PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

Punjab State Board PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ Important Questions and Answers.

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੰਗਲੀ ਸੰਪਦਾ ਦੀ ਸੁਰੱਖਿਆ ਦੇ ਲਈ ਕਿਹੜੇ-ਕਿਹੜੇ ਉਪਾਅ ਹਨ ?
ਉੱਤਰ-
ਜੰਗਲੀ ਸੰਪਦਾ ਦੀ ਸੁਰੱਖਿਆ ਦੇ ਉਪਾਅ-

  1. ਰੁੱਖਾਂ ਨੂੰ ਕੱਟਣਾ ਬੰਦ ਹੋਣਾ ਚਾਹੀਦਾ ਹੈ ।
  2. ਸਿਰਫ਼ ਉਹੀ ਰੁੱਖ ਕੱਟੇ ਜਾਣ ਜੋ ਸੁੱਕ ਗਏ ਹੋਣ ਜਾਂ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਲੱਗ ਜਾਵੇ ਅਤੇ ਉਨ੍ਹਾਂ ਦੇ ਸਥਾਨ ਤੇ ਨਵੇਂ ਰੁੱਖ ਲਗਾਏ ਜਾਣੇ ਚਾਹੀਦੇ ਹਨ ।
  3. ਰੁੱਖਾਂ ਦੀ ਹਰ ਸਾਲ ਗਿਣਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਰੁੱਖਾਂ ਨੂੰ ਲਗਾਉਣ ਦੇ ਉਦੇਸ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ।
  4. ਵਣ ਮਹਾਂਉਤਸਵ ਮਨਾਇਆ ਜਾਣਾ ਚਾਹੀਦਾ ਹੈ। ਇਹ ਸਾਡੇ ਦੇਸ਼ ਦੀ ਰੁੱਖ ਉਗਾਉਣ ਦੀ ਪਰੰਪਰਾ ਹੈ ਜਿਸਦੇ ਅਨੁਸਾਰ ਵਣ ਮਹਾਂਉਤਸਵ ਹਫ਼ਤੇ ਵਿੱਚ ਹਜ਼ਾਰਾਂ ਨਵੇਂ ਰੁੱਖ ਲਗਾਏ ਜਾਂਦੇ ਹਨ ।
  5. ਨਵੇਂ ਲਾਏ ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ।
  6. ਜੰਗਲਾਂ ਨੂੰ ਰੋਪਣ ਦੀ ਨਵੀਂ ਯੋਜਨਾ ਲਾਗੂ ਹੋਣੀ ਚਾਹੀਦੀ ਹੈ ।
  7. ਜੰਗਲ ਸੰਪਦਾ ਨੂੰ ਜੰਗਲ ਦੀ ਅੱਗ ਤੋਂ ਬਚਾਉਣ ਲਈ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
  8. ਰੁੱਖਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਸਾਇਣਿਕ ਦਵਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।

ਪ੍ਰਸ਼ਨ 2.
ਵਾਤਾਵਰਨ ਪ੍ਰਦੂਸ਼ਣ ਦੇ ਘਟਕਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਅਤੇ ਵਾਤਾਵਰਨ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਹੈ । ਮਨੁੱਖ ਹੀ ਵਾਤਾਵਰਨ ਨੂੰ ਸਾਫ਼ ਜਾਂ ਪ੍ਰਦੂਸ਼ਿਤ ਕਰਦਾ ਹੈ ਅਤੇ ਉਸਦਾ ਅਸਰ ਮਨੁੱਖ ਨੂੰ ਵੀ ਉਸੇ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ । ਮਨੁੱਖੀ ਸਮਾਜ ਦੇ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਨ ਬਹੁਤ ਜ਼ਰੂਰੀ ਹੈ । ਪਰੰਤੁ ਵਾਤਾਵਰਨ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣਾ ਮਨੁੱਖਾਂ ‘ਤੇ ਹੀ ਨਿਰਭਰ ਕਰਦਾ ਹੈ ।

ਮਨੁੱਖ ਦੀਆਂ ਕਿਰਿਆਵਾਂ ਦਾ ਅਨਿਯੋਜਿਤ ਹੋਣਾ ਵਾਤਾਵਰਨ ਨੂੰ ਓਨੀ ਹੀ ਵਧੇਰੇ ਹਾਨੀ ਪਹੁੰਚਾਉਂਦਾ ਹੈ । ਮਹਾਂਨਗਰਾਂ ‘ ਵਿੱਚ ਟਰੱਕਾਂ ਅਤੇ ਬੱਸਾਂ ਵਿਚੋਂ ਨਿਕਲਦਾ ਕਾਲਾ ਧੂੰਆਂ, ਨਦੀਆਂ ਵਿੱਚ ਨਾਲਿਆਂ ਦਾ ਗੰਦਾ ਪਾਣੀ ਅਤੇ ਸੜਕਾਂ ਤੇ ਖਿਲਰਿਆ ਕੂੜਾ-ਕਰਕਟ ਆਦਿ ਮਹਾਂਨਗਰਾਂ ਦੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਇਹ ਸਾਰੀਆਂ ਕਿਰਿਆਵਾਂ ਮਿਲ-ਜੁਲ ਕੇ ਸਾਡੇ ਵਾਤਾਵਰਨ ਦੇ ਸਾਰੇ ਘਟਕਾਂ, ਜਿਵੇਂ-ਪਾਣੀ, ਹਵਾ ਅਤੇ ਮਿੱਟੀ ਦੇ ਨਾਲ-ਨਾਲ ਸਾਨੂੰ ਜੀਵਤ ਰੱਖਣ ਵਿੱਚ ਬਹੁਤ ਜ਼ਰੂਰੀ ਹੈ ।

ਜਨਸੰਖਿਆ ਵਿਚ ਲਗਾਤਾਰ ਵਾਧਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਮਨੁੱਖ ਦੀ ਪ੍ਰਮੁੱਖ ਭੂਮਿਕਾ ਹੈ । ਜਨਸੰਖਿਆ ਦੇ ਵੱਧਣ ਨਾਲ ਘਰ, ਕੱਪੜੇ ਅਤੇ ਖਾਧ-ਪਦਾਰਥਾਂ ਦੀਆਂ ਜ਼ਰੂਰਤਾਂ ਵੀ ਵੱਧ ਜਾਂਦੀਆਂ ਹਨ। ਲੋੜਾਂ ਨੂੰ ਪੂਰਾ ਕਰਨ ਲਈ ਕੁਦਰਤੀ ਸੰਪਦਾਵਾਂ ਦੀ ਹਾਨੀ ਹੁੰਦੀ ਹੈ । ਜਿਵੇਂ ਜੰਗਲਾਂ ਨੂੰ ਵਧੇਰੇ ਕੱਟਿਆ ਜਾਂਦਾ ਹੈ, ਭੂਮੀਗਤ ਪਾਣੀ ਦਾ ਅਨਿਯੰਤਰਿਤ ਉਪਯੋਗ, ਪਥਰਾਹਟ ਬਾਲਣ ਦਾ ਵਧੇਰੇ ਉਪਯੋਗ, ਉਦਯੋਗੀਕਰਨ ਆਦਿ । ਇਹ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ ।

ਜਦੋਂ ਕੁਦਰਤੀ ਸਾਧਨ ਵਾਤਾਵਰਨ ਨੂੰ ਮੁੜ ਸਵੱਛਤਾ ਪ੍ਰਦਾਨ ਨਹੀਂ ਕਰ ਸਕਦੇ ਤਾਂ ਪ੍ਰਦੂਸ਼ਣ ਹੁੰਦਾ ਹੈ । ਉਦਯੋਗਿਕ ਦੁਰਘਟਨਾਵਾਂ ਅਤੇ ਬਿਨਾਂ ਨਿਯੋਜਿਤ ਲੱਗੇ ਕਾਰਖ਼ਾਨੇ ਆਦਿ ਨਾਲ ਵੀ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ । ਵਧੇਰੇ ਰਸਾਇਣਾਂ ਦੀ ਵਰਤੋਂ ਵੀ ਇਸ ਦਾ ਇਕ ਘਟਕ ਹੈ । ਕੁਦਰਤੀ ਸੰਪ੍ਰਦਾਵਾਂ ਦਾ ਵਧੇਰੇ ਸ਼ੋਸ਼ਣ ਵੀ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਵਧਾਉਂਦਾ ਹੈ । ਉਦਯੋਗਿਕ ਕ੍ਰਾਂਤੀ ਨਾਲ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ । ਤੇਜ਼ਾਬੀ ਵਰਖਾ, ਆਂਤਰਿਕ ਦਹਿਣ ਇੰਜਣਾਂ ਦੁਆਰਾ ਪ੍ਰਚਲਿਤ ਵਾਹਨਾਂ ਦੁਆਰਾ ਵਧੇਰੇ ਮਾਤਰਾ ਵਿਚ ਸਲਫਰ ਯੁਕਤ ਯੌਗਿਕਾਂ ਨੂੰ ਹਵਾ ਵਿਚ ਮੁਕਤ ਕਰਨ ਦਾ ਨਤੀਜਾ ਹੈ । ਐਰੋਸੋਲ ਦੀ ਵਰਤੋਂ ਨਾਲ ਓਜ਼ੋਨ ਸਤਹਿ ਨੂੰ ਹਾਨੀ ਹੋ ਰਹੀ ਹੈ ।

ਮਨੁੱਖ ਦੇ ਵੱਖ-ਵੱਖ ਕਿਰਿਆਕਲਾਪਾਂ ਦੇ ਨਤੀਜੇ ਤੋਂ ਪੈਦਾ ਅਪਸ਼ਿਸ਼ਟ, ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿਚ ਸਭ ਤੋਂ ਅੱਗੇ ਹਨ। ਇਹ ਅਪਸ਼ਿਸ਼ਟ ਪਦਾਰਥ ਬਹੁਤ ਹੀ ਘਾਤਕ ਹੁੰਦੇ ਹਨ ਅਤੇ ਇਨ੍ਹਾਂ ਦਾ ਅਸਰ ਦੂਰ-ਦੂਰ ਤੱਕ ਫੈਲ ਜਾਂਦਾ ਹੈ । ਇਨ੍ਹਾਂ ਦਾ ਨਿਪਟਾਨ ਅੱਜ-ਕੱਲ੍ਹ ਵਿਸ਼ਵ ਦੀ ਸਮੱਸਿਆ ਹੈ । ਇਨ੍ਹਾਂ ਦਾ ਮੁੜ ਚੱਕਰ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦਾ ਹੈ ।

ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਿੱਚ ਮੁੱਖ ਭੂਮਿਕਾ ਮਨੁੱਖ ਦੀ ਹੈ, ਇਸਦੇ ਨਾਲ-ਨਾਲ ਇਸ ਪ੍ਰਦੂਸ਼ਿਤ ਵਾਤਾਵਰਨ ਦਾ ਸ਼ਿਕਾਰ ਵੀ ਮੁੱਖ ਰੂਪ ਵਿਚ ਮਨੁੱਖ ਹੀ ਹੈ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 3.
ਕੋਲਾ ਅਤੇ ਪੈਟਰੋਲੀਅਮ ਦੀ ਵਰਤੋਂ ਸਾਵਧਾਨੀ ਪੁਰਵਕ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਕੋਲਾ ਅਤੇ ਪੈਟਰੋਲੀਅਮ ਪੇੜ-ਪੌਦਿਆਂ ਅਤੇ ਜੀਵ-ਜੰਤੂਆਂ ਤੋਂ ਬਣੇ ਹਨ ਜਿਨ੍ਹਾਂ ਵਿਚ ਕਾਰਬਨ ਤੋਂ ਇਲਾਵਾ ਹਾਈਡਰੋਜਨ, ਨਾਈਟਰੋਜਨ ਅਤੇ ਸਲਫਰ ਵੀ ਹੁੰਦੀ ਹੈ । ਜਦੋਂ ਇਨ੍ਹਾਂ ਨੂੰ ਜਲਾਇਆ ਜਾਂਦਾ ਹੈ ਤਾਂ ਕਾਰਬਨ-ਡਾਈਆਕਸਾਈਡ, ਪਾਣੀ, ਨਾਈਟਰੋਜਨ ਦੇ ਆਕਸਾਈਡ ਅਤੇ ਸਲਫਰ ਦੇ ਆਕਸਾਈਡ ਪੈਦਾ ਹੁੰਦੇ ਹਨ । ਘੱਟ ਹਵਾ ਵਿੱਚ ਜਲਾਉਣ ਤੇ ਕਾਰਬਨ-ਡਾਈਆਕਸਾਈਡ ਦੀ ਜਗਾ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ । ਇਨ੍ਹਾਂ ਉਤਪਾਦਾਂ ਵਿਚੋਂ ਨਾਈਟਰੋਜਨ ਅਤੇ ਸਲਫਰ ਦੇ ਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਜ਼ਹਿਰੀਲੀਆਂ ਗੈਸਾਂ ਹਨ । ਕਾਰਬਨ-ਡਾਈਆਕਸਾਈਡ ਇਕ ਗੀਨ ਹਾਊਸ ਗੈਸ ਹੈ। ਕੋਲਾ ਅਤੇ ਪੈਟਰੋਲੀਅਮ ਕਾਰਬਨ ਦੇ ਵਿਸ਼ਾਲ ਭੰਡਾਰ ਹਨ । ਜੇ ਇਨ੍ਹਾਂ ਦੀ ਕਾਰਬਨ ਸੰਪੂਰਨ ਮਾਤਰਾ ਵਿਚ ਨਾ ਜਲੇ ਤਾਂ ਕਾਰਬਨ-ਡਾਈਆਕਸਾਈਡ ਵਿੱਚ ਬਦਲ ਜਾਂਦੀ ਹੈ ਅਤੇ ਇਸ ਤਰ੍ਹਾਂ ਧਰਤੀ ਤੇ ਆਕਸੀਜਨ ਦੀ ਉਪਲੱਬਧਤਾ ਤਾਂ ਵੱਧ ਹੋ ਜਾਵੇਗੀ ਤੇ ਨਾਲ ਹੀ ਕਾਰਬਨ-ਡਾਈਆਕਸਾਈਡ ਦੀ ਵੱਧ ਮਾਤਰਾ ਵੈਸ਼ਵਿਕ ਤਾਪ ਵਧਣ ਦਾ ਕਾਰਨ ਬਣ ਜਾਵੇਗੀ । ਇਸ ਲਈ ਇਨ੍ਹਾਂ ਸੰਸਾਧਨਾਂ ਦਾ ਪ੍ਰਯੋਗ ਸੋਚ ਸਮਝ ਕੇ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਗੰਗਾ ਦਾ ਪ੍ਰਦੂਸ਼ਣ ਕਿਸ ਪ੍ਰਕਾਰ ਹੋ ਰਿਹਾ ਹੈ ? ਇਸਦੀ ਸਫ਼ਾਈ ਯੋਜਨਾ ਤੇ ਟਿੱਪਣੀ ਲਿਖੋ ।
ਉੱਤਰ-
ਗੰਗਾ ਹਿਮਾਲਿਆ ਪਰਬਤ ਵਿੱਚ ਮੌਜੂਦ ਗੰਗੋਤਰੀ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਲਗਭਗ 2500 ਕਿਲੋਮੀਟਰ ਤੱਕ ਯਾਤਰਾ ਕਰਦੀ ਹੈ । ਇਹ ਵੱਖ-ਵੱਖ ਰਾਜਾਂ ਦੇ ਸੌ ਤੋਂ ਵੱਧ ਨਗਰਾਂ ਅਤੇ ਕਸਬਿਆਂ ਵਿਚੋਂ ਲੰਘਦੀ ਹੈ ਜਿਸ ਕਾਰਨ ਉਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗੰਦਗੀਆਂ ਦਾ ਮਿਲਣਾ ਸੁਭਾਵਿਕ ਹੈ। ਗੰਗਾ ਦਾ ਪ੍ਰਦੂਸ਼ਣ ਮੁੱਖ ਰੂਪ ਵਿਚ ਹੇਠ ਲਿਖੇ ਪ੍ਰਕਾਰ ਦਾ ਹੈ-

  1. ਉਦਯੋਗਿਕ ਕੱਚਰਾ ।
  2. ਅਣਉਪਚਾਰਿਤ ਮਲ ਅਤੇ ਅਪਸ਼ਿਸ਼ਟ ।
  3. ਮ੍ਰਿਤ ਸਰੀਰਾਂ ਨੂੰ ਤੱਟਾਂ ਤੇ ਜਲਾਉਣਾ, ਜਲ ਵਿਚ ਵਹਾਉਣਾ ਅਤੇ ਮ੍ਰਿਤ ਸਰੀਰਾਂ ਦੀ ਰਾਖ ਅਤੇ ਹੱਡੀਆਂ ਨੂੰ ਗੰਗਾ ਦੇ ਪਾਣੀ ਵਿਚ ਸੁੱਟਣਾ ।
  4. ਅੰਧ-ਵਿਸ਼ਵਾਸ ਦੇ ਕਾਰਨ ਗੰਗਾ ਵਿਚ ਨਹਾਉਣਾ ।

ਗੰਗਾ ਦੀ ਸਫ਼ਾਈ ਯੋਜਨਾ – ਗੰਗਾ ਦੇ ਪਾਣੀ ਵਿੱਚ ਧਾਰਮਿਕ ਕਾਰਨਾਂ ਕਰਕੇ ਹੱਡੀਆਂ ਦਾ ਪ੍ਰਵਾਹ ਕੀਤਾ ਜਾਂਦਾ ਹੈ । ਇਸ ਲਈ ਇਸ ਦੇ ਪਾਣੀ ਵਿੱਚ, ਮਨੁੱਖੀ ਆਂਦਰ ਵਿੱਚ ਪਾਇਆ ਜਾਣ ਵਾਲਾ ਕੋਲੀਫਾਰਮ ਜੀਵਾਣੂ ਮੌਜੂਦ ਹੈ ਅਤੇ ਉਸਦੀ MPN (Most Probable Number) ਪਾਣੀ ਦੇ ਅਧੋਪ੍ਰਵਾਹ ਵਿੱਚ ਵੱਧਦਾ ਜਾਂਦਾ ਹੈ | ਸਾਲ 1985 ਵਿੱਚ, ਗੰਗਾ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਗੰਗਾ ਸਫ਼ਾਈ ਯੋਜਨਾ ਸ਼ੁਰੂ ਕੀਤੀ ਗਈ ਸੀ । ਜਿਸਦਾ ਬਜਟ ਪਹਿਲੇ ਚਰਨ ਵਿਚ 462 ਕਰੋੜ ਰੁਪਏ ਅਤੇ ਦੁਸਰੇ ਚਰਨ ਵਿਚ 416 ਕਰੋੜ ਰੁਪਏ ਸੀ । ਇਸ ਅਭਿਆਨ ਦੇ ਅਨੁਸਾਰ 873 ਮਿਲੀਅਨ ਲੀਟਰ ਪਾਣੀ ਹਰ ਰੋਜ਼ ਉਪਚਾਰਿਤ ਕਰਨਾ ਸੀ । ਵਰਤਮਾਨ ਵਿੱਚ ਗੰਗਾ ਦੀ ਸਫ਼ਾਈ ਯੋਜਨਾ ਵਿਚ ਤੇਜ਼ੀ ਲਿਆਉਣ ਦੀ ਬਹੁਤ ਹੀ ਜ਼ਰੂਰਤ ਹੈ ਤਾਂ ਹੀ ਇਸ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਤੇ ਨਿਯੰਤਰਨ ਪਾਇਆ ਜਾ ਸਕੇਗਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਾਕਿਰਤਿਕ ਸੰਸਾਧਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ।
ਉੱਤਰ-
ਪ੍ਰਕਿਰਤਿਕ ਸੰਸਾਧਨ (Natural resoures) – ਕੁਦਰਤ ਵਿਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ ਕੁਦਰਤੀ ਸੰਸਾਧਨ ਕਹਿੰਦੇ ਹਨ । ਉਦਾਹਰਨ-ਹਵਾ, ਪਾਣੀ, ਮਿੱਟੀ, ਖਣਿਜ, ਕੋਇਲਾ, ਪੈਟਰੋਲੀਅਮ ਆਦਿ ਕੁਦਰਤੀ ਸੰਸਾਧਨ ਹਨ ।

ਪ੍ਰਸ਼ਨ 2.
3R ਦੇ ਸਿਧਾਂਤ ਤੋਂ ਤੁਸੀਂ ਕੀ ਸਮਝਦੇ ਹੋ ? ਵਰਣਨ ਕਰੋ । (ਮਾਂਡਲ ਪੇਪਰ)
ਉੱਤਰ-
ਪਹਿਲੇ R ਦਾ ਅਰਥ ਹੈ Reduce ਜਿਸਦਾ ਮਤਲਬ ਹੈ ਘੱਟ ਕਰਨਾ । ਇਸਦਾ ਇਹ ਅਰਥ ਹੈ ਕਿ ਸਾਨੂੰ ਪਲਾਸਟਿਕ, ਕਾਗਜ਼, ਕੱਚ, ਧਾਤੁ ਦੀਆਂ ਵਸਤੂਆਂ ਆਦਿ ਪਦਾਰਥਾਂ ਦਾ ਮੁੜ-ਚੱਕਰ ਕਰਕੇ ਇਨ੍ਹਾਂ ਤੋਂ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ | ਸਾਨੂੰ ਅਜਿਹੀਆਂ ਚੀਜ਼ਾਂ ਨੂੰ ਕੱਚਰੇ ਦੇ ਡਿੱਬੇ ਵਿਚ ਨਹੀਂ ਪਾਉਣਾ ਚਾਹੀਦਾ ਬਲਕਿ ਇਨ੍ਹਾਂ ਨੂੰ ਆਪਣੇ ਕੱਚਰੇ ਤੋਂ ਵੱਖ ਕਰਨਾ ਚਾਹੀਦਾ ਹੈ ਤਾਂਕਿ ਇਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕੇ ।

ਦੂਸਰੇ ‘R’ ਦਾ ਅਰਥ ਹੈ Recycle ਅਰਥਾਤ ਮੁੜ ਚੱਕਰਣ । ਇਸਦਾ ਅਰਥ ਹੈ ਕਿ ਸਾਨੂੰ ਪਲਾਸਟਿਕ, ਕਾਗਜ਼, ਕੱਚ, ਧਾਤਾਂ ਦੀਆਂ ਵਸਤਾਂ ਆਦਿ ਪਦਾਰਥਾਂ ਦਾ ਮੁੜ ਚੱਕਰਣ ਕਰਕੇ ਇਨ੍ਹਾਂ ਤੋਂ ਉਪਯੋਗੀ ਵਸਤੂਆਂ ਬਣਾਉਣੀਆਂ ਚਾਹੀਦੀਆਂ ਹਨ । ਸਾਨੂੰ ਅਜਿਹੀਆਂ ਵਸਤੂਆਂ ਨੂੰ ਕਚਰੇ ਦੇ ਡੱਬੇ ਵਿੱਚ ਨਹੀਂ ਪਾਉਣਾ ਚਾਹੀਦਾ ਬਲਕਿ ਇਨ੍ਹਾਂ ਨੂੰ ਆਪਣੇ ਕੱਚਰੇ ਤੋਂ ਵੱਖ ਕਰਨਾ ਹੋਵੇਗਾ ਤਾਂ ਜੋ ਇਹ ਮੁੜ ਉਪਯੋਗੀ ਬਣਾਈਆਂ ਜਾ ਸਕਣ ।

ਤੀਸਰਾ ‘R’ ਹੈ Reuse ਅਰਥਾਤ ਮੁੜ ਉਪਯੋਗ ਇਹ ਮੁੜ ਚੱਕਰ ਤੋਂ ਵੀ ਵਧੀਆ ਤਰੀਕਾ ਹੈ ਕਿਉਂਕਿ ਮੁੜ ਚੱਕਰ ਵਿੱਚ ਵੀ ਕੁੱਝ ਨਾ ਕੁੱਝ ਊਰਜਾ ਵਿਅਰਥ ਹੀ ਜਾਂਦੀ ਹੈ । ਮੁੜ ਉਪਯੋਗ ਦੇ ਤਰੀਕੇ ਵਿੱਚ ਅਸੀਂ ਇਕ ਹੀ ਵਸਤੂ ਨੂੰ ਵਾਰ-ਵਾਰ ਵਰਤਦੇ ਹਾਂ । ਉਦਾਹਰਨ-ਵੱਖ-ਵੱਖ ਖਾਧ-ਪਦਾਰਥਾਂ ਦੇ ਨਾਲ ਡਿੱਬੇ ਅਤੇ ਕੇਨ ਅਸੀਂ ਹੋਰ ਸਮਾਨ ਰੱਖਣ ਵਿੱਚ ਪ੍ਰਯੋਗ ਕਰ ਸਕਦੇ ਹਾਂ ।

ਪ੍ਰਸ਼ਨ 3.
ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ?
ਉੱਤਰ-
ਗੰਗਾ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਰੋਕਿਆ ਜਾ ਸਕਦਾ ਹੈ-

  1. ਉਦਯੋਗਿਕ ਇਕਾਈਆਂ ਨਾਲ ਨਿਕਲੇ ਹਾਨੀਕਾਰਕ ਕਚਰੇ ਨੂੰ ਗੰਗਾ ਵਿੱਚ ਡਿੱਗਣ ਤੋਂ ਰੋਕ ਕੇ ।
  2. ਨਦੀ ਵਿਚ ਮ੍ਰਿਤ ਪਸ਼ੂਆਂ ਨੂੰ ਬਹਾਉਣ ਤੋਂ ਰੋਕ ਕੇ ।
  3. ਘਰਾਂ, ਵਪਾਰਿਕ ਸੰਸਥਾਨਾਂ ਤੋਂ ਨਿਕਲੇ ਕੁੜੇ ਨੂੰ ਨਦੀ ਵਿੱਚ ਨਾ ਰੋੜ ਕੇ ।
  4. ਨਦੀ ਵਿੱਚ ਕੱਪੜੇ ਨਾ ਧੋ ਕੇ ।
  5. ਪਾਣੀ ਸਰੋਤਾਂ ਦੇ ਨੇੜੇ ਮਲ-ਮੂਤਰ ਨੂੰ ਨਾ ਤਿਆਗ ਕੇ ।
  6. ਨਦੀ ਵਿੱਚ ਰਾਖ ਅਤੇ ਮੁਰਦਿਆਂ ਨੂੰ ਨਾ ਬਹਾ ਕੇ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 4.
ਮੁੜ-ਚੱਕਰ ਕੀ ਹੈ ? ਇਸ ਲਈ ਅਸੀਂ ਕੀ ਕਰ ਸਕਦੇ ਹਾਂ ?
ਉੱਤਰ-
ਮੁੜ-ਚੱਕਰ – ਪੁਰਾਣੀਆਂ ਅਖ਼ਬਾਰਾਂ, ਕਾਪੀਆਂ-ਕਿਤਾਬਾਂ, ਧਾਤੂਆਂ ਤੋਂ ਬਣੀਆਂ ਪੁਰਾਣੀਆਂ ਬੇਕਾਰ ਵਸਤੂਆਂ, ਪਲਾਸਟਿਕ ਆਦਿ ਨੂੰ ਕੁੱਝ ਕਿਰਿਆਵਾਂ ਦੁਆਰਾ ਨਵੇਂ ਰੂਪ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਜਿਸਨੂੰ ਮੁੜ-ਚੱਕਰ ਕਹਿੰਦੇ ਹਨ । ਮੁੜ-ਚੱਕਰ ਲਈ ਅਸੀਂ ਹੇਠ ਲਿਖੇ ਕਾਰਜ ਕਰ ਸਕਦੇ ਹਾਂ-

  1. ਅਜਿਹੀਆਂ ਵਸਤੂਆਂ ਖ਼ਰੀਦੋ ਜਿਨ੍ਹਾਂ ਦਾ ਮੁੜ-ਚੱਕਰ ਹੋ ਸਕਦਾ ਹੈ ।
  2. ਅਜਿਹੀਆਂ ਵਸਤੂਆਂ ਦੀ ਵਰਤੋਂ ਕਰੋ ਜੋ ਮੁੜ-ਚੱਕਰ ਤੋਂ ਬਣੀਆਂ ਹੋਣ ।
  3. ਮੁੜ-ਚੱਕਰ ਲਈ ਢੁੱਕਵੀਆਂ ਵਸਤੂਆਂ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਵੇਚ ਦਿਓ ।

ਪ੍ਰਸ਼ਨ 5.
‘ਚਿਪਕੋ ਅੰਦੋਲਨ’ ਨੇ ਸਰਕਾਰ ਅਤੇ ਲੋਕਾਂ ਨੂੰ ਕੀ ਸਿਖਾਇਆ ਹੈ ? ਸਪੱਸ਼ਟ ਕਰੋ।
ਉੱਤਰ-
ਚਿਪਕੋ ਅੰਦੋਲਨ – ਚਿਪਕੋ ਅੰਦੋਲਨ ਬਹੁਤ ਤੇਜ਼ੀ ਨਾਲ ਵੱਖ-ਵੱਖ ਸਮੁਦਾਇਆਂ ਵਿੱਚ ਫੈਲ ਗਿਆ | ਜਨ-ਸੰਚਾਰ ਮਾਧਿਅਮ ਨੇ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਨਾਲ ਸਰਕਾਰ ਨੂੰ ਇਹ ਸੋਚਣ ਤੇ ਮਜ਼ਬੂਰ ਕਰ ਦਿੱਤਾ ਕਿ ਜੰਗਲੀ ਸਾਧਨਾਂ ਦੀ ਠੀਕ ਢੰਗ ਨਾਲ ਵਰਤੋਂ ਲਈ ਪ੍ਰਾਥਮਿਕਤਾ ਤੈਅ ਕਰਨ ਲਈ ਮੁੜ ਵਿਚਾਰ ਦੀ ਲੋੜ ਹੈ । ਲੋਕਾਂ ਨੂੰ ਅਨੁਭਵ ਨੇ ਸਿਖਾ ਦਿੱਤਾ ਹੈ ਕਿ ਜੰਗਲਾਂ ਦੇ ਵਿਨਾਸ਼ ਨਾਲ ਸਿਰਫ਼ ਜੰਗਲਾਂ ਦੀ ਉਪਲੱਬਧਤਾ ਹੀ ਪ੍ਰਭਾਵਿਤ ਨਹੀਂ ਹੁੰਦੀ ਸਗੋਂ ਮਿੱਟੀ ਦੀ ਗੁਣਵੱਤਾ ਅਤੇ ਜਲ ਸੋਮਿਆਂ ਤੇ ਵੀ ਅਸਰ ਹੁੰਦਾ ਹੈ । ਸਥਾਨਿਕ ਲੋਕਾਂ ਦੀ ਭਾਗੀਦਾਰੀ ਨਿਸਚਿਤ ਰੂਪ ਵਿਚ ਜੰਗਲਾਂ ਦੇ ਪ੍ਰਬੰਧਨ ਵਿੱਚ ਹੋਣੀ ਚਾਹੀਦੀ ਹੈ ।

ਪ੍ਰਸ਼ਨ 6.
ਭੋਂ-ਜਲ ਦੇ ਕੀ ਲਾਭ ਹਨ ?
ਉੱਤਰ-
ਝੋ-ਜਲ ਦੇ ਲਾਭ-

  1. ਇਹ ਪਾਣੀ ਵਾਸ਼ਪਿਤ ਹੋ ਕੇ ਵਾਯੂਮੰਡਲ ਵਿੱਚ ਨਹੀਂ ਮਿਲਦਾ ਹੈ ।
  2. ਇਸ ਵਿੱਚ ਜੀਵ ਜੰਤੂਆਂ ਅਤੇ ਪੌਦਿਆਂ ਦਾ ਜਣਨ ਨਹੀਂ ਹੋ ਸਕਦਾ ।
  3. ਇਹ ਭੋ-ਪੱਧਰ ਵਿੱਚ ਸੁਧਾਰ ਲਿਆਉਂਦਾ ਹੈ ।
  4. ਇਹ ਪੌਦਿਆਂ ਨੂੰ ਨਮੀ ਪ੍ਰਦਾਨ ਕਰਦਾ ਹੈ ।
  5. ਇਹ ਜੀਵ-ਜੰਤੂਆਂ ਦੇ ਕਾਰਨ ਪ੍ਰਦੂਸ਼ਿਤ ਅਤੇ ਸੰਦੂਸ਼ਿਤ ਨਹੀਂ ਹੁੰਦਾ ।

ਪ੍ਰਸ਼ਨ 7.
ਪਥਰਾਟ ਬਾਲਣ ਕੀ ਹੈ ਅਤੇ ਕਿਸ ਪ੍ਰਕਾਰ ਬਣਦੇ ਹਨ ? ਇਸਦੇ ਦੋ ਉਦਾਹਰਨ ਦਿਓ।
ਉੱਤਰ-
ਪਥਰਾਟ ਬਾਲਣ – ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਅਤੇ ਅਵਸ਼ੇਸ਼ ਧਰਤੀ ਦੀ ਸਤਹਿ ਵਿੱਚ ਦਬਦੇ ਰਹੇ ਹਨ ਜੋ ਹੌਲੀ-ਹੌਲੀ ਤਲਛੱਟ ਦੇ ਹੇਠਾਂ ਦੱਬ ਕੇ ਇਕੱਠੇ ਹੋ ਗਏ । ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਉਪਲੱਬਧ ਨਹੀਂ ਹੋਈ । ਤਲਛੱਟ ਦੇ ਆਵਰਨ ਦੇ ਹੇਠਾਂ ਨਾ ਤਾਂ ਇਨ੍ਹਾਂ ਦਾ ਆਕਸੀਕਰਨ ਹੁੰਦਾ ਹੈ ਤੇ ਨਾ ਹੀ ਵਿਘਟਨ, ਪਰੰਤੂ ਇਸੇ ਤਲਛੱਟ ਦੇ ਭਾਰ ਕਾਰਨ ਇਨ੍ਹਾਂ ਅਵਸ਼ੇਸ਼ਾਂ ਵਿਚੋਂ ਪਾਣੀ ਅਤੇ ਹੋਰ ਵਾਸ਼ਪਿਤ ਹੋਣ ਵਾਲੇ ਪਦਾਰਥ ਨੁਚੜ ਕੇ ਬਾਹਰ ਨਿਕਲ ਜਾਂਦੇ ਹਨ । ਇਨ੍ਹਾਂ ਪਦਾਰਥਾਂ ਨੂੰ ਪਥਰਾਟ ਬਾਲਨ ਕਿਹਾ ਜਾਂਦਾ ਹੈ । ਪਥਰਾਟ ਬਾਲਨ ਉਰਜਾ ਯੁਕਤ ਕਾਰਬਨ ਯੌਗਿਕਾਂ ਦੇ ਉਹ ਅਨੁ ਹਨ ਜਿਨ੍ਹਾਂ ਦਾ ਨਿਰਮਾਣ ਮੂਲ ਰੂਪ ਵਿੱਚ ਸੌਰ ਊਰਜਾ ਦੇ ਉਪਯੋਗ ਕਰਦੇ ਹੋਏ ਬਨਸਪਤੀਆਂ ਨੇ ਕੀਤਾ ਸੀ । ਪਥਰਾਟ ਬਾਲਣ ਦੀ ਉਦਾਹਰਨ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਹੈ ।

ਪ੍ਰਸ਼ਨ 8.
ਪਾਣੀ ਜੀਵਨ ਲਈ ਜ਼ਰੂਰੀ ਹੈ । ਇਸ ਕਥਨ ਨੂੰ ਸਿੱਧ ਕਰੋ ।
ਉੱਤਰ-
ਪਾਣੀ ਹੇਠ ਲਿਖੇ ਕਾਰਨਾਂ ਕਰਕੇ ਜੀਵਨ ਲਈ ਜ਼ਰੂਰੀ ਹੈ-

  1. ਪਾਣੀ ਸਾਡੇ ਸਰੀਰ ਦੀਆਂ ਸਾਰੀਆਂ ਰਸਾਇਣਿਕ ਕਿਰਿਆਵਾਂ ਵਿੱਚ ਭਾਗ ਲੈਂਦਾ ਹੈ ।
  2. ਪਾਣੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦਾ ਹੈ ।
  3. ਪਾਣੀ ਪੋਸ਼ਕ ਪਦਾਰਥਾਂ ਨੂੰ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦਾ ਹੈ ।
  4. ਪਾਣੀ ਮਲ-ਮੂਤਰ ਦੇ ਵਿਸਰਜਨ ਵਿੱਚ ਸਹਾਇਤਾ ਕਰਦਾ ਹੈ ।
  5. ਪਾਣੀ ਪਦਾਰਥਾਂ ਦੇ ਪਰਿਵਹਿਣ ਵਿੱਚ ਸਹਾਇਤਾ ਕਰਦਾ ਹੈ ।
  6. ਖੇਤੀ, ਕਾਰਖ਼ਾਨਿਆਂ ਅਤੇ ਬਿਜਲੀ ਲਈ ਵੀ ਪਾਣੀ ਜ਼ਰੂਰੀ ਹੈ ।

ਪ੍ਰਸ਼ਨ 9.
ਪਾਣੀ ਸੁਰੱਖਿਅਣ ਦੇ ਮੁੱਖ ਉਪਾਅ ਦੱਸੋ ।
ਉੱਤਰ-
ਪਾਣੀ ਦੇ ਸੁਰੱਖਿਅਣ ਲਈ ਉਪਾਅ-

  1. ਪਾਣੀ ਨੂੰ ਸਿੰਚਾਈ ਲਈ ਉਪਯੋਗ ਕਰਨਾ ।
  2. ਹੜ੍ਹ ਨਿਯੰਤਰਨ ਅਤੇ ਹਾਈਡਰੋਲੋਜੀਕਲ ਸਰਵੇ ਅਤੇ ਬੰਨ੍ਹ ਨਿਰਮਾਣ ਕਰਨਾ ।
  3. ਭੂਮੀਗਤ ਜਲ ਦੀ ਰੀਚਾਰਜਿੰਗ ਅਤੇ ਫਜ਼ੂਲ-ਖ਼ਰਚੀ ਨੂੰ ਰੋਕਣਾ ।
  4. ਵਧੇਰੇ ਪਾਣੀ ਨੂੰ ਘੱਟ ਪਾਣੀ ਵਾਲੇ ਸਥਾਨਾਂ ਤੇ ਭੇਜਣਾ ।
  5. ਭੂ-ਖੋਰ ਨੂੰ ਰੋਕਣ ਲਈ ਬਾਹਰੀ ਮਿੱਟੀ ਨੂੰ ਬਣਾਈ ਰੱਖਣਾ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 10.
ਕੁਝ ਹਵਾ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਹਵਾ ਦੇ ਮੁੱਖ ਪ੍ਰਦੂਸ਼ਣ ਹੇਠ ਲਿਖੇ ਹਨ-

  1. ਕਾਰਬਨ ਮੋਨੋਆਕਸਾਈਡ
  2. ਕਾਰਬਨ-ਡਾਈਆਕਸਾਈਡ
  3. ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ
  4. ਫਲੋਰਾਈਡਾਂ ਦੇ ਯੌਗਿਕ
  5. ਧਾਤੂਆਂ ਅਤੇ ਹਾਈਡਰੋਕਾਰਬਨ ।

ਪ੍ਰਸ਼ਨ 11.
ਪ੍ਰਦੂਸ਼ਣ ਨਿਯੰਤਰਨ ਦੇ ਪੰਜ ਉਪਾਅ ਲਿਖੋ ।
ਉੱਤਰ-
ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  1. ਗੋਬਰ ਗੈਸ ਦਾ ਨਿਰਮਾਣ ਕਰਨਾ ਚਾਹੀਦਾ ਹੈ ।
  2. ਅਜੈਵ-ਵਿਘਟਨਸ਼ੀਲ ਪਦਾਰਥਾਂ ਨੂੰ ਖੱਡਿਆਂ ਵਿਚ ਸੁੱਟਣਾ ਚਾਹੀਦਾ ਹੈ ।
  3. ਅਪਸ਼ਿਸ਼ਟ ਪਦਾਰਥਾਂ ਦਾ ਚੱਕਰੀਕਰਨ ਕਰਨਾ ਚਾਹੀਦਾ ਹੈ ।
  4. ਵਾਹਿਤ ਮਲ ਅਤੇ ਉਤਸਰਜੀ ਪਦਾਰਥ ਆਦਿ ਦਾ ਸਹੀ ਢੰਗ ਨਾਲ ਵਿਸਰਜਨ ਕਰਨਾ ਚਾਹੀਦਾ ਹੈ ।
  5. ਆਟੋ ਮੋਬਾਈਲਜ਼ ਵਿੱਚ ਸੀ.ਐਨ.ਜੀ. ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 12.
ਜੰਗਲਾਂ ਨੂੰ ਕੱਟਣ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਜੇ ਰੁੱਖਾਂ ਨੂੰ ਕੱਟਣ ਦੀ ਦਰ ਉਨ੍ਹਾਂ ਦੇ ਵਾਧੇ ਤੋਂ ਵੱਧ ਹੋਵੇ ਤਾਂ ਰੁੱਖਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੁੰਦੀ ਜਾਵੇਗੀ । ਰੁੱਖ ਵਾਸ਼ਪਨ ਦੀ ਕਿਰਿਆ ਨਾਲ ਵੱਡੀ ਮਾਤਰਾ ਵਿੱਚ ਜਲ ਮੁਕਤ ਕਰਦੇ ਹਨ । ਇਸ ਨਾਲ ਵਰਖਾ ਵਾਲੇ ਬੱਦਲ ਸੌਖਿਆ ਹੀ ਬਣ ਜਾਂਦੇ ਹਨ । ਜਦੋਂ ਜੰਗਲ ਘੱਟ ਹੋ ਜਾਂਦੇ ਹਨ ਤਾਂ ਉਸ ਖੇਤਰ ਵਿਚ ਵਰਖਾ ਘੱਟ ਹੁੰਦੀ ਹੈ । ਇਸ ਨਾਲ ਰੁੱਖ ਘੱਟ ਸੰਖਿਆ ਵਿੱਚ ਉੱਗਦੇ ਹਨ । ਇਸ ਪ੍ਰਕਾਰ ਦੁਸ਼ਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਖੇਤਰ ਰੇਗਿਸਥਾਨ ਵੀ ਬਣ ਸਕਦਾ ਹੈ । ਰੁੱਖਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਕੱਟਣ ਨਾਲ ਜੈਵ ਪਦਾਰਥਾਂ ਨਾਲ ਭਰਪੁਰ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਵਰਖਾ ਦੇ ਪਾਣੀ ਦੇ ਨਾਲ ਵਹਿ ਕੇ ਖਤਮ ਹੋਣ ਲਗਦੀ ਹੈ ।

ਪ੍ਰਸ਼ਨ 13.
ਕੋਲਾ ਅਤੇ ਪੈਟਰੋਲੀਅਮ ਨੂੰ ਕਿਸ ਪ੍ਰਕਾਰ ਲੰਬੇ ਸਮੇਂ ਤੱਕ ਬਚਾਇਆ ਜਾ ਸਕਦਾ ਹੈ ?
ਉੱਤਰ-
ਕੋਲਾ ਪੈਟਰੋਲੀਅਮ ਦੀ ਵਰਤੋਂ ਮਸ਼ੀਨਾਂ ਦੀ ਕਾਰਜ-ਕੁਸ਼ਲਤਾ ਤੇ ਵੀ ਨਿਰਭਰ ਕਰਦੀ ਹੈ । ਆਵਾਜਾਈ ਦੇ ਸਾਧਨਾਂ ਵਿੱਚ ਅੰਤਰ-ਦਹਿਣ ਇੰਜਨ ਦਾ ਪ੍ਰਯੋਗ ਹੁੰਦਾ ਹੈ । ਲੰਬੇ ਸਮੇਂ ਤਕ ਇਸਦੀ ਵਰਤੋਂ ਦੇ ਲਈ ਸੋਧ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਬਾਲਣ ਦਾ ਪੂਰਨ ਦਹਿਣ ਕਿਸ ਤਰ੍ਹਾਂ ਯਕੀਨੀ ਬਣਾਇਆ ਜਾ ਸਕਦਾ ਹੈ । ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਦੀ ਕਾਰਜ-ਕੁਸ਼ਲਤਾ ਵੀ ਵਧੇ ਅਤੇ ਹਵਾ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕੇ ਅਤੇ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਬਚਾਇਆ ਜਾ ਸਕੇ ।

ਪ੍ਰਸ਼ਨ 14.
ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸ਼ਰਨ ਸਥਲ ਵਿੱਚ ਅੰਤਰ ਲਿਖੋ ।
ਉੱਤਰ-

ਰਾਸ਼ਟਰੀ ਪਾਰਕ ਜੰਗਲੀ ਜੀਵ ਸ਼ਰਨ ਸਥਲ
(1) ਚੀਤਾ, ਗੈਂਡਾ, ਸ਼ੇਰ ਆਦਿ ਵਿਸ਼ੇਸ਼ ਜੰਗਲੀ ਜੀਵਾਂ ਨੂੰ ਆਵਾਸ ਪ੍ਰਦਾਨ ਕੀਤਾ ਜਾਂਦਾ ਹੈ । (1) ਜੀਵ ਜੰਤੂਆਂ ਦੀਆਂ ਆਮ ਪ੍ਰਜਾਤੀਆਂ ਨੂੰ ਕੁਦਰਤੀ ਵਾਤਾਵਰਨ ਵਿਚ ਸੁਰੱਖਿਆ ਦਿੱਤੀ ਜਾਂਦੀ ਹੈ ।
(2) ਇਸ ਦਾ ਖੇਤਰ 100 ਵਰਗ ਕਿਲੋਮੀਟਰ ਤੋਂ 500 ਵਰਗ ਕਿਲੋਮੀਟਰ ਤੱਕ ਹੁੰਦਾ ਹੈ । (2) ਇਸ ਦਾ ਖੇਤਰ 500 ਵਰਗ ਕਿਲੋਮੀਟਰ ਤੋਂ 1000 ਵਰਗ ਕਿਲੋਮੀਟਰ ਤੱਕ ਹੁੰਦਾ ਹੈ ।
(3) ਚਾਰੇ ਪਾਸੇ ਪੱਕੀਆਂ ਕੰਧਾਂ ਬਣਾਈਆਂ ਜਾਂਦੀਆਂ ਹਨ । (3) ਚਾਰੇ ਪਾਸੇ ਉੱਚੀਆਂ ਜਾਲੀਦਾਰ ਅਸਥਾਈ ਕੰਧਾਂ ਬਣਾਈਆਂ ਜਾਂਦੀਆਂ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਕੀ ਹੈ ?
ਉੱਤਰ-
ਕੁਦਰਤੀ ਰੂਪ ਵਿੱਚ ਮਿਲਣ ਵਾਲੇ ਜਾਂ ਸ਼ੁੱਧ ਰੂਪ ਵਿੱਚ ਮਿਲਣ ਵਾਲੇ ਪਦਾਰਥਾਂ ਵਿਚ ਧੂਲ ਕਣ ਅਤੇ ਹੋਰ ਹਾਨੀਕਾਰਕ ਪਦਾਰਥਾਂ ਦਾ ਮਿਸ਼ਰਣ ਪ੍ਰਦੂਸ਼ਣ ਕਹਾਉਂਦਾ ਹੈ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 2.
ਕੋਈ ਪੰਜ ਕੁਦਰਤੀ ਸਾਧਨਾਂ ਦੇ ਨਾਮ ਲਿਖੋ ।
ਉੱਤਰ-

  1. ਜੰਗਲ,
  2. ਜੰਗਲੀ ਜੀਵਨ,
  3. ਪਾਣੀ,
  4. ਕੋਲਾ,
  5. ਪੈਟਰੋਲੀਅਮ ।

ਪ੍ਰਸ਼ਨ 3.
ਵਾਤਾਵਰਨ ਨੂੰ ਬਚਾਉਣ ਲਈ ਤਿੰਨ R’s ਦੇ ਨਾਮ ਦੱਸੋ ।
ਉੱਤਰ-

  1. Reduce (ਘੱਟ ਉਪਯੋਗ),
  2. Recycle (ਮੁੜ ਚੱਕਰ),
  3. Reuse (ਮੁੜ ਉਪਯੋਗ) ।

ਪ੍ਰਸ਼ਨ 4.
ਕਿਹੜੀਆਂ ਵਸਤੂਆਂ ਨੂੰ ਮੁੜ ਚੱਕਰਣ ਦੁਆਰਾ ਇਸਤੇਮਾਲ ਕਰ ਸਕਦੇ ਹਾਂ ?
ਉੱਤਰ-
ਪਲਾਸਟਿਕ, ਕੱਚ, ਕਾਗ਼ਜ਼, ਅਤੇ ਧਾਤੂ ਦੀਆਂ ਵਸਤੂਆਂ ।

ਪ੍ਰਸ਼ਨ 5.
CFC ਦਾ ਪੂਰਾ ਨਾਂ ਦੱਸੋ ।
ਉੱਤਰ-
ਕਲੋਰੋ-ਫਲੋਰੋ ਕਾਰਬਨ ।

ਪ੍ਰਸ਼ਨ 6.
ਉਰਜਾ ਦੇ ਅਨਵੀਕਰਨੀ ਸਰੋਤਾਂ ਦੇ ਉਦਾਹਰਨ ਦਿਓ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ।

ਪ੍ਰਸ਼ਨ 7.
ਉਰਜਾ ਦੇ ਦੋ ਪਰੰਪਰਾਗਤ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਖਣਿਜ ਬਾਲਣ ਅਤੇ ਵਗਦਾ ਹੋਇਆ ਪਾਣੀ ।

ਪ੍ਰਸ਼ਨ 8.
ਇਹ ਸੰਸਾਧਨ ਜੇ ਵਰਤਮਾਨ ਦਰ ਨਾਲ ਵਰਤੇ ਜਾ ਰਹੇ ਹਨ ਤਾਂ ਇਹ ਕਿੰਨੇ ਸਮੇਂ ਤੱਕ ਉਪਲੱਬਧ ਰਹਿਣਗੇ ?
ਉੱਤਰ-
ਪੈਟਰੋਲੀਅਮ ਦੇ ਸੰਸਾਧਨ ਲਗਭਗ ਅਗਲੇ 40 ਸਾਲਾਂ ਅਤੇ ਕੋਲੇ ਦੇ ਸੰਸਾਧਨ ਅਗਲੇ 200 ਸਾਲਾਂ ਤੱਕ ਉਪਲੱਬਧ ਰਹਿ ਸਕਦੇ ਹਨ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 9.
ਅਪਸ਼ਿਸ਼ਟ ਪਦਾਰਥਾਂ ਨੂੰ ਕਿਹੜੇ ਦੋ ਵਰਗਾਂ ਵਿਚ ਰੱਖਿਆ ਜਾ ਸਕਦਾ ਹੈ ? ਇਨ੍ਹਾਂ ਵਿਚੋਂ ਕਿਹੜਾ ਵਧੇਰੇ ਘਾਤਕ ਹੁੰਦਾ ਹੈ ?
ਉੱਤਰ-

  1. ਜੈਵ-ਵਿਘਟਨਸ਼ੀਲ ਅਪਸ਼ਿਸ਼ਟ ਪਦਾਰਥ ।
  2. ਜੈਵ-ਵਿਘਟਨਸ਼ੀਲ ਅਪਸ਼ਿਸ਼ਟ ਪਦਾਰਥ । ਇਨ੍ਹਾਂ ਦੋਨਾਂ ਵਿਚੋਂ ਜੈਵ-ਅਵਿਘਟਨਸ਼ੀਲ ਪਦਾਰਥ ਵਧੇਰੇ ਘਾਤਕ ਹੈ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਇੰਦਰਾ ਗਾਂਧੀ ਨਹਿਰ ਨਾਲ ਕਿਸ ਰਾਜ ਦੇ ਵੱਡੇ ਖੇਤਰ ਨੂੰ ਹਰਾ-ਭਰਾ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ ?
(a) ਉੱਤਰ ਪ੍ਰਦੇਸ਼
(b) ਉਤਰਾਖੰਡ
(c) ਛੱਤੀਸਗੜ੍ਹ
(d) ਰਾਜਸਥਾਨ ।
ਉੱਤਰ-
(d) ਰਾਜਸਥਾਨ ।

ਪ੍ਰਸ਼ਨ 2.
ਅਮ੍ਰਿਤਾ ਦੇਵੀ ਬਿਸ਼ਨੋਈ ਰਾਸ਼ਟਰੀ ਇਨਾਮ ਪ੍ਰਦਾਨ ਕੀਤਾ ਜਾਂਦਾ ਹੈ-
(a) ਜੀਵ ਸੰਰੱਖਿਅਣ ਲੌਈ
(b) ਵਣ-ਉਨਮੂਲਲੈ ਲਈ
(c) ਵਣਾਂ ਦੇ ਵਿਨਾਸ਼ ਨੂੰ ਰੋਕਣ ਲਈ
(d) ਜਲ-ਸੰਰੱਖਿਅਣ ਲਈ ।
ਉੱਤਰ-
(a) ਜੀਵ ਸੰਰੱਖਿਅਣ ਲਈ ।

ਪ੍ਰਸ਼ਨ 3.
ਜਲ-ਭੰਡਾਰਨ ਦੀ ਕੁਲ਼ ਪੱਧਤੀ ਪ੍ਰਚਲਨ ਵਿੱਚ ਹੈ-
(a) ਰਾਜਸਥਾਨ ਵਿੱਚ
(b) ਹਿਮਾਚਲ ਪ੍ਰਦੇਸ਼ ਵਿੱਚ
(c) ਉਤਰਾਖੰਡ ਵਿੱਚ
(d) ਮੱਧ ਪ੍ਰਦੇਸ਼ ਵਿੱਚ ।
ਉੱਤਰ-
(b) ਹਿਮਾਚਲ ਪ੍ਰਦੇਸ਼ ਵਿੱਚ ।

ਪ੍ਰਸ਼ਨ 4.
1970 ਦੇ ਪਹਿਲੇ ਦਸ਼ਕ ਵਿੱਚ ਚਿਪਕੋ ਅੰਦੋਲਨ ਕਿੱਥੇ ਸ਼ੁਰੂ ਹੋਇਆ ?
(a) ਕੁਮਾਉਂ ਵਿੱਚ
(b) ਗੜ੍ਹਵਾਲ ਵਿੱਚ
(c) ਹਿਮਾਚਲ ਪ੍ਰਦੇਸ਼ ਵਿੱਚ
(d) ਆਸਾਮ ਵਿੱਚ ।
ਉੱਤਰ-
(b) ਗੜ੍ਹਵਾਲ ਵਿੱਚ ।

ਪ੍ਰਸ਼ਨ 5.
ਗੰਗਾ ਸਫਾਈ ਯੋਜਨਾ ਕਦੋਂ ਸ਼ੁਰੂ ਹੋਈ ?
(a) 1945 ਵਿੱਚ
(b) 1965 ਵਿੱਚ
(c) 1985 ਵਿੱਚ
(d) 2005 ਵਿੱਚ ।
ਉੱਤਰ-
(c) 1985 ਵਿੱਚ ।

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

ਪ੍ਰਸ਼ਨ 6.
ਰਾਸ਼ਟਰੀ ਵਣ ਪਾਲਿਸੀ ਬਣਾਈ ਗਈ ਸੀ-
(a) 1988
(b) 1989
(c) 1990
(d) 1991.
ਉੱਤਰ-
(a) 1988.

ਪ੍ਰਸ਼ਨ 7.
ਮੁੜ-ਚੱਕਰ ਕੀਤਾ ਜਾ ਸਕਦਾ ਹੈ-
(a) ਪਲਾਸਟਿਕ
(b) ਪਾਲੀਥੀਨ
(c) ਧਾਤਾਂ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਕੁਦਰਤ ਵਿੱਚ ਮਿਲਣ ਵਾਲੇ ਮਨੁੱਖ ਲਈ ਉਪਯੋਗੀ ਪਦਾਰਥਾਂ ਨੂੰ …………………….. ਆਖਦੇ ਹਨ ।
ਉੱਤਰ-
ਕੁਦਰਤੀ ਸਾਧਨ

(ii) ……………… ਖ਼ਤਮ ਹੋਣ ਵਾਲਾ ਕੁਦਰਤੀ ਸਾਧਨ ਹੈ ।
ਉੱਤਰ-
ਮਿੱਟੀ

PSEB 10th Class Science Important Questions Chapter 16 ਕੁਦਰਤੀ ਸਾਧਨਾਂ ਦਾ ਪ੍ਰਬੰਧ

(iii) ……………… ਨਾ ਖ਼ਤਮ ਹੋਣ ਵਾਲਾ ਕੁਦਰਤੀ ਸਾਧਨ ਹੈ ।
ਉੱਤਰ-
ਸੂਰਜੀ ਪ੍ਰਕਾਸ਼

(iv) ਕਿਸੇ ਵੱਡੇ ਖੇਤਰ ਵਿੱਚ ਬਹੁਤੇ ਦਰੱਖ਼ਤ ਲਗਾ ਕੇ ਜੰਗਲਾਂ ਨੂੰ ਵਿਕਸਿਤ ਕਰਨਾ ……………………….. ਕਹਾਉਂਦਾ ਹੈ ।
ਉੱਤਰ-
ਵਣੀਕਰਨ

(v) CFC ਦਾ ਪੂਰਾ ਨਾਂ ………………………….. ਹੈ ।
ਉੱਤਰ-
ਕਲੋਰੋਫਲੋਰੋ ਕਾਰਬਨ ।

Leave a Comment