PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

Punjab State Board PSEB 12th Class Environmental Education Book Solutions Chapter 16 ਵਾਤਾਵਰਣੀ ਕਿਰਿਆ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 16 ਵਾਤਾਵਰਣੀ ਕਿਰਿਆ (ਭਾਗ-3)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵੱਧ ਖਪਤ ਦੇ ਦੋ ਕਾਰਨ ਲਿਖੋ ।
ਉੱਤਰ-
1. ਜੀਵਨ ਸ਼ੈਲੀ ਵਿਚ ਬਦਲਾਵ (Change in life style) – ਪ੍ਰਾਚੀਨ ਮਨੁੱਖ ਦੀ ਜੀਵਨ ਸ਼ੈਲੀ ਬੜੀ ਸਾਧਾਰਨ ਕਿਸਮ ਦੀ ਸੀ । ਵਿਗਿਆਨ ਅਤੇ ਤਕਨਾਲੋਜੀ ਵਿਚ ਹੋਈ ਪ੍ਰਗਤੀ ਦੇ ਕਾਰਨ, ਜੀਵਨ ਸ਼ੈਲੀ ਵਿਚ ਤਬਦੀਲੀ ਆ ਗਈ ਹੈ । ਜਿਵੇਂ ਕਿ ਪ੍ਰਾਚੀਨ ਮਨੁੱਖ ਪੱਖੀਆਂ/ਪੱਖਿਆਂ ਦੀ ਵਰਤੋਂ ਕਰਿਆ ਕਰਦਾ ਸੀ ਜਦਕਿ ਆਧੁਨਿਕ ਮਨੁੱਖ ਏ.ਸੀ. (Air Conditioners) ਦਾ ਸਹਾਰਾ ਲੈ ਰਿਹਾ ਹੈ । ਪ੍ਰਾਚੀਨ ਮਨੁੱਖ ਆਪਣੇ ਸਾਰੇ ਕੰਮ ਹੱਥੀਂ ਕਰਿਆ ਕਰਦਾ ਸੀ ਪਰ ਆਧੁਨਿਕ ਮਨੁੱਖ ਦੇ ਕੋਲ ਆਧੁਨਿਕ ਯੰਤਰ ਹਨ, ਜਿਹੜੇ ਉਸ ਲਈ ਕੰਮ ਕਰਦੇ ਹਨ । ਜਿਵੇਂ ਕਿ ਮਾਈਕ੍ਰੋਵੇਵ, ਫੂਡ-ਪ੍ਰੋਸੈੱਸਰਜ਼ ਆਦਿ । ਇਸ ਵਜ਼ਾ ਕਰਕੇ ਹੀ ਊਰਜਾ ਦੀ ਖਪਤ ਵਿਚ ਵਾਧਾ ਹੋਇਆ ਹੈ ।

2. ਵਰਤੋ ਅਤੇ ਸੁੱਟੋ ਨੀਤੀ (Use and Throw policy) – ਅੱਜ-ਕਲ੍ਹ ਮਨੁੱਖ ਨੇ ਇਹ ਪਾਲਿਸੀ ਅਪਣਾ ਲਈ ਹੈ ਕਿ ਚੀਜ਼ ਨੂੰ ਵਰਤਣ ਪਿੱਛੋਂ ਸੁੱਟ ਦਿਓ । ਜੇਕਰ ਸਿਆਹੀ ਨਾਲ ਲਿਖਣ ਵਾਲੇ ਪੈਂਨ ਦੀ ਸਿਆਹੀ ਖ਼ਤਮ ਹੋ ਗਈ ਹੈ, ਤਾਂ ਇਸ ਨੂੰ ਸੁੱਟ ਕੇ ਨਵਾਂ ਪੈਂਨ ਖ਼ਰੀਦ ਕੇ ਲੈ ਆਉਂਦੇ ਹਾਂ । ਇਹ ਤਰੀਕਾ ਮੁਰੰਮਤ ਨੂੰ ਧੱਕਾ ਪਹੁੰਚਾਉਂਦਾ ਹੈ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 2.
ਸੀ. ਐੱਨ. ਜੀ. (ਨਿਪੀੜਤ ਕੁਦਰਤੀ ਗੈਸ) (CNG) ਦੀ ਵਰਤੋਂ ਦਾ ਇਕ ਲਾਭ · ਲਿਖੋ ।
ਉੱਤਰ-
ਈਂਧਨ ਵਜੋਂ/ਨਿਪੀੜਤ ਕੁਦਰਤੀ ਗੈਸ ਦੀ ਵਰਤੋਂ ਕਰਨ ਨਾਲ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਕਰਨ ਦੇ ਮੁਕਾਬਲੇ ਪ੍ਰਦੂਸ਼ਣ ਬਹੁਤ ਹੀ ਘੱਟ ਫੈਲਦਾ ਹੈ । ਇਸ ਗੈਸ ਨੂੰ ਕਾਰਾਂ, ਆਟੋਜ਼ ਅਤੇ ਬੱਸਾਂ ਆਦਿ ਵਿਚ ਈਂਧਨ ਵਜੋਂ ਵਰਤਦੇ ਹਨ ।

ਪ੍ਰਸ਼ਨ 3.
ਡੀ.ਡੀ.ਟੀ. ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਡੀ, ਡੀ.ਟੀ. ਭੋਜਨ ਲੜੀ ਵਿਚ ਦਾਖਲ ਹੋ ਕੇ ਮਨੁੱਖਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੀ ਹੈ । DDT ਦੇ ਕਾਰਨ ਉੱਚ-ਕੋਟੀ ਦੇ ਖਪਤਕਾਰ ਦੇ ਸਰੀਰ ਅੰਦਰ ਇਸ ਦਾ ਜੀਵ ਵਿਸ਼ਾਲੀਕਰਨ (Bicmagnification) ਵੀ ਹੁੰਦਾ ਹੈ ।

ਡੀ.ਡੀ.ਟੀ. (DDT), ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੀ ਹੈ ਜਿਸਦੇ ਕਾਰਨ ਅਜਿਹਾ ਭੋਜਨ ਖਾਣ ਵਾਲਿਆਂ ਦੇ ਸਰੀਰ ਅੰਦਰ ਇਸ ਪਦਾਰਥ ਦੀ ਮਾਤਰਾ ਪੜਾਅ ਵਾਰ ਵੱਧਦੀ ਜਾਂਦੀ ਹੈ ਅਤੇ ਅੰਤਲੇ ਖਪਤਕਾਰ ਦੇ ਸਰੀਰ ਅੰਦਰ ਇਸ ਵਿਸ਼ੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ । ਇਸ ਵਾਧੇ ਨੂੰ ਜੀਵ ਵਿਸ਼ਾਲੀਕਰਨ (Bio-magnification) ਆਖਦੇ ਹਨ । . ਇਸ ਪਦਾਰਥ ਦੇ ਅਸਰ ਦੇ ਕਾਰਨ ਪੰਛੀਆਂ ਦੇ ਅੱਡਿਆਂ ਉੱਪਰ ਕੈਲਸ਼ੀਅਮ ਕਾਰਬੋਨੇਟ ਦਾ ਖੋਲ ਨਾ ਬਣਨ ਕਾਰਨ ਆਂਡਿਆਂ ਤੋਂ ਬੱਚੇ ਨਹੀਂ ਪੈਦਾ ਹੁੰਦੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਖਪਤਵਾਦ ਨਾਲ ਕਿਹੜੀਆਂ ਸਮੱਸਿਆਵਾਂ ਸੰਬੰਧਿਤ ਹਨ ?
ਜਾਂ
ਖਪਤਵਾਦ ਦੇ ਤਿੰਨ ਬੁਨਿਆਦੀ ਅਸਰਾਂ ਬਾਰੇ ਲਿਖੋ ।
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਨੂੰ ਖਪਤ ਆਖਦੇ ਹਨ । ਨੱਬੇ ਦੇ ਅੱਧ ਦਹਾਕੇ (Mid nineties) ਵਿਚ ਖਪਤ ਦੀ ਦਰ ਬੜੀ ਧੀਮੀ ਸੀ, ਪਰ ਵਿਗਿਆਨ ਅਤੇ ਟੈਕਨਾਲੋਜੀ ਦੀ ਪ੍ਰਗਤੀ ਹੋਣ ਦੇ ਅਤੇ ਜੀਵਨ ਸ਼ੈਲੀ ਦੇ ਬਦਲਣ ਨਾਲ ਖਪਤ ਵਿਚ ਕਾਫ਼ੀ ਵਾਧਾ ਹੋ ਗਿਆ ਹੈ ।

ਖਪਤ ਨਾਲ ਜੁੜੀਆਂ ਸਮੱਸਿਆਵਾਂ (Problems associated with Consumerism)

 1. ਊਰਜਾ ਸੰਕਟ
 2. ਪਾਣੀ, ਹਵਾ ਅਤੇ ਭੂਮੀ ਦਾ ਪ੍ਰਦੂਸ਼ਣ
 3. ਓਜ਼ੋਨ ਪੱਟੀ ਦਾ ਸਖਣਿਆਉਣਾ (Ozone depletion)
 4. ਵਿਸ਼ਵਤਾਪਨ
 5. ਬਿਮਾਰੀਆਂ ਦਾ ਫੈਲਣਾ
 6. ਸਿਹਤ ਸਮੱਸਿਆਵਾਂ (Health Hazards)
 7. ਵਿਅਰਥ ਪਦਾਰਥਾਂ ਦੇ ਨਿਪਟਾਰੇ ਦੀਆਂ ਸਮੱਸਿਆਵਾਂ ।

ਪ੍ਰਸ਼ਨ 2.
ਸਾਧਨਾਂ ਨੂੰ ਬਚਾਉਣ ਅਤੇ ਫੋਕਟ ਪਦਾਰਥਾਂ ਨੂੰ ਘਟਾਉਣ ਦੇ ਕੀ ਢੰਗ ਹਨ ?
ਉੱਤਰ-
ਸਾਧਨਾਂ ਨੂੰ ਬਚਾਉਣ ਦੇ ਢੰਗ-

 1. ਸਾਨੂੰ ਪਾਲੀਥੀਨ ਲਿਫਾਫਿਆਂ ਦੀ ਥਾਂ ਕਾਗ਼ਜ਼ ਦੇ ਲਫਾਫੇ ਵਰਤਣੇ ਚਾਹੀਦੇ ਹਨ ।
 2. ਕਾਗ਼ਜ਼ਾਂ ਦੇ ਦੋਵੇਂ ਪਾਸਿਆਂ ਉੱਤੇ ਲਿਖਿਆ ਜਾਵੇ ।
 3. ਲਿਖਣ ਦੇ ਵਾਸਤੇ ਕਾਗ਼ਜ਼ ਦੀ ਬਜਾਏ ਸਲੇਟਾਂ ਦੀ ਵਰਤੋਂ ਕੀਤੀ ਜਾਵੇ ।
 4. ਲਾਸ਼ਾਂ ਦਾ ਸਸਕਾਰ ਕਰਨ ਦੇ ਲਈ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਛੱਡ ਕੇ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਲੱਕੜੀ ਰੁੱਖਾਂ ਦੀ ਬੱਚਤ ਕੀਤੀ ਜਾ ਸਕੇ ।
 5. ਡੱਬਿਆਂ (Cans) ਦੀ ਵਰਤੋਂ ਕਰਨ ਦੀ ਥਾਂ ਅਸੀਂ ਸ਼ਰਬਤਾਂ ਆਦਿ ਦੇ ਲਈ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰ ਸਕਦੇ ਹਾਂ ।
 6. ਦੁੱਧ ਨੂੰ ਪੈਕ ਕਰਨ ਵਾਲੇ ਪਾਲੀ ਪੈਕਾਂ ਦੀ ਜਗਾ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ।
 7. ਵੱਡੇ ਆਕਾਰ ਵਾਲੇ ਪੈਕਟਾਂ ਵਿਚ ਪੈਕ ਕੀਤੀਆਂ ਹੋਈਆਂ ਚੀਜ਼ਾਂ ਹੀ ਖਰੀਦੀਆਂ ਜਾਣ
 8. ਤੋਹਫਿਆਂ ਦੇ ਨਾਲ ਆਏ ਹੋਏ ਕਾਗ਼ਜ਼ਾਂ ਨੂੰ ਸੁੱਟਣ ਦੀ ਥਾਂ ਇਨ੍ਹਾਂ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ ।

ਫੋਕਟ ਪਦਾਰਥਾਂ ਦੀ ਉਤਪੱਤੀ ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਸੁਝਾਅ-

 1. ਡੱਬਿਆਂ ਦੀ ਵਰਤੋਂ ਕਰਨ ਦੀ ਰਹਿਤ ਬਜਾਏ ਸਾਫ਼ਟਡਿੰਕ (Softdrinks) ਵਾਲੀਆਂ ਸ਼ੀਸ਼ੇ ਦੀਆਂ ਬੋਤਲਾਂ ਵਰਤੀਆਂ ਜਾਣ ।
 2. ਦੁੱਧ ਆਦਿ ਨੂੰ ਪੈਕ ਕਰਨ ਦੀ ਪੀਲੀ ਪੈਕਾਂ (Poly packs) ਦੀ ਬਜਾਏ ਬੋਤਲਾਂ ਦੀ ਵਰਤੋਂ ਕੀਤੀ ਜਾਵੇ ।

PSEB 12th Class Environmental Education Solutions Chapter 16 ਵਾਤਾਵਰਣੀ ਕਿਰਿਆ (ਭਾਗ-3)

ਪ੍ਰਸ਼ਨ 3.
ਅਸੀਂ ਸਰੋਤਾਂ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ?
ਉੱਤਰ-
ਸਰੋਤਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-

 1. ਪਾਲੀਥੀਨ ਦੇ ਲਿਫਾਫੇ ਵਰਤਣ ਦੀ ਬਜਾਏ ਸਾਨੂੰ ਕਾਗ਼ਜ਼ਾਂ ਦੇ ਬਣੇ ਹੋਏ ਲਫਾਫੇ ਵਰਤਣੇ ਚਾਹੀਦੇ ਹਨ ।
 2. ਪੈਟਰੋਲ ਅਤੇ ਡੀਜ਼ਲ ਦੀ ਥਾਂ ਸਾਨੂੰ ਬਾਇਓ ਈਂਧਨ ਅਤੇ ਬਾਇਓ ਗੈਸ ਵਰਤਣੀ ਚਾਹੀਦੀ ਹੈ ।
 3. ਚਮੜੇ ਦੀ ਵਰਤੋਂ ਕਰਨ ਦੀ ਬਜਾਏ ਪੱਲੀਵਿਨਾਇਲ ਕਲੋਰਾਈਡ ਅਤੇ ਅਬੁਣੇ ਫੈਬ੍ਰਿਕ (Non-woven fabrics) ਵਰਤੇ ਜਾ ਸਕਦੇ ਹਨ ।
 4. ਲਾਸ਼ਾਂ ਨੂੰ ਠਿਕਾਣੇ ਲਗਾਉਣ ਦੇ ਵਾਸਤੇ ਪ੍ਰੰਪਰਾਗਤ ਤਰੀਕਿਆਂ ਦੀ ਜਗ੍ਹਾ ਬਿਜਲਈ ਦਾਹ-ਭੱਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
 5. ਪੈਟਰੋਲ ਅਤੇ ਡੀਜ਼ਲ ਦੀ ਥਾਂ ਸੀ. ਐੱਨ. ਜੀ. ਦੀ ਵਰਤੋਂ ਕੀਤੀ ਜਾ ਸਕਦੀ ਹੈ । 6. ਪੁਰਾਣੀ ਤਰ੍ਹਾਂ ਦੇ ਚੁੱਲ੍ਹਿਆਂ ਦੀ ਥਾਂ ਸੌਰ ਚੁੱਲ੍ਹੇ ਵਰਤੇ ਜਾਣ ।

Leave a Comment