PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

Punjab State Board PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ Important Questions and Answers.

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਕਿਸਦੇ ਅਨੁਸਾਰ ਸਮਾਜ ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ?
(a) ਕਾਮਤੇ
(b) ਦੁਰਖੀਮ
(c) ਵੈਬਰ
(d) ਸਪੈਂਸਰ ।
ਉੱਤਰ-
(a) ਕਾਮਤੇ ।

ਪ੍ਰਸ਼ਨ 2.
ਇਹ ਸ਼ਬਦ ਕਿਸਦੇ ਹਨ ? “ਸਮਾਜ ਸ਼ਾਸਤਰ ਦੋ ਭਾਸ਼ਾਵਾਂ ਦੀ ਅਵੈਧ ਸੰਤਾਨ ਹੈ ?”
(a) ਮੈਕਾਈਵਰ
(b) ਜ਼ਿੰਮਬਰਗ
(c) ਬੀਅਰਸਟੈਡ
(d) ਦੁਰਖੀਮ ।
ਉੱਤਰ-
(c) ਬੀਅਰਸਟੈਡ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਇਹਨਾਂ ਵਿੱਚ ਕੌਣ ਸੰਸ਼ਲੇਸ਼ਣਾਤਮਕ ਸੰਪ੍ਰਦਾਇ ਦਾ ਸਮਰਥਨ ਨਹੀਂ ਹੈ ?
(a) ਦੁਰਖੀਮ
(b) ਵੈਬਰ
(c) ਹਾਬਹਾਉਸ
(d) ਸੋਰੋਕਿਨ ।
ਉੱਤਰ-
(b) ਵੈਬਰ ।

ਪ੍ਰਸ਼ਨ 4.
ਇਹਨਾਂ ਵਿੱਚੋਂ ਕਿਹੜੀ ਸਮਾਜ ਸ਼ਾਸਤਰ ਦੀ ਪ੍ਰਕ੍ਰਿਤੀ ਦੀ ਵਿਸ਼ੇਸ਼ਤਾ ਹੈ ?
(a) ਇਹ ਇੱਕ ਵਿਵਹਾਰਕ ਵਿਗਿਆਨ ਨਾ ਹੋ ਕੇ ਇੱਕ ਵਿਸੁੱਧ ਵਿਗਿਆਨ ਹੈ ।
(b) ਇਹ ਇੱਕ ਮੂਰਤ ਵਿਗਿਆਨ ਨਹੀਂ ਬਲਕਿ ਅਮੂਰਤ ਵਿਗਿਆਨ ਹੈ ।
(c) ਇਹ ਇੱਕ ਨਿਰਪੱਖ ਵਿਗਿਆਨ ਨਹੀਂ ਬਲਕਿ ਆਦਰਸ਼ਾਤਮਕ ਵਿਗਿਆਨ ਹੈ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 5.
ਸਮਾਜ ਸ਼ਾਸਤਰ ਦੀ ਵਿਸ਼ਾ-ਵਸਤੂ ਨਿਸ਼ਚਿਤ ਕਿਉਂ ਨਹੀਂ ਹੈ ?
(a) ਕਿਉਂਕਿ ਇਹ ਪ੍ਰਾਚੀਨ ਵਿਗਿਆਨ ਹੈ।
(b) ਕਿਉਂਕਿ ਇਹ ਨਵਾਂ ਵਿਗਿਆਨ ਹੈ
(c) ਕਿਉਂਕਿ ਹਰੇਕ ਸਮਾਜ-ਸ਼ਾਸਤਰੀ ਦਾ ਪਿਛੋਕੜ ਅੱਡ ਹੁੰਦਾ ਹੈ
(d) ਕਿਉਂਕਿ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ ।
ਉੱਤਰ-
(d) ਕਿਉਂਕਿ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ ।

ਪ੍ਰਸ਼ਨ 6.
ਕਿਤਾਬ Social Order ਦਾ ਲੇਖਕ ਕੌਣ ਸੀ ?
(a) ਮੈਕਾਈਵਰ
(b) ਮਿਸਲ
(c) ਰਾਬਰਟ ਬੀਅਰਸਟੈਡ
(d) ਮੈਕਸ ਵੈਬਰ ।
ਉੱਤਰ-
(c) ਰਾਬਰਟ ਬੀਅਰਸਟੈਡ ।

ਪ੍ਰਸ਼ਨ 7.
ਕਿਸਨੇ ਸਮਾਜ ਸ਼ਾਸਤਰ ਨੂੰ Social Morphology, Social Physiology ਅਤੇ General Sociology ਵਿੱਚ
ਵੰਡਿਆ ਹੈ ?
(a) ਸਪੈਂਸਰ
(b) ਦੁਰਖੀਮ
(c) ਕਾਮਤੇ
(d) ਵੈਬਰ ।
ਉੱਤਰ-
(b) ਦੁਰਖੀਮ ।

ਪ੍ਰਸ਼ਨ 8.
ਵੈਬਰ ਅਨੁਸਾਰ ਇਹਨਾਂ ਵਿੱਚੋਂ ਕੀ ਠੀਕ ਹੈ ?
(a) ਸਾਧਾਰਣ ਪ੍ਰਕਿਰਿਆਵਾਂ ਦਾ ਵੀ ਸਮਾਜ ਸ਼ਾਸਤਰ ਹੈ
(b) ਸਮਾਜ ਸ਼ਾਸਤਰ ਦਾ ਸਰੂਪ ਸਧਾਰਣ ਹੈ
(c) ਸਮਾਜ ਸ਼ਾਸਤਰ ਵਿਸ਼ੇਸ਼ ਵਿਗਿਆਨ ਨਹੀਂ ਹੈ
(d) ਕੋਈ ਨਹੀਂ ।
ਉੱਤਰ-
(c) ਸਮਾਜ ਸ਼ਾਸਤਰ ਵਿਸ਼ੇਸ਼ ਵਿਗਿਆਨ ਨਹੀਂ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 9.
ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਸਮਾਜ ਸ਼ਾਸਤਰ ਦਾ ਸੁਤੰਤਰ ਰੂਪ ਵਿੱਚ ਅਧਿਐਨ ਸ਼ੁਰੂ ਹੋਇਆ ਸੀ ?
(a) ਫਰਾਂਸ
(b) ਜਰਮਨੀ
(c) ਅਮਰੀਕਾ
(d) ਭਾਰਤ ।
ਉੱਤਰ-
(c) ਅਮਰੀਕਾ ।

ਪ੍ਰਸ਼ਨ 10.
ਕਿਸਨੇ ਕਿਹਾ ਸੀ ਕਿ ਸਮਾਜ ਸ਼ਾਸਤਰ ਦਾ ਨਾਮ Ethology ਰੱਖਣਾ ਚਾਹੀਦਾ ਹੈ ?
(a) ਵੈਬਰ
(b) ਸਪੈਂਸਰ
(c) ਜੇ. ਐੱਸ. ਮਿਲ
(d) ਕਾਮਤੇ ।
ਉੱਤਰ-
(c) ਜੇ. ਐੱਸ. ਮਿਲ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ……………….. ਨੇ ਸਮਾਜ ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ।
ਉੱਤਰ-
ਅਗਸਤੇ ਕਾਮਤੇ

2. ਸਮਾਜ ਸ਼ਾਸਤਰ ਵਿੱਚ ਛਪੀ ਸਭ ਤੋਂ ਪਹਿਲੀ ਕਿਤਾਬ …………………… ਸੀ ।
ਉੱਤਰ-
Principles of Sociology

3.ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ………………………. ਸੰਪ੍ਰਦਾਇ ਹਨ ।
ਉੱਤਰ-
ਦੋ

4. ਵੈਬਰ ਸਮਾਜ ਸ਼ਾਸਤਰ ਦੇ ……………………… ਸੰਪ੍ਰਦਾਇ ਨਾਲ ਸੰਬੰਧਿਤ ਹੈ ।
ਉੱਤਰ-
ਸਰੂਪਾਤਮਕ

5. ਦੁਰਖੀਮ ਸਮਾਜ ਸ਼ਾਸਤਰ ਦੇ ………………………. ਸੰਪ੍ਰਦਾਇ ਨਾਲ ਸੰਬੰਧਿਤ ਹੈ ।
ਉੱਤਰ-
ਸੰਸ਼ਲੇਸ਼ਣਾਤਮਕ

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

6. ……………… ਦੇ ਜਾਲ ਨੂੰ ਸਮਾਜ ਕਹਿੰਦੇ ਹਨ ।
ਉੱਤਰ-
ਸਮਾਜਿਕ ਸੰਬੰਧਾਂ

7. ……………………….. ਨੇ ਸਮਾਜ ਸ਼ਾਸਤਰ ਨੂੰ Pure Sociology ਦਾ ਨਾਮ ਦਿੱਤਾ ਸੀ ।
ਉੱਤਰ-
ਕਾਮਤੇ

III. ਸਹੀ/ਗਲਤ True/False :

1. ਮੈਕਸ ਵੈਬਰ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ ।
ਉੱਤਰ-
ਗ਼ਲਤ

2. ਸਭ ਤੋਂ ਪਹਿਲਾਂ 1839 ਵਿੱਚ ਸਮਾਜ ਸ਼ਾਸਤਰ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਸੀ ।
ਉੱਤਰ-
ਸਹੀ

3. ਕਿਤਾਬ Society ਦੇ ਲੇਖਕ ਮੈਕਾਈਵਰ ਅਤੇ ਪੇਜ ਸਨ ।
ਉੱਤਰ-
ਸਹੀ

4. ਸਿੰਮਲ ਸਰੂਪਾਤਮਕ ਸੰਪ੍ਰਦਾਇ ਨਾਲ ਸੰਬੰਧਿਤ ਸੀ ।
ਉੱਤਰ-
ਸਹੀ

5. ਫਰਾਂਸੀਸੀ ਕ੍ਰਾਂਤੀ ਦਾ ਸੋਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਕੋਈ ਯੋਗਦਾਨ ਨਹੀਂ ਸੀ ।
ਉੱਤਰ-
ਗ਼ਲਤ

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

6.
ਪੁਨਰ ਗਿਆਨ ਅੰਦੋਲਨ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਪ੍ਰਭਾਵ ਪਾਇਆ ਸੀ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਕਿਸਨੇ ਸਮਾਜ-ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ਅਤੇ ਕਦੋਂ ?’
ਉੱਤਰ-
ਅਗਸਤੇ ਕਾਮਤੇ ਨੇ 1839 ਵਿੱਚ ਸਮਾਜ-ਸ਼ਾਸਤਰ ਨੂੰ ਇਸਦਾ ਨਾਮ ਦਿੱਤਾ ਸੀ ।

ਪ੍ਰਸ਼ਨ 2.
ਕਿਸਨੇ ਕਿਹਾ ਸੀ ਕਿ ਸਮਾਜ-ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ?
ਉੱਤਰ-
ਅਗਸਤੇ ਕਾਮਤੇ ਨੇ ਕਿਹਾ ਸੀ ਕਿ ਸਮਾਜ-ਸ਼ਾਸਤਰ ਸਾਰੇ ਵਿਗਿਆਨਾਂ ਦੀ ਰਾਣੀ ਹੈ ।

ਪ੍ਰਸ਼ਨ 3.
ਇਹ ਸ਼ਬਦ ਕਿਸਦੇ ਹਨ ? ‘‘ਸਮਾਜ-ਸ਼ਾਸਤਰ ਦੋ ਭਾਸ਼ਾਵਾਂ ਦੀ ਅਵੈਧ ਸੰਤਾਨ ਹੈ ।”
ਉੱਤਰ-
ਇਹ ਸ਼ਬਦ ਬੀਅਰਸਟੈਡ ਦੇ ਹਨ ।

ਪ੍ਰਸ਼ਨ 4.
ਕਿਤਾਬ Sociology ਕਿਸਨੇ ਲਿਖੀ ਸੀ ?
ਉੱਤਰ-
ਕਿਤਾਬ Sociology ਹੈਰੀ ਐੱਮ. ਜਾਨਸਨ ਨੇ ਲਿਖੀ ਸੀ ।

ਪ੍ਰਸ਼ਨ 5.
ਕਿਤਾਬ Society ਕਿਸਨੇ ਲਿਖੀ ਸੀ ?
ਉੱਤਰ-
ਕਿਤਾਬ Society ਦੇ ਲੇਖਕ ਮੈਕਾਈਵਰ ਅਤੇ ਪੇਜ ਹਨ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਕਿਤਾਬ Cultural Sociology ਦੇ ਲੇਖਕ ਕੌਣ ਹਨ ?
ਉੱਤਰ-
ਕਿਤਾਬ Cultural Sociology ਦੇ ਲੇਖਕ ਗਿਲਿਨ ਅਤੇ ਗਿਲਿਨ ਹਨ ।

ਪ੍ਰਸ਼ਨ 7.
ਕਾਮਤੇ ਦੇ ਅਨੁਸਾਰ ਸਮਾਜ-ਸ਼ਾਸਤਰ ਦੇ ਮੁੱਖ ਭਾਗ ਕਿਹੜੇ ਹਨ ?
ਉੱਤਰ-
ਕਾਮਤੇ ਦੇ ਅਨੁਸਾਰ ਸ਼ਮਾਜ-ਸ਼ਾਸਤਰ ਦੇ ਮੁੱਖ ਭਾਗ ਸਮਾਜਿਕ ਸਥੈਤਿਕੀ ਅਤੇ ਸਮਾਜਿਕ ਗਤੀਆਤਮਕਤਾ ਹਨ ।

ਪ੍ਰਸ਼ਨ 8.
ਸਮਾਜ-ਸ਼ਾਸਤਰ ਵਿੱਚ ਸਭ ਤੋਂ ਪਹਿਲਾਂ ਕਿਹੜੀ ਕਿਤਾਬ ਛਪੀ ਸੀ ?
ਉੱਤਰ-
ਸਮਾਜ-ਸ਼ਾਸਤਰ ਵਿੱਚ ਸਭ ਤੋਂ ਪਹਿਲਾਂ ਛਪਣ ਵਾਲੀ ਕਿਤਾਬ Principles of Sociology ਸੀ ।

ਪ੍ਰਸ਼ਨ 9.
ਸਰੂਪਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਕਿਹੜੇ ਹਨ ?
ਉੱਤਰ-
ਸਿੱਪਲ, ਵੀਰਕਾਂਤ, ਵੈਬਰ ਸਰੂਪਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਹਨ ।

ਪ੍ਰਸ਼ਨ 10.
ਸੰਸ਼ਲੇਸ਼ਣਾਤਮਕ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕਾਂ ਦੇ ਨਾਮ ਦੱਸੋ ।
ਉੱਤਰ-
ਦੁਰਮੀਮ, ਸੋਰੋਕਿਨ, ਹਾਬਹਾਉਸ ਆਦਿ ਇਸ ਸੰਪ੍ਰਦਾਇ ਦੇ ਪ੍ਰਮੁੱਖ ਸਮਰਥਕ ਹਨ ।

ਪ੍ਰਸ਼ਨ 11.
ਸਮਾਜ-ਸ਼ਾਸਤਰ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ-ਸ਼ਾਸਤਰ ਦਾ ਪਿਤਾ ਮੰਨਿਆ ਜਾਂਦਾ ਹੈ ਜਿਸਨੇ ਇਸ ਨੂੰ ਸਮਾਜਿਕ ਭੌਤਿਕੀ ਦਾ ਨਾਮ ਦਿੱਤਾ ਸੀ ।

ਪ੍ਰਸ਼ਨ 12.
ਸਮਾਜ-ਸ਼ਾਸਤਰ ਕੀ ਹੁੰਦਾ ਹੈ ?
ਉੱਤਰ-
ਸਮਾਜ ਵਿੱਚ ਮਿਲਣ ਵਾਲੇ ਸਮਾਜਿਕ ਸੰਬੰਧਾਂ ਦੇ ਕੁਮਬੱਧ ਅਤੇ ਵਿਵਸਥਿਤ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਸਮਾਜ-ਸ਼ਾਸਤਰ ਕਿਹਾ ਜਾਂਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 13.
ਸਮਾਜ ਕੀ ਹੁੰਦਾ ਹੈ ?
ਉੱਤਰ-
ਮੈਕਾਈਵਰ ਅਤੇ ਪੇਜ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ ।

ਪ੍ਰਸ਼ਨ 14.
ਕਿਸ ਸਮਾਜ-ਸ਼ਾਸਤਰੀ ਨੇ ਸਮਾਜ-ਸ਼ਾਸਤਰ ਨੂੰ ਇੱਕ ਵਿਗਿਆਨ ਦਾ ਰੂਪ ਦਿੱਤਾ ਸੀ ?
ਉੱਤਰ-
ਫਰਾਂਸੀਸੀ ਸਮਾਜ-ਸ਼ਾਸਤਰੀ ਇਮਾਈਲ ਦੁਰਖੀਮ ਨੇ ਸਮਾਜ-ਸ਼ਾਸਤਰ ਨੂੰ ਇੱਕ ਵਿਗਿਆਨ ਦਾ ਰੂਪ ਦਿੱਤਾ ਸੀ ।

ਪ੍ਰਸ਼ਨ 15.
ਸਮਾਜ-ਸ਼ਾਸਤਰ ਦੇ ਵਿਸ਼ੇ-ਖੇਤਰ ਬਾਰੇ ਕਿੰਨੇ ਸੰਪ੍ਰਦਾਇ ਪ੍ਰਚੱਲਿਤ ਹਨ ?
ਉੱਤਰ-
ਸਮਾਜ-ਸ਼ਾਸਤਰ ਦੇ ਵਿਸ਼ੇ-ਖੇਤਰ ਦੇ ਸੰਬੰਧ ਵਿੱਚ ਦੋ ਸੰਪ੍ਰਦਾਇ-ਸੰਸ਼ਲੇਸ਼ਣਾਤਮਕ ਅਤੇ ਸਵਰੂਪਾਤਮਕ, ਪ੍ਰਚੱਲਿਤ ਹਨ ।

ਪ੍ਰਸ਼ਨ 16.
ਸਮਾਜ-ਸ਼ਾਸਤਰ ਨੂੰ Pure Sociology ਦਾ ਨਾਮ ਕਿਸਨੇ ਦਿੱਤਾ ਸੀ ?
ਉੱਤਰ-
ਅਗਸਤੇ ਕਾਮਤੇ ਨੇ ਇਸਨੂੰ Pure Sociology ਦਾ ਨਾਮ ਦਿੱਤਾ ਸੀ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 17.
ਸਮਾਜ-ਸ਼ਾਸਤਰ ਕਿਹੜੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ?
ਉੱਤਰ-
ਸਮਾਜ-ਸ਼ਾਸਤਰ ਲਾਤੀਨੀ ਭਾਸ਼ਾ ਦੇ ਸ਼ਬਦ Socio ਅਤੇ ਗਰੀਕ ਭਾਸ਼ਾ ਦੇ ਸ਼ਬਦ Logos ਤੋਂ ਮਿਲ ਕੇ ਬਣਿਆ ਹੁੰਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਅਰਥ ।
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਜਾਂ ਸਮਾਜ ਵਿਗਿਆਨ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ ।

ਪ੍ਰਸ਼ਨ 2.
ਚਾਰ ਪ੍ਰਸਿੱਧ ਸਮਾਜ ਸ਼ਾਸਤਰੀਆਂ ਦੇ ਨਾਮ ।
ਉੱਤਰ-

  1. ਅਗਸਤੇ ਕਾਮਤੇ-ਇਸਨੇ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ ।
  2. ਇਮਾਈਲ ਦੁਰਖੀਮ-ਇਸਨੇ ਸਮਾਜ ਸ਼ਾਸਤਰ ਨੂੰ ਵਿਗਿਆਨਿਕ ਰੂਪ ਦਿੱਤਾ ।
  3. ਕਾਰਲ ਮਾਰਕਸ-ਇਸਨੇ ਸਮਾਜ ਸ਼ਾਸਤਰ ਨੂੰ ਸੰਘਰਸ਼ ਦਾ ਸਿਧਾਂਤ ਦਿੱਤਾ ।
  4. ਮੈਕਸ ਵੈਬਰ-ਇਸਨੇ ਸਮਾਜ ਸ਼ਾਸਤਰ ਨੂੰ ਕਿਰਿਆ ਦਾ ਸਿਧਾਂਤ ਤੇ ਕਈ ਨਵੇਂ ਸੰਕਲਪ ਦਿੱਤੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ।
ਉੱਤਰ-
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਦੇ ਵਿੱਚ ਸਮਾਜਿਕ ਵਿਵਸਥਾ, ਸਮਾਜਿਕ ਸੰਸਥਾਵਾਂ, ਸਮਾਜਿਕ ਕ੍ਰਿਆਵਾਂ, ਸਮਾਜਿਕ ਸੰਹਿਤਾਵਾਂ, ਸੰਸਕ੍ਰਿਤੀ, ਸੱਭਿਅਤਾ, ਸਮਾਜਿਕ ਸੰਗਠਨ, ਸਮਾਜਿਕ ਅਸ਼ਾਂਤੀ, ਸਮਾਜੀਕਰਨ, ਪਦ, ਰੋਲ, ਸਮਾਜਿਕ ਨਿਯੰਤਰਣ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸਮਾਜ ਦਾ ਅਰਥ ।
ਉੱਤਰ-
ਸਮਾਜ ਸ਼ਾਸਤਰ ਵਿੱਚ ਸਮਾਜ ਦਾ ਅਰਥ ਹੈ ਕਿ ਵਿਸ਼ੇਸ਼ ਪ੍ਰਕਾਰ ਦੇ ਸਮਾਜਿਕ ਸੰਬੰਧਾਂ ਦੇ ਸੰਗਠਨ ਦਾ ਪਾਇਆ ਜਾਣਾ ਅਤੇ ਇਸ ਵਿੱਚ ਸੰਗਠਨ ਉਹਨਾਂ ਲੋਕਾਂ ਵਿਚਕਾਰ ਹੁੰਦਾ ਹੈ ਜੋ ਕਾਫ਼ੀ ਸਮੇਂ ਤੋਂ ਇੱਕੋ ਹੀ ਸਥਾਨ ਉੱਤੇ ਇਕੱਠੇ ਰਹਿੰਦੇ ਹੋਣ ।

ਪ੍ਰਸ਼ਨ 5.
ਪਰਿਕਲਪਨਾ ।
ਉੱਤਰ-
ਪਰਿਕਲਪਨਾ ਦਾ ਅਰਥ ਚੁਣੇ ਹੋਏ ਤੱਥਾਂ ਦੇ ਵਿਚਕਾਰ ਪਾਏ ਗਏ ਸੰਬੰਧਾਂ ਬਾਰੇ ਕਲਪਨਾ ਕੀਤੇ ਹੋਏ ਸ਼ਬਦਾਂ ਤੋਂ ਹੁੰਦਾ ਹੈ ਜਿਸ ਦੇ ਨਾਲ ਵਿਗਿਆਨਿਕ ਜਾਂਚ ਕੀਤੀ ਜਾ ਸਕਦੀ ਹੈ । ਪਰਿਕਲਪਨਾ ਨੂੰ ਅਸੀਂ ਦੂਜੇ ਸ਼ਬਦਾਂ ਵਿੱਚ ਸੰਭਾਵੀ ਉੱਤਰ ਵੀ ਕਹਿ ਸਕਦੇ ਹਾਂ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਸਰੂਪਾਤਮਕ ਵਿਚਾਰਧਾਰਾ ।
ਉੱਤਰ-
ਇਸ ਵਿਚਾਰਧਾਰਾ ਅਨੁਸਾਰ ਸਮਾਜ ਸ਼ਾਸਤਰ ਸਿਰਫ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਕੋਈ ਹੋਰ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਨਹੀਂ ਕਰਦਾ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ।

ਪ੍ਰਸ਼ਨ 7.
ਸੰਸ਼ਲੇਸ਼ਣਾਤਮਕ ਵਿਚਾਰਧਾਰਾ ।
ਉੱਤਰ-
ਇਸ ਵਿਚਾਰਧਾਰਾ ਅਨੁਸਾਰ ਸਮਾਜ ਸ਼ਾਸਤਰ ਇਕ ਸਧਾਰਨ ਵਿਗਿਆਨ ਹੈ ਕਿਉਂਕਿ ਇਸ ਦਾ ਅਧਿਐਨ ਖੇਤਰ ਕਾਫ਼ੀ ਵੱਡਾ ਤੇ ਵਿਸਤ੍ਰਿਤ ਹੈ । ਸਮਾਜ ਸ਼ਾਸਤਰ ਸੰਪੁਰਨ ਸਮਾਜ ਦਾ ਅਤੇ ਸਮਾਜਿਕ ਸੰਬੰਧਾਂ ਦੇ ਮੂਰਤ ਰੂਪ ਦਾ ਅਧਿਐਨ ਕਰਦਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਦਾ ਮਹੱਤਵ ।
ਉੱਤਰ-

  1. ਸਮਾਜ ਸ਼ਾਸਤਰ ਪੂਰੇ ਸਮਾਜ ਨੂੰ ਇੱਕ ਇਕਾਈ ਮੰਨ ਕੇ ਅਧਿਐਨ ਕਰਦਾ ਹੈ ।
  2. ਸਮਾਜ ਸ਼ਾਸਤਰ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਕੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ।
  3. ਸਮਾਜ ਸ਼ਾਸਤਰ ਸਾਨੂੰ ਸਹੀ ਤਰੀਕੇ ਨਾਲ ਸੰਸਕ੍ਰਿਤੀ ਨੂੰ ਸਮਝਣ ਵਿੱਚ ਮੱਦਦ ਕਰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਇੱਕ ਵਿਗਿਆਨ ਹੈ ।
ਉੱਤਰ-
ਜੀ ਹਾਂ, ਸਮਾਜ ਸ਼ਾਸਤਰ ਇੱਕ ਵਿਗਿਆਨ ਹੈ ਕਿਉਂਕਿ ਇਹ ਆਪਣੇ ਵਿਸ਼ੇ ਖੇਤਰ ਦਾ ਵਿਗਿਆਨਿਕ ਵਿਧੀਆਂ ਨੂੰ ਪ੍ਰਯੋਗ ਕਰਕੇ ਉਸ ਦਾ ਨਿਰਪੱਖ ਤਰੀਕੇ ਨਾਲ ਅਧਿਐਨ ਕਰਦਾ ਹੈ । ਇਸ ਕਰਕੇ ਅਸੀਂ ਇਸ ਨੂੰ ਵਿਗਿਆਨ ਕਹਿ ਸਕਦੇ ਹਾਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ।
ਉੱਤਰ-
ਫਰਾਂਸੀਸੀ ਵਿਗਿਆਨੀ ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਗਿਆ ਹੈ । ਸੋਸ਼ਿਆਲੋਜੀ ਸ਼ਬਦ ਦੋ ਸ਼ਬਦਾਂ ਲਾਤੀਨੀ (Latin) ਸ਼ਬਦ ਸੋਸ਼ੋ (Socio) ਅਤੇ ਯੂਨਾਨੀ (Greek) ਸ਼ਬਦ ਲੋਗੋਸ (Logos) ਤੋਂ ਮਿਲ ਕੇ ਬਣਿਆ ਹੈ । Socio ਦਾ ਅਰਥ ਹੈ ਸਮਾਜ ਅਤੇ ਲੋਗਸ ਦਾ ਅਰਥ ਹੈ ਸ਼ਾਸਤਰ ਅਤੇ ਇਸ ਦਾ ਅਰਥ ਹੋਇਆ ਸਮਾਜ ਦਾ ਸ਼ਾਸਤਰ । ਅਰਥ ਭਰਪੂਰ ਸ਼ਬਦਾਂ ਅਨੁਸਾਰ ਸਮਾਜ ਗਿਆਨ ਦਾ ਅਰਥ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਵਿਗਿਆਨਕ ਅਧਿਐਨ ਕਰਨਾ ਅਤੇ ਸਮਾਜਿਕ ਸੰਬੰਧਾਂ ਵਿਚ ਪਾਏ ਜਾਣ ਵਾਲੇ ਰੀਤੀਰਿਵਾਜ, ਪਰੰਪਰਾਵਾਂ, ਰੂੜੀਆਂ, ਆਦਿ ਸਭ ਦਾ ਸਮਾਜ ਸ਼ਾਸਤਰ ਵਿਚ ਅਧਿਐਨ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਸੰਸਕ੍ਰਿਤੀ ਦਾ ਵੀ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦਾ ਸ਼ਬਦਿਕ ਅਰਥ । ਉੱਤਰ-ਸਮਾਜ ਸ਼ਾਸਤਰ Sociology ਸ਼ਬਦ ਦਾ ਪੰਜਾਬੀ ਰੂਪਾਂਤਰ ਹੈ । Sociology ਦੋ ਸ਼ਬਦਾਂ Socio ਅਤੇ Logos ਤੋਂ ਮਿਲ ਕੇ ਬਣਿਆ ਹੈ । Socio ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਸਮਾਜ’ ਅਤੇ Logos ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਸਤਰ । ਇਸ ਤਰ੍ਹਾਂ Sociology ਦਾ ਅਰਥ ਹੈ ਸਮਾਜ ਦਾ ਸ਼ਾਸਤਰ ਜੋ ਮਨੁੱਖ ਦੇ ਸਮਾਜ ਦਾ ਅਧਿਐਨ ਕਰਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਵਿਗਿਆਨ ਦਾ ਪਿਤਾ ਕਿਸ ਨੂੰ ਮੰਨਿਆ ਗਿਆ ਹੈ ਅਤੇ ਕਿਹੜੇ ਸੰਨ ਦੇ ਵਿਚ ਇਸ ਨੂੰ ਸਮਾਜ ਵਿਗਿਆਨ ਦਾ ਨਾਮ ਪ੍ਰਾਪਤ ਹੋਇਆ ?
ਉੱਤਰ-
ਫਰਾਂਸੀਸੀ ਦਾਰਸ਼ਨਿਕ ਅਗਸਟ ਕਾਮਤੇ ਨੂੰ ਪਰੰਪਰਾਗਤ ਤੌਰ ਉੱਤੇ ਸਮਾਜ ਵਿਗਿਆਨ ਦਾ ਪਿਤਾਮਾ ਮੰਨਿਆ ਗਿਆ । ਇਸ ਦੀ ਪ੍ਰਸਿੱਧ ਪੁਸਤਕ ‘‘ਪੋਜ਼ਟਿਵ ਫਿਲਾਸਫ਼ੀ’’ (Positive Philosophy) (1830-1842) ਦੌਰਾਨ ਛੇ ਹਿੱਸਿਆਂ (Six Volumes) ਵਿਚ ਪ੍ਰਕਾਸ਼ਿਤ ਹੋਈ । ਇਸ ਪੁਸਤਕ ਵਿਚ ਕਾਮਤੇ ਨੇ ਸੰਨ 1839 ਵਿੱਚ ਸਮਾਜ ਦੇ ਸੰਬੰਧ ਵਿਚ ਜਨਰਲ ਅਧਿਐਨ ਕਰਨ ਦੇ ਲਈ ਜਿਸ ਵਿਗਿਆਨ ਦੀ ਕਲਪਨਾ ਕੀਤੀ ਉਸ ਦਾ ਨਾਮ ਉਸ ਨੇ ਸੋਸ਼ਿਆਲੋਜੀ ਰੱਖਿਆ ।

ਪ੍ਰਸ਼ਨ 4.
ਵਿਗਿਆਨਿਕ ਵਿਧੀ ਕੀ ਹੈ ?
ਉੱਤਰ-
ਵਿਗਿਆਨਿਕ ਵਿਧੀ (Scientific Method) ਦੇ ਵਿਚ ਸਾਨੂੰ ਅਜਿਹੀ ਸਮੱਸਿਆ ਦੀ ਚੋਣ ਕਰਨੀ ਚਾਹੀਦੀ ਹੈ ਜੋ ਅਧਿਐਨ ਇਸ ਵਿਧੀ ਦੇ ਯੋਗ ਹੋਵੇ ਅਤੇ ਇਸ ਸਮੱਸਿਆ ਦੇ ਬਾਰੇ ਜੇ ਕੋਈ ਖੋਜ ਪਹਿਲਾਂ ਹੋ ਚੁੱਕੀ ਹੋਵੇ ਤਾਂ ਸਾਨੂੰ ਜਿੰਨਾਂ ਵੀ ਸਾਹਿਤ ਮਿਲੇ ਉਸ ਦਾ ਸਰਵੇਖਣ ਕਰਨਾ ਚਾਹੀਦਾ ਹੈ । ਪਰਿਕਲਪਨਾਵਾਂ ਦਾ ਨਿਰਮਾਣ (Formulation of hypothesis) ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਬਾਅਦ ਵਿਚ ਇਹ ਖੋਜ ਦਾ ਆਧਾਰ ਬਣ ਸਕੇ ਇਸ ਤੋਂ ਇਲਾਵਾ ਵਿਗਿਆਨਿਕ ਵਿਧੀ ਨੂੰ ਅਪਣਾਉਂਦੇ ਹੋਏ ਸਮੱਗਰੀ ਇਕੱਠੀ ਕਰਨ ਦੀ ਖੋਜ ਨੂੰ ਯੋਜਨਾਬੱਧ ਕਰਨਾ ਪੈਂਦਾ ਹੈ ਤਾਂ ਕਿ ਇਸ ਦਾ ਵਿਸ਼ਲੇਸ਼ਣ (Analysis) ਅਤੇ ਅਮਲ (Processing) ਕੀਤਾ ਜਾ ਸਕੇ । ਇਕੱਠੀ ਕੀਤੀ ਸਮੱਗਰੀ ਦਾ ਨਿਰੀਖਣ (Observation) ਵਿਗਿਆਨਿਕ ਵਿਧੀ ਦਾ ਪ੍ਰਮੁੱਖ ਆਧਾਰ ਹੁੰਦਾ ਹੈ । ਇਸ ਵਿਚ ਕਿਸੇ ਵੀ ਤਕਨੀਕ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਬਾਅਦ ਵਿਚ ਰਿਕਾਰਡਿੰਗ ਕਰਕੇ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 5.
ਸਮਾਜ-ਵਿਗਿਆਨ ਕਿਵੇਂ ਇਕ ਵਿਗਿਆਨ ਹੈ ?
ਉੱਤਰ-
ਸਮਾਜ-ਵਿਗਿਆਨ ਦੇ ਵਿਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਵਿਚ ਸਮੱਸਿਆ ਦੇ ਕੇਵਲ ‘ਕੀ ਹੈ’ ਬਾਰੇ ਹੀ ਨਹੀਂ ਬਲਕਿ ਕਿਉਂ’ ਅਤੇ ‘ਕਿਵੇਂ ਦਾ ਵੀ ਅਧਿਐਨ ਕਰਦੇ ਹਾਂ । ਸਮਾਜ ਦੀ ਯਥਾਰਥਕਤਾ ਦਾ ਵੀ ਅਸੀਂ ਪਤਾ ਲਗਾ ਸਕਦੇ ਹਾਂ । ਸਮਾਜ ਵਿਗਿਆਨ ਵਿਚ ਭਵਿੱਖਬਾਣੀ ਵੀ ਸਹਾਈ ਸਿੱਧ ਹੁੰਦੀ ਹੈ । ਇਸ ਪ੍ਰਕਾਰ ਉਪਰੋਕਤ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜ ਵਿਗਿਆਨ ਦੇ ਵਿਚ ਵਿਗਿਆਨਿਕ ਢੰਗ ਨਾਲ ਅਧਿਐਨ ਵੀ ਕੀਤਾ ਜਾਂਦਾ ਹੈ । ਇਸੇ ਕਰਕੇ ਇਸ ਨੂੰ ਅਸੀਂ ਇੱਕ ਵਿਗਿਆਨ ਵੀ ਸਵੀਕਾਰ ਕਰਦੇ ਹਾਂ ।

ਪ੍ਰਸ਼ਨ 6.
ਸਮਾਜ ਸ਼ਾਸਤਰ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਅਸੀਂ ਕਿਵੇਂ ਨਹੀਂ ਕਰ ਸਕਦੇ ?
ਉੱਤਰ-
ਸਮਾਜ ਸ਼ਾਸਤਰ ਦਾ ਵਿਸ਼ਾ-ਵਸਤੂ ਸਮਾਜ ਹੁੰਦਾ ਹੈ ਅਤੇ ਇਹ ਮਨੁੱਖੀ ਵਿਵਹਾਰਾਂ ਅਤੇ ਸੰਬੰਧਾਂ ਦਾ ਅਧਿਐਨ ਕਰਦਾ ਹੈ । ਮਨੁੱਖੀ ਵਿਵਹਾਰਾਂ ਦੇ ਵਿਚ ਬਹੁਤ ਭਿੰਨਤਾ ਪਾਈ ਗਈ ਹੈ | ਅਗਰ ਅਸੀਂ ਭੈਣ-ਭਰਾ ਜਾਂ ਮਾਤਾ-ਪਿਤਾ ਜਾਂ ਮਾਤਾ-ਪੁੱਤਰ ਆਦਿ ਸੰਬੰਧਾਂ ਨੂੰ ਲੈ ਲਈਏ ਤਾਂ ਕੋਈ ਵੀ ਦੋ ਭੈਣਾਂ ਅਤੇ ਭਰਾਵਾਂ ਆਦਿ ਦਾ ਵਿਵਹਾਰ ਸਾਨੂੰ ਇੱਕੋ ਜਿਹਾ ਨਹੀਂ ਮਿਲੇਗਾ | ਪ੍ਰਾਕ੍ਰਿਤਕ ਵਿਗਿਆਨਾਂ (Natural Sciences) ਦੇ ਵਿਚ ਇਸ ਪ੍ਰਕਾਰ ਦਾ ਅੰਤਰ ਨਹੀਂ ਮਿਲਦਾ ਬਲਕਿ ਸਰਬਵਿਆਪਕਤਾ ਪਾਈ ਜਾਂਦੀ ਹੈ, ਇਸ ਕਰਕੇ ਪ੍ਰਯੋਗਾਤਮਕ ਵਿਧੀ ਦਾ ਇਸਤੇਮਾਲ ਅਸੀਂ ਪ੍ਰਕ੍ਰਿਤਕ ਵਿਗਿਆਨਾਂ ਵਿਚ ਕਰ ਸਕਦੇ ਹਾਂ ਅਤੇ ਸਮਾਜ ਵਿਗਿਆਨ ਦੇ ਵਿਚ ਇਸ ਵਿਧੀ ਦੀ ਵਰਤੋਂ ਕਰਨ ਲਈ ਅਸਮਰੱਥ ਹੁੰਦੇ ਹਾਂ ਕਿਉਂਕਿ ਮਨੁੱਖੀ ਵਿਵਹਾਰ ਵਿਚ ਸਥਿਰਤਾ ਬਹੁਤ ਘੱਟ ਹੁੰਦੀ ਹੈ ।

ਪ੍ਰਸ਼ਨ 7.
ਈਮਾਇਲ ਦੁਰਖੀਮ ਦੇ ਸੰਸ਼ਲੇਸ਼ਣਾਤਮਕ ਵਿਚਾਰਧਾਰਾ ਤੀ ਦੱਸੇ ਗਏ ਵਿਚਾਰ ।
ਉੱਤਰ-
ਦੁਰਖੀਮ ਦੇ ਅਨੁਸਾਰ ਸਮਾਜ ਵਿਗਿਆਨ ਸਭ ਪ੍ਰਕਾਰ ਦੀਆਂ ਸੰਸਥਾਵਾਂ, ਸਮਾਜਿਕ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਸ ਦੇ ਅਨੁਸਾਰ ਇਨ੍ਹਾਂ ਸੰਸਥਾਵਾਂ ਨੂੰ ਅਸੀਂ ਇਕ ਦੂਸਰੇ ਤੋਂ ਵੱਖ ਨਹੀਂ ਕਰ ਸਕਦੇ | ਸਾਰੇ ਵਿਗਿਆਨ ਇਕ ਦੁਸਰੇ ਤੇ ਨਿਰਭਰ ਹੁੰਦੇ ਹਨ । ਇਸ ਕਰਕੇ ਸਮਾਜ ਸ਼ਾਸਤਰ ਨੂੰ ਸਮਾਜ ਦਾ ਵਿਗਿਆਨ (Science of Societies) ਕਿਹਾ ਜਾਂਦਾ ਹੈ ਅਤੇ ਇਹ ਇਕ ਸਾਧਾਰਨ ਵਿਗਿਆਨ (General Sociology) ਦੇ ਰੂਪ ਵਿਚ ਸਵੀਕਾਰ ਕੀਤਾ ਜਾਂਦਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 8.
ਸਮਾਜ ਵਿਗਿਆਨ ਭਵਿੱਖਬਾਣੀ ਨਹੀਂ ਕਰ ਸਕਦਾ ।
ਉੱਤਰ-
ਸਮਾਜ ਵਿਗਿਆਨ ਪ੍ਰਕ੍ਰਿਤਕ ਵਿਗਿਆਨਾਂ ਦੀ ਤਰ੍ਹਾਂ ਭਵਿੱਖਬਾਣੀ ਨਹੀਂ ਕਰ ਸਕਦਾ । ਇਹ ਸਮਾਜਿਕ ਸੰਬੰਧਾਂ ਤੇ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਹ ਸੰਬੰਧ ਤੇ ਪਕ੍ਰਿਆਵਾਂ ਹਰ ਇੱਕ ਸਮਾਜ ਵਿੱਚ ਵੱਖ-ਵੱਖ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਸਮਾਜ ਵਿਗਿਆਨ ਦੇ ਵਿਸ਼ੇ ਸਮੱਗਰੀ ਦੀ ਇਸ ਪ੍ਰਕਿਰਤੀ ਦੀ ਵਜ੍ਹਾ ਕਾਰਨ ਇਹ ਭਵਿੱਖਬਾਣੀ ਕਰਨ ਵਿਚ ਅਸਮਰੱਥ ਹੈ । ਜਿਵੇਂ ਕ੍ਰਿਤਕ ਵਿਗਿਆਨਾਂ ਵਿਚ ਭਵਿੱਖਬਾਣੀ ਕੀਤੀ ਜਾਂਦੀ ਹੈ । ਉਸੇ ਤਰ੍ਹਾਂ ਦੀ ਸਮਾਜ ਵਿਗਿਆਨਾਂ ਵਿਚ ਵੀ ਭਵਿੱਖਬਾਣੀ ਕਰਨੀ ਸੰਭਵ ਨਹੀਂ ਹੈ । ਕਾਰਨ ਇਹ ਹੈ ਕਿ ਸਮਾਜ ਵਿਗਿਆਨ ਦਾ ਸੰਬੰਧ ਸਮਾਜਿਕ ਸੰਬੰਧਾਂ ਦੇ ਸਰੂਪਾਂ ਜਾਂ ਵਿਵਹਾਰਾਂ ਨਾਲ ਹੁੰਦਾ ਹੈ ਅਤੇ ਇਹ ਅਸਥਿਰ ਹੁੰਦੇ ਹਨ । ਇਸ ਤੋਂ ਇਲਾਵਾ ਹਰ ਸਮਾਜ ਵੱਖ-ਵੱਖ ਹੋਣ ਦੇ ਨਾਲ-ਨਾਲ ਪਰਿਵਰਤਨਸ਼ੀਲ ਵੀ ਹੁੰਦੇ ਹਨ । ਇਸ ਤਰ੍ਹਾਂ ਸਮਾਜਿਕ ਸੰਬੰਧਾਂ ਦੀ ਇਸ ਪ੍ਰਕਾਰ ਦੀ ਪ੍ਰਵਿਰਤੀ ਨੂੰ ਦੇਖਦੇ ਹੋਏ ਅਸੀਂ ਸਮਾਜਿਕ ਸੰਬੰਧਾਂ ਦੇ ਅਧਿਐਨ ਵਿਚ ਯਥਾਰਥਕਤਾ ਨਹੀਂ ਲਿਆ ਸਕਦੇ ।

ਪ੍ਰਸ਼ਨ 9.
ਅਗਸਤੇ ਕਾਮਤੇ ।
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ (Father of Sociology) ਮੰਨਿਆ ਜਾਂਦਾ ਹੈ । 1839 ਵਿੱਚ ਅਗਸਤੇ ਕਾਮਤੇ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਾਕ੍ਰਿਤਕ ਘਟਨਾਵਾਂ ਦਾ ਅਧਿਐਨ ਵੱਖ-ਵੱਖ ਪ੍ਰਾਕ੍ਰਿਤਕ ਵਿਗਿਆਨ ਕਰਦੇ ਹਨ, ਉਸੇ ਤਰ੍ਹਾਂ ਸਮਾਜ ਦਾ ਅਧਿਐਨ ਵੀ ਇੱਕ ਵਿਗਿਆਨ ਕਰਦਾ ਹੈ ਜਿਸ ਨੂੰ ਉਸ ਨੇ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ | ਬਾਅਦ ਵਿੱਚ ਸਮਾਜਿਕ ਭੌਤਿਕੀ ਦਾ ਨਾਮ ਬਦਲ ਕੇ ਸਮਾਜ ਵਿਗਿਆਨ ਜਾਂ ਸਮਾਜ ਸ਼ਾਸਤਰ ਰੱਖ ਦਿੱਤਾ ਗਿਆ | ਕਾਮਤੇ ਨੇ ਸਮਾਜਿਕ ਉਦਵਿਕਾਸ ਦਾ ਸਿਧਾਂਤ, ਵਿਗਿਆਨਾਂ ਦਾ ਪਦਮ, ਸਕਾਰਾਤਮਕਵਾਦ ਆਦਿ ਵਰਗੇ ਸੰਕਲਪ ਸਮਾਜ ਸ਼ਾਸਤਰ ਨੂੰ ਦਿੱਤੇ ।

ਪ੍ਰਸ਼ਨ 10.
ਯੂਰਪ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ ।
ਉੱਤਰ-
ਮਹਾਨ ਫ਼ਰਾਂਸੀਸੀ ਵਿਚਾਰਕ ਅਗਸਤੇ ਕਾਮਤੇ ਨੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਸਮਾਜ ਦੇ ਵਿਗਿਆਨ ਨੂੰ ਸਮਾਜਿਕ ਭੌਤਿਕੀ ਦਾ ਨਾਮ ਦਿੱਤਾ 1839 ਵਿੱਚ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਸਮਾਜ ਸ਼ਾਸਤਰ ਰੱਖ ਦਿੱਤਾ । 1843 ਵਿੱਚ J.S. Mill ਨੇ ਇੰਗਲੈਂਡ ਵਿੱਚ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ । ਹਰਬਟ ਸਪੈਂਸਰ ਨੇ ਆਪਣੀ ਕਿਤਾਬ Principles of Sociology ਨਾਲ ਸਮਾਜ ਦਾ ਵਿਗਿਆਨਿਕ ਵਿਧੀ ਨਾਲ ਵਿਸ਼ਲੇਸ਼ਣ ਕੀਤਾ । ਸਭ ਤੋਂ ਪਹਿਲਾਂ ਅਮਰੀਕਾ ਵਿੱਚ 1876 ਵਿੱਚ Yale University ਵਿੱਚ ਸਮਾਜ ਸ਼ਾਸਤਰ ਦਾ ਅਧਿਐਨ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਹੋਇਆ | ਦੁਰਖੀਮ ਨੇ ਆਪਣੀਆਂ ਕਿਤਾਬਾਂ ਨਾਲ ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਵਿਕਸਿਤ ਕੀਤਾ । ਇਸੇ ਤਰ੍ਹਾਂ ਕਾਰਲ ਮਾਰਕਸ ਅਤੇ ਸੈਕਸ ਵੈਬਰ ਨੇ ਵੀ ਇਸ ਨੂੰ ਕਈ ਸਿਧਾਂਤ ਦਿੱਤੇ ਅਤੇ ਇਸ ਵਿਸ਼ੇ ਦਾ ਵਿਕਾਸ ਕੀਤਾ ।

ਪ੍ਰਸ਼ਨ 11.
ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ।.
ਉੱਤਰ-
1789 ਈ: ਵਿੱਚ ਫਰਾਂਸੀਸੀ ਕ੍ਰਾਂਤੀ ਆਈ ਅਤੇ ਫ਼ਰਾਂਸੀਸੀ ਸਮਾਜ ਵਿੱਚ ਅਚਾਨਕ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ । ਰਾਜਨੀਤਿਕ ਸੱਤਾ ਬਦਲ ਗਈ ਅਤੇ ਸਮਾਜਿਕ ਸੰਰਚਨਾ ਵਿੱਚ ਵੀ ਪਰਿਵਰਤਨ ਆਏ । ਕ੍ਰਾਂਤੀ ਦੇ ਪਹਿਲਾਂ ਬਹੁਤ ਸਾਰੇ ਵਿਚਾਰਕਾਂ ਨੇ ਪਰਿਵਰਤਨ ਦੇ ਵਿਚਾਰ ਦਿੱਤੇ । ਇਸ ਨਾਲ ਸਮਾਜ ਸ਼ਾਸਤਰ ਦੇ ਬੀਜ ਬੋ ਦਿੱਤੇ ਗਏ ਅਤੇ ਸਮਾਜ ਦੇ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ । ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਨੂੰ ਸਾਹਮਣੇ ਲਿਆਉਣ ਦਾ ਕੰਮ ਅਗਸਤੇ ਕਾਮਤੇ ਨੇ ਪੂਰਾ ਕੀਤਾ ਜੋ ਆਪ ਇੱਕ ਫ਼ਰਾਂਸੀਸੀ ਨਾਗਰਿਕ ਸੀ ।

ਪ੍ਰਸ਼ਨ 12.
ਨਵਜਾਗਰਣ ਕਾਲ ਅਤੇ ਸਮਾਜ ਸ਼ਾਸਤਰ ।
ਉੱਤਰ-
ਨਵਜਾਗਰਣ ਕਾਲ ਨੇ ਸਮਾਜ ਸ਼ਾਸਤਰ ਦੇ ਉਦਭਵ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ । ਇਹ ਸਮਾਂ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਪੂਰੀ ਸਦੀ ਚਲਦਾ ਰਿਹਾ । ਇਸ ਸਮੇਂ ਦੇ ਵਿਚਾਰਕਾਂ ਜਿਵੇਂ ਕਿ ਵੀਕੋ (Vico) ਮਾਂਟੇਸਕਿਯੂ (Montesequieu), ਰੂਸੋ (Rousseau) ਆਦਿ ਨੇ ਅਜਿਹੇ ਵਿਚਾਰ ਦਿੱਤੇ ਜਿਹੜੇ ਸਮਾਜ ਸ਼ਾਸਤਰ ਦੇ ਜਨਮ ਵਿੱਚ ਬਹੁਤ ਮਹੱਤਵਪੂਰਨ ਥਾਂ ਰੱਖਦੇ ਹਨ । ਇਹਨਾਂ ਸਾਰਿਆਂ ਨੇ ਘਟਨਾਵਾਂ ਨੂੰ ਵਿਗਿਆਨਿਕ ਤਰੀਕੇ ਨਾਲ ਵਿਸ਼ਲੇਸ਼ਣ ਕਰਨ ਲਈ ਕਿਹਾ ਕਿ ਕਿਸੇ ਵੀ ਚੀਜ਼ ਨੂੰ ਤਰਕਸੰਗਤਤਾ ਦੀ ਕਸੌਟੀ ਉੱਤੇ ਖਰਾ ਉੱਤਰਨਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਸਮਾਜ ਨੂੰ ਤਰਕਸੰਗਤ ਪੜਤਾਲ ਦੇ ਆਧਾਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਇਹਨਾਂ ਵਿਚਾਰਾਂ ਨਾਲ ਨਵਾਂ ਸਮਾਜਿਕ ਵਿਚਾਰ ਉਭਰ ਕੇ ਸਾਹਮਣੇ ਆਇਆ ਅਤੇ ਇਸ ਵਿੱਚੋਂ ਹੀ ਸ਼ੁਰੂਆਤੀ ਸਮਾਜ ਸ਼ਾਸਤਰੀ ਵੀ ਨਿਕਲੇ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਵੱਡੇ ਉੱਤਰਾਂ ਵਾਲੇ (Long Answer Type Questions)

ਪ੍ਰਸ਼ਨ 1.
ਸਮਾਜ ਸ਼ਾਸਤਰ ਦੀ ਉਤਪੱਤੀ ਦੇ ਵੱਖ-ਵੱਖ ਚਰਣਾਂ ਦਾ ਵਰਣਨ ਕਰੋ ।
ਉੱਤਰ-
ਮਨੁੱਖ ਇੱਕ ਚਿੰਤਨ ਕਰਨ ਵਾਲਾ ਪ੍ਰਾਣੀ ਹੈ । ਆਪਣੇ ਜੀਵਨ ਦੇ ਸ਼ੁਰੂਆਤੀ ਪੱਧਰ ਤੋਂ ਹੀ ਉਸ ਵਿਚ ਆਪਣੇ ਆਲੇ-ਦੁਆਲੇ ਬਾਰੇ ਪਤਾ ਕਰਨ ਦੀ ਇੱਛਾ ਹੁੰਦੀ ਹੈ । ਉਸਨੇ ਸਮੇਂ-ਸਮੇਂ ਉੱਤੇ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਕੱਠੇ ਮਿਲ ਕੇ ਕੋਸ਼ਿਸ਼ਾਂ ਕੀਤੀਆਂ । ਵਿਅਕਤੀਆਂ ਵਿਚ ਹੋਈਆਂ ਅੰਤਰਕ੍ਰਿਆਵਾਂ ਨਾਲ ਸਮਾਜਿਕ ਸੰਬੰਧ ਵਿਕਸਿਤ ਹੋਏ ਜਿਸ ਨਾਲ ਨਵੇਂ-ਨਵੇਂ ਸਮੂਹ ਸਾਡੇ ਸਾਹਮਣੇ ਆਏ । ਮਨੁੱਖੀ ਵਿਵਹਾਰ ਨੂੰ ਵੱਖ-ਵੱਖ ਪਰੰਪਰਾਵਾਂ ਅਤੇ ਪ੍ਰਭਾਵਾਂ ਨਾਲ ਨਿਯੰਤਰਨ ਵਿਚ ਰੱਖਿਆ ਜਾਂਦਾ ਰਿਹਾ ਹੈ । ਇਸ ਤਰ੍ਹਾਂ ਮਨੁੱਖ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ।

ਸਮਾਜ ਸ਼ਾਸਤਰ ਦੀ ਉਤਪੱਤੀ ਦੇ ਵਿਕਾਸ ਦੇ ਚਰਣ (Stages of Origin and Development of Sociology) ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਨੂੰ ਮੁੱਖ ਤੌਰ ਉੱਤੇ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ-
1. ਪਹਿਲਾ ਚਰਣ (First Stage) – ਸਮਾਜ ਸ਼ਾਸਤਰ ਦੇ ਵਿਕਾਸ ਦੇ ਪਹਿਲੇ ਚਰਣ ਨੂੰ ਦੋ ਭਾਗਾਂ ਵਿੱਚ ਵੰਡ ਕੇ ਬੇਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ-

(i) ਵੈਦਿਕ ਅਤੇ ਮਹਾਂਕਾਵ ਕਾਲ (Vedic and Epic Era) – ਚਾਹੇ ਸਮਾਜ ਸ਼ਾਸਤਰ ਦੇ ਵਿਕਾਸ ਦੀ ਸ਼ੁਰੂਆਤੀ ਅਵਸਥਾ ਦੀ ਸ਼ੁਰੁਆਤ ਨੂੰ ਆਮ ਤੌਰ ਉੱਤੇ ਯੂਰਪ ਤੋਂ ਮੰਨਿਆ ਜਾਂਦਾ ਹੈ । ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਪੂਰੇ ਭਾਰਤ ਦਾ ਵਿਚਰਣ ਕੀਤਾ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਂ ਜ਼ਰੂਰਤਾਂ ਦਾ ਡੂੰਘਾ ਅਧਿਐਨ, ਚਿੰਤਨ ਅਤੇ ਉਹਨਾਂ ਦਾ ਮੰਥਨ ਕੀਤਾ । ਉਹਨਾਂ ਨੇ ਭਾਰਤੀ ਸਮਾਜ ਵਿੱਚ ਵਰਣ ਵਿਵਸਥਾ ਨੂੰ ਵਿਕਸਿਤ ਕੀਤਾ । ਇਸ ਗੱਲ ਦਾ ਉੱਲੇਖ ਦੁਨੀਆ ਦੇ ਸਭ ਤੋਂ ਪੁਰਾਣੇ ਪਰ ਭਾਰਤ ਵਿੱਚ ਲਿਖੇ ਮਹਾਨ ਪ੍ਰਾਚੀਨ ਗੰਥ ਰਿਗਵੇਦ (Rigveda) ਵਿੱਚ ਮਿਲਦਾ ਹੈ । ਵੇਦ, ਉਪਨਿਸ਼ਦ, ਪੁਰਾਣ, ਮਹਾਂਭਾਰਤ, ਰਾਮਾਇਣ, ਗੀਤਾ ਆਦਿ ਵਰਗੇ ਗ੍ਰੰਥਾਂ ਨਾਲ ਭਾਰਤ ਵਿਚ ਸਮਾਜ ਸ਼ਾਸਤਰ ਦੀ ਸ਼ੁਰੁਆਤ ਹੋਈ । ਵਰਣ ਵਿਵਸਥਾ ਤੋਂ ਇਲਾਵਾ ਆਸ਼ਰਮ ਵਿਵਸਥਾ, ਚਾਰ ਪੁਰੂਸ਼ਾਰਥ, ਰਿਣਾਂ ਦੀ ਧਾਰਨਾ, ਸੰਯੁਕਤ ਪਰਿਵਾਰ ਆਦਿ ਭਾਰਤ ਸਮਾਜ ਵਿੱਚ ਵਿਕਸਿਤ ਪ੍ਰਾਚੀਨ ਸੰਸਥਾਵਾਂ ਵਿੱਚੋਂ ਪ੍ਰਮੁੱਖ ਹਨ । ਇਹਨਾਂ ਧਾਰਮਿਕ ਗ੍ਰੰਥਾਂ ਤੋਂ ਇਲਾਵਾ ਕੌਟਿਲਯ ਦੇ ਅਰਥ ਸ਼ਾਸਤਰ ਵਿੱਚ ਭਾਰਤ ਦੀਆਂ ਉਸ ਸਮੇਂ ਦੀਆਂ ਸਮੱਸਿਆਵਾਂ ਦਾ ਸਮਾਜ ਸ਼ਾਸਤਰੀ ਵਿਸ਼ਲੇਸ਼ਣ ਦੇਖਣ ਨੂੰ ਮਿਲਦਾ ਹੈ ।

(ii) ਯੂਨਾਨੀ ਵਿਚਾਰਕਾਂ ਦੇ ਅਧਿਐਨ (Studies of Greek Scholars) – ਸੁਕਰਾਤ ਤੋਂ ਬਾਅਦ ਪਲੈਟੋ (Plato) (427-347 B.C.) ਅਤੇ ਅਰਸਤੂ (Aristotle) (384-322B.C.) ਯੂਨਾਨੀ ਵਿਚਾਰਕ ਹੋਏ ਹਨ | ਪਲੈਟੋ ਨੇ ‘ਰਿਪਬਲਿਕ ਅਤੇ ਅਰਸਤੂ ਨੇ Ethics and Politics ਵਿੱਚ ਉਸ ਸਮੇਂ ਦੇ ਪਰਿਵਾਰਿਕ ਜੀਵਨ, ਜਨਰੀਤੀਆਂ, ਪਰੰਪਰਾਵਾਂ, ਔਰਤਾਂ ਦੀ ਸਥਿਤੀ ਆਦਿ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ | ਪਲੈਟੋ ਨੇ 50 ਤੋਂ ਵੱਧ ਅਤੇ ਅਰਸਤੂ ਨੇ 150 ਤੋਂ ਵੱਧ ਛੋਟੇ-ਵੱਡੇ ਰਾਜਾਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ, ਵਿਵਸਥਾ ਦਾ ਅਧਿਐਨ ਕੀਤਾ ਅਤੇ ਆਪਣੀਆਂ ਕਿਤਾਬਾਂ ਵਿੱਚ ਵਿਚਾਰ ਦਿੱਤੇ ।

2. ਦੂਜਾ ਚਰਣ (Second Stage) – ਕਿਤਾਬਾਂ ਸਮਾਜ ਸ਼ਾਸਤਰ ਦੇ ਵਿਕਾਸ ਦੇ ਦੂਜੇ ਚਰਣ ਵਿੱਚ 6ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਦਾ ਕਾਲ ਮੰਨਿਆ ਜਾਂਦਾ ਹੈ । ਇਸ ਕਾਲ ਦੇ ਸ਼ੁਰੂਆਤੀ ਚਰਣ ਵਿੱਚ ਸਮਾਜਿਕ ਸਮੱਸਿਆਵਾਂ ਨੂੰ ਸਮਝਣ ਦੇ ਲਈ ਧਰਮ ਅਤੇ ਦਰਸ਼ਨ ਦੀ ਮਦਦ ਲਈ ਗਈ । ਪਰ 13ਵੀਂ ਸਦੀ ਵਿੱਚ ਸਮੱਸਿਆਵਾਂ ਨੂੰ ਤਾਰਕਿਕ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ । ਬਾਮਸੇ ਏਕਯੂਸ (Thomas Acquines) ਅਤੇ ਦਾਂਤੇ (Dante) ਨੇ ਸਮਾਜਿਕ ਘਟਨਾਵਾਂ ਨੂੰ ਸਮਝਣ ਦੇ ਲਈ ਕਾਰਜ-ਕਾਰਣ ਦੇ ਸੰਬੰਧ ਨੂੰ ਸਪੱਸ਼ਟ ਕੀਤਾ । ਇਸ ਤਰ੍ਹਾਂ ਸਮਾਜ ਦੇ ਵਿਗਿਆਨ ਦੀ ਰੂਪ ਰੇਖਾ ਬਣਨ ਲੱਗ ਗਈ ।

3. ਤੀਜੀ ਅਵਸਥਾ (Third Stage) – ਸਮਾਜ ਸ਼ਾਸਤਰ ਦੇ ਵਿਕਾਸ ਦੇ ਤੀਜੇ ਚਰਣ ਦੀ ਸ਼ੁਰੂਆਤ 13ਵੀਂ ਸਦੀ ਵਿੱਚ ਹੋਈ । ਇਸ ਸਮੇਂ ਵਿੱਚ ਕਈ ਅਜਿਹੇ ਮਹਾਨ ਵਿਚਾਰਕ ਹੋਏ ਜਿਨ੍ਹਾਂ ਨੇ ਸਮਾਜਿਕ ਘਟਨਾਵਾਂ ਦੇ ਅਧਿਐਨ ਦੇ ਲਈ ਵਿਗਿਆਨ ਵਿਧੀ ਦਾ ਪ੍ਰਯੋਗ ਕੀਤਾ । ਹਾਂਬਸ, ਲਾਂਕ, ਰੂਸੋ (Hobbes, Locke and Rousseau) ਨੇ ਸਮਾਜਿਕ ਸਮਝੌਤੇ ਦਾ ਸਿਧਾਂਤ (Social Contract Theory) ਦਿੱਤਾ । ਥਾਮਸ ਮੂਰੇ (Thomas Moore) ਨੇ ਆਪਣੀ ਕਿਤਾਬ ਦਾ ਸਪਿਰਿਟ ਆਫ਼ ਲਾਂਜ਼ (The Spirit of Laws), ਮਾਲਥਸ (Malthus) ਨੇ ਆਪਣੇ ‘ਜਨਸੰਖਿਆ ਦੇ ਸਿਧਾਂਤ’ ਦੀ ਮਦਦ ਨਾਲ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਕੇ ਸਮਾਜ ਸ਼ਾਸਤਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੱਤਾ ।

4. ਚੌਥਾ ਚਰਣ Fourth Stage) – ਮਹਾਨ ਫ਼ਰਾਂਸੀਸੀ ਵਿਚਾਰਕ ਅਗਸਤੇ ਕਾਮਤੇ (Auguste Comte) ਨੇ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਸਮਾਜ ਦੇ ਵਿਗਿਆਨ ਨੂੰ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ । 1839 ਵਿੱਚ ਉਹਨਾਂ ਨੇ ਇਸਦਾ ਨਾਮ ਬਦਲ ਕੇ ਸਮਾਜ ਸ਼ਾਸਤਰ (Sociology) ਰੱਖ ਦਿੱਤਾ । ਉਹਨਾਂ ਨੂੰ ਸਮਾਜ ਵਿਗਿਆਨ ਦਾ ਪਿਤਾ (Father of Sociology) ਕਿਹਾ ਜਾਂਦਾ ਹੈ ।

1843 ਵਿੱਚ ਜੇ.ਐੱਸ. ਮਿਲ (J.S.Mill) ਨੇ ਇੰਗਲੈਂਡ ਵਿੱਚ ਸਮਾਜ ਸ਼ਾਸਤਰ ਨੂੰ ਸ਼ੁਰੂ ਕੀਤਾ । ਹਰਬਰਟ ਸਪੈਂਸਰ ਨੇ ਆਪਣੀ ਕਿਤਾਬ Principles of Sociology ਅਤੇ Theory of Organism ਨਾਲ ਸਮਾਜ ਦਾ ਵਿਗਿਆਨ ਵਿਧੀ ਨਾਲ ਵਿਸ਼ਲੇਸ਼ਣ ਕੀਤਾ । ਸਭ ਤੋਂ ਪਹਿਲਾਂ ਅਮਰੀਕਾ ਦੀ Yale University ਵਿੱਚ 1876 ਵਿੱਚ ਸਮਾਜ ਵਿਗਿਆਨ ਦਾ ਅਧਿਐਨ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਹੋਇਆ । ਦੁਰਖੀਮ ਨੇ ਆਪਣੀਆਂ ਕਿਤਾਬਾਂ ਦੀ ਮਦਦ ਨਾਲ ਸਮਾਜ ਵਿਗਿਆਨ ਨੂੰ ਸੁਤੰਤਰ ਵਿਗਿਆਨ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਯੋਗਦਾਨ ਦਿੱਤਾ । ਮੈਕਸ ਵੈਬਰ ਤੇ ਹੋਰ ਸਮਾਜ ਸ਼ਾਸਤਰੀਆਂ ਨੇ ਵੀ ਬਹੁਤ ਸਾਰੇ ਸਮਾਜ ਸ਼ਾਸਤਰੀ ਸਿਧਾਂਤ ਦਿੱਤੇ । ਵਰਤਮਾਨ ਸਮੇਂ ਵਿੱਚ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਇਹ ਵਿਸ਼ਾ ਸੁਤੰਤਰ ਰੂਪ ਵਿੱਚ ਨਵਾਂ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ (Development of Sociology in India)

ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਨੂੰ ਹੇਠ ਲਿਖੇ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

1. ਪਾਚੀਨ ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ (Development of Sociology in Ancient India) – ਭਾਰਤ ਵਿੱਚ ਸਮਾਜ ਸ਼ਾਸਤਰ ਦੀ ਉੱਤਪਤੀ ਪ੍ਰਾਚੀਨ ਕਾਲ ਤੋਂ ਹੀ ਸ਼ੁਰੂ ਹੋ ਗਈ ਸੀ । ਮਹਾਂਰਿਸ਼ੀ ਵੇਦ ਵਿਆਸ ਨੇ ਚਾਰਾਂ ਵੇਦਾਂ ਦਾ ਸੰਕਲਨ ਕੀਤਾ ਅਤੇ ਮਹਾਂਭਾਰਤ ਵਰਗੇ ਮਹਾਂਕਾਵਿ ਦੀ ਰਚਨਾ ਕੀਤੀ । ਰਾਮਾਇਣ ਦੀ ਰਚਨਾ ਕੀਤੀ ਗਈ । ਇਹਨਾਂ ਤੋਂ ਇਲਾਵਾ ਉਪਨਿਸ਼ਦਾਂ, ਪੁਰਾਣਾਂ ਅਤੇ ਸਮਰਿਤੀਆਂ ਵਿੱਚ ਪ੍ਰਾਚੀਨ ਭਾਰਤੀ ਦਰਸ਼ਨ ਦੀ ਵਿਸਤਾਰ ਨਾਲ ਵਿਆਖਿਆ ਕੀਤੀ ਗਈ ਹੈ । ਇਹਨਾਂ ਸਾਰੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਪ੍ਰਾਚੀਨ ਭਾਰਤ ਵਿੱਚ ਵਿਚਾਰਧਾਰਾ ਉੱਚ ਪੱਧਰ ਦੀ ਸੀ । ਇਹਨਾਂ ਗ੍ਰੰਥਾਂ ਤੋਂ ਪਤਾ ਚਲਦਾ ਹੈ ਕਿ ਪ੍ਰਾਚੀਨ ਭਾਰਤ ਦੀਆਂ ਸਮੱਸਿਆਵਾਂ, ਜ਼ਰੂਰਤਾਂ, ਘਟਨਾਵਾਂ, ਤੱਥਾਂ, ਮੁੱਲਾਂ, ਆਦਰਸ਼ਾਂ, ਵਿਸ਼ਵਾਸਾਂ ਆਦਿ ਦਾ ਡੂੰਘਾ ਅਧਿਐਨ ਕੀਤਾ ਗਿਆ ਹੈ । ਵਰਤਮਾਨ ਸਮੇਂ ਵਿੱਚ ਭਾਰਤੀ ਸਮਾਜ ਵਿੱਚ ਮਿਲਣ ਵਾਲੀਆਂ ਕਈ ਸੰਸਥਾਵਾਂ ਦੀ ਸ਼ੁਰੂਆਤ ਪ੍ਰਾਚੀਨ ਸਮੇਂ ਵਿੱਚ ਹੀ ਹੋਈ ਸੀ । ਇਹਨਾਂ ਵਿੱਚ ਵਰਣ, ਆਸ਼ਰਮ, ਪੁਰੂਸ਼ਾਰਥ, ਧਰਮ, ਸੰਸਕਾਰ, ਸੰਯੁਕਤ ਪਰਿਵਾਰ ਆਦਿ ਪ੍ਰਮੁੱਖ ਹਨ ।

ਚਾਣਕਯ ਦਾ ਅਰਥ ਸ਼ਾਸਤਰ, ਮਨੁਸਮਿਤੀ ਅਤੇ ਸ਼ੁਕਰਾਚਾਰਯ ਦਾ ਨੀਤੀ ਸ਼ਾਸਤਰ ਵਰਗੇ ਰੀਥ ਪ੍ਰਾਚੀਨ ਕਾਲ ਦੀਆਂ ਪਰੰਪਰਾਵਾਂ, ਥਾਵਾਂ, ਮੁੱਲਾਂ, ਆਦਰਸ਼ਾਂ, ਕਾਨੂੰਨਾਂ ਉੱਤੇ ਕਾਫ਼ੀ ਰੋਸ਼ਨੀ ਪਾਉਂਦੇ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਵੈਦਿਕ ਕਾਲ ਤੋਂ ਹੀ ਭਾਰਤ ਵਿੱਚ ਸਮਾਜ ਸ਼ਾਸਤਰ ਦੀ ਸ਼ੁਰੂਆਤ ਹੋ ਗਈ ਸੀ ।

ਮੱਧਕਾਲ ਵਿੱਚ ਆ ਕੇ ਭਾਰਤ ਵਿੱਚ ਮੁਸਲਮਾਨਾਂ ਅਤੇ ਮੁਗਲਾਂ ਦਾ ਰਾਜ ਰਿਹਾ, ਉਸ ਸਮੇਂ ਦੀਆਂ ਲਿਖਤਾਂ ਤੋਂ ਭਾਰਤ ਦੀ ਉਸ ਸਮੇਂ ਦੀ ਵਿਚਾਰਧਾਰਾ, ਸੰਸਥਾਵਾਂ, ਸਮਾਜਿਕ ਵਿਵਸਥਾ, ਸੰਸਕ੍ਰਿਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ ।

2. ਸਮਾਜ ਸ਼ਾਸਤਰ ਦਾ ਰਸਮੀ ਸਥਾਪਨਾ ਯੁੱਗ (Formal Establishment Era of Sociology) – 1914 ਤੋਂ 1947 ਤੱਕ ਦਾ ਸਮਾਂ ਭਾਰਤ ਵਿੱਚ ਸਮਾਜ ਸ਼ਾਸਤਰ ਦੀ ਸਥਾਪਨਾ ਦਾ ਕਾਲ ਮੰਨਿਆ ਜਾਂਦਾ ਹੈ । ਭਾਰਤ ਵਿੱਚ ਸਭ ਤੋਂ ਪਹਿਲਾਂ ਬੰਬਈ ਯੂਨੀਵਰਸਿਟੀ ਵਿੱਚ 1914 ਵਿੱਚ ਗੈਜੂਏਟ ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ । 1919 ਤੋਂ ਅੰਗਰੇਜ਼ ਸਮਾਜ ਸ਼ਾਸਤਰੀ ਪੈਟਿਕ ਗਿੱਡਸ (Patric Geddes) ਨੇ ਇੱਥੇ ਐੱਮ.ਏ. ਪੱਧਰ ਉੱਤੇ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ । ਜੀ.ਐੱਸ. ਘੁਰੀਏ (G.S. Ghurye) ਉਹਨਾਂ ਦੇ ਹੀ ਵਿਦਿਆਰਥੀ ਸਨ । ਪ੍ਰੋਫ਼ੈਸਰ ਵੀਰਜੇਂਦਰਨਾਥਸ਼ੀਲ ਦੀਆਂ ਕੋਸ਼ਿਸ਼ਾਂ ਨਾਲ 1917 ਵਿੱਚ ਕਲਕੱਤਾ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਪੜ੍ਹਾਉਣ ਦਾ ਕੰਮ ਸ਼ੁਰੂ ਹੋਇਆ । ਪ੍ਰਸਿੱਧ ਸਮਾਜ ਸ਼ਾਸਤਰੀ ਡਾ: ਰਾਧਾ ਕਮਲ ਮੁਖਰਜੀ ਅਤੇ ਡਾ: ਡੀ.ਐੱਨ. ਮਜੂਮਦਾਰ ਉਹਨਾਂ ਦੇ ਹੀ ਵਿਦਿਆਰਥੀ ਸਨ । ਚਾਹੇ 1947 ਤੱਕ ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਦੀ ਗਤੀ ਘੱਟ ਸੀ ਪਰ ਉਸ ਸਮੇਂ ਤੱਕ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਸ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਸੀ ।

3. ਸਮਾਜ ਸ਼ਾਸਤਰ ਦਾ ਪਸਾਰ ਯੁੱਗ (Expansion Era of Sociology) – 1947 ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਮਾਜ ਸ਼ਾਸਤਰ ਨੂੰ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਮਾਣਤਾ ਪ੍ਰਾਪਤ ਹੋਈ । ਵਰਤਮਾਨ ਸਮੇਂ ਵਿੱਚ ਦੇਸ਼ ਦੇ ਲਗਪਗ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਇਸ ਵਿਸ਼ੇ ਨੂੰ ਪੜ੍ਹਾਇਆ ਜਾ ਰਿਹਾ ਹੈ । ਯੂਨੀਵਰਸਿਟੀਆਂ ਤੋਂ ਇਲਾਵਾ ਕਈ ਸੰਸਥਾਵਾਂ ਵਿੱਚ ਖੋਜ ਦੇ ਕੰਮ ਚੱਲ ਰਹੇ ਹਨ । Tata Institute of Social Sciences, Mumbai, Institute of Social Sciences Agra, Institute of Sociology and Social work, Lucknow, I.I.T. Kanpur and I.I.T Delhi. ਕੁੱਝ ਦੇਸ਼ ਦੇ ਅਜਿਹੇ ਪ੍ਰਮੁੱਖ ਸੰਸਥਾਨ ਹਨ ਜਿੱਥੇ ਸਮਾਜ ਸ਼ਾਸਤਰੀ ਖੋਜਾਂ ਦੇ ਕੰਮ ਕੀਤੇ ਜਾ ਰਹੇ ਹਨ । ਇਹਨਾਂ ਨਾਲ ਸਮਾਜ ਸ਼ਾਸਤਰੀ ਵਿਧੀਆਂ ਅਤੇ ਇਸਦੇ ਗਿਆਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ਦੇ ਵਿਕਾਸ ਦੀ ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮਾਜ ਸ਼ਾਸਤਰ ਉੱਨਾ ਹੀ ਪੁਰਾਣਾ ਹੈ ਜਿੰਨਾ ਕਿ ਸਮਾਜ ਆਪ ਹੈ, ਚਾਹੇ ਸਮਾਜ ਸ਼ਾਸਤਰ ਦਾ ਜਨਮ 19ਵੀਂ ਸਦੀ ਦੇ ਪੱਛਮੀ ਯੂਰਪ ਵਿੱਚ ਦੇਖਿਆ ਜਾਂਦਾ ਹੈ | ਕਈ ਵਾਰ ਸਮਾਜ ਸ਼ਾਸਤਰ ਨੂੰ ‘ਭਾਂਤੀ ਯੁੱਗ ਦਾ ਬੱਚਾ’ ਵੀ ਕਿਹਾ ਜਾਂਦਾ ਹੈ ।ਉਹ ਕ੍ਰਾਂਤੀਕਾਰੀ ਪਰਿਵਰਤਨ ਜਿਹੜੇ ਪਿਛਲੀਆਂ ਤਿੰਨ ਸਦੀਆਂ ਵਿੱਚ ਆਏ ਹਨ, ਉਹਨਾਂ ਨੇ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਜੀਵਨ ਜੀਉਣ ਦੇ ਤਰੀਕੇ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹਨਾਂ ਪਰਿਵਰਤਨਾਂ ਵਿੱਚ ਹੀ ਸਮਾਜ ਸ਼ਾਸਤਰ ਦੀ ਉਤਪੱਤੀ ਲੱਭੀ ਜਾ ਸਕਦੀ ਹੈ । ਸਮਾਜ ਸ਼ਾਸਤਰ ਨੇ ਸਮਾਜਿਕ ਉੱਥਲ-ਪੁੱਥਲ (Social Upheavel) ਦੇ ਸਮੇਂ ਵਿੱਚ ਜਨਮ ਲਿਆ ! ਸ਼ੁਰੂਆਤੀ ਸਮਾਜ ਸ਼ਾਸਤਰੀਆਂ ਨੇ ਜੋ ਵਿਚਾਰ ਦਿੱਤੇ ਉਹਨਾਂ ਦੀਆਂ ਜੜ੍ਹਾਂ ਉਸ ਸਮੇਂ ਦੇ ਯੂਰਪ ਦੇ ਸਮਾਜਿਕ ਹਾਲਾਤਾਂ ਵਿੱਚ ਮੌਜੂਦ ਸਨ ।

ਯੂਰਪ ਵਿੱਚ ਆਧੁਨਿਕ ਯੁੱਗ ਅਤੇ ਆਧੁਨਿਕਤਾ ਦੀ ਅਵਸਥਾ ਨੇ ਤਿੰਨ ਪ੍ਰਮੁੱਖ ਅਵਸਥਾਵਾਂ ਨੂੰ ਸਾਹਮਣੇ ਲਿਆਂਦਾ ਤੇ ਉਹ ਸਨ-ਨਵਜਾਗਰਣ ਕਾਲ (The Enlightenment period), ਫ਼ਰਾਂਸੀਸੀ ਕ੍ਰਾਂਤੀ (The French Revolution) ਅਤੇ ਉਦਯੋਗਿਕ ਕ੍ਰਾਂਤੀ (The Industrial Revolution) । ਸਮਾਜ ਸ਼ਾਸਤਰ ਦਾ ਜਨਮ ਇਹਨਾਂ ਤਿੰਨਾਂ ਅਵਸਥਾਵਾਂ ਜਾਂ ਪ੍ਰਕ੍ਰਿਆਵਾਂ ਵੱਲੋਂ ਲਿਆਂਦੇ ਗਏ ਪਰਿਵਰਤਨਾਂ ਕਾਰਨ ਹੋਇਆ ।

ਫ਼ਰਾਂਸੀਸੀ ਕ੍ਰਾਂਤੀ ਅਤੇ ਸਮਾਜ ਸ਼ਾਸਤਰ ਦਾ ਉਦਭਵ (The French Revolution and Emergence of Sociology) – ਫ਼ਰਾਂਸੀਸੀ ਕ੍ਰਾਂਤੀ 1789 ਈ: ਵਿੱਚ ਹੋਈ ਅਤੇ ਇਹ ਸੁਤੰਤਰਤਾ ਅਤੇ ਸਮਾਨਤਾ ਪ੍ਰਾਪਤ ਕਰਨ ਦੇ ਮਨੁੱਖੀ ਸੰਘਰਸ਼ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ (Turning Point) ਸਾਬਤ ਹੋਇਆ । ਇਸ ਨੇ ਯੂਰਪੀ ਸਮਾਜ ਦੀ ਰਾਜਨੀਤਿਕ ਸੰਰਚਨਾ ਨੂੰ ਬਦਲ ਕੇ ਰੱਖ ਦਿੱਤਾ । ਇਸਨੇ ਜਗੀਰਦਾਰੀ ਯੁੱਗ ਨੂੰ ਖ਼ਤਮ ਕਰ ਦਿੱਤਾ ਅਤੇ ਸਮਾਜ ਵਿੱਚ ਇੱਕ ਨਵੀਂ ਵਿਵਸਥਾ ਸਥਾਪਿਤ ਕੀਤੀ । ਇਸ ਨੇ ਜਗੀਰਦਾਰੀ ਵਿਵਸਥਾ ਦੀ ਥਾਂ ਲੋਕਤੰਤਰੀ ਵਿਵਸਥਾ ਨੂੰ ਸਥਾਪਿਤ ਕੀਤਾ ।

ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ, ਫਰੈਂਚ ਸਮਾਜ ਤਿੰਨ ਵਰਗਾਂ ਵਿੱਚ ਵੰਡਿਆ ਹੋਇਆ ਸੀ । ਪਹਿਲਾ ਵਰਗ ਪਾਦਰੀ (Clergy) ਵਰਗ ਸੀ, ਦੂਜਾ ਵਰਗ ਕੁਲੀਨ (Nobility) ਵਰਗੇ ਸੀ ਅਤੇ ਤੀਜਾ ਵਰਗ ਆਮ ਲੋਕਾਂ ਦਾ ਵਰਗ ਸੀ । ਪਹਿਲੇ ਦੋ ਵਰਗਾਂ ਦੀ ਕੁੱਲ ਸੰਖਿਆ ਫਰਾਂਸ ਦੀ ਜਨਸੰਖਿਆ ਦਾ 2% ਸੀ ਪਰ ਉਹਨਾਂ ਕੋਲ ਅਸੀਮਿਤ ਅਧਿਕਾਰ ਸਨ । ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ । ਪਰ ਤੀਜੇ ਵਰਗ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਸ ਨੂੰ ਹੀ ਸਾਰੇ ਟੈਕਸਾਂ ਦਾ ਭਾਰ ਸਹਿਣਾ ਪੈਂਦਾ ਸੀ । ਇਹਨਾਂ ਤਿੰਨਾਂ ਵਰਗਾਂ ਦੀ ਵਿਆਖਿਆ ਅੱਗੇ ਲਿਖੀ ਹੈ :

1. ਪਹਿਲਾ ਵਰਗ-ਪਾਰੀ ਵਰਗ (The First Order-Clergy) – ਯੂਰਪ ਦੇ ਸਮਾਜਿਕ ਜੀਵਨ ਵਿੱਚ ਰੋਮਨ ਕੈਥੋਲਿਕ ਚਰਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੰਸਥਾ ਸੀ । ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਚਰਚ ਦੇ ਨਿਯੰਤਰਨ ਵਿੱਚ ਸਨ । ਇਸ ਤੋਂ ਇਲਾਵਾ ਚਰਚ ਨੂੰ ਧਰਤੀ ਦੀ ਪੈਦਾਵਾਰ ਦਾ 10% ਹਿੱਸਾ (Tithe) ਵੀ ਮਿਲਦਾ ਸੀ । ਚਰਚ ਦਾ ਧਿਆਨ ਪਾਦਰੀ (Clergy) ਰੱਖਦੇ ਸਨ ਅਤੇ ਇਹ ਸਮਾਜ ਦਾ ਪਹਿਲਾ ਵਰਗ ਸੀ । ਪਾਦਰੀ ਵਰਗ ਵੀ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ ਤੇ ਉਹ ਸੀ ਉੱਚ ਪਾਦਰੀ ਵਰਗ (Upper Clergy) ਅਤੇ ਨਿਮਨ ਪਾਦਰੀ ਵਰਗ (Lower Clergy) ਉੱਚ ਪਾਦਰੀ ਵਰਗ ਦੇ ਪਾਦਰੀ ਕੁਲੀਨ ਪਰਿਵਾਰਾਂ ਨਾਲ ਸੰਬੰਧਿਤ ਸਨ ਅਤੇ ਚਰਚ ਦੀ ਸੰਪੱਤੀ ਉੱਤੇ ਅਸਲ ਵਿੱਚ ਇਹਨਾਂ ਦਾ ਅਧਿਕਾਰ ਹੁੰਦਾ ਸੀ ।

ਟੀਥੇ (Tithe) ਟੈਕਸ ਦਾ ਜ਼ਿਆਦਾਤਰ ਭਾਗ ਇਹਨਾਂ ਦੀਆਂ ਜੇਬਾਂ ਵਿੱਚ ਜਾਂਦਾ ਸੀ । ਉਹਨਾਂ ਕੋਲ ਵਿਸ਼ੇਸ਼ ਅਧਿਕਾਰ ਸਨ ਅਤੇ ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਸਨ । ਉਹ ਬਹੁਤ ਅਮੀਰ ਸਨ ਅਤੇ ਐਸ਼ ਭਰੀ ਜ਼ਿੰਦਗੀ ਜਿਉਂਦੇ ਸਨ । ਨਿਮਨ ਵਰਗ ਦੇ ਪਾਦਰੀ ਆਮ ਲੋਕਾਂ ਦੇ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਸਨ । ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ । ਉਹ ਲੋਕਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਉਹ ਜਨਮ, ਵਿਆਹ, ਬਪਤਿਸਮਾ, ਮੌਤ ਆਦਿ ਨਾਲ ਸੰਬੰਧਿਤ ਸੰਸਕਾਰ ਪੂਰੇ ਕਰਦੇ ਸਨ । ਉਹ ਚਰਚ ਦੇ ਸਕੂਲਾਂ ਨੂੰ ਵੀ ਸਾਂਭਦੇ ਸਨ ।

2. ਦੂਜਾ ਵਰਗ-ਕੁਲੀਨ ਵਰਗ (Second Order-Nobility) – ਫ਼ਰੈਂਚ ਸਮਾਜ ਦਾ ਦੂਜਾ ਵਰਗ ਕੁਲੀਨ ਵਰਗ ਨਾਲ ਸੰਬੰਧਿਤ ਸੀ । ਉਹ ਫ਼ਰਾਂਸ ਦੀ 2.5 ਕਰੋੜ ਦੀ ਜਨਸੰਖਿਆ ਵਿੱਚ ਸਿਰਫ਼ 4 ਲੱਖ ਸਨ ਅਰਥਾਤ ਉਹ ਕੁੱਲ ਜਨਸੰਖਿਆ ਦੇ 2% ਤੋਂ ਵੀ ਘੱਟ ਸਨ । ਸ਼ੁਰੂ ਤੋਂ ਹੀ ਉਹ ਤਲਵਾਰ ਦਾ ਪ੍ਰਯੋਗ ਕਰਦੇ ਸਨ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਲੜਦੇ ਸਨ । ਇਸ ਲਈ ਉਹਨਾਂ ਨੂੰ ਤਲਵਾਰ ਦਾ ਕੁਲੀਨ (Nobles of Sword) ਵੀ ਕਿਹਾ ਜਾਂਦਾ ਸੀ । ਇਹ ਵੀ ਦੋ ਭਾਗਾਂ ਵਿੱਚ ਵੰਡੇ ਹੋਏ ਸਨ-ਪੁਰਾਣੇ ਕੁਲੀਨ ਅਤੇ ਨਵੇਂ ਕੁਲੀਨ । ਪੁਰਾਣੇ ਕੁਲੀਨ ਦੇਸ਼ ਦੀ ਕੁੱਲ ਭੂਮੀ ਦੇ 1/5 ਹਿੱਸੇ ਦੇ ਮਾਲਕ ਸਨ । ਕੁਲੀਨ ਦੀ ਸਥਿਤੀ ਪੈਤ੍ਰਿਕ ਸੀ ਕਿਉਂਕਿ ਉਹਨਾਂ ਨੂੰ ਅਸਲੀ ਅਤੇ ਪਵਿੱਤਰ ਕੁਲੀਨ ਕਿਹਾ ਜਾਂਦਾ ਸੀ ।

ਇਹ ਸਾਰੇ ਜਾਗੀਰਦਾਰ ਹੁੰਦੇ ਸਨ । ਕੁੱਝ ਸਮੇਂ ਲਈ ਇਹਨਾਂ ਨੇ ਪ੍ਰਸ਼ਾਸਕਾਂ, ਜੱਜਾਂ ਅਤੇ ਫ਼ੌਜੀ ਲੀਡਰਾਂ ਦਾ ਵੀ ਕੰਮ ਕੀਤਾ । ਇਹ ਐਸ਼ ਭਰੀ ਜ਼ਿੰਦਗੀ ਜਿਊਂਦੇ ਸਨ । ਇਹਨਾਂ ਨੂੰ ਕਈ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਸਨ । ਨਵੇਂ ਕੁਲੀਨ ਉਹ ਕੁਲੀਨ ਸਨ ਜਿਨ੍ਹਾਂ ਨੂੰ ਰਾਜੇ ਨੇ ਪੈਸੇ ਲੈ ਕੇ ਕੁਲੀਨ ਦਾ ਦਰਜਾ ਦਿੱਤਾ ਸੀ । ਇਸ ਵਰਗ ਨੇ 1789 ਦੀ ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੁਆਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਕੁੱਝ ਸਮੇਂ ਬਾਅਦ ਇਹਨਾਂ ਦੀ ਸਥਿਤੀ ਵੀ ਪੈਤ੍ਰਿਕ ਹੋ ਗਈ ।

3. ਤੀਜਾ ਵਰਗ-ਆਮ ਜਨਤਾ (Third order-Commoners) – ਕੁੱਲ ਜਨਸੰਖਿਆ ਦਾ ਸਿਰਫ਼ 2% ਪਹਿਲੇ ਦੋ ਵਰਗਾਂ ਨਾਲ ਸੰਬੰਧਿਤ ਸਨ ਅਤੇ 98% ਜਨਤਾ ਤੀਜੇ ਵਰਗ ਨਾਲ ਸੰਬੰਧਿਤ ਸੀ । ਇਹ ਵਰਗ ਅਧਿਕਾਰ ਰਹਿਤ ਵਰਗ ਸੀ ਜਿਸ ਦੇ ਵਿੱਚ ਅਮੀਰ ਉਦਯੋਗਪਤੀ ਅਤੇ ਗ਼ਰੀਬ ਭਿਖਾਰੀ ਵੀ ਸ਼ਾਮਲ ਸਨ । ਕਿਸਾਨ, ਮੱਧ ਵਰਗ, ਮਜ਼ਦੂਰ, ਕਾਰੀਗਰ ਅਤੇ ਹੋਰ ਗ਼ਰੀਬ ਲੋਕ ਇਸ ਸਮੂਹ ਵਿੱਚ ਸ਼ਾਮਲ ਸਨ । ਇਹਨਾਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਨਹੀਂ ਸਨ । ਇਸ ਕਰਕੇ ਇਸ ਸਮੂਹ ਨੇ ਪੂਰੇ ਦਿਲ ਨਾਲ 1789 ਦੀ ਫ਼ਰਾਂਸੀਸੀ ਕ੍ਰਾਂਤੀ ਵਿੱਚ ਭਾਗ ਲਿਆ । ਉਦਯੋਗਪਤੀ, ਵਪਾਰੀ, ਸ਼ਾਹੂਕਾਰ, ਡਾਕਟਰ, ਵਕੀਲ, ਵਿਚਾਰਕ, ਅਧਿਆਪਕ, ਪੱਤਰਕਾਰ ਆਦਿ ਮੱਧ ਵਰਗ ਵਿੱਚ ਸ਼ਾਮਲ ਸਨ | ਮੱਧ ਵਰਗ ਨੇ ਫਰਾਂਸੀਸੀ ਕ੍ਰਾਂਤੀ ਦੀ ਅਗਵਾਹੀ ਕੀਤੀ । ਮਜ਼ਦੂਰਾਂ ਦੀ ਹਾਲਤ ਚੰਗੀ ਨਹੀਂ ਸੀ । ਉਹਨਾਂ ਨੂੰ ਨਾ ਸਿਰਫ਼ ਘੱਟ ਤਨਖ਼ਾਹ ਮਿਲਦੀ ਸੀ ਬਲਕਿ ਉਹਨਾਂ ਨੂੰ ਬੇਗਾਰ (Forced Labour) ਵੀ ਕਰਨੀ ਪੈਂਦੀ ਸੀ । ਇਹਨਾਂ ਲੋਕਾਂ ਨੇ ਗ਼ਰੀਬੀ ਕਾਰਨ ਦੰਗਿਆਂ ਵਿੱਚ ਵੀ ਭਾਗ ਲਿਆ । ਇਹ ਲੋਕ ਕ੍ਰਾਂਤੀ ਦੌਰਾਨ ਭੀੜ ਵਿੱਚ ਸ਼ਾਮਲ ਹੋ ਗਏ ।

ਕ੍ਰਾਂਤੀ ਦੀ ਸ਼ੁਰੂਆਤ (Outbreak of Revolution) – ਲੁਈ XV1 ਫ਼ਰਾਂਸ ਦਾ ਰਾਜਾ ਬਣਿਆ ਅਤੇ ਫਰਾਂਸ ਵਿੱਚ ਵਿੱਤੀ ਸੰਕਟ ਆਇਆ ਹੋਇਆ ਸੀ । ਇਸ ਕਰਕੇ ਉਸਨੂੰ ਦੇਸ਼ ਦਾ ਰੋਜ਼ਾਨਾ ਕੰਮ ਚਲਾਉਣ ਲਈ ਪੈਸੇ ਦੀ ਲੋੜ ਸੀ । ਉਹ ਲੋਕਾਂ ਉੱਤੇ ਨਵੇਂ ਟੈਕਸ ਲਗਾਉਣਾ ਚਾਹੁੰਦਾ ਸੀ । ਇਸ ਕਰਕੇ ਉਸਨੂੰ ਐਸਟੇਟ ਜਨਰਲ (Estate General) ਦੀ ਮੀਟਿੰਗ ਸੱਦਣੀ ਪਈ ਜੋ ਕਿ ਇੱਕ ਬਹੁਤ ਪੁਰਾਣੀ ਸੰਸਥਾ ਸੀ । ਪਿਛਲੇ 150 ਸਾਲਾਂ ਵਿੱਚ ਇਸਦੀ ਮੀਟਿੰਗ ਨਹੀਂ ਹੋਈ ਸੀ । 5 ਮਈ, 1789 ਨੂੰ ਐਸਟੇਟ ਜਨਰਲ ਦੀ ਮੀਟਿੰਗ ਹੋਈ ਅਤੇ ਤੀਜੇ ਵਰਗ ਦੇ ਪ੍ਰਤੀਨਿਧੀਆਂ ਨੇ ਮੰਗ ਕੀਤੀ ਕਿ ਸਾਰੀ ਐਸਟੇਟ ਦੀ ਇਕੱਠੀ ਮੀਟਿੰਗ ਹੋਵੇ ਅਤੇ ਇੱਕ ਸਦਨ ਵਾਂਗ ਉਹ ਵੋਟ ਕਰਨ । 20 ਜੂਨ, 1789 ਨੂੰ ਉਹਨਾਂ ਦੇਖਿਆ ਕਿ ਮੀਟਿੰਗ ਹਾਲ ਉੱਤੇ ਸਰਕਾਰੀ ਗਾਰਡਾਂ ਨੇ ਕਬਜ਼ਾ ਕਰ ਲਿਆ ਹੈ । ਪਰ ਤੀਜਾ ਵਰਗ ਮੀਟਿੰਗ ਲਈ ਬੇਤਾਬ ਸੀ । ਇਸ ਲਈ ਉਹ ਟੈਨਿਸ ਕੋਰਟ ਵਿੱਚ ਹੀ ਨਵਾਂ ਸੰਵਿਧਾਨ ਬਣਾਉਣ ਵਿੱਚ ਲੱਗ ਗਏ । ਇਹ ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੁਆਤ ਸੀ ।

ਫ਼ਰਾਂਸੀਸੀ ਕ੍ਰਾਂਤੀ ਦੀ ਸਭ ਤੋਂ ਮਹੱਤਵਪੂਰਨ ਘਟਨਾ 14 ਜੁਲਾਈ, 1789 ਨੂੰ ਹੋਈ ਜਦੋਂ ਪੈਰਿਸ ਦੀ ਭੀੜ ਨੇ ਬਾਸਤੀਲ ਜੇਲ਼ ਉੱਤੇ ਧਾਵਾ ਬੋਲ ਦਿੱਤਾ । ਉਹਨਾਂ ਨੇ ਸਾਰੇ ਕੈਦੀਆਂ ਨੂੰ ਅਜ਼ਾਦ ਕਰਵਾ ਲਿਆ | ਫ਼ਰਾਂਸ ਵਿੱਚ ਇਸ ਦਿਨ ਨੂੰ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਹੁਣ ਲੁਈ XVI ਸਿਰਫ਼ ਨਾਮ ਦਾ ਹੀ ਰਾਜਾ ਸੀ । ਨੈਸ਼ਨਲ ਅਸੈਂਬਲੀ ਨੂੰ ਬਣਾਇਆ ਗਿਆ ਤਾਂਕਿ ਫ਼ਰਾਂਸੀਸੀ ਸੰਵਿਧਾਨ ਬਣਾਇਆ ਜਾ ਸਕੇ । ਇਸ ਨੇ ਨਵੇਂ ਕਾਨੂੰਨ ਬਣਾਉਣੇ ਸ਼ੁਰੂ ਕੀਤੇ । ਇਸ ਨੇ ਮਸ਼ਹੂਰ Declaration of the rights of man and citizen ਬਣਾਇਆ । ਇਸ ਘੋਸ਼ਣਾ ਪੱਤਰ ਨਾਲ ਕੁੱਝ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਜਿਸ ਵਿੱਚ ਕਾਨੂੰਨ ਸਾਹਮਣੇ ਸਮਾਨਤਾ, ਬੋਲਣ ਦੀ ਸੁਤੰਤਰਤਾ, ਪੈਂਸ ਦੀ ਸੁਤੰਤਰਤਾ ਅਤੇ ਸਾਰੇ ਨਾਗਰਿਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਪਾਤਰਤਾ ਦੀ ਘੋਸ਼ਣਾ ਸ਼ਾਮਲ ਸੀ ।

1791 ਵਿੱਚ ਰਾਜੇ ਨੇ ਫ਼ਰਾਂਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਫੜ ਲਿਆ ਗਿਆ ਅਤੇ ਵਾਪਸ ਲਿਆਂਦਾ ਗਿਆ । ਉਸਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ 21 ਜਨਵਰੀ, 1793 ਨੂੰ ਉਸਨੂੰ ਜਨਤਾ ਦੇ ਸਾਹਮਣੇ ਮਾਰ ਦਿੱਤਾ ਗਿਆ । ਇਸ ਨਾਲ ਫ਼ਰਾਂਸ ਨੂੰ ਗਣਰਾਜ (Republic) ਘੋਸ਼ਿਤ ਕਰ ਦਿੱਤਾ ਗਿਆ । ਪਰ ਇਸ ਤੋਂ ਬਾਅਦ ਆਤੰਕ ਦਾ ਦੌਰ ਸ਼ੁਰੂ ਹੋਇਆ ਅਤੇ ਜਿਹੜੇ ਵੀ ਕੁਲੀਨਾਂ, ਪਾਦਰੀਆਂ ਅਤੇ ਕ੍ਰਾਂਤੀਕਾਰੀਆਂ ਨੇ ਸਰਕਾਰ ਦਾ ਵਿਰੋਧ ਕੀਤਾ, ਉਹਨਾਂ ਨੂੰ ਮਾਰ ਦਿੱਤਾ ਗਿਆ । ਇਹ ਆਤੰਕ ਦਾ ਦੌਰ ਲਗਭਗ ਤਿੰਨ ਸਾਲ ਚਲਿਆ ।

1795 ਵਿੱਚ ਫ਼ਰਾਂਸ ਵਿੱਚ ਡਾਇਰੈਕਟੋਰੇਟ (Directorate) ਦੀ ਸਥਾਪਨਾ ਹੋਈ । ਡਾਇਰੈਕਟੋਰੇਟ 4 ਸਾਲ ਤੱਕ ਚੱਲੀ ਤੇ 1799 ਵਿੱਚ ਨੈਪੋਲੀਅਨ ਨੇ ਇਸ ਨੂੰ ਹਟਾ ਦਿੱਤਾ । ਉਸ ਨੇ ਆਪਣੇ ਆਪ ਨੂੰ ਪਹਿਲਾਂ ਡਾਇਰੈਕਟਰ ਤੇ ਬਾਅਦ ਵਿੱਚ ਰਾਜਾ ਘੋਸ਼ਿਤ ਕਰ ਦਿੱਤਾ । ਇਸ ਤਰ੍ਹਾਂ ਨੈਪੋਲੀਅਨ ਵਲੋਂ ਡਾਇਰੈਕਟੋਰੇਟ ਨੂੰ ਹਟਾਉਣ ਤੋਂ ਬਾਅਦ ਫ਼ਰਾਂਸੀਸੀ ਕ੍ਰਾਂਤੀ ਖ਼ਤਮ ਹੋ ਗਈ ।

ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ (Effects of French Revolution) – ਫ਼ਰਾਂਸੀਸੀ ਕ੍ਰਾਂਤੀ ਦੇ ਫਰਾਂਸ ਅਤੇ ਸਾਰੀ ਦੁਨੀਆਂ ਉੱਤੇ ਕੁੱਝ ਪ੍ਰਭਾਵ ਪਏ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

  • ਫ਼ਰਾਂਸੀਸੀ ਕ੍ਰਾਂਤੀ ਦਾ ਪ੍ਰਮੁੱਖ ਪ੍ਰਭਾਵ ਇਹ ਸੀ ਕਿ ਇਸ ਨਾਲ ਪੁਰਾਣੀ ਆਰਥਿਕ ਵਿਵਸਥਾ ਅਰਥਾਤ ਜਗੀਰਦਾਰੀ ਵਿਵਸਥਾ ਖ਼ਤਮ ਹੋ ਗਈ ਅਤੇ ਨਵੀਂ ਆਰਥਿਕ ਵਿਵਸਥਾ ਸਾਹਮਣੇ ਆਈ । ਇਹ ਨਵੀਂ ਆਰਥਿਕ ਵਿਵਸਥਾ ਪੂੰਜੀਵਾਦ ਸੀ ।
  • ਉੱਪਰਲੇ ਵਰਗਾਂ ਅਰਥਾਤ ਪਾਦਰੀ ਵਰਗ ਅਤੇ ਕੁਲੀਨ ਵਰਗ ਦੇ ਵਿਸ਼ੇਸ਼ ਅਧਿਕਾਰ ਖ਼ਤਮ ਕਰ ਦਿੱਤੇ ਗਏ ਅਤੇ ਸਰਕਾਰ ਵਲੋਂ ਵਾਪਸ ਲੈ ਲਏ ਗਏ । ਚਰਚ ਦੀ ਸਾਰੀ ਸੰਪੱਤੀ ਸਰਕਾਰ ਨੇ ਕਬਜ਼ੇ ਵਿੱਚ ਲੈ ਲਈ । ਸਾਰੇ ਪੁਰਾਣੇ ਕਾਨੂੰਨ ਖ਼ਤਮ ਕਰ ਦਿੱਤੇ ਗਏ ਅਤੇ ਨੈਸ਼ਨਲ ਅਸੈਂਬਲੀ ਨੇ ਸਾਰੇ ਨਵੇਂ ਕਾਨੂੰਨ ਬਣਾਏ ।
  • ਸਾਰੇ ਨਾਗਰਿਕਾਂ ਨੂੰ ਸੁਤੰਤਰਤਾ ਅਤੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ । ਸ਼ਬਦ ‘Nation’ ਨੂੰ ਨਵਾਂ ਅਤੇ ਆਧੁਨਿਕ ਅਰਥ ਦਿੱਤਾ ਗਿਆ ਅਰਥਾਤ ਫ਼ਰਾਂਸ ਸਿਰਫ਼ ਇੱਕ ਭੂਗੋਲਿਕ ਖੇਤਰ ਨਹੀਂ ਹੈ ਬਲਕਿ ਫ਼ਰਾਂਸੀਸੀ ਜਨਤਾ ਹੈ । ਇੱਥੋਂ ਹੀ ਪ੍ਰਭੂਤਾ (Sovereignty) ਦਾ ਸੰਕਲਪ ਸਾਹਮਣੇ ਆਇਆ ਅਰਥਾਤ ਦੇਸ਼ ਦੇ ਕਾਨੂੰਨ ਅਤੇ ਸੱਤਾ ਸਭ ਤੋਂ ਉੱਪਰ ਹੈ ।
  • ਫ਼ਰਾਂਸੀਸੀ ਕ੍ਰਾਂਤੀ ਦਾ ਸਾਰੇ ਸੰਸਾਰ ਉੱਤੇ ਵੀ ਕਾਫ਼ੀ ਪ੍ਰਭਾਵ ਪਿਆ । ਇਸਨੇ ਦੂਜੇ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨੂੰ ਆਪਣੇਆਪਣੇ ਦੇਸ਼ਾਂ ਦੇ ਨਿਰੰਕੁਸ਼ ਰਾਜਿਆਂ ਵਿਰੁੱਧ ਕੰਮ ਕਰਨ ਲਈ ਉਤਸ਼ਾਹਿਤ ਕੀਤਾ । ਇਸ ਨਾਲ ਪੁਰਾਣੀ ਵਿਵਸਥਾ ਖ਼ਤਮ ਹੋਈ ਅਤੇ ਲੋਕਤੰਤਰ ਦੇ ਆਉਣ ਦਾ ਰਸਤਾ ਸਾਫ਼ ਹੋਇਆ । ਇਸ ਨੇ ਹੀ ‘ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ’ ਦਾ ਨਾਅਰਾ ਦਿੱਤਾ । ਇਸ ਕ੍ਰਾਂਤੀ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਕਈ ਕ੍ਰਾਂਤੀਆਂ ਹੋਈਆਂ ਅਤੇ ਰਾਜਤੰਤਰ ਨੂੰ ਲੋਕਤੰਤਰ ਨਾਲ ਬਦਲ ਦਿੱਤਾ ਗਿਆ ।

ਫ਼ਰਾਂਸੀਸੀ ਕ੍ਰਾਂਤੀ ਨੇ ਮਨੁੱਖੀ ਸੱਭਿਅਤਾ ਦੇ ਇਤਿਹਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਸ ਨੇ ਯੂਰਪੀ ਸਮਾਜ ਅਤੇ ਯੂਰਪੀ ਰਾਜਨੀਤਿਕ ਵਿਵਸਥਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ । ਪੁਰਾਣੀ ਵਿਵਸਥਾ ਦੀ ਜਗ੍ਹਾ ਨਵੀਂ ਵਿਵਸਥਾ ਆ ਗਈ । ਫ਼ਰਾਂਸ ਵਿੱਚ ਕਈ ਕ੍ਰਾਂਤੀਕਾਰੀ ਪਰਿਵਰਤਨ ਆਏ ਅਤੇ ਬਹੁਤ ਸਾਰੇ ਕੁਲੀਨਾਂ ਨੂੰ ਮਾਰ ਦਿੱਤਾ ਗਿਆ । ਇਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿੱਚ ਉਹਨਾਂ ਦੀ ਭੂਮਿਕਾ ਪੂਰੀ ਤਰ੍ਹਾਂ ਖ਼ਤਮ ਹੋ ਗਈ । ਨੈਸ਼ਨਲ ਅਸੈਂਬਲੀ ਦੇ ਸਮੇਂ ਦੌਰਾਨ ਕਈ ਨਵੇਂ ਕਾਨੂੰਨ ਬਣਾਏ ਗਏ ਅਤੇ ਜਿਸ ਨਾਲ ਸਮਾਜ ਵਿੱਚ ਬਹੁਤ ਸਾਰੇ ਬੁਨਿਆਦੀ ਪਰਿਵਰਤਨ ਆਏ । ਚਰਚ ਨੂੰ ਰਾਜ ਦੀ ਸੱਤਾ ਦੇ ਅਧੀਨ ਲਿਆਇਆ ਗਿਆ ਅਤੇ ਉਸਨੂੰ ਰਾਜਨੀਤਿਕ ਅਤੇ ਪ੍ਰਸ਼ਾਸਕੀ ਕੰਮਾਂ ਤੋਂ ਦੂਰ ਰੱਖਿਆ ਗਿਆ । ਹਰੇਕ ਵਿਅਕਤੀ ਨੂੰ ਕੁੱਝ ਅਧਿਕਾਰ ਦਿੱਤੇ ਗਏ ।

ਫ਼ਰਾਂਸੀਸੀ ਕ੍ਰਾਂਤੀ ਦਾ ਹੋਰਨਾਂ ਦੇਸ਼ਾਂ ਉੱਤੇ ਵੀ ਬਹੁਤ ਡੂੰਘਾ ਪ੍ਰਭਾਵ ਪਿਆ । 19ਵੀਂ ਸਦੀ ਦੇ ਦੌਰਾਨ ਕਈ ਦੇਸ਼ਾਂ ਵਿੱਚ ਰਾਜਨੀਤਿਕ ਕ੍ਰਾਂਤੀਆਂ ਹੋਈਆਂ । ਇਹਨਾਂ ਦੇਸ਼ਾਂ ਦੀ ਰਾਜਨੀਤਿਕ ਵਿਵਸਥਾ ਪੂਰੀ ਤਰ੍ਹਾਂ ਬਦਲ ਗਈ । ਸਮਾਜ ਸ਼ਾਸਤਰ ਉਦਭਵ ਵਿੱਚ ਇਹ ਮਹੱਤਵਪੂਰਨ ਕਾਰਨ ਸੀ । ਇਹਨਾਂ ਕ੍ਰਾਂਤੀਆਂ ਦੇ ਨਾਲ ਕਈ ਸਮਾਜਾਂ ਵਿੱਚ ਚੰਗੇ ਪਰਿਵਰਤਨ ਆਏ ਅਤੇ ਸ਼ੁਰੂਆਤੀ ਸਮਾਜ ਸ਼ਾਸਤਰੀਆਂ ਦਾ ਇਹ ਮੁੱਖ ਮੁੱਦਾ ਸੀ । ਕਈ ਸ਼ੁਰੂਆਤੀ ਸਮਾਜ ਸ਼ਾਸਤਰੀ, ਜਿਹੜੇ ਇਹ ਸੋਚਦੇ ਸਨ ਕਿ ਸ਼ਾਂਤੀ ਦੇ ਸਿਰਫ਼ ਸਮਾਜ ਉੱਤੇ ਗ਼ਲਤ ਪ੍ਰਭਾਵ ਹੁੰਦੇ ਹਨ, ਆਪਣੇ ਵਿਚਾਰ ਬਦਲਣ ਲਈ ਮਜਬੂਰ ਹੋਏ । ਇਹਨਾਂ ਸਮਾਜ ਸ਼ਾਸਤਰੀਆਂ ਵਿੱਚ ਕਾਮਤੇ ਅਤੇ ਦੁਰਖੀਮ ਪ੍ਰਮੁੱਖ ਹਨ ਅਤੇ ਇਹਨਾਂ ਨੇ ਇਸਦੇ ਚੰਗੇ ਪ੍ਰਭਾਵਾਂ ਉੱਤੇ ਆਪਣੇ ਵਿਚਾਰ ਦਿੱਤੇ । ਇਸ ਤਰ੍ਹਾਂ ਫ਼ਰਾਂਸੀਸੀ ਕ੍ਰਾਂਤੀ ਨੇ ਸਮਾਜ ਸ਼ਾਸਤਰ ਦੇ ਉਦਭਵ (Origin) ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 11th Class Sociology Important Questions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਸ਼ਾਸਤਰ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਬਹੁਤ ਵਾਰ ਇਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਸਮਾਜ ਸ਼ਾਸਤਰ ਦਾ ਕੀ ਮਹੱਤਵ ਹੈ ਅਤੇ ਇਸਦਾ ਉਦੇਸ਼ ਕੀ ਹੈ ? ਕਈ ਵਿਚਾਰਕਾਂ ਦਾ ਕਹਿਣਾ ਹੈ ਕਿ ਸਮਾਜ ਸ਼ਾਸਤਰ ਜੀਵਨ ਦੀ ਸੱਚਾਈ ਨਾਲ ਸੰਬੰਧਿਤ ਨਹੀਂ ਹੈ । ਇਸ ਲਈ ਇਸ ਦਾ ਕੋਈ ਬਹੁਤ ਜ਼ਿਆਦਾ ਮਹੱਤਵ ਨਹੀਂ ਹੈ । ਪਰੰਤੂ ਇਹ ਵਿਚਾਰ ਠੀਕ ਨਹੀਂ ਹੈ । ਅੱਜਕਲ੍ਹ ਦੇ ਆਧੁਨਿਕ ਸਮਾਜ ਵਿਚ ਇਸਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਬਹੁਤ ਉਪਯੋਗੀ ਸਿੱਧ ਹੋ ਰਿਹਾ ਹੈ । ਇਸ ਲਈ ਇਸ ਦਾ ਮਹੱਤਵ ਹੇਠ ਲਿਖਿਆ ਹੈ-

1. ਸਮਾਜ ਸ਼ਾਸਤਰ ਸਾਰੇ ਸਮਾਜ ਦਾ ਅਧਿਐਨ ਕਰਦਾ ਹੈ (Sociology studies the whole society) – ਸਮਾਜ ਸ਼ਾਸਤਰ ਪੂਰੇ ਸਮਾਜ ਨੂੰ ਇਕ ਇਕਾਈ ਮੰਨ ਕੇ ਅਧਿਐਨ ਕਰਦਾ ਹੈ । ਚਾਹੇ ਸਮਾਜ ਸ਼ਾਸਤਰ ਤੋਂ ਇਲਾਵਾ ਹੋਰ ਸਮਾਜਿਕ ਵਿਗਿਆਨ ਵੀ ਸਮਾਜ ਦਾ ਅਧਿਐਨ ਕਰਦੇ ਹਨ ਜਿਵੇਂ ਕਿ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਆਦਿ ਪਰੰਤੂ ਇਹ ਸਾਰੇ ਹੀ ਸਮਾਜ ਦੇ ਕਿਸੇ ਇਕ ਹਿੱਸੇ ਦਾ ਅਧਿਐਨ ਕਰਦੇ ਹਨ ਪੁਰਨ ਸਮਾਜ ਦਾ ਨਹੀਂ । ਇਕ ਸਮਾਜ ਦੇ ਕਈ ਪੱਖ ਹੁੰਦੇ ਹਨ ਜਿਹੜੇ ਕਿ ਇਕ-ਦੂਜੇ ਨਾਲ ਡੂੰਘੇ ਰੂਪ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹੀ ਸਮਾਜ ਨੂੰ ਸਮਝਣ ਦੇ ਲਈ ਸਮਾਜ ਦੇ ਵੱਖਵੱਖ ਹਿੱਸਿਆਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਅੰਦਰੂਨੀ ਸੰਬੰਧਾਂ ਦੀ ਪੂਰੀ ਤਰ੍ਹਾਂ ਵਿਆਖਿਆ ਕਰਕੇ ਸਮਾਜ ਦਾ ਅਧਿਐਨ ਕਰਦਾ ਹੈ ।

2. ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਵਿਸ਼ਲੇਸ਼ਣ ਕਰਦਾ ਹੈ (It analysis the society scientifically) – ਚਾਹੇ ਸਮਾਜ ਸ਼ਾਸਤਰ ਦੇ ਆਉਣ ਤੋਂ ਪਹਿਲਾਂ ਵੀ ਸਮਾਜਿਕ ਘਟਨਾਵਾਂ ਦਾ ਅਧਿਐਨ ਕੀਤਾ ਜਾਂਦਾ ਸੀ ਪਰ ਇਹ ਅਧਿਐਨ ਦਾਰਸ਼ਨਿਕ ਹੁੰਦਾ ਸੀ ਵਿਗਿਆਨਿਕ ਨਹੀਂ । ਇਸ ਲਈ ਸਮਾਜ ਦੇ ਅਰਥਾਂ ਸੰਬੰਧੀ ਕਈ ਗ਼ਲਤ ਧਾਰਨਾਵਾਂ ਬਣ ਗਈਆਂ ਸਨ ਜਿਸ ਕਰਕੇ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਸਨ । ਸਮਾਜ ਸ਼ਾਸਤਰ ਕਈ ਪ੍ਰਕਾਰ ਦੀਆਂ ਵਿਗਿਆਨਕ ਵਿਧੀਆਂ ਦਾ ਪ੍ਰਯੋਗ ਕਰਕੇ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ ਅਤੇ ਸਮਾਜ ਦੀ ਸਹੀ ਤਸਵੀਰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ।

3. ਸਮਾਜਿਕ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਵਿਚ ਮਦਦਗਾਰ (Helpful in understanding and solving social problems) – ਹਰੇਕ ਸਮਾਜ ਵਿਚ ਬਹੁਤ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ । ਉਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਯੋਜਨਾ ਬਣਾਉਣ ਅਤੇ ਉਸ ਸਮੇਂ ਦੇ ਸਮਾਜਿਕ ਹਾਲਾਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਸਮਾਜ ਸ਼ਾਸਤਰ ਉਹਨਾਂ ਹਾਲਾਤਾਂ ਬਾਰੇ ਦੱਸਦਾ ਹੈ ਤਾਂ ਕਿ ਉਹਨਾਂ ਹਾਲਾਤਾਂ ਨਾਲ ਨਿਪਟਣ ਲਈ ਕੋਈ ਯੋਜਨਾ ਬਣਾਈ ਜਾ ਸਕੇ । ਬਿਨਾਂ ਹਾਲਾਤਾਂ ਨੂੰ ਸਮਝੇ ਕੋਈ ਯੋਜਨਾ ਨਹੀਂ ਬਣ ਸਕਦੀ । ਸਮਾਜਿਕ ਯੋਜਨਾ ਨੂੰ ਸਮਾਜ ਦੇ ਹਾਲਾਤਾਂ ਨੂੰ ਸਮਝਣ ਤੋਂ ਬਾਅਦ ਹੀ ਪੂਰਾ ਕੀਤਾ ਜਾ ਸਕਦਾ ਹੈ । ਇਸ ਲਈ ਸਮਾਜਿਕ ਹਾਲਾਤਾਂ ਨੂੰ ਸਮਝਣ ਲਈ ਸਮਾਜ ਸ਼ਾਸਤਰ ਮਦਦ ਕਰਦਾ ਹੈ ।

4. ਸਮਾਜ ਸ਼ਾਸਤਰ ਵੱਖ-ਵੱਖ ਧਾਰਨਾਵਾਂ ਨੂੰ ਪਰਿਭਾਸ਼ਿਤ ਕਰਦਾ ਹੈ (Sociology defines different concepts) – ਸਮਾਜ ਸ਼ਾਸਤਰ ਦੇ ਆਉਣ ਤੋਂ ਪਹਿਲਾਂ ਸਮਾਜ ਦੇ ਵੱਖ-ਵੱਖ ਹਿੱਸਿਆਂ ਸੰਬੰਧੀ ਕਈ ਪ੍ਰਕਾਰ ਦੀਆਂ ਗਲਤ ਧਾਰਨਾਵਾਂ ਬਣ ਗਈਆਂ ਸਨ । ਜਿਵੇਂ ਲੋਕਾਂ ਨੇ ਜਾਤ ਨੂੰ ਆਪਣੇ-ਆਪਣੇ ਸਵਾਰਥਾਂ ਲਈ ਆਪਣੇ ਤੌਰ ਉੱਤੇ ਪਰਿਭਾਸ਼ਿਤ ਕੀਤਾ ਜਿਸ ਕਰਕੇ ਜਾਤ ਪ੍ਰਥਾ ਨੇ ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਸਨ । ਸਮਾਜ ਸ਼ਾਸਤਰ ਨੇ ਉਹਨਾਂ ਸਾਰੀਆਂ ਧਾਰਨਾਵਾਂ ਨੂੰ ਠੀਕ ਤਰੀਕੇ ਨਾਲ ਵਿਗਿਆਨਿਕ ਤੌਰ ਉੱਤੇ ਪਰਿਭਾਸ਼ਿਤ ਕੀਤਾ ਤੇ ਉਹਨਾਂ ਧਾਰਨਾਵਾਂ ਸੰਬੰਧੀ ਗਲਤੀਆਂ ਨੂੰ ਦੂਰ ਕੀਤਾ ।

5. ਸਮਾਜਿਕ ਸਮੱਸਿਆਵਾਂ ਦੇ ਕਾਰਨਾਂ ਬਾਰੇ ਦੱਸਣਾ (To explain the causes of social problems) – ਸਾਰੇ ਸਮਾਜਾਂ ਵਿਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਮੌਜੂਦ ਹੁੰਦੀਆਂ ਹਨ ਅਤੇ ਹਰੇਕ ਸਮੱਸਿਆ ਦੇ ਕਈ ਕਾਰਨ ਹੁੰਦੇ ਹਨ ; ਜਿਵੇਂ-ਕਿ ਸਮਾਜਿਕ, ਆਰਥਿਕ, ਰਾਜਨੀਤਿਕ ਆਦਿ । ਸਮੱਸਿਆ ਕਈ ਕਾਰਨਾਂ ਕਰਕੇ ਪੈਦਾ ਹੁੰਦੀ ਹੈ ਤੇ ਇਹ ਕਈ ਤਰੀਕਿਆਂ ਨਾਲ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ | ਸਮਾਜ ਸ਼ਾਸਤਰ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਸਦੇ ਕਾਰਨਾਂ ਦੀ ਵਿਗਿਆਨਿਕ ਰੂਪ ਨਾਲ ਜਾਂਚ ਕਰਦਾ ਹੈ ਤੇ ਇਹਨਾਂ ਸਮਾਜਿਕ ਸਮੱਸਿਆਵਾਂ ਨੂੰ ਖ਼ਤਮ ਕਰਨ ਵਿਚ ਮਦਦ ਕਰਦਾ ਹੈ ।

6. ਮਨੁੱਖ ਦੀ ਸਰਵਉੱਚਤਾ ਤੇ ਯੋਗਤਾ ਨੂੰ ਸਪੱਸ਼ਟ ਕਰਨਾ (To clarify the intrinsic worth and dignity of man) – ਸਾਡੇ ਸਮਾਜ ਵਿਚ ਕਈ ਪ੍ਰਕਾਰ ਦੇ ਸਿਧਾਂਤ ਪ੍ਰਚਲਿਤ ਹਨ ਜਿਹੜੇ ਮਨੁੱਖ ਅਤੇ ਸਮਾਜ ਦੇ ਸੰਬੰਧਾਂ ਬਾਰੇ ਦੱਸਦੇ ਹਨ । ਸਮਾਜਿਕ ਸਮਝੌਤੇ ਦੇ ਸਿਧਾਂਤ ਨੇ ਮਨੁੱਖ ਨੂੰ ਜ਼ਿਆਦਾ ਤੇ ਸਮਾਜ ਨੂੰ ਘੱਟ ਮਹੱਤਵ ਦਿੱਤਾ ਹੈ | ਸਾਵਯਵੀ ਦੇ ਸਮੂਹ ਦਿਮਾਗੀ ਸਿਧਾਂਤ, ਸਮਾਜਿਕ ਸਿਧਾਂਤ ਸਮਾਜਿਕ ਜੀਵਨ ਵਿਚ ਮਨੁੱਖ ਦੀ ਭੂਮਿਕਾ ਦੀ ਉਲੰਘਣਾ ਕਰਦਾ ਹੈ । ਇੱਥੇ ਆ ਕੇ ਸਮਾਜ ਸ਼ਾਸਤਰ ਮਨੁੱਖ ਤੇ ਸਮਾਜ ਦੇ ਸੰਬੰਧਾਂ ਨੂੰ ਸਹੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ । ਇਹ ਸਮਾਜ ਵਿਚ ਮਨੁੱਖ ਦੇ ਮਹੱਤਵ ਨੂੰ ਸਪੱਸ਼ਟ ਕਰਦਾ ਹੈ । ਸਮਾਜ ਸ਼ਾਸਤਰ ਦੇ ਗਿਆਨ ਦੇ ਕਾਰਨ ਮਨੁੱਖ ਹੋਰ ਵਿਅਕਤੀਆਂ ਨਾਲ ਰਹਿਣਾ ਸਿੱਖਦਾ ਹੈ ਤੇ ਸਮਾਜ ਸ਼ਾਸਤਰ ਹੀ ਸਪੱਸ਼ਟ ਕਰਦਾ ਹੈ ਕਿ ਸਹਿਯੋਗ, ਆਤਮ ਨਿਰਭਰਤਾ ਅਤੇ ਕਿਰਤ ਵੰਡ ਵਰਗੇ ਸਮਾਜਿਕ ਸੰਬੰਧ ਸਮਾਜ ਲਈ ਕਿੰਨੇ ਜ਼ਰੂਰੀ ਹਨ | ਅੱਜ ਦਾ ਸਮਾਜ ਸੁੰਗੜ ਰਿਹਾ ਹੈ ਅਤੇ ਇਕ-ਦੂਜੇ ਉੱਤੇ ਨਿਰਭਰਤਾ ਵੱਧ ਰਹੀ ਹੈ । ਅਜਿਹੇ ਹਾਲਾਤ ਵਿਚ ਸਮਾਜ ਸ਼ਾਸਤਰ ਵੱਖ-ਵੱਖ ਸਮਾਜਾਂ ਤੇ ਸੰਸਕ੍ਰਿਤੀਆਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਰਹਿਣ ਅਤੇ ਸਮਾਯੋਜਨ ਕਰਨ ਦਾ ਗਿਆਨ ਪ੍ਰਦਾਨ ਕਰਦਾ ਹੈ ।

7. ਮਨੁੱਖੀ ਸੰਸਕ੍ਰਿਤੀ ਨੂੰ ਉੱਨਤ ਕਰਨਾ (To develop the human culture) – ਸਮਾਜ ਸ਼ਾਸਤਰ ਸਾਨੂੰ ਸਹੀ ਤਰੀਕੇ ਨਾਲ ਸੰਸਕ੍ਰਿਤੀ ਨੂੰ ਸਮਝਣ ਵਿਚ ਮਦਦ ਕਰਦਾ ਹੈ । ਅੱਜ-ਕਲ੍ਹ ਇਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੱਛਣਾਂ ਨੂੰ ਅਪਣਾ ਰਹੇ ਹਨ ਅਤੇ ਅਸੀਂ ਬੇਝਿਜਕ ਹੋ ਕੇ ਹੋਰ ਸੰਸਕ੍ਰਿਤੀ ਨਾਲ ਅਨੁਕੂਲਣ ਤੇ ਉਸਦੇ ਲੱਛਣਾਂ ਨੂੰ ਅਪਣਾ ਰਹੇ ਹਾਂ । ਲੋਕਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਸਮਾਜ ਵਿਗਿਆਨ ਨੇ ਕਾਫ਼ੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ । ਇਸ ਸੰਸਕ੍ਰਿਤਕ ਲੈਣ-ਦੇਣ ਕਰਕੇ ਹੀ ਮਨੁੱਖੀ ਸੰਸਕ੍ਰਿਤੀ ਉੱਨਤ ਤੇ ਮਜ਼ਬੂਤ ਹੋਈ ਹੈ ਅਤੇ ਸਮਾਜਿਕ ਉੱਨਤੀ ਵੀ ਹੋਈ ਹੈ ।

ਇਸ ਤਰ੍ਹਾਂ ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸ਼ਾਸਤਰ ਨੇ ਸਮਾਜ ਨੂੰ ਵਿਗਿਆਨਿਕ ਗਿਆਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ । ਇਸ ਨੇ ਸਮਾਜਿਕ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਸਮਾਜਿਕ ਯੋਜਨਾਵਾਂ ਨੂੰ ਬਣਾਉਣ ਵਿਚ ਮਦਦ ਕੀਤੀ ਹੈ । ਇਸ ਨੇ ਕਈ ਸਮਾਜਿਕ ਧਾਰਨਾਵਾਂ ਸੰਬੰਧੀ ਸਾਡੇ ਦਿਮਾਗ਼ ਦੇ ਕਈ ਪ੍ਰਕਾਰ ਦੇ ਭਰਮ ਦੂਰ ਕੀਤੇ ਹਨ । ਇਸ ਸਭ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅੱਜ-ਕਲ੍ਹ ਦੇ ਆਧੁਨਿਕ ਸਮਾਜ ਵਿਚ ਸਮਾਜ ਸ਼ਾਸਤਰ ਦਾ ਬਹੁਤ ਮਹੱਤਵ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ Important Questions, and Answers.

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
WHO ਦਾ ਪੂਰਾ ਨਾਂ ਕੀ ਹੈ ?
ਉੱਤਰ-
WHO ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ ।

ਪ੍ਰਸ਼ਨ 2.
ਦੱਸੋ ਸਹੀ ਹੈ ਜਾਂ ਗਲਤ – ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪੱਤੀ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 3.
ਦੱਸੋ ਸਹੀ ਹੈ ਜਾਂ ਗਲਤ – ਇੱਕ ਬਿਮਾਰ ਵਿਅਕਤੀ ਸਮਾਜ ਵਾਸਤੇ ਬੋਝ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 4.
ਸਿਹਤਮੰਦ ਵਿਅਕਤੀ ਅਤੇ ਬਿਮਾਰ ਵਿਅਕਤੀ ਵਿੱਚੋਂ ਕੌਣ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਬਿਮਾਰ ਵਿਅਕਤੀ ਦੇ ਮੁਕਾਬਲੇ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਸਿਹਤਮੰਦ ਅਤੇ ਬਿਮਾਰ ਵਿਅਕਤੀਆਂ ਵਿਚੋਂ ਕੌਣ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ।

ਪ੍ਰਸ਼ਨ.6.
ਮਾੜੀ ਸਰੀਰਕ ਸਿਹਤ ਨਾਲ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਮਾੜੀ ਸਰੀਰਕ ਸਿਹਤ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ ।

ਪ੍ਰਸ਼ਨ 7.
ਕੀ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦਾ ਮਾਨਸਿਕ ਸਿਹਤ ‘ਤੇ ਅਸਰ ਪੈ ਸਕਦਾ ਹੈ ?
ਉੱਤਰ-
ਜੀ ਹਾਂ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦੀ ਵਰਤੋਂ ਮਾਨਸਿਕ ਸਿਹਤ ’ਤੇ ‘. ਅਸਰ ਪਾ ਸਕਦੀ ਹੈ ।

ਪ੍ਰਸ਼ਨ 8.
ਕੌਣ ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਕੇ ਜਾ ਸਕਦਾ ਹੈ ?
ਉੱਤਰ-
ਨਸ਼ਾ ਜਾਂ ਅਲਕੋਹਲ ਦੀ ਆਦਤ, ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਜਾ ਸਕਦੀ ਹੈ ।

ਪ੍ਰਸ਼ਨ 9.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਹੇਠਲੇ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਹੇਠਲੇ ਪੱਧਰ ‘ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਇੱਕ ਵਿਅਕਤੀ ਲਈ ਵਿਅਕਤੀਗਤ, ਉਸ ਦੇ ਪਰਿਵਾਰ ਅਤੇ ਲਾਗਲੇ ਸਮਾਜਿਕ ਦਾਇਰੇ ਲਈ ਮੁਸ਼ਕਿਲਾਂ ਪੈਦਾ ਕਰਦੀ ਹੈ ।

ਪ੍ਰਸ਼ਨ 10.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਉੱਚ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਉੱਚ ਪੱਧਰ `ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਮਨੁੱਖੀ-ਸ਼ਕਤੀ ਅਤੇ ਉਤਪਾਦਕਤਾ ਵਿੱਚ ਕਮੀ ਆਉਂਦੀ ਹੈ ।

ਪ੍ਰਸ਼ਨ 11.
ਨਸ਼ੇ ਦੀ ਬੀਮਾਰੀ ਕਿਸ ਤਰ੍ਹਾਂ ਦੀ ਬੀਮਾਰੀ ਹੈ ?
ਉੱਤਰ-
ਨਸ਼ੇ ਦੀ ਬੀਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ ।

ਪ੍ਰਸ਼ਨ 12.
ਕੀ ਨਸ਼ੇ ਦੀ ਆਦਤ ਖਾਸ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਨਹੀਂ, ਨਸ਼ੇ ਦੀ ਆਦਤ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ।

ਪ੍ਰਸ਼ਨ 13.
17 ਤੋਂ 19 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਕਿਹੜਾ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਉਹਨਾਂ ਨੂੰ ਨੌਜਵਾਨ ਬਾਲਗ ਜਾਂ ਕਿਸ਼ੋਰ ਕਿਹਾ ਜਾਣਾ ਚਾਹੀਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 14.
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਪਦਾਰਥ ਦੁਰਵਰਤੋਂ ਹੈ ।

ਪ੍ਰਸ਼ਨ 15.
ਡਰੱਗਜ਼ ਦੀ ਦੁਰਵਰਤੋਂ ਕਰਕੇ ਹੋਣ ਵਾਲੀਆਂ ਵਿਵਹਾਰਕ ਤਬਦੀਲੀਆਂ ਕੀ ਹਨ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ ।

ਪ੍ਰਸ਼ਨ 16.
ਕੀ ਡਰੱਗਜ਼ ਅਤੇ ਦਵਾਈਆਂ ਦਾ ਇੱਕੋ ਮਤਲਬ ਹੈ ?
ਉੱਤਰ-
ਨਹੀਂ, ਉਨ੍ਹਾਂ ਦੇ ਵੱਖ-ਵੱਖ ਮਤਲਬ ਹੁੰਦੇ ਹਨ ।

ਪ੍ਰਸ਼ਨ 17.
ਡਰੱਗ ਦਾ ਮੁੱਖ ਗੁਣ ਕੀ ਹੁੰਦਾ ਹੈ ?
ਉੱਤਰ-
ਡਰੱਗ ਦਾ ਮੁੱਖ ਗੁਣ ਵਰਤੋਂ ਦੀ ਲੱਤ ਪੈਦਾ ਕਰਨਾ ਹੈ ।

ਪ੍ਰਸ਼ਨ 18.
ਡਰੱਗਜ਼ ਅਤੇ ਦਵਾਈਆਂ ਦੇ ਵਿਚਕਾਰ ਬੁਨਿਆਦੀ ਫਰਕ ਕੀ ਹੈ ?
ਉੱਤਰ-
ਡਰੱਗਜ਼ ਵਿੱਚ ਵਰਤੋਂ ਕਰਨ ਵਾਲੇ ਨੂੰ ਆਦੀ ਬਣਾਉਣ ਦਾ ਗੁਣ ਹੁੰਦਾ ਹੈ ਜਦੋਂ ਕਿ ਦਵਾਈ ਵਿੱਚ ਇਹ ਗੁਣ ਨਹੀਂ ਹੁੰਦਾ ਹੈ ।

ਪ੍ਰਸ਼ਨ 19.
ਇਕ ਆਮ ਆਦਮੀ ਲਈ ਡਰੱਗ ਸ਼ਬਦ ਵਿਚ ਸ਼ਾਮਲ ਪਦਾਰਥਾਂ ਦੇ ਨਾਂ ਦੱਸੋ !
ਉੱਤਰ-
ਸ਼ਬਦੇ ‘ਡਰੱਗ’ ਵਿਚ ਆਦੀ ਬਣਾਉਣ ਵਾਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥ ਜਿਵੇਂ ਕੋਕੀਨ, ਹੈਰੋਇਨ, ਬਾਉਨ ਸ਼ੁਗਰ ਆਦਿ ਸ਼ਾਮਲ ਹਨ ।

ਪ੍ਰਸ਼ਨ 20.
ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਕੌਣ ਹੁੰਦਾ ਹੈ ?
ਉੱਤਰ-
ਡਰੱਗਜ਼ ਦੀ ਲਗਾਤਾਰ ਦੁਰਵਰਤੋਂ ਕਰਨ ਵਾਲਾ ਵਿਅਕਤੀ ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਵਜੋਂ ਜਾਣਿਆ ਜਾਂਦਾ ਹੈ ।

ਪ੍ਰਸ਼ਨ 21.
ਨਸ਼ੇੜੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ?
ਉੱਤਰ-
ਨਸ਼ੇ ਦੀ ਆਦਤ ਦੇ ਨਾਲ ਸੰਬੰਧਿਤ ਮਾੜੇ ਪ੍ਰਭਾਵਾਂ ਦੇ ਮੁਕੰਮਲ ਗਿਆਨ ਦੇ ਬਾਅਦ ਵੀ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ।

ਪ੍ਰਸ਼ਨ 22.
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ?
ਉੱਤਰ-
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਮਜ਼ਬੂਤ ਕਾਰਨ, ਦੋਸਤਾਂ ਵਲੋਂ ਪਾਇਆ ਜਾਣ ਵਾਲਾ ਦਬਾਅ ਪੀਅਰ ਪ੍ਰੈਸ਼ਰ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 23.
ਅਸਫਲਤਾ, ਨਸ਼ੇ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ । ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ?
ਉੱਤਰ-
ਹਾਂ, ਅਸਫਲਤਾ ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 24.
ਕਿਸ ਤਰ੍ਹਾਂ ਦੀ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ?
ਉੱਤਰ-
ਖ਼ਰਾਬ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 25.
ਕੀ ਡਿਪੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ?
ਉੱਤਰ-
ਹਾਂ, ਡਿਪ੍ਰੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 26.
ਕੀ ਬੇਲੋੜੀ ਚਿੰਤਾ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ?
ਉੱਤਰ-
ਹਾਂ, ਬੇਲੋੜੀ ਚਿੰਤਾ ਡਰੱਗ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ।

ਪ੍ਰਸ਼ਨ 27.
ਕੀ ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ?
ਉੱਤਰ-
ਹਾਂ, ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 28.
ਕੀ ਤੁਸੀਂ ਸਹਿਮਤ ਹੋ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ?
ਉੱਤਰ-
ਹਾਂ, ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ।

ਪ੍ਰਸ਼ਨ 29.
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਨਸ਼ੇ ਦੀ ਆਦਤ ਹੈ।

ਪ੍ਰਸ਼ਨ 30.
ਕੀ ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ?
ਉੱਤਰ-
ਹਾਂ, ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ, ਘਰ ਅਤੇ ਕੰਮ ਵਾਲੀ ਥਾਂ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ।

ਪ੍ਰਸ਼ਨ 31.
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਬਾਰੇ ਦੱਸੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਭੁੱਖ ਵਿੱਚ ਬਦਲਾਅ, ਸਰੀਰ ਦੇ ਭਾਰ ਵਿੱਚ ਬਦਲਾਅ ਅਤੇ ਨੀਂਦ ਦੇ ਤਰੀਕਿਆਂ ਵਿੱਚ ਬਦਲਾਅ ਆਮ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 32.
ਅਸੀਂ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਉਂਦੇ ਹਾਂ ?
ਉੱਤਰ-
ਅਸੀਂ 26 ਜੂਨ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਉਂਦੇ ਹਾਂ ।

ਪ੍ਰਸ਼ਨ 33.
ਵਾਸ਼ਪਸ਼ੀਲ ਤਰਲ ਜਾਂ ਸੌਲਵੈਂਟਾਂ ਦਾ ਦੂਜਾ ਨਾਮ ਕੀ ਹੈ ?
ਉੱਤਰ-
ਇੰਹਾਲੈਂਟਸ (Inhalants) ।

ਪ੍ਰਸ਼ਨ 34.
ਉਪਯੋਗਕਰਤਾ ਦੀ ਧਾਰਨਾ ਬਦਲਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਪੈਸਿਨੋਜੈਨਸ (ਭਰਮ ਪੈਦਾ ਕਰਨ ਵਾਲੇ ਪਦਾਰਥ) (Hallucinogens) ।

ਪ੍ਰਸ਼ਨ 35.
ਉਪਯੋਗਕਰਤਾ ਦੇ ਬਲੱਡ ਪ੍ਰੈਸ਼ਰ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਉਤੇਜਕ ਜਾਂ ਸਟੀਮੂਲੈਂਟਸ (Stimulants) ।

ਪ੍ਰਸ਼ਨ 36.
ਅਲਕੋਹਲ ਕਿਸ ਕਿਸਮ ਦੀ ਡਰੱਗ ਹੈ ?
ਉੱਤਰ-
ਇਹ ਇੱਕ ਅਵਸਾਦਕ ਡਿਪ੍ਰੈਸੇਂਟ) ਹੈ ।

ਪ੍ਰਸ਼ਨ 37.
ਸਟੀਮੂਲੈਂਟਸ ਲਈ ਹੋਰ ਨਾਮ ਕੀ ਹੈ ?
ਉੱਤਰ-
ਇਹ ਅਪਰਜ਼ (Uppers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 38.
ਡਿਪੈਸੇਂਟ ਲਈ ਦੂਜਾ ਨਾਮ ਕੀ ਹੈ ?
ਉੱਤਰ-
ਇਹ ਡਾਊਨਰਜ਼ (Downers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 39.
ਉਤਸ਼ਾਹ ਜਾਂ ਉਤੇਜਨਾ ਦੇਣ ਵਾਲੀ ਦਵਾਈ ਦੀ ਇਕ ਉਦਾਹਰਣ ਦਿਓ ।
ਉੱਤਰ-
ਕੋਕੇਨ (Cocaine)

ਪ੍ਰਸ਼ਨ 40.
ਨਿਕੋਟੀਨ ਦਾ ਮੁੱਖ ਸਰੋਤ ਕੀ ਹੈ ?
ਉੱਤਰ-
ਤੰਬਾਕੂ ਦਾ ਪੌਦਾ ।

ਪ੍ਰਸ਼ਨ 41.
ਕਿਸ ਨਸ਼ੇ ਦੀ ਸਭ ਤੋਂ ਵੱਧ ਦੁਰਵਰਤੋਂ ਹੁੰਦੀ ਹੈ ?
ਉੱਤਰ-
ਅਲਕੋਹਲ (ਸ਼ਰਾਬ) ਦੀ ।

ਪ੍ਰਸ਼ਨ 42.
ਦੂਸਰੇ ਨੰਬਰ ਤੇ ਸਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵਾਲਾ ਪਦਾਰਥ ਕਿਹੜਾ ਹੈ ?
ਉੱਤਰ-
ਨਿਕੋਟੀਨ।

ਪ੍ਰਸ਼ਨ 43.
ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵਧੀਆ ਹਥਿਆਰ ਕੀ ਹੈ ?
ਉੱਤਰ-
ਮਜ਼ਬੂਤ ਸ਼ਕਤੀ ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵੱਧ ਮਜ਼ਬੂਤ ਹਥਿਆਰ ਹੈ ।

ਪ੍ਰਸ਼ਨ 44.
ਸੈਡੇਟਿਵ ਅਤੇ ਟਾਂਕਿਊਲਾਈਜ਼ਰ ਦੇ ਆਮ ਪ੍ਰਭਾਵ ਕੀ ਹਨ ?
ਉੱਤਰ-
ਉਹ ਬੇਲੋੜੀ ਚਿੰਤਾ ਅਤੇ ਮਨ ਦੀ ਬਹੁਤੀ ਸਰਗਰਮੀ ਨੂੰ ਘਟਾਉਂਦੇ ਹਨ ।

ਪ੍ਰਸ਼ਨ 45.
ਵਿਅਕਤੀ ਦੇ ਮਨ ਨੂੰ ਬਦਲਣ ਵਾਲੀ ਡਰੱਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਾਈਕੋ-ਐਕਟਿਵ ਪਦਾਰਥ (Psycho-active substances) ।

ਪ੍ਰਸ਼ਨ 46.
ਐਂਟੀ-ਡਿਪੈਲੇਂਟਜ਼ ਕੀ ਹਨ ?
ਉੱਤਰ-
ਬੇਲੋੜੀ ਚਿੰਤਾ, ਖਾਣ-ਪੀਣ ਸੰਬੰਧੀ ਵਿਕਾਰਾਂ, ਜੋੜਾਂ ਦੀਆਂ ਪੁਰਾਣੀਆਂ ਦਰਦਾਂ, ਦਿਮਾਗੀ ਵਿਗਾੜਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਐਂਟੀ-ਡੀਪ੍ਰੈਜ਼ੈਂਟਸ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 47.
ਡਰੱਗਜ਼ ਦੀ ਦੁਰਵਰਤੋਂ ਦੀ ਚੇਤਾਵਨੀ ਦੇ ਸੰਕੇਤ ਲਿਖੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦੇ ਕੁਝ ਚੇਤਾਵਨੀ ਸੰਕੇਤ ਹਨ :

  • ਲਾਲ ਸੁਰਖ ਅੱਖਾਂ, ਫੈਲੀਆਂ ਹੋਈਆਂ ਪੁਤਲੀਆਂ,
  • ਭੁੱਖ ਜਾਂ ਨੀਂਦ ਦੇ ਪੈਟਰਨਾਂ ਵਿਚ ਤਬਦੀਲੀਆਂ,
  • ਅਚਾਨਕ ਭਾਰ ਘਟਣਾ ॥

ਪ੍ਰਸ਼ਨ 48.
ਕੀ ਨਸ਼ਾਖੋਰੀ ਇੱਕ ਰੋਗ ਹੈ ਜਾਂ ਆਦਤ ?
ਉੱਤਰ-
ਨਸ਼ਾਖੋਰੀ ਇਕ ਰੋਗ ਹੈ ।

ਪ੍ਰਸ਼ਨ 49.
ਕੀ ਸਾਲ 18 ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਡਰੱਗ ਵੇਚਣਾ ਕਾਨੂੰਨੀ ਹੈ ?
ਉੱਤਰ-
ਨਹੀਂ, ਇਹ ਗੈਰ-ਕਾਨੂੰਨੀ ਹੈ ।

ਪ੍ਰਸ਼ਨ 50.
ਕੀ ਅਸੀਂ ਖੁੱਲ੍ਹੇ ਵਿੱਚ ਸ਼ਰਾਬ ਪੀ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਖੁੱਲ੍ਹੇ ਵਿੱਚ ਸ਼ਰਾਬ ਨਹੀਂ ਪੀ ਸਕਦੇ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਬਿਮਾਰੀ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

ਪ੍ਰਸ਼ਨ 2.
ਇਲਾਜ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 3.
ਡਰੱਗ (Drug) ਕੀ ਹੈ ?
ਉੱਤਰ-
ਆਮ ਆਦਮੀ ਦੇ ਅਨੁਸਾਰ, ਡਰੱਗ ਨੂੰ ਮਨੁੱਖੀ ਸਰੀਰ ਵਿੱਚ ਸਰੀਰਕ, ਜੈਵਿਕ ਅਤੇ/ਜਾਂ ਮਨੋਵਿਗਿਆਨਿਕ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਕਿਸੇ ਵੀ ਪਦਾਰਥ ਜਾਂ ਉਤਪਾਦ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਆਮ ਪ੍ਰਕਿਰਿਆਵਾਂ ਜਾਂ ਕਾਰਜਾਂ ਨੂੰ ਬਦਲਣ ਦੇ ਸਮਰੱਥ ਹੈ ।ਉਦਾਹਰਣਾਂ ਵਿੱਚ ਚਾਹ, ਕੌਫੀ, ਅਲਕੋਹਲ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ । ਡਰੱਗਜ਼ ਆਦਤ ਬਣਾਉਣ ਦੇ ਇੱਕ ਅਸਾਧਾਰਨ ਗੁਣ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

ਪ੍ਰਸ਼ਨ 4.
ਦਵਾਈਆਂ (medicines) ਕੀ ਹਨ ?
ਉੱਤਰ-
ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ’ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

ਪ੍ਰਸ਼ਨ 5.
ਡਰੱਗਜ਼ ਦੀ ਦੁਰਵਰਤੋਂ (Drugs Abuse) ਕੀ ਹੈ ?
ਉੱਤਰ-
ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

ਪ੍ਰਸ਼ਨ 6.
ਪਦਾਰਥ ਦੁਰਵਰਤੋਂ ਵਿਕਾਰ (Substance use disorder) ਕੀ ਹੈ ?
ਉੱਤਰ-
ਪਦਾਰਥ ਦੁਰਵਰਤੋਂ ਵਿਕਾਰ (Substance use disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਕੰਮਾਂ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

ਪ੍ਰਸ਼ਨ 7.
ਕੀ ਸਿਡੇਟਿਵਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਹੈ ? ਸਪੱਸ਼ਟ ਕਰੋ ।
ਉੱਤਰ-
ਸਿਡੇਟਿਵ/ਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਨਹੀਂ ਹੈ । ਦੋਵੇਂ ਸ਼ਬਦ ਸਮਾਨਾਰਥਕ ਅਤੇ ਸ਼ਾਂਤ ਕਰਨ ਵਾਲੇ ਪਦਾਰਥ ਹਨ ।
ਸਿਡੇਟਿਵਟਰੈਂਕੁਲਾਈਜ਼ਰ (Sedative/tranquillizers)-ਇਹ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸ਼ਾਂਤ ਕਰਨ ਅਤੇ ਨੀਂਦ ਲਿਆਉਣ ਦੇ ਲਈ, ਚਿੜਚਿੜਾਪਣ ਜਾਂ ਉਤੇਜਨਾ ਨੂੰ ਘੱਟ ਕਰਨ ਲਈ ਵਰਤੇ ਜਾਂਦੇ ਹਨ । ਇਹਨਾਂ ਦੀ ਵੱਡੀ ਮਾਤਰਾ ਵਿਚ ਵਰਤੋਂ ਕਰਨ ਨਾਲ ਥੋਥਲਾਪਣ, ਟੇਢੀ-ਮੇਢੀ ਚਾਲ, ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਕਮੀ ਅਤੇ ਹੱਥਾਂ-ਪੈਰਾਂ ਨੂੰ ਜਲਦੀ ਹਿਲਾਉਣ ਵਿਚ ਮੁਸ਼ਕਿਲ ਆਉਂਦੀ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 8.
ਅਵਸਾਦ ਰੋਧੀ (Anti-depressants) ਕੀ ਹਨ ?
ਉੱਤਰ-
ਅਵਸਾਦ ਰੋਧੀ ਜਾਂ ਐਂਟੀ-ਡਿਪੈਸੇਂਟਸ (Anti-depressants)-ਇਹਨਾਂ ਡਰੱਗਜ਼ ਦੀ ਮੁੱਖ ਵਰਤੋਂ ਅਵਸਾਦ ਦੇ ਸ਼ਿਕਾਰ ਵਿਅਕਤੀ ਅਤੇ ਹੋਰ ਹਾਲਤਾਂ ; ਜਿਵੇਂ, ਬੇਚੈਨੀ, ਲੰਬੇ ਸਮੇਂ ਤੋਂ ਚਲ ਰਹੀ ਦਰਦ, ਓਬਸੈਸੀਵ ਕਮਪਲਸਰੀ ਡਿਸਆਰਡਰ ਅਤੇ ਕੁਝ ਸਥਿਤੀਆਂ ਵਿੱਚ ਮਾਈਗ੍ਰੇਨ ਤੋਂ ਰਾਹਤ ਲਈ ਵੀ ਇਹਨਾਂ ਡਰੱਗਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਵਿਚ ਨੀਂਦ ਲਿਆਉਣ ਦਾ ਗੁਣ ਹੁੰਦਾ ਹੈ ।

ਪ੍ਰਸ਼ਨ 9.
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction) ਨੂੰ ਪਰਿਭਾਸ਼ਤ ਕਰੋ ।
ਉੱਤਰ-
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇਂ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 10.
ਨਸ਼ਾ ਜਾਂ ਸ਼ਰਾਬ ਦੀ ਲਤ ਕਿੰਨੀ ਆਮ ਗੱਲ ਹੈ ?
ਉੱਤਰ-
ਲਗਪਗ 10% ਜਨਸੰਖਿਆ ਨੂੰ ਨਸ਼ਿਆਂ ਜਾਂ ਸ਼ਰਾਬ ਦੀ ਲਤ ਲੱਗੀ ਹੋਈ ਹੈ । ਇਹ ਲਤ, ਸ਼ੂਗਰ ਦੀ ਬਿਮਾਰੀ ਤੋਂ ਵੀ ਵਧ ਹੈ, ਸ਼ੂਗਰ ਦੀ ਬਿਮਾਰੀ ਲਗਪਗ 7% ਜਨਸੰਖਿਆ ਨੂੰ ਹੈ |

ਪ੍ਰਸ਼ਨ 11.
ਨਸ਼ੇ ਨੂੰ ਛੱਡਣਾ ਬਹੁਤ ਔਖਾ ਜਾਂ ਮੁਸ਼ਕਿਲ ਕਿਉਂ ਹੈ ?
ਉੱਤਰ-
ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਦੇ ਇਲਾਜ ਵਿਚ ਸਮਾਂ ਲਗਦਾ ਹੈ । ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ਼ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ‘ਮੈਂ ਅੱਗੇ ਤੋਂ ਨਸ਼ਾ ਨਹੀਂ ਕਰਨਾਂ’ । ਇਹ ਇਕ ਬਹੁਤ ਵੱਡੀ ਗੱਲ ਹੈ ਤੇ ਨਸ਼ਾ ਛੱਡਣ ਲਈ ਪਹਿਲਾ ਕਦਮ ਹੈ । ਨਸ਼ੇ ਦੀ ਲਤ ਲੱਗੀ ਹੋਵੇ ਤਾਂ ਡਰ ਲੱਗਾ ਰਹਿੰਦਾ ਹੈ ਕਿ ਜੇ ਮੈਂ ਨਸ਼ਾ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਵੇਗਾ । ਲੋਕ ਆਮ ਕਰਕੇ ਉਦੋਂ ਤੱਕ ਨਸ਼ਾ ਨਹੀਂ ਛੱਡਦੇ ਜਦੋਂ ਤੱਕ ਉਹਨਾਂ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਕਿਉਂਕਿ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ ।

ਜਦੋਂ ਤੁਸੀਂ ਨਸ਼ਾ ਛੱਡਦੇ ਹੋ ਤਾਂ ਤੁਹਾਡਾ ਦਿਮਾਗ ਅਤੇ ਸਰੀਰ ਅਸਤ-ਵਿਅਸਤ ਹੋ ਜਾਂਦੇ ਹਨ । ਤੁਸੀਂ ਖੁਦ ਨੂੰ ਬਹੁਤ ਕਮਜ਼ੋਰ ਤੇ ਬਿਮਾਰ ਮਹਿਸੂਸ ਕਰਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਨਸ਼ਾ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ । ਜਦੋਂ ਇੰਨੀ ਜ਼ਬਰਦਸਤ ਤਲਬ ਲਗਦੀ ਹੈ ਤਾਂ ਨਸ਼ੇ ਨੂੰ ਮਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 12.
ਵਿਸ਼ਵ ਸਿਹਤ ਸੰਗਠਨ (World Health Organisation, WHO) ਨੇ ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ ਦੀ ਕੀ ਪਰਿਭਾਸ਼ਾ ਦਿੱਤੀ ਹੈ ?
ਉੱਤਰ-
ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ (Drug addiction)-ਇਸ ਸੰਗਠਨ ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ, ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 13.
ਕੁਝ ਅਫੀਮ ਡੈਰੀਵੇਟਿਵਜ਼ ਦੀ ਇੱਕ ਸੂਚੀ ਬਣਾਓ ।
ਉੱਤਰ-
ਅਫ਼ੀਮ ਤੋਂ ਬਣੇ ਪਦਾਰਥ ਪੋਸਤ ਦੇ ਪੌਦੇ ਤੋਂ ਆਉਂਦੇ ਹਨ । ਇਹ ਦਰਦ ਨਿਵਾਰਕ ਦਵਾਈਆਂ ਦੇ ਆਧਾਰ ਹਨ, ਇਹਨਾਂ ਵਿਚ ਸ਼ਾਮਿਲ ਹੈ ਆਕਸੀਕਾਨਟੀਨ (Oxycontin), ਹੈਰੋਇਨ (Heroin), ਆਕਸੀਕੋਡੋਨ (Oxycodone) ਅਤੇ ਮਾਰਫ਼ੀਨ (Morphine) ।

ਪ੍ਰਸ਼ਨ 14.
ਭਰਮ ਪੈਦਾ ਕਰਨ ਵਾਲੇ ਨਸ਼ੇ ਅਤੇ ਭਰਮ ਤੋਂ ਕੀ ਭਾਵ ਹੈ ?
ਉੱਤਰ-
ਭਰਮ ਪੈਦਾ ਕਰਨ ਵਾਲੇ ਨਸ਼ੇ (Hallucinogens-ਇਹ ਨਸ਼ੇ, ਨਸ਼ਾਖੋਰ ਲਈ ਸਪੱਸ਼ਟ ਭਰਮ-ਭਾਂਤੀਆਂ ਪੈਦਾ ਕਰਦੇ ਹਨ । ਇਹਨਾਂ ਵਿਚੋਂ ਕਈ ਪ੍ਰਚੱਲਿਤ ਨਸ਼ੇ ਹਨ । ਮਤੀਭਰਮ/ਭਰਾਂਤੀ (Hallucination) ਤੋਂ ਭਾਵ ਹੈ ਕਿ ਅਜਿਹੀਆਂ ਵਸਤਾਂ ਵੇਖਣੀਆਂ, ਸੁਣਨੀਆਂ ਅਤੇ ਮਹਿਸੂਸ ਕਰਨੀਆਂ ਜੋ ਅਸਲ ਵਿਚ ਹੁੰਦੀਆਂ ਹੀ ਨਹੀਂ । ਮਤੀਭਰਮ ਦੌਰਾਨ ਵਿਅਕਤੀ ਅਜਿਹੀਆਂ ਆਵਾਜ਼ਾਂ ਸੁਣਦਾ ਹੈ ਜਾਂ ਅਜਿਹੀਆਂ ਵਸਤਾਂ ਦੇਖਦਾ ਹੈ ਜੋ ਜਾਂ ਤਾਂ ਹੁੰਦੀਆਂ ਹੀ ਨਹੀਂ ਜਾਂ ਅਸਲ ਨਾਲੋਂ ਭਿੰਨ ਹੁੰਦੀਆਂ ਹਨ ।

ਪ੍ਰਸ਼ਨ 15.
ਨਾਰਕੋਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ (Narcotics)- ਇਹਨਾਂ ਦਾ ਸੇਵਨ ਕਰਨ ਤੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਇਹ ਮਨੋਦਸ਼ਾ ਅਤੇ ਵਿਵਹਾਰ ਵਿਚ ਬਦਲਾਅ ਪੈਦਾ ਕਰਦੇ ਹਨ । (Narcon- ਨੀਂਦ) ਇਹ ਇੱਕ ਵਰਗੀਕਰਨ ਹੈ ਜਿਸ ਵਿਚ ਅਫ਼ੀਮ ਤੋਂ ਬਣੀਆਂ ਸਾਰੀਆਂ ਦਵਾਈਆਂ ਸ਼ਾਮਿਲ ਹਨ ।

ਪ੍ਰਸ਼ਨ 16.
ਮਾਰਫੀਨ ਕੀ ਹੈ ?
ਉੱਤਰ-
ਮਾਰਫੀਨ (Morphine)-ਇਹ ਇੱਕ ਅਫ਼ੀਮ ਯੁਕਤ ਪਦਾਰਥ ਹੈ ਜਿਸ ਦੀ ਵਰਤੋਂ ਤੁਰੰਤ ਦਰਦ-ਨਿਵਾਰਕ ਵਜੋਂ ਕੀਤੀ ਜਾਂਦੀ ਹੈ । ਇਹ ਕੇਂਦਰੀ ਨਾੜੀ ਪ੍ਰਣਾਲੀ ਤੇ ਪ੍ਰਭਾਵ
ਦਰਦ ਦੇ ਸੰਦੇਸ਼ ਨੂੰ ਨਾੜੀਆਂ (Nerves) ਰਸਤੇ ਦਿਮਾਗ਼ ਤੱਕ ਪੁੱਜਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 17.
ਹੈਰੋਇਨ ਕੀ ਹੈ ?
ਉੱਤਰ-
ਹੈਰੋਇਨ (Heroin)-ਹੈਰੋਇਨ ਇੱਕ ਅਫ਼ੀਮ ਯੁਕਤ ਨਸ਼ਾ ਹੈ ਜੋ ਕੇਂਦਰੀ ਨਾੜੀ ਪ੍ਰਣਾਲੀ (Central Nervous System) ਨੂੰ ਪ੍ਰਭਾਵਿਤ ਕਰਦਾ ਹੈ । ਇਸਨੂੰ ਮਾਰਫੀਨ ਦੇ ਰਸਾਇਣਿਕ ਸੰਸ਼ੋਧਨ (Processing) ਰਾਹੀਂ ਤਿਆਰ ਕੀਤਾ ਜਾਂਦਾ ਹੈ । ਸ਼ੁੱਧ ਹੈਰੋਇਨ, ਸਫੈਦ ਰੰਗ ਦਾ ਪਾਊਡਰ ਹੁੰਦਾ ਹੈ ਪਰ ਅਸ਼ੁੱਧ ਮਾਤਰਾ ਵਿੱਚ ਇਹ ਗੁਲਾਬੀ-ਹਰੀ, ਭੂਰੀ ਜਾਂ ਕਾਲੀ ਹੋ ਸਕਦੀ ਹੈ । ਇਹ ਹੈਰੋਇਨ) ਇੱਕ ਗ਼ੈਰਕਾਨੂੰਨੀ ਨਸ਼ਾ/ਨਸ਼ੀਲੀ ਦਵਾਈ ਹੈ ਜੋ ਕਿ ਕਿਸ਼ੋਰਾਂ (Adolescents) ਵਿਚ ਬਹੁਤ ਹੀ ਪ੍ਰਚਲਿਤ (Popular) ਨਸ਼ਾ ਹੈ, ਇਸ ਦੀ ਲਤ ਲੱਗ ਜਾਂਦੀ (Addictive) ਹੈ ਅਤੇ ਇਹ ਗ਼ੈਰ-ਕਾਨੂੰਨੀ ਹੈ ।ਰਸਾਇਣਿਕ ਤੌਰ ‘ਤੇ ਹੈਰੋਇਨ, ਡਾਈਐਸੀਟਾਈਲ ਮਾਰਫੀਨ ਹੈ । ਇਸ ਦੇ ਬਜ਼ਾਰੁ ਨਾਮ ਹਨ – ਸਮੈਕ, ਬਾਉਨ ਸ਼ੁਗਰ, ਨਰਕ ਦੀ ਧੂੜ, ਆਦਿ । ਇਸ ਨੂੰ ਸੁਧਰੀ ਹੋਈ ਮਾਰਫੀਨ ਜਾਂ ਮਾਰਫੀਨ ਉਤਪਾਦ ਵੀ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 18.
ਕ੍ਰਿਤਿਕ ਅਤੇ ਸੰਸ਼ਲਿਸਟ ਭਰਾਂਤੀਜਨਕਾਂ ਦੇ ਉਦਾਹਰਣ ਦਿਉ ।
ਉੱਤਰ-
ਪ੍ਰਕ੍ਰਿਤਿਕ ਭਰਾਂਤੀਜਨਕ (Natural Hallucinogens)-ਪ੍ਰਕ੍ਰਿਤਿਕ ਭਰਾਂਤੀਜਨਕਾਂ ਨੂੰ ਪੌਦਿਆਂ ਅਤੇ ਖੁੰਬਾਂ (Mushrooms) ਤੋਂ ਜਾਂ ਉਨ੍ਹਾਂ ਦੇ ਰਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਆਯਾਹੂਆਸਕਾ (Ayahuasca, ਸਾਈਨੋਸਾਈਬਿਨ (Psiloybin), ਖੁੰਬਾਂ, ਧਤੂਰਾ (Datura), ਪਿਉਟੀ (Peyote), ਸਾਲਵੀਆ (Salvia) ਆਦਿ ਆਮ ਉਦਾਹਰਣਾਂ ਹਨ ।

ਸੰਸ਼ਲਿਸਟ ਭਰਾਂਤੀਜਨਕ (Synthetic Hallucinogens-ਸੰਸ਼ਲਿਸ਼ਟ ਭਰਾਂਤੀਜਨਕ ਰਸਾਇਣਿਕ ਕਿਰਿਆਵਾਂ ਰਾਹੀਂ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਂਦੇ ਹਨ | ਐੱਲ.ਐੱਸ. ਡੀ. (LSD), ਪੀ.ਸੀ.ਪੀ. (PCP), ਡੀ. ਐਕਸ. ਐੱਮ. (DXM), ਕੈਟਾਮੀਨ, ਆਦਿ ਆਮ ਉਦਾਹਰਣਾਂ ਹਨ ।

ਪ੍ਰਸ਼ਨ 19.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਰਨ (Causes of Drug Abuse)-ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ | ਸਭ ਤੋਂ ਆਮ ਕਾਰਨ ਹਨ-ਸੁਭਾਅ, ਉਤਸੁਕਤਾ, ਸ਼ਖ਼ਸੀਅਤ, ਮਾਨਸਿਕਤਾ, ਟੁੱਟੇ ਦਿਲ ਜਾਂ ਕੈਰੀਅਰ ਜਾਂ ਅਧਿਐਨ ਵਿੱਚ ਅਸਫਲ ਹੋਣਾ, ਪਰਿਵਾਰਿਕ ਸਮੱਸਿਆਵਾਂ ਜਾਂ ਬਚਪਨ ਵਿੱਚ ਸਰੀਰਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ, ਸਮਾਜਿਕ ਨਿਯਮਾਂ ਦੇ ਵਿਰੁੱਧ ਬਗਾਵਤ ਕਰਨ ਲਈ, ਨਸ਼ਿਆਂ ਦੀ ਖਪਤ ਨਾਲ ਸੰਬੰਧਿਤ ਭਾਵਨਾਵਾਂ ਦਾ ਤਜਰਬਾ ਪ੍ਰਾਪਤ ਕਰਨ ਲਈ, ਸਥਾਪਿਤ ਹੋਣ ਵਿੱਚ ਅਸਫਲ ਹੋਣਾ, ਸਿਹਤ ਦੇ ਮਸਲਿਆਂ, ਵਿੱਤੀ ਸਮੱਸਿਆਵਾਂ ਆਦਿ ਤੋਂ ਬਚਣ ਲਈ, ਆਦਿ ।

ਪ੍ਰਸ਼ਨ 20.
ਨਸ਼ਾ ਰੋਕਣ ਦੇ ਸੰਦਰਭ ਵਿੱਚ ਰੋਕਥਾਮ ਪ੍ਰੋਗਰਾਮਾਂ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਰੋਕਥਾਮ ਪ੍ਰੋਗਰਾਮ (PreventionProgram-ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ । ਇਹਨਾਂ ਦਾ ਡਿਜ਼ਾਇਨ ਇਸ ਆਧਾਰ ਤੇ ਹੈ ਕਿ, “ਰੋਕਥਾਮ ਲਈ ਜ਼ਿੰਮੇਵਾਰ ਕਾਰਕਾਂ” ਵਿਚ ਵਾਧਾ ਕੀਤਾ ਜਾਵੇ ਅਤੇ ‘‘ਜ਼ੋਖ਼ਮ ਲਈ ਜ਼ਿੰਮੇਵਾਰ ਕਾਰਕਾਂ’’ ਵਿਚ ਕਮੀ ਲਿਆਂਦੀ ਜਾਵੇ, ਜਿਸ ਨਾਲ ਰੋਕਥਾਮ ਵਿਚ ਸਹਾਇਤਾ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ ਜੇ ਇਹਨਾਂ ਨੂੰ ਪਰਿਵਾਰ, ਸਕੂਲ, ਭਾਈਚਾਰੇ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਦੇ ਰਾਹੀਂ ਲਾਗੂ ਕਰਵਾਇਆ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਨਸ਼ਾ (Drugs) ਕੀ ਹੈ ?
ਉੱਤਰ-
ਨਸ਼ਾ ਕੋਈ ਅਜਿਹਾ ਪਦਾਰਥ ਹੈ (ਭੋਜਨ ਅਤੇ ਪਾਣੀ ਨੂੰ ਛੱਡ ਕੇ) ਜਿਸ ਦਾ ਜੇ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਕਾਰਜ ਜਾਂ ਮਾਨਸਿਕ ਕਾਰਜਾਂ ਨੂੰ ਬਦਲ ਦੇਣ ਦਾ ਅਸਰ ਰੱਖਦਾ ਹੈ । ਨਸ਼ੇ ਕਾਨੂੰਨੀ (ਜਿਵੇਂ-ਅਲਕੋਹਲ, ਕੈਫੀਨ ਅਤੇ ਤੰਬਾਕੂ) ਜਾਂ ਗ਼ੈਰ-ਕਾਨੂੰਨੀ (ਜਿਵੇਂ-ਭੰਗ ਤੋਂ ਬਣੇ ਪਦਾਰਥ, ਅਫ਼ੀਮ, ਕੋਕੀਨ,ਹੈਰੋਇਨ, ਐਕਸਟੇਸੀ ਆਦਿ) ਹੋ ਸਕਦੇ ਹਨ । | ਫਾਰਮਾਕੋਲੋਜੀ ਵਿਚ, ਫਾਰਮਾਸਿਊਟੀਕਲ ਡਰੱਗ ਨੂੰ ਦਵਾਈ ਕਹਿੰਦੇ ਹਨ ਜੋ ਕਿ ਇਕ ਰਸਾਇਣਿਕ ਪਦਾਰਥ ਹੈ ਜਿਸਦੀ ਵਰਤੋਂ ਕਿਸੇ ਵਿਅਕਤੀ ਲਈ ਕਿਸੇ ਰੋਗ ਨੂੰ ਪਛਾਣ ਲੈਣ ਤੇ ਉਸ ਦੇ ਇਲਾਜ, ਰੋਗ-ਮੁਕਤੀ ਜਾਂ ਬਚਾਅ ਲਈ ਕੀਤੀ ਜਾਂਦੀ ਹੈ ।

ਆਮ ਸ਼ਬਦਾਂ ਵਿਚ, ਡਰੱਗਜ਼, ਰਸਾਇਣਿਕ ਪਦਾਰਥ ਹਨ ਜੋ ਕਿ ਵਿਅਕਤੀ ਦੇ ਸਰੀਰ ਦੇ ਕਾਰਜ ਕਰਨ ਦੇ ਢੰਗ ਨੂੰ ਬਦਲ ਦਿੰਦੇ ਹਨ । ਕੁਝ ਡਰੱਗਜ਼ ਦੀ ਵਰਤੋਂ ਨਾਲ ਸਾਨੂੰ ਵਧੀਆ ਮਹਿਸੂਸ ਹੁੰਦੀ ਹੈ, ਪਰ ਡਰੱਗਜ਼ ਦਾ ਅਸਰ ਮਾਰੂ ਵੀ ਹੋ ਸਕਦਾ ਹੈ ।

ਪ੍ਰਸ਼ਨ 2.
ਲੋਕ ਨਸ਼ੇ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਲੋਕ ਨਸ਼ੇ ਦੀ ਵਰਤੋਂ ਕਈ ਕਾਰਨਾਂ ਕਰਕੇ ਕਰਦੇ ਹਨ :
1. ਉਹ ਵਧੀਆ ਮਹਿਸੂਸ ਕਰਨਾ ਚਾਹੁੰਦੇ ਹਨ-ਨਸ਼ਾ ਕਰਨ ਤੋਂ ਬਾਅਦ ਕੁਝ ਸਮੇਂ ਲਈ ਤਾਂ ਵਧੀਆ ਮਹਿਸੂਸ ਹੋ ਸਕਦਾ ਹੈ । ਇਸ ਲਈ ਲੋਕ ਅਜਿਹਾ ਮਹਿਸੂਸ ਕਰਨ ਲਈ ਵਾਰਵਾਰ ਨਸ਼ਾ ਕਰਦੇ ਹਨ | ਪਰ ਬੇਸ਼ਕ ਕੋਈ ਵੱਧ ਤੋਂ ਵੱਧ ਨਸ਼ਾ ਵੀ ਕਰ ਲਵੇ, ਚੰਗਾ ਮਹਿਸੂਸ ਕਰਨ ਦਾ ਸਮਾਂ ਲੰਬੇ ਸਮੇਂ ਤੱਕ ਨਹੀਂ ਰਹਿੰਦਾ 1 ਜਲਦੀ ਹੀ ਵਿਅਕਤੀ ਨਸ਼ਾ ਸਿਰਫ਼ ਇਸ ਲਈ ਕਰਨ ਲੱਗ ਜਾਂਦਾ ਹੈ ਕਿ ਉਸਨੂੰ ਬੁਰਾ ਅਨੁਭਵ ਨਾ ਹੋਵੇ ।

2. ਉਹ ਮਾੜਾ ਮਹਿਸੂਸ ਕਰਨ ਤੋਂ ਬਚਣਾ ਚਾਹੁੰਦੇ ਹਨ-ਕੁਝ ਲੋਕ ਜੋ ਚਿੰਤਿਤ, ਡਰੇ ਹੋਏ ਜਾਂ ਉਦਾਸ ਹੁੰਦੇ ਹਨ, ਉਹ ਨਸ਼ੇ ਦੀ ਵਰਤੋਂ ਕਰਕੇ ਇਸ ਡਰਾਵਨੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ । ਇਸ ਤਰ੍ਹਾਂ ਸਮੱਸਿਆ ਦਾ ਹੱਲ ਤਾਂ ਨਹੀਂ ਹੁੰਦਾ ਪਰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਲੋਕਾਂ ਦਾ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ ।

3. ਉਹ ਸਕੂਲ ਅਤੇ ਕਾਰਜ ਖੇਤਰ ਵਿਚ ਸਭ ਤੋਂ ਵਧੀਆ ਕਰਨਾ ਚਾਹੁੰਦੇ ਹਨ-ਕੁਝ ਲੋਕ ਜੋ ਚੰਗੇ ਅੰਕ ਜਾਂ ਗ੍ਰੇਡ, ਵਧੀਆ ਨੌਕਰੀ ਜਾਂ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ, ਉਹਨਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਨਸ਼ਾ ਕਰਨ ਨਾਲ ਉਹਨਾਂ ਵਿਚ ਵਧੇਰੇ ਊਰਜਾ ਆ ਜਾਵੇਗੀ, ਉਹ ਦੇਰ ਤੱਕ ਜਾ ਸਕਦੇ ਹਨ, ਤੇਜ਼ ਸੋਚ ਸਕਦੇ ਹਨ | ਪਰ ਅਜਿਹਾ ਕੁਝ ਨਹੀਂ ਹੁੰਦਾ, ਉਹਨਾਂ ਦੀ ਸਿਹਤ ਨੂੰ ਵੀ ਖ਼ਤਰਾ ਹੋ ਜਾਂਦਾ ਹੈ ਅਤੇ ਉਹ ਨਸ਼ੇ ਦੇ ਆਦੀ ਹੋ ਸਕਦੇ ਹਨ ।

ਪ੍ਰਸ਼ਨ 3.
ਨਸ਼ਾਖੋਰੀ ਲਈ ਲੋਕ ਕਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ ?
ਉੱਤਰ-
ਨਸ਼ਾ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸਰੀਰ ਅਤੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ । ਨਸ਼ਾਖੋਰੀ ਲਈ ਵਰਤੇ ਜਾਂਦੇ ਪਦਾਰਥਾਂ ਦੀ ਵਰਤੋਂ ਕਰਕੇ ਲੋਕ ਆਪਣੇ ਆਪ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨਾ ਚਾਹੁੰਦੇ ਹਨ । ਇਹ ਨਸ਼ੀਲੇ ਪਦਾਰਥ ਮੁਸ਼ਕਿਲ ਹੋ ਜਾਂਦਾ ਹੈ । ਅਫੀਮ ਦੀ ਵਰਤੋਂ ਦੇ ਬਹੁਤ ਮਾੜੇ ਨਤੀਜੇ ਹੋ ਸਕਦੇ ਹਨ, ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ, ਆਰਥਿਕ ਸੰਕਟ, ਸਿਹਤ ਸਮੱਸਿਆਵਾਂ, ਸੰਬੰਧ ਵਿਚ ਵਿਗਾੜ ਅਤੇ ਸੰਭਵ ਹੈ ਮੌਤ ਵੀ ਹੋ ਜਾਵੇ |

ਅਫ਼ੀਮ ਦੀ ਲਤ ਲੱਗ ਜਾਣ ਤੇ ਪੈਦਾ ਹੋਏ ਨਤੀਜਿਆਂ ਵਿਚੋਂ ਕੁੱਝ ਇੱਕ ਨੂੰ ਇਲਾਜ ਕਰਕੇ ਪਲਟਿਆ ਜਾ ਸਕਦਾ ਹੈ ਪਰ ਕੁੱਝ ਇੱਕ ਨੂੰ ਪਲਟਿਆ ਨਹੀਂ ਜਾ ਸਕਦਾ । ਅਫ਼ੀਮ ਤੋਂ ਬਣੇ ਪਦਾਰਥ, ਅਫ਼ੀਮ ਨਾਲੋਂ ਵਧੇਰੇ ਹਾਨੀਕਾਰਕ ਹੁੰਦੇ ਹਨ । ਇਹਨਾਂ ਦੀ ਲਤ ਬਹੁਤ ਜਲਦੀ ਲੱਗਦੀ ਹੈ ਤੇ ਕਈ ਵਾਰ ਕੁੱਝ ਹਫ਼ਤੇ ਹੀ ਲੱਗਦੇ ਹਨ । ਅਫ਼ੀਮੀ ਪਦਾਰਥਾਂ ਪ੍ਰਤੀ ਲਤ ਲੱਗ ਜਾਣ ਦੇ ਲੱਛਣ-ਕੁੱਝ ਆਮ ਲੱਛਣਾਂ ਵਿਚ ਸ਼ਾਮਿਲ ਹਨ –

  • ਮਨੋਦਸ਼ਾ ਵਿਚ ਉਤਾਰ-ਚੜ੍ਹਾਅ (Mood swings)
  • ਚਿੜਚਿੜਾਪਨ (Irritability)
  • ਘਬਰਾਹਟ (Agitation)
  • ਉਦਾਸੀ (Depression)
  • ਪੈਸੇ ਜਾਂ ਨਸ਼ੇ ਦੀ ਵਰਤੋਂ ਬਾਰੇ ਝੂਠ ਬੋਲਣਾ (Lying about money or drug use)
  • ਆਰਥਿਕ ਸੰਕਟ ਹੋਣਾ (Suffering financial problems)
  • ਸਮਾਜਿਕ ਵਖਰੇਵਾਂ (Social isolation) ।

ਗੈਰ-ਕਾਨੂੰਨੀ ; ਜਿਵੇਂ-ਮੈਰੀਜੁਆਨਾ, ਕੋਕੀਨ ਜਾਂ ਹੈਰੋਇਨ ਜਾਂ ਬਾਲਗਾਂ ਲਈ ਕਾਨੂੰਨੀ ਵੀ ਹੋ ਸਕਦੇ ਹਨ , ਜਿਵੇਂ-ਸ਼ਰਾਬ ਅਤੇ ਤੰਬਾਕੂ | ਅਜਿਹੀਆਂ ਦਵਾਈਆਂ ਜਿਨ੍ਹਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਦੀ ਵਰਤੋਂ ਵੀ ਨਸ਼ੀਲੇ ਪਦਾਰਥਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ । ਜਦੋਂ ਲੋਕ ਇਹਨਾਂ ਦੀ ਵਰਤੋਂ ਖੁਦ ਨੂੰ ਵਧੇਰੇ ਊਰਜਾ ਵਾਲੇ ਮਹਿਸੂਸ ਕਰਨ ਲਈ ਕਰਦੇ ਹਨ ਨਾ ਕਿ ਡਾਕਟਰ ਦੀ ਸਲਾਹ ਤੇ ਬਿਮਾਰੀ ਦੇ ਇਲਾਜ ਲਈ ।ਲੋਕ ਨਸ਼ਾਖੋਰੀ ਲਈ ਖਾਂਸੀ, ਜੁਕਾਮ ਦੀ ਦਵਾਈ ਦੀ ਵਰਤੋਂ ਵੀ ਕਰ ਸਕਦੇ ਹਨ, ਜੇ ਉਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਵਧੇਰੇ ਮਾਤਰਾ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਕਰ ਲੈਣ ।

ਪ੍ਰਸ਼ਨ 4.
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਦੱਸੋ ।
ਉੱਤਰ-
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਹੇਠ ਲਿਖੇ ਹਨ –

  1. ਸਕੂਲ, ਕਾਰਜ ਖੇਤਰ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਦੀ ਉਪੇਖਿਆ ਕਰਨਾ (ਕਲਾਸਾਂ ਬੰਦ ਕਰਨਾ, ਕੰਮ ਤੋਂ ਭੱਜਣਾ, ਘਰਦਿਆਂ ਦੀ ਉਪੇਖਿਆ) ।
  2. ਖ਼ਤਰਨਾਕ ਹਾਲਤਾਂ ਵਿੱਚ ਗੱਡੀ ਚਲਾਉਣਾ, ਗੰਦੀਆਂ ਸੂਈਆਂ ਦੀ ਵਰਤੋਂ ਕਰਨਾ, ਅਸੁਰੱਖਿਆ ਸਰੀਰਕ ਸੰਬੰਧ ਸਥਾਪਿਤ ਕਰਨਾ |
  3. ਨਸ਼ਿਆਂ ਦੀ ਵਰਤੋਂ ਵਿਚ ਕਾਨੂੰਨੀ ਪੱਖ ਨੂੰ ਅਣਗੌਲਿਆਂ ਕਰਨਾ ।
  4. ਨਸ਼ਿਆਂ ਦੀ ਵਰਤੋਂ ਕਰਦੇ ਰਹਿਣਾ ਬੇਸ਼ਕ ਰਿਸ਼ਤੇ ਖ਼ਰਾਬ ਹੋ ਜਾਣ ।
  5. ਸਾਰਾ ਜੀਵਨ ਨਸ਼ਿਆਂ ਦੁਆਲੇ ਹੀ ਘੁੰਮਦੇ ਰਹਿਣਾ ।
  6. ਨਸ਼ਿਆਂ ਦੀ ਵਰਤੋਂ ‘ਤੇ ਕਾਬੂ ਨਾ ਰਹਿਣਾ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਨਸ਼ਿਆਂ ਦੇ ਸੇਵਨ ਦੇ ਅਸਰਾਂ ਨੂੰ ਸੰਖੇਪ ਵਿਚ ਸਪੱਸ਼ਟ ਕਰੋ ।
ਉੱਤਰ-
ਨਸ਼ਿਆਂ ਦੇ ਸੇਵਨ ਦੇ ਆਮ ਅਸਰ ਹੇਠ ਲਿਖੇ ਹਨ :

  • ਨਸ਼ਿਆਂ ਦੀ ਵਰਤੋਂ ਦੀ ਆਦਤ ਸਰੀਰ ਅਤੇ ਦਿਮਾਗ਼ ’ਤੇ ਚੋਟ ਕਰਦੀ ਹੈ ।
  • ਨਸ਼ੇ ਸਰੀਰ ਨੂੰ ਖ਼ਰਾਬ ਕਰਦੇ ਹਨ ਕਈ ਵਾਰ ਸਦਾ ਲਈ । ਹੈ, ਜਿਵੇਂ-ਪਤੀ, ਪਤਨੀ, ਲੜਕਾ ਦੋਸਤ, ਲੜਕੀ ਦੋਸਤ, ਬੱਚੇ ਅਤੇ ਨਵ-ਜਨਮੇ ਬੱਚੇ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ‘ਤੇ ਵੀ ਅਸਰ ਪਾਉਂਦੀ ਹੈ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਸਿਹਤ ਖ਼ਰਾਬ ਕਰਦੀ ਹੈ ਖ਼ਾਸ ਕਰਕੇ ਦਿਮਾਗ਼ ਨੂੰ
  • ਨਸ਼ਿਆਂ ਦੀ ਵਰਤੋਂ ਦੀ ਆਦਤ ਵਿਅਕਤੀ ਨੂੰ HIV/AIDS ਦੇ ਖ਼ਤਰੇ ਵਿਚ ਪਾ ਸਕਦੀ ਹੈ ।

ਪ੍ਰਸ਼ਨ 6.
ਡਰੱਗ ਦੀ ਵਰਤੋਂ ਨਸ਼ੇ ਦੀ ਲਤ ਵਿਚ ਕਿਵੇਂ ਬਦਲ ਜਾਂਦੀ ਹੈ ?
ਉੱਤਰ-
ਸਾਡਾ ਦਿਮਾਗ਼ ਚਾਹੁੰਦਾ ਹੈ ਕਿ ਅਸੀਂ ਉਹ ਕੰਮ ਵਾਰ-ਵਾਰ ਕਰੀਏ ਜਿਨ੍ਹਾਂ ਦੀ ਸਾਨੂੰ ਲੋੜ ਹੈ ਜਾਂ ਜਿਨ੍ਹਾਂ ਕਾਰਨ ਸਾਨੂੰ ਆਨੰਦ ਮਿਲਦਾ ਹੈ, ਜਿਵੇਂ-ਵਧੀਆ ਭੋਜਨ ਕਰਨਾ । ਇਸੇ ਕਾਰਨ ਅਸੀਂ ਭੋਜਨ ਤੋਂ ਬਾਅਦ ਮਿਠਾਈ ਜਾਂ ਮਿੱਠਾ ਪਦਾਰਥ ਖਾਣਾ ਚਾਹੁੰਦੇ ਹਾਂ ਤੇ ਜਿੰਨੀ ਮਾਤਰਾ ਵਿਚ ਸਾਨੂੰ ਪਤਾ ਹੈ ਕਿ ਖਾਣਾ ਚਾਹੀਦਾ ਹੈ, ਉਸ ਤੋਂ ਵੱਧ ਖਾ ਜਾਂਦੇ ਹਾਂ ।

ਇਸੇ ਲਈ ਇੱਕ ਛੋਟਾ ਬੱਚਾ ਉਸ ਕੰਮ ਨੂੰ ਮੁੜ-ਮੁੜ ਕਰਨ ਲਈ ਸ਼ੋਰ ਕਰਦਾ ਹੈ ਜਿਸ ਨਾਲ ਉਸ ਨੂੰ ਹਾਸਾ ਆਉਂਦਾ ਹੈ । ਸਾਰੇ ਨਸ਼ੇ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਉਕਸਾਉਂਦੇ ਹਨ ਜਿਨ੍ਹਾਂ ਕਾਰਨ ਸਾਨੂੰ ਵਧੀਆ ਮਹਿਸੂਸ ਹੁੰਦਾ ਹੈ । ਪਰ ਇੱਕ ਵਾਰ ਜਦੋਂ ਨਸ਼ਾ ਕਰ ਲਿਆ ਜਾਂਦਾ ਹੈ ਤਾਂ ਵਧੀਆ ਮਹਿਸੂਸ ਕਰਾਉਣ ਵਾਲੇ ਦਿਮਾਗ਼ ਦੇ ਹਿੱਸਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ । ਫਿਰ ਤੁਹਾਨੂੰ ਹੋਰ ਨਸ਼ਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਵਧੀਆ ਮਹਿਸੂਸ ਕੀਤਾ ਜਾ ਸਕੇ । ਜਲਦੀ ਹੀ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਮ ਹਾਲਤ ਵਿਚ ਮਹਿਸੂਸ ਕਰਨ ਲਈ ਵੀ ਨਸ਼ੇ ਦੀ ਲੋੜ ਪੈਂਦੀ ਹੈ । ਤੁਸੀਂ ਨਸ਼ੇ ਤੋਂ ਬਗੈਰ ਬਿਮਾਰ ਅਤੇ ਥੱਕੇ ਹੋਏ ਮਹਿਸੂਸ ਕਰਦੇ ਹੋ । ਹੁਣ ਤੁਸੀਂ ਉਸ ਤਰ੍ਹਾਂ ਵਧੀਆ ਮਹਿਸੂਸ ਨਹੀਂ ਕਰਦੇ, ਜਿਵੇਂ ਤੁਸੀਂ ਪਹਿਲੀ ਵਾਰ ਨਸ਼ਾ ਕਰਕੇ ਕੀਤਾ ਸੀ ।

ਪ੍ਰਸ਼ਨ 7.
ਕੋਈ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ ਕਿਵੇਂ ਬਣਦਾ ਹੈ ?
ਉੱਤਰ-
ਨਸ਼ੇ ਦੇ ਤੌਰ ‘ਤੇ ਵਰਤੀ ਗਈ ਡਰੱਗ (Drug of Abuse) ਕੁਦਰਤੀ ਜਾਂ ਸੰਸ਼ਲਿਸ਼ਟ ਆਮ ਤੌਰ ‘ਤੇ ਦਿਮਾਗ ਦੀ ਕਾਰਜ-ਪ੍ਰਣਾਲੀ ਨੂੰ ਬਦਲ ਦਿੰਦੀ ਹੈ । ਇਸ ਅਵਸਥਾ ਵਿਚ ਦਿਮਾਗ ਤਾਂ ਹੀ ਕੰਮ ਕਰਦਾ ਜਦ ਇਸ ਨੂੰ ਆਉਣ ਵਾਲੇ ਲਹੂ ਵਿਚ ਢੁੱਕਵੀਂ ਮਾਤਰਾ ਵਿਚ ਡਰੱਗ ਜਾਂ ਨਸ਼ਾ/ਨਸ਼ੀਲਾ ਪਦਾਰਥ ਹੋਵੇ । ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥ ਦੀ ਘਾਟ ਵਿਚ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਸ ਦੇ ਠੀਕ-ਠਾਕ ਕੰਮ ਕਰਨ ਲਈ ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਤਰ੍ਹਾਂ ਕੋਈ ਵਿਅਕਤੀ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ (Drug-Abuser) ਬਣ ਜਾਂਦਾ ਹੈ ।

ਪ੍ਰਸ਼ਨ 8.
ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨ ਵਾਲਾ, ਨਸ਼ੇੜੀ ਕਿਵੇਂ ਬਣਦਾ ਹੈ ?
ਉੱਤਰ-
ਪਹਿਲੀ ਅਵਸਥਾ ਨਸ਼ਾ ਕਰਨਾ ਅਤੇ ਦੂਜੀ ਅਵਸਥਾ ਨਸ਼ੇ ਤੇ ਨਿਰਭਰ ਹੋਣਾ ਹੈ । ਅਜਿਹੇ ਨਸ਼ਾ-ਆਸ਼ਰਿਤ ਜਿਹੜੇ ਨਸ਼ੇ ਤੋਂ ਬਿਨਾਂ ਥੋੜ੍ਹੀ ਦੇਰ ਲਈ ਵੀ ਨਹੀਂ ਰਹਿ ਸਕਦੇ ਅਤੇ ਨਸ਼ੇ ਦੀ ਇੱਕ ਖੁਰਾਕ (Dose) ਵੀ ਨਹੀਂ ਛੱਡ ਸਕਦੇ ਉਹਨਾਂ ਨੂੰ ਨਸ਼ੇੜੀ (Drug Addict) ਕਹਿੰਦੇ ਹਨ । ਇਸ ਅਵਸਥਾ ਨੂੰ ਲਤ ਲਗਣਾ ਜਾਂ ਭੂਸ (Addiction) ਵੀ ਕਹਿੰਦੇ ਹਨ । ਇਸ ਲਈ ਲਤ ਲਗਣਾ ਨਸ਼ਾ ਕਰਨ ਦੀ ਆਖਰੀ ਅਵਸਥਾ ਹੈ । ਇਹ ਲੰਬਾ ਸਮਾਂ ਚੱਲਦੀ ਹੈ ਅਤੇ ਅਕਸਰ ਜਾਨਲੇਵਾ (Fatal) ਸਿੱਧ ਹੁੰਦੀ ਹੈ ।

ਪ੍ਰਸ਼ਨ 9.
ਕੋਕੀਨ ’ਤੇ ਨੋਟ ਲਿਖੋ ।
ਉੱਤਰ-
ਕੋਕੀਨ ਨੂੰ ਕੋਕ ਵੀ ਕਹਿੰਦੇ ਹਨ । ਇਹ ਇਕ ਬਹੁਤ ਹੀ ਤੇਜ਼ ਉਤੇਜਕ ਪਦਾਰਥ ਹੈ ਅਤੇ ਇਹ ਇੱਕ ਮਨੋਰੰਜਕ ਨਸ਼ਾ ਹੈ । ਇਸ ਨੂੰ ਆਮ ਕਰਕੇ ਨਾਸਾਂ ਰਾਹੀਂ ਖਿੱਚਿਆ ਜਾਂਦਾ ਹੈ ਜਾਂ ਨਾੜੀ ਵਿਚ ਟੀਕਾ ਲਗਾਇਆ ਜਾਂਦਾ ਹੈ ।ਮਾਨਸਿਕ ਅਸਰਾਂ ਵਿਚ ਵਾਸਤਵਿਕਤਾ ਨਾਲ ਸੰਪਰਕ ਨਹੀਂ ਰਹਿੰਦਾ ਅਤੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ | ਖੂਨ ਦੀਆਂ ਨਾੜੀਆਂ ਦਾ ਸੁੰਗੜਨਾ, ਖੁੱਲ੍ਹੀਆਂ ਪੁਤਲੀਆਂ, ਤਾਪਮਾਨ ਵਿਚ ਵਾਧਾ, ਦਿਲ ਦੀ ਧੜਕਨ, ਖੂਨ ਦਾ ਦਬਾਅ, ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ, ਬੇਅਰਾਮੀ, ਚਿੜਚਿੜਾਪਨ ਅਤੇ ਬੇਚੈਨੀ ।

ਪ੍ਰਸ਼ਨ 10.
ਅਫੀਮ ਦੀ ਆਦਤ ਦੇ ਨਤੀਜੇ ਕੀ ਹਨ ? ਅਫੀਮ ਦੀ ਆਦਤ ਦੇ ਲੱਛਣ ਵੀ ਦਿਓ ।
ਉੱਤਰ-
ਅਫ਼ੀਮ ਦੀ ਪ੍ਰਾਪਤੀ ਪੋਸਤ ਦੇ ਪੌਦੇ ਤੋਂ ਹੁੰਦੀ ਹੈ । ਅਫ਼ੀਮ ਦੀ ਵਰਤੋਂ ਜੇ ਰੋਜ਼ ਕੀਤੀ ਜਾਵੇ ਤਾਂ ਇਸ ਪ੍ਰਤੀ ਸਹਿਣਸ਼ੀਲਤਾ ਅਤੇ ਨਿਰਭਰਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਨੂੰ ਛੱਡਣਾ |

ਪ੍ਰਸ਼ਨ 11.
ਹੈਰੋਇਨ ਦੇ ਅਲਪ-ਕਾਲੀਨ ਪ੍ਰਭਾਵ, ਜਦੋਂ ਇਸ ਦੀ ਵਰਤੋਂ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਕੀਤੀ ਜਾਂਦੀ ਹੈ, ਦੱਸੋ ।
ਉੱਤਰ-
ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਵਰਤੋਂ ਦੇ ਅਲਪ-ਕਾਲੀਨ (Short-Term effects of Heroine when Abused in Small Amounts) ਮਾਰਫੀਨ ਦੀ ਤਰ੍ਹਾਂ ਇਹ ਵੀ ਕੇਂਦਰੀ ਨਾੜੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਅਵਸਾਧਕ (Depressant) ਨਸ਼ੀਲੀ ਦਵਾਈ ਹੈ ਜਿਸ ਵਿੱਚ ਦਰਦ ਨਿਵਾਰਕ ਦੇ ਗੁਣ ਵੀ ਹੁੰਦੇ ਹਨ । ਅਸਲ ਪ੍ਰਭਾਵ ਇਸ ਦਾ ਨਸ਼ਾ ਕਰਨ ਨਾਲ ਬਦਲਦਾ ਹੈ । ਇਹ ਪ੍ਰਭਾਵ ਨਸ਼ੇ ਦੀ ਥੋੜ੍ਹੀ ਮਾਤਰਾ । ਅਤੇ ਨਸ਼ੇ ਦੀ ਵੱਧ ਮਾਤਰਾ ਨਾਲ ਭਿੰਨ-ਭਿੰਨ ਹੁੰਦੇ ਹਨ । ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜੇ ਸਮੇਂ ਲਈ ਵਰਤੋਂ ਕਰਨ ਨਾਲ ਆਮ ਪ੍ਰਭਾਵ ਹੇਠ ਲਿਖੇ ਹਨ –

  • ਦਰਦ ਦਾ ਘੱਟ ਅਹਿਸਾਸ ਹੋਣਾ ਜਾਂ ਦਰਦ ਬਿਲਕੁਲ ਨਹੀਂ ਹੋਣਾ |
  • ਉਨੀਂਦਰਾ, ਦਵਾਈ ਦੀ ਵਰਤੋਂ ਨਾਲ ਸ਼ਾਂਤੀ ਅਤੇ ਆਲਸ/ਸੁਸਤੀ ।
  • ਜੋਸ਼ੀਲੇ ਹੋਣ ਦਾ ਅਹਿਸਾਸ ਅਤੇ ਅੱਖਾਂ ਲਾਲ ਹੋਣਾ ।
  • ਨਜ਼ਲਾ ਅਤੇ ਉਲਟੀਆਂ ।
  • ਸਾਹ ਦਰ ਦਾ ਘਟਣਾ ।
  • ਅਤੀ ਸੰਵੇਦਨਾ (Heavy Sensation) ਖ਼ਾਸ ਕਰਕੇ ਨੋਕੀਲੇ ਅੰਗਾਂ ਵਿੱਚ; ਜਿਵੇਂ ਉਂਗਲਾਂ ਦੇ ਪੋਟੇ (Fingertips) ਆਦਿ ।

ਪ੍ਰਸ਼ਨ 12.
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਰੋਕਥਾਮ ਪ੍ਰੋਗਰਾਮਾਂ ਬਾਰੇ ਦੱਸੋ ।
ਉੱਤਰ-
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਇੱਕ ਰੋਕਥਾਮ ਪ੍ਰੋਗਰਾਮ ਹੇਠਾਂ ਦੱਸੇ ਗਏ ਹਨ –

  • ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸੈਸ਼ਨ ਕੀਤੇ ਜਾਂਦੇ ਹਨ ।
  • ਆਮ ਜਨਤਾ ਵਿਚ ਅਜਿਹੀ ਸਮੱਗਰੀ ਵੰਡੀ ਜਾਂਦੀ ਹੈ ਜੋ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਕੇ ।
  • ਨਸ਼ੇ ਦੀ ਸਮੱਸਿਆ ਦਾ ਵਿਰੋਧ ਕਰਨ ਲਈ ਹੁਨਰ ਪੈਦਾ ਕਰਨ ਲਈ ਵਿਸ਼ੇਸ਼ ਨਿਗ ਕੈਂਪਾਂ ਦਾ ਆਯੋਜਨ ਕਰਨਾ ।
  • ਮਾਸ ਮੀਡੀਆ ਦੀ ਵਰਤੋਂ ਕਰਕੇ ਇਹ ਜਾਗਰੂਕਤਾ ਫੈਲਾਉਣੀ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਭੈੜੇ ਅਸਰ ਹੁੰਦੇ ਹਨ । ਇਹ ਅਸਰ ਸਿਰਫ ਵਰਤੋਂ ਕਰਨ ਵਾਲੇ ਤੇ ਹੀ ਨਹੀਂ ਸਗੋਂ ਉਸ ਨਾਲ ਸੰਬੰਧਿਤ ਵਿਅਕਤੀਆਂ ਤੇ ਵੀ ਹੁੰਦੇ ਹਨ ।
  • ਇਲੈੱਕਟ੍ਰਾਨਿਕ ਮੀਡੀਆ ਜਿਵੇਂ-ਸਿਨੇਮਾ ਅਤੇ ਟੈਲੀਵਿਜ਼ਨ ਵਿਚ ਅਜਿਹੇ ਪ੍ਰੋਗਰਾਮ ਦੌਰਾਨ ਜਦੋਂ ਕੋਈ ਨਸ਼ਾ ਕਰਦਾ ਦਿਖਾਇਆ ਗਿਆ ਹੋਵੇ, ਵਿਧਾਨਿਕ ਚੇਤਾਵਨੀ ਪ੍ਰਦਰਸ਼ਿਤ ਕਰਨਾ ।
  • ਲੋਕਾਂ ਨਾਲ ਮਿਲਵਰਤਣ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਅਤਿ ਸੰਵੇਦਨਸ਼ੀਲ ਬਣਾਉਣਾ, ਜਿਵੇਂ ਨਸ਼ੇ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 13.
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਕੀ ਹਨ ?
ਉੱਤਰ-
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਹਨ :
1. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ (Increased Chances of Communicable Infection)-ਨਸ਼ਾ ਕਰਨ ਵਾਲਿਆਂ ਵਿਚ ਸੰਚਾਰੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਹ ਉਹਨਾਂ ਨਸ਼ੇੜੀਆਂ ਵਿਚ ਵੱਧ ਹੁੰਦੀ ਹੈ ਜੋ ਸੂਈ ਲਾ ਕੇ ਨਸ਼ਾ ਕਰਦੇ ਹਨ । ਇਹ ਦਾ ਕਾਰਨ, ਇੱਕੋ ਸੂਈ ਅਤੇ ਸਰਿੰਜ਼ ਦਾ ਕਈ ਨਸ਼ੇੜੀਆਂ ਵਲੋਂ ਪ੍ਰਯੋਗ ਕਰਨਾ ਹੁੰਦਾ ਹੈ । ਕੁੱਝ ਆਮ ਸੰਚਾਰੀ ਰੋਗ ਹਨ ਏਡਜ਼, ਹੈਪੇਟਾਈਟੀਇਸ B ਅਤੇ C ਆਦਿ ।

2. ਕੌਮਾ ਅਤੇ ਮੌਤ (Coma and Deathਜੇ ਨਸ਼ੇੜੀ ਲੋੜ ਤੋਂ ਵੱਧ ਮਾਤਰਾ ਵਿਚ ਨਸ਼ਾ ਕਰ ਲੈਣ ਅਤੇ ਲੰਬੇ ਸਮੇਂ ਤੱਕ ਨਸ਼ੇ ਵਿਚ ਰਹਿਣ ਤਾਂ ਉਹ ਕੌਮਾ ਵਿਚ ਜਾ ਸਕਦੇ ਹਨ ਜਾਂ ਉਹਨਾਂ ਦੀ ਮੌਤ ਹੋ ਸਕਦੀ ਹੈ 1 ਡਰੱਗ ਦੀ ਦੁਰਵਰਤੋਂ ਦੇ ਕਾਰਨ ਨੌਜਵਾਨ ਮੁੰਡੇ-ਕੁੜੀਆਂ ਦਾ ਛੋਟੀ ਉਮਰੇ ਮਰਨਾ, ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਚਿੰਤਾ ਦਾ ਵਿਸ਼ਾ ਹੈ ।

ਪ੍ਰਸ਼ਨ 14.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵਾਂ ਬਾਰੇ ਚਰਚਾ ਕਰੋ ।
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵ ਹਨ –
1. ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in Illegal and Anti-social Activities)- ਅਜਿਹੇ ਸਮਾਜ ਜਿਨ੍ਹਾਂ ਵਿਚ ਨਸ਼ੇੜੀ ਵੱਧ ਹੁੰਦੇ ਹਨ ਉੱਥੇ ਜੂਆ ਖੇਡਣਾ, ਗੁੰਡਾਗਰਦੀ, ਲੜਕੀਆਂ ਨਾਲ ਛੇੜ-ਛਾੜ, ਬੱਚਿਆਂ ਨਾਲ ਛੇੜ-ਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਹੁੰਦੀਆਂ ਹਨ | ਅਪਹਰਨ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਜਿਨ੍ਹਾਂ ਕਾਰਨ ਘੱਟ ਸਮੇਂ ਵਿਚ ਵੱਧ ਪੈਸੇ ਕਮਾਏ ਜਾ ਸਕਦੇ ਹਨ ਇਸ ਲਈ ਸਮਾਜ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵੱਧ ਹੁੰਦੀਆਂ ਹਨ । ਕਈ ਖਬਰਾਂ, ਰਿਪੋਰਟਾਂ ਅਤੇ ਸਧਾਰਨ ਅਵਲੋਕਨ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਇਹਨਾਂ ਗਤੀਵਿਧੀਆਂ ਵਿੱਚ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਾਲੇ ਲੋਕ ਸ਼ਾਮਲ ਹੁੰਦੇ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

2. ਖੁਦਕੁਸ਼ੀਆਂ ਵਿਚ ਵਾਧਾ (Increase in Suicides) -ਨਸ਼ੇੜੀ ਜੋ ਨਸ਼ੇ ਪ੍ਰਤੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਨਸ਼ੇ ‘ਤੇ ਨਿਰਭਰ ਹੋ ਜਾਂਦੇ ਹਨ । ਉਹਨਾਂ ਵਿੱਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ । ‘ ਇਸ ਲਈ ਅਜਿਹੇ ਸਮਾਜ ਜਿਨ੍ਹਾਂ ਵਿੱਚ ਨਸ਼ੇ ‘ਤੇ ਨਿਰਭਰ ਨਸ਼ੇੜੀਆਂ ਦੀ ਗਿਣਤੀ ਵੱਧ ਹੁੰਦੀ ਹੈ ਉਹਨਾਂ ਸਮਾਜਾਂ ਵਿਚ ਖੁਦਕੁਸ਼ੀਆਂ ਕਰਨ ਦੀ ਪ੍ਰਵਿਰਤੀ ਵੀ ਵੱਧ ਹੁੰਦੀ ਹੈ । ਇਸ ਲਈ ਵਧੇਰੇ ਨਸ਼ੇੜੀਆਂ ਅਤੇ ਨਸ਼ੇ ‘ਤੇ ਨਿਰਭਰ ਲੋਕਾਂ ਵਾਲੇ ਸਮਾਜ ਵਿਚ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ । ਇਨ੍ਹਾਂ ਲੋਕਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ | ਕਈ ਵਾਰ ਉਹ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਵਿਚ ਪਾਂਦੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਹ ਉਲਟਾਏ ਨਹੀਂ ਜਾ ਸਕਦੇ । ਉਹਨਾਂ ਲਈ ਅਜਿਹੀ ਤਰਸਯੋਗ ਜ਼ਿੰਦਗੀ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਇਕ ਆਸਾਨ ਤਰੀਕਾ ਹੁੰਦਾ ਹੈ ਕਿ ਉਹ ਆਤਮ ਹੱਤਿਆ ਕਰ ਲੈਣ ।

3. ਔਰਤਾਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫਰੋਸ਼ੀ ਆਦਿ (Higher rates of crimes against Women like Molestation, Rape, Prostitution etc.)-ਕਿਉਂਕਿ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਚ ਕੋਈ ਨੈਤਿਕਤਾ ਨਹੀਂ ਹੁੰਦੀ ਉਹਨਾਂ ਨੂੰ ਔਰਤਾਂ ਨਾਲ ਮਾੜਾ ਵਿਵਹਾਰ ਕਰਕੇ ਵਧੀਆ ਲੱਗਦਾ ਹੈ । ਉਹ ਔਰਤਾਂ ਨਾਲ ਛੇੜ-ਛਾੜ, ਜਬਰ-ਜਨਾਹ ਕਰਦੇ ਹਨ । ਇਸ ਲਈ ਅਜਿਹੇ ਸਮਾਜਾਂ ਵਿਚ ਔਰਤਾਂ ਪ੍ਰਤੀ ਅਪਰਾਧ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਆਮ ਕਾਰਨ ਕੀ ਹਨ ?
ਉੱਤਰ-
ਭੌਤਿਕ ਜਾਂ ਸਰੀਰਕ ਕਾਰਨ (Physical Causes)-ਨਸ਼ੇ ਦੀ ਦੁਰਵਰਤੋਂ ਦੇ ਕੁਝ ਆਮ ਭੌਤਿਕ ਜਾਂ ਸਰੀਰਕ ਸੰਬੰਧੀ ਕਾਰਨ ਹਨ

  • ਸਰੀਰਕ ਜਾਂ ਸਰੀਰ ਵਿਚ ਕਿਰਿਆਤਮਕ ਅਯੋਗਤਾ ।
  • ਹਲਕੀਆਂ ਤੇ ਤੇਜ਼ ਦਰਦਾਂ ।
  • ਘੱਟ ਨੀਂਦ ਜਾਂ ਨੀਂਦ ਪੈਟਰਨ ਵਿਚ ਗੜਬੜੀ ।
  • ਕਮਜ਼ੋਰ ਮੈਟਾਬੋਲੀਜ਼ਮ ਅਤੇ ਮਾੜਾ ਜੁੱਸਾ ।
  • ਰਕਤ ਦਬਾਓ ਵਿਚ ਬਦਲਾਓ ।

ਮਨੋਵਿਗਿਆਨਿਕ ਕਾਰਨ (Psychological Causes)-ਨਸ਼ੇ ਦੀ ਦੁਰਵਰਤੋਂ ਦੇ ਪੰਜ ਮਹੱਤਵਪੂਰਨ ਮਨੋਵਿਗਿਆਨਿਕ ਕਾਰਨ ਹਨ –

  1. ਤਣਾਓ ਤੋਂ ਛੁਟਕਾਰਾ ਜਾਂ ਉਦਾਸੀ ਨੂੰ ਖ਼ਤਮ ਕਰਨਾ ਜਾਂ ਬੋਰੀਅਤ ਖ਼ਤਮ ਕਰਨ ਲਈ ਜਾਂ ਬੇਚੈਨੀ ।..
  2. ਕਿੱਕ ਪ੍ਰਾਪਤ ਕਰਨ ਲਈ ਜਾਂ ਜਿਗਿਆਸਾ ਦੀ ਸੰਤੁਸ਼ਟੀ ਜਾਂ ਹਾਈ ਦਾ ਅਨੁਭਵ ਕਰਨਾ ।
  3. ਬੰਦਿਸ਼ਾਂ ਦੇ ਵਿਰੋਧ ਵਿਚ ਜਾਂ ਮਾਣ ਨਾ ਰਹਿਣਾ ।
  4. ਭਾਵਨਾਤਮਕ, ਯੌਨ ਜਾਂ ਸਰੀਰਕ ਸ਼ੋਸ਼ਣ ਦੇ ਵਿਰੋਧ ਵਿਚ ।
  5. ਉਪੇਖਿਅਤ ਹੋਣਾ ਜਾਂ ਘਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਜਾਂ ਪਰੇਸ਼ਾਨੀ ਦਾ ਮੁਕਾਬਲਾ ਕਰਨ ਦਾ ਹੁਨਰ ਨਾ ਹੋਣਾ ਜਾਂ ਹੋਰਨਾਂ ਨਾਲ ਵਧੀਆ ਮਿਲਵਰਤਣ ਦੀ ਅਯੋਗਤਾ ।
  6. ਵਧੀਆ ਸਾਥੀਆਂ ਤੇ ਦੋਸਤਾਂ ਦੀ ਘਾਟ ਹੋਣਾ ਜਾਂ ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ ਜਾਂ ਕੰਮ-ਕਾਜ ਤੋਂ ਅਸੰਤੁਸ਼ਟੀ ਜਾਂ ਪੇਸ਼ੇ ਦਾ ਖੁੰਝਣਾ ।

ਸਮਾਜਿਕ ਕਾਰਕ – ਕੁੱਝ ਆਮ ਸਮਾਜਿਕ ਕਾਰਨ ਜੋ ਨਸ਼ੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ

  • ਸਮਾਜਿਕ ਅਵਿਵਸਥਾ ਜਾਂ ਸਮਾਜਿਕ ਤਜਰਬੇ ਦੀ ਘਾਟ ॥
  • ਸਮਾਜ ਵਿਚ ਪਛਾਣ ਨਾ ਹੋਣਾ ਜਾਂ ਸਮਾਜਿਕ ਮੁੱਲਾਂ ਨੂੰ ਚੁਣੌਤੀ ਦੇਣ ਲਈ ।
  • ਹਾਣੀਆਂ ਦਾ ਦਬਾਓ ਜਾਂ ਦੋਸਤਾਂ ਨਾਲ ਕਮਜ਼ੋਰ ਸੰਬੰਧ ।
  • ਕਮਜ਼ੋਰ ਪਰਿਵਾਰਿਕ ਸੰਬੰਧ ਜਾਂ ਗੁਆਂਢੀਆਂ ਨਾਲ ਮਾੜੇ ਸੰਬੰਧ ।
  • ਸਿੱਧੇ-ਸਰਲ ਦੋਸਤਾਂ ਦੀ ਅਣਹੋਂਦ ਜਾਂ ਭਟਕੇ ਹੋਏ ਦੋਸਤਾਂ ਦਾ ਸਾਥ ।
  • ਅਜਿਹੇ ਲੋਕਾਂ ਦੀ ਸੰਗਤ ਜੋ ਅਪਰਾਧਿਕ, ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ : ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ ।
  • ਖ਼ੁਸ਼ਹਾਲੀ ।
  • ਭੀੜ ਦਾ ਡਰ ।
  • ਸਮਾਜਿਕ-ਭਾਵਨਾਤਮਕ ਸਮੱਸਿਆਵਾਂ ਜਾਂ ਸਮਾਜਿਕ-ਆਰਥਿਕ ਸਮੱਸਿਆਵਾਂ ਜਾਂ ਸਮਾਜਿਕ-ਸੰਸਕ੍ਰਿਤਕ ਪਰੰਪਰਾਵਾਂ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਪ੍ਰਭਾਵਾਂ ਦੀ ਸੂਚੀ ਬਣਾਓ । . .
ਉੱਤਰ-
ਸਰੀਰਕ ਪ੍ਰਭਾਵ (Physiological Effects)-ਕੁੱਝ ਆਮ ਸਰੀਰਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  1. ਦਿਮਾਗ਼ ਨੂੰ ਨੁਕਸਾਨ ਜਾਂ ਸੰਵੇਦਨਾਤਮਕ ਗੜਬੜ ।
  2. ਦਿਲ ਜਾਂ ਲਹੂ ਗੇੜ ਪ੍ਰਣਾਲੀ ਜਾਂ ਨਾਲ ਸੰਬੰਧਿਤ ਸਮੱਸਿਆਵਾਂ ।
  3. ਮੂਤਰ ਤਿਆਗ ਵਿਚ ਬਦਲਾਓ ਜਾਂ ਉਲਟੀ ਜਾਂ ਘਬਰਾਹਟ ਜਾਂ ਸਿਰ ਦਰਦ ।
  4. ਪੱਠਿਆਂ ਵਿਚ ਕਮਜ਼ੋਰੀ ਅਤੇ ਪੱਠਿਆਂ ਦੇ ਤਾਲਮੇਲ ਵਿਚ ਕਮੀ ।
  5. ਸਰੀਰ ਦੇ ਤਾਪਮਾਨ ਵਿਚ ਬਦਲਾਓ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ, ਛਾਤੀ ਵਿਚ ਦਰਦ ।
  6. ਰੋਗਾਂ ਲਈ ਤਿਰੱਖਿਆ ਦਾ ਘੱਟ ਹੋਣਾ ।
  7. ਸਰੀਰਕ ਨਿਰਭਰਤਾ ।
  8. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ ।
  9. ਕੌਮਾ ਅਤੇ ਮੌਤ ।

ਮਨੋਵਿਗਿਆਨਿਕ ਪ੍ਰਭਾਵ (Psychological Effects)-ਕੁੱਝ ਆਮ ਮਨੋਵਿਗਿਆਨਿਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  • ਬੇਚੈਨੀ, ਉਤੇਜਨਾ ।
  • ਦਿਮਾਗ਼ ਨੂੰ ਨੁਕਸਾਨ, ਸੰਵੇਦਨਾਤਮਕ ਗੜਬੜ, ਸੰਵੇਦਨਾਵਾਂ ਵਿਚ ਕਮੀ
  • ਹਮਲਾਵਰ ਤੇ ਹਿੰਸਕ ਵਿਵਹਾਰ
  • ਮਨੋਵਿਗਿਆਨਿਕ ਨਿਰਭਰਤਾ
  • ਭਾਵਨਾਤਮਕ ਤਕਲੀਫ਼
  • ਵਿਵਹਾਰਿਕ ਵਿਕਾਰ ਜਿਸ ਵਿਚ ਰੂੜੀਵਾਦੀ ਵਿਵਹਾਰ ਵੀ ਸ਼ਾਮਿਲ ਹੈ।
  • ਮਨੋਵੇਗੀ ਵਿਵਹਾਰ
  • ਤਣਾਅ ਦਾ ਮੁਕਾਬਲਾ ਕਰਨ ਦੀ ਅਯੋਗਤਾ
  • ਮਾਨਸਿਕ ਕਮਜ਼ੋਰੀ
  • ਰੋਣ ਦੀ ਆਦਤ
  • ਭਰਪੂਰ ਪਸੀਨਾ
  • ਨਸ਼ੇ ਦੀ ਸਹਿਣਸ਼ੀਲਤਾ
  • ਨਿਰਲਿਪਤਤਾ ਲੱਛਣ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਸਮਾਜਿਕ ਪ੍ਰਭਾਵ (Social Effects)-ਕੁੱਝ ਸਮਾਜਿਕ ਪ੍ਰਭਾਵ ਹੇਠ ਲਿਖੇ ਹਨ –

  1. ਅਨੈਤਿਕ ਫੈਸਲੇ (Immoral Judgement)
  2. ਅਪਰਾਧਿਕ ਗਤੀਵਿਧੀਆਂ (Criminal Activities)
  3. ਮਿਲਨਸਾਰਤਾ ਵਿਚ ਕਮੀ Reduced Sociability)
  4. ਵਖਰੇਵਾਂ (Isolation)
  5. ਹਿੰਸਾ ਵਿਚ ਵਾਧਾ (Increase in Violence)
  6. ਖੁਦਕੁਸ਼ੀਆਂ ਵਿਚ ਵਾਧਾ (Increase in Suicide)
  7. ਪਰਿਵਾਰ ਅਤੇ ਸਮਾਜ ਵਿਚ ਅਸ਼ਾਂਤੀ (Disturbance to Family and Society)
  8. ਗ਼ੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in illegal and anti-social activities)
  9. ਇਸਤਰੀਆਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫ਼ਰੋਸ਼ੀ ਆਦਿ (Higher rate of crimes against women like molestation, rape, prostitution etc.)
  10. ਜਿਸਮਫਰੋਸ਼ੀ ਵਿਚ ਵਾਧਾ (Increased Prostitution) ।

ਆਰਥਿਕ ਪ੍ਰਭਾਵ (Economic Effects) -ਕੁੱਝ ਆਮ ਆਰਥਿਕ ਪ੍ਰਭਾਵ ਹੇਠ ਲਿਖੇ ਹਨ

  • ਕਮਾਈ ਵਿਚ ਕਮੀ, ਕੰਮ-ਕਾਜ ਘੱਟਣਾ ਜਾਂ ਕੋਈ ਕੰਮ ਨਾ ਰਹਿਣਾ (Loss in income, lesser work or no work)
  • ਘੱਟ ਆਮਦਨੀ ਤੇ ਵਧ ਖ਼ਰਚਾ (Smaller eamings and Higher. Expenditure)
  • ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ (Poor work Performance)
  • ਸਿਹਤ ਸਮੱਸਿਆਵਾਂ ‘ਤੇ ਬਹੁਤਾ ਖ਼ਰਚਾ (Too much spending on health related Issues)
  • ਸਕਲ ਘਰੇਲੂ ਉਤਪਾਦ ਦਾ ਘਟਣਾ (Lesser GDP) ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Important Questions, and Answers.

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਇਕਾਈਆਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਫੈਕਟਰੀ ਐਕਟ, 1948 ॥

ਪ੍ਰਸ਼ਨ 2.
‘‘ਦ ਵਰਕਰ ਐਕਟ’’ (The Worker Act) ਕਦੋਂ ਲਾਗੂ ਹੋਇਆ ?
ਉੱਤਰ-
15 ਅਪਰੈਲ, 1987 ।

ਪਸ਼ਨ 3.
‘‘ਦ ਮਾਈਨ ਐਕਟ’’ (The Mine Act) 1952 ਦਾ ਕੀ ਉਦੇਸ਼ ਹੈ ?
ਉੱਤਰ-
ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਦੇਖਭਾਲ।

ਪ੍ਰਸ਼ਨ 4.
ਦੋ ਜਲਨਸ਼ੀਲ ਵਾਂ ਦੇ ਨਾਂ ਦੱਸੋ ।
ਉੱਤਰ-
ਡਾਈਇਥਾਈਲ ਈਥਰ, ਪੈਟਰੋਲ, ਐਸੀਟੋਨ, ਪੈਟਰੋਲੀਅਮ ਗੈਸ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਦੋ ਜਲਨਸ਼ੀਲ ਠੋਸ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਾਈਟਰੋ-ਸੈਲੂਲੋਸ, ਕੈਲਸ਼ੀਅਮ ਕਾਰਬਾਈਡ।

ਪ੍ਰਸ਼ਨ 6.
ਵਿਸ਼ਾਕਤ ਜਾਂ ਜ਼ਹਿਰੀਲੇ ਪਦਾਰਥਾਂ ਦਾ ਸਰੀਰ ਦੀ ਚਮੜੀ ਨਾਲ ਮਿਲਣ ‘ਤੇ ਕੀ ਅਸਰ ਹੋਵੇਗਾ ?
ਉੱਤਰ-
ਸਰੀਰ ਦੀ ਚਮੜੀ ਵਿਚ ਖਿੱਚ, ਜਖ਼ਮ ਜਾਂ ਫੋੜੇ।

ਪ੍ਰਸ਼ਨ 7.
ILO ਦਾ ਪੂਰਾ ਨਾਂ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (Intemational Labour Organisation) ।

ਪ੍ਰਸ਼ਨ 8.
ਮੁੱਢਲਾ ਇਲਾਜ (First Aid) ਕੌਣ ਕਰਦਾ ਹੈ ?
ਉੱਤਰ-
ਪੜਿਆ-ਲਿਖਿਆ ਸਹਾਇਕ ਹੀ ਮੁੱਢਲੀ ਸਹਾਇਤਾ ਜਾਂ ਇਲਾਜ ਕਰਦਾ ਹੈ।

ਪ੍ਰਸ਼ਨ 9.
ਆਪਾਤਕਾਲੀਨ ਹਾਲਤ ਦੀ ਸੂਚਨਾ ਕਿਹੜੇ ਢੰਗਾਂ ਰਾਹੀਂ ਦਿੱਤੀ ਜਾ ਸਕਦੀ ਹੈ ?
ਉੱਤਰ-
ਜਾਗਰੁਕ ਸਤਰ, ਅਖਬਾਰ, ਵਿਭਾਗਾਂ ਵਿਚ ਇਕੱਠੇ ਹੋ ਕੇ, ਨੋਟਿਸ ਬੋਰਡ ਅਤੇ ਘੋਸ਼ਣਾਵਾਂ ਦੁਆਰਾ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਵਾਲੇ ਬਕਸੇ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਜ਼ਰੂਰੀ ਮਾਤਰਾ ਵਿਚ ਹੀ ਇਲਾਜ ਕਰਨ ਵਾਲਾ ਸਾਮਾਨ ਹੋਣਾ ਚਾਹੀਦਾ ਹੈ।

ਪ੍ਰਸ਼ਨ 11.
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਦਸਤਾਨੇ ਪਾਉਣੇ ਚਾਹੀਦੇ ਹਨ।

ਪ੍ਰਸ਼ਨ 12.
1948 ਦੇ ਫੈਕਟਰੀ ਐਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਖ਼ਤਰਨਾਕ ਉਦਯੋਗਾਂ ਦੀ ਸੂਚੀ ਦਿੱਤੀ ਹੈ ?
ਉੱਤਰ-
29 ਉਦਯੋਗਾਂ ਦੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 13.
1948 ਦੇ ਫੈਕਟਰੀ ਐਕਟ ਵਿਚ ਆਖਿਰੀ ਸੰਸ਼ੋਧਨ ਕਦੋਂ ਕੀਤਾ ਗਿਆ ?
ਉੱਤਰ-
1987 ਵਿਚ।

ਪ੍ਰਸ਼ਨ 14.
1986 ਦੇ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨ ਦੀ ਕਿਹੜੀ ਧਾਰਾ ਵਿਚ ਘਾਤਕ ਪਦਾਰਥਾਂ ਦੇ ਸਹੀ ਰੱਖ-ਰਖਾਵ ‘ਤੇ ਜ਼ੋਰ ਦਿੱਤਾ ਗਿਆ ?
ਉੱਤਰ-
ਧਾਰਾ 8 ਵਿਚ।

ਪ੍ਰਸ਼ਨ 15.
ਰਾਸ਼ਟਰੀ ਵਾਤਾਵਰਣ ਟ੍ਰਿਬਿਊਨਲ ਐਕਟ ਕਦੋਂ ਪਾਸ ਕੀਤਾ ਗਿਆ ?
ਉੱਤਰ-
1995 ਵਿਚ।

ਪ੍ਰਸ਼ਨ 16.
ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਬਿਜਲੀ ਦੀ ਸਪਲਾਈ ਵਿਚ ਕਰੰਟ, ਉਬਲਦੇ ਦ੍ਰਵ ਦੇ ਫੈਲਣ ਨਾਲ ਜਾਂ ਜਲਨ ਵਾਲੇ ਪਦਾਰਥਾਂ ਦੇ ਕਾਰਨ।

ਪ੍ਰਸ਼ਨ 17.
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਵਰਤੋਂ ਐਮਰਜੈਂਸੀ ਦੀ ਹਾਲਤ ਦੇ ਦੌਰਾਨ ਮੁੱਢਲੀ ਸਹਾਇਤਾ ਲਈ ਉਸ ਵਿਭਾਗ ਨਾਲ ਸੰਬੰਧ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਦਾ ਪ੍ਰਬੰਧ ਕਰਨਾ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

ਪ੍ਰਸ਼ਨ 19.
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਿਉਂ ਕੀਤਾ ਗਿਆ ?
ਉੱਤਰ-
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਰਮਚਾਰੀਆਂ ਦੀ ਪੂਰੀ ਸੁਰੱਖਿਆ ਦੇ ਲਈ, ਮਨੁੱਖੀ ਪੀੜਾ ਨੂੰ ਘੱਟ ਕਰਨ ਲਈ, ਕੰਮ ਦੇ ਦੌਰਾਨ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਖ਼ਤਰੇ ਨੂੰ ਘੱਟ ਕਰਨ ਲਈ ਕੀਤਾ ਗਿਆ।

ਪ੍ਰਸ਼ਨ 20.
ਵਾਤਾਵਰਣ ਕਾਨੂੰਨ ਨੂੰ ਕਿਸ ਦੀ ਮਦਦ ਨਾਲ ਲਾਗੂ ਕੀਤਾ ਗਿਆ ਹੈ ?
ਉੱਤਰ-
ਕੇਂਦਰੀ ਅਤੇ ਰਾਜ ਪ੍ਰਦੂਸ਼ਣ ਨਿਯੰਤਰਨ ਬੋਰਡ।

ਪ੍ਰਸ਼ਨ 21.
ਵਾਤਾਵਰਣ ਸੁਰੱਖਿਆ ਐਕਟ (Environment Protection Act) ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 22.
ਫੈਕਟਰੀ ਐਕਟ 1948 Factory Act, 1948) ਦੇ ਘੇਰੇ ਹੇਠ ਉਦਯੋਗਾਂ ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹ ਸੰਖਿਆ 29 ਹੈ ।

ਪ੍ਰਸ਼ਨ 23.
ਰਾਸ਼ਟਰੀ ਸੁਰੱਖਿਆ ਦਿਵਸ (National Safety Day) ਕਦੋਂ ਮਨਾਉਂਦੇ ਹਨ ?
ਉੱਤਰ-
ਇਹ ਦਿਵਸ 4 ਮਾਰਚ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 24.
ਰਾਸ਼ਟਰ ਸੁਰੱਖਿਆ ਦਿਵਸ ਕੀ ਦਰਸਾਉਂਦਾ ਹੈ ?
ਉੱਤਰ-
ਇਹ ਦਿਵਸ ਰਾਸ਼ਟਰੀ ਸੁਰੱਖਿਆ ਕੌਂਸਲ (National Security Day) ਦੇ ਸਥਾਪਨਾ ਦਿਵਸ ਨੂੰ ਦਰਸਾਉਂਦਾ ਹੈ ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 25.
ਅੱਗ ਫੜਣ ਵਾਲੀਆਂ ਗੈਸਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਹੜੀਆਂ ਗੈਸਾਂ ਨੂੰ ਨਿਪੀੜਿਆ ਜਾ ਸਕਦਾ ਹੋਵੇ, ਤਰਲ ਵਿਚ ਬਦਲਿਆ ਜਾ ਸਕਦਾ ਹੋਵੇ ਜਾਂ ਦਬਾਉ ਹੇਠ ਪਾਣੀ ਵਿਚ ਘੋਲਿਆ ਜਾ ਸਕੇ, ਉਹਨਾਂ ਗੈਸਾਂ ਨੂੰ ਜਲਣਸ਼ੀਲ ਗੈਸਾਂ ਆਖਦੇ ਹਨ ।

ਪ੍ਰਸ਼ਨ 26.
ਕੁੱਝ ਠੋਸ ਜਲਣਸ਼ੀਲ (Flammable) ਤਰਲ ਪਦਾਰਥਾਂ ਦੇ ਨਾਮ ਦੱਸੋ !
ਉੱਤਰ-
ਇਥਾਈਲ ਈਥਰ, ਐਲਕੋਹਲ, ਪੈਟਰੋਲ , ਮਿੱਟੀ ਦਾ ਤੇਲ ਅਤੇ ਡੀਜ਼ਲ ਆਦਿ ।

ਪ੍ਰਸ਼ਨ 27.
ਕੁਝ ਠੋਸ ਜਲਣਸ਼ੀਲ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਫਾਸਫੋਰਸ, ਐਲੂਮੀਨੀਅਮ, ਮਾਚਸ ਅਤੇ ਨਾਈਟ੍ਰੋਸੈਲੂਲੋਜ਼ ।

ਪ੍ਰਸ਼ਨ 28.
TNT ਦਾ ਪੂਰਾ ਨਾਮ ਲਿਖੋ ।
ਉੱਤਰ-
Trinitrotoluene.

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
‘ਦ ਫੈਕਟਰੀ ਐਕਟ’ (The Factory Act) ਦਾ ਉਦੇਸ਼ ਕੀ ਹੈ ?
ਉੱਤਰ-
ਦ ਫੈਕਟਰੀ ਐਕਟ ਨਾਲ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਕਈ ਪੜਾਵਾਂ ਨੂੰ ਨਿਯਮਿਤ ਅਤੇ ਨਿਸ਼ਚਿਤ ਬਣਾਇਆ ਗਿਆ ਹੈ। ਇਹ ਕਾਨੂੰਨ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਉਦਯੋਗਿਕ ਅਤੇ ਕਿੱਤੇ ਦੇ ਖ਼ਤਰੇ ਤੋਂ ਸੁਰੱਖਿਅਤ ਰਹਿਣ ਲਈ ਪ੍ਰਬੰਧਕ ਦੀ ਜ਼ਿੰਮੇਵਾਰੀ ਤੈਅ ਕਰਨ ਵਾਲਾ ਕਾਨੂੰਨ ਹੈ।

ਪ੍ਰਸ਼ਨ 2.
“ਦ ਮਾਈਨ ਐਕਟ (The Mine Act) 1952 ਵਿਚ ਕਿਹੜੇ ਕਾਨੂੰਨ ਦਿੱਤੇ ਗਏ ਹਨ ?
ਉੱਤਰ-
‘ਦ ਮਾਈਨ ਐਕਟ” ਦੇ ਅਧੀਨ ਅੱਗੇ ਲਿਖੇ ਕਾਨੂੰਨ ਦਿੱਤੇ ਹਨ –

  • ਘਾਤਕ ਦੁਰਘਟਨਾਵਾਂ ਦੀ ਜਾਂਚ ।
  • ਅਨੁਦਾਨ ਨੂੰ ਕਾਨੂੰਨੀ ਇਜ਼ਾਜਤ !
  • ਖਦਾਨ ਸੁਰੱਖਿਆ ਯੰਤਰਾਂ, ਉਪਕਰਨਾਂ ਅਤੇ ਸਮਾਨ ਦੀ ਮਨਜ਼ੂਰੀ।

ਪ੍ਰਸ਼ਨ 3.
ਜਨ ਉੱਤਰਦਾਇਤਵ ਬੀਮਾ ਐਕਟ (Public Liability Insurance Act) ਦੀ ਕੀ ਮਹੱਤਤਾ ਹੈ ?
ਉੱਤਰ-
ਇਹ ਐਕਟ ਕਰਮਚਾਰੀਆਂ ਨੂੰ ਬੀਮੇ ਦੀ ਸੁਵਿਧਾ ਦੇਣ ਲਈ ਬਣਾਇਆ ਹੈ। ਜ਼ਹਿਰੀਲੇ ਅਤੇ ਘਾਤਕ ਪਦਾਰਥਾਂ ਨਾਲ ਕੰਮ ਕਰਦੇ ਸਮੇਂ ਹੋਏ ਦੁਰਘਟਨਾ ਗ੍ਰਸਤ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਦੇ ਅਨੁਸਾਰ ਇਹ ਹਿਦਾਇਤ ਦਿੱਤੀ ਗਈ ਹੈ ਕਿ ਸਾਰੇ ਕਰਮਚਾਰੀਆਂ ਨੂੰ ਬੀਮਾ ਕਰਵਾਉਣਾ ਚਾਹੀਦਾ ਹੈ ਅਤੇ ਰਸਾਇਣ ਦੁਰਘਟਨਾ ਨਾਲ ਪੀੜਤ ਨੂੰ ਤੁਰੰਤ ਭੁਗਤਾਨ ਸੁਨਿਸ਼ਚਿਤ ਕਰਨ ਵਾਸਤੇ ਵਾਤਾਵਰਣ ਰਾਹਤ ਕੋਸ਼ ਵਿਚ ਧਨ ਰਾਸ਼ੀ ਜਮਾਂ ਕਰਾਉਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 4.
ਉਦਯੋਗਿਕ ਦੁਰਘਟਨਾ ਸੰਬੰਧੀ ਕਾਨੂੰਨ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਕਿਉਂ ?
ਉੱਤਰ-
ਇਹਨਾਂ ਦੁਰਘਟਨਾਵਾਂ ਦੇ ਕਾਰਨ ਹੇਠ ਲਿਖੇ ਹਨ

  1. ਇਨ੍ਹਾਂ ਕਾਨੂੰਨਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ।
  2. ਨਿਯਮਾਂ ਨੂੰ ਤੋੜਨ ਤੇ ਜੁਰਮਾਨਾ ਬਹੁਤ ਘੱਟ ਹੈ।
  3. ਜਾਂਚ ਕਰਨ ਵਾਸਤੇ ਫੈਕਟਰੀ ਵਿਚ ਜਾਂਚ-ਪੜਤਾਲ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
  4. ਭਿਸ਼ਟਾਚਾਰ ਵੀ ਇਸਦਾ ਮੁੱਖ ਕਾਰਨ ਹੈ।

ਪ੍ਰਸ਼ਨ 5.
‘‘ਆਪਾਤ ਪ੍ਰਬੰਧਨ ਯੋਜਨਾ’ (Emergency Management Plan) ਦੇ ਤਹਿਤ ਕਿਹੜੇ ਖੇਤਰ ਆਉਂਦੇ ਹਨ ?
ਉੱਤਰ-

  • ਬਚਾਅ ਲਈ ਕੰਮ।
  • ਨਜ਼ਦੀਕੀ ਹਸਪਤਾਲ ਵਿਚ ਜਾਣ ਦਾ ਪ੍ਰਬੰਧ।
  • ਅੱਗ, ਗੈਸ ਅਤੇ ਪਾਣੀ ਉੱਪਰ ਕਾਬੂ
  • ਰਿਸ਼ਤੇਦਾਰਾਂ ਨਾਲ ਮੇਲ।
  • ਪ੍ਰਬੰਧਨ ਪ੍ਰਣਾਲੀ।
  • ਸੁਰੱਖਿਆ।

ਪ੍ਰਸ਼ਨ 6.
ਮਾਲਕ (Employer) ਦੇ ਕੰਮਾਂ ਦੀ ਸੂਚੀ ਬਣਾਉ !
ਉੱਤਰ-

  1. ਮੁੱਢਲੀ ਸਹਾਇਤਾ ਦੇਣੀ।
  2. ਮੁੱਢਲੇ ਸਹਾਇਕ ਦੀ ਚੋਣ ਕਰਨੀ।
  3. ਕਰਮਚਾਰੀਆਂ ਨੂੰ ਅਲੱਗ-ਅਲੱਗ ਕੰਮ ਦੇਣਾ।

ਪ੍ਰਸ਼ਨ 7.
ਸਾਧਾਰਨ ਸਥਿਤੀ ਵਿਚ ਮੁੱਢਲੇ ਸਹਾਇਕ ਦੇ ਕੀ ਕੰਮ ਹਨ ?
ਉੱਤਰ-
ਇਸਦੇ ਦੌਰਾਨ ਮੁੱਢਲੇ ਸਹਾਇਕ ਦੇ ਅੱਗੇ ਲਿਖੇ ਕੰਮ ਹਨ

  • ਦੁਰਘਟਨਾ ਜਾਂ ਬਿਮਾਰੀ ਨਾਲ ਸੰਬੰਧਿਤ ਖੇਤਰਾਂ ਦੀ ਪਹਿਚਾਣ ਕਰਨੀ।
  • ਸੁਰੱਖਿਆ ਉਪਾਅ ਕਰਨੇ।
  • ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨੀ ਜਿੱਥੇ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੋਵੇ।
  • ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਕੈਂਪ ਲਾਉਣੇ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਬਕਸੇ (First aid box) ’ਤੇ ਨੋਟ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਬਕਸਾ ਦੁਰਘਟਨਾ ਦੇ ਸਮੇਂ ਮੁੱਢਲੀ ਸਹਾਇਤਾ ਦੇਣ ਲਈ ਜ਼ਰੂਰੀ ਸਮਾਨ ਵਿਚੋਂ ਇਕ ਹੈ। ਇਹ ਕਿਸੇ ਕੰਮ ਕਰਨ ਵਾਲੀ ਥਾਂ ਅਤੇ ਉਦਯੋਗ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਬਕਸੇ ਵਿਚ ਜ਼ਰੂਰੀ ਮਾਤਰਾ ਵਿਚ ਇਲਾਜ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਇਸ ਵਿਚੋਂ ਕੱਢ ਲੈਣੀਆਂ ਚਾਹੀਦੀਆਂ ਹਨ। ਇਸਨੂੰ ਛੇਤੀ ਲੱਭ ਜਾਣ ਵਾਲੀ ਥਾਂ ‘ਤੇ ਰੱਖਣਾ ਚਾਹੀਦਾ ਹੈ।

(ਇ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਅਤੇ ਇਸਦੇ ਕੰਮ ਲਿਖੋ ।
ਉੱਤਰ-
ਕਰਮਚਾਰੀ ਮੰਤਰਾਲੇ ਦੁਆਰਾ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ 1966 ਵਿਚ ਕੀਤੀ ਗਈ। ਇਸਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਪੂਰੀ ਸੁਰੱਖਿਆ, ਮਨੁੱਖੀ ਪੀੜਾਂ ਨੂੰ ਘਟਾਉਣਾ, ਕੰਮ ਕਰਨ ਵਾਲੀ ਥਾਂ ‘ਤੇ ਹੋਈ ਦੁਰਘਟਨਾ ਅਤੇ ਖ਼ਤਰੇ ਨੂੰ ਘੱਟ ਕਰਨਾ ਹੈ। ਇਸ ਪਰਿਸ਼ਦ ਦੁਆਰਾ ਪ੍ਰਬੰਧਕ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਨ ਦਿੱਤੇ ਜਾਂਦੇ ਹਨ ਅਤੇ ਕੈਂਪ ਲਾਏ ਜਾਂਦੇ ਹਨ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਸੇਵਾਵਾਂ ਦੇ ਨਿਯੋਜਨ ਜਾਂ ਪ੍ਰਬੰਧਨ ਤੇ ਟਿੱਪਣੀ ਕਰੋ ।
ਉੱਤਰ-
ਦੁਰਘਟਨਾ ਰੋਕਣ ਲਈ ਨਿਯੋਜਨ ਸੁਰੱਖਿਆ ਪ੍ਰਬੰਧਨ ਇਕ ਮਹੱਤਵਪੂਰਨ ਪ੍ਰਣਾਲੀ ਹੈ। ਆਪਾਤ ਪ੍ਰਬੰਧਨ ਯੋਜਨਾ ਦੇ ਹੇਠਾਂ ਇਹ ਖੇਤਰ ਆਉਂਦੇ ਹਨ- ਬਚਾਉ ਦਾ ਕੰਮ, ਖ਼ਾਲੀ ਕਰਾਉਣ ਦਾ ਕੰਮ, ਨਜ਼ਦੀਕੀ ਹਸਪਤਾਲ ਵਿਚ ਲੈ ਜਾਣਾ, ਅੱਗ, ਗੈਸ ਅਤੇ ਜਲ ਪਾਣੀ) ਤੇ ਕਾਬੂ, ਰਿਸ਼ਤੇਦਾਰਾਂ ਨਾਲ ਮੇਲ, ਪ੍ਰਬੰਧਨ ਪ੍ਰਣਾਲੀ ਸੁਰੱਖਿਆ। ਨਿਯੋਜਨ ਦਾ ਮਹੱਤਵਪੂਰਨ ਕੰਮ ਪ੍ਰਬੰਧਕ ਅਤੇ ਕਰਮਚਾਰੀਆਂ ਦੇ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੀ ਸਹਾਇਤਾ ਦੀਆਂ ਸੁਵਿਧਾਵਾਂ ਬਾਰੇ ਸਲਾਹ ਕਰਨੀ । ਪ੍ਰਬੰਧਕ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਇਹਨਾਂ ਸੇਵਾਵਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਪ੍ਰਬੰਧਕ ਨੂੰ ਖ਼ਤਰੇ ਦੀ ਪਹਿਚਾਣ ਹੋਣਾ ਵੀ ਜ਼ਰੂਰੀ ਹੈ, ਇਸ ਨਾਲ ਆਉਣ ਵਾਲੀਆਂ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ। ਇਸ ਪ੍ਰਣਾਲੀ ਵਿਚ ਕੰਮ ਕਰਨ ਵਾਲਿਆਂ ਸ਼ਾਰਿਆਂ ਕਰਮਚਾਰੀਆਂ ਨੂੰ ਸੂਚਨਾ ਅਤੇ ਨਿਰਦੇਸ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 3.
ਮੁੱਢਲੀ ਸਹਾਇਤਾ ਕਮਰੇ (First Aid Room) ‘ਤੇ ਟਿੱਪਣੀ ਕਰੋ ।
ਉੱਤਰ-
ਇਸਨੂੰ ਹੇਠ ਲਿਖੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ

  • ਇਹ ਕਮਰਾ ਇਕ ਯੋਗ ਮੁੱਢਲੇ ਸਹਾਇਕ ਦੇ ਕਾਬੂ ਵਿਚ ਹੋਣਾ ਚਾਹੀਦਾ ਹੈ।
  • ਮੁੱਢਲੀ ਸਹਾਇਤਾ ਵਾਲਾ ਕਮਰਾ ਹਵਾਦਾਰ ਅਤੇ ਪੁਰੀ ਰੋਸ਼ਨੀ ਵਾਲਾ ਹੋਣਾ ਚਾਹੀਦਾ ਹੈ।
  • ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
  • ਇਸ ਵਿਚ ਲੋੜੀਂਦਾ ਸਾਮਾਨ, ਸਟਰੇਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣਾ ਚਾਹੀਦਾ ਹੈ।
  • ਇਹ ਕਮਰਾ ਅਜਿਹੀ ਜਗ੍ਹਾ ਤੇ ਹੋਵੇ ਕਿ ਜਿੱਥੋਂ ਜ਼ਖ਼ਮੀ ਕਰਮਚਾਰੀਆਂ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ।

ਇਹ ਕਮਰਾ ਕਾਫ਼ੀ ਵਿਸ਼ਾਲ ਹੋਣਾ ਚਾਹੀਦਾ ਹੈ, ਅਤੇ ਇਸ ਵਿਚ ਜ਼ਖਮੀ ਹੋਏ ਕਰਮਚਾਰੀ ਦਾ ਨਿਰੀਖਣ ਕਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਪੈਦਾ ਹੋ ਸਕੇ ਅਤੇ ਦੇਖ-ਭਾਲ ਕਰਨ ਵਾਲਿਆਂ ਦੇ ਤੁਰਨ-ਫਿਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ ।

ਪ੍ਰਸ਼ਨ 4.
ਜਨ ਉਤਰਦਾਇਵਤ ਬੀਮਾ ਐਕਟ 1991 (Public Liability Insurance Act 1991) ਕਦੋਂ ਲਾਗੂ ਕੀਤਾ ਗਿਆ ?
ਉੱਤਰ-
ਇਹ ਐਕਟ ਜਿਹੜਾ 1991 ਨੂੰ ਲਾਗੂ ਕੀਤਾ ਗਿਆ ਇਸ ਐਕਟ ਦਾ ਮੁੱਖ ਉਦੇਸ਼ ਖ਼ਤਰਾ ਭਰਪੂਰ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਬੀਮੇ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਐਕਟ ਵਿੱਚ ਰਸਾਇਣਿਕ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਲਈ ਵਧੇਰੇ ਵਿਸ਼ੇਸ਼ਤਾ ਰੱਖਦਾ ਹੈ । ਇਸ ਐਕਟ ਦੇ ਅਧੀਨ ਕਾਮਿਆਂ ਦੇ ਲਈ ਬੀਮਾ ਕਰਾਉਣਾ ਜ਼ਰੂਰੀ ਹੈ ਅਤੇ ਬੀਮੇ ਦੀ ਰਕਮ ਦੇ ਬਰਾਬਰ ਦੀ ਰਕਮ ਉਦਯੋਗਾਂ ਦੇ ਮਾਲਕਾਂ ਨੂੰ ਵਾਤਾਵਰਣ ਰਲੀਫ਼ ਸਹਾਇਤਾ ਫੰਡ (Environment Relief Fund) ਵਿੱਚ ਜਮਾ ਕਰਾਉਣੀ ਹੋਵੇਗੀ, ਤਾਂ ਜੋ ਹਾਦਸਾ ਗ੍ਰਸਤ ਹੋਏ ਕਾਮੇ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਾਈ ਜਾ ਸਕੇ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ‘ਤੇ ਟਿੱਪਣੀ ਕਰੋ ।
ਉੱਤਰ-
ਮੁੱਢਲਾ ਸਹਾਇਕ ਤੁਰੰਤ ਇਲਾਜ ਕਰਨ ਵਿਚ ਸਹਾਇਕ ਹੁੰਦਾ ਹੈ। ਇਲਾਜ ਕਰਨ ਸਮੇਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ਬਹੁਤ ਜ਼ਰੂਰੀ ਹੈ।

ਮੁੱਢਲੇ ਸਹਾਇਕ ਦੀ ਸੁਰੱਖਿਆ (Protection of first-aider)-ਮੁੱਢਲੇ ਸਹਾਇਕ ਨੂੰ ਇਲਾਜ ਕਰਦੇ ਸਮੇਂ ਕਈ ਦੁਰਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਹੈਪਾਟਾਈਟਸ, ਹਰਪੀਸ, ਐੱਚ. ਆਈ. ਵੀ. ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਆਪਣੀ ਸੁਰੱਖਿਆ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ। ਖ਼ੂਨ ਅਤੇ ਸਰੀਰ ਦੇ ਹੋਰ ਪਦਾਰਥਾਂ ਨੂੰ ਜਾਂਚ ਕਰਨ ਲਈ ਸਾਵਧਾਨੀ ਵਰਤਨੀ ਚਾਹੀਦੀ ਹੈ।

ਮੁੱਢਲੇ ਸਹਾਇਕ ਦੀ ਸਿਖਲਾਈ (Training of first-aider)-ਮੁੱਢਲੇ ਸਹਾਇਕ ਨੂੰ ਮੁੱਢਲੇ ਇਲਾਜ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵਾਲੀ ਜਗਾ ਜਾਂ ਕਾਰਖ਼ਾਨੇ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੀ ਸਿਖਲਾਈ ਹੋਣੀ ਚਾਹੀਦੀ ਹੈ। ਮੁੱਢਲੇ ਸਹਾਇਕ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਖਲਾਈ ਲਈ ਹੋਣੀ ਚਾਹੀਦੀ ਹੈ।

ਸਿਖਲਾਈ ਦੇ ਦੌਰਾਨ ਸਹਾਇਕ ਨੂੰ ਹੇਠਾਂ ਦਿੱਤੀਆਂ ਜਾਣਕਾਰੀਆਂ ਲੈਣੀਆਂ ਚਾਹੀਦੀਆਂ ਹਨ-

  • ਹੱਡੀ ਟੁੱਟਣ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਅੰਗ ਵਿਸ਼ੇਦਨ ਪ੍ਰਹਾਰ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਸਦਮਾ, ਦਮ ਘੁਟਣ ਦਾ ਇਲਾਜ।
  • ਸੱਟ ਲੱਗਣਾ, ਖਿੱਚ ਅਤੇ ਮੋਚ ਦਾ ਇਲਾਜ
  • ਬਿਜਲੀ ਦੇ ਕਰੰਟ ਦੇ ਸਦਮੇ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਜ਼ਹਿਰੀਲੇ ਜਾਨਵਰ ਦੇ ਕੱਟਣ ਜਾਂ ਡੰਗ ਮਾਰਨ ਦੀ ਸਥਿਤੀ ਦੀ ਸੰਭਾਲ।
  • ਡਾਕਟਰੀ ਐਮਰਜੈਂਸੀ ; ਜਿਵੇਂ-ਅਸਥਮਾ, ਸ਼ੂਗਰ, ਅਲਰਜੀ ਆਦਿ ਦਾ ਇਲਾਜ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਉਦੇਸ਼ਾਂ ਦਾ ਪਾਲਣ ਕਰੋ ਅਤੇ ਇਨ੍ਹਾਂ ਸੇਵਾਵਾਂ ਦੇ ਪਲੇਨਿੰਗਾਂ ਤੇ ਨੋਟ ਲਿਖੋ ।
ਉੱਤਰ-
ਕਿਸੇ ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨੇ ਵਿਚ ਦੁਰਘਟਨਾ ਜਾਂ ਐਮਰਜੈਂਸੀ ਵਿਚ ਮੁੱਢਲੀ ਸਹਾਇਤਾ ਦਾ ਮਿਲਣਾ ਬਹੁਤ ਜ਼ਰੂਰੀ ਹੈ। ਇਹ ਸਹਾਇਤਾ ਕਿਸੇ ਖ਼ਤਰੇ ਜਾਂ ਦੁਰਘਟਨਾ ਦੀ ਸਥਿਤੀ ਵਿਚ ਜ਼ਖ਼ਮੀ ਆਦਮੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸੇਵਾ ਇਕ ਸਿਖਲਾਈ ਪ੍ਰਾਪਤ ਸਹਾਇਕ ਦੁਆਰਾ ਦਿੱਤੀ ਜਾਂਦੀ ਹੈ।
ਮੁੱਢਲੀ ਸਹਾਇਤਾ ਦੇ ਉਦੇਸ਼ (Objectives of First-aid) –

  1. ਕੰਮ ਕਰਨ ਵਾਲੀ ਜਗ੍ਹਾ ਜਾਂ ਕਾਰਖ਼ਾਨੇ ਵਿਚ ਕਰਮਚਾਰੀਆਂ ਨੂੰ ਜੀਵਨ ਦੀ ਸੁਰੱਖਿਆ ਪ੍ਰਦਾਨ ਕਰਨੀ।
  2. ਬੇਹੋਸ਼ ਲੋਕਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਹਾਲਤ ਨੂੰ ਠੀਕ ਰੱਖਣ ਵਾਸਤੇ ਸਹਾਇਤਾ ਦੇਣੀ
  3. ਜ਼ਖ਼ਮੀ ਲੋਕਾਂ ਦੀਆਂ ਪੀੜਾਂ ਅਤੇ ਦਰਦ ਨੂੰ ਘੱਟ ਕਰਨਾ ਅਤੇ ਉਨ੍ਹਾਂ ਤੋਂ ਬਚਾਉਣਾ।
  4. ਜ਼ਿਆਦਾ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਜ਼ਰੂਰੀ ਮੁੱਢਲੀ ਸਹਾਇਤਾ ਦੇਣੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਮੁੱਢਲੀ ਸਹਾਇਤਾ ਸੇਵਾਵਾਂ ਦਾ ਪਲੈਨਿੰਗ ਯੋਜਨਾਬੰਦੀ) (Planning of first-aid Services)-ਇਨ੍ਹਾਂ ਸੇਵਾਵਾਂ ਦਾ ਪ੍ਰਬੰਧਨ ਕੰਮ ਨੂੰ ਆਸਾਨ ਬਣਾਉਂਦਾ ਹੈ। ਇਸਦਾ ਮੁੱਖ ਉਦੇਸ਼ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿਚ ਐਮਰਜੈਂਸੀ ਦੀ ਸਥਿਤੀ ਲਈ ਇਲਾਜ ਦੀਆਂ ਸੇਵਾਵਾਂ ਲਈ ਸਲਾਹ ਕਰਨੀ, ਖ਼ਤਰੇ ਦੀ ਪਛਾਣ ਕਰਨੀ ਪ੍ਰਬੰਧਕ ਦਾ ਸਭ ਤੋਂ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਟਾਲਿਆ ਜਾ ਸਕਦਾ ਹੈ। ਇਸ ਤਰ੍ਹਾਂ ਮੁੱਢਲੀ ਸਹਾਇਤਾ ਦੇ ਉਦੇਸ਼ ਨੂੰ ਪੂਰਾ ਕਰਨ ਲਈ ਚੰਗੇ ਪ੍ਰਬੰਧਨ ਦਾ ਹੋਣਾ ਬਹੁਤ ਜ਼ਰੂਰੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Important Questions and Answers.

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਵਿਵਸਥਿਤ ਪ੍ਰਵਰਤਕ (Misadjusted Reflectors) ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ-
ਅਵਿਵਸਥਿਤ ਪ੍ਰਵਰਤਕ ਦੇ ਕਾਰਨ ਚਮਕ ਪੈਦਾ ਹੁੰਦੀ ਹੈ ਜਿਹੜੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਪ੍ਰਸ਼ਨ 2.
ਤੀਜੀਪਤ ਰੋਸ਼ਨੀ (Fluorescent Light) ਦੇ ਕਾਰਨ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਜਲਣ, ਥਕਾਵਟ, ਤਣਾਅ ਆਦਿ।

ਪ੍ਰਸ਼ਨ 3.
ਅਨੁਚਿਤ ਹਵਾਦਾਰੀ (Improper Ventilation) ਦੇ ਪਰਿਣਾਮ ਵਜੋਂ ਕਿਹੜੇਕਿਹੜੇ ਰੋਗ ਜ਼ਿਆਦਾ ਹੁੰਦੇ ਹਨ ?
ਉੱਤਰ-
ਸਾਹ ਨਾਲ ਨੇੜਤਾ ਰੱਖਣ ਵਾਲੇ ਰੋਗ।

ਪ੍ਰਸ਼ਨ 4.
ਹਵਾਦਾਰੀ (Ventilation) ਦੀਆਂ ਦੋ ਵਿਧੀਆਂ ਕਿਹੜੀਆਂ ਹਨ ?
ਉੱਤਰ-
ਕੁਦਰਤੀ ਹਵਾਦਾਰੀ ਅਤੇ ਬਨਾਵਟੀ ਹਵਾਦਾਰੀ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁੱਝ ਮੁੱਖ ਕੀਟਨਾਸ਼ਕਾਂ (Insecticides) ਦੇ ਨਾਂ ਦੱਸੋ।
ਉੱਤਰ-
ਫਿਨਾਈਲ, ਅਮਲ, ਤੇਜ਼ਾਬ, ਫਾਰਮਲਡੀਹਾਈਡ॥

ਪ੍ਰਸ਼ਨ 6.
ਕਿਹੜੀਆਂ ਫਾਲਤੂ ਚੀਜ਼ਾਂ ਸੱਟਾਂ ਦਾ ਕਾਰਨ ਬਣਦੀਆਂ ਹਨ ?
ਉੱਤਰ-
ਜੰਗ ਲੱਗੇ ਕਿੱਲ, ਧਾਤਾਂ ਦੇ ਟੁਕੜੇ, ਕੱਚ ਦੇ ਟੁਕੜੇ, ਤਾਰ ਆਦਿ।

ਪ੍ਰਸ਼ਨ 7.
ਉਦਯੋਗਿਕ ਤਬਾਹੀਆਂ (Industrial Disaster) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਬੇਢੰਗਾ ਘਰੇਲੂ-ਪ੍ਰਬੰਧ ॥

ਪ੍ਰਸ਼ਨ 8.
ਆਮ ਕਾਰਜ ਥਾਂਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਘਰ, ਪ੍ਰਯੋਗਸ਼ਾਲਾ, ਕਾਰਖ਼ਾਨਾ, ਕਾਰਜ ਖੇਤਰ |

ਪ੍ਰਸ਼ਨ 9.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਹੋਈ ?
ਉੱਤਰ-
4 ਮਾਰਚ, 1966 ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਹੋਈ ਸੀ।

ਪ੍ਰਸ਼ਨ 10.
ਘਰ ਦੇ ਅੰਦਰ ਪ੍ਰਦੂਸ਼ਣ ਹੋਣ ਨਾਲ ਕਿਹੜੀ ਸਰੀਰਕ ਸਮੱਸਿਆ ਪੈਦਾ ਹੋ ਸਕਦੀ ਹੈ ?
ਉੱਤਰ-
ਐਲਰਜੀ, ਸਾਹ ਸੰਬੰਧੀ ਰੋਗ, ਸਿਰਦਰਦ ਆਦਿ ।

ਪ੍ਰਸ਼ਨ 11.
ਪ੍ਰਯੋਗਸ਼ਾਲਾ (Laboratory) ਵਿਚ ਕੰਮ ਕਰਦੇ ਹੋਏ ਕਿਹੜੇ ਸੁਰੱਖਿਆ ਕਵਚ ਪਾਉਣੇ ਚਾਹੀਦੇ ਹਨ ?
ਉੱਤਰ-
ਦਸਤਾਨੇ, ਮਾਸਕ ਅਤੇ ਐਪਨ ।

ਪ੍ਰਸ਼ਨ 12.
ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਕਾਰਕ ਅਤੇ ਅਸੁਰੱਖਿਅਤ ਵਾਤਾਵਰਣੀ ਹਾਲਤ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 13.
ਬਿਜਲੀ ਨਾਲ ਚਲਣ ਵਾਲੀ ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਬਿਜਲੀ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ।

ਪ੍ਰਸ਼ਨ 14.
ਕਾਰਜ ਖੇਤਰ (Work Place) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਥਾਂ ਜਿੱਥੇ ਬੰਨੂ, ਇਮਾਰਤਾਂ, ਪੁਲਾਂ, ਸੜਕਾਂ ਆਦਿ ਦਾ ਨਿਰਮਾਣ ਕਾਰਜ ਹੋ ਰਿਹਾ ਹੋਵੇ ਜਾਂ ਖਣਨ ਪ੍ਰਕਿਰਿਆ ਆਦਿ ਚਲ ਰਹੀ ਹੋਵੇ, ਉਸ ਨੂੰ ਕਾਰਜ ਖੇਤਰ ਕਹਿੰਦੇ ਹਾਂ।

ਪ੍ਰਸ਼ਨ 15.
ਚਾਲੂ ਬੱਤੀ ਦੀਆਂ ਤਾਰਾਂ ‘ਤੇ ਕੰਮ ਕਰਦੇ ਹੋਏ ਕਿਹੜੀ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ?
ਉੱਤਰ-
ਰਬੜ ਦੇ ਦੋਸਤਾਨੇ ਜਾਂ ਰਬੜ ਦੇ ਮੈਟ।

ਪ੍ਰਸ਼ਨ 16.
ਭੌਤਿਕ ਖ਼ਤਰੇ (Physical Hazards) ਕੀ ਹਨ ?
ਉੱਤਰ-
ਵਾਤਾਵਰਣੀ ਸਥਿਤੀਆਂ, ਜਿਵੇਂ ਪ੍ਰਕਾਸ਼, ਨਮੀ, ਖੁੱਲ੍ਹਾ ਵਾਤਾਵਰਣ (ਹਵਾਦਾਰੀ) ਬੇਕਾਰ ਖ਼ਰਾਬ ਪਦਾਰਥ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 17.
ਲਟਕਦੇ ਹੋਏ ਕਣਾਂ (Suspended Particulate Matter) ਨਾਲ ਕਿਹੜੀਆਂ ਬੀਮਾਰੀਆਂ ਸੰਬੰਧਿਤ ਹਨ ?
ਉੱਤਰ-
ਇਨ੍ਹਾਂ ਪਦਾਰਥਾਂ ਦੇ ਫੇਫੜਿਆਂ ਵਿਚ ਪ੍ਰਵੇਸ਼ ਕਰਨ ਨਾਲ ਸਾਹ ਨਲੀ ਦਾ ਸੁੱਜਣਾ, ਦਮਾ, ਦਿਲ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ।

ਪ੍ਰਸ਼ਨ 18.
ਧੁਨੀ ਦੇ ਉੱਚੇ ਸਤਰ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ?
ਉੱਤਰ-
ਢਿੱਡ ਦੀਆਂ ਬਿਮਾਰੀਆਂ, ਉੱਚ ਬਲੱਡ ਪ੍ਰੈਸ਼ਰ, ਸੁਣਨ ਦੀ ਸਮਰੱਥਾ ਦਾ ਘੱਟ ਹੋਣਾ ਅਤੇ ਮਾਨਸਿਕ ਨੁਕਸਾਨ।

ਪ੍ਰਸ਼ਨ 19.
ਰਸਾਇਣਿਕ ਉਦਯੋਗਾਂ ਦੇ ਕਰਮਚਾਰੀਆਂ ਵਿਚ ਪਾਏ ਜਾਣ ਵਾਲੇ ਰੋਗ ਕਿਹੜੇ ਹਨ ?
ਉੱਤਰ-
ਸਿਰ ਵਿਚ ਦਰਦ, ਐਲਰਜੀ, ਛਾਤੀ ਵਿਚ ਪੀੜ, ਬਲਗਮ, ਅੱਖਾਂ ਵਿਚ ਸਾੜ ਆਦਿ।

ਪ੍ਰਸ਼ਨ 20.
ਬਿਜਲੀ ਦੇ ਖ਼ਤਰਿਆਂ (Electrical Hazards) ਦੇ ਕਾਰਨ ਦੱਸੋ ।
ਉੱਤਰ-
ਟਰਾਂਸਫਾਰਮਰ ਅਤੇ ਖੰਭਿਆਂ ਦਾ ਉੱਚਿਤ ਥਾਂ ‘ਤੇ ਨਾ ਹੋਣਾ। ਭੂਮੀ ਨਾਲ ਜੁੜੀਆਂ ਤਾਰਾਂ ਦਾ ਸਹੀ ਨਾ ਹੋਣਾ, ਢਿੱਲੇ ਜੋੜ ਆਦਿ।

ਪ੍ਰਸ਼ਨ 21.
ਕਿਹੜੇ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ (Biological Hazards) ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਹਸਪਤਾਲ, ਨਰਸਿੰਗ ਹੋਮ, ਚਿਕਿਤਸਾ ਨਿਦਾਨ ਸੂਚਕ ਪ੍ਰਯੋਗਸ਼ਾਲਾ, ਕੁ ਸੁੱਟਣ ਦੀਆਂ ਸੇਵਾਵਾਂ ਵਿਚ ਕਾਰਜਸ਼ੀਲ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 22.
ਕਾਰਜ ਨਾਲ ਸੰਬੰਧਿਤ ਮੁੱਖ ਮਨੋਵਿਗਿਆਨਿਕ (Psychological Hazard) ਖ਼ਤਰਾ ਕਿਹੜਾ ਹੈ ?
ਉੱਤਰ-
ਤਣਾਅ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਖ਼ਰਾਬ ਜਾਂ ਅਨੁਚਿਤ ਹਵਾਦਾਰੀ (Improper Ventilation) ਕਿਵੇਂ ਕਾਰਜ ਖੇਤਰ ਨੂੰ ਅਸੁਵਿਧਾਜਨਕ ਬਣਾਉਂਦੀ ਹੈ ?
ਉੱਤਰ-
ਪੂਰੀ ਹਵਾਦਾਰੀ ਦੇ ਨਾ ਹੋਣ ਦੀ ਹਾਲਤ ਵਿਚ ਕਾਰਜ ਖੇਤਰ ਦੇ ਬੰਦ ਸਥਾਨ ਤੇ ਸਾਹ ਨਾਲ ਸੰਬੰਧਿਤ ਅਤੇ ਦੂਜੀਆਂ ਪ੍ਰਕਿਰਿਆਵਾਂ ਦੇ ਕਾਰਨ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਵਲੋਂ ਪੈਦਾ ਕੀਤੀ ਗਰਮੀ ਕਾਰਜ ਖੇਤਰ ਦਾ ਤਾਪਮਾਨ ਵਧਾ ਦਿੰਦੀ ਹੈ। ਬਾਹਰ ਜਾਣ ਦਾ ਰਾਹ ਨਾ ਮਿਲਣ ਕਰਕੇ ਨਮੀ (ਸਿੱਲ੍ਹਣਾ ਧੂੰਆਂ, ਅਸ਼ੁੱਧੀਆਂ, ਧੂੜ ਅਤੇ ਜ਼ਹਿਰੀਲਾ ਧੂੰਆਂ ਵੀ ਉੱਥੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਥਿਤੀਆਂ ਵਿਚ ਕਾਰਜ ਸਥਾਨ ਚੰਗਾ ਨਹੀਂ ਰਹਿ ਜਾਂਦਾ।

ਪ੍ਰਸ਼ਨ 2.
ਕਾਰਜ ਖੇਤਰ ਵਿਚ ਸਫ਼ਾਈ ਦੇ ਕੀ ਲਾਭ ਹਨ ?
ਉੱਤਰ-
ਸਾਫ਼ ਵਾਤਾਵਰਣ, ਕਾਰਜ ਖੇਤਰ ਵਿਚ ਜੀਵਨ ਰੱਖਿਅਕ ਦਾ ਕੰਮ ਕਰਦਾ ਹੈ। ਸਾਫ਼ ਅਤੇ ਚੰਗੇ ਵਾਤਾਵਰਣ ਵਿੱਚ ਕਾਰਜ ਕਰਨ ਨਾਲ ਕੰਮ ਕਰਨ ਵਾਲਿਆਂ ਦਾ ਕੰਮ ਵਿਚ ਮਨ ਜ਼ਿਆਦਾ ਲੱਗਦਾ ਹੈ ਤੇ ਉਨ੍ਹਾਂ ਦੀ ਕਾਰਜ ਸਮਰੱਥਾ ਵੱਧਦੀ ਹੈ। ਇਸ ਵਿਚ ਤੰਦਰੁਸਤ ਕਰਮਚਾਰੀ ਕੰਮ ਤੋਂ ਛੁੱਟੀ ਨਹੀਂ ਕਰਦੇ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 3.
ਕਿਹੜੀਆਂ ਸਥਿਤੀਆਂ ਵਿਚ ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ?
ਉੱਤਰ-
ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੇਠ ਲਿਖੀਆਂ ਸਥਿਤੀਆਂ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ

  • ਪੂਰੀ ਰੋਸ਼ਨੀ ਦੇ ਨਾ ਹੋਣ ‘ਤੇ
  • ਖਿੱਲਰੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਕਰਕੇ ,
  • ਗੰਦੇ ਇਸ਼ਨਾਨ ਘਰ ਹੋਣ ‘ਤੇ
  • ਗੰਦੇ ਕਾਰਜ ਸਥਾਨ ਹੋਣ ‘ਤੇ
  • ਗੰਦੇ ਹੱਥਾਂ ਨਾਲ ਗੰਦੇ ਭਾਂਡਿਆਂ ਵਿਚ ਖਾਣਾ ਖਾਣ ਨਾਲ।

ਪ੍ਰਸ਼ਨ 4.
ਗੈਸ ਲੀਕੇਜ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਗੈਸ ਲੀਕੇਜ ਨੂੰ ਰੋਕਣ ਲਈ ਗੈਸ ਪਾਈਪ ਲਾਈਨ ਦੀ ਵੇਲੇ ਸਿਰ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੇ ਬਾਹਰ ਨਿਕਲਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਯੋਗਸ਼ਾਲਾ ਵਿਚ ਦੁਰਘਟਨਾਵਾਂ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਪ੍ਰਯੋਗਸ਼ਾਲਾ ਵਿਚ ਵੱਖ-ਵੱਖ ਜ਼ਹਿਰੀਲੇ ਲੂਣਾਂ, ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ, ਕੱਚ ਦੇ ਸਾਮਾਨ ਅਤੇ ਸੂਖ਼ਮ ਜੀਵਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ।ਇਹ ਸਾਰੀਆਂ ‘ ਚੀਜ਼ਾਂ ਖ਼ਤਰਨਾਕ ਅਤੇ ਦੁਰਘਟਨਾਵਾਂ ਦੇ ਕਾਰਕ ਵਜੋਂ ਸਿੱਧ ਹੁੰਦੀਆਂ ਹਨ। ਜ਼ਰਾ ਜਿੰਨੀ ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ | ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 6.
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਨਿਰਧਾਰਿਤ ਕੀਤੇ ਮਾਪਦੰਡ ਕਿਹੜੇ ਹਨ ?
ਉੱਤਰ-
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨਿਆਂ ਨੂੰ ਬਸਤੀਆਂ ਤੋਂ ਦੂਰ ਲਾਉਣਾ ਚਾਹੀਦਾ ਹੈ। ਇਹ ਕਾਰਖ਼ਾਨੇ ਨਦੀ ਅਤੇ ਸਮੁੰਦਰੀ ਖੇਤਰ, ਆਵਾਜਾਈ ਅਤੇ ਸੰਚਾਰ ਇੰਤਜਾਮ ਤੋਂ ਠੀਕ-ਠਾਕ ਦੂਰੀ ‘ਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜਗਾ ਦੀ ਚੋਣ ਕਰਦੇ ਸਮੇਂ ਕੰਮਕਾਜ ਨਾਲ ਜੁੜੇ ਖ਼ਤਰਿਆਂ ਅਤੇ ਹਵਾ ਦੇ ਰੁੱਖ ਆਦਿ ਦਾ ਵੀ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਨ 7.
ਮਸ਼ੀਨੀ ਖ਼ਤਰਿਆਂ (Mechanical Hazards) ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਅਸੁਰੱਖਿਅਤ ਮਸ਼ੀਨੀ ਸਥਿਤੀਆਂ ਅਤੇ ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਖ਼ਤਰਿਆਂ ਦੇ ਪ੍ਰਮੁੱਖ ਕਾਰਨ ਹਨ। ਪੁਰਾਣੀਆਂ ਅਤੇ ਖ਼ਰਾਬ ਮਸ਼ੀਨਾਂ ਦਾ ਉਪਯੋਗ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ‘ਤੇ ਜ਼ਿਆਦਾ ਵਜ਼ਨ ਲੱਦ ਕੇ ਜ਼ਿਆਦਾ ਊਰਜਾ ਅਤੇ ਅਸੁਰੱਖਿਅਤ ਤਰੀਕਿਆਂ ਨਾਲ ਚਲਾਉਣਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਪ੍ਰਸ਼ਨ 8.
ਹਸਪਤਾਲਾਂ (Hospitals) ਅਤੇ ਚਿਕਿਤਸਾ ਪ੍ਰਯੋਗਸ਼ਾਲਾ (Medical Laboratory) ਵਿਚ ਜੈਵਿਕ ਲਾਗ ਕਿਹੜੀਆਂ ਚੀਜ਼ਾਂ ਤੋਂ ਹੋ ਸਕਦਾ ਹੈ ?
ਉੱਤਰ-
ਹਸਪਤਾਲਾਂ ਅਤੇ ਚਿਕਿਤਸਾ ਪ੍ਰਯੋਗਸ਼ਾਲਾ ਵਿਚ ਬੇਕਾਰ ਸਰਿੰਜਾਂ, ਵਰਤੀ ਗਈ ਰੂੰ, ਪਲਾਸਟਿਕ, ਚੀਰ-ਫਾੜ ਕਿਰਿਆ ਦੇ ਸੰਕਰਮਣ ਯੰਤਰ, ਪੱਟੀਆਂ, ਸਰੀਰ ਦੇ ਤਰਲਾਂ ਦੇ ਲਏ ਹੋਏ ਨਮੂਨੇ ਆਦਿ ਨਾਲ ਜੈਵਿਕ ਸੰਕਰਮਣ ਹੋ ਸਕਦਾ ਹੈ।

ਪ੍ਰਸ਼ਨ 9.
ਜੈਵਿਕ ਖ਼ਤਰਿਆਂ (Biological Hazards) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਜੈਵਿਕ ਖ਼ਤਰਿਆਂ ਨੂੰ ਰੋਕਣ ਵਿਚ ਚੀਜ਼ਾਂ ਦੀ ਸੁਰੱਖਿਅਤ ਸੰਭਾਲ, ਸੁਰੱਖਿਅਤ ਕੱਪੜਿਆਂ ਦਾ ਉਪਯੋਗ, ਵਾਧੂ ਬਚੀ ਹੋਈ ਗੰਦਗੀ ਦਾ ਪ੍ਰਬੰਧ ਕਰਨਾ, ਟੀਕਾਕਰਨ ਅਤੇ ਖ਼ਤਰਨਾਕ ਜੈਵ ਵਾਧੂ ਪਦਾਰਥਾਂ ਦਾ ਉੱਚਿਤ ਨਿਪਟਾਰਾ ਆਦਿ ਸਹਾਇਕ ਸਿੱਧ ਹੋ ਸਕਦੇ ਹਨ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 10.
ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰਿਆਂ (Potential Radiation Hazards) ਦਾ ਡਰ ਕਿਹੜੇ ਸਥਾਨਾਂ ‘ਤੇ ਜ਼ਿਆਦਾ ਹੁੰਦਾ ਹੈ ?
ਉੱਤਰ-
ਵਿਕਿਰਣਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਜ਼ਿਆਦਾਤਰ ਪਰਮਾਣੂ ਊਰਜਾ ਯੰਤਰਾਂ, ਸ਼ੋਧ ਪ੍ਰਯੋਗਸ਼ਾਲਾਵਾਂ ਵਿਚ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਧਰਮਿਤਾ ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿਚ ਜ਼ਿਆਦਾ ਦਿੱਸਦੇ ਹਨ।

(ੲ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਯੰਤਰਾਂ ਅਤੇ ਪਦਾਰਥਾਂ ਦੀ ਸੁਰੱਖਿਆ ਸੰਭਾਲ ਤੇ ਟਿੱਪਣੀ ਕਰੋ ।
ਉੱਤਰ-
ਕਾਰਜ ਸਥਲ ਤੇ ਉਪਕਰਣਾਂ, ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਪਦਾਰਥਾਂ ਦੀ ਸਹੀ ਸੰਭਾਲ ਵਿਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਕੰਮ ਦੇ ਦੌਰਾਨ ਅੱਗੇ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ –

  • ਬਿਜਲੀ, ਉਰਜਾ, ਹਵਾ ਦੇ ਦਬਾਅ, ਸ਼ੀਤਲ ਯੰਤਰ ਆਦਿ ਦੇ ਸਮੇਂ-ਸਮੇਂ ‘ਤੇ ਨਿਰੀਖਣ ਨਾਲ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
  • ਗਿੱਲੇ ਸਰੀਰ ਦੀ ਸਥਿਤੀ ਵਿਚ ਕਿਸੇ ਬਿਜਲਈ ਯੰਤਰ ਨੂੰ ਛੂਹਣਾ ਨਹੀਂ ਚਾਹੀਦਾ।
  • ਬਿਜਲੀ ਦੇ ਸਾਮਾਨ ਨੂੰ ਸੰਭਾਲਦੇ ਸਮੇਂ ਰਬੜ ਦੇ ਦਸਤਾਨੇ ਅਤੇ ਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਅਮਲ (ਤੇਜ਼ਾਬ), ਖਾਰ, ਜ਼ਹਿਰੀਲੇ ਰਸਾਇਣਾਂ ਨੂੰ ਰੱਖਦੇ ਸਮੇਂ ਐਪਰਨ, ਚਸ਼ਮਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਭਾਰੀ ਵਜ਼ਨ ਚੁੱਕਣ ਵਾਲੀਆਂ ਟ੍ਰੇਨਾਂ ਦੀਆਂ ਤਾਰਾਂ, ਚਰਖੀ, ਘਿਰਨੀ ਅਤੇ ਰੱਸੀ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ।
  • ਵੱਖ-ਵੱਖ ਉਪਕਰਨਾਂ ਅਤੇ ਪਦਾਰਥਾਂ ਦੀ ਸੰਭਾਲ ਕਰਦੇ ਸਮੇਂ ਚੰਗੀ ਸਥਿਤੀ ਅਤੇ ਸਰੀਰਕ ਮੁਦਰਾ ਸਹੀ ਹੋਣੀ ਚਾਹੀਦੀ ਹੈ।

ਪ੍ਰਸ਼ਨ 2.
ਕੰਮ-ਕਾਜ ਵਾਲੀ ਥਾਂ ਉੱਤੇ ਮਨੁੱਖੀ ਕਾਰਨਾਂ ਵਲੋਂ ਪੈਦਾ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਓ ਦੇ ਤਰੀਕੇ ਦੱਸੋ ।
ਉੱਤਰ-
ਮਨੁੱਖੀ ਲਾਪਰਵਾਹੀ, ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਆਪਦਾਵਾਂ ਘਟਿਤ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਟਾਲਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ –

  1. ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ।
  2. ਕਾਰਖ਼ਾਨੇ ਨਿਯਮਾਂ ਅਨੁਸਾਰ ਲਾਉਣੇ ਚਾਹੀਦੇ ਹਨ।
  3. ਕਿਸੇ ਖ਼ਾਸ ਕੰਮ ਨੂੰ ਕਰਨ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ।
  4. ਸੁਰੱਖਿਆ ਲਈ ਤੈਅ ਕੀਤੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਚਾਹੀਦਾ ਹੈ।
  5. ਕਰਮਚਾਰੀਆਂ ਨੂੰ ਪ੍ਰਬੰਧ ਦੇ ਕੰਮਾਂ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ ।
  6. ਕਰਮਚਾਰੀਆਂ ਨੂੰ ਮਨੋਵਿਗਿਆਨਿਕ ਰੂਪ ਵਿਚ ਉਤਸ਼ਾਹਿਤ ਕਰਨ ਲਈ ਯੋਗ ਵੇਤਨ, ਛੁੱਟੀਆਂ, ਬੀਮਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹਨ।
  7. ਕਾਰਜ ਕਰਨ ਲਈ ਸੁਰੱਖਿਅਤ ਕਾਰਜ ਵਾਤਾਵਰਣ ਦੇਣਾ ਚਾਹੀਦਾ ਹੈ।

ਪ੍ਰਸ਼ਨ 3.
ਜੈਵਿਕ ਖ਼ਤਰਿਆਂ (Biological Hazards) ‘ਤੇ ਟਿੱਪਣੀ ਕਰੋ ।
ਉੱਤਰ-
ਹਸਪਤਾਲ, ਨਰਸਿੰਗ ਹੋਮ, ਡਾਕਟਰੀ ਨਿਦਾਨ-ਸੂਚਕ ਪ੍ਰਯੋਗਸ਼ਾਲਾ, ਹੋਟਲ ਦੀ ਲਾਉਂਡਰੀ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਖੇਤਰ ਤੇ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਕਰਮਚਾਰੀ ਅਤੇ ਮਜ਼ਦੂਰ ਕੰਮ ਦੇ ਦੌਰਾਨ ਸੰਕਰਮਣ ਅਤੇ ਵਿਸ਼ਾਣੂਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਦੇ ਕਾਰਕ ਜੈਵ-ਬੇਕਾਰ ਚੀਜ਼ਾਂ, ਜਿਵੇਂ ਫਾਲਤੂ ਸਰਿੰਜਾਂ, ਵਰਤੀ ਗਈ ਨੂੰ, ਪਲਾਸਟਰ, ਚੀਰ-ਫਾੜ ਕਿਰਿਆ ਦੇ ਯੰਤਰ, ਪੱਟੀਆਂ ਆਦਿ ਹੁੰਦੀਆਂ ਹਨ।

ਇਨ੍ਹਾਂ ਸੰਕਰਮਿਤ ਚੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀ ਰੋਗ ਵਾਹਕ ਬੈਕਟੀਰਿਆ, ਵਾਇਰਸ, ਵਫੁੱਦੀ, ਭੀਮਿਆ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਪ੍ਰਭਾਵਿਤ ਆਦਮੀਆਂ ਨੂੰ ਦਿਮਾਗੀ ਬੁਖ਼ਾਰ, ਟਿਟਨੇਸ, ਫੜੂੰਦੀ, ਖੈ-ਰੋਗ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਨੂੰ ਘੱਟ ਕਰਨ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

ਪ੍ਰਸ਼ਨ 4.
ਮਨੋਵਿਗਿਆਨਿਕ ਖ਼ਤਰਿਆਂ (Psychological Hazards) ਦੇ ਕਾਰਨਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਮਨੋਵਿਗਿਆਨਿਕ ਖ਼ਤਰਿਆਂ ਦੇ ਕਾਰਨ (Causes of Psychological Hazards) -ਮਨੋਵਿਗਿਆਨਿਕ ਮੁਸ਼ਕਲਾਂ ਦਾ ਮੁੱਖ ਕਾਰਨ ਦਿਮਾਗੀ ਤਨਾਅ ਅਤੇ ਭਾਰ ਹੈ । ਜਿਸ ਦੇ ਫਲਸਰੂਪ ਸਰੀਰ ਅਤੇ ਸਿਹਤ ਵਿਚ ਕਈ ਪ੍ਰਕਾਰ ਦੇ ਦੋਸ਼ ਅਤੇ ਵਿਗਾੜ ਪੈਦਾ ਹੋ ਜਾਂਦੇ ਹਨ । ਇਸ ਦੇ ਕਾਰਨ ਫਿਕਰ ਥਕਾਵਟ, ਚਿੜ-ਚਿੜਾਪਨ ਅਤੇ ਅਸੰਤੁਲਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ | ਮਨੋਵਿਗਿਆਨਿਕ ਖ਼ਤਰਿਆਂ ਦੇ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਕ ਹਨ। ਇਸਦਾ ਮੁੱਖ ਕਾਰਨ, ਕਾਰਜ ਦੀ ਅਸਮਾਨ ਵੰਡ, ਘੱਟ ਬੀਮਾ ਸੁਵਿਧਾਵਾਂ, ਅਸੁਰੱਖਿਅਤ ਕਾਰਜ ਵਾਤਾਵਰਣ, ਆਰਥਿਕ ਸੰਕਟ, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰਿਕ ਸਮੱਸਿਆਵਾਂ ਅਤੇ ਅੰਦਰੂਨੀ ਮਨੁੱਖੀ ਝਗੜੇ ਹਨ।

ਮਨੋਵਿਗਿਆਨਿਕ ਖ਼ਤਰਿਆਂ ਦੇ ਪ੍ਰਭਾਵ (Effects of Psychological Hazards)ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਰਮਚਾਰੀਆਂ ਵਿਚ ਕੰਮ ਦੇ ਪ੍ਰਤੀ ਅਸੰਤੋਖ਼ ਪੈਦਾ ਹੋ ਜਾਂਦਾ ਹੈ ਜਿਹੜਾ ਤਣਾਅ ਦਾ ਕਾਰਨ ਬਣਦਾ ਹੈ। ਤਣਾਅ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜਚਿੜਾਪਣ ਅਤੇ ਅਸੰਤੁਲਿਤ ਵਿਵਹਾਰ ਵੱਧਦਾ ਹੈ। ਤਣਾਅ ਦੇ ਕਾਰਨ ਕਾਰਜ ਕਰਨ ਦੀ ਤਾਕਤ ਘੱਟਦੀ ਹੈ ਅਤੇ ਉਤਪਾਦਕਤਾ ਵਿਚ ਕਮੀ ਆਉਂਦੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਅਸੁਰੱਖਿਅਤੇ ਕਾਰਜ ਵਾਤਾਵਰਣ ਕਾਰਜ ਸਮਰੱਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕਾਰਜ ਖੇਤਰ ਦਾ ਵਾਤਾਵਰਣ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਰਮਚਾਰੀ ਆਪਣਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਸਮਾਂ ਕਾਰਜ ਸਥਲ ਤੇ ਲੰਘਾਉਂਦਾ ਹੈ। ਚੰਗਾ ਵਾਤਾਵਰਣ ਕਾਮਿਆਂ ਨੂੰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਪਰ ਅਸੁਰੱਖਿਅਤ ਅਤੇ ਅਸੁਵਿਧਾਪੂਰਣ ਵਾਤਾਵਰਣ ਦੁਰਘਟਨਾਵਾਂ ਅਤੇ ਵਿਵਸਾਇਕ ਖਤਰਿਆਂ ਦਾ ਕਾਰਨ ਬਣਦਾ ਹੈ। ਕਾਰਜ ਵਾਤਾਵਰਣ ਵਿਚ ਪ੍ਰਕਾਸ਼, ਹਵਾਦਾਰੀ, ਸਫ਼ਾਈ ਅਤੇ ਘਰੇਲੂ-ਪ੍ਰਬੰਧ ਸ਼ਾਮਲ ਹੈ : ਪ੍ਰਕਾਸ਼ ਵਿਵਸਥਾ (Light arrangement)-ਪ੍ਰਕਾਸ਼ ਪ੍ਰਣਾਲੀ ਦਾ ਖਰਾਬ ਇੰਤਜਾਮ ਅੱਖਾਂ ਦੇ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਰੋਸ਼ਨੀ ਦੀ ਘੱਟ ਅਤੇ ਵੱਧ ਮਾਤਰਾ ਦੋਨੋਂ ਹੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਸ਼ਨੀ ਦੀ ਘਾਟ ਦੇ ਕਾਰਨ, ਸਿਰ-ਦਰਦ, ਅੱਖਾਂ ਤੇ ਦਬਾਅ, ਤਣਾਅ, ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਗਮਗਾਉਂਦੀ ਬਿਜਲੀ ਦੇ ਕਾਰਨ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਹਵਾਦਾਰੀ (Ventilation)-ਸ਼ੁੱਧ ਹਵਾ ਦੀ ਘਾਟ ਵਿਚ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ । ਪੂਰੀ ਹਵਾਦਾਰੀ ਨਾ ਹੋਣ ਤੇ ਕਾਰਜ ਸਥਲ ਵਿਚ ਕਾਰਬਨ-ਡਾਈਆਕਸਾਈਡ, ਜਾਣ ਵਾਲੇ ਕਲਾ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ Important Questions and Answers.

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਤਪਾਦਨ ਕਰਨ ਵਾਲੀਆਂ ਇਕਾਈਆਂ ਦੁਆਰਾ ਛੱਡੀ ਗਈ ਭਾਫ਼ ਕਿਸ ਕੰਮ ਆਉਂਦੀ ਹੈ ?
ਉੱਤਰ-
ਇਹ ਭਾਫ ਖਾਣਾ ਬਣਾਉਣ ਲਈ ਅਤੇ ਸਥਾਨਾਂ ਨੂੰ ਗਰਮ ਰੱਖਣ ਲਈ ਕੰਮ ਆਉਂਦੀ ਹੈ।

ਪ੍ਰਸ਼ਨ 2.
ਟਰਾਂਸਫਾਰਮਰ (Transformer) ਕੀ ਹੁੰਦਾ ਹੈ ?
ਉੱਤਰ-
ਟਰਾਂਸਫਾਰਮਰ ਵੋਲਟੇਜ਼ ਨੂੰ ਘਟਾਉਣ-ਵਧਾਉਣ ਲਈ ਵਰਤਿਆ ਜਾਣ ਵਾਲਾ , ਇਕ ਯੰਤਰ ਹੈ।

ਪ੍ਰਸ਼ਨ 3.
ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਬਹੁਤ ਹੀ ਸ਼ਕਤੀਸ਼ਾਲੀ ਟਰਾਂਸਫਾਰਮਰਾਂ ਅਤੇ ਵਧੀਆ ਤਕਨੀਕ ਦੀ ਵਰਤੋਂ ਨਾਲ ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀ ਹਾਨੀ ਨੂੰ ਬਚਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਭਾਰਤ ਦੇ ਕਿਹੜੇ ਉਦਯੋਗਾਂ ਵਿਚ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਕਾਗਜ਼, ਪਲਾਸਟਿਕ, ਸੀਮੇਂਟ, ਖਾਦਾਂ, ਦਵਾਈਆਂ, ਓਜ਼ੋਨ ਪ੍ਰਕ੍ਰਿਆ ਅਤੇ ਧਾਤੂ ਉਦਯੋਗਾਂ ਵਿਚ ਜ਼ਿਆਦਾ ਉਰਜਾ ਦੀ ਲੋੜ ਪੈਂਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਐਲੂਮੀਨੀਅਮ ਨੂੰ ਦੁਬਾਰਾ ਤਿਆਰ ਕਰਕੇ ਇਸ ਧਾਤ ਦਾ ਖਾਤਮਾ ਕਿੰਨੇ ਪ੍ਰਤੀਸ਼ਤ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
90%.

ਪ੍ਰਸ਼ਨ 6.
ਕਿਨ੍ਹਾਂ ਦੇਸ਼ਾਂ ਨੂੰ ਊਰਜਾ ਦੀ ਸਹੀ ਵਰਤੋਂ ਕਰਨ ਦੀ ਮੁਹਾਰਤ ਹਾਸਿਲ ਹੈ ?
ਉੱਤਰ-
ਪੱਛਮੀ ਜਰਮਨੀ, ਇਟਲੀ, ਸਪੇਨ, ਫਰਾਂਸ ਅਤੇ ਜਾਪਾਨ|

ਪ੍ਰਸ਼ਨ 7.
ਗੈਸੋਲੀਨ ਦੇ ਸਥਾਨ ਤੇ ਕਿਸ ਰਸਾਇਣਿਕ ਬਾਲਣ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਈਥਾਨੋਲ, ਮੀਥਾਨੋਲ ਦਾ ਉਪਯੋਗ ਗੈਸੋਲੀਨ ਦੀ ਥਾਂ ਕੀਤਾ ਜਾ ਸਕਦਾ ਹੈ।

ਪ੍ਰਸ਼ਨ 8.
ਖੇਤੀਬਾੜੀ ਖੇਤਰ ਵਿਚ ਕਿਹੜੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪੰਪ ਸੈੱਟ, ਮੋਟਰ (ਬਿਜਲੀ ਵਾਲੀ, ਡੀਜ਼ਲ ਇੰਜਣ, ਕੰਬਾਇਨ, ਟਰੈਕਟਰ, ਆਪਣੇ ਆਪ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਪੁਰਾਣੇ ਅਤੇ ਨਵੇਂ ਗੈਸੀ ਚੁੱਲ੍ਹਿਆਂ ਵਿਚ ਕੰਮ ਕਰਨ ਦੀ ਸਮਰੱਥਾ ਕਿੰਨੇ % ਵੱਧ ਹੈ ?
ਉੱਤਰ-
ਨਵਾਂ ਚੁੱਲ੍ਹਾ 10 ਤੋਂ 15% ਤਕ ਵੱਧ ਸਮਰੱਥ ਹੈ।’

ਪ੍ਰਸ਼ਨ 10.
ਉਰਜਾ ਦੇ ਸੰਭਾਵਿਤ ਮੁੱਖ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਹਾਈਡੋਜਨ, ਅਲਕੋਹਲ, ਈਂਧਣ ਸੈੱਲ ਆਦਿ।

ਪ੍ਰਸ਼ਨ 11.
ਗੈਸ ਦੀ ਹਾਲਤ ਵਿਚ ਹਾਈਜਨ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਕੰਨਟੇਨਰਾਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗੈਸ ਅਵਸਥਾ ਵਿਚ ਹਾਈਡੋਜਨ ਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਫੈਲਾਉ ਦੇ ਕਾਰਨ ਇਸ ਨੂੰ ਇਕੱਠਾ ਕਰਨ ਲਈ ਵੱਡੇ ਕੰਨਟੇਨਰਾਂ ਦੀ ਲੋੜ ਪੈਂਦੀ ਹੈ।

ਪ੍ਰਸ਼ਨ 12.
ਭਾਇਓਜੈਨਿਕ ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਸ਼ਾਇਓਜੈਨਿਕ ਹਾਈਡੋਜਨ ਨੂੰ ਇਕੱਠਾ ਕਰਨ ਲਈ ਇਕ ਖ਼ਾਸ ਤਰ੍ਹਾਂ ਦੇ ਕੰਨਟੇਨਰਾਂ ਦੀ ਲੋੜ ਹੁੰਦੀ ਹੈ ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ, ਹਾਈਡ੍ਰੋਜਨ ਨੂੰ ਰੱਖਿਆ ਜਾ ਸਕੇ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 13.
ਹਾਈਡੋਜਨ ਦਾ ਕੈਲੋਰੀ ਤਾਪਮਾਨ ਕਿੰਨਾ ਹੈ ?
ਉੱਤਰ-
150 kJ/ਗਾਮ ।

ਪ੍ਰਸ਼ਨ 14.
ਈਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
C2H5OH.

ਪ੍ਰਸ਼ਨ 15.
ਮੀਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CH3OH.

ਪ੍ਰਸ਼ਨ 16.
ਵਈਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਗੈਣ ਅਲਕੋਹਲ (Grain alcohol) |

ਪ੍ਰਸ਼ਨ 17.
ਮੀਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੱਕੜੀ ਅਲਕੋਹਲ।

ਪ੍ਰਸ਼ਨ 18.
ਗੈਸੋਹੋਲ ਕੀ ਹੈ ?
ਉੱਤਰ-
ਗੈਸੋਲੀਨ ਅਤੇ 10-23% ਈਥਾਨੋਲ ਦੇ ਮਿਸ਼ਰਣ ਨੂੰ ਗੈਸੋਹੋਲ ਕਹਿੰਦੇ ਹਨ।

ਪ੍ਰਸ਼ਨ 19.
ਡਾਈਸੋਲ, ਕੀ ਹੁੰਦਾ ਹੈ ?
ਉੱਤਰ-
ਡੀਜ਼ਲ ਅਤੇ 15-20% ਮੀਥਾਨੋਲ ਦੇ ਮਿਸ਼ਰਣ ਨੂੰ ਡਾਈਸੋਲ ਕਹਿੰਦੇ ਹਨ।

ਪ੍ਰਸ਼ਨ 20.
ਈਥਾਨੋਲ ਕਿਨ੍ਹਾਂ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਈਥਾਨੋਲ ਗੰਨਾ, ਚੁਕੰਦਰ, ਆਲੂ, ਜਵਾਰ ਅਤੇ ਮੱਕੀ ਆਦਿ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 21.
ਮੀਥਾਨੋਲ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਮੀਥਾਨੋਲ ਲੱਕੜੀ, ਫਸਲਾਂ ਦੇ ਬਚੇ ਕੱਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਤੋਂ ਬਣ ਸਕਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 22.
ਕਿਨ੍ਹਾਂ ਦੇਸ਼ਾਂ ਵਿਚ ਗੈਸੋਹੋਲ ਦਾ ਪ੍ਰਯੋਗ ਆਰੰਭ ਹੋ ਚੁੱਕਾ ਹੈ ?
ਉੱਤਰ-
ਬਾਜ਼ੀਲ ਅਤੇ ਜਿੰਬਾਬਵੇ ਵਿਚ।

ਪ੍ਰਸ਼ਨ 23.
ਉਨ੍ਹਾਂ ਦੋ ਧਾਤਾਂ ਦੇ ਨਾਂ ਲਿਖੋ ਜਿਹੜੀਆਂ ਹਾਈਡੋਜਨ ਨਾਲ ਕਿਰਿਆ ਕਰਕੇ ਠੋਸ ‘ ਧਾਤ ਹਾਈਡਾਇਡਸ ਬਣਾਉਂਦੀਆਂ ਹਨ ?
ਉੱਤਰ-
ਪੈਲੇਡੀਅਮ (Pd) ਅਤੇ ਟਾਈਟੇਨੀਅਮ (Ti)।,

ਪ੍ਰਸ਼ਨ 24.
ਈਂਧਨ ਸੈੱਲ ਵਿਚ ਊਰਜਾ ਪੈਦਾ ਕਰਨ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਹਾਈਡਰੋਜਨ (Hydrogen) |

ਪ੍ਰਸ਼ਨ 25.
ਬਾਇਉਗੈਸ ਪਲਾਂਟ ਤੋਂ ਕੀ ਮਿਲਦਾ ਹੈ ?
ਉੱਤਰ-
ਬਾਇਉਗੈਸ, ਜੈਵਿਕ ਖਾਦ, ਮੀਥੇਨ, CO2 ਅਤੇ ਹਾਈਡ੍ਰੋਜਨ ਸਲਫਾਈਡ ।

ਪ੍ਰਸ਼ਨ 26.
ਉਰਜਾ ਵਿਤਰਣ ਵੇਲੇ ਕਿੰਨੇ ਪ੍ਰਤੀਸ਼ਤ ਤੱਕ ਉਰਜਾ ਵਿਅਰਥ ਹੁੰਦੀ ਹੈ ?
ਉੱਤਰ-
ਲਗਭਗ 20% |

ਪ੍ਰਸ਼ਨ 27.
ਇਕ ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਕੀ-ਕੀ ਫਾਇਦੇ ਹਨ ?
ਉੱਤਰ-
ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਫਾਇਦੇ –

  1. ਇਸ ਨਾਲ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।
  2. ਜਿਸ ਦਾ ਕੈਲੋਰੀਫਿਕ ਮਾਨ (Colorific Value) ਬਹੁਤ ਜ਼ਿਆਦਾ ਹੈ ।
  3. ਇਸ ਨਾਲ ਪੈਦਾ ਹੋਣ ਵਾਲੀ ਉਰਜਾ ਦਾ ਵੱਡਾ ਹਿੱਸਾ ਵਰਤੋਂ ਵਿੱਚ ਆ ਜਾਂਦਾ ਹੈ ।

ਪ੍ਰਸ਼ਨ 28.
Pb (C2H5)4 ਦਾ ਨਾਮ ਲਿਖੋ ।
ਉੱਤਰ-
ਟੈਟਾ ਈਥਾਇਲੈਡ ।

ਪ੍ਰਸ਼ਨ 29.
Pb (C2H5)4 ਦਾ ਕੀ ਕੰਮ ਹੈ ?
ਉੱਤਰ-
ਇਹ ਇੰਜਣ ਦੀ ਅਵਾਜ਼ ਨੂੰ ਘੱਟ ਕਰਦਾ ਹੈ ।

(ਅ) ਭੇਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਹਾਈਡੋਜਨ ਦਾ ਨਿਰਮਾਣ ਕਿਸ ਤਰਾਂ ਕੀਤਾ ਜਾਂਦਾ ਹੈ ?
ਉੱਤਰ-
ਹਾਈਡੋਜਨ ਦਾ ਨਿਰਮਾਣ ਪਾਣੀ ਦਾ ਤਾਪ ਅਪਘਟਨ ਕਰਾ ਕੇ ਅਤੇ ਪਾਣੀ ਵਿਚੋਂ ਬਿਜਲੀ ਊਰਜਾ ਲੰਘਾ ਕੇ, ਉਤਪ੍ਰੇਰਕ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 1
ਹਾਈਡੋਜਨ ਦੇ ਉਤਪਾਦਨ ਲਈ, ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਗੈਸੋਹੋਲ ਵਿਚ ਟੈਟਰਾਈਥਾਇਲ ਲੈਂਡ Pb(C2H5)4, ਪਾਉਣ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ ?
ਉੱਤਰ-
ਗੈਸੋਹੋਲ ਦਾ ਆਕਟੋਨ ਨੰਬਰ ਜ਼ਿਆਦਾ ਹੈ ਇਸ ਲਈ ਇਸ ਵਿਚ ਟੈਟਰਾਈਥਾਇਲ ਲੈਂਡ Pb(C2H5)4, ਨੂੰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਪ੍ਰਸ਼ਨ 3.
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇੱਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਇਸ ਦਾ ਢਾਂਚਾ ਬਹੁਤ ਹਲਕਾ ਹੋਣਾ ਚਾਹੀਦਾ ਹੈ।
  • ਹਵਾ ਦਾ ਵਧੀਆ ਨਿਕਾਸ ਹੋਣਾ ਚਾਹੀਦਾ ਹੈ।
  • ਵਧੀਆ ਕਿਸਮ ਦੇ ਪੁਰਜੇ ਲੱਗੇ ਹੋਏ ਹੋਣੇ ਚਾਹੀਦੇ ਹਨ ।

ਪ੍ਰਸ਼ਨ 4.
ਹਾਈਡੋਜਨ ਨੂੰ ਬਾਲਣ ਵਾਂਗ ਵਰਤਣ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਵਰਣਨ ਕਰੋ।
ਉੱਤਰ-
ਹਾਈਡ੍ਰੋਜਨ ਦੇ ਪ੍ਰਯੋਗ ਵਿਚ ਹੇਠ ਲਿਖੀਆਂ ਮੁਸ਼ਕਿਲਾਂ ਆਉਂਦੀਆਂ ਹਨ –

  1. ਹਾਈਡੋਜਨ ਜਦੋਂ ਬਲਦੀ ਹੈ ਤਾਂ ਧਮਾਕੇ ਨਾਲ ਬਲਦੀ ਹੈ ਇਸ ਲਈ ਘਰਾਂ ਅਤੇ ਉਦਯੋਗਾਂ ਵਿਚ ਇਸਦੀ ਇਕ ਸਮਾਨ ਵਰਤੋਂ ਨਹੀਂ ਕੀਤੀ ਜਾ ਸਕਦੀ ।
  2. ਇਹ ਬਹੁਤ ਮਹਿੰਗਾ ਸਾਧਨ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਈਥਾਨੋਲ (C2H5OH) ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ-
ਈਥਾਨੋਲ (C2H5OH) ਨੂੰ ਖੰਡ ਭਾਵ ਚੀਨੀ ਦੇ ਵੱਖ-ਵੱਖ ਸ੍ਰੋਤਾਂ ਤੋਂ, ਜਿਵੇਂਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਤੋਂ ਖਮੀਰੀਕਰਨ (Fermentation) ਦੀ ਵਿਧੀ ਦੁਆਰਾ ਬਣਾਇਆ ਜਾ ਸਕਦਾ ਹੈ। ਇਸ ਕਿਰਿਆ ਵਿਚ ਸੈਕਰੋਮਾਈਸਿਸ ਸੈਰੀਵਸੀਏ ਅਤੇ ਸੈਕਰੋਮਾਈਸਿਸ ਸਰਵਿਸੀ ਉੱਲੀਆਂ ਦੁਆਰਾ ਸਟਾਰਚ ਖਮੀਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 6.
ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਜਾਂਦੀ ਹੈ। ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ-ਵੱਡੇ ਕੰਨਟੇਨਰਾਂ ਦੀ ਜ਼ਰੂਰਤ ਪੈਂਦੀ ਹੈ ਪਰੰਤੂ ਵ ਹਾਈਡੋਜ਼ਨ ਦੇ ਰੂਪ ਵਿਚ ਇਸ ਨੂੰ ਇਕ ਖ਼ਾਸ ਕਿਸਮ ਦੇ ਡਰੰਮ ਵਿਚ ਰੱਖਿਆ ਜਾ ਸਕਦਾ ਹੈ ਜਿਸ ਵਿਚ ਬਹੁਤ ਘੱਟ ਤਾਪਮਾਨ ਅਤੇ ਉੱਚ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

ਪ੍ਰਸ਼ਨ 7.
ਅਲਕੋਹਲ (Alcohol) ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਕੀ ਲਾਭ ਹਨ ?
ਉੱਤਰ-
ਅਲਕੋਹਲ ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਇਹ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ਕਿਉਂਕਿ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਵਰਗੀਆਂ ਫ਼ਸਲਾਂ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ।
  2. ਇਹ ਉਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਵਧੀਆ ਅਤੇ ਸਾਫ਼ ਬਾਲਣ ਹੈ ਕਿਉਂਕਿ ਇਸ ਨਾਲ ਹਵਾ ਵਿਚ ਪ੍ਰਦੂਸ਼ਨ ਨਹੀਂ ਫੈਲਦਾ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਹਾਈਡ੍ਰੋਜਨ ਨੂੰ ਬਾਲਣ ਦੇ ਰੂਪ ਵਿਚ ਵਰਤਣ ਦੇ ਕੀ ਲਾਭ ਹਨ ?
ਉੱਤਰ-
ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਹਾਈਡੋਜਨ ਇਕ ਸਾਫ਼ ਅਤੇ ਬਲਣਸ਼ੀਲ ਬਾਲਣ ਹੈ ।
  2. ਹਾਈਡੋਜਨ ਜਦੋਂ ਬਲਦੀ ਹੈ ਤਾਂ ਥੋੜ੍ਹੀ ਮਾਤਰਾ ਵਿਚ ਪਾਣੀ ਅਤੇ ਨਾਈਟ੍ਰੋਜਨ ਆਕਸਾਈਡ ਨਿਕਲਦੀ ਹੈ। ਨਾਈਟ੍ਰੋਜਨ ਆਕਸਾਈਡ ਨੂੰ ਕੱਢ ਕੇ ਜਲਣ ਕਿਰਿਆ ਨੂੰ ਘੱਟ ਕਰਕੇ ਤਾਪਮਾਨ ਅਤੇ ਪ੍ਰਦੂਸ਼ਣ ਯੰਤਰਾਂ ਤੇ ਕੰਟਰੋਲ ਕਰਕੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
  3. ਹਾਈਡ੍ਰੋਜਨ ਦੇ ਬਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ।
  4. ਹਾਈਡੋਜਨ ਨੂੰ ਸੁਵਿਧਾ ਅਨੁਸਾਰ ਇੱਕ ਜਗ੍ਹਾ ਤੋਂ ਦੂਸਰੀ ਜਗਾ ਤੇ ਲਿਜਾਇਆ ਜਾ ਸਕਦਾ ਹੈ।
  5. ਹਾਈਡੋਜਨ ਨੂੰ ਪਾਣੀ, ਬਿਜਲੀ, ਸੂਰਜੀ ਊਰਜਾ ਅਤੇ ਨਵਿਆਉਣਯੋਗ ਸੋਮਿਆਂ (ਸਾਧਨਾਂ) ਦੁਆਰਾ ਪ੍ਰਾਪਤ ਕਰਕੇ ਸਟੋਰ ਕੀਤਾ ਜਾ ਸਕਦਾ ਹੈ।

ਜਦੋਂ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਉਰਜਾ ਦੀ ਮੰਗ ਘੱਟ ਹੋਵੇ ਤਾਂ ਇਸ ਉਤਪਾਦਿਤ ਬਿਜਲੀ ਨੂੰ ਹਾਈਡ੍ਰੋਕਾਰਬਨ ਬਣਾਉਣ ਦੇ ਕੰਮ ਲਿਆਂਦਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਈਧਣ ਸੈੱਲ (Fuel Cell) ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈਂਲ ਕਿਹਾ ਜਾਂਦਾ ਹੈ। ਈਂਧਣ ਸੈੱਲ ਬੈਟਰੀ ਦੀ ਤਰ੍ਹਾਂ ਲਗਦਾ ਹੈ। ਇਸ ਵਿਚ ਦੋ ਇਲੈੱਕਟੋਡ ਹੁੰਦੇ ਹਨ ਜਿਹੜੇ ਇਕ ਇਲੈੱਕਟੋਲਿਟ ਦੁਆਰਾ ਅਲੱਗ ਹੁੰਦੇ ਹਨ। ਇਕ ਐਨੋਡ ਅਤੇ ਇਕ ਕੈਥੋਡ ਹੁੰਦਾ ਹੈ ਜਿੱਥੇ ਰਿਡਾਕਸ ਕਿਰਿਆ ਹੁੰਦੀ ਹੈ।ਹਾਈਡੋਜਨ ਕੈਥੋਡ ਵੱਲ ਭੇਜੀ ਜਾਂਦੀ ਹੈ ਜਿਸ ਨਾਲ ਹਾਈਡੋਜਨ ਆਇਨ ਅਤੇ ਇਲੈੱਕਟਰੋਨਸ ਨਿਕਲਦੇ ਹਨ। ਇਹ ਇਲੈੱਕਟ੍ਰੋਨ ਤਾਰਾਂ ਵਿੱਚੋਂ ਲੰਘ ਕੇ ਬਿਜਲੀ ਪੈਦਾ ਕਰਦੇ ਹਨ। ਆਕਸੀਜਨ ਐਨੋਡ ਵਿੱਚ ਭੇਜੀ ਜਾਂਦੀ ਹੈ। ਇਹ ਹਾਈਡੋਜਨ ਆਇਨਸ ਦੇ ਨਾਲ ਮਿਲ ਕੇ ਪਾਣੀ ਬਣਾਉਂਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਈਂਧਣ ਸੈੱਲਾਂ ਵਿਚ ਉਰਜਾ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 2

ਪ੍ਰਸ਼ਨ 3.
ਉਦਯੋਗ ਖੇਤਰ ਵਿਚ ਊਰਜਾ ਬਚਾਉਣ ਤੇ ਇਕ ਨੋਟ ਲਿਖੋ ।
ਉੱਤਰ-
ਉਰਜਾ ਦੀ ਸਭ ਤੋਂ ਜ਼ਿਆਦਾ ਵਰਤੋਂ ਉਦਯੋਗ ਦੇ ਖੇਤਰ ਵਿਚ ਹੁੰਦੀ ਹੈ। ਇਕ ਅਨੁਮਾਨ ਦੁਆਰਾ ਭਾਰਤ ਦੀ ਕੁੱਲ ਊਰਜਾ ਵਿਚੋਂ 50% ਤਕ ਊਰਜਾ ਉਦਯੋਗਾਂ ਦੁਆਰਾ ਹੀ ਖਪਤ ਕੀਤੀ ਜਾਂਦੀ ਹੈ। ਉਦਯੋਗਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੌਰਾਨ ਕੁੱਝ ਸਾਵਧਾਨੀਆਂ ਵਰਤ ਕੇ ਉਰਜਾ ਨੂੰ ਕਾਫੀ ਹੱਦ ਤਕ ਬਚਾਇਆ ਜਾ ਸਕਦਾ ਹੈ। ਉਰਜਾ ਨੂੰ ਬਚਾਉਣ ਦੇ ਅੱਗੇ ਲਿਖੇ ਤਰੀਕੇ ਹਨ-

  1. ਭਾਰੀ ਮਸ਼ੀਨਾਂ ਦੀ ਦੇਖਭਾਲ ਅਤੇ ਰੋਜ਼ਾਨਾ ਚੈਕਿੰਗ ਉਰਜਾ ਦੀ ਖਪਤ ਘਟਾਉਂਦੀ ਹੈ।
  2. ਜ਼ਿਆਦਾ ਕੁਸ਼ਲ ਮਸ਼ੀਨਾਂ ਦਾ ਪ੍ਰਯੋਗ ਅਤੇ ਊਰਜਾ ਬਚਾਉਣ ਵਾਲੇ ਡਿਜ਼ਾਇਨਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਊਰਜਾ ਬਚਾਉਣ ਵਿਚ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ।
  3. ਬਿਜਲਈ ਮੋਟਰ ਉਦਯੋਗਾਂ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਬਿਜਲੀ ਮੋਟਰ ਦੀ ਬਨਾਵਟ ਵਿਚ ਸੁਧਾਰ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਮੋਟਰ ਦੀ ਸਮਰੱਥਾ ਲੋੜ ਅਨੁਸਾਰ ਹੋਣੀ ਚਾਹੀਦੀ ਹੈ । ਇਸ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  4. ਬਿਜਲੀ ਦੀਆਂ ਤਾਰਾਂ ਚੰਗੇ ਸੂਚਾਲਕ, ਜਿਵੇਂ ਤਾਂਬਾ ਜਾਂ ਐਲੂਮੀਨੀਅਮ ਆਦਿ ਦੀਆਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਬਿਜਲੀ ਦੇ ਨੁਕਸਾਨ ਨੂੰ ਘੱਟ ਕਰਕੇ ਬਿਜਲੀ ਉਰਜਾ ਬਚਾਈ ਜਾ ਸਕਦੀ ਹੈ।
  5. ਜਿਨ੍ਹਾਂ ਚੀਜ਼ਾਂ ਦੇ ਨਿਰਮਾਣ ਵਿਚ ਜ਼ਿਆਦਾ ਉਰਜਾ ਦੀ ਖਪਤ ਹੁੰਦੀ ਹੈ ਉਨ੍ਹਾਂ ਵਸਤੂਆਂ ਦਾ ਦੁਬਾਰਾ ਨਿਰਮਾਣ ਕਰ ਕੇ ਵਰਤੀ ਜਾਣ ਵਾਲੀ ਉਰਜਾ ਵਿੱਚ ਬੱਚਤ ਕੀਤੀ ਜਾ ਸਕਦੀ ਹੈ, ਜਿਵੇਂ ਕੱਚ, ਐਲੂਮੀਨੀਅਮ, ਪਲਾਸਟਿਕ, ਕਾਗਜ਼ ਆਦਿ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 4.
ਪੈਟਰੋਲ ਅਤੇ ਡੀਜ਼ਲ ਦੇ ਵਿਕਲਪ ਲੱਭਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ ? ਕੋਈ ਦੋ ਵਿਕਲਪਾਂ ਦੇ ਨਾਂ ਲਿਖੋ ।
ਉੱਤਰ-
ਪੈਟਰੋਲ ਅਤੇ ਡੀਜ਼ਲ ਦਾ ਜ਼ਿਆਦਾ ਪ੍ਰਯੋਗ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ। ਜਨਸੰਖਿਆ ਦੇ ਵੱਧਣ ਨਾਲ ਮੋਟਰ ਗੱਡੀਆਂ ਦੀ ਸੰਖਿਆ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧ ਰਹੀ ਹੈ। ਇਹ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹਨ। ਇਸ ਲਈ ਇਸ ਦੇ ਭੰਡਾਰਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਦੇ ਬਲਣ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਕਾਰਨ ਮੋਟਰ ਗੱਡੀਆਂ ਲਈ ਵਿਕਲਪਿਤ ਤੇਲ (ਬਾਲਣ) ਨੂੰ ਲੱਭਣ ਦੀ ਲੋੜ ਪਈ ਹੈ। ਹਾਈਡੋਜਨ, ਅਲਕੋਹਲ ਅਤੇ ਈਂਧਣ ਸੈੱਲ ਭਵਿੱਖ ਵਿਚ ਵਰਤੇ ਜਾ ਸਕਣ ਵਾਲੇ ਊਰਜਾ ਦੇ ਸ੍ਰੋਤ ਹਨ।

(ਸ) ਵੱਡ ਉੱਤਰਾਂ ਵਾਲੇ ਪ੍ਰਨ –

ਪ੍ਰਸ਼ਨ-
ਊਰਜਾ ਸਾਧਨਾਂ ਦੇ ਰੂਪ ਵਿਚ ਹਾਈਡੋਜਨ ਨਿਰਮਾਣ, ਇਸਦੇ ਲਾਭ ਅਤੇ ਸੀਮਾਵਾਂ ਦਾ ਵਰਣਨ ਕਰੋ ।
ਉੱਤਰ-
ਹਾਈਡ੍ਰੋਜਨ ਨੂੰ ਭਵਿੱਖ ਵਿੱਚ ਬਾਲਣ ਦੇ ਯੋਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਗਿਆਨਿਕ ਇਸ ਨੂੰ ਆਉਣ ਵਾਲੇ ਸਮੇਂ ਵਿਚ ਸਭ ਤੋਂ ਵਧੀਆ ਬਾਲਣ ਦੇ ਰੂਪ ਵਿੱਚ ਵੇਖ ਰਹੇ ਹਨ। ਹਾਈਡੋਜਨ ਇਕ ਨਵੀਂ ਪ੍ਰਕਾਰ ਦਾ ਬਾਲਣ ਹੈ ਜੋ ਕੁਦਰਤੀ ਗੈਸ ਅਤੇ ਗੈਸੋਲੀਨ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ। | ਨਿਰਮਾਣ ਵਿਧੀ (Methods of Formation)-ਵਾਤਾਵਰਣ ਵਿਚ ਹਾਈਡੋਜਨ ਦੀ ਮਾਤਰਾ ਬਹੁਤ ਘੱਟ ਹੈ। ਇਸ ਨੂੰ ਪਾਣੀ ਵਿੱਚੋਂ ਬਿਜਲੀ ਲੰਘਾ ਕੇ, ਪਾਣੀ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਅਤੇ ਉਤਪ੍ਰੇਰਕ ਦੀ ਵਰਤੋਂ ਨਾਲ ਅਪਘਟਿਤ ਕਰਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਬਿਜਲੀ ਅਪਘਟਿਤ ਯੰਤਰ ਵਰਤਿਆ ਜਾਂਦਾ ਹੈ।

ਹਾਈਡੋਜਨ ਨੂੰ ਉਰਜਾ ਸੋਤ ਵੱਜੋਂ ਵਰਤੇ ਜਾਣ ਦੇ ਲਾਭ (Uses of Hydrogen as Fuel) -ਬਾਲਣ ਦੇ ਰੂਪ ਵਿੱਚ ਹਾਈਡੋਜਨ ਦੇ ਹੇਠ ਲਿਖੇ ਲਾਭ ਹਨ

  • ਇਹ ਇਕ ਸਾਫ਼-ਸੁਥਰਾ ਬਲਣਸ਼ੀਲ ਬਾਲਣ ਹੈ।
  • ਹਾਈਡੋਜਨ ਜਲਣ ਤੋਂ ਬਾਅਦ ਸਿਰਫ ਜਲਵਾਸ਼ਪ ਹੀ ਪੈਦਾ ਕਰਦੀ ਹੈ ਅਤੇ ਵਾਯੂ ਮੰਡਲ ਵਿੱਚ ਕੋਈ ਦੁਸ਼ਣ ਨਹੀਂ ਪੈਦਾ ਕਰਦੀ, ਇਸ ਲਈ ਇਸ ਦਾ ਵਾਯੁਮੰਡਲ ਤੋਂ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
  • ਇਸਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ।
  • ਹਾਈਡੋਜਨ ਦੀ ਗਰਮੀ ਪੈਦਾ ਕਰਨ ਦੀ ਸਮਰੱਥਾ 150 kj ਪਤੀ ਸ਼ਾਮ ਹੈ ਜੋ ਬਾਕੀ ਸਾਰੇ ਬਾਲਣਾਂ ਤੋਂ ਜ਼ਿਆਦਾ ਹੈ।
  • ਸਾਧਾਰਨ ਤੌਰ ਤੇ ਪ੍ਰਯੋਗ ਵਿਚ ਲਿਆਉਣ ਵਾਲੇ ਬਾਲਣਾਂ ਦੀ ਮੰਗ ਵੱਧਣ ਨਾਲ ਹਾਈਡੋਜਨ ਨੂੰ ਵਿਕੰਲਪਿਤ ਤੌਰ ‘ਤੇ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ।

ਹਾਈਡੋਜਨ ਨੂੰ ਊਰਜਾ ਸ੍ਰੋਤ ਵੱਜੋਂ ਵਰਤੇ ਜਾਣ ਦੀਆਂ ਖਾਮੀਆਂ (Limitations of Hydrogen as a Fuel) –

  1. ਇਹ ਇਕ ਮਹਿੰਗਾ ਬਾਲਣ ਹੈ।
  2. ਇਹ ਜਦੋਂ ਬਲਦੀ ਹੈ ਤਾਂ ਵਿਸਫੋਟ ਪੈਦਾ ਕਰਦੀ ਹੈ। ਇਸ ਨੂੰ ਉਦਯੋਗਾਂ ਵਿੱਚ ਇਕ ਬਾਲਣ ਦੇ ਰੂਪ ਵਿੱਚ ਵਰਤਣਾ ਮੁਸ਼ਕਿਲ ਕੰਮ ਹੈ।
  3. ਇਸ ਨੂੰ ਇਕੱਠਾ ਕਰਕੇ ਰੱਖਣਾ ਇਕ ਜ਼ੋਖਿਮ ਭਰਿਆ ਕੰਮ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੈ।

ਹਾਈਡ੍ਰੋਜਨ ਦੇ ਭਵਿੱਖ ਵਿੱਚ ਉਪਯੋਗ (Future Uses of Hydrogen)-

  • ਹਾਈਡੋਜਨ ਦਾ ਮੋਟਰ ਵਾਹਨਾਂ ਵਿੱਚ ਤੇਲ ਅਤੇ ਈਂਧਣ ਸੈੱਲ ਵਿਚ ਉਪਯੋਗ ਕੀਤਾ ਜਾ ਸਕਦਾ ਹੈ ।
  • ਦਵ ਹਾਲਤ ਵਿੱਚ ਇਸ ਨੂੰ ਜਹਾਜ਼ ਦੇ ਤੇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਉਰਜਾ ਦੇ ਰੂਪ ਵਿੱਚ ਹਾਈਡੋਜਨ ਨੂੰ ਵਰਤਣ ਦੀ ਤਕਨਾਲੋਜੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜੇ ਵਧੀਆ ਤਕਨੀਕ ਦਾ ਵਿਕਾਸ ਸੰਭਵ ਹੋ ਗਿਆ ਤਾਂ ਹਾਈਡੋਜਨ ਇਕ ਵਧੀਆ ਬਾਲਣ ਸਿੱਧ ਹੋਵੇਗਾ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Important Questions and Answers.

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਲੱਗ-ਅਲੱਗ ਊਰਜਾ ਸਰੋਤਾਂ ਤੋਂ ਊਰਜਾ ਪ੍ਰਾਪਤ ਕਰਨ ਦੇ ਲਈ ਸਾਧਨ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਤਕਨਾਲੋਜੀ

ਪ੍ਰਸ਼ਨ 2.
ਧਰਤੀ ਉੱਤੇ ਊਰਜਾ ਦਾ ਮੁੱਖ ਪ੍ਰਾਕ੍ਰਿਤਕ ਊਰਜਾ ਸ੍ਰੋਤ ਕੀ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 3.
ਕਿਸੇ ਦੋ ਪ੍ਰਾਕ੍ਰਿਤਕ ਊਰਜਾ ਸ੍ਰੋਤਾਂ ਦੇ ਨਾਂ ਲਿਖੋ ।
ਉੱਤਰ-
ਸੂਰਜੀ ਊਰਜਾ ਅਤੇ ਪੌਣ ਉਰਜਾ ।

ਪ੍ਰਸ਼ਨ 4.
ਸੂਰਜ ਵਿਚ ਊਰਜਾ ਦਾ ਸ੍ਰੋਤ ਕੀ ਹੈ ?
ਉੱਤਰ-
ਹਾਈਡੋਜਨ ਪ੍ਰਮਾਣੂਆਂ ਦੀ ਸੰਯੋਜਨ ਕਿਰਿਆ ।

ਪ੍ਰਸ਼ਨ 5.
ਸੂਰਜੀ ਤਾਪਕ ਦਾ ਮਾਨ ਕੀ ਹੈ ?
ਉੱਤਰ-
1.4 kJ/ms |

ਪ੍ਰਸ਼ਨ 6.
ਪੌਦੇ ਸੌਰ ਊਰਜਾ ਦਾ ਪ੍ਰਯੋਗ ਕਿਸ ਲਈ ਕਰਦੇ ਹਨ ?
ਉੱਤਰ-
ਪੌਦੇ ਸੌਰ ਊਰਜਾ ਦਾ ਪ੍ਰਯੋਗ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਰਦੇ ਹਨ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 7.
ਪ੍ਰਕਾਸ਼ ਸੰਸ਼ਲੇਸ਼ਣ ਲਈ ਪੌਦੇ ਕਿਸ ਰੰਗ ਦਾ ਪ੍ਰਕਾਸ਼ ਸੋਖਦੇ ਹਨ ?
ਉੱਤਰ-
ਲਾਲ ਅਤੇ ਨੀਲੇ ਰੰਗ ਦਾ ਪ੍ਰਕਾਸ਼ ।

ਪ੍ਰਸ਼ਨ 8.
ਸੂਰਜ ਦੇ ਪ੍ਰਕਾਸ਼ ਦਾ ਕਿਹੜਾ ਘਟਕ ਵਸਤੂਆਂ ਨੂੰ ਗਰਮ ਕਰ ਦਿੰਦਾ ਹੈ ?
ਉੱਤਰ-
ਇਨਫਰਾਰੈੱਡ ਵਿਕਿਰਣ (Infrared Radiations) ।

ਪ੍ਰਸ਼ਨ 9.
ਭਾਰਤ ਦੇ ਕਿਹੜੇ ਦੋ ਪ੍ਰਮੁੱਖ ਸਥਾਨਾਂ ਤੇ ਪੌਣ ਚੱਕੀਆਂ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਕੱਛ ਖੇਤਰ, ਤੁਤੀਕੋਰਿਨ ।

ਪ੍ਰਸ਼ਨ 10.
ਸਭ ਤੋਂ ਵੱਡੀ ਪ੍ਰਮਾਣੂ ਦੁਰਘਟਨਾ ਕਿਹੜੀ ਸੀ ?
ਉੱਤਰ-
ਚਰਨੋਬਾਇਲ ਪ੍ਰਮਾਣੂ ਕੇਂਦਰ ਦੁਰਘਟਨਾ ।

ਪ੍ਰਸ਼ਨ 11.
ਸੌਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੰਯੰਤਰਾਂ ਦੇ ਨਾਂ ਦੱਸੋ ।
ਉੱਤਰ-
ਸੂਰਜੀ ਕੁੱਕਰ, ਸੁਰਜੀ ਹੀਟਰ ।

ਪ੍ਰਸ਼ਨ 12.
ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਗੈਸਾਂ ਹੁੰਦੀਆਂ ਹਨ ?
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਹਾਈਡੋਜਨ ਸਲਫਾਈਡ |

ਪ੍ਰਸ਼ਨ 13.
ਸੌਰ ਤਕਨਾਲੋਜੀ ਦਾ ਉਪਯੋਗ ਕਿਸ ਖੇਤਰ ਵਿਚ ਕੀਤਾ ਜਾਂਦਾ ਹੈ ?
ਉੱਤਰ-
ਸੌਰ ਪ੍ਰਯੋਗਿਕੀ ਦਾ ਉਪਯੋਗ ਉਪਹਿ, ਬਿਜਲੀ ਘੜੀਆਂ, ਕੈਲਕੁਲੇਟਰ, ਸਵੀਟ ਲਾਈਟਾਂ ਅਤੇ ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 14
ਸਮੁੰਦਰੀ ਊਰਜਾ (Ocean Energy) ਦੇ ਦੋ ਰੂਪ ਦੱਸੋ ।
ਉੱਤਰ-
ਸਮੁੰਦਰੀ ਤਾਪ ਉਰਜਾ, ਜਵਾਰ-ਭਾਟਾ ਉਰਜਾ।

ਪ੍ਰਸ਼ਨ 15.
ਨਿਊਕਲੀਅਰ ਰੀਐਕਟਰ (Nuclear Reactor) ਦੇ ਮੁੱਖ ਭਾਗਾਂ ਦੇ ਨਾਂ ਦੱਸੋ !
ਉੱਤਰ-
ਰੀਐਕਟਰ ਕੋਰ, ਕੰਡੈਂਸਰ, ਜਨਰੇਟਰ, ਟਰਬਾਈਨ ।

ਪ੍ਰਸ਼ਨ 16.
ਯੂਰੇਨੀਅਮ (Uranium) ਦੀ ਕੱਚੀ ਧਾਤ ਭਾਰਤ ਦੇ ਕਿਹੜੇ ਖੇਤਰਾਂ ਵਿਚ ਉਪਲੱਬਧ ਹੈ ?
ਉੱਤਰ-
ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ, ਹਿਮਾਲਿਆ ਖੇਤਰ ।

ਪ੍ਰਸ਼ਨ 17.
ਨਿਊਕਲੀਅਰ ਰੀਐਕਟਰ ਨੂੰ ਠੰਡਾ ਰੱਖਣ ਦੇ ਲਈ ਕਿਸ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਭਾਰੀ ਪਾਣੀ (Heavy Water) ਦਾ।

ਪ੍ਰਸ਼ਨ 18.
ਯੂਰੇਨੀਅਮ ਦੀ ਕੱਚੀ ਧਾਤੂ ਨਾਲ ਈਂਧਨ ਕਿੱਥੇ ਬਣਾਈ ਜਾਂਦੀ ਹੈ ?
ਉੱਤਰ-
ਆਂਧਰਾ-ਪ੍ਰਦੇਸ਼ ਦੇ ਨਿਊਕਲੀਅਰ ਈਂਧਨ ਕੰਪਲੈਕਸ ਵਿਚ।

ਪ੍ਰਸ਼ਨ 19.
ਭਾਰਤ ਵਿਚ ਭਾਰੀ ਪਾਣੀ ਦਾ ਉਤਪਾਦਨ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਕੋਟਾ, ਬੜੌਦਾ, ਤੁਤੀਕੋਰਨ, ਥਾਲ ਅਤੇ ਤਲਛੇਰ ।

ਪ੍ਰਸ਼ਨ 20.
ਬਾਇਓਗੈਸ ਵਿਚ ਮੀਥੇਨ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
60-70% ।

ਪ੍ਰਸ਼ਨ 21.
ਪੌਣ ਫਾਰਮ (Wind Farm) ਕਿਹੜੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ ?
ਉੱਤਰ-
ਘਾਹ ਦੇ ਮੈਦਾਨ, ਪਹਾੜੀ ਖੇਤਰ, ਤੱਟੀ ਖੇਤਰ ਅਤੇ ਦੀਪ|

ਪ੍ਰਸ਼ਨ 22.
ਸਥਾਨਕ ਲੋਕ ਭੂ-ਤਾਪ ਊਰਜਾ ਦਾ ਉਪਯੋਗ ਕਿਨ੍ਹਾਂ ਗਤੀਵਿਧੀਆਂ ਦੇ ਲਈ ਕਰਦੇ ਹਨ ?
ਉੱਤਰ-
ਜਗਾ ਗਰਮ ਰੱਖਣ, ਖਾਣਾ ਬਣਾਉਣ, ਮੁਰਗੀ ਪਾਲਣ, ਖੁੰਭਾਂ ਦੀ ਖੇਤੀ ਅਤੇ ਭੋਜਨ ਦੀ ਪ੍ਰਕਿਰਿਆ ਦੇ ਲਈ ਸਥਾਨਿਕ ਲੋਕ ਭੂ-ਤਾਪ ਉਰਜਾ ਦਾ ਪ੍ਰਯੋਗ ਕਰਦੇ ਹਨ।

ਪ੍ਰਸ਼ਨ 23.
ਨਿਊਕਲੀ ਵਿਖੰਡਨ ਰੀਐਕਟਰ (Nuclear Fission Reactor) ਦਾ ਕੀ ਕਾਰਨ ਹੈ ?
ਉੱਤਰ-
ਨਿਊਕਲੀ ਵਿਖੰਡਨ ਰੀਐਕਟਰ ਦਾ ਕੰਮ ਨਿਊਕਲੀ ਊਰਜਾ ਨੂੰ ਕੰਟਰੋਲ ਵਿੱਚ ਰੱਖਣਾ ਹੈ ।

ਪ੍ਰਸ਼ਨ 24.
ਪਣ ਊਰਜਾ (Hydal Energy) ਤੋਂ ਕੀ ਭਾਵ ਹੈ ?
ਉੱਤਰ-
ਜਿਹੜੀ ਉਰਜਾ ਵਹਿੰਦੇ ਜਾਂ ਡਿੱਗਦੇ ਹੋਏ ਪਾਣੀ ਤੋਂ ਪ੍ਰਾਪਤੀ ਹੁੰਦੀ ਹੈ, ਉਸ ਨੂੰ ਪਣ ਉਰਜਾ ਕਹਿੰਦੇ ਹਨ ! ਪਣ ਉਰਜਾ ਨੂੰ ਪਣ ਸ਼ਕਤੀ ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 25.
ਊਰਜਾ ਪ੍ਰਾਪਤ ਕਰਨ ਦੇ ਮੰਤਵ ਨਾਲ ਊਰਜਾ ਸੈੱਲ ਵਿਚ ਕਿਹੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਹਾਈਡੋਜਨ ਗੈਸ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 26.
ਬਾਇਓਗੈਸ ਪਲਾਂਟ ਤੋਂ ਕੀ-ਕੀ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਬਾਇਓਗੈਸ ਪਲਾਂਟ ਤੋਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਵਿੱਚ ਬਾਇਓਗੈਸ, ਕਾਰਬਨਿਕ ਖਾਦਾਂ, ਤਰਲ ਦੀ ਸਰੀ (Slurry) ਦੀ ਸ਼ਕਲ ਵਿਚ ਅਤੇ ਮੀਥੇਨ ਦੇ ਇਲਾਵਾ, ਈਥੇਨ ਅਤੇ ਕਾਰਬਨ-ਡਾਈਆਕਸਾਈਡ ਆਦਿ ।

ਪ੍ਰਸ਼ਨ 27.
ਬਿਜਲੀ ਦੀ ਵੰਡ ਸਮੇਂ ਕਿੰਨੇ ਪ੍ਰਤੀਸ਼ਤ ਬਿਜਲੀ ਜ਼ਾਇਆ ਹੁੰਦੀ ਹੈ ?
ਉੱਤਰ-
20%.

ਪ੍ਰਸ਼ਨ 28.
ਹਾਈਡੋਜਨ ਗੈਸ ਦੀ ਈਂਧਨ ਵਜੋਂ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਹਾਈਡ੍ਰੋਜਨ ਦੀ ਈਂਧਨ ਵਜੋਂ ਵਰਤੋ ਕਰਨ ਨਾਲ

  • ਪ੍ਰਦੂਸ਼ਣ ਨਹੀਂ ਫੈਲਦਾ ।
  • ਹਾਈਡੋਜਨ ਦਾ ਕੈਲੋਰੀਮਾਨ ਬਹੁਤ ਜ਼ਿਆਦਾ ਹੈ ।
  • ਹਾਈਡ੍ਰੋਜਨ ਇਕ ਨਿਪੁੰਨ ਈਂਧਨ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਣ-ਊਰਜਾ ਯੋਜਨਾ ਦੇ ਲਾਭ ਲਿਖੋ ।
ਉੱਤਰ-
ਪਣ-ਊਰਜਾ ਯੋਜਨਾ ਦੇ ਹੇਠ ਲਿਖੇ ਲਾਭ ਹਨ

  1. ਇਹ ਬਿਜਲੀ ਪੈਦਾ ਕਰਨ ਦਾ ਸਸਤਾ ਸਾਧਨ ਹੈ।
  2. ਡੈਮਾਂ ਵਿਚੋਂ ਨਿਕਲਿਆ ਨਹਿਰਾਂ ਦਾ ਪਾਣੀ ਸਿੰਚਾਈ, ਉਦਯੋਗ ਅਤੇ ਪਾਣੀ ਪੂਰਤੀ ਲਈ ਵਰਤਿਆ ਜਾਂਦਾ ਹੈ।
  3. ਡੈਮ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ।
  4. ਡੈਮ ਦਾ ਨਿਰਮਾਣ ਹੜਾਂ ਅਤੇ ਸੋਕੇ ਨੂੰ ਵੀ ਕਾਬੂ ਕਰਦਾ ਹੈ।

ਪ੍ਰਸ਼ਨ 2.
ਸਾਗਰੀ ਊਰਜਾ ਦੀਆਂ ਹਾਨੀਆਂ ਲਿਖੋ ।
ਉੱਤਰ-

  • ਸਾਰੀ ਤੁਫ਼ਾਨਾਂ ਨਾਲ ਬਿਜਲੀ ਨਸ਼ਟ ਹੋ ਜਾਂਦੀ ਹੈ।
  • ਇਹ ਬਹੁਤ ਮਹਿੰਗਾ ਸਾਧਨ ਹੈ।
  • ਇਸ ਨੂੰ ਪ੍ਰਾਪਤ ਕਰਨ ਨਾਲ ਸਾਗਰ ਵਿਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਘੱਟ ਜਾਂਦੀ ਹੈ।

ਪਸ਼ਨ 3.
ਧਰਤੀ ਦੀ ਤਾਪ ਉਰਜਾ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਦੇ ਅੰਦਰ ਦੀ ਸੜਾ ਕਾਫ਼ੀ ਗਰਮ ਹੁੰਦੀ ਹੈ। ਇਸ ਵਿਚ ਚੱਟਾਨਾਂ ਮੈਗਮਾ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ। ਕਈ ਜਗਾ ਤੇ ਇਹ ਗਰਮ ਪਦਾਰਥ ਧਰਤੀ ਦੀ ਸਤਾ ਦੇ ਨੇੜੇ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਧਰਤੀ ਦੇ ਪਾਣੀ ਨੂੰ ਭਾਫ਼ ਵਿਚ ਬਦਲ ਦਿੰਦੇ ਹਨ। ਇਹ ਭਾਫ਼ ਉੱਚ ਦਬਾਅ ਵਾਲੀ ਹੁੰਦੀ ਹੈ। ਇਸ ਦੇ ਨਾਲ ਬਿਜਲੀ ਪੈਦਾ ਹੋ ਸਕਦੀ ਹੈ। ਇਸ ਤਰ੍ਹਾਂ ਦੀ ਧਰਤੀ ਦੇ ਅੰਦਰ ਪਾਈ ਜਾਣ ਵਾਲੀ ਗਰਮੀ ਨੂੰ ਧਰਤੀ ਦੀ ਤਾਪ ਊਰਜਾ ਕਹਿੰਦੇ ਹਨ।

ਪ੍ਰਸ਼ਨ 4.
ਜਵਾਰਭਾਟਾ ਊਰਜਾ ਕੀ ਹੁੰਦੀ ਹੈ ?
ਉੱਤਰ-
ਜਵਾਰਭਾਟਾ ਊਰਜਾ ਸਾਗਰ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਹੈ। ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਣ ਤਾਕਤ ਕਾਰਨ ਸਮੁੰਦਰ ਦਾ ਪਾਣੀ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉਤਰਦਾ ਹੈ। ਇਨ੍ਹਾਂ ਲਹਿਰਾਂ ਨੂੰ ਜਵਾਰਭਾਟਾ ਆਖਦੇ ਹਨ। ਇਸ ਦੀ ਊਰਜਾ ਨੂੰ ਜਵਾਰਭਾਟਾ ਉਰਜਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਤੋਂ 50 ਤੋਂ 100 ਗੁਣਾਂ ਉੱਪਰ ਉਠਦੀਆਂ ਹਨ ਤਾਂ ਇਸ ਨਾਲ ਟਰਬਾਈਨ ਚਲਾ ਕੇ ਇਸ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਜਵਾਰਭਾਟਾ ਊਰਜਾ ਦਾ ਇਕ ਚੰਗਾ, ਨਵਿਆਉਣਯੋਗ ਪਰ ਮਹਿੰਗਾ ਊਰਜਾ ਸ੍ਰੋਤ ਹੈ।

ਪ੍ਰਸ਼ਨ 5.
ਨਿਊਕਲੀਅਰ ਰੀਐਕਟਰ ਦੀ ਕਾਰਜ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਨਿਊਕਲੀਅਰ ਰੀਐਕਟਰ ਨਿਊਕਲੀਅਰ ਕਿਰਿਆ ਨੂੰ ਨਿਯੰਤਰਨ ਵਿਚ ਰੱਖਦਾ ਹੈ। ਰੀਐਕਟਰ ਕੋਰ ਵਿਚ ਯੂਰੇਨੀਅਮ ਰੱਖਿਆ ਜਾਂਦਾ ਹੈ ਜੋ ਵਿਖੰਡਨ ਕਰਦਾ ਹੈ। ਇਹ ਨਿਯੰਤਰਨ ਸਪੈਸ਼ਲ ਕਿਸਮ ਦੀਆਂ ਛੜਾਂ ਨਾਲ ਹੁੰਦਾ ਹੈ। ਇਹ ਛੜਾਂ ਵਿਖੰਡਨ ਦੇ ਦੌਰਾਨ ਵੀ ਨਿਊਟਰੋਨਾਂ ਨੂੰ ਕੰਟਰੋਲ ਕਰਦੀਆਂ ਹਨ। ਵਿਖੰਡਣ ਵਿਚ ਪੈਦਾ ਹੋਈ ਊਰਜਾ ਵਾਸ਼ਪੀਕਰਨ ਕਰਦੀ ਹੈ। ਇਨ੍ਹਾਂ ਵਾਸ਼ਪਾਂ ਦਾ ਪ੍ਰਯੋਗ ਜਨਰੇਟਰ ਦੀ ਟਰਬਾਈਨ ਮਾਉਣ ਲਈ ਕੀਤਾ ਜਾਂਦਾ ਹੈ ਅਤੇ ਇਹ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 6.
ਭਾਰਤ ਦੇ ਪ੍ਰਮਾਣੂ ਸ਼ਕਤੀ ਕੇਂਦਰਾਂ ਦੇ ਨਾਂ ਲਿਖੋ ।
ਉੱਤਰ-

  • ਤਾਰਾਪੁਰ ਪ੍ਰਮਾਣੂ ਸ਼ਕਤੀ ਕੇਂਦਰ (ਮਹਾਂਰਾਸ਼ਟਰ) ।
  • ਰਾਜਸਥਾਨ ਪ੍ਰਮਾਣੂ ਸ਼ਕਤੀ ਕੇਂਦਰ ।
  • ਨਰੋਰਾ ਪ੍ਰਮਾਣੂ ਸ਼ਕਤੀ ਕੇਂਦਰ (ਉੱਤਰ ਪ੍ਰਦੇਸ਼) ।

ਪ੍ਰਸ਼ਨ 7.
ਨਿਊਕਲੀਅਰ ਊਰਜਾ (Nuclear Energy) ਦੇ ਲਾਭ ਲਿਖੋ।
ਉੱਤਰ-
ਨਿਊਕਲੀਅਰ ਊਰਜਾ ਪੈਦਾ ਹੋਣ ਸਮੇਂ ਹੋਰ ਬਾਲਣਾਂ ਦੀ ਤਰ੍ਹਾਂ ਵਾਯੂ. ਪ੍ਰਦੂਸ਼ਕ ਜਿਵੇਂ-ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਪੈਦਾ ਨਹੀਂ ਹੁੰਦੇ। ਇਸ ਤੋਂ ਇਲਾਵਾ ਇਸ ਨਾਲ ਲਟਕਦੇ ਕਣ ਪੈਦਾ ਨਹੀਂ ਹੁੰਦੇ। ਇਹ ਉਰਜਾ ਉੱਚੇ ਸਤਰ ਦੀ ਉਰਜਾ ਹੈ ਅਤੇ ਸੰਘਣੀ ਉਰਜਾ ਦਾ ਸ੍ਰੋਤ ਹੈ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਜੀਵ-ਪੁੰਜ ਊਰਜਾ (Biomass Energy) ਦਾ ਉਪਯੋਗ ਕਿਸ ਤਰ੍ਹਾਂ ਵਾਯੂ ਪ੍ਰਦੂਸ਼ਣ ਪੈਦਾ ਕਰਦਾ ਹੈ ?
ਉੱਤਰ-
ਜੀਵ-ਪੁੰਜ ਦੇ ਜਲਣ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਸਦੇ ਹੋਰ ਰੂਪ ਜਿਵੇਂ- ਮਲ-ਮੂਤਰ, ਫ਼ਸਲ ਦਾ ਬਚਿਆ-ਖੁਚਿਆ ਹਿੱਸਾ ਆਦਿ ਦੇ ਰੂਪ ਵਿਚ ਪ੍ਰਯੋਗ ਦੇ ਦੌਰਾਨ ਵਾਯੂ-ਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡਾਂ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਹਵਾ ਵਿਚ ਲਟਕਦੇ ਹੋਏ ਧੂੜ ਦੇ ਕਣ ਪੈਦਾ ਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਕਾਰਨ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧਣ ਕਾਰਨ ਧਰਤੀ ਦੇ ਤਾਪਮਾਨ ਦੇ ਵਾਧੇ ਦੀ ਸਮੱਸਿਆ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 9.
ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਭਾਫ਼ ਯੰਤਰ ਕਿੱਥੇ ਹੈ ? ਇਸ ਦੇ ਉਤਪਾਦਨ ਦੇ ਬਾਰੇ ਲਿਖੋ ।
ਉੱਤਰ-
ਵਿਸ਼ਵ ਦਾ ਸਭ ਤੋਂ ਵੱਡਾ ਸੁਰਜੀ ਭਾਫ਼ ਯੰਤਰ ਰਾਜਸਥਾਨ ਵਿਚ ਮਾਉਂਟ ਆਬੂ ਦੇ ਨਾਲ ਤਲੇਟੀ ਤੇ ਸਥਾਪਿਤ ਹੈ। ਇਹ ਭੋਜਨ ਪਕਾਉਣ ਦਾ ਸਭ ਤੋਂ ਵੱਡਾ ਯੰਤਰ ਹੈ। ਇਸ ਵਿਚ 10,000 ਲੋਕਾਂ ਦਾ ਭੋਜਨ ਅਤੇ ਲਗਪਗ 4000 ਕਿਲੋਗ੍ਰਾਮ ਭਾਫ਼ ਬਣਦੀ ਹੈ। ਇਸ ਵਿਚ 300 ਲਿਟਰ ਪਾਣੀ ਪਾਉਣ ਦੀ ਵਿਵਸਥਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਤੇ ਨੋਟ ਲਿਖੋ।
ਉੱਤਰ-
ਊਰਜਾ ਦੇ ਗੈਰ-ਰਵਾਇਤੀ ਲੋੜਾਂ ਨੂੰ ਨਵਿਆਉਣਯੋਗ ਊਰਜਾ ਸੋਤ ਵੀ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਅਸੀਮਿਤ ਭੰਡਾਰ ਹਨ। ਇਸ ਲਈ ਇਨ੍ਹਾਂ ਦਾ ਲਗਾਤਾਰ ਉਪਯੋਗ ਕਰਦੇ ਰਹਿਣ ਨਾਲ ਵੀ ਇਹ ਖ਼ਤਮ ਨਹੀਂ ਹੁੰਦੇ। ਇਹ ਸੋਤ ਵਾਤਾਵਰਣ ਦੇ ਅਨੁਕੂਲ ਹਨ। ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਸ ਲਈ ਇਹ ਕੁਦਰਤ ਦੇ ਮਿੱਤਰ ਹਨ। ਇਨ੍ਹਾਂ ਊਰਜਾ ਸੋਤਾਂ ਨੂੰ ਕੁਦਰਤੀ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਿਚ ਊਰਜਾ ਕੁਦਰਤ ਦੇ ਹਿਸਾਬ ਦੇ ਨਾਲ ਵਿਕਸਿਤ ਹੁੰਦੀ ਹੈ। ਇਨ੍ਹਾਂ ਦੇ ਪ੍ਰਮੁੱਖ ਰੂਪ ਹਨ-ਸੂਰਜੀ ਊਰਜਾ, ਪੌਣ ਊਰਜਾ, ਜਵਾਰਭਾਟੀ ਊਰਜਾ, ਧਰਤੀ ਦੀ ਤਾਪ ਊਰਜਾ, ਜੀਵ ਊਰਜਾ ਆਦਿ।

(ੲ) ਛੋਟੇ ਉੱਤਰਾਂ ਵਾਲੇ ਨ (Type II)

ਪ੍ਰਸ਼ਨ 1.
ਭੂ-ਤਾਪ ਊਰਜਾ (Geothermal Energy) ਦੇ ਲਾਭ ਅਤੇ ਸੀਮਾਵਾਂ ਦੱਸੋ।
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਿਹਾ ਜਾਂਦਾ ਹੈ। ਭੂ-ਤਾਪ ਊਰਜਾ ਦੇ ਕਾਰਨ ਉਤਪੰਨ ਹੋਈ ਭਾਫ਼ ਦੀ ਮੱਦਦ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੂ-ਤਾਪ ਉਰਜਾ ਦੇ ਬਣੇ ਗਰਮ ਪਾਣੀ ਦੇ ਚਸ਼ਮੇ ਦਾ ਉਪਯੋਗ ਆਦਮੀ ਖਾਣਾ ਬਣਾਉਣ, ਨਹਾਉਣ ਲਈ ਕਰਦੇ ਹਨ। ਭੂ-ਤਾਪ ਊਰਜਾ ਦੇ ਲਾਭ (Advantages)-

  • ਇਹ ਇਕ ਸਥਿਰ ਊਰਜਾ ਸ੍ਰੋਤ ਹੈ। ਇਸ ਦੇ ਨਾਲ ਬਿਜਲੀ ਯੰਤਰ ਸਾਰਾ ਸਾਲ ਲਗਾਤਾਰ 24 ਘੰਟੇ ਚਲਦਾ ਹੈ।
  • ਇਹ ਪ੍ਰਦੂਸ਼ਣ ਰਹਿਤ ਹੈ।
  • ਇਸ ਵਿਚ ਕੋਈ ਬਾਲਣ ਯੋਗ ਨਹੀਂ ਹੁੰਦਾ, ਇਹ ਬਿਜਲੀ ਬਣਾਉਣ ਦਾ ਸਸਤਾ ਸਾਧਨ ਹੈ।

ਭੂ-ਤਾਪ ਉਰਜਾ ਦੀਆਂ ਹਾਨੀਆਂ (Limitaitons)-ਚੱਟਾਨਾਂ ਵਿਚ ਛੇਕ ਕਰਕੇ ਭਾਫ਼ ਬਾਹਰ ਕੱਢਣਾ ਇਕ ਔਖਾ ਕੰਮ ਹੈ। ਇਸ ਤੋਂ ਲਾਵਾ ਬਾਹਰ ਨਿਕਲਣ ਦਾ ਵੀ ਡਰ ਹੁੰਦਾ ਹੈ।

ਪ੍ਰਸ਼ਨ 2.
ਸਾਗਰੀ ਤਾਪ ਊਰਜਾ (Oceanic Thermal Energy) ਤੇ ਨੋਟ ਲਿਖੋ ।
ਉੱਤਰ-
ਸਾਗਰੀ ਤਾਪ ਊਰਜਾ, ਸਾਗਰ ਵਿਚੋਂ ਉਰਜਾ ਪ੍ਰਾਪਤ ਕਰਨ ਦੀ ਵਿਧੀ ਹੈ। ਸੂਰਜ ਦੀ ਗਰਮੀ ਨਾਲ ਸਮੁੰਦਰ ਦੀ ਪਰਤ ਦਾ ਪਾਣੀ ਕਾਫ਼ੀ ਗਰਮ ਹੋ ਜਾਂਦਾ ਹੈ। ਜਦੋਂ ਕਿ ਸਮੁੰਦਰ ਦੀ ਗਹਿਰਾਈ ਦਾ ਪਾਣੀ ਠੰਡਾ ਰਹਿੰਦਾ ਹੈ। ਗਰਮ ਅਤੇ ਠੰਢੇ ਪਾਣੀ ਵਿਚ ਪੈਦਾ ਹੋਏ ਤਾਪ ਦੇ ਅੰਤਰ ਨੂੰ ਊਰਜਾ ਦਾ ਸੋਮਾ ਕਿਹਾ ਜਾਂਦਾ ਹੈ। ਇਹ ਊਰਜਾ ਸਾਗਰੀ ਤਾਪ ਊਰਜਾ ਅਖਵਾਉਂਦੀ ਹੈ। ਇਸ ਵਿਚ ਬਿਜਲੀ ਪ੍ਰਾਪਤ ਕਰਨ ਲਈ ਠੰਡੇ ਅਤੇ ਗਰਮ ਪਾਣੀ ਵਿਚ ਅੰਤਰ 20°C ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

ਸਾਗਰੀ ਤਾਪ ਊਰਜਾ ਰੂਪਾਂਤਰ ਯੰਤਰ ਵਿਚ ਸਾਗਰੀ ਪਾਣੀ ਦੀ ਤਾਪ ਊਰਜਾ ਦਾ ਉਪਯੋਗ ਬਿਜਲੀ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਸਮੁੰਦਰ ਦੀ ਉੱਪਰ ਵਾਲੀ ਸੜਾ ਵਿਚ ਪਾਣੀ ਦੀ ਉਰਜਾ ਤੋਂ ਅਮੋਨੀਆ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ। ਇਸ ਤੋਂ ਪੈਦਾ ਹੋਣ ਵਾਲੀ ਭਾਫ਼ ਨੂੰ ਟਰਬਾਈਨ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸਮੁੰਦਰ ਦੀ ਗਹਿਰਾਈ ਤੋਂ ਠੰਡੇ ਪਾਣੀ ਨੂੰ ਪੰਪ ਦੀ ਸਹਾਇਤਾ ਨਾਲ ਉੱਪਰ ਖਿੱਚਿਆ ਜਾਂਦਾ ਹੈ, ਭਾਫ਼ ਨੂੰ ਠੰਡਾ ਕਰਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਕਿਰਿਆ ਲਗਾਤਾਰ ਚਲਦੀ ਹੈ। ਸਾਗਰੀ ਤਾਪ ਉਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਹ ਵਾਤਾਵਰਣ ਲਈ ਠੀਕ ਹੈ, ਪਰ ਇਸ ਨੂੰ ਵਰਤਣ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਨਿਊਕਲੀਅਰ ਊਰਜਾ (Nuclear Energy) ਦੀਆਂ ਕਮੀਆਂ ਲਿਖੋ ।
ਉੱਤਰ-
ਨਿਊਕਲੀਅਰ ਊਰਜਾ ਦੀਆਂ ਸੀਮਾਵਾਂ ਹੇਠ ਲਿਖੀਆਂ ਹਨ –

  1. ਇਸ ਊਰਜਾ ਨੂੰ ਪ੍ਰਾਪਤ ਕਰਨ ਲਈ ਉੱਚ ਕੋਟੀ ਦੇ ਯੂਰੇਨੀਅਮ ਨੂੰ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ। ਇਸ ਦੇ ਕਾਰਨ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
  3. ਰੇਡੀਓ ਵਿਕਿਰਣਾਂ ਆਦਮੀ ਦੀ ਸਿਹਤ ਅਤੇ ਵਾਤਾਵਰਣ ‘ਤੇ ਬੁਰਾ ਅਸਰ ਪਾਉਂਦੀਆਂ ਹਨ। ਇਸ ਕਾਰਨ ਆਦਮੀ ਵਿਚ ਜੀਨ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ ।
  4. ਰੇਡੀਓ ਵਿਕਿਰਣਾਂ ਦੇ ਫਾਲਤੂ ਦੇ ਪ੍ਰਬੰਧ ਲਈ, ਸੁਰੱਖਿਆ ਦੇ ਪ੍ਰਬੰਧ ਅਤੇ ਰੀਐਕਟਰ ਦੇ ਨਿਰਮਾਣ ਲਈ ਭਾਰੀ ਖ਼ਰਚੇ ਦੀ ਜ਼ਰੂਰਤ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਗੋਬਰ ਗੈਸ (ਬਾਇਓਗੈਸ) ਦੇ ਨਿਰਮਾਣ, ਲਾਭ ਅਤੇ ਹਾਨੀਆਂ ਤੇ ਟਿੱਪਣੀ ‘ ਲਿਖੋ।
ਉੱਤਰ-
ਬਾਇਓਗੈਸ ਜਾਂ ਗੋਬਰ ਗੈਸ ਦਾ ਉਤਪਾਦਨ ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਦੇ ਕਾਰਨ ਹੁੰਦਾ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਝੜੇ ਹੋਏ ਸੁੱਕੇ ਪੱਤਿਆਂ ਨੂੰ ਹਵਾ ਤੋਂ ਬਿਨਾਂ ਵਾਤਾਵਰਣ ਵਿਚ ਅਤੇ ਪਾਣੀ ਵਿਚ ਰੱਖਿਆ ਜਾਂਦਾ ਹੈ। ਅਣ ਆਕਸ਼ੀ ਜਿਸ ਥਾਂ ਵਿੱਚ ਇਸ ਘੋਲ ਨੂੰ ਰੱਖਿਆ ਜਾਂਦਾ ਹੈ ਉਸ ਨੂੰ ਚੁਸ (Digester) ਆਖਦੇ ਹਨ । ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਵਿਚ ਇਹ ਇਕ ਮਿਸ਼ਰਣ ਤੋਂ ਮੀਥੇਨ, ਹਾਈਡੋਜਨ, ਕਾਰਬਨਡਾਈਆਕਸਾਈਡ ਅਤੇ ਹਾਈਡਰੋਜਨ ਸਲਫਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ।

ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਗੋਬਰ ਗੈਸ ਜਾਂ ਬਾਇਓਗੈਸ ਕਿਹਾ ਜਾਂਦਾ ਹੈ ।ਬਾਇਓਗੈਸ ਵਿਚ ਲਗਪਗ 60-70 ਮੀਥੇਨ ਹੁੰਦੀ ਹੈ, ਜੋ ਵਧੀਆ ਬਾਲਣ ਦਾ ਕੰਮ ਕਰਦੀ ਹੈ। ਇਹ ਇਕ ਵਧੀਆ ਬਾਲਣ ਹੈ ਜੋ ਧੂੰਆਂ ਰਹਿਤ ਹੈ। ਬਾਇਓਗੈਸ ਦੀ ਵਰਤੋਂ ਘਰਾਂ ਵਿਚ, ਉਦਯੋਗਾਂ ਵਿਚ ਵੀ ਆਸਾਨੀ ਨਾਲ ਕੀਤੀ ਜਾਂਦੀ ਹੈ। ਬਾਇਓਗੈਸ ਪਲਾਂਟ ਵਿਚ ਫਾਲਤੂ ਪਦਾਰਥ ਖਾਦ ਦਾ ਕੰਮ ਕਰਦਾ ਹੈ। ਤਰਲ ਬਾਲਣ ਜਿਵੇਂ ਮੀਥਾਨਾਲ ਅਤੇ ਈਥਾਨਾਲ ਵੀ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।
ਗੋਬਰ ਗੈਸ ਯੰਤਰ ਦੋ ਪ੍ਰਕਾਰ ਦੇ ਹੁੰਦੇ ਹਨ –

  1. ਸਥਿਰ ਗੁੰਬਦ ਵਾਲੇ ਯੰਤਰ
  2. ਤੈਰਦੇ ਗੈਸ ਯੰਤਰ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2

ਗੋਬਰ ਗੈਸ ਦੇ ਲਾਭ (Advantages of Biogas)-

  • ਗੋਬਰ ਗੈਸ ਦੀ ਵਰਤੋਂ ਆਮ ਗੈਸ ਸਟੋਵ ਵਿਚ ਕੀਤੀ ਜਾਂਦੀ ਹੈ।
  • ਇਸ ਦੇ ਨਾਲ ਗਲੀ-ਮੁਹੱਲੇ ਵਿਚ ਰੌਸ਼ਨੀ ਵੀ ਕੀਤੀ ਜਾਂਦੀ ਹੈ।
  • ਬਾਇਓਗੈਸ ਫਾਲਤੂ ਗੋਹੇ ਅਤੇ ਹੋਰ ਪਦਾਰਥਾਂ ਨੂੰ ਖਾਦ ਵਿਚ ਬਦਲ ਦਿੰਦੀ ਹੈ।
  • ਬਾਇਓਗੈਸ ਨਾਲ ਛੋਟੇ ਇੰਜਣ ਵੀ ਚਲ ਸਕਦੇ ਹਨ।
  • ਬਾਇਓਗੈਸ ਇਕ ਸਾਫ਼ ਅਤੇ ਪ੍ਰਦੂਸ਼ਣ ਰਹਿਤ ਉਰਜਾ ਸ੍ਰੋਤ ਹੈ।

ਗੋਬਰ ਗੈਸ ਦੀਆਂ ਹਾਨੀਆਂ (Disadvantages of Biogas)-ਬਾਇਓਗੈਸ ਯੰਤਰ ਨੂੰ ਕਾਫ਼ੀ ਜਗਾ ਦੀ ਜ਼ਰੂਰਤ ਹੁੰਦੀ ਹੈ। ਇਹ ਸ਼ਹਿਰਾਂ ਅਤੇ ਨਗਰਾਂ ਵਿਚ ਨਿੱਜੀ ਤੌਰ ‘ਤੇ ਸਥਾਪਿਤ । ਨਹੀਂ ਕੀਤਾ ਜਾ ਸਕਦਾ। ਬਾਇਓ ਗੈਸ ਪਲਾਂਟ ਦੇ ਕਾਰਜ ਕਰਨ ਦੇ ਲਈ ਗੋਹੇ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੋਣਾ ਜ਼ਰੂਰੀ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਪੌਣ ਊਰਜਾ (Wind Energy) ਤੇ ਵਿਸਥਾਰ ਪੂਰਵਕ ਟਿੱਪਣੀ ਕਰੋ।
ਉੱਤਰ-
ਤੇਜ਼ ਗਤੀ ਨਾਲ ਚੱਲਣ ਵਾਲੀ ਹਵਾ ਨੂੰ ਪੌਣ ਕਿਹਾ ਜਾਂਦਾ ਹੈ। ਪੌਣ ਦੀ ਗਤੀ ਵਿਚ ਤਿਜ ਉਰਜਾ ਹੁੰਦੀ ਹੈ, ਜਿਸ ਨੂੰ ਬਿਜਲੀ ਉਰਜਾ ਵਿਚ ਬਦਲਿਆ ਜਾ ਸਕਦਾ ਹੈ। ਇਸ ਉਰਜਾ ਨੂੰ ਪ੍ਰਾਪਤ ਕਰਨ ਲਈ ਪੌਣ ਚੱਕੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਣ ਚੱਕੀ ਦੇ ਇਕ ਕਿਨਾਰੇ ਤੇ ਗਤੀਸ਼ੀਲ ਬਲੇਡ ਲੱਗੇ ਹੁੰਦੇ ਹਨ। ਪੌਣ ਦੀ ਗਤਿਜ ਊਰਜਾ ਨੂੰ ਪੌਣ ਚੱਕੀ ਦੇ ਪੱਖੇ ਦੁਆਰਾ ਯੰਤਰਿਕ ਊਰਜਾ ਵਿਚ ਬਦਲ ਲਿਆ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਪਾਣੀ ਦੇ ਪੰਪ ਅਤੇ ਆਟਾ ਚੱਕੀ ਚਲਾਈ ਜਾ ਸਕਦੀ ਹੈ। ਇਸ ਵਿਚ ਬਲੇਡ ਦੇ ਨਾਲ ਇਕ ਛੋਟਾ ਜਰਨੇਟਰ ਜੋੜਿਆ ਜਾਂਦਾ ਹੈ, ਬਲੇਡ ਦੇ ਘੁੰਮਣ ਨਾਲ ਜਨਰੇਟਰ ਨਾਲ ਟਰਬਾਈਨ ਘੁੰਮਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਬਿਜਲੀ ਪੈਦਾ ਕਰਨ ਵਾਲੀ ਪੌਣ ਮਸ਼ੀਨ ਪੌਣ ਟਰਬਾਈਨ ਕਹਾਉਂਦੀ ਹੈ। ਇਕ ਪੌਣ ਟਰਬਾਈਨ ਨਾਲ ਘੱਟ ਬਿਜਲੀ ਪੈਦਾ ਹੁੰਦੀ ਹੈ, ਇਸ ਲਈ ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਪੌਣ ਟਰਬਾਈਨਾਂ ਨੂੰ ਜੋੜਿਆ ਜਾਂਦਾ ਹੈ, ਇਸ ਅਵਸਥਾ ਨੂੰ ਪੌਣ ਫਾਰਮ ਆਖਦੇ ਹਨ। ਪੌਣ ਫਾਰਮ ਦਾ ਪ੍ਰਯੋਗ ਉੱਥੇ ਕੀਤਾ ਜਾਂਦਾ ਹੈ ਜਿੱਥੇ ਵਾਯੂ ਦੀਆਂ ਪਰਿਸਥਿਤੀਆਂ ਅਨੁਕੂਲ ਹੋਣ।

ਇਸ ਵਿਚ ਘਾਹ ਦੇ ਮੈਦਾਨ, ਪਹਾੜੀ ਰਸਤੇ, ਤੱਟ ਖੇਤਰ ਅਤੇ ਦੀਪ ਸਮੂਹ ਸ਼ਾਮਲ ਹਨ। ਭਾਰਤ ਵਿਚ ਪੌਣ ਉਰਜਾ ਦੀ ਵਰਤੋਂ ਵੀ ਕਾਫ਼ੀ ਹੋ ਰਹੀ ਹੈ। ਇਸ ਖੇਤਰ ਵਿਚ ਭਾਰਤ ਦਾ ਜਰਮਨੀ, ਅਮਰੀਕਾ, ਡੈਨਮਾਰਕ ਤੋਂ ਬਾਅਦ ਚੌਥਾ ਸਥਾਨ ਹੈ। ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 4500 ਮੈਗਾਵਾਟ ਦੇ ਲਗਪਗ ਪੌਣ ਊਰਜਾ ਪੈਦਾ ਹੁੰਦੀ ਹੈ। ਸਾਡੇ ਦੇਸ਼ ਵਿਚ ਪੂਰੀ (ਉੜੀਸਾ), ਕੁਸ਼ ਖੇਤਰ (ਗੁਜਰਾਤ) ਅਤੇ ਕੰਨਿਆ ਕੁਮਾਰੀ ਦੇ ਕੋਲ ਤੁਤੀਕਰਨ (ਤਾਮਿਲਨਾਡੂ ਵਿਚ ਪੌਣ ਚੱਕੀਆਂ ਦੀ ਸਹਾਇਤਾ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਰਤ ਦੇ ਸੱਤ ਰਾਜਾਂ ਜਿਵੇਂ ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਪੌਣ ਚੱਕੀਆਂ ਦੁਆਰਾ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪੌਣ ਉਰਜਾ ਦੇ ਲਾਭ (Advantages of Wind Energy)-ਪੌਣ ਊਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਸ ਦੇ ਕਾਰਨ ਪ੍ਰਦੂਸ਼ਣ ਨਹੀਂ ਹੁੰਦਾ, ਵਾਯੂ ਟਰਬਾਈਨ ਨੂੰ ਦੂਰ ਦੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ, ਜਿੱਥੇ ਹੋਰ ਕੋਈ ਸੋਮਾ ਨਾ ਹੋਵੇ।

ਪੌਣ ਉਰਜਾ ਦੀਆਂ ਹਾਨੀਆਂ (Disadvantages of Wind Energy)-ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਸਾਨੂੰ ਹਵਾ ਦੀ ਦਿਸ਼ਾ ਅਤੇ ਗਤੀ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਪਰ ਇਹ ਦੋਨੋਂ ਹੀ ਸਾਡੇ ਕਾਬੂ ਤੋਂ ਬਾਹਰ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਕਾਫ਼ੀ ਖ਼ਰਚਾ ਆਉਂਦਾ ਹੈ।
  3. ਇਹ ਉਰਜਾ ਹਰ ਸਥਾਨ ਤੇ ਪੈਦਾ ਨਹੀਂ ਕੀਤੀ ਜਾ ਸਕਦੀ।
  4. ਪੌਣ ਚੱਕੀਆਂ ਧੁਨੀ ਪ੍ਰਦੂਸ਼ਣ ਪੈਦਾ ਕਰਦੀਆਂ ਹਨ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ Important Questions and Answers.

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਊਰਜਾ ਕਹਿੰਦੇ ਹਨ।

ਪ੍ਰਸ਼ਨ 2.
ਮਨੁੱਖ ਦੁਆਰਾ ਕੰਮ ਕਰਨ ਲਈ ਕਿਹੜੀ ਊਰਜਾ ਦਾ ਪ੍ਰਯੋਗ ਹੁੰਦਾ ਹੈ ?
ਉੱਤਰ-
ਮਾਸਪੇਸ਼ੀਆਂ ਤੋਂ ਪੈਦਾ ਹੋਣ ਵਾਲੀ ਉਰਜਾ।

ਪ੍ਰਸ਼ਨ 3.
ਘਰਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਘਰੇਲੂ ਗੈਸ, ਜਿਸਨੂੰ ਐਲ.ਪੀ.ਜੀ. (Liquified Petroleum Gas) ਵੀ ਕਿਹਾ ਜਾਂਦਾ ਹੈ ਅਤੇ ਮਿੱਟੀ ਦਾ ਤੇਲ।

ਪ੍ਰਸ਼ਨ 4.
L.P.G. ਅਤੇ C.N.G. ਦਾ ਪੂਰਾ ਨਾਂ ਲਿਖੋ ।
ਉੱਤਰ-

  • L.PG. – ਲਿਕਵੀਫਾਇਡ ਪੈਟਰੋਲੀਅਮ ਗੈਸ/ਵਿਤ ਪੈਟਰੋਲੀਅਮ ਗੈਸ ॥
  • C.N.G. – ਕੰਪਰੈਸਡ ਨੈਚੁਰਲ ਗੈਸ/ਨਿਪੀੜਤ ਕੁਦਰਤੀ ਗੈਸ !

ਪ੍ਰਸ਼ਨ 5.
ਕੋਲੇ ਵਿਚ ਪਾਇਆ ਜਾਣ ਵਾਲਾ ਮੁੱਖ ਤੱਤ ਕਿਹੜਾ ਹੈ ?
ਉੱਤਰ-
ਕੋਲੇ ਵਿਚ ਸਭ ਤੋਂ ਜ਼ਿਆਦਾ ਕਾਰਬਨ ਤੱਤ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਸਭ ਤੋਂ ਵੱਧ ਕਾਰਬਨ ਕੋਲੇ ਦੀ ਕਿਸ ਕਿਸਮ ਵਿਚ ਪਾਇਆ ਜਾਂਦਾ ਹੈ ?
ਉੱਤਰ-
ਐੱਥਰੇਸਾਈਟ ਵਿਚ ਸਭ ਤੋਂ ਜ਼ਿਆਦਾ 95% ਕਾਰਬਨ ਪਾਇਆ ਜਾਂਦਾ ਹੈ।

ਪ੍ਰਸ਼ਨ 7.
ਪੈਟਰੋਲੀਅਮ ਕੀ ਹੈ ?
ਉੱਤਰ-
ਪੈਟਰੋਲੀਅਮ ਬਹੁਤ ਸਾਰੇ ਹਾਈਡਰੋਕਾਰਬਨਾਂ ਦਾ ਮਿਸ਼ਰਣ ਹੈ। ‘

ਪ੍ਰਸ਼ਨ 8.
ਕੱਚਾ ਤੇਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਲ ਦੇ ਖੂਹਾਂ ਵਿਚੋਂ ਕੱਢੇ ਗਏ ਕਾਲੇ ਰੰਗ ਦੇ ਸੰਘਣੇ ਵ ਨੂੰ ਕੱਚਾ ਤੇਲ ਕਹਿੰਦੇ ਹਨ।

ਪ੍ਰਸ਼ਨ 9.
ਅੰਸ਼ਕ ਕਸ਼ੀਦਣ ਦੀ ਕਿਰਿਆ ਕਿਸ ਦੇ ਸ਼ੁੱਧੀਕਰਨ ਲਈ ਵਰਤੀ ਜਾਂਦੀ ਹੈ ?
ਉੱਤਰ-
ਪੈਟਰੋਲੀਅਮ ਦੇ ਸ਼ੁੱਧੀਕਰਨ ਲਈ।

ਪ੍ਰਸ਼ਨ 10.
ਪੈਟਰੋਲੀਅਮ ਦੇ ਅੰਸ਼ਕ ਕਸ਼ੀਦਣ ਕਰਨ ਨਾਲ ਕਿਹੜੀਆਂ ਸਹਿਉੱਪਜਾਂ (By products) ਪ੍ਰਾਪਤ ਹੁੰਦੀਆਂ ਹਨ ?
ਉੱਤਰ-

  • ਡੀਜ਼ਲ
  • ਪੈਟਰੋਲ
  • ਮਿੱਟੀ ਦਾ ਤੇਲ
  • ਪੈਟਰੋਲੀਅਮ ਗੈਸ।

ਪ੍ਰਸ਼ਨ 11.
ਪੈਟਰੋਲੀਅਮ ਗੈਸ ਵਿਚ ਪਾਏ ਜਾਣ ਵਾਲੇ ਮੁੱਖ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਪੈਟਰੋਲੀਅਮ ਗੈਸ, ਈਥੇਨ, ਪੇਨ, ਬਿਊਟੇਨ ਦਾ ਮਿਸ਼ਰਨ ਹੈ। ਇਸ ਵਿਚ ਮੁੱਖ ਤੱਤ, ਮੀਥੇਨ ਹੈ।

ਪ੍ਰਸ਼ਨ 12.
ਲਿਕਵੀਫਾਇਡ (ਵਿਤ) ਪੈਟਰੋਲੀਅਮ ਗੈਸ ਦੀ ਲੀਕੇਜ ਦਾ ਪਤਾ ਲਗਾਉਣ ਲਈ ਉਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਈਥਾਈਲ ਮਰਕੈਪਟੋਨ (C2H5SH) |

ਪ੍ਰਸ਼ਨ 13.
ਕੁਦਰਤੀ ਗੈਸ ਕੀ ਹੈ ?
ਉੱਤਰ-
ਕੁਦਰਤੀ ਗੈਸ, ਮੀਥੇਨ, ਈਥੇਨ, ਪੇਨ ਦਾ ਮਿਸ਼ਰਣ ਹੈ।

ਪ੍ਰਸ਼ਨ 14.
C.N.G. ਗੈਸ ਕਿਸ ਤਰ੍ਹਾਂ ਬਣਾਈ ਜਾਂਦੀ ਹੈ ?
ਉੱਤਰ-
ਕੁਦਰਤੀ ਗੈਸ ‘ਤੇ ਵੱਧ ਦਬਾਓ ਪਾ ਕੇ ਇਸ ਨੂੰ ਤਰਲ ਬਣਾਇਆ ਜਾਂਦਾ ਹੈ ਜਿਸ ਨਾਲ C.N.G. ਗੈਸ ਦਾ ਨਿਰਮਾਣ ਹੁੰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 15.
ਉਰਜਾ ਦੇ ਵੱਖ-ਵੱਖ ਤਰ੍ਹਾਂ ਦੇ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਨਾ-ਨਵਿਆਉਣਯੋਗ ਊਰਜਾ ਸਾਧਨ
  2. ਨਵਿਆਉਣਯੋਗ ਊਰਜਾ ਸਾਧਨ।’

ਪ੍ਰਸ਼ਨ 16.
ਨਾ-ਨਵਿਆਉਣਯੋਗ ਊਰਜਾ ਸਾਧਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਉਰਜਾ ਸਾਧਨ ਜਿਨ੍ਹਾਂ ਦਾ ਦੁਬਾਰਾ ਨਿਰਮਾਣ ਨਹੀਂ ਕੀਤਾ ਜਾ ਸਕਦਾ, ਜਿਹੜੇ ਇਕ ਵਾਰੀ ਵਰਤੋਂ ਕਰਨ ਤੋਂ ਬਾਅਦ ਖ਼ਤਮ ਹੋ ਜਾਣਗੇ, ਉਨ੍ਹਾਂ ਨੂੰ ਨਾ-ਨਵਿਆਉਣ ਯੋਗ ਊਰਜਾ ਸਾਧਨ ਕਿਹਾ ਜਾਂਦਾ ਹੈ; ਜਿਵੇਂ ਕਿ-ਕੋਲਾ, ਪੈਟਰੋਲੀਅਮ ਆਦਿ ।

ਪ੍ਰਸ਼ਨ 17.
ਸਮੁੰਦਰੀ ਜੀਵ-ਜੰਤੂਆਂ ਦੀਆਂ ਹੱਡੀਆਂ ਅਤੇ ਮਲ-ਤਿਆਗ ਤੋਂ ਕਿਹੜਾ ਬਾਲਣ ਬਣਦਾ ਹੈ ?
ਉੱਤਰ-
ਪੈਟਰੋਲੀਅਮ।

ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਕਿਹੜੇ ਰਾਜਾਂ ਵਿਚ ਹਨ ?
ਉੱਤਰ-
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਵਿਚ ਪਾਏ ਜਾਂਦੇ ਹਨ।

ਪ੍ਰਸ਼ਨ 19.
ਭਾਰਤ ਵਿਚ ਖਣਿਜ ਤੇਲ ਸੁਧਾਈ ਦੀਆਂ ਕਿੰਨੀਆਂ ਪ੍ਰਯੋਗਸ਼ਾਲਾਵਾਂ ਹਨ ?
ਉੱਤਰ-13.

ਪ੍ਰਸ਼ਨ 20.
ਭਾਰਤ ਵਿਚ ਕੁਦਰਤੀ ਗੈਸ ਪਹੁੰਚਾਉਣ ਵਾਲੀ ਗੈਸ ਪਾਈਪ ਲਾਈਨ ਦਾ ਨਾਂ ਕੀ ਹੈ ?
ਉੱਤਰ-
ਹਜੀਰਾ-ਵਿਜੇਪੁਰ-ਜਗਦੀਸ਼ਪੁਰ ਗੈਸ ਪਾਈਪ ਲਾਈਨ। ਇਸ ਦੀ ਲੰਬਾਈ 1750 ਕਿਲੋਮੀਟਰ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 21.
ਕੋਲੇ ਦੀ ਕਿਹੜੀ ਕਿਸਮ ਵਿਚ ਗੰਧਕ (Sulphur) ਹੈ ?
ਉੱਤਰ-
ਬਿਟੂਮਿਨਸ ਕਿਸਮ ।

ਪ੍ਰਸ਼ਨ 22.
ਪੈਟਰੋਲੀਅਮ ਵਿੱਚ ਪਾਏ ਜਾਣ ਵਾਲੇ ਤੱਤਾਂ ਦੇ ਨਾਮ ਲਿਖੋ ।
ਉੱਤਰ-
ਹਾਈਡ੍ਰੋਕਾਰਬਨ ਦੇ ਯੋਗਿਕ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਗੰਧਕ, ਨਾਈਟ੍ਰੋਜਨ ਅਤੇ ਆਕਸੀਜਨ ।

ਪ੍ਰਸ਼ਨ 23.
ਪੈਟਰੋਲੀਅਮ ਦਾ ਸ਼ਬਦ ਕਿਸ ਭਾਸ਼ਾ ਤੋਂ ਘੜਿਆ ਗਿਆ ਹੈ ?
ਉੱਤਰ-
ਪੈਟਰੋਲੀਅਮ ਦਾ ਸ਼ਬਦ ਲਾਤੀਨੀ (Greek) ਭਾਸ਼ਾ ਤੋਂ ਲਿਆ ਗਿਆ ਹੈ । ਇਹ ਸ਼ਬਦ ਹਨ ਪੈਣਾ (Petra), ਜਿਸ ਦਾ ਅਰਥ ਹੈ ਚੱਟਾਨ (Rock) ਅਤੇ ਓਲੀਅਮ (Oleam) ਜਿਸ ਦਾ ਅਰਥ ਹੈ ਤੇਲ (Oil)

ਪ੍ਰਸ਼ਨ 24.
ਕੁਦਰਤੀ ਗੈਸ ਦੇ ਮੁੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਦੇ ਮੁੱਖ ਅੰਸ਼ ਹਨ| ਮੀਥੇਨ ਬਹੁਤ ਅਧਿਕ ਮਾਤਰਾ ਵਿਚ ਹੈ ਅਤੇ ਇਸ ਗੈਸ ਦੇ ਇਲਾਵਾ ਪੇਨ (Propane) ਅਤੇ ਬਿਊਟੇਨ (Butane) ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਪਾਈਆਂ ਜਾਂਦੀਆਂ ਹਨ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੋਕ (Coke) ਇਕ ਚੰਗਾ ਬਾਲਣ ਹੈ। ਕਿਉਂ ?
ਉੱਤਰ-
ਕੋਕ (Coke) ਇਕ ਚੰਗਾ ਬਾਲਣ ਇਸ ਕਰਕੇ ਹੈ ਕਿਉਂਕਿ ਇਸ ਦਾ ਧੂੰਆਂ ਘੱਟ ਹੁੰਦਾ ਹੈ। ਇਸ ਦੀ ਤਾਪ ਊਰਜਾ ਵੱਧ ਹੁੰਦੀ ਹੈ। ਜਲਣ ਵੇਲੇ ਇਸ ਵਿਚੋਂ ਜ਼ਹਿਰੀਲੀਆਂ ਗੈਸਾਂ ਘੱਟ ਨਿਕਲਦੀਆਂ ਹਨ। ਇਸ ਦਾ ਬਲਣ ਦਾ ਤਾਪਮਾਨ ਘੱਟ ਹੁੰਦਾ ਹੈ।

ਪ੍ਰਸ਼ਨ 2.
L.P.G. (Liquified Petroleum Gas) ਨੂੰ ਸਭ ਤੋਂ ਚੰਗਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
LP.G. ਨੂੰ ਹੇਠ ਲਿਖੇ ਕਾਰਨਾਂ ਕਰਕੇ ਇਕ ਚੰਗਾ ਬਾਲਣ ਕਿਹਾ ਜਾਂਦਾ ਹੈ –

  1. ਇਸ ਦਾ ਤਾਪ ਕਲੋਰੀਮਾਨ 50 kj/g ਹੈ। ਇਸ ਲਈ ਇਹ ਵੱਧ ਤਾਪ ਦਿੰਦੀ ਹੈ ।
  2. ਇਹ ਗੈਸ ਬਲਣ ਵੇਲੇ ਧੂੰਆਂ ਪੈਦਾ ਨਹੀਂ ਕਰਦੀ।
  3. ਇਹ ਆਸਾਨੀ ਨਾਲ ਬਲਦੀ ਹੈ।
  4. ਪੂਰੀ ਤਰ੍ਹਾਂ ਬਲਣ ਦੇ ਕਾਰਨ ਇਸ ਦਾ ਅਵਸ਼ੇਸ਼ ਨਹੀਂ ਬਚਦਾ।
  5. ਇਸ ਦੇ ਬਲਣ ਨਾਲ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਹੁੰਦੀ।
  6. ਇਸ ਨੂੰ ਲਿਆਉਣਾ ਅਤੇ ਲਿਜਾਣਾ ਆਸਾਨ ਹੈ।

ਪ੍ਰਸ਼ਨ 3.
L.P.G. (Liquified Petroleum Gas) ਇਕ ਰੰਗਹੀਨ ਅਤੇ ਗੰਧਹੀਨ ਗੈਸ ਹੈ ਇਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
L.P.G. ਗੈਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਥੋੜ੍ਹੀ ਮਾਤਰਾ ਵਿਚ ਈਥਾਈਲ ਮਰਕੈਪਟਨ (C,HASH) ਮਿਲਾਇਆ ਜਾਂਦਾ ਹੈ। ਇਹ ਇਕ ਤੇਜ਼ ਧ ਵਾਲਾ ਪਦਾਰਥ ਹੁੰਦਾ ਹੈ ਜਿਸ ਦੇ ਕਾਰਨ ਇਸ ਦੇ ਰਿਸਾਓ ਦਾ ਪਤਾ ਲੱਗ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 4.
ਕੁਦਰਤੀ ਗੈਸ (Natural Gas) ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ? ਇਸ ਨੂੰ ਸਾਫ਼ ਸੁਥਰਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੁਦਰਤੀ ਗੈਸ ਆਮ ਤੌਰ ‘ਤੇ ਪੈਟਰੋਲੀਅਮ ਵਾਲੇ ਖੂਹਾਂ ਦੀ ਉੱਪਰੀ ਤਹਿ ‘ਤੇ ਪਾਈ ਜਾਂਦੀ ਹੈ। ਕਦੀ-ਕਦੀ ਇਹ ਕੁਦਰਤੀ ਤੌਰ ‘ਤੇ ਵਾਤਾਵਰਣ ਵਿਚ ਪਾਈ ਜਾਂਦੀ ਹੈ। ਇਸ ਨੂੰ ਸਾਫ਼ ਸੁਥਰਾ ਬਾਲਣ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਬਲਣ ਨਾਲ ਹਾਨੀਕਾਰਕ ਗੈਸਾਂ ਅਤੇ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਹੁੰਦੀਆਂ ਹਨ। ਇਹ ਇਕ ਧੂੰਆਂ ਰਹਿਤ ਬਾਲਣ ਹੈ। ਇਸ ਕਰਕੇ ਇਸ ਦਾ ਜਲਵਾਯੂ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਨਾ ਹੀ ਬਲਣ ਤੋਂ ਬਾਅਦ ਇਸ ਦੀ ਸਵਾਹ ਬਚਦੀ ਹੈ।

ਪ੍ਰਸ਼ਨ 5.
ਜੀਵਨ ਦੇ ਕਿਹੜੇ-ਕਿਹੜੇ ਪਹਿਲੂਆਂ (ਕੰਮਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਰੋਜ਼ਾਨਾ ਜੀਵਨ ਦੇ ਹਰੇਕ ਕੰਮ ਲਈ ਸਾਨੂੰ ਉਰਜਾ ਦੀ ਲੋੜ ਪੈਂਦੀ ਹੈ। ਭੋਜਨ ਬਣਾਉਣ ਲਈ ਅਤੇ ਰੌਸ਼ਨੀ ਲਈ, ਆਵਾਜਾਈ ਦੇ ਸਾਧਨਾਂ ਲਈ, ਕਾਰਖ਼ਾਨਿਆਂ ਅਤੇ ਖੇਤੀਬਾੜੀ ਲਈ ਸਾਨੂੰ ਊਰਜਾ ਦੀ ਜ਼ਰੂਰਤ ਪੈਂਦੀ ਹੈ।

ਪ੍ਰਸ਼ਨ 6.
ਕੋਲੇ ਦਾ ਪ੍ਰਯੋਗ ਕਿਹੜੇ ਕਾਰਬਨਿਕ ਤੱਤਾਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ ?
ਉੱਤਰ-
ਕੋਲੇ ਦੀ ਵਰਤੋਂ, ਕੋਲਾ, ਗੈਸ, ਕੋਕ, ਪੈਟਰੋਲੀਅਮ ਅਤੇ ਹੋਰ ਕਈ ਕਾਰਬਨਿਕ ਤੱਤਾਂ; ਜਿਵੇਂ-ਬੈਨਜ਼ੀਨ (Benzene), ਟਾਈਨ (Toluene), ਐਨੇਲੀਨ (Aniline), ਐਨਥਰਾਸੀਨ (Anthracene) ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 7.
ਪੈਟਰੋਲੀਅਮ ਦੇ ਉਪਯੋਗ ਨਾਲ ਹਵਾ ਵਿਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ ?
ਉੱਤਰ-
ਕਾਰਬਨਿਕ ਉਤਪਾਦਨ ਹੋਣ ਦੇ ਕਾਰਨ ਪੈਟਰੋਲੀਅਮ ਦੇ ਜਲਣ ਦੇ ਫਲਸਰੂਪ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ, ਜਿਸ ਦੇ ਕਾਰਨ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਤੇਲ ਸੋਧਕ ਕਾਰਖ਼ਾਨੇ ਅਤੇ ਤੇਲ ਦੇ ਵੱਡੇ ਭੰਡਾਰਾਂ ਵਿਚ ਅੱਗ ਲੱਗਣ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ।

ਪ੍ਰਸ਼ਨ 8.
ਪੈਟਰੋਲੀਅਮ ਦੀ ਸੁਧਾਈ ਪਿੱਛੋਂ ਮਿਲਣ ਵਾਲੇ ਬਾਲਣਾਂ ਦੀ ਵਰਤੋਂ ਲਿਖੋ ।
ਉੱਤਰ-
ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਹੇਠ ਲਿਖੇ ਬਾਲਣ ਪ੍ਰਾਪਤ ਹੁੰਦੇ ਹਨ –

  1. ਵਿਤ ਪੈਟਰੋਲੀਅਮ ਗੈਸ (L.P.G. ਇਸ ਨੂੰ ਘਰੇਲੂ ਗੈਸ ਵੀ ਕਿਹਾ ਜਾਂਦਾ ਹੈ । ਇਸ ਦੀ ਵਰਤੋਂ ਘਰਾਂ ਵਿਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ।
  2. ਪੈਟਰੋਲ (Petrol)-ਇਸ ਦੀ ਵਰਤੋਂ ਆਮ ਤੌਰ ‘ਤੇ ਕਾਰ, ਸਕੂਟਰ ਵਰਗੇ ਹਲਕੇ ਵਾਹਨਾਂ ਨੂੰ ਚਲਾਉਣ ਵਾਸਤੇ ਕੀਤੀ ਜਾਂਦੀ ਹੈ।
  3. ਮਿੱਟੀ ਦਾ ਤੇਲ (Kerosene Oil)-ਇਸ ਦੀ ਵਰਤੋਂ ਘਰਾਂ ਵਿਚ ਸਟੋਵ ਅਤੇ ਲੈਂਪ ਜਗਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 9.
ਪੈਟਰੋਲੀਅਮ ਦੀ ਉਤਪੱਤੀ ‘ਤੇ ਨੋਟ ਲਿਖੋ ।
ਉੱਤਰ-
ਸੰਸਾਰ ਵਿਚ ਪੈਟਰੋਲੀਅਮ ਦੇ ਭੰਡਾਰਾਂ ਦੀ ਭਰਮਾਰ ਹੈ, ਕੁਵੈਤ, ਸਾਉਦੀ ਅਰਬ ਇਰਾਨ, ਇਰਾਕ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿਚ ਵਿਸ਼ਵ ਦੇ ਤੇਲ ਦਾ ਸਭ ਤੋਂ ਵੱਧ 2/3 ਭਾਗ ਹੈ। ਅਮਰੀਕਾ, ਰੂਸ, ਬ੍ਰਿਟੇਨ ਵਿਚ ਵੀ ਤੇਲ ਦੇ ਵੱਡੇ ਭੰਡਾਰ ਹਨ। ਭਾਰਤ ਵਿਚ ਤੇਲ ਦਾ ਸਭ ਤੋਂ ਪਹਿਲਾ ਖੂਹ 1867 ਵਿਚ ਮੁਕੁਮ (ਅਸਾਮ) ਵਿਚ ਬਣਾਇਆ ਗਿਆ। , ਭਾਰਤ ਵਿਚ ਤੇਲ ਦੇ ਭੰਡਾਰ, ਸੰਸਾਰ ਦੇ ਕੁੱਲ ਭੰਡਾਰਾਂ ਦਾ 0.4% ਭਾਗ ਹੈ। ਘਰੇਲੂ ਤੇਲ ਦਾ ਉਤਪਾਦਨ 33 ਮਿਲੀਅਨ ਮੀਟ੍ਰਿਕ ਟਨ ਹੈ ਜੋ ਸਾਲਾਨਾ ਮੰਗ ਦੀ 35% ਭਾਗ ਦੀ ਪੂਰਤੀ ਕਰਦਾ ਹੈ। | ਭਾਰਤ ਵਿੱਚ ਪੈਟਰੋਲੀਅਮ (ਕੱਚਾ ਤੇਲ ਆਸਾਮ ਅਤੇ ਗੁਜਰਾਤ ਵਿੱਚ ਪਾਇਆ ਜਾਂਦਾ ਹੈ । ਪੈਟਰੋਲੀਅਮ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ Organisation of Petroleum Exporting Countries ਅਰਥਾਤ 0PEC ਵਿਸ਼ਵ ਭਰ ਦੀਆਂ ਪੈਟਰੋਲ ਸੰਬੰਧੀ 77% ਲੋੜਾਂ ਪੂਰੀਆਂ ਕਰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 10.
ਭਾਰਤ ਵਿਚ ਕੋਲੇ ਦੇ ਉਤਪਾਦਨ ‘ਤੇ ਇਕ ਸੰਖੇਪ ਟਿੱਪਣੀ ਲਿਖੋ।
ਉੱਤਰ-
ਸੰਸਾਰ ਵਿਚ ਕੋਲੇ ਦੇ ਕੁੱਲ ਉਤਪਾਦਨ ਦਾ 60% ਭਾਗ ਕੇਵਲ ਚੀਨ, ਸੰਯੁਕਤ ਰਾਜ ਅਮਰੀਕਾ ਅਤੇ ਭੂਤਪੂਰਵ ਸੋਵੀਅਤ ਸੰਘ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਰਤ ਕੋਲ, ਸੰਸਾਰ ਦਾ 1.7 ਪ੍ਰਤੀਸ਼ਤ ਭਾਗ ਕੋਲਾ ਹੈ। ਭਾਰਤ ਵਿਚ ਦੋ ਤਰ੍ਹਾਂ ਦੇ ਕੋਲੇ ਦੇ ਖੇਤਰ ਹਨ –

  • ਗੋਂਡਵਾਨਾ ਕੋਲਾ ਖੇਤਰ (Gondwon of coal area)
  • ਟਰਸ਼ਰੀ ਕੋਲਾ ਖੇਤਰ (Tertiary coal area) ।

ਭਾਰਤ ਦੇ ਜਿਓਲੌਜੀਕਲ ਸਰਵੇ (Geological survey of India) ਦੇ ਅਨੁਸਾਰ ਜਨਵਰੀ 2001 ਭਾਰਤ ਵਿੱਚ ਮੌਜੂਦ ਕੋਲੇ ਦੇ ਭੰਡਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ, ਉਸ ਦੀ ਮਾਤਰਾ 84.41 ਬਿਲੀਅਨ ਟਨ ਹੈ ਅਤੇ ਕੋਲੇ ਦੇ ਇਹ ਭੰਡਾਰ ਮੁੱਖ ਤੌਰ ‘ਤੇ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਖੇ ਸਥਿਤ ਹਨ । ਭਾਰਤ ਵਿਚ ਊਰਜਾ ਦੀ ਜਿੰਨੀ ਮਾਤਰਾ ਦੀ ਉਤਪੱਤੀ ਹੁੰਦੀ ਹੈ, ਉਸ ਵਿੱਚ 66 ਕੋਲਾ ਵਰਤਿਆ ਜਾਂਦਾ ਹੈ । ਮੁੱਖ ਰੂਪ ਵਿੱਚ ਇਸ ਕੋਲੇ ਦੀ ਵਰਤੋਂ ਤਾਪ ਬਿਜਲੀ ਘਰਾਂ ਵਿੱਚ ਕੀਤੀ ਜਾਂਦੀ ਹੈ । ਕੋਲੇ ਦੀ ਮੰਗ ਹਰ ਸਾਲ ਵੱਧ ਰਹੀ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪੈਟਰੋਲੀਅਮ ਪਦਾਰਥਾਂ ਦੀ ਸੁਧਾਈ ਨਾਲ ਪ੍ਰਾਪਤ ਵੱਖ-ਵੱਖ ਤਰ੍ਹਾਂ ਦੇ ਉਤਪਾਦਨ, ਬਲਣ ਤਾਪਮਾਨ ਅਤੇ, ਅਣੂਆਂ ਦੀ ਗਿਣਤੀ ਅਤੇ ਉਹਨਾਂ ਦੀ ਵਰਤੋਂ ਲਿਖੋ।
ਉੱਤਰ-
PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ 1

ਪ੍ਰਸ਼ਨ 2.
ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸਹੀ ਕਿਉਂ ਨਹੀਂ ਜਦੋਂ ਕਿ ਇਸ ਦੀ ਪ੍ਰਾਪਤੀ ਜੰਗਲਾਂ ਦੁਆਰਾ ਦੋਬਾਰਾ ਕੀਤੀ ਜਾ ਸਕਦੀ ਹੈ।
ਉੱਤਰ-
ਜੰਗਲਾਂ ਤੋਂ ਪ੍ਰਾਪਤ ਬਾਲਣ ਵਾਲੀ ਲੱਕੜੀ (Fire Wood) ਨਵਿਆਉਣਯੋਗ ਉਰਜਾ (Renewable Energy) ਦਾ ਮੁੱਖ ਸੋਮਾ ਹੈ ਪਰ ਫਿਰ ਵੀ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਨਾ ਉੱਚਿਤ ਨਹੀਂ ਹੈ ਕਿਉਂਕਿ ਇਕ ਦਰੱਖ਼ਤ ਨੂੰ ਵੱਡਾ ਹੋਣ ਲਈ 15 ਸਾਲ ਦਾ ਸਮਾਂ ਲੱਗਦਾ ਹੈ, ਇਸ ਦੇ ਨਾਲ-ਨਾਲ ਜੰਗਲਾਂ ਦੀ ਅੰਧਾ-ਧੁੰਦ ਕਟਾਈ ਨਾਲ ਵਾਤਾਵਰਣੀ ਸਥਿਤੀਆਂ ਵਿਚ ਅਸੰਤੁਲਨ ਪੈਦਾ ਹੁੰਦਾ ਹੈ। ਲੱਕੜੀ ਬਲਣ ਨਾਲ ਵੱਡੀ ਮਾਤਰਾ ਵਿਚ ਧੂੰਆਂ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਊਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ।

ਪ੍ਰਸ਼ਨ 3.
ਖਣਿਜ ਤੇਲਾਂ ਦਾ ਮਹੱਤਵ ਵੱਧਣ ਦੇ ਕਾਰਨ ਸਪੱਸ਼ਟ ਕਰੋ।
ਉੱਤਰ-
ਕੋਲੇ ਨਾਲੋਂ ਖਣਿਜ ਤੇਲ ਦਾ ਮਹੱਤਵ ਦਿਨ-ਪ੍ਰਤੀ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਮਹੱਤਵ ਦੇ ਵੱਧਣ ਦੇ ਹੇਠ ਲਿਖੇ ਕਾਰਨ ਹਨ –

  1. ਕੋਲੇ ਦੇ ਮੁਕਾਬਲੇ ਖਣਿਜ ਤੇਲ ਨੂੰ ਕੱਢਣਾ ਸੌਖਾ ਅਤੇ ਆਸਾਨ ਹੈ ਅਤੇ ਇਹ ਬਹੁਤ ਸਸਤਾ ਹੈ।
  2. ਕੋਲੇ ਨਾਲੋਂ ਇਸ ਨੂੰ ਇਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣਾ ਸਸਤਾ ਅਤੇ ਆਸਾਨ ਹੈ।
  3. ਇਸ ਦੀ ਬਲਣ ਸ਼ਕਤੀ ਵੱਧ ਹੋਣ ਨਾਲ ਮਸ਼ੀਨਾਂ ਦੀ ਗਤੀ ਵੱਧ ਹੋ ਜਾਂਦੀ ਹੈ।
  4. ਤੇਲ ਦਾ ਭੰਡਾਰਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
  5. ਆਵਾਜਾਈ ਦੇ ਸਾਧਨਾਂ ਵਿਚ ਇਸ ਦਾ ਉਪਯੋਗ ਬਹੁਤ ਲਾਭਕਾਰੀ ਸਿੱਧ ਹੋਇਆ ਹੈ।

ਪ੍ਰਸ਼ਨ 4.
ਭਾਰਤ ਵਿਚ ਪਾਏ ਜਾਣ ਵਾਲੇ ਤੇਲ ਕੱਢਣ ਦੇ ਸਥਾਨਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਤੇਲ ਹੇਠ ਲਿਖੇ ਸਥਾਨਾਂ ‘ਤੇ ਪਾਇਆ ਜਾਂਦਾ ਹੈ –
1. ਅਸਾਮ ਵਿਚ ਤੇਲ ਦੀਆਂ ਥਾਂਵਾਂ (Oil deposits of Assam)- ਭਾਰਤ ਦੇ ਪੂਰਬੀ ਭਾਗਾਂ ਵਿੱਚ ਪ੍ਰਸਿੱਧ ਤੇਲ ਉਤਪਾਦਕ ਥਾਂਵਾਂ-ਲਖੀਮਪੁਰ, ਡਿਬਰੁਗੜ੍ਹ, ਡਿਗਈ ਮੁੱਕੁਮ ਅਤੇ ਸੁਰਮਾਘਾਟੀ ਵਿਚ ਬਦਰੁਪੁਰ, ਮਸੀਮਪੁਰ ਪਥਰੀਆ ਆਦਿ ‘ਤੇ ਪਾਇਆ ਜਾਂਦਾ ਹੈ। ਤੇਲ ਦੇ ਇਸ ਖੇਤਰ ਵਿੱਚ ਬੜੌਦਾ, ਅਹਿਮਦਾਬਾਦ ਕਾਲੋਲ, ਨਵਗਾਂਵ ਅਤੇ ਲਿਊਨੇਜ਼ਮੀ ਵੀ ਸ਼ਾਮਿਲ ਹਨ ।

2. ਗੁਜਰਾਤ ਦਾ ਤੇਲ ਖੇਤਰ (Oil deposits of Gujarat)-ਗੁਜਰਾਤ ਵਿਚ ਤੇਲ ਬੜੌਦਾ, ਅਹਿਮਦਾਬਾਦ, ਨਵਰਾਂਵ ਕਤਲੋਲ, ਅੰਕਲੇਸ਼ਵਰ ਅਤੇ ਲੁਨੇਜ ਤਕ 15360 ਵਰਗ ਕਿਲੋਮੀਟਰ ਖੇਤਰ ਵਿਚ ਪਾਇਆ ਜਾਂਦਾ ਹੈ। ਅੰਕਲੇਸ਼ਵਰ ਅਤੇ ਖੰਭਾਤ ਖੇਤਰ ਵਿਚ ਖਣਿਜ ਤੇਲ ਬਹੁਤ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

3. ਸਮੁੰਦਰੀ ਕਿਨਾਰਿਆਂ ‘ਤੇ ਪਾਇਆ ਜਾਣ ਵਾਲਾ ਖੇਤਰ (Coastal Oil deposits)- ਭਾਰਤ ਵਿਚ ਸਮੁੰਦਰ ਦੇ ਕਿਨਾਰੇ ਸੌਰਾਸ਼ਟਰ ਵਿਚ ਭਾਵਨਗਰ ਤੋਂ 45 ਕਿਲੋਮੀਟਰ ਦੂਰ ਅਰਬ ਸਾਗਰ ਵਿਚ ਸਥਿਤ ਮਾਲਿਆ ਬੇਟ ਅਤੇ ਮਹਾਰਾਸ਼ਟਰ ਦੇ ਮਹਾਂਦੀਪ ਨਿਮਚ ਤੱਟ ਤੋਂ ਮੁੰਬਈ ਤੋਂ 167 KM. ਉੱਤਰ-ਪੱਛਮ ਵਿਚ ਸਥਿਤ ਬੰਬੇ ਹਾਈ ਨਾਂ ਦੇ ਸਥਾਨ ‘ਤੇ ਹੈ। ਬੰਬੇ ਹਾਈ ਦੇ ਤੇਲ ਕਾਰਖ਼ਾਨੇ ਵਿਚ 1500 ਮੀਟਰ ਦੀ ਡੂੰਘਾਈ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ-
ਕੁਦਰਤੀ ਗੈਸ (Natural Gas) ਦੇ ਉਤਪਾਦਨ ਅਤੇ ਉਪਯੋਗ ਤੇ ਨੋਟ ਲਿਖੋ ।
ਉੱਤਰ-
ਕੁਦਰਤੀ ਗੈਸ (Natural Gas) ਇਕ ਮਹੱਤਵਪੂਰਨ ਪਥਰਾਟ ਬਾਲਣ (Fossil Fuel) ਹੈ। ਕੁਦਰਤੀ ਗੈਸ ਵੀ ਉਸੇ ਤਰ੍ਹਾਂ ਹੀ ਬਣਦੀ ਹੈ ਜਿਸ ਤਰ੍ਹਾਂ · ਲੱਖਾਂ ਸਾਲ ਪਹਿਲਾਂ ਸਮੁੰਦਰੀ ਜੀਵਾਂ ਦੇ ਦੱਬੇ ਰਹਿਣ ਕਾਰਨ ਖਣਿਜ ਤੇਲ ਬਣਦਾ ਹੈ। ਜ਼ਿਆਦਾਤਰ ਕੁਦਰਤੀ ਗੈਸ ਪੈਟਰੋਲੀਅਮ ਦੇ ਭੰਡਾਰ ਉੱਪਰ ਜਮਾਂ ਹੁੰਦੀ ਹੈ। ਕੁਦਰਤੀ ਗੈਸ ਵੱਖ-ਵੱਖ ਹਾਈਡੋਕਾਰਬਨਾਂ ਦਾ ਮਿਸ਼ਰਨ ਹੈ ਇਸ ਵਿਚ ਮੁੱਖ ਤੌਰ ‘ਤੇ ਮੀਥੇਨ 95% ਤਕ ਹੁੰਦੀ ਹੈ। ਇਸ ਦੇ ਇਲਾਵਾ ਕੁੱਝ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਉਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ। ਮਾਤਰਾ ਵਿਚ ਪੋਪੇਨ ਅਤੇ ਬਿਉਟੇਨ ਵੀ ਸ਼ਾਮਿਲ ਹੁੰਦੀਆਂ ਹਨ। ਕੁਦਰਤੀ ਗੈਸ ਇਕ ਬਹੁਤ ਹੀ ਸਾਫ਼ ਪਥਰਾਟ ਬਾਲਣ ਹੈ ਕਿਉਂਕਿ ਇਸ ਦੇ ਬਾਲਣ ਤੋਂ ਬਾਅਦ ਕੁੱਝ ਵੀ ਬਾਕੀ ਨਹੀਂ ਬਚਦਾ ਹੈ ਅਤੇ ਨਾ ਹੀ ਕੋਈ ਧੂੰਆਂ ਨਿਕਲਦਾ ਹੈ। ਕੁਦਰਤੀ ਗੈਸ ਤੋਂ ਕੋਈ ਵੀ ਜ਼ਹਿਰੀਲੀ ਗੈਸ ਨਹੀਂ ਨਿਕਲਦੀ ਹੈ ਜਿਸ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ਹੋਵੇ। ਕੁਦਰਤੀ ਗੈਸ ਨੂੰ ਉਪਯੋਗ ਲਈ ਵੱਖ-ਵੱਖ ਰੂਪਾਂ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਕੁਦਰਤੀ ਗੈਸ ਵਿਚੋਂ ਬਿਉਟੇਨ, ਪ੍ਰੋਪੇਨ ਨੂੰ ਅਲੱਗ ਕਰ ਲਿਆ ਜਾਂਦਾ ਹੈ ਫਿਰ ਜ਼ਿਆਦਾ ਦਬਾਅ ਵਾਲੇ ਟੈਂਕਰਾਂ ਵਿਚ ਜਾਂ ਫਿਰ ਵਿਤ ਪੈਟਰੋਲੀਅਮ ਗੈਸ ਦੇ ਰੂਪ ਵਿਚ ਸਿਲੰਡਰਾਂ ਵਿਚ ਭਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਬਾਕੀ ਬਚੀ ਹੋਈ ਮਿਥੇਨ ਗੈਸ ਨੂੰ ਛੱਡਣ ਲਈ ਪਾਇਪ ਲਾਈਨ ਵਿਚ ਛੱਡ ਦਿੱਤਾ ਜਾਂਦਾ ਹੈ। ਕਾਫ਼ੀ ਘੱਟ ਤਾਪਮਾਨ ‘ਤੇ ਕੁਦਰਤੀ ਗੈਸ ਨੂੰ ਵਿਤ ਕੁਦਰਤੀ ਗੈਸ ਵਿਚ ਬਦਲ ਲਿਆ ਜਾਂਦਾ ਹੈ। ਕੁਦਰਤੀ ਗੈਸ ਨੂੰ ਉੱਚ ਦਬਾਅਤੇ C.N.G. ਵਿਚ ਬਦਲ ਕੇ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ।

ਕੁਦਰਤੀ ਗੈਸ ਦੀ ਵਰਤੋਂ ਉਪਯੋਗ (Uses of Natural Gas)-ਕੁਦਰਤੀ ਗੈਸ ਦੇ ਉਪਯੋਗ ਹੇਠ ਲਿਖੇ ਹਨ –

  • ਇਸ ਦੀ ਵਰਤੋਂ ਖਾਣਾ ਬਣਾਉਣ ਲਈ ਅਤੇ ਊਰਜਾ (ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
  • ਵਿਤ ਕੁਦਰਤੀ ਗੈਸ ਦੀ ਵਰਤੋਂ ਬਾਲਣ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।
  • ਕੁਦਰਤੀ ਗੈਸ ਨੂੰ ਸ਼ਕਤੀ ਯੰਤਰਾਂ ਵਿਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
  • ਸੀਮੇਂਟ, ਕੱਚ, ਇੱਟਾਂ ਅਤੇ ਖਾਦਾਂ ਬਣਾਉਣ ਦੇ ਉਦਯੋਗ ਵਿਚ ਕੁਦਰਤੀ ਗੈਸ ਨੂੰ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  • ਕੁਦਰਤੀ ਗੈਸ ਤੋਂ ਪ੍ਰਾਪਤ ਪੈਟਰੋ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ, . ਖਾਦਾਂ ਆਦਿ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ।
  • C.N.G. (Compressed Natural Gas) ਦਾ ਪ੍ਰਯੋਗ ਆਵਾਜਾਈ ਦੇ ਸਾਧਨਾਂ ਵਿਚ ਬਾਲਣ ਦੇ ਰੂਪ ਵਿਚ ਹੁੰਦਾ ਹੈ।
    ਸਾਡੇ ਦੇਸ਼ ਵਿਚ ਇਸ ਸਮੇਂ (ਵੇਲੇ) 638 ਅਰਬ ਘਣ ਮੀਟਰ ਕੁਦਰਤੀ ਗੈਸ ਦੇ ਭੰਡਾਰ ਹਨ। ਮੁੱਖ ਭੰਡਾਰ ਅਸਾਮ, ਗੁਜਰਾਤ ਅਤੇ ਬੰਬੇ ਹਾਈ ਵਿਚ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ Important Questions and Answers.

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਉ) ਬਹੁਤ ਫਟੇ ਉੱਤਰਾਂ –

ਪ੍ਰਸ਼ਨ 1.
ਊਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਉਹ ਸਾਰੇ ਸਾਧਨ ਜਿਹਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ਨੂੰ ਊਰਜਾ ਸਾਧਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਉਰਜਾ ਦਾ ਮੁੱਖ ਜਾਂ ਮੁੱਢਲਾ ਸਾਧਨ ਕੀ ਹੈ ?
ਉੱਤਰ-
ਸੂਰਜ।

ਪ੍ਰਸ਼ਨ 3.
ਲੱਕੜੀ ਵਿਚੋਂ ਕਿੰਨੇ ਪ੍ਰਤੀਸ਼ਤ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
47% ॥

ਪ੍ਰਸ਼ਨ 4.
ਤੇਲ ਉਪਯੋਗ ਦੀ, 2010-2020 ਤਕ ਦੀ ਅਨੁਮਾਨਿਤ ਦਰ ਦੱਸੋ ।’
ਉੱਤਰ-
80 ਕਰੋੜ ਬੈਰਿਲ ਪ੍ਰਤੀਦਿਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪਥਰਾਟ ਬਾਲਣ ਦੀਆਂ ਉਦਾਹਰਨਾਂ ਦਿਉ।
ਉੱਤਰ-
ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ।

ਪ੍ਰਸ਼ਨ 6.
ਆਧੁਨਿਕ ਸੰਸਾਰ ਵਿਚ ਊਰਜਾ ਦੇ ਮੁੱਖ ਸਾਧਨ ਕੀ ਹਨ ?
ਉੱਤਰ-
ਕੋਲਾ, ਪੈਟਰੋਲ, ਕੁਦਰਤੀ ਗੈਸ ਅਤੇ ਸੂਰਜ।

ਪ੍ਰਸ਼ਨ 7.
ਮਿਸਰ (Egypt) ਵਿਚ ਪ੍ਰਤੀ ਵਿਅਕਤੀ ਤੇਲ ਦਾ ਉਪਯੋਗ 2000-01 ਦੀ ਰਿਪੋਰਟ ਅਨੁਸਾਰ ਕਿੰਨਾ ਹੈ ?
ਉੱਤਰ-
656 ਕਿਲੋਗਰਾਮ ਪ੍ਰਤੀ ਵਿਅਕਤੀ।

ਪ੍ਰਸ਼ਨ 8.
ਨਵੀਂ ਵਿਧੀ ਦੇ ਊਰਜਾ ਸਾਧਨਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਹਵਾ ਊਰਜਾ, ਸੂਰਜੀ ਊਰਜਾ, ਪਣ ਊਰਜਾ ਅਤੇ ਭੂਮੀ ਤਾਪ ਊਰਜਾ।

ਪ੍ਰਸ਼ਨ 9.
ਊਰਜਾ ਉਪਯੋਗ ਤੋਂ ਕੀ ਮਤਲਬ ਹੈ ?
ਉੱਤਰ-
ਰੋਜ਼ ਦੇ ਕੰਮਾਂ ਵਿਚ ਵਰਤੀ ਜਾਣ ਵਾਲੀ ਊਰਜਾ ਦੀ ਮਾਤਰਾ ਨੂੰ ਊਰਜਾ ਉਪਯੋਗ ਕਹਿੰਦੇ ਹਨ।

ਪ੍ਰਸ਼ਨ 10.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚੋਂ ਊਰਜਾ ਉਪਯੋਗ ਕਿਨ੍ਹਾਂ ਵਿਚ ਜ਼ਿਆਦਾ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿੰਨੇ ਪ੍ਰਤੀਸ਼ਤ ਲੋਕ ਬਾਲਣ ਦੀ ਖ਼ਰੀਦ ਕਰਨ ਦੇ ਯੋਗ ਹਨ ?
ਉੱਤਰ-
40% ਲੋਕ ।

ਪ੍ਰਸ਼ਨ 12.
ਉਰਜਾ ਦੀ ਮੰਗ ਵੱਧਣ ਦੇ ਮੁੱਖ ਕਾਰਨ ਦੱਸੋ ।
ਉੱਤਰ-
ਉਦਯੋਗਾਂ ਲਈ ਅਤੇ ਆਵਾਜਾਈ ਲਈ ਇਨ੍ਹਾਂ ਦੀ ਮੰਗ ਵੱਧ ਰਹੀ ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 13.
ਕਾਰੋਬਾਰੀ ਊਰਜਾ ਦਾ 95% ਭਾਗ ਕਿਸ ਤੋਂ ਮਿਲਦਾ ਹੈ ?
ਉੱਤਰ-
ਕੋਲੇ, ਤੇਲ ਅਤੇ ਕੁਦਰਤੀ ਗੈਸ ਤੋਂ ।

ਪ੍ਰਸ਼ਨ 14.
ਕੁੱਝ ਅਜਿਹੀਆਂ ਘਰੇਲੂ ਜ਼ਰੂਰਤਾਂ ਦੱਸੋ ਜਿਨ੍ਹਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਭੋਜਨ ਬਨਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਜਾਂ ਠੰਡਾ ਰੱਖਣ ਲਈ, ਆਦਿ ।

ਪ੍ਰਸ਼ਨ 15.
ਆਦਮੀ ਦੀ ਜੀਵਨ ਸ਼ੈਲੀ ਬਾਰੇ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਪ੍ਰਤੀ ਵਿਅਕਤੀ ਆਮਦਨੀ ਅਤੇ ਉਰਜਾ ਦੀ ਖ਼ਪਤ ਤੋਂ ਆਦਮੀ ਦੀ ਜੀਵਨ ਸ਼ੈਲੀ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 16.
ਵਿਕਸਿਤ ਦੇਸ਼ਾਂ ਦੀ ਅਬਾਦੀ ਲਗਪਗ ਕਿੰਨੀ ਹੈ ?
ਉੱਤਰ-
ਦੁਨੀਆ ਦੀ ਕੁੱਲ ਅਬਾਦੀ ਦਾ ਇਕ ਚੌਥਾਈ ਹਿੱਸਾ ।

ਪ੍ਰਸ਼ਨ 17.
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਵਿਸ਼ਵ ਦੀ ਕੁੱਲ ਉਰਜਾ ਖ਼ਪਤ ਦਾ ਕਿੰਨਾ ਹਿੱਸਾ ਹੈ ?
ਉੱਤਰ-
75% ।

ਪ੍ਰਸ਼ਨ 18.
ਭਾਰਤ ਦੀ ਜਨਸੰਖਿਆ ਵਿਸ਼ਵ ਜਨਸੰਖਿਆ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
16%

ਪ੍ਰਸ਼ਨ 19.
ਭਾਰਤ ਦੀ ਊਰਜਾ ਖ਼ਪਤ ਵਿਸ਼ਵ ਊਰਜਾ ਖ਼ਪਤ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
1.5% 1

ਪ੍ਰਸ਼ਨ 20.
ਉੱਨਤ ਸਾਧਨ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਊਰਜਾ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਦਿੰਦੇ ਹਨ ? :
ਉੱਤਰ-
90% |

ਪ੍ਰਸ਼ਨ 21.
ਗਾਮੀਣ ਇਲਾਕਿਆਂ ਵਿਚ ਊਰਜਾ ਦੇ ਸਰੋਤ ਕਿਹੜੇ ਹਨ ?
ਉੱਤਰ-
ਜ਼ਰਾਇਤ/ਖੇਤੀਬਾੜੀ ਦੀ ਰਹਿੰਦ-ਖੂੰਹਦ, ਲੱਕੜੀ ਅਤੇ ਗੋਬਰ ਗੈਸ ਆਦਿ ।

ਪ੍ਰਸ਼ਨ 22.
ਊਰਜਾ ਦੇ ਨਾ-ਨਵਿਆਉਣਯੋਗ (Non-renewable) ਸਾਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਕੁਦਰਤੀ ਗੈਸ ਅਤੇ ਪੈਟਰੋਲੀਅਮ ।

ਪ੍ਰਸ਼ਨ 23.
ਊਰਜਾ ਦੇ ਨਵਿਆਉਣਯੋਗ (Renewable) ਸਰੋਤਾਂ ਦੇ ਨਾਮ ਲਿਖੋ ।
ਉੱਤਰ-
ਸੌਰ ਊਰਜਾ, ਤਾਪ ਊਰਜਾ, ਭੂ-ਰਸਾਇਣ ਉਰਜਾ, ਪੌਣ ਊਰਜਾ ਅਤੇ ਜੀਵ ਪੁੰਜ ਆਦਿ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I )

ਪ੍ਰਸ਼ਨ 1.
ਊਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਉਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨਾਂ ਵਿਚ ਅਰਥ ਵਿਵਸਥਾ, ਆਰਥਿਕ ਵਿਕਾਸ, ਕੰਮ ਕਰਨ ਦਾ ਪੱਧਰ, ਜਲਵਾਯੂ ਅਤੇ ਊਰਜਾ ਦੀ ਕੀਮਤ ਆਦਿ ਕਾਰਕ ਸ਼ਾਮਿਲ ਹਨ। |

ਪ੍ਰਸ਼ਨ 2.
ਨਾ-ਨਵਿਆਉਣਯੋਗ (Non-renewable) ਉਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਊਰਜਾ ਦੇ ਉਹ ਸਾਧਨ ਜਿਨ੍ਹਾਂ ਦਾ ਇਕ ਵਾਰ ਉਪਯੋਗ ਕਰਨ ਤੋਂ ਬਾਅਦ ਦੁਬਾਰਾ ਉਪਯੋਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਜਾਂ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗ ਜਾਂਦੇ ਹਨ।

ਪ੍ਰਸ਼ਨ 3.
ਊਰਜਾ ਖ਼ਪਤ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਊਰਜਾ ਉਪਯੋਗ ਅਰਥ ਵਿਵਸਥਾ ਦੇ ਪ੍ਰਸਾਰ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਖੇਤੀ ਦੀ ਅਰਥ ਵਿਵਸਥਾ ਦੀ ਤੁਲਨਾ ਵਿਚ ਉਦਯੋਗਾਂ ਦੀ ਅਰਥ ਵਿਵਸਥਾ ਵਿਚ ਉਰਜਾ ਉਪਯੋਗ ਦਾ ਵਾਧਾ ਸੰਭਾਵਿਤ ਹੈ ਕਿਉਂਕਿ ਉਦਯੋਗਾਂ ਦੀਆਂ ਭਾਰੀਆਂ ਮਸ਼ੀਨਾਂ ਖੇਤੀ ਦੀਆਂ ਮਸ਼ੀਨਾਂ ਨਾਲੋਂ ਵੱਧ ਊਰਜਾ ਦੀ ਖ਼ਪਤ ਕਰਦੀਆਂ ਹਨ।

ਪ੍ਰਸ਼ਨ 4.
ਊਰਜਾ ਦੇ ਗੈਰ-ਪਰੰਪਰਾਗਤ (Non-conventional) ਸਾਧਨ ਕੀ ਹਨ ?
ਉੱਤਰ-
ਉਹ ਉਰਜਾ ਸਾਧਨ ਜਿਹਨਾਂ ਦਾ ਉਪਯੋਗ ਆਮ ਤੌਰ ਤੇ ਨਹੀਂ ਕੀਤਾ ਜਾਂਦਾ ਅਤੇ ਇਹਨਾਂ ਦਾ ਨਵੀਨੀਕਰਣ ਕੀਤਾ ਜਾ ਸਕਦਾ ਹੈ ਇਸ ਤੋਂ ਭਾਵ ਹੈ ਕਿ ਵਾਰ-ਵਾਰ ਇਸਦੀ ਵਰਤੋਂ ਕਰਨ ਨਾਲ ਇਹਨਾਂ ਦੀ ਸਮਾਪਤੀ ਨਹੀਂ ਹੁੰਦੀ ਜਿਵੇਂ- ਸੂਰਜੀ ਊਰਜਾ, ਹਵਾ ਊਰਜਾ।

ਪ੍ਰਸ਼ਨ 5.
ਵਿਕਾਸਸ਼ੀਲ (Developing) ਦੇਸ਼ਾਂ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦਾ ਮੁੱਖ ਉਦੇਸ਼ ਆਪਣੇ ਦੇਸ਼-ਵਾਸੀਆਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ।

ਪ੍ਰਸ਼ਨ 6.
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਕਿਵੇਂ ਸੁਧਰ ਸਕਦਾ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਪਤੀ ਵਿਅਕਤੀ ਉਰਜਾ ਦੀ ਖਪਤ ਵਧ ਕੇ ਸੁਧਾਰਿਆ ਜਾ ਸਕਦਾ ਹੈ । ਇਸ ਤੋਂ ਭਾਵ ਹੈ ਕਿ ਉਹਨਾਂ ਵੱਲੋਂ ਵੱਧ ਮਾਤਰਾ ਵਿੱਚ ਬਿਜਲੀ ਅਤੇ ਸੋਧੇ ਹੋਏ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦਾ ਹਾਨੀਕਾਰਕ ਪ੍ਰਭਾਵ ਕੀ ਹੈ ? ‘
ਉੱਤਰ-
ਪਥਰਾਟ ਬਾਲਣਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਹੋ ਰਿਹਾ ਹੈਂ ਤਾਂ ਕਿ ਉਦਯੋਗਿਕ ਵਿਕਾਸ ਹੋ ਸਕੇ। ਇਨ੍ਹਾਂ ਦੇ ਜ਼ਿਆਦਾ ਉਪਯੋਗ ਦੇ ਸਮੇਂ ਇਨ੍ਹਾਂ ਵਿਚੋਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ; ਜਿਵੇਂ- CO2, SO2, SO3, ਆਦਿ ਜੋ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ।

ਪ੍ਰਸ਼ਨ 2.
ਪਥਰਾਟ ਬਾਲਣ (ਤੇਲ) ਸੀਮਿਤ ਹਨ, ਕਿਵੇਂ ?
ਉੱਤਰ-
ਪਥਰਾਟ ਬਾਲਣ ਮਰੇ ਹੋਏ ਜੀਵਾਂ, ਬਨਸਪਤੀ ਤੋਂ ਲੱਖਾਂ ਸਾਲ ਤਕ ਸੁਖਮ, ਜੀਵਾਂ ਦੁਆਰਾ ਕਿਰਿਆ ਕਰਕੇ ਬਣਿਆ ਹੈ। ਇਸ ਦਾ ਲਗਾਤਾਰ ਉਪਯੋਗ ਕਰਨ ਨਾਲ ਇਸ ਦੇ ਭੰਡਾਰ ਖ਼ਤਮ ਹੋਣ ਦੇ ਕਿਨਾਰੇ ਹਨ । ਇਨ੍ਹਾਂ ਦਾ ਦੁਬਾਰਾ ਬਣਨਾ ਆਸਾਨ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ। ਜੇਕਰ ਇਨ੍ਹਾਂ ਦਾ ਕੋਈ ਵਿਕਲਪ ਨਾ ਲੱਭਿਆ ਗਿਆ ਤਾਂ ਇਹ ਖ਼ਤਮ ਹੋ ਜਾਣਗੇ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਪਥਰਾਟ ਬਾਲਣ ਸੀਮਿਤ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
ਭਵਿੱਖ ਵਿੱਚ ਲੋਕਾਂ ਦਾ ਜੀਵਨ ਮੁਸ਼ਕਿਲਾਂ ਭਰਿਆ ਹੋਵੇਗਾ । ਇਸ ਕਥਨ ਨੂੰ ਪਥਰਾਟ ਬਾਲਣਾਂ ਦੀ ਵਧੇਰੇ ਵਰਤੋਂ ਨਾਲ ਜੋੜ ਕੇ ਸਮਝਾਉ ।
ਉੱਤਰ-
ਪਥਰਾਟ ਬਾਲਣ ਦਾ ਨਾ-ਨਵਿਆਉਣ ਯੋਗ ਸਰੋਤ ਹਨ ਅਤੇ ਇਕ ਸੀਮਿਤ ਮਾਤਰਾ ਵਿੱਚ ਮੌਜੂਦ ਹਨ । ਇਹਨਾਂ ਦੀ ਲਗਾਤਾਰ ਉਪਯੋਗ ਦਰ ਵਿੱਚ ਵਾਧੇ ਨਾਲ ਇਹ ਅਗਲੇ ਲਗਭਗ 50 ਤੋਂ 100 ਸਾਲਾਂ ਵਿੱਚ ਖ਼ਤਮ ਹੋ ਜਾਣਗੇ । ‘ ਇਸ ਤੋਂ ਬਾਅਦ ਪ੍ਰਤੀ ਵਿਅਕਤੀ ਉਰਜਾ ਦੀ ਮੰਗ ਨੂੰ ਪੂਰਾ ਕਰਨ ਵਿੱਚ ਔਖਾ ਹੋਜਾਵੇਗਾ । ਇਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣਗੀਆਂ | ਸਾਨੂੰ ਭਰੋਸਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਸਾਇੰਸਦਾਨ ਨਵੀਆਂ ਤਕਨੀਕਾਂ ਲੱਭ ਲੈਣਗੇ। ਜਿਸ ਨਾਲ ਊਰਜਾ ਸੰਕਟ ਨਾਲ ਨਿਪਟਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਸਰੋਤ ਦੇ ਕੁੱਝ ਵਿਕਲਪਾਂ ਦੇ ਉਦਾਹਰਨ ਦਿਓ ਅਤੇ ਊਰਜਾ ਦੇ ਕਿਸੇ ਇਕ ਸਰੋਤ ਤੇ ਨੋਟ ਲਿਖੋ ।
ਉੱਤਰ-
ਪੌਣ ਊਰਜਾ (Wind Energy), ਪਣ ਊਰਜਾ (Hydel Energy), ਜੀਵ ਪੁੰਜ ਊਰਜਾ (Biomass Energy) ਅਤੇ ਸੌਰ ਊਰਜਾ (Solar Energy), ਬਾਓ ਗੈਸ ਊਰਜਾ (Biogas Energy) ਅਤੇ ਨਾਭਿਕੀ ਉਰਜਾ (Nuclear Energy) ਪਰੰਪਰਾਗਤ ਊਰਜਾ ਦੇ ਵਿਕਲਪ ਹਨ ।

ਸੌਰ ਊਰਜਾ (Solar Energy) -ਊਰਜਾ ਦਾ ਅੰਤਲਾ ਸਰੋਤ ਸੂਰਜ ਹੈ । ਸੂਰਜ ਵਿਚ ‘ ਪੈਦਾ ਹੋਣ ਵਾਲੀ ਉਰਜਾ ਦਾ ਕਾਰਨ, ਸੂਰਜ ਦੀਆਂ ਨਾਲਿਕਾਂ ਵਿਚ ਵਿਖੰਡਨ ਕਿਰਿਆ (Nuclear fisson) ਦਾ ਹੋਣਾ ਹੈ । ਇਸ ਕਿਰਿਆ ਦੇ ਸਮੇਂ ਬੜੀ ਵੱਡੀ ਮਾਤਰਾ ਵਿਚ ਊਰਜਾ ਪੈਦਾ ਹੁੰਦੀ ਹੈ । ਪੈਦਾ ਹੋਈ ਇਹ ਊਰਜਾ ਧਰਤੀ ਦੇ ਵਿਸ਼ਾਲ ਖੇਤਰ ਤੇ ਫੈਲਦੀ ਪੈਦਾ ਹੋਈ ਇਸ ਊਰਜਾ ਨੂੰ ਖ ਅਤੇ ਅਪ੍ਰਤੱਖ ਤੌਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । ਸੂਰਜ ਦੀ ਇਹ ਉਰਜਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ ਅਤੇ ਸਮੁੰਦਰੀ ਪਾਣੀਆਂ ਦੀ ਗਰਮਾਇਸ਼, ਊਰਜਾ ਪ੍ਰਾਪਤੀ ਦੇ ਪ੍ਰਤੱਖ ਕਿਸਮ ਦੀ ਪ੍ਰਾਪਤੀ ਅਖਵਾਉਂਦੀ ਹੈ । ਸੂਰਜ ਦੀ ਗਰਮੀ ਕਾਰਨ ਵਾਯੂ ਮੰਡਲ ਦਾ ਗਰਮ ਹੋਣਾ ਅਪ੍ਰਤੱਖ ਕਿਸਮ ਦੀ ਪ੍ਰਾਪਤੀ ਹੈ । | ਸੌਰ ਊਰਜਾ ਦੀ ਵਰਤੋਂ ਕਰਨ ਦੇ ਲਈ ਕਈ ਪ੍ਰਕਾਰ ਦੇ ਯੰਤਰਾਂ ਦੀ ਕਾਢ ਕੱਢੀ ਗਈ ਹੈ ਜਿਵੇਂ ਕਿ ਸੋਲਰ ਹੀਟਰ, ਸੋਲਰ ਕੁੱਕਰ ਆਦਿ ।

ਸੌਰ ਜਲ/ਪਾਣੀ ਹੀਟਰ (Solar Water Heater)- ਸੌਰ ਹੀਟਰ ਦੀ ਬਣਤਰ (Construction of Solar Heater)-ਸੌਰ ਹੀਟਰ ਇਕ ਨਿਵੇਕਲੀ ਕਿਸਮ ਦਾ ਉਪਕਰਨ ਹੈ ਜਿਸ ਵਿਚ ਤਾਂ ਬੰਦੇ ਇਕ ਕੁੰਡਲਿਤ ਨਲੀ (Coiled copper pipe) ਕਾਲੀ ਰੰਗਤ ਧਾਤਵੀ ਗਰਮੀ ਰੋਧੀ (Insulated) ਬਕਸੇ ਨਾਲ ਜੁੜੀ ਹੋਈ ਹੁੰਦੀ ਹੈ । ਇਸ ਬਕਸੇ ਦੇ ਉੱਪਰ ਕੱਚ (Glass) ਲਗਿਆ ਹੋਇਆ ਹੁੰਦਾ ਹੈ । ਪ੍ਰਾਪਤ ਕੀਤੀ ਹੋਈ ਗਰਮੀ ਤਾਂਬੇ ਦੀ ਨਲੀ ਅੰਦਰ ਮੌਜੂਦ ਹਵਾ ਜਾਂ ਪਾਣੀ ਨੂੰ ਗਰਮ ਕਰ ਦਿੱਦੀ ਹੈ ।
PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ 1
ਸੌਰ ਊਰਜਾ ਨੂੰ ਬਿਜਲੀ ਦੇ ਉਤਪਾਦਨ ਲਈ ਵੀ ਵਰਤਿਆ ਜਾਂਦਾ ਹੈ ਅਤੇ ਸੌਰ ਊਰਜਾ ਦੀ ਵਰਤੋਂ ਕਰਦਿਆਂ ਹੋਇਆਂ ਬਿਜਲੀ ਉਰਜਾ ਦੀ ਪ੍ਰਾਪਤੀ ਨੂੰ ਥਰਮਲ (ਤਾਪ ਬਿਜਲੀ ਉਤਪਾਦਨ (Thermal electricity generation) ਆਖਦੇ ਹਨ । ਸੌਰ ਊਰਜਾ ਤੋਂ ਬਿਜਲੀ ਪ੍ਰਾਪਤ ਕਰਨ ਦੇ ਲਈ ਕੰਪਿਊਟਰ ਦੁਆਰਾ ਮਾਪਕ ਯੰਤਰ ਵਜੋਂ ਕਾਰਜ ਕਰਨ ਵਾਲੇ ਸ਼ੀਸ਼ੇ (Mirrors) ਵਰਤੇ ਜਾਂਦੇ ਹਨ ਅਤੇ ਇਨ੍ਹਾਂ ਸ਼ੀਸ਼ਿਆਂ ਵਿਚ ਹੀ ਵਿਕੀਰਣਾਂ ਦੀ ਅਨੁਕੂਲਤਮ ਮਾਤਰਾ (Optimum quantity) ਪ੍ਰਵੇਸ਼ ਕਰਦੀ ਹੈ ਜਿਸ ਦੇ ਕਾਰਨ ਤੇਲ ਨਾਲ ਭਰੀਆਂ ਹੋਈਆਂ ਨਲੀਆਂ (Pipes) ਅੰਦਰਲਾ ਤੇਲ ਦਾ ਤਾਪਮਾਨ 390°C ਤਕ ਵੱਧ ਜਾਂਦਾ ਹੈ ਅਤੇ ਗਰਮ ਹੋਏ ਇਸ ਤੇਲ ਨੂੰ ਜਲ ਭੰਡਾਰਕ ਕਰਨ-ਵਾਲੀ ਪ੍ਰਣਾਲੀ ਰਾਹੀਂ ਗੁਜ਼ਾਰਨ ਨਾਲ ਪਾਣੀ ਭਾਫ਼ ਵਿਚ ਬਦਲ ਜਾਂਦਾ ਹੈ ਅਤੇ ਇਸ ਤਰ੍ਹਾਂ ਪ੍ਰਾਪਤ ਹੋਈ ਭਾਫ਼ ਦੀ ਵਰਤੋਂ ਕਰਦਿਆਂ ਹੋਇਆਂ ਟਰਬਾਈਨਜ਼ (Turbines) ਚਲਾਏ ਜਾਂਦੇ ਹਨ ਅਤੇ ਬਿਜਲੀ ਦਾ ਉਤਪਾਦਨ ਹੋ ਜਾਂਦਾ ਹੈ ।

ਪ੍ਰਸ਼ਨ 2.
ਵਿਸ਼ਵ ਦੇ ਵੱਖ-ਵੱਖ ਭਾਗਾਂ ਵਿਚ ਊਰਜਾ ਦਾ ਉਪਯੋਗ ਇਕ ਸਮਾਨ ਨਹੀਂ ਹੈ। ਟਿੱਪਣੀ ਕਰੋ ।
ਉੱਤਰ-
ਇਹ ਕਹਿਣਾ ਕਿ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਊਰਜਾ ਦੀ ਖਪਤ ਇਕ ਸਮਾਨ ਨਹੀਂ ਹੈ, ਗ਼ਲਤ ਨਹੀਂ ਹੈ | ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ ਅਤੇ ਨਾਰਵੇ ਆਦਿ ਵਰਗੇ ਵਿਕਸਿਤ ਦੇਸ਼ਾਂ ਵਿਚ ਉਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ । ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਭਰ ਦੀ ਕੁੱਲ ਜਨਸੰਖਿਆ ਦਾ ਤਕਰੀਬਨ 22.60% ਭਾਗ ਵਿਕਸਿਤ ਦੇਸ਼ਾਂ ਵਿੱਚ ਹੈ, ਪਰ ਇਨ੍ਹਾਂ ਦੇਸ਼ਾਂ ਵਿੱਚ ਵਰਤੀ ਜਾਂਦੀ ਊਰਜਾ ਦੀ ਮਾਤਰਾ ਪੈਦਾ ਹੋਈ. ਉਰਜਾ ਦੀ ਕੁੱਲ ਮਾਤਰਾ ਦਾ 74% ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਵਿਕਸਿਤ ਦੇਸ਼ਾਂ ਵਿਚ ਉਰਜਾ ਦੇ ਨਾਨਵਿਆਉਣ ਯੋਗ ਸਾਧਨਾਂ (ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ) ਤੋਂ ਪ੍ਰਾਪਤ ਹੋਣ ਵਾਲੀ ਕੁੱਲ ਊਰਜਾ ਦਾ 90% ਭਾਗ ਇਹ ਵਿਕਸਿਤ ਦੇਸ਼ ਵਰਤਦੇ ਹਨ ਜਦਕਿ ਨਵਿਆਉਣਯੋਗ ਸਰੋਤਾਂ ਜਿਵੇਂ ਕਿ ਪਣ ਊਰਜਾ, ਪੌਣ ਊਰਜਾ, ਬਾਇਓਗੈਸ ਊਰਜਾ ਆਦਿ ਦਾ ਕੇਵਲ 10% ਹੀ ਇਹ ਦੇਸ਼ ਵਰਤੋਂ ਵਿਚ ਲਿਆਉਂਦੇ ਹਨ । ਚੀਨ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਵਿਆਉਣ ਯੋਗ ਅਤੇ ਨਾ-ਨਵਿਆਉਣਯੋਗ ਊਰਜਾ ਦੇ ਸਰੋਤਾਂ ਤੋਂ ਪ੍ਰਾਪਤ ਹੋਈ ਉਰਜਾ ਦੀ ਖਪਤ ਕ੍ਰਮਵਾਰ 41% ਅਤੇ 59% ਹੈ । ਇਸ ਤੋਂ ਸਪੱਸ਼ਟ ਹੈ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਉਰਜਾ ਦੀ ਖਪਤ ਇਕ ਸਮਾਨ ਨਹੀਂ ਹੈ ।

PSEB 11th Class Environmental Education Important Questions Chapter 10 ਆਫ਼ਤਾਂ

Punjab State Board PSEB 11th Class Environmental Education Important Questions Chapter 10 ਆਫ਼ਤਾਂ Important Questions and Answers.

PSEB 11th Class Environmental Education Important Questions Chapter 10 ਆਫ਼ਤਾਂ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਸਟਰ ਜਾਂ ਆਫ਼ਤ (Disaster) ਦਾ ਅਰਥ ਕੀ ਹੈ ?
ਉੱਤਰ-
ਅਣ ਇਛਿਤ ਤਰੀਕੇ ਨਾਲ ਹੋਣ ਵਾਲੀ ਘਟਨਾ ਜਿਸ ਕਾਰਨ ਮਨੁੱਖ ਨੂੰ ਮਾਲ ਅਸਬਾਬ ਅਤੇ ਸੰਪੱਤੀ ਦਾ ਨੁਕਸਾਨ ਹੁੰਦਾ ਹੋਵੇ, ਉਸ ਨੂੰ ਆਫ਼ਤ ਆਖਦੇ ਹਨ । ਜਿਵੇਂ ਕਿ ਭੂਚਾਲ ਆਦਿ।

ਪ੍ਰਸ਼ਨ 2.
ਕਵੇਟਾ ਵਿਚ ਭੂਚਾਲ ਕਦੋਂ ਆਇਆ ਸੀ ?
ਉੱਤਰ-
1935 ਵਿਚ ।

ਪ੍ਰਸ਼ਨ 3.
ਹਾਲ ਵਿਚ ਪਾਕਿਸਤਾਨ ਵਿਚ ਆਏ ਭੂਚਾਲ ਦੀ ਤਾਰੀਖ ਅਤੇ ਸਾਲ ਦੱਸੋ।
ਉੱਤਰ-
10 ਅਕਤੂਬਰ, 2005 ਸ਼ਹਿਰ ਮੁਜ਼ਫ਼ਰਾਬਾਦ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (POK)|

ਪ੍ਰਸ਼ਨ 4.
ਭੂਚਾਲ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਰਿਕਟਰ ਸਕੇਲ (Richter Scale) |

ਪ੍ਰਸ਼ਨ 5.
ਭੂਚਾਲ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ ?
ਉੱਤਰ-
ਸ਼ੀਜਮੋਗਰਾਫ (Seismograph) ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 6.
ਭੂਚਾਲ ਨਾਲ ਹੋਣ ਵਾਲੀਆਂ ਹਾਨੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਢਿੱਗਾਂ ਦਾ ਡਿੱਗਣਾ ਤੇ ਸੁਨਾਮੀ ਲਹਿਰਾਂ, ਅੱਗਾਂ ਲੱਗਣੀਆਂ, ਭਵਨਾਂ ਦਾ ਢਹਿਣਾ ਆਦਿ ।

ਪ੍ਰਸ਼ਨ 7.
ਸੋਕਾ ਕਿਨਾ ਖੇਤਰਾਂ ਵਿਚ ਗੰਭੀਰ ਰੂਪ ਲੈਂਦਾ ਹੈ ?
ਉੱਤਰ-
ਮਕਰ ਰੇਖਾ ਦੇ 15-20° ਦੇ ਵਿਚ ਸਥਿਤ ਖੇਤਰਾਂ ਵਿਚ।

ਪ੍ਰਸ਼ਨ 8.
ਸੋਕੇ ਨਾਲ ਉਤਪੰਨ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਭੁੱਖਮਰੀ, ਸਿਹਤ ਸਮੱਸਿਆਵਾਂ, ਚਾਰੇ ਦੀ ਘਾਟ, ਜੰਗਲੀ ਜੀਵਨ ਦੀ ਹਾਨੀ ।

ਪ੍ਰਸ਼ਨ 9.
ਭਾਰਤ ਵਿਚ ਹੜ੍ਹ ਨਾਲ ਹੋਣ ਵਾਲੇ 70% ਨੁਕਸਾਨ ਲਈ ਉੱਤਰਦਾਇਕ ਨਦੀਆਂ ਦੇ ਨਾਂ ਦੱਸੋ।
ਉੱਤਰ-
ਗੰਗਾ, ਬ੍ਰਹਮਪੁੱਤਰ, ਸਤਲੁਜ।

ਪ੍ਰਸ਼ਨ 10.
ਚੱਕਰਵਾਤ ਤੋਂ ਬਾਅਦ ਕੀ ਹੁੰਦਾ ਹੈ ?
ਉੱਤਰ-
ਤੇਜ਼ ਮੀਂਹ ਵਰ੍ਹਦਾ ਹੈ ।

ਪ੍ਰਸ਼ਨ 11.
ਚੱਕਰਵਾਤਾਂ ਲਈ ਵਰਤੇ ਜਾਂਦੇ ਹੋਰ ਨਾਮ ਦੱਸੋ।
ਉੱਤਰ-
ਟਾਇਫੂਨ, ਵਿਲੀ ਵਿਲੀਜ਼ ।

ਪ੍ਰਸ਼ਨ 12.
ਸਭ ਤੋਂ ਗੰਭੀਰ ਸੋਕਾ ਕਿੱਥੇ ਪਿਆ ਸੀ ?
ਉੱਤਰ-
ਅਮਰੀਕਾ ਦੇ ਗਰੇਟ ਪਲੇਨਜ਼ ਵਿਚ, 1930 ਵਿਚ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 13.
W.H.O. ਦਾ ਕੀ ਅਰਥ ਹੈ ?
ਉੱਤਰ-
ਵਿਸ਼ਵ ਸਿਹਤ ਸੰਗਠਨ (World Health Organisation) ।

ਪ੍ਰਸ਼ਨ 14.
ਰਿਕਟਰ ਪੈਮਾਨੇ ਦੀ ਕੀ ਸੀਮਾ ਹੈ ?
ਉੱਤਰ-
0 ਤੋਂ 12 ਤੱਕ ।

ਪ੍ਰਸ਼ਨ 15.
ਸਮੁੰਦਰ ਵਿਚ ਭੂਚਾਲ ਆਉਣ ਨਾਲ ਵੱਡੀਆਂ ਲਹਿਰਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਨੂੰ ਕੀ ਆਖਦੇ ਹਨ ?
ਉੱਤਰ-
ਸੁਨਾਮੀ ਲਹਿਰਾਂ ।

ਪ੍ਰਸ਼ਨ 16.
ਭੂਪਾਲ ਵਿਖੇ ਮੀਥਾਈਲ ਆਈਸੋਸਾਇਨੇਟ ਗੈਸ ਰਿਸਣ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ?
ਉੱਤਰ-
ਇਸ ਨਾਲ 2300 ਤੋਂ ਵੱਧ ਲੋਕ ਮਾਰੇ ਗਏ ਅਤੇ 14000 ਤੋਂ ਵੱਧ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ।

ਪ੍ਰਸ਼ਨ 17.
ਚੱਕਰਵਾਤ ਵੇਲੇ ਹਵਾ ਦੀ ਗਤੀ ਕੀ ਹੁੰਦੀ ਹੈ ?
ਉੱਤਰ-
120 ਕਿ. ਮੀ. ਤੋਂ 250 ਕਿ. ਮੀ. ਪ੍ਰਤੀ ਘੰਟਾ ।

ਪ੍ਰਸ਼ਨ 18.
ਵੈਸਟਇੰਡੀਜ਼ ਵਿਚ ਚੱਕਰਵਾਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਹੈਰੀਕਨਜ਼ (Hurricanes) ।

ਪ੍ਰਸ਼ਨ 19.
ਆਸਟ੍ਰੇਲੀਆ ਵਿਚ ਚੱਕਰਵਾਤ ਲਈ ਕੀ ਨਾਂ ਵਰਤਿਆ ਜਾਂਦਾ ਹੈ ?
ਉੱਤਰ-
ਵਿਲੀ-ਵਿਲੀਜ ॥

ਪ੍ਰਸ਼ਨ 20.
ਚੱਕਰਵਾਤ ਲਈ ਸਮੁੰਦਰ ਦਾ ਤਾਪਮਾਨ ਕੀ ਹੋਣਾ ਚਾਹੀਦਾ ਹੈ ?
ਉੱਤਰ-
ਇਸ ਲਈ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 21.
ਭੂਚਾਲ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਭੁਚਾਲ ਦੇ ਮੁੱਖ ਕਾਰਨ

  • ਭੂਮੀ ਹੇਠ ਪ੍ਰਮਾਣੂ ਵਿਸਫੋਟ,
  • ਪਾਣੀ ਦੀ ਖੁਦਾਈ,
  • ਜਵਾਲਾਮੁਖੀ ਵਿਸਫੋਟ ਆਦਿ ।

ਪ੍ਰਸ਼ਨ 22.
ਆਮ ਕਰਕੇ ਔੜ/ਸੋਕਾ ਕਿਸ ਖੰਡ ਵਿਚ ਪੈਂਦਾ ਹੈ ?
ਉੱਤਰ-
ਸੋਕਾ/ਔੜ 15-20° ਵਿਚਕਾਰ (Latitude) ਵਾਲੇ ਖੰਡਾਂ ਵਿਚ ਅਸਰ ਪੈਂਦਾ ਹੈ ।

ਪ੍ਰਸ਼ਨ 23.
ਆਸਟ੍ਰੇਲੀਆ ਵਿੱਚ ਚੱਕਰਵਾਤ ਨੂੰ ਕੀ ਆਖਦੇ ਹਨ ?
ਉੱਤਰ-
ਆਸਟ੍ਰੇਲੀਆ ਵਿਚ ਚੱਕਰਵਾਤ ਨੂੰ (Vilyvillies) ਆਖਦੇ ਹਨ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 24.
ਭੂਪਾਲ ਗੈਸ ਦੁਖਾਂਤ , ਕਦੋਂ ਵਾਪਰਿਆ ?
ਉੱਤਰ-
ਭੂਪਾਲ ਗੈਸ ਦੁਖਾਂਤ 3 ਦਸੰਬਰ, 1984 ਨੂੰ ਵਾਪਰਿਆ ।

(ਅ) ਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੋਕੇ ਦੀ ਪ੍ਰਗਤੀ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ? .
ਉੱਤਰ-
ਸੋਕੇ ਦੀ ਪ੍ਰਗਤੀ ਨੂੰ ਨਮੀ ਦੀ ਕਮੀ, ਸੋਕੇ ਦਾ ਸਮਾਂ ਤੇ ਪ੍ਰਭਾਵਿਤ ਖੇਤਰ ਦੇ ਆਕਾਰ ਨਾਲ ਮਾਪਿਆ ਜਾਂਦਾ ਹੈ।

ਪ੍ਰਸ਼ਨ 2.
ਆਂਸ਼ਿਕ ਸੋਕਾ, ਗੰਭੀਰ ਸੋਕੇ ਤੋਂ ਕਿਸ ਤਰ੍ਹਾਂ ਭਿੰਨ ਹੈ ?
ਉੱਤਰ-
ਆਂਸ਼ਿਕ ਸੋਕਾ ਕੇਵਲ ’14 ਦਿਨਾਂ ਤਕ ਵਰਖਾ ਨਾ ਹੋਣ ਦੀ ਸਥਿਤੀ ਹੁੰਦੀ ਹੈ, ਜਦਕਿ ਗੰਭੀਰ ਸੋਕਾ ਇਕ ਸਾਲ ਜਾਂ ਉਸ ਤੋਂ ਵੱਧ ਸਮੇਂ ਤਕ ਵਰਖਾ ਨਾ ਹੋਣ ਦੀ ਸਥਿਤੀ ਨੂੰ ਕਹਿੰਦੇ ਹਨ ।

ਪ੍ਰਸ਼ਨ 3.
ਭਾਰਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਾਮ ਦੱਸੋ।
ਉੱਤਰ-
ਹਰੇਕ ਸਾਲ ਮੌਨਸੂਨ ਵਿਚ ਭਾਰਤ ਦੇ ਆਸਾਮ, ਬਿਹਾਰ ਤੇ ਪੱਛਮੀ ਬੰਗਾਲ ਖੇਤਰਾਂ ਵਿਚ ਹੜ੍ਹ ਆਉਣਾ ਨਿਸ਼ਚਿਤ ਹੈ।

ਪ੍ਰਸ਼ਨ 4.
ਚਰਨੋਬਾਇਲ ਪਰਮਾਣੂ ਡਿਜ਼ਾਸਟਰ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਚਰਨੋਬਾਇਲ ਪਰਮਾਣੂ ਡਿਜ਼ਾਸਟਰ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਹੋਇਆ ਸੀ।

ਪ੍ਰਸ਼ਨ 5.
ਢਿੱਗਾਂ ਡਿੱਗਣ ਦੇ ਕੀ ਕਾਰਨ ਹਨ ?
ਉੱਤਰ-
ਜੰਗਲਾਂ ਦੀ ਕਟਾਈ, ਭੂਚਾਲ, ਚੱਟਾਨਾਂ ਵਿਚ ਵਿਸਫੋਟ ਆਦਿ ਢਿੱਗਾਂ ਡਿੱਗਣ ਦੇ ਕਾਰਨ ਹਨ ।

ਪ੍ਰਸ਼ਨ 6.
ਮਨੁੱਖੀ ਨਿਰਮਾਣ ਸੰਕਟ ਦੇ ਕਾਰਨ ਦੱਸੋ।
ਉੱਤਰ-
ਤਰੁੱਟੀਪੂਰਨ ਸੰਰਚਨਾਤਮਕ ਪ੍ਰਬੰਧ ਅਤੇ ਖ਼ਤਰਨਾਕ ਵਿਅਰਥ ਪਦਾਰਥਾਂ ਦੀ ਅਨੁਚਿਤ ਸੰਭਾਲ।

ਪ੍ਰਸ਼ਨ 7.
ਮੌਸਮ ਵਿਗਿਆਨ ਵਿਭਾਗ ਕੀ ਕੰਮ ਕਰਦਾ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ਸਾਨੂੰ ਆਉਣ ਵਾਲੇ ਸਮੇਂ ਵਿਚ ਮੌਸਮ ਦਾ ਹਾਲਚਾਲ ਦੱਸਦਾ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਆਉਣ ਵਾਲੀ ਕਿਸੇ ਵੀ ਆਫ਼ਤ ਤੋਂ ਬਚਣ ਦੇ ਉਪਾਅ ਕਰ ਲੈਂਦੇ ਹਾਂ ਅਤੇ ਇਸ ਨਾਲ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚ ਜਾਂਦੇ ਹਾਂ ।

ਪ੍ਰਸ਼ਨ 8.
ਭਾਰਤ ਵਿਚ ਚੱਕਰਵਾਤ (Cyclones) ਕਦੋਂ ਅਤੇ ਕਿੱਥੇ ਆਉਂਦੇ ਹਨ ?
ਉੱਤਰ-
ਚੱਕਰਵਾਤਾਂ ਲਈ ਸਮੁੰਦਰ ਦਾ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । ਇਸ ਕਰਕੇ ਭਾਰਤ ਵਿਚ ਇਕ ਚੱਕਰਵਾਤ ਗਰਮੀ ਦੇ ਮੌਸਮ ਵਿਚ ਆਉਂਦੇ ਹਨ | ਭਾਰਤ ਵਿਚ ਚੱਕਰਵਾਤ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀ ਸੜਾ ਦੇ ਉੱਪਰ ਬਣਦੇ ਹਨ ਅਤੇ ਲਾਗਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹਨ ।

ਪ੍ਰਸ਼ਨ 9.
ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਮੁੱਖ ਕਾਰਨ ਦੱਸੋ ।
ਉੱਤਰ-
ਮਨੁੱਖੀ ਕਿਰਿਆਵਾਂ ਕਰਕੇ ਆਉਣ ਵਾਲੀਆਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਿਹਾ ਜਾਂਦਾ ਹੈ । ਇਨ੍ਹਾਂ ਵਿਚੋਂ ਪ੍ਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਰਸਾਇਣਾਂ ਦਾ ਰਿਸਾਅ, ਹਵਾਈ ਧਮਾਕੇ, ਬੰਨ੍ਹ ਅਤੇ ਪੁਲ ਆਦਿ ਦਾ ਟੁੱਟਣਾ ਮੁੱਖ ਹਨ । ਵਧੀਆ ਸਿਖਲਾਈ ਦੀ ਘਾਟ, ਦੋਸ਼ਪੂਰਨ ਨਿਰਮਾਣ, ਖ਼ਤਰਨਾਕ , ਫਾਲਤੂ ਪਦਾਰਥਾਂ ਦੇ ਨਿਪਟਾਰੇ ਵਿਚ ਅਸਫਲ ਹੋਣਾ ਆਦਿ ਮਨੁੱਖੀ ਆਫ਼ਤਾਂ ਦੇ ਮੁੱਖ ਕਾਰਨ ਹਨ |

PSEB 11th Class Environmental Education Important Questions Chapter 10 ਆਫ਼ਤਾਂ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II )

ਪ੍ਰਸ਼ਨ 1.
ਢਿੱਗਾਂ ਡਿੱਗਣ ਜਾਂ ਭੋਂ-ਖਿਸਕਣ ਦੇ ਕੰਟਰੋਲ ਦੇ ਉਪਾਅ ਦੱਸੋ।
ਉੱਤਰ-
ਚੱਟਾਨਾਂ ਦੇ ਢੇਰ ਦਾ ਅਨਿਯੰਤ੍ਰਿਤ ਫਿਸਲਣਾ ਜਾਂ ਪਹਾੜੀ ਢਲਾਨ ਤੇ ਰਗੜ ਦੀ ਕਿਰਿਆ ਨਾਲ ਜ਼ਮੀਨ ਦਾ ਅੰਦਰ ਚਲੇ ਜਾਣਾ ਭੋਂ-ਖਿਸਕਣ ਹੈ। ਇਸ ਨਾਲ ਜਾਨ ਅਤੇ ਮਾਲ ਦੀ ਬਹੁਤ ਹਾਨੀ ਹੁੰਦੀ ਹੈ। ਇਸਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਉਠਾਏ ਜਾਣੇ ਚਾਹੀਦੇ ਹਨ। ਇਸ ਵਿਚ ਦਰੱਖ਼ਤ ਲਗਾਉਣਾ, ਸੜਕਾਂ ਦੇ ਕਿਨਾਰਿਆਂ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰ ਬੰਨਣਾ ਸ਼ਾਮਲ ਹੈ। ਵਰਖਾ ਰੁੱਤ ਵਿਚ ਪਾਣੀ ਦਾ ਉੱਚਿਤ ਨਿਕਾਸ ਵੀ ਢਿੱਗਾਂ ਡਿੱਗਣ ਨੂੰ ਕੰਟਰੋਲ ਕਰਨ ਵਿਚ ਸਹਾਇਕ ਹਨ।

ਪ੍ਰਸ਼ਨ 2.
ਹਤੁ ਕੀ ਹੈ ?
ਉੱਤਰ-
ਹੜ੍ਹ ਤੋਂ ਭਾਵ ਇਕ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਦਾ ਇਕੱਠੇ ਹੋ ਜਾਣ ਤੋਂ ਹੈ । ਇਹ ਇਕ ਪ੍ਰਾਚੀਨ ਸੰਕਟ ਹੈ ਜੋ ਮਨੁੱਖ ਅਤੇ ਸੰਪੱਤੀ ਨੂੰ ਹਾਨੀ ਪਹੁੰਚਾਉਂਦਾ ਹੈ। ਇਸਦੇ ਕਾਰਨ ਕਈ ਛੂਤ ਦੇ ਰੋਗ ਪੈਦਾ ਹੁੰਦੇ ਹਨ। ਟੈਲੀਫੋਨ ਸੇਵਾਵਾਂ, ਪਾਣੀ ਪ੍ਰਣਾਲੀ, ਬਿਜਲੀ ਪ੍ਰਣਾਲੀ ਅਤੇ ਪਰਿਵਹਿਣ ਸੇਵਾਵਾਂ ਅਸਤ-ਵਿਅਸਤ ਹੋ ਜਾਂਦੀਆਂ ਹਨ।

ਪ੍ਰਸ਼ਨ 3.
ਚੱਕਰਵਾਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਨਾਮ ਕੀ ਹਨ ?
ਉੱਤਰ-
ਇਸ ਨੂੰ ਆਸਟ੍ਰੇਲੀਆ ਵਿਚ ਵਿਲੀ ਵਿਲੀਜ, ਚੀਨ ਵਿਚ ਟਾਇਫੁਨਜ, ਵੈਸਟਇੰਡੀਜ਼ ਵਿਚ ਹਰੀਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਪ੍ਰਸ਼ਨ 4.
ਵਿਸ਼ਵ ਦੀ ਸਭ ਤੋਂ ਵਿਨਾਸ਼ਕਾਰੀ ਘਟਨਾ ਕਿੱਥੇ ਅਤੇ ਕਿਸ ਤਰ੍ਹਾਂ ਘਟੀ ?
ਉੱਤਰ-
ਵਿਸ਼ਵ ਵਿਚ ਸਭ ਤੋਂ ਵਿਨਾਸ਼ਕਾਰੀ ਘਟਨਾ ਭਾਰਤ ਵਿਚ 3 ਦਸੰਬਰ, 1984 ਨੂੰ ਭੋਪਾਲ ਸਥਿਤ ਯੂਨਾਈਟਡ ਕਾਰਬਾਈਡ ਕੀਟਨਾਸ਼ਕ ਕਾਰਖ਼ਾਨੇ ਵਿਚ ਹੋਈ। ਇਹ ਘਟਨਾ ਅਧਿਕ ਜ਼ਹਿਰੀਲੀ ਗੈਸ ਮੀਥੇਨ ਆਇਸੋਸਾਇਨੇਟ ਗੈਸ ਦੇ ਲੀਕ ਹੋਣ ਨਾਲ ਹੋਈ। ਇਸ ਵਿਚ 2300 ਲੋਕਾਂ ਦੀ ਮੌਤ ਦੇ ਨਾਲ-ਨਾਲ 14000 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਉਦਯੋਗਿਕ ਦੁਰਘਟਨਾਵਾਂ ਦੀ ਪਰਿਭਾਸ਼ਾ ਅਤੇ ਕੰਟਰੋਲ ਉੱਪਰ ਟਿੱਪਣੀ ਕਰੋ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਉਹ ਹਨ ਜੋ ਮਨੁੱਖੀ ਲਾਪਰਵਾਹੀ ਨਾਲ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਵਿਚ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ। ਉਦਯੋਗਿਕ ਦੁਰਘਟਨਾਵਾਂ ਤੋਂ ਭਾਵ ਹੈ, ਉਦਯੋਗਾਂ ਵਿਚ ਅਸੁਰੱਖਿਅਤ ਮਸ਼ੀਨਾਂ ਤੇ ਅਗਿਆਨਤਾ ਕਾਰਨ ਕਿਸੇ ਦੁਰਘਟਨਾ ਦਾ ਹੋਣਾ। ਮਸ਼ੀਨਾਂ ਦੇ ਸੁਰੱਖਿਅਤ ਸੰਚਾਲਨ ਲਈ ਸੁਰੱਖਿਆ ਨਿਯਮ ਸਥਾਪਿਤ ਹੁੰਦੇ ਹਨ। ਪਰੰਤੂ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਾਲ ਖ਼ਤਰਨਾਕ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਹ ਦੁਰਘਟਨਾਵਾਂ ਰਸਾਇਣਿਕ, ਜੈਵਿਕ ਤੇ ਭੌਤਿਕ ਵੀ ਹੋ ਸਕਦੀਆਂ ਹਨ। ਉਦਯੋਗਿਕ ਦੁਰਘਟਨਾਵਾਂ ਦਾ ਕੰਟਰੋਲ (Control of Industrial Accidents)ਉਦਯੋਗਿਕ ਦੁਰਘਟਨਾਵਾਂ ਦੇ ਕੰਟਰੋਲ ਲਈ 19ਵੀਂ ਸਦੀ ਤੋਂ ਬਾਅਦ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਨ੍ਹਾਂ ਵਿਚ ਉਦਯੋਗਾਂ ਲਈ ਨਿਯਮਾਂ ਸੰਬੰਧੀ ਅਭਿਆਨ ਚਲਾਉਣਾ, ਅੱਗ ਲਈ

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Important Questions and Answers.

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲੋਰੀਨ ਦੇ ਇਕ ਅਣੂ ਨਾਲ ਓਜ਼ੋਨ ਦੇ ਕਿੰਨੇ ਅਣੂ ਨਸ਼ਟ ਹੁੰਦੇ ਹਨ ?
ਉੱਤਰ-
ਇਕ ਲੱਖ ਅਣੂ ।

ਪ੍ਰਸ਼ਨ 2.
ਮੁੱਖ ਗਰੀਨ ਹਾਊਸ ਗੈਸਾਂ ਕਿਹੜੀਆਂ ਹਨ ?
ਉੱਤਰ-
CO2, N2O, CH4, CFCs.

ਪ੍ਰਸ਼ਨ 3.
CFC’s ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਨਾਲ 2100 ਤਕ ਧਰਤੀ ਦਾ ਤਾਪਮਾਨ ਕਿੰਨਾ ਵੱਧ ਜਾਵੇਗਾ ?
ਉੱਤਰ-
1.400 ਤੋਂ 5.8°C ।

ਪ੍ਰਸ਼ਨ 5.
ਵਿਕੀਰਣਾਂ (Radiations) ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਦੋ ਪ੍ਰਕਾਰ ਦੀਆਂ –

  • ਆਇਤ ਵਿਕੀਰਣਾਂ (Ionising Radiations)
  • ਅਣਿਆਇਤ ਵਿਕੀਰਣਾਂ (Non-ionising Radiations) |

ਪ੍ਰਸ਼ਨ 6.
ਮਿਨੀਮਾਤਾ ਰੋਗ (Minimata Disease) ਦਾ ਕਾਰਨ ਕੀ ਹੈ ?
ਉੱਤਰ-
ਪਾਣੀ ਵਿਚ ਮਰਕਰੀ ਦਾ ਹੋਣਾ ਅਤੇ ਮਰਕਰੀ ਨਾਲ ਪ੍ਰਭਾਵਿਤ ਮੱਛੀਆਂ ਦਾ ਸੇਵਨ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 7.
ਬੈਨਜੀਨ (Benzene) ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਲਿਊਕੀਮੀਆ (ਇਕ ਕਿਸਮ ਦਾ ਕੈਂਸਰ)।

ਪ੍ਰਸ਼ਨ 8.
ਮਾਂਟਰੀਅਲ ਪ੍ਰੋਟੋਕਾਲ ਸੰਧੀ (Montreal Protocol Agreement) ਕੀ ਹੈ ?
ਉੱਤਰ-
ਇਹ ਸੰਧੀ 1987 ਵਿਚ ਓਜ਼ੋਨ ਸੁਰੱਖਿਆ ਲਈ ਹਸਤਾਖਰਿਤ ਹੋਈ ਸੀ ।

ਪ੍ਰਸ਼ਨ 9.
ਕਲੋਰੋਫਲੋਰੋ ਕਾਰਬਨਜ਼ ਦੀ ਉਤਪੱਤੀ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
CFCs ਦੀ ਉਤਪੱਤੀ ਏਅਰ ਕੰਡੀਸ਼ਨਰ, ਫਰਿੱਜ਼ਾਂ, ਏਰੋਸੋਲ ਕੈਨ ਦੇ ਪ੍ਰੇਰਕ ਰੂਪ ਵਿਚ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਨਾਲ ਹੁੰਦੀ ਹੈ।

ਪ੍ਰਸ਼ਨ 10.
ਮੀਥੇਨ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਦਲਦਲੀ ਭੂਮੀ, ਚਾਵਲ ਦੇ ਖੇਤ, ਜੁਗਾਲੀ ਕਰਨ ਵਾਲੇ ਜਾਨਵਰਾਂ ਦਾ ਵਿਅਰਥ ਆਦਿ।

ਪ੍ਰਸ਼ਨ 11.
PM ਕੀ ਹੈ ?
ਉੱਤਰ-
ਏਕਾਸ਼ਿਤ ਹਾਨੀਕਾਰਕ ਜੀਵ ਪਬੰਧ (Integrated Pest Control) |

ਪ੍ਰਸ਼ਨ 12.
ਭਾਰਤ ਦਾ ਕੁੱਲ ਕਿੰਨੇ ਪ੍ਰਤਿਸ਼ਤ ਭਾਗ ਜੰਗਲਾਂ ਨਾਲ ਢੱਕਿਆ ਹੋਇਆ ਹੈ ?
ਉੱਤਰ-
19.27%.

ਪ੍ਰਸ਼ਨ 13.
ਵਣ ਜੀਵਨ ਸੁਰੱਖਿਆ ਅਧਿਨਿਯਮ ਕਦੋਂ ਬਣਾਇਆ ਗਿਆ ਸੀ ?
ਉੱਤਰ-
1972 ਵਿਚ।

ਪ੍ਰਸ਼ਨ 14.
ਪਹਿਲੀ ਧਰਤੀ ਸ਼ਿਖਰ ਵਾਰਤਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਪਹਿਲੀ ਧਰਤੀ ਸ਼ਿਖਰ ਵਾਰਤਾ ਰਿਓ-ਡੀ-ਜਨੇਰੀਓ, ਬਾਜ਼ੀਲ ਵਿਖੇ 1992 ਵਿਚ ਹੋਈ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 15.
ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਕਿਹੜੀ ਹੈ ?
ਉੱਤਰ-
ਪੋਸਫੀਅਰ ।

ਪ੍ਰਸ਼ਨ 16.
ਰਸਾਇਣਿਕ ਤੌਰ ‘ ਤੇ ਓਜ਼ੋਨ ਕੀ ਹੈ ?
ਉੱਤਰ-
ਰਸਾਇਣਿਕ ਤੌਰ ‘ਤੇ ਓਜ਼ੋਨ, ਆਕਸੀਜਨ ਦਾ ਇਕ ਅਪਰੁਪ ਹੈ ।

ਪ੍ਰਸ਼ਨ 17.
CO2 ਤੋਂ ਇਲਾਵਾ ਕਿਹੜੀਆਂ ਗੈਸਾਂ ਸ੍ਰੀਨ ਹਾਊਸ ਪ੍ਰਭਾਵ ਦਾ ਪ੍ਰਗਟਾਵਾ ਕਰਦੀਆਂ ਹਨ ?
ਉੱਤਰ-
CH4 ਮੀਥੇਨ ।

ਪ੍ਰਸ਼ਨ 18.
ਜੈਵਿਕ/ਜੈਵ ਖਾਦ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਲੀ-ਹਰੀ ਕਾਈ ਅਤੇ ਮਿੱਟੀ ਵਿਚ ਫ਼ਸਲਾਂ ਨੂੰ ਪੌਸ਼ਟਿਕਤਾ ਦੇਣ ਵਾਲੇ ਜੀਵਾਣੂਆਂ ਨੂੰ ਜੈਵਿਕ/ਜੀਵ ਖਾਦ ਕਹਿੰਦੇ ਹਨ ।

ਪ੍ਰਸ਼ਨ 19.
ਸਮੁੰਦਰ ਦਾ ਜਲ ਪੱਧਰ ਵਧਣ ਨਾਲ ਡੁੱਬ ਜਾਣ ਦਾ ਖ਼ਤਰਾ ਝੱਲ ਰਹੇ ਕੁੱਝ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਬੈਂਕਾਕ, ਢਾਕਾ, ਵੀਨਸ, ਸਾਨ-ਫਰਾਂਸਿਸਕੋ, ਸਿਡਨੀ ਆਦਿ ।

ਪ੍ਰਸ਼ਨ 20.
ਭਾਰਤ ਵਿਚਲੇ ਕਿਸੇ ਇਕ ਥਾਂ ਦਾ ਨਾਂ ਦੱਸੋ ਜਿਹੜੀ ਸਮੁੰਦਰੀ ਜਲ-ਪੱਧਰ ਵਧਣ ਨਾਲ ਡੁੱਬ ਸਕਦੀ ਹੈ ?
ਉੱਤਰ-
ਲਕਸ਼ਦੀਪ ।

ਪ੍ਰਸ਼ਨ. 21.
ਅਮਰੀਕਾ ਵਿਚ ਕਲੋਰੋਫਲੋਰੋ ਕਾਰਬਨ ਕਦੋਂ ਤੋਂ ਪ੍ਰਤੀਬੰਧਿਤ ਹਨ ?
ਉੱਤਰ-
1978 ਤੋਂ ।

ਪ੍ਰਸ਼ਨ 22.
ਬਨਸਪਤੀ ਖਾਦ ਕਿਹੜੇ ਤੱਤਾਂ ਨਾਲ ਬਣਾਈ ਜਾਂਦੀ ਹੈ ?
ਉੱਤਰ-
ਜਰਾਇਤੀ ਰਹਿੰਦ-ਖੂੰਹਦ, ਕਾਗਜ਼, ਭੋਜਨ ਦਾ ਬਚਿਆ ਹਿੱਸਾ, ਸੁੱਕੀਆਂ ਪੱਤੀਆਂ, ਟਾਹਣੀਆਂ ਅਤੇ ਪਸ਼ੂਆਂ ਦੇ ਗੋਹੇ ਨਾਲ ਬਨਸਪਤੀ ਖਾਦ ਬਣਾਈ ਜਾਂਦੀ ਹੈ ।

ਪ੍ਰਸ਼ਨ 23.
ਮਾਂਟੀਅਲ ਟੋਕਾਲ ਸਮਝੌਤੇ ‘ਤੇ ਕਿੰਨੇ ਦੇਸ਼ਾਂ ਨੇ ਹਸਤਾਖ਼ਰ ਕੀਤੇ ਹਨ ?
ਉੱਤਰ-
ਭਾਰਤ ਸਮੇਤ 175 ਦੇਸ਼ਾਂ ਨੇ।

ਪ੍ਰਸ਼ਨ 24.
ਕੀਟਨਾਸ਼ਕ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1968 ਵਿਚ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 25.
ਜੰਗਲੀ ਜੀਵ ਸੁਰੱਖਿਆ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1972 ਵਿੱਚ ।

ਪ੍ਰਸ਼ਨ 26.
ਜੀਵ ਵਿਭਿੰਨਤਾ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
2003 ਵਿਚ ।

ਪ੍ਰਸ਼ਨ 27.
ਵਾਯੂਮੰਡਲ ਦੀ ਸਭ ਤੋਂ ਬਾਹਰ ਵਾਲੀ ਪੱਟੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਐਕਸੋਸਫੀਅਰ (Exosphere)|

ਪ੍ਰਸ਼ਨ 28.
ਵਾਤਾਵਰਣੀ ਸਮੱਸਿਆਵਾਂ ਲਈ ਕਿਸ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਹੈ ?
ਉੱਤਰ-
ਕਿਸੇ ਵੀ ਦੇਸ਼ ਦਾ ਨਹੀਂ, ਸਗੋਂ ਇਸ ਲਈ ਅੰਤਰ-ਰਾਸ਼ਟਰੀ ਕਾਨੂੰਨ ਲਾਗੂ ਹੁੰਦਾ ਹੈ ।

ਪ੍ਰਸ਼ਨ 29.
ਓਜ਼ੋਨ ਦੀ ਰਚਨਾ ਅਤੇ ਸੂਤਰ ਕੀ ਹੈ ?
ਉੱਤਰ-
ਓਜ਼ੋਨ ਵਿਚ ਆਕਸੀਜਨ ਦੇ ਤਿੰਨ ਐਟਮ (Atoms) ਹੁੰਦੇ ਹਨ ਅਤੇ ਇਸ ਦਾ ਰਸਾਇਣਿਕ ਸੂਤਰ , ਹੈ।

ਪ੍ਰਸ਼ਨ 30.
ਅਮਰੀਕਾ ਨੇ ਸੀ. ਐੱਫ. ਸੀ. (CFCS) ਦੀ ਵਰਤੋਂ ‘ਤੇ ਕਦੋਂ ਰੋਕ ਲਗਾਈ ?
ਉੱਤਰ-
ਸੀ. ਐੱਫ. ਸੀ. ਦੀ ਵਰਤੋਂ ‘ਤੇ ਰੋਕ ਸੰਨ 1978 ਤੋਂ ਲਾਗੂ ਹੈ ।

ਪ੍ਰਸ਼ਨ 31.
ਵਿਸ਼ਵਤਾਪਨ (Global Warming) ਦੇ ਕੋਈ ਤਿੰਨ ਮਾੜੇ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਵਿਚ ਤਬਦੀਲੀ, ਫ਼ਸਲਾਂ ਦੇ ਝਾੜ ਦੀ ਕਮੀ, ਵਰਖਾ ਦੇ ਸਮੇਂ ਵਿਚ ਪਰਿਵਰਤਨ ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਹਿਲੀ ਧਰਤੀ ਸ਼ਿਖਰ (First Earth Summit) ਵਾਰਤਾ ਦੇ ਬਾਰੇ ਵਿਚ ਜਾਣਕਾਰੀ ਦਿਓ।
ਉੱਤਰ-
ਰਿਓ-ਡੀ-ਜਨੇਰੀਓ, ਬਾਜ਼ੀਲ ਵਿਚ 1992 ਵਿਚ ਪਹਿਲੀ ਧਰਤੀ ਸ਼ਿਖਰ ਵਾਰਤਾ ਵਿਚ ਪ੍ਰਦੂਸ਼ਣ ਦੇ ਵਿਸ਼ਵ ਵਿਆਪੀ ਪ੍ਰਭਾਵਾਂ, ਜੈਵਿਕ ਵਿਵਿਧਤਾ ਦਾ ਗ਼ੈਰ ਜ਼ਰੂਰੀ ਪਤਨ ਆਦਿ ਨੂੰ ਕੰਟਰੋਲ ਕਰਨ ਤੇ ਵਿਕਾਸ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ।

ਪ੍ਰਸ਼ਨ 2.
ਵਾਤਾਵਰਣ ਜਾਗਰੂਕਤਾ (Environmental Awareness) ਕੀ ਹੈ ?
ਉੱਤਰ-
ਵਾਤਾਵਰਣ ਜਾਗਰੁਕਤਾ ਤੋਂ ਭਾਵ ਹੈ, ਹਰ ਵਰਗ ਵਿਚ ਵਾਤਾਵਰਣ ਦੇ ਮਹੱਤਵ ਅਤੇ ਇਸਨੂੰ ਸੰਤੁਲਿਤ ਰੱਖਣ ਲਈ ਕੋਸ਼ਿਸ਼ ਕਰਨ ਦੀ ਚੇਤਨਾ ਪੈਦਾ ਕਰਨਾ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 3.
ਵਾਤਾਵਰਣ ਜਾਗਰੂਕਤਾ ਪੈਦਾ ਕਰਨ ਵਾਲੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਭੂਮਿਕਾ ਨਿਭਾਉਂਦੀਆਂ ਹਨ ?
ਉੱਤਰ-
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ, ਕਲੱਬ ਅਤੇ ਸੰਸਥਾਵਾਂ ਵਾਤਾਵਰਣ ਜਾਗਰੁਕਤਾ ਪੈਦਾ ਕਰਨ ਵਿਚ ਭੂਮਿਕਾ ਨਿਭਾਉਂਦੀਆਂ ਹਨ।

ਪ੍ਰਸ਼ਨ 4.
ਕਾਰਬਨਿਕ ਜਾਂ ਜੈਵਿਕ ਖੇਤੀ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਇਸਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਕਰਨਾ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ।

ਪ੍ਰਸ਼ਨ 5.
ਕੀਟਨਾਸ਼ਕ ਕੰਟਰੋਲ (Pesticide Control) ਦੀ ਪਰਿਭਾਸ਼ਾ ਦਿਓ।
ਉੱਤਰ-
ਖੇਤਾਂ ਵਿਚ ਫ਼ਸਲਾਂ ਤੇ ਹਮਲਾ ਕਰਨ ਵਾਲੇ ਕੀਟਾਂ ਨੂੰ ਰਸਾਇਣਿਕ ਜਾਂ, ਜੈਵਿਕ ਢੰਗਾਂ ਨੂੰ ਕੰਟਰੋਲ ਕਰਨ ਦੀ ਵਿਧੀ ਨੂੰ ਕੀਟਨਾਸ਼ਕ ਕੰਟਰੋਲ ਕਹਿੰਦੇ ਹਨ।

ਪ੍ਰਸ਼ਨ 6.
ਟਾਂਸਜੈਨਿਕ ਫ਼ਸਲਾਂ (Transgenic Crops) ਕਿਸ ਤਰ੍ਹਾਂ ਪੈਦਾ ਹੁੰਦੀਆਂ ਹਨ ?
ਉੱਤਰ-
ਫ਼ਸਲਾਂ ਵਿਚ ਜੀਵਾਣੂ ਤੇ ਵਿਸ਼ਾਣੂ ਆਦਿ ਦੇ ਹਮਲੇ ਤੋਂ ਬਚਾਉਣ ਵਾਲੇ ਜੀਵਾਂ ਨੂੰ ਅਣੂਵੰਸ਼ਿਕੀ ਤਕਨੀਕਾਂ ਦੁਆਰਾ, ਉਸ ਵਿਚ ਰੋਗ ਪ੍ਰਤਿਰੋਧ ਦਾ ਗੁਣ ਪੈਦਾ ਕਰਕੇ, ਸੋਕਾ ਪ੍ਰਤਿਰੋਧਕ ਵਿਸ਼ੇਸ਼ਤਾਵਾਂ ਪੈਦਾ ਕਰਨ ਨਾਲ ਵਾਂਸਜੈਨਿਕ ਫ਼ਸਲਾਂ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 7.
ਗਰੀਨ ਹਾਊਸ ਗੈਸਾਂ ਦੇ ਵੱਖ-ਵੱਖ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਪਥਰਾਟ ਬਾਲਣ, ਏਅਰਕੰਡੀਸ਼ਨਰ, ਫਰਿੱਜ਼ਾ, ਹੇਅਰ ਸਪੇ, ਨਰਮ ਭੂਮੀ, ਚਾਵਲ ਦੇ ਖੇਤ, ਕੋਲਾ ਤੇ ਤੇਲ ਆਦਿ ਸਭ ਗਰੀਨ ਹਾਊਸ ਗੈਸਾਂ ਦਾ ਸੋਮਾ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (One)

ਪ੍ਰਸ਼ਨ 1.
ਤਕਨੀਕੀ ਉੱਨਤੀ (Technological Upgradation) ਕੀ ਹੈ ?
ਉੱਤਰ-
ਇਸ ਤੋਂ ਭਾਵ ਹੈ, ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਉੱਨਤ ਤਕਨੀਕਾਂ ਤੇ ਉਪਕਰਣਾਂ ਦੇ ਵਿਕਾਸ ਲਈ ਕੋਸ਼ਿਸ਼ ; ਜਿਸ ਤਰ੍ਹਾਂ –

  1. ਸਥਿਰ ਬਿਜਲਈ ਨਾਲ ਵਰਖਾ ਤੇ ਹਵਾ ਫਿਲਟਰ ਕਰਨਾ।
  2. ਗਿੱਲੇ ਸਕਰਬਰ ਨਾਲ ਉਦਯੋਗਾਂ ਦੁਆਰਾ ਉਤਪੰਨ ਗੈਸੀ ਵਿਅਰਥ ਪਦਾਰਥਾਂ ਤੋਂ ਨਿਲੰਬਤ ਕਣਾਂ ਨੂੰ ਹਟਾਉਣਾ।

ਪ੍ਰਸ਼ਨ 2.
ਪੋਸਫੀਅਰ (Troposphere) ਕੀ ਹੈ ?
ਉੱਤਰ-
ਪੋਸਫੀਅਰ ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਹੈ। ਵਾਯੂਮੰਡਲ ਪੁੰਜ ਦਾ 80% ਭਾਗ ਧੂਲ ਕਣਾਂ, ਪਰਾਗ ਕਣ, ਪਾਣੀ ਦਾ ਵਾਸ਼ਪੀਕਰਨ, ਹਵਾ ਦੀ ਹਲਚਲ, ਬੱਦਲਾਂ ਦਾ ਬਣਨਾ, ਮੌਸਮ ਦੀ ਸਥਿਤੀ ਵਿਚ ਪਰਿਵਰਤਨ, ਇਸ ਖੇਤਰ ਵਿਚ ਹੀ ਹੁੰਦੇ ਹਨ।

ਪ੍ਰਸ਼ਨ 3.
ਓਜ਼ੋਨ ਗੈਸ ਕਿੱਥੇ ਬਣਦੀ ਹੈ ?
ਉੱਤਰ-
ਓਜ਼ੋਨ ਗੈਸ ਵਾਯੂਮੰਡਲ ਦੀ ਸਟਰੈਟੋਸਫੀਅਰ ਪਰਤ (Stratosphere) ਵਿਚ 0, ਦੇ ਤਿੰਨ ਅਣੂਆਂ ਤੇ ਸੂਰਜ ਦੀ ਰੋਸ਼ਨੀ ਕਾਰਨ ਬਣਦੀ ਹੈ। ਸੂਰਜੀ ਰੋਸ਼ਨੀ 203 ਸਟਰੈਟੋਸਫੀਅਰ ਦਾ ਤਾਪਮਾਨ, ਓਜ਼ੋਨ ਮੰਡਲ ਕਾਰਨ ਵੱਧ ਗਿਆ ਹੈ। ਇਹ ਪਰਤ, ਪੋਸਫੀਅਰ ਤੋਂ ਉੱਪਰ 35 – 40 ਕਿਲੋਮੀਟਰ ਖੇਤਰ ਵਿਚ ਫੈਲੀ ਹੋਈ ਹੈ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 4.
ਓਜ਼ੋਨ ਛੇਦ (Ozone hole) ਕੀ ਹੈ ?
ਉੱਤਰ-
ਓਜ਼ੋਨ ਪਰਤ ਦੀ ਮੋਟਾਈ ਅਤੇ ਸੰਘਣਤਾ ਵਿਚ ਕਮੀ ਨੂੰ ਓਜ਼ੋਨ ਛੇਕ ਕਿਹਾ ਜਾਂਦਾ ਹੈ । ਇਸਨੂੰ ਸਭ ਤੋਂ ਪਹਿਲਾਂ 1985 ਵਿਚ ਅੰਟਾਰਕਟਿਕਾ ਦੇ ਉੱਪਰ ਵੇਖਿਆ ਗਿਆ। ਇਸਦਾ ਮੁੱਖ ਕਾਰਨ ਕਲੋਰੋਫਲੋਰੋ ਕਾਰਬਨਜ਼ ਹਨ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ ਕਿਸ ਤਰ੍ਹਾਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਪ੍ਰਭਾਵ, ਸੂਰਜੀ ਤਾਪ ਕਿਰਨਾਂ ਦੇ ਧਰਤੀ ਨਾਲ ਪਰਾਵਰਤਿਤ ਹੋਣ ਤੋਂ ਬਾਅਦ ਵਾਯੂਮੰਡਲ ਤੋਂ ਬਾਹਰ ਨਾ ਆਉਣ ‘ਤੇ CO2, ਦੀ ਪਰਤ ਵਿਚ ਸਮਾ ਜਾਣ ਨਾਲ ਹੁੰਦਾ ਹੈ।

ਪ੍ਰਸ਼ਨ 6.
ਵਾਤਾਵਰਣ ਸੁਧਾਰ ਦੀਆਂ ਰਣਨੀਤੀਆਂ ਬਾਰੇ ਦੱਸੋ।
ਉੱਤਰ-
ਵਾਤਾਵਰਣ ਸੁਧਾਰ ਰਣਨੀਤੀਆਂ, ਵਾਤਾਵਰਣ ਨੂੰ ਬਚਾਉਣ ਤੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿਚ ਸਹਾਇਕ ਹੁੰਦੀਆਂ ਹਨ। ਇਹ ਹੇਠਾਂ ਲਿਖੀਆਂ ਹਨ –

  • ਵਿਅਰਥਾਂ ਦਾ ਨਿਪਟਾਰਾ ਤੇ ਪ੍ਰਬੰਧਨ
  • ਕਾਰਬਨਿਕ ਖੇਤੀ
  • ਕੀਟਨਾਸ਼ਕ ਨਿਯੰਤਰਨ
  • ਦਰੱਖ਼ਤ ਲਗਾਉਣਾ
  • ਤਕਨੀਕੀ ਉੱਨਤੀ
  • ਅੰਤਰਰਾਸ਼ਟਰੀ ਕਾਨੂੰਨ
  • ਵਾਤਾਵਰਣ ਜਾਗਰੂਕਤਾ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ-
ਵਾਤਾਵਰਣ ਸੁਰੱਖਿਅਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਅਤੇ ਬਣਾਏ ਗਏ ਕਾਨੂੰਨਾਂ ਤੇ ਟਿੱਪਣੀ ਕਰੋ।
ਉੱਤਰ-
ਵਾਤਾਵਰਣ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਵਾਤਾਵਰਣ ਦਾ ਅਸੰਤੁਲਨ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੈਵਿਕ ਅਤੇ ਅਜੈਵਿਕ ਕਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਵੱਖ-ਵੱਖ ਰਣਨੀਤੀਆਂ ਬਣਾਈਆਂ ਗਈਆਂ ਹਨ, ਜਿਸ ਤਰ੍ਹਾਂ ਪਦਾਰਥਾਂ ਦਾ ਪ੍ਰਬੰਧਣ, ਵਾਤਾਵਰਣ ਜਾਗਰੁਕਤਾ, ਕੀਟਨਾਸ਼ਕਾਂ ਤੇ ਕੰਟਰੋਲ, ਦਰੱਖ਼ਤ ਲਗਾਉਣਾ ਆਦਿ ਅੰਤਰਰਾਸ਼ਟਰੀ ਕੋਸ਼ਿਸ਼ਾਂ ਤੇ ਕਾਨੂੰਨ ਨਿਰਮਾਣ ਵੀ ਇਨ੍ਹਾਂ ਵਿਚੋਂ ਇਕ ਹੈ।

ਵਿਸ਼ਵਵਿਆਪੀ ਮੁੱਦਿਆਂ ਦੇ ਸੰਭਾਵਿਤ ਹੱਲ ਲੱਭਣ ਲਈ ਵੱਖ-ਵੱਖ ਦੇਸ਼ਾਂ ਦੁਆਰਾ ਵਾਤਾਵਰਣ ਸੁਧਾਰ ਲਈ ਵੱਖ-ਵੱਖ ਅੰਤਰਰਾਸ਼ਟਰੀ ਸਭਾਵਾਂ, ਸਿਫ਼ਾਰਿਸ਼ਾਂ ਤੇ ਸਮਝੌਤਿਆਂ ਦਾ ਬਹੁਤ ਹੀ ਮਹੱਤਵ ਹੈ। ਇਸ ਬਾਰੇ ਵਿਚ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਦੁਆਰਾ ਜੂਨ 1972 ਵਿਚ ਮਨੁੱਖੀ ਵਾਤਾਵਰਣ ਤੇ ਕੀਤਾ ਗਿਆ ਪਹਿਲਾ ਸੰਮੇਲਨ ਗੰਭੀਰ ਅੰਤਰਰਾਸ਼ਟਰੀ ਕੋਸ਼ਿਸ਼ ਹੈ।