PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

Punjab State Board PSEB 8th Class Social Science Book Solutions History Chapter 9 ਕਿੱਥੇ, ਕਦੋਂ ਅਤੇ ਕਿਵੇਂ Textbook Exercise Questions and Answers.

PSEB Solutions for Class 8 Social Science History Chapter 9 ਕਿੱਥੇ, ਕਦੋਂ ਅਤੇ ਕਿਵੇਂ

SST Guide for Class 8 PSEB ਕਿੱਥੇ, ਕਦੋਂ ਅਤੇ ਕਿਵੇਂ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ ਤਿੰਨ ਕਾਲਾਂ ਵਿਚ ਵੰਡਿਆ ਹੈ ?
ਉੱਤਰ-

  1. ਪ੍ਰਾਚੀਨ ਕਾਲ
  2. ਮੱਧ ਕਾਲ ਅਤੇ
  3. ਆਧੁਨਿਕ ਕਾਲ ।

ਪ੍ਰਸ਼ਨ 2.
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?
ਉੱਤਰ-
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵਿਚ ਮੰਨਿਆ ਜਾਂਦਾ ਹੈ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 3.
ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਕਦੋਂ ਅਤੇ ਕਿਸ ਨੇ ਰੱਖੀ ਸੀ ?
ਉੱਤਰ-
ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਰੱਖੀ ਸੀ ।

ਪ੍ਰਸ਼ਨ 4.
ਆਧੁਨਿਕ ਕਾਲ ਦੌਰਾਨ ਭਾਰਤ ਵਿਚ ਆਈਆਂ ਯੂਰਪੀਨ ਸ਼ਕਤੀਆਂ ਦੇ ਨਾਂ ਲਿਖੋ ।
ਉੱਤਰ-
ਪੁਰਤਗਾਲੀ, ਡੱਚ, ਫ਼ਰਾਂਸੀਸੀ ਅਤੇ ਅੰਗਰੇਜ਼ ।

ਪ੍ਰਸ਼ਨ 5.
ਕਦੋਂ ਅਤੇ ਕਿਸ ਨੇ ਅਵਧ ਰਾਜ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ ?
ਉੱਤਰ-
ਅਵਧ ਨੂੰ 1739 ਈ: ਵਿਚ ਸਆਦਤ ਖ਼ਾਂ ਨੇ ਸੁਤੰਤਰ ਰਾਜ ਘੋਸ਼ਿਤ ਕੀਤਾ ।

ਪ੍ਰਸ਼ਨ 6.
ਪੁਸਤਕਾਂ ਇਤਿਹਾਸਿਕ ਸਰੋਤ ਦੇ ਰੂਪ ਵਿਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ ?
ਉੱਤਰ-
ਆਧੁਨਿਕ ਕਾਲ ਵਿਚ ਛਾਪੇਖ਼ਾਨੇ ਦੀ ਖੋਜ ਦੇ ਕਾਰਨ ਭਾਰਤੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਅਨੇਕ ਪੁਸਤਕਾਂ ਛਾਪੀਆਂ ਗਈਆਂ । ਇਨ੍ਹਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ ਅਤੇ ਸੰਗੀਤ ਆਦਿ ਖੇਤਰਾਂ ਵਿਚ ਕੀਤੀ ਗਈ ਉੱਨਤੀ ਦਾ ਪਤਾ ਲੱਗਦਾ ਹੈ । ਇਨ੍ਹਾਂ ਪੁਸਤਕਾਂ ਤੋਂ ਅਸੀਂ ਹੋਰ ਜ਼ਿਆਦਾ ਉੱਨਤੀ ਕਰਨ ਦੀ ਪ੍ਰੇਰਣਾ ਲੈ ਸਕਦੇ ਹਾਂ ।

ਪ੍ਰਸ਼ਨ 7.
ਇਤਿਹਾਸਿਕ ਇਮਾਰਤਾਂ ਬਾਰੇ ਸੰਖੇਪ ਜਾਣਕਾਰੀ ਲਿਖੋ ।
ਉੱਤਰ-
ਆਧੁਨਿਕ ਕਾਲ ਵਿੱਚ ਬਣੇ ਇਤਿਹਾਸਿਕ ਭਵਨ ਇਤਿਹਾਸ ਦੇ ਜਿਉਂਦੇ-ਜਾਗਦੇ ਉਦਾਹਰਨ ਹਨ । ਇਨ੍ਹਾਂ ਇਮਾਰਤਾਂ (ਭਵਨਾਂ) ਵਿਚ ਇੰਡੀਆ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ, ਬਿਰਲਾ ਹਾਊਸ ਅਤੇ ਕਈ ਹੋਰ ਇਮਾਰਤਾਂ ਸ਼ਾਮਲ ਹਨ । ਇਹ ਭਵਨ ਸਾਨੂੰ ਭਾਰਤ ਦੀ ਭਵਨ ਨਿਰਮਾਣ ਕਲਾ ਦੇ ਭਿੰਨ-ਭਿੰਨ ਪੱਖਾਂ ਬਾਰੇ ਜਾਣਕਾਰੀ ਦਿੰਦੇ ਹਨ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 8.
ਅਖ਼ਬਾਰਾਂ, ਮੈਗਜ਼ੀਨ ਅਤੇ ਰਸਾਲੇ ਇਤਿਹਾਸ ਲਿਖਣ ਲਈ ਕਿਵੇਂ ਸਹਾਇਕ ਹੁੰਦੇ ਹਨ ?
ਉੱਤਰ-
ਆਧੁਨਿਕ ਕਾਲ ਵਿਚ ਭਾਰਤ ਵਿਚ ਭਿੰਨ-ਭਿੰਨ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਅਖ਼ਬਾਰਾਂ, ਮੈਗਜ਼ੀਨਾਂ ਅਤੇ ਰਸਾਲੇ ਛਾਪੇ ਗਏ ।ਇਨ੍ਹਾਂ ਵਿਚੋਂ ਦਾ ਟਿਬਿਊਨ, ਦਾ ਟਾਈਮਜ਼ ਆਫ਼ ਇੰਡੀਆ ਆਦਿ ਅਖ਼ਬਾਰਾਂ ਅੱਜ ਵੀ ਛਪਦੀਆਂ ਹਨ । ਇਹ ਅਖ਼ਬਾਰਾਂ ਅਤੇ ਰਸਾਲੇ ਸਾਨੂੰ ਆਧੁਨਿਕ ਕਾਲ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੇ ਹਨ ।

ਪ੍ਰਸ਼ਨ 9.
ਸਰਕਾਰੀ ਦਸਤਾਵੇਜ਼ਾਂ ‘ਤੇ ਨੋਟ ਲਿਖੋ ।
ਉੱਤਰ-
ਸਰਕਾਰੀ ਦਸਤਾਵੇਜ਼ ਆਧੁਨਿਕ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਦਸਤਾਵੇਜ਼ਾਂ ਤੋਂ ਸਾਨੂੰ ਭਾਰਤ ਵਿਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਜਿੱਤ ਅਤੇ ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ । ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਅੰਗਰੇਜ਼ਾਂ ਨੇ ਕਿਸ ਪ੍ਰਕਾਰ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ ।

PSEB 8th Class Social Science Guide ਕਿੱਥੇ, ਕਦੋਂ ਅਤੇ ਕਿਵੇਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਯੂਰਪ ਵਿਚ 16ਵੀਂ ਸ਼ਤਾਬਦੀ ਵਿਚ ਆਧੁਨਿਕ ਯੁੱਗ ਦਾ ਆਰੰਭ ਹੋਇਆ ਸੀ । ਉਸ ਸ਼ਤਾਬਦੀ ਵਿਚ ਭਾਰਤ ਵਿਚ ਕਿਸ ਯੁੱਗ ਦਾ ਆਰੰਭ ਹੋਇਆ ?
ਉੱਤਰ-
ਮੱਧਕਾਲੀਨ ।

ਪ੍ਰਸ਼ਨ 2.
ਭਾਰਤ ਵਿਚ ਆਧੁਨਿਕ ਯੁੱਗ ਦਾ ਆਰੰਭ ਕਿਹੜੀ ਸ਼ਤਾਬਦੀ ਵਿਚ, ਅਤੇ ਕਿਹੜੇ ਮੁਗ਼ਲ ਸਮਰਾਟ ਦੀ ਮੌਤ ਦੇ ਬਾਅਦ ਹੋਇਆ ?
ਜਾਂ
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ ਕਦੋ ਹੋਇਆ ?
ਉੱਤਰ-
18 ਵੀਂ ਸ਼ਤਾਬਦੀ ਵਿੱਚ ਔਰੰਗਜੇਬ ਦੀ ਮੌਤ ਦੇ ਬਾਅਦ ।

ਪ੍ਰਸ਼ਨ 3.
ਇਤਿਹਾਸਿਕ ਇਮਾਰਤਾਂ ਆਪਣੇ ਯੁੱਗ ਵਿਚ ਇਤਿਹਾਸ ਦਾ ਮਹੱਤਵਪੂਰਨ ਯੋਤ ਹੁੰਦੀਆਂ ਹਨ ਇੰਡੀਆਂ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ ਆਦਿ ਇਮਾਰਤਾਂ ਕਿਸ ਕਾਲ ਦਾ ਸ੍ਰੋਤ ਹਨ ?
ਉੱਤਰ-
ਆਧੁਨਿਕ ਕਾਲ ।

ਪ੍ਰਸ਼ਨ 4.
ਆਧੁਨਿਕ ਯੁੱਗ ਵਿਚ ਦੱਖਣ ਭਾਰਤ ਵਿਚ ਮਰਾਠਿਆਂ, ਮੈਸੂਰ, ਹੈਦਰਾਬਾਦ ਆਦਿ ਸ਼ਕਤੀਆਂ ਦਾ ਉਦੈ ਹੋਇਆ । ਪੇਸ਼ਵਾਵਾਂ ਦਾ ਸੰਬੰਧ ਇਨ੍ਹਾਂ ਵਿਚੋਂ ਕਿਸ ਸ਼ਕਤੀ ਨਾਲ ਸੀ ?
ਉੱਤਰ-
ਮਰਾਠਾ ਸ਼ਕਤੀ ।

ਪ੍ਰਸ਼ਨ 5.
ਹੈਦਰਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦਾ ਸੰਬੰਧ ਮੈਸੂਰ ਦੇ ਸੁਤੰਤਰ ਰਾਜ ਨਾਲ ਸੀ । ਉਸੀ ਕਾਲ ਦੇ ਬੰਗਾਲ ਰਾਜ ਦੇ ਦੋ ਸੁਤੰਤਰ ਸ਼ਾਸਕਾਂ ਦੇ ਨਾਂ ਲਿਖੋ ।
ਉੱਤਰ-
ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਖਾਨ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 6.
ਭਾਰਤੀ ਇਤਿਹਾਸ ਦੇ ਤਿੰਨ ਕਾਲਾਂ ਵਿੱਚੋਂ ਆਧੁਨਿਕ ਕਾਲ ਨੂੰ ‘ਪਤਨ ਦਾ ਕਾਲ’ ਕਿਹਾ ਜਾਂਦਾ ਹੈ। ਇਹ ਪਤਨ ਕਿਸ ਸਮੁਦਾਇ ਦੇ ਪਤਨ ਨਾਲ ਜੁੜਿਆ ਹੈ ?
ਉੱਤਰ-
ਮੁਗ਼ਲ ਸਾਮਰਾਜ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਹੇਠ ਦਿੱਤੀਆਂ ਤਸਵੀਰਾਂ ਨੂੰ ਪਛਾਣ ਕੇ ਦੱਸੋ ਕਿ ਇਹਨਾਂ ਦਾ ਸਬੰਧ ਇਤਿਹਾਸ ਦੇ ਕਿਸ ਕਾਲ ਨਾਲ ਹੈ ?
PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ 1
(i) ਪ੍ਰਾਚੀਨ ਕਾਲ
(ii) ਗੁਪਤ ਕਾਲ
(iii) ਮੱਧ ਕਾਲ
(iv) ਆਧੁਨਿਕ ਕਾਲ ।
ਉੱਤਰ-
(iv) ਆਧੁਨਿਕ ਕਾਲ ।

ਪ੍ਰਸ਼ਨ 2.
18 ਵੀਂ ਸਦੀ ਵਿਚ ਬਹੁਤ ਸਾਰੇ ਸੁਤੰਤਰ ਰਾਜ ਬਣੇ । ਇਨ੍ਹਾਂ ਵਿਚ ਕਿਹੜਾ ਰਾਜ ਸ਼ਾਮਿਲ ਨਹੀਂ ਸੀ ?
(i) ਬੰਗਾਲ
(ii) ਹੈਦਰਾਬਾਦ
(iii) ਗੁਜਰਾਤ
(iv) ਮੈਸੂਰ ।
ਉੱਤਰ-
(iii) ਗੁਜਰਾਤ

ਪ੍ਰਸ਼ਨ 3.
18 ਵੀਂ ਸ਼ਤਾਬਦੀ ਵਿਚ ਭਾਰਤ ਦੀਆਂ ਸਥਾਨਿਕ ਸ਼ਕਤੀਆਂ ਦੀ ਆਪਸੀ ਲੜਾਈ ਅਤੇ ਕਮਜ਼ੋਰੀ ਦਾ ਲਾਭ ਉਠਾਉਣ ਦਾ ਯਤਨ ਕਿਸ ਯੂਰਪੀਨ ਸ਼ਕਤੀ ਨੇ ਕੀਤਾ ?
(i) ਅੰਗਰੇਜ਼
(ii) ਫਰਾਂਸੀਸੀ
(ii) ਪੁਰਤਗਾਲੀ
(iv) ਇਹ ਸਾਰੇ ।
ਉੱਤਰ-
(iv) ਇਹ ਸਾਰੇ ।

ਪ੍ਰਸ਼ਨ 4.
ਆਧੁਨਿਕ ਭਾਰਤ ਦਾ ਇਤਿਹਾਸ ਜਾਨਣ ਲਈ ਕਈ ਸ੍ਰੋਤ ਹਨ । ਇਨ੍ਹਾਂ ਵਿੱਚੋਂ ਕੁਝ ਅਜਿਹੇ ਸਮਾਚਾਰ ਪੱਤਰ ਹਨ ਜਿਨ੍ਹਾਂ ਦਾ ਪ੍ਰਕਾਸ਼ਨ ਅੱਜ ਵੀ ਹੁੰਦਾ ਹੈ । ਇਨ੍ਹਾਂ ਵਿੱਚੋਂ ਕਿਹੜਾ ਸਮਾਚਾਰ ਪੱਤਰ ਸ਼ਾਮਿਲ ਹੈ ?
(i) ਦੀ ਟਿਬਿਉਨ
(ii) ਦੀ ਟਾਈਮਜ਼ ਆਫ ਇੰਡੀਆ
(iii) ਇਹ ਦੋਨੋਂ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(iii) ਇਹ ਦੋਨੋਂ

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 5.
ਦਿੱਲੀ ਵਿਚ ਸਥਿਤ ਇਤਿਹਾਸਿਕ ਭਵਨ ਨਹੀਂ ਹੈ-
(i) ਸੰਸਦ ਭਵਨ
(ii) ਇੰਡੀਆ ਗੇਟ
(iii) ਰਾਸ਼ਟਰਪਤੀ ਭਵਨ
(iv) ਗੇਟਵੇ ਆਫ਼ ਇੰਡੀਆ ।
ਉੱਤਰ-
(iv) ਗੇਟਵੇ ਆਫ਼ ਇੰਡੀਆ ।

ਪ੍ਰਸ਼ਨ 6.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ?
(i) 16ਵੀਂ ਸਦੀ
(ii) 15ਵੀਂ ਸਦੀ
(iii) 18ਵੀਂ ਸਦੀ
(iv) 17ਵੀਂ ਸਦੀ ।
ਉੱਤਰ-
(i) 16ਵੀਂ ਸਦੀ

ਪ੍ਰਸ਼ਨ 7.
ਮੱਧ ਯੁੱਗ ਵਿਚ ਭਾਰਤ ਤੇ ਕਿਹੜੇ ਸ਼ਾਸਕਾਂ ਦਾ ਰਾਜ ਸੀ ?
(i) ਗੁਪਤ
(ii) ਮੁਗ਼ਲ
(iii) ਅੰਗਰੇਜ਼
(iv) ਪੁਰਤਗਾਲੀ ।
ਉੱਤਰ-
(ii) ਮੁਗ਼ਲ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ………………….. ਸਦੀ ਵਿਚ ਹੋਇਆ ਮੰਨਿਆ ਜਾਂਦਾ ਹੈ ।
2. ਭਾਰਤ ਵਿਚ 16ਵੀਂ ਸਦੀ ਵਿਚ ………………….. ਕਾਲ ਸੀ ।
3. 18ਵੀਂ ਸਦੀ ਵਿਚ ਭਾਰਤ ਵਿਚ ……….., ………… ………, ਪਠਾਣ ਅਤੇ ਰਾਜਪੂਤ ਆਦਿ ਨਵੀਆਂ ਸ਼ਕਤੀਆਂ
ਦਾ ਉਭਾਰ ਹੋਇਆ ।
ਉੱਤਰ-
1. 16ਵੀਂ,
2. ਮੱਧ,
3. ਮਰਾਠੇ, ਸਿੱਖ, ਰੋਹੇਲੇ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. 18ਵੀਂ ਸਦੀ ਵਿਚ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਪ੍ਰਚਲਿਤ ਸਨ ।
2. ਪੱਛਮੀ ਸਿੱਖਿਆ ਅਤੇ ਸਾਹਿਤ ਦੇ ਨਾਲ-ਨਾਲ ਪੱਛਮੀ ਵਿਚਾਰਾਂ ਨੇ ਵੀ ਭਾਰਤੀਆਂ ਨੂੰ ਜਾਗ੍ਰਿਤ ਕੀਤਾ ।
3. 18ਵੀਂ ਸਦੀ ਵਿਚ ਭਾਰਤ ਵਿਚ ਮੁਗ਼ਲ ਸਾਮਰਾਜ ਬਹੁਤ ਸ਼ਕਤੀਸ਼ਾਲੀ ਸੀ ।
ਉੱਤਰ-
1. (√)
2. (√)
3. (×)

(ਹ) ਸਹੀ ਜੋੜੇ ਬਣਾਓ :

1. ਸਆਦਤ ਖਾਂ ਯੂਰਪੀ
2. ਨਿਜ਼ਾਮ-ਉਲ-ਮੁਲਕ ਅਵਧ
3. ਬਾਬਰ ਹੈਦਰਾਬਾਦ
4. ਡੱਚ ਮੁਗਲ ।

ਉੱਤਰ-

1. ਸਆਦਤ ਖਾਂ ਅਵਧ
2. ਨਿਜ਼ਾਮ-ਉਲ-ਮੁਲਕ ਹੈਦਰਾਬਾਦ
3. ਬਾਬਰ ਮੁਗਲ
4. ਡੱਚ ਯੂਰਪੀ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦੇ ਇਤਿਹਾਸ ਨੂੰ ਕਿਹੜੇ-ਕਿਹੜੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਪ੍ਰਾਚੀਨ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ ।

ਪ੍ਰਸ਼ਨ 2.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਕਿਸ ਸਦੀ ਵਿਚ ਮੰਨਿਆ ਜਾਂਦਾ ਹੈ ?
ਉੱਤਰ-
16ਵੀਂ ਸਦੀ ਵਿਚ ।

ਪ੍ਰਸ਼ਨ 3.
ਭਾਰਤ ਵਿਚ 18ਵੀਂ ਸਦੀ ਵਿਚ ਉਦੈ ਹੋਣ ਵਾਲੀਆਂ ਕੋਈ ਚਾਰ ਸ਼ਕਤੀਆਂ ਦੇ ਨਾਂ ਦੱਸੋ ।
ਉੱਤਰ-
ਮਰਾਠੇ, ਸਿੱਖ, ਰੁਹੇਲੇ ਅਤੇ ਪਠਾਣ ।

ਪ੍ਰਸ਼ਨ 4.
ਭਾਰਤ ਕਿਸ ਸਾਲ ਆਜ਼ਾਦ ਹੋਇਆ ?
ਉੱਤਰ-
1947 ਵਿਚ ।

ਪ੍ਰਸ਼ਨ 5.
ਯੂਰਪ ਵਿਚ ਆਧੁਨਿਕ ਕਾਲ ਦਾ ਆਰੰਭ ਭਾਰਤ ਨਾਲੋਂ ਪਹਿਲਾਂ ਕਿਉਂ ਹੋਇਆ ?
ਉੱਤਰ-
ਸੰਸਾਰ ਦੇ ਜਿਨ੍ਹਾਂ ਦੇਸ਼ਾਂ ਨੇ ਤੇਜ਼ੀ ਨਾਲ ਉੱਨਤੀ ਕੀਤੀ ਸੀ, ਉੱਥੇ ਆਧੁਨਿਕ ਕਾਲ ਦਾ ਆਰੰਭ ਹੋਰ ਦੇਸ਼ਾਂ ਦੀ ਤੁਲਨਾ ਵਿਚ ਪਹਿਲਾਂ ਹੋਇਆ | ਯੂਰਪ ਦੇ ਦੇਸ਼ਾਂ ਨੇ ਵੀ ਤੇਜ਼ੀ ਨਾਲ ਉੱਨਤੀ ਕੀਤੀ ਸੀ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਪ੍ਰਸ਼ਨ 6.
ਆਧੁਨਿਕ ਕਾਲ ਵਿਚ ਭਾਰਤੀ ਸ਼ਾਸਕਾਂ ਨੇ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤੀ ਲਈ ਕੀ ਕੀਤਾ ?
ਉੱਤਰ-
ਉਨ੍ਹਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਨੂੰ ਉਤਸ਼ਾਹ ਦਿੱਤਾ ।

ਪ੍ਰਸ਼ਨ 7.
ਕਰਨਾਟਕ ਦੇ ਯੁੱਧ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਏ ? ਇਨ੍ਹਾਂ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦੇ ਯੁੱਧ 1746 ਤੋਂ 1763 ਈ: ਤਕ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਹੋਏ, ਜਿਨ੍ਹਾਂ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਧੁਨਿਕ ਭਾਰਤ ਵਿਚ ਪੱਛਮੀ ਸਿੱਖਿਆ ਅਤੇ ਸਾਹਿਤ ਨੇ ਭਾਰਤ ਦੀ ਸੁਤੰਤਰਤਾ ਦਾ ਰਸਤਾ ਕਿਵੇਂ ਸਾਫ਼ ਕੀਤਾ ? .
ਉੱਤਰ-
ਆਧੁਨਿਕ ਕਾਲ ਵਿਚ ਭਾਰਤ ਵਿਚ ਬਹੁਤ ਸਾਰੇ ਸਕੂਲ ਅਤੇ ਕਾਲਜ ਸਥਾਪਿਤ ਕੀਤੇ ਗਏ ਜਿੱਥੇ ਪੂਰਬੀ (ਭਾਰਤੀ) ਭਾਸ਼ਾਵਾਂ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ । ਪੱਛਮੀ ਸਿੱਖਿਆ ਅਤੇ ਸਾਹਿਤ ਦੇ ਮਾਧਿਅਮ ਨਾਲ ਦੇਸ਼ ਵਿਚ ਪੱਛਮੀ ਵਿਚਾਰਾਂ ਦਾ ਪ੍ਰਸਾਰ ਹੋਇਆ ।

ਪੱਛਮੀ ਸੱਭਿਅਤਾ, ਇਤਿਹਾਸ ਅਤੇ ਦਰਸ਼ਨ ਸ਼ਾਸਤਰ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ । ਉਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਅਤੇ ਭਾਰਤ ਦੇ ਆਰਥਿਕ ਸ਼ੋਸ਼ਣ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਰਾਸ਼ਟਰੀ ਅੰਦੋਲਨ ਆਰੰਭ ਕਰ ਦਿੱਤਾ | ਉਨ੍ਹਾਂ ਨੇ ਬਹੁਤ ਸਾਰੇ ਕਸ਼ਟ ਸਹਿਣ ਅਤੇ ਬਲੀਦਾਨ ਦੇਣ ਤੋਂ ਬਾਅਦ 1947 ਵਿਚ ਦੇਸ਼ ਨੂੰ ਸੁਤੰਤਰਤਾ ਦਿਵਾਈ ।

ਪ੍ਰਸ਼ਨ 2.
ਆਧੁਨਿਕ ਕਾਲ ਵਿਚ ਭਾਰਤ ਵਿਚ ਸੁਤੰਤਰ ਰਾਜਾਂ ਦੇ ਉਦੈ- ‘ ਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਦੇ ਭਿੰਨ-ਭਿੰਨ ਭਾਗਾਂ ਵਿਚ ਬਹੁਤ ਸਾਰੀਆਂ ਰਿਆਸਤਾਂ ਨੇ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ । ਸਭ ਤੋਂ ਪਹਿਲਾਂ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ । ਇਸ ਤੋਂ ਬਾਅਦ ਮੁਰਸ਼ਿਦ ਕੁਲੀ ਖ਼ਾਂ ਅਤੇ ਅਲੀਵਰਦੀ ਮਾਂ ਨੇ ਬੰਗਾਲ ਨੂੰ ਸੁਤੰਤਰ ਰਾਜ ਬਣਾ ਦਿੱਤਾ । 1739 ਈ: ਵਿਚ ਸਆਦਤ ਖਾਂ ਨੇ ਅਵਧ ਵਿਚ ਸੁਤੰਤਰ ਰਾਜ ਦੀ ਨੀਂਹ ਰੱਖੀ । ਇਸੇ ਪ੍ਰਕਾਰ ਦੱਖਣ ਵਿਚ ਹੈਦਰ ਅਲੀ ਦੀ ਅਗਵਾਈ ਵਿਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ । ਹੈਦਰ ਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦੇ ਅਧੀਨ ਮੈਸੂਰ ਰਾਜ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । | ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਇਆ । ਉਨ੍ਹਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿਚ ਮੁਗ਼ਲ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ।

PSEB 8th Class Social Science Solutions Chapter 9 ਕਿੱਥੇ, ਕਦੋਂ ਅਤੇ ਕਿਵੇਂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਧੁਨਿਕ ਭਾਰਤੀ ਇਤਿਹਾਸ ਦੇ ਮਹੱਤਵਪੂਰਨ ਸਰੋਤਾਂ ਦਾ ਵਰਣਨ ਕਰੋ ।
ਉੱਤਰ-
ਇਤਿਹਾਸ ਤੱਥਾਂ ‘ਤੇ ਆਧਾਰਿਤ ਹੁੰਦਾ ਹੈ । ਇਸ ਲਈ ਇਤਿਹਾਸ ਦੀ ਰਚਨਾ ਲਈ ਇਤਿਹਾਸਕਾਰਾਂ ਨੂੰ ਅਲੱਗ-ਅਲੱਗ ਸਰੋਤਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ । ਆਧੁਨਿਕ ਭਾਰਤੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਵੀ ਅਨੇਕ ਸਰੋਤ ਹਨ । ਇਨ੍ਹਾਂ ਵਿਚੋਂ ਮੁੱਖ ਸਰੋਤਾਂ ਦਾ ਵਰਣਨ ਇਸ ਪ੍ਰਕਾਰ ਹ-

  • ਪੁਸਤਕਾਂ – ਆਧੁਨਿਕ ਕਾਲ ਵਿਚ ਛਾਪੇਖ਼ਾਨੇ ਦੀ ਖੋਜ ਦੇ ਕਾਰਨ ਭਾਰਤੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਅਨੇਕ ਪੁਸਤਕਾਂ, ਛਾਪੀਆਂ ਗਈਆਂ । ਇਨ੍ਹਾਂ ਪੁਸਤਕਾਂ ਤੋਂ ਸਾਨੂੰ ਮਨੁੱਖ ਦੁਆਰਾ ਸਾਹਿਤ, ਕਲਾ, ਇਤਿਹਾਸ, ਵਿਗਿਆਨ ਅਤੇ ਸੰਗੀਤ ਆਦਿ ਖੇਤਰਾਂ ਵਿਚ ਕੀਤੀ ਗਈ ਉੱਨਤੀ ਦਾ ਪਤਾ ਲੱਗਦਾ ਹੈ । ਇਨ੍ਹਾਂ ਪੁਸਤਕਾਂ ਤੋਂ ਅਸੀਂ ਹੋਰ ਜ਼ਿਆਦਾ ਉੱਨਤੀ ਕਰਨ ਦੀ ਪ੍ਰੇਰਨਾ ਲੈ ਸਕਦੇ ਹਾਂ ।
  • ਸਰਕਾਰੀ ਦਸਤਾਵੇਜ਼ – ਸਰਕਾਰੀ ਦਸਤਾਵੇਜ਼ ਆਧੁਨਿਕ ਭਾਰਤ ਦੇ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਦੇ ਅਧਿਐਨ ਨਾਲ ਸਾਨੂੰ ਭਾਰਤ ਵਿਚ ਵਿਦੇਸ਼ੀ ਸ਼ਕਤੀਆਂ ਦੀਆਂ ਗਤੀਵਿਧੀਆਂ, ਅੰਗਰੇਜ਼ਾਂ ਦੁਆਰਾ ਭਾਰਤ ਜਿੱਤ ਅਤੇ ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੀ ਜਾਣਕਾਰੀ ਮਿਲਦੀ ਹੈ । ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਅੰਗਰੇਜ਼ਾਂ ਨੇ ਕਿਸ ਪ੍ਰਕਾਰ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ ।
  • ਅਖ਼ਬਾਰਾਂ, ਨਾਵਲ ਅਤੇ ਪੱਤਰਕਾਵਾਂ – ਆਧੁਨਿਕ ਕਾਲ ਵਿਚ ਭਾਰਤ ਵਿਚ ਭਿੰਨ-ਭਿੰਨ ਭਾਸ਼ਾਵਾਂ ਵਿਚ ਬਹੁਤ ਸਾਰੀਆਂ ਅਖ਼ਬਾਰਾਂ, ਨਾਵਲ ਅਤੇ ਪੱਤਰਕਾਵਾਂ ਛਾਪੀਆਂ ਗਈਆਂ । ਇਨ੍ਹਾਂ ਵਿਚੋਂ ਦਾ ਦ੍ਰਿਬਿਊਨ, ਦਾ ਟਾਈਮਜ਼ ਆਫ਼ ਇੰਡੀਆ ਆਦਿ ਅਖ਼ਬਾਰਾਂ ਅੱਜ ਵੀ ਛਪਦੀਆਂ ਹਨ । ਇਹ ਅਖ਼ਬਾਰਾਂ ਅਤੇ ਪੱਤਰਕਾਵਾਂ ਸਾਨੂੰ ਆਧੁਨਿਕ ਕਾਲ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੀਆਂ ਹਨ ।
  • ਇਤਿਹਾਸਿਕ ਭਵਨ – ਆਧੁਨਿਕ ਕਾਲ ਵਿਚ ਬਣੇ ਇਤਿਹਾਸਿਕ ਭਵਨ ਇਮਾਰਤਾਂ ਦੇ ਜੀਉਂਦੇ-ਜਾਗਦੇ ਉਦਾਹਰਨ ਹਨ । ਇਨ੍ਹਾਂ ਇਮਾਰਤਾਂ ਭਵਨਾਂ ਵਿਚ ਇੰਡੀਆ ਗੇਟ, ਸੰਸਦ ਭਵਨ, ਰਾਸ਼ਟਰਪਤੀ ਭਵਨ, ਬਿਰਲਾ ਹਾਊਸ ਅਤੇ ਕਈ ਹੋਰ ਇਮਾਰਤਾਂ ਸ਼ਾਮਿਲ ਹਨ । ਇਹ ਭਵਨ ਸਾਨੂੰ ਭਾਰਤ ਦੀ ਭਵਨ ਨਿਰਮਾਣ ਕਲਾ ਦੇ ਭਿੰਨ-ਭਿੰਨ ਪੱਖਾਂ ਦੀ ਜਾਣਕਾਰੀ ਦਿੰਦੇ ਹਨ ।
  • ਚਿੱਤਰਕਾਰੀ ਅਤੇ ਮੂਰਤੀ ਕਲਾ-ਬਹੁਤ ਸਾਰੇ ਚਿੱਤਰ ਅਤੇ ਮੂਰਤੀਆਂ ਵੀ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਸਰੋਤ ਹਨ । ਇਹ ਸਰੋਤ ਸਾਨੂੰ ਰਾਸ਼ਟਰੀ ਨੇਤਾਵਾਂ ਅਤੇ ਮਹੱਤਵਪੂਰਨ ਇਤਿਹਾਸਿਕ ਵਿਅਕਤੀਆਂ ਦੀਆਂ ਸਫ਼ਲਤਾਵਾਂ ਬਾਰੇ ਜਾਣਕਾਰੀ ਦਿੰਦੇ ਹਨ ।
  • ਹੋਰ ਸਰੋਤ – ਉੱਪਰ ਦਿੱਤੇ ਗਏ ਸਰੋਤਾਂ ਤੋਂ ਇਲਾਵਾ ਆਧੁਨਿਕ ਭਾਰਤੀ ਇਤਿਹਾਸ ਦੇ ਹੋਰ ਵੀ ਕਈ ਮਹੱਤਵਪੂਰਨ ਸਰੋਤ ਹਨ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਫ਼ਿਲਮਾਂ ਹਨ ਜਿਹੜੀਆਂ ਸਮਕਾਲੀਨ ਵਿਅਕਤੀਆਂ ਅਤੇ ਉਨ੍ਹਾਂ ਦੀ ਜੀਵਨਸ਼ੈਲੀ ’ਤੇ ਚਾਨਣਾ ਪਾਉਂਦੀਆਂ ਹਨ । ਇਸ ਤੋਂ ਇਲਾਵਾ ਗਾਂਧੀ ਜੀ ਅਤੇ ਪੰਡਿਤ ਨਹਿਰੂ ਆਦਿ ਦੇ ਪੁੱਤਰਾਂ ਤੋਂ ਸਾਨੂੰ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਸੋਚ ਦੇ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 2.
ਭਾਰਤੀ ਇਤਿਹਾਸ ਦੇ ਆਧੁਨਿਕ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਵਿਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿਚ ਔਰੰਗਜ਼ੇਬ ਦੀ ਮੌਤ (1707) ਤੋਂ ਬਾਅਦ ਹੋਇਆ । ਇਸ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਨਵੀਆਂ ਸ਼ਕਤੀਆਂ ਦਾ ਉਦੈ – ਇਸ ਕਾਲ ਵਿਚ ਬਹੁਤ ਸਾਰੀਆਂ ਪੁਰਾਣੀਆਂ ਸ਼ਕਤੀਆਂ ਕਮਜ਼ੋਰ ਹੋ ਗਈਆਂ ਅਤੇ ਉਨ੍ਹਾਂ ਦਾ ਸਥਾਨ ਨਵੀਆਂ ਸ਼ਕਤੀਆਂ ਨੇ ਲੈ ਲਿਆ । ਇਨ੍ਹਾਂ ਸ਼ਕਤੀਆਂ ਵਿਚ ਮਰਾਠੇ, ਸਿੱਖ, ਰੁਹੇਲੇ, ਪਠਾਣ ਅਤੇ ਰਾਜਪੂਤ ਆਦਿ ਸ਼ਾਮਿਲ ਸਨ ।

2. ਵਿਦੇਸ਼ੀ ਸ਼ਕਤੀਆਂ ਦਾ ਆਗਮਨ – ਇਨ੍ਹਾਂ ਸ਼ਕਤੀਆਂ ਦੇ ਆਪਸੀ ਝਗੜਿਆਂ ਨੇ ਅਨੇਕਾਂ ਵਿਦੇਸ਼ੀ ਸ਼ਕਤੀਆਂ ਨੂੰ ਭਾਰਤ ਵਿਚ ਆਪਣੀ ਸਰਵਉੱਚਤਾ ਅਤੇ ਸੱਤਾ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ । ਇਨ੍ਹਾਂ ਵਿਚ ਪੁਰਤਗਾਲੀ, ਅੰਗਰੇਜ਼, ਡੱਚ ਅਤੇ ਫ਼ਰਾਂਸੀਸੀ ਸ਼ਾਮਿਲ ਸਨ | ਭਾਰਤ ਵਿਚ ਇਨ੍ਹਾਂ ਯੂਰਪੀ ਸ਼ਕਤੀਆਂ ਦੇ ਆਉਣ ਨਾਲ ਹੀ ਆਧੁਨਿਕ ਕਾਲ ਦੇ ਆਰੰਭ ਹੋਇਆ ।

3. ਸਮਾਜਿਕ ਅਤੇ ਆਰਥਿਕ ਸੁਧਾਰ – ਉਸ ਸਮੇਂ ਵਿਦੇਸ਼ੀ ਸਮਾਜਾਂ ਦੀ ਤੁਲਨਾ ਵਿਚ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਬੁਰਾਈਆਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਜੜੋਂ ਉਖਾੜਨ ਲਈ ਭਾਰਤੀ ਸਮਾਜ ਸੁਧਾਰਕਾਂ ਨੇ ਬਹੁਤ ਯਤਨ ਕੀਤੇ । ਉਸ ਸਮੇਂ ਆਰਥਿਕ ਖੇਤਰ ਵਿਚ ਵੀ ਬਹੁਤ ਸਾਰੀਆਂ ਤਰੁੱਟੀਆਂ ਪਾਈਆਂ ਜਾਂਦੀਆਂ ਸਨ । ਇਸ ਲਈ ਭਾਰਤੀ ਸ਼ਾਸਕਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਅਰਥ-ਵਿਵਸਥਾ ਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ।

4. ਸਿੱਖਿਆ ਦਾ ਪ੍ਰਸਾਰ – ਆਧੁਨਿਕ ਕਾਲ ਵਿਚ ਭਾਰਤ ਵਿਚ ਅਨੇਕ ਸਕੂਲ ਅਤੇ ਕਾਲਜ ਸਥਾਪਿਤ ਕੀਤੇ ਗਏ । ਜਿੱਥੇ ਪੂਰਬੀ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਵਿਦੇਸ਼ੀ ਭਾਸ਼ਾਵਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ । ਪੱਛਮੀ ਸਿੱਖਿਆ ਅਤੇ ਸਾਹਿਤ ਦੇ ਮਾਧਿਅਮ ਨਾਲ ਦੇਸ਼ ਵਿਚ ਪੱਛਮੀ ਵਿਚਾਰਾਂ ਦਾ ਪ੍ਰਸਾਰ ਹੋਇਆ । ਫਲਸਰੂਪ ਦੇਸ਼ ਵਿਚ ਜਾਗ੍ਰਿਤੀ ਆਈ ਜੋ ਆਧੁਨਿਕ ਯੁੱਗ ਦਾ ਪ੍ਰਤੀਕ ਸੀ ।

5. ਰਾਸ਼ਟਰੀ ਅੰਦੋਲਨ ਦਾ ਆਰੰਭ ਅਤੇ ਭਾਰਤ ਦੀ ਸੁਤੰਤਰਤਾ-ਪੱਛਮੀ ਸੱਭਿਅਤਾ, ਇਤਿਹਾਸ ਅਤੇ ਦਰਸ਼ਨ ਸ਼ਾਸਤਰ ਦਾ ਅਧਿਐਨ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ । ਉਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਅਤੇ ਭਾਰਤ ਦੇ ਆਰਥਿਕ ਸ਼ੋਸ਼ਣ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਰਾਸ਼ਟਰੀ ਅੰਦੋਲਨ ਆਰੰਭ ਕਰ ਦਿੱਤਾ । ਬਹੁਤ ਸਾਰੇ ਕਸ਼ਟ ਸਹਿਣ ਤੇ ਕੁਰਬਾਨੀਆਂ ਦੇਣ ਤੋਂ ਬਾਅਦ ਉਨ੍ਹਾਂ ਨੇ 1947 ਵਿਚ ਦੇਸ਼ ਨੂੰ ਸੁਤੰਤਰਤਾ ਦਿਲਵਾਈ ।

6. ਅਰਥ-ਵਿਵਸਥਾ ਦਾ ਪੁਨਰਗਠਨ-ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਦੇਸ਼ ਅਤੇ ਦੇਸ਼ ਦੀ ਅਰਥ-ਵਿਵਸਥਾ ਦੇ ਪੁਨਰਗਠਨ ਦਾ ਕੰਮ ਆਰੰਭ ਹੋਇਆ । ਫਲਸਰੂਪ ਪਿਛਲੇ ਛੇ ਦਹਾਕਿਆਂ ਵਿਚ ਭਾਰਤ ਨੇ ਵਿਸ਼ਵ ਦੇ ਮਹਾਨ ਦੇਸ਼ਾਂ ਵਿਚ ਆਪਣਾ ਸਥਾਨ ਬਣਾ ਲਿਆ ਹੈ । ਇਸ ਪ੍ਰਕਾਰ ਭਾਰਤ ਦਾ ਆਧੁਨਿਕ ਯੁੱਗ ਬਹੁਤ ਸਾਰੇ ਉਤਰਾਵਾਂ-ਚੜ੍ਹਾਵਾਂ, ਤਣਾਵਾਂ ਅਤੇ ਚੁਣੌਤੀਆਂ ਨਾਲ ਭਰਪੁਰ ਹੈ । ਫਿਰ ਵੀ ਭਾਰਤ ਅੱਜ ਤਰੱਕੀ ਅਤੇ ਖ਼ੁਸ਼ਹਾਲੀ ਵੱਲ ਵੱਧ ਰਿਹਾ ਹੈ ।

ਪ੍ਰਸ਼ਨ 3.
ਭਾਰਤੀ ਇਤਿਹਾਸ ਦੇ ਆਧੁਨਿਕ ਕਾਲ ਵਿਚ ਹੋਈਆਂ ਪ੍ਰਮੁੱਖ ਪ੍ਰਗਤੀਆਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੇ ਇਤਿਹਾਸ ਵਿਚ ਆਧੁਨਿਕ ਕਾਲ ਦੇ ਆਰੰਭ, ਅਤੇ 18ਵੀਂ ਸਦੀ ਦੇ ਕਾਲ ਨੂੰ ਹਨੇਰੇ ਦਾ ਯੁੱਗ ਕਿਹਾ ਜਾਂਦਾ ਹੈ । ਇਸਦਾ ਕਾਰਨ ਇਹ ਹੈ ਕਿ ਇਸ ਯੁੱਗ ਵਿਚ ਮੁਗ਼ਲ ਸਾਮਰਾਜ ਦੇ ਪਤਨ ਤੋਂ ਬਾਅਦ ਦੇਸ਼ ਕਮਜ਼ੋਰ ਹੋ ਗਿਆ ! ਸਥਾਨਿਕ ਸ਼ਕਤੀਆਂ ਵਿਚ ਆਪਸੀ ਸੰਘਰਸ਼ ਦੇ ਨਾਲ-ਨਾਲ ਉਨ੍ਹਾਂ ਦਾ ਵਿਦੇਸ਼ੀ ਸ਼ਕਤੀਆਂ ਨਾਲ ਵੀ ਸੰਘਰਸ਼ ਆਰੰਭ ਹੋ ਗਿਆ ।

ਸੁਤੰਤਰ ਰਾਜਾਂ ਦਾ ਉਦੈ – ਭਾਰਤ ਦੇ ਭਿੰਨ-ਭਿੰਨ ਭਾਗਾਂ ਵਿਚ ਬਹੁਤ ਸਾਰੀਆਂ ਰਿਆਸਤਾਂ ਨੇ ਮੁਗ਼ਲ ਸਾਮਰਾਜ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਖ਼ੁਦ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ ।

  • ਸਭ ਤੋਂ ਪਹਿਲਾਂ 1724 ਈ: ਵਿਚ ਨਿਜ਼ਾਮ-ਉਲ-ਮੁਲਕ ਨੇ ਹੈਦਰਾਬਾਦ ਰਾਜ ਦੀ ਨੀਂਹ ਰੱਖੀ ।
  • ਇਸ ਤੋਂ ਬਾਅਦ ਮੁਰਸ਼ਿਦ ਕੁਲੀ ਖਾਂ ਅਤੇ ਅਲੀਵਰਦੀ ਮਾਂ ਨੇ ਬੰਗਾਲ ਨੂੰ ਸੁਤੰਤਰ ਰਾਜ ਬਣਾ ਦਿੱਤਾ ।
  • 1739 ਵਿਚ ਸਆਦਤ ਮਾਂ ਨੇ ਅਵਧ ਵਿਚ ਸੁਤੰਤਰ ਰਾਜ ਦੀ ਨੀਂਹ ਰੱਖੀ ।
  • ਇਸੇ ਪ੍ਰਕਾਰ ਦੱਖਣ ਵਿਚ ਹੈਦਰ ਅਲੀ ਦੀ ਅਗਵਾਈ ਵਿਚ ਮੈਸੂਰ ਰਾਜ ਦੀ ਨੀਂਹ ਰੱਖੀ ਗਈ । ਹੈਦਰ ਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦੇ ਅਧੀਨ ਮੈਸੂਰ ਰਾਜ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ।
  • ਮਰਾਠਿਆਂ ਨੇ ਵੀ ਸਥਿਤੀ ਦਾ ਲਾਭ ਉਠਾਇਆ । ਉਨ੍ਹਾਂ ਨੇ ਪੇਸ਼ਵਾਵਾਂ ਦੀ ਅਗਵਾਈ ਵਿਚ ਮੁਗ਼ਲ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਆਰੰਭ ਕਰ ਦਿੱਤੇ ।

ਵਿਦੇਸ਼ੀ ਸ਼ਕਤੀਆਂ ਵਿਚ ਸੰਘਰਸ਼ – ਪੁਰਤਗਾਲੀਆਂ, ਡੱਚਾਂ, ਫ਼ਰਾਂਸੀਸੀਆਂ, ਅੰਗਰੇਜ਼ਾਂ ਆਦਿ ਯੂਰਪੀ ਸ਼ਕਤੀਆਂ ਨੇ ਵੀ ਮੁਗ਼ਲ ਰਾਜ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹੋਏ ਭਾਰਤ ਵਿਚ ਆਪਣੀ ਸੱਤਾ ਸਥਾਪਿਤ ਕਰਨ ਦੇ ਯਤਨ ਕਰਨੇ ਆਰੰਭ ਕਰ ਦਿੱਤੇ । ਇਸ ਲਈ 1746 ਈ: ਤੋਂ 1763 ਈ: ਤਕ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਵਿਚ ਤਿੰਨ ਯੁੱਧ ਹੋਏ । ਇਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਵਿਚ ਅੰਗਰੇਜ਼ੀ ਸੱਤਾ ਦੀ ਸਥਾਪਨਾ ਦਾ ਰਾਹ ਖੁੱਲ੍ਹ ਗਿਆ ।

ਭਾਰਤ ਦੀ ਅਰਥ-ਵਿਵਸਥਾ ‘ਤੇ ਅੰਗਰੇਜ਼ਾਂ ਦਾ ਅਧਿਕਾਰ- ਮੁਗ਼ਲ ਸਾਮਰਾਜ ਦੇ ਪਤਨ ਤੋਂ ਬਾਅਦ ਦੇਸ਼ ਵਿਚ ਫੈਲੀ ਅਸ਼ਾਂਤੀ ਦੇ ਕਾਰਨ ਦੇਸ਼ ਦੀ ਅਰਥ-ਵਿਵਸਥਾ ‘ਤੇ ਬੁਰਾ ਪ੍ਰਭਾਵ ਪਿਆ । ਭਾਰਤੀ ਵਪਾਰ ’ਤੇ ਅੰਗਰੇਜ਼ਾਂ ਨੇ ਆਪਣਾ ਅਧਿਕਾਰ ਕਰ ਲਿਆ । ਇਸ ਲਈ ਭਾਰਤ ਦੇ ਹਸਤਸ਼ਿਲਪ ਅਤੇ ਦਸਤਕਾਰ ਬਰਬਾਦ ਹੋ ਗਏ । ਇਸ ਤੋਂ ਪਹਿਲਾਂ ਭਾਰਤ ਆਪਣੇ ਹਸਤਸ਼ਿਲਪੀਆਂ ਲਈ ਸੰਸਾਰ ਭਰ ਵਿਚ ਪ੍ਰਸਿੱਧ ਸੀ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

Punjab State Board PSEB 8th Class Social Science Book Solutions Geography Chapter 8 ਆਫ਼ਤ ਪ੍ਰਬੰਧਨ Textbook Exercise Questions and Answers.

PSEB Solutions for Class 8 Social Science Geography Chapter 8 ਆਫ਼ਤ ਪ੍ਰਬੰਧਨ

SST Guide for Class 8 PSEB ਆਫ਼ਤ ਪ੍ਰਬੰਧਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਆਫ਼ਤ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਮਨੁੱਖ ਨੂੰ ਆਪਣੇ ਜੀਵਨ ਵਿਚ ਕੁਦਰਤੀ ਅਤੇ ਆਪਣੇ ਆਪ ਦੁਆਰਾ ਪੈਦਾ ਕੀਤੇ ਗਏ ਕਈ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਦੋਂ ਇਹ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ ।

ਪ੍ਰਸ਼ਨ 2.
ਕੁਦਰਤੀ ਆਫ਼ਤਾਂ ਮੁੱਖ ਤੌਰ ‘ਤੇ ਕਿਹੜੀਆਂ-ਕਿਹੜੀਆਂ ਹਨ ? ”
ਉੱਤਰ-
ਮੁੱਖ ਕੁਦਰਤੀ ਆਫ਼ਤਾਂ ਹਨ-ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ, ਚੱਕਰਵਾਤ, ਸੋਕਾ, ਭੂ-ਅਪਰਦਨ (ਭੂਮੀ ਦਾ ਖਿਸਕਣਾ) ਅਤੇ ਹਿਮ ਅਪਰਦਨ (ਬਰਫ਼ ਦੇ ਤੋਦਿਆਂ ਦਾ ਸਰਕਣਾ) ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 3.
‘ਆਫ਼ਤ ਪ੍ਰਬੰਧਨ’ ਵਿਸ਼ੇ ਵਿਚ ਕੀ-ਕੀ ਸ਼ਾਮਿਲ ਹੈ ?
ਉੱਤਰ-
‘ਆਫ਼ਤ ਪ੍ਰਬੰਧਨ’ ਦਾ ਸੰਬੰਧ ਆਫ਼ਤਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਤੋਂ ਹੈ । ਇਸ ਵਿਸ਼ੇ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਿਲ ਹਨ-

  1. ਆਫ਼ਤ ਆਉਣ ਤੋਂ ਪਹਿਲਾਂ ਦੀ ਤਿਆਰੀ,
  2. ਆਫ਼ਤ ਦੇ ਸਮੇਂ ਬਚਾਓ ਅਤੇ
  3. ਆਫ਼ਤ ਦੇ ਬਾਅਦ ਸਮਾਜ ਨੂੰ ਫਿਰ ਤੋਂ ਜੀਵਨ ਦੇਣਾ ।

ਪ੍ਰਸ਼ਨ 4.
ਭੂਚਾਲ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਭੂਮੀ ਦੇ ਹਿੱਲਣ ਦੀ ਕਿਰਿਆ ਨੂੰ ਭੁਚਾਲ ਕਹਿੰਦੇ ਹਨ । ਇਹ ਹਲਕਾ ਵੀ ਹੋ ਸਕਦਾ ਹੈ ਅਤੇ ਬਹੁਤ ਤੇਜ਼ ਵੀ ।

ਪ੍ਰਸ਼ਨ 5.
ਜਵਾਲਾਮੁਖੀ ਕਿਸ ਨੂੰ ਕਹਿੰਦੇ ਹਨ ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਕਾਰਨ ਚੱਟਾਨਾਂ ਪਿੱਘਲੀ ਹੋਈ ਅਵਸਥਾ ਵਿਚ ਹਨ । ਇਹ ਧਰਤੀ ਦੇ ਕਿਸੇ ਕਮਜ਼ੋਰ ਹਿੱਸੇ ਤੋਂ ਲਾਵੇ ਦੇ ਰੂਪ ਵਿਚ ਬਾਹਰ ਆ ਜਾਂਦੀਆਂ ਹਨ । ਇਸ ਕਿਰਿਆ ਨੂੰ ਜਵਾਲਾਮੁਖੀ ਕਿਹਾ ਜਾਂਦਾ ਹੈ ।

ਜਵਾਲਾਮੁਖੀ ਦੀਆਂ ਕਿਸਮਾਂ – ਜਵਾਲਾਮੁਖੀ ਮੁੱਖ ਤੌਰ ‘ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ-

  1. ਕਿਰਿਆਸ਼ੀਲ ਜਵਾਲਾਮੁਖੀ
  2. ਸੁਪਤ ਜਵਾਲਾਮੁਖੀ ਅਤੇ
  3. ਬੁੱਝੇ ਹੋਏ ਜਵਾਲਾਮੁਖੀ ।

ਪ੍ਰਸ਼ਨ 6.
ਸੁਨਾਮੀ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ । ਇਹ ਭੂਚਾਲ, ਜਵਾਲਾਮੁਖੀ ਵਿਸਫੋਟ ਅਤੇ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ । ਇਹ ਬਹੁਤ ਹੀ ਤਬਾਹੀ ਕਰਦੀਆਂ ਹਨ ।

ਪ੍ਰਸ਼ਨ 7.
ਹੜਾਂ ਦੇ ਆਉਣ ਦੇ ਮੁੱਖ ਕਾਰਨ ਕਿਹੜੇ-ਕਿਹੜੇ ਹਨ ?
ਉੱਤਰ-
ਹੜ੍ਹ ਆਉਣ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਜ਼ਿਆਦਾ ਵਰਖਾ
  2. ਤੇਜ਼ ਚੱਕਰਵਾਤ
  3. ਬੱਦਲਾਂ ਦਾ ਫਟਣਾ
  4. ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
  5. ਬੰਨ੍ਹਾਂ ਦਾ ਟੁੱਟਣਾ
  6. ਨਦੀਆਂ ਅਤੇ ਦਰਿਆਵਾਂ ਦੇ ਤਲ ਉੱਤੇ ਮਿੱਟੀ ਦਾ ਜਮਾਅ
  7. ਨਦੀਆਂ ਅਤੇ ਦਰਿਆਵਾਂ ਦੇ ਪ੍ਰਭਾਵ ਵਿਚ ਆਉਣ ਵਾਲੇ ਦੇਸ਼ਾਂ ਵਿਚ ਨਿਵਾਸ ਸਥਾਨਾਂ ਦਾ ਨਿਰਮਾਣ ਕਰਨਾ |

ਪ੍ਰਸ਼ਨ 8.
ਚੱਕਰਵਾਤ ਕੀ ਹੁੰਦਾ ਹੈ ? ਇਸ ਨੂੰ ਹੋਰ ਕਿਹੜੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਚੱਕਰਵਾਤ ਤੁਫ਼ਾਨ ਜਾਂ ਤੇਜ਼ ਹਵਾਵਾਂ ਹੁੰਦੀਆਂ ਹਨ । ਜਿਸਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਨਾਲੋਂ ਵੀ ਵੱਧ ਹੁੰਦੀ ਹੈ । ਇਹ ਹਵਾ ਦੇ ਘੱਟ ਦਬਾਅ ਨਾਲ ਪੈਦਾ ਹੁੰਦੇ ਹਨ ।
ਹੋਰ ਨਾਂ – ਚੱਕਰਵਾਤਾਂ ਨੂੰ ਉੱਤਰੀ ਅਮਰੀਕਾ ਵਿਚ ‘ਹਰੀਕੇਨ’, ਦੱਖਣ-ਪੂਰਬੀ ਏਸ਼ੀਆ ਵਿਚ ਟਾਈਟੂਨ ਅਤੇ ਭਾਰਤ ਵਿਚ ਹਨ੍ਹੇਰੀ ਜਾਂ ਤੂਫ਼ਾਨ ਕਿਹਾ ਜਾਂਦਾ ਹੈ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 9.
‘ਭੂਮੀ ਖਿਸਕਣ’ ਦੇ ਕਿਹੜੇ ਕਾਰਨ ਹੋ ਸਕਦੇ ਹਨ ?
ਉੱਤਰ-
ਭੂਮੀ ਖਿਸਕਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ-

  1. ਧਰਤੀ ਦੀ ਅੰਦਰਲੀ ਹਲਚਲ
  2. ਤੇਜ਼ ਵਰਖਾ ਦਾ ਹੋਣਾ
  3. ਜਵਾਲਾਮੁਖੀ ਕਿਰਿਆ
  4. ਭੂਚਾਲ
  5. ਖਾਣਾਂ ਪੁੱਟਣਾ ।

ਪ੍ਰਸ਼ਨ 10.
ਮਨੁੱਖੀ ਆਫ਼ਤਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ । ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਕਰਦਾ ਹੈ । ਬੰਬ ਧਮਾਕੇ ਅਤੇ ਅੱਤਵਾਦੀ ਹਮਲੇ ਇਸਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 11.
ਮਹਾਂਮਾਰੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਤਾਂ ਉਸਨੂੰ ਮਹਾਂਮਾਰੀ ਕਹਿੰਦੇ ਹਨ । ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਕਦੀ-ਕਦੀ ਮਹਾਂਮਾਰੀ ਦਾ ਰੂਪ ਧਾਰ ਲੈਂਦੀਆਂ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਆਫ਼ਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਆਫ਼ਤਾਂ ਮਨੁੱਖੀ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ-

  1. ਇਨ੍ਹਾਂ ਦੇ ਕਾਰਨ ਜਾਨ-ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ ।
  2. ਨਾਗਰਿਕ ਸਹੂਲਤਾਂ ਠੱਪ ਹੋ ਜਾਂਦੀਆਂ ਹਨ ਜਿਸ ਨਾਲ ਜਨ-ਜੀਵਨ ਤਹਿਸ-ਨਹਿਸ ਹੋ ਜਾਂਦਾ ਹੈ ।
  3. ਕਈ ਲੋਕ ਆਪਣਿਆਂ ਨਾਲੋਂ ਵਿਛੜ ਜਾਂਦੇ ਹਨ ।
  4. ਖੜ੍ਹੀਆਂ ਫ਼ਸਲਾਂ ਅਤੇ ਪਸ਼ੂ ਰੁੜ੍ਹ ਜਾਂਦੇ ਹਨ ।
  5. ਲਾਸ਼ਾਂ ਦੇ ਗਲਣ-ਸੜਨ ਨਾਲ ਮਹਾਂਮਾਰੀਆਂ ਫੈਲਦੀਆਂ ਹਨ ।
  6. ਸਾਲਾਂ ਦੀ ਤਰੱਕੀ ਮਿੰਟਾਂ ਵਿਚ ਹੀ ਖ਼ਤਮ ਹੋ ਜਾਂਦੀ ਹੈ ।

ਪ੍ਰਸ਼ਨ 2.
ਭੂਚਾਲ ਆਉਣ ਦੇ ਕਾਰਨ ਅਤੇ ਸੰਸਾਰ ਦੇ ਮੁੱਖ ਭੂਚਾਲ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਕਾਰਨ – ਭੂਚਾਲ ਧਰਤੀ ਦੀਆਂ ਅੰਦਰੂਨੀ ਹਲਚਲਾਂ ਦੇ ਕਾਰਨ ਆਉਂਦੇ ਹਨ । ਇਨ੍ਹਾਂ ਹਲਚਲਾਂ ਨਾਲ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਖਿਸਕ ਜਾਂਦੀਆਂ ਹਨ ਅਤੇ ਭੂਚਾਲ ਤਰੰਗਾਂ ਪੈਦਾ ਹੁੰਦੀਆਂ ਹਨ । ਨਤੀਜੇ ਵਜੋਂ ਧਰਤੀ ਹਿਲਣ ਲਗਦੀ ਹੈ ਜਿਸ ਨੂੰ ਭੁਚਾਲ ਕਹਿੰਦੇ ਹਨ ।
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 1
ਭੂਚਾਲ ਖੇਤਰ-

  1. ਸੰਸਾਰ ਦੇ 2/3 ਭੁਚਾਲ ਪ੍ਰਸ਼ਾਂਤ ਮਹਾਂਸਾਗਰ ਦੇ ‘ਜਵਾਲਾ ਚੱਕਰ’ (Ring of Fire) ਵਿਚ ਆਉਂਦੇ ਹਨ ।
  2. ਸੰਸਾਰ ਦੇ ਮੁੱਖ ਪਰਬਤੀ ਖੇਤਰ, ਜਿਵੇਂ ਕਿ ਹਿਮਾਲਿਆ ਅਤੇ ਐਲਪਸ ਵੀ ਭੂਚਾਲ ਪ੍ਰਭਾਵਿਤ ਖੇਤਰ ਮੰਨੇ ਜਾਂਦੇ ਹਨ ।
  3. ਭਾਰਤ ਦੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਕਸ਼ਮੀਰ ਅਤੇ ਪੱਛਮੀ ਹਿਮਾਲਿਆ, ਮੱਧ ਹਿਮਾਲਿਆ, ਉੱਤਰ-ਪੂਰਬੀ ਭਾਰਤ, ਸਿੰਧ-ਗੰਗਾ ਦੇ ਮੈਦਾਨ, ਰਾਜਸਥਾਨ ਅਤੇ ਗੁਜਰਾਤ ਦੇ ਦੇਸ਼ ਅਤੇ ਪੂਰਬੀ ਅਤੇ ਪੱਛਮੀ ਦੀਪ ਸਮੂਹ ਸ਼ਾਮਲ ਹਨ ।

ਪ੍ਰਸ਼ਨ 3.
ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੂਚਾਲ ਆਫ਼ਤ ਪ੍ਰਬੰਧਨ ਵਿਚ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚ ਇਮਾਰਤਾਂ ਦੇ ਨਕਸ਼ੇ ਅਤੇ ਬਨਾਵਟ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਭੁਚਾਲ ਆਉਣ ‘ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ । ਘਰਾਂ ਅਤੇ ਹੋਰ ਇਮਾਰਤਾਂ ਦਾ ਬੀਮਾ ਵੀ ਜ਼ਰੂਰ ਹੋਣਾ ਚਾਹੀਦਾ ਹੈ ।
  • ਭੂਚਾਲ ਆਉਣ ‘ਤੇ ਡਰ ਜਾਂ ਘਬਰਾਹਟ ਦਾ ਵਾਤਾਵਰਨ ਨਹੀਂ ਪੈਦਾ ਹੋਣ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਹੈ ।
  • ਜੇਕਰ ਭੂਚਾਲ ਆਉਣ ਤੇ ਜੇਕਰ ਤੁਸੀਂ ਘਰ ਦੇ ਅੰਦਰ ਹੋਵੇ, ਤਾਂ ਬਾਹਰ ਨਹੀਂ ਦੌੜਨਾ ਚਾਹੀਦਾ, ਸਗੋਂ ਬੈਂਡ, ਮੇਜ਼, ਦਰਵਾਜ਼ੇ ਵਰਗੀ ਕਿਸੇ ਸਖ਼ਤ ਚੀਜ਼ ਦੇ ਕੋਲ ਚਲੇ ਜਾਣਾ ਚਾਹੀਦਾ ਹੈ ।
  • ਜੇਕਰ ਭੂਚਾਲ ਦੇ ਸਮੇਂ ਬਾਹਰ ਹੋਵੋ ਤਾਂ ਕਿਸੇ ਖੁੱਲ੍ਹੀ ਜਗ੍ਹਾ ‘ਤੇ ਚਲੇ ਜਾਣਾ ਚਾਹੀਦਾ ਹੈ । ਇਮਾਰਤਾਂ, ਦਰੱਖ਼ਤਾਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ।
  • ਸਾਨੂੰ ਆਪਸ ਵਿਚ ਮਿਲ ਕੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਦਾ ਯਤਨ ਕਰਨਾ ਚਾਹੀਦਾ ਹੈ ।
  • ਮਲਬੇ ਵਿਚ ਦੱਬੇ ਲੋਕਾਂ ਨੂੰ ਬਹੁਤ ਜਲਦੀ ਕੱਢਣਾ ਚਾਹੀਦਾ ਹੈ ਅਤੇ ਜ਼ਖ਼ਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ।
  • ਭੂਚਾਲ ਨਾਲ ਪ੍ਰਭਾਵਿਤ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਜਿੰਨੀ ਜਲਦੀ ਹੋ ਸਕੇ ਦੁਬਾਰਾ ਚਾਲੂ ਕਰ ਲੈਣਾ ਚਾਹੀਦਾ ਹੈ ।
  • ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੇਘਰ ਹੋਏ ਲੋਕਾਂ ਨੂੰ ਦੁਬਾਰਾ ਵਸਾਉਣ ਲਈ ਜ਼ਰੂਰੀ ਸਹੂਲਤਾਂ ਦੇਵੇ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 4.
ਜਵਾਲਾਮੁਖੀ ਅਤੇ ਸੁਨਾਮੀ ਤੋਂ ਬਚਾਅ ਵਾਸਤੇ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ ?
ਉੱਤਰ-
ਜਵਾਲਾਮੁਖੀ ਤੋਂ ਬਚਾਅ-

  1. ਜਵਾਲਾਮੁਖੀ ਵਿਸਫੋਟ ਵਾਲੇ ਸਥਾਨ ਦੇ ਨੇੜੇ ਘਰ ਜਾਂ ਕੋਈ ਹੋਰ ਇਮਾਰਤ ਨਹੀਂ ਬਣਾਉਣੀ ਚਾਹੀਦੀ ।
  2. ਜਵਾਲਾਮੁਖੀ ਵਿਸਫੋਟ ਦੇ ਲੱਛਣ ਦਿਖਾਈ ਦੇਣ ਤਾਂ ਉੱਥੋਂ ਬਹੁਤ ਦੂਰ ਚਲੇ ਜਾਣਾ ਚਾਹੀਦਾ ਹੈ । ਇਸ ਲਈ ਆਵਾਜਾਈ ਦੇ ਤੇਜ਼ ਸਾਧਨਾਂ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ ।
  3. ਨੁਕਸਾਨ ਹੋਣ ਦੀ ਸਥਿਤੀ ਵਿਚ ਸਰਕਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 2
ਸੁਨਾਮੀ ਤੋਂ ਬਚਾਅ-

  1. ਸੁਨਾਮੀ ਦੀ ਸੂਚਨਾ ਮਿਲਣ ਤੇ ਸਮੁੰਦਰ ਵਲ ਨਹੀਂ ਜਾਣਾ ਚਾਹੀਦਾ ।
  2. ਸਮੁੰਦਰ ਵਿਚ ਚਲ ਰਹੇ ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਵਾਪਸ ਬੰਦਰਗਾਹ ਉੱਤੇ ਆ ਜਾਣਾ ਚਾਹੀਦਾ ਹੈ ।
  3. ਮਛੇਰਿਆਂ ਨੂੰ ਲਹਿਰਾਂ ਸ਼ਾਂਤ ਹੋਣ ਦੇ ਬਾਅਦ ਹੀ ਸਮੁੰਦਰ ਵਿਚ ਜਾਣਾ ਚਾਹੀਦਾ ਹੈ ।
  4. ਜੇਕਰ ਲਹਿਰਾਂ ਬਹੁਤ ਤੇਜ਼ੀ ਨਾਲ ਸਮੁੰਦਰ ਵੱਲੋਂ ਤੱਟ ਵਲ ਆ ਰਹੀਆਂ ਹੋਣ, ਤਾਂ ਉੱਥੇ ਵਸੇ ਲੋਕਾਂ ਨੂੰ ਉਹ ਜਗਾ ਛੱਡ ਕੇ ਦੂਰ ਚਲੇ ਜਾਣਾ ਚਾਹੀਦਾ ਹੈ ।
  5. ਸਾਰਿਆਂ ਨੂੰ ਮਿਲ ਕੇ ਮੁਸੀਬਤ ਵਿਚ ਫਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।
  6. ਸਰਕਾਰ ਨੂੰ ਸੁਨਾਮੀ ਦੀ ਆਫ਼ਤ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 5.
ਸੋਕੇ ਤੋਂ ਬਚਣ ਲਈ ਕਿਹੜੇ-ਕਿਹੜੇ ਕਦਮ ਉਠਾਏ ਜਾ ਸਕਦੇ ਹਨ ?
ਉੱਤਰ-
ਸੋਕੇ ਤੋਂ ਬਚਾਅ ਲਈ ਹੇਠ ਲਿਖੇ ਕਦਮ ਉਠਾਏ ਜਾ ਸਕਦੇ ਹਨ-

  1. ਪਾਣੀ ਦੀ ਵਰਤੋਂ ਸੂਝ-ਬੂਝ ਨਾਲ ਕਰੋ । ਇਸਨੂੰ ਵਿਅਰਥ ਨਾ ਵਗਣ ਦਿਓ ।
  2. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਓ । ਦਰੱਖ਼ਤ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ . ਹਨ ।
  3. ਸੋਕਾ ਪ੍ਰਭਾਵਿਤ ਦੇਸ਼ ਵਿਚ ਅਜਿਹੀਆਂ ਫ਼ਸਲਾਂ ਉਗਾਉਣ, ਜਿਨ੍ਹਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ । ਮੱਕਾ, ਬਾਜਰਾ, ਦਾਲਾਂ ਆਦਿ ਫ਼ਸਲਾਂ ਇਸ ਪ੍ਰਕਾਰ ਦੀਆਂ ਫ਼ਸਲਾਂ ਹਨ ।
  4. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੋਕਾ ਪ੍ਰਭਾਵਿਤ ਦੇਸ਼ਾਂ ਵਿਚ ਆਸ-ਪਾਸ ਦੇ ਅਧਿਕ ਪਾਣੀ ਵਾਲੇ ਖੇਤਰਾਂ ਤੋਂ ਪਾਣੀ ਪਹੁੰਚਾਏ ।
  5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵਰਖਾ ਦੇ ਪਾਣੀ ਨੂੰ ਤਲਾਬਾਂ ਜਾਂ ਬੰਨ੍ਹਾਂ ਵਿਚ ਇਕੱਠਾ ਕਰ ਲੈਣਾ ਚਾਹੀਦਾ ਹੈ । ਇਸ ਪਾਣੀ ਦਾ ਪ੍ਰਯੋਗ ਜ਼ਰੂਰਤ ਦੇ ਸਮੇਂ ਕੀਤਾ ਜਾ ਸਕਦਾ ਹੈ ।
  6. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਖੇਤੀ ਦੀ ਜਗਾ ਦੂਸਰੇ ਆਰਥਿਕ ਧੰਦਿਆਂ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਪਾਣੀ ਦੀ ਸਮੱਸਿਆ ਨਾ ਰਹੇ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 3

ਪਸ਼ਨ 6.
ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾ ਸਕਦੇ ਹਨ ?
ਉੱਤਰ-

  1. ਮਹਾਂਮਾਰੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਬਿਮਾਰੀਆਂ ਤੋਂ ਹੀ ਬਚਿਆ ਜਾਵੇ । ਧ ਸਾਫ਼ ਪਾਣੀ ਅਤੇ ਸਾਫ਼-ਸੁਥਰਾ ਵਾਤਾਵਰਨ ਸਾਨੂੰ ਬਿਮਾਰੀਆਂ ਤੋਂ ਬਚਾਅ ਸਕਦਾ ਹੈ ।
  2. ਬਿਮਾਰੀ ਫੈਲਣ ‘ਤੇ ਡਾਕਟਰੀ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਇਸ ਲਈ ਹਸਪਤਾਲਾਂ ਵਿਚ ਇਲਾਜ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ ।
  3. ਸ਼ਹਿਰਾਂ ਦੇ ਆਸ-ਪਾਸ ਗੰਦੀ ਬਸਤੀਆਂ ਨੂੰ ਵਿਕਸਿਤ ਨਾ ਹੋਣ ਦਿੱਤਾ ਜਾਵੇ ।
  4. ਸ਼ਹਿਰਾਂ, ਪਿੰਡਾਂ ਅਤੇ ਸਕੂਲਾਂ ਵਿਚ ਨਿਯਮਿਤ ਤੌਰ ਨਾਲ ਬਿਮਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਮਹਾਂਮਾਰੀ ਦੇ ਖ਼ਤਰੇ ਤੋਂ ਬਚਿਆ ਜਾ ਸਕੇ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 4

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਸਾਨੂੰ ਕੀ-ਕੀ ਉਪਾਅ ਕਰਨੇ ਚਾਹੀਦੇ ਹਨ ? ਵਿਸਤਾਰ ਵਿਚ ਲਿਖੋ ।
ਉੱਤਰ-
ਹੜ੍ਹ ਅਤੇ ਚੱਕਰਵਾਤ ਵਰਗੀਆਂ ਆਫ਼ਤਾਂ ਤੋਂ ਬਚਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ-
ਹੜ੍ਹ-

  1. ਹੜ੍ਹ ਪ੍ਰਭਾਵਿਤ ਦੇਸ਼ਾਂ ਵਿਚ ਲੋਕਾਂ ਨੂੰ ਸਮੇਂ-ਸਮੇਂ ‘ਤੇ ਮੌਸਮ ਵਿਭਾਗ ਤੋਂ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ । ਜੇਕਰ ਖ਼ਤਰਾ ਜ਼ਿਆਦਾ ਹੋ ਜਾਵੇ ਤਾਂ ਲੋਕਾਂ ਨੂੰ ਆਪਣੀ ਜਗਾ ਅਸਥਾਈ ਤੌਰ ‘ਤੇ ਛੱਡ ਦੇਣੀ ਚਾਹੀਦੀ ਹੈ ਅਤੇ ਕਿਸੇ ਸੁਰੱਖਿਅਤ ਸਥਾਨ ਉੱਤੇ ਚਲੇ ਜਾਣਾ ਚਾਹੀਦਾ ਹੈ ।
  2. ਹੜ੍ਹ ਆਉਣ ਤੋਂ ਪਹਿਲਾਂ ਲੋਕਾਂ ਨੂੰ ਆਪਣਾ ਸਮਾਨ ਕਿਸੇ ਉੱਚੇ ਸਥਾਨ ਉੱਤੇ ਜਾਂ ਛੱਤ ਉੱਤੇ ਢੱਕ ਕੇ ਰੱਖ ਦੇਣਾ ਚਾਹੀਦਾ ਹੈ ।
  3. ਹੜ੍ਹ ਦੇ ਸਮੇਂ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ ।
  4. ਹੜ੍ਹ ਵਿਚ ਫਸੇ ਲੋਕਾਂ ਨੂੰ ਸੈਨਾ ਦੀ ਸਹਾਇਤਾ ਨਾਲ ਹੈਲੀਕਾਪਟਰਾਂ ਦੁਆਰਾ ਬਾਹਰ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ ।
  5. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਤਕ ਖਾਣ-ਪੀਣ ਦਾ ਸਮਾਨ ਅਤੇ ਜ਼ਰੂਰੀ ਦਵਾਈਆਂ ਪਹੁੰਚਾਏ ॥
  6. ਹੜ੍ਹ ਨਾਲ ਬੇਘਰ ਹੋਏ ਲੋਕਾਂ ਨੂੰ ਰਹਿਣ ਲਈ ਜਗਾ ਦਿੱਤੀ ਜਾਵੇ ।
  7. ਹੜ ਦੇ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਅਤੇ ਮਹਾਂਮਾਰੀਆਂ ਤੋਂ ਬਚਣ ਲਈ ਸਿਹਤ ਸਹੂਲਤਾਂ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।
  8. ਸਾਰੇ ਲੋਕਾਂ ਦਾ ਇਹ ਕਰਤੱਵ ਹੈ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ।
  9. ਹੜਾਂ ਦੇ ਵੇਗ ਨੂੰ ਘੱਟ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣੇ ਚਾਹੀਦੇ ਹਨ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 5

ਚੱਕਰਵਾਤ-ਮਨੁੱਖ ਲਈ ਚੱਕਰਵਾਤਾਂ ਨੂੰ ਰੋਕ ਸਕਣਾ ਸੰਭਵ ਨਹੀਂ ਹੈ । ਫਿਰ ਵੀ ਹੇਠ ਲਿਖੇ ਉਪਾਵਾਂ ਰਾਹੀਂ ਚੱਕਰਵਾਤਾਂ ਤੋਂ ਹੋਣ ਵਾਲੀ ਹਾਨੀ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ-

  1. ਸਮੁੰਦਰ ਤੱਟ ਦੇ ਨੇੜੇ ਕੱਚੇ ਘਰ ਜਾਂ ਝੌਪੜੀਆਂ ਨਹੀਂ ਬਣਾਉਣੀਆਂ ਚਾਹੀਦੀਆਂ ।
  2. ਚੱਕਰਵਾਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਡੇ-ਵੱਡੇ ਭਵਨਾਂ, ਸਕੂਲਾਂ ਅਤੇ ਹੋਰ ਸਰਵਜਨਿਕ ਇਮਾਰਤਾਂ ਵਿਚ ਸ਼ਰਨ ਦੇਣੀ ਚਾਹੀਦੀ ਹੈ ।
  3. ਚੱਕਰਵਾਤਾਂ ਦਾ ਖ਼ਤਰਾ ਹੋਣ ‘ਤੇ ਜਹਾਜ਼ਾਂ, ਕਿਸ਼ਤੀਆਂ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਹੀਂ ਜਾਣਾ ਚਾਹੀਦਾ |
  4. ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿਚ ਅਜਿਹੇ ਮਕਾਨ ਬਣਾਏ ਜਾਣੇ ਚਾਹੀਦੇ ਹਨ ਜੋ ਚੱਕਰਵਾਤਾਂ ਦੀ ਤੇਜ਼ ਗਤੀ ਦਾ ਸਾਹਮਣਾ ਕਰ ਸਕਣ ।
  5. ਚੱਕਰਵਾਤਾਂ ਦੇ ਕਾਰਨ ਆਉਣ ਵਾਲੇ ਹੜ੍ਹਾਂ ਤੋਂ ਬਚਣ ਲਈ ਹੜ੍ਹ-ਵਿਰੋਧੀ ਕਦਮ ਉਠਾਏ ਜਾਣੇ ਚਾਹੀਦੇ ਹਨ ।
  6. ਸਮੁੰਦਰ ਤੱਟ ਦੇ ਨਾਲ ਚੱਕਰਵਾਤਾਂ ਦੀ ਉਲਟੀ ਦਿਸ਼ਾ ਵਿਚ ਦਰੱਖ਼ਤਾਂ ਦੀਆਂ ਪੰਕਤੀਆਂ ਲਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਚੱਕਰਵਾਤ ਦੇ ਵੇਗ ਨੂੰ ਘੱਟ ਕੀਤਾ ਜਾ ਸਕਦਾ ਹੈ ।
  7. ਚੱਕਰਵਾਤਾਂ ਦੇ ਆਉਣ ਦੀ ਸੂਚਨਾ ਲਗਾਤਾਰ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬਚਾਅ ਲਈ ਦਿੱਤੇ ਗਏ ਸੁਝਾਵਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ ।
  8. ਸਰਕਾਰ ਵਲੋਂ ਚੱਕਰਵਾਤਾਂ ਦੀ ਆਫ਼ਤ ਨਾਲ ਨਿਪਟਣ ਅਤੇ ਲੋਕਾਂ ਦੀ ਸਹਾਇਤਾ ਲਈ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਮਨੁੱਖੀ ਆਫ਼ਤਾਂ ਕੀ ਹਨ ? ਕਿਸੇ ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਕੁੱਝ ਆਫ਼ਤਾਂ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਆਪ ਪੈਦਾ ਕਰਦਾ ਹੈ । ਇਹ ਕੰਮ ਮਨੁੱਖ ਜਾਣ-ਬੁੱਝ ਕੇ ਜਾਂ ਬੇਸਮਝੀ ਵਿਚ ਕਰਦਾ ਹੈ । ਇਨ੍ਹਾਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਹਿੰਦੇ ਹਨ । ਬੰਬ ਧਮਾਕੇ ਅੱਤਵਾਦੀ ਹਮਲੇ ਅਤੇ ਬੰਨ੍ਹਾਂ ਦਾ ਟੁੱਟਣਾ, ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ । ਦੋ ਮਨੁੱਖੀ ਆਫ਼ਤਾਂ ਦੇ ਆਫ਼ਤ ਪ੍ਰਬੰਧਨ ਦਾ ਵਰਣਨ ਇਸ ਪ੍ਰਕਾਰ ਹੈ-

1. ਬੰਬ ਧਮਾਕੇ ਅਤੇ ਅੱਤਵਾਦੀ ਹਮਲੇ – ਬੰਬ ਦੇਸ਼ ਦੀ ਬਾਹਰੀ ਦੁਸ਼ਮਣਾਂ ਤੋਂ ਰੱਖਿਆ ਲਈ ਬਣਾਏ ਗਏ ਹਨ । ਪਰੰਤੂ ਕੁੱਝ ਲੋਕ ਇਨ੍ਹਾਂ ਦਾ ਪ੍ਰਯੋਗ ਦੇਸ਼ ਵਿਚ ਤਬਾਹੀ ਮਚਾਉਣ ਲਈ ਕਰਦੇ ਹਨ । ਕਈ ਅੱਤਵਾਦੀ ਗੁੱਟ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦਾ ਕੰਮ ਕਰਦੇ ਹਨ । ਫਲਸਰੂਪ ਕਈ ਨਿਰਦੋਸ਼ ਲੋਕ ਮਾਰੇ ਜਾਂਦੇ ਹਨ । ਹੋਰ ਪ੍ਰਭਾਵਿਤ ਲੋਕਾਂ ਨੂੰ ਵੀ ਬੰਬ ਧਮਾਕਿਆਂ ਅਤੇ ਅੱਤਵਾਦੀ ਹਮਲਿਆਂ ਦੇ ਕਾਰਨ ਤਰ੍ਹਾਂ-ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਹਨ । ਇਹ ਹਮਲੇ ਦੇਸ਼ ਦੇ ਵਿਕਾਸ ਵਿਚ ਵੀ ਰੁਕਾਵਟ ਪਾਉਂਦੇ ਹਨ 11 ਸਤੰਬਰ, 2001 ਨੂੰ ਅਮਰੀਕਾ ਦੇ ਸ਼ਹਿਰਾਂ ਉੱਤੇ ਹੋਏ ਅੱਤਵਾਦੀ ਹਮਲਿਆਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਭਾਰੀ ਆਰਥਿਕ ਹਾਨੀ ਹੋਈ ਸੀ ।

ਬਚਾਅ-

  1. ਸਰਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਗੱਲਬਾਤ ਰਾਹੀਂ ਇਨ੍ਹਾਂ ਹਮਲਿਆਂ ਨਾਲ ਨਿਪਟਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ ।
  2. ਲਾਵਾਰਿਸ ਪਈ ਕਿਸੇ ਵੀ ਵਸਤੂ ਨੂੰ ਹੱਥ ਨਹੀਂ ਲਾਉਣਾ ਚਾਹੀਦਾ, ਹੋ ਸਕਦਾ ਹੈ ਕਿ ਇਸ ਵਿਚ ਬੰਬ ਹੋਵੇ । ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ ।
  3. ਬੰਬ ਧਮਾਕਿਆਂ ਜਾਂ ਅੱਤਵਾਦੀ ਹਮਲੇ ਦੇ ਸਮੇਂ ਹਫੜਾ-ਦਫੜੀ ਅਤੇ ਭੈਅ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ ।
  4. ਪੁਲਿਸ ਅਤੇ ਖੁਫ਼ੀਆ ਵਿਭਾਗ ਨੂੰ ਅੱਤਵਾਦੀ ਗਤੀਵਿਧੀਆਂ ਉੱਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ । ਭੀੜ-ਭਾੜ ਵਾਲੇ ਸਥਾਨਾਂ ਉੱਤੇ ਵਿਸ਼ੇਸ਼ ਚੌਕਸੀ ਦੀ ਜ਼ਰੂਰਤ ਹੁੰਦੀ ਹੈ ।
  5. ਫੜੇ ਗਏ ਦੋਸ਼ੀਆਂ ਨੂੰ ਕਾਨੂੰਨ ਦੇ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।
  6. ਅੱਤਵਾਦੀ ਹਮਲਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ।
  7. ਕਾਨੂੰਨ ਅਤੇ ਸੁਰੱਖਿਆ ਦੀ ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ।

2. ਬੰਨ੍ਹਾਂ ਦਾ ਟੁੱਟਣਾ – ਬੰਨ੍ਹਾਂ ਵਿਚ ਬਹੁਤ ਜ਼ਿਆਦਾ ਪਾਣੀ ਇਕੱਠਾ ਰਹਿੰਦਾ ਹੈ । ਇਸ ਲਈ ਕਿਸੇ ਬੰਨ੍ਹ ਦੇ ਟੁੱਟ ਜਾਣ ‘ਤੇ ਹੜ ਤੋਂ ਵੀ ਖ਼ਤਰਨਾਕ ਸਥਿਤੀ ਪੈਦਾ ਹੋ ਜਾਂਦੀ ਹੈ । ਜੇਕਰ ਬੰਨ੍ਹ ਬਹੁਤ ਵੱਡਾ ਹੋਵੇ ਤਾਂ ਮੁਸ਼ਕਲ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ । ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ । ਪਸ਼ੂ ਅਤੇ ਖੜ੍ਹੀਆਂ ਫ਼ਸਲਾਂ ਰੁੜ ਜਾਂਦੀਆਂ ਹਨ । ਇਸ ਆਫ਼ਤ ਤੋਂ ਬਚਣ ਲਈ ਹੜਾਂ ਤੋਂ ਬਚਾਅ ਵਾਲੇ ਉਪਾਅ ਕਰਨੇ ਚਾਹੀਦੇ ਹਨ । ਸਰਕਾਰ ਨੂੰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ ।

PSEB 8th Class Social Science Guide ਆਫ਼ਤ ਪ੍ਰਬੰਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭੂਚਾਲ ਨੂੰ ਮਾਪਣ ਵਾਲੇ ਇਕ ਪੈਮਾਨੇ ਦੇ ਅਨੁਸਾਰ 12 ਤੋਂ ਕੀ ਭਾਵ ਹੈ ? ਇਸ ਪੈਮਾਨੇ ਨੂੰ ਕੀ ਨਾਮ ਦਿੱਤਾ ਗਿਆ ਹੈ ?
ਉੱਤਰ-
ਇਸ ਪੈਮਾਨੇ ਦਾ ਨਾਮ ‘ਮਕਾਲੀ ਪੈਮਾਨਾ ਹੈ ਅਤੇ 12 ਤੋਂ ਭਾਵ ਹੈ, ਸਭ ਕੁੱਝ ਤਬਾਹ ਹੋ ਗਿਆ ।

ਪ੍ਰਸ਼ਨ 2.
ਰਿਕਟਰ ਪੈਮਾਨਾ ਇਕ ਆਫ਼ਤ ਦੀ ਤੀਬਰਤਾ ਮਾਪਣ ਦਾ ਪੈਮਾਨਾ ਹੈ । ਇਸ ਆਫ਼ਤ ਦਾ ਕੀ ਨਾਮ ਹੈ ?
ਉੱਤਰ-
ਭੂਚਾਲ ।

ਪ੍ਰਸ਼ਨ 3.
ਸਮੁੰਦਰ ਵਿਚ ਕਦੇ-ਕਦੇ ਬਹੁਤ ਵਿਨਾਸ਼ਕਾਰੀ ਲਹਿਰਾਂ ਉੱਠਦੀਆਂ ਹਨ । ਇਨ੍ਹਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ? ਇਹ ਕਿਉਂ ਉੱਠਦੀਆਂ ਹਨ ?
ਉੱਤਰ-
ਇਨ੍ਹਾਂ ਨੂੰ ਸੁਨਾਮੀ ਕਿਹਾ ਜਾਂਦਾ ਹੈ ਜੋ ਸਮੁੰਦਰ ਤਲ ਦੇ ਥੱਲੇ ਭੂਚਾਲ, ਜਵਾਲਾਮੁਖੀ ਜਾਂ ਧਰਤੀ ਦੇ ਖਿਸਕਣ ਨਾਲ ਪੈਦਾ ਹੁੰਦੀਆਂ ਹਨ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 4.
ਇਕ ਆਫ਼ਤ ਕਿਸੀ ਦੂਜੀ ਆਫ਼ਤ ਦਾ ਕਾਰਨ ਬਣ ਸਕਦੀ ਹੈ । ਕੀ ਤੁਸੀਂ ਇਸ ਦਾ ਇਕ ਉਦਾਹਰਨ ਦੇ ਸਕਦੇ ਹੋ ?
ਉੱਤਰ-
ਚੱਕਰਵਾਤ ਆਉਣ ਤੇ ਜਾਂ ਬੱਦਲ ਫਟਣ ਨਾਲ ਭਿਅੰਕਰ ਹੜ੍ਹ ਆ ਸਕਦਾ ਹੈ ।

ਪ੍ਰਸ਼ਨ 5.
ਬਨਸਪਤੀ ਲਗਾਉਣ ਨਾਲ ਖੇਤੀ ਲਈ ਵਿਨਾਸ਼ਕਾਰੀ ਕੁਝ ਆਫ਼ਤਾਵਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ । ਕੀ ਤੁਸੀਂ ਅਜਿਹੀਆਂ ਦੋ ਆਫ਼ਤਾਵਾਂ ਦੇ ਨਾਂ ਦੱਸ ਸਕਦੇ ਹੋ ?
ਉੱਤਰ-
ਸੋਕਾ ਅਤੇ ਹੜ੍ਹ ।

ਪ੍ਰਸ਼ਨ 6.
ਮਨੁੱਖੀ ਪ੍ਰਕੋਪ ਖੁਦ ਮਾਨਵ ਦੁਆਰਾ ਪੈਦਾ ਕੀਤੇ ਹੋਏ ਹਨ । ਕਿਸੇ ਦੋ ਪ੍ਰਕੋਪਾਂ ਦੇ ਨਾਂ ਦੱਸੋ ।
ਉੱਤਰ-
ਬੰਬ ਧਮਾਕੇ, ਅੱਤਵਾਦੀ ਹਮਲਾ ।

ਪ੍ਰਸ਼ਨ 7.
ਉਦਯੋਗਿਕ ਦੁਰਘਟਨਾਵਾਂ ਆਫ਼ਤਾਵਾਂ ਦੀ ਕਿਸ ਸ਼੍ਰੇਣੀ ਵਿਚ ਆਉਂਦੀਆਂ ਹਨ ? ਇਹ ਆਫ਼ਤਾਵਾਂ ਕਿਨ੍ਹਾਂ ਤਰੀਕਿਆਂ ਨਾਲ ਵਿਨਾਸ਼ ਫੈਲਾਉਂਦੀਆਂ ਹਨ । ਕੋਈ ਦੋ ਗੱਲਾਂ ਲਿਖੋ ।
ਉੱਤਰ-
ਉਹ ਮਨੁੱਖੀ ਆਫ਼ਤਾਵਾਂ ਹਨ ਜੋ ਭਿਆਨਕ ਅੱਗ ਅਤੇ ਵਿਸਫੋਟ ਅਤੇ ਜ਼ਹਿਰੀਲੀਆਂ ਗੈਸਾਂ ਦੇ ਰਿਸਾਵ ਦੁਆਰਾ ਵਿਨਾਸ ਫੈਲਾਉਂਦੀਆਂ ਹਨ ।

(ਅ) ਸਹੀ ਵਿਕਲਪ ਚੁਣੋ :

I
ਪ੍ਰਸ਼ਨ 1.
26 ਦਸੰਬਰ, 2004 ਦੇ ਦਿਨ ਮਨਿੰਦਰ ਆਪਣੇ ਮਾਤਾ-ਪਿਤਾ ਨਾਲ ਸਮੁੰਦਰੀ ਇਲਾਕੇ ਵਿਚ ਘੁੰਮਣ ਗਿਆ ਸੀ । ਅਚਾਨਕ ਹੀ ਸਮੁੰਦਰ ਵਿਚ ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗੀਆਂ । ਦੱਸੋ ਅਜਿਹੀ ਸਥਿਤੀ ਵਿਚ ਮਨਿੰਦਰ ਅਤੇ ਉਸਦੇ ਪਰਿਵਾਰ ਨੂੰ ਕੀ ਕਰਨਾ ਚਾਹੀਦਾ ਹੈ ?
(i) ਉੱਚੀ ਆਵਾਜ਼ ਨਾਲ ਰੌਲਾ ਪਾਉਣਾ ਚਾਹੀਦਾ ਹੈ ।
(ii) ਕਿਸੇ ਦਰੱਖਤ ਦੇ ਥੱਲੇ ਖੜੇ ਹੋ ਜਾਣਾ ਚਾਹੀਦਾ ਹੈ ।
(iii) ਸ਼ਾਂਤੀਪੂਰਵਕ ਉੱਥੇ ਹੀ ਬੈਠ ਜਾਣਾ ਚਾਹੀਦਾ ਹੈ ।
(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ ।
ਉੱਤਰ-
(iv) ਸਮੁੰਦਰ ਤੋਂ ਦੂਰ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਣਾ ਚਾਹੀਦਾ ਹੈ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫ਼ਤ ਨਹੀਂ ਹੈ ?
(i) ਯੁੱਧ
(ii) ਭੂਚਾਲ
(iii) ਜਵਾਲਾਮੁਖੀ
(iv) ਸੁਨਾਮੀ ।
ਉੱਤਰ-
(i) ਯੁੱਧ

ਪ੍ਰਸ਼ਨ 3.
ਦਿੱਤਾ ਗਿਆ ਚਿੱਤਰ ਕਿਹੜੀ ਕੁਦਰਤੀ ਆਫ਼ਤ ਨੂੰ ਦਰਸਾਉਂਦਾ ਹੈ ?
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 6
(i) ਭੂਚਾਲ
(ii) ਜਵਾਲਾਮੁਖੀ
(iii) ਸੋਕਾ
(iv) ਸੁਨਾਮੀ ।
ਉੱਤਰ-
(iii) ਸੋਕਾ

ਪ੍ਰਸ਼ਨ 4.
ਚਿੱਤਰ ਵਿਚ ਜਿਹੜੀ ਆਫ਼ਤ ਦਿਖਾਈ ਗਈ ਹੈ, ਉਹ ਸੰਸਾਰ ਵਿਚ ਸਭ ਤੋਂ ਵੱਧ ਪ੍ਰਸ਼ਾਂਤ ਮਹਾਂਸਾਗਰ ਵਿਚ ਮਿਲਦੇ ਹਨ । ਉੱਥੇ ਇਨ੍ਹਾਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ?
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 7
(i) ਅਗਨੀ ਚੱਕਰ
(ii) ਅਧਰਮ ਚੱਕਰ
(iii) ਲਾਵਾਂ ਕਵਾਹ
(iv) ਅਸ਼ੋਕ ਚੱਕਰ ।
ਉੱਤਰ-
(i) ਅਗਨੀ ਚੱਕਰ

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਕਿਹੜੀ ਆਫ਼ਤ ਦਿੱਤੇ ਗਏ ਚਿੱਤਰ ਨਾਲ ਸੰਬੰਧਿਤ ਹੈ ?
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 8
(i) ਭੁਚਾਲ
(ii) ਹੜ੍ਹ
(iii) ਚੱਕਰਵਾਤ
(iv) ਸੋਕਾ ।
ਉੱਤਰ-
(iii) ਚੱਕਰਵਾਤ

ਪ੍ਰਸ਼ਨ 6.
ਦਿੱਤੇ ਗਿਆ ਚਿੱਤਰ ਕਿਸ ਮਨੁੱਖੀ ਆਫ਼ਤ ਨੂੰ ਦਰਸਾਉਂਦਾ ਹੈ ?

(i) ਅੱਤਵਾਦੀ ਹਮਲਾ
(ii) ਬੰਨ੍ਹ ਦਾ ਟੁੱਟਣਾ
(iii) ਮਹਾਂਮਾਰੀ
(iv) ਉਦਯੋਗਿਕ ਦੁਰਘਟਨਾ ।
ਉੱਤਰ-
(iv) ਉਦਯੋਗਿਕ ਦੁਰਘਟਨਾ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

II.
ਪ੍ਰਸ਼ਨ 1.
ਉੱਤਰੀ ਅਮਰੀਕਾ ਵਿਚ ਚੱਕਰਵਾਤ ਨੂੰ ਕਿਸ ਨਾਂ ਨਾਲ ਬੁਲਾਇਆ ਜਾਂਦਾ ਹੈ ?
(i) ਆਂਧੀ
(ii) ਤੂਫਾਨ
(iii) ਹਰੀਕੇਨ
(iv) ਟਾਈਟੂਨ ।
ਉੱਤਰ-
(iii) ਹਰੀਕੇਨ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜੀ ਮਨੁੱਖੀ ਆਫ਼ਤ ਹੈ ?
(i) ਭੂਚਾਲ
(ii) ਬੰਬ ਧਮਾਕੇ
(iii) ਜਵਾਲਾਮੁਖੀ
(iv) ਸੁਨਾਮੀ ।
ਉੱਤਰ-
(ii) ਬੰਬ ਧਮਾਕੇ

ਪ੍ਰਸ਼ਨ 3.
ਜਲ ਸੰਸਾਧਨ ਦੀ ਘਾਟ ਨਾਲ ਜੁੜੀ ਕਿਹੜੀ ਆਫ਼ਤ ਹੈ-
(i) ਜਵਾਲਾਮੁਖੀ
(ii) ਸੋਕਾ
(iii) ਭੂਮੀ ਦਾ ਖਿਸਕਣਾ
(iv) ਮਹਾਂਮਾਰੀ ।
ਉੱਤਰ-
(ii) ਸੋਕਾ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਭੂਚਾਲ, ਜਵਾਲਾਮੁਖੀ, ਸੁਨਾਮੀ, ਹੜ੍ਹ ਆਦਿ …………………… ਆਫ਼ਤਾਂ ਹਨ ।
ਉੱਤਰ-
ਕੁਦਰਤੀ

2. ਯੂ. ਐੱਸ. ਏ. 11 ਸਤੰਬਰ, 2001 ਦਾ ਹਮਲਾ ਅਤੇ ਭੋਪਾਲ ਵਿਚ ਜ਼ਹਿਰੀਲੀ ਗੈਸ ਦਾ ਫੈਲਨਾ ………………………….. ਆਫ਼ਤਾਂ ਹਨ ।
ਉੱਤਰ-
ਮਨੁੱਖੀ

3. ਭੂਮੀ ਦੇ ਖਿਸਕਣ ਦੀ ਕਿਰਿਆ ਨੂੰ ……………………. ਕਹਿੰਦੇ ਹਨ ।
ਉੱਤਰ-
ਭੂਚਾਲ

4. ਹੈਜ਼ਾ, ਡੇਂਗੂ ਬੁਖ਼ਾਰ, ਪੀਲਾ ਬੁਖ਼ਾਰ ਜਾਂ ਦਸਤ ਵਰਗੀਆਂ ਬਿਮਾਰੀਆਂ ਜਦੋਂ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ………………………. ਕਹਿਲਾਉਂਦੀਆਂ ਹਨ ।
ਉੱਤਰ-
ਮਹਾਂਮਾਰੀ

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

5. ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਜਿਸ ਵਿਸ਼ੇਸ਼ ਸਥਾਨ ਉੱਤੇ ਪੈਦਾ ਹੁੰਦੀਆਂ ਹਨ, ਉਸ ਸਥਾਨ ਨੂੰ ……………………… ਕਹਿੰਦੇ ਹਨ ।
ਉੱਤਰ-
ਉਦਗਮ ਕੇਂਦਰ

6. ਲਾਵੇ ਦੇ ਧਰਤੀ (ਭੂਮੀ ‘ਤੇ ਆਉਣ ਦੀ ਕਿਰਿਆ ਨੂੰ ………………… ਕਿਹਾ ਜਾਂਦਾ ਹੈ ।
ਉੱਤਰ-
ਜਵਾਲਾਮੁਖੀ ਉਦਗਾਰ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਜਦੋਂ ਖ਼ਤਰੇ ਮਨੁੱਖ ਲਈ ਘਾਤਕ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਆਫ਼ਤ ਕਹਿੰਦੇ ਹਨ ।
ਉੱਤਰ-
(√)

2. ਧਰਤੀ ਦੇ ਹਿੱਲਣ ਦੀ ਕਿਰਿਆ ਨੂੰ ਜਵਾਲਾਮੁਖੀ ਹੁੰਦੇ ਹਨ ।
ਉੱਤਰ-
(×)

3. ਰਿਕਟਰ ਸਕੇਲ ‘ਤੇ 8 ਤੋਂ ਜ਼ਿਆਦਾ ਤੇਜ਼ੀ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ।
ਉੱਤਰ-
(√)

4. ਮਨੁੱਖੀ ਆਫ਼ਤਾਂ ਉਹ ਆਫ਼ਤਾਂ ਹਨ ਜੋ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਆਪ ਪੈਦਾ ਕਰਦਾ ਹੈ ।
ਉੱਤਰ-
(√)

5. ਜਦੋਂ ਵਰਖਾ ਪ੍ਰਾਪਤੀ ਦੀ ਆਸ ਰੱਖਣ ਵਾਲੇ ਕਿਸੇ ਸਥਾਨ ‘ਤੇ ਲੰਬੇ ਸਮੇਂ ਤਕ ਵਧੇਰੇ ਵਰਖਾ ਦਾ ਮੌਸਮ ਬਣਿਆ ਰਹੇ ਤਾਂ ਉਸਨੂੰ ਸੋਕਾ ਕਹਿੰਦੇ ਹਨ ।
ਉੱਤਰ-
(×)

6. ਸੁਨਾਮੀ ਉੱਚੀਆਂ-ਉੱਚੀਆਂ ਸਮੁੰਦਰੀ ਲਹਿਰਾਂ ਹੁੰਦੀਆਂ ਹਨ ।
ਉੱਤਰ-
(√)

(ਹ) ਸਹੀ ਜੋੜੇ ਬਣਾਓ :

1. ਭੂਚਾਲ ਜ਼ਿਆਦਾ ਵਰਖਾ
2. ਜਵਾਲਾਮੁਖੀ ਤੂਫ਼ਾਨ
3. ਚੱਕਰਵਾਤ ਰਿਕਟਰ ਪੈਮਾਨਾ
4. ਹੜ੍ਹ ਲਾਵਾ।

ਉੱਤਰ-

1. ਭੂਚਾਲ ਰਿਕਟਰ ਪੈਮਾਨਾ
2. ਜਵਾਲਾਮੁਖੀ ਲਾਵਾ
3. ਚੱਕਰਵਾਤ ਤੂਫ਼ਾਨ
4. ਹੜ੍ਹ  ਜ਼ਿਆਦਾ ਵਰਖਾ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸ ਗਤੀ (ਤੀਬਰਤਾ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ?
ਉੱਤਰ-
ਰਿਕਟਰ ਸਕੇਲ ਉੱਤੇ 8 ਤੋਂ ਵੱਧ ਗਤੀ ਵਾਲੇ ਭੂਚਾਲ ਖ਼ਤਰਨਾਕ ਮੰਨੇ ਜਾਂਦੇ ਹਨ ।

ਪ੍ਰਸ਼ਨ 2.
ਯੂ. ਐੱਸ. ਏ. ਵਿਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਦੋਂ ਅਤੇ ਕਿਹੜੇ ਦੋ ਸਥਾਨਾਂ ‘ਤੇ ਹੋਇਆ ?
ਉੱਤਰ-
11 ਸਤੰਬਰ, 2001 ਨੂੰ ਨਿਉਯਾਰਕ ਸ਼ਹਿਰ ਅਤੇ ਪੈਂਟਾਗਨ ਉੱਤੇ ।

ਪ੍ਰਸ਼ਨ 3.
ਭੂਚਾਲ ਦੇ ਉਦਗਮ ਕੇਂਦਰ ਅਤੇ ਅਧਿਕੇਂਦਰ ਦੀ ਪਰਿਭਾਸ਼ਾ ਦਿਓ ।
ਉੱਤਰ-

  1. ਉਦਗਮ ਕੇਂਦਰ-ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਕਿਸੇ ਵਿਸ਼ੇਸ਼ ਸਥਾਨ ਉੱਤੇ ਪੈਦਾ ਹੁੰਦੀਆਂ ਹਨ । ਇਸ ਸਥਾਨ ਨੂੰ ਉਦਗਮ ਕੇਂਦਰ ਕਹਿੰਦੇ ਹਨ ।
  2. ਅਧਿਕੇਂਦਰ-ਭੂਚਾਲ ਦੀਆਂ ਤਰੰਗਾਂ ਧਰਤੀ ਦੇ ਅੰਦਰ ਪੈਦਾ ਹੁੰਦੀਆਂ ਹਨ । ਇਸ ਭੂਚਾਲ ਉਦਗਮ ਕੇਂਦਰ ਦੇ ਠੀਕ ਉੱਪਰ ਧਰਾਤਲ ‘ਤੇ ਸਥਿਤ ਬਿੰਦੂ ਨੂੰ ਅਧਿਕੇਂਦਰ ਕਹਿੰਦੇ ਹਨ ।

ਪ੍ਰਸ਼ਨ 4.
ਭੂਚਾਲ ਤੋਂ ਕੀ ਨੁਕਸਾਨ ਹੁੰਦੇ ਹਨ ?
ਉੱਤਰ-

  1. ਭੂਚਾਲ ਨਾਲ ਜ਼ਮੀਨ ਵਿਚ ਦਰਾੜਾਂ ਪੈ ਜਾਂਦੀਆਂ ਹਨ । ਮਕਾਨ, ਸੜਕਾਂ, ਪੁਲ, ਰੇਲ ਪਟੜੀਆਂ ਆਦਿ ਟੁੱਟ ਜਾਂਦੇ ਹਨ । ਕਈ ਲੋਕ ਮਾਰੇ ਜਾਂਦੇ ਹਨ ।
  2. ਪਾਣੀ, ਬਿਜਲੀ ਅਤੇ ਗੈਸ ਦੀ ਪੂਰਤੀ ਠੱਪ ਪੈ ਜਾਂਦੀ ਹੈ ।

ਪ੍ਰਸ਼ਨ 5.
26 ਦਸੰਬਰ, 2004 ਦੀ ਸੁਨਾਮੀ ਨੇ ਕਿੰਨੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਨਾਲ ਲਗਪਗ ਕਿੰਨੇ ਲੋਕ ਮਾਰੇ ਗਏ ?
ਉੱਤਰ-
26 ਦਸੰਬਰ, 2004 ਦੀ ਸੁਨਾਮੀ ਨੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਅਤੇ ਅਫਰੀਕਾ ਦੇ 11 ਦੇਸ਼ਾਂ ਨੂੰ ਪ੍ਰਭਾਵਿਤ ਕੀਤਾ । ਇਸ ਨਾਲ 105 ਤੋਂ ਵੀ ਵੱਧ ਲੋਕ ਮਾਰੇ ਗਏ ।

ਪ੍ਰਸ਼ਨ 6.
ਹੜ੍ਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਨਦੀਆਂ ਅਤੇ ਨਹਿਰਾਂ ਦਾ ਪਾਣੀ ਇਸਦੇ ਕਿਨਾਰੇ ਤੋੜ ਕੇ ਆਸ-ਪਾਸ ਦੇ ਇਲਾਕੇ ਵਿਚ ਫੈਲ ਜਾਂਦਾ ਹੈ, ਤਾਂ ਉਸ ਨੂੰ ਹੜ੍ਹ ਕਹਿੰਦੇ ਹਨ ।

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 7.
ਚੱਕਰਵਾਤ ਜਾਂ ਉਸ਼ਣ ਚੱਕਰਵਾਤ ਕੀ ਹੁੰਦੇ ਹਨ ਅਤੇ ਇਹ ਕਿਸ ਤਰ੍ਹਾਂ ਬਣਦੇ ਹਨ ?
ਉੱਤਰ-
ਚੱਕਰਵਾਤ ਜਾਂ ਤੂਫ਼ਾਨ ਇਕ ਪ੍ਰਕਾਰ ਦੀਆਂ ਤੇਜ਼ ਹਵਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਜ਼ਿਆਦਾ ਹੁੰਦੀ ਹੈ । ਚੱਕਰਵਾਤ ਹਵਾ ਦੇ ਘੱਟ ਦਬਾਅ ਦੇ ਕਾਰਨ ਬਣਦੇ ਹਨ। ਜ਼ਿਆਦਾਤਰ ਚੱਕਰਵਾਤ ਭੂ-ਮੱਧ ਰੇਖਾ ਤੋਂ 5° ਤੋਂ 20° ਉੱਤਰ ਅਤੇ ਦੱਖਣ ਵਿਚ ਪੈਦਾ ਹੁੰਦੇ ਹਨ ।

ਪ੍ਰਸ਼ਨ 8.
ਸੋਕਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਵਰਖਾ ਦੀ ਆਸ ਰੱਖਣ ਵਾਲੇ ਕਿਸੇ ਸਥਾਨ ਉੱਤੇ ਲੰਮੇ ਸਮੇਂ ਤਕ ਖ਼ੁਸ਼ਕ ਮੌਸਮ ਦੀ ਸਥਿਤੀ ਬਣੀ ਰਹੇ, ਤਾਂ ਉਸਨੂੰ ਸੋਕਾ ਕਹਿੰਦੇ ਹਨ । ਸੋਕਾ ਕਦੀ-ਕਦੀ ਸਾਲਾਂ ਤਕ ਜਾਰੀ ਰਹਿੰਦਾ ਹੈ । ਸੋਕੇ ਨਾਲ ਪਾਣੀ ਦੇ ਸਰੋਤ ਅਤੇ ਬਨਸਪਤੀ ਸੁੱਕ ਜਾਂਦੀ ਹੈ ਅਤੇ ਜ਼ਮੀਨ ਵਿਚ ਵੱਡੀਆਂ-ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਿਕਟਰ ਪੈਮਾਨੇ ਅਤੇ ਮਰਕਾਲੀ ਪੈਮਾਨੇ ਵਿਚ ਕੀ ਅੰਤਰ ਹੈ ?
ਉੱਤਰ-
ਰਿਕਟਰ ਪੈਮਾਨਾ-ਇਹ ਭੁਚਾਲ ਦੀ ਗਤੀ ਨੂੰ ਮਾਪਣ ਦਾ ਖੁੱਲਾ ਪੈਮਾਨਾ ਹੈ । ਇਸ ਨਾਲ ਪਤਾ ਲਗਦਾ ਹੈ ਕਿ ਭੂਚਾਲ ਦਾ ਇਕ ਝਟਕਾ ਕਿੰਨਾ ਕੁ ਤੇਜ਼ ਹੈ । ਰਿਕਟਰ ਪੈਮਾਨੇ ਵਿਚ 8 ਦੀ ਗਤੀ ਵਾਲਾ ਭੂਚਾਲ 4 ਦੀ ਗਤੀ ਵਾਲੇ ਪੈਮਾਨੇ ਤੋਂ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ।

ਇਸਦੇ ਉਲਟ ਮਕਾਲੀ ਪੈਮਾਨੇ ਭੂਚਾਲ ਨਾਲ ਹੋਈ ਹਾਨੀ ਨੂੰ ਦੱਸਦਾ ਹੈ । ਇਸ ਨਾਲ ‘ਕੋਈ ਹਾਨੀ ਨਹੀਂ ਤੋਂ ਲੈ ਕੇ ‘ਸਭ ਕੁੱਝ ਨਸ਼ਟ ਹੋ ਗਿਆ’ ਤਕ 12 ਵਰਗਾਂ ਵਿਚ ਵੰਡਿਆ ਗਿਆ ਹੈ ।

ਪ੍ਰਸ਼ਨ 2.
ਜਵਾਲਾਮੁਖੀ ਦੀਆਂ ਕਿਸਮਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜਵਾਲਾਮੁਖੀ ਦੀਆਂ ਤਿੰਨ ਕਿਸਮਾਂ ਹਨ-ਕਿਰਿਆਸ਼ੀਲ ਜਵਾਲਾਮੁਖੀ, ਸੁੱਤੇ ਹੋਏ ਜਵਾਲਾਮੁਖੀ ਅਤੇ ਬੁੱਝਿਆ ਹੋਇਆ ਜਵਾਲਾਮੁਖੀ ।

  1. ਕਿਰਿਆਸ਼ੀਲ ਜਵਾਲਾਮੁਖੀ – ਅਜਿਹੇ ਜਵਾਲਾਮੁਖੀ ਵਿਚੋਂ ਕਦੀ-ਕਦੀ ਲਾਵਾ ਨਿਕਲਦਾ ਰਹਿੰਦਾ ਹੈ ।
  2. ਸੁੱਤੇ ਹੋਏ ਜਵਾਲਾਮੁਖੀ – ਅਜਿਹਾ ਜਵਾਲਾਮੁਖੀ ਕਾਫ਼ੀ ਸਮੇਂ ਤੋਂ ਸ਼ਾਂਤ ਹੁੰਦਾ ਹੈ । ਇਸ ਵਿਚੋਂ ਪਿਛਲੇ ਇਤਿਹਾਸ ਵਿਚ ਇਨ੍ਹਾਂ ਵਿੱਚੋਂ ਕਦੀ ਲਾਵਾ ਨਿਕਲਿਆ ਹੁੰਦਾ ਹੈ ।
  3. ਬੁੱਝਿਆ ਹੋਇਆ ਜਵਾਲਾਮੁਖੀ – ਬੁੱਝਿਆ ਹੋਇਆ ਜਵਾਲਾਮੁਖੀ ਉਹ ਹੁੰਦਾ ਹੈ ਜਿਸਦੇ ਚਿੰਨ੍ਹ ਤਾਂ ਦਿਖਾਈ ਦਿੰਦੇ ਹਨ, ਪਰੰਤੂ ਪਿਛਲੇ ਇਤਿਹਾਸ ਵਿਚ ਉਨ੍ਹਾਂ ਦੇ ਫਟਣ ਦਾ ਕੋਈ ਰਿਕਾਰਡ ਨਹੀਂ ਮਿਲਦਾ ।

ਪ੍ਰਸ਼ਨ 3.
ਚੱਕਰਵਾਤ ਕਿਸ ਤਰ੍ਹਾਂ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ ? ਇਸ ਤੋਂ ਹੋਣ ਵਾਲੀਆਂ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਜਦੋਂ ਚੱਕਰਵਾਤਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਕਾਫ਼ੀ ਵਿਨਾਸ਼ ਕਰਦੇ ਹਨ ।

ਹਾਨੀਆਂ-

  1. ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਦੇ ਖੰਭੇ ਵੀ ਡਿੱਗ ਜਾਂਦੇ ਹਨ ।
  2. ਦਰੱਖ਼ਤ ਜੜ੍ਹਾਂ ਤੋਂ ਉਖੜ ਕੇ ਸੜਕਾਂ ਉੱਤੇ ਡਿੱਗ ਜਾਂਦੇ ਹਨ ਅਤੇ ਆਵਾਜਾਈ ਰੁੱਕ ਜਾਂਦੀ ਹੈ ।
  3. ਘਾਹ-ਫੂਸ ਦੇ ਕੱਚੇ ਘਰਾਂ ਅਤੇ ਕਮਜ਼ੋਰ ਮਕਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ।
  4. ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਦਾ ਹੈ ।
  5. ਬਹੁਤ ਸਾਰੇ ਮਨੁੱਖ ਅਤੇ ਪਸ਼ੂ ਚੱਕਰਵਾਤਾਂ ਦੀ ਲਪੇਟ ਵਿਚ ਆ ਕੇ ਮਾਰੇ ਜਾਂਦੇ ਹਨ ।
  6. ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਹੜ੍ਹ ਵਿਚ ਰੁੜ੍ਹ ਜਾਂਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਹਾਨੀ ਹੁੰਦੀ ਹੈ ।

ਪ੍ਰਸ਼ਨ 4.
ਪਾਣੀ ਦੇ ਬੰਨ੍ਹਾਂ ਅਤੇ ਡੈਮਾਂ ਦੇ ਟੁੱਟ ਜਾਣ ਦੇ ਆਫ਼ਤ ਅਤੇ ਬਚਾਅ ਉੱਤੇ ਨੋਟ ਲਿਖੋ ?
ਉੱਤਰ-
ਬੰਨ੍ਹਾਂ, ਜਾਂ ਡੈਮਾਂ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਨ੍ਹਾਂ ਦੇ ਟੁੱਟਣ ਨਾਲ ਪਾਣੀ ਤੇਜ਼ੀ ਨਾਲ ਵੱਗਣ ਲਗਦਾ ਹੈ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਜੇਕਰ ਡੈਮ ਬਹੁਤ ਵੱਡੇ ਹੋਣ ਤਾਂ ਆਫ਼ਤ ਹੋਰ ਵੀ ਵਿਨਾਸ਼ਕਾਰੀ ਹੋ ਜਾਂਦੀ ਹੈ । ਜਿਸ ਨਾਲ ਮਨੁੱਖੀ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ । ਇਸ ਲਈ ਹੜਾਂ ਨਾਲ ਨਿਪਟਣ ਲਈ ਸਾਰੇ ਪ੍ਰਬੰਧ ਕਰਨੇ ਚਾਹੀਦੇ ਹਨ । ਲੋਕਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਮੁੱਖ ਕੰਮ ਬਣਦਾ ਹੈ ।
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 10

PSEB 8th Class Social Science Solutions Chapter 8 ਆਫ਼ਤ ਪ੍ਰਬੰਧਨ

ਪ੍ਰਸ਼ਨ 5.
ਉਦਯੋਗਿਕ ਦੁਰਘਟਨਾਵਾਂ ਸੰਬੰਧੀ ਆਫ਼ਤ ਕੀ ਹੁੰਦੀ ਹੈ ?
ਉੱਤਰ-
ਉਦਯੋਗਾਂ ਵਿਚ ਵੱਡੀਆਂ-ਵੱਡੀਆਂ ਮਸ਼ੀਨਾਂ, ਰਸਾਇਣਿਕ ਪਦਾਰਥ, ਕਈ ਪ੍ਰਕਾਰ ਦੇ ਜਲਣਸ਼ੀਲ ਪਦਾਰਥ ਅਤੇ ਜ਼ਹਿਰੀਲੀਆਂ ਗੈਸਾਂ ਪ੍ਰਯੋਗ ਹੁੰਦੀਆਂ ਹਨ । ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਕਦੀ-ਕਦੀ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ । ਕਈ ਵਾਰ ਤਾਂ ਇਹ ਦੁਰਘਟਨਾਵਾਂ ਇੰਨੀਆਂ ਵੱਡੀਆਂ ਅਤੇ ਭਿਅੰਕਰ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਭੁਲਾ ਸਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਭੋਪਾਲ ਗੈਸ ਲੀਕ ਦੀ ਵਿਨਾਸ਼ਕਾਰੀ ਘਟਨਾ ਹੁਣ ਵੀ ਸਾਡੇ ਮਨ ਵਿਚ ਤਾਜ਼ਾ ਹੈ । ਇਸ ਦੁਰਘਟਨਾ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਬੱਚੇ ਹੁਣ ਵੀ ਅਪੰਗ ਪੈਦਾ ਹੋ ਰਹੇ ਹਨ । ਕਈ ਵਾਰ ਉਦਯੋਗਾਂ ਵਿਚ ਗੈਸ ਸਿਲੰਡਰ ਫਟਣ ਨਾਲ ਅੱਗ ਵੀ ਲਗ ਜਾਂਦੀ ਹੈ ਜਾਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ।

ਪ੍ਰਸ਼ਨ 6.
ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ?
ਉੱਤਰ-
ਉਦਯੋਗਿਕ ਦੁਰਘਟਨਾਵਾਂ ਤੋਂ ਬਚ-ਬਚਾਅ ਲਈ ਉਦਯੋਗਾਂ ਵਿਚ ਜ਼ਰੂਰੀ ਪ੍ਰਬੰਧ ਹੋਣੇ ਚਾਹੀਦੇ ਹਨ-

  1. ਅੱਗ ਬੁਝਾਉਣ ਵਾਲੇ ਯੰਤਰ ਹਰ ਸਮੇਂ ਤਿਆਰ ਰਹਿਣੇ ਚਾਹੀਦੇ ਹਨ ।
  2. ਦੁਰਘਟਨਾ ਦੇ ਸਮੇਂ ਉਦਯੋਗਾਂ ਵਿਚ ਮਜ਼ਦੂਰਾਂ ਅਤੇ ਹੋਰ ਕਰਮਚਾਰੀਆਂ ਨੂੰ ਬਾਹਰ ਕੱਢਣ ਦੇ ਜਲਦੀ ਅਤੇ ਉੱਚਿਤ ਪ੍ਰਬੰਧ ਹੋਣੇ ਚਾਹੀਦੇ ਹਨ ।
  3. ਡਰ ਦਾ ਵਾਤਾਵਰਨ ਨਹੀਂ ਬਣਨ ਦੇਣਾ ਚਾਹੀਦਾ, ਸਗੋਂ ਸ਼ਾਂਤ ਰਹਿ ਕੇ ਬਚਾਓ ਦੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ ।
  4. ਪ੍ਰਭਾਵਿਤ ਲੋਕਾਂ ਨੂੰ ਬਹੁਤ ਜਲਦੀ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ ।
  5. ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬੀਮੇ ਦੀ ਸਹੂਲਤ ਵੀ ਉਪਲੱਬਧ ਹੋਣੀ ਚਾਹੀਦੀ ਹੈ ।
  6. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਿਯੋਗ ਅਤੇ ਸਹਾਇਤਾ ਦੇਣ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਭੂਮੀ ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਦਾ ਵਰਣਨ ਕਰਦੇ ਹੋਏ, ਉਨ੍ਹਾਂ ਤੋਂ ਬਚਾਅ ਦੇ ਉਪਾਅ ਲਿਖੋ ।
ਉੱਤਰ-ਹੋਰ ਕੁਦਰਤੀ ਆਫ਼ਤਾਂ ਦੀ ਤਰ੍ਹਾਂ ਭੂਮੀ ਸਰਕਣ (ਖਿਸਕਣ ਅਤੇ ਬਰਫ਼ ਦੇ ਤੋਦਿਆਂ ਦੇ ਸਰਕਣ ਦੀਆਂ ਆਫ਼ਤਾਂ ਵੀ ਕਦੀ-ਕਦੀ ਕਾਫ਼ੀ ਵਿਨਾਸ਼ਕਾਰੀ ਹੁੰਦੀਆਂ ਹਨ । ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
1. ਭੂਮੀ ਦਾ ਖਿਸਕਣਾ – ਭੂਮੀ ਦੇ ਖਿਸਕਣ ਦਾ ਅਰਥ ਹੈ ਧਰਤੀ ਦੀ ਗਰੂਤਵ ਆਕਰਸ਼ਣ ਸ਼ਕਤੀ ਦੇ ਕਾਰਨ ਚੱਟਾਨਾਂ ਅਤੇ ਮਿੱਟੀ ਦਾ ਢਲਾਣ ਤੋਂ ਹੇਠਾਂ ਵਲ ਖਿਸਕਣਾ । ਇਸ ਵਿਚ ਭੂਮੀ ਇਕ ਦਮ ਹੋਰ ਤੇਜ਼ੀ ਨਾਲ ਹੇਠਾਂ ਵਲ ਸਕਦੀ ਹੈ । ਜੇਕਰ ਪਹਾੜ ਦੀ ਢਲਾਨ ਤੇਜ਼ ਹੋਵੇ ਤਾਂ ਭੂਮੀ ਦਾ ਹੇਠਾਂ ਵਲ ਸਰਕਣਾ (ਖਿਸਕਣਾ) ਹੋਰ ਵੀ ਤੇਜ਼ ਹੋ ਜਾਂਦਾ ਹੈ ।
PSEB 8th Class Social Science Solutions Chapter 8 ਆਫ਼ਤ ਪ੍ਰਬੰਧਨ 11
ਕਾਰਨ-ਭੂਮੀ ਸਰਕਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-

  • ਧਰਤੀ ਦੀ ਅੰਦਰਲੀ ਹਲਚਲ ।
  • ਤੇਜ਼ ਵਰਖਾ ।
  • ਜਵਾਲਾਮੁਖੀ ਕਿਰਿਆ ।
  • ਭੂਚਾਲ ਦਾ ਆਉਣਾ ।
  • ਖਾਣਾਂ ਪੁੱਟਣਾ ।
  • ਜੰਗਲਾਂ ਨੂੰ ਕੱਟਣ ਨਾਲ ਭੂਮੀ ਦਾ ਕਟਾਓ ਹੋਣ ਅਤੇ ਭੂਮੀ ਦੇ ਨੰਗਾ ਹੋ ਜਾਣ ਨਾਲ ਵੀ ਖਿਸਕਣ ਦੀ ਕਿਰਿਆ ਵੱਧ ਜਾਂਦੀ ਹੈ ।

ਹਾਨੀਆਂ-

  • ਭੂਮੀ ਦੇ ਸਰਕਣ ਨਾਲ ਬਹੁਤ ਸਾਰਾ ਖੇਤਰ ਮਿੱਟੀ ਦੇ ਹੇਠਾਂ ਦੱਬਿਆ ਜਾਂਦਾ ਹੈ ।
  • ਸੜਕਾਂ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ ।
  • ਸਰਕਦੀ ਹੋਈ ਭੂਮੀ ਦੀ ਲਪੇਟ ਵਿਚ ਆਉਣ ਵਾਲੀਆਂ ਮੋਟਰ ਗੱਡੀਆਂ, ਪਸ਼ੂਆਂ ਅਤੇ ਮਨੁੱਖਾਂ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ।

ਭੂਮੀ ਸਰਕਣ (ਖਿਸਕਣ ਤੋਂ ਬਚਾਅ-

  • ਜਿਨ੍ਹਾਂ ਖੇਤਰਾਂ ਵਿਚ ਭੁਮੀ ਖਿਸਕਣ ਦੀ ਕਿਰਿਆ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੀ ਪਹਿਚਾਣ ਕਰਕੇ ਉੱਥੇ ਘਰ ਅਤੇ ਇਮਾਰਤਾਂ ਨਾ ਬਣਾਈਆਂ ਜਾਣ ।
  • ਬਨਸਪਤੀਹੀਣ ਪਰਬਤਾਂ ਦੀਆਂ ਢਲਾਣਾਂ ਜਾਂ ਨੰਗੀਆਂ ਚੱਟਾਨਾਂ ਉੱਤੇ ਭੂਮੀ ਦਾ ਸਰਕਣਾ ਜ਼ਿਆਦਾ ਹੁੰਦਾ ਹੈ । ਇਸ ਲਈ ਜੰਗਲਾਂ ਦੀ ਕਟਾਈ ਉੱਤੇ ਪਾਬੰਦੀ ਲਾਈ ਜਾਵੇ ਅਤੇ ਉੱਥੇ ਘਾਹ ਅਤੇ ਦਰੱਖ਼ਤ ਆਦਿ ਲਾਏ ਜਾਣ ।
  • ਢਲਾਨਾਂ ਤੋਂ ਵਗਣ ਵਾਲਾ ਪਾਣੀ ਭੂਮੀ ਸਰਕਣ ਵਿਚ ਸਹਾਇਕ ਹੁੰਦਾ ਹੈ । ਇਸ ਲਈ ਇਸ ਪਾਣੀ ਦੇ ਨਿਕਾਸ ਦੀ ਉੱਚਿਤ ਵਿਵਸਥਾ ਕੀਤੀ ਜਾਵੇ ।
  • ਅਜਿਹੇ ਖੇਤਰਾਂ ਵਿਚ ਬਿਜਲੀ ਅਤੇ ਟੈਲੀਫੋਨ ਦੀਆਂ ਤਾਰਾਂ ਅਤੇ ਪਾਣੀ ਦੇ ਪਾਇਪਾਂ ਨੂੰ ਜਾਂ ਤਾਂ ਜ਼ਮੀਨ ਦੇ ਅੰਦਰ ਪਾਇਆ ਜਾਵੇ ਜਾਂ ਉੱਪਰ ਲਟਕਾਇਆ ਜਾਵੇ, ਤਾਂ ਕਿ ਜ਼ਮੀਨ ਸਰਕਣ ਨਾਲ ਟੁੱਟ ਨਾ ਜਾਣ ।
  • ਪਹਾੜੀ ਢਲਾਨਾਂ ਉੱਤੇ ਰੁੱਖਾਂ ਨੂੰ ਲਾਈਨਾਂ ਵਿਚ ਲਾਇਆ ਜਾਵੇ, ਤਾਂ ਕਿ ਭੂਮੀ ਸਰਕਣ ਦੀ ਗਤੀ ਨੂੰ ਘੱਟ ਕੀਤਾ ਜਾ ਸਕੇ ।
  • ਪਹਾੜਾਂ ਦੇ ਨਾਲ-ਨਾਲ ਸੜਕਾਂ ਦੇ ਦੋਵਾਂ ਪਾਸਿਆਂ ਉੱਤੇ ਉੱਚੀਆਂ-ਉੱਚੀਆਂ ਕੰਧਾਂ (Retaining Walls) ਬਣਾ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਸਰਕਦੀ ਹੋਈ ਮਿੱਟੀ ਸੜਕ ਉੱਤੇ ਆਉਣ ਤੋਂ ਪਹਿਲਾਂ ਹੀ ਰੁਕ ਜਾਵੇ ।

2. ਬਰਫ਼ ਦੇ ਤੋਦਿਆਂ ਦਾ ਖਿਸਕਣਾ – ਪਰਬਤਾਂ ਦੀਆਂ ਢਲਾਨਾਂ ਤੋਂ ਬਰਫ਼ ਦਾ ਖਿਸਕਣਾ ਮਨੁੱਖ ਲਈ ਕਾਫ਼ੀ ਨੁਕਸਾਨਦਾਇਕ ਸਿੱਧ ਹੁੰਦਾ ਹੈ । ਇਸ ਨਾਲ ਸੜਕਾਂ, ਇਮਾਰਤਾਂ ਅਤੇ ਮੋਟਰਗੱਡੀਆਂ ਨੂੰ ਬਹੁਤ ਹਾਨੀ ਪਹੁੰਚਦੀ ਹੈ । ਜੇਕਰ ਸਮੱਸਿਆ ਵੱਧ ਜਾਵੇ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੁੰਦਾ ਹੈ ।

ਇਹ ਆਫ਼ਤ ਉੱਚੇ ਪਹਾੜਾਂ ਉੱਤੇ ਬਰਫ਼ ਪੈਣ ਨਾਲ ਪੈਦਾ ਹੁੰਦੀ ਹੈ । ਜਦੋਂ ਪਹਾੜਾਂ ਉੱਤੇ ਬਰਫ਼ ਦਾ ਜਮਾਅ ਵੱਧ ਜਾਵੇ, ਤਾਂ ਬਰਫ਼ ਦੇ ਉੱਪਰਲੇ ਢੇਰ ਤਿਲ੍ਹਕ ਕੇ ਪਹਾੜ ਦੀ ਢਲਾਨ ’ਤੇ ਸਰਕਣ ਲੱਗਦੇ ਹਨ ।

ਬਰਫ਼ ਦੇ ਤੋਦਿਆਂ ਤੋਂ ਬਚਾਅ-

  • ਲੋਕਾਂ ਨੂੰ ਬਰਫ਼ ਖਿਸਕਣ ਦੇ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਜੇਕਰ ਅਜਿਹਾ ਹੋਵੇਗਾ ਤਾਂ ਹੀ ਉਹ ਆਪਣੇ ਆਪ ਨੂੰ ਬਚਾਅ ਸਕਣਗੇ ।
  • ਅਜਿਹੇ ਖੇਤਰਾਂ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ | ਰੁੱਖ ਬਰਫ਼ ਦੇ ਖਿਸਕਣ ਵਿਚ ਰੁਕਾਵਟ ਦਾ ਕੰਮ ਕਰਦੇ ਹਨ ।
  • ਬਰਫ਼ ਦੇ ਖਿਸਕਣ ਵਾਲੀਆਂ ਪਰਬਤੀ ਢਲਾਨਾਂ ‘ਤੇ ਬਰਫ਼ ਦੇ ਤੋਦਿਆਂ ਦੇ ਰਸਤੇ ਵਿਚ ਰੁਕਾਵਟ ਪਾਉਣ ਲਈ ਇਸ ਤਰ੍ਹਾਂ ਦਾ ਨਿਰਮਾਣ ਕੰਮ ਕੀਤਾ ਜਾਵੇ ਜਿਸ ਨਾਲ ਤੋਦੇ ਦੀ ਗਤੀ ਅਤੇ ਦਿਸ਼ਾ ਬਦਲ ਜਾਵੇ । ਇਸ ਪ੍ਰਕਾਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ ।
  • ਜੇਕਰ ਬਰਫ਼ ਸੜਕਾਂ ਉੱਤੇ ਡਿੱਗ ਜਾਵੇ ਤਾਂ ਇਹ ਆਵਾਜਾਈ ਨੂੰ ਰੋਕ ਦਿੰਦੀ ਹੈ । ਇਸ ਬਰਫ਼ ਨੂੰ ਬਰਫ਼ ਕੱਟਣ ਵਾਲੀ ਮਸ਼ੀਨ ਜਾਂ ਹਲਕੇ ਧਮਾਕਿਆਂ ਨਾਲ ਸੜਕ ਤੋਂ ਹਟਾਇਆ ਜਾ ਸਕਦਾ ਹੈ, ਇਸ ਨੂੰ ਬੁਲਡੋਜ਼ਰ ਦੀ ਸਹਾਇਤਾ ਨਾਲ ਵੀ ਹਟਾਇਆ ਜਾ ਸਕਦਾ ਹੈ ।
  • ਬਰਫ਼ ਖਿਸਕਣ ਦੀ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਲਈ ਜ਼ਰੂਰੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

Punjab State Board PSEB 8th Class Social Science Book Solutions Geography Chapter 4 ਸਾਡੀ ਖੇਤੀਬਾੜੀ Textbook Exercise Questions and Answers.

PSEB Solutions for Class 8 Social Science Geography Chapter 4 ਸਾਡੀ ਖੇਤੀਬਾੜੀ

SST Guide for Class 8 PSEB ਸਾਡੀ ਖੇਤੀਬਾੜੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਖੇਤੀਬਾੜੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਖੇਤੀਬਾੜੀ ਤੋਂ ਭਾਵ ਫ਼ਸਲਾਂ ਪੈਦਾ ਕਰਨਾ, ਪਸ਼ੂ ਪਾਲਣਾ ਅਤੇ ਹੋਰ ਖੇਤੀ ਧੰਦਿਆਂ ਤੋਂ ਹੈ । ਡੇਅਰੀ ਫਾਰਮਿੰਗ, ਮੁਰਗੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੱਛੀਆਂ ਪਾਲਣ, ਫੁੱਲਾਂ ਦੀ ਖੇਤੀ ਕਰਨਾ, ਗੁੜ ਬਣਾਉਣਾ, ਆਟਾ ਚੱਕੀ ਲਗਾਉਣਾ ਆਦਿ ਸਾਰੇ ਧੰਦੇ ਖੇਤੀ ਵਿਚ ਸ਼ਾਮਿਲ ਹਨ ।

ਪ੍ਰਸ਼ਨ 2.
ਖੇਤੀਬਾੜੀ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰ-
ਖੇਤੀਬਾੜੀ ਨੂੰ ਮੁੱਖ ਰੂਪ ਨਾਲ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-

  1. ਜਲਵਾਯੂ
  2. ਧਰਾਤਲ
  3. ਮਿੱਟੀ ਦੀਆਂ ਕਿਸਮਾਂ
  4. ਸਿੰਚਾਈ ਦੀ ਵਿਵਸਥਾ
  5. ਖੇਤੀ ਕਰਨ ਦੇ ਢੰਗ
  6. ਮੰਡੀਆਂ ਦੀ ਸਹੂਲਤ
  7. ਆਵਾਜਾਈ ਦੇ ਸਾਧਨ
  8. ਬੈਂਕਾਂ ਦੀ ਸਹੂਲਤ ।

ਪ੍ਰਸ਼ਨ 3.
ਬਾਗਾਤੀ ਖੇਤੀ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਬਾਗਾਤੀ ਖੇਤੀ ਵਿਚ ਫ਼ਲਾਂ, ਸਬਜ਼ੀਆਂ, ਫੁੱਲਾਂ ਅਤੇ ਫੁੱਲਾਂ ਦੇ ਬੀਜਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ । ਇਸ ਵਿਚ ਖੇਤੀ ਦੀਆਂ ਆਧੁਨਿਕ ਵਿਧੀਆਂ ਪ੍ਰਯੋਗ ਵਿਚ ਲਿਆਈਆਂ ਜਾਂਦੀਆਂ ਹਨ । ਇਹ ਖੇਤੀ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋ ਰਹੀ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 4.
ਅਨਾਜ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਮੁੱਖ ਅਨਾਜ ਫ਼ਸਲਾਂ ਚੌਲ, ਕਣਕ, ਮੱਕੀ, ਜਵਾਰ, ਬਾਜਰਾ, ਦਾਲਾਂ ਅਤੇ ਤੇਲ ਕੱਢਣ ਦੇ ਬੀਜ ਹਨ ।

ਪ੍ਰਸ਼ਨ 5.
ਕੱਦੂ ਕਰਨਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਲ ਪੈਦਾ ਕਰਨ ਲਈ ਪਹਿਲਾਂ ਪੌਦ ਅਥਵਾ ਪਨੀਰੀ ਤਿਆਰ ਕੀਤੀ ਜਾਂਦੀ ਹੈ । ਫਿਰ ਜਿਸ ਖੇਤ ਵਿਚ ਪੌਦ (ਪਨੀਰੀ) ਲਗਾਉਣੀ ਹੋਵੇ ਉਸਨੂੰ ਪੱਧਰਾ ਕਰਕੇ ਉਸ ਵਿਚ ਪਾਣੀ ਭਰ ਲਿਆ ਜਾਂਦਾ ਹੈ । ਇਸ ਨੂੰ ਖੇਤ ਨੂੰ ਕੱਦੂ ਕਰਨਾ ਕਹਿੰਦੇ ਹਨ ।

ਪ੍ਰਸ਼ਨ 6.
ਮੱਕੀ ਤੋਂ ਕੀ-ਕੀ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੱਕੀ ਤੋਂ ਗੁਲੂਕੋਜ਼, ਕਲਫ਼ ਸਟਾਰਚ ਅਤੇ ਅਲਕੋਹਲ ਤਿਆਰ ਕੀਤਾ ਹੈ । ਇਸ ਤੋਂ ਬਨਸਪਤੀ ਤੇਲ ਵੀ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਰੇਸ਼ੇ ਦੀ ਲੰਬਾਈ ਦੇ ਆਧਾਰ ‘ਤੇ ਕਪਾਹ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ ?
ਉੱਤਰ-
ਰੇਸ਼ੇ ਦੀ ਲੰਬਾਈ ਦੇ ਆਧਾਰ ‘ਤੇ ਕਪਾਹ ਤਿੰਨ ਕਿਸਮਾਂ ਦੀ ਹੁੰਦੀ ਹੈ-

  1. ਲੰਬੇ ਰੇਸ਼ੇ ਵਾਲੀ ਕਪਾਹ,
  2. ਮੱਧਮ ਦਰਜੇ ਦੇ ਰੇਸ਼ੇ ਵਾਲੀ ਕਪਾਹ ਅਤੇ
  3. ਛੋਟੇ ਰੇਸ਼ੇ ਵਾਲੀ ਕਪਾਹ ।

ਪ੍ਰਸ਼ਨ 8.
ਪਟਸਨ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਪਟਸਨ ਤੋਂ ਬੋਰੀਆਂ, ਰੱਸੀਆਂ, ਟਾਟ ਆਦਿ ਬਣਾਏ ਜਾਂਦੇ ਹਨ । ਇਸ ਤੋਂ ਸ਼ੋਅ-ਪੀਸ ਵੀ ਬਣਦੇ ਹਨ ।

ਪ੍ਰਸ਼ਨ 9.
ਚਾਹ ਦਾ ਪੌਦਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਚਾਹ ਦਾ ਪੌਦਾ ਇਕ ਝਾੜੀ ਵਰਗਾ ਹੁੰਦਾ ਹੈ । ਇਸ ਦੀਆਂ ਪੱਤੀਆਂ ਤੋਂ ਚਾਹ ਪੱਤੀ ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਕੌਫ਼ੀ ਦੀਆਂ ਤਿੰਨ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਕੌਫ਼ੀ ਦੀਆਂ ਤਿੰਨ ਕਿਸਮਾਂ ਹਨ-

  1. ਅਰੇਬਿਕਾ
  2. ਰੋਬਸਟਾ ਅਤੇ
  3. ਲਾਈਬੈਰਿਕਾ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 11.
ਯੂ. ਐੱਸ. ਏ. ਅਤੇ ਪੰਜਾਬ ਵਿਚ ਕਿੰਨੇ-ਕਿੰਨੇ ਪ੍ਰਤੀਸ਼ਤ ਲੋਕ ਖੇਤੀ ਦਾ ਧੰਦਾ ਕਰਦੇ ਹਨ ?
ਉੱਤਰ-
ਯੂ. ਐੱਸ. ਏ. ਵਿਚ 30%, ਜਦੋਂ ਕਿ ਪੰਜਾਬ ਵਿਚ ਲਗਪਗ 58% ਲੋਕ ਖੇਤੀ ਦਾ ਧੰਦਾ ਕਰਦੇ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਖੇਤੀ ਦੀਆਂ ਕਿਸਮਾਂ ਦੇ ਨਾਂ ਦੱਸ ਕੇ, ਸੰਘਣੀ ਅਤੇ ਵਿਸ਼ਾਲ ਖੇਤੀ ਵਿਚ ਅੰਤਰ ਲਿਖੋ ।
ਉੱਤਰ-
ਖੇਤੀ ਦੀਆਂ ਕਿਸਮਾਂ-ਖੇਤੀ ਹੇਠ ਲਿਖੀਆਂ ਕਈ ਕਿਸਮਾਂ ਦੀ ਹੁੰਦੀ ਹੈ-

  1. ਸਥਾਈ ਖੇਤੀ (Permanent Agriculture)
  2. ਸਥਾਨਅੰਤਰੀ ਖੇਤੀ (Shifting Agriculture)
  3. ਖ਼ੁਸ਼ੱਕ ਖੇਤੀ (Dry farming)
  4. ਗਿੱਲੀ ਖੇਤੀ (Wet farming)
  5. ਸੰਘਣੀ ਖੇਤੀ (Intensive farming
  6. ਵਿਸ਼ਾਲ ਖੇਤੀ (Extensive farming)
  7. ਮਿਸ਼ਰਿਤ ਖੇਤੀ (Mixed farming)
  8. ਬਾਗਬਾਨੀ ਖੇਤੀ (Horticulture
  9. ਨਿੱਜੀ ਖੇਤੀ (Private or individual agriculture)
  10. ਸਹਿਕਾਰੀ ਖੇਤੀ (Cooperative farming)
  11. ਸਾਂਝੀ ਖੇਤੀ (Collective farming)
  12. ਬਾਗਾਤੀ ਖੇਤੀ (Plantation agriculture)
  13. ਗੁਜ਼ਾਰੇਵੰਦੀ ਖੇਤੀ (Subsistence agriculture)
  14. ਵਪਾਰਿਕ ਖੇਤੀ (Commercial farming) ।

ਸੰਘਣੀ ਅਤੇ ਵਿਸ਼ਾਲ ਖੇਤੀ ਵਿਚ ਅੰਤਰ-

  1. ਸੰਘਣੀ ਖੇਤੀ ਘੱਟ ਭੂਮੀ ‘ਤੇ ਕੀਤੀ ਜਾਂਦੀ ਹੈ, ਜਦੋਂ ਕਿ ਵਿਸ਼ਾਲ ਖੇਤੀ ਵਿਚ ਖੇਤਾਂ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ ।
  2. ਸੰਘਣੀ ਖੇਤੀ ਵਿਚ ਸਿੰਚਾਈ ਸਾਧਨਾਂ ਅਤੇ ਖਾਦਾਂ ਦੇ ਪ੍ਰਯੋਗ ਨਾਲ ਉਤਪਾਦਨ ਵਧਾਇਆ ਜਾਂਦਾ ਹੈ । ਇਸਦੇ ਉਲਟ ਵਿਸ਼ਾਲ ਖੇਤੀ ਵਿਚ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  3. ਸੰਘਣੀ ਖੇਤੀ ਭਾਰਤ ਦੇ ਪੰਜਾਬ ਰਾਜ ਵਿਚ ਕੀਤੀ ਜਾਂਦੀ ਹੈ, ਜਦੋਂ ਕਿ ਵਿਸ਼ਾਲ ਖੇਤੀ ਸੰਯੁਕਤ ਰਾਜ ਅਮਰੀਕਾ ਦੇ ਵੱਡੇ-ਵੱਡੇ ਖੇਤਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਗੁਜ਼ਾਰੇਵੰਦੀ ਅਤੇ ਵਪਾਰਿਕ ਕਿਸਮ ਦੀ ਖੇਤੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਗੁਜ਼ਾਰੇਵੰਦੀ ਖੇਤੀ – ਗੁਜ਼ਾਰੇਵੰਦੀ ਖੇਤੀ ਛੋਟੇ ਪੱਧਰ ‘ਤੇ ਕੀਤੀ ਜਾਂਦੀ ਹੈ । ਇਸ ਵਿਚ ਕਿਸਾਨ ਆਪਣੀ ਲੋੜ ਅਨੁਸਾਰ ਆਪਣੇ ਗੁਜ਼ਾਰੇ ਲਈ ਫ਼ਸਲਾਂ ਉਗਾਉਂਦਾ ਹੈ । ਉਹ ਇਨ੍ਹਾਂ ਨੂੰ ਵੇਚ ਨਹੀਂ ਸਕਦਾ ਕਿਉਂਕਿ ਉਸਦੇ ਕੋਲ ਫਾਲਤੂ ਫ਼ਸਲ ਬਚਦੀ ਹੀ ਨਹੀਂ । ਜੇਕਰ ਉਹ ਥੋੜ੍ਹੀ ਬਹੁਤ ਵੇਚਦਾ ਵੀ ਹੈ ਤਾਂ ਉਹ ਉਨ੍ਹਾਂ ਪੈਸਿਆਂ ਨਾਲ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਘਰ ਦਾ ਸਾਮਾਨ ਖ਼ਰੀਦ ਲੈਂਦਾ ਹੈ ।

ਵਪਾਰਿਕ ਖੇਤੀ – ਇਸ ਪ੍ਰਕਾਰ ਦੀ ਖੇਤੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਇਸ ਵਿਚ ਕਿਸਾਨ ਮਸ਼ੀਨਾਂ ਅਤੇ ਹੋਰ ਸਾਧਨਾਂ ਦਾ ਭਰਪੂਰ ਪ੍ਰਯੋਗ ਕਰਦੇ ਹਨ । ਉਪਜਾਂ ਨੂੰ ਬਾਜ਼ਾਰ ਵਿਚ ਵੇਚਣ ਲਈ ਉਗਾਇਆ ਜਾਂਦਾ ਹੈ ਤਾਂ ਕਿ ਨਕਦ ਧਨ ਕਮਾਇਆ ਜਾ ਸਕੇ । ਸੰਸਾਰ ਦੇ ਜ਼ਿਆਦਾ ਖੇਤਰਫਲ ਵਾਲੇ ਦੇਸ਼ਾਂ ਵਿਚ, ਜਿੱਥੇ ਕਿਸਾਨਾਂ ਕੋਲ ਵੱਡੀਆਂ-ਵੱਡੀਆਂ ਜ਼ਮੀਨਾਂ ਹਨ, ਆਮ ਤੌਰ ‘ਤੇ ਇਸੇ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ । ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਆਪਣੀ ਵਪਾਰਿਕ ਖੇਤੀ ਲਈ ਜਾਣੇ ਜਾਂਦੇ ਹਨ | ਹੁਣ ਭਾਰਤ ਵਿਚ ਵੀ ਵਪਾਰਿਕ ਖੇਤੀ ਦਾ ਪ੍ਰਚਲਨ ਵੱਧ ਰਿਹਾ ਹੈ ।

ਪ੍ਰਸ਼ਨ 3.
ਚਾਵਲ (ਚੌਲ) ਪੈਦਾ ਕਰਨ ਵਾਲੇ ਮੁੱਖ ਖੇਤਰ ਕਿਹੜੇ-ਕਿਹੜੇ ਹਨ ?
ਉੱਤਰ-
ਚਾਵਲ (ਚੌਲ) ਮੁੱਖ ਰੂਪ ਵਿਚ ਗਰਮ ਅਤੇ ਤਰ (ਨਮ ਜਲਵਾਯੂ ਵਾਲੇ ਦੇਸ਼ਾਂ ਵਿਚ ਪੈਦਾ ਕੀਤਾ ਜਾਂਦਾ ਹੈ । ਸੰਸਾਰ ਵਿਚ ਚੀਨ, ਭਾਰਤ, ਬੰਗਲਾ ਦੇਸ਼, ਜਾਪਾਨ ਅਤੇ ਦੱਖਣ-ਪੂਰਬੀ ਦੇਸ਼ ਚਾਵਲ (ਚੌਲ) ਦੇ ਉਤਪਾਦਨ ਲਈ ਪ੍ਰਸਿੱਧ ਹਨ । ਇਨ੍ਹਾਂ ਵਿਚੋਂ ਚੀਨ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਉਹ ਸੰਸਾਰ ਦੇ ਕੁੱਲ ਚਾਵਲ ਦਾ 36% ਪੈਦਾ ਕਰਦਾ ਹੈ । ਉੱਥੋਂ ਦੀਆਂ ਯੰਗਸੀ ਕਿਆਂਗ ਦੀਆਂ ਨਹਿਰੀ ਘਾਟੀਆਂ ਚੌਲ ਦੇ ਉਤਪਾਦਨ ਲਈ ਜਾਣੀਆਂ ਜਾਂਦੀਆਂ ਹਨ । ਬੰਗਲਾ ਦੇਸ਼ ਵਿਚ ਚਾਵਲ (ਚੌਲ) ਪੈਦਾ ਕਰਨ ਵਾਲਾ ਮੁੱਖ ਖੇਤਰ ਡੈਲਟਾ ਹੈ । ਜਾਪਾਨ ਵਧੇਰੇ ਉਤਪਾਦਨ ਲਈ ਚੌਲਾਂ ਦੀ ‘ਜੈਪੋਨਿਕਾ ਕਿਸਮ ਦੀ ਬਿਜਾਈ ਕਰਦਾ ਹੈ ।

ਚਾਵਲ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਜਾ ਸਥਾਨ ਹੈ । ਸੰਸਾਰ ਦਾ 20% ਚਾਵਲ ਭਾਰਤ ਵਿਚ ਹੀ ਪੈਦਾ ਕੀਤਾ ਜਾਂਦਾ ਹੈ । ਭਾਰਤ ਦੇ ਚਾਵਲ ਪੈਦਾ ਕਰਨ ਵਾਲੇ ਰਾਜ ਪੱਛਮੀ ਬੰਗਾਲ, ਬਿਹਾਰ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼, ਤਾਮਿਲਨਾਡੂ, ਛੱਤੀਸਗੜ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਹਨ । ਪੰਜਾਬ ਵਿਚ ਚਾਵਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਸਭ ਤੋਂ ਜ਼ਿਆਦਾ ਹੈ । ਇਸ ਰਾਜ ਵਿਚ ਚਾਵਲ ਮੁੱਖ ਤੌਰ ‘ਤੇ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਉਗਾਇਆ ਜਾਂਦਾ ਹੈ ।

ਪ੍ਰਸ਼ਨ 4.
ਕਪਾਹ ਅਤੇ ਪਟਸਨ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਦਾ ਵਰਣਨ ਕਰੋ ।
ਉੱਤਰ-
ਕਪਾਹ ਪੈਦਾ ਕਰਨ ਲਈ ਲੋੜੀਦੀਆਂ ਹਾਲਤਾਂ-
ਤਾਪਮਾਨ – 20° ਸੈਲਸੀਅਸ ਤੋਂ 30° ਸੈਲਸੀਅਸ ਤਕ ਅਤੇ ਘੱਟ ਤੋਂ ਘੱਟ 20 ਕੋਹਰਾ ਰਹਿਤ ਦਿਨ ।
ਵਰਖਾ – 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ ।
ਧਰਾਤਲ – ਪੱਧਰੀ ਜਾਂ ਹਲਕੀ ਢਲਾਨ ਵਾਲੀ ਭੂਮੀ ।
ਮਿੱਟੀ – ਕਾਲੀ, ਜਲੌੜ ਮਿੱਟੀ ਅਤੇ ਖਾਦ ਦੀ ਲੋੜ ਹੁੰਦੀ ਹੈ ।
ਮਜ਼ਦੂਰ – ਕਪਾਹ ਚੁਗਣ ਲਈ ਸਸਤੇ ਅਤੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।

ਪਟਸਨ ਪੈਦਾ ਕਰਨ ਲਈ ਜ਼ਰੂਰੀ ਹਾਲਤਾਂ
ਤਾਪਮਾਨ – 24° ਸੈਲਸੀਅਸ ਤੋਂ 35° ਸੈਲਸੀਅਸ ।
ਵਰਖਾ- 120 ਸੈਂਟੀਮੀਟਰ ਤੋਂ 150 ਸੈਂਟੀਮੀਟਰ ਤਕ, 80 ਤੋਂ 90% ਸਾਪੇਖ ਨਮੀ ਜ਼ਰੂਰੀ ਹੈ ।
ਧਰਾਤਲ – ਪੱਧਰਾ ਧਰਾਤਲ ।
ਮਿੱਟੀ – ਜਲੌੜ, ਚੀਕਣੀ ਅਤੇ ਦੋਮਟ ਮਿੱਟੀ ।
ਮਜ਼ਦੂਰ – ਸਸਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 5.
ਪੰਜਾਬ ਵਿਚ ਕਪਾਹ ਦੀ ਪੈਦਾਵਾਰ ‘ ਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਹਰਿਆਣਾ ਨਾਲ ਮਿਲ ਕੇ ਦੇਸ਼ ਦੀ ਲਗਪਗ 25% ਕਪਾਹ ਪੈਦਾ ਕਰਦਾ ਹੈ । ਰਾਜ ਦੇ ਕਪਾਹ ਪੈਦਾ ਕਰਨ ਵਾਲੇ ਮੁੱਖ ਜ਼ਿਲ੍ਹੇ ਬਠਿੰਡਾ, ਫਿਰੋਜ਼ਪੁਰ ਅਤੇ ਸੰਗਰੂਰ ਹਨ । ਪੰਜਾਬ ਵਿਚ ਬੀ. ਟੀ. ਕਾਟਨ ਬੀਜ ਦੇ ਬਹੁਤ ਵਧੀਆ ਨਤੀਜੇ ਰਹੇ ਹਨ । ਰਾਜ ਦੇ ਮਾਲਵਾ ਖੇਤਰ ਵਿਚ ਕਪਾਹ ਨੂੰ ਸਫ਼ੈਦ ਸੋਨਾ ਜਾਂ ਸ਼ਵੇਤ ਸੋਨਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਚਾਹ ਅਤੇ ਕੌਫੀ ਦੇ ਪੌਦਿਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਚਾਹ – ਚਾਹ ਦੇ ਪੌਦਿਆਂ ਨੂੰ ਸਾਫ਼ ਕੀਤੀਆਂ ਹੋਈਆਂ ਢਲਾਨਾਂ ‘ਤੇ ਲਾਇਆ ਜਾਂਦਾ ਹੈ । ਪੌਦਿਆਂ ਦੇ ਵਿਕਾਸ ਲਈ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਪਾਣੀ ਪੌਦਿਆਂ ਦੀਆਂ ਜੜਾਂ ਵਿਚ ਨਾ ਠਹਿਰੇ । ਪੌਦਿਆਂ ਦੇ ਠੀਕ ਢੰਗ ਨਾਲ ਵਿਕਾਸ ਲਈ ਇਨ੍ਹਾਂ ਦੀ ਕਾਂਟ-ਛਾਂਟ ਵੀ ਕੀਤੀ ਜਾਂਦੀ ਹੈ ।

ਕੌਫੀ – ਕੌਫੀ ਦੇ ਪੌਦਿਆਂ ਨੂੰ ਉੱਚਿਤ ਸਿੰਜਾਈ ਅਤੇ ਕਾਂਟ-ਛਾਂਟ ਦੀ ਲੋੜ ਹੁੰਦੀ ਹੈ । ਖੇਤਾਂ ਵਿਚ ਸਮੇਂ-ਸਮੇਂ ਤੇ ਖਾਦਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਯੂ. ਐੱਸ. ਏ. ਵਿਚ ਖੇਤੀਬਾੜੀ ਦੇ ਕੰਮਾਂ ਵਿਚ ਮਸ਼ੀਨਾਂ ਦੀ ਵਰਤੋਂ ‘ਤੇ ਇਕ ਨੋਟ ਲਿਖੋ ।
ਉੱਤਰ-
ਯੂ. ਐੱਸ. ਏ. ਵਿਚ ਭਾਰਤ ਦੀ ਤੁਲਨਾ ਵਿਚ ਕਿਸਾਨਾਂ ਕੋਲ ਵਧੇਰੇ ਭੂਮੀ ਜ਼ਿਆਦਾਤਰ ਖੇਤੀ ਭੂਮੀ ਹੈ । ਇਸ ਲਈ ਖੇਤਾਂ ਦਾ ਆਕਾਰ ਵੱਡਾ ਹੈ । ਇੱਥੋਂ ਦੇ ਇਕ ਫਾਰਮ ਦਾ ਔਸਤ ਆਕਾਰ 700 ਏਕੜ ਹੈ । ਖੇਤਾਂ ਦਾ ਆਕਾਰ ਵੱਡਾ ਹੋਣ ਦੇ ਕਾਰਨ ਇੱਥੇ ਵਿਸਤ੍ਰਿਤ (Extensive) ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ । ਇਸ ਵਿਚ ਮਸ਼ੀਨਾਂ ਦਾ ਪ੍ਰਯੋਗ ਬਹੁਤ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਅਸਲ ਵਿਚ ਯੂ. ਐੱਸ. ਏ. ਦੇ ਫਾਰਮਾਂ ਵਿਚ ਮਸ਼ੀਨਾਂ ਤੋਂ ਬਿਨਾਂ ਖੇਤੀ ਕਰਨਾ ਸੰਭਵ ਨਹੀਂ ਹੈ । ਫ਼ਸਲਾਂ ਦੀ ਬਿਜਾਈ ਤੋਂ ਲੈ ਕੇ ਫ਼ਸਲਾਂ ਨੂੰ ਸਟੋਰਾਂ ਅਤੇ ਮੰਡੀਆਂ ਤਕ ਲੈ ਜਾਣ ਤਕ ਦਾ ਸਾਰਾ ਕੰਮ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ । ਖੇਤੀ ਲਈ ਹੈਲੀਕਾਪਟਰਾਂ ਅਤੇ ਜਹਾਜ਼ਾਂ ਦਾ ਪ੍ਰਯੋਗ ਵੀ ਹੁੰਦਾ ਹੈ । ਇੱਥੋਂ ਦਾ ਕਿਸਾਨ ਮਿੱਟੀ ਦੀ ਕਿਸਮ, ਜਲਵਾਯੂ ਅਤੇ ਸਿੰਚਾਈ ਸਾਧਨਾਂ ਦਾ ਪੂਰਨ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਹੀ ਫ਼ਸਲ ਦੀ ਚੋਣ ਕਰਦਾ ਹੈ । ਕੀੜੇਮਾਰ ਦਵਾਈਆਂ ਦਾ ਵੀ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਕਣਕ ਦੀ ਖੇਤੀ ਲਈ ਲੋੜੀਂਦੀਆਂ ਹਾਲਤਾਂ ਦੱਸ ਕੇ ਕਣਕ ਪੈਦਾ ਕਰਨ ਵਾਲੇ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਕਣਕ ਇਕ ਮਹੱਤਵਪੂਰਨ ਅਨਾਜ ਫ਼ਸਲ ਹੈ । ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਤੁਲਨਾ ਵਿਚ ਕਣਕ ਖਾਣਾ ਜ਼ਿਆਦਾ ਪਸੰਦ ਕਰਦੇ ਹਨ । ਕਣਕ ਨੂੰ ਪ੍ਰੋਟੀਨ, ਕਾਰਬੋਹਾਈਡੇਂਟ ਅਤੇ ਵਿਟਾਮਿਨਾਂ ਨਾਲ ਭਰਪੂਰ ਅੰਨ ਮੰਨਿਆ ਜਾਂਦਾ ਹੈ ।

ਕਣਕ ਉਤਪਾਦਨ ਲਈ ਜ਼ਰੂਰੀ ਹਾਲਤਾਂ
ਤਾਪਮਾਨ – 10° ਸੈਲਸੀਅਸ ਤੋਂ 20° ਸੈਲਸੀਅਸ ਤਕ ।
ਵਰਖਾ – 50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ ।
ਧਰਾਤਲ – ਪੱਧਰਾ ਜਾਂ ਥੋੜ੍ਹਾ ਢਲਾਨ ਵਾਲਾ ।
ਮਿੱਟੀ – ਦੋਮਟ, ਚੀਕਣੀ, ਕਾਲੀ ਜਾਂ ਲਾਲ ਮਿੱਟੀ ।
ਬੀਜ ਅਤੇ ਖਾਦਾਂ – ਵਧੀਆ ਬੀਜ ਅਤੇ ਖਾਦਾਂ (ਰਸਾਇਣਿਕ ਖਾਦਾਂ) ਉਤਪਾਦਨ ਵਧਾਉਣ ਲਈ ਬਹੁਤ ਜ਼ਰੂਰੀ ਹਨ ।
ਮਜ਼ਦੂਰ – ਫ਼ਸਲ ਦੀ ਬਿਜਾਈ ਅਤੇ ਕਟਾਈ ਸਮੇਂ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।

ਕਣਕ ਦੀ ਬਿਜਾਈ ਨਵੰਬਰ-ਦਸੰਬਰ ਵਿਚ ਕੀਤੀ ਜਾਂਦੀ ਹੈ । ਕਣਕ ਬੀਜਦੇਂ ਸਮੇਂ ਤਾਪਮਾਨ ਘੱਟ ਅਤੇ ਕੱਟਦੇ ਸਮੇਂ ਜ਼ਿਆਦਾ ਹੋਣਾ ਚਾਹੀਦਾ ਹੈ । ਫ਼ਸਲ ਪੱਕਣ ਸਮੇਂ ਮੌਸਮ ਗਰਮ ਅਤੇ ਖੁਸ਼ਕ ਹੋਣਾ ਚਾਹੀਦਾ ਹੈ | ਸਮੇਂ-ਸਮੇਂ ‘ਤੇ ਇਸ ਨੂੰ ਵਰਖਾ ਅਤੇ ਸਿੰਚਾਈ ਦੀ ਲੋੜ ਵੀ ਹੁੰਦੀ ਹੈ ।

ਕਣਕ ਪੈਦਾ ਕਰਨ ਵਾਲੇ ਖੇਤਰ – ਸੰਸਾਰ ਅਤੇ ਭਾਰਤ ਵਿਚ ਕਣਕ ਪੈਦਾ ਕਰਨ ਵਾਲੇ ਮੁੱਖ ਦੇਸ਼ ਹੇਠ ਲਿਖੇ ਹਨ| ਸੰਸਾਰ-ਸੰਸਾਰ ਵਿਚ ਚੀਨ, ਯੂ. ਐੱਸ. ਏ., ਰੂਸ, ਫ਼ਰਾਂਸ, ਕੈਨੇਡਾ ਅਤੇ ਜਰਮਨੀ ਕਣਕ ਪੈਦਾ ਕਰਨ ਵਾਲੇ ਮੁੱਖ ਦੇਸ਼ ਹਨ । ਇਨ੍ਹਾਂ ਦੇਸ਼ਾਂ ਵਿਚ ਭੂਮੀ ਦੀ ਅਧਿਕਤਾ ਅਤੇ ਮਸ਼ੀਨਾਂ ਦੇ ਪ੍ਰਯੋਗ ਕਾਰਨ ਕਣਕ ਦਾ ਉਤਪਾਦਨ ਬਹੁਤ ਜ਼ਿਆਦਾ ਹੁੰਦਾ ਹੈ । ਯੂ. ਐੱਸ. ਏ. ਦੇ ਕੰਸਾਸ, ਡਕੋਟਾ, ਮੋਨਟਾਨਾ, ਮਿਨੀਸੋਟਾ, ਟੈਕਸਾਸ ਅਤੇ ਮਹਾਨ ਝੀਲਾਂ ਦੇ ਆਲੇ-ਦੁਆਲੇ ਦੇ ਖੇਤਰ ਕਣਕ ਪੈਦਾ ਕਰਨ ਲਈ ਪ੍ਰਸਿੱਧ ਹਨ । ਕੈਨੇਡਾ ਦੇ ਮੁੱਖ ਕਣਕ ਉਤਪਾਦਕ ਖੇਤਰ ਉਂਟਾਰੀਓ ਅਤੇ ਬਿਟਿਸ਼ ਕੋਲੰਬੀਆ ਹਨ ।

ਭਾਰਤ – ਕਣਕ ਪੈਦਾ ਕਰਨ ਵਿਚ ਭਾਰਤ ਦਾ ਸੰਸਾਰ ਵਿਚ ਦੂਜਾ ਸਥਾਨ ਹੈ । ਦੇਸ਼ ਦੀ ਕੁੱਲ ਕਣਕ ਦਾ 72% ਤੋਂ ਵੀ ਜ਼ਿਆਦਾ ਹਿੱਸਾ ਉੱਤਰੀ ਭਾਰਤ ਦੇ ਤਿੰਨ ਰਾਜ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਪੈਦਾ ਕਰਦੇ ਹਨ । ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਰਾਜ ਵੀ ਕਣਕ ਉਗਾਉਂਦੇ ਹਨ । ਪੰਜਾਬ ਦੇ ਲਗਪਗ ਸਾਰੇ ਜ਼ਿਲਿਆਂ ਵਿਚ ਕਣਕ ਪੈਦਾ ਹੁੰਦੀ ਹੈ । ਪੰਜਾਬ ਵਿਚ ਆਈ ‘ਹਰੀ ਕ੍ਰਾਂਤੀ’ (Green Revolution) ਨੇ ਕਣਕ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਕੀਤਾ ਹੈ । ਉੱਤਮ ਬੀਜਾਂ, ਖਾਦਾਂ ਅਤੇ ਸਿੰਚਾਈ ਸਾਧਨਾਂ ਦੀ ਵਰਤੋਂ ਨਾਲ ਪੰਜਾਬ ਵਿਚ ਕਣਕ ਦਾ ਉਤਪਾਦਨ ਕਈ ਗੁਣਾ ਵੱਧ ਗਿਆ ਹੈ । ਕੇਂਦਰੀ ਅਨਾਜ ਵਿਚ ਪੰਜਾਬ ਦੀ ਕਣਕ ਦਾ ਯੋਗਦਾਨ ਬਾਕੀ ਸਾਰਿਆਂ ਰਾਜਾਂ ਤੋਂ ਜ਼ਿਆਦਾ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 2.
ਚਾਹ ਅਤੇ ਕੌਫ਼ੀ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਕਿਹੜੀਆਂ-ਕਿਹੜੀਆਂ ਹਨ ? ਭਾਰਤ ਵਿਚ ਚਾਹ ਅਤੇ ਕੌਫ਼ੀ ਦੇ ਮੁੱਖ ਖੇਤਰਾਂ ਦਾ ਵਰਣਨ ਕਰੋ ।
ਉੱਤਰ-
ਚਾਹ ਅਤੇ ਕੌਫ਼ੀ ਪੈਦਾ ਕਰਨ ਲਈ ਲੋੜੀਂਦੀਆਂ ਹਾਲਤਾਂ ਹੇਠ ਲਿਖੀਆਂ ਹਨ-
ਚਾਹ ਪੈਦਾ ਕਰਨ ਵਾਲੀਆਂ ਲੋੜੀਂਦੀਆਂ ਹਾਲਤਾਂ-
ਤਾਪਮਾਨ – 20° ਸੈਲਸੀਅਸ ਤੋਂ 30° ਸੈਲਸੀਅਸ ਤਕ ।
ਵਰਖਾ – 150 ਸੈਂਟੀਮੀਟਰ ਤੋਂ 300 ਸੈਂਟੀਮੀਟਰ ਤਕ, ਸਾਰਾ ਸਾਲ ਰੁਕ-ਰੁਕ ਕੇ ।
ਧਰਾਤਲ – ਢਲਾਨਦਾਰ ।
ਮਿੱਟੀ – ਦੋਮਟ ਮਿੱਟੀ, ਜੰਗਲੀ ਮਿੱਟੀ (ਜਿਸ ਵਿਚ ਲੋਹ ਅਤੇ ਜੈਵਿਕ ਤੱਤਾਂ ਦੀ ਅਧਿਕਤਾ ਹੋਵੇ ।)
ਮਜ਼ਦੂਰ – ਵਧੇਰੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ।
ਮੰਡੀ – ਚਾਹ ਦਾ ਮੰਗ ਖੇਤਰ, ਜਿੱਥੇ ਚਾਹ ਵੇਚੀ ਜਾ ਸਕੇ ।
PSEB 8th Class Social Science Solutions Chapter 4 ਸਾਡੀ ਖੇਤੀਬਾੜੀ 1
ਕੌਫ਼ੀ ਉਤਪਾਦਨ ਲਈ ਲੋੜੀਂਦੀਆਂ ਹਾਲਤਾਂਤਾਂ-

ਪਮਾਨ – 15° ਸੈਲਸੀਅਸ ਤੋਂ 28° ਸੈਲਸੀਅਸ ਤਕ ।
ਵਰਖਾ – 100 ਸੈਂਟੀਮੀਟਰ ਤੋਂ 200 ਸੈਂਟੀਮੀਟਰ ਤਕ ।
ਧਰਾਤਲ – ਪਰਬਤੀ ਅਤੇ ਢਲਾਨਦਾਰ ।
ਮਿੱਟੀ – ਦੋਮਟ ਜਾਂ ਜੈਵਿਕ ਤੱਤਾਂ ਵਾਲੀ ਮਿੱਟੀ ।
ਮਜ਼ਦੂਰ – ਕੌਫ਼ੀ ਦੇ ਭਿੰਨ-ਭਿੰਨ ਪ੍ਰਕਾਰ ਦੇ ਬੀਜਾਂ ਨੂੰ ਅਲੱਗ-ਅਲੱਗ ਕਰਨ ਲਈ ਸਿੱਖਿਅਤ ਮਜ਼ਦੂਰ ।

ਭਾਰਤ ਵਿਚ ਚਾਹ ਦੇ ਮੁੱਖ ਖੇਤਰ – ਚਾਹ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਦੇਸ਼ ਦੇ ਚਾਹ ਪੈਦਾ ਕਰਨ ਵਾਲੇ ਮੁੱਖ ਰਾਜ ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਤ੍ਰਿਪੁਰਾ ਅਤੇ ਕਰਨਾਟਕ ਹਨ ।

  • ਭਾਰਤ ਦੀ ਕੁੱਲ ਚਾਹ ਦਾ 51% ਭਾਗ ਕੇਵਲ ਆਸਾਮ ਰਾਜ ਪੈਦਾ ਕਰਦਾ ਹੈ । ਇਸ ਰਾਜ ਦੀਆਂ ਕ੍ਰੀਮਪੁੱਤਰ ਅਤੇ ਸੁਰਮਾ ਘਾਟੀਆਂ ਚਾਹ ਦੇ ਉਤਪਾਦਨ ਲਈ ਪ੍ਰਸਿੱਧ ਹਨ | ਆਸਾਮ ਦੇ ਡਿਬਰੁਗੜ੍ਹ, ਲਖੀਮਪੁਰ, ਸਿਬਸਾਗਰ, ਰੰਗ, ਗੋਲਪਾੜਾ ਆਦਿ ਜ਼ਿਲ੍ਹੇ ਚਾਹ ਪੈਦਾ ਕਰਨ ਵਾਲੇ ਮੁੱਖ ਖੇਤਰ ਹਨ ।
  • ਪੱਛਮੀ ਬੰਗਾਲ ਵਿਚ ਚਾਹ ਮੁੱਖ ਤੌਰ ‘ਤੇ ਦਾਰਜੀਲਿੰਗ, ਜਲਪੈਗੁਰੀ ਅਤੇ ਕੁਚ, ਬਿਹਾਰ ਦੇ ਜ਼ਿਲਿਆਂ ਵਿਚ ਉਗਾਈ ਜਾਂਦੀ ਹੈ ।
  • ਤਾਮਿਲਨਾਡੂ ਵਿਚ ਚਾਹ ਨੀਲਗਿਰੀ ਅਤੇ ਅਨਾਮਲਾਈ ਦੀਆਂ ਪਹਾੜੀਆਂ ‘ਤੇ ਪੈਦਾ ਕੀਤੀ ਜਾਂਦੀ ਹੈ ।
  • ਦੇਸ਼ ਦੇ ਹੋਰ ਚਾਹ ਉਤਪਾਦਕ ਖੇਤਰ ਕਰਨਾਟਕ ਦੇ ਹਸਨ ਅਤੇ ਚਿਕਮੰਗਲੂਰ ਅਤੇ ਕੇਰਲ ਦੇ ਕੋਟਾਯਾਮ, ਕੋਲਾਮ ਅਤੇ ਥਿਰੁਵਾਂਥਾਪੁਰਮ (ਤਿਰੁਵੰਤਾਪੁਰਮ ਜ਼ਿਲ੍ਹੇ ਹਨ ।

ਭਾਰਤ ਵਿਚ ਕੌਫ਼ੀ ਦੇ ਮੁੱਖ ਖੇਤਰ – ਭਾਰਤ ਸੰਸਾਰ ਦੀ ਕੇਵਲ 2.2% ਕੌਫ਼ੀ ਪੈਦਾ ਕਰਦਾ ਹੈ । ਦੇਸ਼ ਵਿਚ ਇਸਦਾ ਉਤਪਾਦਨ ਕਰਨ ਵਾਲੇ ਮੁੱਖ ਰਾਜ ਕਰਨਾਟਕ, ਕੇਰਲਾ ਅਤੇ ਤਾਮਿਲਨਾਡੂ ਹਨ । ਭਾਰਤ ਦੀ ਕੌਫ਼ੀ ਦਾ 70% ਭਾਗ ਇਕੱਲਾ ਕਰਨਾਟਕ ਰਾਜ ਪੈਦਾ ਕਰਦਾ ਹੈ । ਕੇਰਲਾ ਦੇ ਕੋਡੰਗੂ, ਚਿਕਮੰਗਲੂਰ, ਸਿਮੋਗਾ ਅਤੇ ਕੋਲਮ ਜ਼ਿਲ੍ਹੇ ਅਤੇ ਤਾਮਿਲਨਾਡੂ ਦੇ ਨੀਲਗਿਰੀ, ਮਦੁਰੈ, ਸੇਲਮ ਅਤੇ ਕੋਇੰਬਟੂਰ ਜ਼ਿਲ੍ਹੇ ਕੌਫ਼ੀ ਦੇ ਮੁੱਖ ਉਤਪਾਦਕ ਖੇਤਰ ਹਨ ।

ਪ੍ਰਸ਼ਨ 3.
ਪਟਸਨ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ? ਪਟਸਨ ਦੀ ਵਰਤੋਂ ਅਤੇ ਸੰਸਾਰ ਵਿਚ ਇਸਦੀ ਵੰਡ ਬਾਰੇ ਵਿਸਥਾਰਪੂਰਵਕ ਲਿਖੋ ।
ਉੱਤਰ-
ਪਟਸਨ ਰੀੜ੍ਹ (reed) ਵਰਗਾ ਪਤਲਾ ਅਤੇ ਲੰਬਾ ਪੌਦਾ ਹੁੰਦਾ ਹੈ । ਇਸਦਾ ਰੇਸ਼ਾ ਬਹੁਤ ਹੀ ਉਪਯੋਗੀ ਹੁੰਦਾ ਹੈ । ਇਸ ਤੋਂ ਬੋਰੀਆਂ, ਰੱਸੀਆਂ, ਟਾਟ ਆਦਿ ਵਸਤੁਆਂ ਬਣਾਈਆਂ ਜਾਂਦੀਆਂ ਹਨ ਜੋ ਬਹੁਤ ਮਜ਼ਬੂਤ ਹੁੰਦੀਆਂ ਹਨ । ਪਰ ਪਲਾਸਟਿਕ ਅਤੇ ਬਨਾਉਟੀ ਰੇਸ਼ਿਆਂ ਦੇ ਵਧਦੇ ਪ੍ਰਯੋਗ ਨਾਲ ਪਟਸਨ ਤੋਂ ਬਣੀਆਂ ਵਸਤੂਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹ ਮਹਿੰਗੀਆਂ ਪੈਂਦੀਆਂ ਹਨ ।

ਪਟਸਨ ਦੀ ਖੇਤੀ – ਪਟਸਨ ਨੂੰ ਆਮ ਤੌਰ ‘ਤੇ ਫ਼ਰਵਰੀ-ਮਾਰਚ ਵਿਚ ਬੀਜਿਆ ਜਾਂਦਾ ਹੈ ਅਤੇ ਅਕਤੂਬਰ ਦੇ ਮਹੀਨੇ ਵਿਚ ਕੱਟ ਲਿਆ ਜਾਂਦਾ ਹੈ । ਅੱਜ-ਕਲ੍ਹ ਪਟਸਨ ਦੀਆਂ ਕਈ ਕਿਸਮਾਂ ਜਲਦੀ ਵੀ ਤਿਆਰ ਹੋ ਜਾਂਦੀਆਂ ਹਨ । ਪਟਸਨ ਦੀ ਫ਼ਸਲ ਨੂੰ ਕੱਟਣ ਤੋਂ ਬਾਅਦ ਉਸ ਦੀਆਂ ਗੱਠਾਂ ਬਣਾ ਲਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੋ-ਤਿੰਨ ਹਫ਼ਤਿਆਂ ਲਈ ਖੜ੍ਹੇ ਪਾਣੀ ਦੇ ਹੇਠਾਂ ਰੱਖਿਆ ਜਾਂਦਾ ਹੈ । ਇਸ ਨਾਲ ਪੌਦਿਆਂ ਦਾ ਰੇਸ਼ਾ ਨਰਮ ਹੋ ਕੇ ਉੱਤਰਨ ਲੱਗਦਾ ਹੈ । ਫਿਰ ਇਨ੍ਹਾਂ ਨੂੰ ਪਾਣੀ ਵਿਚੋਂ ਕੱਢ ਕੇ ਸੁਕਾ ਲਿਆ ਜਾਂਦਾ ਹੈ ਅਤੇ ਰੇਸ਼ੇ ਨੂੰ ਅਲੱਗ ਕਰ ਲਿਆ ਜਾਂਦਾ ਹੈ । ਇਸ ਨੂੰ ਸਾਫ਼ ਕਰਕੇ ਭਿੰਨ-ਭਿੰਨ ਪ੍ਰਕਾਰ ਦੇ · ਪ੍ਰਯੋਗ ਵਿਚ ਲਿਆਇਆ ਜਾਂਦਾ ਹੈ ।

ਪਟਸਨ ਦੀ ਵੰਡ – ਪਟਸਨ ਗਰਮ ਅਤੇ ਸਿੱਲ੍ਹੇ ਜਲਵਾਯੂ ਵਾਲੇ ਖੇਤਰਾਂ ਵਿਚ ਪੈਦਾ ਹੁੰਦਾ ਹੈ । ਇਸਦਾ ਉਤਪਾਦਨ ਕਰਨ ਵਾਲੇ ਸੰਸਾਰ ਵਿਚ ਮੁੱਖ ਦੇਸ਼ ਚੀਨ, ਭਾਰਤ, ਬੰਗਲਾਦੇਸ਼, ਥਾਈਲੈਂਡ ਅਤੇ ਬਾਜ਼ੀਲ ਹਨ । ਭਾਰਤ ਅਤੇ ਬੰਗਲਾਦੇਸ਼ ਪਟਸਨ ਪੈਦਾ ਕਰਨ ਵਾਲੇ ਦੇਸ਼ਾਂ ਵਿਚ ਸਭ ਤੋਂ ਅੱਗੇ ਹਨ ।

ਭਾਰਤ ਵਿਚ ਪਟਸਨ ਦੀ ਖੇਤੀ ਗੰਗਾ-ਬ੍ਰਹਮਪੁੱਤਰ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਵੱਡੇ ਪੈਮਾਨੇ ‘ਤੇ ਕੀਤੀ ਜਾਂਦੀ ਹੈ । ਭਾਰਤ ਦੀ ਲਗਪਗ 99% ਪਟਸਨ ਦੇਸ਼ ਦੇ ਚਾਰ ਰਾਜ ਪੱਛਮੀ ਬੰਗਾਲ, ਬਿਹਾਰ, ਆਸਾਮ ਅਤੇ ਉੜੀਸਾ ਪੈਦਾ ਕਰਦੇ ਹਨ । ਪਟਸਨ ਦੀ ਖੇਤੀ ਦੀਆਂ ਅਨੁਕੂਲ ਹਾਲਤਾਂ ਹੋਣ ਕਾਰਨ ਇਕੱਲਾ ਪੱਛਮੀ ਬੰਗਾਲ ਦੇਸ਼ ਦੀ 80% ਪਟਸਨ ਪੈਦਾ ਕਰਦਾ ਹੈ । ਕੁੱਝ ਪਟਸਨ ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕੇਰਲਾ ਵਿਚ ਵੀ ਪੈਦਾ ਹੁੰਦੀ ਹੈ । ਪੱਛਮੀ ਬੰਗਾਲ ਵਿਚ ਨਾਦੀਆ, ਮੁਰਸ਼ਿਦਾਬਾਦ, 24 ਪਰਗਨਾ, ਜਲਪਈੜੀ ਅਤੇ ਹੁਗਲੀ, ਬਿਹਾਰ ਵਿਚ ਪੁਰਨੀਆਂ ਅਤੇ ਦਰਭੰਗਾ ਅਤੇ ਆਸਾਮ ਵਿਚ ਗੋਲਪਾੜਾ, ਦੁਰਗ ਅਤੇ ਸਿੰਬ ਸਾਗਰ ਜ਼ਿਲ੍ਹੇ ਪਟਸਨ ਦੇ ਮੁੱਖ ਉਤਪਾਦਕ ਹਨ ।

ਪ੍ਰਸ਼ਨ 4.
ਪੰਜਾਬ ਅਤੇ ਯੂ. ਐੱਸ. ਏ. ਦੀ ਖੇਤੀ ਵਿਚ ਕੀ-ਕੀ ਸਮਾਨਤਾਵਾਂ ਅਤੇ ਭਿੰਨਤਾਵਾਂ ਮਿਲਦੀਆਂ ਹਨ ?
ਉੱਤਰ-
ਪੰਜਾਬ ਵਿਚ ਖੇਤੀਬਾੜੀ-

  1. ਪੰਜਾਬ ਦੇ ਲਗਪਗ 58% ਲੋਕ ਖੇਤੀ ਵਿਚ ਲੱਗੇ ਹੋਏ ਹਨ । ਰਾਜ ਦੀ ਕੁੱਲ ਆਮਦਨ ਵਿਚ ਖੇਤੀਬਾੜੀ ਦਾ ਯੋਗਦਾਨ 35% ਹੈ ।
  2. ਇੱਥੋਂ ਦੀ ਮਿੱਟੀ ਉਪਜਾਊ ਹੈ । ਮਿੱਟੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਕਿਸਾਨ ਖਾਦਾਂ ਦੀ ਵਰਤੋਂ ਕਰਦੇ ਹਨ ।
  3. ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿਚ ਅਲੱਗ-ਅਲੱਗ ਕਿਸਮਾਂ ਦੀ ਫ਼ਸਲ ਉਗਾਉਂਦਾ ਹੈ । ਵਧੇਰੇ ਉਤਪਾਦਨ ਲਈ ਉਹ ਵਿਕਸਿਤ ਬੀਜਾਂ ਦੀ ਵਰਤੋਂ ਕਰਦਾ ਹੈ । ਖੇਤ ਦੇ ਅਨੁਸਾਰ ਟਰੈਕਟਰ ਅਤੇ ਹਾਰਵੈਸਟਰ ਦੀ ਵਰਤੋਂ ਕੀਤੀ ਜਾਂਦੀ ਹੈ ।
  4. ਪੰਜਾਬ ਵਿਚ ਸਮੁੱਚੀ ਖੇਤੀ ਯੋਗ ਭੂਮੀ ਸਿੰਜਾਈ ‘ਤੇ ਨਿਰਭਰ ਕਰਦੀ ਹੈ ।
  5. ਖੇਤੀ ਵਿਚ ਉਪਜ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ ।
  6. ਪੰਜਾਬ ਦਾ ਕਿਸਾਨ ਭਾਵੇਂ ਮਸ਼ੀਨਾਂ ਦੀ ਵਰਤੋਂ ਕਰਦਾ ਹੈ ਫਿਰ ਵੀ ਉਸਨੂੰ ਮਜ਼ਦੂਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ।

ਯੂ. ਐੱਸ. ਏ. ਵਿਚ ਖੇਤੀ-

  • ਖੇਤੀ ਜਾਂ ਖੇਤੀਬਾੜੀ ਦੇ ਨਜ਼ਰੀਏ ਤੋਂ ਯੂ. ਐੱਸ.ਏ. ਇਕ ਵਿਕਸਿਤ ਦੇਸ਼ ਮੰਨਿਆ ਜਾਂਦਾ ਹੈ । ਇਸ ਦੇਸ਼ ਦੇ ਸਿਰਫ਼ 30% ਲੋਕ ਖੇਤੀਬਾੜੀ ਕਿੱਤੇ ਵਿਚ ਲੱਗੇ ਹੋਏ ਹਨ । ਇਸਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਖੇਤੀਬਾੜੀ ਦਾ ਸਾਰਾ ਕੰਮ ਮਨੁੱਖ ਦੀ ਥਾਂ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ ।
  • ਖੇਤੀਬਾੜੀ ਦੇਸ਼ ਦੀ ਕੁੱਲ ਭੂਮੀ ਦੇ ਲਗਪਗ 20% ਹਿੱਸੇ ‘ਤੇ ਕੀਤੀ ਜਾਂਦੀ ਹੈ । ਦੇਸ਼ ਦੇ ਉੱਤਰੀ-ਪੱਛਮੀ, ਉੱਤਰਪੂਰਬੀ, ਤੱਟੀ ਖੇਤਰ ਅਤੇ ਅੰਦਰੂਨੀ ਮੈਦਾਨ ਖੇਤੀਬਾੜੀ ਲਈ ਜਾਣੇ ਜਾਂਦੇ ਹਨ । ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖਵੱਖ ਕਿਸਮਾਂ ਦੀਆਂ ਉਪਜਾਂ ਉਗਾਈਆਂ ਜਾਂਦੀਆਂ ਹਨ ।
  • ਯੂ. ਐੱਸ. ਏ. ਵਿਚ ਭਾਰਤ ਦੀ ਤੁਲਨਾ ਵਿਚ ਕਿਸਾਨਾਂ ਕੋਲ ਜ਼ਿਆਦਾ ਭੂਮੀ ਹੈ । ਇਸ ਲਈ ਖੇਤਾਂ ਦਾ ਆਕਾਰ ਵੱਡਾ ਹੈ । ਇੱਥੋਂ ਦੇ ਇਕ ਫਾਰਮ ਦਾ ਔਸਤ ਆਕਾਰ 700 ਏਕੜ ਹੈ ।
  • ਖੇਤਾਂ ਦਾ ਆਕਾਰ ਵੱਡਾ ਹੋਣ ਕਾਰਨ ਇੱਥੇ ਵਿਸ਼ਾਲ (Extensive) ਖੇਤੀ ਕੀਤੀ ਜਾਂਦੀ ਹੈ । ਖੇਤੀਬਾੜੀ ਵਿਚ ਮਸ਼ੀਨਾਂ ਦੀ ਵਰਤੋਂ ਬਹੁਤ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ | ਅਸਲ ਵਿਚ ਯੂ. ਐੱਸ. ਏ. ਦੇ ਫਾਰਮਾਂ ਵਿਚ ਮਸ਼ੀਨਾਂ ਦੇ ਬਿਨਾਂ ਖੇਤੀ ਕਰਨਾ ਲਗਪਗ ਅਸੰਭਵ ਹੈ ।ਇਕ ਫਾਰਮ ਵਿਚ ਇਕ ਹੀ ਕਿਸਮ (Single Crop) ਦੀ ਫ਼ਸਲ ਉਗਾਈ ਜਾਂਦੀ ਹੈ । ਫ਼ਸਲਾਂ ਨੂੰ ਬੀਜਣ ਤੋਂ ਲੈ ਕੇ ਫ਼ਸਲਾਂ ਨੂੰ ਸਟੋਰਾਂ ਅਤੇ ਮੰਡੀਆਂ ਤਕ ਲੈ ਜਾਣ ਦਾ ਸਾਰਾ ਕੰਮ ਮਸ਼ੀਨਾਂ ਦੁਆਰਾ ਹੀ ਕੀਤਾ ਜਾਂਦਾ ਹੈ ।
  • ਖੇਤੀਬਾੜੀ ਲਈ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ।
  • ਇੱਥੋਂ ਦਾ ਕਿਸਾਨ ਮਿੱਟੀ ਦੀ ਕਿਸਮ, ਜਲਵਾਯੂ ਅਤੇ ਸਿੰਜਾਈ ਸਾਧਨਾਂ ਦੀ ਪੂਰਨ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਹੀ ਫ਼ਸਲ ਦੀ ਚੋਣ ਕਰਦਾ ਹੈ ।
  • ਫ਼ਸਲਾਂ ਨੂੰ ਦੋਸ਼ਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।
    ਸੱਚ ਤਾਂ ਇਹ ਹੈ ਕਿ ਯੂ. ਐੱਸ. ਏ. ਦਾ ਕਿਸਾਨ ਇਕ ਕਿਸਾਨ ਦੀ ਤਰ੍ਹਾਂ ਨਹੀਂ ਬਲਕਿ ਇਕ ਵਪਾਰੀ ਦੀ ਤਰ੍ਹਾਂ ਖੇਤੀ ਕਰਦਾ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

PSEB 8th Class Social Science Guide ਸਾਡੀ ਖੇਤੀਬਾੜੀ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜੇਕਰ ਕਿਸੇ ਵਿਅਕਤੀ ਨੇ ਚਾਹ, ਕਾਫ਼ੀ ਅਤੇ ਕੋਕੋ ਦੀ ਫਸਲ ਦੀ ਪੈਦਾਵਾਰ ਕੀਤੀ ਹੈ ਤਾਂ ਉਹ ਕਿਸ ਪ੍ਰਕਾਰ ਦੀ ਫਸਲ ਹੈ ?
ਉੱਤਰ-
ਪੀਣ ਯੋਗ, ਫਸਲਾਂ ।

ਪ੍ਰਸ਼ਨ 2.
ਰਾਜਨ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ । ਉਸਨੂੰ ਅਨਾਜ ਦੀ ਕਿਹੜੀ ਫਸਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਉਤਪਾਦਨ ਹੋ ਸਕੇ ?
ਉੱਤਰ-
ਚੋਲ ।

ਪ੍ਰਸ਼ਨ 3.
ਅਹਿਮਦ ਆਪਣੇ ਪਿਤਾ ਜੀ ਨਾਲ ਮੰਡੀ ਗਿਆ । ਉੱਥੇ ਉਸਨੂੰ ਕਪਾਹ ਤੇ ਪਟਸਨ ਦੀਆਂ ਫਸਲਾਂ ਦਿਖਾਈ ਦਿੱਤੀਆ । ਉਸਨੇ ਪਿਤਾ ਜੀ ਨੂੰ ਕਿਹਾ ਨਾ ਹੀ ਇਹ ਅਨਾਜ ਫਸਲਾਂ ਹਨ ਤੇ ਨਾ ਹੀ ਕੋਈ ਸਬਜੀ ਹੈ । ਉਸ ਦੇ ਪਿਤਾ ਜੀ ਦਾ ਉੱਤਰ ਕੀ ਹੋਵੇਗਾ ?
ਉੱਤਰ-
ਰੇਸ਼ੇਦਾਰ ਫਸਲਾਂ ।

ਪ੍ਰਸ਼ਨ 4.
ਚਾਵਲ ਦੀ ਪੈਦਾਵਾਰ ਕਰਨ ਵਿੱਚ ਭਾਰਤ ਵਿਸ਼ਵ ਚ ਪਹਿਲਾ ਦੇਸ਼ ਹੈ, ਕੀ ਤੁਸੀਂ ਦਸ ਸਕਦੇ ਹੋ ਕਿ ਪਹਿਲੇ ਸਥਾਨ ਤੇ ਕਿਹੜਾ ਦੇਸ਼ ਹੈ ?
ਉੱਤਰ-
ਚੀਨ ।

ਪ੍ਰਸ਼ਨ 5.
ਪੰਜਾਬ ਵਿੱਚ 72% ਤੋਂ ਵੱਧ ਕਣਕ ਦਾ ਉਤਪਾਦਨ ਤਿੰਨ ਰਾਜ ਮਿਲ ਕੇ ਕਰਦੇ ਹਨ । ਉਨ੍ਹਾਂ ਵਿੱਚੋਂ ਦੋ ਉੱਤਰ ਦੇਸ਼ ਤੇ ਹਰਿਆਣਾ ਹਨ, ਕੀ ਤੁਸੀਂ ਤੀਸਰੇ ਰਾਜ ਦਾ ਨਾਮ ਦੱਸ ਸਕਦੇ ਹੋ ?
ਉੱਤਰ-
ਸਾਡਾ ਰਾਜ ਪੰਜਾਬ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 6.
ਪੰਜਾਬ ਵਿੱਚ ਜ਼ਿਆਦਾ ਮੀਂਹ ਨਹੀਂ ਪੈਂਦਾ । ਲੇਕਿਨ ਇੱਥੇ ਸਿੰਚਾਈ ਦੀਆਂ ਸਹੂਲਤਾਂ ਦੇ ਕਾਰਨ ਉਤਪਾਦਨ ਵੱਧ ਜਾਂਦਾ ਹੈ । ਕੀ ਤੁਸੀਂ ਦਸ ਸਕਦੇ ਹੋ ਕਿ ਪੰਜਾਬ ਦਾ ਕਿਸਾਨ ਕਿਸ ਕਿਸਮ ਦੀ ਖੇਤੀ ਕਰਦਾ ਹੈ ?
ਉੱਤਰ-
ਸੰਘਣ ਖੇਤੀ ।

ਪ੍ਰਸ਼ਨ 7.
ਅਰਜਿੰਦਰ ਸਿੰਘ ਧਾਗਾ ਬਣਾਉਣ ਦੀ ਫੈਕਟਰੀ ਲਗਾਉਣਾ ਚਾਹੁੰਦਾ ਹੈ । ਕੱਚੇ ਮਾਲ ਦੇ ਰੂਪ ਵਿੱਚ ਉਹ ਕਿਸ ਫਸਲ ਦਾ ਪ੍ਰਯੋਗ ਕਰੇਗਾ ।
ਉੱਤਰ-
ਕਪਾਹ ਦਾ ।

(ਅ) ਸਹੀ ਵਿਕਲਪ ਚੁਣੋ :

I.
ਪ੍ਰਸ਼ਨ 1.
ਚਿੱਤਰ ਵਿੱਚ ਦਿਖਾਈ ਗਈ ਗਤੀਵਿਧੀ ਕਿਸ ਪ੍ਰਕਾਰ ਦੇ ਕ੍ਰਿਆਕਲਾਪ ਨਾਲ ਸੰਬੰਧਿਤ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 2
(i) ਉਦਯੋਗ
(ii) ਖਣਿਜ ਪ੍ਰਾਪਤੀ.
(iii) ਖੇਤੀ
(iv) ਜਨਸੰਖਿਆ ਨਿਯੰਤਰਣ ।
ਉੱਤਰ-
(iii) ਖੇਤੀ

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜੀ ਫ਼ਸਲ ਨਾਲ ਸੰਬੰਧਤ ਕੰਮ ਹੋ ਰਿਹਾ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 3
(i) ਝੋਨਾ (ਚਾਵਲ)
(ii) ਕਣਕ
(iii) ਮੱਕੀ
(iv) ਕਪਾਹ ।
ਉੱਤਰ-
(i) ਝੋਨਾ (ਚਾਵਲ)

ਪ੍ਰਸ਼ਨ 3.
ਹੇਠਾਂ ਦਿੱਤੇ ਹੋਏ ਚਿੱਤਰ ਵਿੱਚ ਔਰਤਾਂ ਕੀ ਕੰਮ ਕਰ ਰਹੀਆਂ ਹਨ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 4
(i) ਚਾਹ ਦੇ ਪੌਦੇ ਬੀਜ ਰਹੀਆਂ ਹਨ
(ii) ਚੌਲਾਂ ਦੀ ਪਨੀਰੀ ਲਗਾ ਰਹੀਆਂ ਹਨ
(iii) ਕਪਾਹ ਚੁੱਗ ਰਹੀਆਂ ਹਨ
(iv) ਕਿੰਨੂ ਦੇ ਪੌਦੇ ਲਗਾ ਰਹੀਆਂ ਹਨ ।
ਉੱਤਰ-
(iii) ਕਪਾਹ ਚੁੱਗ ਰਹੀਆਂ ਹਨ

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਈ ਫਸਲ ਕਿਸ ਭੂਮੀ ਵਿੱਚ ਬੀਜੀ ਜਾਂਦੀ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 5
(i) ਮੈਦਾਨੀ ਦੇਸ਼ਾਂ ਵਿੱਚ
(ii) ਰੇਤਲੇ ਇਲਾਕਾ ਵਿੱਚ
(iii) ਕਾਲੀ ਮਿੱਟੀ ਦੀ ਪ੍ਰਦੇਸ਼ਾ ਵਿੱਚ
(iv) ਪਹਾੜੀ ਢਲਾਨਾਂ ਤੇ ।
ਉੱਤਰ-
(iv) ਪਹਾੜੀ ਢਲਾਨਾਂ ਤੇ ।

ਪ੍ਰਸ਼ਨ 5.
ਚਿੱਤਰ ਵਿਚ ਦਿਖਾਈ ਗਈ ਫਸਲ ਇੱਕ ਪੀਣ ਯੋਗ ਪਦਾਰਥ ਹੈ । ਇਸ ਦੇ ਪੌਦੇ ਦਾ ਜਨਮ ਦਾਤਾ ਕਿਸਨੂੰ ਕਿਹਾ ਜਾਂਦਾ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 6
(i) ਭਾਰਤ (ਏਸ਼ੀਆ ਮਹਾਂਦੀਪ)
(ii) ਇਥੋਪੀਆ (ਅਫਰੀਕਾ ਮਹਾਂਦੀਪ)
(iii) ਬ੍ਰਾਜ਼ੀਲ (ਦੱਖਣੀ ਅਮਰੀਕਾ ਮਹਾਂਦੀਪ
(iv) ਕਨੇਡਾ (ਦੱਖਣੀ ਅਮਰੀਕਾ ਮਹਾਂਦੀਪ ।
ਉੱਤਰ-
(ii) ਇਥੋਪੀਆ (ਅਫਰੀਕਾ ਮਹਾਂਦੀਪ)

ਪ੍ਰਸ਼ਨ 6.
ਚਿੱਤਰ ਵਿੱਚ ਦਿਖਾਈ ਗਈ ਮਸ਼ੀਨ ਦਾ ਪ੍ਰਯੋਗ ਵੱਡੇ ਪੈਮਾਨੇ ਤੇ ਕਿੱਥੇ ਹੁੰਦਾ ਹੈ ? ਖੇਤੀ ਵਿੱਚ)
PSEB 8th Class Social Science Solutions Chapter 4 ਸਾਡੀ ਖੇਤੀਬਾੜੀ 7
(i) ਪੰਜਾਬ
(ii) ਯੂ. ਐਸ. ਏ.
(iii) ਹਰਿਆਣਾ
(iv) ਆਸਟ੍ਰੇਲਿਆ ।
ਉੱਤਰ-
(ii) ਯੂ. ਐਸ. ਏ.

ਪ੍ਰਸ਼ਨ 7.
ਝੂਲਣ ਵੀ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦੀ ਹੈ ਪਰ ਉਸਦੇ ਪਰਿਵਾਰ ਨੂੰ ਭੂਮੀ ਦੀ ਉਪਜਾਊ
ਸ਼ਕਤੀ ਘੱਟ ਹੋਣ ਕਾਰਨ ਥੋੜ੍ਹੇ ਸਮੇਂ ਬਾਅਦ ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਤੇ ਖੇਤੀ ਕਰਨ ਲਈ ਜਾਣਾ ਪੈਂਦਾ ਹੈ । ਇਹ ਕਿਰਿਆ ਖੇਤੀ ਦੀ ਕਿਹੜੀ ਕਿਸਮ ਨੂੰ ਦਰਸਾਉਂਦੀ ਹੈ ?
(i) ਸਥਾਈ ਖੇਤੀ
(ii) ਬਗਾਤੀ ਖੇਤੀ
(iii) ਵਿਸ਼ਾਲ ਖੇਤੀ
(iv) ਝੂਮ ਖੇਤੀ ।
ਉੱਤਰ-
(iv) ਝੂਮ ਖੇਤੀ ।

ਪ੍ਰਸ਼ਨ 8.
ਸਾਹਮਣੇ ਦਰਸਾਈ ਮਸ਼ੀਨ ਕਿਸ ਕੰਮ ਆਉਂਦੀ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 8
(i) ਜ਼ਮੀਨ ਵਿੱਚੋਂ ਪੈਟ੍ਰੋਲ ਕੱਢਣ ਦੇ
(ii) ਕਣਕ ਅਤੇ ਝੋਨੇ ਦੀ ਵਾਢੀ ਲਈ
(ii) ਕਣਕ ਅਤੇ ਝੋਨਾਂ ਬੀਜਣ ਲਈ
(iv) ਕਪਾਹ ਕੱਢਣ / ਚੁਗਣ ਲਈ ।
ਉੱਤਰ-
(ii) ਕਣਕ ਅਤੇ ਝੋਨੇ ਦੀ ਵਾਢੀ ਲਈ

ਪ੍ਰਸ਼ਨ 9.
ਦਿੱਤੇ ਹੋਏ ਚਿੱਤਰ ਵਿਚ XXXX ਪੱਟੀ ਕਿਸ ਉਪਜ ਨਾਲ ਸੰਬੰਧਿਤ ਹੈ ?
PSEB 8th Class Social Science Solutions Chapter 4 ਸਾਡੀ ਖੇਤੀਬਾੜੀ 9
(i) ਚੌਲ
(ii) ਕਣਕ
(iii) ਚੌਲ ਤੇ ਕਣਕ ਦੋਨੋਂ
(iv) ਦੋਨੋਂ ਵਿੱਚ ਕੋਈ ਨਹੀਂ ।
ਉੱਤਰ-
(iii) ਚੌਲ ਤੇ ਕਣਕ ਦੋਨੋਂ

PSEB 8th Class Social Science Solutions Chapter 4 ਸਾਡੀ ਖੇਤੀਬਾੜੀ

II.
ਪ੍ਰਸ਼ਨ 1.
ਸੰਸਾਰ ਵਿਚ ਸਭ ਤੋਂ ਜ਼ਿਆਦਾ ਚਾਹ ਕਿਹੜਾ ਦੇਸ਼ ਪੈਦਾ ਕਰਦਾ ਹੈ ?
(i) ਚੀਨ
(ii) ਭਾਰਤ
(iii) ਸ੍ਰੀਲੰਕਾ
(iv) ਜਾਪਾਨ ।
ਉੱਤਰ-
(ii) ਭਾਰਤ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜੀ ਫ਼ਸਲ ਰੇਸ਼ੇਦਾਰ ਹੈ ?
(i) ਚਾਹ
(ii) ਪਟਸਨ
(iii) ਮੱਕੀ
(iv) ਬਾਜਰਾ ।
ਉੱਤਰ-
(ii) ਪਟਸਨ

ਪ੍ਰਸ਼ਨ 3.
ਬਾਗਾਤੀ ਖੇਤੀ ਵਿਚ ਆਮ ਤੌਰ ਤੇ ਕਿਹੜੀ ਫ਼ਸਲ ਦੇ ਬਾਗ਼ ਲਗਾਏ ਜਾਂਦੇ ਹਨ ?
(i) ਚਾਹ
(ii) ਰਬੜ
(iii) ਕਾਫ਼ੀ
(iv) ਇਹ ਸਾਰੇ ।
ਉੱਤਰ-
(iv) ਇਹ ਸਾਰੇ ।

(ਬ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ………………….. ਖੇਤੀ ਨੂੰ ਝੂਮਿੰਗ ਖੇਤੀ ਵੀ ਕਹਿੰਦੇ ਹਨ ।
2. ਖੁਸ਼ਕ ਖੇਤੀ ਜ਼ਿਆਦਾਤਰ …………………. ਭਾਗਾਂ (ਦੇਸ਼ਾਂ) ਵਿਚ ਕੀਤੀ ਜਾਂਦੀ ਹੈ ।
3. ਚਾਵਲ ਦੇ ਉਤਪਾਦਨ ਵਿਚ ………………….. ਸੰਸਾਰ ਵਿਚ ਪਹਿਲੇ ਸਥਾਨ ‘ਤੇ ਹੈ।
ਉੱਤਰ-
1. ਸਥਾਨਾਂਤਰੀ
2. ਮਾਰੂਥਲੀ
3. ਚੀਨ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਮੱਕੀ ਦੇ ਪੌਦੇ ਦੀ ਉਤਪੱਤੀ ਸੰਯੁਕਤ ਰਾਜ ਅਮਰੀਕਾ ਵਿਚ ਹੋਈ ।
2. ਪੰਜਾਬ ਰਾਜ ਦੇ ਸਿਰਫ ਸੀਮਾਵਰਤੀ ਜ਼ਿਲ੍ਹਿਆਂ ਵਿਚ ਕਣਕ ਪੈਦਾ ਕੀਤੀ ਜਾਂਦੀ ਹੈ ।
3. ਚਾਹ ਪਹਾੜੀ ਢਲਾਨਾਂ ‘ਤੇ ਉਗਾਈ ਜਾਂਦੀ ਹੈ ।
ਉੱਤਰ-
1. (√)
2. (×)
3. (√)

PSEB 8th Class Social Science Solutions Chapter 4 ਸਾਡੀ ਖੇਤੀਬਾੜੀ

(ਹ) ਸਹੀ ਜੋੜੇ ਬਣਾਓ :

1. ਵਿਸ਼ਾਲ ਖੇਤੀ ਉਪਜਾਂ ਅਤੇ ਪਸ਼ੂ-ਪਾਲਣ
2. ਮਿਸ਼ਰਿਤ ਖੇਤੀ ਵਾਰ-ਵਾਰ ਉਪਜ ਪ੍ਰਾਪਤ ਕਰਨਾ
3. ਸੰਘਣੀ ਖੇਤੀ ਖੇਤੀ ਮਸ਼ੀਨਾਂ ਦੀ ਵਰਤੋਂ
4. ਸਥਾਈ ਖੇਤੀ ਪੰਜਾਬ ਰਾਜ ।

ਉੱਤਰ-

1. ਵਿਸ਼ਾਲ ਖੇਤੀ ਖੇਤੀ ਮਸ਼ੀਨਾਂ ਦੀ ਵਰਤੋਂ
2. ਮਿਸ਼ਰਿਤ ਖੇਤੀ ਉਪਜਾਂ ਅਤੇ ਪਸ਼ੂ-ਪਾਲਣ
3. ਸੰਘਣੀ ਖੇਤੀ ਪੰਜਾਬ ਰਾਜ
4. ਸਥਾਈ ਖੇਤੀ ਵਾਰ-ਵਾਰ ਉਪਜ ਪ੍ਰਾਪਤ ਕਰਨਾ |

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਥਾਈ ਖੇਤੀ ਕੀ ਹੁੰਦੀ ਹੈ ?
ਉੱਤਰ-
ਜਦੋਂ ਕਿਸਾਨ ਇਕ ਹੀ ਸਥਾਨ ‘ਤੇ ਰਹਿ ਕੇ ਖੇਤੀ ਕਰਦੇ ਹਨ ਤਾਂ ਉਸ ਨੂੰ ਸਥਾਈ ਖੇਤੀ ਕਹਿੰਦੇ ਹਨ । ਇਸ ਪ੍ਰਕਾਰ ਦੀ ਖੇਤੀ ਵਿਚ ਉਸ ਜ਼ਮੀਨ ‘ਤੇ ਵਾਰ-ਵਾਰ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ । ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੁਦਰਤੀ (ਜੈਵਿਕ) ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਮਿਸ਼ਰਿਤ ਖੇਤੀ ਵਿਚ ਅਨਾਜ, ਫਲ, ਸਬਜ਼ੀਆਂ ਆਦਿ ਉਗਾਉਣ ਦੇ ਨਾਲ-ਨਾਲ ਕਿਸਾਨ ਪਸ਼ੂ ਵੀ ਪਾਲਦਾ ਹੈ । ਇਸ ਵਿਚ ਮੱਛੀਆਂ ਅਤੇ ਮਧੂ-ਮੱਖੀਆਂ ਵੀ ਪਾਲੀਆਂ ਜਾਂਦੀਆਂ ਹਨ । ਇਸ ਪ੍ਰਕਾਰ ਕਿਸਾਨ ਦੀ ਆਮਦਨ ਕਾਫ਼ੀ ਵੱਧ ਜਾਂਦੀ ਹੈ ।

ਪ੍ਰਸ਼ਨ 3.
ਬਾਗਾਤੀ ਖੇਤੀ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-
ਬਾਗਾਤੀ ਖੇਤੀ ਵਿਚ ਫ਼ਸਲਾਂ ਨੂੰ ਬਾਗ਼ ਦੇ ਰੂਪ ਵਿਚ ਲਗਾਇਆ ਜਾਂਦਾ ਹੈ ਅਤੇ ਵੱਡੇ ਪੱਧਰ ‘ਤੇ ਖੇਤੀ ਕੀਤੀ ਜਾਂਦੀ ਹੈ । ਚਾਹ, ਕੌਫੀ, ਨਾਰੀਅਲ ਅਤੇ ਰਬੜ ਦੇ ਬਾਗ਼ ਬਾਗਾਤੀ ਖੇਤੀ ਦਾ ਉਦਾਹਰਨ ਹਨ । ਇਨ੍ਹਾਂ ਬਾਗਾਂ ਤੋਂ ਲਗਾਤਾਰ ‘ ਕਈ ਸਾਲਾਂ ਤਕ ਫਲ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਰੇਸ਼ੇਦਾਰ ਅਤੇ ਪੀਣ ਯੋਗ (ਪੇਅ) ਫ਼ਸਲਾਂ ਦੀ ਸੂਚੀ ਬਣਾਓ ।
ਉੱਤਰ-
ਰੇਸ਼ੇਦਾਰ ਫ਼ਸਲਾਂ (Fibre Crops)
ਕਪਾਹ
ਪਟਸਨ
ਸਣ

ਪੀਣ ਯੋਗ ਪੇਅ ਫ਼ਸਲਾਂ  (Beverage Crops)
ਚਾਹ
ਕੌਫ਼ੀ
ਕੋਕੋ

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 5.
ਕਪਾਹ ਦੀ ਕਿਹੜੀ ਕਿਸਮ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਅਤੇ ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਕਿਸੇ ਇੱਕ ਰਾਜ ਦਾ ਨਾਮ ਦੱਸੋ ।
ਉੱਤਰ-
ਲੰਬੇ ਰੇਸ਼ੇ ਵਾਲੀ ਕਪਾਹ ਸਭ ਤੋਂ ਚੰਗੀ ਕਿਸਮ ਦੀ ਕਪਾਹ ਮੰਨੀ ਜਾਂਦੀ ਹੈ । ਭਾਰਤ ਵਿਚ ਮਹਾਂਰਾਸ਼ਟਰ ਅਤੇ ਗੁਜਰਾਤ ਦੋ ਮੁੱਖ ਕਪਾਹ ਉਤਪਾਦਨ ਰਾਜ ਹਨ ।

ਪ੍ਰਸ਼ਨ 6.
ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਬਜਾਏ ਕਣਕ ਖਾਣਾ ਜ਼ਿਆਦਾ ਪਸੰਦ ਕਿਉਂ ਕਰਦੇ ਹਨ ?
ਉੱਤਰ-
ਕਣਕ ਨੂੰ ਪ੍ਰੋਟੀਨ, ਕਾਰਬੋਹਾਈਡੇਟ ਅਤੇ ਵਿਟਾਮਿਨਾਂ ਨਾਲ ਭਰਪੂਰ ਅਨਾਜ ਮੰਨਿਆ ਜਾਂਦਾ ਹੈ । ਇਸੇ ਕਰਕੇ ਸੰਸਾਰ ਦੇ ਅਮੀਰ ਦੇਸ਼ਾਂ ਦੇ ਲੋਕ ਚੌਲਾਂ ਦੀ ਬਜਾਏ ਕਣਕ ਖਾਣਾ ਜ਼ਿਆਦਾ ਪਸੰਦ ਕਰਦੇ ਹਨ ।

ਪ੍ਰਸ਼ਨ 7.
ਮੱਕੀ ਦੀ ਫ਼ਸਲ ਲਈ ਲੋੜੀਂਦੇ ਤਾਪਮਾਨ ਅਤੇ ਵਰਖਾ ਦੀ ਮਾਤਰਾ ਲਿਖੋ । ਇਸ ਦੇ ਲਈ ਕਿਹੋ ਜਿਹਾ ਧਰਾਤਲ ਹੋਣਾ ਚਾਹੀਦਾ ਹੈ ?
ਉੱਤਰ-
ਤਾਪਮਾਨ – 18° ਸੈਲਸੀਅਸ ਤੋਂ 27° ਸੈਲਸੀਅਸ ਤਕ, ਕੋਹਰਾ ਰਹਿਤ ਹੋਣਾ ਚਾਹੀਦਾ ਹੈ । ਵਰਖਾ-50 ਸੈਂਟੀਮੀਟਰ ਤੋਂ 100 ਸੈਂਟੀਮੀਟਰ ਤਕ । ਧਰਾਤਲ-ਹਲਕੀ ਢਲਾਨ ਵਾਲਾ ।

ਪ੍ਰਸ਼ਨ 8.
ਤੇਲ ਵਾਲੇ ਬੀਜ ਕੀ ਹੁੰਦੇ ਹਨ ? ਤੇਲ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ?
ਉੱਤਰ-
ਉਹ ਬੀਜ ਜਿਸ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ, ਤੇਲ ਵਾਲੇ ਬੀਜ ਕਹਾਉਂਦੇ ਹਨ । ਇਨ੍ਹਾਂ ਵਿਚ ਸਰੋਂ, ਤਿਲ, ਸੂਰਜਮੁਖੀ ਦੇ ਬੀਜ ਸ਼ਾਮਿਲ ਹਨ । ਤੇਲ ਸਾਡੇ ਭੋਜਨ ਅਤੇ ਹੋਰ ਲੋੜਾਂ ਨੂੰ ਪੂਰਾ ਕਰਦੇ ਹਨ ।

ਪ੍ਰਸ਼ਨ 9.
ਰੇਸ਼ਾ ਸਾਨੂੰ ਕਿਹੜੇ-ਕਿਹੜੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ ? ਭੇਡ ਤੋਂ ਮਿਲਣ ਵਾਲਾ ਰੇਸ਼ਾ ਕਿਸ ਕੰਮ ਆਉਂਦਾ ਹੈ ?
ਉੱਤਰ-
ਰੇਸ਼ਾ ਸਾਨੂੰ ਜਾਨਵਰਾਂ ਅਤੇ ਪੌਦਿਆਂ ਤੋਂ ਪ੍ਰਾਪਤ ਹੁੰਦਾ ਹੈ । ਭੇਡ ਤੋਂ ਮਿਲਣ ਵਾਲਾ ਰੇਸ਼ਾ (ਉੱਨ) ਗਰਮ ਕੱਪੜੇ ਬਣਾਉਣ ਦੇ ਕੰਮ ਆਉਂਦਾ ਹੈ ।
PSEB 8th Class Social Science Solutions Chapter 4 ਸਾਡੀ ਖੇਤੀਬਾੜੀ 10

ਪ੍ਰਸ਼ਨ 10.
ਕਪਾਹ ਦੇ ਰੇਸ਼ੇ ਦਾ ਕੀ ਉਪਯੋਗ ਹੈ ?
ਉੱਤਰ-
ਕਪਾਹ ਦਾ ਰੇਸ਼ਾ ਸੂਤੀ ਕੱਪੜਾ ਉਦਯੋਗ ਵਿਚ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਇਸ ਤੋਂ ਬਣਿਆ ਕੱਪੜਾ ਭਾਰ ਵਿਚ ਹਲਕਾ ਅਤੇ ਪਹਿਨਣ ਵਿਚ ਉੱਤਮ ਹੁੰਦਾ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 11.
ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਦੱਸੋ । ਇਨ੍ਹਾਂ ਰਾਜਾਂ ਵਿਚ ਕਪਾਹ ਜ਼ਿਆਦਾ ਪੈਦਾ ਹੋਣ ਦਾ ਕੀ ਕਾਰਨ ਹੈ ?
ਉੱਤਰ-
ਭਾਰਤ ਵਿਚ ਕਪਾਹ ਪੈਦਾ ਕਰਨ ਵਾਲੇ ਮੁੱਖ ਰਾਜ ਮਹਾਂਰਾਸ਼ਟਰ, ਗੁਜਰਾਤ ਅਤੇ ਤੇਲੰਗਾਨਾ ਹਨ । ਇਹ ਰਾਜ ਦੇਸ਼ ਦੀ 60% ਤੋਂ ਵੀ ਜ਼ਿਆਦਾ ਕਪਾਹ ਪੈਦਾ ਕਰਦੇ ਹਨ । ਇਨ੍ਹਾਂ ਰਾਜਾਂ ਵਿਚ ਵਧੇਰੇ ਕਪਾਹ ਪੈਦਾ ਹੋਣ ਦਾ ਮੁੱਖ ਕਾਰਨ ਇੱਥੇ ਮਿਲਣ ਵਾਲੀ ਕਾਲੀ ਮਿੱਟੀ ਹੈ ।

ਪ੍ਰਸ਼ਨ 12.
ਚਾਹ ਦੀ ਖੇਤੀ ਪਹਾੜੀ ਢਲਾਨਾਂ ‘ਤੇ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਚਾਹ ਦੇ ਪੌਦੇ ਨੂੰ ਸਾਰਾ ਸਾਲ ਇਕ ਸਮਾਨ ਵਰਖਾ ਦੀ ਲੋੜ ਹੁੰਦੀ ਹੈ । ਪਰ ਵਰਖਾ ਦਾ ਪਾਣੀ ਪੌਦੇ ਦੀਆਂ ਜੜ੍ਹਾਂ ਵਿਚ ਖੜ੍ਹਾ ਨਹੀਂ ਹੋਣਾ ਚਾਹੀਦਾ | ਪਹਾੜੀ ਢਲਾਨਾਂ ਇਨ੍ਹਾਂ ਗੱਲਾਂ ਲਈ ਅਨੁਕੂਲ ਹੁੰਦੀਆਂ ਹਨ ।

ਪ੍ਰਸ਼ਨ 13.
ਕੌਫ਼ੀ ਪਾਊਡਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਇਸਦਾ ਕਿਹੜਾ ਤੱਤ ਸਾਡੇ ਸਰੀਰ ਵਿਚ ਉਤੇਜਨਾ ਪੈਦਾ ਕਰਦਾ ਹੈ ?
ਉੱਤਰ-
ਕੌਫ਼ੀ ਪਾਊਡਰ ਕੌਫ਼ੀ ਦੇ ਬੀਜਾਂ ਨੂੰ ਸੁਕਾ ਕੇ, ਭੁੰਨ ਕੇ ਅਤੇ ਪੀਸ ਕੇ ਤਿਆਰ ਕੀਤਾ ਜਾਂਦਾ ਹੈ । ਕੌਫ਼ੀ ਦਾ ‘ਕੈਫ਼ੀਨ’ ਨਾਂ ਦਾ ਤੱਤ ਸਾਡੇ ਸਰੀਰ ਵਿਚ ਉਤੇਜਨਾ ਪੈਦਾ ਕਰਦਾ ਹੈ ।

ਪ੍ਰਸ਼ਨ 14.
ਕੌਫ਼ੀ ਦਾ ਪੌਦਾ ਕਿਵੇਂ ਉਗਾਇਆ ਜਾਂਦਾ ਹੈ ?
ਉੱਤਰ-
ਕੌਫ਼ੀ ਦੇ ਪੌਦੇ ਪਹਿਲਾਂ ਨਰਸਰੀ ਵਿਚ ਉਗਾਏ ਜਾਂਦੇ ਹਨ । ਛੇ ਜਾਂ ਅੱਠ ਮਹੀਨੇ ਬਾਅਦ ਇਨ੍ਹਾਂ ਨੂੰ ਤਿਆਰ ਖੇਤਾਂ ਵਿਚ ਲਗਾ ਦਿੱਤਾ ਜਾਂਦਾ ਹੈ । ਜਦੋਂ ਪੌਦੇ ਤਿੰਨ-ਚਾਰ ਸਾਲ ਦੇ ਹੋ ਜਾਂਦੇ ਹਨ, ਤਾਂ ਇਹ ਫਲ ਦੇਣ ਲਗਦੇ ਹਨ ।

ਪ੍ਰਸ਼ਨ 15.
ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿਚ ਖੇਤੀ ਦੇ ਵਿਕਾਸ ਵਿਚ ਕਾਫ਼ੀ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਹਨ । ਇਸਦਾ ਇਕ ਉਦਾਹਰਨ ਦਿਓ । ‘
ਉੱਤਰ-
ਅਫ਼ਰੀਕਾ ਮਹਾਂਦੀਪ ਦੇ ਬਹੁਤ ਸਾਰੇ ਭਾਗਾਂ ਵਿਚ ਖੇਤੀ ਅਜੇ ਵੀ ਪਿਛੜੀ ਅਵਸਥਾ ਵਿਚ ਹੈ । ਦੂਜੇ ਪਾਸੇ ਉੱਤਰੀ ਅਮਰੀਕਾ ਮਹਾਂਦੀਪ ਦੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿਚ ਖੇਤੀ ਇਕ ਬਹੁਤ ਹੀ ਲਾਭਦਾਇਕ ਧੰਦਾ ਮੰਨਿਆ ਜਾਂਦਾ ਹੈ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਥਾਨਅੰਤਰੀ ਖੇਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਥਾਨਅੰਤਰੀ ਖੇਤੀ ਆਮ ਤੌਰ ‘ਤੇ ਪਰਬਤੀ ਖੇਤਰਾਂ ਅਤੇ ਖੁੱਲ੍ਹੇ ਜੰਗਲਾਂ ਵਿਚ ਰਹਿਣ ਵਾਲੇ ਲੋਕ ਕਰਦੇ ਹਨ । ਉਹ ਜੰਗਲ ਦੇ ਇਕ ਟੁਕੜੇ ਦੇ ਰੁੱਖ-ਪੌਦੇ ਸਾਫ਼ ਕਰਕੇ ਉੱਥੇ ਕੁੱਝ ਸਮੇਂ ਲਈ ਖੇਤੀ ਕਰਦੇ ਹਨ । ਜਦੋਂ ਉਸ ਸਥਾਨ ਦੀ ਉਪਜਾਊ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਇਹ ਲੋਕ ਉਸ ਥਾਂ ਨੂੰ ਛੱਡ ਕੇ ਕਿਸੇ ਹੋਰ ਥਾਂ ‘ਤੇ ਜਾ ਕੇ ਖੇਤੀ ਕਰਨ ਲੱਗਦੇ ਹਨ । ਇਸ ਪ੍ਰਕਾਰ ਦੀ ਖੇਤੀ ਲੋਕ ਆਮ ਤੌਰ ‘ਤੇ ਆਪਣਾ ਗੁਜ਼ਾਰਾ ਕਰਨ ਲਈ ਕਰਦੇ ਹਨ । ਸਥਾਨਅੰਤਰੀ ਖੇਤੀ ਨੂੰ ਝੂਮਿੰਗ ਖੇਤੀ (Zhuming Cultivation) ਵੀ ਕਹਿੰਦੇ ਹਨ | ਅਜੇ ਵੀ ਸੰਸਾਰ ਦੇ ਕਈ ਦੇਸ਼ਾਂ ਵਿਚ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਖੁਸ਼ਕ ਖੇਤੀ ਅਤੇ ਗਿੱਲੀ ਖੇਤੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-

ਖੁਸ਼ਕ ਖੇਤੀ ਗਿੱਲੀ ਖੇਤੀ
(1) ਇਸ ਪ੍ਰਕਾਰ ਦੀ ਖੇਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਕੀਤੀ ਜਾਂਦੀ ਹੈ । ਇਨ੍ਹਾਂ ਖੇਤਰਾਂ ਵਿਚ ਵਰਖਾ 50 ਸੈਂ. ਮੀ. ਤੋਂ ਵੀ ਘੱਟ ਹੁੰਦੀ ਹੈ । (1) ਇਸ ਪ੍ਰਕਾਰ ਦੀ ਖੇਤੀ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਕੀਤੀ ਜਾਂਦੀ ਹੈ । ਇਨ੍ਹਾਂ ਖੇਤਰਾਂ ਵਿਚ ਵਰਖਾ 200 ਸੈਂ.ਮੀ. ਜਾਂ ਉਸ ਤੋਂ ਵਧੇਰੇ ਹੁੰਦੀ ਹੈ ।
(2) ਇਹ ਖੇਤੀ ਸੰਸਾਰ ਦੇ ਮਾਰੂਥਲੀ ਭਾਗਾਂ, ਜਿਨ੍ਹਾਂ ਵਿਚ ਰਾਜਸਥਾਨ ਵੀ ਸ਼ਾਮਿਲ ਹੈ, ਵਿਚ ਕੀਤੀ ਜਾਂਦੀ ਹੈ । (2) ਇਹ ਖੇਤੀ ਏਸ਼ੀਆ ਦੇ ਅਧਿਕ ਵਰਖਾ ਵਾਲੇ ਦੱਖਣੀ-ਪੂਰਬੀ ਭਾਗਾਂ ਵਿਚ ਕੀਤੀ ਜਾਂਦੀ ਹੈ । ਭਾਰਤ ਵਿਚ ਇਸ ਪ੍ਰਕਾਰ ਦੀ ਖੇਤੀ ਪੱਛਮੀ ਬੰਗਾਲ, ਉੜੀਸਾ ਅਤੇ ਦੱਖਣੀ ਭਾਰਤ ਦੇ ਵਧੇਰੇ ਵਰਖਾ ਵਾਲੇ ਭਾਗਾਂ ਵਿਚ ਹੁੰਦੀ ਹੈ ।
(3) ਖੁਸ਼ਕ ਖੇਤੀ ਵਿਚ ਦਾਲਾਂ, ਜੌ, ਮੱਕੀ ਆਦਿ ਫ਼ਸਲਾਂ ਉਗਾਈਆਂ ਜਾਂਦੀਆਂ ਹਨ । (3) ਗਿੱਲੀ ਖੇਤੀ ਦੀ ਮੁੱਖ ਫ਼ਸਲ ਚੌਲ ਹੈ ।

ਪ੍ਰਸ਼ਨ 3.
ਨਿੱਜੀ ਖੇਤੀ ਅਤੇ ਸਾਂਝੀ ਖੇਤੀ ਵਿਚ ਅੰਤਰ ਦੱਸੋ ।
ਉੱਤਰ-
ਨਿੱਜੀ ਖੇਤੀ – ਨਿੱਜੀ ਖੇਤੀ ਵਿਚ ਕਿਸਾਨ ਖੁਦ ਜ਼ਮੀਨ ਦਾ ਮਾਲਕ ਹੁੰਦਾ ਹੈ । ਖੇਤੀ ਵਿਚ ਵਰਤੇ ਜਾਣ ਵਾਲੇ ਸਾਰੇ ਸੰਦ, ਖਾਦ ਅਤੇ ਵਸਤੂਆਂ ਦਾ ਨਿਯੰਤਰਨ ਕਿਸਾਨ ਦੇ ਆਪਣੇ ਹੱਥ ਵਿਚ ਹੁੰਦਾ ਹੈ । ਜ਼ਮੀਨ ਤੋਂ ਹੋਣ ਵਾਲੀ ਪੂਰੀ ਆਮਦਨ ਕਿਸਾਨ ਦੀ ਆਪਣੀ ਨਿੱਜੀ ਆਮਦਨ ਹੁੰਦੀ ਹੈ ।

ਸਾਂਝੀ ਖੇਤੀ – ਇਸ ਪ੍ਰਕਾਰ ਦੀ ਖੇਤੀ ਵਿਚ ਜ਼ਮੀਨ ‘ਤੇ ਸਰਕਾਰ ਦਾ ਅਧਿਕਾਰ ਹੁੰਦਾ ਹੈ । ਖੇਤੀ ਤੋਂ ਪ੍ਰਾਪਤ ਆਮਦਨ ਦਾ ਕੁੱਝ ਭਾਗ ਸਰਕਾਰ ਨੂੰ ਕਰ ਦੇ ਰੂਪ ਵਿਚ ਚਲਾ ਜਾਂਦਾ ਹੈ । ਬਾਕੀ ਲਾਭ ਜ਼ਮੀਨ ‘ਤੇ ਕੰਮ ਕਰਨ ਵਾਲੇ ਕਿਸਾਨਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਦੀ ਖੇਤੀ ਪੂਰਵ ਸੋਵੀਅਤ ਸੰਘ (USSR) ਦੇ ਦੇਸ਼ਾਂ ਵਿਚ ਵਧੇਰੇ ਪ੍ਰਚਲਿਤ ਸੀ ।

ਪ੍ਰਸ਼ਨ 4.
ਸਹਿਕਾਰੀ ਖੇਤੀ ਦੇ ਬਾਰੇ ਵਿਚ ਲਿਖੋ ।
ਉੱਤਰ-
ਸਹਿਕਾਰੀ ਖੇਤੀ ਵਿਚ ਕਿਸਾਨ ਆਪਸ ਵਿਚ ਮਿਲ ਕੇ ਇਕ ਸਹਿਕਾਰੀ ਸੰਸਥਾ ਬਣਾ ਲੈਂਦੇ ਹਨ । ਸਾਰੇ ਮੈਂਬਰ ਕਿਸਾਨ ਆਪਣੀ-ਆਪਣੀ ਜ਼ਮੀਨ ‘ਤੇ ਖੇਤੀ ਕਰਦੇ ਹਨ । ਫ਼ਸਲ ਆਦਿ ਦਾ ਸਾਰਾ ਹਿਸਾਬ-ਕਿਤਾਬ ਸਹਿਕਾਰੀ ਸੰਸਥਾ ਦੇ ਹੱਥਾਂ ਵਿਚ ਹੁੰਦਾ ਹੈ । ਸੰਸਥਾ ਦੁਆਰਾ ਉਹ ਹੀ ਫ਼ੈਸਲਾ ਲਿਆ ਜਾਂਦਾ ਹੈ ਜਿਹੜਾ ਸਾਰੇ ਮੈਂਬਰਾਂ ਦੇ ਹਿਤ ਵਿਚ ਹੁੰਦਾ ਹੈ । ਖੇਤੀ ਤੋਂ ਪ੍ਰਾਪਤ ਲਾਭ ਨੂੰ ਸਾਰੇ ਮੈਂਬਰਾਂ ਦੇ ਵਿਚਾਲੇ ਉਨ੍ਹਾਂ ਦੀ ਜ਼ਮੀਨ ਦੇ ਅਨੁਪਾਤ ਵਿਚ ਵੰਡਿਆ ਜਾਂਦਾ ਹੈ । ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਘੱਟ ਹੁੰਦੀ ਹੈ, ਉਨ੍ਹਾਂ ਲਈ ਤਾਂ ਸਹਿਕਾਰੀ ਖੇਤੀ ਵਰਦਾਨ ਸਿੱਧ ਹੋਈ ਹੈ । ਇਸ ਲਈ ਸਰਕਾਰ ਇਸ ਪ੍ਰਕਾਰ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ।

ਪ੍ਰਸ਼ਨ 5.
ਚੌਲਾਂ ਦੀ ਖੇਤੀ ਲਈ ਅਨੁਕੂਲ ਹਾਲਤਾਂ ਦੀ ਸੂਚੀ ਬਣਾਓ ।
ਉੱਤਰ-
ਤਾਪਮਾਨ- 20° ਸੈਲਸੀਅਸ ਤੋਂ 30° ਸੈਲਸੀਅਸ ਤਕ ।
ਵਰਖਾ – 100 ਤੋਂ 200 ਸੈਂਟੀਮੀਟਰ ਤਕ । ਘੱਟ ਵਰਖਾ ਵਾਲੇ ਖੇਤਰਾਂ ਵਿਚ ਸਿੰਚਾਈ ਸਹੂਲਤ ਉਪਲੱਬਧ ਹੋਣੀ ਚਾਹੀਦੀ ਹੈ ।
ਮਿੱਟੀ – ਜਲੌੜ, ਚੀਕਣੀ, ਦੋਮਟ, ਡੈਲਟਾਈ ਜਾਂ ਕਾਲੀ ਮਿੱਟੀ ।
ਧਰਾਤਲ – ਜ਼ਮੀਨ ਪੱਧਰੀ ਹੋਣੀ ਚਾਹੀਦੀ ਹੈ ਤਾਂ ਕਿ ਵਰਖਾ ਜਾਂ ਸਿੰਚਾਈ ਦੁਆਰਾ ਪ੍ਰਾਪਤ ਪਾਣੀ ਖੇਤਾਂ ਵਿਚ ਖੜ੍ਹਾ ਰਹਿ ਸਕੇ ।
ਮਜ਼ਦੂਰ – ਚੌਲਾਂ ਦੀ ਖੇਤੀ ਲਈ ਵਿਸ਼ੇਸ਼ ਕਰਕੇ ਜਦੋਂ ਚੌਲਾਂ ਦੀ ਪਨੀਰੀ ਲਗਾਉਣ ਅਤੇ ਫ਼ਸਲ ਕੱਟਣ ਦੇ ਸਮੇਂ ਵਧੇਰੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ । ਮਜ਼ਦੂਰ ਸਿਖਲਾਈ ਪ੍ਰਾਪਤ ਅਤੇ ਕੁਸ਼ਲ ਹੋਣੇ ਚਾਹੀਦੇ ਹਨ ।

PSEB 8th Class Social Science Solutions Chapter 4 ਸਾਡੀ ਖੇਤੀਬਾੜੀ

ਪ੍ਰਸ਼ਨ 6.
ਸੰਸਾਰ ਅਤੇ ਭਾਰਤ ਵਿਚ ਮੱਕੀ ਪੈਦਾ ਕਰਨ ਵਾਲੇ ਖੇਤਰਾਂ ਦੀ ਸੰਖੇਪ ਜਾਣਕਾਰੀ ਦਿਓ ।’ ‘
ਉੱਤਰ-
ਸੰਸਾਰ – ਸੰਸਾਰ ਵਿਚ ਮੱਕੀ ਪੈਦਾ ਕਰਨ ਵਾਲੇ ਮੁੱਖ ਦੇਸ਼ ਯੂ. ਐੱਸ. ਏ., ਚੀਨ ਅਤੇ ਬ੍ਰਾਜ਼ੀਲ ਹਨ । ਸੰਸਾਰ ਦੀ ਲਗਪਗ ਅੱਧੀ ਮੱਕੀ ਇਕੱਲਾ ਯੂ. ਐੱਸ. ਏ. ਪੈਦਾ ਕਰਦਾ ਹੈ । ਯੂ. ਐੱਸ. ਏ. ਦੀ ਮੱਕਾ ਪੇਟੀ (Corn Belt) ਸੰਸਾਰ ਭਰ ਵਿਚ ਪ੍ਰਸਿੱਧ ਹੈ । ਇੱਥੇ ਸੁਰ, ਘੋੜੇ ਅਤੇ ਹੋਰ ਪਸ਼ੂ ਮੱਕੀ ‘ਤੇ ਪਾਲੇ ਜਾਂਦੇ ਹਨ । ਬਾਜ਼ੀਲ ਅਤੇ ਅਰਜਨਟੀਨਾ ਵਿਚ ਵੀ ਮੱਕੀ ਦਾ ਬਹੁਤ ਜ਼ਿਆਦਾ ਉਤਪਾਦਨ ਹੁੰਦਾ ਹੈ ।

ਭਾਰਤ – ਭਾਰਤ ਦੀ ਅੱਧੀ ਤੋਂ ਵੀ ਜ਼ਿਆਦਾ ਮੱਕੀ ਦਾ ਉਤਪਾਦਨ ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਰਾਜਸਥਾਨ ਰਾਜ ਕਰਦੇ ਹਨ । ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮਹਾਂਰਾਸ਼ਟਰ, ਗੁਜਰਾਤ ਅਤੇ ਪੰਜਾਬ ਮੱਕੀ ਪੈਦਾ ਕਰਨ ਵਾਲੇ ਰਾਜ ਹਨ । ਪੰਜਾਬ ਦੇ ਰੂਪ ਨਗਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਮੱਕੀ ਦੀ ਖੇਤੀ ਲਈ ਪ੍ਰਸਿੱਧ ਹਨ ।

ਪ੍ਰਸ਼ਨ 7.
ਪੰਜਾਬ ਵਿਚ ਖੇਤੀ ਦੇ ਵਿਕਾਸ ‘ਤੇ ਇਕ ਨੋਟ ਲਿਖੋ ।
ਉੱਤਰ-
ਪੰਜਾਬ ਖੇਤੀ ਵਿਚ ਭਾਰਤ ਦੇ ਹੋਰ ਰਾਜਾਂ ਤੋਂ ਅੱਗੇ ਹੈ । ਇੱਥੋਂ ਦੀ ਖੇਤੀ ਦੇ ਵਿਕਾਸ ਦੀ ਝਲਕ ਹੇਠ ਲਿਖੀਆਂ ਗੱਲਾਂ ਵਿਚ ਦੇਖੀ ਜਾ ਸਕਦੀ ਹੈ-

  1. ਪੰਜਾਬ ਦੇ ਲਗਪਗ 58% ਲੋਕ ਖੇਤੀ ਵਿਚ ਲੱਗੇ ਹੋਏ ਹਨ | ਰਾਜ ਦੀ ਕੁੱਲ ਆਮਦਨ ਵਿਚ ਖੇਤੀ ਦਾ ਯੋਗਦਾਨ 35% ਹੈ ।
  2. ਇੱਥੋਂ ਦੀ ਮਿੱਟੀ ਉਪਜਾਊ ਹੈ । ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਲਈ ਕਿਸਾਨ ਖਾਦਾਂ ਦਾ ਪ੍ਰਯੋਗ ਕਰਦੇ ਹਨ ।
  3. ਪੰਜਾਬ ਦਾ ਕਿਸਾਨ ਆਪਣੇ ਖੇਤਾਂ ਵਿਚ ਅਲੱਗ-ਅਲੱਗ ਪ੍ਰਕਾਰ ਦੀ ਫ਼ਸਲ ਉਗਾਉਂਦਾ ਹੈ । ਵਧੇਰੇ ਉਤਪਾਦਨ ਲਈ ਉਹ ਵਿਕਸਿਤ ਬੀਜਾਂ ਦਾ ਪ੍ਰਯੋਗ ਕਰਦਾ ਹੈ । ਖੇਤ ਦੇ ਅਨੁਰੂਪ ਟਰੈਕਟਰ ਅਤੇ ਹਾਰਵੈਸਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  4. ਪੰਜਾਬ ਵਿਚ ਸਾਰੀ ਖੇਤੀ ਯੋਗ ਜ਼ਮੀਨ ਸਿੰਚਾਈ ‘ਤੇ ਨਿਰਭਰ ਕਰਦੀ ਹੈ ।
  5. ਖੇਤੀ ਵਿਚ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।
  6. ਪੰਜਾਬ ਦਾ ਕਿਸਾਨ ਬੇਸ਼ੱਕ ਮਸ਼ੀਨਾਂ ਦਾ ਪ੍ਰਯੋਗ ਕਰਦਾ ਹੈ, ਫਿਰ ਵੀ ਉਸਨੂੰ ਮਜ਼ਦੂਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਕਪਾਹ ਕਿਹੋ ਜਿਹੀ ਫ਼ਸਲ ਹੈ ? ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ? ਕਪਾਹ ਪੈਦਾ ਕਰਨ ਵਾਲੇ ਖੇਤਰਾਂ ਦੇ , ਬਾਰੇ ਵਿਚ ਲਿਖੋ ।
ਉੱਤਰ-
ਕਪਾਹ ਇਕ ਰੇਸ਼ੇਦਾਰ ਫ਼ਸਲ ਹੈ । ਇਸ ਦੀ ਵਰਤੋਂ ਸੂਤੀ ਕੱਪੜਾ ਉਦਯੋਗ ਵਿਚ ਕੱਚੇ ਮਾਲ ਦੇ ਰੂਪ ਵਿਚ ਕੀਤੀ ਜਾਂਦੀ ਹੈ । ਇਸ ਤੋਂ ਬਣਨ ਵਾਲਾ ਕੱਪੜਾ ਭਾਰ ਵਿਚ ਹਲਕਾ ਅਤੇ ਪਹਿਨਣ ਵਿਚ ਉੱਤਮ ਕੁਆਲਟੀ ਦਾ ਮੰਨਿਆ ਜਾਂਦਾ ਹੈ । ਕਪਾਹ ਨੂੰ ਰੇਸ਼ਿਆਂ ਦੇ ਆਧਾਰ ‘ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ-ਲੰਬੇ ਰੇਸ਼ਿਆਂ ਵਾਲੀ ਕਪਾਹ, ਮੱਧਮ ਦਰਜੇ ਦੇ ਰੇਸ਼ਿਆਂ ਵਾਲੀ ਕਪਾਹ ਅਤੇ ਛੋਟੇ ਰੇਸ਼ਿਆਂ ਵਾਲੀ ਕਪਾਹ । ਲੰਬੇ ਰੇਸ਼ਿਆਂ ਵਾਲੀ ਕਪਾਹ ਸਭ ਤੋਂ ਵਧੀਆ ਅਤੇ ਕੀਮਤ ਵਿਚ ਮਹਿੰਗੀ ਹੁੰਦੀ ਹੈ ।

ਕਪਾਹ ਦੀ ਖੇਤੀ – ਕਪਾਹ ਮੈਦਾਨੀ ਭਾਗਾਂ ਵਿਚ ਅਪਰੈਲ-ਮਈ ਵਿਚ ਬੀਜੀ ਜਾਂਦੀ ਹੈ ਅਤੇ ਕੋਹਰਾ ਸ਼ੁਰੂ ਹੋਣ ਤੋਂ ਪਹਿਲਾਂ ਦਸੰਬਰ ਤਕ ਚੁਗ ਲਈ ਜਾਂਦੀ ਹੈ । ਭਾਰਤ ਦੇ ਦੱਖਣੀ ਭਾਗਾਂ ਵਿਚ ਕਪਾਹ ਦੀ ਫ਼ਸਲ ਅਕਤੂਬਰ ਤੋਂ ਲੈ ਕੇ ਅਪਰੈਲਮਈ ਤਕ ਹੁੰਦੀ ਹੈ, ਕਿਉਂਕਿ ਉੱਥੇ ਠੰਡ ਜਾਂ ਕੋਹਰੇ ਦੀ ਕੋਈ ਸੰਭਾਵਨਾ ਨਹੀਂ ਹੁੰਦੀ । ਕਪਾਹ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਚੰਗੇ ਬੀਜਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਕਪਾਹ ਦੇ ਫੁੱਲ ਜਾਂ ਡੋਡੇ ਚੁਗਣ ਲਈ ਸਸਤੇ ਅਤੇ ਕੁਸ਼ਲ ਮਜ਼ਦੂਰਾਂ ਕਾਮਿਆਂ ਦੀ ਲੋੜ ਹੁੰਦੀ ਹੈ ।

ਕਪਾਹ ਪੈਦਾ ਕਰਨ ਵਾਲੇ ਖੇਤਰ-ਸੰਸਾਰ – ਕਪਾਹ ਪੈਦਾ ਕਰਨ ਵਿਚ ਯੂ. ਐੱਸ. ਏ. ਸੰਸਾਰ ਵਿਚ ਪਹਿਲੇ ਸਥਾਨ ‘ਤੇ ਅਤੇ ਚੀਨ ਦੂਜੇ ਸਥਾਨ ‘ਤੇ ਹੈ । ਭਾਰਤ ਨੂੰ ਕਪਾਹ ਪੈਦਾ ਕਰਨ ਵਿਚ ਤੀਜਾ ਸਥਾਨ ਪ੍ਰਾਪਤ ਹੈ । ਕਪਾਹ ਦੇ ਹੋਰ ਮੁੱਖ ਉਤਪਾਦਕ ਪੂਰਵ ਸੋਵੀਅਤ ਸੰਘ ਦੇ ਦੇਸ਼, ਮੈਕਸੀਕੋ, ਮਿਸਰ, ਸੂਡਾਨ ਅਤੇ ਪਾਕਿਸਤਾਨ ਹਨ । ਮਿਸਰ ਆਪਣੇ ਲੰਬੇ ਰੇਸ਼ੇ ਵਾਲੀ ਕਪਾਹ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ । ਯੂ. ਐੱਸ. ਏ. ਵਿਚ ਕਪਾਹ ਦਾ ਉਤਪਾਦਨ ਹੌਲੀ-ਹੌਲੀ ਘੱਟ ਹੋ ਰਿਹਾ ਹੈ ।

ਭਾਰਤ – ਭਾਰਤ ਵਿਚ ਕਾਲੀ ਮਿੱਟੀ ਵਾਲੇ ਰਾਜ ਕਪਾਹ ਪੈਦਾ ਕਰਨ ਵਿਚ ਹੋਰ ਰਾਜਾਂ ਤੋਂ ਅੱਗੇ ਹਨ । ਭਾਰਤ ਵਿਚ ਵੀ ਵਧੀਆ ਕਿਸਮ ਦੇ ਬੀਜ ਅਤੇ ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਲੰਬੇ ਰੇਸ਼ੇ ਵਾਲੀ ਕਪਾਹ ਪੈਦਾ ਕੀਤੀ ਜਾਂਦੀ ਹੈ । ਦੇਸ਼ ਵਿਚ ਕਪਾਹ ਪੈਦਾ ਕਰਨ ਵਾਲੇ ਰਾਜਾਂ ਵਿਚ ਮਹਾਂਰਾਸ਼ਟਰ, ਗੁਜਰਾਤ, ਤੇਲੰਗਾਨਾ ਅਤੇ ਸੀਮਾਂਤਰ ਮੁੱਖ ਹਨ । ਇਹ ਰਾਜ ਦੇਸ਼ ਦੇ 60% ਤੋਂ ਵੀ ਜ਼ਿਆਦਾ ਕਪਾਹ ਪੈਦਾ ਕਰਦੇ ਹਨ । ਇਨ੍ਹਾਂ ਦੇਸ਼ਾਂ ਵਿਚ ਮੁੱਖ ਤੌਰ ‘ਤੇ ਕਾਲੀ ਮਿੱਟੀ ਪਾਈ ਜਾਂਦੀ ਹੈ ਹੈ, ਜਿਹੜੀ ਕਪਾਹ ਪੈਦਾ ਕਰਨ ਲਈ ਉੱਤਮ ਮੰਨੀ ਜਾਂਦੀ ਹੈ ।

ਪੰਜਾਬ ਅਤੇ ਹਰਿਆਣਾ ਦੋਵੇਂ ਰਾਜ ਮਿਲ ਕੇ ਦੇਸ਼ ਦੀ ਲਗਪਗ 25% ਕਪਾਹ ਪੈਦਾ ਕਰਦੇ ਹਨ । ਦੇਸ਼ ਵਿਚ ਅਮਰਾਵਤੀ, ਨੰਦੇੜ, ਵਾਰਧਾ ਅਤੇ ਜਲਗਾਉਂ (ਮਹਾਂਰਾਸ਼ਟਰ), ਸੁਰਿੰਦਰ ਨਗਰ ਅਤੇ ਵਧੋਦਰਾ (ਗੁਜਰਾਤ), ਗੰਟੂਰ ਅਤੇ ਪਰਕਾਸਮ (ਸਾਬਕਾ ਆਂਧਰਾ ਪ੍ਰਦੇਸ਼ ਅਤੇ ਬਠਿੰਡਾ, ਫ਼ਿਰੋਜ਼ਪੁਰ ਅਤੇ ਸੰਗਰੂਰ (ਪੰਜਾਬ ਆਦਿ ਜ਼ਿਲ੍ਹੇ ਕਪਾਹ ਪੈਦਾ ਕਰਨ ਲਈ ਪ੍ਰਸਿੱਧ ਹਨ । ਪੰਜਾਬ ਵਿਚ ਬੀ. ਟੀ. ਕਾਟਨ ਬੀਜ ਦੇ ਚੰਗੇ ਨਤੀਜੇ ਨਿਕਲੇ ਹਨ । ਪੰਜਾਬ ਦੇ ਮਾਲਵਾ ਖੇਤਰ ਵਿਚ ਇਸ ਨੂੰ ਸਫੈਦ ਸੋਨਾ ਜਾਂ ਸ਼ਵੇਤ ਸੋਨਾ ਵੀ ਕਿਹਾ ਜਾਂਦਾ ਹੈ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

Punjab State Board PSEB 8th Class Social Science Book Solutions Geography Chapter 3 ਖਣਿਜ ਅਤੇ ਸ਼ਕਤੀ ਸਾਧਨ Textbook Exercise Questions and Answers.

PSEB Solutions for Class 8 Social Science Geography Chapter 3 ਖਣਿਜ ਅਤੇ ਸ਼ਕਤੀ ਸਾਧਨ

SST Guide for Class 8 PSEB ਖਣਿਜ ਅਤੇ ਸ਼ਕਤੀ ਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਖਣਿਜ ਪਦਾਰਥਾਂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਖਣਿਜ ਪਦਾਰਥ ਉਹ ਕੁਦਰਤੀ ਪਦਾਰਥ ਹਨ ਜਿਹੜੇ ਇਕ ਜਾਂ ਅਨੇਕ ਤੱਤਾਂ ਤੋਂ ਬਣਦੇ ਹਨ । ਇਹ ਧਰਤੀ ਦੇ ਅੰਦਰੂਨੀ ਹਿੱਸੇ ਵਿਚ ਪਾਏ ਜਾਂਦੇ ਹਨ । ਇਨ੍ਹਾਂ ਦੀ ਇਕ ਵਿਸ਼ੇਸ਼ ਰਸਾਇਣਿਕ ਬਨਾਵਟ ਹੁੰਦੀ ਹੈ । ਇਹ ਆਪਣੇ ਭੌਤਿਕ ਅਤੇ ਰਸਾਇਣਿਕ ਗੁਣਾਂ ਤੋਂ ਪਹਿਚਾਣੇ ਜਾਂਦੇ ਹਨ ।

ਪ੍ਰਸ਼ਨ 2.
ਭਾਰਤ ਵਿਚ ਕੱਚਾ ਲੋਹਾ ਕਿੱਥੇ-ਕਿੱਥੇ ਮਿਲਦਾ ਹੈ ?
ਉੱਤਰ-
ਭਾਰਤ ਵਿਚ ਕੱਚਾ ਲੋਹਾ ਕਰਨਾਟਕ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਗੋਆ, ਸੀਮਾਂਧਰ, ਛਤੀਸਗੜ, ਝਾਰਖੰਡ ਅਤੇ ਤਾਮਿਲਨਾਡੁ ਰਾਜਾਂ ਵਿਚ ਪਾਇਆ ਜਾਂਦਾ ਹੈ । ਝਾਰਖੰਡ ਵਿਚ ਸਿੰਘਭੂਮ, ਉੜੀਸਾ ਵਿਚ ਮਯੂਰਭੰਜ, ਛਤੀਸਗੜ੍ਹ ਵਿਚ ਦੁਰਗ ਅਤੇ ਬਸਤਰ ਅਤੇ ਕਰਨਾਟਕ ਦੇ ਮੈਸੂਰ, ਬੈਲਾੜੀ ਅਤੇ ਮਾਰਵਾੜ ਖੇਤਰ ਵਧੀਆ ਕਿਸਮ ਦੇ ਕੱਚੇ ਲੋਹੇ ਲਈ ਪ੍ਰਸਿੱਧ ਹਨ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 3.
ਤਾਂਬੇ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਜਾਂ
ਤਾਂਬੇ ਦੇ ਕੀ ਉਪਯੋਗ ਹਨ ?
ਉੱਤਰ-
ਤਾਂਬੇ ਦੀ ਵਰਤੋਂ ਬਰਤਨ, ਸਿੱਕੇ, ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੇ ਉਪਕਰਨ ਬਣਾਉਣ ਵਿਚ ਕੀਤੀ ਜਾਂਦੀ ਹੈ । ਨਰਮ ਅਤੇ ਵਧੀਆ ਧਾਤ ਹੋਣ ਦੇ ਕਾਰਨ ਤਾਂਬੇ ਦੀਆਂ ਪਤਲੀਆਂ ਸ਼ੀਟਾਂ ਵੀ ਬਣਾਈਆਂ ਜਾ ਸਕਦੀਆਂ ਹਨ ।

ਪ੍ਰਸ਼ਨ 4.
ਭਾਰਤ ਵਿਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਕੋਲਾਰ, ਹੱਟੀ ਅਤੇ ਰਾਮਗਰੀ ਹੈ ।

ਪ੍ਰਸ਼ਨ 5.
ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
ਉੱਤਰ-
ਪਰਮਾਣੂ ਪਦਾਰਥਾਂ ਦਾ ਪ੍ਰਯੋਗ ਸਾਨੂੰ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ । ਇਨ੍ਹਾਂ ਨੂੰ ਦੇਸ਼ ਦੀ ਉੱਨਤੀ ਲਈ ਪ੍ਰਯੋਗ ਵਿਚ ਲਿਆਇਆ ਜਾਣਾ ਚਾਹੀਦਾ ਹੈ ਨਾ ਕਿ ਵਿਨਾਸ਼ ਜਾਂ ਪ੍ਰਦੂਸ਼ਣ ਲਈ ।

ਪ੍ਰਸ਼ਨ 6.
ਸ਼ਕਤੀ ਦੇ ਨਵੇਂ ਸਾਧਨ ਜਾਂ ਗੈਰ ਪਰੰਪਰਾਗਤ ਕਿਹੜੇ-ਕਿਹੜੇ ਹਨ ?
ਉੱਤਰ-
ਸ਼ਕਤੀ ਦੇ ਨਵੇਂ ਸਾਧਨ ਪਣ-ਬਿਜਲੀ, ਸੂਰਜੀ ਊਰਜਾ, ਵਾਯੂ ਸ਼ਕਤੀ, ਭੂ-ਤਾਪੀ ਊਰਜਾ ਅਤੇ ਜਵਾਰੀ ਊਰਜਾ ਹਨ ।

ਪ੍ਰਸ਼ਨ 7.
ਕੋਲੇ ਦੀਆਂ ਚਾਰ ਕਿਸਮਾਂ ਦੇ ਨਾਮ ਲਿਖੋ ।
ਉੱਤਰ-

  1. ਐਂਥਰੇਸਾਈਟ
  2. ਬਿਟੂਮੀਨਸ
  3. ਲਿਗਨਾਈਟ
  4. ਪੀਟ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 8.
ਬਹੁ-ਉਦੇਸ਼ੀ ਪਾਜੈਕਟ ਕੀ ਹੁੰਦੇ ਹਨ ?
ਉੱਤਰ-
ਪਣ-ਬਿਜਲੀ (ਜਲ-ਬਿਜਲੀ ਬਣਾਉਣ ਲਈ ਬਣਾਏ ਗਏ ਡੈਮ ਜਾਂ ਪ੍ਰਾਜੈਕਟ ਬਹੁ-ਉਦੇਸ਼ੀ ਪ੍ਰਾਜੈਕਟ ਕਹਾਉਂਦੇ ਹਨ । ਇਹ ਇਕ ਤੋਂ ਜ਼ਿਆਦਾ ਉਦੇਸ਼ਾਂ ਦੀ ਪੂਰਤੀ ਕਰਦੇ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਕੱਚਾ ਲੋਹਾ ਮੁੱਖ ਤੌਰ ‘ਤੇ ਕਿਹੜੇ ਦੇਸ਼ਾਂ ਵਿਚੋਂ ਮਿਲਦਾ ਹੈ ? ਇਸ ਦੀਆਂ ਕਿਸਮਾਂ ਦੇ ਨਾਂ ਲਿਖੋ
ਉੱਤਰ-
ਦੇ-ਕੱਚਾ ਲੋਹਾ ਰੂਸ ਅਤੇ ਉਸਦੇ ਗੁਆਂਢੀ ਦੇਸ਼ਾਂ ਆਸਟਰੇਲੀਆ, ਬਾਜ਼ੀਲ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ । ਸੰਸਾਰ ਦਾ 55% ਕੱਚਾ ਲੋਹਾ ਭਾਰਤ ਪੈਦਾ ਕਰਦਾ ਹੈ ।
ਕਿਸਮਾਂ-ਕੱਚਾ ਲੋਹਾ ਆਮ ਤੌਰ ‘ਤੇ ਚਾਰ ਕਿਸਮਾਂ ਦਾ ਹੁੰਦਾ ਹੈ-

  1. ਮੈਗਨੇਟਾਈਟ
  2. ਹੈਮੇਟਾਈਟ
  3. ਲਿਮੋਨਾਈਟ
  4. ਸਾਈਡਰਾਈਟ ।

ਪ੍ਰਸ਼ਨ 2.
ਬਾਕਸਾਈਟ ਦੀ ਮਹੱਤਤਾ ‘ ਤੇ ਇਕ ਨੋਟ ਲਿਖੋ ।
ਉੱਤਰ-
ਬਾਕਸਾਈਟ ਇਕ ਮਹੱਤਵਪੂਰਨ ਕੱਚੀ ਧਾਤੁ ਹੈ, ਜਿਸ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ । ਇਹ ਚੀਨੀ ਮਿੱਟੀ ਵਰਗੀ ਧਾਤ ਹੈ ਜਿਸ ਦਾ ਰੰਗ ਸਫ਼ੈਦ ਅਤੇ ਹਲਕਾ ਗੁਲਾਬੀ ਹੁੰਦਾ ਹੈ । ਇਸ ਦਾ ਪ੍ਰਯੋਗ ਬਹੁਤ ਸਾਰੇ ਉਦਯੋਗਾਂ ਵਿਚ ਕੀਤਾ ਜਾਂਦਾ ਹੈ । ਬਰਤਨ, ਬਿਜਲੀ ਦੀਆਂ ਤਾਰਾਂ, ਮੋਟਰ ਕਾਰਾਂ, ਰੇਲ ਗੱਡੀਆਂ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਆਦਿ ਸਾਰੇ ਉਦਯੋਗਾਂ ਵਿਚ ਬਾਕਸਾਈਟ ਜਾਂ ਐਲੂਮੀਨੀਅਮ ਦਾ ਪ੍ਰਯੋਗ ਹੁੰਦਾ ਹੈ । ਪ੍ਰਯੋਗ ਵਿਚ ਇਸਨੇ ਤਾਂਬੇ ਅਤੇ ਟਿਨ ਵਰਗੀਆਂ ਧਾਤੂਆਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ ।

ਪ੍ਰਸ਼ਨ 3.
ਕੁਦਰਤੀ ਗੈਸ ਦੀ ਸਾਡੇ ਜੀਵਨ ਵਿਚ ਕੀ ਮਹਾਨਤਾ ਹੈ ਅਤੇ ਇਸਦੇ ਮੁੱਖ ਖੇਤਰ ਸਾਡੇ ਦੇਸ਼ ਵਿਚ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਪੈਟਰੋਲੀਅਮ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ । ਜਦੋਂ ਕੋਈ ਤੇਲ ਦਾ ਖੂਹ ਪੁੱਟਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕੁਦਰਤੀ ਗੈਸ ਹੀ ਮਿਲਦੀ ਹੈ ।

ਮਹਾਨਤਾ – ਕੁਦਰਤੀ ਗੈਸ ਦਾ ਪ੍ਰਯੋਗ ਘਰਾਂ, ਵਾਹਨਾਂ ਅਤੇ ਕਈ ਉਦਯੋਗਾਂ ਵਿਚ ਹੁੰਦਾ ਹੈ ।
ਮੁੱਖ ਖੇਤਰ – ਸੰਸਾਰ ਦੇ ਸਾਰੇ ਤੇਲ ਉਤਪਾਦਕ ਦੇਸ਼ਾਂ ਵਿਚ ਕੁਦਰਤੀ ਗੈਸ ਵੀ ਮਿਲਦੀ ਹੈ । ਭਾਰਤ ਦੇ ਕਈ ਖੇਤਰਾਂ ਵਿਚ ਵੀ ਕੁਦਰਤੀ ਗੈਸ ਮਿਲਦੀ ਹੈ । ਇਨ੍ਹਾਂ ਖੇਤਰਾਂ ਵਿਚ ਕ੍ਰਿਸ਼ਨਾ, ਗੋਦਾਵਰੀ ਬੇਸਿਨ, ਉੜੀਸਾ ਦੇ ਨੇੜੇ ਬੰਗਾਲ ਦੀ ਖਾੜੀ ਅਤੇ ਰਾਜਸਥਾਨ ਦੇ ਬਾਰਮੇਰ ਖੇਤਰ ਸ਼ਾਮਿਲ ਹਨ । ਇਸ ਤੋਂ ਇਲਾਵਾ ਗੁਜਰਾਤ ਦੇ ਦੇਹਾਤ ਅਤੇ ਕੱਛ ਖੇਤਰ ਅਤੇ ਤ੍ਰਿਪੁਰਾ ਵਿਚ ਵੀ ਕੁਦਰਤੀ ਗੈਸ ਮਿਲਣ ਦੀ ਸੰਭਾਵਨਾ ਹੈ । ਦੇਸ਼ ਦੀ ਲਗਪਗ 75% ਕੁਦਰਤੀ ਗੈਸ ਬੰਬੇ ਹਾਈ ਤੋਂ ਪੈਦਾ ਹੁੰਦੀ ਹੈ ।

ਪ੍ਰਸ਼ਨ 4.
ਪਣ-ਬਿਜਲੀ ਤਿਆਰ ਕਰਨ ਲਈ ਲੋੜੀਂਦੇ ਜ਼ਰੂਰੀ ਤੱਤਾਂ ਬਾਰੇ ਲਿਖੋ ।
ਉੱਤਰ-
ਪਣ-ਬਿਜਲੀ ਤਿਆਰ ਕਰਨ ਲਈ ਅੱਗੇ ਲਿਖੇ ਤੱਤ ਜ਼ਰੂਰੀ ਹਨ-

  1. ਪਾਣੀ ਪੂਰਾ ਸਾਲ ਵਹਿੰਦਾ ਹੋਵੇ ।
  2. ਬਿਜਲੀ ਤਿਆਰ ਕਰਨ ਲਈ ਲੋੜ ਅਨੁਸਾਰ ਪਾਣੀ ਉਪਲੱਬਧ ਹੋਵੇ ।
  3. ਪਾਣੀ ਦੇ ਮਾਰਗ ਵਿਚ ਜ਼ਰੂਰੀ ਢਲਾਣ ਜਾਂ ਬੰਨ੍ਹ ਬਣਾਉਣ ਲਈ ਉੱਚਿਤ ਉਚਾਈ ਹੋਵੇ ।
  4. ਬੰਨ੍ਹ ਦੇ ਪਿੱਛੇ ਵੱਡਾ ਜਲ-ਭੰਡਾਰ ਜਾਂ ਵੱਡੀ ਝੀਲ ਲਈ ਲੋੜੀਂਦਾ ਸਥਾਨ ਹੋਵੇ ।
  5. ਬੰਨ੍ਹ ਬਣਾਉਣ, ਬਿਜਲੀ ਘਰਾਂ ਦਾ ਨਿਰਮਾਣ ਕਰਨ ਅਤੇ ਬਿਜਲੀ ਦੀਆਂ ਲਾਈਨਾਂ ਖਿੱਚਣ ਲਈ ਲੋੜੀਂਦੀ ਪੂੰਜੀ ਉਪਲੱਬਧ ਹੋਵੇ ।
  6. ਆਲੇ-ਦੁਆਲੇ ਦੇ ਖੇਤਰ ਵਿਚ ਬਿਜਲੀ ਦੀ ਮੰਗ ਹੋਵੇ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸ਼ਕਤੀ ਸਾਧਨ ਕਿਹੜੇ-ਕਿਹੜੇ ਹਨ ? ਦੇਸ਼ ਦੇ ਵਿਕਾਸ ਵਿਚ ਇਨ੍ਹਾਂ ਦਾ ਕੀ ਯੋਗਦਾਨ ਹੈ ? ਕੋਈ ਦੋ ਸ਼ਕਤੀ ਸਾਧਨਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਮਨੁੱਖ ਨੂੰ ਭਿੰਨ-ਭਿੰਨ ਕੰਮ ਕਰਨ ਲਈ ਸ਼ਕਤੀ ਜਾਂ ਊਰਜਾ ਪ੍ਰਦਾਨ ਕਰਨ ਵਾਲੇ ਸਾਧਨਾਂ ਨੂੰ ਸ਼ਕਤੀ ਸਾਧਨ ਕਹਿੰਦੇ ਹਨ । ਇਨ੍ਹਾਂ ਵਿਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਸ਼ਾਮਿਲ ਹਨ | ਮਨੁੱਖ ਇਨ੍ਹਾਂ ਸਾਧਨਾਂ ਦਾ ਪ੍ਰਯੋਗ ਘਰ ਵਿਚ ਚੁੱਲ੍ਹੇ ਤੋਂ ਲੈ ਕੇ ਵੱਡੇ-ਵੱਡੇ ਉਦਯੋਗ ਚਲਾਉਣ ਲਈ ਕਰਦਾ ਹੈ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸ਼ਕਤੀ ਸਾਧਨ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹਨ । ਇਹ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਲਈ ਵੀ ਜ਼ਰੂਰੀ ਹਨ ।

ਦੋ ਮਹੱਤਵਪੂਰਨ ਸ਼ਕਤੀ ਸਾਧਨ – ਕੋਲਾ ਅਤੇ ਪੈਟਰੋਲੀਅਮ ਦੋ ਬਹੁਤ ਮਹੱਤਵਪੂਰਨ ਸ਼ਕਤੀ ਸਾਧਨ ਹਨ । ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ
1. ਕੋਲਾ-ਕੋਲਾ ਕਾਲੇ ਜਾਂ ਭੂਰੇ ਰੰਗ ਦਾ ਇਕ ਜੈਵਿਕ ਪਦਾਰਥ ਹੈ । ਇਹ ਇਕ ਜਲਣਸ਼ੀਲ ਪਦਾਰਥ ਹੈ । ਇਸਨੂੰ ਤਾਪ ਅਤੇ ਪ੍ਰਕਾਸ਼ ਦੋਹਾਂ ਕੰਮਾਂ ਲਈ ਉਪਯੋਗ ਵਿਚ ਲਿਆਇਆ ਜਾਂਦਾ ਹੈ । ਇਸ ਨਾਲ ਕਈ ਉਦਯੋਗ ਅਤੇ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ । ਕੋਲੇ ਦਾ ਪ੍ਰਯੋਗ ਤਾਪ ਘਰਾਂ ਵਿਚ ਬਿਜਲੀ ਬਣਾਉਣ ਲਈ ਵੀ ਕੀਤਾ ਜਾਂਦਾ ਹੈ ।

ਕਿਸਮਾਂ – ਕੋਲੇ ਦੀਆਂ ਚਾਰ ਮੁੱਖ ਕਿਸਮਾਂ ਹਨ-ਐਂਥਰੇਸਾਈਟ, ਬਿਮੀਨਸ, ਲਿਗਨਾਈਟ ਅਤੇ ਪੀਟ । ਇਨ੍ਹਾਂ ਵਿਚੋਂ ਐੱਥਰੇਸਾਈਟ ਸਭ ਤੋਂ ਵਧੀਆ ਅਤੇ ਪੀਟ ਸਭ ਤੋਂ ਘਟੀਆ ਕੋਲਾ ਹੁੰਦਾ ਹੈ ।

ਕੋਲੇ ਦੀ ਵੰਡ – ਕੋਲਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਪਾਇਆ ਜਾਂਦਾ ਹੈ । ਯੂ. ਐੱਸ. ਏ. ਸੰਸਾਰ ਦਾ ਸਭ ਤੋਂ ਜ਼ਿਆਦਾ ਕੋਲਾ ਪੈਦਾ ਕਰਦਾ ਹੈ । ਇਸ ਤੋਂ ਬਾਅਦ ਚੀਨ, ਰੂਸ, ਪੋਲੈਂਡ ਅਤੇ ਯੂ. ਕੇ. ਦਾ ਸਥਾਨ ਹੈ । ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਛੇਵਾਂ ਸਥਾਨ ਹੈ । ਇਹ ਸੰਸਾਰ ਦਾ ਲਗਪਗ 4% ਕੋਲਾ ਪੈਦਾ ਕਰਦਾ ਹੈ । ਇਹ ਕੋਲਾ ਬਹੁਤ ਸਾਰੇ ਰਾਜਾਂ ਵਿਚ ਮਿਲਦਾ ਹੈ । ਝਾਰਖੰਡ ਰਾਜ ਦਾ ਕੋਲੇ ਦੇ ਭੰਡਾਰਾਂ ਅਤੇ ਉਤਪਾਦਨ ਦੋਹਾਂ ਵਿਚ ਪਹਿਲਾ ਸਥਾਨ ਹੈ । ਇਹ ਦੇਸ਼ ਦਾ ਲਗਪਗ 33% ਕੋਲਾ ਪੈਦਾ ਕਰਦਾ ਹੈ । ਕੋਲਾ ਪੈਦਾ ਕਰਨ ਵਾਲੇ ਭਾਰਤ ਦੇ ਹੋਰ ਰਾਜ ਛੱਤੀਸਗੜ੍ਹ, ਔਡੀਸ਼ਾ (ਉੜੀਸਾ), ਮੱਧ ਪ੍ਰਦੇਸ਼, ਸੀਮਾਂਧਰ, ਪੱਛਮੀ ਬੰਗਾਲ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਅਸਾਮ, ਬਿਹਾਰ ਆਦਿ ਹਨ । ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਆਦਿ ਰਾਜ ਵੀ ਕਾਫ਼ੀ ਕੋਲਾ ਪੈਦਾ ਕਰਦੇ ਹਨ ।

2. ਪੈਟਰੋਲੀਅਮ – ਪੈਟਰੋਲੀਅਮ ਨੂੰ ਖਣਿਜ ਤੇਲ ਅਤੇ ਚੱਟਾਨੀ ਤੇਲ ਵੀ ਕਿਹਾ ਜਾਂਦਾ ਹੈ । ਇਹ ਧਰਤੀ ਦੀਆਂ ਪਰਤਦਾਰ ਚੱਟਾਨਾਂ ਵਿਚ ਮਿਲਦਾ ਹੈ | ਅੱਜ ਦੇ ਮਸ਼ੀਨੀ ਯੁੱਗ ਵਿਚ ਇਸਦੇ ਮਹੱਤਵ ਨੂੰ ਦੇਖਦੇ ਹੋਏ ਇਸਨੂੰ ‘ਤਰਲ ਸੋਨੇ ਦਾ ਨਾਂ ਦਿੱਤਾ ਗਿਆ ਹੈ । ਇਸਦਾ ਪ੍ਰਯੋਗ ਮਸ਼ੀਨਾਂ ਅਤੇ ਆਵਾਜਾਈ ਦੇ ਸਾਧਨਾਂ ਵਿਚ ਕੀਤਾ ਜਾਂਦਾ ਹੈ | ਸਕੂਟਰ ਤੋਂ ਲੈ ਕੇ ਜਹਾਜ਼ ਤਕ ਆਵਾਜਾਈ ਦੇ ਸਾਰੇ ਸਾਧਨ ਪੈਟਰੋਲੀਅਮ ’ਤੇ ਨਿਰਭਰ ਕਰਦੇ ਹਨ ।

ਅਜਿਹਾ ਮੰਨਿਆ ਜਾਂਦਾ ਹੈ ਕਿ ਪੈਟਰੋਲੀਅਮ ਇਕ ਜੈਵਿਕ ਪਦਾਰਥ ਹੈ ਜਿਹੜਾ ਪੌਦਿਆਂ ਅਤੇ ਮਿਤ ਜੀਵਾਂ ਦੇ ਗਲਣਸੜਨ ਤੋਂ ਬਣਦਾ ਹੈ । ਧਰਤੀ ਵਿਚੋਂ ਜੋ ਖਣਿਜ ਤੇਲ ਪ੍ਰਾਪਤ ਹੁੰਦਾ ਹੈ, ਉਸਨੂੰ ਕੱਚਾ ਤੇਲ (Crude oil) ਕਹਿੰਦੇ ਹਨ । ਪ੍ਰਯੋਗ ਕਰਨ ਤੋਂ ਪਹਿਲਾਂ ਇਸਨੂੰ ਤੇਲ-ਸੋਧਕ ਕਾਰਖ਼ਾਨਿਆਂ ਵਿਚ ਸਾਫ਼ ਕੀਤਾ ਜਾਂਦਾ ਹੈ ।

ਵੰਡ – ਖਣਿਜ ਤੇਲ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਿਲਦਾ ਹੈ । ਯੂ. ਐੱਸ. ਏ., ਰੂਸ ਅਤੇ ਉਸਦੇ ਗੁਆਂਢੀ ਦੇਸ਼ ਅਤੇ ਚੀਨ ਇਸਦੇ ਸਭ ਤੋਂ ਵੱਡੇ ਉਤਪਾਦਕ ਹਨ ਈਰਾਨ, ਇਰਾਕ, ਸਾਊਦੀ ਅਰਬ, ਬਹਿਰੀਨ, ਕੁਵੈਤ ਆਦਿ ਮੱਧ-ਪੂਰਬੀ ਦੇਸ਼ ਵੀ ਤੇਲ ਵਿਚ ਬਹੁਤ ਜ਼ਿਆਦਾ ਅਮੀਰ ਹਨ । ਆਸਟਰੇਲੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਦੇ ਕਈ ਦੇਸ਼ਾਂ ਵਿਚ ਵੀ ਤੇਲ ਕੱਢਿਆ ਜਾਂਦਾ ਹੈ ।

ਤੇਲ ਦੇ ਉਤਪਾਦਨ ਵਿਚ ਭਾਰਤ ਦੀ ਸਥਿਤੀ ਚੰਗੀ ਨਹੀਂ ਹੈ । ਇੱਥੇ ਹਰ ਸਾਲ ਤੇਲ ਦਾ ਉਤਪਾਦਨ ਲਗਪਗ 33.4 ਮਿਲੀਅਨ ਟਨ ਹੈ । ਦੇਸ਼ ਵਿਚ ਤੇਲ ਉਤਪੰਨ ਕਰਨ ਵਾਲੇ ਮੁੱਖ ਰਾਜ ਅਸਾਮ, ਅਰੁਣਾਚਲ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ, ਤਾਮਿਲਨਾਡੂ, ਰਾਜਸਥਾਨ ਆਦਿ ਹਨ ।

PSEB 8th Class Social Science Guide ਖਣਿਜ ਅਤੇ ਸ਼ਕਤੀ ਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਜੇ ਅਸੀਂ ਹੈਮੇਲਾਈਟ ਨੂੰ ਸ਼ੁੱਧ ਕਰਕੇ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਵਾਲੀ ਧਾਤੂ ਪ੍ਰਾਪਤ ਕਰੀਏ, ਤਾਂ ਉਹ ਕਿਹੜੀ ਹੋਵੇਗੀ ?
ਉੱਤਰ-
ਕੱਚਾ ਲੋਹਾ ।

ਪ੍ਰਸ਼ਨ 2.
ਇਕ ਧਾਤੂ ਜਿਸਦਾ ਸਭ ਤੋਂ ਜ਼ਿਆਦਾ ਪ੍ਰਯੋਗ ਲੋਹੇ ਦਾ ਮਿਸ਼ਰਨ (Alloy) ਬਣਾਉਣ ਵਿਚ ਹੁੰਦਾ ਹੈ, ਉਸਦੀ ਇੱਕ ਟਨ ਸਟੀਲ ਬਣਾਉਣ ਲਈ ਕਿੰਨੀ ਮਾਤਰਾ ਦੀ ਜ਼ਰੂਰਤ ਹੋਵੇਗੀ ?
ਉੱਤਰ-
6 ਕਿਲੋਗ੍ਰਾਮ ।

ਪ੍ਰਸ਼ਨ 3.
ਦੱਖਣੀ ਅਫਰੀਕਾ ਇੱਕ ਚਮਕਦਾਰ ਅਤੇ ਮਹਿੰਗੀ ਧਾਤੁ ਸੰਸਾਰ ਵਿਚ ਸਭ ਤੋਂ ਜ਼ਿਆਦਾ (ਲਗਭਗ 75%) ਪੈਦਾ ਕਰਦਾ ਹੈ । ਕੀ ਤੁਸੀਂ ਉਸ ਧਾਤੂ ਦਾ ਨਾਂ ਦੱਸ ਸਕਦੇ ਹੋ ?
ਉੱਤਰ-
ਸੋਨਾ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 4.
ਇਕ ਖਨਿਜ ਕਾਲੇ ਜਾਂ ਭੂਰੇ ਰੰਗ ਦਾ ਜੈਵਿਕ ਪਦਾਰਥ ਹੈ, ਜੋ ਜਲਨਸ਼ੀਲ ਬਣਾਉਂਦਾ ਹੈ ?
ਉੱਤਰ-
ਕਾਰਬਨ ।

ਪ੍ਰਸ਼ਨ 5.
ਮੈਂ ਆਪਣੀ ਫੈਕਟਰੀ ਦੇ ਲਈ ਕੁਝ ਕੋਲਾ ਖਰੀਦਿਆ ਪਰੰਤੂ ਮੈਨੂੰ ਪਤਾ ਚਲਿਆ ਕਿ ਇਹ ਸਭ ਤੋਂ ਘੱਟਿਆ ਪ੍ਰਕਾਰ ਦਾ ਹੈ ।
(i) ਇਹ ਕਿਹੜੀ ਕਿਸਮ ਹੈ ?
(ii) ਸਭ ਤੋਂ ਵਧੀਆ ਕੋਲਾ ਖਰੀਦਣ ਲਈ ਮੈਨੂੰ ਕਿਹੜੀ ਕਿਸਮ ਖਰੀਦਨੀ ਹੋਵੇਗੀ ?
ਉੱਤਰ-
(i) ਪੀਟ
(ii) ਐਂਨਥਰੇਸਾਈਟ ।

ਪ੍ਰਸ਼ਨ 6.
ਯੂਰੇਨੀਅਮ, ਥੋਰੀਅਮ, ਬਰੇਲੀਅਮ ਨਾਂ ਦੇ ਖਣਿਜ ਊਰਜਾ ਦੇ ਮਹੱਤਵਪੂਰਨ ਯੋਤ ਹਨ । ਇਹ ਖਣਿਜ ਦੀ ਕਿਸ ਸ਼੍ਰੇਣੀ ਵਿਚ ਆਉਂਦੇ ਹਨ ?
ਉੱਤਰ-
ਪਰਮਾਣੂ, ਖਣਿਜ ।

ਪ੍ਰਸ਼ਨ 7.
ਚੱਟਾਨਾਂ ਤੋਂ ਵੀ ਇੱਕ ਪ੍ਰਕਾਰ ਦਾ ਤੇਲ ਪ੍ਰਾਪਤ ਕੀਤਾ ਜਾਂਦਾ ਹੈ, ਜੋ ‘ਤਰਲ ਸੋਨਾ’ ਵੀ ਅਖਵਾਉਂਦਾ ਹੈ । ਇਹ ਕਿਹੜਾ ਹੈ ਅਤੇ ਇਸਦਾ ਕੀ ਮਹਤੱਵ ਹੈ ?
ਉੱਤਰ-
ਇਹ ਪੈਟਰੋਲੀਅਮ ਜਾਂ ਖਣਿਜ ਤੇਲ ਹੈ ਜਿਸਦਾ ਪ੍ਰਯੋਗ ਮੁੱਖ ਰੂਪ ਤੋਂ ਆਵਾਜਾਈ ਦੇ ਸਾਧਨਾਂ ਵਿਚ ਹੁੰਦਾ ਹੈ ।

ਪ੍ਰਸ਼ਨ 8.
ਇੱਕ ਸ਼ਕਤੀ ਸਾਧਨ ਤੇਲ ਦਾ ਖੂਹ ਖੋਦਨ ਨਾਲ ਪ੍ਰਾਪਤ ਹੁੰਦਾ ਹੈ । ਸਾਡੇ ਦੇਸ਼ ਵਿਚ ਇਹ ਸਭ ਤੋਂ ਜ਼ਿਆਦਾ ਕਿਥੋਂ ਪ੍ਰਾਪਤ ਹੁੰਦਾ ਹੈ ਅਤੇ ਇਸਦਾ ਨਾਂ ਕੀ ਹੈ ?
ਉੱਤਰ-
ਇਸਦਾ ਨਾਂ ਕੁਦਰਤੀ ਗੈਸ ਹੈ, ਜੋ ਸਾਡੇ ਦੇਸ਼ ਵਿਚ ਸਭ ਤੋਂ ਜ਼ਿਆਦਾ ਬੰਬਈ ਹਾਈ ਤੋਂ ਪ੍ਰਾਪਤ ਹੁੰਦਾ ਹੈ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

(ਅ) ਸਹੀ ਵਿਕਲਪ ਚੁਣੋ :

I
ਪ੍ਰਸ਼ਨ 1.
ਚਿੱਤਰ ਵਿਚ ਦਿਖਾਈ ਗਈਆਂ ਤਾਰਾਂ ਬਣਾਉਣ ਲਈ ਕਿਸ ਧਾਤੂ ਖਣਿਜ ਦਾ ਪ੍ਰਯੋਗ ਕੀਤਾ ਗਿਆ ਹੋਵੇਗਾ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 1
(i) ਲੋਹਾ
(ii) ਚਾਂਦੀ
(iii) ਤਾਂਬਾ
(iv) ਸੋਨਾ ।
ਉੱਤਰ-
(iii) ਤਾਂਬਾ

ਪ੍ਰਸ਼ਨ 2.
ਚਿੱਤਰ ਵਿਚ ਦਿਖਾਈ ਗਈ ਗਤੀਵਿਧੀ ਕੀ ਦਰਸਾਉਂਦੀ ਹੈ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 2
(i) ਕੋਲੇ ਦੀ ਊਰਜਾ ਨਾਲ ਲੋਹਾ ਪਿਘਲਾਉ
(ii) ਲੋਹੇ ਦੀ ਊਰਜਾ ਨਾਲ ਕੋਲਾ ਜਲਾਉਣਾ
(iii) ਲੋਹੇ ਨੂੰ ਯੂਰੇਨੀਅਮ ਵਿਚ ਬਦਲਣਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਕੋਲੇ ਦੀ ਊਰਜਾ ਨਾਲ ਲੋਹਾ ਪਿਘਲਾਉਣਾ,

ਪ੍ਰਸ਼ਨ 3.
ਚਿੱਤਰ ਵਿਚ ਦਰਸਾਈ ਗਈ ਗਤੀਵਿਧੀ ਕਿਸ ਊਰਜਾ ਸਾਧਨ ਨਾਲ ਸੰਬੰਧਿਤ ਹੈ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 3
(i) ਪਨ ਬਿਜਲੀ
(ii) ਸੌਰ ਊਰਜਾ
(iii) ਪੌਣ ਊਰਜਾ
(iv) ਪਰਮਾਣੂ ਊਰਜਾ ।
ਉੱਤਰ-
(i) ਪਨ ਬਿਜਲੀ

ਪ੍ਰਸ਼ਨ 4.
ਚਿੱਤਰ ਵਿਚ ਦਿਖਾਈ ਗਈ ਗਤੀਵਿਧੀ ਨਾਲ ਪੈਦਾ ਉਰਜਾ ਕੀ ਸਮੱਸਿਆ ਪੈਦਾ ਕਰ ਸਕਦੀ ਹੈ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 4
(i) ਬਰਬਾਦੀ
(ii) ਪ੍ਰਦੂਸ਼ਨ
(iii) ਬਰਬਾਦੀ ਅਤੇ ਪ੍ਰਦੂਸ਼ਨ
(iv) ਭੂਮੀ-ਕਾਵ ।
ਉੱਤਰ-
(iii) ਬਰਬਾਦੀ ਅਤੇ ਪ੍ਰਦੂਸ਼ਣ

ਪ੍ਰਸ਼ਨ 5.
ਚਿੱਤਰ ਵਿਚ ਦਿਖਾਈ ਗਈ ਆਕ੍ਰਿਤੀ ਕਿਸ ਪ੍ਰਕਾਰ ਦੀ ਊਰਜਾ ਸਾਧਨ ਨਾਲ ਜੁੜੀ ਹੈ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 5
(i) ਪਰੰਪਰਾਗਤ
(ii) ਗੈਰ-ਪਰੰਪਰਾਗਤ
(iii) ਪਰਮਾਣੂ ਊਰਜਾ
(iv) ਕੁਦਰਤੀ ਗੈਸ ।
ਉੱਤਰ-
(ii) ਗੈਰ ਪਰੰਪਰਾਗਤ

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 6.
ਦਿਖਾਏ ਗਏ ਚਿੱਤਰ ਦੀ ਗਤੀਵਿਧੀ ਨਾਲ ਕਿਹੜੇ ਦੋ ਸ਼ਕਤੀ ਸੰਸਾਧਨ ਪ੍ਰਾਪਤ ਹੁੰਦੇ ਹਨ ?
PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ 6
(i) ਕੋਲਾ ਅਤੇ ਜਲ ਬਿਜਲੀ
(ii) ਖਣਿਜ ਤੇਲ ਅਤੇ ਜਲ ਬਿਜਲੀ
(iii) ਕੁਦਰਤੀ ਗੈਸ ਅਤੇ ਕੋਲਾ
(iv) ਖਣਿਜ ਤੇਲ ਅਤੇ ਕੁਦਰਤੀ ਗੈਸ ।
ਉੱਤਰ-
(iv) ਖਣਿਜ ਤੇਲ ਅਤੇ ਕੁਦਰਤੀ ਗੈਸ ।

II.
ਪ੍ਰਸ਼ਨ 1.
ਭਾਰਤ ਵਿਚ ਕਿਹੜਾ ਰਾਜ ਸਭ ਤੋਂ ਜ਼ਿਆਦਾ ਸੋਨਾ ਪੈਦਾ ਕਰਦਾ ਹੈ ?
(i) ਆਂਧਰਾ ਪ੍ਰਦੇਸ਼
(ii) ਕੇਰਲ
(iii) ਝਾਰਖੰਡ
(iv) ਕਰਨਾਟਕ ।
ਉੱਤਰ-
(iv)ਕਰਨਾਟਕ

ਪ੍ਰਸ਼ਨ 2.
ਪੈਟਰੋਲੀਅਮ ਜਾਂ ਕੱਚਾ ਤੇਲ ਕਿਸ ਕਿਸਮ ਦੀਆਂ ਚੱਟਾਨਾਂ ਵਿਚੋਂ ਨਿਕਲਦਾ ਹੈ ?
(i) ਪਰਤਦਾਰ
(ii) ਅਗਨੀ
(iii) ਰੂਪਾਂਤਰਿਤ
(iv) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਪਰਤਦਾਰ

ਪ੍ਰਸ਼ਨ 3.
ਹੇਠਾਂ ਲਿਖਿਆਂ ਵਿਚੋਂ ਕਿਹੜਾ ਪਰਮਾਣੂ ਖਣਿਜ ਨਹੀਂ ਹੈ ?
(i) ਚੂਨਾ ਪੱਥਰ
(ii) ਯੂਰੇਨੀਅਮ
(iii) ਥੋਰੀਅਮ
(iv) ਬੈਰੇਲੀਅਮ ।
ਉੱਤਰ-
(i) ਚੂਨਾ ਪੱਥਰ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. …………………….. ਸੰਸਾਰ ਦਾ ਸਭ ਤੋਂ ਵੱਧ ਕੋਲਾ ਪੈਦਾ ਕਰਦਾ ਹੈ ।
2. ਭਾਰਤ ਵਿਚ ………………….. ਰਾਜ ਕੋਲੇ ਦੇ ਭੰਡਾਰ ਅਤੇ ਉਤਪਾਦਨ ਵਿਚ ਪਹਿਲੇ ਸਥਾਨ ‘ਤੇ ਹੈ ।
3. ਤੇਲ ਦਾ ਖੂਹ ਪੁੱਟਣ ਤੇ ਸਭ ਤੋਂ ਉੱਪਰ ………………… ਮਿਲਦੀ ਹੈ ।
ਉੱਤਰ-
1. ਯੂ. ਐੱਸ. ਏ.,
2. ਝਾਰਖੰਡ,
3. ਕੁਦਰਤੀ ਗੈਸ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਜਲ ਸ਼ਕਤੀ ਦੁਬਾਰਾ ਪੈਦਾ ਨਾ ਹੋ ਸਕਣ ਵਾਲਾ ਸੰਸਾਧਨ ਹੈ ।
2. ਜਵਾਰਭਾਟਾ ਭਵਿੱਖ ਵਿਚ ਪ੍ਰਯੋਗ ਹੋਣ ਵਾਲਾ ਇਕ ਸ਼ਕਤੀ ਸਾਧਨ ਹੈ ।
3. ਦੱਖਣੀ ਅਫ਼ਰੀਕਾ ਸੰਸਾਰ ਵਿਚ ਸਭ ਤੋਂ ਜ਼ਿਆਦਾ ਸੋਨਾ ਪੈਂਦਾ ਕਰਦਾ ਹੈ ।
ਉੱਤਰ-
1. (×)
2. (√)
3. (√)

(ਹ) ਸਹੀ ਜੋੜੇ ਬਣਾਓ :

1. ਬੰਬਈ ਹਾਈ ਐਂਥਰੇਸਾਈਟ
2. ਸਭ ਤੋਂ ਵਧੀਆ ਕੋਲਾ ਕੁਦਰਤੀ ਗੈਸ
3. ਸਭ ਤੋਂ ਘਟੀਆ ਕੋਲਾ ਪੈਟਰੋਲੀਅਮ
4. ਤਰਲ ਸੋਨਾ ਪੀਟ

ਉੱਤਰ-

1. ਬੰਬਈ ਹਾਈ ਕੁਦਰਤੀ ਗੈਸ
2. ਸਭ ਤੋਂ ਵਧੀਆ ਕੋਲਾ ਐਥਰੇਸਾਈਟ
3. ਸਭ ਤੋਂ ਘਟੀਆ ਕੋਲਾ ਪੀਟ
4. ਤਰਲ ਸੋਨਾ ਪੈਟਰੋਲੀਅਮ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਣਿਜ ਪਦਾਰਥਾਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ? ਹਰੇਕ ਦੇ ਦੋ-ਦੋ ਉਦਾਹਰਨ ਦਿਓ ।
ਉੱਤਰ-
ਖਣਿਜ ਪਦਾਰਥਾਂ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-

  1. ਧਾਤੁ ਖਣਿਜ-ਕੱਚਾ ਲੋਹਾ, ਟੰਗਸਟਨ ਆਦਿ ।
  2. ਅਧਾਤੂ ਖਣਿਜ-ਹੀਰਾ, ਜਿਪਸਮ ਆਦਿ ।
  3. ਪਰਮਾਣੂ ਖਣਿਜ-ਯੂਰੇਨੀਅਮ, ਬੋਰੀਅਮ ਆਦਿ ।

ਪ੍ਰਸ਼ਨ 2.
ਲੋਹ ਧਾਤੁ ਖਣਿਜਾਂ ਅਤੇ ਬਿਨਾਂ ਲੋਹ ਧਾਤੁ ਖਣਿਜਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜਿਨ੍ਹਾਂ ਖਣਿਜਾਂ ਵਿਚ ਲੋਹੇ ਦਾ ਅੰਸ਼ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਲੋਹ. ਧਾਤੂ ਖਣਿਜ ਅਤੇ ਜਿਨ੍ਹਾਂ ਖਣਿਜਾਂ ਵਿਚ ਲੋਹੇ ਦਾ ਅੰਸ਼ ਨਹੀਂ ਪਾਇਆ ਜਾਂਦਾ, ਉਨ੍ਹਾਂ ਨੂੰ ਬਿਨਾਂ ਲੋਹ ਧਾਤੂ ਖਣਿਜ ਕਿਹਾ ਜਾਂਦਾ ਹੈ। ਕੱਚਾ ਲੋਹਾ, ਮੈਂਗਨੀਜ਼, ਕਰੋਮਾਈਟ, ਟੰਗਸਟਨ ਲੋਹ ਧਾਤੁ ਖਣਿਜ ਪਦਾਰਥ ਹਨ, ਜਦੋਂ ਕਿ ਸਿੱਕਾ, ਬਾਕਸਾਈਟ, ਟਿਨ, ਮੈਗਨੀਸ਼ੀਅਮ ਆਦਿ ਬਿਨਾਂ ਲੋਹ ਧਾਤੂ ਖਣਿਜ ਪਦਾਰਥ ਹਨ ।

ਪ੍ਰਸ਼ਨ 3.
ਮੈਂਗਨੀਜ਼ ਦੇ ਕੀ ਉਪਯੋਗ ਹਨ ?
ਉੱਤਰ-

  1. ਮੈਂਗਨੀਜ਼ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ । ਇਸਦਾ ਸਭ ਤੋਂ ਵਧੇਰੇ ਪ੍ਰਯੋਗ ਲੋਹੇ ਦਾ ਮਿਸ਼ਰਨ ਬਣਾਉਣ ਵਿਚ ਹੁੰਦਾ ਹੈ ।
  2. ਮੈਂਗਨੀਜ਼ ਬਲੀਚਿੰਗ ਪਾਊਡਰ, ਕੀਟਨਾਸ਼ਕ ਦਵਾਈਆਂ, ਪੇਂਟ, ਬੈਟਰੀਆਂ ਆਦਿ ਬਣਾਉਣ ਵਿਚ ਵੀ ਕੰਮ ਆਉਂਦਾ ਹੈ ।

ਪ੍ਰਸ਼ਨ 4.
ਮੈਂਗਨੀਜ਼ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿੰਨਵਾਂ ਸਥਾਨ ਹੈ ? ਭਾਰਤ ਵਿਚ ਇਹ ਕਿੱਥੇ-ਕਿੱਥੇ ਕੱਢਿਆ ਜਾਂਦਾ ਹੈ ?
ਉੱਤਰ-
ਮੈਂਗਨੀਜ਼ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਸਰਾ ਸਥਾਨ ਹੈ । ਭਾਰਤ ਵਿਚ ਮੈਂਗਨੀਜ਼ ਮੁੱਖ ਰੂਪ ਵਿਚ ਕਰਨਾਟਕ, ਉੜੀਸਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੋਆ ਵਿਚ ਕੱਢਿਆ ਜਾਂਦਾ ਹੈ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 5.
ਕਾਂਸਾ (Bronze) ਕੀ ਹੁੰਦਾ ਹੈ ? ਇਸਦਾ ਕੀ ਉਪਯੋਗ ਹੈ ?
ਉੱਤਰ-
ਕਾਂਸਾ ਇਕ ਮਜ਼ਬੂਤ ਅਤੇ ਕਠੋਰ ਪਦਾਰਥ ਹੈ । ਇਸ ਦਿਨ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ । ਕਾਂਸੇ ਦਾ ਪ੍ਰਯੋਗ ਔਜ਼ਾਰ ਅਤੇ ਹਥਿਆਰ ਬਣਾਉਣ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਸੰਸਾਰ ਵਿਚ ਤਾਂਬਾ ਕਿੱਥੇ-ਕਿੱਥੇ ਪਾਇਆ ਜਾਂਦਾ ਹੈ ? ਭਾਰਤ ਵਿਚ ਤਾਂਬੇ ਦੇ ਮੁੱਖ ਖੇਤਰ ਦੱਸੋ । ( Imp.)
ਉੱਤਰ-
ਸੰਸਾਰ ਵਿਚ ਤਾਂਬਾ, ਮੁੱਖ ਰੂਪ ਨਾਲ ਸੰਯੁਕਤ ਰਾਜ ਅਮਰੀਕਾ, ਰੂਸ, ਚਿੱਲੀ, ਜਾਂਬੀਆ, ਕੈਨੇਡਾ ਅਤੇ ਜ਼ਾਇਰੇ ਵਿਚ ਪਾਇਆ ਜਾਂਦਾ ਹੈ । ਭਾਰਤ ਵਿਚ ਤਾਂਬੇ ਦੇ ਮੁੱਖ ਖੇਤਰ ਸਿੰਘਭੂਮ (ਝਾਰਖੰਡ), ਬਾਘਾਟ ਮੱਧ ਪ੍ਰਦੇਸ਼) ਅਤੇ ਝੂਝਨੁ ਅਤੇ ਅਲਵਰ (ਰਾਜਸਥਾਨ) ਹਨ ।

ਪ੍ਰਸ਼ਨ 7.
ਭਾਰਤ ਦੇ ਬਾਕਸਾਈਟ ਦੇ ਦੋ ਪ੍ਰਮੁੱਖ ਰਾਜ ਕਿਹੜੇ-ਕਿਹੜੇ ਹਨ ? ਇਨ੍ਹਾਂ ਰਾਜਾਂ ਦੇ ਦੋ-ਦੋ ਤਾਂਬਾ ਉਤਪਾਦਕ ਖੇਤਰ ਵੀ ਦੱਸੋ ।
ਉੱਤਰ-
ਭਾਰਤ ਦੇ ਦੋ ਪ੍ਰਮੁੱਖ ਬਾਕਸਾਈਟ ਉਤਪਾਦਕ ਰਾਜ ਉੜੀਸਾ ਅਤੇ ਗੁਜਰਾਤ ਹਨ । ਉੜੀਸਾ ਵਿਚ ਕਾਲਾ ਹਾਂਡੀ ਅਤੇ ਕੋਰਾਪੁਟ ਅਤੇ ਗੁਜਰਾਤ ਵਿਚ ਜਾਮਨਗਰ ਅਤੇ ਜੂਨਾਗੜ੍ਹ, ਤਾਂਬਾ ਉਤਪੰਨ ਕਰਨ ਵਾਲੇ ਮੁੱਖ ਖੇਤਰ ਹਨ ।

ਪ੍ਰਸ਼ਨ 8.
ਸੋਨੇ ਦੇ ਕੀ ਉਪਯੋਗ ਹਨ ? ਉੱਤਰ-ਸੋਨਾ ਇਕ ਬਹੁਮੁੱਲੀ ਧਾਤੂ ਹੈ । ਇਸਦੇ ਹੇਠ ਲਿਖੇ ਉਪਯੋਗ ਹਨ-

  1. ਇਸ ਤੋਂ ਗਹਿਣੇ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸਜਾਵਟੀ ਵਸਤੁਆਂ ਬਣਾਈਆਂ ਜਾਂਦੀਆਂ ਹਨ ।
  2. ਇਸਦਾ ਪ੍ਰਯੋਗ ਸੋਨੇ ਦੀ ਪਰਤ ਚੜ੍ਹਾਉਣ, ਦੰਦਾਂ ਦੀ ਸਜਾਵਟ ਅਤੇ ਕੁੱਝ ਦਵਾਈਆਂ ਬਣਾਉਣ ਵਿਚ ਵੀ ਹੁੰਦਾ ਹੈ ।

ਪ੍ਰਸ਼ਨ 9.
ਕਿਹੜਾ ਦੇਸ਼ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ ? ਇਹ ਕੁੱਲ ਸੋਨੇ ਦਾ ਕਿੰਨਾ ਭਾਗ ਪੈਦਾ ਕਰਦਾ ਹੈ ?
ਉੱਤਰ-
ਸੰਸਾਰ ਦਾ ਸਭ ਤੋਂ ਵੱਧ ਸੋਨਾ ਦੱਖਣੀ ਅਫ਼ਰੀਕਾ ਪੈਦਾ ਕਰਦਾ ਹੈ । ਇਹ ਸੰਸਾਰ ਦੇ ਕੁੱਲ ਸੋਨੇ ਦਾ ਲਗਪਗ 70% ਭਾਗ ਪੈਦਾ ਕਰਦਾ ਹੈ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 10.
ਅਬਰਕ ਕੀ ਹੁੰਦਾ ਹੈ ? ਇਸਦਾ ਪ੍ਰਯੋਗ ਬਿਜਲੀ ਦਾ ਸਮਾਨ ਬਣਾਉਣ ਵਿਚ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਅਬਰਕ ਇਕ ਕਾਲਾ, ਭੂਰਾ ਜਾਂ ਸਫੈਦ ਰੰਗ ਦਾ ਪਾਰਦਰਸ਼ੀ ਪਦਾਰਥ ਹੁੰਦਾ ਹੈ । ਇਹ ਇਕ ਅਧਾਤੂ ਖਣਿਜ ਪਦਾਰਥ ਹੈ । ਇਹ ਬਿਜਲੀ ਦਾ ਕੁਚਾਲਕ ਹੁੰਦਾ ਹੈ । ਇਸ ਲਈ ਇਸਦਾ ਪ੍ਰਯੋਗ ਬਿਜਲੀ ਦਾ ਸਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਸ਼ਕਤੀ ਦੇ ਪੁਰਾਣੇ ਸਾਧਨਾਂ ਅਤੇ ਨਵੇਂ ਸਾਧਨਾਂ ਵਿਚ ਅੰਤਰ ਦੱਸੋ ।
ਉੱਤਰ-
ਸ਼ਕਤੀ ਦੇ ਪੁਰਾਣੇ ਸਾਧਨਾਂ ਵਿਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਸ਼ਾਮਿਲ ਹਨ । ਇਹ ਖ਼ਤਮ ਹੋਣ ਵਾਲੇ ਸਾਧਨ ਹਨ । ਦੂਜੇ ਪਾਸੇ ਸੂਰਜੀ ਊਰਜਾ, ਪੌਣ ਸ਼ਕਤੀ, ਸਮੁੰਦਰੀ ਲਹਿਰਾਂ, ਜਵਾਰਭਾਟਾ, ਭੂਮੀਗਤ ਤਾਪ ਊਰਜਾ, ਗੋਬਰ ਸ਼ਕਤੀ, ਸ਼ਕਤੀ ਦੇ ਨਵੇਂ ਸਾਧਨ ਹਨ । ਇਹ ਸਾਧਨ ਸਸਤੇ, ਦੁਬਾਰਾ ਪੈਦਾ ਹੋਣ ਵਾਲੇ ਅਤੇ ਪ੍ਰਦੂਸ਼ਣ ਰਹਿਤ ਹਨ ।

ਪ੍ਰਸ਼ਨ 12.
ਕੁਦਰਤੀ ਸਾਧਨਾਂ ਦੀ ਸੰਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
ਕੁਦਰਤੀ ਸਾਧਨਾਂ ਦੀ ਵਰਤੋਂ ਲੋੜ ਅਨੁਸਾਰ ਅਤੇ ਉੱਚਿਤ ਢੰਗ ਨਾਲ ਕਰਨੀ ਚਾਹੀਦੀ ਹੈ । ਕਿਸੇ ਵੀ ਸਾਧਨ ਦੀ ਫ਼ਜ਼ੂਲ ਵਰਤੋਂ ਨਹੀਂ ਕਰਨੀ ਚਾਹੀਦੀ । ਸਾਧਨਾਂ ਦੀ ਵਰਤੋਂ ਕਰਦੇ ਸਮੇਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਅਤੇ ਭਾਰਤ ਵਿਚ ਅਬਰਕ ਦੀ ਪੈਦਾਵਾਰ ਦੇ ਬਾਰੇ ਵਿਚ ਲਿਖੋ ।
ਉੱਤਰ-
ਸੰਸਾਰ ਵਿਚ ਅਬਰਕ ਪੈਦਾ ਕਰਨ ਵਾਲੇ ਮੁੱਖ ਦੇਸ਼ ਯੂ. ਐੱਸ. ਏ., ਰੂਸ, ਭਾਰਤ, ਫ਼ਰਾਂਸ, ਅਰਜਨਟੀਨਾ ਅਤੇ ਦੱਖਣੀ ਕੋਰੀਆ ਹਨ | ਪੈਦਾਵਾਰ ਦੇ ਅਨੁਸਾਰ ਭਾਰਤ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਰਿਹਾ ਹੈ । ਪਰ ਇਸ ਸਮੇਂ ਸਾਡੇ ਦੇਸ਼ ਵਿਚ ਅਬਰਕ ਦੀ ਪੈਦਾਵਾਰ ਘੱਟ ਹੋ ਰਹੀ ਹੈ । ਪੈਦਾਵਾਰ ਘੱਟ ਹੋਣ ਦੇ ਦੋ ਮੁੱਖ ਕਾਰਨ ਹਨ-ਵਿਦੇਸ਼ਾਂ ਵਿਚ ਇਸਦੀ ਮੰਗ ਘੱਟ ਹੋਣਾ ਅਤੇ ਇਸਦੇ ਸਥਾਨ ‘ਤੇ ਪਲਾਸਟਿਕ ਵਰਗੇ ਪਦਾਰਥਾਂ ਦਾ ਵੱਧਦਾ ਹੋਇਆ ਉਪਯੋਗ ।

ਭਾਰਤ ਵਿਚ ਅਬਰਕ ਦੀ ਕੁੱਲ ਪੈਦਾਵਾਰ ਦਾ 90% ਭਾਗ ਚਾਰ ਰਾਜਾਂ ਸੀਮਾਂਧਰ, ਤੇਲੰਗਾਨਾ, ਰਾਜਸਥਾਨ ਅਤੇ ਝਾਰਖੰਡ ਤੋਂ ਪ੍ਰਾਪਤ ਹੁੰਦਾ ਹੈ । ਬਿਹਾਰ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਛਤੀਸਗੜ੍ਹ, ਹਿਮਾਚਲ ਪ੍ਰਦੇਸ਼ ਆਦਿ ਰਾਜ ਵੀ ਅਬਰਕ ਪੈਦਾ ਕਰਦੇ ਹਨ । ਦੇਸ਼ ਦੇ ਮੁੱਖ ਅਬਰਕ ਉਤਪਾਦਕ ਜ਼ਿਲ੍ਹੇ ਨਾਲੌਰ, ਵਿਸ਼ਾਖਾਪਟਨਮ, ਕ੍ਰਿਸ਼ਨਾ, ਜੈਪੁਰ, ਉਦੈਪੁਰ, ਭੀਲਵਾੜਾ ਰਾਜਸਥਾਨ, ਗਯਾ ਅਤੇ ਹਜ਼ਾਰੀਬਾਗ਼ (ਬਿਹਾਰ) ਹਨ ।

PSEB 8th Class Social Science Solutions Chapter 3 ਖਣਿਜ ਅਤੇ ਸ਼ਕਤੀ ਸਾਧਨ

ਪ੍ਰਸ਼ਨ 2.
ਪਰਮਾਣੂ ਊਰਜਾ ਕੀ ਹੁੰਦੀ ਹੈ ? ਭਾਰਤ ਵਿਚ ਪਰਮਾਣੂ ਖਣਿਜ ਪੈਦਾ ਕਰਨ ਵਾਲੇ ਦੇਸ਼ਾਂ ਦੇ ਨਾਂ ਦੱਸੋ ।
ਉੱਤਰ-
ਪਰਮਾਣੂ ਖਣਿਜ ਪਦਾਰਥਾਂ ਤੋਂ ਪੈਦਾ ਕੀਤੀ ਜਾਣ ਵਾਲੀ ਊਰਜਾ (ਸ਼ਕਤੀ) ਨੂੰ ਪਰਮਾਣੂ ਊਰਜਾ ਕਹਿੰਦੇ ਹਨ । ਇਨ੍ਹਾਂ ਖਣਿਜ ਪਦਾਰਥਾਂ ਵਿਚ ਯੂਰੇਨੀਅਮ, ਥੋਰੀਅਮ, ਲੀਥੀਅਮ ਆਦਿ ਸ਼ਾਮਿਲ ਹਨ । ਭਾਰਤ ਵਿਚ ਖਣਿਜ ਪੈਦਾ ਕਰਨ ਵਾਲੇ ਮੁੱਖ ਪ੍ਰਦੇਸ਼ ਹੇਠ ਲਿਖੇ ਹਨ

  1. ਯੂਰੇਨੀਅਮ – ਸਿੰਘਭੂਮ, ਹਜ਼ਾਰੀਬਾਗ਼ (ਝਾਰਖੰਡ), ਗਯਾ (ਬਿਹਾਰ), ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਉਦੈਪੁਰ (ਰਾਜਸਥਾਨ) ।
  2. ਥੋਰੀਅਮ – ਕੇਰਲਾ, ਝਾਰਖੰਡ, ਬਿਹਾਰ, ਰਾਜਸਥਾਨ ਅਤੇ ਤਾਮਿਲਨਾਡੂ ਰਾਜ ।
  3. ਲੀਥੀਅਮ – ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਕੇਰਲਾ ਰਾਜ ।

ਪ੍ਰਸ਼ਨ 3.
ਪਣ-ਬਿਜਲੀ ਤੋਂ ਇਲਾਵਾ ਸ਼ਕਤੀ ਦੇ ਨਵੇਂ ਗੈਰ-ਰਸਮੀ ਸਾਧਨ ਕਿਹੜੇ-ਕਿਹੜੇ ਹਨ ? ਇਨ੍ਹਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਪਣ – ਬਿਜਲੀ ਤੋਂ ਇਲਾਵਾ ਊਰਜਾ (ਸ਼ਕਤੀ) ਦੇ ਹੋਰ ਨਵੇਂ ਸਾਧਨ ਸੌਰ ਊਰਜਾ, ਵਾਯੂ ਸ਼ਕਤੀ, ਭੂ-ਤਾਪੀ ਉਰਜਾ, ਜਵਾਰ ਭਾਟਾ ਆਦਿ ਹਨ ।

  • ਸੌਰ ਊਰਜਾ ਤੋਂ ਵੀ ਬਿਜਲੀ ਪੈਦਾ ਕਰਨ ਦੇ ਯੋਗ ਚਲ ਰਹੇ ਹਨ ।
  • ਵਗਦੀ ਹੋਈ ਹਵਾ ਨੂੰ ਅਸੀਂ ਪੌਣਾਂ ਕਹਿੰਦੇ ਹਾਂ । ਇਸ ਵਾਯੂ ਸ਼ਕਤੀ ਨਾਲ ਵੀ ਬਿਜਲੀ ਪੈਦਾ ਕਰਨ ਦੇ ਯਤਨ ਚਲ ਰਹੇ ਹਨ ।
  • ਭੂ-ਤਾਪੀ ਸ਼ਕਤੀ (Geo-thermal Energy) ਕਈ ਪ੍ਰਕਾਰ ਨਾਲ ਪ੍ਰਯੋਗ ਵਿਚ ਲਿਆਈ ਜਾ ਸਕਦੀ ਹੈ । ਇਸ ਨੂੰ ਆਮ ਤੌਰ ਤੇ ਘਰਾਂ ਨੂੰ ਗਰਮ ਰੱਖਣ ਲਈ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ । ਰੂਸ, ਜਾਪਾਨ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਤਾਂ ਭੂ-ਤਾਪੀ ਊਰਜਾ ਤੋਂ ਬਿਜਲੀ ਵੀ ਤਿਆਰ ਕੀਤੀ ਜਾਂਦੀ ਹੈ ।
  • ਜਵਾਰਭਾਟਾ (Tides) ਵੀ ਸ਼ਕਤੀ ਦਾ ਇਕ ਸਾਧਨ ਹੈ ਜਿਸ ਨੂੰ ਭਵਿੱਖ ਵਿਚ ਸ਼ਕਤੀ ਸਾਧਨ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਵੇਗਾ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਪਣ-ਬਿਜਲੀ ਕੀ ਹੁੰਦੀ ਹੈ ? ਇਹ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਸੰਸਾਰ ਅਤੇ ਭਾਰਤ ਵਿਚ ਪਣ-ਬਿਜਲੀ ਦੇ ਉਤਪਾਦਨ ਦੇ ਬਾਰੇ ਵਿਚ ਲਿਖੋ ।
ਉੱਤਰ-
ਪਾਣੀ ਦੁਆਰਾ ਪੈਦਾ ਕੀਤੀ ਜਾਣ ਵਾਲੀ ਬਿਜਲੀ ਨੂੰ ਪਣ-ਬਿਜਲੀ ਕਹਿੰਦੇ ਹਨ । ਨਦੀਆਂ ‘ਤੇ ਬੰਨ੍ਹ ਬਣਾ ਕੇ ਪਾਣੀ ਨੂੰ ਸੁਰੰਗਾਂ ਦੇ ਮਾਰਗ ਤੋਂ ਭੇਜ ਕੇ ਟਰਬਾਈਨਾਂ ਘੁੰਮਾਈਆਂ ਜਾਂਦੀਆਂ ਹਨ । ਟਰਬਾਈਨਾਂ ਦੇ ਘੁੰਮਣ ’ਤੇ ਰਗੜ ਦੇ ਨਾਲ ਬਿਜਲੀ ਪੈਦਾ ਹੁੰਦੀ ਹੈ ।

ਪਣ-ਬਿਜਲੀ ਦਾ ਉਤਪਾਦਨ – ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਉਪਲੱਬਧ ਹੈ । ਇਸ ਲਈ ਇਹ ਦੇਸ਼ ਵੱਡੀ ਮਾਤਰਾ ਵਿਚ ਪਣ-ਬਿਜਲੀ ਦਾ ਉਤਪਾਦਨ ਕਰਦੇ ਹਨ । ਇਨ੍ਹਾਂ ਦੇਸ਼ਾਂ ਵਿਚ ਯੂ. ਐੱਸ. ਏ., ਰੂਸ, ਜਾਪਾਨ, ਜਰਮਨੀ, ਕੈਨੇਡਾ, ਇੰਗਲੈਂਡ, ਫ਼ਰਾਂਸ, ਇਟਲੀ, ਪੋਲੈਂਡ, ਬ੍ਰਾਜ਼ੀਲ ਅਤੇ ਭਾਰਤ ਸ਼ਾਮਿਲ ਹਨ । ਸੰਸਾਰ ਦੀ 31% ਪਣਬਿਜਲੀ ਕੇਵਲ ਯੂ. ਐੱਸ. ਏ. ਪੈਦਾ ਕਰਦਾ ਹੈ ।

ਭਾਰਤ ਵਿਚ ਪਣ-ਬਿਜਲੀ ਦਾ ਉਤਪਾਦਨ – ਭਾਵੇਂ ਕਿ ਭਾਰਤ ਵਿਚ ਜਲ-ਸਾਧਨਾਂ ਦੀ ਕਮੀ ਨਹੀਂ ਹੈ ਫਿਰ ਵੀ ਭਾਰਤ ਸੰਸਾਰ ਦੀ ਕੁੱਲ ਪਣ-ਬਿਜਲੀ ਦਾ ਕੇਵਲ 1% ਭਾਗ ਹੀ ਪੈਦਾ ਕਰਦਾ ਹੈ । ਭਾਰਤ ਦੇ ਜਲ ਸਾਧਨ ਨਦੀਆਂ ਅਤੇ ਨਹਿਰਾਂ ਦੇ ਰੂਪ ਵਿਚ ਮੌਜੂਦ ਹਨ । ਇਨ੍ਹਾਂ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਉੱਤਰੀ ਭਾਰਤ ਜਾਂ ਹਿਮਾਲਿਆ ਪਰਬਤ ਤੋਂ ਨਿਕਲੀਆਂ ਨਦੀਆਂ ।
  2. ਦੱਖਣ ਭਾਰਤ ਦੀਆਂ ਨਦੀਆਂ ।

ਭਾਰਤ ਦੇ ਉੱਤਰ ਦਿਸ਼ਾ ਵੱਲੋਂ ਆਉਣ ਵਾਲੀਆਂ ਗੰਗਾ, ਬ੍ਰਹਮਪੁੱਤਰ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਹਿਮਾਲਿਆ ਦੇ ਪਿਘਲਣ ਕਾਰਨ, ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ । ਇਨ੍ਹਾਂ ਵਿਚ ਪਣ-ਬਿਜਲੀ ਪੈਦਾ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ । ਉੱਤਰੀ ਭਾਗਾਂ ਵਿਚ ਮਿਲਣ ਵਾਲੇ ਇਨ੍ਹਾਂ ਜਲ ਸਾਧਨਾਂ ਦੀ ਸਮਰੱਥਾ ਭਾਰਤ ਦੇ ਕੁੱਲ ਸੰਭਾਵਿਤ ਜਲ ਬਿਜਲੀ ਸਾਧਨ ਦਾ 18% ਤੋਂ ਵੀ ਜ਼ਿਆਦਾ ਹੈ । ਦੂਜੇ ਪਾਸੇ ਦੱਖਣ ਭਾਰਤ ਦੀਆਂ ਨਦੀਆਂ ਵਰਖਾ ‘ਤੇ ਨਿਰਭਰ ਕਰਦੀਆਂ ਹਨ । ਇਨ੍ਹਾਂ ਸਭ ਨਦੀਆਂ ਦੀ ਪਣ-ਬਿਜਲੀ ਤਿਆਰ ਕਰਨ ਦੀ ਸੰਭਾਵਿਤ ਸਮਰੱਥਾ ਘੱਟ ਹੈ ।

ਵੰਡ – ਗੋਆ ਨੂੰ ਛੱਡ ਕੇ ਭਾਰਤ ਦੇ ਸਾਰੇ ਰਾਜ ਪਣ-ਬਿਜਲੀ ਪੈਦਾ ਕਰਦੇ ਹਨ । ਆਂਧਰਾ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੰਜਾਬ, ਤਾਮਿਲਨਾਡੂ, ਔਡੀਸ਼ਾ (ਉੜੀਸਾ) ਅਤੇ ਕੇਰਲ ਰਾਜਾਂ ਕੋਲ ਪਣ-ਬਿਜਲੀ ਤਿਆਰ ਕਰਨ ਦੀ ਸੰਭਾਵਿਤ ਸਮਰੱਥਾ ਬਹੁਤ ਜ਼ਿਆਦਾ ਹੈ । ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਪਰਬਤੀ ਰਾਜ ਪਣ-ਬਿਜਲੀ ਦੇ ਸੰਭਾਵਿਤ ਸਾਧਨਾਂ ਵਿਚ ਬਹੁਤ ਅਮੀਰ ਹਨ । ਇਸ ਲਈ ਇਨ੍ਹਾਂ ਸਾਧਨਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ ।

  1. ਕਰਨਾਟਕ ਵਿਚ ਨਾਗਾ-ਅਰਜੁਨ ਸਾਗਰ ਬੰਨ੍ਹ,
  2. ਉੱਤਰ ਪ੍ਰਦੇਸ਼ ਵਿਚ ਗੰਗਾ ਇਲੈੱਕਟ੍ਰਿਕ ਬ੍ਰਿਡ ਸਿਸਟਮ,
  3. ਮਹਾਂਰਾਸ਼ਟਰ ਵਿਚ ਟਾਟਾ ਹਾਈਡੋ ਇਲੈੱਕਟ੍ਰਿਕ ਬ੍ਰਿਡ,
  4. ਉੜੀਸਾ ਵਿਚ ਹੀਰਾਕੁਝ ਬੰਨ੍ਹ,
  5. ਹਿਮਾਚਲ ਪ੍ਰਦੇਸ਼ ਵਿਚ ਮੰਡੀ ਵਿਚ ਸਥਿਤ ਪੰਡੋਹ ਪ੍ਰਾਜੈਕਟ ਅਤੇ ਭਾਖੜਾਂ ਬੰਨ੍ਹ ਪਣ-ਬਿਜਲੀ ਪੈਦਾ ਕਰਨ ਵਾਲੇ ਮਹੱਤਵਪੂਰਨ ਪ੍ਰਾਜੈਕਟ ਹਨ ।

PSEB 8th Class Social Science Solutions Chapter 2 ਕੁਦਰਤੀ ਸਾਧਨ

Punjab State Board PSEB 8th Class Social Science Book Solutions Geography Chapter 2 ਕੁਦਰਤੀ ਸਾਧਨ Textbook Exercise Questions and Answers.

PSEB Solutions for Class 8 Social Science Geography Chapter 2 ਕੁਦਰਤੀ ਸਾਧਨ

SST Guide for Class 8 PSEB ਕੁਦਰਤੀ ਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭੂਮੀ ਨੂੰ ਮੁੱਖ ਤੌਰ ‘ਤੇ ਕਿਹੜੇ-ਕਿਹੜੇ ਧਰਾਤਲੀ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਨੂੰ ਮੁੱਖ ਤੌਰ ‘ਤੇ ਤਿੰਨ ਧਰਾਤਲੀ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਪਰਬਤ, ਪਠਾਰ ਅਤੇ ਮੈਦਾਨ ।

ਪ੍ਰਸ਼ਨ 2.
ਮੈਦਾਨਾਂ ਦਾ ਕੀ ਮਹੱਤਵ ਹੈ ?
ਉੱਤਰ-
ਮੈਦਾਨ ਖੇਤੀ ਯੋਗ ਅਤੇ ਸੰਘਣੀ ਆਬਾਦੀ ਵਾਲੇ ਖੇਤਰ ਹੁੰਦੇ ਹਨ । ਇਹ ਮਨੁੱਖ ਦੀਆਂ ਅਨੇਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ । ਖੇਤੀ ਅਤੇ ਬਨਸਪਤੀ ਦੇ ਅਨੁਰੂਪ ਮੈਦਾਨੀ ਭੂਮੀ ਨੂੰ ਬਹੁਤ ਹੀ ਬਹੁਮੁੱਲੀ ਮੰਨਿਆ ਜਾਂਦਾ ਹੈ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 3.
ਉਹ ਕਿਹੜੇ ਤੱਤ ਹਨ ਜਿਹੜੇ ਮਿੱਟੀ ਦੀ ਰਚਨਾ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ ?
ਉੱਤਰ-
ਪ੍ਰਮੁੱਖ ਚੱਟਾਨਾਂ, ਜਲਵਾਯੂ, ਪੌਦੇ ਅਤੇ ਜੀਵ-ਜੰਤੂ ।

ਪ੍ਰਸ਼ਨ 4.
ਭਾਰਤ ਵਿਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ? ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਹੇਠ ਲਿਖੇ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ-

  1. ਜਲੌੜ ਮਿੱਟੀ
  2. ਕਾਲੀ ਮਿੱਟੀ
  3. ਲਾਲ ਮਿੱਟੀ
  4. ਲੈਟਰਾਈਟ ਮਿੱਟੀ
  5. ਜੰਗਲੀ ਅਤੇ ਪਰਬਤੀ ਮਿੱਟੀ
  6. ਮਾਰੂਥਲੀ ਮਿੱਟੀ ।

ਪ੍ਰਸ਼ਨ 5.
ਕਾਲੀ ਮਿੱਟੀ ਤੇ ਕਿਹੜੀਆਂ-ਕਿਹੜੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ?
ਉੱਤਰ-
ਕਾਲੀ ਮਿੱਟੀ ਵਿੱਚ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ । ਜੇਕਰ ਸਿੰਚਾਈ ਦਾ ਪ੍ਰਬੰਧ ਹੋਵੇ ਤਾਂ ਇਸ ਵਿਚ ਚਾਵਲ ਅਤੇ ਗੰਨੇ ਦੀ ਖੇਤੀ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 6.
ਪਾਣੀ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਪਾਣੀ ਦੇ ਮੁੱਖ ਸੋਮੇ ਹੇਠ ਲਿਖੇ ਹਨ-

  1. ਵਰਖਾ
  2. ਨਦੀਆਂ ਅਤੇ ਨਾਲੇ
  3. ਨਹਿਰਾਂ
  4. ਤਲਾਬ’
  5. ਜ਼ਮੀਨ ਹੇਠਲਾ ਪਾਣੀ ।

ਪ੍ਰਸ਼ਨ 7.
ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁੱਝ ਪ੍ਰਾਪਤ ਹੁੰਦਾ ਹੈ ?
ਉੱਤਰ-

  1. ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਲੱਕੜੀ ਮਿਲਦੀ ਹੈ ਜਿਸਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਅਤੇ ਵੱਡੇ-ਵੱਡੇ ਉਦਯੋਗਾਂ ਵਿਚ ਹੁੰਦਾ ਹੈ ।
  2. ਇਸ ਤੋਂ ਸਾਨੂੰ ਫਲ, ਦਵਾਈਆਂ ਅਤੇ ਹੋਰ ਕਈ ਪ੍ਰਕਾਰ ਦੇ ਉਪਯੋਗੀ ਪਦਾਰਥ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 8.
ਭਾਰਤ ਵਿਚ ਜੰਗਲਾਂ ਦੀਆਂ ਕਿਹੜੀਆਂ ਕਿਸਮਾਂ ਮਿਲਦੀਆਂ ਹਨ ?
ਉੱਤਰ-
ਭਾਰਤ ਵਿਚ ਜੰਗਲਾਂ ਦੀਆਂ ਹੇਠ ਲਿਖੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ-

  1. ਸਦਾਬਹਾਰ ਵਣ ਜੰਗਲ
  2. ਪਤਝੜੀ ਵਣ (ਜੰਗਲ)
  3. ਮਾਰੂਥਲੀ ਵਣ (ਜੰਗਲ)
  4. ਪਰਬਤੀ ਵਣ (ਜੰਗਲ)
  5. ਡੈਲਟਾਈ ਵਣ (ਜੰਗਲ) ।

ਪ੍ਰਸ਼ਨ 9.
ਪਰਵਾਸੀ ਪੰਛੀ ਕੀ ਹਨ ਅਤੇ ਇਹ ਕਿੱਥੋਂ ਆਉਂਦੇ ਹਨ ?
ਉੱਤਰ-
ਜਿਹੜੇ ਪੰਛੀ ਠੰਢ ਦੇ ਮੌਸਮ ਵਿਚ ਜ਼ਿਆਦਾ ਠੰਢੇ ਪ੍ਰਦੇਸ਼ਾਂ ਤੋਂ ਭਾਰਤ ਆਉਂਦੇ ਹਨ, ਉਨ੍ਹਾਂ ਨੂੰ ਪਰਵਾਸੀ ਪੰਛੀ ਕਹਿੰਦੇ ਹਨ । ਇਹ ਮੁੱਖ ਤੌਰ ‘ਤੇ ਸਾਈਬੇਰੀਆ ਅਤੇ ਚੀਨ ਤੋਂ ਆਉਂਦੇ ਹਨ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭਾਰਤ ਵਿਚ ਭੂਮੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ?
ਉੱਤਰ-
PSEB 8th Class SST Solutions Geography Chapter 2 ਕੁਦਰਤੀ ਸਾਧਨ 1
ਭਾਰਤ ਵਿਚ ਭੂਮੀ ਦੀ ਵਰਤੋਂ ਭਿੰਨ-ਭਿੰਨ ਕੰਮਾਂ ਲਈ ਹੁੰਦੀ ਹੈ-

  • ਵਣ (ਜੰਗਲ) – ਭਾਰਤ ਦੇ ਖੇਤਰਫਲ ਦਾ 23% ਭਾਗ ਜੰਗਲਾਂ ਦੇ ਅਧੀਨ ਆਉਂਦਾ ਹੈ ਜੋ ਵਿਗਿਆਨਿਕ ਦ੍ਰਿਸ਼ਟੀ ਤੋਂ ਘੱਟ ਹੈ । ਵਿਗਿਆਨਿਕ ਦ੍ਰਿਸ਼ਟੀ ਅਨੁਸਾਰ ਦੇਸ਼ ਦਾ 33% ਖੇਤਰ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ ।
  • ਖੇਤੀ ਯੋਗ ਭੂਮੀ – ਭਾਰਤ ਦਾ 46% ਖੇਤਰਫਲ ਖੇਤੀ ਯੋਗ ਭੂਮੀ ਹੈ । ਇਸ ਵਿਚ ਵੱਖ-ਵੱਖ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।
  • ਖੇਤੀ ਅਯੋਗ ਭੂਮੀ – ਦੇਸ਼ ਦੀ 14% ਭੂਮੀ ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇ ਲਾਈਨਾਂ, ਨਦੀਆਂ ਅਤੇ ਝੀਲਾਂ ਦੇ ਅਧੀਨ ਹੈ । ਇਸ ਵਿਚ ਬੰਜਰ ਭੂਮੀ ਵੀ ਸ਼ਾਮਿਲ ਹੈ ।
  • ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ – ਭਾਰਤ ਦੀ ਬਹੁਤ ਸਾਰੀ ਭੂਮੀ ਖੇਤੀ ਤੋਂ ਬਗੈਰ ਛੱਡੀ ਹੋਈ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾਂਦੀ ਹੈ, ਪਰ ਇਸ ਨੂੰ 1 ਤੋਂ 5 ਸਾਲ ਤਕ ਖਾਲੀ ਛੱਡ ਦਿੱਤਾ ਜਾਂਦਾ ਹੈ, ਤਾਂਕਿ ਇਹ ਆਪਣੀ ਉਪਜਾਊ ਸ਼ਕਤੀ ਫਿਰ ਤੋਂ ਪ੍ਰਾਪਤ ਕਰ ਲਵੇ ।
  • ਹੋਰ –
    (1) ਭਾਰਤ ਦੀ 5% ਭੂਮੀ ਖੇਤੀ ਯੋਗ, ਪਰ ਵਿਅਰਥ ਛੱਡੀ ਗਈ ਭੂਮੀ ਹੈ । ਇਸ ’ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਕੁੱਝ ਕਾਰਨਾਂ ਕਰਕੇ ਇਸ ’ਤੇ ਖੇਤੀ ਨਹੀਂ ਕੀਤੀ ਜਾਂਦੀ ।
    (2) ਭਾਰਤ ਦੀ 4% ਭੂਮੀ ਚਰਾਗਾਹਾਂ ਹਨ ਜਿਸ ‘ਤੇ ਪਸ਼ੂ ਚਰਾਏ ਜਾਂਦੇ ਹਨ ।

ਪ੍ਰਸ਼ਨ 2.
ਮਿੱਟੀ ਦੀਆਂ ਕਿਸਮਾਂ ਵਿਚੋਂ ਜਲੌੜ ਮਿੱਟੀ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਮਿੱਟੀ ਦੀਆਂ ਕਿਸਮਾਂ-ਮਿੱਟੀ ਮੁੱਖ ਰੂਪ ਵਿਚ ਛੇ ਕਿਸਮਾਂ ਦੀ ਹੁੰਦੀ ਹੈ-

  1. ਜਲੌੜ ਮਿੱਟੀ
  2. ਕਾਲੀ ਮਿੱਟੀ ।
  3. ਲਾਲ ਮਿੱਟੀ
  4. ਲੈਟਰਾਈਟ ਮਿੱਟੀ
  5. ਜੰਗਲੀ ਜਾਂ ਪਰਬਤੀ ਮਿੱਟੀ
  6. ਮਾਰੂਥਲੀ ਮਿੱਟੀ ।

ਜਲੌੜ੍ਹ ਮਿੱਟੀ ਦੀ ਮਹੱਤਤਾ – ਜਲੌੜ ਮਿੱਟੀ ਬਾਰੀਕ ਕਣਾਂ ਤੋਂ ਬਣੀ ਹੁੰਦੀ ਹੈ । ਇਹ ਕਣ ਮਿੱਟੀ ਨੂੰ ਉਪਜਾਊ ਬਣਾ ਦਿੰਦੇ ਹਨ । ਇਸ ਲਈ ਜਲੌੜ ਮਿੱਟੀ ਦੁਆਰਾ ਬਣੇ ਮੈਦਾਨ ਖੇਤੀ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ | ਭਾਰਤ ਦੇ ਸਿੰਧੂ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਇਸੇ ਪ੍ਰਕਾਰ ਦੇ ਮੈਦਾਨ ਹਨ ।

ਪ੍ਰਸ਼ਨ 3.
ਮਿੱਟੀ ਸਾਧਨ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਮਿੱਟੀ ਦੀ ਸਾਂਭ-ਸੰਭਾਲ ਹੇਠਾਂ ਦਿੱਤੇ ਗਏ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈਮਿੱਟੀ ਸਾਧਨ ਦੇ ਮਹੱਤਵ ਨੂੰ ਦੇਖਦੇ ਹੋਏ ਸਾਨੂੰ-

  1. ਮਿੱਟੀ ਦੇ ਅਪਰਦਨ ਕਟਾਅ ਨੂੰ ਰੋਕਣਾ ਚਾਹੀਦਾ ਹੈ ।
  2. ਨਦੀਆਂ ‘ਤੇ ਬੰਨ੍ਹ ਬਣਾ ਕੇ ਹੜ੍ਹਾਂ ਦੇ ਪਾਣੀ ਨੂੰ ਰੋਕਣਾ ਚਾਹੀਦਾ ਹੈ ।
  3. ਵਧੇਰੇ ਪਾਣੀ ਦਾ ਨਿਕਾਸ ਕਰਕੇ ਸਿੱਲ੍ਹੇਪਣ (ਸੇਮ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ।
  4. ਹੜ੍ਹਾਂ ਨੂੰ ਰੋਕਣ ਨਾਲ ਮਿੱਟੀ ਦਾ ਅਪਰਦਨ (ਕਟਾਅ ਵੀ ਰੋਕਿਆ ਜਾ ਸਕਦਾ ਹੈ ਅਤੇ ਨਦੀਆਂ ਦੇ ਆਲੇ-ਦੁਆਲੇ ਪਈ ਵਾਧੂ ਭੂਮੀ ਨੂੰ ਖੇਤੀਯੋਗ ਬਣਾਇਆ ਜਾ ਸਕਦਾ ਹੈ ।
  5. ਖੇਤੀ ਦੇ ਗ਼ਲਤ ਤਰੀਕਿਆਂ ਨਾਲ ਵੀ ਮਿੱਟੀ ਕਮਜ਼ੋਰ ਹੁੰਦੀ ਹੈ । ਇਸ ਲਈ ਜ਼ਰੂਰੀ ਹੈ ਕਿ ਖੇਤੀ ਦੇ ਢੰਗ ਵਧੀਆ ਹੋਣ ।
    ਜੇਕਰ ਅਸੀਂ ਮਿੱਟੀ ਦਾ ਪ੍ਰਯੋਗ ਵਧੀਆ ਢੰਗ ਅਤੇ ਸਮਝਦਾਰੀ ਨਾਲ ਕਰਾਂਗੇ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਵਧੇਰੇ ਸਮੇਂ ਤਕ ਬਣੀ ਰਹੇਗੀ ।

ਪ੍ਰਸ਼ਨ 4.
ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਦਰਿਆ ਅਤੇ ਨਦੀਆਂ ਦੀ ਆਰੰਭ ਤੋਂ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ । ਮਨੁੱਖ ਨੇ ਆਰੰਭ ਤੋਂ ਹੀ ਆਪਣੇ ਨਿਵਾਸ ਸਥਾਨ ਨਦੀਆਂ ਦੇ ਆਲੇ-ਦੁਆਲੇ ਹੀ ਬਣਾਏ ਸਨ, ਤਾਂ ਕਿ ਉਸ ਨੂੰ ਪਾਣੀ ਪ੍ਰਾਪਤ ਹੁੰਦਾ ਰਹੇ । ਕਈ ਥਾਂਵਾਂ ‘ਤੇ ਮਨੁੱਖ ਨੇ ਨਦੀਆਂ ‘ਤੇ ਬੰਨ੍ਹ ਬਣਾ ਕੇ ਆਪਣੇ ਲਾਭ ਲਈ ਨਹਿਰਾਂ ਕੱਢੀਆਂ ਹਨ । ਇਨ੍ਹਾਂ ਨਹਿਰਾਂ ਦੇ ਪਾਣੀ ਦਾ ਪ੍ਰਯੋਗ ਸਿੰਚਾਈ ਅਤੇ ਮਨੁੱਖ ਦੇ ਹੋਰ ਉਪਯੋਗਾਂ ਲਈ ਕੀਤਾ ਜਾਂਦਾ ਹੈ । ਸਿੰਚਾਈ ਸਾਧਨਾਂ ਦੇ ਵਿਸਤਾਰ ਨਾਲ ਖੇਤੀ ਵਿਚ ਇਕ ਕ੍ਰਾਂਤੀ ਆ ਗਈ ਹੈ ।

ਪ੍ਰਸ਼ਨ 5.
ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਣੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਸ ਲਈ ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ । ਇਸ ਦੀ ਸੰਭਾਲ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-

  1. ਪਾਣੀ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਸਿੰਚਾਈ ਦੀਆਂ ਨਵੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਵੇ । ਉਦਾਹਰਨ ਵਜੋਂ ਫੁਹਾਰਿਆਂ ਦੁਆਰਾ ਸਿੰਚਾਈ ।
  3. ਵਰਖਾ ਦੇ ਪਾਣੀ ਨੂੰ ਜ਼ਮੀਨਦੋਜ਼ ਖੂਹਾਂ ਦੁਆਰਾ ਜ਼ਮੀਨ ਦੇ ਅੰਦਰ ਲਿਆਇਆ ਜਾਵੇ ਤਾਂ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋ ਸਕੇ !
  4. ਪ੍ਰਯੋਗ ਕੀਤੇ ਗਏ ਪਾਣੀ ਨੂੰ ਦੁਬਾਰਾ ਪ੍ਰਯੋਗ ਕਰਨ ਦੇ ਯੋਗ ਬਣਾਇਆ ਜਾਏ ।
  5. ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।
    ਅਸਲ ਵਿਚ ਪਾਣੀ ਦਾ ਪ੍ਰਯੋਗ ਸੋਚ-ਸਮਝ ਕੇ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਵਿਅਰਥ ਵਹਿਣ ਤੋਂ ਰੋਕਣਾ ਚਾਹੀਦਾ ਹੈ ।

ਪ੍ਰਸ਼ਨ 6.
ਪੱਤਝੜ ਜੰਗਲਾਂ ‘ਤੇ ਇਕ ਨੋਟ ਲਿਖੋ ।
ਉੱਤਰ-
ਪਤਝੜੀ ਜੰਗਲ ਉਹ ਜੰਗਲ ਹਨ ਜਿਨ੍ਹਾਂ ਦੇ ਦਰੱਖ਼ਤਾਂ ਦੇ ਪੱਤੇ ਇਕ ਵਿਸ਼ੇਸ਼ ਮੌਸਮ ਵਿਚ ਝੜ ਜਾਂਦੇ ਹਨ । ਬਸੰਤ ਦੇ ਮੌਸਮ ਵਿਚ ਇਨ੍ਹਾਂ ‘ਤੇ ਫਿਰ ਪੱਤੇ ਆ ਜਾਂਦੇ ਹਨ । ਇਸ ਪ੍ਰਕਾਰ ਦੇ ਜੰਗਲ ਭਾਰਤ ਵਿਚ ਵਧੇਰੇ ਮਿਲਦੇ ਹਨ । ਲੱਕੜੀ ਪ੍ਰਾਪਤ ਕਰਨ ਲਈ ਇਹ ਵਣ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ । ਇਨ੍ਹਾਂ ਜੰਗਲਾਂ ਵਿਚ ਮੁੱਖ ਤੌਰ ‘ਤੇ ਸਾਲ, ਟੀਕ, ਬਾਂਸ, ਸ਼ੀਸ਼ਮ (ਟਾਹਲੀ ਅਤੇ ਖੈਰ ਦੇ ਦਰੱਖ਼ਤ ਮਿਲਦੇ ਹਨ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 7.
ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ-ਸੰਭਾਲ ਲਈ ਭਾਰਤ ਸਰਕਾਰ ਨੇ ਕੀ-ਕੀ ਕਦਮ ਉਠਾਏ ਹਨ ? ਉੱਤਰ-ਭਾਰਤ ਸਰਕਾਰ ਵਲੋਂ ਜੰਗਲੀ ਜੀਵਾਂ ਦੇ ਬਚਾਅ ਅਤੇ ਸੰਭਾਲ ਲਈ ਬਹੁਤ ਸਾਰੇ ਕਦਮ ਉਠਾਏ ਗਏ ਹਨ-

  1. 1952 ਵਿਚ “ਜੰਗਲੀ ਜੀਵਾਂ ਲਈ ਭਾਰਤੀ ਬੋਰਡ” ਦੀ ਸਥਾਪਨਾ ਕੀਤੀ ਗਈ ।
  2. ਜੰਗਲੀ ਜੀਵਾਂ ਦੇ ਬਚਾਅ ਲਈ ‘ਪ੍ਰਾਜੈਕਟ ਟਾਈਗਰ 1973′ ਅਤੇ ‘ਪ੍ਰਾਜੈਕਟ ਐਲੀਫੈਂਟ 1992’ ਆਦਿ ਪ੍ਰੋਗਰਾਮ ਚਲਾਏ ਜਾ ਰਹੇ ਹਨ ।
  3. ਇਸ ਉਦੇਸ਼ ਨਾਲ 1972 ਅਤੇ 2002 ਵਿਚ ਵੱਖ-ਵੱਖ ਐਕਟ ਪਾਸ ਕੀਤੇ ਗਏ ।
  4. ਬਹੁਤ ਸਾਰੇ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈਂਕਚੁਰੀਆਂ ਬਣਾਈਆਂ ਗਈਆਂ ਹਨ । ਇਨ੍ਹਾਂ ਵਿੱਚ ਜੰਗਲੀ ਜੀਵ ਆਪਣੀ ਕੁਦਰਤੀ ਅਵਸਥਾ ਵਿਚ ਸੁਰੱਖਿਅਤ ਰਹਿ ਸਕਦੇ ਹਨ । ਇਸ ਸਮੇਂ ਤਕ ਭਾਰਤ ਵਿਚ 89 ਰਾਸ਼ਟਰੀ ਪਾਰਕ ਅਤੇ 490 ਜੰਗਲੀ ਜੀਵ ਸੈਂਕਚੁਰੀਆਂ ਹਨ ।
  5. ਜੰਗਲੀ ਜੀਵਾਂ ਦੇ ਸ਼ਿਕਾਰ ‘ਤੇ ਰੋਕ ਲਗਾਈਂ ਗਈ ਹੈ ।

ਪ੍ਰਸ਼ਨ 8.
ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਮਿੱਟੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਹੈ । ਮਨੁੱਖ ਦੀਆਂ ਭੋਜਨ ਸੰਬੰਧੀ ਜ਼ਿਆਦਾਤਰ ਲੋੜਾਂ ਮਿੱਟੀ ਤੋਂ ਹੀ ਪੂਰੀਆਂ ਹੁੰਦੀਆਂ ਹਨ । ਇਸਦੇ ਲਈ ਉਪਜਾਊ ਮਿੱਟੀ ਦੀ ਜ਼ਰੂਰਤ ਹੁੰਦੀ ਹੈ । ਪਰ ਹੇਠ ਲਿਖੀਆਂ ਸਮੱਸਿਆਵਾਂ ਦੇ ਕਾਰਨ ਮਿੱਟੀ ਹਮੇਸ਼ਾ ਉਪਜਾਊ ਨਹੀਂ ਰਹਿ ਪਾਉਂਦੀ-

  1. ਮਿੱਟੀ ਦਾ ਅਪਰਦਨ ।
  2. ਲਗਾਤਾਰ ਖੇਤੀ ।
  3. ਮਿੱਟੀ ਵਿਚ ਰੇਤ ਕਣ ।
  4. ਮਿੱਟੀ ਵਿਚ ਸੇਮ ਵਧੇਰੇ ਪਾਣੀ ਦੀ ਸਮੱਸਿਆ ।
  5. ਮਿੱਟੀ ਵਿਚ ਤੇਜ਼ਾਬ ਜਾਂ ਖਾਰਾਪਣ ।
  6. ਮਿੱਟੀ ਦੀ ਸਮਰੱਥਾ ਤੋਂ ਵਧੇਰੇ ਵਰਤੋਂ ।

III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਕੁਦਰਤੀ ਸਾਧਨ ਕਿਹੜੇ ਹਨ ? ਮਿੱਟੀ ਅਤੇ ਕੁਦਰਤੀ ਬਨਸਪਤੀ ਦੀਆਂ ਕਿਸਮਾਂ ਅਤੇ ਮਹੱਤਤਾ ਬਾਰੇ ਲਿਖੋ ।
ਉੱਤਰ-
ਕੁਦਰਤ ਦੁਆਰਾ ਪ੍ਰਦਾਨ ਕੀਤੇ ਗਏ ਤੋਹਫ਼ਿਆਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਸਾਧਨਾਂ ਵਿਚ ਭੂਮੀ, ਪਾਣੀ, ਮਿੱਟੀ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਪਦਾਰਥ ਆਦਿ ਸ਼ਾਮਿਲ ਹਨ ।
1. ਮਿੱਟੀ – ਮਿੱਟੀ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-

  • ਜਲੌੜ ਮਿੱਟੀ
  • ਕਾਲੀ ਮਿੱਟੀ
  • ਲਾਲ ਮਿੱਟੀ
  • ਲੈਟਰਾਈਟ ਮਿੱਟੀ
  • ਜੰਗਲੀ ਜਾਂ ਪਰਬਤੀ ਮਿੱਟੀ
  • ਮਾਰੂਥਲੀ ਮਿੱਟੀ ।

ਮਹੱਤਵ – ਮਿੱਟੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਹ ਫ਼ਸਲਾਂ ਉਗਾਉਣ ਲਈ ਜ਼ਰੂਰੀ ਹੈ । ਉਪਜਾਊ ਮਿੱਟੀ ਵਿਸ਼ੇਸ਼ ਰੂਪ ਨਾਲ ਉੱਨਤ ਖੇਤੀ ਦਾ ਆਧਾਰ ਹੈ । ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਤਾਂ ਮਿੱਟੀ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ । ਇੱਥੇ ਭਿੰਨ-ਭਿੰਨ ਪ੍ਰਕਾਰ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ।

2. ਬਨਸਪਤੀ – ਭਾਰਤ ਵਿਚ ਮਿਲਣ ਵਾਲੀ ਬਨਸਪਤੀ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-

  • ਸਦਾਬਹਾਰ ਵਣ
  • ਪੱਤਝੜੀ ਵਣ
  • ਮਾਰੂਥਲੀ ਵਣ
  • ਪਰਬਤੀ ਵਣ
  • ਡੈਲਟਾਈ ਵਣ ।

ਮਹੱਤਵ – ਮਿੱਟੀ ਦੀ ਤਰ੍ਹਾਂ ਬਨਸਪਤੀ ਵੀ ਇਕ ਮਹੱਤਵਪੂਰਨ ਸਾਧਨ ਹੈ । ਇਹ ਮਨੁੱਖ ਦੀਆਂ ਅਨੇਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ-

  • ਬਨਸਪਤੀ ਤੋਂ ਸਾਨੂੰ ਈਂਧਣ, ਇਮਾਰਤਾਂ ਬਣਾਉਣ ਅਤੇ ਫ਼ਰਨੀਚਰ ਬਣਾਉਣ ਲਈ ਲੱਕੜੀ ਮਿਲਦੀ ਹੈ । ਵਣਾਂ ਜੰਗਲਾਂ ਦੀ ਨਰਮ ਲੱਕੜੀ ਤੋਂ ਕਾਗਜ਼ ਅਤੇ ਮਾਚਸਾਂ ਬਣਾਈਆਂ ਜਾਂਦੀਆਂ ਹਨ । ਵਣਾਂ ’ਤੇ ਹੋਰ ਵੀ ਕਈ ਉਦਯੋਗ ਨਿਰਭਰ ਹਨ ।
  • ਵਣਾਂ ਤੋਂ ਲਾਖ, ਗੂੰਦ, ਗੰਦਾ ਬਰੋਜ਼ਾ, ਰਬੜ ਆਦਿ ਪਦਾਰਥ ਪ੍ਰਾਪਤ ਹੁੰਦੇ ਹਨ ।
  • ਵਣਾਂ ਦੀ ਘਾਹ ’ਤੇ ਪਸ਼ੂ ਚਰਦੇ ਹਨ ।
  • ਵਣ ਅਨੇਕ ਪਸ਼ੂ-ਪੰਛੀਆਂ ਨੂੰ ਆਸਰਾ ਦਿੰਦੇ ਹਨ ।
  • ਵਣਾਂ ਤੋਂ ਅਨੇਕ ਜੜ੍ਹੀਆਂ-ਬੂਟੀਆਂ ਮਿਲਦੀਆਂ ਹਨ ਜਿਨ੍ਹਾਂ ਤੋਂ ਦਵਾਈਆਂ ਬਣਾਈਆਂ ਜਾਂਦੀਆਂ ਹਨ ।
  • ਵਣ ਅਨੇਕ ਪ੍ਰਕਾਰ ਦੇ ਫਲ ਪ੍ਰਦਾਨ ਕਰਦੇ ਹਨ ।
  • ਵਣ ਮਿੱਟੀ ਦੇ ਅਪਰਦਨ ਕਟਾਅ ਨੂੰ ਰੋਕਦੇ ਹਨ ਅਤੇ ਵਣਾਂ ਦੇ ਵਿਸਤਾਰ ਨੂੰ ਨਿਯੰਤਰਿਤ ਕਰਦੇ ਹਨ ।
  • ਵਣ ਹੜਾਂ ਨੂੰ ਨਿਯੰਤਰਿਤ ਕਰਦੇ ਹਨ ।
  • ਇਹ ਵਰਖਾ ਲਿਆਉਣ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ । ਸੱਚ ਤਾਂ ਇਹ ਹੈ ਕਿ ਵਣਾਂ ਤੋਂ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।

ਪ੍ਰਸ਼ਨ 2.
ਪਾਣੀ ਅਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ-
ਪਾਣੀ ਦੀ ਸੰਭਾਲ-ਪਾਣੀ ਇਕ ਬਹੁਤ ਹੀ ਮਹੱਤਵਪੂਰਨ ਸਾਧਨ ਹੈ । ਇਸ ਲਈ ਇਸਦੀ ਸੰਭਾਲ ਬਹੁਤ ਜ਼ਰੂਰੀ ਹੈ । ਇਸਦੀ ਸੰਭਾਲ ਅੱਗੇ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-

  1. ਪਾਣੀ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਸਿੰਚਾਈ ਦੀਆਂ ਨਵੀਆਂ ਵਿਧੀਆਂ ਦਾ ਪ੍ਰਯੋਗ ਕੀਤਾ ਜਾਏ । ਉਦਾਹਰਨ ਵਜੋਂ ਫੁਹਾਰਿਆਂ ਦੁਆਰਾ ਸਿੰਚਾਈ ।
  3. ਵਰਖਾ ਦੇ ਪਾਣੀ ਨੂੰ ਜ਼ਮੀਨ ਹੇਠਲੇ ਖੂਹਾਂ ਰਾਹੀਂ ਜ਼ਮੀਨ ਅੰਦਰ ਲਿਜਾਇਆ ਜਾਏ ਤਾਂਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇ ।
  4. ਪ੍ਰਯੋਗ ਕੀਤੇ ਗਏ ਪਾਣੀ ਨੂੰ ਦੁਬਾਰਾ ਪ੍ਰਯੋਗ ਕਰਨ ਯੋਗ ਬਣਾਇਆ ਜਾਵੇ ।
  5. ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ।

ਅਸਲ ਵਿਚ ਪਾਣੀ ਦਾ ਪ੍ਰਯੋਗ ਸੋਚ – ਸਮਝ ਕੇ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਵਿਅਰਥ ਵਹਿ ਜਾਣ ਤੋਂ ਰੋਕਣਾ ਚਾਹੀਦਾ ਹੈ ।
ਜੰਗਲੀ ਜੀਵਾਂ ਦੀ ਸੰਭਾਲ-ਜੰਗਲੀ ਜੀਵ ਸਾਡੀ ਧਰਤੀ ਦੀ ਸ਼ੋਭਾ ਹਨ । ਪਰ ਮਨੁੱਖ ਦੁਆਰਾ ਸ਼ਿਕਾਰ ਕੀਤੇ ਜਾਣ ਦੇ ਕਾਰਨ ਇਨ੍ਹਾਂ ਦੀਆਂ ਕਈ ਕਿਸਮਾਂ ਖ਼ਤਮ ਹੋਣ ਦੇ ਕਗਾਰ ‘ਤੇ ਹਨ । ਇਸ ਲਈ ਜੰਗਲੀ ਜੀਵਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ । ਇਸ ਦੇ ਲਈ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ-

  1. ਸਾਨੂੰ ਸਰਕਾਰ ਦੁਆਰਾ ਜੰਗਲੀ ਜੀਵਾਂ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਚਾਹੀਦਾ ਹੈ ।
  2. ਸਾਨੂੰ ਰਾਸ਼ਟਰੀ ਪਾਰਕਾਂ ਅਤੇ ਜੰਗਲੀ ਜੀਵ ਸੈਂਕਚੁਰੀਆਂ ਦੇ ਰੱਖ-ਰਖਾਓ ਵਿਚ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ।
  3. ਸਾਨੂੰ ਆਪਣੇ ਵਲੋਂ ਜੰਗਲੀ ਜੀਵਾਂ ਅਤੇ ਪੰਛੀਆਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ।
  4. ਜੰਗਲ ਜੰਗਲੀ ਜੀਵਾਂ ਅਤੇ ਪੰਛੀਆਂ ਨੂੰ ਆਸਰਾ ਦਿੰਦੇ ਹਨ । ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਜੰਗਲਾਂ ਨੂੰ ਨਾ ਕੱਟੀਏ, ਤਾਂ ਕਿ ਜੀਵਾਂ ਦੇ ਘਰ ਨਸ਼ਟ ਨਾ ਹੋਣ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

PSEB 8th Class Social Science Guide ਕੁਦਰਤੀ ਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਧਰਤੀ ਦੇ 71% ਭਾਗ ਤੇ ਮਨੁੱਖ ਰਹਿਣ ਦੇ ਲਈ ਆਪਣਾ ਘਰ ਨਹੀਂ ਬਣਾ ਸਕਦਾ ਅਤੇ ਨਾ ਹੀ ਖੇਤੀ ਕਰ ਸਕਦਾ ਹੈ । ਇਸ ਤਰ੍ਹਾਂ ਕਿਉਂ ?
ਉੱਤਰ-
ਕਿਉਂਕਿ ਇਹ ਭਾਗ ਪਾਣੀ ਹੈ ।

ਪ੍ਰਸ਼ਨ 2.
ਮੇਰਾ ਮਿੱਤਰ ਜਿੱਥੇ ਰਹਿੰਦਾ ਹੈ, ਉੱਥੇ ਜਨ-ਸੰਖਿਆ ਬਹੁਤ ਹੀ ਸੰਘਣੀ ਹੈ । ਉੱਥੋਂ ਦੇ ਭੂਮੀ ਪ੍ਰਦੇਸ਼ ਦਾ ਰੂਪ ਕਿਸ ਤਰ੍ਹਾਂ ਦਾ ਹੋਵੇਗਾ ?
ਉੱਤਰ-
ਮੈਦਾਨੀ ।

ਪ੍ਰਸ਼ਨ 3.
ਅਮਰੀਕ ਸਿੰਘ ਅਤੇ ਦਰਸ਼ਨ ਸਿੰਘ ਦੇ ਖੇਤਾਂ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਈ ਗਈ ਹੈ । ਅਮਰੀਕ ਸਿੰਘ ਦੇ ਖੇਤ ਦੀ ਮਿੱਟੀ ਦਾ ਜਮਾਓ ਨਵਾਂ ਹੈ, ਜਦਕਿ ਦਰਸ਼ਨ ਸਿੰਘ ਦਾ ਜਮਾਓ ਪੁਰਾਣਾ ਹੈ । ਤੁਸੀਂ ਜਮਾਵਾਂ ਨੂੰ ਕੁਮ-ਅਨੁਸਾਰ ਕੀ ਨਾਂ ਦਿਓਗੇ ?
ਉੱਤਰ-
ਮ-ਅਨੁਸਾਰ : ਖਾਦਰ ਅਤੇ ਬਾਂਗਰ ।

ਪ੍ਰਸ਼ਨ 4.
ਜਸਪ੍ਰੀਤ, ਦੀਪ ਸਿੰਘ ਅਤੇ ਰਮਣੀਕ ਕੁਮ-ਅਨੁਸਾਰ : ਖੇਤੀ, ਉਦਯੋਗ ਅਤੇ ਪਸ਼ੂ-ਪਾਲਣ ਦੇ ਕਿੱਤੇ ਕਰਦੇ ਹਨ । ਉਨ੍ਹਾਂ ਵਿਚੋਂ ਕੌਣ ਸਭ ਤੋਂ ਜ਼ਿਆਦਾ ਜਲ ਦਾ ਪ੍ਰਯੋਗ ਕਰਦਾ ਹੋਵੇਗਾ ?
ਉੱਤਰ-
ਜਸਪ੍ਰੀਤ ।

ਪ੍ਰਸ਼ਨ 5.
ਮੇਰੇ ਚਾਚਾ ਜੀ ਦੇ ਪ੍ਰਦੇਸ਼ ਵਿਚ ਭੂਮੀਗਤ ਜਲ ਬਹੁਤ ਹੀ ਡੂੰਘਾਈ ਤੇ ਮਿਲਦਾ ਹੈ ਅਤੇ ਕਦੀ-ਕਦੀ ਲਵਣੀ ਵੀ ਹੁੰਦਾ ਹੈ ? ਉੱਥੋਂ ਦੀ ਮਾਤਰਾ ਕਿਸ ਤਰ੍ਹਾਂ ਦੀ ਹੋਵੇਗੀ ?
ਉੱਤਰ-
ਘੱਟ ।

ਪ੍ਰਸ਼ਨ 6.
ਭੂ-ਮੱਧ ਰੇਖੀ ਖੇਤਰ ਵਿਚ ਸੰਘਣੇ ਵਣ ਪਾਏ ਜਾਂਦੇ ਹਨ । ਇਸਦੇ ਲਈ ਕਿਹੜੇ ਦੋ ਜਲਵਾਯੂ ਤੱਤ ਉੱਤਰਦਾਈ ਹਨ ?
ਉੱਤਰ-
ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 7.
‘ਸੁੰਦਰੀਂ’ ਨਾਮਕ ਦਰੱਖ਼ਤ ਵੱਡੀ ਮਾਤਰਾ ਵਿਚ ਦੇਖਣ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਪ੍ਰਦੇਸ਼ ਵਿਚ ਜਾਣਾ ਹੋਵੇਗਾ ?
ਉੱਤਰ-
ਡੈਲਟਾਈ ਪ੍ਰਦੇਸ਼ ਵਿਚ ।

(ਅ) ਸਹੀ ਵਿਕਲਪ ਚੁਣੋ :

I.
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ ?
PSEB 8th Class SST Solutions Geography Chapter 2 ਕੁਦਰਤੀ ਸਾਧਨ 2
(i) ਧਰਤੀ ਦੇ ਜ਼ਿਆਦਾਤਰ ਭਾਗ ਤੇ ਪਰਬਤ ਅਤੇ ਪਠਾਰ ਪਾਏ ਜਾਂਦੇ ਹਨ ।
(ii) ਧਰਤੀ ਦੇ ਜ਼ਿਆਦਾਤਰ ਭਾਗ ਤੇ ਮੈਦਾਨ ਫੈਲੇ ਹੋਏ ਹਨ ।
(iii) ਪ੍ਰਿਥਵੀ ਦਾ ਅਧਿਕਤਮ ਭਾਗ ਪਾਣੀ ਹੈ ।
(iv) ਧਰਤੀ ਦਾ ਅੱਧਾ ਭਾਗ ਭੂਮੀ ਅਤੇ ਅੱਧਾ ਭਾਗ ਪਾਣੀ ਹੈ ।
ਉੱਤਰ-
(iii) ਪ੍ਰਿਥਵੀ ਦਾ ਅਧਿਕਤਮ ਭਾਗ ਪਾਣੀ ਹੈ ।

ਪ੍ਰਸ਼ਨ 2.
ਚਿੱਤਰ ਵਿਚ ਦਿਖਾਏ ਗਏ ਭਾਰਤ ਵਿਚ ਪ੍ਰਤੀਸ਼ਤ ਭੂਮੀ ਉਪਯੋਗ ਦੇ ਬਾਰੇ ਵਿਚ ਕਿਹੜਾ ਕਥਨ ਗਲਤ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 3
(i) ਭਾਰਤ ਵਿਚ ਜ਼ਿਆਦਾਤਰ ਵਣਾਂ ਦੇ ਅਧੀਨ ਭੂਮੀ ਘੱਟ ਹੈ ।
(ii) ਭਾਰਤ ਵਿਚ ਜ਼ਿਆਦਾਤਰ ਭੂਮੀ ਖੇਤੀ ਦੇ ਅਧੀਨ ਹੈ ।
(iii) ਭਾਰਤ ਵਿਚ ਫਾਲਤੂ ਭੂਮੀ ਬਿਲਕੁਲ ਨਹੀਂ ਹੈ ।
(iv) ਭਾਰਤ ਵਿਚ ਵਿਅਰਥ ਭੂਮੀ ਬਿਲਕੁਲ ਨਹੀਂ ਹੈ।
ਉੱਤਰ-
(iv) ਭਾਰਤ ਵਿਚ ਵਿਅਰਥ ਭੂਮੀ ਬਿਲਕੁਲ ਨਹੀਂ ਹੈ ।

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿਚ ਭਾਰਤ ਦਾ ਵਣ ਖੇਤਰ ਵੀ ਦਰਸਾਇਆ ਗਿਆ ਹੈ । ਭਾਰਤ ਵਰਗੇ ਦੇਸ਼ ਦੇ ਲਈ ਇਹ ਲਗਭਗ ਕਿੰਨੇ ਪ੍ਰਤੀਸ਼ਤ ਘੱਟ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 4
(i) 20 ਪ੍ਰਤੀਸ਼ਤ
(ii) 30 ਪ੍ਰਤੀਸ਼ਤ
(iii) 27 ਪ੍ਰਤੀਸ਼ਤ
(iv) 10 ਪ੍ਰਤੀਸ਼ਤ ।
ਉੱਤਰ-
(iv) 10 ਪ੍ਰਤੀਸ਼ਤ

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿਚ ਕਪਾਹ ਦੀ ਫ਼ਸਲ ਦਰਸਾਈ ਗਈ ਹੈ । ਇਸਦੇ ਲਈ ਆਦਰਸ਼ ਮਿੱਟੀ ਨੂੰ ਧਿਆਨ ਵਿਚ ਰੱਖਦੇ ਹੋਏ ਦੱਸੋ ਕਿ ਇਸਦਾ ਸੰਬੰਧ ਭਾਰਤ ਦੇ ਕਿਹੜੇ ਦੇਸ਼ ਨਾਲ ਹੋ ਸਕਦਾ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 5
(i) ਮਹਾਂਰਾਸ਼ਟਰ ਅਤੇ ਗੁਜਰਾਤ ਦਾ ਕਾਲੀ ਮਿੱਟੀ ਦੇਸ਼
(ii) ਹਰਿਆਣਾ ਅਤੇ ਪੰਜਾਬ ਦਾ ਜਲੌੜ ਮਿੱਟੀ ਦੇਸ਼
(iii) ਰਾਜਸਥਾਨ ਦਾ ਮਾਰੂਥਲੀ ਮਿੱਟੀ ਪ੍ਰਦੇਸ਼
(iv) ਮਹਾਂਰਾਸ਼ਟਰ ਦਾ ਲੈਟਰਾਈਟ ਮਿੱਟੀ ਦੇਸ਼ ।
ਉੱਤਰ-
(i) ਮਹਾਂਰਾਸ਼ਟਰ ਅਤੇ ਗੁਜਰਾਤ ਦਾ ਕਾਲੀ ਮਿੱਟੀ ਪ੍ਰਦੇਸ਼

PSEB 8th Class SST Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 5.
ਦਿੱਤੇ ਗਏ ਚਿੱਤਰ ਵਿਚ ਪਾਣੀ ਦੇ ਕਿਹੜੇ ਉਪਯੋਗ ਨੂੰ ਦਰਸਾਇਆ ਗਿਆ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 6
(i) ਸਿੰਚਾਈ ਦੇ ਲਈ ਨਮਕੀਨ ਪਾਣੀ ਦਾ ਪ੍ਰਯੋਗ
(ii) ਪੀਣ ਦੇ ਲਈ ਠੰਡੇ ਪਾਣੀ ਦਾ ਉਪਯੋਗ
(iii) ਸਿੰਚਾਈ ਦੇ ਲਈ ਦੂਸ਼ਿਤ ਪਾਣੀ ਦਾ ਉਪਯੋਗ
(iv) ਸਿੰਚਾਈ ਦੇ ਲਈ ਭੂਮੀਗਤ ਪਾਣੀ ਦਾ ਉਪਯੋਗ ।
ਉੱਤਰ-
(iv) ਸਿੰਚਾਈ ਦੇ ਲਈ ਭੂਮੀਗਤ ਪਾਣੀ ਦਾ ਉਪਯੋਗ ।

ਪ੍ਰਸ਼ਨ 6.
ਚਿੱਤਰ ਵਿਚ ਦਿਖਾਈ ਗਈ ਬਨਸਪਤੀ ਕਿਹੜੀ ਸ਼੍ਰੇਣੀ ਵਿਚ ਆਉਂਦੀ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 7
(i) ਪਰਬਤੀ ਬਨਸਪਤੀ
(ii) ਮਾਰੂਥਲੀ ਬਨਸਪਤੀ
(iii) ਡੈਲਟਾਈ ਬਨਸਪਤੀ
(iv) ਪਤਝੜੀ ਬਨਸਪਤੀ ।
ਉੱਤਰ-
(ii) ਮਾਰੂਥਲੀ ਬਨਸਪਤੀ

ਪ੍ਰਸ਼ਨ 7.
ਦਿੱਤਾ ਗਿਆ ਚਿੱਤਰ ਕਿਹੜੀ ਗਤੀਵਿਧੀ ਨੂੰ ਦਰਸਾਉਂਦਾ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 8
(i) ਜੀਵ-ਜੰਤੂਆਂ ਦਾ ਬਚਾਓ ਅਤੇ ਸੰਭਾਲ
(ii) ਸ਼ਿਕਾਰ ਦੇ ਲਈ ਜਾਨਵਰਾਂ ਦਾ ਪਾਲਣ-ਪੋਸ਼ਣ
(iii) ਉਦਯੋਗਿਕ ਗਤੀਵਿਧੀਆਂ
(iv) ਖੇਤੀਬਾੜੀ ਦੇ ਲਈ ਪਸ਼ੂਆਂ ਨੂੰ ਤਿਆਰ ਕਰਨਾ ।
ਉੱਤਰ-
(i) ਜੀਵ-ਜੰਤੂਆਂ ਦਾ ਬਚਾਓ ਅਤੇ ਸੰਭਾਲ

ਪ੍ਰਸ਼ਨ 8.
ਦਿੱਤੇ ਗਏ ਰੇਖਾ ਚਿੱਤਰ (ਬਿਨਾਂ ਪੈਮਾਨੇ ਦੇ) ਵਿਚ ਧਰਤੀ ਤੇ ਪ੍ਰਤੀਸ਼ਤ ਜਲ-ਵੰਡ ਨੂੰ ਦਰਸਾਇਆ ਗਿਆ ਹੈ । ਸਭ ਤੋਂ ਵੱਡਾ ਦੰਡ ਕਿਸ ਤਰ੍ਹਾਂ ਦੇ ਜਲ ਨੂੰ ਦਰਸਾਉਂਦਾ ਹੈ ?
PSEB 8th Class SST Solutions Geography Chapter 2 ਕੁਦਰਤੀ ਸਾਧਨ 9
(i) ਭੂਮੀਗਤ ਜਲ
(ii) ਬਰਫ਼ੀਲੀਆਂ ਚੋਟੀਆਂ ਅਤੇ ਹਿਮਨਦੀਆਂ
(iii) ਸਮੁੰਦਰ, ਸਾਗਰ ਅਤੇ ਨਮਕੀਨ ਜਲ ਵਾਲੀਆਂ ਝੀਲਾਂ
(iv) ਝੀਲਾਂ, ਨਹਿਰਾਂ ਅਤੇ ਨਦੀਆਂ ।
ਉੱਤਰ-
(iii) ਸਮੁੰਦਰ, ਸਾਗਰ ਅਤੇ ਨਮਕੀਨ ਜਲ ਵਾਲੀਆਂ ਝੀਲਾਂ

II.
ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜੇ ਸੋਮੇ ਦੇ ਜਲ ਦੀ ਵਰਤੋਂ ਮਨੁੱਖ ਨਹੀਂ ਕਰ ਸਕਦਾ ?
(i) ਸਮੁੰਦਰ
(ii) ਨਹਿਰਾਂ
(iii) ਤਲਾਬ
(iv) ਜ਼ਮੀਨ ਹੇਠਲਾ ਪਾਣੀ ।
ਉੱਤਰ-
(i) ਸਮੁੰਦਰ

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 2.
ਪਾਣੀ ਦੀ ਸੰਭਾਲ ਦਾ ਕਿਹੜਾ ਉਪਾਅ ਨਹੀਂ ਹੈ ?
(i) ਜ਼ਮੀਨ ਹੇਠਲਾ ਖੂਹ
(ii) ਬੰਨ੍ਹ ਬਣਾਉਣਾ
(iii) ਦੁਬਾਰਾ ਵਰਤੋਂ
(iv) ਨਦੀਆਂ ਵਿਚ ਵਹਾ ਦੇਣਾ ।
ਉੱਤਰ-
(iv) ਨਦੀਆਂ ਵਿਚ ਵਹਾ ਦੇਣਾ ।

ਪ੍ਰਸ਼ਨ 3.
ਕਿਸ ਕਿਸਮ ਦੀ ਜਲਵਾਯੂ ਵਿਚ ਜ਼ਿਆਦਾ ਸੰਘਣੇ ਜੰਗਲ ਮਿਲਦੇ ਹਨ ?
(i) ਘੱਟ ਵਰਖਾ ਅਤੇ ਘੱਟ ਤਾਪਮਾਨ
(ii) ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ
(iii) ਜ਼ਿਆਦਾ ਵਰਖਾ ਅਤੇ ਘੱਟ ਤਾਪਮਾਨ
(iv) ਘੱਟ ਵਰਖਾ ਅਤੇ ਉੱਚ ਤਾਪਮਾਨ ।
ਉੱਤਰ-
(ii) ਜ਼ਿਆਦਾ ਵਰਖਾ ਅਤੇ ਉੱਚ ਤਾਪਮਾਨ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਭਾਰਤ ਦਾ ਲਗਭਗ ………………… ਪ੍ਰਤੀਸ਼ਤ ਭਾਗ ਪਰਬਤੀ ਹੈ ।
2. ……………………… ਮਿੱਟੀ ਨੂੰ ਰੇਗੁਰ ਵੀ ਕਿਹਾ ਜਾਂਦਾ ਹੈ ।
3. ਡੈਲਟਾਈ ਵਣਾਂ ਵਿਚ …………………… ਦੇ ਦਰੱਖ਼ਤ ਜ਼ਿਆਦਾ ਗਿਣਤੀ ਵਿਚ ਮਿਲਦੇ ਹਨ ।
ਉੱਤਰ-
1. 30,
2. ਕਾਲੀ,
3. ਸੁੰਦਰੀ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਪਤਝੜੀ ਵਣਾਂ ਨੂੰ ਮਾਨਸੂਨੀ ਵਣ ਵੀ ਕਿਹਾ ਜਾਂਦਾ ਹੈ ।
2. ਦੱਖਣੀ ਭਾਰਤ ਵਿਚ ਨਹਿਰਾਂ ਲੋਕਾਂ ਦੇ ਲਈ ਬਹੁਤ ਵੱਡਾ ਜਲ ਸਾਧਨ ਹਨ ।
3. ਸੰਸਾਰ ਵਿਚ ਪਾਣੀ ਦਾ ਸਭ ਤੋਂ ਵੱਧ ਉਪਯੋਗ ਖੇਤੀ ਦੇ ਲਈ ਹੁੰਦਾ ਹੈ ।
ਉੱਤਰ-
1. (√)
2. (×)
3. (√)

(ਹ) ਸਹੀ ਜੋੜੇ ਬਣਾਓ :

1. ਮਾਰੂਥਲੀ ਮਿੱਟੀ ਪੂਰਬੀ ਅਤੇ ਪੱਛਮੀ ਘਾਟ
2. ਕਾਲੀ ਮਿੱਟੀ ਰਾਜਸਥਾਨ
3. ਜਲੋੜ ਮਿੱਟੀ ਮਹਾਂਰਾਸ਼ਟਰ
4. ਜੰਗਲੀ ਜਾਂ ਪਰਬਤੀ ਮਿੱਟੀ ਭਾਰਤ ਦਾ ਉੱਤਰੀ ਮੈਦਾਨ ।

ਉੱਤਰ-

1. ਮਾਰੂਥਲੀ ਮਿੱਟੀ ਰਾਜਸਥਾਨ
2. ਕਾਲੀ ਮਿੱਟੀ ਮਹਾਂਰਾਸ਼ਟਰ
3. ਜਲੋੜ ਮਿੱਟੀ ਭਾਰਤ ਦਾ ਉੱਤਰੀ ਮੈਦਾਨ
4. ਜੰਗਲੀ ਜਾਂ ਪਰਬਤੀ ਮਿੱਟੀ ਪੂਰਬੀ ਅਤੇ ਪੱਛਮੀ ਘਾਟ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ‘ਤੇ ਭੂਮੀ (ਥਲ) ਅਤੇ ਪਾਣੀ ਦੀ ਵੰਡ ਲਿਖੋ ।
ਉੱਤਰ-
ਧਰਤੀ ਦਾ ਕੇਵਲ 29% ਭਾਗ ਭੂਮੀ (ਥਲ ਹੈ, ਬਾਕੀ 71% ਭਾਗ ਪਾਣੀ ਹੈ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 2.
ਭਾਰਤ ਵਿਚ ਵੱਡੇ ਪੈਮਾਨੇ ‘ਤੇ ਦਰੱਖ਼ਤ ਲਗਾਉਣ ਦੀ ਲੋੜ ਹੈ । ਕਿਉਂ ?
ਉੱਤਰ-
ਭਾਰਤ ਵਰਗੇ ਸੰਘਣੀ ਜਨਸੰਖਿਆ ਵਾਲੇ ਦੇਸ਼ ਦਾ 33% ਖੇਤਰ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ । ਪਰ ਭਾਰਤ ਦਾ ਕੇਵਲ 23% ਖੇਤਰ ਹੀ ਜੰਗਲਾਂ ਦੇ ਅਧੀਨ ਹੈ । ਇਸ ਲਈ ਭਾਰਤ ਵਿਚ ਵੱਡੇ ਪੈਮਾਨੇ ‘ਤੇ ਦਰੱਖ਼ਤ ਲਗਾਏ ਜਾਣ ਦੀ ਲੋੜ ਹੈ ।

ਪ੍ਰਸ਼ਨ 3.
ਖੇਤੀਯੋਗ ਪਰ ਵਿਅਰਥ ਛੱਡੀ ਗਈ ਭੂਮੀ ਕੀ ਹੁੰਦੀ ਹੈ ?
ਉੱਤਰ-
ਖੇਤੀਯੋਗ ਪਰ ਵਿਅਰਥ ਛੱਡੀ ਗਈ ਭੂਮੀ ਅਜਿਹੀ ਭੂਮੀ ਹੁੰਦੀ ਹੈ ਜਿਸ ‘ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ, ਪਰ ਕੁੱਝ ਕਾਰਨਾਂ ਕਰਕੇ ਇਸ ‘ਤੇ ਖੇਤੀ ਨਹੀਂ ਕੀਤੀ ਜਾਂਦੀ, ਇਨ੍ਹਾਂ ਕਾਰਨਾਂ ਵਿਚ ਪਾਣੀ ਦੀ ਕਮੀ, ਮਿੱਟੀ ਦਾ ਕਟਾਓ, ਵਧੇਰੇ ਖਾਰਾਪਣ, ਉੱਥੇ ਪਾਣੀ ਵਧੇਰੇ ਸਮੇਂ ਤਕ ਖੜਾ ਰਹਿਣਾ ਆਦਿ ਗੱਲਾਂ ਸ਼ਾਮਿਲ ਹਨ ।

ਪ੍ਰਸ਼ਨ 4.
ਜੰਗਲੀ ਅਤੇ ਪਰਬਤੀ ਮਿੱਟੀ ਕਿੱਥੇ ਮਿਲਦੀ ਹੈ ? ਇਸ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਜੰਗਲੀ ਅਤੇ ਪਰਬਤੀ ਮਿੱਟੀ ਜੰਗਲਾਂ ਅਤੇ ਪਰਬਤਾਂ ਦੀਆਂ ਢਲਾਨਾਂ ‘ਤੇ ਮਿਲਦੀ ਹੈ । ਵਿਸ਼ੇਸ਼ਤਾਵਾਂ-

  1. ਇਸ ਮਿੱਟੀ ਵਿਚ ਜੈਵਿਕ ਤੱਤ ਵਧੇਰੇ ਹੁੰਦੇ ਹਨ ।
  2. ਇਸ ਵਿਚ ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਘਾਟ ਹੁੰਦੀ ਹੈ । ਇਸ ਲਈ ਇਸ ’ਤੇ ਖੇਤੀ ਕਰਨ ਲਈ ਖਾਦਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 5.
ਜਲੌੜ ਮਿੱਟੀ ਕੀ ਹੁੰਦੀ ਹੈ ?
ਉੱਤਰ-
ਜਲੌੜ੍ਹ ਮਿੱਟੀ ਉਹ ਮਿੱਟੀ ਹੈ ਜਿਹੜੀ ਬਾਰੀਕ ਗਾਰ ਦੇ ਨਿਖੇਪਣ ਨਾਲ ਬਣਦੀ ਹੈ । ਇਹ ਗਾਰ ਨਦੀਆਂ ਆਪਣੇ ਨਾਲ ਵਹਾ ਕੇ ਲਿਆਉਂਦੀਆਂ ਹਨ | ਸਮੁੰਦਰ ਤਟ ਦੇ ਨੇੜੇ ਸਮੁੰਦਰੀ ਲਹਿਰਾਂ ਵੀ ਇਸ ਪ੍ਰਕਾਰ ਦੀ ਮਿੱਟੀ ਦਾ ਜਮਾਓ ਕਰਦੀਆਂ ਹਨ । ਜਲੌੜ ਮਿੱਟੀ ਬਹੁਤ ਹੀ ਉਪਜਾਊ ਹੈ ।

ਪ੍ਰਸ਼ਨ 6.
ਕਾਲੀ ਮਿੱਟੀ ਨੂੰ ਕਪਾਹ ਦੀ ਮਿੱਟੀ ਕਿਉਂ ਕਿਹਾ ਜਾਂਦਾ ਹੈ ? ਇਸ ਦਾ ਇਕ ਹੋਰ ਨਾਂ ਦੱਸੋ ।
ਉੱਤਰ-
ਕਾਲੀ ਮਿੱਟੀ ਕਪਾਹ ਦੀ ਫ਼ਸਲ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਕਹਿੰਦੇ ਹਨ । ਇਸ ਮਿੱਟੀ ਦਾ ਇਕ ਹੋਰ ਨਾਂ ਰੇਗੁਰ ਮਿੱਟੀ ਹੈ ।

ਪ੍ਰਸ਼ਨ 7.
ਭਾਰਤ ਵਿਚ ਮਾਰੂਥਲੀ ਮਿੱਟੀ ਕਿੱਥੇ-ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿਚ ਮਾਰੂਥਲੀ ਮਿੱਟੀ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ । ਗੁਜਰਾਤ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 8.
ਧਰਤੀ ਨੂੰ ‘ਜਲ ਹਿ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਦਾ ਜ਼ਿਆਦਾਤਰ ਭਾਗ ਪਾਣੀ (ਜਲ) ਹੈ ਜੋ ਲਗਪਗ 71% ਹੈ | ਪਾਣੀ ਦੀ ਅਧਿਕਤਾ ਦੇ ਕਾਰਨ ਹੀ ਧਰਤੀ ਨੂੰ ‘ਜਲ ਹਿ’ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਧਰਤੀ ‘ਤੇ ਸਭ ਤੋਂ ਵਧੇਰੇ ਪਾਣੀ ਕਿਸ ਰੂਪ ਵਿਚ ਮਿਲਦਾ ਹੈ ? ਇਹ ਕੁੱਲ ਪਾਣੀ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
ਧਰਤੀ ‘ਤੇ ਸਭ ਤੋਂ ਵਧੇਰੇ ਪਾਣੀ ਸਮੁੰਦਰਾਂ, ਸਾਗਰਾਂ ਅਤੇ ਖਾਰੇ ਪਾਣੀ ਦੀਆਂ ਝੀਲਾਂ ਦੇ ਰੂਪ ਵਿਚ ਮਿਲਦਾ ਹੈ । ਇਹ ਕੁੱਲ ਪਾਣੀ ਦਾ 97.20% ਹੈ ।

ਪ੍ਰਸ਼ਨ 10.
ਸੰਸਾਰ ਵਿਚ ਸਭ ਤੋਂ ਵਧੇਰੇ ਪਾਣੀ ਦਾ ਪ੍ਰਯੋਗ ਕਿਸ ਕੰਮ ਲਈ ਹੁੰਦਾ ਹੈ ? ਇਹ ਕੁੱਲ ਪਾਣੀ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
ਸੰਸਾਰ ਵਿਚ ਸਭ ਤੋਂ ਵਧੇਰੇ ਪਾਣੀ ਦਾ ਪ੍ਰਯੋਗ ਖੇਤੀ ਕਾਰਜਾਂ ਲਈ ਕੀਤਾ ਜਾਂਦਾ ਹੈ । ਇਹ ਕੁੱਲ ਪਾਣੀ ਦਾ ਲਗਪਗ 93.37% ਹੈ ।

ਪ੍ਰਸ਼ਨ 11.
ਤਾਲਾਬ ਆਮ ਤੌਰ ‘ਤੇ ਕਿਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਤਾਲਾਬ ਆਮ ਤੌਰ ‘ਤੇ ਉਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਵਹਿਣ ਵਾਲੀਆਂ ਨਦੀਆਂ ਅਤੇ ਨਹਿਰਾਂ ਦੀ ਘਾਟ ਹੁੰਦੀ ਹੈ । ਇਨ੍ਹਾਂ ਖੇਤਰਾਂ ਵਿਚ ਜ਼ਮੀਨ ਹੇਠਲਾ ਪਾਣੀ ਵੀ ਬਹੁਤ ਡੂੰਘਾ ਹੈ । ਭਾਰਤ ਵਿਚ ਤਾਲਾਬ ਮੁੱਖ ਤੌਰ ‘ਤੇ ਦੱਖਣੀ ਭਾਰਤ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 12.
ਮਾਰੂਥਲੀ ਬਨਸਪਤੀ ਬਾਰੇ ਸੰਖੇਪ ਜਾਣਕਾਰੀ ਦਿਓ । ਉੱਤਰ-ਮਾਰੂਥਲੀ ਬਨਸਪਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਹ ਬਨਸਪਤੀ ਵਿਰਲੀ ਹੁੰਦੀ ਹੈ । ਇਸ ਵਿਚ ਖਜੂਰ, ਕੈਕਟਸ ਅਤੇ ਕੰਡੇਦਾਰ ਝਾੜੀਆਂ ਵੀ ਮਿਲਦੀਆਂ ਹਨ । ਭਾਰਤ ਵਿਚ ਇਸ ਪ੍ਰਕਾਰ ਦੀ ਬਨਸਪਤੀ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 13.
ਪਰਬਤੀ ਬਨਸਪਤੀ ਦੇ ਕੋਈ ਚਾਰ ਦਰੱਖ਼ਤਾਂ ਦੇ ਨਾਂ ਦੱਸੋ ।
ਉੱਤਰ-

  1. ਫਰ
  2. ਦੇਵਦਾਰ
  3. ਓਕ ਅਤੇ
  4. ਅਖਰੋਟ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਲੌੜ (ਜਲੋਦ) ਮਿੱਟੀ ‘ ਤੇ ਇਕ ਨੋਟ ਲਿਖੋ । ਇਸਨੂੰ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਜਲੌੜ ਮਿੱਟੀ ਦੇਸ਼ ਦੇ ਲਗਪਗ 45% ਭਾਗ ਵਿਚ ਪਾਈ ਜਾਂਦੀ ਹੈ । ਇਸ ਪ੍ਰਕਾਰ ਦੀ ਮਿੱਟੀ ਦਾ ਸਾਡੀ ਖੇਤੀ ਵਿਚ ਬਹੁਤ ਜ਼ਿਆਦਾ ਯੋਗਦਾਨ ਹੈ । ਇਹ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਈ ਜਾਂਦੀ ਹੈ । ਸਮੁੰਦਰ ਤਟ ਦੇ ਨਾਲ-ਨਾਲ ਸਮੁੰਦਰੀ ਲਹਿਰਾਂ ਵੀ ਇਸ ਪ੍ਰਕਾਰ ਦੀ ਮਿੱਟੀ ਦਾ ਜਮਾਓ ਕਰਦੀਆਂ ਹਨ । ਹੜ੍ਹ ਆਉਣ ਤੇ ਪਾਣੀ ਵਿਚ ਘੁਲੇ ਮਿੱਟੀ ਦੇ ਬਾਰੀਕ ਕਣ ਧਰਾਤਲ ‘ਤੇ ਆ ਜਾਂਦੇ ਹਨ । ਇਹ ਕਣ ਮਿੱਟੀ ਨੂੰ ਬਹੁਤ ਜ਼ਿਆਦਾ ਉਪਜਾਊ ਬਣਾ ਦਿੰਦੇ ਹਨ । ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿਚ ਮੁੱਖ ਰੂਪ ਵਿਚ ਜਲੌੜ੍ਹ ਮਿੱਟੀ ਪਾਈ ਜਾਂਦੀ ਹੈ ।

ਜਲੌੜ੍ਹ ਮਿੱਟੀ ਦੇ ਭਾਗ – ਜਲੌੜ੍ਹ ਮਿੱਟੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-ਖਾਦਰ ਅਤੇ ਬਾਂਗਰ | ਖਾਦਰ ਮਿੱਟੀ ਦੇ ਨਵੇਂ ਜਮਾਓ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਬਾਂਗਰ ਮਿੱਟੀ ਦਾ ਪੁਰਾਣਾ ਜਮਾਓ ਹੁੰਦਾ ਹੈ ।

ਪ੍ਰਸ਼ਨ 2.
ਕਾਲੀ ਮਿੱਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । ਭਾਰਤ ਵਿਚ ਇਹ ਮਿੱਟੀ ਕਿੱਥੇ-ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਖੇਤੀ ਲਈ ਬਹੁਤ ਹੀ ਉਪਯੋਗੀ ਹੁੰਦੀ ਹੈ । ਇਸ ਨੂੰ ਰੇਗੁਰ ਮਿੱਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮਿੱਟੀ ਕਪਾਹ ਦੀ ਉਪਜ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ, ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਵੀ ਕਹਿੰਦੇ ਹਨ ।

ਵਿਸ਼ੇਸ਼ਤਾਵਾਂ-

  1. ਕਾਲੀ ਮਿੱਟੀ ਅਗਨੀ ਚੱਟਾਨਾਂ ਤੋਂ ਬਣੀ ਹੈ ।
  2. ਇਹ ਮਿੱਟੀ ਆਪਣੇ ਅੰਦਰ ਨਮੀ ਨੂੰ ਲੰਬੇ ਸਮੇਂ ਤਕ ਕਾਇਮ ਰੱਖਦੀ ਹੈ ।
  3. ਇਹ ਬਹੁਤ ਉਪਜਾਊ ਹੁੰਦੀ ਹੈ । ਇਸ ਵਿਚ ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਸਿੰਚਾਈ ਦਾ ਪ੍ਰਬੰਧ ਹੋਣ ‘ਤੇ ਇਸ ਵਿਚ ਚੌਲ ਅਤੇ ਗੰਨੇ ਵਰਗੀਆਂ ਫ਼ਸਲਾਂ ਵੀ ਉਗਾਈਆਂ ਜਾਂਦੀਆਂ ਹਨ ।

ਰਾਜ – ਕਾਲੀ ਮਿੱਟੀ ਭਾਰਤ ਦੇ ਲਗਪਗ 16.6% ਭਾਗ ’ਤੇ ਪਾਈ ਜਾਂਦੀ ਹੈ । ਇਹ ਮੁੱਖ ਰੂਪ ਨਾਲ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਤਾਮਿਲਨਾਡੂ ਰਾਜੇ ਵਿਚ ਪਾਈ ਜਾਂਦੀ ਹੈ ।

ਪ੍ਰਸ਼ਨ 3.
ਮਾਰੂਬਲੀ ਮਿੱਟੀ ’ਤੇ ਇਕ ਨੋਟ ਲਿਖੋ ।
ਉੱਤਰ-
ਮਾਰੂਥਲੀ ਮਿੱਟੀ ਵਿਚ ਰੇਤ ਦੇ ਕਣਾਂ ਦੀ ਬਹੁਲਤਾ ਹੁੰਦੀ ਹੈ । ਇਸ ਲਈ ਇਹ ਅਧਿਕ ਉਪਜਾਊ ਨਹੀਂ ਹੁੰਦੀ ਹੈ । ਇਸ ਮਿੱਟੀ ਵਿਚ ਪਾਣੀ ਨੂੰ ਸਮਾ ਕੇ ਰੱਖਣ ਦੀ ਵੀ ਸ਼ਕਤੀ ਬਹੁਤ ਘੱਟ ਹੁੰਦੀ ਹੈ, ਕਿਉਂਕਿ ਪਾਣੀ ਜਲਦੀ ਹੀ ਹੇਠਾਂ ਚਲਾ ਜਾਂਦਾ ਹੈ । ਇਸ ਲਈ ਇਸ ਪ੍ਰਕਾਰ ਦੀ ਮਿੱਟੀ ਵਿਚ ਵਧੇਰੇ ਪਾਣੀ ਵਾਲੀਆਂ ਫ਼ਸਲਾਂ ਨਹੀਂ ਉਗਾਈਆਂ ਜਾ ਸਕਦੀਆਂ ! ਇਸ ਵਿਚ ਆਮ ਤੌਰ ‘ਤੇ ਸੌਂ, ਬਾਜਰਾ, ਮੱਕੀ ਅਤੇ ਦਾਲਾਂ ਦੀ ਖੇਤੀ ਕੀਤੀ ਜਾਂਦੀ ਹੈ । ਜਿਨ੍ਹਾਂ ਦੇਸ਼ਾਂ ਵਿਚ ਨਹਿਰੀ ਸਿੰਚਾਈ ਦੀ ਸਹੂਲਤ ਪ੍ਰਾਪਤ ਹੈ, ਉੱਥੇ ਖੇਤੀ ਉੱਨਤ ਹੋ ਰਹੀ ਹੈ ।

ਭਾਰਤ ਵਿਚ ਕੁੱਲ ਭੂਮੀ ਦੇ ਲੱਗਪਗ 4.3% ਭਾਗ ‘ਤੇ ਮਾਰੂਥਲੀ ਮਿੱਟੀ ਪਾਈ ਜਾਂਦੀ ਹੈ । ਇਹ ਮੁੱਖ ਤੌਰ ‘ਤੇ ਰਾਜਸਥਾਨ, ਪੰਜਾਬ ਅਤੇ ਹਰਿਆਣੇ ਦੇ ਕੁੱਝ ਭਾਗਾਂ ਵਿਚ ਮਿਲਦੀ ਹੈ । ਗੁਜਰਾਤ ਦੇ ਕੁੱਝ ਭਾਗਾਂ ਵਿਚ ਵੀ ਮਾਰੂਥਲੀ ਮਿੱਟੀ ਦਾ ਵਿਸਤਾਰ ਹੈ ।

ਪ੍ਰਸ਼ਨ 4.
ਲਾਲ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਅਤੇ ਭਾਰਤ ਵਿਚ ਇਸਦੀ ਵੰਡ ਦੇ ਬਾਰੇ ਵਿਚ ਲਿਖੋ ।
ਉੱਤਰ-

  1. ਲਾਲ ਮਿੱਟੀ ਨੂੰ ਇਸਦੇ ਲਾਲ ਰੰਗ ਦੇ ਕਾਰਨ ਇਸ ਨਾਂ ਨਾਲ ਪੁਕਾਰਿਆ ਜਾਂਦਾ ਹੈ ।ਉਂਝ ਇਸਦੀ ਰਚਨਾ ਅਤੇ ਰੰਗ ਇਸਦੀ ਮੁਲ ਚੱਟਾਨ ‘ਤੇ ਨਿਰਭਰ ਕਰਦੀ ਹੈ ।
  2. ਇਸ ਮਿੱਟੀ ਵਿਚ ਚੂਨੇ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ ਅਤੇ ਜੈਵਿਕ ਤੱਤਾਂ ਦੀ ਕਮੀ ਹੁੰਦੀ ਹੈ ।
  3. ਫ਼ਸਲਾਂ ਉਗਾਉਣ ਲਈ ਇਹ ਮਿੱਟੀ ਜ਼ਿਆਦਾ ਉਪਯੋਗੀ ਨਹੀਂ ਹੁੰਦੀ । ਪਰ ਚੰਗੀਆਂ ਸਿੰਚਾਈ ਸਹੂਲਤਾਂ ਮਿਲਣ ‘ਤੇ ਇਸ ਵਿਚ ਕਣਕ, ਕਪਾਹ, ਦਾਲਾਂ, ਆਲੂ, ਫਲ ਆਦਿ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ।

ਵੰਡ – ਭਾਰਤ ਦੀ ਕੁੱਲ ਭੂਮੀ ਦੇ 10.6% ਭਾਗ ‘ਤੇ ਲਾਲ ਮਿੱਟੀ ਪਾਈ ਜਾਂਦੀ ਹੈ । ਇਸ ਪ੍ਰਕਾਰ ਦੀ ਮਿੱਟੀ ਮੁੱਖ ਰੂਪ ਨਾਲ ਤਾਮਿਲਨਾਡੂ, ਦੱਖਣ-ਪੂਰਬੀ ਮਹਾਂਰਾਸ਼ਟਰ, ਕਰਨਾਟਕ, ਤੇਲੰਗਾਨਾ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਝਾਰਖੰਡ, ਪੱਛਮੀ ਬੰਗਾਲ, ਰਾਜਸਥਾਨ ਆਦਿ ਰਾਜਾਂ ਵਿਚ ਮਿਲਦੀ ਹੈ ।

PSEB 8th Class Social Science Solutions Geography Chapter 2 ਕੁਦਰਤੀ ਸਾਧਨ

ਪ੍ਰਸ਼ਨ 5.
ਲੈਟਰਾਈਟ ਮਿੱਟੀ ਦੀਆਂ ਵਿਸ਼ੇਸ਼ਤਾਵਾਂ ਦੱਸੋ । ਇਹ ਭਾਰਤ ਵਿਚ ਕਿੱਥੇ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ 90-100% ਤਕ ਲੌਹ ਅੰਸ਼, ਐਲੂਮੀਨੀਅਮ, ਟਾਇਟੇਨੀਅਮ ਅਤੇ ਮੈਂਗਨੀਜ਼ ਆਕਸਾਈਡ ਦੀ ਬਣੀ ਹੁੰਦੀ ਹੈ । ਅਜਿਹੀ ਮਿੱਟੀ ਜ਼ਿਆਦਾਤਰ ਉੱਚ ਤਾਪਮਾਨ ਅਤੇ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਪਾਈ ਜਾਂਦੀ ਹੈ । ਵਧੇਰੇ ਵਰਖਾ ਦੇ ਕਾਰਨ ਇਸਦੇ ਉਪਜਾਊ ਤੱਤ ਘੁਲ ਕੇ ਧਰਤੀ ਦੀਆਂ ਹੇਠਲੀਆਂ ਪਰਤਾਂ ਵਿਚ ਚਲੇ ਜਾਂਦੇ ਹਨ ਅਤੇ ਆਕਸਾਈਡ ਧਰਤੀ ਦੇ ਉੱਪਰ ਰਹਿ ਜਾਂਦੇ ਹਨ ।ਉਪਜਾਊ ਤੱਤਾਂ ਦੀ ਘਾਟ ਹੋ ਜਾਣ ਦੇ ਕਾਰਨ ਇਹ ਮਿੱਟੀ ਖੇਤੀਯੋਗ ਨਹੀਂ ਰਹਿੰਦੀ । ਸਿੰਚਾਈ ਸਹੂਲਤਾਂ ਅਤੇ ਰਸਾਇਣਿਕ ਖਾਦਾਂ ਦੇ ਉਪਯੋਗ ਨਾਲ ਉਸ ਵਿਚ ਚਾਹ, ਰਬੜ, ਕਾਫ਼ੀ ਅਤੇ ਨਾਰੀਅਲ ਵਰਗੀਆਂ ਫ਼ਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ।

ਭਾਰਤ ਵਿਚ ਵੰਡ – ਲੈਟਰਾਈਟ ਮਿੱਟੀ ਦੇਸ਼ ਦੀ ਕੁੱਲ ਮਿੱਟੀ ਖੇਤਰਫਲ ਦੇ 7.5% ਭਾਗ ਵਿਚ ਪਾਈ ਜਾਂਦੀ ਹੈ । ਇਹ ਮੁੱਖ ਤੌਰ ‘ਤੇ ਪੂਰਬੀ ਘਾਟ, ਪੱਛਮੀ ਘਾਟ, ਰਾਜਮਹੱਲ ਦੀਆਂ ਪਹਾੜੀਆਂ, ਵਿਧਿਆਚਲ, ਸਤਪੁੜਾ ਅਤੇ ਮਾਲਵਾ ਦੇ ਪਠਾਰ ਵਿਚ ਮਿਲਦੀ ਹੈ । ਇਸ ਤੋਂ ਇਲਾਵਾ ਮਹਾਂਰਾਸ਼ਟਰ, ਉੜੀਸਾ, ਕਰਨਾਟਕ, ਪੱਛਮੀ ਬੰਗਾਲ, ਕੇਰਲਾ, ਝਾਰਖੰਡ ਅਤੇ ਅਸਾਮ ਰਾਜ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ।

ਪ੍ਰਸ਼ਨ 6.
ਜੰਗਲੀ ਜੀਵਾਂ ਤੋਂ ਕੀ ਭਾਵ ਹੈ ? ਭਾਰਤ ਦੇ ਜੰਗਲੀ ਜੀਵਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜੰਗਲਾਂ ਵਿਚ ਰਹਿਣ ਵਾਲੇ ਜੀਵਾਂ ਨੂੰ ਜੰਗਲੀ ਜੀਵ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਵੱਡੇ-ਵੱਡੇ ਜਾਨਵਰਾਂ ਤੋਂ ਲੈ ਕੇ ਛੋਟੇ-ਛੋਟੇ ਕੀੜੇ-ਮਕੌੜੇ ਸ਼ਾਮਿਲ ਹਨ । ਜੰਗਲਾਂ ਵਿਚ ਭਿੰਨ-ਭਿੰਨ ਪ੍ਰਕਾਰ ਦੇ ਪੰਛੀ ਵੀ ਪਾਏ ਜਾਂਦੇ ਹਨ । ਸੰਸਾਰ ਦੇ ਵੱਡੇ-ਵੱਡੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ । ਭਾਰਤ ਵਿਚ ਵੀ 80,000 ਤੋਂ ਜ਼ਿਆਦਾ ਪ੍ਰਕਾਰ ਦੇ ਜੰਗਲੀ ਜੀਵ ਮਿਲਦੇ ਹਨ । ਇਨ੍ਹਾਂ ਵਿਚ ਹਾਥੀ, ਸ਼ੇਰ, ਚੀਤਾ, ਬਾਘ, ਗੈਂਡਾ, ਭਾਲੂ, ਯਾਕ, ਹਿਰਨ, ਗਿੱਦੜ, ਨੀਲ ਗਾਂ, ਬਾਂਦਰ, ਲੰਗੂਰ ਆਦਿ ਸ਼ਾਮਿਲ ਹਨ । ਇਨ੍ਹਾਂ ਤੋਂ ਇਲਾਵਾ ਸਾਡੇ ਦੇਸ਼ ਵਿਚ ਨਿਉਲੇ, ਕੱਛੂਕੁੰਮੇ ਅਤੇ ਕਈ ਪ੍ਰਕਾਰ ਦੇ ਸੱਪ ਵੀ ਪਾਏ ਜਾਂਦੇ ਹਨ । ਇੱਥੇ ਅਨੇਕ ਪ੍ਰਕਾਰ ਦੇ ਪੰਛੀ ਅਤੇ ਮੱਛੀਆਂ ਵੀ ਮਿਲਦੀਆਂ ਹਨ । ਸਰਦੀਆਂ ਵਿਚ ਕਈ ਪ੍ਰਕਾਰ ਦੇ ਪੰਛੀ ਸੰਸਾਰ ਦੇ ਠੰਡੇ ਪਦੇਸ਼ਾਂ ਤੋਂ ਸਾਡੇ ਦੇਸ਼ਾਂ ਵਿਚ ਆਉਂਦੇ ਹਨ ।

ਪ੍ਰਸ਼ਨ 7.
ਕੁਦਰਤੀ ਸਾਧਨਾਂ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ ? ਸਾਡੇ ਦੇਸ਼ ਵਿਚ ਇਸ ਦੇ ਮੁੱਖ ਖੇਤਰ ਕਿੱਥੇ-ਕਿੱਥੇ ਹਨ ?
ਉੱਤਰ-
ਕੁਦਰਤ ਕਿਰਤੀ) ਦੁਆਰਾ ਪ੍ਰਦਾਨ ਕੀਤੇ ਗਏ ਸਾਧਨਾਂ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਸਾਧਨਾਂ ਦਾ ਸਾਡੇ ਜੀਵਨ ਵਿਚ ਬਹੁਤ ਅਧਿਕ ਮਹੱਤਵ ਹੈ । ਇਹ ਸਾਧਨ ਕਿਸੇ ਦੇਸ਼ ਦੀ ਖ਼ੁਸ਼ਹਾਲੀ ਅਤੇ ਸ਼ਕਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਕਿਸੇ ਦੇਸ਼ ਦੀ ਅਰਥਵਿਵਸਥਾ ਦੀ ‘ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ।

  • ਭਾਰਤ ਵਿਚ ਕੁਦਰਤੀ ਸਾਧਨਾਂ ਦੇ ਖੇਤਰ – ਭਾਰਤ ਦਾ 30% ਭਾਗ ਪਰਬਤੀ ਹੈ । ਇਨ੍ਹਾਂ ਪਰਬਤਾਂ ਨੂੰ ਸਾਧਨਾਂ ਦਾ ਭੰਡਾਰ ਕਹਿੰਦੇ ਹਨ । ਇਹ ਪਾਣੀ ਅਤੇ ਜੰਗਲੀ ਸੋਮਿਆਂ ਨਾਲ ਭਰਪੂਰ ਹਨ ।
  • ਦੇਸ਼ ਦਾ 27% ਭਾਗ ਪਠਾਰੀ ਹੈ । ਇਸ ਖੇਤਰ ਤੋਂ ਸਾਨੂੰ ਕਈ ਪ੍ਰਕਾਰ ਦੇ ਖਣਿਜ ਪਦਾਰਥ ਪ੍ਰਾਪਤ ਹੁੰਦੇ ਹਨ । ਇਨ੍ਹਾਂ ਵਿਚ ਖੇਤੀ ਵੀ ਹੁੰਦੀ ਹੈ ।
  • ਦੇਸ਼ ਦਾ ਬਾਕੀ 43% ਭਾਗ ਮੈਦਾਨੀ ਹੈ । ਉਪਜਾਊ ਮਿੱਟੀ ਦੇ ਕਾਰਨ ਇੱਥੋਂ ਦੀ ਖੇਤੀ ਬਹੁਤ ਹੀ ਉੱਨਤ ਹੈ । ਇਸ ਲਈ ਇਹ ਮੈਦਾਨ ਦੇਸ਼ ਦੇ ਅੰਨ-ਭੰਡਾਰ ਵੀ ਕਹਿਲਾਉਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਲਈ ਤਾਜ਼ੇ ਪਾਣੀ (Fresh Water) ਦੇ ਮੁੱਖ ਸਾਧਨ ਕਿਹੜੇ-ਕਿਹੜੇ ਹਨ ? ਵਰਣਨ ਕਰੋ ।
ਉੱਤਰ-
ਧਰਤੀ ‘ਤੇ ਬਹੁਤ ਜ਼ਿਆਦਾ ਖਾਰਾ ਅਤੇ ਤਾਜ਼ਾ ਪਾਣੀ ਪਾਇਆ ਜਾਂਦਾ ਹੈ । ਮਨੁੱਖ ਇਸ ਵਿਚੋਂ ਕੁੱਝ ਸੀਮਿਤ ਅਤੇ ਤਾਜ਼ੇ ਪਾਣੀ ਦੇ ਸੋਮਿਆਂ ਦਾ ਹੀ ਪ੍ਰਯੋਗ ਕਰਦਾ ਹੈ । ਇਨ੍ਹਾਂ ਸੋਮਿਆਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਵਰਖਾ – ਵਰਖਾ ਧਰਤੀ ‘ਤੇ ਪਾਣੀ ਦੀ ਪੂਰਤੀ ਦਾ ਇਕ ਮਹੱਤਵਪੂਰਨ ਸੋਮਾ ਹੈ । ਪਰ ਵਰਖਾ ਦੇ ਪਾਣੀ ਦੀ ਪ੍ਰਾਪਤੀ ਵਿਚ ਕਾਫ਼ੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ । ਕਿਤੇ ਵਰਖਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਿਤੇ ਬਹੁਤ ਹੀ ਘੱਟ । ਭਾਰਤ ਵਿਚ ਔਸਤ ਰੂਪ ਵਿਚ 118 ਸੈਂ.ਮੀ. ਸਾਲਾਨਾ ਵਰਖਾ ਹੁੰਦੀ ਹੈ । ਵਰਖਾ ਦਾ ਇਹ ਸਾਰਾ ਪਾਣੀ ਮਨੁੱਖ ਦੀ ਵਰਤੋਂ ਵਿਚ ਨਹੀਂ ਆਉਂਦਾ । ਇਸਦਾ ਬਹੁਤ ਸਾਰਾ ਭਾਗ ਰਿਸ-ਰਿਸ ਕੇ ਧਰਾਤਲ ਵਿਚ ਚਲਾ ਜਾਂਦਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਵਿਚ ਵਾਧਾ ਹੁੰਦਾ ਹੈ ।

2. ਨਦੀਆਂ ਅਤੇ ਨਹਿਰਾਂ – ਮਨੁੱਖ ਦੇ ਵਿਕਾਸ ਵਿਚ ਨਦੀਆਂ ਅਤੇ ਨਹਿਰਾਂ ਦੀ ਆਰੰਭ ਤੋਂ ਹੀ ਮਹੱਤਵਪੂਰਨ ਭੂਮਿਕਾ ਰਹੀ ਹੈ । ਮਨੁੱਖ ਨੇ ਆਰੰਭ ਤੋਂ ਹੀ ਆਪਣੇ ਨਿਵਾਸ-ਸਥਾਨ ਨਦੀਆਂ ਦੇ ਆਲੇ-ਦੁਆਲੇ ਹੀ ਬਣਾਏ ਸਨ, ਤਾਂ ਕਿ ਉਸਨੂੰ ਪਾਣੀ ਪਾਪਤ ਹੁੰਦਾ ਰਹੇ । ਕਈ ਥਾਂਵਾਂ ਤੇ ਮਨੁੱਖ ਨੇ ਨਦੀਆਂ ਤੇ ਬੰਨ ਬਣਾ ਕੇ ਆਪਣੇ ਲਾਭ ਲਈ ਨਹਿਰਾਂ ਕੱਢੀਆਂ ਹਨ । ਇਨ੍ਹਾਂ ਨਹਿਰਾਂ ਦੇ ਪਾਣੀ ਦਾ ਪ੍ਰਯੋਗ ਸਿੰਚਾਈ ਅਤੇ ਮਨੁੱਖ ਦੁਆਰਾ ਹੋਰ ਵਰਤੋਂ ਲਈ ਕੀਤਾ ਜਾਂਦਾ ਹੈ । ਸਿੰਚਾਈ ਸਾਧਨਾਂ ਦੇ ਵਿਸਤਾਰ ਨਾਲ ਖੇਤੀ ਵਿਚ ਇਕ ਨਵੀਂ ਕ੍ਰਾਂਤੀ ਆ ਗਈ ਹੈ ।

3. ਤਾਲਾਬ – ਤਾਲਾਬ ਜ਼ਿਆਦਾਤਰ ਉਨ੍ਹਾਂ ਖੇਤਰਾਂ ਵਿਚ ਪਾਏ ਜਾਂਦੇ ਹਨ, ਜਿੱਥੇ ਸਾਰਾ ਸਾਲ ਵਹਿਣ ਵਾਲੀਆਂ ਨਦੀਆਂ ਜਾਂ ਨਹਿਰਾਂ ਦੀ ਘਾਟ ਹੁੰਦੀ ਹੈ । ਇਨ੍ਹਾਂ ਭਾਗਾਂ ਵਿਚ ਜ਼ਮੀਨ ਹੇਠਲਾ ਪਾਣੀ ਵੀ ਬਹੁਤ ਡੂੰਘਾ ਹੁੰਦਾ ਹੈ ਜਿਸਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ । ਇਸ ਲਈ ਲੋਕ ਵਰਖਾ ਦੇ ਪਾਣੀ ਨੂੰ ਤਲਾਬਾਂ ਵਿਚ ਇਕੱਠਾ ਕਰ ਲੈਂਦੇ ਹਨ ਅਤੇ ਲੋੜ ਸਮੇਂ ਇਸਦੀ ਵਰਤੋਂ ਕਰ ਲੈਂਦੇ ਹਨ । ਦੱਖਣ ਭਾਰਤ ਵਿਚ ਤਾਲਾਬ ਲੋਕਾਂ ਲਈ ਬਹੁਤ ਵੱਡਾ ਪਾਣੀ ਦਾ ਸਾਧਨ ਹੈ ।

4. ਜ਼ਮੀਨ ਹੇਠਲਾ ਪਾਣੀ – ਜ਼ਮੀਨ ਹੇਠਲਾ ਪਾਣੀ ਮਨੁੱਖ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ । ਇਸਨੂੰ ਖੂਹਾਂ ਅਤੇ ਟਿਊਬਵੈੱਲਾਂ ਦੁਆਰਾ ਧਰਤੀ ਵਿਚੋਂ ਬਾਹਰ ਕੱਢਿਆ ਜਾਂਦਾ ਹੈ । ਇਹ ਪਾਣੀ ਮੁੱਖ ਤੌਰ ‘ਤੇ ਪੀਣ ਜਾਂ ਸਿੰਚਾਈ ਕਰਨ ਦੇ ਕੰਮ ਆਉਂਦਾ ਹੈ । ਜ਼ਮੀਨ ਹੇਠਲੇ ਪਾਣੀ ਦੀ ਮਾਤਰਾ ਚੱਟਾਨਾਂ ਦੀ ਬਨਾਵਟ ਅਤੇ ਉਸ ਦੇਸ਼ ਵਿਚ ਹੋਣ ਵਾਲੀ ਵਰਖਾ ਦੀ ਮਾਤਰਾ ‘ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 2.
ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ? ਇਹ ਕਿਨ੍ਹਾਂ ਤੱਤਾਂ ‘ਤੇ ਨਿਰਭਰ ਕਰਦੀ ਹੈ ? ਕੋਈ ਚਾਰ ਕਿਸਮਾਂ ਦੀ ਕੁਦਰਤੀ ਬਨਸਪਤੀ ਦਾ ਵਰਣਨ ਕਰੋ ।
ਉੱਤਰ-
ਕੁਦਰਤੀ ਰੂਪ ਵਿਚ ਉੱਗਣ ਵਾਲੇ ਰੁੱਖ-ਪੌਦਿਆਂ ਨੂੰ ਕੁਦਰਤੀ ਬਨਸਪਤੀ ਕਹਿੰਦੇ ਹਨ । ਕੁਦਰਤੀ ਬਨਸਪਤੀ ਜਲਵਾਯੂ, ਮਿੱਟੀ ਅਤੇ ਜੈਵਿਕ ਤੱਤਾਂ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਿਚੋਂ ਜਲਵਾਯੂ ਸਭ ਤੋਂ ਮਹੱਤਵਪੂਰਨ ਤੱਤ ਹੈ ।

ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿਚ ਭਿੰਨ-ਭਿੰਨ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ । ਬਨਸਪਤੀ ਦੀਆਂ ਕਿਸਮਾਂ ਨੂੰ ਜਲਵਾਯੂ, ਮਿੱਟੀ ਦੀਆਂ ਕਿਸਮਾਂ, ਸਮੁੰਦਰ ਤਲ ਤੋਂ ਉੱਚਾਈ ਆਦਿ ਤੱਤ ਪ੍ਰਭਾਵਿਤ ਕਰਦੇ ਹਨ ।

ਭਾਰਤ ਦੀ ਬਨਸਪਤੀ ਦੀਆਂ ਕਿਸਮਾਂ – ਭਾਰਤ ਦੀ ਬਨਸਪਤੀ ਦੀਆਂ ਚਾਰ ਮੁੱਖ ਕਿਸਮਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਦਾਬਹਾਰ ਵਣ ਜੰਗਲ) – ਸਦਾਬਹਾਰ ਵਣ ਸਾਰਾ ਸਾਲ ਹਰੇ-ਭਰੇ ਰਹਿੰਦੇ ਹਨ । ਇਨ੍ਹਾਂ ਦੇ ਪੱਤੇ ਕਿਸੇ ਵੀ ਮੌਸਮ ਵਿਚ ਪੂਰੀ ਤਰ੍ਹਾਂ ਨਹੀਂ ਝੜਦੇ ਹਨ । ਸਦਾਬਹਾਰ ਬਨਸਪਤੀ ਵਧੇਰੇ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਹ ਜ਼ਿਆਦਾਤਰ ਦੱਖਣੀ ਭਾਰਤ ਦੇ ਪੱਛਮੀ ਤੱਟ, ਬੰਗਾਲ, ਅਸਾਮ ਦੇ ਉੱਤਰ-ਪੂਰਬ ਵਿਚ ਅਤੇ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ‘ਤੇ ਪਾਈ ਜਾਂਦੀ ਹੈ । ਕਰਨਾਟਕ ਦੇ ਕੁੱਝ ਭਾਗਾਂ ਵਿਚ ਵੀ ਇਸ ਪ੍ਰਕਾਰ ਦੇ ਵਣ ਪਾਏ ਜਾਂਦੇ ਹਨ, ਇੱਥੇ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਵਰਖਾ ਕਰਦੀਆਂ ਹਨ ।ਹਿਮਾਲਿਆ ਦੀਆਂ ਢਲਾਨਾਂ ‘ਤੇ ਟੀਕ ਅਤੇ ਰੋਜ਼ਵੁੱਡ ਅਤੇ ਕਰਨਾਟਕ ਵਿਚ ਅਲਬਨੀ, ਨਿੰਮ ਅਤੇ ਇਮਲੀ ਆਦਿ ਦੇ ਦਰੱਖ਼ਤ ਮਿਲਦੇ ਹਨ ।

2. ਮਾਰੂਥਲੀ ਵਣ – ਮਾਰੂਥਲੀ ਬਨਸਪਤੀ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਵਰਖਾ ਘੱਟ ਹੋਣ ਦੇ ਕਾਰਨ ਇਹ ਬਨਸਪਤੀ ਬਹੁਤ ਹੀ ਵਿਰਲੀ ਹੁੰਦੀ ਹੈ । ਇਸ ਪ੍ਰਕਾਰ ਦੀ ਬਨਸਪਤੀ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਦੇ ਕੁੱਝ ਭਾਗਾਂ ਵਿਚ ਪਾਈ ਜਾਂਦੀ ਹੈ । ਇਨ੍ਹਾਂ ਵਣਾਂ ਵਿਚ ਖਜੂਰ, ਕੈਕਟਸ ਅਤੇ ਕੰਡੇਦਾਰ ਝਾੜੀਆਂ ਹੀ ਮਿਲਦੀਆਂ ਹਨ । ਵਧੀਆ ਲੱਕੜੀ ਪ੍ਰਾਪਤ ਕਰਨ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੀ ਬਨਸਪਤੀ ਵਧੇਰੇ ਮਹੱਤਵ ਨਹੀਂ ਰੱਖਦੀ ।

3. ਪਰਬਤੀ ਬਨਸਪਤੀ – ਪਰਬਤੀ ਬਨਸਪਤੀ ਪਰਬਤਾਂ ਦੀਆਂ ਢਲਾਣਾਂ ’ਤੇ ਮਿਲਦੀ ਹੈ | ਆਸਾਮ ਤੋਂ ਲੈ ਕੇ ਕਸ਼ਮੀਰ ਤਕ ਹਿਮਾਲਿਆ ਪਰਬਤ ਦੀਆਂ ਢਲਾਣਾਂ ਵਿਚ ਅਨੇਕ ਪ੍ਰਕਾਰ ਦੇ ਦਰੱਖ਼ਤ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀ ਲੱਕੜੀ ਬਹੁਤ ਹੀ ਉਪਯੋਗੀ ਹੁੰਦੀ ਹੈ । ਇੱਥੇ ਮਿਲਣ ਵਾਲੇ ਮੁੱਖ ਦਰੱਖ਼ਤ ਚੀਲ, ਦੇਵਦਾਰ, ਓਕ, ਅਖਰੋਟ, ਮੈਪਲ ਅਤੇ ਪਾਪੂਲਰ ਆਦਿ ਹਨ । ਇਨ੍ਹਾਂ ਦਰੱਖ਼ਤਾਂ ਦੀ ਲੱਕੜੀ ਹੋਰ ਵਧੀਆ ਕਿਸਮ ਦੀ ਹੁੰਦੀ ਹੈ । ਇਸਦਾ ਪ੍ਰਯੋਗ ਇਮਾਰਤਾਂ, ਰੇਲ ਦੇ ਡਿੱਬੇ, ਮਾਚਿਸ ਅਤੇ ਵਧੀਆ ਪ੍ਰਕਾਰ ਦਾ ਫਰਨੀਚਰ ਬਣਾਉਣ ਵਿਚ ਹੁੰਦਾ ਹੈ । ਪਰਬਤੀ ਬਨਸਪਤੀ ਦੀ ਪੇਟੀ ਵਿਚ ਕਈ ਪ੍ਰਕਾਰ ਦੇ ਫਲ ਜਿਵੇਂ ਸੇਬ, ਬਾਦਾਮ, ਅਖਰੋਟ ਅਤੇ ਆਲੂਬੁਖ਼ਾਰਾ ਆਦਿ ਵੀ ਮਿਲਦੇ ਹਨ ।

4. ਡੈਲਟਾਈ ਵਣ – ਡੈਲਟਾਈ ਵਣ ਸਮੁੰਦਰੀ ਤੱਟਾਂ ਦੇ ਨੇੜੇ ਮਿਲਦੇ ਹਨ । ਨਦੀਆਂ ਸਮੁੰਦਰਾਂ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਡੈਲਟਾ ਬਣਾਉਂਦੀਆਂ ਹਨ । ਇਨ੍ਹਾਂ ਡੈਲਟਿਆਂ ਵਿਚ ਉੱਗਣ ਵਾਲੀ ਬਨਸਪਤੀ ਨੂੰ ਹੀ ਡੈਲਟਾਈ ਵਣਾਂ ਦਾ ਨਾਂ ਦਿੱਤਾ ਜਾਂਦਾ ਹੈ । ਗੰਗਾ-ਬ੍ਰਹਮਪੁੱਤਰ ਜਾਂ ਦੱਖਣ ਭਾਰਤ ਦੀਆਂ ਕੁੱਝ ਨਦੀਆਂ ਦੇ ਡੈਲਟਾਈ ਭਾਗਾਂ ਵਿਚ ਇਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ । ਇੱਥੇ ਸੁੰਦਰੀ, ਨੀਮਾ ਅਤੇ ਪਾਮ ਆਦਿ ਦੇ ਦਰੱਖ਼ਤ ਮਿਲਦੇ ਹਨ | ਸੁੰਦਰੀ ਦਰੱਖ਼ਤ ਦੀ ਲੱਕੜੀ, ਮਨੁੱਖ ਦੇ ਪ੍ਰਯੋਗ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ । ਇਸ ਪ੍ਰਕਾਰ ਦੀ ਬਨਸਪਤੀ ਵਿਚ ‘ਸੁੰਦਰੀ’ ਦਰੱਖ਼ਤ ਦੀ ਅਧਿਕਤਾ ਕਾਰਨ ਹੀ ਗੰਗਾ-ਬ੍ਰਹਮਪੁੱਤਰ ਡੈਲਟਾ ਨੂੰ ‘ਸੁੰਦਰ ਵਣ ਡੈਲਟਾ ਕਿਹਾ’ ਜਾਂਦਾ ਹੈ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

Punjab State Board PSEB 8th Class Social Science Book Solutions Geography Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Textbook Exercise Questions and Answers.

PSEB Solutions for Class 8 Social Science Geography Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

SST Guide for Class 8 PSEB ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ ਜਿਹੜੇ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ । ਦੂਸਰੇ ਸ਼ਬਦਾਂ ਵਿਚ ਸਾਧਨ ਉਹ ਕੁਦਰਤੀ ਤੋਹਫ਼ੇ ਹਨ ਜਿਹੜੇ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਵਿਸ਼ੇਸ਼ ਮਹੱਤਵ ਰੱਖਦੇ ਹਨ ।

ਪ੍ਰਸ਼ਨ 2.
ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਜੰਗਲ, ਖਣਿਜ ਪਦਾਰਥ, ਮਿੱਟੀ, ਸਮੁੰਦਰ, ਸੂਰਜੀ ਉਰਜਾ ਆਦਿ ਸਾਧਨ ਕੁਦਰਤੀ ਸਾਧਨ ਹਨ । ਇਹ ਸਾਨੂੰ ਕੁਦਰਤ ਤੋਂ ਮਿਲੇ ਹਨ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪ੍ਰਸ਼ਨ 3.
ਸਾਧਨ ਦੀਆਂ ਕਿਸਮਾਂ ਦੀ ਸੂਚੀ ਬਣਾਓ ।
ਉੱਤਰ-
ਸਾਧਨ ਕੁਦਰਤੀ ਅਤੇ ਗੈਰ-ਕੁਦਰਤੀ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਹੇਠਾਂ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-

  1. ਸਜੀਵ ਅਤੇ ਨਿਰਜੀਵ ਸਾਧਨ
  2. ਖ਼ਤਮ ਹੋਣ ਵਾਲੇ ਅਤੇ ਨਾ ਖ਼ਤਮ ਹੋਣ ਵਾਲੇ ਸਾਧਨ
  3. ਵਿਕਸਿਤ ਅਤੇ ਸੰਭਾਵਿਤ ਸਾਧਨ
  4. ਮਿੱਟੀ ਅਤੇ ਭੂਮੀ ਸਾਧਨ
  5. ਸਮੁੰਦਰੀ ਅਤੇ ਖਣਿਜ ਪਦਾਰਥ
  6. ਮਨੁੱਖੀ ਸਾਧਨ ।

ਪ੍ਰਸ਼ਨ 4.
ਮਿੱਟੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੈ, ਜਿਹੜੀ ਚੱਟਾਨਾਂ ਤੋਂ ਬਣੀ ਹੈ ।

ਪ੍ਰਸ਼ਨ 5.
ਸਮੁੰਦਰਾਂ ਤੋਂ ਸਾਨੂੰ ਕੀ-ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਸਮੁੰਦਰ ਸਾਨੂੰ ਖਣਿਜ ਅਤੇ ਸ਼ਕਤੀ ਸਾਧਨ ਪ੍ਰਦਾਨ ਕਰਦੇ ਹਨ । ਇਨ੍ਹਾਂ ਤੋਂ ਇਲਾਵਾ ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ, ਹੀਰੇ-ਜਵਾਹਰਾਤ ਆਦਿ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 6.
ਸਾਧਨਾਂ ਦੀ ਸਹੀ ਸਾਂਭ-ਸੰਭਾਲ ਕਿਵੇਂ ਹੋ ਸਕਦੀ ਹੈ ?
ਉੱਤਰ-
ਸਾਧਨਾਂ ਦੀ ਸਹੀ ਸੰਭਾਲ ਇਨ੍ਹਾਂ ਦਾ ਉੱਚਿਤ ਅਤੇ ਜ਼ਰੂਰਤ ਅਨੁਸਾਰ ਪ੍ਰਯੋਗ ਕਰਨ ਨਾਲ ਹੀ ਹੋ ਸਕਦੀ ਹੈ । ਇਸ ਦੇ ਲਈ ਸਾਧਨਾਂ ਦੀ ਦੁਰਵਰਤੋਂ ਅਤੇ ਵਿਨਾਸ਼ ਤੋਂ ਬਚਣਾ ਚਾਹੀਦਾ ਹੈ ।

II ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 70-75 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਜੀਵ ਅਤੇ ਨਿਰਜੀਵ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜੀਵ ਸਾਧਨ – ਜੀਵ ਸਾਧਨ ਸਾਨੂੰ ਸਜੀਵ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ । ਜੀਵ-ਜੰਤੂ ਅਤੇ ਰੁੱਖ-ਪੌਦੇ ਇਨ੍ਹਾਂ ਦੇ ਉਦਾਹਰਨ ਹਨ | ਕੋਲਾ ਅਤੇ ਖਣਿਜ ਤੇਲ ਵੀ ਜੀਵ ਸਾਧਨ ਕਹਾਉਂਦੇ ਹਨ, ਕਿਉਂਕਿ ਇਹ ਰੁੱਖ-ਪੌਦਿਆਂ ਅਤੇ ਮਰੇ ਹੋਏ ਜੀਵਾਂ ਦੇ ਗਲਣ-ਸੜਨ ਤੋਂ ਬਣਦੇ ਹਨ ।

ਨਿਰਜੀਵ ਸਾਧਨ – ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਨਿਰਜੀਵ ਵਸਤੂਆਂ ਹਨ । ਖਣਿਜ ਪਦਾਰਥ ਅਤੇ ਪਾਣੀ ਇਨ੍ਹਾਂ ਦੇ ਉਦਾਹਰਨ ਹਨ । ਖਣਿਜ ਪਦਾਰਥ ਸਾਡੇ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਲਦੀ ਖ਼ਤਮ ਹੋ ਸਕਦੇ ਹਨ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪ੍ਰਸ਼ਨ 2.
ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ ‘ ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-

  • ਭੂਮੀ – ਭੂਮੀ ‘ਤੇ ਮਨੁੱਖ ਆਪਣੀਆਂ ਆਰਥਿਕ ਕ੍ਰਿਆਵਾਂ ਅਤੇ ਗਤੀਵਿਧੀਆਂ ਕਰਦਾ ਹੈ । ਇਨ੍ਹਾਂ ਕ੍ਰਿਆਵਾਂ ਅਤੇ ਗਤੀਵਿਧੀਆਂ ਵਿਚ ਖੇਤੀ ਕਰਨਾ, ਉਦਯੋਗ ਲਗਾਉਣਾ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਨਾ, ਖੇਡਾਂ ਖੇਡਣਾ, ਸੈਰ-ਸਪਾਟਾ ਕਰਨਾ ਆਦਿ ਸ਼ਾਮਿਲ ਹਨ | ਮਨੁੱਖ ਆਪਣੇ ਘਰ ਵੀ ਭੂਮੀ ‘ਤੇ ਹੀ ਬਣਾਉਂਦਾ ਹੈ ।
  • ਮਿੱਟੀ – ਮਿੱਟੀ ਵਿਚ ਮਨੁੱਖ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਇਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅੰਗ ਹਨ; ਕਿਉਂਕਿ ਇਨ੍ਹਾਂ ਤੋਂ ਮਨੁੱਖ ਨੂੰ ਭੋਜਨ ਮਿਲਦਾ ਹੈ । ਇਨ੍ਹਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੇ ਦੂਸਰੇ ਪਦਾਰਥ ਵੀ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 3.
ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਖਣਿਜ ਪਦਾਰਥ ਸਾਨੂੰ ਧਰਤੀ ਦੇ ਅੰਦਰੂਨੀ ਹਿੱਸੇ ਤੋਂ ਪ੍ਰਾਪਤ ਹੁੰਦੇ ਹਨ । ਇਹ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਤੋਂ ਵੀ ਮਿਲਦੇ ਹਨ । ਇਹ ਦੋ ਪ੍ਰਕਾਰ ਦੇ ਹੁੰਦੇ ਹਨ-ਧਾਤੂ ਖਣਿਜ ਅਤੇ ਅਧਾਤੂ ਖਣਿਜ । ਧਾਤੂ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਸ਼ਾਮਿਲ ਹਨ | ਅਧਾਤੂ ਖਣਿਜਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਖਣਿਜ ਤੇਲ ਪ੍ਰਮੁੱਖ ਹਨ । ਖਣਿਜ ਪਦਾਰਥਾਂ ਦਾ ਪ੍ਰਯੋਗ ਉਦਯੋਗਾਂ ਵਿਚ ਕੀਤਾ ਜਾਂਦਾ ਹੈ । ਇਨ੍ਹਾਂ ਨੂੰ ਅਸੀਂ ਉਸੇ ਰੂਪ ਵਿਚ ਪ੍ਰਯੋਗ ਨਹੀਂ ਕਰ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਉਦਯੋਗਾਂ ਵਿਚ ਸਾਫ਼ ਕਰਨਾ ਪੈਂਦਾ ਹੈ ।

ਪ੍ਰਸ਼ਨ 4.
ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ ।
ਉੱਤਰ-
ਜਦੋਂ ਸਾਧਨ ਕਿਸੇ ਲਾਭਦਾਇਕ ਉਦੇਸ਼ ਦੀ ਪੂਰਤੀ ਲਈ ਵਰਤੋਂ ਵਿਚ ਲਿਆਏ ਜਾਂਦੇ ਹਨ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ । ਪਰ ਜਦੋਂ ਤਕ ਉਨ੍ਹਾਂ ਨੂੰ ਵਰਤੋਂ ਵਿਚ ਨਹੀਂ ਲਿਆਇਆ ਜਾਂਦਾ, ਉਦੋਂ ਤਕ ਉਨ੍ਹਾਂ ਨੂੰ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ । ਇਨ੍ਹਾਂ ਨੂੰ ਹੇਠ ਲਿਖੇ ਉਦਾਹਰਨਾਂ ਨਾਲ ਸਮਝਿਆ ਜਾ ਸਕਦਾ ਹੈ-

  1. ਪਰਬਤਾਂ ਤੋਂ ਹੇਠਾਂ ਵਲ ਵਹਿੰਦੀਆਂ ਨਦੀਆਂ ਬਿਜਲੀ ਪੈਦਾ ਕਰਨ ਲਈ ਇਕ ਸੰਭਾਵਿਤ ਸਾਧਨ ਹੈ, ਪਰੰਤੂ ਇਨ੍ਹਾਂ ਨਦੀਆਂ ਦੇ ਪਾਣੀ ਤੋਂ ਜਦੋਂ ਬਿਜਲੀ ਪੈਦਾ ਕੀਤੀ ਜਾਣ ਲਗਦੀ ਹੈ, ਤਾਂ ਇਹ ਵਿਕਸਿਤ ਸਾਧਨ ਬਣ ਜਾਂਦੀ ਹੈ ।
  2. ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇਕ ਸੰਭਾਵਿਤ ਸਾਧਨ ਹੈ । ਇਸਦੇ ਉਲਟ ਪ੍ਰਯੋਗ ਵਿਚ ਲਿਆਇਆ ਜਾ ਰਿਹਾ ਕੋਲਾ ਇਕ ਵਿਕਸਿਤ ਸਾਧਨ ਹੈ ।

ਪ੍ਰਸ਼ਨ 5.
ਮੁੱਕਣ-ਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਮੁੱਕਣ-ਯੋਗ ਸਾਧਨ ਉਹ ਸਾਧਨ ਹਨ ਜਿਹੜੇ ਲਗਾਤਾਰ ਅਤੇ ਅਧਿਕ ਮਾਤਰਾ ਵਿਚ ਪ੍ਰਯੋਗ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਉਦਾਹਰਨ ਵਜੋਂ ਕੋਲੇ ਅਤੇ ਪੈਟਰੋਲੀਅਮ ਦਾ ਪ੍ਰਯੋਗ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਲਈ ਇਹ ਘੱਟ ਹੁੰਦੇ ਜਾ ਰਹੇ ਹਨ । ਇਕ ਸਮਾਂ ਆਏਗਾ ਜਦੋਂ ਇਹ ਬਿਲਕੁਲ ਖ਼ਤਮ ਹੋ ਜਾਣਗੇ, ਕਿਉਂਕਿ ਇਨ੍ਹਾਂ ਨੂੰ ਬਣਨ ਵਿਚ ਲੱਖਾਂ ਸਾਲ ਲਗਦੇ ਹਨ, ਇਸ ਲਈ ਅਸੀਂ ਇਨ੍ਹਾਂ ਤੋਂ ਹਮੇਸ਼ਾਂ ਲਈ ਵਾਂਝੇ ਹੋ ਜਾਵਾਂਗੇ । ਜੇਕਰ ਅਸੀਂ ਅਜਿਹੀ ਸਥਿਤੀ ਤੋਂ ਬਚਣਾ ਹੈ, ਤਾਂ ਸਾਨੂੰ ਇਨ੍ਹਾਂ ਦੀ ਵਰਤੋਂ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਪਵੇਗੀ ।

ਪ੍ਰਸ਼ਨ 6.
ਮਨੁੱਖੀ ਸਾਧਨਾਂ ਦਾ ਦੂਜੇ ਸਾਧਨਾਂ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਮਨੁੱਖ ਨੂੰ ਧਰਤੀ ਦੇ ਸਾਰੇ ਜੀਵਾਂ ਵਿਚੋਂ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ । ਉਹ ਆਪਣੀ ਬੁੱਧੀਮਤਾ, ਕੰਮ ਕਰਨ ਦੀ ਸ਼ਕਤੀ ਅਤੇ ਕੌਸ਼ਲ ਦੇ ਕਾਰਨ ਆਪਣੇ ਆਪ ਵਿਚ ਇਕ ਬਹੁਤ ਵੱਡਾ ਸਾਧਨ ਹੈ । ਧਰਤੀ ‘ਤੇ ਉਪਲੱਬਧ ਹੋਰ ਸਾਰਿਆਂ ਸਾਧਨਾਂ ਨੂੰ ਉਹ ਹੀ ਵਰਤੋਂ ਵਿਚ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਵਿਕਸਿਤ ਕਰਦਾ ਹੈ । ਕਿਸੇ ਵੀ ਖੇਤਰ ਦੇ ਵਿਕਾਸ ਦੇ ਪਿੱਛੇ ਮਨੁੱਖ ਦੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜਾਪਾਨ ਇਸਦਾ ਬਹੁਤ ਵੱਡਾ ਉਦਾਹਰਨ ਹੈ ।ਉੱਥੇ ਹੋਰ ਸਾਧਨਾਂ ਦੀ ਕਮੀ ਹੁੰਦੇ ਹੋਏ ਵੀ, ਦੇਸ਼ ਨੇ ਬਹੁਤ ਅਧਿਕ ਉੱਨਤੀ ਕੀਤੀ ਹੈ । ਅਸਲ ਵਿਚ ਮਨੁੱਖ ਨੂੰ ਪਹਿਲਾਂ ਉਸਦੇ ਗੁਣ, ਸਿੱਖਿਆ, ਤਕਨੀਕੀ ਯੋਗਤਾ ਵਿਕਸਿਤ ਸਾਧਨ ਬਣਾਉਂਦੇ ਹਨ । ਫਿਰ ਉਹ ਹੋਰ ਸਾਧਨਾਂ ਨੂੰ ਵਿਕਸਿਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 250 ਸ਼ਬਦਾਂ ਵਿਚ ਦਿਓ :

ਪ੍ਰਸ਼ਨ-
ਸਾਧਨਾਂ ਤੋਂ ਤੁਹਾਡਾ ਕੀ ਮਤਲਬ ਹੈ ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਣਨ ਕਰੋ ।
ਉੱਤਰ-
ਸਾਧਨ – ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਉਹ ਉਪਯੋਗੀ ਪਦਾਰਥ ਹਨ, ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ ।
ਸਾਧਨਾਂ ਦੀਆਂ ਕਿਸਮਾਂ-ਸਾਧਨ ਪ੍ਰਾਕ੍ਰਿਤਕ ਅਤੇ ਅਪ੍ਰਾਕ੍ਰਿਤਕ ਦੋ ਪ੍ਰਕਾਰ ਦੇ ਹੁੰਦੇ ਹਨ । ਇਨ੍ਹਾਂ ਨੂੰ ਅੱਗੇ ਵੀ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ; ਜਿਵੇਂ-

  • ਜੀਵ ਅਤੇ ਨਿਰਜੀਵ ਸਾਧਨ – ਸਜੀਵ ਸਾਧਨ ਸਜੀਵ ਵਸਤੂਆਂ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਜੀਵ-ਜੰਤੂ ਅਤੇ ਪੌਦੇ । ਇਸਦੇ ਉਲਟ ਨਿਰਜੀਵ ਸਾਧਨ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ, ਜਿਵੇਂ-ਖਣਿਜ ਪਦਾਰਥ, ਪਾਣੀ ਆਦਿ ।
  • ਵਿਕਸਿਤ ਅਤੇ ਸੰਭਾਵਿਤ ਸਾਧਨ – ਸਾਰੇ ਉਪਲੱਬਧ ਸਾਧਨ ਸੰਭਾਵਿਤ ਸਾਧਨ ਕਹਾਉਂਦੇ ਹਨ । ਪਰੰਤੂ ਜਦੋਂ ਇਨ੍ਹਾਂ ਦਾ ਪ੍ਰਯੋਗ ਹੋਣ ਲਗਦਾ ਹੈ, ਤਾਂ ਉਹ ਵਿਕਸਿਤ ਸਾਧਨ ਕਹਾਉਂਦੇ ਹਨ ।
  • ਮੁੱਕਣ ਵਾਲੇ ਅਤੇ ਨਾ ਮੁੱਕਣ ਵਾਲੇ ਸਾਧਨ – ਕੋਲਾ, ਪੈਟਰੋਲੀਅਮ ਆਦਿ ਖ਼ਤਮ ਹੋਣ ਵਾਲੇ ਸਾਧਨ ਹਨ । ਲਗਾਤਾਰ ਵਰਤੋਂ ਨਾਲ ਇਹ ਕਿਸੇ ਵੀ ਸਮੇਂ ਖ਼ਤਮ ਹੋ ਸਕਦੇ ਹਨ | ਦੂਸਰੇ ਪਾਸੇ ਪਾਣੀ ਨਾ ਮੁੱਕਣ ਵਾਲਾ ਸਾਧਨ ਹੈ । ਲਗਾਤਾਰ ਵਰਤੋਂ ਨਾਲ ਇਹ ਖ਼ਤਮ ਨਹੀਂ ਹੋਵੇਗਾ |
  • ਮਿੱਟੀ ਅਤੇ ਭੂਮੀ ਸਾਧਨ – ਮਿੱਟੀ ਵਿਚ ਮਨੁੱਖ ਭੋਜਨ ਅਤੇ ਹੋਰ ਉਪਯੋਗੀ ਪਦਾਰਥ ਪ੍ਰਾਪਤ ਕਰਨ ਲਈ ਪੌਦੇ ਅਤੇ ਫ਼ਸਲਾਂ ਉਗਾਉਂਦਾ ਹੈ । ਭੂਮੀ ‘ਤੇ ਉਹ ਉਦਯੋਗ ਲਗਾਉਂਦਾ ਹੈ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦਾ ਹੈ ਅਤੇ ਹੋਰ ਗਤੀਵਿਧੀਆਂ ਕਰਦਾ ਹੈ ।
  • ਸਮੁੰਦਰੀ ਅਤੇ ਖਣਿਜ ਪਦਾਰਥ – ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਸਿੱਪੀਆਂ ਅਤੇ ਹੀਰੇ-ਜਵਾਹਰਾਤ ਪ੍ਰਾਪਤ ਹੁੰਦੇ ਹਨ । ਖਣਿਜ ਸਾਧਨਾਂ ਤੋਂ ਸਾਨੂੰ ਧਾਤੂਆਂ, ਅਧਾਤੂਆਂ, ਊਰਜਾ ਆਦਿ ਮਿਲਦੀ ਹੈ । ਇਹ ਸਾਧਨ ਸਾਡੇ ਉਦਯੋਗਾਂ ਦਾ ਆਧਾਰ ਹੈ ।
  • ਮਨੁੱਖੀ ਸਾਧਨ – ਮਨੁੱਖ ਆਪਣੇ ਆਪ ਵਿਚ ਸਭ ਤੋਂ ਵੱਡਾ ਸਾਧਨ ਹੈ । ਹੋਰ ਸਭ ਸਾਧਨਾਂ ਦਾ ਵਿਕਾਸ ਵੀ ਮਨੁੱਖ ਹੀ ਕਰਦਾ ਹੈ ।
    ਸਾਧਨਾਂ ਦਾ ਮਹੱਤਵ – ਸਾਧਨਾਂ ਦਾ ਮਨੁੱਖ ਲਈ ਬਹੁਤ ਜ਼ਿਆਦਾ ਮਹੱਤਵ ਹੈ-
    (i) ਇਹ ਮਨੁੱਖ ਦੀਆਂ ਮੁੱਢਲੀਆਂ ਅਤੇ ਹੋਰ ਲੋੜਾਂ ਦੀ ਪੂਰਤੀ ਕਰਦੇ ਹਨ ।
    (ii) ਇਹ ਮਨੁੱਖ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਂਦੇ ਹਨ ਅਤੇ ਉਸਦੇ ਜੀਵਨ ਪੱਧਰ ਨੂੰ ਉੱਚਾ ਕਰਦੇ ਹਨ ।
    (iii) ਸਾਧਨ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹਨ ।

ਸੰਭਾਲ ਦੇ ਤਰੀਕੇ – ਸਾਧਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ ਹੋ ਜਾਂਦਾ ਹੈ | ਖਣਿਜ ਪਦਾਰਥਾਂ ਵਰਗੇ ਸਾਧਨ ਤਾਂ ਦੁਰਲੱਭ ਹੁੰਦੇ ਹਨ । ਇਨ੍ਹਾਂ ਦੇ ਲਗਾਤਾਰ ਅਤੇ ਵੱਡੀ ਮਾਤਰਾ ਵਿਚ ਉਪਯੋਗ ਨਾਲ ਇਹ ਛੇਤੀ ਹੀ ਖ਼ਤਮ ਹੋ ਜਾਣਗੇ । ਇਸ ਲਈ ਇਨ੍ਹਾਂ ਦੀ ਸੰਭਾਲ ਹੋਰ ਵੀ ਜ਼ਰੂਰੀ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਤੋਂ ਲਾਭ ਉਠਾ ਸਕਣ । ਸਾਧਨਾਂ ਦੀ ਸੰਭਾਲ ਹੇਠ ਲਿਖੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ-

  1. ਇਨ੍ਹਾਂ ਦੀ ਵਰਤੋਂ ਸੂਝ-ਬੂਝ ਨਾਲ ਲੰਬੇ ਸਮੇਂ ਤਕ ਕੀਤੀ ਜਾਵੇ ।
  2. ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਤਾਂ ਕਿ ਇਨ੍ਹਾਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ ।
  3. ਫਿਰ ਤੋਂ ਵਰਤੋਂ ਵਿਚ ਲਿਆਏ ਜਾ ਸਕਣ ਵਾਲੇ ਸਾਧਨਾਂ ਨੂੰ ਦੁਬਾਰਾ ਪ੍ਰਯੋਗ ਵਿਚ ਲਿਆਇਆ ਜਾਵੇ ।
  4. ਮਨੁੱਖ ਦੀ ਯੋਗਤਾ ਅਤੇ ਕੌਸ਼ਲ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਸਾਧਨਾਂ ਦੀ ਉਪਯੋਗਿਤਾ ਨੂੰ ਵਧਾ ਸਕੇ ।

PSEB 8th Class Social Science Guide ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅਸੀਂ ਰੋਜ ਭੋਜਨ ਕਰਦੇ ਹਾਂ । ਉਸ ਵਿੱਚ ਸ਼ਾਮਿਲ 85% ਖਾਧ ਪਦਾਰਥ ਕਿਸ ਪ੍ਰਕਾਰ ਦੇ ਕੁਦਰਤੀ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਸਜੀਵ ਸਾਧਨਾਂ ਤੋਂ ।

ਪ੍ਰਸ਼ਨ 2.
ਮੇਰਾ ਭਰਾ ਕਾਰਖਾਨਿਆਂ ਲਈ ਪੁਰਜ਼ੇ ਅਤੇ ਮਸ਼ੀਨਾਂ ਬਣਾਉਂਦਾ ਹੈ, । ਉਹ ਮੁੱਖ ਰੂਪ ਵਿੱਚ ਕਿਹੜੇ ਸਾਧਨਾਂ ਨੂੰ ਪ੍ਰਯੋਗ ਵਿੱਚ ਲਿਆਉਂਦਾ ਹੋਵੇਗਾ ?
ਉੱਤਰ-
ਖਣਿਜ ਸਾਧਨ ।

ਪ੍ਰਸ਼ਨ 3.
ਮਨੁੱਖ ਨੂੰ ਆਪਣੇ ਕੰਮ ਸੰਬੰਧੀ ਕਿਰਿਆਕਲਾਪਾਂ ਲਈ ਕਿਸ ਸਾਧਨ ਦੀ ਜ਼ਰੂਰਤ ਹੋਵੇਗੀ ?
ਉੱਤਰ-
ਭੂਮੀ ਸਾਧਨ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪ੍ਰਸ਼ਨ 4.
ਸਾਧਨਾਂ ਦੇ ਵਿਕਾਸ ਲਈ ਇਕ ਮਹੱਤਵਪੂਰਨ ਸਾਧਨ ਦਾ ਹੋਣਾ ਜ਼ਰੂਰੀ ਹੈ ? ਉਹ ਕਿਹੜਾ ਅਤੇ ਕਿਸ ਗੁਣ ਵਾਲਾ ਹੁੰਦਾ ਹੈ ?
ਉੱਤਰ-
ਯੋਗ ਅਤੇ ਕੁਸ਼ਲ ਮਨੁੱਖ ।

ਪ੍ਰਸ਼ਨ 5.
ਕੁਝ ਸਾਧਨ ਦੇਖਣ ਵਿੱਚ ਨਿਰਜੀਵ ਲਗਦੇ ਹਨ, ਪਰ ਉਹ ਸਜੀਵ ਸਾਧਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਇਸ ਤਰ੍ਹਾਂ ਦੇ ਮਹੱਤਵਪੂਰਨ ਸਾਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ ਅਤੇ ਪੈਟਰੋਲੀਅਮ/ਖਣਿਜ ਤੇਲ ।

ਪ੍ਰਸ਼ਨ 6.
ਸਮੁੰਦਰ ਤੋਂ ਪ੍ਰਾਪਤ ਹੋਣ ਵਾਲਾ ਇਕ ਸਾਧਨ ਜਿਸ ਤੋਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਭੋਜਨ ਪ੍ਰਾਪਤ ਕਰਦੀ ਹੈ । ਉਹ ਕਿਹੜਾ ਹੈ ?
ਉੱਤਰ-
ਮੱਛੀਆਂ ।

(ਅ) ਸਹੀ ਵਿਕਲਪ ਚੁਣੋ :

I.
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਵਿਚ ਕੁਦਰਤ ਦੇ ਕੁੱਝ ਉਪਹਾਰ ਦਿਖਾਏ ਗਏ ਹਨ, ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ । ਤੁਸੀਂ ਇਨ੍ਹਾਂ ਨੂੰ ਕੀ ਨਾਮ ਦਿਉਗੇ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 1
(i) ਮਨੁੱਖੀ ਸਾਧਨ
(ii) ਖਣਿਜ ਪਦਾਰਥ
(iii) ਸਾਧਨ
(iv) ਊਰਜਾ ਦੇ ਰੂਪ ।
ਉੱਤਰ-
(i) ਮਨੁੱਖੀ ਸਾਧਨ

ਪ੍ਰਸ਼ਨ 2.
ਦਿੱਤੇ ਗਏ ਚਿੱਤਰ ਵਿਚ ਕੁੱਝ ਸਾਧਨ ਦਿਖਾਏ ਗਏ ਹਨ । ਇਹ ਕਿਸ ਪ੍ਰਕਾਰ ਦੇ ਹਨ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 2
(i) ਕੁਦਰਤੀ ਸਾਧਨ
(ii) ਗੈਰ ਕੁਦਰਤੀ ਸਾਧਨ
(iii) ਸਜੀਵ ਸਾਧਨ
(iv) ਸੰਭਾਵਿਤ ਸਾਧਨ ।
ਉੱਤਰ-
(ii) ਗੈਰ ਕੁਦਰਤੀ ਸਾਧਨ

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪ੍ਰਸ਼ਨ 3.
ਸਾਰੇ ਸਾਧਨਾਂ ਦਾ ਵਿਕਾਸ ਇਕ ਵਿਸ਼ੇਸ਼ ਪ੍ਰਕਾਰ ਦੇ ਸਾਧਨ ਉੱਤੇ ਨਿਰਭਰ ਕਰਦਾ ਹੈ ਜਿਸ ਨੂੰ ਚਿੱਤਰ ਵਿੱਚ ਦਿਖਾਇਆ ਗਿਆ ਹੈ ? ਇਹ ਕਿਹੜਾ ਹੈ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 3
(i) ਪਸ਼ੂ ਸਾਧਨ
(ii) ਸਮੁੰਦਰੀ ਸਾਧਨ
(iii) ਭੂਮੀ ਸਾਧਨ
(iv) ਮਨੁੱਖੀ ਸਾਧਨ ।
ਉੱਤਰ-
(iv) ਮਨੁੱਖੀ ਸਾਧਨ ।

ਪ੍ਰਸ਼ਨ 4.
ਚਿੱਤਰ ਵਿੱਚ ਦਿਖਾਏ ਗਏ ਸਾਧਨ ਕਿਸ ਪ੍ਰਕਾਰ ਦੇ ਹਨ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 4
(i) ਸਜੀਵ ਅਤੇ ਖਤਮ ਹੋਣ ਵਾਲੇ
(ii) ਸਜੀਵ ਅਤੇ ਨਾ ਖਤਮ ਹੋਣ ਵਾਲੇ
(iii) ਨਿਰਜੀਵ ਅਤੇ ਖਤਮ ਹੋਣ ਵਾਲੇ
(iv) ਨਿਰਜੀਵ ਅਤੇ ਨਾ ਖਤਮ ਹੋਣ ਵਾਲੇ ।
ਉੱਤਰ-
(i) ਸਜੀਵ ਅਤੇ ਖਤਮ ਹੋਣ ਵਾਲੇ

ਪ੍ਰਸ਼ਨ 5.
ਦਿੱਤੇ ਗਏ ਚਿੱਤਰ ਵਿੱਚ ਦਿਖਾਈ ਗਈ ਆਕ੍ਰਿਤੀ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 5
(i) ਜੈਵਿਕ ਸਾਧਨ
(ii) ਖਣਿਜ ਪਦਾਰਥ
(iii) ਸ਼ਕਤੀ ਸਾਧਨ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 6.
ਦਿੱਤਾ ਹੋਇਆ ਚਿੱਤਰ ਕੀ ਦਰਸਾ ਰਿਹਾ ਹੈ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 6
(i) ਭੂਮੀ ਸਾਧਨ ਦੀ ਦੁਰਵਰਤੋਂ
(ii) ਭੂਮੀ ਸਾਧਨ ਦੀ ਵਰਤੋਂ
(iii) ਖਣਿਜ ਪਦਾਰਥਾਂ ਦੀ ਖੁਦਾਈ
(iv) ਉਪਜਾਓ ਮਿੱਟੀ ਨੂੰ ਬੰਜਰ ਬਣਾਉਣਾ ।
ਉੱਤਰ-
(ii) ਭੂਮੀ ਸਾਧਨ ਦੀ ਵਰਤੋਂ

ਪ੍ਰਸ਼ਨ 7.
ਦਿੱਤੇ ਗਏ ਚਿੱਤਰ ਵਿਚ ਕਿਹੜੇ ਦੋ ਸਾਧਨਾਂ ਦੀ ਸੰਭਾਲ ਸਭ ਤੋਂ ਜ਼ਰੂਰੀ ਹੈ ਅਤੇ ਕਿਉਂ ?
PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ 7
(i) ਜਲ, ਰੁਖ ਅਤੇ ਪੌਦਿਆਂ ਦੀ ਕਿਉਂਕਿ ਇਹ ਅਸਾਨੀ ਨਾਲ ਨਹੀਂ ਮਿਲਦੇ ।
(ii) ਜਲ ਅਤੇ ਪੈਟਰੋਲੀਅਮ ਦੀ ਕਿਉਂਕਿ ਇਹ ਬਹੁਤ ਜ਼ਿਆਦਾ ਵਰਤੇ ਜਾਂਦੇ ਹਨ ।
(ii) ਕੋਲਾ ਅਤੇ ਖਣਿਜ ਤੇਲ ਕਿਉਂਕਿ ਇਹ ਦੁਰਲੱਭ ਜੀਵਾਸ਼ਮ ਇੰਧਨ ਹਨ ।
(iv) ਕੋਲਾ ਅਤੇ ਜਲ ਕਿਉਂਕਿ ਜਲ ਬਲਦੇ ਹੋਏ ਕੋਲੇ ਨੂੰ ਬੁਝਾ ਦਿੰਦਾ ਹੈ ।
ਉੱਤਰ-
(ii) ਕੋਲਾ ਅਤੇ ਖਣਿਜ ਤੇਲ ਕਿਉਂਕਿ ਇਹ ਦੁਰਲੱਭ ਜੀਵਾਸ਼ਮ ਇੰਧਨ ਹਨ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

II. ਸਹੀ ਉੱਤਰ ਚੁਣੋ :

ਪ੍ਰਸ਼ਨ 1.
ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਪਾਣੀ
(ii) ਕੋਲਾ
(iii) ਹਵਾ
(iv) ਸੂਰਜ ਦੀ ਊਰਜਾ ।
ਉੱਤਰ-
(ii) ਕੋਲਾ

ਪ੍ਰਸ਼ਨ 2.
ਨਾ-ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ ?
(i) ਸੂਰਜ ਦੀ ਊਰਜਾ
(ii) ਪੈਟਰੋਲੀਅਮ
(iii) ਕੋਲਾ
(iv) ਐਲੂਮੀਨੀਅਮ ।
ਉੱਤਰ-
(i) ਸੂਰਜ ਦੀ ਊਰਜਾ

ਪ੍ਰਸ਼ਨ 3.
ਧਰਤੀ ਦੀ ਕਿਹੜੀ ਸਤਹਿ ਮਿੱਟੀ ਕਹਾਉਂਦੀ ਹੈ ?
(i) ਸਭ ਤੋਂ ਅੰਦਰ ਦੀ ਸਤਹਿ
(ii) ਅੰਦਰਲੀ ਸਤਹਿ ।
(iii) ਸਭ ਤੋਂ ਉੱਪਰਲੀ ਸਤਹਿ
(iv) ਉਪਰੋਕਤ ਤਿੰਨੋਂ ।
ਉੱਤਰ-
(iii) ਸਭ ਤੋਂ ਉੱਪਰਲੀ ਸਤਹਿ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਧਰਤੀ ਦਾ ………………….. ਪ੍ਰਤੀਸ਼ਤ ਭਾਗ ਪਾਣੀ ਹੈ ।
2. ਸੰਸਾਧਨ ………………….. ਉਪਹਾਰ ਹਨ ਜਿਹੜੇ ਮਨੁੱਖ ਦੇ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ ।
3. ਜਿਹੜੇ ਸੰਸਾਧਨਾਂ ਦੀ ਵਰਤੋਂ ਨਹੀਂ ਹੁੰਦੀ ਉਨ੍ਹਾਂ ਨੂੰ …………………….. ਸੰਸਾਧਨ ਕਹਿੰਦੇ ਹਨ ।
ਉੱਤਰ-
1. 71,
2. ਕੁਦਰਤੀ,
3. ਸੰਭਾਵਿਤ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਧਰਤੀ ‘ਤੇ ਜੀਵਨ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਸ਼ੁਰੂ ਹੋਇਆ ।
2. ਖਣਿਜ ਸੰਸਾਧਨ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਹਨ ।
3. ਕੁਦਰਤ ਦੇ ਜੀਵਾਂ ਵਿਚੋਂ ਪਸ਼ੂ-ਪੰਛੀਆਂ ਨੂੰ ਸਰਵੋਤਮ ਪ੍ਰਾਣੀ ਮੰਨਿਆ ਜਾਂਦਾ ਹੈ ।
ਉੱਤਰ-
1. (√)
2. (√)
3. (×) ।

(ਹ) ਸਹੀ ਜੋੜੇ ਬਣਾਓ :

1. ਧਾਤੁ ਖਣਿਜ ਜਲ
2. ਸਜੀਵ ਸੰਸਾਧਨ ਮੈਂਗਨੀਜ਼
3. ਨਿਰਜੀਵ ਸੰਸਾਧਨ ਪੌਦੇ
4. ਅਧਾਤੂ ਖਣਿਜ ਤਾਂਬਾ ।

ਉੱਤਰ-

1. ਧਾਤੁ ਖਣਿਜ ਤਾਂਬਾ
2. ਸਜੀਵ ਸੰਸਾਧਨ ਪੌਦੇ
3. ਨਿਰਜੀਵ ਸੰਸਾਧਨ ਜਲ
4. ਅਧਾਤੂ ਖਣਿਜ ਮੈਂਗਨੀਜ਼ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਜੋਕੇ ਮਨੁੱਖ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਕਿਉਂ ਹੋਣਾ ਪੈਂਦਾ ਹੈ ?
ਉੱਤਰ-
ਪਹਿਲੇ ਮਨੁੱਖ ਦੀਆਂ ਲੋੜਾਂ ਬਹੁਤ ਘੱਟ ਸਨ ਪਰੰਤੂ ਅੱਜ ਉਸਦੀਆਂ ਲੋੜਾਂ ਅਸੀਮਿਤ ਹੋ ਗਈਆਂ ਹਨ । ਇਸ ਲਈ ਉਸ ਨੂੰ ਬਹੁਤ ਸਾਰੇ ਸਾਧਨਾਂ ‘ਤੇ ਨਿਰਭਰ ਹੋਣਾ ਪੈਂਦਾ ਹੈ ।

ਪ੍ਰਸ਼ਨ 2.
ਉਦਾਹਰਨ ਦੇ ਕੇ ਸਮਝਾਓ, ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਸਾਧਨਾਂ ਦਾ ਉੱਚਿਤ ਵਿਕਾਸ ਹੈ ।
ਉੱਤਰ-
ਕੋਲਾ ਜਾਂ ਖਣਿਜ ਤੇਲ ਆਦਿ ਮਨੁੱਖ ਲਈ ਅਤੇ ਹਵਾਈ ਜਹਾਜ਼ ਦੀ ਖੋਜ ਤੋਂ ਪਹਿਲਾਂ ਐਲੂਮੀਨੀਅਮ ਆਧੁਨਿਕ ਮਨੁੱਖ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।

ਪ੍ਰਸ਼ਨ 3.
ਸਾਧਨਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡਣ ਦੇ ਚਾਰ ਮੁੱਖ ਆਧਾਰ ਕਿਹੜੇ-ਕਿਹੜੇ ਹਨ ?
ਉੱਤਰ-

  1. ਜੀਵਨ
  2. ਉਪਲੱਬਧੀਆਂ
  3. ਵਿਕਾਸ ਪੱਧਰ
  4. ਪ੍ਰਯੋਗ ।

ਪ੍ਰਸ਼ਨ 4.
ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਕਿਹੜੇ ਸਾਧਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ ਅਤੇ ਕਿਉਂ ?
ਉੱਤਰ-
ਖਾਧ ਪਦਾਰਥਾਂ ਦੀ ਪ੍ਰਾਪਤੀ ਲਈ ਜੈਵ ਸਾਧਨ ਸਭ ਤੋਂ ਵਧੇਰੇ ਮਹੱਤਵਪੂਰਨ ਹਨ, ਕਿਉਂਕਿ ਸੰਸਾਰ ਦੇ ਲਗਪਗ 85% ਖਾਧ ਪਦਾਰਥ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 5.
ਕੋਲੇ ਅਤੇ ਖਣਿਜ ਤੇਲ ਨੂੰ ਸਜੀਵ ਸਾਧਨਾਂ ਦੀ ਸ਼੍ਰੇਣੀ ਵਿਚ ਕਿਉਂ ਰੱਖਿਆ ਜਾਂਦਾ ਹੈ ?
ਉੱਤਰ-
ਕੋਲਾ ਅਤੇ ਖਣਿਜ ਤੇਲ ਪੌਦਿਆਂ ਅਤੇ ਜੀਵਾਂ ਵਰਗੇ ਸਜੀਵ ਸਾਧਨਾਂ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪਸ਼ਨ 6.
ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਕਿਸ ਗੱਲ ਤੋਂ ਲਗਾਇਆ ਜਾ ਸਕਦਾ ਹੈ ?
ਉੱਤਰ-
ਕਿਸੇ ਦੇਸ਼ ਦੇ ਅਮੀਰ ਹੋਣ ਦਾ ਅੰਦਾਜ਼ਾ ਦੇਸ਼ ਵਿਚ ਪ੍ਰਾਪਤ ਸਾਧਨਾਂ ਤੋਂ ਲਗਾਇਆ ਜਾਂਦਾ ਹੈ ।

ਪ੍ਰਸ਼ਨ 7.
ਮਿੱਟੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਨਾਮ ਲਿਖੋ ।
ਉੱਤਰ-
ਮਿੱਟੀ ਕਈ ਪ੍ਰਕਾਰ ਦੀ ਹੁੰਦੀ ਹੈ; ਜਿਵੇਂ-

  1. ਰੇਤੀਲੀ
  2. ਚੀਕਣੀ
  3. ਦੋਮਟ
  4. ਜਲੌੜ
  5. ਪਰਬਤੀ
  6. ਲਾਲ ਅਤੇ
  7. ਕਾਲੀ ਮਿੱਟੀ ।

ਪ੍ਰਸ਼ਨ 8.
ਉਪਜਾਊ ਮਿੱਟੀ ਵਾਲੇ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ । ਕਿਉਂ ?
ਉੱਤਰ-
ਉਪਜਾਊ ਮਿੱਟੀ ਫ਼ਸਲਾਂ ਉਗਾਉਣ ਲਈ ਸਰਵੋਤਮ ਹੁੰਦੀ ਹੈ । ਇਸ ਲਈ ਉਪਜਾਊ ਮਿੱਟੀ ਵਾਲੇ ਖੇਤਰਾਂ ਵਿਚ ਖੇਤੀ ਉੱਨਤ ਹੁੰਦੀ ਹੈ ਜਿਸ ਕਰਕੇ ਇਹ ਖੇਤਰ ਸੰਘਣੀ ਜਨਸੰਖਿਆ ਵਾਲੇ ਅਤੇ ਆਰਥਿਕ ਕ੍ਰਿਆਵਾਂ ਨਾਲ ਭਰਪੂਰ ਹੁੰਦੇ ਹਨ ।

ਪ੍ਰਸ਼ਨ 9.
ਭੂਮੀ ਦਾ ਪ੍ਰਯੋਗ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ?
ਉੱਤਰ-
ਭੂਮੀ ਦਾ ਪ੍ਰਯੋਗ ਧਰਾਤਲ, ਢਲਾਣ, ਮਿੱਟੀ ਦੀਆਂ ਕਿਸਮਾਂ, ਪਾਣੀ ਦਾ ਨਿਕਾਸ ਅਤੇ ਮਨੁੱਖ ਦੀਆਂ ਲੋੜਾਂ ਆਦਿ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਸਾਧਨਾਂ (ਸੋਮਿਆਂ) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਧਨ ਕੁਦਰਤੀ ਅਤੇ ਮਨੁੱਖੀ ਦੋ ਪ੍ਰਕਾਰ ਦੇ ਹੁੰਦੇ ਹਨ । ਕੁਦਰਤੀ ਸਾਧਨ ਮਨੁੱਖ ਨੂੰ ਕੁਦਰਤ ਪ੍ਰਕਿਰਤੀ) ਦੁਆਰਾ ਪ੍ਰਾਪਤ ਹੁੰਦੇ ਹਨ । ਇਨ੍ਹਾਂ ਵਿਚ ਜੰਗਲ, ਖਣਿਜ ਪਦਾਰਥ, ਨਹਿਰਾਂ, ਸੂਰਜੀ ਊਰਜਾ ਅਤੇ ਸਮੁੰਦਰ ਆਦਿ ਸ਼ਾਮਿਲ ਹਨ ।

ਮਨੁੱਖੀ ਸਾਧਨ ਖ਼ੁਦ ਮਨੁੱਖ ਦੁਆਰਾ ਬਣਾਏ ਜਾਂਦੇ ਹਨ , ਜਿਵੇਂ-ਸੜਕਾਂ, ਮਸ਼ੀਨਰੀ, ਆਵਾਜਾਈ ਦੇ ਸਾਧਨ, ਬਨਾਉਟੀ ਖਾਦਾਂ ਆਦਿ । ਇਹ ਸਾਧਨ ਮਨੁੱਖ ਦੀ ਉੱਨਤੀ ਦੇ ਪ੍ਰਤੀਕ ਹਨ । ਇਹ ਭੌਤਿਕ ਵੀ ਹੋ ਸਕਦੇ ਹਨ ਅਤੇ ਅਭੌਤਿਕ ਵੀ । ਮਨੁੱਖ ਦੀ ਬੁੱਧੀ, ਗਿਆਨ ਅਤੇ ਕਾਰਜ-ਕੁਸ਼ਲਤਾ ਨੂੰ ਵੀ ਮਨੁੱਖੀ ਸਾਧਨ ਕਿਹਾ ਜਾਂਦਾ ਹੈ ।

PSEB 8th Class Social Science Solutions Chapter 1 ਸਾਧਨ- ਕਿਸਮਾਂ ਅਤੇ ਸਾਂਭ-ਸੰਭਾਲ

ਪ੍ਰਸ਼ਨ 2.
ਮੁੱਕਣ ਵਾਲੇ ਅਤੇ ਨਾ-ਮੁੱਕਣ ਵਾਲੇ ਸਾਧਨਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਮੁੱਕਣ ਵਾਲੇ ਸਾਧਨ (ਸੋਮੇ ਉਹ ਸਾਧਨ ਹਨ ਜਿਹੜੇ ਅਧਿਕ ਮਾਤਰਾ ਵਿਚ ਅਤੇ ਲਗਾਤਾਰ ਵਰਤੋਂ ਦੇ ਕਾਰਨ ਖ਼ਤਮ ਹੁੰਦੇ ਜਾ ਰਹੇ ਹਨ । ਜੇਕਰ ਇਹ ਸਾਧਨ ਖ਼ਤਮ ਹੋ ਗਏ ਤਾਂ ਅਸੀਂ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ ਕਿਉਂਕਿ ਇਨ੍ਹਾਂ ਨੂੰ ਬਣਨ ਨੂੰ ਲੱਖਾਂ-ਕਰੋੜਾਂ ਸਾਲ ਲੱਗ ਜਾਂਦੇ ਹਨ । ਕੋਲਾ ਅਤੇ ਪੈਟਰੋਲੀਅਮ ਇਸੇ ਪ੍ਰਕਾਰ ਦੇ ਸਾਧਨ ਹਨ । | ਉਹ ਸਾਧਨ ਜਿਹੜੇ ਵਾਰ-ਵਾਰ ਵਰਤੋਂ ਕਰਨ ‘ਤੇ ਵੀ ਖ਼ਤਮ ਨਹੀਂ ਹੁੰਦੇ, ਨਾ-ਮੁੱਕਣ ਵਾਲੇ ਸਾਧਨ ਕਹਾਉਂਦੇ ਹਨ । ਇਹ ਇਸ ਲਈ ਖ਼ਤਮ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦੀ ਪੂਰਤੀ ਹੁੰਦੀ ਰਹਿੰਦੀ ਹੈ । ਇਨ੍ਹਾਂ ਸਾਧਨਾਂ ਵਿਚ ਸੂਰਜ ਦੀ ਊਰਜਾ, ਹਵਾ, ਪਾਣੀ, ਜੰਗਲ ਆਦਿ ਸ਼ਾਮਿਲ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ

ਪ੍ਰਸ਼ਨ 1.
ਸਮੁੰਦਰੀ ਅਤੇ ਖਣਿਜ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਸਮੁੰਦਰੀ ਸਾਧਨ – ਧਰਤੀ ਦਾ ਲਗਪਗ 71% ਭਾਗ ਪਾਣੀ ਹੈ । ਪਾਣੀ ਦੇ ਵੱਡੇ-ਵੱਡੇ ਭੰਡਾਰਾਂ ਨੂੰ ਸਮੁੰਦਰ ਕਿਹਾ ਜਾਂਦਾ ਹੈ । ਮੰਨਿਆ ਜਾਂਦਾ ਹੈ ਕਿ ਧਰਤੀ ‘ਤੇ ਜੀਵਨ ਦਾ ਆਰੰਭ ਸਭ ਤੋਂ ਪਹਿਲਾਂ ਸਮੁੰਦਰਾਂ ਵਿਚ ਹੀ ਹੋਇਆ ਸੀ । ਇਸ ਲਈ ਕੋਈ ਮਹੱਤਵ ਨਹੀਂ ਰੱਖਦਾ ਸੀ । ਪਰੰਤੂ ਇਨ੍ਹਾਂ ਦੀ ਉਪਯੋਗਿਤਾ ਵਧਣ ਨਾਲ ਇਨ੍ਹਾਂ ਦਾ ਮਹੱਤਵ ਵੱਧ ਗਿਆ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਧਨਾਂ ਦਾ ਉੱਚਿਤ ਪ੍ਰਯੋਗ ਹੀ ਇਨ੍ਹਾਂ ਦਾ ਉੱਚਿਤ ਵਿਕਾਸ ਹੈ ।

ਖਣਿਜ ਸਾਧਨ – ਖਣਿਜ ਸਾਧਨ ਸਾਨੂੰ ਧਰਤੀ ਦੇ ਅੰਦਰੂਨੀ ਭਾਗ ਤੋਂ ਪ੍ਰਾਪਤ ਹੁੰਦੇ ਹਨ । ਇਹ ਮੂਲ ਰੂਪ ਨਾਲ ਦੋ ਪ੍ਰਕਾਰ ਦੇ ਹੁੰਦੇ ਹਨ | ਧਾਤੁ (Metallic) ਖਣਿਜ ਅਤੇ ਅਧਾਤੁ (Non-metallic) ਖਣਿਜ । ਧਾਤੁ ਖਣਿਜਾਂ ਵਿਚ ਲੋਹਾ, ਤਾਂਬਾ, ਸੋਨਾ, ਚਾਂਦੀ, ਐਲੂਮੀਨੀਅਮ ਆਦਿ ਖਣਿਜ ਸ਼ਾਮਿਲ ਹਨ | ਅਧਾਤੂ ਖਣਿਜ ਪਦਾਰਥਾਂ ਵਿਚ ਕੋਲਾ, ਅਬਰਕ, ਮੈਂਗਨੀਜ਼ ਅਤੇ ਪੈਟਰੋਲੀਅਮ ਆਦਿ ਮੁੱਖ ਹਨ । ਖਣਿਜ ਸਾਧਨ ਭਿੰਨ-ਭਿੰਨ ਪ੍ਰਕਾਰ ਦੀਆਂ ਚੱਟਾਨਾਂ ਵਿਚ ਪਾਏ ਜਾਂਦੇ ਹਨ । ਚੱਟਾਨਾਂ ਤੋਂ ਮਿਲਣ ਵਾਲੇ ਖਣਿਜ ਪਦਾਰਥ ਪ੍ਰਤੱਖ ਰੂਪ ਨਾਲ ਪ੍ਰਯੋਗ ਨਹੀਂ ਕੀਤੇ ਜਾ ਸਕਦੇ । ਪ੍ਰਯੋਗ ਕਰਨ ਤੋਂ ਪਹਿਲਾਂ ਸਾਫ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀਆਂ ਅਸ਼ੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ । ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ । ਇਸ ਲਈ ਇਨ੍ਹਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਸਾਧਨਾਂ ਦੀ ਸੰਭਾਲ ‘ਤੇ ਨੋਟ ਲਿਖੋ ।
ਉੱਤਰ-
ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹੈ । ਮਨੁੱਖ ਇਨ੍ਹਾਂ ਨੂੰ ਆਪਣੇ ਅਤੇ ਆਪਣੇ ਦੇਸ਼ ਦੇ ਵਿਕਾਸ ਲਈ ਪ੍ਰਯੋਗ ਕਰਦਾ ਹੈ । ਪਰ ਵਿਕਾਸ ਦੇ ਮਾਰਗ ‘ਤੇ ਚੱਲਦੇ ਹੋਏ ਮਨੁੱਖ ਦੂਜੇ ਦੇਸ਼ਾਂ ਦੇ ਨਾਲ ਮੁਕਾਬਲਾ ਵੀ ਕਰ ਰਿਹਾ ਹੈ । ਇਸ ਲਈ ਉਹ ਬਿਨਾਂ ਸੋਚੇ-ਸਮਝੇ ਇਨ੍ਹਾਂ ਸਾਧਨਾਂ ਨੂੰ ਖ਼ਤਮ ਕਰ ਰਿਹਾ ਹੈ । ਉਹ ਇਹ ਨਹੀਂ ਜਾਣਦਾ ਕਿ ਬਹੁਤ ਸਾਰੇ ਸਾਧਨਾਂ ਦੇ ਭੰਡਾਰ ਸੀਮਿਤ ਹਨ । ਜੇਕਰ ਇਹ ਭੰਡਾਰ ਇਕ ਵਾਰ ਖ਼ਤਮ ਹੋ ਗਏ ਤਾਂ ਅਸੀਂ ਫਿਰ ਦੁਬਾਰਾ ਪ੍ਰਾਪਤ ਨਹੀਂ ਕਰ ਸਕਾਂਗੇ । ਉਦਾਹਰਨ ਲਈ ਕੋਲਾ ਅਤੇ ਪੈਟਰੋਲੀਅਮ ਜਿਨ੍ਹਾਂ ਨੂੰ ਪੂਰਨ ਸਾਧਨ ਬਣਨ ਵਿਚ ਲੱਖਾਂ-ਕਰੋੜਾਂ ਸਾਲ ਲਗਦੇ ਹਨ, ਜੇਕਰ ਇਕ ਵਾਰ ਖ਼ਤਮ ਹੋ ਗਏ ਤਾਂ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ । ਇਸ ਲਈ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ ।

  • ਸਾਧਨਾਂ ਅਤੇ ਇਨ੍ਹਾਂ ਦੀ ਸੰਭਾਲ ਦਾ ਆਪਸ ਵਿਚ ਬਹੁਤ ਡੂੰਘਾ ਸੰਬੰਧ ਹੈ । ਸਾਧਨਾਂ ਦੀ ਸੰਭਾਲ ਤੋਂ ਭਾਵ ਇਨ੍ਹਾਂ ਦਾ ਸਹੀ ਪ੍ਰਯੋਗ ਹੈ ਤਾਂਕਿ ਇਨ੍ਹਾਂ ਦੀ ਦੁਰਵਰਤੋਂ ਜਾਂ ਨਾਸ਼ ਨਾ ਹੋਵੇ | ਦੂਸਰੇ ਸ਼ਬਦਾਂ ਵਿਚ, ਇਨ੍ਹਾਂ ਦਾ ਪ੍ਰਯੋਗ ਵਿਕਾਸ ਲਈ ਹੋਵੇ ਅਤੇ ਲੰਬੇ ਸਮੇਂ ਲਈ ਹੋਵੇ ਤਾਂ ਕਿ ਭਵਿੱਖ ਵਿਚ ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਦਾ ਲਾਭ ਉਠਾ ਸਕਣ । ਉੱਚਿਤ ਅਤੇ ਜ਼ਰੂਰਤ ਦੇ ਅਨੁਸਾਰ ਇਨ੍ਹਾਂ ਦਾ ਪ੍ਰਯੋਗ ਹੀ ਇਨ੍ਹਾਂ ਸਾਧਨਾਂ ਦੀ ਸਹੀ ਸੰਭਾਲ ਹੋਵੇਗੀ ।
  • ਉਂਝ ਤਾਂ ਸੰਭਾਲ ਹਰੇਕ ਸਾਧਨ ਲਈ ਜ਼ਰੂਰੀ ਹੈ ਪਰ ਜਿਹੜੇ ਸਾਧਨ ਦੁਰਲੱਭ ਹਨ, ਉਨ੍ਹਾਂ ਦੀ ਵਿਸ਼ੇਸ਼ ਸੰਭਾਲ ਦੀ ਲੋੜ ਹੈ । ਇਕ ਅਨੁਮਾਨ ਦੇ ਅਨੁਸਾਰ ਜੇਕਰ ਕੋਲਾ ਅਤੇ ਪੈਟਰੋਲੀਅਮ ਵਰਗੇ ਜੀਵ-ਅੰਸ਼ ਈਂਧਣਾਂ ਦਾ ਪ੍ਰਯੋਗ ਇਸੇ ਗਤੀ ਨਾਲ ਹੁੰਦਾ ਰਿਹਾ, ਤਾਂ ਲਗਪਗ 80% ਜੀਵ-ਅੰਸ਼ ਇੰਧਣ ਇਸੇ ਸਦੀ ਵਿਚ ਹੀ ਖ਼ਤਮ ਹੋ ਜਾਣਗੇ ।
  • ਸਾਨੂੰ ਮਿੱਟੀ, ਪਾਣੀ ਅਤੇ ਜੰਗਲਾਂ ਆਦਿ ਸਾਧਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ । ਇਨ੍ਹਾਂ ਦਾ ਪ੍ਰਯੋਗ ਕਰਦੇ ਸਮੇਂ ਇਨ੍ਹਾਂ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ।
  • ਇਸ ਤੋਂ ਇਲਾਵਾ ਦੁਬਾਰਾ ਪ੍ਰਯੋਗ ਹੋਣ ਵਾਲੇ ਸਾਧਨਾਂ ਨੂੰ ਵਾਰ-ਵਾਰ ਪ੍ਰਯੋਗ ਵਿਚ ਲਿਆਇਆ ਜਾਵੇ । ਇਹ ਵੀ ਜ਼ਰੂਰੀ ਹੈ ਕਿ ਗਿਆਨ, ਸਿੱਖਿਆ ਅਤੇ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਉਠਾਇਆ ਜਾਵੇ ਅਤੇ ਲੋਕਾਂ ਨੂੰ ਇਨ੍ਹਾਂ ਸਾਧਨਾਂ ਦੀ ਸੰਭਾਲ ਦੇ ਬਾਰੇ ਵਿਚ ਜਾਗ੍ਰਿਤ ਕੀਤਾ ਜਾਵੇ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

Punjab State Board PSEB 8th Class Physical Education Book Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ Textbook Exercise Questions and Answers.

PSEB Solutions for Class 8 Physical Education Chapter 8 ਨਸ਼ਿਆਂ ਪ੍ਤਿ ਜਾਗਰੂਕਤਾ

Physical Education Guide for Class 8 PSEB ਨਸ਼ਿਆਂ ਪ੍ਤਿ ਜਾਗਰੂਕਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਅੱਜ-ਕਲ੍ਹ ਨਸ਼ੀਲੇ ਪਦਾਰਥਾਂ ਦੇ ਖਾਣ ਨਾਲ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਜੋ ਕਿ ਹੇਠ ਲਿਖਿਆ ਹੈ :
1. ਸਰੀਰ ‘ਤੇ ਮਾੜਾ ਪ੍ਰਭਾਵ-ਨਸ਼ੀਲੀਆਂ ਵਸਤੂਆਂ ਖਾਣ ਨਾਲ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਇਹਨਾਂ ਦੇ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਭਿਆਨਕ ਰੋਗ ਕੈਂਸਰ ਵੀ ਹੈ । ਸਾਡੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਵਿਚ ਨੁਕਸ ਪੈ ਜਾਂਦਾ ਹੈ । ਵਿਅਕਤੀ ਦਾ ਖੂਨ ਦਾ ਦੌਰਾ ਵੱਧ ਜਾਂਦਾ ਹੈ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । ਸੋਚਣ ਦੀ ਸ਼ਕਤੀ ਅਤੇ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਹੱਥ-ਪੈਰ | ਕੰਬਣ ਲੱਗ ਜਾਂਦੇ ਹਨ ।

2. ਸਮਾਜਿਕ ਜੀਵਨ ‘ਤੇ ਮਾੜਾ ਪ੍ਰਭਾਵ–ਨਸ਼ੇ ਨਾਲ ਵਿਅਕਤੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਉਸਦੇ ਸਮਾਜਿਕ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚੋਂ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ਅਤੇ ਉਸ ਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਂਦੀ ਹੈ ।

3. ਵਿਵਹਾਰ ‘ ਤੇ ਮਾੜਾ ਪ੍ਰਭਾਵ-ਨਸ਼ੀਲੇ ਪਦਾਰਥ ਖਾਣ ਨਾਲ ਮਨੁੱਖ ਦੇ ਵਿਵਹਾਰ ਵਿਚ | ਤਬਦੀਲੀ ਆ ਜਾਂਦੀ ਹੈ । ਉਸ ਦਾ ਆਪਣੇ ਆਪ ‘ਤੇ ਕਾਬੂ ਨਹੀਂ ਰਹਿੰਦਾ । ਨਸ਼ੇ ਦੀ ਹਾਲਤ ਵਿਚ ਮਨੁੱਖ ਦੂਸਰੇ ਲੋਕਾਂ ਨਾਲ ਝਗੜਾ ਕਰਦਾ ਰਹਿੰਦਾ ਹੈ । ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਣਾ-ਵਰਤਣਾ ਘੱਟ ਜਾਂਦਾ ਹੈ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਿਹੜੇ-ਕਿਹੜੇ ਕਾਰਨ ਹਨ ?
(From Board M.Q.P.)
ਉੱਤਰ-
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਹੇਠ ਲਿਖੇ ਹਨ-

  • ਸਮਾਜਿਕ ਕਾਰਨ-ਅੱਜ-ਕਲ੍ਹ ਫ਼ਿਲਮਾਂ ਅਤੇ ਗੀਤ ਨਸ਼ਿਆਂ ਵੱਲ ਬਹੁਤ ਕ੍ਰਿਤ ਕਰਦੇ ਹਨ । ਫ਼ਿਲਮਾਂ ਵਿਚ ਦਿਖਾਏ ਜਾਣ ਵਾਲੇ ਵਿਸ਼ ਕਲਾਕਾਰਾਂ ਦੇ ਕਿਰਦਾਰ ਨੂੰ ਨਸ਼ੇ ਉਭਾਰਦੇ ਹਨ । ਇਹ ਨਸ਼ੇ ਸਾਡੀ ਸ਼ਾਨ ਦੇ ਪ੍ਰਤੀਕ ਬਣ ਜਾਂਦੇ ਹਨ ਅਤੇ ਬੱਚੇ ਵੀ ਫ਼ਿਲਮੀ ਕਲਾਕਾਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ ।
  • ਤਕਨਾਲੋਜੀ ਦਾ ਪ੍ਰਭਾਵ-ਅੱਜ-ਕਲ੍ਹ, ਬੱਚਿਆਂ ਨੂੰ ਇੰਟਰਨੈੱਟ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਅੱਜ-ਕਲ੍ਹ ਦੇ ਬੱਚੇ ਇੰਟਰਨੈੱਟ ਤੋਂ ਨਵੇਂ-ਨਵੇਂ ਤਰੀਕੇ ਨਾਲ ਨਸ਼ੇ ਕਰਨਾ ਸਿੱਖ ਜਾਂਦੇ ਹਨ । ਇਸ ਤਰ੍ਹਾਂ ਤਕਨਾਲੋਜੀ ਕਾਰਨ ਬੱਚੇ ਨਸ਼ਿਆਂ ਦੇ ਜਾਲ ਵਿਚ ਫਸ ਜਾਂਦੇ ਹਨ ।
  • ਪਰਿਵਾਰਿਕ ਕਾਰਨ-ਪਤੀ-ਪਤਨੀ ਵਿਚ ਅਣ-ਬਣ ਜਾਂ ਤਲਾਕ ਦੀ ਸਥਿਤੀ ਅਤੇ ਪਰਿਵਾਰ ਦੇ ਟੁੱਟਦੇ ਰਿਸ਼ਤੇ ਵੀ ਬੱਚਿਆਂ ਨੂੰ ਨਸ਼ਿਆਂ ਵਲ ਲਾ ਦਿੰਦੇ ਹਨ । ਕਈ ਵਾਰ ਮਾਂ-ਬਾਪ ਦਾ ਲੋੜ ਤੋਂ ਵੱਧ ਪਿਆਰ ਬੱਚਿਆਂ ਨੂੰ ਵਿਗਾੜ ਦਿੰਦਾ ਹੈ । ਇਸ ਤਰ੍ਹਾਂ ਬੱਚੇ ਮਾਂ-ਬਾਪ ਤੋਂ ਚੋਰੀ ਛਿਪੇ ਨਸ਼ੇ ਕਰਨ ਲੱਗ ਜਾਂਦੇ ਹਨ ।
  • ਮਿੱਤਰ ਮੰਡਲੀ ਦਾ ਬੁਰਾ ਪ੍ਰਭਾਵ-ਪਰਿਵਾਰਿਕ ਮਾਹੌਲ ਤੋਂ ਮਗਰੋਂ ਬੱਚਾ ਆਪਣਾ ਜ਼ਿਆਦਾ ਸਮਾਂ ਮਿੱਤਰਾਂ ਅਤੇ ਦੋਸਤਾਂ ਨਾਲ ਬਿਤਾਉਂਦਾ ਹੈ ਜਿਸ ਨਾਲ ਬੱਚੇ ਉੱਪਰ ਮਿੱਤਰ ਮੰਡਲੀ ਦਾ ਪ੍ਰਭਾਵ ਪੈਣਾ ਜ਼ਰੂਰੀ ਹੈ । ਜੇਕਰ ਇਹਨਾਂ ਮਿੱਤਰਾਂ ਵਿਚੋਂ ਕੋਈ ਵੀ ਦੋਸਤ ਨਸ਼ੇ ਕਰਨ ਵਾਲਾ ਹੋਵੇ ਤਾਂ ਫਿਰ ਬੱਚਾ ਵੀ ਨਸ਼ੇ ਕਰਨ ਲੱਗ ਜਾਂਦਾ ਹੈ ।
  • ਆਪਣੇ ਸਾਥੀਆਂ ‘ ਚ ਦਿਖਾਵਾ-ਜਦੋਂ ਬੱਚਾ ਸਮਾਜ ਵਿੱਚ ਵਿਚਰਦਾ ਹੈ ਤਾਂ ਉਹ ਆਪਣੇ ਸਮਾਜ ਦੇ ਆਰਥਿਕ ਪੱਧਰ ਦਾ ਦੂਜੇ ਬੱਚਿਆਂ ਦੇ ਆਰਥਿਕ ਪੱਧਰ ਨਾਲ ਮੁਕਾਬਲਾ ਕਰਨ ਲੱਗ ਜਾਂਦਾ ਹੈ ਅਤੇ ਨਸ਼ਾ ਕਰਕੇ ਆਪਣਾ ਆਰਥਿਕ ਪੱਧਰ ਦੂਸਰਿਆਂ ਬੱਚਿਆਂ ਤੋਂ ਉੱਚਾ ਦਿਖਾਉਣ ਲੱਗ ਜਾਂਦਾ ਹੈ ।

ਪ੍ਰਸ਼ਨ 3.
ਨਸ਼ਿਆਂ ਦੇ ਮਾੜੇ ਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਦੇ ਮਾੜੇ ਪ੍ਰਭਾਵ-ਸਾਡੇ ਸਮਾਜ ਨੂੰ ਨਸ਼ਿਆਂ ਦੀਆਂ ਸਮੱਸਿਆਵਾਂ ਦਾ ਕੰਮ ਕਰਨਾ ਪੈਂਦਾ ਹੈ । ਇਸ ਤਰ੍ਹਾਂ ਨਸ਼ਿਆਂ ਨੇ ਇਨਸਾਨੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ-
1. ਸਰੀਰ ਤੇ ਬੁਰਾ ਪ੍ਰਭਾਵ-ਨਸ਼ੇ ਮਨੁੱਖੀ ਜੀਵਨ ਨੂੰ ਕਮਜ਼ੋਰ ਕਰ ਦਿੰਦੇ ਹਨ। ਨਸ਼ਿਆਂ ਨੂੰ ਖਾਣ ਨਾਲ ਵਿਅਕਤੀ ਦੀਆਂ ਸਾਰੀਆਂ ਪ੍ਰਣਾਲੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਇਹਨਾਂ ਵਿਚੋਂ ਕੈਂਸਰ ਇੱਕ ਬੁਰੀ ਬੀਮਾਰੀ ਵੀ ਹੈ । ਨਸ਼ੇ ਕਰਨ ਵਾਲੇ ਮਨੁੱਖ ਦੀ ਸੋਚਣ ਅਤੇ ਯਾਦਾਸ਼ਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਉਸ ਦੀਆਂ ਮਾਸਪੇਸ਼ੀਆਂ ਵੀ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ । ਮਨੁੱਖ ਦਾ ਲਹੂ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦੇ ਹੱਥ, ਪੈਰ ਕੰਬਣ ਲੱਗ ਜਾਂਦੇ ਹਨ ਅਤੇ ਆਪਣੀ ਸੂਝ-ਬੂਝ ਗੁਆ ਦਿੰਦਾ ਹੈ ।

2. ਸਮਾਜਿਕ ਜੀਵਨ ‘ਤੇ ਬੁਰਾ ਪ੍ਰਭਾਵ-ਜਿੱਥੇ ਨਸ਼ੇ ਵਿਅਕਤੀ ਦੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ ਉਸ ਦੇ ਨਾਲ ਉਸਦੇ ਵਿਚਾਰਾਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਸਮਾਜ ਨਸ਼ੇੜੀ ਵਿਅਕਤੀ ਦੀ ਕੋਈ ਕਦਰ ਨਹੀਂ ਕਰਦਾ ਨਾ ਹੀ ਉਸ ਨੂੰ ਆਪਣੇ ਕੋਲ ਆਉਣ ਦਿੰਦਾ ਹੈ । ਹੌਲੀ-ਹੌਲੀ ਉਸ ਦੀ ਸਾਂਝ ਸਮਾਜ ਨਾਲੋਂ ਖ਼ਤਮ ਹੋ ਜਾਂਦੀ ਹੈ ।

3. ਵਿਵਹਾਰ ‘ਤੇ ਮਾੜਾ ਪ੍ਰਭਾਵ-ਨਸ਼ਿਆਂ ਦਾ ਵਿਅਕਤੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਨਸ਼ੇ ਦੀ ਹਾਲਤ ਵਿੱਚ ਦੂਜਿਆਂ ਨਾਲ ਝਗੜਾ ਕਰਨ ਲੱਗ ਜਾਂਦਾ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਤੋਂ ਦੂਰ ਹੋ ਜਾਂਦਾ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 4.
ਨਸ਼ੇ ਦੀ ਰੋਕਥਾਮ ਲਈ ਕਿਹੜੇ-ਕਿਹੜੇ ਤਰੀਕੇ ਹੁੰਦੇ ਹਨ ?
ਉੱਤਰ-
ਕਿਸੇ ਨਸ਼ੇੜੀ ਵਿਅਕਤੀ ਦਾ ਨਸ਼ਾ ਛੁਡਾਉਣਾ ਕੋਈ ਸੌਖਾ ਕੰਮ ਨਹੀਂ ਹੈ । ਨਸ਼ੇ ਕਰਨ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਦਲਾਓ ਲਿਆਉਣਾ ਜ਼ਰੂਰੀ ਹੈ । ਨਸ਼ੇ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਢੰਗ ਨਾਲ ਨਸ਼ੇੜੀ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਚਾਹੀਦਾ ਹੈ ।

  • ਪ੍ਰੇਰਨਾ-ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੇ ਅਧਿਆਪਕ ਤੇ ਮਾਤਾ-ਪਿਤਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਦੂਰ ਰੱਖਣ ਦੀ ਨਸੀਹਤ ਦੇਣ । ਬੱਚਾ ਸਹੀ ਨਸੀਹਤ ਲੈ ਕੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ ।
  • ਸੈਮੀਨਾਰ ਲਗਾਉਣਾ-ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਉਹਨਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਦਾ ਆਯੋਜਨ ਕਰਨਾ ਚਾਹੀਦਾ ਹੈ । ਇਹਨਾਂ ਸੈਮੀਨਾਰਾਂ ਵਿਚ ਚੰਗੇ ਮਾਹਿਰਾਂ ਨੂੰ ਬੁਲਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ । ਨਸ਼ਿਆਂ ਦੀ ਜਾਣਕਾਰੀ ਮਿਲਣ ਤੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਲੱਗ ਜਾਂਦੇ ਹਨ ।
  • ਮਨੋਵਿਗਿਆਨਿਕ ਤੌਰ ਤੇ ਤਿਆਰ ਕਰਨਾ-ਨਸ਼ੇ ਕਰਨ ਵਾਲੇ ਬੱਚਿਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ । ਨਸ਼ੇ ਕਰਨ ਵਾਲਾ ਵਿਅਕਤੀ ਕਦੀ ਨਹੀਂ ਮੰਨਦਾ ਕਿ ਮੈਂ ਨਸ਼ੇ ਕਰਦਾ ਹਾਂ | ਨਸ਼ੇ ਕਰਨ ਵਾਲੇ ਬੱਚਿਆਂ ਨੂੰ ਕਿਸੇ ਮਾਹਿਰ ਮਨੋਵਿਗਿਆਨਿਕ ਦੀ ਮਦਦ ਨਾਲ ਨਸ਼ਾ ਛੱਡਣ ਲਈ ਤਿਆਰ ਕਰਨਾ ਚਾਹੀਦਾ ਹੈ ।
  • ਖੇਡਾਂ ਅਤੇ ਮਨੋਰੰਜਨ ਕਿਰਿਆਵਾਂ-ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੱਚਿਆਂ ਨੂੰ ਉਹਨਾਂ ਦੇ ਸਰੀਰਕ ਪੱਖ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਹਨਾਂ ਦੇ ਵਿਹਲੇ ਸਮੇਂ ਦੀ ਠੀਕ ਵਰਤੋਂ ਕਰਨੀ ਵੀ ਸਿਖਾਉਂਦੀਆਂ ਹਨ । ਇਸ ਨਾਲ ਬੱਚੇ ਦਾ ਧਿਆਨ ਬੁਰੀ ਸੰਗਤ ਵੱਲ ਨਹੀਂ ਜਾਂਦਾ ਅਤੇ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਹੈ ।
  • ਯੋਗ ਅਭਿਆਸ-ਯੋਗ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡਮੁੱਲੀ ਦੇਣ ਹੈ । ਯੋਗ ਦੁਨੀਆ ਭਰ ਵਿਚ ਪ੍ਰਚੱਲਿਤ ਹੈ । ਯੋਗ ਸਰੀਰਕ ਅਤੇ ਮਾਨਸਿਕ ਤਨਾਓ ਦੂਰ ਕਰਦਾ ਹੈ । ਇਸ ਦੇ ਨਾਲ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।
  • ਪਰਿਵਾਰ ਦੀ ਭੂਮਿਕਾ-ਕਿਸੇ ਵੀ ਵਿਅਕਤੀ ਦੇ ਨਸ਼ੇ ਛੁਡਾਉਣ ਵਿਚ ਉਸ ਦੇ ਪਰਿਵਾਰ ਦਾ ਸਾਥ ਜ਼ਰੂਰੀ ਹੈ । ਜੇਕਰ ਨਸ਼ੇੜੀ ਵਿਅਕਤੀ ਨਾਲ ਹਮਦਰਦੀ ਭਰਿਆ ਰਵੱਈਆ ਨਹੀਂ ਹੋਵੇਗਾ ਤਾਂ ਉਹ ਵਿਅਕਤੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰੇਗਾ | ਪਰਿਵਾਰ ਦੁਆਰਾ ਨਸ਼ੇੜੀ ਨੂੰ ਕਿਸੇ ਵੀ ਥਾਂ ਅਤੇ ਦੂਜਿਆਂ ਸਾਹਮਣੇ ਕੋਸਣਾ ਨਹੀਂ ਚਾਹੀਦਾ, ਜਿਸ ਨਾਲ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ।

PSEB 8th Class Physical Education Guide ਨਸ਼ਿਆਂ ਪ੍ਤਿ ਜਾਗਰੂਕਤਾ Important Questions and Answers

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਨਸ਼ੇ ਦੇ ਬੁਰੇ ਪ੍ਰਭਾਵ ਕੀ ਹਨ ?
(ਉ) ਨਸ਼ਿਆਂ ਨਾਲ ਮਨੁੱਖ ਖੋਖਲਾ ਹੋ ਜਾਂਦਾ ਹੈ
(ਅ) ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ
(ੲ) ਉਸਦੀ ਪਾਚਨ ਅਤੇ ਮਾਸਪੇਸ਼ੀ ਪ੍ਰਣਾਲੀ ਵਿਚ ਨੁਕਸਾਨ ਹੁੰਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਲਿਖੋ-
(ੳ) ਸਮਾਜਿਕ ਕਾਰਨ
(ਅ) ਤਕਨਾਲੋਜੀ ਦਾ ਪ੍ਰਭਾਵ
(ੲ) ਪਰਿਵਾਰਿਕ ਕਾਰਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਨਸ਼ਿਆਂ ਨੂੰ ਰੋਕਣ ਦੇ ਉਪਾਅ-
(ੳ) ਪ੍ਰੇਰਨਾ
(ਅ) ਸੈਮੀਨਾਰ ਲਗਾਉਣਾ
(ੲ) ਮਨੋਵਿਗਿਆਨਿਕ ਤੌਰ ‘ਤੇ ਤਿਆਰ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਦੇ ਕੋਈ ਚਾਰ ਨਾਮ ਦੱਸੋ ।
(ਉ) ਚਰਸ .
(ਅ) ਤੰਬਾਕੂ
(ੲ) ਅਫੀਮ ਅਤੇ ਗਾਂਜਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰਕੋਟਿਕਸ ਕੀ ਹੈ ?
ਉੱਤਰ-
ਨਾਰਕੋਟਿਕਸ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ ਤੇ ਵਿਅਕਤੀ ਦਾ ਸਰੀਰਕ ਤੇ ਮਾਨਸਿਕ ਤੌਰ ‘ਤੇ ਸੰਤੁਲਨ ਵਿਗੜ ਜਾਂਦਾ ਹੈ ।

ਪ੍ਰਸ਼ਨ 2.
ਨਸ਼ੀਲੇ ਪਦਾਰਥ ਖਾਣ ਵਾਲੇ ਵਿਅਕਤੀ ਵਿਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਇਹ ਪਦਾਰਥ ਖਾਣ ਵਾਲੇ ਵਿਅਕਤੀ ਵਿਚ ਬਦਲਾਓ ਆਉਂਦਾ ਹੈ ਤੇ ਉਸਨੂੰ . ਆਲੇ-ਦੁਆਲੇ ਦੀ ਸੁੱਧ ਨਹੀਂ ਰਹਿੰਦੀ ।

ਪ੍ਰਸ਼ਨ 3.
ਨਸ਼ੀਲੇ ਪਦਾਰਥ ਖਾਣ ਵਾਲੇ ‘ਤੇ ਕੀ-ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਇਹ ਨਸ਼ੀਲੇ ਪਦਾਰਥ ਵਿਅਕਤੀ ਦੇ ਸਮਾਜਿਕ ਤੇ ਆਰਥਿਕ ਤੌਰ ‘ਤੇ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਹਨ ਤੇ ਉਹ ਆਪਣੇ ਪਰਿਵਾਰ ਵਿਚ ਆਪਣਾ ਵਿਸ਼ਵਾਸ ਖੋਹ ਦਿੰਦਾ ਹੈ ।

ਪ੍ਰਸ਼ਨ 4.
ਨਸ਼ੀਲੇ ਪਦਾਰਥ ਖਾਣ ਵਾਲੇ ਦੇ ਕੋਈ ਦੋ ਬੁਰੇ ਅਸਰ ਲਿਖੋ ।
ਉੱਤਰ-

  1. ਸਮਾਜਿਕ ਤੌਰ ‘ਤੇ ਵਿਅਕਤੀ ਦੁਖੀ ਹੋ ਜਾਂਦਾ ਹੈ ।
  2. ਪਰਿਵਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ ।

ਪ੍ਰਸ਼ਨ 5.
ਨਸ਼ੀਲੇ ਪਦਾਰਥ ਖਾਣ ਨਾਲ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-

  1. ਸਰੀਰ ਤੇ ਮਨ ਵਿਅਕਤੀ ਦੇ ਕਾਬੂ ਵਿਚ ਨਹੀਂ ਰਹਿੰਦਾ ।
  2. ਵਿਅਕਤੀ ਦੀ ਆਦਤ ਬਦਲ ਜਾਂਦੀ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 6.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਦੋ ਤਰੀਕੇ ਦੱਸੋ ।
ਉੱਤਰ-

  • ਪ੍ਰੇਰਨਾ-ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰੱਖਣ ਲਈ ਮਾਤਾ-ਪਿਤਾ, | ਸਕੂਲ ਅਧਿਆਪਕ ਅਤੇ ਵੱਡੇ ਬਜ਼ੁਰਗ ਪ੍ਰੇਰਨਾ ਦੇ ਕੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਅ | ਸਕਦੇ ਹਨ ।
  • ਮਨੋਵਿਗਿਆਨਿਕ ਤਰੀਕਾ-ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ ਅਤੇ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਨਸ਼ੀਲੇ ਪਦਾਰਥ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸਦੇ ਲਈ ਮਨੋਵਿਗਿਆਨਿਕ ਚਿਕਿਤਸਕ ਤੋਂ ਸਲਾਹ ਲੈਣੀ ਚਾਹੀਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰਕੋਟਿਕਸ ਤੋਂ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ ਨਸ਼ੀਲੇ ਪਦਾਰਥ ਹਨ । ਇਸ ਦੇ ਸੇਵਨ ਨਾਲ ਵਿਅਕਤੀ ਦਾ ਜੀਵਨ ਸਮਾਪਤ ਹੋ ਜਾਂਦਾ ਹੈ ਅਤੇ ਉਸਦੇ ਨਾਲ ਕੋਈ ਦੋਸਤੀ ਨਹੀਂ ਕਰਨਾ ਚਾਹੁੰਦਾ ਅਤੇ ਉਸਦੇ ਰਿਸ਼ਤੇਦਾਰ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਲਿਖੋ । (From Board M.9.P.) ·
ਉੱਤਰ-

  • ਕਈ ਦਫ਼ਾ ਬੱਚੇ ਆਪਣੇ-ਆਪ ਦਾ ਮੁਕਾਬਲਾ ਦੂਜੇ ਬੱਚਿਆਂ ਦੇ ਨਾਲ ਕਰਨ ਲਗ ਜਾਂਦੇ ਹਨ | ਆਪਣੇ ਸਾਥੀਆਂ ਤੇ ਰੋਹਬ ਪਾ ਕੇ ਆਪਣੇ ਆਪ ਨੂੰ ਉੱਚਾ ਦੱਸਦੇ ਹਨ ਅਤੇ ਨਸ਼ਾ ਕਰਕੇ ਆਪਣੇ ਆਰਥਿਕ ਪੱਧਰ ਨੂੰ ਦੂਜਿਆਂ ਤੋਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਮਹਿੰਗੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲੱਗ ਜਾਂਦੇ ਹਨ ।
  • ਇੰਟਰਨੈੱਟ ਦਾ ਪ੍ਰਭਾਵ-ਅੱਜ-ਕਲ੍ਹ ਇੰਟਰਨੈੱਟ ਨੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਬੱਚੇ ਨਵੇਂ-ਨਵੇਂ ਤਰੀਕੇ ਸਿੱਖ ਕੇ ਇੰਟਰਨੈੱਟ ਤੋਂ ਨਸ਼ੇ ਕਰਨ ਦੇ ਲਈ ਆਕਰਸ਼ਿਤ ਹੁੰਦੇ ਹਨ ਅਤੇ ਉਹ ਨਵੀਆਂ ਤਕਨੀਕਾਂ ਤੇ ਢੰਗ ਨਾਲ ਨਸ਼ੇ ਕਰਨ ਲੱਗ ਜਾਂਦੇ ਹਨ ।

ਪ੍ਰਸ਼ਨ 3.
ਨਸ਼ੇ ਦੇ ਸਰੀਰ ਉੱਤੇ ਬੁਰੇ ਪ੍ਰਭਾਵ ਲਿਖੋ ।
ਉੱਤਰ-
ਨਸ਼ੀਲੇ ਪਦਾਰਥ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਿਅਕਤੀ ਨੂੰ ਖੋਖਲਾ ਕਰ ਦਿੰਦੇ ਹਨ । ਉਸਦੇ ਨਾਲ ਕੋਈ ਦੋਸਤੀ ਨਹੀਂ ਕਰਨਾ ਚਾਹੁੰਦਾ ਅਤੇ ਉਸਦਾ ਸਮਾਜਿਕ ਜੀਵਨ ਵੀ ਬਰਬਾਦ ਹੋ ਜਾਂਦਾ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 4.
ਨਸ਼ੇ ਦੇ ਕੁਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਨਾਲ ਮਨੁੱਖ ਦਾ ਸਰੀਰ ਖੋਖਲਾ ਹੋ ਜਾਂਦਾ ਹੈ । ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਉਸਦੀ ਪਾਚਨ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ, ਸਵਾਸਥ ਪ੍ਰਣਾਲੀ ਤੇ ਲਹੂ ਗੇੜ ਵਿਚ ਨੁਕਸ ਪੈ ਜਾਂਦੇ ਹਨ ।

PSEB 8th Class Physical Education Solutions Chapter 7 ਯੋਗਾ

Punjab State Board PSEB 8th Class Physical Education Book Solutions Chapter 7 ਯੋਗਾ Textbook Exercise Questions and Answers.

PSEB Solutions for Class 8 Physical Education Chapter 7 ਯੋਗਾ

Physical Education Guide for Class 8 PSEB ਯੋਗਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਯੋਗ ਦਰਸ਼ਨ ਕੀ ਹੈ ?
ਉੱਤਰ-
ਯੋਗ ਦਰਸ਼ਨ ਇਸ ਗੱਲ ‘ਤੇ ਨਿਰਭਰ ਹੈ ਕਿ ਮਨੁੱਖ ਦੀ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ । ਅੱਜ-ਕਲ੍ਹ ਦੇ ਜੀਵਨ-ਕੰਮਾਂ ਵਿਚ ਲੱਗ ਕੇ ਮਨੁੱਖ ਪਰਮਾਤਮਾ ਨੂੰ ਭੁਲ ਗਿਆ ਹੈ, ਜਿਸ ਨਾਲ ਉਹ ਪਰਮਾਤਮਾ ਤੋਂ ਮਿਲੀ ਹੋਈ ਵਾਸਤਵਿਕ ਸ਼ਕਤੀ ਨੂੰ ਗਵਾ ਬੈਠਾ ਹੈ । ਇਸ | ਕਾਰਨ ਮਨੁੱਖ ਆਪਣੇ ਕਰਤੱਵਾਂ ਦਾ ਪਾਲਣ ਕਰਨ ਵਿਚ ਅਸਮਰੱਥ ਹੋ ਜਾਂਦਾ ਹੈ, ਜਿਸ ਨਾਲ ਉਸ ਨੂੰ ਨਿਰਾਸ਼ਾ ਮਿਲਦੀ ਹੈ ਅਤੇ ਉਸ ਦਾ ਮਨ ਭਟਕਦਾ ਰਹਿੰਦਾ ਹੈ । ਉਹ ਕਿਸੇ ਵੀ ਮੁਸ਼ਕਲ | ਦਾ ਹੱਲ ਲੱਭਣ ਵਿਚ ਅਸਮਰੱਥ ਹੋ ਜਾਂਦਾ ਹੈ । ਉਹ ਆਪਣੇ ਆਪ ਨੂੰ ਸਰੀਰਿਕ, ਮਾਨਸਿਕ, ਭਾਵਾਤਮਿਕ ਅਤੇ ਅਧਿਆਤਮਿਕ ਪੱਖੋਂ ਕਮਜ਼ੋਰ ਕਰ ਲੈਂਦਾ ਹੈ । ਉਹ ਆਪਣੇ ਜੀਵਨ ਨੂੰ | ਅਸ਼ਾਂਤ ਅਤੇ ਦੁੱਖਾਂ ਵਿਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ । ‘ਯੋਗ ਦਰਸ਼ਨ’ ਭਟਕੇ ਹੋਏ | ਮਨੁੱਖਾਂ ਨੂੰ ਸਿੱਧੇ ਰਾਹ ਪਾਉਣ ਦਾ ਸਾਧਨ ਹੈ । ਯੋਗ ਮਨੁੱਖ ਨੂੰ ਹਮੇਸ਼ਾ ਅਹਿੰਸਾ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ । ਇਸ ਲਈ ਯੋਗ ਦਰਸ਼ਨ ਅਹਿੰਸਾ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹੈ ।

ਪਸ਼ਨ 2.
ਯੋਗ ਦੇ ਟੀਚੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਯੋਗ ਦਾ ਮੁੱਖ ਟੀਚਾ ਮਨੁੱਖ ਦਾ ਸਰੀਰਿਕ, ਮਾਨਸਿਕ, ਭਾਵਨਾਤਮਿਕ ਅਤੇ | ਅਧਿਆਤਮਿਕ ਵਿਕਾਸ ਕਰਕੇ ਉਸ ਦੀ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਵਾਉਣਾ ਹੈ ।
ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਯੋਗ ਸਾਧਨਾ ਰਾਹੀਂ ਮਨੁੱਖ ਨੂੰ ਦੁਨਿਆਵੀ ਮੁਸ਼ਕਿਲਾਂ ਤੋਂ ਮੁਕਤੀ ਦਿਵਾਉਣਾ ਹੈ । ਯੋਗ ਮਨੁੱਖ ਨੂੰ ਜੀਵਨ ਦੀਆਂ ਜਟਿਲ ਸਮੱਸਿਆਵਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ, ਤਾਂ ਜੋ ਉਹ ਕਦੇ ਆਪਣੇ ਰਸਤੇ ਤੋਂ ਨਾ ਭਟਕ ਸਕੇ ।

PSEB 8th Class Physical Education Solutions Chapter 7 ਯੋਗਾ

ਪ੍ਰਸ਼ਨ 3.
ਯੋਗ ਦੇ ਉਦੇਸ਼ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-

  • ਭਾਵਨਾਵਾਂ ‘ਤੇ ਕਾਬੂ ਪਾਉਣਾ-ਯੋਗ ਇਨਸਾਨ ਨੂੰ ਆਪਣੀਆਂ ਭਾਵਨਾਵਾਂ ‘ਤੇ | ਕਾਬੂ ਪਾਉਣ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਉਸ ਦੇ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ ।
  • ਸਿਹਤਮੰਦ ਬਣਾਉਣਾ-ਯੋਗ ਆਸਣ ਸਰੀਰਿਕ ਕਸਰਤ ਹੈ । ਜੇਕਰ ਸਹੀ ਢੰਗ ਨਾਲ ਨਿਯਮਿਤ ਰੂਪ ਵਿਚ ਅਭਿਆਸ ਕੀਤਾ ਜਾਵੇ ਤਾਂ ਵਿਅਕਤੀ ਦਾ ਸਰੀਰ ਹਮੇਸ਼ਾ ਤਾਕਤਵਰ, ਤੰਦਰੁਸਤ ਅਤੇ ਚੁਸਤ ਰਹਿੰਦਾ ਹੈ । ਭਿੰਨ-ਭਿੰਨ ਯੋਗ ਆਸਣ ਸਾਡੇ ਸਰੀਰ ਦੇ ਭਿੰਨ-ਭਿੰਨ ਅੰਗਾਂ ਅਤੇ ਪ੍ਰਣਾਲੀਆਂ ਨੂੰ ਤੰਦਰੁਸਤ ਰੱਖਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੇ ਹਨ ।
  • ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ-ਯੋਗ ਨਾ ਕੇਵਲ ਇਨਸਾਨ ਨੂੰ ਸਰੀਰਿਕ ਪੱਖੋਂ ਤਾਕਤਵਰ ਬਣਾਉਂਦਾ ਹੈ ਸਗੋਂ ਉਸ ਦੇ ਮਨ ਨੂੰ ਇਕਾਗਰ ਕਰ ਕੇ ਸਥਿਰ ਵੀ ਰੱਖਦਾ ਹੈ ।
  • ਉੱਚ ਪੱਧਰ ਦੀ ਚੇਤਨਾ ਦੀ ਪ੍ਰਾਪਤੀ-ਮਨ ਦੀ ਇਕਾਗਰਤਾ, ਸਾਧਨਾ ਅਤੇ ਹੋਰ ਅਧਿਆਤਮਿਕ ਅਭਿਆਸਾਂ ਰਾਹੀਂ ਅੰਤਰ ਆਤਮਾ ਨੂੰ ਰੂਹਾਨੀ ਸ਼ਕਤੀ ਨਾਲ ਜੋੜਿਆ ਜਾ ਸਕਦਾ ਹੈ ।
  • ਅਧਿਆਤਮਕ ਜੀਵਨ-ਯੋਗ ਮਨ ਨੂੰ ਇਕਾਗਰ ਕਰਨ ਲਈ ਮਦਦ ਕਰਦਾ ਹੈ, ਜਿਸ ਕਰਕੇ ਮਨੁੱਖ ਆਤਮਿਕ ਤੌਰ ‘ਤੇ ਸ਼ਾਂਤੀ ਮਹਿਸੂਸ ਕਰਦਾ ਹੈ ।

ਪ੍ਰਸ਼ਨ 4.
ਅਸ਼ਟਾਂਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਸ਼ਟਾਂਗ ਯੋਗ ਦੇ ਅੱਠ ਅੰਗ ਹੁੰਦੇ ਹਨ-ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ । ਇਹ ਅੱਠ ਪ੍ਰਕਾਰ ਦੇ ਅੰਗ ਮਨੁੱਖੀ ਸਰੀਰ ਨੂੰ ਤੰਦਰੁਸਤ, ਮਨ ਨੂੰ ਬਲਵਾਨ ਬਣਾਉਣ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਅਹਿਮ ਰੋਲ ਅਦਾ ਕਰਦੇ ਹਨ । ਅਸ਼ਟਾਂਗ ਯੋਗ ਦੇ ਅੱਠ ਅੰਗ ਹੇਠ ਲਿਖੇ ਅਨੁਸਾਰ ਹਨ-
1. ਯਮ-ਯਮ ਦਾ ਅਰਥ ਹੈ ਸਰੀਰ ਦੀ ਸਾਧਨਾ । ਇਹ ਕੁਝ ਸਿਧਾਂਤਾਂ ਨੂੰ ਦਰਸਾਉਂਦਾ ਹੈ, ਜੋ ਹੇਠ ਲਿਖੇ ਹਨ :

  • ਅਹਿੰਸਾ (ਹਿੰਸਾ ਨਾ ਕਰਨਾ।
  • ਸੱਚ ਝੂਠ ਨਾ ਬੋਲਣਾ।
  • ਅਸਤੇਯ ਚੋਰੀ ਨਾ ਕਰਨਾ।
  • ਮਚਾਰੀਆ ਸਾਰੀਆਂ ਇੰਦਰੀਆਂ ਤੋਂ ਪੈਦਾ ਹੋਣ ਵਾਲੇ ਸੁਖਾਂ ਵਿਚ ਸੰਜਮ ਵਰਤਣਾ ।
  • ਅਪਰਿਗ੍ਰਹਿ (ਜ਼ਰੂਰਤ ਤੋਂ ਜ਼ਿਆਦਾ ਇੱਛਾ ਨਾ ਕਰਨਾ ਅਤੇ ਦੂਜਿਆਂ ਦੀਆਂ ਵਸਤੂਆਂ ਦੀ ਇੱਛਾ ਨਾ ਕਰਨਾ !

2. ਨਿਯਮ-ਨਿਯਮ ਦਾ ਅਰਥ ਸਰੀਰ ਅਤੇ ਮਨ ਨੂੰ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ । ਇਸ ਦੀ ਮਦਦ ਨਾਲ ਦੂਜਿਆਂ ਦੇ ਪ੍ਰਤੀ ਈਰਖਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ –

  • ਸੋਚ (ਸਰੀਰ ਅਤੇ ਮਨ ਦੀ ਸ਼ੁੱਧੀ)
  • ਸੰਤੋਖ (ਸੰਤੁਸ਼ਟ ਅਤੇ ਪ੍ਰਸੰਨ ਰਹਿਣਾ)
  • ਤਪ (ਆਪਣੇ ਤੋਂ ਅਨੁਸ਼ਾਸਿਤ ਰਹਿਣਾ)
  • ਸਵਾਧਿਆਏ (ਆਤਮ ਚਿੰਤਨ ਕਰਨਾ
  • ਈਸ਼ਵਰ ਪ੍ਰਣਿਧਾਨ (ਈਸ਼ਵਰ ਦੇ ਪ੍ਰਤੀ ਪੂਰਾ ਵਿਸ਼ਵਾਸ) ।

3. ਆਸਣ-ਅਸ਼ਟਾਂਗ ਯੋਗ ਦਾ ਤੀਜਾ ਅੰਗ ਹੈ ਆਸਣ ।ਇਹ ਉਹ ਅਵਸਥਾ ਹੈ, ਜਿਸ ਵਿਚ ਸਰੀਰ ਅਤੇ ਆਤਮਾ ਦੋਵੇਂ ਸਥਿਰ ਹੋਣ । ਧਿਆਨ ਦੀ ਸਥਿਤੀ ਵਿਚ ਜੇਕਰ ਸਰੀਰ ਨੂੰ ਕਿਸੇ ਕਿਸਮ ਦਾ ਕਸ਼ਟ ਮਹਿਸੂਸ ਹੋਏ ਤਾਂ ਮਨੁੱਖ ਦਾ ਧਿਆਨ ਨਹੀਂ ਲੱਗ ਸਕਦਾ । ਇਸ ਲਈ ਆਸਣਾਂ ‘ਤੇ ਜ਼ੋਰ ਦਿੱਤਾ ਗਿਆ ਹੈ | ਆਸਣ ਕਰਨ ਨਾਲ ਨਾੜੀਆਂ ਦੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ਨੂੰ ਫੁਰਤੀ ਮਿਲਦੀ ਹੈ । ਇਸ ਤੋਂ ਇਲਾਵਾ ਇਸ ਨਾਲ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਤੌਰ ‘ਤੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ । ਅਜੋਕੇ ਸਮੇਂ ਵਿਚ ਨਰੋਏ ਸਰੀਰ ਅਤੇ ਸ਼ਾਂਤ ਜੀਵਨ ਲਈ ਆਸਣ ਬਹੁਤ ਜ਼ਰੂਰੀ ਹਨ ।

4. ਪ੍ਰਾਣਾਯਾਮ (From Board M.Q.P.) – ਪ੍ਰਾਣਾਯਾਮ’ ਦਾ ਅਰਥ ਹੈ ਪ੍ਰਾਣ ਭਾਵ ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿਚ ਇਕਸਾਰਤਾ ਲਿਆਉਣਾ । ਜਦ ਪਾਣੀ ਸਾਹ ਨੂੰ ਅੰਦਰ ਖਿੱਚਦਾ ਅਤੇ ਬਾਹਰ ਕੱਢਦਾ ਹੈ ਤਾਂ ਇਸ ਕਿਰਿਆ ਨੂੰ “ਸਾਹ ਕਿਰਿਆ’ ਕਿਹਾ ਜਾਂਦਾ ਹੈ । ਪ੍ਰਾਣਾਯਾਮ ਹਮੇਸ਼ਾ ਖੁੱਲ੍ਹੀ ਥਾਂ ਅਤੇ ਸ਼ੁੱਧ ਵਾਤਾਵਰਨ ਵਿਚ ਹੀ ਕਰਨਾ ਚਾਹੀਦਾ ਹੈ । ਪ੍ਰਾਣਾਯਾਮ ਕਰਨ ਨਾਲ ਫੇਫੜੇ ਮਜ਼ਬੂਤ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ । ਇਹ ਦਿਲ, ਫੇਫੜੇ, ਦਿਮਾਗ਼, ਪਾਚਨ ਅਤੇ ਪੇਟ ਦੇ ਰੋਗਾਂ ਵਿਚ ਬਹੁਤ ਲਾਭਦਾਇਕ ਹੈ ।

5. ਪ੍ਰਤਿਹਾਰ-ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਅੰਤਰਮੁਖੀ ਕਰ ਲੈਂਦਾ ਹੈ ਤਾਂ ਇਸ ਕਿਰਿਆ ਨੂੰ ਪ੍ਰਤਿਹਾਰ ਕਿਹਾ ਜਾਂਦਾ ਹੈ । ਪ੍ਰਤਿਹਾਰ ਦੀ ਮਦਦ ਨਾਲ ਮਨੁੱਖ ਆਪਣੀਆਂ ਇੰਦਰੀਆਂ ‘ਤੇ ਕਾਬੂ ਪਾ ਲੈਂਦਾ ਹੈ । ਇਸ ਨਾਲ ਉਹ ਮਨ ਨੂੰ ਸ਼ੁੱਧ, ਤਪ ਵਿਚ ਵਾਧਾ, ਤੰਦਰੁਸਤ ਸਰੀਰ ਅਤੇ ਸਮਾਧੀ ਵਿਚ ਸ਼ਾਮਲ ਹੋਣ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ।

6. ਧਾਰਨਾ-ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ ਅਤੇ ਕੁੱਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ ਭਾਵ ਅਧਿਆਤਮਿਕ ਦਿਸ਼ਾ ਜਾਂ ਪਰਮਾਤਮਾ ਵੱਲ ਮਨ ਨੂੰ ਲਗਾ ਦੇਣਾ ਹੀ ਧਾਰਨਾ ਹੈ ।

7. ਧਿਆਨ- “ਧਿਆਨ’ ਦਾ ਅਰਥ ਮਨ ਨੂੰ ਕਿਸੇ ਇਕ ਵਿਸ਼ੇ ਵਿਚ ਬਾਹਰੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾਂ ਲਗਾਈ ਰੱਖਣਾ ਹੈ । ਸਧਾਰਨ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਧਿਆਨ, ਧਾਰਨ ਦਾ ਪਰਿਪੱਕ ਅਤੇ ਸੰਤੁਲਨ ਰੂਪ ਹੈ । ਧਿਆਨ ਲਗਾਉਣ ਨਾਲ ਮਨ ਆਪਣੀ ਚੰਚਲਤਾ ਤਿਆਗ ਕੇ ਇਕਾਗਰ ਚਿੱਤ ਹੋ ਜਾਂਦਾ ਹੈ ਅਤੇ ਮਾਨਸਿਕ ਪਰਿਪੱਕਤਾ ਬਣ ਜਾਂਦੀ ਹੈ । ਇਸ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ ।

8. ਸਮਾਧੀ (From Board M.9.P.) – ‘ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋਂ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਅਤੇ ਭਗਤੀ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਦੀਨਦੁਨੀਆ ਨੂੰ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੀ ਬੰਦਗੀ ਵਿਚ ਲੀਨ ਹੋ ਜਾਂਦਾ ਹੈ ਅਰਥਾਤ ਮਨ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਹਟਾ ਕੇ ਇਕਾਗਰ ਕਰਨਾ ਹੀ ਸਮਾਧੀ ਹੈ । ਇਹ | ਧਿਆਨ ਦੀ ਚਰਮ ਸੀਮਾ ਹੈ । ਇਸ ਅਵਸਥਾ ਵਿਚ ਮਨੁੱਖ ਸਮਾਧੀ ਵਿਚ ਪ੍ਰਵੇਸ਼ ਕਰ ਜਾਂਦਾ ਹੈ । ਫਿਰ ਉਸ ਨੂੰ ਸਿਰਫ਼ ਪਰਮਾਤਮਾ ਦੀ ਬੰਦਗੀ ਹੀ ਨਜ਼ਰ ਆਉਂਦੀ ਹੈ । ਆਤਮਾ ਅਤੇ ਪਰਮਾਤਮਾ ਦਾ ਮਿਲਾਪ ਇਸੇ ਅਵਸਥਾ ਦਾ ਸਿੱਟਾ ਹੈ ।

PSEB 8th Class Physical Education Solutions Chapter 7 ਯੋਗਾ

PSEB 8th Class Physical Education Guide ਯੋਗਾ Important Questions and Answers

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਯੋਗ ਕੀ ਹੈ ?
(ਉ) ਜੁੜਨਾ
(ਅ) ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨਾ
(ੲ) ਅਹਿੰਸਾ ਦਾ ਪਾਲਣ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਯੋਗ ਦੇ ਕੀ ਉਦੇਸ਼ ਹਨ ?
(ੳ) ਭਾਵਨਾਵਾਂ ‘ਤੇ ਕਾਬੂ ਪਾਉਣਾ
(ਅ) ਸਿਹਤਮੰਦ ਹੋਣਾ
(ੲ) ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਅਸ਼ਟਾਂਗ ਯੋਗ ਵਿਚ ਕਿੰਨੇ ਅੰਗ ਹਨ ?
(ਉ) ਚਾਰ
(ਅ) ਛੇ
(ੲ) ਸੱਤ
(ਸ) ਅੱਠ ।
ਉੱਤਰ-
(ਸ) ਅੱਠ ।

ਬਹੁਤਾ ਫ਼ਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਸਣ ਕਰਨ ਤੋਂ ਬਾਅਦ ਕਦੋਂ ਨਹਾਉਣਾ ਚਾਹੀਦਾ ਹੈ ?
ਉੱਤਰ-
ਆਸਣ ਕਰਨ ਤੋਂ ਅੱਧੇ ਘੰਟੇ ਬਾਅਦ ਨਹਾਉਣਾ ਚਾਹੀਦਾ ਹੈ ।

ਪ੍ਰਸ਼ਨ 2.
ਆਸਣ ਕਰਨ ਦੀ ਜਗ੍ਹਾ ਕਿਹੋ ਜਿਹੀ ਹੋਣੀ ਚਾਹੀਦੀ ਹੈ ?
ਉੱਤਰ-
ਆਸਣ ਲਈ ਜ਼ਮੀਨ ਸਮਤਲ ਹੋਣੀ ਚਾਹੀਦੀ ਹੈ ।

PSEB 8th Class Physical Education Solutions Chapter 7 ਯੋਗਾ

ਪ੍ਰਸ਼ਨ 3.
ਭਾਰਤੀ ਕਸਰਤ ਦੀ ਪ੍ਰਾਚੀਨ ਵਿਧੀ ਕਿਹੜੀ ਹੈ ?
ਉੱਤਰ-
ਯੋਗ-ਆਸਣ ।

ਪ੍ਰਸ਼ਨ 4.
ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਹੱਤਵਪੂਰਨ ਸਾਧਨ ਕੀ ਹੈ ?
ਉੱਤਰ-
ਯੋਗ ।

ਪ੍ਰਸ਼ਨ 5.
ਮਾਨਸਿਕ ਇਕਾਗਰਤਾ ਲਈ ਕਿਹੜਾ ਆਸਣ ਸਭ ਤੋਂ ਸ੍ਰੇਸ਼ਟ ਹੈ ?
ਉੱਤਰ-
ਪਦਮ ਆਸਣ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੋਗ ਆਤਮਾ ਤੇ ਪਰਮਾਤਮਾ ਵਿਚ ਮੇਲ ਕਰਵਾਉਣ ਦਾ ਮਹੱਤਵਪੂਰਨ ਸਾਧਨ ਹੈ, ਕਿਵੇਂ ?
ਉੱਤਰ-
ਪੁਰਾਣੇ ਜ਼ਮਾਨੇ ਦੇ ਸਾਧੂ-ਸੰਤਾਂ ਦੀਆਂ ਗੱਲਾਂ ਅਸੀਂ ਅੱਜ ਤਕ ਸੁਣਦੇ ਆ ਰਹੇ ਹਾਂ । ਉਨ੍ਹਾਂ ਦੇ ਵਿਚਾਰ ਅਨੁਸਾਰ ਜੇਕਰ ਕਿਸੇ ਵਿਅਕਤੀ ਨੇ ਆਤਮਾ ਤੇ ਪਰਮਾਤਮਾ ਨਾਲ ਮੇਲ ਕਰਨਾ ਹੈ, ਉਸ ਦਾ ਸਾਧਨ ਸਰੀਰ ਹੈ । ਉਹ ਹੀ ਵਿਅਕਤੀ ਆਤਮਾ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ ਜਾਂ ਦਰਸ਼ਨ ਕਰ ਸਕਦਾ ਹੈ, ਜਿਹੜਾ ਸਰੀਰਕ ਰੂਪ ਵਿਚ ਤੰਦਰੁਸਤ ਹੋਵੇ । | ਅਸੀਂ ਯੋਗ ਸਾਧਨ ਦੇ ਰਾਹੀਂ ਸਰੀਰ ਨੂੰ ਠੀਕ ਰੱਖ ਸਕਦੇ ਹਾਂ | ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ । ਇਸ ਲਈ ਸਿੱਧ ਹੁੰਦਾ ਹੈ ਕਿ ਯੋਗ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ।

ਪ੍ਰਸ਼ਨ 2.
ਯੋਗ ਆਸਣ ਅੱਜ ਦੇਸ਼-ਵਿਦੇਸ਼ ਵਿਚ ਲੋਕ-ਪ੍ਰਿਆ ਹੋ ਰਹੇ ਹਨ । ਕਿਉਂ ?
ਉੱਤਰ-
ਯੋਗ ਆਸਣ ਭਾਰਤ ਦੀ ਪ੍ਰਾਚੀਨ ਵਿਧੀ ਹੈ । ਅੱਜ-ਕਲ੍ਹ ਇਹ ਕਸਰਤ ਦੇਸ਼ਵਿਦੇਸ਼ ਵਿਚ ਹਰਮਨ-ਪਿਆਰੀ ਹੋ ਰਹੀ ਹੈ । ਇਸ ਦਾ ਕਾਰਨ ਇਸ ਦੀ ਉਪਯੋਗਤਾ ਹੈ । ਸਾਰੇ ਡਾਕਟਰਾਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਇਸ ਦੀ ਪ੍ਰਸੰਸਾ ਕੀਤੀ ਹੈ । ਇਸ ਤੋਂ ਇਲਾਵਾ ਯੋਗ-ਆਸਣ ਕਸਰਤ ਵਿਧੀ ਪੂਰਨ ਰੂਪ ਨਾਲ ਵਿਗਿਆਨਿਕ ਹੈ ਅਤੇ ਸਰੀਰਕ ਬਣਤਰ ਦੇ ਅਨੁਕੂਲ ਹੈ ।

PSEB 8th Class Physical Education Solutions Chapter 7 ਯੋਗਾ

ਪ੍ਰਸ਼ਨ 3.
ਯੋਗ ਦੇ ਕੀ ਲਾਭ ਹਨ ?
ਉੱਤਰ-
ਯੋਗ ਆਸਣ ਦੇ ਲਾਭ (Advantages of Yoga Asana)-ਯੋਗ ਆਸਣ ਦੇ ਸਾਨੂੰ ਹੇਠ ਦਿੱਤੇ ਲਾਭ ਹਨ :

  1. ਯੋਗ ਆਸਣ ਦੇ ਰਾਹੀਂ ਮਨੁੱਖ ਦਾ ਸਰੀਰ ਤੰਦਰੁਸਤ ਰਹਿੰਦਾ ਹੈ ।
  2. ਇਸ ਦੇ ਰਾਹੀਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  3. ਮਾਨਸਿਕ ਕਮਜ਼ੋਰੀ ਦੂਰ ਹੋ ਜਾਂਦੀ ਹੈ ।
  4. ਸਰੀਰ ਸ਼ਕਤੀਸ਼ਾਲੀ ਬਣ ਜਾਂਦਾ ਹੈ ।
  5. ਮਨੁੱਖ ਛੇਤੀ ਘਬਰਾਹਟ ਵਿਚ ਨਹੀਂ ਆਉਂਦਾ ।
  6. ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ।
  7. ਮਨੁੱਖ ਦਾ ਸਰੀਰ ਸੋਹਣਾ ਅਤੇ ਤਾਕਤਵਰ ਬਣ ਜਾਂਦਾ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

Punjab State Board PSEB 8th Class Physical Education Book Solutions Chapter 6 ਖੇਡਾਂ ਅਤੇ ਅਨੁਸ਼ਾਸਨ Textbook Exercise Questions and Answers.

PSEB Solutions for Class 8 Physical Education Chapter 6 ਖੇਡਾਂ ਅਤੇ ਅਨੁਸ਼ਾਸਨ

Physical Education Guide for Class 8 PSEB ਖੇਡਾਂ ਅਤੇ ਅਨੁਸ਼ਾਸਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.
ਅਨੁਸ਼ਾਸਨ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ ਤੋਂ ਭਾਵ (Meaning of Discipline) – ਅਨੁਸ਼ਾਸਨ ਤੋਂ ਭਾਵ ਹੈ | ਨਿਯਮਾਂ ਦੀ ਪਾਲਣਾ ਕਰਨਾ ਜਾਂ ਨਿਯੰਤਰਨ ਵਿਚ ਰਹਿਣਾ ਜਾਂ ਨਿਯਮ ਅਨੁਸਾਰ ਜੀਵਨ ਬਤੀਤ ਕਰਨਾ | ਅਨੁਸ਼ਾਸਨ ਇਕ ਅਜਿਹੀ ਟਰੇਨਿੰਗ ਹੈ ਜਿਸ ਤੋਂ ਠੀਕ ਢੰਗ ਨਾਲ ਜੀਵਨ ਬਿਤਾਉਣ, ਹੁਕਮ ਮੰਨਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਮਿਲਦੀ ਹੈ । ਸਾਡੇ ਨਿਯਮਬੱਧ ਹੋ ਕੇ ਕੰਮ ਕਰਨ ਨੂੰ ਹੀ ਅਨੁਸ਼ਾਸਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ? (From Board M.Q.P.)
ਉੱਤਰ-
ਅਨੁਸ਼ਾਸਨ ਦੀਆਂ ਕਿਸਮਾਂ (Types of discipline-ਅਨੁਸ਼ਾਸਨ ਦੋ ਤਰ੍ਹਾਂ | ਦਾ ਹੁੰਦਾ ਹੈ-

  1. ਸ਼ੈ-ਅਨੁਸ਼ਾਸਨ (Self-Discipline)
  2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced or Commanded Discipline) |

1. ਸ਼ੈ-ਅਨੁਸ਼ਾਸਨ (Self-discipline) – ਇਸ ਵਿਚ ਨਿਯਮਾਂ ਦਾ ਪਾਲਣ ਕਰਨ ਦੀ ਭਾਵਨਾ ਮਨ ਵਿਚ ਆਪਣੇ ਆਪ ਪੈਦਾ ਹੁੰਦੀ ਹੈ ਅਤੇ ਉਹ ਬਿਨਾਂ ਕਿਸੇ ਦੇ ਇਕੱਲੇ ਹੀ ਨਿਯਮਬੱਧ ਹੋ ਕੇ ਕੰਮ ਕਰਦਾ ਹੈ । ਇਹ ਅਨੁਸ਼ਾਸਨ ਸਥਾਈ ਹੁੰਦਾ ਹੈ ।

2. ਜਬਰੀ ਜਾਂ ਠੋਸਿਆ ਹੋਇਆ ਅਨੁਸ਼ਾਸਨ (Forced Discipline) – ਇਸ ਵਿਚ ਨਿਯਮਾਂ ਦੀ ਪਾਲਣਾ ਕਿਸੇ ਦੇ ਹੁਕਮ ਅਨੁਸਾਰ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦਾ ਅਨੁਸ਼ਾਸਨ ਅਸਥਾਈ ਹੁੰਦਾ ਹੈ । ਇਹ ਉਦੋਂ ਤਕ ਹੀ ਰਹਿੰਦਾ ਹੈ, ਜਦੋਂ ਤਕ ਡਰ ਪੈਦਾ ਕਰਨ ਵਾਲੀ ਅਵਸਥਾ ਬਣੀ ਰਹਿੰਦੀ ਹੈ ਜਾਂ ਜਦੋਂ ਤਕ ਹੁਕਮ ਦੇਣ ਵਾਲਾ ਵਿਅਕਤੀ ਮੌਜੂਦ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚੋਂ ਸ਼ੈ-ਅਨੁਸ਼ਾਸਨ ਹੀ ਚੰਗਾ ਹੁੰਦਾ ਹੈ । ਬੱਚਿਆਂ ਵਿਚ ਸੈ-ਅਨੁਸ਼ਾਸਨ ਦੀ ਭਾਵਨਾ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗੇ ਵਿਦਿਆਰਥੀ ਜਾਂ ਸਿਆਣੇ ਨਾਗਰਿਕ ਬਣ ਸਕਣ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 3.
ਅਨੁਸ਼ਾਸਨ ਦੀ ਲੋੜ ਅਤੇ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅਨੁਸ਼ਾਸਨ ਦੀ ਲੋੜ-ਇਸ ਦੇ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 3.

ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦੀ ਮਹੱਤਤਾ (Importance of Discipline in our life) – ਅਨੁਸ਼ਾਸਨ ਸਮਾਜ ਦੀ ਨੀਂਹ ਹੈ । ਇਸ ਤੋਂ ਬਿਨਾਂ ਮਨੁੱਖੀ ਜੀਵਨ ਦਾ ਚਲਣਾ ਅਸੰਭਵ ਹੈ । ਹਰੇਕ ਮਨੁੱਖ ਦੇ ਅਨੁਸ਼ਾਸਨ ਵਿਚ ਰਹਿਣ ਨਾਲ ਸਾਰਾ ਸਮਾਜ ਅਤੇ ਰਾਸ਼ਟਰ ਅਨੁਸ਼ਾਸਨਬੱਧ ਹੋ ਜਾਂਦਾ ਹੈ । ਇਹ ਹਰ ਜਾਤੀ, ਸਮਾਜ ਅਤੇ ਦੇਸ਼ ਦੇ ਜੀਵਨ ਦਾ ਆਧਾਰ ਹੈ । ਮਨੁੱਖੀ ਜੀਵਨ ਦੇ ਹਰੇਕ ਖੇਤਰ ਵਿਚ ਇਸ ਦੀ ਬਹੁਤ ਲੋੜ ਹੈ । ਇਸ ਦੀ ਮਹੱਤਤਾ ਹੇਠ ਲਿਖੀਆਂ ਗੱਲਾਂ ਤੋਂ ਵੀ ਪਤਾ ਲੱਗਦੀ ਹੈ-

  1. ਅਨੁਸ਼ਾਸਨ ਚੰਗਾ ਵਿਦਿਆਰਥੀ ਅਤੇ ਸਮਝਦਾਰ ਨਾਗਰਿਕ ਪੈਦਾ ਕਰਦਾ ਹੈ ।
  2. ਅਨੁਸ਼ਾਸਨ ਵਿਚ ਰਹਿ ਕੇ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਬਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਸਿੱਖ ਜਾਂਦੇ ਹਨ ।
  3. ਅਨੁਸ਼ਾਸਨ ਤੋਂ ਬੱਚੇ ਆਗਿਆਕਾਰੀ ਬਣਨਾ ਸਿੱਖਦੇ ਹਨ ।
  4. ਅਨੁਸ਼ਾਸਿਤ ਬੱਚੇ ਦੂਸਰਿਆਂ ਨਾਲ ਚੰਗਾ ਵਿਹਾਰ ਕਰਨ ਲੱਗਦੇ ਹਨ ।
  5. ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ ।
  6. ਅਨੁਸ਼ਾਸਨ ਮਨੁੱਖ ਦੇ ਵਿਅਕਤਿੱਤਵ ਦਾ ਵਿਕਾਸ ਕਰਦਾ ਹੈ ।
  7. ਅਨੁਸ਼ਾਸਨ ਦੁਆਰਾ ਮਨੁੱਖ ਵਿਚ ਚੰਗੀਆਂ ਆਦਤਾਂ ਅਤੇ ਚੰਗੇ ਗੁਣ ਪੈਦਾ ਹੁੰਦੇ ਹਨ ।
  8. ਅਨੁਸ਼ਾਸਨ ਸਮਾਜਿਕ ਜੀਵਨ ਦੇ ਸੁਧਾਰ ਵਿਚ ਵੀ ਸਹਾਇਤਾ ਕਰਦਾ ਹੈ ।
  9. ਅਨੁਸ਼ਾਸਨ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ ।
  10. ਅਨੁਸ਼ਾਸਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਤੇ ਇਸ ਦੀ ਸ਼ਕਤੀ ਨੂੰ ਸਥਿਰ ਰੱਖਦਾ ਹੈ ।
  11. ਅਨੁਸ਼ਾਸਨ ਦੇ ਸਹਾਰੇ ਹੀ ਦੇਸ਼ ਉੱਨਤ ਅਤੇ ਖੁਸ਼ਹਾਲ ਹੁੰਦਾ ਹੈ ।
  12. ਅਨੁਸ਼ਾਸਨ ਮਨੁੱਖ ਦੇ ਜੀਵਨ ਨੂੰ ਸਫਲ ਬਣਾਉਂਦਾ ਹੈ ।
  13. ਅਨੁਸ਼ਾਸਨ ਦੇਸ਼ ਦੀ ਰੱਖਿਆ ਕਰਨ ਵਿਚ ਸਹਾਇਤਾ ਕਰਦਾ ਹੈ ।
  14. ਅਨੁਸ਼ਾਸਨ ਰਾਹੀਂ ਸਕੂਲ, ਘਰਾਂ ਵਿਚ ਰਹਿਣ-ਸਹਿਣ ਦਾ ਪ੍ਰਬੰਧ ਠੀਕ ਹੋ ਜਾਂਦਾ ਹੈ ।
  15. ਅਨੁਸ਼ਾਸਨ ਰਾਹੀਂ ਵਿਅਕਤੀ ਸਰਵ-ਪੱਖੀ ਵਿਕਾਸ ਕਰ ਸਕਦਾ ਹੈ ।
  16. ਅਨੁਸ਼ਾਸਨ ਵਿਚ ਰਹਿ ਕੇ ਮਜ਼ਦੂਰ ਵੀ ਆਪਣੇ ਉਦਯੋਗ ਦਾ ਉਤਪਾਦਨ ਵਧਾਉਣ ਵਿਚ ਸਫਲ ਹੋ ਜਾਂਦੇ ਹਨ ।
  17. ਅਨੁਸ਼ਾਸਨ ਵਿਚ ਰਹਿ ਕੇ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਕਿਉਂਕਿ ਉਹ ਹਰ ਇਕ ਕੰਮ ਸੋਚ-ਵਿਚਾਰ ਕੇ ਹੀ ਨਿਯਮਾਂ ਅਨੁਸਾਰ ਕਰਦਾ ਹੈ ।

ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਇਕ ਵਿਅਕਤੀ ਨੂੰ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ | ਘਰ, ਸਕੂਲ ਅਤੇ ਖੇਡ ਦੇ ਮੈਦਾਨ ਇਹੋ ਜਿਹੀ ਥਾਂ ਹਨ ਜਿੱਥੇ ਵਿਅਕਤੀ ਨੂੰ ਅਨੁਸ਼ਾਸਨ ਸਿੱਖਣ ਦਾ ਚੰਗਾ ਮੌਕਾ ਮਿਲਦਾ ਹੈ ।

ਪ੍ਰਸ਼ਨ 4.
ਖੇਡਾਂ ਅਤੇ ਅਨੁਸ਼ਾਸਨ ਦਾ ਆਪਸ ਵਿਚ ਕੀ ਰਿਸ਼ਤਾ ਹੈ ?
ਉੱਤਰ-
ਖੇਡਾਂ ਦਾ ਅਨੁਸ਼ਾਸਨ ਨਾਲ ਅਨਿੱਖੜਵਾਂ ਰਿਸ਼ਤਾ ਹੈ ਕਿਉਂਕਿ ਖੇਡਾਂ ਵਿਚ ਅਨੁਸ਼ਾਸਨ ਤੋ ਬਿਨਾਂ ਜਿੱਤ ਨਹੀਂ ਪ੍ਰਾਪਤ ਹੋ ਸਕਦੀ । ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ । ਕਿਸੇ ਵੀ ਖਿਡਾਰੀ ਦੇ ਚਰਿੱਤਰ ਵਿਚ ਅਨੁਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਅਤੇ ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ | ਅਨੁਸ਼ਾਸਨ ਦੇ ਬਿਨਾਂ ਖਿਡਾਰੀ ਦੇ ਜੀਵਨ ਵਿਚ ਅਨੇਕ ਪ੍ਰਕਾਰ ਦੀਆਂ ਕਠਿਨਾਈਆਂ ਆ ਜਾਂਦੀਆਂ ਹਨ ਤੇ ਖਿਡਾਰੀ ਲਈ ਉਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ । ਕੁਦਰਤ ਦੀ ਸਾਰੀ ਸ੍ਰਿਸ਼ਟੀ ਅਨੁਸ਼ਾਸਨ ਵਿਚ ਹੀ ਚਲ ਰਹੀ ਹੈ । ਜਿਵੇਂ ਕਿ ਸੂਰਜ ਹਰ ਰੋਜ਼ ਸਵੇਰੇ ਅਨੁਸ਼ਾਸਨ ਨਾਲ ਚੜ੍ਹਦਾ ਹੈ ਅਤੇ ਸ਼ਾਮ ਵੇਲੇ ਛਿਪ ਜਾਂਦਾ ਹੈ । ਧਰਤੀ ਆਪਣੀ ਗਤੀ ਤੇ ਨਿਯਮ ਅਨੁਸਾਰ ਘੁੰਮਦੀ ਹੈ । ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ ਦਾ ਹੋਣਾ ਜ਼ਰੂਰੀ ਹੈ । ਖਿਡਾਰੀ ਦੇ ਜੀਵਨ ਵਿਚ ਅਨੁਸ਼ਾਸਨ ਦਾ ਮਹੱਤਵ ਸਮਝਾਉਣ ਲਈ ਸਭ ਤੋਂ ਚੰਗਾ ਸਮਾਂ ਉਸ ਦਾ ਬਚਪਨ ਹੁੰਦਾ ਹੈ । ਉਹ ਬਚਪਨ ਵਿਚ ਅਨੁਸ਼ਾਸਨ ਦੀ ਸਿਰਜਣਾ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਨ । ਖੇਡਾਂ ਖਿਡਾਰੀ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਕਿਉਂਕਿ ਖੇਡਾਂ ਆਗਿਆ ਦਾ ਪਾਲਨ, ਆਪਸੀ ਤਾਲਮੇਲ, ਇਮਾਨਦਾਰੀ, ਮਾਨਸਿਕ ਸੰਤੁਲਨ ਅਤੇ ਕਰਤੱਵ ਦੀ ਪਾਲਣਾ ਕਰਨਾ ਸਿਖਾਉਂਦੀਆਂ ਹਨ । ਅਸੀਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਸਫ਼ਲਤਾ ਦੀ ਕੁੰਜੀ ਹੈ । ਇਹ ਕੁੰਜੀ ਸਾਨੂੰ ਖੇਡਾਂ ਦੁਆਰਾ ਮਿਲਦੀ ਹੈ ।

ਪ੍ਰਸ਼ਨ 5.
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ? (From Board M.Q.P.)
ਉੱਤਰ-
ਖੇਡਾਂ ਰਾਹੀਂ ਅਨੁਸ਼ਾਸਨ (Sports and Discipline) – ਖੇਡ ਦੇ ਮੈਦਾਨ ਵਿਚ ਸਾਰੇ ਵਿਦਿਆਰਥੀਆਂ ਨੂੰ ਆਪਣੀ ਟੀਮ ਦੇ ਕੈਪਟਨ ਅਤੇ ਕੋਚ ਦੇ ਹੁਕਮ ਅਨੁਸਾਰ ਖੇਡਣਾ ਪੈਂਦਾ ਹੈ । ਜਦੋਂ ਕੋਈ ਖਿਡਾਰੀ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ । ਜਮਾਤ ਦੇ ਕਮਰੇ ਵਿਚ ਬੱਚੇ ਜੋ ਪਾਠ ਪੜ੍ਹਦੇ ਹਨ ਉਸ ਤੋਂ ਕਈ ਗੁਣਾ ਵੱਧ ਸਿੱਖਿਆ ਉਹ ਖੇਡਾਂ ਦੇ ਮੈਦਾਨ ਵਿਚੋਂ ਪ੍ਰਾਪਤ ਕਰਦੇ ਹਨ | ਖੇਡਦੇ ਸਮੇਂ ਬੱਚਿਆਂ ਵਿਚ ਬਹੁਤ ਸਾਰੇ ਗੁਣ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਕਾਰਨ ਬੱਚਾ ਜੀਵਨ ਵਿਚ ਸਫਲਤਾ ਪ੍ਰਾਪਤ ਕਰ ਸਕਦਾ ਹੈ । ਇਨ੍ਹਾਂ ਗੁਣਾਂ ਦਾ ਵਿਸਥਾਰ ਨਾਲ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ-

1. ਸਮੇਂ ਦੀ ਪਾਬੰਦੀ (Punctuality) – ਖਿਡਾਰੀਆਂ ਨੂੰ ਰੋਜ਼ ਨਿਸ਼ਚਿਤ ਸਮੇਂ ਤੇ ਖੇਡਣ ਲਈ ਖੇਡ ਦੇ ਮੈਦਾਨ ਵਿਚ ਪੁੱਜਣਾ ਪੈਂਦਾ ਹੈ । ਉਹ ਰੋਜ਼ ਸਮੇਂ ਸਿਰ ਮੈਦਾਨ ਵਿਚ ਪੁੱਜ ਜਾਂਦੇ ਹਨ । ਇਸ ਤਰ੍ਹਾਂ ਉਹ ਸਮੇਂ ਸਿਰ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ ਅਤੇ ਜੀਵਨ ਵਿਚ ਸਫਲ ਰਹਿੰਦੇ ਹਨ ।

2. ਆਗਿਆ ਪਾਲਣ (Obedience) – ਖੇਡਦੇ ਸਮੇਂ ਖਿਡਾਰੀ ਸਦਾ ਰੈਫ਼ਰੀ, ਆਪਣੇ ਕੋਚ ਅਤੇ ਕੈਪਟਨ ਦੀ ਆਗਿਆ ਦਾ ਪਾਲਣ ਕਰਦੇ ਹਨ । ਉਹ ਕਦੇ ਵੀ ਰੈਫ਼ਰੀ ਦੇ ਫ਼ੈਸਲੇ ਦੇ ਵਿਰੁੱਧ ਆਲੋਚਨਾ ਨਹੀਂ ਕਰਦੇ, ਸਗੋਂ ਰੈਫ਼ਰੀ ਦਾ ਹਰ ਫ਼ੈਸਲਾ ਸਿਰ-ਮੱਥੇ ਪ੍ਰਵਾਨ ਕਰਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਆਗਿਆ ਮੰਨਣ ਦਾ ਗੁਣ ਆ ਜਾਂਦਾ ਹੈ ।ਉਹ ਚੰਗੇ ਨਾਗਰਿਕ ਬਣ ਜਾਂਦੇ ਹਨ |

3. ਸਹਿਣਸ਼ੀਲਤਾ (Tolerance) – ਖੇਡਾਂ ਨੌਜਵਾਨਾਂ ਵਿਚ ਸਹਿਣਸ਼ੀਲਤਾ ਦਾ ਗੁਣ ਪੈਦਾ ਕਰਦੀਆਂ ਹਨ । ਉਹ ਖਿੜੇ ਮੱਥੇ ਆਪਣੀ ਹਾਰ ਸਵੀਕਾਰ ਕਰਦੇ ਹਨ । ਇਸ ਗੁਣ ਕਾਰਨ ਹੀ ਉਹ ਜੀਵਨ ਵਿਚ ਵੱਡੀ ਤੋਂ ਵੱਡੀ ਔਖ ਤੋਂ ਘਬਰਾਉਂਦੇ ਨਹੀਂ । ਜੇ ਕਿਸੇ ਕੰਮ ਵਿਚ ਅਸਫਲ ਵੀ ਹੋ ਜਾਣ ਤਾਂ ਦਿਲ ਨਹੀਂ ਛੱਡਦੇ ।

4. ਪੱਕਾ ਇਰਾਦਾ (Firm Determination) – ਜਿਹੜੇ ਖਿਡਾਰੀ ਮੈਚ ਜਿੱਤਣ ਦਾ ਪੱਕਾ , ਇਰਾਦਾ ਕਰ ਲੈਂਦੇ ਹਨ, ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਅਜਿਹੇ ਪੱਕੇ ਇਰਾਦੇ ਵਾਲੇ ਖਿਡਾਰੀ ਅਖੀਰ ਵਿਚ ਜ਼ਰੂਰ ਜਿੱਤਦੇ ਹਨ । ਇਸ ਗੁਣ ਵਾਲੇ ਖਿਡਾਰੀ ਜੀਵਨ ਵਿਚ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ ।

5. ਸੱਚ ਬੋਲਣਾ (Speaking Truth) – ਖਿਡਾਰੀਆਂ ਵਿਚ ਸੱਚ ਬੋਲਣ ਦਾ ਗੁਣ ਸੁਭਾਵਿਕ ਹੀ ਆ ਜਾਂਦਾ ਹੈ । ਖੇਡ ਦੇ ਦੌਰਾਨ ਜਦੋਂ ਉਨ੍ਹਾਂ ਕੋਲੋਂ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ ਜਾਂ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਚਲੀ ਜਾਵੇ ਤਾਂ ਉਹ ਰੈਫ਼ਰੀ ਨੂੰ ਸਹੀ ਪੁਜ਼ੀਸ਼ਨ ਦੱਸਣ ਤੋਂ ਸੰਕੋਚ ਨਹੀਂ ਕਰਦੇ । ਉਹ ਸਦਾ ਸਾਫ਼-ਸੁਥਰਾ ਖੇਡਦੇ ਹਨ । ਇਸ ਤਰ੍ਹਾਂ ਉਨ੍ਹਾਂ ਵਿਚ ਸੱਚ ਕਹਿਣ ਦਾ ਗੁਣ ਆ ਜਾਂਦਾ ਹੈ । ਇਹ ਗੁਣ ਜੀਵਨ ਵਿਚ ਉਨ੍ਹਾਂ ਨੂੰ ਇੱਜ਼ਤ ਬਖ਼ਸ਼ਦਾ ਹੈ ।

6. ਚੰਗਾ ਚਰਿੱਤਰ (Good Character) – ਕਈ ਵਾਰੀ ਵਿਦਿਆਰਥੀ ਜਾਂ ਖਿਡਾਰੀਆਂ ਨੂੰ ਮੈਚਾਂ ਵਿਚ ਹਾਰ-ਜਿੱਤ ਸੰਬੰਧੀ ਬੜੇ ਲਾਲਚ ਵਿਚ ਦਿੱਤੇ ਜਾਂਦੇ ਹਨ, ਪਰ ਚੰਗੇ ਖਿਡਾਰੀ ਇਨ੍ਹਾਂ ਲਾਲਚਾਂ ਵਿਚ ਨਹੀਂ ਫਸਦੇ । ਉਹ ਬਿਨਾਂ ਕਿਸੇ ਲਾਲਚ ਦੇ ਆਪਣੀ ਟੀਮ ਜਾਂ ਸਕੂਲ ਦੀ ਜਿੱਤ ਲਈ ਪੂਰਾ ਜ਼ੋਰ ਲਗਾ ਦਿੰਦੇ ਹਨ । ਇਸ ਤਰ੍ਹਾਂ ਉਹ ਮਜ਼ਬੂਤ ਚਰਿੱਤਰ ਦੇ ਬਣ ਜਾਂਦੇ ਹਨ ।

7. ਦੂਜਿਆਂ ਦੀ ਮੱਦਦ ਕਰਨੀ (Help Others) – ਖੇਡ ਦੇ ਦੌਰਾਨ ਖਿਡਾਰੀਆਂ ਨੂੰ ਕਈ ਵਾਰ ਦੂਸਰੇ ਦੀ ਮੱਦਦ ਕਰਨ ਦਾ ਮੌਕਾ ਮਿਲਦਾ ਹੈ । ਉਹ ਦੂਜੇ ਨੂੰ ਮੱਦਦ ਦੇ ਕੇ ਅਤੇ ਦੂਜੇ ਦੀ ਮੱਦਦ ਲੈ ਕੇ ਹੀ ਮੈਚ ਜਿੱਤਦੇ ਹਨ । ਇਸ ਤਰ੍ਹਾਂ ਮਨੁੱਖ ਜੀਵਨ ਵਿਚ ਦੂਜਿਆਂ ਦੀ ਮਦਦ ਕਰਨੀ ਸਿੱਖਦਾ ਹੈ ।

8. ਏਕਤਾ ਦੀ ਭਾਵਨਾ (Sense of Unity) – ਮੈਚ ਵਿਚ ਖਿਡਾਰੀਆਂ ਨੇ ਮੇਲ-ਮਿਲਾਪ ਨਾਲ ਖੇਡਣਾ ਹੁੰਦਾ ਹੈ । ਕੋਈ ਵੀ ਇਕੱਲਾ ਖਿਡਾਰੀ ਕਿਸੇ ਟੀਮ ਨੂੰ ਜਿੱਤ ਨਹੀਂ ਸਕਦਾ । ਸਾਰੇ ਖਿਡਾਰੀ ਇਕੱਠੇ ਮਿਲ ਕੇ ਹੀ ਜਿੱਤ ਸਕਦੇ ਹਨ । ਇਸ ਨਾਲ ਖਿਡਾਰੀਆਂ ਅੰਦਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ । ਖਿਡਾਰੀ “ਏਕੇ ਦੀ ਬਰਕਤ ਦਾ ਸਬਕ ਖੇਡ ਦੇ ਮੈਦਾਨ ਵਿਚੋਂ ਹੀ ਸਿੱਖਦਾ ਹੈ ।

9. ਆਤਮ-ਵਿਸ਼ਵਾਸ (Self-Confidence) – ਖੇਡਾਂ ਨਾਲ ਖਿਡਾਰੀਆਂ ਵਿਚ ਆਤਮਵਿਸ਼ਵਾਸ ਦਾ ਗੁਣ ਪੈਦਾ ਹੁੰਦਾ ਹੈ । ਖੇਡ ਦੇ ਦੌਰਾਨ ਖਿਡਾਰੀ ਬੜੇ ਹੌਸਲੇ ਨਾਲ ਖੇਡਦਾ ਹੈ । ਉਹ ਹਰ ਗ਼ਲਤੀ ਖਿੜੇ-ਮੱਥੇ ਕਬੂਲਦਾ ਹੈ । ਉਹ ਗ਼ਲਤੀਆਂ ਨੂੰ ਸੁਧਾਰਦਾ ਹੋਇਆ ਚੰਗਾ ਖਿਡਾਰੀ ਬਣਦਾ ਹੈ । ਇਸ ਤਰ੍ਹਾਂ ਉਸ ਵਿਚ ਚੰਗੇ ਖਿਡਾਰੀ ਦੇ ਗੁਣ ਆ ਜਾਂਦੇ ਹਨ ਤੇ ਉਸ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ।

10. ਮੁਕਾਬਲੇ ਦੀ ਭਾਵਨਾ (Spirit of Competition) – ਖੇਡਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਖਿਡਾਰੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਪੈਂਦਾ ਹੈ । ਇਹ ਮੁਕਾਬਲੇ ਦੀ ਭਾਵਨਾ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ । ਉਹ ਜੀਵਨ ਵਿਚ ਹਰ ਮੁਸ਼ਕਲ ਦਾ ਮੁਕਾਬਲਾ ਡਟ ਕੇ ਕਰਦਾ ਹੈ । ਉਹ ਕਿਸੇ ਵੀ ਦੁੱਖ ਤੋਂ ਘਬਰਾਉਂਦਾ ਨਹੀਂ ।

11. ਚੰਗੇ ਨਾਗਰਿਕ ਦੇ ਗੁਣ (Qualities of Good Citizens) – ਖੇਡਾਂ ਵਿਚ ਰਹਿ ਕੇ ਅਸੀਂ ਚੰਗੇ ਨਾਗਰਿਕਾਂ ਦੇ ਗੁਣ ਸਿੱਖ ਜਾਂਦੇ ਹਾਂ, ਕਿਉਂਕਿ ਖੇਡਾਂ ਵਿਚ ਨਿਯਮਾਂ ਦੀ ਪਾਲਣਾ ਕਰਨਾ ਆਗਿਆ ਦਾ ਪਾਲਣਾ ਕਰਨਾ, ਚਰਿੱਤਰ ਵਿਕਾਸ, ਅਨੁਸ਼ਾਸਨ ਵਿਚ ਰਹਿਣਾ ਸਿੱਖ ਜਾਂਦੇ ਹਾਂ ਜਿਨ੍ਹਾਂ ਰਾਹੀਂ ਚੰਗੇ ਨਾਗਰਿਕ ਦੇ ਗੁਣ ਪੈਦਾ ਹੋ ਜਾਂਦੇ ਹਨ ।

12. ਦੇਸ਼ ਅਤੇ ਸਮਾਜ ਦੀ ਸੁਰੱਖਿਆ (Safety for Country and Society) – ਅਨੁਸ਼ਾਸਨ ਰਾਹੀਂ ਸਾਡੇ ਵਿਚ ਦੇਸ਼ ਅਤੇ ਸਮਾਜ ਪ੍ਰਤੀ ਸੁਰੱਖਿਆ ਦੇ ਗੁਣ ਪੈਦਾ ਹੋ ਜਾਂਦੇ ਹਨ ! | ਜਦੋਂ ਸਾਡੇ ਵਿਚ ਕਾਨੂੰਨ ਦੀ ਰੱਖਿਆ, ਅਨੁਸ਼ਾਸਨ ਵਿਚ ਰਹਿਣਾ ਅਤੇ ਦੇਸ਼ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ | ਅਸੀਂ ਸਮਾਜ ਅਤੇ ਦੇਸ਼ ਦੀ ਰੱਖਿਆ ਕਰ ਸਕਦੇ ਹਾਂ ।

13. ਜਾਤ-ਪਾਤ ਦਾ ਨਾ ਹੋਣਾ (No Casteism) – ਹਰ ਇਕ ਟੀਮ ਵਿਚ ਭਿੰਨ-ਭਿੰਨ | ਪ੍ਰਕਾਰ ਦੇ ਖਿਡਾਰੀ ਹੁੰਦੇ ਹਨ ਉਨ੍ਹਾਂ ਨੂੰ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਵਿਸ਼ਾਲ ਦ੍ਰਿਸ਼ਟੀਕੋਣ ਆ ਜਾਂਦਾ ਹੈ । ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਖੇਡਦੇ ਹਨ ਅਤੇ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ, ਉਨ੍ਹਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵਧ ਜਾਂਦੀ ਹੈ ਅਤੇ ਜਾਤ-ਪਾਤ ਦੇ ਭੇਦ-ਭਾਵ ਖ਼ਤਮ ਹੋ ਜਾਂਦੇ ਹਨ ।

14. ਚੰਗਾ ਵਰਤਾਉ (Good Behaviour) – ਅਨੁਸ਼ਾਸਨ ਰਾਹੀਂ ਅਸੀਂ ਖੇਡਾਂ ਵਿਚ ਇਕ ਦੂਜੇ ਨਾਲ ਮਿਲਦੇ-ਜੁਲਦੇ ਹਾਂ । ਪਿਆਰ ਵਿਚ ਵਾਧਾ ਹੁੰਦਾ ਹੈ । ਅਸੀਂ ਇਕ-ਦੂਜੇ ਨਾਲ ਬੋਲਦੇ ਹਾਂ । ਸਾਡੇ ਵਿਚ ਇਕ ਦੂਜੇ ਪ੍ਰਤੀ ਚੰਗਾ ਵਰਤਾਉ ਕਰਨ ਦੇ ਗੁਣ ਪੈਦਾ ਹੋ ਜਾਂਦੇ ਹਨ ।

15. ਚੰਗੀਆਂ ਆਦਤਾਂ (Good Habits)-ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ । ਖਿਡਾਰੀਆਂ ਵਿਚ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ | ਉਨ੍ਹਾਂ ਦਾ ਵਿਹਲਾ ਸਮਾਂ ਠੀਕ ਪ੍ਰਕਾਰ ਨਾਲ ਬਤੀਤ ਹੋ ਜਾਂਦਾ ਹੈ, ਬੁਰੀ ਸੰਗਤ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਨਵੀਆਂ-ਨਵੀਆਂ ਚੰਗੀਆਂ ਆਦਤਾਂ ਪੈਦਾ ਹੋ ਜਾਂਦੀਆਂ ਹਨ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

PSEB 8th Class Physical Education Guide ਖੇਡਾਂ ਅਤੇ ਅਨੁਸ਼ਾਸਨ Important Questions and Answers

ਬਹੁ-ਵਿਕਲਪਕ ਪ੍ਰਸ਼ਨ

ਪ੍ਰਸ਼ਨ 1.
ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) ਦੋ
(ਅ) ਤਿੰਨ
(ਬ) ਚਾਰ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 2.
ਅਨੁਸ਼ਾਸਨ ਦੀ ਮਹੱਤਤਾ ਹੈ-
(ਉ) ਅਨੁਸ਼ਾਸਨ ਵਿਚ ਬੱਚੇ ਆਗਿਆਕਾਰੀ ਬਣਦੇ ਹਨ
(ਅ) ਅਨੁਸ਼ਾਸਿਤ ਬੱਚੇ ਦੂਜਿਆਂ ਨਾਲ ਚੰਗਾ ਵਿਹਾਰ ਕਰਦੇ
(ਬ) ਅਨੁਸ਼ਾਸਨ ਨਾਲ ਮਨੁੱਖ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ 4 ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਖੇਡਾਂ ਅਤੇ ਅਨੁਸ਼ਾਸਨ ਦਾ ਸੰਬੰਧ ਹੈ-
(ਉ) ਖੇਡਾਂ ਵਿਚ, ਅਨੁਸ਼ਾਸਨ ਹੁੰਦਾ ਹੈ ਜਿਸ ਨਾਲ ਜਿੱਤ ਪ੍ਰਾਪਤ ਹੁੰਦੀ ਹੈ।
(ਅ) ਖੇਡਾਂ ਨਾਲ ਖਿਡਾਰੀਆਂ ਦੇ ਆਚਰਨ ਦਾ ਵਿਕਾਸ ਹੁੰਦਾ ਹੈ
(ਬ) ਅਨੁਸ਼ਾਸਨ ਤੋਂ ਬਿਨਾਂ ਚਰਿੱਤਰ ਦੀ ਉਸਾਰੀ ਨਹੀਂ ਹੋ ਸਕਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਅਨੁਸ਼ਾਸਿਤ ਬੱਚੇ ਦੇ ਗੁਣ ਹਨ-
(ਉ) ਸਮੇਂ ਦੀ ਪਾਬੰਦੀ
(ਅ) ਆਗਿਆ ਪਾਲਣ
(ਬ) ਸਹਿਣਸ਼ੀਲਤਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
(ਉ) ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ ।
(ਅ) ਦੇਸ਼ ਉੱਨਤੀ ਨਹੀਂ ਕਰ ਸਕਦਾ
(ਬ) ਦੇਸ਼ ਦੂਜਿਆਂ ‘ਤੇ ਨਿਰਭਰ ਕਰ ਲੈਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿਯਮਾਂ ਦਾ ਪਾਲਣ ਕਰਨ ਜਾਂ ਨਿਯੰਤਰਨ ਵਿਚ ਰਹਿਣ ਦਾ ਕੀ ਅਰਥ ਹੈ ?
ਉੱਤਰ-
ਅਨੁਸ਼ਾਸਨ |

ਪ੍ਰਸ਼ਨ 2.
ਪ੍ਰਾਚੀਨ ਸਿੱਖਿਆ ਸੰਸਥਾਵਾਂ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਸੀ ?
ਉੱਤਰ-
ਅਨੁਸ਼ਾਸਨ ਕਾਇਮ ਰੱਖਣ ਉੱਤੇ ।

ਪ੍ਰਸ਼ਨ 3.
ਅੱਜ-ਕਲ੍ਹ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀ ਕਿਹੋ ਜਿਹੇ ਹਨ ?
ਉੱਤਰ-
ਅਨੁਸ਼ਾਸਨਹੀਣ ।

ਪ੍ਰਸ਼ਨ 4.
ਰਾਸ਼ਟਰ ਨਿਰਮਾਣ ਤੇ ਰਾਸ਼ਟਰ ਦੀ ਸ਼ਕਤੀ ਕਿਵੇਂ ਸਥਿਰ ਹੁੰਦੀ ਹੈ ?
ਉੱਤਰ-
ਅਨੁਸ਼ਾਸਨ ਰਾਹੀਂ ।

ਪ੍ਰਸ਼ਨ 5.
ਅਨੁਸ਼ਾਸਨ ਬੱਚਿਆਂ ਨੂੰ ਕੀ ਬਣਨਾ ਸਿਖਾਉਂਦਾ ਹੈ ?
ਉੱਤਰ-
ਆਗਿਆਕਾਰੀ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 6.
ਅਨੁਸ਼ਾਸਨ ਰਾਹੀਂ ਵਿਅਕਤੀ ਦਾ ਵਿਕਾਸ ਕਿਵੇਂ ਹੁੰਦਾ ਹੈ ?
ਉੱਤਰ-
ਮਾਨਸਿਕ ਵਿਕਾਸ ।

ਪ੍ਰਸ਼ਨ 7.
ਅਨੁਸ਼ਾਸਨ ਦਾ ਗੁਣ ਕਿਸ ਚੀਜ਼ ਰਾਹੀਂ ਵਿਕਸਿਤ ਹੁੰਦਾ ਹੈ ?
ਉੱਤਰ-
ਖੇਡਾਂ ਰਾਹੀਂ ।

ਪ੍ਰਸ਼ਨ 8.
ਅਨੁਸ਼ਾਸਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਅਨੁਸ਼ਾਸਨ ਦੋ ਤਰ੍ਹਾਂ ਦਾ ਹੁੰਦਾ ਹੈ ।

ਪ੍ਰਸ਼ਨ 9.
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਵਿਚ ਸਭ ਤੋਂ ਪਹਿਲਾ ਸਥਾਨ ਕਿਸ ਦਾ ਹੈ ?
ਉੱਤਰ-
ਵਿਦਿਆਰਥੀਆਂ ਵਿਚ ਅਨੁਸ਼ਾਸਨ ਲਿਆਉਣ ਦਾ ਸਭ ਤੋਂ ਪਹਿਲਾ ਸਥਾਨ ਅਧਿਆਪਕ ਦਾ ਹੁੰਦਾ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਛੋਟ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੱਚੇ ਘਰਾਂ ਵਿਚ ਅਨੁਸ਼ਾਸਨ ਸਿੱਖਦੇ ਹਨ । ਕਿਵੇਂ ?
ਉੱਤਰ-
ਘਰ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੀ ਮੁੱਢਲੀ ਪਾਠਸ਼ਾਲਾ ਹੈ । ਘਰ ਵਿਚ ਮਾਤਾ-ਪਿਤਾ, ਭੈਣ-ਭਰਾ, ਚਾਚਾ-ਚਾਚੀ, ਦਾਦਾ-ਦਾਦੀ ਆਦਿ ਇਕੱਠੇ ਰਹਿੰਦੇ ਹਨ । ਪਰਿਵਾਰ ਵਿਚ ਸਭ ਤੋਂ ਵੱਡਾ ਮਨੁੱਖ ਪਰਿਵਾਰ ਦਾ ਮੁਖੀ ਹੁੰਦਾ ਹੈ । ਬਾਕੀ ਸਾਰੇ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ । ਸਾਰੇ ਮੈਂਬਰ ਇਕ ਦੂਜੇ ਨਾਲ ਪਿਆਰ ਕਰਦੇ ਹਨ । ਛੋਟੇ ਬੱਚਿਆਂ | ਦਾ ਸਤਿਕਾਰ ਕਰਦੇ ਹਨ । ਸਾਰੇ ਇਕ ਦੂਜੇ ਦਾ ਦੁੱਖ-ਸੁੱਖ ਵੰਡਦੇ ਹਨ | ਘਰ ਵਿਚ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਨ ਬਣਿਆ ਰਹਿੰਦਾ ਹੈ । ਪਰਿਵਾਰ ਦੇ ਸਾਰੇ ਮੈਂਬਰ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹਨ । ਇਹੋ ਜਿਹੇ ਵਾਤਾਵਰਨ ਵਿਚ ਬੱਚੇ ਅਨੁਸ਼ਾਸਨ ਵਿਚ ਰਹਿਣਾ | ਸਿੱਖ ਜਾਂਦੇ ਹਨ | ਘਰ ਵਿਚ ਬੱਚਾ ਬਚਪਨ ਵਿਚ ਹੀ ਅਨੁਸ਼ਾਸਨ ਸਿੱਖ ਜਾਂਦਾ ਹੈ । ਛੋਟੇ ਬੱਚੇ ਵੱਡਿਆਂ ਭੈਣ-ਭਰਾਵਾਂ ਨੂੰ ਮਾਪਿਆਂ ਦਾ ਸਤਿਕਾਰ ਕਰਦਿਆਂ ਦੇਖ ਕੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਂਦੇ ਹਨ ।

ਪ੍ਰਸ਼ਨ 2.
ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨਮਈ ਬਣਾਉਣ ਵਿਚ ਕਿਵੇਂ | ਸਹਾਇਤਾ ਦਿੰਦਾ ਹੈ ? ਵਿਸਥਾਰ ਸਹਿਤ ਲਿਖੋ ।
ਜਾਂ
ਖੇਡਾਂ ਵਿਦਿਆਰਥੀਆਂ ਦੇ ਜੀਵਨ ਵਿਚ ਕਿਵੇਂ ਅਨੁਸ਼ਾਸਨ ਪੈਦਾ ਕਰਦੀਆਂ ਹਨ ?
ਜਾਂ
ਬੱਚੇ ਸਕੂਲਾਂ ਵਿਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ ?
ਉੱਤਰ-
ਸਕੂਲ ਅਤੇ ਅਨੁਸ਼ਾਸਨ (School and Discipline) – ਸਕੂਲ ਦਾ ਵਾਤਾਵਰਨ | ਵਿਦਿਆਰਥੀਆਂ ਨੂੰ ਅਨੁਸ਼ਾਸਿਤ ਬਣਾਉਂਦਾ ਹੈ । ਸਕੂਲ ਵਿਚ ਬੱਚੇ ਆਪਣੇ ਅਧਿਆਪਕਾਂ ਦਾ | ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦੇ ਹਨ । ਦੋਸਤਾਂ-ਮਿੱਤਰਾਂ ਅਤੇ | ਦੂਸਰੇ ਵਿਦਿਆਰਥੀਆਂ ਨਾਲ ਪਿਆਰ ਨਾਲ ਰਹਿੰਦੇ ਹਨ । ਇਕੱਠਿਆਂ ਮਿਲ ਕੇ ਬੈਠਣਾ | ਪੜ੍ਹਨਾ ਤੇ ਖੇਡਣਾ ਉਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ । ਉਹ ਸਮੇਂ ਸਿਰ ਸਕੂਲ ਜਾਂਦੇ ਹਨ । ਸਕੂਲ ਦਾ ਕੰਮ ਹਰ ਰੋਜ਼ ਪੂਰਾ ਕਰਦੇ ਹਨ, ਚੋਰੀ ਤੇ ਝੂਠ ਬੋਲਣ ਤੋਂ ਡਰਦੇ ਹਨ ਅਤੇ ਇਕ | ਦੂਜੇ ਦੀ ਮੱਦਦ ਕਰਦੇ ਹਨ । ਇਹ ਗੁਣ ਉਨ੍ਹਾਂ ਦੇ ਚਰਿੱਤਰ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ । ਸਕੂਲ ਵਿਚ ਹੈੱਡਮਾਸਟਰ ਸਾਹਿਬ ਦਾ ਹੁਕਮ ਬਾਕੀ ਸਾਰੇ ਅਧਿਆਪਕ ਮੰਨਦੇ ਹਨ । ਅਧਿਆਪਕ ਦਾ ਹੁਕਮ ਸਕੂਲ ਦੇ ਦੂਸਰੇ ਕਰਮਚਾਰੀ ਮੰਨਦੇ ਹਨ । ਸਕੂਲ ਵਿਚ ਹਰ ਕੰਮ ਅਨੁਸ਼ਾਸਿਤ ਢੰਗ ਨਾਲ ਕੀਤਾ ਜਾਂਦਾ ਹੈ । ਅਜਿਹੇ ਵਾਤਾਵਰਨ ਵਿਚ ਰਹਿ ਕੇ ਬੱਚੇ ਅਨੁਸ਼ਾਸਨ| ਬੱਧ ਜੀਵਨ ਬਤੀਤ ਕਰਨਾ ਸਿੱਖ ਜਾਂਦੇ ਹਨ । ਇੰਟ ਸਕੂਲ ਦਾ ਵਾਤਾਵਰਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ ।

ਪ੍ਰਸ਼ਨ 3.
ਕੀ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਲੋੜ ਹੈ ? ਆਪਣੇ ਵਿਚਾਰ ਪ੍ਰਗਟਾਓ ।
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਹ ਇਕੱਲਾ ਅਤੇ ਵੱਖਰਾ ਨਹੀਂ ਰਹਿ | ਸਕਦਾ । ਜੀਵਨ ਦੇ ਕਈ ਕੰਮਾਂ ਵਿਚ ਉਸ ਨੂੰ ਦੂਜਿਆਂ ਤੇ ਨਿਰਭਰ ਹੋਣਾ ਪੈਂਦਾ ਹੈ । ਉਹ | ਆਪਣੀਆਂ ਸਾਰੀਆਂ ਲੋੜਾਂ ਆਪ ਹੀ ਪੂਰੀਆਂ ਨਹੀਂ ਕਰ ਸਕਦਾ । ਸਾਨੂੰ ਹਰ ਰੋਜ਼ ਕਿਸੇ ਨਾ | ਕਿਸੇ ਕੰਮ ਵਿਚ ਦੁਸਰੇ ਦੀ ਸਹਾਇਤਾ ਲੈਣੀ ਪੈਂਦੀ ਹੈ । ਇਸ ਲਈ ਅਸੀਂ ਸਮਾਜ ਦੇ ਨਿਯਮਾਂ
ਦੀ ਉਲੰਘਣਾ ਨਹੀਂ ਕਰ ਸਕਦੇ । ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ | ਸਾਡੇ ਅਨੁਸ਼ਾਸਨ ਵਿਚ ਰਹਿਣ ਨਾਲ ਹੀ ਸਮਾਜ ਕਾਇਮ ਰਹਿ ਸਕਦਾ ਹੈ । ਅਨੁਸ਼ਾਸਨਹੀਨਤਾ ਸਮਾਜ ਲਈ ਹਾਨੀਕਾਰਕ ਹੈ ।

ਲੋਕਾਂ ਨੂੰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਰੇ ਮਨੁੱਖ ਅਨੁਸ਼ਾਸਨ ਵਿਚ ਰਹਿਣ । ਸਮਾਜ ਅਤੇ ਦੇਸ਼ ਨੂੰ ਬਾਹਰਲੇ ਹਮਲਿਆਂ ਦਾ ਸਾਹਮਣਾ ਅਤੇ ਅੰਦਰੂਨੀ ਗੜਬੜ ਨੂੰ ਰੋਕਣ ਦੇ ਯੋਗ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ । ਕੋਈ ਵੀ ਦੇਸ਼ ਤਾਂ ਹੀ ਉੱਨਤੀ ਕਰ ਸਕਦਾ ਹੈ ਜੇ ਉਸ ਦੇ ਨਿਵਾਸੀ ਅਨੁਸ਼ਾਸਿਤ ਹੋਣਗੇ । ਦੇਸ਼ ਦੀ ਉੱਨਤੀ ਲਈ ਸਾਰੇ ਸਮਾਜ ਦਾ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ | ਅਨੁਸ਼ਾਸਨਹੀਣਤਾ ਸਮਾਜ ਤੇ ਦੇਸ਼ ਦੇ ਹਿਤ ਵਿਚ ਨਹੀਂ ਹੈ । ਸਾਨੂੰ ਦੇਸ਼ ਦੇ ਹਿੱਤਾਂ ਦੇ ਵਿਰੁੱਧ ਕਦੀ ਵੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਅਤੇ ਦੇਸ਼ ਨੂੰ ਅਨੁਸ਼ਾਸਨ ਦੀ ਬਹੁਤ ਸਖ਼ਤ ਲੋੜ ਹੈ ।

PSEB 8th Class Physical Education Solutions Chapter 6 ਖੇਡਾਂ ਅਤੇ ਅਨੁਸ਼ਾਸਨ

ਪ੍ਰਸ਼ਨ 4.
ਅਨੁਸ਼ਾਸਨਹੀਣਤਾ ਦੇਸ਼ ਲਈ ਕਿਉਂ ਹਾਨੀਕਾਰਕ ਹੈ ?
ਉੱਤਰ-
ਅਨੁਸ਼ਾਸਨਹੀਣਤਾ ਦੀਆਂ ਦੇਸ਼ ਨੂੰ ਹਾਨੀਆਂ (Disadvantages of Indiscipiline to the Country) – ਸਮਾਜਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਾਡਾ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਹੈ ।

  1. ਅਨੁਸ਼ਾਸਨਹੀਣਤਾ ਸਮਾਜ ਲਈ ਵੀ ਹਾਨੀਕਾਰਕ ਹੈ ।
  2. ਦੇਸ਼ ਦੀ ਖ਼ੁਸ਼ਹਾਲੀ ਅਤੇ ਉੱਨਤੀ ਲਈ ਵੀ ਅਨੁਸ਼ਾਸਨ ਬਹੁਤ ਹੀ ਜ਼ਰੂਰੀ ਹੈ । ਦੇਸ਼ ਦੀ ਉੱਨਤੀ ਵਿਚ ਅਨੁਸ਼ਾਸਨ ਦੀ ਬਹੁਤ ਮਹੱਤਤਾ ਹੈ ।
  3. ਅਨੁਸ਼ਾਸਨਹੀਣਤਾ ਦੇਸ਼ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ।
  4. ਕੁੱਝ ਵਿਦਿਆਰਥੀ, ਮਜ਼ਦੂਰ ਅਤੇ ਹੋਰ ਕਈ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਹੜਤਾਲਾਂ ਤੇ ਤੋੜ-ਫੋੜ ਦੇ ਕੰਮਾਂ ਨਾਲ ਦੇਸ਼ ਦੀ ਸੰਪੱਤੀ ਦਾ ਨੁਕਸਾਨ ਕਰਦੇ ਹਨ | ਅਜਿਹੀ ਅਨੁਸ਼ਾਸਨਹੀਣਤਾ ਦੇਸ਼ ਦੇ ਹਿਤ ਵਿਚ ਨਹੀਂ ਹੁੰਦੀ ।

ਸਾਡੇ ਵਿਚੋਂ ਅਤੇ ਸਾਡੇ ਰਾਹੀਂ ਚੁਣੇ ਮਨੁੱਖਾਂ ਨਾਲ ਹੀ ਸਰਕਾਰ ਬਣਦੀ ਹੈ । ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ । ਜੇ ਦੇਸ਼-ਵਾਸੀਆਂ ਵਿਚ ਅਨੁਸ਼ਾਸਨਹੀਣਤਾ ਹੋਵੇਗੀ ਤਾਂ ਦੇਸ਼ ਵਿਚ ਗੜਬੜ ਜਾਂ ਬਾਹਰਲੇ ਹਮਲੇ ਤੋਂ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕੇਗੀ । ਅਨੁਸ਼ਾਸਨਹੀਣਤਾ ਦੇ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਦਾ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

Punjab State Board PSEB 8th Class Physical Education Book Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Exercise Questions and Answers.

PSEB Solutions for Class 8 Physical Education Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

Physical Education Guide for Class 8 PSEB ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ਕਦੋਂ ਉਲੰਪਿਕ ਖੇਡਾਂ ਵਿਚ ਭਾਗ ਲਿਆ ?
ਉੱਤਰ-
ਅਭਿਨਵ ਬਿੰਦਰਾ ਦੀ ਸਖ਼ਤ ਮਿਹਨਤ ਰੰਗ ਲਿਆਉਣ ਲੱਗੀ । ਉਸ ਦੀ ਪੰਦਰਾਂ ਸਾਲ ਦੀ ਉਮਰ ਵਿਚ 1998 ਦੀਆਂ ਕਾਮਨਵੈਲਥ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਦੀ ਭਾਰਤੀ ਟੀਮ ਵਿਚ ਚੋਣ ਹੋਈ । ਇਸ ਤਰ੍ਹਾਂ ਉਸ ਨੇ 2000 ਦੀਆਂ ਉਲੰਪਿਕ ਖੇਡਾਂ ’ਚ ਸਿਡਨੀ ਵਿਖੇ ਅਠਾਰਾਂ ਸਾਲ ਦੀ ਉਮਰ ਵਿਚ ਭਾਗ ਲਿਆ । ਭਾਵੇਂ ਕਿ ਅਭਿਨਵ ਇੱਥੇ ਕੋਈ ਸਥਾਨ ਪ੍ਰਾਪਤ ਨਹੀਂ ਕਰ ਸਕਿਆ ਪਰ ਇੰਨੀ ਛੋਟੀ ਉਮਰ ਵਿਚ ਉਲੰਪਿਕ ਖੇਡਾਂ ਵਿਚ ਭਾਗ ਲੈਣਾ ਵੀ ਇੱਕ ਪ੍ਰਾਪਤੀ ਸੀ । 2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ ਫਿਰ ਵੀ ਉਸ ਨੂੰ ਕਾਮਯਾਬੀ ਨਹੀਂ ਮਿਲੀ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 3.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
ਉੱਤਰ-ਅਭਿਨਵ ਬਿੰਦਰਾ ਨੂੰ 2004 ਵਿਚ ਕਾਮਯਾਬੀ ਨਹੀਂ ਮਿਲੀ, ਪਰ 2006 ਵਿਚ ਉਹ ਵਿਸ਼ਵ ਚੈਂਪੀਅਨਸ਼ਿਪ (ਜਗਜ਼ੇਬ) ਵਿਖੇ ਵਿਸ਼ਵ ਵਿਜੇਤਾ ਬਣਿਆ ।

ਪ੍ਰਸ਼ਨ 4.
ਅਭਿਨਵ ਬਿੰਦਰਾ ਨੇ ਉਲੰਪਿਕ ਸੋਨ ਤਮਗਾ ਕਦੋਂ ਜਿੱਤਿਆ ?
ਉੱਤਰ-
2004 ਵਿਚ ਐਥਨਜ਼ ਵਿਖੇ ਉਲੰਪਿਕ ਖੇਡਾਂ ਵਿਚ ਅਭਿਨਵ ਨੇ ਭਾਗ ਲਿਆ । ਫਿਰ ਵੀ ਉਸਨੂੰ ਕਾਮਯਾਬੀ ਨਹੀਂ ਮਿਲੀ ਤੇ 2008 ਦੀਆਂ ਉਲੰਪਿਕ ਖੇਡਾਂ ਵਿਚ ਬੀਜਿੰਗ ਵਿਖੇ ਉਸਨੇ ਦੁਨੀਆਂ ਭਰ ਦੇ ਨਿਸ਼ਾਨੇਬਾਜ਼ਾਂ ਨੂੰ ਚਾਰੋਂ ਖ਼ਾਨੇ ਚਿੱਤ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਇਆ ।

ਪ੍ਰਸ਼ਨ 5.
ਭਾਰਤ ਸਰਕਾਰ ਵੱਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
ਉੱਤਰ-
ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ, ਰਾਜੀਵ ਗਾਂਧੀ ਖੇਡ ਰਤਨ ਐਵਾਰਡ, ਪਦਮ-ਭੂਸ਼ਣ ਐਵਾਰਡ ਆਦਿ ਵਿਸ਼ੇਸ਼ ਸਨਮਾਨ ਦਿੱਤੇ ।
ਅੰਤਰ-ਰਾਸ਼ਟਰੀ ਪੱਧਰ ‘ਤੇ ਅਨੇਕ ਜਿੱਤਾਂ ਦਰਜ ਕਰਨ ਕਰਕੇ ਉਸ ਨੂੰ “ਗੋਲਡਨ ਬੁਆਏ’ ਕਿਹਾ ਜਾਂਦਾ ਹੈ ।

PSEB 8th Class Physical Education Guide ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ Important Questions and Answers

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਿੱਥੇ ਹੋਇਆ ?
(ਉ) ਜ਼ੀਰਕਪੁਰ
(ਅ) ਬਠਿੰਡਾ
(ਈ) ਗੁਰਦਾਸਪੁਰ
(ਸ) ਚੰਡੀਗੜ੍ਹ।
ਉੱਤਰ-
(ਉ) ਜ਼ੀਰਕਪੁਰ

ਪ੍ਰਸ਼ਨ 2.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
(ਉ) 1982
(ਅ) 1988
(ਈ) 1985
(ਸ) 1986.
ਉੱਤਰ-
(ਉ) 1982

ਪ੍ਰਸ਼ਨ 3.
ਅਭਿਨਵ ਬਿੰਦਰਾ ਨੇ ਉਲੰਪਿਕ ਵਿਚ ਕਦੋਂ ਭਾਗ ਲਿਆ।
(ਉ) 2000
(ਅ) 1996
(ਈ) 2004
(ਸ) 2006.
ਉੱਤਰ-
(ਈ) 2004

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 4.
ਅਭਿਨਵ ਬਿੰਦਰਾ ਵਿਸ਼ਵ ਵਿਜੇਤਾ ਕਦੋਂ ਬਣਿਆ ?
(ਉ) 2004
(ਅ) 2000
(ਈ) 2008
(ਸ) 2006.
ਉੱਤਰ-
(ਸ) 2006.

ਪ੍ਰਸ਼ਨ 5.
ਅਭਿਨਵ ਬਿੰਦਰਾ ਨੇ ਸੋਨ ਤਮਗਾ ਕਦੋਂ ਜਿੱਤਿਆ ?
(ਉ) 2004
(ਅ) 2008
(ਈ) 2000
(ਸ) ਕੋਈ ਨਹੀਂ।
ਉੱਤਰ-
(ਅ) 2008

ਪ੍ਰਸ਼ਨ 6.
ਭਾਰਤ ਸਰਕਾਰ ਵਲੋਂ ਅਭਿਨਵ ਬਿੰਦਰਾ ਨੂੰ ਕਿਹੜੇ-ਕਿਹੜੇ ਐਵਾਰਡ ਦਿੱਤੇ ਗਏ ?
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ
(ਈ) ਪਦਮ ਭੂਸ਼ਣ ਐਵਾਰਡ
(ਸ) ਕੋਈ ਨਹੀਂ।
ਉੱਤਰ-
(ਉ) ਅਰਜੁਨਾ ਐਵਾਰਡ
(ਅ) ਖੇਡ ਰਤਨ ਐਵਾਰਡ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਭਿਨਵ ਬਿੰਦਰਾ ਦਾ ਜਨਮ ਕਦੋਂ ਹੋਇਆ ?
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਹੋਇਆ ਸੀ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਕਿਸ ਤੋਂ ਸਿੱਖੀ ?
ਉੱਤਰ-
ਅਭਿਨਵ ਬਿੰਦਰਾ ਨੇ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਲੈਫਟੀਨੈਂਟ ਕਰਨਲ ਜਾਗੀਰ ਸਿੰਘ ਢਿੱਲੋਂ ਕੋਲੋਂ ਸਿੱਖੀ ।

ਪ੍ਰਸ਼ਨ 3.
ਅਭਿਨਵ ਬਿੰਦਰਾ ਕਾਮਨਵੈਲਥ ਖੇਡਾਂ ਵਾਸਤੇ ਕਦੋਂ ਚੁਣਿਆ ਗਿਆ ?
ਉੱਤਰ-
ਅਭਿਨਵ ਬਿੰਦਰਾ 15 ਸਾਲ ਦੀ ਉਮਰ ਵਿਚ 1998 ਵਿਚ ਕਾਮਨਵੈਲਥ ਖੇਡਾਂ ਲਈ ਚੁਣਿਆ ਗਿਆ ।

ਪ੍ਰਸ਼ਨ 4.
ਅਭਿਨਵ ਬਿੰਦਰਾ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਖੇਡ ਪ੍ਰਾਪਤੀ ਸਦਕਾ ਕਿਹੜਾ ਸਨਮਾਨ ਮਿਲਿਆ ?
ਉੱਤਰ-
ਇੱਕ ਵਿਦੇਸ਼ੀ ਗੰਨ ਬਣਾਉਣ ਵਾਲੀ ਕੰਪਨੀ ਨੇ ਸੋਨੇ ਦੀ ਰਾਈਫ਼ਲ ਦੇ ਕੇ ਸਨਮਾਨਿਤ ਕੀਤਾ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 5.
ਅਭਿਨਵ ਬਿੰਦਰਾ ਨੂੰ ਕਿਸ ਉਲੰਪਿਕ ਵਿਚ ਸੋਨੇ ਦਾ ਤਮਗਾ ਮਿਲਿਆ ?
ਉੱਤਰ-
ਅਭਿਨਵ ਬਿੰਦਰਾ ਨੇ 2008 ਦੀਆਂ ਬੀਜਿੰਗ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ।

ਪ੍ਰਸ਼ਨ 6.
ਭਾਰਤ ਸਰਕਾਰ ਨੇ ਉਸ (ਅਭਿਨਵ ਬਿੰਦਰਾ) ਨੂੰ ਕੀ-ਕੀ ਇਨਾਮ ਦਿੱਤੇ ?
ਉੱਤਰ-

  1. ਅਰਜੁਨਾ ਐਵਾਰਡ
  2. ਰਾਜੀਵ ਗਾਂਧੀ ਖੇਡ ਰਤਨ ਐਵਾਰਡ
  3. ਪਦਮ-ਭੂਸ਼ਣ ਐਵਾਰਡ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿਚ ਇਤਿਹਾਸਿਕ ਸੋਨੇ ਦਾ ਤਮਗਾ ਕਦੋਂ ਜਿੱਤਿਆ ?
ਉੱਤਰ-
ਉਲੰਪਿਕ ਖੇਡਾਂ ਵਿੱਚ ਸਮੁੱਚਾ ਭਾਰਤ ਅਤੇ ਉਸ ਦੇ ਮਾਤਾ-ਪਿਤਾ ਸਾਹ ਰੋਕ ਕੇ ਰੱਬ ਅੱਗੇ ਉਸ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਸਨ । ਬੇਸ਼ਕ ਅਭਿਨਵ ਬਿੰਦਰਾ ਮੁੱਢਲੇ ਗੇੜ ਵਿਚ ਥੋੜ੍ਹਾ ਪੱਛੜ ਰਿਹਾ ਸੀ, ਪਰੰਤੂ ਉਹ ਆਪਣੀ ਇਕਾਗਰਤਾ ਨੂੰ ਬਰਕਰਾਰ ਰੱਖਦਾ ਹੋਇਆ ਸਹੀ ਨਿਸ਼ਾਨਾ ਲਗਾਉਣ ਲਈ ਕੋਸ਼ਿਸ਼ ਕਰਦਾ ਰਿਹਾ | ਅਖ਼ੀਰ ਉਸ ਨੇ ਆਪਣੀ ਜ਼ਿੰਦਗੀ ਦਾ ਬੇਹਤਰੀਨ ਨਿਸ਼ਾਨਾ ਸਾਧਿਆ ਜਿਸ ਨਾਲ ਉਹ ਉਲੰਪਿਕ ਖੇਡਾਂ ਵਿਚ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ।

ਪ੍ਰਸ਼ਨ 2.
ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਲਈ ਕਿਸ ਨੇ ਪ੍ਰੇਰਿਤ ਕੀਤਾ ?
ਉੱਤਰ-
ਰਾਣਾ ਗੁਰਜੀਤ ਸਿੰਘ ਸੋਂਧੀ ਜੋ ਪੰਜਾਬ ਦੇ ਖੇਡ ਮੰਤਰੀ ਰਹੇ ਸਨ, ਅਭਿਨਵ ਬਿੰਦਰਾ ਜੀ ਦੇ ਪਿਤਾ ਜੀ ਨੂੰ ਮਿਲੇ । ਉਹਨਾਂ ਦੇ ਪਿਤਾ ਜੀ ਨੇ ਬਿੰਦਰਾ ਨੂੰ ਸ਼ੂਟਿੰਗ ਦੀ ਸਿਖਲਾਈ ਦੇਣ ਲਈ ਕਿਹਾ । ਉਹਨਾਂ ਨੇ ਅਭਿਨਵ ਬਿੰਦਰਾ ਦੇ ਪਿਤਾ ਜੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਅਭਿਨਵ ਬਿੰਦਰਾ ਨੂੰ ਨਿਸ਼ਾਨੇਬਾਜ਼ੀ ਖੇਡ ਲਈ ਉਤਸ਼ਾਹਿਤ ਕਰਨ । ਬਿੰਦਰਾ ਦੇ ਪਿਤਾ ਜੀ ਨੇ ਉਸ ਦੀ ਨੇਕ ਸਲਾਹ ਮੰਨ ਲਈ ਅਤੇ ਨਿਸ਼ਾਨੇਬਾਜ਼ੀ ਦੇ ਕਿਸੇ ਚੰਗੇ ਕੋਚ ਬਾਰੇ ਦੱਸਣ ਲਈ ਕਿਹਾ ।

ਪ੍ਰਸ਼ਨ 3.
ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਲਗਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਨੂੰ ਅਭਿਆਸ ਲਈ ਆਪਣੇ ਘਰ ਹੀ ਸ਼ੂਟਿੰਗ ਰੇਂਜ ਤਿਆਰ ਕਰਵਾ ਦਿੱਤਾ ਗਿਆ ਤਾਂ ਜੋ ਉਹ ਨਿਰਵਿਘਨ ਅਭਿਆਸ ਕਰ ਸਕੇ । ਉਹ ਸਾਰਾ-ਸਾਰਾ ਦਿਨ ਅਭਿਆਸ ਵਿਚ ਲੱਗਿਆ ਰਹਿੰਦਾ । ਉਸ ਨੂੰ ਦੋਸਤਾਂ ਨਾਲ ਘੁੰਮਣਾ ਬਿਲਕੁਲ ਪਸੰਦ ਨਹੀਂ ਸੀ । ਉਸ ਨੇ ਸਿਰਫ਼ ਆਪਣੇ ਆਪ ਨੂੰ ਨਿਸ਼ਾਨੇਬਾਜ਼ੀ ਦੇ ਅਭਿਆਸ ‘ਤੇ ਕੇਂਦਰਿਤ ਕਰ ਦਿੱਤਾ ਕਿਉਂਕਿ ਉਸ ਦਾ ਮੁੱਖ ਨਿਸ਼ਾਨਾ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਣਾ ਸੀ ।

PSEB 8th Class Physical Education Solutions Chapter 5 ਸੁਨਹਿਰੀ ਲੜਕਾ-ਸ੍ਰੀ ਅਭਿਨਵ ਬਿੰਦਰਾ

ਪ੍ਰਸ਼ਨ 4.
ਅਭਿਨਵ ਬਿੰਦਰਾ ਦੇ ਮੁੱਢਲੇ ਜੀਵਨ ਬਾਰੇ ਲਿਖੋ ।
ਉੱਤਰ-
ਅਭਿਨਵ ਬਿੰਦਰਾ ਦਾ ਜਨਮ ਪੰਜਾਬ ਦੀ ਬੁੱਕਲ ‘ਚ ਵਸਦੇ ਜ਼ਿਲਾ ਐੱਸ.ਏ. ਐੱਸ. ਨਗਰ (ਮੁਹਾਲੀ) ਦੇ ਕਸਬਾ ਜ਼ੀਰਕਪੁਰ ਵਿਖੇ ਇੱਕ ਸਿੱਖ ਪਰਿਵਾਰ ਵਿਚ 28 ਸਤੰਬਰ, 1982 ਈ: ਨੂੰ ਪਿਤਾ ਡਾ: ਅਜੀਤ ਸਿੰਘ ਬਿੰਦਰਾ ਅਤੇ ਸ੍ਰੀਮਤੀ ਬਬਲੀ ਬਿੰਦਰਾ ਦੇ ਘਰ ਹੋਇਆ । ਉਹ ਭੈਣ-ਭਰਾ ਸਨ । ਉਸ ਨੂੰ ਪਰਿਵਾਰ ਵਿਚ ਸਭ ਤੋਂ ਛੋਟਾ ਹੋਣ ਕਰਕੇ ਮਾਤਾ-ਪਿਤਾ ਵਲੋਂ ਬਹੁਤ ਲਾਡ-ਪਿਆਰ ਮਿਲਿਆ । ਉਸ ਨੇ ਮੁੱਢਲੀ ਸਿੱਖਿਆ ਦੁਨ ਸਕੂਲ ਦੇਹਰਾਦੂਨ ਅਤੇ ਸੇਂਟ ਸਟੀਫਨਜ਼ ਸਕੂਲ (ਚੰਡੀਗੜ੍ਹ ਤੋਂ ਹਾਸਿਲ ਕੀਤੀ । ਉਸ ਨੇ ਬੀ.ਬੀ.ਏ. ਦੀ ਪੜ੍ਹਾਈ ਵਿਦੇਸ਼ ਜਾ ਕੇ ਪ੍ਰਾਪਤ ਕੀਤੀ ।