PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

Punjab State Board PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) Important Questions and Answers.

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਰਤੀ ਤੇ ਊਰਜਾ ਦਾ ਅੰਤਿਮ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।

ਪ੍ਰਸ਼ਨ 2.
ਹਰੇ ਪੌਦਿਆਂ ਅਤੇ ਸਾਇਨੋ-ਬੈਕਟੀਰੀਆ ਜਿਹੜੇ ਸੌਰ ਊਰਜਾ ਨੂੰ ਪਕੜਦੇ ਹਨ, ਉਹਨਾਂ ਦੇ ਲਈ ਕਿਹੜਾ ਪਦ ਘੜੋਗੇ ?
ਉੱਤਰ-
ਅਜਿਹੇ ਹਰੇ ਪੌਦਿਆਂ ਅਤੇ ਸਾਇਨੋ-ਬੈਕਟੀਰੀਆ ਦੇ ਲਈ ਉਤਪਾਦਕਾਂ (Producers) ਦਾ ਪਦ ਘੜਿਆ ਗਿਆ ਹੈ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 3.
ਸ਼ਾਕਾਹਾਰੀ (Herbivores) ਕੀ ਹਨ ?
ਉੱਤਰ-
ਜਿਹੜੇ ਜਾਨਵਰ ਹਰੇ ਪੌਦਿਆਂ ਦੀ ਵਰਤੋਂ ਆਪਣੇ ਭੋਜਨ ਵਜੋਂ ਕਰਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਆਖਦੇ ਹਨ, ਜਿਵੇਂ ਭੇਡਾਂ, ਹਿਰਨ ਅਤੇ ਬੱਕਰੀਆਂ ਆਦਿ ।

ਪ੍ਰਸ਼ਨ 4.
ਦੋ ਸ਼ਾਕਾਹਾਰੀ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਦੋ ਸ਼ਾਕਾਹਾਰੀ ਜੰਤੂਆਂ ਦੇ ਨਾਂ-

 1. ਗਾਂ,
 2. ਹਿਰਨ,
 3. ਮੱਝ,
 4. ਬੱਕਰੀ ਆਦਿ ।

ਪ੍ਰਸ਼ਨ 5.
ਮਾਸਾਹਾਰੀਆਂ ਦੇ ਦੋ ਉਦਾਹਰਨ ਦਿਓ ।
ਉੱਤਰ-
ਭੇੜੀਆ (Wolf), ਬਾਘ (Tiger), ਬਿੱਲੀ ।

ਪ੍ਰਸ਼ਨ 6.
ਸਰਬਆਹਾਰੀ (Omnivores) ਦੀ ਪਰਿਭਾਸ਼ਾ ਦੱਸੋ ।
ਉੱਤਰ-
ਜਿਹੜੇ ਜੀਵ ਪੌਦਿਆਂ ਅਤੇ ਪ੍ਰਾਣੀਆਂ ਦੋਵਾਂ ਦੀ ਆਪਣੇ ਭੋਜਨ ਵਜੋਂ ਵਰਤੋਂ ਕਰਨ, ਉਹਨਾਂ ਨੂੰ ਸਰਬਆਹਾਰੀ ਜੀਵ ਆਖਦੇ ਹਨ, ਜਿਵੇਂ ਕਿ ਮਨੁੱਖ ਅਤੇ ਕਾਂ ਆਦਿ ।

ਪ੍ਰਸ਼ਨ 7.
ਪਰਾਗਣ (Pollination) ਕਰਨ ਵਾਲੇ ਦੋ ਕੀਟਾਂ (Insects) ਅਤੇ ਇਕ ਪੰਛੀ ਦਾ ਨਾਂ ਦੱਸੋ ।
ਉੱਤਰ-
ਪਰਾਗਣ ਕਰਨ ਵਾਲੇ ਕੀਟਾਂ ਦੇ ਨਾਂ-ਮਧੂਮੱਖੀ ਅਤੇ ਤਿੱਤਲੀਆਂ ।
ਪਰਾਗਣ ਕਰਨ ਵਾਲਾ ਪੰਛੀ-ਮਿੰਗ ਪੰਛੀ (Humming bird) ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 8.
ਅਨੁਕਰਣ ਜਾਂ ਨਕਲ (Mimicry) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਸ ਜੁਗਤ ਨੂੰ ਵਰਤ ਕੇ ਸਜੀਵ ਆਪਣੇ ਦੁਸ਼ਮਣਾਂ/ਸ਼ਿਕਾਰੀਆਂ ਤੋਂ ਬਚਣ ਦੇ ਲਈ ਆਪਣੇ ਰੂਪ, ਸ਼ਕਲ, ਰਚਨਾ, ਰੰਗਤ ਜਾਂ ਵਿਹਾਰ ਨੂੰ ਬਦਲ ਕੇ ਹੋਰਨਾਂ ਜੀਵਾਂ ਵਰਗੀ ਦਿੱਖ ਨੂੰ ਧਾਰ ਲੈਂਦਾ ਹੈ ਜਾਂ ਕਿਸੇ ਨਿਰਜੀਵ ਦੀ ਦਿੱਖ ਪ੍ਰਾਪਤ ਕਰ ਲੈਂਦਾ ਹੈ, ਤਾਂ ਅਜਿਹੀ ਜੁਗਤ ਅਨੁਕਰਣ ਜਾਂ ਨਕਲ (Mimicry) ਅਖਵਾਉਂਦੀ ਹੈ ।

ਪ੍ਰਸ਼ਨ 9.
ਲਾਭਕਾਰੀ ਅੰਤਰਕ੍ਰਿਆਵਾਂ (Beneficial Interactions) ਦੇ ਉਦਾਹਰਨ ਦਿਓ ।
ਉੱਤਰ-

 1. ਪਰਸਪਰਹਿੱਤਵਾਦ (Mutualism),
 2. ਸਹਿਆਹਾਰਤਾ (Commencelism),
 3. ਪੋਟੋ-ਸਹਿਯੋਗ (Proto-cooperation) ।

ਪ੍ਰਸ਼ਨ 10.
ਐਲਗੀ ਅਤੇ ਫੰਜਾਈ (ਉੱਲੀਆਂ) ਵਿਚਲੇ ਪਰਸਪਰ-ਹਿੱਤਵਾਦ (Mutualism) ਦਾ ਸਭ ਤੋਂ ਚੰਗਾ ਉਦਾਹਰਨ ਦਿਓ ।
ਉੱਤਰ-
ਲਾਈਕੇਨਜ਼ (Lichens), ਐਲਗੀ ਅਤੇ ਫੰਜਾਈ ਦੇ ਪਰਸਪਰ ਹਿੱਤਵਾਦ ਦਾ ਸਭ ਤੋਂ ਚੰਗਾ ਉਦਾਹਰਨ ਹਨ ।

ਪ੍ਰਸ਼ਨ 11.
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ (Negative Interaction) ਕੀ ਹੈ ?
ਉੱਤਰ-
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ ਨੂੰ ਹਾਨੀਕਾਰਕ ਅੰਤਰਕਿਰਿਆ (Harmful interaction) ਵੀ ਆਖਦੇ ਹਨ । ਇਸ ਕਿਸਮ ਦੀਆਂ ਅੰਤਰਕਿਰਿਆਵਾਂ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਵਿਚੋਂ ਇਕ ਜਾਂ ਦੋਵਾਂ ਜਾਤੀਆਂ ਨੂੰ ਨੁਕਸਾਨ ਪਹੁੰਚਦਾ ਹੈ ।

ਪ੍ਰਸ਼ਨ 12.
ਹਾਨੀਕਾਰਕ ਜਾਂ ਨਕਾਰਾਤਮਕ ਅੰਤਰਕਿਰਿਆ ਦੇ ਦੋ ਉਦਾਹਰਨ ਦਿਓ ।
ਉੱਤਰ-
ਹਾਨੀਕਾਰਕ ਜਾਂ ਨਾਂਹਵਾਚਕ ਅੰਤਰਕਿਰਿਆ (Negative interaction) ਦੇ, ਦੋ ਉਦਾਹਰਨ-

 1. ਸ਼ਿਕਾਰ (Predation),
 2. ਪਰਜੀਵਤਾ (Parasitism) ।

ਪ੍ਰਸ਼ਨ 13.
ਪੌਦੇ ਅਤੇ ਜਾਨਵਰਾਂ ਦੇ ਇਕ-ਇਕ ਬਾਹਰੀ ਪਰਜੀਵੀਆਂ (Ectoparasites) ਦੇ ਉਦਾਹਰਨ ਦਿਓ ।
ਉੱਤਰ-
ਪੌਦਿਆਂ ਦਾ ਬਾਹਰੀ ਪਰਜੀਵੀ-ਅਮਰ ਬੇਲ (Cuscuta), ਵਿਸਕਮ, ਲੋਰੈਂਥਸ ਜਾਨਵਰਾਂ ਦਾ ਬਾਹਰੀ ਪਰਜੀਵੀ-ਖਟਮਲ, ਕੁਤਕੀ (Mite) ਅਤੇ ਜੂਆਂ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 14.
ਐਂਟੀਬਾਇਓਸਿਸ (Antibiosis) ਕੀ ਹੈ ?
ਉੱਤਰ-
ਐਂਟੀਬਾਇਓਸਿਸ (Antibiosis) – ਇਹ ਉਹ ਵਿਧੀ ਹੈ ਜਿਸ ਵਿਚ ਸਾਰੀਆਂ ਜਾਤੀਆਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਪਦਾਰਥਾਂ ਦੇ ਰਿਸਾਓ ਨਾਲ ਦੂਸਰੀਆਂ ਜਾਤੀਆਂ ਦਾ ਨੁਕਸਾਨ ਕਰਦੀ ਹੈ ।

ਪ੍ਰਸ਼ਨ 15.
ਭਾਰਤ ਵਿਚ ਪਾਏ ਜਾਂਦੇ ਗੁਪਤ ਬੀਜੀ ਪੌਦਿਆਂ (Angiosperms) ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹਨਾਂ ਪੌਦਿਆਂ ਦੀਆਂ ਜਾਤੀਆਂ ਦੀ ਸੰਖਿਆ 15,000 ਹੈ ਜਿਹੜੀ ਕਿ ਵਿਸ਼ਵ ਭਰ ਦੀ ਸੰਖਿਆ ਦੇ ਸੰਦਰਭ ਵਿਚ ਕੇਵਲ 6% ਹੀ ਹੈ ।

ਪ੍ਰਸ਼ਨ 16.
ਅਤੀ ਉੱਤਮ ਸਥਾਨ (Hot Spots) ਕੀ ਹਨ ?
ਉੱਤਰ-
ਧਰਤੀ ਉੱਪਰ ਮੌਜੂਦ ਜੀਵ ਅਨੇਕਰੂਪਤਾ ਦੇ ਸਭ ਤੋਂ ਬਹੁਲਤਾ ਵਾਲੇ (Richest) ਖੰਡਾਂ ਨੂੰ ਅਤੀ ਉੱਤਮ ਸਥਾਨ ਆਖਿਆ ਜਾਂਦਾ ਹੈ ।

ਪ੍ਰਸ਼ਨ 17.
ਭਾਰਤ ਦੇ ਦੋ ਅਤੀ ਉੱਤਮ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਪੱਛਮੀ ਘਾਟ (Western Ghats) ਅਤੇ ਪੂਰਬੀ ਹਿਮਾਲਿਆ (Eastern Himalays) ।

ਪ੍ਰਸ਼ਨ 18.
ਪਰਸਪਰ ਹਿੱਤਵਾਦ (Mutualism) ਤੋਂ ਕੀ ਭਾਵ ਹੈ ? (PSEB. 2020)
ਉੱਤਰ-
ਪਰਸਪਰ ਹਿੱਤਵਾਦ (Mutualism) – ਪਰਸਪਰ ਹਿੱਤਵਾਦ ਇਕ ਤਰ੍ਹਾਂ ਨਾਲ ਅੰਤਰਜਾਤੀ ਅੰਤਰਕ੍ਰਿਆ ਹੈ, ਜਿਸ ਵਿਚ ਵੱਖ-ਵੱਖ ਜਾਤੀਆਂ ਇਕ-ਦੂਸਰੇ ਦੇ ਵਾਧੇ ਅਤੇ ਉੱਤਰਜੀਵਤਾ ਲਈ ਇਕ-ਦੂਸਰੇ ਦੀ ਮਦਦ ਕਰਦੀਆਂ ਹਨ ਅਤੇ ਇਹ ਪਰਸਪਰ ਹਿੱਤਵਾਦ ਨਿਸ਼ਚਿਤ (Obligatory) ਕਿਸਮ ਦਾ ਹੁੰਦਾ ਹੈ ।

ਪ੍ਰਸ਼ਨ 19.
ਮਾਈਕੋਰਾਈਜ਼ੀ Mycorrhiaae) ਕੀ ਹੈ ? |
ਉੱਤਰ-
ਫੰਜਾਈ ਦੇ ਹਾਈਫ਼ੀ (Fungal hyphae) ਅਤੇ ਉੱਚਕੋਟੀ ਦੇ ਪੌਦਿਆਂ (Higher plants) ਦੀਆਂ ਜੜ੍ਹਾਂ ਦੀਆਂ ਆਪਸੀ ਅੰਤਰਕਿਰਿਆਵਾਂ (ਸੰਬੰਧਾਂ ਨੂੰ ਮਾਈਕੋਝਾਈਜ਼ੀ ਆਖਦੇ ਹਨ ।

ਪ੍ਰਸ਼ਨ 20.
ਮੈਂਗੋਵਜ਼ (Mangroves) ਕੀ ਹਨ ?
ਉੱਤਰ-
ਤਪਤ ਖੰਡੀ (Tropical) ਅਤੇ ਉੱਪ ਤਪਤਖੰਡੀ (Sub-tropical) ਇਲਾਕਿਆਂ ਵਿਚ ਲੁਣ ਸਹਿ ਸਕਣ ਵਾਲੀ ਬਨਸਪਤੀ (Salt tolerant vegetation) ਨੂੰ ਮੈਂਗੋਵਜ਼ ਆਖਦੇ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 21.
ਸ਼ਿਕਾਰ ਕਰਨ ਤੋਂ ਕੀ ਭਾਵ ਹੈ ?
ਉੱਤਰ-
ਸ਼ਿਕਾਰ ਜਾਂ ਪ੍ਰੀਭੋਜਨ – ਦੋ ਵੱਖ-ਵੱਖ ਜਾਤੀਆਂ ਦੇ ਮੈਂਬਰਾਂ ਦੇ ਦਰਮਿਆਨ ਇਕ ਪ੍ਰਕਾਰ ਦੀ ਦੁਸ਼ਮਣੀ ਵਾਲੀ ਅੰਤਰ ਕਿਰਿਆ ਹੈ ਜਿਸ ਵਿਚ ਵੱਡੇ ਆਕਾਰ ਵਾਲਾ ਪੰਛੀ/ਜੰਤੂ (ਸ਼ਿਕਾਰੀ) ਛੋਟੇ ਆਕਾਰ ਵਾਲੇ ਜੰਤੂ ਨੂੰ ਮਾਰ ਆਪਣੇ ਲਈ ਭੋਜਨ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 22.
ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਮਿਲਣ ਵਾਲੇ ਬੈਕਟੀਰੀਆਂ ਦਾ ਕੀ ਨਾਂ ਹੈ ?
ਉੱਤਰ-
ਰਾਈਜੋਬੀਅਮ ਲੈਗਨਿਉਨੋ ਸੌਰਮ (Rizobium leguminosorum)।

ਪ੍ਰਸ਼ਨ 23.
ਐਪੀਫਾਈਟ ਜਾਂ ਅਪਜੀਵੀ ਪੌਦੇ ਤੋਂ ਕੀ ਭਾਵ ਹੈ ? ਉਦਾਹਰਣ ਦਿਓ ।
ਉੱਤਰ-
ਜਿਹੜੇ ਪੌਦੇ ਕਿਸੇ ਦੂਸਰੇ ਪੌਦੇ ਉੱਪਰ ਆਪਣਾ ਅੱਡਾ ਬਣਾ ਕੇ ਰਹਿਣ ਅਤੇ ਇੱਕਦੁਸਰੇ ਦਾ ਨੁਕਸਾਨ ਨਾ ਕਰਨ ਉਹਨਾਂ ਪੌਦਿਆਂ ਨੂੰ ਐਪੀਫਾਈਟ ਜਾਂ ਅਪਜੀਵੀ ਪੌਦੇ ਆਖਦੇ ਹਨ ; ਜਿਵੇਂ ਕਿ ਆਰਕਿਡਜ਼ ਅਤੇ ਲਾਈਕਨਜ਼ ।

ਪ੍ਰਸ਼ਨ 24.
ਪੰਜਾਬ ਜੀਵ ਅਨੇਕਰੂਪਤਾ ਬੋਰਡ ਦੀ ਸਥਾਪਨਾ ਕਦੋਂ ਹੋਈ ?
ਉੱਤਰ-
ਇਸ ਬੋਰਡ ਦੀ ਸਥਾਪਨਾ ਸੰਨ 2004 ਨੂੰ ਹੋਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਰਸਪਰ ਹਿੱਤਵਾਦ (Mutualism) ਦੀਆਂ ਦੋ ਉਦਾਹਰਨਾਂ ਦਾ ਵਰਣਨ ਕਰੋ ।
ਉੱਤਰ-
ਪਰਸਪਰ ਹਿੱਤਵਾਦ ਦੇ ਉਦਾਹਰਨ-
1. ਜਾਨਵਰ ਅਤੇ ਬੈਕਟੀਰੀਆ ਵਿਚਾਲੇ ਪਰਸਪਰ ਹਿੱਤਵਾਦ (Mutualism between Animal & Bacteria) – ਮੁਵੇਸ਼ੀਆਂ (Cattle) ਭੇਡਾਂ, ਬੱਕਰੀਆਂ ਅਤੇ ਉਠ ਪਰਸਪਰ ਹਿੱਤਵਾਦ ਦੇ ਮੁੱਖ ਉਦਾਹਰਨ ਹਨ । ਇਹਨਾਂ ਜਾਨਵਰਾਂ ਦੇ ਸੰਯੁਕਤ (Compound) ਮਿਹਦੇ (Stomach) ਵਿਚ ਰਿਊਮਨ (Rumen) ਨਾਂ ਦੀ ਇਕ ਪੋਟਲੀ ਹੁੰਦੀ ਹੈ, ਜਿਸ ਵਿਚ ਰਿਊਮੀਨੋਕਾਂਕਸ (Ruminococcus) ਨਾਂ ਵਾਲਾ ਜੀਵਾਣੁ ਪਾਇਆ ਜਾਂਦਾ ਹੈ ।

ਇਹ ਬੈਕਟੀਰੀਆ ਸੈਲੂਲੇਜ਼ (Cellulase) ਨਾਂ ਦਾ ਐੱਨਜ਼ਾਈਮ ਪੈਦਾ ਕਰਦੇ ਹਨ ਜਿਹੜੇ ਸੈਲੂਲੋਜ਼ ਨੂੰ ਹਜ਼ਮ ਹੋਣ ਵਿਚ ਸਹਾਇਤਾ ਕਰਦੇ ਹਨ । ਇਸ ਦੇ ਬਦਲੇ ਵਿਚ ਜੀਵਾਣੂਆਂ ਨੂੰ ਨਿਵਾਸ ਅਤੇ ਭੋਜਨ ਪ੍ਰਾਪਤ ਹੁੰਦਾ ਹੈ ।

2. ਐੱਲਗੀ ਅਤੇ ਉੱਲੀਆਂ ਵਿਚ ਪਰਸਪਰ ਹਿੱਤਵਾਦ (Mutualism between Plants and Fungus) ਲਾਈਨਜ਼ (Lichens) ਇਸ ਪਰਸਪਰ ਹਿੱਤਵਾਦ ਦਾ ਸਭ ਤੋਂ ਚੰਗਾ ਉਦਾਹਰਨ ਹਨ । ਲਾਈਕਨਜ਼ ਦੇ ਦੋ ਅੰਸ਼ ਐਲਗੀ ਅਤੇ ਫੰਜਾਈ (ਉੱਲੀਆਂ) ਹਨ । ਐਲਗਲ ਅੰਸ਼ (Algal component) ਨੂੰ ਫਾਈਕੋਬਾਇਔਟ (Phycobiont) ਅਤੇ ਉਲੀ ਅੰਸ਼ ਨੂੰ ਮਾਈਕੋ ਬਾਈਔਟ (Mycobiont) ਆਖਦੇ ਹਨ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 1
ਲਾਈਨਜ਼ ਦਾ ਅੰਦਰਲਾ ਭਾਗ ਐਲਗੀ ਸੈੱਲਾਂ ਦਾ ਅਤੇ ਬਾਹਰੀ ਭਾਗ ਉੱਲੀ ਦੇ ਤੰਦਾਂ, ਜਿਹਨਾਂ ਨੂੰ ਹਾਈਫ਼ੀ (Hyphae) ਕਹਿੰਦੇ ਹਨ, ਦਾ ਬਣਿਆ ਹੋਇਆ ਹੁੰਦਾ ਹੈ । ਇਸ ਪਰਸਪਰ ਹਿੱਤਵਾਦ ਵਿਚ ਐਲਗੀ ਦੇ ਸੈੱਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਤਿਆਰ ਕਰਕੇ ਉੱਲੀ ਨੂੰ ਸਪਲਾਈ ਕਰਦੇ ਹਨ ਜਦਕਿ ਉੱਲੀ ਦੇ ਹਾਈਫ਼ੀ, ਐੱਲਗੀ ਦੇ ਸੈੱਲਾਂ ਨੂੰ ਸੁਰੱਖਿਆ ਦੇਣ ਦੇ ਇਲਾਵਾ ਖਣਿਜ ਅਤੇ ਪਾਣੀ ਵੀ ਪਹੁੰਚਾਉਂਦੇ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 2.
ਆਵਾਸ-ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ (Eco-diversity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ-ਵਿਭਿੰਨਤਾ – ਉਹ ਵਿਭਿੰਨਤਾ ਹੈ ਜਿਹੜਾ ਪਰਿਸਥਿਤਿਕ ਜਟਿਲਤਾ ਨੂੰ ਦਰਸਾਉਂਦਾ ਹੈ । ਇਸ ਜਟਿਲਤਾ ਵਿਚ ਆਹਾਰੀ ਬਣਤਰਾਂ (Trophic structures), ਭੋਜਨ ਜਾਲ (Foodweb) ਅਤੇ ਪੋਸ਼ਕ ਚੱਕਰ ਆਦਿ ਸ਼ਾਮਿਲ ਹਨ । ਸਿੱਲ, ਤਾਪਮਾਨ, ਉੱਚਾਈ (Altitude), TJHT (Rainfall) wife füE-UJHTET (Parameters) È dido ਪਰਿਸਥਿਤਿਕ ਪ੍ਰਣਾਲੀਆਂ ਵਿਚ ਬਹੁਤ ਜ਼ਿਆਦਾ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ । ਕਈ ਤਰ੍ਹਾਂ ਦੀਆਂ ਵਿਭਿੰਨਤਾਵਾਂ, ਜਿਨ੍ਹਾਂ ਪਰਿਸਥਿਤਿਕ ਪ੍ਰਣਾਲੀਆਂ ਵਿਚ ਪਾਈਆਂ ਜਾਂਦੀਆਂ ਹਨ, ਉਹ ਹੇਠ ਲਿਖੇ ਅਨੁਸਾਰ ਹਨ-
(ੳ) ਸਥਲੀ (Terrestrial) – ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲੀ ਪਰਿਸਥਿਤਿਕ ਪ੍ਰਣਾਲੀਆਂ ।
(ਅ) ਜਲ-ਜਲੀ (Aquatic) – ਜਿਵੇਂ ਕਿ ਤਾਜ਼ੇ ਅਤੇ ਸਮੁੰਦਰੀ ਪਾਣੀਆਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ।
(ੲ) ਜਲਗਾਹ/ਸੇਜਲ ਜ਼ਮੀਨਾਂ (Wetlands) – ਜਿਵੇਂ ਕਿ ਮੈਂਗੋਵਜ਼ ਅਤੇ ਮੁਹਾਣੇ (Estuaries) ਦੀਆਂ ਪਰਿਸਥਿਤਿਕ ਪ੍ਰਣਾਲੀਆਂ ।

ਕੁੱਝ ਪਰਿਸਥਿਤਿਕ ਪ੍ਰਣਾਲੀਆਂ ਦਾ ਵਰਗੀਕਰਨ ਉਹਨਾਂ ਦੀ ਭੌਤਿਕ ਦਿੱਖ (Physical Appearance) ਅਤੇ ਉੱਥੇ ਮੌਜੂਦ ਜੀਵਤ ਅਤੇ ਨਿਰਜੀਵ ਅੰਸ਼ਾਂ ਦੇ ਆਧਾਰ ‘ਤੇ ਕੀਤਾ ਗਿਆ ਹੈ । ਪਰਿਸਥਿਤਿਕ ਵਿਭਿੰਨਤਾ ਤੋਂ ਸਾਨੂੰ ਅਨੁਵਰਤੀ (Tropic) ਪੱਧਰ, ਊਰਜਾ ਸੰਚਾਰ ਅਤੇ ਪੌਸ਼ਟਿਕ ਪਦਾਰਥਾਂ ਦੇ ਪੁਨਰ ਚੱਕਰਣ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 3.
ਮੈਂਗੋਵਜ਼ ਕੀ ਹਨ ? ਉਹਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮੈਂਗੋਵਜ਼ (Mangro-ves) -ਤਪਤ-ਖੰਡੀ ਅਤੇ ਉਪ-ਤਪਤ-ਖੰਡੀ ਵਿਚ ਪਾਈ ਜਾਣ ਵਾਲੀ, ਲੂਣ ਸਹਿ ਸਕਣ ਵਾਲੀ ਬਨਸਪਤੀ ਹੈ । ਭਾਰਤ ਵਿਚ ਮੈਂਗੋਵਜ਼ ਗੰਗਾ, ਮਹਾ ਨਦੀ ਕਾਵੇਰੀ, ਕ੍ਰਿਸ਼ਨਾ ਅਤੇ ਗੋਦਾਵਰੀ ਦਰਿਆਵਾਂ ਦੇ ਕਛਾਰੀ ਮੁਹਾਣਿਆਂ (Alluvial estuaries) ਵਿਚ ਮਿਲਦੇ ਹਨ । ਮੈਗੋਜ਼ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਵੀ ਉੱਗੇ ਹੋਏ ਪਾਏ (ਚਿੱਤਰ 2.2 ) ਜਾਂਦੇ ਹਨ । ਰਾਈਜ਼ੋ ਫੋਰਾ (Rhizophora), ਹੈਰੀਟੀਰੀਆ (Heritieria) ਅਤੇ ਐਵੀਸੀਨੀਆ (Avecenia) ਮੈਂਗੋਵਜ਼ ਦੀਆਂ ਕੁੱਝ ਪ੍ਰਸਿੱਧ ਪ੍ਰਜਾਤੀਆਂ (Genera) ਹਨ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 2

ਪ੍ਰਸ਼ਨ 4.
ਅਤੀ ਉੱਤਮ ਸਥਾਨ (Hot spot) ਬਾਰੇ ਦੱਸੋ । ਕਿਸ ਆਧਾਰ ‘ ਤੇ ਕਿਸੇ ਖੰਡ ਨੂੰ ਅਤੀ ਉੱਤਮ ਸਥਾਨ ਵਜੋਂ ਘੋਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਜਿਸ ਖੇਤਰ ਵਿਚ ਜਾਤੀਆਂ ਦੀ ਬਹੁਲਤਾ ਬਹੁਤ ਜ਼ਿਆਦਾ ਹੋਵੇ ਅਤੇ ਛੋਟੇ ਜਿਹੇ ਖੇਤਰ ਵਿਚ ਵਿਸ਼ੇਸ਼ ਕਿਸਮ ਦੀਆਂ ਸਥਾਨਕ ਜਾਤੀਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਹੋਵੇ ਅਤੇ ਜਾਤੀਆਂ ਦੇ ਅਲੋਪ ਹੋਣ ਦਾ ਡਰ ਬਣਿਆ ਹੋਵੇ ਅਤੇ ਉਹਨਾਂ ਜਾਤੀਆਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਦਾ ਖ਼ਤਰਾ ਬਣਿਆ ਰਹੇ ਤਾਂ ਅਨੇਕਰੂਪਤਾ ਦੇ ਪੱਖ ਤੋਂ ਅਜਿਹੇ ਸਥਾਨ ਅਤੀ ਉੱਤਮ ਸਥਾਨ ਅਖਵਾਉਂਦੇ ਹਨ ।

ਇਸ ਪਦ ਦੀ ਵਰਤੋਂ 1988 ਨੂੰ ਨਾਰਮਨ ਮੇਜਰ (Norman Major) ਨੇ ਕੀਤੀ । ਕਿਸੇ ਸਥਾਨ ਨੂੰ ਉੱਤਮ ਸਥਾਨ ਘੋਸ਼ਿਤ ਕਰਨ ਦੇ ਦੋ ਲੱਛਣ ਹਨ-

 1. ਸਥਾਨਕ ਜਾਤੀਆਂ ਦੀ ਸੰਖਿਆ ਜਿਹੜੀ ਕਿ ਉਕਿਤ ਖੇਤਰ ਵਿਚ ਮੌਜੂਦ ਹੈ । (ਲਗਪਗ ਸਥਾਨਕ ਜਾਤੀਆਂ ਦਾ 0.5%) ।
 2. ਨਿਵਾਸ ਸਥਾਨਾਂ ਦੇ ਨਸ਼ਟ ਹੋਣ ਦੀ ਦਰ ਨੂੰ ਖ਼ਤਰਾ ਹੈ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭਾਰਤ ਨੂੰ ਵੱਡੇ ਜੈਵਿਕ ਵਿਭਿੰਨਤਾ ਵਜੋਂ (Mega biodiversity) ਚਰਚਾ ਕਰੋ ।
ਉੱਤਰ-
ਜੈਵਿਕ ਵਿਭਿੰਨਤਾ ਦੇ ਪੱਖ ਤੋਂ ਦੁਨੀਆ ਭਰ ਦੇ ਹੇਠ ਲਿਖੇ ਬਹੁਲਤਾ ਵਾਲੇ ਦੇਸ਼ਾਂ ਵਿਚੋਂ ਭਾਰਤ ਇਕ ਵੱਡੀ ਵਿਭਿੰਨਤਾ ਵਾਲਾ ਦੇਸ਼ ਹੈ । ਭਾਰਤ ਵਿਚ ਪੌਦਿਆਂ ਦੀਆਂ 45,000 ਜਾਤੀਆਂ ਅਤੇ ਪਾਣੀਆਂ (Animals) ਦੀਆਂ 81,000 ਜਾਤੀਆਂ ਹਨ ।

ਭਾਰਤ ਦੇ ਵੱਡੇ ਜੈਵਿਕ ਵਿਭਿੰਨਤਾ ਹੋਣ ਦੇ ਕੁੱਝ ਮਹੱਤਵਪੂਰਨ ਅਤੇ ਰੋਚਕ ਤੱਥ ਹੇਠ ਲਿਖੇ ਹਨ-

 1. ਭਾਰਤ ਇਕ ਵਿਸ਼ਾਲ ਦੇਸ਼ ਹੈ । ਭਾਰਤ ਵਿਚ ਬਹੁਤ ਵੱਡੀ ਪੱਧਰ ਤੇ ਪਾਈ ਜਾਣ ਵਾਲੀ ਵਿਭਿੰਨਤਾ ਦਾ ਮੁੱਖ ਕਾਰਨ ਇੱਥੋਂ ਦੀਆਂ ਭਾਂਤ-ਭਾਂਤ ਤਰ੍ਹਾਂ ਦੀਆਂ ਵਾਯੁਮੰਡਲੀ ਹਾਲਤਾਂ ਹਨ, ਜਿਹੜੀਆਂ ਪੌਦਿਆਂ ਅਤੇ ਪਾਣੀਆਂ ਦੀ ਬਹੁ ਸੰਖਿਆ ਲਈ ਅਨੁਕੂਲ ਹਨ ।
 2. ਪੇ ਆਰਕਟਿਕ (Palearctic) ਅਤੇ ਇੰਡੋ-ਮਲਾਇਅਨ (Indo-Malayan) ਭਾਰਤ ਦੇ ਦੋ ਮੁੱਖ ਖੰਡ ਹਨ, ਤਪਤਖੰਡੀ ਸਿੱਲ੍ਹੇ ਵਣ ਅਤੇ ਤਪਤ-ਖੰਡੀ ਖ਼ੁਸ਼ਕ ਪਤਝੜੀ ਵਣ ਅਤੇ ਤਪਦੇ ਮਾਰੂਥਲ । ਇਸ ਦੇ ਇਲਾਵਾ ਇੱਥੇ ਭਾਰਤ ਵਿਚ) 10 ਜੀਵ-ਭੂਗੋਲਿਕ (Biogeographic) ਖੇਤਰ ਵੀ ਹਨ ।
 3. ਦੁਨੀਆਂ ਭਰ ਦੇ 12 ਅਤੀ ਉੱਤਮ ਸਥਾਨਾਂ ਵਿਚੋਂ ਭਾਰਤ ਵੀ ਇਕ ਅਤੀ ਉੱਤਮ ਸਥਾਨ ਹੈ ਤੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੇ 12 ਕੇਂਦਰਾਂ ਵਿਚੋਂ ਭਾਰਤ ਵੀ ਇਕ ਕੇਂਦਰ ਹੈ ।
 4. ਵਿਸ਼ਵ ਭਰ ਦੇ ਸਮੁੱਚੇ ਜ਼ਮੀਨੀ ਖੇਤਰਫਲ ਦਾ 2.4 ਪ੍ਰਤੀਸ਼ਤ ਭਾਗ ਹੀ ਭਾਰਤ ਦਾ ਹੈ ਅਤੇ ਵਿਸ਼ਵ ਭਰ ਵਿਚ ਜਾਣੀ ਜਾਣ ਵਾਲੀ ਜੀਵ ਅਨੇਕਰੂਪਤਾ ਵਿਚ ਭਾਰਤ ਦੀ ਦੇਣ ਲਗਪਗ 10.53% ਹੈ ।
 5. ਸਥਾਨਕ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੀ ਹੋਂਦ ਕਾਰਨ ਭਾਰਤ ਕਾਫ਼ੀ ਅਮੀਰ ਹੈ ।
 6. ਦੁਨੀਆਂ ਭਰ ਦੇ 25 ਅਤੀ ਉੱਤਮ ਸਥਾਨਾਂ ਵਿਚੋਂ ਭਾਰਤ ਵਿਚ 2 ਅਤੀ ਉੱਤਮ ਸਥਾਨ ਹਨ ।
 7. ਭਾਰਤ ਵਿਚ 26 ਮਾਨਤਾ ਪ੍ਰਾਪਤ ਕੇਂਦਰ ਹਨ, ਜਿਨ੍ਹਾਂ ਵਿਚ ਮੌਜੂਦ ਫੁੱਲਦਾਰ 6000 ਪੌਦਿਆਂ (Flowering plants) ਦੀ ਅੱਜ ਤਕ ਪਛਾਣ ਕੀਤੀ ਜਾ ਚੁੱਕੀ ਹੈ ।
 8. ਸਮੁੰਦਰੀ ਜੀਵ/ਜੈਵਿਕ ਵਿਭਿੰਨਤਾ ਪੱਖੋਂ ਸਾਡਾ ਦੇਸ਼ ਬੜਾ ਅਮੀਰ ਹੈ । ਇਸ ਦੀ ਵਿਸ਼ਾਲ ਤਟ ਲੰਬਾਈ ਵਿਚ ਮੂੰਗਾ ਚੱਟਾਨ ਥਿੱਤੀ (Coral reefs) ਮੈਂਗੋਵਜ਼, ਮੂੰਗਿਆਂ ਵਾਲੀ ਝੀਲ/ਖਾਰੀ ਝੀਲ (Lagoon) ਅਤੇ ਮੁਹਾਣੇ ਪਾਏ ਜਾਂਦੇ ਹਨ । ਮੈਂਵਜ਼ ਦੀਆਂ 392 ਜਾਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ।
 9. ਸੁਰੱਖਿਅਤ ਖੇਤਰਾਂ ਵਿਚ 88 ਕੌਮੀ ਪਾਰਕਾਂ, 490 ਮੁਹਾਣਿਆਂ ਦੇ ਇਲਾਵਾ 5 ਵਿਸ਼ਵ ਪੱਧਰ ਦੇ ਵਿਰਾਸਤ (Heritage) ਸਥਾਨ, 12 ਜੀਵਮੰਡਲ ਰਿਜ਼ਰਵਜ਼ ਅਤੇ 6 ਜੈਵਕ ਕੰਟਰੋਲ ਅਤੇ ਪਰਜੀਵਤਾ ’ਤੇ ਸੇਜਲ ਜ਼ਮੀਨਾਂ ਭਾਰਤ ਵਿਚ ਮੌਜੂਦ ਹਨ ।

ਪ੍ਰਸ਼ਨ 2.
ਸਫਾਈ ਕਰਨ (Scavanging) ਅਤੇ ਸ਼ਿਕਾਰ ਕਰਨ (Predation) ਦੇ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਸਫ਼ਾਈ ਕਰਨ ਜਾਂ ਸਕੈਵੈਂਜਿੰਗ (Scavanging)-
(i) ਪਰਿਭਾਸ਼ਾ (Definition-ਸਫ਼ਾਈ ਕਰਨ ਜਾਂ ਸਕੈਵੈਂਜਿੰਗ ਇਕ ਅਜਿਹਾ ਕੰਮ ਹੈ। ਜਿਸ ਵਿਚ ਅੰਤਰਜਾਤੀ ਅਤੇ ਅੰਤਰਕਿਰਿਆਵਾਂ ਸ਼ਾਮਿਲ ਹਨ ਅਤੇ ਇਸ ਕਿਰਿਆ ਦਾ ਸਿੱਧਾ ਸੰਬੰਧ ਭੋਜਨ ਨਾਲ ਹੈ । ਇਨ੍ਹਾਂ ਅੰਤਰਕਿਰਿਆਵਾਂ ਵਿਚ ਭਾਗ ਲੈਣ ਵਾਲਾ ਇਕ ਸਫਾਈ ਕਰਤਾ (Scavanger) ਹੁੰਦਾ ਹੈ । ਜਦਕਿ ਸਫਾਈਕਰਤਾ ਨੂੰ ਸੈਪ੍ਰੋਬਾਇਔਟ (Saprobiont) ਵੀ ਕਹਿੰਦੇ ਹਨ । ਇਹ ਜੀਵ ਜਾਂ ਤਾਂ ਮਰੇ ਹੋਏ ਦੂਸਰੇ ਜਾਨਵਰਾਂ ਦਾ, ਜਿਹੜੇ ਕਿ ਕੁਦਰਤੀ ਮੌਤ ਮਰੇ ਹਨ ਜਾਂ ਜਿਨ੍ਹਾਂ ਨੂੰ ਕਿਸੇ ਹੋਰ ਜਾਨਵਰ ਨੇ ਮਾਰਿਆ ਹੈ, ਉਸਦਾ ਮਾਸ ਖਾਂਦੇ ਹਨ ।

(ii) ਉਦਾਹਰਨ-ਗਿੱਦੜ ਅਤੇ ਲਕੜਬੱਗਾ (Hyena) । ਸ਼ੇਰ ਅਤੇ ਬਾਘ . ਦੁਆਰਾ ਮਾਰੇ ਗਏ ਪ੍ਰਾਣੀਆਂ ਦਾ ਛੱਡਿਆ ਹੋਇਆ ਮਾਸ ਖਾਂਦੇ ਹਨ ।

(iii) ਗਿੱਧਾਂ (Vultures) – ਮਰੇ ਹੋਏ ਡੰਗਰਾਂ ਦਾ ਮਾਸ ਖਾਂਦੀਆਂ ਹਨ ਜਦਕਿ ਕਾਂ ਅਤੇ ਕੀੜੀਆਂ ਮਰੇ ਹੋਏ ਕੀੜਿਆਂ ਆਦਿ ਨੂੰ ਖਾਂਦੇ ਹਨ । (ਚਿੱਤਰ 2.3). ਸ਼ਿਕਾਰ (Predation)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 3
ਪਰਿਭਾਸ਼ਾ (Definition) – ਸ਼ਿਕਾਰ ਜਾਂ ਪ੍ਰੀਡੇਸ਼ਨ ਜੰਤੂਆਂ ਦੀਆਂ ਦੋ ਜਾਤੀਆਂ ਦੇ ਦਰਮਿਆਨ ਇਕ ਤਰ੍ਹਾਂ ਨਾਲ ਭੋਜਨ ਦਾ ਸਿੱਧਾ ਸੰਬੰਧ ਹੁੰਦਾ ਹੈ, ਜਿਸ ਵਿਚ ਵੱਡੇ ਆਕਾਰ ਵਾਲੀ ਜਾਤੀ, ਜਿਸ ਨੂੰ ਸ਼ਿਕਾਰੀ ਜਾਂ ਪ੍ਰੀਡੇਟਰ ਆਖਦੇ ਹਨ, ਆਪਣੇ ਨਾਲੋਂ ਛੋਟੀ ਜਾਤੀ ਦਾ ਸ਼ਿਕਾਰ ਕਰਕੇ ਅਤੇ ਮਾਰ ਕੇ ਉਸਦੇ ਮਾਸ ਨੂੰ ਖਾਂਦੀ ਹੈ ਇਸ ਜਾਤੀ ਨੂੰ ਸ਼ਿਕਾਰ (Prey) ਆਖਿਆ ਜਾਂਦਾ ਹੈ । (ਚਿੱਤਰ 2.5)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 4
ਇਹ ਅੰਤਰਕਿਰਿਆ ਖਾਣ ਵਾਲੇ ਅਤੇ ਖਾਧੇ ਜਾਣ ਵਾਲੇ ਦੇ ਦਰਮਿਆਨ ਤਕੜੇ ਵਲੋਂ ਮਾੜੇ ਤੇ ਕੀਤੇ ਜਾਂਦੇ ਹਮਲੇ ਵਿਚਾਲੇ ਹੈ । ਸ਼ਿਕਾਰ ਕਰਨ ਵਾਲੀਆਂ ਜਾਤੀਆਂ ਦੀ ਉੱਤਰਜੀਵਤਾ ਦੇ ਲਈ ਸ਼ਿਕਾਰ ਕੀਤੀਆਂ ਜਾਣ ਵਾਲੀਆਂ ਜਾਤੀਆਂ ਦੀ ਮੌਜੂਦਗੀ ਜ਼ਰੂਰੀ ਹੈ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 5

ਉਦਾਹਰਨ –
(ੳ) ਝੋਸਿਰਾ ਰੋਟੈਂਡੀਫੋਲੀਆ (Drosera rotundifolia) (ਜਿਸ ਨੂੰ ਸੰਨਡਿਓ (Sundew) ਵੀ ਆਖਦੇ ਹਨ ) ਮਾਸਾਹਾਰੀ ਹੈ । ਸਾਰਸੀਨੀਆ (Saracenia), ਡਿਸਕਿਡੀਆ (Dischidia) ਅਤੇ ਨਿਪੈਥੀਜ਼ (Nepenthes) (ਜੋ ਸੁਰਾਹੀ ਪੌਦਾ (Pitcher plant) ਅਖਵਾਉਂਦਾ ਹੈ। ਡਾਇਓਨੀਆ (Dionea) ਅਤੇ ਯੂਟਰੀ ਕੁਲੇਰੀਆ (Utricularia) ਸਾਰੇ ਮਾਸਾਹਾਰੀ ਪੌਦੇ ਹਨ । ਇਹ ਪੌਦੇ ਕੀਟਾਂ ਨੂੰ ਕੁੜਿੱਕੀ ਵਿਚ ਫਸਾ ਕੇ ਉਨ੍ਹਾਂ ਦੇ ਸਰੀਰ ਅੰਦਰਲੇ ਨਾਈਟ੍ਰੋਜਨ ਪਦਾਰਥ ਸੋਖ ਲੈਂਦੇ ਹਨ ।

(ਅ) ਜੈਵਿਕ ਕੰਟਰੋਲ (Biological Control) – ਨਦੀਨਾਂ ਦਾ ਜੈਵਿਕ ਕੰਟਰੋਲ ਦਾ ਆਧਾਰ ਸ਼ਿਕਾਰ ਅਤੇ ਸ਼ਿਕਾਰੀ ਦੇ ਸੰਬੰਧਾਂ ਉੱਤੇ ਨਿਰਭਰ ਕਰਦਾ ਹੈ । ਜਿਵੇਂ ਕਿ ਆਸਟ੍ਰੇਲੀਆ ਵਿਚ ਉੱਗਣ ਵਾਲੇ ਛਿੱਤਰ ਠੋਹਰ (Opuntia) ਨਦੀਨ ਦੇ ਖਾਤਮੇ ਲਈ ਕੋਕੀਨੀਅਲਕੀਟ (Cocheneal insect), ਜਿਸ ਦਾ ਵਿਗਿਆਨਕ ਨਾਂ ਕੈਕਟੋਬਲਾਸਟਿਕਸ (Cactoblastics) ਹੈ, ਦੀ ਵਰਤੋਂ ਕੀਤੀ ਜਾਂਦੀ ਹੈ ।

ਪਰਜੀਵਤਾ (Parasitism) ਦੋ ਜਾਤੀਆਂ ਦੇ ਵਿਚਲਾ ਇਕ ਅਜਿਹਾ ਸੰਬੰਧ ਹੈ, ਜਿਸ ਵਿਚ ਛੋਟੇ ਆਕਾਰ ਵਾਲੀ ਜਾਤੀ, ਜਿਸ ਨੂੰ ਪਰਜੀਵ (Parasite) ਆਖਦੇ ਹਨ, ਆਪਣੇ ਤੋਂ ਵੱਡੇ ਸਰੀਰ ਵਾਲੀ ਜਾਤੀ, ਜਿਸ ਨੂੰ ਧੇਸੀ (Host) ਆਖਦੇ ਹਨ, ਤੇ ਸਰੀਰ ਉੱਤੇ ਜਾਂ ਅੰਦਰ ਨਿਵਾਸ ਕਰ ਕੇ, ਆਪਣੀ ਖੁਰਾਕ ਪ੍ਰਾਪਤ ਕਰਦਾ ਹੈ । ਅਮਰਵੇਲ (Amarbel) ਜਿਸ ਨੂੰ ਡੋਡਰ (Dodder) ਵੀ ਆਖਦੇ ਹਨ, ਪੌਦਿਆਂ ਦੀਆਂ ਜਾਤੀਆਂ ਉੱਤੇ ਮਿਲਣ ਵਾਲੀ ਪਰਜੀਵੀ ਜਾਤੀ ਹੈ । (ਵੇਖੋ ਚਿੱਤਰ 2.4)

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 3.
ਸਹਿ ਆਹਾਰਤਾ (Commencelism) ਤੋਂ ਕੀ ਭਾਵ ਹੈ ? ਉਦਾਹਰਣ ਦਿੰਦੇ ਹੋਏ ਵਿਆਖਿਆ ਕਰੋ ।
ਉੱਤਰ-
ਸਹਿ ਆਹਾਰਤਾ (Commencelism)-ਇਸ ਸ਼ਬਦ ਦਾ ਮੂਲ ਲਾਤੀਨੀ ਭਾਸ਼ਾ (Latin) ਹੈ ਅਤੇ ਇਹ ਦੋ ਸ਼ਬਦਾਂ ਕੋਮ (Com) ਜਿਸ ਦਾ ਅਰਥ ਹੈ ਸਾਥ/ਨਾਲ (With) ਅਤੇ ਮੈਂਸਾ (Mensa) ਜਿਸ ਦਾ ਅਰਥ ਹੈ-ਮੇਜ਼ (Table) ਤੋਂ ਬਣਿਆ ਹੈ ।

ਸਹਿ ਆਹਾਰਤਾ ਅੰਤਰਜਾਤੀਅਤ ਅੰਤਰ ਕਿਰਿਆਵਾਂ ਦਾ ਸਭ ਤੋਂ ਸਰਲ ਕਿਸਮ ਦਾ ਸੰਬੰਧ ਹੈ ਜਿਸ ਵਿਚ ਛੋਟਾ ਮੈਂਬਰ ਜਿਸ ਨੂੰ ਸਹਿ ਆਹਾਰੀ (Commensal) ਕਹਿੰਦੇ ਹਨ, ਨੂੰ ਲਾਭ ਪ੍ਰਾਪਤ ਹੁੰਦਾ ਹੈ ਜਦਕਿ ਵੱਡੇ ਆਕਾਰ ਵਾਲੇ, ਜਿਸ ਨੂੰ ਪੇਸ਼ੀ (Host) ਆਖਦੇ ਹਨ, ਨੂੰ ਨਾ ਤਾਂ ਕੋਈ ਫ਼ਾਇਦਾ ਹੀ ਪਹੁੰਚਦਾ ਹੈ ਅਤੇ ਨਾ ਹੀ ਕੋਈ ਹਾਨੀ ਹੀ ਹੁੰਦੀ ਹੈ । ਇਸ ਸ਼ਬਦ (Commencelism) ਦਾ ਸ਼ਬਦ ਅਰਥ ਹੈ ਇੱਕੋ ਹੀ ਮੇਜ਼ ਤੇ ਖਾਣਾ ।
ਜਾਤੀ ਉ (ਸਹਿਆਹਾਰੀ) = (+)
ਜਾਤੀਆਂ (ਪੇਸ਼ੀ) = (0)
ਉਦਾਹਰਨ-ਐਪੀਫਾਈਟ/ਪੌਦੇ ਉੱਤੇ ਉੱਗਿਆ ਪੌਦਾ (Epiphyte)
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 6
ਜਿਹੜੇ ਪੌਦੇ ਦੂਸਰੇ ਹੋਰਨਾਂ ਪੌਦਿਆਂ ਉੱਤੇ ਚਿੰਬੜਦਿਆਂ ਹੋਇਆਂ ਉੱਗਦੇ ਹੋਣ, ਉਹਨਾਂ ਪੌਦਿਆਂ ਨੂੰ ਐਪੀਫਾਈਟ ਆਖਦੇ ਹਨ । (ਚਿੱਤਰ 2.7) ਇਹ ਐਫਾਈਟੀ ਪੌਦੇ ਦੂਸਰੇ ਪੌਦੇ ‘ਤੇ ਕੇਵਲ ਆਸਰੇ ਲਈ ਹੀ ਨਿਰਭਰ ਹੁੰਦੇ ਹਨ | ਪੋਸ਼ੀ ਤੋਂ ਇਹ ਨਾ ਤਾਂ ਪਾਣੀ ਅਤੇ ਨਾ ਹੀ ਭੋਜਨ ਦੀ ਪ੍ਰਾਪਤੀ ਕਰਦੇ ਹਨ ।

ਐਪੀਫਾਈਟ ਆਮ ਕਰਕੇ ਤਪਤਖੰਡੀ ਵਰਖਾ ਵਣਾਂ ਵਿਚ ਆਮ ਹਨ | ਆਰਕਿਡਜ਼, ਲਟਕਵੀਆਂ ਮੌਸਿਜ਼ (Hanging mosses) ਕਾਠ ਵੇਲਾ (Lianas) ਅਸਨੀਆਂ (Usnea) ਅਤੇ ਐਲਿਕਟੋਰੀਆਂ (Alectoria) ਐਪੀਫਾਈਟਸ ਦੇ ਕੁੱਝ ਉਦਾਹਰਨ ਹਨ ।

ਐਪੀਫਾਈਟਸ ਦੀਆਂ ਜੜਾਂ ਦੀ ਐਪੀਡਰਸਿਸ ਦੇ ਅੰਦਰਲੇ ਪਾਸੇ ਤਾਂ ਲਾਮਿਨੂ (Velamin) ਨਾਂ ਦਾ ਇਕ ਵਿਸ਼ੇਸ਼ ਟਿਸ਼ੂ ਹੁੰਦਾ ਹੈ ਜਿਸ ਵਿੱਚ ਵਾਯੁਮੰਡਲੀ ਪਾਣੀ ਨੂੰ ਜ਼ਜ਼ਬ ਕਰਨ/ਸੋਖਣ ਦੀ ਸਮੱਰਥਾ ਹੁੰਦੀ ਹੈ । ਸਪੇਨਿਸ਼ਮੋਸ (Spanish moss) (Tillandsia) ਸ਼ਾਹ ਬਲੂਤ ਅਤੇ ਚੀਲ ਦੀ ਰੁੱਖਾਂ ਦੀ ਸਤਹਿ ‘ਤੇ ਉੱਗਦੀ ਹੈ ।

ਬੈਸੀਕਲੈਡੀਆ (Basieladia) ਵਰਗੇ ਕੁੱਝ ਪੌਦੇ (ਐਲਗਾ) ਕੱਛੂਆਂ ਦੇ ਉਪਰ ਉੱਗੇ ਹੋਏ ਮਿਲਦੇ ਹਨ । ਬੇਸੀਕਲੈਡੀਆ ਹਰਾ ਐਲਗਾ ਹੈ ।

ਐਪੀਜ਼ੋਓਨਜ਼ (Epizoans) ਜਿਹੜੇ ਪਾਣੀ ਪੌਦਿਆਂ ਜਾਂ ਦੂਸਰੇ ਪ੍ਰਾਣੀਆਂ ਉੱਪਰ ਉੱਗਦੇ ਹੋਣ, ਉਹਨਾਂ ਪਾਣੀਆਂ ਨੂੰ ਐਪੀਜ਼ੋਓਜ਼ ਆਖਦੇ ਹਨ । ਜਿਵੇਂ ਕਿ-

 1. ਐਸਆ ਫਰੌਜ਼ (Ostrea frous) – ਇਹ ਪ੍ਰਾਣੀ ਲਾਲ ਮੈਂਗੋਵਾਜ਼ ਰੁੱਖ ਦੀਆਂ ਜੜ੍ਹਾਂ ‘ਤੇ ਲਗਿਆ ਹੋਇਆ ਪਾਇਆ ਜਾਂਦਾ ਹੈ ।
 2. ਬਾਰਨੇਕਲਜ਼ (Barnacles) ਅਤੇ ਨਲੀ ਕਿਰਮ (Tube worms), ਲਿਮੂਲਸ ਪਾਲੀਫੀਮਸ (Lumulus polyphemus) ਨਾਂ ਦੇ ਕੇਕੜੇ ਉੱਤੇ ਲੱਗੇ ਹੋਏ ਮਿਲਦੇ ਹਨ ।

ਪ੍ਰਸ਼ਨ 4.
ਭਾਰਤ ਦੇ ਜੀਵ-ਭੂਗੋਲਿਕ ਵਰਗੀਕਰਨ (Bio-geographical classification) ਦਾ ਵਰਣਨ ਕਰੋ ।
PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-2) 7
ਉੱਤਰ-
ਕਿਸੇ ਵੀ ਦੋ ਸਥਾਨਾਂ ਦੀਆਂ ਸਮੁਦਾਇ ਇਕ ਸਮਾਨ ਨਹੀਂ ਹੁੰਦੀਆਂ । ਜੇਕਰ ਅਸੀਂ ਕਿਸੇ ਛੋਟੀ ਜਿਹੀ ਜਗ੍ਹਾ ਦਾ ਚੱਕਰ ਲਗਾਈਏ ਤਾਂ ਸਾਨੂੰ ਸਮੁਦਾਇ ਦੀ ਬਣਤਰ, ਸੰਰਚਨਾ ਅਤੇ ਮੁਹਾਂਦਰਿਆਂ ਵਿਚ ਫ਼ਰਕ ਨਜ਼ਰ ਆਉਣਗੇ ।

ਸਮੁਦਾਇ ਦੇ ਵਾਤਾਵਰਣ ਨਾਲ ਆਪਸੀ ਸੰਬੰਧ ਅਤੇ ਵੰਡ ਨੂੰ ਜੀਵ ਭੂਗੋਲਿਕ ਵਿਗਿਆਨ (Bio-geography) ਆਖਦੇ ਹਨ । ਭਾਰਤ ਵਿਚ ਜੀਵ ਭੂਗੋਲਿਕ ਖੰਡਾਂ ਦੀ ਸੰਖਿਆ 10 ਹੈ ਅਤੇ ਇਹ ਖੰਡ ਅੱਗੇ ਲਿਖੇ ਹਨ-

1. ਹਿਮਾਲਿਆ ਪਾਰ (Trans-Himalayas) – ਉੱਪਰਲੇ ਹਿੱਸੇ ਵਿਚ ਬਨਸਪਤੀ ਟਾਂਵੀਂਟਾਂਵੀਂ ਅਤੇ ਪਹਾੜੀ ਕਿਸਮ ਦੀ ਬਨਸਪਤੀ ਉਗਦੀ ਹੈ । ਇਸ ਹਿੱਸੇ ਵਿਚ ਦੂਸਰੇ ਜੰਤੂਆਂ ਦੇ ਮੁਕਾਬਲੇ ਭੇਡਾਂ ਅਤੇ ਬੱਕਰੀਆਂ ਦੀ ਬਹੁਤਾਤ ਹੈ । ਇਸ ਖੰਡ ਵਿਚ ਬਰਫਾਨੀ ਪੇਂਦੁਆ (Snow leopard) ਪਾਇਆ ਜਾਂਦਾ ਹੈ । ਸਿੰਜਣ ਵਾਲਾ/ਇਰੀਗੇਟਰ ਕਾਲੀ ਗਰਦਨ ਵਾਲਾ ਬ੍ਰੇਨ (Irrigator black necked crane) ਵੀ ਇਸ ਇਲਾਕੇ ਵਿਚ ਪਾਇਆ ਜਾਂਦਾ ਹੈ ।

2. ਹਿਮਾਲਿਆ (Himalayas) – ਇਹ ਕਸ਼ਮੀਰ ਦੇ ਉੱਤਰ-ਪੱਛਮ ਤੋਂ ਲੈ ਕੇ ਪੂਰਬ ਵਲ ਨੀਫਾ (NEFA) ਤਕ ਫੈਲਿਆ ਹੋਇਆ ਹੈ । ਇਸ ਵਿਚ ਉੱਤਰੀ, ਪੱਛਮੀ, ਪੂਰਬੀ ਅਤੇ ਕੇਂਦਰੀ ਹਿਮਾਲਿਆਈ ਪ੍ਰਾਂਤ ਹਨ । ਬਨਸਪਤੀ ਦੀ ਮੌਜੂਦਗੀ ਦੇ ਆਧਾਰ ਤੇ ਇਸ ਖੰਡ ਨੂੰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ ।

(ੳ) ਉੱਪ ਪਹਾੜੀ/ਹੇਠਲਾ ਤਪਤਖੰਡੀ ਅਤੇ ਉਪ-ਤਪਤਖੰਡੀ ਭਾਗ-ਇਹ ਭਾਗ 50006000 ਫੁੱਟ ਦੀ ਉੱਚਾਈ ਤਕ ਫੈਲਿਆ ਹੋਇਆ ਹੈ । ਟਾਹਲੀ, ਕੱਥਾ (Acacia catechu ਇਸ ਖੰਡ ਵਿਚ ਪਾਏ ਜਾਣ ਵਾਲੇ ਮੁੱਖ ਦਰੱਖ਼ਤ ਹਨ ।
(ਅ) ਉੱਤਰੀ ਖੰਡ (Northern zone) – ਇਹ ਖੰਡ 5000-12,000 ਫੁੱਟ ਦੀ ਉੱਚਾਈ ਤਕ ਫੈਲਿਆ ਹੋਇਆ ਹੈ ।
ਰੁੱਖ – ਪਾਈਨਸ ਐਕਸੈਲਸਾ (Pinus excelsa), ਆਰ (Cedrus deodara) ।
(ੲ) ਐਲਪਾਈਨ (Alpine-12,000 ਫੁੱਟ ਤੋਂ ਵਧੇਰੇ ਉੱਚਾਈ ਵਾਲੇ ਖੰਡ ਨੂੰ ਐਲਪਾਈਨ ਜਾਂ ਪਹਾੜੀ ਖੰਡ ਆਖਦੇ ਹਨ । ਇਹ ਖੰਡ ਰੁੱਖਾਂ ਆਦਿ ਦੇ ਉੱਗਣ ਦੀ ਸੀਮਾ ਹੈ ਅਤੇ ਇਸ ਖੰਡ ਨੂੰ ਟਿੰਬਰ/ਟੀ (Timber/tree) ਰੇਖਾ ਆਖਦੇ ਹਨ ।

3. ਮਾਰੂਥਲ ਖੰਡ (Desert Zone) – ਕੱਛ (Kutch), ਥਾਰ ਅਤੇ ਲਦਾਖ ਮਾਰੂਥਲ ਖੰਡ ਦੇ ਤਿੰਨ ਜੈਵਿਕ ਪਾਂਤ ਹਨ । ਇਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਲੱਛਣ ਬਹੁਤ ਗਰਮ ਅਤੇ ਖੁਸ਼ਕ ਗਰਮੀ ਦੀ ਰੁੱਤ ਅਤੇ ਠੰਡੀ ਸਰਦੀ ਦੀ ਰੁੱਤ ਹਨ । ਮੀਂਹ ਦੀ ਮਾਤਰਾ 700 ਮਿਲੀ ਲਿਟਰ ਪ੍ਰਤੀ ਸਾਲ ਨਾਲੋਂ ਘੱਟ ਹੈ । ਪੌਦੇ ਥਲ-ਪੌਦੇ (Xerophytes) ਹਨ । ਕਿੱਕਰ ਅਤੇ ਟੈਕੋਮੇਲਾ (Tecomella) ਇਸ ਖੰਡ ਵਿਚ ਮਿਲਣ ਵਾਲੇ ਮੁੱਖ ਦਰੱਖ਼ਤ ਹਨ ।

4. ਅਰਧ-ਖੁਸ਼ਕ ਖੰਡ (Semi-arid Zone) – ਉੱਤਰ-ਪੱਛਮੀ ਰੇਗਿਸਤਾਨ ਨਾਲ ਲੱਗਦੇ ਮੱਧ-ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਗੁਜਰਾਤ ਦੇ ਕੁੱਝ ਖੇਤਰ ਅਰਧ-ਖੁਸ਼ਕ ਖੰਡ ਹਨ । ਮੀਂਹ ਦੀ ਮਾਤਰਾ ਉੱਤੇ ਨਿਰਭਰਤਾ ਦੇ ਕਾਰਨ ਇਨ੍ਹਾਂ ਪ੍ਰਾਂਤਾਂ ਵਿਚ ਮਿਸ਼ਰਿਤ ਪਤਝੜੀ (Mixed deciduous) ਅਤੇ ਸਾਲ (Sal) ਕਿਸਮ ਦੀ ਬਨਸਪਤੀ ਪਾਈ ਜਾਂਦੀ ਹੈ । ਸਾਗਵਾਨ (Tectonalatifolia) ਡਲਬਰਜੀਆ ਲੈਟੀਫੋਲੀਆ (Delberggia latifolia) ਇਸ ਖੰਡ ਦੇ ਮੁੱਖ ਰੁੱਖ ਹਨ ।

5. ਪੱਛਮੀ ਘਾਟ ਖੰਡ (Western Ghat Zone) – ਉੱਤਰ ਵਿਚ ਗੁਜਰਾਤ ਤੋਂ ਲੈ ਕੇ ਦੱਖਣ ਵਿਚ ਅੰਤਰੀਪ ਕਾਮੋਰਨ (Cape-Comorin) ਤਕ ਇਹ ਖੰਡ ਫੈਲਿਆ ਹੋਇਆ ਹੈ। ਅਤੇ ਇਸ ਵਿਚ ਮਾਲਾਬਾਰ ਸਮੁੰਦਰੀ ਤੱਟ (Malabar Coast) ਅਤੇ ਪੱਛਮੀ ਘਾਟ ਸ਼ਾਮਿਲ ਹਨ । ਇਸ ਖੰਡ ਵਿਚ ਬਰਸਾਤ ਬਹੁਤ ਜ਼ਿਆਦਾ ਹੁੰਦੀ ਹੈ । ਬਨਸਪਤੀ ਤਪਤ ਖੰਡੀ ਕਿਸਮ ਦੀ ਹੈ ਜਿਸ ਵਿਚ ਸਿੱਲ੍ਹ ਸਹਾਰਨ ਵਾਲੇ ਸਦਾਬਹਾਰ (Evergreen) ਵਣ ਸ਼ਾਮਿਲ ਹਨ । ਉਪ
ਤਪਤਖੰਡੀ ਅਤੇ ਸ਼ੀਤ-ਉਸ਼ਣ (Temperate), ਸਦਾਬਹਾਰ ਵਣ, ਜਿਸ ਵਿਚ ਮਿਸ਼ਰਿਤ ਪਤਝੜੀ ਵਣ. ਅਤੇ ਮੈਂਗੋਵਜ਼ ਵਣ ਸ਼ਾਮਿਲ, ਆਮ ਮਿਲਦੇ ਹਨ ।

6. ਦੱਖਣ ਪ੍ਰਾਇਦੀਪ ਖੰਡ (Deccan Penninsula Zone) – ਇਸ ਖੰਡ ਵਿਚ ਦੱਖਣੀ ਪਠਾਰ (Deccan plateau) (ਪੱਛਮ, ਕੇਂਦਰੀ ਪਠਾਰ, ਪੂਰਬੀ ਪਠਾਰ, ਛੋਟਾ ਨਾਗਪੁਰ ਅਤੇ ਕੇਂਦਰੀ ਉੱਚ ਜ਼ਮੀਨ (Central highland) ਸ਼ਾਮਿਲ ਹਨ । ਇਸ ਖੰਡ ਵਿਚ ਮੀਂਹ ਦੀ ਪ੍ਰਤੀ ਸਾਲ ਮਾਤਰਾ 100 ਮਿਲੀ ਲਿਟਰ ਹੈ ।

7. ਗੰਗਾ ਦਾ ਮੈਦਾਨ (The Gangetic Plain) – ਇਹ ਖੰਡ ਹਿਮਾਲਿਆ ਦੀ ਪੱਬੀ (Foot hills) ਤਕ ਫੈਲਿਆ ਹੋਇਆ ਹੈ ਅਤੇ ਇਸ ਵਿਚ ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਬਿਹਾਰ ਸ਼ਾਮਿਲ ਹਨ ।

8. ਉੱਤਰ-ਪੂਰਬੀ ਭਾਰਤ (The North-East India) – ਭਾਰਤ ਦਾ ਕੇਵਲ ਇਹੀ ਇਕ ਹਿੱਸਾ ਹੈ, ਜਿੱਥੇ ਬਨਸਪਤੀ ਸਮੂਹ ਦੀ ਬਹੁਲਤਾ ਹੈ । ਇਸ ਖੰਡ ਵਿਚ ਸਥਿਤ ਚਿਰਾਪੂੰਜੀ ਸਥਾਨ ਤੇ ਪ੍ਰਤੀ ਸਾਲ 10,000 ਮਿਲੀ ਲਿਟਰ ਬਾਰਸ਼ ਹੁੰਦੀ ਹੈ, ਜਿਹੜੀ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ ।

9. ਟਾਪੂ (The Islands) – ਅਰਬ ਸਾਗਰ ਵਿਖੇ ਸਥਿਤ ਲਕਸ਼ਦੀਪ ਅਤੇ ਬੰਗਾਲ ਦੀ ਖਾੜੀ ਵਿਖੇ ਸਥਿਤ ਅੰਡੇਮਾਨ-ਨਿਕੋਬਾਰ ਟਾਪੂਆਂ ‘ਤੇ ਤੱਟਵਰਤੀ ਫੈਲਣ ਵਾਲੀ ਬਨਸਪਤੀ ਆਮ ਪਾਈ ਜਾਂਦੀ ਹੈ ਅਤੇ ਇਸ ਬਨਸਪਤੀ ਵਿਚ ਮੈਂਗੋਵਜ਼ ਦੀ ਬਹੁਤਾਤ ਹੈ ।

10. ਤੱਟ (Coast) – ਭਾਰਤ ਦੇ ਤੱਟਾਂ ਦੀ ਲੰਬਾਈ 7, 516.5 ਕਿਲੋਮੀਟਰ ਹੈ । ਸਮੁੰਦਰ ਦੇ ਤੱਟਾਂ ਤੇ ਮਹਾਣਿਆਂ ਦੀ ਬਨਸਪਤੀ ਮੁੱਖ ਤੌਰ ‘ਤੇ ਮੈਂਗੋਵਜ਼ ਹੀ ਹਨ ।

PSEB 12th Class Environmental Education Important Questions Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

ਪ੍ਰਸ਼ਨ 5.
ਆਪਣੇ ਇਲਾਕੇ ਦੀ ਜੈਵਿਕ ਵਿਭਿੰਨਤਾ ਦੇ ਫ਼ਾਇਦਿਆਂ ਦਾ ਵਰਣਨ ਕਰੋ ।
ਜਾਂ
ਜੈਵਿਕ/ਜੀਵ ਅਨੇਕਰੂਪਤਾ ਵਿਭਿੰਨਤਾ ’ਤੇ ਵਿਸਥਾਰ ਪੂਰਵਕ ਚਾਣਨਾ ਪਾਓ ।
ਉੱਤਰ-
ਸਾਡੇ ਇਲਾਕੇ ਦੀ ਜੈਵਿਕ ਵਿਭਿੰਨਤਾ ਤੋਂ ਜਿਹੜੇ ਉਪਜ ਪ੍ਰਾਪਤ ਹੁੰਦੇ ਹਨ, ਉਹਨਾਂ ਵਿੱਚ ਇਮਾਰਤੀ ਲੱਕੜ, ਫਲ, ਚਾਰਾ, ਰੇਸ਼ੇ, ਬਾਲਣ ਲਈ ਲੱਕੜੀ ਅਤੇ ਔਸ਼ਧੀਆਂ ਸ਼ਾਮਿਲ ਹਨ ।

ਇਮਾਰਤੀ ਲੱਕੜ (Timber) ਲੱਕੜ/ਕਾਠ ਸਾਡੇ ਇਲਾਕੇ ਵਿੱਚ ਮਿਲਣ ਵਾਲੀ ਮਹੱਤਵਪੂਰਨ ਵਸਤੂ ਹੈ । ਲੱਕੜ ਦੀ ਵਰਤੋਂ ਮੁੱਖ ਤੌਰ ‘ਤੇ ਈਂਧਨ ਵਜੋਂ ਕੀਤੀ ਜਾਂਦੀ ਹੈ ।

ਲੱਕੜੀ ‘ਤੇ ਆਧਾਰਿਤ ਕਾਰਖ਼ਾਨੇ ਜਿਵੇਂ ਕਿ ਕਾਗਜ਼ ਸਾਜ਼ੀ, ਲੱਕੜੀ ਚੀਰਨ ਵਾਲਾ ਆਰਾ ਉਦਯੋਗ, ਅਤੇ ਪਲਾਈਵੁੱਡ ਤਿਆਰ ਕਰਨ ਵਾਲੇ ਕਾਰਖ਼ਾਨੇ ਅਤੇ ਲੱਕੜੀ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਉਦੋਯਗਾਂ ਦੇ ਕਾਰਨ ਸਾਡੇ ਇਲਾਕੇ ਦੇ ਵਸਨੀਕਾਂ ਨੂੰ ਕਾਫ਼ੀ ਰੋਜ਼ਗਾਰ ਮਿਲਦਾ ਹੈ ਅਤੇ ਆਮਦਨੀ ਹੋ ਜਾਂਦੀ ਹੈ । ਅੱਜ ਕਲ੍ਹ ਕ੍ਰਿਸ਼ੀ ਫੋਰੈਸਟਰੀ (Agro-Forestry) ਅਤੇ ਸਮੁਦਾਇ-ਫੋਰੇਸਟਰੀ ਲੋਕਾਂ ਲਈ ਵਾਧੂ ਆਮਦਨੀ ਪ੍ਰਾਪਤ ਕਰਨ ਦੇ ਸਰੋਤ ਹਨ । ਸਾਡੇ ਇਲਾਕੇ ਦੇ ਵਣਾਂ ਤੋਂ ਪਸ਼ੂਆਂ ਲਈ ਚਾਰਾ ਵੀ ਪ੍ਰਾਪਤ ਹੋ ਜਾਂਦਾ ਹੈ ।

ਭੋਜਨ/ਖਾਧ ਪਦਾਰਥ (food) – ਰੁੱਖ ਮਨੁੱਖ ਜਾਤੀ ਅਤੇ ਪ੍ਰਾਣੀਆਂ ਦੇ ਭੋਜਨ ਦੇ ਮੁੱਖ ਸਰੋਤ ਹਨ । ਐੱਨ. ਮਾਇਰਜ਼ (N. Meyers) ਜਿਹੜਾ ਕਿ ਪ੍ਰਸਿੱਧ ਪਰਿਸਥਿਤਿਕ ਵਿਗਿਆਨੀ ਹੈ, ਦੇ ਅਨੁਮਾਨ ਮੁਤਾਬਿਕ 85,00 ਜੰਗਲੀ ਪੌਦਿਆਂ ਤੋਂ ਮਨੁੱਖ ਖਾਧ ਪਦਾਰਥ/ਭੋਜਨ ਪ੍ਰਾਪਤ ਕਰਦਾ ਹੈ ।

ਨਸ਼ੀਲੇ ਪਦਾਰਥ ਤੇ ਦਵਾਈਆਂ (Drugs and Medicines) – ਆਪਣੇ ਆਪ ਉੱਗਣ ਵਾਲੀ ਬਨਸਪਤੀ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਔਸ਼ਧੀਆਂ ਅਤੇ ਦਵਾਈਆਂ ਪ੍ਰਾਪਤ ਹੁੰਦੀਆਂ ਹਨ । ਤੁਲਸੀ, ਨਿੰਮ ਅਤੇ ਹਲਦੀ ਵਰਗੇ ਸਥਾਨਕ ਪੌਦਿਆਂ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਹੈ ।

ਪ੍ਰਾਣੀ (Animals) – ਸਾਡੇ ਇਲਾਕੇ ਵਿੱਚ ਆਰਥਿਕ ਮਹੱਤਤਾ ਵਾਲੇ ਪ੍ਰਾਣੀਆਂ ਦੀਆਂ ਕਈ ਜਾਤੀਆਂ ਵੀ ਉਪਲੱਬਧ ਹਨ ।

 1. ਮੱਛੀ ਅਤੇ ਮੱਛੀਆਂ ਤੋਂ ਤਿਆਰ ਕੀਤੇ ਗਏ ਪਦਾਰਥਾਂ ਦੀ ਆਰਥਿਕ ਪੱਖ ਤੋਂ ਬੜੀ ਮਹੱਤਤਾ ਹੈ । ਇਨ੍ਹਾਂ ਤੋਂ ਪ੍ਰੋਟੀਨ ਦੀ ਪ੍ਰਾਪਤੀ ਹੋਣ ਦੇ ਕਾਰਨ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ।
 2. ਕਾਫ਼ੀ ਸਮੇਂ ਤੋਂ ਮੁਰਗੀ ਖ਼ਾਨੇ ਅੰਡਿਆਂ ਅਤੇ ਮਾਸ ਦੇ ਸਰੋਤ ਹਨ ।
 3. ਭੇਡਾਂ ਅਤੇ ਬੱਕਰੀਆਂ ਤੋਂ ਦੁੱਧ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦੇ ਇਲਾਵਾ ਇਹਨਾਂ ਜਾਨਵਰਾਂ ਤੋਂ ਮਾਸ ਅਤੇ ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਹੈ ।
 4. ਸੂਰਾਂ ਨੂੰ ਮਾਸ ਦੀਆਂ ਮਸ਼ੀਨਾਂ ਆਖਦੇ ਹਨ ।
 5. ਢੋਆ-ਢੁਆਈ ਦੇ ਲਈ ਖੋਤੇ, ਘੋੜ ਬਲਦ ਅਤੇ ਝੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਬਲਦਾਂ ਅਤੇ ਉਨਾਂ ਦੀ ਵਰਤੋਂ ਖੇਤੀ ਕਾਰਜਾਂ ਲਈ ਵੀ ਕਰਦੇ ਹਨ ।
  ਮਨੁੱਖ ਦੀ ਆਰਥਿਕ ਤਰੱਕੀ ਵਿਚ ਪ੍ਰਾਣੀਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ।

Leave a Comment