅਣਗਿਣਤ ਦੇਵੀ-ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ । ਇਸ ਤਰ੍ਹਾਂ ਧਰਮ ਦੀ ਸੱਚੀ ਭਾਵਨਾ ਖ਼ਤਮ ਹੋ ਚੁੱਕੀ ਸੀ । ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ । ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੌਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (Give a brief account of the main Udasis of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਛੇ ਮਹੱਤਵਪੂਰਨ ਉਦਾਸੀਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of any six important Udasis of Guru Nanak Dev Ji.)
ਉੱਤਰ-
1. ਸੈਦਪੁਰ – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਹਮ ਭੋਜ ’ਤੇ ਸੱਦਾ ਦਿੱਤਾ ਪਰ ਗੁਰੂ ਸਾਹਿਬ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੁ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਤਾਲੰਬਾ – ਤਾਲੰਬਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ । ਉਸ ਨੇ ਯਾਤਰੀਆਂ ਲਈ ਆਪਣੀ ਹਵੇਲੀ ਵਿੱਚ ਇੱਕ ਮੰਦਰ ਅਤੇ ਮਸਜਿਦ ਬਣਾਈ ਹੋਈ ਸੀ । ਉਹ ਦਿਨ ਵੇਲੇ ਤਾਂ ਇਨ੍ਹਾਂ ਯਾਤਰੀਆਂ ਦੀ ਖੂਬ ਸੇਵਾ ਕਰਦਾ ਪਰ ਰਾਤ ਵੇਲੇ ਉਨ੍ਹਾਂ ਨੂੰ ਲੁੱਟ ਕੇ ਖੂਹ ਵਿੱਚ ਸੁੱਟ ਦਿੰਦਾ । ਉਹ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਨਾਲ ਵੀ ਕੁਝ ਅਜਿਹਾ ਹੀ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਪਰ ਰਾਤ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਪੜੀ ਤਾਂ ਸੱਜਣ ਠੱਗ ਗੁਰੁ ਸਾਹਿਬ ਦੇ ਚਰਨੀਂ ਪੈ ਗਿਆ | ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ ।

3. ਗੋਰਖਮਤਾ – ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ । ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ | ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ ।

4. ਹਸਨ ਅਬਦਾਲ – ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।

5. ਮੱਕਾ – ਮੁੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।

6. ਜਗਨਨਾਥ ਪੁਰੀ – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ | ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸੰਖੇਪ ਵਰਣਨ ਕਰੋ । (Give a brief account of the First Udasi of Guru Nanak Dev Ji.)
ਉੱਤਰ-
ਗੁਰੁ ਨਾਨਕ ਦੇਵ ਜੀ ਨੇ 1499 ਈ. ਦੇ ਅਖੀਰ ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ । ਇਨ੍ਹਾਂ ਯਾਤਰਾਵਾਂ ਸਮੇਂ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਰਿਹਾ ।

1. ਸੈਦਪੁਰ – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਮ ਭੋਜ ਤੇ ਸੱਦਾ ਦਿੱਤਾ ਪਰ ਗੁਰੂ ਸਾਹਿਬ ਇੱਕ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਕੁਰੂਕਸ਼ੇਤਰ – ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੌਕੇ ‘ਤੇ ਕੁਰੂਕਸ਼ੇਤਰ ਪਹੁੰਚੇ । ਇਸ ਮੌਕੇ ‘ਤੇ ਹਜ਼ਾਰਾਂ ਬਾਹਮਣ ਅਤੇ ਸਾਧੂ ਇਕੱਠੇ ਹੋਏ ਸਨ । ਗੁਰੂ ਸਾਹਿਬ ਨੇ ਬਾਹਮਣਾਂ ਨੂੰ ਸਮਝਾਇਆ ਕਿ ਸਾਨੂੰ ਫ਼ਜ਼ਲ ਦੀਆਂ ਗੱਲਾਂ ‘ਤੇ ਝਗੜਾ ਕਰਨ ਦੀ ਬਜਾਇ ਆਪਣੀ ਆਤਮਾ ਨੂੰ ਪਵਿੱਤਰ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ । ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ ।

3. ਗੋਰਖਮਤਾ-ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ । ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੁ ਸਾਹਿਬ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ ।

4. ਕਾਮਰੂਪ – ਧੁਬਰੀ ਤੋਂ ਗੁਰੂ ਨਾਨਕ ਦੇਵ ਜੀ ਕਾਮਰੂਪ (ਆਸਾਮ) ਪਹੁੰਚੇ । ਇੱਥੋਂ ਦੀ ਪ੍ਰਸਿੱਧ ਜਾਦੂਗਰਨੀ ਨੂਰਸ਼ਾਹੀ ਨੇ ਆਪਣੇ ਹੁਸਨ ਦੇ ਜਾਦੂ ਨਾਲ ਗੁਰੂ ਜੀ ਨੂੰ ਭਰਮਾਉਣ ਦਾ ਅਸਫਲ ਯਤਨ ਕੀਤਾ । ਗੁਰੂ ਜੀ ਨੇ ਉਸ ਨੂੰ ਜੀਵਨ ਦਾ ਅਸਲ ਮਨੋਰਥ ਦੱਸਿਆ ।

5. ਜਗਨਨਾਥ ਪੁਰੀ – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ । ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

6. ਲੰਕਾ – ਗੁਰੁ ਨਾਨਕ ਦੇਵ ਜੀ ਨੇ ਲੰਕਾਂ ਦੀ ਯਾਤਰਾ ਵੀ ਕੀਤੀ । ਲੰਕਾਂ ਦਾ ਸ਼ਾਸਕ ਸ਼ਿਵਨਾਥ ਗੁਰੁ ਨਾਨਕ ਦੇਵ ਜੀ ਨੂੰ ਮਿਲ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Second Udasi of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ 1513 ਈ. ਵਿੱਚ ਆਪਣੀ ਦੂਸਰੀ ਉਦਾਸੀ ਉੱਤਰ ਵੱਲ ਸ਼ੁਰੂ ਕੀਤੀ । ਇਸ ਉਦਾਸੀ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲੱਗੇ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਅੱਗੇ ਲਿਖੇ ਪ੍ਰਮੁੱਖ ਸਥਾਨਾਂ ‘ਤੇ ਗਏ-

 • ਪਹਾੜੀ ਰਿਆਸਤਾਂ – ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ ਦੇ ਦੌਰਾਨ ਮੰਡੀ, ਰਿਵਾਲਸਰ, ਜਵਾਲਾਮੁੱਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਨਾਂ ਦੀਆਂ ਰਿਆਸਤਾਂ ਵਿਚ ਜਾ ਕੇ ਪ੍ਰਚਾਰ ਕੀਤਾ । ਸਿੱਟੇ ਵਜੋਂ ਇਨ੍ਹਾਂ ਰਿਆਸਤਾਂ ਦੇ ਅਨੇਕਾਂ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ ।
 • ਕੈਲਾਸ਼ ਪਰਬਤ – ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਕੈਲਾਸ਼ ਪਰਬਤ ਪਹੁੰਚੇ । ਗੁਰੂ ਸਾਹਿਬ ਦੇ ਇੱਥੇ ਪਹੁੰਚਣ ‘ਤੇ ਸਿੱਧ ਬੜੇ ਹੈਰਾਨ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਾਰ ਵਿੱਚੋਂ ਸੱਚ ਅਲੋਪ ਹੋ ਗਿਆ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਤੇ ਝੂਠ ਦਾ ਬੋਲਬਾਲਾ ਹੈ । ਇਸ ਲਈ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ ।
 • ਲੱਦਾਖ – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲੱਦਾਖ ਪਹੁੰਚੇ । ਇੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਪੈਰੋਕਾਰ ਬਣ ਗਏ ।
 • ਕਸ਼ਮੀਰ – ਕਸ਼ਮੀਰ ਵਿੱਚ ਸਥਿਤ ਮ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਬ੍ਰਹਮ ਦਾਸ ਨਾਲ ਕਾਫ਼ੀ ਲੰਬਾ ਧਾਰਮਿਕ ਵਾਦ-ਵਿਵਾਦ ਹੋਇਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮੁਕਤੀ ਖ਼ਾਲੀ ਵੇਦਾਂ ਅਤੇ ਰਾਮਾਇਣ ਆਦਿ ਨੂੰ ਪੜ੍ਹਨ ਨਾਲ ਨਹੀਂ ਬਲਕਿ ਉਨ੍ਹਾਂ ਵਿੱਚ ਦਿੱਤੀਆਂ ਗੱਲਾਂ ‘ਤੇ ਅਮਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ।
 • ਹਸਨ ਅਬਦਾਲ – ਗੁਰੁ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
 • ਸਿਆਲਕੋਟ – ਸਿਆਲਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਸੰਤ ਹਮ ਸ ਨਾਲ ਲਿਆ ਸੀ । ਪਰ ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਨਿਰਣਾ ਬਦਲ ਦਿੱਤਾ । ਇਸ ਘਟਨਾ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਸੰਖੇਪ ਵੇਰਵਾ ਦਿਉ । (Give a brief account of the Third Udasi of Guru Nanak Dev Ji .)
ਉੱਤਰ-
ਗੁਰੂ ਨਾਨਕ ਦੇਵ ਜੀ ਨੇ 1517 ਈ. ਦੇ ਆਖੀਰ ਵਿੱਚ ਆਪਣੀ ਤੀਸਰੀ ਉਦਾਸੀ ਸ਼ੁਰੂ ਕੀਤੀ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ । ਇਸ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਹੇਠ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

 • ਮੁਲਤਾਨ – ਮੁਲਤਾਨ ਵਿੱਚ ਬਹੁਤ ਸਾਰੇ ਸੂਫ਼ੀ ਸੰਤ ਰਹਿੰਦੇ ਸਨ । ਮੁਲਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਹੋਈ । ਸ਼ੇਖ਼ ਬਹਾਉੱਦੀਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ।
 • ਮੱਕਾ – ਮੁੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਕਿਹਾ ਜਾਂਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਦੂਜੇ ਪਾਸੇ ਘੁਮਾਉਣੇ ਸ਼ੁਰੂ ਕੀਤੇ ਤਾਂ ਮਹਿਰਾਬ ਵੀ ਉਸ ਪਾਸੇ ਘੁੰਮਣ ਲੱਗ ਪਿਆ । ਇਹ ਵੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।
 • ਮਦੀਨਾ – ਮੱਕੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਦੀਨਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ । ਇੱਥੇ ਗੁਰੂ ਸਾਹਿਬ ਦਾ ਇਮਾਮ ਆਜਿਮ ਨਾਲ ਵਿਚਾਰ-ਵਟਾਂਦਰਾ ਹੋਇਆ ।
 • ਬਗ਼ਦਾਦ – ਬਗਦਾਦ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ । ਉਹ ਗੁਰੂ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।
 • ਸੈਦਪੁਰ – ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਅਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਸਾਹਿਬ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਸ ਨੇ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।
 • ਪਿਸ਼ਾਵਰ – ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਦੌਰਾਨ ਪਿਸ਼ਾਵਰ ਵੀ ਗਏ । ਇੱਥੇ ਉਹ ਜੋਗੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਧਰਮ ਦਾ ਅਸਲੀ ਮਾਰਗ ਸਮਝਾਇਆ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the teachings of Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਸੰਖੇਪ ਵਿੱਚ ਵਰਣਨ ਕਰੋ । (Briefly describe the teachings of Guru Nanak Dev Ji.)
ਉੱਤਰ-

 • ਪਰਮਾਤਮਾ ਦਾ ਸਰੂਪ – ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ।ਉਨ੍ਹਾਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ ।
 • ਮਾਇਆ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਵਿਅਕਤੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ-ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ । ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।
 • ਜਾਤੀ ਪ੍ਰਥਾ ਦਾ ਖੰਡਨ – ਉਸ ਸਮੇਂ ਦਾ ਹਿੰਦੂ ਸਮਾਜ ਨਾ ਕੇਵਲ ਚਾਰ ਮੁੱਖ ਜਾਤਾਂ ਬਲਕਿ ਅਨੇਕਾਂ ਹੋਰ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਕਰਦੇ ਸਨ | ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਫੈਲ ਚੁੱਕੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਗੁਰੂ ਸਾਹਿਬ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।
 • ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ – ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ । ਗੁਰੂ ਨਾਨਕ ਸਾਹਿਬ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਇਸਤਰੀਆਂ ਦੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਉਠਾਈ ।
 • ਗੁਰੂ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ । ਉਨ੍ਹਾਂ ਅਨੁਸਾਰ ਗੁਰੁ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਨੁੱਖ ਨੂੰ ਹਨੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ ਵੱਲ ਲਿਆਉਂਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ।
 • ਹੁਕਮ – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਹੁਕਮ ਕਾਰਨ ਹੀ ਮਨੁੱਖ ਨੂੰ ਸੁਖ-ਦੁੱਖ ਪ੍ਰਾਪਤ ਹੁੰਦੇ ਸਨ । ਜਿਹੜਾ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ? (What was Guru Nanak’s concept of God ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦੇ ਸਰੂਪ ਸੰਬੰਧੀ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

 • ਪਰਮਾਤਮਾ ਇੱਕ ਹੈ – ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਲਿਖਤਾਂ ਵਿੱਚ ਵਾਰ-ਵਾਰ ਪਰਮਾਤਮਾ ਦੇ ਇੱਕ ਹੋਣ ‘ਤੇ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ, ਉਸ ਦੀ ਰੱਖਿਆ ਤੇ ਉਸ ਨੂੰ ਖ਼ਤਮ ਕਰ ਸਕਦਾ ਹੈ । ਦੇਵੀ-ਦੇਵਤੇ ਸੈਂਕੜੇ ਤੇ ਹਜ਼ਾਰਾਂ ਹਨ ਪਰ ਪਰਮਾਤਮਾ ਇੱਕ ਹੈ । ਪਰਮਾਤਮਾ ਨੂੰ ਕਈ ਨਾਂਵਾਂ ਜਿਵੇਂ ਹਰੀ, ਗੋਪਾਲ, ਅੱਲ੍ਹਾ, ਖ਼ੁਦਾ, ਰਾਮ ਤੇ ਸਾਹਿਬ ਆਦਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
 • ਨਿਰਗੁਣ ਅਤੇ ਸਗੁਣ-ਪਰਮਾਤਮਾ ਦੇ ਦੋ ਰੂਪ ਹਨ ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ । ਪਹਿਲਾਂ ਜਦੋਂ ਪਰਮਾਤਮਾ ਦਾ ਨਿਰਗੁਣ ਸਰੂਪ ਸੀ । ਫਿਰ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ । ਇਸ ਰਚਨਾ ਰਾਹੀਂ ਪਰਮਾਤਮਾ ਨੇ ਆਪਣਾ ਰੂਪਮਾਨ ਕੀਤਾ । ਇਹ ਪਰਮਾਤਮਾ ਦਾ ਸਗੁਣ ਸਰੂਪ ਹੈ ।
 • ਰਚਣਹਾਰ, ਪਾਲਣਹਾਰ ਅਤੇ ਨਾਸ਼ਵਾਨ-ਪਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ, ਪਰਮਾਤਮਾ ਦੇ ਜਦ ਮਨ ਵਿੱਚ ਆਇਆ, ਉਸ ਨੇ ਇਸ ਸੰਸਾਰ ਦੀ ਰਚਨਾ ਕੀਤੀ । ਉਹ ਹੀ ਇਸ ਦੀ ਪਾਲਣਾ ਕਰਦਾ ਹੈ, ਉਹ ਜਦ ਚਾਹੇ ਇਸ ਦਾ ਨਾਸ਼ ਕਰ ਸਕਦਾ ਹੈ ।
 • ਸਰਵ-ਸ਼ਕਤੀਮਾਨ-ਗੁਰੁ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ ।ਉਹ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ । ਉਸ ਦੀ ਮਰਜ਼ੀ ਦੇ ਖਿਲਾਫ਼ ਕੁਝ ਨਹੀਂ ਹੋ ਸਕਦਾ । ਜੇ ਪਰਮਤਾਮਾ ਚਾਹੇ ਤਾਂ ਉਹ ਭਿਖਾਰੀ ਨੂੰ ਵੀ ਤਖ਼ਤ ‘ਤੇ ਬਿਠਾ ਸਕਦਾ ਹੈ ਅਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ ।
 • ਹਮੇਸ਼ਾਂ ਰਹਿਣ ਵਾਲਾ-ਪਰਮਾਤਮਾ ਦੁਆਰਾ ਰਚੀ ਹੋਈ ਦੁਨੀਆ ਨਾਸ਼ਵਾਨ ਹੈ । ਇਹ ਅਸਥਿਰ ਹੈ । ਪਰਮਾਤਮਾ ਹਮੇਸ਼ਾਂ ਰਹਿਣ ਵਾਲਾ ਹੈ । ਉਹ ਆਵਾਗੌਣ ਤੇ ਮੌਤ ਦੇ ਚੱਕਰਾਂ ਤੋਂ ਮੁਕਤ ਹੈ ।
 • ਪਰਮਾਤਮਾ ਦੀ ਮਹਾਨਤਾ-ਗੁਰੁ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਹੈ ।ਉਸ ਦੀ ਮਹਾਨਤਾ ਦਾ ਵਰਣਨ ਕਰਨਾ ਨਾ ਮੁਮਕਿਨ ਹੈ । ਉਹ ਕੀ ਦੇਖਦਾ ਅਤੇ ਸੁਣਦਾ ਹੈ, ਉਸ ਦਾ ਗਿਆਨ ਕਿੰਨਾ ਹੈ, ਉਹ ਕਿੰਨਾ ਦਿਆਲ ਹੈ ਅਤੇ ਉਸ ਦੁਆਰਾ ਦਿੱਤੇ ਤੋਹਫ਼ਿਆਂ ਸੰਬੰਧੀ ਵਰਣਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਮਹਾਨ ਹੈ । ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਕਰਨਾ ਇੱਕ ਮੂਰਖਤਾ ਵਾਲੀ ਗੱਲ ਹੈ । ਇਹ ਪਰਮਾਤਮਾ ਅੱਗੇ ਉਸੇ ਤਰ੍ਹਾਂ ਹਨ ਜਿਵੇਂ ਸੂਰਜ ਅੱਗੇ ਇੱਕ ਛੋਟਾ ਜਿਹਾ ਤਾਰਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਹੈ ? (What was Guru Nanak Dev Ji’s concept of Maya ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਆਦਮੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ | ਮਨਮੁਖ ਵਿਅਕਤੀ ਰਚਨਹਾਰ ਤੇ ਉਸ ਦੀ ਰਚਨਾ ਦੇ ਅੰਤਰ ਨੂੰ ਨਹੀਂ ਸਮਝ ਸਕਦਾ । ਗੁਰੂ ਨਾਨਕ ਦੇਵ ਜੀ ਨੇ ਮਾਇਆ ਨੂੰ ਸੱਪਣੀ, ਮਾਇਆ ਸਮਤਾ ਮੋਹਿਣੀ, ਮਾਇਆ ਮੋਹ, ਤ੍ਰਿਕੁਟੀ ਅਤੇ ਸੂਹਾ ਰੰਗ ਆਦਿ ਦੇ ਨਾਵਾਂ ਨਾਲ ਸੱਦਿਆ ਹੈ । ਮਾਇਆ ਜਿਸ ਨਾਲ ਉਹ ਇੰਨਾ ਪਿਆਰ ਕਰਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਨਹੀਂ ਜਾਂਦੀ (ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ । ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਸੋਨਾ-ਚਾਂਦੀ ਆਦਿ ਇਕੱਠਾ ਕਰਕੇ ਸੋਚਦਾ ਹੈ ਕਿ ਉਹ ਦੁਨੀਆਂ ਦਾ ਬਹੁਤ ਵੱਡਾ ਵਿਅਕਤੀ ਬਣ ਗਿਆ ਹੈ ਪਰ ਅਸਲ ਵਿੱਚ ਉਹ ਵਿਅਕਤੀ ਆਪਣੇ ਜੀਵਨ ਲਈ ਜ਼ਹਿਰ ਇਕੱਠਾ ਕਰ ਰਿਹਾ ਹੈ । ਇਸ ਤਰ੍ਹਾਂ ਉਹ ਦੁਵਿਧਾ ਵਿੱਚ ਫਸ ਕੇ ਆਪਣੇ ਜੀਵਨ ਦਾ ਨਾਸ਼ ਕਰ ਲੈਂਦਾ ਹੈ । ਸੰਖੇਪ ਵਿੱਚ ਮਾਇਆ ਮਨੁੱਖ ਦੀਆਂ ਖੁਸ਼ੀਆਂ ਦਾ ਸੋਮਾ ਨਹੀਂ ਸਗੋਂ ਉਸ ਦੇ ਦੁੱਖਾਂ ਦਾ ਸੋਮਾ ਹੈ । ਜੋ ਵਿਅਕਤੀ ਮਾਇਆ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਕੋਈ ਸਥਾਨ ਨਹੀਂ ਮਿਲਦਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਗੁਰੂ ਦਾ ਕੀ ਮਹੱਤਵ ਹੈ ? (What is the importance of ‘Guru’ in Guru Nanak Dev Ji’s teachings ?)
ਜਾਂ
ਗੁਰੂ ਨਾਨਕ ਦੇਵ ਜੀ ਦੇ ‘ਗੁਰੂ’ ਸੰਬੰਧੀ ਕੀ ਵਿੱਚਾਰ ਸਨ ? (What was the concept of ‘Guru’ of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਮੰਨਦੇ ਹਨ । ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਾਇਆ ਦੇ ਮੋਹ ਤੇ ਹਉਮੈ ਦੇ ਰੋਗ ਨੂੰ ਦੂਰ ਕਰਦਾ ਹੈ । ਉਹ ਹੀ ਨਾਮ ਤੇ ਸ਼ਬਦ ਦੀ ਅਰਾਧਨਾ ਦੁਆਰਾ ਭਗਤੀ ਦੇ ਮਾਰਗ ਉੱਤੇ ਚੱਲਣ ਦਾ ਢੰਗ ਦੱਸਦਾ ਹੈ। ਗੁਰੂ ਬਿਨਾਂ ਭਗਤੀ ਤੇ ਗਿਆਨ ਸੰਭਵ ਨਹੀਂ ਹੁੰਦਾ । ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਉਂਦਾ ਹੈ । ਗੁਰੂ ਹੀ ਹਨੇਰੇ ਅਗਿਆਨਤਾ ਤੋਂ ਪ੍ਰਕਾਸ਼ (ਗਿਆਨ ਵੱਲ ਲਿਆਉਂਦਾ ਹੈ । ਉਹ ਹਰੇਕ ਅਸੰਭਵ ਕੰਮ ਨੂੰ ਸੰਭਵ ਬਣਾ ਸਕਦਾ ਹੈ । ਇਸ ਲਈ ਉਸ ਦੇ ਮਿਲਣ ਨਾਲ ਹੀ ਮਨੁੱਖ ਦੀ ਜੀਵਨ-ਧਾਰਾ ਬਦਲ ਜਾਂਦੀ ਹੈ । ਉਹ ਸਦਾ ਨਿਰਵੈਰ ਰਹਿੰਦਾ ਹੈ । ਦੋਸਤ ਅਤੇ ਦੁਸ਼ਮਣ ਉਸ ਲਈ ਇੱਕ ਹਨ । ਜੇਕਰ ਕੋਈ ਦੁਸ਼ਮਣ ਵੀ ਉਸ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਉਸ ਨੂੰ ਮੁਆਫ਼ ਕਰ ਦਿੰਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ । ਇਹ ਗੱਲ ਇੱਥੇ ਵਿਸ਼ੇਸ਼ ਵਰਣਨਯੋਗ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਗੁਰੂ ਜੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਕਿਸੇ ਮਨੁੱਖੀ ਗੁਰੂ ਤੋਂ ਨਹੀਂ ਹੈ | ਸੱਚਾ ਗੁਰੂ ਤਾਂ ਪਰਮਾਤਮਾ ਆਪ ਹੈ ਜੋ ਸ਼ਬਦ ਰਾਹੀਂ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 11.
ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ‘ ਸਿੱਖ ਜੀਵਨ ਜਾਚ ਦਾ ਆਧਾਰ ਹੈ । ਵਰਣਨ ਕਰੋ । (“Remembering Divine Name, Do the honest labour and Sharing with the Needy’ are the basis of the Sikh way of life. Discuss.)
ਉੱਤਰ-
‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ਹਨ ।

1.ਨਾਮ ਜਪੋ – ਸਿੱਖ ਪੰਥ ਵਿੱਚ ਨਾਮ ਜਪਣ ਜਾਂ ਸਿਮਰਨ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਗੁਰਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਕਿ ਨਾਮ ਸਿਮਰਨ ਨਾਲ ਜਿੱਥੇ ਮਨ ਦੇ ਵਿਕਾਰ ਦੂਰ ਹੁੰਦੇ ਹਨ ਉੱਥੇ ਇਹ ਨਿਰਮਲ ਹੋ ਜਾਂਦਾ ਹੈ । ਇਸ ਕਾਰਨ ਮਨੁੱਖ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ । ਨਾਮ ਸਿਮਰਨ ਨਾਲ ਮਨੁੱਖ ਦੇ ਸਾਰੇ ਕਾਰਜ ਸਹਿਜ ਸੁਭਾਵਿਕ ਹੀ ਹੁੰਦੇ ਚਲੇ ਜਾਂਦੇ ਹਨ ਕਿਉਂਕਿ ਅਕਾਲ ਪੁਰਖ ਆਪ ਉਸ ਦੇ ਸਾਰੇ ਕੰਮਾਂ ਵਿੱਚ ਸਹਾਇਕ ਹੁੰਦਾ ਹੈ । ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਵਿਅਰਥ ਹੈ।

2. ਕਿਰਤ ਕਰੋ – ਕਿਰਤ ਤੋਂ ਭਾਵ ਹੈ ਹੱਕ ਦੀ ਕਮਾਈ ਕਰਨਾ । ਕਿਰਤ ਕਰਨਾ ਅਤਿ ਜ਼ਰੂਰੀ ਹੈ । ਇਹ ਪਰਮਾਤਮਾ ਦਾ ਹੁਕਮ ਹੈ । ਅਸੀਂ ਰੋਜ਼ਾਨਾ ਵੇਖਦੇ ਹਾਂ ਕਿ ਸੰਸਾਰ ਦਾ ਹਰ ਜੀਵ-ਜੰਤੁ ਕਿਰਤ ਕਰ ਕੇ ਆਪਣਾ ਪੇਟ ਪਾਲ ਰਿਹਾ ਹੈ । ਮਨੁੱਖ ਲਈ ਕਿਰਤ ਕਰਨੀ ਸਭ ਤੋਂ ਵਧੇਰੇ ਜ਼ਰੂਰੀ ਹੈ ਕਿਉਂ ਜੋ ਉਹ ਸਾਰੇ ਜੀਵਾਂ ਦਾ ਸਰਦਾਰ ਹੈ । ਜੋ ਵਿਅਕਤੀ ਕਿਰਤ ਨਹੀਂ ਕਰਦਾ ਉਹ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਨਹੀਂ ਰੱਖ ਸਕਦਾ । ਅਜਿਹਾ ਵਿਅਕਤੀ ਅਸਲ ਵਿੱਚ ਉਸ ਪਰਮਾਤਮਾ ਦੇ ਖਿਲਾਫ਼ ਗੁਨਾਹ ਕਰਦਾ ਹੈ ।

3. ਵੰਡ ਛਕੋ – ਸਿੱਖ ਧਰਮ ਵਿੱਚ ਵੰਡ ਛਕਣ ਦੇ ਸਿਧਾਂਤ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਹੈ । ਵੰਡ ਛਕਣ ਤੋਂ ਭਾਵ ਹੈ ਲੋੜਵੰਦਾਂ ਨੂੰ ਵੰਡਣਾ । ਸਿੱਖ ਧਰਮ ਖਾ ਕੇ ਪਿੱਛੋਂ ਵੰਡਣ ਦੀ ਨਹੀਂ, ਸਗੋਂ ਵੰਡ ਕੇ ਪਿੱਛੋਂ ਖਾਣ ਦੀ ਸਿੱਖਿਆ ਦਿੰਦਾ ਹੈ । ਇਸ ਵਿਚ ਦੂਸਰਿਆਂ ਨੂੰ ਵੀ ਆਪਣਾ ਭਰਾ-ਭੈਣ ਸਮਝਣ ਅਤੇ ਉਨ੍ਹਾਂ ਨੂੰ ਪਹਿਲਾਂ ਵੰਡਣ ਦੀ ਪ੍ਰੇਰਣਾ ਦਿੱਤੀ ਗਈ ਹੈ । ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ,

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

ਦਾਨ ਦੇਣਾ ਜਾਂ ਵੰਡ ਕੇ ਖਾਣਾ ਉਹੀ ਯੋਗ ਤੇ ਸਫਲ ਹੈ ਜੋ ਮਿਹਨਤ ਦੀ ਕਮਾਈ ਕਰ ਕੇ ਦਿੱਤਾ ਜਾਵੇ । ਸਿੱਖ ਧਰਮ ਵਿਚ ਦਸਵੰਧ ਦੇਣ ਦਾ ਹੁਕਮ ਹੈ । ਇਸ ਦਾ ਭਾਵ ਇਹ ਹੈ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੋਕ ਭਲਾਈ ਦੇ ਕੰਮਾਂ ‘ਤੇ ਖ਼ਰਚ ਕਰਨਾ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about women ?)
ਉੱਤਰ-
ਗੁਰੁ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਜਿਵੇਂ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਅਤੇ ਤਲਾਕ ਪ੍ਰਥਾ ਆਦਿ ਪ੍ਰਚਲਿਤ ਸਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਕੁਰੀਤੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਸਮਾਜ ਵਿੱਚ ਇਸਤਰੀਆਂ ਦਾ ਆਦਰ ਸਤਿਕਾਰ ਵਧਾਉਣ ਲਈ ਇੱਕ ਜ਼ੋਰਦਾਰ ਮੁਹਿੰਮ ਚਲਾਈ । ਉਨ੍ਹਾਂ ਨੇ ਬਾਲ ਵਿਆਹ, ਬਹੁ-ਵਿਆਹ, ਪਰਦਾ ਪ੍ਰਥਾ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ । ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ । ਇਸ ਸੰਬੰਧੀ ਗੁਰੁ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ । ਗੁਰੂ ਜੀ ਦਾ ਕਹਿਣਾ ਸੀ ਕਿ ਸਾਨੂੰ ਕਦੇ ਵੀ ਕਿਸੇ ਇਸਤਰੀ ਨੂੰ ਜੋ ਕਿ ਮਹਾਨ ਸਮਰਾਟਾਂ ਨੂੰ ਜਨਮ ਦਿੰਦੀ ਹੈ, ਮਾੜਾ ਨਹੀਂ ਕਹਿਣਾ ਚਾਹੀਦਾ । ਉਹ ਇਸਤਰੀਆਂ ਨੂੰ ਸਿੱਖਿਆ ਦਿੱਤੇ ਜਾਣ ਦੇ ਹੱਕ ਵਿੱਚ ਸਨ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤੇ ਮਹੱਤਵ ਕੀ ਸਨ ? (What was the social meaning and significance of Guru Nanak Dev Ji’s message ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਬੜੇ ਮਹੱਤਵਪੂਰਨ ਸਨ ਉਨ੍ਹਾਂ ਦਾ ਸੰਦੇਸ਼ ਹਰੇਕ ਲਈ ਸੀ । ਕੋਈ ਵੀ ਇਸਤਰੀ-ਪੁਰਸ਼ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ ਨੂੰ ਅਪਣਾ ਸਕਦਾ ਸੀ । ਮੁਕਤੀ ਦਾ ਮਾਰਗ ਸਭ ਲਈ ਖੁੱਲ੍ਹਾ ਸੀ । ਗੁਰੂ ਜੀ ਨੇ ਸਮਾਜਿਕ ਸਮਾਨਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ( ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਤੇ ਪੰਗਤ (ਲੰਗਰ) ਨਾਂ ਦੀਆਂ ਦੋ ਸੰਸਥਾਵਾਂ ਚਲਾਈਆਂ | ਲੰਗਰ ਤਿਆਰ ਕਰਨ ਸਮੇਂ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਸ਼ਾਸਕਾਂ ਵਿੱਚ ਪ੍ਰਚਲਿਤ ਅਨਿਆਂ ਦੀ ਨੀਤੀ ਅਤੇ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ । ਸ਼ਾਸਕ ਵਰਗ ਦੇ ਨਾਲ-ਨਾਲ ਗੁਰੂ ਜੀ ਨੇ ਅੱਤਿਆਚਾਰੀ ਸਰਕਾਰੀ ਕਰਮਚਾਰੀਆਂ ਦੀ ਵੀ ਆਲੋਚਨਾ ਕੀਤੀ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਸਮਾਜ ਨੂੰ ਇੱਕ ਨਵਾਂ ਸਰੂਪ ਦੇਣ ਦਾ ਉਪਰਾਲਾ ਕੀਤਾ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ । ਇਸ ਦੀ ਵਿਆਖਿਆ ਕਰੋ । (Guru Nanak Dev Ji was a great poet and musician. Explain.)
ਉੱਤਰ-
ਗੁਰੁ ਨਾਨਕ ਦੇਵ ਜੀ ਨਾ ਕੇਵਲ ਇੱਕ ਧਾਰਮਿਕ ਮਹਾਂਪੁਰਖ ਹੀ ਸਨ ਸਗੋਂ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ ।ਉਨ੍ਹਾਂ ਦੀਆਂ ਕਵਿਤਾਵਾਂ ਇੰਨੀਆਂ ਉੱਚ-ਕੋਟੀ ਦੀਆਂ ਹਨ ਕਿ ਇਨ੍ਹਾਂ ਦੇ ਮੁਕਾਬਲੇ ਦੀਆਂ ਕਵਿਤਾਵਾਂ ਵਿਸ਼ਵ ਪੱਧਰ ਦੇ ਸਾਹਿਤ ਵਿੱਚ ਵੀ ਬਹੁਤ ਘੱਟ ਹਨ । ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਬਹੁਤ ਸੋਹਣੇ ਢੰਗ ਨਾਲ ਵਰਣਨ ਕੀਤਾ ਹੈ । ਇਨ੍ਹਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਬਹੁਤ ਉੱਚ ਪੱਧਰੀ ਵਰਤੋਂ ਕੀਤੀ ਗਈ ਹੈ । ਗੁਰੂ ਨਾਨਕ ਸਾਹਿਬ ਬੜੇ ਸੰਖੇਪ ਸ਼ਬਦਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਹਨ । ਗੁਰੂ ਸਾਹਿਬ ਦੀਆਂ ਇਹ ਕਵਿਤਾਵਾਂ ਪੰਜਾਬੀ ਸਾਹਿਤ ਨੂੰ ਅਨਮੋਲ ਦੇਣ ਹਨ ! ਗੁਰੁ ਨਾਨਕ ਸਾਹਿਬ ਪਹਿਲੇ ਅਜਿਹੇ ਸੁਧਾਰਕ ਸਨ ਜਿਨ੍ਹਾਂ ਨੇ ਆਪਣੇ ਉਪਦੇਸ਼ਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਸੰਗੀਤ ਦੀ ਵਰਤੋਂ ਕੀਤੀ ।ਉਹ ਕਈ ਤਰ੍ਹਾਂ ਦੇ ਰਾਗਾਂ ਤੋਂ ਜਾਣੂ ਸਨ । ਉਨ੍ਹਾਂ ਦਾ ਕੀਰਤਨ ਸੁਣ ਕੇ ਵੱਡੇ-ਵੱਡੇ ਪਾਪੀ ਵੀ ਚਰਨੀਂ ਪੈ ਜਾਂਦੇ ਸਨ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਨਾਲੋਂ ਕਿਵੇਂ ਵੱਖਰੀਆਂ ਸਨ ? (How far were the teachings of Guru Nanak different from the Bhakti reformers ?)
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਤੋਂ ਕਈ ਪੱਖਾਂ ਵਿੱਚ ਵੱਖਰੀਆਂ ਸਨ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ । ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰ ਸਕਦਾ । ਭਗਤੀ ਸੁਧਾਰਕਾਂ ਨੇ ਕ੍ਰਿਸ਼ਨ ਅਤੇ ਰਾਮ ਨੂੰ ਪਰਮਾਤਮਾ ਦਾ ਅਵਤਾਰ ਦੱਸਿਆ । ਗੁਰੂ ਨਾਨਕ ਸਾਹਿਬ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਸਨ ਜਦਕਿ ਭਗਤੀ ਸੁਧਾਰਕਾਂ ਦਾ ਇਸ ਵਿੱਚ ਪੂਰਨ ਵਿਸ਼ਵਾਸ ਸੀ । ਗੁਰੂ ਨਾਨਕ ਸਾਹਿਬ ਨੇ ਸਿੱਖ ਮਤ ਦਾ ਪ੍ਰਚਾਰ ਕਰਨ ਲਈ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਗੁਰਗੱਦੀ ਨੂੰ ਕਾਇਮ ਰੱਖਿਆ । ਦੂਜੇ ਪਾਸੇ ਬਹੁਤ ਘੱਟ ਭਗਤੀ ਸੁਧਾਰਕਾਂ ਨੇ ਗੁਰਗੱਦੀ ਦਾ ਸਿਲਸਿਲਾ ਕਾਇਮ ਰੱਖਿਆ । ਸਿੱਟੇ ਵਜੋਂ ਹੌਲੀ-ਹੌਲੀ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ । ਗੁਰੂ ਨਾਨਕ ਸਾਹਿਬ ਹਿਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ । ਭਗਤੀ ਸੁਧਾਰਕ ਹਿਸਥ ਜੀਵਨ ਨੂੰ ਮੁਕਤੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਦੱਸਦੇ ਸਨ । ਗੁਰੂ ਨਾਨਕ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ । ਇਨ੍ਹਾਂ ਵਿੱਚ ਬਿਨਾਂ ਕਿਸੇ ਜਾਤਪਾਤ ਦੇ ਵਿਤਕਰੇ ਦੇ ਹਰ ਕੋਈ ਪੁਰਸ਼, ਇਸਤਰੀ ਜਾਂ ਬੱਚੇ ਸ਼ਾਮਲ ਹੋ ਸਕਦੇ ਸਨ । ਭਗਤੀ ਸੁਧਾਰਕਾਂ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ । ਗੁਰੂ ਨਾਨਕ ਸਾਹਿਬ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਨਹੀਂ ਸਮਝਦੇ ਸਨ । ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਲੋਕਾਂ ਦੀ ਆਮ ਭਾਸ਼ਾ ਪੰਜਾਬੀ ਵਿੱਚ ਕੀਤਾ । ਬਹੁਤੇ ਭਗਤੀ ਸੁਧਾਰਕ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਦਾ ਦਰਜਾ ਦਿੰਦੇ ਸਨ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖ਼ੀਰਲੇ 18 ਵਰੇ ਕਿੱਥੇ ਤੇ ਕਿਵੇਂ ਬਤੀਤ ਕੀਤੇ ? . (How and where did Guru Nanak Dev Ji spend last 18 years of his life ?)
ਉੱਤਰ-
1521 ਈ. ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ (ਭਾਵ ਈਸ਼ਵਰ ਦਾ ਨਗਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇਸੇ ਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ ।ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦੀ ਸੀ । ਇਸ ਸੰਗਤ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਹਰ ਇਸਤਰੀ-ਪੁਰਸ਼ ਨੂੰ ਸ਼ਾਮਲ ਹੋਣ ਦਾ ਅਧਿਕਾਰ ਸੀ । ਇਸ ਵਿੱਚ ਕੇਵਲ ਇੱਕ ਅਕਾਲ-ਪੁਰਖ ਦੇ ਨਾਮ ਦਾ ਜਾਪ ਹੁੰਦਾ ਸੀ । ਪੰਗਤ ਤੋਂ ਭਾਵ ਸੀ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਲੰਗਰ ਵਿੱਚ ਜਾਤ-ਪਾਤ ਜਾਂ ਧਰਮ ਆਦਿ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ ।ਇਹ ਦੋਵੇਂ ਸੰਸਥਾਵਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨ ਵਿੱਚ ਸਹਾਇੱਕ ਸਿੱਧ ਹੋਈਆਂ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ। ਗੁਰੂ ਸਾਹਿਬ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ ਸਾਹਿਬ, ਵਾਰ ਮਾਝ, ਆਸਾ ਦੀ ਵਾਰ, ਸਿਧ ਗੋਸ਼ਟਿ, ਵਾਰ ਮਲਾਰ, ਬਾਰਾਹ ਮਾਹ ਅਤੇ ਪੱਟੀ ਆਦਿ ਹਨ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਨਾਨਕ ਦੇਵ ਜੀ ਦਾ ਜੀਵਨ (Life of Guru Nanak Dev Ji).

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief account of life of Guru Nanak Dev Ji.)
ਉੱਤਰ-
ਸਿੱਖ ਪੰਥ ਦੇ ਮੋਢੀ ਗੁਰੁ ਨਾਨਕ ਦੇਵ ਜੀ ਦੀ ਗਣਨਾ ਸੰਸਾਰ ਦੇ ਮਹਾਂਪੁਰਸ਼ਾਂ ਵਿੱਚ ਕੀਤੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਰਸਤਾ ਦਿਖਾਇਆ । ਉਨ੍ਹਾਂ ਨੇ ਲੋਕਾਂ ਨੂੰ ਨਾਮ-ਜੱਪਣ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਗੁਰੂ ਨਾਨਕ ਦੇਵ ਜੀ ਜੀ ਦੇ ਮਹਾਨ ਜੀਵਨ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ. ਨੂੰ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਇਹ ਸਥਾਨ ਪਾਕਿਸਤਾਨ ਦੇ ਸ਼ੇਖੁਪੁਰਾ ਜ਼ਿਲ੍ਹਾ ਵਿੱਚ ਸਥਿਤ ਹੈ । ਇਸ ਪਵਿੱਤਰ ਸਥਾਨ ਨੂੰ ਅੱਜ-ਕਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਸੀ । ਗੁਰੂ ਨਾਨਕ ਦੇਵ ਜੀ ਦੀ ਇੱਕ ਭੈਣ ਸੀ ਜਿਸ ਦਾ ਨਾਂ ਬੇਬੇ ਨਾਨਕੀ ਸੀ । ਸਿੱਖ ਪਰੰਪਰਾਵਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਅਨੇਕਾਂ ਚਮਤਕਾਰ ਹੋਏ । ਭਾਈ ਗੁਰਦਾਸ ਜੀ ਲਿਖਦੇ ਹਨ,

ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ ॥

2. ਬਚਪਨ ਤੇ ਸਿੱਖਿਆ (Childhood and Education) – ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੜੇ ਗੰਭੀਰ ਅਤੇ ਵਿਚਾਰਸ਼ੀਲ ਸੁਭਾਅ ਦੇ ਸਨ । ਉਨ੍ਹਾਂ ਦਾ ਝੁਕਾਅ ਖੇਡਾਂ ਵੱਲ ਘੱਟ ਅਤੇ ਪਰਮਾਤਮਾ ਦੀ ਭਗਤੀ ਵੱਲ ਜ਼ਿਆਦਾ ਸੀ । ਗੁਰੂ ਜੀ ਜਦੋਂ ਸੱਤ ਵਰ੍ਹਿਆਂ ਦੇ ਹੋਏ ਤਾਂ ਉਨ੍ਹਾਂ ਨੂੰ ਪੰਡਤ ਗੋਪਾਲ ਦੀ ਪਾਠਸ਼ਾਲਾ ਵਿੱਚ ਹਿੰਦੀ ਅਤੇ ਗਣਿਤ ਦੀ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ । ਇਸ ਤੋਂ ਬਾਅਦ ਗੁਰੂ ਜੀ ਨੇ ਪੰਡਤ ਬ੍ਰਿਜਨਾਥ ਤੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਹਾਸਲ ਕੀਤਾ । ਜਦੋਂ ਗੁਰੂ ਨਾਨਕ ਦੇਵ ਜੀ 9 ਵਰਿਆਂ ਦੇ ਹੋਏ ਤਾਂ ਪੁਰੋਹਿਤ ਹਰਦਿਆਲ ਨੇ ਉਨ੍ਹਾਂ ਨੂੰ ਜਨੇਊ ਪਹਿਨਾਉਣ ਲਈ ਬੁਲਾਇਆ । ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਰਫ ਦਇਆ, ਸੰਤੋਖ, ਜਤ ਅਤੇ ਸਤ ਦਾ ਬਣਿਆ ਹੋਇਆ ਹੀ ਜਨੇਊ ਪਾਉਣਗੇ ਜਿਹੜਾ ਨਾ ਟੁੱਟੇ, ਨਾ ਸੜੇ ਅਤੇ ਨਾ ਹੀ ਮੈਲਾ ਹੋ ਸਕੇ ।

3. ਵੱਖ-ਵੱਖ ਕਿੱਤਿਆਂ ਵਿੱਚ (In Various Occupations) – ਗੁਰੂ ਨਾਨਕ ਦੇਵ ਜੀ ਨੂੰ ਆਪਣੇ ਵਿਚਾਰਾਂ ਵਿੱਚ ਮਗਨ ਵੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਕਿਸੇ ਕਾਰ-ਵਿਹਾਰ ਵਿੱਚ ਲਗਾਉਣ ਦਾ ਯਤਨ ਕੀਤਾ | ਸਭ ਤੋਂ ਪਹਿਲਾਂ ਗੁਰੂ ਜੀ ਨੂੰ ਮੱਝਾਂ ਚਰਾਉਣ ਦਾ ਕੰਮ ਸੌਂਪਿਆ ਗਿਆ | ਪਰ ਗੁਰੂ ਜੀ ਨੇ ਕੋਈ ਦਿਲਚਸਪੀ ਨਾ ਵਿਖਾਈ । ਸਿੱਟੇ ਵਜੋਂ ਹੁਣ ਗੁਰੂ ਜੀ ਨੂੰ ਵਪਾਰ ਦੇ ਕਿੱਤੇ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ | ਗੁਰੂ ਜੀ ਨੂੰ 20 ਰੁਪਏ ਦਿੱਤੇ ਗਏ ਅਤੇ ਮੰਡੀ ਭੇਜਿਆ ਗਿਆ । ਰਸਤੇ ਵਿੱਚ ਗੁਰੂ ਜੀ ਨੂੰ ਭੁੱਖੇ ਸਾਧੂਆਂ ਦਾ ਇੱਕ ਟੋਲਾ ਮਿਲਿਆ | ਗੁਰੂ ਜੀ ਨੇ ਆਪਣੇ ਸਾਰੇ ਰੁਪਏ ਇਨ੍ਹਾਂ ਸਾਧੂਆਂ ਨੂੰ ਭੋਜਨ ਕਰਾਉਣ ‘ਤੇ ਖ਼ਰਚ ਦਿੱਤੇ ਅਤੇ ਖ਼ਾਲੀ ਹੱਥ ਘਰ ਵਾਪਸ ਆ ਗਏ । ਇਹ ਘਟਨਾ ਇਤਿਹਾਸ ਵਿੱਚ ‘ਸੱਚਾ ਸੌਦਾ ਦੇ ਨਾਂ ਨਾਲ ਜਾਣੀ ਜਾਂਦੀ ਹੈ ।

4. ਵਿਆਹ (Marriage) – ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ ਗਿਆ । ਉਸ ਸਮੇਂ ਆਪ ਜੀ ਦੀ ਉਮਰ 14 ਵਰਿਆਂ ਦੀ ਸੀ । ਆਪ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ ।

5. ਸੁਲਤਾਨਪੁਰ ਲੋਧੀ ਵਿੱਚ ਨੌਕਰੀ (Service at Sultanpur Lodhi) – ਜਦੋਂ ਗੁਰੂ ਨਾਨਕ ਦੇਵ ਜੀ 20 ਵਰਿਆਂ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਆਪ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਜੈ ਰਾਮ ਕੋਲ ਭੇਜ ਦਿੱਤਾ । ਉਨ੍ਹਾਂ ਦੀ ਸਿਫ਼ਾਰਿਸ਼ ‘ਤੇ ਗੁਰੂ ਜੀ ਨੂੰ ਮੋਦੀਖ਼ਾਨੇ ਅੰਨ ਭੰਡਾਰ ਵਿੱਚ ਨੌਕਰੀ ਮਿਲ ਗਈ । ਗੁਰੂ ਜੀ ਨੇ ਇਹ ਕੰਮ ਬੜੀ ਯੋਗਤਾ ਨਾਲ ਕੀਤਾ ।

6. ਗਿਆਨ ਪ੍ਰਾਪਤੀ (Enlightenment) – ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹੋਏ ਗੁਰੁ ਨਾਨਕ ਦੇਵ ਜੀ ਰੋਜ਼ਾਨਾ ਸਵੇਰੇ ਬੇਈਂ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਸਨ । ਇੱਕ ਦਿਨ ਉਹ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਅਲੋਪ ਰਹੇ । ਇਸ ਸਮੇਂ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 30 ਵਰਿਆਂ ਦੀ ਸੀ । ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਸਭ ਤੋਂ ਪਹਿਲਾਂ “ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ” ਦੇ ਸ਼ਬਦ ਕਹੇ ।

7. ਉਦਾਸੀਆਂ (Travels) – 1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ ਅਤੇ ਆਪਸੀ ਭਾਈਚਾਰੇ ਤੇ ਇੱਕ ਪਰਮਾਤਮਾ ਦਾ ਪ੍ਰਚਾਰ ਕਰਨਾ ਸੀ । ਭਾਰਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਉੱਤਰ ਵਿੱਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿੱਚ ਰਾਮੇਸ਼ਵਰਮ ਤਕ ਅਤੇ ਪੱਛਮ ਵਿੱਚ ਪਾਕਪਟਨ ਤੋਂ ਲੈ ਕੇ ਪੂਰਬ ਵਿੱਚ ਆਸਾਮ ਤਕ ਦੀ ਯਾਤਰਾ ਕੀਤੀ । ਗੁਰੂ ਜੀ ਭਾਰਤ ਤੋਂ ਬਾਹਰ ਮੱਕਾ, ਮਦੀਨਾ, ਬਗਦਾਦ ਅਤੇ ਲੰਕਾ ਵੀ ਗਏ । ਗੁਰੂ ਜੀ ਦੀਆਂ ਯਾਤਰਾਵਾਂ ਬਾਰੇ ਸਾਨੂੰ ਉਨ੍ਹਾਂ ਦੀ ਬਾਣੀ ਤੋਂ ਮਹੱਤਵਪੂਰਨ ਸੰਕੇਤ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਿਤਾਏ । ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਨਾਨਕ ਦੇਵ ਜੀ ਲੋਕਾਂ ਵਿੱਚ ਫੈਲੇ ਅੰਧਵਿਸ਼ਵਾਸਾਂ ਨੂੰ ਕਾਫ਼ੀ ਹੱਦ ਤਕ ਦੂਰ ਕਰਨ ਵਿੱਚ ਸਫ਼ਲ ਹੋਏ ਅਤੇ ਉਨ੍ਹਾਂ ਦੇ ਨਾਮ ਦੇ ਚੱਕਰ ਨੂੰ ਚਾਰ ਦਿਸ਼ਾਵਾਂ ਵਿੱਚ ਫੈਲਾਇਆ ।

8. ਕਰਤਾਰਪੁਰ ਵਿਖੇ ਨਿਵਾਸ (Settled at Kartarpur) – ਗੁਰੂ ਨਾਨਕ ਦੇਵ ਜੀ ਨੇ 1521 ਈ. ਵਿੱਚ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇੱਥੇ ਗੁਰੂ ਜੀ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਜੀ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਿੱਧ ਹੋਇਆ । ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ, ਵਾਰ ਮਾਝ, ਆਸਾ ਦੀ ਵਾਰ, ਸਿੱਧ ਗੋਸ਼ਟਿ, ਵਾਰ ਮਹਾਰ, ਬਾਰਹਮਾਹ ਅਤੇ ਪੱਟੀ ਆਦਿ ਹਨ ।

9. ਉੱਤਰਾਧਿਕਾਰੀ ਦੀ ਨਿਯੁਕਤੀ (Nomination of the Successor) – 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਨਾਨਕ ਦੇਵ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਲਹਿਣਾ ਜੀ ਅੱਗੇ ਰੱਖ ਕੇ ਆਪਣਾ ਸੀਸ ਨਿਵਾਇਆ । ਇਸ ਤਰ੍ਹਾਂ ਭਾਈ ਲਹਿਣਾ ਜੀ ਗੁਰੂ ਅੰਗਦ ਬਣੇ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਅਜਿਹਾ ਬੂਟਾ ਲਗਾਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਘਣੇ ਰੁੱਖ ਦਾ ਰੂਪ ਧਾਰਨ ਕਰ ਗਿਆ ਸੀ । ਡਾਕਟਰ ਹਰੀ ਰਾਮ ਗੁਪਤਾ ਦੇ ਅਨੁਸਾਰ,
“ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਇੱਕ ਬਹੁਤ ਹੀ ਦੂਰਦਰਸ਼ਿਤਾ ਵਾਲਾ ਕੰਮ ਸੀ ।”

10. ਜੋਤੀ-ਜੋਤ ਸਮਾਉਣਾ (Immersed in Eternal Light-ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ. ਨੂੰ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (Udasis of Guru Nanak Dev JI)

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਰਣਨ ਕਰੋ । ਇਨ੍ਹਾਂ ਦਾ ਉਦੇਸ਼ ਕੀ ਸੀ ? (Describe the Udasis of Guru Nanak Dev Ji. What was the aim of these Udasis ?)
ਜਾਂ
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (What is meant by Udasis ? Give a brief account of the Udasis of Guru Nanak Dev Ji.)
ਜਾਂ
ਸੰਖੇਪ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਰਣਨ ਕਰੋ । ਇਨ੍ਹਾਂ ਦਾ ਕੀ ਉਦੇਸ਼ ਸੀ ? (Briefly discuss the travels of Guru Nanak Dev Ji. What was their aim ?)
ਜਾਂ
ਗੁਰੁ ਨਾਨਕ ਦੇਵ ਜੀ ਦੀਆਂ ਉਦਾਸੀਆਂ (ਯਾਤਰਾਵਾਂ) ਦਾ ਵਰਣਨ ਕਰੋ । [Give an account of the Udasis (travels) of Guru Nanak Dev Ji.]
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । ਇਨ੍ਹਾਂ ਉਦਾਸੀਆਂ ਦਾ ਸਮਾਜ ‘ਤੇ ਕੀ ਪ੍ਰਭਾਵ ਪਿਆ ? (Describe briefly the Udasis of Guru Nanak Dev Ji. What was their impact on society ?)
ਉੱਤਰ-
1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇਸ਼ ਅਤੇ ਵਿਦੇਸ਼ਾਂ ਦੀ ਲੰਬੀ ਯਾਤਰਾ ਲਈ ਨਿਕਲ ਪਏ । ਗੁਰੂ ਨਾਨਕ ਦੇਵ ਜੀ ਨੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਤੀਤ ਕੀਤੇ । ਗੁਰੂ ਨਾਨਕ ਦੇਵ ਜੀ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਦੌਰਾਨ ਘਰ-ਬਾਰ ਤਿਆਗ ਕੇ ਇੱਕ ਉਦਾਸੀ ਵਾਂਗ ਘੁੰਮਦੇ ਫਿਰਦੇ ਰਹੇ । ਗੁਰੂ ਨਾਨਕ ਦੇਵ ਜੀ ਨੇ ਕਲ ਕਿੰਨੀਆਂ ਉਦਾਸੀਆਂ ਕੀਤੀਆਂ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ | ਆਧੁਨਿਕ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਤਿੰਨ ਸੀ ।
PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 1

ਉਦਾਸੀਆਂ ਦਾ ਉਦੇਸ਼ (Objects of the Udasis)

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ । ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਧਰਮ ਦੇ ਮਾਰਗ ਤੋਂ ਭਟਕ ਚੁੱਕੇ ਸਨ । ਹਿੰਦੂ ਬਾਹਮਣ ਅਤੇ ਜੋਗੀ ਜਿਨ੍ਹਾਂ ਦਾ ਮੁੱਖ ਕੰਮ ਭਟਕੇ ਹੋਏ ਲੋਕਾਂ ਨੂੰ ਠੀਕ ਮਾਰਗ ਵਿਖਾਉਣਾ ਸੀ ਉਹ ਆਪ ਹੀ ਭ੍ਰਿਸ਼ਟ ਅਤੇ ਆਚਰਣਹੀਨ ਹੋ ਚੁੱਕੇ ਸਨ । ਲੋਕਾਂ ਨੇ ਅਣਗਿਣਤ ਦੇਵੀ-ਦੇਵਤਿਆਂ, ਕਬਰਾਂ, ਰੁੱਖਾਂ, ਸੱਪਾਂ ਅਤੇ ਪੱਥਰਾਂ ਆਦਿ ਦੀ ਪੂਜਾ ਸ਼ੁਰੂ ਕਰ ਦਿੱਤੀ ਸੀ । ਮੁਸਲਮਾਨਾਂ ਦੇ ਧਾਰਮਿਕ ਆਗੂ ਵੀ ਚਰਿੱਤਰਹੀਣ ਹੋ ਚੁੱਕੇ ਸਨ ਉਸ ਸਮੇਂ ਜ਼ਿਆਦਾਤਰ ਮੁਸਲਮਾਨ ਭੋਗ-ਵਿਲਾਸੀ ਜੀਵਨ ਬਤੀਤ ਕਰਦੇ ਸਨ । ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਜੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਵਿੱਚ ਭਟਕ ਰਹੇ ਇਨ੍ਹਾਂ ਲੋਕਾਂ ਨੂੰ ਰੌਸ਼ਨੀ ਦਾ ਇੱਕ ਨਵਾਂ ਮਾਰਗ ਦੱਸਣ ਲਈ ਆਪਣੀਆਂ ਯਾਤਰਾਵਾਂ ਕੀਤੀਆਂ । ਪ੍ਰਸਿੱਧ ਇਤਿਹਾਸਕਾਰ ਡਾ: ਐੱਸ. ਐੱਸ. ਕੋਹਲੀ ਦੇ ਅਨੁਸਾਰ,
“ਇਸ ਮਹਾਂਪੁਰਖ ਨੇ ਆਪਣੇ ਮਿਸ਼ਨ ਨੂੰ ਇਸ ਦੇਸ਼ ਤਕ ਸੀਮਿਤ ਨਹੀਂ ਰੱਖਿਆ । ਉਸ ਨੇ ਸਾਰੀ ਮਨੁੱਖਤਾ ਦੀ ਜਾਗ੍ਰਿਤੀ ਲਈ ਦੂਰ-ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ।”

ਪਹਿਲੀ ਉਦਾਸੀ (First Udasi)

ਗੁਰੂ ਨਾਨਕ ਦੇਵ ਜੀ ਨੇ 1499 ਈ. ਦੇ ਅਖੀਰ ਵਿੱਚ ਪਹਿਲੀ ਯਾਤਰਾ ਸ਼ੁਰੂ ਕੀਤੀ । ਇਨ੍ਹਾਂ ਯਾਤਰਾਵਾਂ ਸਮੇਂ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਰਿਹਾ । ਇਸ ਯਾਤਰਾ ਨੂੰ ਗੁਰੂ ਨਾਨਕ ਦੇਵ ਜੀ ਨੇ 12 ਸਾਲਾਂ ਵਿੱਚ ਸੰਪੂਰਨ ਕੀਤਾ ਅਤੇ ਉਹ ਪੂਰਬ ਤੋਂ ਦੱਖਣ ਵੱਲ ਗਏ ।ਇਸ ਯਾਤਰਾ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

1. ਸੈਦਪੁਰ (Saidpur) – ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ (ਐਮਨਾਬਾਦ) ਵਿਖੇ ਪਹੁੰਚੇ । ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਜੀ ਨੂੰ ਇੱਕ ਬ੍ਰਹਮ ਭੋਜ ‘ਤੇ ਸੱਦਾ ਦਿੱਤਾ ਪਰ ਗੁਰੂ ਜੀ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ । ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ । ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ । ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ ।

2. ਤਾਲੰਬਾ (Talumba) – ਗੁਰੁ ਨਾਨਕ ਦੇਵ ਜੀ ਦੀ ਮੁਲਾਕਾਤ ਤਾਲੰਬਾ ਵਿਖੇ ਸੱਜਣ ਠੱਗ ਨਾਲ ਹੋਈ । ਉਸ ਨੇ ਯਾਤਰੀਆਂ ਲਈ ਆਪਣੀ ਹਵੇਲੀ ਵਿੱਚ ਇੱਕ ਮੰਦਰ ਅਤੇ ਮਸਜਿਦ ਬਣਾਈ ਹੋਈ ਸੀ । ਉਹ ਦਿਨ ਵੇਲੇ ਤਾਂ ਇਨ੍ਹਾਂ ਯਾਤਰੀਆਂ ਦੀ ਖੂਬ ਸੇਵਾ ਕਰਦਾ ਪਰ ਰਾਤ ਵੇਲੇ ਉਨ੍ਹਾਂ ਨੂੰ ਲੁੱਟ ਕੇ ਖੂਹ ਵਿੱਚ ਸੁੱਟ ਦਿੰਦਾ । ਉਹ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਨਾਲ ਵੀ ਕੁਝ ਅਜਿਹਾ ਹੀ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ । ਪਰ ਰਾਤ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਪੜ੍ਹੀ ਤਾਂ ਸੱਜਣ ਠੱਗ ਗੁਰੂ ਜੀ ਦੇ ਚਰਨੀਂ ਪੈ ਗਿਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਸੱਜਣ ਠੱਗ ਨੇ ਆਪਣਾ ਬਾਕੀ ਜੀਵਨ ਸਿੱਖ ਧਰਮ ਦਾ ਪ੍ਰਚਾਰ ਕਰਨ ਵਿੱਚ ਬਤੀਤ ਕੀਤਾ । ਕੇ. ਐੱਸ. ਦੁੱਗਲ ਦੇ ਅਨੁਸਾਰ,
” ਸੱਜਣ ਦੀ ਸਰਾਂ ਜੋ ਕਿ ਇੱਕ ਕਤਲਗਾਹ ਸੀ, ਇੱਕ ਧਰਮਸ਼ਾਲਾ ਵਿੱਚ ਤਬਦੀਲ ਹੋ ਗਈ ।”

3. ਕੁਰੂਕਸ਼ੇਤਰ (Kurukshetra) – ਗੁਰੂ ਨਾਨਕ ਦੇਵ ਜੀ ਸੂਰਜ ਗ੍ਰਹਿਣ ਦੇ ਮੌਕੇ ‘ਤੇ ਕੁਰੂਕਸ਼ੇਤਰ ਪਹੁੰਚੇ । ਇਸ ਮੌਕੇ ‘ਤੇ ਹਜ਼ਾਰਾਂ ਬ੍ਰਾਹਮਣ ਅਤੇ ਸਾਧੂ ਇਕੱਠੇ ਹੋਏ ਸਨ । ਗੁਰੂ ਨਾਨਕ ਦੇਵ ਜੀ ਨੇ ਬਾਹਮਣਾਂ ਨੂੰ ਸਮਝਾਇਆ ਕਿ ਸਾਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ । ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਉਨ੍ਹਾਂ ਦੇ ਸ਼ਰਧਾਲੂ ਬਣ ਗਏ ।

4. ਦਿੱਲੀ (Delhi) – ਦਿੱਲੀ ਵਿਖੇ ਗੁਰੂ ਨਾਨਕ ਦੇਵ ਜੀ ਮਜਨੂੰ ਦਾ ਟਿੱਲਾ ਵਿਖੇ ਠਹਿਰੇ । ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੇ ਇੱਥੋਂ ਦੀ ਸੰਗਤ ‘ਤੇ ਡੂੰਘਾ ਪ੍ਰਭਾਵ ਪਾਇਆ ।

5. ਹਰਿਦੁਆਰ (Haridwar) – ਗੁਰੂ ਨਾਨਕ ਦੇਵ ਜੀ ਜਦੋਂ ਹਰਿਦੁਆਰ ਪਹੁੰਚੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਹਿੰਦੂ ਇਸ਼ਨਾਨ ਕਰਦੇ ਹੋਏ ਪੂਰਬ ਵੱਲ ਨੂੰ ਮੂੰਹ ਕਰਕੇ ਸੂਰਜ ਅਤੇ ਪਿੱਤਰਾਂ ਨੂੰ ਪਾਣੀ ਵੀ ਦੇ ਰਹੇ ਸਨ | ਅਜਿਹਾ ਵੇਖ ਕੇ ਗੁਰੂ ਜੀ ਨੇ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ । ਇਹ ਵੇਖ ਦੇ ਲੋਕ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਉਹ ਕੀ ਕਰ ਰਹੇ ਹਨ ? ਗੁਰੂ ਜੀ ਨੇ ਕਿਹਾ ਕਿ ਉਹ ਪੰਜਾਬ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਨ । ਇਹ ਉੱਤਰ ਸੁਣ ਕੇ ਲੋਕ ਹੱਸ ਪਏ ਅਤੇ ਕਹਿਣ ਲੱਗੇ ਕਿ ਇਹ ਪਾਣੀ ਇੱਥੋਂ 300 ਮੀਲ ਦੂਰ ਸਥਿਤ ਉਨ੍ਹਾਂ ਦੇ ਖੇਤਾਂ ਨੂੰ ਕਿਵੇਂ ਪਹੁੰਚ ਸਕਦਾ ਹੈ ? ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਸਥਿਤ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਇੰਨੇ ਨੇੜੇ ਸਥਿਤ ਖੇਤਾਂ ਤਕ ਕਿਵੇਂ ਨਹੀਂ ਪਹੁੰਚ ਸਕਦਾ । ਗੁਰੂ ਜੀ ਦੇ ਇਸ ਉੱਤਰ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਚੇਲੇ ਬਣ ਗਏ ।

6. ਗੋਰਖਮਤਾ (Gorakhnata) – ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਬਾਅਦ ਗੋਰਖਮਤਾ ਪਹੁੰਚੇ । ਗੁਰੂ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ । ਇਹ ਜੋਗੀ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ । ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾਂ ਪੈ ਗਿਆ ।

7. ਬਨਾਰਸ (Banaras) – ਬਨਾਰਸ ਵੀ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਸੀ । ਇੱਥੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਚਤਰ ਦਾਸ ਨਾਲ ਮੂਰਤੀ ਪੂਜਾ ਬਾਰੇ ਇੱਕ ਲੰਬਾ ਵਾਰਤਾਲਾਪ ਹੋਇਆ । ਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਚਤਰ ਦਾਸ ਆਪਣੇ ਹੋਰ ਬਹੁਤ ਸਾਰੇ ਸਾਥੀਆਂ ਨਾਲ ਗੁਰੂ ਜੀ ਦਾ ਪੈਰੋਕਾਰ ਬਣ ਗਿਆ ।

8. ਕਾਮਰੂਪ (Kamrup) – ਧੁਬਰੀ ਤੋਂ ਗੁਰੂ ਨਾਨਕ ਦੇਵ ਜੀ ਕਾਮਰੂਪ (ਆਸਾਮ) ਪਹੁੰਚੇ । ਇੱਥੋਂ ਦੀ ਪ੍ਰਸਿੱਧ ਜਾਦੂਗਰਨੀ ਨੂਰਸ਼ਾਹੀ ਨੇ ਆਪਣੇ ਹੁਸਨ ਦੇ ਜਾਦੂ ਨਾਲ ਗੁਰੂ ਜੀ ਨੂੰ ਭਰਮਾਉਣ ਦਾ ਅਸਫਲ ਯਤਨ ਕੀਤਾ । ਗੁਰੂ ਜੀ ਨੇ ਉਸ ਨੂੰ ਜੀਵਨ ਦਾ ਅਸਲ ਮਨੋਰਥ ਦੱਸਿਆ ।

9. ਜਗਨਨਾਥ ਪੁਰੀ (Jagannath Puri) – ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ । ਪੰਡਤਾਂ ਨੇ ਗੁਰੂ ਜੀ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ । ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ।

10. ਲੰਕਾ (Ceylon) – ਗੁਰੂ ਨਾਨਕ ਦੇਵ ਜੀ ਦੱਖਣੀ ਭਾਰਤ ਦੇ ਦੇਸ਼ਾਂ ਤੋਂ ਹੁੰਦੇ ਹੋਏ ਲੰਕਾ ਪਹੁੰਚੇ । ਗੁਰੂ ਜੀ ਦੀ ‘ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋ ਕੇ ਲੰਕਾ ਦਾ ਰਾਜਾ ਸ਼ਿਵਨਾਥ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ।

11. ਪਾਕਪਟਨ (Pakpattan) – ਲੰਕਾ ਤੋਂ ਪੰਜਾਬ ਵਾਪਸੀ ਸਮੇਂ ਗੁਰੂ ਨਾਨਕ ਦੈਵ ਜੀ ਪਾਕਪਟਨ ਠਹਿਰੇ । ਇੱਥੇ ਉਹ ਸ਼ੇਖ਼ ਫ਼ਰੀਦ ਜੀ ਦੀ ਗੱਦੀ ‘ਤੇ ਬੈਠੇ ਸ਼ੇਖ ਬ੍ਰਹਮ ਨੂੰ ਮਿਲੇ । ਇਹ ਮੁਲਾਕਾਤ ਦੋਹਾਂ ਲਈ ਇੱਕ ਖੁਸ਼ੀ ਦਾ ਸੋਮਾ ਸਿੱਧ ਹੋਈ ।

ਦੂਜੀ ਉਦਾਸੀ (Second Udasi)

ਗੁਰੂ ਨਾਨਕ ਦੇਵ ਜੀ ਨੇ 1513 ਈ. ਦੇ ਅਖ਼ੀਰ ਵਿੱਚ ਆਪਣੀ ਦੂਸਰੀ ਉਦਾਸੀ ਉੱਤਰ ਵੱਲ ਸ਼ੁਰੂ ਕੀਤੀ । ਇਸ ਉਦਾਸੀ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਲੱਗੇ । ਇਸ ਉਦਾਸੀ ਦੌਰਾਨ ਗੁਰੂ ਜੀ ਹੇਠ ਲਿਖੇ ਪ੍ਰਮੁੱਖ ਸਥਾਨਾਂ ‘ਤੇ ਗਏ-

 • ਪਹਾੜੀ ਰਿਆਸਤਾਂ (Hilly States) – ਗੁਰੂ ਨਾਨਕ ਦੇਵ ਜੀ ਨੇ ਮੰਡੀ, ਰਿਵਾਲਸਰ, ਜਵਾਲਾਮੁਖੀ, ਕਾਂਗੜਾ, ਬੈਜਨਾਥ ਅਤੇ ਕੁੱਲੂ ਆਦਿ ਪਹਾੜੀ ਰਿਆਸਤਾਂ ਦੀ ਯਾਤਰਾ ਕੀਤੀ । ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਪਹਾੜੀ ਰਿਆਸਤਾਂ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।
 • ਕੈਲਾਸ਼ ਪਰਬਤ (Kailash Parbat) – ਗੁਰੂ ਨਾਨਕ ਦੇਵ ਜੀ ਤਿੱਬਤ ਤੋਂ ਹੁੰਦੇ ਹੋਏ ਕੈਲਾਸ਼ ਪਰਬਤ ਪਹੁੰਚੇ । ਗੁਰੂ ਜੀ ਦੇ ਇੱਥੇ ਪਹੁੰਚਣ ‘ਤੇ ਸਿੱਧ ਬੜੇ ਹੈਰਾਨ ਹੋਏ । ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਾਰ ਵਿੱਚੋਂ ਸੱਚ ਅਲੋਪ ਹੋ ਗਿਆ ਹੈ ਅਤੇ ਹਰ ਪਾਸੇ ਭ੍ਰਿਸ਼ਟਾਚਾਰ ਤੇ ਝੂਠ ਦਾ ਬੋਲਬਾਲਾ ਹੈ । ਇਸ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ ।
 • ਲੱਦਾਖ (Ladakh) – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲੱਦਾਖ ਪਹੁੰਚੇ । ਇੱਥੋਂ ਦੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਪੈਰੋਕਾਰ ਬਣ ਗਏ ।
 • ਕਸ਼ਮੀਰ (Kashmir) – ਕਸ਼ਮੀਰ ਵਿੱਚ ਸਥਿਤ ਮਟਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਪੰਡਤ ਬ੍ਰਹਮ ਦਾਸ ਨਾਲ ਕਾਫ਼ੀ ਲੰਬਾ ਧਾਰਮਿਕ ਵਾਦ-ਵਿਵਾਦ ਹੋਇਆ । ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮੁਕਤੀ ਖ਼ਾਲੀ ਵੇਦਾਂ ਅਤੇ ਰਾਮਾਇਣ ਆਦਿ ਨੂੰ ਪੜ੍ਹਨ ਨਾਲ ਨਹੀਂ ਬਲਕਿ ਉਨ੍ਹਾਂ ਵਿੱਚ ਦਿੱਤੀਆਂ ਗੱਲਾਂ ‘ਤੇ ਅਮਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ।
 • ਹਸਨ ਅਬਦਾਲ (Hasan Abdal) – ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ । ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ । ਗੁਰੂ ਜੀ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ । ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
 • ਸਿਆਲਕੋਟ (Sialkot) – ਸਿਆਲਕੋਟ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇੱਕ ਮੁਸਲਮਾਨ ਸੰਤ ਹਮਜਾ ਗੌਸ ਨਾਲ ਹੋਈ । ਉਸ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੀ ਸ਼ਕਤੀ ਰਾਹੀਂ ਸਾਰੇ ਸ਼ਹਿਰ ਨੂੰ ਤਬਾਹ ਕਰਨ ਦਾ ਨਿਰਣਾ ਕਰ ਲਿਆ ਸੀ । ਪਰ ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਨਿਰਣਾ ਬਦਲ ਦਿੱਤਾ । ਇਸ ਘਟਨਾ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ ।

ਤੀਜੀ ਉਦਾਸੀ (Third Udasi)

ਗੁਰੂ ਨਾਨਕ ਦੇਵ ਜੀ ਨੇ 1517 ਈ. ਦੇ ਅਖੀਰ ਵਿੱਚ ਆਪਣੀ ਤੀਸਰੀ ਉਦਾਸੀ ਸ਼ੁਰੂ ਕੀਤੀ । ਇਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ । ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਨੇ ਅੱਗੇ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ-

 • ਮੁਲਤਾਨ (Multan) – ਮੁਲਤਾਨ ਵਿੱਚ ਬਹੁਤ ਸਾਰੇ ਸੂਫ਼ੀ ਸੰਤ ਰਹਿੰਦੇ ਸਨ । ਮੁਲਤਾਨ ਵਿੱਚ ਗੁਰੂ ਸਾਹਿਬ ਦੀ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਹੋਈ । ਸ਼ੇਖ਼ ਬਹਾਉੱਦੀਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ।
 • ਮੱਕਾ (Mecca) – ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ । ਸਿੱਖ ਪਰੰਪਰਾ ਦੇ ਅਨੁਸਾਰ ਗੁਰੁ ਨਾਨਕ ਸਾਹਿਬ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ । ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ । ਕਿਹਾ ਜਾਂਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਦੂਜੇ ਪਾਸੇ ਘੁਮਾਉਣੇ ਸ਼ੁਰੂ ਕੀਤੇ ਤਾਂ ਮਹਿਰਾਬ ਵੀ ਉਸ ਪਾਸੇ ਘੁੰਮਣ ਲੱਗ ਪਿਆ । ਇਹ ਵੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ ।
 • ਮਦੀਨਾ (Madina) – ਮੱਕੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹੀਨਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ । ਇੱਥੇ ਗੁਰੂ ਸਾਹਿਬ ਦਾ ਇਮਾਮ ਆਜਿਮ ਨਾਲ ਵਿਚਾਰ-ਵਟਾਂਦਰਾ ਹੋਇਆ ।
 • ਬਗ਼ਦਾਦ (Baghdad) – ਬਗ਼ਦਾਦ ਵਿਖੇ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ । ਉਹ ਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ।
 • ਸੈਦਪੁਰ (Saidpur) – ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਅਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਸ ਨੇ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।

ਉਦਾਸੀਆਂ ਦਾ ਪ੍ਰਭਾਵ (Impact of the Udasis)

ਗੁਰੁ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਬੜੇ ਮਹੱਤਵਪੂਰਨ ਪ੍ਰਭਾਵ ਪਏ । ਉਹ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਜਾਗ੍ਰਿਤੀ ਲਿਆਉਣ ਵਿੱਚ ਕਾਫ਼ੀ ਹੱਦ ਤਕ ਸਫਲ ਰਹੇ । ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਪਰਮ ਸ਼ਰਧਾਲੂ ਬਣ ਗਏ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ ਹੀ ਸਿੱਖ ਪੰਥ ਹੋਂਦ ਵਿੱਚ ਆ ਗਿਆ ਸੀ । ਅੰਤ ਵਿੱਚ ਅਸੀਂ ਡਾਕਟਰ ਐੱਸ. ਐੱਸ. ਕੋਹਲੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਉਹ (ਗੁਰੂ ਨਾਨਕ ਸਾਹਿਬ ਇੱਕ ਪਵਿੱਤਰ ਉਦੇਸ਼ ਨੂੰ ਪੂਰਾ ਕਰਨਾ ਚਾਹੁੰਦੇ ਸਨ ਅਤੇ ਇਸ ਵਿੱਚ ਉਨ੍ਹਾਂ ਨੂੰ ਚਮਤਕਾਰੀ ਸਫਲਤਾ ਮਿਲੀ ।”

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ (Teachings of Guru Nanak Dev Ji)

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਿਸਥਾਰ ਪੂਰਵਕ ਵਰਣਨ ਕਰੋ । (Describe in detail the teachings of Guru Nanak Dev Ji.).
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ-ਕਿਹੜੀਆਂ ਸਨ ? ਉਨ੍ਹਾਂ ਦਾ ਸਮਾਜਿਕ ਮਹੱਤਵ ਕੀ ਸੀ ?
(What were the main teachings of Guru Nanak Dev Ji ? What was their social importance ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਅਧਿਐਨ ਕਰੋ । ਉਨ੍ਹਾਂ ਦਾ ਸਮਾਜਿਕ ਮਹੱਤਵ ਕੀ ਸੀ ? (Study the main teachings of Guru Nanak Dev Ji. What was their social significance ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਅਧਿਐਨ ਕਰੋ । (Study the main teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the main teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ ।
(Decribe the teachings of Guru Nanak Dev Ji.)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦਾ ਪਰ ਪ੍ਰਭਾਵਸ਼ਾਲੀ ਸਨ । ਉਨ੍ਹਾਂ ਦੀਆਂ ਸਿੱਖਿਆਵਾਂ ਕਿਸੇ ਇੱਕ ਵਰਗ, ਜਾਤੀ ਜਾਂ ਪੁੱਤ ਲਈ ਨਹੀਂ ਸਨ, ਇਨ੍ਹਾਂ ਦਾ ਸੰਬੰਧ ਤਾਂ ਸਾਰੀ ਮਨੁੱਖ ਜਾਤੀ ਦੇ ਨਾਲ ਸੀ । ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪਰਮਾਤਮਾ ਦਾ ਸਰੂਪ (The Nature of God) – ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਪਰਮਾਤਮਾ ਦੀ ਏਕਤਾ ਉੱਪਰ ਜ਼ੋਰ ਦਿੱਤਾ ਹੈ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ ਕਰਦਾ ਹੈ, ਉਸ ਦੀ ਪਾਲਣਾ ਕਰਦਾ ਹੈ ਅਤੇ ਉਸ ਦਾ ਨਾਸ਼ ਕਰਦਾ ਹੈ । ਦੇਵੀ-ਦੇਵਤੇ ਹਜ਼ਾਰਾਂ ਹਨ ਪਰ ਪਰਮਾਤਮਾ ਇੱਕ ਹੈ । ਉਸ ਨੂੰ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ-ਹਰੀ, ਗੋਪਾਲ, ਵਾਹਿਗੁਰੂ, ਸਾਹਿਬ, ਅੱਲ੍ਹਾ, ਖ਼ੁਦਾ ਤੇ ਰਾਮ ਆਦਿ । ਪਰਮਾਤਮਾ ਦੇ ਦੋ ਰੂਪ ਹਨ । ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ । ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵਸ਼ਕਤੀਮਾਨ ਹੈ । ਉਹ ਜੋ ਚਾਹੁੰਦਾ ਹੈ, ਉਹੀ ਹੁੰਦਾ ਹੈ । ਉਸ ਦੀ ਇੱਛਾ ਵਿਰੁੱਧ ਕੁਝ ਨਹੀਂ ਹੋ ਸਕਦਾ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਨਿਰਾਕਾਰ ਹੈ । ਉਸ ਦਾ ਕੋਈ ਆਕਾਰ ਜਾਂ ਰੰਗ ਰੂਪ ਨਹੀਂ ਹੈ । ਉਸ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ।

2. ਮਾਇਆ (Maya) – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁਖ ਵਿਅਕਤੀ ਹਮੇਸ਼ਾਂ ਸੰਸਾਰੀ ਵਸਤਾਂ ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਐਸ਼ੋ-ਆਰਾਮ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸੇ ਨੂੰ ਮਾਇਆ ਕਹਿੰਦੇ ਹਨ । ਮਾਇਆ ਕਾਰਨ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਅਤੇ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।

3. ਹਉਮੈ (Haumai) – ਮਨਮੁਖ ਵਿਅਕਤੀ ਵਿੱਚ ਹਉਮੈ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ । ਹਉਮੈ ਕਾਰਨ ਉਹ ਸੰਸਾਰ ਦੀਆਂ ਬੁਰਾਈਆਂ ਵਿੱਚ ਫਸਿਆ ਰਹਿੰਦਾ ਹੈ । ਸਿੱਟੇ ਵਜੋਂ ਉਹ ਮੁਕਤੀ ਪ੍ਰਾਪਤ ਕਰਨ ਦੀ ਥਾਂ ਆਵਾਗੌਣ ਦੇ ਚੱਕਰਾਂ ਵਿੱਚ ਹੋਰ ਫਸ ਜਾਂਦਾ ਹੈ ।

4. ਜਾਤੀ ਪ੍ਰਥਾ ਦਾ ਖੰਡਨ (Condemnation of the Caste System) – ਉਸ ਸਮੇਂ ਦਾ ਹਿੰਦੂ ਸਮਾਜ ਨਾ ਕੇਵਲ ਚਾਰ ਮੁੱਖ ਜਾਤਾਂ ਬਲਕਿ ਅਨੇਕਾਂ ਹੋਰ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਂਤਾਂ ਨਾਲ ਬਹੁਤ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਕਰਦੇ ਸਨ | ਸਮਾਜ ਵਿੱਚ ਛੂਤ-ਛਾਤ ਦੀ ਭਾਵਨਾ ਬਹੁਤ ਫੈਲ ਚੁੱਕੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਗੁਰੂ ਸਾਹਿਬ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।

5. ਮੂਰਤੀ ਪੂਜਾ ਦਾ ਖੰਡਨ (Condemnation of Idol Worship) – ਗੁਰੁ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ | ਗੁਰੁ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪੱਥਰ ਦੀਆਂ ਮੂਰਤੀਆਂ ਬੇਜਾਨ ਹਨ । ਜੇਕਰ ਉਨ੍ਹਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਵੇ ਤਾਂ ਉਹ ਡੁੱਬ ਜਾਣਗੀਆਂ । ਜਿਹੜੀਆਂ ਮੂਰਤੀਆਂ ਆਪਣੀ ਰੱਖਿਆ ਨਹੀਂ ਕਰ ਸਕਦੀਆਂ, ਉਹ ਮਨੁੱਖ ਨੂੰ ਕਿਵੇਂ ਇਸ ਭਵਸਾਗਰ ਤੋਂ ਪਾਰ ਉਤਾਰ ਸਕਦੀਆਂ ਹਨ । ਇਸ ਲਈ ਮੂਰਤੀਆਂ ਦੀ ਪੂਜਾ ਕਰਨਾ ਫ਼ਜ਼ੂਲ ਹੈ ।

6. ਖੋਖਲੇ ਰੀਤੀ-ਰਿਵਾਜਾਂ ਦਾ ਖੰਡਨ (Condemnation of Empty Rituals) – ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ-ਰਿਵਾਜਾਂ ਅਤੇ ਅੰਧ-ਵਿਸ਼ਵਾਸਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਮੱਥੇ ਤਿਲਕ ਲਗਾਉਣ, ਸਰੀਰ ‘ਤੇ ਭਸਮ ਮਲਣ, ਕਬਰਾਂ, ਖ਼ਾਨਗਾਹਾਂ, ਸੱਪਾਂ, ਰੁੱਖਾਂ ਆਦਿ ਦੀ ਪੂਜਾ ਕਰਨ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ । ਉਨ੍ਹਾਂ ਅਨੁਸਾਰ ਉਸ ਵਿਅਕਤੀ ਦਾ ਧਰਮ ਸੱਚਾ ਹੈ ਜਿਸ ਦਾ ਅੰਦਰੂਨਾ ਸੱਚਾ ਹੈ ।

7. ਇਸਤਰੀਆਂ ਨਾਲ ਮਾੜੇ ਸਲੂਕ ਦਾ ਖੰਡਨ (Denounced iltreatment with Women) – ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਵਿੱਚ ਪ੍ਰਚਲਿਤ ਬੁਰਾਈਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਇਸਤਰੀਆਂ ਦੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਉਠਾਈ । ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ।

8. ਨਾਮ ਦਾ ਜਾਪ (Recitation of Nam) – ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਤੇ ਸ਼ਬਦ ਦੀ ਅਰਾਧਨਾ ਨੂੰ ਪਰਮਾਤਮਾ ਦੀ ਭਗਤੀ ਦਾ ਉੱਚਤਮ ਰੂਪ ਸਮਝਦੇ ਸਨ । ਇਨ੍ਹਾਂ ‘ਤੇ ਚਲ ਕੇ ਮਨੁੱਖ ਇਸ ਰੋਗ ਗ੍ਰਸਤ ਜਾਂ ਦੁੱਖਾਂ ਭਰੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ । ਨਾਮ ਤੋਂ ਬਿਨਾਂ ਮਨੁੱਖ ਆਵਾਗੌਣ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਪਰਮਾਤਮਾ ਦੇ ਨਾਮ ਦਾ ਜਾਪ ਪਵਿੱਤਰ ਮਨ ਅਤੇ ਸੱਚੀ ਸ਼ਰਧਾ ਨਾਲ ਕਰਨਾ ਚਾਹੀਦਾ ਹੈ । ਡਾਕਟਰ ਦੀਵਾਨ ਸਿੰਘ ਲਿਖਦੇ ਹਨ,
“ਪਾਪਾਂ ਅਤੇ ਬੁਰਾਈਆਂ ਨਾਲ ਸਿਰ ਮਨੁੱਖਤਾ ਦੀ ਮੁਕਤੀ ਲਈ ਸਿਰਫ ਨਾਮ ਹੀ ਸਭ ਤੋਂ ਮਹੱਤਵਪੂਰਨ ਸੋਮਾ ਅਤੇ ਸ਼ਕਤੀ ਹੈ ।”

9. ਗੁਰੂ ਦਾ ਮਹੱਤਵ (Importance of the Guru) – ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਬੜਾ ਮਹੱਤਵਪੂਰਨ ਸਮਝਦੇ ਹਨ । ਉਨ੍ਹਾਂ ਅਨੁਸਾਰ ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ । ਗੁਰੂ ਹੀ ਮਨੁੱਖ ਨੂੰ ਹਨੇਰੇ (ਅਗਿਆਨਤਾ) ਤੋਂ ਪ੍ਰਕਾਸ਼ (ਗਿਆਨ) ਵੱਲ ਲਿਆਉਂਦਾ ਹੈ । ਸੱਚੇ ਗੁਰੂ ਦਾ ਮਿਲਣਾ ਕੋਈ ਆਸਾਨ ਕੰਮ ਨਹੀਂ ਹੈ । ਪਰਮਾਤਮਾ ਦੀ ਨਦਰਿ (ਮਿਹਰ) ਤੋਂ ਬਗ਼ੈਰ ਮਨੁੱਖ ਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ।

10. ਹੁਕਮ (Hukam) – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਹੁਕਮ ਕਾਰਨ ਹੀ ਮਨੁੱਖ ਨੂੰ ਸੁੱਖ-ਦੁੱਖ ਪ੍ਰਾਪਤ ਹੁੰਦੇ ਹਨ । ਗੁਰਬਾਣੀ ਵਿੱਚ ਅਨੇਕਾਂ ਸਥਾਨਾਂ ‘ਤੇ ਵਾਹਿਗੁਰ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣ ਦੀ ਤਾਕੀਦ ਕੀਤੀ ਗਈ ਹੈ । ਜੋ ਮਨੁੱਖ ਅਜਿਹਾ ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ । ਜੋ ਮਨੁੱਖ ਪਰਮਾਤਮਾ ਦੇ ਭਾਣੇ ਨੂੰ ਨਹੀਂ ਮੰਨਦਾ ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ ।

11. ਸੱਚ ਖੰਡ (Sach Khand) – ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਉੱਚਤਮ ਉਦੇਸ਼ ਸੱਚ ਖੰਡ ਨੂੰ ਪ੍ਰਾਪਤ ਕਰਨਾ ਹੈ । ਸੱਚ ਖੰਡ ਤਕ ਪਹੁੰਚਣ ਲਈ ਮਨੁੱਖ ਨੂੰ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ ਵਿਚੋਂ ਗੁਜ਼ਰਨਾ ਪੈਂਦਾ ਹੈ । ਸੱਚ ਖੰਡ ਆਖਰੀ ਅਵਸਥਾ ਹੈ । ਸੱਚ ਖੰਡ ਵਿੱਚ ਆਤਮਾ ਪੂਰਨ ਰੂਪ ਵਿੱਚ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ।

ਸਿੱਖਿਆਵਾਂ ਦਾ ਮਹੱਤਵ (Importance of Teachings)

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੇ ਸਮਾਜ ਦੇ ਵਿਭਿੰਨ ਖੇਤਰਾਂ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕੀਤਾ । ਸਿੱਟੇ ਵਜੋਂ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ । ਉਹ ਫ਼ਜ਼ੂਲ ਦੇ ਰੀਤੀ-ਰਿਵਾਜਾਂ ਨੂੰ ਛੱਡ ਕੇ ਇੱਕ ਪਰਮਾਤਮਾ ਦੀ ਪੂਜਾ ਕਰਨ ਲੱਗੇ । ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਦਾ ਖੰਡਨ ਕਰਕੇ, ਆਪਸੀ ਭਾਈਚਾਰੇ ਦਾ ਪ੍ਰਚਾਰ ਕਰਕੇ, ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਰਜਾ ਦੇ ਕੇ, ਸੰਗਤ ਅਤੇ ਪੰਗਤ ਸੰਸਥਾਵਾਂ ਦੀ ਸਥਾਪਨਾ ਕਰਕੇ ਇੱਕ ਨਵੇਂ ਸਮਾਜ ਦਾ ਮੁੱਢ ਬੰਨਿਆ । ਗੁਰੂ ਨਾਨਕ ਸਾਹਿਬ ਨੇ ਆਪਣੇ ਉਪਦੇਸ਼ਾਂ ਰਾਹੀਂ ਉਸ ਸਮੇਂ ਦੇ ਅੱਤਿਆਚਾਰੀ ਸ਼ਾਸਕਾਂ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀਆਂ ਨੂੰ ਵੀ ਹਲੁਣਾ ਦਿੱਤਾ | ਪ੍ਰਸਿੱਧ ਇਤਿਹਾਸਕਾਰ ਡਾਕਟਰ ਆਈ. ਬੀ. ਬੈਨਰਜੀ ਦੇ ਅਨੁਸਾਰ,
“ਗੁਰੁ ਨਾਨਕ ਦਾ ਸਮਾਂ ਅਗਿਆਨਤਾ ਅਤੇ ਸੰਘਰਸ਼ ਦਾ ਸਮਾਂ ਸੀ ਅਤੇ ਅਸੀਂ ਇਹ ਬਿਨਾਂ ਝਿਜਕ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦਾ ਸੰਦੇਸ਼ ਸੱਚ ਅਤੇ ਸ਼ਾਂਤੀ ਦਾ ਸੰਦੇਸ਼ ਸੀ ।”

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸਿੱਖ ਪੰਥ ਨੂੰ ਦੇਣ ਸੰਬੰਧੀ ਜਾਣਕਾਰੀ ਦਿਓ । (Give a brief account of the contribution of Guru Nanak Dev Ji to Sikhism.)
ਉੱਤਰ-
15ਵੀਂ ਸਦੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਖ਼ਰਾਬ ਸੀ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਨਵੀਂ ਜਾਗ੍ਰਿਤੀ ਲਿਆਉਣ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਨੀਂਹ ਰੱਖੀ । ਗੁਰੂ ਨਾਨਕ ਦੇਵ ਜੀ ਨੇ 1539 ਈ. ਵਿੱਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਸਿੱਖ ਪੰਥ ਦੇ ਵਿਕਾਸ ਲਈ ਬੜੀ ਮਹੱਤਵਪੂਰਨ ਸਿੱਧ ਹੋਈ ।

ਪ੍ਰਸ਼ਨ 2.
ਉਦਾਸੀਆਂ ਤੋਂ ਕੀ ਭਾਵ ਹੈ ? ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ? (What do you mean by Udasis ? What were the aims of Guru Nanak Dev Ji’s Udasis ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ?
(What were the aims of the Udasis of Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯੋਗਤਾਵਾਂ ਹੈ । ਇਨ੍ਹਾਂ ਉਦਾਸੀਆਂ ਦਾ ਪ੍ਰਮੁੱਖ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਸੀ । ਗੁਰੂ ਸਾਹਿਬ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਆਮ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਸਨ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਾਇਆ । ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਝੂਠੇ ਰੀਤੀ-ਰਿਵਾਜਾਂ, ਕਰਮ-ਕਾਂਡਾਂ ਅਤੇ ਕੁਰੀਤੀਆਂ ਦਾ ਖੰਡਨ ਕੀਤਾ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਸੰਖੇਪ ਵਰਣਨ ਕਰੋ । (Give a brief account of the Udasis of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਤਿੰਨ ਮਹੱਤਵਪੂਰਨ ਉਦਾਸੀਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of any three important Udasis of Guru Nanak Dev Ji.)
ਉੱਤਰ-

 • ਸੈਦਪੁਰ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ । ਇੱਥੇ ਮਲਿਕ ਭਾਗੋ ਦੁਆਰਾ ਪੁੱਛਣ ‘ਤੇ ਗੁਰੂ ਸਾਹਿਬ ਨੇ ਦੱਸਿਆ ਕਿ ਸਾਨੂੰ ਮਿਹਨਤ ਦੀ ਕਮਾਈ ਨਾਲ ਗੁਜ਼ਾਰਾ ਕਰਨਾ ਚਾਹੀਦਾ ਹੈ ਨਾ ਕਿ ਬੇਈਮਾਨੀ ਦੇ ਪੈਸਿਆਂ ਨਾਲ ।
 • ਹਰਿਦੁਆਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਗੰਗਾ ਇਸ਼ਨਾਨ ਨਾਲ ਜਾਂ ਪਿੱਤਰਾਂ ਨੂੰ ਪਾਣੀ ਦੇਣ ਨਾਲ ਕੁੱਝ ਪ੍ਰਾਪਤ ਨਹੀਂ ਹੁੰਦਾ । ਇਸ ਲਈ ਮਨੁੱਖ ਦਾ ਅੰਦਰੁਨਾ ਸਾਫ਼ ਹੋਣਾ ਜ਼ਰੂਰੀ ਹੈ ।
 • ਮੱਕਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਸਿੱਧ ਕੀਤਾ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ । ਉਹ ਕਿਸੇ ਵਿਸ਼ੇਸ਼ ਸਥਾਨ ਵਿੱਚ ਨਹੀਂ ਰਹਿੰਦਾ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the teachings of Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਾਰ ਲਿਖੋ । (Write an essence of the teachings of Guru Nanak Dev Ji.)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਕੋਈ ਤਿੰਨ ਸਿੱਖਿਆਵਾਂ ਦਾ ਵਰਣਨ ਕਰੋ । (Describe any three teachings of Guru Nanak Dev Ji.)
ਉੱਤਰ-

 1. ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇੱਕ ਹੈ । ਉਹ ਨਿਰਾਕਾਰ ਅਤੇ ਸਰਬਵਿਆਪੀ ਹੈ ।
 2. ਗੁਰੂ ਜੀ ਮਾਇਆ ਨੂੰ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਮੰਨਦੇ ਹਨ ।
 3. ਗੁਰੂ ਜੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਮਨੁੱਖ ਦੇ ਪੰਜ ਵੈਰੀ ਦੱਸਦੇ ਹਨ । ਇਨ੍ਹਾਂ ਕਾਰਨ ਮਨੁੱਖ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।
 4. ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ।
 5. ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨਮੁੱਖ ਵਿਅਕਤੀ ਵਿੱਚ ਹਉਮੈਂ ਦੀ ਭਾਵਨਾ ਬੜੀ ਪ੍ਰਬਲ ਹੁੰਦੀ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਤਿੰਨ ਮੁੱਖ ਵਿਚਾਰ ਕੀ ਸਨ ? (What were the three views of Guru Nanak Dev Ji’s concept of God ?)
ਜਾਂ
ਗੁਰੂ ਨਾਨਕ ਦੇਵ ਜੀ ਦੇ ਈਸ਼ਵਰ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about God ?)
ਉੱਤਰ-

 1. ਗੁਰੁ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਪਰਮਾਤਮਾ ਦੀ ਏਕਤਾ ‘ਤੇ ਜ਼ੋਰ ਦਿੱਤਾ ।
 2. ਸਿਰਫ਼ ਪਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ ।
 3. ਪਰਮਾਤਮਾ ਦੇ ਦੋ ਰੂਪ ਹਨ । ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ ।
 4. ਪਰਮਾਤਮਾ ਸਰਬ-ਸ਼ਕਤੀਮਾਨ ਹੈ । ਉਸ ਦੀ ਇੱਛਾ ਬਿਨਾਂ ਕੁਝ ਨਹੀਂ ਹੋ ਸਕਦਾ ।
 5. ਉਹ ਆਵਾਗੌਣ ਦੇ ਬੰਧਨਾਂ ਤੋਂ ਮੁਕਤ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਖੰਡਨ ਕੀਤਾ ? (What type of religious beliefs and rituals were condemned by Guru Nanak Dev Ji ?)
ਜਾਂ
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਦਾ ਖੰਡਨ ਕੀਤਾ ? (Which prevalent religious beliefs and conventions were condemned by Guru Nanak Dev Ji ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਪ੍ਰਚਲਿਤ ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਨੇ ਵੇਦ, ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ, ਜੀਵਨ ਦੇ ਮਹੱਤਵਪੂਰਨ ਅਵਸਰਾਂ ਨਾਲ ਸੰਬੰਧਿਤ ਸੰਸਕਾਰਾਂ ਦਾ ਵਿਰੋਧ ਕੀਤਾ , ਬਾਹਮਣ ਇਨ੍ਹਾਂ ਰਸਮਾਂ ਦੇ ਮੁੱਖ ਸਮਰਥਕ ਸਨ । ਉਨ੍ਹਾਂ ਨੇ ਜੋਗੀਆਂ ਦੀ ਪ੍ਰਣਾਲੀ ਨੂੰ ਵੀ ਦੋ ਕਾਰਨਾਂ ਕਰਕੇ ਅਪ੍ਰਵਾਨ ਕੀਤਾ । ਪਹਿਲਾ, ਜੋਗੀਆਂ ਵਿੱਚ ਈਸ਼ਵਰ ਦੇ ਪ੍ਰਤੀ ਸ਼ਰਧਾ ਦੀ ਘਾਟ ਸੀ । ਦੂਸਰਾ, ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਦੂਰ ਰਹਿੰਦੇ ਸਨ । ਗੁਰੂ ਨਾਨਕ ਦੇਵ ਜੀ ਅਵਤਾਰਵਾਦ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਸਨ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਹਾਕਮ ਬੇਇਨਸਾਫ਼ ਕਿਉਂ ਸਨ ? (According to Guru Nanak Dev Ji why the rulers were unjust ?)
ਉੱਤਰ-

 1. ਉਹ ਹਿੰਦੁਆਂ ਤੋਂ ਜਜ਼ੀਆ ਅਤੇ ਤੀਰਥ ਯਾਤਰਾ ਕਰ ਵਸੂਲਦੇ ਸਨ ।
 2. ਉਹ ਕਿਸਾਨਾਂ ਅਤੇ ਆਮ ਲੋਕਾਂ ‘ਤੇ ਬਹੁਤ ਜ਼ੁਲਮ ਕਰਦੇ ਸਨ ।
 3. ਉਹ ਰਿਸ਼ਵਤ ਲਏ ਬਿਨਾਂ ਇਨਸਾਫ਼ ਨਹੀਂ ਕਰਦੇ ਸਨ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਕੀ ਸੀ ? ਸੰਖੇਪ ਵਿੱਚ ਉੱਤਰ ਦਿਓ । (What was Guru Nanak Dev Ji’s concept of Maya ? Explain in brief.)
ਜਾਂ
ਗੁਰੂ ਨਾਨਕ ਦੇਵ ਜੀ ਦਾ ਮਾਇਆ ਦਾ ਸੰਕਲਪ ਦਾ ਵਰਣਨ ਕਰੋ । (Describe Guru Nanak Dev Ji’s concept of Maya.)
ਉੱਤਰ-
ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਮਾਇਆ ਮਨੁੱਖ ਲਈ ਮੁਕਤੀ ਦੇ ਰਾਹ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ । ਮਨਮੁੱਖ ਆਦਮੀ ਹਮੇਸ਼ਾਂ ਸੰਸਾਰੀ ਵਸਤਾਂ; ਜਿਵੇਂ ਧਨ-ਦੌਲਤ, ਉੱਚਾ ਅਹੁਦਾ, ਸੋਹਣੀ ਨਾਰ, ਪੁੱਤਰ ਆਦਿ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ । ਇਸ ਨੂੰ ਮਾਇਆ ਕਹਿੰਦੇ ਹਨ । ਮਾਇਆ ਜਿਸ ਨਾਲ ਉਹ ਇੰਨਾ ਪਿਆਰ ਕਰਦਾ ਹੈ ਉਸ ਦਾ ਮੌਤ ਤੋਂ ਬਾਅਦ ਸਾਥ ਨਹੀਂ ਦਿੰਦੀ । ਮਾਇਆ ਕਾਰਨ ਉਹ ਆਵਾਗੌਣ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ‘ਗੁਰੂ’ ਦਾ ਕੀ ਮਹੱਤਵ ਹੈ ? (What is the importance of ‘Guru’ in Guru Nanak Dev Ji’s teachings ?)
ਜਾਂ
ਗੁਰੁ ਨਾਨਕ ਦੇਵ ਜੀ ਦੇ ‘ਗੁਰੂ’ ਸੰਬੰਧੀ ਕੀ ਵਿਚਾਰ ਸਨ ? (What was the concept of ‘Guru’ of Guru Nanak Dev Ji ?) :
ਉੱਤਰ-
ਗੁਰੂ ਨਾਨਕ ਦੇਵ ਜੀ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨੂੰ ਇੱਕ ਅਸਲੀ ਪੌੜੀ ਮੰਨਦੇ ਹਨ । ਉਹ ਹੀ ਮਾਇਆ ਦੇ ਮੋਹ ਤੇ ਹਉਮੈ ਦੇ ਰੋਗ ਨੂੰ ਦੂਰ ਕਰਦਾ ਹੈ । ਉਹ ਹੀ ਨਾਮ ਤੇ ਸ਼ਬਦ ਦੀ ਆਰਾਧਨਾ ਦੁਆਰਾ ਭਗਤੀ ਦੇ ਮਾਰਗ ਉੱਤੇ ਚੱਲਣ ਦਾ ਢੰਗ ਦੱਸਦਾ ਹੈ । ਗੁਰੂ ਬਿਨਾਂ ਭਗਤੀ ਗਿਆਨ ਅਸੰਭਵ ਹਨ । ਗੁਰੂ ਬਿਨਾਂ ਮਨੁੱਖ ਨੂੰ ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਉਂਦਾ ਹੈ । ਗੁਰੂ ਹੀ ਹਨ੍ਹੇਰੇ ਤੋਂ ਪ੍ਰਕਾਸ਼ ਵੱਲ ਲਿਆਉਂਦਾ ਹੈ । ਸੱਚਾ ਗੁਰੂ ਪਰਮਾਤਮਾ ਆਪ ਹੈ ਜੋ ਸ਼ਬਦ ਰਾਹੀਂ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ‘ਨਾਮ ਦਾ ਕੀ ਮਹੱਤਵ ਹੈ ? (What is the importance of ‘Nam’ in Guru Nanak Dev Ji’s teachings ?)
ਉੱਤਰ-
ਗੁਰੂ ਨਾਨਕ ਦੇਵ ਜੀ ਨਾਮ ਸਿਮਰਨ ਦੀ ਅਰਾਧਨਾ ਨੂੰ ਪਰਮਾਤਮਾ ਦੀ ਭਗਤੀ ਦਾ ਉੱਚਤਮ ਰੂਪ ਸਮਝਦੇ ਸਨ । ਨਾਮ ਸਿਮਰਨ ਕਾਰਨ ਮਨੁੱਖ ਇਸ ਰੋਗ ਗ੍ਰਸਤ ਜਾਂ ਦੁੱਖਾਂ ਭਰੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ । ਨਾਮ ਸਿਮਰਨ ਕਰਨ ਵਾਲੇ ਮਨੁੱਖ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ । ਉਸ ਦੀ ਆਤਮਾ ਇੱਕ ਕੰਵਲ ਦੇ ਫੁੱਲ ਵਾਂਗ ਹਮੇਸ਼ਾ ਖਿੜੀ ਰਹਿੰਦੀ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਫ਼ਜ਼ੂਲ ਹੈ । ਨਾਮ ਤੋਂ ਬਿਨਾਂ ਮਨੁੱਖ ਹਰ ਤਰ੍ਹਾਂ ਦੇ ਪਾਪਾਂ ਅਤੇ ਆਵਾਗੌਣ ਦੇ ਚੱਕਰਾਂ ਵਿੱਚ ਫਸਿਆ ਰਹਿੰਦਾ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਹੁਕਮ ਦਾ ਕੀ ਮਹੱਤਵ ਹੈ ? (What is the importance of Hukam in Guru Nanak Dev Ji’s teachings ?)
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪਰਮਾਤਮਾ ਦੇ ਹੁਕਮ ਜਾਂ ਭਾਣੇ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੈ । ਸਾਰਾ ਸੰਸਾਰ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਚਲਦਾ ਹੈ । ਉਸ ਦੇ ਹੁਕਮ ਅਨੁਸਾਰ ਹੀ ਜੀਵ ਇਸ ਸੰਸਾਰ ਵਿੱਚ ਜਨਮ ਲੈਂਦਾ ਹੈ ਜਾਂ ਉਸ ਦੀ ਮੌਤ ਹੁੰਦੀ ਹੈ । ਉਸ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਜਾਂ ਉਹ ਨੀਚ ਬਣ ਜਾਂਦਾ ਹੈ । ਹੁਕਮ ਕਾਰਨ ਹੀ ਉਸ ਨੂੰ ਸੁਖ ਜਾਂ ਦੁੱਖ ਪ੍ਰਾਪਤ ਹੁੰਦੇ ਹਨ । ਜੋ ਮਨੁੱਖ ਪਰਮਾਤਮਾ ਦੇ ਭਾਣੇ ਨੂੰ ਨਹੀਂ ਮੰਨਦਾ ਉਹ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੇ ਇਸਤਰੀ ਜਾਤੀ ਸੰਬੰਧੀ ਕੀ ਵਿਚਾਰ ਸਨ ? (What were the views of Guru Nanak Dev Ji about women ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ । ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ । ਗੁਰੂ ਨਾਨਕ ਦੇਵ ਜੀ ਨੇ ਬਾਲ ਵਿਆਹ, ਬਹੁ-ਵਿਆਹ ਅਤੇ ਸਤੀ ਪ੍ਰਥਾ ਆਦਿ ਦਾ ਘੋਰ ਵਿਰੋਧ ਕੀਤਾ । ਉਹ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਹਾਮੀ ਸਨ । ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤੇ ਮਹੱਤਵ ਕੀ ਸਨ ? (What was the social meaning and significance of Guru Nanak Dev Ji’s message ?)
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਉੱਤੇ ਕੀ ਪ੍ਰਭਾਵ ਪਿਆ ? (What was the impact of teachings of Guru Nanak Dev Ji on Punjab ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਸਮਾਜਿਕ ਅਰਥ ਬੜੇ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਹਰੇਕ ਲਈ ਸੀ । ਕੋਈ ਵੀ ਇਸਤਰੀ-ਪੁਰਸ਼ ਗੁਰੂ ਜੀ ਦੁਆਰਾ ਦਰਸਾਏ ਗਏ ਮਾਰਗ ਨੂੰ ਅਪਣਾ ਸਕਦਾ ਸੀ । ਮੁਕਤੀ ਦਾ ਮਾਰਗ ਸਭ ਲਈ ਖੁੱਲ੍ਹਾ ਸੀ । ਗੁਰੂ ਜੀ ਨੇ ਸਮਾਜਿਕ ਸਮਾਨਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਜਾਤੀ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ | ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਗੁਰੂ ਜੀ ਨੇ ਸੰਗਤ ਤੇ ਪੰਗਤ (ਲੰਗਰ) ਨਾਂ ਦੀਆਂ ਦੋ ਸੰਸਥਾਵਾਂ ਚਲਾਈਆਂ । ਲੰਗਰ ਤਿਆਰ ਕਰਨ ਸਮੇਂ ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ ।

ਪ੍ਰਸ਼ਨ 14.
ਜਾਤੀ ਪ੍ਰਥਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਕੀ ਹਨ ? (What are Guru Nanak Dev Ji views on caste system ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦੀ ਭਾਵਨਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ । ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਸਮਾਜਿਕ ਅਸਮਾਨਤਾ ਨੂੰ ਦੂਰ ਕਰਨਾ ਸੀ । ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਕੋਈ ਵੀ ਵਿਅਕਤੀ ਆਪਣੀ ਜਾਤੀ ਕਾਰਨ ਅਮੀਰ ਜਾਂ ਗ਼ਰੀਬ ਨਹੀਂ ਹੁੰਦਾ । ਪਰਮਾਤਮਾ ਦੇ ਦਰਬਾਰ ਵਿੱਚ ਜਾਤੀ ਨਹੀਂ ਸਗੋਂ ਕਰਮਾਂ ਦੇ ਅਨੁਸਾਰ ਨਿਬੇੜਾ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਨੀਵੀਆਂ ਜਾਤੀਆਂ ਅਤੇ ਨਿਮਨ ਵਰਗਾਂ ਨਾਲ ਆਪਣੇ ਆਪ ਨੂੰ ਜੋੜਿਆ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਨਾਲੋਂ ਕਿਵੇਂ ਵੱਖਰੀਆਂ ਸਨ ? (How far were the teachings of Guru Nanak Dev Ji different from the Bhakti reformers ?)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ । ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰ ਸਕਦਾ । ਭਗਤੀ ਸੁਧਾਰਕਾਂ ਨੇ ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਨੂੰ ਪਰਮਾਤਮਾ ਦਾ ਅਵਤਾਰ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਸਨ ਜਦਕਿ ਭਗਤੀ ਸੁਧਾਰਕਾਂ ਦਾ ਇਸ ਵਿੱਚ ਪੂਰਨ ਵਿਸ਼ਵਾਸ ਸੀ । ਗੁਰੂ ਨਾਨਕ ਦੇਵ ਜੀ ਹਿਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ । ਭਗਤੀ ਸੁਧਾਰਕ ਹਿਸਥ ਜੀਵਨ ਨੂੰ ਮੁਕਤੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਦੱਸਦੇ ਸਨ । ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ । ਭਗਤੀ ਸੁਧਾਰਕਾਂ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਸਨ । ਇਸ ਦੀ ਵਿਆਖਿਆ ਕਰੋ । (Guru Nanak Dev Ji was a great poet and musician. Explain.)
ਉੱਤਰ-
ਗੁਰੂ ਨਾਨਕ ਦੇਵ ਜੀ ਇੱਕ ਧਾਰਮਿਕ ਮਹਾਂਪੁਰਖ ਹੋਣ ਦੇ ਨਾਲ-ਨਾਲ ਇੱਕ ਮਹਾਨ ਸੰਗੀਤਕਾਰ ਅਤੇ ਕਵੀ ਵੀ ਸਨ । ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਪ ਜੀ ਦੇ 976 ਸ਼ਬਦ ਆਪ ਦੇ ਮਹਾਨ ਕਵੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਵਿੱਚ ਕੁਦਰਤ ਅਤੇ ਮਨੁੱਖਤਾ ਦਾ ਗੁਣਗਾਨ ਕੀਤਾ । ਇਨ੍ਹਾਂ ਵਿੱਚ ਉਪਮਾਵਾਂ ਅਤੇ ਅਲੰਕਾਰਾਂ ਦੀ ਬਹੁਤ ਉੱਚ ਪੱਧਰੀ ਵਰਤੋਂ ਕੀਤੀ ਗਈ ਹੈ । ਗੁਰੂ ਨਾਨਕ ਸਾਹਿਬ ਬੜੇ ਸੰਖੇਪ ਸ਼ਬਦਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਹਿ ਜਾਂਦੇ ਸਨ । ਗੁਰੂ ਨਾਨਕ ਦੇਵ ਜੀ ਕਈ ਤਰ੍ਹਾਂ ਦੇ ਰਾਗਾਂ ਤੋਂ ਜਾਣੂ ਸਨ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ 18 ਵਰੇ ਕਿੱਥੇ ਤੇ ਕਿਵੇਂ ਬਤੀਤ ਕੀਤੇ ? (How and where did Guru Nanak Dev Ji spend last 18 years of his life ?)
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਦੇਵ ਜੀ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦੀ ਸੀ । ਪੰਗਤ ਤੋਂ ਭਾਵ ਸੀ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਵੀ ਕੀਤੀ ।

ਵਸਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1469 ਈ. ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਤਲਵੰਡੀ (ਪਾਕਿਸਤਾਨ) ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜ-ਕਲ੍ਹ ਕੀ ਕਿਹਾ ਜਾਂਦਾ ਹੈ ?
ਉੱਤਰ-
ਨਨਕਾਣਾ ਸਾਹਿਬ ।

ਪ੍ਰਸ਼ਨ 5.
‘‘ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗੁ ਚਾਨਣੁ ਹੋਆ” । ਇਹ ਸ਼ਬਦ ਕਿਸ ਨੇ ਕਹੇ ਸਨ ?
ਉੱਤਰ-
ਭਾਈ ਗੁਰਦਾਸ ਜੀ ਨੇ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਮਹਿਤਾ ਕਾਲੂ ਜੀ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ?
ਉੱਤਰ-
ਬੇਦੀ ।

ਪ੍ਰਸ਼ਨ 8.
ਮਹਿਤਾ ਕਾਲੂ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ-
ਤ੍ਰਿਪਤਾ ਜੀ ।

ਪ੍ਰਸ਼ਨ 10.
ਤ੍ਰਿਪਤਾ ਕੌਣ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ ?
ਉੱਤਰ-
ਬੇਬੇ ਨਾਨਕੀ ਜੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
ਜਾਂ
ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ-
ਬੀਬੀ ਸੁਲੱਖਣੀ ਜੀ ਨਾਲ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ ?
ਉੱਤਰ-
20 ਰੁਪਇਆਂ ਨਾਲ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਉਂ ਭੇਜਿਆ ਗਿਆ ਸੀ ?
ਉੱਤਰ-
ਨੌਕਰੀ ਕਰਨ ਲਈ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ. ਵਿੱਚ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ ?
ਜਾਂ
ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸ਼ਬਦਾਂ ਨਾਲ ਸਭ ਤੋਂ ਪਹਿਲਾ ਪ੍ਰਚਾਰ ਸ਼ੁਰੂ ਕੀਤਾ ?
ਉੱਤਰ-
“ਨਾ ਕੋ ਹਿੰਦੂ ਨਾ ਕੋ ਮੁਸਲਮਾਨ”।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੁ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਹੈ ।

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ?
ਉੱਤਰ-
1499 ਈ. ਵਿੱਚ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ?
ਉੱਤਰ-
ਸੈਦਪੁਰ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਦੁਆਰਾ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਜਿਹੜੇ ਥਾਂਵਾਂ ‘ਤੇ ਚਰਨ ਪਾਏ ਉਨ੍ਹਾਂ ਵਿੱਚੋਂ ਕਿਸੇ ਇੱਕ ਮਹੱਤਵਪੂਰਨ ਸਥਾਨ ਦਾ ਨਾਂ ਦੱਸੋ ।
ਉੱਤਰ-
ਕੁਰੂਕਸ਼ੇਤਰ ।

ਪ੍ਰਸ਼ਨ 22.
ਉਦਾਸੀਆਂ ਸਮੇਂ ਗੁਰੂ ਨਾਨਕ ਦੇਵ ਜੀ ਨਾਲ ਕਿਹੜਾ ਸਾਥੀ ਸੀ ?
ਉੱਤਰ-
ਭਾਈ ਮਰਦਾਨਾ ।

ਪ੍ਰਸ਼ਨ 23.
ਭਾਈ ਮਰਦਾਨਾ ਕੀਰਤਨ ਕਰਨ ਸਮੇਂ ਕਿਹੜਾ ਸਾਜ਼ ਵਜਾਉਂਦਾ ਸੀ ?
ਉੱਤਰ-
ਰਬਾਬ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 24.
ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਕਿਸ ਦੇ ਘਰ ਠਹਿਰੇ ਸਨ ?
ਜਾਂ
ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਕੌਣ ਸੀ ?
ਉੱਤਰ-
ਭਾਈ ਲਾਲੋ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਨੇ ਸੈਦਪੁਰ (ਐਮਨਾਬਾਦ) ਵਿੱਚ ਮਲਿਕ ਭਾਗੋ ਦਾ ਭੋਜਨ ਖਾਣ ਤੋਂ ਕਿਉਂ ਇਨਕਾਰ ਕਰ ਦਿੱਤਾ ਸੀ ?
ਉੱਤਰ-
ਕਿਉਂਕਿ ਉਸ ਦੀ ਕਮਾਈ ਈਮਾਨਦਾਰੀ ਦੀ ਨਹੀਂ ਸੀ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ?
ਜਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜਣ ਨਾਲ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਤਾਲੰਬਾ ਵਿਖੇ ।

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਪੱਛਮ ਦਿਸ਼ਾ ਵੱਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ ?
ਉੱਤਰ-
ਹਰਿਦੁਆਰ ।

ਪ੍ਰਸ਼ਨ 28.
ਗੁਰੂ ਨਾਨਕ ਦੇਵ ਜੀ ਪਾਨੀਪਤ ਵਿੱਚ ਕਿਹੜੇ ਸੂਫ਼ੀ ਨੂੰ ਮਿਲੇ ?
ਉੱਤਰ-
ਸ਼ੈਖ਼ ਤਾਹਿਰ ਨੂੰ ।

ਪ੍ਰਸ਼ਨ 29.
ਗੁਰੂ ਨਾਨਕ ਦੇਵ ਜੀ ਦੀ ਉਦਾਸੀ ਤੋਂ ਬਾਅਦ ਗੋਰਖਮਤਾ ਦਾ ਨਾਂ ਕੀ ਪਿਆ ?
ਉੱਤਰ-
ਨਾਨਕਮਤਾ ।

ਪ੍ਰਸ਼ਨ 30.
ਨੂਰਸ਼ਾਹੀ ਕੌਣ ਸੀ ?
ਉੱਤਰ-
ਕਾਮਰੂਪ ਦੀ ਪ੍ਰਸਿੱਧ ਜਾਦੂਗਰਨੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 31.
ਉੜੀਸਾ ਦੇ ਕਿਹੜੇ ਮੰਦਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਆਰਤੀ ਦਾ ਸਹੀ ਅਰਥ ਦੱਸਿਆ ?
ਉੱਤਰ-
ਜਗਨਨਾਥ ਪੁਰੀ ।

ਪ੍ਰਸ਼ਨ 32.
ਗੁਰੂ ਨਾਨਕ ਦੇਵ ਜੀ ਨੇ ਕੈਲਾਸ਼ ਪਰਬਤ ਦੇ ਸਿੱਧਾਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਉਹ ਮਨੁੱਖਤਾ ਦੀ ਸੇਵਾ ਕਰਨ ।

ਪ੍ਰਸ਼ਨ 33.
ਗੁਰੂ ਨਾਨਕ ਦੇਵ ਜੀ ਲੰਕਾ ਦੇ ਕਿਹੜੇ ਸ਼ਾਸਕ ਨੂੰ ਮਿਲੇ ਸਨ ?
ਉੱਤਰ-
ਸ਼ਿਵਨਾਥ ।

ਪ੍ਰਸ਼ਨ 34.
ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਕਿਸ ਸਥਾਨ ‘ਤੇ ਕਾਅਬੇ ਨੂੰ ਘੁਮਾਇਆ ?
ਉੱਤਰ-
ਮੱਕਾ ਵਿਖੇ ।

ਪ੍ਰਸ਼ਨ 35.
ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਕਿਹੜੇ ਕਾਜ਼ੀ ਨਾਲ ਵਾਦ-ਵਿਵਾਦ ਹੋਇਆ ?
ਜਾਂ
ਮੱਕਾ ਵਿਖੇ ਕਿਹੜੇ ਕਾਜ਼ੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਰਕ ਨਾਲ ਸਮਝਾਇਆ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ?
ਉੱਤਰ-
ਰੁਕਨਉੱਦੀਨ ।

ਪ੍ਰਸ਼ਨ 36.
ਹਸਨ ਅਬਦਾਲ ਨੂੰ ਹੁਣ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਪੰਜਾ ਸਾਹਿਬ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 37.
ਸ੍ਰੀ ਗੁਰੂ ਨਾਨਕ ਦੇਵ ਜੀ ਬਗ਼ਦਾਦ ਵਿਖੇ ਕਿਸ ਸ਼ੇਖ਼ ਨੂੰ ਮਿਲੇ ?
ਉੱਤਰ-
ਸ਼ੇਖ਼ ਬਹਿਲੋਲ ਨੂੰ ।

ਪ੍ਰਸ਼ਨ 38.
ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਦੋਂ ਗ੍ਰਿਫ਼ਤਾਰ ਕੀਤਾ ਸੀ ?
ਉੱਤਰ-
1520 ਈ. ।

ਪ੍ਰਸ਼ਨ 39.
ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਬਾਦਸ਼ਾਹ ਕੌਣ ਸੀ ?
ਉੱਤਰ-
ਬਾਬਰ ।

ਪ੍ਰਸ਼ਨ 40.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ ?
ਉੱਤਰ-
ਪਾਪ ਦੀ ਜੰਵ ਨਾਲ ।

ਪ੍ਰਸ਼ਨ 41.
ਗੁਰੂ ਨਾਨਕ ਦੇਵ ਜੀ ਦੀ ਕੋਈ ਇੱਕ ਮੁੱਖ ਸਿੱਖਿਆ ਦੱਸੋ ।
ਉੱਤਰ-
ਪਰਮਾਤਮਾ ਇੱਕ ਹੈ ।

ਪ੍ਰਸ਼ਨ 42.
ਗੁਰੂ ਨਾਨਕ ਦੇਵ ਜੀ ਦਾ “ਮਾਇਆ ਦਾ ਸੰਕਲਪ ਕੀ ਸੀ ?
ਉੱਤਰ-
ਸੰਸਾਰ ਇੱਕ ਮਾਇਆ ਹੈ ।

ਪ੍ਰਸ਼ਨ 43.
ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੇ ਪੰਜ ਵੈਰੀ ਕੌਣ ਹਨ ?
ਉੱਤਰ-
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ।

ਪ੍ਰਸ਼ਨ 44.
ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰੂ ਦਾ ਕੀ ਮਹੱਤਵ ਹੈ ? ਸਿੱਖ ਧਰਮ ਵਿੱਚ ਗੁਰੂ ਨੂੰ ਕੀ ਮਹੱਤਤਾ ਦਿੱਤੀ ਗਈ ਹੈ ?
ਉੱਤਰ-
ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 45.
ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣ ਦਾ ਕੀ ਮਹੱਤਵ ਹੈ ?
ਉੱਤਰ-
ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਫ਼ਜ਼ੂਲ ਹੈ ।

ਪ੍ਰਸ਼ਨ 46.
ਮਨਮੁੱਖ ਵਿਅਕਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਮਨਮੁੱਖ ਵਿਅਕਤੀ ਇੰਦਰਿਆਵੀ ਭੁੱਖਾਂ ਨਾਲ ਘਿਰਿਆ ਰਹਿੰਦਾ ਹੈ ।

ਪ੍ਰਸ਼ਨ 47.
ਆਤਮ-ਸਮਰਪਣ ਤੋਂ ਕੀ ਭਾਵ ਹੈ ?
ਉੱਤਰ-
ਹਉਮੈ ਦਾ ਤਿਆਗ ।

ਪ੍ਰਸ਼ਨ 48.
ਨਦਰਿ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦੀ ਮਿਹਰ ।

ਪ੍ਰਸ਼ਨ 49.
ਹੁਕਮ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦਾ ਭਾਣਾ ।

ਪ੍ਰਸ਼ਨ 50.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਮਿਹਨਤ ਅਤੇ ਈਮਾਨਦਾਰੀ ਦੀ ਕਮਾਈ ।

ਪ੍ਰਸ਼ਨ 51.
‘ਅੰਜਨ ਮਾਹਿ ਨਿਰੰਜਨ’ ਤੋਂ ਕੀ ਭਾਵ ਹੈ ?
ਉੱਤਰ-
ਸੰਸਾਰ ਦੀਆਂ ਬੁਰਾਈਆਂ ਵਿੱਚ ਰਹਿੰਦੇ ਹੋਏ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 52.
ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰੋਕਾਰਾਂ ਨੂੰ ਕਿਹੜੀਆਂ ਤਿੰਨ ਗੱਲਾਂ ‘ਤੇ ਚੱਲਣ ਲਈ ਕਿਹਾ ?
ਜਾਂ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਤਿੰਨ ਸ਼ਬਦਾਂ ਵਿੱਚ ਬਿਆਨ ਕਰੋ ।
ਉੱਤਰ-
ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ।

ਪਸ਼ਨ 53.
ਕੀਰਤਨ ਦੀ ਪ੍ਰਥਾ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 54.
ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਿਹੜੇ ਨਗਰ ਦੀ ਸਥਾਪਨਾ ਕੀਤੀ ?
ਉੱਤਰ-
ਕਰਤਾਰਪੁਰ ।

ਪ੍ਰਸ਼ਨ 55.
ਕਰਤਾਰਪੁਰ ਤੋਂ ਕੀ ਭਾਵ ਹੈ ?
ਉੱਤਰ-
ਪਰਮਾਤਮਾ ਦਾ ਸ਼ਹਿਰ !

ਪ੍ਰਸ਼ਨ 56.
ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਦੋ ਸੰਸਥਾਵਾਂ ਕਾਇਮ ਕੀਤੀਆਂ ?
ਉੱਤਰ-
ਸੰਗਤ ਅਤੇ ਪੰਗਤ ।

ਪ੍ਰਸ਼ਨ 57.
ਸੰਗਤ ਤੋਂ ਕੀ ਭਾਵ ਹੈ ?
ਉੱਤਰ-
ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ ।

ਪ੍ਰਸ਼ਨ 58.
ਪੰਗਤ ਤੋਂ ਕੀ ਭਾਵ ਹੈ ?
ਉੱਤਰ-
ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣਾ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 59.
ਲੰਗਰ ਪ੍ਰਥਾ ਦਾ ਆਰੰਭ ਕਿਸ ਗੁਰੂ ਸਾਹਿਬ ਨੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 60.
ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀਆਂ ਸਿੱਖਿਆਵਾਂ ਵਿੱਚ ਕੋਈ ਇੱਕ ਅੰਤਰ ਦੱਸੋ ।
ਉੱਤਰ-
ਗੁਰੁ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਵਿਰੁੱਧ ਸਨ ਜਦਕਿ ਭਗਤ ਨਹੀਂ ।

ਪ੍ਰਸ਼ਨ 61.
ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖ਼ਰੀ ਸਮਾਂ ਕਿੱਥੇ ਬਤੀਤ ਕੀਤਾ ?
ਜਾਂ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ (ਪਾਕਿਸਤਾਨ) ।

ਪ੍ਰਸ਼ਨ 62.
ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
1539 ਈ. ਵਿੱਚ ।

ਪ੍ਰਸ਼ਨ 63.
ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
ਉੱਤਰ-
ਕਰਤਾਰਪੁਰ (ਪਾਕਿਸਤਾਨ) ।

ਪ੍ਰਸ਼ਨ 64.
ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ?
ਉੱਤਰ-
ਗੁਰੂ ਅੰਗਦ ਦੇਵ ਜੀ ਨੂੰ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 65.
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਅੰਗਦ ਦੇਵ ਦਾ ਨਾਂ ਕਿਉਂ ਦਿੱਤਾ ?
ਉੱਤਰ-
ਕਿਉਂਕਿ ਉਹ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਸਮਝਦੇ ਸਨ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ :-

1. …………………………. ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ।
ਉੱਤਰ-
(1469 ਈ.)

2. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ………………….. ਜੀ ਸੀ ।
ਉੱਤਰ-
(ਮਹਿਤਾ ਕਾਲੂ)

3. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ …………………………. ਜੀ ਸੀ ।
ਉੱਤਰ-
(ਬੇਬੇ ਨਾਨਕੀ)

4. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ………………….. ਜੀ ਸੀ ।
ਉੱਤਰ-
(ਤ੍ਰਿਪਤਾ ਜੀ)

5. ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ………………………….. ਰੁਪਇਆਂ ਨਾਲ ਕੀਤਾ ।
ਉੱਤਰ-
(20)

6. ਗੁਰੂ ਨਾਨਕ ਦੇਵ ਜੀ ਨੇ …………………… ਦੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ।
ਉੱਤਰ-
(ਸੁਲਤਾਨਪੁਰ ਲੋਧੀ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

7. ਗੁਰੂ ਨਾਨਕ ਦੇਵ ਜੀ ਦੇ ਗਿਆਨ ਪ੍ਰਾਪਤੀ ਸਮੇਂ ਉਨ੍ਹਾਂ ਦੀ ਉਮਰ ……………………….. ਸੀ ।
ਉੱਤਰ-
(30 ਵਰੇ)

8. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਸ਼ਬਦ ਕਹੇ …………………………… ।
ਉੱਤਰ-
(ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ)

9. ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਤੋਂ ਭਾਵ ਹੈ ………………..
ਉੱਤਰ-
(ਯਾਤਰਾਵਾਂ)

10. ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ……………………. ਈ. ਵਿੱਚ ਸ਼ੁਰੂ ਕੀਤੀ ਸੀ ।
ਉੱਤਰ-
(1499)

11. ਗੁਰੂ ਨਾਨਕ ਦੇਵ ਜੀ ਦੇ ਯਾਤਰਾਵਾਂ ਸਮੇਂ ……………………….. ਹਮੇਸ਼ਾ ਉਨ੍ਹਾਂ ਨਾਲ ਰਹਿੰਦਾ ਸੀ ।
ਉੱਤਰ-
(ਭਾਈ ਮਰਦਾਨਾ)

12. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ……………………. ਵਿਖੇ ਗਏ ।
ਉੱਤਰ-
(ਸੈਦਪੁਰ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

13. ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਦੀ ਮੁਲਾਕਾਤ ………………………… ਵਿਖੇ ਹੋਈ ।
ਉੱਤਰ-
(ਤਾਲੰਬਾ)

14. ਗੁਰੂ ਨਾਨਕ ਦੇਵ ਜੀ ਨੇ …………………….. ਵਿਖੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ।
ਉੱਤਰ-
(ਹਰਿਦੁਆਰ)

15. ਗੁਰੂ ਨਾਨਕ ਦੇਵ ਜੀ ਨੇ ………………………….. ਵਿਖੇ ਅਕਾਲ ਪੁਰਖ ਦੀ ਅਸਲ ਆਰਤੀ ਦੇ ਮਹੱਤਵ ਬਾਰੇ ਦੱਸਿਆ !
ਉੱਤਰ-
(ਜਗਨਨਾਥ ਪੁਰੀ)

16. ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਮੁਲਾਕਾਤ ………………………. ਵਿਖੇ ਹੋਈ ਸੀ ।
ਉੱਤਰ-
(ਕੈਲਾਸ਼ ਪਰਬਤ

17. ਗੁਰੂ ਨਾਨਕ ਦੇਵ ਜੀ ਦੇ ਮੱਕਾ ਯਾਤਰਾ ਸਮੇਂ ਉੱਥੋਂ ਦੇ ਕਾਜ਼ੀ ਦਾ ਨਾਂ ……………………….. ਸੀ ।
ਉੱਤਰ-
(ਰੁਕਨੁੱਦੀਨ)

18. ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਵਰ੍ਹੇ ………………………. ਵਿਖੇ ਬਤੀਤ ਕੀਤੇ ।
ਉੱਤਰ-
(ਕਰਤਾਰਪੁਰ)

19. ਗੁਰੂ ਨਾਨਕ ਦੇਵ ਜੀ ਨੇ ……………………….. ਅਤੇ ……………………..ਨਾਂ ਦੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ।
ਉੱਤਰ-
(ਸੰਗਤ/ਪੰਗਤ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

20. ਗੁਰੂ ਨਾਨਕ ਦੇਵ ਜੀ …………………………… ਪਰਮਾਤਮਾ ਵਿੱਚ ਵਿਸ਼ਵਾਸ ਕਰਦੇ ਸਨ ।
ਉੱਤਰ-
(ਇਕ)

21. ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਦਾ ………………………… ਕੀਤਾ ।
ਉੱਤਰ-
(ਖੰਡਨ)

22. ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮਨੁੱਖ ਦੇ …………………………. ਵੈਰੀ ਹਨ ।
ਉੱਤਰ-
(ਪੰਜ)

23. ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਉੱਚਤਮ ਉਦੇਸ਼ …………………… ਨੂੰ ਪ੍ਰਾਪਤ ਕਰਨਾ ਹੈ ।
ਉੱਤਰ-
(ਸੱਚ-ਖੰਡ)

24. ਗੁਰੂ ਨਾਨਕ ਦੇਵ ਜੀ……………………………. ਵਿੱਚ ਜੋਤੀ ਜੋਤ ਸਮਾਏ ।
ਉੱਤਰ-
(1539 ਈ.)

25. ਗੁਰੂ ਨਾਨਕ ਦੇਵ ਜੀ ਨੇ ……………………. ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
ਉੱਤਰ-
(ਭਾਈ ਲਹਿਣਾ ਜੀ)

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਠੀਕ ਜਾਂ ਗਲਤ (True or False)

ਨੋਟ :- ਹੇਠ ਲਿਖਿਆਂ ਵਿਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਵਿੱਚ ਹੋਇਆ ।
ਉੱਤਰ-
ਠੀਕ

2. ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ

3. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ।
ਉੱਤਰ-
ਠੀਕ

4. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਸਭਰਾਈ ਦੇਵੀ ਜੀ ਸੀ ।
ਉੱਤਰ-
ਗ਼ਲਤ

5. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਜੀ ਸੀ ।
ਉੱਤਰ-
ਠੀਕ

6. ਗੁਰੂ ਨਾਨਕ ਦੇਵ ਜੀ ਬੇਦੀ ਜਾਤ ਨਾਲ ਸੰਬੰਧਿਤ ਸਨ ।
ਉੱਤਰ-
ਠੀਕ

7. ਗੁਰੂ ਨਾਨਕ ਦੇਵ ਜੀ ਨੇ 40 ਰੁਪਇਆਂ ਨਾਲ ਸੱਚਾ ਸੌਦਾ ਕੀਤਾ
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

8. ਗੁਰੂ ਨਾਨਕ ਦੇਵ ਜੀ ਦਾ ਵਿਆਹ ਅੰਮ੍ਰਿਤਸਰ ਨਿਵਾਸੀ ਬੀਬੀ ਸੁਲੱਖਣੀ ਨਾਲ ਕੀਤਾ ਗਿਆ ਸੀ ।
ਉੱਤਰ-
ਗ਼ਲਤ

9. ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰਾਂ ਦੇ ਨਾਂ ਸ੍ਰੀ ਚੰਦ ਅਤੇ ਲਖਮੀ ਦਾਸ ਸਨ ।
ਉੱਤਰ-
ਠੀਕ

10. ਗੁਰੂ ਨਾਨਕ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ਸੀ ।
ਉੱਤਰ-
ਗ਼ਲਤ

11. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ‘ਨਾ ਕੋ ਹਿੰਦੂ ਅਤੇ ਨਾ ਕੋ ਮੁਸਲਮਾਨ’ ਨਾਂ ਦੇ ਸ਼ਬਦ ਕਹੇ ਸਨ ।
ਉੱਤਰ-
ਠੀਕ ਗਿਆਨ ਪ੍ਰਾਪਤੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 35 ਵਰਿਆਂ ਦੀ ਸੀ ।
ਉੱਤਰ-
ਗ਼ਲਤ

13. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਹੈ ।
ਉੱਤਰ-
ਠੀਕ

14. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸੈਦਪੁਰ ਤੋਂ ਸ਼ੁਰੂ ਕੀਤੀ ।
ਉੱਤਰ-
ਠੀਕ

15. ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਮਲਿਕ ਭਾਗੋ ਦੇ ਘਰ ਠਹਿਰੇ ਸਨ ।
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

16. ਗੁਰੂ ਨਾਨਕ ਦੇਵ ਜੀ ਦੀ ਕੁਰੂਕਸ਼ੇਤਰ ਵਿਖੇ ਸੱਜਣ ਠੱਗ ਨਾਲ ਮੁਲਾਕਾਤ ਹੋਈ ਸੀ ।
ਉੱਤਰ-
ਗ਼ਲਤ

17. ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ ।
ਉੱਤਰ-
ਠੀਕ

18. ਗੁਰੂ ਨਾਨਕ ਦੇਵ ਜੀ ਨੇ ਜਗਨਨਾਥ ਪੁਰੀ ਵਿਖੇ ਪੰਡਤਾਂ ਨੂੰ ਅਸਲ ਆਰਤੀ ਬਾਰੇ ਜਾਣਕਾਰੀ ਦਿੱਤੀ ।
ਉੱਤਰ-
ਠੀਕ

19. ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਕਾਅਬੇ ਵੱਲ ਪੈਰ ਕਰ ਕੇ ਸੌਂ ਗਏ ਸਨ ।
ਉੱਤਰ-
ਠੀਕ

20. ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ ।
ਉੱਤਰ-ਠੀਕ

21. ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ ।
ਉੱਤਰ-
ਠੀਕ

22. ਗੁਰੂ ਨਾਨਕ ਦੇਵ ਜੀ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ।
ਉੱਤਰ-
ਗ਼ਲਤ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

23. ਗੁਰੂ ਨਾਨਕ ਦੇਵ ਜੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੇ ਪੱਖ ਵਿੱਚ ਸਨ ।
ਉੱਤਰ-
ਠੀਕ

24. ਗੁਰੂ ਨਾਨਕ ਦੇਵ ਜੀ 1539 ਈ. ਵਿੱਚ ਜੋਤੀ-ਜੋਤ ਸਮਾਏ ।
ਉੱਤਰ-
ਠੀਕ

25. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿਚੋਂਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
(i) ਗੁਰੁ ਨਾਨਕ ਦੇਵ ਜੀ
(ii) ਗੁਰੂ ਅੰਗਦ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(i) ਗੁਰੁ ਨਾਨਕ ਦੇਵ ਜੀ

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
(i) 1459 ਈ. ਵਿੱਚ
(ii) 1469 ਈ. ਵਿੱਚ
(iii) 1479 ਈ. ਵਿੱਚ
(iv) 1489 ਈ. ਵਿੱਚ
ਉੱਤਰ-
(ii) 1469 ਈ. ਵਿੱਚ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਸੀ ?
(i) ਕੀਰਤਪੁਰ ਸਾਹਿਬ
(ii) ਕਰਤਾਰਪੁਰ
(iii) ਤਲਵੰਡੀ
(iv) ਲਾਹੌਰ ਤੋਂ ।
ਉੱਤਰ-
(iii) ਤਲਵੰਡੀ

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ?
(i) ਮਹਿਤਾ ਕਾਲੂ ਜੀ
(ii) ਜੈ ਰਾਮ ਜੀ
(iii) ਸ੍ਰੀ ਚੰਦ ਜੀ
(iv) ਫੇਰੂਮਲ ਜੀ ।
ਉੱਤਰ-
(i) ਮਹਿਤਾ ਕਾਲੂ ਜੀ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
(i) ਖੀਵੀ ਜੀ
(ii) ਤ੍ਰਿਪਤਾ ਜੀ
(iii) ਨਾਨਕੀ ਜੀ
(iv) ਗੁਜਰੀ ਜੀ ।
ਉੱਤਰ-
(ii) ਤ੍ਰਿਪਤਾ ਜੀ

ਪ੍ਰਸ਼ਨ 6.
ਹੇਠ ਲਿਖਿਆਂ ਵਿਚੋਂ ਕੌਣ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ?
(i) ਬੇਬੇ ਨਾਨਕੀ ਜੀ
(ii) ਭਾਨੀ ਜੀ
(iii) ਦਾਨੀ ਜੀ
(iv) ਖੀਵੀ ਜੀ ।
ਉੱਤਰ-
(i) ਬੇਬੇ ਨਾਨਕੀ ਜੀ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ ਸੀ ?
(i) 10
(ii) 20
(iii) 30
(iv) 50.
ਉੱਤਰ-
(ii) 20.

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
(i) ਗੰਗਾ ਦੇਵੀ ਜੀ
(ii) ਸੁਲੱਖਣੀ ਜੀ
(iii) ਬੀਬੀ ਵੀਰੋ ਜੀ
(iv) ਬੀਬੀ ਭਾਨੀ ਜੀ ।
ਉੱਤਰ-
(ii) ਸੁਲੱਖਣੀ ਜੀ ।

ਪ੍ਰਸ਼ਨ 9.
ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਨੌਕਰੀ ਕਰਨ ਲਈ ਭੇਜਿਆ ਸੀ ?
(i) ਮੁਲਤਾਨ
(ii) ਸੀਤਾਪੁਰ
(iii) ਸੁਲਤਾਨਪੁਰ ਲੋਧੀ
(iv) ਕੀਰਤਪੁਰ ਸਾਹਿਬ ।
ਉੱਤਰ-
(iii) ਸੁਲਤਾਨਪੁਰ ਲੋਧੀ ।

ਪ੍ਰਸ਼ਨ 10.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਮੋਦੀਖਾਨੇ ਵਿੱਚ ਨੌਕਰੀ ਕੀਤੀ ?
(i) ਲਾਹੌਰ
(ii) ਦਿੱਲੀ
(iii) ਤਲਵੰਡੀ
(iv) ਸੁਲਤਾਨਪੁਰ ਲੋਧੀ ।
ਉੱਤਰ-
(iv) ਸੁਲਤਾਨਪੁਰ ਲੋਧੀ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 11.
ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?
(i) 20 ਸਾਲ
(ii) 22 ਸਾਲ
(iii) 26 ਸਾਲ
(iv) 30 ਸਾਲ ।
ਉੱਤਰ-
(iv) 30 ਸਾਲ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਉਦੇਸ਼ ਕੀ ਸੀ ?
(i) ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ
(ii) ਨਾਮ ਦਾ ਪ੍ਰਚਾਰ ਕਰਨਾ
(iii) ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ ?
(i) ਗੋਰਖਮਤਾ
(ii) ਹਰਿਦੁਆਰ
(iii) ਸੈਦਪੁਰ
(iv) ਕੁਰੂਕਸ਼ੇਤਰ ।
ਉੱਤਰ-
(iii) ਸੈਦਪੁਰ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਕਿੱਥੇ ਹੋਈ ਸੀ ?
(i) ਤਾਲੰਬਾ ਵਿਖੇ
(ii) ਸੈਦਪੁਰ ਵਿਖੇ
(iii) ਦਿੱਲੀ ਵਿਖੇ
(iv) ਧੂਰੀ ਵਿਖੇ ।
ਉੱਤਰ-
(i) ਤਾਲੰਬਾ ਵਿਖੇ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਜਾਦੂਗਰਨੀ ਨੂਰਸ਼ਾਹੀ ਨੂੰ ਕਿੱਥੇ ਮਿਲੇ ਸਨ ?
(i) ਗਯਾ
(ii) ਕਾਮਰੂਪ
(iii) ਧੁਬਰੀ
(iv) ਬਨਾਰਸ ।
ਉੱਤਰ-
(ii) ਕਾਮਰੂਪ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 16.
ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪਰਮਾਤਮਾ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ ?
(i) ਹਰਿਦੁਆਰ
(ii) ਕੁਰੂਕਸ਼ੇਤਰ
(iii) ਬਨਾਰਸ
(iv) ਜਗਨਨਾਥ ਪੁਰੀ ।
ਉੱਤਰ-
(iv) ਜਗਨਨਾਥ ਪੁਰੀ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਸ੍ਰੀਲੰਕਾ ਵਿੱਚ ਕਿਸ ਰਾਜੇ ਨੂੰ ਮਿਲੇ ਸਨ ?
(i) ਕ੍ਰਿਸ਼ਨਦੇਵ ਰਾਏ
(ii) ਭੋਲੇਨਾਥ
(iii) ਸ਼ਿਵਨਾਥ
(iv) ਸ਼ੰਕਰਦੇਵ ।
ਉੱਤਰ-
(iii) ਸ਼ਿਵਨਾਥ ।

ਪ੍ਰਸ਼ਨ 18.
ਹੇਠ ਲਿਖੇ ਕਿਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ?
(i) ਪਾਕਪਟਨ
(ii) ਸਿਆਲਕੋਟ
(iii) ਹਸਨ ਅਬਦਾਲ
(iv) ਗੋਰਖਮਤਾ ।
ਉੱਤਰ-
(iii) ਹਸਨ ਅਬਦਾਲ ।

ਪ੍ਰਸ਼ਨ 19.
ਮੱਕਾ ਵਿਖੇ ਕਿਹੜੇ ਕਾਜ਼ੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਾਅਬੇ ਵੱਲ ਪੈਰ ਕਰਕੇ ਸੌਣ ਤੋਂ ਮਨ੍ਹਾਂ ਕੀਤਾ ਸੀ ?
(i) ਬਹਾਉੱਦੀਨ
(ii) ਕੁਤਬਉੱਦੀਨ
(iii) ਰੁਕਨੁੱਦੀਨ
(iv) ਬਹਿਲੋਲ ।
ਉੱਤਰ-
(iii) ਰੁਕਨੁੱਦੀਨ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਦੀ ਬਗ਼ਦਾਦ ਵਿਖੇ ਕਿਸ ਨਾਲ ਮੁਲਾਕਾਤ ਹੋਈ ?
(i) ਸੱਜਣ ਠੱਗ
(ii) ਸ਼ੇਖ ਬਹਿਲੋਲ
(iii) ਬਾਬਰ
(iv) ਚੈਤੰਨਿਆ ਮਹਾਂਪ੍ਰਭੂ ।
ਉੱਤਰ-
(ii) ਸ਼ੇਖ ਬਹਿਲੋਲ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਦੋਂ ਨਿਵਾਸ ਕੀਤਾ ?
(i) 1519 ਈ. ਵਿੱਚ
(ii) 1520 ਈ. ਵਿੱਚ
(iii) 1521 ਈ. ਵਿੱਚ
(iv) 1522 ਈ. ਵਿੱਚ ।
ਉੱਤਰ-
(iii) 1521 ਈ. ਵਿੱਚ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 22.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਾ ਕੀ ਸਰੂਪ ਹੈ ?
(i) ਉਹ ਸਰਵ-ਸ਼ਕਤੀਮਾਨ ਹੈ
(ii) ਉਹ ਹਮੇਸ਼ਾ ਰਹਿਣ ਵਾਲਾ ਹੈ
(iii) ਉਹ ਨਿਰਗੁਣ ਅਤੇ ਸਗੁਣ ਹੈ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 23.
ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਮਨਮੁੱਖ ਵਿਅਕਤੀ ਦੀ ਨਹੀਂ ਹੈ ?
(i) ਉਹ ਮਾਇਆ ਦੇ ਚੱਕਰਾਂ ਵਿੱਚ ਰਹਿੰਦਾ ਹੈ
(ii) ਉਹ ਹਮੇਸ਼ਾ ਨਾਮ ਦਾ ਜਾਪ ਕਰਦਾ ਹੈ
(iii) ਉਸ ਵਿੱਚ ਹਉਮੈ ਦੀ ਭਾਵਨਾ ਹੁੰਦੀ ਹੈ।
(iv) ਉਹ ਹਮੇਸ਼ਾ ਇੰਦਰਿਆਵੀ ਭੁੱਖਾਂ ਨਾਲ ਘਿਰਿਆ ਰਹਿੰਦਾ ਹੈ ।
ਉੱਤਰ-
(ii) ਉਹ ਹਮੇਸ਼ਾ ਨਾਮ ਦਾ ਜਾਪ ਕਰਦਾ ਹੈ ।

ਪ੍ਰਸ਼ਨ 24.
ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖਿਆਂ ਵਿਚੋਂ ਕਿਸ ਦਾ ਖੰਡਨ ਨਹੀਂ ਕੀਤਾ ?
(i) ਪੁਰੋਹਿਤ ਵਰਗ ਦਾ
(ii) ਜਾਤੀ ਪ੍ਰਥਾ ਦਾ
(iii) ਮੂਰਤੀ ਪੂਜਾ ਦਾ
(iv) ਇਸਤਰੀ-ਪੁਰਸ਼ ਬਰਾਬਰੀ ਦਾ ।
ਉੱਤਰ-
(iv) ਇਸਤਰੀ-ਪੁਰਸ਼ ਬਰਾਬਰੀ ਦਾ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਤਕ ਪਹੁੰਚਣ ਲਈ ਮਨੁੱਖ ਨੂੰ ਕਿਹੜਾ ਸਾਧਨ ਅਪਨਾਉਣਾ ਚਾਹੀਦਾ
ਹੈ ?
(i) ਨਾਮ ਦਾ ਸਿਮਰਨ ਕਰਨਾ
(ii) ਸੱਚੇ ਗੁਰੂ ਨੂੰ ਮਿਲਣਾ
(iii) ਪਰਮਾਤਮਾ ਦਾ ਹੁਕਮ ਮੰਨਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੇ ਕਿੰਨੇ ਵੈਰੀ ਦੱਸੇ ਹਨ ?
(i) ਦੋ .
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਕਿਸ ਸਿਧਾਂਤ ‘ਤੇ ਚੱਲਣ ਲਈ ਹਰ ਵਿਅਕਤੀ ਲਈ ਜ਼ਰੂਰੀ ਦੱਸਿਆ ?
(i) ਕਿਰਤ ਕਰਨੀ
(ii) ਨਾਮ ਜਪਣਾ
(iii) ਵੰਡ ਛਕਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 28.
ਕੀਰਤਨ ਦੀ ਪ੍ਰਥਾ ਕਿਸ ਗੁਰੂ ਨੇ ਸ਼ੁਰੂ ਕੀਤੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(i) ਗੁਰੂ ਨਾਨਕ ਦੇਵ ਜੀ ਨੇ ।

ਪ੍ਰਸ਼ਨ 29.
ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਸਿੱਧ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ ?
(i) ਨਵੀਆਂ ਸੰਸਥਾਵਾਂ ਦੀ ਸਥਾਪਨਾ
(ii) ਜਾਤੀ ਪ੍ਰਥਾ ਦਾ ਵਿਰੋਧ
(iii) ਮੂਰਤੀ ਪੂਜਾ ਦਾ ਖੰਡਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 30.
ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ?
(i) ਭਾਈ ਜੇਠਾ ਜੀ
(ii) ਭਾਈ ਦੁਰਗਾ ਜੀ
(iii) ਭਾਈ ਲਹਿਣਾ ਜੀ
(iv) ਸ੍ਰੀ ਚੰਦ ਜੀ ।
ਉੱਤਰ-
(iii) ਭਾਈ ਲਹਿਣਾ ਜੀ ।

ਪ੍ਰਸ਼ਨ 31.
ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
(i) 1519 ਈ. ਵਿੱਚ
(ii) 1529 ਈ. ਵਿੱਚ
(iii) 1539 ਈ. ਵਿੱਚ
(iv) 1549 ਈ. ਵਿੱਚ ।
ਉੱਤਰ-
(iii) 1539 ਈ. ਵਿੱਚ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਸੰਸਥਾਪਕ ਸਨ । 15ਵੀਂ ਸਦੀ ਵਿੱਚ ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਧਰਤੀ ‘ਤੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ । ਲੋਕਾਂ ਵਿੱਚ ਅੰਧ-ਵਿਸ਼ਵਾਸ ਬਹੁਤ ਵੱਧ ਗਏ ਸਨ ।ਉਹ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਸਨ । ਹਰ ਪਾਸੇ ਅਧਰਮ, ਝੂਠ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ । ਲੋਕ ਧਰਮ ਦੀ ਅਸਲੀਅਤ ਨੂੰ ਭੁੱਲ ਚੁੱਕੇ ਸਨ । ਇਹ ਸਿਰਫ ਆਡੰਬਰਾਂ ਅਤੇ ਕਰਮਕਾਂਡਾਂ ਦਾ ਇੱਕ ਦਿਖਾਵਾ ਜਿਹਾ ਬਣ ਕੇ ਰਹਿ ਗਿਆ ਸੀ । ਸ਼ਾਸਕ ਅਤੇ ਉਨ੍ਹਾਂ ਦੇ ਕਰਮਚਾਰੀ ਪਰਜਾ ਦੀ ਭਲਾਈ ਕਰਨ ਦੀ ਬਜਾਇ ਉਨ੍ਹਾਂ ‘ਤੇ ਜ਼ੁਲਮ ਕਰਦੇ ਸਨ । ਉਹ ਆਪਣਾ ਵਧੇਰੇ ਸਮਾਂ ਰੰਗਰਲੀਆਂ ਵਿੱਚ ਬਤੀਤ ਕਰਦੇ ਸਨ । ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਸੱਚਾ ਮਾਰਗ ਦਿਖਾਇਆ ।

1. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
2. ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਸਮਾਜ ਦੀ ਹਾਲਤ ਕਿਹੋ ਜਿਹੀ ਸੀ ?
3. ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਸ਼ਾਸਕ ਅਤੇ ਕਰਮਚਾਰੀ ਵਰਗ ਦਾ ਪਰਜਾ ਪ੍ਰਤੀ ਕੀ ਵਤੀਰਾ ਸੀ ?
4. ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਕਿਹੜਾ ਮਾਰਗ ਦਿਖਾਇਆ ?
5. ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਧਰਮ ਦੀ ਅਸਲੀਅਤ ਨੂੰ ………………….. ਚੁੱਕੇ ਸਨ ।
ਉੱਤਰ-
1. ਸਿੱਖ ਧਰਮ ਦੇ ਸੰਸਥਾਪਕ ਗੁਰੁ ਨਾਨਕ ਦੇਵ ਜੀ ਸਨ ।
2. ਉਸ ਸਮੇਂ ਲੋਕਾਂ ਵਿੱਚ ਅੰਧ-ਵਿਸ਼ਵਾਸ ਬਹੁਤ ਵੱਧ ਗਏ ਸਨ ।
3. ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸ਼ਾਸਕ ਅਤੇ ਕਰਮਚਾਰੀ ਵਰਗ ਪਰਜਾ ‘ਤੇ ਬਹੁਤ ਜ਼ੁਲਮ ਕਰਦੇ ਸਨ ।
4. ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸੱਚ ਅਤੇ ਗਿਆਨ ਦਾ ਮਾਰਗ ਦਿਖਾਇਆ ।
5. ਭੁੱਲ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

2. 1499 ਈ. ਵਿੱਚ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਨਾ ਠਹਿਰੇ ਅਤੇ ਉਹ ਦੇਸ਼ ਅਤੇ ਵਿਦੇਸ਼ਾਂ ਦੀ ਲੰਬੀ ਯਾਤਰਾ ਲਈ ਨਿਕਲ ਪਏ । ਗੁਰੂ ਨਾਨਕ ਦੇਵ ਜੀ ਨੇ ਲਗਭਗ 21 ਵਰੇ ਇਨ੍ਹਾਂ ਯਾਤਰਾਵਾਂ ਵਿੱਚ ਬਤੀਤ ਕੀਤੇ ! ਗੁਰੁ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਇਸ ਸਮੇਂ ਦੇ ਦੌਰਾਨ ਘਰ-ਬਾਰ ਤਿਆਗ ਕੇ ਇੱਕ ਉਦਾਸੀ ਵਾਂਗ ਘੁੰਮਦੇ ਫਿਰਦੇ ਰਹੇ । ਗੁਰੂ ਸਾਹਿਬ ਦੀਆਂ ਇਨ੍ਹਾਂ ਉਦਾਸੀਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਹਿਲਾ, ਗੁਰੂ ਜੀ ਨੇ ਆਪਣੀਆਂ ਉਦਾਸੀਆਂ ਸੰਬੰਧੀ ਕੋਈ ਵੇਰਵਾ ਨਹੀਂ ਲਿਖਿਆ । ਦੂਜਾ, ਇਨ੍ਹਾਂ ਉਦਾਸੀਆਂ ਸੰਬੰਧੀ ਸਾਨੂੰ ਕੋਈ ਸਮਕਾਲੀਨ ਸੋਮਾ ਨਹੀਂ ਮਿਲਦਾ ।

1. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ?
2. ਉਦਾਸੀਆਂ ਤੋਂ ਕੀ ਭਾਵ ਹੈ ?
3. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸੰਬੰਧੀ ਸਾਨੂੰ ਪੇਸ਼ ਆਉਂਦੀ ਕੋਈ ਇੱਕ ਔਕੜ ਦੱਸੋ ।
4. ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
5. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸੀ ?
(i) 1469 ਈ.
(ii) 1479 ਈ.
(iii) 1489 ਈ.
(iv) 1499 ਈ. ।
ਉੱਤਰ-
1. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਸੁਲਤਾਨਪੁਰ ਲੋਧੀ ਵਿਖੇ ਹੋਈ ।
2. ਉਦਾਸੀਆਂ ਤੋਂ ਭਾਵ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਤੋਂ ਹੈ ।
3. ਇਨ੍ਹਾਂ ਉਦਾਸੀਆਂ ਸੰਬੰਧੀ ਸਾਨੂੰ ਕੋਈ ਸਮਕਾਲੀਨ ਸੋਮਾ ਨਹੀਂ ਮਿਲਦਾ ।
4. ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀਆਂ ਦੀ ਸ਼ੁਰੂਆਤ ਸੈਦਪੁਰ ਤੋਂ ਕੀਤੀ ।
5. 1499 ਈ. ।

3. ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਆਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ । ਇਸ ਹਮਲੇ ਸਮੇਂ ਮੁਗ਼ਲ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ । ਸੈਦਪੁਰ ਵਿੱਚ ਭਾਰੀ ਲੁੱਟਮਾਰ ਕੀਤੀ ਗਈ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ । ਇਸਤਰੀਆਂ ਦੀ ਬਹੁਤ ਬੇਪਤੀ ਕੀਤੀ ਗਈ । ਹਜ਼ਾਰਾਂ ਦੀ ਗਿਣਤੀ ਵਿੱਚ ਪੁਰਸ਼ਾਂ, ਇਸਤਰੀਆਂ ਅਤੇ ਬੱਚਿਆਂ ਨੂੰ ਕੈਦੀ ਬਣਾ ਲਿਆ ਗਿਆ । ਇਨ੍ਹਾਂ ਕੈਦੀਆਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ । ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਆਪ ਆਇਆ । ਉਹ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਨਾ ਸਿਰਫ ਗੁਰੂ ਸਾਹਿਬ ਨੂੰ ਬਲਕਿ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ।

1. ਬਾਬਰ ਨੇ ਸੈਦਪੁਰ ‘ਤੇ ਹਮਲਾ ਕਦੋਂ ਕੀਤਾ ਸੀ ?
2. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਕੀ ਕੀਤਾ ?
3. ਕੀ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੈਦਪੁਰ ਵਿਖੇ ਕੈਦ ਕੀਤਾ ਸੀ ?
4. ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੇ ਕੀ ਕਿਹਾ ?
5. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਇਸਤਰੀਆਂ ਨਾਲ ਕੀ ਸਲੂਕ ਕੀਤਾ ?
(i) ਉਨ੍ਹਾਂ ਨੂੰ ਬੇਇੱਜਤ ਕੀਤਾ ਗਿਆ ।
(ii) ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਗਿਆ
(iii) ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ
(iv) ਉੱਪਰ ਲਿਖਿਆ ਵਿੱਚੋਂ ਕੋਈ ਨਹੀਂ ।
ਉੱਤਰ-
1. ਬਾਬਰ ਨੇ ਸੈਦਪੂਰ ਤੇ 1520 ਈ. ਵਿੱਚ ਹਮਲਾ ਕੀਤਾ ਸੀ ।
2. ਬਾਬਰ ਦੀ ਫ਼ੌਜ ਨੇ ਸੈਦਪੁਰ ਵਿਖੇ ਵੱਡੀ ਗਿਣਤੀ ਵਿੱਚ ਲੁੱਟਮਾਰ ਕੀਤੀ ।
3. ਜੀ ਹਾਂ, ਬਾਬਰ ਨੇ ਸੈਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ।
4. ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੇ ਗੁਰੂ ਸਾਹਿਬ ਅਤੇ ਬਹੁਤ ਸਾਰੇ ਹੋਰ
ਕੈਦੀਆਂ ਨੂੰ ਵੀ ਰਿਹਾਅ ਕਰਨ ਦੇ ਹੁਕਮ ਦਿੱਤੇ ।
5. ਉਨ੍ਹਾਂ ਨੂੰ ਬੇਇੱਜਤ ਕੀਤਾ ਗਿਆ ।

PSEB 12th Class History Solutions Chapter 4 ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

4. ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ 1521 ਈ. ਵਿੱਚ ਕਰਤਾਰਪੁਰ (ਭਾਵ ਈਸ਼ਵਰ ਦਾ ਨਗਰ) ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇਸੇ ਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੀਵਨ ਦੇ ਆਖ਼ਰੀ 18 ਸਾਲ ਬਤੀਤ ਕੀਤੇ । ਇਸ ਸਮੇਂ ਦੇ ਦੌਰਾਨ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਸੰਗਤ ਤੋਂ ਭਾਵ ਉਸ ਇਕੱਠ ਤੋਂ ਸੀ ਜੋ ਰੋਜ਼ਾਨਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਜੁੜਦਾ ਸੀ । ਇਸ ਸੰਗਤ ਵਿੱਚ ਹਰ ਇਸਤਰੀ-ਪੁਰਸ਼ ਨੂੰ ਬਿਨਾਂ ਕਿਸੇ ਵਿਤਕਰੇ ਦੇ ਸ਼ਾਮਲ ਹੋਣ ਦਾ ਅਧਿਕਾਰ ਸੀ । ਇਸ ਵਿੱਚ ਕੇਵਲ ਇੱਕ ਅਕਾਲਪੁਰਖ ਦੇ ਨਾਮ ਦਾ ਜਾਪ ਹੁੰਦਾ ਸੀ । ਪੰਗਤ ਤੋਂ ਭਾਵ ਸੀ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ । ਲੰਗਰ ਵਿੱਚ ਜਾਤਪਾਤ ਜਾਂ ਧਰਮ ਆਦਿ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ । ਇਹ ਦੋਵੇਂ ਸੰਸਥਾਵਾਂ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਸਾਰ ਕਰਨ ਵਿੱਚ ਸਹਾਇਕ ਸਿੱਧ ਹੋਈਆਂ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ । ਗੁਰੂ ਸਾਹਿਬ ਦਾ ਇਹ ਕੰਮ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ ।

1. ਕਰਤਾਰਪੁਰ ਤੋਂ ਕੀ ਭਾਵ ਹੈ ?
2. ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਕਿਹੜੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ?
3. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ?
4. ਗੁਰੂ ਨਾਨਕ ਦੇਵ ਜੀ ਦੀਆਂ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਲਿਖੋ ।
5. ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਸਥਾਪਨਾ ਕਦੋਂ ਕੀਤੀ ਸੀ ?
(i) 1591 ਈ. ਵਿੱਚ
(ii) 1511 ਈ. ਵਿੱਚ
(iii) 1521 ਈ. ਵਿੱਚ
(iv) 1531 ਈ. ਵਿੱਚ !
ਉੱਤਰ-
1. ਕਰਤਾਰਪੁਰ ਤੋਂ ਭਾਵ ਹੈ ਈਸ਼ਵਰ ਦਾ ਨਗਰ ।
2. ਗੁਰੁ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ।
3. ਗੁਰੂ ਨਾਨਕ ਦੇਵ ਜੀ ਨੇ 976 ਸ਼ਬਦਾਂ ਦੀ ਰਚਨਾ ਕੀਤੀ ।
4. ਗੁਰੂ ਨਾਨਕ ਦੇਵ ਜੀ ਦੀਆਂ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਹਨ ।
5. 1521 ਈ. ਵਿੱਚ ।

Leave a Comment