PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

Punjab State Board PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) Important Questions and Answers.

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ (Bio-diversity) ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਉੱਤੇ ਮੌਜੂਦ ਪੌਦਿਆਂ ਅਤੇ ਪ੍ਰਾਣੀਆਂ ਦੇ ਉਲੇਖ (ਕਰਨ) ਨੂੰ ਜੈਵਿਕ ਵਿਭਿੰਨਤਾ ਆਖਦੇ ਹਨ ।
ਜਾਂ
ਕਿਸੇ ਖੇਤਰ ਜਾਂ ਆਵਾਸ ਪ੍ਰਣਾਲੀ (Ecosystem) ਵਿਚ ਪਾਏ ਜਾਂਦੇ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਵਲ ਕੀਤੇ ਜਾਂਦੇ ਸੰਕੇਤ ਨੂੰ ਜੈਵਿਕ ਵਿਭਿੰਨਤਾ ਆਖਦੇ ਹਨ ।

ਪ੍ਰਸ਼ਨ 2.
ਜੈਵਿਕ ਵਿਭਿੰਨਤਾ ਦਾ ਪਦ (Term) ਕਿਸ ਨੇ ਘੜਿਆ ?
ਉੱਤਰ-
ਇਹ ਪਦ ਵਾਲਟਰ ਜੀ. ਰੋਜ਼ਨ ਨੇ 1986 ਵਿਚ ਘੜਿਆ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 3.
ਧਰਤੀ ਹਿ ਤੇ ਕਿੰਨੀਆਂ ਜਾਤੀਆਂ ਮੌਜੂਦ ਹਨ ?
ਉੱਤਰ-
ਤਕਰੀਬਨ 30 ਮਿਲੀਅਨ ।

ਪ੍ਰਸ਼ਨ 4.
ਸਾਧਨ ਕੀ ਭਾਵ ਹੈ ?
ਉੱਤਰ-
ਮਨੁੱਖ ਜਾਤੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਵਾਸਤੇ ਜੀਵਿਤ ਜਾਂ ਨਿਰਜੀਵਾਂ ਤੋਂ ਪ੍ਰਾਪਤ ਹੋਣ ਵਾਲੀਆਂ ਵਸਤਾਂ ਸਾਧਨ ਅਖਵਾਉਂਦੀਆਂ ਹਨ ।

ਪ੍ਰਸ਼ਨ 5.
ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਣ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਹੋਈ ਸੀ ?
ਉੱਤਰ-
ਇਹ ਕਾਨਫਰੰਸ ਸਟਾਕਹੋਮ (Stockholm) ਵਿਖੇ 1972 ਨੂੰ ਹੋਈ ਸੀ ।

ਪ੍ਰਸ਼ਨ 6.
ਜੈਵਿਕ ਵਿਭਿੰਨਤਾ ਵਲੋਂ ਦਿੱਤੀਆਂ ਜਾਂਦੀਆਂ ਲਾਹੇਵੰਦ ਦੋ ਸੇਵਾਵਾਂ ਦੇ ਨਾਮ ਦੱਸੋ ?
ਉੱਤਰ-
ਆਕਸੀਜਨ ਦੀ ਉਤਪੱਤੀ ਅਤੇ ਕਾਰਬਨਡਾਈਆਕਸਾਈਡ ਦਾ ਵਾਤਾਵਰਣ ਵਿਚ ਸੰਤੁਲਨ ।

ਪ੍ਰਸ਼ਨ 7.
ਕਾਲਵੈਸ ਮੇਜਰ (Calvais major) ਨਾਂ ਵਾਲੇ ਰੁੱਖ ਅਲੋਪ ਹੋਣ ਦੇ ਕਿਨਾਰੇ ਤੇ ਕਿਉਂ ਹਨ ?
ਉੱਤਰ-
ਪੁੰਗਰਨ ਤੋਂ ਪਹਿਲਾਂ ਇਸ ਪੌਦੇ ਦੇ ਬੀਜਾਂ ਨੂੰ ਡੋ-ਡੋ (Dodo) ਨਾਮ ਦੇ ਪੰਛੀ ਦੀ ਪਾਚਨ ਪ੍ਰਣਾਲੀ ਵਿਚੋਂ ਗੁਜ਼ਰਨਾ ਜ਼ਰੂਰੀ ਹੈ । ਪਰ ਡੋ-ਡੋ ਅਲੋਪ ਹੋ ਚੁੱਕਿਆ ਹੈ, ਇਸ ਲਈ ਪੌਦਾ ਵੀ ਅਲੋਪ ਹੋਣ ਦੇ ਕਿਨਾਰੇ ‘ਤੇ ਪੁੱਜ ਗਿਆ ਹੈ ।

ਪ੍ਰਸ਼ਨ 8.
ਹੁਣੇ-ਹੁਣੇ ਅਲੋਪ ਹੋਈਆਂ ਦੋ ਜਾਤੀਆਂ ਦੇ ਨਾਮ ਦੱਸੋ ।
ਉੱਤਰ-
ਮਾਰੀਸ਼ੀਅਸ ਦਾ ਪੰਛੀ ਡੋ-ਡੋ (Dodo) ਅਤੇ ਭਾਰਤੀ ਚੀਤਾ (Indian Cheetah)।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 9.
ਜੰਗਲੀ ਜਾਨਵਰਾਂ ਦੇ ਅਲੋਪ ਹੋਣ ਦੇ ਕੁੱਝ ਕਾਰਨਾਂ ਦੀ ਸੂਚੀ ਬਣਾਉ ।
ਉੱਤਰ-
ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੀ ਤਬਾਹੀ, ਬਗੈਰ ਕਿਸੇ ਪ੍ਰਕਾਰ ਦੀ ਸੂਝ-ਬੂਝ ਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ, ਸੜਕਾਂ ਦਾ ਨਿਰਮਾਣ ਅਤੇ ਵਣਾਂ ਨੂੰ ਅੱਗ ਲੰਗਣਾ ਆਦਿ ।

ਪ੍ਰਸ਼ਨ 10.
ਵਿਸ਼ਵ ਵਾਤਾਵਰਣ ਦਿਵਸ (World Environment Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
5 ਜੂਨ ਨੂੰ ।

ਪ੍ਰਸ਼ਨ 11.
ਭਾਰਤ ਵਿਚ ਸੁਰੱਖਿਅਤ ਜੀਵਮੰਡਲ (Biosphere Reserves) ਕਿੰਨੇ ਹਨ ?
ਉੱਤਰ-
ਭਾਰਤ ਵਿਚ ਸੁਰੱਖਿਅਤ ਜੀਵਮੰਡਲਾਂ ਦੀ ਸੰਖਿਆ 14 ਹੈ ।

ਪ੍ਰਸ਼ਨ 12.
ਭਾਰਤ ਦੇ ਕਿਹੜੇ ਪ੍ਰਾਂਤ ਵਿਚ ਬਨਸਪਤੀ ਸਮੂਹ (Flora) ਅਤੇ ਪ੍ਰਾਣੀ ਸਮੂਹ (Fauna) ਦੀ ਬਹੁਤਾਤ ਹੈ ?
ਉੱਤਰ-
ਮੱਧ ਪ੍ਰਦੇਸ਼ ਵਿੱਚ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਦੀ ਬਹੁਤਾਤ ਹੈ ।

ਪ੍ਰਸ਼ਨ 13.
ਮਲੇਰੀਆ ਬੁਖਾਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਦਾ ਨਾਮ ਦੱਸੋ ।
ਉੱਤਰ-
ਕੁਨੀਨ (Quinine) ।

ਪ੍ਰਸ਼ਨ 14.
ਦਿਲ ਦੇ ਰੋਗਾਂ ਦੇ ਇਲਾਜ ਲਈ ਵਰਤੀ ਜਾਂਦੀ ਡਿਜੀਟਾਕਸਿਨ (Digitoxin) ਨਾਮ ਵਾਲੀ ਦਵਾਈ ਕਿਹੜੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਇਹ ਦਵਾਈ ਫੌਕਸ ਗਲੋਵ (Fox glove) (Digitalis purpurea) ਨਾਮ ਦੇ ਪੌਦੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 15.
ਮੈਂਗੋਵਜ਼ (Mangroves) ਕੀ ਹਨ ?
ਉੱਤਰ-
ਤਪਤ-ਖੰਡੀ (Tropical) ਅਤੇ ਉੱਪ-ਤਪਤਖੰਡੀ ਖੇਤਰਾਂ ਵਿਚ ਪਾਈ ਜਾਣ ਵਾਲੀ ਸਮੁੰਦਰੀ/ਸਾਗਰੀ, ਬਨਸਪਤੀ, ਜਿਹੜੀ ਲੂਣ (Salt) ਨੂੰ ਸਹਾਰ ਸਕਣ ਦੀ ਸਮਰੱਥਾ ਰੱਖਦੀ ਹੈ, ਉਸ ਬਨਸਪਤੀ ਨੂੰ ਮੈਂਗੋਵਜ਼ ਕਹਿੰਦੇ ਹਨ ।

ਪ੍ਰਸ਼ਨ 16.
ਪ੍ਰਜਾਤੀ ਵਿਭਿੰਨਤਾ (Species Diversity) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਸੇ ਖੇਤਰ/ਖੰਡ ਵਿਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਜਾਤੀਆਂ ਨੂੰ ਜਾਤੀ ਵਿਭਿੰਨਤਾ ਕਹਿੰਦੇ ਹਨ ।

ਪ੍ਰਸ਼ਨ 17.
ਜਾਤੀ ਬਹੁਲਤਾ (Species Richness) ਤੋਂ ਕੀ ਮੁਰਾਦ ਹੈ ?
ਉੱਤਰ-
ਕਿਸੇ ਖੰਡ ਦੀ ਪ੍ਰਤੀ ਇਕਾਈ (Per unit) ਵਿਚ ਮੌਜੂਦ ਜਾਤੀਆਂ ਦੀ ਸੰਖਿਆ ਜਾਤੀ ਬਹੁਲਤਾ ਅਖਵਾਉਂਦੀ ਹੈ ।

ਪ੍ਰਸ਼ਨ 18.
ਜੀਨਾਂ ਸੰਬੰਧੀ ਵਿਭਿੰਨਤਾ (Genetic Diversity) ਕੀ ਹੈ ?
ਉੱਤਰ-
ਜਿਹੜੀ ਵਿਭਿੰਨਤਾ ਕਿਸੇ ਜਾਤੀ ਦੇ ਜੀਨਜ਼ ਵਿਚ ਆਏ ਪਰਿਵਰਤਨਾਂ ਦੇ ਫਲਸਰੂਪ ਪੈਦਾ ਹੋਵੇ, ਉਹ ਜੈਵਿਕ ਜੀਨਾਂ ਸੰਬੰਧੀ ਵਿਭਿੰਨਤਾ ਅਖਵਾਉਂਦੀ ਹੈ ।

ਪ੍ਰਸ਼ਨ 19.
ਆਵਾਸ ਵਿਭਿੰਨਤਾ ਜਾਂ ਈਕੋਡਾਇਵਰਸਿਟੀ (Eco diversity) ਕੀ ਹੈ ?
ਉੱਤਰ-
ਆਵਾਸ ਵਿਭਿੰਨਤਾ ਉਹ ਵਿਭਿੰਨਤਾ ਹੈ ਜਿਹੜੀ ਪਰਿਸਥਿਤਿਕ ਜਟਿਲਤਾ (Ecological complexity) ਵਿਚ ਖਾਧ ਪੱਧਰਾਂ (Trophic levels) ਭੋਜਨ ਜਾਲੇ (Food webs) ਅਤੇ ਪੌਸ਼ਟਿਕ ਪਦਾਰਥਾਂ ਦੇ ਚੱਕਰਣ ਆਦਿ ਨੂੰ ਦਰਸਾਉਂਦੀ ਹੈ ।

ਪ੍ਰਸ਼ਨ 20.
ਦੋ ਪਵਿੱਤਰ ਪੌਦਿਆਂ ਦੇ ਨਾਮ ਲਿਖੋ ।
ਉੱਤਰ-

 1. ਤੁਲਸੀ (Tulsi)
 2. ਪਿੱਪਲ (Peepal).

ਪ੍ਰਸ਼ਨ 21.
ਕੋਈ ਦੋ ਅਜਿਹੀਆਂ ਕੁਦਰਤੀ ਤਾਕਤਾਂ ਦੇ ਨਾਮ ਦੱਸੋ ਜਿਹੜੀਆਂ ਕੁਦਰਤ ਦੇ ਸੰਤੁਲਨ ਵਿਚ ਖਲਬਲੀ ਪਾਉਂਦੀਆਂ ਹਨ ।
ਉੱਤਰ-

 1. ਵੱਡੀ ਪੱਧਰ ਤੇ ਧਰਤੀ ਦੀਆਂ ਪਲੇਟਾਂ ਦਾ ਸਥਾਨਾਂਤਰਨ (Large scale shifting of plates)
 2. ਭੂਚਾਲ (Earthquakes)
 3. ਜੰਗਲ ਨੂੰ ਲੱਗੀ ਅੱਗ

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 22.
ਮਿੱਟੀ/ (Soil) ਕੀ ਹੈ ?
ਉੱਤਰ-
ਧਰਤੀ ਦੀ ਸਭ ਤੋਂ ਉੱਪਰਲੀ ਪਰਤ-ਪੇਪੜੀ (Crust) ਤੋਂ ਪੈਦਾ ਹੋਈ ਉਪਜਾਊ ਪਰਤ ਜਿਸ ਵਿਚ ਸਜੀਵ ਅਤੇ ਮ੍ਰਿਤ ਜੀਵਾਂ ਦੇ ਗਲੇ-ਸੜੇ ਅੰਸ਼ ਮੌਜੂਦ ਹੁੰਦੇ ਹਨ, ਨੂੰ ਮਿੱਟੀ ਜਾਂ ਤੋਂ ਆਖਦੇ ਹਨ ।

ਪ੍ਰਸ਼ਨ 23.
ਗੈਮਾ ਵਿਭਿੰਨਤਾ (Gamma Diversity) ਕੀ ਹੈ ?
ਉੱਤਰ-
ਟਾਪੂਆਂ ਵਿਚ ਤੋਂ ਦਿਸ਼ (Landscape) ਅਤੇ ਭੂਗੋਲਿਕ ਖੇਤਰ ਵਿਚ ਪਾਈ ਜਾਣ ਵਾਲੀ ਵੱਡੇ ਆਕਾਰ ਵਾਲੀ ਅਨੇਕਰੂਪਤਾ ਨੂੰ ਗੈਮਾ ਵਿਭਿੰਨਤਾ ਆਖਦੇ ਹਨ ।

ਪ੍ਰਸ਼ਨ 24.
ਜੀਵ/ਜੈਵਿਕ ਵਿਭਿੰਨਤਾ ਦੀ ਸੁਰੱਖਿਆ ਲਈ ਦੋ ਵਿਧੀਆਂ ਦੇ ਨਾਂ ਲਿਖੋ ।
ਉੱਤਰ-

 1. ਜੰਗਲੀ ਜੀਵਨ ਦੇ ਨਿਵਾਸ ਸਥਾਨਾਂ ਦਾ ਸੁਰੱਖਿਅਣ
 2. ਵਣਾਂ/ਜੰਗਲਾਂ ਦੀ ਕਟਾਈ ‘ਤੇ ਰੋਕ ਲਗਾਉਣਾ
 3. ਡੈਮਾਂ ਆਦਿ ਦੀ ਉਸਾਰੀ ‘ਤੇ ਬੰਦਿਸ਼ਾਂ ।

ਪ੍ਰਸ਼ਨ 25.
ਕੁਨੀਨ ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਕੁਨੀਨ ਸਿਨਕੋਨਾ (Cinchona) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 26.
ਮਾਰਫੀਨ (Morphine) ਕਿਸ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਅਤੇ ਕਿਸ ਕੰਮ ਆਉਂਦੀ ਹੈ ?
ਉੱਤਰ-
ਮਾਰਫੀਨ (Popayer somniferous) ਪੌਪੀ (Poppy) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਅਤੇ ਦਰਦਾਂ ਆਦਿ ਦੇ ਇਲਾਜ ਲਈ ਵਰਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜੀਵ ਵਿਭਿੰਨਤਾ (Biodiversity) ਦੀ ਸੁਹਜਾਤਮਕ ਮਹੱਤਤਾ (Aesthetic value) ਦਾ ਵਰਣਨ ਕਰੋ ।
ਉੱਤਰ-
ਕਈ ਪ੍ਰਕਾਰ ਦੇ ਪੰਛੀਆਂ, ਕਈ ਤਰ੍ਹਾਂ ਦੇ ਰੰਗਾਂ ਵਾਲੀਆਂ ਤਿੱਤਲੀਆਂ, ਥਣਧਾਰੀ ਜੀਵ ਅਤੇ ਹਰੇ-ਭਰੇ ਜੰਗਲਾਂ ਦੀ ਮਨੁੱਖ ਜਾਤੀ ਲਈ ਬੜੀ ਸੁਹਜਾਤਮਕ ਮਹੱਤਤਾ ਹੈ ।
ਕਈ ਪੌਦਿਆਂ ਜਿਵੇਂ ਕਿ ਪਿੱਪਲ, ਤੁਲਸੀ ਅਤੇ ਖਿਜਰੀ ਆਦਿ ਨੂੰ ਪਵਿੱਤਰ ਮੰਨਦਿਆਂ ਹੋਇਆਂ ਭਾਰਤ ਵਿਚ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਜੀਵ ਵਿਭਿੰਨਤਾ ਦੀ ਨੈਤਿਕ ਮਹੱਤਤਾ (Ethical Value) ਤੋਂ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਜੋਕੇ ਸਮੇਂ ਦਾ ਜੰਗਲੀ ਜੀਵਨ, ਜੀਵ ਵਿਕਾਸ (Organic Evolution) ਦਾ ਨਤੀਜਾ ਹੈ । ਇਸ ਜੀਵ ਵਿਕਾਸ ਦਾ ਆਰੰਭ 3.5 ਬਿਲੀਅਨ (3.5 billion) ਸਾਲ ਪਹਿਲਾਂ ਹੋਇਆ । ਇਸ ਲਈ ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ, ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਉਪਭੋਗਤਾ ਦੇ ਲਈ ਜੰਗਲੀ ਜੀਵਨ ਨੂੰ ਬਚਾ ਕੇ ਰੱਖੀਏ ।

ਜਿੱਥੋਂ ਤਕ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਦੀ ਧਾਰਮਿਕ ਮਹੱਤਤਾ ਦਾ ਸੰਬੰਧ ਹੈ, ਇਨ੍ਹਾਂ ਸੰਬੰਧਾਂ ਨੂੰ ਵੱਖ-ਵੱਖ ਦੇਵਤੇ/ਦੇਵੀਆਂ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਗੁਰੜ (Garuda) ਨੂੰ ਭਗਵਾਨ ਵਿਸ਼ਨੂੰ ਨਾਲ, ਬੈਲ (Bull) ਨੂੰ ਸ਼ਿਵਜੀ ਨਾਲ, ਚੂਹੇ ਨੂੰ ਗਣਪਤੀ/ਗਨੇਸ਼ ਨਾਲ, ਮੋਰ ਸ਼ੁਭਰਾਮਾਨੀਅਮ ਨਾਲ ਅਤੇ ਸ਼ੇਰ ਨੂੰ ਮਾਤਾ ਦੁਰਗਾ ਨਾਲ ਸੰਬੰਧਿਤ ਕੀਤਾ ਹੋਇਆ ਹੈ । ਮਸੱਤਿਆ (Mastya), ਨਰਸਿੰਮਾ (Narsimha) ਅਤੇ ਹਨੂੰਮਾਨ (Hanumann) ਨੂੰ ਪ੍ਰਾਣੀ ਦੇਵਤਿਆਂ ਵਜੋਂ ਮਾਨਤਾ ਦਿੱਤੀ ਗਈ ਹੈ ।

ਪ੍ਰਸ਼ਨ 3.
ਅਨੁਵੰਸ਼ਿਕੀ ਅਨੇਕਰੂਪਤਾ (Genetic Diversity) ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਅਨੁਵੰਸ਼ਿਕੀ ਅਨੇਕਰੂਪਤਾ (Genetic Diversity) ਇਸ ਪ੍ਰਕਾਰ ਦੀ ਅਨੇਕਰੂਪਤਾ ਦਾ ਮੁੱਖ ਕਾਰਨ ਜਾਤੀਆਂ ਦੇ ਜੀਨਜ਼ ਵਿੱਚ ਉਤਪੰਨ ਹੋਣ ਵਾਲੀਆਂ ਵਿਭਿੰਨਤਾਵਾਂ (Variations) ਹਨ । ਜੀਨਜ਼ ਅਨੁਵੰਸ਼ਿਕਤਾ (Heredity) ਦੀ ਮੁੱਢਲੀ ਬੁਨਿਆਦੀ ਇਕਾਈ ਦਰਸਾਉਂਦੇ ਹਨ ਅਤੇ ਇਨ੍ਹਾਂ ਜੀਨਜ਼) ਦਾ ਸੰਚਾਰ ਆਉਣ ਵਾਲੀਆਂ ਪੀੜ੍ਹੀਆਂ ਵਿਚ ਹੁੰਦਾ ਹੈ । (Genes represent the basic units of heredity which are passed down to coming generations) ਅਨੁਵੰਸ਼ਿਕੀ ਅਨੇਕਰੂਪਤਾ ਨੂੰ ਰਵਿਆਂ (Breeds), ਨਸਲ (Race), ਕਿਸਮਾਂ (Varieties) ਅਤੇ ਰੂਪ/ਸ਼ਕਲ/ਆਕਾਰ (Forms) ਦੁਆਰਾ ਦਰਸਾਇਆ ਜਾਂਦਾ ਹੈ | ਮੈਂਗਲਾਇਡਜ (Mongloids) ਪ੍ਰੋਟੋਆਟਰਾਇਡ (Protoautroid), ਨਾਰਡਿਕ (Nordic) ਅਤੇ ਨਾਗਰਿਟੋ (Negrito) ਮਨੁੱਖ ਜਾਤੀਆਂ ਦੀਆਂ ਮਿਲਣ ਵਾਲੀਆਂ ਵੱਖ-ਵੱਖ ਨਸਲਾਂ ਹਨ । ਉਦਾਹਰਨ ਵਜੋਂ ਧਾਨ ਦੀਆਂ ਸਾਰੀਆਂ ਕਿਸਮਾਂ ਦਾ ਵਿਗਿਆਨਕ ਨਾਮ ਓਰਾਈਜ਼ਾ ਸੈਟੀਵਾ (Oryzasativa) ਹੈ, ਪਰ ਧਾਨ ਦੀਆਂ ਖੁਦ ਰੌ (ਆਪਣੇ ਆਪ ਉਗਣ ਵਾਲੀਆਂ ਅਤੇ ਕਾਸ਼ਿਤ ਕੀਤੀਆਂ ਜਾਂਦੀਆਂ ਕਿਸਮਾਂ ਹਨ, ਜਿਨ੍ਹਾਂ ਦੀਆਂ ਜਣਨਿਕ ਪੱਧਰ ਤੇ ਕਾਫ਼ੀ ਵਿਭਿੰਨਤਾਵਾਂ ਹਨ ਅਤੇ ਇਹ ਕਿਸਮਾਂ ਆਪਣੇ ਰੰਗ, ਆਕਾਰ, ਰੂਪ ਅਤੇ ਸੁਗੰਧ (Aroma) ਵਿਚ ਕਾਫ਼ੀ ਭਿੰਨ ਹਨ । ਇਹ ਹਾਲਤ ਧਾਨ ਵਿਚਲੀ ਅਨੁਵੰਸ਼ਿਕੀ ਦਰਸਾਉਂਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 4.
ਜਾਤੀ ਵਿਭਿੰਨਤਾ (Species diversity) ਕੀ ਹੈ ?
ਉੱਤਰ-
ਜਾਤੀ ਵਿਭਿੰਨਤਾ (Species Diversity) – ਜਾਤੀ ਵਿਭਿੰਨਤਾ ਦਾ ਮਤਲਬ ਕਿਸੇ ਇਕ ਖੰਡ ਵਿੱਚ ਮੌਜੂਦ ਜਾਤੀਆਂ ਦੀਆਂ ਵੱਖ-ਵੱਖ ਕਿਸਮਾਂ ਦੀ ਮੌਜੂਦਗੀ ਤੋਂ ਹੈ । ਖੇਤਰਫਲ ਦੀ ਇਕ ਇਕਾਈ ਵਿੱਚ ਜਾਤੀ ਦੀ ਸੰਖਿਆ ਨੂੰ ਜਾਤੀ ਬਹੁਲਤਾ (Species richness) ਕਹਿੰਦੇ ਹਨ । ਜਾਤੀ (Species) ਪਦ (Term) ਦੀ ਵਰਤੋਂ ਆਮ ਤੌਰ ‘ਤੇ, ਜੀਵ ਵਿਭਿੰਨਤਾ ਦੀ ਇਕਾਈ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ । ਸ਼ੇਰ, ਬਰਫਾਨੀ ਤੇਂਦੂਆ (Snow leopard) ਵੱਖ-ਵੱਖ ਜਾਤੀਆਂ ਹਨ ਪਰ ਇਨ੍ਹਾਂ ਦੇ ਜੀਨਜ਼ ਇਕ ਸਮਾਨ ਹਨ ।

ਖੇਤਰਫਲ ਦੀ ਇਕ ਇਕਾਈ (Per unit area) ਵਿੱਚ ਪਾਈਆਂ ਜਾਂਦੀਆਂ ਜਾਤੀਆਂ ਦੀ ਸੰਖਿਆ ਜਾਤੀ ਬਹੁਲਤਾ ਅਖਵਾਉਂਦੀ ਹੈ । ਪਰ ਇਨ੍ਹਾਂ ਜਾਤੀਆਂ ਦੀ ਬਰਾਬਰੀ ਅਤੇ ਉੱਚਿਤੜਾ (Equitability) ਵਿਚ ਫਰਕ ਕਿਸੇ ਖੰਡ ਵਿਚ ਇਨ੍ਹਾਂ ਦੀ ਸੰਖਿਆ ਵਿਚ ਫਰਕ । ਕਾਰਨ ਹੁੰਦਾ ਹੈ ।

ਜੇਕਰ ਕਿਸੇ ਖੰਡ ਦੇ ਖੇਤਰਫਲ (Area) ਵਿਚ ਵਾਧਾ ਹੋ ਜਾਂਦਾ ਹੈ ਤਾਂ ਉੱਥੇ ਜਾਤੀਆਂ ਦੀ ਸੰਖਿਆ ਵੀ ਵੱਧ ਜਾਂਦੀ ਹੈ । ਜਾਤੀ ਅਨੇਕਰੂਪਤਾ ਵਿਚ ਵੀ ਵਾਧਾ ਹੋ ਜਾਂਦਾ ਹੈ ਅਤੇ ਇਹ ਵਾਧਾ ਜਾਤੀ ਦੀ ਬਹੁਲਤਾ ਹੁੰਦੀ ਹੈ । ਅਜਿਹੀ ਹਾਲਤ ਦੇ ਪੈਦਾ ਹੋਣ ਦੇ ਕਾਰਨ ਜਾਤੀ ਦੇ ਸੰਤੁਲਨ ਅਤੇ ਉੱਤਮਤਾ ਵਿਚ ਅੰਤਰ ਪੈਦਾ ਹੋ ਜਾਂਦੇ ਹਨ | ਅਜਿਹਾ ਹੋਣ ਦੇ ਫਲਸਰੂਪ ਅਨੇਕਰੂਪਤਾ/ਵਿਭਿੰਨਤਾ ਵਿਚ ਪਰਿਵਰਤਨ ਪੈਦਾ ਹੋ ਜਾਂਦਾ ਹੈ ।

ਪ੍ਰਸ਼ਨ 5.
ਪੌਦਿਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।.
ਉੱਤਰ-

 1. ਪੌਦਿਆਂ ਤੋਂ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
 2. ਪੌਦਿਆਂ ਤੋਂ ਸਾਨੂੰ ਇਮਾਰਤੀ ਲੱਕੜੀ ਪਾਪਤ ਹੁੰਦੀ ਹੈ ।
 3. ਪੌਦਿਆਂ ਤੋਂ ਅਸੀਂ ਕਈ ਪ੍ਰਕਾਰ ਦੀਆਂ ਔਸ਼ਧੀਆਂ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 6.
ਜੰਤੂਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਜਾਂ
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਉੱਤਰ-

 1. ਜੰਤੂਆਂ ਤੋਂ ਸਾਨੂੰ ਉੱਨ (Wool) ਮਿਲਦੀ ਹੈ ।
 2. ਜੰਤੂਆਂ ਤੋਂ ਸਾਨੂੰ ਮਾਸ (Meat), ਅੰਡਿਆਂ ਅਤੇ ਮੱਛੀਆਂ ਤੋਂ ਖਾਧ ਪਦਾਰਥ ਅਤੇ ਸ਼ਹਿਦ ਦੀਆਂ ਮੱਖੀਆਂ ਤੋਂ ਸ਼ਹਿਦ ਮਿਲਦਾ ਹੈ ।
 3. ਜੰਤੂਆਂ ਦੀਆਂ ਖੱਲਾਂ ਤੋਂ ਚਮੜਾ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਆਵਾਸ ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਵਾਸ ਵਿਭਿੰਨਤਾ ਜਾਂ ਈਕੋ-ਡਾਈਵਰਸਿਟੀ ਵਿਚ ਆਹਾਰੀ ਪੱਧਰਾਂ (Trophic levels), ਜਿਵੇਂ ਕਿ ਭੋਜਨ ਲੜੀ (Food Chain) ਅਤੇ ਭੋਜਨ ਜਾਲ (Food Web) ਤੇ ਭੋਜਨ ਚੱਕਰ ਸ਼ਾਮਿਲ ਹਨ । ਇਸ ਵਿਭਿੰਨਤਾ ਜਾਂ ਅਨੇਕਰੂਪਤਾ ਨੂੰ ਆਵਾਸ ਵਿਭਿੰਨਤਾ ਆਖਦੇ ਹਨ । ਸਿੱਲ੍ਹ ਤਾਪਮਾਨ ਅਤੇ ਉਚਾਈ ਆਦਿ ਇਸ ਅਨੇਕਰੂਪਤਾ ਦੇ ਬਿੰਦੂ ਪਰਮਾਣਾਂ (Parameters) ਦੇ ਕਾਰਨ ਇਹਨਾਂ ਪ੍ਰਣਾਲੀਆਂ ਵਿਚ ਬਹੁਤ ਜ਼ਿਆਦਾ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ ।
ਇਹ ਵਿਭਿੰਨਤਾਵਾਂ ਹੇਠ ਲਿਖੀਆਂ ਹਨ-

 1. ਸਥੱਲੀ (Terrestrial) – ਜਿਵੇਂ ਕਿ ਵਣ, ਘਾਹ ਦੇ ਮੈਦਾਨ ਅਤੇ ਮਾਰੂਥਲ ਆਦਿ ।
 2. ਜਲ-ਜਲੀ (Aquistic) – ਜਿਵੇਂ ਕਿ ਤਾਜ਼ੇ ਪਾਣੀ ਦੇ ਭੰਡਾਰ ਅਤੇ ਸਮੁੰਦਰ ਆਦਿ !
 3. ਜਲਗਾਹਾਂ ਜਾਂ ਸੇਜਲ ਜ਼ਮੀਨਾਂ (Wet lands) – ਜਿਵੇਂ ਕਿ ਮੈਂਗੋਵਜ਼ (Mangroves) ਅਤੇ ਮੁਹਾਣੇ (Estuaries) ਆਦਿ ।

ਪ੍ਰਸ਼ਨ 8.
ਜੀਵ ਅਨੇਕਰੂਪਤਾ ਦੀ ਨੈਤਿਕ ਮਹੱਤਤਾ (Ethical Values) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਧਰਤੀ ‘ਤੇ ਮੌਜੂਦ ਜੀਵਨ ਪਾਣੀ ਤੇ ਪੌਦੇ ਆਦਿ) ਦੀ ਵਜ਼ਾ ਜੀਵਨ ਵਿਕਾਸ (Organic evolution) ਹੈ ਅਤੇ ਇਸ ਵਿਕਾਸ ਨੂੰ ਹੋਣ ਦੇ ਲਈ ਲੱਖਾਂ ਸਾਲ ਲੱਗੇ ਹਨ । ਇਸ ਲਈ ਸਾਡਾ ਇਹ ਨੈਤਿਕ ਫਰਜ਼ ਹੋ ਜਾਂਦਾ ਹੈ ਕਿ ਅਸੀਂ ਇਸ ਜੀਵਨ ਨੂੰ ਸੁਰੱਖਿਅਤ ਰੱਖੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਨ੍ਹਾਂ ਦਾ ਆਨੰਦ ਮਾਣ ਸਕਣ ।

ਪ੍ਰਸ਼ਨ 9.
ਪਾਣੀ ਦੀ ਸੁਚੱਜੀ ਵਰਤੋਂ ਕਰਨ ‘ਤੇ ਨੋਟ ਲਿਖੋ ।
ਉੱਤਰ-ਪਾਣੀ ਦੀ ਸੁਚੱਜੀ ਵਰਤੋਂ-

 1. ਤਾਜ਼ਾ ਪਾਣੀ ਇੱਕ ਕੁਦਰਤੀ ਸਾਧਨ ਹੈ ਅਤੇ ਇਸ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਨੂੰ ਰੋਕਿਆ ਜਾਣਾ ਚਾਹੀਦਾ ਹੈ ।
 2. ਜੇਕਰ ਲੋੜ ਨਾ ਹੋਵੇ ਤਾਂ ਨਲਕਿਆਂ ਦੀਆਂ ਟੂਟੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ ।
 3. ਫ਼ਸਲਾਂ ਦੀ ਸਿੰਚਾਈ ਕਰਨ ਸਮੇਂ ਵੀ ਪਾਣੀ ਦੀ ਅਧਿਕ ਵਰਤੋਂ ਨਹੀਂ ਕਰਨੀ ਚਾਹੀਦੀ ।
 4. ਉਦਯੋਗਾਂ ਦੇ ਵਹਿਣਾਂ ਦਾ ਨਿਰੂਪਣ ਕਰਕੇ ਪਾਣੀ ਨੂੰ ਖੇਤੀ ਕਾਰਜਾਂ ਲਈ ਵਰਤਦਿਆ। ਹੋਇਆਂ ਤਾਜ਼ੇ ਪਾਣੀ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ।
 5. ਤੁਪਕਾ ਸਿੰਚਾਈ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 10.
ਜੀਵ ਅਨੇਕਰੂਪਤਾ/ਜੀਵ ਵਿਭਿੰਨਤਾ ਦੀ ਆਰਥਿਕ ਮਹੱਤਤਾ ‘ਤੇ ਨੋਟ ਲਿਖੋ ।
ਉੱਤਰ-

 1. ਪਰਿਸਥਿਤਕ ਪ੍ਰਣਾਲੀ ਵਿੱਚ ਪੌਦੇ ਉਤਪਾਦਕਾਂ ਵਜੋਂ ਕਾਰਜ ਕਰਦੇ ਹਨ ।
 2. ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਪੌਦਿਆਂ ਤੋਂ ਆਕਸੀਜਨ ਪ੍ਰਾਪਤ ਕੀਤੀ ਜਾਂਦੀ ਹੈ।
 3. ਪੌਦੇ ਜਿਹੜੇ ਕਿ ਪਰਿਸਥਿਤਕ ਪ੍ਰਣਾਲੀ ਦਾ ਮੁੱਖ ਅੰਸ਼ ਹਨ, ਜੰਗਲੀ ਜੀਵਨ ਦੇ ਪਨਾਹ ਸਥਾਨ ਹਨ ।
 4. ਜਾਨਵਰ ਵੀ ਜੀਵ ਅਨੇਕਰੂਪਤਾ ਦੇ ਮੁੱਖ ਅੰਸ਼ ਹਨ ਅਤੇ ਪਰਿਸਥਿਤਕ ਪ੍ਰਣਾਲੀ ਦੇ ਅੰਸ਼ ਹਨ ।
  • ਇਨ੍ਹਾਂ ਤੋਂ ਸਾਨੂੰ ਖਾਧ ਪਦਾਰਥ ਪ੍ਰਾਪਤ ਹੁੰਦੇ ਹਨ ।
  • ਗੰਡੋਏ ਅਤੇ ਚੂਹੇ ਆਦਿ ਮਿੱਟੀ ਨੂੰ ਪੋਲਾ ਕਰਦੇ ਹਨ ਜਿਸ ਦੇ ਕਾਰਨ ਮਿੱਟੀ ਵਿੱਚ ਵਾਯੂ ਸੰਚਾਰਨ ਠੀਕ ਹੁੰਦਾ ਹੈ ਅਤੇ ਜੜ੍ਹਾਂ ਫੈਲਦੀਆਂ ਹਨ ।
  • ਸਾਹ ਲੈਣ ਦੇ ਸਮੇਂ ਛੱਡੀ ਹੋਈ CO2 ਨੂੰ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਲਈ ਵਰਤਦੇ ਹਨ ।

ਪ੍ਰਸ਼ਨ 11.
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਕੋਈ ਤਿੰਨ ਪਹਿਲੂ ਲਿਖੋ ।
ਉੱਤਰ-
ਪਸ਼ੂ-ਪੰਛੀਆਂ ਦੀ ਆਰਥਿਕ ਮਹੱਤਤਾ ਦੇ ਤਿੰਨ ਪਹਿਲੂ-

 1. ਪਸ਼ੂਆਂ ਜਿਵੇਂ ਕਿ ਮੱਝਾਂ, ਗਾਈਆਂ, ਭੇਡ ਅਤੇ ਬੱਕਰੀਆਂ ਤੋਂ ਸਾਨੂੰ ਦੁੱਧ, ਮਾਸ ਅਤੇ ਖੱਲਾਂ ਪ੍ਰਾਪਤ ਹੁੰਦੀਆਂ ਹਨ ।
 2. ਬੈਲਾਂ, ਝੋਟਿਆਂ, ਊਠ, ਘੋੜਿਆਂ, ਗਧਿਆਂ, ਖੱਚਰਾਂ ਅਤੇ ਹਾਥੀਆਂ ਤੋਂ ਢੋਆਢੁਆਈ ਦਾ ਕੰਮ ਲਿਆ ਜਾਂਦਾ ਹੈ ।
 3. ਮੁਰਗੀਆਂ, ਬੱਤਖਾਂ, ਤਿੱਤਰ ਅਤੇ ਟਰਕੀ ਆਦਿ ਪੰਛੀਆਂ ਤੋਂ ਮਾਸ ਅਤੇ ਆਂਡੇ ਪ੍ਰਾਪਤ ਕੀਤੇ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਉੱਤਰ-
ਕਿਰਤੀ ਵਿਚ ਸੰਤੁਲਨ (Balance in Nature)-ਜਿਸ ਸਥਿਤੀ ਵਿਚ ਵੱਖਵੱਖ ਚੀਜ਼ਾਂ ਇਕ ਸਮਾਨ ਸੰਖਿਆ ਵਿਚ ਮੌਜੂਦ ਹੋਣ, ਤਾਂ ਉਸ ਸਥਿਤੀ ਨੂੰ ਕੁਦਰਤ ਵਿਚ ਸੰਤੁਲਨ ਆਖਿਆ ਜਾਂਦਾ ਹੈ । ਧਰਤੀ ਉੱਪਰ ਮੌਜੂਦ ਹਰੇਕ ਪ੍ਰਣਾਲੀ ਸੰਤੁਲਨ ਦੀ ਹਾਲਤ ਵਿਚ ਹੈ ਅਤੇ ਇਸ ਸੰਤੁਲਨ ਵਿਚ ਆਈ ਕੋਈ ਵੀ ਤਬਦੀਲੀ ਇਸ ਸੰਤੁਲਨ ਵਿਚ ਗੜਬੜੀ ਪੈਦਾ ਕਰ ਸਕਦੀ ਹੈ ।

ਜੇਕਰ ਕੁਦਰਤ ਵਿਚ ਸੰਤੁਲਨ ਕਾਇਮ ਰੱਖਣਾ ਹੈ ਤਾਂ ਕੁਦਰਤ ਦੇ ਘਟਕਾਂ ਸੰਬੰਧੀ ਜਾਣਕਾਰੀ ਦਾ ਹੋਣਾ ਜ਼ਰੂਰੀ ਹੁੰਦਾ ਹੈ । ਪ੍ਰਕਿਰਤੀ ਦੇ ਦੋ ਸੰਘਟਕ, ਜੈਵਿਕ ਅਤੇ ਨਿਰਜੀਵਅਜੈਵਿਕ ਹਨ ।

(ਉ) ਜੈਵਿਕ ਸੰਘਟਕ (Biotic Components) – ਪ੍ਰਕਿਰਤੀ ਦੇ ਇਨ੍ਹਾਂ ਸੰਘਟਕਾਂ ਵਿਚ ਸਾਰੇ ਸਜੀਵ, ਜਿਨ੍ਹਾਂ ਵਿਚ ਪਾਣੀ, ਪੌਦੇ, ਬੈਕਟੀਰੀਆ ਅਤੇ ਵਿਸ਼ਾਣੂ (Virus) ਸ਼ਾਮਿਲ ਹਨ । ਮਨੁੱਖੀ ਦਖ਼ਲ-ਅੰਦਾਜ਼ੀ ਦੇ ਕਾਰਨ ਪਰਿਸਥਿਤਿਕ ਪ੍ਰਣਾਲੀਆਂ ਅਸੰਤੁਲਿਤ ਹਨ ।

(ਅ) ਅਜੈਵਿਕ ਜਾਂ ਨਿਰਜੀਵ ਸੰਘਟਕ (Abiotic Components) – ਮਿੱਟੀ, ਪਾਣੀ, ਖਣਿਜ ਪਦਾਰਥ, ਪ੍ਰਕਾਸ਼, ਹਵਾ ਅਤੇ ਸਿੱਲ੍ਹ ਪ੍ਰਕਿਰਤੀ ਦੇ ਅਜੈਵਿਕ ਸੰਘਟਕ ਹਨ ਜੈਵਿਕ ਅਤੇ ਅਜੈਵਿਕ ਸੰਘਟਕਾਂ ਦੇ ਦਰਮਿਆਨ ਸੰਤੁਲਨ ਦਾ ਹੋਣਾ ਬਹੁਤ ਜ਼ਰੂਰੀ ਹੈ । ਪਰਿਸਥਿਤਿਕ ਪ੍ਰਣਾਲੀ ਦੇ ਸਾਰੇ ਜੀਵ ਇਕ-ਦੂਸਰੇ ਉੱਤੇ ਨਿਰਭਰ ਕਰਦੇ ਹਨ ਅਤੇ ਅੰਤਰਕਿਰਿਆਵਾਂ ਵੀ ਕਰਦੇ ਹਨ ਅਤੇ ਇਨ੍ਹਾਂ ਅੰਤਰਕਿਰਿਆਵਾਂ ਦੇ ਕਾਰਨ ਹੀ ਇਨ੍ਹਾਂ ਘਟਕਾਂ ਵਿਚਾਲੇ ਸੰਤੁਲਨ ਬਣਿਆ ਰਹਿੰਦਾ ਹੈ । ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਕੁਦਰਤ ਵਿਚ ਸੰਤੁਲਨ ਦਾ ਹੋਣਾ ਬੜਾ ਜ਼ਰੂਰੀ ਹੋ ਜਾਂਦਾ ਹੈ । ਆਉਣ ਵਾਲੇ ਸੁਹਾਵਣੇ ਭਵਿੱਖ ਦੇ ਵਾਸਤੇ ਕੁਦਰਤ ਵਿਚ ਮਨੁੱਖ ਦੁਆਰਾ ਕੀਤੀ ਜਾਂਦੀ ਛੇੜਛਾੜ ਬੰਦ ਹੋਣੀ ਚਾਹੀਦੀ ਹੈ ।

ਪ੍ਰਸ਼ਨ 2.
ਜੈਵਿਕ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੀ ਜੀਵਿਕਾ ਲਈ ਹੈ, ਤਾਂ ਤੁਸੀਂ ਕੀ ਸਮਝਦੇ ਹੋ ?
ਜਾਂ
ਜੈਵਿਕ ਅਨੇਕਰੂਪਤਾ ਮਨੁੱਖ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਜਾਤੀ ਦੀ ਜੀਵਿਕਾ ਲਈ ਜੀਵ ਅਨੇਕਰੂਪਤਾ ਹੇਠ ਲਿਖੇ ਗਏ ਕਾਰਨਾਂ ਕਰਕੇ ਜ਼ਰੂਰੀ ਹੈ ।

 • ਮਨੁੱਖ ਜਾਨਵਰਾਂ ਅਤੇ ਪੌਦਿਆਂ ਦੀ ਵਰਤੋਂ ਆਪਣੇ ਆਹਾਰ ਵਜੋਂ ਕਰਦਾ ਹੈ ।
 • ਦੁਨੀਆ ਭਰ ਦੀ 75% ਵਸੋਂ ਪੌਦਿਆਂ ਜਾਂ ਪੌਦਿਆਂ ਤੋਂ ਪ੍ਰਾਪਤ ਅਰਕਾਂ (Extracts) ਦੀ ਵਰਤੋਂ ਦਵਾਈਆਂ/ਔਸ਼ਧੀਆਂ ਵਜੋਂ ਕਰਦੀ ਹੈ ।
 • ਵਣਾਂ ਤੋਂ ਈਂਧਨ ਪ੍ਰਾਪਤ ਕੀਤਾ ਜਾਂਦਾ ਹੈ । ਤੇਲ, ਕੁਦਰਤੀ ਗੈਸ ਅਤੇ ਕੋਲੇ ਵਰਗੇ ਪਥਰਾਟ ਈਂਧਨ (Fossil fuels) ਜੀਵ ਵਿਭਿੰਨਤਾ ਦੇ ਪਥਰਾਟ ਦੀ ਹੀ ਉਪਜ ਹਨ ।
 • ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ, ਜਿਵੇਂ ਕਿ ਹਾਥੀ ਦੰਦ (Ivory) ਮਸਹਿਰਨ (Muskdeer) ਤੋਂ ਪ੍ਰਾਪਤ ਹੋਣ ਵਾਲੀ ਕਸਤੂਰੀ ਅਤੇ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਮ ਦੀ ਵਪਾਰਕ ਪੱਖੋਂ ਬੜੀ ਮਹੱਤਤਾ ਹੈ ।
 • ਜੈਵਿਕ ਪੱਖ ਤੋਂ ਬਹੁਤ ਅਮੀਰ ਅਤੇ ਲਾਜਵਾਬ ਨਿਵਾਸ ਸਥਾਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਜਾਂ ਇਨ੍ਹਾਂ ਦਾ ਪਤਨ ਅਤੇ ਖੰਡਿਤਨ ਕੀਤਾ ਜਾ ਰਿਹਾ ਹੈ । ਜੀਵ ਅਨੇਕਰੂਪਤਾ ਦਾ ਨੁਕਸਾਨ ਵਿਸ਼ਵ ਭਰ ਲਈ ਇਕ ਘੋਰ ਸੰਕਟ ਹੈ । ਅਜੋਕੇ ਸਮੇਂ ਵਿਚ ਵਿਗਿਆਨ ਲਈ ਸਭ ਤੋਂ ਵੱਡੀ ਵੰਗਾਰ (Challenge) ਇਹ ਹੈ ਕਿ ਕਿਸ ਤਰ੍ਹਾਂ ਜਾਤੀਆਂ ਦੀ ਹਾਨੀ ਅਤੇ ਜੀਨ ਸੰਗ੍ਰਹਿ (Genepool) ਨੂੰ ਬਚਾਇਆ ਜਾ ਸਕੇ ।

ਪ੍ਰਸ਼ਨ 3.
ਤੁਸੀਂ ਸਾਧਨ ਸੀਮਾ ਨਿਰਧਾਰਨ (Resource limitations) ਬਾਰੇ ਕੀ ਜਾਣਦੇ ਹੋ ?
ਉੱਤਰ-
ਸਾਧਨ (Resource) – ਜਿਹੜੀ ਵਸਤੂ ਅਸੀਂ ਜੀਵਿਤ ਜਾਂ ਨਿਰਜੀਵ ਆਲੇਦੁਆਲੇ ਤੋਂ ਆਪਣੀਆਂ ਜ਼ਰੂਰਤਾਂ ਅਤੇ ਲੋੜਾਂ ਦੀ ਪੂਰਤੀ ਲਈ ਪ੍ਰਾਪਤ ਕਰਦੇ ਹਾਂ, ਉਨ੍ਹਾਂ ਨੂੰ ਸਾਧਨ ਆਖਦੇ ਹਨ । ਜਿਨ੍ਹਾਂ ਸਾਧਨਾਂ ਦੀ ਮਾਤਰਾ ਨੂੰ ਮਾਪਿਆ ਜਾ ਸਕੇ, ਉਸ ਸਾਧਨ ਨੂੰ ਪਦਾਰਥਕ ਸਾਧਨ (Material resources) ਕਹਿੰਦੇ ਹਨ । ਤਾਜ਼ੀ ਹਵਾ, ਤਾਜ਼ਾ ਸਈ ਪਾਣੀ ਅਤੇ ਉਪਜਾਊ ਮਿੱਟੀ ਸਾਨੂੰ ਸਿੱਧੇ ਤੌਰ ‘ਤੇ ਵਰਤੋਂ ਲਈ ਉਪਲੱਬਧ ਹੋਣ ਵਾਲੇ ਕੁੱਝ ਇਕ ਸਾਧਨ ਹਨ ।

ਸਾਡੇ ਕੁਦਰਤੀ ਸਾਧਨ ਸੀਮਿਤ ਹਨ । ਇਸ ਲਈ ਸਾਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ । ਜੀਵ ਅਨੇਕਰੂਪਤਾ ਦੇ ਪੱਖ ਤੋਂ ਭਾਰਤ ਇਕ ਬੜਾ ਅਮੀਰ ਦੇਸ਼ ਹੈ । ਕਿਉਂਕਿ ਭਾਰਤ ਵਿਚ ਵਿਲੱਖਣ ਕਿਸਮਾਂ ਦੇ ਪੌਦੇ ਅਤੇ ਪਾਣੀ ਪਾਏ ਜਾਂਦੇ ਹਨ । ਵਣਾਂ ਦੀ ਕਟਾਈ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਇਕ ਵਿਸ਼ਾ ਬਣ ਗਿਆ ਹੈ ਅਤੇ ਵਣਾਂ ਦਾ ਵਿਨਾਸ਼ ਜੰਗਲੀ ਜੀਵਨ ਦੀ ਹੋਂਦ ਲਈ ਖ਼ਤਰਾ ਬਣ ਗਿਆ ਹੈ ।ਵਣਾਂ ਦੇ ਨਸ਼ਟ ਹੋਣ ਦੇ ਕਾਰਨ ਧਾਨ (Paddy) ਅਤੇ ਹੋਰਨਾਂ ਪੌਦਿਆਂ ਦੀਆਂ ਜੰਗਲੀ ਕਿਸਮਾਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ । ਔਸ਼ਧੀ ਪੌਦਿਆਂ, ਆਰਕਿਡਜ਼ (Orchids) ਅਤੇ ਸੁਰਾਹੀ ਪੌਦਾ (Pitcher plant) ਵਰਗੇ ਨਿਆਰੇ ਪੌਦਿਆਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਹੈ । ਭਾਰਤ ਵਿਚ ਔਸ਼ਧੀ ਪੌਦਿਆਂ ਦੀ ਸੁਰੱਖਿਆ ਦੀ ਬਹੁਤ ਲੋੜ ਹੈ । ਤਪਤਖੰਡੀ ਵਣਾਂ ਵਿਚ ਉੱਗਣ ਵਾਲੇ ਪੌਦਿਆਂ ਨੂੰ ਬਚਾਉਣ ਦੀ ਸਖ਼ਤ ਲੋੜ ਹੈ ਕਿਉਂਕਿ ਇਨ੍ਹਾਂ ਵਣਾਂ ਵਿਚ ਉੱਗਣ ਵਾਲੇ ਪੌਦਿਆਂ ਵਿਚ ਬਿਮਾਰੀਆਂ ਅਤੇ ਹਾਨੀਕਾਰਕ ਕੀਟਾਂ ਆਦਿ ਦਾ ਟਾਕਰਾ ਕਰਨ ਦੀ ਸਮਰੱਥਾ ਬਹੁਤ ਅਧਿਕ ਹੈ । ਜਾਤੀਆਂ ਦੇ ਅਲੋਪ ਹੋਣ ਦੇ ਪੰਜ ਕਾਰਨ ਹਨ-

 1. ਨਿਵਾਸ ਸਥਾਨਾਂ ਦੀ ਤਬਾਹੀ,
 2. ਮੌਜੂਦਾ ਪ੍ਰਣਾਲੀ ਵਿਚ ਵਿਦੇਸ਼ੀ ਜਾਤੀਆਂ ਦਾ ਦਾਖ਼ਲਾ,
 3. ਜੰਗਲੀ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ਿਕਾਰ,
 4. ਸ਼ਿਕਾਰੀ ਜਾਨਵਰਾਂ ਉੱਤੇ ਮਨੁੱਖੀ ਕੰਟਰੋਲ ਅਤੇ
 5. ਪ੍ਰਦੂਸ਼ਣ ।

ਸਾਡੇ ਲੋਕ ਬਹੁਤ ਹੀ ਗ਼ਰੀਬੀ ਦੀ ਹਾਲਤ ਵਿਚ ਆਪਣਾ ਜੀਵਨ ਗੁਜ਼ਾਰ ਰਹੇ ਹਨ । ਇਹ ਲੋਕ ਵਣਾਂ ਨੂੰ ਇਕ ਖੁੱਲ੍ਹਾ ਖਜ਼ਾਨਾ (Open treasure house) ਸਮਝਦਿਆਂ ਹੋਇਆਂ ਇਹ ਮਹਿਸੂਸ ਕਰਦੇ ਹਨ ਕਿ ਵਣਾਂ ਵਿਚ ਫਿਰ-ਤੁਰ ਕੇ ਈਂਧਨ ਇਕੱਠਾ ਕਰਨਾ, ਡੰਗਰਾਂ ਨੂੰ ਚਰਾਉਣਾ ਅਤੇ ਵਣਾਂ ਵਿਚੋਂ ਜੋ ਦਿਲ ਕਰੇ ਲੈ ਜਾਣਾ ਉਨ੍ਹਾਂ ਦਾ ਹੱਕ ਹੈ । ਕਿਸੇ ਦੇਸ਼ ਵਿਚ ਕਾਠ ਲੱਕੜ (Wood) ਅਤੇ ਦਰੱਖ਼ਤਾਂ ਦੀ ਚੋਰੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਸ ਦੇਸ਼ ਦੀ ਆਰਥਿਕਤਾ ਵਿਚ ਸਭ ਠੀਕ ਨਹੀਂ ਹੈ । ਸਾਡੇ ਸਾਰੇ ਉਦਯੋਗਾਂ ਦੀ ਬੁਨਿਆਦ ਕਿਸੇ ਨਾ ਕਿਸੇ ਤਰ੍ਹਾਂ ਦੇ ਕੁਦਰਤੀ ਸਾਧਨਾਂ ‘ਤੇ ਨਿਰਭਰ ਕਰਦੀ ਹੈ ।

ਪੁਰਾਣੀਆਂ ਥਾਂਵਾਂ (Wild places) ਅਤੇ ਦੂਸਰੀਆਂ ਹੋਰਨਾਂ ਜਾਤੀਆਂ ਦੇ ਬਚਾਅ ਕਰਨ ਨਾਲ ਅਸੀਂ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਕਾਇਮ ਰੱਖ ਸਕਦੇ ਹਾਂ । ਆਪਣੇ ਆਪ ਪੈਦਾ ਹੋਣ ਵਾਲੀਆਂ ਜਾਤੀਆਂ ਤੋਂ ਜਿਹੜੀ ਵਿਗਿਆਨਕ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਹ ਵਿਹਾਰਕ (Practical) ਪੱਖ ਤੋਂ ਬੜੀ ਕੀਮਤੀ ਹੋ ਸਕਦੀ ਹੈ ।

ਹੜਾਂ ਵਰਗੀਆਂ ਪ੍ਰਕਿਰਤਿਕ ਆਫ਼ਤਾਂ ਉੱਤੇ ਕਾਬੂ ਪਾਉਣ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਕੁਦਰਤੀ ਪ੍ਰਣਾਲੀ ਦੀ ਸੁਰੱਖਿਆ ਬੜੀ ਜ਼ਰੂਰੀ ਹੈ । ਇਨ੍ਹਾਂ ਸੇਵਾਵਾਂ ਦਾ ਬਦਲ (Replacement) ਬੜਾ ਮਹਿੰਗਾ ਹੈ ।

ਜੈਵਿਕ ਪੱਖ ਤੋਂ ਅਮੀਰ ਅਤੇ ਵਿਲੱਖਣ ਨਿਵਾਸ ਸਥਾਨ ਨਸ਼ਟ ਕੀਤੇ ਜਾ ਰਹੇ ਹਨ । ਇਨ੍ਹਾਂ ਨੂੰ ਖੰਡਿਤ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਪਤਨ ਵੀ ਕੀਤਾ ਜਾ ਰਿਹਾ ਹੈ । ਜੈਵਿਕ ਅਨੇਕਰੂਪਤਾ ਦੀ ਹਾਨੀ ਵਿਸ਼ਵ ਭਰ ਲਈ ਇਕ ਗੰਭੀਰ ਸੰਕਟ ਬਣੀ ਹੋਈ ਹੈ । ਜੀਨ ਸੰਗ੍ਰਹਿ ਨੂੰ ਕਿਵੇਂ ਬਚਾਇਆ ਜਾਵੇ ਅਤੇ ਜਾਤੀਆਂ ਦੇ ਨੁਕਸਾਨ ਨੂੰ ਕਿਵੇਂ ਠੱਲ ਪਾਈ ਜਾਵੇ, ਇਹ ਸਮੱਸਿਆਵਾਂ ਵਿਗਿਆਨੀਆਂ ਦੇ ਲਈ ਇਕ ਵੰਗਾਰ ਹਨ ।

PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

ਪ੍ਰਸ਼ਨ 4.
ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੇ ਪਰਿਸਥਿਤਿਕ ਪੱਖ (Ecological aspect), ਤੇ ਚਰਚਾ ਕਰੋ ।
ਉੱਤਰ-
ਪਰਿਸਥਿਤਿਕ ਪੱਖ (Ecological aspect) – ਸਮੁਦਾਇ ਅਤੇ ਵਾਤਾਵਰਣ ਦੀਆਂ ਅੰਤਰਕਿਰਿਆਵਾਂ ਦੇ ਕਾਰਨ ਪਰਿਸਥਿਤਿਕ ਪ੍ਰਣਾਲੀ ਬਣਦੀ ਹੈ । ਵਣ, ਘਾਹ ਦੇ ਮੈਦਾਨ, ਮਾਰੂਥਲ, ਪਹਾੜ ਅਤੇ ਜਲਗਾਹਾਂ ਵੱਖ-ਵੱਖ ਤਰ੍ਹਾਂ ਦੀਆਂ ਪਰਿਸਥਿਤਿਕ ਪ੍ਰਣਾਲੀਆਂ ਦੇ ਉਦਾਹਰਨ ਹਨ | ਜਲ-ਜਲੀ (Aquatic) ਪਰਿਸਥਿਤਿਕ ਪ੍ਰਣਾਲੀ ਵਿਚ ਦਰਿਆ, ਝੀਲਾਂ ਅਤੇ ਸਾਗਰ ਆਦਿ ਸ਼ਾਮਿਲ ਹਨ । ਹਰੇਕ ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਜਾਤੀਆਂ ਦਾ ਇਕਦੂਸਰੇ ਨਾਲ ਲਿੰਕ ਹੁੰਦਾ ਹੈ ਅਤੇ ਜਾਤੀਆਂ ਇਕ-ਦੂਸਰੇ ਦੇ ਪੂਰਕ ਵਜੋਂ ਕਾਰਜ ਕਰਦੀਆਂ ਹਨ । ਜਿਸ ਪਰਿਸਥਿਤਿਕ ਪ੍ਰਣਾਲੀ ਨੂੰ ਮਨੁੱਖਾਂ ਨੇ ਨਾ ਛੇੜਿਆ ਹੋਵੇ, ਉਸ ਪਰਿਸਥਿਤਿਕ ਪ੍ਰਣਾਲੀ ਨੂੰ ਕੁਦਰਤੀ ਪਰਿਸਥਿਤਿਕ ਪ੍ਰਣਾਲੀ ਆਖਿਆ ਜਾਂਦਾ ਹੈ ਅਤੇ ਜਿਸ ਪਰਿਸਥਿਤਿਕ ਪ੍ਰਣਾਲੀ ਨੂੰ ਮਨੁੱਖਾਂ ਨੇ ਛੇੜਛਾੜ ਕਰਕੇ ਬਦਲਾਓ ਪੈਦਾ ਕਰ ਦਿੱਤਾ ਹੋਵੇ, ਤਾਂ ਅਜਿਹੀ ਪ੍ਰਣਾਲੀ ਨੂੰ ‘ਸੁਧਾਰੀ ਹੋਈ ਪਰਿਸਥਿਤਿਕ ਪ੍ਰਣਾਲੀ ਕਹਿੰਦੇ ਹਨ ਅਤੇ ਅਜਿਹੀਆਂ ਸੁਧਾਰੀਆਂ ਗਈਆਂ ਪਰਿਸਥਿਤਿਕ ਪ੍ਰਣਾਲੀਆਂ ਤੋਂ ਹੋਰ ਤਰ੍ਹਾਂ ਦੇ ਕੰਮ ਲਏ ਜਾਂਦੇ ਹਨ ।

ਕਿਸੇ ਵੀ ਪਰਿਸਥਿਤਿਕ ਪ੍ਰਣਾਲੀ ਦਾ ਮਾਪ ਕਿਸੇ ਖੰਡ ਵਿਚ ਮੌਜੂਦ ਨਿਵਾਸ ਸਥਾਨ ਪਰਿਸਥਿਤਿਕ ਪ੍ਰਣਾਲੀਆਂ ਦੀ ਗਿਣਤੀ ਉੱਪਰ ਆਧਾਰਿਤ ਹੈ । ਵਣ, ਰੇਗਿਸਥਾਨ, ਸੇਜ਼ਲ ਜ਼ਮੀਨ, ਵਰਖਾ, ਵਣ ਅਤੇ ਦਰਿਆ ਤੇ ਝੀਲਾਂ ਆਦਿ ਪਰਿਸਥਿਤਿਕ ਪਣਾਲੀਆਂ ਦੀਆਂ ਵੱਖਵੱਖ ਕਿਸਮਾਂ ਹਨ, ਜਿੱਥੇ ਸਜੀਵ ਰਹਿੰਦੇ, ਵੱਧਦੇ-ਫੁਲਦੇ ਅਤੇ ਵਿਕਾਸ ਕਰਦੇ ਹਨ ।
PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 1
ਭਾਰਤ ਦੇਸ਼ ਦੀਆਂ ਭੌਤਿਕ ਹਾਲਤਾਂ ਦੇ ਕਾਰਨ ਅਤੇ ਵੱਖ-ਵੱਖ ਸਭਾਵਾਂ ਵਾਲੇ ਜੀਵ-ਭੂਗੋਲਿਕ ਖੰਡਾਂ ਦੇ ਕਾਰਨ ਭਾਰਤ ਪਰਿਸਥਿਤਿਕ ਅਨੇਕਰੂਪਤਾ ਦੇ ਪੱਖ ਤੋਂ ਬੜਾ ਅਮੀਰ ਦੇਸ਼ ਹੈ ।
PSEB 12th Class Environmental Education Important Questions Chapter 1 ਜੈਵਿਕ ਵਿਭਿੰਨਤਾ ਜੀਵ ਅਨੇਕਰੂਪਤਾ (ਭਾਗ-1) 2
ਚਿੱਤਰ 1.9. (ਉ-ਸ) () ਵਰਖਾ ਵਣ, (ਅ) ਸੇਜਲ ਜ਼ਮੀਨ, (ਬ) ਮਾਰੂਥਲ, (ਸ) ਮੈਂਗਰੋਵਜ਼

Leave a Comment