PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

Punjab State Board PSEB 12th Class Environmental Education Book Solutions Chapter 15 ਵਾਤਾਵਰਣੀ ਕਿਰਿਆ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 15 ਵਾਤਾਵਰਣੀ ਕਿਰਿਆ (ਭਾਗ-2)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਨਸੰਖਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਜਾਂ
ਜਨਸੰਖਿਆ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਜਨਸੰਖਿਆ ਦੋ ਪ੍ਰਕਾਰ ਦੀ ਹੁੰਦੀ ਹੈ-

  1. ਇਕਹਿਰੀ ਜਾਤੀ ਵਾਲੀ ਵਸੋਂ (ਜਨਸੰਖਿਆ) । ਇਸ ਕਿਸਮ ਦੀ ਵਸੋਂ ਵਿਚ ਇੱਕੋ ਹੀ ਕਿਸਮ ਦੀ ਜਾਤੀ ਦੇ ਮੈਂਬਰ ਪਾਏ ਜਾਂਦੇ ਹਨ ।
  2. ਮਿਸ਼ਰਿਤ ਜਾਂ ਬਹੁ-ਜਾਤੀ ਵਾਲੀ ਜਨਸੰਖਿਆ ਜਿਸ ਵਸੋਂ ਵਿਚ ਦੋ ਤੋਂ ਜ਼ਿਆਦਾ ਕਿਸਮਾਂ ਦੀਆਂ ਜਾਤੀਆਂ ਦੇ ਮੈਂਬਰ ਪਾਏ ਜਾਣ, ਤਾਂ ਅਜਿਹੀ ਵਸੋਂ ਮਿਸ਼ਰਿਤ ਜਾਂ ਬਹੁ-ਜਾਤੀ ਦੀ ਵਸੋਂ ਅਖਵਾਉਂਦੀ ਹੈ ।

ਪ੍ਰਸ਼ਨ 2.
ਸਿਫਰ ਜਨਸੰਖਿਆ ਵਾਧੇ (Zero Population growth) ਤੋਂ ਕੀ ਭਾਵ ਹੈ ?
ਉੱਤਰ-
ਜਿਸ ਵੇਲੇ ਜਨਮ ਦਰ ਅਤੇ ਮੌਤ ਦਰ ਬਰਾਬਰ-ਬਰਾਬਰ ਹੋਣ ਤਾਂ ਅਜਿਹੀ ਹਾਲਤ ਨੂੰ ਸਿਫਰ ਜਨਸੰਖਿਆ ਵਾਧਾ ਆਖਦੇ ਹਨ । ਅਜਿਹੀ ਸਥਿਤੀ ਦੇ ਉਤਪੰਨ ਹੋਣ ਨਾਲ ਆਬਾਦੀ ਵਿਚ ਵਾਧਾ ਨਹੀਂ ਹੁੰਦਾ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਜਨਸੰਖਿਆ ਨੂੰ ਕਾਬੂ ਕਰਨ ਦੀਆਂ ਰਸਾਇਣਿਕ ਵਿਧੀਆਂ ਕਿਹੜੀਆਂ ਹਨ ?
ਉੱਤਰ-
ਜਨਸੰਖਿਆ ਤੇ ਕੰਟਰੋਲ ਕਰਨ ਦੀਆਂ ਰਸਾਇਣਿਕ ਵਿਧੀਆਂ- .
(ੳ) ਮੌਖਿਕ ਗੋਲੀਆਂ (Oral Pills) – ਇਨ੍ਹਾਂ ਗੋਲੀਆਂ ਵਿਚ ਗਰਭ ਰੋਕਣ ਲਈ ਜਿਹੜੇ ਰਸਾਇਣ ਵਰਤੇ ਗਏ ਹਨ, ਉਨ੍ਹਾਂ ਰਸਾਇਣਾਂ ਦਾ ਮੁੱਖ ਕਾਰਜ ਔਰਤਾਂ ਦੇ ਆਂਡੇ ਚੱਕਰ (Ovule cycle) ਵਿਚ ਪਰਿਵਰਤਨ ਪੈਦਾ ਕਰਨਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕਰਨ ਦੇ ਨਾਲ ਔਰਤਾਂ ਵਿਚ ਅੰਡ ਉਤਪੱਤੀ (Ovulation) ਦੱਬ ਜਾਂਦੀ ਹੈ ।
ਗਰਭ ਰੋਕਣ ਲਈ ਸਹੇਲੀ ਨਾਂ ਦੀ ਗੋਲੀ ਬੜੀ ਮਸ਼ਹੂਰ ਅਤੇ ਪ੍ਰਚਲਿਤ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਕਰਨ ਨਾਲ ਸ਼ੁਕਰਾਣੂ (Spermatozoids) ਜਾਂ ਤਾਂ ਮਰ ਜਾਂਦੇ ਹਨ, ਜਾਂ ਉਹ ਗਤੀ ਰਹਿਤ (Im-mobile) ਹੋ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜਨਸੰਖਿਆ ਵਾਧੇ ਦੇ ਭਾਰਤ ਉੱਤੇ ਕੀ ਪ੍ਰਭਾਵ ਹਨ ?
ਜਾਂ
ਵਧਦੀ ਹੋਈ ਜਨਸੰਖਿਆ ਦੇ ਦੋ ਨੁਕਸਾਨ ਲਿਖੋ ।
ਜਾਂ
ਵਿਕਾਸ ਕਰ ਰਹੇ ਮੁਲਕਾਂ ਦੀ ਆਰਥਿਕਤਾ ਦੇ ਪਤਨ ਉੱਪਰ ਵਧਦੀ ਹੋਈ ਜਨਸੰਖਿਆ ਦੇ ਕੀ ਪ੍ਰਭਾਵ ਪੈਣਗੇ ?
ਉੱਤਰ-
ਭਾਰਤ ਦੀ ਮਨੁੱਖੀ ਜਨਸੰਖਿਆ ਲਈ ਵੇਖੋ ਪਾਠ ਪੁਸਤਕ ਵਾਲਾ ਪ੍ਰਸ਼ਨ ਨੰ: 1 । ਭਾਰਤ ਦੀ ਵਸੋਂ ਦੁਨੀਆ ਭਰ ਦੀ ਕੁੱਲ ਵਸੋਂ ਦਾ 17% ਬਣਦਾ ਹੈ । ਸੰਨ 1901 ਵਿਚ ਭਾਰਤ ਦੀ ਵਸੋਂ 235 ਮਿਲੀਅਨ ਸੀ, ਜਿਹੜੀ ਕਿ ਸੰਨ 1981 ਤਕ ਵੱਧ ਕੇ 665 ਮਿਲੀਅਨ ਹੋ ਗਈ । ਸੰਨ 2001 ਨੂੰ ਕੀਤੀ ਗਈ ਮਰਦਮ-ਸ਼ੁਮਾਰੀ ਦੇ ਅਨੁਸਾਰ ਇਹ ਵਸੋਂ ਇਕ ਬਿਲੀਅਨ (One Billion) ਦਾ ਅੰਕੜਾ ਵੀ ਪਾਰ ਕਰ ਗਈ ਹੈ । ਇਸ ਤਰ੍ਹਾਂ ਵੱਧਦੀ ਹੋਈ ਆਬਾਦੀ ਦੀਆਂ ਕੇਵਲ ਰਿਹਾਇਸ਼ ਸੰਬੰਧੀ ਲੋੜਾਂ ਨੂੰ ਪੂਰਿਆਂ ਕਰਨ ਦੇ ਵਾਸਤੇ 2.5 ਮਿਲੀਅਨ ਨਵੇਂ ਮਕਾਨ ਚਾਹੀਦੇ ਹਨ, 20 ਮਿਲੀਅਨ ਮੀਟਕ ਟਨ ਖਾਧ ਪਦਾਰਥਾਂ ਦੀ ਲੋੜ ਹੈ ਅਤੇ ਵੱਧਦੀ ਹੋਈ ਵਸੋਂ ਦੇ ਰੋਜ਼ਗਾਰ ਦੇ ਲਈ ਅਣਗਣਿਤ ਨੌਕਰੀਆਂ ਦੀ ਹਰ ਸਾਲ ਲੋੜ ਪਵੇਗੀ । ਇਸ ਕੰਮ ਨੂੰ ਪੂਰਿਆਂ ਕਰਨਾ ਭਾਰਤ ਵਰਗੇ ਗ਼ਰੀਬ ਦੇਸ਼ ਲਈ ਬੜਾ ਮੁਸ਼ਕਿਲ ਹੈ ।

ਵੱਧਦੀ ਹੋਈ ਜਨਸੰਖਿਆ ਦਾ ਭਾਰਤ ਦੇ ਵਿਕਾਸ ਕਰਨ ਉੱਤੇ ਅਸਰ (Impact of Population growth in India and developing Countries)

ਭਾਰਤ ਦੀ ਵਸੋਂ ਦੀ ਮੌਜੂਦਾ ਸਥਿਤੀ ਵਲ ਧਿਆਨ ਮਾਰੀਏ ਤਾਂ ਸਪੱਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਭਾਰਤ ਨੂੰ ਕਈ ਸਮੱਸਿਆਵਾਂ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਹੋਵੇਗਾ । ਜਿਵੇਂ ਕਿ-

  1. ਮਕਾਨ ਉਸਾਰੀ ਲਈ ਜ਼ਮੀਨ ਦੀ ਘਾਟ ।
  2. ਖਾਣ ਦੇ ਵਾਸਤੇ ਭੋਜਨ ਪਦਾਰਥਾਂ ਦੀ ਘਾਟ ।
  3. ਗ਼ਰੀਬੀ ਅਤੇ ਬੇਰੋਜ਼ਗਾਰੀ ਵਿਚ ਵਾਧਾ ।
  4. ਗ਼ਰੀਬੀ ਅਤੇ ਬੇਰੋਜ਼ਗਾਰੀ ਦੇ ਕਾਰਨ ਜੁਰਮਾਂ ਵਿਚ ਵਾਧਾ ।
  5. ਵਿਕਾਸ ਦੀ ਘਾਟ ਕਾਰਨ ਮੁਲਕ ਦੀ ਤਰੱਕੀ ਉੱਪਰ ਵੀ ਦੁਸ਼ਟ ਪ੍ਰਭਾਵ ਪੈਣਗੇ ।
  6. ਜੀਅ-ਪ੍ਰਤੀ ਆਮਦਨੀ ਵਿਚ ਕਮੀ ।

ਪ੍ਰਸ਼ਨ 2.
ਜਨਸੰਖਿਆ ਵਾਧੇ ਦੀ ਵਕਰ ਰੇਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਜਨਸੰਖਿਆ ਵਾਧੇ ਦੀ ਵਕਰ ਰੇਖਾ ਦੋ ਤਰ੍ਹਾਂ ਦੀ ਹੈ-
(1) ਅੰਗਰੇਜ਼ੀ ਦੇ ਅੱਖਰ ‘S’ ਦੀ ਸ਼ਕਲ ਦੀ (ਜਿਸ ਨੂੰ ਸਿਗਮੌਇਡ (Sigmoid) ਵਕਰ ਵੀ ਆਖਦੇ ਹਨ) ਅਤੇ (2) J ਰੂਪੀ (J-Shaped) ਵਕਰ ।

J-ਰੂਪੀ ਵਕਰ (JShaped Curve) – ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜੈਵਿਕ ਜਾਂ ਅਜੈਵਿਕ ਵਸੋਂ ਉੱਤੇ ਕੋਈ ਰੋਕ (Check) ਨਹੀਂ ਹੈ । ਇਹ ਵਕਰ ਇਹ ਵੀ ਸਪੱਸ਼ਟ ਕਰਦਾ ਹੈ ਕਿ ਜਨਮ ਦਰ ਦੇ ਮੁਕਾਬਲੇ ਮੌਤ ਦਰ ਘੱਟ ਹੈ, ਜਿਸ ਕਾਰਨ ਜਨਸੰਖਿਆ ਵਿਚ ਲਗਾਤਾਰ ਵਾਧਾ ਹੁੰਦਾ ਹੈ ।
PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2) 1
S-ਰੂਪੀ ਵਕਰ (S-Shaped Curve) – ਧਰਤੀ ‘ਤੇ ਭੋਜਨ ਅਤੇ ਆਵਾਸ (Shelter) ਆਦਿ ਵਰਗੇ ਸਾਧਨਾਂ ਦੀ ਘਾਟ ਹੈ । ਇਸ ਕਾਰਨ ਵਾਤਾਵਰਣੀ ਕਾਰਕ ਵਸੋਂ ਨੂੰ ਬੇਤਹਾਸ਼ਾ ਵੱਧਣ ਨਹੀਂ ਦਿੰਦੇ । ਇਸ ਵਕਰ ਦੇ ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਵਾਤਾਵਰਣੀ ਹਾਲਾਤ ਸਾਜ਼ਗਾਰ ਠੀਕ ਹੋਣ ਤਾਂ ਵਸੋਂ ਵਿਚ ਵਾਧਾ ਹੁੰਦਾ ਹੈ । ਪਰ ਜਦੋਂ ਵਾਤਾਵਰਣੀ ਹਾਲਾਤ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੇ, ਤਾਂ ਵਸੋਂ ਵਿਚ ਹੋਣ ਵਾਲਾ ਵਾਧਾ ਰੁਕ ਜਾਂਦਾ ਹੈ ਅਤੇ ਵਸੋਂ ਦੇ ਵਾਧੇ ਦੀ ਦਰ ਸਿਫਰ ਹੋ ਜਾਂਦੀ ਹੈ ਅਤੇ ਵਸੋਂ ਨੂੰ ਦਰਸਾਉਣ ਵਾਲਾ ਵਕਰ ਅੰਗਰੇਜ਼ੀ ਦੇ ਅੱਖਰ “S’ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ‘S’ ਰੂਪੀ ਵਕਰ ਨੂੰ ਸਿਗਮਾਇਡ (Sigmoid Curve) ਵੀ ਕਹਿੰਦੇ ਹਨ ।

PSEB 12th Class Environmental Education Solutions Chapter 15 ਵਾਤਾਵਰਣੀ ਕਿਰਿਆ (ਭਾਗ-2)

ਪ੍ਰਸ਼ਨ 3.
ਆਬਾਦੀ ਉੱਤੇ ਕੰਟਰੋਲ ਕਰਨ ਦੇ ਵੱਖਰੇ-ਵੱਖਰੇ ਤਰੀਕੇ ਕਿਹੜੇ ਹਨ ?
ਉੱਤਰ-
ਆਬਾਦੀ ਨੂੰ ਕਾਬੂ ਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨਯੰਤਰਿਕ, ਰਸਾਇਣਿਕ ਅਤੇ ਕੁਦਰਤੀ ।

1. ਯੰਤਰਿਕ ਵਿਧੀਆਂ (Mechanical Methods) – ਸੰਤਾਨ ਸੰਜਮ (Birth Control) ਦੇ ਇਸ ਤਰੀਕੇ ਵਿਚ ਆਂਡੇ (Ovum) ਅਤੇ ਸ਼ੁਕਰਾਣੂ (Sperms) ਨੂੰ ਆਪਸੀ ਸੰਪਰਕ ਵਿਚ ਆਉਣ ਤੋਂ ਰੋਕਿਆ ਜਾਂਦਾ ਹੈ । ਅਜਿਹਾ ਕਰਨ ਦੇ ਲਈ ਅੱਗੇ ਲਿਖੇ ਤਰੀਕੇ ਅਪਣਾਏ ਜਾਂਦੇ ਹਨ-

(ੳ) ਆਈ. ਯੂ. ਸੀ. ਡੀ. (IUCD) ਜਾਂ ਅੰਤਰਾ ਬੱਚੇਦਾਨੀ ਗਰਭ ਰੋਕੂ ਜੁਗਤਾਂ (Intra Uterine Contraceptive Devices) – ਗਰਭ ਰੋਕਣ ਦੇ ਲਈ ਔਰਤ ਮਦੀਨ) ਦੀ ਬੱਚੇਦਾਨੀ (Uterus) ਦੇ ਅੰਦਰ ਇਹ ਜੁਗਤ ਚੰਗੀ ਤਰ੍ਹਾਂ ਟਿਕਾਅ (Fit) ਦਿੱਤੀ ਜਾਂਦੀ ਹੈ । ਅਜਿਹਾ ਕਰਨ ਨਾਲ ਨਾ ਤਾਂ ਅੰਡੇ ਦਾ ਨਿਸ਼ੇਚਨ (ਫਲਣ ਹੀ ਹੋ ਸਕਦਾ ਹੈ ਅਤੇ ਨਾ ਹੀ ਭਰੂਣ ਦੀ ਬੱਚੇਦਾਨੀ ਅੰਦਰ ਸਥਾਪਨਾ ਹੀ ਹੋ ਸਕਦੀ ਹੈ । ਇਨ੍ਹਾਂ ਜੁਗਤਾਂ ਵਿਚ ਕਾਪਰ ਟੀ (Copper-T), ਛੱਲਾ/ਲੁਪ (Loops), ਵੱਲਦਾਰ ਛੱਲਾ (Spinal ring) ਅਤੇ ਕਮਾਨ ਰੂਪੀ ਖੋਲ (Bow-Shell) ਆਦਿ ਸ਼ਾਮਲ ਹਨ ।

(ਅ) ਨਿਰੋਧ ਦੀ ਵਰਤੋਂ (Use of Condoms) – ਇਨ੍ਹਾਂ ਦੀ ਵਰਤੋਂ ਆਦਮੀ ਕਰਦੇ ਹਨ । ਇਹ ਜੁਗਤ ਸ਼ੁਕਰਾਣੂਆਂ ਨੂੰ ਅੰਡੇ ਤਕ ਪਹੁੰਚਣ ਨਹੀਂ ਦਿੰਦੀ ।

(ੲ) ਡਾਇਆਫ੍ਰਾਮ ਦੀ ਵਰਤੋਂ (Use of Diaphragm) – ਸੰਭੋਗ ਕਰਨ ਤੋਂ ਪਹਿਲਾਂ ਡਾਇਆਢਾਮ ਨੂੰ ਯੋਨੀ ਦੇ ਮੂੰਹ ਅੱਗੇ ਟੋਪੀ ਚੰਗੀ ਤਰ੍ਹਾਂ ਫਿਟ ਕਰ ਦਿੱਤੀ ਜਾਂਦੀ ਹੈ । ਇਸ ਜੁਗਤ ਦੀ ਵਰਤੋਂ ਔਰਤਾਂ ਹੀ ਕਰਦੀਆਂ ਹਨ ।

2. ਰਸਾਇਣਿਕ ਵਿਧੀਆਂ (Chemical Methods)-
(ੳ) ਮੌਖਿਕ ਗੋਲੀਆਂ (Oral pills) – ਇਨ੍ਹਾਂ ਗੋਲੀਆਂ ਵਿਚ ਅਜਿਹੇ ਗਰਭ ਰੋਕੂ ਰਸਾਇਣਿਕ ਪਦਾਰਥ ਹੁੰਦੇ ਹਨ, ਜਿਹੜੇ ਆਂਡਿਆਂ ਦੀ ਉਤਪੱਤੀ ਨੂੰ ਰੋਕਦੇ ਹਨ ਅਤੇ ਅਜਿਹੀ ਹਾਲਤ ਵਿਚ ਗਰਭ ਠਹਿਰਨੋ ਰੁਕ ਜਾਂਦਾ ਹੈ । ਇਨ੍ਹਾਂ ਗੋਲੀਆਂ ਦੀ ਵਰਤੋਂ ਕੇਵਲ ਔਰਤਾਂ ਹੀ ਕਰਦੀਆਂ ਹਨ । ਗੋਲੀਆਂ ਦੀ ਵਰਤੋਂ ਕਰਨ ਨਾਲ ਅੰਡੇ ਦੀ ਉਤਪੱਤੀ ਵਿਚ ਗੜਬੜ ਪੈਦਾ ਹੋ ਜਾਂਦੀ ਹੈ ।

(ਅ) ਕਰੀਮਾਂ (Creams) – ਇਨ੍ਹਾਂ ਕਰੀਮਾਂ ਦੀ ਵਰਤੋਂ ਸ਼ੁਕਰਾਣੂਆਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ ।

3. ਕੁਦਰਤੀ ਵਿਧੀਆਂ (Natural Method)-
(ਉ) ਸੁਰੱਖਿਅਤ ਸਮਾਂ (Safe Period) – ਔਰਤਾਂ ਵਿਚ ਮਾਹਵਾਰੀ ਪੜਾਅ (Menstrual Period) ਦੇ ਸ਼ੁਰੂ ਹੋਣ ਤੋਂ ਸੱਤ ਦਿਨ ਪਹਿਲਾਂ ਅਤੇ ਮਾਹਵਾਰੀ ਦੇ ਖਤਮ ਹੋਣ ਦੇ ਸੱਤ ਦਿਨ ਬਾਅਦ ਵਾਲੇ ਸਮੇਂ ਨੂੰ ਸੁਰੱਖਿਅਤ ਸਮਾਂ ਆਖਦੇ ਹਨ । ਇਸ ਸਮੇਂ ਨੂੰ ਸੰਭੋਗ ਕਰਨ ਦੇ ਲਈ ਲਾਹੇਵੰਦ ਮੰਨਿਆ ਗਿਆ ਹੈ ।

(ਅ ਬਾਹਰੀ ਖਲਾਸਣ (Outside Ejaculation)-ਗਰਭ ਰੋਕਣ ਦਾ ਇਹ ਬੜਾ ਪ੍ਰਭਾਵਸ਼ਾਲੀ ਤਰੀਕਾ ਹੈ । ਸੰਭੋਗ ਕਰਦਿਆਂ ਹੋਇਆਂ ਜਦੋਂ ਖਲਾਸਣ (Ejaculation) ਦੀ ਅਵਸਥਾ ਉੱਤੇ ਪਹੁੰਚ ਕੇ ਜੇਕਰ ਨਰ ਅੰਗ (Penis) ਨੂੰ ਬਾਹਰ ਕੱਢ ਲਿਆ ਜਾਵੇ ਤਾਂ ਗਰਭ ਠਹਿਰਣ ਦੇ ਮੌਕੇ ਬਹੁਤ ਸੀਮਾ ਤਕ ਘੱਟ ਜਾਂਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ (Permanent Methods of Birth Control)—
ਜਨਮ ਨੂੰ ਕਾਬੂ ਕਰਨ ਦੀਆਂ ਸਥਾਈ ਵਿਧੀਆਂ ਹਨ-
1. ਮਰਦਾਂ ਨੂੰ ਬਾਂਝ ਬਣਾਉਣਾ (Male Sterilization)
2. ਔਰਤਾਂ ਨੂੰ ਬਾਂਝ ਬਣਾਉਣਾ (Female Sterilization)
3. ਗਰਭ ਗਿਰਾਉਣਾ (Abortion) ।

1. ਮਰਦਾਂ ਨੂੰ ਬਾਂਝ ਬਣਾਉਣਾ (Male Sterilization) – ਮਰਦਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਦੁਆਰਾ ਜਾਂ ਤਾਂ ਉਸ ਦੇ ਪਤਾਲੂ (Testical) ਕੱਢ ਦਿੱਤੇ ਜਾਂਦੇ ਹਨ, ਜਾਂ ਆਪ੍ਰੇਸ਼ਨ ਰਾਹੀਂ ਆਦਮੀ ਦੀਆਂ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਧਾਗੇ ਨਾਲ ਬੰਨ੍ਹ (Ligate) ਦਿੱਤਾ ਜਾਂਦਾ ਹੈ । ਪਤਾਲੂਆਂ ਦੇ ਕੱਢਣ ਨੂੰ ਖੱਸੀ ਕਰਨਾ (Castration) ਵੀ ਆਖਦੇ ਹਨ ।

2. ਔਰਤਾਂ ਨੂੰ ਬਾਂਝ ਬਣਾਉਣਾ (Female Sterilization) – ਔਰਤਾਂ ਨੂੰ ਬਾਂਝ ਬਣਾਉਣ ਲਈ ਆਪ੍ਰੇਸ਼ਨ ਕਰਕੇ ਜਾਂ ਤਾਂ ਉਸ ਦੀ ਅੰਡਦਾਨੀ (Ovary) ਨੂੰ ਕੱਢ ਦਿੱਤਾ ਜਾਂਦਾ ਹੈ, ਜਾਂ ਆਪ੍ਰੇਸ਼ਨ ਰਾਹੀਂ ਫੈਲੋਪੀ ਨਲੀਆਂ (Fallopian tubes) ਨੂੰ ਕੱਟ ਕੇ ਧਾਗੇ ਨਾਲ ਬੰਨ੍ਹ ਦਿੱਤਾ ਜਾਂਦਾ ਹੈ ।

3. ਗਰਭਪਾਤ (Abortion) – ਸਾਡੇ ਦੇਸ਼ ਵਿਚ ਗਰਭਪਾਤ ਕਾਨੂੰਨੀ ਤੌਰ ‘ਤੇ ਵਰਜਿਤ ਹੈ ਪਰ ਅਜੇ ਵੀ ਲੋਕ ਚੋਰੀ ਛੁੱਪੇ ਅਤੇ ਝੋਲਾ ਛਾਪ ਡਾਕਟਰਾਂ ਆਦਿ ਨਾਲ ਰਲ ਕੇ ਇਸ ਕੁਕਰਮ ਨੂੰ ਕਰਨ ਵਿੱਚ ਰੁੱਝੇ ਹੋਏ ਹਨ | ਗਰਭਪਾਤ ਦਾ ਸ਼ਿਕਾਰ ਮੁੱਖ ਤੌਰ ‘ਤੇ ਗਰਭ ਵਿਚ ਪੰਪ (Developing) ਰਹੀਆਂ ਬੱਚੀਆਂ ਹੀ ਸ਼ਿਕਾਰ ਹੁੰਦੀਆਂ ਹਨ | ਪੇਟ ਅੰਦਰ ਪਲ ਰਹੀਆਂ ਬੱਚੀਆਂ (ਲੜਕੀਆਂ) ਦੇ ਗਰਭਪਾਤ ਨੂੰ ਭਰੂਣ ਹੱਤਿਆ ਆਖਦੇ ਹਨ ।

ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਨੂੰ ਅਪਨਾਉਣ ਦੇ ਲਈ ਸਾਡੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਉਪਲੱਬਧ ਹਨ । ਜਨਮ ਨੂੰ ਕਾਬੂ ਕਰਨ ਦੀਆਂ ਵਿਧੀਆਂ ਲਈ ਵਰਤੀਆਂ ਜਾਂਦੀਆਂ ਜੁਗਤਾਂ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਮੁਫ਼ਤ ਉਪਲੱਬਧ ਹਨ । ਪਰ ਇਨ੍ਹਾਂ ਵਿਧੀਆਂ ਦੀ ਵਰਤੋਂ ਡਾਕਟਰੀ ਦੇਖ-ਰੇਖ ਹੇਠ ਕਰਨੀ ਚਾਹੀਦੀ ਹੈ ।
ਭਾਰਤ ਸਰਕਾਰ ਨੇ ਪਰਿਵਾਰ ਨਿਯੋਜਨ (Family Planning) ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ ।

Leave a Comment