ਹਾਕੀ (Hockey) Game Rules – PSEB 12th Class Physical Education

Punjab State Board PSEB 12th Class Physical Education Book Solutions ਹਾਕੀ (Hockey) Game Rules.

ਹਾਕੀ (Hockey) Game Rules – PSEB 12th Class Physical Education

ਇਤਿਹਾਸ
(History)

ਇਤਿਹਾਸਕ ਰਿਕਾਰਡ ਦੱਸਦੇ ਹਨ ਕਿ ਇਸ ਖੇਲ ਦੀ ਸ਼ੁਰੂਆਤ | ਯੂਰਪ ਵਿਚ ਹੋਈ ਸੀ । ਇਹ ਸਪਸ਼ਟ ਹੈ ਕਿ ਉਸ ਸਮੇਂ ਦੇ ਦੌਰਾਨ | ਇਸ ਖੇਲ ਨੂੰ ਸਟਿਕ ਅਤੇ ਗੇਂਦ ਨਾਲ ਖੇਡਿਆ ਜਾਂਦਾ ਸੀ । ਪਰ | ਆਧੁਨਿਕ ਖੇਤਰੀ (Field) ਹਾਕੀ ਦੀ ਸ਼ੁਰੂਆਤ ਇੰਗਲੈਂਡ ਵਿਚ 18ਵੀਂ ਸਦੀ ਵਿਚ ਹੋਈ 1876 ਵਿਚ ਪਹਿਲੀ ਹਾਕੀ ਸੰਸਥਾ ਨੇ | ਪਹਿਲੇ ਨਿਯਮ ਸਮੂਹ ਨੂੰ ਪੇਸ਼ ਕੀਤਾ | ਸਾਲ 1908 ਵਿਚ, ਲੰਡਨ ਉਲੰਪਿਕ ਖੇਡਾਂ ਵਿਚ ਇਸ ਖੇਲ ਨੂੰ ਸ਼ਾਮਿਲ ਕਰ ਲਿਆ ਗਿਆ |

19ਵੀਂ ਸਦੀ ਦੇ ਅੰਤ ਵਿਚ, ਅੰਗਰੇਜ਼ੀ ਰਾਜ ਦੁਆਰਾ ਭਾਰਤ ਵਿਚ ਇਸ ਖੇਲ ਨੂੰ ਬਹੁਤ ਜ਼ਿਆਦਾ ਲੋਕਪ੍ਰਿਯ ਬਣਾਇਆ ਗਿਆ । ਭਾਰਤ ਵਿਚ ਪਹਿਲੇ ਹਾਕੀ ਕਲੱਬ ਦਾ ਗਠਨ ਸਾਲ 1885 ਵਿਚ ਕੋਲਕਾਤਾ ਕਲਕੱਤਾ) ਵਿਚ ਹੋਇਆ ਸੀ ।

ਸਾਲ 1925 ਵਿਚ ਭਾਰਤੀ ਹਾਕੀ ਸੰਘ (Indian Hockey Federation) ਦੀ ਸਥਾਪਨਾ ਹੋਈ ਸੀ 1924 ਵਿਚ, | ਅੰਤਰਰਾਸ਼ਟਰੀ ਹਾਕੀ ਸੰਘ (International Hockey Federation) ਦੀ ਸਥਾਪਨਾ ਕੀਤੀ । ਭਾਰਤ 1928 ਵਿਚ ਏਮਸਟਡਮ ਉਲੰਪਿਕ ਖੇਡਾਂ ਵਿਚ ਭਾਗ ਲੈ ਸਕਿਆ ।
ਹਾਕੀ (Hockey) Game Rules – PSEB 12th Class Physical Education 1

ਯਾਦ ਰੱਖਣ ਯੋਗ ਗੱਲਾਂ
(Tips to Remember)

  1. ਹਾਕੀ ਮੈਦਾਨ ਦੀ ਲੰਬਾਈ : 91.40 ਮੀ.
  2. ਹਾਕੀ ਮੈਦਾਨ ਦੀ ਚੌੜਾਈ : 55.0 ਮੀ.
  3. ਟੀਮ ਮੈਂਬਰ : 18 ਖਿਡਾਰੀ 2 ਗੋਲਕੀਪਰਾਂ ਸਮੇਤ)
  4. ਖੇਲ ਦਾ ਸਮਾਂ : 15-2-15 (10) 15-2-15
  5. ਗੋਲ ਪੋਸਟ (Goal Post) ਦਾ ਨਾਮ : • ਉਚਾਈ = 2.14 ਮੀ. (7 ਫੁੱਟ).
   • ਚੌੜਾਈ = 3.66 ਮੀ. (12 ਫੁੱਟ)
   • ਡੂੰਘਾਈ = 120 ਮੀ. 4 ਫੁੱਟ
   • ਬੈਕਬੋਰਡ (Backboard) ਦੀ ਉਚਾਈ = 460 ਮਿ.ਮੀ.
  6. ਗੇਂਦ ਦਾ ਭਾਰ : 156 ਗ੍ਰਾਮ ਤੋਂ 163 ਗ੍ਰਾਮ
  7. ਹਾਕੀ ਸਟਿਕ (Stick) ਦਾ ਭਾਰ : 737 ਗਾਮ ਜ਼ਿਆਦਾ
  8. ਬਾਲ ਦਾ ਘੇਰਾ : 224 ਤੋਂ 235 ਮਿ.ਮੀ.
  9. ਕਾਰਡ : ਹਰਾ – 2 ਮਿੰਟ ਦਾ ਨਿਲੰਬਨ, ਪੀਲਾ -5-10 ਮਿੰਟ ਦਾ ਨਿਲੰਬਨ, ਲਾਲ-ਸਥਾਈ ਰੂਪ ਤੋਂ ਨਿਲੰਬਨ
  10. ਸ਼ੂਟਿੰਗ ਘੇਰੇ ‘ਡੀ’ (Shooting Circle ‘D’) ਦਾ ਘੇਰਾ : 14.63 ਮੀ. (16 ਗਜ਼)
  11. ਅਧਿਕਾਰੀਆਂ ਦੀ ਸੰਖਿਆ : 04 (ਦੋ ਫੀਲਡ ਅੰਪਾਇਰ, ਇਕ ਰਿਕਾਰਡ ਕੀਪਰ, ਇਕ ਟਾਈਮ ਕੀਪਰ
  12. ਪਿਨੈਲਟੀ ਸਥਲ ਦੀ ਦੂਰੀ (ਗੋਲ ਪੋਸਟ ਤੋਂ) : 640 ਮੀ.

ਹਾਕੀ (Hockey) Game Rules – PSEB 12th Class Physical Education

ਖੇਲ ਦੇ ਮੈਦਾਨ ਦਾ ਨਾਪ ਅਤੇ ਉਪਕਰਨ
(Dimensions of Playfield and Equipment)

 1. ਖੇਲ ਦਾ ਮੈਦਾਨ (Playfield) – ਆਯਤਾਕਾਰ ਅਕਾਰ ਵਿਚ (Rectangular in Shape), ਅਜਕਲ ਹਾਕੀ ਮੈਦਾਨ ਨੂੰ ਏਸਟੋ ਟਰਫ਼ (Astro Turf) ਦੀ ਖੇਲ ਸਤਹ ਤੇ ਚਿੰਨਿਤ ਕੀਤਾ ਜਾਂਦਾ ਹੈ, ਜਿਸਦੀ ਲੰਬਾਈ 299 ਫੁੱਟ, 10 ਇੰਚ (91.4 ਮੀ.) ਅਤੇ ਚੌੜਾਈ 180 ਫੁੱਟ 5 ਇੰਚ ਅਰਥਾਤ 55.0 ਮੀ. ਹੁੰਦੀ ਹੈ ।
  ਹਾਕੀ (Hockey) Game Rules – PSEB 12th Class Physical Education 2
  25 ਗਜ (22.9 ਮੀ.) ਦੀ ਲਾਈਨ ਮੈਦਾਨ ਦੇ ਆਰ-ਪਾਰ ਚਿੰਨਿਤ ਕੀਤੀ ਜਾਂਦੀ ਹੈ ਜਿਸਦੇ ਦੋਨੋਂ ਪਾਸੇ, ਗੋਲ ਪੋਸਟ ਦੀ ਬੈਕ ਲਾਈਨ (Back line) ਦੇ ਵਲ ਸਮਾਨਾਂਤਰ ਹੁੰਦੇ ਹਨ ।
 2. ਗੋਲ ਪੋਸਟ (Goal Post) – ਹਾਕੀ ਦੇ ਮੈਦਾਨ ਵਿਚ ਗੋਲ ਪੋਸਟ ਦੀ ਉਚਾਈ 2.14 ਮੀ. (7 ਫੁੱਟ) ਅਤੇ ਚੌੜਾਈ 3.66 ਮੀ. (12 ਫੁੱਟ) ਹੁੰਦੀ ਹੈ | ਭਾਰਤੀ ਹਾਕੀ ਸੰਘ (FIH) ਦੇ ਨਿਯਮਾਂ ਅਨੁਸਾਰ ਗੋਲ ਪੋਸਟ ਦੀ ਡੂੰਘਾਈ 120 ਮੀ. (4 ਫੁੱਟ) ਹੁੰਦੀ ਹੈ ।
 3. ਸਟਰਾਈਕਿੰਗ ਘੇਰਾ ‘ਡੀ (Striking Circle ‘D’) – ਮੈਦਾਨ ਦੇ ਅੰਦਰ ਸਟਰਾਈਕਿੰਗ ਘੇਰੇ ਦੋ ਚੌਥਾਈ | ਭਾਗ) ਨੂੰ ‘ਡੀ’ ਨਾਲ 3.66 ਮੀ. ਤੇ ਚਿੰਨਿਤ ਕੀਤਾ ਜਾਂਦਾ ਹੈ, ਜਿਸਦਾ 16.63 ਮੀ. ਦਾ ਅਰਧ ਵਿਆਸ ਹੁੰਦਾ ਹੈ । ਇਹ ਚੌਥਾਈ ਭਾਗ ਸਿੱਧੀ ਰੇਖਾ ਨਾਲ ਜੁੜੇ ਹੁੰਦੇ ਹਨ ।
 4. ਪਿਨੈਲਟੀ ਸਥਲ (Penalty Spot) – ਮੂਲ ਰੇਖਾ (Base line) ਤੋਂ 6.475 ਮੀ. ਦੀ ਦੂਰੀ ਤੇ ਇਹ ਬਿੰਦੂ ਚਿੰਨਿਤ ਕੀਤਾ ਜਾਂਦਾ ਹੈ ।
 5. ਹਾਕੀ ਸਟਿਕ (Hockey Stick) – ਇਹ ਸਟਿਕ ਲਕੜੀ, ਕਾਰਬਨ, ਫਾਈਬਰ, ਫਾਈਬਰ ਗਿਲਾਸ ਜਾਂ ਇਨ੍ਹਾਂ ਫਾਈਬਰਾਂ ਦੇ ਮਿਸ਼ਨਰ ਤੋਂ ਬਣਾਈ ਜਾਂਦੀ ਹੈ । ਇਸ ਸਟਿਕ ਦਾ ਭਾਗ 737 ਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ।
 6. ਗੇਂਦ (Ball) – ਇਹ ਖੇਲ ਚਿੱਟੇ ਰੰਗ ਦੀ ਪਲਾਸਟਿਕ ਦੀ ਗੇਂਦ ਨਾਲ ਖੇਲਿਆ ਜਾਂਦਾ ਹੈ । ਗੇਂਦ ਦਾ ਭਾਰ 5.5 ਤੋਂ 5.7 ਐੱਸ ਜਾਂ 156-163 ਗਾ. ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ |ਗੋਂਦ ਦਾ ਘੇਰਾ 224 ਤੋਂ 235 ਮਿ.ਮੀ. ਤਕ ਹੋਣਾ ਚਾਹੀਦਾ ਹੈ ।
 7. ਗੋਲ ਕੀਪਿੰਗ ਕਿਟ (Goal Keeping Kit) – ਇਕ ਗੋਲ ਕੀਪਰ ਇਕ ਅਲੱਗ ਰੰਗ ਦੀ ਕਮੀਜ਼ ਅਤੇ ਪੂਰਨ ਰਕਸ਼ਾਤਮਕ ਉਪਕਰਨ ਪਾਉਣਾ ਹੈ, ਜਿਸ ਵਿਚ ਹੈੱਡ ਗਿਰ (Head Gear), ਲੈਂਗ ਗਾਰਡਸ (Leg Guards) ਅਤੇ ਕਿਕਰਸ (Kickers) ਆਦਿ ਸ਼ਾਮਿਲ ਹੁੰਦੇ ਹਨ ।

ਨਿਯਮ ਅਤੇ ਅਧਿਨਿਯਮ ।
(Rules and Regulations)

 1. ਖਿਡਾਰੀ ਸਟਿਕ ਦੇ ਸਾਹਮਣੇ ਵਾਲੇ ਭਾਗ ਤੋਂ ਗੇਂਦ ਨੂੰ ਮਾਰਨਗੇ ਜਾਂ ਸਟਿਕ ਦੇ ਚਪਟੇ ਪਾਸਿਓ ।
 2. ਗੇਂਦ ਦੀ ਗਤੀ ਦੇ ਸਮੇਂ ਗੋਲ ਕੀਪਰ ਦੇ ਅਲਾਵਾ ਕੋਈ ਹੋਰ ਖਿਡਾਰੀ ਗੇਂਦ ਨੂੰ ਪੈਰ, ਹੱਥ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਨਾਲ ਸਪਰਸ਼ ਨਹੀਂ ਕਰੇਗਾ। ਕਿਸੇ ਵੀ ਹਾਲਤ ਵਿਚ, ਜਾਨਬੁੱਝ ਕੇ ਗੇਂਦ ਤੇ ਲੇਟ ਜਾਣ ਦੀ ਇਜ਼ਾਜ਼ਤ ਨਹੀਂ ਹੁੰਦੀ ।
 3. ਵਿਰੋਧੀ ਟੀਮ ਦੇ ਸਿਰਫ਼ ਦੋ ਖਿਡਾਰੀ ਹੀ ਗੇਂਦ ਲਈ ਜੂਝ ਸਕਦੇ ਹਨ, ਤੀਜੇ ਦਲ ਜਾਂ ਖਿਡਾਰੀ ਨੂੰ ਰੁਕਾਵਟ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ।
 4. ਜਦੋਂ ਗੇਂਦ ਕਿਨਾਰੇ ਦੀਆਂ ਰੇਖਾਵਾਂ (Side lines) ਨੂੰ ਪਾਰ ਕਰ ਜਾਂਦੀ ਹੈ ਤਾਂ ਵਿਰੋਧੀ ਟੀਮ ਦੇ ਖਿਡਾਰੀ ਨੂੰ ਸਾਈਡਲਾਈਨ (Sideline) ਹਿੱਟ ਦਿੱਤੀ ਜਾਵੇਗੀ ।
  ਹਾਕੀ (Hockey) Game Rules – PSEB 12th Class Physical Education 3
 5. ਵੀ ਹਿੱਟ ਲੈਂਦੇ ਸਮੇਂ, ਸਾਰੇ ਖਿਡਾਰੀਆਂ ਨੂੰ ਗੇਂਦ ਤੋਂ 5 ਮੀਟਰ ਦੂਰ ਹੋਣਾ ਚਾਹੀਦਾ ਹੈ ।
  ਹਾਕੀ (Hockey) Game Rules – PSEB 12th Class Physical Education 4
 6. ਜਿਸ ਖਿਡਾਰੀ ਦੇ ਕਬਜ਼ੇ ਵਿਚ ਗੇਂਦ ਹੁੰਦੀ ਹੈ, ਉਸਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੁੰਦੀ ਕਿ ਉਹ ਬਚਾਓ : ਕਰਨ ਵਾਲੇ ਖਿਡਾਰੀ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਜਾਨ-ਬੁੱਝ ਕੇ ਆਪਣੇ ਸਰੀਰ ਦਾ ਪ੍ਰਯੋਗ ਕਰਕੇ ਉਸਨੂੰ ਧੱਕਾ ਦੇਵੇ ।
 7. ਗੋਡਿਆਂ ਦੇ ਪੱਧਰ ਤੋਂ ਉੱਤੇ ਗੇਂਦ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੁੰਦੀ । ਪਰੰਤੂ ਸਕੂਪ (Scoop) ਅਤੇ ਫਲਿਕ (Flick) ਵਰਗੇ ਕੁਝ ਕੌਸ਼ਲਾਂ ਵਿਚ, ਇਸ ਤੇ ਵਿਚਾਰ ਕੀਤਾ ਜਾਂਦਾ ਹੈ, ਜਿਥੇ ਇਹ ਦੂਜੇ ਖਿਡਾਰੀਆਂ ਲਈ ਖ਼ਤਰਨਾਕ ਨਹੀਂ ਹੁੰਦਾ । ਜਦਕਿ ਨਿਯਮਾਂ ਵਿਚ ਕਿਤੇ ਵੀ ਗੇਂਦ ਦੀ ਗਤੀ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ।

ਹਾਕੀ (Hockey) Game Rules – PSEB 12th Class Physical Education

ਮਹੱਤਵਪੂਰਨ ਪਰਿਭਾਸ਼ਿਕ ਸ਼ਬਦਾਵਲੀ
(Important Terminologies)

 1. ਵੀ ਹਿੱਟ (Free Hit) – ਇਹ ਉਦੋਂ ਕੀਤਾ ਜਾਂਦਾ ਹੈ, ਜਦੋਂ ਸਕੋਰਿੰਗ ਚੱਕਰ (Scoring Circle) ਦੇ ਬਾਹਰ ਨਿਯਮਾਂ ਦਾ ਉਲੰਘਨ (Foul) ਹੁੰਦਾ ਹੈ । ਇਸ ਦਸ਼ਾ ਵਿਚ, ਰਕਸ਼ਕ ਨੂੰ ਖਿਡਾਰੀ ਤੋਂ 5 ਮੀ. ਦੂਰ ਹੋਣਾ ਚਾਹੀਦਾ ਹੈ ।
 2. ਪਿਨੈਲਟੀ ਕਾਰਨਰ (Penalty Corner) – ਹਮਲਾ ਕਰਨ ਵਾਲੀ ਟੀਮ ਨੂੰ ਪਨੈਲਟੀ ਕਾਰਨਰ ਉਦੋਂ ਦਿੱਤਾ ਜਾਂਦਾ ਹੈ ਜਦੋਂ ਰਕਸ਼ਾਤਮਕ ਖਿਡਾਰੀ ਸਟਰਾਈਕਿੰਗਾਂ ਚੱਕਰ ਦੇ ਅੰਦਰ ਜਾਂ ਗੋਲ ਖੇਤ ਦੇ 25 ਗਜ਼ ਦੇ ਅੰਦਰ ਤੋਂ ਨਿਯਮਾਂ ਦਾ ਉਲੰਘਨ (Foul) ਕਰੇ ।
 3. ਪਿਨੈਲਟੀ ਸਟਰੋਕ (Penalty Stroke) – ਜਦੋਂ ਰਕਸ਼ਾਤਮਕ ਖਿਡਾਰੀ ਜੰਗਲ ਨੂੰ ਬਚਾਉਣ ਦੇ ਲਈ ਚੱਕਰ ਦੇ ਅੰਦਰ ਨਿਯਮ ਦਾ ਉਲੰਘਨ ਕਰਦਾ ਹੈ ਜਾਂ ਜੇਕਰ ਇਕ ਖਿਡਾਰੀ ਪਿਛਲੀ ਰੇਖਾ (Backline) ਤੋਂ ਪਿਨੈਲਟੀ ਕਾਰਨਰ ਦੇ ਦੌਰਾਨ ਜਲਦੀ ਦੌੜ ਪੈਂਦਾ ਹੈ, ਤਾਂ ਵਿਰੋਧੀ ਟੀਮ ਨੂੰ ਪਿਨੈਲਟੀ ਸਟਰੋਕ ਦਿੱਤਾ ਜਾਂਦਾ ਹੈ ।
 4. ਫਲਿਕ (Flick) – ਇਹ ਮਿੱਥੀ ਹੋਈ ਉੱਚਾਈ ਤੋਂ ਉਪਰ ਦੇ ਪ੍ਰਕਾਰ ਦਾ ਇਕ ਸ਼ਾਟ ਹੁੰਦਾ ਹੈ ਪਰੰਤੂ ਇਹ ਵਿਰੋਧੀ ਦਲ ਦੇ ਲਈ ਚੋਟ ਪਹੁੰਚਾਉਣ ਤਕ ਖਤਰਨਾਕ ਨਹੀਂ ਹੁੰਦਾ ਅਰਥਾਤ ਗੋਲੇ ਤੇ ਸ਼ਾਟ ਦਾ ਦੌਰਾਨ ਡਰੈਗ ਫਲਿਕ ।
 5. ਸਡਨ ਡੈਥ (Sudden Death) – ਜੇਕਰ ਜ਼ਿਆਦਾ ਸਮੇਂ ਦੇ ਪੂਰਾ ਹੋਣ ਤੋਂ ਬਾਅਦ ਵੀ ਖੇਲ ਬਰਾਬਰੀ (Tie) ਤੇ ਰਹਿੰਦਾ ਹੈ, ਤਾਂ ਇਹ ਬਰਾਬਰੀ (Tie) ਉਦੋਂ ਹੀ ਖ਼ਤਮ ਹੋ ਜਾਏਗੀ, ਜੇਕਰ ਇਕ ਟੀਮ ਪਿਨੈਲਟੀ ਸਟੋਕ ਦੇ ਦੌਰਾਨ ਗੋਲ ਕਰ ਦਿੰਦੀ ਹੈ । ਇਸਨੂੰ ਸਡਨ ਡੈਥ ਕਹਿੰਦੇ ਹਨ ।
 6. ਸਕੂਪ (Scoop) – ਇਸ ਤਕਨੀਕ ਦਾ ਪ੍ਰਯੋਗ ਮੈਦਾਨ ਤੇ ਰਕਸ਼ਕਾਂ ਨੂੰ ਹਰਾਉਣ ਲਈ ਐਵਰਹੈੱਡ ਪਾਸ (Overhead pass) ਦੇ ਰੂਪ ਵਿਚ ਕੀਤਾ ਜਾਂਦਾ ਹੈ ।
 7. ਹਮਲਾਵਰ ਅਟੈਕਰਸ (Attackers-ਜਿਨ੍ਹਾਂ ਖਿਡਾਰੀਆਂ ਦੇ ਅਧਿਕਾਰ ਵਿਚ ਗੇਂਦ ਹੁੰਦੀ ਹੈ, ਉਨ੍ਹਾਂ ਨੂੰ ਅਟੈਕਰਸ (Attackers) ਕਿਹਾ ਜਾਂਦਾ ਹੈ ।
 8. ਰਕਸ਼ਕ (Defenders) – ਜਿਨ੍ਹਾਂ ਖਿਡਾਰੀਆਂ ਦੇ ਕੋਲ ਗੇਂਦ ਨਹੀਂ ਹੁੰਦੀ, ਉਨ੍ਹਾਂ ਨੂੰ ਰਕਸ਼ਕ (Defenders) ਕਹਿੰਦੇ ਹਨ ।

ਵਿਕਲਪ (Substitution) – ਖਿਡਾਰੀਆਂ ਦੇ ਲਈ ਅਸੀਮਿਤ ਵਾਰ ਵਿਕਲਪਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਪਿਨੈਲਟੀ ਕਾਰਨਰ ਦੇਣ ਅਤੇ ਉਸਦੇ ਅੰਤ ਤਕ ਦੀਆਂ ਦੋ ਸਥਿਤੀਆਂ ਦੇ ਇਲਾਵਾ ਇਸਨੂੰ ਰੋਲਿੰਗ ਵਿਕਲਪ (Rolling Substitution) ਕਹਿੰਦੇ ਹਨ ।

ਬੁਨਿਆਦੀ ਕੋਸ਼ਲ
(Basic Skills)

1. ਹਿਟਿੰਗ (Hitting) – ਗੇਂਦ ਨੂੰ ਹਿੱਟ ਕਰਨ ਦੇ ਲਈ ਖਿਡਾਰੀ ਸਟਿਕ ਨੂੰ ਦੋਨਾਂ ਹੱਥਾਂ ਨਾਲ ਫੜਦਾ ਹੈ ਅਤੇ ਸਟਿਕ ਦੀ ਚਪਟੀ ਸਤਿਹ ਤੋਂ ਗੇਂਦ ਨੂੰ ਮਾਰਨ ਲਈ ਇਕ ਮਿੱਥੇ ਹੋਏ ਪੱਧਰ ਤੇ ਪਿੱਛੇ ਵੱਲ ਉੱਠਦਾ ਹੈ ।

2. ਡਰਿਬਲਿੰਗ (Dribbling) – ਵਿਰੋਧੀ ਟੀਮ ਦੇ ਖੇਤਰ ਵਿਚ ਹਮਲਾ ਕਰਨ ਲਈ ਅੱਗੇ ਵੱਧਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ । ਇਸਦਾ ਪ੍ਰਯੋਗ ਰਕਸ਼ਕਾਂ ਨੂੰ ਹਰਾਉਣ ਲਈ ਅਤੇ ਨਾਲ ਹੀ ਦੂਸਰੀ ਟੀਮ ਦੇ ਸਾਥੀਆਂ ਨੂੰ ਗੇਂਦ ਪਾਸ ਕਰਨ ਲਈ ਕੀਤਾ ਜਾਂਦਾ ਹੈ । ਇਸਦੇ ਲਈ ਉਪਰੀ ਹੱਥ ਦੀ ਪਕੜ ਦਾ ਪ੍ਰਯੋਗ ਕਰਕੇ ਹਾਕੀ ਸਟਿਕ ਨੂੰ ਘੁਮਾਉਣ ਲਈ ਗੇਂਦ ਤੇ ਬਹੁਤ ਜ਼ਿਆਦਾ ਕੰਟਰੋਲ ਦੀ ਜ਼ਰੂਰਤ ਹੁੰਦੀ ਹੈ ।

3. ਡੋਜ਼ਿੰਗ (Dodging) – ਇਸ ਕੌਸ਼ਲ ਦਾ ਪ੍ਰਯੋਗ ਰਕਸ਼ਕ ਨੂੰ ਗੇਂਦ ਤੋਂ ਇਕ ਪਾਸੇ ਰੱਖਣ ਲਈ ਕੀਤਾ ਜਾਂਦਾ ਹੈ । ਹਮਲਾਵਰ ਦੁਆਰਾ ਇਸ ਚਾਲ ਦੀ ਬਹੁਤ ਘੱਟ ਆਸ਼ਾ ਹੁੰਦੀ ਹੈ ਕਿ ਉਹ ਰਕਸ਼ਕ ਨੂੰ ਗੇਂਦ ਨਾਲ ਬਹੁਤ ਪਿੱਛੇ ਛੱਡ ਦੇਵੇ ।

4. ਸਟਾਪਿੰਗ ਬਾਲ (Stopping ball) – ਇਸ ਵਿਚ ਖਿਡਾਰੀ ਸਟਿਕ ਦੇ ਸਾਹਮਣੇ ਵਾਲੇ ਭਾਗ ਜਾਂ ਬਲੇਡ ਦੀ ਸਹਾਇਤਾ ਨਾਲ ਗੇਂਦ ਤੇ ਕੰਟਰੋਲ ਰੱਖਦਾ ਹੈ । ਪਿਨੈਲਟੀ ਕਾਰਨਰ ਦੇ ਦੌਰਾਨ, ਗੇਂਦ ਨੂੰ ਰੋਕਣ ਲਈ ਕੁਸ਼ਲਤਾਪੂਰਵਕ ਯੁਕਤੀਆਂ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿਚ ਖਿਡਾਰੀਆਂ ਨੂੰ ਕਦੇ-ਕਦੇ ਗੇਂਦ ਨੂੰ ਪੂਰਨਰੂਪ ਵਿਚ ਰੋਕਣ ਦੇ ਲਈ ਸਟਿਕ ਨੂੰ ਧਰਤੀ ਤੇ ਸਮਤਲ ਰੱਖਣ ਦੀ ਜ਼ਰੂਰਤ ਹੁੰਦੀ ਹੈ ।

5. ਗੋਲ ਕੀਪਿੰਗ (Goal Keeping) – ਇਕ ਗੋਲਕੀਪਰ ਨੂੰ ਚੱਕਰ ਦੇ ਅੰਦਰ ਸਟਿਕ, ਪੈਰ, ਲੈਂਗ ਗਾਰਡ ਜਾਂ ਸਰੀਰ ਦੇ ਕਿਸੇ ਦੂਜੇ ਭਾਗ ਦੇ ਪ੍ਰਯੋਗ ਦੁਆਰਾ ਗੇਂਦ ਨੂੰ ਰੋਕਣ ਜਾਂ ਮੋੜਣ ਦੀ ਇਜ਼ਾਜ਼ਤ ਹੁੰਦੀ ਹੈ । ਇਹ ਦੂਸਰੇ ਖਿਡਾਰੀਆਂ ਦੇ ਲਈ ਖਤਰਨਾਕ ਢੰਗ ਨਾਲ ਨਹੀਂ ਹੋਣਾ ਚਾਹੀਦਾ ਜਦਕਿ ਕਿਸੀ ਵੀ ਦਸ਼ਾ ਵਿਚ ਗੇਂਦ ਤੇ ਲੇਟਣ ਦੀ ਇਜ਼ਾਜ਼ਤ ਨਹੀਂ ਹੁੰਦੀ ।

6. ਉਲਟਾ ਸ਼ਾਟ (Reverse Shot) – ਉਲਟੇ ਫਲਿਟ ਦੇ ਲਈ ਸਟਿਕ ਨੂੰ ਦੋਨਾਂ ਹੱਥਾਂ ਨਾਲ ਉੱਪਰ ਵਲ ਫੜੋ । ਸਟਿਕ ਦੀ ਹੁਕ ਨੂੰ ਘੜੀ ਦੀ ਸੂਈ ਦੀ ਦਿਸ਼ਾ ਵਿਚ, ਚਪਟੇ ਪਾਸੇ ਵਲ ਉੱਪਰ ਰੱਖ ਕੇ ਘੁਮਾਣਾ ਚਾਹੀਦਾ ਹੈ ।

7. ਵਿੰਗ ਦੀ ਬਾਲ (Pushing the Ball) – ਹਾਕੀ ਵਿਚ ਪੁਸ਼ ਪਾਸ ਜਾਂ ਬਾਲ ਨੂੰ ਅੱਗੇ ਧਕੇਲਣਾ ਇਕ ਬੁਨਿਆਦੀ ਕੌਸ਼ਲ ਹੈ । ਇਸ ਪਾਸ ਦਾ ਪ੍ਰਯੋਗ ਪ੍ਰਮੁੱਖ ਰੂਪ ਤੇ ਘੱਟ ਦੂਰੀ ਦੇ ਲਈ ਗੇਂਦ ਨੂੰ ਪਾਸ ਕਰਨ ਲਈ ਹੁੰਦਾ ਹੈ । ਗੇਂਦ ਨੂੰ ਹਿੱਟ ਕਰਦੇ ਸਮੇਂ ਇਸ ਵਿਚ ਕੋਈ ਆਵਾਜ਼ ਨਹੀਂ ਆਉਂਦੀ । ਪੁਸ਼ ਪਾਸ ਦੇ ਦੌਰਾਨ ਇਕ ਹੱਥ ਦੀ ਪਕੜ ਸਟਿਕ ਦੇ ਵਿਚ ਹੋਣੀ ਚਾਹੀਦੀ ਹੈ ।

ਹਾਕੀ (Hockey) Game Rules – PSEB 12th Class Physical Education

ਮਹੱਤਵਪੂਰਨ ਟੂਰਨਾਮੈਂਟ
(Important Tournaments)

ਅੰਤਰਰਾਸ਼ਟਰੀ ਪੱਧਰ (International Level)
1. ਐੱਫ.ਆਈ.ਐੱਚ. (FIH) (ਅੰਤਰਰਾਸ਼ਟਰੀ ਹਾਕੀ ਸੰਘ ਓਲੰਪਿਕ ਖੇਲ, ਵਿਸ਼ਵ ਕਪ, ਵਿਸ਼ਵ ਲੀਗ, ਚੈਂਪੀਅਨ ਫੀ, ਜੂਨੀਅਰ ਵਿਸ਼ਵ ਕਪ, ਏਸ਼ੀਆ ਕਪ ਦਾ ਆਯੋਜਨ ਕਰਨ ਲਈ ਜ਼ਿੰਮੇਵਾਰ ਹੈ ।

ਰਾਸ਼ਟਰੀ ਪੱਧਰ (National Level)
2. ਫੈਡਰੇਸ਼ਨ ਰੂਪ, ਇੰਦਰਾ ਗਾਂਧੀ ਗੋਲਡ ਕਪ, ਜੂਨੀਅਰ ਨਹਿਰੂ ਹਾਕੀ ਫ਼ੀ, ਅਬਦੁੱਲ ਗੋਲਡ ਕਪ, ਆਭਾ ਖਾਨ ਕਪ, ਬੰਬੇ ਗੋਲਡ ਕਪ ।

ਸਪਰੋਟਸ ਅਵਾਰਡ
(Sports Award)

ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ (List of Arjuna Award Winners) – ਪ੍ਰਿਥੀਪਾਲ ਸਿੰਘ, ਐੱਨ. ਲਮਸਡਨ (1961), ਚਰਨਜੀਤ ਸਿੰਘ (1963), ਐੱਸ ਲਕਸ਼ਮਨ (1964), ਊਧਮ ਸਿੰਘ, ਕੁਮਾਰੀ ਏਲਵੀਰਾ ਬਰੀਟੋ (1965), ਵੀ. ਜੇ. ਪੀਟਰ, ਕੁਮਾਰੀ ਸੁਨੀਤਾ ਪੁਰੀ, ਗੁਰਬਖਸ਼ ਸਿੰਘ (1966), ਹਰਬਿੰਦਰ ਸਿੰਘ (1967), ਮੋਹਿੰਦਰ ਲਾਲ (1967), ਕੈਡੇਟ ਬਲਬੀਰ ਸਿੰਘ (1968), ਅਜੀਤ ਪਾਲ ਸਿੰਘ (1970), ਪੀ. ਕ੍ਰਿਸ਼ਨਾਮੂਰਤੀ (1971), ਮਾਈਕਲ ਕਿੰਡੋ (1972), ਐੱਮ.ਪੀ. ਗਣੇਸ਼, ਡਾ: ਕੁਮਾਰੀ ਮੱਸਰੀਨਾਜ਼ (1973), ਅਸ਼ੋਕ ਕੁਮਾਰ, ਅਜਿੰਦਰ ਕੌਰ (1974), ਬੀ.ਪੀ. ਗੋਵਿੰਦਾ, ਰੂਪਾ ਸੈਨੀ (1975), ਕੈਪਟਨ ਹਰਚਰਨ ਸਿੰਘ, ਐੱਲ. ਐਲ. ਫਰਨਾਂਡੀਜ਼ (1977-78), ਵਾਸੂਦੇਵ ਭਾਸਕਰਨ, ਆਰ.ਬੀ. ਮੁੰਡਨ (1979-80), ਮੁਹੰਮਦ ਸ਼ਾਹਿਦ, ਮਤੀ ਏਲਿਜ਼ਾ ਨੈਲਸਨ (1980-81), ਵਰਸ਼ਾ ਸੋਨੀ (1980), ਜ਼ਫ਼ਰ ਇਕਬਾਲ (1983), ਰਾਜਬੀਰ ਕੌਰ (1984), ਐੱਸ.· ਮੈਸੀ, ਪ੍ਰੇਮ ਮਾਇਆ ਸੋਨਅਰ (1985), ਪਾਂਡਾ ਮੁਥਾਨਾ (1986), ਜੇ.ਐੱਮ. ਕਾਰਵੇਹੋ (1986), ਐੱਮ.ਪੀ. ਸਿੰਘ (1989), ਪ੍ਰਗਟ ਸਿੰਘ (1989), ਜਗਬੀਰ ਸਿੰਘ (1990), ਸ੍ਰੀ ਜਗਬੀਰੂ ਸਿੰਘ (1990), ਮਰਵਿਨ ਫਰਨਾਡੀਜ਼ (1992), ਜੂਡ ਫਿਲਿਕਸ ਸਬਾਸਤਿਅਨ (1994), ਧਨਰਾਜ ਪਿੱਲੇ (1995), ਮੁਕੇਸ਼ ਕੁਮਾਰ (1995), ਏ.ਬੀ. ਸੁਬੈਇਆ, ਆਸ਼ੀਸ਼ ਕੁਮਾਰ ਬੱਲਾਲ (1996), ਪ੍ਰੀਤਮ ਰਾਣੀ, ਓਮਾਨਾ, ਸੁਰਜੀਤ ਸਿੰਘ, ਬੀ.ਐੱਸ. ਢਿੱਲੋਂ, ਮੁਹੰਮਦ ਰਿਆਜ਼, ਬਲਦੇਵ ਸਿੰਘ, ਐੱਮ.ਕੇ. ਕੌਸ਼ਿਕ (1999), ਰਮਨਦੀਪ ਸਿੰਘ, ਬਲਬੀਰ ਸਿੰਘ ਕੁੱਲਰ, ਵੀ.ਜੇ. ਫਿਲਿਪਸ, ਹਰੀਪਾਲ ਕੌਸ਼ਲ, ਗਰੁੱਪ ਕੈਪਟਨ ਆਰ. ਐੱਸ. ਭੋਲਾ (ਰਿਟਾਇਰਡ), ਬਾਲ ਕਿਸ਼ਨ ਸਿੰਘ, ਜਲਾਲੂਦੀਨ ਰਜਵੀ, ਮਧੂ ਯਾਦਵ (2000), ਦਲੀਪ ਟਰਕੀ, ਸੀਤਾ ਗੋਸਾਈਂ (2002), ਗਗਨ ਜੀਤ ਸਿੰਘ, ਮਮਤਾ ਖਰਵ (2003), ਦੇਵੇਸ਼ ਚੌਹਾਨ, ਸੂਰਜ ਲਤਾ ਦੇਵੀ (2004), ਦੀਪਕ ਠਾਕੁਰ, ਹੈਲਨ ਮੈਰੀ (2005), ਵੀਰਨ ਰਸਕੁਈਨਾ (2006), ਇਗਨੀਜ ਟਿਰਕੀ (2009), ਸੁਰਿੰਦਰ ਕੌਰ (2009), ਸੰਦੀਪ ਸਿੰਘ, ਜਸਮੀਤ ਕੌਰ (2010) ।

ਪਦਮ ਸ਼੍ਰੀ ਅਵਾਰਡ-ਪ੍ਰਗਟ ਸਿੰਘ, ਚਰਨਜੀਤ ਸਿੰਘ, ਸ਼ੰਕਰ ਲਕਸ਼ਮਣ, ਅਜੀਤ ਪਾਲ ਸਿੰਘ, ਪ੍ਰਿਥੀਪਾਲ ਸਿੰਘ, ਦਲੀਪ ਟਿਰਕੀ (2004) ।
ਦਰੋਣਾਚਾਰੀਆ ਅਵਾਰਡ-ਜ਼ਫ਼ਰ ਇਕਬਾਲ, ਰਾਜੇਂਦਰ ਸਿੰਘ (2005), ਬਲਦੇਵ ਸਿੰਘ (2009) ।

PSEB 12th Class Physical Education Practical ਹਾਕੀ (Hockey)

ਪ੍ਰਸ਼ਨ 1.
ਹਾਕੀ ਦੇ ਖੇਡ ਦੇ ਮੈਦਾਨ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਹਾਕੀ ਦੇ ਖੇਡ ਦੇ ਮੈਦਾਨ ਦੀ ਲੰਬਾਈ 91.40 ਮੀ. (100 ਗਜ਼) ਹੁੰਦੀ ਹੈ ।

ਹਾਕੀ (Hockey) Game Rules – PSEB 12th Class Physical Education

ਪ੍ਰਸ਼ਨ 2.
ਗੇਂਦ ਦਾ ਘੇਰਾ ਕਿੰਨਾ ਹੁੰਦਾ ਹੈ ?
ਉੱਤਰ-
ਗੇਂਦ ਦਾ ਘੇਰਾ 224-235 ਮਿ.ਮੀ. ਹੁੰਦਾ ਹੈ ।

ਪ੍ਰਸ਼ਨ 3.
ਹਾਕੀ ਮੈਚ ਦੀ ਅਵਧੀ ਕਿੰਨੀ ਹੁੰਦੀ ਹੈ ?
ਉੱਤਰ-
15 ਮਿੰਟ ਦੇ ਚਾਰ ਭਾਗ ਹੁੰਦੇ ਹਨ, ਜਿੰਨ੍ਹਾਂ ਵਿਚ 10 ਮਿੰਟ ਦੇ ਇੰਟਰਵਲ ਹੁੰਦੇ ਹਨ ।

ਪ੍ਰਸ਼ਨ 4.
ਹਾਕੀ ਮੈਚ ਲਈ ਕਿੰਨੇ ਅਧਿਕਾਰੀਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਹਾਕੀ ਮੈਚ ਦੇ ਲਈ ਚਾਰ ਅਧਿਕਾਰੀਆਂ ਦੀ ਜ਼ਰੂਰਤ ਹੁੰਦੀ ਹੈ ।

ਪ੍ਰਸ਼ਨ 5.
ਹਾਕੀ ਮੈਚ ਵਿਚ ਕਿੰਨੇ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਇਕ ਟੀਮ ਵਿਚ ਦੋ ਗੋਲਕੀਪਰਾਂ ਸਮੇਤ ਕੁੱਲ 18 ਖਿਡਾਰੀ ਹੁੰਦੇ ਹਨ ।

ਪ੍ਰਸ਼ਨ 6.
ਗੋਲ ਪੋਸਟ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
ਗੋਲ ਪੋਸਟ ਦੀ ਚੌੜਾਈ 3.66 ਮੀ. ਹੁੰਦੀ ਹੈ ।

ਹਾਕੀ (Hockey) Game Rules – PSEB 12th Class Physical Education

ਪ੍ਰਸ਼ਨ 7.
ਹਾਕੀ ਵਿਚ ਡਾਢੰਗ (Dodging) ਕੀ ਹੁੰਦੀ ਹੈ ?
ਉੱਤਰ-
ਇਸ ਕੌਸ਼ਲ ਦਾ ਪ੍ਰਯੋਗ ਰੱਖਿਅਕ ਨੂੰ ਗੇਂਦ ਤੋਂ ਇਕ ਪਾਸੇ ਰੱਖਣ ਲਈ ਕੀਤਾ ਜਾਂਦਾ ਹੈ | ਹਮਲਾਵਰ ਦੁਆਰਾ ਇਸ ਚਾਲ ਦੀ ਬਹੁਤ ਆਸ਼ਾ ਜਾਂ ਉਮੀਦ ਹੁੰਦੀ ਹੈ ਕਿ ਉਹ ਰੱਖਿਅਕ ਨੂੰ ਗੇਂਦ ਤੋਂ ਬਹੁਤ ਪਿੱਛੇ ਛੱਡ ਦੇਵੇ ।

ਪ੍ਰਸ਼ਨ 8.
ਹਾਕੀ ਸਟਿਕ ਦਾ ਅਧਿਕਤਮ ਭਾਰ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
737 ਗ੍ਰਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 9.
ਹਾਕੀ ਗੇਂਦ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
156-163 ਗ੍ਰਾ.

ਪ੍ਰਸ਼ਨ 10.
ਹਾਕੀ ਦੇ ਸਕੂਪ (Scoop) ਕੀ ਹੁੰਦੇ ਹਨ ?
ਉੱਤਰ-
ਇਸ ਤਕਨੀਕ ਦਾ ਪ੍ਰਯੋਗ ਮੈਦਾਨ ਤੇ ਰੱਖਿਅਕ ਨੂੰ ਹਰਾਉਣ ਲਈ ਐਵਰਹੈਡ ਪਾਸ (Overhead Pass) ਦੇ ਰੂਪ ਵਿਚ ਦਿੱਤਾ ਜਾਂਦਾ ਹੈ ।

ਹਾਕੀ (Hockey) Game Rules – PSEB 12th Class Physical Education

ਪ੍ਰਸ਼ਨ 11.
ਗੋਲ ਪੋਸਟ ਵਿਚ ਬੈਕਬੋਰਡ (Backboard) ਦੀ ਉੱਚਾਈ ਕਿੰਨੀ ਹੁੰਦੀ ਹੈ ?
ਉੱਤਰ-
ਗੋਲ ਪੋਸਟ ਵਿਚ ਬੈਕਬੋਰਡ ਦੀ ਉੱਚਾਈ 460 ਮਿ.ਮੀ. ਹੁੰਦੀ ਹੈ ।

Leave a Comment