ਬੈਡਮਿੰਟਨ (Badminton) Game Rules – PSEB 12th Class Physical Education

Punjab State Board PSEB 12th Class Physical Education Book Solutions ਬੈਡਮਿੰਟਨ (Badminton) Game Rules.

ਬੈਡਮਿੰਟਨ (Badminton) Game Rules – PSEB 12th Class Physical Education

ਬੈਡਮਿੰਟਨ ਦਾ ਇਤਿਹਾਸ
(History of Badminton)

ਬੈਡਮਿੰਟਨ ਸ਼ਬਦ ਦੀ ਉਤਪੱਤੀ, ਗਲਾਉਸੇਸਟਰ ਸ਼ਾਇਰ (ਇੰਗਲੈਂਡ) ਵਿਚ ਇਕ ਐਸਟੇਟ, ‘ਬੈਡਮਿੰਟਨ’ ਸ਼ਹਿਰ ਦੇ ਨਾਂ ਤੋਂ ਹੋਇਆ ਹੈ । 1873 ਵਿਚ, ਪਹਿਲੇ ਬੈਡਮਿੰਟਨ ਕਲੱਬ ਦਾ ਆਰੰਭ ਇੰਗਲੈਂਡ ਵਿਚ ਹੋਇਆ ਸੀ । ਜਦਕਿ, ਇਸ ਤਰ੍ਹਾਂ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਦਾ ‘ਬੈਟੇਡੋਕ’ ਨਾਮ ਦਾ ਇਕ ਖੇਡ, ਆਧੁਨਿਕ ਯੁੱਗ ਤੋਂ ਪਹਿਲਾਂ-ਚੀਨ ਦਾ ਇਕ ਭਾਗ ਸੀ ।

ਭਾਰਤ ਵਿਚ ਫਿਰ ਇਸ ਖੇਡ ਦਾ ਵਿਕਾਸ ਸੈਨਿਕ ਅਧਿਕਾਰੀਆਂ ਦੁਆਰਾ ਕੀਤਾ ਗਿਆ ਅਤੇ ਪੁਨੇ ਸ਼ਹਿਰ ਦੇ ਨਾਮ ‘ਤੇ ਇਸ ਨੂੰ ਪੁਨਾ ਕਿਹਾ ਗਿਆ। ਇੰਗਲੈਂਡ ਦੀ ਬੈਡਮਿੰਟਨ ਐਸੋਸੀਏਸ਼ਨ ਦਾ ਗਠਨ 1893 ਵਿਚ ਹੋਇਆ ਸੀ । ਅੰਤਰ ਰਾਸ਼ਟਰੀ ਬੈਡਮਿੰਟਨ ਫੈਡਰੇਸ਼ਨ ਦਾ ਗਠਨ 1934 ਵਿਚ ਹੋਇਆ | ਭਾਰਤ ਵਿਚ ਇਹ ਖੇਡ ਦੁਸਰੇ ਵਿਸ਼ਵ ਯੁੱਧ ਦੇ ਬਾਅਦ ਲੋਕਪ੍ਰਿਯ ਹੋਇਆ | ਭਾਰਤ ਦੀ ਬੈਡਮਿੰਟਨ ਐਸੋਸੀਏਸ਼ਨ ਦਾ ਗਠਨ 1935 ਵਿਚ ਹੋਇਆ । ਜਦਕਿ, ਪਹਿਲਾਂ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 1936 ਵਿਚ ਹੋਈ । ਬੈਡਮਿੰਟਨ 1972 ਮਿਊਨਿਖ ਉਲੰਪਿਕ ਅਤੇ 1988 ਸੀਓਲ ਉਲੰਪਿਕ ਵਿਚ ਇਕ ਪ੍ਰਦਰਸ਼ਨੀ ਖੇਡ ਦੇ ਰੂਪ ਵਿਚ ਉਨ੍ਹਾਂ ਦਾ ਹਿੱਸਾ ਰਹੀ । ਬਾਰਸੀਲੋਨਾ ਦੇ 1992 ਉਲੰਪਿਕ ਖੇਡਾਂ ਵਿਚ ਇਹ ਇਕ ਪਦਕ ਖੇਡ ਬਣੀ ।
ਬੈਡਮਿੰਟਨ (Badminton) Game Rules – PSEB 12th Class Physical Education 1

ਬੈਡਮਿੰਟਨ (Badminton) Game Rules – PSEB 12th Class Physical Education

ਯਾਦ ਰੱਖਣ ਯੋਗ ਗੱਲਾਂ
(Tips to Remember)

 1. ਡਬਲਜ਼ (Doubles) ਦੇ ਲਈ ਬੈਡਮਿੰਟਨ ਕੋਰਟ ਦਾ ਆਕਾਰ : 13.40 × 6.10 ਮੀ. ਜਾਂ 44’× 20 ਫੁੱਟ
 2. ਸਿੰਗਲਜ਼ (Singles) ਦੇ ਲਈ ਬੈਡਮਿੰਟਨ ਕੋਰਟ ਦਾ ਆਕਾਰ : 13.40 × 5.18 ਮੀ. ਜਾਂ 44′ × 17′ ਫੁੱਟ
 3. ਨੈੱਟ ਦੀ ਚੌੜਾਈ : 760 ਮਿ.ਮੀ. (76 ਸੈਂ. ਮੀ.).
 4. ਵਿਚਕਾਰ ਤੋਂ ਨੈੱਟ ਦੀ ਉੱਚਾਈ : 1.524 ਮੀ.
 5. ਪੋਸਟਸ (Posts) ਤੋਂ ਨੈੱਟ ਦੀ ਉੱਚਾਈ : 1.550 ਮੀ.
 6. ਕੋਰਟ ਦਾ ਆਕਾਰ : ਆਇਤਾਕਾਰ ।
 7. ਰੈਕਟ ਦਾ ਨਾਪ : ਲੰਬਾਈ 680 ਮਿ.ਮੀ. × ਚੌੜਾਈ 230 ਮਿ.ਮੀ.
 8. ਸ਼ਟਲ ਦਾ ਭਾਰ : 4,73 ਗ੍ਰਾਮ ਤੋਂ 5.50 ਗ੍ਰਾਮ
 9. ਸ਼ਟਲ ਦੇ ਪੱਖਾਂ ਦੀ ਸੰਖਿਆ : 14 ਤੋਂ 16
 10. ਪੰਖਾਂ ਦੀ ਲੰਬਾਈ : 62 ਮਿ.ਮੀ. ਤੋਂ 70 ਮਿ.ਮੀ.
 11. ਬੈਂਕ ਗੈਲਰੀ ਦੀ ਚੌੜਾਈ : 2′ – ” ( 76 ਮਿ.ਮੀ.)
 12. ਸਾਈਡ ਗੈਲਰੀ ਦੀ ਚੌੜਾਈ : 1′ – 6″ ( 46 ” “)
 13. ਮੱਧ ਤੋਂ ਸ਼ਾਰਟ ਸਰਵਿਸ ਦੀਆਂ ਰੇਖਾਵਾਂ : 6′ – 6″ (1.98 ਮੀ.)
 14. ਅਧਿਕਾਰੀਆਂ ਦੀ ਸੰਖਿਆ : ਅੰਪਾਇਰ – 1, ਸਰਵਿਸ ਅੰਪਾਇਰ – 1, ਰੈਫ਼ਰੀ – 1, ਲਾਈਨਮੈਨ – 10.

ਬੈਡਮਿੰਟਨ (Badminton) Game Rules – PSEB 12th Class Physical Education 2

ਬੈਡਮਿੰਟਨ ਕੋਰਟ

ਨਿਯਮ ਅਤੇ ਵਿਨਿਯਮ (Rules and Regulations)-
1. ਟਾਸ (Toss) – ਖੇਡ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਵੱਲੋਂ ਟਾਸ ਕੀਤਾ ਜਾਵੇਗਾ ਅਤੇ ਵਿਜੇਤਾ ਟੀਮ ਦੇ ਕੋਲ ਪਹਿਲਾਂ ਸਰਵ (Serve) ਕਰਨ ਅਤੇ ਰਸੀਵ (Receive) ਕਰਨ ਦਾ ਵਿਕਲਪ ਹੁੰਦਾ ਹੈ ।

2. ਸਕੋਰਿੰਗ (Scoring) –

 • ਇਕ ਮੈਚ ਵਿਚ ਤਿੰਨ ਗੇਮਾਂ ਦੇ ਸਰਵੋਤਮ ਸ਼ਾਮਿਲ ਹੁੰਦੇ ਹਨ ।
 • ਜਿਹੜੀ ਸਾਈਡ ਪਹਿਲੇ 21 ਪੁਆਇੰਟ ਸਕੋਰ ਕਰਦੀ ਹੈ, ਉਸ ਦੇ ਦੁਆਰਾ ਗੇਮ ਜਿੱਤੀ ਜਾਣੀ ਹੈ ।
 • ਰੋਮ ਜਿੱਤਣ ਵਾਲੀ ਸਾਈਡ ਹੀ ਅਗਲੀ ਗੇਮ ਵਿਚ ਪਹਿਲੇ ਸਰਵ (Serve) ਕਰੇਗੀ ।
 • ਰੈਲੀ (Rally) ਜਿੱਤਣ ਵਾਲੀ ਸਾਈਡ ਵਿਚ ਇਕ ਪੁਆਇੰਟ ਜੋੜਿਆ ਜਾਵੇਗਾ ।

3. ਇੰਡਸ ਵਿਚ ਪਰਿਵਰਤਨ (Change of Ends) – 11 ਪੁਆਇੰਟ ਦੇ ਬਾਅਦ ਪਹਿਲੀ ਗੇਮ ਅਤੇ ਤੀਸਰੀ ਗੇਮ ਦੇ ਅੰਤ ਵਿਚ ਇੰਡਸ ਵਿਚ ਪਰਿਵਰਤਨ ਹੁੰਦਾ ਹੈ ।

4. ਸਰਵਿਸ ਦੇ ਨਿਯਮ (Service Rules)-

 • ਜੇਕਰ ਇਕ ਵਾਰ ਸਰਵਰ (Server) ਅਤੇ ਰਸੀਵਰ (Receiver) ਤਿਆਰ ਹੋਵੇ ਤਾਂ ਸਰਵ ਕਰਨ ਵਿਚ ਗ਼ੈਰ| ਜ਼ਰੂਰੀ ਦੇਰੀ ਕਰਨ ਦੀ ਪ੍ਰਵਾਨਗੀ ਨਹੀਂ ਹੁੰਦੀ ।
 • ਸਰਵਿਸ ਦੇ ਦੌਰਾਨ ਸਰਵਰ ਅਤੇ ਰਸੀਵਰ ਕੋਰਟ ਦੇ ਸਾਹਮਣੇ ਤਿਰਛੇ ਖੜੇ ਹੋਣਗੇ ।
 • ਸਰਵਰ ਅਤੇ ਰਸੀਵਰ ਦੇ ਦੋਵਾਂ ਪੈਰਾਂ ਦੇ ਕੁਝ ਭਾਗ ਸਥਿਰ ਅਵਸਥਾ ਵਿਚ ਕੋਰਟ ਦੇ ਧਰਾਤਲ ਦੇ ਸੰਪਰਕ ਵਿਚ ਹੋਣੇ ਚਾਹੀਦੇ ਹਨ ।
 • ਸਰਵਿਸ ਦੇ ਦੌਰਾਨ ਸਰਵਰ ਦਾ ਰੈਕੇਟ ਪਹਿਲੇ ਸ਼ਟਲ ਦੇ ਆਧਾਰ ਨੂੰ ਹਿੱਟ ਕਰੇਗਾ ।
 • ਸਰਵਿਸ ਦੇ ਦੌਰਾਨ ਸ਼ਟਲ ਪਹਿਲੇ ਕਮਰ ਦੀ ਪੱਧਰ ਦੇ ਹੇਠਾਂ ਹੋਵੇਗੀ ।
 • ਡਬਲ ਵਿਚ, ਸਾਥੀ (Partner) ਆਪਣੇ ਕੋਰਟ ਦੇ ਅੰਦਰ ਕੋਈ ਵੀ ਪੋਜੀਸ਼ਨ ਲੈ ਸਕਦਾ ਹੈ ।
 • ਸਰਵ ਕਰਦੇ ਹੋਏ ਜੇਕਰ ਸਰਵਰ ਸ਼ਟਲ ਮਿਸ ਕਰਦਾ ਹੈ, ਤਾਂ ਇਸਨੂੰ ਗਲਤੀ ਮੰਨਿਆ ਜਾਵੇਗਾ ।

5. ਗਲਤੀ (Fault)-

 • ਜੇਕਰ ਸਰਵਿਸ ਦਾ ਸਹੀ ਸਰਵ ਨਹੀਂ ਹੈ, ਤਾਂ ਇਸਨੂੰ ਗਲਤੀ ਮੰਨਿਆ ਜਾਵੇਗਾ ।
 • ਜੇਕਰ ਸ਼ਟਲ ਨੈੱਟ ਨੂੰ ਪਾਰ ਕਰਨ ਵਿਚ ਅਸਫਲ ਰਹਿੰਦੀ ਹੈ ਜਾਂ ਨੈੱਟ ਵਿਚੋਂ ਜਾਂ ਹੇਠਾਂ ਤੋਂ ਪਾਰ ਕਰਦੀ ਹੈ ।
 • ਜੇਕਰ ਇਸ ਨੂੰ ਵਿਅਕਤੀ, ਖਿਡਾਰੀ ਜਾਂ ਕਿਸੇ ਹੋਰ ਪਦਾਰਥ ਨਾਲ ਸੰਪਰਸ਼ ਕੀਤਾ ਜਾਂਦਾ ਹੈ ।
 • ਜੇਕਰ ਕੋਈ ਖਿਡਾਰੀ ਰੈਕੇਟ ਦੇ ਨਾਲ ਸੈੱਟ ਵਿਚੋਂ ਵਿਰੋਧੀ ਦੇ ਕੋਰਟ ’ਤੇ ਹਮਲਾ ਕਰਦਾ ਹੈ ਤਾਂ ਚੀਕਾਂ ਮਾਰਨ ਜਾਂ ਇਸ਼ਾਰਿਆਂ ਦੁਆਰਾ ਰੁਕਾਵਟ ਪੈਦਾ ਕਰਦਾ ਹੈ ।
 • ਜੇਕਰ ਇਕ ਹੀ ਖਿਡਾਰੀ ਜਾਂ ਸਾਈਡ ਦੁਆਰਾ ਅਨੁਕੂਮ ਵਿਚ ਸ਼ਟਲ ਨੂੰ ਦੋ ਵਾਰ ਹਿੱਟ ਕੀਤਾ ਜਾਂਦਾ ਹੈ ।

ਲੈਂਟ ਨਿਯਮ (Let Rule)-
ਅੰਪਾਇਰ ਦੁਆਰਾ ‘ਲੈਟ’ (Let) ਸ਼ਬਦ ਦਾ ਪ੍ਰਯੋਗ ਖੇਡਾਂ ਨੂੰ ਰੋਕਣ ਦੇ ਲਈ ਕੀਤਾ ਜਾਂਦਾ ਹੈ ।

 1. ਜੇਕਰ ਸ਼ਟਲ ਨੈੱਟ ਵਿਚ ਫਸ ਜਾਂਦੀ ਹੈ ਜਾਂ ਨੈੱਟ ‘ਤੇ ਲਟਕੀ ਰਹਿੰਦੀ ਹੈ, ਤਾਂ ਸਰਵਿਸ ਦੇ ਇਲਾਵਾ ਇਸਨੂੰ ਨੈੱਟ ਕਿਹਾ ਜਾਵੇਗਾ ।
 2. ਜੇਕਰ ਸਰਵਿਸ ਦੇ ਦੌਰਾਨ, ਰਸੀਵਰ ਅਤੇ ਸਰਵਰ ਨਾਲ-ਨਾਲ ਗਲਤੀ ਕਰਦੇ ਹਨ, ਤਾਂ ਇਸਨੂੰ “ਲੈਂਟ’ ਕਿਹਾ ਜਾਵੇਗਾ ।
 3. ਜੇਕਰ ਖੇਡ ਦੇ ਦੌਰਾਨ, ਸਰਵਿਸ ਕੋਰਟ ਵਿਚ ਗਲਤੀ ਹੁੰਦੀ ਹੈ, ਤਾਂ ਇਸਨੂੰ “ਲੈਂਟ ਕਿਹਾ ਜਾਵੇਗਾ |
 4. ਜੇਕਰ ਖੇਡ ਦੇ ਦੌਰਾਨ ਸ਼ਟਲ ਪੂਰੀ ਤਰ੍ਹਾਂ ਨਾਲ ਟੁੱਟ ਜਾਂਦੀ ਹੈ, ਤਾਂ ਇਸਨੂੰ ਲੈਂਟ ਕਿਹਾ ਜਾਵੇਗਾ ।

ਬੈਡਮਿੰਟਨ (Badminton) Game Rules – PSEB 12th Class Physical Education

ਮਹੱਤਵਪੂਰਨ ਸ਼ਬਦਾਵਲੀ
(Important Terminology)

 1. ਲੌਂਟ (Let) ਅਚਾਨਕ ਵਾਪਰਨ ਵਾਲੀਆਂ (Unfareseen) ਪ੍ਰਸਥਿਤੀਆਂ ਦੇ ਪਰਿਣਾਮਸਵਰੂਪ ਗੇਮ ਨੂੰ ਰੋਕਣ ਦੇ ਲਈ ਅੰਪਾਇਰ ਦੁਆਰਾ ਉਪਯੁਕਤ ਸ਼ਬਦ ਹੈ ।
 2. ਰੈਲੀ (Rally) – ਗੇਮ ਵਿਚ ਸ਼ਟਲ ਦੇ ਰੁਕ ਜਾਣ ਤਕ, ਸਰਵਿਸ ਤੋਂ ਆਰੰਭ ਕਰਕੇ ਇਕ ਜਾਂ ਵਧੇਰੇ ਸਟੋਕਸ ਦਾ ਕੁਮ ।
 3. ਸਰਵ (Serve) – ਹਰੇਕ ਰੈਲੀ ਦੇ ਸ਼ੁਰੂ ਵਿਚ, ਸ਼ਟਲ ਕਾਕ ਨੂੰ ਖੇਡ ਵਿਚ ਲਿਆਉਣ ਦੇ ਲਈ ਪ੍ਰਯੋਗ ਕੀਤਾ ਗਿਆ ਸਟਰੋਕ ।
 4. ਵੁੱਡ ਸ਼ਾਟ (Wood Shot) – ਇਕ ਨਿਯਮ ਅਨੁਸਾਰ ਖੇਡਿਆ ਗਿਆ ਸ਼ਾਟ, ਜਿਸ ਵਿਚ ਸ਼ਟਲ ਰੈਕਟ ਦੇ ਫਰੇਮ ਨੂੰ ਸਪੱਰਸ਼ ਕਰਦੀ ਹੈ ।
 5. ਗਲਤੀ (Fault) – ਸਰਵਿਸ, ਰਸੀਵਿੰਗ ਜਾਂ ਖੇਡ ਦੇ ਦੌਰਾਨ ਖੇਡਣ ਦੇ ਨਿਯਮਾਂ ਦਾ ਉਲੰਘਣ ।
 6. ਸ਼ਾਰਟ ਸਰਵਿਸ ਲਾਈਨ (Short Service line)-ਨੈੱਟ ਤੋਂ 1.98 ਮੀ. ਦੀ ਦੂਰੀ ਤੇ ਇਕ ਰੇਖਾ, ਜਿਸ ਵਿਚ ਨਿਯਮ ਅਨੁਸਾਰ ਸਰਵ ਕਰਨ ਦੇ ਲਈ ਸਰਵ ਨੂੰ ਕਰਾਸ ਜ਼ਰੂਰ ਕਰਨਾ ਚਾਹੀਦਾ ਹੈ ।
 7. ਡਿਉਸ (Deuce) – ਜਦੋਂ ਸਕੋਰ 20-20 ਤਕ ਪਹੁੰਚਦਾ ਹੈ, ਤਾਂ ਇਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ । ਡਿਉਸ ਦੇ ਮਾਮਲੇ ਵਿਚ ਗੇਮ ਜਿੱਤਣ ਦੇ ਲਈ 2 ਪੁਆਇੰਟ ਦੀ ਲੀਡ (Lead) ਲੈਣੀ ਜ਼ਰੂਰੀ ਹੁੰਦੀ ਹੈ ।
 8. ਸਮੈਸ਼ (Smash) – ਇਹ ਸਿਵਰ ਦੇ ਉਪਰ ਜ਼ੋਰ ਨਾਲ ਮਾਰਿਆ ਗਿਆ ਸਰੋਕ ਹੁੰਦਾ ਹੈ, ਜਿਸ ਵਿਚ ਸ਼ਟਲ ਤੇਜ਼ੀ ਨਾਲ ਹੇਠਾਂ ਡਿੱਗਦੀ ਹੈ ।

ਖੇਡ ਦੇ ਮੈਦਾਨ/ਕੋਰਟ ਜਾਂ ਉਪਕਰਨਾਂ ਦੇ ਮਾਪ
(Dimensions of Play Field/Court or Equipments)

1. ਕੋਰਟ (Court) – ਸਿੰਗਲਜ਼ ਅਤੇ ਡਬਲਜ਼ ਦੋਵਾਂ ਦੇ ਲਈ ਬੈਡਮਿੰਟਨ ਦੇ ਕੋਰਟ ਦਾ ਆਕਾਰ ਆਇਤਾਕਾਰ ਹੁੰਦਾ ਹੈ, ਜਿਸਦੀ ਲੰਬਾਈ 13.4 ਮੀਟਰ (44 ਫੁੱਟ) ਹੁੰਦੀ ਹੈ । ਡਬਲਜ਼ ਦੇ ਲਈ ਕੋਰਟ ਦੀ ਚੌੜਾਈ 6.1 ਮੀਟਰ (20 ਫੁੱਟ) ਹੁੰਦੀ ਹੈ ਅਤੇ ਸਿੰਗਲਜ਼ ਦੇ ਲਈ ਇਹ ਘੱਟ ਹੋ ਕੇ 5.18 ਮੀਟਰ (17 ਫੁੱਟ) ਰਹਿ ਜਾਂਦੀ ਹੈ ।

2. ਪੋਸਟਸ (Posts) – ਪੋਸ਼ਟਸ ਕੋਰਟ ਦੇ ਧਰਾਤਲ ਤੋਂ 1.55 ਮੀ. ਉੱਚੇ ਹੁੰਦੇ ਹਨ | ਭਾਵੇਂ ਸਿੰਗਲਜ਼ ਜਾਂ ਡਬਲਜ਼ ਖੇਡਿਆ ਜਾਵੇ, ਪੋਸਟਸ ਨੂੰ ਡਬਲਜ਼ ਸਾਈਡ ਰੇਖਾਵਾਂ ‘ਤੇ ਲਗਾਇਆ ਜਾਂਦਾ ਹੈ ।

3. ਨੈੱਟ (Net) – ਨੈੱਟ ਵਧੀਆ ਰੱਸੀ ਜਾਂ ਕੇਬਲ (Cable) ਦੀ ਬਣੀ ਹੋਵੇਗੀ । ਇਹ ਗੂੜ੍ਹੇ ਰੰਗ ਦੀ ਹੋਣੀ ਚਾਹੀਦੀ ਹੈ ਜਿਸ ਦੀ ਜਾਲੀ 3/4″ ਤੋਂ 1” ਹੋਵੇਗੀ । ਨੈੱਟ ਦੀ ਚੌੜਾਈ 2’-6″ ਹੋਵੇਗੀ । ਨੈੱਟ ਦੀ ਉੱਚਾਈ ਮੱਧ ਤੋਂ ਜ਼ਮੀਨ ਤੋਂ 5 ਫੁੱਟ ਅਤੇ ਪੋਸਟਸ ਤੇ 5 ਫੁੱਟ 1 ਇੰਚ ਹੋਵੇਗੀ ।

4. ਰੈਕਟ (Racket) – ਰੈਕਟ ਦਾ ਫਰੇਮ ਰੈਕਟ ਦੀ ਸਹਾਇਤਾ ਨਾਲ ਜੁੜਿਆ ਹੋਵੇਗਾ । ਰੈਕਟ ਦੇ ਮੁੱਖ ਤੌਰ ਤੇ ਤਿੰਨ ਭਾਗ ਹੁੰਦੇ ਹਨ, ਸਿਰ, ਰੋਫਟ ਅਤੇ ਗਰਦਨ । ਸਿਰ ਲੰਬਾਈ ਵਿਚ 280 ਮਿ.ਮੀ. ਤੋਂ ਅਤੇ ਚੌੜਾਈ ਵਿਚ 220 ਮਿ.ਮੀ. ਤੋਂ ਅਧਿਕ ਨਹੀਂ ਹੋਵੇਗਾ | ਰੈਕਟ ਦੀ ਕੁੱਲ ਲੰਬਾਈ 680 ਮਿ.ਮੀ. ਅਤੇ ਚੌੜਾਈ 230 ਮਿ. ਮੀ. ਹੋਣੀ ਚਾਹੀਦੀ ਹੈ ।
ਬੈਡਮਿੰਟਨ (Badminton) Game Rules – PSEB 12th Class Physical Education 3
5. ਸ਼ਟਲ (Shuttle) – ਸ਼ਟਲ ਆਮ ਜਾਂ ਸਿੰਥੈਟਿਕ ਪਦਾਰਥ ਦੀ ਬਣੀ ਹੋਵੇ । ਸ਼ਟਲ ਦਾ ਆਧਾਰ ਜਾਂ ਕਾਕ ਦਾ ਘੇਰਾ 25 ਤੋਂ 28 ਮਿ.ਮੀ. ਦੇ ਵਿਚ ਹੋਣਾ ਚਾਹੀਦਾ ਹੈ । ਖੰਭਾਂ (ਪੰਖਾਂ ਦੀ ਕੁੱਲ ਲੰਬਾਈ 62 ਤੋਂ 70 ਮਿ.ਮੀ. ਦੇ ਵਿਚ ਹੋਵੇਗੀ । ਸ਼ਟਲ ਦਾ ਭਾਰ 4.74 ਤੋਂ 5.50 ਗ੍ਰਾਮ ਹੋਣਾ ਚਾਹੀਦਾ ਹੈ ।
ਬੈਡਮਿੰਟਨ (Badminton) Game Rules – PSEB 12th Class Physical Education 4
ਬੁਨਿਆਦੀ ਗੁਣ (Fundamental Skills)-
1. ਰੈਕਟ ਨੂੰ ਪਕੜਨਾ (Holding the Racket) – ਇਸ ਖੇਡ ਵਿਚ ਸਭ ਤੋਂ ਮਹੱਤਵਪੂਰਨ ਅਤੇ ਬੁਨਿਆਦੀ ਕਾਰੀਗਰੀ ਰੈਕਟ ਨੂੰ ਪਕੜਨਾ ਹੁੰਦਾ ਹੈ । ਰੈਕਟ ਨੂੰ ਪਕੜਦੇ ਸਮੇਂ ਕਲਾਈ ਕਠੋਰ (Stiff) ਨਹੀਂ ਹੋਣੀ ਚਾਹੀਦੀ । ਰੈਕੇਟ ਨੂੰ ਪਕੜਣ ਦੀਆਂ ਮੁੱਖ ਤੌਰ ‘ਤੇ ਦੋ ਸ਼ੈਲੀਆਂ ਹੁੰਦੀਆਂ ਹਨ-ਫਰਾਇੰਗ ਪੈਂਨ ਪਕੜ ਅਤੇ ਬੈਕ ਹੈੱਡ ਪਕੜ ।

2. ਸਰਵਿਸ (Service) – ਹਰੇਕ ਰੈਲੀ (Rally) ਦੇ ਸ਼ੁਰੂ ਵਿਚ ਸ਼ਟਲ ਨੂੰ ਖੇਡ ਵਿਚ ਲਿਆਉਣ ਵਾਲੇ ਸਟ੍ਰੋਕ ਨੂੰ ਸਰਵਿਸ ਕਹਿੰਦੇ ਹਨ । ਮੁੱਖ ਤੌਰ ‘ਤੇ ਦੋ ਤਰ੍ਹਾਂ ਦੀ ਸਰਵਿਸ ਹੁੰਦੀ ਹੈ-ਹਾਈ ਸਰਵਿਸ (High Service) ਅਤੇ ਲੋ ਸਰਵਿਸ (Low Service) । ਹਾਈ ਸਰਵਿਸ ਵਿਚ ਖਿਡਾਰੀ ਸ਼ਟਲ ਨੂੰ ਕੋਰਟ ਦੇ ਪਿੱਛੇ ਗਹਿਰਾਈ ਵਿਚ ਕਰਨ ਦੀ ਕੋਸ਼ਿਸ਼ ਕਰਦਾ ਹੈ । ਦੂਸਰੇ ਪਾਸੇ, ਲੋ ਸਰਵਿਸ ਵਿਚ ਸਿਰਫ ਨੈੱਟ ਨੂੰ ਪਾਰ ਕਰਨਾ ਹੁੰਦਾ ਹੈ ਅਤੇ ਸ਼ਾਰਟ ਸਰਵਿਸ ਲਾਈਨ ਤੋਂ ਕੁਝ ਇੰਚ ਦੂਰ ਰੱਖਣਾ ਹੁੰਦਾ ਹੈ ।

3. ਸਟ੍ਰੋਕ (Stroke) – ਸ਼ਟਲ ਅਤੇ ਰੈਕਟ ਦੇ ਵਿਚ ਸੰਪਰਕ ਨੂੰ ਸਕ ਕਹਿੰਦੇ ਹਨ । ਵਿਭਿੰਨ ਸਕਾਂ ਨੂੰ ਮੁੱਖ ਤੌਰ ‘ਤੇ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ : (ੳ) ਫਾਰਹੁੱਡ ਸਟੋਕ (Forhead Stroke) (ਅ ਬੈਕ ਹੈੱਡ ਸਟ੍ਰੋਕ (Backhand Stroke) (ਈ ਔਵਰ ਹੈਡ ਸਟਰੋਕ (Overhead Stroke) ।

 • ਫਾਰਹੁੱਡ ਸਟੂਕ Forehead Stroke) – ਇਸ ਦਾ ਪ੍ਰਯੋਗ ਖੇਡ ਵਿਚ ਅਕਸਰ ਹੁੰਦਾ ਹੈ । ਇਸ ਸਟ੍ਰੋਕ ਨੂੰ ਤਦ ਖੇਡਿਆ ਜਾਂਦਾ ਹੈ, ਜਦ ਸ਼ਟਲ ਰਸੀਵਰ ਦੇ ਅੱਗੇ ਡਿੱਗਦੀ ਹੈ । ਵਿਰੋਧੀ ਦੇ ਕੋਰਟ ਦੇ ਕਿਸੇ ਵੀ ਪੁਆਇੰਟ ਤੇ ਸ਼ਟਲ ਨੂੰ ਮਾਰਨਾ ਆਸਾਨ ਹੁੰਦਾ ਹੈ ।
 • ਬੈਕ ਹੈੱਡ ਸਟਰੋਕ (Backhand Stroke) – ਇਹ ਸਧਾਰਨਤਾ ਮੁਸ਼ਕਿਲ ਸ਼ਾਟ ਹੁੰਦਾ ਹੈ ਕਿਉਂਕਿ ਸ਼ਟਲ ਖਿਡਾਰੀ ਦੇ ਉਸ ਪਾਸੇ ਡਿੱਗਦੀ ਹੈ, ਜਿਸ ਪਾਸੇ ਗਤੀਸ਼ੀਲਤਾ ਨਹੀਂ ਹੁੰਦੀ । ਇਸ ਸ਼ਾਟ ਨੂੰ ਜ਼ੋਰਦਾਰ ਢੰਗ ਨਾਲ ਵਾਪਿਸ ਦੇਣਾ ਮੁਸ਼ਕਿਲ ਹੁੰਦਾ ਹੈ ।
 • ਝਾਪ ਸ਼ਾਟ (Drop Shot) – ਪ ਸ਼ਾਟਸ ਕਮਜ਼ੋਰ ਬੈਡਮਿੰਟਨ ਸ਼ਾਟਸ ਹੁੰਦੇ ਹਨ, ਜਿਸ ਵਿਚ ਇਕ ਪੁਆਇੰਟ ਜਿੱਤਣ ਦੇ ਲਈ ਚਕਮਾ ਦੇਣ ਵਾਲੇ ਢੰਗ ਨਾਲ ਖੇਡਿਆ ਜਾਂਦਾ ਹੈ । ਇਸ ਸ਼ਾਟ ਦਾ ਉਦੇਸ਼ ਹੁੰਦਾ ਹੈ ਕਿ ਵਿਰੋਧੀ ਨੂੰ ਕਮਜ਼ੋਰ ਵਾਪਸੀ ਦੇ ਲਈ ਮਜ਼ਬੂਰ ਕੀਤਾ ਜਾਵੇ ।
 • ਲੋਬ ਸ਼ਾਟ (Lob Shot) – ਇਸ ਵਿਚ ਸ਼ਟਲ ਨੂੰ ਵਿਰੋਧੀ ਦੀ ਆਧਾਰ ਲਾਈਨ ਤੇ ਉੱਚੇ ਅਤੇ ਡੂੰਘੇ ਵਿਚ ਹਿੱਟ ਕੀਤਾ ਜਾਂਦਾ ਹੈ । ਇਸ ਵਿਚ ਹਾਈ ਸਰਵ ਨੂੰ ਪੂਰਨ ਵਿਸਤਾਰ ਨਾਲ ਖੇਡਿਆ ਜਾਂਦਾ ਹੈ ।
 • ਸਮੈਸ਼ (Smash-ਇਹ ਔਵਰ ਹੈੱਡ ਤੇ ਹਮਲਾ ਕਰਨ ਵਾਲਾ ਸਟ੍ਰੋਕ ਹੁੰਦਾ ਹੈ । ਜੋ ਸ਼ਟਲ ਨੂੰ ਵਿਰੋਧੀ ਦੇ ਕੋਰਟ ਵਿਚ ਤੇਜ਼ੀ ਨਾਲ ਹੇਠਾਂ ਦੇ ਵੱਲ ਡਿੱਗਣ ਦੇ ਲਈ ਮਜ਼ਬੂਰ ਕਰ ਦਿੰਦੀ ਹੈ ।
 • ਹੇਅਰ ਪਿੰਨ ਸ਼ਾਟ (Hair Pin Shot) – ਅਸੀਂ ਸ਼ਾਟ ਵਿਚ, ਸ਼ਟਲ ਨੂੰ ਨੈੱਟ ਦੇ ਬਿਲਕੁਲ ਕੋਲੋਂ ਤੇਜ਼ ਗਤੀ ਨਾਲ ਵਾਪਿਸ ਭੇਜਿਆ ਜਾਂਦਾ ਹੈ । ਸ਼ਟਲ ਦੀ ਗਤੀਵਿਧੀ ਇਕ ਹੇਅਰ ਪਿਨ ਦੀ ਤਰ੍ਹਾਂ ਹੁੰਦੀ ਹੈ । ਜਿਹੜੀ ਨੈੱਟ ਦੇ ਦੂਸਰੇ ਪਾਸੇ ਬਹੁਤ ਨੇੜੇ ਹੀ ਡਿੱਗਦੀ ਹੈ ।

ਬੈਡਮਿੰਟਨ (Badminton) Game Rules – PSEB 12th Class Physical Education 5

ਬੈਡਮਿੰਟਨ (Badminton) Game Rules – PSEB 12th Class Physical Education

ਮਹੱਤਵਪੂਰਨ ਟੂਰਨਾਮੈਂਟਸ
(Important Tournaments)

ਅੰਤਰ-ਰਾਸ਼ਟਰੀ ਪੱਧਰ (International Levely)-

 1. ਥਾਮਸ ਕੱਪ
 2. ਵਿਸ਼ਵ ਕੱਪ
 3. ਵਿਲਸ ਕੱਪ
 4. ਚਾਈਨਾ ਕੱਪ
 5. ਉਬੇਰ ਕੱਪ
 6. ਸ਼ਾਹ ਜੀ ਕੁਰੈਸ਼ੀ ਕੱਪ
 7. ਉਲੰਪਿਕ ਖੇਡ ।
 8. ਕਾਮਨਵੈਲਥ ਖੇਡ
 9. ਏਸ਼ਿਆਈ ਖੇਡ
 10. ਐਲਬਾ ਵਿਸ਼ਵ ਕੱਪ
 11. ਆਲ ਇੰਗਲੈਂਡ ਚੈਂਪੀਅਨਸ਼ਿਪ
 12. ਯੋਨੈਕਸ ਕੱਪ । ਰਾਸ਼ਟਰੀ ਪੱਧਰ (National Level)-
 13. ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ
 14. ਅੱਗਰਵਾਲ ਕੱਪ
 15. ਅੰਮ੍ਰਿਤ ਦੀਵਾਨ ਕੱਪ
 16. ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨਸ਼ਿਪ

ਸਪਰੋਟਸ ਅਵਾਰਡ
(Sports Award)

ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ (List of Arjuna Award Winners) – ਨੰਦ ਐੱਮ. ਨਾਟੇਕਰ ( 1961), ਮੀਨਾ ਸ਼ਾਹ (1962), ਦਿਨੇਸ਼ ਖੰਨਾ ( 1965), ਸੁਰੇਸ਼ ਗੋਇਲ (1967), ਦੀਪੂ ਘੋਸ਼ ( 1969), ਡੀ. ਵੀ. ਤਾਬੇ (1970), ਸ਼ੋਭਾ ਮੂਰਥੀ (1971), ਪ੍ਰਕਾਸ਼ ਪਾਦੂਕੋਨੋ (1972), ਰਮਨ ਘੋਸ਼ (1974), ਦੇਵੇਂਦਰ ਆਹੂਜਾ (1975), ਅਮੀ ਘੀਆ (1976), ਕੰਵਲ ਠਾਕੁਰ ਸਿੰਘ (1977-78), ਸੈੱਯਦ ਮੋਦੀ (1980-81), ਪਾਰਥੇ ਗਾਂਗੁਲੀ, ਕੁਮਾਰੀ ਮਧੂਮੀਤਾ ਗੋਸਵਾਮੀ (1981), ਰਾਜੀਵ ਬੱਗਾ (1991), ਅਰਪਣਾ ਪੋਪਟ (1999), ਵੀ.ਗੋਪੀਚੰਦ (2000), ਜਾਰਜ ਥਾਮਸ (2001), ਪਾਰੂਲ ਡੀ ਪਰਮਾਰ (2009), ਸੇਨਾ ਨੇਹਵਾਲ (2009), ਜਵਾਲਾ ਗੁੱਟਾ (2011) ।
ਦਰੋਣਾਚਾਰੀਆ ਅਵਾਰਡ-ਪੀ. ਗੋਪੀ ਚੰਦ (2009) ।

ਬੈਡਮਿੰਟਨ
(Badminton)

ਅਰਜੁਨ ਅਵਾਰਡ ਵਿਜੇਤਾ-ਨੰਦੂ ਨਾਟੇਕਰ (1961), ਮੀਨਾ ਸ਼ਾਹ (1962), ਦੀਨੇਸ਼ ਖੰਨਾ (1965), ਸੁਰੇਸ਼ ਗੋਇਲ (1967), ਦੀਪੂ ਘੋਸ਼ (1969), ਡੀ.ਵੀ. ਟਮਬੇ (1970), ਐੱਸ. ਊਰਥੀ (1971), ਪ੍ਰਕਾਸ਼ ਪਾਦੂਕੋਨ (1972), ਰਮਨ ਘੋਸ਼ (1974), ਦਵਿੰਦਰ ਅਹੂਜਾ (1975), ਅਮੀ ਘੀਆ (1976), ਕੇ.ਟੀ. ਸਿੰਘ (1977-78), ਸੱਯਦ ਮੋਦੀ (1980-81), ਪੀ. ਗਾਂਗੁਲੀ, ਮਧੁਮਿਤਾ ਬਿਸ਼ਟ (1982), ਰਾਜੀਵ ਬੱਗਾ (1991), ਪੁਲੇਲਾ ਗੋਪੀਚੰਦ (2000), ਜਾਰਜ ਥੋਮਸ (2000-01), ਮਦਾਸੂ ਸ੍ਰੀਨਿਵਾਸ ਰਾਓ (ਫਿਜ਼ਿਕਲੀ ਚੈਲੇਂਜਡ) (2003), ਅਭਿੰਨ ਸ਼ਾਮ ਗੁਪਤਾ (2004), ਅਪਰਨਾ ਪੋਪਟ (2005), ਚੇਤਨ ਆਨੰਦ (2006), ਰੋਹੀਤ ਭਾਕਰ (ਫਿਜ਼ਿਕਲੀ ਚੈਲੇਂਜਡ) (2006), ਅਨੂਪ ਸ਼੍ਰੀਧਰ (2008), ਸਾਇਨਾ ਨੇਹਵਾਲ (2009), ਅਸ਼ਵਨੀ ਪੋਨਅੱਪਾ, ਪਾਰੂਪਲੀਕੇਸ਼ਅਪ (2012), ਪੀ.ਵੀ. ਸਿੰਧੂ (2013), ਵੀ. ਦੀਜੂ (2014), ਕੇ. ਸੀਰੀਕਨਾਥ (2015)
ਦਰੋਣਾਚਾਰੀਆ ਅਵਾਰਡ ਵਿਜੇਤਾ-ਐੱਸ. ਐੱਮ. ਆਰਿਫ (2000), ਪੁਲੇਲਾ ਗੋਪੀਚੰਦ (2009) ।

PSEB 12th Class Physical Education Practical ਬੈਡਮਿੰਟਨ (Badminton)

ਪ੍ਰਸ਼ਨ 1.
ਅੰਤਰ-ਰਾਸ਼ਟਰੀ ਬੈਡਮਿੰਟਨ ਫੈਡਰੇਸ਼ਨ-ਕਦੋਂ ਸ਼ੁਰੂ ਹੋਇਆ ਸੀ ?
ਉੱਤਰ-
ਸਾਲ 1934 ਵਿਚ ।

ਬੈਡਮਿੰਟਨ (Badminton) Game Rules – PSEB 12th Class Physical Education

ਪ੍ਰਸ਼ਨ 2.
ਉਲੰਪਿਕ ਖੇਡਾਂ ਵਿਚ ਬੈਡਮਿੰਟਨ ਨੂੰ ਇਕ ਪਦਕ ਖੇਡ ਦੇ ਰੂਪ ਵਿਚ ਕਦੋਂ ਸਵੀਕਾਰ ਕੀਤਾ ਗਿਆ ਸੀ ?
ਉੱਤਰ-
1992 ਉਲੰਪਿਕ ਖੇਡ ਬਰਸੀਲੋਨਾ ਵਿਚ ਇਹ ਇਕ ਪਦਕ ਖੇਡ ਬਣਿਆ ।

ਪ੍ਰਸ਼ਨ 3.
ਡਬਲਜ਼ ਦੇ ਲਈ ਬੈਡਮਿੰਟਨ ਕੋਰਟ ਦੇ ਪੜਾਅ ਕੀ ਹਨ ?
ਉੱਤਰ-
13.00 × 6.10 ਮੀ. ਜਾਂ 4 × 20 ਫੁੱਟ ।

ਪ੍ਰਸ਼ਨ 4.
ਨੈੱਟ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
760 ਕਿ.ਮੀ. (76 ਸੈਂ.ਮੀ.)

ਪ੍ਰਸ਼ਨ 5.
ਇਕ ਸ਼ਟਲ ਵਿਚ ਪੰਖਾਂ ਦੀ ਸੰਖਿਆ ਦੱਸੋ ।
ਉੱਤਰ-
14 ਤੋਂ 16 ਪੰਖ ।

ਪ੍ਰਸ਼ਨ 6.
ਬੈਡਮਿੰਟਨ ਮੈਚ ਦੇ ਲਈ ਕਿੰਨੇ ਅਧਿਕਾਰੀਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
1. ਅੰਪਾਇਰ, ਸਰਵਿਸ ਅੰਪਾਇਰ, 11 ਰੈਫ਼ਰੀ ਅਤੇ 10 ਲਾਈਨਮੈਨ ।

ਬੈਡਮਿੰਟਨ (Badminton) Game Rules – PSEB 12th Class Physical Education

ਪ੍ਰਸ਼ਨ 7.
ਬੈਡਮਿੰਟਨ ਵਿਚ ਟੱਸ ਦੇ ਬਾਰੇ ਵਿਚ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੇਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਟਾਸ ਕੀਤਾ ਜਾਂਦਾ ਹੈ ਅਤੇ ਜਿੱਤੇ ਪਾਸੇ ਦੇ ਕੋਲ ਪਹਿਲੇ ਸਰਵ ਕਰਨ ਜਾਂ ਰਸੀਵ ਕਰਨ ਦਾ ਵਿਕਲਪ ਹੁੰਦਾ ਹੈ ।

ਪ੍ਰਸ਼ਨ 8.
ਮੱਧ ਤੋਂ ਸ਼ਾਰਟ ਸਰਵਿਸ ਲਾਈਨ ਦੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
6′-6″ (1.98 ਮੀ.) ।

ਪ੍ਰਸ਼ਨ 9.
ਡਿਊਸ (Deuce-ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਉੱਤਰ-ਇਸ ਸ਼ਬਦ ਦਾ ਪ੍ਰਯੋਗ ਤਦ ਕੀਤਾ ਜਾਂਦਾ ਹੈ, ਜਦੋਂ ਸਕੋਰ 20-20 ਤਕ ਪਹੁੰਚਦਾ ਹੈ ।ਡਿਊਸ ਦੇ ਮਾਮਲੇ ਵਿਚ ਗੇਮ ਜਿੱਤਣ ਦੇ ਲਈ ਅਤੇ 2 ਪੁਆਇੰਟ ਸਕੋਰ ਕਰਨੇ ਜ਼ਰੂਰੀ ਹੁੰਦੇ ਹਨ ।

ਪ੍ਰਸ਼ਨ 10.
ਪੋਸਟਸ (Posts) ਦੀ ਉੱਚਾਈ ਕਿੰਨੀ ਹੁੰਦੀ ਹੈ ? ਉੱਤਰ-ਪੋਸਟਸ ਕੋਰਟ ਦੇ ਧਰਾਤਲ ਤੋਂ 1.55 ਮੀ. ਉੱਚੇ ਹੁੰਦੇ ਹਨ ।

ਪ੍ਰਸ਼ਨ 11.
ਬੈਡਮਿੰਟਨ ਵਿਚ ਮਹੱਤਵਪੂਰਨ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਸ ਦੇ ਨਾਂ ਦੱਸੋ ।
ਉੱਤਰ-
ਥਾਮਸ ਕੱਪ, ਵਿਸ਼ਵ ਕੱਪ, ਵਿਲਸ ਵਿਸ਼ਵ ਕੱਪ, ਚਾਈਨਾ ਕੱਪ, ਉਬੇਰ ਕੱਪ, ਉਲੰਪਿਕ ਖੇਡ, ਏਸ਼ਿਆਈ ਖੇਡ, ਕਾਮਨਵੈਲਥ ਖੇਡ, ਆਲ ਇੰਡੀਆ ਚੈਂਪੀਅਨਸ਼ਿਪ, ਯੋਮੈਕਸ ਕੱਪ ।

Leave a Comment