PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Punjab State Board PSEB 8th Class Social Science Book Solutions History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Exercise Questions and Answers.

PSEB Solutions for Class 8 Social Science History Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

SST Guide for Class 8 PSEB ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਬਸਤੀਵਾਦ ਤੋਂ ਕੀ ਭਾਵ ਹੈ ?
ਉੱਤਰ-
ਬਸਤੀਵਾਦ ਤੋਂ ਭਾਵ ਹੈ-ਕਿਸੇ ਦੇਸ਼ ‘ਤੇ ਕਿਸੇ ਦੂਜੇ ਦੇਸ਼ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਰੂਪ ਤੋਂ ਅਧਿਕਾਰ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿਚ ਆਏ ?
ਉੱਤਰ-
ਬੰਬਈ, ਕਲਕੱਤਾ ਅਤੇ ਮਦਰਾਸ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਮਦਰਾਸ (ਚੇਨੱਈ) ਸ਼ਹਿਰ ਵਿਚ ਵੇਖਣ ਯੋਗ ਅੰਸਥਾਨ ਕਿਹੜੇ ਹਨ ?
ਉੱਤਰ-
ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰੀ ਤੱਟ ।

ਪ੍ਰਸ਼ਨ 4.
ਬੰਬਈ (ਮੁੰਬਈ) ਸ਼ਹਿਰ ਵਿਚ ਵੇਖਣਯੋਗ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਜੂਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੂ ਪਾਰਕ ਆਦਿ ।

ਪ੍ਰਸ਼ਨ 5.
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ 1695 ਈ: ਵਿਚ ਕਲਕੱਤਾ ਕੋਲਕਾਤਾ ਵਿਚ ਸਥਾਪਿਤ ਕੀਤੀ ।

ਪ੍ਰਸ਼ਨ 6.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਸਭ ਤੋਂ ਪਹਿਲਾਂ ਕਿਹੜੇ ਤਿੰਨ ਸ਼ਹਿਰਾਂ ਵਿਚ ਨਗਰਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ ?
ਉੱਤਰ-
ਅੰਗਰੇਜ਼ੀ ਰਾਜ ਦੇ ਦੌਰਾਨ ਭਾਰਤ ਵਿਚ ਨਗਰਪਾਲਿਕਾਵਾਂ ਸਭ ਤੋਂ ਪਹਿਲਾਂ ਮਦਰਾਸ, ਬੰਬਈ ਅਤੇ ਕਲਕੱਤਾ ਵਿਚ ਸਥਾਪਿਤ ਕੀਤੀਆਂ ਗਈਆਂ ।

ਪ੍ਰਸ਼ਨ 7.
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ ?
ਉੱਤਰ-
ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਲਾਰਡ ਡਲਹੌਜ਼ੀ ਨੇ ਕੀਤੀ ਸੀ ।

ਪ੍ਰਸ਼ਨ 8.
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ-ਜਨਰਲ ਨੇ ਸ਼ੁਰੂ ਕੀਤਾ ਸੀ ?
ਉੱਤਰ-
ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ, ਕਦੋਂ ਅਤੇ ਕਿੱਥੋਂ ਤੋਂ ਕਿੱਥੇ ਤਕ ਬਣਾਈ ਗਈ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਲਾਰਡ ਡਲਹੌਜ਼ੀ ਦੁਆਰਾ ਬਣਾਈ ਗਈ । ਇਹ ਬੰਬਈ ਤੋਂ ਲੈ ਕੇ ਥਾਨਾ ਸ਼ਹਿਰ ਤਕ ਬਣਾਈ ਗਈ ਸੀ ।

ਪ੍ਰਸ਼ਨ 10.
ਮਦਰਾਸ ਸ਼ਹਿਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਇਹ ਨਗਰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਤਿੰਨ ਕੇਂਦਰਾਂ-ਬੰਬਈ, ਕਲਕੱਤਾ ਅਤੇ ਮਦਰਾਸ-ਵਿਚੋਂ ਇਕ ਸੀ । ਇਹ ਈਸਟ ਇੰਡੀਆ ਦੀ ਪ੍ਰੈਜ਼ੀਡੈਂਸੀ ਦਾ ਵੀ ਇੱਕ ਕੇਂਦਰ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਪਹਿਲੇ ਕਰਨਾਟਕ ਯੁੱਧ ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਕੋਲੋਂ ਮਦਰਾਸ ਸ਼ਹਿਰ ਖੋਹ ਲਿਆ ਸੀ । ਪਰ ਯੁੱਧ ਦੀ ਸਮਾਪਤੀ ‘ਤੇ ਅੰਗਰੇਜ਼ਾਂ ਨੂੰ ਇਹ ਸ਼ਹਿਰ ਵਾਪਸ ਮਿਲ ਗਿਆ ਸੀ | ਕਰਨਾਟਕ ਦੇ ਯੁੱਧਾਂ ਵਿਚ ਅੰਗੇਰਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ ਨਗਰ ਬਣ ਗਿਆ ।

ਛੇਤੀ ਹੀ ਇਹ ਨਗਰ ਇਕ ਬੰਦਰਗਾਹ ਨਗਰ ਦੇ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰ ਤਟ ਸ਼ਾਮਿਲ ਹਨ ।

ਪ੍ਰਸ਼ਨ 11.
ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਕਿਸ ਤਰ੍ਹਾਂ ਦਾ ਸੀ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਲਾਰਡ ਕਾਰਨਵਾਲਿਸ ਨੇ ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ । ਉਸ ਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਦੇ ਅਧਿਕਾਰ ਖੋਹ ਲਏ । 1792 ਈ: ਵਿਚ ਉਸਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿਚ ਵੰਡ ਦਿੱਤਾ । ਹਰੇਕ ਬਾਣੇ ਦਾ ਮੁਖੀ ਦਰੋਗਾ ਨਾਂ ਦਾ ਪੁਲਿਸ ਅਧਿਕਾਰੀ ਹੁੰਦਾ ਸੀ । ਉਹ ਜ਼ਿਲਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ । 1860 ਈ: ਵਿਚ ਅੰਗਰੇਜ਼ੀ ਸਰਕਾਰ ਨੇ ਦੇਸ਼ ਦੇ ਸਾਰਿਆਂ ਪ੍ਰਾਂਤਾਂ ਵਿਚ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ । ਉਸ ਦੀਆਂ ਸਿਫ਼ਾਰਿਸ਼ਾਂ ‘ਤੇ ਸਿਵਿਲ ਪੁਲਿਸ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿਚ ਪੁਲਿਸ ਸੁਪਰੀਟੈਂਡੈਂਟ ਅਤੇ ਸਹਾਇਕ ਪੁਲਿਸ ਸੁਪਰੀਟੈਂਡੈਂਟ ਨਿਯੁਕਤ ਕੀਤੇ ਗਏ । ਉਨ੍ਹਾਂ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ ਕੰਮ ਕਰਦੇ ਸਨ । ਇਨ੍ਹਾਂ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ੀ ਅਧਿਕਾਰੀ ਹੀ ਨਿਯੁਕਤ ਕੀਤੇ ਜਾਂਦੇ ਸਨ । ਪੁਲਿਸ ਦਾ ਇਹ ਢਾਂਚਾ ਥੋੜੇ ਬਹੁਤ ਪਰਿਵਰਤਨਾਂ ਦੇ ਨਾਲ ਅੱਜ ਵੀ ਜਾਰੀ ਹੈ ।

PSEB 8th Class Social Science Guide ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪ੍ਰਾਚੀਨ ਕਾਲ ਦੇ ਕੋਈ ਦੋ ਉੱਨਤ ਸ਼ਹਿਰਾਂ ਦੇ ਨਾਂ ਦੱਸੋ ਜਿਹੜੇ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ ।
ਉੱਤਰ-
ਹੜੱਪਾ ਅਤੇ ਮੋਹਨਜੋਦੜੋ ।

ਪ੍ਰਸ਼ਨ 2.
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੁਰਤ ਦਾ ਮਹੱਤਵ ਕਿਉਂ ਘੱਟ ਹੋ ਗਿਆ ਹੈ ?
ਉੱਤਰ-
ਵਪਾਰਿਕ ਕੇਂਦਰ ਦੇ ਰੂਪ ਵਿੱਚ ਸੂਰਤ ਦਾ ਮਹੱਤਵ ਬੰਬਈ ਦੇ ਬੰਦਰਗਾਹ ਅਤੇ ਈਸਟ ਇੰਡੀਆ ਕੰਪਨੀ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਨ ਨਾਲ ਘੱਟ ਹੋਇਆ ਹੈ । ਹੁਣ ਸੂਰਤ ਦੇ ਜ਼ਿਆਦਾਤਰ ਵਪਾਰੀ ਬੰਬਈ ਚਲੇ ਗਏ ।

ਪ੍ਰਸ਼ਨ 3.
ਮਦਰਾਸ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਚੇਨੱਈ ਹੈ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 4.
ਬੰਬਈ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਬੰਬਈ ਸ਼ਹਿਰ ਮਹਾਂਰਾਸ਼ਟਰ ਰਾਜ ਵਿੱਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸਦਾ ਵਰਤਮਾਨ ਨਾਂ ਮੁੰਬਈ ਹੈ ।

ਪ੍ਰਸ਼ਨ 5.
ਕਲਕੱਤਾ ਦਾ ਵਰਤਮਾਨ ਨਾਂ ਕੀ ਹੈ ?
ਉੱਤਰ-
ਕਲਕੱਤਾ ਦਾ ਵਰਤਮਾਨ ਨਾਂ ਕੋਲਕਾਤਾ ਹੈ ।

ਪ੍ਰਸ਼ਨ 6.
ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ, ਮੁੰਬਈ ਅਤੇ ਕੋਲਕਾਤਾ ।

ਪ੍ਰਸ਼ਨ 7.
ਅੰਗਰੇਜ਼ਾਂ ਨੇ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਦੋਂ ਬਣਾਇਆ ਸੀ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਅੰਗਰੇਜ਼ਾਂ ਨੇ 1911 ਈ: ਵਿੱਚ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਬਣਾਇਆ । ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਲਕੱਤਾ ਸੀ ।

ਪ੍ਰਸ਼ਨ 8.
ਅੰਗਰੇਜ਼ੀ ਸਰਕਾਰ ਨੇ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕਿਸ ਨਗਰ ਵਿੱਚ ਅਤੇ ਕਦੋਂ ਕੀਤੀ ?
ਉੱਤਰ-
ਮਦਰਾਸ ਨਗਰ ਵਿੱਚ, 1687-88 ਈ: ਵਿੱਚ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 9.
ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕਦੋਂ ਕੀਤਾ ਗਿਆ ?
ਉੱਤਰ-
1854 ਈ: ਵਿੱਚ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਜੁਹੂ ਬੀਚ, ਚੌਪਾਟੀ, ਕੋਲਾਬਾ, ਜਹਾਂਗੀਰੀ ਆਰਟ ਗੈਲਰੀ, ਆਦਿ ਵੇਖਣ ਯੋਗ ਸਥਾਨ ਹਨ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(ii) ਬੰਬਈ (ਮੁੰਬਈ)

ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਿਓਪਾਰਕ ਫ਼ੈਕਟਰੀ (1695 ਈ: ਵਿੱਚ) ਸਥਾਪਿਤ ਕੀਤੀ-
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ ।
ਉੱਤਰ-
(iii) ਕਲਕੱਤਾ

ਪ੍ਰਸ਼ਨ 3.
ਭਾਰਤ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਧਿਕਾਰੀ ਨੇ ਕੀਤੀ ?
(i) ਲਾਰਡ ਕਾਰਨਵਾਸ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਡਲਹੌਜ਼ੀ
(iv) ਲਾਰਡ ਮੈਕਾਲੇ ।
ਉੱਤਰ-
(iii) ਲਾਰਡ ਡਲਹੌਜ਼ੀ

ਪ੍ਰਸ਼ਨ 4.
ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਆਰੰਭ ਕੀਤਾ-
(i) ਲਾਰਡ ਕਾਰਨਵਾਲਿਸ
(ii) ਲਾਰਡ ਡਲਹੌਜ਼ੀ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਮੈਕਾਲੇ ।
ਉੱਤਰ-
(i) ਲਾਰਡ ਕਾਰਨਵਾਲਿਸ

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 5.
ਅੰਗਰੇਜ਼ੀ ਸਰਕਾਰ ਨੇ 1987-88 ਈ: ਵਿਚ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ-
(i) ਬੰਬਈ ਨਗਰ
(ii) ਦਿੱਲੀ ਨਗਰ
(iii) ਕਲਕੱਤਾ ਨਗਰ
(iv) ਮਦਰਾਸ ਨਗਰ ।
ਉੱਤਰ-
(iv) ਮਦਰਾਸ ਨਗਰ

ਪ੍ਰਸ਼ਨ 6.
ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਧੀਨ, ਹੇਠ ਦਰਜ ਵਿੱਚੋਂ ਕਿਹੜੇ ਸ਼ਹਿਰ ਦਾ ਉਥਾਨ ਨਹੀਂ ਹੋਇਆ ?
(i) ਮਦਰਾਸ
(ii) ਬੰਬਈ
(iii) ਚੰਡੀਗੜ੍ਹ
(iv) ਕਲਕੱਤਾ ।
ਉੱਤਰ-
(iii) ਚੰਡੀਗੜ੍ਹ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਪ੍ਰਾਚੀਨ ਕਾਲ ਵਿਚ ……………………… ਅਤੇ ਮੋਹਨਜੋਦੜੋ ਦੋ ਉੱਨਤ ਸ਼ਹਿਰ ਸਨ ।
2. ………………………. ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ ।
3. ……………………. ਦਾ ਵਰਤਮਾਨ ਨਾਂ ਚੇਨੱਈ ਹੈ ।
4. ਲਾਰਡ ………………….. ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ ।
ਉੱਤਰ-
1. ਹੜੱਪਾ,
2. ਫ਼ਤਹਿਪੁਰ ਸੀਕਰੀ,
3. ਮਦਰਾਸ,
4. ਕਾਰਨਵਾਲਿਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਨੇ 1911 ਵਿਚ ਕਲਕੱਤਾ ਨੂੰ ਆਪਣੀ ਰਾਜਧਾਨੀ ਬਣਾਇਆ ।
2. ਮੱਧਕਾਲ ਵਿਚ ਅਕਬਰ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ।
3. ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਬਣੀ ।
ਉੱਤਰ-
1. (×)
2. (×)
3. (√)

(ਹ) ਸਹੀ ਜੋੜੇ ਬਣਾਓ :

1. ਸ਼ਾਹਜਹਾਂ ਸਮੇਂ ਦਿੱਲੀ ਇੰਦਰਪ੍ਰਸਥ
2. ਇੰਜੀਨੀਅਰਿੰਗ ਕਾਲਜ ਕੋਲਕਾਤਾ
3. ਪੱਛਮੀ ਬੰਗਾਲ ਦੀ ਰਾਜਧਾਨੀ ਰੁੜਕੀ
4. ‘ਮਹਾਕਾਵਿ ਕਾਲ ਵਿਚ ਦਿੱਲੀ ਸ਼ਾਹਜਹਾਨਾਬਾਦ

ਉੱਤਰ-

1. ਸ਼ਾਹਜਹਾਂ ਸਮੇਂ ਦਿੱਲੀ ਸ਼ਾਹਜਹਾਨਾਬਾਦ
2. ਇੰਜੀਨੀਅਰਿੰਗ ਕਾਲਜ  ਰੁੜਕੀ
3. ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ
4. ‘ਮਹਾਕਾਵਿ ਕਾਲ ਵਿਚ ਦਿੱਲੀ ਇੰਦਰਪ੍ਰਸਥ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਉੱਤੇ ਇਕ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਸ਼ਾਸਨ-ਕਾਲ ਵਿਚ ਭਾਰਤ ਵਿਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਾਏ ।

  1. ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ.ਟੀ. ਰੋਡ ਬਣਾਇਆ ।
  2. 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰ ਕੇ ਉਸ ਵਿਚ ਪਾਣੀ ਛੱਡਿਆ ਗਿਆ ।
  3. ਇਸ ਨੇ ਰੁੜਕੀ ਵਿਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ।
  4. ਇਸ ਵਿਭਾਗ ਨੇ ਪਰਜਾ ਦੇ ਕਲਿਆਣ ਲਈ ਕਈ ਨਵੇਂ ਕੰਮ ਕੀਤੇ ਸਨ ।

ਪ੍ਰਸ਼ਨ 2.
ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਰੇਲਵੇ ਲਾਈਨਾਂ ਵਿਛਾਉਣ ਦੇ ਕੰਮ ਉੱਤੇ ਇਕ ਨੋਟ ਲਿਖੋ । ਇਹ ਵੀ ਦੱਸੋ ਕਿ ਰੇਲ ਲਾਈਨਾਂ ਕਿਉਂ ਵਿਛਾਈਆਂ ਗਈਆਂ ?
ਉੱਤਰ-
ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਦੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਵਿਛਾਉਂਣਾ ਜ਼ਰੂਰੀ ਸਮਝਦੀ ਸੀ ।
  2. ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  3. ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।
  4. ਰੇਲਾਂ ਦੁਆਰਾ ਦੇਸ਼ ਦੇ ਭਿੰਨ-ਭਿੰਨ ਭਾਗਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਲਈ ਕੱਚਾ ਮਾਲ ਇਕੱਠਾ ਕੀਤਾ ਜਾ ਸਕਦਾ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਬਸਤੀਵਾਦੀ ਸੰਸਥਾਵਾਂ ਅਤੇ ਨੀਤੀਆਂ ਬਾਰੇ ਲਿਖੋ ਜਿਨ੍ਹਾਂ ਨੇ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਪਹੁੰਚਾਈ ?
ਉੱਤਰ-
ਅੰਗਰੇਜ਼ੀ ਸਰਕਾਰ ਨੇ ਆਪਣੇ ਸਾਮਰਾਜ ਨੂੰ ਸੰਗਠਨ ਕਰਨ ਲਈ ਕਈ ਸਥਾਨਿਕ ਸੰਸਥਾਵਾਂ ਸਥਾਪਤ ਕੀਤੀਆਂ ਜਿਨ੍ਹਾਂ ਤੋਂ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਮਿਲੀ । ਇਨ੍ਹਾਂ ਵਿਚ ਨਗਰਪਾਲਿਕਾਵਾਂ ਸਰਵਜਨਕ-ਕਾਰਜ, ਨਿਰਮਾਣ ਵਿਭਾਗ, ਰੇਲ ਮਾਰਗਾਂ ਦਾ ਜਾਲ ਵਿਛਾਉਣਾ ਆਦਿ ਕੰਮ ਸ਼ਾਮਲ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਨਗਰਪਾਲਿਕਾਵਾਂ – ਬਿਟਿਸ਼ (ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ 1657-58 ਈ: ਵਿਚ ਮਦਰਾਸ ਵਿਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ । ਇਸਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ । ਕੁੱਝ ਸਮੇਂ ਬਾਅਦ ਬੰਬਈ ਅਤੇ ਕਲਕੱਤਾ ਵਿਚ ਵੀ ਨਗਰਪਾਲਿਕਾ ਕਾਰਪੋਰੇਸ਼ਨ ਸਥਾਪਿਤ ਕੀਤੀ ਗਈ । ਹੌਲੀ-ਹੌਲੀ ਵੱਖ-ਵੱਖ ਪ੍ਰਾਂਤਾਂ ਦੇ ਨਗਰਾਂ ਅਤੇ ਪਿੰਡਾਂ ਦੇ ਲਈ ਨਗਰਪਾਲਿਕਾਵਾਂ ਅਤੇ ਜ਼ਿਲਾ ਬੋਰਡ ਸਥਾਪਿਤ ਕੀਤੇ ਗਏ । ਇਨ੍ਹਾਂ ਸੰਸਥਾਵਾਂ ਦੇ ਮਾਧਿਅਮ ਨਾਲ ਕਾਫ਼ੀ ਗਿਣਤੀ ਵਿਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ ਗਏ । ਨਗਰਪਾਲਿਕਾਵਾਂ ਦੁਆਰਾ ਨਗਰਾਂ ਦੀ ਸਫਾਈ ਅਤੇ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਸੀ । ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲਣ ਲੱਗੀ । ਨਗਰਾਂ ਵਿਚ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ, ਜਿਨ੍ਹਾਂ ਵਿਚ ਬਿਮਾਰੀਆਂ ਦੀ ਰੋਕਥਾਮ ਲਈ ਮੁਫਤ ਦਵਾਈਆਂ ਦੇਣ ਅਤੇ ਟੀਕੇ ਲਗਾਉਣ ਦੀ ਵਿਵਸਥਾ ਸੀ ।

2. ਸਰਵਜਨਕ ਕਾਰਜ – ਨਿਰਮਾਣ ਵਿਭਾਗ-ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਵਾਏ । ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ. ਟੀ. ਰੋਡ ਦਾ ਨਿਰਮਾਣ ਕਰਵਾਇਆ । 8 ਅਪਰੈਲ, 1853 ਈ: ਨੂੰ ਗੰਗਾ ਨਹਿਰ ਤਿਆਰ ਕਰਵਾ ਕੇ ਉਸ ਵਿਚ ਪਾਣੀ ਛੱਡਿਆ ਗਿਆ । ਰੁੜਕੀ ਵਿਚ ਇਕ . ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਗਿਆ । ਇਸ ਵਿਭਾਗ ਨੇ ਪ੍ਰਜਾ ਦੇ ਕਲਿਆਣ ਲਈ ਕਈ ਹੋਰ ਕੰਮ ਵੀ ਕੀਤੇ ।

3. ਯੋਜਨਾ – ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਭਾਰਤ ਦੇ ਕਈ ਪ੍ਰਮੁੱਖ ਨਗਰਾਂ ਵਿਚ ਨਗਰ ਸੰਬੰਧੀ ਸਹੂਲਤਾਂ ਵਿਚ ਵਿਸਤਾਰ ਹੋਇਆ । ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪਾਈਪ ਦੁਆਰਾ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ । ਵਿਵਸਥਾ ਕੀਤੀ ਗਈ । ਇਸਦੇ ਇਲਾਵਾ ਸ਼ਹਿਰਾਂ ਵਿਚ ਆਧੁਨਿਕ ਬਜ਼ਾਰ, ਪਾਰਕ ਅਤੇ ਖੇਡ ਦੇ ਮੈਦਾਨ ਬਣਾਏ ਗਏ ।

4. ਰੇਲਵੇ ਲਾਈਨਾਂ – ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਵਾਈ ਗਈ । 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ । ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ । ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਅੱਗੇ ਲਿਖੇ ਹਨ-

  • ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਸਥਾਪਿਤ ਕਰਨਾ ਜ਼ਰੂਰੀ ਸਮਝਦੀ ਸੀ ।
  • ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲਾਂ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ ।
  • ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖ਼ਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ ।

ਪ੍ਰਸ਼ਨ 2.
ਨਵੇਂ ਕਸਬਿਆਂ ਦੇ ਉੱਥਾਨ ‘ਤੇ ਨੋਟ ਲਿਖੋ ।
ਉੱਤਰ-
ਨਵੇਂ ਕਸਬਿਆਂ ਦਾ ਉੱਥਾਨ ‘ਸ਼ਹਿਰੀ ਪਰਿਵਰਤਨਾਂ ਦੇ ਨਤੀਜੇ ਵਜੋਂ ਹੁੰਦਾ ਹੈ । ਦੂਸਰੇ ਸ਼ਬਦਾਂ ਵਿਚ ਨਵੇਂ ਕਸਬਿਆਂ ਅਤੇ ਸ਼ਹਿਰਾਂ ਦਾ ਉੱਥਾਨ ਉਦੋਂ ਹੁੰਦਾ ਹੈ ਜਦੋਂ ਕੋਈ ਸਥਾਨ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਵੇ । ਰਾਜਨੀਤਿਕ ਸ਼ਕਤੀ ਵਿਚ ਪਰਿਵਰਤਨ ਹੋਣ ਨਾਲ ਅਕਸਰ ਰਾਜਧਾਨੀਆਂ ਬਦਲਦੀਆਂ ਹਨ । ਇਸ ਨਾਲ ਪੁਰਾਣੀਆਂ ਰਾਜਧਾਨੀਆਂ ਆਪਣਾ ਮਹੱਤਵ ਗੁਆ ਬੈਠਦੀਆਂ ਹਨ ਜਦੋਂ ਕਿ ਨਵੇਂ ਰਾਜਨੀਤਿਕ ਕੇਂਦਰਾਂ ਦਾ ਮਹੱਤਵ ਵੱਧ ਜਾਂਦਾ ਹੈ । ਇਸ ਲਈ ਉੱਥੇ ਨਵੇਂ ਕਸਬਿਆਂ ਦਾ ਵਿਕਾਸ ਹੁੰਦਾ ਹੈ । ਉਦਾਹਰਨ ਲਈ ਮੁਗ਼ਲਾਂ ਅਤੇ ਮਰਾਠਿਆਂ ਦੇ ਕੇਂਦਰ ਰਾਜਨੀਤਿਕ ਸੰਰੱਖਿਅਣ ਦੀ ਘਾਟ ਵਿਚ ਆਪਣਾ ਮਹੱਤਵ ਗੁਆ ਬੈਠੇ । ਇਸਦੇ ਉਲਟ ਨਵੀਆਂ ਸ਼ਕਤੀਆਂ ਦੇ ਉਦੈ ਹੋਣ ਨਾਲ ਨਵੇਂ ਕਸਬੇ ਅਤੇ ਕੇਂਦਰ ਖ਼ੁਸ਼ਹਾਲ ਹੋ ਗਏ । ਅੰਗੇਰਜ਼ੀ ਕਾਲ ਵਿਚ ਮਦਰਾਸ, ਕਲਕੱਤਾ ਅਤੇ ਬੰਬਈ ਵਰਗੇ ਨਵੇਂ ਨਗਰਾਂ ਦਾ ਉੱਥਾਨ ਵੀ ਇਸੇ ਪ੍ਰਕਾਰ ਹੋਇਆ ਸੀ ।

PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

ਪ੍ਰਸ਼ਨ 3.
ਅੰਗਰੇਜ਼ੀ ਰਾਜ ਸਮੇਂ ਕਲਕੱਤਾ ਸ਼ਹਿਰ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗੇਰਜ਼ਾਂ ਨੇ ਇੱਥੇ ਆਪਣੀ ਪਹਿਲੀ ਵਿਉਪਾਰਕ ਫੈਕਟਰੀ (ਕਾਰਖ਼ਾਨਾ) ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲ੍ਹਾ ਬਣਾਇਆ । 1757 ਈ: ਤਕ ਅੰਗੇਰਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਭਿੰਨ-ਭਿੰਨ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ, ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੂਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜੋ ਕਿ ਕਲਕੱਤਾ (ਕੋਲਕਾਤਾ) ਦੇ ਮਹੱਤਵ ਨੂੰ ਵਧਾਉਂਦੇ ਹਨ ।

ਪ੍ਰਸ਼ਨ 4.
ਦਿੱਲੀ ਸ਼ਹਿਰ ਦਾ ਵਿਸਤਾਰਪੂਰਵਕ ਵਰਣਨ ਕਰੋ ।
ਉੱਤਰ-
ਦਿੱਲੀ ਭਾਰਤ ਦਾ ਇਕ ਪ੍ਰਸਿੱਧ ਨਗਰ ਹੈ । ਇਹ ਭਾਰਤ ਦੀ ਰਾਜਧਾਨੀ ਹੈ । ਇਹ ਯਮੁਨਾ ਨਦੀ ਦੇ ਤਟ ‘ਤੇ ਸਥਿਤ ਹੈ | ਮਹਾਂਕਾਵਿ ਕਾਲ ਵਿਚ ਦਿੱਲੀ ਨੂੰ ਇੰਦਰਪ੍ਰਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਨੂੰ ਸ਼ਾਹਜਹਾਨਾਬਾਦ ਦਾ ਨਾਂ ਦਿੱਤਾ । 1911 ਈ: ਵਿਚ ਅੰਗੇਰਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਨਵੀਂ ਦਿੱਲੀ ਦਾ ਨਾਂ ਦਿੱਤਾ ।

ਦਿੱਲੀ ਦਾ ਮਹੱਤਵ – ਦਿੱਲੀ ਆਰੰਭ ਤੋਂ ਹੀ ਭਾਰਤ ਦੀਆਂ ਰਾਜਨੀਤਿਕ, ਵਪਾਰਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ । ਮੱਧਕਾਲ ਵਿਚ ਇਹ ਨਗਰ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਸੀ, ਕਿਉਂਕਿ ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ । ਇਸ ਤੋਂ ਬਾਅਦ ਦਿੱਲੀ ਸਾਰਿਆਂ ਸੁਲਤਾਨਾਂ ਦੀ ਰਾਜਧਾਨੀ ਬਣੀ ਰਹੀ । | ਮੁਗਲ ਬਾਦਸ਼ਾਹ ਅਕਬਰ ਮਹਾਨ ਦੇ ਕਾਲ ਵਿਚ ਕੁੱਝ ਸਮੇਂ ਲਈ ਆਗਰਾ ਅਤੇ ਫ਼ਤਹਿਪੁਰ ਸੀਕਰੀ ਮੁਗ਼ਲਾਂ ਦੀ ਰਾਜਧਾਨੀ ਰਹੇ । ਹੋਰ ਸਭ ਮੁਗ਼ਲ ਸ਼ਾਸਕਾਂ ਨੇ ਦਿੱਲੀ ਨੂੰ ਹੀ ਆਪਣੀ ਰਾਜਧਾਨੀ ਬਣਾਈ ਰੱਖਿਆ । ਇਸ ਕਾਰਨ ਦਿੱਲੀ ਨਗਰ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਸੀ ।

ਪ੍ਰਸਿੱਧ ਦੇਖਣਯੋਗ ਸਥਾਨ – ਦਿੱਲੀ ਦੀਆਂ ਪ੍ਰਸਿੱਧ ਦੇਖਣ ਯੋਗ ਥਾਂਵਾਂ ਪੁਰਾਣਾ ਕਿਲ੍ਹਾ, ਚਿੜੀਆ ਘਰ, ਅੱਪੂ ਘਰ, ਇੰਡੀਆ ਗੇਟ, ਕਿਲ੍ਹਾ ਰਾਏ ਪਿਓਰ, ਫ਼ਤਹਿਪੁਰੀ ਮਸਜਿਦ, ਨਿਜ਼ਾਮੂਦੀਨ ਔਲੀਆ ਦੀ ਦਰਗਾਹ, ਜੰਤਰ-ਮੰਤਰ, ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਮਕਬਰੇ, ਕੁਤੁਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਅਜਾਇਬ ਘਰ, ਰਾਜਘਾਟ, ਤੀਨ ਮੂਰਤੀ ਭਵਨ, ਸ਼ਕਤੀ ਸਥਲ, ਸ਼ਾਂਤੀ ਵਣ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਬਿਰਲਾ ਮੰਦਰ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਬੰਗਲਾ ਸਾਹਿਬ ਆਦਿ ਹਨ ।

ਪ੍ਰਸ਼ਨ 5.
ਸ਼ਹਿਰੀ ਪਰਿਵਰਤਨ ਦੁਆਰਾ ਕਿਹੜੇ ਨਵੇਂ ਸ਼ਹਿਰ ਹੋਂਦ ਵਿਚ ਆਏ ? ਉਨ੍ਹਾਂ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਕਾਲ ਵਿਚ ਸ਼ਹਿਰੀ ਪਰਿਵਰਤਨ ਨਾਲ ਮੁੱਖ ਰੂਪ ਵਿਚ ਤਿੰਨ ਨਵੇਂ ਸ਼ਹਿਰ ਹੋਂਦ ਵਿਚ ਆਏ ਸਨਮਦਰਾਸ, ਬੰਬਈ ਅਤੇ ਕਲਕੱਤਾ । ਇਨ੍ਹਾਂ ਨਗਰਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
1. ਮਦਰਾਸ – ਮਦਰਾਸ ਨਗਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ । ਇਸ ਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ । ਮਦਰਾਸ ਭਾਰਤ ਵਿਚ ਵਿਕਸਿਤ ਹੋਣ ਵਾਲੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਤਿੰਨ ਮੁੱਖ ਕੇਂਦਰਾਂ-ਕਲਕੱਤਾ, ਬੰਬਈ ਅਤੇ ਮਦਰਾਸ ਵਿਚੋਂ ਇਕ ਸੀ । ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ । ਫ਼ਰਾਂਸੀਸੀ ਸੈਨਾਪਤੀ ਲਾ-ਬਰੋਦਾਨਿਸ ਨੇ ਪਹਿਲੇ ਕਰਨਾਟਕ ਯੁੱਧ (1746-1748) ਵਿਚ ਮਦਰਾਸ ਅੰਗਰੇਜ਼ਾਂ ਤੋਂ ਖੋਹ ਲਿਆ ਸੀ ਪਰ ਯੁੱਧ ਦੇ ਖ਼ਤਮ ਹੋਣ ‘ਤੇ 1748 ਈ: ਵਿਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ । ਕਰਨਾਟਕ ਦੇ ਤਿੰਨ ਯੁੱਧਾਂ ਵਿਚ ਅੰਗਰੇਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ (ਸੰਪੰਨ) ਨਗਰ ਬਣ ਗਿਆ ।

ਛੇਤੀ ਹੀ ਮਦਰਾਸ ਇਕ ਬੰਦਰਗਾਹ ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ । ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ । ਇੱਥੋਂ ਦੇ ਗਿਰਜਾਘਰ, ਭਵਨ, ਸਮਾਰਕ, ਦਿਲ ਖਿੱਚਵੇਂ ਮੰਦਰ ਅਤੇ ਸਮੁੰਦਰੀ ਤਟ ਇਸ ਨਗਰ ਦੀ ਸ਼ਾਨ ਵਿਚ ਚਾਰ ਚੰਦ ਲਗਾ ਰਹੇ ਹਨ ।

2. ਬੰਬਈ – ਬੰਬਈ ਨਗਰ ਮਹਾਂਰਾਸ਼ਟਰ ਵਿਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ । ਅੱਜ-ਕਲ੍ਹ ਇਸ ਦਾ ਨਾਂ ਮੁੰਬਈ ਹੈ । ਇਹ ਇਕ ਪ੍ਰਸਿੱਧ ਵਪਾਰਿਕ ਕੇਂਦਰ ਹੋਣ ਦੇ ਨਾਲ-ਨਾਲ ਉਦਯੋਗਿਕ ਅਤੇ ਸੰਸਕ੍ਰਿਤੀ ਦਾ ਕੇਂਦਰ ਵੀ ਹੈ । 1661 ਈ: ਵਿਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦੇ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਵਿਚ ਇਹ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿਚ ਇੰਗਲੈਂਡ ਨੂੰ ਦਿੱਤਾ ਸੀ । ਉਸ ਨੇ ਇਹ ਨਗਰ ਈਸਟ ਇੰਡੀਆ ਕੰਪਨੀ ਨੂੰ ਕਿਰਾਏ ‘ਤੇ ਦੇ ਦਿੱਤਾ | ਹੌਲੀ-ਹੌਲੀ ਬੰਬਈ ਅੰਗਰੇਜ਼ਾਂ ਦੀ ਪੈਜ਼ੀਡੈਂਸੀ ਬਣ ਗਿਆ । ਇਸ ਨਗਰ ਦੀਆਂ ਪ੍ਰਸਿੱਧ ਥਾਂਵਾਂ ਜੁਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੁ ਪਾਰਕ ਆਦਿ ਹਨ ।

3. ਕਲਕੱਤਾ – ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ । ਅੱਜ-ਕਲ੍ਹ ਇਸ ਦਾ ਨਾਂ ਕੋਲਕਾਤਾ ਹੈ । ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ । 1695 ਈ: ਵਿਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਿਕ ਫੈਕਟਰੀ ਕਾਰਖ਼ਾਨਾ ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲਾ ਬਣਾਇਆ । 1757 ਈ: ਤਕ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ । ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਵੱਖਵੱਖ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ । ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ । 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ।

ਅੱਜ-ਕਲ੍ਹ ਇੱਥੇ ਅਨੇਕਾਂ ਦੇਖਣਯੋਗ ਥਾਂਵਾਂ ਹਨ । ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੁਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜਿਹੜੇ ਕਲਕੱਤਾ ਦੇ ਮਹੱਤਵ ਨੂੰ ਵਧਾਉਂਦੇ ਹਨ ।

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

Punjab State Board PSEB 8th Class Social Science Book Solutions History Chapter 18 ਜਾਤੀ-ਪ੍ਰਥਾ ਨੂੰ ਚੁਣੌਤੀ Textbook Exercise Questions and Answers.

PSEB Solutions for Class 8 Social Science History Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

SST Guide for Class 8 PSEB ਜਾਤੀ-ਪ੍ਰਥਾ ਨੂੰ ਚੁਣੌਤੀ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ ?
ਉੱਤਰ-
ਜੋਤਿਬਾ ਫੂਲੇ ਮਹਾਂਰਾਸ਼ਟਰ ਦੇ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਅਨੇਕ ਮਹੱਤਵਪੂਰਨ ਕਾਰਜ ਕੀਤੇ ।

  • ਸਭ ਤੋਂ ਪਹਿਲਾਂ ਉਨ੍ਹਾਂ ਨੇ ਨੀਵੀਂ ਜਾਤੀ ਦੀਆਂ ਕੰਨਿਆਵਾਂ ਦੀ ਸਿੱਖਿਆ ਦੇ ਲਈ ਪੁਣੇ ਵਿਚ ਤਿੰਨ ਸਕੂਲ ਖੋਲ੍ਹੇ । ਇਨ੍ਹਾਂ ਸਕੂਲਾਂ ਵਿਚ ਜੋਤਿਬਾ ਫੂਲੇ ਅਤੇ ਉਨ੍ਹਾਂ ਦੀ ਪਤਨੀ ਸਵਿਤਰੀ ਬਾਈ ਖ਼ੁਦ ਪੜ੍ਹਾਉਂਦੇ ਸਨ ।
  • ਉਨ੍ਹਾਂ ਨੇ ਆਪਣੇ ਭਾਸ਼ਣਾਂ ਅਤੇ ਆਪਣੀਆਂ ਦੋ ਪੁਸਤਕਾਂ ਰਾਹੀਂ ਬਾਹਮਣਾਂ ਅਤੇ ਪੁਰੋਹਿਤਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੇ ਆਰਥਿਕ ਸ਼ੋਸ਼ਣ ਦੀ ਨਿੰਦਾ ਕੀਤੀ ।
  • ਉਨ੍ਹਾਂ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਬ੍ਰਾਹਮਣਾਂ ਅਤੇ ਪੁਰੋਹਿਤਾਂ ਦੇ ਬਿਨਾਂ ਹੀ ਵਿਆਹ ਦੀ ਧਾਰਮਿਕ ਰੀਤ ਸੰਪੰਨ ਕਰਨ ਦੀ ਸਲਾਹ ਦਿੱਤੀ ।
  • ਜੋਤਿਬਾ ਫੁਲੇ ਨੇ 24 ਸਤੰਬਰ, 1873 ਈ: ਨੂੰ ਸੱਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ ਸਥਾਪਿਤ ਕੀਤੀ । ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਲਈ ਸਮਾਜਿਕ ਨਿਆਂ ਦੀ ਮੰਗ ਕੀਤੀ ।
  • ਉਨ੍ਹਾਂ ਨੇ ਨੀਵੀਂ ਜਾਤੀ ਦੇ ਗ਼ਰੀਬ ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਦਸ਼ਾ ਸੁਧਾਰਨ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੋਲ ਲੋੜੀਂਦਾ ਭੂਮੀ-ਕਰ ਲਿਆ ਜਾਵੇ ।

ਜੋਤਿਬਾ ਫੁਲੇ ਨੇ ਆਪਣਾ ਸਾਰਾ ਜੀਵਨ ਨੀਵੀਂ ਜਾਤੀ ਦੀਆਂ ਔਰਤਾਂ ਦੀ ਹਾਲਤ ਸੁਧਾਰਨ ਲਈ ਬਤੀਤ ਕੀਤਾ । ਨੀਵੀਂ ਜਾਤੀ ਦੇ ਲੋਕਾਂ ਦੇ ਕਲਿਆਣ ਲਈ ਕੀਤੇ ਗਏ ਅਨੇਕ ਕੰਮਾਂ ਲਈ ਉਨ੍ਹਾਂ ਨੂੰ ‘ਮਹਾਤਮਾਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ।

ਪ੍ਰਸ਼ਨ 2.
ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ?
ਉੱਤਰ-
ਜਾਤੀ ਆਧਾਰਿਤ ਸਮਾਜ ਵਿਚ ਬ੍ਰਾਹਮਣਾਂ ਦਾ ਬਹੁਤ ਆਦਰ-ਸਤਿਕਾਰ ਕੀਤਾ ਜਾਂਦਾ ਸੀ, ਜਦਕਿ ਸ਼ੂਦਰਾਂ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ । ਉਹ ਉੱਚ ਜਾਤੀ ਦੇ ਲੋਕਾਂ ਨਾਲ ਮੇਲਮਿਲਾਪ ਨਹੀਂ ਰੱਖ ਸਕਦੇ ਸਨ । ਉਨ੍ਹਾਂ ਨੂੰ ਸਰਵਜਨਕ ਖੂਹਾਂ ਅਤੇ ਤਾਲਾਬਾਂ ਦਾ ਪ੍ਰਯੋਗ ਕਰਨ ਦੀ ਮਨਾਹੀ ਸੀ । ਨਾ ਤਾਂ ਉਨ੍ਹਾਂ ਨੂੰ ਮੰਦਰਾਂ ਵਿਚ ਜਾਣ ਦਿੱਤਾ ਜਾਂਦਾ ਅਤੇ ਨਾ ਹੀ ਉਨ੍ਹਾਂ ਨੂੰ ਵੇਦਾਂ ਦਾ ਪਾਠ ਕਰਨ ਦੀ ਆਗਿਆ ਸੀ । ਉਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ ਸੀ । ਜੇਕਰ ਕਿਸੇ ਵਿਅਕਤੀ ‘ਤੇ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਪੈ ਜਾਂਦਾ ਸੀ, ਤਾਂ ਉਸ ਨੂੰ (ਸ਼ੂਦਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਸੀ । ਸ਼ੂਦਰਾਂ ਨੂੰ ਝਾੜੂ ਲਗਾ ਕੇ ਸਫ਼ਾਈ ਕਰਨ, ਮਰੇ ਹੋਏ ਪਸ਼ੂਆਂ ਨੂੰ ਚੁੱਕਣ ਅਤੇ ਉਨ੍ਹਾਂ ਦੀ ਖੱਲ ਲਾਹੁਣ, ਜੁੱਤੀਆਂ ਅਤੇ ਚਮੜਾ ਬਣਾਉਣ ਵਰਗੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ । ਇਨ੍ਹਾਂ ਲੋਕਾਂ ਨੂੰ ਸਮਾਜ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਹੀ ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਆਪਣਾ ਨਿਸ਼ਾਨਾ ਬਣਾਇਆ ।

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

ਪ੍ਰਸ਼ਨ 3.
ਮਹਾਤਮਾ ਗਾਂਧੀ ਜੀ ਨੇ ਸਮਾਜ ਵਿਚੋਂ ਛੂਤ-ਛਾਤ ਨੂੰ ਖ਼ਤਮ ਕਰਨ ਲਈ ਕੀ ਕੀਤਾ ?
ਉੱਤਰ-
ਛੂਤ-ਛਾਤ ਦਾ ਅਰਥ ਹੈ-ਕਿਸੇ ਵਿਅਕਤੀ ਨੂੰ ਛੂਹਣਾ ਵੀ ਪਾਪ ਸਮਝਣਾ । ਸਮਾਜ ਦੇ ਇਕ ਵੱਡੇ ਵਰਗ ਨੂੰ, ਇਸ ਵਿਚ ਮੁੱਖ ਤੌਰ ‘ਤੇ ਸ਼ੂਦਰ ਸ਼ਾਮਲ ਸਨ, ਅਛੂਤ ਸਮਝਿਆ ਜਾਂਦਾ ਸੀ । ਇਨ੍ਹਾਂ ਲੋਕਾਂ ਦੀ ਦਸ਼ਾ ਬਹੁਤ ਤਰਸਯੋਗ ਸੀ । ਮਹਾਤਮਾ ਗਾਂਧੀ ਨੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਕਦਮ ਚੁੱਕੇ-

  1. ਗਾਂਧੀ ਜੀ ਨੇ ਅਛੂਤਾਂ ਨੂੰ ਈਸ਼ਵਰ ਦੀ ਸੰਤਾਨ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਵੇ ।
  2. ਅਛੂਤਾਂ ਦੀ ਭਲਾਈ ਲਈ ਗਾਂਧੀ ਜੀ ਨੇ ਵਰਧਾ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ । ਉਹ ਜਿੱਥੇ ਵੀ ਗਏ, ਉਨ੍ਹਾਂ ਨੇ, ਉੱਥੋਂ ਦੇ ਲੋਕਾਂ ਨੂੰ ਪਿਛੜੇ ਵਰਗਾਂ ਲਈ ਸਕੂਲਾਂ ਅਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦੇਣ ਲਈ ਕਿਹਾ ।
  3. ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਛੂਤਾਂ ਨੂੰ ਸੜਕਾਂ, ਖੂਹਾਂ ਅਤੇ ਹੋਰ ਸਰਵਜਨਕ ਥਾਂਵਾਂ ਦਾ ਪ੍ਰਯੋਗ ਕਰਨ ਤੋਂ ਨਾ ਰੋਕਿਆ ਜਾਵੇ ।
  4. ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਪਿੱਛੜੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਫੰਡ ਵੀ ਇਕੱਠਾ ਕੀਤਾ ।

ਪ੍ਰਸ਼ਨ 4.
ਵੀਰ ਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੰਦੂਕਰੀ ਵੀਰ ਸਲਿੰਗਮ ਆਂਧਰਾ ਪ੍ਰਦੇਸ਼ ਦੇ ਇਕ ਮਹਾਨ ਸਮਾਜ ਸੁਧਾਰਕ ਸਨ | ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਉਹ ਇਕ ਮਹਾਨ ਵਿਦਵਾਨ ਵੀ ਸਨ ।ਉਨ੍ਹਾਂ ਨੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੇਂ ਹੀ ਸਮਾਜ ਵਿਚ ਪ੍ਰਚੱਲਿਤ ਖੋਖਲੇ ਰੀਤੀ-ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਾ ਕੀਤੀ ਸੀ । ਜਦੋਂ ਉਹ ਸਕੂਲ ਵਿਚ ਅਧਿਆਪਕ ਸਨ, ਉਦੋਂ ਉਨ੍ਹਾਂ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਸੰਘਰਸ਼ ਆਰੰਭ ਕੀਤਾ ਸੀ । ਉਹ ਅੰਤਰਜਾਤੀ ਵਿਆਹਾਂ ਦੇ ਪੱਖ ਵਿਚ ਸਨ । ਉਨ੍ਹਾਂ ਨੇ ਜਾਤੀ ਪ੍ਰਥਾਂ ਦੀ ਸਖ਼ਤ ਨਿੰਦਾ ਕੀਤੀ ਅਤੇ ਛੂਤ-ਛਾਤ ਖ਼ਤਮ ਕਰਨ ਲਈ ਪ੍ਰਚਾਰ ਕੀਤਾ ।

ਵੀਰ ਸਲਿੰਗਮ ਇਕ ਪ੍ਰਸਿੱਧ ਲੇਖਕ ਵੀ ਸਨ । ਉਨ੍ਹਾਂ ਨੇ ਆਪਣੇ ਲੇਖਾਂ ਅਤੇ ਨਾਟਕਾਂ ਦੇ ਮਾਧਿਅਮ ਨਾਲ ਜਾਤੀ-ਪ੍ਰਥਾ ਖ਼ਤਮ ਕਰਨ ਲਈ ਪ੍ਰਚਾਰ ਕੀਤਾ । ਉਹ ਪਿਛੜੇ ਵਰਗਾਂ ਅਤੇ ਗ਼ਰੀਬ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਦੇ ਸਨ । ਉਨ੍ਹਾਂ ਨੇ ਲੜਕੇ-ਲੜਕੀਆਂ ਦੀ ਬਹੁਤ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਨੇ ਵਿਧਵਾ ਪੁਨਰ-ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਅਨੇਕ ਯਤਨ ਕੀਤੇ ।

ਵੀਰ ਸਲਿੰਗਮ ਜੀਵਨ ਭਰ ਸਮਾਜ ਸੇਵਾ, ਸਮਾਜ ਸੁਧਾਰ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਲਿਆਣ ਕਰਨ ਲਈ ਜੁਟੇ ਰਹੇ । ਇਸ ਲਈ ਉਨ੍ਹਾਂ ਨੂੰ ਅਜੋਕੇ ਆਂਧਰਾ ਪ੍ਰਦੇਸ਼ ਰਾਜ ਦਾ “ਪੈਗੰਬਰ’ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਸ੍ਰੀ ਨਾਰਾਇਣ ਗੁਰੂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੀ ਯੋਗਦਾਨ ਪਾਇਆ ?
ਉੱਤਰ-
ਸੀ ਨਾਰਾਇਣ ਗੁਰੁ ਕੇਰਲ ਰਾਜ ਦੇ ਇਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਦਾ ਜਨਮ 1856 ਈ: ਵਿਚ ਕੇਰਲ ਵਿਚ ਹੋਇਆ ਸੀ । ਉਹ ਸਾਰਾ ਜੀਵਨ ਨੀਵੀਂ ਜਾਤੀ ਵਿਸ਼ੇਸ਼ ਤੌਰ ‘ਤੇ ਇਹੇਵਜ਼ ਜਾਤੀ ਦੇ ਲੋਕਾਂ ਦੇ ਕਲਿਆਣ ਲਈ ਸੰਘਰਸ਼ ਕਰਦੇ ਰਹੇ । ਹੋਰ ਜਾਤੀਆਂ ਦੇ ਲੋਕ ਇਸ ਜਾਤੀ ਦੇ ਲੋਕਾਂ ਨੂੰ “ਅਛੂਤ ਸਮਝਦੇ ਸਨ । ਸੀ ਨਾਰਾਇਣ ਗੁਰੂ ਜੀ ਇਸ ਅਨਿਆਂ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਇਹੇਵਜ਼ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਦਾ ਕਲਿਆਣ ਕਰਨ ਲਈ ਲੰਬੇ ਸਮੇਂ ਤਕ ਸੰਘਰਸ਼ ਕੀਤਾ । ਉਨ੍ਹਾਂ ਨੇ ਸਮਾਜ ਸੁਧਾਰ ਲਈ 1903 ਈ: ਵਿਚ ‘ਸੀ ਨਾਰਾਇਣ ਧਰਮ-ਪਰਿਪਾਲਨ ਯੋਗਮ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਜਾਤ ਅਤੇ ਧਰਮ ਦੇ ਆਧਾਰ ‘ਤੇ ਕੀਤੇ ਜਾ ਰਹੇ ਭੇਦ-ਭਾਵ ਦਾ ਵਿਰੋਧ ਕੀਤਾ ਅਤੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਮਾਜ ਵਿਚ ਉੱਚਿਤ ਥਾਂ ਦਿਵਾਉਣ ਲਈ ਭਰਪੂਰ ਯਤਨ ਕੀਤੇ ।

ਪ੍ਰਸ਼ਨ 6.
ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਅਤੇ ਉਸ ਦਾ ਭਾਵ ਅਰਥ ਕੀ ਸੀ ?
ਉੱਤਰ-
ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ‘ਹਰੀਜਨ’ ਸ਼ਬਦ ਦਾ ਪ੍ਰਯੋਗ ਕੀਤਾ ਜਿਸਦਾ ਭਾਵ ਹੈ ‘ਪ੍ਰਮਾਤਮਾ ਦੇ ਬੱਚੇ’ ।

ਪ੍ਰਸ਼ਨ 7.
ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕਾਰਜਾਂ ਦਾ ਵਰਣਨ ਕਰੋ ।
ਉੱਤਰ-
(1) ਮਹਾਤਮਾ ਗਾਂਧੀ ਛੂਤ-ਛਾਤ ਨੂੰ ਪਾਪ ਮੰਨਦੇ ਸਨ । 1920 ਈ: ਵਿਚ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਅਸਹਿਯੋਗ ਅੰਦੋਲਨ ਆਰੰਭ ਕੀਤਾ । ਇਸ ਅੰਦੋਲਨ ਦੇ ਕਾਰਜਕ੍ਰਮ ਦੀ ਰੂਪ-ਰੇਖਾ ਵਿਚ ਸਮਾਜ ਵਿਚ ਛੂਤ-ਛਾਤ ਖ਼ਤਮ ਕਰਨਾ ਵੀ ਸ਼ਾਮਿਲ ਸੀ ।1920 ਈ: ਵਿਚ ਨਾਗਪੁਰ ਵਿਚ ਨੀਵੀਂ ਜਾਤੀ ਦੇ ਲੋਕਾਂ ਦਾ ਸੰਮੇਲਨ ਹੋਇਆ । ਇਸ ਸੰਮੇਲਨ ਵਿਚ ਮਹਾਤਮਾ ਗਾਂਧੀ ਨੇ ਛੂਤ-ਛਾਤ ਦੀ ਨਿੰਦਾ ਕੀਤੀ । ਉਨ੍ਹਾਂ ਨੇ ਹਿੰਦੂ ਲੋਕਾਂ ਵਿਚ ਛੂਤ-ਛਾਤ ਦੇ ਪ੍ਰਚਲਨ ਨੂੰ ਭਾਰਤ ਦਾ ਸਭ ਤੋਂ ਵੱਡਾ ਅਪਰਾਧ ਦੱਸਿਆ । ਪਰ ਮਹਾਤਮਾ ਗਾਂਧੀ ਨੂੰ ਇਸ ਗੱਲ ਤੋਂ ਬਹੁਤ ਦੁੱਖ ਹੋਇਆ ਕਿ ਅਸਹਿਯੋਗ ਅੰਦੋਲਨ ਵਿਚ ਕਾਂਗਰਸ ਨੇ ਸਮਾਜ ਵਿਚ ਛੂਤ-ਛਾਤ ਨੂੰ ਖ਼ਤਮ ਕਰਨ ਲਈ ਲੋੜੀਂਦੇ ਯਤਨ ਨਹੀਂ ਕੀਤੇ । ਇਸੇ ਕਰਕੇ ਨੀਵੀਂ ਜਾਤੀ ਦੇ ਲੋਕਾਂ ਨੇ ਅਸਹਿਯੋਗ ਅੰਦੋਲਨ ਵਿਚ ਕਾਂਗਰਸ ਦਾ ਸਾਥ ਨਹੀਂ ਦਿੱਤਾ ਸੀ । ਉਹ ਹਿੰਦੂ-ਸਵਰਾਜ ਦੀ ਬਜਾਏ ਬ੍ਰਿਟਿਸ਼ ਸ਼ਾਸਨ ਨੂੰ ਚੰਗਾ ਸਮਝਦੇ ਸਨ ।

(2) ਅਸਹਿਯੋਗ ਅੰਦੋਲਨ ਮੁਲਤਵੀ ਹੋ ਜਾਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਾਂਗਰਸੀ ਸੰਸਥਾਵਾਂ ਨੂੰ ਹੁਕਮ ਦਿੱਤਾ ਕਿ ਉਹ ਨੀਵੀਂ ਜਾਤੀ ਦੇ ਲੋਕਾਂ ਦੇ ਹਿੱਤ ਲਈ ਉਨ੍ਹਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਦੀ ਸਮਾਜਿਕ, ਮਾਨਸਿਕ ਅਤੇ ਨੈਤਿਕ ਦਸ਼ਾ ਸੁਧਾਰਨ ਲਈ ਯਤਨ ਕਰਨ | ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਬਾਕੀ ਨਾਗਰਿਕਾਂ ਨੂੰ ਪ੍ਰਾਪਤ ਹਨ ।

(3) 1921 ਈ: ਤੋਂ 1923 ਈ: ਦੇ ਵਿਚਾਲੇ ਕਾਂਗਰਸ ਦੁਆਰਾ ਵਿਕਾਸ ਕਾਰਜਕ੍ਰਮ ‘ਤੇ ਖ਼ਰਚ ਕੀਤੀ ਗਈ 49.5 ਲੱਖ ਰੁਪਏ ਦੀ ਰਾਸ਼ੀ ਵਿਚ ਨੀਵੀਂ ਜਾਤੀ ਦੇ ਲੋਕਾਂ ਦੇ ਹਿੱਤ ਲਈ ਕੇਵਲ 43,381 ਰੁਪਏ ਹੀ ਖ਼ਰਚ ਕੀਤੇ ਗਏ ਸਨ । ਭਾਵੇਂ ਕਿ ਨੀਵੀਆਂ ਜਾਤੀਆਂ ਦੇ ਲੋਕਾਂ ਨੇ ਮਹਾਤਮਾ ਗਾਂਧੀ ਦੁਆਰਾ ਆਰੰਭ ਕੀਤੇ ਗਏ ਅਸਹਿਯੋਗ ਅੰਦੋਲਨ ਵਿਚ ਭਾਗ ਨਹੀਂ ਲਿਆ ਸੀ, ਫਿਰ ਵੀ ਗਾਂਧੀ ਜੀ ਨੇ ਉਨ੍ਹਾਂ ਲੋਕਾਂ ਦੀ ਦਸ਼ਾ ਸੁਧਾਰਨ ਲਈ ਅਨੇਕ ਯਤਨ ਕੀਤੇ ਸਨ ।

ਗਾਂਧੀ ਜੀ ਦੇ ਕੁੱਝ ਮਹੱਤਵਪੂਰਨ ਕੰਮ – ਮਹਾਤਮਾ ਗਾਂਧੀ ਦੁਆਰਾ ਅਛੂਤਾਂ ਦਾ ਕਲਿਆਣ ਕਰਨ ਲਈਂ ਕੀਤੇ ਗਏ ਕੰਮਾਂ ਵਿਚੋਂ ਹੇਠ ਲਿਖੇ ਕੰਮ ਬਹੁਤ ਹੀ ਮਹੱਤਵਪੂਰਨ ਸਨ-

  1. ਗਾਂਧੀ ਜੀ ਨੇ ਅਛੂਤਾਂ ਨੂੰ ਪਰਮਾਤਮਾ ਦੇ ਬੱਚੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਸਮਾਨਤਾ ਦਾ ਸਲੂਕ ਕੀਤਾ ਜਾਵੇ ।
  2. ਅਛੂਤਾਂ ਦੀ ਭਲਾਈ ਲਈ ਗਾਂਧੀ ਜੀ ਨੇ ਵਰਧਾ ਤੋਂ ਆਪਣੀ ਯਾਤਰਾ ਆਰੰਭ ਕੀਤੀ । ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੋਂ ਦੇ ਲੋਕਾਂ ਨੂੰ ਪਿੱਛੜੇ ਵਰਗਾਂ ਦੇ ਲਈ ਸਕੂਲਾਂ ਅਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦੇਣ ਲਈ ਕਿਹਾ ।
  3. ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਛੂਤਾਂ ਨੂੰ ਸੜਕਾਂ, ਖੂਹਾਂ ਅਤੇ ਹੋਰ ਸਰਵਜਨਕ ਥਾਂਵਾਂ ਦਾ ਪ੍ਰਯੋਗ ਕਰਨ ਤੋਂ ਨਾ ਰੋਕਿਆ ਜਾਏ ।
  4. ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਪਿੱਛੜੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਫੰਡ ਵੀ ਇਕੱਠਾ ਕੀਤਾ ।
    ਕੋਈ ਥਾਂਵਾਂ ‘ਤੇ ਕੁੱਝ ਕੱਟੜ ਹਿੰਦੂ ਲੋਕਾਂ ਨੇ ਗਾਂਧੀ ਜੀ ਦੇ ਭਾਸ਼ਣਾਂ ਦਾ ਵਿਰੋਧ ਕੀਤਾ । ਪੁਣੇ ਵਿਚ ਤਾਂ ਉਨ੍ਹਾਂ ‘ਤੇ ਬੰਬ ਸੁੱਟਣ ਦਾ ਯਤਨ ਵੀ ਕੀਤਾ ਗਿਆ ਪਰ ਵਿਰੋਧੀਆਂ ਨੂੰ ਸਫਲਤਾ ਨਹੀਂ ਮਿਲੀ ।

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

ਪ੍ਰਸ਼ਨ 8.
ਭਾਰਤੀ ਸਮਾਜ-ਸੁਧਾਰਕਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਕੀਤੀਆਂ ਸਰਗਰਮੀਆਂ ਦੇ ਪ੍ਰਭਾਵ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤਕ ਭਾਰਤੀ ਸਮਾਜ ਵਿਚ ਅਨੇਕ ਬੁਰਾਈਆਂ ਸਨ । ਉਨ੍ਹਾਂ ਵਿਚ ਸਤੀ-ਪ੍ਰਥਾ, ਕੰਨਿਆ ਹੱਤਿਆ, ਜਾਤੀ-ਪ੍ਰਥਾ, ਦਹੇਜ-ਪ੍ਰਥਾ, ਬਾਲ ਵਿਆਹ ਅਤੇ ਵਿਧਵਾਵਾਂ ਦਾ ਪੁਨਰ-ਵਿਆਹ ਆਦਿ ਬੁਰਾਈਆਂ ਮੁੱਖ ਸਨ । ਭਾਰਤੀ ਸਮਾਜ ਸੁਧਾਰਕਾਂ ਨੇ ਭਾਰਤੀ ਸਮਾਜ ਦੀਆਂ ਇਨ੍ਹਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਲਈ ਅਨੇਕ ਯਤਨ ਕੀਤੇ । ਅਸਲ ਵਿਚ ਸਮਾਜ ਸੁਧਾਰਕਾਂ ਦੇ ਯਤਨਾਂ ਤੋਂ ਬਿਨਾਂ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਨੂੰ ਦੂਰ ਕਰਨਾ ਬਹੁਤ ਹੀ ਔਖਾ ਸੀ । ਇਨ੍ਹਾਂ ਦੁਆਰਾ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੀਤੇ ਗਏ ਯਤਨਾਂ ਦੇ ਹੇਠ ਲਿਖੇ ਸਿੱਟੇ ਨਿਕਲੇ-

1. ਸੁਧਾਰ ਅੰਦੋਲਨ – ਕੰਨਿਆ ਹੱਤਿਆ, ਜਾਤੀ ਪ੍ਰਥਾ, ਦਾਜ ਦਹੇਜ ਪ੍ਰਥਾ ਆਦਿ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਮਾਜ ਸੁਧਾਰਕਾਂ ਨੇ ਸੁਧਾਰ ਅੰਦੋਲਨ ਚਲਾਏ । ਇਨ੍ਹਾਂ ਵਿਚ ਬ੍ਰਹਮੋ ਸਮਾਜ, ਆਰੀਆ ਸਮਾਜ, ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ, ਰਾਮਕ੍ਰਿਸ਼ਨ ਮਿਸ਼ਨ, ਅਲੀਗੜ੍ਹ ਅੰਦੋਲਨ ਆਦਿ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਇਨ੍ਹਾਂ ਅੰਦੋਲਨਾਂ ਦੇ ਯਤਨਾਂ ਨਾਲ ਸਮਾਜ ਵਿੱਚੋਂ ਸਤੀ ਪ੍ਰਥਾ, ਬਹੁ-ਵਿਆਹ ਪ੍ਰਥਾ, ਬਾਲ ਵਿਆਹ, ਪਰਦਾ-ਪ੍ਰਥਾ ਅਤੇ ਕਈ ਹੋਰ ਬੁਰਾਈਆਂ ਕਮਜ਼ੋਰ ਪੈ ਗਈਆਂ ।

2. ਕਾਨੂੰਨੀ ਯਤਨ – ਭਾਰਤੀ ਸਮਾਜ ਸੁਧਾਰਕਾਂ ਦੁਆਰਾ ਜ਼ੋਰ ਦੇਣ ‘ਤੇ ਬ੍ਰਿਟਿਸ਼ ਸਰਕਾਰ ਨੇ ਸਮਾਜਿਕ-ਧਾਰਮਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਕਈ ਕਾਨੂੰਨ ਲਾਗੂ ਕੀਤੇ ।

  • 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਅਸੰਵਿਧਾਨਿਕ) ਘੋਸ਼ਿਤ ਕੀਤਾ । ਉਸਨੇ ਆਪਣੇ ਸ਼ਾਸਨ ਕਾਲ ਵਿਚ ਕੰਨਿਆ ਹੱਤਿਆ ਅਤੇ ਮਨੁੱਖ-ਬਲੀ ਦੇ ਵਿਰੁੱਧ ਵੀ ਕਾਨੂੰਨ ਪਾਸ ਕੀਤੇ ।
  • 1891 ਈ: ਵਿਚ ਬਾਲ ਵਿਆਹ ਪ੍ਰਥਾ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਗਿਆ ।

3. ਰਾਸ਼ਟਰਵਾਦ ਦੀ ਭਾਵਨਾ ਦਾ ਜਨਮ-ਭਾਰਤੀ ਸਮਾਜ-ਸੁਧਾਰਕਾਂ ਦੇ ਯਤਨਾਂ ਦੇ ਫਲਸਰੂਪ ਭਾਰਤ ਦੇ ਲੋਕਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੋਈ ਜਿਸ ਨਾਲ ਨਵੇਂ ਭਾਰਤ ਦਾ ਨਿਰਮਾਣ ਕਰਨਾ ਸੰਭਵ ਹੋ ਸਕਿਆ ।

PSEB 8th Class Social Science Guide ਜਾਤੀ-ਪ੍ਰਥਾ ਨੂੰ ਚੁਣੌਤੀ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਤੀ ਪ੍ਰਥਾ ਨੂੰ ਕਦੋਂ ਅਤੇ ਕਿਸ ਨੇ ਗੈਰ-ਕਾਨੂੰਨੀ ਘੋਸ਼ਿਤ ਕੀਤਾ ?
ਉੱਤਰ-
ਸਤੀ ਪ੍ਰਥਾ ਨੂੰ 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਗੈਰ-ਕਾਨੂੰਨੀ ਘੋਸ਼ਿਤ ਕੀਤਾ ।

ਪ੍ਰਸ਼ਨ 2.
(i) ਜੋਤਿਬਾ ਫੂਲੇ ਕੌਣ ਸੀ ਅਤੇ
(ii) ਉਸ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਪਹਿਲਾ ਮਹੱਤਵਪੂਰਨ ਕੰਮ ਕੀ ਕੀਤਾ ?
ਉੱਤਰ-
(i) ਜੋਤਿਬਾ ਫੂਲੇ ਮਹਾਂਰਾਸ਼ਟਰ ਦੇ ਇਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦੇ ਕਲਿਆਣ ਲਈ ਅਨੇਕ ਕੰਮ ਕੀਤੇ ।
(ii) ਇਸ ਉਦੇਸ਼ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੁਣੇ ਵਿਚ ਤਿੰਨ ਸਕੂਲ ਖੋਲ੍ਹੇ, ਜਿੱਥੇ ਨੀਵੀਂ ਜਾਤੀ ਦੀਆਂ ਲੜਕੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ।

ਪ੍ਰਸ਼ਨ 3.
(i) ਜੋਤਿਬਾ ਫੂਲੇ ਨੇ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ ਕਦੋਂ ਕੀਤੀ ਅਤੇ
(ii) ਇਸਦੇ ਪਹਿਲੇ ਪ੍ਰਧਾਨ ਅਤੇ ਸਕੱਤਰ ਕੌਣ-ਕੌਣ ਸਨ ?
ਉੱਤਰ-
(i) ਜੋਤਿਬਾ ਫੂਲੇ ਨੇ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ 24 ਸਤੰਬਰ, 1873 ਈ: ਨੂੰ ਕੀਤੀ ।
(ii) ਇਸਦੇ ਪਹਿਲੇ ਪ੍ਰਧਾਨ ਖ਼ੁਦ ਜੋਤਿਬਾ ਫੁਲੇ ਅਤੇ ਸਕੱਤਰ ਨਾਰਾਇਣ ਰਾਓ, ਗੋਬਿੰਦ ਰਾਓ ਕਡਾਲਕ ਸਨ ।

ਪ੍ਰਸ਼ਨ 4.
ਸ੍ਰੀ ਨਾਰਾਇਣ ਗੁਰੂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਸ੍ਰੀ ਨਾਰਾਇਣ ਗੁਰੂ ਦਾ ਜਨਮ 1856 ਈ: ਵਿਚ ਕੇਰਲ ਰਾਜ ਵਿਚ ਹੋਇਆ ।

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

ਪ੍ਰਸ਼ਨ 5.
ਪਰਿਆਰ ਰਾਮਾ ਸਵਾਮੀ ਨੇ ਸਮਾਜ ਵਿਚ ਅਛੂਤ-ਪ੍ਰਥਾ ਖ਼ਤਮ ਕਰਨ ਲਈ ਕਿਹੜਾ ਸਤਿਆਗ੍ਰਹਿ ਸ਼ੁਰੂ ਕੀਤਾ ?
ਉੱਤਰ-
ਪਰਿਆਰ ਰਾਮਾ ਸਵਾਮੀ ਨੇ ਸਮਾਜ ਵਿਚ ਅਛੂਤ-ਪ੍ਰਥਾ ਖ਼ਤਮ ਕਰਨ ਲਈ ਵੈਕੋਮ ਸਤਿਆਗ੍ਰਹਿ ਸ਼ੁਰੂ ਕੀਤਾ ।

ਪ੍ਰਸ਼ਨ 6.
(i) ਡਾ: ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕਿਹੜੇ ਦੋ ਸੰਘਾਂ ਦੀ ਸਥਾਪਨਾ ਕੀਤੀ ਅਤੇ
(ii) ਕਿਹੜੇ ਸਮਾਚਾਰ-ਪੱਤਰ (ਅਖ਼ਬਾਰ) ਕੱਢੇ ?
ਉੱਤਰ-
(i) ਡਾ: ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਬਹਿਸਕ੍ਰਿਤ ਹਿਤਕਾਰਨੀ ਸਭਾ ਅਤੇ ਸਮਾਜ ਸਮਤ ਸੰਘ ਦੀ ਸਥਾਪਨਾ ਕੀਤੀ ।
(ii) ਉਨ੍ਹਾਂ ਨੇ ਮੂਕਨਾਇਕ, ਬਹਿਸਕ੍ਰਿਤ ਭਾਰਤ ਅਤੇ ਜਨਤਾ ਆਦਿ ਸਮਾਚਾਰ-ਪੱਤਰ ਕੱਢੇ ।

ਪ੍ਰਸ਼ਨ 7.
ਬਾਲ-ਵਿਆਹ ਦੀ ਪ੍ਰਥਾ ਨੂੰ ਕਦੋਂ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ।
ਉੱਤਰ-
1891 ਈ: ਵਿਚ ।

ਸ਼ਨ 8.
ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ? ਉੱਤਰ-ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ 1936 ਈ: ਵਿਚ ਡਾ: ਭੀਮ ਰਾਓ ਅੰਬੇਦਕਰ ਨੇ ਕੀਤੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਤਿਆਸ਼ੋਧਕ ਸਮਾਜ ਦੇ ਸੰਸਥਾਪਕ ਸਨ:
(i) ਵੀਰਸਲਿੰਗਮ
(ii) ਜੋਤਿਬਾ ਫੂਲੇ
(iii) ਸ੍ਰੀ ਨਾਰਾਇਣ ਗੁਰੂ
(iv) ਮਹਾਤਮਾ ਗਾਂਧੀ ।
ਉੱਤਰ-
(ii) ਜੋਤਿਬਾ ਫੂਲੇ

ਪ੍ਰਸ਼ਨ 2.
ਬਾਲ ਵਿਆਹ ਪ੍ਰਥਾ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ
(i) 1891 ਈ: ਵਿਚ
(ii) 1829 ਈ: ਵਿਚ
(iii) 1856 ਈ: ਵਿਚ
(iv) 1873 ਈ: ਵਿਚ ।
ਉੱਤਰ-
(i) 1891 ਈ: ਵਿਚ

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

ਪ੍ਰਸ਼ਨ 3.
1936 ਈ: ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕੀਤੀ-
(i) ਜੋਤਿਬਾ ਫੂਲੇ
(ii) ਵੀਰਸਲਿੰਗਮ
(iii) ਡਾ: ਭੀਮ ਰਾਓ ਅੰਬੇਦਕਰ
(iv) ਪੇਰਿਅਰ ਰਾਮਾਸੁਵਾਮੀ ।
ਉੱਤਰ-
(iii) ਡਾ: ਭੀਮ ਰਾਓ ਅੰਬੇਦਕਰ

ਪ੍ਰਸ਼ਨ 4.
ਛੂਤ-ਛਾਤ ਨੂੰ ਖ਼ਤਮ ਕਰਨ ਦੇ ਲਈ ‘ਵੈਮ’ ਸੱਤਿਆਗ੍ਰਹਿ ਆਰੰਭ ਕੀਤਾ-
(i) ਜੋਤਿਬਾ ਫੂਲੇ
(ii) ਵੀਰਲਿੰਗਮ
(iii) ਡਾ: ਭੀਮਰਾਓ ਅੰਬੇਦਕਰ
(iv) ਪੇਰਿਅਰ ਰਾਮਾਸਵਾਮੀ ।
ਉੱਤਰ-
(iv) ਪੇਰਿਅਰ ਰਾਮਾਸਵਾਮੀ ।

ਪ੍ਰਸ਼ਨ 5.
‘ਸ੍ਰੀ ਨਾਰਾਇਣ ਧਰਮ-ਪਰਿਪਾਲਨ ਯੋਗ’ ਨਾਮਕ ਸੰਸਥਾ ਦੀ ਸਥਾਪਨਾ ਕੀਤੀ
(i) ਸ੍ਰੀ ਨਾਰਾਇਣ ਗੁਰੂ
(ii) ਸ੍ਰੀ ਨਾਰਾਇਣ ਸਵਾਮੀ
(iii) ਸੀ ਚੈਤੰਨਯ ਨਾਰਾਇਣ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ii) ਸ੍ਰੀ ਨਾਰਾਇਣ ਸਵਾਮੀ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ-ਬ੍ਰਾਹਮਣ, ਕਸ਼ੱਤਰੀ ……………………. ਅਤੇ ਸ਼ੂਦਰ ।
2. ਜੋਤਿਬਾ ਫੂਲੇ ਨੂੰ …………………… ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ।
3. ਡਾ: ਭੀਮ ਰਾਓ ਅੰਬੇਦਕਰ ਨੇ ……………………… ਈ: ਵਿਚ ਇੰਡੀਪੈਂਡੇਂਟ ਲੇਬਰ ਪਾਰਟੀ ਦੀ ਸਥਾਪਨਾ ਕੀਤੀ ।
4. ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ ਜਿਸਦਾ ਭਾਵ ਅਰਥ ਸੀ ………………… ।
ਉੱਤਰ-
1. ਵੈਸ਼,
2. ਮਹਾਤਮਾ,
3. 1936,
4. ਪ੍ਰਮਾਤਮਾ ਦੇ ਬੱਚੇ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਮਹਾਤਮਾ ਗਾਂਧੀ ਜੀ ਛੂਤਛਾਤ ਨੂੰ ਪਾਪ ਸਮਝਦੇ ਸਨ ।
2. ਬਹਿਸਕ੍ਰਿਤ ਹਿਤਕਾਰਨੀ ਸਭਾ ਨੇ ਉੱਚ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ ।
3. ਵੀਰਸਲਿੰਗਮ ਅੰਤਰਜਾਤੀ ਵਿਆਹ ਦੇ ਪੱਖ ਵਿਚ ਸਨ ।
ਉੱਤਰ-
1. (√)
2. (×)
3. (√)

PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

(ਹ) ਸਹੀ ਜੋੜੇ ਬਣਾਓ :

1. ਜੋਤਿਬਾ ਫੂਲੇ ਸ੍ਰੀ ਨਾਰਾਇਣ ਧਰਮ ਪਰੀਪਾਲਣ ਯੋਗਮ ਦੀ ਸਥਾਪਨਾ
2. ਪੇਰਿਅਰ ਰਾਮਾਸੁਆਮੀ ਆਂਧਰ ਪ੍ਰਦੇਸ਼ ਰਾਜ ਦੇ ਪੈਗੰਬਰ
3. ਵੀਰਸਲਿੰਗਮ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ
4. ਸ੍ਰੀ ਨਾਰਾਇਣ ਗੁਰੂ ਸਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ

ਉੱਤਰ-

1. ਜੋਤਿਬਾ ਫੂਲੇ ਸ੍ਰੀ ਨਾਰਾਇਣ ਧਰਮ ਪਰੀਪਾਲਣ ਯੋਗਮ ਦੀ ਸਥਾਪਨਾ
2. ਪੇਰਿਅਰ ਰਾਮਾਸੁਆਮੀ ਆਂਧਰ ਪ੍ਰਦੇਸ਼ ਰਾਜ ਦੇ ਪੈਗੰਬਰ
3. ਵੀਰਸਲਿੰਗਮ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ
4. ਸ੍ਰੀ ਨਾਰਾਇਣ ਗੁਰੂ ਸਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰਿਆਰ ਰਾਮਾ ਸਵਾਮੀ ਕੌਣ ਸਨ ? ਉਨ੍ਹਾਂ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਕੀ ਕੀਤਾ ?
ਉੱਤਰ-
ਪਰਿਆਰ ਰਾਮਾ ਸਵਾਮੀ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਦਾ ਜਨਮ 17 ਸਤੰਬਰ, 1879 ਈ: ਨੂੰ ਚੇਨੱਈ (ਮਦਰਾਸ) ਵਿਚ ਹੋਇਆ ਸੀ । ਉਨ੍ਹਾਂ ਨੇ ਅਨੁਭਵ ਕੀਤਾ ਕਿ ਸਮਾਜ ਵਿਚ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਹੈ । ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਸਮਾਜਿਕ ਰੀਤੀ-ਰਿਵਾਜਾਂ ਵਿਚ ਭਾਗ ਲੈਣ, ਦੂਜੀਆਂ ਜਾਤੀਆਂ ਨਾਲ ਮੇਲ-ਮਿਲਾਪ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਮਨਾਹੀ ਹੈ । ਇਸ ਲਈ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ‘ਦਾਵਿੜ ਕਾਜ਼ਗਾਮ’ ਨਾਂ ਦੀ ਸੰਸਥਾ ਸਥਾਪਿਤ ਕੀਤੀ ।

ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਰਕਾਰੀ ਸੇਂਵਾਵਾਂ ਵਿਚ ਰਾਖਵਾਂਕਰਨ ਦਿਵਾਉਣ ਦੇ ਯਤਨ ਕੀਤੇ । ਫਲਸਰੂਪ ਇਨ੍ਹਾਂ ਜਾਤੀਆਂ ਦੇ ਨਾਲ ਭੇਦ-ਭਾਵ ਕੀਤਾ ਜਾਂਦਾ ਸੀ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੇ ਸੰਵਿਧਾਨ ਵਿਚ ਪਹਿਲਾ ਸੰਸ਼ੋਧਨ ਕੀਤਾ ਗਿਆ | ਪਰਿਆਰ ਰਾਮਾ ਸਵਾਮੀ ਨੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ‘ਵੈਕੋਮ ਸਤਿਆਗ੍ਰਹਿ ਆਰੰਭ ਕੀਤਾ । ਇਸ ਪ੍ਰਕਾਰ ਪਰਿਆਰ ਰਾਮਾ ਸਵਾਮੀ ਨੇ ਤਾਮਿਲਨਾਡੂ ਵਿਚ ਨੀਵੀਂ ਜਾਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ।

ਪ੍ਰਸ਼ਨ 2.
ਭਾਰਤੀ ਔਰਤ ਦੀ ਦਸ਼ਾ ਸੁਧਾਰਨ ਲਈ ਆਧੁਨਿਕ ਸੁਧਾਰਕਾਂ ਦੁਆਰਾ ਕੀਤੇ ਗਏ ਕੋਈ ਚਾਰ ਕੰਮ ਲਿਖੋ ।
ਉੱਤਰ-

  1. ਸਤੀ ਪ੍ਰਥਾ ਦਾ ਅੰਤ – ਸਤੀ ਪ੍ਰਥਾ ਔਰਤ ਜਾਤ ਦੇ ਉੱਥਾਨ ਵਿਚ ਬਹੁਤ ਵੱਡੀ ਰੁਕਾਵਟ ਸੀ । ਆਧੁਨਿਕ ਸਮਾਜ ਸੁਧਾਰਕਾਂ ਦੇ ਅਣਥੱਕ ਯਤਨਾਂ ਨਾਲ ਇਸ ਅਣ-ਮਨੁੱਖੀ ਪ੍ਰਥਾ ਦਾ ਅੰਤ ਹੋ ਗਿਆ ।
  2. ਵਿਧਵਾ ਵਿਆਹ ਦੀ ਆਗਿਆ – ਸਮਾਜ ਵਿਚ ਵਿਧਵਾਵਾਂ ਦੀ ਹਾਲਤ ਬਹੁਤ ਖਰਾਬ ਸੀ । ਉਨ੍ਹਾਂ ਨੂੰ ਪੁਨਰ-ਵਿਆਹ ਕਰਨ ਦੀ ਆਗਿਆ ਨਹੀਂ ਸੀ । ਇਸ ਕਾਰਨ ਕਈ ਵਿਧਵਾਵਾਂ ਆਪਣੇ ਰਸਤੇ ਤੋਂ ਭਟਕ ਜਾਂਦੀਆਂ ਸਨ । ਆਧੁਨਿਕ ਸਮਾਜ ਸੁਧਾਰਕਾਂ ਦੇ ਯਤਨਾਂ ਨਾਲ ਉਨ੍ਹਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਮਿਲ ਗਈ ।
  3. ਪਰਦਾ-ਪ੍ਰਥਾ ਦਾ ਵਿਰੋਧ – ਆਧੁਨਿਕ ਸੁਧਾਰਕਾਂ ਦਾ ਵਿਸ਼ਵਾਸ ਸੀ ਕਿ ਪਰਦੇ ਵਿਚ ਰਹਿ ਕੇ ਔਰਤ ਕਦੇ ਉੱਨਤੀ ਨਹੀਂ ਕਰ ਸਕਦੀ । ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਪਰਦਾ ਨਾ ਕਰਨ ਲਈ ਪ੍ਰੇਰਿਤ ਕੀਤਾ ।
  4. ਔਰਤਾਂ ਦੀ ਸਿੱਖਿਆ ‘ਤੇ ਜ਼ੋਰ – ਔਰਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮਾਜ ਸੁਧਾਰਕਾਂ ਨੇ ਔਰਤਾਂ ਦੀ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ | ਔਰਤਾਂ ਦੀ ਸਿੱਖਿਆ ਲਈ ਅਨੇਕ ਸਕੂਲ ਵੀ ਖੋਲ੍ਹੇ ਗਏ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਡਾ: ਭੀਮ ਰਾਓ ਅੰਬੇਦਕਰ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਦਿੱਤੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਡਾ: ਭੀਮ ਰਾਓ ਅੰਬੇਦਕਰ ਨੂੰ ਨੀਵੀਂ ਜਾਤੀ ਦਾ ਮਸੀਹਾ ਕਿਹਾ ਜਾਂਦਾ ਹੈ । ਉਨ੍ਹਾਂ ਨੇ ਸਮਾਜ ਅਤੇ ਸਰਕਾਰ ਕੋਲੋਂ ਨੀਵੀਂ ਜਾਤੀ ਦੇ ਲੋਕਾਂ ਨਾਲ ਨਿਆਂ ਕਰਨ ਦੀ ਮੰਗ ਕੀਤੀ । ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਉੱਚਿਤ ਅਧਿਕਾਰ ਦਿਵਾਉਣ ਲਈ ਉਨ੍ਹਾਂ ਨੇ ਸਤਿਆਗ੍ਰਹਿ ਅਤੇ ਪ੍ਰਦਰਸ਼ਨ ਕੀਤੇ । ਇਸ ਦਿਸ਼ਾ ਵਿਚ ਉਨ੍ਹਾਂ ਦੇ ਯੋਗਦਾਨ ਦਾ ਵਰਣਨ ਇਸ ਪ੍ਰਕਾਰ ਹੈ-

  • 1918 ਈ: ਵਿਚ ਅੰਬੇਦਕਰ ਜੀ ਨੇ ਸਾਊਥਬੋਰੋ ਰਿਫਾਰਮਜ਼ ਕਮੇਟੀ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਸਾਰਿਆਂ ਪ੍ਰਾਂਤਾਂ ਦੀਆਂ ਵਿਧਾਨ ਪਰਿਸ਼ਦਾਂ ਅਤੇ ਕੇਂਦਰੀ ਵਿਧਾਨ ਪਰਿਸ਼ਦ ਵਿਚ ਉਨ੍ਹਾਂ ਦੀ ਜਨਸੰਖਿਆ ਦੇ ਅਨੁਪਾਤ ਵਿਚ ਸੀਟਾਂ ਰਾਖਵੀਆਂ ਕੀਤੀਆਂ ਜਾਣ । ਇਸ ਤੋਂ ਇਲਾਵਾ ਉਨ੍ਹਾਂ ਲਈ ਅਲੱਗ ਤੋਂ ਚੋਣ ਖੇਤਰ ਨਿਸਚਿਤ ਕੀਤੇ ਜਾਣ । ਪਰ ਕਮੇਟੀ ਨੇ ਇਹ ਮੰਗ ਨਹੀਂ ਮੰਨੀ ।
  • 1931 ਈ: ਦੀ ਗੋਲਮੇਜ਼ ਕਾਨਫਰੰਸ ਵਿਚ ਅੰਬੇਦਕਰ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫ਼ਾਰਿਸ਼ ਕੀਤੀ । ਇਸ ਸਿਫ਼ਾਰਿਸ਼ ਨੂੰ ਕਾਫ਼ੀ ਸੀਮਾ ਤਕ 16 ਅਗਸਤ, 1932 ਈ: ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਤਿਆਰ ਕੀਤੇ ਗਏ “ਕਮਿਊਨਲ ਐਵਾਰਡ ਵਿਚ ਸ਼ਾਮਿਲ ਕਰ ਲਿਆ ਗਿਆ ।
  • ਨੀਵੀਆਂ ਜਾਤੀਆਂ ਦੇ ਲੋਕਾਂ ਲਈ ਸਮਾਜਿਕ ਅਤੇ ਰਾਜਨੀਤਿਕ ਅਧਿਕਾਰਾਂ ਲਈ ਨਾਗਪੁਰ, ਕੋਹਲਾਪੁਰ ਆਦਿ ਥਾਂਵਾਂ ਤੇ ਸੰਮੇਲਨ ਹੋਏ । ਡਾ: ਸਾਹਿਬ ਨੇ ਇਨ੍ਹਾਂ ਸੰਮੇਲਨਾਂ ਵਿਚ ਭਾਗ ਲਿਆ ।
  • ਉਨ੍ਹਾਂ ਨੇ ਇਨ੍ਹਾਂ ਜਾਤੀਆਂ ਦੇ ਲੋਕਾਂ ਦੇ ਕਲਿਆਣ ਨਾਲ ਸੰਬੰਧਿਤ ਪ੍ਰਚਾਰ ਕਰਨ ਲਈ ‘ਬਹਿਸਕ੍ਰਿਤ ਹਿਤਕਾਰਨੀ ਸਭਾ’ ਅਤੇ ਸਮਾਜ ਸਮਤ ਸੰਘ ਦੀ ਸਥਾਪਨਾ ਕੀਤੀ । ਇਸ ਉਦੇਸ਼ ਨਾਲ ਉਨ੍ਹਾਂ ਨੇ ‘ਮੂਨਾਇਕ’ , ‘ਬਹਿਸਕ੍ਰਿਤ ਭਾਰਤ’ , ‘ਜਨਤਾ’ ਆਦਿ ਸਮਾਚਾਰ-ਪੱਤਰ ਪ੍ਰਕਾਸ਼ਿਤ ਕਰਨੇ ਵੀ ਆਰੰਭ ਕੀਤੇ ।
  • ਉਨ੍ਹਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਦੂਸਰੀਆਂ ਜਾਤੀਆਂ ਦੇ ਲੋਕਾਂ ਦੇ ਸਮਾਨ ਸਰਵਜਨਕ ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿਚ ਦਾਖ਼ਲ ਹੋਣ ਦਾ ਅਧਿਕਾਰ ਦਿਵਾਉਣ ਲਈ ਸਤਿਆਗ੍ਰਹਿ ਆਰੰਭ ਕੀਤੇ ।
  • ਬੰਬਈ (ਮੁੰਬਈ) ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ 1926 ਈ: ਤੋਂ ਲੈ ਕੇ 1934 ਈ: ਤਕ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਗ਼ਰੀਬ ਲੋਕਾਂ ਦੇ ਕਲਿਆਣ ਲਈ ਕਈ ਬਿਲ ਪੇਸ਼ ਕੀਤੇ ਗਏ ਜਿਹੜੇ ਰੂੜੀਵਾਦੀ ਮੈਂਬਰਾਂ ਦੇ ਵਿਰੋਧ ਦੇ ਕਾਰਨ ਪਾਸ ਨਹੀਂ ਹੋ ਸਕੇ ।
  • ਅਕਤੂਬਰ, 1936 ਈ: ਵਿਚ ਉਨ੍ਹਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆਂ ਦੀ ਸਥਾਪਨਾ ਕੀਤੀ ਜਿਸ ਨੇ 1937 ਈ: ਵਿਚ ਪੈਜ਼ੀਡੈਂਸੀ ਦੀ ਲੈਜਿਸਲੇਟਿਵ ਅਸੈਂਬਲੀ ਲਈ ਹੋਈਆਂ ਚੋਣਾਂ ਵਿਚ ਨੀਵੀਆਂ ਜਾਤੀਆਂ ਲਈ ਰਾਖਵੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ।
  • ਅੰਬੇਦਕਰ ਜੀ ਨੇ ‘ਲੇਬਰ ਪਾਰਟੀ’ ਅਤੇ ‘ਸ਼ੈਡਿਊਲਡ ਕਾਸਟ ਫੈਡਰੇਸ਼ਨ’ ਨਾਂ ਦੇ ਰਾਜਨੀਤਿਕ ਦਲਾਂ ਦਾ ਸੰਗਠਨ ਕੀਤਾ । ਉਨ੍ਹਾਂ ਦੀ ਜ਼ੋਰਦਾਰ ਬੇਨਤੀ ਦੇ ਫਲਸਰੂਪ ਭਾਰਤ ਦੇ ਸੰਵਿਧਾਨ ਵਿਚ ਨੀਵੀਆਂ ਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ।
  • ਉਨ੍ਹਾਂ ਦੇ ਯਤਨਾਂ ਦੇ ਕਾਰਨ ਸਰਕਾਰ ਨੇ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਅਸੰਵਿਧਾਨਿਕ) ਘੋਸ਼ਿਤ ਕਰ ਦਿੱਤਾ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

Punjab State Board PSEB 8th Class Social Science Book Solutions History Chapter 17 ਇਸਤਰੀਆਂ ਅਤੇ ਸੁਧਾਰ Textbook Exercise Questions and Answers.

PSEB Solutions for Class 8 Social Science History Chapter 17 ਇਸਤਰੀਆਂ ਅਤੇ ਸੁਧਾਰ

SST Guide for Class 8 PSEB ਇਸਤਰੀਆਂ ਅਤੇ ਸੁਧਾਰ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਸਤੀ-ਪ੍ਰਥਾ ਨੂੰ ਕਦੋਂ, ਕਿਸਨੇ ਅਤੇ ਕਿਸ ਦੇ ਯਤਨਾਂ ਸਦਕਾ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ?
ਉੱਤਰ-
ਸਤੀ-ਪ੍ਰਥਾ ਨੂੰ 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਨਾਲ ਗੈਰਕਾਨੂੰਨੀ ਘੋਸ਼ਿਤ ਕੀਤਾ ।

ਪ੍ਰਸ਼ਨ 2.
ਕਿਸ ਸਾਲ ਵਿਚ ਵਿਧਵਾ-ਵਿਆਹ ਕਰਾਉਣ ਦੀ ਕਾਨੂੰਨੀ ਤੌਰ ‘ਤੇ ਆਗਿਆ ਦਿੱਤੀ ਗਈ ?
ਉੱਤਰ-
ਵਿਧਵਾ-ਵਿਆਹ ਕਰਾਉਣ ਦੀ ਕਾਨੂੰਨੀ ਤੌਰ ‘ਤੇ ਆਗਿਆ 1856 ਈ: ਵਿਚ ਦਿੱਤੀ ਗਈ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 3.
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ? (Sample Paper)
ਉੱਤਰ-
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ 1875 ਈ: ਵਿਚ ਸਰ ਸੱਯਦ ਅਹਿਮਦ ਖਾਂ ਨੇ ਕੀਤੀ । ਉਸ ਸਮੇਂ ਇਸ ਦਾ ਨਾਮ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਸੀ ।

ਪ੍ਰਸ਼ਨ 4.
ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ, ਕਿੱਥੇ ਅਤੇ ਕਿਸ ਦੁਆਰਾ ਕੀਤੀ ਗਈ ?
ਉੱਤਰ-
ਨਾਮਧਾਰੀ ਅੰਦੋਲਨ ਦੀ ਸਥਾਪਨਾ 13 ਅਪਰੈਲ, 1857 ਨੂੰ ਭੈਣੀ ਸਾਹਿਬ (ਲੁਧਿਆਣਾ) ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਕੀਤੀ ਗਈ ।

ਪ੍ਰਸ਼ਨ 5.
ਸਿੰਘ ਸਭਾ ਨੇ ਇਸਤਰੀ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ-ਕਿੱਥੇ ਵਿੱਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ?
ਉੱਤਰ-
ਸਿੰਘ ਸਭਾ ਨੇ ਇਸਤਰੀ ਸਿੱਖਿਆ ਲਈ ਫ਼ਿਰੋਜ਼ਪੁਰ, ਕੈਰੋਂ ਅਤੇ ਭਮੌੜ ਵਿਚ ਵਿੱਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ।

ਪ੍ਰਸ਼ਨ 6.
ਦੂਸਰੇ ਵਿਆਹ ਤੇ ਪਾਬੰਦੀ ਕਦੋਂ ਅਤੇ ਕਿਸ ਦੇ ਯਤਨ ਨਾਲ ਲਗਾਈ ਗਈ ?
ਉੱਤਰ-
ਦੁਸਰੇ ਵਿਆਹ ਤੇ ਪਾਬੰਦੀ 1872 ਈ. ਵਿੱਚ ਕੇਸ਼ਵ ਚੰਦਰ ਸੋਨ ਦੇ ਯਤਨਾਂ ਨਾਲ ਲਗਾਈ ਗਈ।

ਪ੍ਰਸ਼ਨ 7.
ਰਾਜਾ ਰਾਮ ਮੋਹਨ ਰਾਏ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਬਾਰੇ ਪਾਏ ਗਏ ਯੋਗਦਾਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਇਸਤਰੀਆਂ ਔਰਤਾਂ ਨੂੰ ਮਰਦਾਂ ਦੇ ਸਮਾਨ ਅਧਿਕਾਰ ਨਹੀਂ ਦਿੱਤੇ ਜਾਂਦੇ ।

  • ਉਨ੍ਹਾਂ ਨੇ ਸਮਾਜ ਵਿਚੋਂ ਸਤੀ-ਪ੍ਰਥਾ ਨੂੰ ਖ਼ਤਮ ਕਰਨ ਲਈ ਪ੍ਰਚਾਰ ਕੀਤਾ । ਉਨ੍ਹਾਂ ਨੇ ਵਿਲੀਅਮ ਬੈਂਟਿੰਕ ਦੀ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਤੀ-ਪ੍ਰਥਾ ਦਾ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿਚ ਕੋਈ ਸਥਾਨ ਨਹੀਂ ਹੈ । ਉਨ੍ਹਾਂ ਦੇ ਤਰਕਾਂ ਅਤੇ ਯਤਨਾਂ ਦੇ ਸਿੱਟੇ ਵਜੋਂ ਸਰਕਾਰ ਨੇ 1829 ਈ: ਵਿਚ ਸਤੀ-ਪ੍ਰਥਾ ‘ਤੇ ਕਾਨੂੰਨ ਦੁਆਰਾ ਰੋਕ ਲਗਾ ਦਿੱਤੀ ।
  • ਉਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਕਈ ਲੇਖ ਲਿਖੇ ।
  • ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਦੀ ਨਿੰਦਾ ਕੀਤੀ ਅਤੇ ਕੰਨਿਆ-ਹੱਤਿਆ ਦਾ ਵਿਰੋਧ ਕੀਤਾ ।
  • ਉਨ੍ਹਾਂ ਨੇ ਪਰਦਾ-ਪ੍ਰਥਾ ਨੂੰ ਔਰਤਾਂ ਦੇ ਵਿਕਾਸ ਦੇ ਰਾਹ ਵਿਚ ਰੁਕਾਵਟ ਦੱਸਦੇ ਹੋਏ ਇਸ ਦੇ ਵਿਰੁੱਧ ਆਵਾਜ਼ ਉਠਾਈ ।
  • ਉਨ੍ਹਾਂ ਨੇ ਨਾਰੀ-ਸਿੱਖਿਆ ਦਾ ਪ੍ਰਚਾਰ ਕੀਤਾ । ਉਹ ਵਿਧਵਾ-ਵਿਆਹ ਦੇ ਵੀ ਪੱਖ ਵਿਚ ਸਨ ।
  • ਉਨ੍ਹਾਂ ਨੇ ਔਰਤਾਂ ਨੂੰ ਪਿੱਤਰੀ ਸੰਪੱਤੀ ਵਿਚ ਅਧਿਕਾਰ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 8.
ਈਸ਼ਵਰ ਚੰਦਰ ਵਿੱਦਿਆਸਾਗਰ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਸੰਬੰਧੀ ਕੀ ਯੋਗਦਾਨ ਦਿੱਤਾ ਗਿਆ ?
ਉੱਤਰ-
ਈਸ਼ਵਰ ਚੰਦਰ ਵਿੱਦਿਆਸਾਗਰ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਔਰਤਾਂ ਦੇ ਹਿੱਤਾਂ ਲਈ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖ਼ਰਚ ’ਤੇ ਬੰਗਾਲ ਵਿਚ ਲਗਪਗ 25 ਸਕੂਲ ਸਥਾਪਿਤ ਕੀਤੇ । ਉਨ੍ਹਾਂ ਨੇ ਵਿਧਵਾ-ਵਿਆਹ ਦੇ ਪੱਖ ਵਿਚ ਅਣਥੱਕ ਸੰਘਰਸ਼ ਕੀਤਾ । ਉਨ੍ਹਾਂ ਨੇ 1855-60 ਈ: ਦੇ ਵਿਚਾਲੇ ਲਗਪਗ 25 ਵਿਧਵਾ ਵਿਆਹ ਕਰਾਏ । ਉਨ੍ਹਾਂ ਦੇ ਯਤਨਾਂ ਨਾਲ 1856 ਈ: ਵਿਚ ਹਿੰਦੂ ਵਿਧਵਾ-ਵਿਆਹ ਕਾਨੂੰਨ ਪਾਸ ਕੀਤਾ ਗਿਆ । ਉਨ੍ਹਾਂ ਨੇ : ਬਾਲ-ਵਿਆਹ ਦਾ ਖੰਡਨ ਕੀਤਾ ।

ਪ੍ਰਸ਼ਨ 9.
ਸਰ ਸੱਯਦ ਅਹਿਮਦ ਸ਼ਾਂ ਦੁਆਰਾ ਇਸਤਰੀਆਂ ਦੀ ਹਾਲਤ ਸੁਧਾਰਨ ਸੰਬੰਧੀ ਕਿਹੜੇ ਯਤਨ ਕੀਤੇ ਗਏ ?
ਉੱਤਰ-
ਸਰ ਸੱਯਦ ਅਹਿਮਦ ਖ਼ਾਂ ਇਸਲਾਮੀ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਤਾਂ ਹੀ ਖ਼ੁਸ਼ਹਾਲ ਬਣ ਸਕਦਾ ਹੈ ਜੇਕਰ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਮੰਨਿਆ ਜਾਵੇ । ਉਨ੍ਹਾਂ ਨੇ ਬਾਲਕਾਂ ਅਤੇ ਬਾਲਿਕਾਵਾਂ ਦਾ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਕਰਨ ਦਾ ਕਰੜਾ ਵਿਰੋਧ ਕੀਤਾ 1ਉਨ੍ਹਾਂ ਨੇ ਤਲਾਕ-ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ । ਉਨ੍ਹਾਂ ਪਰਦਾ-ਪ੍ਰਥਾ ਦਾ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ ਕਿ ਪਰਦਾ ਮੁਸਲਿਮ ਇਸਤਰੀਆਂ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਦੇ ਵਿਕਾਸ ਦੇ ਰਾਹ ਵਿਚ ਇਕ ਰੁਕਾਵਟ ਹੈ । ਉਹ ਸਮਾਜ ਵਿਚ ਪ੍ਰਚੱਲਿਤ ਗੁਲਾਮੀ ਦੀ ਪ੍ਰਥਾ ਨੂੰ ਉੱਚਿਤ ਨਹੀਂ ਮੰਨਦੇ ਸਨ । ਉਨ੍ਹਾਂ ਨੇ ਸਮਾਜ ਵਿਚ ਮੌਜੂਦ ਬੁਰਾਈਆਂ ਨੂੰ ਦੂਰ ਕਰਨ ਲਈ ‘ਤਹਿਜ਼ੀਬਉਲ-ਇਖਲਾਕ’ ਨਾਂ ਦਾ ਸਮਾਚਾਰ-ਪੱਤਰ ਕੱਢਿਆ | ਸਰ ਸੱਯਦ ਅਹਿਮਦ ਖ਼ਾਂ ਨੇ ਸਮਾਜ ਵਿਚ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਅਨੇਕ ਯਤਨ ਕੀਤੇ । ਉਹ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਪ੍ਰਦਾਨ ਕਰਨ ਦੇ ਪੱਖ ਵਿਚ ਸਨ ।

ਪ੍ਰਸ਼ਨ 10.
ਸਵਾਮੀ ਦਇਆਨੰਦ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਕੀ ਯੋਗਦਾਨ ਦਿੱਤਾ ਗਿਆ ?
ਉੱਤਰ-
ਸਵਾਮੀ ਦਇਆਨੰਦ ਸਰਸਵਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਇਸਤਰੀਆਂ ਔਰਤਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਬਾਲਕ-ਬਾਲਿਕਾਵਾਂ ਦੇ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਅਰਥਾਤ ਬਾਲ-ਵਿਆਹ ਦਾ ਸਖ਼ਤ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਵਿਧਵਾਵਾਂ ਦੀ ਸਥਿਤੀ ਸੁਧਾਰਨ ਲਈ ਵਿਧਵਾ-ਆਸ਼ਰਮ ਸਥਾਪਿਤ ਕੀਤੇ । ਉਨ੍ਹਾਂ ਦੁਆਰਾ ਸਥਾਪਿਤ ਸੰਸਥਾ ਆਰੀਆ ਸਮਾਜ ਨੇ ਸਤੀ-ਪ੍ਰਥਾ ਅਤੇ ਦਾਜ-ਪ੍ਰਥਾ ਦਾ ਖੰਡਨ ਕੀਤਾ । ਲਾਚਾਰ ਲੜਕੀਆਂ ਨੂੰ ਸਿਲਾਈ-ਕਢਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਉਨ੍ਹਾਂ ਨੇ ਅਨੇਕ ਕੇਂਦਰ ਸਥਾਪਿਤ ਕੀਤੇ । ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਾਰਤ ਦੇ ਵੱਖਵੱਖ ਭਾਗਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ ।

ਪ੍ਰਸ਼ਨ 11.
19ਵੀਂ ਸਦੀ ਵਿਚ ਇਸਤਰੀਆਂ ਔਰਤਾਂ ਦੀ ਦਸ਼ਾ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿਚ ਭਾਰਤੀ ਸਮਾਜ ਵਿਚ ਔਰਤਾਂ ਦੀ ਹਾਲਤ ਤਰਸਯੋਗ ਸੀ । ਉਸ ਸਮੇਂ ਭਾਰਤ ਵਿਚ ਸਤੀਪ੍ਰਥਾ, ਕੰਨਿਆ-ਹੱਤਿਆ, ਗੁਲਾਮੀ, ਪਰਦਾ-ਪ੍ਰਥਾ, ਵਿਧਵਾ-ਵਿਆਹ ਮਨਾਹੀ ਅਤੇ ਬਹੁ-ਵਿਆਹ ਆਦਿ ਕੁਰੀਤੀਆਂ ਨੇ ਔਰਤ ਦਾ ਜੀਵਨ ਨਰਕ ਬਣਾ ਦਿੱਤਾ ਸੀ । ਭਾਰਤੀ ਸਮਾਜ ਵਿਚੋਂ ਇਨ੍ਹਾਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ 19ਵੀਂ ਸਦੀ ਵਿਚ ਧਾਰਮਿਕ-ਸਮਾਜਿਕ ਅੰਦੋਲਨ ਆਰੰਭ ਕੀਤੇ ਗਏ ।

ਔਰਤਾਂ ਦੀ ਦਸ਼ਾ ਨੂੰ ਤਰਸਯੋਗ ਬਣਾਉਣ ਵਾਲੀਆਂ ਮੁੱਖ ਕੁਰੀਤੀਆਂ-

1. ਕੰਨਿਆ-ਹੱਤਿਆ – ਸਮਾਜ ਵਿਚ ਲੜਕੀ (ਕੰਨਿਆ ਦੇ ਜਨਮ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ, ਜਿਸ ਦੇ ਕਈ ਕਾਰਨ ਸਨ । ਪਹਿਲਾ, ਲੜਕੀਆਂ ਦੇ ਵਿਆਹ ‘ਤੇ ਬਹੁਤ ਜ਼ਿਆਦਾ ਖ਼ਰਚ ਕਰਨਾ ਪੈਂਦਾ ਸੀ ਜਿਹੜਾ ਕਿ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਸੀ । ਦੂਸਰਾ, ਮਾਤਾ-ਪਿਤਾ ਨੂੰ ਆਪਣੀਆਂ ਲੜਕੀਆਂ ਲਈ ਯੋਗ ਵਰ ਲੱਭਣਾ ਕਠਿਨ ਹੋ ਜਾਂਦਾ ਸੀ । ਤੀਸਰਾ, ਜੇਕਰ ਕੋਈ ਮਾਤਾ-ਪਿਤਾ ਆਪਣੀ ਲੜਕੀ ਦਾ ਵਿਆਹ ਨਹੀਂ ਕਰ ਸਕਦਾ ਸੀ ਤਾਂ ਇਸ ਨੂੰ ਬੁਰਾਂ ਸਮਝਿਆ ਜਾਂਦਾ ਸੀ । ਇਸ ਲਈ ਕਈ ਲੋਕ ਲੜਕੀ ਨੂੰ ਜਨਮ ਲੈਂਦੇ ਹੀ ਮਾਰ ਦਿੰਦੇ ਸਨ ।

2. ਬਾਲ-ਵਿਆਹ – ਲੜਕੀਆਂ ਦਾ ਵਿਆਹ ਛੋਟੀ ਉਮਰ ਵਿਚ ਹੀ ਕਰ ਦਿੱਤਾ ਜਾਂਦਾ ਸੀ । ਇਸ ਲਈ ਲੜਕੀਆਂ ਅਕਸਰ ਅਨਪੜ੍ਹ ਹੀ ਰਹਿ ਜਾਂਦੀਆਂ ਸਨ । ਜੇਕਰ ਕਿਸੇ ਲੜਕੀ ਦਾ ਪਤੀ ਛੋਟੀ ਉਮਰ ਵਿਚ ਹੀ ਮਰ ਜਾਂਦਾ ਸੀ ਤਾਂ ਉਸ ਨੂੰ ਸਤੀ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਉਸ ਨੂੰ ਸਾਰਾ ਜੀਵਨ ਵਿਧਵਾ ਹੀ ਰਹਿਣਾ ਪੈਂਦਾ ਸੀ ।

3. ਸਤੀ-ਪ੍ਰਥਾ – ਸਤੀ-ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਨੂੰ ਜੀਵਿਤ ਹੀ ਪਤੀ ਦੀ ਚਿਤਾ ‘ਤੇ ਸਾੜ ਦਿੱਤਾ ਜਾਂਦਾ ਸੀ ।

4. ਵਿਧਵਾ – ਵਿਆਹ ਮਨਾਹੀ-ਸਮਾਜ ਵਲੋਂ ਵਿਧਵਾ-ਵਿਆਹ ‘ਤੇ ਕਰੜੀ ਰੋਕ ਲਗਾਈ ਗਈ ਸੀ । ਵਿਧਵਾ ਦਾ ਸਮਾਜ ਵਿਚ ਅਨਾਦਰ ਕੀਤਾ ਜਾਂਦਾ ਸੀ । ਉਨ੍ਹਾਂ ਦੇ ਵਾਲ ਕੱਟ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਸਫ਼ੈਦ ਕੱਪੜੇ ਪਹਿਨਾ ਦਿੱਤੇ ਜਾਂਦੇ ਸਨ ।

5. ਪਰਦਾ-ਪਰਦਾ – ਪ੍ਰਥਾ ਦੇ ਅਨੁਸਾਰ ਔਰਤਾਂ ਹਮੇਸ਼ਾ ਪਰਦਾ ਕਰਕੇ ਹੀ ਰਹਿੰਦੀਆਂ ਸਨ । ਇਸਦਾ ਉਨ੍ਹਾਂ ਦੀ ਸਿਹਤ ਅਤੇ ਵਿਕਾਸ ‘ਤੇ ਬੁਰਾ ਅਸਰ ਪੈਂਦਾ ਸੀ ।

6. ਦਾਜ-ਪ੍ਰਥਾ – ਦਾਜ-ਪ੍ਰਥਾ ਦੇ ਅਨੁਸਾਰ ਵਿਆਹ ਦੇ ਸਮੇਂ ਲੜਕੀ ਨੂੰ ਦਾਜ ਦਿੱਤਾ ਜਾਂਦਾ ਸੀ । ਗ਼ਰੀਬ ਲੋਕਾਂ ਨੂੰ ਦਾਜ ਦੇਣ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਸੀ । ਇਸ ਲਈ ਕਈ ਲੜਕੀਆਂ ਆਤਮ-ਹੱਤਿਆ ਕਰ ਲੈਂਦੀਆਂ ਸਨ ।

7. ਔਰਤਾਂ ਨੂੰ ਅਨਪੜ੍ਹ ਰੱਖਣਾ – ਜ਼ਿਆਦਾਤਰ ਲੋਕ ਲੜਕੀਆਂ ਨੂੰ ਸਿੱਖਿਆ ਨਹੀਂ ਦਵਾਉਂਦੇ ਸਨ । ਉਨ੍ਹਾਂ ਨੂੰ ਪੜ੍ਹਾਉਣਾ ਵਿਅਰਥ ਮੰਨਿਆ ਜਾਂਦਾ ਸੀ, ਤਾਂ ਕਿ ਉਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਸੁਤੰਤਰਤਾ ਨਾ ਮਿਲ ਸਕੇ । ਲੜਕੀਆਂ ਨੂੰ ਪੜ੍ਹਾਉਣਾ ਸਮਾਜ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਸੀ ।

8. ਹਿੰਦੂ ਸਮਾਜ ਵਿਚ ਔਰਤਾਂ ਨੂੰ ਸੰਪੱਤੀ ਦਾ ਹੱਕ ਨਾ ਦੇਣਾ-ਹਿੰਦੂ ਸਮਾਜ ਵਿਚ ਔਰਤਾਂ ਦਾ ਆਪਣੀ ਪਿਤਰੀ ਸੰਪੱਤੀ ‘ਤੇ ਕੋਈ ਅਧਿਕਾਰ ਨਹੀਂ ਹੁੰਦਾ ਸੀ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 12.
ਇਸਤਰੀਆਂ (ਔਰਤਾਂ) ਦੀ ਹਾਲਤ ਸੁਧਾਰਨ ਅਤੇ ਸਿੱਖਿਆ ਬਾਰੇ ਵਿਚ ਵੱਖ-ਵੱਖ ਸਮਾਜ-ਸੁਧਾਰਕਾਂ ਦੇ ਵਿਚਾਰਾਂ ਅਤੇ ਯਤਨਾਂ ਦਾ ਵਰਣਨ ਕਰੋ ।
ਉੱਤਰ-
ਔਰਤਾਂ ਦੀ ਦਸ਼ਾ ਸੁਧਾਰਨ ਅਤੇ ਸਿੱਖਿਆ ਦੇ ਬਾਰੇ ਵਿਚ ਭਿੰਨ-ਭਿੰਨ ਸਮਾਜ-ਸੁਧਾਰਕਾਂ ਦੇ ਵਿਚਾਰਾਂ ਅਤੇ ਯਤਨਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਰਾਜਾ ਰਾਮ ਮੋਹਨ ਰਾਏ – ਰਾਜਾ ਰਾਮ ਮੋਹਨ ਰਾਏ 19ਵੀਂ ਸਦੀ ਦੇ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦਿੱਤੇ ਜਾਂਦੇ ।

  • ਉਨ੍ਹਾਂ ਨੇ ਸਮਾਜ ਵਿਚੋਂ ਸਤੀ-ਪ੍ਰਥਾ ਨੂੰ ਖ਼ਤਮ ਕਰਨ ਲਈ ਪ੍ਰਚਾਰ ਕੀਤਾ । ਉਨ੍ਹਾਂ ਨੇ ਵਿਲੀਅਮ ਬੈਂਟਿੰਕ ਦੀ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਤੀ-ਪ੍ਰਥਾ ਦਾ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿਚ ਕੋਈ ਸਥਾਨ ਨਹੀਂ ਹੈ । ਉਨ੍ਹਾਂ ਦੇ ਤਰਕਾਂ ਅਤੇ ਯਤਨਾਂ ਦੇ ਸਿੱਟੇ ਵਜੋਂ ਸਰਕਾਰ ਨੇ 1829 ਈ: ਵਿਚ ਸਤੀ-ਪ੍ਰਥਾ ‘ਤੇ ਕਾਨੂੰਨ ਦੁਆਰਾ ਰੋਕ ਲਗਾ ਦਿੱਤੀ ।
  • ਉਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਕਈ ਲੇਖ ਲਿਖੇ ।
  • ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਦੀ ਨਿੰਦਾ ਕੀਤੀ ਅਤੇ ਕੰਨਿਆ-ਹੱਤਿਆ ਦਾ ਵਿਰੋਧ ਕੀਤਾ ।
  • ਉਨ੍ਹਾਂ ਨੇ ਪਰਦਾ-ਪ੍ਰਥਾ ਨੂੰ ਔਰਤ-ਵਿਕਾਸ ਦੇ ਰਾਹ ਵਿਚ ਰੁਕਾਵਟ ਦੱਸਦੇ ਹੋਏ ਇਸਦੇ ਵਿਰੁੱਧ ਆਵਾਜ਼ ਉਠਾਈ ।
  • ਉਨ੍ਹਾਂ ਨੇ ਨਾਰੀ-ਸਿੱਖਿਆ ਦਾ ਪ੍ਰਚਾਰ ਕੀਤਾ । ਉਹ ਵਿਧਵਾ-ਵਿਆਹ ਦੇ ਵੀ ਪੱਖ ਵਿਚ ਸਨ ।
  • ਉਨ੍ਹਾਂ ਨੇ ਔਰਤਾਂ ਨੂੰ ਪਿਤਰੀ ਸੰਪੱਤੀ ਵਿਚ ਅਧਿਕਾਰ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ।

2. ਈਸ਼ਵਰ ਚੰਦਰ ਵਿੱਦਿਆਸਾਗਰ – ਈਸ਼ਵਰ ਚੰਦਰ ਵਿੱਦਿਆਸਾਗਰ ਇਕ ਮਹਾਨ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ ਔਰਤਾਂ ਦੇ ਹਿੱਤ ਲਈ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖਰਚ ‘ਤੇ ਬੰਗਾਲ ਵਿਚ ਲਗਭਗ 25 ਸਕੂਲ ਸਥਾਪਿਤ ਕੀਤੇ । ਉਨ੍ਹਾਂ ਨੇ ਵਿਧਵਾ-ਵਿਆਹ ਦੇ ਪੱਖ ਵਿਚ ਅਣਥੱਕ ਸੰਘਰਸ਼ ਕੀਤਾ । ਉਨ੍ਹਾਂ ਨੇ 185560 ਈ: ਦੇ ਵਿਚਾਲੇ ਲਗਭਗ 25 ਵਿਧਵਾ-ਵਿਆਹ ਕਰਵਾਏ । ਉਨ੍ਹਾਂ ਦੇ ਯਤਨਾਂ ਦੇ ਨਾਲ 1856 ਈ: ਵਿਚ ਹਿੰਦੂ ਵਿਧਵਾਵਿਆਹ ਕਾਨੂੰਨ ਪਾਸ ਕੀਤਾ ਗਿਆ | ਉਨ੍ਹਾਂ ਨੇ ਬਾਲ-ਵਿਆਹ ਦਾ ਖੰਡਨ ਕੀਤਾ ।

3. ਸਰ ਸੱਯਦ ਅਹਿਮਦ ਖ਼ਾਂ – ਸਰ ਸੱਯਦ ਅਹਿਮਦ ਖ਼ਾਂ ਇਸਲਾਮੀ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਤਾਂ ਹੀ ਖੁਸ਼ਹਾਲ ਬਣ ਸਕਦਾ ਹੈ ਜੇਕਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੰਨਿਆ ਜਾਵੇ । ਉਨ੍ਹਾਂ ਨੇ ਬਾਲਕਾਂ ਅਤੇ ਬਾਲਿਕਾਵਾਂ ਦਾ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਕਰਨ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਨੇ ਤਲਾਕ-ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ ।ਉਨ੍ਹਾਂ ਨੇ ਪਰਦਾ-ਪ੍ਰਥਾ ਦਾ ਵੀ ਖੰਡਨ ਕੀਤਾ । ਉਨ੍ਹਾਂ ਦਾ ਕਹਿਣਾ ਸੀ । ਕਿ ਪਰਦਾ ਮੁਸਲਿਮ ਔਰਤਾਂ ਦੀ ਸਿਹਤ ਲਈ ਹਾਨੀਕਾਰਕ ਹੈ ਅਤੇ ਉਨ੍ਹਾਂ ਦੇ ਵਿਕਾਸ ਦੇ ਰਾਹ ਵਿਚ ਇਕ ਰੁਕਾਵਟ ਹੈ । ਉਹ ਸਮਾਜ ਵਿਚ ਪ੍ਰਚੱਲਿਤ ਗੁਲਾਮੀ ਦੀ ਪ੍ਰਥਾ ਨੂੰ ਉੱਚਿਤ ਨਹੀਂ ਮੰਨਦੇ ਸਨ । ਉਨ੍ਹਾਂ ਨੇ ਸਮਾਜ ਵਿਚ ਮੌਜੂਦ ਬੁਰਾਈਆਂ ਨੂੰ ਦੂਰ ਕਰਨ ਲਈ ‘ਤਹਿਜ਼ੀਬ-ਉਲ-ਇਖਲਾਕ` ਨਾਂ ਦਾ ਸਮਾਚਾਰ-ਪੱਤਰ ਕੱਢਿਆ | ਸਰ ਸੱਯਦ ਅਹਿਮਦ ਖ਼ਾਂ ਨੇ ਸਮਾਜ ਵਿਚੋਂ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਅਨੇਕ ਯਤਨ ਕੀਤੇ ।ਉਹ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਪ੍ਰਦਾਨ ਕਰਨ ਦੇ ਪੱਖ ਵਿਚ ਸਨ ।

4. ਸਵਾਮੀ ਦਯਾਨੰਦ ਸਰਸਵਤੀ – ਸਵਾਮੀ ਦਯਾਨੰਦ ਸਰਸਵਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਵਿਚ ਔਰਤਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਨੇ ਲੜਕੇ-ਲੜਕੀਆਂ ਦੇ ਬਹੁਤ ਹੀ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਅਰਥਾਤ ਬਾਲ-ਵਿਆਹ ਦਾ ਸਖ਼ਤ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਵਿਧਵਾਵਾਂ ਦੀ ਸਥਿਤੀ ਸੁਧਾਰਨ ਲਈ ਵਿਧਵਾ-ਆਸ਼ਰਮ ਸਥਾਪਿਤ ਕੀਤੇ । ਉਨ੍ਹਾਂ ਦੁਆਰਾ ਸਥਾਪਿਤ ਸੰਸਥਾ ਆਰੀਆ ਸਮਾਜ ਨੇ ਸਤੀ-ਪ੍ਰਥਾ ਅਤੇ ਦਾਜ-ਪ੍ਰਥਾ ਦਾ ਖੰਡਨ ਕੀਤਾ । ਉਨ੍ਹਾਂ ਨੇ ਲਾਚਾਰ ਲੜਕੀਆਂ ਨੂੰ ਸਿਲਾਈ-ਕਢਾਈ ਦੇ ਕੰਮ ਦੀ ਸਿਖਲਾਈ ਦੇਣ ਲਈ ਉਨ੍ਹਾਂ ਨੇ ਕਈ ਕੇਂਦਰ ਸਥਾਪਿਤ ਕੀਤੇ । ਉਨ੍ਹਾਂ ਨੇ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਮ੍ਰਿਤ ਕੀਤਾ ਅਤੇ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਲੜਕੀਆਂ ਦੀ ਸਿੱਖਿਆ ਲਈ ਸਕੂਲ ਖੋਲ੍ਹੇ ।

5. ਸ੍ਰੀਮਤੀ ਐਨੀ ਬੇਸੈਂਟ – ਸ੍ਰੀਮਤੀ ਐਨੀ ਬੇਸੈਂਟ ਥਿਓਸੋਫਿਕਲ ਸੋਸਾਇਟੀ ਦੀ ਮੈਂਬਰ ਸੀ । ਇਸ ਸੰਸਥਾ ਨੇ ਔਰਤ ਜਾਤੀ ਦੇ ਸੁਧਾਰ ਲਈ ਬਾਲ-ਵਿਆਹ ਦਾ ਵਿਰੋਧ ਕੀਤਾ ਅਤੇ ਵਿਧਵਾ ਵਿਆਹ ਦੇ ਪੱਖ ਵਿਚ ਅਵਾਜ਼ ਉਠਾਈ । ਸਿੱਖਿਆ ਦੇ ਵਿਕਾਸ ਲਈ ਇਸ ਸੰਸਥਾ ਨੇ ਥਾਂ-ਥਾਂ ‘ਤੇ ਲੜਕੇ-ਲੜਕੀਆਂ ਲਈ ਸਕੂਲ ਖੋਲ੍ਹੇ 1898 ਈ: ਵਿਚ ਇਸਨੇ ਬਨਾਰਸ ਵਿਚ ਹਿੰਦੂ ਕਾਲਜ ਸਥਾਪਿਤ ਕੀਤਾ । ਇੱਥੇ ਹਿੰਦੂ ਧਰਮ ਦੇ ਨਾਲ-ਨਾਲ ਹੋਰ ਧਰਮਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ ।

ਪ੍ਰਸ਼ਨ 13.
ਬਹੁਤ ਸਾਰੇ ਸੁਧਾਰਕਾਂ ਨੇ ਇਸਤਰੀਆਂ ਦੀ ਹਾਲਤ ਸੁਧਾਰਨ ਵਲ ਕਿਉਂ ਵਿਸ਼ੇਸ਼ ਧਿਆਨ ਦਿੱਤਾ ? ਵਰਣਨ ਕਰੋ ।
ਉੱਤਰ-
ਅਨੇਕ ਸਮਾਜ ਸੁਧਾਰਕਾਂ ਨੇ ਇਸਤਰੀਆਂ (ਔਰਤਾਂ) ਦੀਆਂ ਸਮੱਸਿਆਵਾਂ ‘ਤੇ ਹੇਠ ਲਿਖੇ ਕਾਰਨਾਂ ਕਰਕੇ ਵਿਸ਼ੇਸ਼ ਧਿਆਨ ਦਿੱਤਾ-

  1. ਵਿਭਿੰਨ ਸਮਾਜ ਸੁਧਾਰਕਾਂ ਦਾ ਕਹਿਣਾ ਸੀ ਕਿ ਸਮਾਜ ਦੁਆਰਾ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣਾ ਜ਼ਰੂਰੀ ਹੈ ।
  2. ਸਮਾਜ-ਸੁਧਾਰਕਾਂ ਦਾ ਵਿਚਾਰ ਸੀ ਕਿ ਸਮਾਜ ਵਿਚ ਵਰਤਮਾਨ ਬੁਰਾਈਆਂ ਨੂੰ ਖ਼ਤਮ ਕਰਨ ਲਈ ਔਰਤਾਂ ਨੂੰ ਸਿੱਖਿਅਤ ਕਰਨਾ ਜ਼ਰੂਰੀ ਹੈ ।
  3. ਉਨ੍ਹਾਂ ਨੇ ਅਨੁਭਵ ਕੀਤਾ ਕਿ ਜੇਕਰ ਦੇਸ਼ ਨੂੰ ਵਿਦੇਸ਼ੀ ਰਾਜਨੀਤਿਕ ਗੁਲਾਮੀ ਤੋਂ ਸੁਤੰਤਰ ਕਰਾਉਣਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਅਤੇ ਸਮਾਜ ਦਾ ਸੁਧਾਰ ਕਰਨਾ ਹੋਵੇਗਾ ।
  4. ਉਨ੍ਹਾਂ ਨੇ ਇਹ ਵੀ ਅਨੁਭਵ ਕੀਤਾ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਔਰਤਾਂ ਦੀ ਦਸ਼ਾ ਸੁਧਾਰਨਾ ਜ਼ਰੂਰੀ ਹੈ ।
  5. ਸਮਾਜ ਸੁਧਾਰਕਾਂ ਦਾ ਮੰਨਣਾ ਸੀ ਕਿ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਸਮਾਜ ਵਿਚ ਸਮਾਨਤਾ ਤੋਂ ਬਿਨਾਂ ਅਧੂਰੀ ਹੈ । ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਦਾ ਯਤਨ ਕੀਤਾ ।

ਪ੍ਰਸ਼ਨ 14.
ਮਹਾਂਰਾਸ਼ਟਰ ਦੇ ਸਮਾਜ-ਸੁਧਾਰਕਾਂ ਦੁਆਰਾ ਇਸਤਰੀਆਂ ਔਰਤਾਂ ਦੀ ਹਾਲਤ ਸੁਧਾਰਨ ਲਈ ਪਾਏ ਗਏ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਮਹਾਂਰਾਸ਼ਟਰ ਵਿਚ ਸਮਾਜ-ਸੁਧਾਰਕਾਂ ਨੇ ਵੱਖ-ਵੱਖ ਸੰਸਥਾਵਾਂ ਸਥਾਪਿਤ ਕੀਤੀਆਂ । ਇਨ੍ਹਾਂ ਸੰਸਥਾਵਾਂ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਪਰਮਹੰਸ ਸਭਾ – 19ਵੀਂ ਸਦੀ ਵਿਚ ਮਹਾਂਰਾਸ਼ਟਰ ਦੇ ਸਮਾਜ-ਸੁਧਾਰਕਾਂ ਨੇ ਸਮਾਜ ਵਿਚ ਜਾਗ੍ਰਿਤੀ ਲਿਆਉਣ ਲਈ ਅੰਦੋਲਨ ਆਰੰਭ ਕੀਤੇ 1849 ਈ: ਵਿਚ ਪਰਮਹੰਸ ਮੰਡਲੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮੁੰਬਈ ਵਿਚ ਧਾਰਮਿਕਸਮਾਜਿਕ ਸੁਧਾਰ ਅੰਦੋਲਨ ਆਰੰਭ ਕੀਤੇ । ਇਸ ਦਾ ਮੁੱਖ ਉਦੇਸ਼ ਮੁਰਤੀ-ਪੂਜਾ ਅਤੇ ਜਾਤੀ-ਪ੍ਰਥਾ ਦਾ ਵਿਰੋਧ ਕਰਨਾ ਸੀ । ਇਸ ਸਭਾ ਨੇ ਨਾਰੀ ਸਿੱਖਿਆ ਲਈ ਕਈ ਸਕੂਲਾਂ ਦੀ ਸਥਾਪਨਾ ਕੀਤੀ । ਇਸ ਨੇ ਸ਼ਾਮ ਸਮੇਂ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਵੀ ਸਥਾਪਨਾ ਕੀਤੀ । ਜੋਤਿਬਾ ਫੂਲੇ ਨੇ ਔਰਤਾਂ ਦੀ ਸਥਿਤੀ ਸੁਧਾਰਨ ਲਈ ਪਿਛੜੀਆਂ ਜਾਤੀਆਂ ਦੀਆਂ ਲੜਕੀਆਂ ਲਈ ਪੂਨੇ ਵਿਚ ਇਕ ਸਕੂਲ ਖੋਲਿਆ । ਉਨ੍ਹਾਂ ਨੇ ਵਿਧਵਾਵਾਂ ਦੀ ਦਸ਼ਾ ਸੁਧਾਰਨ ਲਈ ਵੀ ਯਤਨ ਕੀਤੇ । ਉਨ੍ਹਾਂ ਦੇ ਯਤਨਾਂ ਨਾਲ 1856 ਈ: ਵਿਚ ਸਰਕਾਰ ਨੇ ਵਿਧਵਾ-ਪੁਨਰ ਵਿਆਹ ਕਾਨੂੰਨ ਪਾਸ ਕਰ ਦਿੱਤਾ ਉਨ੍ਹਾਂ ਨੇ ਵਿਧਵਾਵਾਂ ਦੇ ਬੱਚਿਆਂ ਲਈ ਇਕ ਅਨਾਥ-ਆਸ਼ਰਮ ਖੋਲ੍ਹਿਆ । ਮਹਾਂਰਾਸ਼ਟਰ ਦੇ ਇਕ ਹੋਰ ਪ੍ਰਸਿੱਧ ਸਮਾਜ-ਸੁਧਾਰਕ ਗੋਪਾਲ ਹਰੀ ਦੇਸ਼ਮੁਖ ਸਨ ਜਿਹੜੇ ਕਿ ‘ਲੋਕ-ਹਿੱਤਕਾਰੀ’ ਦੇ ਨਾਂ ਨਾਲ ਪ੍ਰਸਿੱਧ ਸਨ । ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ ਦਾ ਖੰਡਨ ਕੀਤਾ ਅਤੇ ਸਮਾਜ-ਸੁਧਾਰ ‘ਤੇ ਜ਼ੋਰ ਦਿੱਤਾ ।

2. ਪ੍ਰਾਰਥਨਾ ਸਮਾਜ – 1867 ਈ: ਵਿਚ ਮਹਾਂਰਾਸ਼ਟਰ ਵਿਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਹੋਈ । ਮਹਾਂਦੇਵ ਗੋਬਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਇਸ ਸਮਾਜ ਦੇ ਪ੍ਰਸਿੱਧ ਨੇਤਾ ਸਨ । ਉਨ੍ਹਾਂ ਨੇ ਜਾਤੀ-ਪ੍ਰਥਾ ਅਤੇ ਬਾਲ-ਵਿਆਹ ਦਾ ਵਿਰੋਧ ਕੀਤਾ ।ਉਹ ਵਿਧਵਾ ਪੁਨਰ-ਵਿਆਹ ਦੇ ਪੱਖ ਵਿਚ ਸਨ ।ਉਨ੍ਹਾਂ ਨੇ ਵਿਧਵਾ-ਵਿਆਹ ਸੰਘ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਕਈ ਸਥਾਨਾਂ ‘ਤੇ ਸਿਖਲਾਈ ਸੰਸਥਾਵਾਂ ਅਤੇ ਅਨਾਥ-ਆਸ਼ਰਮ ਖੋਲ੍ਹੇ । ਉਨ੍ਹਾਂ ਦੇ ਯਤਨਾਂ ਨਾਲ 1884 ਈ: ਵਿਚ ਦੱਕਨ ਸਿੱਖਿਆ ਸੋਸਾਇਟੀ ਦੀ ਸਥਾਪਨਾ ਹੋਈ, ਜਿਸ ਨੇ ਪੂਨੇ ਵਿਚ ਦੱਕਨ ਕਾਲਜ ਦੀ ਸਥਾਪਨਾ ਕੀਤੀ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

PSEB 8th Class Social Science Guide ਇਸਤਰੀਆਂ ਅਤੇ ਸੁਧਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
19ਵੀਂ ਸਦੀ ਦੇ ਲੋਕ ਲੜਕੀਆਂ ਦੀ ਹੱਤਿਆ ਕਿਉਂ ਕਰਦੇ ਸਨ ? ਕੋਈ ਇੱਕ ਕਾਰਨ ਲਿਖੋ ।
ਉੱਤਰ-
ਲੜਕੀਆਂ ਦੇ ਵਿਆਹ ‘ਤੇ ਬਹੁਤ ਧਨ ਖ਼ਰਚ ਕਰਨਾ ਪੈਂਦਾ ਸੀ ।

ਪ੍ਰਸ਼ਨ 2.
19ਵੀਂ ਸਦੀ ਵਿਚ ਲੋਕ ਲੜਕੀਆਂ ਨੂੰ ਸਿੱਖਿਆ ਕਿਉਂ ਨਹੀਂ ਦਿਵਾਉਂਦੇ ਸਨ ? ਕੋਈ ਇਕ ਕਾਰਨ ਲਿਖੋ ।
ਉੱਤਰ-
ਉਹ ਲੜਕੀਆਂ ਦੀ ਸਿੱਖਿਆ ਨੂੰ ਸਮਾਜ ਲਈ ਹਾਨੀਕਾਰਕ ਵੀ ਮੰਨਦੇ ਸਨ ।

ਪ੍ਰਸ਼ਨ 3.
ਬ੍ਰਹਮੋ ਸਮਾਜ ਨਾਲ ਜੁੜੇ ਦੋ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
ਰਾਜਾ ਰਾਮ ਮੋਹਨ ਰਾਏ ਅਤੇ ਕੇਸ਼ਵ ਚੰਦਰ ਸੇਨ ।

ਪ੍ਰਸ਼ਨ 4.
ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ ?
ਉੱਤਰ-
ਸਵਾਮੀ ਦਯਾਨੰਦ ਸਰਸਵਤੀ ।

ਪ੍ਰਸ਼ਨ 5.
ਸਾਇੰਟਿਫਿਕ ਸੋਸਾਇਟੀ ਦੀ ਸਥਾਪਨਾ ਕਿਸਨੇ ਅਤੇ ਕਿੱਥੇ ਕੀਤੀ ?
ਉੱਤਰ-
ਸਾਇੰਟਿਫਿਕ ਸੋਸਾਇਟੀ ਦੀ ਸਥਾਪਨਾ ਸਰ ਸੱਯਦ ਅਹਿਮਦ ਖਾਂ ਨੇ ਅਲੀਗੜ੍ਹ ਵਿਚ ਕੀਤੀ ।

ਪ੍ਰਸ਼ਨ 6.
ਨਿਰੰਕਾਰੀ ਅੰਦੋਲਨ ਦੇ ਸੰਸਥਾਪਕ ਕੌਣ ਸਨ ?
ਉੱਤਰ-
ਬਾਬਾ ਦਿਆਲ ਜੀ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 7.
‘ਆਨੰਦ ਵਿਆਹ’ ਦੀ ਪ੍ਰਣਾਲੀ (ਪ੍ਰਥਾ) ਕਿਸ ਨੇ ਚਲਾਈ ? ਇਸ ਦੀ ਕੀ ਵਿਸ਼ੇਸ਼ਤਾ ਸੀ ?
ਉੱਤਰ-
ਆਨੰਦ ਵਿਆਹ ਦੀ ਪ੍ਰਣਾਲੀ (ਪ੍ਰਥਾ) ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਈ । ਇਸ ਪ੍ਰਣਾਲੀ ਦੇ ਅਨੁਸਾਰ ਕੇਵਲ ਸਵਾ ਰੁਪਏ ਵਿਚ ਹੀ ਵਿਆਹ ਹੋ ਜਾਂਦਾ ਸੀ ।

ਪ੍ਰਸ਼ਨ 8.
ਸਿੰਘ ਸਭਾ ਲਹਿਰ ਦੀ ਨੀਂਹ ਕਦੋਂ ਅਤੇ ਕਿੱਥੇ ਰੱਖੀ ਗਈ ?
ਉੱਤਰ-
ਸਿੰਘ ਸਭਾ ਲਹਿਰ ਦੀ ਨੀਂਹ ਅਕਤੂਬਰ, 1873 ਈ: ਵਿਚ ਮੰਜੀ ਸਾਹਿਬ ਅੰਮ੍ਰਿਤਸਰ) ਵਿਚ ਰੱਖੀ ਗਈ ।

ਪ੍ਰਸ਼ਨ 9.
ਲਾਹੌਰ ਵਿਚ ਸਿੰਘ ਸਭਾ ਦੀ ਸ਼ਾਖਾ ਕਦੋਂ ਸਥਾਪਿਤ ਕੀਤੀ ਗਈ ? ਇਸ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ ?
ਉੱਤਰ-
ਲਾਹੌਰ ਵਿਚ ਸਿੰਘ ਸਭਾ ਦੀ ਸ਼ਾਖਾ 1879 ਈ: ਵਿਚ ਸਥਾਪਿਤ ਕੀਤੀ ਗਈ । ਇਸ ਦਾ ਪ੍ਰਧਾਨ ਪ੍ਰੋ: ਗੁਰਮੁਖ ਸਿੰਘ ਨੂੰ ਬਣਾਇਆ ਗਿਆ ।

ਪ੍ਰਸ਼ਨ 10.
ਅਹਿਮਦੀਆ ਲਹਿਰ ਦੀ ਨੀਂਹ ਕਦੋਂ, ਕਿੱਥੇ ਅਤੇ ਕਿਸ ਨੇ ਰੱਖੀ ?
ਉੱਤਰ-
ਅਹਿਮਦੀਆ ਲਹਿਰ ਦੀ ਨੀਂਹ 1853 ਈ: ਵਿਚ ਮਿਰਜ਼ਾ ਗੁਲਾਮ ਅਹਿਮਦ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਰੱਖੀ ।

ਪ੍ਰਸ਼ਨ 11.
ਸੰਗਤ ਸਭਾ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੰਗਤ ਸਭਾ ਦੀ ਸਥਾਪਨਾ 1860 ਈ: ਵਿਚ ਕੇਸ਼ਵ ਚੰਦਰ ਸੇਨ ਨੇ ਕੀਤੀ ।

ਪ੍ਰਸ਼ਨ 12.
(i) ਸ੍ਰੀਮਤੀ ਐਨੀ ਬੇਸੈਂਟ ਕਦੋਂ ਭਾਰਤ ਆਈ ?
(ii) ਉਨ੍ਹਾਂ ਦਾ ਸੰਬੰਧ ਕਿਸ ਸੰਸਥਾ ਨਾਲ ਸੀ ?
ਉੱਤਰ-
(i) ਸ੍ਰੀਮਤੀ ਐਨੀ ਬੇਸੈਂਟ 1893 ਈ: ਵਿਚ ਭਾਰਤ ਆਈ ।
(ii) ਉਨ੍ਹਾਂ ਦਾ ਸੰਬੰਧ ਥਿਓਸੋਫੀਕਲ ਸੋਸਾਇਟੀ ਨਾਲ ਸੀ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 13.
(i) ਪ੍ਰਾਰਥਨਾ ਸਮਾਜ ਦੀ ਸਥਾਪਨਾ ਕਦੋਂ ਹੋਈ ?
(i) ਇਸ ਦੇ ਦੋ ਮੁੱਖ ਨੇਤਾ ਕੌਣ-ਕੌਣ ਸਨ ?
ਉੱਤਰ-
(i) ਪ੍ਰਾਰਥਨਾ ਸਮਾਜ ਦੀ ਸਥਾਪਨਾ 1867 ਈ: ਵਿਚ ਹੋਈ ।
(ii) ਇਸ ਦੇ ਦੋ ਪ੍ਰਮੁੱਖ ਨੇਤਾ ਮਹਾਦੇਵ ਗੋਬਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਸਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਤੀ-ਪ੍ਰਥਾ ਨੂੰ 1829 ਈ: ਵਿੱਚ ਗੈਰ-ਕਾਨੂੰਨੀ ਕਿਸ ਨੇ ਘੋਸ਼ਿਤ ਕੀਤਾ ?
(i) ਲਾਰਡ ਡਲਹੌਜ਼ੀ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਵਾਰੇਨ ਹੇਸਟਿੰਗਜ਼
(iv) ਲਾਰਡ ਮੈਕਾਲੇ ।
ਉੱਤਰ-
(ii) ਲਾਰਡ ਵਿਲੀਅਮ ਬੈਂਟਿੰਕ

ਪ੍ਰਸ਼ਨ 2.
ਨਾਮਧਾਰੀ ਲਹਿਰ ਅੰਦੋਲਨ ਦੀ ਸਥਾਪਨਾ ਹੋਈ-
(i) ਮੰਜੀ ਸਾਹਿਬ (ਅੰਮ੍ਰਿਤਸਰ) ।
(ii) ਮਿੱਠੂ ਬਸਤੀ (ਜਲੰਧਰ)
(iii) ਭੈਣੀ ਸਾਹਿਬ (ਲੁਧਿਆਣਾ)
(iv) ਸ਼ਕੂਰਰੀਜ਼ ।
ਉੱਤਰ-
(iii) ਭੈਣੀ ਸਾਹਿਬ (ਲੁਧਿਆਣਾ)

ਪ੍ਰਸ਼ਨ 3.
ਦੂਸਰੇ ਵਿਆਹ ਉੱਤੇ ਰੋਕ ਲਗਾਈ-
(i) ਰਾਜਾ ਰਾਮ ਮੋਹਨ ਰਾਏ
(ii) ਈਸ਼ਵਰ ਚੰਦਰ ਵਿੱਦਿਆਸਾਗਰ
(iii) ਕੇਸ਼ਵ ਚੰਦਰ ਸੇਨ
(iv) ਸਵਾਮੀ ਦਇਆਨੰਦ ।
ਉੱਤਰ-
(iii) ਕੇਸ਼ਵ ਚੰਦਰ ਸੇਨ

ਪ੍ਰਸ਼ਨ 4.
ਸਤੀ-ਪ੍ਰਥਾ ਨੂੰ ਕਿਸ ਦੇ ਯਤਨਾਂ ਨਾਲ ਖ਼ਤਮ ਕੀਤਾ ਗਿਆ-
(i) ਰਾਜਾ ਰਾਮ ਮੋਹਨ ਰਾਏ
(ii) ਸਰ ਸੱਯਦ ਅਹਿਮਦ ਖਾਂ
(iii) ਵੀਰ ਸਰਮ
(iv) ਸਵਾਮੀ ਦਯਾਨੰਦ ਸਰਸਵਤੀ ।
ਉੱਤਰ-
(i) ਰਾਜਾ ਰਾਮ ਮੋਹਨ ਰਾਏ

ਪ੍ਰਸ਼ਨ 5.
ਨਾਮਧਾਰੀ ਅੰਦੋਲਨ ਦੀ ਸਥਾਪਨਾ ਕਿਸਨੇ ਕੀਤੀ ?
(i) ਸਵਾਮੀ ਵਿਵੇਕਾਨੰਦ ‘
(ii) ਸ੍ਰੀਮਤੀ ਐਨੀ ਬੇਸੈਂਟ
(ii) ਸਤਿਗੁਰੂ ਰਾਮ ਸਿੰਘ ਜੀ
(iv) ਬਾਬਾ ਦਿਆਲ ਸਿੰਘ ।
ਉੱਤਰ-
(ii) ਸਤਿਗੁਰੂ ਰਾਮ ਸਿੰਘ ਜੀ

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਹਿੰਦੂ ਸਮਾਜ ਵਿਚ ਇਸਤਰੀਆਂ ਨੂੰ ………………………… ਜਾਇਦਾਦ ਲੈਣ ਦਾ ਅਧਿਕਾਰ ਨਹੀਂ ਸੀ ।
2. ਆਪਣੇ ਭਰਾ ਦੀ ਪਤਨੀ ਦੇ ਸਤੀ ਹੋਣ ਪਿੱਛੋਂ ……………………. ਦੀ ਜ਼ਿੰਦਗੀ ਵਿੱਚ ਇਕ ਨਵਾਂ ਮੋੜ ਆਇਆ ।
3. 1872 ਈ: ਵਿਚ ਕੇਸ਼ਵਚੰਦਰ ਸੇਨ ਦੁਆਰਾ …………………….. ’ਤੇ ਪਾਬੰਦੀ ਲਗਾਈ ਗਈ ।
4. ਤਲਾਕ ਪ੍ਰਥਾ ਦਾ …………………… ਨੇ ਵਿਰੋਧ ਕੀਤਾ ।
5. …………………. 1886 ਈ: ਵਿਚ ਇੰਗਲੈਂਡ ਵਿਚ ਬਿਓਸੋਫੀਕਲ ਸੋਸਾਇਟੀ ਵਿਚ ਸ਼ਾਮਲ ਹੋਈ ।
ਉੱਤਰ-
1. ਪੈਤਰਿਕ,
2. ਰਾਜਾ ਰਾਮ ਮੋਹਨ ਰਾਏ,
3. ਦੁਸਰਾ ਵਿਆਹ,
4. ਸਰ ਸੱਯਦ ਅਹਿਮਦ ਖਾਂ,
5. ਸ੍ਰੀਮਤੀ ਏਨੀ ਬੇਸੈਂਟ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. 1854 ਈ: ਦੇ ਵੁੱਡ ਡਿਸਪੈਚ ਵਿਚ ਇਸਤਰੀ ਸਿੱਖਿਆ ‘ਤੇ ਜ਼ੋਰ ਦਿੱਤਾ ਗਿਆ ।
2. ਕੇਸ਼ਵਚੰਦਰ ਸੇਨ ਆਰੀਆ ਸਮਾਜ ਦੇ ਪ੍ਰਸਿੱਧ ਨੇਤਾ ਸਨ । 3. ਪ੍ਰਾਰਥਨਾ ਸਮਾਜ ਨੇ ਵਿਧਵਾ ਪੁਨਰ-ਵਿਆਹ ਦਾ ਵਿਰੋਧ ਕੀਤਾ ।
ਉੱਤਰ-
1. (√)
2. (×)
3. (×)

(ਹ) ਸਹੀ ਜੋੜੇ ਬਣਾਓ-

1. ਸਵਾਮੀ ਵਿਵੇਕਾਨੰਦ ਨਾਮਧਾਰੀ ਲਹਿਰ
2. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰਾਮ ਕ੍ਰਿਸ਼ਨ ਮਿਸ਼ਨ
3. ਸਿੰਘ ਸਭਾ ਲਹਿਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
4. ਸਰ ਸੱਯਦ ਅਹਿਮਦ ਖ਼ਾ ਮੰਜੀ ਸਾਹਿਬ (ਅੰਮ੍ਰਿਤਸਰ)

ਉੱਤਰ-

1. ਸਵਾਮੀ ਵਿਵੇਕਾਨੰਦ ਰਾਮ ਕ੍ਰਿਸ਼ਨ ਮਿਸ਼ਨ,
2. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ ਅੰਦੋਲਨ,
3. ਸਿੰਘ ਸਭਾ ਲਹਿਰ ਮੰਜੀ ਸਾਹਿਬ (ਅੰਮ੍ਰਿਤਸਰ),
4. ਸਰ ਸੱਯਦ ਅਹਿਮਦ ਖ਼ਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿਰੰਕਾਰੀ ਅੰਦੋਲਨ ਅਤੇ ਬਾਬਾ ਦਿਆਲ ਜੀ ‘ ਤੇ ਇਕ ਨੋਟ ਲਿਖੋ ।
ਉੱਤਰ-
ਨਿਰੰਕਾਰੀ ਅੰਦੋਲਨ ਦੇ ਸੰਸਥਾਪਕ ਬਾਬਾ ਦਿਆਲ ਜੀ ਸਨ । ਉਸ ਸਮੇਂ ਸਮਾਜ ਵਿਚ ਲੜਕੀ ਦੇ ਜਨਮ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ । ਇਸ ਲਈ ਅਨੇਕ ਲੜਕੀਆਂ ਨੂੰ ਜਨਮ ਲੈਂਦੇ ਹੀ ਮਾਰ ਦਿੱਤਾ ਜਾਂਦਾ ਸੀ । ਔਰਤਾਂ ਵਿਚ ਬਾਲਵਿਆਹ, ਦਾਜ-ਪ੍ਰਥਾ ਅਤੇ ਸਤੀ-ਪ੍ਰਥਾ ਆਦਿ ਬੁਰਾਈਆਂ ਪ੍ਰਚੱਲਿਤ ਸਨ । ਵਿਧਵਾ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਉਸ ਨੂੰ ਪੁਨਰ-ਵਿਆਹ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਬਾਬਾ ਦਿਆਲ ਜੀ ਨੇ ਇਨ੍ਹਾਂ ਸਭ ਬੁਰਾਈਆਂ ਨੂੰ ਖ਼ਤਮ ਕਰਨ ਲਈ ਪੂਰਾ ਯਤਨ ਕੀਤਾ । ਉਨ੍ਹਾਂ ਨੇ ਕੰਨਿਆ-ਹੱਤਿਆ ਅਤੇ ਸਤੀ-ਪ੍ਰਥਾ ਦਾ ਵਿਰੋਧ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਗੁਰਮਤਿ ਦੇ ਅਨੁਸਾਰ ਕਰਨ ਦਾ ਉਪਦੇਸ਼ ਦਿੱਤਾ ।

ਪ੍ਰਸ਼ਨ 2.
ਨਾਮਧਾਰੀ ਲਹਿਰ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ? ਇਸ ਦੁਆਰਾ ਕੀਤੇ ਗਏ ਸਮਾਜਿਕ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਨਾਮਧਾਰੀ ਲਹਿਰ ਦੀ ਸਥਾਪਨਾ 13 ਅਪਰੈਲ, 1857 ਈ: ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭੈਣੀ ਸਾਹਿਬ (ਲੁਧਿਆਣਾ) ਵਿਚ ਕੀਤੀ । ਉਨ੍ਹਾਂ ਨੇ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਦਾ ਵਿਰੋਧ ਕੀਤਾ ।

  1. ਉਨ੍ਹਾਂ ਨੇ ਬਾਲ-ਵਿਆਹ, ਕੰਨਿਆ-ਹੱਤਿਆ ਅਤੇ ਦਾਜ-ਪ੍ਰਥਾ ਆਦਿ ਬੁਰਾਈਆਂ ਦਾ ਇਕ ਸਖ਼ਤ ਵਿਰੋਧ ਕੀਤਾ ।
  2. ਉਨ੍ਹਾਂ ਨੇ ਔਰਤਾਂ ਦੀ ਸਥਿਤੀ ਸੁਧਾਰਨ ਲਈ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ‘ਤੇ ਜ਼ੋਰ ਦਿੱਤਾ ।
  3. ਉਨ੍ਹਾਂ ਨੇ ਵਿਆਹ ਦੇ ਸਮੇਂ ਕੀਤੇ ਜਾਣ ਵਾਲੇ ਵਿਅਰਥ ਦੇ ਖ਼ਰਚ ਦਾ ਖੰਡਨ ਕੀਤਾ ।
  4. ਉਨ੍ਹਾਂ ਨੇ ਵਿਆਹ ਦੀ ਇਕ ਪ੍ਰਣਾਲੀ ਚਲਾਈ ਜਿਸ ਨੂੰ ਆਨੰਦ ਵਿਆਹ ਦਾ ਨਾਂ ਦਿੱਤਾ ਗਿਆ । ਇਸ ਪ੍ਰਣਾਲੀ ਦੇ ਅਨੁਸਾਰ ਕੇਵਲ ਸਵਾ ਰੁਪਏ ਵਿਚ ਵਿਆਹ ਦੀ ਰਸਮ ਪੂਰੀ ਕਰ ਦਿੱਤੀ ਜਾਂਦੀ ਸੀ । ਉਹ ਜਾਤੀ-ਪ੍ਰਥਾ ਵਿਚ ਵੀ ਵਿਸ਼ਵਾਸ ਨਹੀਂ ਰੱਖਦੇ ਸਨ ।

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ 1

PSEB 8th Class Social Science Solutions Chapter 17 ਇਸਤਰੀਆਂ ਅਤੇ ਸੁਧਾਰ

ਪ੍ਰਸ਼ਨ 3.
ਕੇਸ਼ਵ ਚੰਦਰ ਸੇਨ ਕੌਣ ਸਨ ? ਸਮਾਜ ਸੁਧਾਰ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਕੇਸ਼ਵ ਚੰਦਰ ਸੇਨ (ਬ੍ਰੜ੍ਹਮੋ ਸਮਾਜ) ਬ੍ਰਹਮ ਸਮਾਜ ਦੇ ਇਕ ਪ੍ਰਸਿੱਧ ਨੇਤਾ ਸਨ । ਉਹ 1857 ਈ: ਵਿਚ ਤ੍ਰਮੋ ਸਮਾਜ ਵਿਚ ਸ਼ਾਮਲ ਹੋਏ ਸਨ । 1860 ਈ: ਵਿਚ ਉਨ੍ਹਾਂ ਨੇ ਸੰਗਤ ਸਭਾ ਦੀ ਸਥਾਪਨਾ ਕੀਤੀ ਜਿਸ ਵਿਚ ਧਰਮ ਸੰਬੰਧੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਸੀ । ਕੇਸ਼ਵ ਚੰਦਰ ਸੇਨ ਨੇ ਨਾਰੀ ਸਿੱਖਿਆ ਅਤੇ ਵਿਧਵਾ-ਪੁਨਰ ਵਿਆਹ ਦੇ ਪੱਖ ਵਿਚ ਪ੍ਰਚਾਰ ਕੀਤਾ । ਉਨ੍ਹਾਂ ਨੇ ਬਾਲ-ਵਿਆਹ ਅਤੇ ਬਹੁ-ਵਿਆਹ ਆਦਿ ਪ੍ਰਥਾਵਾਂ ਦੀ ਘੋਰ ਨਿੰਦਾ ਕੀਤੀ । ਕੇਸ਼ਵ ਚੰਦਰ ਸੇਨ ਦੇ ਯਤਨਾਂ ਨਾਲ 1872 ਈ: ਵਿਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਦੂਸਰੇ ਵਿਆਹ ‘ਤੇ ਰੋਕ ਲਗਾ ਦਿੱਤੀ ।

ਪ੍ਰਸ਼ਨ 4.
ਸਮਾਜ-ਸੁਧਾਰ ਦੇ ਖੇਤਰ ਵਿਚ ਸ੍ਰੀਮਤੀ ਐਨੀ ਬੇਸੈਂਟ ਅਤੇ ਥਿਓਸੋਫੀਕਲ ਸੋਸਾਇਟੀ ਦਾ ਕੀ ਯੋਗਦਾਨ ਹੈ ?
ਉੱਤਰ-
ਸ੍ਰੀਮਤੀ ਐਨੀ ਬੇਸੈਂਟ 1886 ਈ: ਵਿਚ ਇੰਗਲੈਂਡ ਵਿਚ ਥਿਓਸੋਫੀਕਲ ਸੋਸਾਇਟੀ ਵਿਚ ਸ਼ਾਮਲ ਹੋਈ । 1893 ਈ: ਵਿਚ ਉਹ ਭਾਰਤ ਵਿਚ ਆ ਗਈ । ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਭਾਸ਼ਣ ਦਿੱਤੇ । ਉਨ੍ਹਾਂ ਨੇ ਪੁਸਤਕਾਂ ਅਤੇ ਲੇਖ ਲਿਖ ਕੇ ਸੋਸਾਇਟੀ ਦੇ ਸਿਧਾਂਤਾਂ ਦਾ ਪ੍ਰਚਾਰ ਕੀਤਾ । ਥਿਓਸੋਫੀਕਲ ਸੋਸਾਇਟੀ ਨੇ ਅਨੇਕ ਸਮਾਜਿਕ ਸੁਧਾਰ ਵੀ ਕੀਤੇ । ਬਾਲ ਵਿਆਹ ਅਤੇ ਜਾਤੀ-ਪ੍ਰਥਾ ਦਾ ਵਿਰੋਧ ਕੀਤਾ । ਇਸ ਨੇ ਪਿਛੜੇ ਲੋਕਾਂ ਅਤੇ ਵਿਧਵਾਵਾਂ ਦੇ ਉਧਾਰ (ਸੁਧਾਰ) ਲਈ ਯਤਨ ਕੀਤੇ । ਸੋਸਾਇਟੀ ਨੇ ਸਿੱਖਿਆ ਦੇ ਵਿਕਾਸ ਲਈ ਥਾਂ-ਥਾਂ ‘ਤੇ ਬਾਲਕਾਂ ਤੇ ਬਾਲਿਕਾਵਾਂ ਲਈ ਸਕੂਲ ਖੋਲ੍ਹੇ । 1898 ਈ: ਵਿਚ ਬਨਾਰਸ ਵਿਚ ਸੈਂਟਰਲ ਹਿੰਦੂ ਕਾਲਜ ਸਥਾਪਿਤ ਕੀਤਾ ਗਿਆ, ਜਿੱਥੇ ਹਿੰਦੂ ਧਰਮ ਦੇ ਨਾਲ-ਨਾਲ ਹੋਰ ਧਰਮਾਂ ਦੀ ਵੀ ਸਿੱਖਿਆ ਦਿੱਤੀ ਜਾਂਦੀ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮਾਜ ਸੁਧਾਰ ਅਤੇ ਨਾਰੀ ਸੁਧਾਰ ਲਈ ਸਿੰਘ ਸਭਾ ਲਹਿਰ, ਅਹਿਮਦੀਆ ਲਹਿਰ ਅਤੇ ਸਵਾਮੀ ਵਿਵੇਕਾਨੰਦ (ਰਾਮ ਕ੍ਰਿਸ਼ਨ ਮਿਸ਼ਨ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਕਰੋ ।
ਉੱਤਰ-
ਸਿੰਘ ਸਭਾ ਲਹਿਰ – ਸਿੰਘ ਸਭਾ ਲਹਿਰ ਦੀ ਨੀਂਹ 1873 ਈ: ਵਿਚ ਮੰਜੀ ਸਾਹਿਬ (ਅੰਮ੍ਰਿਤਸਰ) ਵਿਚ ਰੱਖੀ ਗਈ । ਇਸਦਾ ਉਦੇਸ਼ ਸਿੱਖ ਧਰਮ ਅਤੇ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਨੂੰ ਦੂਰ ਕਰਨਾ ਸੀ । ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸਦਾ ਪ੍ਰਧਾਨ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ । ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਸਿੰਘ ਸਭਾ ਦੇ ਮੈਂਬਰ ਬਣ ਸਕਦੇ ਸਨ । 1879 ਈ: ਵਿਚ ਲਾਹੌਰ ਵਿਚ ਸਿੰਘ ਸਭਾ ਦੀ ਇਕ ਹੋਰ ਸ਼ਾਖਾ ਖੋਲ੍ਹੀ ਗਈ । ਇਸ ਦਾ ਪ੍ਰਧਾਨ ਪ੍ਰੋ: ਗੁਰਮੁਖ ਸਿੰਘ ਨੂੰ ਬਣਾਇਆ ਗਿਆ । ਹੌਲੀ-ਹੌਲੀ ਪੰਜਾਬ ਵਿਚ ਅਨੇਕ ਸਿੰਘ ਸਭਾ ਸ਼ਾਖਾਵਾਂ ਸਥਾਪਿਤ ਹੋ ਗਈਆਂ । ਸਿੰਘ ਸਭਾ ਦੇ ਪ੍ਰਚਾਰਕਾਂ ਨੇ ਸਮਾਜ ਵਿਚ ਪ੍ਰਚੱਲਿਤ ਜਾਤੀ-ਪ੍ਰਥਾ, ਛੂਤਛਾਤ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਜ਼ੋਰਦਾਰ ਖੰਡਨ ਕੀਤਾ । ਇਸ ਲਹਿਰ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਲਈ ਜ਼ੋਰਦਾਰ ਪ੍ਰਚਾਰ ਕੀਤਾ ।

ਇਸ ਨੇ ਔਰਤਾਂ ਵਿਚ ਪ੍ਰਚੱਲਿਤ ਪਰਦਾ-ਪ੍ਰਥਾ, ਬਾਲ-ਵਿਆਹ, ਬਹੁ-ਵਿਆਹ ਅਤੇ ਵਿਧਵਾ-ਵਿਆਹ ਮਨਾਹੀ ਆਦਿ ਬੁਰਾਈਆਂ ਦੀ ਨਿੰਦਾ ਕੀਤੀ । ਸਿੰਘ ਸਭਾ ਨੇ ਵਿਧਵਾਵਾਂ ਦੀ ਦੇਖਭਾਲ ਲਈ ਵਿਧਵਾਆਸ਼ਰਮ ਸਥਾਪਿਤ ਕੀਤੇ । ਇਸ ਨੇ ਨਾਰੀ-ਸਿੱਖਿਆ ਵਲ ਵੀ ਵਿਸ਼ੇਸ਼ ਧਿਆਨ ਦਿੱਤਾ । ਸਿੱਖ ਕੰਨਿਆ ਕਾਲਜ ਫ਼ਿਰੋਜ਼ਪੁਰ, ਖ਼ਾਲਸਾ ਭੁਜੰਗ ਸਕੂਲ ਕੈਰੋਂ ਅਤੇ ਵਿੱਦਿਆ ਭੰਡਾਰ ਭਮੌੜ ਆਦਿ ਲੜਕੀਆਂ ਦੇ ਪ੍ਰਸਿੱਧ ਕਾਲਜ ਸਨ ਜਿਹੜੇ ਸਭ ਤੋਂ ਪਹਿਲਾਂ ਸਿੰਘ ਸਭਾ ਦੇ ਅਧੀਨ ਸਥਾਪਿਤ ਹੋਏ ।

ਅਹਿਮਦੀਆ ਲਹਿਰ – ਅਹਿਮਦੀਆ ਲਹਿਰ ਦੀ ਨੀਂਹ 1853 ਈ: ਵਿਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਰੱਖੀ । ਉਨ੍ਹਾਂ ਨੇ ਲੋਕਾਂ ਨੂੰ ਕੁਰਾਨ ਸ਼ਰੀਫ਼ ਦੇ ਉਪਦੇਸ਼ਾਂ ‘ਤੇ ਚੱਲਣ ਲਈ ਕਿਹਾ । ਉਨ੍ਹਾਂ ਨੇ ਆਪਸੀ ਭਾਈਚਾਰੇ ਅਤੇ ਧਾਰਮਿਕ ਸਹਿਨਸ਼ੀਲਤਾ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਧਰਮ ਵਿਚ ਪ੍ਰਚੱਲਿਤ ਝੂਠੇ ਰੀਤੀ-ਰਿਵਾਜਾਂ, ਅੰਧ-ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਦਾ ਤਿਆਗ ਕਰਨ ਦਾ ਪ੍ਰਚਾਰ ਕੀਤਾ । ਉਨ੍ਹਾਂ ਨੇ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇਣ ਦਾ ਸਰਮਥਨ ਵੀ ਕੀਤਾ । ਉਨ੍ਹਾਂ ਨੇ ਕਈ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ।

ਸਵਾਮੀ ਵਿਵੇਕਾਨੰਦ ਅਤੇ ਰਾਮ ਕ੍ਰਿਸ਼ਨ ਮਿਸ਼ਨ – ਸਵਾਮੀ ਵਿਵੇਕਾਨੰਦ ਨੇ 1897 ਈ: ਵਿਚ ਆਪਣੇ ਗੁਰੂ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦੀ ਯਾਦ ਵਿਚ ‘ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਭਾਰਤੀ ਸਮਾਜ ਵਿਚ ਪ੍ਰਚੱਲਿਤ ਅੰਧ-ਵਿਸ਼ਵਾਸਾਂ ਅਤੇ ਵਿਅਰਥ ਦੇ ਰੀਤੀ-ਰਿਵਾਜਾਂ ਦੀ ਨਿੰਦਾ ਕੀਤੀ । ਉਹ ਜਾਤ-ਪਾਤ ਅਤੇ ਛੂਤ-ਛਾਤ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਨੇ ਔਰਤਾਂ ਦੀ ਦਸ਼ਾ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ।ਉਹ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਪੱਖ ਵਿਚ ਸਨ । ਉਨ੍ਹਾਂ ਨੇ ਕੰਨਿਆ-ਹੱਤਿਆ, ਬਾਲ-ਵਿਆਹ, ਦਾਜ-ਪ੍ਰਥਾ ਆਦਿ ਬੁਰਾਈਆਂ ਦਾ ਵਿਰੋਧ ਕੀਤਾ । ਉਹ ਵਿਧਵਾ-ਵਿਆਹ ਦੇ ਪੱਖ ਵਿਚ ਸਨ । ਉਨ੍ਹਾਂ ਨੇ ਨਾਰੀ-ਸਿੱਖਿਆ ਲਈ ਪ੍ਰਚਾਰ ਕੀਤਾ ਅਤੇ ਕਈ ਸਕੂਲ ਅਤੇ ਲਾਇਬਰੇਰੀਆਂ ਸਥਾਪਿਤ ਕੀਤੀਆਂ ।

ਪ੍ਰਸ਼ਨ 2.
19ਵੀਂ ਸਦੀ ਦੇ ਸੁਧਾਰ ਅੰਦੋਲਨਾਂ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਸੁਧਾਰਕਾਂ ਦੇ ਯਤਨਾਂ ਦੇ ਫਲਸਰੂਪ ਸਰਕਾਰ ਨੇ ਕਈ ਸਮਾਜਿਕ ਬੁਰਾਈਆਂ ‘ਤੇ ਕਾਨੂੰਨੀ ਰੋਕ ਲਗਾ ਦਿੱਤੀ । ਔਰਤਾਂ ਦੀ ਹਾਲਤ ਸੁਧਾਰਨ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ।

  1. 1795 ਈ: ਅਤੇ 1804 ਈ: ਵਿਚ ਕਾਨੂੰਨ ਪਾਸ ਕਰਕੇ ਕੰਨਿਆ-ਹੱਤਿਆ ‘ਤੇ ਰੋਕ ਲਗਾ ਦਿੱਤੀ ਗਈ ।
  2. 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਕਾਨੂੰਨ ਦੁਆਰਾ ਸਤੀ ਪ੍ਰਥਾ ‘ਤੇ ਰੋਕ ਲਗਾ ਦਿੱਤੀ ।
  3. ਸਰਕਾਰ ਨੇ 1843 ਈ: ਵਿਚ ਕਾਨੂੰਨ ਪਾਸ ਕਰਕੇ ਭਾਰਤ ਵਿਚ ਦਾਸ ਪ੍ਰਥਾ ਖ਼ਤਮ ਕਰ ਦਿੱਤੀ ।
  4. ਬੰਗਾਲ ਦੇ ਮਹਾਨ ਸਮਾਜ-ਸੁਧਾਰਕ ਈਸ਼ਵਰ ਚੰਦਰ ਵਿੱਦਿਆਸਾਗਰ ਦੇ ਯਤਨਾਂ ਨਾਲ 1856 ਈ: ਵਿਚ ਵਿਧਵਾ ਪੁਨਰ ਵਿਆਹ ਨੂੰ ਕਾਨੂੰਨ ਦੁਆਰਾ ਮਾਨਤਾ ਦੇ ਦਿੱਤੀ ਗਈ।
  5. ਸਰਕਾਰ ਨੇ 1860 ਈ: ਵਿਚ ਕਾਨੂੰਨ ਪਾਸ ਕਰਕੇ ਲੜਕੀਆਂ ਲਈ ਵਿਆਹ ਦੀ ਉਮਰ ਘੱਟ ਤੋਂ ਘੱਟ 10 ਸਾਲ ਨਿਸ਼ਚਿਤ ਕੀਤੀ । 1929 ਈ: ਵਿਚ ਸ਼ਾਰਦਾ ਐਕਟ ਅਨੁਸਾਰ ਲੜਕਿਆਂ ਦੇ ਵਿਆਹ ਲਈ ਘੱਟ ਤੋਂ ਘੱਟ 16 ਸਾਲ ਅਤੇ ਲੜਕੀਆਂ ਦੇ ਵਿਆਹ ਲਈ 14 ਸਾਲ ਦੀ ਉਮਰ ਨਿਸਚਿਤ ਕੀਤੀ ਗਈ।
  6. 1872 ਈ: ਵਿਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ।
  7. 1854 ਈ: ਦੇ ਵੱਡ ਡਿਸਪੈਚ ਵਿਚ ਔਰਤਾਂ ਦੀ ਸਿੱਖਿਆ ‘ਤੇ ਜ਼ੋਰ ਦਿੱਤਾ ਗਿਆ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

Punjab State Board PSEB 8th Class Social Science Book Solutions History Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ Textbook Exercise Questions and Answers.

PSEB Solutions for Class 8 Social Science History Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

SST Guide for Class 8 PSEB ਸਿੱਖਿਆ ਅਤੇ ਅੰਗਰੇਜ਼ੀ ਰਾਜ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭਾਰਤ ਵਿਚ ਨਵੀਂ ਸਿੱਖਿਆ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ ?
ਉੱਤਰ-
ਭਾਰਤ ਵਿਚ ਨਵੀਂ ਸਿੱਖਿਆ ਪ੍ਰਣਾਲੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ । ਨਵੀਂ ਸਿੱਖਿਆ ਪ੍ਰਣਾਲੀ ਵਿਚ ਅੰਗਰੇਜ਼ੀ ਭਾਸ਼ਾ ਵਿਚ ਪੱਛਮੀ ਸਾਹਿਤ ਦੀ ਸਿੱਖਿਆ ਦਿੱਤੀ ਜਾਂਦੀ ਸੀ । ਇਸ ਦੇ ਲਈ ਨਵੇਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ । ਬਾਅਦ ਵਿਚ ਤਕਨੀਕੀ ਸਿੱਖਿਆ ਵਲ ਵੀ ਧਿਆਨ ਦਿੱਤਾ ਗਿਆ ।

ਪ੍ਰਸ਼ਨ 2.
ਵੁੱਡ ਡਿਸਪੈਚ ਕਿਸ ਨੇ ਸ਼ੁਰੂ ਕੀਤਾ ?
ਉੱਤਰ-
1854 ਈ: ਵਿਚ ਬੋਰਡ ਆਫ਼ ਕੰਟਰੋਲ ਦੇ ਪ੍ਰਧਾਨ ਚਾਰਲਸ ਵੱਡ ਨੇ ਸਿੱਖਿਆ ਦੇ ਵਿਕਾਸ ਲਈ ਕੁੱਝ ਮਹੱਤਵਪੂਰਨ ਸਿਫ਼ਾਰਿਸ਼ਾਂ ਕੀਤੀਆਂ । ਇਨ੍ਹਾਂ ਸਿਫ਼ਾਰਿਸ਼ਾਂ ਨੂੰ ਵੱਡ ਡਿਸਪੈਚ ਕਿਹਾ ਜਾਂਦਾ ਹੈ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 3.
ਮੁਸਲਿਮ ਐੱਗ ਤੇ ਓਰੀਐਂਟਲ ਕਾਲ ਦੀ ਸਥਾਪਨਾ ਕਦੋਂ ਅਤੇ ਕਿੱਥੋਂ ਹੋਈ ?
ਉੱਤਰ-
ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ 1875 ਈ: ਵਿਚ ਅਲੀਗੜ੍ਹ ਵਿਖੇ ਹੋਈ ।

ਪ੍ਰਸ਼ਨ 4.
ਸਰ ਸੱਯਦ ਅਹਮਦ ਖਾਂ ਨੂੰ ਸਰ’ ਦੀ ਉਪਾਧੀ ਕਦੋਂ ਮਿਤੀ ਅਤੇ ਉਨ੍ਹਾਂ ਦਾ ਦੇਹਾਂਤ ਕਦੋਂ ਹੋਇਆ ?
ਉੱਤਰ-
ਸਰ ਸੱਯਦ ਅਹਿਮਦ ਸ਼ਾਂ ਨੂੰ ‘ਸਰ’ ਦੀ ਉਪਾਧੀ 1898 ਈ: ਵਿਚ ਮਿਲੀ । ਇਸੇ ਸਾਲ ਅਰਥਾਤ 1898 ਈ: ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ।

ਪ੍ਰਸ਼ਨ 5.
ਰਾਜਾ ਰਾਮ ਮੋਹਨ ਰਾਏ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ ?
ਉੱਤਰ-
ਰਾਜਾ ਰਾਮ ਮੋਹਨ ਰਾਏ ਬੰਗਾਲੀ, ਫ਼ਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਗਰੀਕ ਯੂਨਾਨੀ) ਭਾਸ਼ਾਵਾਂ ਦੇ ਵਿਦਵਾਨ ਸਨ ।

ਪ੍ਰਸ਼ਨ 6.
ਈਸ਼ਵਰ ਚੰਦਰ ਵਿੱਦਿਆਸਾਗਰ ਨੇ ਕਿਹੜੀ ਪੁਸਤਕ ਲਿਖੀ ?
ਉੱਤਰ-
ਈਸ਼ਵਰ ਚੰਦਰ ਵਿੱਦਿਆਸਾਗਰ ਨੇ ਬੰਗਾਲੀ ਭਾਸ਼ਾ ਵਿਚ ‘ਮਰ ਵਰਨਾ ਪੀਚਿਆ’ ਨਾਂ ਦੀ ਪੁਸਤਕ ਲਿਖੀ ।

ਪ੍ਰਸ਼ਨ 7.
ਆਧੁਨਿਕ ਸਿੱਖਿਆ ਪ੍ਰਣਾਲੀ ਦੇ ਉਦੇਸ਼ ਲਿਖੋ ।
ਉੱਤਰ-
ਆਧੁਨਿਕ ਸਿੱਖਿਆ ਪ੍ਰਣਾਲੀ ਹੇਠ ਲਿਖੇ ਉਦੇਸ਼ਾਂ ਲਈ ਆਰੰਭ ਕੀਤੀ ਗਈ-

  1. ਅੰਗਰੇਜ਼ਾਂ ਨੂੰ ਭਾਰਤ ਵਿਚ ਆਪਣਾ ਸ਼ਾਸਨ ਚਲਾਉਣ ਲਈ ਪੜੇ-ਲਿਖੇ ਲੋਕਾਂ ਦੀ ਜ਼ਰੂਰਤ ਸੀ ।
  2. ਉਨ੍ਹਾਂ ਨੂੰ ਭਾਰਤੀਆਂ ਦੀਆਂ ਕਠਿਨਾਈਆਂ ਜਾਣਨ ਲਈ ਅਜਿਹੇ ਲੋਕਾਂ ਦੀ ਜ਼ਰੂਰਤ ਸੀ ਜਿਹੜੇ ਅੰਗਰੇਜ਼ੀ ਭਾਸ਼ਾ ਵਿਚ ਗੱਲਬਾਤ ਕਰ ਸਕਣ ।
  3. ਅੰਗਰੇਜ਼ਾਂ ਦਾ ਵਿਚਾਰ ਸੀ ਕਿ ਅੰਗਰੇਜ਼ੀ ਸਿੱਖਿਆ ਪ੍ਰਾਪਤ ਭਾਰਤੀਆਂ ਨੂੰ ਆਸਾਨੀ ਨਾਲ ਈਸਾਈ ਬਣਾਇਆ ਜਾ ਸਕਦਾ ਹੈ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 8.
ਹੰਟਰ ਕਮਿਸ਼ਨ ਦੀਆਂ ਸਿੱਖਿਆ ਸੰਬੰਧੀ ਸਿਫ਼ਾਰਿਸ਼ਾਂ ਲਿਖੋ ।
ਉੱਤਰ-
ਹੰਟਰ ਕਮਿਸ਼ਨ ਦੀ ਨਿਯੁਕਤੀ 1882 ਈ: ਵਿਚ ਹੋਈ । ਉਸ ਦੀਆਂ ਸਿੱਖਿਆ ਸੰਬੰਧੀ ਮੁੱਖ ਸਿਫ਼ਾਰਿਸ਼ਾਂ ਹੇਠ ਲਿਖੀਆਂ ਸਨ-

  1. ਪ੍ਰਾਈਵੇਟ ਸਕੂਲਾਂ ਨੂੰ ਬਹੁਤ ਸਾਰਿਆਂ ਨੂੰ ਦਿੱਤੀਆਂ ਜਾਣ ।
  2. ਸੈਕੰਡਰੀ ਸਕੂਲਾਂ ਵਿਚ ਸੁਧਾਰ ਕੀਤੇ ਜਾਣ ।
  3. ਔਰਤਾਂ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ।
  4. ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਸਿੱਖਿਆ ਦਿੱਤੀ ਜਾਵੇ ।
  5. ਸਕੂਲਾਂ ਅਤੇ ਕਾਲਜਾਂ ਵਿਚ ਸਰਕਾਰੀ ਦਖ਼ਲ ਅਧਿਕ ਨਾ ਹੋਵੇ ।

ਪ੍ਰਸ਼ਨ 9.
ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ ।
ਉੱਤਰ-
ਪੱਛਮੀ ਸਿੱਖਿਆ ਪ੍ਰਣਾਲੀ ਦੇ ਹੇਠ ਲਿਖੇ ਪ੍ਰਭਾਵ ਪਏ-

  1. ਅੰਗਰੇਜ਼ੀ ਸਿੱਖਿਆ ਨੇ ਉੱਚ ਸਿੱਖਿਆ ਵਲ ਕੋਈ ਧਿਆਨ ਨਾ ਦਿੱਤਾ । ਨਤੀਜੇ ਵਜੋਂ ਭਾਰਤੀ ਭਾਸ਼ਾਵਾਂ ਦਾ ਵਿਕਾਸ ਨਾ ਹੋ ਸਕਿਆ ਜਿਸ ਨਾਲ ਭਾਰਤੀਆਂ ਦਾ ਉੱਚ ਸਿੱਖਿਆ ਨਾਲੋਂ ਸੰਪਰਕ ਟੁੱਟ ਗਿਆ ।
  2. ਪੱਛਮੀ ਸਿੱਖਿਆ ਪ੍ਰਾਪਤ ਭਾਰਤੀਆਂ ਨੂੰ ਵਿਦੇਸ਼ੀ ਇਤਿਹਾਸ ਪੜ੍ਹਨ ਦਾ ਮੌਕਾ ਮਿਲਿਆ ।
  3. ਪੱਛਮੀ ਸਿੱਖਿਆ ਦੇ ਪ੍ਰਸਾਰ ਨਾਲ ਭਾਰਤ ਵਿਚ ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰਨ ਵਿਚ ਸਹਾਇਤਾ ਮਿਲੀ ।
  4. ਪੱਛਮੀ ਸਿੱਖਿਆ ਨੇ ਭਾਰਤ ਵਿਚ ਰਾਸ਼ਟਰੀ ਜਾਗ੍ਰਿਤੀ ਉਤਪੰਨ ਕੀਤੀ । ਅੰਤ ਉਹ ਗੁਲਾਮੀ ਤੋਂ ਮੁਕਤੀ ਪਾਉਣ ਵਿਚ ਸਫ਼ਲ ਰਹੇ ।

ਪ੍ਰਸ਼ਨ 10.
ਆਧੁਨਿਕ ਸਿੱਖਿਆ ਪ੍ਰਣਾਲੀ ਦੇ ਖੇਤਰ ਵਿਚ ਹੇਠ ਲਿਖੇ ਵਿਦਵਾਨਾਂ ਦੇ ਯੋਗਦਾਨ ਬਾਰੇ ਲਿਖੋ ।
(ਉ) ਰਾਜਾ ਰਾਮ ਮੋਹਨ ਰਾਏ
(ਅ) ਸਵਾਮੀ ਦਯਾਨੰਦ ਸਰਸਵਤੀ
(ੲ) ਸਵਾਮੀ ਵਿਵੇਕਾਨੰਦ
(ਸ) ਈਸ਼ਵਰ ਚੰਦਰ ਵਿਦਿਆਸਾਗਰ ।
ਉੱਤਰ-
(ੳ) ਰਾਜਾ ਰਾਮ ਮੋਹਨ ਰਾਏ ਦਾ ਯੋਗਦਾਨ – ਰਾਜਾ ਰਾਮ ਮੋਹਨ ਰਾਏ ਭਾਰਤੀਆਂ ਨੂੰ ਪੱਛਮੀ ਸਿੱਖਿਆ ਦਿਵਾਉਣ ਦੇ ਪੱਖ ਵਿਚ ਸਨ । ਉਨ੍ਹਾਂ ਨੇ ਸਮਾਚਾਰ-ਪੱਤਰ ਕੱਢੇ ਅਤੇ ਬੰਗਾਲੀ ਭਾਸ਼ਾ ਵਿਚ ਭੂਗੋਲ, ਖ਼ਗੋਲ ਵਿਗਿਆਨ, ਵਿਆਕਰਨ, ਬੀਜ ਗਣਿਤ ਆਦਿ ਵਿਸ਼ਿਆਂ ‘ਤੇ ਪੁਸਤਕਾਂ ਲਿਖੀਆਂ । ਉਨ੍ਹਾਂ ਨੇ ਆਪਣੇ ਹੀ ਖ਼ਰਚ ‘ਤੇ ਕਲਕੱਤਾ ਵਿਚ ਇਕ ਅੰਗਰੇਜ਼ੀ ਸਕੂਲ ਅਤੇ ਇਕ ਵੇਦਾਂਤ ਕਾਲਜ ਸਥਾਪਿਤ ਕੀਤਾ ।

(ਅ) ਸਵਾਮੀ ਦਯਾਨੰਦ ਸਰਸਵਤੀ – ਸਵਾਮੀ ਦਯਾਨੰਦ ਸਰਸਵਤੀ ਸੰਸਕ੍ਰਿਤ ਅਤੇ ਵੈਦਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇ ਵੀ ਸਮਰਥਕ ਸਨ । ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਭਾਗਾਂ, ਵਿਸ਼ੇਸ਼ ਰੂਪ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਬਹੁਤ ਸਾਰੇ ਸਕੂਲਾਂ, ਕਾਲਜਾਂ ਅਤੇ ਗੁਰੂਕੁਲਾਂ ਦੀ ਸਥਾਪਨਾ ਕੀਤੀ । 1886 ਈ: ਵਿਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਲਾਹੌਰ ਵਿਚ ਦਯਾਨੰਦ ਐਂਗਲੋ-ਵੈਦਿਕ ਸਕੂਲ ਖੋਲ੍ਹਿਆ ਗਿਆ । 1889 ਈ: ਵਿਚ ਇਸ ਸਕੂਲ ਦੇ ਨਾਲ ਦਯਾਨੰਦ ਐਂਗਲੋ-ਵੈਦਿਕ ਕਾਲਜ ਦੀ ਸਥਾਪਨਾ ਵੀ ਕੀਤੀ ਗਈ । ਇੱਥੇ ਵਿਦਿਆਰਥੀਆਂ ਨੂੰ ਹਿੰਦੂ ਸਾਹਿਤ, ਸੰਸਕ੍ਰਿਤ ਭਾਸ਼ਾ ਅਤੇ ਵੇਦਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ । ਬਾਅਦ ਵਿਚ ਹੁਸ਼ਿਆਰਪੁਰ, ਜਲੰਧਰ ਅਤੇ ਕਾਨਪੁਰ ਵਿਚ ਵੀ ਡੀ. ਏ. ਵੀ. ਸਕੂਲ ਅਤੇ ਕਾਲਜ ਖੋਲ੍ਹੇ ਗਏ ! ਮੇਰਠ ਵਿਚ ਸਵਾਮੀ ਦਯਾਨੰਦ ਜੀ ਦੀ ਯਾਦ ਵਿਚ ਕੰਨਿਆ ਮਹਾਂਵਿਦਿਆਲਾ ਸਥਾਪਿਤ ਕੀਤਾ ਗਿਆ ।

(ੲ) ਸਵਾਮੀ ਵਿਵੇਕਾਨੰਦ – ਸਵਾਮੀ ਵਿਵੇਕਾਨੰਦ ਜੀ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਸੀ । ਇਸ ਸੰਸਥਾ ਨੇ ਸਮਾਜ ਸੁਧਾਰ ਲਈ ਅਨੇਕ ਸਕੂਲ, ਕਾਲਜ, ਲਾਇਬ੍ਰੇਰੀਆਂ ਅਤੇ ਹਸਪਤਾਲ ਖੋਲ੍ਹੇ । ਸਵਾਮੀ ਜੀ ਨੇ ਭਾਰਤੀ ਸੰਸਕ੍ਰਿਤੀ ਦਾ ਅਮਰੀਕਾ ਅਤੇ ਯੂਰਪ ਵਿਚ ਪ੍ਰਚਾਰ ਕੀਤਾ ।

(ਸ) ਈਸ਼ਵਰ ਚੰਦਰ ਵਿੱਦਿਆਸਾਗਰ – ਈਸ਼ਵਰ ਚੰਦਰ ਵਿੱਦਿਆਸਾਗਰ ਇਕ ਪ੍ਰਸਿੱਧ ਵਿਦਵਾਨ ਸਨ । ਉਨ੍ਹਾਂ ਨੇ ਬੰਗਾਲੀ ਭਾਸ਼ਾ ਵਿਚ ‘ਮਰ ਵਰਨਾ ਚਿਆ’ ਨਾਂ ਦੀ ਪੁਸਤਕ ਲਿਖੀ । ਇਸਨੇ ਭਾਸ਼ਾ ਸਿੱਖਣ ਦੀ ਕਲਾ ਨੂੰ ਸਰਲ ਬਣਾ ਦਿੱਤਾ । ਈਸ਼ਵਰ ਚੰਦਰ ਵਿੱਦਿਆਸਾਗਰ ਇਕ ਸੰਸਕ੍ਰਿਤ ਕਾਲਜ ਦੇ ਪ੍ਰਿੰਸੀਪਲ ਸਨ । ਉਨ੍ਹਾਂ ਨੇ ਸੰਸਕ੍ਰਿਤ ਸਿਖਾਉਣ ਦਾ ਨਵਾਂ ਤਰੀਕਾ ਅਪਣਾਇਆ । ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਦਿੱਤ।

PSEB 8th Class Social Science Guide ਸਿੱਖਿਆ ਅਤੇ ਅੰਗਰੇਜ਼ੀ ਰਾਜ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦਾ ਪਰਵਰਤਿਕ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਲਾਰਡ ਮੈਕਾਲੇ ।

ਪ੍ਰਸ਼ਨ 2.
ਕੀ ਤੁਸੀਂ ਦੱਸ ਸਕਦੇ ਹੋ ਕਿ
(i) ਲਾਰਡ ਮੈਕਾਲੇ ਕੌਣ ਸੀ ?
(ii) ਉਸਨੇ ਪੱਛਮੀ ਸਿੱਖਿਆ ਦੇ ਪੱਖ ਵਿਚ ਆਪਣਾ ਫ਼ੈਸਲਾ ਕਦੋਂ ਦਿੱਤਾ ?
ਉੱਤਰ-
(i) ਲਾਰਡ ਮੈਕਾਲੇ ਸਿੱਖਿਆ ਸਮਿਤੀ ਦਾ ਪ੍ਰਧਾਨ ਸੀ ।
(ii) ਉਸ ਨੇ 1835 ਈ: ਵਿਚ ਪੱਛਮੀ ਸਿੱਖਿਆ ਦੇ ਪੱਖ ਵਿਚ ਆਪਣਾ ਫ਼ੈਸਲਾ ਦਿੱਤਾ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 3.
ਬੰਬਈ, ਕਲਕੱਤਾ ਅਤੇ ਮਦਰਾਸ ਵਿਚ ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ ਕਦੋਂ ਸਥਾਪਿਤ ਕੀਤੇ ?
ਉੱਤਰ-
1857 ਈ: ਵਿਚ ।

ਪ੍ਰਸ਼ਨ 4.
(i) ਭਾਰਤੀ ਯੂਨੀਵਰਸਿਟੀ ਐਕਟ, 1904 ਕਿਸਨੇ ਪਾਸ ਕੀਤਾ ?
(ii) ਇਸ ਦਾ ਕੀ ਦੋਸ਼ ਸੀ ?
ਉੱਤਰ-
(i) ਭਾਰਤੀ ਯੂਨੀਵਰਸਿਟੀ ਐਕਟ, 1904 ਲਾਰਡ ਕਰਜ਼ਨ ਨੇ ਪਾਸ ਕੀਤਾ ।
(ii) ਇਸ ਦਾ ਦੋਸ਼ ਇਹ ਸੀ ਕਿ ਇਸ ਨਾਲ ਯੂਨੀਵਰਸਿਟੀਆਂ ‘ਤੇ ਸਰਕਾਰੀ ਨਿਯੰਤਰਨ ਵੱਧ ਗਿਆ ।

ਪ੍ਰਸ਼ਨ 5.
ਬੇਸਿਕ ਸਿੱਖਿਆ ਦਾ ਸੁਝਾਅ ਕਦੋਂ ਅਤੇ ਕਿਸਨੇ ਦਿੱਤਾ ?
ਉੱਤਰ-
ਬੇਸਿਕ ਸਿੱਖਿਆ ਦਾ ਸੁਝਾਅ 1937 ਈ: ਵਿਚ ਮਹਾਤਮਾ ਗਾਂਧੀ ਨੇ ਦਿੱਤਾ ।

ਪ੍ਰਸ਼ਨ 6.
ਰਾਜਾ ਰਾਮ ਮੋਹਨ ਰਾਏ ਨੇ ਸਿੱਖਿਆ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ । ਇਸਦੇ ਪਿੱਛੇ ਉਨ੍ਹਾਂ ਦਾ ਕੀ ਉਦੇਸ਼ ਸੀ ?
ਉੱਤਰ-
ਭਾਰਤੀ ਸਮਾਜ ਵਿਚ ਪ੍ਰਚਲਿਤ ਝੂਠੇ ਰੀਤੀ-ਰਿਵਾਜਾਂ ਅਤੇ ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰਨਾ ।

ਪ੍ਰਸ਼ਨ 7.
ਸਵਾਮੀ ਦਯਾਨੰਦ ਸਰਸਵਤੀ ਨੇ ਮੁੱਖ ਤੌਰ ‘ ਤੇ ਕਿਨ੍ਹਾਂ ਦੋ ਰਾਜਾਂ ਵਿਚ ਸਕੂਲ, ਕਾਲਜ ਅਤੇ ਗੁਰੂਕਲਾਂ ਦੀ ਸਥਾਪਨਾ ਕੀਤੀ ?
ਉੱਤਰ-
ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ।

ਪ੍ਰਸ਼ਨ 8.
ਸਰ ਚਾਰਲਸ ਵੁੱਡ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ‘ਤੇ ਕਈ ਸਥਾਨਾਂ ਉੱਪਰ ਵਿਦਿਆਲੇ ਖੋਲ੍ਹੇ ਗਏ ?
ਉੱਤਰ-
ਕਲਕੱਤਾ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 9.
(i) ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ ?
(ii) ਇਸ ਸੰਸਥਾ ਨੇ ਸਮਾਜ ਸੁਧਾਰ ਦੇ ਲਈ ਕੀ ਕੀਤਾ ?
ਉੱਤਰ-
(i) ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਸਵਾਮੀ ਵਿਵੇਕਾਨੰਦ ਜੀ ਨੇ ਕੀਤੀ।
(ii) ਇਸ ਸੰਸਥਾ ਨੇ ਸਮਾਜ ਸੁਧਾਰ ਲਈ ਕਈ ਸਕੂਲ, ਕਾਲਜ ਅਤੇ ਲਾਇਬਰੇਰੀਆਂ ਖੋਲ੍ਹੀਆਂ ।

ਪ੍ਰਸ਼ਨ 10.
(i) ਸਰ ਸੱਯਦ ਅਹਿਮਦ ਕੌਣ ਸਨ ?
(ii) ਉਨ੍ਹਾਂ ਨੇ ਅਲੀਗੜ੍ਹ ਅੰਦੋਲਨ ਦੀ ਨੀਂਹ ਕਿਉਂ ਰੱਖੀ ?
ਉੱਤਰ-
(i) ਸਰ ਸੱਯਦ ਅਹਿਮਦ ਖ਼ਾਂ ਪਹਿਲੇ ਮੁਸਲਿਮ ਸਮਾਜ ਸੁਧਾਰਕ ਸਨ ।
(ii) ਉਨ੍ਹਾਂ ਨੇ ਇਸਲਾਮੀ ਸਮਾਜ ਅਤੇ ਧਰਮ ਵਿਚ ਸੁਧਾਰ ਲਿਆਉਣ ਲਈ ਅਲੀਗੜ੍ਹ ਅੰਦੋਲਨ ਦੀ ਨੀਂਹ ਰੱਖੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਡ ਡਿਸਪੈਚ ਕਿਹੜੇ ਸਾਲ ਪ੍ਰਕਾਸ਼ਿਤ ਹੋਈ ?
(i) 1813 ਈ: .
(ii) 1833 ਈ:
(iii) 1854 ਈ:
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(iii) 1854 ਈ:

ਪ੍ਰਸ਼ਨ 2.
ਭਾਰਤੀ ਵਿਸ਼ਵ ਵਿਦਿਆਲਿਆ ਕਾਨੂੰਨ 1904 ਈ: ਕਿਸਨੇ ਪਾਸ ਕੀਤਾ ?
(i) ਲਾਰਡ ਕਾਰਨਵਾਲਿਸ
(ii) ਲਾਰਡ ਕਰਜ਼ਨ
(iii) ਵਾਰੇਨ ਹੇਸਟਿੰਗਜ
(iv) ਜੋਨਾਥਨ ਡੰਕਨ ।
ਉੱਤਰ-
(ii) ਲਾਰਡ ਕਰਜ਼ਨ

ਪ੍ਰਸ਼ਨ 3.
ਈਸ਼ਵਰ ਚੰਦਰ ਵਿੱਦਿਆਸਾਗਰ ਬੰਗਾਲੀ ਭਾਸ਼ਾ ਦੇ ਵਿਦਵਾਨ ਸਨ । ਉਨ੍ਹਾਂ ਦੁਆਰਾ ਬੰਗਾਲੀ ਭਾਸ਼ਾ ਦੀ ਪੁਸਤਕ ਹੈ ।
(i) ਇੰਦੂਲੇਖਾ
(ii) ਗੋਦਾਨ
(iii) ਪੀਅਰ ਵਰਨਾ ਪ੍ਰੀਖਿਆ
(iv) ਮਣੀ ਰਤਨਮ ।
ਉੱਤਰ-
(iii) ਪੀਅਰ ਵਰਨਾ ਪ੍ਰੀਖਿਆ

ਪ੍ਰਸ਼ਨ 4.
ਰਾਜਾ ਰਾਮਮੋਹਨ ਰਾਏ ਹੇਠਾਂ ਲਿਖੀਆਂ ਭਾਸ਼ਾ ਦੇ ਵਿਦਵਾਨ ਸਨ-
(i) ਉਰਦੂ
(ii) ਸੰਸਕ੍ਰਿਤ
(iii) ਬ੍ਰਿਕ (ਯੂਨਾਨੀ)
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਸਰ ਸੱਯਦ ਅਹਿਮਦ ਖਾਂ ਨੇ ਅਲੀਗੜ੍ਹ ਵਿਚ ਮੁਹੰਮਡਨ ਐਂਗਲੋ ਓਰੀਐਂਟਲ ……………….. ਦੀ ਸਥਾਪਨਾ ਕੀਤੀ ।
2. 1898 ਈ: ਵਿਚ (ਸਰ ਸੱਯਦ ਅਹਿਮਦ ਖ਼ਾ) ਨੂੰ ……………………….. ਦੀ ਉਪਾਧੀ ਦਿੱਤੀ ਗਈ ।
3. ਸਵਾਮੀ ਦਇਆਨੰਦ ਸਰਸਵਤੀ ਸਮੇਂ ………………….. ਵਿਚ ਕੰਨਿਆ ਮਹਾਂਵਿਦਿਆਲਾ ਸਥਾਪਤ ਕੀਤਾ ਗਿਆ ।

ਉੱਤਰ-
1. ਕਾਲਜ,
2. ਸਰ,
3. ਮੇਰਠ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. 1875 ਈ: ਵਿਚ ਅਲੀਗੜ੍ਹ ਵਿਚ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਹੋਈ ।
2. ਮਹਾਤਮਾ ਗਾਂਧੀ ਜੀ ਨੇ ਸਕੂਲਾਂ ਵਿਚ ਵਿਵਹਾਰਿਕ ਅਤੇ ਰੋਜ਼ਗਾਰ ਦੁਆਰਾ ਸਿੱਖਿਆ ਦੇਣ ‘ਤੇ ਜ਼ੋਰ ਦਿੱਤਾ ।
3. ਮਹਾਤਮਾ ਗਾਂਧੀ ਅਤੇ ਰਵਿੰਦਰ ਨਾਥ ਟੈਗੋਰ ਪੱਛਮੀ ਸਿੱਖਿਆ ਦੇ ਵਿਰੁੱਧ ਸਨ ।
ਉੱਤਰ-
1. (×)
2. (√)
3. (√)

(ਹ) ਸਹੀ ਜੋੜੇ ਬਣਾਓ :

1. ਰਾਜਾ ਰਾਮ ਮੋਹਨ ਰਾਏ ਬੰਗਾਲੀ ਭਾਸ਼ਾ ਵਿਚ ‘ਪੀਅਰ ਵਰਨਾ ਪ੍ਰੀਖਿਆ’ ਨਾਮੀ ਕਿਤਾਬ ਲਿਖੀ ।
2. ਈਸ਼ਵਰ ਚੰਦਰ ਵਿੱਦਿਆਸਾਗਰ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ।
3. ਸਵਾਮੀ ਵਿਵੇਕਾਨੰਦ ਨੇ ਬੰਗਾਲੀ, ਫ਼ਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਗਰੀਸ ਭਾਸ਼ਾਵਾਂ ਦੇ ਵਿਦਵਾਨ ਸਨ ।

ਉੱਤਰ-

1. ਰਾਜਾ ਰਾਮ ਮੋਹਨ ਰਾਏ ਬੰਗਾਲੀ ਭਾਸ਼ਾ ਵਿਚ ‘ਪੀਅਰ ਵਰਨਾ ਪ੍ਰੀਖਿਆ’ ਨਾਮੀ ਕਿਤਾਬ ਲਿਖੀ ।
2. ਈਸ਼ਵਰ ਚੰਦਰ ਵਿੱਦਿਆਸਾਗਰ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ।
3. ਸਵਾਮੀ ਵਿਵੇਕਾਨੰਦ ਨੇ ਬੰਗਾਲੀ, ਫ਼ਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਗਰੀਸ ਭਾਸ਼ਾਵਾਂ ਦੇ ਵਿਦਵਾਨ ਸਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਲੀਗੜ੍ਹ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦਾ ਪਹਿਲਾ ਪ੍ਰਿੰਸੀਪਲ ਕੌਣ ਸੀ ? ਉਸਨੇ ਕਿਸੇ ਕੰਮ ਵਿਚ ਸਰ ਸੱਯਦ ਅਹਿਮਦ ਖਾਂ ਦੀ ਸਹਾਇਤਾ ਕੀਤੀ ?
ਉੱਤਰ-
ਅਲੀਗੜ੍ਹ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦਾ ਪਹਿਲਾ ਪ੍ਰਿੰਸੀਪਲ ਮਿ: ਬੈਕ ਸੀ । ਉਸਨੇ ਮੁਸਲਮਾਨਾਂ ਨੂੰ ਅੰਗਰੇਜ਼ੀ ਸਰਕਾਰ ਦੇ ਨਜ਼ਦੀਕ ਲਿਆਉਣ ਵਿਚ ਸਰ ਸੱਯਦ ਅਹਿਮਦ ਖ਼ਾਂ ਦੀ ਸਹਾਇਤਾ ਕੀਤੀ ।

ਪ੍ਰਸ਼ਨ 2.
ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਭਾਰਤ ਵਿਚ ਸਿੱਖਿਆ ਦੀ ਕੀ ਵਿਵਸਥਾ ਸੀ ?
ਉੱਤਰ-
ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿਚ ਮੁੱਢਲੀ ਵਿੱਦਿਆ, ਮਸਜਿਦਾਂ, ਮੰਦਰਾਂ ਅਤੇ ਗੁਰਦਵਾਰਿਆਂ ਵਿਚ ਦਿੱਤੀ ਜਾਂਦੀ ਸੀ ।

  • ਮਸਜਿਦਾਂ ਦੇ ਸਕੂਲਾਂ ਨੂੰ ਮਕਤਬ ਕਹਿੰਦੇ ਸਨ ਅਤੇ ਮੰਦਰਾਂ ਤੇ ਗੁਰਦਵਾਰਿਆਂ ਦੇ ਸਕੂਲਾਂ ਦਾ ਨਾਂ ਪਾਠਸ਼ਾਲਾ ਸੀ । ਇਹ ਸਾਰੇ ਧਾਰਮਿਕ ਸਕੂਲ ਸਨ, ਕਿਉਂਕਿ ਇਨ੍ਹਾਂ ਵਿਚ ਆਪਣੇ-ਆਪਣੇ ਧਰਮ ਦੀਆਂ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਸਨ ਅਤੇ ਭਾਸ਼ਾ ਵੀ ਆਪਣੇ-ਆਪਣੇ ਧਰਮ ਦੀ ਹੁੰਦੀ ਸੀ ।
  • ਮਕਤਬ ਵਿਚ ਉਰਦੂ, ਫ਼ਾਰਸੀ ਅਤੇ ਅਰਬੀ, ਗੁਰਦਵਾਰਿਆਂ ਵਿਚ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਤੇ ਮੰਦਰਾਂ ਦੀ ਪਾਠਸ਼ਾਲਾ ਵਿਚ ਹਿੰਦੀ ਤੇ ਸੰਸਕ੍ਰਿਤ ਵਿਚ ਸਿੱਖਿਆ ਦਿੱਤੀ ਜਾਂਦੀ ਸੀ । ਪੜ੍ਹਾਈ ਕਰਾਉਣ ਵਾਲੇ ਵੀ ਧਾਰਮਿਕ ਆਗੂ ਹੁੰਦੇ ਹਨ ।
  • ਉੱਚ ਵਿੱਦਿਆ ਲਈ ਵੱਡੇ ਸਕੂਲ ਹੁੰਦੇ ਸਨ । ਇਹ ਆਮ ਤੌਰ ‘ਤੇ ਧਾਰਮਿਕ ਅਸਥਾਨਾਂ ਤੋਂ ਵੱਖਰੇ ਹੁੰਦੇ ਸਨ । ਇਨ੍ਹਾਂ ਵਿਚ ਪੜ੍ਹਾਉਣ ਵਾਲੇ ਵਿਦਵਾਨ ਲੋਕ ਹੁੰਦੇ ਸਨ ।
  • ਜਿਹੜੇ ਸਕੂਲਾਂ ਵਿਚ ਅਰਬੀ ਤੇ ਫ਼ਾਰਸੀ ਪੜ੍ਹਾਈ ਜਾਂਦੀ ਸੀ, ਉਨ੍ਹਾਂ ਨੂੰ ਮਦਰੱਸੇ ਕਿਹਾ ਜਾਂਦਾ ਸੀ । ਇੱਥੇ ਸਭ ਧਰਮਾਂ ਦੇ ਵਿਦਿਆਰਥੀ ਸਿੱਖਿਆ ਲੈ ਸਕਦੇ ਸਨ ।
  • ਹਿੰਦੀ ਤੇ ਸੰਸਕ੍ਰਿਤ ਦੀ ਉਚੇਰੀ ਪੜ੍ਹਾਈ ਲਈ ਬਨਾਰਸ ਵਰਗੇ ਵੱਡੇ-ਵੱਡੇ ਸ਼ਹਿਰਾਂ ਵਿਚ ਪ੍ਰਬੰਧ ਸੀ ।
  • ਇਨ੍ਹਾਂ ਸਕੂਲਾਂ ਤੋਂ ਇਲਾਵਾ ਭਾਰਤ ਵਿਚ ਵਿਉਪਾਰ ਤੇ ਦਸਤਕਾਰੀ ਕੰਮਾਂ ਵਿਚ ਸਿਖਲਾਈ ਲਈ ਵਿਸ਼ੇਸ਼ ਸਕੂਲ ਹੁੰਦੇ ਸਨ ਜਿਨ੍ਹਾਂ ਨੂੰ ਮਹਾਜਨੀ ਸਕੁਲ ਕਿਹਾ ਜਾਂਦਾ ਸੀ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 3.
ਅਲੀਗੜ੍ਹ ਅੰਦੋਲਨ ‘ਤੇ ਇਕ ਨੋਟ ਲਿਖੋ ।
ਉੱਤਰ-
ਅਲੀਗੜ ਅੰਦੋਲਨ ਇਕ ਮੁਸਲਿਮ ਅੰਦੋਲਨ ਸੀ । ਇਹ ਅੰਦੋਲਨ ਸਰ ਸੱਯਦ ਅਹਿਮਦ ਖਾਂ ਨੇ ਮੁਸਲਮਾਨਾਂ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਚਲਾਇਆ । ਉਨ੍ਹਾਂ ਦਾ ਵਿਚਾਰ ਸੀ ਕਿ ਜਦੋਂ ਤਕ ਮੁਸਲਮਾਨ ਅੰਗਰੇਜ਼ੀ ਸਿੱਖਿਆ ਪ੍ਰਾਪਤ ਨਹੀਂ ਕਰਨਗੇ, ਤਦ ਤਕ ਮੁਸਲਿਮ ਸਮਾਜ ਦਾ ਉੱਥਾਨ ਨਹੀਂ ਹੋ ਸਕਦਾ । ਇਸ ਲਈ ਉਨ੍ਹਾਂ ਨੇ ਮੁਸਲਮਾਨਾਂ ਨੂੰ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਨੇ 1875 ਈ: ਵਿਚ ਅਲੀਗੜ੍ਹ ਵਿਚ ਮੁਹੰਮਡਲ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ । ਇਹ ਕਾਲਜ ਅੱਗੇ ਚਲ ਕੇ ਮੁਸਲਿਮ ਯੂਨੀਵਰਸਿਟੀ ਬਣਿਆ । ਇਸ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਵਿਚ ਆਧੁਨਿਕ ਦ੍ਰਿਸ਼ਟੀਕੋਣ ਪੈਦਾ ਕਰਨ ਵਿਚ ਯੋਗਦਾਨ ਦਿੱਤਾ । 1898 ਈ: ਵਿਚ ਸਰ ਸੱਯਦ ਅਹਿਮਦ ਖ਼ਾਂ ਦੀ ਮੌਤ ਹੋ ਗਈ ਪਰ ਉਨ੍ਹਾਂ ਦੁਆਰਾ ਸਥਾਪਿਤ ਅਲੀਗੜ੍ਹ ਯੂਨੀਵਰਸਿਟੀ ਅੱਜ ਵੀ ਕਾਫ਼ੀ ਉੱਨਤੀ ਕਰ ਰਹੀ ਹੈ ।

ਪ੍ਰਸ਼ਨ 4.
ਸੈਡਲਰ ਕਮੇਟੀ ਦੀ ਨਿਯੁਕਤੀ ਕਦੋਂ ਹੋਈ ? ਇਸ ਦੀਆਂ ਸਿੱਖਿਆ ਸੰਬੰਧੀ ਸਿਫ਼ਾਰਿਸ਼ਾਂ ਕੀ ਸਨ ?
ਉੱਤਰ-
ਸੈਡਲਰ ਕਮੇਟੀ ਦੀ ਨਿਯੁਕਤੀ 1917 ਈ: ਵਿਚ ਹੋਈ । ਇਸ ਕਮੇਟੀ ਨੇ ਸਿੱਖਿਆ ਦੇ ਵਿਕਾਸ ਲਈ ਹੇਠ ਲਿਖੀਆਂ ਸਿਫ਼ਾਰਿਸ਼ਾਂ ਕੀਤੀਆਂ-

  1. ਸਕੂਲ ਪੱਧਰ ‘ਤੇ ਸਿੱਖਿਆ ਦਾ ਮਾਧਿਅਮ ਪਹਿਲਾਂ ਭਾਰਤੀ ਭਾਸ਼ਾਵਾਂ ਵਿਚ ਅਤੇ ਬਾਅਦ ਵਿਚ ਅੰਗਰੇਜ਼ੀ ਭਾਸ਼ਾ ਹੋਵੇ ।
  2. ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇ ।
  3. ਯੂਨੀਵਰਸਿਟੀਆਂ ‘ਤੇ ਸਰਕਾਰੀ ਨਿਯੰਤਰਨ ਘੱਟ ਕੀਤਾ ਜਾਵੇ ।
  4. ਤਕਨੀਕੀ ਸਿੱਖਿਆ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
  5. ਹਰੇਕ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਵੇ ।

ਪ੍ਰਸ਼ਨ 5.
ਹਰਟੋਗ ਕਮੇਟੀ ਦੀਆਂ ਸਿੱਖਿਆ ਸੰਬੰਧੀ ਸਿਫ਼ਾਰਿਸ਼ਾਂ ਕੀ ਸਨ ?
ਉੱਤਰ-
ਸਿੱਖਿਆ ਖੇਤਰ ਦੇ ਵਿਸਤਾਰ ਅਤੇ ਸੁਧਾਰ ਲਈ 1928 ਈ: ਵਿਚ ਹਰਟੋਗ ਕਮੇਟੀ ਦੀ ਸਥਾਪਨਾ ਕੀਤੀ ਗਈ । ਇਸ ਕਮੇਟੀ ਨੇ ਹੇਠ ਲਿਖੀਆਂ ਸਿਫ਼ਾਰਿਸ਼ਾਂ ਕੀਤੀਆਂ-

  1. ਮੁੱਢਲੀ ਪ੍ਰਾਇਮਰੀ ਸਿੱਖਿਆ ਜ਼ਰੂਰੀ ਕੀਤੀ ਜਾਵੇ ।
  2. ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਈਆਂ ਜਾਣ ।
  3. ਸਿੱਖਿਆ ‘ਤੇ ਫਜ਼ੂਲ ਖ਼ਰਚ ਨਾ ਕੀਤਾ ਜਾਵੇ ।

ਪ੍ਰਸ਼ਨ 6.
ਸਾਰਜੈਂਟ ਸਕੀਮ ਦੀਆਂ ਸਿਫ਼ਾਰਿਸ਼ਾਂ ਲਿਖੋ ।
ਉੱਤਰ-
ਸਾਰਜੈਂਟ ਨੇ 1943 ਈ: ਵਿਚ ਸਿੱਖਿਆ ਦੇ ਵਿਕਾਸ ਲਈ ਕੁੱਝ ਸਿਫ਼ਾਰਿਸ਼ਾਂ ਕੀਤੀਆਂ, ਜਿਨ੍ਹਾਂ ਨੂੰ ਸਾਰਜੈਂਟ ਸਕੀਮ . ਕਿਹਾ ਜਾਂਦਾ ਹੈ । ਇਹ ਸਿਫ਼ਾਰਿਸ਼ਾਂ ਹੇਠ ਲਿਖੀਆਂ ਸਨ-

  1. ਪ੍ਰਾਇਮਰੀ ਸਿੱਖਿਆ ਦੇਣ ਤੋਂ ਪਹਿਲਾਂ ਨਰਸਰੀ ਸਕੂਲਾਂ ਵਿਚ ਸਿੱਖਿਆ ਦਿੱਤੀ ਜਾਵੇ ।
  2. 6 ਤੋਂ 15 ਸਾਲ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇ ।
  3. ਬਾਲਗ ਸਿੱਖਿਆ ਦਿੱਤੀ ਜਾਵੇ ।
  4. ਕਾਲਜਾਂ ਵਿਚ ਸੀਮਿਤ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇ ।

ਪ੍ਰਸ਼ਨ 7.
ਸ੍ਰੀਮਤੀ ਐਨੀ ਬੇਸੈਂਟ ਦੁਆਰਾ ਸਿੱਖਿਆ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਬਾਰੇ ਲਿਖੋ ।
ਉੱਤਰ-
ਸ੍ਰੀਮਤੀ ਐਨੀ ਬੇਸੈਂਟ ਨੇ ਭਾਰਤ ਵਿਚ ਕਈ ਥਾਂਵਾਂ ‘ਤੇ ਲੜਕਿਆਂ ਅਤੇ ਲੜਕੀਆਂ ਲਈ ਸਕੂਲ ਸਥਾਪਿਤ ਕੀਤੇ ਉਨ੍ਹਾਂ ਨੇ ਬਨਾਰਸ ਵਿਚ ਕੇਂਦਰੀ ਹਾਈ ਸਕੂਲ ਦੀ ਸਥਾਪਨਾ ਕੀਤੀ । ਇਹ ਸਕੂਲ ਬਾਅਦ ਵਿਚ ਹਿੰਦੂ ਯੂਨੀਵਰਸਿਟੀ ਬਣਿਆ । ਇਸ ਪ੍ਰਕਾਰ ਸ੍ਰੀਮਤੀ ਐਨੀ ਬੇਸੈਂਟ ਦਾ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਰਿਹਾ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 8.
ਅਲੀਗੜ੍ਹ ਵਿਸ਼ਵ-ਵਿਦਿਆਲੇ ਯੂਨੀਵਰਸਿਟੀ) ਬਾਰੇ ਲਿਖੋ ।
ਉੱਤਰ-
ਅਲੀਗੜ ਉੱਤਰ ਪ੍ਰਦੇਸ਼ ਦਾ ਇਕ ਪ੍ਰਸਿੱਧ ਸ਼ਹਿਰ ਹੈ । ਇੱਥੇ 1875 ਈ: ਵਿਚ ਸਰ ਸੱਯਦ ਅਹਿਮਦ ਖ਼ਾਂ ਨੇ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਮੁਸਲਮਾਨਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਪੱਛਮੀ ਸਾਹਿਤ ਦੀ ਸਿੱਖਿਆ ਦੇਣਾ ਸੀ ਕਿਉਂਕਿ ਸਰ ਸੱਯਦ ਅਹਿਮਦ ਖ਼ਾਂ ਅਤੇ ਹਿਦਾਇਤੁੱਲਾ ਖ਼ਾ ਵਰਗੇ ਮੁਸਲਿਮ ਨੇਤਾਵਾਂ ਦਾ ਵਿਚਾਰ ਸੀ ਕਿ ਮੁਸਲਮਾਨਾਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਪੱਛਮੀ ਸਾਹਿਤ ਦੀ ਸਿੱਖਿਆ ਦੇਣੀ ਜ਼ਰੂਰੀ ਹੈ । ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਅਤੇ ਇਸਦੇ ਦੁਆਰਾ ਸਿੱਖਿਆ ਦੇ ਪ੍ਰਸਾਰ ਨੂੰ ‘ਅਲੀਗੜ ਅੰਦੋਲਨ’ ਦਾ ਨਾਂ ਵੀ ਦਿੱਤਾ ਜਾਂਦਾ ਹੈ । 1920 ਈ: ਵਿਚ ਇੱਥੇ ਅਲੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ।

ਅਲੀਗੜ੍ਹ ਯੂਨੀਵਰਸਿਟੀ ਦੀ ਪਹਿਲੀ ਚਾਂਸਲਰ ਸੁਲਤਾਨ ਜਹਾਂ ਬੇਗ਼ਮ ਸੀ । ਇਸ ਯੂਨੀਵਰਸਿਟੀ ਦਾ ਹੌਲੀ-ਹੌਲੀ ਵਿਸਤਾਰ ਹੁੰਦਾ ਗਿਆ । ਇਸਨੇ ਬਹੁਤ ਸਾਰੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੀ ਸਥਾਪਨਾ ਕੀਤੀ । ਅੱਜ-ਕਲ੍ਹ ਇਸ ਯੂਨੀਵਰਸਿਟੀ ਵਿਚ 80 ਸਿੱਖਿਆ ਵਿਭਾਗ ਹਨ । ਇੱਥੇ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਲਗਪਗ 30,000 ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰ ਸੱਯਦ ਅਹਿਮਦ ਖਾਂ ਅਤੇ ਅਲੀਗੜ੍ਹ ਅੰਦੋਲਨ ‘ਤੇ ਇਕ ਨੋਟ ਲਿਖੋ ।
ਉੱਤਰ-
ਸਰ ਸੱਯਦ ਅਹਿਮਦ ਖਾਂ ਪਹਿਲੇ ਮੁਸਲਿਮ ਸਮਾਜ-ਸੁਧਾਰਕ ਸਨ । ਉਨ੍ਹਾਂ ਨੇ 19ਵੀਂ ਸਦੀ ਵਿਚ ਇਸਲਾਮੀ ਸਮਾਜ ਅਤੇ ਇਸਲਾਮ ਧਰਮ ਵਿਚ ਸੁਧਾਰ ਲਈ ਅਲੀਗੜ੍ਹ ਅੰਦੋਲਨ ਚਲਾਇਆ ।

ਮਹੱਤਵਪੂਰਨ ਕੰਮ-

  • ਉਨ੍ਹਾਂ ਨੇ ਭਾਰਤੀ ਮੁਸਲਮਾਨਾਂ ਵਿਚ ਪ੍ਰਚਲਿਤ ਅੰਧ-ਵਿਸ਼ਵਾਸਾਂ ਅਤੇ ਝੂਠੇ ਰੀਤੀ-ਰਿਵਾਜਾਂ ਨੂੰ ਖ਼ਤਮ ਕਰਨ ਲਈ ਇਸਲਾਮ ਧਰਮ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ।
  • ਉਨ੍ਹਾਂ ਦਾ ਵਿਚਾਰ ਸੀ ਕਿ ਮੁਸਲਮਾਨਾਂ ਵਿਚ ਜਾਗ੍ਰਿਤੀ ਲਿਆਉਣ ਲਈ ਪੱਛਮੀ ਸਿੱਖਿਆ ਦਾ ਵਿਕਾਸ ਕਰਨਾ ਜ਼ਰੂਰੀ ਹੈ । ਇਸ ਲਈ ਉਨ੍ਹਾਂ ਨੇ ਮੁਸਲਮਾਨਾਂ ਨੂੰ ਪੱਛਮੀ ਸਿੱਖਿਆ ਪ੍ਰਾਪਤ ਕਰਨ ਅਤੇ ਪੱਛਮੀ ਸਾਹਿਤ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ ।
  • 1875 ਈ: ਵਿਚ ਉਨ੍ਹਾਂ ਨੇ ਅਲੀਗੜ੍ਹ ਵਿਚ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ । ਇੱਥੇ ਮੁਸਲਿਮ ਵਿਦਿਆਰਥੀਆਂ ਨੂੰ ਪੱਛਮੀ ਸਿੱਖਿਆ ਦਿੱਤੀ ਜਾਂਦੀ ਸੀ । ਬਾਅਦ ਵਿਚ ਇਹ ਕਾਲਜ ਅਲੀਗੜ੍ਹ ਅੰਦੋਲਨ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ । 1920 ਈ: ਵਿਚ ਇਸ ਕਾਲਜ ਨੇ ਅਲੀਗੜ੍ਹ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਲਿਆ ।
  • ਸਰ ਸੱਯਦ ਅਹਿਮਦ ਖ਼ਾਂ ਮੁਸਲਮਾਨਾਂ ਦੇ ਹਿੱਤ ਲਈ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਨੇੜੇ ਲਿਆਉਣਾ ਚਾਹੁੰਦੇ ਸਨ ਤਾਂ ਕਿ ਸਰਕਾਰ ਦੀ ਸਹਾਇਤਾ ਨਾਲ ਮੁਸਲਮਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ । ਇਸ ਕੰਮ ਵਿਚ ਮੁਹੰਮਡਨ ਐਂਗਲੋ ਓਰੀਐਂਟਲ ਕਾਲਜ ਦੇ ਪਹਿਲੇ ਪਿੰਸੀਪਲ ਮਿ: ਬੈਕ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ ।

1878 ਈ: ਵਿਚ ਸਰ ਸੱਯਦ ਅਹਿਮਦ ਖ਼ਾਂ ਨੂੰ ਲੋਕ ਸੇਵਾ ਆਯੋਗ ਦਾ ਮੈਂਬਰ ਬਣਾ ਦਿੱਤਾ ਗਿਆ । 1882 ਈ: ਵਿਚ ਉਨ੍ਹਾਂ ਨੂੰ ਵਾਇਸਰਾਏ ਪਰਿਸ਼ਦ ਦਾ ਮੈਂਬਰ ਨਿਯੁਕਤ ਕੀਤਾ ਗਿਆ । 1898 ਈ: ਵਿਚ ਉਨ੍ਹਾਂ ਨੂੰ ‘ਸਰ’ ਦੀ ਉਪਾਧੀ ਪ੍ਰਦਾਨ ਕੀਤੀ ਗਈ । ਇਸੇ ਸਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ।

ਅਲੀਗੜ੍ਹ ਅੰਦੋਲਨ – ਅਲੀਗੜ੍ਹ ਅੰਦੋਲਨ ਸਰ ਸੱਯਦ ਅਹਿਮਦ ਖ਼ਾਂ ਦੁਆਰਾ ਮੁਸਲਮਾਨਾਂ ਵਿਚ ਜਾਗ੍ਰਿਤੀ ਲਿਆਉਣ ਲਈ ਚਲਾਇਆ ਗਿਆ ਸੀ । ਇਸ ਨੂੰ ਅਲੀਗੜ੍ਹ ਅੰਦੋਲਨ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸਦਾ ਕੇਂਦਰ ਅਲੀਗੜ੍ਹ ਸੀ । ਇਸ ਅੰਦੋਲਨ ਦੇ ਨੇਤਾਵਾਂ ਨੇ ਮੁਸਲਮਾਨਾਂ ਨੂੰ ਕੁਰਾਨ ਦੇ ਸਿਧਾਂਤ ਅਪਨਾਉਣ ਅਤੇ ਝੂਠੇ ਰੀਤੀ-ਰਿਵਾਜ ਛੱਡਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਮੁਸਲਮਾਨਾਂ ਦੁਆਰਾ ਪੱਛਮੀ ਸਿੱਖਿਆ ਪ੍ਰਾਪਤ ਕਰਨ ‘ਤੇ ਵੀ ਜ਼ੋਰ ਦਿੱਤਾ ।

ਪ੍ਰਸ਼ਨ 2.
ਆਧੁਨਿਕ ਸਿੱਖਿਆ ਪ੍ਰਣਾਲੀ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਨੀਂਹ ਅੰਗਰੇਜ਼ਾਂ ਨੇ ਰੱਖੀ ।1715 ਈ: ਵਿਚ ਈਸਟ ਇੰਡੀਆ ਕੰਪਨੀ ਨੇ ਮਦਰਾਸ ਵਿਚ ਸੇਂਟ ਮੈਰੀ ਚੈਰਿਟੀ ਸਕੂਲ ਖੋਲ੍ਹਿਆ । ਬਾਅਦ ਵਿਚ ਲਾਰਡ ਵਾਰੇਨ ਹੇਸਟਿੰਗਜ਼ ਨੇ ਕਲਕੱਤਾ ਮਦਰੱਸਾ ਦੀ ਸਥਾਪਨਾ ਕੀਤੀ । ਇੱਥੇ ਉੱਚ ਘਰਾਣਿਆਂ ਦੇ ਮੁਸਲਮਾਨ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਸਨ । ਇਸ ਤੋਂ ਬਾਅਦ ਜੋਨਾਥਨ ਡੰਕਨ ਦੇ ਯਤਨਾਂ ਨਾਲ ਬਨਾਰਸ ਵਿਚ ਇਕ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ ਗਈ ਜਿਹੜਾ ਹਿੰਦੂ ਸਿੱਖਿਆ ਦਾ ਕੇਂਦਰ ਸੀ । ਇਸ ਤੋਂ ਬਾਅਦ ਸਿੱਖਿਆ ਦੇ ਵਿਕਾਸ ਦੀ ਕਹਾਣੀ 1813 ਈ: ਤੋਂ ਆਰੰਭ ਹੁੰਦੀ ਹੈ ।

I. 1813 ਈ: ਤੋਂ 1854 ਈ: ਤਕ ਸਿੱਖਿਆ ਦਾ ਵਿਕਾਸ-
ਸਿੱਖਿਆ ਦਾ ਮਾਧਿਅਮ – ਅੰਗਰੇਜ਼ੀ ਸਰਕਾਰ ਨੇ 1813 ਈ: ਦੇ ਚਾਰਟਰ ਐਕਟ ਦੁਆਰਾ ਭਾਰਤ ਵਿਚ ਸਿੱਖਿਆ ਦੇ ਵਿਕਾਸ ਲਈ ਹਰ ਸਾਲ ਇਕ ਲੱਖ ਰੁਪਇਆ ਖ਼ਰਚ ਕਰਨ ਦੀ ਯੋਜਨਾ ਬਣਾਈ ਪਰ ਸਰਕਾਰ ਦੀ ਸਿੱਖਿਆ ਦੇ ਸੰਬੰਧ ਵਿਚ ਕੋਈ ਸਪੱਸ਼ਟ ਨੀਤੀ ਨਾ ਹੋਣ ਦੇ ਕਾਰਨ ਇਸ ਧਨ ਨੂੰ ਖ਼ਰਚ ਨਾ ਕੀਤਾ ਜਾ ਸਕਿਆ । 1823 ਈ: ਵਿਚ ਸਿੱਖਿਆ ਨੀਤੀ ਤੇ ਵਿਚਾਰ ਕਰਨ ਲਈ ਇਕ ਕਮੇਟੀ (ਸਮਿਤੀ ਬਣਾਈ ਗਈ । ਪਰ ਇਸ ਕਮੇਟੀ ਦੇ ਮੈਂਬਰਾਂ ਵਿਚ ਮਤਭੇਦ ਸਨ । ਇਸ ਦੇ ਕੁੱਝ ਮੈਂਬਰ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਨਾਲ ਪੱਛਮੀ ਸਿੱਖਿਆ ਦੇਣ ਦੇ ਪੱਖ ਵਿਚ ਸਨ । ਇਸ ਤੋਂ ਉਲਟ ਕੁੱਝ ਹੋਰ ਮੈਂਬਰ ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਸਥਾਨਿਕ ਭਾਸ਼ਾਵਾਂ ਨੂੰ ਸਿੱਖਿਆ ਦਾ ਮਾਧਿਅਮ ਬਣਾਉਣਾ ਚਾਹੁੰਦੇ ਸਨ । 1835 ਈ: ਵਿਚ ਲਾਰਡ ਮੈਕਾਲੇ ਸਿੱਖਿਆ ਕਮੇਟੀ ਦਾ ਪ੍ਰਧਾਨ ਬਣਿਆ । ਉਸ ਨੇ ਪੱਛਮੀ ਸਿੱਖਿਆ ਦੇ ਪੱਖ ਵਿਚ ਆਪਣਾ ਫ਼ੈਸਲਾ ਦਿੱਤਾ । ਰਾਜਾ ਰਾਮ ਮੋਹਨ ਰਾਏ ਨੇ ਵੀ ਪੱਛਮੀ ਸਿੱਖਿਆ ਪ੍ਰਣਾਲੀ ਅਪਣਾਉਣ ‘ਤੇ ਜ਼ੋਰ ਦਿੱਤਾ ।

ਵੁੱਡ ਡਿਸਪੈਚ – ਭਾਰਤ ਵਿਚ ਆਧੁਨਿਕ ਸਿੱਖਿਆ ਦੇ ਪ੍ਰਸਾਰ ਲਈ 1854 ਈ: ਵਿਚ ਚਾਰਲਸ ਵੱਡ ਦੀ ਅਗਵਾਈ ਵਿਚ ਇਕ ਸਮਿਤੀ ਬਣਾਈ ਗਈ । ਚਾਰਲਸ ਵੁੱਡ ਦੀਆਂ ਸਿਫ਼ਾਰਿਸ਼ਾਂ ਨੂੰ ਵੱਡ ਡਿਸਪੈਚ ਕਿਹਾ ਜਾਂਦਾ ਹੈ । ਇਸ ਸਮਿਤੀ ਨੇ ਸਿੱਖਿਆ ਸੁਧਾਰ ਲਈ ਹੇਠ ਲਿਖੀਆਂ ਸਿਫ਼ਾਰਿਸ਼ਾਂ ਕੀਤੀਆਂ-

  1. ਭਾਰਤ ਦੇ ਹਰ ਪ੍ਰਾਂਤ ਵਿਚ ਸਿੱਖਿਆ ਵਿਭਾਗ ਦੀ ਸਥਾਪਨਾ ਕੀਤੀ ਜਾਵੇ ।
  2. ਕਲਕੱਤਾ, ਮੁੰਬਈ, ਮਦਰਾਸ ਆਦਿ ਵੱਡੇ-ਵੱਡੇ ਨਗਰਾਂ ਵਿਚ ਯੂਨੀਵਰਸਿਟੀਆਂ ਖੋਲ੍ਹੀਆਂ ਜਾਣ ।
  3. ਹਰੇਕ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਖੋਲ੍ਹਿਆ ਜਾਵੇ ।
  4. ਸਿੱਖਿਆ ਦੇ ਪੱਧਰ ਨੂੰ ਉੱਨਤ ਕਰਨ ਲਈ ਅਧਿਆਪਕਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ ।
  5. ਔਰਤਾਂ ਲਈ ਅਲੱਗ ਸਕੂਲ ਖੋਲ੍ਹੇ ਜਾਣ ।

ਚਾਰਲਸ ਵੁੱਡ ਦੀਆਂ ਸਿਫ਼ਾਰਿਸ਼ਾਂ ਦੇ ਆਧਾਰ ‘ਤੇ 1857 ਈ: ਵਿਚ ਕਲਕੱਤਾ, ਬੰਬਈ ਅਤੇ ਮਦਰਾਸ ਵਿਚ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ । ਇਸੇ ਸਾਲ ਇਨ੍ਹਾਂ ਨਗਰਾਂ ਵਿਚ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਗਏ । 1864 ਈ: ਵਿਚ ਲਾਹੌਰ ਵਿਚ ਗਵਰਨਮੈਂਟ ਕਾਲਜ ਦੀ ਸਥਾਪਨਾ ਕੀਤੀ ਗਈ ।

II. 1854 ਤੋਂ ਬਾਅਦ ਸਿੱਖਿਆ ਦਾ ਵਿਕਾਸ-
ਹੰਟਰ ਕਮਿਸ਼ਨ – ਹੰਟਰ ਕਮਿਸ਼ਨ ਦੀ ਨਿਯੁਕਤੀ 1882 ਈ: ਵਿਚ ਹੋਈ । ਇਸ ਦੀਆਂ ਸਿੱਖਿਆ ਸੰਬੰਧੀ ਮੁੱਖ ਸਿਫ਼ਾਰਿਸ਼ਾਂ ਹੇਠ ਲਿਖੀਆਂ ਸਨ-

  1. ਪ੍ਰਾਈਵੇਟ ਸਕੂਲਾਂ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਦਿੱਤੀਆਂ ਜਾਣ ।
  2. ਸੈਕੰਡਰੀ ਸਕੂਲਾਂ ਵਿਚ ਸੁਧਾਰ ਕੀਤੇ ਜਾਣ ।
  3. ਔਰਤਾਂ ਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ ।
  4. ਵਿਦਿਆਰਥੀਆਂ ਨੂੰ ਸਰੀਰਿਕ ਤੇ ਮਾਨਸਿਕ ਸਿੱਖਿਆ ਦਿੱਤੀ ਜਾਵੇ ।
  5. ਸਕੂਲਾਂ ਅਤੇ ਕਾਲਜਾਂ ਵਿਚ ਸਰਕਾਰੀ ਦਖ਼ਲ-ਅੰਦਾਜ਼ੀ ਜ਼ਿਆਦਾ ਨਾ ਹੋਵੇ ।
    ਸਰਕਾਰ ਨੇ ਹੰਟਰ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਮੰਨ ਲਿਆ ਜੋ ਆਧੁਨਿਕ ਸਿੱਖਿਆ ਪ੍ਰਣਾਲੀ ਦਾ ਆਧਾਰ ਬਣੀਆਂ ।

ਭਾਰਤੀ ਯੂਨੀਵਰਸਿਟੀ ਐਕਟ 1904 – 1904 ਈ: ਵਿਚ ਲਾਰਡ ਕਰਜ਼ਨ ਨੇ ਭਾਰਤੀ ਯੂਨੀਵਰਸਿਟੀ ਐਕਟ ਪਾਸ ਕੀਤਾ । ਇਸ ਐਕਟ ਦੇ ਕਾਰਨ ਯੂਨੀਵਰਸਿਟੀਆਂ ਵਿਚ ਸਰਕਾਰੀ ਦਖ਼ਲ ਕਾਫ਼ੀ ਵੱਧ ਗਿਆ । ਇਸ ਲਈ ਰਾਸ਼ਟਰਵਾਦੀਆਂ ਨੇ ਇਸ ਐਕਟ ਦਾ ਵਿਰੋਧ ਕੀਤਾ ।

ਸੈਡਲਰ ਕਮੇਟੀ – 1917 ਈ: ਵਿਚ ਸਰਕਾਰ ਨੇ ਸੈਡਲਰ ਕਮੇਟੀ ਦੀ ਨਿਯੁਕਤੀ ਕੀਤੀ । ਇਸ ਕਮੇਟੀ ਨੇ ਸਿੱਖਿਆ ਦੇ ਵਿਕਾਸ ਲਈ ਹੇਠ ਲਿਖੀਆਂ ਸਿਫ਼ਾਰਿਸ਼ਾਂ ਕੀਤੀਆਂ

  1. ਸਕੂਲ ਪੱਧਰ ‘ਤੇ ਸਿੱਖਿਆ ਦਾ ਮਾਧਿਅਮ ਪਹਿਲਾਂ ਭਾਰਤੀ ਭਾਸ਼ਾਵਾਂ ਅਤੇ ਬਾਅਦ ਵਿਚ ਅੰਗਰੇਜ਼ੀ ਭਾਸ਼ਾ ਹੋਵੇ ।
  2. ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਕੀਤਾ ਜਾਵੇ ।
  3. ਯੂਨੀਵਰਸਿਟੀਆਂ ‘ਤੇ ਸਰਕਾਰੀ ਨਿਯੰਤਰਨ ਘੱਟ ਕੀਤਾ ਜਾਵੇ ।
  4. ਤਕਨੀਕੀ ਸਿੱਖਿਆ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ।
  5. ਹਰੇਕ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਵੇ ।

ਹਰਟੋਗ ਕਮੇਟੀ, 1928 – ਸਿੱਖਿਆ ਖੇਤਰ ਦੇ ਵਿਸਤਾਰ ਅਤੇ ਸੁਧਾਰ ਲਈ 1928 ਈ: ਵਿਚ ਹਰਟੋਗ ਕਮੇਟੀ ਦੀ ਸਥਾਪਨਾ ਕੀਤੀ ਗਈ । ਇਸ ਕਮੇਟੀ ਨੇ ਅੱਗੇ ਲਿਖੀਆਂ ਸਿਫ਼ਾਰਿਸ਼ਾਂ ਕੀਤੀਆਂ-

  1. ਮੁੱਢਲੀ ਪ੍ਰਾਇਮਰੀ ਸਿੱਖਿਆ ਜ਼ਰੂਰੀ ਕੀਤੀ ਜਾਵੇ ।
  2. ਅਧਿਆਪਕਾਂ ਦੀਆਂ ਤਨਖ਼ਾਹਾਂ ਵਧਾਈਆਂ ਜਾਣ ।
  3. ਸਿੱਖਿਆ ‘ਤੇ ਵਿਅਰਥ ਖ਼ਰਚਾ ਨਾ ਕੀਤਾ ਜਾਵੇ ।

ਬੇਸਿਕ ਸਿੱਖਿਆ, 1937 ਈ: – 1937 ਈ: ਵਿਚ ਮਹਾਤਮਾ ਗਾਂਧੀ ਨੇ ਬੇਸਿਕ ਸਿੱਖਿਆ ਲਾਗੂ ਕਰਨ ਦਾ ਸੁਝਾਅ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ 14 ਸਾਲ ਤਕ ਦੇ ਬੱਚਿਆਂ ਲਈ ਸਿੱਖਿਆ ਮੁਫ਼ਤ ਅਤੇ ਜ਼ਰੂਰੀ ਹੋਵੇ । ਉਨ੍ਹਾਂ ਨੂੰ ਦਸਤਕਾਰੀ ਦੀ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ ।

ਸਾਰਜੈਂਟ ਯੋਜਨਾ – ਸਾਰਜੈਂਟ ਨੇ 1943 ਈ: ਵਿਚ ਸਿੱਖਿਆ ਦੇ ਵਿਕਾਸ ਲਈ ਕੁੱਝ ਸਿਫ਼ਾਰਿਸ਼ਾਂ ਕੀਤੀਆਂ, ਜਿਨ੍ਹਾਂ ਨੂੰ ਸਾਰਜੈਂਟ ਯੋਜਨਾ ਕਿਹਾ ਜਾਂਦਾ ਹੈ । ਇਹ ਸਿਫ਼ਾਰਿਸ਼ਾਂ ਹੇਠ ਲਿਖੀਆਂ ਸਨ-

  1. ਪ੍ਰਾਇਮਰੀ ਸਿੱਖਿਆ ਦੇਣ ਤੋਂ ਪਹਿਲਾਂ ਨਰਸਰੀ ਸਕੂਲਾਂ ਵਿਚ ਸਿੱਖਿਆ ਦਿੱਤੀ ਜਾਵੇ ।
  2. 6 ਤੋਂ 15 ਸਾਲ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇ ।
  3. ਬਾਲਗ਼ ਸਿੱਖਿਆ ਦਿੱਤੀ ਜਾਵੇ ।
  4. ਕਾਲਜਾਂ ਵਿਚ ਸੀਮਿਤ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇ ।

PSEB 8th Class Social Science Solutions Chapter 16 ਸਿੱਖਿਆ ਅਤੇ ਅੰਗਰੇਜ਼ੀ ਰਾਜ

ਪ੍ਰਸ਼ਨ 3.
ਬੜੌਦਾ ਦੇ ਸਥਾਨ ‘ਤੇ ਮਹਾਰਾਜਾ ਸਿਆਜ਼ੀਰਾਓ ਵਿਸ਼ਵ-ਵਿਦਿਆਲੇ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਬੜੌਦਾ ਗੁਜਰਾਤ ਦਾ ਇਕ ਮਹੱਤਵਪੂਰਨ ਸ਼ਹਿਰ ਹੈ । ਇਹ ਸ਼ਹਿਰ ਮਹਾਰਾਜਾ ਸਿਆਜ਼ੀਰਾਓ ਵਿਸ਼ਵਵਿਦਿਆਲੇ ਦੇ ਕਾਰਨ ਪ੍ਰਸਿੱਧ ਹੈ । ਇਸ ਵਿਸ਼ਵਵਿਦਿਆਲੇ ਦੀ ਸਥਾਪਨਾ 1948 ਈ: ਵਿਚ ਮਹਾਰਾਜਾ ਸਿਆਜ਼ੀਰਾਓ ਤੀਸਰੇ ਨੇ ਕੀਤੀ ਸੀ ।

ਮਹਾਰਾਜਾ ਦੇ ਕੰਮ – ਮਹਾਰਾਜਾ ਸਿਆਜ਼ੀਰਾਓ ਇਕ ਪ੍ਰਸਿੱਧ ਵਿਦਵਾਨ ਸਨ ।ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ | ਸਮਾਜਿਕ ਅਤੇ ਆਰਥਿਕ ਖੇਤਰ ਵਿਚ ਵੀ ਉਨ੍ਹਾਂ ਨੇ ਮਹੱਤਵਪੂਰਨ ਕੰਮ ਕੀਤੇ-

  • ਉਨ੍ਹਾਂ ਨੇ ਸਮਾਜ ਵਿਚ ਪ੍ਰਚਲਿਤ ਜਾਤ-ਪਾਤ ਅਤੇ ਛੂਤਛਾਤ ਆਦਿ ਬੁਰਾਈਆਂ ਦੀ ਕਰੜੀ ਨਿੰਦਾ ਕੀਤੀ ।
  • ਉਨ੍ਹਾਂ ਨੇ ਰਾਜ ਦੀ ਸਹਾਇਤਾ ਨਾਲ ਅਨੇਕ ਸਕੂਲ, ਲਾਇਬਰੇਰੀਆਂ ਅਤੇ ਹਸਪਤਾਲ ਖੋਲ੍ਹੇ ।
  • 1881 ਈ: ਵਿਚ ਉਨ੍ਹਾਂ ਨੇ ਬੜੌਦਾ ਵਿਚ ਇਕ ਕਾਲਜ ਖੋਲਿਆ ਜਿਹੜਾ ਬਾਅਦ ਵਿਚ ਇਕ ਵਿਸ਼ਵ-ਵਿਦਿਆਲਾ ਬਣ ਗਿਆ । ਇਸ ਵਿਸ਼ਵ-ਵਿਦਿਆਲੇ ਵਿਚ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਸਨ ।

ਬੜੌਦਾ ਦੇ ਮਹਾਰਾਜਾ ਸਿਆਜ਼ੀਰਾਓ ਵਿਸ਼ਵ-ਵਿਦਿਆਲੇ ਨਾਲ 20 ਪਬਲਿਕ ਅਤੇ 100 ਤੋਂ ਵੀ ਜ਼ਿਆਦਾ ਪ੍ਰਾਈਵੇਟ ਸਕੂਲ ਜੁੜੇ ਹੋਏ ਹਨ । ਇਸ ਵਿਸ਼ਵ-ਵਿਦਿਆਲੇ ਵਿਚ ਕੇਵਲ ਅੰਗਰੇਜ਼ੀ ਮਾਧਿਅਮ ਵਿਚ ਹੀ ਸਿੱਖਿਆ ਦਿੱਤੀ ਜਾਂਦੀ ਹੈ । ਇੱਥੇ ਦੇਸ਼ਾਂ-ਵਿਦੇਸ਼ਾਂ ਤੋਂ ਲਗਪਗ 3000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

Punjab State Board PSEB 8th Class Social Science Book Solutions History Chapter 15 1857 ਈ. ਦਾ ਵਿਦਰੋਹ Textbook Exercise Questions and Answers.

PSEB Solutions for Class 8 Social Science History Chapter 15 1857 ਈ. ਦਾ ਵਿਦਰੋਹ

SST Guide for Class 8 PSEB 1857 ਈ. ਦਾ ਵਿਦਰੋਹ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
1857 ਈ: ਦੇ ਵਿਦਰੋਹ ਦੇ ਕਿਹੜੇ ਦੋ ਰਾਜਨੀਤਿਕ ਕਾਰਨ ਸਨ ?
ਉੱਤਰ-

  1. ਲਾਰਡ ਡਲਹੌਜ਼ੀ ਨੇ ਪੇਸ਼ਵਾ ਬਾਜੀਰਾਵ ਦੂਸਰੇ ਦੇ ਉੱਤਰਾਧਿਕਾਰੀ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰ ਦਿੱਤੀ ।
  2. ਡਲਹੌਜ਼ੀ ਨੇ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਨੂੰ ਗੱਦੀ ਤੋਂ ਹਟਾ ਕੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ । ਇਸ ਨਾਲ ਅਵਧ ਵਿਚ ਇਕ ਵਿਦਰੋਹ ਦੀ ਭਾਵਨਾ ਭੜਕ ਉੱਠੀ ।

ਪ੍ਰਸ਼ਨ 2.
ਬਹਾਦਰ ਸ਼ਾਹ ਜ਼ਫ਼ਰ ਨੂੰ ਕੀ ਸਜ਼ਾ ਦਿੱਤੀ ਗਈ ?
ਉੱਤਰ-
ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦੀ ਬਣਾ ਕੇ ਰੰਗੂਨ ਭੇਜ ਦਿੱਤਾ ਗਿਆ । ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਗਈ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 3.
1857 ਈ: ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਭਾਰਤੀ ਸੈਨਿਕ ਅੰਗਰੇਜ਼ੀ ਸਰਕਾਰ ਤੋਂ ਖ਼ੁਸ਼ ਨਹੀਂ ਸਨ । ਉਹ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ । 1857 ਈ: ਵਿਚ ਅੰਗਰੇਜ਼ੀ ਸਰਕਾਰ ਨੇ ਰਾਈਫ਼ਲਾਂ ਵਿਚ ਨਵੇਂ ਕਿਸਮ ਦੇ ਕਾਰਤੂਸ ਦਾ ਪ੍ਰਯੋਗ ਆਰੰਭ ਕੀਤਾ । ਇਨ੍ਹਾਂ ਕਾਰਤੂਸਾਂ ’ਤੇ ਗਾਂ ਅਤੇ ਸੁਰ ਦੀ ਚਰਬੀ ਲੱਗੀ ਹੋਈ ਸੀ ਅਤੇ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਮੂੰਹ ਨਾਲ ਛੱਲਣਾ ਪੈਂਦਾ ਸੀ । ਅਜਿਹਾ ਕਰਨ ਨਾਲ ਹਿੰਦੂ ਅਤੇ ਮੁਸਲਮਾਨ ਸੈਨਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ । ਇਸ ਲਈ ਉਹ ਭੜਕ ਉੱਠੇ | ਸਭ ਤੋਂ ਪਹਿਲਾਂ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ 29 ਮਾਰਚ, 1857 ਈ: ਨੂੰ ਇਨ੍ਹਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਨਾਂਹ ਕਰ ਦਿੱਤੀ । ਗੁੱਸੇ ਵਿਚ ਆ ਕੇ ਉਸਨੇ ਇਕ ਅੰਗਰੇਜ਼ ਅਧਿਕਾਰੀ ਦੀ ਹੱਤਿਆ ਵੀ ਕਰ ਦਿੱਤੀ । ਇਹੀ ਘਟਨਾ 1857 ਈ: ਦੇ ਵਿਦਰੋਹ ਦਾ ਤੱਤਕਾਲੀ ਕਾਰਨ ਬਣੀ ।

ਪ੍ਰਸ਼ਨ 4.
1857 ਈ: ਦੇ ਵਿਦਰੋਹ ਨੂੰ ਹੋਰ ਕਿਹੜੇ ਦੋ ਨਾਂਵਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
1857 ਈ: ਦੇ ਵਿਦਰੋਹ ਨੂੰ ‘ਭਾਰਤ ਦੀ ਸੁਤੰਤਰਤਾ ਦਾ ਸੰਗਰਾਮ’ ਅਤੇ ‘ਸੈਨਿਕ ਵਿਦਰੋਹ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਕੁੱਝ ਇਤਿਹਾਸਕਾਰਾਂ ਨੇ ਇਸ ਨੂੰ ਕੁੱਝ ਅਸੰਤੁਸ਼ਟ ਸ਼ਾਸਕਾਂ ਅਤੇ ਜਾਗੀਰਦਾਰਾਂ ਦਾ ਵਿਦਰੋਹ’ ਕਿਹਾ ਹੈ ।

ਪ੍ਰਸ਼ਨ 5.
1857 ਈ: ਦੇ ਵਿਦਰੋਹ ਦੇ ਸਮਾਜਿਕ ਕਾਰਨਾਂ ਉੱਤੇ ਨੋਟ ਲਿਖੋ ।
ਉੱਤਰ-
1857 ਈ: ਦੇ ਸਮਾਜਿਕ ਕਾਰਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਸਮਾਜਿਕ ਅਤੇ ਧਾਰਮਿਕ ਰੀਤੀ-ਰਿਵਾਜਾਂ ਵਿਚ ਦਖ਼ਲ – ਅੰਦਾਜ਼ੀ-ਅੰਗਰੇਜ਼ ਗਵਰਨਰ ਜਨਰਲਾਂ ਵਿਲੀਅਮ ਬੈਂਟਿੰਕ ਅਤੇ ਲਾਰਡ ਡਲਹੌਜ਼ੀ ਨੇ ਭਾਰਤੀ ਸਮਾਜ ਵਿਚ ਸੁਧਾਰ ਕੀਤੇ । ਉਨ੍ਹਾਂ ਨੇ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ । ਵਿਧਵਾ ਵਿਆਹ ਦੀ ਆਗਿਆ ਦੇ ਦਿੱਤੀ ਗਈ । ਜਾਤ-ਪਾਤ ਅਤੇ ਛੂਤ-ਛਾਤ ਦੀ ਮਨਾਹੀ ਕਰ ਦਿੱਤੀ ਗਈ । ਪਰ ਇਨ੍ਹਾਂ ਸੁਧਾਰਾਂ ਦਾ ਭਾਰਤੀਆਂ ‘ਤੇ ਉਲਟ ਪ੍ਰਭਾਵ ਪਿਆ । ਇਸ ਲਈ ਉਹ ਅੰਗਰੇਜ਼ੀ ਸਾਮਰਾਜ ਦਾ ਅੰਤ ਕਰਨ ਦੀ ਯੋਜਨਾ ਬਣਾਉਣ ਲੱਗੇ ।

2. ਈਸਾਈ ਧਰਮ ਦਾ ਪ੍ਰਚਾਰ – ਭਾਰਤ ਵਿਚ ਈਸਾਈ ਪਾਦਰੀ ਲੋਕਾਂ ਨੂੰ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ । ਇਸ ਤੋਂ ਇਲਾਵਾ ਉਹ ਭਾਰਤੀ ਧਰਮਾਂ ਦੀ ਨਿੰਦਾ ਵੀ ਕਰਦੇ ਸਨ । ਇਸ ਲਈ ਭਾਰਤ ਦੇ ਲੋਕ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ ।

3. ਭਾਰਤੀਆਂ ਨਾਲ ਬੁਰਾ ਸਲੂਕ – ਅੰਗਰੇਜ਼ ਭਾਰਤੀਆਂ ਨਾਲ ਬੁਰਾ ਸਲੂਕ ਕਰਦੇ ਸਨ । ਉਨ੍ਹਾਂ ਨਾਲ ਹੋਟਲਾਂ, ਸਿਨਮਾ ਘਰਾਂ ਅਤੇ ਹੋਰ ਸਰਵਜਨਕ ਥਾਂਵਾਂ ‘ਤੇ ਭੇਦ-ਭਾਵ ਕੀਤਾ ਜਾਂਦਾ ਸੀ । ਇਸ ਲਈ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਸੀ ।

ਪ੍ਰਸ਼ਨ 6.
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਦੱਸੋ !
ਉੱਤਰ-
1857 ਈ: ਦੇ ਵਿਦਰੋਹ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਇਸ ਵਿਦਰੋਹ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ । ਪਰ ਇਹ 29 ਮਾਰਚ ਨੂੰ ਹੀ ਸ਼ੁਰੂ ਹੋ ਗਿਆ । ਇਸ ਸਮੇਂ ਤਕ ਵਿਦਰੋਹੀ ਪੂਰੀ ਤਰ੍ਹਾਂ ਤਿਆਰ ਨਹੀਂ ਸਨ ।
  2. ਵਿਦਰੋਹ ਪੂਰੇ ਭਾਰਤ ਵਿਚ ਨਹੀਂ ਫੈਲ ਸਕਿਆ ।
  3. ਵਿਦਰੋਹੀਆਂ ਵਿਚ ਏਕਤਾ ਦੀ ਘਾਟ ਸੀ ।
  4. ਉਨ੍ਹਾਂ ਕੋਲ ਸਾਧਨਾਂ ਦੀ ਕਮੀ ਸੀ ।
  5. ਵਿਦਰੋਹੀ ਕਿਸੇ ਸਾਂਝੇ ਉਦੇਸ਼ ਨਾਲ ਨਹੀਂ ਲੜ ਰਹੇ ਸਨ ।
  6. ਉਨ੍ਹਾਂ ਕੋਲ ਯੋਗ ਸੈਨਾਪਤੀ ਨਹੀਂ ਸਨ ।
  7. ਕੁੱਝ ਦੇਸ਼ੀ ਰਿਆਸਤਾਂ ਦੇ ਸ਼ਾਸਕਾਂ ਨੇ ਵਿਦਰੋਹ ਨੂੰ ਕੁਚਲਣ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ ।
  8. ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਸੀ ।
  9. ਅੰਗਰੇਜ਼ਾਂ ਦੀ ਜਾਸੂਸ ਪ੍ਰਣਾਲੀ ਬਹੁਤ ਹੀ ਕੁਸ਼ਲ ਸੀ ।
  10. ਉਨ੍ਹਾਂ ਨੇ ਆਪਣੇ ਸੈਨਿਕ ਬਲ ਨਾਲ ਵਿਦਰੋਹ ਨੂੰ ਕੁਚਲ ਦਿੱਤਾ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪਸ਼ਨ 7.
1857 ਈ: ਦੇ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਵਿਚ ਪੰਜਾਬ ਵਾਸੀਆਂ ਦਾ ਆਪਣਾ ਵਿਸ਼ੇਸ਼ ਯੋਗਦਾਨ ਰਿਹਾ । ਪੰਜਾਬ ਦੀਆਂ ਕਈ ਛਾਉਣੀਆਂ ਵਿਚ ਸੈਨਿਕਾਂ ਨੇ ਅੰਗਰੇਜ਼ਾਂ ਦਾ ਡੱਟ ਕੇ ਵਿਰੋਧ ਕੀਤਾ । ਪਰ ਪੰਜਾਬ ਦੇ ਕੁੱਝ ਰਾਜਿਆਂ ਅਤੇ ਮਹਾਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਸਿੱਟੇ ਵਜੋਂ ਪੰਜਾਬ ਵਿਚ, 1857 ਈ: ਦਾ ਵਿਦਰੋਹ ਸਫਲ ਨਾ ਹੋ ਸਕਿਆ । ਸੰਖੇਪ ਵਿਚ, ਇਸ ਵਿਦਰੋਹ ਵਿਚ ਪੰਜਾਬੀਆਂ ਦੇ ਯੋਗਦਾਨ ਦਾ ਵਰਣਨ ਇਸ ਪ੍ਰਕਾਰ ਹੈ-

1. ਸੈਨਿਕਾਂ ਦੁਆਰਾ ਬਗ਼ਾਵਤ – 1857 ਈ: ਦਾ ਪਹਿਲਾ ਸੁਤੰਤਰਤਾ ਸੰਗਰਾਮ 10 ਮਈ ਨੂੰ ਮੇਰਠ ਤੋਂ ਸ਼ੁਰੂ ਹੋਇਆ । 12 ਮਈ, 1857 ਈ: ਨੂੰ ਇਸ ਵਿਦਰੋਹ ਦੀ ਖ਼ਬਰ ਲਾਹੌਰ ਪੁੱਜੀ । ਇਸ ਲਈ ਪੰਜਾਬ ਵਿਚ ਵਿਦਰੋਹ ਭੜਕਣ ਦੇ ਡਰ ਕਾਰਨ ਮੀਆਂ ਮੀਰ ਛਾਉਣੀ ਦੇ ਭਾਰਤੀ ਅਤੇ ਪੰਜਾਬੀ ਸੈਨਿਕਾਂ ਕੋਲੋਂ ਹਥਿਆਰ ਵਾਪਸ ਲੈ ਲਏ ਗਏ । ਉਸ ਤੋਂ ਬਾਅਦ ਲਾਹੌਰ, ਪਿਸ਼ਾਵਰ, ਨਵਾਂ ਸ਼ਹਿਰ, ਮੁਲਤਾਨ, ਅੰਬਾਲਾ, ਜਲੰਧਰ, ਰਾਵਲਪਿੰਡੀ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਡੇਰਾਜਾਤ ਦੇ ਪੰਜਾਬੀ ਅਤੇ ਭਾਰਤੀ ਸੈਨਿਕਾਂ ਨੂੰ ਬੇ-ਹਥਿਆਰ ਕਰ ਦਿੱਤਾ ਗਿਆ । ਫਿਰ ਵੀ ਪੰਜਾਬ ਦੇ ਪੂਰਬੀ ਖੇਤਰਾਂ ਵਿਚ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਜਲੰਧਰ, ਫ਼ਿਲੌਰ, ਜੇਹਲਮ, ਸਿਆਲਕੋਟ ਅਤੇ ਥਾਨੇਸਰ ਵਿਚ ਸੈਨਿਕ ਵਿਦਰੋਹ ਹੋਏ । ਦੂਜੀਆਂ ਸਾਰੀਆਂ ਮਹੱਤਵਪੂਰਨ ਛਾਉਣੀਆਂ ਵਿਚ ਵੀ ਕੁੱਝ ਭਾਰਤੀ ਅਤੇ ਪੰਜਾਬੀ ਸੈਨਿਕਾਂ ਨੇ ਬਗ਼ਾਵਤ ਕਰ ਦਿੱਤੀ । ਕਈ ਸੈਨਿਕਾਂ ਨੇ ਆਪਣੇ ਹੀ ਕਮਾਂਡਰਾਂ ਦਾ ਕਤਲ ਕਰ ਦਿੱਤਾ ।

2. ਲੋਕਾਂ ਦੁਆਰਾ ਬਗ਼ਾਵਤ – ਅੰਗਰੇਜ਼ੀ ਸਰਕਾਰ ਦੀ ਕਮਜ਼ੋਰ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਵਿਚ ਕਈ ਥਾਂਵਾਂ ‘ਤੇ ਲੋਕਾਂ ਨੇ ਵੀ ਬਗ਼ਾਵਤ ਵਿਚ ਹਿੱਸਾ ਲਿਆ । ਉਦਾਹਰਨ ਲਈ ਸਿਆਲਕੋਟ ਅਤੇ ਸਰਸਾ ਦੇ ਲੋਕਾਂ ਨੇ ਭਾਰਤੀ ਸੈਨਿਕਾਂ ਦਾ ਸਾਥ ਦਿੱਤਾ । ਇਸ ਤੋਂ ਇਲਾਵਾ ਮਿੰਟਗੁਮਰੀ, ਮੁਲਤਾਨ ਆਧੁਨਿਕ ਪਾਕਿਸਤਾਨ ਵਿਚ), ਬਹਾਵਲਪੁਰ ਅਤੇ ਫਾਜ਼ਿਲਕਾ ਦੇ ਮੁਸਲਿਮ ਕਬੀਲਿਆਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦੀ ਅੱਗ ਭੜਕਾਈ ।

ਇਸ ਪ੍ਰਕਾਰ ਕਰਨਾਲ, ਰੋਹਤਕ ਅਤੇ ਰਿਵਾੜੀ ਆਦਿ ਥਾਂਵਾਂ ‘ਤੇ ਪੰਜਾਬੀਆਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਖੁੱਲ੍ਹਾ ਵਿਦਰੋਹ ਕੀਤਾ । ਕਰਨਾਲ ਦੇ ਕੁੱਝ ਜਾਟਾਂ ਨੇ ਅੰਗਰੇਜ਼ਾਂ ਨੂੰ ਭੁਮੀ-ਕਰ (ਲਗਾਨ) ਦੇਣ ਤੋਂ ਨਾਂਹ ਕਰ ਦਿੱਤੀ ।

ਪ੍ਰਸ਼ਨ 8.
1857 ਈ: ਦੇ ਵਿਦਰੋਹ ਦੇ ਕੋਈ ਦੋ ਸਮਾਜਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਭਾਰਤ ਦੇ ਸਮਾਜਿਕ ਰੀਤੀ-ਰਿਵਾਜਾਂ ਵਿਚ ਅੰਗਰੇਜ਼ਾਂ ਦੀ ਦਖਲ-ਅੰਦਾਜ਼ੀ ।
  2. ਭਾਰਤੀਆਂ ਨਾਲ ਬੁਰਾ-ਵਿਵਹਾਰ ।

ਪ੍ਰਸ਼ਨ 9.
1857 ਦੇ ਵਿਦਰੋਹ ਦੇ ਕੋਈ ਦੋ-ਤਿੰਨ ਆਰਥਿਕ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਭਾਰਤੀ ਉਦਯੋਗਾਂ ਅਤੇ ਵਪਾਰ ਦਾ ਵਿਨਾਸ਼ ।
  2. ਜ਼ਿਮੀਦਾਰਾਂ ਦੀ ਬੁਰੀ ਦਸ਼ਾ ।
  3. ਨੌਕਰੀਆਂ ਵਿਚ ਅਸਮਾਨਤਾ ।

ਪ੍ਰਸ਼ਨ 10.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਘਟਨਾਵਾਂ ਦੇ ਨਾਂ ਲਿਖੋ ।
ਉੱਤਰ-

  1. ਮੰਗਲ ਪਾਂਡੇ ਦੀ ਸ਼ਹੀਦੀ
  2. ਮੇਰਠ ਦੀ ਘਟਨਾ
  3. ਦਿੱਲੀ ਦੀ ਘਟਨਾ
  4. ਲਖਨਊ ਦੀ ਘਟਨਾ ।

PSEB 8th Class Social Science Guide 1857 ਈ. ਦਾ ਵਿਦਰੋਹ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
(i) ਕੀ ਤੁਸੀਂ ਦੱਸ ਸਕਦੇ ਹੋ ਕਿ 1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ
(ii) ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
(i) ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ ।
(ii) ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 2.
1857 ਈ: ਦੇ ਵਿਦਰੋਹ ਦਾ ਧਾਰਮਿਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ ਭਾਰਤ ਵਿਚ ਲੋਕਾਂ ਨੂੰ ਵੱਖ-ਵੱਖ ਕਿਸਮ ਦੇ ਲਾਲਚ ਦੇ ਕੇ ਈਸਾਈ ਬਣਾ ਰਹੇ ਸਨ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਨੇਤਾਵਾਂ ਦੇ ਨਾਂ ਲਿਖੋ ।
ਉੱਤਰ-
ਇਸ ਵਿਦਰੋਹ ਦੇ ਮੁੱਖ ਨੇਤਾਵਾਂ ਦੇ ਨਾਂ ਸਨ-ਨਾਨਾ ਸਾਹਿਬ, ਤਾਂਤੀਆ ਟੋਪੇ, ਰਾਣੀ ਲਕਸ਼ਮੀ ਬਾਈ ਅਤੇ ਕੁੰਵਰ ਸਿੰਘ ।

ਪ੍ਰਸ਼ਨ 4.
1857 ਈ: ਦੇ ਵਿਦਰੋਹ ਦੇ ਪ੍ਰਮੁੱਖ ਚਾਰ ਕੇਂਦਰ ਦੱਸੋ ।
ਉੱਤਰ-
ਮੇਰਠ, ਦਿੱਲੀ, ਕਾਨ੍ਹਪੁਰ ਅਤੇ ਲਖਨਊ ।

ਪ੍ਰਸ਼ਨ 5.
ਖਾਂਸੀ ਦੀ ਰਾਣੀ ਨੇ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਦੀ ਇਕ ਵਿਸ਼ੇਸ਼ ਗਲਤੀ ਦੇ ਕਾਰਨ ਭਾਗ ਲਿਆ ਸੀ । ਕੀ ਤੁਸੀਂ ਜਾਣਦੇ ਹੋ ਕਿ ਉਹ ਕੀ ਸੀ ?
ਉੱਤਰ-
1857 ਈ: ਦੇ ਵਿਦਰੋਹ ਵਿਚ ਝਾਂਸੀ ਦੀ ਰਾਣੀ ਦੁਆਰਾ ਭਾਗ ਲੈਣ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਉਸ ਰਾਹੀਂ ਗੋਦ ਲਏ ਪੁੱਤਰ ਨੂੰ ਝਾਂਸੀ ਦਾ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦੀ ਬਣਾ ਕੇ ਰੱਖਿਆ ਗਿਆ-
(i) ਅਫ਼ਗਾਨਿਸਤਾਨ
(ii) ਪਾਕਿਸਤਾਨ
(ii) ਰੰਗੁਨ
(iv) ਭੂਟਾਨ ।
ਉੱਤਰ-
(ii) ਰੰਗੁਨ

ਪ੍ਰਸ਼ਨ 2.
ਉਪਰੋਕਤ ਤਸਵੀਰ ਵਿੱਚ ਦਰਸਾਏ ਵਿਅਕਤੀਆਂ ਦਾ ਸੰਬੰਧ ਇਤਿਹਾਸ ਦੀ ਕਿਸ ਘਟਨਾ ਨਾਲ ਹੈ ?
PSEB 8th Class Social Science Solutions Chapter 15 1857 ਈ. ਦਾ ਵਿਦਰੋਹ 1
(i) ਪਹਿਲਾ ਵਿਸ਼ਵ ਯੁੱਧ
(ii) 1857 ਦਾ ਵਿਦਰੋਹ
(iii) ਕਿਸਾਨ ਵਿਦਰੋਹ
(iv) ਨੀਲ ਵਿਦਰੋਹ
ਉੱਤਰ-
(ii) 1857 ਦਾ ਵਿਦਰੋਹ

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 3.
1857 ਈ: ਵਿਚ ਵਿਦਰੋਹੀ (ਕ੍ਰਾਂਤੀਕਾਰੀ ਸੈਨਿਕਾਂ ਨੇ ਭਾਰਤ ਦਾ ਸਮਰਾਟ ਘੋਸ਼ਿਤ ਕੀਤਾ-
(i) ਤਾਂਤੀਆ ਟੋਪੇ
(ii) ਰਾਣੀ ਲਕਸ਼ਮੀ ਬਾਈ
(iii) ਨਾਨਾ ਸਾਹਿਬ
(iv) ਬਹਾਦਰ ਸ਼ਾਹ ਜ਼ਫ਼ਰ ।
ਉੱਤਰ-
(iv) ਬਹਾਦਰ ਸ਼ਾਹ ਜ਼ਫ਼ਰ ।

ਪ੍ਰਸ਼ਨ 4.
ਲੈਪਸ ਦੀ ਨੀਤੀ ਚਲਾਈ-
(i) ਲਾਰਡ ਡਲਹੌਜ਼ੀ
(ii) ਨਿਕਲਸਨ
(iii) ਲਾਰਡ ਮੈਕਾਲੇ
(iv) ਲਾਰਡ ਵਾਰੇਨ ਹੇਸਟਿੰਗਜ਼ ।
ਉੱਤਰ-
(iv) ਲਾਰਡ ਵਾਰੇਨ ਹੇਸਟਿੰਗਜ਼ ।

ਪ੍ਰਸ਼ਨ 5.
ਨਾਨਾ ਸਾਹਿਬ ਦੀ ਪੈਨਸ਼ਨ ਕਿਸਨੇ ਦ ਕੀਤੀ ਸੀ ?
(i) ਲਾਰਡ ਡਲਹੌਜ਼ੀ
(ii) ਲਾਰਡ ਕਾਰਨਵਾਲਿਸ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਵੈਲਜ਼ਲੀ ।
ਉੱਤਰ-
(i) ਲਾਰਡ ਡਲਹੌਜ਼ੀ

ਪ੍ਰਸ਼ਨ 6.
ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਸੈਨਿਕ ਕੌਣ ਸੀ ?
(i) ਬਹਾਦੁਰ ਸ਼ਾਹ ਜ਼ਫ਼ਰ
(ii) ਤਾਂਤਿਆ ਟੋਪੇ
(iii) ਨਾਨਾ ਸਾਹਿਬ
(iv) ਮੰਗਲ ਪਾਂਡੇ ।
ਉੱਤਰ-
(iv) ਮੰਗਲ ਪਾਂਡੇ ।

ਪ੍ਰਸ਼ਨ 7.
1857 ਵਿਚ ਪੰਜਾਬ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਕਿਸ ਸਥਾਨ ‘ਤੇ ਸੈਨਿਕ ਵਿਦਰੋਹ ਹੋਇਆ ?
(i) ਫ਼ਿਰੋਜ਼ਪੁਰ
(ii) ਪਿਸ਼ਾਵਰ
(iii) ਜਲੰਧਰ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਕਾਰਤੂਸਾਂ ਤੇ ਗਊ ਅਤੇ ……………………. ਦੇ ਮਾਸ ਦੀ ਚਰਬੀ ਲੱਗੀ ਹੁੰਦੀ ਹੈ ।
2. ਲਾਰਡ ……………………… ਦੀ ਲੈਪਸ ਦੀ ਨੀਤੀ ਦੇ ਅਨੁਸਾਰ ਬਹੁਤ ਸਾਰੇ ਭਾਰਤੀ ਰਾਜ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਏ ਗਏ ।
3. ਸਭ ਤੋਂ ਪਹਿਲਾਂ ਇਹ ਵਿਦਰੋਹ ………………………. ਤੋਂ ਸ਼ੁਰੂ ਹੋਇਆ ।
4. ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ……………………….. ਸੀ ।
5. ਭਾਰਤੀ ਸੈਨਿਕਾਂ ਨੇ ਮੁਗ਼ਲ ਬਾਦਸ਼ਾਹ ……………………… ਨੂੰ ਆਪਣਾ ਬਾਦਸ਼ਾਹ ਐਲਾਨ ਕਰ ਦਿੱਤਾ |
ਉੱਤਰ-
1. ਸੂਰ,
2. ਡਲਹੌਜ਼ੀ,
3. ਬੈਰਕਪੁਰ,
4. ਤਾਂਤੀਆ ਟੋਪੇ,
5. ਬਹਾਦਰ ਸ਼ਾਹ ਜ਼ਫ਼ਰ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ੀ ਕਾਲ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਲਗਾਇਆ ਜਾਂਦਾ ਸੀ ।
2. ਭਾਰਤੀਆਂ ਨਾਲ ਵਧੀਆ ਸਲੂਕ ਕੀਤਾ ਜਾਂਦਾ ਸੀ ।
3. ਅੰਗਰੇਜ਼ਾਂ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ ।
4. ਭਾਰਤੀ ਉਦਯੋਗ ਅਤੇ ਵਪਾਰ ਹੌਰ ਤੀ-ਹੌਲੀ ਨਸ਼ਟ ਹੋਣਾ ਸ਼ੁਰੂ ਹੋ ਗਿਆ ।
5. ਅੰਗਰੇਜ਼ਾਂ ਨੇ “ਪੜੋ ਤੇ ਰਾਜ }’ ਦੀ ਨੀਤੀ ਅਪਣਾਈ ।
ਉੱਤਰ-
1. (×)
2. (×)
3. (√)
4. (√)
5. (√)

(ਹ) ਸਹੀ ਜੋੜੇ ਬਣਾਓ

1. ਨਵਾਬ ਵਾਜਿਦ ਅਲੀ ਸ਼ਾਹ ਦਿੱਲੀ
2. ਨਾਨਾ ਸਾਹਿਬ ਅਵਧ
3. ਬਹਾਦੁਰ ਸ਼ਾਹ ਜ਼ਫ਼ਰ ਕਾਨਪੁਰ
4. ਰਾਤ ਹਿਮਦ ਖ਼ਾਨ ਅਰਲ ਪੰਜਾਬ ।

ਉੱਤਰ-

1. ਨਵਾਬ ਵਾਜਿਦ ਅਲੀ ਸ਼ਾਹ ਅਵਧ
2. ਨਾਨਾ ਸਾਹਿਬ ਕਾਨ੍ਹਪੁਰ
3. ਬਹਾਦੁਰ ਸ਼ਾਹ ਜ਼ਫ਼ਰ ਦਿੱਲੀ
4. ਰਾਤ ਹਿਮਦ ਖ਼ਾਨ ਅਰਲ ਪੰਜਾਬ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1857 ਈ: ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਤੇ ਇਸਦਾ ਪਹਿਲਾ ਸ਼ਹੀਦ ਕੌਣ ਸੀ ?
ਉੱਤਰ-
ਇਹ ਵਿਦਰੋਹ ਸਭ ਤੋਂ ਪਹਿਲਾਂ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ । ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ ।

ਪ੍ਰਸ਼ਨ 2.
ਅਵਧ ਦੇ ਸੈਨਿਕ ਅੰਗਰੇਜ਼ਾਂ ਦੇ ਕਿਉਂ ਵਿਰੁੱਧ ਸਨ ?
ਉੱਤਰ-
ਈਸਟ ਇੰਡੀਆ ਕੰਪਨੀ ਦੀ ਸਭ ਤੋਂ ਚੰਗੀ ਸੈਨਾ ਬੰਗਾਲ ਦੀ ਸੈਨਾ ਸੀ । ਇਸ ਸੈਨਾ ਵਿਚ ਵਧੇਰੇ ਸੈਨਿਕ ਅਵਧ ਦੇ ਰਹਿਣ ਵਾਲੇ ਸਨ । ਲਾਰਡ ਡਲਹੌਜ਼ੀ ਨੇ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ । ਇਹ ਗੱਲ ਅਵਧ ਦੇ ਸੈਨਿਕਾਂ ਨੂੰ ਚੰਗੀ ਨਾ ਲੱਗੀ ਅਤੇ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਏ । ਅੰਗਰੇਜ਼ਾਂ ਨੇ ਅਵਧ ਦੇ ਨਵਾਬ ਦੀ ਸੈਨਾ ਨੂੰ ਵੀ ਤੋੜ ਦਿੱਤਾ ਜਿਸ ਦੇ ਕਾਰਨ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਉਨ੍ਹਾਂ ਨੇ ਕੰਪਨੀ ਤੋਂ ਬਦਲਾ ਲੈਣ ਦਾ ਨਿਸਚਾ ਕਰ ਲਿਆ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਸੈਨਿਕ ਸਿੱਟੇ ਹੇਠ ਲਿਖੇ ਸਨ-

  • ਕੰਪਨੀ ਦੀ ਸੈਨਾ ਦੀ ਸਮਾਪਤੀ – ਵਿਦਰੋਹ ਤੋਂ ਪਹਿਲਾਂ ਦੋ ਪ੍ਰਕਾਰ ਦੇ ਸੈਨਿਕ ਹੁੰਦੇ ਸਨ-ਕੰਪਨੀ ਦੁਆਰਾ ਨਿਯੁਕਤ ਕੀਤੇ ਗਏ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ । ਵਿਦਰੋਹ ਦੇ ਮਗਰੋਂ ਦੋਹਾਂ ਖੇਤਰਾਂ ਦਾ ਏਕੀਕਰਨ ਕਰ ਦਿੱਤਾ ਗਿਆ ।
  • ਯੂਰਪੀਅਨ ਸੈਨਿਕਾਂ ਦਾ ਵਾਧਾ – ਸੈਨਾ ਵਿਚ ਯੂਰਪੀਅਨ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਭਾਰਤੀ ਸੈਨਿਕਾਂ ਦੀ ਸੰਖਿਆ ਘਟਾ ਦਿੱਤੀ ਗਈ । ਪਰ ਪੰਜਾਬ ਦੇ ਸਿੱਖਾਂ ਅਤੇ ਨੇਪਾਲ ਦੇ ਗੋਰਖਿਆਂ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਜਾਣ ਲੱਗਾ ।
  • ਭਾਰਤੀ ਸੈਨਾ ਦਾ ਪੁਨਰ-ਗਠਨ – ਤੋਪਖ਼ਾਨੇ ਯੂਰਪੀ ਸੈਨਿਕਾਂ ਅਧੀਨ ਕਰ ਦਿੱਤੇ ਗਏ । ਭਾਰਤੀ ਸੈਨਾ ਨੂੰ ਨਿਮਨ ਕੋਟੀ ਦੇ ਸ਼ਸਤਰ ਦਿੱਤੇ ਜਾਣ ਲੱਗੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1857 ਈ: ਦੇ ਵਿਦਰੋਹ ਦੀਆਂ ਕੋਈ ਚਾਰ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਜਾਂ
1857 ਈ: ਦੇ ਵਿਦਰੋਹ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਕ੍ਰਾਂਤੀ ਦੀ ਯੋਜਨਾ ਤਿਆਰ ਹੋ ਚੁੱਕੀ ਸੀ । ਕਮਲ ਦੇ ਫੁੱਲ ਅਤੇ ਰੋਟੀਆਂ ਦੇ ਸੰਕੇਤਾਂ ਦੁਆਰਾ ਸੈਨਿਕਾਂ ਅਤੇ ਪੇਂਡੂ ਜਨਤਾ ਤਕ ਕ੍ਰਾਂਤੀ ਦਾ ਸੰਦੇਸ਼ ਪਹੁੰਚਾਇਆ ਗਿਆ । ਸ਼ਾਂਤੀ ਲਈ 31 ਮਈ, 1857 ਈ: ਦਾ ਦਿਨ ਨਿਸ਼ਚਿਤ ਕਰ ਲਿਆ ਗਿਆ ਸੀ । ਪਰ ਚਰਬੀ ਵਾਲੇ ਕਾਰਤੂਸਾਂ ਦੀ ਘਟਨਾ ਦੇ ਕਾਰਨ ਕਾਂਤੀ ਸਮੇਂ ਤੋਂ ਪਹਿਲਾਂ ਹੀ ਆਰੰਭ ਹੋ ਗਈ । ਇਸ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਬੈਰਕਪੁਰ – ਵਿਦਰੋਹ ਦਾ ਆਰੰਭ ਬੰਗਾਲ ਦੀ ਬੈਰਕਪੁਰ ਛਾਉਣੀ ਤੋਂ ਹੋਇਆ | ਇਸ ਦੀ ਅਗਵਾਈ ਮੰਗਲ ਪਾਂਡੇ ਨਾਂ ਦੇ ਇਕ ਸੈਨਿਕ ਨੇ ਕੀਤੀ । 29 ਮਾਰਚ, 1857 ਈ: ਨੂੰ ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ । ਉਸ ਨੇ ਗੁੱਸੇ ਵਿਚ ਆ ਕੇ ਇਕ ਅੰਗਰੇਜ਼ ਅਧਿਕਾਰੀ ਹਸਨ ਨੂੰ ਗੋਲੀ ਵੀ ਮਾਰ ਦਿੱਤੀ ! ਮੰਗਲ ਪਾਂਡੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਸ ਘਟਨਾ ਤੋਂ ਬੈਰਕਪੁਰ ਛਾਉਣੀ ਦੇ ਸੈਨਿਕ ਭੜਕ ਉੱਠੇ ।

2. ਮੇਰਠ – 10 ਮਈ, 1857 ਈ: ਨੂੰ ਮੇਰਠ ਵਿਚ ਵੀ ਵਿਦਰੋਹ ਦੀ ਅੱਗ ਭੜਕ ਉੱਠੀ । ਉੱਥੋਂ ਦੀ ਜਨਤਾ ਅਤੇ ਸੈਨਿਕਾਂ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ । ਸਾਰਾ ਨਗਰ ‘ਮਾਰੋ ਫ਼ਰੰਗੀ ਨੂੰ ਦੇ ਨਾਅਰਿਆਂ ਨਾਲ ਗੂੰਜ ਉੱਠਿਆ । ਸੈਨਿਕਾਂ ਨੇ ਜੇਲ੍ਹ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਆਪਣੇ ਕੈਦੀ ਸਾਥੀਆਂ ਨੂੰ ਆਜ਼ਾਦ ਕਰਵਾਇਆ । ਇੱਥੋਂ ਉਹ ਦਿੱਲੀ ਵੱਲ ਚੱਲ ਪਏ ।

3. ਦਿੱਲੀ – ਦਿੱਲੀ ਵਿਚ ਅੰਗਰੇਜ਼ ਅਫ਼ਸਰਾਂ ਨੇ ਕ੍ਰਾਂਤੀਕਾਰੀਆਂ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਅਸਫ਼ਲ ਰਹੇ । ਵਿਦਰੋਹੀ ਸੈਨਿਕਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ ਆਪਣਾ ਸਮਰਾਟ ਘੋਸ਼ਿਤ ਕਰ ਦਿੱਤਾ । ਉਨ੍ਹਾਂ ਨੇ ਚਾਰ-ਪੰਜ ਦਿਨਾਂ ਵਿਚ ਦਿੱਲੀ ‘ਤੇ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ । ਪਰੰਤੂ 14 ਸਤੰਬਰ, 1857 ਈ: ਨੂੰ ਦਿੱਲੀ ਦੇ ਕ੍ਰਾਂਤੀਕਾਰੀਆਂ ਵਿਚ ਫੁੱਟ ਪੈ ਗਈ । ਇਸ ਦਾ ਲਾਭ ਉਠਾ ਕੇ ਅੰਗਰੇਜ਼ ਸੈਨਾਪਤੀ ਨਿਕਲਸਨ ਨੇ ਮੁੜ ਦਿੱਲੀ ’ਤੇ ਅਧਿਕਾਰ ਕਰ ਲਿਆ । ਨਾਗਰਿਕਾਂ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਬਹਾਦਰ ਸ਼ਾਹ ਜ਼ਫ਼ਰ ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ । ਉਸਦੇ ਦੋ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ ਗਈ ।

4. ਕਾਨਪੁਰ – ਕਾਨਪੁਰ ਵਿਚ ਨਾਨਾ ਸਾਹਿਬ ਨੇ ਆਪਣੇ ਪ੍ਰਸਿੱਧ ਸੈਨਾਪਤੀ ਤਾਂਤੀਆ ਟੋਪੇ ਦੀ ਸਹਾਇਤਾ ਨਾਲ ਉੱਥੇ ਆਪਣਾ ਅਧਿਕਾਰ ਕਰ ਲਿਆ ਪਰ 17 ਜੁਲਾਈ, 1857 ਈ: ਨੂੰ ਕਰਨਲ ਹੈਵਲਾਕ ਨੇ ਨਾਨਾ ਸਾਹਿਬ ਨੂੰ ਹਰਾ ਕੇ ਕਾਨਪੁਰ ‘ਤੇ ਫਿਰ ਦੁਬਾਰਾ ਅਧਿਕਾਰ ਕਰ ਲਿਆ । ਤਾਂਤੀਆ ਟੋਪੇ ਨੇ ਦੁਬਾਰਾ ਆਪਣੇ ਅਧਿਕਾਰ ਸਥਾਪਿਤ ਕਰਨ ਦਾ ਯਤਨ ਕੀਤਾ, ਪਰ ਉਹ ਸਫਲ ਨਾ ਹੋ ਸਕਿਆ । ਇਸੇ ਵਿਚਾਲੇ ਨਾਨਾ ਸਾਹਿਬ ਨੇ ਦੌੜ ਕੇ ਨੇਪਾਲ ਵਿਚ ਸ਼ਰਨ ਲੈ ਲਈ । ਤਾਂਤੀਆ ਟੋਪੇ ਭੱਜ ਕੇ ਝਾਂਸੀ ਦੀ ਰਾਣੀ ਕੋਲ ਚਲਾ ਗਿਆ ।

5. ਲਖਨਊ – ਲਖਨਊ ਅਵਧ ਦੀ ਰਾਜਧਾਨੀ ਸੀ । ਅੰਗਰੇਜ਼ ਸੈਨਾਪਤੀ ਹੈਵਲਾਕ ਨੇ ਇਕ ਵਿਸ਼ਾਲ ਸੈਨਾ ਦੀ ਸਹਾਇਤਾ ਨਾਲ ਲਖਨਊ ‘ਤੇ ਹਮਲਾ ਕੀਤਾ । 31 ਮਾਰਚ, 1858 ਈ: ਨੂੰ ਇੱਥੇ ਉਨ੍ਹਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਅਵਧ ਦੇ ਤਾਲੁੱਕੇਦਾਰਾਂ ਨੇ ਵੀ ਹਥਿਆਰ ਸੁੱਟ ਦਿੱਤੇ । ਇਸ ਤਰ੍ਹਾਂ ਅਵਧ ਵਿਚ ਸ਼ਾਂਤੀ ਦੀ ਜਵਾਲਾ ਬੁਝ ਗਈ ।

6. ਝਾਂਸੀ – ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੇ ਕ੍ਰਾਂਤੀ ਦੀ ਅਗਵਾਈ ਕੀਤੀ । ਉਸ ਦੇ ਸਾਹਮਣੇ ਅੰਗਰੇਜ਼ਾਂ ਦੀ ਇਕ ਨਾ ਚੱਲੀ 1 ਜਨਵਰੀ, 1853 ਈ: ਨੂੰ ਸਰ ਹਿਊਰੋਜ਼ ਨੇ ਝਾਂਸੀ ਨੂੰ ਜਿੱਤਣਾ ਚਾਹਿਆ, ਪਰ ਹਾਰ ਗਿਆ । ਅਪਰੈਲ, 1858 ਈ: ਨੂੰ ਝਾਂਸੀ ‘ਤੇ ਫਿਰ ਹਮਲਾ ਕੀਤਾ ਗਿਆ । ਇਸ ਵਾਰ ਰਾਣੀ ਦੇ ਕੁੱਝ ਸਹਿਯੋਗੀ ਅੰਗਰੇਜ਼ਾਂ ਨਾਲ ਜਾ ਮਿਲੇ, ਪਰ ਰਾਣੀ ਨੇ ਆਖ਼ਰੀ ਸਾਹ ਤਕ ਅੰਗਰੇਜ਼ਾਂ ਦਾ ਸਾਹਮਣਾ ਕੀਤਾ । ਅੰਤ ਵਿਚ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਝਾਂਸੀ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ । ਕੁੱਝ ਸਮੇਂ ਬਾਅਦ ਤਾਂਤੀਆ ਟੋਪੇ ਫੜਿਆ ਗਿਆ । 1859 ਈ: ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ ।

7. ਪੰਜਾਬ – ਭਾਵੇਂ ਕਿ ਪੰਜਾਬ ਦੀਆਂ ਰਿਆਸਤਾਂ ਦੇ ਕੁੱਝ ਸ਼ਾਸਕਾਂ ਨੇ ਵਿਦਰੋਹ ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ, ਫਿਰ ਵੀ ਕਈ ਥਾਂਵਾਂ ‘ਤੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਵੀ ਹੋਏ । ਫ਼ਿਰੋਜ਼ਪੁਰ, ਪਿਸ਼ਾਵਰ, ਜਲੰਧਰ ਆਦਿ ਸਥਾਨਾਂ ‘ਤੇ ਭਾਰਤੀ ਸੈਨਿਕਾਂ ਨੇ ਵਿਦਰੋਹ ਕੀਤੇ । ਅੰਗਰੇਜ਼ਾਂ ਨੇ ਇਨ੍ਹਾਂ ਵਿਦਰੋਹਾਂ ਨੂੰ ਦਬਾ ਦਿੱਤਾ ਅਤੇ ਬਹੁਤ ਸਾਰੇ ਸੈਨਿਕਾਂ ਨੂੰ ਮਾਰ ਸੁੱਟਿਆ ।

ਆਧੁਨਿਕ ਹਰਿਆਣਾ ਰਾਜ ਵਿਚ ਰੇਵਾੜੀ, ਭਿਵਾਨੀ, ਬੱਲਭਗੜ੍ਹ, ਹਾਂਸੀ ਆਦਿ ਸਥਾਨਾਂ ਦੇ ਨੇਤਾਵਾਂ ਨੇ ਵੀ 1857 ਈ: ਦੇ ਵਿਦਰੋਹ ਵਿਚ ਅੰਗਰੇਜ਼ਾਂ ਨਾਲ ਟੱਕਰ ਲਈ ਪਰ ਅੰਗਰੇਜ਼ਾਂ ਨੇ ਉਨ੍ਹਾਂ ਦਾ ਦਮਨ ਕਰ ਦਿੱਤਾ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 2.
1857 ਈ: ਦੇ ਵਿਦਰੋਹ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1857 ਈ: ਵਿਚ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਦਾ ਵਿਰੋਧ ਕੀਤਾ । ਉਹ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣਾ ਚਾਹੁੰਦੇ ਸਨ । ਇਸ ਸੰਘਰਸ਼ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਦਾ ਨਾਂ ਦਿੱਤਾ ਜਾਂਦਾ ਹੈ । ਇਸ ਸੰਗਰਾਮ ਦੇ ਰਾਜਨੀਤਿਕ, ਆਰਥਿਕ ਅਤੇ ਸੈਨਿਕ ਕਾਰਨ ਹੇਠ ਲਿਖੇ ਸਨ-

I. ਰਾਜਨੀਤਿਕ ਕਾਰਨ-
1. ਡਲਹੌਜ਼ੀ ਦੀ ਲੈਪਸ ਨੀਤੀ – ਲਾਰਡ ਡਲਹੌਜ਼ੀ ਭਾਰਤ ਵਿਚ ਬ੍ਰਿਟਿਸ਼ ਰਾਜ ਦਾ ਵੱਧ ਤੋਂ ਵੱਧ ਵਿਸਥਾਰ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਲੈਪਸ ਨੀਤੀ ਅਪਣਾਈ । ਇਸ ਅਨੁਸਾਰ ਕੋਈ ਵੀ ਪੁੱਤਰਹੀਣ ਰਾਜਾ ਪੁੱਤਰ ਨੂੰ ਗੋਦ ਲੈ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਇਸ ਨੀਤੀ ਦੁਆਰਾ ਉਸ ਨੇ ਸਤਾਰਾ; ਨਾਗਪੁਰ, ਸੰਭਲਪੁਰ, ਉਦੈਪੁਰ ਆਦਿ ਰਾਜ ਬਿਟਿਸ਼ ਰਾਜ ਵਿਚ ਮਿਲਾ ਲਏ । ਇਧਰ ਅੰਗਰੇਜ਼ਾਂ ਨੇ ਝਾਂਸੀ ਦੀ ਵਿਧਵਾ ਰਾਣੀ ਨੂੰ ਪੁੱਤਰ ਗੋਦ ਲੈਣ ਦੀ ਇਜਾਜ਼ਤ ਨਾ ਦਿੱਤੀ ਜਿਸ ਦੇ ਕਾਰਨ ਉਹ ਅੰਗਰੇਜ਼ਾਂ ਦੀ ਕੱਟੜ ਦੁਸ਼ਮਣ ਬਣ ਗਈ ।

2. ਨਾਨਾ ਸਾਹਿਬ ਨਾਲ ਅਨਿਆਂ – ਨਾਨਾ ਸਾਹਿਬ ਮਰਾਠਿਆਂ ਦੇ ਆਖ਼ਰੀ ਪੇਸ਼ਵਾ ਬਾਜੀਰਾਓ ਦੂਜੇ ਦਾ ਗੋਦ ਲਿਆ ਹੋਇਆ ਪੁੱਤਰ ਸੀ । ਬਾਜੀਰਾਓ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਉਸ ਦੀ ਸਾਲਾਨਾ ਪੈਨਸ਼ਨ ਨਾਨਾ ਸਾਹਿਬ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਉਹ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ।

3. ਬਹਾਦਰ ਸ਼ਾਹ ਦੀ ਬੇਇੱਜ਼ਤੀ – 1856 ਈ: ਵਿਚ ਅੰਗਰੇਜ਼ਾਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਹ ਚੇਤਾਵਨੀ ਦਿੱਤੀ ਕਿ ਉਸ ਦੀ ਮੌਤ ਤੋਂ ਬਾਅਦ ਲਾਲ ਕਿਲ੍ਹੇ ‘ਤੇ ਅਧਿਕਾਰ ਕਰ ਲਿਆ ਜਾਵੇਗਾ । ਬਹਾਦਰ ਸ਼ਾਹ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਭਾਰਤ ਵਿਚੋਂ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਲਈ ਪ੍ਰਣ ਕਰ ਲਿਆ । ਇਸ ਫ਼ੈਸਲੇ ਤੋਂ ਬਾਦਸ਼ਾਹ ਦੀ ਬੇਗਮ ਜ਼ੀਨਤ ਮਹੱਲ ਨੂੰ ਇੰਨਾ ਗੁੱਸਾ ਆਇਆ ਕਿ ਉਹ ਬ੍ਰਿਟਿਸ਼ ਸ਼ਾਸਨ ਨੂੰ ਉਲਟਾਉਣ ਦੀ ਯੋਜਨਾ ਬਣਾਉਣ ਲੱਗੀ । ਦੇਸ਼ ਦੀ ਮੁਸਲਿਮ ਜਨਤਾ ਵੀ ਅਕਬਰ ਅਤੇ ਔਰੰਗਜ਼ੇਬ ਦੇ ਪਰਿਵਾਰ ਦਾ ਅਜਿਹਾ ਨਿਰਾਦਰ ਹੁੰਦਾ ਦੇਖ ਕੇ ਅੰਗਰੇਜ਼ਾਂ ਵਿਰੁੱਧ ਭੜਕ ਉੱਠੀ ।

4. ਅਵਧ ਦੀ ਅਨਿਆਂਪੂਰਨ ਸ਼ਮੂਲੀਅਤ – ਅਵਧ ਦਾ ਨਵਾਬ ਵਾਜਿਦ ਅਲੀ ਸ਼ਾਹ ਅੰਗਰੇਜ਼ਾਂ ਦਾ ਬਹੁਤ ਵਫ਼ਾਦਾਰ ਦੋਸਤ ਸੀ । ਪਰੰਤੂ ਅੰਗਰੇਜ਼ਾਂ ਨੇ ਅਵਧ ਦੇ ਨਵਾਬ ’ਤੇ ਕੁਸ਼ਾਸਨ ਦਾ ਦੋਸ਼ ਲਗਾ ਕੇ ਅਵਧ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ । ਇਸ ਲਈ ਨਵਾਬ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਸੋਚਣ ਲੱਗਾ ।

II. ਆਰਥਿਕ ਕਾਰਨ-
1. ਭਾਰਤੀ ਉਦਯੋਗ ਅਤੇ ਵਪਾਰ ਦਾ ਖ਼ਾਤਮਾ – ਅੰਗਰੇਜ਼ ਭਾਰਤ ਵਿਚ ਵਪਾਰ ਕਰਨ ਲਈ ਆਏ ਸਨ । ਉਹ ਭਾਰਤ ਤੋਂ ਕਪਾਹ, ਪਟਸਨ ਆਦਿ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਇੰਗਲੈਂਡ ਲੈ ਜਾਂਦੇ ਸਨ ਅਤੇ ਉੱਥੋਂ ਦੇ ਕਾਰਖਾਨਿਆਂ ਦਾ ਤਿਆਰ ਮਾਲ ਭਾਰਤ ਲਿਆ ਕੇ ਮਹਿੰਗੇ ਭਾਅ ‘ਤੇ ਵੇਚਦੇ ਸਨ । ਇਸ ਪ੍ਰਕਾਰ ਭਾਰਤ ਦਾ ਧਨ ਲਗਾਤਾਰ ਇੰਗਲੈਂਡ ਜਾਣ ਲੱਗਾ । ਉਨ੍ਹਾਂ ਨੇ ਭਾਰਤ ਦੇ ਉਦਯੋਗਾਂ ‘ਤੇ ਵੀ ਕਈ ਪਾਬੰਦੀਆਂ ਲਗਾ ਦਿੱਤੀਆਂ | ਇਸ ਪ੍ਰਕਾਰ ਭਾਰਤ ਦੇ ਉਦਯੋਗ ਅਤੇ ਵਪਾਰ ਨਸ਼ਟ ਹੋਣ ਲੱਗੇ । ਇਸ ਨਾਲ ਭਾਰਤੀਆਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਫੈਲ ਗਿਆ ।

2. ਨੌਕਰੀਆਂ ਵਿਚ ਅਸਮਾਨਤਾ – ਅੰਗਰੇਜ਼ੀ ਸ਼ਾਸਨ ਵਿਚ ਪੜੇ-ਲਿਖੇ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ । ਦੂਸਰੇ, ਭਾਰਤੀ ਕਰਮਚਾਰੀਆਂ ਨੂੰ ਅੰਗਰੇਜ਼ ਕਰਮਚਾਰੀਆਂ ਤੋਂ ਘੱਟ ਤਨਖ਼ਾਹ ਦਿੱਤੀ ਜਾਂਦੀ ਸੀ । ਇਸ ਅਸਮਾਨਤਾ ਦੇ ਕਾਰਨ ਭਾਰਤੀ ਵਿਦਰੋਹ ‘ਤੇ ਉਤਾਰੂ ਹੋ ਗਏ ।

3. ਜ਼ਿਮੀਂਦਾਰਾਂ ਦੀ ਬੁਰੀ ਦਸ਼ਾ – ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਬਾਦਸ਼ਾਹ ਦੁਆਰਾ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ ਪਰ ਲਾਰਡ ਵਿਲੀਅਮ ਨੇ ਇਨ੍ਹਾਂ ਜ਼ਮੀਨਾਂ ‘ਤੇ ਕਰ ਲਗਾ ਦਿੱਤਾ | ਲਗਾਨ ਦੀ ਦਰ ਵੀ ਵਧਾ ਦਿੱਤੀ ਗਈ । ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਲਗਾਨ ਇਕੱਠਾ ਕਰਦੇ ਸਮੇਂ ਜ਼ਿਮੀਂਦਾਰਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਸਨ । ਇਸ ਲਈ ਜ਼ਿਮੀਂਦਾਰਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ।

III. ਸੈਨਿਕ ਕਾਰਨ-

  • ਘੱਟ ਤਨਖ਼ਾਹ – ਭਾਰਤੀ ਸੈਨਿਕਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਸਨ | ਯੋਗ ਹੋਣ ‘ਤੇ ਵੀ ਉਨ੍ਹਾਂ ਨੂੰ ਉੱਚਾ ਅਹੁਦਾ ਨਹੀਂ ਦਿੱਤਾ ਜਾਂਦਾ ਸੀ । ਉਨ੍ਹਾਂ ਲਈ ਅਹੁਦੇ ਦੀ ਤਰੱਕੀ ਦੇ ਮੌਕੇ ਵੀ ਬਹੁਤ ਘੱਟ ਸਨ ।
  • ਬੁਰਾ ਸਲੂਕ – ਅੰਗਰੇਜ਼ੀ ਸ਼ਾਸਨ ਵਿਚ ਭਾਰਤੀ ਸੈਨਿਕਾਂ ਨੂੰ ਯੂਰਪੀ ਸੈਨਿਕਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਇਸ ਲਈ ਅੰਗਰੇਜ਼ ਅਫ਼ਸਰ ਭਾਰਤੀ ਸੈਨਿਕਾਂ ਨਾਲ ਭੈੜਾ ਸਲੂਕ ਕਰਦੇ ਸਨ ।
  • 1856 ਈ: ਦਾ ਸੈਨਿਕ ਕਾਨੂੰਨ – 1856 ਈ: ਵਿਚ ਲਾਰਡ ਕੈਨਿੰਗ ਨੇ ਇਕ ਸੈਨਿਕ ਕਾਨੂੰਨ ਪਾਸ ਕੀਤਾ ਜਿਸਦੇ ਅਨੁਸਾਰ ਸੈਨਿਕਾਂ ਨੂੰ ਸਮੁੰਦਰ ਪਾਰ ਭੇਜਿਆ ਜਾ ਸਕਦਾ ਸੀ । ਪਰ ਭਾਰਤੀ ਸੈਨਿਕ ਸਮੁੰਦਰ ਪਾਰ ਜਾਣਾ ਆਪਣੇ ਧਰਮ ਦੇ ਵਿਰੁੱਧ ਸਮਝਦੇ ਸਨ । ਸਿੱਟੇ ਵਜੋਂ ਭਾਰਤੀ ਸੈਨਿਕਾਂ ਵਿਚ ਅਸੰਤੋਖ ਫੈਲ ਗਿਆ ।
  • ਅਵਧ ਦੀ ਸ਼ਮੂਲੀਅਤ – ਬੰਗਾਲ ਦੀ ਅੰਗਰੇਜ਼ੀ ਫ਼ੌਜ ਵਿਚ ਜ਼ਿਆਦਾਤਰ ਸਿਪਾਹੀ ਭਾਰਤੀ ਸਨ । ਉਹ ਅਵਧ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਏ ਜਾਣ ਦੇ ਕਾਰਨ ਅੰਗਰੇਜ਼ਾਂ ਤੋਂ ਅਸੰਤੁਸ਼ਟ ਸਨ ।
  • ਚਰਬੀ ਵਾਲੇ ਕਾਰਤੂਸ – 1856 ਈ: ਵਿਚ ਭਾਰਤੀ ਸੈਨਿਕਾਂ ਨੂੰ ਗਾਂ ਅਤੇ ਸੂਰ ਦੀ ਚਰਬੀ ਵਾਲੇ ਕਾਰਤੂਸ ਵਰਤਣ ਲਈ ਦਿੱਤੇ ਗਏ । ਇਨ੍ਹਾਂ ਦੇ ਕਾਰਨ ਭਾਰਤੀ ਸੈਨਿਕਾਂ ਵਿਚ ਗੁੱਸਾ ਵੱਧ ਗਿਆ । ਭਾਰਤੀ ਸੈਨਿਕਾਂ ਵਿਚ ਫੈਲੇ ਇਸੇ ਅਸੰਤੋਖ ਨੇ ਹੀ 1857 ਈ: ਵਿਚ ਵਿਦਰੋਹ ਦਾ ਰੂਪ ਧਾਰਨ ਕਰ ਲਿਆ ।

ਪ੍ਰਸ਼ਨ 3.
1857 ਈ: ਦੇ ਵਿਦਰੋਹ ਦੇ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
1857 ਈ: ਦੇ ਵਿਦਰੋਹ ਦੇ ਮਹੱਤਵਪੂਰਨ ਨਤੀਜੇ ਨਿਕਲੇ ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਰਾਜਨੀਤਿਕ ਨਤੀਜੇ-

  • ਭਾਰਤ ਵਿਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖ਼ਤਮ ਹੋ ਗਿਆ । ਹੁਣ ਭਾਰਤ ਦਾ ਸ਼ਾਸਨ ਸਿੱਧਾ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੋ ਗਿਆ ।
  • ਭਾਰਤ ਦੇ ਗਵਰਨਰ-ਜਨਰਲ ਨੂੰ ਵਾਇਸਰਾਇ ਦੀ ਨਵੀਂ ਉਪਾਧੀ ਦਿੱਤੀ ਗਈ ।
  • ਭਾਰਤ ਵਿਚ ਮੁਗ਼ਲ ਸੱਤਾ ਦਾ ਅੰਤ ਹੋ ਗਿਆ ।
  • ਭਾਰਤੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਦੇ ਦਿੱਤੀ ਗਈ ।
  • ਅੰਗਰੇਜ਼ਾਂ ਨੇ ਭਾਰਤ ਦੇ ਦੇਸੀ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਦੀ ਨੀਤੀ ਦਾ ਤਿਆਗ ਕਰ ਦਿੱਤਾ ।

2. ਸਮਾਜਿਕ ਨਤੀਜੇ-

  • 1 ਨਵੰਬਰ, 1858 ਈ: ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਕ ਘੋਸ਼ਣਾ ਕੀਤੀ । ਇਸ ਵਿਚ ਕਿਹਾ ਗਿਆ ਕਿ ਭਾਰਤ ਵਿਚ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਏਗੀ, ਭਾਰਤੀਆਂ ਨੂੰ ਸਰਕਾਰੀ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਵੀ ਦਿੱਤੇ ਜਾਣਗੇ ।
  • ਅੰਗਰੇਜ਼ਾਂ ਨੇ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਅਪਣਾ ਲਈ । ਇਸ ਨੀਤੀ ਦੇ ਅਨੁਸਾਰ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਲੜਾਉਂਣਾ ਸ਼ੁਰੂ ਕਰ ਦਿੱਤਾ ਤਾਂ ਕਿ ਭਾਰਤ ਵਿਚ ਅੰਗਰੇਜ਼ੀ ਰਾਜ ਨੂੰ ਕੋਈ ਹਾਨੀ ਨਾ ਪਹੁੰਚੇ ।

3. ਸੈਨਿਕ ਨਤੀਜੇ-

  • ਵਿਦਰੋਹ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਸੰਖਿਆ ਘੱਟ ਕਰਕੇ ਯੂਰਪੀ ਸੈਨਿਕਾਂ ਦੀ ਸੰਖਿਆ ਵਧਾ ਦਿੱਤੀ ਗਈ ਤਾਂ ਕਿ ਵਿਦਰੋਹ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ ।
  • ਤੋਪਖ਼ਾਨੇ ਵਿਚ ਕੇਵਲ ਯੂਰਪੀ ਸੈਨਿਕਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  • ਜਾਤ ਅਤੇ ਧਰਮ ਦੇ ਆਧਾਰ ‘ਤੇ ਸੈਨਿਕਾਂ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾਈਆਂ ਗਈਆਂ ਤਾਂ ਕਿ ਉਹ ਇਕ ਹੋ ਕੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਨਾ ਕਰ ਸਕਣ ।
  • ਉੱਚੇ ਅਹੁਦਿਆਂ ਅਤੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀ ਸੈਨਿਕਾਂ ਨੂੰ ਨਿਯੁਕਤ ਕੀਤਾ ਗਿਆ | ਭਾਰਤੀ ਸੈਨਾ ਨੂੰ ਘੱਟ ਮਹੱਤਵਪੂਰਨ ਕੰਮ ਸੌਂਪੇ ਗਏ ।
  • ਕੁੱਝ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਜਿਸ ਨਾਲ ਭਾਰਤੀ ਸੈਨਿਕ ਅਤੇ ਅਧਿਕਾਰੀ ਹਰੇਕ ਪੱਧਰ ‘ਤੇ ਯੂਰਪੀ ਸੈਨਾ ਦੀ ਨਿਗਰਾਨੀ ਵਿਚ ਰਹਿਣ ।
  • ਯੂਰਪੀ ਸੈਨਾ ਦਾ ਖ਼ਰਚ ਭਾਰਤੀ ਜਨਤਾ ‘ਤੇ ਪਾ ਦਿੱਤਾ ਗਿਆ ।

4. ਆਰਥਿਕ ਨਤੀਜੇ – ਇੰਗਲੈਂਡ ਦੀ ਸਰਕਾਰ ਨੇ ਭਾਰਤੀਆਂ ‘ਤੇ ਕਈ ਪ੍ਰਕਾਰ ਦੇ ਵਪਾਰਕ ਪ੍ਰਤੀਬੰਧ ਲਾ ਦਿੱਤੇ । ਨਤੀਜੇ ਵਜੋਂ ਭਾਰਤੀ ਵਪਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ।

PSEB 8th Class Social Science Solutions Chapter 15 1857 ਈ. ਦਾ ਵਿਦਰੋਹ

ਪ੍ਰਸ਼ਨ 4.
1857 ਈ: ਦੇ ਵਿਦਰੋਹ ਵਿਚ ਭਾਰਤੀਆਂ ਦੀ ਅਸਫਲਤਾ ਦੇ ਕਾਰਨ ਦੱਸੋ ।
ਉੱਤਰ-
ਪਹਿਲੇ ਸੁਤੰਤਰਤਾ ਸੰਗਰਾਮ ਦੀ ਅਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਸਮੇਂ ਤੋਂ ਪਹਿਲਾਂ ਕ੍ਰਾਂਤੀ ਦਾ ਆਰੰਭ ਹੋਣਾ – ਬਹਿਰਾਮਪੁਰ, ਬੈਰਕਪੁਰ ਅਤੇ ਮੇਰਠ ਦੀਆਂ ਘਟਨਾਵਾਂ ਦੇ ਕਾਰਨ ਕ੍ਰਾਂਤੀ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ । ਇਸ ਨਾਲ ਕ੍ਰਾਂਤੀਕਾਰੀਆਂ ਦੀ ਏਕਤਾ ਟੁੱਟ ਗਈ ਅਤੇ ਅੰਗਰੇਜ਼ਾਂ ਨੂੰ ਸੰਭਲਣ ਦਾ ਮੌਕਾ ਮਿਲ ਗਿਆ ।
  • ਇਕ ਉਦੇਸ਼ ਨਾ ਹੋਣਾ – ਸੰਗਰਾਮ ਵਿਚ ਹਿੱਸਾ ਲੈਣ ਵਾਲੇ ਨੇਤਾ ਕਿਸੇ ਇਕ ਉਦੇਸ਼ ਨੂੰ ਲੈ ਕੇ ਨਹੀਂ ਲੜ ਰਹੇ ਸਨ । ਕੋਈ ਧਰਮ ਦੀ ਰੱਖਿਆ ਲਈ, ਕੋਈ ਆਪਣੇ ਰਾਜ ਦੀ ਰੱਖਿਆ ਲਈ ਅਤੇ ਕੋਈ ਦੇਸ਼ ਦੀ ਆਜ਼ਾਦੀ ਲਈ ਲੜ ਰਿਹਾ ਸੀ । ਇਸ ਲਈ ਕ੍ਰਾਂਤੀ ਦਾ ਅਸਫਲ ਹੋਣਾ ਸੁਭਾਵਿਕ ਹੀ ਸੀ ।
  • ਸੰਗਠਨ ਦੀ ਘਾਟ – ਕ੍ਰਾਂਤੀਕਾਰੀਆਂ ਵਿਚ ਅਜਿਹਾ ਕੋਈ ਯੋਗ ਨੇਤਾ ਨਹੀਂ ਸੀ ਜੋ ਸਭ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹ ਸਕਦਾ । ਇਸ ਲਈ ਸੰਗਠਨ ਦੀ ਘਾਟ ਵਿਚ ਭਾਰਤੀ ਹਾਰ ਗਏ ।
  • ਸਿਖਲਾਈ ਰਹਿਤ ਸੈਨਿਕ – ਕ੍ਰਾਂਤੀਕਾਰੀਆਂ ਕੋਲ ਸਿਖਲਾਈ ਪ੍ਰਾਪਤ ਸੈਨਿਕਾਂ ਦੀ ਘਾਟ ਸੀ ਅਤੇ ਕਾਫ਼ੀ ਯੁੱਧ-ਸਮੱਗਰੀ ਨਹੀਂ ਸੀ । ਉਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਸਨ ਜੋ ਫ਼ੌਜ ਵਿਚੋਂ ਕੱਢੇ ਗਏ ਸਨ । ਇਨ੍ਹਾਂ ਸੈਨਿਕਾਂ ਵਿਚ ਤਜਰਬੇ ਦੀ ਘਾਟ ਸੀ ਇਸ ਲਈ ਕਾਂਤੀ ਅਸਫਲ ਹੋ ਗਈ ।
  • ਸੀਮਿਤ ਪ੍ਰਦੇਸ਼ ਵਿਚ ਫੈਲਣਾ – ਇਹ ਸੰਗਰਾਮ ਸਿਰਫ਼ ਉੱਤਰੀ ਭਾਰਤ ਤਕ ਸੀਮਿਤ ਰਿਹਾ | ਦੱਖਣੀ ਭਾਰਤ ਦੇ ਲੋਕਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ । ਜੇ ਸਾਰਾ ਭਾਰਤ ਇਕੱਠਾ ਅੰਗਰੇਜ਼ਾਂ ਦੇ ਵਿਰੁੱਧ ਉੱਠ ਖੜ੍ਹਾ ਹੁੰਦਾ, ਤਾਂ ਪਹਿਲਾ ਸੁਤੰਤਰਤਾ ਸੰਗਰਾਮ ਅਸਫਲ ਨਾ ਹੁੰਦਾ ।
  • ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ – ਰੇਲ, ਡਾਕ-ਤਾਰ ਅਤੇ ਆਵਾਜਾਈ ਦੇ ਸਾਧਨਾਂ ‘ਤੇ ਅੰਗਰੇਜ਼ਾਂ ਦਾ ਨਿਯੰਤਰਨ ਸੀ । ਉਹ ਸੈਨਿਕਾਂ ਅਤੇ ਯੁੱਧ-ਸਮੱਗਰੀ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਸਨ ।
  • ਕ੍ਰਾਂਤੀਕਾਰੀਆਂ ‘ਤੇ ਅੱਤਿਆਚਾਰ – ਅੰਗਰੇਜ਼ਾਂ ਨੇ ਕ੍ਰਾਂਤੀਕਾਰੀਆਂ ਉੱਤੇ ਬਹੁਤ ਅੱਤਿਆਚਾਰ ਕੀਤੇ । ਸ਼ਹਿਰਾਂ ਨੂੰ ਲੁੱਟ ਕੇ ਜਲਾ ਦਿੱਤਾ ਗਿਆ | ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ । ਇਨ੍ਹਾਂ ਅੱਤਿਆਚਾਰਾਂ ਤੋਂ ਜਨਤਾ ਡਰ ਗਈ ਅਤੇ ਡਰਦੇ ਮਾਰੇ ਕਈ ਲੋਕਾਂ ਨੇ ਸੰਗਰਾਮ ਵਿਚ ਹਿੱਸਾ ਨਹੀਂ ਲਿਆ ।
  • ਆਰਥਿਕ ਕਠਿਨਾਈਆਂ – ਕ੍ਰਾਂਤੀਕਾਰੀਆਂ ਕੋਲ ਧਨ ਦੀ ਘਾਟ ਸੀ । ਇਸ ਲਈ ਉਹ ਚੰਗੇ ਹਥਿਆਰ ਨਹੀਂ ਖ਼ਰੀਦ ਸਕਦੇ ਸਨ। ਸਿੱਟੇ ਵਜੋਂ ਕ੍ਰਾਂਤੀਕਾਰੀ ਆਪਣੇ ਉਦੇਸ਼ਾਂ ਵਿਚ ਅਸਫਲ ਰਹੇ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

Punjab State Board PSEB 8th Class Social Science Book Solutions History Chapter 14 ਦਸਤਕਾਰੀ ਅਤੇ ਉਦਯੋਗ Textbook Exercise Questions and Answers.

PSEB Solutions for Class 8 Social Science History Chapter 14 ਦਸਤਕਾਰੀ ਅਤੇ ਉਦਯੋਗ

SST Guide for Class 8 PSEB ਦਸਤਕਾਰੀ ਅਤੇ ਉਦਯੋਗ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭਾਰਤ ਦੇ ਲਘੂ (ਛੋਟੇ) ਉਦਯੋਗਾਂ ਦੇ ਪਤਨ ਦੇ ਦੋ ਕਾਰਨ ਲਿਖੋ । ‘
ਉੱਤਰ-

  • ਇਨ੍ਹਾਂ ਉਦਯੋਗਾਂ ਦੇ ਮੁੱਖ ਸੰਰੱਖਿਅਕ ਦੇਸੀ ਰਿਆਸਤਾਂ ਦੇ ਰਾਜਾ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੇ ਅਧਿਕਾਰੀ ਅਤੇ ਕਰਮਚਾਰੀ ਸਨ । ਜਦੋਂ ਦੇਸੀ ਰਿਆਸਤਾਂ ਦੀ ਸਮਾਪਤੀ ਸ਼ੁਰੂ ਹੋ ਗਈ, ਤਾਂ ਪੁਰਾਣੇ ਉਦਯੋਗਾਂ ਨੂੰ ਸੁਭਾਵਿਕ ਰੂਪ ਵਿਚ ਧੱਕਾ ਲੱਗਾ ।
  • ਭਾਰਤ ਦੇ ਲਘੂ ਉਦਯੋਗਾਂ ਵਿਚ ਬਣੀਆਂ ਵਸਤੂਆਂ ਨਵੀਂ ਸ਼੍ਰੇਣੀ ਦੇ ਲੋਕਾਂ ਨੂੰ ਪਸੰਦ ਨਹੀਂ ਸਨ । ਉਹ ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਸਨ । ਇਸ ਲਈ ਉਨ੍ਹਾਂ ਨੂੰ ਯੂਰਪ ਦੀਆਂ ਵਸਤੂਆਂ ਭਾਰਤ ਦੀਆਂ ਵਸਤੂਆਂ ਦੀ ਤੁਲਨਾ ਵਿਚ ਜ਼ਿਆਦਾ ਚੰਗੀਆਂ ਲੱਗਦੀਆਂ ਸਨ ।

ਪ੍ਰਸ਼ਨ 2.
ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਕਿਉਂ ਜ਼ਿਆਦਾ ਹੁੰਦੀ ਸੀ ?
ਉੱਤਰ-
ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਕੀਮਤ ਇਸ ਲਈ ਵੱਧ ਹੁੰਦੀ ਸੀ, ਕਿਉਂਕਿ ਇਨ੍ਹਾਂ ਨੂੰ ਤਿਆਰ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਸੀ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

ਪ੍ਰਸ਼ਨ 3.
ਭਾਰਤ ਵਿਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ-
ਭਾਰਤ ਵਿਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ (ਕਾਰਖ਼ਾਨਾ) 1853 ਈ: ਵਿਚ ਮੁੰਬਈ ਵਿਚ ਲਗਾਇਆ ਗਿਆ ।

ਪ੍ਰਸ਼ਨ 4.
ਭਾਰਤ ਵਿਚ ਪਹਿਲਾ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ-
ਭਾਰਤ ਵਿਚ ਪਹਿਲਾ ਪਟਸਨ ਉਦਯੋਗ 1854 ਈ: ਵਿਚ ਸੀਰਸਪੁਰ (ਬੰਗਾਲ ਵਿਚ ਲਗਾਇਆ ਗਿਆ ।

ਪ੍ਰਸ਼ਨ 5.
ਭਾਰਤ ਵਿਚ ਕਾਫ਼ੀ ਦਾ ਪਹਿਲਾ ਬਾਗ਼ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ-
ਭਾਰਤ ਵਿਚ ਕਾਫ਼ੀ ਦਾ ਪਹਿਲਾ ਬਾਗ਼ 1840 ਈ: ਵਿਚ ਦੱਖਣੀ ਭਾਰਤ ਵਿਚ ਲਗਾਇਆ ਗਿਆ ।

ਪ੍ਰਸ਼ਨ 6.
ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ ?
ਉੱਤਰ-
ਚਾਹ ਦਾ ਪਹਿਲਾ ਬਾਗ਼ 1852 ਈ: ਵਿਚ ਅਸਾਮ ਵਿਚ ਲਗਾਇਆ ਗਿਆ ।

ਪ੍ਰਸ਼ਨ 7.
19ਵੀਂ ਸਦੀ ਵਿਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ ।
ਉੱਤਰ-ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤ ਦੇ ਪਿੰਡ ਆਤਮ-ਨਿਰਭਰ ਸਨ । ਪਿੰਡਾਂ ਦੇ ਲੋਕ ਜਿਵੇਂ ਕਿ ਲੁਹਾਰ, ਜੁਲਾਹੇ, ਕਿਸਾਨ, ਤਰਖਾਣ, ਚਰਮਕਾਰ, ਘੁਮਿਆਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਸਤੂਆਂ ਤਿਆਰ ਕਰ ਲੈਂਦੇ ਸਨ ।

ਉਨ੍ਹਾਂ ਦੀਆਂ ਦਸਤਕਾਰੀਆਂ ਜਾਂ ਲਘੂ ਉਦਯੋਗ ਉਨ੍ਹਾਂ ਦੀ ਆਮਦਨ ਦੇ ਸਾਧਨ ਹੁੰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਹੋਣ ਦੇ ਕਾਰਨ ਪਿੰਡਾਂ ਦੇ ਲੋਕ ਵੀ ਅੰਗਰੇਜ਼ੀ ਕਾਰਖ਼ਾਨਿਆਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਦਾ ਉਪਯੋਗ ਕਰਨ ਲੱਗੇ ਕਿਉਂਕਿ ਉਹ ਵਧੀਆ ਅਤੇ ਸਸਤੀਆਂ ਹੁੰਦੀਆਂ ਸਨ । ਇਸ ਲਈ ਭਾਰਤ ਦੇ ਨਗਰਾਂ ਅਤੇ ਪਿੰਡਾਂ ਦੇ ਲਘੂ ਉਦਯੋਗਾਂ ਦਾ ਪਤਨ ਹੋਣ ਲੱਗਾ ਅਤੇ ਕਾਰੀਗਰ (ਸ਼ਿਲਪਕਾਰ) ਬੇਕਾਰ ਹੋ ਗਏ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

ਪ੍ਰਸ਼ਨ 8.
ਆਧੁਨਿਕ ਭਾਰਤੀ ਉਦਯੋਗਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਆਧੁਨਿਕ ਉਦਯੋਗਾਂ ਦੇ ਵਿਕਾਸ ਨਾਲ ਆਰਥਿਕ ਅਤੇ ਸਮਾਜਿਕ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ । ਇਸ ਦੇ ਫਲਸਰੂਪ ਸਮਾਜ ਵਿਚ ਦੋ ਸ਼੍ਰੇਣੀਆਂ ਦਾ ਜਨਮ ਹੋਇਆ-ਪੂੰਜੀਪਤੀ ਅਤੇ ਮਜ਼ਦੂਰ । ਪੂੰਜੀਪਤੀ ਮਜ਼ਦੂਰਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਨ ਲੱਗੇ । ਉਹ ਮਜ਼ਦੂਰਾਂ ਤੋਂ ਵੱਧ ਤੋਂ ਵੱਧ ਕੰਮ ਲੈ ਕੇ ਘੱਟ ਤੋਂ ਘੱਟ ਪੈਸੇ ਦਿੰਦੇ ਸਨ । ਇਸ ਲਈ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤੇ । ਉਦਯੋਗਿਕ ਵਿਕਾਸ ਹੋਣ ਦੇ ਕਾਰਨ ਕਈ ਨਵੇਂ ਨਗਰਾਂ ਦਾ ਨਿਰਮਾਣ ਵੀ ਹੋਇਆ । ਇਹ ਨਗਰ ਆਧੁਨਿਕ ਜੀਵਨ ਅਤੇ ਸੰਸਕ੍ਰਿਤੀ ਦੇ ਕੇਂਦਰ ਬਣੇ ।

ਪ੍ਰਸ਼ਨ 9.
ਨੀਲ ਉਦਯੋਗ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਨੂੰ ਇੰਗਲੈਂਡ ਵਿਚ ਆਪਣੇ ਕੱਪੜਾ ਉਦਯੋਗ ਲਈ ਨੀਲ ਦੀ ਲੋੜ ਸੀ । ਇਸ ਲਈ ਉਨ੍ਹਾਂ ਨੇ ਭਾਰਤ ਵਿਚ ਨੀਲ ਦੀ ਖੇਤੀ ਨੂੰ ਉਤਸ਼ਾਹ ਦਿੱਤਾ । ਇਸ ਦਾ ਆਰੰਭ 18ਵੀਂ ਸਦੀ ਦੇ ਅੰਤ ਵਿਚ ਬਿਹਾਰ ਅਤੇ ਬੰਗਾਲ ਵਿਚ ਹੋਇਆ | ਨੀਲ ਦੇ ਜ਼ਿਆਦਾਤਰ ਵੱਡੇ-ਵੱਡੇ ਬਾਗ਼ ਯੂਰਪ ਵਾਲਿਆਂ ਨੇ ਲਗਾਏ ਜਿੱਥੇ ਭਾਰਤੀਆਂ ਨੂੰ ਕੰਮ ‘ਤੇ ਲਗਾਇਆ ਗਿਆ । 1825 ਵਿਚ ਨੀਲ ਦੀ ਖੇਤੀ ਦੇ ਅਧੀਨ 35 ਲੱਖ ਵਿੱਘਾ ਜ਼ਮੀਨ ਸੀ । ਪਰ 1879 ਈ: ਵਿਚ ਨਕਲੀ ਨਾਲ ਤਿਆਰ ਹੋਣ ਦੇ ਕਾਰਨ ਨੀਲ ਦੀ ਖੇਤੀ ਵਿਚ ਕਮੀ ਹੋਣ ਲੱਗੀ । ਨਤੀਜੇ ਵਜੋਂ 1915 ਈ: ਤਕ ਨੀਲ ਦੀ ਖੇਤੀ ਦੇ ਅਧੀਨ ਕੇਵਲ 3-4 ਲੱਖ ਵਿੱਘਾ ਜ਼ਮੀਨ ਰਹਿ ਗਈ ।

ਪ੍ਰਸ਼ਨ 10.
ਕੋਲੇ ਦੀਆਂ ਖਾਣਾਂ ’ਤੇ ਨੋਟ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ਾਂ ਦੁਆਰਾ ਸਥਾਪਿਤ ਸਾਰੇ ਨਵੇਂ ਕਾਰਖ਼ਾਨੇ ਕੋਲੇ ਨਾਲ ਚਲਦੇ ਸਨ । ਰੇਲਾਂ ਲਈ ਵੀ ਕੋਲਾ ਚਾਹੀਦਾ ਸੀ । ਇਸ ਲਈ ਕੋਲਾ ਖਾਣਾਂ ਵਿਚੋਂ ਕੋਲਾ ਕੱਢਣ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ । 1854 ਈ: ਵਿਚ ਬੰਗਾਲ ਦੇ ਰਾਣੀਗੰਜ ਜ਼ਿਲੇ ਵਿਚ ਕੋਲੇ ਦੀਆਂ ਕੇਵਲ 2 ਖਾਣਾਂ ਸਨ ਪਰ 1880 ਈ: ਤਕ ਇਨ੍ਹਾਂ ਦੀ ਸੰਖਿਆ 56 ਅਤੇ 1885 ਈ: ਤਕ 123 ਹੋ ਗਈ ।

PSEB 8th Class Social Science Guide ਦਸਤਕਾਰੀ ਅਤੇ ਉਦਯੋਗ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਪਿੰਡਾਂ ਵਿਚ ਬਾਹਰ ਤੋਂ ਕੁੱਝ ਨਹੀਂ ਮੰਗਵਾਉਣਾ ਪੈਂਦਾ ਸੀ । ਇਸ ਦਾ ਕੀ ਕਾਰਨ ਸੀ ?
ਉੱਤਰ-
ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਰਥਿਕ ਦ੍ਰਿਸ਼ਟੀ ਤੋਂ ਆਤਮ-ਨਿਰਭਰ ਸਨ ।

ਪ੍ਰਸ਼ਨ 2.
ਭਾਰਤੀ ਦਸਤਕਾਰਾਂ ਦੁਆਰਾ ਬਣੀਆਂ ਵਸਤੂਆਂ ਮਸ਼ੀਨਾਂ ਦੁਆਰਾ ਬਣੀਆਂ ਵਸਤੂਆਂ ਦਾ ਮੁਕਾਬਲਾ ਕਿਉਂ ਨਾ ਕਰ ਸਕੀਆਂ ? ਕੀ ਤੁਸੀਂ ਦੱਸ ਸਕਦੇ ਹੋ ਅਜਿਹਾ ਕਿਉਂ ਸੀ ?
ਉੱਤਰ-
ਭਾਰਤੀ ਦਸਤਕਾਰਾਂ ਦੁਆਰਾ ਬਣੀਆਂ ਵਸਤੂਆਂ ਮਸ਼ੀਨਾਂ ਦੁਆਰਾ ਬਣੀਆਂ ਵਸਤੂਆਂ ਦਾ ਮੁਕਾਬਲਾ ਇਸ ਲਈ ਨਾ ਕਰ ਸਕੀਆਂ ਕਿਉਂਕਿ ਮਸ਼ੀਨੀ ਵਸਤੂਆਂ ਸਾਫ਼ ਅਤੇ ਸੁੰਦਰ ਹੋਣ ਦੇ ਨਾਲ-ਨਾਲ ਸਸਤੀਆਂ ਵੀ ਸਨ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

ਪ੍ਰਸ਼ਨ 3.
ਨਵੀਂ ਸ਼੍ਰੇਣੀ ਦੇ ਲੋਕਾਂ ਨੂੰ ਭਾਰਤ ਦੇ ਲਘੂ ਉਦਯੋਗਾਂ ਦੁਆਰਾ ਬਣੀਆਂ ਵਸਤੂਆਂ ਕਿਉਂ ਪਸੰਦ ਨਹੀਂ ਸਨ ? ਇਸਦੇ ਪਿੱਛੇ ਕੀ ਕਾਰਨ ਸੀ ?
ਉੱਤਰ-
ਕਿਉਂਕਿ ਉਹ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਨ ।

ਪ੍ਰਸ਼ਨ 4.
ਪਟਸਨ ਉਦਯੋਗ ਵਿਚ ਕਿਹੜੀਆਂ-ਕਿਹੜੀਆਂ ਵਸਤੂਆਂ ਬਣਾਈਆਂ ਜਾਂਦੀਆਂ ਸਨ ?
ਉੱਤਰ-
ਟਾਟ ਅਤੇ ਬੋਰੀਆਂ ।

ਪ੍ਰਸ਼ਨ 5.
ਭਾਰਤ ਵਿਚ ਕਾਫ਼ੀ ਉਦਯੋਗ ਨੂੰ ਹਾਨੀ ਕਿਉਂ ਪਹੁੰਚੀ ? ਇਸ ਦੇ ਲਈ ਕਿਸ ਦੇਸ਼ ਦੀ ਕਾਫ਼ੀ ਉੱਤਰਦਾਈ ਸੀ ?
ਉੱਤਰ-
ਭਾਰਤ ਦੀ ਕਾਫ਼ੀ ਦਾ ਮੁਕਾਬਲਾ ਬਾਜ਼ੀਲ ਦੀ ਕਾਫ਼ੀ ਨਾਲ ਸੀ ਜਿਹੜੀ ਬਹੁਤ ਵਧੀਆ ਸੀ । ਇਸ ਲਈ ਭਾਰਤ ਦੇ ਕਾਫ਼ੀ ਉਦਯੋਗ ਨੂੰ ਹਾਨੀ ਪਹੁੰਚੀ ।

ਪ੍ਰਸ਼ਨ 6.
ਆਦਿ ਮਨੁੱਖ ਆਪਣੇ ਆਪ ਨੂੰ ਗਰਮ ਰੱਖਣ ਲਈ ਕਿਸ ਚੀਜ਼ ਤੋਂ ਬਣੇ ਕੱਪੜੇ ਪਹਿਨਦਾ ਸੀ ?
ਉੱਤਰ-
ਪਸ਼ੂਆਂ ਦੀ ਖੱਲ ਤੋਂ ਬਣੇ ਕੱਪੜੇ ।

ਪ੍ਰਸ਼ਨ 7.
ਸਰਕਾਰ ਦੁਆਰਾ ਫੈਕਟਰੀ ਐਕਟ ਕਿਉਂ ਪਾਸ ਕੀਤੇ ਗਏ ? ਇਸਦਾ ਕੀ ਉਦੇਸ਼ ਸੀ ?
ਉੱਤਰ-
ਫੈਕਟਰੀ ਐਕਟ, ਮਜ਼ਦੂਰਾਂ ਦੀ ਦਸ਼ਾ ਸੁਧਾਰਨ ਲਈ ਪਾਸ ਕੀਤੇ ਗਏ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਭਾਰਤ ਵਿਚ ਕਾਫ਼ੀ ਦਾ ਪਹਿਲਾ ਬਾਗ਼ ਕਦੋਂ ਲਗਾਇਆ ਗਿਆ ?
(i) 1834 ਈ:
(ii) 1839 ਈ:
(iii) 1840 ਈ:
(iv) 1854 ਈ ।
ਉੱਤਰ-
(iii) 1840 ਈ:

ਪ੍ਰਸ਼ਨ 2.
ਭਾਰਤ ਵਿਚ ਨੀਲ ਉਦਯੋਗ ਕਿੱਥੋਂ ਸ਼ੁਰੂ ਹੋਇਆ ?
(i) ਬਿਹਾਰ ਅਤੇ ਬੰਗਾਲ
(ii) ਕਰਨਾਟਕ ਅਤੇ ਤਮਿਲਨਾਡੂ
(iii) ਪੰਜਾਬ ਅਤੇ ਹਰਿਆਣਾ ‘
(iv) ਮੱਧ ਭਾਰਤ ।
ਉੱਤਰ-
(i) ਬਿਹਾਰ ਅਤੇ ਬੰਗਾਲ

ਪ੍ਰਸ਼ਨ 3.
ਭਾਰਤ ਵਿਚ ਪਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ ?
(i) 1820 ਈ:
(ii) 1824 ਈ:
(iii) 1834 ਈ:
(iv) 1854 ਈ: ।
ਉੱਤਰ-
(iv) 1854 ਈ: ।

ਪ੍ਰਸ਼ਨ 4.
ਉਦਯੋਗਾਂ ਦੇ ਲਈ ਕੋਇਲੇ ਦਾ ਬਹੁਤ ਜ਼ਿਆਦਾ ਮਹੱਤਵ ਸੀ, ਕਿਉਂਕਿ
(i) ਸਾਰੇ ਨਵੇਂ ਕਾਰਖ਼ਾਨੇ ਕੋਇਲੇ ਨਾਲ ਚਲਦੇ ਸਨ ।
(ii) ਹਰ ਪ੍ਰਕਾਰ ਦੇ ਕੋਇਲੇ ਵਿਚ ਕਾਰਬਨ ਬਹੁਤ ਜ਼ਿਆਦਾ ਸੀ ।
(iii) ਕੋਇਲੇ ਦਾ ਕਾਲਾ ਰੰਗ ਮਸ਼ੀਨਾਂ ਨੂੰ ਚਿਕਨਾਈ ਪ੍ਰਦਾਨ ਕਰਦਾ ਸੀ ।
(iv) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਸਾਰੇ ਨਵੇਂ ਕਾਰਖ਼ਾਨੇ ਕੋਇਲੇ ਨਾਲ ਚਲਦੇ ਸਨ ।
ਸਾਰੇ ਕਾਰਖ਼ਾਨੇ ਕੋਇਲੇ ਨਾਲ ਚਲਦੇ ਸਨ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਦੇਸੀ ਰਿਆਸਤਾਂ ਦੇ ਰਾਜੇ ਮਹਾਰਾਜੇ ……………………. ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ ।
2. ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੇ, ਮਾਲ ਨੂੰ ……………….. ਨਹੀਂ ਕਰਦੇ ਸਨ ।
3. ਸਾਰੇ ਨਵੇਂ ਕਾਰਖ਼ਾਨੇ ………………………. ਨਾਲ ਚਲਦੇ ਸਨ ।
ਉੱਤਰ-
1. ਲਘੂ,
2. ਪਸੰਦ,
3. ਕੋਇਲੇ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਲਘੂ ਉਦਯੋਗਾਂ ਦੇ ਪਤਨ ਦੇ ਨਾਲ ਕਾਰੀਗਰ ਬੇਕਾਰ ਹੋ ਗਏ ।
2. ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ 19ਵੀਂ ਸਦੀ ਵਿਚ ਆਈ ।
3. ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਕੀਮਤ ਵੱਧ ਹੁੰਦੀ ਸੀ ।
4. 18ਵੀਂ ਸਦੀ ਵਿਚ ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣ ਲੱਗਾ ।
ਉੱਤਰ-
1. (√)
2. (×)
3. (×)
4. (√)

(ਹ) ਸਹੀ ਜੋੜੇ ਬਣਾਓ :

1. ਅਸਾਮ ਸੇਰਮ ਪੁਰ (ਬੰਗਾਲ)
2. ਪਟਸਨ ਉਦਯੋਗ ਰਾਣੀਗੰਜ
3. ਕੋਇਲੇ ਦੀਆਂ ਖਾਣਾਂ ਟੀ (ਚਾਹ) ਕੰਪਨੀ

ਉੱਤਰ-

1. ਅਸਾਮ ਟੀ (ਚਾਹ) ਕੰਪਨੀ,
2. ਪਟਸਨ ਉਦਯੋਗ ਸੇਰਮਪੁਰ (ਬੰਗਾਲ),
3. ਕੋਇਲੇ ਦੀਆਂ ਖਾਣਾਂ ਰਾਣੀਗੰਜ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕੱਪੜਾ ਬੁਣਨ ਦਾ ਵਿਕਾਸ ਕਿਵੇਂ ਹੋਇਆ ? ਖੁਦਾਈਆਂ ਤੋਂ ਕੱਪੜੇ ਦੀ ਬੁਣਾਈ ਦੇ ਬਾਰੇ ਵਿਚ ਕੀ ਪ੍ਰਮਾਣ ਮਿਲੇ ਹਨ ?
ਉੱਤਰ-
ਆਦਿ ਮਨੁੱਖ ਆਪਣੇ ਆਪ ਨੂੰ ਗਰਮ ਰੱਖਣ ਲਈ ਪਸ਼ੂਆਂ ਦੀ ਖੱਲ ਦੇ ਕੱਪੜੇ ਪਹਿਨਦਾ ਸੀ । ਕਤਾਈ ਅਤੇ ਬੁਣਾਈ ਦੀ ਖੋਜ ਇਸ ਤੋਂ ਬਹੁਤ ਸਮਾਂ ਬਾਅਦ ਹੋਈ ਸੀ । ਅਜਿਹਾ ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਜੁਲਾਹਿਆਂ ਨੇ ਕੱਪੜਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਘਾਹ ਦੇ ਰੇਸ਼ਿਆਂ ਦਾ ਪ੍ਰਯੋਗ ਕੀਤਾ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਇਸ · ‘ਤੇ ਨਮੂਨੇ ਬਣਾਉਣ ਅਤੇ ਖੱਡੀ ‘ਤੇ ਧਾਗਿਆਂ ਦਾ ਉਪਯੋਗ ਕਰਨਾ ਸਿੱਖਿਆ । ਸਮਾਂ ਬੀਤਣ ‘ਤੇ ਰੇਸ਼ਿਆਂ ਅਤੇ ਨਮੂਨਿਆਂ ਵਿਚ ਹੋਰ ਜ਼ਿਆਦਾ ਸੁਧਾਰ ਹੋਇਆ ।

ਪ੍ਰਮਾਣ-ਪੁਰਾਣੀਆਂ ਵਸਤੂਆਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੂੰ ਮੋਹਨਜੋਦੜੋ ਅਤੇ ਹੜੱਪਾ ਦੀਆਂ ਖੁਦਾਈਆਂ ਤੋਂ ਸੂਤ ਦੀ ਕਤਾਈ ਅਤੇ ਰੰਗਦਾਰ ਸੂਤੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੂੰ ਕਸ਼ਮੀਰ ਵਿਚ ਕਈ ਥਾਵਾਂ ਦੀ ਖੁਦਾਈ ਤੋਂ ਚਰਖੇ, ਦਰੀਆਂ ਆਦਿ ਪ੍ਰਾਪਤ ਹੋਏ ਹਨ । ਇਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਲਗਪਗ 4,000 ਸਾਲ ਪਹਿਲਾਂ ਲੋਕ ਕੱਪੜਾ ਬੁਣਨਾ ਜਾਣਦੇ ਸਨ ।

ਪ੍ਰਸ਼ਨ 2.
ਭਾਰਤ ਵਿਚ ਕੱਪੜਾ ਉਦਯੋਗ ਦਾ ਪਤਨ ਕਿਉਂ ਹੋਇਆ ? ਇਸ ਨੂੰ ਨਵਾਂ ਜੀਵਨ ਕਿਵੇਂ ਮਿਲਿਆ ?
ਉੱਤਰ-
ਭਾਰਤੀ ਕੱਪੜੇ ਸੰਸਾਰ ਭਰ ਵਿਚ ਪ੍ਰਸਿੱਧ ਸਨ । ਯੂਰਪ ਦੇ ਵਪਾਰੀ ਕੱਪੜਿਆਂ ਅਤੇ ਮਸਾਲਿਆਂ ਦਾ ਵਪਾਰ ਕਰਨ ਲਈ ਹੀ ਭਾਰਤ ਵਿਚ ਆਏ ਸਨ । ਉਨ੍ਹਾਂ ਨੇ ਭਾਰਤ ਵਿਚ ਸੂਤੀ ਕੱਪੜੇ ਦੇ ਕਾਰਖ਼ਾਨੇ ਲਗਾਏ ਸਨ । ਇਨ੍ਹਾਂ ਉਦਯੋਗਾਂ ਵਿਚ ਸਾਧਾਰਨ ਖੱਡੀਆਂ ਦੀ ਤੁਲਨਾ ਵਿਚ ਅਧਿਕ ਕੱਪੜੇ ਦਾ ਉਤਪਾਦਨ ਕੀਤਾ ਜਾਂਦਾ ਸੀ ਪਰ ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਆਉਣ ਦੇ ਕਾਰਨ ਭਾਰਤ ਵਿਚ ਕੱਪੜਾ-ਵਪਾਰ ਦਾ ਪਤਨ ਸ਼ੁਰੂ ਹੋ ਗਿਆ ।

ਪਰ 20ਵੀਂ ਸਦੀ ਵਿਚ ਮਹਾਤਮਾ ਗਾਂਧੀ ਦੇ ਮਾਰਗ-ਦਰਸ਼ਨ ਨਾਲ ਭਾਰਤ ਵਿਚ ਫਿਰ ਦੁਬਾਰਾ ਹੱਥ ਨਾਲ ਬੁਣੇ ਸੂਤੀ ਅਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਪੁਨਰ ਹੋਂਦ ਵਿਚ ਆਇਆ ।

ਸਰਕਾਰ ਦੀ ਨਵੀਂ ਆਰਥਿਕ ਨੀਤੀ ਨਾਲ ਵੀ ਕੱਪੜਾ ਉਦਯੋਗ ਨੇ ਪਹਿਲਾਂ ਤੋਂ ਕਿਤੇ ਜ਼ਿਆਦਾ ਉੱਨਤੀ ਕੀਤੀ । ਸਰਕਾਰ ਨੇ ਕੱਪੜੇ ਦਾ ਆਯਾਤ-ਨਿਰਯਾਤ ਕਰਨ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ।

ਪ੍ਰਸ਼ਨ 3.
ਅੰਗਰੇਜ਼ੀ ਕਾਲ ਵਿਚ ਭਾਰਤ ਵਿਚ ਪਟਸਨ ਉਦਯੋਗ ‘ਤੇ ਨੋਟ ਲਿਖੋ ।
ਉੱਤਰ-
ਪਟਸਨ ਉਦਯੋਗ ਵਿਚ ਮੁੱਖ ਰੂਪ ਨਾਲ ਟਾਟ ਅਤੇ ਬੋਰੀਆਂ ਬਣਾਈਆਂ ਜਾਂਦੀਆਂ ਸਨ । ਇਸ ਉਦਯੋਗ ’ਤੇ ਯੂਰਪ ਦੇ ਲੋਕਾਂ ਦਾ ਅਧਿਕਾਰ ਸੀ । ਇਸ ਉਦਯੋਗ ਦਾ ਪਹਿਲਾ ਕਾਰਖ਼ਾਨਾ 1854 ਈ: ਵਿਚ ਸੀਰਮਪੁਰ (ਬੰਗਾਲ) ਵਿਚ ਲਗਾਇਆ ਗਿਆ । ਇਸ ਤੋਂ ਬਾਅਦ ਵੀ ਪਟਸਨ ਉਦਯੋਗ ਦੇ ਜ਼ਿਆਦਾਤਰ ਕਾਰਖ਼ਾਨੇ ਬੰਗਾਲ ਵਿਚ ਹੀ ਲਗਾਏ ਗਏ । 20ਵੀਂ ਸਦੀ ਦੇ ਆਰੰਭ ਤਕ ਇਨ੍ਹਾਂ ਕਾਰਖ਼ਾਨਿਆਂ ਦੀ ਗਿਣਤੀ 36 ਹੋ ਗਈ ਸੀ ।

PSEB 8th Class Social Science Solutions Chapter 14 ਦਸਤਕਾਰੀ ਅਤੇ ਉਦਯੋਗ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਲਘੂ ਉਦਯੋਗਾਂ ਦੇ ਪਤਨ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਲਘੂ ਉਦਯੋਗਾਂ ਦੇ ਪਤਨ ਦੇ ਮੁੱਖ ਕਾਰਨ ਅੱਗੇ ਲਿਖੇ ਸਨ-

1. ਭਾਰਤ ਦੀਆਂ ਦੇਸੀ ਰਿਆਸਤਾਂ ਦੀ ਸਮਾਪਤੀ – ਅੰਗਰੇਜ਼ਾਂ ਨੇ ਬਹੁਤ ਸਾਰੀਆਂ ਭਾਰਤੀ ਰਿਆਸਤਾਂ ਨੂੰ ਸਮਾਪਤ ਕਰ ਦਿੱਤਾ ਸੀ । ਇਸ ਕਾਰਨ ਲਘੂ ਉਦਯੋਗਾਂ ਨੂੰ ਬਹੁਤ ਹਾਨੀ ਪਹੁੰਚੀ ਕਿਉਂਕਿ ਇਨ੍ਹਾਂ ਰਿਆਸਤਾਂ ਦੇ ਰਾਜਾ-ਮਹਾਰਾਜਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੀ ਵਰਤੋਂ ਕਰਦੇ ਸਨ ।

2. ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਵਸਤੂਆਂ ਦਾ ਮਹਿੰਗਾ ਹੋਣਾ – ਭਾਰਤੀ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਸੀ, ਕਿਉਂਕਿ ਇਨ੍ਹਾਂ ਨੂੰ ਤਿਆਰ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਸੀ । ਦੂਜੇ ਪਾਸੇ ਮਸ਼ੀਨਾਂ ਦੁਆਰਾ ਤਿਆਰ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤੂਆਂ ਨੂੰ ਨਹੀਂ ਖਰੀਦਦੇ ਸਨ । ਫਲਸਰੂਪ ਭਾਰਤੀ ਲਘੂ ਉਦਯੋਗਾਂ ਦਾ ਪਤਨ ਸ਼ੁਰੂ ਹੋਇਆ ।

3. ਮਸ਼ੀਨੀ ਵਸਤੁਆਂ ਦੀ ਸੁੰਦਰਤਾ – ਇੰਗਲੈਂਡ ਦੇ ਕਾਰਖਾਨਿਆਂ ਵਿਚ ਮਸ਼ੀਨਾਂ ਦੁਆਰਾ ਤਿਆਰ ਵਸਤੁਆਂ ਭਾਰਤ ਦੇ ਲਘੂ ਉਦਯੋਗਾਂ ਦੁਆਰਾ ਤਿਆਰ ਵਸਤੁਆਂ ਦੀ ਤੁਲਨਾ ਵਿਚ ਵਧੇਰੇ ਸਾਫ਼ ਅਤੇ ਸੁੰਦਰ ਹੁੰਦੀਆਂ ਸਨ । ਇਸ ਲਈ ਭਾਰਤੀ ਲੋਕ ਮਸ਼ੀਨਾਂ ਦੁਆਰਾ ਤਿਆਰ ਵਸਤੂਆਂ ਨੂੰ ਵਧੇਰੇ ਪਸੰਦ ਕਰਦੇ ਸਨ । ਇਹ ਗੱਲ ਭਾਰਤ ਦੇ ਲਘੂ ਉਦਯੋਗਾਂ ਦੇ ਪਤਨ ਦਾ ਕਾਰਨ ਬਣੀ ।

4. ਨਵੀਂ ਸ਼੍ਰੇਣੀ ਦੇ ਲੋਕਾਂ ਦੀ ਰੁਚੀ – ਨਵੀਂ ਸ਼੍ਰੇਣੀ ਦੇ ਲੋਕਾਂ ‘ਤੇ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ ਸੀ । ਦੂਸਰਾ, ਮਸ਼ੀਨਾਂ ਦੁਆਰਾ ਤਿਆਰ ਵਸਤੂਆਂ ਬਹੁਤ ਸਾਫ਼ ਅਤੇ ਸੁੰਦਰ ਹੁੰਦੀਆਂ ਸਨ । ਇਸ ਲਈ ਨਵੀਂ ਪੀੜ੍ਹੀ ਦੇ ਲੋਕ ਲਘੂ ਉਦਯੋਗਾਂ ਦੁਆਰਾ ਤਿਆਰ ਵਸਤੂਆਂ ਨੂੰ ਪਸੰਦ ਨਹੀਂ ਕਰਦੇ ਸਨ ।

5. ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ – 18ਵੀਂ ਸਦੀ ਵਿਚ ਯੂਰਪ ਵਿਚ ਉਦਯੋਗਿਕ ਕ੍ਰਾਂਤੀ ਆਈ । ਇਸ ਦੇ ਕਾਰਨ ਉੱਥੇ ਬਹੁਤ ਵੱਡੇ-ਵੱਡੇ ਕਾਰਖ਼ਾਨੇ ਸਥਾਪਿਤ ਕੀਤੇ ਗਏ । ਇਨ੍ਹਾਂ ਕਾਰਖ਼ਾਨਿਆਂ ਵਿਚ ਮਾਲ ਤਿਆਰ ਕਰਨ ਲਈ ਕੱਚੇ ਮਾਲ ਦੀ ਬਹੁਤ ਲੋੜ ਸੀ, ਜਿਸ ਨੂੰ ਇੰਗਲੈਂਡ ਦਾ ਕੱਚਾ ਮਾਲ ਪੂਰਾ ਨਾ ਕਰ ਸਕਿਆ । ਇਸ ਕਾਰਨ ਭਾਰਤ ਦਾ ਕੱਚਾ ਮਾਲ ਇੰਗਲੈਂਡ ਭੇਜਿਆ ਜਾਣ ਲੱਗਾ । ਇਸ ਨਾਲ ਭਾਰਤੀ ਕਾਰੀਗਰਾਂ ਦੇ ਕੋਲ ਕੱਚੇ ਮਾਲ ਦੀ ਕਮੀ ਹੋ ਗਈ । ਨਤੀਜੇ ਵਜੋਂ ਦੇਸ਼ ਦੇ ਲਘੂ ਉਦਯੋਗ ਪਿਛੜ ਗਏ ।

ਪ੍ਰਸ਼ਨ 2.
ਪ੍ਰਮੁੱਖ ਆਧੁਨਿਕ ਭਾਰਤੀ ਉਦਯੋਗਾਂ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸ਼ਾਸਨ ਦੇ ਸਮੇਂ ਭਾਰਤ ਵਿਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ ਜਿਨ੍ਹਾਂ ਵਿਚ ਪ੍ਰਮੁੱਖ ਉਦਯੋਗ ਹੇਠ ਲਿਖੇ ਸਨ-

1. ਸੂਤੀ ਕੱਪੜਾ ਉਦਯੋਗ – ਭਾਰਤ ਵਿਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ (ਕਾਰਖ਼ਾਨਾ) 1853 ਈ: ਵਿਚ ਮੁੰਬਈ ਵਿਚ ਲਗਾਇਆ ਗਿਆ । ਇਸ ਤੋਂ ਬਾਅਦ 1877 ਈ: ਵਿਚ ਕਪਾਹ ਬੀਜਣ ਵਾਲੇ ਬਹੁਤ ਸਾਰੇ ਖੇਤਰਾਂ, ਜਿਵੇਂ ਕਿ ਅਹਿਮਦਾਬ੯, ਨਾਗਪੁਰ ਆਦਿ ਵਿਚ ਕੱਪੜਾ ਮਿੱਲਾਂ ਸਥਾਪਿਤ ਕੀਤੀਆਂ ਗਈਆਂ । 1879 ਈ: ਤਕ ਭਾਰਤ ਵਿਚ ਲਗਪਗ 59 ਸੂਤੀ ਕੱਪੜਾ ਮਿੱਲਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਸਨ ਜਿਨ੍ਹਾਂ ਵਿਚ ਲਗਪਗ 43,000 ਲੋਕ ਕੰਮ ਕਰਦੇ ਸਨ । 1905 ਈ: ਵਿਚ ਕੱਪੜਾ ਮਿੱਲਾਂ ਦੀ ਸੰਖਿਆ 206 ਹੋ ਗਈ ਸੀ । ਇਨ੍ਹਾਂ ਵਿਚ ਲਗਪਗ 1,96,000 ਮਜ਼ਦੂਰ ਕੰਮ ਕਰਦੇ ਸਨ ।

2. ਪਟਸਨ ਦਾ ਉਦਯੋਗ – ਪਟਸਨ ਦਾ ਉਦਯੋਗ ਬੋਰੀਆਂ ਅਤੇ ਟਾਟ ਬਣਾਉਣ ਦਾ ਕੰਮ ਕਰਦਾ ਸੀ । ਇਸ ਉਦਯੋਗ ‘ਤੇ ਯੂਰਪ ਦੇ ਲੋਕਾਂ ਦਾ ਅਧਿਕਾਰ ਸੀ । ਇਸ ਉਦਯੋਗ ਦਾ ਪਹਿਲਾ ਕਾਰਖ਼ਾਨਾ 1854 ਈ: ਵਿਚ ਸੈਰਮਪੁਰ ਜਾਂ ਸੀਰਮਪੁਰ (ਬੰਗਾਲ) ਵਿਚ ਖੋਲ੍ਹਿਆ ਗਿਆ । ਇਸ ਤੋਂ ਬਾਅਦ ਵੀ ਪਟਸਨ ਉਦਯੋਗ ਦੇ ਸਭ ਤੋਂ ਵਧੇਰੇ ਕਾਰਖਾਨੇ ਬੰਗਾਲ ਪ੍ਰਾਂਤ ਵਿਚ ਖੋਲ੍ਹੇ ਗਏ । 20ਵੀਂ ਸਦੀ ਦੇ ਆਰੰਭ ਤਕ ਇਨ੍ਹਾਂ ਕਾਰਖਾਨਿਆਂ ਦੀ ਸੰਖਿਆ 36 ਹੋ ਗਈ ਸੀ ।

3. ਕੋਲੇ ਦੀਆਂ ਖਾਣਾਂ – ਭਾਰਤ ਵਿਚ ਅੰਗਰੇਜ਼ਾਂ ਦੁਆਰਾ ਸਥਾਪਿਤ ਸਾਰੇ ਨਵੇਂ ਕਾਰਖ਼ਾਨੇ ਕੋਲੇ ਨਾਲ ਚਲਦੇ ਸਨ । ਰੇਲਾਂ ਲਈ ਵੀ ਕੋਲਾ ਚਾਹੀਦਾ ਸੀ । ਇਸ ਲਈ ਕੋਲਾ ਖਾਣਾਂ ਵਿਚੋਂ ਕੋਲਾ ਕੱਢਣ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ । 1854 ਈ: ਵਿਚ ਬੰਗਾਲ ਦੇ ਰਾਣੀਗੰਜ ਜ਼ਿਲ੍ਹੇ ਵਿਚ ਕੋਲੇ ਦੀਆਂ ਕੇਵਲ 2 ਖਾਣਾਂ ਸਨ ਪਰ 1880 ਈ: ਤਕ ਇਨ੍ਹਾਂ ਦੀ ਸੰਖਿਆ 56 ਅਤੇ 1885 ਈ: ਤਕ 123 ਹੋ ਗਈ ।

4. ਨੀਲ ਉਦਯੋਗ – ਅੰਗਰੇਜ਼ਾਂ ਨੂੰ ਇੰਗਲੈਂਡ ਵਿਚ ਆਪਣੇ ਕੱਪੜਾ ਉਦਯੋਗ ਲਈ ਨੀਲ ਦੀ ਲੋੜ ਸੀ । ਇਸ ਲਈ ਉਨ੍ਹਾਂ ਨੇ ਭਾਰਤ ਵਿਚ ਨੀਲ ਦੀ ਖੇਤੀ ਨੂੰ ਉਤਸ਼ਾਹ ਦਿੱਤਾ । ਇਸਦਾ ਆਰੰਭ 18ਵੀਂ ਸਦੀ ਦੇ ਅੰਤ ਵਿਚ ਬਿਹਾਰ ਅਤੇ ਬੰਗਾਲ ਵਿਚ ਹੋਇਆ । ਨੀਲ ਦੇ ਜ਼ਿਆਦਾਤਰ ਵੱਡੇ-ਵੱਡੇ ਬਾਗ਼ ਯੂਰਪ ਵਾਲਿਆਂ ਨੇ ਲਗਾਏ । ਜਿੱਥੇ ਭਾਰਤੀਆਂ ਨੂੰ ਕੰਮ ‘ਤੇ ਲਗਾਇਆ ਗਿਆ । 1825 ਈ: ਵਿਚ ਨੀਲ ਦੀ ਖੇਤੀ ਦੇ ਅਧੀਨ 35 ਲੱਖ ਬਿੱਘਾ ਜ਼ਮੀਨ ਸੀ ਪਰ 1879 ਈ: ਵਿਚ ਨਕਲੀ ਨਾਲ ਤਿਆਰ ਹੋਣ ਦੇ ਕਾਰਨ ਨੀਲ ਦੀ ਖੇਤੀ ਵਿਚ ਕਮੀ ਆਉਣ ਲੱਗੀ । ਫਲਸਰੂਪ 1915 ਈ: ਤਕ ਨੀਲ ਦੀ ਖੇਤੀ ਦੇ ਅਧੀਨ ਕੇਵਲ 3-4 ਲੱਖ ਵਿੱਘੇ ਜ਼ਮੀਨ ਹੀ ਰਹਿ ਗਈ ।

5. ਚਾਹ – 1834 ਈ: ਵਿਚ ਆਸਾਮ ਵਿਚ ਇਕ ਕੰਪਨੀ ਦੀ ਸਥਾਪਨਾ ਕੀਤੀ ਗਈ । 1852 ਈ: ਵਿਚ ਅੰਗਰੇਜ਼ਾਂ ਨੇ ਅਸਾਮ ਵਿਚ ਚਾਹ ਦਾ ਪਹਿਲਾ ਬਾਗ਼ ਲਗਾਇਆ । 1920 ਈ: ਤਕ ਚਾਹ ਦੀ ਖੇਤੀ ਲਗਪਗ 7 ਲੱਖ ਏਕੜ ਭੂਮੀ ਵਿਚ ਹੋਣ ਲੱਗੀ ।ਉਸ ਸਮੇਂ 34 ਕਰੋੜ ਪੌਂਡ ਮੁੱਲ ਦੀ ਚਾਹ ਭਾਰਤ ਤੋਂ ਬਾਹਰ ਦੇ ਦੇਸ਼ਾਂ ਨੂੰ ਭੇਜੀ ਜਾਂਦੀ ਸੀ । ਇਸ ਤੋਂ ਬਾਅਦ ਕਾਂਗੜਾ ਅਤੇ ਨੀਲਗਿਰੀ ਦੀਆਂ ਪਹਾੜੀਆਂ ਵਿਚ ਵੀ ਚਾਹ ਦੇ ਬਾਗ਼ ਲਗਾਏ ਗਏ ।

6. ਕਾਫ਼ੀ – ਕਾਫ਼ੀ ਦਾ ਪਹਿਲਾ ਬਾਗ਼ 1840 ਈ: ਵਿਚ ਦੱਖਣ ਭਾਰਤ ਵਿਚ ਲਗਾਇਆ ਗਿਆ । ਇਸ ਤੋਂ ਬਾਅਦ ਮੈਸੂਰ, ਕੁਰਮ, ਨੀਲਗਿਰੀ ਅਤੇ ਮਾਲਾਬਾਰ ਖੇਤਰਾਂ ਵਿਚ ਵੀ ਕਾਫ਼ੀ ਦੇ ਬਾਗ਼ ਲਗਾਏ ਗਏ । ਬ੍ਰਾਜ਼ੀਲ ਦੀ ਕਾਫ਼ੀ ਦੇ ਨਾਲ ਇਸ ਦਾ ਮੁਕਾਬਲਾ ਹੋਣ ਦੇ ਕਾਰਨ ਇਸ ਉਦਯੋਗ ਨੂੰ ਬਹੁਤ ਹਾਨੀ ਪਹੁੰਚੀ ।

7. ਹੋਰ ਉਦਯੋਗ – 19ਵੀਂ ਸਦੀ ਦੇ ਅੰਤ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤਕ ਬਹੁਤ ਸਾਰੇ ਨਵੇਂ ਕਾਰਖ਼ਾਨੇ ਸਥਾਪਿਤ ਕੀਤੇ ਗਏ । ਇਨ੍ਹਾਂ ਵਿਚ ਲੋਹ-ਇਸਪਾਤ, ਖੰਡ, ਕਾਗਜ਼, ਮਾਚਿਸਾਂ ਬਣਾਉਣ ਅਤੇ ਚਮੜਾ ਰੰਗਣ ਦੇ ਕਾਰਖ਼ਾਨੇ ਪ੍ਰਮੁੱਖ ਸਨ ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

Punjab State Board PSEB 8th Class Social Science Book Solutions History Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ Textbook Exercise Questions and Answers.

PSEB Solutions for Class 8 Social Science History Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

SST Guide for Class 8 PSEB ਬਸਤੀਵਾਦ ਅਤੇ ਕਬਾਇਲੀ ਸਮਾਜ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਕਬਾਇਲੀ ਸਮਾਜ ਦੇ ਲੋਕ ਵਧ ਗਿਣਤੀ ਵਿਚ ਕਿਹੜੇ ਰਾਜਾਂ ਵਿਚ ਰਹਿੰਦੇ ਹਨ ?
ਉੱਤਰ-
ਕਬਾਇਲੀ ਸਮਾਜ ਦੇ ਲੋਕ ਰਾਜਸਥਾਨ, ਗੁਜਰਾਤ, ਬਿਹਾਰ ਅਤੇ ਉੜੀਸਾ ਵਿਚ ਵਧੇਰੇ ਸੰਖਿਆ ਵਿਚ ਰਹਿੰਦੇ ਹਨ ।

ਪ੍ਰਸ਼ਨ 2.
ਕਬਾਇਲੀ ਸਮਾਜ ਦੇ ਲੋਕਾਂ ਦੇ ਮੁੱਖ ਧੰਦੇ ਕਿਹੜੇ ਹਨ ?
ਉੱਤਰ-
ਕਬਾਇਲੀ ਸਮਾਜ ਦੇ ਲੋਕਾਂ ਦੇ ਮੁੱਖ ਧੰਦੇ ਪਸ਼ੂ ਪਾਲਣਾ, ਸ਼ਿਕਾਰ ਕਰਨਾ, ਮੱਛੀਆਂ ਫੜਨਾ, ਭੋਜਨ ਇਕੱਠਾ ਕਰਨਾ ਅਤੇ ਖੇਤੀ ਕਰਨਾ ਹੈ ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਪ੍ਰਸ਼ਨ 3.
ਕਬਾਇਲੀ ਸਮਾਜ ਦੇ ਲੋਕਾਂ ਨੇ ਕਿਹੜੇ-ਕਿਹੜੇ ਰਾਜਾਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤੇ ?
ਉੱਤਰ-
ਕਬਾਇਲੀ ਸਮਾਜ ਦੇ ਲੋਕਾਂ ਨੇ ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਮੇਘਾਲਿਆ, ਬੰਗਾਲ ਆਦਿ ਰਾਜਾਂ ਵਿਚ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤੇ ।

ਪ੍ਰਸ਼ਨ 4.
ਖਾਸੀ ਕਬੀਲੇ ਦਾ ਮੋਢੀ ਕੌਣ ਸੀ ?
ਉੱਤਰ-
ਖਾਸੀ ਕਬੀਲੇ ਦਾ ਮੋਢੀ ਤੀਰਤ ਸਿੰਘ ਸੀ ।

ਪ੍ਰਸ਼ਨ 5.
ਛੋਟਾ ਨਾਗਪੁਰ ਇਲਾਕੇ ਵਿਚ ਅੰਗਰੇਜ਼ਾਂ ਵਿਰੁੱਧ ਸਭ ਤੋਂ ਪਹਿਲਾਂ ਕਿਸ ਕਬੀਲੇ ਨੇ ਅਤੇ ਕਦੋਂ ਵਿਦਰੋਹ ਕੀਤਾ ?
ਉੱਤਰ-
ਛੋਟਾ ਨਾਗਪੁਰ ਇਲਾਕੇ ਵਿਚ ਸਭ ਤੋਂ ਪਹਿਲਾਂ 1820 ਈ: ਵਿਚ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ।

ਪ੍ਰਸ਼ਨ 6.
ਅੰਗਰੇਜ਼ਾਂ ਦੁਆਰਾ ਖਰੋਧ ਕਬੀਲੇ ਦਾ ਮੁਖੀਆ ਕਿਸ ਵਿਅਕਤੀ ਨੂੰ ਬਣਾਇਆ ਗਿਆ ?
ਉੱਤਰ-
ਖਰੋਧ ਕਬੀਲੇ ਵਿਚ ਇਕ ਵਿਅਕਤੀ ਨੂੰ ਦੇਸ਼-ਨਿਕਾਲਾ ਦਿੱਤਾ ਗਿਆ ਸੀ । ਅੰਗਰੇਜ਼ਾਂ ਨੇ ਉਸ ਨੂੰ ਵਾਪਿਸ ਬੁਲਾ ਕੇ ਉਸਨੂੰ ਕਬੀਲੇ ਦਾ ਮੁਖੀਆ ਬਣਾ ਦਿੱਤਾ ।

ਪ੍ਰਸ਼ਨ 7.
ਕਬਾਇਲੀ ਸਮਾਜ ‘ਤੇ ਨੋਟ ਲਿਖੋ ।
ਉੱਤਰ-
ਕਬਾਇਲੀ ਸਮਾਜ ਜਾਂ ਆਦਿਵਾਸੀ ਲੋਕ ਭਾਰਤ ਦੀ ਆਬਾਦੀ ਦਾ ਇਕ ਮਹੱਤਵਪੂਰਨ ਭਾਗ ਹਨ । 1991 ਦੀ ਜਨਗਣਨਾ ਦੇ ਅਨੁਸਾਰ ਇਨ੍ਹਾਂ ਦੀ ਜਨਸੰਖਿਆ ਲਗਪਗ 1600 ਲੱਖ ਸੀ । ਇਨ੍ਹਾਂ ਕਬੀਲਿਆਂ ਦਾ ਇਕ ਵੱਡਾ ਭਾਗ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿਚ ਰਹਿੰਦਾ ਸੀ । ਮੱਧ ਪ੍ਰਦੇਸ਼ ਦੀ ਜਨਸੰਖਿਆ ਦਾ 23.22% ਭਾਗ ਇਨ੍ਹਾਂ ਕਬੀਲਿਆਂ ਦੇ ਲੋਕ ਸਨ । ਕੁੱਝ ਆਦਿਵਾਸੀ ਕਬੀਲੇ ਛੋਟੇ-ਛੋਟੇ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿਚ ਵੀ ਰਹਿੰਦੇ ਸਨ, ਜਿਵੇਂ-ਸਿੱਕਿਮ, ਗੋਆ, ਮਿਜ਼ੋਰਮ, ਦਾਦਰਾ ਨਗਰ ਹਵੇਲੀ ਅਤੇ ਲਕਸ਼ਦੀਪ ਆਦਿ । ਇਨ੍ਹਾਂ ਆਦਿਵਾਸੀ ਲੋਕਾਂ ਵਿਚੋਂ ਜ਼ਿਆਦਾਤਰ ਦਾ ਸੰਬੰਧ ਗੋਂਡ, ਭੀਲ, ਸੰਥਾਲ, ਮਿਜ਼ੋ ਆਦਿ ਕਬੀਲਿਆਂ ਨਾਲ ਸੀ ।

ਪ੍ਰਸ਼ਨ 8.
ਬਿਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਿਰਸਾ ਮੁੰਡਾ ਬਿਹਾਰ (ਛੋਟਾ ਨਾਗਪੁਰ ਇਲਾਕਾ) ਦੇ ਮੁੰਡਾ ਕਬੀਲੇ ਦੇ ਵਿਦਰੋਹ ਦਾ ਨੇਤਾ ਸੀ । ਉਹ ਇਕ ਸ਼ਕਤੀਸ਼ਾਲੀ ਵਿਅਕਤੀ ਸੀ । ਉਸਨੂੰ ਪਰਮਾਤਮਾ ਦਾ ਦੂਤ ਮੰਨਿਆ ਜਾਂਦਾ ਸੀ । ਉਸਨੇ ਉਨ੍ਹਾਂ ਗੈਰ-ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ ਜਿਨ੍ਹਾਂ ਨੇ ਮੁੰਡਾ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਸਨ । ਮੁੰਡਾ ਲੋਕ ਸ਼ਾਹੂਕਾਰਾਂ ਅਤੇ ਜ਼ਿਮੀਂਦਾਰਾਂ ਨਾਲ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ । ਬਿਰਸਾ ਮੁੰਡਾ ਨੇ ਮੁੰਡਾ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਦਾ ਕਿਰਾਇਆ ਚੁਕਾਉਣ ਤੋਂ ਇਨਕਾਰ ਕਰ ਦੇਣ ।

ਛੋਟਾ ਨਾਗਪੁਰ ਦੇਸ਼ ਵਿਚ ਮੁੰਡਾ ਲੋਕਾਂ ਨੇ ਅੰਗਰੇਜ਼ ਅਧਿਕਾਰੀਆਂ, ਮਿਸ਼ਨਰੀਆਂ ਅਤੇ ਪੁਲਿਸ ਸਟੇਸ਼ਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ | ਪਰ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਵਿਦਰੋਹ ਨੂੰ ਦਬਾ ਦਿੱਤਾ ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਪਸ਼ਨ 9.
ਮੁੰਡਾ ਕਬੀਲੇ ਦੁਆਰਾ ਕੀਤੇ ਗਏ ਵਿਦਰੋਹ ਦੇ ਪ੍ਰਭਾਵ ਲਿਖੋ ।
ਉੱਤਰ-
ਮੁੰਡਾ ਵਿਦਰੋਹ ਇਕ ਸ਼ਕਤੀਸ਼ਾਲੀ ਵਿਦਰੋਹ ਸੀ ।ਇਸ ਵਿਦਰੋਹ ਨੂੰ ਦਬਾ ਦੇਣ ਤੋਂ ਬਾਅਦ ਸਰਕਾਰ ਮੁੰਡਾ ਲੋਕਾਂ ਦੀਆਂ ਸਮੱਸਿਆਵਾਂ ਵਲ ਧਿਆਨ ਦੇਣ ਲੱਗੀ । ਕੁੱਲ ਮਿਲਾ ਕੇ ਇਸ ਵਿਦਰੋਹ ਦੇ ਹੇਠ ਲਿਖੇ ਸਿੱਟੇ ਨਿਕਲੇ-

  1. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ 1908 ਪਾਸ ਕੀਤਾ । ਇਸਦੇ ਅਨੁਸਾਰ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਧਿਕਾਰ ਮਿਲ ਗਏ ।
  2. ਛੋਟਾ ਨਾਗਪੁਰ ਪ੍ਰਦੇਸ਼ ਦੇ ਲੋਕਾਂ ਵਿਚ ਸਮਾਜਿਕ ਅਤੇ ਧਾਰਮਿਕ ਜਾਤੀ ਆਈ । ਅਨੇਕ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗੇ ।
  3. ਅਨੇਕ ਨਵੇਂ ਸਮਾਜਿਕ-ਧਾਰਮਿਕ ਅੰਦੋਲਨ ਸ਼ੁਰੂ ਹੋ ਗਏ ।
  4. ਕਬਾਇਲੀ ਲੋਕ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਨ ਲੱਗੇ ।

ਪ੍ਰਸ਼ਨ 10.
ਉੱਤਰ-ਪੂਰਬੀ ਇਲਾਕੇ ਵਿਚ ਕਬਾਇਲੀ ਸਮਾਜ ਦੁਆਰਾ ਕੀਤੇ ਗਏ ਵਿਦਰੋਹਾਂ ਦਾ ਵਰਣਨ ਕਰੋ ।
ਉੱਤਰ-
ਖਾਸੀ ਵਿਦਰੋਹ – ਉੱਤਰ-ਪੂਰਬੀ ਇਲਾਕੇ ਵਿਚ ਸਭ ਤੋਂ ਪਹਿਲਾ ਵਿਦਰੋਹ ਖਾਸੀ ਕਬੀਲੇ ਨੇ ਕੀਤਾ | ਪੂਰਬ ਵਿਚ · ਐੱਤੀਆ ਦੀਆਂ ਪਹਾੜੀਆਂ ਤੋਂ ਲੈ ਕੇ ਪੱਛਮ ਵਿਚ ਗਾਰੋ ਦੀਆਂ ਪਹਾੜੀਆਂ ਤਕ ਉਨ੍ਹਾਂ ਦਾ ਅਧਿਕਾਰ ਸੀ । ਤੀਰਤ ਸਿੰਘ ਇਸ ਕਬੀਲੇ ਦਾ ਸੰਸਥਾਪਕ ਸੀ । ਉਸਦੀ ਅਗਵਾਈ ਵਿਚ ਖਾਸੀ ਲੋਕ ਆਪਣੇ ਦੇਸ਼ ਵਿਚੋਂ ਬਾਹਰਲੇ ਲੋਕਾਂ ਨੂੰ ਕੱਢਣਾ ਚਾਹੁੰਦੇ ਸਨ । 5 ਮਈ, 1829 ਈ: ਨੂੰ ਖਾਸੀ ਕਬੀਲੇ ਦੇ ਲੋਕਾਂ ਨੇ ਗਾਰੋ ਲੋਕਾਂ ਦੀ ਸਹਾਇਤਾ ਨਾਲ ਬਹੁਤ ਸਾਰੇ ਯੂਰਪੀਅਨਾਂ ਅਤੇ ਬੰਗਾਲੀਆਂ ਨੂੰ ਮਾਰ ਦਿੱਤਾ | ਯੂਰਪੀ ਕਲੋਨੀਆਂ ਨੂੰ ਅੱਗ ਲਾ ਦਿੱਤੀ ਗਈ । ਤੀਰੁਤ ਸਿੰਘ ਭੋਟਸ, ਸਿੰਗਠੋਸ ਆਦਿ ਕੁੱਝ ਹੋਰ ਪਹਾੜੀ ਕਬੀਲਿਆਂ ਨੂੰ ਵੀ ਵਿਦੇਸ਼ੀ ਸ਼ਾਸਨ ਤੋਂ ਮੁਕਤ ਕਰਾਉਣਾ ਚਾਹੁੰਦਾ ਸੀ । ਇਸ ਲਈ ਉਸਨੇ ਆਪਣੇ 10,000 ਸਾਥੀਆਂ ਦੀ ਸਹਾਇਤਾਂ ਨਾਲ ਬਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਦੂਜੇ ਪਾਸੇ, ਅੰਗਰੇਜ਼ ਸੈਨਿਕਾਂ ਨੇ ਖਾਸੀ ਪਿੰਡਾਂ ਨੂੰ ਇਕਇਕ ਕਰਕੇ ਅੱਗ ਲਗਾ ਦਿੱਤੀ । ਅੰਤ ਵਿਚ 1833 ਈ: ਵਿਚ ਤਿਰੂਤ ਸਿੰਘ ਨੇ ਬ੍ਰਿਟਿਸ਼ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ ।

ਸਿੰਗਫੋਸ ਵਿਦਰੋਹ – ਜਿਸ ਸਮੇਂ ਅੰਗਰੇਜ਼ ਸੈਨਿਕ ਖਾਸੀ ਕਬੀਲੇ ਦੇ ਵਿਦਰੋਹ ਨੂੰ ਦਬਾਉਣ ਵਿਚ ਰੁੱਝੇ ਹੋਏ ਸਨ, ਉਸੇ ਸਮੇਂ ਸਿੰਗਫੋਸ ਨਾਂ ਦੇ ਪਹਾੜੀ ਕਬੀਲੇ ਨੇ ਵਿਦਰੋਹ ਕਰ ਦਿੱਤਾ । ਇਨ੍ਹਾਂ ਦੋਹਾਂ ਕਬੀਲਿਆਂ ਨੇ ਖਪਤੀ, ਗਾਰੋ, ਨਾਗਾ ਆਦਿ ਕਬਾਇਲੀ ਕਬੀਲਿਆਂ ਨੂੰ ਵਿਦਰੋਹ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ । ਸਾਰਿਆਂ ਨੇ ਮਿਲ ਕੇ ਅਸਾਮ ਵਿਚ ਬ੍ਰਿਟਿਸ਼ ਸੈਨਾ ’ਤੇ ਹਮਲਾ ਕਰ ਦਿੱਤਾ ਅਤੇ ਕਈ ਅੰਗਰੇਜ਼ਾਂ ਨੂੰ ਮਾਰ ਸੁੱਟਿਆ । ਪਰ ਅੰਤ ਵਿਚ ਉਨ੍ਹਾਂ ਨੂੰ ਹਥਿਆਰ ਸੁੱਟਣੇ ਪਏ ਕਿਉਂਕਿ ਉਹ ਅੰਗਰੇਜ਼ਾਂ ਦੇ ਆਧੁਨਿਕ ਹਥਿਆਰਾਂ ਦਾ ਸਾਹਮਣਾ ਨਾ ਕਰ ਸਕੇ ।

ਹੋਰ ਵਿਦਰੋਹ-

  • 1839 ਈ: ਵਿਚ ਖਾਸੀ ਕਬੀਲੇ ਨੇ ਫਿਰ ਦੁਬਾਰਾ ਵਿਦਰੋਹ ਕਰ ਦਿੱਤਾ । ਉਨ੍ਹਾਂ ਨੇ ਅੰਗਰੇਜ਼ਾਂ ਦੇ ਰਾਜਨੀਤਿਕ ਦੁਤ ਕਰਨਲ ਵਾਈਟ ਅਤੇ ਹੋਰ ਕਈ ਅੰਗਰੇਜ਼ਾਂ ਦੀ ਹੱਤਿਆ ਕਰ ਦਿੱਤੀ ।
  • 1844 ਈ: ਵਿਚ ਨਾਗਾ ਨਾਮਕ ਇਕ ਹੋਰ ਉੱਤਰ-ਪੂਰਬੀ ਕਬੀਲੇ ਨੇ ਵਿਦਰੋਹ ਕਰ ਦਿੱਤਾ । ਇਹ ਵਿਦਰੋਹ ਦੋਤਿੰਨ ਸਾਲ ਤਕ ਚਲਦਾ ਰਿਹਾ ।
  • ਮਣੀਪੁਰ ਦੇ ਪਹਾੜੀ ਦੇਸ਼ ਵਿਚ ਕੁੜੀਆਂ ਦਾ ਵਿਦਰੋਹ ਵੀ ਲੰਬੇ ਸਮੇਂ ਤਕ ਚੱਲਿਆ । ਉਨ੍ਹਾਂ ਦੀ ਸੰਖਿਆ 7000 ਦੇ ਲਗਪਗ ਸੀ ।ਉਨ੍ਹਾਂ ਨੇ 1826, 1844 ਅਤੇ 1849 ਈ: ਵਿਚ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤੇ ।ਉਨ੍ਹਾਂ ਕਈ ਅੰਗਰੇਜ਼ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ | ਪਰ ਅੰਤ ਵਿਚ ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਦੇ ਵਿਦਰੋਹ ਨੂੰ ਦਬਾ ਦਿੱਤਾ । ਫੜੇ ਗਏ ਕੁਕੀਆਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ।

PSEB 8th Class Social Science Guide ਬਸਤੀਵਾਦ ਅਤੇ ਕਬਾਇਲੀ ਸਮਾਜ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਦੇ ਕਈ ਇਲਾਕਿਆਂ ਵਿਚ ਕਬਾਇਲੀ ਲੋਕ ਰਹਿੰਦੇ ਹਨ । ਕੀ ਤੁਸੀਂ ਦੱਸ ਸਕਦੇ ਹੋ ਕਿ ਕਬਾਇਲੀ ਸਮਾਜ ਕੀ ਹੁੰਦਾ ਹੈ ?
ਉੱਤਰ-
ਕਬਾਇਲੀ ਸਮਾਜ ਤੋਂ ਭਾਵ ਭਾਰਤ ਦੇ ਆਦਿਵਾਸੀ ਲੋਕਾਂ ਤੋਂ ਹੈ ।

ਪ੍ਰਸ਼ਨ 2.
ਭਾਰਤ ਵਿਚ ਆਦਿਵਾਸੀ ਲੋਕ ਅਲੱਗ-ਅਲੱਗ ਕਬੀਲਿਆਂ ਨਾਲ ਸੰਬੰਧ ਰੱਖਦੇ ਹਨ । ਉਨ੍ਹਾਂ ਦੇ ਨਾਮ ਲਿਖੋ ।
ਉੱਤਰ-
ਗੋਂਡ, ਭੀਲ, ਸੰਥਾਲ, ਮਿਜ਼ੋ ਆਦਿ ।

ਪ੍ਰਸ਼ਨ 3.
ਉੱਨੀਵੀਂ ਸਦੀ ਵਿਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਕਬਾਇਲੀ ਲੋਕਾਂ ਨੇ ਵਿਦਰੋਹ ਕੀਤੇ । ਇਨ੍ਹਾਂ ਦਾ ਮੂਲ ਕਾਰਨ ਕੀ ਸੀ ?
ਉੱਤਰ-
ਉੱਨੀਵੀਂ ਸਦੀ ਵਿਚ ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਕਬਾਇਲੀ ਲੋਕਾਂ ਦੇ ਵਿਦਰੋਹ ਦਾ ਮੂਲ ਕਾਰਨ ਅੰਗਰੇਜ਼ੀ ਸਰਕਾਰ ਦੀਆਂ ਗ਼ਲਤ ਨੀਤੀਆਂ ਸਨ, ਜਿਨ੍ਹਾਂ ਨਾਲ ਉਨ੍ਹਾਂ ਦੀ ਅਜੀਵਿਕਾ ਦੇ ਸਾਧਨ ਖੋਏ ਗਏ ਸਨ ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਪ੍ਰਸ਼ਨ 4.
ਉੱਤਰ-ਪੂਰਬੀ ਖੇਤਰ ਵਿਚ ਨਾਗਾ ਵਿਦਰੋਹ ਕਦੋਂ ਹੋਇਆ ? ਇਹ ਕਦ ਤਕ ਚਲਦਾ ਰਿਹਾ ?
ਉੱਤਰ-
ਉੱਤਰ-ਪੂਰਬੀ ਖੇਤਰ ਵਿਚ ਨਾਗਾ ਵਿਦਰੋਹ 1844 ਈ: ਵਿਚ ਹੋਇਆ । ਇਹ ਦੋ-ਤਿੰਨ ਸਾਲ ਤਕ ਚਲਦਾ ਰਿਹਾ ।

ਪ੍ਰਸ਼ਨ 5.
ਅੰਗਰੇਜ਼ੀ ਸਰਕਾਰ ਨੇ ਕਬਾਇਲੀ ਲੋਕਾਂ ਦੀਆਂ ਜ਼ਮੀਨਾਂ ਹਥਿਆ ਲਈਆਂ ਸਨ । ਇਸਦੇ ਪਿੱਛੇ ਅੰਗਰੇਜ਼ੀ ਸਰਕਾਰ ਦੀ ਕੀ ਸੋਚ ਸੀ ?
ਉੱਤਰ-
ਫ਼ਸਲਾਂ ਦੇ ਵਣਜੀਕਰਨ ਦੇ ਕਾਰਨ ਅੰਗਰੇਜ਼ ਕਿਸਾਨਾਂ ਤੋਂ ਅਫੀਮ ਅਤੇ ਨੀਲ ਦੀ ਖੇਤੀ ਕਰਵਾਉਣਾ ਚਾਹੁੰਦੇ ਸਨ ।

ਪ੍ਰਸ਼ਨ 6.
ਵੱਖ-ਵੱਖ ਕਬਾਇਲੀ ਵਿਦਰੋਹਾਂ ਦੇ ਕਿਸੇ ਚਾਰ ਨੇਤਾਵਾਂ ਦੇ ਨਾਮ ਦੱਸੋ ।
ਉੱਤਰ-
ਤਿਰੂਤ ਸਿੰਘ (ਖਾਸੀਸ), ਸਿੰਧੂ ਅਤੇ ਕਾਲ੍ਹਾ (ਸੰਥਾਨ) ਅਤੇ ਬਿਰਸਾ ਮੁੰਡਾ (ਮੁੰਡਾ ਕਬੀਲਾ) ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਬਿਰਸਾ ਮੁੰਡਾ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕੀਤਾ ਸੀ । ਇਹ ਵਿਦਰੋਹ ਕਿੱਥੇ ਹੋਇਆ ਸੀ ?
(i) ਕੋਰੋਮੰਡਲ ਵਿਚ
(ii) ਛੋਟਾ ਨਾਗਪੁਰ ਵਿਚ
(iii) ਗੁਜਰਾਤ ਵਿਚ
(iv) ਰਾਜਸਥਾਨ ਵਿਚ ।
ਉੱਤਰ-
(ii) ਛੋਟਾ ਨਾਗਪੁਰ ਵਿਚ

ਪ੍ਰਸ਼ਨ 2.
ਛੋਟਾ ਨਾਗਪੁਰ ਐਕਟ ਕਦੋਂ ਪਾਸ ਹੋਇਆ ?
(i) 1906 ਈ:
(ii) 1846 ਈ:
(iii) 1908 ਈ:
(iv) 1919 ਈ:
ਉੱਤਰ-
(iii) 1908 ਈ:

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਪ੍ਰਸ਼ਨ 3.
ਅੰਗਰੇਜ਼ਾਂ ਦੇ ਵਿਰੁੱਧ ਬਹੁਤ ਸਾਰੇ ਕਬੀਲਿਆਂ ਨੇ ਵਿਦਰੋਹ ਕੀਤਾ ਸੀ । ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਬੀਲਾ ਸ਼ਾਮਿਲ ਨਹੀਂ ਸੀ ?
(i) ਨਾਗਾ
(ii) ਸਿੰਗਫੋਸ
(iii) ਕੂਕੀ
(iv) ਬਕਰਵਾਲ ।
ਉੱਤਰ-
(iv) ਬਕਰਵਾਲ ।

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਕਬਾਇਲੀ ਸਮਾਜ ਭਾਰਤ ਦੀ ਆਬਾਦੀ ਦਾ ਇਕ ………………….. ਹਿੱਸਾ ਹਨ ।
2. ਕਬਾਇਲੀ ਲੋਕ …………………… ਜਾਂ ………………………. ਕਮਰਿਆਂ ਵਾਲੀਆਂ ਝੌਪੜੀਆਂ ਵਿਚ ਰਹਿੰਦੇ ਹਨ ।
3. ਪੂਰਬ ਵਿਚ ਜੈਂਤੀਆ ਪਹਾੜੀਆਂ ਤੋਂ ਲੈ ਕੇ ਪੱਛਮ ਵਿਚ ਗਾਰੋ ਪਹਾੜੀਆਂ ਤਕ ਦੇ ਖੇਤਰ ਵਿਚ ……………….. ਕਬੀਲੇ ਦਾ ਰਾਜ ਸੀ ।
4. ਜਦੋਂ ਬਰਤਾਨਵੀ ਸੈਨਿਕ ਖ਼ਾਸੀ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਨ ਤਾਂ ਉਸ ਸਮੇਂ ਹੀ ਇਕ ਹੋਰ ਪਹਾੜੀ ਕਬੀਲੇ ……………… ਨੇ ਬਗਾਵਤ ਕਰ ਦਿੱਤੀ ।
ਉੱਤਰ-
1. ਮਹੱਤਵਪੂਰਨ,
2. ਇਕ, ਦੋ,
3. ਖਾਸੀ,
4. ਸਿੰਗਫੋਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਆਦਿਵਾਸੀ ਕਬੀਲਿਆਂ ਵਿਚੋਂ ਗੋਂਡ ਕਬੀਲੇ ਦੀ ਗਿਣਤੀ ਸਭ ਤੋਂ ਘੱਟ ਹੈ ।
2. ਕਬਾਇਲੀ ਸਮਾਜ ਦੇ ਲੋਕਾਂ ਦੀ ਸਭ ਤੋਂ ਮੁੱਢਲੀ ਸਮਾਜਿਕ ਇਕਾਈ ਪਰਿਵਾਰ ਹੈ ।
3. ਬਰਤਾਨਵੀ ਸ਼ਾਸਕਾਂ ਨੇ ਅਫੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਲਿਆ ।
4. ਬਿਰਸਾ ਮੁੰਡਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਟੈਕਸ ਦੇ ਦੇਣ ।
ਉੱਤਰ-
1. (×)
2. (√)
3. (√)
4. (×)

(ਹ) ਸਹੀ ਜੋੜੇ ਬਣਾਓ :

1. ਖਰੋਧ ਕਬੀਲੇ ਦਾ ਵਿਦਰੋਹ 1855 ਈ:
2. ਸੰਥਾਲ ਕਬੀਲੇ ਦਾ ਵਿਦਰੋਹ 1846 ਈ:
3. ਮੁੰਡਾ ਕਬੀਲੇ ਦਾ ਵਿਦਰੋਹ 1899-1900 ਈ:
4. ਕੋਲ ਕਬੀਲੇ ਦਾ ਵਿਦਰੋਹ 1820 ਈ: ।

ਉੱਤਰ-

1. ਖਰੋਧ ਕਬੀਲੇ ਦਾ ਵਿਦਰੋਹ 1846 ਈ:
2. ਸੰਥਾਲ ਕਬੀਲੇ ਦਾ ਵਿਦਰੋਹ 1855 ਈ:
3. ਮੁੰਡਾ ਕਬੀਲੇ ਦਾ ਵਿਦਰੋਹ 1899-1900 ਈ:
4. ਕੋਲ ਕਬੀਲੇ ਦਾ ਵਿਦਰੋਹ 1820 ਈ: ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਬਾਇਲੀ ਲੋਕਾਂ ਦੇ ਘਰਾਂ ਅਤੇ ਕੰਮ-ਧੰਦਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਬਾਇਲੀ ਲੋਕ ਬਿਨਾਂ ਕਿਸੇ ਯੋਜਨਾ ਦੇ ਬਣੀਆਂ ਇਕ-ਦੋ ਕਮਰਿਆਂ ਵਾਲੀਆਂ ਝੌਪੜੀਆਂ ਵਿਚ ਰਹਿੰਦੇ ਹਨ । ਇਹ ਝੌਪੜੀਆਂ ਦੋ ਜਾਂ ਚਾਰ ਲਾਇਨਾਂ ਵਿਚ ਇਕ-ਦੂਜੀ ਦੇ ਸਾਹਮਣੇ ਬਣੀਆਂ ਹੁੰਦੀਆਂ ਹਨ । ਇਨ੍ਹਾਂ ਝੌਪੜੀਆਂ ਦੇ ਆਲੇ-ਦੁਆਲੇ ਦਰੱਖ਼ਤਾਂ ਦੇ ਝੁੰਡ ਹੁੰਦੇ ਹਨ । ਇਹ ਲੋਕ ਭੇਡ-ਬੱਕਰੀਆਂ ਅਤੇ ਪਾਲਤੂ ਪਸ਼ੂ ਪਾਲਦੇ ਹਨ । ਇਹ ਸਥਾਨਿਕ ਕੁਦਰਤੀ ਅਤੇ ਭੌਤਿਕ ਸਾਧਨਾਂ ‘ਤੇ ਨਿਰਭਰ ਹਨ । ਇਨ੍ਹਾਂ ਦੇ ਹੋਰ ਕੰਮ-ਧੰਦਿਆਂ ਵਿਚ ਸ਼ਿਕਾਰ ਕਰਨਾ, ਮੱਛੀਆਂ ਫੜਨਾ, ਭੋਜਨ ਇਕੱਠਾ ਕਰਨਾ ਅਤੇ ਬਲਦਾਂ ਦੀ ਸਹਾਇਤਾ ਨਾਲ ਹਲ ਚਲਾਉਣਾ ਆਦਿ ਸ਼ਾਮਿਲ ਹਨ ।

ਪ੍ਰਸ਼ਨ 2.
ਕਬਾਇਲੀ ਸਮਾਜ ਦੇ ਪਰਿਵਾਰ ‘ਤੇ ਇਕ ਨੋਟ ਲਿਖੋ ।
ਉੱਤਰ-
ਕਬਾਇਲੀ ਲੋਕਾਂ ਦੀ ਸਭ ਤੋਂ ਪਹਿਲੀ ਸਮਾਜਿਕ ਇਕਾਈ ਪਰਿਵਾਰ ਹੈ । ਪਰਿਵਾਰ ਦੇ ਘਰੇਲੂ ਕੰਮਕਾਜ ਵਿਚ ਔਰਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਔਰਤਾਂ ਦੇ ਮੁੱਖ ਕੰਮ ਖਾਣਾ ਬਣਾਉਣਾ, ਲੱਕੜੀਆਂ ਇਕੱਠੀਆਂ ਕਰਨਾ, ਸਫ਼ਾਈ ਕਰਨਾ ਅਤੇ ਕੱਪੜੇ ਧੋਣਾ ਹੈ । ਉਹ ਖੇਤੀ ਦੇ ਕੰਮਾਂ ਵਿਚ ਆਦਮੀਆਂ ਦਾ ਹੱਥ ਵਟਾਉਂਦੀਆਂ ਹਨ । ਇਨ੍ਹਾਂ ਕੰਮਾਂ ਵਿਚ ਜ਼ਮੀਨ ਨੂੰ ਪੱਧਰਾ ਕਰਨਾ, ਬੀਜ ਬੀਜਣਾ ਅਤੇ ਫ਼ਸਲ ਕੱਟਣਾ ਆਦਿ ਸ਼ਾਮਿਲ ਹਨ । ਆਦਮੀਆਂ ਦੇ ਮੁੱਖ ਕੰਮ ਜੰਗਲ ਕੱਟਣਾ, ਜ਼ਮੀਨ ਨੂੰ ਪੱਧਰਾ ਕਰਨਾ ਅਤੇ ਹਲ ਚਲਾਉਣਾ ਹਨ ਕਿਉਂਕਿ ਔਰਤਾਂ ਆਰਥਿਕ ਕੰਮਾਂ ਵਿਚ ਆਦਮੀਆਂ ਦੀ ਸਹਾਇਤਾ ਕਰਦੀਆਂ ਹਨ, ਇਸ ਲਈ ਕਬਾਇਲੀ ਸਮਾਜ ਵਿਚ ਬਹੁ-ਪਤਨੀ ਪ੍ਰਥਾ ਪ੍ਰਚਲਿਤ ਹੈ ।

ਪ੍ਰਸ਼ਨ 3.
ਦੇਸ਼ ਦੇ ਉੱਤਰ-ਪੂਰਬੀ ਇਲਾਕੇ ਵਿਚ ਖਾਸੀ ਕਬੀਲੇ ਦੇ ਵਿਦਰੋਹ ’ਤੇ ਇਕ ਨੋਟ ਲਿਖੋ ।
ਉੱਤਰ-
ਦੇਸ਼ ਦੇ ਉੱਤਰ-ਪੂਰਬੀ ਇਲਾਕੇ ਵਿਚ ਸਭ ਤੋਂ ਪਹਿਲਾ ਵਿਦਰੋਹ ਖਾਸੀ ਕਬੀਲੇ ਨੇ ਕੀਤਾ । ਪੂਰਬ ਵਿਚ ਜੈਂਤੀਆ ਪਹਾੜੀਆਂ ਤੋਂ ਲੈ ਕੇ ਪੱਛਮ ਵਿਚ ਗਾਰੋ ਪਹਾੜੀਆਂ ਤਕ ਉਨ੍ਹਾਂ ਦਾ ਅਧਿਕਾਰ ਸੀ ।ਤੀਰੁਤ ਸਿੰਘ ਇਸ ਕਬੀਲੇ ਦਾ ਸੰਸਥਾਪਕ (ਮੋਢੀ ਸੀ । ਉਸਦੀ ਅਗਵਾਈ ਵਿਚ ਖਾਸੀ ਲੋਕ ਆਪਣੇ ਦੇਸ਼ ਵਿਚੋਂ ਬਾਹਰਲੇ ਲੋਕਾਂ ਨੂੰ ਕੱਢਣਾ ਚਾਹੁੰਦੇ ਸਨ ! 5 ਮਈ, 1829 ਈ: ਨੂੰ ਖਾਸੀ ਕਬੀਲੇ ਦੇ ਲੋਕਾਂ ਨੇ ਗਾਰੋ ਲੋਕਾਂ ਦੀ ਸਹਾਇਤਾ ਨਾਲ ਬਹੁਤ ਸਾਰੇ ਯੂਰਪੀਅਨਾਂ ਅਤੇ ਬੰਗਾਲੀਆਂ ਨੂੰ ਮਾਰ ਦਿੱਤਾ | ਯੂਰਪੀ ਕਲੋਨੀਆਂ ਨੂੰ ਅੱਗ ਲਾ ਦਿੱਤੀ ਗਈ । ਤੀਰੁਤ ਸਿੰਘ ਕੁੱਝ ਹੋਰ ਪਹਾੜੀ ਕਬੀਲਿਆਂ
ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਦੂਜੇ ਪਾਸੇ ਅੰਗਰੇਜ਼ ਸੈਨਿਕਾਂ ਨੇ ਖਾਸੀ ਪਿੰਡਾਂ ਨੂੰ ਇਕ-ਇਕ ਕਰਕੇ ਅੱਗ ਲਾ ਦਿੱਤੀ । ਅੰਤ ਵਿਚ 1833 ਈ: ਵਿਚ ਤੀਰਤ ਸਿੰਘ ਨੇ ਬ੍ਰਿਟਿਸ਼ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਬਾਇਲੀ ਸਮਾਜ ਅਤੇ ਉਸਦੀ ਆਰਥਿਕ ਦਸ਼ਾ ਵਿਚ ਹੋਏ ਪਰਿਵਰਤਨਾਂ ਦਾ ਵਰਣਨ ਕਰੋ ।
ਉੱਤਰ-
ਕਬਾਇਲੀ ਸਮਾਜ – ਕਬਾਇਲੀ ਸਮਾਜ ਜਾਂ ਆਦਿਵਾਸੀ ਲੋਕ ਭਾਰਤ ਦੀ ਆਬਾਦੀ ਦਾ ਇਕ ਮਹੱਤਵਪੂਰਨ ਭਾਗ ਹਨ। ਇਨ੍ਹਾਂ ਦੀ ਜਨਸੰਖਿਆ 1600 ਲੱਖ ਤੋਂ ਵੀ ਵੱਧ ਸੀ । ਇਨ੍ਹਾਂ ਕਬੀਲਿਆਂ ਦਾ ਇਕ ਵੱਡਾ ਭਾਗ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿਚ ਰਹਿੰਦਾ ਹੈ । ਮੱਧ ਪ੍ਰਦੇਸ਼ ਦੀ ਜਨਸੰਖਿਆ ਦਾ 23.22% ਭਾਗ ਇਨ੍ਹਾਂ ਕਬੀਲਿਆਂ ਦੇ ਲੋਕ ਹਨ । ਕੁੱਝ ਆਦਿਵਾਸੀ ਕਬੀਲੇ ਛੋਟੇ-ਛੋਟੇ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਵਿਚ ਵੀ ਰਹਿੰਦੇ ਹਨ, ਜਿਵੇਂ ਸਿੱਕਿਮ, ਗੋਆ, ਮਿਜ਼ੋਰਮ, ਦਾਦਰਾ-ਨਗਰ ਹਵੇਲੀ ਅਤੇ ਲਕਸ਼ਦੀਪ ਆਦਿ । ਇਨ੍ਹਾਂ ਆਦਿਵਾਸੀ ਲੋਕਾਂ ਵਿਚੋਂ ਜ਼ਿਆਦਾਤਰ ਦਾ ਸੰਬੰਧ ਗੋਂਡ, ਭੀਲ, ਸੰਥਾਲ, ਮਿਜ਼ੋ ਆਦਿ ਕਬੀਲਿਆਂ ਨਾਲ ਸੀ ।

ਇਨ੍ਹਾਂ ਆਦਿਵਾਸੀ ਲੋਕਾਂ ਵਿਚੋਂ 63% ਲੋਕ ਪਹਾੜੀ ਭਾਗਾਂ, 2.2% ਲੋਕ ਦੀਪਾਂ ਵਿਚ ਅਤੇ 1.6% ਲੋਕ ਅਰਧਖੰਡ ਦੇ ਠੰਡੇ ਪਦੇਸ਼ਾਂ ਵਿਚ ਰਹਿੰਦੇ ਸਨ । ਹੋਰ ਲੋਕ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਦੇਸ਼ਾਂ ਵਿਚ ਖਿਲਰੇ ਹੋਏ ਹਨ । ਇਹ ਲੋਕ ਬਿਨਾਂ ਕਿਸੇ ਯੋਜਨਾ ਦੇ ਬਣੀਆਂ ਇਕ-ਦੋ ਕਮਰਿਆਂ ਵਾਲੀਆਂ ਝੌਪੜੀਆਂ ਵਿਚ ਰਹਿੰਦੇ ਹਨ । ਇਹ ਝੌਪੜੀਆਂ ਦੋ ਜਾਂ ਚਾਰ ਲਾਈਨਾਂ ਵਿਚ ਇਕ-ਦੂਜੇ ਦੇ ਸਾਹਮਣੇ ਬਣੀਆਂ ਹੁੰਦੀਆਂ ਹਨ । ਇਨ੍ਹਾਂ
ਝੌਪੜੀਆਂ ਦੇ ਆਲੇ-ਦੁਆਲੇ ਦਰੱਖ਼ਤਾਂ ਦੇ ਝੁੰਡ ਹੁੰਦੇ ਹਨ । ਇਹ ਲੋਕ ਭੇਡ-ਬੱਕਰੀਆਂ ਅਤੇ ਪਾਲਤੂ ਪਸ਼ੂ ਪਾਲਦੇ ਹਨ । ਇਹ ਸਥਾਨਿਕ ਪ੍ਰਾਕ੍ਰਿਤਕ ਅਤੇ ਭੌਤਿਕ ਸਾਧਨਾਂ ‘ਤੇ ਨਿਰਭਰ ਹਨ । ਇਨ੍ਹਾਂ ਦੇ ਹੋਰ ਕੰਮ-ਧੰਦਿਆਂ ਵਿਚ ਸ਼ਿਕਾਰ ਕਰਨਾ, ਮੰਛੀਆਂ ਫੜਨਾ, ਭੋਜਨ ਇਕੱਠਾ ਕਰਨਾ ਅਤੇ ਬਲਦਾਂ ਦੀ ਸਹਾਇਤਾ ਨਾਲ ਹਲ ਚਲਾਉਣਾ ਆਦਿ ਸ਼ਾਮਿਲ ਹਨ ।

ਪਰਿਵਾਰ – ਕਬਾਇਲੀ ਲੋਕਾਂ ਦੀ ਸਭ ਤੋਂ ਪਹਿਲੀ ਸਮਾਜਿਕ ਇਕਾਈ ਪਰਿਵਾਰ ਹੈ । ਪਰਿਵਾਰ ਦੇ ਘਰੇਲੂ ਕੰਮਕਾਜ ਵਿਚ ਔਰਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਔਰਤਾਂ ਦੇ ਮੁੱਖ ਕੰਮ ਖਾਣਾ ਬਣਾਉਣਾ, ਲਕੜੀਆਂ ਇਕੱਠਾ ਕਰਨਾ, ਸਫ਼ਾਈ ਕਰਨਾ ਅਤੇ ਕੱਪੜੇ ਧੋਣਾ ਹਨ । ਉਹ ਖੇਤੀ ਦੇ ਕੰਮਾਂ ਵਿਚ ਆਦਮੀਆਂ ਦਾ ਹੱਥ ਵਟਾਉਂਦੀਆਂ ਹਨ । ਇਨ੍ਹਾਂ ਕੰਮਾਂ ਵਿਚ ਜ਼ਮੀਨ ਨੂੰ ਪੱਧਰਾ ਕਰਨਾ, ਬੀਜ ਬੀਜਣਾ, ਫ਼ਸਲ ਕੱਟਣਾ ਆਦਿ ਸ਼ਾਮਿਲ ਹਨ । ਆਦਮੀਆਂ ਦੇ ਮੁੱਖ ਕੰਮ ਜੰਗਲ ਕੱਟਣਾ, ਜ਼ਮੀਨ ਨੂੰ ਪੱਧਰਾ ਕਰਨਾ ਅਤੇ ਹਲ ਚਲਾਉਣਾ ਹਨ ਕਿਉਂਕਿ ਔਰਤਾਂ ਆਰਥਿਕ ਕੰਮਾਂ ਵਿਚ ਆਦਮੀਆਂ ਦੀ ਸਹਾਇਤਾ ਕਰਦੀਆਂ ਹਨ, ਇਸ ਲਈ ਕਬਾਇਲੀ ਸਮਾਜ ਵਿਚ ਬਹੁ-ਪਤਨੀ ਪ੍ਰਥਾ ਪ੍ਰਚਲਿਤ ਹੈ ।

ਕਬਾਇਲੀ ਸਮਾਜ ਦੀ ਆਰਥਿਕ ਦਸ਼ਾ ਵਿਚ ਪਰਿਵਰਤਨ – 19ਵੀਂ ਸਦੀ ਵਿਚ ਬ੍ਰਿਟਿਸ਼ ਸ਼ਾਸਨ ਦੇ ਸਮੇਂ ਕਬਾਇਲੀ ਸਮਾਜ ਦੇ ਲੋਕ ਸਭ ਤੋਂ ਗ਼ਰੀਬ ਸਨ । ਬ੍ਰਿਟਿਸ਼ ਸ਼ਾਸਨ ਨੇ ਇਨ੍ਹਾਂ ਲੋਕਾਂ ਦੇ ਜੀਵਨ ‘ਤੇ ਹੋਰ ਵੀ ਬੁਰਾ ਪ੍ਰਭਾਵ ਪਾਇਆ | ਅੰਗਰੇਜ਼ਾਂ ਦੁਆਰਾ ਪੁਰਾਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲ ਦਿੱਤਾ ਗਿਆ । ਇਸ ਦਾ ਸਭ ਤੋਂ ਬੁਰਾ ਪ੍ਰਭਾਵ ਕਬਾਇਲੀ ਸਮਾਜ ਅਤੇ ਉਨ੍ਹਾਂ ਦੀ ਆਰਥਿਕਤਾ ’ਤੇ ਪਿਆ। ਅੰਗਰੇਜ਼ੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਦੇ ਕਾਰਨ ਫ਼ਸਲਾਂ ਦਾ ਵਪਾਰੀਕਰਨ ਵਣਜੀਕਰਨ) ਕਰ ਦਿੱਤਾ। ਸਰਕਾਰ ਨੇ ਅਫ਼ੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਲੋਕਾਂ ਦੀ ਜ਼ਮੀਨ ਖੋਹ ਲਈ । ਫਲਸਰੂਪ ਕਬਾਇਲੀ ਲੋਕ ਮਜ਼ਦੂਰੀ ਕਰਨ ਲਈ ਮਜਬੂਰ ਹੋ ਗਏ । ਪਰ ਉਨ੍ਹਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ । ਇਸ ਲਈ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨ ਲਈ ਪੈਸਾ ਉਧਾਰ ਲੈਣਾ ਪਿਆ । ਇਸਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।

ਕਬਾਇਲੀ ਲੋਕ ਇਨ੍ਹਾਂ ਸਮਾਜਿਕ ਅਤੇ ਆਰਥਿਕ ਪਰਿਵਰਤਨਾਂ ਦੇ ਵਿਰੁੱਧ ਸਨ । ਇਸ ਲਈ ਉਨ੍ਹਾਂ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਅਸੰਤੋਖ ਫੈਲਿਆ ਹੋਇਆ ਸੀ ।

PSEB 8th Class Social Science Solutions Chapter 13 ਬਸਤੀਵਾਦ ਅਤੇ ਕਬਾਇਲੀ ਸਮਾਜ

ਪ੍ਰਸ਼ਨ 2.
ਕਬਾਇਲੀ ਸਮਾਜ ਦੇ ਲੋਕਾਂ ਦੁਆਰਾ ਛੋਟਾ ਨਾਗਪੁਰ ਇਲਾਕੇ ਵਿਚ ਕੀਤੇ ਗਏ ਵਿਦਰੋਹਾਂ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸ਼ਾਸਨ ਦੇ ਵਿਰੁੱਧ ਛੋਟਾ ਨਾਗਪੁਰ ਇਲਾਕੇ ਦੇ ਵਿਦਰੋਹ ਕਾਫ਼ੀ ਮਹੱਤਵਪੂਰਨ ਸਨ । ਇਨ੍ਹਾਂ ਵਿਚ ਮੁੰਡਾ ਜਾਤੀ ਦੇ ਵਿਦਰੋਹ ਦਾ ਵਿਸ਼ੇਸ਼ ਮਹੱਤਵ ਹੈ । ਇਨ੍ਹਾਂ ਵਿਦਰੋਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-
1. ਕੋਲ ਕਬੀਲੇ ਦਾ ਵਿਦਰੋਹ – ਛੋਟਾ ਨਾਗਪੁਰ ਦੇਸ਼ ਵਿਚ ਸਭ ਤੋਂ ਪਹਿਲਾਂ 1820 ਈ: ਵਿਚ ਕੋਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ । ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਸਹਿਣ ਨਹੀਂ ਹੋ ਰਿਹਾ ਸੀ । ਵਿਦਰੋਹੀਆਂ ਨੇ ਕਈ ਪਿੰਡ ਜਲਾ ਦਿੱਤੇ । ਕੋਲ ਵਿਦਰੋਹੀ ਵੀ ਵੱਡੀ ਸੰਖਿਆ ਵਿਚ ਮਾਰੇ ਗਏ । ਇਸ ਲਈ ਉਨ੍ਹਾਂ ਨੂੰ 1827 ਈ: ਵਿਚ ਅੰਗਰੇਜ਼ਾਂ ਦੇ ਅੱਗੇ ਹਥਿਆਰ ਸੁੱਟਣੇ ਪਏ ।

2. ਮੁੰਡਾ ਕਬੀਲੇ ਦਾ ਵਿਦਰੋਹ – 1830-31 ਈ: ਵਿਚ ਛੋਟਾ ਨਾਗਪੁਰ ਖੇਤਰ ਵਿਚ ਮੁੰਡਾ ਕਬੀਲੇ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਦਾ ਝੰਡਾ ਲਹਿਰਾ ਦਿੱਤਾ। ਕੋਲ ਕਬੀਲੇ ਦੇ ਲੋਕ ਵੀ ਇਸ ਵਿਦਰੋਹ ਵਿਚ ਸ਼ਾਮਿਲ ਹੋ ਗਏ । ਛੇਤੀ ਹੀ ਇਹ ਵਿਦਰੋਹ ਰਾਂਚੀ, ਹਜ਼ਾਰੀ ਬਾਗ, ਪਲਾਮੂ ਅਤੇ ਮਨਭੂਮ ਤਕ ਫੈਲ ਗਿਆ । ਅੰਗਰੇਜ਼ੀ ਸੈਨਾ ਨੇ ਲਗਪਗ 1000 ਵਿਦਰੋਹੀਆਂ ਨੂੰ ਮਾਰ ਸੁੱਟਿਆ । ਫਿਰ ਵੀ ਉਹ ਵਿਦਰੋਹ ਨੂੰ ਪੂਰੀ ਤਰ੍ਹਾਂ ਦਬਾ ਨਾ ਸਕੀ । ਅੰਤ ਅਨੇਕ ਸੈਨਿਕ ਕਾਰਵਾਈਆਂ ਤੋਂ ਬਾਅਦ 1832 ਈ: ਵਿਚ ਇਸ ਵਿਦਰੋਹ ਨੂੰ ਕੁਚਲਿਆ ਜਾ ਸਕਿਆ । ਫਿਰ ਵੀ ਮੁੰਡਾ ਅਤੇ ਕੋਲ ਲੋਕਾਂ ਦੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ ।

3. ਖਰੋੜ ਜਾਂ ਖਰੋਧਾ ਕਬੀਲੇ ਦਾ ਵਿਦਰੋਹ – ਛੋਟਾ ਨਾਗਪੁਰ ਖੇਤਰ ਵਿਚ 1846 ਈ: ਵਿਚ ਖਰੋਧਾ ਕਬੀਲੇ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਨ੍ਹਾਂ ਨੇ ਅੰਗਰੇਜ਼ ਕੈਪਟਨ ਮੈਕਫਰਸਨ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਆਪਣੇ 170 ਸਾਥੀਆਂ ਸਮੇਤ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ । ਹੋਰ ਪਹਾੜੀ ਕਬੀਲਿਆਂ ਦੇ ਲੋਕ ਵੀ ਖਰੋਧਾ ਲੋਕਾਂ ਨਾਲ ਆ ਮਿਲੇ ਪਰ ਅੰਗਰੇਜ਼ਾਂ ਨੇ ਉਸੇ ਸਾਲ ਇਸ ਵਿਦਰੋਹ ਨੂੰ ਕੁਚਲ ਦਿੱਤਾ । ਉਨ੍ਹਾਂ ਨੇ ਦੇਸ਼-ਨਿਕਾਲਾ ਪ੍ਰਾਪਤ ਇਕ ਖਰੋਧੀ ਨੇਤਾ ਨੂੰ ਵਾਪਿਸ ਬੁਲਾਇਆ ਅਤੇ ਖਰੋਧਾ ਲੋਕਾਂ ਦਾ ਮੁਖੀ ਬਣਾ ਦਿੱਤਾ । ਇਸ ਪ੍ਰਕਾਰ ਖਰੋਧਾ ਨੇਤਾ ਸ਼ਾਂਤ ਹੋ ਗਏ ।

4. ਸੰਥਾਲ ਵਿਦਰੋਹ – ਸੰਥਾਲਾਂ ਨੇ 1855 ਈ: ਵਿਚ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ । ਉਨ੍ਹਾਂ ਦੀ ਸੰਖਿਆ ਲਗਪਗ 10,000 ਸੀ । ਇਨ੍ਹਾਂ ਦੀ ਅਗਵਾਈ ਸਿੱਧੂ ਅਤੇ ਕਾਨ੍ਹ ਨਾਂ ਦੇ ਦੋ ਭਰਾਵਾਂ ਨੇ ਕੀਤੀ । ਸੰਥਾਲਾਂ ਨੇ ਭਾਗਲਪੁਰ ਅਤੇ ਰਾਜਮਹੱਲ ਦੇ ਪਹਾੜੀ ਪ੍ਰਦੇਸ਼ ਦੇ ਵਿਚਾਲੇ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ । ਉਨ੍ਹਾਂ ਨੇ ਤਲਵਾਰਾਂ ਅਤੇ ਜ਼ਹਿਰੀਲੇ ਤੀਰਾਂ ਨਾਲ ਅੰਗਰੇਜ਼ੀ ਬੰਗਲਿਆਂ ‘ਤੇ ਹਮਲੇ ਕੀਤੇ । ਰੇਲਵੇ ਅਤੇ ਪੁਲਿਸ ਦੇ ਕਈ ਅੰਗਰੇਜ਼ ਕਰਮਚਾਰੀ ਉਨ੍ਹਾਂ ਦੇ ਹੱਥੋਂ ਮਾਰੇ ਗਏ । ਅੰਗਰੇਜ਼ੀ ਸੈਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਜੰਗਲਾਂ ਵਿਚ ਲੁਕ ਗਏ। ਉਨ੍ਹਾਂ ਨੇ 1856 ਈ: ਤਕ ਅੰਗਰੇਜ਼ ਸੈਨਿਕਾਂ ਦਾ ਸਾਹਮਣਾ ਕੀਤਾ । ਅੰਤ ਵਿਚ ਵਿਦਰੋਹੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ।

5. ਮੁੰਡਾ ਜਾਤੀ ਦਾ ਦੂਜਾ ਵਿਦਰੋਹ – ਮੁੰਡਾ ਕਬੀਲਾ ਬਿਹਾਰ ਦਾ ਇਕ ਪ੍ਰਸਿੱਧ ਕਬੀਲਾ ਸੀ । ਬਿਟਿਸ਼ ਕਾਲ ਵਿਚ ਬਹੁਤ ਸਾਰੇ ਗੈਰ-ਕਬਾਇਲੀ ਲੋਕ ਕਬਾਇਲੀ ਦੇਸ਼ਾਂ ਵਿਚ ਆ ਕੇ ਵਸ ਗਏ ਸਨ । ਉਨ੍ਹਾਂ ਨੇ ਕਬਾਇਲੀ ਲੋਕਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਖੋਹ ਲਈ ਸੀ । ਇਸ ਲਈ ਇਨ੍ਹਾਂ ਲੋਕਾਂ ਨੂੰ ਗੈਰ-ਕਬਾਇਲੀ ਲੋਕਾਂ ਕੋਲ ਮਜ਼ਦੂਰੀ ਕਰਨੀ ਪੈਂਦੀ ਸੀ । ਤੰਗ ਆ ਕੇ ਮੁੰਡਾ ਲੋਕਾਂ ਨੇ ਆਪਣੇ ਨੇਤਾ ਬਿਰਸਾ ਮੁੰਡਾ ਦੇ ਅਧੀਨ ਵਿਦਰੋਹ ਕਰ ਦਿੱਤਾ | ਪ੍ਰਮੁੱਖ ਵਿਦਰੋਹ 1899-1900 ਈ: ਵਿਚ ਰਾਂਚੀ ਦੇ ਦੱਖਣੀ ਪ੍ਰਦੇਸ਼ ਵਿਚ ਸ਼ੁਰੂ ਹੋਇਆ । ਇਸ ਵਿਦਰੋਹ ਦਾ ਮੁੱਖ ਉਦੇਸ਼ ਉੱਥੋਂ ਅੰਗਰੇਜ਼ਾਂ ਨੂੰ ਕੱਢ ਕੇ ਉੱਥੇ ਮੁੰਡਾ ਰਾਜ ਸਥਾਪਿਤ ਕਰਨਾ ਸੀ ।

ਬਿਰਸਾ ਮੁੰਡਾ ਨੇ ਉਨ੍ਹਾਂ ਗੈਰ-ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ ਜਿਨ੍ਹਾਂ ਨੇ ਮੁੰਡਾ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਸਨ । ਮੁੰਡਾ ਲੋਕ ਸ਼ਾਹੂਕਾਰਾਂ ਅਤੇ ਜ਼ਿਮੀਂਦਾਰਾਂ ਨਾਲ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ । ਬਿਰਸਾ ਮੁੰਡਾ ਨੇ ਮੁੰਡਾ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਦਾ ਕਿਰਾਇਆ ਚੁਕਾਉਣ ਤੋਂ ਨਾਂਹ ਕਰ ਦੇਣ ।

ਮੁੰਡਾ ਲੋਕਾਂ ਨੇ ਅੰਗਰੇਜ਼ ਅਧਿਕਾਰੀਆਂ, ਮਿਸ਼ਨਰੀਆਂ ਅਤੇ ਪੁਲਿਸ ਸਟੇਸ਼ਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ । ਪਰ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਵਿਦਰੋਹ ਨੂੰ ਦਬਾ ਦਿੱਤਾ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

Punjab State Board PSEB 8th Class Social Science Book Solutions History Chapter 12 ਪੇਂਡੂ ਜੀਵਨ ਅਤੇ ਸਮਾਜ Textbook Exercise Questions and Answers.

PSEB Solutions for Class 8 Social Science History Chapter 12 ਪੇਂਡੂ ਜੀਵਨ ਅਤੇ ਸਮਾਜ

SST Guide for Class 8 PSEB ਪੇਂਡੂ ਜੀਵਨ ਅਤੇ ਸਮਾਜ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਸਥਾਈ ਬੰਦੋਬਸਤ ਕਿਸਨੇ, ਕਦੋਂ ਅਤੇ ਕਿੱਥੇ ਸ਼ੁਰੂ ਕੀਤਾ ਸੀ ?
ਉੱਤਰ-
ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਈ: ਵਿਚ ਬੰਗਾਲ ਵਿਚ ਸ਼ੁਰੂ ਕੀਤਾ ਸੀ | ਬਾਅਦ ਵਿਚ ਇਹ ਵਿਵਸਥਾ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕੀਤੀ ਗਈ ।

ਪ੍ਰਸ਼ਨ 2.
ਰੱਈਅਤਵਾੜੀ ਪ੍ਰਬੰਧ ਕਿਸਨੇ, ਕਦੋਂ ਅਤੇ ਕਿੱਥੇ-ਕਿੱਥੇ ਸ਼ੁਰੂ ਕੀਤਾ ?
ਉੱਤਰ-
ਰੱਈਅਤਿਵਾੜੀ ਪ੍ਰਬੰਧ 1820 ਈ: ਵਿਚ ਅੰਗਰੇਜ਼ ਅਧਿਕਾਰੀ ਥਾਮਸ ਮੁਨਰੋ ਨੇ ਮਦਰਾਸ (ਚੇਨੱਈ ਅਤੇ ਬੰਬਈ ਮੁੰਬਈ) ਵਿਚ ਸ਼ੁਰੂ ਕੀਤਾ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਮਹਿਲਵਾੜੀ ਪ੍ਰਬੰਧ ਕਿਹੜੇ ਤਿੰਨ ਖੇਤਰਾਂ ਵਿਚ ਲਾਗੂ ਕੀਤਾ ਗਿਆ ?
ਉੱਤਰ-
ਮਹਿਲਵਾੜੀ ਪ੍ਰਬੰਧ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ ।

ਪ੍ਰਸ਼ਨ 4.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਵੇਂ ਹੋਇਆ ?
ਉੱਤਰ-
ਅੰਗਰੇਜ਼ੀ ਸ਼ਾਸਨ ਤੋਂ ਪਹਿਲਾਂ ਖੇਤੀ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਹੀ ਪੂਰਾ ਕਰਦੀ ਸੀ । ਪਰ ਅੰਗਰੇਜ਼ਾਂ ਦੁਆਰਾ ਨਵੀਆਂ ਭੂਮੀ-ਕਰ ਪ੍ਰਣਾਲੀਆਂ ਤੋਂ ਬਾਅਦ ਕਿਸਾਨ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਵੱਧ ਤੋਂ ਵੱਧ ਧਨ ਕਮਾਇਆ ਜਾ ਸਕੇ । ਇਸ ਪ੍ਰਕਾਰ ਪਿੰਡਾਂ ਵਿਚ ਖੇਤੀ ਦਾ ਵਣਜੀਕਰਨ ਹੋ ਗਿਆ ।

ਪ੍ਰਸ਼ਨ 5.
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਿਹੜੀਆਂ ਸਨ ?
ਉੱਤਰ-
ਵਣਜੀਕਰਨ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਤੇਲ ਦੇ ਬੀਜ, ਗੰਨਾ, ਪਟਸਨ ਆਦਿ ਸਨ ।

ਪ੍ਰਸ਼ਨ 6.
ਕ੍ਰਿਸ਼ੀ ਵਣਜੀਕਰਨ ਦੇ ਦੋ ਮੁੱਖ ਲਾਭ ਦੱਸੋ ।
ਉੱਤਰ-

  1. ਕ੍ਰਿਸ਼ੀ ਦੇ ਵਣਜੀਕਰਨ ਦੇ ਕਾਰਨ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਈਆਂ ਜਾਣ ਲੱਗੀਆਂ । ਇਸ ਨਾਲ ਪੈਦਾਵਾਰ ਵਿਚ ਵੀ ਵਾਧਾ ਹੋਇਆ ।
  2. ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਹਿੱਸਾ ਆਪਣੇ ਕੋਲ ਰੱਖ ਲੈਂਦੇ ਸਨ ।

ਪ੍ਰਸ਼ਨ 7.
ਕ੍ਰਿਸ਼ੀ (ਖੇਤੀ ਵਣਜੀਕਰਨ ਦੀਆਂ ਦੋ ਮੁੱਖ ਹਾਨੀਆਂ ਦੱਸੋ ।
ਉੱਤਰ-

  • ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਹੁੰਦਾ ਸੀ ।
  • ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ | ਆੜਤੀ ਮੁਨਾਫੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।

ਪ੍ਰਸ਼ਨ 8.
ਸਥਾਈ ਬੰਦੋਬਸਤ ਕੀ ਸੀ ਅਤੇ ਉਸਦੇ ਕੀ ਆਰਥਿਕ ਪ੍ਰਭਾਵ ਪਏ ?
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾਂ ਦੇ ਲਈ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਾਸ਼ੀ ਪੂਰੀ ਕਰ ਲੈਂਦੀ ਸੀ ।

ਆਰਥਿਕ ਪ੍ਰਭਾਵ – ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ । ਜ਼ਿਮੀਂਦਾਰ ਭੂਮੀ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ । ਫਲਸਰੂਪ ਕਿਸਾਨ ਦੀ ਪੈਦਾਵਾਰ ਦਿਨ-ਪ੍ਰਤੀਦਿਨ ਘਟਣ ਲੱਗੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 9.
ਕ੍ਰਿਸ਼ੀ (ਖੇਤੀ) ਵਣਜੀਕਰਨ ਉੱਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਨਾਈ ਆਦਿ ਸਾਰੇ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ-ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ’ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਉਗਾਉਣ ਲੱਗੇ ਤਾਂ ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਪਾਰੀਕਰਨ ਦੀ ਪ੍ਰਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।

ਪ੍ਰਸ਼ਨ 10.
ਨੀਲ ਵਿਦਰੋਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨੀਲ ਵਿਦਰੋਹ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਨੀਲ ਉਤਪਾਦਨ ‘ਤੇ ਵਧੇਰੇ ਲਗਾਨ ਦੇ ਵਿਰੋਧ ਵਿਚ ਕੀਤੇ ਗਏ । 1858 ਈ: ਤੋਂ 1860 ਈ: ਦੇ ਵਿਚਾਲੇ ਬੰਗਾਲ ਅਤੇ ਬਿਹਾਰ ਦੇ ਇਕ ਬਹੁਤ ਵੱਡੇ ਭਾਗ ਵਿਚ ਨੀਲ ਵਿਦਰੋਹ ਹੋਇਆ । ਇੱਥੋਂ ਦੇ ਕਿਸਾਨਾਂ ਨੇ ਨੀਲ ਉਗਾਉਣ ਤੋਂ ਨਾਂਹ ਕਰ ਦਿੱਤੀ | ਸਰਕਾਰ ਨੇ ਉਨ੍ਹਾਂ ਨੂੰ ਬਹੁਤ ਡਰਾਇਆਧਮਕਾਇਆ ਪਰ ਉਹ ਆਪਣੀ ਜ਼ਿੱਦ ‘ਤੇ ਅੜੇ ਰਹੇ । ਜਦੋਂ ਸਰਕਾਰ ਨੇ ਸਖ਼ਤੀ ਤੋਂ ਕੰਮ ਲਿਆ ਤਾਂ ਉਹ ਅੰਗਰੇਜ਼ ਕਾਸ਼ਤਕਾਰਾਂ ਦੀਆਂ ਫੈਕਟਰੀਆਂ ‘ਤੇ ਹਮਲਾ ਕਰਕੇ ਲੁੱਟਮਾਰ ਕਰਨ ਲੱਗੇ । ਉਨ੍ਹਾਂ ਨੂੰ ਰੋਕਣ ਦੇ ਸਾਰੇ ਸਰਕਾਰੀ ਯਤਨ ਅਸਫਲ ਰਹੇ ।

1866-68 ਈ: ਵਿਚ ਨੀਲ ਦੀ ਖੇਤੀ ਦੇ ਵਿਰੁੱਧ ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਵਿਦਰੋਹ ਹੋਇਆ । ਇਹ ਵਿਦਰੋਹ 20ਵੀਂ ਸਦੀ ਦੇ ਆਰੰਭ ਤਕ ਜਾਰੀ ਰਿਹਾ । ਉਨ੍ਹਾਂ ਦੇ ਸਮਰਥਨ ਵਿਚ ਗਾਂਧੀ ਜੀ ਅੱਗੇ ਆਏ । ਫਿਰ ਹੀ ਸਮੱਸਿਆ ਹੱਲ ਹੋ ਸਕੀ ।

ਪ੍ਰਸ਼ਨ 11.
ਮਹਿਲਵਾੜੀ ਪ੍ਰਬੰਧ ਕੀ ਸੀ ?
ਉੱਤਰ-
ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਦੇ ਨਾਲ ਹੁੰਦਾ ਹੈ । ਭੂਮੀ-ਕਰ ਲਗਾਨ) ਦੇਣ ਲਈ ਪਿੰਡ ਦਾ ਸਾਰਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਹੈ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲਾਂ ਦੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ ਲਗਾਨ) ਦੇਣਾ ਪੈਂਦਾ ਸੀ ।

ਪ੍ਰਸ਼ਨ 12.
ਰੱਈਅਤਵਾੜੀ ਪ੍ਰਬੰਧ ਦੇ ਲਾਭ ਲਿਖੋ ।
ਉੱਤਰ-
1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ) ਦਾ ਗਵਰਨਰ ਨਿਯੁਕਤ ਹੋਇਆ | ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ). ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਇਸ ਦੇ ਅਨੁਸਾਰ ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਫ਼ੈਸਲਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ, ਜਿਹੜਾ ਪੈਦਾਵਾਰ ਦਾ 40% ਤੋਂ 55% ਤਕ ਸੀ । ਇਸ ਨਾਲ ਸਰਕਾਰੀ ਆਮਦਨ ਵਿਚ ਵੀ ਵਾਧਾ ਹੋਇਆ ।

ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਦੇ ਕਾਰਨ ਪਿੰਡਾਂ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਤੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।

PSEB 8th Class Social Science Guide ਪੇਂਡੂ ਜੀਵਨ ਅਤੇ ਸਮਾਜ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਮਿਲਣ ਦੇ ਬਾਅਦ ਅੰਗਰੇਜ਼ਾਂ ਨੇ ਲਗਾਨ ਇਕੱਠਾ ਕਰਨ ਦੇ ਲਈ ਪੰਜ ਸਾਲਾਂ ਦੀ ਵਿਵਸਥਾ ਕੀਤੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਵਿਵਸਥਾ ਕਿਸਨੇ ਕੀਤੀ ?
ਉੱਤਰ-
ਲਾਰਡ ਵਾਰੇਨ ਹੇਸਟਿੰਗਜ਼ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬੰਸਤ ਤੋਂ ਜਿੱਥੇ ਅੰਗਰੇਜ਼ੀ ਸਰਕਾਰ ਨੂੰ ਲਾਭ ਹੋਇਆ, ਉੱਥੇ ਆਰਥਿਕ ਹਾਨੀ ਵੀ ਹੋਈ । ਉਸਨੂੰ ਕਿਹੜੀ ਹਾਨੀ ਪਹੁੰਚੀ ?
ਉੱਤਰ-
ਸਰਕਾਰ ਦੀ ਆਮਦਨ ਨਿਸਚਿਤ ਸੀ, ਪਰ ਖਰਚਾ ਵੱਧਦਾ ਜਾ ਰਿਹਾ ਸੀ ।

ਪ੍ਰਸ਼ਨ 3.
ਅੰਗਰੇਜ਼ਾਂ ਦੀ ਜਿਹੜੀ ਭੂਮੀਕਰ ਵਿਵਸਥਾ ਪਿੰਡ ਦੇ ਸਮੂਹ ਭਾਈਚਾਰੇ ਦੇ ਨਾਲ ਕੀਤੀ ਜਾਂਦੀ ਸੀ, ਉਸਦਾ ਕੀ ਨਾਂ ਸੀ ?
ਉੱਤਰ-
ਮਹਿਲਵਾੜੀ ਵਿਵਸਥਾ ।

ਪ੍ਰਸ਼ਨ 4.
ਰੱਈਅਤਵਾੜੀ ਪ੍ਰਬੰਧ ਨਾਲ ਕਿਸਾਨਾਂ ਦੀ ਦਸ਼ਾ ਵਿੱਚ ਕੁਝ ਸੁਧਾਰ ਨਹੀਂ ਆਇਆ, ਸਿਰਫ ਉਨ੍ਹਾਂ ਦਾ ਸ਼ੋਸਕ ਵਰਗ ਬਦਲ ਗਿਆ । ਇਹ ਨਵਾਂ ਸ਼ੋਸਕ ਵਰਗ ਕਿਹੜਾ ਸੀ ?
ਉੱਤਰ-
ਖੁਦ ਸਰਕਾਰ ।

ਪ੍ਰਸ਼ਨ 5.
1858-1860 ਈ: ਵਿੱਚ ਦੋ ਦੇਸ਼ਾਂ ਦੇ ਨੀਲ ਉਤਪਾਦਕਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕੀਤੇ । ਇਹ ਕਿਹੜੇ-ਕਿਹੜੇ ਦੇਸ਼ ਸਨ ?
ਉੱਤਰ-
ਬਿਹਾਰ ਅਤੇ ਬੰਗਾਲ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਉਹ ਭੂਮੀ ਦੀ ਲਗਾਨ ਇਕੱਠਾ ਕਰਨ ਵਾਲੇ ਵਿਸ਼ੇਸ਼ ਅਧਿਕਾਰੀ ਕਿਹੜੇ ਸਨ ਜਿਹੜੇ 1765 ਈ: ਵਿੱਚ ਅੰਗਰੇਜ਼ੀ ਕੰਪਨੀ ਦੇ ਲਈ ਕੰਮ ਕਰਦੇ ਸਨ ?
(i) ਅਮੀਨ
(ii) ਅਮਿਲ
(iii) ਜ਼ਿਮੀਂਦਾਰ
(iv) ਕਲੈਕਟਰ ।
ਉੱਤਰ-
(ii) ਅਮਿਲ

ਪ੍ਰਸ਼ਨ 2.
ਭੂਮੀ ਦੇ ਸਥਾਈ ਬੰਦੋਬਸਤ ਨਾਲ ਜ਼ਿਮੀਂਦਾਰਾਂ ਦੀ ਸ਼ਕਤੀ ਵਿੱਚ ਵਾਧਾ ਹੋਇਆ । ਪਰ ਉਨ੍ਹਾਂ ਨੂੰ ਨੁਕਸਾਨ ਵੀ ਸਹਿਣਾ ਪਿਆ । ਉਹ ਕੀ ਸੀ ?
(i) ਸਰਕਾਰ ਉਨ੍ਹਾਂ ਤੋਂ ਧਨ ਖੋਹ ਲੈਂਦੀ ਸੀ ।
(ii) ਸਰਕਾਰ ਉਨ੍ਹਾਂ ਨੂੰ ਆਪਣੀ ਮਰਜ਼ੀ ਦੀਆਂ ਫ਼ਸਲਾਂ ਬੀਜਣ ਤੇ ਮਜ਼ਬੂਰ ਕਰਦੀ ਸੀ ।
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।
(iv) ਇਹ ਸਾਰੇ ।
ਉੱਤਰ-
(iii) ਉਨ੍ਹਾਂ ਵਿੱਚੋਂ ਬਹੁਤ ਸਾਰੇ ਜ਼ਿਮੀਦਾਰ ਐਸ-ਪ੍ਰਸਤ ਹੋ ਗਏ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਅੰਗਰੇਜ਼ੀ ਸਰਕਾਰ ਨੇ ਖੇਤੀ ਦਾ ਵਣਜੀਕਰਨ ਕੀਤਾ । ਇਸ ਦਾ ਕੀ ਲਾਭ ਹੋਇਆ ?
(i) ਕਿਸਾਨਾਂ ਦੀ ਆਮਦਨ ਵੱਧ ਗਈ
(ii) ਪਿੰਡਾਂ ਦੀ ਆਤਮ-ਨਿਰਭਰਤਾ ਹੋਰ ਜ਼ਿਆਦਾ ਮਜ਼ਬੂਤ ਹੋਈ ।
(iii) ਪਿੰਡਾਂ ਵਿੱਚ ਕਾਰਖਾਨੇ ਸਥਾਪਿਤ ਹੋ ਗਏ ।
(iv) ਕਿਸਾਨ ਸਿਰਫ਼ ਅਨਾਜ ਦੀਆਂ ‘ਫ਼ਸਲਾਂ’ ਉਗਾਉਣ ਲੱਗੇ ।
ਉੱਤਰ-
(i) ਕਿਸਾਨਾਂ ਦੀ ਆਮਦਨ ਵੱਧ ਗਈ

ਪ੍ਰਸ਼ਨ 4.
ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜੋ ਵਿਕਰੀ ਕਾਨੂੰਨ ਲਾਗੂ ਕੀਤਾ, ਉਸ ਦਾ ਸੰਬੰਧ ਕਿਸ ਨਾਲ ਸੀ ?
(i) ਕਿਸਾਨਾਂ ਨਾਲ
(ii) ਜਗੀਰਦਾਰਾਂ ਨਾਲ
(iii) ਜ਼ਿਮੀਂਦਾਰਾਂ ਨਾਲ
(iv) ਪਿੰਡ ਦੇ ਭਾਈਚਾਰੇ ਨਾਲ ।
ਉੱਤਰ-
(iii) ਜ਼ਿਮੀਂਦਾਰਾਂ ਨਾਲ

ਪ੍ਰਸ਼ਨ 5.
ਮਹਿਲਵਾੜੀ ਪ੍ਰਬੰਧ ਕਿੱਥੇ ਲਾਗੂ ਕੀਤਾ ਗਿਆ ?
(i) ਉੱਤਰ ਪ੍ਰਦੇਸ਼
(ii) ਪੰਜਾਬ
(iii) ਮੱਧ ਭਾਰਤ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 6.
ਥਾਮਸ ਮੁਨਰੋ ਦੁਆਰਾ ਲਾਗੂ ਭੂਮੀ ਵਿਵਸਥਾ ਕਿਹੜੀ ਸੀ ?
(i) ਰੱਈਅਤਵਾੜੀ
(ii) ਮਹਿਲਵਾੜੀ
(iii) ਸਥਾਈ ਬੰਦੋਬਸਤ
(iv) ਠੇਕਾ ਵਿਵਸਥਾ ।
ਉੱਤਰ-
(i) ਰੱਈਅਤਵਾੜੀ

ਪ੍ਰਸ਼ਨ 7.
ਨੀਲ ਵਿਦਰੋਹ ਕਿੱਥੇ ਫੈਲਿਆ ?
(i) ਪੰਜਾਬ ਅਤੇ ਉੱਤਰ ਪ੍ਰਦੇਸ਼
(ii) ਬੰਗਾਲ ਅਤੇ ਬਿਹਾਰ
(iii) ਰਾਜਸਥਾਨ ਅਤੇ ਮੱਧ ਭਾਰਤ
(iv) ਦੱਖਣੀ ਭਾਰਤ ।
ਉੱਤਰ-
(ii) ਬੰਗਾਲ ਅਤੇ ਬਿਹਾਰ

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ……………………. ਸਨ ।
2. ਸਥਾਈ ਬੰਦੋਬਸਤ ਕਾਰਨ …………. ਭੂਮੀ ਦੇ ਮਾਲਕ ਬਣ ਗਏ ।
3. ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ………………………… ਕਰਦੇ ਸਨ ।
4. ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕਿੱਤਾ ……………………….. .
ਕਰਨਾ ਸੀ ।
ਉੱਤਰ-
1. ਲੁੱਟਦੇ,
2. ਜ਼ਿਮੀਂਦਾਰ,
3. ਜ਼ੁਲਮ/ਅੱਤਿਆਚਾਰ,
4. ਖੇਤੀਬਾੜੀ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਭਾਰਤ ਵਿਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਨੂੰ ਬਹੁਤ ਲਾਭ ਹੋਇਆ ।
2. ਮਹਿਲਵਾੜੀ ਪ੍ਰਬੰਧ ਪਿੰਡ ਦੇ ਸਮੁੱਚੇ ਸਮੁਦਾਇ ਨਾਲ ਕੀਤਾ ਜਾਂਦਾ ਸੀ ।
3. ਬੰਗਾਲ ਦੇ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ਾਂ ਨੇ ਵਿਕਰੀ ਕਾਨੂੰਨ ਲਾਗੂ ਕੀਤਾ ।
ਉੱਤਰ-
1. (×)
2. (√)
3. (√)

(ਹ) ਸਹੀ ਜੋੜੇ ਬਣਾਓ :

1. ਲਾਰਡ ਵਾਰੇਨ ਹੇਸਟਿੰਗਜ਼ ਸਥਾਈ ਬੰਦੋਬਸਤ
2. ਲਾਰਡ ਕਾਰਨਵਾਲਿਸ ਰੱਈਅਤਵਾੜੀ ਪ੍ਰਬੰਧ
3. ਥਾਮਸ ਮੁਨਰੋ ਠੇਕੇ ਦੀ ਵਿਵਸਥਾ

ਉੱਤਰ-

1. ਵਾਰੇਨ ਹੇਸਟਿੰਗਜ਼ ਠੇਕੇ ਦੀ ਵਿਵਸਥਾ
2. ਲਾਰਡ ਕਾਰਨਵਾਸ ਸਥਾਈ ਬੰਦੋਬਸਤ
3. ਥਾਮਸ ਮੁਨਰੋ ਰੱਈਅਤਵਾੜੀ ਵਿਵਸਥਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਨਾਲ ਭਾਰਤੀ ਉਦਯੋਗ ਕਿਉਂ ਤਬਾਹ ਹੋ ਗਏ ?
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਕੁੱਝ ਨਵੇਂ ਉਦਯੋਗ ਸਥਾਪਿਤ ਕੀਤੇ । ਇਨ੍ਹਾਂ ਦਾ ਉਦੇਸ਼ ਅੰਗਰੇਜ਼ੀ ਹਿੱਤਾਂ ਨੂੰ ਪੂਰਾ ਕਰਨਾ ਸੀ । ਫਲਸਰੂਪ ਭਾਰਤੀ ਉਦਯੋਗ ਤਬਾਹ ਹੋ ਗਏ ।

ਪ੍ਰਸ਼ਨ 2.
ਅੰਗਰੇਜ਼ਾਂ ਨੇ ਭਾਰਤ ਵਿਚ ਲਗਾਨ (ਭੂਮੀ-ਕਰ) ਦੇ ਕਿਹੜੇ-ਕਿਹੜੇ ਤਿੰਨ ਨਵੇਂ ਪ੍ਰਬੰਧ ਲਾਗੂ ਕੀਤੇ ?
ਉੱਤਰ-

  1. ਸਥਾਈ ਬੰਦੋਬਸਤ
  2. ਰੱਈਅਤਵਾੜੀ ਪ੍ਰਬੰਧ ਅਤੇ
  3. ਮਹਿਲਵਾੜੀ ਪ੍ਰਬੰਧ ।

ਪ੍ਰਸ਼ਨ 3.
ਅੰਗਰੇਜ਼ਾਂ ਦੀਆਂ ਭੂਮੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚੋਂ ਵੱਧ ਤੋਂ ਵੱਧ ਧਨ ਇਕੱਠਾ ਕਰਨਾ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਹੋਈ ? ਉੱਥੇ ਲਗਾਨ ਇਕੱਠਾ ਕਰਨ ਦਾ ਕੰਮ ਕਿਸ ਨੂੰ ਸੌਂਪਿਆ ਗਿਆ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ 1765 ਈ: ਵਿਚ ਪ੍ਰਾਪਤ ਹੋਈ । ਉੱਥੋਂ ਲਗਾਨ ਇਕੱਠਾ ਕਰਨ ਦਾ ਕੰਮ ਆਮਿਲਾਂ ਨੂੰ ਸੌਂਪਿਆ ਗਿਆ ।

ਪ੍ਰਸ਼ਨ 5.
ਇਜ਼ਾਰੇਦਾਰੀ ਕਿਸ ਨੇ ਲਾਗੂ ਕੀਤੀ ਸੀ ? ਇਸਦਾ ਕੀ ਅਰਥ ਹੈ ?
ਉੱਤਰ-
ਇਜ਼ਾਰੇਦਾਰੀ ਲਾਰਡ ਵਾਰੇਨ ਹੇਸਟਿੰਗਜ਼ ਨੇ ਲਾਗੂ ਕੀਤੀ ਸੀ । ਇਸਦਾ ਅਰਥ ਹੈ-ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ।

ਪ੍ਰਸ਼ਨ 6.
ਰੱਈਅਤਵਾੜੀ ਪ੍ਰਬੰਧ ਵਿਚ ਲਗਾਨ ਦੀ ਰਾਸ਼ੀ ਕਿੰਨੇ ਸਾਲ ਬਾਅਦ ਵਧਾਈ ਜਾਂਦੀ ਸੀ ?
ਉੱਤਰ-
20 ਤੋਂ 30 ਸਾਲਾਂ ਬਾਅਦ ।

ਪ੍ਰਸ਼ਨ 7.
ਮਹਿਲਵਾੜੀ ਪ੍ਰਬੰਧ ਦਾ ਮੁੱਖ ਦੋਸ਼ ਕੀ ਸੀ ?
ਉੱਤਰ-
ਇਸ ਵਿਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ ।

ਪ੍ਰਸ਼ਨ 8.
ਕ੍ਰਿਸ਼ੀ (ਖੇਤੀ) ਦਾ ਵਣਜੀਕਰਨ ਕਿਹੜੇ-ਕਿਹੜੇ ਪੰਜ ਖੇਤਰਾਂ ਵਿਚ ਸਭ ਤੋਂ ਜ਼ਿਆਦਾ ਹੋਇਆ ?
ਉੱਤਰ-
ਪੰਜਾਬ, ਬੰਗਾਲ, ਗੁਜਰਾਤ, ਖਾਨਦੇਸ਼ ਅਤੇ ਬਰਾਰ ਵਿਚ ।

ਪ੍ਰਸ਼ਨ 9.
ਬੰਗਾਲ ਵਿਚ ਸਥਾਈ ਬੰਦੋਬਸਤ ਅਨੁਸਾਰ ਲਾਗੂ ਕੀਤਾ ਗਿਆ ਵਿਕਰੀ ਕਾਨੂੰਨ ਕੀ ਸੀ ?
ਉੱਤਰ-
ਵਿਕਰੀ ਕਾਨੂੰਨ ਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ 31 ਮਾਰਚ ਤਕ ਲਗਾਨ ਦੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਕਿਸੇ ਦੂਸਰੇ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 10.
ਕਿਸਾਨ ਵਿਦਰੋਹਾਂ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਕਿਸਾਨ ਵਿਰੋਹਾਂ ਦਾ ਮੁੱਖ ਕਾਰਨ ਅਧਿਕ ਲਗਾਨ ਅਤੇ ਇਸ ਨੂੰ ਸਖ਼ਤੀ ਨਾਲ ਵਸੂਲ ਕਰਨਾ ਸੀ । ਇਸ ਨਾਲ ਕਿਸਾਨਾਂ ਦੀ ਦਸ਼ਾ ਖ਼ਰਾਬ ਹੋ ਗਈ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲਾਰਡ ਵਾਰੇਨ ਹੇਸਟਿੰਗਜ਼ ਦੁਆਰਾ ਲਾਗੂ ਇਜ਼ਾਰੇਦਾਰੀ ਪ੍ਰਥਾ, ’ਤੇ ਇਕ ਨੋਟ ਲਿਖੋ ।
ਉੱਤਰ-
ਇਜ਼ਾਰੇਦਾਰੀ ਦਾ ਅਰਥ ਹੈ-ਠੇਕੇ ‘ਤੇ ਜ਼ਮੀਨ ਦੇਣ ਦਾ ਪ੍ਰਬੰਧ । ਇਹ ਪ੍ਰਥਾ ਵਾਰੇਨ ਹੇਸਟਿੰਗਜ਼ ਨੇ ਸ਼ੁਰੂ ਕੀਤੀ । ਇਸਦੇ ਅਨੁਸਾਰ ਭੂਮੀ ਦਾ ਪੰਜ ਸਾਲ ਠੇਕਾ ਦਿੱਤਾ ਜਾਂਦਾ ਸੀ । ਜਿਹੜਾ ਜ਼ਿਮੀਂਦਾਰ ਭੂਮੀ ਦੀ ਸਭ ਤੋਂ ਜ਼ਿਆਦਾ ਬੋਲੀ ਦਿੰਦਾ ਸੀ, ਉਸ ਨੂੰ ਉਸ ਭੂਮੀ ਤੋਂ ਪੰਜ ਸਾਲ ਤਕ ਲਗਾਨ ਵਸੂਲ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ । 1777 ਈ: ਵਿਚ ਪੰਜ ਸਾਲਾ ਠੇਕੇ ਦੇ ਸਥਾਨ ‘ਤੇ ਇਕ ਸਾਲਾ ਠੇਕਾ ਦਿੱਤਾ ਜਾਣ ਲੱਗਾ । ਪਰ ਠੇਕੇ ‘ਤੇ ਭੂਮੀ ਦੇਣ ਦਾ ਪ੍ਰਬੰਧ ਬਹੁਤ ਦੋਸ਼ਪੂਰਨ ਸੀ । ਜ਼ਿਮੀਂਦਾਰ (ਠੇਕੇਦਾਰ) ਕਿਸਾਨਾਂ ਨੂੰ ਬਹੁਤ ਜ਼ਿਆਦਾ ਲੁੱਟਦੇ ਸਨ । ਇਸ ਲਈ ਕਿਸਾਨਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।

ਪ੍ਰਸ਼ਨ 2.
ਸਬਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਕਿਵੇਂ ਪਹੁੰਚਿਆ ? .
ਉੱਤਰ-
ਸਥਾਈ ਬੰਦੋਬਸਤ ਦੇ ਕਾਰਨ ਜ਼ਿਮੀਂਦਾਰਾਂ ਨੂੰ ਬਹੁਤ ਲਾਭ ਹੋਇਆ । ਹੁਣ ਉਹ ਭੂਮੀ ਦੇ ਸਥਾਈ ਮਾਲਕ ਬਣ ਗਏ । ਉਨ੍ਹਾਂ ਨੂੰ ਭੂਮੀ ਵੇਚਣ ਜਾਂ ਬਦਲਣ ਦਾ ਅਧਿਕਾਰ ਮਿਲ ਗਿਆ । ਉਹ ਨਿਸ਼ਚਿਤ ਲਗਾਨ ਕੰਪਨੀ ਨੂੰ ਦਿੰਦੇ ਸਨ ਪਰ ਉਹ ਕਿਸਾਨਾਂ ਤੋਂ ਆਪਣੀ ਇੱਛਾ ਅਨੁਸਾਰ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਕਿਸਾਨ ਲਗਾਨ ਨਾ ਦੇ ਸਕਦਾ ਤਾਂ ਉਸ ਕੋਲੋਂ ਜ਼ਮੀਨ ਖੋਹ ਲਈ ਜਾਂਦੀ ਸੀ । ਜ਼ਿਆਦਾਤਰ ਜ਼ਿਮੀਂਦਾਰ ਸ਼ਹਿਰਾਂ ਵਿਚ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ ਜਦੋਂ ਕਿ ਕਿਸਾਨ ਗਰੀਬੀ ਅਤੇ ਭੁੱਖ ਦੇ ਵਾਤਾਵਰਨ ਵਿਚ ਆਪਣੇ ਦਿਨ ਬਿਤਾਉਂਦੇ ਸਨ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਥਾਈ ਬੰਦੋਬਸਤ ਨਾਲ ਕਿਸਾਨਾਂ ਦੀ ਤੁਲਨਾ ਵਿਚ ਜ਼ਿਮੀਂਦਾਰਾਂ ਨੂੰ ਵਧੇਰੇ ਲਾਭ ਪਹੁੰਚਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 1.
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਲਗਾਨ ਵਿਵਸਥਾਵਾਂ ਦੇ ਕੀ ਪ੍ਰਭਾਵ ਪਏ ?
ਉੱਤਰ-
ਅੰਗਰੇਜ਼ਾਂ ਦੁਆਰਾ ਲਾਗੂ ਕੀਤੀਆਂ ਗਈਆਂ ਨਵੀਆਂ ਲਗਾਨ ਵਿਵਸਥਾਵਾਂ ਦੇ ਹੇਠ ਲਿਖੇ ਪ੍ਰਭਾਵ ਪਏ-

  • ਜ਼ਿਮੀਂਦਾਰ ਕਿਸਾਨਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸਨ । ਲਗਾਨ ਵਸੂਲ ਕਰਦੇ ਸਮੇਂ ਉਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅੱਤਿਆਚਾਰ ਵੀ ਕੀਤੇ ਜਾਂਦੇ ਸਨ । ਸਰਕਾਰ ਉਨ੍ਹਾਂ ਨੂੰ ਅੱਤਿਆਚਾਰ ਕਰਨ ਤੋਂ ਨਹੀਂ ਰੋਕਦੀ ਸੀ ।
  • ਜ਼ਿਮੀਂਦਾਰ ਸਰਕਾਰ ਨੂੰ ਨਿਸ਼ਚਿਤ ਲਗਾਨ ਦੇ ਕੇ ਭੂਮੀ ਦੇ ਮਾਲਕ ਬਣ ਗਏ । ਉਹ ਕਿਸਾਨਾਂ ਤੋਂ ਮਨਚਾਹਾ ਕਰ ਵਸੂਲ ਕਰਦੇ ਸਨ । ਇਸ ਨਾਲ ਜ਼ਿਮੀਂਦਾਰ ਤਾਂ ਅਮੀਰ ਹੁੰਦੇਂ ਗਏ, ਜਦਕਿ ਕਿਸਾਨ ਦਿਨ-ਪ੍ਰਤੀਦਿਨ ਗ਼ਰੀਬ ਹੁੰਦੇ ਗਏ ।
  • ਜਿਨ੍ਹਾਂ ਥਾਵਾਂ ‘ਤੇ ਰੱਈਅਤਵਾੜੀ ਅਤੇ ਮਹਿਲਵਾੜੀ ਪਬੰਧ ਲਾਗੂ ਕੀਤੇ ਗਏ, ਉੱਥੇ ਸਰਕਾਰ ਖ਼ੁਦ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ । ਇਨ੍ਹਾਂ ਖੇਤਰਾਂ ਵਿਚ ਪੈਦਾਵਾਰ ਦੇ 1/3 ਭਾਗ ਤੋਂ ਲੈ ਕੇ 1/2 ਭਾਗ ਤਕ ਭੂਮੀ ਕਰ ਦੇ ਰੂਪ ਵਿਚ ਵਸੂਲ ਕੀਤਾ ਜਾਂਦਾ ਸੀ । ਲਗਾਨ ਦੀ ਦਰ ਹਰ ਸਾਲ ਵੱਧਦੀ ਵੀ ਜਾਂਦੀ ਸੀ ।
  • ਭੂਮੀ ਦੇ ਨਿੱਜੀ ਸੰਪੱਤੀ ਬਣ ਜਾਣ ਦੇ ਕਾਰਨ ਇਸਦਾ ਪਰਿਵਾਰਿਕ ਮੈਂਬਰਾਂ ਵਿਚ ਬਟਵਾਰਾ ਹੋਣ ਲੱਗਾ। ਇਸ ਪ੍ਰਕਾਰ ਭੂਮੀ ਛੋਟੇ-ਛੋਟੇ ਟੁਕੜਿਆਂ ਵਿਚ ਵੰਡਦੀ ਚਲੀ ਗਈ ।
  •  ਕਿਸਾਨਾਂ ਨੂੰ ਨਿਸ਼ਚਿਤ ਤਾਰੀਕ ‘ਤੇ ਲਗਾਨ ਚੁਕਾਉਣਾ ਪੈਂਦਾ ਸੀ । ਕਾਲ, ਹੜ੍ਹ, ਸੋਕੇ ਆਦਿ ਦੀ ਹਾਲਤ ਵਿਚ ਵੀ ਉਨ੍ਹਾਂ ਦਾ ਲਗਾਨ ਮਾਫ਼ ਨਹੀਂ ਕੀਤਾ ਜਾਂਦਾ ਸੀ । ਇਸ ਲਈ ਲਗਾਨ ਚੁਕਾਉਣ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਸ਼ਾਹੂਕਾਰ ਕੋਲ ਗਿਰਵੀ ਰੱਖ ਕੇ ਧਨ ਉਧਾਰ ਲੈਣਾ ਪੈਂਦਾ ਸੀ । ਇਸ ਪ੍ਰਕਾਰ ਉਹ ਆਪਣੀਆਂ ਜ਼ਮੀਨਾਂ ਤੋਂ ਵੀ ਹੱਥ ਧੋ ਬੈਠੇ ਅਤੇ ਉਨ੍ਹਾਂ ਦਾ ਕਰਜ਼ਾ ਵੀ ਲਗਾਤਾਰ ਵਧਦਾ ਗਿਆ ਜਿਸ ਨੂੰ ਉਹ ਜੀਵਨ ਭਰ ਨਹੀਂ ਉਤਾਰ ਸਕੇ ।

ਸੱਚ ਤਾਂ ਇਹ ਹੈ ਕਿ ਅੰਗਰੇਜ਼ੀ ਸਰਕਾਰ ਦੀਆਂ ਖੇਤੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਧਨ ਪ੍ਰਾਪਤ ਕਰਨਾ । ਅਤੇ ਆਪਣੇ ਪ੍ਰਸ਼ਾਸਨਿਕ ਹਿੱਤਾਂ ਦੀ ਪੂਰਤੀ ਕਰਨਾ ਸੀ । ਇਸ ਲਈ ਇਨ੍ਹਾਂ ਨੀਤੀਆਂ ਨੇ ਕਿਸਾਨਾਂ ਨੂੰ ਗ਼ਰੀਬੀ ਅਤੇ ਕਰਜ਼ੇ ਦੀਆਂ ਜੰਜ਼ੀਰਾਂ ਵਿਚ ਜਕੜ ਲਿਆ ।

ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਲਾਗੂ ਕੀਤੇ ਗਏ ਸਥਾਈ ਬੰਦੋਬਸਤ, ਰੱਈਅਤਵਾੜੀ ਪ੍ਰਬੰਧ ਅਤੇ ਮਹਿਲਵਾੜੀ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਥਾਈ ਬੰਦੋਬਸਤ, ਰੱਈਅਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਅੰਗਰੇਜ਼ਾਂ ਦੁਆਰਾ ਲਾਗੂ ਨਵੀਆਂ ਪ੍ਰਣਾਲੀਆਂ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਸਥਾਈ ਬੰਦੋਬਸਤ – ਸਥਾਈ ਬੰਦੋਬਸਤ ਅੰਗਰੇਜ਼ੀ ਕਾਲ ਦਾ ਇਕ ਭੁਮੀ ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਕਾਰਨਵਾਲਿਸ ਨੇ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿਚ ਵੀ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਮੰਨ ਲਿਆ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਉਂਦੇ ਸਨ ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਸਥਾਈ ਬੰਦੋਬਸਤ ਨਾਲ ਸਰਕਾਰ ਦੀ ਆਮਦਨ ਤਾਂ ਨਿਸ਼ਚਿਤ ਹੋ ਗਈ, ਪਰ ਕਿਸਾਨਾਂ ‘ਤੇ ਇਸਦਾ ਬਹੁਤ ਬੁਰਾ ਪ੍ਰਭਾਵ ਪਿਆ । ਜ਼ਿਮੀਂਦਾਰ ਉਨ੍ਹਾਂ ਦਾ ਸ਼ੋਸ਼ਣ ਕਰਨ ਲੱਗੇ ।

2. ਰੱਈਅਤਵਾੜੀ ਪ੍ਰਬੰਧ – 1820 ਈ: ਵਿਚ ਥਾਮਸ ਮੁਨਰੋ ਮਦਰਾਸ (ਚੇਨੱਈ ਦਾ ਗਵਰਨਰ ਬਣਿਆ । ਉਸਨੇ ਭੂਮੀ ਦਾ ਪ੍ਰਬੰਧ ਇਕ ਨਵੇਂ ਢੰਗ ਨਾਲ ਕੀਤਾ, ਜਿਸ ਨੂੰ ਰੱਈਅਤਵਾੜੀ ਪ੍ਰਬੰਧ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ । ਇਸ ਨੂੰ ਮਦਰਾਸ (ਚੇਨੱਈ) ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ । ਸਰਕਾਰ ਨੇ ਭੂਮੀ-ਕਰ ਉਨ੍ਹਾਂ ਲੋਕਾਂ ਤੋਂ ਲੈਣ ਦਾ ਨਿਸ਼ਚਾ ਕੀਤਾ ਜਿਹੜੇ ਖ਼ੁਦ ਖੇਤੀ ਕਰਦੇ ਸਨ । ਇਸ ਲਈ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਜਿੰਨੇ ਵੀ ਵਿਚੋਲੇ ਸਨ, ਉਨ੍ਹਾਂ ਨੂੰ ਹਟਾ ਦਿੱਤਾ ਗਿਆ । ਇਹ ਪ੍ਰਬੰਧ ਸਥਾਈ ਪ੍ਰਬੰਧ ਦੀ ਤੁਲਨਾ ਵਿਚ ਜ਼ਿਆਦਾ ਵਧੀਆ ਸੀ । ਇਸ ਵਿਚ ਕਿਸਾਨਾਂ ਦੇ ਅਧਿਕਾਰ ਵੱਧ ਰਾਏ ਅਤੇ ਸਰਕਾਰੀ ਆਮਦਨ ਵਿਚ ਵਾਧਾ ਹੋਇਆ ।

ਇਸ ਪ੍ਰਥਾ ਵਿਚ ਕੁੱਝ ਦੋਸ਼ ਵੀ ਸਨ । ਇਸ ਪ੍ਰਥਾ ਦੇ ਕਾਰਨ ਪਿੰਡ ਦਾ ਭਾਈਚਾਰਾ ਖ਼ਤਮ ਹੋਣ ਲੱਗਾ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਮਹੱਤਵ ਘੱਟ ਹੋ ਗਿਆ । ਇਸ ਤੋਂ ਇਲਾਵਾ ਸਰਕਾਰ ਦੁਆਰਾ ਕਿਸਾਨਾਂ ਦਾ ਸ਼ੋਸ਼ਣ ਹੋਣ ਲੱਗਾ । ਕਈ ਗ਼ਰੀਬ ਕਿਸਾਨਾਂ ਨੂੰ ਲਗਾਨ ਚੁਕਾਉਣ ਲਈ ਸ਼ਾਹੂਕਾਰਾਂ ਕੋਲੋਂ ਧਨ ਉਧਾਰ ਲੈਣਾ ਪਿਆ । ਇਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਗਿਰਵੀ ਰੱਖਣੀਆਂ ਪਈਆਂ ।

3. ਮਹਿਲਵਾੜੀ ਪ੍ਰਬੰਧ – ਮਹਿਲਵਾੜੀ ਪ੍ਰਬੰਧ ਰੱਈਅਤਵਾੜੀ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕੀਤਾ ਗਿਆ । ਇਸ ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਮੱਧ ਭਾਰਤ ਦੇ ਕੁੱਝ ਦੇਸ਼ਾਂ ਵਿਚ ਲਾਗੂ ਕੀਤਾ ਗਿਆ । ਇਸ ਪ੍ਰਬੰਧ ਦੀ ਵਿਸ਼ੇਸ਼ਤਾ ਇਹ ਸੀ ਕਿ ਇਸਦੇ ਦੁਆਰਾ ਭੂਮੀ ਦਾ ਸੰਬੰਧ ਨਾ ਤਾਂ ਕਿਸੇ ਵੱਡੇ ਜ਼ਿਮੀਂਦਾਰ ਨਾਲ ਜੋੜਿਆ ਜਾਂਦਾ ਸੀ ਅਤੇ ਨਾ ਹੀ ਕਿਸੇ ਕਿਸਾਨ ਨਾਲ । ਇਹ ਪ੍ਰਬੰਧ ਅਸਲ ਵਿਚ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਹੁੰਦਾ ਸੀ । ਭੂਮੀ-ਕਰ (ਲਗਾਨ ਦੇਣ ਲਈ ਪਿੰਡਾਂ ਦਾ ਸਮੁੱਚਾ ਭਾਈਚਾਰਾ ਹੀ ਜ਼ਿੰਮੇਵਾਰ ਹੁੰਦਾ ਸੀ । ਭਾਈਚਾਰੇ ਵਿਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਕਿਸਾਨ ਨੇ ਕੀ ਕੁੱਝ ਦੇਣਾ ਹੈ । ਜੇਕਰ ਕੋਈ ਕਿਸਾਨ ਆਪਣਾ ਹਿੱਸਾ ਨਹੀਂ ਦਿੰਦਾ ਸੀ ਤਾਂ ਉਸਦੀ ਪ੍ਰਾਪਤੀ ਪਿੰਡ ਦੇ ਭਾਈਚਾਰੇ ਤੋਂ ਕੀਤੀ ਜਾਂਦੀ ਸੀ । ਇਸ ਪ੍ਰਬੰਧ ਨੂੰ ਸਭ ਤੋਂ ਵਧੀਆ ਪ੍ਰਬੰਧ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਹਿਲੇ ਦੋਹਾਂ ਪ੍ਰਬੰਧਾਂ ਦੇ ਗੁਣ ਮੌਜੂਦ ਸਨ । ਇਸ ਪ੍ਰਬੰਧ ਵਿਚ ਕੇਵਲ ਇਕ ਹੀ ਦੋਸ਼ ਸੀ ਕਿ ਇਸਦੇ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ-ਕਰ (ਲਗਾਨ) ਦੇਣਾ ਪੈਂਦਾ ਸੀ ।

PSEB 8th Class Social Science Solutions Chapter 12 ਪੇਂਡੂ ਜੀਵਨ ਅਤੇ ਸਮਾਜ

ਪ੍ਰਸ਼ਨ 3.
ਸਥਾਈ ਬੰਦੋਬਸਤ ਕੀ ਹੈ ਅਤੇ ਇਸਦੇ ਮੁੱਖ ਲਾਭ ਅਤੇ ਹਾਨੀਆਂ ਵੀ ਦੱਸੋ ।
ਉੱਤਰ-
ਸਥਾਈ ਬੰਦੋਬਸਤ ਇਕ ਭੂਮੀ-ਪ੍ਰਬੰਧ ਸੀ । ਇਸ ਨੂੰ 1793 ਈ: ਵਿਚ ਲਾਰਡ ਕਾਰਨਵਾਲਿਸ ਨੂੰ ਬੰਗਾਲ ਵਿਚ ਲਾਗੂ ਕੀਤਾ ਸੀ । ਬਾਅਦ ਵਿਚ ਇਸ ਨੂੰ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਸਦਾ ਲਈ ਭੂਮੀ ਦਾ ਮਾਲਕ ਬਣਾ ਦਿੱਤਾ ਗਿਆ । ਉਨ੍ਹਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ । ਉਹ ਲਗਾਨ ਦੀ ਨਿਸ਼ਚਿਤ ਰਾਸ਼ੀ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਾਉਂਦੇ ਸਨ । ਪਰ ਕਿਸਾਨਾਂ ਤੋਂ ਉਹ ਮਨਚਾਹਾ ਲਗਾਨ ਵਸੂਲ ਕਰਦੇ ਸਨ । ਜੇਕਰ ਕੋਈ ਜ਼ਿਮੀਂਦਾਰ ਲਗਾਨ ਨਹੀਂ ਦੇ ਸਕਦਾ ਸੀ ਤਾਂ ਸਰਕਾਰ ਉਸਦੀ ਜ਼ਮੀਨ ਦਾ ਕੁੱਝ ਹਿੱਸਾ ਵੇਚ ਕੇ ਲਗਾਨ ਦੀ ਰਕਮ ਪੂਰੀ ਕਰ ਲੈਂਦੀ ਸੀ ।

ਸਥਾਈ ਬੰਦੋਬਸਤ ਦੇ ਲਾਭ – ਸਥਾਈ ਬੰਦੋਬਸਤ ਦਾ ਲਾਭ ਮੁੱਖ ਤੌਰ ‘ਤੇ ਸਰਕਾਰ ਅਤੇ ਜ਼ਿਮੀਂਦਾਰਾਂ ਨੂੰ ਪਹੁੰਚਿਆ-

  1. ਇਸ ਬੰਦੋਬਸਤ ਦੁਆਰਾ ਜ਼ਿਮੀਂਦਾਰ ਭੂਮੀ ਦੇ ਮਾਲਕ ਬਣ ਗਏ ।
  2. ਅੰਗਰੇਜ਼ੀ ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ ।
  3. ਜ਼ਿਮੀਂਦਾਰ ਅਮੀਰ ਬਣ ਗਏ । ਉਨ੍ਹਾਂ ਨੇ ਆਪਣਾ ਧਨ ਉਦਯੋਗ ਸਥਾਪਿਤ ਕਰਨ ਅਤੇ ਵਪਾਰ ਦੇ ਵਿਕਾਸ ਵਿਚ ਲਗਾਇਆ ।
  4. ਭੂਮੀ ਦਾ ਮਾਲਕ ਬਣਾ ਦਿੱਤੇ ਜਾਣ ਦੇ ਕਾਰਨ ਜ਼ਿਮੀਂਦਾਰ ਅੰਗਰੇਜ਼ਾਂ ਦੇ ਵਫ਼ਾਦਾਰ ਬਣ ਗਏ । ਉਨ੍ਹਾਂ ਨੇ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੀ ਨੀਂਹ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕੀਤੀ ।
  5. ਲਗਾਂਨ ਨੂੰ ਵਾਰ-ਵਾਰ ਨਿਸ਼ਚਿਤ ਕਰਨ ਦੀ ਸਮੱਸਿਆ ਨਾ ਰਹੀ ।
  6. ਜ਼ਿਮੀਂਦਾਰਾਂ ਦੇ ਯਤਨਾਂ ਨਾਲ ਖੇਤੀ ਦਾ ਬਹੁਤ ਵਿਕਾਸ ਹੋਇਆ ।

ਹਾਨੀਆਂ ਜਾਂ ਦੋਸ਼ – ਸਥਾਈ ਬੰਦੋਬਸਤ ਵਿਚ ਹੇਠ ਲਿਖੇ ਦੋਸ਼ ਸਨ-

  1. ਜ਼ਿਮੀਂਦਾਰ ਕਿਸਾਨਾਂ ‘ਤੇ ਬਹੁਤ ਜ਼ਿਆਦਾ ਅੱਤਿਆਚਾਰ ਕਰਨ ਲੱਗੇ ।
  2. ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ, ਪਰ ਉਸਦਾ ਖ਼ਰਚਾ ਲਗਾਤਾਰ ਵੱਧ ਰਿਹਾ ਸੀ । ਇਸ ਲਈ ਸਰਕਾਰ ਨੂੰ ਲਗਾਤਾਰ ਹਾਨੀ ਹੋਣ ਲੱਗੀ ।
  3. ਕਰਾਂ ਦਾ ਬੋਝ ਉਨ੍ਹਾਂ ਲੋਕਾਂ ‘ਤੇ ਪੈਣ ਲੱਗਾ ਜਿਹੜੇ ਖੇਤੀ ਨਹੀਂ ਕਰਦੇ ਸਨ ।
  4. ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਾ ਰਿਹਾ ।
  5. ਇਸ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਐਸ਼-ਪ੍ਰਸਤ ਬਣਾ ਦਿੱਤਾ ।

ਪ੍ਰਸ਼ਨ 4.
ਕਿਸਾਨ ਵਿਦਰੋਹਾਂ ਦਾ ਵਰਣਨ ਕਰੋ ।
ਉੱਤਰ-
ਕਿਸਾਨ ਵਿਦਰੋਹਾਂ ਦੇ ਹੇਠ ਲਿਖੇ ਕਾਰਨ ਸਨ-

  • ਵਧੇਰੇ ਲਗਾਨ – ਅੰਗਰੇਜ਼ਾਂ ਨੇ ਭਾਰਤ ਦੇ ਜਿੱਤੇ ਹੋਏ ਦੇਸ਼ਾਂ ਵਿਚ ਅਲੱਗ-ਅਲੱਗ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ ਸਨ । ਇਨ੍ਹਾਂ ਦੇ ਅਨੁਸਾਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਗਾਨ ਦੇਣਾ ਪੈਂਦਾ ਸੀ । ਇਸ ਲਈ ਉਹ ਸ਼ਾਹੂਕਾਰਾਂ ਦੇ ਕਰਜ਼ਾਈ ਹੋ ਗਏ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ।
  • ਵਿਕਰੀ ਕਾਨੂੰਨ – ਬੰਗਾਲ ਦੇ ਸਥਾਈ ਬੰਦੋਬਸਤ ਦੇ ਅਨੁਸਾਰ ਸਰਕਾਰ ਨੇ ਵਿਕਰੀ ਕਾਨੂੰਨ ਲਾਗੂ ਕੀਤਾ । ਇਸਦੇ ਅਨੁਸਾਰ ਜਿਹੜਾ ਜ਼ਿਮੀਂਦਾਰ ਹਰ ਸਾਲ ਮਾਰਚ ਤਕ ਆਪਣਾ ਲਗਾਨ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਉਂਦਾ ਸੀ, ਉਸਦੀ ਜ਼ਮੀਨ ਖੋਹ ਕੇ ਕਿਸੇ ਹੋਰ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ । ਇਸ ਕਾਰਨ ਜ਼ਿਮੀਂਦਾਰਾਂ ਅਤੇ ਉਨ੍ਹਾਂ ਦੀ ਜ਼ਮੀਨ ‘ਤੇ ਖੇਤੀ ਕਰਨ ਵਾਲੇ ਕਿਸਾਨਾਂ ਵਿਚ ਰੋਸ ਫੈਲਿਆ ਹੋਇਆ ਸੀ ।
  • ਜ਼ਮੀਨਾਂ ਜ਼ਬਤ ਕਰਨਾ – ਮੁਗ਼ਲ ਬਾਦਸ਼ਾਹਾਂ ਦੁਆਰਾ ਰਾਜ ਦੇ ਜਾਗੀਰਦਾਰਾਂ ਨੂੰ ਕੁੱਝ ਜ਼ਮੀਨਾਂ ਇਨਾਮ ਵਿਚ ਦਿੱਤੀਆਂ ਗਈਆਂ ਸਨ । ਇਹ ਜ਼ਮੀਨਾਂ ਕਰ-ਮੁਕਤ ਸਨ । ਪਰ ਅੰਗਰੇਜ਼ਾਂ ਨੇ ਇਹ ਜ਼ਮੀਨਾਂ ਜ਼ਬਤ ਕਰ ਲਈਆਂ ਅਤੇ ਇਨ੍ਹਾਂ ‘ਤੇ ਫਿਰ ਤੋਂ ਕਰ ਲਗਾ ਦਿੱਤਾ । ਇੰਨਾ ਹੀ ਨਹੀਂ ਲਗਾਨ ਵਿਚ ਵਾਧਾ ਵੀ ਕਰ ਦਿੱਤਾ ਗਿਆ । ਉਨ੍ਹਾਂ ਕੋਲੋਂ ਲਗਾਨ ਵਸੂਲ ਕਰਦੇ ਸਮੇਂ ਕਠੋਰਤਾ ਤੋਂ ਕੰਮ ਲਿਆ ਜਾਂਦਾ ਸੀ ।

ਕਿਸਾਨ ਵਿਦਰੋਹ-

  • ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਬਾਅਦ ਛੇਤੀ ਹੀ ਬੰਗਾਲ ਵਿਚ ਇਕ ਵਿਦਰੋਹ ਹੋਇਆ । ਇਸ ਵਿਚ ਕਿਸਾਨਾਂ, ਸੰਨਿਆਸੀਆਂ ਅਤੇ ਫ਼ਕੀਰਾਂ ਨੇ ਭਾਗ ਲਿਆ । ਉਨ੍ਹਾਂ ਨੇ ਹਥਿਆਰ ਧਾਰਨ ਕਰਕੇ ਜੱਥੇ ਬਣਾ ਲਏ । ਇਨ੍ਹਾਂ ਜੱਥਿਆਂ ਨੇ ਅੰਗਰੇਜ਼ੀ ਸੈਨਿਕ ਟੁਕੜੀਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ । ਇਸ ਵਿਦਰੋਹ ਨੂੰ ਦਬਾਉਣ ਵਿਚ ਅੰਗਰੇਜ਼ੀ ਸਰਕਾਰ ਨੂੰ ਲਗਪਗ 30 ਸਾਲ ਲੱਗ ਗਏ ।
  • 1822 ਈ: ਵਿਚ ਰਾਮੋਸੀ ਕਿਸਾਨਾਂ ਨੇ ਚਿਤੌੜ, ਸਤਾਰਾ ਅਤੇ ਸੂਰਤ ਵਿਚ ਵਧੇਰੇ ਲਗਾਨ ਦੇ ਵਿਰੁੱਧ ਵਿਦਰੋਹ ਕਰ ਦਿੱਤਾ 825 ਵਿਚ ਸਰਕਾਰ ਨੇ ਸੈਨਾ ਅਤੇ ਕੁਟਨੀਤੀ ਦੇ ਬਲ ‘ਤੇ ਵਿਦਰੋਹ ਨੂੰ ਦਬਾ ਦਿੱਤਾ । ਉਨ੍ਹਾਂ ਵਿਚੋਂ ਕੁੱਝ ਵਿਦਰੋਹੀਆਂ ਨੂੰ ਪੁਲਿਸ ਵਿਚ ਭਰਤੀ ਕਰ ਲਿਆ ਗਿਆ, ਜਦੋਂ ਕਿ ਹੋਰ ਵਿਦਰੋਹੀਆਂ ਨੂੰ ਗਰਾਂਟ ਵਿਚ ਜ਼ਮੀਨਾਂ ਦੇ ਕੇ ਸ਼ਾਂਤ ਕਰ ਦਿੱਤਾ ਗਿਆ ।
  • 1829 ਈ: ਡੋਵੇ ਜ਼ਿਲ੍ਹੇ ਵਿਚ ਕਿਸਾਨਾਂ ਨੇ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਨ੍ਹਾਂ ਨੇ ਆਪਣੇ ਨੇਤਾ ਦੀ ਅਗਵਾਈ ਵਿਚ ਅੰਗਰੇਜ਼ੀ ਪੁਲਿਸ ‘ਤੇ ਹਮਲੇ ਕੀਤੇ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਮਾਰ ਦਿੱਤਾ ।
  • 1835 ਈ: ਵਿਚ ਗੰਜਮ ਜ਼ਿਲ੍ਹੇ ਦੇ ਕਿਸਾਨਾਂ ਨੇ ਧਨੰਜਯ ਦੀ ਅਗਵਾਈ ਵਿਚ ਵਿਦਰੋਹ ਕੀਤਾ । ਇਹ ਵਿਦਰੋਹ ਫਰਵਰੀ 1837 ਈ: ਤਕ ਚਲਦਾ ਰਿਹਾ । ਵਿਦਰੋਹੀਆਂ ਨੇ ਦਰੱਖ਼ਤ ਡੇਗ ਕੇ ਅੰਗਰੇਜ਼ੀ ਸੈਨਾ ਦੇ ਰਸਤੇ ਬੰਦ ਕਰ ਦਿੱਤੇ । ਅੰਤ ਵਿਚ ਸਰਕਾਰ ਨੇ ਇਕ ਬਹੁਤ ਵੱਡੇ ਸੈਨਿਕ ਬਲ ਦੀ ਸਹਾਇਤਾ ਨਾਲ ਵਿਦਰੋਹ ਦਾ ਦਮਨ ਕਰ ਦਿੱਤਾ ।
  • 1842 ਈ: ਵਿਚ ਸਾਗਰ ਵਿਚ ਹੋਰ ਕਿਸਾਨ ਵਿਦਰੋਹ ਹੋਇਆ । ਇਸਦੀ ਅਗਵਾਈ ਬੰਦੇਲ ਜ਼ਿਮੀਂਦਾਰ ਮਾਧੁਕਰ ਨੇ ਕੀਤੀ । ਇਸ ਵਿਦਰੋਹ ਵਿਚ ਕਿਸਾਨਾਂ ਨੇ ਕਈ ਪੁਲਿਸ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕ ਕਸਬਿਆਂ ਵਿਚ ਲੁੱਟ-ਮਾਰ ਕੀਤੀ ।

ਸਰਕਾਰ ਦੁਆਰਾ ਵਧੇਰੇ ਲਗਾਨ ਲਗਾਉਣ ਅਤੇ ਜ਼ਮੀਨਾਂ ਜ਼ਬਤ ਕਰਨ ਦੇ ਵਿਰੋਧ ਵਿਚ ਦੇਸ਼ ਦੇ ਅਨੇਕ ਭਾਗਾਂ ਵਿਚ ਵੀ ਕਿਸਾਨ ਵਿਦਰੋਹ ਹੋਏ । ਇਨ੍ਹਾਂ ਵਿਦਰੋਹਾਂ ਵਿਚ ਪਟਿਆਲਾ ਅਤੇ ਰਾਵਲਪਿੰਡੀ ਆਧੁਨਿਕ ਪਾਕਿਸਤਾਨ ਦੇ ਕਿਸਾਨ ਵਿਦਰੋਹਾਂ ਦਾ ਨਾਂ ਲਿਆ ਜਾ ਸਕਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਸਮੇਂ ਹੋਏ ਕ੍ਰਿਸ਼ੀ (ਖੇਤੀ ਦੇ ਵਣਜੀਕਰਨ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਪਿੰਡ ਆਤਮ-ਨਿਰਭਰ ਸਨ । ਲੋਕ ਖੇਤੀ ਕਰਦੇ ਸਨ ਜਿਸਦਾ ਉਦੇਸ਼ ਪਿੰਡ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੁੰਦਾ ਸੀ । ਫ਼ਸਲਾਂ ਨੂੰ ਵੇਚਿਆ ਨਹੀਂ ਜਾਂਦਾ ਸੀ । ਪਿੰਡ ਦੇ ਹੋਰ ਕਾਰੀਗਰ ਜਿਵੇਂ ਘੁਮਿਆਰ, ਜੁਲਾਹੇ, ਚਰਮਕਾਰ (ਚਮੜੇ ਦਾ ਕੰਮ ਕਰਨ ਵਾਲੇ), ਤਰਖਾਣ, ਲੁਹਾਰ, ਧੋਬੀ, ਬਾਰਬਰ ਆਦਿ ਸਭ ਮਿਲ ਕੇ ਇਕ-ਦੂਜੇ ਦੀਆਂ ਲੋੜਾਂ ਨੂੰ ਪੂਰਾ ਕਰਦੇ ਸਨ । ਪਰ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਪਿੰਡਾਂ ਦੀ ਆਤਮ-ਨਿਰਭਰ ਅਰਥ-ਵਿਵਸਥਾ ਖ਼ਤਮ ਹੋ ਗਈ । ਨਵੀਆਂ ਭੂਮੀ ਕਰ ਪ੍ਰਣਾਲੀਆਂ ਦੇ ਅਨੁਸਾਰ ਕਿਸਾਨਾਂ ਨੂੰ ਲਗਾਨ ਦੀ ਨਿਸ਼ਚਿਤ ਰਾਸ਼ੀ ਸਮੇਂ ‘ਤੇ ਚੁਕਾਉਣੀ ਪੈਂਦੀ ਸੀ । ਪੈਸਾ ਪ੍ਰਾਪਤ ਕਰਨ ਲਈ ਕਿਸਾਨ ਹੁਣ ਮੰਡੀ ਵਿਚ ਵੇਚਣ ਲਈ ਫ਼ਸਲਾਂ ਬੀਜਣ ਲੱਗੇ ਤਾਂ । ਕਿ ਸਮੇਂ ‘ਤੇ ਲਗਾਨ ਚੁਕਾਇਆ ਜਾ ਸਕੇ । ਇਸ ਪ੍ਰਕਾਰ ਖੇਤੀ ਦਾ ਉਦੇਸ਼ ਹੁਣ ਧਨ ਕਮਾਉਣਾ ਹੋ ਗਿਆ । ਇਸ ਨੂੰ ਖੇਤੀ ਦਾ ਵਣਜੀਕਰਨ ਕਿਹਾ ਜਾਂਦਾ ਹੈ । ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਭਾਰਤ ਵਿਚ ਖੇਤੀ ਦੇ ਵਣਜੀਕਰਨ ਦੀ ਕਿਰਿਆ ਹੋਰ ਵੀ ਜਟਿਲ ਹੋ ਗਈ । ਹੁਣ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਉਗਾਉਣ ਲਈ ਮਜਬੂਰ ਕੀਤਾ ਗਿਆ ਜਿਨ੍ਹਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਨੂੰ ਕੱਚਾ ਮਾਲ ਮਿਲ ਸਕੇ ।

ਵਣਜੀਕਰਨ ਦੇ ਪ੍ਰਭਾਵ| ਲਾਭ-

  1. ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਉਗਾਉਣ ਨਾਲ ਉਤਪਾਦਨ ਵੱਧ ਗਿਆ |
  2. ਫ਼ਸਲਾਂ ਨੂੰ ਨਗਰਾਂ ਦੀਆਂ ਮੰਡੀਆਂ ਤੱਕ ਲੈ ਜਾਣ ਲਈ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ ।
  3. ਨਗਰਾਂ ਵਿਚ ਜਾਣ ਵਾਲੇ ਕਿਸਾਨ ਕੱਪੜਾ ਅਤੇ ਘਰ ਲਈ ਹੋਰ ਜ਼ਰੂਰੀ ਵਸਤੁਆਂ ਸਸਤੇ ਮੁੱਲ ‘ਤੇ ਖ਼ਰੀਦ ਕੇ ਲਿਆ ਸਕਦੇ ਸਨ ।
  4. ਸ਼ਹਿਰਾਂ ਦੇ ਨਾਲ ਸੰਪਰਕ ਹੋ ਜਾਣ ਨਾਲ ਕਿਸਾਨਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋਇਆ । ਫਲਸਰੂਪ ਉਨ੍ਹਾਂ ਅੰਦਰ ਹੌਲੀਹੌਲੀ ਰਾਸ਼ਟਰੀ ਜਾਗ੍ਰਿਤੀ ਪੈਦਾ ਹੋਣ ਲੱਗੀ ।

ਹਾਨੀਆਂ-

  1. ਭਾਰਤੀ ਕਿਸਾਨ ਪੁਰਾਣੇ ਢੰਗ ਨਾਲ ਖੇਤੀ ਕਰਦੇ ਸਨ । ਇਸ ਲਈ ਮੰਡੀਆਂ ਵਿਚ ਉਨ੍ਹਾਂ ਦੀਆਂ ਫ਼ਸਲਾਂ ਵਿਦੇਸ਼ਾਂ ਵਿਚ ਮਸ਼ੀਨੀ ਖੇਤੀ ਦੁਆਰਾ ਉਗਾਈਆਂ ਗਈਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਸਨ । ਫਲਸਰੂਪ ਉਨ੍ਹਾਂ ਨੂੰ ਵਧੇਰੇ ਲਾਭ ਨਹੀਂ ਮਿਲ ਪਾਉਂਦਾ ਸੀ ।
  2. ਮੰਡੀ ਵਿਚ ਕਿਸਾਨ ਨੂੰ ਆਪਣੀ ਫ਼ਸਲ ਆੜਤੀ ਦੀ ਸਹਾਇਤਾ ਨਾਲ ਵੇਚਣੀ ਪੈਂਦੀ ਸੀ । ਆੜਤੀ ਮੁਨਾਫ਼ੇ ਦਾ ਇਕ ਵੱਡਾ ਭਾਗ ਆਪਣੇ ਕੋਲ ਰੱਖ ਲੈਂਦੇ ਸਨ । ਇਸ ਤੋਂ ਇਲਾਵਾ ਕਈ ਵਿਚੋਲੀਏ ਵੀ ਸਨ । ਇਸ ਪ੍ਰਕਾਰ ਕਿਸਾਨ ਨੂੰ ਉਸਦੀ ਪੈਦਾਵਾਰ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

Punjab State Board PSEB 8th Class Social Science Book Solutions History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Exercise Questions and Answers.

PSEB Solutions for Class 8 Social Science History Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

SST Guide for Class 8 PSEB ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ ?
ਉੱਤਰ-
ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈ: ਵਿਚ ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ।

ਪ੍ਰਸ਼ਨ 2.
ਬੋਰਡ ਆਫ਼ ਕੰਟਰੋਲ ਕਦੋਂ ਅਤੇ ਕਿਸ ਐਕਟ ਦੇ ਅਧੀਨ ਬਣਿਆ ?
ਉੱਤਰ-
ਬੋਰਡ ਆਫ਼ ਕੰਟਰੋਲ 1784 ਵਿਚ ਪਿਟਸ ਇੰਡੀਆ ਐਕਟ ਦੇ ਅਧੀਨ ਬਣਿਆ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕੌਣ ਸੀ ?
ਉੱਤਰ-
ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਸੀ ।

ਪ੍ਰਸ਼ਨ 4.
ਕਦੋਂ ਅਤੇ ਕਿਹੜਾ ਪਹਿਲਾ ਭਾਰਤੀ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰ ਸਕਿਆ ਸੀ ?
ਉੱਤਰ-
ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸਤਿੰਦਰ ਨਾਥ ਟੈਗੋਰ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ।

ਪਸ਼ਨ 5.
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਕਿਹੜੀ ਸੀ ?
ਉੱਤਰ-
ਸੈਨਾ ਵਿਚ ਭਾਰਤੀ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਪਦਵੀ ਸੂਬੇਦਾਰ ਸੀ ।

ਪ੍ਰਸ਼ਨ 6.
ਕਿਹੜੇ ਗਵਰਨਰ-ਜਨਰਲ ਨੇ ਪੁਲਿਸ ਵਿਭਾਗ ਵਿਚ ਸੁਧਾਰ ਕੀਤੇ ਅਤੇ ਕਿਉਂ ?
ਉੱਤਰ-
ਪੁਲਿਸ ਵਿਭਾਗ ਵਿਚ ਲਾਰਡ ਕਾਰਨਵਾਲਿਸ ਨੇ ਸੁਧਾਰ ਕੀਤੇ । ਇਸਦਾ ਉਦੇਸ਼ ਰਾਜ ਵਿਚ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਨਾ ਸੀ ।

ਪ੍ਰਸ਼ਨ 7.
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਸੀ ?
ਉੱਤਰ-
ਇੰਡੀਅਨ ਲਾ-ਕਮਿਸ਼ਨ ਦੀ ਸਥਾਪਨਾ 1833 ਈ: ਵਿਚ ਕੀਤੀ ਗਈ । ਇਸਦੀ ਸਥਾਪਨਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਕੀਤੀ ਗਈ ਸੀ ।

ਪ੍ਰਸ਼ਨ 8.
ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ ?
ਉੱਤਰ-
1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  1. ਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  2. ਬੰਗਾਲ ਦੇ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨ ਪ੍ਰਬੰਧ ਦੇ ਸਾਰਿਆਂ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  3. ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 9.
ਪਿਟਸ ਇੰਡੀਆ ਐਕਟ ‘ਤੇ ਨੋਟ ਲਿਖੋ ।
ਉੱਤਰ-
ਪਿਟਸ ਇੰਡੀਆ ਐਕਟ 1784 ਈ: ਵਿਚ ਰੈਗੂਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ-

  1. ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  2. ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  3. ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  4. ਮੁੰਬਈ ਅਤੇ ਚੇਨੱਈ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ।ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

ਪ੍ਰਸ਼ਨ 10.
1858 ਈ: ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ? (P.B. 2010 Set-B)
ਉੱਤਰ-
1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  1. ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  2. ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  3. ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਆਂ ਨੂੰ 2:1 ਵਿਚ ਰੱਖਿਆ ਗਿਆ ।
  4. ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੇ ਮਹੱਤਵਪੂਰਨ ਸਥਾਨਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ ।
  5. ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਸਰੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  6. ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਭਾਗ ਲਿਆ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ । ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤੀ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

ਪ੍ਰਸ਼ਨ 11.
ਨਿਆਂ ਵਿਵਸਥਾ ‘ਤੇ ਨੋਟ ਲਿਖੋ ।
ਉੱਤਰ-
ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ ਵਿਵਸਥਾ ਸਥਾਪਿਤ ਕੀਤੀ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  1. ਵਾਰੇਨ ਹੇਸਟਿੰਗਜ਼ ਨੇ ਜ਼ਿਲਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  2. 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕਰਵਾਈ ।
  3. 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕੀਤੀ ।
  4. 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ “ਇੰਡੀਅਨ ਲਾਅ ਕਮੀਸ਼ਨ ਦੀ ਸਥਾਪਨਾ ਕੀਤੀ ਗਈ । ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  5. ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸ ਦੇ ਅਨੁਸਾਰ ਸਾਰੇ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਇੰਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਇਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 8th Class Social Science Guide ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਚਾਰਟਰ ਐਕਟ, 1853 ਨੇ ਕੰਪਨੀ ਸ਼ਾਸਨ ਦੇ ਬਾਰੇ ਵਿਚ ਕੇਂਦਰੀ ਸਰਕਾਰ ਨੂੰ ਇੱਕ ਵਿਸ਼ੇਸ਼ ਸ਼ਕਤੀ ਪ੍ਰਦਾਨ ਕੀਤੀ । ਉਹ ਕੀ ਸੀ ?
ਉੱਤਰ-
ਕੇਂਦਰੀ ਸਰਕਾਰ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ ।

ਪ੍ਰਸ਼ਨ 2.
1784 ਈ: ਵਿੱਚ ਭਾਰਤ ਵਿੱਚ ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਦੀ ਸੰਸਦ ਨੇ ਇੱਕ ਮਹੱਤਵਪੂਰਨ ਐਕਟ ਪਾਸ ਕੀਤਾ । ਇਸ ਦਾ ਨਾਂ ਕੀ ਸੀ ?
ਉੱਤਰ-
ਪਿਟਸ ਇੰਡੀਆ ਐਕਟ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 3.
ਭਾਰਤ ਵਿੱਚ ਈਸਟ ਇੰਡੀਆ ਦੇ ਸ਼ਾਸਨ ਨਾਲ ਸੰਬੰਧਿਤ ਪਹਿਲਾ ਸੰਵਿਧਾਨਿਕ ਕਦਮ ਕਿਸ ਐਕਟ ਦੁਆਰਾ ਚੁੱਕਿਆ ਗਿਆ ?
ਉੱਤਰ-
ਰੈਗੂਲੇਟਿੰਗ ਐਕਟ, 1773 ਈ: ਦੁਆਰਾ ।

ਪ੍ਰਸ਼ਨ 4.
1935 ਦੇ ਸੰਘ ਲੋਕ ਸੇਵਾ ਕਮਿਸ਼ਨ ਦੀ ਨਿਯੁਕਤੀ ਕਿਸ ਕਮਿਸ਼ਨ ਦੀ ਸਿਫ਼ਾਰਿਸ਼ ਤੇ ਹੋਈ ?
ਉੱਤਰ-
ਲੀ ਕਮਿਸ਼ਨ ।

ਪ੍ਰਸ਼ਨ 5.
ਨਿਆਂ ਵਿਵਸਥਾ ਵਿੱਚ ‘ਜਿਊਰੀ ਪ੍ਰਥਾ’ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਇਕ ਅੰਗਰੇਜ਼ ਗਵਰਨਰ ਜਨਰਲ ਨੇ 1832 ਵਿੱਚ ਬੰਗਾਲ ਵਿੱਚ ਇਹ ਪ੍ਰਥਾ ਸਥਾਪਿਤ ਕੀਤੀ ਸੀ ? ਕੀ ਤੁਸੀਂ ਉਸਦਾ ਨਾਂ ਦੱਸ ਸਕਦੇ ਹੋ ?
ਉੱਤਰ-
ਲਾਰਡ ਵਿਲੀਅਮ ਬੈਂਟਿੰਕ ।

ਪ੍ਰਸ਼ਨ 6.
1883 ਦੇ ਇਕ ਬਿਲ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀ ਮੁਕਦਮਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਦਿੱਤਾ ਜਾਣਾ ਸੀ । ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਬਿੱਲ ਕਿਹੜਾ ਸੀ ਅਤੇ ਇਸਨੂੰ ਕਿਸਨੇ ਪੇਸ਼ ਕੀਤਾ ਸੀ ?
ਉੱਤਰ-
ਇੱਲਬਰਟ ਬਿੱਲ ਜਿਸਨੂੰ ਲਾਰਡ ਰਿਪਨ ਨੇ ਪੇਸ਼ ਕੀਤਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿਚ ਦਰਸ਼ਾਏ ਗਏ ਅੰਗਰੇਜ਼ ਅਧਿਕਾਰੀ (ਲਾਰਡ ਕਾਰਨਵਾਲਿਸ) ਦਾ ਸੰਬੰਧ ਕਿਸ ਪ੍ਰਸ਼ਾਸਨਿਕ ਸੰਸਥਾ ਨਾਲ ਸੀ ?
PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ 1
(i) ਪਬਲਿਕ ਸਰਵਿਸ ਕਮਿਸ਼ਨ
(ii) ਸਿਵਿਲ ਸਰਵਿਸ
(iii) ਚਾਰਟਰ ਐਕਟ 1853
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਸਿਵਿਲ ਸਰਵਿਸ

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਭਾਰਤ ਵਿੱਚ ਅੰਗਰੇਜ਼ੀ ਕੰਪਨੀ ਦਾ ਸ਼ਾਸਨ ਪ੍ਰਬੰਧ ਚਾਰ ਸੰਸਥਾਵਾਂ ਦੁਆਰਾ ਚਲਾਇਆ ਜਾਂਦਾ ਸੀ ? ਇਹਨਾਂ ਵਿੱਚ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਸਥਾ ਸ਼ਾਮਿਲ ਨਹੀਂ ਸੀ ?
(i) ਸਰਵਜਨਿਕ ਕਲਿਆਣ ਵਿਭਾਗ
(ii) ਸੈਨਾ
(iii) ਪੁਲਿਸ
(iv) ਸਿਵਿਲ ਸਰਵਿਸ ।
ਉੱਤਰ-
(i) ਸਰਵਜਨਿਕ ਕਲਿਆਣ ਵਿਭਾਗ

ਪ੍ਰਸ਼ਨ 3.
1886 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕੀਤੀ । ਇਸਦੇ ਕਿੰਨੇ ਮੈਂਬਰ ਸਨ ?
(i) 10
(ii) 12
(iii) 15
(iv) 18.
ਉੱਤਰ-
(iii) 15

ਪ੍ਰਸ਼ਨ 4.
ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਦੀ ਰਚਨਾ ਕੀਤੀ ਸੀ । ਇਸਦਾ ਕੀ ਉਦੇਸ਼ ਸੀ ?
(i) ਭਾਰਤੀ ਸੇਵਾਵਾਂ ਵਿੱਚ ਸਹਿਯੋਗ ਦੇਣਾ
(ii) ਕੰਪਨੀ ਦੇ ਸ਼ਾਸਨ ਵਿੱਚ ਨਿਯੰਤਰਨ ਸਥਾਪਤ ਕਰਨਾ
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ
(iv) ਸਰਵ-ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਨੀ ।
ਉੱਤਰ-
(iii) ਸਰਵ-ਉੱਚ ਅਦਾਲਤ ਦੇ ਜੱਜਾਂ ਦਾ ਮਾਰਗ-ਦਰਸ਼ਨ ਕਰਨਾ

ਪ੍ਰਸ਼ਨ 5.
ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ?
(i) 1773 ਈ:
(ii) 1784 ਈ:
(iii) 1757 ਈ:
(iv) 1833 ਈ:
ਉੱਤਰ-
(ii) 1784 ਈ:

ਪ੍ਰਸ਼ਨ 6.
ਇੰਗਲੈਂਡ ਵਿਚ ਹੈਲੀ ਬਰੀ ਕਾਲਜ ਦੀ ਸਥਾਪਨਾ ਕਦੋਂ ਹੋਈ ?
(i) 1833 ਈ:
(ii) 1853 ਈ:
(iii) 1806 ਈ:
(iv) 1818 ਈ: |
ਉੱਤਰ-
(iii) 1806 ਈ:

ਪ੍ਰਸ਼ਨ 7.
ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਿਸਨੇ ਕੀਤੀ ?
(i) ਲਾਰਡ ਹਾਰਡਿੰਗ
(ii) ਲਾਰਡ ਕਾਰਨਵਾਲਿਸ
(iii) ਵਾਰੇਨ ਹੇਸਟਿੰਗਜ਼
(iv) ਲਾਰਡ ਵਿਲੀਅਮ ਬੈਂਟਿੰਕ ।
ਉੱਤਰ-
(iv) ਲਾਰਡ ਵਿਲੀਅਮ ਬੈਂਟਿੰਕ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. 1886 ਈ: ਵਿਚ ਲਾਰਡ ………………………. ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ।
2. ਭਾਰਤੀ ਅਤੇ ਯੂਰਪੀਅਨਾਂ ਦੀ ਗਿਣਤੀ ਵਿਚ 2:1 ਦਾ ਅਨੁਪਾਤ ………………………… ਈ: ਦੇ ਵਿਦਰੋਹ ਪਿੱਛੋਂ ਕੀਤਾ ਗਿਆ ।
3. 1773 ਈ: ਦੇ ਰੈਗੂਲੇਟਿੰਗ ਐਕਟ ਦੇ ਅਨੁਸਾਰ ……………………….. ਵਿੱਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. ਰਿਪਨ,
2. 1857
3. ਕਲਕੱਤਾ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਅੰਗਰੇਜ਼ਾਂ ਦੀਆਂ ਭਾਰਤ ਵਿੱਚ ਨਵੀਆਂ ਨੀਤੀਆਂ ਦਾ ਉਦੇਸ਼ ਭਾਰਤ ਵਿੱਚ ਸਿਰਫ਼ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ | ਕਰਨਾ ਸੀ ।
2. ਲਾਰਡ ਕਾਰਨਵਾਲਿਸ ਦੇ ਸਮੇਂ ਭਾਰਤ ਵਿੱਚ ਹਰੇਕ ਥਾਣਾ ਇਕ ਦਰੋਗਾ ਦੇ ਅਧੀਨ ਹੁੰਦਾ ਸੀ ।
3. 1773 ਈ: ਦੇ ਰੈਗੂਲੇਟਿੰਗ ਦੇ ਸਮੇਂ ਭਾਰਤ ਐਕਟ ਦੇ ਅਨੁਸਾਰ ਕਲਕੱਤਾ ਵਿਚ ਸਰਵ-ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ।
ਉੱਤਰ-
1. (√)
2. (√)
3. (√)

(ਹ) ਸਹੀ ਜੋੜੇ ਬਣਾਓ :

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1935 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1926 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1832 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1853 ਈ:

ਉੱਤਰ-

1. ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ 1926 ਈ:
2. ਸੰਘੀ ਲੋਕ ਸੇਵਾ ਕਮਿਸ਼ਨ 1935 ਈ:
3. ਅਲੱਗ ਵਿਧਾਨਪਾਲਿਕਾ ਦੀ ਸਥਾਪਨਾ 1853 ਈ:
4. ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ 1832 ਈ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ਾਂ ਦੀਆਂ ਪ੍ਰਸ਼ਾਸਨਿਕ ਨੀਤੀਆਂ ਦਾ ਮੁੱਖ ਉਦੇਸ਼ ਕੀ ਸੀ ?
ਉੱਤਰ-
ਭਾਰਤ ਵਿਚ ਆਪਣੇ ਹਿੱਤਾਂ ਦੀ ਰੱਖਿਆ ਕਰਨਾ ।

ਪ੍ਰਸ਼ਨ 2.
ਭਾਰਤ ਵਿਚ ਅੰਗਰੇਜ਼ੀ ਪ੍ਰਸ਼ਾਸਨ ਦੇ ਮੁੱਖ ਅੰਗ (ਆਧਾਰ) ਕਿਹੜੇ-ਕਿਹੜੇ ਸਨ ?
ਉੱਤਰ-
ਸਿਵਿਲ ਸੇਵਾਵਾਂ, ਸੈਨਾ, ਪੁਲਿਸ ਅਤੇ ਨਿਆਂ ਪ੍ਰਬੰਧ ।

ਪ੍ਰਸ਼ਨ. 3.
ਰੈਗੁਲੇਟਿੰਗ ਅਤੇ ਪਿਟਸ ਇੰਡੀਆ ਐਕਟ ਕਦੋਂ-ਕਦੋਂ ਪਾਸ ਹੋਏ ?
ਉੱਤਰ-
ਕ੍ਰਮਵਾਰ 1773 ਈ: ਅਤੇ 1784 ਈ: ਵਿਚ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 4.
ਇੰਗਲੈਂਡ ਵਿਚ ‘ਬੋਰਡ ਆਫ਼ ਕੰਟਰੋਲ’ ਦੀ ਸਥਾਪਨਾ ਕਦੋਂ ਕੀਤੀ ਗਈ ? ਇਸ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇੰਗਲੈਂਡ ਵਿਚ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੰਪਨੀ ਦੇ ਕੰਮਾਂ ‘ਤੇ ਨਿਯੰਤਰਨ ਕਰਨ ਲਈ ਕੀਤੀ ਗਈ । ਇਸਦੇ 6 ਮੈਂਬਰ ਸਨ ।

ਪ੍ਰਸ਼ਨ 5.
ਹਲਿਬਰੀ ਕਾਲਜ ਕਦੋਂ, ਕਿੱਥੇ ਅਤੇ ਕਿਉਂ ਖੋਲ੍ਹਿਆ ਗਿਆ ?
ਉੱਤਰ-
ਹੇਲਿਬਰੀ ਕਾਲਜ 1806 ਈ: ਵਿਚ ਇੰਗਲੈਂਡ ਵਿਚ ਖੋਲ੍ਹਿਆ ਗਿਆ । ਇੱਥੇ ਭਾਰਤ ਆਉਣ ਵਾਲੇ ਸਿਵਿਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ ।

ਪ੍ਰਸ਼ਨ 6.
ਲੀ-ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ? ਇਸਨੇ ਕੀ ਸਿਫ਼ਾਰਿਸ਼ ਕੀਤੀ ?
ਉੱਤਰ-
ਲੀ-ਕਮਿਸ਼ਨ ਦੀ ਸਥਾਪਨਾ 1923 ਈ: ਵਿਚ ਕੀਤੀ ਗਈ । ਇਸਨੇ ਕੇਂਦਰੀ ਲੋਕ ਸੇਵਾ ਕਸ਼ਿਮਨ ਅਤੇ ਪ੍ਰਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕਰਨ ਦੀ ਸਿਫ਼ਾਰਿਸ਼ ਕੀਤੀ ।

ਪ੍ਰਸ਼ਨ 7.
ਅੰਗਰੇਜ਼ਾਂ ਦੀ ਭਾਰਤੀਆਂ ਦੇ ਪ੍ਰਤੀ ਨੀਤੀ ਭੇਦ-ਭਾਵ ਵਾਲੀ ਸੀ । ਇਸਦੇ ਪੱਖ ਵਿਚ ਦੋ ਤਰਕ ਦਿਓ ।
ਉੱਤਰ-

  1. ਸਿਵਿਲ ਸਰਵਿਸ, ਸੈਨਾ ਅਤੇ ਪੁਲਿਸ ਵਿਚ ਭਾਰਤੀਆਂ ਨੂੰ ਉੱਚੇ ਅਹੁਦੇ ਨਹੀਂ ਦਿੱਤੇ ਜਾਂਦੇ ਸਨ ।
  2. ਭਾਰਤੀਆਂ ਨੂੰ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਵੇਤਨ ਦਿੱਤਾ ਜਾਂਦਾ ਸੀ ।

ਪਸ਼ਨ 8.
ਇਲਬਰਟ ਬਿੱਲ ਕੀ ਸੀ ?
ਉੱਤਰ-
ਇਲਬਰਟ ਬਿੱਲ 1883 ਵਿਚ ਭਾਰਤ ਦੇ ਵਾਇਸਰਾਇ ਲਾਰਡ ਰਿਪਨ ਨੇ ਪੇਸ਼ ਕੀਤਾ ਸੀ । ਇਸਦੇ ਦੁਆਰਾ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਦਿਵਾਇਆ ਜਾਣਾ ਸੀ । ਪਰ ਇਹ ਬਿੱਲ ਪਾਸ ਨਾ ਹੋ ਸਕਿਆ ।

ਪ੍ਰਸ਼ਨ 9.
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਐਕਟ ਦੁਆਰਾ ਕੀਤੀ ਗਈ ?
ਉੱਤਰ-
ਕਲਕੱਤਾ ਵਿਚ ਸਰਵਉੱਚ ਅਦਾਲਤ ਦੀ ਸਥਾਪਨਾ 1773 ਈ: ਦੇ ਰੈਗੂਲੇਟਿੰਗ ਐਕਟ ਦੁਆਰਾ ਕੀਤੀ ਗਈ । ਪ੍ਰਸ਼ਨ 10. ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ? ਉੱਤਰ-ਬੰਗਾਲ ਵਿਚ ਜਿਊਰੀ ਪ੍ਰਥਾ ਦੀ ਸਥਾਪਨਾ 1832 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਕੀਤੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ 1858 ਈ: ਤੋਂ ਪਹਿਲਾਂ ਸਿਵਿਲ ਸਰਵਿਸ ਦਾ ਵਰਣਨ ਕਰੋ ।
ਉੱਤਰ-
1858 ਈ: ਤੋਂ ਪਹਿਲਾਂ ਕੰਪਨੀ ਦੇ ਜ਼ਿਆਦਾਤਰ ਕਰਮਚਾਰੀ ਭਿਸ਼ਟ ਸਨ ਉਹ ਨਿੱਜੀ ਵਪਾਰ ਕਰਦੇ ਸਨ ਅਤੇ ਰਿਸ਼ਵਤ, ਤੋਹਫ਼ਿਆਂ ਆਦਿ ਦੁਆਰਾ ਖੂਬ ਧਨ ਕਮਾਉਂਦੇ ਸਨ । ਕਲਾਈਵ ਅਤੇ ਵਾਰੇਨ ਹੇਸਟਿੰਗਜ਼ ਨੇ ਇਸ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹਿਆ, ਪਰ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋਏ । ਵਾਰੇਨ ਹੇਸਟਿੰਗਜ਼ ਤੋਂ ਬਾਅਦ ਕਾਰਨਵਾਲਿਸ ਭਾਰਤ ਆਇਆ । ਉਸਨੇ ਵਿਅਕਤੀਗਤ ਵਪਾਰ ‘ਤੇ ਰੋਕ ਲਗਾ ਦਿੱਤੀ ਅਤੇ ਰਿਸ਼ਵਤ ਤੇ ਤੋਹਫ਼ੇ ਲੈਣ ਤੋਂ ਮਨ੍ਹਾਂ ਕਰ ਦਿੱਤਾ । ਉਸਨੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ ਤਾਂ ਕਿ ਉਹ ਰਿਸ਼ਵਤ ਆਦਿ ਦੇ ਲਾਲਚ ਵਿਚ ਨਾ ਪੈਣ । 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ੀ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਸ ਸਮੇਂ ਤਕ ਸਿਵਿਲ ਸਰਵਿਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਭਾਰਤੀਆਂ ਨੂੰ ਇਸ ਤੋਂ ਬਿਲਕੁੱਲ ਵਾਂਝਾ ਰੱਖਿਆ ਗਿਆ ।

ਪ੍ਰਸ਼ਨ 2.
ਲਾਰਡ ਕਾਰਨਵਾਲਿਸ ਨੂੰ ਸਿਵਲ ਸਰਵਿਸ ਦਾ ਮੋਢੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਾਰਨਵਾਲਿਸ ਤੋਂ ਪਹਿਲਾਂ ਭਾਰਤ ਦੇ ਅੰਗਰੇਜ਼ੀ ਦੇਸ਼ਾਂ ਵਿਚ ਸ਼ਾਸਨ ਸੰਬੰਧੀ ਸਾਰਾ ਕੰਮ ਕੰਪਨੀ ਦੇ ਸੰਚਾਲਕ ਹੀ ਕਰਦੇ ਸਨ । ਉਹ ਕਰਮਚਾਰੀਆਂ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਕਰਦੇ ਸਨ, ਪਰ ਕਾਰਨਵਾਲਿਸ ਨੇ ਪ੍ਰਬੰਧ ਕਾਰਜਾਂ ਲਈ ਸਿਵਿਲ ਕਰਮਚਾਰੀਆਂ ਦੀ ਨਿਯੁਕਤੀ ਕੀਤੀ । ਉਸਨੇ ਉਨ੍ਹਾਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਲੋਕਾਂ ਲਈ ਸਿਵਿਲ ਸਰਵਿਸ ਦਾ ਆਕਰਸ਼ਣ ਏਨਾ ਵਧ ਗਿਆ ਕਿ ਇੰਗਲੈਂਡ ਦੇ ਉੱਚੇ ਘਰਾਣਿਆਂ ਦੇ ਲੋਕ ਵੀ ਇਸ ਵਿੱਚ ਆਉਣ ਲੱਗੇ । ਇਸੇ ਕਾਰਨ ਹੀ ਲਾਰਡ ਕਾਰਨਵਾਲਿਸ ਨੂੰ ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਅੰਗਰੇਜ਼ੀ ਸੈਨਾ ਵਿਚ ਭਾਰਤੀਆਂ ਅਤੇ ਅੰਗਰੇਜ਼ਾਂ ਵਿਚਾਲੇ ਕੀਤੀ ਜਾਣ ਵਾਲੀ ਭੇਦ-ਭਾਵ ਵਾਲੀ ਨੀਤੀ ‘ਤੇ ਨੋਟ ਲਿਖੋ ।
ਉੱਤਰ-
ਕੰਪਨੀ ਦੀ ਸੈਨਾ ਵਿਚ ਨਿਯੁਕਤ ਅੰਗਰੇਜ਼ਾਂ ਅਤੇ ਭਾਰਤੀਆਂ ਵਿਚਾਲੇ ਭੇਦ-ਭਾਵ ਵਾਲੀ ਨੀਤੀ ਅਪਣਾਈ ਜਾਂਦੀ ਸੀ । ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਭਾਰਤੀਆਂ ਨੂੰ ਬਹੁਤ ਘੱਟ ਤਨਖ਼ਾਹ ਮਿਲਦੀ ਸੀ । ਉਨ੍ਹਾਂ ਦੇ ਰਹਿਣ ਦੀ ਥਾਂ ਅਤੇ ਭੋਜਨ ਦਾ ਪ੍ਰਬੰਧ ਵੀ ਘਟੀਆ ਕਿਸਮ ਦਾ ਹੁੰਦਾ ਸੀ । ਭਾਰਤੀ ਸੈਨਿਕਾਂ ਦਾ ਉੱਚਿਤ ਸਨਮਾਨ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਗੱਲ-ਗੱਲ ‘ਤੇ ਬੇਇੱਜ਼ਤ ਵੀ ਕੀਤਾ ਜਾਂਦਾ ਸੀ। ਭਾਰਤੀ ਵੱਧ ਤੋਂ ਵੱਧ ਉੱਨਤੀ ਕਰਕੇ ਸੂਬੇਦਾਰ ਦੇ ਅਹੁਦੇ ਤਕ ਹੀ ਪਹੁੰਚ ਸਕਦੇ ਸਨ । ਇਸਦੇ ਉਲਟ ਅੰਗਰੇਜ਼ ਸਿੱਧੇ ਹੀ ਅਧਿਕਾਰੀ ਅਹੁਦੇ ‘ਤੇ ਭਰਤੀ ਹੋ ਕੇ ਆਉਂਦੇ ਸਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਗਰੇਜ਼ੀ ਸਰਕਾਰ ਦੁਆਰਾ ਭਾਰਤ ਲਈ ਕੀਤੇ ਗਈ ਸੰਵਿਧਾਨਿਕ ਪਰਿਵਰਤਨਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਰਕਾਰ ਨੇ ਭਾਰਤ ਵਿਚ ਹੇਠ ਲਿਖੇ ਸੰਵਿਧਾਨਿਕ ਪਰਿਵਰਤਨ ਕੀੜੇ-

1. ਰੈਗੂਲੇਟਿੰਗ ਐਕਟ – 1773 ਈ: ਵਿਚ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਇਕ ਐਕਟ ਪਾਸ ਕੀਤਾ ਗਿਆ । ਇਸ ਨੂੰ ਰੈਗੁਲੇਟਿੰਗ ਐਕਟ ਕਹਿੰਦੇ ਹਨ । ਇਸ ਐਕਟ ਦੇ ਅਨੁਸਾਰ-

  • ਬ੍ਰਿਟਿਸ਼ ਸੰਸਦ ਨੂੰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ ।
  • ਬੰਗਾਲ ਵਿਚ ਗਵਰਨਰ-ਜਨਰਲ ਅਤੇ ਚਾਰ ਮੈਂਬਰਾਂ ਦੀ ਇਕ ਕੌਂਸਲ ਸਥਾਪਿਤ ਕੀਤੀ ਗਈ । ਇਸ ਨੂੰ ਸ਼ਾਸਨਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫ਼ੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ‘ਤੇ ਨਿਯੰਤਰਨ ਰੱਖਣ ਦਾ ਅਧਿਕਾਰ ਸੀ ।

2. ਪਿਟਸ ਇੰਡੀਆ ਐਕਟ – ਪਿਟਸ ਇੰਡੀਆ ਐਕਟ 1784 ਵਿਚ ਰੈਗੁਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਪਾਸ ਕੀਤਾ ਗਿਆ । ਇਸਦੇ ਅਨੁਸਾਰ

  • ਕੰਪਨੀ ਦੇ ਵਪਾਰਕ ਪ੍ਰਬੰਧ ਨੂੰ ਇਸਦੇ ਰਾਜਨੀਤਿਕ ਪ੍ਰਬੰਧ ਤੋਂ ਅਲੱਗ ਕਰ ਦਿੱਤਾ ਗਿਆ ।
  • ਕੰਪਨੀ ਦੇ ਕੰਮਾਂ ਨੂੰ ਨਿਯੰਤਰਿਤ ਕਰਨ ਲਈ ਇੰਗਲੈਂਡ ਵਿਚ ਇਕ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ । ਇਸਦੇ 6 ਮੈਂਬਰ ਸਨ ।
  • ਗਵਰਨਰ-ਜਨਰਲ ਦੀ ਪਰਿਸ਼ਦ ਵਿਚ ਮੈਂਬਰਾਂ ਦੀ ਸੰਖਿਆ ਚਾਰ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ।
  • ਬੰਬਈ ਅਤੇ ਮਦਰਾਸ ਵਿਚ ਵੀ ਇਸ ਪ੍ਰਕਾਰ ਦੀ ਵਿਵਸਥਾ ਕੀਤੀ ਗਈ ਉੱਥੋਂ ਦੇ ਗਵਰਨਰ ਦੀ ਪਰਿਸ਼ਦ ਵਿਚ ਤਿੰਨ ਮੈਂਬਰ ਹੁੰਦੇ ਸਨ । ਇਹ ਗਵਰਨਰ ਪੂਰੀ ਤਰ੍ਹਾਂ ਗਵਰਨਰ-ਜਨਰਲ ਦੇ ਅਧੀਨ ਹੋ ਗਏ ।

3. ਚਾਰਟਰ ਐਕਟ, 1833-

  • 1833 ਦੇ ਚਾਰਟਰ ਐਕਟ ਦੁਆਰਾ ਕੰਪਨੀ ਨੂੰ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ, ਤਾਂ ਕਿ ਉਹ ਆਪਣਾ ਪੂਰਾ ਧਿਆਨ ਸ਼ਾਸਨ-ਪ੍ਰਬੰਧ ਵਲ ਲਗਾ ਸਕੇ ।
  • ਬੰਗਾਲ ਦੇ ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਭਾਰਤ ਦਾ ਗਵਰਨਰ-ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ ।
  • ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ-ਜਨਰਲ ਦੀ ਕੌਂਸਲ ਵਿਚ ਕਾਨੂੰਨੀ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ । ਪ੍ਰੈਜ਼ੀਡੈਂਸੀ ਸਰਕਾਰਾਂ ਤੋਂ ਕਾਨੂੰਨ ਬਣਾਉਣ ਦਾ ਅਧਿਕਾਰ ਖੋਹ ਲਿਆ ।
    ਇਸ ਪ੍ਰਕਾਰ ਕੇਂਦਰੀ ਸਰਕਾਰ ਨੂੰ ਬਹੁਤ ਹੀ ਸ਼ਕਤੀਸ਼ਾਲੀ ਬਣਾ ਦਿੱਤਾ ਗਿਆ ।

4. ਚਾਰਟਰ ਐਕਟ, 1853 – 1853 ਈ: ਵਿਚ ਇਕ ਹੋਰ ਚਾਰਟਰ ਐਕਟ ਪਾਸ ਕੀਤਾ ਗਿਆ । ਇਸਦੇ ਅਨੁਸਾਰ ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਤੋਂ ਅਲੱਗ ਕਰ ਦਿੱਤਾ ਗਿਆ । ਵਿਧਾਨਪਾਲਿਕਾ ਵਿਚ ਕੁੱਲ 12 ਮੈਂਬਰ ਸਨ । ਹੁਣ ਕੰਪਨੀ ਦੇ ਪ੍ਰਬੰਧ ਵਿਚ ਕੇਂਦਰੀ ਸਰਕਾਰ ਦਾ ਦਖ਼ਲ ਵੱਧ ਗਿਆ । ਹੁਣ ਉਹ ਕਦੇ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥ ਵਿਚ ਲੈ ਸਕਦੀ ਸੀ ।

PSEB 8th Class Social Science Solutions Chapter 11 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ

ਪ੍ਰਸ਼ਨ 2.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸਿਵਿਲ ਸਰਵਿਸ (ਸੇਵਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਸਿਵਿਲ ਸਰਵਿਸ ਦਾ ਮੋਢੀ ਲਾਰਡ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ । ਉਸਨੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਧਾ ਦਿੱਤੀਆਂ । ਉਨ੍ਹਾਂ ਨੂੰ ਨਿੱਜੀ ਵਪਾਰ ਕਰਨ ਅਤੇ ਭਾਰਤੀਆਂ ਤੋਂ ਭੇਟਾਂ (ਤੋਹਫ਼ੇ ਲੈਣ ਤੋਂ ਰੋਕ ਦਿੱਤਾ ਗਿਆ । ਉਸਨੇ ਉੱਚ ਅਹੁਦਿਆਂ ‘ਤੇ ਕੇਵਲ ਯੂਰਪੀਆਂ ਨੂੰ ਹੀ ਨਿਯੁਕਤ ਕੀਤਾ ।

ਲਾਰਡ ਕਾਰਨਵਾਲਿਸ ਤੋਂ ਬਾਅਦ 1885 ਤਕ ਸਿਵਿਲ ਸਰਵਿਸ ਦਾ ਵਿਕਾਸ-

(1) 1806 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਇੰਗਲੈਂਡ ਵਿਚ ਹੇਲਿਬਰੀ ਕਾਲਜ ਦੀ ਸਥਾਪਨਾ ਕੀਤੀ । ਇੱਥੇ ਸਿਵਿਲ ਸਰਵਿਸ ਦੇ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਸੀ । ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਨੂੰ ਭਾਰਤ ਭੇਜਿਆ ਜਾਂਦਾ ਸੀ ।

(2) 1833 ਈ: ਦੇ ਚਾਰਟਰ ਐਕਟ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਧਰਮ, ਜਾਤ ਜਾਂ ਰੰਗ ਦੇ ਭੇਦ-ਭਾਵ ਤੋਂ ਬਿਨਾਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ । ਪਰ ਉਨ੍ਹਾਂ ਨੂੰ ਸਿਵਿਲ ਸਰਵਿਸ ਦੇ ਉੱਚੇ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ।

(3) 1853 ਈ: ਤਕ ਭਾਰਤ ਆਉਣ ਵਾਲੇ ਅੰਗਰੇਜ਼ ਕਰਮਚਾਰੀਆਂ ਦੀ ਨਿਯੁਕਤੀ ਕੰਪਨੀ ਦੇ ਡਾਇਰੈਕਟਰ ਹੀ ਕਰਦੇ ਸਨ, ਪਰ 1853 ਦੇ ਚਾਰਟਰ ਐਕਟ ਤੋਂ ਬਾਅਦ ਕਰਮਚਾਰੀਆਂ ਦੀ ਨਿਯੁਕਤੀ ਲਈ ਮੁਕਾਬਲੇ ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਗਈ । ਇਹ ਪ੍ਰੀਖਿਆ ਇੰਗਲੈਂਡ ਵਿਚ ਹੁੰਦੀ ਸੀ ਅਤੇ ਇਸਦਾ ਮਾਧਿਅਮ ਅੰਗਰੇਜ਼ੀ ਸੀ । ਪ੍ਰੀਖਿਆ ਵਿਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਉਮਰ 22 ਸਾਲ ਨਿਸ਼ਚਿਤ ਕੀਤੀ ਗਈ । ਇਹ ਉਮਰ 1864 ਵਿਚ 21 ਸਾਲ ਅਤੇ 1876 ਵਿਚ 19 ਸਾਲ ਕਰ ਦਿੱਤੀ ਗਈ । ਸਤਿੰਦਰ ਨਾਥ ਟੈਗੋਰ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਸੀ । ਉਸਨੇ 1863 ਈ: ਵਿਚ ਇਹ ਪ੍ਰੀਖਿਆ ਪਾਸ ਕੀਤੀ ਸੀ ।

(4) ਘੱਟ ਉਮਰ ਵਿਚ ਭਾਰਤੀਆਂ ਲਈ ਅੰਗਰੇਜ਼ੀ ਦੀ ਇਹ ਪ੍ਰੀਖਿਆ ਦੇ ਸਕਣਾ ਔਖਾ ਸੀ ਅਤੇ ਉਹ ਵੀ ਇੰਗਲੈਂਡ ਵਿਚ ਜਾ ਕੇ । ਇਸ ਲਈ ਭਾਰਤੀਆਂ ਨੇ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ ਵਧਾਉਣ ਦੀ ਮੰਗ ਕੀਤੀ । ਉਨ੍ਹਾਂ ਨੇ ਇਹ ਮੰਗ ਕੀਤੀ ਕਿ ਪ੍ਰੀਖਿਆ ਇੰਗਲੈਂਡ ਦੇ ਨਾਲ-ਨਾਲ ਭਾਰਤ ਵਿਚ ਵੀ ਲਈ ਜਾਵੇ | ਲਾਰਡ ਰਿਪਨ ਨੇ ਇਸ ਮੰਗ ਦਾ ਸਮਰਥਨ ਕੀਤਾ ਪਰ ਭਾਰਤ ਸਰਕਾਰ ਨੇ ਇਹ ਮੰਗ ਸਵੀਕਾਰ ਨਾ ਕੀਤੀ ।
1886 ਦੇ ਬਾਅਦ ਸਿਵਿਲ ਸਰਵਿਸ ਦਾ ਵਿਕਾਸ-
(1) 1886 ਈ: ਵਿਚ ਵਾਇਸਰਾਏ ਲਾਰਡ ਰਿਪਨ ਨੇ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ । ਇਸ ਕਮਿਸ਼ਨ ਨੇ ਸਿਵਿਲ ਸਰਵਿਸ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਣ ਦੀ ਸਿਫ਼ਾਰਿਸ਼ ਕੀਤੀ-

  • ਇੰਪੀਰੀਅਲ ਜਾਂ ਇੰਡੀਅਨ ਸਿਵਿਲ ਸਰਵਿਸ-ਇਸ ਦੇ ਲਈ ਪ੍ਰੀਖਿਆ ਇੰਗਲੈਂਡ ਵਿਚ ਹੋਵੇ ।
  • ਪ੍ਰਾਂਤਕ ਸਰਵਿਸ-ਇਸ ਦੀ ਪ੍ਰੀਖਿਆ ਅਲੱਗ-ਅਲੱਗ ਪ੍ਰਾਂਤਾਂ ਵਿਚ ਹੋਵੇ ।
  • ਪ੍ਰੋਫੈਸ਼ਨਲ ਸਰਵਿਸ-ਇਸ ਦੇ ਲਈ ਕਮਿਸ਼ਨ ਵਿਚ ਪ੍ਰੀਖਿਆ ਵਿਚ ਪ੍ਰਵੇਸ਼ ਪਾਉਣ ਦੀ ਉਮਰ 19 ਸਾਲ ਤੋਂ ਵਧਾ ਕੇ 23 ਸਾਲ ਕਰਨ ਦੀ ਸਿਫ਼ਾਰਿਸ਼ ਕੀਤੀ ।
    1892 ਈ: ਵਿਚ ਭਾਰਤ ਸਰਕਾਰ ਨੇ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮੰਨ ਲਿਆ ।

(2) 1918 ਵਿਚ ਮੋਟੇਗੂ-ਚੈਮਸਫੋਰਡ ਰਿਪੋਰਟ ਦੁਆਰਾ ਇਹ ਸਿਫ਼ਾਰਿਸ਼ ਕੀਤੀ ਗਈ ਕਿ ਸਿਵਿਲ ਸੇਵਾਵਾਂ ਵਿਚ 337 ਸਥਾਨ ਭਾਰਤੀਆਂ ਨੂੰ ਦਿੱਤੇ ਜਾਣ ਅਤੇ ਹੌਲੀ-ਹੌਲੀ ਇਹ ਸੰਖਿਆ ਵਧਾਈ ਜਾਵੇ । ਇਸ ਰਿਪੋਰਟ ਨੂੰ ਭਾਰਤ ਸਰਕਾਰ, 1919 ਦੁਆਰਾ ਲਾਗੂ ਕੀਤਾ ਗਿਆ ।

(3) 1926 ਵਿਚ ਕੇਂਦਰੀ ਲੋਕ ਸੇਵਾ ਕਮਿਸ਼ਨ ਅਤੇ 1935 ਵਿਚ ਸੰਘੀ ਲੋਕ ਸੇਵਾ ਕਮਿਸ਼ਨ ਅਤੇ ਕੁੱਝ ਪਾਂਤਿਕ ਲੋਕ ਸੇਵਾ ਕਮਿਸ਼ਨ ਸਥਾਪਿਤ ਕੀਤੇ ਗਏ ।
ਇਹ ਸੱਚ ਹੈ ਕਿ ਇੰਡੀਅਨ ਸਿਵਿਲ ਸਰਵਿਸ ਵਿਚ ਭਾਰਤੀਆਂ ਨੂੰ ਵੱਡੀ ਗਿਣਤੀ ਵਿਚ ਨਿਯੁਕਤ ਕੀਤਾ ਗਿਆ, ਫਿਰ ਵੀ ਕੁੱਝ ਉੱਚੇ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ ।

ਪ੍ਰਸ਼ਨ 3.
ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ੀ ਸਾਮਰਾਜ ਵਿਚ ਭਾਰਤ ਵਿਚ ਸੈਨਿਕ, ਪੁਲਿਸ ਅਤੇ ਨਿਆਂ ਪ੍ਰਬੰਧ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ ।

1. ਸੈਨਿਕ ਪ੍ਰਬੰਧ – ਸੈਨਾ ਅੰਗਰੇਜ਼ੀ ਪ੍ਰਸ਼ਾਸਨ ਦਾ ਇਕ ਮਹੱਤਵਪੂਰਨ ਅੰਗ ਸੀ । ਇਸਨੇ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਅਤੇ ਵਿਸਥਾਰ ਵਿਚ ਵਰਣਨਯੋਗ ਯੋਗਦਾਨ ਪਾਇਆ ਸੀ । 1856 ਵਿਚ ਅੰਗਰੇਜ਼ੀ ਸੈਨਾ ਵਿਚ 2,33,000 ਭਾਰਤੀ ਅਤੇ ਲਗਪਗ 45,300 ਯੂਰਪੀ ਸੈਨਿਕ ਸ਼ਾਮਿਲ ਸਨ। ਭਾਰਤੀ ਸੈਨਿਕਾਂ ਨੂੰ ਅੰਗਰੇਜ਼ ਸੈਨਿਕਾਂ ਦੀ ਤੁਲਨਾ ਵਿਚ ਘੱਟ ਤਨਖ਼ਾਹ ਅਤੇ ਭੱਤੇ ਦਿੱਤੇ ਜਾਂਦੇ ਸਨ । ਉਹ ਵੱਧ ਤੋਂ ਵੱਧ ਸੁਬੇਦਾਰ ਦੇ ਅਹੁਦੇ ਤਕ ਪਹੁੰਚ ਸਕਦੇ ਸਨ । ਅੰਗਰੇਜ਼ ਅਧਿਕਾਰੀ ਭਾਰਤੀ ਸੈਨਿਕਾਂ ਨਾਲ ਬਹੁਤ ਮਾੜਾ ਵਰਤਾਓ ਕਰਦੇ ਸਨ । ਇਸੇ ਕਰਕੇ 1857 ਵਿਚ ਭਾਰਤੀ ਸੈਨਿਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ।

1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦਾ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ | ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ । ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੈਨਾ ਵਿਚ ਹੇਠ ਲਿਖੇ ਪਰਿਵਰਤਨ ਕੀਤੇ ਗਏ-

  • ਅੰਗਰੇਜ਼ ਸੈਨਿਕਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ।
  • ਤੋਪਖ਼ਾਨੇ ਵਿਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ ।
  • ਮਦਰਾਸ (ਚੇਨੱਈ ਅਤੇ ਬੰਬਈ (ਮੁੰਬਈ) ਦੀ ਸੈਨਾ ਵਿਚ ਭਾਰਤੀਆਂ ਅਤੇ ਯੂਰਪੀਅਨਾਂ ਨੂੰ 2 :1 ਵਿਚ ਰੱਖਿਆ ਗਿਆ ।
  • ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੀਆਂ ਮਹੱਤਵਪੂਰਨ ਥਾਂਵਾਂ ‘ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ।
  • ਹੁਣ ਇਕ ਸੈਨਿਕ ਟੁਕੜੀ ਵਿਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਤਾਂ ਕਿ ਜੇਕਰ ਇਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਜੀ ਜਾਤੀ ਦੇ ਲੋਕ ਉਨ੍ਹਾਂ ‘ਤੇ ਗੋਲੀ ਚਲਾਉਣ ਲਈ ਤਿਆਰ ਰਹਿਣ ।
  • ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈ: ਦੇ ਵਿਦਰੋਹ ਵਿਚ ਹਿੱਸਾ ਲਿਆ ਸੀ । ਇਸ ਲਈ ਉਨ੍ਹਾਂ ਨੂੰ ਸੈਨਾ ਵਿਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ | ਸੈਨਾ ਵਿਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤ ਮੰਨ ਕੇ ਵਧੇਰੇ ਸੰਖਿਆ ਵਿਚ ਭਰਤੀ ਕੀਤਾ ਜਾਣ ਲੱਗਾ ।

2. ਪੁਲਿਸ-ਸਾਮਰਾਜ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕਰਨ ਲਈ ਪੁਲਿਸ ਵਿਵਸਥਾ ਨੂੰ ਲਾਰਡ ਕਾਰਨਵਾਲਿਸ ਨੇ ਇਕ ਨਵਾਂ ਰੂਪ ਦਿੱਤਾ ਸੀ । ਉਸਨੇ ਹਰੇਕ ਜ਼ਿਲ੍ਹੇ ਵਿਚ ਇਕ ਪੁਲਿਸ ਕਪਤਾਨ ਦੀ ਨਿਯੁਕਤੀ ਕੀਤੀ । ਜ਼ਿਲ੍ਹੇ ਨੂੰ ਅਨੇਕ ਥਾਣਿਆਂ ਵਿਚ ਵੰਡਿਆ ਗਿਆ ਅਤੇ ਪੁਰਾਣੀ ਥਾਣਾ-ਪ੍ਰਣਾਲੀ ਨੂੰ ਨਵੇਂ ਰੂਪ ਵਿਚ ਢਾਲਿਆ ਗਿਆ । ਹਰੇਕ ਥਾਣੇ ਦਾ ਪ੍ਰਬੰਧ ਇਕ ਦਰੋਗੇ ਨੂੰ ਸੌਂਪਿਆ ਗਿਆ । ਪਿੰਡਾਂ ਵਿਚ ਪੁਲਿਸ ਦਾ ਕੰਮ ਪਿੰਡ ਦੇ ਚੌਕੀਦਾਰ ਕਰਦੇ ਸਨ । ਪੁਲਿਸ ਵਿਭਾਗ ਵਿਚ ਭਾਰਤੀਆਂ ਨੂੰ ਉੱਚੇ ਅਹੁਦਿਆਂ ‘ਤੇ ਨਹੀਂ ਨਿਯੁਕਤ ਕੀਤਾ ਜਾਂਦਾ ਸੀ । ਉਨ੍ਹਾਂ ਦੀ ਤਨਖ਼ਾਹ ਵੀ ਅੰਗਰੇਜ਼ਾਂ ਦੀ ਤੁਲਨਾ ਵਿਚ ਬਹੁਤ ਘੱਟ ਸੀ । ਅੰਗਰੇਜ਼ ਪੁਲਿਸ ਕਰਮਚਾਰੀ ਭਾਰਤੀਆਂ ਨਾਲ ਚੰਗਾ ਵਰਤਾਓ ਨਹੀਂ ਕਰਦੇ ਸਨ ।

3. ਨਿਆਂ-ਪ੍ਰਬੰਧ – ਅੰਗਰੇਜ਼ਾਂ ਨੇ ਭਾਰਤ ਵਿਚ ਮਹੱਤਵਪੂਰਨ ਨਿਆਂ-ਪ੍ਰਬੰਧ ਸਥਾਪਿਤ ਕੀਤਾ । ਲਿਖਤੀ ਕਾਨੂੰਨ ਇਸਦੀ ਮੁੱਖ ਵਿਸ਼ੇਸ਼ਤਾ ਸੀ ।

  • ਵਾਰੇਨ ਹੇਸਟਿੰਗਜ਼ ਨੇ ਜ਼ਿਲ੍ਹਿਆਂ ਵਿਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਸਥਾਪਿਤ ਕੀਤੀਆਂ ।
  • 1773 ਦੇ ਰੈਗੂਲੇਟਿੰਗ ਐਕਟ ਦੁਆਰਾ ਕਲਕੱਤਾ (ਕੋਲਕਾਤਾ) ਵਿਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ । ਇਸਦੇ ਜੱਜਾਂ ਦੇ ਮਾਰਗ-ਦਰਸ਼ਨ ਲਈ ਲਾਰਡ ਕਾਰਨਵਾਲਿਸ ਨੇ ‘ਕਾਰਨਵਾਲਿਸ ਕੋਡ’ ਨਾਂ ਦੀ ਇਕ ਪੁਸਤਕ ਤਿਆਰ ਕੀਤੀ ।
  • 1832 ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਬੰਗਾਲ ਵਿਚ ਜਿਉਰੀ ਪ੍ਰਥਾ ਦੀ ਸਥਾਪਨਾ ਕੀਤੀ ।
  • 1833 ਈ: ਦੇ ਚਾਰਟਰ ਐਕਟ ਦੁਆਰਾ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ‘ਇੰਡੀਅਨ ਲਾਅ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ | ਸਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਗਵਰਨਰ-ਜਨਰਲ ਨੂੰ ਦਿੱਤਾ ਗਿਆ ।
  • ਦੇਸ਼ ਵਿਚ ਕਾਨੂੰਨ ਦਾ ਸ਼ਾਸਨ ਲਾਗੂ ਕਰ ਦਿੱਤਾ ਗਿਆ । ਇਸਦੇ ਅਨੁਸਾਰ ਸਾਰਿਆਂ ਭਾਰਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਸਮਝਿਆ ਜਾਣ ਲੱਗਾ ।

ਐਨਾ ਹੋਣ ‘ਤੇ ਵੀ ਭਾਰਤੀਆਂ ਦੇ ਪ੍ਰਤੀ ਭੇਦ-ਭਾਵ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ । ਉਦਾਹਰਨ ਲਈ ਭਾਰਤੀ ਜੱਜਾਂ ਨੂੰ ਯੂਰਪੀਅਨਾਂ ਦੇ ਮੁਕੱਦਮੇ ਸੁਣਨ ਦਾ ਅਧਿਕਾਰ ਨਹੀਂ ਸੀ । 1883 ਈ: ਵਿਚ ਲਾਰਡ ਰਿਪਨ ਨੇ ਐਲਬਰਟ ਬਿੱਲ ਦੁਆਰਾ ਭਾਰਤੀ ਜੱਜਾਂ ਨੂੰ ਇਹ ਅਧਿਕਾਰ ਦਿਵਾਉਣ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

Punjab State Board PSEB 8th Class Social Science Book Solutions History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Exercise Questions and Answers.

PSEB Solutions for Class 8 Social Science History Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

SST Guide for Class 8 PSEB ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ ?
ਉੱਤਰ-
ਭਾਰਤ ਵਿਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ, ਵਾਸਕੋ-ਡੀ-ਗਾਮਾ ਸੀ ।

ਪ੍ਰਸ਼ਨ 2.
ਭਾਰਤ ਵਿਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਂ ਲਿਖੋ ।
ਉੱਤਰ-
ਗੋਆ, ਦਮਨ, ਸਾਲਸੈਟ ਅਤੇ ਬਸੀਨ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 3.
ਡੱਚ ਲੋਕਾਂ ਨੇ ਭਾਰਤ ਵਿਚ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ?
ਉੱਤਰ-
ਡੱਚ ਲੋਕਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਕੋਚੀਨ, ਸੁਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਵਿਚ ਸਥਾਪਿਤ ਕੀਤੀਆਂ ।

ਪ੍ਰਸ਼ਨ 4.
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗ਼ਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?
ਉੱਤਰ-
ਅੰਗਰੇਜ਼ਾਂ ਨੂੰ ਬੰਗਾਲ ਵਿਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਵੱਲੋਂ 1717 ਈ: ਵਿਚ ਮਿਲੀ ।

ਪ੍ਰਸ਼ਨ 5.
ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਕਾਰ ਹੋਇਆ । ਇਸ ਯੁੱਧ ਵਿਚ ਫ਼ਰਾਂਸੀਸੀਆਂ ਦੀ ਜਿੱਤ ਹੋਈ ।

ਪ੍ਰਸ਼ਨ 6.
ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਪਲਾਸੀ ਦੀ ਲੜਾਈ 23 ਜੂਨ, 1757 ਈ: ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਵਿਚਾਲੇ ਹੋਈ ।

ਪ੍ਰਸ਼ਨ 7.
ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?
ਉੱਤਰ-
ਬਕਸਰ ਦੀ ਲੜਾਈ 1764 ਈ: ਵਿਚ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੇ ਵਿਚਕਾਰ ਹੋਈ । ਇਸ ਲੜਾਈ ਵਿਚ ਅਵਧ ਦੇ ਨਵਾਬ ਸੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੂਜੇ ਨੇ ਮੀਰ ਕਾਸਿਮ ਦਾ ਸਾਥ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 8.
ਕਰਨਾਟਕ ਦੇ ਤੀਜੇ ਯੁੱਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਤੋਂ 1763 ਈ: ਤਕ ਲੜਿਆ ਗਿਆ । ਦੁਸਰੇ ਯੁੱਧ ਵਾਂਗ ਇਸ ਯੁੱਧ ਵਿਚ ਵੀ ਫ਼ਰਾਂਸੀਸੀ ਹਾਰ ਗਏ ਅਤੇ ਅੰਗਰੇਜ਼ · ਜੇਤੂ ਰਹੇ ।

ਕਾਰਨ – 1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਯੂਰਪ ਵਿਚ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ | ਨਤੀਜਾ ਇਹ ਹੋਇਆ ਕਿ ਭਾਰਤ ਵਿਚ ਵੀ ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਘਟਨਾਵਾਂ – ਫ਼ਰਾਂਸ ਦੀ ਸਰਕਾਰ ਨੇ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਨੂੰ ਕੁਚਲਣ ਲਈ ਕਾਉਂਟ ਡਿ ਕੋਰਟ ਲਾਲੀ ਨੂੰ ਭੇਜਿਆ ਪਰ ਉਹ ਅਸਫਲ ਰਿਹਾ 1760 ਈ: ਵਿਚ ਇਕ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੀ ਲੜਾਈ ਵਿਚ ਵੀ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਫ਼ਰਾਂਸੀਸੀਆਂ ਦੀ ਸ਼ਕਤੀ ਲਗਪਗ ਨਸ਼ਟ ਹੋ ਗਈ ।ਉਨ੍ਹਾਂ ਕੋਲ ਹੁਣ ਵਪਾਰ ਲਈ ਕੇਵਲ ਪਾਂਡੇਚੇਰੀ, ਮਾਹੀ ਅਤੇ ਚੰਦਰਨਗਰ ਦੇ ਪ੍ਰਦੇਸ਼ ਰਹਿ ਗਏ । ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਨਹੀਂ ਸੀ ।
  2. ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 9.
ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਨੇ ਬੰਗਾਲ ‘ਤੇ ਅਧਿਕਾਰ ਕਰਨ ਲਈ ਬੰਗਾਲ ਦੇ ਨਵਾਬ ਨਾਲ ਦੋ ਯੁੱਧ ਲੜੇ-ਪਲਾਸੀ ਦਾ ਯੁੱਧ ਅਤੇ ਬਕਸਰ ਦਾ ਯੁੱਧ । ਪਲਾਸੀ ਦਾ ਯੁੱਧ 1757 ਈ: ਵਿਚ ਹੋਇਆ । ਉਸ ਸਮੇਂ ਬੰਗਾਲ ਦਾ ਨਵਾਬ ਸਿਰਾਜੂਦੌਲਾ ਸੀ । ਅੰਗਰੇਜ਼ਾਂ ਨੇ ਸਾਜ਼ਿਸ਼ ਦੁਆਰਾ ਉਸਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ, ਜਿਸਦੇ ਕਾਰਨ ਸਿਰਾਜੂਦੌਲਾ ਦੀ ਹਾਰ ਹੋਈ । ਇਸ ਤੋਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ । ਕੁੱਝ ਸਮੇਂ ਬਾਅਦ ਅੰਗਰੇਜ਼ਾਂ ਨੇ ਮੀਰ ਜਾਫ਼ਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਮੀਰ ਕਾਸਿਮ ਨੂੰ ਨਵਾਬ ਬਣਾਇਆ, ਪਰ ਥੋੜੇ ਹੀ ਸਮੇਂ ਵਿਚ ਅੰਗਰੇਜ਼ ਉਸ ਦੇ ਵੀ ਵਿਰੁੱਧ ਹੋ ਗਏ । ਬਕਸਰ ਦੇ ਸਥਾਨ ‘ਤੇ ਮੀਰ ਕਾਸਿਮ ਅਤੇ ਅੰਗਰੇਜ਼ਾਂ ਵਿਚਾਲੇ ਯੁੱਧ ਹੋਇਆ । ਇਸ ਯੁੱਧ ਵਿਚ ਮੀਰ ਕਾਸਿਮ ਹਾਰ ਗਿਆ ਅਤੇ ਬੰਗਾਲ ਅੰਗਰੇਜ਼ਾਂ ਦੇ ਅਧਿਕਾਰ ਵਿਚ ਆ ਗਿਆ ।

ਪ੍ਰਸ਼ਨ 10.
ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪਲਾਸੀ ਦਾ ਯੁੱਧ 23 ਜੂਨ, 1757 ਈ: ਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਵਿਚਾਲੇ ਲੜਿਆ ਗਿਆ | ਨਵਾਬ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਤੋਂ ਨਾਰਾਜ਼ ਸੀ ।ਉਸਨੇ ਕਾਸਿਮ ਬਾਜ਼ਾਰ ‘ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ । ਇਸਦਾ ਬਦਲਾ ਲੈਣ ਲਈ ਕਲਾਈਵ ਨੇ ਸਾਜ਼ਿਸ਼ ਦੁਆਰਾ ਬੰਗਾਲ ਦੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਲਿਆ । ਜਦੋਂ ਲੜਾਈ ਆਰੰਭ ਹੋਈ ਤਾਂ ਮੀਰ ਜਾਫ਼ਰ ਯੁੱਧ ਦੇ ਮੈਦਾਨ ਵਿਚ ਇਕ ਪਾਸੇ ਖੜ੍ਹਾ ਰਿਹਾ । ਇਸ ਵਿਸ਼ਵਾਸਘਾਤ ਦੇ ਕਾਰਨ ਸਿਰਾਜੁਦੌਲਾ ਦਾ ਸਾਹਸ ਟੁੱਟ ਗਿਆ ਅਤੇ ਉਹ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ | ਮੀਰ ਜਾਫ਼ਰ ਦੇ ਪੁੱਤਰ ਮੀਰੇਨ ਨੇ ਉਸਦਾ ਪਿੱਛਾ ਕੀਤਾ ਅਤੇ ਉਸਦਾ ਕਤਲ ਕਰ ਦਿੱਤਾ । ਇਤਿਹਾਸਿਕ ਨਜ਼ਰੀਏ ਤੋਂ ਇਹ ਯੁੱਧ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ । ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਅਤੇ ਉਨ੍ਹਾਂ ਲਈ ਭਾਰਤ ਜਿੱਤ ਦੇ ਰਾਹ ਖੁੱਲ੍ਹ ਗਏ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 1

ਪ੍ਰਸ਼ਨ 11.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਕਲਾਈਵ ਨੇ ਬੰਗਾਲ ਵਿਚ ਸ਼ਾਸਨ ਦੀ ਇਕ ਨਵੀਂ ਪ੍ਰਣਾਲੀ ਆਰੰਭ ਕੀਤੀ । ਇਸਦੇ ਅਨੁਸਾਰ ਬੰਗਾਲ ਦਾ ਸ਼ਾਸਨ ਦੋ ਭਾਗਾਂ ਵਿਚ ਵੰਡ ਦਿੱਤਾ ਗਿਆ | ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ ਵਿਚ ਰਿਹਾ | ਪਰ ਸ਼ਾਸਨ ਚਲਾਉਣ ਦਾ ਕੰਮ ਨਵਾਬ ਨੂੰ ਦੇ ਦਿੱਤਾ ਗਿਆ | ਸ਼ਾਸਨ ਚਲਾਉਣ ਲਈ ਉਸਨੂੰ ਇਕ ਨਿਸ਼ਚਿਤ ਧਨ-ਰਾਸ਼ੀ ਦਿੱਤੀ ਜਾਂਦੀ ਸੀ । ਇਸ ਤਰ੍ਹਾਂ ਬੰਗਾਲ ਵਿਚ ਦੋ ਪ੍ਰਕਾਰ ਦਾ ਸ਼ਾਸਨ ਚੱਲਣ ਲੱਗਾ । ਇਸ ਕਾਰਨ ਇਹ ਪ੍ਰਣਾਲੀ ਦੋਹਰੀ (ਦਵੈਧ) ਸ਼ਾਸਨ ਪ੍ਰਣਾਲੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਪ੍ਰਣਾਲੀ ਦੁਆਰਾ ਬੰਗਾਲ ਦੀ ਵਾਸਤਵਿਕ ਸ਼ਕਤੀ ਤਾਂ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ । ਪਰ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ । ਦੂਜੇ ਪਾਸੇ ਨਵਾਬ ਦੇ ਕੋਲ ਨਾ ਤਾਂ ਕੋਈ ਅਸਲੀ ਸ਼ਕਤੀ ਸੀ ਅਤੇ ਨਾ ਆਮਦਨ ਦਾ ਕੋਈ ਸਾਧਨ । ਪਰ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਉਸੇ ‘ਤੇ ਸੀ । ਇਸ ਲਈ ਬੰਗਾਲ ਦੇ ਲੋਕਾਂ ਲਈ ਇਹ ਸ਼ਾਸਨ ਪ੍ਰਣਾਲੀ ਮੁਸੀਬਤ ਬਣ ਗਈ ।.

ਪ੍ਰਸ਼ਨ 12.
ਸਹਾਇਕ ਸੰਧੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਹਾਇਕ ਸੰਧੀ 1798 ਈ: ਵਿਚ ਲਾਰਡ ਵੈਲਜ਼ਲੀ ਨੇ ਚਲਾਈ ਸੀ । ਉਹ ਭਾਰਤ ਵਿਚ ਕੰਪਨੀ ਰਾਜ ਦਾ ਵਿਸਤਾਰ ਕਰਕੇ ਕੰਪਨੀ ਨੂੰ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣਾ ਚਾਹੁੰਦਾ ਸੀ । ਇਹ ਕੰਮ ਤਾਂ ਹੀ ਹੋ ਸਕਦਾ ਸੀ, ਜਦੋਂ ਸਾਰੇ ਦੇਸੀ ਰਾਜੇ ਅਤੇ ਨਵਾਬ ਕਮਜ਼ੋਰ ਹੁੰਦੇ । ਉਨ੍ਹਾਂ ਨੂੰ ਸ਼ਕਤੀਹੀਣ ਕਰਨ ਲਈ ਹੀ ਉਸਨੇ ਸਹਾਇਕ ਸੰਧੀ ਦਾ ਸਹਾਰਾ ਲਿਆ ।

ਸੰਧੀ ਦੀਆਂ ਸ਼ਰਤਾਂ – ਸਹਾਇਕ ਸੰਧੀ ਕੰਪਨੀ ਅਤੇ ਦੇਸੀ ਰਾਜਾਂ ਦੇ ਵਿਚਾਲੇ ਹੁੰਦੀ ਸੀ । ਕੰਪਨੀ ਸੰਧੀ ਸਵੀਕਾਰ ਕਰਨ ਵਾਲੇ ਰਾਜੇ ਨੂੰ ਅੰਦਰੂਨੀ ਅਤੇ ਬਾਹਰੀ ਖ਼ਤਰੇ ਦੇ ਸਮੇਂ ਸੈਨਿਕ ਸਹਾਇਤਾ ਦੇਣ ਦਾ ਵਚਨ ਦਿੰਦੀ ਸੀ । ਇਸਦੇ ਬਦਲੇ ਦੇਸੀ ਰਾਜਾਂ ਨੂੰ ਹੇਠ ਲਿਖੀਆਂ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਸੀ-

  1. ਉਸਨੂੰ ਕੰਪਨੀ ਨੂੰ ਆਪਣਾ ਸਵਾਮੀ ਮੰਨਣਾ ਪੈਂਦਾ ਸੀ । ਉਹ ਕੰਪਨੀ ਦੀ ਆਗਿਆ ਤੋਂ ਬਿਨਾਂ ਕੋਈ ਯੁੱਧ ਜਾਂ ਸੰਧੀ ਨਹੀਂ ਕਰ ਸਕਦਾ ਸੀ ।
  2. ਉਸਨੂੰ ਆਪਣੀ ਸਹਾਇਤਾ ਲਈ ਆਪਣੇ ਰਾਜ ਵਿਚ ਇਕ ਅੰਗਰੇਜ਼ ਸੈਨਿਕ ਟੁਕੜੀ ਰੱਖਣੀ ਪੈਂਦੀ ਸੀ, ਜਿਸਦਾ ਖ਼ਰਚਾ ਉਸਨੂੰ ਖ਼ੁਦ ਦੇਣਾ ਪੈਂਦਾ ਸੀ ।
  3. ਉਸਨੂੰ ਆਪਣੇ ਦਰਬਾਰ ਵਿਚ ਇਕ ਅੰਗਰੇਜ਼ ਰੇਜ਼ੀਡੈਂਟ ਰੱਖਣਾ ਪੈਂਦਾ ਸੀ ।

ਪ੍ਰਸ਼ਨ 13.
ਲੈਪਸ ਦੀ ਨੀਤੀ ਕੀ ਸੀ ?
ਉੱਤਰ-
ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਅਪਣਾਈ । ਇਸਦੇ ਅਨੁਸਾਰ ਜੇਕਰ ਕੋਈ ਦੇਸੀ ਰਾਜਾ ਬੇਔਲਾਦ ਮਰ ਜਾਂਦਾ ਸੀ, ਤਾਂ ਉਸਦਾ ਰਾਜ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਉਹ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਪੁੱਤਰ ਗੋਦ ਲੈ ਕੇ ਉਸਨੂੰ ਆਪਣਾ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਸੀ । ਡਲਹੌਜ਼ੀ ਦੇ ਸ਼ਾਸਨ ਕਾਲ ਵਿਚ ਪੁੱਤਰ ਗੋਦ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ । ਇਸ ਪ੍ਰਕਾਰ ਬਹੁਤ ਸਾਰੇ ਦੇਸੀ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ ।
ਲੈਪਸ ਦੇ ਸਿਧਾਂਤ ਦਾ ਸਤਾਰਾ, ਸੰਭਲਪੁਰ, ਜੈਪੁਰ, ਉਦੈਪੁਰ, ਝਾਂਸੀ, ਨਾਗਪੁਰ ਆਦਿ ‘ਤੇ ਪ੍ਰਭਾਵ ਪਿਆ । ਇਨ੍ਹਾਂ ਸਭ ਰਾਜਾਂ ਦੇ ਸ਼ਾਸਕ ਬੇਔਲਾਦ ਮਰ ਗਏ ਅਤੇ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

PSEB 8th Class Social Science Guide ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ 1772 ਈ: ਵਿੱਚ ਖ਼ਤਮ ਕਰ ਦਿੱਤਾ ਗਿਆ । ਇਸ ਨੂੰ ਕਿਸ ਨੇ ਖ਼ਤਮ ਕੀਤਾ ?
ਉੱਤਰ-
ਵਾਰੇਨ ਹੇਸਟਿੰਗਜ਼ ਨੇ ।

ਪ੍ਰਸ਼ਨ 2.
ਮੁਗਲ ਸਮਾਟ ਸ਼ਾਹ ਆਲਮ ਅਤੇ ਅੰਗ੍ਰੇਜ਼ਾਂ ਦੇ ਵਿੱਚ 1765 ਵਿੱਚ ਇਕ ਸੰਧੀ ਹੋਈ । ਇਸ ਵਿੱਚ ਸ਼ੁਜਾਊਦੌਲਾ ਵੀ ਸ਼ਾਮਿਲ ਸੀ ? ਇਹ ਸੰਧੀ ਕਿਹੜੀ ਸੀ ?
ਉੱਤਰ-
ਇਲਾਹਾਬਾਦ ਦੀ ਸੰਧੀ ।

ਪ੍ਰਸ਼ਨ 3.
ਬੇ ਔਲਾਦ ਨ ਵਾਲੇ ਦੇਸ਼ੀ ਰਾਜਿਆਂ ਦੇ ਰਾਜ ਨੂੰ ਹੜੱਪਨ ਵਾਲੀ ਨੀਤੀ ਕਿਹੜੀ ਸੀ ਅਤੇ ਇਸ ਨੂੰ ਕਿਸਨੇ ਚਲਾਈ ਸੀ ?
ਉੱਤਰ-
ਲੈਪਸ ਦੀ ਨੀਤੀ ਜੋ ਲਾਰਡ ਡਲਹੌਜ਼ੀ ਨੇ ਚਲਾਈ ।

ਪ੍ਰਸ਼ਨ 4.
ਲੈਪਸ ਵਿੱਚ ਦਰਸਾਇਆ ਗਿਆ ਵਿਅਕਤੀ ਅੰਗ੍ਰੇਜ਼ਾਂ ਦੇ ਨਾਲ ਬਹਾਦਰੀ ਨਾਲ ਲੜਿਆ ਪਰ ਹਾਰ ਗਿਆ ਅਤੇ ਮਾਰਿਆ ਗਿਆ । ਇਹ ਕਿੱਥੋਂ ਦਾ ਸ਼ਾਸਕ ਸੀ ਅਤੇ ਕਿੱਥੇ ਮਾਰਿਆ ਗਿਆ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 2
ਉੱਤਰ-
ਉਹ ਮੈਸੂਰ ਦਾ ਸ਼ਾਸਕ ਸੀ ਜੋ ਰੰਗਾਪੱਟਮ ਵਿੱਚ ਮਾਰਿਆ ਗਿਆ ।

ਪ੍ਰਸ਼ਨ 5.
ਪਲਾਸੀ ਅਤੇ ਬਕਸਰ ਦੀ ਜਿੱਤ ਨੇ ਅੰਗਰੇਜ਼ਾਂ ਨੂੰ ਇਕ ਮਹੱਤਵਪੂਰਨ ਪ੍ਰਦੇਸ਼ ਦਾ ਵਾਸਤਵਿਕ ਸ਼ਾਸਕ ਬਣਾ ਦਿੱਤਾ । ਉਹ ਕਿਹੜਾ ਦੇਸ਼ ਸੀ ?
ਉੱਤਰ-
ਬੰਗਾਲ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਚਿੱਤਰ ਵਿੱਚ ਦਿਖਾਇਆ ਗਿਆ ਵਿਅਕਤੀ ਇੱਕ ਪੁਰਤਗਾਲੀ ਕਪਤਾਨ ਸੀ ਜੋ 27 ਮਈ, 1498 ਨੂੰ ਭਾਰਤ ਆਇਆ ਸੀ । ਉਹ ਭਾਰਤ ਵਿੱਚ ਕਿਸ ਸਥਾਨ ਤੇ ਪਹੁੰਚਿਆ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 3
(i) ਕੋਚੀਨ
(ii) ਕਾਲੀਕਟ
(iii) ਬੰਬਈ
(iv) ਮਦਰਾਸ ।
ਉੱਤਰ-
(ii) ਕਾਲੀਕਟ

ਪ੍ਰਸ਼ਨ 2.
ਮਾਨਚਿੱਤਰ ਵਿੱਚ PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 4 ਨਿਸ਼ਾਨਾਂ ਨਾਲ ਦਿਖਾਏ ਗਏ ਪ੍ਰਦੇਸ਼ ਵਿੱਚ ਅੰਗ੍ਰੇਜ਼ਾਂ ਅਤੇ ਫ਼ਾਂਸੀਸੀਆਂ ਦੇ ਵਿਚਕਾਰ ਤਿਨ ਯੁੱਧ ਹੋਏ । ਇਸ ਪ੍ਰਦੇਸ਼ ਦਾ ਨਾਂ ਦੱਸੋ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 5
(i) ਤਮਿਲਨਾਡੂ
(ii) ਕੇਰਲ
(iii) ਕਰਨਾਟਕ
(iv) ਮਧ ਪ੍ਰਦੇਸ਼ ।
ਉੱਤਰ-
(iii) ਕਰਨਾਟਕ

ਪ੍ਰਸ਼ਨ 3.
ਚਿੱਤਰ ਵਿੱਚ ਦਿਖਾਏ ਗਏ ਵਿਅਕਤੀ ਨੇ ਭਾਰਤ ਵਿੱਚ ਐਂਗਲੋ-ਟ੍ਰਾਂਸੀਸੀ ਸੰਘਰਸ਼ ਵਿੱਚ ਅੰਗ੍ਰੇਜ਼ਾਂ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਵਿਅਕਤੀ ਕੌਣ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 6
(i) ਰਾਬਰਟ ਕਲਾਈਵ
(ii) ਡੁਪਲੇ
(iii) ਗੌਡਹਯੂ
(iv) ਸਿਰਾਜੁਦੌਲਾ ।
ਉੱਤਰ-
(i) ਰਾਬਰਟ ਕਲਾਈਵ

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਦਰਸਾਏ ਗਏ ਵਿਅਕਤੀ (ਸਿਰਾਜੁਦੌਲਾ) ਦਾ ਸੰਬੰਧ ਕਿਸ ਲੜਾਈ ਨਾਲ ਸੀ ?
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 7
(i) ਬਕਸਰ ਦੀ ਲੜਾਈ
(ii) ਕਰਨਾਟਕ ਦੀ ਦੂਸਰੀ ਲੜਾਈ
(iii) ਪਲਾਸੀ ਦਾ ਯੁੱਧ
(iv) ਪਹਿਲਾ ਮਰਾਠਾ ਯੁੱਧ ।
ਉੱਤਰ-
(iii) ਪਲਾਸੀ ਦਾ ਯੁੱਧ

ਪ੍ਰਸ਼ਨ 5.
ਵਾਸਕੋ-ਡੀ-ਗਾਮਾ ਦਾ ਸਮੁੰਦਰ ਦੇ ਰਾਹੀਂ ਭਾਰਤ ਆਉਣ ਦਾ ਕੀ ਕਾਰਨ ਸੀ ?
(i) ਭਾਰਤ ਦੇ ਸ਼ਾਸਨ ਕਰਨਾ
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ
(iii) ਭਾਰਤ ਦੇ ਹਮਲਾ ਕਰਨਾ
(iv) ਸੈਰ-ਸਪਾਟਾ ਕਰਨਾ ।
ਉੱਤਰ-
(ii) ਭਾਰਤ ਪਹੁੰਚਣ ਲਈ ਨਵੇਂ ਰਸਤੇ ਦੀ ਖੋਜ ਕਰਨਾ

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਭਾਰਤ ਵਿੱਚ ਈਸਟ ਇੰਡਿਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਕਦੋਂ ਬਣੀ ?
(i) ਕਰਨਾਟਕ ਦੀ ਪਹਿਲੀ ਅਤੇ ਦੂਜੀ ਲੜਾਈ ਤੋਂ ਬਾਅਦ
(ii) ਅੰਗੇਜ਼-ਮਰਾਠਾ ਯੁੱਧਾਂ ਤੋਂ ਬਾਅਦ
(iii) ਅੰਗੇਜ਼-ਮੈਸੂਰ ਯੁੱਧਾਂ ਤੋਂ ਬਾਅਦ
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।
ਉੱਤਰ-
(iv) ਪਲਾਸੀ ਅਤੇ ਬਕਸਰ ਦੇ ਯੁੱਧਾਂ ਤੋਂ ਬਾਅਦ ।

ਪ੍ਰਸ਼ਨ 7.
ਭਾਰਤ ਵਿੱਚ ਅੰਗ੍ਰੇਜ਼ੀ ਸਾਮਰਾਜ ਦੇ ਵਿਸਥਾਰ ਵਿੱਚ ਲਾਰਡ ਡਲਹੌਜ਼ੀ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਲਈ ਉਸ ਨੇ ਕਿਹੜੀ ਨੀਤੀ ਅਪਣਾਈ ?
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ
(ii) ਉਪਾਧੀਆਂ ਅਤੇ ਪੈਂਸ਼ਨਾਂ ਬੰਦ ਕਰਨਾ
(iii) ਕੁਸ਼ਾਸਨ ਵਿਵਸਥਾ ਦੀ ਆੜ੍ਹ ਲੈਣਾ
(iv) ਲੈਪਸ ਦੀ ਨੀਤੀ ਦੀ ਵਰਤੋਂ ।
ਉੱਤਰ-
(i) ਉਪਾਧੀਆਂ ਅਤੇ ਪੈਂਸ਼ਨਾਂ ਦੇਣਾ

ਪ੍ਰਸ਼ਨ 8.
ਲੈਪਸ ਦੀ ਨੀਤੀ (ਲਾਰਡ ਡਲਹੌਜ਼ੀ) ਰਾਹੀਂ ਅੰਗ੍ਰੇਜ਼ੀ ਰਾਜ ਵਿੱਚ ਮਿਲਾਈ ਗਈ ਰਿਆਸਤ ਸੀ-
(i) ਝਾਂਸੀ
(ii) ਉਦੈਪੁਰ
(iii) ਸਤਾਰਾ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

ਪ੍ਰਸ਼ਨ 9.
ਅਵਧ ਨੂੰ ਅੰਗ੍ਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ ?
(i) 1828 ਈ:
(ii) 1834 ਈ:
(iii) 1846 ਈ:
(iv) 1849 ਈ: ।
ਉੱਤਰ-
(ii) 1834 ਈ:

ਪ੍ਰਸ਼ਨ 10.
ਪੰਜਾਬ ਨੂੰ ਅੰਗ੍ਰੇਜ਼ੀ ਸਾਮਰਾਜ ਵਿਚ ਕਿਸ ਨੇ ਮਿਲਾਇਆ ?
(i) ਲਾਰਡ ਹੇਸਟਿੰਗਜ਼
(ii) ਲਾਰਡ ਹਾਰਡਿੰਗ
(iii) ਲਾਰਡ ਡਲਹੌਜ਼ੀ
(iv) ਲਾਰਡ ਵਿਲਿਅਮ ਬੈਂਟਿੰਕ ।
ਉੱਤਰ-
(iii) ਲਾਰਡ ਡਲਹੌਜ਼ੀ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਅੰਗਰੇਜ਼ਾਂ, ਸਿਰਾਜੂਦੌਲਾ ਅਤੇ ਮੁਗ਼ਲ ਬਾਦਸ਼ਾਹ ਵਿਚਕਾਰ ………………………. ਦੀ ਲੜਾਈ ਤੋਂ ਬਾਅਦ 1765 ਈ: ਵਿੱਚ ਅਲਾਹਾਬਾਦ ਦੀ ਸੰਧੀ ਹੋਈ ।
2. 1772 ਈ: ਵਿਚ ਬੰਗਾਲ ਵਿੱਚ ……………………… ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ।
3. ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ …………………. ਪ੍ਰਣਾਲੀ ਸ਼ੁਰੂ ਕੀਤੀ ।
ਉੱਤਰ-
1. ਬਕਸਰ,
2. ਦੋਹਰੀ ਸ਼ਾਸਨ,
3. ਸਹਾਇਕ ਸੰਧੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਪੁਰਤਗਾਲੀ ਕਪਤਾਨ ਵਾਸਕੋ-ਡੀ-ਗਾਮਾ 27 ਮਈ, 1498 ਈ: ਨੂੰ ਭਾਰਤ ਵਿਚ ਕਾਲੀਕਟ ਨਾਮ ਦੇ ਸਥਾਨ ਵਿਖੇ ਪਹੁੰਚਿਆ ।
2. ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ ।
3. ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫ਼ਰ ਸੀ ।
ਉੱਤਰ-
1. (√)
2. (×)
3. (√)

(ਹ) ਸਹੀ ਜੋੜੇ ਬਣਾਓ :

1. ਪਲਾਸੀ ਦਾ ਯੁੱਧ ਲਾਰਡ ਹੇਸਟਿੰਗਜ਼
2. ਬਕਸਰ ਦਾ ਯੁੱਧ ਸਿਰਾਜੂਦੌਲਾ
3. ਅਰਾਕਾਟ ‘ਤੇ ਹਮਲਾ ਮੀਰ ਕਾਸਿਮ
4. ਅੰਗਰੇਜ਼ੀ-ਗੋਰਖਾ ਯੁੱਧ ਰਾਬਰਟ ਕਲਾਈਵ ।

ਉੱਤਰ-

1. ਪਲਾਸੀ ਦਾ ਯੁੱਧ ਸਿਰਾਜੂਦੌਲਾ
2. ਬਕਸਰ ਦਾ ਯੁੱਧ ਮੀਰ ਕਾਸਿਮ
3. ਅਰਾਕਾਟ ‘ਤੇ ਹਮਲਾ ਰਾਬਰਟ ਕਲਾਈਵ
4. ਅੰਗਰੇਜ਼ੀ-ਗੋਰਖਾ ਯੁੱਧ ਲਾਰਡ ਹੇਸਟਿੰਗਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਯੂਰਪ ਤੋਂ ਭਾਰਤ ਪਹੁੰਚਣ ਦੇ ਨਵੇਂ ਸਮੁੰਦਰੀ ਮਾਰਗ ਦੀ ਖੋਜ ਪੁਰਤਗਾਲੀ ਮਲਾਹ (ਕਪਤਾਨ) ਵਾਸਕੋ-ਡੀਗਾਮਾ ਨੇ ਕੀਤੀ ।

ਪ੍ਰਸ਼ਨ 2.
ਵਾਸਕੋ-ਡੀ-ਗਾਮਾ ਭਾਰਤ ਵਿਚ ਕਦੋਂ ਅਤੇ ਕਿਸ ਬੰਦਰਗਾਹ ‘ਤੇ ਪਹੁੰਚਿਆ ?
ਉੱਤਰ-
27 ਮਈ, 1498 ਈ: ਨੂੰ ਕਾਲੀਕਟ ਦੀ ਬੰਦਰਗਾਹ ‘ਤੇ ।

ਪ੍ਰਸ਼ਨ 3.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
31 ਦਸੰਬਰ, 1600 ਈ: ਨੂੰ ।

ਪ੍ਰਸ਼ਨ 4.
ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1664 ਈ: ਵਿਚ ।

ਪ੍ਰਸ਼ਨ 5.
ਭਾਰਤ ਵਿਚ ਦੋ ਫ਼ਰਾਂਸੀਸੀ ਗਵਰਨਰਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਫ਼ਰਾਂਸੀਸੀ ਸ਼ਕਤੀ ਦਾ ਵਿਸਤਾਰ ਹੋਇਆ ?
ਉੱਤਰ-
ਡੁਮਾ ਅਤੇ ਡੂਪਲੇ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਅੰਗਰੇਜ਼ਾਂ ਨੇ ਵਪਾਰ ਵਿਚ ਰਿਆਇਤਾਂ ਲੈਣ ਲਈ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਕਿਹੜੇ ਦੋ ਪ੍ਰਤੀਨਿਧੀ ਭੇਜੇ ਸਨ ?
ਉੱਤਰ-
ਵਿਲੀਅਮ ਹਾਕਿੰਜ਼ ਅਤੇ ਸਰ ਟਾਮਸ ਰੋ ।

ਪ੍ਰਸ਼ਨ 7.
ਚੇਨੱਈ (ਮਦਰਾਸ) ਅਤੇ ਕੋਲਕਾਤਾ (ਕਲਕੱਤਾ) ਦੇ ਨੇੜੇ ਫ਼ਰਾਂਸੀਸੀ ਬਸਤੀਆਂ ਦੇ ਨਾਂ ਦੱਸੋ ।
ਉੱਤਰ-
ਚੇਨੱਈ ਦੇ ਨੇੜੇ ਪਾਂਡੀਚੇਰੀ ਅਤੇ ਕੋਲਕਾਤਾ ਦੇ ਨੇੜੇ ਚੰਦਰਨਗਰ ਫ਼ਰਾਂਸੀਸੀ ਬਸਤੀਆਂ ਸਨ ।

ਪ੍ਰਸ਼ਨ 8.
ਕਰਨਾਟਕ ਦਾ ਤੀਸਰਾ ਯੁੱਧ ਕਿਹੜੀਆਂ-ਕਿਹੜੀਆਂ ਯੂਰਪੀਅਨ ਕੰਪਨੀਆਂ ਦੇ ਵਿਚਾਲੇ ਹੋਇਆ ?
ਉੱਤਰ-
ਇਹ ਯੁੱਧ ਫ਼ਰਾਂਸ ਦੀ ਈਸਟ ਇੰਡੀਆ ਕੰਪਨੀ ਅਤੇ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਵਿਚਾਲੇ ਹੋਇਆ ।

ਪ੍ਰਸ਼ਨ 9.
ਕਰਨਾਟਕ ਦੇ ਪਹਿਲੇ ਯੁੱਧ (1746-48) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਯੂਰਪ ਵਿਚ ਆਸਟਰੀਆ ਦੇ ਉੱਤਰਾਧਿਕਾਰ ਦੇ ਪ੍ਰਸ਼ਨ ‘ਤੇ ਇੰਗਲੈਂਡ ਅਤੇ ਫਰਾਂਸ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਵੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ ।

ਪ੍ਰਸ਼ਨ 10.
ਕਰਨਾਟਕ ਦਾ ਪਹਿਲਾ ਯੁੱਧ ਕਦੋਂ ਖ਼ਤਮ ਹੋਇਆ ? ਇਸ ਦਾ ਇਕ ਸਿੱਟਾ ਲਿਖੋ ।
ਉੱਤਰ-
ਕਰਨਾਟਕ ਦਾ ਪਹਿਲਾ ਯੁੱਧ 1748 ਈ: ਵਿਚ ਖ਼ਤਮ ਹੋਇਆ । ਸ਼ਾਂਤੀ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੂੰ ਮਦਰਾਸ (ਅਜੋਕਾ ਚੇਨੱਈ) ਦਾ ਪ੍ਰਦੇਸ਼ ਵਾਪਸ ਮਿਲ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਕਰਨਾਟਕ ਦੇ ਦੂਸਰੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਫ਼ਰਾਂਸੀਸੀਆਂ ਨੇ ਹੈਦਰਾਬਾਦ ਅਤੇ ਕਰਨਾਟਕ ਵਿਚ ਆਪਣੇ ਪ੍ਰਭਾਵ ਦੇ ਉੱਤਰਾਧਿਕਾਰੀਆਂ ਅਰਥਾਤ ਹੈਦਰਾਬਾਦ ਵਿਚ ਨਾਸਿਰ ਜੰਗ ਨੂੰ ਅਤੇ ਕਰਨਾਟਕ ਵਿਚ ਚੰਦਾ ਸਾਹਿਬ ਨੂੰ ਉੱਥੋਂ ਦਾ ਸ਼ਾਸਨ ਸੌਂਪ ਦਿੱਤਾ । ਅੰਗਰੇਜ਼ ਇਸ ਨੂੰ ਸਹਿਣ ਨਾ ਕਰ ਸਕੇ । ਉਨ੍ਹਾਂ ਨੇ ਵਿਰੋਧੀ ਉੱਤਰਾਧਿਕਾਰੀਆਂ ਨੂੰ ਮਾਨਤਾ ਦੇ ਕੇ ਯੁੱਧ ਸ਼ੁਰੂ ਕਰ ਦਿੱਤਾ ।

ਪ੍ਰਸ਼ਨ 12.
ਕਰਨਾਟਕ ਦੇ ਦੂਜੇ ਯੁੱਧ ਦਾ ਕੀ ਨਤੀਜਾ ਨਿਕਲਿਆ ?
ਉੱਤਰ-
ਕਰਨਾਟਕ ਦੇ ਦੂਜੇ ਯੁੱਧ ਵਿਚ ਫ਼ਰਾਂਸੀਸੀ ਹਾਰ ਗਏ । ਇਸ ਨਾਲ ਭਾਰਤ ਵਿਚ ਅੰਗਰੇਜ਼ੀ ਸ਼ਕਤੀ ਦੀ ਧਾਕ ਜੰਮ ਗਈ ।

ਪ੍ਰਸ਼ਨ 13.
ਕਰਨਾਟਕ ਦੇ ਦੂਜੇ ਯੁੱਧ ਵਿਚ ਕਿਹੜੀਆਂ ਭਾਰਤੀ ਸ਼ਕਤੀਆਂ ਲਪੇਟ ਵਿਚ ਆਈਆਂ ?
ਉੱਤਰ-
ਕਰਨਾਟਕ ਦੇ ਦੂਸਰੇ ਯੁੱਧ ਵਿਚ ਹੇਠ ਲਿਖੀਆਂ ਸ਼ਕਤੀਆਂ ਲਪੇਟ ਵਿਚ ਆਈਆਂ-

  1. ਕਰਨਾਟਕ ਰਾਜ ਦੇ ਉੱਤਰਾਧਿਕਾਰੀ
  2. ਹੈਦਰਾਬਾਦ ਰਾਜ ਦੇ ਉੱਤਰਾਧਿਕਾਰੀ ।

ਪ੍ਰਸ਼ਨ 14.
ਕਰਨਾਟਕ ਦੇ ਤੀਜੇ ਯੁੱਧ (1756-1763) ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1756 ਈ: ਵਿਚ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਾਲੇ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ । ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਯੁੱਧ ਆਰੰਭ ਹੋ ਗਿਆ । ਇਹ ਕਰਨਾਟਕ ਦਾ ਤੀਜਾ ਯੁੱਧ ਸੀ ।

ਪ੍ਰਸ਼ਨ 15.
ਕਰਨਾਟਕ ਦਾ ਤੀਜਾ ਯੁੱਧ ਕਦੋਂ ਹੋਇਆ ? ਇਸ ਵਿਚ ਕੌਣ ਹਾਰਿਆ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਆਰੰਭ ਹੋਇਆ । ਇਸ ਵਿਚ ਫ਼ਰਾਂਸੀਸੀ ਹਾਰ ਗਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 16.
ਕਰਨਾਟਕ ਦੇ ਤੀਜੇ ਯੁੱਧ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਕਰਨਾਟਕ ਦੇ ਤੀਜੇ ਯੁੱਧ ਦੇ ਫਲਸਰੂਪ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਸੂਰਜ ਡੁੱਬ ਗਿਆ । ਅੰਗਰੇਜ਼ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਬਣ ਗਏ ।

ਪ੍ਰਸ਼ਨ 17.
ਡੁਪਲੇ ਕੌਣ ਸੀ ? ਉਸਦੀ ਯੋਜਨਾ ਕੀ ਸੀ ?
ਉੱਤਰ-
ਡੁਪਲੇ ਭਾਰਤ ਵਿਚ ਇਕ ਫ਼ਰਾਂਸੀਸੀ ਗਵਰਨਰ ਸੀ । ਉਸਨੇ ਸਾਰੇ ਦੱਖਣੀ ਭਾਰਤ ‘ਤੇ ਫ਼ਰਾਂਸੀਸੀ ਪ੍ਰਭਾਵ ਵਧਾਉਣ ਦੀ ਯੋਜਨਾ ਬਣਾਈ ।

ਪ੍ਰਸ਼ਨ 18.
ਡੁਪਲੇ ਨੂੰ ਵਾਪਸ ਕਿਉਂ ਬੁਲਾਇਆ ਗਿਆ ?
ਉੱਤਰ-
ਡੁਪਲੇ ਨੂੰ ਇਸ ਲਈ ਵਾਪਸ ਬੁਲਾਇਆ ਗਿਆ ਕਿਉਂਕਿ ਕਰਨਾਟਕ ਦੇ ਦੂਸਰੇ ਯੁੱਧ ਵਿਚ ਫ਼ਰਾਂਸੀਸੀਆਂ ਦੀ ਹਾਰ ਹੋਈ ਸੀ ।

ਪ੍ਰਸ਼ਨ 19.
ਰਾਬਰਟ ਕਲਾਈਵ ਕੌਣ ਸੀ ? ਉਸਨੇ ਕਰਨਾਟਕ ਦੇ ਦੂਸਰੇ ਯੁੱਧ ਵਿਚ ਕੀ ਭੂਮਿਕਾ ਨਿਭਾਈ ?
ਉੱਤਰ-
ਰਾਬਰਟ ਕਲਾਈਵ ਬਹੁਤ ਹੀ ਯੋਗ ਸੈਨਾਪਤੀ ਸੀ । ਉਸਨੇ ਕਰਨਾਟਕ ਦੇ ਦੂਜੇ ਯੁੱਧ ਵਿਚ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ‘ਤੇ ਅਧਿਕਾਰ ਕਰਕੇ ਚੰਦਾ ਸਾਹਿਬ ਨੂੰ ਤਿਚਨਾਪੱਲੀ ਛੱਡਣ ਲਈ ਮਜਬੂਰ ਕਰ ਦਿੱਤਾ । ਇਸੇ ਦੇ ਫਲਸਰੂਪ ਇਸ ਯੁੱਧ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ ।

ਪ੍ਰਸ਼ਨ 20.
ਪੈਰਿਸ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਭਾਰਤ ‘ ਤੇ ਇਸ ਸੰਧੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਪੈਰਿਸ ਦੀ ਸੰਧੀ 1763 ਈ: ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਹੋਈ । ਇਸ ਸੰਧੀ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਕਰਨਾਟਕ ਦਾ ਤੀਜਾ ਯੁੱਧ ਖ਼ਤਮ ਹੋ ਗਿਆ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 21.
ਕਰਨਾਟਕ ਦੇ ਯੁੱਧ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਬੇੜਾ ਸੀ । ਉਹ ਇਸ ਬੇੜੇ ਦੀ ਸਹਾਇਤਾ ਨਾਲ ਆਪਣੀ ਸੈਨਾ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਆਸਾਨੀ ਨਾਲ ਪਹੁੰਚਾ ਸਕਦੇ ਸਨ ।

ਪ੍ਰਸ਼ਨ 22.
ਪਲਾਸੀ ਦਾ ਯੁੱਧ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਵਿਚਕਾਰ ।

ਪ੍ਰਸ਼ਨ 23.
ਪਲਾਸੀ ਦੇ ਯੁੱਧ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਅੰਗਰੇਜ਼ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਲਕੱਤਾ (ਕੋਲਕਾਤਾ) ਦੀ ਕਿਲ੍ਹੇਬੰਦੀ ਕਰ ਰਹੇ ਸਨ । ਕਲਕੱਤਾ (ਕੋਲਕਾਤਾ) ਨਵਾਬ ਦੇ ਰਾਜ ਦਾ ਇਕ ਭਾਗ ਸੀ । ਇਸ ਲਈ ਅੰਗਰੇਜ਼ਾਂ ਅਤੇ ਨਵਾਬ ਦੇ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ।

ਪ੍ਰਸ਼ਨ 24.
ਪਲਾਸੀ ਦੇ ਯੁੱਧ ਦਾ ਕੋਈ ਇਕ ਸਿੱਟਾ ਲਿਖੋ ।
ਉੱਤਰ-
ਇਸ ਯੁੱਧ ਵਿਚ ਨਵਾਬ ਸਿਰਾਜੁਦੌਲਾ ਹਾਰ ਗਿਆ ਅਤੇ ਮੀਰ ਜਾਫ਼ਰ ਬੰਗਾਲ ਦਾ ਨਵਾਂ ਨਵਾਬ ਬਣਿਆ । ਮੀਰ ਜਾਫ਼ਰ ਨੇ ਅੰਗਰੇਜ਼ਾਂ ਨੂੰ ਬਹੁਤ ਸਾਰਾ ਧਨ ਅਤੇ 24 ਪਰਗਨੇ ਦਾ ਪ੍ਰਦੇਸ਼ ਦਿੱਤਾ ।

ਪ੍ਰਸ਼ਨ 25.
ਪਲਾਸੀ ਦੇ ਯੁੱਧ ਦਾ ਅੰਗਰੇਜ਼ਾਂ ਲਈ ਕੀ ਮਹੱਤਵ ਸੀ ?
ਉੱਤਰ-
ਇਸ ਯੁੱਧ ਵਿਚ ਅੰਗਰੇਜ਼ਾਂ ਦੀ ਸ਼ਕਤੀ ਅਤੇ ਮਾਣ-ਸਨਮਾਨ ਵਿਚ ਬਹੁਤ ਵਾਧਾ ਹੋਇਆ । ਉਹ ਹੁਣ ਭਾਰਤ ਦੇ ਸਭ ਤੋਂ ਵੱਡੇ ਅਤੇ ਅਮੀਰ ਪ੍ਰਾਂਤ ਬੰਗਾਲ ਦੇ ਮਾਲਕ ਬਣ ਗਏ । ਫਲਸਰੂਪ ਭਾਰਤ ਜਿੱਤ ਦੀ ਚਾਬੀ ਅੰਗਰੇਜ਼ਾਂ ਦੇ ਹੱਥ ਵਿਚ ਆ ਗਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 26.
ਬਕਸਰ ਦੇ ਯੁੱਧ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਬੰਗਾਲ ਵਿਚ ਕਰ ਮੁਕਤ ਵਪਾਰ ਕਰਨ ਦਾ ਆਗਿਆ ਪੱਤਰ ਮਿਲਿਆ ਹੋਇਆ ਸੀ । ਪਰ ਕੰਪਨੀ ਦੇ ਕਰਮਚਾਰੀ ਇਸਦੀ ਆੜ ਵਿਚ ਨਿੱਜੀ ਵਪਾਰ ਕਰ ਰਹੇ ਸਨ । ਇਸ ਨਾਲ ਬੰਗਾਲ ਦੇ ਨਵਾਬ ਨੂੰ ਆਰਥਿਕ ਨੁਕਸਾਨ ਪਹੁੰਚ ਰਿਹਾ ਸੀ ।

ਪ੍ਰਸ਼ਨ 27.
“ਕਲਾਈਵ ਨੂੰ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ ।” ਇਸ ਦੇ ਪੱਖ ਵਿਚ ਇਕ ਤਰਕ ਦਿਓ ।
ਉੱਤਰ-
ਕਲਾਈਵ ਨੇ ਭਾਰਤ ਵਿਚ ਅੰਗਰੇਜ਼ਾਂ ਲਈ ਕਰਨਾਟਕ ਦਾ ਦੂਜਾ ਯੁੱਧ ਜਿੱਤਿਆ ਅਤੇ ਪਲਾਸੀ ਦੀ ਲੜਾਈ ਜਿੱਤੀ । ਇਹ ਦੋਵੇਂ ਜਿੱਤਾਂ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਲਈ ਨੀਂਹ ਪੱਥਰ ਸਿੱਧ ਹੋਈਆਂ ।

ਪ੍ਰਸ਼ਨ 28.
ਮੀਰ ਜਾਫ਼ਰ ਕੌਣ ਸੀ ? ਉਹ ਕਦੋਂ ਤੋਂ ਕਦੋਂ ਤਕ ਬੰਗਾਲ ਦਾ ਨਵਾਬ ਰਿਹਾ ?
ਉੱਤਰ-
ਮੀਰ ਜਾਫ਼ਰ ਬੰਗਾਲ ਦੇ ਨਵਾਬ ਸਿਰਾਜੁਦੌਲਾ ਦਾ ਵਿਸ਼ਵਾਸਘਾਤੀ ਸੈਨਾਪਤੀ ਸੀ । ਉਹ 1757 ਈ: ਤੋਂ 1760 ਈ: ਤਕ ਬੰਗਾਲ ਦਾ ਨਵਾਬ ਰਿਹਾ ।

ਪ੍ਰਸ਼ਨ 29.
ਇਲਾਹਾਬਾਦ ਦੀ ਸੰਧੀ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਈ ?
ਉੱਤਰ-
ਇਲਾਹਾਬਾਦ ਦੀ ਸੰਧੀ 3 ਮਈ, 1765 ਈ: ਨੂੰ ਹੋਈ । ਇਹ ਸੰਧੀ ਕਲਾਈਵ (ਅੰਗਰੇਜ਼ਾਂ) ਅਤੇ ਅਵਧ ਦੇ ਨਵਾਬ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਦੇ ਵਿਚਕਾਰ ਹੋਈ ।

ਪ੍ਰਸ਼ਨ 30.
ਇਲਾਹਾਬਾਦ ਦੀ ਸੰਧੀ ਦੀ ਕੋਈ ਇਕ ਸ਼ਰਤ ਲਿਖੋ ।
ਉੱਤਰ-
ਅੰਗਰੇਜ਼ੀ ਕੰਪਨੀ ਨੂੰ ਮੁਗ਼ਲ ਸਮਰਾਟ ਸ਼ਾਹ ਆਲਮ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਹੋਈ । ਇਸ ਤਰ੍ਹਾਂ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ।

ਪ੍ਰਸ਼ਨ 31.
‘‘ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗ਼ਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 32.
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਕਿਸ ਸੰਧੀ ਨੂੰ ਲਾਗੂ ਕੀਤਾ ?
ਉੱਤਰ-
ਲਾਰਡ ਵੈਲਜ਼ਲੀ ਨੇ ਆਪਣੀ ਵਿਸਤਾਰਵਾਦੀ ਨੀਤੀ ਲਈ ਸਹਾਇਕ ਸੰਧੀ ਨੂੰ ਲਾਗੂ ਕੀਤਾ ।

ਪ੍ਰਸ਼ਨ 33.
ਲੈਪਸ ਸਿਧਾਂਤ ਦੇ ਅਧੀਨ ਪ੍ਰਭਾਵਿਤ ਦੋ ਰਾਜਾਂ ਦੇ ਨਾਂ ਦੱਸੋ ।
ਉੱਤਰ-
ਲੈਪਸ ਸਿਧਾਂਤ ਨਾਲ ਝਾਂਸੀ ਅਤੇ ਨਾਗਪੁਰ ਦੇ ਰਾਜ ਪ੍ਰਭਾਵਿਤ ਹੋਏ । ਇਨ੍ਹਾਂ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 34.
ਅੰਗਰੇਜ਼ਾਂ ਨੇ ਅਵਧ ’ਤੇ ਅਧਿਕਾਰ ਕਦੋਂ ਕੀਤਾ ?
ਉੱਤਰ-
ਅੰਗਰੇਜ਼ਾਂ ਨੇ ਅਵਧ ‘ਤੇ 1856 ਈ: ਵਿਚ ਅਧਿਕਾਰ ਕੀਤਾ ।

ਪ੍ਰਸ਼ਨ 35.
ਸਹਾਇਕ ਸੰਧੀ ਦੀ ਇਕ ਸ਼ਰਤ ਲਿਖੋ ।
ਉੱਤਰ-
ਸਹਾਇਕ ਸੰਧੀ ਦੇ ਅਨੁਸਾਰ ਦੇਸੀ ਰਾਜਾ ਕੰਪਨੀ ਦੀ ਆਗਿਆ ਤੋਂ ਬਿਨਾਂ ਕਿਸੇ ਬਾਹਰੀ ਸ਼ਕਤੀ ਜਾਂ ਹੋਰ ਦੇਸੀ ਰਾਜਾਂ ਨਾਲ ਕਿਸੇ ਪ੍ਰਕਾਰ ਦਾ ਰਾਜਨੀਤਿਕ ਸੰਬੰਧ ਨਹੀਂ ਰੱਖ ਸਕਦਾ ਸੀ ।

ਪ੍ਰਸ਼ਨ 36.
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਿਆਂ ਨੂੰ ਕੀ ਵਚਨ ਦਿੰਦੀ ਸੀ ?
ਉੱਤਰ-
ਸਹਾਇਕ ਵਿਵਸਥਾ ਦੇ ਅੰਤਰਗਤ ਅੰਗਰੇਜ਼ੀ ਕੰਪਨੀ ਦੇਸੀ ਰਾਜਾ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਚਨ ਦਿੰਦੀ ਸੀ । ਉਸਨੇ ਰਾਜ ਵਿਚ ਅੰਦਰੂਨੀ ਵਿਦਰੋਹ ਜਾਂ ਬਾਹਰੀ ਹਮਲੇ ਦੇ ਸਮੇਂ ਦੇ ਰਾਜਾ ਦੀ ਰੱਖਿਆ ਦੀ ਜ਼ਿੰਮੇਵਾਰੀ ਦਾ ਵਚਨ ਦਿੱਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 37.
ਸਹਾਇਕ ਵਿਵਸਥਾ ਨਾਲ ਅੰਗਰੇਜ਼ੀ ਕੰਪਨੀ ਨੂੰ ਕੀ ਲਾਭ ਪਹੁੰਚਿਆ ? ਕੋਈ ਇਕ ਲਾਭ ਲਿਖੋ ।
ਉੱਤਰ-
ਸਹਾਇਕ ਵਿਵਸਥਾ ਦੇ ਫਲਸਰੂਪ ਭਾਰਤ ਵਿਚ ਅੰਗਰੇਜ਼ੀ ਕੰਪਨੀ ਦੀ ਰਾਜਨੀਤਿਕ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 38.
ਸਹਾਇਕ ਵਿਵਸਥਾ ਦਾ ਦੇਸੀ ਰਾਜਿਆਂ ‘ਤੇ ਕੀ ਪ੍ਰਭਾਵ ਪਿਆ ? ਕੋਈ ਇਕ ਪ੍ਰਭਾਵ ਲਿਖੋ ।
ਉੱਤਰ-
ਦੇਸੀ ਰਾਜੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਨਿਸਚਿੰਤ ਹੋ ਕੇ ਭੋਗ-ਵਿਲਾਸ ਦਾ ਜੀਵਨ ਬਤੀਤ ਕਰਨ ਲੱਗੇ । ਉਨ੍ਹਾਂ ਨੂੰ ਆਪਣੀ ਗ਼ਰੀਬ ਪਰਜਾ ਦੀ ਕੋਈ ਚਿੰਤਾ ਨਾ ਰਹੀ ।

ਪ੍ਰਸ਼ਨ 39.
ਬੰਗਾਲ ਵਿਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਸਮਾਪਤ ਹੋਈ ?
ਉੱਤਰ-
1772 ਈ: ਵਿਚ ।

ਪ੍ਰਸ਼ਨ 40.
ਉਨ੍ਹਾਂ ਤਿੰਨ ਗਵਰਨਰ-ਜਨਰਲਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਅਧੀਨ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਜ਼ਿਆਦਾ ਵਿਸਤਾਰ ਹੋਇਆ ।
ਉੱਤਰ-
ਲਾਰਡ ਵੈਲਜ਼ਲੀ, ਲਾਰਡ ਹੇਸਟਿੰਗਜ਼, ਲਾਰਡ ਡਲਹੌਜ਼ੀ ।

ਪ੍ਰਸ਼ਨ 41.
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ?
ਉੱਤਰ-
ਸੁਤੰਤਰ ਮੈਸੂਰ ਰਾਜ ਦੀ ਸਥਾਪਨਾ 1761 ਈ: ਵਿਚ ਹੈਦਰ ਅਲੀ ਨੇ ਕੀਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 42.
ਪਹਿਲਾ ਮੈਸੂਰ ਯੁੱਧ ਕਦੋਂ ਹੋਇਆ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਹਿਲਾ ਮੈਸੂਰ ਯੁੱਧ 1767-1769 ਈ: ਵਿਚ ਹੋਇਆ । ਇਸ ਵਿਚ ਹੈਦਰ ਅਲੀ ਦੀ ਜਿੱਤ ਹੋਈ ।

ਪ੍ਰਸ਼ਨ 43.
ਹੈਦਰ ਅਲੀ ਦੀ ਮੌਤ ਕਦੋਂ ਹੋਈ ? ਉਸ ਤੋਂ ਬਾਅਦ ਮੈਸੂਰ ਦਾ ਸੁਲਤਾਨ ਕੌਣ ਬਣਿਆ ?
ਉੱਤਰ-
ਹੈਦਰ ਅਲੀ ਦੀ ਮੌਤ 1782 ਵਿਚ ਹੋਈ । ਉਸ ਤੋਂ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸੁਲਤਾਨ ਬਣਿਆ ।

ਪ੍ਰਸ਼ਨ 44.
ਟੀਪੂ ਸੁਲਤਾਨ ਦੀ ਮੌਤ ਕਦੋਂ ਅਤੇ ਕਿਸ ਪ੍ਰਕਾਰ ਹੋਈ ?
ਉੱਤਰ-
ਟੀਪੂ ਸੁਲਤਾਨ ਦੀ ਮੌਤ 1799 ਈ: ਵਿਚ ਹੋਈ ।ਉਹ ਮੈਸੂਰ ਦੇ ਚੌਥੇ ਯੁੱਧ ਵਿਚ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 45.
ਬਸੀਨ ਅਤੇ ਦੇਵਗਾਉਂ ਦੀਆਂ ਸੰਧੀਆਂ ਕਦੋਂ-ਕਦੋਂ ਹੋਈਆਂ ?
ਉੱਤਰ-
ਕ੍ਰਮਵਾਰ : 1802 ਅਤੇ 1803 ਈ: ਵਿਚ ।

ਪ੍ਰਸ਼ਨ 46.
ਦੇਵਗਾਉਂ ਦੀ ਸੰਧੀ ਕਿਸ-ਕਿਸ ਵਿਚਕਾਰ ਹੋਈ ? ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਿਹੜੇ ਦੋ ਪ੍ਰਦੇਸ਼ ਪ੍ਰਾਪਤ ਹੋਏ ?
ਉੱਤਰ-
ਦੇਵਗਾਉਂ ਦੀ ਸੰਧੀ ਮਰਾਠਾ ਸਰਦਾਰ ਭੌਸਲੇ ਅਤੇ ਅੰਗਰੇਜ਼ਾਂ ਦੇ ਵਿਚਾਲੇ ਹੋਈ । ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਕਟਕ ਅਤੇ ਬਲਾਸੌਰ ਦੇ ਪ੍ਰਦੇਸ਼ ਪ੍ਰਾਪਤ ਹੋਏ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 47.
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ ਕਿੰਨੀਆਂ ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ ? ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਦੇ ਨਾਂ ਦੱਸੋ ।
ਉੱਤਰ-
ਲਾਰਡ ਹੇਸਟਿੰਗਜ਼ ਦੇ ਸਮੇਂ ਰਾਜਸਥਾਨ ਦੀਆਂ 19 ਰਿਆਸਤਾਂ ਨੇ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕੀਤੀ । ਇਨ੍ਹਾਂ ਵਿਚੋਂ ਚਾਰ ਮੁੱਖ ਰਿਆਸਤਾਂ ਜੈਪੁਰ, ਜੋਧਪੁਰ, ਉਦੈਪੁਰ ਅਤੇ ਬੀਕਾਨੇਰ ਸਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਯੂਰਪ ਦੀਆਂ ਵਪਾਰਿਕ ਕੰਪਨੀਆਂ ਦੇ ਵਿਚਾਲੇ ਟਕਰਾਅ ਕਿਉਂ ਹੋਇਆ ਅਤੇ ਇਸਦਾ ਕੀ ਸਿੱਟਾ ਨਿਕਲਿਆ ?
ਉੱਤਰ-
ਟਕਰਾਓ ਦੇ ਕਾਰਨ – ਭਾਰਤ ਵਿਚ ਕਈ ਯੂਰਪੀਅਨ ਕੰਪਨੀਆਂ ਵਪਾਰ ਕਰਨ ਦੇ ਲਈ ਆਈਆਂ ਸਨ । ਇਨ੍ਹਾਂ ਕੰਪਨੀਆਂ ਦੇ ਵਪਾਰੀ ਬਹੁਤ ਲਾਲਚੀ, ਸਵਾਰਥੀ ਅਤੇ ਲਾਲਸੀ ਸਨ । ਸਾਰੀਆਂ ਕੰਪਨੀਆਂ ਭਾਰਤ ਦੇ ਵਪਾਰ ‘ਤੇ ਪੂਰੀ ਤਰ੍ਹਾਂ ਆਪਣਾ ਅਧਿਕਾਰ ਸਥਾਪਿਤ ਕਰਨਾ ਚਾਹੁੰਦੀਆਂ ਸਨ । ਇਸ ਲਈ ਇਨ੍ਹਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ, ਜਿਸ ਦੇ ਕਾਰਨ ਇਨ੍ਹਾਂ ਵਿਚ ਭਿਆਨਕ ਟਕਰਾਓ ਹੋਣ ਲੱਗਾ ।

ਟਕਰਾਓ ਅਤੇ ਉਨ੍ਹਾਂ ਦੇ ਸਿੱਟੇ – ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਡੱਚਾਂ ਨੂੰ ਹਰਾ ਕੇ ਸਾਰਾ ਵਪਾਰ ਆਪਣੇ ਹੱਥਾਂ ਵਿਚ ਲੈ ਲਿਆ । ਇਸੇ ਵਿਚਾਲੇ ਅੰਗਰੇਜ਼ਾਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ । ਉਨ੍ਹਾਂ ਨੇ ਡੱਚਾਂ ਨੂੰ ਹਰਾ ਦਿੱਤਾ ਅਤੇ ਵਪਾਰ ‘ਤੇ ਆਪਣਾ ਅਧਿਕਾਰ ਕਰ ਲਿਆ । ਡੇਨਸ ਖ਼ੁਦ ਭਾਰਤ ਛੱਡ ਕੇ ਚਲੇ ਗਏ । ਇਸ ਤਰ੍ਹਾਂ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ | ਇਸ ਸੰਘਰਸ਼ ਵਿਚ ਅੰਗਰੇਜ਼ ਜੇਤੂ ਰਹੇ ਅਤੇ ਭਾਰਤ ਦੇ ਵਪਾਰ ‘ਤੇ ਉਨ੍ਹਾਂ ਦਾ ਏਕਾਧਿਕਾਰ ਸਥਾਪਿਤ ਹੋ ਗਿਆ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀ ਰਾਜਨੀਤਿਕ ਸੱਤਾ ਵੀ ਸਥਾਪਿਤ ਕਰ ਲਈ ।

ਪ੍ਰਸ਼ਨ 2.
ਕਰਨਾਟਕ ਦੇ ਪਹਿਲੇ ਯੁੱਧ ਦਾ ਵਰਣਨ ਕਰੋ ।
ਉੱਤਰ-
ਯੂਰਪ ਵਿਚ 1740-48 ਦੇ ਵਿਚਾਲੇ ਆਸਟਰੀਆ ਦੇ ਸਿੰਘਾਸਨ ਲਈ ਯੁੱਧ ਸ਼ੁਰੂ ਹੋਇਆ । ਇਸ ਯੁੱਧ ਵਿਚ ਇੰਗਲੈਂਡ ਅਤੇ ਫ਼ਰਾਂਸ ਇਕ-ਦੂਜੇ ਦੇ ਵਿਰੁੱਧ ਲੜੇ । ਫਲਸਰੂਪ 1746 ਈ: ਵਿਚ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਜਾਤੀਆਂ ਦੇ ਵਿਚਾਲੇ ਯੁੱਧ ਸ਼ੁਰੂ ਹੋ ਗਿਆ | ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਦੇ ਵਪਾਰਿਕ ਕੇਂਦਰ ਫੋਰਟ ਸੇਂਟ ਜਾਰਜ (ਚੇਨੱਈ ਨੂੰ ਲੁੱਟਿਆ | ਕਰਨਾਟਕ ਦੇ ਨਵਾਬ ਨੇ ਜਦੋਂ ਉਨ੍ਹਾਂ ਦੇ ਵਿਰੁੱਧ ਆਪਣੀ ਸੈਨਾ ਭੇਜੀ, ਤਾਂ ਉਸਨੂੰ ਵੀ ਫ਼ਰਾਂਸੀਸੀਆਂ ਦੇ ਹੱਥੋਂ ਹਾਰਨਾ ਪਿਆ । ਉਨ੍ਹਾਂ ਦਿਨਾਂ ਵਿਚ ਡੁਪਲੇ ਫ਼ਰਾਂਸੀਸੀਆਂ ਦਾ ਗਵਰਨਰ ਸੀ । ਭਾਰਤ ਵਿਚ ਫ਼ਰਾਂਸੀਸੀਆਂ ਦੇ ਸਨਮਾਨ ਨੂੰ ਚਾਰ ਚੰਦ ਲੱਗ ਗਏ । 1748 ਵਿਚ ਯੂਰਪ ਵਿਚ ਫ਼ਰਾਂਸ ਅਤੇ ਇੰਗਲੈਂਡ ਦੇ ਵਿਚਾਲੇ ਯੁੱਧ ਬੰਦ ਹੋ ਗਿਆ । ਇਸੇ ਸਾਲ ਭਾਰਤ ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਇਸ ਸੰਧੀ ਦੇ ਅਨੁਸਾਰ ਫ਼ਰਾਂਸੀਸੀਆਂ ਨੇ ਮਦਰਾਸ (ਚੇਨੱਈ), ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ।

ਪ੍ਰਸ਼ਨ 3.
ਦੂਜੇ ਕਰਨਾਟਕ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਚੰਦਾ ਸਾਹਿਬ ਮਾਰਿਆ ਗਿਆ ਅਤੇ ਅਰਕਾਟ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਅੰਗਰੇਜ਼ਾਂ ਨੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਸ਼ਾਸਕ ਘੋਸ਼ਿਤ ਕੀਤਾ ।
  3. ਹੈਦਰਾਬਾਦ ਵਿਚ ਫ਼ਰਾਂਸੀਸੀ ਪ੍ਰਭਾਵ ਬਣਿਆ ਰਿਹਾ ।ਉੱਥੇ ਉਨ੍ਹਾਂ ਨੂੰ ਮਾਮਲਾ ਉਗਰਾਹੁਣ ਦਾ ਅਧਿਕਾਰ ਮਿਲ ਗਿਆ ਅਤੇ ਉਨ੍ਹਾਂ ਨੇ ਉੱਥੇ ਆਪਣੀ ਸੈਨਾ ਦੀ ਟੁਕੜੀ ਰੱਖ ਦਿੱਤੀ ।
  4. ਇਸ ਯੁੱਧ ਦੇ ਫਲਸਰੂਪ ਕਲਾਈਵ ਨਾਂ ਦਾ ਇਕ ਅੰਗਰੇਜ਼ ਉੱਭਰ ਕੇ ਸਾਹਮਣੇ ਆਇਆ । ਇਹ ਹੀ ਬਾਅਦ ਵਿਚ ਅੰਗਰੇਜ਼ੀ ਰਾਜ ਦਾ ਸੰਸਥਾਪਕ ਬਣਿਆ ।

ਪ੍ਰਸ਼ਨ 4.
ਕਰਨਾਟਕ ਦੇ ਤੀਜੇ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਕਰਨਾਟਕ ਦਾ ਤੀਜਾ ਯੁੱਧ 1756 ਈ: ਵਿਚ ਸ਼ੁਰੂ ਹੋਇਆ ਅਤੇ 1763 ਈ: ਵਿਚ ਖ਼ਤਮ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ

  1. ਫ਼ਰਾਂਸੀਸੀਆਂ ਦੇ ਹੱਥੋਂ ਹੈਦਰਾਬਾਦ ਨਿਕਲ ਗਿਆ ਅਤੇ ਉੱਥੇ ਅੰਗਰੇਜ਼ਾਂ ਦਾ ਪ੍ਰਭੂਤਵ ਸਥਾਪਿਤ ਹੋ ਗਿਆ ।
  2. ਅੰਗਰੇਜ਼ਾਂ ਨੂੰ ਉੱਤਰੀ ਸਰਕਾਰ ਦਾ ਦੇਸ਼ ਮਿਲਿਆ ।
  3. ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਦਾ ਅੰਤ ਹੋ ਗਿਆ ਅਤੇ ਹੁਣ ਅੰਗਰੇਜ਼ਾਂ ਲਈ ਭਾਰਤ ਨੂੰ ਜਿੱਤਣਾ ਆਸਾਨ ਹੋ ਗਿਆ ।

ਪਸ਼ਨ 5.
18ਵੀਂ ਸਦੀ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚਾਲੇ ਦੁਸ਼ਮਣੀ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਦੋਹਾਂ ਜਾਤੀਆਂ ਵਿਚਾਲੇ ਦੁਸ਼ਮਣੀ ਦੇ ਤਿੰਨ ਮੁੱਖ ਕਾਰਨ ਸਨ-

  1. ਇੰਗਲੈਂਡ ਅਤੇ ਫ਼ਰਾਂਸ ਕਾਫ਼ੀ ਸਮੇਂ ਤੋਂ ਇਕ-ਦੂਜੇ ਦੇ ਦੁਸ਼ਮਣ ਬਣੇ ਹੋਏ ਸਨ ।
  2. ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਵਪਾਰਿਕ ਮੁਕਾਬਲੇਬਾਜ਼ੀ ਚਲ ਰਹੀ ਸੀ ।
  3. ਦੋਵੇਂ ਜਾਤੀਆਂ ਭਾਰਤ ਵਿਚ ਰਾਜਨੀਤਿਕ ਸੱਤਾ ਸਥਾਪਿਤ ਕਰਨਾ ਚਾਹੁੰਦੀਆਂ ਸਨ ।

ਅਸਲ ਵਿਚ ਜਦੋਂ ਕਦੇ ਇੰਗਲੈਂਡ ਅਤੇ ਫ਼ਰਾਂਸ ਦਾ ਯੂਰਪ ਵਿਚ ਯੁੱਧ ਆਰੰਭ ਹੁੰਦਾ ਸੀ, ਤਾਂ ਭਾਰਤ ਵਿਚ ਵੀ ਦੋਹਾਂ ਜਾਤੀਆਂ ਦਾ ਸੰਘਰਸ਼ ਆਰੰਭ ਹੋ ਗਿਆ ਸੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 6.
ਇਲਾਹਾਬਾਦ ਦੀ ਸੰਧੀ ਦੀਆਂ ਕੀ ਸ਼ਰਤਾਂ ਹਨ ?
ਉੱਤਰ-
ਇਲਾਹਾਬਾਦ ਦੀ ਸੰਧੀ ( 1765 ਈ:) ਦੀਆਂ ਸ਼ਰਤਾਂ ਹੇਠ ਲਿਖੀਆਂ ਸਨ-

  1. ਅੰਗਰੇਜ਼ਾਂ ਅਤੇ ਅਵਧ ਦੇ ਨਵਾਬ ਨੇ ਯੁੱਧ ਦੇ ਸਮੇਂ ਇਕ-ਦੂਜੇ ਦੀ ਸਹਾਇਤਾ ਕਰਨ ਦਾ ਵਚਨ ਦਿੱਤਾ ।
  2. ਯੁੱਧ ਦੀ ਹਾਨੀ-ਪੂਰਤੀ ਲਈ ਬੰਗਾਲ ਦੇ ਨਵਾਬ ਨੇ ਅੰਗਰੇਜ਼ਾਂ ਨੂੰ 50 ਲੱਖ ਰੁਪਏ ਦੇਣ ਦਾ ਵਚਨ ਦਿੱਤਾ ।
  3. ਮੁਗਲ ਸਮਰਾਟ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਸੌਂਪ ਦਿੱਤੀ | ਬਦਲੇ ਵਿਚ ਅੰਗਰੇਜ਼ਾਂ ਨੇ ਸ਼ਾਹ ਆਲਮ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣਾ ਸਵੀਕਾਰ ਕਰ ਲਿਆ ।
  4. ਅਵਧ ਦੇ ਨਵਾਬ ਨੇ ਇਹ ਵਚਨ ਦਿੱਤਾ ਕਿ ਉਹ ਮੀਰ ਕਾਸਿਮ ਨੂੰ ਆਪਣੇ ਰਾਜ ਵਿਚ ਆਸਰਾ ਨਹੀਂ ਦੇਵੇਗਾ ।

ਪ੍ਰਸ਼ਨ 7.
ਕਰਨਾਟਕ ਦੇ ਤਿੰਨਾਂ ਯੁੱਧਾਂ ਵਿਚੋਂ ਸਭ ਤੋਂ ਮਹੱਤਵਪੂਰਨ ਯੁੱਧ ਕਿਹੜਾ ਸੀ ਅਤੇ ਕਿਉਂ ?
ਉੱਤਰ-
ਕਰਨਾਟਕ ਦੇ ਤਿੰਨ ਯੁੱਧਾਂ ਵਿਚੋਂ ਦੂਸਰਾ ਯੁੱਧ ਸਭ ਤੋਂ ਮਹੱਤਵਪੂਰਨ ਸੀ । ਇਹ ਯੁੱਧ ਅੰਗਰੇਜ਼ਾਂ ਦੀ ਕੂਟਨੀਤਿਕ ਜਿੱਤ ਦਾ ਪ੍ਰਤੀਕ ਸੀ । ਇਸ ਤੋਂ ਪਹਿਲਾਂ ਕਰਨਾਟਕ ਦੇ ਪਹਿਲੇ ਯੁੱਧ ਵਿਚ ਅੰਗਰੇਜ਼ ਫ਼ਰਾਂਸੀਸੀਆਂ ਤੋਂ ਬੁਰੀ ਤਰ੍ਹਾਂ ਹਾਰੇ ਸਨ । ਨਤੀਜੇ ਵਜੋਂ ਭਾਰਤ ਵਿਚ ਫ਼ਰਾਂਸੀਸੀ ਸ਼ਕਤੀ ਕਾਫ਼ੀ ਮਜ਼ਬੂਤ ਹੋ ਗਈ ਸੀ | ਕਰਨਾਟਕ ਦੇ ਦੂਜੇ ਯੁੱਧ ਵਿਚ ਵੀ ਅੰਗਰੇਜ਼ ਹਾਰਨ ਹੀ ਵਾਲੇ ਸਨ ਪਰ ਰਾਬਰਟ ਕਲਾਈਵ ਨੇ ਆਪਣੀ ਚਲਾਕੀ ਨਾਲ ਯੁੱਧ ਦੀ ਸਥਿਤੀ ਹੀ ਬਦਲ ਦਿੱਤੀ । ਉਸਨੇ ਫ਼ਰਾਂਸੀਸੀਆਂ ਦੀ ਯੁੱਧ ਯੋਜਨਾ ਨੂੰ ਪੂਰੀ ਤਰ੍ਹਾਂ ਅਸਫਲ ਬਣਾ ਦਿੱਤਾ । ਇਸ ਯੁੱਧ ਤੋਂ ਬਾਅਦ ਫ਼ਰਾਂਸੀਸੀ ਸ਼ਕਤੀ ਕਦੇ ਵੀ ਪੂਰੀ ਤਰ੍ਹਾਂ ਉੱਭਰ ਨਾ ਸਕੀ । ਫਲਸਰੂਪ ਅੰਗਰੇਜ਼ਾਂ ਨੇ ਕਰਨਾਟਕ ਦੇ ਤੀਜੇ ਯੁੱਧ ਵਿਚ ਫ਼ਰਾਂਸੀਸੀਆਂ ਨੂੰ ਆਸਾਨੀ ਨਾਲ ਹਰਾ ਦਿੱਤਾ । ਜੇਕਰ ਅੰਗਰੇਜ਼ ਕਰਨਾਟਕ ਦੇ ਦੂਸਰੇ ਯੁੱਧ ਵਿਚ ਹਾਰ ਜਾਂਦੇ ਤਾਂ ਉਨ੍ਹਾਂ ਨੂੰ ਨਾ ਕੇਵਲ ਭਾਰਤੀ ਵਪਾਰ ਤੋਂ ਹੱਥ ਧੋਣਾ ਪੈਂਦਾ, ਬਲਕਿ ਪੁਰਤਗਾਲੀਆਂ ਅਤੇ ਡੱਚਾਂ ਵਾਂਗ ਭਾਰਤ ਛੱਡ ਕੇ ਦੌੜਨਾ ਵੀ ਪੈਂਦਾ ।

ਪ੍ਰਸ਼ਨ 8.
ਪਲਾਸੀ ਦੇ ਯੁੱਧ ਵਿਚ ਸਿਰਾਜੂਦੌਲਾ ਕਿਉਂ ਹਾਰਿਆ ?
ਉੱਤਰ-
ਪਲਾਸੀ ਦੇ ਯੁੱਧ ਵਿਚ ਸਿਰਾਜੁਦੌਲਾ ਦੀ ਹਾਰ ਦੇ ਹੇਠ ਲਿਖੇ ਕਾਰਨ ਸਨ-

  • ਕਲਾਈਵ ਦੀ ਸਾਜ਼ਿਸ਼ – ਕਲਾਈਵ ਨੇ ਆਪਣੀ ਸਾਜ਼ਿਸ਼ ਨਾਲ ਸਿਰਾਜੂਦੌਲਾ ਦਾ ਲੱਕ ਹੀ ਤੋੜ ਦਿੱਤਾ । ਉਸਨੇ ਸੈਨਾਪਤੀ ਮੀਰ ਜਾਫ਼ਰ ਨੂੰ ਆਪਣੇ ਨਾਲ ਮਿਲਾ ਕੇ ਸਿਰਾਜੁਦੌਲਾ ਨੂੰ ਅਸਾਨੀ ਨਾਲ ਹਰਾ ਦਿੱਤਾ ।
  • ਸਿਰਾਜੂਦੌਲਾ ਵਿਚ ਦੂਰਦਰਸ਼ਿਤਾ ਦੀ ਘਾਟ – ਸਿਰਾਜੁਦੌਲਾ ਦੂਰਦਰਸ਼ੀ ਸ਼ਾਸਕ ਨਹੀਂ ਸੀ । ਜੇਕਰ ਉਹ ਦੂਰਦਰਸ਼ੀ ਹੁੰਦਾ ਤਾਂ ਅੰਗਰੇਜ਼ਾਂ ਦੀਆਂ ਗਤੀਵਿਧੀਆਂ ਅਤੇ ਵਿਰੋਧੀਆਂ ‘ਤੇ ਪੂਰੀ ਨਜ਼ਰ ਰੱਖਦਾ ਅਤੇ ਸਾਜ਼ਿਸ਼ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ । ਇਸ ਪ੍ਰਕਾਰ ਉਸਦੀ ਦੁਰਦਰਸ਼ਿਤਾ ਦੀ ਘਾਟ ਹੀ ਉਸਦੀ ਹਾਰ ਦਾ ਕਾਰਨ ਬਣੀ ।
  • ਸੈਨਿਕ ਕਮੀਆਂ – ਸਿਰਾਜੁਦੌਲਾ ਦਾ ਸੈਨਿਕ ਸੰਗਠਨ ਤਰੁੱਟੀਪੂਰਨ ਸੀ । ਉਸਦੇ ਸੈਨਿਕ ਨਾ ਤਾਂ ਅੰਗਰੇਜ਼ੀ ਸੈਨਿਕਾਂ ਵਾਂਗ ਸਿਖਲਾਈ ਪ੍ਰਾਪਤ ਸਨ ਅਤੇ ਨਾ ਹੀ ਉਨ੍ਹਾਂ ਕੋਲ ਅੰਗਰੇਜ਼ਾਂ ਵਰਗੇ ਆਧੁਨਿਕ ਹਥਿਆਰ ਸਨ । ਯੁੱਧ ਵਿਚ ਨਵਾਬ ਦੇ ਸੈਨਿਕ ਇਕ ਭੀੜ ਵਾਂਗ ਲੜੇ । ਉਨ੍ਹਾਂ ਵਿਚ ਅਨੁਸ਼ਾਸਨ ਬਿਲਕੁਲ ਵੀ ਨਹੀਂ ਸੀ ।

ਪ੍ਰਸ਼ਨ 9.
ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਟਕਰਾਓ ਅਤੇ ਅੰਗਰੇਜ਼ਾਂ ਦੀ ਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਭਾਰਤ ਵਿਚ ਫ਼ਰਾਂਸੀਸੀਆਂ ਦੇ ਵਿਰੁੱਧ ਅੰਗਰੇਜ਼ਾਂ ਦੀ ਸਫਲਤਾ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਨੌ-ਸੈਨਾ – ਅੰਗਰੇਜ਼ੀ ਨੌ-ਸੈਨਾ ਫ਼ਰਾਂਸੀਸੀ ਨੌ-ਸੈਨਾ ਤੋਂ ਵਧੇਰੇ ਸ਼ਕਤੀਸ਼ਾਲੀ ਸੀ । ਅੰਗਰੇਜ਼ਾਂ ਦੇ ਕੋਲ ਇਕ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਸੀ । ਇਸਦੀ ਸਹਾਇਤਾ ਨਾਲ ਉਹ ਲੋੜ ਸਮੇਂ ਇੰਗਲੈਂਡ ਤੋਂ ਸੈਨਿਕ ਅਤੇ ਯੁੱਧ ਦਾ ਸਾਮਾਨ ਮੰਗਵਾ ਸਕਦੇ ਸਨ ।
  • ਵਧੀਆ ਆਰਥਿਕ ਦਸ਼ਾ – ਅੰਗਰੇਜ਼ਾਂ ਦੀ ਆਰਥਿਕ ਦਸ਼ਾ ਕਾਫ਼ੀ ਵਧੀਆ ਸੀ । ਉਹ ਯੁੱਧ ਦੇ ਸਮੇਂ ਵੀ ਆਪਣਾ ਵਪਾਰ ਜਾਰੀ ਰੱਖਦੇ ਸਨ | ਪਰੰਤੁ ਫ਼ਰਾਂਸੀਸੀ ਰਾਜਨੀਤੀ ਵਿਚ ਵਧੇਰੇ ਉਲਝੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਕੋਲ ਧਨ ਦੀ ਘਾਟ ਰਹਿੰਦੀ ਸੀ ।
  • ਅੰਗਰੇਜ਼ਾਂ ਦੀ ਬੰਗਾਲ ਜਿੱਤ – ਬੰਗਾਲ ਜਿੱਤ, ਦੇ ਕਾਰਨ ਭਾਰਤ ਦਾ ਇਕ ਧੁਨੀ ਤ ਅੰਗਰੇਜ਼ਾਂ ਦੇ ਹੱਥ ਆ ਗਿਆ । ਯੁੱਧ ਜਿੱਤਣ ਲਈ ਧਨ ਦੀ ਬਹੁਤ ਲੋੜ ਹੁੰਦੀ ਹੈ । ਯੁੱਧ ਦੇ ਦਿਨਾਂ ਵਿਚ ਅੰਗਰੇਜ਼ਾਂ ਦਾ ਬੰਗਾਲ ਵਿਚ ਵਪਾਰ ਚਲਦਾ ਰਿਹਾ । ਇੱਥੋਂ ਪ੍ਰਾਪਤ ਧਨ ਦੇ ਕਾਰਨ ਉਨ੍ਹਾਂ ਨੂੰ ਦੱਖਣ ਦੇ ਯੁੱਧਾਂ ਵਿਚ ਜਿੱਤ ਪ੍ਰਾਪਤ ਹੋਈ ।
  • ਚੰਗੀ ਥਲ ਸੈਨਾ ਅਤੇ ਯੋਗ ਸੈਨਾ ਅਧਿਕਾਰੀ – ਅੰਗਰੇਜ਼ਾਂ ਦੀ ਥਲ ਸੈਨਾ ਫ਼ਰਾਂਸੀਸੀ ਥਲ ਸੈਨਾ ਤੋਂ ਕਾਫ਼ੀ ਚੰਗੀ ਸੀ । ਅੰਗਰੇਜ਼ਾਂ ਵਿਚ ਕਲਾਈਵ, ਸਰ ਆਇਰਕੂਟ ਅਤੇ ਮੇਜਰ ਲਾਰੇਂਸ ਆਦਿ ਅਧਿਕਾਰੀ ਬਹੁਤ ਯੋਗ ਸਨ । ਇਸਦੇ ਉਲਟ ਫ਼ਰਾਂਸੀਸੀ ਸੈਨਾ ਅਧਿਕਾਰੀ ਡੁਪਲੇ, ਲਾਲੀ ਅਤੇ ਬੁਸੇ ਐਨੇ ਯੋਗ ਨਹੀਂ ਸਨ । ਇਹ ਗੱਲ ਵੀ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣੀ ।

ਪ੍ਰਸ਼ਨ 10.
ਸਿਰਾਜੂਦੌਲਾ ਦੀ ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਸਿਰਾਜੂਦੌਲਾ ਅਤੇ ਅੰਗਰੇਜ਼ਾਂ ਵਿਚਾਲੇ ਟਕਰਾਓ (ਲੜਾਈ) ਦੇ ਹੇਠ ਲਿਖੇ ਕਾਰਨ ਸਨ-

  • ਅੰਗਰੇਜ਼ਾਂ ਨੇ ਸਿਰਾਜੂਦੌਲਾ ਨੂੰ ਬੰਗਾਲ ਦਾ ਨਵਾਬ ਬਣਨ ‘ਤੇ ਕੋਈ ਭੇਂਟ ਨਹੀਂ ਦਿੱਤੀ ਸੀ । ਇਸ ਕਾਰਨ ਉਹ ਅੰਗਰੇਜ਼ਾਂ ਤੋਂ ਨਰਾਜ਼ ਸੀ ।
  • ਅੰਗਰੇਜ਼ਾਂ ਨੇ ਨਵਾਬ ਦੇ ਇਕ ਵਿਦਰੋਹੀ ਅਧਿਕਾਰੀ ਨੂੰ ਆਪਣੇ ਕੋਲ ਸ਼ਰਨ ਦਿੱਤੀ । ਨਵਾਬ ਨੇ ਅੰਗਰੇਜ਼ਾਂ ਤੋਂ ਮੰਗ ਕੀਤੀ ਕਿ ਉਹ ਇਸ ਗੱਦਾਰ ਨੂੰ ਵਾਪਸ ਮੋੜ ਦੇਣ । ਪਰ ਅੰਗਰੇਜ਼ਾਂ ਨੇ ਉਸਦੀ ਇਕ ਨਾ ਸੁਣੀ ।
  • ਅੰਗਰੇਜ਼ਾਂ ਨੇ ਕਲਕੱਤੇ (ਕੋਲਕਾਤੇ) ਵਿਚ ਕਿਲਾਬੰਦੀ ਆਰੰਭ ਕਰ ਦਿੱਤੀ । ਨਵਾਬ ਦੇ ਮਨਾ ਕਰਨ ‘ਤੇ ਵੀ ਉਹ ਕਿਲਾਬੰਦੀ ਕਰਦੇ ਰਹੇ । ਇਸ ਲਈ ਨਵਾਬ ਉਨ੍ਹਾਂ ਤੋਂ ਨਾਰਾਜ਼ ਹੋ ਗਿਆ ।
  • ਨਵਾਬ ਦੇ ਢਾਕਾ ਦੇ ਖ਼ਜ਼ਾਨੇ ਵਿਚ ਗਬਨ ਹੋਇਆ ਸੀ । ਨਵਾਬ ਦਾ ਵਿਚਾਰ ਸੀ ਕਿ ਗਬਨ ਦੀ ਰਾਸ਼ੀ ਅੰਗਰੇਜ਼ਾਂ ਦੇ ਕੋਲ ਹੈ । ਉਸਨੇ ਅੰਗਰੇਜ਼ਾਂ ਤੋਂ ਇਹ ਰਾਸ਼ੀ ਵਾਪਸ ਮੰਗੀ, ਪਰ ਉਨ੍ਹਾਂ ਨੇ ਇਸ ਨੂੰ ਮੋੜਨ ਤੋਂ ਨਾਂਹ ਕਰ ਦਿੱਤੀ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 11.
ਭਾਰਤੀ ਇਤਿਹਾਸ ਵਿਚ ਬਕਸਰ ਦੀ ਲੜਾਈ ਦਾ ਕੀ ਮਹੱਤਵ ਹੈ ?
ਉੱਤਰ-
ਬਕਸਰ ਦੀ ਲੜਾਈ ਦਾ ਭਾਰਤ ਦੇ ਇਤਿਹਾਸ ਵਿਚ ਪਲਾਸੀ ਦੀ ਲੜਾਈ ਤੋਂ ਵੀ ਜ਼ਿਆਦਾ ਮਹੱਤਵ ਹੈ । ਇਸ ਲੜਾਈ ਦੇ ਕਾਰਨ ਬੰਗਾਲ, ਬਿਹਾਰ ਅਤੇ ਉੜੀਸਾ ਵਿਚ ਅੰਗਰੇਜ਼ਾਂ ਦੀ ਸਥਿਤੀ ਮਜ਼ਬੂਤ ਹੋ ਗਈ । ਇੱਥੋਂ ਤਕ ਕਿ ਉਨ੍ਹਾਂ ਦਾ ਪ੍ਰਭਾਵ ਦਿੱਲੀ ਤਕ ਪਹੁੰਚ ਗਿਆ । ਅਵਧ ਦਾ ਨਵਾਬ ਸ਼ੁਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਵੀ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਏ । ਇਸ ਪ੍ਰਕਾਰ ਅੰਗਰੇਜ਼ਾਂ ਲਈ ਸਾਰੇ ਭਾਰਤ ‘ਤੇ ਅਧਿਕਾਰ ਕਰਨ ਦਾ ਰਸਤਾ ਸਾਫ਼ ਹੋ ਗਿਆ ।

ਪ੍ਰਸ਼ਨ 12.
ਬਕਸਰ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਬਕਸਰ ਦੀ ਲੜਾਈ ਦੇ ਹੇਠ ਲਿਖੇ ਕਾਰਨ ਸਨ-

  1. ਅੰਗਰੇਜ਼ੀ ਕੰਪਨੀ ਦੇ ਕਰਮਚਾਰੀ ਆਪਣੀਆਂ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਕਰ ਰਹੇ ਸਨ, ਜਿਸਦੇ ਕਾਰਨ ਬੰਗਾਲ ਦੇ ਨਵਾਬ ਦੀ ਆਮਦਨ ਵਿਚ ਕਮੀ ਹੋ ਗਈ ਸੀ ।
  2. ਮੀਰ ਕਾਸਿਮ ਨੇ ਆਪਣੀ ਸੈਨਾ ਨੂੰ ਮਜ਼ਬੂਤ ਬਣਾਇਆ, ਹਥਿਆਰਾਂ ਦਾ ਕਾਰਖਾਨਾ ਸਥਾਪਿਤ ਕੀਤਾ ਅਤੇ ਖ਼ਜ਼ਾਨਾ । ਕਲਕੱਤਾ ਕੋਲਕਾਤਾ) ਤੋਂ ਮੁੰਗੇਰ ਲੈ ਗਿਆ । ਅੰਗਰੇਜ਼ਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ ।
  3. ਮੀਰ ਕਾਸਿਮ ਨੇ ਅੰਗਰੇਜ਼ਾਂ ਦੇ ਨਾਲ-ਨਾਲ ਭਾਰਤੀ ਵਪਾਰੀਆਂ ਨੂੰ ਵੀ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਆਗਿਆ ਦੇ ਦਿੱਤੀ । ਨਤੀਜੇ ਵਜੋਂ ਅੰਗਰੇਜ਼ਾਂ ਅਤੇ ਨਵਾਬ ਵਿਚਾਲੇ ਦੁਸ਼ਮਣੀ ਵਧ ਗਈ ।

ਪ੍ਰਸ਼ਨ 13.
ਟੀਪੂ ਸੁਲਤਾਨ ਕੌਣ ਸੀ ? ਉਸਦੇ ਅੰਗਰੇਜ਼ਾਂ ਨਾਲ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਟੀਪੂ ਸੁਲਤਾਨ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ । ਉਹ 1782 ਵਿਚ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਸੁਲਤਾਨ ਬਣਿਆ । ਉਸ ਸਮੇਂ ਮੈਸੂਰ ਦਾ ਦੂਸਰਾ ਯੁੱਧ ਚਲ ਰਿਹਾ ਸੀ । ਟੀਪੂ ਨੇ ਯੁੱਧ ਨੂੰ ਜਾਰੀ ਰੱਖਿਆ । ਸ਼ੁਰੂ ਵਿਚ ਤਾਂ ਉਸ ਨੂੰ ਕੁੱਝ ਸਫਲਤਾ ਮਿਲੀ, ਪਰ ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਉਹ ਹਾਰ ਗਿਆ । ਉਸ ਨੂੰ ਆਪਣੇ ਰਾਜ ਦਾ ਕਾਫੀ ਪ੍ਰਦੇਸ਼ ਅੰਗਰੇਜ਼ਾਂ ਨੂੰ ਦੇਣਾ ਪਿਆ । ਇਸ ਹਾਰ ਦਾ ਬਦਲਾ ਲੈਣ ਲਈ ਉਸਨੇ ਅੰਗਰੇਜ਼ਾਂ ਨਾਲ ਇਕ ਵਾਰ ਫਿਰ ਯੁੱਧ ਕੀਤਾ । ਇਸ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਮਾਰਿਆ ਗਿਆ ਅਤੇ ਰਾਜ ਦਾ ਬਹੁਤ ਸਾਰਾ ਭਾਗ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਰਾਜ ਦੇ ਬਾਕੀ ਹਿੱਸੇ ਮੈਸੂਰ ਦੇ ਪੁਰਾਣੇ ਰਾਜਵੰਸ਼ ਦੇ ਰਾਜਕੁਮਾਰ ਕ੍ਰਿਸ਼ਨ ਰਾਓ ਨੂੰ ਦੇ ਦਿੱਤੇ ਗਏ ।

ਪ੍ਰਸ਼ਨ 14.
ਅੰਗਰੇਜ਼-ਗੋਰਖਾ ਯੁੱਧ (1814-1816 ਈ:) ’ਤੇ ਇਕ ਨੋਟ ਲਿਖੋ ।
ਉੱਤਰ-
ਨੇਪਾਲ ਦੇ ਗੋਰਖਿਆਂ ਨੇ ਸਰਹੱਦੀ ਖੇਤਰ ਵਿਚ ਅੰਗਰੇਜ਼ਾਂ ਦੇ ਕੁੱਝ ਦੇਸ਼ਾਂ ‘ਤੇ ਅਧਿਕਾਰ ਕਰ ਲਿਆ ਸੀ । ਇਸ ਲਈ ਲਾਰਡ ਹੇਸਟਿੰਗਜ਼ ਨੇ ਗੋਰਖਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਇਕ ਵਿਸ਼ਾਲ ਸੈਨਾ ਭੇਜੀ । ਇਸ ਦੀ ਅਗਵਾਈ ਅਰੰਤਰਲੋਨੀ ਨੇ ਕੀਤੀ । ਇਸ ਯੁੱਧ ਵਿਚ ਗੋਰਖਿਆਂ ਦੀ ਹਾਰ ਹੋਈ । ਇਸ ਲਈ ਉਨ੍ਹਾਂ ਨੂੰ ਬਹੁਤ ਸਾਰੇ ਦੇਸ਼ ਅੰਗਰੇਜ਼ਾਂ ਨੂੰ ਦੇਣੇ ਪਏ । ਇਸ ਤੋਂ ਇਲਾਵਾ ਨੇਪਾਲੀ ਸਰਕਾਰ ਨੇ ਆਪਣੀ ਰਾਜਧਾਨੀ ਕਾਠਮੰਡੂ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰੱਖਣਾ ਮੰਨ ਲਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਪਾਰਵਾਦ ਅਤੇ ਵਪਾਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਅਤੇ ਯੂਰਪ ਦੇ ਵਿਚਾਲੇ ਪ੍ਰਾਚੀਨ ਕਾਲ ਤੋਂ ਹੀ ਵਪਾਰਿਕ ਸੰਬੰਧ ਸਨ । ਇਸ ਵਪਾਰ ਦੇ ਤਿੰਨ ਮੁੱਖ ਮਾਰਗ ਸਨ-

  1. ਪਹਿਲਾ ਉੱਤਰੀ ਮਾਰਗ ਸੀ । ਇਹ ਮਾਰਗ ਅਫ਼ਗਾਨਿਸਤਾਨ, ਕੈਸਪੀਅਨ ਸਾਗਰ ਅਤੇ ਕਾਲਾ ਸਾਗਰ ਤੋਂ ਹੋ ਕੇ ਜਾਂਦਾ ਸੀ ।
  2. ਦੁਸਰਾ ਮੱਧ ਮਾਰਗ ਸੀ, ਜੋ ਈਰਾਨ, ਇਰਾਕ ਅਤੇ ਸੀਰੀਆ ਤੋਂ ਹੋ ਕੇ ਜਾਂਦਾ ਸੀ ।
  3. ਤੀਸਰਾ ਦੱਖਣੀ ਮਾਰਗ, ਸੀ । ਇਹ ਮਾਰਗ ਹਿੰਦ ਮਹਾਂਸਾਗਰ, ਅਰਬ ਸਾਗਰ, ਲਾਲ ਸਾਗਰ ਅਤੇ ਮਿਸਰ ਤੋਂ ਹੋ ਕੇ ਜਾਂਦਾ ਸੀ ।

15ਵੀਂ ਸਦੀ ਵਿਚ ਪੱਛਮੀ ਏਸ਼ੀਆ ਅਤੇ ਦੱਖਣ-ਪੂਰਬੀ ਯੂਰਪ ਦੇ ਦੇਸ਼ਾਂ ‘ਤੇ ਤੁਰਕਾਂ ਦਾ ਅਧਿਕਾਰ ਹੋ ਗਿਆ । ਇਸ ਨਾਲ ਭਾਰਤ ਅਤੇ ਯੂਰਪ ਦੇ ਵਿਚਾਲੇ ਵਪਾਰ ਦੇ ਪੁਰਾਣੇ ਰਸਤੇ ਬੰਦ ਹੋ ਗਏ । ਇਸ ਲਈ ਯੂਰਪੀ ਦੇਸ਼ਾਂ ਨੇ ਭਾਰਤ ਪਹੁੰਚਣ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ । ਸਭ ਤੋਂ ਪਹਿਲਾਂ ਪੁਰਤਗਾਲੀ ਮਲਾਹ ਵਾਸਕੋ-ਡੀ-ਗਾਮਾ 27 ਮਈ, 1498 ਨੂੰ ਭਾਰਤ ਦੀ ਕਾਲੀਕਟ ਬੰਦਰਗਾਹ ‘ਤੇ ਪਹੁੰਚਿਆ । ਇਸ ਤਰ੍ਹਾਂ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ । ਇਸ ਪ੍ਰਕ੍ਰਿਆ ਨੂੰ ਵਪਾਰਵਾਦ ਕਿਹਾ ਜਾਂਦਾ ਹੈ ਜਿਸਦਾ ਉਦੇਸ਼ ਧਨ ਕਮਾਉਣਾ ਸੀ ।

ਵਪਾਰ ਯੁੱਧ – ਪੁਰਤਗਾਲੀਆਂ ਨੂੰ ਧਨ ਕਮਾਉਂਦੇ ਦੇਖ ਡੱਚਾਂ, ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਨੇ ਵੀ ਭਾਰਤ ਦੇ ਨਾਲ ਵਪਾਰ ਸੰਬੰਧ ਸਥਾਪਿਤ ਕਰ ਲਏ । ਭਾਰਤੀ ਵਪਾਰ ‘ਤੇ ਆਪਣਾ ਅਧਿਕਾਰ ਕਰਨ ਲਈ ਉਨ੍ਹਾਂ ਵਿਚਕਾਰ ਯੁੱਧ ਆਰੰਭ ਹੋ ਗਏ । ਇਨ੍ਹਾਂ ਯੁੱਧਾਂ ਨੂੰ ਵਪਾਰ ਯੁੱਧ ਕਿਹਾ ਜਾਂਦਾ ਹੈ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਵਿਚ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ।

  1. ਭਾਰਤ ਵਿਚ ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਗੋਆ, ਦਮਨ, ਸਾਲਸੇਟ, ਬਸੀਨ, ਮੁੰਬਈ ਸੈਂਟ-ਟੋਮ ਅਤੇ ਹੁਗਲੀ ਸਨ ।
  2. ਡੱਚਾਂ ਦੀਆਂ ਮੁੱਖ ਬਸਤੀਆਂ ਕੋਚੀਨ, ਸੂਰਤ, ਨਾਗਾਪਟਮ, ਪੁਲਿਕਟ ਅਤੇ ਚਿਨਸੁਰਾ ਸਨ ।
  3. ਅੰਗਰੇਜ਼ਾਂ ਦੀਆਂ ਮੁੱਖ ਬਸਤੀਆਂ ਸੂਰਤ, ਅਹਿਮਦਾਬਾਦ, ਬਲੋਚ (ਭੜੈਚ), ਆਗਰਾ, ਬੰਬਈ ਮੁੰਬਈ ਅਤੇ ਕਲਕੱਤਾ (ਕੋਲਕਾਤਾ) ਸਨ ।
  4. ਫ਼ਰਾਂਸੀਸੀਆਂ ਦੀਆਂ ਮੁੱਖ ਬਸਤੀਆਂ ਸਨ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਕਲ ।

ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਚਾਰਾਂ ਯੂਰਪੀ ਸ਼ਕਤੀਆਂ ਦੇ ਵਿਚਾਲੇ ਇਕ-ਦੂਜੇ ਦੀਆਂ ਬਸਤੀਆਂ ‘ਤੇ ਅਧਿਕਾਰ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ । ਇਸ ਸੰਘਰਸ਼ ਦੇ ਫਲਸਰੂਪ 17ਵੀਂ ਸਦੀ ਤਕ ਭਾਰਤ ਵਿਚ ਪੁਰਤਗਾਲੀਆਂ ਅਤੇ ਡੱਚਾਂ ਦਾ ਪ੍ਰਭਾਵ ਘੱਟ ਹੋ ਗਿਆ । ਹੁਣ ਭਾਰਤ ਵਿਚ ਕੇਵਲ ਅੰਗਰੇਜ਼ ਅਤੇ ਫ਼ਰਾਂਸੀਸੀ ਹੀ ਰਹਿ ਗਏ । ਇਨ੍ਹਾਂ ਵਿਚਾਲੇ ਵੀ ਕਾਫੀ ਸਮੇਂ ਤਕ ਭਾਰਤੀ ਵਪਾਰ ’ਤੇ ਏਕਾਧਿਕਾਰ ਲਈ ਸੰਘਰਸ਼ ਹੁੰਦਾ ਰਿਹਾ । ਇਸ ਸੰਘਰਸ਼ ਵਿਚ ਅੰਗਰੇਜ਼ਾਂ ਨੂੰ ਅੰਤਿਮ ਜਿੱਤ ਪ੍ਰਾਪਤ ਹੋਈ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 2.
ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਕੰਪਨੀ ਦੀ ਸਥਾਪਨਾ – ਪੁਰਤਗਾਲੀਆਂ ਅਤੇ ਡੱਚਾਂ ਦੇ ਲਾਭਦਾਇਕ ਵਪਾਰ ਨੂੰ ਦੇਖ ਕੇ ਅੰਗਰੇਜ਼ਾਂ ਨੇ ਵੀ ਭਾਰਤ ਨਾਲ ਵਪਾਰ ਕਰਨ ਦਾ ਇਰਾਦਾ ਕੀਤਾ । 31 ਦਸੰਬਰ, 1600 ਈ: ਨੂੰ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਂਡਵੇਂਚਰਜ਼ ਨਾਂ ਦੇ ਇਕ ਸਮੂਹ ਨੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਇਸ ਕੰਪਨੀ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਭਾਰਤ ਦੇ ਨਾਲ 15 ਸਾਲ ਤਕ ਵਪਾਰ ਕਰਨ ਦਾ ਏਕਾਧਿਕਾਰ ਪ੍ਰਦਾਨ ਕੀਤਾ । ਕੰਪਨੀ ਨੇ ਪਹਿਲਾ ਪੂਰਬੀ ਦੀਪ ਸਮੂਹ ਦੇ ਨਾਲ ਵਪਾਰਿਕ ਸੰਬੰਧ ਸਥਾਪਿਤ ਕਰਨੇ ਚਾਹੇ । ਪਰੰਤੁ ਪੂਰਬੀ ਦੀਪ ਸਮੂਹਾਂ ‘ਤੇ ਡੱਚਾਂ ਦਾ ਅਧਿਕਾਰ ਸੀ । ਡੱਚਾਂ ਨੇ ਬ੍ਰਿਟਿਸ਼ ਵਪਾਰੀਆਂ ਦਾ ਵਿਰੋਧ ਕੀਤਾ । ਇਸ ਲਈ ਉਹ ਆਪਣੇ ਉਦੇਸ਼ ਵਿਚ ਸਫਲ ਨਾ ਹੋ ਸਕੇ ।

ਮੁਗਲ ਸਮਰਾਟ ਕੋਲੋਂ ਸਹੁਲਤਾਂ – 1607 ਈ: ਵਿਚ ਅੰਗਰੇਜ਼ੀ ਕਪਤਾਨ ਵਿਲੀਅਮ ਹਾਕਿੰਜ਼ ਨੇ ਮੁਗ਼ਲ ਸਮਰਾਟ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦਾ ਯਤਨ ਕੀਤਾ, ਪਰ ਉਹ ਅਸਫਲ ਰਿਹਾ | 1615 ਈ: ਵਿਚ ਸਰ ਟਾਮਸ

ਰੋ ਇੰਗਲੈਂਡ ਦੇ ਸਮਰਾਟ ਜੇਮਜ਼ ਪਹਿਲੇ ਦਾ ਰਾਜਦੂਤ ਬਣ ਕੇ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਸਨੇ ਜਹਾਂਗੀਰ ਤੋਂ ਸੂਰਤ ਵਿਚ ਕੋਠੀਆਂ ਬਣਾਉਣ ਦੀ ਆਗਿਆ ਲੈਣ ਦੇ ਨਾਲ-ਨਾਲ ਹੋਰ ਵੀ ਕਈ ਪ੍ਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਲਈਆਂ । ਇਸ ਪ੍ਰਕਾਰ ਸੁਰਤ ਅੰਗਰੇਜ਼ਾਂ ਦਾ ਵਪਾਰਿਕ ਕੇਂਦਰ ਬਣ ਗਿਆ | ਅੰਗਰੇਜ਼ਾਂ ਨੇ ਅਹਿਮਦਾਬਾਦ, ਭੜੈਚ ਅਤੇ ਆਗਰੇ ਵਿਚ ਵੀ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ।

ਕੰਪਨੀ ਦੀ ਸ਼ਕਤੀ ਦਾ ਵਿਕਾਸ-

  1. 1640 ਈ: ਵਿਚ ਅੰਗਰੇਜ਼ਾਂ ਨੇ ਮਦਰਾਸ (ਚੇਨੱਈ ਦੇ ਨੇੜੇ ਕੁੱਝ ਜ਼ਮੀਨ ਮੁੱਲ ਲੈ ਕੇ ਮਦਰਾਸ (ਚੇਨੱਈ) ਨਗਰ ਦੀ ਸਥਾਪਨਾ ਕੀਤੀ ਅਤੇ ਇਕ ਫੈਕਟਰੀ ਦਾ ਨਿਰਮਾਣ ਕੀਤਾ ।
  2. 1674 ਈ: ਵਿਚ ਸੂਰਤ ਦੇ ਸਥਾਨ ‘ਤੇ ਬੰਬਈ ਨੂੰ ਕੰਪਨੀ ਦਾ ਮੁੱਖ ਕੇਂਦਰ ਬਣਾ ਲਿਆ ਗਿਆ ।
  3. 1690 ਈ: ਵਿਚ ਅੰਗਰੇਜ਼ਾਂ ਨੇ ਕਲਕੱਤਾ ਕੋਲਕਾਤਾ ਵਿਚ ਆਪਣੀ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਾਇਆ ।
  4. 1717 ਈ: ਵਿਚ ਈਸਟ ਇੰਡੀਆ ਕੰਪਨੀ ਨੂੰ ਮੁਗ਼ਲ ਸਮਰਾਟ ਫ਼ਰੁਖਸੀਅਰ ਤੋਂ 3000 ਰੁਪਏ ਸਾਲਾਨਾ ਦੇ ਬਦਲੇ ਬਿਹਾਰ, ਬੰਗਾਲ ਅਤੇ ਉੜੀਸਾ ਵਿਚ ਬਿਨਾਂ ਚੰਗੀ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ |

ਅੰਗਰੇਜ਼ ਭਾਰਤ ਵਿਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ । ਉਸ ਦੇ ਬਦਲੇ ਵਿਚ ਉਹ ਭਾਰਤ ਤੋਂ ਸੁਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫ਼ੀਮ ਮੰਗਵਾਉਂਦੇ ਸਨ । ਹੌਲੀ-ਹੌਲੀ ਉਨ੍ਹਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਵਿਚ ਬਹੁਤ ਜ਼ਿਆਦਾ ਸ਼ਕਤੀ ਪ੍ਰਾਪਤ ਕਰ ਲਈ ।

ਪ੍ਰਸ਼ਨ 3.
ਐਂਗਲੋ-ਫ਼ਰਾਂਸੀਸੀ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਸੰਘਰਸ਼ ਦੱਖਣੀ ਭਾਰਤ ਵਿਚ ਹੋਇਆ । ਇਹ ਸੰਘਰਸ਼ ਕਰਨਾਟਕ ਦੇ ਯੁੱਧਾਂ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਘਰਸ਼ ਵਿਚ ਹੇਠ ਲਿਖੇ ਪੜਾਅ ਆਏ-
ਕਰਨਾਟਕ ਦਾ ਪਹਿਲਾ ਯੁੱਧ – ਕਰਨਾਟਕ ਦਾ ਪਹਿਲਾ ਯੁੱਧ 1746 ਈ: ਤੋਂ 1748 ਈ: ਤਕ ਹੋਇਆ । ਇਸ ਯੁੱਧ ਦਾ ਵਰਣਨ ਇਸ ਪ੍ਰਕਾਰ ਹੈ-
ਕਾਰਨ-

  1. ਅੰਗਰੇਜ਼ ਅਤੇ ਫ਼ਰਾਂਸੀਸੀ ਭਾਰਤ ਦੇ ਸਾਰੇ ਵਪਾਰ ‘ਤੇ ਆਪਣਾ-ਆਪਣਾ ਅਧਿਕਾਰ ਕਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਵਿਚਾਲੇ ਦੁਸ਼ਮਣੀ ਪਈ ਹੋਈ ਸੀ ।
  2. ਇਸੇ ਵਿਚਾਲੇ ਯੂਰਪ ਵਿਚ ਇੰਗਲੈਂਡ ਅਤੇ ਫ਼ਰਾਂਸ ਦਾ ਯੁੱਧ ਆਰੰਭ ਹੋ ਗਿਆ । ਇਸਦੇ ਫਲਸਰੂਪ ਭਾਰਤ ਵਿਚ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਵਿਚ ਲੜਾਈ ਸ਼ੁਰੂ ਹੋ ਗਈ ।

ਘਟਨਾਵਾਂ – 1746 ਈ: ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ‘ਤੇ ਹਮਲਾ ਕਰਕੇ ਮਦਰਾਸ (ਅਜੋਕਾ ਚੇਨੱਈ ‘ਤੇ ਅਧਿਕਾਰ ਕਰ ਲਿਆ ਕਿਉਂਕਿ ਮਦਰਾਸ (ਚੇਨੱਈ) ਕਰਨਾਟਕ ਰਾਜ ਵਿਚ ਸਥਿਤ ਸੀ, ਇਸ ਲਈ ਅੰਗਰੇਜ਼ਾਂ ਨੇ ਕਰਨਾਟਕ ਦੇ ਨਵਾਬ ਤੋਂ ਰੱਖਿਆ ਲਈ ਪਾਰਥਨਾ ਕੀਤੀ । ਨਵਾਬ ਨੇ ਦੋਹਾਂ ਪੱਖਾਂ ਦੇ ਯੁੱਧ ਨੂੰ ਰੋਕਣ ਲਈ 10 ਹਜ਼ਾਰ ਸੈਨਿਕ ਭੇਜ ਦਿੱਤੇ । ਇਸ ਸੈਨਾ ਦਾ ਸਾਹਮਣਾ ਫ਼ਰਾਂਸੀਸੀਆਂ ਦੀ ਇਕ ਛੋਟੀ ਜਿਹੀ ਸੈਨਿਕ ਟੁਕੜੀ ਨਾਲ ਹੋਇਆ । ਫ਼ਰਾਂਸੀਸੀ ਸੈਨਾ ਨੇ ਨਵਾਬ ਦੀਆਂ ਸੈਨਾਵਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ । 1748 ਈ: ਵਿਚ ਯੂਰਪ ਵਿਚ ਯੁੱਧ ਬੰਦ ਹੋ ਗਿਆ । ਫਲਸਰੂਪ ਭਾਰਤ ਵਿਚ ਦੋਹਾਂ ਜਾਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ-

  1. ਇਸ ਯੁੱਧ ਵਿਚ ਫ਼ਰਾਂਸੀਸੀ ਜੇਤੂ ਰਹੇ ਅਤੇ ਭਾਰਤ ਵਿਚ ਉਨ੍ਹਾਂ ਦੀ ਸ਼ਕਤੀ ਦੀ ਧਾਂਕ ਜੰਮ ਗਈ ।
  2. ਸ਼ਾਂਤੀ ਸੰਧੀ ਦੇ ਅਨੁਸਾਰ ਚੇਨੱਈ (ਮਦਰਾਸ) ਅੰਗਰੇਜ਼ਾਂ ਨੂੰ ਵਾਪਸ ਮਿਲ ਗਿਆ ।

ਕਰਨਾਟਕ ਦਾ ਦੂਸਰਾ ਯੁੱਧ – ਕਰਨਾਟਕ ਦਾ ਦੂਸਰਾ ਯੁੱਧ 1748 ਈ: ਤੋਂ 1755 ਈ: ਤਕ ਹੋਇਆ ।
ਕਾਰਨ – ਕਰਨਾਟਕ ਦਾ ਦੂਸਰਾ ਯੁੱਧ ਹੈਦਰਾਬਾਦ ਅਤੇ ਕਰਨਾਟਕ ਰਾਜਾਂ ਦੀ ਸਥਿਤੀ ਦੇ ਕਾਰਨ ਹੋਇਆ । ਇਨ੍ਹਾਂ ਦੋਹਾਂ ਰਾਜਾਂ ਵਿਚ ਰਾਜ-ਗੱਦੀ ਲਈ ਦੋ-ਦੋ ਵਿਰੋਧੀ ਖੜੇ ਹੋ ਗਏ । ਹੈਦਰਾਬਾਦ ਵਿਚ ਨਾਸਿਰ ,ਜੰਗ ਅਤੇ ਮੁਜੱਫਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਅਤੇ ਚੰਦਾ ਸਾਹਿਬ । ਫ਼ਰਾਂਸੀਸੀ ਸੈਨਾਪਤੀ ਡੁਪਲੇ ਨੇ ਮੁਜੱਫਰ ਜੰਗ ਅਤੇ ਚੰਦਾ ਸਾਹਿਬ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਰਾਜਗੱਦੀ ‘ਤੇ ਬੈਠਾ ਦਿੱਤਾ ।

ਅੰਗਰੇਜ਼ ਵੀ ਸ਼ਾਂਤ ਨਾ ਰਹੇ । ਉਨ੍ਹਾਂ ਨੇ ਹੈਦਰਾਬਾਦ ਵਿਚ ਨਾਸਿਰ ਜੰਗ ਅਤੇ ਕਰਨਾਟਕ ਵਿਚ ਅਨਵਰੂਦੀਨ ਦੇ ਪੁੱਤਰ ਮੁਹੰਮਦ ਅਲੀ ਦਾ ਸਾਥ ਦਿੱਤਾ ਅਤੇ ਯੁੱਧ ਲਈ ਉੱਤਰ ਆਏ ।

ਘਟਨਾਵਾਂ – ਯੁੱਧ ਦੇ ਆਰੰਭ ਵਿਚ ਫ਼ਰਾਂਸੀਸੀਆਂ ਨੂੰ ਸਫਲਤਾ ਮਿਲੀ । ਚੰਦਾ ਸਾਹਿਬ ਨੇ ਫ਼ਰਾਂਸੀਸੀਆਂ ਦੀ ਸਹਾਇਤਾ ਨਾਲ ਤਿਚਨਾਪੱਲੀ ਵਿਚ ਆਪਣੇ ਦੁਸ਼ਮਣਾਂ ਨੂੰ ਘੇਰ ਲਿਆ | ਪਰ ਅੰਗਰੇਜ਼ ਸੈਨਾਪਤੀ ਰਾਬਰਟ ਕਲਾਈਵ ਨੇ ਯੁੱਧ ਦੀ ਸਥਿਤੀ ਬਦਲ ਦਿੱਤੀ ।ਉਸਨੇ ਚੰਦਾ ਸਾਹਿਬ ਦੀ ਰਾਜਧਾਨੀ ਅਰਕਾਟ ਨੂੰ ਘੇਰਾ ਪਾ ਲਿਆ | ਚੰਦਾ ਸਾਹਿਬ ਆਪਣੀ ਰਾਜਧਾਨੀ ਦੀ ਰੱਖਿਆ ਕਰਨ ਲਈ ਤ੍ਰਿਚਨਾਪੱਲੀ ਤੋਂ ਦੌੜ ਗਿਆ ਪਰ ਨਾ ਤਾਂ ਉਹ ਆਪਣੀ ਰਾਜਧਾਨੀ ਨੂੰ ਬਚਾ ਸਕਿਆ ਅਤੇ ਨਾ ਹੀ ਆਪਣੇ ਆਪ ਨੂੰ । ਇਸ ਪ੍ਰਕਾਰ ਕਰਨਾਟਕ `ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਸਿੱਟੇ-

  1. 1755 ਈ: ਵਿਚ ਦੋਹਾਂ ਪੱਖਾਂ ਵਿਚ ਸੰਧੀ ਹੋ ਗਈ । ਦੋਹਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਦੇਸੀ ਰਾਜਿਆਂ ਦੇ ਝਗੜਿਆਂ ਵਿਚ ਹਿੱਸਾ ਨਹੀਂ ਲੈਣਗੇ ।
  2. ਇਸ ਯੁੱਧ ਨਾਲ ਅੰਗਰੇਜ਼ਾਂ ਦੀ ਸਾਖ ਵੱਧ ਗਈ ।

ਕਰਨਾਟਕ ਦਾ ਤੀਸਰਾ ਯੁੱਧ – ਕਰਨਾਟਕ ਦਾ ਤੀਸਰਾ ਯੁੱਧ 1756 ਤੋਂ 1763 ਈ: ਤਕ ਹੋਇਆ ।
ਕਾਰਨ – 1756 ਈ: ਵਿਚ ਯੂਰਪ ਵਿਚ ਸੱਤ ਸਾਲਾ ਯੁੱਧ ਛਿੜ ਗਿਆ । ਇਸ ਯੁੱਧ ਵਿਚ ਫ਼ਰਾਂਸ ਅਤੇ ਇੰਗਲੈਂਡ ਇਕਦੂਜੇ ਦੇ ਵਿਰੁੱਧ ਲੜ ਰਹੇ ਸਨ । ਇਸ ਲਈ ਭਾਰਤ ਵਿਚ ਵੀ ਇਨ੍ਹਾਂ ਦੋਹਾਂ ਸ਼ਕਤੀਆਂ ਵਿਚ ਯੁੱਧ ਸ਼ੁਰੂ ਹੋ ਗਿਆ ।

ਕਾਰਨ – ਫ਼ਰਾਂਸੀਸੀ ਸਰਕਾਰ ਨੇ 1758 ਵਿਚ ਕਾਉਂਟ ਲਾਲੀ ਨੂੰ ਭਾਰਤ ਵਿਚ ਫ਼ਰਾਂਸੀਸੀਆਂ ਦਾ ਗਵਰਨਰ-ਜਨਰਲ ਅਤੇ ਸੈਨਾਪਤੀ ਬਣਾ ਕੇ ਭੇਜਿਆ । ਫ਼ਰਾਂਸੀਸੀ ਸਰਕਾਰ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭਾਰਤ ਦੇ ਤਟੀ ਦੇਸ਼ਾਂ ਨੂੰ ਹੀ ਜਿੱਤਣ ਦਾ ਯਤਨ ਕਰੇ ਪਰ ਉਹ ਅਸਫ਼ਲ ਰਿਹਾ । 1760 ਈ: ਵਿਚ ਅੰਗਰੇਜ਼ ਸੈਨਾਪਤੀ ਆਇਰਕੁਟ ਨੇ ਬੰਦੀਵਾਸ਼ ਦੇ ਸਥਾਨ ‘ਤੇ ਫ਼ਰਾਂਸੀਸੀਆਂ ਨੂੰ ਬੁਰੀ ਤਰ੍ਹਾਂ ਹਰਾਇਆ | ਬੁਸੇ ਨੂੰ ਬੰਦੀ ਬਣਾ ਲਿਆ ਗਿਆ । 1761 ਈ: ਵਿਚ ਅੰਗਰੇਜ਼ਾਂ ਨੇ ਪਾਂਡੇਚੇਰੀ ‘ਤੇ ਵੀ ਆਪਣਾ ਅਧਿਕਾਰ ਕਰ ਲਿਆ । 1763 ਈ: ਵਿਚ ਪੈਰਿਸ ਦੀ ਸੰਧੀ ਦੇ ਅਨੁਸਾਰ ਯੂਰਪ ਵਿਚ ਸੱਤ ਸਾਲਾ ਯੁੱਧ ਬੰਦ ਹੋ ਗਿਆ । ਇਸਦੇ ਨਾਲ ਹੀ ਭਾਰਤ ਵਿਚ ਵੀ ਦੋਹਾਂ ਸ਼ਕਤੀਆਂ ਵਿਚਾਲੇ ਯੁੱਧ ਖ਼ਤਮ ਹੋ ਗਿਆ ।

ਸਿੱਟੇ – ਹੈਦਰਾਬਾਦ ਵਿਚ ਫ਼ਰਾਂਸੀਸੀਆਂ ਦੇ ਪ੍ਰਭਾਵ ਦਾ ਅੰਤ ਹੋ ਗਿਆ | ਅੰਗਰੇਜ਼ਾਂ ਨੇ ਫ਼ਰਾਂਸੀਸੀਆਂ ਨੂੰ ਚੰਦਰਨਗਰ, ਮਾਹੀ, ਪਾਂਡੀਚੇਰੀ ਅਤੇ ਕੁੱਝ ਹੋਰ ਦੇਸ਼ ਵਾਪਸ ਕਰ ਦਿੱਤੇ । ਉਹ ਹੁਣ ਇਨ੍ਹਾਂ ਦੇਸ਼ਾਂ ਵਿਚ ਕੇਵਲ ਵਪਾਰ ਹੀ ਕਰ ਸਕਦੇ ਸਨ । ਇਸ ਪ੍ਰਕਾਰ ਭਾਰਤ ਵਿਚ ਰਾਜ ਸਥਾਪਿਤ ਕਰਨ ਦੀਆਂ ਉਨ੍ਹਾਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫਿਰ ਗਿਆ ।

ਪ੍ਰਸ਼ਨ 4.
ਲਾਰਡ ਵੈਲਜ਼ਲੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਵੈਲਜ਼ਲੀ 1798 ਈ: ਵਿਚ ਗਵਰਨਰ ਜਨਰਲ ਬਣ ਕੇ ਭਾਰਤ ਆਇਆ । ਉਹ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ । ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਵੱਖ-ਵੱਖ ਸਾਧਨ ਅਪਣਾਏ ਅਤੇ ਅਨੇਕ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਸੰਖੇਪ ਵਿਚ, ਉਸਨੇ ਹੇਠ ਲਿਖੇ ਢੰਗ ਨਾਲ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਿਸਤਾਰ ਕੀਤਾ-

1. ਯੁੱਧਾਂ ਦੁਆਰਾ – 1799 ਈ: ਵਿਚ ਵੈਲਜ਼ਲੀ ਨੇ ਟੀਪੂ ਸੁਲਤਾਨ ਨੂੰ ਮੈਸੂਰ ਦੇ ਚੌਥੇ ਯੁੱਧ ਵਿਚ ਹਰਾ ਕੇ ਕਾਫ਼ੀ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ. । 1802 ਈ: ਵਿਚ ਉਸਨੇ ਮਰਾਠਿਆਂ ਨੂੰ ਵੀ ਹਰਾ ਦਿੱਤਾ ਅਤੇ ਦਿੱਲੀ, ਆਗਰਾ, ਕਟਕ, ਬਲਾਸੌਰ, ਭੜੋਚ, ਬੁੰਦੇਲਖੰਡ ਆਦਿ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ । ਵੈਲਜ਼ਲੀ ਨੇ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ ‘ਤੇ ਵੀ ਆਪਣਾ ਅਧਿਕਾਰ ਕਰ ਲਿਆ ।

2. ਸਹਾਇਕ ਸੰਧੀ ਦੁਆਰਾ – ਵੈਲਜ਼ਲੀ ਨੇ ਅੰਗਰੇਜ਼ੀ ਰਾਜ ਦਾ ਵਿਸਤਾਰ ਕਰਨ ਲਈ ਅਧੀਨ ਮਿੱਤਰ ਰਾਜ ਜਾਂ ਸਹਾਇਕ ਸੰਧੀ ਦੀ ਨੀਤੀ ਅਪਣਾਈ । ਇਸ ਸੰਧੀ ਨੂੰ ਸਵੀਕਾਰ ਕਰਨ ਵਾਲੇ ਰਾਜਾ ਜਾਂ ਨਵਾਬ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਆਪ ਨੂੰ ਕੰਪਨੀ ਦੇ ਅਧੀਨ ਸਮਝੇ । ਉਹ ਆਪਣੇ ਰਾਜ ਵਿਚ ਅੰਗਰੇਜ਼ਾਂ ਦੀ ਇਕ ਸੈਨਿਕ ਟੁਕੜੀ ਰੱਖੇ ਅਤੇ ਅੰਗਰੇਜ਼ਾਂ ਦੀ ਆਗਿਆ ਤੋਂ ਬਿਨਾਂ ਕਿਸੇ ਨਾਲ ਯੁੱਧ ਜਾਂ ਸੰਧੀ ਨਾ ਕਰੇ । ਇਹ ਸ਼ਰਤਾਂ ਨੂੰ ਮੰਨਣ ਵਾਲੇ ਦੇਸੀ ਸ਼ਾਸਕ ਦੀ ਅੰਦਰੂਨੀ ਅਤੇ ਬਾਹਰੀ ਖ਼ਤਰੇ ਤੋਂ ਰੱਖਿਆ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਦੀ ਹੁੰਦੀ ਸੀ ।

ਇਸ ਸੰਧੀ ਨੂੰ ਸਭ ਤੋਂ ਪਹਿਲਾਂ 1798 ਈ: ਵਿਚ ਨਿਜ਼ਾਮ ਹੈਦਰਾਬਾਦ ਨੇ ਸਵੀਕਾਰ ਕੀਤਾ । ਉਸਨੇ ਆਪਣੇ ਕੁੱਝ ਪ੍ਰਦੇਸ਼ ਵੀ ਅੰਗਰੇਜ਼ਾਂ ਨੂੰ ਦੇ ਦਿੱਤੇ । ਨਿਜ਼ਾਮ ਤੋਂ ਬਾਅਦ ਅਵਧ ਦੇ ਨਵਾਬ ਨੇ ਇਸ ਸੰਧੀ ਨੂੰ ਸਵੀਕਾਰ ਕੀਤਾ | ਸੈਨਾ ਦਾ ਖ਼ਰਚ ਚਲਾਉਣ ਲਈ ਉਸਨੇ ਰੁਹੇਲਖੰਡ ਅਤੇ ਗੰਗਾ-ਯਮੁਨਾ ਦੇ ਦੋਆਬ ਦਾ ਖੇਤਰ ਕੰਪਨੀ ਨੂੰ ਦੇ ਦਿੱਤਾ ।

3. ਪੈਨਸ਼ਨਾਂ ਦੁਆਰਾ- 1800 ਈ: ਵਿਚ ਵੈਲਜ਼ਲੀ ਨੇ ਸੂਰਤ ਦੇ ਰਾਜਾ ਨੂੰ ਪੈਨਸ਼ਨ ਦੇ ਕੇ ਸੂਰਤ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ । 1801 ਈ: ਵਿਚ ਕਰਨਾਟਕ ਦੇ ਨਵਾਬ ਦੀ ਮੌਤ ਹੋ ਗਈ । ਅੰਗਰੇਜ਼ਾਂ ਨੇ ਉਸਦੇ ਪੁੱਤਰ ਦੀ ਵੀ ਪੈਨਸ਼ਨ ਨਿਸਚਿਤ ਕਰ ਦਿੱਤੀ ਅਤੇ ਉਸਦੇ ਰਾਜ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
ਇਸ ਪ੍ਰਕਾਰ ਲਾਰਡ ਵੈਲਜ਼ਲੀ ਨੇ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਖੂਬ ਵਿਸਤਾਰ ਕੀਤਾ ।

PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 5.
ਲਾਰਡ ਡਲਹੌਜ਼ੀ ਦੇ ਸ਼ਾਸਨ ਕਾਲ ਸਮੇਂ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
ਲਾਰਡ ਡਲਹੌਜ਼ੀ ਨੇ ਭਾਰਤ ਵਿਚ ਹੇਠ ਲਿਖੇ ਚਾਰ ਤਰੀਕਿਆਂ ਨਾਲ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ-

  1. ਜਿੱਤਾਂ ਦੁਆਰਾ
  2. ਲੈਪਸ ਦੀ ਨੀਤੀ ਦੁਆਰਾ
  3. ਕੁਸ਼ਾਸਨ ਦੇ ਆਧਾਰ ‘ਤੇ
  4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ ।

1. ਯੁੱਧਾਂ ਜਾਂ ਜਿੱਤਾਂ ਦੁਆਰਾ-

  • 1848 ਵਿਚ ਉਸਨੇ ਪੰਜਾਬ ਵਿਚ ਮੂਲ ਰਾਜ ਅਤੇ ਚਤਰ ਸਿੰਘ ਦੇ ਵਿਰੋਧ ਦਾ ਲਾਭ ਉਠਾ ਕੇ ਲਾਹੌਰ ਦਰਬਾਰ ਦੇ ਵਿਰੁੱਧ ਯੁੱਧ ਛੇੜ ਦਿੱਤਾ । ਇਸਨੂੰ ਦੂਸਰਾ ਅੰਗਰੇਜ਼-ਸਿੱਖ ਯੁੱਧ (1848-49 ਈ:) ਕਿਹਾ ਜਾਂਦਾ ਹੈ । ਇਸ ਵਿਚ ਅੰਗਰੇਜ਼ਾਂ ਦੀ ਜਿੱਤ ਹੋਈ । ਫਲਸਰੂਪ 29 ਮਾਰਚ, 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ।
  • 1850 ਈ: ਵਿਚ ਲਾਰਡ ਡਲਹੌਜ਼ੀ ਨੇ ਸਿੱਕਿਮ ’ਤੇ ਹਮਲਾ ਕਰਕੇ ਉੱਥੋਂ ਦੇ ਸ਼ਾਸਕ ਨੂੰ ਹਰਾ ਦਿੱਤਾ । ਇਸ ਪ੍ਰਕਾਰ ਸਿੱਕਿਮ ਨੂੰ ਵੀ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ ।
  • ਸਿੱਕਿਮ ਤੋਂ ਬਾਅਦ ਬਰਮਾ ਦੀ ਵਾਰੀ ਆਈ । 1852 ਈ: ਵਿਚ ਦੂਸਰੇ ਅੰਗਰੇਜ਼-ਬਰਮਾ ਯੁੱਧ ਵਿਚ ਅੰਗਰੇਜ਼ ਜੇਤੂ ਰਹੇ । ਇਸ ਤਰ੍ਹਾਂ ਡਲਹੌਜ਼ੀ ਨੇ ਬਰਮਾ ਦੇ ਰੋਮ ਅਤੇ ਪੇਗ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।

2. ਲੈਪਸ ਦੀ ਨੀਤੀ – ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ । ਇਸਦੇ ਅਨੁਸਾਰ ਜਿਨ੍ਹਾਂ ਭਾਰਤੀ ਸ਼ਾਸਕਾਂ ਦੀ ਕੋਈ ਸੰਤਾਨ ਨਹੀਂ ਸੀ, ਉਨ੍ਹਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ । ਅਜਿਹੇ ਸ਼ਾਸਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਜਾਂਦਾ ਸੀ । ਇਸ ਨੀਤੀ ਦੁਆਰਾ ਲਾਰਡ ਡਲਹੌਜ਼ੀ ਨੇ ਸਤਾਰਾ, ਸੰਭਲਪੁਰ, ਬਘਾਟ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ।

3. ਕੁਸ਼ਾਸਨ ਦੇ ਆਧਾਰ `ਤੇ – 1856 ਵਿਚ ਲਾਰਡ ਡਲਹੌਜ਼ੀ ਨੇ ਅਵਧ ਦੇ ਨਵਾਬ ’ਤੇ ਮਾੜੇ ਸ਼ਾਸਨ ਦਾ ਦੋਸ਼ ਲਗਾਇਆ ਅਤੇ ਉਸਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਿਲ ਕਰ ਲਿਆ । ਡਲਹੌਜ਼ੀ ਦਾ ਇਹ ਕੰਮ ਬਿਲਕੁੱਲ ਅਣਉੱਚਿਤ ਸੀ ।

4. ਪਦਵੀਆਂ ਅਤੇ ਪੈਨਸ਼ਨਾਂ ਸਮਾਪਤ ਕਰਕੇ – ਲਾਰਡ ਡਲਹੌਜ਼ੀ ਨੇ ਕਰਨਾਟਕ, ਪੂਨਾ, ਤੰਜੌਰ ਅਤੇ ਸੁਰਤ ਰਿਆਸਤਾਂ ਦੇ ਸ਼ਾਸਕਾਂ ਦੀਆਂ ਪਦਵੀਆਂ ਖੋਹ ਲਈਆਂ ਅਤੇ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ । ਇਨ੍ਹਾਂ ਸਾਰੀਆਂ ਰਿਆਸਤਾਂ ਨੂੰ ਵੀ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ ।

ਪ੍ਰਸ਼ਨ 6.
1823 ਤੋਂ 1848 ਈ: ਤਕ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਦਾ ਵਰਣਨ ਕਰੋ ।
ਉੱਤਰ-
1823 ਤੋਂ 1848 ਈ: ਤਕ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਲਾਰਡ ਐਮਸਟਰ, ਲਾਰਡ ਵਿਲੀਅਮ ਬੈਂਟਿੰਕ, ਲਾਰਡ ਆਕਲੈਂਡ, ਲਾਰਡ ਐਲਨਬਰੋ ਅਤੇ ਲਾਰਡ ਹਾਰਡਿੰਗ ਨੇ ਕੀਤਾ ਜਿਸਦਾ ਵਰਣਨ ਇਸ ਪ੍ਰਕਾਰ ਹੈ-

  1. ਲਾਰਡ ਐਮਸਟਰ ਨੇ ਪਹਿਲੇ ਅੰਗਰੇਜ਼-ਬਰਮਾ ਯੁੱਧ (1824-26 ਈ:) ਵਿਚ ਜਿੱਤ ਪ੍ਰਾਪਤ ਕੀਤੀ ਅਤੇ ਅਰਾਕਾਨ ਅਤੇ ਆਸਾਮ ਦੇ ਪ੍ਰਦੇਸ਼ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਏ ।
  2. ਇਸ ਤੋਂ ਬਾਅਦ ਲਾਰਡ ਵਿਲੀਅਮ ਬੈਂਟਿੰਕ ਨੇ ਕੱਛ, ਮੈਸੂਰ ਅਤੇ ਕੁਰਗ ‘ਤੇ ਅਧਿਕਾਰ ਕਰ ਲਿਆ । 1832 ਵਿਚ ਉਸਨੇ ਸਿੰਧ ਦੇ ਅਮੀਰਾਂ ਨਾਲ ਇਕ ਵਪਾਰਕ ਸੰਧੀ ਕੀਤੀ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇਸ ਦਿਸ਼ਾ ਵਿਚ ਵਿਸਤਾਰ ਰੁਕ ਗਿਆ ।
  3. ਲਾਰਡ ਆਕਲੈਂਡ ਨੇ 1839 ਈ: ਵਿਚ ਸਿੰਧ ਦੇ ਅਮੀਰਾਂ ਨਾਲ ਸਹਾਇਕ ਸੰਧੀ ਕਰਕੇ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕੀਤਾ ।
  4. ਲਾਰਡ ਐਲਨਬਰੋ ਦੇ ਸਮੇਂ ਵਿਚ ਚਾਰਲਸ ਨੇਪੀਅਰ ਨੇ 1843 ਈ: ਵਿਚ ਸਿੰਧ ’ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
  5. ਲਾਰਡ ਹਾਰਡਿੰਗ ਨੇ ਪਹਿਲੇ ਅੰਗਰੇਜ਼-ਸਿੱਖ ਯੁੱਧ ਵਿਚ ਸਿੱਖਾਂ ਨੂੰ ਹਰਾਇਆ । ਫਲਸਰੂਪ ਜਲੰਧਰ, ਕਾਂਗੜਾ ਅਤੇ ਕਸ਼ਮੀਰ ਦੇ ਦੇਸ਼ਾਂ ‘ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

ਪ੍ਰਸ਼ਨ 7.
ਮਰਾਠਿਆਂ ਦੇ ਇਲਾਕਿਆਂ ਨੂੰ ਅੰਗਰੇਜ਼ਾਂ ਨੇ ਕਿਵੇਂ ਜਿੱਤ ਲਿਆ ?
ਉੱਤਰ-
1772 ਈ: ਤਕ ਮਰਾਠਿਆਂ ਦਾ ਮੁਖੀ ਪੇਸ਼ਵਾ ਸ਼ਕਤੀਸ਼ਾਲੀ ਰਿਹਾ । ਉਸ ਤੋਂ ਬਾਅਦ ਮਰਾਠਾ ਸਰਦਾਰ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਸ਼ਕਤੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਕਾਇਮ ਰੱਖਿਆ । ਉਸ ਸਮੇਂ ਦੇ ਵੱਡੇ-ਵੱਡੇ ਮਰਾਠਾ ਸਰਦਾਰ ਸਿੰਧੀਆ, ਭੌਸਲੇ, ਹੋਲਕਰ ਅਤੇ ਗਾਇਕਵਾੜ ਸਨ । ਅੰਗਰੇਜ਼ ਨੇ ਵਾਰੀ-ਵਾਰੀ ਪੇਸ਼ਵਾ ਅਤੇ ਇਨ੍ਹਾਂ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕੀਤਾ ।

1. ਪੇਸ਼ਵਾ ਦਾ ਪਤਨ – 1772 ਈ: ਵਿਚ ਚੌਥੇ ਪੇਸ਼ਵਾ ਮਾਧਵ ਰਾਓ ਦੀ ਮੌਤ ‘ਤੇ ਉਸਦਾ ਪੁੱਤਰ ਨਾਰਾਇਣ ਰਾਵ ਪੇਸ਼ਵਾ ਬਣਿਆ । ਪਰ ਉਸਦੇ ਚਾਚੇ ਰਾਘੋਬਾ ਨੇ ਉਸਦਾ ਕਤਲ ਕਰਵਾ ਦਿੱਤਾ । ਇਸ ਸੰਕਟ ਦੀ ਘੜੀ ਵਿਚ ਨਾਨਾ ਫੜਨਵੀਸ ਨੇ ਮਰਾਠਿਆਂ ਦੀ ਅਗਵਾਈ ਕੀਤੀ । ਉਸਨੇ ਨਾਰਾਇਣ ਰਾਵ ਦੇ ਨਿੱਕੇ ਜਿਹੇ ਪੁੱਤਰ ਨੂੰ ਪੇਸ਼ਵਾ ਘੋਸ਼ਿਤ ਕਰ ਦਿੱਤਾ ਅਤੇ ਖੁਦ ਉਸਦਾ ਸੰਰੱਖਿਅਕ ਬਣ ਗਿਆ । ਉਸਨੇ ਅੰਗਰੇਜ਼ਾਂ ਦੇ ਨਾਲ ਬਹੁਤ ਲੰਬੇ ਸਮੇਂ ਤੱਕ ਯੁੱਧ ਲੜਿਆ, ਪਰ ਸਹਾਇਕ ਸੰਧੀ ਸਵੀਕਾਰ ਨਾ ਕੀਤੀ । ਉਸਦੀ ਮੌਤ ਤੋਂ ਬਾਅਦ ਮਰਾਠਾ ਸਰਦਾਰਾਂ ਵਿਚ ਆਪਸੀ ਫੁੱਟ ਪੈ ਗਈ । ਪੇਸ਼ਵਾ, ਮਰਾਠਾ ਸਰਦਾਰ ਹੋਲਕਰ ਤੋਂ ਡਰਿਆ ਹੋਇਆ ਸੀ । ਇਸ ਲਈ ਉਸਨੇ 1802 ਈ: ਵਿਚ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਅਤੇ ਬਸੀਨ ਦੀ ਸੰਧੀ ਦੇ ਅਨੁਸਾਰ ਸੰਧੀ ਸਵੀਕਾਰ ਕਰ ਲਈ ।

2. ਸਿੰਧੀਆ ਅਤੇ ਭੌਸਲੇ ਦੀ ਸ਼ਕਤੀ ਦਾ ਅੰਤ – ਪੇਸ਼ਵਾ ਦੁਆਰਾ ਸਹਾਇਕ ਸੰਧੀ ਸਵੀਕਾਰ ਕਰਨਾ ਸਿੰਧੀਆ ਅਤੇ ਭੌਸਲੇ ਨੂੰ ਚੰਗਾ ਨਾ ਲੱਗਾ | ਉਨ੍ਹਾਂ ਨੇ ਇਸ ਨੂੰ ਮਰਾਠਾ ਜਾਤੀ ਦਾ ਅਪਮਾਨ ਸਮਝਿਆ । ਬਦਲਾ ਲੈਣ ਲਈ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਯੁੱਧ ਛੇੜ ਦਿੱਤਾ । ਗਾਇਕਵਾੜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਲਾਰਡ ਲੇਕ ਨੇ ਸਿੰਧੀਆ ਨੂੰ ਹਰਾ ਕੇ ਦਿੱਲੀ, ਆਗਰਾ ਅਤੇ ਅਲੀਗੜ੍ਹ ’ਤੇ ਅਧਿਕਾਰ ਕਰ ਲਿਆ । ਇਧਰ ਕਟਕ ਅਤੇ ਬਾਲਾਸੌਰ ਦੇ ਖੇਤਰ ਵੀ ਅੰਗਰੇਜ਼ਾਂ ਦੇ ਅਧੀਨ ਹੋ ਗਏ । ਸਿੰਧੀਆ ਅਤੇ ਭੌਸਲੇ ਨੇ ਸਹਾਇਕ ਸੰਧੀ ਸਵੀਕਾਰ ਕਰ ਲਈ ।

3, ਹੋਰ ਮਰਾਠਾ ਸਰਦਾਰਾਂ ਦੀ ਸ਼ਕਤੀ ਦਾ ਅੰਤ – ਪੇਸ਼ਵਾ ਨੇ ਇਕ ਵਾਰ ਫਿਰ ਮਰਾਠਿਆਂ ਵਿਚ ਏਕਤਾ ਸਥਾਪਿਤ ਕਰਨ ਦਾ ਯਤਨ ਕੀਤਾ । 1817 ਈ: ਵਿਚ ਲਾਰਡ ਹੇਸਟਿੰਗਜ਼ ਨੇ ਪੇਸ਼ਵਾ, ਭੌਸਲੇ ਅਤੇ ਹੋਲਕਰ ਦੀਆਂ ਸੈਨਾਵਾਂ ਨੂੰ ਦਿੱਤਾ | ਪੇਸ਼ਵਾ ਨੂੰ ਪੈਨਸ਼ਨ ਦੇ ਕੇ ਉਸਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ | ਉਸਦਾ ਸਾਰਾ ਖੇਤਰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ । ਇਸ ਤੋਂ ਬਾਅਦ ਮਰਾਠਾ ਸਰਦਾਰਾਂ ਨੇ ਵੀ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਕਰ ਲਈ । ਇਸ ਪ੍ਰਕਾਰ ਅੰਗਰੇਜ਼ਾਂ ਨੇ ਮਰਾਠਿਆਂ ਦੇ ਸਾਰਿਆਂ ਇਲਾਕਿਆਂ ਨੂੰ ਜਿੱਤ ਲਿਆ ।

ਪ੍ਰਸ਼ਨ 8.
ਅੰਗਰੇਜ਼-ਮੈਸੂਰ ਯੁੱਧਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੈਸੂਰ ਰਾਜ ਬਹੁਤ ਸ਼ਕਤੀਸ਼ਾਲੀ ਸੀ । ਹੈਦਰ ਅਲੀ ਦੇ ਅਧੀਨ ਇਹ ਰਾਜ ਕਾਫ਼ੀ ਖੁਸ਼ਹਾਲ ਬਣਿਆ ਅਤੇ ਰਾਜ ਦੀ ਸੈਨਿਕ ਸ਼ਕਤੀ ਵਧੀ । ਅੰਗਰੇਜ਼ਾਂ ਨੇ ਇਸ ਰਾਜ ਦੀ ਸ਼ਕਤੀ ਨੂੰ ਕੁਚਲਣ ਲਈ ਹੈਦਰ ਅਲੀ ਦੇ ਦੁਸ਼ਮਣਾਂ-ਮਰਾਠਿਆਂ ਅਤੇ ਹੈਦਰਾਬਾਦ ਦੇ ਨਿਜ਼ਾਮ ਦੇ ਨਾਲ ਗਠਜੋੜ ਕਰ ਲਿਆ । ਹੈਦਰ ਅਲੀ ਇਸ ਨੂੰ ਸਹਿਣ ਨਾ ਕਰ ਸਕਿਆ । ਇਸ ਲਈ ਉਸਦਾ ਅੰਗਰੇਜ਼ਾਂ ਦੇ ਨਾਲ ਯੁੱਧ ਛਿੜ ਗਿਆ ।
PSEB 8th Class Social Science Solutions Chapter 10 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 8
1. ਮੈਸੂਰ ਦਾ ਪਹਿਲਾ ਯੁੱਧ – ਇਹ ਯੁੱਧ ਹੈਦਰ ਅਲੀ, ਅਤੇ ਅੰਗਰੇਜ਼ਾਂ ਦੇ ‘ ਵਿਚਾਲੇ 1767 ਈ: ਤੋਂ 1769 ਈ: ਤਕ ਹੋਇਆ । ਇਸ ਯੁੱਧ ਵਿਚ ਹੈਦਰ ਅਲੀ ਵਧਦਾ ਹੋਇਆ ਮਦਰਾਸ (ਚੇਨੱਈ ਤਕ ਜਾ ਪਹੁੰਚਿਆ 1 1769 ਈ: ਵਿਚ ਦੋਹਾਂ ਪੱਖਾਂ ਵਿਚ ਇਕ ਰੱਖਿਆਤਮਕ ਸੰਧੀ ਹੋ ਗਈ । ਇਸਦੇ ਅਨੁਸਾਰ ਦੋਨਾਂ ਨੇ ਇਕ ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

2. ਮੈਸੂਰ ਦਾ ਦੂਜਾ ਯੁੱਧ – ਮੈਸੂਰ ਦੇ ਦੂਜੇ ਯੁੱਧ (1780-84) ਵਿਚ ਵੀ ਹੈਦਰ ਅਲੀ ਨੇ ਬਹੁਤ ਬਹਾਦਰੀ ਦਿਖਾਈ । ਪਰ ਫ਼ਰਾਂਸੀਸੀਆਂ ਕੋਲੋਂ ਲੋੜੀਂਦੀ ਸਹਾਇਤਾ ਨਾ ਮਿਲਣ ਦੇ ਕਾਰਨ ਉਹ ਪੋਰਟੋਨੋਵਾ ਦੇ ਸਥਾਨ ‘ਤੇ ਹਾਰ ਗਿਆ । 1782 ਈ: ਵਿਚ ਹੈਦਰ ਅਲੀ ਦੀ ਮੌਤ ਹੋ ਗਈ ਅਤੇ ਟੀਪੂ ਸੁਲਤਾਨ ਨੇ ਯੁੱਧ ਜਾਰੀ ਰੱਖਿਆ | ਆਖਿਰ 1784 ਈ: ਵਿਚ ਮੰਗਲੌਰ ਦੀ ਸੰਧੀ ਦੇ ਅਨੁਸਾਰ ਦੋਹਾਂ ਪੱਖਾਂ ਨੇ ਇਕ-ਦੂਜੇ ਦੇ ਜਿੱਤੇ ਹੋਏ ਦੇਸ਼ ਵਾਪਸ ਕਰ ਦਿੱਤੇ ।

3. ਮੈਸੂਰ ਦਾ ਤੀਜਾ ਯੁੱਧ – ਮੈਸੂਰ ਦੇ ਤੀਜੇ ਯੁੱਧ (1790-92 ਈ:) ਵਿਚ ਟੀਪੂ ਸੁਲਤਾਨ ਨੇ ਅੰਗਰੇਜ਼ੀ ਸੈਨਾ ਤੇ ਸਖ਼ਤ ਹਮਲੇ ਕੀਤੇ | ਪਰ ਅੰਤ ਵਿਚ ਉਹ ਲਾਰਡ ਕਾਰਨਵਾਲਿਸ ਦੇ ਹੱਥੋਂ ਹਾਰ ਗਿਆ | ਸੀਰੰਗਾਪੱਟਮ ਦੀ ਸੰਧੀ ਦੇ ਅਨੁਸਾਰ ਟੀਪੂ ਸੁਲਤਾਨ ਨੂੰ ਆਪਣਾ ਅੱਧਾ ਰਾਜ ਅਤੇ 3 ਕਰੋੜ ਰੁਪਏ ਨੁਕਸਾਨ-ਪੂਰਤੀ ਦੇ ਰੂਪ ਵਿਚ ਅੰਗਰੇਜ਼ਾਂ ਨੂੰ ਦੇਣੇ ਪਏ ।

4. ਮੈਸੂਰ ਦਾ ਚੌਥਾ ਯੁੱਧ – ਮੈਸੂਰ ਦੇ ਚੌਥੇ ਯੁੱਧ (1799 ਈ:) ਵਿਚ ਟੀਪੂ ਸੁਲਤਾਨ ਆਪਣੀ ਰਾਜਧਾਨੀ ਦੀ ਰੱਖਿਆ ਕਰਦੇ ਹੋਏ ਮਾਰਿਆ ਗਿਆ । ਉਸਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮੈਸੂਰ ਰਾਜ ਦਾ ਕੁੱਝ ਖੇਤਰ ਉੱਥੋਂ ਦੇ ਪੁਰਾਣੇ ਰਾਜਵੰਸ਼ ਨੂੰ ਅਤੇ ਕੁੱਝ ਭਾਗ ਹੈਦਰਾਬਾਦ ਦੇ ਨਿਜ਼ਾਮ ਨੂੰ ਦੇ ਕੇ ਬਾਕੀ ਭਾਗ ਆਪਣੇ ਨਿਯੰਤਰਨ ਵਿਚ ਲੈ ਲਿਆ ।
ਇਸ ਪ੍ਰਕਾਰ ਅੰਗਰੇਜ਼ਾਂ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ।