PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Punjab State Board PSEB 12th Class Environmental Education Book Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Environmental Education Guide for Class 12 PSEB ਵਾਤਾਵਰਣੀ ਪ੍ਰਬੰਧਣ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਾਤਾਵਰਣੀ ਪ੍ਰਬੰਧਣ ਲਈ ਅਪਣਾਈਆਂ ਜਾਣ ਵਾਲੀਆਂ ਕੁੱਝ ਪਹੁੰਚਾਂ (Approaches) ਦਾ ਵਰਣਨ ਕਰੋ ।
ਉੱਤਰ-
ਵਾਤਾਵਰਣ ਉੱਤੇ ਮਨੁੱਖੀ ਸਰਗਰਮੀਆਂ ਕਾਰਨ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨਾ ਜਾਂ ਨਿਊਨਤਮ ਪੱਧਰ ਤੇ ਰੱਖਣਾ ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਹੈ । ਦੂਸਰੇ ਸ਼ਬਦਾਂ ਵਿਚ ਇਹ ਵਾਤਾਵਰਣੀ ਪ੍ਰਬੰਧਣ ਵਾਤਾਵਰਣੀ ਸਾਧਨਾਂ ਦੀ ਠੀਕ ਤਰ੍ਹਾਂ ਵਰਤੋਂ ਕਰਨ ਅਤੇ ਨਿਯੰਤ੍ਰਿਤ ਕਰਨ ਉੱਪਰ ਬਲ ਦਿੰਦਾ ਹੈ । ਇਕ ਪਾਸੇ ਤਾਂ ਇਸ ਵਿਚ ਸਮਾਜ ਦਾ ਸਮਾਜਿਕ-ਆਰਥਿਕ ਵਿਕਾਸ ਸ਼ਾਮਿਲ ਹੈ ਅਤੇ ਦੂਸਰੇ ਪਾਸੇ ਇਹ ਵਾਤਾਵਰਣ ਦੀ ਉੱਤਮਤਾ · ‘ਤੇ ਬਲ ਦਿੰਦਾ ਹੈ । ਅਸੀਂ ਇਨ੍ਹਾਂ ਟੀਚਿਆਂ (Goals) ਨੂੰ ਹੇਠ ਲਿਖੇ ਦੁਆਰਾ ਪ੍ਰਾਪਤ ਕਰ ਸਕਦੇ ਹਾਂ-

 1. ਪ੍ਰਭਾਵਸ਼ਾਲੀ ਆਰਥਿਕ ਪਾਲਿਸੀਆਂ
 2. ਵਾਤਾਵਰਣੀ ਸੂਚਕਾਂ ਦੁਆਰਾ ਵਾਤਾਵਰਣ ਦਾ ਅਨੁਵਣ ਕਰਨਾ (Monitoring)
 3. ਕੁੱਝ ਵਾਤਾਵਰਣੀ ਸਟੈਂਡਰਡਜ਼ ਮਾਪ ਦੰਡਾਂ ਨੂੰ ਕਾਇਮ ਕਰਨਾ
 4. ਸੂਚਨਾਵਾਂ ਦਾ ਵਟਾਂਦਰਾ ਅਤੇ ਨਿਗਰਾਨੀ ।

ਪ੍ਰਸ਼ਨ 2.
ਈਕੋ-ਮਾਰਕ (Eco-mark) ਤੋਂ ਕੀ ਭਾਵ ਹੈ ?
ਜਾਂ
ਈਕੋ-ਸਕੀਮ ਕੀ ਹੈ ?
ਉੱਤਰ-
ਭਾਰਤ ਸਰਕਾਰ ਨੇ ਲੋਕਾਂ ਅੰਦਰ ਵਾਤਾਵਰਣ ਸਨੇਹੀ ਉਤਪਾਦਾਂ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਇਹ ਸਕੀਮ ਸੰਨ 1991 ਨੂੰ ਲਾਗੂ ਕੀਤੀ । ਅੰਕਣ ਕਰਨ ਵਾਲੇ ਚਿੰਨ੍ਹ ਨੂੰ ਈਕੋ-ਮਾਰਕ (Eco-mark) ਕਹਿੰਦੇ ਹਨ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ ਦੇ ਤਿੰਨ ਲਾਭ ਲਿਖੋ ?
ਉੱਤਰ-
ਵਾਤਾਵਰਣੀ ਮਿਆਰ (Environmental Standards) – ਵਾਤਾਵਰਣੀ ਮਿਆਰ ਹੇਠ ਲਿਖੇ ਵਲ ਸੰਕੇਤ ਕਰਦੇ ਹਨ-

 1. ਵੱਖ-ਵੱਖ ਥਾਂਵਾਂ ਤੇ ਵੱਖ-ਵੱਖ ਕਿਸਮਾਂ ਦੇ ਵਾਤਾਵਰਣੀ ਉੱਤਮਤਾ ਵਾਲੇ ਬਿੰਦੂ ਪ੍ਰਮਾਣ ਜਿਹੜੇ ਕਿ ਮੰਨਣਯੋਗ ਹੋਣ ।
 2. ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਦੇ ਕਾਰਨ ਨਿਸ਼ਚਿਤ ਕਿਸਮ ਦੇ ਫੋਕਟ ਪਦਾਰਥਾਂ ਦੇ ਵਹਾਉ ਦੀਆਂ ਸੰਭਾਵੀ ਪੱਧਰਾਂ (Emission Standards) ।
 3. ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ, ਇਸ ਬਾਰੇ ਵੀ ਵਾਤਾਵਰਣੀ ਸੂਚਨਾਵਾਂ ਦਿੰਦੇ ਹਨ ।
 4. ਇਹ ਸੂਚਕ ਵਾਤਾਵਰਣ ਦੀ ਹਾਲਤ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 4.
ਵਾਤਾਵਰਣ ਦੀ ਹਾਲਤ ਦਾ ਪਤਾ ਲਗਾਉਣ ਲਈ ਸੂਚਕ ਕਿਵੇਂ ਮੱਦਦ ਕਰਦੇ ਹਨ ?
ਉੱਤਰ-
ਵਾਤਾਵਰਣੀ ਸੂਚਕਾਂ ਤੋਂ ਸਾਨੂੰ ਵਾਤਾਵਰਣ ਦੀ ਹਾਲਤ ਬਾਰੇ ਜਾਣਕਾਰੀ ਮਿਲਦੀ ਹੈ । ਇਨ੍ਹਾਂ ਤੋਂ ਸਾਨੂੰ ਵਾਤਾਵਰਣ ਦੇ ਵਿਸ਼ੇਸ਼ ਪੱਖ ਬਾਰੇ ਵਿਸ਼ਾਲ ਪੱਧਰ ਤੇ ਪਤਾ ਲੱਗਦਾ ਹੈ । ਵਾਤਾਵਰਣੀ ਸੂਚਕ ਆਮ ਕਿਸਮ ਦੇ ਮਾਪ-ਦੰਡ ਹਨ ਜਿਹੜੇ ਸਾਨੂੰ ਇਹ ਦੱਸਦੇ ਹਨ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ ।

ਪ੍ਰਸ਼ਨ 5.
ਵੇਸ਼ੀ ਮਿਆਰਾਂ (Ambient standards) ਤੋਂ ਕੀ ਭਾਵ ਹੈ ?
ਉੱਤਰ-
ਵੱਖ-ਵੱਖ ਕਿਸਮਾਂ ਦੇ ਸਥਾਨਾਂ ਤੇ ਨਿਸ਼ਚਿਤ ਵਾਤਾਵਰਣੀ ਉੱਤਮਤਾ ਦੇ ਪ੍ਰਮਾਣ ਬਿੰਦੂਆਂ ਦੀ ਪ੍ਰਵਾਨਯੋਗ ਪੱਧਰ, ਵੇਸ਼ੀ ਮਿਆਰ ਅਖਵਾਉਂਦੀ ਹੈ । ਵੱਖ-ਵੱਖ ਪ੍ਰਕਾਰ ਦੀਆਂ ਪਵੇਸ਼ੀ ਮਿਆਰਾਂ ਨੂੰ ਕਾਇਮ ਕਰਨ ਦੇ ਵਾਸਤੇ ਵਿਸ਼ੇਸ਼ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਹੈਜਿਵੇਂ ਕਿ ਰਿਹਾਇਸ਼ੀ, ਉਦਯੋਗਿਕ, ਵਾਤਾਵਰਣੀ ਸੰਵੇਦਨਸ਼ੀਲ ਖੰਡ ਆਦਿ ।

ਪ੍ਰਸ਼ਨ 6.
ਐੱਸ. ਡੀ. ਐੱਨ. ਪੀ. (SDNP) ਤੋਂ ਕੀ ਭਾਵ ਹੈ ?
ਉੱਤਰ-
ਐੱਸ. ਡੀ. ਐੱਨ. ਪੀ. (Sustainable Development Networking Programme) ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ ।

ਵਿਸ਼ਵ ਪੱਧਰ ਤੇ ਐੱਸ. ਡੀ. ਐੱਨ. ਪੀ. ਭਾਵ ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲਾ ਪ੍ਰੋਗਰਾਮ ਦਾ ਆਰੰਭ ਸੰਨ 1990 ਨੂੰ ਕੀਤਾ ਗਿਆ | ਕਾਇਮ ਰਹਿਣਯੋਗ ਵਿਕਾਸ ਜਾਲ ਸਿਲਸਿਲੇ (Networking) ਪ੍ਰੋਗਰਾਮ ਨਿਰਧਾਰਨ ਕਰਨ ਦਾ ਮੰਤਵ ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਤੋਂ ਹੈ । ਇਹ ਪ੍ਰੋਗਰਾਮ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਸੰਬੰਧੀ (Themetic) ਖੇਤਰਾਂ ਵਿਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਜ਼ਰਾਇਤ, ਬਾਇਓ ਟਕਨਾਲੋਜੀ, ਗ਼ਰੀਬੀ ਅਤੇ ਵਾਯੂਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂਮੀ ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਦਿੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਦੇ ਪ੍ਰਬੰਧਣ ਵਿਚ ਆਰਥਿਕ ਪਾਲਿਸੀਆਂ ਦੀ ਕੀ ਭੂਮਿਕਾ ਹੈ ?
ਉੱਤਰ-
ਵਾਤਾਵਰਣ ਨਾਲ ਸੰਬੰਧਿਤ ਪਾਲਿਸੀਆਂ ਵਿਚ ਹੇਠ ਲਿਖੇ ਸ਼ਾਮਿਲ ਹੋਣੇ ਚਾਹੀਦੇ ਹਨ-

(ਉ) ਢੁੱਕਵੇਂ ਮੁੱਲ ਨਿਰਧਾਰਨ ਦੀ ਭੂਮਿਕਾ (Role of Appropriate Pricing) – ਆਮ ਤੌਰ ਤੇ ਕੁਦਰਤੀ ਸਾਧਨਾਂ ਨੂੰ ਬਹੁਤ ਥੋੜ੍ਹੇ ਮੁੱਲ ਤੇ ਵੇਚਿਆ ਜਾਂਦਾ ਹੈ, ਜਿਸ ਦਾ ਨਤੀਜਾ ਸ਼ੋਸ਼ਣ ਵਿਚ ਨਿਕਲਦਾ ਹੈ । ਉਦਾਹਰਣ ਵਜੋਂ, ਫ਼ਸਲਾਂ ਦੀ ਸਿੰਜਾਈ ਕਰਨ ਵਾਸਤੇ ਵਰਤੇ ਜਾਂਦੇ ਪਾਣੀ ਤੇ ਦਿੱਤੇ ਜਾਂਦੇ ਉਪਦਾਨ (Subsidy) ਦੇ ਨਤੀਜੇ ਵਜੋਂ ਜ਼ਿਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਬਿਜਾਈ ਉਨ੍ਹਾਂ ਇਲਾਕਿਆਂ ਵਿਚ ਕੀਤੀ ਜਾਂਦੀ ਹੈ, ਜਿਹੜੇ ਕਿ ਇਸ ਪ੍ਰਕਾਰ ਦੀਆਂ ਫ਼ਸਲਾਂ ਦੀ ਖੇਤੀ ਦੇ ਯੋਗ ਨਹੀਂ ਹਨ | ਪਾਣੀ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਦਾ ਹੀ ਨਤੀਜਾ ਹੈ ਕਿ ਸੇਮ ਪੈਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਪੱਧਰ ਵੀ ਘੱਟ ਗਈ ਹੈ। ਜਿਸ ਦੇ ਕਾਰਨ ਜ਼ਮੀਨ ਨਮਕੀਨ ਹੋ ਗਈ ਹੈ। ਕੁਦਰਤੀ ਸਾਧਨਾਂ ਨੂੰ ਦੇਰ ਪਾ ਰੱਖਣ ਦੇ ਲਈ ਅਢੁੱਕਵੇਂ ਉਪਦਾਨਾਂ (Inappropriate subsidies) ਨੂੰ ਖ਼ਤਮ ਕਰਨਾ ਜ਼ਰੂਰੀ ਹੈ । ਅਜਿਹਾ ਹੋਣ ਨਾਲ ਅਧਿਕਤਰ ਵਾਤਾਵਰਣ ਸਨੇਹੀ ਬਦਲਾਵਾਂ (Alternatives) ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ ।

(ਅ) ਪ੍ਰਦੂਸ਼ਣ ਉੱਤੇ ਨਿਰਧਾਰਿਤ ਕਰ (Tax based on pollution) – ਅੱਜ-ਕਲ੍ਹ ਵਿਸ਼ਿਸ਼ਟ ਉਦਯੋਗਾਂ ਦੇ ਵਾਸਤੇ ਵਹਿਣ ਮਿਆਰ (Effluent Standards) ਸਭ ਤੋਂ ਚੰਗੀ ਮਿਲਣਯੋਗ ਤਕਨਾਲੋਜੀ ‘ਤੇ ਆਧਾਰਿਤ ਹਨ । ਅਜਿਹੇ ਪਬੰਧ ਵਿਖੇ ਉਦਯੋਗਾਂ ਵਿਚ ਮਿਆਰਾਂ ਨੂੰ ਸੋਧਣ ਲਈ ਕੋਈ ਉਤਸ਼ਾਹ ਨਹੀਂ ਹੈ । ਇਸ ਦੀ ਬਜਾਏ ਉਦਯੋਗਾਂ ਉੱਤੇ ਉਨ੍ਹਾਂ ਵਲੋਂ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਦੀ ਮਾਤਰਾ ਦੇ ਅਨੁਪਾਤ ਦੇ ਆਧਾਰ ਤੇ ਕਰ ਲਗਾਇਆ ਜਾਣਾ ਚਾਹੀਦਾ ਹੈ । ਅਜਿਹੀ ਪਾਲਿਸੀ ਦੇ ਲਾਗੂ ਕੀਤੇ ਜਾਣ ਨਾਲ ਪ੍ਰਦੂਸ਼ਣ ਨੂੰ ਸਰੋਤ ਉੱਤੇ ਹੀ ਘਟਾਇਆ ਜਾ ਸਕਦਾ ਹੈ ।

(ੲ) ਵਿਕਸਿਤ ਹੋ ਰਹੇ ਜਾਂ ਤਾਜ਼ਾ ਉਦਯੋਗਾਂ ਦੇ ਵਾਸਤੇ ਉਚੇਰਾ ਰਿਣ ਅੰਕਣ (Higher Credit rating for green industries) – ਵਿਕਸਿਤ ਹੋ ਰਹੇ ਉਦਯੋਗਾਂ ਦੇ ਵਾਸਤੇ ਰਿਣ ਅੰਕਣ (Credit rating) ਦੀ ਸਹੂਲਤ ਅਗਾਮੀ ਉਦਯੋਗਾਂ ਦੀ ਹੌਸਲਾ ਅਫਜ਼ਾਈ ਕਰੇਗੀ ਅਤੇ ਇਹ ਉਦਯੋਗ ਵਾਤਾਵਰਣ ਸੰਬੰਧੀ ਸੁਚੇਤ ਵੀ ਹੋਣਗੇ ।

(ਸ) ਫਰਟੀਲਾਈਜ਼ਰਜ਼ ਅਤੇ ਕੀਟਨਾਸ਼ਕ ਦਵਾਈਆਂ ‘ ਤੇ ਉਪਦਾਨ ਘੱਟ ਕਰਨਾ (Reduce Subsidies on fertilizers and pesticides) – ਫਰਟੀਲਾਈਜ਼ਰਜ਼ ਅਤੇ ਕੀਟਨਾਸ਼ਕ ਦਵਾਈਆਂ ਲਈ ਦਿੱਤਾ ਜਾਂਦਾ ਉਪਦਾਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਇਨ੍ਹਾਂ ਵਸਤੂਆਂ ਦੀ ਵਰਤੋਂ ਕਿਫਾਇਤ ਨਾਲ ਕੀਤੀ ਜਾਂਦੀ ਹੈ । ਹੁਣੇ ਜਿਹੇ ਬੋਤਲ ਬੰਦ ਐਲਕੋਹਲ ਰਹਿਤ ਪੀਣ ਪਦਾਰਥ (Soft drinks) ਵਿਚ ਕੀਟਨਾਸ਼ਕ ਅਤੇ ਫਰਟੀਲਾਈਜ਼ਰ ਦੀ ਮੌਜੂਦਗੀ ਪਾਈ ਗਈ ਹੈ । ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਖੇਤਾਂ ਵਿਚੋਂ ਵਹਿਣ ਵਾਲੇ ਪਾਣੀ ਨੇ ਭੂਮੀਗਤ ਪਾਣੀ ਨੂੰ ਵੱਡੀ ਪੱਧਰ ਤੇ ਮਲੀਨ ਕਰ ਦਿੱਤਾ ਹੈ । ਫਰਟੀਲਾਈਜ਼ਰਜ਼ ਉੱਤੇ ਦਿੱਤੇ ਜਾਂਦੇ ਉਪਦਾਨ ਦੇ ਘਟਾਉਣ ਨਾਲ ਇਨ੍ਹਾਂ ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਕਮੀ ਆਵੇਗੀ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 2.
ਕੁੱਝ ਵਾਤਾਵਰਣੀ ਸੂਚਕਾਂ ਦੇ ਨਾਮ ਲਿਖੋ । ਜੀਵ ਸੁਚਕ ਕੀ ਹਨ ? ਉਦਾਹਰਨ ਦਿਉ ।
ਉੱਤਰ-
ਵਾਤਾਵਰਣੀ ਸੂਚਕ (Environmental Indicators) – ਵਾਤਾਵਰਣੀ ਸੂਚਕ ਇੱਕ ਤਰ੍ਹਾਂ ਦੇ ਆਮ ਉਪਾਅ ਹਨ, ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ । ਉਦਾਹਰਨ ਲਈ ਹਵਾ ਦੇ ਔਸਤ ਤਾਪਮਾਨ ਵਿਚ ਹੋਏ ਵਾਧੇ ਤੋਂ ਸਾਨੂੰ ਨਾ ਕੇਵਲ ਇਹ ਹੀ ਪਤਾ ਚਲਦਾ ਹੈ ਕਿ ਹਵਾ ਦੇ ਤਾਪਮਾਨ ਵਿਚ ਪਰਿਵਰਤਨ ਹੋਇਆ ਹੈ ਸਗੋਂ ਪ੍ਰਾਪਤ ਇਸ ਜਾਣਕਾਰੀ ਦੇ ਇਲਾਵਾ ਇਹ ਤਾਪਮਾਨ, ਵਿਸ਼ਵ ਤਾਪਨ (Global Warming) ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਸ਼ਵ ਤਾਪਨ ਕਾਰਣ ਪ੍ਰਭਾਵਿਤ ਹੋਣ ਵਾਲੀਆਂ ਕ੍ਰਿਆਵਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ।

ਵਾਤਾਵਰਣੀ ਸੂਚਕਾਂ ਵਿਚ ਭੌਤਿਕ, ਜੈਵਿਕ ਅਤੇ ਰਸਾਇਣਿਕ ਮਾਪ (Measures) ਸ਼ਾਮਲ ਹੋ ਸਕਦੇ ਹਨ । ਜਿਵੇਂ ਕਿ ਸਮਤਾਪਮੰਡਲ (Stratosphere) ਵਿਚ ਓਜ਼ੋਨ ਦੀ ਸੰਘਣਤਾ ਜਾਂ ਕਿਸੇ ਖੇਤਰ ਵਿਚ ਕਈ ਪ੍ਰਕਾਰ ਦੇ ਪੰਛੀਆਂ ਦੇ ਪਾਲਣ-ਪੋਸ਼ਣ, ਇਨ੍ਹਾਂ ਸੁਚਕਾਂ ਵਿਚ ਸ਼ਾਮਿਲ ਹਨ ।

ਮਨੁੱਖੀ ਸਰਗਰਮੀਆਂ ਜਾਂ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਵਰਗੇ ਮਨੁੱਖ ਦੁਆਰਾ ਰਚਿਤ ਦਬਾਉ ਦੇ ਮਾਪਣ ਜਾਂ ਜਲ-ਮਲ ਨਿਰੁਪਣ (Sewage treatment) ਕਿੰਨੇ ਲੋਕਾਂ ਦੇ ਲਈ ਲਾਹੇਵੰਦ ਹੈ, ਵਾਤਾਵਰਣੀ ਸਮੱਸਿਆਵਾਂ ਬਾਰੇ, ਸਮਾਜਿਕ ਅਨੁਭਵਾਂ ਬਾਰੇ ਵੀ ਸੁਚਕਾਂ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਜੈਵਿਕ ਸੂਚਕ ਜਾਂ ਸੂਚਕ ਜਾਤੀਆਂ (Biological Indicators or Indicator Species) – ਜਿਨ੍ਹਾਂ ਪੌਦਿਆਂ ਜਾਂ ਪ੍ਰਾਣੀਆਂ ਨੂੰ ਸੂਚਕਾਂ ਵਜੋਂ ਵਰਤਿਆ ਜਾਂਦਾ ਹੈ, ਉਨ੍ਹਾਂ ਨੂੰ ਜੈਵ ਸੂਚਕ ਆਖਦੇ ਹਨ । ਇਹ ਸੂਚਕ ਕਿਸੇ ਵਿਸ਼ੇਸ਼ ਖੇਤਰ ਦੇ ਵਾਤਾਵਰਣ ਦੀ ਵਿਲੱਖਣਤਾ ਜਾਂ ਵਿਸ਼ੇਸ਼ ਲੱਛਣਾਂ ਬਾਰੇ ਹੇਠ ਲਿਖੇ ਅਨੁਸਾਰ ਉਲੇਖ ਕਰਦੇ ਹਨ-

 1. ਇਨ੍ਹਾਂ (ਸੂਚਕਾਂ) ਵਿਚੋਂ ਕੁੱਝ ਇਕ ਸੂਚਕਾਂ ਵਿਚ ਵਾਤਾਵਰਣ ਅੰਦਰ ਮੌਜੂਦ ਖ਼ਤਰਨਾਕ ਪਦਾਰਥਾਂ ਨੂੰ ਆਪਣੇ ਅੰਦਰ ਇਕੱਤਰੀਕਰਣ ਦੀ ਸਮਰੱਥਾ ਮੌਜੂਦ ਹੁੰਦੀ ਹੈ ।
 2. ਕਿਸੇ ਖੇਤਰ ਦੇ ਆਲੇ-ਦੁਆਲੇ ਮੌਜੂਦ ਪ੍ਰਦੂਸ਼ਕਾਂ ਦੇ ਕਾਰਣ ਜਾਂ ਜਲਵਾਯੂ ਵਿਚ ਆਏ ਪਰਿਵਰਤਨਾਂ ਦੇ ਫਲਸਰੂਪ ਜੀਵਨ ਕਿਰਿਆਵਾਂ ‘ਤੇ ਮਾੜੇ ਅਸਰ ਹੁੰਦੇ ਹਨ ।
 3. ਜਾਤੀਆਂ ਦੀ ਬਦਲਦੀ ਹੋਈ ਸੰਖਿਆ ਅਤੇ ਉਨ੍ਹਾਂ ਦੀ ਆਵਾਸ ਪ੍ਰਣਾਲੀ ਦੀ ਰਚਨਾ ਵਿਚ ਆਈ ਤਬਦੀਲੀ ਵਾਤਾਵਰਣ ਦੇ ਪਤਨ ਦੀ ਪੱਧਰ ਬਾਰੇ ਦਰਸਾਉਂਦੀ ਹੈ ।

ਜੈਵ ਸੂਚਕਾਂ ਦੇ ਉਦਾਹਰਣ (Examples of Bio-indicators-
(ੳ) ਸੁਚਕ ਪੌਦੇ (Plant indicators)-
ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਬਨਸਪਤਕ ਜੀਵਨ (Vegetative life) ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਉਸ ਵਾਤਾਵਰਣ ਦੀ ਸਿਹਤ ਬਾਰੇ ਸੁਰਾਗ ਦੇ ਸਕਦੀ ਹੈ । ਉਦਾਹਰਨ ਹੇਠਾਂ ਦਿੱਤੇ ਗਏ ਹਨ-

 1. ਲਾਈਕੇਨ (Lichens) ਇਹ ਹਵਾ ਦੀ ਉੱਤਮਤਾ ਦੇ ਸੂਚਕ ਹਨ ।
 2. ਜਲ-ਜਲੀ ਪ੍ਰਣਾਲੀਆਂ (Aquatic Systems) ਵਿਚ ਐਲਰਾਲ ਜਾਤੀਆਂ (Algal species) ਦੀ ਬਨਾਵਟ ਅਤੇ ਕੁੱਲ ਜੀਵ ਪੁੰਜ ਕਾਰਬ ਪ੍ਰਦੂਸ਼ਣ (Organic pollution) ਦਾ ਅਤੇ ਨਾਈਟ੍ਰੋਜਨ ਤੇ ਫਾਸਫੋਰਸ ਵਰਗੇ ਪੌਸ਼ਟਿਕ ਪਦਾਰਥਾਂ ਦੀ ਭਰਮਾਰ (Loading) ਦਾ ਮਹੱਤਵਪੂਰਨ ਮਾਪਕ ਹੈ ।
 3. ਯੂਟੀਕੁਲੇਰੀਆ, ਕਾਰਾ ਅਤੇ ਵੁਲਫ਼ੀਆ ਵਰਗੇ ਪੌਦੇ ਪ੍ਰਦੂਸ਼ਿਤ ਪਾਣੀ ਵਿਚ ਉੱਗਦੇ ਹਨ ।
 4. ਚਿੱਕਵੀਡ (Chickweed), ਗਰਾਉਂਡਸੈੱਲ (Groundsel), ਨੈਟਲਜ਼ (Nettles) ਅਤੇ ਫੈਟ ਨ (Fat hen) ਨਾਂਵਾਂ ਵਾਲੇ ਪੌਦੇ ਉਪਜਾਊ ਤੋਂ ਵਿਚ ਉੱਗਦੇ ਹਨ ।
 5. ਬਰਸੀਮ ਆਦਿ ਵਰਗੇ ਫਲੀਦਾਰ ਪੌਦੇ ਨਾਈਟ੍ਰੋਜਨ ਦੀ ਘਾਟ ਵਾਲੇ ਖੇਤਾਂ ਵਿਚ ਉੱਗਦੇ ਹਨ ਅਤੇ ਇਨ੍ਹਾਂ ਵਿਚ ਨਾਈਟ੍ਰੋਜਨ ਦੇ ਯੋਗਿਕੀਕਰਨ ਦੀ ਸ਼ਕਤੀ ਅਤੇ ਸਮਰੱਥਾ ਹੁੰਦੀ ਹੈ ।
 6. ਚਲਾਈ (Amaranthus ), ਬਾਬੂ (Chenopodium) ਅਤੇ ਪਾਲੀਗੋਨਮ (Polygonum) ਨਾਂਵਾਂ ਵਾਲੇ ਪੌਦੇ ਉਨ੍ਹਾਂ ਥਾਂਵਾਂ ਵਿਚ ਪਾਏ ਜਾਂਦੇ ਹਨ, ਜਿੱਥੇ ਪਸ਼ੂਆਂ ਨੇ ਜ਼ਿਆਦਾ ਚਰਿਆ ਹੋਵੇ ।
 7. ਮੌਸਿਜ਼ (Mosses), ਰੀਂਗਣ ਵਾਲਾ ਬਟਰਕੱਪ (Creeping Butter Cup), ਹਾਰਸ ਟੇਲ (Horse Tail) ਅਤੇ ਦਲਦਲੀ ਆਰਕਿਡ (Marsh Orchid) ਆਦਿ ਵਰਗੇ ਪੌਦੇ ਸੇਮ ਵਾਲੀ ਜ਼ਮੀਨ ਜਾਂ ਉਸ ਜ਼ਮੀਨ ਜਿਸ ਵਿਚੋਂ ਪਾਣੀ ਦਾ ਨਿਕਾਸ ਬਹੁਤ ਥੋੜ੍ਹਾ ਹੁੰਦਾ ਹੋਵੇ, ਨੂੰ ਦਰਸਾਉਂਦੇ ਹਨ ।
 8. ਜੰਗਲਾਂ ਦੀ ਮੌਜੂਦਗੀ ਉਪਜਾਊ ਤੋਂ ਦਰਸਾਉਂਦੀ ਹੈ ਅਤੇ ਬਹੁਤ ਹੀ ਘੱਟ ਮਾਤਰਾ (ਸੰਖਿਆ) ਵਿਚ ਪੌਦਿਆਂ ਦੀ ਮੌਜੂਦਗੀ ਬੰਜਰ ਜ਼ਮੀਨ ਨੂੰ ਦਰਸਾਉਂਦੀ ਹੈ ।
 9. ਕਿਸੇ ਖਾਸ ਖੇਤਰ ਵਿਚ ਉੱਗਣ ਵਾਲੇ ਪੌਦਿਆਂ ਤੋਂ ਉੱਥੋਂ ਦੇ ਜਲਵਾਯੂ ਦੀ ਕਿਸਮ ਬਾਰੇ ਜਾਣਕਾਰੀ ਮਿਲਦੀ ਹੈ । ਗਰਮੀ ਦੀ ਰੁੱਤੇ ਭਾਰੀ ਵਰਖਾ ਅਤੇ ਸਰਦੀ ਦੇ ਮੌਸਮ ਵਿਚ ਘੱਟ ਵਰਖਾ ਘਾਹ ਦੇ ਮੈਦਾਨਾਂ (Grass lands) ਜਾਂ ਚਰਾਗਾਹਾਂ ਨੂੰ ਅਤੇ ਗਰਮੀ ਤੇ ਸਰਦੀ ਦੀ ਰੁੱਤੇ ਭਾਰੀ ਮੀਂਹ ਸਦਾਬਹਾਰ ਹਰੇ ਵਣਾਂ (Evergreen forests) ਨੂੰ ਦਰਸਾਉਂਦੇ ਹਨ ।
 10. ਅੰਗਾਂ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਪਾਇਰੋਨੀਮਾ (Pyronema) ਟੈਰਿਸ, ਐਕੂਲਾਈਨਾ (Pterris-aquilina) ਆਦਿ ਪੌਦੇ ਉੱਗਦੇ ਹਨ ।

(ਅ) ਪ੍ਰਾਣੀ ਸੂਚਕ ਅਤੇ ਜੀਵ-ਵਿਸ਼ (Animal indicators and Toxins) – ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਪ੍ਰਦੂਸ਼ਣ ਦੇ ਫੈਲਣ ਦੇ ਕਾਰਨ ਪਾਣੀਆਂ ਦੀ ਸੰਖਿਆ ਵਿਚ ਹੋਇਆ ਵਾਧਾ ਜਾਂ ਘਾਟਾ ਪਰਿਸਥਿਤਿਕ ਪ੍ਰਣਾਲੀ ਨੂੰ ਹੋਏ ਨੁਕਸਾਨ ਨੂੰ ਦਰਸਾਉਂਦਾ ਹੈ ।

1. ਉੱਤਰੀ ਅਮਰੀਕਾ ਦੀਆਂ Gray jay ਅਤੇ American Dipper ਦੀਆਂ ਜਾਤੀਆਂ ਉੱਤੇ ਵਾਤਾਵਰਣੀ ਤਬਦੀਲੀਆਂ ਦੇ ਪ੍ਰਭਾਵ ਪਏ ਹਨ । ਅਮਰੀਕਨ ਡਿੱਪਰ ਪੰਛੀ, ਜਿਸ ਨੂੰ ਸਾਫ਼ ਪਹਾੜੀ ਨਦੀਆਂ ਦੀ ਜ਼ਰੂਰਤ ਹੈ, ਭੂਮੀ ਦਾ ਵਿਸਥਾਪਨ ਇਨ੍ਹਾਂ ਨਦੀਆਂ ਵਿੱਚ ਗਾਰ (silt) ਦੇ ਇਕੱਠਾ ਹੋਣ ਜਾਂ ਜ਼ਮੀਨ ਦੇ ਵਿਕਾਸ ਦੇ ਕਾਰਣ ਹੋਇਆ ਹੈ । ਜੰਗਲਾਂ ਨੂੰ ਲੱਗੀ ਅੱਗ ਅਤੇ ਪਾਣੀ ਦੇ ਵਹਿਣ ਵੀ ਨਦੀਆਂ ਵਿਚ ਗਾਰ ਦੇ ਜਮਾਂ ਹੋਣ ਦੇ ਕਾਰਨ ਹਨ । Gray jay ਤੇ ਵਿਸ਼ਵ ਤਾਪਨ ਦੇ ਪ੍ਰਭਾਵਾਂ ਦਾ ਅਸਰ ਹੋਇਆ ਜਾਪਦਾ ਹੈ ।

2. ਸਮੁੰਦਰਾਂ ਵਿਚ ਮੱਛੀਆਂ, ਅਰੀਧਾਰੀ ਜੀਵ, ਐਲਗੀ, ਮਾਈਕ੍ਰੋਫਾਈਟ ਅਤੇ ਸਮੁੰਦਰਾਂ ਵਿਚ ਮਿਲਣ ਵਾਲੇ ਪੰਛੀਆਂ ਦੀਆਂ ਵਿਸ਼ੇਸ਼ ਜਾਤੀਆਂ (ਜਿਵੇਂ ਕਿ ਅੰਧਮਹਾਂਸਾਗਰ ਪੌਫਿਨ, Atlantic Puffin) ਪਰਿਸਥਿਤਿਕ ਪ੍ਰਣਾਲੀ ਵਿੱਚ ਆਈਆਂ ਤਬਦੀਲੀਆਂ ਬਾਰੇ ਸੰਕੇਤ ਦਿੰਦੀਆਂ ਹਨ ।

(ੲ) ਸੂਖਮਜੀਵੀ ਸੂਚਕ ਅਤੇ ਰਸਾਇਣ (Microbial indicators and Chemicals)
ਜਲ-ਜਲੀ ਜਾਂ ਸਥਲੀ ਪਰਿਸਥਿਤਿਕ ਪ੍ਰਣਾਲੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਸੂਖਮ ਜੀਵਾਂ ਦੀ ਸੂਚਕਾਂ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ । ਦੁਸਰੇ ਜੀਵਾਂ ਦੇ ਮੁਕਾਬਲੇ ਸੂਖਮਜੀਵਾਂ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਦੇ ਕਾਰਣ ਇਨ੍ਹਾਂ ਸੂਖਮ ਜੀਵਾਂ ਦੀ ਚੋਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਉਦਾਹਰਣ ਲਈ ਈਸ਼ਰੀਸ਼ੀਆ ਕੋਲਾਈ (Eschrichia coli) ਬੈਕਟੀਰੀਆ ਤੇ ਡਾਇਟਮਜ਼ ਦੀ ਮੌਜੂਦਗੀ ਜਲ-ਮੱਲ ਦੁਆਰਾ (Sewage) ਪੈਦਾ ਹੋਏ ਪ੍ਰਦੂਸ਼ਣ ਦਾ ਸੰਕੇਤ ਦਿੰਦੇ ਹਨ ।

ਕੁੱਝ ਬੈਕਟੀਰੀਆ ਦੇ ਕੈਡਮੀਅਮ (Cadmium) ਅਤੇ ਬੈਂਨਜ਼ੀਨ (Benzene) ਵਰਗੇ ਮਲੀਨਕਾਰਾਂ (Contaminants) ਦੇ ਸੰਪਰਕ ਵਿਚ ਆਉਣ ਉਪਰੰਤ ਵਿਸ਼ੇਸ਼ ਕਿਸਮ ਦੀਆਂ ਨਵੀਆਂ ਪ੍ਰੋਟੀਨਜ਼, ਜਿਨ੍ਹਾਂ ਨੂੰ ਸਟੈਂਸ ਪ੍ਰੋਟੀਨਜ਼ (Stress proteins) ਆਖਦੇ ਹਨ, ਉਤਪੰਨ ਕਰਦੇ ਹਨ । ਇਹ ਪ੍ਰੋਟੀਨਜ਼ ਨੀਵੇਂ ਦਰਜੇ ਦੇ ਪ੍ਰਦੂਸ਼ਣ ਬਾਰੇ ਤਾੜਨਾ ਪ੍ਰਣਾਲੀ ਵਜੋਂ ਕਾਰਜ ਕਰਦੇ ਹਨ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 3.
ਵਾਤਾਵਰਣ ਦੇ ਪ੍ਰਬੰਧਣ ਵਿਚ ਸੂਚਨਾ ਦੇ ਆਦਾਨ-ਪ੍ਰਦਾਨ/ਵਟਾਂਦਰੇ ਦੀ ਕੀ ਭੂਮਿਕਾ ਹੈ ?
ਉੱਤਰ-
ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਨੂੰ ਉਨ੍ਹਾਂ ਦੇ ਅਧੀਨ ਖੇਤਰ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਜਿੱਥੋਂ ਤਕ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਦਾ ਪ੍ਰਸ਼ਨ ਹੈ, ਉਸ ਬਾਰੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਵਾਤਾਵਰਣ ਅਤੇ ਵਣ ਮੰਤਰਾਲਾ ਦੀ ਹੈ । ਰਾਸ਼ਟਰੀ ਪੱਧਰ ਤੇ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਬਾਰੇ ਵਾਤਾਵਰਣ ਅਤੇ ਇਸ ਨਾਲ ਜੁੜੇ ਹੋਏ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਸੂਚਨਾ ਉਪਲੱਬਧ ਕਰਾਉਣ ਦੇ ਲਈ ਇਹ ਵਿਭਾਗ ਕੇਂਦਰੀ ਏਜੰਸੀ (Nodal agency) ਵਜੋਂ ਕਾਰਜ ਕਰਦਾ ਹੈ ।

ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮੰਤਰਾਲੇ, ਆਪਣੇ-ਆਪਣੇ ਵਿਸ਼ਿਸ਼ਟ ਖੇਤਰਾਂ ਵਿਚੋਂ ਸੂਚਨਾਵਾਂ ਇਕੱਤਰ ਕਰਕੇ ਸਰਕਾਰ ਨੂੰ ਇਸ ਬਾਰੇ ਇਤਲਾਹ ਭੇਜਦੇ ਰਹਿੰਦੇ ਹਨ ।

ਵੱਖ-ਵੱਖ ਵਿਭਾਗ ਆਪਣੀਆਂ ਵਾਰਸ਼ਿਕ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਨ ਅਤੇ ਨਿਯਮਿਤਕਾਲੀ ਰੂਪ ਵਿਚ (Periodically) ਕਿਤਾਬਚਾ (Brochure) ਕੱਢਦੇ ਰਹਿੰਦੇ ਹਨ ।

ਇਸ ਕਿਤਾਬਚੇ ਵਿਚ ਸਥਾਨਿਕ ਸਰਕਾਰਾਂ ਆਪਣੇ ਯੋਜਨਾ ਅੰਕੜਾ ਵਿਭਾਗ ਦੁਆਰਾ ਇੰਟਰਨੈੱਟ ਸੂਚਨਾ ਪ੍ਰਬੰਧਣ ਸੰਬੰਧੀ ਉਪਲੱਬਧ ਜਾਣਕਾਰੀ ਅਤੇ ਚਾਲੁ ਪਾਲਿਸੀਆਂ ਅਤੇ ਕਾਨੂੰਨਸਾਜ਼ੀ (Legislation) ਬਾਰੇ ਦੱਸਿਆ ਗਿਆ ਹੁੰਦਾ ਹੈ । ਵਿਸ਼ਿਸ਼ਟ ਰਾਜ ਸਰਕਾਰ ਨੂੰ ਵਾਤਾਵਰਣ ਪ੍ਰਬੰਧਣ ਸੰਬੰਧੀ ਸੂਚਨਾ ਦਾ ਇਕੱਤਰੀਕਰਣ, ਮਿਲਾਨ (Collation), ਮੁੜ ਪ੍ਰਾਪਤ ਕਰਨਾ ਅਤੇ ਫੈਲਾਉਣਾ ਹਰੇਕ ਰਾਜ ਦੀ ਜ਼ਿੰਮੇਵਾਰੀ ਬਣਦੀ ਹੈ ।

ਪ੍ਰਸ਼ਨ 4.
ਵਾਤਾਵਰਣ ਦੀ ਸਿਹਤ ਕਾਇਮ ਰੱਖਣ ਦੇ ਲਈ ਸਾਪਕਾਂ ਦਾ ਨਿਰਧਾਰਨ ਕਿਉਂ ਜ਼ਰੂਰੀ ਹੈ ?
ਉੱਤਰ-
ਸਾਡੇ ਘੱਟ ਹੋ ਰਹੇ ਵਣ ਕੱਜਣ (Forest cover), ਭੂਮੀਗਤ ਜਲ ਸਤਰ ਦਾ ਹੇਠਾਂ ਹੋਈ ਜਾਣਾ, ਵੱਧਦਾ ਹੋਇਆ ਤੋਂ ਖੋਰਾ, ਤਾਜ਼ੇ ਪਾਣੀ ਦੀ ਘੱਟ ਹੋ ਰਹੀ ਉਪਲੱਬਧੀ ਅਤੇ ਤੇਜ਼ੀ ਨਾਲ ਵੱਧ ਰਿਹਾ ਵਾਤਾਵਰਣੀ ਪ੍ਰਦੂਸ਼ਣ ਅਜਿਹੇ ਵਿਕਾਸੀ ਮਾਡਲ ਦੀ ਮੰਗ ਕਰਦਾ ਹੈ, ਜਿਹੜਾ ਨਿਆਂ ਸੰਗਤ (Equitable), ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲਾ ਅਤੇ ਵਾਤਾਵਰੰਣ ਪੱਖੋਂ ਕਾਇਮ ਰਹਿਣਯੋਗ ਵੀ ਹੋਵੇ । ਵਾਤਾਵਰਣ ਅਤੇ ਵਣ ਮੰਤਰਾਲਾ ਸ਼ੁੱਧ ਤਕਨਾਲੋਜੀ, ਵਾਤਾਵਰਣ ਪ੍ਰਬੰਧਣ ਦੇ ਮਿਆਰਾਂ ਨੂੰ ਕਾਇਮ ਕਰਨ ਦੇ ਮੰਤਵ ਨਾਲ, ਪ੍ਰਚਾਰਣ ਦੁਆਰਾ ਪ੍ਰਗਤੀਸ਼ੀਲ ਢੰਗ ਨਾਲ ਫੈਲਾਉਣ ਦੇ ਉਪਰਾਲੇ ਕਰ ਰਿਹਾ ਹੈ ।

ਮਿਆਰੀਕਰਨ (Standardization) ਵਿਚ ਸੂਚਨਾਵਾਂ ਦਾ ਨਿਯਮ-ਵਿਵਸਥਾਕਰਨ (Codification) ਸ਼ਾਮਿਲ ਹੈ, ਇਸ ਵਿਵਸਥਾਕਰਨ ਦੇ ਅਨੁਸਾਰ ਕਾਰਖ਼ਾਨੇਦਾਰਾਂ ਨੂੰ ਆਪਣੇ ਪੂਰਤੀਕਾਰਾਂ (Suppliers) ਨਾਲ, ਉਪਭੋਗਤਾਵਾਂ ਨਾਲ, ਸਰਕਾਰ ਅਤੇ ਦੂਸਰੇ ਹਿੱਸੇਦਾਰਾਂ (Share holders) ਨਾਲ ਸੰਚਾਰਨ ਕਰਨਾ ਹੁੰਦਾ ਹੈ । ਵਾਤਾਵਰਣੀ ਮਿਆਰ ਦੋਵਾਂ ਵਲ ਸੰਕੇਤ ਕਰਦੇ ਹਨ (Environmental Standards refer to both) ।

– ਵੱਖ-ਵੱਖ ਸਥਾਨਾਂ ਦੇ ਵਿਸ਼ਿਸ਼ਟ ਵਾਤਾਵਰਣੀ ਪ੍ਰਮਾਣ ਬਿੰਦੂਆਂ (Parameters) ਦੀ ਉੱਤਮਤਾ ਦੀਆਂ ਸੁਲੱਭ ਪੱਧਰਾਂ । [ਇਨ੍ਹਾਂ ਪੱਧਰਾਂ ਨੂੰ ਆਲਾ-ਦੁਆਲਾ ਜਾਂ ਮਾਹੌਲ ਸਟੈਂਡਰਡ (Ambrent Standards) ਆਖਦੇ ਹਨ ।]
– ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਕਾਰਣ ਜਾਇਜ਼ ਪੱਧਰਾਂ ਤੇ ਨਿਕਲਣ ਵਾਲੇ ਵਿਸ਼ਿਸ਼ਟ ਫੋਕਟ ਪਦਾਰਥਾਂ ਦਾ ਵਹਿਣ ਵਿਕਾਸ (ਉਤਸਰਜਨ ਮਿਆਰ, Emission standards) ।

ਇਸ ਗੱਲ ਦਾ ਹੁਣ ਗਿਆਨ ਹੋ ਗਿਆ ਹੈ ਕਿ ਵਾਤਾਵਰਣੀ ਮਿਆਰ ਵਿਸ਼ਵ-ਵਿਆਪੀ ਨਹੀਂ ਹੋ ਸਕਦੇ ਹਰੇਕ ਦੇਸ਼ ਨੂੰ ਆਪਣੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ, ਮੰਤਵਾਂ ਤੇ ਸਾਧਨਾਂ ਦੇ ਅਨੁਸਾਰ ਮਿਆਰ ਕਾਇਮ ਕਰਨੇ ਚਾਹੀਦੇ ਹਨ । ਦੇਸ਼ ਦੇ ਵਿਕਸਿਤ ਹੋਣ ‘ਤੇ ਅਤੇ ਤਕਨਾਲੋਜੀ ਅਤੇ ਵਾਤਾਵਰਣੀ ਪ੍ਰਬੰਧਣ ਦੇ ਵਾਸਤੇ ਵਿੱਤੀ ਸਾਧਨਾਂ ਦੀ ਉਪਲੱਬਧੀ ਦੇ ਕਾਰਣ ਹਰੇਕ ਦੇਸ਼ ਦੇ ਮਿਆਰ ਜਿਹੜੇ ਕਿ ਆਮ ਤੌਰ ‘ਤੇ ਸਖ਼ਤ ਹਨ। ਨਿਰਸੰਦੇਹ ਅਲੱਗ-ਅਲੱਗ ਹੋਣਗੇ । ਸਥਾਨਿਕ ਹਾਲਾਤਾਂ ਦੇ ਆਧਾਰ ਤੇ ਦੇਸ਼ ਵਿਚਲੇ ਵੱਖ-ਵੱਖ ਰਾਜ, ਕੇਂਦਰ ਸ਼ਾਸਿਤ ਦੇਸ਼ਾਂ (Union territories) ਅਤੇ ਸਥਾਨਿਕ ਸੰਸਥਾਵਾਂ ਸਖ਼ਤ ਮਿਆਰ ਅਪਣਾਅ ਸਕਦੇ ਹਨ । ਪਰ ਇਨ੍ਹਾਂ ਨੂੰ ਕੇਂਦਰੀ ਸਰਕਾਰ ਦੀ ਅਨੁਮਤੀ ਪ੍ਰਾਪਤ ਕਰਨੀ ਹੋਵੇਗੀ ਅਤੇ ਪਾਲਿਸੀ ਵਿਚਲੇ ਉਪਬੰਧਾਂ ‘ਤੇ ਦ੍ਰਿੜ੍ਹ ਰਹਿਣਾ ਹੋਵੇਗਾ ।

ਹਰੇਕ ਸ਼੍ਰੇਣੀ ਦੇ ਸਥਾਨ ਵਿਖੇ ਐਂਬੀਐਂਟ ਸਟੈਂਡਰਡਜ਼ ਨੂੰ ਕਾਇਮ ਕਰਨ ਦੇ ਵਾਸਤੇ ਵਿਸ਼ਿਸ਼ਟ ਚਿੰਤਨ (ਰਿਹਾਇਸ਼ੀ, ਉਦਯੋਗਿਕ, ਵਾਤਾਵਰਣੀ ਸੰਵੇਦਨਸ਼ੀਲ ਜ਼ੋਨ ਆਦਿ ਸ਼ਾਮਿਲ ਹਨ ।

 1. ਪ੍ਰਭਾਵਿਤ ਹੋਈ ਜਨਸੰਖਿਆ ਦੇ ਸਿਹਤ ਜੋਖ਼ਮਾਂ [ਅਸਵਸਥਤਾ (Morbidity) ਅਤੇ ਮੌਤ ਦਰ (Mortality) ਦਾ ਇਕੋ ਹੀ ਸੀਮਾ ਵਿਚ ਇਕੱਤਰੀਕਰਣੀ] ਨੂੰ ਘੱਟ ਕਰਨਾ ।
 2. ਸੰਵੇਦਨਸ਼ੀਲ (Sensitive) ਅਤੇ ਕੀਮਤੀ ਪਰਿਸਥਿਤਿਕ ਪ੍ਰਣਾਲੀਆਂ ਅਤੇ ਮਨੁੱਖ ਦੁਆਰਾ ਨਿਰਮਿਤ ਸੰਪਦਾ (Assets) ਲਈ ਜੋਖ਼ਮ ।
 3. ਸੁਝਾਏ ਗਏ ਐਂਬੀਐਂਟ ਸਟੈਂਡਰਡਜ਼ ਦੀ ਪ੍ਰਾਪਤੀ ਲਈ ਸਮਾਜੀ ਖਰਚਾ ।

ਇਸੇ ਹੀ ਤਰ੍ਹਾਂ ਹਰੇਕ ਪ੍ਰਕਾਰ ਦੀਆਂ ਗਤੀਵਿਧੀਆਂ ਦੇ ਲਈ ਉਤਸਰਜਨ ਮਿਆਰਾਂ ਨੂੰ ਕਾਇਮ ਕਰਨ ਦੇ ਵਾਸਤੇ ਅੱਗੇ ਲਿਖੇ ਆਧਾਰ ਹਨ-

1. ਲੋੜੀਂਦੀਆਂ ਟਕਨਾਲੋਜੀਆਂ ਦੀ ਆਮ ਉਪਲੱਬਧੀ ।

2. ਉਹ ਸਥਾਨ ਜਿਸਦਾ ਸੰਬੰਧ ਤਜਵੀਜ਼ ਕੀਤੇ ਗਏ ਉਤਸਰਜਨ ਮਿਆਰਾਂ ਨਾਲ ਹੈ, ਵਿਖੇ ਇਨ੍ਹਾਂ ਮਿਆਰਾਂ ਦੇ ਕਾਇਮ ਕਰਨ ਅਤੇ ਲਾਗੁ ਵਾਤਾਵਰਣੀ ਉੱਤਮਤਾ ਦੇ ਮਾਪ ਦੰਡਾਂ ਨੂੰ ਪ੍ਰਾਪਤ ਕਰਨ ਦੇ ਲਈ ਸੰਭਾਵੀ ਅਤੇ ਸੁਝਾਏ ਗਏ ਮਿਆਰਾਂ ਪ੍ਰਤੀ ਇਕਾਈ (Per-unit) ’ਤੇ ਆਉਣ ਵਾਲਾ ਅੰਦਾਜ਼ਨ ਖਰਚਾ । ਇਹ ਜ਼ਰੂਰੀ ਹੈ ਕਿ ਨਿਕਾਸੀ ਪਦਾਰਥਾਂ ਦੀ ਉੱਤਮਤਾ ਅਤੇ ਸੰਘਣੇਪਨ ਦੀਆਂ ਪੱਧਰਾਂ ਦਾ ਵਿਸ਼ੇਸ਼ ਰੂਪ ਵਿਚ ਵਰਣਨ ਕੀਤਾ ਜਾਵੇ । ਕਿਉਂਕਿ ਸੰਘਣਤਾ (Concentration) ਨੂੰ ਪਤਲਾਕਰਨ ਵਿਧੀ ਦੁਆਰਾ ਘਟਾਇਆ ਜਾ ਸਕਦਾ ਹੈ । ਜਦ ਕਿ ਆਲੇ-ਦੁਆਲੇ (Ambient) ਦੀ ਉੱਤਮਤਾ ਵਿਚ ਕੋਈ ਤਬਦੀਲੀ ਨਹੀਂ ਵਾਪਰਦੀ ।

ਪਿਛਲੇ ਦਸ ਸਾਲਾਂ ਵਿਚ ਵੱਖ-ਵੱਖ ਖੇਤਰਾਂ ਦੇ ਵਾਸਤੇ ਵਾਤਾਵਰਣੀ ਮਿਆਰ ਕਾਇਮ ਕਰਨ ਵਿਚ ਕਾਫ਼ੀ ਜ਼ਿਆਦਾ ਤਰੱਕੀ ਹੋਈ ਹੈ । ਉਦਯੋਗਾਂ ਦੇ ਲਈ ਵਹਿਣਾਂ ਦਾ ਨਿਕਾਸ, ਵਾਹਨਾਂ (Vehicles) ਦੇ ਈਂਧਨ ਦੇ ਮਿਆਰ, ਠੋਸ ਫੋਕਟ ਪਦਾਰਥਾਂ ਅਤੇ ਡਾਕਟਰੀ ਫੋਕਟ-ਪਦਾਰਥਾਂ ਦੇ ਨਿਪਟਾਰੇ ਸੰਬੰਧੀ ਨਿਯਮ ਮਿਆਰਾਂ ਦੀ ਲੜੀ ਵਿਚ ਸ਼ਾਮਿਲ ਕੀਤੇ ਗਏ ਹਨ । ਨਿਯਮਿਤ ਕਰਨ ਵਾਲੇ ਅਤੇ ਲਾਗੂ ਕਰਾਉਣ ਵਾਲੇ ਸੰਸਥਾਵੀ ਆਧਾਰਕ ਸੰਰਚਨਾ (Infrastructure) ਨੂੰ ਬਹੁਤ ਜਲਦੀ ਕਾਇਮ ਕੀਤਾ ਜਾ ਰਿਹਾ ਹੈ । ਇਸ ਸੰਸਥਾ ਵਿਚ ਨਿੱਜੀ ਪ੍ਰਾਈਵੇਟ ਸੈਕਟਰ ਦੇ ਵਾਸਤੇ ਨਿਭਾਈ ਜਾਣ ਵਾਲੀ ਮੁੱਖ ਭੂਮਿਕਾ ਵੀ ਸ਼ਾਮਿਲ ਕੀਤੀ ਗਈ ਹੈ ।

PSEB 12th Class Environmental Education Solutions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 5.
ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ ? ਤੁਸੀਂ ਇਸ ਤੋਂ ਜਾਣਕਾਰੀ ਕਿਵੇਂ ਇਕੱਤਰ ਕਰ ਸਕਦੇ ਹੋ ?
ਉੱਤਰ-
ਵਾਤਾਵਰਣ ਅਤੇ ਵਣ ਮੰਤਰਾਲਾ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System) ਦੀ ਸਥਾਪਨਾ ਵਿਕੇਂਦਰਿਤ ਜਾਲ ਵਜੋਂ ਸਥਾਪਿਤ ਕੀਤੀ ਹੈ । ਇਸ ਪ੍ਰਣਾਲੀ ਦਾ ਕੰਮ ਵਾਤਾਵਰਣ ਨਾਲ ਸੰਬੰਧਿਤ ਸੂਚਨਾਵਾਂ ਦਾ ਇਕੱਤਰੀਕਰਣ, ਛਾਣ-ਬੀਣ ਕਰਨ, ਭੰਡਾਰਣ, ਮੁੜ ਪ੍ਰਾਪਤੀ ਅਤੇ ਸੂਚਨਾਵਾਂ ਨੂੰ ਸੰਬੰਧਿਤ ਖੇਤਰਾਂ ਤਕ ਭੇਜਣ ਦਾ ਹੈ ।ਈ. ਐੱਨ. ਵੀ. ਐੱਸ. ਨੂੰ ਮਨਿਸਟਰੀ ਦੇ ਹੋਮ-ਪੇਜ (Home page) ਵਿਚ http/www.nic.in/envfor/envis ‘ਤੇ ਵਿਕਸਿਤ ਕੀਤਾ ਹੈ । ਈ. ਐੱਨ. ਵੀ. ਆਈ. ਐੱਸ. ਇੱਕ ਵਿਕੇਂਦਰਿਤ ਸੂਚਨਾ ਕੇਂਦਰਾਂ ਦਾ ਜਾਲ ਹੈ, ਜਿਸ ਦੇ ਕਈ ਕੇਂਦਰ ਹਨ । ਇਨ੍ਹਾਂ ਕੇਂਦਰਾਂ ਨੂੰ ਐੱਨ. ਵੀ. ਆਈ. ਐੱਸ. ਕੇਂਦਰ ਕਹਿੰਦੇ ਹਨ ਅਤੇ ਇਹ ਕੇਂਦਰ ਪੂਰੇ ਭਾਰਤ ਵਿਚ ਸਥਿਤ ਹਨ ।

ਪੰਜਾਬ ਵਿਚ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਤਕਨਾਲੋਜੀ (Punjab State Council for Science and Technology) ਜਿਹੜੀ ਕਿ ਚੰਡੀਗੜ੍ਹ ਵਿਖੇ ਹੈ, ਦਾ ਕੰਮ ਪੰਜਾਬ ਦੇ ਵਾਤਾਵਰਣ ਸੰਬੰਧੀ ਸੂਚਨਾਵਾਂ ਇਕੱਤਰ ਕਰਨਾ ਹੈ । http:/www.punenvis.nic.in. ਤੋਂ ਮੁੱਲਾਂਕਣ ਕੀਤਾ ਜਾ ਸਕਦਾ ਹੈ ।

ਟਿਕਾਊ ਕਾਇਮ ਰਹਿਣ ਯੋਗ ਵਿਕਾਸ ਜਾਲ ਸਿਲਸਿਲਾ ਬਣਾਉਣ ਵਾਲਾ ਪ੍ਰੋਗਰਾਮ (Sustainable Development Networking Programme, SDNP) ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਦਾ ਪ੍ਰੋਗਰਾਮ ਹੈ । ਬਾਹਰੋਂ ਸਹਾਇਤਾ ਪ੍ਰਾਪਤ ਪ੍ਰਾਜੈਂਕਟਾਂ ਵਿਚ ਵੱਖ-ਵੱਖ ਵਿਸ਼ਿਆਂ ਸੰਬੰਧੀ (Thematic) ਖੇਤਰਾਂ ਵਿੱਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀ ਬਾੜੀ, ਬਾਇਓ ਤਕਨਾਲੋਜੀ, ਗ਼ਰੀਬੀ ਅਤੇ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਅਤੇ ਜਾਣਕਾਰੀ ਦਿੰਦਾ ਹੈ । ਇਸ ਪ੍ਰੋਗਰਾਮ ਨੂੰ ਸੰਨ 1990 ਵਿਚ ਵਿਸ਼ਵ ਪੱਧਰ ਤੇ ਚਾਲੂ ਕੀਤਾ ਗਿਆ ਤਾਂ ਜੋ ਫ਼ੈਸਲਾ ਕਰਨ ਵਾਲਿਆਂ ਅਤੇ ਪਾਲਿਸੀ ਬਣਾਉਣ ਵਾਲਿਆਂ ਨੂੰ, ਜਿਨ੍ਹਾਂ ਦੀ ਜ਼ਿੰਮੇਵਾਰੀ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਜੁਗਤਾਂ ਤਿਆਰ ਕਰਨ ਦੇ ਵਾਸਤੇ ਸੰਬੰਧਿਤ ਸੂਚਨਾਵਾਂ ਦਿੱਤੀਆਂ ਜਾ ਸਕਣ ।

ਇਹ ਪ੍ਰੋਗਰਾਮ ਟਿਕਾਊ/ਕਾਇਮ ਰਹਿਣਯੋਗ ਵਿਕਾਸ ਬਾਰੇ ਜਾਣਕਾਰੀ ਵੀ ਫੈਲਾਉਂਦਾ ਹੈ ਅਤੇ ਈ. ਐੱਨ. ਵੀ. ਆਈ. ਐੱਸ. ਨਾਲ ਮਿਲ ਕੇ ਸਮਾਸ਼ੋਧਨ ਘਰ (Clearning house) ਵਜੋਂ ਕਾਰਜ ਕਰਦਿਆਂ ਹੋਇਆਂ ਸੂਚਨਾਵਾਂ ਵੰਡਣ ਦਾ ਕੰਮ ਵੀ ਕਰਦਾ ਹੈ ।

ਦੇਸ਼ ਭਰ ਵਿਚ ਟਿਕਾਊ ਵਿਕਾਸ ਰਾਸ਼ਟਰੀ ਪ੍ਰੋਗਰਾਮ (SDNP) ਨੇ ਵਿਸ਼ਾਮਈ (Thematic) ਖੇਤਰਾਂ ਵਿਚ ਕੇਂਦਰ ਸਥਾਪਿਤ ਕੀਤੇ ਹਨ । ਨਿਸ਼ਚਿਤ ਖੇਤਰਾਂ ਵਿਚ ਹਰੇਕ ਕੇਂਦਰ ਆਪਣੀਆਪਣੀ ਵੈੱਬਸਾਈਟ (Website) ਦਾ ਵਿਕਾਸ ਕਰਨ ਵਿਚ ਰੁੱਝਿਆ ਹੋਇਆ ਹੈ ਅਤੇ ਇਸ ਵਿਚ ਸਥਾਨਕ ਬੋਲੀ ਦੀ ਵਰਤੋਂ ਕੀਤੀ ਜਾਣੀ ਹੈ । ਐੱਸ. ਡੀ. ਐੱਨ. ਪੀ. (SDNP) ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੂਚਨਾ ਪ੍ਰਣਾਲੀਆਂ ਨਾਲ http://sdnp.delhi.nic.in. ਰਾਹੀਂ ਸੰਪਰਕ ਕਾਇਮ ਕੀਤਾ ਹੋਇਆ ਹੈ ।

ਭਾਰਤ ਸਰਕਾਰ ਨੇ ਟਿਕਾਊ ਵਿਕਾਸ ਰਾਸ਼ਟਰੀ ਪ੍ਰੋਗਰਾਮ (SDNP) ਨੂੰ ENVIS, ਜਿਹੜਾ ਕਿ ਭਾਰਤ ਸਰਕਾਰ ਦਾ ਪ੍ਰੋਗਰਾਮ ਹੈ ਦੁਆਰਾ ਲਾਗੂ ਕੀਤਾ ਗਿਆ ਹੈ ।

Leave a Comment