PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

Punjab State Board PSEB 8th Class Social Science Book Solutions Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Exercise Questions and Answers.

PSEB Solutions for Class 8 Social Science Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

SST Guide for Class 8 PSEB ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਅਧਿਕਾਰ ਸਾਨੂੰ ਸਮਾਜ ਵਿਚ ਪ੍ਰਾਪਤ ਸਹੂਲਤਾਂ ਹਨ । ਸਧਾਰਨ ਅਰਥਾਂ ਵਿਚ ਅਧਿਕਾਰ ਮਨੁੱਖ ਦੀਆਂ ਉਹ ਉੱਚਿਤ ਮੰਗਾਂ ਹਨ ਜਿਹੜੀਆਂ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ । ਅਧਿਕਾਰਾਂ ਨੂੰ ਰਾਜ ਅਤੇ ਸਮਾਜ ਦੀ ਮਾਨਤਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਮੁੱਢਲੇ ਅਧਿਕਾਰ ਉਹ ਅਧਿਕਾਰ ਹਨ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਵਿਚ ਅੰਕਿਤ ਕੀਤਾ ਗਿਆ ਹੈ । ਇਨ੍ਹਾਂ ਨੂੰ ਸੰਵਿਧਾਨਿਕ ਉਪਚਾਰਾਂ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ । ਇਹ ਅਧਿਕਾਰ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 3.
ਕਿਸੇ ਦੋ ਅਧਿਕਾਰਾਂ ਨਾਲ ਸੰਬੰਧਿਤ ਦੋ ਫ਼ਰਜ਼ ਲਿਖੋ ।
ਉੱਤਰ-

  1. ਕਾਨੂੰਨ ਸਾਰਿਆਂ ਨੂੰ ਸਮਾਨ ਮੰਨਦਾ ਹੈ । ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਕਿਸੇ ਨਾਲ ਕੋਈ ਭੇਦਭਾਵ ਨਾ ਕਰੀਏ ।
  2. ਸਾਨੂੰ ਕਈ ਪ੍ਰਕਾਰ ਦੀ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੈ । ਇਸ ਅਧਿਕਾਰ ਨਾਲ ਇਹ ਫ਼ਰਜ਼ ਜੁੜਿਆ ਹੈ ਕਿ ਅਸੀਂ ਦੂਸਰਿਆਂ ਦੀਆਂ ਸੁਤੰਤਰਤਾਵਾਂ ਦਾ ਧਿਆਨ ਰੱਖੀਏ ।

ਪ੍ਰਸ਼ਨ 4.
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨਿਕ ਮੌਲਿਕ ਅਧਿਕਾਰ ਉਪਚਾਰਾਂ ਦੇ ਅਧਿਕਾਰ ਅਨੁਸਾਰ ਰਾਜ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰ ਨਹੀਂ ਖੋਹ ਸਕਦਾ । ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ ਤਾਂ ਉਹ ਵਿਅਕਤੀ ਨਿਆਂਪਾਲਿਕਾ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ ?
ਉੱਤਰ-
ਛੂਤ-ਛਾਤੇ ਦੀ ਸਮਾਪਤੀ ਸੰਵਿਧਾਨ ਦੇ ਅਨੁਛੇਦ 17 ਦੁਆਰਾ ਹੋਈ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਿੱਖਿਆ ਦੇ ਅਧਿਕਾਰ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੰਵਿਧਾਨ ਵਿਚ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੀ 86ਵੀਂ ਸੋਧ ਦੇ ਅਨੁਸਾਰ ਸ਼ਾਮਲ ਕੀਤਾ ਗਿਆ । ਅਨੁਛੇਦ 21-A ਵਿਚ ਸ਼ਾਮਲ ਇਸ ਅਧਿਕਾਰ ਦੇ ਅਨੁਸਾਰ 6 ਤੋਂ 14 ਸਾਲ ਦੇ ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ । ਇਸ ਬਾਰੇ 2009 ਵਿਚ ਇਕ ਐਕਟ (ਕਾਨੂੰਨ ਪਾਸ ਕੀਤਾ ਗਿਆ । ਇਹ ਕਾਨੂੰਨ ਅਪ੍ਰੈਲ, 2010 ਤੋਂ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਦੇਸ਼ ਵਿਚ ਲਾਗੂ ਹੋ ਗਿਆ | ਅੱਜ 6-14 ਸਾਲ ਦੇ ਉਮਰ ਵਰਗ ਦੇ ਸਾਰੇ ਬੱਚੇ ਮੁਫ਼ਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਦਾ ਲਾਭ ਪ੍ਰਾਪਤ ਕਰ ਰਹੇ ਹਨ ।

ਪ੍ਰਸ਼ਨ 2.
ਸੰਵਿਧਾਨ ਵਿਚ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਰਜ ਹਨ ? ਉੱਤਰ-ਸੰਵਿਧਾਨ ਵਿਚ ਹੇਠ ਲਿਖੇ ਮੌਲਿਕ ਅਧਿਕਾਰ ਦਰਜ ਹਨ-

  1. ਸਮਾਨਤਾ ਦਾ ਅਧਿਕਾਰ
  2. ਸੁਤੰਤਰਤਾ ਦਾ, ਅਧਿਕਾਰ
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ ।
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
  5. ਸੰਸਕ੍ਰਿਤਿਕ ਅਤੇ ਸਿੱਖਿਆ ਸੰਬੰਧੀ ਅਧਿਕਾਰ
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
  7. ਸਿੱਖਿਆ ਦਾ ਅਧਿਕਾਰ ।

ਪ੍ਰਸ਼ਨ 3.
“ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਾਸੇ ਹਨ” ਕਿਵੇਂ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਾਸੇ ਹਨ । ਇਹ ਇਕ-ਦੂਜੇ ਦੇ ਪੂਰਕ ਹਨ । ਅਧਿਕਾਰਾਂ ਤੋਂ ਬਿਨਾਂ ਕਰਤੱਵਾਂ ਅਤੇ ਕਰਤੱਵਾਂ ਤੋਂ ਬਿਨਾਂ ਅਧਿਕਾਰਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਇਸ ਲਈ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਇਕ ਨਾਗਰਿਕ ਦੇ ਅਧਿਕਾਰ ਦੂਸਰੇ ਦੇ ਕਰਤੱਵ ਹਨ । ਜੇਕਰ ਅਸੀਂ ਕੇਵਲ ਆਪਣੇ ਅਧਿਕਾਰਾਂ ਦਾ ਹੀ ਪ੍ਰਯੋਗ ਕਰਦੇ ਹਾਂ ਅਤੇ ਆਪਣੇ ਕਰਤੱਵ ਨਹੀਂ ਨਿਭਾਉਂਦੇ, ਤਾਂ ਇਸਦਾ ਅਰਥ ਹੋਵੇਗਾ ਕਿ ਅਸੀਂ ਕੇਵਲ ਦੁਸਰੇ ਨਾਗਰਿਕਾਂ ਦੇ ਅਧਿਕਾਰਾਂ ਦਾ ਉਲੰਘਣ ਕਰ ਰਹੇ ਹਾਂ । ਉਦਾਹਰਨ ਵਜੋਂ, ਨਾਗਰਿਕ ਨੂੰ ਆਪਣੇ ਜੀਵਨ ਦੀ ਰੱਖਿਆ ਦਾ ਅਧਿਕਾਰ ਪ੍ਰਾਪਤ ਹੈ । ਇਸ ਲਈ ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਦੂਸਰੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਦੇ ਵਿਰੁੱਧ ਕੰਮ ਨਾ ਕਰੀਏ । ਇਸ ਤਰ੍ਹਾਂ ਸਪੱਸ਼ਟ ਹੈ ਕਿ ਅਧਿਕਾਰਾਂ ਅਤੇ ਕਰਤੱਵਾਂ ਵਿਚ ਡੂੰਘਾ ਸੰਬੰਧ ਹੈ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 4.
ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸਾਡੇ ਸਮਾਜ ਵਿਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ । ਇਸਦੇ ਅਨੁਸਾਰ-

  • ਮਨੁੱਖੀ ਵਪਾਰ ਅਤੇ ਬਿਨਾਂ ਤਨਖ਼ਾਹ ਤੋਂ ਜ਼ਬਰਦਸਤੀ ਕੰਮ ਕਰਵਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ । ਇਸ ਦਾ . ਉਲੰਘਣ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਵੰਡ ਦਿੱਤਾ ਜਾ ਸਕਦਾ ਹੈ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀ ਨੌਕਰੀ ‘ਤੇ ਨਹੀਂ ਲਗਾਇਆ ਜਾ ਸਕਦਾ । ਅਸਲ ਵਿਚ ਉਨ੍ਹਾਂ ਤੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ ਜੋ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

ਪ੍ਰਸ਼ਨ 5.
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ ?
ਉੱਤਰ-
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰਾਂ ਦੇ ਅਧੀਨ ਕਰ ਸਕਦੇ ਹਾਂ । ਇਸਦੇ ਅਨੁਸਾਰ ਜੇਕਰ ਕੋਈ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਸਦੇ ਵਿਰੁੱਧ ਅਦਾਲਤ ਵਿਚ ਜਾ ਸਕਦੇ ਹਾਂ । ਇੱਥੋਂ ਤਕ ਕਿ ਸਰਕਾਰ ਵੀ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ । ਨਿਆਂਸੰਗਤ ਹੋਣ ‘ਤੇ ਅਦਾਲਤ ਸਾਨੂੰ ਸਾਡੇ ਅਧਿਕਾਰ ਵਾਪਸ ਦੁਆਉਂਦੀ ਹੈ ।

PSEB 8th Class Social Science Guide ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Important Questions and Answers

ਵਸਤੁਨਿਸ਼ਠ ਪ੍ਰਸ਼ਨ
(ਉ) ਘੱਟ-ਤੋਂ-ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਕਿਨ੍ਹਾਂ ਅਨੁਛੇਦਾਂ ਵਿਚ ਅੰਕਿਤ ਹਨ ?
ਉੱਤਰ-
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਅਨੁਛੇਦ 14 ਤੋਂ 32 ਤਕ ਅੰਕਿਤ ਹਨ ।

ਪ੍ਰਸ਼ਨ 2.
ਮਨੁੱਖੀ ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਅਧਿਕਾਰ ਜੋ ਮਨੁੱਖ ਨੂੰ ਮਾਨਵੀ ਜੀਵਨ ਜਿਉਣ ਦੇ ਯੋਗ ਬਣਾਉਂਦੇ ਹਨ, ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਮਾਨਤਾ ਦਾ ਅਧਿਕਾਰ ਕੀ ਹੈ ?
ਉੱਤਰ-
ਇਸਦੇ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹਨ ।

ਪ੍ਰਸ਼ਨ 4.
ਧਰਮ ਦੇ ਅਧਿਕਾਰ ਨਾਲ ਕਿਹੜਾ ਕਰਤੱਵ ਜੁੜਿਆ ਹੋਇਆ ਹੈ ?
ਉੱਤਰ-
ਸਾਡਾ ਫ਼ਰਜ਼ ਹੈ ਕਿ ਅਸੀਂ ਸਾਰਿਆਂ ਧਰਮਾਂ ਦਾ ਸਨਮਾਨ ਕਰੀਏ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 5.
ਸਮਾਨਤਾ ਦੇ ਅਧਿਕਾਰ ਨੂੰ ਕਾਇਮ ਰੱਖਣ ਲਈ ਸੰਵਿਧਾਨ ਦੀ ਧਾਰਾ
(i) 15 ਅਤੇ
(ii) 25 ਵਿਚ ਕੀਕੀ ਕਿਹਾ ਗਿਆ ਹੈ ?
ਉੱਤਰ-
(i) ਸੰਵਿਧਾਨ ਦੀ ਧਾਰਾ 15 ਦੇ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ।
(ii) ਸੰਵਿਧਾਨ ਦੀ ਧਾਰਾ 25 ਦੇ ਅਨੁਸਾਰ ਕਿਸੇ ਵੀ ਵਿਅਕਤੀ ਲਈ ਧਰਮ ਦੇ ਆਧਾਰ ‘ਤੇ ਭੇਦ-ਭਾਵ ਕਰਨਾ । ਮਨ੍ਹਾਂ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਲ 2002 ਵਿੱਚ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਇਹ ਅਧਿਕਾਰ ਦਿੱਤਾ ਗਿਆ । ਇਸ ਨੂੰ ਅਮਲੀ ਰੂਪ ਦੇਣ ਲਈ 2009 ਵਿੱਚ ਐਕਟ ਪਾਸ ਕੀਤਾ ਗਿਆ । ਅਪਰੈਲ 2010 ਵਿੱਚ ਸਾਰੇ ਭਾਰਤ ਵਿੱਚ ਇਸ ਨੂੰ ਲਾਗੂ ਕੀਤਾ ਗਿਆ । ਹੇਠਾਂ ਦਰਜ ਵਿੱਚੋਂ ਇਹ ਕਿਹੜਾ ਅਧਿਕਾਰ ਹੈ ?
(i) ਸੂਚਨਾ ਦਾ ਅਧਿਕਾਰ
(ii) ਸਿੱਖਿਆ ਦਾ ਅਧਿਕਾਰ
(iii) ਜੀਵਨ ਦਾ ਅਧਿਕਾਰ
(iv) ਸਮਾਨਤਾ ਦਾ ਅਧਿਕਾਰ
ਉੱਤਰ-
(ii) ਸਿੱਖਿਆ ਦਾ ਅਧਿਕਾਰ

ਪ੍ਰਸ਼ਨ 2.
ਜੈਵੀਰ ਆਪਣੀ ਕੱਪੜੇ ਦੀ ਦੁਕਾਨ ਤੇ ਆਪਣੇ ਕਰਮਚਾਰੀ ਰਵੀ ਕੋਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਿਨਾਂ ਛੁੱਟੀ ਦਿੱਤੇ ਲਗਾਤਾਰ ਕੰਮ ਕਰਵਾਉਂਦਾ ਹੈ । ਇਸ ਨਾਲ ਰਵੀ ਦੇ ਕਿਹੜੇ ਅਧਿਕਾਰ ਦੀ ਉਲੰਘਣਾ ਹੋਈ ਹੈ ?
(i) ਸਮਾਨਤਾ ਦਾ ਅਧਿਕਾਰ
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ
(iii) ਸਿੱਖਿਆ ਦਾ ਅਧਿਕਾਰ
(iv) ਧਾਰਮਿਕ ਸੁਤੰਤਰਤਾ ਦਾ ਅਧਿਕਾਰ ।
ਉੱਤਰ-
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ

ਪ੍ਰਸ਼ਨ 3.
‘ਮੁਫ਼ਤ ਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ

ਪ੍ਰਸ਼ਨ 4.
ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ਼ ਹੈ ?
(i) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(i) ਸਮਾਨਤਾ ਦਾ ਅਧਿਕਾਰ
(iii) ਸ਼ੋਸ਼ਣ ਵਿਰੁੱਧ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸ਼ੋਸ਼ਣ ਵਿਰੁੱਧ ਅਧਿਕਾਰ

ਪ੍ਰਸ਼ਨ 5.
ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ ?
(i) 4 ਅਗਸਤ, 2009
(ii) ਦਸੰਬਰ, 2002
(iii) 1 ਅਪ੍ਰੈਲ, 2010
(iv) 1 ਅਪ੍ਰੈਲ, 2009.
ਉੱਤਰ-
(iv) 1 ਅਪ੍ਰੈਲ, 2009.

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 6.
ਸਿੱਖਿਆ ਦਾ ਅਧਿਕਾਰ ਸੰਵਿਧਾਨ ‘ਚ ਕਿਸ ਧਾਰਾ ਅਧੀਨ ਦਰਜ਼ ਹੈ ?
(i) ਧਾਰਾ 21
(ii) 21-A
(iii) ਧਾਰਾ 20
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(ii) 21-A

(ੲ) ਹੇਠ ਲਿਖੀਆਂ ਖਾਲੀ ਥਾਂਵਾਂ ਭਰੋ :

1. ਭਾਰਤੀ ਸੰਵਿਧਾਨ ਵਿਚ ………………………… ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ ।
2. ਭਾਰਤੀ ਸੰਵਿਧਾਨ ‘ਚ ਮੌਲਿਕ ਅਧਿਕਾਰ ਅਨੁਛੇਦ …………………….. ਵਿਚ ਦਰਜ ਹਨ ।
3. ਸੰਵਿਧਾਨ ਦੀ ਧਾਰਾ 25 ………………….. ਦੀ ਮਨਾਹੀ ਕਰਦੀ ਹੈ ।
4. ਪਹਿਲਾ ਮੌਲਿਕ ਅਧਿਕਾਰ ……………………….. ਹੈ ।
5. ਪ੍ਰੈੱਸ ਦੀ ਆਜ਼ਾਦੀ …………………….. ਦੇ ਅਧੀਨ ਦਿੱਤੀ ਗਈ ਹੈ ।
ਉੱਤਰ-
1. ਸੱਤ ਤਰ੍ਹਾਂ ਦੇ,
2. 14-32,
3. ਧਰਮ ਦੇ ਅਧਾਰ ਤੇ ਭੇਦਭਾਵ,
4. ਸਮਾਨਤਾ ਦਾ ਅਧਿਕਾਰ,
5. ਸੁਤੰਤਰਤਾ ਦੇ ਅਧਿਕਾਰ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ ।
2. ਅਧਿਕਾਰ ਅਤੇ ਕਰਤੱਵਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ ।
3. ਨਿਆਂਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ ।
4. ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ ।
5. ਸਰਕਾਰੀ ਵਿੱਦਿਅਕ ਸੰਸਥਾਵਾਂ ‘ਚ ਧਰਮ, ਜਾਤ ਜਾਂ ਰੰਗ ਦੇ ਆਧਾਰ ਤੇ ਦਾਖ਼ਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ।
ਉੱਤਰ-
1. (√)
2. (×)
3. (√)
4. (√)
5. (×)

(ਹ) ਸਹੀ ਜੋੜੇ ਬਣਾਓ :

1. ਅਧਿਕਾਰ ਸੰਵਿਧਾਨ ਵਿਚ ਦਰਜ
2. ਮੌਲਿਕ ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
3. ਸੁਤੰਤਰਤਾ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ ।

ਉੱਤਰ-

1. ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
2. ਮੌਲਿਕ ਅਧਿਕਾਰ ਸੰਵਿਧਾਨ ਵਿਚ ਦਰਜ
3. ਸੁਤੰਤਰਤਾ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੱਭਿਆਚਾਰਕ ਅਤੇ ਸਿੱਖਿਆ ਦੇ ਮੂਲ ਅਧਿਕਾਰ ਅਤੇ ਇਸ ਨਾਲ ਜੁੜੇ ਕਰਤੱਵ ਦੀ ਵਿਆਖਿਆ ਕਰੋ ।
ਉੱਤਰ-
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ । ਭਾਸ਼ਾ ਜਾਂ ਨਸਲ ਦੇ ਆਧਾਰ ‘ਤੇ ਕਿਸੇ ਵੀ ਨਾਗਰਿਕ ਨੂੰ ਅਜਿਹੀਆਂ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਏਗਾ ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਦੁਆਰਾ ਚਲਾਈਆਂ ਜਾ ਰਹੀਆਂ ਹਨ ।

ਇਸ ਲਈ ਸਾਡਾ ਕਰਤੱਵ ਹੈ ਕਿ ਅਸੀਂ ਇਸ ਅਧਿਕਾਰ ਦਾ ਸਨਮਾਨ ਕਰੀਏ । ਸਾਨੂੰ ਰੰਗ, ਨਸਲ, ਜਾਤੀ ਦੇ ਆਧਾਰ ‘ਤੇ ਕਿਸੇ ਨੂੰ ਵੀ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਣਾ ਨਹੀਂ ਚਾਹੀਦਾ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਦੀ ਲਿਪੀ, ਸੱਭਿਆਚਾਰ, ਬੋਲੀ ਅਤੇ ਧਰਮ ਦਾ ਸਨਮਾਨ ਕਰੀਏ । ਰਾਜਕੀ ਸੰਸਥਾਵਾਂ ਨੂੰ ਸਹਾਇਤਾ ਦਿੰਦੇ ਸਮੇਂ ਵੀ ਕਿਸੇ ਪ੍ਰਕਾਰ ਦਾ ਕੋਈ ਭੇਦ-ਭਾਵ ਨਾ ਹੋਵੇ ।

ਪ੍ਰਸ਼ਨ 2.
ਭਾਰਤੀ ਨਾਗਰਿਕ ਨੂੰ ਪ੍ਰਾਪਤ ਕਿਸੇ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ-ਸਪਾਟਾ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਸਿੱਖਿਆ ਦਾ ਅਧਿਕਾਰ – ਭਾਰਤਵਾਸੀਆਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੀ ਸੰਸਕ੍ਰਿਤੀ ਅਤੇ ਲਿਪੀ ਦੀ ਰੱਖਿਆ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਗਿਆ ਹੈ ।
  4. ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ‘ਤੇ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 3.
ਅਧਿਕਾਰਾਂ ਅਤੇ ਕਰਤੱਵਾਂ ਵਿਚ ਕੀ ਸੰਬੰਧ ਹੈ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ । ਇਹ ਇਕ-ਦੂਸਰੇ ਨਾਲ ਜੁੜੇ ਹੋਏ ਹਨ । ਇਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ । ਇਕ ਤੋਂ ਬਿਨਾਂ ਦੁਜੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਮੁੱਢਲੇ ਅਧਿਕਾਰ ਸ਼ਾਮਲ ਕਿਉਂ ਕੀਤੇ ਗਏ ਹਨ ?
ਉੱਤਰ-
ਕੁੱਝ ਅਧਿਕਾਰ ਮਨੁੱਖ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੰਸਕ੍ਰਿਤਿਕ ਵਿਕਾਸ ਲਈ ਜ਼ਰੂਰੀ ਹਨ । ਇਨ੍ਹਾਂ ਤੋਂ ਬਿਨਾਂ ਵਿਅਕਤੀ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ । ਇਨ੍ਹਾਂ ਨੂੰ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਨਾਗਰਿਕਾਂ ਨੂੰ ਇਨ੍ਹਾਂ ਅਧਿਕਾਰਾਂ ਦੀ ਗਾਰੰਟੀ ਦੇਣ ਲਈ ਇਨ੍ਹਾਂ ਨੂੰ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ । ਇੰਨਾ ਹੀ ਨਹੀਂ, ਸੰਵਿਧਾਨਿਕ ਉਪਚਾਰਾਂ ਦੁਆਰਾ ਇਨ੍ਹਾਂ ਅਧਿਕਾਰਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ । ਜੇਕਰ ਰਾਜ ਜਾਂ ਕੋਈ ਹੋਰ ਵਿਅਕਤੀ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਪੀੜਤ ਵਿਅਕਤੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਧਰਮ ਦੀ ਆਜ਼ਾਦੀ ਸਾਡੇ ਸੰਵਿਧਾਨ ਅਨੁਸਾਰ ਕਿਵੇਂ ਲਾਗੂ ਕੀਤੀ ਗਈ ਹੈ ?
ਉੱਤਰ-
ਸਾਡੇ ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਨੂੰ ਹੇਠ ਲਿਖੇ ਢੰਗ ਨਾਲ ਲਾਗੂ ਕੀਤਾ ਗਿਆ ਹੈ-

  1. ਹਰੇਕ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ, ਉਸ ‘ਤੇ ਆਚਰਣ ਕਰਨ ਅਤੇ ਉਸਦਾ ਪ੍ਰਚਾਰ ਕਰਨ ਦਾ ਸਮਾਨ ਅਧਿਕਾਰ ਹੈ ।
  2. ਲੋਕ ਆਪਣੀ ਇੱਛਾ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ ।
  3. ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਦਾ ਮਨੋਰਥ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨਾ ਹੈ ।
  4. ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6.
ਕੀ ਅਜੇ ਵੀ ਸਾਡੇ ਦੇਸ਼ ਵਿਚ ਰੰਗ, ਨਸਲ, ਧਰਮ ਅਤੇ ਜਾਤ ਆਧਾਰਿਤ ਵਿਤਕਰਾ ਹੈ ?
ਉੱਤਰ-
ਭਾਰਤੀ ਸੰਵਿਧਾਨ ਦੁਆਰਾ ਰੰਗ, ਨਸਲ, ਧਰਮ ਅਤੇ ਜਾਤ ਦੇ ਆਧਾਰ ‘ਤੇ ਹੋਣ ਵਾਲੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪਰੰਤੁ ਦੁੱਖ ਦੀ ਗੱਲ ਇਹ ਹੈ ਕਿ ਅਜੇ ਇਸ ਵਿਤਕਰੇ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ । ਅੱਜ ਵੀ ਆਪਣੇ ਆਪ ਨੂੰ ਉੱਚਾ ਕਹਿਣ ਵਾਲੇ ਲੋਕ ਦੂਜਿਆਂ ਤੋਂ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨਾਲ ਅਪਮਾਨਜਨਕ ਵਰਤਾਓ ਕਰਦੇ ਹਨ । ਇਸ ਕਰਕੇ ਇਸ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ । ਇਸ ਪ੍ਰਕਾਰ ਦੇ ਵਿਤਕਰੇ ਦੇ ਵਿਰੁੱਧ ਜੋ ਕਾਨੂੰਨ ਬਣੇ ਹਨ, ਉਨ੍ਹਾਂ ਨੂੰ ਸਾਰਿਆਂ ਲੋਕਾਂ ਤਕ ਪਹੁੰਚਾਉਣਾ ਜ਼ਰੂਰੀ ਹੈ । ਇਨ੍ਹਾਂ ਨੂੰ ਕਠੋਰਤਾ ਨਾਲ ਲਾਗੂ ਕਰਨ ਦੀ ਵੀ ਲੋੜ ਹੈ ।

ਪ੍ਰਸ਼ਨ 7.
ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਕਿਸੇ ਤਿੰਨ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ ਦਾ ਅਧਿਕਾਰ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਬਰਾਬਰਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਤੇ ਉੱਚ ਪਦ ਪ੍ਰਾਪਤ ਕਰ ਸਕਦਾ ਹੈ।

Leave a Comment