PSEB 7th Class Punjabi Solutions Chapter 20 ਸੱਤ ਡਾਕਟਰ

Punjab State Board PSEB 7th Class Punjabi Book Solutions Chapter 20 ਸੱਤ ਡਾਕਟਰ Textbook Exercise Questions and Answers.

PSEB Solutions for Class 7 Punjabi Chapter 20 ਸੱਤ ਡਾਕਟਰ (1st Language)

Punjabi Guide for Class 7 PSEB ਸੱਤ ਡਾਕਟਰ Textbook Questions and Answers

ਸੱਤ ਡਾਕਟਰ ਪਾਠ-ਅਭਿਆਸ

1. ਦੱਸੋ :

(ੳ) ਸੁਖਜੋਤ ਨੇ ਜਦੋਂ ਟੈਲੀਵੀਜਨ ਲਾਇਆ ਤਾਂ ਉਸ ਵੇਲੇ ਕਿਹੜਾ ਪ੍ਰੋਗ੍ਰਾਮ ਆ ਰਿਹਾ ਸੀ ਅਤੇ ਉਸ ਵਿੱਚ ਕੀ ਦੱਸਿਆ ਜਾ ਰਿਹਾ ਸੀ ?
ਉੱਤਰ :
ਸੁਖਜੋਤ ਨੇ ਜਦੋਂ ਟੈਲੀਵਿਯਨ ਲਾਇਆ, ਤਾਂ ਉਸ ਉੱਤੇ ‘ਧਰਤੀ ਸਾਡਾ ਘਰ` ਪ੍ਰੋਗਰਾਮ ਆ ਰਿਹਾ ਸੀ, ਜਿਸ ਵਿਚ ਧਰਤੀ ਦੇ ਗਰਮ ਹੋਣ ਦੇ ਸਿੱਟੇ ਵਜੋਂ ਧਰਤੀ ਉੱਤਲੇ ਜੀਵਾਂ ਲਈ ਪੈਦਾ ਹੋ ਰਹੇ ਖ਼ਤਰੇ ਤੇ ਇਸ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਸੀ।

(ਅ) ਗਿਆਨ ਵੱਲੋਂ ਦੱਸੇ ਟੀ.ਵੀ. ਚੈਨਲ ਨੂੰ ਦੇਖਣ ਉਪਰੰਤ ਸੁਖਜੋਤ ਨੂੰ ਡਰ ਕਿਉਂ ਲੱਗਣ ਲੱਗ ਪਿਆ ਸੀ ?
ਉੱਤਰ :
ਇਸ ਟੀ.ਵੀ. ਚੈਨਲ ਉੱਤੇ ਦੱਸਿਆ ਜਾ ਰਿਹਾ ਸੀ ਕਿ ਸਾਡੀ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ। ਇਹ ਸੁਣ ਕੇ ਸੁਖਜੋਤ ਨੂੰ ਡਰ ਲੱਗਾ ਸੀ ਕਿ ਜੇਕਰ ਸਚਮੁੱਚ ਧਰਤੀ ਗਰਮ ਹੋ ਗਈ, ਤਾਂ ਉਹ ਉਸ ਉੱਤੇ ਰਹਿਣਗੇ ਕਿਵੇਂ ਤੇ ਉਸ ਉੱਤੇ ਤੁਰਨਗੇ ਕਿਵੇਂ।

PSEB 7th Class Punjabi Solutions Chapter 20 ਸੱਤ ਡਾਕਟਰ

(ੲ) ਟੈਲੀਵੀਜ਼ਨ ਉੱਤੇ ਜਾਣਕਾਰੀ ਦੇਣ ਵਾਲਾ ਆਦਮੀ ਧਰਤੀ ਅਤੇ ਬਿਰਖਾਂ ਦੇ ਸੰਬੰਧ ਬਾਰੇ ਕੀ-ਕੀ ਜਾਣਕਾਰੀ ਦੇ ਰਿਹਾ ਸੀ ?
ਉੱਤਰ :
ਟੈਲੀਵਿਯਨ ਉੱਤੇ ਜਾਣਕਾਰੀ ਦੇਣ ਵਾਲਾ ਆਦਮੀ ਦੱਸ ਰਿਹਾ ਸੀ ਕਿ ਮਨੁੱਖ ਮਕਾਨ ਦੀ ਉਸਾਰੀ, ਘਰਾਂ ਵਿਚ ਕੰਮ ਆਉਣ ਵਾਲੀਆਂ ਵਸਤਾਂ, ਕਾਗ਼ਜ਼ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਬਣਾਉਣ ਲਈ ਧਰਤੀ ਤੋਂ ਰੁੱਖਾਂ ਨੂੰ ਅੰਨ੍ਹੇਵਾਹ ਵੱਢ ਰਿਹਾ ਹੈ। ਉਸ ਨੇ ਇੰਨੇ ਰੁੱਖ ਲਾਏ ਨਹੀਂ, ਜਿੰਨੇ ਵੱਢੇ ਹਨ। ਉਹ ਆਦਮੀ ਦੱਸ ਰਿਹਾ ਸੀ ਕਿ ਮਨੁੱਖ ਵਲੋਂ ਹਰ ਸਾਲ ਧਰਤੀ ਤੋਂ ਤਿੰਨ ਕਰੋੜ ਰੁੱਖ ਵੱਢੇ ਜਾ ਰਹੇ ਹਨ ਕਈ ਹਜ਼ਾਰ ਏਕੜ ਜੰਗਲ ਧਰਤੀ ਤੋਂ ਹਰ ਸਾਲ ਘਟਦੇ ਜਾ ਰਹੇ ਹਨ। ਟੈਲੀਵਿਯਨ ਵਾਲਾ ਆਦਮੀ ਦੱਸ ਰਿਹਾ ਸੀ ਕਿ ਧਰਤੀ ਉੱਤੇ ਮਸ਼ੀਨਾਂ, ਮੋਟਰ – ਗੱਡੀਆਂ, ਕਾਰਖ਼ਾਨਿਆਂ ਤੇ ਭੱਠੀਆਂ ਵਿਚ ਬਲਦੇ ਕੋਇਲੇ ਵਿਚੋਂ ਨਿਕਲੀਆਂ ਗੈਸਾਂ ਨਾਲ ਹਵਾ ਗੰਦੀ ਹੁੰਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ। ਰੁੱਖ ਤਾਪਮਾਨ ਨੂੰ ਵਧਾਉਣ ਵਾਲੀ ਗੈਸ ਕਾਰਬਨ – ਡਾਈਆਕਸਾਈਡ ਨੂੰ ਖਾ ਕੇ ਆਕਸੀਜਨ ਕੱਢਦੇ ਹਨ। ਇਸ ਤਰ੍ਹਾਂ ਧਤੀ ਉੱਪਰਲੀ ਗੰਦੀ ਹਵਾ ਸਾਫ਼ ਹੁੰਦੀ ਹੈ, ਜਿਸ ਨਾਲ ਤਾਪਮਾਨ ਵੀ ਘਟਦਾ ਹੈ। ਇਸ ਕਰਕੇ ਵਾਤਾਵਰਨ ਦੇ ਸੰਤੁਲਨ ਲਈ ਧਰਤੀ ਤੇ ਰੁੱਖਾਂ ਦਾ ਡੂੰਘਾ ਆਪਸੀ ਸੰਬੰਧ ਹੈ !

(ਸ) ਦੱਸੇ, ਧਰਤੀ ਦੇ ਗਰਮ ਹੋਣ ਦੇ ਕੀ ਕਾਰਨ ਹਨ ?
ਉੱਤਰ :
ਕਾਰਖ਼ਾਨਿਆਂ ਵਿਚ ਮਸ਼ੀਨਾਂ ਦੇ ਚਲਣ, ਭੱਠੀਆਂ ਵਿਚ ਕੋਇਲੇ ਦੇ ਬਲਣ ਅਤੇ ਮੋਟਰਾਂ ਦੇ ਚਲਣ ਨਾਲ ਜਿਹੜੀਆਂ ਗੈਸਾਂ ਨਿਕਲਦੀਆਂ ਹਨ, ਇਨ੍ਹਾਂ ਨਾਲ ਹਵਾ ਗੰਦੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਤਾਪਮਾਨ ਵਧਣ ਨਾਲ ਧਰਤੀ ਗਰਮ ਹੁੰਦੀ ਹੈ। ਇਸ ਨੁਕਸਾਨ ਨੂੰ ਰੁੱਖ ਠੀਕ ਕਰਦੇ ਹਨ, ਪਰ ਉਹ ਵੀ ਅੰਨ੍ਹੇਵਾਹ ਕੱਟੇ ਜਾ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਧਰਤੀ ਗਰਮ ਹੋ ਰਹੀ ਹੈ।

(ਹ) ਹਰਮੀਤੀ ਦੇ ਘਰ ਆਏ ਡਾ. ਮਹਿਮਾਨ ਨੇ ਬਿਰਖ-ਟਿਆਂ ਬਾਰੇ ਕੀ ਦੱਸਿਆ ?
ਉੱਤਰ :
ਹਰਮੀਤੀ ਦੇ ਘਰ ਆਇਆ ਮਹਿਮਾਨ ਉਸ ਦੇ ਪਿਤਾ ਦਾ ਦੋਸਤ ਡਾਕਟਰ ਸੀ। ਉਹ ਉਨ੍ਹਾਂ ਦੇ ਘਰ ਲੱਗੇ ਰੁੱਖ ਬੂਟੇ ਦੇਖ ਕੇ ਇਸ ਕਰਕੇ ਖ਼ੁਸ਼ ਸੀ, ਕਿਉਂਕਿ ਉਹ ਜਾਣਦਾ ਸੀ ਕਿ ਅਜੋਕੇ ਪ੍ਰਦੂਸ਼ਣ ਦੇ ਯੁਗ ਵਿਚ ਬਿਰਖਾਂ ਦੀ ਮਨੁੱਖੀ ਜੀਵਨ ਵਿਚ ਕਿੰਨੀ ਮਹਾਨਤਾ ਹੈ। ਇਸੇ ਕਰਕੇ ਹੀ ਉਹ ਕਹਿੰਦਾ ਹੈ ਕਿ ਉਨ੍ਹਾਂ ਘਰ ਵਿਚ ਰੁੱਖ – ਬੂਟੇ ਲਾ ਕੇ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਜਿੰਨੀ ਕਾਰਬਨ – ਡਾਇਆਕਸਾਈਡ ਸਾਹ ਨਾਲ ਪੈਦਾ ਕਰਦਾ ਹੈ, ਇਹ ਉਸ ਨੂੰ ਖ਼ਤਮ ਕਰ ਕੇ ਆਕਸੀਜਨ ਛੱਡ ਦਿੰਦੇ ਹਨ। ਇਸ ਤਰ੍ਹਾਂ ਉਹ ਦੁਨੀਆ ਦੀਆਂ ਮਾੜੀਆਂ ਗੈਸਾਂ ਵਿਚ ਵਾਧਾ ਨਹੀਂ ਕਰਦੇ। ਇਸੇ ਕਰਕੇ ਹੀ ਉਹ ਕਹਿੰਦਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਤੋਂ ਉਨ੍ਹਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜੋ ਬਿਰਖ – ਬੂਟੇ ਨਹੀਂ ਲਾਉਂਦੇ।

PSEB 7th Class Punjabi Solutions Chapter 20 ਸੱਤ ਡਾਕਟਰ

(ਕ) ਜੇ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ ਤਾਂ ਇਸ ਦੇ ਕੀ ਨੁਕਸਾਨ ਹੋਣਗੇ ?
ਉੱਤਰ :
ਜੇ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ, ਤਾਂ ਧਰੁਵਾਂ ਧਰਤੀ ਉੱਪਰਲਾ ਤਾਪਮਾਨ ਇੰਨਾ ਵਧ ਜਾਵੇਗਾ ਕਿ ਧਰੁਵਾਂ ਦੀ ਬਰਫ਼ ਪਿਘਲ ਜਾਵੇਗੀ, ਜਿਸ ਨਾਲ ਸਮੁੰਦਰਾਂ ਦਾ ਪਾਣੀ ਉੱਚਾ ਹੋ ਜਾਵੇਗਾ, ਜਿਸ ਵਿਚ ਸ਼ਹਿਰ ਅਤੇ ਪਿੰਡ ਡੁੱਬ ਜਾਣਗੇ। ਇਸ ਤਰ੍ਹਾਂ ਧਰਤੀ ਉੱਤੇ ਮਨੁੱਖਾਂ ਅਤੇ ਹੋਰ ਜੀਵਾਂ ਦੇ ਅੰਤ ਦਾ ਮੁੱਢ ਬੱਝ ਜਾਵੇਗਾ।

(ਖ) ਸੱਤ ਡਾਕਟਰ ਕੋਣ ਸਨ ਅਤੇ ਸੁਖਜੋਤ ਉਹਨਾਂ ਨੂੰ ਆਪਣੇ ਘਰ ਕਿਵੇਂ ਲਿਆਇਆ ?
ਉੱਤਰ :
ਸੱਤ ਡਾਕਟਰ ਨਿੰਮ ਦੇ ਬਿਰਖ ਸਨ। ਸੁਖਜੋਤ ਖੇਤਾਂ ਵਿਚੋਂ ਇਨ੍ਹਾਂ ਦੀਆਂ ਚਾਕਲੀਆਂ ਕੱਢ ਕੇ ਘਰ ਲਿਆਇਆ।

(ਗ) ਨਿੰਮ ਦੇ ਬਿਰਖ ਦੇ ਗੁਣ ਲਿਖੋ।
ਉੱਤਰ :
ਨਿੰਮ ਦਾ ਰੁੱਖ ਹੋਰ ਸਾਰੇ ਬਿਰਖਾ ਤੋਂ ਚੰਗਾ ਹੈ। ਇਹ ਬਹੁਤ ਗੁਣਕਾਰੀ ਹੈ। ਇਹ ਘਰਾਂ ਵਿਚ ਮਨੁੱਖਾਂ ਅਤੇ ਪਸ਼ੂਆਂ ਦੇ ਸਾਹ ਨਾਲ ਗੰਦੀ ਹੋਈ ਹਵਾ ਵਿਚੋਂ ਕਾਰਬਨ – ਡਾਈਆਕਸਾਈਡ ਨੂੰ ਚੂਸ ਕੇ ਆਕਸੀਜਨ ਛੱਡਦਾ ਹੈ ਤੇ ਇਸ ਤਰ੍ਹਾਂ ਹਵਾ ਨੂੰ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ ਨਿੰਮ ਦਾ ਰਸ ਖੂਨ ਨੂੰ ਸਾਫ਼ ਕਰਦਾ ਤੇ ਹੋਰ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਗਿਣਤੀਆਂ-ਮਿਣਤੀਆਂ – ਹਿਸਾਬ-ਕਿਤਾਬ
  • ਭੁੱਜੇ – ਜ਼ਮੀਨ ਤੇ
  • ਸੌਰਨਾ – ਕੰਮ ਬਣ ਜਾਣਾ
  • ਰੰਬੀ, ਛੋਟਾ ਖੁਰਪਾ
  • ਖੁੱਗ ਲਿਆਇਆ – ਜੜ੍ਹਾਂ ਸਮੇਤ ਪੁੱਟ ਲਿਆਇਆ।

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ‘ਚ ਵਰਤੋ :
ਪ੍ਰੋਗ੍ਰਾਮ, ਦਿਲਚਸਪ, ਹਾਣੀ, ਅੰਨ੍ਹੇਵਾਹ, ਮਹਿਮਾਨ, ਗੁਣਕਾਰੀ, ਸਿਰ ਪਲੋਸਣਾ
ਉੱਤਰ :

  • ਪ੍ਰੋਗਰਾਮ ਪ੍ਰਸਾਰਣ – ਟੈਲੀਵਿਯਨ ਉੱਤੇ ਹਾਸ – ਰਸੀ ਕਲਾਕਾਰਾਂ ਦਾ ਪ੍ਰੋਗਰਾਮ ਚਲ ਰਿਹਾ ਹੈ।
  • ਦਿਲਚਸਪ (ਸੁਆਦਲੀ) – ਇਸ ਨਾਵਲ ਦੀ ਕਹਾਣੀ ਬੜੀ ਦਿਲਚਸਪ ਹੈ।
  • ਹਾਣੀ ਬਰਾਬਰ ਦੀ ਉਮਰ ਦਾ) – ਗਿਆਨ ਉਮਰ ਵਿਚ ਮੇਰਾ ਹਾਣੀ ਹੈ।
  • ਅੰਨ੍ਹੇਵਾਹ (ਬਿਨਾਂ ਸੋਚੇ – ਸਮਝੇ) – ਮਨੁੱਖ ਆਪਣੇ ਆਰਥਿਕ ਲਾਭਾਂ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ।
  • ਮਹਿਮਾਨ ਪ੍ਰਾਹੁਣਾ) – ਅੱਜ ਸਾਡੇ ਘਰ ਬਹੁਤ ਸਾਰੇ ਮਹਿਮਾਨ ਆਏ।
  • ਗੁਣਕਾਰੀ ਲਾਭਦਾਇਕ – ਨਿੰਮ ਦਾ ਰੁੱਖ ਬਹੁਤ ਗੁਣਕਾਰੀ ਹੁੰਦਾ ਹੈ।
  • ਸਿਰ ਪਲੋਸਣਾ ਪਿਆਰ ਕਰਨਾ) – ਮਾਂ ਬੱਚੇ ਦਾ ਸਿਰ ਪਲੋਸ ਰਹੀ ਸੀ।
  • ਮਰ ਮੁੱਕ ਜਾਣਾ ਮਰ ਜਾਣਾ, ਨਸ਼ਟ ਹੋ ਜਾਣਾ) – ਮੌਸਮ ਬਦਲਣ ਨਾਲ ਮੱਛਰ ਆਪੇ ਮਰ ਮੁੱਕ ਜਾਂਦੇ ਹਨ।
  • ਗਿਣਤੀਆਂ – ਮਿਣਤੀਆਂ (ਹਿਸਾਬ – ਕਿਤਾਬ – ਜੋਤਸ਼ੀ ਨੇ ਗਿਣਤੀਆਂ – ਮਿਣਤੀਆਂ ਕਰ ਕੇ ਮੇਰੇ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ।
  • ਖੱਗਣਾ ਚਾਕਲੀ ਕੱਢਣਾ) – ਬਰਸਾਤ ਦੇ ਦਿਨਾਂ ਵਿਚ ਅਸੀਂ ਨਿੰਮ ਦੇ ਹੇਠ ਉੱਗੇ ਛੋਟੇ – ਛੋਟੇ ਬੂਟੇ ਮਿੱਟੀ ਸਮੇਤ ਖੱਗ ਕੇ ਆਪਣੇ ਖੇਤਾਂ ਵਿਚ ਥਾਂ – ਥਾਂ ਲਾ ਦਿੱਤੇ।

PSEB 7th Class Punjabi Solutions Chapter 20 ਸੱਤ ਡਾਕਟਰ

4. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) “ਆਪਾਂ ਇਹ ਸੱਤ ਨਿੰਮ ਇਸ ਵੱਡੇ ਵਿਹੜੇ ਵਿੱਚ ਲਾਉਣੇ ਹਨ।
(ਅ) “ਵਾਹ ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ !
(ੲ) “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ।
(ਸ) ਤੁਸੀਂ ਵੱਡੇ ਹੋ ਮੈਨੂੰ ਪੁਸਤਕਾਂ ਤੇ ਟੈਲੀਵੀਜ਼ਨ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ।
(ਹ) “ਨਿੰਮ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ।
ਉੱਤਰ :
(ਉ) ਇਹ ਸ਼ਬਦ ਸੁਖਜੋਤ ਨੇ ਆਪਣੇ ਦਾਦਾ ਜੀ ਨੂੰ ਕਹੇ।
(ਅ) ਇਹ ਸ਼ਬਦ ਦਾਦਾ ਜੀ ਨੇ ਸੁਖਜੋਤ ਨੂੰ ਕਹੇ।
(ਈ) ਇਹ ਸ਼ਬਦ ਸੁਖਜੋਤ ਨੇ ਦਾਦਾ ਜੀ ਨੂੰ ਕਹੇ।
(ਸ) ਇਹ ਸ਼ਬਦ ਦਾਦਾ ਜੀ ਨੇ ਸੁਖਜੋਤ ਨੂੰ ਕਹੇ।
(ਹ) ਇਹ ਸ਼ਬਦ ਸੁਖਜੋਤ ਨੇ ਬਾਬਾ ਜੀ ਨੂੰ ਕਹੇ।

ਵਿਆਕਰਨ ਵਿਸਮਕ :
ਜਿਹੜੇ ਸ਼ਬਦਾਂ ਰਾਹੀਂ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ, ਡਰ ਆਦਿ ਭਾਵ ਅਚਾਨਕ ਪ੍ਰਗਟ ਕੀਤੇ ਜਾਣ, ਉਹਨਾਂ ਨੂੰ ਵਿਆਕਰਨ ਵਿੱਚ ਵਿਸਮਕ ਕਿਹਾ ਜਾਂਦਾ ਹੈ।

ਜਿਵੇਂ: ਹਾਏ ! ਆਹਾ ! ਵਾਹ ! ਹੈਂ !
ਵਿਆਕਰਨ ਅਨੁਸਾਰ ਵਿਸਮਕ ਦੀਆਂ ਨੋ ਕਿਸਮਾਂ ਹਨ:

1. ਪ੍ਰਸੰਸਾਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਅਸ਼ਕੇ !ਆਹਾ ! ਸ਼ਾਬਾਸ਼ ! ਸ਼ਾਵਾ ! ਖੂਬ ! ਬੱਲੇ !

2. ਸ਼ੋਕਵਾਚਕ ਵਿਸਮਕ :
ਜਿਹੜੇ ਸ਼ਬਦ ਤੋਂ ਦੁੱਖ ਜਾਂ ਅਫ਼ਸੋਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਸ਼ਿਕਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਉਫ ! ਹਾਏ ! ਉਹੋ ! ਹਾਏ ਰੱਬਾ !

3. ਹੈਰਾਨੀਵਾਚਕ ਵਿਸਮਕ :
ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਓਹ ! ਆਹਾ ! ਹੈਂ ! ਹੈਂ-ਹੈਂ ! ਵਾਹ ! ਵਾਹ-ਵਾਹ !

4. ਸੂਚਨਾਵਾਚਕ ਵਿਸਮਕ :
ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਸੂਚਨਾਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਸੁਣੋ ਜੀ ! ਹਟੋ ਜੀ ! ਖ਼ਬਰਦਾਰ ! ਠਹਿਰ ਜਾ ! ਵੇਖੀਂ ! ਬਚ ਕੇ !

5. ਸੰਬਧਨੀਵਿਸਮਕ :
ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਸੰਬੋਧਨ ਕਰਨ ਲਈ ਬੋਲੇ ਜਾਣ, ਉਹਨਾਂ ਸ਼ਬਦਾਂ ਨੂੰ ਸੰਬੋਧਨੀ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਨੀ ਕੁੜੀਏ ! ਓਏ ਕਾਕਾ ! ਵੇ ਮੁੰਡਿਆ।

6. ਸਤਿਕਾਰਵਾਚਕ ਵਿਸਮਕ :
ਜਿਹੜੇ ਸ਼ਬਦ ਵਾਕਾਂ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਤਿਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਧੰਨ ਭਾਗ ! ਆਓ ਜੀ!ਜੀ ਆਇਆਂ ਨੂੰ!

PSEB 7th Class Punjabi Solutions Chapter 20 ਸੱਤ ਡਾਕਟਰ

7. ਫਿਟਕਾਰਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਫਿਟਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਲੱਖ ਲਾਹਨਤ !ਵਿੱਟੇ-ਮੂੰਹ !

8. ਅਸੀਸਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਅਸੀਸਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਸਾਂਈਂ ਜੀਵੇ ! ਖ਼ੁਸ਼ ਰਹਿ !ਜੁਆਨੀਆਂ ਮਾਣ !

9. ਇੱਛਾਵਾਚਕ ਵਿਸਮਕ :
ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਇੱਛਾਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਹੇ ਕਰਤਾਰ ! ਹੇ ਵਾਹਿਗੁਰੂ ! ਜੇ ਕਦੇ ! ਕਾਸ਼ !

ਵਿਦਿਆਰਥੀਆਂ ਲਈ
ਅਧਿਆਪਕ ਵਿਦਿਆਰਥੀਆਂ ਨੂੰ ਨਿੰਮ ਵਰਗੇ ਹੋਰ ਗੁਣਕਾਰੀ ਪੌਦਿਆਂ ਬਾਰੇ ਜਾਣਕਾਰੀ ਦੇਣ।

PSEB 7th Class Punjabi Guide ਸੱਤ ਡਾਕਟਰ Important Questions and Answers

ਪ੍ਰਸ਼ਨ –
“ਸੱਤ ਡਾਕਟਰ ਕਹਾਣੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸੁਖਜੋਤ ਟੈਲੀਵਿਯਨ ਉੱਤੇ “ਧਰਤੀ ਸਾਡਾ ਘਰ’ ਪ੍ਰੋਗਰਾਮ ਦੇਖ ਰਿਹਾ ਸੀ। ਇਕ ਆਦਮੀ ਦੱਸ ਰਿਹਾ ਸੀ ਕਿ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ। ਇਹ ਸੁਣ ਕੇ ਸੁਖਜੋਤ ਨੂੰ ਡਰ ਲੱਗਾ ਕਿ ਜੇਕਰ ਧਰਤੀ ਗਰਮ ਹੋ ਗਈ, ਤਾਂ ਉਹ ਉਸ ਉੱਤੇ ਰਹਿਣਗੇ ਕਿਸ ਤਰ੍ਹਾਂ ? ਉਹ ਜਦੋਂ ਗਰਮੀਆਂ ਦੀ ਰੁੱਤ ਵਿਚ ਨੰਗੇ ਪੈਰੀਂ ਧੁੱਪ ਵਿਚ ਚਲਾ ਜਾਂਦਾ, ਤਾਂ ਉਸ ਦੇ ਪੈਰ ਸੜਨ ਲੱਗ ਪੈਂਦੇ। ਉਹ ਦੌੜ ਕੇ ਛਾਵੇਂ ਚਲਾ ਜਾਂਦਾ। ਉਹ ਆਦਮੀ ਦੱਸ ਰਿਹਾ ਸੀ ਕਿ ਧਰਤੀ ਉੱਤੇ ਕੀ ਧੁੱਪ ਤੇ ਕੀ ਛਾਂ, ਸਭ ਕੁੱਝ ਗਰਮ ਹੋ ਰਿਹਾ ਹੈ। ਸੁਖਜੋਤ ਜਾਣਨਾ ਚਾਹੁੰਦਾ ਸੀ ਕਿ ਉਹ ਆਦਮੀ ਇਹ ਵੀ ਦੱਸੇਗਾ ਕਿ ਧਰਤੀ ਨੂੰ ਗਰਮ ਹੋਣ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ।

ਸੁਖਜੋਤ ਟੈਲੀਵਿਯਨ ਦਾ ਇਹ ਚੈਨਲ ਕੁੱਝ ਹੀ ਦਿਨਾਂ ਤੋਂ ਦੇਖਣ ਲੱਗਾ ਸੀ ! ਪਹਿਲਾਂ ਉਹ ਛੋਟੇ ਬੱਚਿਆਂ ਵਾਲੇ ਚੈਨਲ ਦੇਖਦਾ ਹੁੰਦਾ ਸੀ, ਜਿਨਾਂ ਵਿਚਲੇ ਪਾਤਰ ਉਸ ਨੂੰ ਓਪਰੇ ਜਿਹੇ ਲੱਗਦੇ ( ਇਸ ਚੈਨਲ ਬਾਰੇ ਉਸ ਨੂੰ ਉਸ ਦੇ ਮਿੱਤਰ ਗਿਆਨ ਨੇ ਦੱਸਿਆ ਸੀ। ਉਹ ਉਸ ਦਾ ਜਮਾਤੀ ਵੀ ਸੀ। ਸੁਖਜੋਤ ਨੇ ਸੋਚਿਆ ਕਿ ਗਿਆਨ ਦੇ ਹਰ ਜਮਾਤ ਵਿਚੋਂ ਅੱਵਲ ਆਉਣ ਦਾ ਇਕ ਕਾਰਨ ਜ਼ਰੂਰ ਇਹ ਚੈਨਲ ਹੈ।

ਟੈਲੀਵਿਯਨ ਵਾਲਾ ਆਦਮੀ ਧਰਤੀ ਅਤੇ ਬਿਰਖਾਂ ਦੇ ਸੰਬੰਧ ਵਿਚ ਦੱਸਦਿਆਂ ਕਹਿ ਰਿਹਾ ਸੀ ਕਿ ਮਨੁੱਖ ਬਿਰਖਾਂ ਨੂੰ ਮਕਾਨ, ਫ਼ਰਨੀਚਰ, ਕਾਗ਼ਜ਼ ਤੇ ਹੋਰ ਚੀਜ਼ਾਂ ਬਣਾਉਣ ਲਈ ਅੰਨ੍ਹੇਵਾਹ ਕੱਟ ਰਿਹਾ ਹੈ। ਇਸ ਨਾਲ ਮਾੜੀ ਗੱਲ ਇਹ ਹੈ ਕਿ ਕਿਸ ਤਰ੍ਹਾਂ ਜਿੰਨੇ ਬਿਰਖ ਵੱਢੇ ਜਾ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ। ਉਹ ਆਦਮੀ ਦੱਸ ਰਿਹਾ ਸੀ ਕਿ ਹਰ ਸਾਲ ਕਰੋੜਾਂ ਬਿਰਖ ਕੱਟੇ ਜਾਣ ਨਾਲ ਜੰਗਲ ਘੱਟ ਰਹੇ ਹਨ ਸੁਖਜੋਤ ਨੂੰ ਆਪਣੇ ਦਾਦਾ ਜੀ ਦੀ ਗੱਲ ਯਾਦ ਆਈ, ਜਿਹੜੇ ਦੱਸਦੇ ਸਨ ਕਿ ਪਹਿਲਾਂ ਹਰ ਕਿਸਾਨ ਦੇ ਖੇਤ ਦਾ ਇਕ ਹਿੱਸਾ ਵਣ ਹੁੰਦਾ ਸੀ, ਜਿੱਥੇ ਉਸ ਦੇ ਪਸ਼ੂ ਵੀ ਚਰਦੇ ਸਨ ਤੇ ਉਸ ਨੂੰ ਬਾਲਣ ਵੀ ਮਿਲਦਾ ਸੀ। ਉੱਥੇ ਨਵੇਂ ਰੁੱਖ ਵੀ ਉਸ ਦੇ ਰਹਿੰਦੇ ਸਨ ਹੌਲੀ – ਹੌਲੀ ਵਣਾਂ ਵਾਲੀ ਧਰਤੀ ਉੱਤੇ ਵੀ ਖੇਤੀ ਹੋਣ ਲੱਗ ਪਈ। ਸੁਖਜੋਤ ਨੂੰ ਆਪਣੇ ਦਾਦਾ ਜੀ ਬਹੁਤ ਸਿਆਣੇ ਲੱਗੇ, ਜਿਹੜੇ ਕਿ ਲੋੜ ਪੈਣ ਉੱਤੇ ਖੇਤਾਂ ਵਿਚੋਂ ਇਕ ਬਿਰਖ ਵੱਢਦੇ ਸਨ, ਪਰ ਦੋ ਬਿਰਖ ਨਵੇਂ ਲਾ ਦਿੰਦੇ ਸਨ।

PSEB 7th Class Punjabi Solutions Chapter 20 ਸੱਤ ਡਾਕਟਰ

ਟੈਲੀਵਿਯਨ ਵਾਲਾ ਆਦਮੀ ਦੱਸ ਰਿਹਾ ਸੀ ਕਿ ਧਰਤੀ ਦੇ ਗਰਮ ਹੋਣ ਦੇ ਕਈ ਕਾਰਨ ਹਨ। ਇਸ ਦਾ ਵੱਡਾ ਕਾਰਨ ਮਸ਼ੀਨਾਂ, ਮੋਟਰਾਂ, ਗੱਡੀਆਂ ਤੇ ਕਾਰਖ਼ਾਨਿਆਂ ਵਿਚ ਕੋਲੇ ਦਾ ਬਲਣਾ ਹੈ, ਜਿਸ ਵਿਚੋਂ ਨਿਕਲਦੀਆਂ ਗੈਸਾਂ ਹਵਾ ਵਿਚ ਮਿਲਦੀਆਂ ਰਹਿੰਦੀਆਂ ਹਨ ਤੇ ਉਹ ਗੰਦੀ ਹੁੰਦੀ ਰਹਿੰਦੀ ਹੈ। ਇਸ ਨਾਲ ਤਾਪਮਾਨ ਵਧਦਾ ਜਾਂਦਾ ਹੈ। ਇਸ ਨਕਸਾਨ ਨੂੰ ਸਿਰਫ਼ ਬਿਰਖ ਹੀ ਠੀਕ ਕਰ ਸਕਦੇ ਹਨ। ਉਸ ਨੂੰ ਹੁਣ ਪਤਾ ਲੱਗਾ ਸੀ ਕਿ ਬਿਰਖ ਹਾਨੀਕਾਰਕ ਕਾਰਬਨ ਡਾਈਆਕਸਾਈਡ ਨੂੰ ਖਿੱਚ ਕੇ ਵੱਡੀ ਮਾਤਰਾ ਵਿਚ ਲਾਭਦਾਇਕ ਆਕਸੀਜਨ ਛੱਡਦੇ ਹਨ। ਨਾਲ ਹੀ ਤਾਪਮਾਨ ਵੀ ਘੱਟਦਾ ਹੈ।

ਉਸ ਨੂੰ ਹਰਮੀਤੀ ਦੇ ਘਰ ਦੀ ਇਕ ਗੱਲ ਯਾਦ ਆਈ, ਜਿਸ ਦੇ ਅਰਥ ਉਸ ਨੂੰ ਹੁਣ ਸਮਝ ਆਏ ਸਨ ਹਰਮੀਤੀ ਦੇ ਘਰ ਦੇ ਵਿਹੜੇ ਵਿਚ ਬਹੁਤ ਸਾਰੇ ਫ਼ਲ – ਫੁੱਲ ਦੇਣ ਵਾਲੇ ਬਿਰਖ – ਬੂਟੇ ਲੱਗੇ ਹੋਏ ਸਨ। ਉਨ੍ਹਾਂ ਦੇ ਘਰ ਇਕ ਮਹਿਮਾਨ ਆਇਆ, ਜੋ ਹਰਮੀਤੀ ਦੇ ਪਿਤਾ ਦਾ ਦੋਸਤ ਸੀ।ਉਹ ਡਾਕਟਰ ਸੀ। ਉਹ ਕਿਤੇ ਪਰਦੇਸ ਵਿਚ ਰਹਿੰਦਾ ਸੀ। ਜਦੋਂ ਉਹ ਪਹਿਲੀ ਵਾਰੀ ਉਨ੍ਹਾਂ ਦੇ ਘਰ ਆਇਆ, ਤਾਂ ਉਹ ਅੰਦਰ ਜਾਣ ਦੀ ਥਾਂ ਵਿਹੜੇ ਵਿਚ ਹੀ ਰੁਕ ਗਿਆ ਤੇ ਬਿਰਖ – ਬੂਟੇ ਦੇਖਣ ਲੱਗ ਪਿਆ।

ਉਸ ਨੇ ਹਰਮੀਤੀ ਤੇ ਸੁਖਜੋਤ ਦਾ ਸਿਰ ਪਲੋਸਿਆ ਤੇ ਫਿਰ ਉਹ ਓਨੇ ਪਿਆਰ ਨਾਲ ਹੀ ਬੁਟਿਆਂ ਨੂੰ ਪਲੋਸਣ ਲੱਗ ਪਿਆ। ਉਹ ਹਰਮੀਤੀ ਦੇ ਪਿਤਾ ਨੂੰ ਕਹਿਣ ਲੱਗਾ ਕਿ ਉਹ ਬਹੁਤ ਸਿਆਣੇ ਹਨ, ਜਿਨ੍ਹਾਂ ਨੇ ਘਰ ਵਿਚ ਬਿਰਖ – ਬੂਟੇ ਏ ਹੋਏ ਹਨ, ਜੋ ਉਨ੍ਹਾਂ ਦੇ ਸਾਹ ਤੋਂ ਪੈਦਾ ਹੋਈ ਕਾਰਬਨ – ਡਾਈਆਕਸਾਈਡ ਨੂੰ ਖ਼ਤਮ ਕਰ ਕੇ ਓਨੀ ਹੀ ਆਕਸੀਜਨ ਛੱਡ ਦਿੰਦੇ ਹਨ। ਉਨ੍ਹਾਂ ਤੋਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜਿਹੜੇ ਬਿਰਖ – ਬੂਟੇ ਨਹੀਂ ਲਾਉਂਦੇ।

ਸੁਖਜੋਤ ਨੂੰ ਉਸ ਦਿਨ ਇਹ ਗੱਲ ਸਮਝ ਨਹੀਂ ਸੀ ਆਈ, ਪਰ ਅੱਜ ਟੈਲੀਵਿਯਨ ਦੇਖ ਕੇ ਸਮਝ ਆਈ ਸੀ। ਟੈਲੀਵਿਯਨ ਵਾਲਾ ਆਦਮੀ ਹੁਣ ਹੋਰ ਵੀ ਡਰਾਉਣੀ ਗੱਲ ਦੱਸ ਰਿਹਾ ਸੀ ਕਿ ਜੇਕਰ ਧਰਤੀ ਦਾ ਗਰਮ ਹੋਣਾ ਨਾ ਰੋਕਿਆ ਗਿਆ, ਤਾਂ ਧਰੁਵਾਂ ਦੀ ਬਰਫ਼ ਪੰਘਰਨ ਲੱਗੇਗੀ ਤੇ ਸਮੁੰਦਰਾਂ ਦਾ ਪਾਣੀ ਉੱਚਾ ਹੋਣ ਨਾਲ ਸ਼ਹਿਰ ਅਤੇ ਪਿੰਡ ਡੁੱਬ ਜਾਣਗੇ। ਇਸ ਤਰ੍ਹਾਂ ਧਰਤੀ ਉੱਤੇ ਮਨੁੱਖਾਂ ਅਤੇ ਜੀਵਾਂ ਦੇ ਅੰਤ ਦਾ ਮੁੱਢ ਬੱਝ ਜਾਵੇਗਾ। ਇਹ ਸੁਣ ਕੇ ਸੁਖਜੋਤ ਹੋਰ ਵੀ ਡਰ ਗਿਆ।

ਟੈਲੀਵਿਯਨ ਵਾਲੇ ਆਦਮੀ ਨੇ ਕਿਹਾ ਕਿ ਡਰਨ ਨਾਲ ਕੁੱਝ ਨਹੀਂ ਬਣਨਾ। ਇੰਜਣਾਂ ਤੇ ਕਾਰਖ਼ਾਨਿਆਂ ਦੀਆਂ ਗੱਲਾਂ ਤਾਂ ਆਮ ਬੰਦੇ ਦੇ ਵੱਸ ਨਹੀਂ, ਪਰੰਤੁ ਬਿਰਖ ਲਾਉਣੇ ਤਾਂ ਹਰ ਇਕ ਲਈ ਸੰਭਵ ਹਨ। ਸੁਖਜੋਤ ਦਾ ਧਿਆਨ ਖੇਤ ਵਾਲੀ ਨਿੰਮ ਵਲ ਚਲਾ ਗਿਆ, ਜਿੱਥੇ ਪੱਕੀਆਂ ਨਮੋਲੀਆਂ ਡਿਗ ਕੇ ਮੀਂਹ ਦੀ ਰੁੱਤ ਆਉਣ ‘ਤੇ ਉੱਗ ਪੈਂਦੀਆਂ ਸਨ। ਹੁਣ ਉੱਥੇ ਬਹੁਤ ਸਾਰੀਆਂ ਛੋਟੀਆਂ – ਛੋਟੀਆਂ ਜਿੰਮਾਂ ਉੱਗੀਆਂ ਹੋਈਆਂ ਸਨ।

ਉਹ ਹੱਥ ਵਿਚ ਖੁਰਪੀ ਫੜ ਕੇ ਖੇਤ ਵਲ ਗਿਆ ਤੇ ਉੱਥੋਂ ਉਸ ਨੇ ਸੱਤ ਛੋਟੀਆਂ – ਛੋਟੀਆਂ ਨਿੰਮਾਂ ਦੀਆਂ ਚਾਕਲੀਆਂ ਕੱਢ ਲਈਆਂ ਦਾਦਾ ਜੀ, ਦਾਦੀ ਜੀ, ਪਿਤਾ ਜੀ, ਮਾਤਾ ਜੀ, ਉਹ ਆਪ ਤੇ ਉਸ ਦੀ ਛੋਟੀ ਭੈਣ ਸੁਖਜੋਤ ਛੇ ਜਣੇ ਉਹ ਆਪ ਸਨ { ਛੇਆਂ ਲਈ ਛੇ ਨਿਮਾਂ ਸਨ। ਸੱਤਵੀਂ ਉਸ ਨੇ ਆਉਣ ਵਾਲੇ ਮਹਿਮਾਨਾਂ ਲਈ ਲੈ ਲਈ। ਉਸ ਨੇ ਆ ਕੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੇ ਸੱਤ ਮਾਂ ਆਪਣੇ ਵੱਡੇ ਵਿਹੜੇ ਵਿਚ ਲਾਉਣੀਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਛਾਂ ਲਈ ਬਰਾਂਡਾ ਹੈ, ਇੱਥੇ ਇਨ੍ਹਾਂ ਦੀ ਲੋੜ ਨਹੀਂ। ਸੁਖਜੋਤ ਨੇ ਦੱਸਿਆ ਕਿ ਬਿਰਖ ਸਾਨੂੰ ਸਿਰਫ਼ ਛਾਂ ਤੇ ਬਾਲਣ ਹੀ ਨਹੀਂ ਦਿੰਦੇ, ਸਗੋਂ ਹਵਾ ਨੂੰ ਸਾਫ਼ ਕਰਦੇ ਤੇ ਠੰਢੀ ਰੱਖਦੇ ਹਨ। ਜੇਕਰ ਅਸੀਂ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ, ਤਾਂ ਸਭ ਕੁੱਝ ਨਸ਼ਟ ਹੋ ਜਾਵੇਗਾ।

ਇਹ ਸੁਣ ਕੇ ਦਾਦਾ ਜੀ ਖ਼ੁਸ਼ ਹੋ ਗਏ। ਉਨ੍ਹਾਂ ਸੁਖਜੋਤ ਨੂੰ ਹਿੱਕ ਨਾਲ ਲਾ ਕੇ ਕਿਹਾ ਕਿ ਉਹ ਬਹੁਤ ਸਿਆਣਾ ਹੋ ਗਿਆ ਜੀ ਦੁਆਰਾ ਨਿੰਮ ਤੋਂ ਇਲਾਵਾ ਹੋਰ ਰੱਖ ਲਾਉਣ ਦੀ ਗੱਲ ਕਰਨ ‘ਤੇ ਸਖਜੋਤ ਨੇ ਕਿਹਾ ਕਿ ਉਹ ਨਿੰਮਾਂ ਹੀ ਲਾਉਣਗੇ, ਕਿਉਂਕਿ ਕਿਤਾਬਾਂ ਵਿਚ ਇਸ ਨੂੰ ਡਾਕਟਰ ਬਿਰਖ ਲਿਖਿਆ ਗਿਆ ਹੈ। ਇਹ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ। ਇਹ ਸੁਣ ਕੇ ਦਾਦਾ ਜੀ ਨੇ ਕਿਹਾ ਕਿ ਚਲੋ ਫਿਰ ਖਾਦ ਪਾ ਕੇ ਲਾਈਏ ਸੱਤੇ ਨਿੰਮਾਂ ਘਰ ਵਿਚ ਲਿਆਈਏ ਸੱਤ ਡਾਕਟਰ।

ਔਖੇ ਸ਼ਬਦਾਂ ਦੇ ਅਰਥ – ਮਚਣ – ਸੜਨ ਅੱਵਲ – ਫ਼ਸਟ। ਬਿਰਖਾਂ – ਰੁੱਖਾਂ। ਵਣ – ਜੰਗਲ ( ਧੁਪੀਲੇ – ਯੁੱਪ ਵਾਲੇ। ਮਹਿਮਾਨ – ਪਾਹੁਣਾ ਖੱਗਣਾ – ਚਾਕਲੀ ਕੱਢਣੀ।

PSEB 7th Class Punjabi Solutions Chapter 20 ਸੱਤ ਡਾਕਟਰ

ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਉੱਗੇ, ਬਿਰਖ, ਗਰਮ, ਠੀਕ, ਡਾਕਟਰ)
(ਉ) ਸਾਡੀ ਧਰਤੀ ਹੌਲੀ – ਹੌਲੀ ……………………………….. ਹੁੰਦੀ ਜਾ ਰਹੀ ਹੈ।
(ਅ) ……………………………….. ਜਿੰਨੇ ਵੱਢੇ ਜਾਂ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ।
(ਇ) ਇਸ ਨੁਕਸਾਨ ਨੂੰ ਬਿਰਖ ਹੀ ……………………………….. ਕਰ ਸਕਦੇ ਹਨ !
(ਸ) ਹੁਣ ਨਿੰਮ ਹੇਠ ਕਿੰਨੇ ਹੀ ਛੋਟੇ – ਛੋਟੇ ਨਿੰਮ ……………………………….. ਹੋਏ ਸਨ।
(ਹ) ਨੂੰ ਕਿਤਾਬਾਂ ਵਿਚ ……………………………….. ਬਿਰਖ ਲਿਖਿਆ ਗਿਆ ਹੈ।
ਉੱਤਰ :
(ੳ) ਸਾਡੀ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ !
(ਆ) ਬਿਰਖ ਜਿੰਨੇ ਵੱਢੇ ਜਾ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ।
(ਈ) ਇਸ ਨੁਕਸਾਨ ਨੂੰ ਬਿਰਖ ਹੀ ਠੀਕ ਕਰ ਸਕਦੇ ਹਨ।
(ਸ) ਹੁਣ ਨਿੰਮ ਹੇਠ ਕਿੰਨੇ ਹੀ ਛੋਟੇ – ਛੋਟੇ ਨਿੰਮ ਉੱਗੇ ਹੋਏ ਸਨ।
(ਹ) ਨਿੰਮ ਨੂੰ ਕਿਤਾਬਾਂ ਵਿਚ ਡਾਕਟਰ ਬਿਰਖ ਲਿਖਿਆ ਗਿਆ ਹੈ।

2. ਵਿਆਕਰਨ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ ; ਜਿਵੇਂ – ਹੈਂ, ਵਾਹ – ਵਾਹ, ਵਾਹ, ਅਸ਼ਕੇ , ਬੱਲੇ – ਬੱਲੇ, ਉਫ਼, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ।

ਵਿਸਮਿਕ ਦਸ ਪ੍ਰਕਾਰ ਦੇ ਹੁੰਦੇ ਹਨ –

  1. ਸੂਚਨਾਵਾਚਕ ਵਿਸਮਿਕ – ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤੰਨ ਕਰਨ ਲਈ ਵਰਤੇ ਜਾਣ ; ਜਿਵੇਂ – ਖ਼ਬਰਦਾਰ ! ਬਹੀਂ ! ਵੇਖੀਂ ! ਹੁਸ਼ਿਆਰ ! ਠਹਿਰ ! ਆਦਿ।
  2. ਸੰਸਾਵਾਚਕ ਵਿਸਮਿਕ – ਜੋ ਵਿਸਮਿਕ ਖੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਸ਼ਾਬਾਸ਼ ! ਆਦਿ।
  3. ਸ਼ੋਕਵਾਚਕ ਵਿਸਮਿਕ – ਜੋ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ – ਉਫ਼ ! ਹਾਇ ! ਆਹ ! ਉਈ ! ਸ਼ੋਕ ! ਅਫ਼ਸੋਸ ! ਆਦਿ।
  4. ਸਤਿਕਾਰਵਾਚਕ ਵਿਸਮਿਕ – ਜੋ ਵਿਸਮਿਕ ਕਿਸੇ ਸੰਬੰਧੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ; ਜਿਵੇਂ – ਆਓ ਜੀ ! ਜੀ ਆਇਆਂ ਨੂੰ ! ਧੰਨ ਭਾਗ ! ਆਦਿ।
  5. ਫਿਟਕਾਰਵਾਚਕ ਵਿਸਮਿਕ – ਜੋ ਵਿਸਮਿਕ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ ਫਿੱਟੇ – ਮੂੰਹ ! ਬੇ ਹਯਾ ! ਬੇ – ਸ਼ਰਮ ! ਲੱਖ – ਲਾਹਨਤ ! ਦੁਰ – ਲਾਹਨਤ ! ਦੁਰ – ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ।
  6. ਅਸੀਸਵਾਚਕ ਵਿਸਮਿਕ – ਜੋ ਵਿਸਮਿਕ ਕਿਸੇ ਲਈ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ : ਜਿਵੇਂ – ਜੀਉਂਦਾ ਰਹੁ ! ਸਾਈਂ ਜੀਵੇ ! ਖ਼ੁਸ਼ ਰਹੁ ! ਜੁਆਨੀ ਮਾਣੋ ! ਜੁਗ ਜੁਗ ਜੀਵੇਂ! ਵਧੇ – ਫਲੇ! ਬੁੱਢ ਸੁਹਾਗਣ ਹੋਵੇਂ! ਭਲਾ ਹੋਵੇ ! ਆਦਿ।
  7. ਸੰਬੋਧਨੀ ਵਿਸਮਿਕ – ਉਹ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਅਵਾਜ਼ ਦੇਣ ਲਈ ਵਰਤੇ ਜਾਂਦੇ ਹਨ ; ਵੇ ! ਨੀ ! ਬੀਬਾ ! ਉਇ ! ਏ ! ਕੁੜੇ ! ਕਾਕਾ ! ਵੇ ਭਾਈ ! ਆਦਿ।
  8. ਇੱਛਿਆਵਾਚਕ ਵਿਸਮਿਕ – ਜੋ ਵਿਸਮਿਕ ਮਨ ਦੀ ਇੱਛਿਆ ਨੂੰ ਪ੍ਰਗਟ ਕਰਨ ; ਜਿਵੇਂ – ਜੇ ਕਦੇ ! ਜੇ ਕਿਤੇ ! ਹਾਏ ਜੇ ! ਹੇ ਰੱਬਾ ! ਹੇ ਦਾਤਾ ! ਬਖ਼ਸ਼ ਲੈ ! ਆਦਿ।
  9. ਹੈਰਾਨੀਵਾਚਕ ਵਿਸਮਿਕ – ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ – ਹੈਂ ! ਆਹਾ ! ਉਹੋ ! ਹਲਾ ! ਵਾਹ ! ਵਾਹ ਭਈ ਵਾਹ ! ਆਦਿ।

PSEB 7th Class Punjabi Solutions Chapter 20 ਸੱਤ ਡਾਕਟਰ

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ :

ਸੁਖਜੋਤ ਨੇ ਦੱਸਿਆ, ”ਦਾਦਾ ਜੀ, ਬਿਰਖ ਬੱਸ ਛਾਂ ਤੇ ਬਾਲਣ ਹੀ ਨਹੀਂ ਦਿੰਦੇ, ਇਹ ਹਵਾ ਨੂੰ ਵੀ ਸਾਫ਼ ਅਤੇ ਠੰਢੀ ਕਰਦੇ ਹਨ ਸਾਫ਼ ਹਵਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਗਈ, ਤਾਂ ਸਭ ਕੁੱਝ ਨਸ਼ਟ ਹੋ ਜਾਵੇਗਾ। ਇਹ ਨਿੰਮ ਆਪਣੇ ਪਰਿਵਾਰ ਦੇ ਤੇ ਆਪਣੇ ਪਸ਼ੂਆਂ ਦੇ ਸਾਹ ਨਾਲ ਗੰਦੀ ਹਵਾ ਨੂੰ ਸਾਫ਼ ਕਰਨਗੇ।’ ਦਾਦਾ ਜੀ ਖ਼ੁਸ਼ ਹੋ ਗਏ। ਉਹਨਾਂ ਨੇ ਸੁਖਜੋਤ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ। ਉਹ ਬੋਲੇ, “ਵਾਹ। ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ।

ਤੂੰ ਤਾਂ ਬਈ, ਬਹੁਤ ਅਕਲ ਦੀਆਂ ਗੱਲਾਂ ਕਰਦਾ ਹੈਂ। ਮੈਨੂੰ ਤਾਂ ਲੱਗਦੈ, ਤੂੰ ਵੱਧ ਸਿਆਣਾ ਹੋ ਗਿਐਂ।” ਸੁਖਜੋਤ ਨੇ ਕਿਹਾ, “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ। ਤੁਸੀਂ ਵੱਡੇ ਹੋ। ਮੈਨੂੰ ਪੁਸਤਕਾਂ ਤੇ ਟੈਲੀਵਿਜ਼ਨ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ (” ਦਾਦਾ ਜੀ ਬੋਲੇ, “ਪਰ ਸਾਰੇ ਨਿੰਮ ਹੀ ਕਿਉਂ ? ਹੋਰ ਦਰੱਖ਼ਤ ਵੀ ਕੋਈ ਲਾਈਏ।”

ਸੁਖਜੋਤ ਨੇ ਦੱਸਿਆ, “ਨਹੀਂ ਦਾਦਾ ਜੀ ਨਿੰਮ ਹੀ ਲਾਵਾਂਗੇ। ਆਪਣੇ ਸਾਰੇ ਬਿਰਖਾਂ ਵਿੱਚੋਂ ਨਿੰਮ ਸਭ ਤੋਂ ਚੰਗਾ ਹੈ। ਨਿੰਮ ਨੂੰ ਤਾਂ ਕਿਤਾਬਾਂ ਵਿੱਚ ‘ਡਾਕਟਰ ਬਿਰਖ” ਲਿਖਿਆ ਗਿਆ ਹੈ। ਇਹ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ ’’ (‘ਅੱਛਾ ! ਇਹ ਗੱਲ ਹੈ ?” ਦਾਦਾ ਜੀ ਹੈਰਾਨ ਹੋਏ।’’ ਤੇ ਫੇਰ ਆਪਾਂ ਖੜੇ ਕਿਉਂ ਹਾਂ ? ਕੋਠੜੇ ਵਿਚੋਂ ਹੀ ਲਿਆ। ਟੋਏ ਪੁੱਟ ਕੇ ਤੇ ਖਾਦ ਪਾ ਕੇ ਲਾਈਏ, ਸੱਤੇ ਨਿੰਮ ਘਰ ਵਿੱਚ ਲਿਆਈਏ, ਸੱਤ ਡਾਕਟਰ।”

1. ਸੁਖਜੋਤ ਅਨੁਸਾਰ ਬਿਰਖ ਹਵਾ ਨੂੰ ਕੀ ਕਰਦੇ ਹਨ ?
(ਉ) ਤੇਜ਼
(ਅ) ਹੌਲੀ
(ਈ) ਗਰਮ
(ਸ) ਸਾਫ਼ ਤੇ ਠੰਢੀ।
ਉੱਤਰ :
(ਸ) ਸਾਫ਼ ਤੇ ਠੰਢੀ।

2. ਸਾਡੇ ਲਈ ਕੀ ਜ਼ਰੂਰੀ ਹੈ ?
(ਉ) ਸਾਫ਼ ਹਵਾ
(ਅ) ਖੁੱਲ੍ਹੀ ਹਵਾ
(ਈ) ਚਲਦੀ ਹਵਾ
(ਸ) ਨਿੱਘੀ ਹਵਾ।
ਉੱਤਰ :
(ਉ) ਸਾਫ਼ ਹਵਾ

3. ਜੇਕਰ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਜਾਵੇ, ਤਾਂ ਕੀ ਹੋਵੇਗਾ ?
(ਉ) ਧੂੰਆਂ
(ਅ) ਧੁੰਦ
(ਇ) ਧੁੰਦ ਗੁਬਾਰ
(ਸ) ਸਭ ਕੁੱਝ ਨਸ਼ਟ।
ਉੱਤਰ :
(ਸ) ਸਭ ਕੁੱਝ ਨਸ਼ਟ।

PSEB 7th Class Punjabi Solutions Chapter 20 ਸੱਤ ਡਾਕਟਰ

4. ਸਾਡੇ ਪਰਿਵਾਰਾਂ ਤੇ ਪਸ਼ੂਆਂ ਦੇ ਸਾਹ ਨਾਲ ਗੰਦੀ ਹੋਈ ਹਵਾ ਨੂੰ ਕੌਣ ਸਾਫ਼ ਕਰਦੇ ਹਨ ?
(ੳ) ਮਸ਼ੀਨਾਂ
(ਆ) ਮੀਂਹ
(ਈ) ਹਨੇਰੀ
(ਸ) ਨਿੰਮ ਦੇ ਰੁੱਖ।
ਉੱਤਰ :
(ਸ) ਨਿੰਮ ਦੇ ਰੁੱਖ।

5. ਦਾਦਾ ਜੀ ਨੂੰ ਸੁਖਜੋਤ ਕਿਹੋ ਜਿਹਾ ਜਾਪਿਆ ?
(ਉ) ਨਿਆਣਾ
(ਅ) ਬੱਚਾ
(ਏ) ਗੱਭਰੂ
(ਸ) ਸਿਆਣਾ।
ਉੱਤਰ :
(ਸ) ਸਿਆਣਾ।

6. ਦਾਦਾ ਜੀ ਨੂੰ ਸੁਖਜੋਤ ਦੀਆਂ ਗੱਲਾਂ ਕਿਹੋ ਜਿਹੀਆਂ ਪ੍ਰਤੀਤ ਹੋਈਆਂ ?
(ਉ) ਨਿਆਣੀਆਂ
(ਆਂ) ਬੇਥੜੀਆਂ
(ਈ) ਸਿਆਣੀਆਂ ਅਕਲ ਵਾਲੀਆਂ
(ਸ) ਬੇਸਿਰ – ਪੈਰ।
ਉੱਤਰ :
(ਈ) ਸਿਆਣੀਆਂ ਅਕਲ ਵਾਲੀਆਂ

7. ਸੁਖਜੋਤ ਨੂੰ ਨਵੀਆਂ ਗੱਲਾਂ ਦਾ ਕਿੱਥੋਂ ਪਤਾ ਲਗਦਾ ਰਹਿੰਦਾ ਹੈ ?
(ਉ) ਲੋਕਾਂ ਤੋਂ
(ਅ) ਪਿਤਾ ਜੀ ਤੋਂ
(ਈ) ਦਾਦਾ ਜੀ ਤੋਂ
(ਸ) ਪੁਸਤਕਾਂ ਤੇ ਟੈਲੀਵਿਜ਼ਨ ਤੋਂ।
ਉੱਤਰ :
(ਸ) ਪੁਸਤਕਾਂ ਤੇ ਟੈਲੀਵਿਜ਼ਨ ਤੋਂ।

8. ਕਿਤਾਬਾਂ ਵਿਚ ਨਿੰਮ ਦੇ ਰੁੱਖ (ਬਿਰਖ ਬਾਰੇ ਕੀ ਲਿਖਿਆ ਗਿਆ ਹੈ ?
(ੳ) ਮਿੱਤਰ ਬਿਰਖ
(ਅ) ਮਾਨਵ ਸਨੇਹੀ ਬਿਰਖ
(ਈ) ਡਾਕਟਰ ਬਿਰਖ
(ਸ) ਭਲਾ ਬਿਰਖ।
ਉੱਤਰ :
(ਈ) ਡਾਕਟਰ ਬਿਰਖ

PSEB 7th Class Punjabi Solutions Chapter 20 ਸੱਤ ਡਾਕਟਰ

9. ਕਿਹੜਾ ਰੁੱਖ ਬਹੁਤ ਗੁਣਕਾਰੀ ਮੰਨਿਆ ਗਿਆ ਹੈ ?
(ਉ) ਫਲਾਂ ਦਾ
(ਅ) ਕਿੱਕਰ ਦਾ
(ਈ) ਨਿੰਮ ਦਾ
(ਸ) ਡੇਕ ਦਾ।
ਉੱਤਰ :

10. ਦਾਦਾ ਜੀ ਨੇ ਸੁਖਜੋਤ ਨੂੰ ਕੋਠੜੇ ਵਿਚੋਂ ਕੀ ਲਿਆਉਣ ਲਈ ਕਿਹਾ ?
(ਉ) ਕਹੀ
(ਅ) ਕੁਦਾਈ
(ਈ) ਰੰਬਾ
(ਸ) ਦਾਤੀ॥
ਉੱਤਰ :
(ਉ) ਕਹੀ

11. ਦਾਦਾ ਜੀ ਤੇ ਸੁਖਜੋਤ ਨੇ ਘਰ ਵਿਚ ਕਿੰਨੇ ਨਿੰਮ ਦੇ ਬਿਰਖ ਲਾਏ ?
(ਉ) ਸੱਤ
(ਅ) ਪੰਜ
(ਈ) ਤਿੰਨ
(ਸ) ਇਕ।
ਉੱਤਰ :
(ਉ) ਸੱਤ

12. ਨਿੰਮ ਦੇ ਸੱਤ ਰੁੱਖ ਲਾਉਣ ਨਾਲ ਘਰ ਵਿਚ ਕਿੰਨੇ ਡਾਕਟਰ ਆਏ ਸਮਝੇ ਗਏ ?
(ੳ) ਇਕ
(ਈ) ਤਿੰਨ
(ਸ) ਸੱਤ।
ਉੱਤਰ :
(ਸ) ਸੱਤ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸੁਖਜੋਤ, ਬਿਰਖ, ਦਾਦਾ ਜੀ, ਬਾਲਣ, ਹਵਾ।
(ii) ਇਹ, ਸਭ ਕੁੱਝ, ਉਹ, ਤੂੰ, ਮੈਨੂੰ।
(iii) ਸਾਫ਼, ਗੰਦੀ, ਸਿਆਣਾ, ਨਵੀਆਂ, ਸਭ ਤੋਂ ਚੰਗਾ।
(iv) ਦਿੰਦੇ, ਕਰਨਗੇ, ਲਗਦਾ ਰਹਿੰਦਾ ਹੈ, ਲਾਈਏ, ਕਰ ਸਕਦਾ।

PSEB 7th Class Punjabi Solutions Chapter 20 ਸੱਤ ਡਾਕਟਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਛਾਂ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ੳ) ਸ਼ੌਰ
(ਅ) ਛਾਂਦਾਰ
(ਈ) ਧੁੱਪ
(ਸ) ਚਾਨਣ।
ਉੱਤਰ :
(ਈ) ਧੁੱਪ

(ii) ‘ਤੂੰ ਮੈਥੋਂ ਵੱਧ ਸਿਆਣਾ ਹੋ ਗਿਐਂ। ਇਸ ਵਿਚਲੇ ਪੜਨਾਂਵ ਚੁਣੋ।
(ਉ) ਵੱਧ
(ਅ) ਤੂੰ, ਮੈਥੋਂ
(ਇ) ਸਿਆਣਾ
(ਸ) ਹੋ।
ਉੱਤਰ :
(ਅ) ਤੂੰ, ਮੈਥੋਂ

(iii) ‘ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ। ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਉ) ਦੋ

PSEB 7th Class Punjabi Solutions Chapter 20 ਸੱਤ ਡਾਕਟਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
PSEB 7th Class Punjabi Solutions Chapter 20 ਸੱਤ ਡਾਕਟਰ 1
ਉੱਤਰ :
PSEB 7th Class Punjabi Solutions Chapter 20 ਸੱਤ ਡਾਕਟਰ 2

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਨਸ਼ਟ
(ii) ਪਰਿਵਾਰ
(iii) ਬਿਰਖ
(iv) ਗੁਣਕਾਰੀ
ਉੱਤਰ :
(i) ਨਸ਼ਟ – ਤਬਾਹ।
(ii) ਪਰਿਵਾਰ – ਟੱਬਰ।
(iii) ਬਿਰਖ – ਰੁੱਖ, ਦਰੱਖ਼ਤ !
(iv) ਗੁਣਕਾਰੀ – ਲਾਭਦਾਇਕ॥

PSEB 7th Class Punjabi Solutions Chapter 19 ਅਦਭੁਤ ਸੰਸਾਰ

Punjab State Board PSEB 7th Class Punjabi Book Solutions Chapter 19 ਅਦਭੁਤ ਸੰਸਾਰ Textbook Exercise Questions and Answers.

PSEB Solutions for Class 7 Punjabi Chapter 19 ਅਦਭੁਤ ਸੰਸਾਰ (1st Language)

Punjabi Guide for Class 7 PSEB ਅਦਭੁਤ ਸੰਸਾਰ Textbook Questions and Answers

ਅਦਭੁਤ ਸੰਸਾਰ ਪਾਠ-ਅਭਿਆਸ

1. ਦੱਸੋ :

(ਉ) ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਸੰਸਾਰ ਕਿਹੋ-ਜਿਹਾ ਹੈ ?
ਉੱਤਰ :
ਅਦਭੁਤ॥

(ਆ) ਟੋਹ-ਸਿੰਗੀਆਂ ਜੀਵਾਂ ਲਈ ਕਿਵੇਂ ਲਾਹੇਵੰਦ ਹਨ ?
ਉੱਤਰ :
ਟੋਹ – ਸਿੰਗੀਆਂ ਜੀਵਾਂ ਦੇ ਇਕ ਪ੍ਰਕਾਰ ਦੇ ਐਂਟੀਨੇ ਹਨ, ਜਿਨ੍ਹਾਂ ਰਾਹੀਂ ਉਹ ਸਭ ਗੰਧਾਂ, ਸੁਗੰਧਾਂ ਤੇ ਤਰੰਗਾਂ ਦੀ ਆਹਟ ਨੂੰ ਜਾਣ ਲੈਂਦੇ ਹਨ। ਇਹ ਇਕ ਪ੍ਰਕਾਰ ਦੀਆਂ ਇਨ੍ਹਾਂ ਦੀਆਂ ਅੱਖਾਂ ਹਨ।

PSEB 7th Class Punjabi Solutions Chapter 19 ਅਦਭੁਤ ਸੰਸਾਰ

(ਈ) ਅਕਟੂਪਸ ਨਾਂ ਦੇ ਜੀਵ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ :
ਆਕਤੂਪਸ ਅਦਭੁਤ ਤਰੀਕੇ ਨਾਲ ਆਪਣੇ ਰੰਗ ਬਦਲਦਾ ਰਹਿੰਦਾ ਹੈ। ਇਹ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋਇਆ ਦਿਸਦਾ ਹੈ।

(ਸ) ਜੈਲੀਫਿਸ਼ ਮੱਛੀ ਕਿਹੋ-ਜਿਹੀ ਹੁੰਦੀ ਹੈ ?
ਉੱਤਰ :
ਜੈਲੀਫਿਸ਼ ਸੋਹਣੀ ਪਾਰਦਰਸ਼ੀ ਮੱਛੀ ਹੈ, ਪਰੰਤੂ ਇਹ ਜ਼ਹਿਰੀਲੀ ਹੈ।

(ਹ) ਡਾਲਫਿਨ ਮੱਛੀਆਂ ਮਨੁੱਖ ਦਾ ਮਨੋਰੰਜਨ ਕਿਵੇਂ ਕਰਦੀਆਂ ਹਨ ?
ਉੱਤਰ :
ਡਾਲਫਿਨ ਮੱਛੀਆਂ ਬਹੁਤ ਸਿਆਣੀਆਂ ਤੇ ਮਿਲਣਸਾਰ ਹੁੰਦੀਆਂ ਹਨ। ਇਹ ਮਨੁੱਖ ਨਾਲ ਛੇੜੀ ਘੁਲ – ਮਿਲ ਜਾਂਦੀਆਂ ਹਨ। ਇਹ ਹਮੇਸ਼ਾ ਮੁਸਕਰਾਉਂਦੀਆਂ ਜਾਪਦੀਆਂ ਹਨ। ਇਨ੍ਹਾਂ ਨੂੰ ਕਈ ਤਰ੍ਹਾਂ ਦੇ ਕਰਤੱਬ ਦਿਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਉੱਚੀ ਛਾਲ ਮਾਰਦੀਆਂ ਹਨ। ਬੱਚੇ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਤਰ੍ਹਾਂ ਇਹ ਮਨੁੱਖ ਦਾ ਬਹੁਤ ਮਨੋਰੰਜਨ ਕਰਦੀਆਂ ਹਨ।

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਦੁਨੀਆ ਦੇ ਵਿੱਚ,
ਅਜਬ ਪਸਾਰਾ।
ਤੇ ਜੰਗਲਾਂ ਦਾ,

(ਅ) ਸਾਗਰ ਹੇਠਾਂ,
ਕੋਈ ਜਿੱਤੇ,
ਸੁੱਚੇ ਮੋਤੀ ਰਚਦੀਆਂ,
ਉੱਤਰ :
(ੳ) ਦੁਨੀਆਂ ਦੇ ਵਿਚ
ਜੀਵਾਂ ਦਾ ਏ
ਅਜਬ ਪਸਾਰਾ॥
ਰੁੱਖਾਂ ਬਿਰਖਾਂ
ਜੰਗਲਾਂ ਦਾ
ਅਜਬ ਨਜ਼ਾਰਾ !

(ਅ) ਸਾਗਰ ਹੇਠਾਂ
ਅਜਬ ਨਜ਼ਾਰੇ
ਕੋਈ ਜਿੱਤੇ
ਕੋਈ ਹਾਰੇ !
ਸੁੱਚੇ ਮੋਤੀ ਰਚਦੀਆਂ।
ਸੋਹਣੀਆਂ ਸਿੱਪੀਆਂ।

PSEB 7th Class Punjabi Solutions Chapter 19 ਅਦਭੁਤ ਸੰਸਾਰ

3. ਔਖੇ ਸ਼ਬਦਾਂ ਦੇ ਅਰਥ :

  • ਸਾਗਰ : ਸਮੁੰਦਰ
  • ਅਦਭੁਤ : ਅਨੋਖਾ, ਅਜੀਬ
  • ਪਸਾਰਾ : ਖਿਲਾਰਾ
  • ਨਜ਼ਾਰਾ : ਦ੍ਰਿਸ਼
  • ਪਾਣੀ : ਜੀਵ, ਜੰਤੂ
  • ਆਹਟ : ਅਵਾਜ਼, ਖੜਕਾ
  • ਪਾਰਦਰਸ਼ੀ : ਆਰ-ਪਾਰ ਦਿਸਣ ਵਾਲੀ
  • ਵਿਸ਼ੈਲੀ : ਜ਼ਹਿਰੀਲੀ
  • ਉੱਡਣ-ਤਸ਼ਤਰੀ : ਕੋਈ ਅਨਜਾਣ ਉੱਡਦੀ ਸ਼ੈ
  • ਗਹਿਰੇ : ਡੂੰਘੇ
  • ਟੋਹ-ਸਿੰਗੀਆਂ : ਛੁਹਣ ਨਾਲ ਆਲੇ-ਦੁਆਲੇ ਨੂੰ ਪਰਖਣ ਵਾਲੇ ਅੰਗ
  • ਐਂਟੀਨੇ : ਤਰੰਗਾਂ ਫੜਨ ਵਾਲੇ ਯੰਤਰ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਅਜਬ, ਰੋਸ਼ਨੀ, ਰੰਗ-ਬਰੰਗੀਆਂ, ਜਾਦੂਗਰੀਆਂ, ਫ਼ੈਸ਼ਨ-ਸ਼ੇਅ, ਲਹਿਰਾਂ, ਬਾਗ਼-ਬਗੀਚੇ
ਉੱਤਰ :

  • ਅਜਬ (ਅਦਭੁਤ) – ਸਮੁੰਦਰ ਵਿਚ ਬੜੇ ਅਜਬ ਨਜ਼ਾਰੇ ਹਨ।
  • ਰੋਸ਼ਨੀ ਚਾਨਣ – ਖਿੜਕੀ ਵਿਚੋਂ ਸੂਰਜ ਦੀ ਰੋਸ਼ਨੀ ਆ ਰਹੀ ਹੈ।
  • ਰੰਗ – ਬਰੰਗੀਆਂ ਕਈ ਰੰਗਾਂ ਦੀਆਂ – ਸਮੁੰਦਰ ਵਿਚ ਬਹੁਤ ਸਾਰੀਆਂ ਰੰਗ – ਬਰੰਗੀਆਂ ਮੱਛੀਆਂ ਹੁੰਦੀਆਂ ਹਨ।
  • ਜਾਦੂਗਰੀਆਂ (ਜਾਦੂਗਰਾਂ ਵਾਲੇ ਹੈਰਾਨ ਕਰਨ ਵਾਲੇ ਕੰਮ – ਕੁਦਰਤ ਪਰਮਾਤਮਾ ਦੀਆਂ ਜਾਦੂਗਰੀਆਂ ਨਾਲ ਭਰਪੂਰ ਹੈ।
  • ਸੋਹਣੀ (ਸੁੰਦਰ) – ਜੈਲੀਫਿਸ਼ ਬਹੁਤ ਸੋਹਣੀ ਹੁੰਦੀ ਹੈ।
  • ਪਰੀ – ਦੇਸ ਪਰੀਆਂ ਦਾ ਅਦਭੁਤ ਦੇਸ) – ਇਹ ਪੁਸਤਕ ਪਰੀ – ਦੇਸ ਦੀਆਂ ਕਹਾਣੀਆਂ ਨਾਲ ਭਰਪੂਰ ਹੈ।
  • ਫ਼ੈਸ਼ਨ – ਸ਼ੋ ਫ਼ੈਸ਼ਨ ਦਾ ਪ੍ਰਦਰਸ਼ਨ) – ਅੱਜ ਸਾਡੇ ਕਾਲਜ ਵਿਚ ਇਕ ਫ਼ੈਸ਼ਨ – ਸ਼ੋ ਦਾ ਆਯੋਜਨ ਕੀਤਾ ਗਿਆ।
  • ਲਹਿਰਾਂ (ਤਰੰਗਾਂ) – ਵੱਟਾ ਮਾਰਨ ਨਾਲ ਤਲਾ ਦੇ ਪਾਣੀ ਵਿਚ ਲਹਿਰਾਂ ਉੱਠ ਪਈਆਂ।
  • ਬਾਗ਼ – ਬਗੀਚੇ ਬਹੁਤ ਸਾਰੇ ਛੋਟੇ – ਵੱਡੇ ਬਾਗ਼ – ਸਾਡੇ ਸ਼ਹਿਰ ਵਿਚ ਬਹੁਤ ਸਾਰੇ ਬਾਗ਼ – ਬਗੀਚੇ ਹਨ।
  • ਵਿਸ਼ੈਲੀ (ਜ਼ਹਿਰੀਲੀ) – ਜੈਲੀਫਿਸ਼ ਬਹੁਤ ਵਿਸ਼ੈਲੀ ਹੁੰਦੀ ਹੈ।

PSEB 7th Class Punjabi Solutions Chapter 19 ਅਦਭੁਤ ਸੰਸਾਰ

ਅਧਿਆਪਕ ਲਈ :

ਵਿਦਿਆਰਥੀਆਂ ਨੂੰ ਸਮੁੰਦਰ ਸੰਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਕਿਸੇ ਚੈਨਲ/ਪ੍ਰੋਗ੍ਰਾਮ/ਪੁਸਤਕ/ ਫ਼ਿਲਮ ਬਾਰੇ ਦੱਸਿਆ ਜਾਵੇ।

PSEB 7th Class Punjabi Guide ਅਦਭੁਤ ਸੰਸਾਰ Important Questions and Answers

1. ਟੋਟਿਆਂ ਦੇ ਸਰਲ ਅਰਥE

ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਉ) ਦੁਨੀਆਂ ਦੇ ਵਿਚ
ਜੀਵਾਂ ਦਾ ਏ,
ਅਜਬ ਪਸਾਰਾ॥
ਰੁੱਖਾਂ, ਬਿਰਖਾਂ।
ਤੇ ਜੰਗਲਾਂ ਦਾ,
ਅਜਬ ਨਜ਼ਾਰਾ
ਸਾਗਰ ਹੇਠਾਂ ਵੀ ਨੇ ਜੰਗਲ।
ਫੁੱਲ ਪੱਤਿਆਂ ਜੇਹੇ।
ਅਜਬ ਪਾਣੀ,
ਸਾਗਰ – ਘੋੜੇ,
ਭੋਲੇ – ਭਾਲੇ ਸੰਖ, ਕੇਕੜੇ,
ਤਾਰਾ – ਮੱਛੀਆਂ।
ਗਹਿਰੇ ਨੇਰੇ,
ਸਾਗਰ ਅੰਦਰ,
ਆਪਣਾ ਆਪ ਜਗਾ ਕੇ।
ਕਰਨ ਰੋਸ਼ਨੀ,
ਜਗ – ਮਗ, ਜਗ – ਮਗ ਤੈਰਨ,
ਵੇਖੋ ਮੱਛੀਆਂ।
ਉੱਤਰ :
ਦੁਨੀਆ ਵਿਚ ਜੀਵ – ਜੰਤੂਆਂ ਦਾ ਹੈਰਾਨ ਕਰਨ ਵਾਲਾ ਪਸਾਰਾ ਹੈ। ਇੱਥੇ ਰੁੱਖਾਂ, ਬਿਰਛਾਂ ਤੇ ਜੰਗਲਾਂ ਦਾ ਅਦਭੁਤ ਨਜ਼ਾਰਾ ਹੈ। ਸਾਗਰ ਦੇ ਹੇਠਾਂ ਜੰਗਲ, ਫੁੱਲ ਅਤੇ ਪੱਤੇ ਹਨ। ਸਮੁੰਦਰ ਵਿਚ ਅਦਭੁਤ ਜੀਵ, ਸਮੁੰਦਰੀ – ਘੋੜੇ, ਭੋਲੇ – ਭਾਲੇ ਸੰਖ, ਕੇਕੜੇ ਹਨ ਅਤੇ ਤਾਰਾ – ਮੱਛੀਆਂ ਹਨ, ਜੋ ਸਮੁੰਦਰ ਦੇ ਡੂੰਘੇ ਹਨੇਰੇ ਵਿਚ ਆਪਣਾ ਆਪ ਜਗਾ ਕੇ ਰੌਸ਼ਨੀ ਕਰਦੀਆਂ ਹਨ। ਤੁਸੀਂ ਹਨੇਰੇ ਸਮੁੰਦਰ ਵਿਚ ਜਗ – ਮਗ, ਜਗ – ਮਗ ਕਰਦੀਆਂ ਤਾਰਾ – ਮੱਛੀਆਂ ਨੂੰ ਤਰਦੀਆਂ ਵੇਖ ਸਕਦੇ ਹੋ।

PSEB 7th Class Punjabi Solutions Chapter 19 ਅਦਭੁਤ ਸੰਸਾਰ

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਆ) ਟੋਹ – ਸਿੰਗੀਆਂ ਦੇ
ਲਾ ਐਂਟੀਨੇ,
ਗੰਧ – ਸੁਗੰਧ, ਤਰੰਗਾਂ।
ਤੇ ਹਰ ਆਹਟ ਫੜਦੇ,
ਇਹਨਾਂ ਜੀਵਾਂ ਦੀਆਂ,
ਏਹੋ ਅੱਖੀਆਂ।
ਤੁਰਦੇ – ਫਿਰਦੇ ਜੰਗਲ,
ਬਾਗ਼ – ਬਗੀਚੇ,
ਰੰਗ – ਰੰਗੀਲੇ,
ਪਰ ਜ਼ਹਿਰੀਲੇ।
ਵਿਚ – ਵਿਚ ਰੰਗ – ਬਰੰਗੀਆਂ,
ਖੇਡਣ ਮੱਛੀਆਂ।
ਉੱਤਰ :
ਸਮੁੰਦਰੀ ਜੀਵ ਟੋਹ – ਸਿੰਗੀਆਂ ਦੇ ਐਂਟੀਨੇ ਲਾ ਕੇ ਗੰਧ – ਸੁਗੰਧ ਤੇ ਰੰਗਾਂ ਨਾਲ ਨੇੜੇ ਆਉਣ ਵਾਲੀ ਹਰ ਚੀਜ਼ ਦੀ ਹਲਕੀ ਜਿਹੀ ਹਿਲਜੁਲ ਨੂੰ ਵੀ ਜਾਣ ਜਾਂਦੇ ਹਨ। ਇਨ੍ਹਾਂ ਜੀਵਾਂ ਦੀਆਂ ਇਹੋ ਹੀ ਅੱਖਾਂ ਹਨ। ਸਮੁੰਦਰ ਵਿਚ ਤੁਰਦੇ ਫਿਰਦੇ ਜੰਗਲ ਤੇ ਰੰਗ – ਬਿਰੰਗੇ ਪਰ ਜ਼ਹਿਰੀਲੇ ਬਾਗ਼ – ਬਗੀਚੇ ਹਨ, ਜਿਨ੍ਹਾਂ ਵਿਚ ਰੰਗ – ਬਰੰਗੀਆਂ ਮੱਛੀਆਂ ਖੇਡਦੀਆਂ ‘ ਰਹਿੰਦੀਆਂ ਹਨ।

ਔਖੇ ਸ਼ਬਦਾਂ ਦੇ ਅਰਥ – ਆਹਟ – ਚੱਲਣ ਦੀ ਅਵਾਜ਼।

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਈ) ਰੰਗ ਬਦਲਦਾ ਵੇਖੋ,
“ਅਕਟੂਪਸ’ ਕਿਵੇਂ ਆਪਣਾ
ਪੱਥਰਾਂ ਵਿਚ ਪੱਥਰ ਹੋ ਜਾਵੇ,
ਰੂਪ ਵਟਾਵੇ,
ਵਾਹ ! ਅਕਤੂਪਸ ਤੇਰੀਆਂ,
ਇਹ ਜਾਦੂਗਰੀਆਂ।
ਪਰੀ – ਦੇਸ ਤੋਂ ਉੱਤਰੀ
‘ਜੈਲੀਫਿਸ਼ ਕੋਈ ਤਰਦੀ,
ਪਾਰਦਰਸ਼ੀ ਅਤਿ ਸੋਹਣੀ,
ਤੇ ਬੇਹੱਦ ਵਿਸ਼ੈਲੀ।
ਉੱਡਣ – ਤਸ਼ਤਰੀਆਂ ਸਾਗਰ ਵਿਚ,
ਜਿਉਂ ਉੱਤਰੀਆਂ।
ਉੱਤਰ :
ਸਮੁੰਦਰ ਵਿਚ ਤੁਸੀਂ ਆਕਟੁਪਸ ਨੂੰ ਕਈ ਰੰਗ ਬਦਲਦਾ ਦੇਖੋਗੇ।ਉਹ ਆਪਣਾ ਰੂਪ ਵਟਾ ਕੇ ਪੱਥਰਾਂ ਵਿਚ ਪੱਥਰ ਹੋ ਜਾਂਦਾ ਹੈ। ਵਾਹ ! ਆਕਟੋਪਸ ਇਹ ਤੇਰੀਆਂ ਜਾਦੂਗਰੀਆਂ ਹਨ। ਇਕ ਪਾਸੇ ਪਰੀ ਦੇਸ਼ ਤੋਂ ਉੱਤਰੀ ਕੋਈ ਜੈਲੀਫਿਸ਼ ਤਰਦੀ ਦਿਖਾਈ ਦਿੰਦੀ ਹੈ, ਜੋ ਕਿ ਬਹੁਤ ਹੀ ਪਾਰਦਰਸ਼ੀ ਤੇ ਸੋਹਣੀ ਹੈ, ਪਰ ਉਹ ਬਹੁਤ ਹੀ ਜ਼ਹਿਰੀਲੀ ਹੈ। ਇੰਝ ਜਾਪਦਾ ਹੈ, ਜਿਵੇਂ ਸਮੁੰਦਰ ਵਿਚ ਉੱਡਣ ਤਸ਼ਤਰੀਆਂ ਉੱਤਰੀਆਂ ਹੋਣ।

PSEB 7th Class Punjabi Solutions Chapter 19 ਅਦਭੁਤ ਸੰਸਾਰ

ਔਖੇ ਸ਼ਬਦਾਂ ਦੇ ਅਰਥ – ਪਾਰਦਰਸ਼ੀ – ਜਿਸ ਦੇ ਆਰ – ਪਾਰ ਦਿਸਦਾ ਹੋਵੇ। ਵਿਸ਼ੈਲੀ – ਜ਼ਹਿਰੀਲੀ।

ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਸ) , ਸਾਗਰ ਅੰਦਰ ਵੇਖੋ,
ਫੈਸ਼ਨ ਸ਼ੋਅ ਜੀਵਾਂ ਦਾ।
ਹਰ ਕੋਈ ਸੋਹਣਾ,
ਦਿਸਣਾ ਚਾਹਵੇ।
‘ਡਾਲਫਿਨਾਂ’ ਜਦ ਲੰਘੀਆਂ,
ਲਹਿਰਾਂ ਉੱਛਲੀਆਂ।
ਸਾਗਰ ਹੇਠਾਂ,
ਅਜਬ ਨਜ਼ਾਰੇ।
ਕੋਈ ਜਿੱਤੇ,
ਕੋਈ ਹਾਰੇ।
ਸੁੱਚੇ ਮੋਤੀ ਰਚਦੀਆਂ,
ਸੋਹਣੀਆਂ ਸਿੱਧੀਆਂ !
ਉੱਤਰ :
ਤੁਸੀਂ ਸਮੁੰਦਰ ਵਿਚ ਜੀਵਾਂ ਦਾ ਫੈਸ਼ਨ ਸ਼ੋ ਦੇਖ ਸਕਦੇ ਹੋ। ਇੱਥੇ ਹਰ ਕੋਈ ਸੋਹਣਾ ਦਿਸਣਾ ਚਾਹੁੰਦਾ ਹੈ। ਜਦੋਂ ਡਾਲਫਿਨਾਂ ਇਧਰ ਲੰਘਦੀਆਂ ਹਨ, ਤਾਂ ਲਹਿਰਾਂ ਉੱਛਲਦੀਆਂ ਹਨ। ਸਾਗਰ ਦੇ ਹੇਠਾਂ ਅਦਭੁਤ ਨਜ਼ਾਰੇ ਹਨ। ਕੋਈ ਜਿੱਤ ਰਿਹਾ ਹੈ, ਕੋਈ ਹਾਰ ਰਿਹਾ ਹੈ। ਸੋਹਣੀਆਂ ਸਿੱਪੀਆਂ ਸੁੱਚੇ ਮੋਤੀ ਬਣਾ ਰਹੀਆਂ ਹਨ।

PSEB 7th Class Punjabi Solutions Chapter 19 ਅਦਭੁਤ ਸੰਸਾਰ

2. ਰਚਨਾਤਮਕ ਕਾਰਜ

ਪ੍ਰਸ਼ਨ –
ਸਮੁੰਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਕਿਹੜਾ ਹੈ ?
ਉੱਤਰ :
ਨੋਟ – ਵਿਦਿਆਰਥੀ ਇਹ ਜਾਣਕਾਰੀ ਟੈਲੀਵਿਜ਼ਨ ਉੱਤੇ ‘ਨੈਸ਼ਨਲ ਜਿਊਫ਼ੀਕਲ ਚੈਨਲ ਤੋਂ ਪ੍ਰਾਪਤ ਕਰ ਸਕਦੇ ਹਨ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

Punjab State Board PSEB 7th Class Punjabi Book Solutions Chapter 18 ਗਿਠਮੁਠੀਆਂ ਵਾਲਾ ਖੂਹ Textbook Exercise Questions and Answers.

PSEB Solutions for Class 7 Punjabi Chapter 18 ਗਿਠਮੁਠੀਆਂ ਵਾਲਾ ਖੂਹ (1st Language)

Punjabi Guide for Class 7 PSEB ਗਿਠਮੁਠੀਆਂ ਵਾਲਾ ਖੂਹ Textbook Questions and Answers

ਗਿਠਮੁਠੀਆਂ ਵਾਲਾ ਖੂਹ ਪਾਠ-ਅਭਿਆਸ

1. ਦੱਸ :

(ੳ) ਪਿੰਡ ਵਾਲਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੀ ਫ਼ੈਸਲਾ ਕੀਤਾ ?
ਉੱਤਰ :
ਪਿੰਡ ਵਾਲਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਕ ਹੋਰ ਖੂਹ ਪੁੱਟਣ ਦਾ ਫ਼ੈਸਲਾ ਕੀਤਾ।

(ਅ) ਪਿੰਡ ਵਾਲਿਆਂ ਨੇ ਖੂਹ ਕਿਸ ਤਰ੍ਹਾਂ ਬਣਾਇਆ ?
ਉੱਤਰ :
ਪਿੰਡ ਵਾਲਿਆਂ ਨੇ ਫ਼ੈਸਲਾ ਕਰ ਕੇ ਸ਼ਾਮਲਾਟ ਵਿਚ ਖੂਹ ਪੁੱਟਣ ਲਈ ਪਹਿਲਾਂ ਨਿਸ਼ਾਨਦੇਹੀ ਕੀਤੀ ਤੇ ਫਿਰ ਇਕ ਗੋਲ ਦਾਇਰਾ ਬਣਾ ਦਿੱਤਾ। ਕੁੱਝ ਲੋਕ ਕਹੀਆਂ ਫੜ ਕੇ ਗੋਲ – ਦਾਇਰੇ ਦੇ ਅੰਦਰ ਮਿੱਟੀ ਪੁੱਟਣ ਲੱਗ ਪਏ। ਦੂਜੀ ਟੋਲੀ ਟੋਕਰੀਆਂ ਵਿਚ ਮਿੱਟੀ ਪਾ ਕੇ ਦੂਰ – ਦੂਰ ਸੁੱਟਣ ਲੱਗ ਪਈ। ਟੋਆ ਡੂੰਘਾ ਹੁੰਦਾ ਗਿਆ ਪਹਿਲਾਂ ਸੁੱਕੀ ਮਿੱਟੀ ਨਿਕਲੀ ਤੇ ਫਿਰ ਸਿਲੀ ਮਿੱਟੀ ਨਿਕਲਣ ਲੱਗੀ। ਫਿਰ ਕੱਟੀਆਂ – ਤੁਰਸ਼ੀਆਂ ਲੱਕੜੀਆਂ ਲਿਆਂਦੀਆਂ ਗਈਆਂ ਕਾਰੀਗਰਾਂ ਨੇ ਲੱਕੜੀ ਦਾ ਗੋਲਾਕਾਰ ਭਾਰਾ ਚੱਕ ਤਿਆਰ ਕਰ ਦਿੱਤਾ।

ਉਸ ਨੂੰ ਰੱਸੇ ਬੰਨ੍ਹੇ ਗਏ। ਟੋਆ ਹੋਰ ਡੂੰਘਾ ਪੁੱਟਿਆ ਗਿਆ, ਜਦੋਂ ਪਾਣੀ ਸਿੰਮ ਆਇਆ, ਤਾਂ ਉਸ ਵਿਚ ਚੱਕ ਨੂੰ ਕੱਚੀ ਲੱਸੀ ਨਾਲ ਧੋ ਕੇ ਉਤਾਰਿਆ ਗਿਆ। ਉਸ ਨੂੰ ਲੈਵਲ ਵਿਚ ਕਰਕੇ ਉਸ ਉੱਪਰ ਇੱਟਾਂ ਨਾਲ ਹੌਲੀ – ਹੌਲੀ ਗੋਲ ਉਸਾਰੀ ਕੀਤੀ ਗਈ। ਉਸਾਰੀ ਦੇ ਧਰਤੀ ਤੋਂ ਉੱਚੀ ਹੋਣ ਪਿੱਛੋਂ ਉਸ ਉੱਤੇ ਮਿੱਟੀ ਦੀਆਂ ਬੋਰੀਆਂ ਦਾ ਭਾਰ ਰੱਖਿਆ ਗਿਆ ਖੁਹ ਵਿਚੋਂ ਗਾਰ ਕੱਢੀ ਗਈ ਤੇ ਉਸ ਵਿਚ ਪਾਣੀ ਭਰਨ ਲੱਗਾ ਕੰਧ ਦਾ ਪੁਰਾ ਘੇਰਾਂ ਜ਼ਮੀਨ ਵਿਚ ਧੱਸਦਾ ਗਿਆ। ਕੰਧ ਦਾ ਲੋੜੀਦਾ ਹਿੱਸਾ ਹੀ ਬਾਹਰ ਰਹਿਣਾ ਸੀ ਤੇ ਬਾਕੀ ਦੀ ਅੰਦਰ ਧੱਸ ਜਾਣੀ ਸੀ। ਇਸ ਤਰ੍ਹਾਂ ਪਿੰਡ ਵਾਲਿਆਂ ਨੇ ਖੂਹ ਬਣਵਾਇਆ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

(ਏ) ਲੱਕੜ ਦੇ ਬਣੇ ਗੋਲ਼ ਪਹੀਏ ਦਾ ਕੀ ਨਾਂ ਸੀ ? ਉਹ ਕਿਸ ਕੰਮ ਆਉਂਦਾ ਹੈ ?
ਉੱਤਰ :
ਲੱਕੜ ਦੇ ਬਣੇ ਗੋਲ ਪਹੀਏ ਦਾ ਨਾਂ ਚੱਕ ਸੀ। ਖੂਹ ਪੁੱਟਣ ਮਗਰੋਂ ਉਸ ਨੂੰ ਰੱਸਿਆਂ ਨਾਲ ਬੰਨ੍ਹ ਕੇ ਸਭ ਤੋਂ ਪਹਿਲਾਂ ਖੂਹ ਵਿਚ ਉਤਾਰਿਆ ਜਾਂਦਾ ਹੈ ਤੇ ਉਸ ਨੂੰ ਲੈਵਲ ਵਿਚ ਕਰ ਕੇ ਉਸ ਉੱਤੇ ਖੂਹ ਦੀ ਗੋਲ ਦੀਵਾਰ (ਕੋਠੀ) ਉਸਾਰੀ ਜਾਂਦੀ ਹੈ। ਇਸ ਪ੍ਰਕਾਰ ਉਹ ਖੂਹ ਦੀ ਨੀਂਹ ਜਾਂ ਆਧਾਰ ਦਾ ਕੰਮ ਕਰਦਾ ਹੈ।

(ਸ) ਸ਼ਿੱਬੂ ਵਾਗੀ ਨੇ ਖੂਹ ਅੰਦਰ ਝਾਕ ਕੇ ਕੀ ਕਿਹਾ ?
ਉੱਤਰ :
ਸ਼ਿੱਬੂ ਬਾਗੀ ਨੇ ਖੂਹ ਅੰਦਰ ਝਾਕ ਕੇ ਕਿਹਾ, ‘ਭਰਾਵੋ ਅੰਦਰ ਤਾਂ ਵਾਹਵਾ ਨ੍ਹੇਰਾ ਏ। ਮਿੱਟੀ ਧਿਆਨ ਨਾਲ ਪੁੱਟਿਓ। ਇਹੋ ਜਿਹੇ ਖੂਹਾਂ ਵਿਚੋਂ ਕਈ ਵਾਰ ਗਿਠਮੁਠੀਏ ਵੀ ਨਿਕਲ ਆਉਂਦੇ ਹਨ। ਜੇ ਕਿਸੇ ਗਿਠਮੁਠੀਏ ਦੇ ਥਾਂ – ਕੁਥਾਂ ਲੱਗ ਗਈ, ਤਾਂ ਜੀਵ – ਹੱਤਿਆ ਦਾ ਪਾਪ ਲਗੁ॥”

(ਹ) ਗਿਠਮੁਠੀਆ ਕਿਸ ਨੂੰ ਕਹਿੰਦੇ ਹਨ ? ਬਾਬਾ ਲੱਖਾ ਸਿੰਘ ਨੇ ਗਿਠਮੁਠੀਏ ਬਾਰੇ ਕੀ ਦੱਸਿਆ ?
ਉੱਤਰ :
ਕਿਹਾ ਜਾਂਦਾ ਹੈ ਕਿ ਗਿਠਮੁਠੀਏ ਜ਼ਮੀਨ ਦੇ ਹੇਠਾਂ ਰਹਿੰਦੇ ਹਨ ਤੇ ਕਈ ਵਾਰ ਖੂਹ ਪੁੱਟਣ ਸਮੇਂ ਉਹ ਬਾਹਰ ਆ ਜਾਂਦੇ ਹਨ। ਇਹ ਖੜਾ ਇਕ ਗਿੱਠ ਜਿੱਡਾ ਹੁੰਦਾ ਹੈ, ਪਰੰਤੂ ਬੈਠਾ ਮੁੱਠ ਜਿੱਡਾ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ, ਤਾਂ ਉਦੋਂ ਉਸ ਖੂਹ ਵਿਚੋਂ ਇਕ ਗਿਠਮੁਠੀਆ ਨਿਕਲਿਆ ਸੀ। ਉਸ ਦੇ ਬਾਪੁ ਨੇ ਇਕ – ਦਮ ਉਸ ਨੂੰ ਦਬੋਚ ਲਿਆ ਪਰ ਉਹ ਬਾਹਰ ਦੀ ਹਵਾ ਵਿਚ ਔਖੇ ਸਾਹ ਲੈਣ ਲੱਗ ਪਿਆ। ਉਸ ਦੇ ਬਾਪੂ ਨੇ ਉਸ ਨੂੰ ਕੱਪੜਿਆਂ ਵਿੱਚ ਲਪੇਟਿਆਂ ਨੂੰ ਦਾ ਤੂੰਬਾ ਭਿਉਂ ਕੇ ਉਸ ਦੇ ਮੂੰਹ ਵਿਚ ਪਾਇਆ, ਪਰ ਉਸਨੇ ਇਕ ਦੋ ਹਿਚਕੀਆਂ ਲਈਆਂ ਤੇ ਮਰ ਗਿਆ।

(ਕ) ਗਿਠਮੁਠੀਆ ਦੇਖਣ ਲਈ ਬੀਰੋ ਦੀ ਜਿਗਿਆਸਾ ਕਿਉਂ ਵਧ ਰਹੀ ਸੀ?
ਉੱਤਰ :
ਜਦੋਂ ਬੀਰੇ ਨੇ ਲੱਖਾ ਸਿੰਘ ਤੇ ਮਿਸਤਰੀ ਮਾਹਣਾ ਸਿੰਘ ਦੇ ਮੂੰਹੋਂ ਗਿਠਮੁਠੀਆ ਦੀਆਂ ਗੱਲਾਂ ਸੁਣੀਆਂ ਤੇ ਮਿਸਤਰੀ ਮਾਹਣਾ ਸਿੰਘ ਨੇ ਕਿਹਾ ਕਿ ਜਿਸ ਖੂਹ ਨੂੰ ਉਹ ਪੁੱਟ ਰਹੇ ਹਨ, ਉਸ ਵਿਚੋਂ ਵੀ ਗਿਠਮੁਠੀਏ ਨਿਕਲਣਗੇ, ਤਾਂ ਬੀਰੇ ਦੀ ਗਿਠਮੁਠੀਏ ਦੇਖਣ ਦੀ ਜਿਗਿਆਸਾ ਵਧ ਗਈ।

(੫) ਸੁੱਚਾ ਸਿੰਘ ਨੇ ਗਿਠਮੁਠੀਆਂ ਬਾਰੇ ਬੀਰੇ ਨੂੰ ਅਸਲ ਸਚਾਈ ਕੀ ਦੱਸੀ ?
ਉੱਤਰ :
ਸੁੱਚਾ ਸਿੰਘ ਨੇ ਬੀਰੇ ਨੂੰ ਦੱਸਿਆ ਕਿ ਗਿਠਮੁਠੀਆ ਨਾਂ ਦਾ ਜੀਵ ਇਕ ਕਲਪਨਾ ਮਾਤਰ ਹੈ। ਇਸ ਦੀ ਹੋਂਦ ਵਿਚ ਕੋਈ ਸਚਾਈ ਨਹੀਂ। ਘੱਟੋ – ਘੱਟ ਗਿਠਮੁਠੀਆਂ ਦੀ ਸਚਾਈ ਬਾਰੇ ਜਾਣਨ ਦੀ ਉਤਸੁਕਤਾ ਕਾਰਨ ਉਸ ਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਖੂਹ ਕਿਸ ਤਰ੍ਹਾਂ ਪੁੱਟੇ ਜਾਂਦੇ ਹਨ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

2. ਔਖੇ ਸ਼ਬਦਾਂ ਦੇ ਅਰਥ :

  • ਬੁੜ : ਕਮੀ, ਘਾਟ
  • ਸ਼ਾਮਲਾਟ : ਪਿੰਡ ਦੀ ਸਾਂਝੀ ਜ਼ਮੀਨ
  • ਨਿਸ਼ਾਨਦੇਹੀ – ਹੱਦਬੰਦੀ, ਜ਼ਮੀਨ ਤੇ ਨਿਸ਼ਾਨ ਲਾਉਣ ਦੀ ਪ੍ਰਕਿਰਿਆ
  • ਚੱਕ : ਲੱਕੜ ਦਾ ਗੋਲ਼ ਪਹੀਆ ਜਿਸ ਉੱਤੇ ਖੂਹ ਦੀ ਕੰਧ ਉਸਾਰਦੇ ਹਨ।
  • ਕਾਮਨਾ : ਇੱਛਿਆ, ਖ਼ਾਹਸ਼
  • ਧਰਾਤਲ : ਪੱਧਰ
  • ਕਰੰਡੀ : ਕਾਂਡੀ
  • ਕਾਰ-ਸੇਵਾ : ਸਰੋਵਰ ਆਦਿ ਵਿੱਚੋਂ ਲੋਕਾਂ ਦੁਆਰਾ ਗਾਰਾ ਜਾਂ ਮਿੱਟੀ ਆਦਿ ਕੱਢਣ ਦਾ ਕੰਮ
  • ਦਬੋਚਣਾ : ਫੜ ਲੈਣਾ
  • ਬੇਥਵੀਆਂ : ਬਿਨਾਂ ਮਤਲਬ ਤੋਂ, ਫ਼ਜ਼ੂਲ
  • ਜਿਗਿਆਸਾ : ਜਾਣਨ ਦੀ ਖ਼ਾਹਸ਼

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਸ਼ਾਮਲਾਟ, ਕਲਪਨਾ, ਹਾਸਲ ਕਰਨਾ, ਰੱਬ ਨੂੰ ਪਿਆਰਾ ਹੋਣਾ, ਖ਼ਾਨਦਾਨ
ਉੱਤਰ :

  • ਸ਼ਾਮਲਾਟ (ਪਿੰਡ ਦੀ ਸਾਂਝੀ ਥਾਂ) – ਪਿੰਡ ਦੇ ਲੋਕਾਂ ਨੇ ਸ਼ਾਮਲਾਟ ਵਿਚ ਖੂਹ ਲਾਉਣ ਦਾ ਫ਼ੈਸਲਾ ਕੀਤਾ।
  • ਕਲਪਨਾ (ਜਿਹੜੀ ਗੱਲ ਮਨ ਦੀਆਂ ਸੋਚਾਂ ਵਿਚ ਹੀ ਹੋਵੇ) – ਇਸ ਕਵਿਤਾ ਵਿਚ ਕਲਪਨਾ ਤੇ ਯਥਾਰਥ ਦਾ ਸਮੇਲ ਹੈ।
  • ਹਾਸਲ ਕਰਨਾ ਪ੍ਰਾਪਤ ਕਰਨਾ ਬੰਦੇ ਨੂੰ ਹਮੇਸ਼ਾ ਗਿਆਨ ਹਾਸਲ ਕਰਦੇ ਰਹਿਣਾ ਚਾਹੀਦਾ ਹੈ।
  • ਰੱਬ ਨੂੰ ਪਿਆਰਾ ਹੋਣਾ ਮਰ ਜਾਣਾ) – ਲੰਮੀ ਬਿਮਾਰੀ ਪਿੱਛੋਂ ਕਲ੍ਹ ਉਹ ਰੱਬ ਨੂੰ ਪਿਆਰਾ ਹੋ ਗਿਆ।
  • ਖ਼ਾਨਦਾਨ ਪਰਿਵਾਰ ਦਾ ਪਿਛੋਕੜ) – ਗੁਰਮੀਤ ਚੰਗੇ ਖ਼ਾਨਦਾਨ ਦਾ ਮੁੰਡਾ ਹੈ।
  • ਨਿਸ਼ਾਨਦੇਹੀ (ਨਿਸ਼ਾਨ ਲਾਉਣੇ – ਪੰਚਾਇਤ ਨੇ ਸ਼ਾਮਲਾਟ ਵਿਚ ਖੂਹ ਪੁੱਟਣ ਦੀ ਥਾਂ ਦੀ ਨਿਸ਼ਾਨਦੇਹੀ ਕਰ ਦਿੱਤੀ।
  • ਕਾਮਨਾ (ਇੱਛਾ – ਪਰਮਾਤਮਾ ਨੇ ਮੇਰੀ ਮਨੋ – ਕਾਮਨਾ ਪੂਰੀ ਕਰ ਦਿੱਤੀ।
  • ਬੇਥਵੀਆਂ (ਬੇਸਿਰ – ਪੈਰ ਗੱਲਾਂ – ਮੇਰੇ ਨਾਲ ਉਹ ਗੱਲ ਕਰੋ, ਜਿਸ ਦਾ ਕੋਈ ਸਿਰ – ਪੈਰ ਹੋਵੇ, ਐਵੇਂ ਬੇਥਵੀਆਂ ਨਾ ਮਾਰੋ।
  • ਦਬੋਚਣਾ ਤੇਜ਼ੀ ਨਾਲ ਫੜ ਲੈਣਾ) – ਬਾਜ਼ ਨੇ ਉਡਦੀ ਚਿੜੀ ਨੂੰ ਇਕ – ਦਮ ਦਬੋਚ ਲਿਆ।
  • ਕਾਰ – ਸੇਵਾ (ਸੇਵਾ – ਭਾਵਨਾ ਨਾਲ ਕੀਤਾ ਕੰਮ – ਕਾਰ – ਸੇਵਕ ਗੁਰਦੁਆਰੇ ਦੀ ਉਸਾਰੀ ਵਿਚ ਜੁੱਟੇ ਹੋਏ ਸਨ।

4. ਹੇਠ ਲਿਖੇ ਸ਼ਬਦ ਕਿਸ ਨੇ , ਕਿਸ ਨੂੰ ਕਹੇ :

(ਉ) “ਓ, ਬਈ ਓ ! ਚਾਹ ਤਿਆਰ ਐ।”
(ਅ) “ਤਾਇਆ ! ਤੂੰ ਵੇਖੇ ਨੇ, ਗਿਠਮੁਠੀਏ ?
(ੲ) “ਸੱਚ ਆਪ ਲੱਭਣਾ ਪੈਂਦੈ ……………………………. ਤੇ ਤੂੰ ਸੱਚ ਲੱਭ ਲਿਆ ਏ।”
ਉੱਤਰ :
(ੳ) ਇਹ ਸ਼ਬਦ ਰੁੱਖਾਂ ਦੇ ਝੁੰਡ ਹੇਠ ਬੈਠੇ ਬੰਦਿਆਂ ਵਿਚੋਂ ਕਿਸੇ ਨੇ ਖੂਹ ਪੁੱਟਣ ਦੇ ਕੰਮ ਵਿਚ ਜੁੱਟੇ ਬੰਦਿਆਂ ਨੂੰ ਕਹੇ।
(ਅ) ਇਹ ਸ਼ਬਦ ਸੁੱਚਾ ਸਿੰਘ ਨੇ ਬਾਬਾ ਕੇਹਰ ਸਿੰਘ ਨੂੰ ਕਹੇ।
(ਇ) ਸ਼ਬਦ ਸੁੱਚਾ ਸਿੰਘ ਨੇ ਬੀਰੇ ਨੂੰ ਕਹੇ।

ਅਧਿਆਪਕ ਵਿਦਿਆਰਥੀਆਂ ਨੂੰ “ਖੂਹ ਦਾ ਦ੍ਰਿਸ਼ ਬਾਰੇ ਦੱਸਣ ਅਤੇ ਇਸ ਬਾਰੇ ਦਸ ਸਤਰਾਂ ਲਿਖਣ ਲਈ ਕਹਿਣ।

PSEB 7th Class Punjabi Guide ਗਿਠਮੁਠੀਆਂ ਵਾਲਾ ਖੂਹ Important Questions and Answers

ਪ੍ਰਸ਼ਨ –
“ਗਿਠਮੁਠੀਆਂ ਵਾਲਾ ਖੂਹ ਕਹਾਣੀ ਦਾ ਸਾਰ ਲਿਖੋ।
ਉੱਤਰ :
ਖਵਾਸਪੁਰ ਨਾਂ ਦੇ ਪਿੰਡ ਵਿਚ ਪਾਣੀ ਦੀ ਥੁੜ੍ਹ ਕਾਰਨ ਪਿੰਡ ਵਾਲਿਆਂ ਨੇ ਸ਼ਾਮਲਾਟ ਵਾਲੀ ਥਾਂ ਉੱਤੇ ਖੂਹ ਪੁੱਟਣ ਦਾ ਫ਼ੈਸਲਾ ਕਰ ਲਿਆ।ਉੱਥੇ ਨਿਸ਼ਾਨਦੇਹੀ ਕਰ ਕੇ ਲੋਕ ਕਹੀਆਂ ਫੜ ਕੇ ਮਿੱਟੀ ਪੁੱਟਣ ਲੱਗ ਪਏ। ਬੰਦੇ ਬਹੁਤੇ ਹੋਣ ਕਰਕੇ ਉਨ੍ਹਾਂ ਪੁਟਾਈ ਕਰਨ ਲਈ ਵਾਰੀਆਂ ਬੰਨ੍ਹ ਲਈਆਂ। ਇਕ ਟੋਲੀ ਮਿੱਟੀ ਪੁੱਟਣ ਲੱਗੀ ਤੇ ਦੂਜੀ ਪਰ੍ਹਾਂ ਦੂਰ ਸੁੱਟਣ ਲੱਗ ਪਈ। ਕੁੱਝ ਲੋਕ ਵਾਰੀ ਦੀ ਉਡੀਕ ਕਰਨ ਲੱਗ ਪਏ। ਹੌਲੀ – ਹੌਲੀ ਟੋਆ ਡੂੰਘਾ ਹੋਣ ਲੱਗਾ ਤੇ ਮਿੱਟੀ ਵਿਚ ਸਿੱਲ੍ਹ ਵੀ ਦਿਖਾਈ ਦੇਣ ਲੱਗੀ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

ਇਕ ਦਿਨ ਪਿੰਡਾਂ ਲੱਕੜਾਂ ਆਈਆਂ ਤੇ ਤਰਖਾਣਾਂ ਨੇ ਉਨ੍ਹਾਂ ਨੂੰ ਜੋੜ ਕੇ ਇਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਇਸ ਦਾ ਨਾਂ ਚੱਕ ਸੀ ਇਸ ਨੂੰ ਰੱਸਿਆਂ ਨਾਲ ਬੰਨ੍ਹ ਕੇ ਖੂਹ ਦੇ ਕੋਲ ਪੁਚਾਇਆ ਗਿਆ ਇਕ ਸਿਆਣੇ ਨੇ ਕਿਹਾ ਕਿ ਜਦੋਂ ਖੂਹ ਵਿਚ ਪਾਣੀ ਸਿੰਮ ਪਵੇ, ਉਦੋਂ ਉਹ ਚੱਕ ਨੂੰ ਖੂਹ ਵਿਚ ਉਤਾਰਨ।

ਸਿੱਧੂ ਵਾਗੀ ਨੇ ਖੁਹ ਅੰਦਰ ਝਾਕ ਕੇ ਕਿਹਾ ਕਿ ਅੰਦਰ ਬਹੁਤ ਹਨੇਰਾ ਹੈ ! ਸਾਰੇ ਮਿੱਟੀ ਧਿਆਨ ਨਾਲ ਪੁੱਟਣ ਕਈ ਵਾਰੀ ਖੂਹਾਂ ਵਿਚੋਂ ਗਿਠਮੁਠੀਏ ਨਿਕਲ ਆਉਂਦੇ ਹਨ। ਜੇਕਰ ਕਿਸੇ ਗਿਠਮੁਠੀਏ ਦੇ ਕਹੀ ਲੱਗ ਗਈ, ਤਾਂ ਐਵੇਂ ਜੀਵ – ਹੱਤਿਆ ਹੋ ਜਾਵੇਗੀ। ਇਸ ਸਮੇਂ ਦੁਪਹਿਰ ਹੋ ਗਈ ਸੀ ਤੇ ਸਾਰੇ ਜਣੇ ਰੁੱਖਾਂ ਦੇ ਝੁੰਡ ਹੇਠ ਬਣੀ ਚਾਹ ਪੀਣ ਚਲੇ ਗਏ। ਉਧਰੋਂ ਬੀਰਾ ਵੀ ਸਕੂਲੋਂ ਛੁੱਟੀ ਹੋਣ ਤੇ ਉੱਥੇ ਪਹੁੰਚ ਗਿਆ। ਉਹ ਗਿਠਮੁਠੀਆ ਨਿਕਲਦਾ ਦੇਖਣਾ ਚਾਹੁੰਦਾ ਸੀ। ਰੁੱਖਾਂ ਹੇਠ ਗਿਠਮੁਠੀਆਂ ਬਾਰੇ ਗੱਲਾਂ ਛਿੜੀਆਂ ਹੋਈਆਂ ਸਨ।

ਸਿੱਧੂ ਨੇ ਦੱਸਿਆ ਕਿ ਗਿਠਮੁਠੀਆ ਇਕ ਗਿੱਠ ਤੇ ਇਕ ਮੁੱਠ ਜਿੰਨਾ ਹੁੰਦਾ ਹੈ। ਇਸੇ ਕਰ ਕੇ ਉਸ ਨੂੰ ਗਿਠਮੁਠੀਆ ਕਹਿੰਦੇ ਹਨ। ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ, ਤਾਂ ਉਦੋਂ ਖੂਹ ਵਿਚੋਂ ਗਿਠਮੁਠੀਆ ਨਿਕਲਿਆ ਸੀ, ਜਿਸ ਨੂੰ ਉਸ ਦੇ ਬਾਪੂ ਨੇ ਫੜ ਲਿਆ। ਉਹ ਔਖੇ ਸਾਹ ਲੈਣ ਲੱਗਾ। ਪਰੰਤੂ ਉਸ ਦੇ ਬਾਪੂ ਨੇ ਉਸ ਨੂੰ ਕੱਪੜਿਆਂ ਵਿਚ ਲਪੇਟ ਕੇ ਰੂੰ ਦਾ ਤੂੰਬਾ ਦੁੱਧ ਵਿਚ ਭਿਓਂ ਕੇ ਉਸ ਦੇ ਮੂੰਹ ਵਿਚ ਪਾਇਆ। ਉਸ ਨੇ ਦੋ ਹਿਚਕੀਆਂ ਲਈਆਂ ਤੇ ਮਰ ਗਿਆ।

ਸੁੱਚਾ ਸਿੰਘ ਨੂੰ ਇਹ ਗੱਲਾਂ ਬੇਥਵੀਆਂ ਲਗਦੀਆਂ ਸਨ। ਉਸ ਦੇ ਪੁੱਛਣ ਤੇ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਉਸ ਨੇ ਆਪ ਗਿਠਮੁਠੀਆ ਨਹੀਂ ਦੇਖਿਆ ਬਾਬੇ ਕੇਹਰ ਸਿੰਘ ਨੇ ਵੀ ਗਿਠਮੁਠੀਆ ਨਹੀਂ ਸੀ ਦੇਖਿਆ, ਪਰੰਤੁ ਮਿਸਤਰੀ ਮਾਹਣਾ ਸਿੰਘ ਕਹਿਣ ਲੱਗਾ ਕਿ ਉਨ੍ਹਾਂ ਦੇ ਤਾਂ ਖ਼ਾਨਦਾਨ ਦਾ ਵਾਹੇ ਹੀ ਖੂਹਾਂ ਨਾਲ ਪੈਂਦਾ ਰਿਹਾ ਹੈ। ਉਸ ਦਾ ਬਾਪੂ ਦੱਸਦਾ ਹੁੰਦਾ ਸੀ ਕਿ ਉਸ ਦੇ ਬਾਬੇ ਨੇ ਤਾਂ ਗਿਠਮੁਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ। ਉਹ ਕਹਿ ਰਿਹਾ ਸੀ ਕਿ ਇਸ ਖੂਹ ਵਿਚੋਂ ਵੀ ਗਿਠਮੁਠੀਏ ਨਿਕਲਣਗੇ।

ਇਸ ਪਿੱਛੋਂ ਸਾਰੇ ਹੀ ਖੂਹ ਵਲ ਆ ਗਏ। ਬੀਰ ਸਿੰਘ ਦੇ ਮਨ ਵਿਚ ਗਿਠਮੁਠੀਆਂ ਬਾਰੇ ਜਾਣਨ ਦੀ ਇੱਛਾ ਹੋਰ ਵੀ ਵਧ ਗਈ। ਸਭ ਨੇ ਰਲ ਕੇ ਚੱਕ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਤੇ ਉਸ ਨੂੰ ਰੱਸਿਆਂ ਤੋਂ ਫੜ ਕੇ ਹੌਲੀ – ਹੌਲੀ ਖੁਹ ਵਿਚ ਉਤਾਰਦਿਆਂ ਖੂਹ ਦਾ ਪਾਣੀ ਮਿੱਠਾ ਹੋਣ ਦੀ ਕਾਮਨਾ ਕੀਤੀ।

ਮਿਸਤਰੀਆਂ ਨੇ ਖੂਹ ਦੇ ਵਿਚ ਵੜ ਕੇ ਚੱਕ ਦੇ ਹੇਠਾਂ ਇੱਟਾਂ ਰੋੜੇ ਰੱਖ ਕੇ ਉਸ ਦਾ ਲੈਵਲ ਠੀਕ ਕੀਤਾ ਤੇ ਫਿਰ ਉਸ ਉੱਤੇ ਕੋਠੀ ਦੀ ਚਿਣਾਈ ਸ਼ੁਰੂ ਹੋ ਗਈ।

ਬੀਰਾ ਅਗਲੇ ਦਿਨ ਵੀ ਉੱਥੇ ਪਹੁੰਚਿਆ, ਪਰ ਉਸ ਦਿਨ ਵੀ ਖੂਹ ਵਿਚੋਂ ਕੋਈ ਗਿਠਮੁਠੀਆ ਨਹੀਂ ਸੀ ਨਿਕਲਿਆ ! ਮਿਸਤਰੀਆਂ ਨੇ ਚਿਣਾਈ ਦੇ ਕੁੱਝ ਗੇੜ ਦੇਣ ਮਗਰੋਂ ਚਿਣਾਈ ਬੰਦ ਕਰ ਦਿੱਤੀ, ਕਿਉਂਕਿ ਹੋਰ ਚਿਣਾਈ ਕਰਨ ਨਾਲ ਉਸ ਦੇ ਡਿਗਣ ਦਾ ਡਰ ਸੀ।

ਅੰਤ ਕੁੱਝ ਦਿਨਾਂ ਵਿਚ ਚਿਣਾਈ ਪੂਰੀ ਹੋ ਗਈ। ਕਾਰ – ਸੇਵਾ ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੂਹ ਹੋਰ ਡੂੰਘਾ ਕਰ ਦਿੱਤਾ। ਹੌਲੀ – ਹੌਲੀ ਪਾਣੀ ਖੂਹ ਵਿਚ ਭਰਨਾ ਸ਼ੁਰੂ ਹੋ ਗਿਆ। ਮਿਸਤਰੀਆਂ ਨੇ ਚਿਣਾਈ ਵੇਲੇ ਵਿਚ – ਵਿਚ ਮੋਰੀਆਂ ਵੀ ਰੱਖ ਦਿੱਤੀਆਂ ਸਨ, ਉਨ੍ਹਾਂ ਵਿਚੋਂ ਪਾਣੀ ਸਿੰਮਣ ਲੱਗ ਪਿਆ !

ਖੂਹ ਦੀ ਕੋਠੀ ਦੀ ਚਿਣਾਈ ਉਨ੍ਹਾਂ ਜ਼ਮੀਨ ਤੇ ਤਲ ਤੋਂ ਛੇ – ਸੱਤ ਫੁੱਟ ਉੱਚੀ ਰੱਖੀ ਸੀ। ਉਸ ਦਿਨ ਜਦੋਂ ਬੀਰ੍ਹਾਂ ਉੱਥੇ ਗਿਆ, ਤਾਂ ਕਾਰ – ਸੇਵਾ ਵਾਲਿਆਂ ਨੇ ਉਸ ਕੰਧ ਉੱਤੇ ਮਿੱਟੀ ਦੀਆਂ ਬੋਰੀਆਂ ਭਰ – ਭਰ ਕੇ ਰੱਖ ਦਿੱਤੀਆਂ ਭਾਰ ਨਾਲ ਕੋਠੀ ਜ਼ਮੀਨ ਵਿਚ ਧੱਸਦੀ ਜਾਣੀ ਸੀ ਤੇ ਬੱਸ ਲੋੜੀਂਦੀ ਉਚਾਈ ਤਕ ਹੀ ਉਹ ਧਰਤੀ ਦੇ ਤਲ ਤੋਂ ਉੱਪਰ ਰਹਿਣੀ ਸੀ। ਬੀਰੇ ਨੇ ਇਕ ਜਣੇ ਨੂੰ ਪੁੱਛਿਆ ਕਿ ਕੀ ਅੱਜ ‘ਖੂਹ ਵਿਚੋਂ ਕੋਈ ਗਿਠਮੁਠੀਆਂ ਨਿਕਲਿਆ ਸੀ। ਸੁੱਚਾ ਸਿੰਘ ਨੇ ਕਿਹਾ ਕਿ ਨਹੀਂ। ਬੀਰਾ ਹਰ ਰੋਜ਼ ਉੱਥੇ ਆ ਕੇ ਇਹੋ ਸਵਾਲ ਪੁੱਛਦਾ। ਇਕ ਦਿਨ ਸੁੱਚਾ ਸਿੰਘ ਨੇ ਉਸ ਨੂੰ ਪਰੇ ਲਿਜਾ ਕੇ ਕਿਹਾ ਕਿ ਗਿਠਮੁਠੀਆ ਕੋਈ ਜੀਵ ਨਹੀਂ ਹੁੰਦਾ। ਇਹ ਸਭ ਅਨਪੜ੍ਹਾਂ ਦੀ ਸੋਚ ਹੈ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

ਉਸ ਨੇ ਉਸ ਨੂੰ ਕਿਹਾ ਕਿ ਉਹ ਉਦਾਸ ਨਾ ਹੋਵੇ ਤੇ ਯਾਦ ਰੱਖੋ ਕਿ ਸੱਚ ਆਪ ਲੱਭਣਾ ਪੈਂਦਾ ਹੈ। ਉਸ ਨੇ ਸਮਝਾਇਆ ਕਿ ਉਸ ਨੇ ਇਹ ਆਪ ਹੀ ਜਾਣ ਲਿਆ ਹੈ ਕਿ ਗਿਠਮੁਠੀਆ ਨਾਂ ਦਾ ਜੀਵ ਐਵੇਂ ਕਲਪਨਾ ਮਾਤਰ ਹੈ। ਉਸ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਖੂਹ ਕਿਸ ਤਰ੍ਹਾਂ ਬਣਦੇ ਹਨ ? ਇਸ ਤਰ੍ਹਾਂ ਗਿਆਨ ਹਾਸਲ ਕਰਨਾ ਕੋਈ ਨਿੱਕੀ ਜਿਹੀ ਗੱਲ ਨਹੀਂ।

ਔਖੇ ਸ਼ਬਦਾਂ ਦੇ ਅਰਥ – ਸ਼ਾਮਲਾਟ – ਪਿੰਡ ਦੀ ਸਾਂਝੀ ਜ਼ਮੀਨ ਨਿਸ਼ਾਨਦੇਹੀ – ਹੱਦਬੰਦੀ, ਨਿਸ਼ਾਨ ਲਾਉਣਾ। ਸਿਲ ਗਿੱਲਾਪਨ। ਜੀਵ – ਹੱਤਿਆ – ਜੀਵਾਂ ਨੂੰ ਮਾਰਨਾ। ਭੰਡ – ਜਿੱਥੇ ਬਹੁਤੇ ਰੁੱਖ ਇਕੱਠੇ ਹੋਣ। ਗਿਠਮੁਠੀਆ – ਧਰਤੀ ਹੇਠ ਰਹਿੰਦੇ ਕਲਪਿਤ ਬੰਦੇ, ਜਿਨ੍ਹਾਂ ਦੀ ਖੜਿਆਂ ਦੀ ਲੰਬਾਈ ਇਕ ਗਿੱਠ ਤੇ ਬੈਠਿਆਂ ਦੀ ਉਚਾਈ ਇਕ ਮੁੱਠ ਸਮਝੀ ਜਾਂਦੀ ਹੈ। ਚੱਕ ਗੰਡ, ਲੱਕੜ ਦਾ ਗੋਲ ਪਹੀਆ, ਜਿਸ ਦੇ ਆਧਾਰ ‘ਤੇ ਖੂਹ ਦੀ ਕੋਠੀ (ਗੋਲ ਦੀਵਾਰ) ਉਸਾਰੀ ਜਾਂਦੀ ਹੈ। ਜਗਿਆਸਾ ਜਾਣਨ ਦੀ ਇੱਛਾ ! ਕਾਮਨਾ – ਇੱਛਾ – ਧਰਾਤਲ – ਪੱਧਰ 1 ਕਰੰਡੀ – ਕਾਂਡੀ ਕਾਰ – ਸੇਵਾ – ਲੋਕਾਂ ਦੁਆਰਾ ਸੈ – ਇੱਛਾ ਨਾਲ ਕੰਮ ਕਰਨਾ। ਦਬੋਚਣਾ – ਫੜ ਲੈਣਾ ਕਲਪਨਾ – ਕਿਸੇ ਗੱਲ ਦਾ ਸੋਚਾਂ ਵਿਚ ਹੀ ਹੋਣਾ ਬੇਥਵੀਆਂ – ਨਿਰਾਧਾਰ, ਬਿਨਾਂ ਸਿਰ, ਪੈਰ ਤੋਂ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ – (ਕਾਰ – ਸੇਵਾ, ਕਲਪਨਾ, ਗਿਠਮੁਠੀਆ, ਰੁੱਖਾਂ, ਅੱਖਾਂ, ਚੱਕ)
(ੳ) ਲੱਕੜ ਦੇ ਇਸ ਗੋਲ ਪਹੀਏ ਦਾ ਨਾਂ …………………………………… ਸੀ !
(ਆ) ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਤਾਂ …………………………………… ਨਾਲ ਗੱਲਾਂ ਵੀ ਕੀਤੀਆਂ ਸਨ।
(ਈ) …………………………………… ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੂਹ ਵੀ ਬਹੁਤ ਡੂੰਘਾ ਕਰ ਦਿੱਤਾ ਸੀ।
(ਸ) …………………………………… ਹੇਠ ਵੀ ਗਿਠਮੁਠੀਆਂ ਦੀਆਂ ਗੱਲਾਂ ਛਿੜੀਆਂ ਹੋਈਆਂ ਸਨ।
(ਹ) ਬੀਰੇ ਨੇ ਉਲਝਣ ਜਿਹੀ ਵਿਚ …………………………………… ਝਮਕੀਆਂ।
(ਕ) ਮੁਠੀਆਂ ਨਾਂ ਦਾ ਜੀਵ ਇਕ …………………………………… ਮਾਤਰ ਹੈ।
ਉੱਤਰ :
(ੳ) ਲੱਕੜ ਦੇ ਇਸ ਗੋਲ ਪਹੀਏ ਦਾ ਨਾਂ ਚੱਕ ਸੀ।
(ਅ) ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਤਾਂ ਗਿਠਮੁਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ।
(ਈ) ਕਾਰ – ਸੇਵਾ ਵਾਲਿਆਂ ਨੇ ਗਾਰ ਕੱਢ – ਕੱਢ ਕੇ ਖੁਹ ਵੀ ਬਹੁਤ ਡੂੰਘਾ ਕਰ ਦਿੱਤਾ ਸੀ।
(ਸ) ਹੇਠ ਵੀ ਗਿਠਮੁਠੀਆਂ ਦੀਆਂ ਗੱਲਾਂ ਛਿੜੀਆਂ ਹੋਈਆਂ ਸਨ।
(ਹ) ਬੀਰੇ ਨੇ ਉਲਝਣ ਜਿਹੀ ਵਿਚ ਅੱਖਾਂ ਝਮਕੀਆਂ !
(ਕ) ਗਿਠਮੁਠੀਆਂ ਨਾਂ ਦਾ ਜੀਵ ਇਕ ਕਲਪਨਾ ਮਾਤਰ ਹੈ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –

ਨਿੱਕੇ ਜਿਹੇ ਉਸ ਪਿੰਡ ਦਾ ਨਾਂ “ਖਵਾਸਪੁਰ’ ਸੀ। ਉੱਥੇ ਪੀਣ ਵਾਲੇ ਪਾਣੀ ਦੀ ਥੁੜ੍ਹ ਸੀ। ਜੇ ਪਿੰਡ ਵਿੱਚ ਇੱਕ ਖੂਹ ਹੋਰ ਹੋਵੇ, ਤਾਂ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਹੋ ਸਕਦੀ ਸੀ। ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਖੂਹ ਪੁੱਟਣ ਦਾ ਫ਼ੈਸਲਾ ਕਰ ਲਿਆ। ਪਿੰਡ ਦੇ ਸਿਆਣਿਆਂ ਨੇ ਰਲ ਕੇ ਖੂਹ ਲਈ ਥਾਂ ਦੀ ਨਿਸ਼ਾਨਦੇਹੀ ਕੀਤੀ।ਉੱਥੇ ਉਹਨਾਂ ਇੱਕ ਗੋਲ ਦਾਇਰਾ ਬਣਾ ਦਿੱਤਾ। ਕੁਝ ਲੋਕ ਕਹੀਆਂ ਫੜ ਕੇ ਗੋਲਦਾਇਰੇ ਦੇ ਅੰਦਰੋਂ ਮਿੱਟੀ ਪੁਟਣ ਲੱਗ ਪਏ। ਪੱਧਰੀ ਥਾਂ ਨੇ ਹੌਲੀ – ਹੌਲੀ ਟੋਏ ਦਾ ਰੂਪ ਲੈ ਲਿਆ। ਪਹਿਲਾਂ ਪੁੱਟੇ ਜਾ ਰਹੇ ਖੂਹ ਵਿੱਚੋਂ ਸਿਰਫ਼ ਸੁੱਕੀ ਮਿੱਟੀ ਹੀ ਨਿਕਲੀ। ਫੇਰ ਮਿੱਟੀ ਵਿੱਚ ਸਿੱਲ੍ਹ ਵੀ ਦਿਸਣ ਲੱਗ ਪਈ। ਇੱਕ ਦਿਨ ਪਿੰਡਾਂ ਇੱਕ ਗੱਡਾ ਆਇਆ। ਗੱਡੇ ਉੱਤੇ ਕੱਟੀਆਂ – ਤਰਾਸ਼ੀਆਂ ਲੱਕੜਾਂ ਲੱਦੀਆਂ ਹੋਈਆਂ ਸਨ। ਗੱਡੇ ਨਾਲ ਕਾਰੀਗਰ ਵੀ ਆਏ। ਕਾਰੀਗਰਾਂ ਨੇ ਉਹਨਾਂ ਲੱਕੜਾਂ ਨੂੰ ਜੋੜ ਕੇ ਇੱਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਲੱਕੜ ਦੇ ਉਸ ਗੋਲ ਪਹੀਏ ਦਾ ਨਾਂ ਚੱਕ ਸੀ। ਚੱਕ ਬਹੁਤ ਭਾਰਾ ਸੀ। ਉਹਨਾਂ ਚੱਕ ਨੂੰ ਰੱਸਿਆਂ ਨਾਲ ਬੰਨਿਆ ਤੇ ਧੂਹ ਕੇ ਖੂਹ ਤੱਕ ਲੈ ਆਏ। ਇੱਕ ਸਿਆਣੇ ਨੇ ਟੋਕਿਆ, “ਬਈ ਹਾਲੇ ਖੂਹ ਹੋਰ ਡੂੰਘਾ ਪੁੱਟ ਲਓ ਪਾਣੀ ਸਿੰਮ ਆਵੇ ਤਾਂ ਹੀ ਚੱਕ ਖੂਹ ਵਿੱਚ ਉਤਾਰਿਓ। ਸਿੱਬੂ ਵਾਰਗੀ ਨੇ ਖੂਹ ਦੇ ਅੰਦਰ ਝਾਕਿਆ, “ਭਰਾਵੋ, ਅੰਦਰ ਤਾਂ ਵਾਹਵਾ ‘ਨੇਰਾ ਏ। ਮਿੱਟੀ ਧਿਆਨ ਨਾਲ ਪੁੱਟਿਓ। ਇਹੋ – ਜਿਹੇ ਖੂਹਾਂ ਵਿਚੋਂ ਕਈ ਵਾਰ ਗਿਠਮੁਠੀਏ ਨਿਕਲ ਆਉਂਦੇ ਹੁੰਦੇ ਨੇ। ਜੇ ਕਿਸੇ ਗਿਠਮੁਠੀਏ ਦੇ ਥਾਂ – ਕੁਥਾਂ ਕਹੀ ਲੱਗ ਗਈ, ਤਾਂ ਜੀਵ – ਹੱਤਿਆ ਦਾ ਪਾਪ ਲੱਗੂ। ਇਸ ਵੇਲੇ ਦੁਪਹਿਰ ਢਲ ਰਹੀ ਸੀ।

1. ਪਿੰਡ ਦਾ ਨਾਂ ਕੀ ਸੀ ?
(ੳ) ਖਵਾਸਪੁਰ
(ਅ) ਖ਼ਾਨਪੁਰ
(ਈ) ਸ਼ੇਰਪੁਰ
(ਸ) ਮਾਹਲਪੁਰ।
ਉੱਤਰ :
(ੳ) ਖਵਾਸਪੁਰ

2. ਪਿੰਡ ਵਾਲਿਆਂ ਨੂੰ ਪਾਣੀ ਦੀ ਲੋੜ ਪੂਰੀ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਸੀ ?
(ੳ) ਖੂਹ ਦੀ
(ਅ) ਨਲਕੇ ਦੀ
(ਈ) ਟਿਊਬਵੈੱਲ ਦੀ
(ਸ) ਹਲਟ ਦੀ।
ਉੱਤਰ :
(ੳ) ਖੂਹ ਦੀ

3. ਪਿੰਡ ਵਾਲਿਆਂ ਨੇ ਕਿੱਥੇ ਖੂਹ ਪੁੱਟਣ ਦਾ ਫ਼ੈਸਲਾ ਕੀਤਾ ?
(ੳ) ਫਿਰਨੀ ਕੋਲ
(ਅ) ਸ਼ਾਮਲਾਟ ਵਿੱਚ
(ਇ) ਚੁਰੱਸਤੇ ਕੋਲ
(ਸ) ਖੇਤਾਂ ਵਿੱਚ।
ਉੱਤਰ :
(ਅ) ਸ਼ਾਮਲਾਟ ਵਿੱਚ

4. ਖੂਹ ਦੀ ਨਿਸ਼ਾਨ ਦੇਹੀ ਕਰਦਿਆਂ ਕੀ ਬਣਾਇਆ ਗਿਆ ?
(ਉ) ਗੋਲ ਦਾਇਰਾ
(ਅ) ਨਕਸ਼ਾ
(ਈ) ਖ਼ਾਕਾ।
(ਸ) ਹਿਸਾਬ।
ਉੱਤਰ :
(ਉ) ਗੋਲ ਦਾਇਰਾ

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

5. ਪੱਧਰੀ ਥਾਂ ਨੇ ਹੌਲੀ – ਹੌਲੀ ਕਿਸ ਚੀਜ਼ ਦਾ ਰੂਪ ਧਾਰਨ ਕਰ ਲਿਆ ?
(ਉ) ਮਕਾਨ ਦਾ
(ਅ) ਚਾਰ – ਦੀਵਾਰੀ ਦਾ
(ਈ) ਟੋਏ ਦਾ।
(ਸ) ਤਲਾਂ ਦਾ।
ਉੱਤਰ :
(ਈ) ਟੋਏ ਦਾ।

6. ਇੱਕ ਦਿਨ ਗੱਡੇ ਤੋਂ ਕੀ ਆਇਆ ?
(ੳ) ਇੱਟਾਂ
(ਅ) ਸੀਮਿੰਟ
(ਏ) ਰੇਤ
(ਸ) ਲੱਕੜਾਂ।
ਉੱਤਰ :
(ਸ) ਲੱਕੜਾਂ
7. ਕਾਰੀਗਰਾਂ ਨੇ ਲੱਕੜਾਂ ਜੋੜ ਕੇ ਕੀ ਬਣਾਇਆ ?
(ਉ) ਦਰਵਾਜ਼ਾ
(ਅ) ਖਿੜਕੀ
(ਈ) ਰੋਸ਼ਨਦਾਨ
(ਸ) ਚੱਕ
ਉੱਤਰ :
(ਸ) ਚੱਕ

8. ਚੱਕ ਕਿਹੋ ਜਿਹਾ ਸੀ ?
(ਉ) ਪਹੀਏ ਵਰਗਾ
(ਅ) ਚੁਗਾਠ ਵਰਗਾ
(ਈ) ਗੱਡੇ ਵਰਗਾ
(ਸ) ਹਲ ਵਰਗਾ।
ਉੱਤਰ :
(ਉ) ਪਹੀਏ ਵਰਗਾ

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

9. ਸਿਆਣੇ ਨੇ ਚੱਕ ਨੂੰ ਕਿਸ ਵੇਲੇ ਖੂਹ ਵਿਚ ਉਤਾਰਨ ਲਈ ਕਿਹਾ ?
(ਉ) ਜਦੋਂ ਅਜੇ ਸੁੱਕਾ ਹੋਵੇ
(ਅ) ਜਦੋਂ ਪਾਣੀ ਸਿੰਮ ਆਵੇ।
(ਈ) ਜਦੋਂ ਡੂੰਘਾਈ ਕਾਫ਼ੀ ਹੋਵੇ
(ਸ) ਜਦੋਂ ਡੂੰਘਾਈ ਘੱਟ ਹੋਵੇ।
ਉੱਤਰ :
(ਅ) ਜਦੋਂ ਪਾਣੀ ਸਿੰਮ ਆਵੇ।

10. ਕਿਸ ਨੇ ਖੂਹ ਵਿਚ ਝਾਕ ਕੇ ਮਿੱਟੀ ਧਿਆਨ ਨਾਲ ਪੁੱਟਣ ਲਈ ਕਿਹਾ ?
(ਉ) ਸ਼ਿੱਬੂ ਵਾਗੀ ਨੇ।
(ਅ) ਰੇਸ਼ਮ ਆਜੜੀ ਨੇ
(ਈ) ਬਚਨੇ ਦੋਧੀ ਨੇ
(ਸ) ਗੋਲੂ ਦਰਜ਼ੀ ਨੇ।
ਉੱਤਰ :
(ਉ) ਸ਼ਿੱਬੂ ਵਾਗੀ ਨੇ।

11. ਸਿੱਬੂ ਖੂਹ ਵਿੱਚੋਂ ਕਿਸ ਦੇ ਨਿਕਲਣ ਦੀ ਗੱਲ ਕਰਦਾ ਹੈ ?
(ੳ) ਮੱਛੀਆਂ
(ਅ) ਨੌਗੱਜਾ
(ਈ) ਗਿਠਮੁਠੀਆ
(ਸ) ਕੱਛੂ।
ਉੱਤਰ :
(ਈ) ਗਿਠਮੁਠੀਆ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ !
ਉੱਤਰ :
(i) ਪਿੰਡ, ਖਵਾਸਪੁਰ, ਖੂਹ, ਪਾਣੀ, ਟੋਏ।
(ii) ਉਸ, ਉਹਨਾਂ, ਕਿਸੇ।
(iii) ਨਿੱਕੇ – ਜਿਹੇ, ਇਕ ਹੋਰਕ, ਪੱਧਰੀ, ਸਿਰਫ਼, ਕੱਟੀਆਂ – ਤਰਾਸ਼ੀਆਂ।
(iv) ਕਰ ਲਿਆ, ਪੁੱਟਣ ਲੱਗ ਪਏ, ਦਿਸਣ ਲੱਗ ਪਈ, ਬਣਾ ਦਿੱਤਾ, ਢਲ ਰਹੀ ਸੀ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਬੁੜ ਦਾ ਵਿਰੋਧੀ ਸ਼ਬਦ ਚੁਣੋ।
(ਉ) ਥੋੜ੍ਹਾ
(ਅ) ਬਹੁਤਾ।
(ਈ) ਬਹੁਤ
(ਸ) ਬਹੁਤਾਤ।
ਉੱਤਰ :
(ਸ) ਬਹੁਤਾਤ।

(ii) ‘‘ਉਹਨਾਂ ਚੱਕ ਨੂੰ ਰੱਸਿਆਂ ਨਾਲ ਬੰਨ੍ਹਿਆ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਉਹਨਾਂ
(ਅ) ਚੱਕ
(ਈ) ਨੂੰ
(ਸ) ਨਾਲ।
ਉੱਤਰ :
(ਉ) ਉਹਨਾਂ

(iii) ‘‘ਭਰਾਵੋ ! ਅੰਦਰ ਵਾਹਵਾ ‘ਨੇਰਾ ਏ।’ ਇਸ ਵਾਕ ਵਿਕ ਕਿੰਨੇ ਨਾਂਵ ਹਨ ?
(ਉ) ਦੋ
(ਅ ਤਿੰਨ
(ਈ) ਚਾਰ
(ਸ) ਸਾਰੇ।
ਉੱਤਰ :
(ਉ) ਦੋ

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ 1
ਉੱਤਰ :
PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ 2

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਬੂੜੇ – ……………………..
(ii) ਸ਼ਾਮਲਾਟ – ……………………..
(iii) ਨਿਸ਼ਾਨਦੇਹੀ – ……………………..
(iv) ਵਾਗੀ – ……………………..
ਉੱਤਰ :
(i) ਥੁੜ – ਕਮੀ
(ii) ਸ਼ਾਮਲਾਟ – ਪਿੰਡ ਦੀ ਸਾਂਝੀ ਥਾਂ
(iii) ਨਿਸ਼ਾਨਦੇਹੀ – ਕੋਈ ਕੰਮ ਕਰਨ ਲਈ ਜ਼ਮੀਨ ਦਾ ਹਿਸਾਬ ਲਾਉਣ ਲਈ ਨਿਸ਼ਾਨ ਲਾਉਣਾ
(iv) ਵਾਗੀ – ਗਊਆਂ ਚਰਾਉਣ ਵਾਲਾ।

3. ਰਚਨਾਤਮਕ ਕਾਰਜ

ਪ੍ਰਸ਼ਨ –
ਖੂਹ ਦਾ ਦ੍ਰਿਸ਼ ਬਿਆਨ ਕਰੋ।
ਉੱਤਰ :
ਅੱਜ ਤੋਂ ਪੰਜਾਹ – ਸੱਠ ਸਾਲ ਪਹਿਲਾਂ ਦੇ ਪੰਜਾਬੀ ਸਭਿਆਚਾਰ ਵਿਚ ਖੂਹਾਂ ਦਾ ਬਹੁਤ ਮਹੱਤਵ ਸੀ। ਖੂਹ ਪਿੰਡ ਦੇ ਵਿਚ ਵੀ ਹੁੰਦੇ ਸਨ ਤੇ ਖੇਤਾਂ ਵਿਚ ਵੀ ਪਿੰਡਾਂ ਵਿਚਲੇ ਖੂਹ ਸਾਂਝੇ ਹੁੰਦੇ ਸਨ ਤੇ ਇਨ੍ਹਾਂ ਤੋਂ ਪੀਣ, ਕੱਪੜੇ ਧੋਣ, ਨਹਾਉਣ ਧੋਣ ਤੇ ਪਸ਼ੂਆਂ ਨੂੰ ਪਿਲਾਉਣ ਤੇ ਨਹਾਉਣ ਲਈ ਪਾਣੀ ਕੱਢਿਆ ਜਾਂਦਾ ਸੀ, ਪਰੰਤੁ ਖੇਤਾਂ ਵਿਚਲੇ ਖੂਹਾਂ ਵਿਚੋਂ ਟਿੰਡਾਂ ਜਾਂ ਢੀਂਗਲੀ ਰਾਹੀਂ ਪਾਣੀ ਕੱਢ ਕੇ ਸਿੰਚਾਈ ਦਾ ਕੰਮ ਲਿਆ ਜਾਂਦਾ ਸੀ।

PSEB 7th Class Punjabi Solutions Chapter 18 ਗਿਠਮੁਠੀਆਂ ਵਾਲਾ ਖੂਹ

ਪਿੰਡਾਂ ਵਿਚਲੇ ਖੂਹਾਂ ਉੱਤੇ ਪਾਣੀ ਖਿੱਚਣ ਲਈ ਘਿਰਨੀਆਂ ਵੀ ਲੱਗੀਆਂ ਹੁੰਦੀਆਂ ਸਨ ਤੇ ਡੋਲ ਨਾਲ ਲੱਜ ਬੰਨ ਕੇ ਪਾਣੀ ਕੱਢਿਆ ਜਾਂਦਾ ਸੀ। ਖੁਹਾਂ ਦਾ ਪਾਣੀ ਆਮ ਕਰਕੇ ਠੰਢਾ – ਮਿੱਠਾ ਹੁੰਦਾ ਸੀ। ਖੁਹਾਂ ਉੱਤੋਂ ਆਮ ਕਰਕੇ ਇਸਤਰੀਆਂ ਤੇ ਮੁਟਿਆਰਾਂ ਘੜਿਆਂ ਵਿਚ ਪਾਣੀ ਭਰ ਕੇ ਘਰਾਂ ਨੂੰ ਲਿਜਾਂਦੀਆਂ ਸਨ। ਖੂਹਾਂ ਉੱਤੇ ਪਾਣੀ ਭਰਦੀਆਂ ਮੁਟਿਆਰਾਂ ਦਾ ਦ੍ਰਿਸ਼ ਬੜਾ ਲੁਭਾਉਣਾ ਹੁੰਦਾ ਸੀ।

ਇੱਥੋਂ ਰਾਹ ਜਾਂਦੇ ਰਾਹੀਂ ਵੀ ਬੁੱਕਾਂ ਨਾਲ ਪਾਣੀ ਪੀਂਦੇ ਤੇ ਆਪਣੀ ਪਿਆਸ ਬੁਝਾਉਂਦੇ ਸਨ ਕਈ ਰੱਜੇ – ਪੁੱਜੇ ਘਰਾਂ ਦੇ ਵਿਹੜਿਆਂ ਵਿਚ ਨਿੱਜੀ ਖੂਹ ਵੀ ਹੁੰਦੇ ਸਨ। ਪਿੱਛੋਂ ਨਲਕਿਆਂ, ਟਿਊਬਵੈੱਲਾਂ, ਸਬਮਰਸੀਬਲਾਂ ਤੇ ਕਾਰਪੋਰੇਸ਼ਨਾਂ ਦੀ ਸਪਲਾਈ ਟੈਂਕੀਆਂ ਤੋਂ ਪਾਣੀ ਮਿਲਣ ਨਾਲ ਪਿੰਡਾਂ ਵਿਚੋਂ ਖੁਹ ਅਲੋਪ ਗਏ ਹਨ ਤੇ ਨਾਲ ਹੀ ਪੰਜਾਬੀ ਸਭਿਆਚਾਰ ਦਾ ਇਸ ਨਾਲ ਸੰਬੰਧਿਤ ਅਲੌਕਿਕ ਨਜ਼ਾਰਾ ਵੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

Punjab State Board PSEB 7th Class Punjabi Book Solutions Chapter 17 ਕਹਾਣੀ ਲਾਲਾ ਲਾਜਪਤ ਰਾਏ Textbook Exercise Questions and Answers.

PSEB Solutions for Class 7 Punjabi Chapter 17 ਕਹਾਣੀ ਲਾਲਾ ਲਾਜਪਤ ਰਾਏ (1st Language)

Punjabi Guide for Class 7 PSEB ਕਹਾਣੀ ਲਾਲਾ ਲਾਜਪਤ ਰਾਏ Textbook Questions and Answers

ਕਹਾਣੀ ਲਾਲਾ ਲਾਜਪਤ ਰਾਏ ਪਾਠ-ਅਭਿਆਸ

1. ਦੱਸੋ :

(ਉ) ਲਾਲਾ ਲਾਜਪਤ ਰਾਏ ਜੀ ਦੇ ਬਚਪਨ ਉੱਤੇ ਨਾਨਕੇ-ਪਰਿਵਾਰ ਦਾ ਕੀ ਪ੍ਰਭਾਵ ਪਿਆ ?
ਉੱਤਰ :
ਲਾਲਾ ਲਾਜਪਤ ਰਾਏ ਦੇ ਨਾਨਕੇ ਸਿੱਖ ਸਨ। ਬਚਪਨ ਵਿਚ ਲਾਲਾ ਜੀ ਨੂੰ ਨਾਨਕਿਆਂ ਤੋਂ ਗੁਰਬਾਣੀ ਅਤੇ ਸ਼ਬਦਾਂ ਦਾ ਰਸ ਰੱਜ ਕੇ ਪ੍ਰਾਪਤ ਹੋਇਆ।

(ਅ) ਲਾਲਾ ਜੀ ਪੇਸ਼ੇ ਵਜੋਂ ਵਕੀਲ ਸਨ।ਉਹਨਾਂ ਦਾ ਆਪਣੇ ਪੇਸ਼ੇ ਵਿੱਚ ਕਾਮਯਾਬ ਹੋਣ ਦਾ ਕੀ ਰਾਜ਼ ਸੀ ?
ਉੱਤਰ :
ਪੇਸ਼ੇ ਦੇ ਤੌਰ ‘ਤੇ ਵਕੀਲ ਹੁੰਦਿਆਂ ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ। ਉਹ ਦੋਹਾਂ ਧਿਰਾਂ ਦੀਆਂ ਸਾਰੀਆਂ ਦਲੀਲਾਂ ਨੂੰ ਚੰਗੀ ਤਰ੍ਹਾਂ ਘੋਖਦੇ। ਆਮ ਕਰਕੇ ਉਹ ਵਿਰੋਧੀ ਧਿਰ ਦੀਆਂ ਦਲੀਲਾਂ ਬਾਰੇ ਆਪ ਹੀ ਸੋਚ ਲੈਂਦੇ ਤੇ ਫਿਰ ਉਨ੍ਹਾਂ ਦੇ ਜੁਆਬ ਤਿਆਰ ਕਰਦੇ ! ਵਕਾਲਤ ਵਿਚ ਉਨ੍ਹਾਂ ਦੇ ਕਾਮਯਾਬ ਹੋਣ ਦਾ ਇਹੋ ਹੀ ਰਾਜ਼ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(ਈ) ਲਾਲਾ ਲਾਜਪਤ ਰਾਏ ਨੂੰ ‘ਪੰਜਾਬ ਕੇਸਰੀ ਕਿਉਂ ਕਿਹਾ ਜਾਂਦਾ ਹੈ ?
ਉੱਤਰ :
ਲਾਲਾ ਲਾਜਪਤ ਰਾਏ ਦੇਸ਼ ਦੀ ਅਜ਼ਾਦੀ ਲਈ ਹੁੰਦੇ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ ਸਨ ਤੇ ਅਜ਼ਾਦੀ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਕਰਕੇ ਲੋਕ ਉਨ੍ਹਾਂ ਨੂੰ “ਪੰਜਾਬ ਕੇਸਰੀ ਆਖਦੇ ਸਨ।

(ਸ) ਲਾਲਾ ਜੀ ਦੇ ਭਾਸ਼ਣ ਸੁਣ ਕੇ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ ?
ਉੱਤਰ :
ਲਾਲਾ ਜੀ ਨੇ ਅਮਰੀਕਾ ਵਿਚ ਹਜ਼ਾਰਾਂ – ਲੱਖਾਂ ਲੋਕਾਂ ਸਾਹਮਣੇ ਪ੍ਰਭਾਵਸ਼ਾਲੀ ਭਾਸ਼ਨ ਦਿੱਤੇ। ਉਨ੍ਹਾਂ ਨੇ ਹਿੰਦੁਸਤਾਨ ਦੇ ਦਿਸ਼ਟੀਕੋਣ ਨੂੰ ਇਕ ਵਕੀਲ ਵਾਂਗ ਦੁਨੀਆ ਦੀ ਲੋਕ – ਇਨਸਾਫ਼ ਦੀ ਕਚਹਿਰੀ ਵਿਚ ਪੇਸ਼ ਕੀਤਾ। ਉਨ੍ਹਾਂ ਦੀ ਜ਼ਬਾਨ ਅਤੇ ਬੋਲਣ ਦੇ ਢੰਗ ਵਿਚ ਬਹੁਤ ਰਸ ਤੇ ਖਿੱਚ ਸੀ। ਅਮਰੀਕਾ ਦੇ ਲੋਕਾਂ ਨੂੰ ਇਕ ਹਿੰਦੁਸਤਾਨੀ ਦੇ ਮੂੰਹੋਂ ਇਕ ਨਵਾਂ ਦ੍ਰਿਸ਼ਟੀਕੋਣ ਸੁਣਨ ਨੂੰ ਮਿਲਿਆ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਨੂੰ ਪਤਾ ਲਗ ਗਿਆ ਕਿ ਹਿੰਦੁਸਤਾਨੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ, ਇਨਸਾਫ਼ ਲਈ ਲੜਨ ਵਾਲੇ ਤੇ ਕੁਰਬਾਨੀਆਂ ਕਰਨ ਵਾਲੇ ਸਮਝਦਾਰ ਲੋਕ ਹਨ।

(ਹ) ਲਾਲਾ ਜੀ ਵੱਲੋਂ ਇਹ ਮਿਸ ਮਿਓ ਦੇ ਮੂੰਹ ਉੱਤੇ ਚਪੇੜ ਸੀ, ਦੱਸੋ ਕਿਉਂ ?
ਉੱਤਰ :
ਹਿੰਦੁਸਤਾਨ ਨੂੰ ਬਾਹਰਲੀ ਦੁਨੀਆ ਵਿਚ ਭੰਡਣ ਲਈ ਮਿਸ ਮਿਓ ਨਾਂ ਦੀ ਇਕ ਔਰਤ ਨੇ ਭਾਰਤ ਮਾਤਾ ਨਾਂ ਦੀ ਇਕ ਕਿਤਾਬ ਲਿਖੀ, ਜਿਸ ਦਾ ਕਰਾਰਾ ਤੇ ਦਲੀਲਾਂ ਭਰਿਆ ਜਵਾਬ ਲਾਲਾ ਜੀ ਨੇ ‘ਦੁਖੀ ਭਾਰਤ’ ਲਿਖ ਕੇ ਦਿੱਤਾ। ‘ਭਾਰਤ ਮਾਤਾ” ਪੁਸਤਕ ਵਿਚ ਮਿਸ ਮਿਓ ਨੇ ਹਿੰਦੁਸਤਾਨ ਦੇ ਭੈੜੇ ਰਸਮ – ਰਿਵਾਜਾਂ, ਬੁਰਾਈਆਂ ਤੇ ਕੋਝ ਫੋਲੇ ਅਤੇ ਇਨ੍ਹਾਂ ਨੂੰ ਪੱਛਮੀ ਦੁਨੀਆ ਵਿਚ ਧੁਮਾਇਆ। ਲਾਲਾ ਜੀ ਨੇ ਇਸ ਕਿਤਾਬ ਬਾਰੇ ਆਖਿਆ, “ਮਿਸ ਮਿਓ ਨੇ ਕਿਸੇ ਭੰਗਣ ਵਾਂਗ ਸਾਡੇ ਮੁਲਕ ਦੀਆਂ ਨਾਲੀਆਂ ਦਾ ਗੰਦ ਫਰੋਲਿਆ ਹੈ।’ ਲਾਲਾ ਜੀ ਦੇ ਇਹ ਸ਼ਬਦ ਮਿਸ ਮਿਓ ਦੇ ਮੂੰਹ ‘ਤੇ ਚਪੇੜ ਸੀ।

(ਕ) ਲਾਲਾ ਜੀ ਹੋਰਾਂ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਕਿਉਂ ਕੱਢਿਆ ਸੀ ?
ਉੱਤਰ :
ਲਾਲਾ ਲਾਜਪਤ ਰਾਏ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਲੂਸ ਇਸ ਕਰਕੇ ਕੱਢਿਆ ਸੀ, ਕਿਉਂਕਿ ਹਿੰਦੁਸਤਾਨੀਆਂ ਨੂੰ ਇਸ ਕਮਿਸ਼ਨ ਦਾ ਗਠਨ ਮਨਜ਼ੂਰ ਨਹੀਂ ਸੀ। ਇਸ ਕਰਕੇ ਉਸਨੂੰ ਵਾਪਸ ਜਾਣ ਲਈ ਕਹਿ ਰਹੇ ਸਨ। ਇਸੇ ਕਰਕੇ ਲਾਲਾ ਜੀ ਨੇ ਉਸ ਵਿਰੁੱਧ ਜਲੂਸ ਕੱਢਿਆ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(ਖ) ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ ?
ਉੱਤਰ :
ਸਾਈਮਨ ਕਮਿਸ਼ਨ ਵਿਰੁੱਧ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਲਾਲਾ ਜੀ ਜਦੋਂ ਪੁਲਿਸ ਕਪਤਾਨ ਮਿ: ਸਕਾਟ ਦੀਆਂ ਡਾਂਗਾਂ ਨਾਲ ਬੁਰੀ ਤਰ੍ਹਾਂ ਫੱਟੜ ਹੋ ਕੇ ਡਿਗ ਪਏ, ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।

(ਗ) ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਮਾਤਮੀ ਜਲੂਸ ਵਿੱਚ ਕੌਣ-ਕੌਣ ਸ਼ਾਮਲ ਸਨ ?
ਉੱਤਰ :
ਲਾਲਾ ਜੀ ਦੀ ਅਰਥੀ ਨਾਲ ਜਾ ਰਹੇ ਜਲੂਸ ਵਿਚ ਪ੍ਰੋਫ਼ੈਸਰ, ਵਿਦਿਆਰਥੀ, ਕਚਹਿਰੀ ਦੇ ਵਕੀਲ, ਹਾਈਕੋਰਟ ਦੇ ਜੱਜ, ਦੁਕਾਨਦਾਰ, ਅਫ਼ਸਰ, ਸੜਕਾਂ ‘ਤੇ ਰੋੜੀ ਕੁੱਟਣ ਵਾਲੇ ਮਜ਼ਦੂਰ ਆਦਿ ਸਭ ਵਰਗਾਂ ਦੇ ਲੋਕ ਸ਼ਾਮਲ ਸਨ।

(ਘ) ਪੰਡਤ ਜਵਾਹਰ ਲਾਲ ਨਹਿਰੂ ਨੇ ਕਿਹੜਾ ਮਤਾ ਪਾਸ ਕੀਤਾ ?
ਉੱਤਰ :
ਰਾਵੀ ਦੇ ਕਿਨਾਰੇ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਤੋਂ ਅਗਲੇ ਸਾਲ ਪੰਡਿਤ ਜਵਾਹਰ ਲਾਲ ਦੇਸ਼ ਲਈ ਮੁਕੰਮਲ ਅਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਤੇ ਤਿਰੰਗਾ ਝੁਲਾਇਆ।

2. ਵਾਕਾਂ ਵਿੱਚ ਵਰਤੋਂ:

ਦਿਲ ਵਿੱਚ ਉੱਤਰ ਜਾਣਾ, ਟੱਕਰ ਲੈਣੀ, ਸਿਰ-ਧੜ ਦੀ ਬਾਜ਼ੀ ਲਾਉਣੀ, ਅਣਹੋਣੀ, ਮੱਥਾ ਲਾਉਣਾ, ਛੇਕੜਲੀ, ਮੁਜ਼ਾਹਰਾ, ਦਾਹ-ਸੰਸਕਾਰ।
ਉੱਤਰ :

  • ਦਿਲ ਵਿਚ ਉੱਤਰ ਜਾਣਾ (ਦਿਲ ਵਿਚ ਬਹਿ ਜਾਣਾ) – ਉਸ ਦੀ ਨੇਕ ਸਲਾਹ ਮੇਰੇ ਦਿਲ ਵਿਚ ਉੱਤਰ ਗਈ ਅਤੇ ਮੈਂ ਉਸ ਉੱਤੇ ਅਮਲ ਕਰ ਕੇ ਆਪਣੇ ਉਦੇਸ਼ ਵਿਚ ਸਫਲਤਾ ਪ੍ਰਾਪਤ ਕਰ ਲਈ।
  • ਟੱਕਰ ਲੈਣੀ ਮੁਕਾਬਲਾ ਕਰਨਾ) – ਸਰਭਾਵਾਂ ਦੇ ਮੈਦਾਨ ਵਿਚ ਸ: ਸ਼ਾਮ ਸਿੰਘ ਅਟਾਰੀਵਾਲੇ ਨੇ ਅੰਗਰੇਜ਼ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ।
  • ਸਿਰ – ਧੜ ਦੀ ਬਾਜ਼ੀ ਲਾਉਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੰਘਰਸ਼ ਕਰਨਾ – ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਦੇਸ਼ – ਭਗਤਾਂ ਨੇ ਅੰਗਰੇਜ਼ ਨੂੰ ਭਾਰਤ ਵਿਚੋਂ ਕੱਢਣ ਲਈ ਸਿਰ – ਧੜ ਦੀ ਬਾਜ਼ੀ ਲਾ ਦਿੱਤੀ।
  • ਅਣਹੋਣੀ ਨਾ ਹੋ ਸਕਣ ਵਾਲੀ – ਪਰੀ ਕਹਾਣੀਆਂ ਵਿਚ ਬਹੁਤ ਸਾਰੀਆਂ ਅਣਹੋਣੀਆਂ ਘਟਨਾਵਾਂ ਜੋੜੀਆਂ ਹੁੰਦੀਆਂ ਹਨ।
  • ਮੱਥਾ ਲਾਉਣਾ ਟੱਕਰ ਲੈਣੀ – ਗ਼ਦਰੀ ਦੇਸ਼ – ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਪਹਾੜ ਵਰਗੇ ਮਜ਼ਬੂਤ ਅੰਗਰੇਜ਼ ਸਾਮਰਾਜ ਨਾਲ ਮੱਥਾ ਲਾ ਲਿਆ।
  • ਛੇਕੜਲੀ (ਅੰਤਮ – ਅੱਜ ਫ਼ਰਵਰੀ ਮਹੀਨੇ ਦੀ ਛੇਕੜਲੀ ਤਾਰੀਖ ਹੈ। ਕਲ੍ਹ ਮਾਰਚ ਚੜ੍ਹ ਪਵੇਗਾ।
  • ਮੁਜ਼ਾਹਰਾ ਦਿਖਾਵਾ) – ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਮੁਜ਼ਾਹਰੇ ਕਰ ਰਹੇ ਸਨ।
  • ਦਾਹ – ਸੰਸਕਾਰ (ਮੁਰਦੇ ਨੂੰ ਸਾੜਨ ਦਾ ਕੰਮ) – ਮੁਰਦਿਆਂ ਦਾ ਦਾਹ – ਸੰਸਕਾਰ ਸ਼ਮਸ਼ਾਨਘਾਟ ਵਿਚ ਹੁੰਦਾ ਹੈ।
  • ਜਲਸਾ ਇਕੱਠ, ਸਮਾਗਮ, ਕਾਨਫ਼ਰੰਸ) – ਸਾਡੇ ਪਿੰਡ ਵਿਚ ਕਮਿਊਨਿਸਟ ਪਾਰਟੀ ਵਲੋਂ ਇਕ ਜਲਸਾ ਕੀਤਾ ਜਾ ਰਿਹਾ ਸੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

3. ਹੇਠ ਲਿਖੇ ਸ਼ਬਦਾਂ ਦੇ ਅੱਗੇ ਕੋਈ ਹੋਰ ਸ਼ਬਦ ਜਾਂ ਸ਼ਬਦਾਂਸ਼ ਲਾ ਕੇ ਨਵੇਂ ਸ਼ਬਦ ਬਣਾਓ :

  1. ਕਾਰ :
  2. ਬਾਣੀ :
  3. ਤਾਲ :
  4. ਫ਼ੋਨ :
  5. ਹੋਣੀ :
  6. ਧੜ :
  7. ਦੇਸੀ :

ਉੱਤਰ :

  1. ਕਾਰ : ਬਦਕਾਰ
  2. ਬਾਣੀ : ਗੁਰਬਾਣੀ
  3. ਤਾਲ : ਬੇਤਾਲ
  4. ਫ਼ੋਨ : ਟੈਲੀਫ਼ੋਨ
  5. ਹੋਣੀ : ਅਣਹੋਣੀ
  6. ਧੜ – ਸਿਰ – ਧੜ
  7. ਦੇਸੀ – ਪਰਦੇਸੀ।

ਵਿਆਕਰਨ
ਸੰਬੰਧਕ : ਜਿਹੜਾ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ-ਸ਼ਬਦਾਂ ਜਾਂ ਵਾਕ ਦੇ ਦੂਸਰੇ ਸ਼ਬਦਾਂ। ਨਾਲ ਸੰਬੰਧ ਪ੍ਰਗਟ ਕਰੇ, ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ।

ਉਦਾਹਰਨ :
1. ਜਗਰਾਓਂ ਦੇ ਇੱਕ ਮਹੱਲੇ ਦੀ ਬੁੱਢੀ ਪਾਣੀ ਭਰ ਰਹੀ ਸੀ।
2. ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।
3. ਲਾਲਾ ਜੀ ਆਪ ਵੀ ਇਸ ਕਾਲਜ ਵਿੱਚ ਪੜ੍ਹਾਉਂਦੇ ਸਨ।

ਉਪਰੋਕਤ ਵਾਕਾਂ ਵਿੱਚ ਦੇ, ਦੀ, ਨੂੰ , ਨਾਲ, ਵਿੱਚ ਸ਼ਬਦ ਸੰਬੰਧਕ ਹਨ। ਇਸੇ ਤਰ੍ਹਾਂ ਕੁਝ ਹੋਰ ਸੰਬੰਧਕ ਸ਼ਬਦ ਹਨ: ਤੋਂ, ਥੋਂ, ਥੀਂ, ਉੱਪਰ, ਤੱਕ, ਤੋੜੀ, ਤਾਈਂ, ਰਾਹੀਂ, ਲਈ, ਵਾਸਤੇ, ਖ਼ਾਤਰ, ਹੇਠਾਂ, ਨੇੜੇ , ਕੋਲ, ਸਹਿਤ, ਪਾਸ, ਦੂਰ, ਸਾਮਣੇ, ਪਰੇ, ਨਜ਼ਦੀਕ, ਬਿਨਾਂ, ਵੱਲ, ਦੁਆਰਾ, ਵਿਚਕਾਰ, ਥੱਲੇ ਆਦਿ।

ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ:
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ

1. ਪੂਰਨ ਸੰਬੰਧਕ : ਜਿਹੜੇ ਸ਼ਬਦ ਇੱਕਲੇ ਹੀ ਸੰਬੰਧਕ ਦਾ ਕੰਮ ਕਰਨ, ਉਹਨਾਂ ਨੂੰ ਪੂਰਨ ਸੰਬੰਧਕ ਕਿਹਾ
ਜਾਂਦਾ ਹੈ, ਜਿਵੇਂ –

ਲਾਲਾ ਜੀ ਦੇ ਨਾਨਕੇ ਸਿੱਖ-ਧਰਮ ਨੂੰ ਮੰਨਦੇ ਸਨ।
ਉਕਤ ਵਾਕ ਵਿੱਚ ‘ਦੇ’, ‘ਨੂੰ ਸ਼ਬਦ ਪੂਰਨ ਸੰਬੰਧਕ ਹਨ।

2. ਅਪੂਰਨ ਸੰਬੰਧਕ : ਜਿਹੜੇ ਸ਼ਬਦ ਇਕੱਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਪੂਰਨ ਸੰਬੰਧਕ ਨਾਲ
ਮਿਲ ਕੇ ਸੰਬੰਧਕ ਬਣਨ, ਉਹਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ, ਜਿਵੇਂ: –

ਮਾਂਡਲਾ ਜੇਲ੍ਹ ਕਲਕੱਤੇ ਤੋਂ ਦੂਰ ਸੀ।
ਉਕਤ ਵਾਕ ‘ਚ ‘ਦੂਰ’ ਸ਼ਬਦ ਅਪੂਰਨ ਸੰਬੰਧ ਹੈ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਵਿਦਿਆਰਥੀਆਂ ਲਈ
ਲਾਲਾ ਲਾਜਪਤ ਰਾਏ ਜਾਂ ਸ਼ਹੀਦ ਭਗਤ ਸਿੰਘ ਬਾਰੇ ਲੇਖ ਲਿਖੋ।

PSEB 7th Class Punjabi Guide ਕਹਾਣੀ ਲਾਲਾ ਲਾਜਪਤ ਰਾਏ Important Questions and Answers

ਪ੍ਰਸ਼ਨ –
“ਲਾਲਾ ਲਾਜਪਤ ਰਾਏ ਜੀਵਨੀ ਦਾ ਸਾਰ ਲਿਖੋ। : ‘
ਉੱਤਰ :
ਭਾਰਤ – ਵਾਸੀਆਂ ਨੇ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਲਗਪਗ ਇਕ ਸਦੀ ਸੰਘਰਸ਼ ਕੀਤਾ। ਇਸ ਸੰਘਰਸ਼ ਵਿਚ ਲੱਖਾਂ ਭਾਰਤੀਆਂ ਨੇ ਕੁਰਬਾਨੀਆਂ ਦਿੱਤੀਆਂ। ਇਨਾਂ ਵਿਚ ਇਕ ਦੇਸ਼ – ਭਗਤ ਸਨ, ਲਾਲਾ ਲਾਜਪਤ ਰਾਏ। ਉਨ੍ਹਾਂ ਦਾ ਸਾਰਾ ਜੀਵਨ ਅੰਗਰੇਜ਼ ਸਰਕਾਰ ਨਾਲ ਮੱਥਾ ਲਾ ਕੇ ਕੁਰਬਾਨੀਆਂ ਕਰਨ ਨਾਲ ਭਰਿਆ ਪਿਆ ਹੈ।

ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ, 1865 ਈ: ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਢੁਡੀਕੇ ਵਿਚ ਹੋਇਆ ਆਪ ਦੇ ਪਿਤਾ ਸੀ ਰਾਧਾ ਕ੍ਰਿਸ਼ਨ ਇਕ ਅਧਿਆਪਕ ਸਨ।

ਆਪ ਨੇ ਮੁੱਢਲੀ ਪੜ੍ਹਾਈ ਜਗਰਾਉਂ ਵਿਚ ਕੀਤੀ। ਦਸਵੀਂ ਆਪ ਨੇ ਅੰਬਾਲੇ ਤੋਂ ਪਾਸ ਕੀਤੀ। ਫਿਰ ਉਚੇਰੀ ਪੜ੍ਹਾਈ ਆਪ ਨੇ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ ਬਾਅਦ ਵਿਚ ਆਪ ਨੇ ਵਕਾਲਤ ਪਾਸ ਕਰ ਲਈ। ਇਸ ਪਿੱਛੋਂ ਆਪ ਨੇ ਛੇ ਸਾਲ ਲਾਹੌਰ ਵਿਚ ਵਕਾਲਤ ਕੀਤੀ ਤੇ ਫਿਰ ਲਾਹੌਰ ਹਾਈਕੋਰਟ ਵਿਚ ਆ ਗਏ। ਇਸ ਦੇ ਨਾਲ ਹੀ ਆਪ ਨੇ ਲੋਕ – ਸੇਵਾ ਤੇ ਸਮਾਜ ਸੁਧਾਰ ਦੇ ਕੰਮਾਂ ਵਿਚ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਆਪ ਨੇ ਕਾਲ – ਪੀੜਤਾਂ ਤੇ ਭੁਚਾਲ – ਪੀੜਤਾਂ ਦੀ ਸੇਵਾ ਕਰਨ ਵਿਚ ਹਿੱਸਾ ਪਾਇਆ।

ਰਾਵਲਪਿੰਡੀ ਦੇ ਕਿਸਾਨ ਮੋਰਚੇ ਵਿਚ ਭਾਗ ਲੈਣ ਮਗਰੋਂ ਆਪ ਅੰਗਰੇਜ਼ੀ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗੇ। ਇਕ ਦਿਨ ਲਾਹੌਰ ਹਾਈਕੋਰਟ ਨੂੰ ਜਾਂਦਿਆਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਆਪ ਨੂੰ ਪਹਿਲਾਂ ਕਲਕੱਤੇ ਤੇ ਫੇਰ ਬਰਮਾ ਵਿਖੇ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ। ਇਸ

ਵਿਰੁੱਧ ਦੇਸ਼ ਭਰ ਵਿਚ ਉੱਠੇ ਰੋਹ ਨੂੰ ਦੇਖ ਕੇ ਆਪ ਨੂੰ ਛੇ ਮਹੀਨਿਆਂ ਮਗਰੋਂ ਰਿਹਾ ਕਰ ਦਿੱਤਾ ਆਪ ਕਾਂਗਰਸ ਪਾਰਟੀ ਵਲੋਂ ਭਾਰਤ ਦੀ ਅਜ਼ਾਦੀ ਸੰਬੰਧੀ ਪ੍ਰਚਾਰ ਕਰਨ ਲਈ ਕਈ ਵਾਰੀ ਇੰਗਲੈਂਡ ਗਏ ਆਪ ਨੇ ਭਾਰਤ ਦੀ ਅਜ਼ਾਦੀ ਲਈ ਬਹੁਤ ਜੋਸ਼ੀਲੀਆਂ ਤਕਰੀਰਾਂ ਕੀਤੀਆਂ। ਪਹਿਲੀ ਵਿਸ਼ਵ ਜੰਗ ਦੇ ਸਮੇਂ ਆਪ ਜਾਪਾਨ ਵਿਚ ਸਨ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਆਉਣ ਦੀ ਆਗਿਆ ਨਾ ਦਿੱਤੀ। ਇੱਥੋਂ ਆਪ ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ ਚਲੇ ਗਏ। ਇੱਥੋਂ ਆਪ ਨੇ “ਯੰਗ ਇੰਡੀਆ’ ਨਾਂ ਦੀ ਅਖ਼ਬਾਰ ਸ਼ੁਰੂ ਕੀਤੀ। ਇੱਥੇ ਹੀ ਉਨ੍ਹਾਂ ਆਪਣੀ ਪ੍ਰਸਿੱਧ ਪੁਸਤਕ “ਅਨਹੈਪੀ ਇੰਡੀਆ’ ਦੁਖੀ ਭਾਰਤ ਲਿਖੀ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਛੇ ਮਹੀਨਿਆਂ ਮਗਰੋਂ ਆਪ ਭਾਰਤ ਆ ਗਏ। ਅੰਗਰੇਜ਼ ਸਰਕਾਰ ਨੇ ਆਪ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ। ਆਪ ਦੋ ਸਾਲ ਜੇਲ੍ਹ ਵਿਚ ਰਹੇ ਆਪ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ ਸਨ। ਆਪ ਦਾ ਸੁਭਾ ਦਾਨੀ ਸੀ। ਇਸੇ ਕਰਕੇ ਹੀ ਆਪ ਨੂੰ “ਪੰਜਾਬ ਕੇਸਰੀ ਕਿਹਾ ਜਾਂਦਾ ਹੈ। ਭਾਰਤ ਦੇ ਆਮ ਲੋਕਾਂ ਦੀ ਅਜ਼ਾਦੀ ਸੰਬੰਧੀ ਰਾਏ ਲੈਣ ਲਈ ਅੰਗਰੇਜ਼ ਹਕੂਮਤ ਨੇ ਵਲਾਇਤ ਤੋਂ ਸਾਈਮਨ ਕਮਿਸ਼ਨ ਭਾਰਤ ਭੇਜਿਆ, ਜਿਸ ਦੇ ਸਾਰੇ ਮੈਂਬਰ ਅੰਗਰੇਜ਼ ਸਨ।

ਇਸ ਕਮਿਸ਼ਨ ਵਿਚ ਕੋਈ ਵੀ ਭਾਰਤੀ ਸ਼ਾਮਲ ਨਾ ਹੋਣ ਕਰਕੇ ਭਾਰਤੀਆਂ ਨੇ ਇਸ ਦਾ ਬਾਈਕਾਟ ਕੀਤਾ ਕਈ ਸ਼ਹਿਰਾਂ ਤੋਂ ਹੁੰਦਾ ਹੋਇਆ, ਜਦੋਂ ਇਹ ਕਮਿਸ਼ਨ 30 ਅਕਤੂਬਰ, 1928 ਨੂੰ ਲਾਹੌਰ ਪੁੱਜਾ, ਤਾਂ ਇਸ ਵਿਰੁੱਧ ਜ਼ੋਰਦਾਰ ਰੋਸ – ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ ਲਾਹੌਰ ਦੇ ਪੁਲਿਸ ਅਫ਼ਸਰ ਸਕਾਟ ਅਤੇ ਸਾਂਡਰਸ ਦੀ ਅਗਵਾਈ ਵਿਚ ਪੁਲਿਸ ਨੇ ਨਿਹੱਥੇ ਲੋਕਾਂ ਨੂੰ ਡਾਂਗਾਂ ਨਾਲ ਕੁੱਟਿਆ, ਜਿਸ ਦੇ ਸਿੱਟੇ ਵਜੋਂ ਲਾਲਾ ਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਆਪ ਨੂੰ ਲਾਹੌਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਆਪ ਦੀ ਸਿਹਤ ਦਿਨੋ – ਦਿਨ ਵਿਗੜਦੀ ਗਈ।

17 ਨਵੰਬਰ, 1928 ਨੂੰ ਲਾਲਾ ਜੀ ਸ਼ਹੀਦੀ ਪ੍ਰਾਪਤ ਕਰ ਗਏ ! ਲਾਲਾ ਜੀ ਦੀ ਸ਼ਹੀਦੀ ਨਾਲ ਸਾਰੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ। ਭਾਰਤ ਵਿਚ ਥਾਂ – ਥਾਂ ਹੜਤਾਲਾਂ ਹੋਈਆਂ। ਇਸ ਘਟਨਾ ਤੋਂ ਇਕ ਮਹੀਨਾ ਮਗਰੋਂ ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਹੌਰ ਵਿਚ ਪੁਲਿਸ ਅਫ਼ਸਰ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੀ ਸ਼ਹੀਦੀ ਦਾ ਬਦਲਾ ਲਿਆ। ਇਸ ਤੋਂ ਉਪਰੰਤ ਅਜ਼ਾਦੀ ਦਾ ਅੰਦੋਲਨ ਹੋਰ ਵੀ ਤੇਜ਼ ਹੋ ਗਿਆ।

ਔਖੇ ਸ਼ਬਦਾਂ ਦੇ ਅਰਥ – ਹਕੂਮਤ – ਸਰਕਾਰ। ਸੰਘਰਸ਼ – ਘੋਲ। ਸਮੂਹ – ਸਾਰੇ ਮਾਰਗ – ਰਾਹ ਤੇ ਤਸੀਹੇ – ਕਸ਼ਟ। ਅੰਦੋਲਨ – ਮੋਰਚਾ, ਸੰਘਰਸ਼। ਮੱਥਾ ਲਾਇਆ – ਟੱਕਰ ਲਈ। ਉਪਰੰਤ – ਮਗਰੋਂ ਕਾਰਜਾਂ – ਕੰਮਾਂ। ਕਾਲ – ਪੀੜਤਾਂ – ਕਾਲ ਤੋਂ ਦੁਖੀ ਯੋਗਦਾਨ – ਹਿੱਸਾ ਅੱਖਾਂ ਵਿਚ ਰੜਕਣ ਲੱਗੇ – ਬੁਰੇ ਲੱਗਣ ਲੱਗੇ। ਜੋਸ਼ੀਲੀਆਂ – ਜੋਸ਼ ਭਰੀਆਂ 1 ਤਕਰੀਰਾਂ ਭਾਸ਼ਨ। ਜਲਸਾ – ਸਮਾਗਮ, ਇਕੱਠ। ਤਤਪਰ – ਕਾਹਲੇ 1 ਮੁਜ਼ਾਹਰਾ – ਦਿਖਾਵਾ। ਸੋਗ – ਦੁੱਖ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ ਯੰਗ ਇੰਡੀਆ, ਮੱਥਾ, ਜਲਸਿਆਂ, ਵਕਾਲਤ ਪਾਸ, ਸਦੀ
(ੳ) ਭਾਰਤ – ਵਾਸੀਆਂ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਹੋਣ ਲਈ ਲਗਪਗ ਇਕ …………………………….. ਲੰਮਾ ਸੰਘਰਸ਼ ਲੜਨਾ ਪਿਆ।
(ਅ) ਲਾਲਾ ਜੀ ਨੇ ਸਾਰੀ ਉਮਰ ਅੰਗਰੇਜ਼ਾਂ ਨਾਲ …………………………….. ਲਾਇਆ।
(ਇ) ਬਾਅਦ ਵਿਚ ਆਪ ਨੇ ਲਾਹੌਰ ਤੋਂ …………………………….. ਪਾਸ ਕੀਤੀ।
(ਸ) ਅਮਰੀਕਾ ਵਿਚ ਰਹਿ ਕੇ ਲਾਲਾ ਜੀ ਨੇ …………………………….. ਨਾਂ ਦੀ ਅਖ਼ਬਾਰ ਸ਼ੁਰੂ ਕੀਤੀ।
(ਹ) ਲਾਲਾ ਜੀ ਵੱਡੇ – ਵੱਡੇ …………………………….. ਵਿਚ ਸ਼ੇਰ ਵਾਂਗ ਗੱਜਦੇ।
ਉੱਤਰ :
(ੳ) ਭਾਰਤ – ਵਾਸੀਆਂ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਹੋਣ ਲਈ ਲਗਪਗ ਇਕ ਸਦੀ ਲੰਮਾ ਸੰਘਰਸ਼ ਲੜਨਾ ਪਿਆ।
(ਅ) ਲਾਲਾ ਜੀ ਨੇ ਸਾਰੀ ਉਮਰ ਅੰਗਰੇਜ਼ਾਂ ਨਾਲ ਮੱਥਾ ਲਾਇਆ॥
(ੲ) ਬਾਅਦ ਵਿਚ ਆਪ ਨੇ ਲਾਹੌਰ ਤੋਂ ਵਕਾਲਤ ਪਾਸ ਕੀਤੀ।
(ਸ) ਅਮਰੀਕਾ ਵਿਚ ਰਹਿ ਕੇ ਲਾਲਾ ਜੀ ਨੇ “ਯੰਗ ਇੰਡੀਆ ਨਾਂ ਦੀ ਅਖ਼ਬਾਰ ਸ਼ੁਰੂ ਕੀਤੀ।
(ਹ) ਲਾਲਾ ਜੀ ਵੱਡੇ – ਵੱਡੇ ਜਲਸਿਆਂ ਵਿਚ ਸ਼ੇਰ ਵਾਂਗ ਗੱਜਦੇ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

ਪ੍ਰਸ਼ਨ 12.
ਸ਼ਹੀਦ ਭਗਤ ਸਿੰਘ ਬਾਰੇ ਇਕ ਲੇਖ ਲਿਖੋ।
ਉੱਤਰ :
ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਲੇਖ – ਰਚਨਾ ਵਾਲਾ ਭਾਗ ਦੇਖੋ ਹੀ ਦੇਖ॥

2. ਵਿਆਕਰਨ

ਪ੍ਰਸ਼ਨ 2.
ਸੰਬੰਧਕ ਤੋਂ ਕੀ ਭਾਵ ਹੈ ?
ਉੱਤਰ :
ਉਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ – ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਜੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ –
(ਉ ਜਗਰਾਓਂ ਦੇ ਇਕ ਮਹੱਲੇ ਦੀ ਬੁੱਢੀ ਪਾਣੀ ਭਰ ਰਹੀ ਸੀ।
(ਅ) ਲਾਲਾ ਜੀ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।
(ਈ) ਲਾਲਾ ਜੀ ਆਪ ਵੀ ਇਸ ਕਾਲਜ ਵਿਚ ਪੜ੍ਹਾਉਂਦੇ ਸਨ।
ਇਨ੍ਹਾਂ ਵਾਕਾਂ ਵਿਚ ‘ਦੇ, ਦੀ, ਨੂੰ, ਨਾਲ, ਵਿਚ’ ਸੰਬੰਧਕ ਹਨ।

ਪ੍ਰਸ਼ਨ 3.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਸੰਬੰਧਕ ਦੋ ਪ੍ਰਕਾਰ ਦੇ ਹੁੰਦੇ ਹਨ
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ।

1. ਪੂਰਨ ਸੰਬੰਧਕ – ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਅਤੇ ਉਨ੍ਹਾਂ ਨਾਲ ਹੋਰ ਕੋਈ ਸੰਬੰਧਕ ਨਾ ਲੱਗ ਸਕੇ, ਉਨ੍ਹਾਂ ਨੂੰ ‘ਪੂਰਨ ਸੰਬੰਧਕ’ ਆਖਿਆ ਜਾਂਦਾ ਹੈ ; ਜਿਵੇਂ – ਲਾਲਾ ਜੀ ਦੇ ਨਾਨਕੇ ਸਿੱਖ ਧਰਮ ਨੂੰ ਮੰਨਦੇ ਸਨ।

2. ਅਪੂਰਨ ਸੰਬੰਧਕ – ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਨ੍ਹਾਂ ਨਾਲ ਕੋਈ ਪੂਰਨ ਸੰਬੰਧਕ ਲਾਉਣਾ ਪਏ, ਉਹ ‘ਅਪੂਰਨ ਸੰਬੰਧਕ’ ਹੁੰਦੇ ਹਨ , ਜਿਵੇਂ – ਮਾਂਡਲਾ ਜੇਲ਼ ਕਲਕੱਤੇ ਤੋਂ ਦੂਰ ਸੀ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –

ਮੁਨਸ਼ੀ ਰਾਧਾ ਕ੍ਰਿਸ਼ਨ ਦਾ ਇਹ ਮੁੰਡਾ ਲਾਜਪਤ ਰਾਏ ਸੀ। ਲਾਲਾ ਲਾਜਪਤ ਰਾਏ ਪੰਜਾਬ ਕੇਸਰੀ, ਜਿਨ੍ਹਾਂ ਨੂੰ 1907 ਈ: ਵਿਚ ਲਾਹੌਰ ਦੀ ਪੁਲਿਸ ਉਹਨਾਂ ਦੀਆਂ ਸਿਆਸੀ ਤੇ ਬਾਗੀ ਤਕਰੀਰਾਂ ਕਰਕੇ ਫੜ ਕੇ ਲੈ ਗਈ ਸੀ। ਲਾਲਾ ਜੀ ਦੇ ਨਾਨਕੇ ਸਿੱਖ – ਧਰਮ ਨੂੰ ਮੰਨਦੇ ਸਨ। ਸੱਭੇ ਦਾੜੀ ਤੇ ਕੇਸ ਰੱਖਦੇ ਸਨ। ਲਾਲਾ ਜੀ ਨੂੰ ਨਿੱਕੇ ਹੁੰਦੇ ਗੁਰਬਾਣੀ ਦਾ ਪਾਠ ਅਤੇ ਸ਼ਬਦ ਦਾ ਰੱਜਵਾਂ ਰਸ ਨਾਨਕਿਓਂ ਮਿਲਿਆ। ਲਾਲਾ ਜੀ ਐੱਫ਼.ਏ.ਤੱਕ ਪੜੇ ਸਨ।

ਇਸ ਪਿੱਛੋਂ ਉਹਨਾਂ ਨੇ ਮੁਖ਼ਤਾਰੀ ਪਾਸ ਕਰ ਕੇ ਵਕਾਲਤ ਸ਼ੁਰੂ ਕਰ ਦਿੱਤੀ ਪਹਿਲੇ – ਪਹਿਲ ਜਦ ਉਹ ਜਗਰਾਓਂ ਤੋਂ ਇੱਕ ਮੁਕੱਦਮੇ ਦੀ ਪੈਰਵੀ ਕਰਨ ਲੱਗੇ, ਤਾਂ ਉਹਨਾਂ ਦੀ ਫ਼ੀਸ ਸਿਰਫ਼ ਪੰਜ ਰੁਪਈਏ ਸੀ ਆਉਣ – ਜਾਣਾ, ਕਿਰਾਇਆ – ਭਾੜਾ ਸਭ ਕੁੱਝ ਇਹਨਾਂ ਪੰਜਾਂ ਰੁਪਈਆਂ ਵਿੱਚ ਈ ਸ਼ਾਮਲ ਹੁੰਦਾ ਸੀ। ਉਹ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ। ਦੋਹਾਂ ਧਿਰਾਂ ਦੀਆਂ ਸਭਨਾਂ ਦਲੀਲਾਂ ਨੂੰ ਸੋਚਦੇ।

ਆਮ ਤੌਰ ‘ਤੇ ਵਿਰੋਧੀ ਪਾਰਟੀ ਦੀਆਂ ਦਲੀਲਾਂ ਨੂੰ ਉਹ ਆਪ ਹੀ ਸੋਚ ਲੈਂਦੇ ਤੇ ਫੇਰ ਉਹਨਾਂ ਦੇ ਜਵਾਬ ਤਿਆਰ ਕਰਦੇ। ਇਹੋ ਰਾਜ਼ ਸੀ, ਉਹਨਾਂ ਦੀ ਕਾਮਯਾਬੀ ਦਾ। ਇਸ ਕਰਕੇ ਇਸ ਪਿੱਛੋਂ, ਜਦ ਉਹਨਾਂ ਸਿਆਸੀ ਲੜਾਈਆਂ ਲੜੀਆਂ ਅਤੇ ਸਿਆਸੀ ਇਨਸਾਫ਼ ਦੀ ਕਚਹਿਰੀ ਅੱਗੇ ਆਪਣੇ ਮੁਲਕ ਦੀ ਅਜ਼ਾਦੀ ਲਈ ਦਲੀਲਾਂ ਦਿੰਦੇ, ਤਾਂ ਉਹ ਬੜੀਆਂ ਵਜ਼ਨਦਾਰ ਤੇ ਭਰਵੀਆਂ ਹੁੰਦੀਆਂ ਸਨ।

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

1. ਲਾਲਾ ਲਾਜਪਤ ਰਾਏ ਦੇ ਪਿਤਾ ਦਾ ਨਾਂ ਕੀ ਸੀ ?
(ੳ) ਮੁਨਸ਼ੀ ਦੀਵਾਨ ਚੰਦ
(ਅ) ਮੁਨਸ਼ੀ ਰਾਧਾ ਕ੍ਰਿਸ਼ਨ
(ਈ) ਮੁਨਸ਼ੀ ਸ਼ਿਵਰਾਮ।
(ਸ) ਮੁਨਸ਼ੀ ਰਾਮਾ ਨੰਦ।
ਉੱਤਰ :
(ਅ) ਮੁਨਸ਼ੀ ਰਾਧਾ ਕ੍ਰਿਸ਼ਨ

2. ਲਾਲਾ ਲਾਜਪਤ ਰਾਏ ਨੂੰ ਕਦੋਂ ਪੁਲਿਸ ਫੜ ਕੇ ਲੈ ਗਈ ਸੀ ?
(ਉ) 1907
(ਅ) 1908
(ਈ) 1909
(ਸ) 1910
ਉੱਤਰ :
(ਉ) 1907

3. ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀਆਂ ਕਿਹੋ – ਜਿਹੀਆਂ ਤਕਰੀਰਾਂ ਕਰਕੇ ਪੁਲਿਸ ਫੜ ਕੇ ਲੈ ਗਈ ਸੀ ?
(ਉ) ਧਾਰਮਿਕ
(ਅ) ਸਿਆਸੀ ਤੇ ਬਾਗੀ
(ਈ) ਉਪਦੇਸ਼ਾਤਮਕ
(ਸ) ਆਰਥਿਕ।
ਉੱਤਰ :
(ਅ) ਸਿਆਸੀ ਤੇ ਬਾਗੀ

4. ਲਾਲਾ ਜੀ ਦੇ ਨਾਨਕੇ ਕਿਸ ਧਰਮ ਨੂੰ ਮੰਨਦੇ ਸਨ ?
(ੳ) ਬੋਧੀ
(ਅ) ਜੈਨੀ
(ਈ) ਸਿੱਖ
(ਸ) ਹਿੰਦੂ।
ਉੱਤਰ :
(ਈ) ਸਿੱਖ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

5. ਲਾਲਾ ਜੀ ਕਿੰਨਾ ਪੜੇ ਸਨ ?
(ੳ) ਦਸਵੀਂ
(ਅ) ਐੱਫ.ਏ.
(ਈ) ਬੀ.ਏ
(ਸ) ਐੱਮ.ਏ।
ਉੱਤਰ :
(ਅ) ਐੱਫ.ਏ.

6. ਲਾਲਾ ਜੀ ਨੇ ਕੀ ਪਾਸ ਕਰ ਕੇ ਵਕਾਲਤ ਆਰੰਭ ਕੀਤੀ ?
(ੳ) ਮੁਖਤਾਰੀ
(ਅ) ਮੁਨਸ਼ੀਗੀਰ
(ਇ) ਪਟਵਾਰ
(ਸ) ਕਾਨੂੰਨ !
ਉੱਤਰ :
(ੳ) ਮੁਖਤਾਰੀ

7. ਪਹਿਲਾਂ – ਪਹਿਲਾਂ ਲਾਲਾ ਜੀ ਕਿੱਥੇ ਇਕ ਮੁਕੱਦਮੇ ਦੀ ਪੈਰਵੀ ਕਰਨ ਲੱਗੇ ?
(ੳ) ਰਾਏਕੋਟ
(ਅ) ਲੁਧਿਆਣਾ
(ਈ) ਜਗਰਾਓਂ
(ਸ) ਮੋਗਾ
ਉੱਤਰ :
(ਈ) ਜਗਰਾਓਂ

8. ਲਾਲਾ ਜੀ ਦੀ ਫੀਸ ਕਿੰਨੀ ਸੀ ?
(ੳ) ਇਕ ਰੁਪਈਆ
(ਅ) ਪੰਜ ਰੁਪਏ
(ਈ) ਦਸ ਰੁਪਏ
(ਸ) ਵੀਹ ਰੁਪਏ।
ਉੱਤਰ :
(ਅ) ਪੰਜ ਰੁਪਏ

9. ਲਾਲਾ ਜੀ ਕਿਨ੍ਹਾਂ ਦਲੀਲਾਂ ਬਾਰੇ ਸੋਚਦੇ ?
(ਉ) ਆਪਣੀ
(ਅ) ਵਿਰੋਧੀ
(ਈ) ਦੋਹਾਂ ਧਿਰਾਂ ਦੀਆਂ
(ਸ) ਕਿਸੇ ਦੀਆਂ ਨਹੀਂ।
ਉੱਤਰ :
(ਈ) ਦੋਹਾਂ ਧਿਰਾਂ ਦੀਆਂ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

10. ਆਪ ਦੁਆਰਾ ਮੁਲਕ ਦੀ ਅਜ਼ਾਦੀ ਲਈ ਦਿੱਤੀਆਂ ਦਲੀਲਾਂ ਕਿਹੋ ਜਿਹੀਆਂ ਸਨ ?
(ਉ) ਢਿੱਲੀਆਂ
(ਅ) ਪੱਕੀਆਂ
(ਇ) ਵਜ਼ਨਦਾਰ
(ਸ) ਅੱਧ – ਪੱਕੀਆਂ।
ਉੱਤਰ :
(ਇ) ਵਜ਼ਨਦਾਰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਮੁਨਸ਼ੀ ਰਾਧਾ ਕ੍ਰਿਸ਼ਨ, ਲਾਜਪਤ ਰਾਏ, ਲਾਹੌਰ, ਪੁਲਿਸ, ਜਗਰਾਓਂ !
(ii) ਜਿਨ੍ਹਾਂ, ਸੱਭੇ, ਇਸ, ਉਹਨਾਂ, ਇਹੋ।
(iii) ਸਿਆਸੀ, ਬਾਗੀ, ਪੰਜ, ਹਰ, ਬੜੇ !
(iv) ਲੈ ਗਈ ਸੀ, ਮਿਲਿਆ, ਕਰ ਦਿੱਤੀ, ਹੁੰਦਾ ਸੀ, ਹੁੰਦੀਆਂ ਸਨ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i)‘ਤਕਰੀਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ?
(ਉ) ਤੱਕੜੀ
(ਅ) ਭਾਸ਼ਨ
(ਈ) ਤਰੱਕੀ
(ਸ) ਤੱਕਣੀ !
ਉੱਤਰ :
(ਅ) ਭਾਸ਼ਨ

(ii) ‘‘ਉਹ ਹਰ ਮੁਕੱਦਮੇ ਨੂੰ ਬੜੇ ਗਹੁ ਨਾਲ ਪਰਖਦੇ।” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਉਹ
(ਅ) ਹਰ
(ਇ) ਗਹੁ
(ਸ) ਨਾਲ।
ਉੱਤਰ :
(ਉ) ਉਹ

PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ

(iii) ‘‘ਦੋਹਾਂ ਧਿਰਾਂ ਦੀਆਂ ਸਭਨਾਂ ਦਲੀਲਾਂ ਨੂੰ ਸੋਚਦੇ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ 2
ਉੱਤਰ :
PSEB 7th Class Punjabi Solutions Chapter 17 ਕਹਾਣੀ ਲਾਲਾ ਲਾਜਪਤ ਰਾਏ 1

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਛੇਕੜਲੀ
(ii) ਬਾਗੀ
(iii) ਮੁਖ਼ਤਾਰੀ
(iv) ਪੈਰਵੀ
(v) ਸਿਆਸੀ
ਉੱਤਰ :
(i) ਛੇਕੜਲੀ – ਅੰਤਿਮ॥
(ii) ਬਾਗੀ – ਵਿੜ੍ਹੀ, ਸਰਕਾਰ ਤੇ ਕਾਨੂੰਨ ਨੂੰ ਨਾ ਮੰਨਣ ਵਾਲਾ।
(iii) ਮੁਖ਼ਤਾਰੀ – ਵਕਾਲਤ ਕਰਨ ਲਈ ਕਾਨੂੰਨ ਦਾ ਕੋਰਸ !
(iv) ਪੈਰਵੀ – ਪਿੱਛਾ ਕਰਨਾ।
(v) ਸਿਆਸੀ – ਰਾਜਨੀਤਿਕ !

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

Punjab State Board PSEB 7th Class Punjabi Book Solutions Chapter 16 ਤ੍ਰਿਲੋਚਨ ਦਾ ਕੱਦ Textbook Exercise Questions and Answers.

PSEB Solutions for Class 7 Punjabi Chapter 16 ਤ੍ਰਿਲੋਚਨ ਦਾ ਕੱਦ (1st Language)

Punjabi Guide for Class 7 PSEB ਤ੍ਰਿਲੋਚਨ ਦਾ ਕੱਦ Textbook Questions and Answers

ਤ੍ਰਿਲੋਚਨ ਦਾ ਕੱਦ ਪਾਠ-ਅਭਿਆਸ

1. ਦੱਸ :

(ਉੱ) ਲੇਖਕ ਆਪਣੇ ਮਾਲੀ ਤ੍ਰਿਲੋਚਨ ਤੋਂ ਕਿਉਂ ਦੁਖੀ ਸੀ ?
ਉੱਤਰ :
ਲੇਖਕ ਆਪਣੇ ਮਾਲੀ ਤ੍ਰਿਲੋਚਨ ਦੁਆਰਾ ਬਗੀਚੇ ਦੀ ਠੀਕ ਤਰ੍ਹਾਂ ਦੇਖ – ਭਾਲ ਨਾ ਕਰਨ ਕਰਕੇ ਤੇ ਉਸ ਦੁਆਰਾ ਸਮਾਂ ਵਿਹਲਾ ਗੁਜ਼ਾਰਨ ਤੇ ਨਾਗੇ ਪਾਉਣ ਕਰਕੇ ਦੁਖੀ ਸੀ।

(ਆ) ਲੇਖਕ ਦੇ ਘਰ ਦਾ ਲਾਅਨ ਹਮੇਸ਼ਾਂ ਝੱਸਿਆ ਰਹਿਣ ਦੇ ਕੀ ਕਾਰਨ ਸਨ ?
ਉੱਤਰ :
ਲੇਖਕ ਦੇ ਘਰ ਦਾ ਲਾਅਨ ਹਮੇਸ਼ਾ ਇਸ ਕਰਕੇ ਝੱਸਿਆ ਰਹਿੰਦਾ ਸੀ, ਕਿਉਂਕਿ ਇਕ ਤਾਂ ਤਿਲੋਚਨ ਮਾਲੀ ਉਸ ਦੀ ਪੂਰੀ ਤਰ੍ਹਾਂ ਦੇਖ – ਭਾਲ ਨਹੀਂ ਸੀ ਕਰਦਾ ਦੂਸਰੇ ਉੱਥੇ ਪਾਣੀ ਦੀ ਕਮੀ ਵੀ ਸੀ ਤੇ ਉੱਥੋਂ ਦੀ ਮਿੱਟੀ, ਉਨ੍ਹਾਂ ਦੁਆਰਾ ਵਰਤੀ ਜਾਂਦੀ ਖਾਦ ਤੇ ਬੀਜਾਂ ਵਿਚ ਵੀ ਨੁਕਸ ਸੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

(ਇ) ਲੇਖਕ ਦਾ ਬਗੀਚਾ ਕਿਉਂ ਟਹਿਕਣ ਲੱਗ ਪਿਆ ਸੀ ?
ਉੱਤਰ :
ਲੇਖਕ ਦਾ ਬਗੀਚਾ ਇਸ ਕਰਕੇ ਟਹਿਕਣ ਲੱਗ ਪਿਆ ਸੀ ਕਿ ਉਹ ਤੇ ਉਸ ਦੀ ਪਤਨੀ ਪੌਦਿਆਂ ਦੀ ਬਿਜਾਈ ਤੇ ਪਾਲਣਾ ਦੀ ਆਪ ਦੇਖ – ਭਾਲ ਕਰਨ ਲੱਗ ਪਏ ਸਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਮਾਲੀ ਤੇ ਬੱਚੇ ਵੀ ਪੌਦਿਆਂ ਵਿਚ ਦਿਲਚਸਪੀ ਲੈਣ ਲੱਗ ਪਏ ਸਨ। ਉਨ੍ਹਾਂ ਨੇ ਉਨ੍ਹਾਂ ਲਈ ਲੋੜੀਂਦੀ ਮਿੱਟੀ, ਖਾਦ, ਪਾਣੀ, ਉਨ੍ਹਾਂ ਦੇ ਯੋਗ ਬੀਜਾਂ ਤੇ ਪਨੀਰੀ ਸੰਬੰਧੀ ਆਪ ਦਿਲਚਸਪੀ ਲੈ ਕੇ ਜਾਣਕਾਰੀ ਪ੍ਰਾਪਤ ਕੀਤੀ ਸੀ ਤੇ ਉਸ ਅਨੁਸਾਰ ਅਮਲ ਕੀਤਾ ਸੀ।

ਉਨ੍ਹਾਂ ਨੂੰ ਸਮਝ ਲੱਗ ਗਈ ਸੀ ਕਿ ਪੌਦੇ ਵੀ ਇਨਸਾਨਾਂ ਵਾਂਗ ਹੁੰਦੇ ਹਨ। ਇਨ੍ਹਾਂ ਦੀ ਬੱਚਿਆਂ ਵਾਂਗ ਪਾਲਣਾ ਕਰਨੀ ਪੈਂਦੀ ਹੈ ਤੇ ਇਨ੍ਹਾਂ ਦੇ ਵਿਕਾਸ ਉੱਤੇ ਵੀ ਮਨੁੱਖੀ ਵਤੀਰੇ ਤੇ ਗੀਤ – ਸੰਗੀਤ ਦਾ ਅਸਰ ਪੈਂਦਾ ਹੈ। ਇਸ ਪ੍ਰਕਾਰ ਲੇਖਕ ਤੇ ਉਸ ਦੀ ਪਤਨੀ ਦੁਆਰਾ ਬਗੀਚੇ ਦੀ ਦੇਖ – ਭਾਲ ਵਿਚ ਆਪ ਦਿਲਚਸਪੀ ਲੈਣ ਕਰਕੇ ਉਨ੍ਹਾਂ ਦਾ ਬਗੀਚਾ ਟਹਿਕਣ ਲੱਗ ਪਿਆ ਸੀ।

(ਮ) ਲੇਖਕ ਨੇ ਛੱਤ ਉੱਤੇ ਬਗੀਚਾ ਕਿਉਂ ਅਤੇ ਕਿਵੇਂ ਬਣਵਾਇਆ ?
ਉੱਤਰ :
ਲੇਖਕ ਦੇ ਘਰ ਦੀ ਲਾਅਨ ਵਿਚ ਥਾਂ ਘੱਟ ਸੀ, ਇਸ ਕਰਕੇ ਉਸ ਨੇ ਬਗੀਚਾ ਛੱਤ ਉੱਤੇ ਬਣਾਇਆ। ਇਸ ਮੰਤਵ ਲਈ ਉਨ੍ਹਾਂ ਕੋਠੇ ਦਾ ਫ਼ਰਸ਼ ਪੁੱਟ ਕੇ ਪਹਿਲਾਂ ਲੁੱਕ ਦੀ ਮੋਟੀ ਤਹਿ ਵਿਛਾਈ।ਉਸ ਉੱਤੇ ਲੁੱਕ ਵਾਲੇ ਟਾਟ ਪਾ ਕੇ ਉਨ੍ਹਾਂ ਦੇ ਉੱਤੇ ਲੁੱਕ ਦਾ ਨਮਦਾ ਵਿਛਾਇਆ। ਫਿਰ ਉਸ ਉੱਤੇ ਫਰਸ਼ ਪਾ ਕੇ ਸੀਮਿੰਟ ਦਾ ਪਲਸਤਰ ਕੀਤਾ। ਇਸ ਪਿੱਛੋਂ ਉਸ ਉੱਤੇ ਬਾਹਰੋਂ ਮੰਗਵਾਈ ਮਿੱਟੀ ਦੀ ਤਹਿ ਜਮਾ ਕੇ ਵਧੀਆ ਖਾਦ ਪਾਈ। ਫਿਰ ਉਸ ਉੱਤੇ ਘਾਹ ਦਾ ਲਾਅਨ ਬਣਾਉਣ ਤੋਂ ਬਿਨਾਂ ਸਬਜ਼ੀਆਂ ਤੇ ਫਲ ਬੀਜੇ।

(ਹ) ਲੇਖਕ ਨੇ ਛੱਤ ਉੱਤੇ ਬਣਾਈ ਬਗੀਚੀ ਵਿੱਚ ਕੀ-ਕੀ ਲਾਇਆ ?
ਉੱਤਰ :
ਲੇਖਕ ਨੇ ਛੱਤ ਉੱਤੇ ਲਾਈ ਬਗੀਚੀ ਵਿਚ ਘਾਹ ਦਾ ਲਾਅਨ ਬਣਾਉਣ ਤੋਂ ਇਲਾਵਾ, ਉਸ ਵਿਚ ਸਬਜ਼ੀਆਂ ਤੇ ਫੁੱਲਾਂ ਦੇ ਬੂਟੇ ਲਾਏ।

(ਕ) ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਦੇ ਰਿਸਾਲੇ ਵਿੱਚ ਕੀ ਪੜਿਆ ਸੀ ?
ਉੱਤਰ :
ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਦੇ ਰਸਾਲੇ ਵਿਚ ਪੜਿਆ ਸੀ ਕਿ ਬਨਸਪਤੀ ਵਿਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ ਤੇ ਇਨਸਾਨਾਂ ਵਾਂਗ ਅਹਿਸਾਸ ਹੁੰਦਾ ਹੈ ਅਮਰੀਕਾ ਵਿਚ ਲੋਕੀਂ ਆਪਣੇ ਘਰਾਂ ਵਿਚ ਲਾਏ ਪੌਦਿਆਂ ਨਾਲ ਗੱਲਾਂ ਕਰਦੇ ਹਨ। ਇਸ ਤਰ੍ਹਾਂ ਪੌਦਿਆਂ ਵਿਚ ਨਵੀਂ ਟਹਿਕ – ਮਹਿਕ ਆ ਜਾਂਦੀ ਹੈ। ਚੰਗਾ ਗਾਣਾ ਸੁਣ ਕੇ ਪੌਦੇ ਇਨਸਾਨਾਂ ਵਾਂਗ ਹੀ ਖ਼ੁਸ਼ ਹੁੰਦੇ ਹਨ ਤੇ ਉਨ੍ਹਾਂ ਉੱਪਰ ਰੌਣਕ ਆ ਜਾਂਦੀ ਹੈ। ਫੁੱਲਾਂ ਦੇ ਰੰਗ ਵੰਨ – ਸੁਵੰਨੇ ਹੋ ਜਾਂਦੇ ਹਨ ਉਨ੍ਹਾਂ ਦਾ ਅਕਾਰ ਵੱਡਾ ਹੋ ਜਾਂਦਾ ਹੈ ਤੇ ਉਨ੍ਹਾਂ ਦਾ ਖੇੜਾ ਜ਼ਿਆਦਾ ਮਨਮੋਹਕ ਹੋ ਜਾਂਦਾ ਹੈ।

(ਖ) ਤ੍ਰਿਲੋਚਨ ਮਾਲੀ ਹੁਣ ਕਿਉਂ ਖੁਸ਼ ਸੀ ਤੇ ਉਸ ਨੇ ਲੇਖਕ ਨੂੰ ਕੀ ਸਲਾਹ ਦਿੱਤੀ ?
ਉੱਤਰ :
ਤਿਲੋਚਨ ਮਾਲੀ ਇਸ ਕਰਕੇ ਖ਼ੁਸ਼ ਸੀ, ਕਿਉਂਕਿ ਲੇਖਕ ਤੋਂ ਉਤਸਾਹਿਤ ਹੋ ਕੇ ਉਸ ਨੇ ਬਗੀਚੇ ਦੀ ਦੇਖ – ਭਾਲ ਕੀਤੀ ਸੀ ਤੇ ਉਸ ਦੇ ਸਿੱਟੇ ਵਜੋਂ ਉਸ ਦੇ ਫੁੱਲਾਂ ਤੇ ਪੌਦਿਆਂ ਨੂੰ ਕੌਮੀ ਪੱਧਰ ਦੇ ਇਨਾਮ ਮਿਲੇ ਸਨ।ਉਸ ਦੇ ਦੋਸਤ ਉਸ ਦੀ ਪ੍ਰਸੰਸਾ ਕਰਦੇ ਸਨ। ਉਸ ਨੇ ਕੋਠੀ ਦੇ ਮਾਲਕ ਲੇਖਕ) ਨੂੰ ਸਲਾਹ ਦਿੱਤੀ ਕਿ ਜੇਕਰ ਉਹ ਚਾਹੇ, ਤਾਂ ਵਾਧੂ ਫੁੱਲ ਮੰਡੀ ਵਿਚ ਵੇਚਣ ਲਈ ਜਾ ਸਕਦਾ ਹੈ, ਜਿਸ ਨਾਲ ਉਸ ਦੀ ਤਨਖ਼ਾਹ ਕੱਢੀ ਜਾ ਸਕਦੀ ਹੈ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

2. ਔਖੇ ਸ਼ਬਦਾਂ ਦੇ ਅਰਥ :

  • ਮਰੀਅਲ : ਕਮਜ਼ੋਰ
  • ਅਵਾਜ਼ਾਰ : ਦੁਖੀ
  • ਝੱਸਿਆ : ਝੂਸਿਆ, ਸੁੱਕ-ਸੜ ਜਾਣਾ
  • ਸੰਝੂੜਾ : ਥੋੜ੍ਹਾ-ਥੋੜ੍ਹਾ
  • ਸ੍ਰੀਮਤ : ਪਤਨੀ
  • ਖ਼ਾਵੰਦ : ਪਤੀ
  • ਸਿਰੋੜੀ : ਸਿਰ ਕੱਢਣਾ, ਉੱਗਣਾ, ਪੁੰਗਰ ਪੈਣਾ
  • ਘਸਾਈਆਂ : ਖਿਸਕ ਜਾਣ ਦਾ ਭਾਵ, ਮਨ ਨਾਲ ਕੰਮ ਨਾ ਕਰਨਾ
  • ਨਮਦਾ : ਗਲੀਚਾ, ਉੱਨ ਦਾ ਬਣਿਆ ਹੋਇਆ ਮੋਟਾ ਕੱਪੜਾ
  • ਤਸਦੀਕ : ਪੁਸ਼ਟੀ
  • ਮੌਲਣਾ : ਵਧਣਾ-ਫੁੱਲਣਾ
  • ਮੋਕਲਾ : ਖੁੱਲ੍ਹਾ
  • ਰਸੂਖ਼ : ਮੇਲ-ਜੋਲ
  • ਸਰਕੰਡਾ : ਸਰਕੜਾ, ਕਾਨਾ ਅਤੇ ਕਾਨੇ ਦੇ ਪੱਤਰ ਆਦਿ
  • ਇਤਬਾਰ : जवीठ
  • ਕ੍ਰਿਝਦਾ : ਖਿਝਦਾ

3. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ

  1. ਠਗਣਾ ______________
  2. ਦੋਸਤ ______________
  3. ਦਿਨ ______________
  4. ਸਵੇਰ ______________
  5. ਸਿਆਲ ______________
  6. ਵੱਡਾ ______________
  7. ਮੋਕਲਾ ______________
  8. ਪਤਲੀ ______________

ਉੱਤਰ :

  1. ਠਗਣਾ – ਲੰਬੂ
  2. ਦੋਸਤ – ਦੁਸ਼ਮਣ
  3. ਦਿਨ – ਰਾਤ
  4. ਸਵੇਰ – ਸ਼ਾਮ
  5. ਸਿਆਲ – ਹੁਨਾਲ
  6. ਵੱਡਾ – ਛੋਟਾ
  7. ਮੋਕਲਾ – ਤੰਗ
  8. ਪਤਲੀ – ਮੋਟੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
ਕਿੱਲਤ, ਬਾਗ਼ਬਾਨੀ, ਮਾਹਰ, ਵੰਨ-ਸੁਵੰਨੇ, ਕਾਰਗੁਜ਼ਾਰੀ, ਤਾਜ਼ਾ-ਦਮ, ਸਿਫ਼ਤਾਂ
ਉੱਤਰ :

  • ਕਿੱਲਤ (ਕਮੀ) – ਕਾਲ ਦੇ ਦਿਨਾਂ ਵਿਚ ਖਾਣ ਦੀਆਂ ਚੀਜ਼ਾਂ ਦੀ ਕਿੱਲਤ ਆ ਜਾਂਦੀ ਹੈ !
  • ਬਾਗ਼ਬਾਨੀ (ਫੁੱਲ – ਬੂਟੇ ਤੇ ਫਲ ਪੈਦਾ ਕਰਨ ਦਾ ਕੰਮ) – ਅੱਜ – ਕਲ੍ਹ ਜ਼ਿਮੀਂਦਾਰਾਂ ਨੂੰ ਰਵਾਇਤੀ ਫ਼ਸਲਾਂ ਨਾਲੋਂ ਬਾਗ਼ਬਾਨੀ ਵਿਚੋਂ ਵਧੇਰੇ ਕਮਾਈ ਹੋ ਸਕਦੀ ਹੈ।
  • ਮਾਹਰ ਨਿਪੁੰਨ) – ਅੱਜ – ਕਲ੍ਹ ਤੁਹਾਨੂੰ ਹੇਰਾ – ਫੇਰੀ ਦੇ ਕੰਮ ਵਿਚ ਮਾਹਰ ਬੰਦੇ ਥਾਂ – ਥਾਂ ਮਿਲ ਜਾਣਗੇ।
  • ਵੰਨ – ਸੁਵੰਨੇ ਭਾਂਤ – ਭਾਂਤ ਦੇ) – ਮੇਲੇ ਵਿਚ ਬੱਚਿਆਂ ਦੇ ਖੇਡਣ ਲਈ ਵੰਨ – ਸੁਵੰਨੇ ਖਿਡੌਣੇ ਵਿਕ ਰਹੇ ਸਨ।
  • ਕਾਰਗੁਜ਼ਾਰੀ (ਕੰਮ ਦਾ ਲੇਖਾ – ਜੋਖਾ) – ਬਹੁਤ ਸਾਰੇ ਸਿਆਸੀ ਲੀਡਰਾਂ ਦੀ ਕਾਰਗੁਜ਼ਾਰੀ ਲੋਕ – ਸੇਵਾ ਦੀ ਬਜਾਏ ਆਪਣੇ ਘਰ ਭਰਨ ਵਾਲੀ ਹੁੰਦੀ ਹੈ
  • ਤਾਜ਼ਾ – ਦਮ ਥਕੇਵਾਂ ਲਾਹੁਣ ਤੋਂ ਮਗਰੋਂ ਦੀ ਸਰੀਰਕ ਹਾਲਤ) – ਅਸੀਂ ਭਾਵੇਂ ਸਾਰਾ ਦਿਨ ਪਹਾੜਾਂ ਵਿਚ ਘੁੰਮਦੇ ਬੁਰੀ ਤਰ੍ਹਾਂ ਥੱਕੇ ਹੋਏ ਸਾਂ, ਪਰ ਰਸਤੇ ਵਿਚ ਇਕ ਸਰਾਂ ਵਿਚ ਅਰਾਮ ਕਰਨ ਮਗਰੋਂ ਅਸੀਂ ਤਾਜ਼ਾ – ਦਮ ਹੋ ਗਏ।
  • ਸਿਫ਼ਤਾਂ ਵਡਿਆਈਆਂ – ਗੁਣਵਾਨ ਬੰਦੇ ਦੀਆਂ ਹਰ ਕੋਈ ਸਿਫ਼ਤਾਂ ਕਰਦਾ ਹੈ !

5. ਇਸ ਪਾਠ ‘ਚੋਂ ਕਿਰਿਆ-ਵਿਸ਼ੇਸ਼ਣ ਸ਼ਬਦ ਚੁਣ ਕੇ ਸੂਚੀ ਤਿਆਰ ਕਰੋ।
ਉੱਤਰ :

  • ਕਾਲਵਾਚਕ ਕਿਰਿਆ – ਵਿਸ਼ੇਸ਼ਣ – ਸ਼ਾਮੀਂ, ਦਿਨੇ, ਸਾਰਾ ਦਿਨ, ਬਾਰਾਂ ਮਹੀਨੇ, ਕਿੰਨੇ – ਕਿੰਨੇ ਘੰਟਿਆਂ ਲਈ, ਚੌਵੀ ਘੰਟੇ, ਜਦੋਂ, ਕਦੀ – ਕਦੀ, ਦਿਨ – ਰਾਤ, ਸਵੇਰੇ, ਕਦੋਂ, ਅੱਜ – ਕਲ੍ਹ।
  • ਸਥਾਨਵਾਚਕ ਕਿਰਿਆ – ਵਿਸ਼ੇਸ਼ਣ – ਇਧਰ, ਉਧਰ, ਬਾਹਰੋਂ।
  • ਪ੍ਰਕਾਰਵਾਚਕ ਕਿਰਿਆ – ਵਿਸ਼ੇਸ਼ਣ – ਉਂਝ ਦੀ ਉਂਵ, ਜਿਉਂ – ਜਿਉਂ, ਘੱਟੋ – ਘੱਟ, ਆਪ – ਮੁਹਾਰੇ, ਹੋਰ ਦੀਆਂ ਹੋਰ, ਪਹਿਲੋਂ, ਆਉਂਦੇ ਸਾਰ।
  • ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਇਤਨੇ ਵਿਚ, ਸ਼ਾਇਦ।
  • ਸੰਖਿਆਵਾਚਕ ਕਿਰਿਆ – ਵਿਸ਼ੇਸ਼ਣ – ਕਈ ਵਾਰ।

ਸਮਝੋ ਅਤੇ ਜਾਣ :

  • ਸਰੀਰਿਕ ਦਿੱਖ ਨਾਲੋਂ ਮਨੁੱਖ ਦੇ ਗੁਣਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ।
  • ਗੁਣਵਾਨ ਮਨੁੱਖ ਦੀ ਹਰ ਥਾਂ ਕਦਰ ਹੁੰਦੀ ਹੈ।
  • ਚੰਗਾ ਚਰਿੱਤਰ ਚੰਗੇ ਗੁਣਾਂ ਦਾ ਸਮੂਹ ਹੁੰਦਾ ਹੈ ਇਸ ਲਈ ਚੰਗੇ ਗੁਣ ਧਾਰਨ ਕਰੋ।

PSEB 7th Class Punjabi Guide ਤ੍ਰਿਲੋਚਨ ਦਾ ਕੱਦ Important Questions and Answers

ਪ੍ਰਸ਼ਨ –
“ਤ੍ਰਿਲੋਚਨ ਦਾ ਕੱਦ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ !
ਉੱਤਰ :
ਠਗਣੇ ਕੱਦ ਦੇ ਮਰੀਅਲ ਜਿਹੇ ਤ੍ਰਿਲੋਚਨ ਮਾਲੀ ਤੋਂ ਲੇਖਕ ਤੇ ਉਸ ਦੀ ਪਤਨੀ ਬੜੇ ਦੁਖੀ ਸਨ। ਇਸ ਤਰ੍ਹਾਂ ਲਗਦਾ ਸੀ ਜਿਵੇਂ ਕੰਮ ਵਿਚ ਉਸ ਦਾ ਮਨ ਨਾ ਲਗਦਾ ਹੋਵੇ। ਉਹ ਨਾਗੇ ਪਾਉਂਦਾ, ਇਧਰ – ਉਧਰ ਬੈਠ ਕੇ ਗੱਪਾਂ ਮਾਰਦਾ ਜਾਂ ਚਾਹ ਪੀਂਦਾ ਵਕਤ ਗੁਜ਼ਾਰ ਦਿੰਦਾ। ਉਹ ਖੁਰਪੀ ਲੈ ਕੇ ਕਿਆਰੀ ਵਿਚ ਅੱਧਾ – ਪੌਣਾ ਘੰਟਾ ਲਾ ਕੇ ਉੱਠਦਾ ਪਰ ਕਿਆਰੀ ਉਂਣ ਦੀ ਉਂਝ ਹੀ ਹੁੰਦੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਦਿੱਲੀ ਵਿਚਲੇ ਲੇਖਕ ਦੇ ਇਸ ਘਰ ਦਾ ਲਾਅਨ ਕੋਈ ਬਹੁਤ ਵੱਡਾ ਨਹੀਂ ਸੀ। ਫੁੱਲ – ਬੂਟਿਆਂ ਲਈ ਕਿਆਰੀਆਂ ਦੀ ਥਾਂ ਵੀ ਮਸੀਂ ਗੁਜ਼ਾਰੇ ਜੋਗੀ ਸੀ। ਕੰਮ ਘੱਟ ਹੋਣ ਕਰਕੇ ਉਨ੍ਹਾਂ ਤ੍ਰਿਲੋਚਨ ਨੂੰ ਕੇਵਲ ਦੋ ਘੰਟਿਆਂ ਲਈ ਫੁੱਲਾਂ ਵਾਲੇ ਪੌਦਿਆਂ ਦੀ ਬਿਜਾਈ, ਗੁਡਾਈ ਤੇ ਕਟਾਈ ਆਦਿ ਕੰਮਾਂ ਲਈ ਨੌਕਰ ਰੱਖਿਆ ਸੀ। ਸ਼ਾਮੀਂ ਦੋ ਘੰਟੇ ਉਹ ਉਨ੍ਹਾਂ ਦੇ ਘਰ ਲਾ ਜਾਂਦਾ, ਪਰ ਦਿਨੇ ਉਹ ਕਿਸੇ ਦਫ਼ਤਰ ਵਿਚ ਕੰਮ ਕਰਦਾ ਸੀ।

ਲੇਖਕ ਦੀ ਪਤਨੀ ਸੋਚਦੀ ਸੀ ਕਿ ਉਹ (ਤਿਲੋਚਨ) ਸਾਰਾ ਦਿਨ ਦਫ਼ਤਰ ਦਾ ਕੰਮ ਕਰ ਕੇ ਥੱਕ ਜਾਂਦਾ ਹੋਣਾ ਹੈ। ਇਸੇ ਕਰਕੇ ਉਸ ਨੇ ਰਸੋਈਏ ਨੂੰ ਹਿਦਾਇਤ ਕੀਤੀ ਕਿ ਤਿਲੋਚਨ ਨੂੰ ਆਉਂਦੇ – ਸਾਰ ਚਾਹ ਦਾ ਪਿਆਲਾ ਦੇ ਦਿਆ ਕਰੇ। ਚਾਹ ਤਾਂ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ, ਪਰ ਉਹਦੇ ਕੰਮ ਵਿਚ ਕੋਈ ਫ਼ਰਕ ਨਾ ਪਿਆ। ਉਹ ਆਪਣੇ ਘਰ ਵਿਚ ਇਕ ਫੁੱਲ ਤਕ ਖਿੜਿਆ ਵੇਖਣ ਲਈ ਸਹਿਕ ਗਏ। ਜੇਕਰ ਉਹ ਮਾਲੀ ਨੂੰ ਇਸ ਬਾਰੇ ਪੁੱਛਦੇ, ਤਾਂ ਉਹ ਕਹਿ ਦਿੰਦਾ ਕਿ ਟੂਟੀ ਵਿਚ ਪਾਣੀ ਨਹੀਂ ਆਉਂਦਾ, ਉਹ ਕੀ ਕਰੇ।

ਪਾਣੀ ਦੀ ਕਮੀ ਵਾਲੀ ਗੱਲ ਠੀਕ ਸੀ। ਇਸ ਕਰਕੇ ਉਨ੍ਹਾਂ ਆਪਣੇ ਘਰ ਵਿਚ ਬੂਸਟਰ ਪੰਪ ਲੁਆ ਲਿਆ। ਹੁਣ ਚੌਵੀ ਘੰਟੇ ਪਾਣੀ ਮਿਲਣ ਲੱਗ ਪਿਆ। ਪਰ ਤ੍ਰਿਲੋਚਨ ਦੀ ਕਾਰਗੁਜ਼ਾਰੀ ਵਿਚ ਕੋਈ ਫ਼ਰਕ ਨਾ ਪਿਆ।ਉਹ ਕਦੀ ਜ਼ਮੀਨ, ਕਦੀ ਖਾਦ ਤੇ ਕਦੀ ਬੀਜਾਂ ਵਿਚ ਨੁਕਸ ਕੱਢਦਾ } ਫੇਰ ਲੇਖਕ ਤੇ ਉਸ ਦੀ ਪਤਨੀ ਦੋਹਾਂ ਨੇ ਬਗੀਚੇ ਦੀ ਦੇਖ – ਰੇਖ ਬਾਰੇ ਕੁੱਝ ਕਿਤਾਬਾਂ ਪੜ੍ਹੀਆਂ ਤੇ ਬਗੀਚੇ ਵਿਚ ਆਪ ਦਿਲਚਸਪੀ ਲੈਣ ਲੱਗ ਪਏ। ਪਾਣੀ ਬਾਰੇ ਮਾਲੀ ਦੀ ਸ਼ਿਕਾਇਤ ਠੀਕ ਸੀ। ਜ਼ਮੀਨ ਵੀ ਸ਼ੋਰੇ ਵਾਲੀ ਸੀ।

ਖਾਦ ਤੇ ਬੀਜ ਵੀ ਜਾਣਕਾਰੀ ਤੋਂ ਬਿਨਾਂ ਚੰਗੇ ਨਹੀਂ ਸਨ ਖ਼ਰੀਦੇ ਜਾ ਸਕਦੇ। ਹੁਣ ਜਦੋਂ ਤੋਂ ਉਹ ਆਪ ਬਾਗ਼ਬਾਨੀ ਵਲ ਧਿਆਨ ਦੇਣ ਲੱਗੇ, ਉਨ੍ਹਾਂ ਕਦੇ ਲਾਅਨ ਵਿਚ ਕੋਈ ਫਾਲਤੂ ਬੂਟੀ ਨਹੀਂ ਸੀ ਉੱਗਣ ਦਿੱਤੀ। ਹੁਣ ਸਬਜ਼ੀ ਦੀਆਂ ਕਿਆਰੀਆਂ ਨੂੰ ਸਵੇਰੇ ਸ਼ਾਮੀ ਪਾਣੀ ਲੱਗਣ ਲੱਗ ਪਿਆ। ਨਰਸਰੀਆਂ ਦੇ ਚੱਕਰ ਮਾਰ ਕੇ ਉਹ ਪੌਦਿਆਂ ਦੀ ਚੰਗੀ ਤੋਂ ਚੰਗੀ ਪਨੀਰੀ ਖ਼ਰੀਦ ਲਿਆਉਂਦੇ ਤੇ ਆਪਣੇ ਦੋਸਤਾਂ ਤੇ ਵਾਕਿਫ਼ਕਾਰਾਂ ਤੋਂ ਫੁੱਲਾਂ ਦੇ ਬੂਟੇ ਆਦਿ ਮੰਗਦੇ ਰਹਿੰਦੇ।

ਜਿਉਂ – ਜਿਉਂ ਉਨ੍ਹਾਂ ਬਗੀਚੇ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਨ੍ਹਾਂ ਮਹਿਸੂਸ ਕੀਤਾ ਕਿ ਮਾਲੀ ਦੀ ਵੀ ਦਿਲਚਸਪੀ ਵਧ ਰਹੀ ਸੀ। ਘੱਟੋ – ਘੱਟ ਉਸ ਨੇ ਨਾਗੇ ਪਾਉਣੇ ਛੱਡ ਦਿੱਤੇ ਸਨ। ਉਨ੍ਹਾਂ ਦੇ ਘਰ ਵਿਚ ਬਗੀਚੇ ਲਈ ਥਾਂ ਸੰਕੋਚਵੀਂ ਸੀ। ਉਨ੍ਹਾਂ ਨੂੰ ਕਿਸੇ ਨੇ ਸੁਝਾ ਦਿੱਤਾ ਕਿ ਉਨ੍ਹਾਂ ਦੇ ਘਰ ਦਾ ਕੋਠਾ ਕਾਫ਼ੀ ਖੁੱਲ੍ਹਾ ਹੈ। ਉਹ ਬਗੀਚਾ ਕੋਠੇ ਉੱਤੇ ਬਣਾ ਲੈਣ। ਹੁਣ ਉਨ੍ਹਾਂ ਦੇ ਮਨ ਵਿਚ ਦਿਨ – ਰਾਤ ਬਗੀਚਾ ਕੋਠੇ ਉੱਤੇ ਬਣਾਉਣ ਦੀ ਧੁਨ ਸਵਾਰ ਹੋ ਗਈ।

ਉਨ੍ਹਾਂ ਕੋਠੇ ਦੇ ਫ਼ਰਸ਼ ਨੂੰ ਪੁੱਟ ਕੇ ਉਸ ਉੱਤੇ ਲੁੱਕ ਦੀ ਇਕ ਮੋਟੀ ਤਹਿ ਵਿਛਾਈ। ਉਸ ਉੱਤੇ ਲੁਕ ਵਾਲੇ ਟਾਟ ਵਿਛਾ ਕੇ ਉਨ੍ਹਾਂ ਉੱਤੇ ਲੱਕ ਦਾ ਨਮਦਾ ਵਿਛਾਇਆ ਗਿਆ। ਇਸ ਉੱਤੇ ਫ਼ਰਸ਼ ਲਾ ਕੇ ਸੀਮਿੰਟ ਦਾ ਪਲਸਤਰ ਕੀਤਾ ਗਿਆ। ਫਿਰ ਉਨ੍ਹਾਂ ਬਾਹਰੋਂ ਮੰਗਵਾਈ ਮਿੱਟੀ ਦੀ ਤਹਿ ਜਮਾ ਕੇ ਉਸ ਵਿਚ ਵਧੀਆ ਤੋਂ ਵਧੀਆ ਖਾਦ ਮਿਲਾ ਦਿੱਤੀ।

ਕੋਠੇ ਉੱਤੇ ਘਾਹ ਦਾ ਲਾਅਨ ਬਣਾਉਣ ਤੋਂ ਇਲਾਵਾਂ ਸਬਜ਼ੀ ਦੀਆਂ ਕਿਆਰੀਆਂ ਵੀ ਬਣਾਈਆਂ ਗਈਆਂ ਤੇ ਫੁੱਲਾਂ ਦੇ ਬੂਟੇ ਲਾਏ ਗਏ। ਤ੍ਰਿਲੋਚਨ ਆਪਣੇ ਵਾਕਫ਼ ਮਾਲੀਆਂ ਤੋਂ ਅਨੋਖੇ ਫੁੱਲ ਜਾਂ ਪੌਦੇ ਲੈ ਆਉਂਦਾ। ਲੇਖਕ ਤੇ ਉਸ ਦੀ ਪਤਨੀ ਆਪਣਾ ਵੱਧ ਤੋਂ ਵੱਧ ਵਿਹਲਾ ਵਕਤ ਕੋਠੇ ਉਤਲੇ ਬਗੀਚੇ ਵਿਚ ਗੁਜ਼ਾਰਦੇ ਤੇ ਫੁੱਲਾਂ ਤੇ ਸਬਜ਼ੀਆਂ ਦੇ ਬੂਟਿਆਂ ਦੀ ਬੱਚਿਆਂ ਵਾਂਗ ਸਾਂਭ – ਸੰਭਾਲ ਕਰਦੇ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਉਨ੍ਹਾਂ ਦੇ ਬੱਚਿਆਂ ਨੇ ਕਿਸੇ ਅੰਗਰੇਜ਼ੀ ਰਸਾਲੇ ਵਿਚ ਪੜ੍ਹਿਆ ਸੀ ਕਿ ਬਨਸਪਤੀ ਵਿਚ ਵੀ ਇਨਸਾਨਾਂ ਵਾਂਗ ਜਾਨ ਤੇ ਅਹਿਸਾਸ ਹੁੰਦੇ ਹਨ। ਪੌਦੇ ਚੰਗਾ ਗਾਣਾ ਸੁਣ ਕੇ ਖ਼ੁਸ਼ ਹੁੰਦੇ ਹਨ ਤੇ ਫੁੱਲਾਂ ਦੇ ਰੰਗ ਵੰਨ – ਸੁਵੰਨੇ ਹੋ ਜਾਂਦੇ ਨੇ।ਉਨ੍ਹਾਂ ਦਾ ਅਕਾਰ ਵਡੇਰਾ ਹੋ ਜਾਂਦਾ ਹੈ।ਉਨ੍ਹਾਂ ਦੇ ਬੱਚੇ ਵੀ ਸਵੇਰੇ ਉੱਠ ਕੇ ਪੌਦਿਆਂ ਨਾਲ ਵਕਤ ਗੁਜ਼ਾਰਨ ਲੱਗ ਪਏ।ਇੰਝ ਕੋਈ ਪੱਤਾ ਪੀਲਾ ਪੈ ਗਿਆ ਹੁੰਦਾ, ਤਾਂ ਉਸ ਨੂੰ ਤੋੜ ਦਿੱਤਾ ਜਾਂਦਾ। ਕਿਸੇ ਪੌਦੇ ਨੂੰ ਖਾਦ ਜਾਂ ਪਾਣੀ ਦੀ ਘਾਟ ਜਾਪਦੀ, ਤਾਂ ਇਹ ਘਾਟ ਝੱਟ ਪੂਰੀ ਕਰ ਦਿੱਤੀ ਜਾਂਦੀ।

ਸਾਲ – ਛਿਮਾਹੀ ਤੋਂ ਸਾਰੀ ਕਾਲੋਨੀ ਵਿਚ ਛੱਤ ਉੱਤੇ ਲਾਏ ਉਨ੍ਹਾਂ ਦੇ ਇਸ ਬਗੀਚੇ ਦੀ ਚਰਚਾ ਸ਼ੁਰੂ ਹੋ ਗਈ। ਹੁਣ ਉਹੀ ਲਾਅਨ, ਜਿਹੜਾ ਪਹਿਲਾਂ ਕਾਬੂ ਵਿਚ ਨਹੀਂ ਸੀ, ਮੁੜ ਮੌਲ ਪਿਆ। ਸਬਜ਼ੀ ਦੀਆਂ ਤੇ ਫੁੱਲਾਂ ਦੀਆਂ ਕਿਆਰੀਆਂ, ਜਿਨ੍ਹਾਂ ਵਲ ਪਹਿਲਾਂ ਤੱਕਣ ਨੂੰ ਵੀ ਜੀ ਨਹੀਂ ਸੀ ਕਰਦਾ, ਹੁਣ ਟਹਿਕਣ – ਮਹਿਕਣ ਲੱਗੀਆਂ। ਸੋਭ ਤੋਂ ਅਨੋਖੀ ਗੱਲ ਇਹ ਹੋਈ ਕਿ ਤ੍ਰਿਲੋਚਨ ਮਾਲੀ, ਜਿਸ ਦੇ ਨਾਗਿਆਂ ਤੋਂ ਉਹ ਬੜੇ ਦੁਖੀ ਸਨ, ਬਗੀਚੇ ਵਲ ਪੂਰਾ ਧਿਆਨ ਦੇਣ ਲੱਗ ਪਿਆ ਸੀ।

ਉਸ ਵਰੇ ਉਨ੍ਹਾਂ ਦੀ ਛੱਤ ਉੱਤਲੇ ਇਸ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆਂ ਬਗੀਚਾ ਗਿਣਿਆ ਗਿਆ। ਸਿਆਲ ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਦੇ ਬਗੀਚੇ ਦੀਆਂ ਗੁਲਦਾਊਦੀਆਂ ਨੂੰ ਇਨਾਮ ਮਿਲਿਆ। ਸਰਬ – ਭਾਰਤੀ ਮੁਕਾਬਲੇ ਵਿਚ ਉਨ੍ਹਾਂ ਦੇ ਗੁਲਾਬਾਂ ਨੂੰ ਬਹੁਤ ਸਾਰੇ ਇਨਾਮਾਂ ਲਈ ਚੁਣਿਆ ਗਿਆ ਇਨ੍ਹਾਂ ਇਨਾਮਾਂ ਕਰਕੇ ਤਿਲੋਚਨ ਮਾਲੀ ਦੇ ਧਰਤੀ ਉੱਤੇ ਪੈਰ ਨਹੀਂ ਸਨ ਲਗਦੇ।ਉਹ ਆਪਣੇ ਦੋਸਤਾਂ ਤੇ ਪ੍ਰਸੰਸਕਾਂ ਨੂੰ ਲਿਆ – ਲਿਆ ਕੇ ਆਪਣੀ ਕਾਰਗੁਜ਼ਾਰੀ ਵਿਖਾਉਂਦਾ ਰਹਿੰਦਾ।

ਉਹ ਰੱਜ – ਰੱਜ ਕੇ ਤ੍ਰਿਲੋਚਨ ਮਾਲੀ ਤੇ ਲੇਖਕ ਦੀ ਬਗੀਚੀ ਦੀਆਂ ਸਿਫ਼ਤਾਂ ਕਰਦੇ। ਇਕ ਦਿਨ ਤ੍ਰਿਲੋਚਨ ਆਇਆ ਤੇ ਕਹਿਣ ਲੱਗਾ, “ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬਗੀਚੇ ਦੇ ਵਾਧੂ ਫੁੱਲ ਮੰਡੀ ਵੇਚ ਆਇਆ ਕਰਾਂ ? ਇਸ ਤਰਾ ਮੇਰੀ ਤਨਖ਼ਾਹ ਦਾ ਬੋਝ ਤੁਹਾਡੇ ‘ਤੇ ਨਹੀਂ ਰਹੇਗਾ। ਲੇਖਕ ਤੇ ਉਸ ਦੀ ਪਤਨੀ ਹੱਕੇ – ਥੱਕੇ ਉਸ ਦੇ ਮੂੰਹ ਵਲ ਵੇਖਣ ਲੱਗ ਪਏ। ਉਨ੍ਹਾਂ ਸਾਹਮਣੇ ਹਸੂੰ – ਹਸੂੰ ਕਰਦਾ ਤ੍ਰਿਲੋਚਨ ਖੜ੍ਹਾ ਸੀ। ਇੰਝ ਲਗਦਾ ਸੀ, ਜਿਵੇਂ ਥੋੜੇ ਜਿਹੇ ਮਹੀਨਿਆਂ ਵਿਚ ਉਸ ਦਾ ਕੱਦ ਉੱਚਾ ਹੋ ਗਿਆ ਹੋਵੇ।

ਔਖੇ ਸ਼ਬਦਾਂ ਦੇ ਅਰਥ – ਨਿਰਣਾ – ਮਧਰਾ ਮਰੀਅਲ – ਕਮਜ਼ੋਰ। ਘੁਸਾਈਆਂ – ਨਾਗੇ। ਹਦਾਇਤ – ਨਸੀਹਤ 1 ਕਿੱਲਤ ਤੰਗੀ। ਤਾਜ਼ਾ ਦਮ – ਚੁਸਤ, ਥਕੇਵੇਂ ਰਹਿਤ। ਸੰਝੂੜਾ ਸੰਧੂੜਾ – ਬੂੰਦ – ਬੂੰਦ। ਬੂਸਟਰ ਪੰਪ – ਜ਼ਿਆਦਾ ਪਾਣੀ ਕੱਢਣ ਵਾਲਾ ਪੰਪ ਕਾਰਗੁਜ਼ਾਰੀ – ਕੰਮ। ਸਰੋੜੀ – ਸਿਰ। ਸੰਕੋਚਵੀਂ – ਥੋੜੀ। ਧੁਨ ਸਵਾਰ ਹੋ ਗਈ – ਖ਼ਿਆਲ ਜ਼ੋਰ ਫੜ ਗਿਆ ! ਨਮਦਾ ਭਾਵ ਮੋਟੀ ਤਹਿ ਅਲੱਭ – ਜੋ ਆਮ ਨਾ ਹੋਵੇ। ਰਸੂਖ਼ – ਪਹੁੰਚ। ਇਨਸਾਨਾਂ – ਮਨੁੱਖਾਂ ਬਨਸਪਤੀ – ਘਾਹ – ਪੌਦੇ ਆਦਿ। ਅਹਿਸਾਸ – ਮਹਿਸੂਸ ਕਰਨਾ। ਅਵਾਜ਼ਾਰ – ਤੰਗ। ਤੀਤ – ਤੀਵੀਂ। ਵਡੇਰਾ – ਹੋਰ ਵੱਡਾ। ਅਨੋਖੀ – ਹੈਰਾਨੀ ਭਰੀ, ਨਿਰਾਲੀ। ਇਜ਼ਾਜਤ – ਆਗਿਆ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

1. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਉਸ ਵਰੇ ਅਸਾਡੀ ਛੱਤ ਉਤਲੇ ਇਸ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆ ਬਗੀਚਾ ਗਿਣਿਆ ਗਿਆ। ਸਿਆਲ ਵਿਚ ਜਦੋਂ ਗੁਲਦਾਊਦੀਆਂ ਦਾ ਮੁਕਾਬਲਾ ਹੋਇਆ, ਤਾਂ ਸਾਡੇ ਬਗੀਚੇ ਦੀਆਂ ਗੁਲਦਾਉਦੀਆਂ ਨੂੰ ਇਨਾਮ ਮਿਲਿਆ ਬੁੱਕ ਬੁੱਕ ਜਿਤਨੇ ਚੌੜੇ ਸਾਡੀਆਂ ਗੁਲਦਾਉਦੀਆਂ ਦੇ ਫੁੱਲ ਸਨ ਅਤੇ ਸੁੰਦਰ ਤੋਂ ਸੁੰਦਰ ਰੰਗ। ਗੁਲਾਬ ਦੇ ਫੁੱਲਾਂ ਦੇ ਸਰਬ – ਭਾਰਤੀ ਮੁਕਾਬਲੇ ਵਿੱਚ ਸਾਡੇ ਗੁਲਾਬਾਂ ਨੂੰ ਕਈ ਇਨਾਮਾਂ ਲਈ ਚੁਣਿਆ ਗਿਆ। ਕੋਈ ਰੰਗ ਲਈ, ਕੋਈ ਖ਼ੁਸ਼ਬੋ ਲਈ, ਕੋਈ ਬਣਾਵਟ ਲਈ।

ਇਹਨਾਂ ਇਨਾਮਾਂ ਕਰਕੇ ਹੀ ਤਿਲੋਚਨ ਮਾਲੀ ਦੇ ਧਰਤੀ ‘ਤੇ ਜਿਵੇਂ ਪੈਰ ਨਾ ਲੱਗਦੇ ਹੋਣ। ਉਹ ਆਪਣੇ ਦੋਸਤਾਂ ਨੂੰ, ਪ੍ਰਸ਼ੰਸਕਾਂ ਨੂੰ ਲਿਆ – ਲਿਆ ਕੇ ਆਪਣੀ ਕਾਰਗੁਜ਼ਾਰੀ ਵਿਖਾਉਂਦਾ ਰਹਿੰਦਾ। ਇੱਕ – ਇੱਕ ਪੌਦੇ ਦੀ, ਘਾਹ ਦੀ ਇੱਕ ਇੱਕ ਪੱਤੀ ਦੀ ਉਹਨੂੰ ਗਹਿਰੀ ਜਾਣਕਾਰੀ ਹੁੰਦੀ। ਉਸ ਨੂੰ ਪਤਾ ਹੁੰਦਾ ਕਿ ਅੱਜ – ਕੱਲ ਕਿਸ ਕਿਸਮ ਦੇ ਪੌਦੇ ਦੇ ਸਾਡੇ ਕਿਤਨੇ ਬੁਟੇ ਹਨ। ਘਾਹ ਦੀ ਪਹਿਲੀ ਕਟਾਈ ਕਦੋਂ ਹੋਈ ਸੀ, ਫੇਰ ਕਦੋਂ ਹੋਣੀ ਹੈ ? ਕਦੋਂ ਖ਼ਾਦ ਪਾਉਣੀ ਹੈ ? ਕਦੋਂ ਪਾਣੀ ਲਾਉਣਾ ਹੈ ?

ਹੁਣ ਤੇ ਸਗੋਂ ਕਾਲੋਨੀ ਦੇ ਲੋਕੀਂ ਸਾਥੋਂ ਫੁੱਲਾਂ ਦੇ, ਸਬਜ਼ੀਆਂ ਦੇ ਬੀਜ ਮੰਗਣ ਆਉਂਦੇ। ਤ੍ਰਿਲੋਚਨ ਮਾਲੀ ਦੀ ਵਾਧੂ ਉਗਾਈ ਫੁੱਲਾਂ ਦੀ ਪਨੀਰੀ ਲੈ ਜਾਂਦੇ। ਰੱਜ – ਰੱਜ ਕੇ ਉਹ ਤਿਲੋਚਨ ਮਾਲੀ ਦੀਆਂ, ਅਸਾਡੀ ਬਗੀਚੀ ਦੀਆਂ ਸਿਫ਼ਤਾਂ ਕਰਦੇ ! ਇਨ੍ਹਾਂ ਹੀ ਦਿਨਾਂ ਵਿਚ, ਇਕ ਦਿਨ ਤਿਲੋਚਨ ਆਇਆ ਤੇ ਕਹਿਣ ਲੱਗਾ, “ਸਾਹਿਬ ! ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਮੈਂ ਬਗੀਚੀ ਦੇ ਵਾਧੂ ਫੁੱਲ ਮੰਡੀ ਵੇਚ ਆਇਆ ਕਰਾਂ ? ਇਸ ਤਰ੍ਹਾਂ ਮੇਰੀ ਤਨਖ਼ਾਹ ਦਾ ਬੋਝ ਤੁਹਾਡੇ ‘ਤੇ ਨਹੀਂ ਰਹੇਗਾ।” ਅਸੀਂ ਹੱਕੇ – ਬੱਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਏ, ਮੈਂ ਤੇ ਮੇਰੀ ਤੀਮਤ ਸਾਡੇ ਸਾਹਮਣੇ ਹਸੂੰ – ਹਸੂੰ ਕਰਦਾ ਤ੍ਰਿਲੋਚਨ ਖਲੋਤਾ ਸੀ। ਇੰਝ ਜਾਪਦਾ ਸੀ, ਜਿਵੇਂ ਕੁੱਝ ਹੀ ਮਹੀਨਿਆਂ ਵਿਚ ਉਹਦਾ ਕੱਦ ਉੱਚਾ ਹੋ ਗਿਆ ਹੋਵੇ।

1. ਕਿਹੜੇ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆ ਬਗੀਚਾ ਚੁਣਿਆ ਗਿਆ ?
(ਉ) ਲਾਅਨ ਵਿਚ
(ਅ) ਛੱਤ ਉਤਲੇ
(ਈ) ਵਿਹੜੇ ਵਿਚਲੇ
(ਸ) ਖੇਤਾਂ ਵਿਚਲੇ।
ਉੱਤਰ :
(ਅ) ਛੱਤ ਉਤਲੇ

2. ਗੁਲਦਾਊਦੀਆਂ ਦਾ ਮੁਕਾਬਲਾ ਕਦੋਂ ਹੋਇਆ ਸੀ ?
(ਉ) ਸਿਆਲ ਵਿਚ
(ਆ) ਗਰਮੀਆਂ ਵਿਚ
(ਈ) ਬਰਸਾਤ ਵਿਚ
(ਸ) ਬਸੰਤ ਰੁੱਤ ਵਿਚ
ਉੱਤਰ :
(ਉ) ਸਿਆਲ ਵਿਚ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

3. ਬਗੀਚੇ ਵਿਚਲੇ ਗੁਲਦਾਉਦੀ ਕਿੱਡੇ – ਕਿੱਡੇ ਸਨ ?
(ਉ) ਤਾਰਿਆਂ ਜਿੱਡੇ
(ਅ) ਬੁੱਕ – ਬੁੱਕ ਜਿੱਡੇ
(ਈ) ਗਿੱਠ – ਗਿੱਠ ਭਰ
(ਸ) ਚੱਪੇ – ਚੱਪੇ ਜਿੱਡੇ॥
ਉੱਤਰ :
(ਅ) ਬੁੱਕ – ਬੁੱਕ ਜਿੱਡੇ

4. ਗੁਲਾਬ ਦੇ ਫੁੱਲਾਂ ਨੂੰ ਕਿਹੜੇ ਮੁਕਾਬਲੇ ਵਿਚ ਇਨਾਮ ਮਿਲੇ ਹਨ ?
(ਉ) ਪੰਜਾਬ ਭਰ ਦੇ
(ਅ) ਜ਼ਿਲ੍ਹੇ ਭਰ ਦੇ
(ਈ) ਸਰਬ – ਭਾਰਤੀ
(ਸ) ਅੰਤਰ – ਰਾਜੀ॥
ਉੱਤਰ :
(ਈ) ਸਰਬ – ਭਾਰਤੀ

5. ਇਨਾਮਾਂ ਕਰਕੇ ਕਿਸਦੇ ਪੈਰ ਧਰਤੀ ਉੱਤੇ ਨਹੀਂ ਸਨ ਲਗਦੇ ?
(ੳ) ਮੇਰੇ
(ਅ) ਤਿਲੋਚਨ ਮਾਲੀ ਦੇ
(ਈ) ਘਰ ਵਾਲੀ ਦੇ
(ਸ) ਬੱਚਿਆਂ ਦੇ।
ਉੱਤਰ :
(ਅ) ਤਿਲੋਚਨ ਮਾਲੀ ਦੇ

6. ਤ੍ਰਿਲੋਚਨ ਮਾਲੀ ਕਿਨ੍ਹਾਂ ਨੂੰ ਲਿਆ ਕੇ ਆਪਣੀ ਕਾਰਗੁਜ਼ਾਰੀ ਦਿਖਾਉਂਦਾ ?
(ਉ) ਦੋਸਤਾਂ ਤੇ ਪ੍ਰਸੰਸਕਾਂ ਨੂੰ
(ਅ) ਗੁਆਂਢੀਆਂ ਨੂੰ
(ਈ) ਬੱਚਿਆਂ ਨੂੰ।
(ਸ) ਲੋਕਾਂ ਨੂੰ।
ਉੱਤਰ :
(ਉ) ਦੋਸਤਾਂ ਤੇ ਪ੍ਰਸੰਸਕਾਂ ਨੂੰ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

7. ਕੌਣ ਫੁੱਲਾਂ ਤੇ ਸਬਜ਼ੀਆਂ ਦੇ ਬੀਜ ਮੰਗਣ ਆਉਂਦੇ ?
(ਉ) ਦੋਸਤ
(ਅ) ਗੁਆਂਢੀ
(ਈ) ਮਾਲੀ
(ਸ) ਕਾਲੋਨੀ ਦੇ ਲੋਕੀਂ।
ਉੱਤਰ :
(ਸ) ਕਾਲੋਨੀ ਦੇ ਲੋਕੀਂ।

8. ਤ੍ਰਿਲੋਚਨ ਨੇ ਮੰਡੀ ਵਿਚ ਕੀ ਵੇਚਣ ਦੀ ਗੱਲ ਕੀਤੀ ?
(ਉ) ਬੀਜ
(ਅ) ਪਨੀਰੀ
(ਈ) ਪੌਦੇ
(ਸ) ਵਾਧੂ ਫੁੱਲ।
ਉੱਤਰ :
(ਸ) ਵਾਧੂ ਫੁੱਲ।

9. ਤ੍ਰਿਲੋਚਨ ਕਹਾਣੀਕਾਰ ਦੇ ਸਿਰ ਤੋਂ ਕਿਹੜੇ ਖ਼ਰਚੇ ਦਾ ਬੋਝ ਘਟਾਉਣਾ ਚਾਹੁੰਦਾ ਸੀ ?
(ਉ) ਬੀਜਾਂ ਦਾ।
(ਅ) ਖਾਦਾਂ ਦਾ
(ਈ) ਪਨੀਰੀ ਦਾ
(ਸ) ਆਪਣੀ ਤਨਖ਼ਾਹ ਦਾ
ਉੱਤਰ :
(ਸ) ਆਪਣੀ ਤਨਖ਼ਾਹ ਦਾ

10. ਕਹਾਣੀਕਾਰ ਨੂੰ ਤ੍ਰਿਲੋਚਨ ਦਾ ਕੱਦ ਕਿਹੋ ਜਿਹਾ ਹੋ ਗਿਆ ਜਾਪਿਆ ?
(ਉ) ਨੀਵਾਂ
(ਅ) ਉੱਚਾ
(ਈ) ਮਧਰਾ
(ਸ) ਛੋਟਾ !
ਉੱਤਰ :
(ਅ) ਉੱਚਾ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਵਰੇ, ਛੱਤ, ਬਗੀਚੇ, ਕਾਲੋਨੀ, ਗੁਲਦਾਊਦੀਆਂ।
(ii) ਸਭ, ਕੋਈ, ਉਹ, ਉਸ, ਮੈਂ।
(iii) ਵਧੀਆ, ਪਹਿਲੀ, ਸਰਬ – ਭਾਰਤੀ, ਇੱਕ – ਇੱਕ, ਵਾਧੂ।
(iv) ਗਿਆ, ਮਿਲਿਆ, ਹੁੰਦੀ, ਹੋਈ, ਲੈ ਜਾਂਦੇ।

ਪ੍ਰਸ਼ਨ 3.
ਉਪਰੋਕਤ ਪੈਂਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਖੁਸ਼ਬੋ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਬਦਬੋ
(ਅ) ਬੋ
(ਈ) ਸੁਗੰਧ
(ਸ) ਦੁਰਗੰਧ॥
ਉੱਤਰ :
(ਉ) ਬਦਬੋ

(ii) “ਮੈਂ ਬਗੀਚੇ ਦੇ ਵਾਧੂ ਫੁੱਲ ਮੰਡੀ ਵੇਚ ਆਇਆਂ ਕਰਾਂ ਤੋਂ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਮੈਂ
(ਅ) ਵਾਧੂ
(ਇ) ਮੰਡੀ
(ਸ) ਕਰਾਂ।
ਉੱਤਰ :
(ੳ) ਮੈਂ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

(iii) “ਘਾਹ ਦੀ ਪਹਿਲੀ ਕਟਾਈ ਕਦੋਂ ਹੋਈ ਸੀ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ 1
ਉੱਤਰ :
PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ 2

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਕਾਰਗੁਜ਼ਾਰੀ
(ii) ਪਨੀਰੀ
(iii) ਇਜਾਜ਼ਤ
ਉੱਤਰ :
(i) ਕਾਰਗੁਜ਼ਾਰੀ – ਕੰਮ
(ii) ਪਨੀਰੀ – ਬੀਜਾਂ ਵਿੱਚੋਂ ਪੈਦਾ ਕੀਤੇ ਨਿੱਕੇ ਪੌਦੇ
(iii) ਇਜਾਜ਼ਤ – ਆਗਿਆ !

PSEB 7th Class Punjabi Solutions Chapter 15 ਜੀਅ ਕਰੇ

Punjab State Board PSEB 7th Class Punjabi Book Solutions Chapter 15 ਜੀਅ ਕਰੇ Textbook Exercise Questions and Answers.

PSEB Solutions for Class 7 Punjabi Chapter 15 ਜੀਅ ਕਰੇ (1st Language)

Punjabi Guide for Class 7 PSEB ਜੀਅ ਕਰੇ Textbook Questions and Answers

ਜੀਅ ਕਰੇ ਪਾਠ-ਅਭਿਆਸ

1. ਦੱਸੋ :

(ਉ) ਕਵੀ ਦਾ ਕੀ-ਕੀ ਬਣਨ ਨੂੰ ਜੀਅ ਕਰਦਾ ਹੈ ?
ਉੱਤਰ :
ਕਵੀ ਦਾ ਬਿਰਖ ਬਣਨ ਲਈ ਵੀ ਜੀਅ ਕਰਦਾ ਹੈ ਤੇ ਨਦੀ ਵੀ।

(ਅ) ਕਵੀ ਬਿਰਖ ਬਣ ਕੇ ਕੀ ਕਰਨਾ ਲੋਚਦਾ ਹੈ ?
ਉੱਤਰ :
ਕਵੀ ਬਿਰਖ ਬਣ ਕੇ ਸਭ ਨੂੰ ਠੰਢੀ ਛਾਂ ਦੇਣੀ ਚਾਹੁੰਦਾ ਹੈ। ਉਹ ਆਪਣੇ ਉੱਤੇ ਪੰਛੀਆਂ ਦੇ ਆਲ੍ਹਣੇ ਸਜਾਉਣੇ ਚਾਹੁੰਦਾ ਹੈ। ਉਹ ਸਭ ਨੂੰ ਕੁਦਰਤ ਦਾ ਰਸ ਭਰਿਆ ਗੀਤ ਸੁਣਾਉਣਾ ਚਾਹੁੰਦਾ ਹੈ। ਉਹ ਧਰਤੀ ਵਿਚ ਗੱਡਿਆ ਰਹਿ ਕੇ ਹੜ੍ਹਾਂ ਦੇ ਪਾਣੀਆਂ ਨੂੰ ਰੋਕਣਾ ਤੇ ਬੱਦਲਾਂ ਨੂੰ ਸੱਦ ਕੇ ਮੀਂਹ ਵਰ੍ਹਾਉਣਾ ਚਾਹੁੰਦਾ ਹੈ।

PSEB 7th Class Punjabi Solutions Chapter 15 ਜੀਅ ਕਰੇ

(ਈ) ਕਵੀ ਨਦੀ ਬਣ ਕੇ ਕੀ ਕਰਨਾ ਚਾਹੁੰਦਾ ਹੈ ?
ਉੱਤਰ :
ਕਵੀ ਨਦੀ ਬਣ ਕੇ ਧਰਤੀ, ਪੰਛੀਆਂ ਤੇ ਮਨੁੱਖਾਂ ਦੀ ਹਰ ਸਮੇਂ ਪਿਆਸ ਬੁਝਾਉਣੀ ਚਾਹੁੰਦਾ ਹੈ। ਉਹ ਪਿੰਡਾਂ ਤੇ ਸ਼ਹਿਰਾਂ ਕੋਲੋਂ ਲੰਘ ਕੇ ਉਨ੍ਹਾਂ ਦਾ ਕਣ – ਕਣ ਮਹਿਕਾਉਣਾ ਚਾਹੁੰਦਾ ਹੈ। ਉਹ ਕੱਲਰਾਂ ਤੇ ਬੰਜਰਾਂ ਵਿਚ ਹਰਿਆਵਲ ਅਰਥਾਤ ਫ਼ਸਲਾਂ ਤੇ ਰੁੱਖ ਪੈਦਾ ਕਰਨੇ ਚਾਹੁੰਦਾ ਹੈ।

(ਸ) ਨਦੀਆਂ ਦਾ ਪਾਣੀ ਮਨੁੱਖ ਲਈ ਕਿਵੇਂ ਲਾਭਦਾਇਕ ਹੈ ?
ਉੱਤਰ :
ਨਦੀਆਂ ਦਾ ਪਾਣੀ ਮਨੁੱਖ ਦੀ ਪਿਆਸ ਬੁਝਾਉਂਦਾ ਹੈ। ਇਸ ਨਾਲ ਫ਼ਸਲਾਂ ਤੇ ਫੁੱਲਾਂ – ਫਲਾਂ ਨਾਲ ਲੱਦੇ ਰੁੱਖ ਪੈਦਾ ਹੁੰਦੇ ਹਨ।

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ:

(ਉ) ਕਿਣ-ਮਿਣ ਬਰਸੇ ਮੇਘਲਾ,
(ਅ) ਧਰਤੀ, ਪੰਛੀ ਤੇ ਮਾਨਵ ਦੀ,
(ਈ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ ਮੈਂ,
ਉੱਤਰ :
(ਉ) ਕਿਣ – ਮਿਣ ਬਸੇ ਮੇਘਲਾ, – ਮੈਂ ਹੋਰ ਹਰਾ ਹੋ ਜਾਵਾਂ।
(ਅ) ਧਰਤੀ, ਪੰਛੀ ਤੇ ਮਾਨਵ ਦੀ, – ਹਰ ਪਲ ਪਿਆਸ ਬੁਝਾਵਾਂ !
(ਇ) ਕੱਲਰਾਂ, ਬੰਜਰਾਂ ਦੀ ਹਿੱਕ ‘ਚੋਂ, – ਹਰਿਆਲੀ ਉਪਜਾਵਾਂ।

3. ਔਖੇ ਸ਼ਬਦਾਂ ਦੇ ਅਰਥ :

  • ਬਿਰਖ : ਰੁੱਖ, ਦਰਖ਼ਤ
  • ਹਰਿਆਵਲ : ਹਰਿਆਲੀ, ਹਰਾ-ਭਰਾ
  • ਕਮਲ : ਨਾਜ਼ਕ, ਨਰਮ, ਮੁਲਾਇਮ
  • ਮੇਘਲਾ : ਬੱਦਲ
  • ਨੀਰ : ਪਾਣੀ, ਜਲ
  • ਗੁਰਾਂਆਂ : ਪਿੰਡ
  • ਮਾਨਵ : ਮਨੁੱਖ
  • ਬੰਜਰ : ਅਣਉਪਜਾਊ ਧਰਤੀ

PSEB 7th Class Punjabi Solutions Chapter 15 ਜੀਅ ਕਰੇ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਬਿਰਖ, ਹਰਿਆਵਲ, ਆਲ੍ਹਣੇ, ਕੁਦਰਤ, ਕਿਣ-ਮਿਣ, ਪਿਆਸ, ਮਹਿਕਾਉਣਾ
ਉੱਤਰ :

  • ਕੁਦਰਤ ਕਿਰਤੀ, ਸਾਰਾ ਆਲਾ – ਦੁਆਲਾ) – ਖੰਡ, ਹਿਮੰਡ, ਮਨੁੱਖ, ਜੀਵ ਤੇ ਬਨਸਪਤੀ ਸਭ ਕੁਦਰਤ ਦੇ ਅੰਗ ਹਨ !
  • ਆਲ੍ਹਣਾ ਪੰਛੀ ਦਾ ਤੀਲ੍ਹਿਆਂ ਦਾ ਘਰ) – ਇਸ ਰੁੱਖ ਉੱਤੇ ਬਹੁਤ ਸਾਰੇ ਪੰਛੀਆਂ ਦੇ ਆਲ੍ਹਣੇ ਹਨ।
  • ਠੰਢੀਆਂ ਛਾਂਵਾਂ ਠੰਢ ਪਾਉਣ ਵਾਲੀਆਂ ਛਾਂਵਾਂ) – ਗਰਮੀਆਂ ਵਿਚ ਲੋਕ ਰੁੱਖਾਂ ਦੀਆਂ ਠੰਢੀਆਂ ਛਾਵਾਂ ਦਾ ਆਨੰਦ ਮਾਣਦੇ ਹਨ।
  • ਰਸ ਭਰਿਆ ਸੁਆਦਲਾ) – ਉਸ ਦਾ ਭਾਸ਼ਨ ਹਾਸ ਰਸ ਭਰਿਆ ਸੀ।
  • ਬੇਪਰਵਾਹ ਬੰਧਨਾਂ ਰਹਿਤ – ਬੰਦੇ ਨੂੰ ਆਪਣੀ ਜ਼ਿੰਮੇਵਾਰੀ ਵਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ।
  • ਕਣ – ਕਣ (ਕਿਣਕਾ ਕਿਣਕਾ) – ਅੱਜ ਦਾ ਮੀਂਹ ਧਰਤੀ ਦੇ ਕਣ – ਕਣ ਵਿਚ ਰਚ ਗਿਆ।
  • ਮਹਿਕਾਉਣਾ ਖ਼ੁਸ਼ਬੂ ਨਾਲ ਭਰਨਾ) – ਫੁੱਲਾਂ ਨੇ ਆਲਾ – ਦੁਆਲਾ ਮਹਿਕਾ ਦਿੱਤਾ ਸੀ।
  • ਹਰਿਆਵਲ (ਹਰੀ – ਭਰੀ ਬਨਸਪਤੀ ਦਾ ਵਿਸ਼) – ਬਰਸਾਤਾਂ ਵਿਚ ਚੁਫ਼ੇਰਾ ਹਰਿਆਵਲ ਨਾਲ ਭਰਪੂਰ ਹੁੰਦਾ ਹੈ।
  • ਬਿਰਖ ਰੁੱਖ) – ਇਹ ਬਿਰਖ ਹਰਾ – ਭਰਾ ਹੈ।
  • ਬੰਜਰ (ਜਿਸ ਧਰਤੀ ਵਿਚ ਕੁੱਝ ਵੀ ਨਾ ਜੰਮੇ) – ਇਸ ਬੰਜਰ ਧਰਤੀ ਵਿਚ ਕੁੱਝ ਵੀ ਪੈਦਾ ਨਹੀਂ ਹੁੰਦਾ।
  • ਪਿਆਸ (ਤੇਹ – ਮੈਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ॥
  • ਕਿਣ – ਮਿਣ ਬੂੰਦਾ – ਬਾਂਦੀ) – ਕੱਲ੍ਹ ਇੱਥੇ ਹੁਸ਼ਿਆਰਪੁਰ ਵਰਗਾ ਭਰਵਾਂ ਮੀਂਹ ਨਹੀਂ ਪਿਆ, ਬੱਸ ਕਿਣ – ਮਿਣ ਹੀ ਹੁੰਦੀ ਰਹੀ।

5. ਪੜੋ, ਸਮਝੋ ਤੇ ਠੀਕ ਮਿਲਾਣ ਕਰੋ :

  1. ਬਿਰਖ – ਪਾਣੀ
  2. ਪੰਛੀ – ਵਰਖਾ
  3. ਬੱਦਲ – ਆਲ੍ਹਣਾ
  4. ਨਦੀ – ਛਾਂ

ਉੱਤਰ :

  1. ਬਿਰਖ – ਛਾਂ
  2. ਪੰਛੀ – ਆਲ੍ਹਣਾ
  3. ਬੱਦਲ – ਵਰਖਾ
  4. ਨਦੀ – ਪਾਣੀ।

PSEB 7th Class Punjabi Solutions Chapter 15 ਜੀਅ ਕਰੇ

ਅਧਿਆਪਕ ਲਈ :
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਵਿਦਿਆਰਥੀਆਂ ਲਈ :
ਇੱਕ ਭੂ-ਦ੍ਰਿਸ਼ ਬਣਾਓ ਜਿਸ ਵਿੱਚ ਰੁੱਖ, ਨਦੀ ਅਤੇ ਬੱਦਲ ਦਿਖਾਏ ਗਏ ਹੋਣ। ਇਸ ਵਿੱਚ ਸੋਹਣੇ ਰੰਗ ਵੀ ਭਰੋ।

PSEB 7th Class Punjabi Guide ਜੀਅ ਕਰੇ Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਉ) ਜੀਅ ਕਰੇ
ਮੈਂ ਬਿਰਖ ਬਣਾਂ,
ਸਭ ਨੂੰ ਦੇਵਾਂ ਹਰਿਆਵਲ
ਦੇਵਾਂ ਠੰਢੀਆਂ ਛਾਵਾਂ।
ਪੰਛੀਆਂ ਦੇ ਆਲ੍ਹਣੇ ਸਜਾਵਾਂ।
ਕੁਦਰਤ ਦਾ ਰਸ – ਭਰਿਆ, ਕੋਮਲ,
ਸਭ ਨੂੰ ਗੀਤ ਸੁਣਾਵਾਂ।
ਬੇਪਰਵਾਹੇ ਪਾਣੀ ਰੋਕਾਂ,
ਧਰਤੀ ਦੇ ਸੀਨੇ ਵਿਚ ਰੁਮਕਾਂ,
ਬੱਦਲਾਂ ਨੂੰ ਵਾਜਾਂ ਮਾਰ ਬੁਲਾਵਾਂ।
ਕਿਣਮਿਣ ਵਰਸੇ ਮੇਘਲਾ,
ਮੈਂ ਹੋਰ ਹਰਾ ਹੋ ਜਾਵਾਂ।
ਸਭ ਨੂੰ ਦੇਵਾਂ ਠੰਢੀਆਂ ਛਾਵਾਂ।
ਉੱਤਰ :
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਰੁੱਖ ਬਣ ਜਾਵਾਂ ਤੇ ਸਭ ਨੂੰ ਹਰਿਆਵਲ ਤੇ ਠੰਢੀਆਂ ਛਾਵਾਂ ਦੇਵਾਂ। ਮੈਂ ਆਪਣੇ ਉੱਤੇ ਪੰਛੀਆਂ ਦੇ ਸੋਹਣੇ ਆਲ੍ਹਣੇ ਸਜਾ ਲਵਾਂ ਤੇ ਸਾਰਿਆਂ ਨੂੰ ਕੁਦਰਤ ਦਾ ਰਸ ਭਰਿਆ ਕੋਮਲ ਗੀਤ ਸੁਣਾਵਾਂ। ਮੈਂ ਧਰਤੀ ਦੇ ਸੀਨੇ ਵਿਚ ਵਿਚਰਦਾ ਹੋਇਆ ਬੇਪਰਵਾਹੀ ਨਾਲ ਆ ਰਹੇ ਪਾਣੀ ਦੇ ਰੋੜਾਂ ਨੂੰ ਰੋਕ ਲਵਾਂ ਤੇ ਆਪਣੀ ਹੋਂਦ ਨਾਲ ਬੱਦਲਾਂ ਨੂੰ ਅਵਾਜ਼ਾਂ ਮਾਰ ਕੇ ਬੁਲਾ ਲਵਾਂ। ਫਲਸਰੂਪ ਕਿਣ – ਮਿਣ ਕਰਦੇ ਹੋਏ ਬੱਦਲ ਵਨ, ਜਿਸ ਨਾਲ ਮੈਂ ਵੀ ਹਰਾ – ਭਰਾ ਰਹਾਂ ਤੇ ਸਭ ਨੂੰ ਠੰਢੀਆਂ ਛਾਵਾਂ ਦਿੰਦਾ ਰਹਾਂ।

ਔਖੇ ਸ਼ਬਦਾਂ ਦੇ ਅਰਥ – ਬੇਪਰਵਾਹੇ ਪਾਣੀ – ਹੜ੍ਹ ! ਰੁਮਕਾਂ – ਰਹਾਂ। ਮੇਘਲਾ – ਬੱਦਲ

PSEB 7th Class Punjabi Solutions Chapter 15 ਜੀਅ ਕਰੇ

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ –
ਅ ਜੀਅ ਕਰੇ…
ਮੈਂ ਨਦੀ ਬਣਾਂ,
ਤੇ ਸਭ ਨੂੰ ਨੀਰ ਪਿਆਵਾਂ।
ਧਰਤੀ, ਪੰਛੀ ਤੇ ਮਾਨਵ ਦੀ,
ਹਰ ਪਲ ਪਿਆਸ ਬੁਝਾਵਾਂ।
ਕਣ – ਕਣ ਨੂੰ ਮਹਿਕਾਵਾਂ
ਸ਼ਹਿਰ, ਗਰਾਂ ਤਕ ਜਾਵਾਂ।
ਮੈਂ ਨਦੀ ਬਣਾਂ,
ਕੱਲਰਾਂ, ਬੰਜਰਾਂ ਦੀ ਹਿੱਕ ’ਚੋਂ ਮੈਂ,
ਹਰਿਆਲੀ ਉਪਜਾਵਾਂ।
ਮੈਂ ਨਦੀ ਬਣਾਂ,
ਤੇ ਜਲ ਦਾ ਗੀਤ ਸੁਣਾਵਾਂ।
ਉੱਤਰ :
ਕਵੀ ਕਹਿੰਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਨਦੀ ਬਣ ਜਾਵਾਂ। ਮੈਂ ਧਰਤੀ, ਪੰਛੀਆਂ ਤੇ ਮਨੁੱਖਾਂ ਸਭ ਨੂੰ ਪਾਣੀ ਪਿਲਾਉਂਦਾ ਹੋਇਆ ਉਨ੍ਹਾਂ ਦੀ ਪਿਆਸ ਦੂਰ ਕਰਾਂ। ਮੈਂ ਪਿੰਡਾਂ ਤੇ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਧਰਤੀ ਦੇ ਕਣ ਕਣ ਨੂੰ ਮਹਿਕਾਂ ਨਾਲ ਭਰ ਦਿਆਂ। ਮੇਰਾ ਜੀਅ ਕਰਦਾ ਹੈ ਕਿ ਮੈਂ ਨਦੀ ਬਣ ਕੇ ਕੱਲਰਾਂ ਤੇ ਬੰਜਰਾਂ ਦੀ ਹਿੱਕ ਵਿਚੋਂ ਹਰਿਆਵਲ ਪੈਦਾ ਕਰਾਂ ਤੇ ਸਭ ਨੂੰ ਜਲ ਦਾ ਗੀਤ ਸੁਣਾਵਾਂ।

ਔਖੇ ਸ਼ਬਦਾਂ ਦੇ ਅਰਥ – ਨੀਰ – ਪਾਣੀ ਗਰਾਂ – ਪਿੰਡ ਕੱਲ – ਕੱਲਰੀ ਬੰਜਰ ਧਰਤੀ ! ਬੰਜਰ – ਜਿਸ ਜ਼ਮੀਨ ਉੱਤੇ ਕੁੱਝ ਵੀ ਪੈਦਾ ਨਾ ਹੋਵੇ।

2. ਰਚਨਾਤਮਕ ਕਾਰਜ

PSEB 7th Class Punjabi Solutions Chapter 15 ਜੀਅ ਕਰੇ

ਪ੍ਰਸ਼ਨ –
ਇਕ ਭੂ – ਦ੍ਰਿਸ਼ ਬਣਾਓ, ਜਿਸ ਵਿਚ ਰੁੱਖ, ਨਦੀ ਅਤੇ ਬੱਦਲ ਦਿਖਾਏ ਗਏ ਹੋਣ। ਇਸ ਵਿਚ ਸੋਹਣੇ ਰੰਗ ਭਰੋ।
ਉੱਤਰ :
PSEB 7th Class Punjabi Solutions Chapter 15 ਜੀਅ ਕਰੇ 1

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

Punjab State Board PSEB 7th Class Punjabi Book Solutions Chapter 14 ਕਰਤਾਰ ਸਿੰਘ ਸਰਾਭਾ Textbook Exercise Questions and Answers.

PSEB Solutions for Class 7 Punjabi Chapter 14 ਕਰਤਾਰ ਸਿੰਘ ਸਰਾਭਾ (1st Language)

Punjabi Guide for Class 7 PSEB ਕਰਤਾਰ ਸਿੰਘ ਸਰਾਭਾ) Textbook Questions and Answers

ਕਰਤਾਰ ਸਿੰਘ ਸਰਾਭਾ ਪਾਠ-ਅਭਿਆਸ

1. ਦੱਸੋ :

(ਉ) ਕਰਤਾਰ ਸਿੰਘ ਸਰਾਭਾ ਦੇ ਜਨਮ ਅਤੇ ਬਚਪਨ ਬਾਰੇ ਦੱਸੋ।
ਉੱਤਰ :
ਕਰਤਾਰ ਸਿੰਘ ਸਰਾਭੇ ਦਾ ਜਨਮ 1896 ਈ: ਵਿਚ ਸ: ਮੰਗਲ ਸਿੰਘ ਦੇ ਘਰ ਪਿੰਡ ਸਰਾਭਾ, ਜ਼ਿਲਾ ਲੁਧਿਆਣਾ ਵਿਚ ਹੋਇਆ। ਛੋਟੀ ਉਮਰ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਕਰਕੇ ਉਸ ਦੀ ਪਾਲਣਾ ਉਸ ਦੇ ਦਾਦੇ ਬਦਨ ਸਿੰਘ ਨੇ ਕੀਤੀ।

(ਅ) ਕਰਤਾਰ ਸਿੰਘ ਸਰਾਭਾ ਨੇ ਕਿੱਥੇ-ਕਿੱਥੋਂ ਵਿੱਦਿਆ ਹਾਸਲ ਕੀਤੀ ?
ਉੱਤਰ :
ਕਰਤਾਰ ਸਿੰਘ ਸਰਾਭੇ ਨੇ ਮੁੱਢਲੀ ਵਿੱਦਿਆ ਪਿੰਡ ਵਿਚ ਹੀ ਪਾਪਤ ਕੀਤੀ। ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਉਸ ਨੇ ਅੱਠਵੀਂ ਅਤੇ 1910 ਈ: ਵਿਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਪਿੱਛੋਂ ਉਹ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਤੇ ਉੱਥੇ ਬਰਕਲੇ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਿਆ, ਪਰੰਤੂ ਇੱਥੇ ਉਹ ਪੜ੍ਹਾਈ ਛੱਡ ਕੇ ਗ਼ਦਰ ਲਹਿਰ ਵਿਚ ਸ਼ਾਮਲ ਹੋ ਗਿਆ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ਈ) ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਮਣਾ ਕਰਨਾ ਪਿਆ?
ਉੱਤਰ :
ਅਮਰੀਕਾ ਵਿਚ ਵਸਦੇ ਭਾਰਤੀਆਂ ਨੂੰ ਦੋ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਕ ਔਕੜ ਇਹ ਸੀ ਕਿ ਅਮਰੀਕਾ – ਕੈਨੇਡਾ ਦੀਆਂ ਸਰਕਾਰਾਂ ਉਨਾਂ ਨੂੰ ਆਪਣੇ ਨਾਗਰਿਕ ਨਹੀਂ ਸਨ ਬਣਾਉਣਾ ਚਾਹੁੰਦੀਆਂ, ਦੂਜੇ ਉੱਥੋਂ ਦੇ ਮਜ਼ਦੂਰ ਇਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ, ਕਿਉਂਕਿ ਇਹ ਲੋਕ ਉਨ੍ਹਾਂ ਦੀਆਂ ਹੜਤਾਲਾਂ ਸਮੇਂ ਉਨ੍ਹਾਂ ਦੀ ਥਾਂ ਘੱਟ ਮਜ਼ਦੂਰੀ ਲੈ ਕੇ ਕੰਮ ਕਰਨ ਲਗ ਪੈਂਦੇ ਸਨ।

(ਸ) ਗ਼ਦਰ ਲਹਿਰ ਦੀ ਨੀਂਹ ਕਦੋਂ ਰੱਖੀ ਗਈ ? ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਆਧਾਰ ‘ਤੇ?
ਉੱਤਰ :
ਗ਼ਦਰ ਲਹਿਰ ਦਾ ਮੁੱਢ 1912 ਵਿਚ ਬੱਝਣਾ ਸ਼ੁਰੂ ਹੋ ਗਿਆ ਸੀ। ਇਸ ਲਹਿਰ ਦੇ ਪਰਚਾਰ ਲਈ ‘ਗ਼ਦਰ’ ਨਾਂ ਦਾ ਇਕ ਹਫ਼ਤਾਵਾਰੀ ਅਖ਼ਬਾਰ ਉਰਦੂ ਅਤੇ ਪੰਜਾਬੀ ਵਿਚ ਕੱਢਿਆ ਗਿਆ। ਇਸ ਦੀ ਦਿਨੋ – ਦਿਨ ਮੰਗ ਵਧਣ ਕਾਰਨ ਇਸ ਦੇ ਸੰਖੇਪ ਰੂਪ ਹਿੰਦੀ ਤੇ ਗੁਜਰਾਤੀ ਵਿਚ ਵੀ ਛਪਣ ਲੱਗੇ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰਨਾਂ ਟਾਪੂਆਂ ਵਿਚ ਬਹੁਤ ਪ੍ਰਚਲਿਤ ਹੋ ਗਿਆ।

(ਹ) ਦੱਸੋ ਕਿ ਇਸ ਦੇ ਪ੍ਰਚਾਰ ਲਈ ਕੀ-ਕੀ ਯਤਨ ਕੀਤੇ ਗਏ ?

(ਅ) ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲੇ ਲਈ ਗ਼ਦਰ ਪਾਰਟੀ ਵੱਲੋਂ ਕਿਹੜੀ ਤਾਰੀਖ਼ ਮਿਥੀ ਗਈ ਅਤੇ ਇਹ ਤਾਰੀਖ਼ ਅੱਗੇ ਕਿਉਂ ਪਾ ਦਿੱਤੀ ਗਈ ?
ਉੱਤਰ :
ਗ਼ਦਰ ਪਾਰਟੀ ਵਲੋਂ ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਉੱਤੇ ਹਮਲੇ ਕਰਨ ਲਈ 21 ਫ਼ਰਵਰੀ, 1915 ਦੀ ਤਾਰੀਖ਼ ਮਿੱਥੀ ਗਈ, ਪਰੰਤੁ ਮਗਰੋਂ ਇਹ ਪਤਾ ਲੱਗਾ ਕਿ ਪਾਰਟੀ ਵਿਚ ਦਾਖ਼ਲ ਹੋਏ ਇਕ ਮੁਖ਼ਬਰ ਕਿਰਪਾਲ ਸਿੰਘ ਨੇ ਇਸ ਸੰਬੰਧੀ ਸਾਰੀ ਸੂਹ ਅੰਗਰੇਜ਼ਾਂ ਦੀ ਖੁਫੀਆਂ ਪੁਲਿਸ ਨੂੰ ਦੇ ਦਿੱਤੀ ਹੈ, ਤਾਂ ਇਹ ਤਾਰੀਖ਼ ਬਦਲ ਕੇ ਅੱਗੇ ਪਾ ਦਿੱਤੀ ਗਈ।

ਨੋਟ – ਇਹ ਤੱਥ ਗ਼ਲਤ ਹੈ। ਇਹ ਤਾਰੀਖ਼ ਅੱਗੇ ਨਹੀਂ ਸੀ ਪਾਈ ਗਈ, ਸਗੋਂ 21 ਫ਼ਰਵਰੀ ਦੀ ਥਾਂ ਬਦਲ ਕੇ 19 ਫ਼ਰਵਰੀ ਕਰ ਦਿੱਤੀ ਗਈ ਸੀ।

(ਕ) ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਕਿਉਂ ਸੁਣਾਈ ਗਈ ?
ਉੱਤਰ :
ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੀ ਸਜ਼ਾ ਡਿਫੈਂਸ ਆਫ਼ ਇੰਡੀਆ ਐਕਟ ਦੇ ਅਧੀਨ ਗ਼ਦਰ ਲਹਿਰ ਵਿਚ ਹਿੱਸਾ ਲੈਂਦਿਆਂ ਅੰਗਰੇਜ਼ਾਂ ਵਿਰੁੱਧ ਬਗਾਵਤ ਖੜੀ ਕਰਨ ਦੇ ਦੋਸ਼ ਵਿਚ ਸੁਣਾਈ ਗਈ ਸੀ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ਖ) ਫਾਂਸੀ ਦੀ ਸਜ਼ਾ ਸੁਣ ਕੇ ਕਰਤਾਰ ਸਿੰਘ ਸਰਾਭਾ ਨੇ ਜੱਜਾਂ ਨੂੰ ਕੀ ਕਿਹਾ ?
ਉੱਤਰ :
ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦੀ ਸਜ਼ਾ ਸੁਣ ਕੇ ਜੱਜਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।”

2. ਔਖੇ ਸ਼ਬਦਾਂ ਦੇ ਅਰਥ :

  • ਦਿਹਾਂਤ : ਮੌਤ, ਸੁਰਗਵਾਸ
  • ਪਾਲਣ-ਪੋਸਣ : ਪਰਵਰਸ਼, ਪਾਲਣਾ ਕਰਨੀ
  • ਵਿਦਰੋਹ : ਬਗਾਵਤ
  • ਪ੍ਰੇਰਨਾ : ਕਿਸੇ ਨੂੰ ਕੋਈ ਕੰਮ ਕਰਨ ਲਈ ਕਹਿਣਾ ਜਾਂ ਮਨਾਉਣਾ।
  • ਉਤਾਵਲਾ : ਕਾਹਲਾ, ਫੁਰਤੀਲਾ, ਛੇਤੀ ਕਰਨ ਵਾਲਾ
  • ਹਕੂਮਤ : ਰਾਜ, ਸਲਤਨਤ, ਸ਼ਾਸਨ
  • ਮੁਖ਼ਬਰ : ਖ਼ਬਰ ਦੇਣ ਵਾਲਾ, ਸੂਹੀਆ, ਜਸੂਸ
  • ਸੂਹ : ਉੱਘ-ਸੁੱਘ , ਸੁਰਾਗ, ਖੋਜ
  • ਖ਼ੁਫ਼ੀਆ : ਗੁੱਝਾ, ਗੁਪਤ
  • ਭਗੌੜਾ : ਭੱਜਿਆ ਹੋਇਆ, ਡਰਾਕਲ, ਫ਼ਰਾਰ
  • ਸੰਪਰਕ : ਮੇਲ, ਸੰਪਰਕ, ਵਾਸਤਾ

3. ਹੇਠ ਲਿਖਿਆਂ ਨੂੰ ਵਾਕਾਂ ਵਿੱਚ ਵਰਤੋ:

ਮਜ਼ਦੂਰੀ, ਨਾਗਰਿਕ, ਸ਼ਕਤੀ, ਵਿਦਰੋਹ, ਪਲਟਣ, ਅਜ਼ਾਦੀ
ਉੱਤਰ :

  • ਮਜ਼ਦੂਰੀ (ਕਿਰਤ) – ਭਾਰਤ ਵਿਚ ਬਹੁਤ ਸਾਰੇ ਲੋਕ ਮਿਹਨਤ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ।
  • ਨਾਗਰਿਕ (ਸ਼ਹਿਰੀ) – ਅਸੀਂ ਸਾਰੇ ਭਾਰਤ ਦੇ ਨਾਗਰਿਕ ਹਾਂ।
  • ਸ਼ਕਤੀ (ਤਾਕਤ) – ਭਾਰਤ ਬੜੀ ਵੱਡੀ ਫ਼ੌਜੀ ਸ਼ਕਤੀ ਦਾ ਮਾਲਕ ਹੈ।
  • ਵਿਦਰੋਹ ਬਗਾਵਤ) – ਗ਼ਦਰ ਪਾਰਟੀ ਦਾ ਪ੍ਰੋਗਰਾਮ ਭਾਰਤ ਵਿਚ ਫ਼ੌਜਾਂ ਨੂੰ ਨਾਲ ਮਿਲਾ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਖੜਾ ਕਰਦਾ ਸੀ।
  • ਪਲਟਣ (ਇਕ ਫ਼ੌਜੀ ਟੁਕੜੀ – ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਅੰਗਰੇਜ਼ੀ ਸ਼ਬਦ “ਪਲਟਣ ਨੂੰ “ਪੜਤਲ’ ਲਿਖਿਆ ਹੈ, ‘‘ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ।”
  • ਅਜ਼ਾਦੀ (ਸੁਤੰਤਰਤਾ) – ਭਾਰਤ ਨੇ 15 ਅਗਸਤ, 1947 ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕੀਤੀ।

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ :

  1. ਸੜਕ
  2. ਦਾਦਾ
  3. ਚਾਚਾ
  4. ਪੜ੍ਹਾਈ
  5. ਭਾਰਤੀ
  6. ਸਰਕਾਰ
  7. ਨੌਜਵਾਨ
  8. ਫ਼ੌਜੀ
  9. ਸਿਪਾਹੀ
  10. ਸਜ਼ਾ

ਉੱਤਰ :
ਵਚਨ ਬਦਲੀ –

  1. ਸੜਕ : ਸੜਕਾਂ
  2. ਦਾਦਾ : ਦਾਦੇ
  3. ਚਾਚਾ : ਚਾਚੇ
  4. ਪੜ੍ਹਾਈ : ਪੜ੍ਹਾਈਆਂ
  5. ਭਾਰਤੀ : ਭਾਰਤੀ/ਭਾਰਤੀਆਂ
  6. ਸਰਕਾਰ : ਸਰਕਾਰਾਂ
  7. ਨੌਜਵਾਨ : ਨੌਜਵਾਨਨੌਜਵਾਨਾਂ
  8. ਫ਼ੌਜੀ : ਫ਼ੌਜੀ/ਫ਼ੌਜੀਆਂ
  9. ਸਿਪਾਹੀ : ਸਿਪਾਹੀ/ਸਿਪਾਹੀਆਂ
  10. ਸਜ਼ਾ। : ਸਜ਼ਾਵਾਂ !

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਕਿਰਿਆ-ਵਿਸ਼ੇਸ਼ਣ
ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ , ਢੰਗ, ਤਰੀਕਾ ਆਦਿ ਦੱਸੇ, ਉਸ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉੱਤਰ :
ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਆਦਿ ਦੱਸੇ, ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।

ਇਹ ਅੱਠ ਪ੍ਰਕਾਰ ਦੇ ਹੁੰਦੇ ਹਨ

  • ਕਾਲ – ਵਾਚਕ ਕਿਰਿਆ – ਵਿਸ਼ੇਸ਼ਣ
  • ਸਥਾਨ – ਵਾਚਕ ਕਿਰਿਆ – ਵਿਸ਼ੇਸ਼ਣ
  • ਪ੍ਰਕਾਰ – ਵਾਚਕ ਕਿਰਿਆ – ਵਿਸ਼ੇਸ਼ਣ
  • ਕਾਰਨ – ਵਾਚਕ ਕਿਰਿਆ – ਵਿਸ਼ੇਸ਼ਣ
  • ਪਰਿਮਾਣ – ਵਾਚਕ ਕਿਰਿਆ – ਵਿਸ਼ੇਸ਼ਣ
  • ਸੰਖਿਆਂ – ਵਾਚਕ ਕਿਰਿਆ – ਵਿਸ਼ੇਸ਼ਣ
  • ਨਿਰਨੇ – ਵਾਚਕ ਕਿਰਿਆ – ਵਿਸ਼ੇਸ਼ਣ
  • ਨਿਸਚੇ – ਵਾਚਕ ਕਿਰਿਆ – ਵਿਸ਼ੇਸ਼ਣ।

ਕਰਤਾਰ ਸਿੰਘ ‘ਸਰਾਭਾ ਸਮੇਤ ਹੋਰ ਦੇਸ-ਭਗਤਾਂ ਦੀਆਂ ਤਸਵੀਰਾਂ ਲੈ ਕੇ ਉਹਨਾਂ ਨੂੰ ਆਪਣੀ ਕਾਪੀ ਵਿੱਚ ਚਿਪਕਾਓ।

ਕਰਤਾਰ ਸਿੰਘ ਸਰਾਭਾ ਦੀਆਂ ਸਰਗਰਮੀਆਂ ਬਾਰੇ ਨੋਟ ਲਿਖੋ।

PSEB 7th Class Punjabi Guide ਕਰਤਾਰ ਸਿੰਘ ਸਰਾਭਾ Important Questions and Answers

ਪ੍ਰਸ਼ਨ –
‘ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ :
ਕਰਤਾਰ ਸਿੰਘ ਸਰਾਭਾ ਦਾ ਜਨਮ 1896 ਵਿਚ ਲੁਧਿਆਣਾ – ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਵਿਚ ਸ: ਮੰਗਲ ਸਿੰਘ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਦਾ ਪਾਲਣ – ਪੋਸਣ ਉਸ ਦੇ ਦਾਦੇ ਬਦਨ ਸਿੰਘ ਨੇ ਕੀਤਾ।

ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ ਪਿੰਡ ਵਿਚ ਹੀ ਪ੍ਰਾਪਤ ਕੀਤੀ। ਫਿਰ ਉਸ ਨੇ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਪਿੱਛੋਂ ਉਹ ਆਪਣੇ ਚਾਚੇ ਡਾ: ਵੀਰ ਸਿੰਘ ਕੋਲ ਕਟਕ (ਉੜੀਸ਼ਾ) ਚਲਾ ਗਿਆ। ਫਿਰ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਦੱਸ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਅਤੇ ਉੱਥੇ ਜਨਵਰੀ, 1912 ਵਿਚ ਬਰਕਲੇ ਯੂਨੀਵਰਸਿਟੀ ਸਾਨਫਰਾਂਸਿਸਕੋ ਵਿਖੇ ਦਾਖ਼ਲ ਹੋ ਗਿਆ।

ਇਨੀਂ ਦਿਨੀਂ ਬਹੁਤ ਸਾਰੇ ਹਿੰਦੁਸਤਾਨੀ, ਖ਼ਾਸ ਕਰ ਪੰਜਾਬੀ, ਅਮਰੀਕਾ ਅਤੇ ਕੈਨੇਡਾ ਪਹੁੰਚ ਚੁੱਕੇ ਸਨ ਇੱਥੇ ਭਾਰਤੀ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਤਾਂ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਇਨਾਂ ਨੂੰ ਆਪਣੇ ਨਾਗਰਿਕ ਨਹੀਂ ਸਨ ਬਣਾਉਣਾ ਚਾਹੁੰਦੀਆਂ, ਦੂਜਾ ਉੱਥੋਂ ਦੇ ਮਜ਼ਦਰ ਇਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ, ਕਿਉਂਕਿ ਇਹ ਹੜਤਾਲਾਂ ਸਮੇਂ ਉਨ੍ਹਾਂ ਦੀ ਥਾਂ ਘੱਟ ਮਜ਼ਦੂਰੀ ਲੈ ਕੇ ਕੰਮ ਉੱਤੇ ਲੱਗ ਜਾਂਦੇ ਸਨ।

ਇਨ੍ਹਾਂ ਕਾਰਨਾਂ ਕਰਕੇ ਉੱਥੇ ਵਸਦੇ ਹਿੰਦੁਸਤਾਨੀਆਂ ਨੇ ‘ਗ਼ਦਰ’ ਨਾਂ ਦੀ ਇਕ ਪਾਰਟੀ ਬਣਾਈ, ਜਿਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ 18 ਸਾਲ ਦੀ ਛੋਟੀ ਉਮਰ ਦਾ ਹੋਣ ਕਰਕੇ ਪਾਰਟੀ ਦੀ ਕਾਰਜਕਾਰਨੀ ਦਾ ਮੈਂਬਰ ਸੀ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਵਿਖੇ ਬਣਾਇਆ ਗਿਆ ਤੇ ਇਸ ਦੇ ਪਰਚਾਰ ਲਈ ਉਰਦੂ ਤੇ ਪੰਜਾਬੀ ਵਿਚ “ਗਦਰ” ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਿਆ ਮਗਰੋਂ ਇਸ ਦੇ ਸੰਖੇਪ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਿਤ ਹੋਣ ਲੱਗੇ। ਇਸ ਅਖ਼ਬਾਰ ਦੇ ਲਿਖਣ ਤੇ ਪ੍ਰਕਾਸ਼ਿਤ ਕਰਨ ਵਾਲੀ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਸ: ਕਰਤਾਰ ਸਿੰਘ ਸਰਾਭਾ ਅਤੇ ਰਘੁਬਰ ਦਿਆਲ ਗੁਪਤਾ ਸਨ। ਇਸ ਨੂੰ ਚਲਾਉਣ ਲਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਇਸ ਲਈ ਧਨ ਇਕੱਠਾ ਕਰਨ ਦਾ ਬੀੜਾ ਚੁੱਕਿਆ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਉਸ ਸਮੇਂ ਅੰਗਰੇਜ਼ਾਂ ਅਤੇ ਜਰਮਨਾਂ ਵਿਚਕਾਰ ਛੇਤੀ ਹੀ ਯੁੱਧ ਛਿੜ ਜਾਣ ਦੀ ਆਸ ਸੀ। ਗ਼ਦਰ ਲਹਿਰ ਦੇ ਆਗੂਆਂ ਨੇ ਅੰਗਰੇਜ਼ਾਂ ਵਿਰੁੱਧ ਕਾਰਵਾਈ ਕਰਨ ਲਈ ਜਰਮਨ ਰਾਜਦੂਤ ਤਕ ਪਹੁੰਚ ਕੀਤੀ, ਜਿਸ ਨੇ ਉਨ੍ਹਾਂ ਦੀ ਧਨ ਤੇ ਹਥਿਆਰਾਂ ਨਾਲ ਮੱਦਦ ਕਰਨ ਦਾ ਭਰੋਸਾ ਦਿੱਤਾ। ਗ਼ਦਰ ਪਾਰਟੀ ਨੇ ਆਪਣੇ ਬਹੁਤ ਸਾਰੇ ਕਾਰਕੁਨਾਂ ਨੂੰ ਹਥਿਆਰ ਚਲਾਉਣ ਅਤੇ ਹੋਰ ਫ਼ੌਜੀ ਸਿਖਲਾਈ ਲੈਣ ਦੀ ਪ੍ਰੇਰਨਾ ਵੀ ਦਿੱਤੀ। ਕਰਤਾਰ ਸਿੰਘ ਸਰਾਭਾ ਨੇ ਨਿਊਯਾਰਕ ਦੀ ਇਕ ਕੰਪਨੀ ਵਿਚ ਦਾਖ਼ਲਾ ਲੈ ਕੇ ਜਹਾਜ਼ ਉਡਾਉਣ ਤੇ ਮੁਰੰਮਤ ਕਰਨ ਦਾ ਕੰਮ ਵੀ ਸਿੱਖ ਲਿਆ।

22 ਜੁਲਾਈ, 1914 ਨੂੰ ਪਹਿਲਾ ਵਿਸ਼ਵ ਯੁੱਧ ਛਿੜ ਪਿਆ, ਜਿਸ ਵਿਚ ਬਰਤਾਨੀਆ, ਫ਼ਰਾਂਸ, ਰੂਸ ਆਦਿ ਦੇਸ਼ ਜਰਮਨੀ, ਆਸਟਰੀਆ ਤੇ ਹੰਗਰੀ ਦੇ ਵਿਰੁੱਧ ਮੈਦਾਨ ਵਿਚ ਕੁੱਦ ਪਏ। 26 ਜੁਲਾਈ, 1914 ਨੂੰ ਗਦਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਇਹ ਹਿੰਦੁਸਤਾਨੀਆਂ ਲਈ ਦੇਸ਼ ਪਰਤ ਕੇ ਫ਼ੌਜਾਂ ਨੂੰ ਵਿਗਾੜ ਕੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਦਾ ਸੁਨਹਿਰੀ ਮੌਕਾ ਹੈ। 5 ਅਗਸਤ, 1914 ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।

ਸ: ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਲਈ ਇੰਨਾ ਉਤਾਵਲਾ ਸੀ ਕਿ ਉਹ ਪਾਰਟੀ ਦੇ ਹੋਰ ਫ਼ੈਸਲਿਆਂ ਦੀ ਉਡੀਕ ਕੀਤੇ ਬਿਨਾਂ ਹੀ ਰਘੁਬਰ ਦਿਆਲ ਗੁਪਤ ਨੂੰ ਨਾਲ ਲੈ ਕੇ ਇਕ ਜਪਾਨੀ ਜਹਾਜ਼ ਨਿਪਨਮਾਰੂ ਵਿਚ ਚੜ੍ਹ ਕੇ ਹਿੰਦੁਸਤਾਨ ਨੂੰ ਚਲ ਪਿਆ। 15 ਸਤੰਬਰ, 1914 ਨੂੰ ਕੋਲਕਾਤਾ ਦੀ ਬੰਦਰਗਾਹ ਉੱਤੇ ਪੁੱਜਾ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਦੀ ਪੁਲਿਸ ਅਮਰੀਕਾ ਤੋਂ ਆਏ ਹਿੰਦੁਸਤਾਨੀਆਂ ਨੂੰ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਫੜ ਰਹੀ ਸੀ, ਪਰੰਤੂ ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਬਚ ਕੇ ਪੰਜਾਬ ਆ ਪੁੱਜਾ।

ਇਸ ਜਹਾਜ਼ ਦੇ ਆਉਣ ਨਾਲ ਬਹੁਤੇ ਹਿੰਦੁਸਤਾਨੀ ਪੰਜਾਬ ਆ ਕੇ ਗ਼ਦਰ ਲਹਿਰ ਨਾਲ ਜੁੜ ਗਏ, ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ, ਭਾਈ ਰਣਧੀਰ ਸਿੰਘ ਨਾਰੰਗਵਾਲ, ਭਾਈ ਹਰਨਾਮ ਸਿੰਘ ਟੁੰਡੀਲਾਟ, ਬੀਬੀ ਗੁਲਾਬ ਕੌਰ, ਭਾਈ ਪਿਆਰਾ ਸਿੰਘ ਲੰਗੇਰੀ ਤੇ ਨਿਧਾਨ ਸਿੰਘ ਚੁੱਘਾ ਕਰ ਰਹੇ ਸਨ।

ਪੰਜਾਬ ਵਿਚ ਗ਼ਦਰ ਪਾਰਟੀ ਦਾ ਪ੍ਰੋਗਰਾਮ ਪੰਜਾਬ ਤੇ ਨੇੜੇ ਦੇ ਸੂਬਿਆਂ ਦੀਆਂ ਛਾਉਣੀਆਂ ਵਿਚ ਫ਼ੌਜੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਵਿਦਰੋਹ ਵਿਚ ਸ਼ਾਮਲ ਕਰਨਾ ਸੀ। ਇਸ ਮੰਤਵ ਲਈ ਕੁੱਝ ਕਾਰਕੁਨ ਤਾਂ ਆਪ ਫ਼ੌਜ ਵਿਚ ਭਰਤੀ ਹੋ ਗਏ। ਲਾਹੌਰ ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਵਿਚ ਕੁੱਝ ਪਲਟਣਾਂ ਗ਼ਦਰ ਲਈ ਤਿਆਰ ਹੋ ਗਈਆਂ।

ਸਰਾਭੇ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਬੰਗਾਲ ਦੇ ਪ੍ਰਸਿੱਧ ਇਨਕਲਾਬੀ ਰਾਸ ਬਿਹਾਰੀ ਬੋਸ ਨਾਲ ਜੁੜ ਗਿਆ ਤੇ ਉਹ ਲਾਹੌਰ ਪਾਰਟੀ ਦੇ ਕੇਂਦਰ ਵਿਚ ਵੀ ਆ ਗਿਆ।

ਇਸ ਪ੍ਰਕਾਰ ਤਿਆਰੀਆਂ ਕਰ ਕੇ 21 ਫ਼ਰਵਰੀ, 1915 ਦਾ ਦਿਨ ਮੀਆਂ ਮੀਰ ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿੱਥਿਆ ਗਿਆ, ਪਰ ਇਕ ਮੁਖ਼ਬਰ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਇਸ ਗੱਲ ਦੀ ਸੂਹ ਲੱਗ ਗਈ। ਜਦੋਂ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਇਹ ਤਾਰੀਖ਼ ਅੱਗੇ ਪਾ ਦਿੱਤੀ ਗਈ।

ਮਿੱਥੀ ਤਾਰੀਖ਼ ’ਤੇ ਰਾਤ ਨੂੰ ਨੌਂ ਵਜੇ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿਚ ਕੁੱਝ ਗ਼ਦਰੀ ਤੇ ਭਾਈ ਰਣਧੀਰ ਸਿੰਘ ਦੇ ਜਥੇ ਦੇ 50 – 60 ਆਦਮੀ ਫ਼ਿਰੋਜ਼ਪੁਰ ਛਾਉਣੀ ਤੋਂ ਗੱਡੀ ਉੱਪਰ ਢੋਲਕੀ ਤੇ ਹਰਮੋਨੀਅਮ ਲੈ ਕੇ ਡਿਪੂ ਵਲ ਤੁਰ ਪਏ। ਉਨ੍ਹਾਂ ਫ਼ੌਜ ਵਿਚੋਂ ਕੱਢੇ ਇਕ ਸਿਪਾਹੀ ਕਿਰਪਾਲ ਸਿੰਘ ਨੂੰ ਅੰਦਰ ਭੇਜਿਆ, ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਗ਼ਦਰੀ ਸਾਰੀ ਰਾਤ ਉਡੀਕ ਕਰਦੇ ਰਹੇ ਤੇ ਅੰਤ ਮੁੜ ਗਏ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਰਾਤ ਨੂੰ ਗੱਡੀ ਚੜ੍ਹ ਕੇ ਲਾਇਲਪੁਰ ਪੁੱਜੇ ਤੇ ਫਿਰ ਪਿਸ਼ਾਵਰ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪੁੱਜੇ। ਉੱਥੇ ਜਾ ਕੇ ਜਦੋਂ ਉਨ੍ਹਾਂ ਨੂੰ ਕਾਬਲ ਹਕੂਮਤ ਦੇ ਸਖ਼ਤ ਵਤੀਰੇ ਦਾ ਪਤਾ ਲੱਗਾ, ਤਾਂ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ, ਪਰੰਤੂ ਉਨ੍ਹਾਂ ਹੌਸਲਾ ਨਾ ਹਾਰਿਆ। 2 ਮਾਰਚ ਨੂੰ ਉਹ ਸਰਗੋਧੇ ਚੱਕ ਨੰਬਰ 5 ਵਿਚ ਜਗਤ ਸਿੰਘ ਦੇ ਜਾਣੂ ਸਿਪਾਹੀ ਰਾਜਿੰਦਰ ਸਿੰਘ ਪੈਨਸ਼ਨੀਏ ਕੋਲ ਪੁੱਜੇ, ਜਿਸ ਨੇ ਕਿ ਉਨ੍ਹਾਂ ਨੂੰ ਬੰਦੂਕਾਂ ਦੇਣ ਦਾ ਲਾਰਾ ਲਾਇਆ ਹੋਇਆ ਸੀ, ਪਰੰਤੂ ਉਨ੍ਹਾਂ ਬਾਰੇ ਸਰਕਾਰ ਨੂੰ ਸੂਹ ਮਿਲ ਗਈ ਤੇ ਪੁਲਿਸ ਨੇ ਆ ਕੇ ਤਿੰਨਾਂ ਨੂੰ।

ਗਿਫ਼ਤਾਰ ਕਰ ਲਿਆ ਉਨਾਂ ਉੱਤੇ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਵਿਚ ਕੁੱਲ ਮੁਲਜ਼ਮਾਂ ਦੀ ਗਿਣਤੀ 82 ਸੀ, ਜਿਨ੍ਹਾਂ ਵਿਚੋਂ 17 ਨੂੰ ਭਗੌੜੇ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਸੁਰਸਿੰਘੀਏ ਸਮੇਤ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਵਾਇਸਰਾਏ ਨੇ 17 ਦੇਸ਼ – ਭਗਤਾਂ ਦੀ ਸਜ਼ਾ ਘਟਾ ਕੇ ਉਮਰ ਕੈਦ ਵਿਚ ਬਦਲ ਦਿੱਤੀ। ਕਰਤਾਰ ਸਿੰਘ ਸਰਾਭਾ ਤੇ ਜਗਤ ਸਿੰਘ ਸੁਰਸਿੰਘੀਏ ਸਮੇਤ ਪੰਜ ਗ਼ਦਰੀਆਂ ਨੂੰ 16 ਨਵੰਬਰ, 1915 ਨੂੰ ਸੈਂਟਰਲ ਜੇਲ੍ਹ, ਲਾਹੌਰ ਵਿਚ ਫਾਂਸੀ ਦੇ ਦਿੱਤੀ ਗਈ।

ਕਰਤਾਰ ਸਿੰਘ ਸਰਾਭਾ ਨੇ 13 ਸਤੰਬਰ ਨੂੰ ਫਾਂਸੀ ਦੀ ਸਜ਼ਾ ਸੁਣਨ ਮਗਰੋਂ ਜੱਜ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।”

ਔਖੇ ਸ਼ਬਦਾਂ ਦੇ ਅਰਥ – ਮਚ – ਸੜਣ। ਅੱਵਲ – ਫ਼ਸਟ। ਬਿਰਖਾਂ – ਰੁੱਖਾਂ ਵਣ – ਜੰਗਲ। ਧੁਪੀਲੇ – ਧੁੱਪ ਵਾਲੇ। ਮਹਿਮਾਨ – ਪ੍ਰਾਹੁਣਾ। ਖੱਗਣਾ – ਚਾਕਲੀ ਕੱਢਣੀ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਟਾਪੂਆਂ, ਹਿੰਦੁਸਤਾਨ, 1915, ਪਿੰਡ, ਪੰਜਾਬ)
(ੳ) ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ …………………………….. ਵਿਚ ਹੀ ਪ੍ਰਾਪਤ ਕੀਤੀ।
(ਅ) ਇਹ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰ …………………………….. ਵਿਚ ਵੀ ਪ੍ਰਚਲਿਤ ਹੋ ਗਿਆ।
(ਈ) 5 ਅਗਸਤ …………………………….. ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।
(ਸ) ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ …………………………….. ਆ ਗਿਆ।
(ਹ) ਮੈਂ ਫਿਰ ਪੈਦਾ ਹੋ ਕੇ ਵੀ …………………………….. ਦੀ ਅਜ਼ਾਦੀ ਲਈ ਲੜਾਂਗਾ।
ਉੱਤਰ :
(ੳ) ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ ਪਿੰਡ ਵਿਚ ਹੀ ਪ੍ਰਾਪਤ ਕੀਤੀ।
(ਅ) ਇਹ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰ ਟਾਪੂਆਂ ਵਿਚ ਵੀ ਬਹੁਤ ਪ੍ਰਚੱਲਿਤ ਹੋ ਗਿਆ।
(ਈ) 5 ਅਗਸਤ, 1915 ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।
(ਸ) ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ ਪੰਜਾਬ ਆ ਗਿਆ !
(ਹ) ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਲੁਧਿਆਣੇ ਸ਼ਹਿਰ ਤੋਂ 25 ਕਿਲੋਮੀਟਰ ਦੀ ਵਿੱਥ ਉੱਤੇ ਲੁਧਿਆਣਾ – ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਹੈ। ਇਸ ਪਿੰਡ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਸੰਨ 1896 ਈ. ਵਿੱਚ ਬਾਲਕ ਕਰਤਾਰ ਸਿੰਘ ਪੈਦਾ ਹੋਇਆ। ਛੋਟੀ ਉਮਰ ਵਿਚ ਹੀ ਇਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਕਰਤਾਰ ਸਿੰਘ ਦਾ ਪਾਲਣ – ਪੋਸ਼ਣ ਇਸ ਦੇ ਦਾਦੇ ਸਰਦਾਰ ਬਦਨ ਸਿੰਘ ਦੇ ਜੁੰਮੇ ਪੈ ਗਿਆ ਮੁਢਲੀ ਵਿੱਦਿਆ ਕਰਤਾਰ ਸਿੰਘ ਨੇ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ 1910 ਈ. ਵਿੱਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ। ਦਸਵੀਂ ਪਾਸ ਕਰ ਕੇ ਕਰਤਾਰ ਸਿੰਘ ਆਪਣੇ ਚਾਚੇ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਉਹ ਮਸਾਂ ਇਕ ਸਾਲ ਹੀ ਆਪਣੇ ਚਾਚੇ ਪਾਸ ਠਹਿਰਿਆ.। ਇਸ ਤੋਂ ਬਾਅਦ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਕਹਿ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ, ਜਿੱਥੇ ਉਸ ਨੂੰ ਬਰਕਲੇ ਯੂਨੀਵਰਸਿਟੀ, ਸਾਨਫ਼ਰਾਂਸਿਸਕੋ ਵਿੱਚ ਦਾਖ਼ਲਾ ਮਿਲ ਗਿਆ। ਇਹ 1912 ਈ. ਦੇ ਜਨਵਰੀ ਮਹੀਨੇ ਦੀ ਗੱਲ ਹੈ।

1. ਸਰਾਭਾ ਪਿੰਡ ਲੁਧਿਆਣੇ ਤੋਂ ਕਿੰਨੀ ਦੂਰ ਹੈ ?
(ਉ) 20 ਕਿਲੋਮੀਟਰ
(ਅ) 25 ਕਿਲੋਮੀਟਰ
(ਈ) 30 ਕਿਲੋਮੀਟਰ
(ਸ) 40 ਕਿਲੋਮੀਟਰ।
ਉੱਤਰ :
(ਅ) 25 ਕਿਲੋਮੀਟਰ

2. ਕਰਤਾਰ ਸਿੰਘ ਸਰਾਭੇ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ: ਸੋਹਣ ਸਿੰਘ
(ਅ) ਸ: ਸਈਆ ਸਿੰਘ
(ਈ) ਸ: ਮੰਗਲ ਸਿੰਘ
(ਸ) ਸ: ਮੰਗਤ ਸਿੰਘ॥
ਉੱਤਰ :
(ਈ) ਸ: ਮੰਗਲ ਸਿੰਘ

3. ਕਰਤਾਰ ਸਿੰਘ ਸਰਾਭੇ ਦਾ ਜਨਮ ਕਦੋਂ ਹੋਇਆ ?
(ਉ) 1890 ਈ. ਵਿਚ
(ਅ) 1895 ਈ. ਵਿਚ
(ਈ) 1896 ਈ. ਵਿਚ
(ਸ) 1899 ਈ. ਵਿਚ।
ਉੱਤਰ :
(ਈ) 1896 ਈ. ਵਿਚ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

4. ਕਰਤਾਰ ਸਿੰਘ ਸਰਾਭੇ ਦਾ ਪਾਲਣ – ਪੋਸ਼ਣ ਕਿਸ ਨੇ ਕੀਤਾ ?
(ਉ) ਚਾਚੇ ਬਦਨ ਸਿੰਘ ਨੇ
(ਆ) ਦਾਦੇ ਬਦਨ ਸਿੰਘ ਨੇ
(ਈ) ਤਾਏ ਬਚਨ ਸਿੰਘ ਨੇ
(ਸ) ਮਾਮੇ ਬਦਨ ਸਿੰਘ ਨੇ।
ਉੱਤਰ :
(ਆ) ਦਾਦੇ ਬਦਨ ਸਿੰਘ ਨੇ

5. ਕਰਤਾਰ ਸਿੰਘ ਨੇ ਮੁਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ?
(ਉ) ਲੁਧਿਆਣੇ
(ਆ) ਪਿੰਡ ਵਿਚ
(ਈ) ਰਾਏਕੋਟ
(ਸ) ਜਗਰਾਵੀਂ।
ਉੱਤਰ :
(ਆ) ਪਿੰਡ ਵਿਚ

6. ਕਰਤਾਰ ਸਿੰਘ ਸਰਾਭੇ ਨੇ ਅੱਠਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ ?
(ਉ) ਮਾਲਵਾ ਹਾਈ ਸਕੂਲ
(ਅ) ਦੁਆਬਾ ਹਾਈ ਸਕੂਲ
(ਈ) ਕੱਲਰ ਹਾਈ ਸਕੂਲ
(ਸ) ਲਾਇਲਪੁਰ ਹਾਈ ਸਕੂਲ।
ਉੱਤਰ :
(ਉ) ਮਾਲਵਾ ਹਾਈ ਸਕੂਲ

7. ਕਰਤਾਰ ਸਿੰਘ ਸਰਾਭੇ ਨੇ ਦਸਵੀਂ ਕਦੋਂ ਪਾਸ ਕੀਤੀ ?
(ਉ) 1905
(ਅ) 1906
(ਈ) 1908
(ਸ) 1910
ਉੱਤਰ :
(ਸ) 1910

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

8. ਕਰਤਾਰ ਸਿੰਘ ਸਰਾਭੇ ਨੇ ਦਸਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ ?
(ਉ) ਮਾਲਵਾ ਹਾਈ ਸਕੂਲ
(ਅ) ਪਬਲਿਕ ਹਾਈ ਸਕੂਲ
(ਇ) ਮਿਸ਼ਨ ਹਾਈ ਸਕੂਲ
(ਸ) ਦੁਆਬਾ ਹਾਈ ਸਕੂਲ।
ਉੱਤਰ :
(ਇ) ਮਿਸ਼ਨ ਹਾਈ ਸਕੂਲ

9. ਕਰਤਾਰ ਸਿੰਘ ਸਰਾਭੇ ਦੇ ਚਾਚੇ ਦਾ ਨਾਂ ਕੀ ਹੈ ?
(ਉ) ਬਦਨ ਸਿੰਘ
(ਅ ਬਚਨ ਸਿੰਘ
(ੲ) ਵੀਰ ਸਿੰਘ
(ਸ) ਹੀਰਾ ਸਿੰਘ॥
ਉੱਤਰ :
(ੲ) ਵੀਰ ਸਿੰਘ

10. ਕਰਤਾਰ ਸਿੰਘ ਸਰਾਭਾ ਆਪਣੇ ਚਾਚੇ ਕੋਲ ਕਿੱਥੇ ਰਿਹਾ ?
(ਉ) ਕਟਕ
(ਅ) ਭੁਵਨੇਸ਼ਵਰ
(ਈ) ਚੇਨੱਈ
(ਸ) ਮੁੰਬਈ।
ਉੱਤਰ :
(ਉ) ਕਟਕ

11. ਕਰਤਾਰ ਸਿੰਘ ਸਰਾਭਾ ਕਦੋਂ ਅਮਰੀਕਾ ਪੁੱਜਾ ?
(ਉ) 1905
(ਅ) 1906
(ਈ) 1910
(ਸ) 1912
ਉੱਤਰ :
(ਸ) 1912

12. ਕਰਤਾਰ ਸਿੰਘ ਸਰਾਭੇ ਨੂੰ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਮਿਲਿਆ ?
(ਉ) ਬਰਕਲੇ
(ਅ) ਮਜ਼ੂਰੀ
(ਈ) ਕੈਨਮਸ
(ਸ) ਮਹਟਨ।
ਉੱਤਰ :
(ਉ) ਬਰਕਲੇ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਲੁਧਿਆਣਾ, ਸ਼ਹਿਰ, ਕਿਲੋਮੀਟਰ, ਸਰਾਭਾ, ਮੰਗਲ ਸਿੰਘ॥
(ii) ਇਸ, ਉਹ, ਇਹ।
(iii) 25, ਛੋਟੀ, ਮੁੱਢਲੀ, ਹਾਈ, ਉਚੇਰੀ।
(iv) ਪੈਦਾ ਹੋਇਆ, ਪੈ ਗਿਆ, ਕੀਤੀ, ਚਲਾ ਗਿਆ, ਮਿਲ ਗਿਆ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :

(i) “ਪਿੰਡ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਦੇਹਾਤ
(ਅ) ਨਗਰ
(ਈ) ਸ਼ਹਿਰ
(ਸ ਕਸਬਾ।
ਉੱਤਰ :
(ਈ) ਸ਼ਹਿਰ

(ii) ‘ਕਰਤਾਰ ਸਿੰਘ ਦਾ ਪਾਲਣ – ਪੋਸ਼ਣ ਇਸਦੇ ਦਾਦੇ ਬਦਨ ਸਿੰਘ ਦੇ ਚੁੰਮੇ ਪੈ ਗਿਆ। ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਇਸ
(ਅ) ਜੁੰਮੇ
(ਈ) ਪੈ
(ਸ) ਗਿਆ।
ਉੱਤਰ :
(ੳ) ਇਸ

(iii) “ਇਹ 1912 ਦੇ ਜਨਵਰੀ ਮਹੀਨੇ ਦੀ ਗੱਲ ਹੈ ਤਾਂ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਈ) ਤਿੰਨ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 1
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 2

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਦਿਹਾਂਤ
(ii) ਪਾਲਣ – ਪੋਸ਼ਣ
(iii) ਉਚੇਰੀ
ਉੱਤਰ :
(i) ਦਿਹਾਂਤ – ਸਤ
(ii) ਪਾਲਣ – ਪੋਸ਼ਣ – ਪਾਲਣਾ
(iii) ਉਚੇਰੀ – ਉੱਚੀ।

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ( ਕਰਤਾਰ ਸਿੰਘ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਬੰਗਾਲ ਦੇ ਇਨਕਲਾਬੀਆਂ ਨਾਲ ਜੋੜਿਆ ਗਿਆ ਤੇ ਪ੍ਰਸਿੱਧ ਇਨਕਲਾਬੀ, ਰਾਸ ਬਿਹਾਰੀ ਬੋਸ ਤਾਂ (ਜਿਸ ਨੇ 1911 ਈਸਵੀ ਵਿੱਚ ਵਾਇਸਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ ਸੀ) ਲਾਹੌਰ, ਪਾਰਟੀ ਦੇ ਮੁੱਖ ਕੇਂਦਰ ਵਿੱਚ ਵੀ ਆ ਗਿਆ। ਇਸ ਤਰ੍ਹਾਂ ਤਿਆਰੀਆਂ ਕਰਕੇ 21 ਫਰਵਰੀ, 1915 ਈਸਵੀ ਦਾ ਦਿਨ ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿਥਿਆ ਗਿਆ ਪਰ ਇਸ ਵੇਲੇ ਤੱਕ ਇਸ ਦੇ ਕੇਂਦਰ ਵਿੱਚ ਇੱਕ ਮੁਖ਼ਬਰ ਕਿਰਪਾਲ ਸਿੰਘ ਵੀ ਵੜ ਗਿਆ ਸੀ, ਜੋ ਕੇਂਦਰ ਦੇ ਕੰਮ ਤੇ ਸਲਾਹਾਂ ਦੀਆਂ ਖ਼ਬਰਾਂ ਖ਼ੁਫ਼ੀਆ ਪੁਲਿਸ ਨੂੰ ਪੁਚਾਉਂਦਾ ਸੀ। ਉਸ ਨੇ ਇਸ ਤਾਰੀਖ ਦੀ ਸੂਹ ਖੁਫ਼ੀਆ ਪੁਲਿਸ ਨੂੰ ਦੇ ਦਿੱਤੀ। ਉਧਰ ਪਾਰਟੀ ਦੇ ਕੇਂਦਰ ਨੂੰ ਵੀ ਇਸ ਸੂਹ ਦਾ ਪਤਾ ਲੱਗ ਗਿਆ ਤੇ ਇਹ ਤਾਰੀਖ ਅੱਗੇ ਪਾ ਦਿੱਤੀ ਗਈ। ਨਵੀਂ ਮਿੱਥੀ ਤਾਰੀਖ਼ ਨੂੰ ਰਾਤ ਦੇ ਨੌਂ ਵਜੇ ਕਰਤਾਰ ਸਿੰਘ ਸਰਾਭਾ ਦੀ ਕਮਾਨ ਹੇਠ ਕੁੱਝ ਗ਼ਦਰੀ ਤੇ ਭਾਈ ਰਣਧੀਰ ਸਿੰਘ ਦੇ ਜਥੇ ਦੇ ਪੰਜਾਹ – ਸੱਠ ਆਦਮੀ ਫ਼ਿਰੋਜ਼ਪੁਰ ਛਾਉਣੀ ਤੋਂ ਗੱਡੀ ਤੋਂ ਉੱਤਰ ਕੇ ਢੋਲਕੀ ਤੇ ਹਾਰਮੋਨੀਅਮ ਲੈ ਕੇ ਡਿੱਪੂ ਵਲ ਨੂੰ ਤੁਰ ਪਏ। ਉਹਨਾਂ ਨੇ ਕਿਰਪਾਲ ਸਿੰਘ ਸਿਪਾਹੀ ਨੂੰ (ਜਿਸ ਨੂੰ ਕਿ ਪਹਿਲ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ ਸੀ ) ਬਾਰਕਾਂ ਵਿੱਚ ਭੇਜਿਆ, ਜਿੱਥੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਤੇ ਛਾਉਣੀ ਵਿਚੋਂ ਖ਼ਬਰ ਨਾ ਆਈ। ਗਦਰੀ ਸੂਰਮੇ ਸਾਰੀ ਰਾਤ ਉਡੀਕ ਕਰ ਕੇ ਮੁੜ ਗਏ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

1. ਕਰਤਾਰ ਸਿੰਘ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਕਿਨ੍ਹਾਂ ਇਨਕਲਾਬੀਆਂ ਨਾਲ ਜੋੜਿਆ ਗਿਆ ?
(ਉ) ਬੰਗਾਲੀ
(ਅ) ਮਰਾਠੀ
(ਈ) ਰਾਜਸਥਾਨੀ
(ਸ) ਬਿਹਾਰੀ।
ਉੱਤਰ :
(ਉ) ਬੰਗਾਲੀ

2. ਬੰਗਾਲ ਦਾ ਪ੍ਰਸਿੱਧ ਇਨਕਲਾਬੀ ਕੌਣ ਸੀ ?
(ਉ) ਚੰਦਰ ਸ਼ੇਖ਼ਰ ਆਜ਼ਾਦ
(ਅ) ਸਚਿੰਦਰ ਨਾਥ ਸਾਨਿਆਲ
(ਈ) ਰਾਸ ਬਿਹਾਰੀ ਬੋਸ
(ਸ) ਨਰਿੰਦਰ ਨਾਥ॥
ਉੱਤਰ :
(ਈ) ਰਾਸ ਬਿਹਾਰੀ ਬੋਸ

3. ਰਾਸ ਬਿਹਾਰੀ ਬੋਸ ਨੇ 1911 ਵਿਚ ਕਿਸ ਉੱਤੇ ਬੰਬ ਸੁੱਟਿਆ ਸੀ ?
(ਉ) ਲਾਰਡ ਕਰਜ਼ਨ ਉੱਤੇ
(ਅ) ਲਾਰਡ ਹਾਰਡਿੰਗ ਉੱਤੇ
(ਈ) ਲਾਰਡ ਵੇਵਲ ਉੱਤੇ
(ਸ) ਲਾਰਡ ਡਲਹੌਜ਼ੀ ਉੱਤੇ।
ਉੱਤਰ :
(ਅ) ਲਾਰਡ ਹਾਰਡਿੰਗ ਉੱਤੇ

4. ਰਾਸ ਬਿਹਾਰੀ ਬੋਸ ਕਿੱਥੇ ਆ ਪਹੁੰਚਿਆ ਸੀ ?
(ਉ) ਫ਼ਿਰੋਜ਼ਪੁਰ
(ਅ) ਲਾਹੌਰ
(ਈ) ਦਿੱਲੀ
(ਸ) ਕਰਾਚੀ।
ਉੱਤਰ :
(ਅ) ਲਾਹੌਰ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

5. ਮੀਆਂ ਮੀਰ ਅਤੇ ਫਿਰੋਜ਼ਪੁਰ ਛਾਉਣੀਆਂ ਉੱਤੇ ਹਮਲਾ ਕਰਨ ਲਈ ਕਿਹੜਾ ਦਿਨ ਮਿੱਥਿਆ ਗਿਆ ?
(ਉ) 21 ਮਾਰਚ, 1915
(ਅ) 21 ਫਰਵਰੀ, 1914
(ਈ) 21 ਫਰਵਰੀ, 1915
(ਸ) 21 ਫਰਵਰੀ, 1916॥
ਉੱਤਰ :
(ਈ) 21 ਫਰਵਰੀ, 1915

6. ਗਦਰ ਪਾਰਟੀ ਦੇ ਪ੍ਰੋਗਰਾਮਾਂ ਸੰਬੰਧੀ ਕੌਣ ਖ਼ਬਰਾਂ ਪੁਲਿਸ ਨੂੰ ਪੁਚਾਉਂਦਾ ਸੀ ?
(ਉ) ਬੇਲਾ ਸਿੰਘ
(ਅ) ਕਿਸ਼ਨ ਸਿੰਘ
(ਈ) ਕਿਰਪਾਲ ਸਿੰਘ
(ਸ) ਰਾਜਿੰਦਰ ਸਿੰਘ॥
ਉੱਤਰ :
(ਈ) ਕਿਰਪਾਲ ਸਿੰਘ

7. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਨਾਲ ਕਿੰਨੇ ਕੁ ਆਦਸੀ ਫ਼ਿਰੋਜ਼ਪੁਰ ਛਾਉਣੀ ਪਹੁੰਚੇ ਸਨ ?
(ਉ) ਤੀਹ – ਚਾਲੀ
(ਅ) ਚਾਲੀ – ਪੰਜਾਹ
(ਈ) ਪੰਜਾਹ – ਸੱਠ
(ਸ) ਸੱਠ – ਸੱਤਰ।
ਉੱਤਰ :
(ਈ) ਪੰਜਾਹ – ਸੱਠ

8. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਕੀ ਲੈ ਕੇ ਡਿੱਪੂ ਵਲ ਨੂੰ ਤੁਰੇ ?
(ਉ) ਹਥਿਆਰ
(ਅ) ਹਾਰਮੋਨੀਅਮ
(ਈ) ਢੋਲਕੀ
(ਸ) ਹਾਰਮੋਨੀਅਮ ਤੇ ਢੋਲਕੀ।
ਉੱਤਰ :
(ਸ) ਹਾਰਮੋਨੀਅਮ ਤੇ ਢੋਲਕੀ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

9. ਬਾਰਕਾਂ ਵਿਚ ਕਿਸਨੂੰ ਭੇਜਿਆ ਗਿਆ ?
(ਉ) ਕਰਤਾਰ ਸਿੰਘ ਸਰਾਭੇ ਨੂੰ
(ਅ) ਭਾਈ ਰਣਧੀਰ ਸਿੰਘ ਨੂੰ
(ਈ) ਕਿਰਪਾਲ ਸਿੰਘ ਨੂੰ
(ਸ) ਰਾਸ ਬਿਹਾਰੀ ਬੋਸ ਨੂੰ।
ਉੱਤਰ :
(ਈ) ਕਿਰਪਾਲ ਸਿੰਘ ਨੂੰ

10. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਸਿੰਘ ਕਿੰਨੇ ਵਜੇ ਫ਼ਿਰੋਜ਼ਪੁਰ ਛਾਉਣੀ ਪੁੱਜੇ ਸਨ ?
(ਉ) ਸੱਤ
(ਅ) ਅੱਠ
(ਈ) ਨੌਂ
(ਸ) ਦਸ।
ਉੱਤਰ :
(ਈ) ਨੌਂ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ
ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਕਰਤਾਰ ਸਿੰਘ, ਬੰਗਾਲ, ਰਾਸ ਬਿਹਾਰੀ ਬੋਸ, ਲਾਰਡ ਹਾਰਡਿੰਗ, ਫ਼ਿਰੋਜ਼ਪੁਰ :
(ii) ਜਿਸ, ਇਸ, , ਉਹਨਾਂ, ਉਸ
(iii) ਸਿੱਧ, ਮੁੱਖ, ਮੁਖ਼ਬਰ, ਖੁਫ਼ੀਆ, ਕੁੱਝ।
(iv) ਜੋੜਿਆ ਗਿਆ, ਸੁੱਟਿਆ ਸੀ, ਆ ਗਿਆ, ਪਾ ਦਿੱਤੀ ਗਈ, ਮੁੜ ਗਏ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i) “ਗਿਰਫ਼ਤਾਰ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਫੜ
(ਅ) ਨਜ਼ਰਬੰਦ
(ਈ) ਰਿਹਾ
(ਸ) ਬਚਾ।
ਉੱਤਰ :
(ਈ) ਰਿਹਾ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ii) ‘‘ਉਸ ਨੇ ਇਸ ਤਾਰੀਖ ਦੀ ਸੂਹ ਖੁਫ਼ੀਆ ਪੁਲਿਸ ਨੂੰ ਦੇ ਦਿੱਤੀ।” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਉਸ
(ਅ) ਇਸ
(ਈ) ਸੂਹ
(ਸ) ਦਿੱਤੀ।
ਉੱਤਰ :
(ੳ) ਉਸ

(iii) ‘‘ਗਦਰੀ ਸੂਰਮੇ ਸਾਰੀ ਰਾਤ ਉਡੀਕ ਕਰ ਕੇ ਮੁੜ ਗਏ।’ ਇਸ ਵਾਕ ਵਿਚ ਨਾਂਵ ਕਿੰਨੇ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਉ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 3
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 4

ਪਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਉੱਦਮ
(ii) ਇਨਕਲਾਬੀ
(iii) ਮੁਖ਼ਬਰ
(iv) ਖੁਫੀਆ
ਉੱਤਰ :
(i) ਉੱਦਮ – ਯਤਨ
(ii) ਇਨਕਲਾਬੀ – ਕ੍ਰਾਂਤੀਕਾਰੀ
(iii) ਮੁਖ਼ਬਰ – ਪੁਲਿਸ ਨੂੰ ਸੂਹਾਂ ਦੇਣ ਵਾਲਾ
(iv) ਖੁਫ਼ੀਆ – ਗੁਪਤ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

3. ਰਚਨਾਤਮਕ ਕਾਰਜ

ਪ੍ਰਸ਼ਨ 1.
ਸ: ਕਰਤਾਰ ਸਿੰਘ ਸਰਾਭਾ ਤੇ ਹੋਰ ਦੇਸ਼ – ਭਗਤਾਂ ਦੇ ਚਿਤਰ ਲਾਓ –
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 5

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 2.
ਸ: ਕਰਤਾਰ ਸਿੰਘ ਦੀਆਂ ਸਰਗਰਮੀਆਂ ਬਾਰੇ ਨੋਟ ਲਿਖੋ।
ਉੱਤਰ :
(ਨੋਟ – ਦੇਖੋ – ਇਸ ਪਾਠ ਦੀ ਸੰਖੇਪ ਕਹਾਣੀ॥

PSEB 7th Class Punjabi Solutions Chapter 13 ਸਾਉਣ (ਕਵਿਤਾ)

Punjab State Board PSEB 7th Class Punjabi Book Solutions Chapter 13 ਸਾਉਣ (ਕਵਿਤਾ) Textbook Exercise Questions and Answers.

PSEB Solutions for Class 7 Punjabi Chapter 13 ਸਾਉਣ (ਕਵਿਤਾ) (1st Language)

Punjabi Guide for Class 7 PSEB ਸਾਉਣ (ਕਵਿਤਾ) Textbook Questions and Answers

ਸਾਉਣ (ਕਵਿਤਾ) ਪਾਠ-ਅਭਿਆਸ

1. ਦੱਸ :

(ੳ) ਸਾਉਣ ਦੇ ਮਹੀਨੇ ਖੇਤਾਂ ਵਿੱਚ ਕਿਹੜੀਆਂ-ਕਿਹੜੀਆਂ ਫ਼ਸਲਾਂ ਹੁੰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਖੇਤਾਂ ਵਿਚ ਝੋਨਾ, ਚੜ੍ਹੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।

(ਅ) ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਝਾਂ – ਚੁੜੀਆਂ ਪਹਿਨਦੀਆਂ ਹਨ। ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਉਂਦੀਆਂ ਹਨ।

PSEB 7th Class Punjabi Solutions Chapter 13 ਸਾਉਣ (ਕਵਿਤਾ)

(ੲ) ਸਾਉਣ ਦੇ ਮਹੀਨੇ ਘਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਸਾਉਣ ਦੇ ਮਹੀਨੇ ਮੀਰਾਂ ਚਿੰਨੀਆਂ ਜਾਂਦੀਆਂ ਹਨ ਤੇ ਪੂੜੇ ਪਕਾਏ ਜਾਂਦੇ ਹਨ।

(ਸ) ਗੱਭਰੂ ਸਾਉਣ ਮਹੀਨੇ ਦੀ ਰੁੱਤ ਦਾ ਅਨੰਦ ਕਿਵੇਂ ਮਾਣਦੇ ਹਨ ?
ਉੱਤਰ :
ਸਾਉਣ ਦੀ ਰੁੱਤ ਵਿਚ ਗੱਭਰੂ ਪਿੜਾਂ ਵਿਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਹਨ।

(ਹ) ਸਾਉਣ ਮਹੀਨੇ ‘ਚ ਆਲੇ-ਦੁਆਲੇ ਵਿੱਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ :
ਸਾਉਣ ਮਹੀਨੇ ਵਿਚ ਝੜੀਆਂ ਲਗਦੀਆਂ ਹਨ। ਫਲਸਰੂਪ ਗਰਮੀ ਘਟ ਜਾਂਦੀ ਹੈ ਧਰਤੀ ਅਤੇ ਰੁੱਖ ਹਰੇ ਭਰੇ ਹੋ ਜਾਂਦੇ ਹਨ। ਛੱਪੜ, ਟੋਭੇ ਪਾਣੀ ਨਾਲ ਭਰ ਜਾਂਦੇ ਹਨ। ਨਦੀਆਂ, ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ ਧਾਨ, ਚਰੀ, ਮੱਕੀ ਤੇ ਕਪਾਹ ਦੀ ਫ਼ਸਲ ਠਾਠਾਂ ਮਾਰਨ ਲਗਦੀ ਹੈ। ਜਾਮਣਾਂ ਰਸ ਜਾਂਦੀਆਂ ਹਨ। ਅਨਾਰ ਮਿੱਠੇ ਹੋ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ। ਪੱਠਿਆਂ ਦੀ ਲਹਿਰ – ਬਹਿਰ ਹੋ ਜਾਂਦੀ ਹੈ। ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਇਸ ਪ੍ਰਕਾਰ ਇਸ ਮਹੀਨੇ ਵਿਚ ਆਲੇ – ਦੁਆਲੇ ਵਿਚ ਕਾਫ਼ੀ ਪਰਿਵਰਤਨ ਆ ਜਾਂਦਾ ਹੈ।

2. ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ-ਅਰਥ ਲਿਖੋ :

(ੳ) ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
(ਅ) ਜੰਮੂ ਰਸੇ, ਅਨਾਰ ਵਿੱਚ ਆਈ ਸ਼ੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ।
ਉੱਤਰ :
(ੳ) ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ ਗਰਮੀ ਘੱਟ ਜਾਂਦੀ ਤੇ ਧਰਤੀ ਉੱਤੇ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ।
(ਆ) ਸਾਉਣ ਦੇ ਮਹੀਨੇ ਦੇ ਮੀਹਾਂ ਨਾਲ ਜਾਮਣਾਂ ਤੇ ਅਨਾਰ ਪੱਕ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ।

ਔਖੇ ਸ਼ਬਦਾਂ ਦੇ ਅਰਥ – ਪਾਲੀ – ਪਸ਼ੂ ਚਾਰਨ ਵਾਲੇ। ਜੋਤਰੇ – ਹੱਲ ਵਾਹੁਣ ਲਈ ਬਦ ਜੋਤਣੇ ਹਾਲੀਆਂ – ਹਲ ਵਾਹੁਣ ਵਾਲਿਆਂ।

PSEB 7th Class Punjabi Solutions Chapter 13 ਸਾਉਣ (ਕਵਿਤਾ)

3. ਔਖੇ ਸ਼ਬਦਾਂ ਦੇ ਅਰਥ ਦੱਸੋ

  • ਮਾਹ : ਮਹੀਨਾ
  • ਪੁੰਗਰੀ : ਫੁੱਟਦੀ, ਉੱਗਦੀ
  • ਜੂਰ : ਘਰਾਂ ਦੇ ਨੇੜੇ ਖ਼ਾਲੀ ਥਾਂ, ਹੱਦ, ਸੀਮਾ
  • ਹੰਘਾਲੀਆ : ਪਾਣੀ ਫੇਰ ਕੇ ਕੱਢਣਾ
  • ਧਾਈਂ : ਜੀਰੀ, ਝੋਨਾ
  • ਸ਼ੀਰੀਂ : ਮਿਠਾਸ
  • ਤਿੜਾਂ : ਖੱਬਲ ਜਾਂ ਘਾਹ ਦਾ ਲੰਮਾ ਤੀਲਾ, ਕੱਖ
  • ਪਾਲੀ : ਪਸੂ ਚਾਰਨ ਵਾਲੇ
  • ਜੋਤਰੇ : ਜੋੜੇ ਹੋਏ ਪਸੂ
  • ਦਿਹਾਰ : ਤਿਉਹਾਰ, ਵਿਆਹੀ ਕੁੜੀ ਲਈ ਦਿਨ-ਦਿਹਾਰ ’ਤੇ ਭੇਜੀ ਗਈ ਵਸਤੂ
  • ਡੰਝ ਲਾਹੀ : ਇੱਛਾ ਪੂਰੀ ਕਰਨਾ, ਭੁੱਖ ਲਾਹੁਣੀ
  • ਸੌਂਚੀ : ਕਬੱਡੀ ਦੀ ਖੇਡ ਦੀ ਇੱਕ ਕਿਸਮ
  • ਛਿੰਝ ਪਾਉਣਾ : ਕੁਸ਼ਤੀ, ਅਖਾੜਾ
  • ਖੀਵੇ : ਖ਼ੁਸ਼ ਹੋਣਾ
  • ਪਿੜ : ਅਖਾੜਾ, ਉਹ ਥਾਂ ਜਿੱਥੇ ਕੁਸ਼ਤੀਆਂ ਜਾਂ ਖੇਡਾਂ ਹੁੰਦੀਆਂ ਹਨ।
  • ਸੋਹਲੇ : ਗੀਤ, ਗੁਣ-ਗਾਣ

4. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
(ਅ) ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਉੱਤਰ :
(ੳ) ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਗਾਲੀਆਂ ਨੇ।
(ਅ) ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

5. ਪੜੋ ਤੇ ਸਮਝੋ :

  1. ਸਾਉਣ : ਸੱਚੀ
  2. ਪਾਲੀ : ਵਰਖਾ
  3. ਕੁੜੀਆਂ, ਵਹੁਟੀਆਂ : ਪਸੂ ਚਾਰਨ ਵਾਲੇ
  4. ਗੱਭਰੂ : ਪੀਂਘਾਂ

ਉੱਤਰ :

  1. ਸਾਉਣ : ਵਰਖਾ
  2. ਪਾਲੀ : ਪਸ਼ੂ ਚਾਰਨ ਵਾਲੇ
  3. ਕੁੜੀਆਂ, ਵਹੁਟੀਆਂ : ਪੀਂਘਾਂ
  4. ਗੱਭਰੂ : ਸੌਂਚੀ।

6. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ :
ਗਿੱਠ-ਗਿੱਠ ਲਾਲੀ ਚੜ੍ਹਨਾ, ਖੁਸ਼ੀ ‘ਚ ਖੀਵੇ ਹੋਣਾ, ਸੋਹਲੇ ਗਾਉਣਾ।
ਉੱਤਰ :

  • ਗਿੱਠ – ਗਿੱਠ ਲਾਲੀ ਚਨਾ (ਬਹੁਤ ਉਤਸ਼ਾਹ ਵਿਚ ਹੋਣਾ) – ਅੱਜ – ਕਲ੍ਹ ਵਿਆਹ ਦੀ ਖੁਸ਼ੀ ਵਿਚ ਉਸਦੇ ਚਿਹਰੇ ਉੱਤੇ ਗਿੱਠ – ਗਿੱਠ ਲਾਲੀ ਚੜ੍ਹੀ ਹੋਈ ਹੈ।
  • ਖ਼ੁਸ਼ੀ ਵਿਚ ਖੀਵੇ ਹੋਣਾ ਬਹੁਤ ਖੁਸ਼ ਹੋਣਾ) – ਪੁੱਤਰ ਦੇ ਵਿਆਹ ਦੀ ਖੁਸ਼ੀ ਵਿਚ ਮਾਂ ਖੁਸ਼ੀ ਵਿਚ ਖੀਵੀ ਹੋਈ ਫਿਰਦੀ ਹੈ।
  • ਸੋਹਿਲੇ ਗਾਉਣਾ (ਸਿਫ਼ਤਾਂ ਕਰਨੀਆਂ, ਗੁਣ ਗਾਉਣੇ) – ਲੋਕ ਤਾਂ ਉਸੇ ਸਰਕਾਰ ਦੇ ਸੋਹਿਲੇ ਗਾਣਗੇ, ਜਿਹੜੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ।

ਵਿਆਕਰਨ

ਹੇਠ ਲਿਖੀਆਂ ਸਤਰਾਂ ਵਿੱਚੋਂ ਨਾਂਵ-ਸ਼ਬਦ ਚੁਣੇ ।
ਖੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ , ਵਹੁਟੀਆਂ ਨੇ ਪੀਘਾਂ ਪਾਈਆਂ ਨੇ,
ਗਿੱਧੇ ਵੱਜਦੇ, ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਉੱਤਰ :
ਖੀਰਾਂ, ਪੂੜਿਆਂ, ਕੁੜੀਆਂ, ਵਹੁਟੀਆਂ, ਪੀਂਘਾਂ, ਗਿੱਧੇ, ਕਿਲਕਲੀ, ਘਟਾਂ।

ਅਧਿਆਪਕਾਂ ਲਈ :

ਹੇਠ ਲਿਖੀਆਂ ਰੁੱਤਾਂ ਬਾਰੇ ਚਾਰ-ਚਾਰ ਸਤਰਾਂ ਲਿਖੋ :
ਗਰਮੀ, ਸਰਦੀ, ਪਤਝੜ, ਬਸੰਤ
ਉੱਤਰ :
ਗਰਮੀ – ਗਰਮੀ ਪੰਜਾਬ ਦੀ ਇਕ ਮਹੱਤਵਪੂਰਨ ਤੇ ਪ੍ਰਮੁੱਖ ਰੁੱਤ ਹੈ। ਇਹ ਅੱਧ ਅਪਰੈਲ ਤੋਂ ਅੱਧ ਜੂਨ ਤਕ ਪੂਰੇ ਜੋਬਨ ‘ਤੇ ਹੁੰਦੀ ਹੈ। ਇਸ ਵਿਚ ਗਰਮੀ ਕਾਰਨ ਅੰਦਰ ਬਾਹਰ ਤਪਦੇ ਹਨ। ਪੱਖੀਆਂ, ਪੱਖਿਆਂ ਤੇ ਕੁਲਰਾਂ ਤੋਂ ਬਿਨਾਂ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਇਸ ਰੁੱਤ ਵਿਚ ਹਲਕੇ ਕੱਪੜੇ ਪਹਿਨੇ ਜਾਂਦੇ ਹਨ। ਧੁੱਪ ਤੇ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਦਾ ਆਸਰਾ ਵੀ ਲਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਲੋਕ ਸ਼ਰਬਤ, ਸ਼ਕੰਜਵੀ ਤੇ ਸ਼ਰਦਾਈ ਆਦਿ ਪੀਂਦੇ ਹਨ।

PSEB 7th Class Punjabi Solutions Chapter 13 ਸਾਉਣ (ਕਵਿਤਾ)

ਸਰਦੀ – ਸਰਦੀ ਪੰਜਾਬ ਦੀ ਇਕ ਮਹੱਤਵਪੂਰਨ ਰੁੱਤ ਹੈ ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤਕ ਸਰਦੀ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਸੂਰਜ ਘੱਟ ਨਿਕਲਦਾ ਹੈ ! ਆਲੇ – ਦੁਆਲੇ ਧੁੰਦ ਪਈ ਰਹਿੰਦੀ ਹੈ। ਕਦੇ – ਕਦੇ ਮੀਂਹ ਵੀ ਪੈ ਜਾਂਦਾ ਹੈ। ਹਵਾ ਦੇ ਚਲਣ ਨਾਲ ਸਰਦੀ ਬਹੁਤ ਵਧ ਜਾਂਦੀ ਹੈ। ਲੋਕ ਧੂਣੀਆਂ ਸੇਕ ਕੇ, ਧੁੱਪੇ ਬਹਿ ਕੇ ਜਾਂ ਹੀਟਰ ਲਾ ਕੇ ਤੇ ਗਰਮ ਕੱਪੜੇ ਪਾ ਕੇ ਆਪਣਾ ਬਚਾ ਕਰਦੇ ਹਨ। ਇਸ ਮੌਸਮ ਵਿਚ ਗਰਮ – ਗਰਮ ਖਾਣੇ ਖਾਣ ਤੇ ਚਾਹ ਪੀਣ ਨੂੰ ਦਿਲ ਕਰਦਾ ਹੈ। ਲੋਕ ਆਮ ਕਰਕੇ ਜੁਕਾਮ ਤੇ ਖੰਘ ਦੇ ਮਰੀਜ਼ ਹੋ ਜਾਂਦੇ ਹਨ।

ਪਤਝੜ – ਪਤਝੜ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਸਰਦੀ ਦੇ ਆਰੰਭ ਵਿਚ ਸ਼ੁਰੂ ਹੋ ਜਾਂਦੀ ਹੈ। ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। ਸਰਦੀ ਦਾ ਜ਼ੋਰ ਵਧ ਰਿਹਾ ਹੁੰਦਾ ਹੈ। ਆਲੇ – ਦੁਆਲੇ ਵਿਚ ਹਰਿਆਵਲ ਘਟ ਜਾਂਦੀ ਹੈ। ਪਸ਼ੂਆਂ ਲਈ ਚਾਰੇ ਦੀ ਕਮੀ ਆਉਣ ਲਗਦੀ ਹੈ। ਰਾਤ ਨੂੰ ਪਾਲਾ ਹੁੰਦਾ ਹੈ, ਪਰੰਤੂ ਦਿਨੇ ਧੁੱਪ ਹੁੰਦੀ ਹੈ ਕਦੇ – ਕਦੇ ਬੱਦਲ ਹੋ ਜਾਂਦੇ ਹਨ ਆਮ ਕਰਕੇ ਇਸ ਰੁੱਤ ਵਿਚ ਮੌਸਮ ਖੁਸ਼ਕ ਰਹਿੰਦਾ ਹੈ।

ਬਸੰਤ – ਬਸੰਤ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਰੁੱਤ ਅੱਧ ਫ਼ਰਵਰੀ ਤੋਂ ਅੱਧ ਅਪਰੈਲ ਤਕ ਹੁੰਦੀ ਹੈ। ਇਸਦੇ ਆਉਣ ਨਾਲ ਪਾਲੇ ਦਾ ਖ਼ਾਤਮਾ ਸਮਝਿਆ ਜਾਂਦਾ ਹੈ। ਰੁੱਤ ਨਿੱਘੀ ਤੇ ਸੁਹਾਵਣੀ ਹੋਣ ਲਗਦੀ ਹੈ। ਚਾਰੇ ਪਾਸੇ ਸਰੋਂ ਦੇ ਬਸੰਤੀ ਫੁੱਲ ਖਿੜੇ ਹੁੰਦੇ ਹਨ। ਰੁੱਖਾਂ ਉੱਤੇ ਨਵੇਂ ਪੱਤੇ ਤੇ ਫੁੱਲ ਨਿਕਲਣ ਲਗਦੇ ਹਨ ਤੇ ਪੰਛੀ ਚਹਿਚਹਾਉਂਦੇ ਹਨ। ਅੰਬਾਂ ਨੂੰ ਬੂਰ ਪੈ ਜਾਂਦਾ ਹੈ ਤੇ ਕੋਇਲ ਕੂਕਦੀ ਹੈ ਬਸੰਤ ਦੇ ਆਰੰਭਿਕ ਦਿਨ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

PSEB 7th Class Punjabi Guide ਸਾਉਣ (ਕਵਿਤਾ) Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ :

ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਉ) ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰੀ, ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜਮੂੰ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚੜੀਆਂ ਸਬਜ਼ੀਆਂ ਨੂੰ ਗਿੱਠ – ਗਿੱਠ ਲਾਲੀਆਂ ਨੇ।
ਉੱਤਰ :
ਪੰਜਾਬ ਵਿਚ ਸਾਉਣ ਮਹੀਨੇ ਦੀਆਂ ਝੜੀਆਂ ਨੇ ਰੁੱਤ ਦੀ ਸਾਰੀ ਗਰਮੀ ਝਾੜ ਕੇ ਸੁੱਟ ਦਿੱਤੀ ਹੈ। ਧਰਤੀ ਉੱਤੇ ਰੁੱਖ – ਬੂਟੇ ਪੁੰਗਰ ਪਏ ਹਨ ਤੇ ਉਨ੍ਹਾਂ ਦੀਆਂ ਟਹਿਣੀਆਂ ਟਹਿਕ ਪਈਆਂ ਹਨ। ਛੱਪੜ ਤੇ ਟੋਭੇ ਪਾਣੀ ਨਾਲ ਭਰ ਗਏ ਹਨ ਤੇ ਉਨ੍ਹਾਂ ਨੇ ਰਾਹਾਂ ਨੂੰ ਰੋਕ ਲਿਆ ਹੈ। ਨਦੀਆਂ, ਨਾਲਿਆਂ ਨੇ ਜੂਹਾਂ ਨੂੰ ਪਾਣੀ ਨਾਲ ਧੋ ਦਿੱਤਾ ਹੈ।

ਝੋਨਾ ਵੱਡਾ – ਵੱਡਾ ਹੋ ਗਿਆ ਹੈ, ਚੜੀ ਤੇ ਮੱਕੀ ਨਿੱਸਰ ਪਈ ਹੈ ਅਤੇ ਕਪਾਹਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਰਹੀ। ਜਾਮਣੁ ਰਸ ਗਏ ਹਨ, ਅਨਾਰ ਮਿੱਠੇ ਹੋ ਗਏ ਹਨ ਅਤੇ ਸਬਜ਼ੀਆਂ ਉੱਤੇ ਗਿੱਠ – ਗਿੱਠ ਲਾਲੀਆਂ ਚੜ੍ਹੀਆਂ ਹਨ ਭਾਵ ਫ਼ਸਲਾਂ ਬਹੁਤ ਹੋਈਆਂ ਹਨ।

ਔਖੇ ਸ਼ਬਦਾਂ ਦੇ ਅਰਥ – ਸਾਉਣ – ਇਕ ਦੇਸੀ ਮਹੀਨੇ ਦਾ ਨਾਂ, ਜੋ ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤਕ ਹੁੰਦਾ ਹੈ। ਮਾਹ – ਮਹੀਨਾ। ਜੂਹਾਂ – ਪਿੰਡ ਦੀ ਸੀਮਾ, ਨੀਵੀਆਂ ਥਾਂਵਾਂ ਹੰਘਾਲੀਆਂ – ਧੋ – ਦੇਣਾ। ਧਾਈਂ – ਝੋਨਾ। ਨਿੱਸਰੀ – ਫਲ ਪੈਣ ਲੱਗਾ। ਸ਼ੀਰੀਂ – ਮਿਠਾਸ॥

PSEB 7th Class Punjabi Solutions Chapter 13 ਸਾਉਣ (ਕਵਿਤਾ)

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਤਿੜਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛੱਡ ਦਿੱਤੇ ਖੁਲੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ।
ਵੰਗਾਂ, ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ।
ਉੱਤਰ :
ਸਾਉਣ ਦੀ ਬਰਸਾਤ ਵਿਚ ਖੱਬਲ ਘਾਹ ਦੀਆਂ ਤਿੜਾਂ ਵਧ ਗਈਆਂ ਹਨ ਪੱਠਿਆਂ ਦੀ ਮੌਜ ਲੱਗ ਗਈ ਹੈ। ਅਤੇ ਚਰਵਾਹਿਆਂ ਨੇ ਪਸ਼ੂ ਖੇਤਾਂ ਵਿਚ ਚੁਗਣ ਲਈ ਖੁੱਲ੍ਹੇ ਛੱਡ ਦਿੱਤੇ ਹਨ। ਕਿਸਾਨਾਂ ਨੇ ਖੇਤਾਂ ਵਿਚ ਵੱਟਾਂ ਬਣਾ ਲਈਆਂ ਹਨ, ਜੋਤਰੇ ਖੋਲ੍ਹ ਦਿੱਤੇ ਹਨ ਤੇ ਉਹ ਛਾਵੇਂ ਮੰਜੀਆਂ ਡਾਹ ਕੇ ਬੈਠ ਗਏ ਹਨ ਪੇਕੀਂ ਬੈਠੀਆਂ ਵਿਆਹੀਆਂ ਕੁੜੀਆਂ ਨੂੰ ਤਿਹਾਰ (ਕੱਪੜੇ ਆਏ ਹਨ ਤੇ ਸਹੁਰਿਆਂ ਦੇ ਘਰੀਂ ਬੈਠੀਆਂ ਨੇ ਹਾਰ – ਸ਼ਿੰਗਾਰ ਲਾਏ ਹਨ। ਕੁਆਰੀਆਂ ਕੁੜੀਆਂ ਨੇ ਵੰਸ਼ਾਂ ਤੇ ਚੂੜੀਆਂ ਪਾਈਆਂ ਹਨ, ਚੁੰਨੀਆਂ ਰੰਗਾ ਕੇ ਸਿਰਾਂ ਤੇ ਲਈਆਂ ਹਨ ਅਤੇ ਹੱਥਾਂ ਪੈਰਾਂ ਉੱਪਰ ਮਹਿੰਦੀ ਲਾਈ ਹੈ।

ਔਖੇ ਸ਼ਬਦਾਂ ਦੇ ਅਰਥ – ਪਾਲੀ – ਪਸ਼ੂ ਚਾਰਨ ਵਾਲੇ। ਜੋਤਰੇ – ਹੱਲ ਵਾਹੁਣ ਲਈ ਬਲਦ ਜੋਤਣੇ। ਹਾਲੀਆਂ – ਹਲ ਵਾਹੁਣ ਵਾਲਿਆਂ।

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਇ ਮੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ।
ਗਿੱਧੇ ਵੱਜਦੇ , ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।
ਲੋਕੀਂ ਖ਼ੁਸ਼ੀ ਅੰਦਰ ਖੀਵੇ ਹੋਏ ਚਾਤਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
ਉੱਤਰ :
ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗੀਆਂ ਹੋਈਆਂ ਹਨ ਘਰ – ਘਰ ਵਿਚ ਮੀਰਾਂ ਗਿੱਝੀਆਂ ਹਨ ਪੁੜੇ ਰੱਜ ਰੱਜ ਕੇ ਖਾਧੇ ਜਾ ਰਹੇ ਹਨ। ਕੁੜੀਆਂ ਤੇ ਵਹੁਟੀਆਂ ਨੇ ਪੀਂਘਾਂ ਪਾ ਲਈਆਂ ਹਨ। ਕਾਲੇ ਬੱਦਲ ਛਾਏ ਹੋਏ ਦੇਖ ਕੇ ਗਿੱਧੇ ਮਚ ਰਹੇ ਹਨ ਤੇ ਕਿੱਕਲੀ ਪੈ ਰਹੀ ਹੈ। ਗੱਭਰੂ ਪਿੜਾਂ ਵਿਚ ਜਾ ਕੇ ਸੌਂਚੀ ਖੇਡਦੇ ਹਨ, ਛਿੰਝਾਂ ਪਾਉਂਦੇ ਹਨ ਅਤੇ ਛਾਲਾਂ ਮਾਰਦੇ ਹਨ। ਲੋਕ ਖੁਸ਼ੀ ਵਿਚ ਮਸਤ ਹੋਏ ਪਏ ਹਨ ਅਤੇ ਸਾਉਣ ਦੇ ਮਹੀਨੇ ਦੀ ਉਸਤਤ ਕਰ ਰਹੇ ਹਨ।

ਔਖੇ ਸ਼ਬਦਾਂ ਦੇ ਅਰਥ – ਡੰਝ ਲਾਹੀ – ਰੱਜ ਕੇ ਖਾਣਾ। ਸੌਂਚੀ – ਇਕ ਪ੍ਰਕਾਰ ਦੀ ਖੇਡ। ਖੀਵੇ ਹੋਏ – ਮਸਤ। ਸੋਹਿਲੇ ਗਾਉਂਦੇ – ਵਡਿਆਈ ਕਰਦੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

2. ਪਾਠ – ਅਭਿਆਸ ਪ੍ਰਸ਼ਨ – ਉੱਤਰ।

ਪ੍ਰਸ਼ਨ 1.
ਸਾਉਣ ਦੇ ਮਹੀਨੇ ਖੇਤਾਂ ਵਿਚ ਕਿਹੜੀਆਂ – ਕਿਹੜੀਆਂ ਫ਼ਸਲਾਂ ਹੁੰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਖੇਤਾਂ ਵਿਚ ਝੋਨਾ, ਚਰੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।

ਪ੍ਰਸ਼ਨ 2.
ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਡਾਂ – ਚੁੜੀਆਂ ਪਹਿਨਦੀਆਂ ਹਨ। ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਉਂਦੀਆਂ ਹਨ।

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਖ਼ਾਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ।
ਗਿੱਧੇ ਵੱਜਦੇ , ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।
ਲੋਕੀਂ ਖ਼ੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ॥
ਉੱਤਰ :
ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗੀਆਂ ਹੋਈਆਂ ਹਨ ਘਰ – ਘਰ ਵਿਚ ਖੀਰਾਂ ਰੁੱਝੀਆਂ ਹਨ ਪੁੜੇ ਰੱਜ ਰੱਜ ਕੇ ਖਾਧੇ ਜਾ ਰਹੇ ਹਨ। ਕੁੜੀਆਂ ਤੇ ਵਹੁਟੀਆਂ ਨੇ ਪੀਂਘਾਂ ਪਾ ਲਈਆਂ ਹਨ ਕਾਲੇ ਬੱਦਲ ਛਾਏ ਹੋਏ ਦੇਖ ਕੇ ਗਿੱਧੇ ਮਚ ਰਹੇ ਹਨ ਤੇ ਕਿੱਕਲੀ ਪੈ ਰਹੀ ਹੈ। ਗੱਭਰੂ ਪਿੜਾਂ ਵਿਚ ਜਾ ਕੇ ਸੌਂਚੀ ਖੇਡਦੇ ਹਨ, ਛਿੰਝਾਂ ਪਾਉਂਦੇ ਹਨ ਅਤੇ ਛਾਲਾਂ ਮਾਰਦੇ ਹਨ। ਲੋਕ ਖ਼ੁਸ਼ੀ ਵਿਚ ਮਸਤ ਹੋਏ ਪਏ ਹਨ ਅਤੇ ਸਾਉਣ ਦੇ ਮਹੀਨੇ ਦੀ ਉਸਤਤ ਕਰ ਰਹੇ ਹਨ

ਔਖੇ ਸ਼ਬਦਾਂ ਦੇ ਅਰਥ – ਝ ਲਾਹੀ – ਰੱਜ ਕੇ ਖਾਣਾ। ਸੌਂਚੀ – ਇਕ ਪ੍ਰਕਾਰ ਦੀ ਖੇਡ। ਖੀਵੇ ਹੋਏ – ਮਸਤ। ਸੋਹਿਲੇ ਗਾਉਂਦੇ – ਵਡਿਆਈ ਕਰਦੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

3. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 3.
ਸਾਉਣ ਦੇ ਮਹੀਨੇ ਕਿਹੜੇ – ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਸਾਉਣ ਦੇ ਮਹੀਨੇ ਮੀਰਾਂ ਰਿੰਨ੍ਹੀਆਂ ਜਾਂਦੀਆਂ ਹਨ ਤੇ ਪੂੜੇ ਪਕਾਏ ਜਾਂਦੇ ਹਨ। ਪ੍ਰਸ਼ਨ 4. ਗੱਭਰੂ ਸਾਉਣ ਦੀ ਰੁੱਤ ਦਾ ਆਨੰਦ ਕਿਵੇਂ ਮਾਣਦੇ ਹਨ ? ਉੱਤਰ : ਸਾਉਣ ਦੀ ਰੁੱਤ ਵਿਚ ਗੱਭਰੂ ਪਿੜਾਂ ਵਿਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਹਨ।

ਪ੍ਰਸ਼ਨ 5.
ਸਾਉਣ ਮਹੀਨੇ ਵਿਚ ਆਲੇ – ਦੁਆਲੇ ਵਿਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ :
ਸਾਉਣ ਮਹੀਨੇ ਵਿਚ ਝੜੀਆਂ ਲਗਦੀਆਂ ਹਨ। ਫਲਸਰੂਪ ਗਰਮੀ ਘਟ ਜਾਂਦੀ ਹੈ ਧਰਤੀ ਅਤੇ ਰੁੱਖ ਹਰੇ ਭਰੇ ਹੋ ਜਾਂਦੇ ਹਨ। ਛੱਪੜ, ਟੋਭੇ ਪਾਣੀ ਨਾਲ ਭਰ ਜਾਂਦੇ ਹਨ ਨਦੀਆਂ, ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ। ਧਾਨ, ਚਰੀ, ਮੱਕੀ ਤੇ ਕਪਾਹ ਦੀ ਫ਼ਸਲ ਠਾਠਾਂ ਮਾਰਨ ਲਗਦੀ ਹੈ।

ਜਾਮਣਾਂ ਰਸ ਜਾਂਦੀਆਂ ਹਨ ਅਨਾਰ ਮਿੱਠੇ ਹੋ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ। ਪੱਠਿਆਂ ਦੀ ਲਹਿਰ – ਬਹਿਰ ਹੋ ਜਾਂਦੀ ਹੈ। ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਇਸ ਪ੍ਰਕਾਰ ਇਸ ਮਹੀਨੇ ਵਿਚ ਆਲੇ – ਦੁਆਲੇ ਵਿਚ ਕਾਫ਼ੀ ਪਰਿਵਰਤਨ ਆ ਜਾਂਦਾ ਹੈ।

4. ਵਿਆਕਰਨ

ਪ੍ਰਸ਼ਨ 1.
‘ਸਾਉਣ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰੀ, ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜਮੂੰ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚੜੀਆਂ ਸਬਜ਼ੀਆਂ ਨੂੰ ਗਿੱਠ – ਗਿੱਠ ਲਾਲੀਆਂ ਨੇ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

Punjab State Board PSEB 7th Class Punjabi Book Solutions Chapter 12 ਸ਼ਾਬਾਸ਼ ! ਸੁਮਨ ! Textbook Exercise Questions and Answers.

PSEB Solutions for Class 7 Punjabi Chapter 12 ਸ਼ਾਬਾਸ਼ ! ਸੁਮਨ ! (1st Language)

Punjabi Guide for Class 7 PSEB ਸ਼ਾਬਾਸ਼ ! ਸੁਮਨ ! Textbook Questions and Answers

ਸ਼ਾਬਾਸ਼ ! ਸੁਮਨ ! ਪਾਠ-ਅਭਿਆਸ

1. ਦੱਸ

(ੳ) ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ ?
ਉੱਤਰ :
ਗਰਮੀਆਂ ਵਿਚ ਪਹਾੜਾਂ ਉੱਤੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ – ਮਨ ਨੂੰ ਠਾਰਦੀਆਂ ਹਨ। ਤੇਜ਼ ਹਵਾ ਵਿਚ ਝੂਮਦੇ ਦਰੱਖ਼ਤ ਬਹੁਤ ਸੋਹਣੇ ਲਗਦੇ ਹਨ। ਇਸੇ ਕਰਕੇ ਗਰਮੀਆਂ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ। ਉੱਚੇ – ਲੰਮੇ ਤੇ ਚੌੜੇ ਪਹਾੜਾਂ ਦਾ ਲਹਿਰੀਆ ਤੇ ਕੁਦਰਤ ਦੇ ਨਜ਼ਾਰੇ ਦੇਖ ਕੇ ਹਰ ਕੋਈ ਖ਼ੁਸ਼ ਹੁੰਦਾ ਹੈ।

(ਅ) ਕਰਨ ਅਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ ?
ਉੱਤਰ :
ਕਰਨ ਤੇ ਸੁਮਨ ਨੇ ਦੂਰਬੀਨ ਨਾਲ ਪਹਾੜਾਂ ਉੱਤੇ ਸੋਹਣੇ ਰੁੱਖ, ਤਰ੍ਹਾਂ – ਤਰ੍ਹਾਂ ਦੇ ਪੰਛੀ, ਸੋਹਣਾ ਅਕਾਸ਼ ਤੇ ਇਕ ਦੂਜੇ ਦੇ ਪਿੱਛੇ ਭੱਜਦੇ ਕਾਲੇ – ਚਿੱਟੇ ਬੱਦਲ ਦੇਖੇ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(ਇ) ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਅਤੇ ਸੁਮਨ ਨੇ ਕੀ ਦੇਖਿਆ ?
ਉੱਤਰ :
ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ਨੇ ਪਹਿਲਾਂ ਤਾਂ ਕੁੱਝ ਲੋਕਾਂ ਨੂੰ ਕਬੂਤਰਾਂ ਨੂੰ ਦਾਣਾ ਪਾਉਂਦੇ ਤੇ ਕਬੂਤਰਾਂ ਨੂੰ ਗੁਟਕ – ਗੁਟਕ ਕੇ ਚੁਗਦਿਆਂ ਦੇਖਿਆ। ਫਿਰ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਦੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਦੇਖਦਾ ਤੇ ਕਦੇ ਲੋਕਾਂ ਨੂੰ ਅਜ਼ਾਦ ਘੁੰਮਦਿਆਂ ਦੇਖਦਾ, ਜਿਵੇਂ ਉਹ ਆਪ ਵੀ ਪਿੰਜਰੇ ਤੋਂ ਬਾਹਰ ਆਉਣਾ ਚਾਹੁੰਦਾ ਹੋਵੇ। ਬੱਚਿਆਂ ਤੇ ਵੱਡਿਆਂ ਨੇ ਉਸ ਦੇ ਦੁਆਲੇ ਝੁਰਮਟ ਪਾਇਆ ਹੋਇਆ ਸੀ। ਲੋਕ ਉਸ ਨਾਲ ਗੱਲਾਂ ਕਰ ਰਹੇ ਸਨ।

ਇਕ ਜਣੇ ਨੇ ਉਸ ਨੂੰ ਹਰੀ ਮਿਰਚ ਪਾਈ ਤੇ ਉਸ ਨੇ ਖਾ ਲਈ। ਫਿਰ ਕੋਈ ਉਸ ਵਲ ਖਿੱਲਾਂ ਸੁੱਟ ਰਿਹਾ ਸੀ ਤੇ ਕੋਈ ਸੇਬ ਦੀ ਫਾੜੀ, ਪਰ ਉਹ ਇਨ੍ਹਾਂ ਨੂੰ ਖਾਣ ਦੀ ਥਾਂ ਉੱਪਰ ਵਲ ਮੂੰਹ ਕਰ ਕੇ ਅਕਾਸ਼ ਵਲ ਵੇਖ ਰਿਹਾ ਸੀ। ਇਸ ਪਿੱਛੋਂ ਉਨ੍ਹਾਂ ਨੇ ਬਾਂਦਰ ਦੇਖੇ। ਇਕ ਬਾਂਦਰ ਇਕ ਔਰਤ ਤੋਂ ਕੇਲਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਲੈ ਗਿਆ ਸੀ। ਬਹੁਤ ਸਾਰੇ ਬਾਂਦਰ ਉਸ ਦੇ ਦੁਆਲੇ ਇਕੱਠੇ ਹੋ ਗਏ। ਬਾਂਦਰ ਦੁੜੰਗੇ ਮਾਰਦੇ ਸਨ। ਕਦੇ ਉਹ ਰੁੱਖਾਂ ਉੱਤੇ ਛਾਲਾਂ ਮਾਰਦੇ ਸਨ ਤੇ ਕਦੇ ਲੜਦੇ ਸਨ ! ਲੋਕ ਉਨ੍ਹਾਂ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸਨ।

(ਸ) ਤੋਤੇ ਨੂੰ ਪਿੰਜਰੇ ਵਿੱਚ ਬੰਦ ਦੇਖ ਕੇ ਸੁਮਨ ਕੀ ਮਹਿਸੂਸ ਕਰ ਰਹੀ ਸੀ ?
ਉੱਤਰ :
ਤੋਤੇ ਨੂੰ ਪਿੰਜਰੇ ਵਿਚ ਵੇਖ ਕੇ ਸੁਮਨ ਮਹਿਸੂਸ ਕਰ ਰਹੀ ਸੀ ਕਿ ਉਹ ਅਜ਼ਾਦ ਹੋਣਾ ਚਾਹੁੰਦਾ ਹੈ। ਉਸ ਦਾ ਮਨ ਕਰਦਾ ਸੀ ਕਿ ਕਿਸੇ ਤਰ੍ਹਾਂ ਉਹ ਪਿੰਜਰੇ ਵਿਚੋਂ ਬਾਹਰ ਨਿਕਲ ਜਾਵੇ।

(ਹ) ਖਿਡੌਣਿਆਂ ਵਾਲਾ ਬੱਚਿਆਂ ਨੂੰ ਕਿਹੜੇ-ਕਿਹੜੇ ਖਿਡੋਣੇ ਦਿਖਾ ਰਿਹਾ ਸੀ ?
ਉੱਤਰ :
ਖਿਡੌਣਿਆਂ ਵਾਲਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫ਼ੌਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ, ਹਲ ਚੁੱਕੀ ਜਾਂਦਾ ਕਿਰਸਾਨ ਆਦਿ ਖਿਡੌਣੇ ਵਿਖਾ ਰਿਹਾ ਸੀ।

(ਕ) ਮਨ ਖਿਡੌਣੇ ਕਿਉਂ ਨਹੀਂ ਸੀ ਖ਼ਰੀਦਣਾ ਚਾਹੁੰਦੀ ?
ਉੱਤਰ :
ਸੁਮਨ ਖਿਡੌਣੇ ਇਸ ਕਰਕੇ ਨਹੀਂ ਸੀ ਖਰੀਦਣੇ ਚਾਹੁੰਦੀ, ਕਿਉਂਕਿ ਇਨ੍ਹਾਂ ਦੀ ਥਾਂ ਉਹ ਪਿੰਜਰੇ ਵਾਲਾ ਤੋਤਾ ਖ਼ਰੀਦਣਾ ਤੇ ਫਿਰ ਉਸ ਨੂੰ ਅਜ਼ਾਦ ਕਰਨਾ ਚਾਹੁੰਦੀ ਸੀ।

(ਖ) ਸੁਮਨ ਤੋਤੇ ਨੂੰ ਹੀ ਕਿਉਂ ਖ਼ਰੀਦਣਾ ਚਾਹੁੰਦੀ ਸੀ ?
ਉੱਤਰ :
ਸੁਮਨ ਤੋਤੇ ਨੂੰ ਹੀ ਇਸ ਕਰਕੇ ਖ਼ਰੀਦਣਾ ਚਾਹੁੰਦੀ ਸੀ, ਤਾਂ ਜੋ ਉਹ ਉਸ ਨੂੰ ਪਿੰਜਰੇ ਵਿਚੋਂ ਅਜ਼ਾਦ ਕਰ ਸਕੇ।

(ਗ) ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ !ਸੁਮਨ! ਕਿਉਂ ਕਿਹਾ ?
ਉੱਤਰ :
ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ ਸੁਮਨ ਇਸ ਕਰਕੇ ਕਿਹਾ, ਕਿਉਂਕਿ ਉਸ ਨੇ ਤੋਤੇ ਵਾਲੇ ਪਿੰਜਰੇ ਨੂੰ ਖ਼ਰੀਦ ਕੇ ਤੋਤੇ ਨੂੰ ਉਸ ਵਿਚੋਂ ਅਜ਼ਾਦ ਕਰ ਦਿੱਤਾ ਸੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

2. ਔਖੇ ਸ਼ਬਦਾਂ ਦੇ ਅਰਥ:

  • ਸੁਹਾਵਣਾ : ਸੋਹਣਾ ਲੱਗਣ ਵਾਲਾ
  • ਸੈਲਾਨੀ : ਸੈਰ-ਸਪਾਟਾ ਕਰਨ ਵਾਲਾ ਜਾਂ ਦੇਸ-ਵਿਦੇਸ਼ ਘੁੰਮਣ ਵਾਲਾ
  • ਨਜ਼ਾਰੇ : ਦ੍ਰਿਸ਼
  • ਉਤਸੁਕਤਾ : ਜਾਣਨ ਦੀ ਇੱਛਾ
  • ਪਰਿੰਦੇ : ਪੰਛੀ, ਜਾਨਵਰ
  • ਦੂਰਬੀਨ : ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲਾ ਯੰਤਰ
  • ਭਰਮਾਰ : ਬਹੁਤਾਤ, ਬਹੁਤ ਜ਼ਿਆਦਾ
  • ਸੁਨਹਿਰੀ : ਸੋਨੇ-ਰੰਗੀਆਂ
  • ਲੋਚਦਾ : ਚਾਹੁੰਦਾ
  • ਸੰਕੇਤ : ਇਸ਼ਾਰਾ
  • ਦੁੜੰਗੇ : ਟਪੂਸੀਆਂ ਜਾਂ ਛਾਲਾਂ ਮਾਰਨੀਆਂ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਅਜੀਬ, ਆਪਮੁਹਾਰੇ, ਮਸਤੀ, ਝੁਰਮਟ, ਅਚਨਚੇਤ, ਡਾਰ, ਅਕਾਸ਼, ਖੰਡ
ਉੱਤਰ :

  • ਸੁਹਾਵਣਾ ਸੋਹਣਾ ਲੱਗਣ ਵਾਲਾ) – ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
  • ਸੈਲਾਨੀ (ਸੈਰ ਕਰਨ ਵਾਲੇ) – ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ।
  • ਨਜ਼ਾਰੇ (ਸ਼) – ਪਹਾੜੀ ਨਜ਼ਾਰੇ ਨੂੰ ਦੇਖ ਕੇ ਮਨ ਖੁਸ਼ ਹੋ ਗਿਆ।
  • ਉਤਸੁਕਤਾ ਅੱਗੇ ਜਾਣਨ ਦੀ ਇੱਛਾ – ਨਾਨਕ ਸਿੰਘ ਦੇ ਨਾਵਲਾਂ ਵਿਚ ਉਤਸੁਕਤਾ ਲਗਾਤਾਰ ਕਾਇਮ ਰਹਿੰਦੀ ਹੈ।
  • ਪਰਿੰਦੇ ਪੰਛੀ – ਇਸ ਦਰੱਖ਼ਤ ਉੱਤੇ ਬਹੁਤ ਸਾਰੇ ਪਰਿੰਦੇ ਰਹਿੰਦੇ ਹਨ।
  • ਭਰਮਾਰ (ਗਿਣਤੀ ਵਿਚ ਜ਼ਿਆਦਾ) – ਇਸ ਕਮਰੇ ਵਿਚ ਮੱਛਰਾਂ ਦੀ ਭਰਮਾਰ ਹੈ।
  • ਸੁਨਹਿਰੀ (ਸੋਨੇ ਵਰਗਾ) – ਕਣਕਾਂ ਪੱਕ ਕੇ ਸੁਨਹਿਰੀ ਰੰਗ ਦੀਆਂ ਹੋਈਆਂ।
  • ਦ੍ਰਿਸ਼ ਨਜ਼ਾਰਾ) – ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ।
  • ਬੁੰਡ ਦਰੱਖ਼ਤਾਂ ਦਾ ਇਕੱਠ) – ਦਰੱਖ਼ਤਾਂ ਦੇ ਇਸ ਬੁੰਡ ਵਿਚ ਬਹੁਤ ਸਾਰੇ ਪੰਛੀ ਰਹਿੰਦੇ ਹਨ।
  • ਝੁਰਮਟ (ਜੀਵਾਂ ਦਾ ਇਕੱਠ) – ਚਿੜੀਆਂ ਦਾ ਝੁਰਮਟ ਉੱਡ ਕੇ ਕਦੀ ਵਿਹੜੇ ਵਿਚ ਆ ਬੈਠਦਾ ਸੀ, ਕਦੇ ਬਨੇਰੇ ਉੱਤੇ ਤੇ ਕਦੀ ਰੁੱਖ ਉੱਤੇ।
  • ਬੇਹੱਦ ਬਹੁਤ ਜ਼ਿਆਦਾ) – ਉਸ ਨੇ ਇਮਤਿਹਾਨ ਵਿਚ ਬੇਹੱਦ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
  • ਦੁੜੰਗੇ ਲਾਉਣਾ (ਉੱਚੀਆਂ ਛਾਲਾਂ ਮਾਰਨਾ – ਬਾਂਦਰ ਦੁੜੰਗੇ ਲਾਉਂਦੇ ਜਾ ਰਹੇ ਸਨ।
  • ਅਜੀਬ (ਹੈਰਾਨ ਕਰਨ ਵਾਲੀ, ਸਮਝ ਤੋਂ ਬਾਹਰ) – ਇਸ ਕਹਾਣੀ ਵਿਚ ਬਹੁਤ ਸਾਰੀਆਂ ਅਣਹੋਣੀਆਂ ਤੇ ਅਜੀਬ ਗੱਲਾਂ ਹਨ।
  • ਤਨ – ਮਨ ਠਾਰਨਾ ਠੰਢ ਪਾ ਦੇਣ ਵਾਲਾ) – ਉਸ ਦੇ ਪਿਆਰ ਨੇ ਮੇਰਾ ਤਨ – ਮਨ ਠਾਰ ਦਿੱਤਾ।
  • ਆਪ – ਮੁਹਾਰੇ (ਬੇਕਾਬੂ, ਬੰਧਨ ਤੋਂ ਬਿਨਾਂ – ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪ – ਮੁਹਾਰੇ ਨਾ ਹੋਣ ਦੇਣ।
  • ਮਸਤੀ ਖੁਮਾਰੀ) – ਸੰਗੀਤ ਸੁਣਦਿਆਂ ਬੰਦੇ ਨੂੰ ਇਕ ਮਸਤੀ ਜਿਹੀ ਚੜ੍ਹ ਜਾਂਦੀ ਹੈ।
  • ਉੱਡਣ ਖਟੋਲੇ ਬਿਬਾਣ, ਉੱਡਣ ਵਾਲਾ ਵਾਹਨ) – ਮੈਂ ਸੁਪਨੇ ਵਿਚ ਉੱਡਣ ਖਟੋਲੇ ਵਿਚ ਬਹਿ ਕੇ ਅਸਮਾਨੀ ਉਡਾਰੀਆਂ ਮਾਰੀਆਂ।
  • ਡਾਰ (ਕਤਾਰ) – ਪੰਛੀ ਡਾਰ ਬਣਾ ਕੇ ਉੱਡ ਰਹੇ ਸਨ।
  • ਅਕਾਸ਼ ਅਸਮਾਨ) – ਰਾਤ ਵੇਲੇ ਤਾਰੇ ਅਕਾਸ਼ ਵਿਚ ਚਮਕਦੇ ਹਨ।
  • ਖੱਡ ਪਹਾੜ ਦੇ ਪੈਰਾਂ ਵਿਚ ਡੂੰਘੀ ਥਾਂ) – ਪਹਾੜੀ ਰਸਤੇ ਉੱਤੇ ਦੁਰਘਟਨਾ ਪਿੱਛੋਂ ਕਾਰ ਡੂੰਘੀ ਖੱਡ ਵਿਚ ਜਾ ਡਿਗੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

4. ਹੇਠ ਲਿਖੇ ਸ਼ਬਦ ਕਿਸਨੇ, ਕਿਸ ਨੂੰ ਕਹੇ :

(ੳ) “ ਆਹਾ ! ਕਿੰਨੇ ਸੋਹਣੇ ਬਿਰਖ, ਬਿਰਖਾਂ ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ।”
(ਅ) ਬੁੱਧੂ ! ਬਿਰਖ ਅਕਾਸ਼ ` ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ੲ) “ ਗੰਗਾ ਰਾਮ ! ਚੂਰੀ ਖਾਣੀ ਐ ? ”
(ਸ) “ ਮੰਮੀ ਜੀ ! ਸੱਚ-ਮੁੱਚ ਦੋ ਰੱਬ ਹਨ ? ”
(ਹ) “ ਨਹੀਂ ਮੰਮੀ, ਮੈਂ ਖਿਡੌਣਾ ਨਹੀਂ ਲੈਣਾ।”
ਉੱਤਰ :
(ੳ) ਇਹ ਸ਼ਬਦ ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ।
(ਅ) ਇਹ ਸ਼ਬਦ ਸਮਨ ਨੇ ਆਪਣੇ ਭਰਾ ਕਰਨ ਨੂੰ ਕਹੇ।
(ਈ) ਇਹ ਸ਼ਬਦ ਭੀੜ ਵਿਚੋਂ ਇਕ ਬੰਦੇ ਨੇ ਤੋੜੇ ਨੂੰ ਕਹੇ।
(ਸ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।
(ਹ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।

5. ਹੇਠ ਲਿਖੇ ਪੇਰੇ ਵਿੱਚੋਂ ਕਿਰਿਆ-ਸ਼ਬਦ ਚੁਣ ਕੇ ਲਿਖੋ ਤੇ ਵਾਕਾਂ ਦਾ ਕਾਲ ਵੀ ਲਿਖੋ ।
ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ-ਮਨ ਨੂੰ ਠਾਰਦੀਆਂ ਹਨ। ਜਦੋਂ ਤੇਜ਼ ਹਵਾ ਚਲਦੀ ਹੈ ਤਾਂ ਰੁੱਖ ਇਸ ਤਰਾਂ ਜ਼ੋਰ-ਜ਼ੋਰ ਨਾਲ ਝੂਮਦੇ ਹਨ, ਜਿਵੇਂ ਕਿਸੇ ਚੁਟਕਲੇ ਨੂੰ ਸੁਣ ਕੇ ਬੰਦਾ ਹੱਸ-ਹੱਸ ਕੇ ਦੂਹਰਾ -ਤੀਹਰਾ ਹੋ ਜਾਂਦਾ ਹੈ। ਪਹਾੜ ਹਰ ਕੋਈ ਦੇਖਣਾ ਚਾਹੁੰਦਾ ਹੈ ਅਤੇ . ਇਹ ਹਰ ਕਿਸੇ ਨੂੰ ਚੰਗੇ ਲੱਗਦੇ ਹਨ।ਉੱਚੇ-ਲੰਮੇ ਅਤੇ ਚੌੜੇ ਪਹਾੜਾਂ ਦਾ ਲਹਿਰੀਆ ਦੇਖ ਕੇ ਕਰਨ ਬਹੁਤ ਖੁਸ਼ ਹੋ ਰਿਹਾ ਸੀ।
ਉੱਤਰ :
(ਉ) ਹੁੰਦਾ ਹੈ; ਠਾਰਦੀਆਂ ਹਨ; ਚਲਦੀ ਹੈ; ਝੂਮਦੇ ਹਨ; ਹੋ ਜਾਂਦਾ ਹੈ; ਚਾਹੁੰਦਾ ਹੈ; ਲਗਦੇ ਹਨ – ਵਰਤਮਾਨ ਕਾਲ
(ਅ) ਹੋ ਰਿਹਾ ਸੀ – ਭੂਤਕਾਲ।

ਵਿਆਕਰਨ :
ਕਿਰਿਆ ਦੀ ਤੀਜੀ ਪ੍ਰਕਾਰ-ਵੰਡ ਅਨੁਸਾਰ ਕਿਰਿਆ ਦੋ ਕਿਸਮ ਦੀ ਹੁੰਦੀ ਹੈ :
1. ਇਕਹਿਰੀ ਕਿਰਿਆ : ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ, ਜਿਵੇਂ :ਰਾਹ ਵਿੱਚ ਇੱਕ ਛੋਟੀ ਜਿਹੀ ਪਹਾੜੀ ਆਈ।
2. ਸੰਯੁਕਤ ਕਿਰਿਆ : ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਰਹਿੰਦੇ ਹਨ।

ਕਿਰਿਆ ਦੀ ਚੌਥੀ ਪ੍ਰਕਾਰ –
ਵੰਡ ਅਨੁਸਾਰ ਕਿਰਿਆ ਨੂੰ ਦੋ ਭਾਗਾਂ: ਮੁੱਖ ਕਿਰਿਆ ਤੇ ਸਹਾਇਕ ਕਿਰਿਆ ਵਿੱਚ ਵੰਡਿਆ ਜਾਂਦਾ ਹੈ, ਜਿਵੇਂ : ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟਿਆ (ਮੁੱਖ ਕਿਰਿਆ ) ਸੀ (ਸਹਾਇਕ ਕਿਰਿਆ)।

ਹੇਠ ਲਿਖੀਆਂ ਸਤਰਾਂ ਨੂੰ ਸੋਹਣਾ ਕਰਕੇ ਲਿਖੋ:

ਕੁਦਰਤ ਦਾ ਪਹਿਚਾਣ ਭੇਦ,
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ,
ਅਜ਼ਾਦੀ ਇਹਨਾਂ ਦੀ ਪਹਿਚਾਣ।

PSEB 7th Class Punjabi Guide ਸ਼ਾਬਾਸ਼ ! ਸੁਮਨ ! Important Questions and Answers

ਪ੍ਰਸ਼ਨ –
“ਸ਼ਾਬਾਸ਼ ! ਸੁਮਨ ਕਹਾਣੀ ਦਾ ਸਾਰ ਲਿਖੋ।
ਉੱਤਰ :
ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਕਰਨ ਆਪਣੇ ਮੰਮੀ, ਪਾਪਾ ਅਤੇ ਦੀਦੀ ਨਾਲ ਪਹਾੜ ਉੱਤੇ ਚੜ੍ਹ ਕੇ ਚਾਰੇ ਪਾਸੇ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਰਿਹਾ ਸੀ। ਉਸ ਨੂੰ ਤੇ ਉਸ ਦੀ ਭੈਣ ਸੁਮਨ ਨੂੰ ਦੂਰਬੀਨ ਵਿਚ ਦੇਖਦਿਆਂ ਆਲੇ – ਦੁਆਲੇ ਸੋਹਣੇ ਬਿਰਖ, ਉਨ੍ਹਾਂ ਉੱਤੇ ਉੱਡਦੇ ਪੰਛੀ ਤੇ ਇਕ – ਦੂਜੇ ਦੇ ਪਿੱਛੇ ਭੱਜਦੇ ਹੋਏ ਚਿੱਟੇ ਕਾਲੇ ਬੱਦਲ ਬਹੁਤ ਸੋਹਣੇ ਲਗਦੇ ਸਨ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਫਿਰ ਉਹ ਪਾਪਾ – ਮੰਮੀ ਦੇ ਨਾਲ ਪਹਾੜਾਂ ਤੋਂ ਹੇਠਾਂ ਉਤਰਨ ਲੱਗੇ। ਤੁਰਦਾ – ਤੁਰਦਾ ਕਰਨ ਥੱਕ ਗਿਆ ਤੇ ਉਹ ਰੁਕ ਗਿਆ ਉਸ ਨੇ ਦੇਖਿਆ ਕਿ ਕੁੱਝ ਲੋਕ ਕਬੂਤਰਾਂ ਨੂੰ ਦਾਣਾ ਪਾ ਰਹੇ ਸਨ ਤੇ ਕਬੂਤਰ ਗੁਟਕ ਰਹੇ ਸਨ ਅੱਗੇ ਜਾ ਕੇ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਵੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਵੇਖ ਰਿਹਾ ਸੀ ਤੇ ਕਦੇ ਅਜ਼ਾਦ ਘੁੰਮਦੇ ਲੋਕਾਂ ਨੂੰ। ਸੁਮਨ ਨੂੰ ਪਿੰਜਰੇ ਵਿਚ ਪਏ ਤੋਤੇ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਸ ਨੂੰ ਪ੍ਰਤੀਤ ਹੋਇਆ ਕਿ ਤੋਤਾ ਪਿੰਜਰੇ ਵਿਚੋਂ ਬਾਹਰ ਆਉਣਾ ਚਾਹੁੰਦਾ ਹੈ।

ਬੱਚਿਆਂ ਤੇ ਵੱਡਿਆਂ ਨੇ ਪਿੰਜਰੇ ਦੁਆਲੇ ਝੁਰਮਟ ਪਾਇਆ ਹੋਇਆ ਸੀ ਤੇ ਤੋਤਾ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ। ਭੀੜ ਵਿਚੋਂ ਕਿਸੇ ਨੇ ਉਸ ਵਲ ਹਰੀ ਮਿਰਚ ਸੁੱਟੀ ਤੇ ਉਹ ਖਾਣ ਲੱਗਾ ਕੋਈ ਉਸ ਵਲ ਖਿੱਲਾਂ ਤੇ ਕੋਈ ਸੇਬ ਦੀ ਫਾੜੀ ਸੁੱਟ ਰਿਹਾ ਸੀ। ਪਰ ਤੋਤਾ ਇਨ੍ਹਾਂ ਚੀਜ਼ਾਂ ਨਾਲੋਂ ਮੂੰਹ ਮੋੜ ਕੇ ਅਕਾਸ਼ ਵਲ ਦੇਖ ਰਿਹਾ ਸੀ। ਲੋਕ ਗੱਲਾਂ ਕਰਦੇ ਤੋੜੇ ਨੂੰ ਦੇਖ ਕੇ ਉਸ ਦੇ ਮਾਲਕ ਨੂੰ ਪੈਸੇ ਦੇ ਰਹੇ ਸਨ। ਇੰਨੇ ਨੂੰ ਭੀੜ ਵਿਚੋਂ ਇਕ ਔਰਤ ਦੀ ਦੁੱਖ ਭਰੀ ਅਵਾਜ਼ ਆਈ ਸੀ।

ਇਕ ਬਾਂਦਰ ਉਸ ਦੇ ਹੱਥੋਂ ਕੇਲਿਆਂ ਵਾਲਾ ਲਿਫਾਫਾ ਖੋਹ ਕੇ ਦਰ ਬੈਠ ਕੇ ਖਾਣ ਲੱਗਾ ਸੀ। ਉਸ ਦੇ ਦੁਆਲੇ ਬਹੁਤ ਸਾਰੇ ਬਾਂਦਰ ਇਕੱਠੇ ਹੋ ਗਏ ਤੇ ਉਹ ਸਾਰੇ ਮਿਲ ਕੇ ਖਾਣ ਲੱਗੇ। ਉਹ ਦੁੜੰਗੇ ਲਾਉਂਦੇ ਤੇ ਛਾਲਾਂ ਮਾਰਦੇ ਹੋਏ ਇਕ ਦਰੱਖ਼ਤ ਤੋਂ ਦੂਜੇ ਦਰੱਖ਼ਤ ਉੱਤੇ ਜਾ ਰਹੇ ਸਨ। ਲੋਕ ਉਨ੍ਹਾਂ ਦੇ ਦੇਖ ਕੇ ਖੁਸ਼ ਹੋ ਰਹੇ ਸਨ। ਪਿੰਜਰੇ ਵਿਚਲਾ ਤੋਤਾ ਵੀ ਉਨ੍ਹਾਂ ਵਲ ਦੇਖ ਕੇ ਖੰਭ ਮਾਰਦਾ ਹੋਇਆ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ।

ਮੰਮੀ ਸੁਮਨ ਨੂੰ ਅੱਗੇ ਤੁਰਨ ਲਈ ਕਹਿ ਰਹੀ ਸੀ, ਪਰ ਉਹ ਮੁੜ – ਮੁੜ ਤੋਤੇ ਵਲ ਦੇਖ ਰਹੀ ਸੀ। ਰਾਤ ਨੂੰ ਰੋਟੀ ਖਾਣ ਤੋਂ ਮਗਰੋਂ ਸਾਰੇ ਕਮਰੇ ਦੀ ਛੱਤ ਉੱਤੇ ਚੜੇ ਤੇ ਕੁਦਰਤ ਦਾ ਨਜ਼ਾਰਾ ਮਾਣਨ ਲੱਗੇ। ਕਰਨ ਨੇ ਪਾਪਾ ਨੂੰ ਕਿਹਾ ਕਿ ਉਸ ਨੂੰ ਦੋ ਰੱਬ ਦਿਖਾਈ ਦੇ ਰਹੇ ਹਨ। ਸੁਮਨ ਦੇ ਪੁੱਛਣ ‘ਤੇ ਮੰਮੀ ਨੇ ਦੱਸਿਆ ਕਿ, ਇਕ ਤਾਂ ਰਾਤ ਨੂੰ ਅਸਮਾਨ ਵਿਚ ਤਾਰੇ ਚਮਕਦੇ ਦਿਸ ਰਹੇ ਹਨ, ਦੂਜੇ ਉੱਚੀ ਥਾਂ ਤੋਂ ਹੇਠਾਂ ਰੌਸ਼ਨੀ ਨਾਲ ਭਰਿਆ ਸ਼ਹਿਰ ਦਿਸਦਾ ਹੈ, ਜਿਵੇਂ ਤਾਰਿਆਂ ਭਰਿਆ ਅਸਮਾਨ ਹੇਠਾਂ ਵੀ ਹੋਵੇ। ਇ ‘ ਨੂੰ ਕਰਨ ‘ਦੋ ਰੱਬ ਕਹਿ ਰਿਹਾ ਹੈ।

ਫਿਰ ਉਹ ਸਾਰੇ ਸੌਂ ਗਏ। ਸਵੇਰ ਨੂੰ ਉਨ੍ਹਾਂ ਆਪਣੀ ਪਸੰਦ ਦੇ ਖਿਡੌਣੇ ਵੀ ਲੈਣੇ ਸਨ ਤੇ ਸੁਮਨ ਪਿੰਜਰੇ ਵਾਲੇ ਤੋਤੇ ਬਾਰੇ ਸੋਚ ਰਹੀ ਸੀ।

ਅਗਲੇ ਦਿਨ ਉਹ, ਖਿਡੌਣੇ ਦੇਖ ਰਹੇ ਸਨ। ਸੁਮਨ ਨੇ ਕਿਹਾ ਕਿ ਉਸ ਨੇ ਖਿਡੌਣਾ ਨਹੀਂ ਲੈਣਾ ਮੰਮੀ ਉਸ ਦੀ ਗੱਲ ਸੁਣ ਕੇ ਹੈਰਾਨ ਸੀ, ਕਿਉਂਕਿ ਉਸ ਨੂੰ ਖਿਡੌਣੇ ਬਹੁਤ ਪਸੰਦ ਸਨ। ਮੰਮੀ ਦੇ ਦੁਬਾਰਾ ਪੁੱਛਣ ‘ਤੇ ਉਸ ਨੇ ਕਿਹਾ ਕਿ ਉਸ ਨੇ ਮਿੱਟੀ ਦੇ ਖਿਡੌਣੇ ਨਹੀਂ ਲੈਣੇ। ਕਰਨ ਨੇ ਕੁੱਝ ਖਿਡੌਣੇ ਲੈ ਲਏ ਤੇ ਨਾ – ਚਾਹੁੰਦਿਆਂ ਵੀ ਸੁਮਨ ਨੇ ਇਕ ਖਿਡੌਣਾ ਲੈ ਲਿਆ।

ਫਿਰ ਉਹ ਕੁਦਰਤ ਦੇ ਨਜ਼ਾਰੇ ਦੇਖਦਿਆਂ ਹੇਠਾਂ ਉਤਰਨ ਲੱਗ ਪਏ ਅਚਾਨਕ ਸੁਮਨ ਰੁਕ ਕੇ ਪਿੰਜਰੇ ਵਾਲੇ ਤੋਤੇ ਵਲ ਵੇਖਣ ਲੱਗ ਪਈ ਤੇ ਉਸ ਨੇ ਮੰਮੀ ਨੂੰ ਕਿਹਾ ਕਿ ਉਸ ਨੇ ਪਿੰਜਰੇ ਵਾਲਾ ਤੋਤਾ ਲੈਣਾ ਹੈ। ਉਸ ਦੇ ਪਾਪਾ ਦੇ ਪੁੱਛਣ ‘ਤੇ ਤੋਤੇ ਵਾਲੇ ਨੇ ਉਸ ਦੀ ਕੀਮਤ ਪੰਜ ਸੌ ਰੁਪਏ ਦੱਸੀ। ਸੁਮਨ ਦੀ ਮੰਮੀ ਦੇ ਇਸ਼ਾਰਾ ਕਰਨ ‘ਤੇ ਉਸ ਦੇ ਪਾਪਾ ਨੇ ਉਸ ਨੂੰ ਪਿੰਜਰੇ ਵਾਲਾ ਤੋਤਾ ਲੈ ਦਿੱਤਾ।

ਹੁਣ ਪਿੰਜਰਾ ਸੁਮਨ ਦੇ ਹੱਥ ਵਿਚ ਸੀ। ਉਸ ਦੇ ਪਾਪਾ, ਮੰਮੀ ਤੇ ਕਰਨ ਅੱਗੇ – ਅੱਗੇ ਜਾ ਰਹੇ ਸਨ। ਇਕ ਛੋਟੀ ਜਿਹੀ ਪਹਾੜੀ ਆਈ, ਤਾਂ ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ ਦਿੱਤਾ ਪਿੰਜਰੇ ਤੋਂ ਫੁਰਰ ਕਰ ਕੇ ਬਾਹਰ ਨਿਕਲਿਆ ਤੋਤਾ ਪਹਿਲਾਂ ਸੁਮਨ ਦੇ ਮੋਢਿਆਂ ਉੱਤੇ ਆ ਬੈਠਾ ਤੇ ਫਿਰ ਉਸ ਦੇ ਹੱਥਾਂ ਉੱਤੇ ਪਿਆਰ ਦੇ ਦੋ – ਤਿੰਨ ਪੁੰਗੇ ਮਾਰ ਕੇ ਉਸ ਦਾ ਧੰਨਵਾਦ ਕਰਦਿਆਂ ਅਕਾਸ਼ ਵਿਚ ਉਡ ਕੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਸੁਮਨ ਨੇ ਪਿੰਜਰਾ ਡੂੰਘੀ ਖੱਡ ਵਿਚ ਸੁੱਟ ਦਿੱਤਾ ਤੇ ਉਸ ਨੇ ਦੂਰ ਉੱਡੇ ਜਾਂਦੇ ਤੋਤੇ ਨੂੰ ‘ਬਾਏ ਬਾਏ ਕੀਤਾ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਸੁਮਨ ਦੀ ਅਵਾਜ਼ ਸੁਣ ਕੇ ਪਾਪਾ – ਮੰਮੀ ਤੇ ਕਰਨ ਤਿੰਨੇ ਮੁੜ ਆਏ। ਪਾਪਾ ਨੇ ਸੁਮਨ ਦਾ ਮੱਥਾ ਚੁੰਮਿਆ ਤੇ ਉਸ ਨੂੰ “ਸ਼ਾਬਾਸ਼ ਦਿੱਤੀ।

  • ਔਖੇ ਸ਼ਬਦਾਂ ਦੇ ਅਰਥ – ਸੁਹਾਵਣਾ – ਸੋਹਣਾ ਲਗਣ ਵਾਲਾ
  • ਚੁਟਕਲੇ – ਹਸਾਉਣੀਆਂ ਮਿੰਨੀ ਕਹਾਣੀਆਂ ਲਹਿਰੀਆ ਪਹਾੜਾਂ ਦੀਆਂ ਲਹਿਰਾਂ ਵਰਗੀਆਂ ਸ਼ਾਖ਼ਾਵਾਂ।
  • ਸੈਲਾਨੀ – ਸੈਰ ਕਰਨ ਵਾਲੇ।
  • ਦ੍ਰਿਸ਼ – ਨਜ਼ਾਰਾ।
  • ਬਿਰਖ – ਰੁੱਖ। ਉਤਸੁਕਤਾ ਅੱਗੇ ਜਾਣਨ ਦੀ ਇੱਛਾ।
  • ਝੁੰਡਾਂ – ਇਕੱਠਾਂ, ਸਮੂਹਾਂ ਗੁਟਕ
  • ਗੁਟਕ ਕੇ – ਕਬੂਤਰਾਂ ਦਾ ਬੋਲਣਾ।
  • ਝੁਰਮਟ – ਇਕੱਠ ਬਣਾਉਣਾ
  • ਦੁੜੰਗੇ – ਉੱਚੀਆਂ ਛਾਲਾਂ
  • ਬੇਹੱਦ – ਬਹੁਤ ਜ਼ਿਆਦਾ
  • ਅਣਮੰਨੇ – ਨਾ – ਚਾਹੁੰਦਿਆਂ।
  • ਉਡਣ ਖਟੋਲਾ – ਉੱਡਣ ਵਾਲੀ ਚੀਜ਼, ਬਿਬਾਣ।
  • ਸੁਆਗਤ – ਆਓ ਭਗਤ।
  • ਸੰਕੇਤ – ਚਿੰਨ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 10.
ਹੇਠ ਲਿਖੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਧਰਤੀ, ਸੁਹਾਵਣਾ, ਤੋਤੇ, ਅਕਾਸ਼, ਪਿੰਜਰਾ, ਸੈਲਾਨੀ
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ……………………… ਹੁੰਦਾ ਹੈ।
(ਅ) ਪਹਾੜਾਂ ‘ਤੇ ਬਹੁਤ ਸਾਰੇ ……………………… ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ……………………… ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ……………………… ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ……………………… ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ……………………… ਵਲ ਵੇਖ ਕੇ ਹੱਥ ਹਿਲਾ ਰਹੀ ਸੀ।
ਉੱਤਰ :
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
(ਆ) ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ਅਕਾਸ਼ ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵਲ ਵੇਖ ਕੇ ਹੱਥ ਹਿਲਾ ਰਹੀ ਸੀ।

ਪ੍ਰਸ਼ਨ 2.
ਕਿਰਿਆ ਦੀ ਤੀਜੀ ਪ੍ਰਕਾਰ ਦੀ ਵੰਡ (ਬਣਤਰ ਦੇ ਆਧਾਰ ‘ ਤੇ ਵੰਡ) ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ !
ਉੱਤਰ :
ਬਣਤਰ ਦੇ ਆਧਾਰ ‘ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ।
1. ਇਕਹਿਰੀ ਕਿਰਿਆ – ਵਾਕ ਵਿਚ ਇਕ – ਸ਼ਬਦੀ ਕਿਰਿਆ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ , ਜਿਵੇਂ ਕਰਨ ਦੀ ਭੈਣ ਨੇ ਉਤਸੁਕਤਾ ਨਾਲ ਉਸਨੂੰ ਕਿਹਾ।
2. ਸੰਯੁਕਤ ਕਿਰਿਆ – ਵਾਕ ਵਿਚ ਬਹੁ – ਸ਼ਬਦੀ ਕਿਰਿਆ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ; ਜਿਵੇਂ ਤੋਤਾ ਬੱਚੇ ਵਲੋਂ ਸੁੱਟੀ ਹਰੀ ਮਿਰਚ ਨੂੰ ਖਾਣ ਲੱਗ ਪਿਆ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 3.
ਕਾਰਜ ਦੇ ਆਧਾਰ ‘ਤੇ ਕਿਰਿਆ ਦੀ ਕੀਤੀ ਜਾਂਦੀ ਚੌਥੀ ਪ੍ਰਕਾਰ ਦੀ ਵੰਡ ਬਾਰੇ ਚਰਚਾ ਕਰੋ।
ਉੱਤਰ :
ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਕਾਰਜ ਦੇ ਆਧਾਰ ‘ਤੇ ਕੀਤੀ ਜਾਂਦੀ ਹੈ ; ਇਹ ਦੋ ਪ੍ਰਕਾਰ ਦੀ ਹੁੰਦੀ ਹੈ ; ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ; ਜਿਵੇਂ

ਗੁਰਮੀਆਂ ਵਿਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ !
ਇਸ ਵਾਕ ਵਿਚ ‘ਹੁੰਦਾ’ ਮੁੱਖ ਕਿਰਿਆ ਹੈ ਤੇ “ਹੈ ਸਹਾਇਕ ਕਿਰਿਆ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਨੂੰ ਸੋਹਣਾ ਕਰ ਕੇ ਲਿਖੋ –
ਕੁਦਰਤ ਦਾ ਪਹਿਚਾਣੋ ਭੇਦ।
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ।
ਅਜ਼ਾਦੀ ਇਹਨਾਂ ਦੀ ਪਹਿਚਾਣ॥
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਲਿਖਣ॥

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਭਾਈ ਸਾਹਿਬ ਇਹ ਤੋਤਾ ਕਿੰਨੇ ਦਾ ਹੈ ? ” ਪਿਤਾ ਜੀ ਨੇ ਝਕਦਿਆਂ ਹੋਇਆਂ ਪੁੱਛਿਆ ਸੁਮਨ ਤੋਤੇ ਵੱਲ ਪਿਆਰ ਨਾਲ ਦੇਖ ਰਹੀ ਸੀ ਅਤੇ ਤੋਤਾ ਵੀ ਖੰਭ ਮਾਰ – ਮਾਰ ਕੇ ਉਸ ਦਾ ਵੀ ਕਰਦੈ ..” ਤੋਤੇ ਵਾਲੇ ਨੇ ਕਿਹਾ ! ‘‘ਪੰਜ ਸੌ ਦਾ।” ਪਿਤਾ ਜੀ ਨੇ ਬੱਚਿਆਂ ਦੇ ਮਾਤਾ ਜੀ ਵੱਲ ਦੇਖਿਆ ਅਤੇ ਮਾਤਾ ਜੀ ਨੇ ਲੈ ਲੈਣ ਦਾ ਸੰਕੇਤ ਕੀਤਾ। ਹੁਣ ਪਿੰਜਰਾ ਅਤੇ ਤੋਤਾ ਸੁਮਨ ਦੇ ਹੱਥ ਵਿੱਚ ਸਨ। ਉਹ ਹੌਲੀ – ਹੌਲੀ ਤੁਰ ਰਹੀ ਸੀ।

ਮਾਤਾ – ਪਿਤਾ ਅਤੇ ਕਰਨ ਅੱਗੇ – ਅੱਗੇ ਤੁਰ ਰਹੇ ਸਨ। ਇੱਕ ਛੋਟੀ ਜਿਹੀ ਪਹਾੜੀ ਆਈ। ਸੁਮਨ ਨੇ ਉਸ ਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ। ਤੋਤਾ ਫੁਰਰ ਕਰ ਕੇ ਬਾਹਰ ਆਇਆ ਅਤੇ ਸੁਮਨ ਦੇ ਮੋਢਿਆਂ ‘ਤੇ ਬੈਠ ਗਿਆ। ਫੇਰ ਉਸ ਦੇ ਹੱਥਾਂ ‘ਤੇ ਦੋ – ਤਿੰਨ ਹੁੰਗਾਂ ਪਿਆਰ ਨਾਲ ਮਾਰੀਆਂ, ਜਿਵੇਂ ਉਹ ਆਪਣੀ ਅਜ਼ਾਦੀ ਲਈ ਸੁਮਨ ਦਾ ਧੰਨਵਾਦ ਕਰ ਰਿਹਾ ਹੋਵੇ। ਫਿਰ ਉਹ ਅਕਾਸ਼ ਵੱਲ ਉੱਡੇ ਜਾਂਦੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ‘‘ਬਾਏ – ਬਾਏ !

ਗੰਗਾ ਰਾਮ’’ ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵੱਲ ਵੇਖ ਕੇ ਹੱਥ ਹਿਲਾ ਰਹੀ ਸੀ। ਸੁਮਨ ਦੀ ਅਵਾਜ਼ ਸੁਣ ਕੇ ਉਸ ਦੇ ਮਾਤਾ – ਪਿਤਾ ਅਤੇ ਕਰਨ ਤਿੰਨੇ ਵਾਪਸ ਮੁੜ ਆਏ। ਕੋਲ ਆ ਕੇ ਪਿਤਾ ਜੀ ਨੇ ਉਸ ਦਾ ਮੱਥਾ ਚੁੰਮਦਿਆਂ ਕਿਹਾ, ”ਸ਼ਾਬਾਸ਼’ਸੁਮਨ ‘

1. ਤੋਤਾ ਖੰਭ ਮਾਰ – ਮਾਰ ਕੇ ਕਿਸ ਦਾ ਸੁਆਗਤ ਕਰ ਰਿਹਾ ਸੀ ?
(ਉ) ਸੁਮਨ ਦਾ
(ਅ) ਕਰਨ ਦਾ।
(ਇ) ਪਿਤਾ ਜੀ ਦਾ
(ਸ) ਮਾਤਾ ਜੀ ਦਾ।
ਉੱਤਰ :
(ਉ) ਸੁਮਨ ਦਾ

2. ਤੋਤੇ ਵਾਲੇ ਨੇ ਤੋਤੇ ਦੀ ਕੀ ਕੀਮਤ ਦੱਸੀ ?
(ੳ) ਇਕ ਸੌ
(ਅ) ਦੋ ਸੌ
(ਇ) ਚਾਰ ਸੌ
(ਸ) ਪੰਜ ਸੌ
ਉੱਤਰ :
(ਸ) ਪੰਜ ਸੌ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

3. ਤੋਤੇ ਵਿਚ ਕੀ ਗੁਣ ਸੀ ?
(ਉ) ਬੋਲਦਾ ਸੀ
(ਅ) ਨੱਚਦਾ ਸੀ
(ਈ) ਗੱਲਾਂ ਕਰਦਾ ਸੀ
(ਸ) ਉੱਡਦਾ ਸੀ।
ਉੱਤਰ :
(ਈ) ਗੱਲਾਂ ਕਰਦਾ ਸੀ

4. ਪਿੰਜਰਾ ਕਿਸ ਦੇ ਹੱਥ ਵਿਚ ਆ ਗਿਆ ਸੀ ?
(ਉ) ਪਿਤਾ ਜੀ ਦੇ
(ਆ) ਮਾਤਾ ਜੀ ਦੇ
(ਈ) ਸੁਮਨ ਦੇ
(ਸ) ਕਰਨ ਦੇ।
ਉੱਤਰ :
(ਈ) ਸੁਮਨ ਦੇ

5. ਸੁਮਨ ਨੇ ਪਹਾੜੀ ਉੱਤੇ ਚੜ੍ਹ ਕੇ ਕੀ ਖੋਲ੍ਹ ਦਿੱਤਾ ?
(ਉ) ਪਿੰਜਰੇ ਦਾ ਮੂੰਹ
(ਅ) ਆਪਣਾ ਮੂੰਹ
(ਈ) ਪਿਤਾ ਜੀ ਦਾ ਬਟੂਆ
(ਸ) ਮਾਤਾ ਜੀ ਦਾ ਦੁਪੱਟਾ।
ਉੱਤਰ :
(ਉ) ਪਿੰਜਰੇ ਦਾ ਮੂੰਹ

6. ਤੋਤਾ ਕਿੱਥੋਂ ਨਿਕਲ ਕੇ ਸੁਮਨ ਦੇ ਮੋਢੇ ਉੱਤੇ ਬੈਠਾ ?
(ਉ) ਕਮਰੇ ਵਿਚੋਂ
(ਅ) ਖੋੜ੍ਹ ਵਿਚੋਂ
(ਈ) ਪਿੰਜਰੇ ਵਿਚੋਂ
(ਸ) ਕੁੜਿੱਕੀ ਵਿਚੋਂ।
ਉੱਤਰ :
(ਈ) ਪਿੰਜਰੇ ਵਿਚੋਂ

7. ਤੋਤੇ ਨੇ ਸੁਮਨ ਦੇ ਹੱਥ ਉੱਤੇ ਕੀ ਮਾਰਿਆ ?
(ਉ) ਦੋ – ਤਿੰਨ ਨੂੰਗਾਂ
(ਅ) ਪੈਰ
(ਈ) ਖੰਭ
(ਸ) ਸਿਰ।
ਉੱਤਰ :
(ਉ) ਦੋ – ਤਿੰਨ ਨੂੰਗਾਂ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

8. ਤੋਤਾ ਅਕਾਸ਼ ਵਿਚ ਕਿਨ੍ਹਾਂ ਨਾਲ ਜਾ ਰਲਿਆ ?
(ੳ) ਉੱਡਦੇ ਤੋਤਿਆਂ ਨਾਲ
(ਆ) ਉੱਡਦੇ ਕਾਂਵਾਂ ਨਾਲ
(ਈ) ਉੱਡਦੇ ਪੰਛੀਆਂ ਨਾਲ
(ਸ) ਉੱਡਦੇ ਕਬੂਤਰਾਂ ਨਾਲ।
ਉੱਤਰ :
(ੳ) ਉੱਡਦੇ ਤੋਤਿਆਂ ਨਾਲ

9. ਸੁਮਨ ਦੂਰ ਉੱਡਦੇ ਜਾ ਰਹੇ ਤੋਤੇ ਵੱਲ ਦੇਖ ਕੇ ਹੱਥ ਹਿਲਾਉਂਦੀ ਹੋਈ ਕੀ ਕਹਿ ਰਹੀ ਸੀ ?
(ਉ) ਹੈਲੋ – ਹੈਲੋ !
(ਅ) ਗੁੱਡ ਨਾਈਟ
(ਈ) ਵਾਹ – ਵਾਹ !
(ਸ) ਬਾਏ – ਬਾਏ, ਗੰਗਾ ਰਾਮ॥
ਉੱਤਰ :
(ਸ) ਬਾਏ – ਬਾਏ, ਗੰਗਾ ਰਾਮ॥

10. ਪਿਤਾ ਜੀ ਨੇ ਸੁਮਨ ਦਾ ਮੱਥਾ ਚੁੰਮਦਿਆਂ ਉਸਨੂੰ ਕੀ ਦਿੱਤੀ ? ..
(ਉ) ਟਾਫੀ
(ਅ) ਸ਼ਾਬਾਸ਼
(ਈ) ਵਧਾਈ।
(ਸ) ਮਠਿਆਈ।
ਉੱਤਰ :
(ਅ) ਸ਼ਾਬਾਸ਼

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਤੋਤਾ, ਸੁਮਨ, ਪਿਆਰ, ਪਿਤਾ, ਮਾਤਾ।
(ii) ਉਸ, ਉਹ, ਕਿੰਨੇ।
(iii) ਪੰਜ ਸੌ, ਛੋਟੀ ਜਿਹੀ, ਦੋ – ਤਿੰਨ, ਡੂੰਘੀ, ਤਿੰਨੇ।
(iv) ਪੱਛਿਆ, ਕਰਦੈ, ਕਰ ਰਿਹਾ ਸੀ, ਤੋਰ ਰਹੀ ਸੀ, ਸੁੱਟ ਦਿੱਤਾ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(i) “ਬੱਚਿਆਂ ਦਾ ਵਿਰੋਧੀ ਸ਼ਬਦ ਚੁਣੋ।
(ਉ) ਬੱਚਿਆ
(ਅ) ਬਚੜਿਆਂ
(ਈ) ਬੁੱਢਿਆਂ
(ਸ) ਬੁੜ੍ਹੀਆਂ।
ਉੱਤਰ :
(ਈ) ਬੁੱਢਿਆਂ

(ii) ‘‘ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ।” ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ੳ) ਉਸ
(ਅ) ਉੱਤੇ
(ਈ) ਮੂੰਹ
(ਸ) ਦਿੱਤਾ
ਉੱਤਰ :
(ੳ) ਉਸ

(ii) “ਭਾਈ ਸਾਹਿਬ ! ਇਹ ਤੋਤਾ ਕਿੰਨੇ ਦਾ ਹੈ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਆ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਆ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 1
ਉੱਤਰ :
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 2

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਝਕਦਿਆਂ
(ii) ਸੰਕੇਤ
(iii) ਧੰਨਵਾਦ
ਉੱਤਰ :
(i) ਝਕਦਿਆਂ – ਝਿਜਕਦਿਆਂ
(ii) ਸੰਕੇਤ – ਇਸ਼ਾਰਾ
(iii) ਧੰਨਵਾਦ – ਸ਼ੁਕਰ ਗੁਜ਼ਾਰ ਹੋਣਾ/ਕੁੜੱਗ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

Punjab State Board PSEB 7th Class Punjabi Book Solutions Chapter 11 ਬਾਬਾ ਬੰਦਾ ਸਿੰਘ ਬਹਾਦਰ Textbook Exercise Questions and Answers.

PSEB Solutions for Class 7 Punjabi Chapter 11 ਬਾਬਾ ਬੰਦਾ ਸਿੰਘ ਬਹਾਦਰ (1st Language)

Punjabi Guide for Class 7 PSEB ਬਾਬਾ ਬੰਦਾ ਸਿੰਘ ਬਹਾਦਰ Textbook Questions and Answers

ਬਾਬਾ ਬੰਦਾ ਸਿੰਘ ਬਹਾਦਰ ਪਾਠ-ਅਭਿਆਸ

1. ਦੱਸੋ :

(ਓ) ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਵਾਲਾ ਮੁਹਾਵਰਾ ਹਮੇਸ਼ਾਂ ਲਈ ਕਿਉਂ ਜੁੜ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਦਾ ਮੁਹਾਵਰਾ ਇਸ ਕਰਕੇ ਜੁੜ ਗਿਆ, ਕਿਉਂਕਿ ਉਸਨੇ ਨਵਾਬ ਵਜ਼ੀਰ ਖਾਂ ਨੂੰ ਉਸ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਸਜ਼ਾ ਦਿੰਦਿਆਂ ਨਾ ਕੇਵਲ ਉਸਨੂੰ ਮਾਰ ਹੀ ਦਿੱਤਾ, ਸਗੋਂ ਉਸਦੀ ਰਾਜਧਾਨੀ ਸਰਹਿੰਦ, ਉਸ ਦੇ ਮਹਿਲ ਤੇ ਕਿਲ੍ਹੇ ਨੂੰ ਵੀ ਢਹਿ – ਢੇਰੀ ਕਰ ਦਿੱਤਾ। ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ ਤੱਕ ਇੱਟਾਂ – ਰੋੜੇ ਖਿੱਲਰੇ ਦਿਖਾਈ ਦਿੰਦੇ ਹਨ।

(ਅ) ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਦੱਸੋ।
ਉੱਤਰ :
ਬਚਪਨ ਵਿਚ ਘਰ ਦੀ ਗਰੀਬੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ। ਜਦੋਂ ਵੀ ਉਸ ਨੂੰ ਵਿਹਲ ਮਿਲਦੀ, ਉਹ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਹ ਚੰਗਾ ਨਿਸ਼ਾਨੇਬਾਜ਼ ਸੀ ਤੇ ਤਲਵਾਰ ਤੇ ਹੋਰ ਸ਼ਸਤਰ ਚਲਾਉਣ ਦਾ ਵੀ ਅਭਿਆਸ ਕਰਦਾ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

(ਈ) ਉਹ ਕਿਹੜੀ ਘਟਨਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਬਦਲ ਦਿੱਤਾ ਸੀ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਇਕ ਵਾਰ ਨਦੀ ਦੇ ਕੰਢੇ ਸ਼ਿਕਾਰ ਖੇਡਣ ਗਿਆ, ਤਾਂ ਉਸ ਨੇ ਇਕ ਹਿਰਨੀ ਨੂੰ ਦੇਖ ਕੇ ਉਸ ਨੂੰ ਤੀਰ ਮਾਰਿਆ, ਜਿਸ ਨਾਲ ਜ਼ਖ਼ਮੀ ਹੋ ਕੇ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਛਾਣਨੀ ਹੋਏ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਦੁਖਦਾਈ ਘਟਨਾ ਦਾ ਉਸ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ। ਉਸ ਨੇ ਤੀਰ – ਕਮਾਨ ਨਦੀ ਵਿਚ ਸੁੱਟ ਦਿੱਤੇ ਅਤੇ ਫ਼ੈਸਲਾ ਕੀਤਾ ਕਿ ਉਹ ਅੱਗੋਂ ਕਿਸੇ ਬੇਦੋਸ਼ੇ ਜੀਵ ਨੂੰ ਨਹੀਂ ਮਾਰੇਗਾ। ਇਸ ਘਟਨਾ ਨੇ ਉਸ ਦੇ ਜੀਵਨ ਨੂੰ ਬਦਲ ਦਿੱਤਾ ਤੇ ਉਹ ਬੈਰਾਗੀ ਸਾਧੂ ਬਣ ਗਿਆ।

(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕਾਰਨ ਇਹ ਸੀ ਕਿ ਇਕ ਸੰਵੇਦਨਸ਼ੀਲ ਵਿਅਕਤੀ ਹੋਣ ਕਰਕੇ ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ, ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਉਸ ਦਾ ਖੂਨ ਖੌਲ ਉੱਠਿਆ ਸੀ ਤੇ ਉਸ ਦੇ ਮਨ ਵਿਚ ਸਰਹੰਦ ਦੇ ਨਵਾਬ ਇਸ ਦਾ ਬਦਲਾ ਲੈਣ ਦੀ ਭਾਵਨਾ ਪ੍ਰਚੰਡ ਹੋ ਗਈ ਸੀ।

(ਹ) ਬਾਬਾ ਬੰਦਾ ਸਿੰਘ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਿਉਂ ਪ੍ਰਸਿੱਧ ਹੋਇਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਅਤਿਆਚਾਰੀਆਂ ਨੂੰ ਥਾਂ – ਥਾਂ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ, ਤਾਂ ਲੰਮੇ ਸਮੇਂ ਦੇ ਜਬਰ ਤੋਂ ਤੰਗ ਆਏ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ। ਇਸੇ ਕਾਰਨ ਉਹ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।

(ਕ) ਪੰਜਾਬੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਹਰਮਨ-ਪਿਆਰਾ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸਰਹੰਦ ਦੇ ਨਵਾਬ ਵਜ਼ੀਰ ਖਾਂ ਵਰਗੇ ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਤੇ ਉਨ੍ਹਾਂ ਨੂੰ ਮਾਰ ਮੁਕਾਉਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ – ਪਿਆਰਾ ਹੋ ਗਿਆ। ਇਸ ਤੋਂ ਇਲਾਵਾ ਉਹ ਇਨਸਾਫ਼ – ਪਸੰਦ ਅਤੇ ਗ਼ਰੀਬਾਂ ਦਾ ਹਮਦਰਦ ਹੋਣ ਕਰਕੇ ਆਮ ਮਨੁੱਖਾਂ ਲਈ ਆਸ ਦੀ ਕਿਰਨ ਬਣ ਗਿਆ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

(ਖ) ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਦੋ ਸੌ ਸਾਥੀਆਂ ਸਮੇਤ ਦਿੱਲੀ ਲਿਜਾਇਆ ਗਿਆ। ਉਸ ਦੇ ਸਾਰੇ ਸਾਥੀ ਅਸਹਿ ਤਸੀਹੇ ਦੇ ਕੇ ਕਤਲ ਕਰ ਦਿੱਤੇ ਗਏ ਤੇ ਫਿਰ ਉਸ (ਬੰਦਾ ਬਹਾਦਰ ਨੂੰ ਕੋਹ – ਕੋਹ ਕੇ ਸ਼ਹੀਦ ਕਰ ਦਿੱਤਾ ਗਿਆ।

(ਗ) ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਯਾਦਗਾਰਾਂ ਬਾਰੇ ਦੱਸੋ।
ਉੱਤਰ :
ਫ਼ਤਹਿਗੜ੍ਹ ਸਾਹਿਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਇੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। ਸੰਨ 2010 ਵਿਚ ਚੱਪੜਚਿੜੀ ਵਿਖੇ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਗਿਆ, ਜੋ ਬਾਬਾ ਬੰਦਾ ਸਿੰਘ ਬਹਾਦਰ ਪਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ। ਇੱਥੇ 328 ਫੁੱਟ ਉੱਚਾ ‘ਫ਼ਤਿਹ ਬੁਰਜ’ ਸੁਸ਼ੋਭਿਤ ਹੈ। ਇਹ ਕੁਤਬ – ਮੀਨਾਰ ਤੋਂ ਵੀ ਉੱਚਾ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਚੇ ਹੌਸਲੇ, ਵੀਰਤਾ ਅਤੇ ਸਿਆਣਪ ਦੀ ਯਾਦ ਦੁਆਉਂਦਾ ਹੈ।

2. ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ :

ਇੱਟ ਨਾਲ ਇੱਟ ਖੜਕਾਉਣਾ, ਕਰਾਰੀ ਹਾਰ ਦੇਣਾ, ਖੂਨ ਖੌਲਣਾ, ਸਬਕ ਸਿਖਾਉਣਾ, ਸੁੱਖ ਦਾ ਸਾਹ ਲੈਣਾ, ਤਸੀਹੇ ਦੇਣਾ।
ਉੱਤਰ :

  • ਇੱਟ ਨਾਲ ਇੱਟ ਖੜਕਾਉਣੀ (ਢਹਿ – ਢੇਰੀ ਕਰ ਦੇਣਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
  • ਕਰਾਰੀ ਹਾਰ ਦੇਣੀ ਹੌਂਸਲਾ ਢਾਹੁਣ ਵਾਲੀ ਹਾਰ) – ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿਚ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ।
  • ਵਗਾਹ ਮਾਰਨਾ (ਕਿਸੇ ਚੀਜ਼ ਨੂੰ ਚੁੱਕ ਕੇ ਜ਼ੋਰ ਨਾਲ ਦੂਰ ਸੁੱਟਣਾ – ਮੈਂ ਭੱਜੇ ਜਾਂਦੇ ਚੋਰ ਦੀਆਂ ਲੱਤਾਂ ਵਿਚ ਡੰਡਾ ਵਗਾਹ ਕੇ ਮਾਰਿਆ।
  • ਵਿਆਕੁਲ ਬੇਚੈਨ – ਬੱਚਾ ਮਾਂ ਦੇ ਵਿਛੋੜੇ ਵਿਚ ਰੋ – ਰੋ ਕੇ ਵਿਆਕੁਲ ਹੋ ਰਿਹਾ ਸੀ !
  • ਖੂਨ ਖੌਲਣਾ (ਰੋਹ ਚੜ੍ਹਨਾ – ਗੁਰੂ ਸਾਹਿਬ ਦੇ ਪਿਤਾ, ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਉੱਤੇ ਹੋਏ ਜ਼ੁਲਮਾਂ ਦੀਆਂ ਗੱਲਾਂ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉੱਠਿਆ
  • ਰੋਹ ਜਾਗ ਪੈਣਾ (ਗੁੱਸਾ ਚੜ੍ਹ ਜਾਣਾ) – ਉਸ ਦੀਆਂ ਜ਼ਿਆਦਤੀਆਂ ਬਾਰੇ ਸੁਣ ਕੇ ਮੇਰੇ ਦਿਲ ਵਿਚ ਭਿਆਨਕ ਰੋਹ ਜਾਗ ਪਿਆ।
  • ਸਬਕ ਸਿਖਾਉਣਾ ਮਜ਼ਾ ਚਖਾਉਣਾ) – ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਇਸ ਕਰਕੇ ਭੇਜਿਆ, ਤਾਂ ਜੋ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਇਆ ਜਾ ਸਕੇ।
  • ਸੁਖ ਦਾ ਸਾਹ ਲੈਣਾ (ਸੁਖ ਤੇ ਅਰਾਮ ਮਿਲਣਾ) – ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਮਾਰੇ ਜਾਣ ਮਗਰੋਂ ਲੋਕਾਂ ਨੇ ਸੁਖ ਦਾ ਸਾਹ ਲਿਆ।
  • ਕਬਜ਼ਾ ਕਰਨਾ (ਕਾਬੂ ਕਰਨਾ) – ਅੰਗਰੇਜ਼ਾਂ ਨੇ ਧੋਖੇ ਨਾਲ ਪੰਜਾਬ ਉੱਤੇ ਕਬਜ਼ਾ ਕਰ ਲਿਆ।
  • ਜੜ੍ਹਾਂ ਹਿਲਾਉਣਾ ਤਾਕਤ ਖ਼ਤਮ ਕਰ ਦੇਣੀ – 18ਵੀਂ ਸਦੀ ਦੇ ਸਿੱਖਾਂ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
  • ਢਹਿ – ਢੇਰੀ ਕਰਨਾ ਬਰਬਾਦ ਕਰਨਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰਨ ਮਗਰੋਂ ਸਰਹਿੰਦ ਨੂੰ ਢਹਿ – ਢੇਰੀ ਕਰ ਦਿੱਤਾ।
  • ਤਸੀਹੇ ਦੇ ਕਸ਼ਟ ਦੇਣਾ) – ਮੁਗ਼ਲ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ
  • ਚਿਹਰੇ ‘ਤੇ ਜਲਾਲ ਹੋਣਾ ਮੂੰਹ ਉੱਤੇ ਲਾਲੀ ਭਖਣਾ, ਚੜ੍ਹਦੀ ਕਲਾ ਵਿਚ ਹੋਣਾ) – ਮੁਗ਼ਲ ਸਰਕਾਰ ਨੇ ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ, ਪਰ ਉਹ ਰਤਾ ਨਾ ਡੋਲਿਆ, ਸਗੋਂ ਉਸ ਦੇ ਚਿਹਰੇ ਉੱਤੇ ਪਹਿਲਾਂ ਵਰਗਾ ਜਲਾਲ ਸੀ।
  • ਬਹੁੜਨਾ ਪਹੁੰਚਣਾ) – ਦੁੱਖ ਵੇਲੇ ਮੱਦਦ ਲਈ ਕੋਈ ਨਹੀਂ ਬਹੁੜਦਾ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਪੜੋ, ਸਮਝੋ ਤੇ ਲਿਖੋ :

  1. ਛੋਟਾ – ਛੋਟੀ
  2. ਵੱਡਾ
  3. ਪਿਤਾ
  4. ਹਰਨੀ
  5. ਸਿੰਘ

ਉੱਤਰ :

  1. ਛੋਟਾ – ਛੋਟੀ
  2. ਵੱਡਾ – ਵੱਡੀ
  3. ਪਿਤਾ – ‘ਮਾਤਾ
  4. ਹਿਰਨੀ – ਹਿਰਨ
  5. ਸਿੰਘ – ਸਿੰਘਣੀ

ਵਿਆਕਰਨ
ਕਾਲ ਤੋਂ ਭਾਵ ਹੈ, ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੁਪ ਧਾਰਨ ਕਰਦੀ ਹੈ, ਉਸ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ।

ਜਿਵੇਂ :
(ੴ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪਦੇ ਹਨ।
(ਅ) ਵਿਦਿਆਰਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਿਆ।
(ੲ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਨਗੇ।

ਉਪਰੋਕਤ ਵਾਕਾਂ ਵਿੱਚ ‘ਪਦੇ ਹਨ’, ‘ਪੜਿਆ’, ‘ਪੜ੍ਹਨਗੇ’ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ।

ਕਾਲ ਦੀਆਂ ਤਿੰਨ ਕਿਸਮਾਂ ਹਨ:

ਕਾਲ :

  1. ਭੂਤਕਾਲ
  2. ਵਰਤਮਾਨ ਕਾਲ
  3. ਭਵਿਖਤ ਕਾਲ

1, ਭੂਤਕਾਲ:
ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਂਦੀ ਹੈ, ਉਸ ਨੂੰ ਭੂਤ-ਕਾਲ ਕਿਹਾ ਜਾਂਦਾ ਹੈ।

ਉਦਾਹਰਨ :
(ਉ) ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

2. ਵਰਤਮਾਨ ਕਾਲ :
ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਸਮੇਂ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਵਰਤਮਾਨ ਕਾਲ ਆਖਦੇ ਹਨ।

ਉਦਾਹਰਣ:
ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਦੁਨੀਆ ਸਤਿਕਾਰ ਨਾਲ ਯਾਦ ਕਰਦੀ ਹੈ।

3. ਭਵਿਖਤ ਕਾਲ:
ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿਖ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਭਵਿਖਤ ਕਾਲ ਆਖਦੇ ਹਨ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਉਦਾਹਰਨ:

ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।

ਅਧਿਆਪਕ ਵਿਦਿਆਰਥੀਆਂ ਨੂੰ ਚੱਪੜਚਿੜੀ ਵਿਖੇ ਬਣਾਈ ਗਈ ਬੰਦਾ ਬਹਾਦਰ ਦੀ ਯਾਦਗਾਰ ਫ਼ਤਿਹ-ਬੁਰਜ ਬਾਰੇ ਦੱਸਣ।

PSEB 7th Class Punjabi Guide ਬਾਬਾ ਬੰਦਾ ਸਿੰਘ ਬਹਾਦਰ Important Questions and Answers

ਪ੍ਰਸ਼ਨ –
“ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਵਾਲੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ: ਨੂੰ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ। ਉਸ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।ਉਸ ਦੇ ਪਿਤਾ ਰਾਮਦੇਵ ਇਕ ਗਰੀਬ ਕਿਸਾਨ ਸਨ। ਪੜ੍ਹਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ ਤੇ ਵਿਹਲੇ ਸਮੇਂ ਤੀਰ ਕਮਾਨ ਚੁੱਕ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਸ ਨੂੰ ਤਲਵਾਰ ਅਤੇ ਤੀਰ – ਕਮਾਨ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।ਉਸ ਦਾ ਕੱਦ ਮਧਰਾ ਪਰ ਸਰੀਰ ਫੁਰਤੀਲਾ ਸੀ ਉਸ ਦਾ ਰੰਗ ਕਣਕ – ਵੰਨਾ, ਨੈਣ ਨਕਸ਼ ਸੋਹਣੇ ਤੇ ਅੱਖਾਂ ਚਮਕੀਲੀਆਂ ਸਨ।

ਪੰਦਰਾਂ ਕੁ ਸਾਲ ਦੀ ਉਮਰ ਵਿਚ ਉਸ ਦੇ ਜੀਵਨ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ। ਇਕ ਦਿਨ ਸ਼ਿਕਾਰ ਖੇਡਦਿਆਂ ਉਸ ਨੇ ਇਕ ਹਿਰਨੀ ਨੂੰ ਤੀਰ ਮਾਰਿਆ ਤੇ ਉਹ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਜ਼ਖ਼ਮੀ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੇ ਸਾਹਮਣੇ ਦਮ ਤੋੜ ਗਏ।ਇਸ ਘਟਨਾ ਦਾ ਉਸ ਦੇ ਮਨ ਉੱਤੇ ਇੰਨਾ ਅਸਰ ਹੋਇਆ ਕਿ ਉਸ ਨੇ ਤੀਰ – ਕਮਾਨ ਨਦੀ ਵਿਚ ਵਗਾਹ ਮਾਰੇ ਤੇ ਅੱਗੋਂ ਕਿਸੇ ਬੇਦੋਸ਼ੇ ਨੂੰ ਨਾ ਮਾਰਨ ਦਾ ਫ਼ੈਸਲਾ ਕੀਤਾ ਇਸ ਘਟਨਾ ਤੋਂ ਮਗਰੋਂ ਉਹ ਉਦਾਸ ਰਹਿਣ ਲੱਗਾ ਤੇ ਬਰਾਗੀ ਸਾਧੂ ਬਣ ਕੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ ਘੁੰਮਦਾ – ਘੁੰਮਦਾ ਉਹ ਦੱਖਣ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕੰਢੇ ਪੁੱਜ ਗਿਆ ਤੇ ਇੱਥੇ ਹੀ ਕੁਟੀਆ ਬਣਾ ਕੇ ਰਹਿਣ ਲੱਗ ਪਿਆ।

ਇੱਥੇ ਹੀ 1707 ਈ: ਵਿਚ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲੇ। ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਜਦੋਂ ਉਸ ਨੂੰ ਗੁਰੂ ਜੀ ਦੇ ਪਿਤਾ, ਮਾਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ, ਤਾਂ ਉਸ ਦਾ ਖੂਨ ਖੌਲ ਉੱਠਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਬੰਦਾ ਹੈ। ਉਹ ਜਿਸ ਤਰ੍ਹਾਂ ਹੁਕਮ ਕਰਨਗੇ, ਉਹ ਉਸ ਅਨੁਸਾਰ ਹਰ ਕੁਰਬਾਨੀ ਕਰੇਗਾ। ਗੁਰੂ ਜੀ ਉਸ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਉਨ੍ਹਾਂ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ।

ਉਨ੍ਹਾਂ ਉਸ ਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਵਿਚ ਵਸਦੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ। ਜਦੋਂ ਬਾਬਾ ਬੰਦਾ ਸਿੰਘ ਪੰਜਾਬ ਵਲ ਤੁਰਿਆ, ਤਾਂ ਉਸ ਨਾਲ ਗੁਰੂ ਜੀ ਦੇ ਪੰਜ ਸਿੰਘ ਵੀ ਸਨ। ਪੰਜਾਬ ਵਿਚ ਸਿੱਖਾਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬਾਬਾ ਬੰਦਾ ਸਿੰਘ ਦੀ ਜਿਉਂ – ਜਿਉਂ ਖ਼ਬਰ ਮਿਲੀ, ਉਹ ਉਸ ਨਾਲ ਆ ਕੇ ਮਿਲਦੇ ਗਏ ਹਾਕਮਾਂ ਦੇ ਜ਼ੁਲਮ ਦੇ ਸਤਾਏ ਬਹੁਤ ਸਾਰੇ ਲੋਕ ਵੀ ਬਾਬਾ ਬੰਦਾ ਸਿੰਘ ਨਾਲ ਮਿਲ ਗਏ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਘੋੜ – ਸਵਾਰ ਅਤੇ ਪੈਦਲ ਸ਼ਾਮਲ ਹੋ ਗਏ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਨੇ ਰਾਹ ਵਿਚ ਆਉਂਦੇ ਸਮਾਣਾ, ਕੈਥਲ, ਘੜਾਮ, ਸ਼ਾਹਬਾਦ, ਮੁਸਤਫ਼ਾਬਾਦ, ਕਪੂਰੀ ਤੇ ਸਢਾਉਰੇ ਦੇ ਹਾਕਮਾਂ ਉੱਪਰ ਫ਼ਤਹਿ ਪ੍ਰਾਪਤ ਕੀਤੀ ਤੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸਿੱਧ ਹੋ ਗਿਆ।

ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਵੀ ਉਸ ਦੀ ਚੜ੍ਹਤ ਦਾ ਪਤਾ ਲਗ ਗਿਆ ਸੀ ਤੇ ਉਸ ਨੇ ਵੀ ਪੂਰੀ ਤਿਆਰੀ ਕਰ ਲਈ। ਸਰਹਿੰਦ ਤੋਂ 15 – 16 ਕਿਲੋਮੀਟਰ ਦੂਰ ਚੱਪੜ – ਚਿੜੀ ਦੇ ਮੈਦਾਨ ਵਿਚ ਦੋਹਾਂ ਫ਼ੌਜਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਆਪਣਾ ਸਾਰਾ ਗੁੱਸਾ ਵਜ਼ੀਰ ਖਾਂ ਉੱਤੇ ਹੀ ਕੱਢਣਾ ਚਾਹੁੰਦਾ ਸੀ।

12 ਮਈ, 1710 ਨੂੰ ਇਸ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੂਬੇ ਦੀ ਰਾਜਧਾਨੀ ਉੱਤੇ ਕਬਜ਼ਾ ਹੋ ਗਿਆ ਅਤਿਆਚਾਰੀ ਹਾਕਮਾਂ ਨੂੰ ਚੁਣ – ਚੁਣ ਕੇ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਗਈ ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਨੂੰ ਢਹਿ – ਢੇਰੀ ਕਰ ਦਿੱਤਾ ਗਿਆ ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ – ਦੂਰ ਤਕ ਇੱਟਾਂ ਰੋੜੇ ਖਿਲਰੇ ਹੋਏ ਦਿਖਾਈ ਦਿੰਦੇ ਹਨ।

ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਕਰਕੇ ਬੰਦਾ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ। ਉਸ ਨੇ 1708 ਤੋਂ 1716 ਤਕ ਪੰਜਾਬ ਵਿਚ ਮੁਗ਼ਲਾਂ ਦੇ ਪੈਰ ਨਾ ਲੱਗਣ ਦਿੱਤੇ। ਉਸ ਨੇ ਜਿੱਤੇ ਹੋਏ ਇਲਾਕਿਆਂ ਵਿਚ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਸਿੱਕੇ ਵੀ ਜ਼ਾਰੀ ਕੀਤੇ। ਮੁਗ਼ਲ ਹਕੂਮਤ ਲਈ ਇਹ ਸਭ ਕੁੱਝ ਸਹਿਣਾ ਬਹੁਤ ਔਖਾ ਸੀ। ਬਾਦਸ਼ਾਹ ਫਰੁਖ਼ਸੀਅਰ ਦੇ ਸਮੇਂ ਬੰਦਾ ਬਹਾਦਰ ਕਾਫ਼ੀ ਸਮਾਂ ਮੁਗ਼ਲਾਂ ਦਾ ਮੁਕਾਬਲਾ ਕਰਦਾ ਰਿਹਾ ਅੰਤ ਗੁਰਦਾਸ ਨੰਗਲ ਦੀ ਲੜਾਈ ਵਿਚ ਉਸ ਨੂੰ ਉਸਦੇ ਦੋ ਸੌ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਲਿਜਾਇਆ ਗਿਆ। ਉਨ੍ਹਾਂ ਨੂੰ ਅਕਹਿ ਤਸੀਹੇ ਦਿੱਤੇ ਗਏ।ਉਸ ਦੇ ਸਾਰੇ ਸਾਥੀ ਕਤਲ ਕਰ ਦਿੱਤੇ ਗਏ।9 ਜੂਨ, 1716 ਨੂੰ ਬੰਦਾ ਸਿੰਘ ਬਹਾਦਰ ਨੂੰ ਕੋਹ – ਕੋਹ ਕੇ ਮਾਰ ਦਿੱਤਾ ਗਿਆ। ਕਿਹਾ ਜਾਦਾ ਹੈ ਕਿ ਜਿੰਨੀ ਬੇਰਹਿਮੀ ਨਾਲ ਦਿੱਲੀ ਦੇ ਹਾਕਮਾਂ ਵਲੋਂ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ, ਉਸ ਤੋਂ ਵੀ ਵਧੇਰੇ ਸਬਰ ਨਾਲ ਉਸ ਨੇ ਜਬਰ ਬਰਦਾਸ਼ਤ ਕੀਤਾ। ਉਹ ਨਾ ਡੋਲਿਆ ਤੇ ਨਾ ਹੀ ਘਬਰਾਇਆ ਅੰਤ ਸਮੇਂ ਤਕ ਉਸ ਦੇ ਚਿਹਰੇ ਉੱਤੇ ਜਲਾਲ ਤੇ ਸ਼ਾਂਤੀ ਸੀ !

ਫ਼ਤਹਿਗੜ੍ਹ ਸਾਹਿਬ ਵਿਖੇ ਉਸ ਵੀਰ ਪੁਰਖ ਦੀ ਯਾਦ ਵਿਚ ‘ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਸਦੀਆਂ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। 2010 ਵਿਚ ਚੱਪੜ – ਚਿੜੀ ਦੇ ਮੈਦਾਨ ਵਿਚ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਨਾ ਹੈ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

  • ਔਖੇ ਸ਼ਬਦਾਂ ਦੇ ਅਰਥ – ਇੱਟ ਨਾਲ ਇੱਟ
  • ਖੜਕਾਉਣਾ – ਬੁਰੀ ਤਰ੍ਹਾਂ
  • ਢਹਿ – ਢੇਰੀ ਕਰ ਦੇਣਾ।
  • ਫ਼ੌਜਦਾਰ – ਫ਼ੌਜ ਦਾ ਮੁਖੀ, ਸੂਬੇਦਾਰ।
  • ਕਰਾਰੀ ਹਾਰ – ਹੌਂਸਲਾ ਢਾਹੁਣ ਵਾਲੀ ਹਾਰ।
  • ਕਾਰਨਾਮੇ – ਵੱਡਾ ਕੰਮ
  • ਅਦੁੱਤੀ – ਲਾਸਾਨੀ, ਜਿਸ ਦੇ ਬਰਾਬਰ ਦਾ ਕੋਈ ਨਾ ਹੋਵੇ।
  • ਸਾਧਨ – ਤਰੀਕਾ।
  • ਹੱਥ ਵਟਾਉਂਦਾ – ਮੱਦਦ ਕਰਦਾ।
  • ਨਿਸ਼ਾਨੇਬਾਜ਼ – ਜਿਹੜਾ ਠੀਕ ਨਿਸ਼ਾਨਾ ਲਾਵੇ॥
  • ਸ਼ਸਤਰ – ਹਥਿਆਰ
  • ਅਭਿਆਸ – ਵਾਰ – ਵਾਰ ਕਰਨਾ, ਮਸ਼ਕ।
  • ਦਲੇਰ – ਨਿਡਰ, ਹੌਸਲੇ ਵਾਲਾ
  • ਫੁਰਤੀਲਾ – ਤੇਜ਼, ਚੁਸਤ।
  • ਕਣਕਵੰਨਾ – ਨਾ ਗੋਰਾ ਤੇ ਨਾ ਕਾਲਾ ਦਮ ਤੋੜ
  • ਗਏ – ਮਰ ਗਏ।
  • ਬੇਦੋਸ਼ਾ – ਬੇਕਸੂਰ ਖੂਨ ਖੌਲ
  • ਉੱਠਿਆ – ਬਹੁਤ ਗੁੱਸਾ ਆ ਗਿਆ।
  • ਛਲਣੀ ਹੋਏ – ਮੋਰੀਆਂ ਵਾਲੇ ਜ਼ਖ਼ਮਾਂ ਨਾਲ ਭਰੇ ਹੋਏ, ਛਾਣਨੀ ਹੋਏ ਰੋਹ ਜਾਗ
  • ਪਿਆ – ਗੁੱਸਾ ਚੜ੍ਹ ਗਿਆ।
  • ਭੱਬਾ – ਤੀਰ ਰੱਖਣ ਵਾਲੀ ਡੂੰਘੀ ਟੋਕਰੀ, ਜੋ ਮੋਢੇ ਨਾਲ ਲਟਕਾ ਕੇ ਪਿੱਠ ਪਿੱਛੇ ਰੱਖੀ ਜਾਂਦੀ ਹੈ।
  • ਸੂਚਨਾ ਖ਼ਬਰ ਸੁਖ ਦਾ ਸਾਹ ਲਿਆ – ਸੁਖ ਮਹਿਸੂਸ ਕੀਤਾ !
  • ਚੜਤ – ਜਿੱਤਾਂ
  • ਅਤਿਆਚਾਰੀ – ਜ਼ਾਲਮ।
  • ਜੜ੍ਹਾਂ ਹਿਲਾ ਦਿੱਤੀਆਂ – ਪਕੜ ਢਿੱਲੀ ਕਰ ਦਿੱਤੀ, ਤਾਕਤ ਖ਼ਤਮ ਕਰ ਦਿੱਤੀ।
  • ਇਨਸਾਫ਼ – ਨਿਆਂ।
  • ਕੋਹ – ਕੋਹ ਕੇ – ਦੁੱਖ ਦੇ – ਦੇ ਕੇ।
  • ਕਬੂਲ – ਮਨਜ਼ੂਰ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ਮਧਰੇ, ਵਜ਼ੀਰ ਖਾਂ, ਖੜਕਾ, ਮਾਧੋ ਦਾਸ, ਲਛਮਣ ਦੇਵ)

(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ……………………………. ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ……………………………. ਸੀ।
(ਈ) ਲਛਮਣ ਦੇਵ ……………………………. ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ……………………………. ਰੱਖ ਲਿਆ।
(ਹ) ……………………………. ਦੇ ਮਹਿਲ ਅਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।
ਉੱਤਰ :
(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।
(ਈ) ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ।
(ਹ) ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 2.
ਚੱਪੜਚਿੜੀ ਵਿਚ ਬਣਾਈ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਫ਼ਤਹਿ ਬੁਰਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਫ਼ਤਹਿ ਬੁਰਜ 2010 ਵਿੱਚ ਚੱਪੜਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫ਼ਤਹਿ ਦੀ ਤਿੰਨ ਸੌ ਸਾਲਾ ਯਾਦ ਵਿਚ ਉਸਾਰਿਆ ਗਿਆ ਹੈ। ਇਸ ਦੀ ਉਚਾਈ 328 ਫੁੱਟ ਹੈ ਅਤੇ ਇਹ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚਾ ਹੈ। ਇਹ ਬੁਰਜ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਹੌਸਲੇ, ਵੀਰਤਾ ਤੇ ਸਿਆਣਪ ਦੀ ਯਾਦ ਦਿਵਾਉਂਦਾ ਹੈ ਤੇ ਇਹ ਜ਼ੁਲਮ ਉੱਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ।

2. ਵਿਆਕਰਨ

ਪ੍ਰਸ਼ਨ 1.
ਕਾਲ ਕੀ ਹੁੰਦਾ ਹੈ ? ਇਸਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ :
ਕਾਲ ਤੋਂ ਭਾਵ ਹੈ, “ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ, ਉਸ ਨੂੰ ‘ਕਾਲ’ ਕਿਹਾ ਜਾਂਦਾ ਹੈ; ਜਿਵੇਂ
(ਉ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜ੍ਹਦੇ ਹਾਂ।
(ਅ) ਅਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਿਆ।
(ਇ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਾਂਗੇ।

ਉਪਰੋਕਤ ਵਾਕਾਂ ਵਿਚਲੀਆਂ ਕਿਰਿਆਵਾਂ ਪੜ੍ਹਦੇ ਹਾਂ, “ਪੜਿਆ’ ਤੇ ‘ਪੜਾਂਗੇ ਸਮੇਂ ਦਾ ਬੋਧ ਕਰਾਉਂਦੀਆਂ ਹਨ ; ਜੋ ਕਿ ਤਿੰਨ ਪ੍ਰਕਾਰ ਦਾ ਹੈ –
1. ਭੂਤਕਾਲ
2. ਵਰਤਮਾਨ ਕਾਲ
3. ਭਵਿੱਖਤ ਕਾਲ।

ਪ੍ਰਸ਼ਨ 2.
ਕਾਲ ਦੀਆਂ ਤਿੰਨ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਲਿਖੋ।
ਉੱਤਰ :
1. ਭੂਤਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭੂਤਕਾਲ ਵਿਚ ਹੁੰਦੀ ਹੈ ; ਜਿਵੇਂ –
(ਉ) ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ?
(ਅ) ਬੰਦਾ ਬਹਾਦਰ ਅਠਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿਚੋਂ ਇਕ ਸੀ

2. ਵਰਤਮਾਨ ਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਰਹੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਵਰਤਮਾਨ ਕਾਲ ਵਿਚ ਹੁੰਦੀ ਹੈ , ਜਿਵੇਂ –
(ੳ) ਆਮ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ।
(ਅ) ਇਹ ਦਿੱਲੀ ਦੇ ਕੁਤਬ – ਮੀਨਾਰ ਤੋਂ ਵੀ ਉੱਚਾ ਹੈ।

3. ਭਵਿੱਖਤ ਕਾਲ – ਵਾਕ ਵਿਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭਵਿੱਖਤ ਕਾਲ ਵਿਚ ਹੁੰਦੀ ਹੈ , ਜਿਵੇਂ –
(ਉ) ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹੇਗਾ।
(ਅ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਪੰਜਾਬੀ ਦਾ ਇੱਕ ਮੁਹਾਵਰਾ ਹੈ, “ਇੱਟ ਨਾਲ ਇੱਟ ਖੜਕਾਉਣਾ’ ਆਮ ਤੌਰ ‘ਤੇ ਬੰਦਾ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਆਖ ਕੇ ਜਾਣੋ ਸਾਰੀ ਗੱਲ ਆਖ ਦਿੱਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਵਿਖੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਇਹ ਜ਼ੁਲਮ ਢਾਹਿਆ ਸੀ।

ਬੰਦਾ ਬਹਾਦਰ ਨੇ ਇਸ ਜ਼ਾਲਮ ਹਾਕਮ ਨੂੰ ਮਾਰ ਮੁਕਾਇਆ ਸੀ ਤੇ ਉਸ ਦੀਆਂ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਇਹ ਸਭ ਤੋਂ ਵੱਖਰਾ ਸੀ। ਕੌਣ ਸੀ ਬੰਦਾ ਬਹਾਦਰ ? ਉਸ ਦਾ ਅਸਲ ਨਾਂ ਕੀ ਸੀ ? ਬੰਦਾ ਬਹਾਦਰ ਅਨਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਸੀ। ਉਹ ਇੱਕ ਅਦੁੱਤੀ ਪ੍ਰਤਿਭਾ ਵਾਲਾ ਸੁਰਬੀਰ ਸੀ। ਉਸ ਦੇ ਜਨਮ ਤੋਂ ਲੈ ਕੇ ਉਸ ਦੀ ਸ਼ਹੀਦੀ ਤੱਕ ਉਸ ਦੇ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਨਾਲ – ਨਾਲ ਉਸ ਬਦਲਦੇ ਰਹੇ। ਉਸ ਦਾ ਜਨਮ 27 ਅਕਤੂਬਰ, 1670 ਈਸਵੀਂ ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਹ ਥਾਂ ਜੰਮੂ ਤੇ ਪੁਣਛ ਦੇ ਵਿਚਕਾਰ ਜਿਹੇ ਹੈ।

ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇਕ ਗਰੀਬ ਕਿਰਸਾਨ ਸੀ, ਜਿਸ ਕੋਲ ਲਛਮਣ ਦੇਵ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਲਈ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲਦੀ, ਉਹ ਤੀਰ – ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ।ਉਹ ਇਕ ਚੰਗਾ ਨਿਸ਼ਾਨੇਬਾਜ਼ ਸੀ ਉਸ ਨੂੰ ਤਲਵਾਰ, ਤੀਰ – ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ। ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ। ਉਸ ਦਾ ਰੰਗ ਕਣਕਵੰਨਾ, ਨੈਣ – ਨਕਸ਼ ਸੋਹਣੇ ਅਤੇ ਅੱਖਾਂ ਚਮਕੀਲੀਆਂ ਸਨ।

1. ਬੰਦਾ ਬਹਾਦਰ ਦੀ ਸੂਬਾ ਸਰਹੰਦ ਉੱਤੇ ਜਿੱਤ ਨੂੰ ਦਰਸਾਉਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ?
(ੳ) ਇੱਟ ਚੁੱਕਦੇ ਨੂੰ ਪੱਥਰ ਮਾਰਨਾ
(ਅ) ਇੱਟ ਨਾਲ ਇੱਟ ਖੜਕਾਉਣਾ
(ਇ) ਇੱਟ ਦਾ ਜਵਾਬ ਪੱਥਰ ਨਾਲ ਦੇਣਾ
(ਸ) ਇੱਟ – ਇੱਟ ਕਰਨਾ।
ਉੱਤਰ :
(ਅ) ਇੱਟ ਨਾਲ ਇੱਟ ਖੜਕਾਉਣਾ

2. ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਨੀਂਹਾਂ ਵਿਚ ਚਿਣਵਾਇਆ ਗਿਆ ਸੀ ?
(ਉ) ਸਰਹਿੰਦ ਵਿਚ
(ਅ) ਚਮਕੌਰ ਵਿਚ
(ਇ) ਦਿੱਲੀ ਵਿਚ
(ਸ) ਮੋਰਿੰਡਾ ਵਿਚ।
ਉੱਤਰ :
(ਉ) ਸਰਹਿੰਦ ਵਿਚ

3. ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਢਾਹੁਣ ਵਾਲਾ ਸਰਹਿੰਦ ਦਾ ਨਵਾਬ ਕੌਣ ਸੀ ?
(ਉ) ਵਜ਼ੀਰ ਖਾਂ
(ਅ) ਵਜ਼ੀਦ ਖਾਂ
(ਈ) ਅਮੀਰ ਖਾਂ
(ਸ) ਜ਼ਮਾਨ ਖਾਂ।
ਉੱਤਰ :
(ਉ) ਵਜ਼ੀਰ ਖਾਂ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

4. ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਸਭ ਤੋਂ ਵੱਡਾ ਕਾਰਨਾਮਾ ਕੀ ਸੀ ?
(ਉ) ਸਮਾਣੇ ਦੀ ਜਿੱਤ
(ਅ) ਕੈਥਲ ਦੀ ਜਿੱਤ
(ਈ) ਗੁਰਦਾਸ ਨੰਗਲ ਦੀ ਲੜਾਈ
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।
ਉੱਤਰ :
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।

5. ਬੰਦਾ ਬਹਾਦਰ ਕਿਹੜੀ ਸਦੀ ਦੇ ਸੂਰਮਿਆਂ ਵਿਚੋਂ ਇਕ ਸੀ ?
(ਉ) ਸਤਾਰਵੀਂ
(ਅ) ਅਠਾਰਵੀਂ
(ਈ) ਉਨੀਵੀਂ
(ਸ) ਵੀਹਵੀਂ
ਉੱਤਰ :
(ਅ) ਅਠਾਰਵੀਂ

6. ਬੰਦਾ ਬਹਾਦਰ ਦਾ ਜਨਮ ਕਦੋਂ ਹੋਇਆ ?
(ੳ) 27 ਅਕਤੂਬਰ, 1670
(ਅ) 27 ਨਵੰਬਰ, 1670
(ਈ) 25 ਅਕਤੂਬਰ, 1670
(ਸ) 25 ਨਵੰਬਰ, 1670
ਉੱਤਰ :
(ੳ) 27 ਅਕਤੂਬਰ, 1670

7. ਬੰਦਾ ਬਹਾਦਰ ਦਾ ਜਨਮ ਕਿੱਥੇ ਹੋਇਆ ?
(ਉ) ਜੰਮੂ
(ਅ) ਪੁਣਛ
(ਈ) ਰਾਜੌਰੀ
(ਸ) ਕਠੂਆ।
ਉੱਤਰ :
(ਈ) ਰਾਜੌਰੀ

8. ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ?
(ਉ) ਲਛਮਣ ਦੇਵ
(ਅ) ਲਛਮਣ ਦਾਸ
(ਈ) ਬੰਦਾ ਸਿੰਘ
(ਸ) ਬੰਦਾ ਵੈਰਾਗੀ !
ਉੱਤਰ :
(ਉ) ਲਛਮਣ ਦੇਵ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

9. ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ਼ਾਮ ਦੇਵ
(ਅ) ਰਾਮ ਦੇਵ
(ਈ) ਨਾਮ ਦੇਵ
(ਸ) ਸਮਸ਼ ਦੇਵ।
ਉੱਤਰ :
(ਅ) ਰਾਮ ਦੇਵ

10. ਲਛਮਣ ਦੇਵ ਤੀਰ – ਕਮਾਨ ਚੁੱਕ ਕੇ ਕੀ ਕਰਨ ਜਾਂਦਾ ਸੀ ?
(ਉ) ਦੁਸ਼ਮਣ ਮਾਰਨ
(ਅ) ਅਭਿਆਸ ਕਰਨ
(ਈ) ਸ਼ਿਕਾਰ ਖੇਡਣ
(ਸ) ਨਿਸ਼ਾਨੇਬਾਜ਼ੀ ਸਿੱਖਣ।
ਉੱਤਰ :
(ਈ) ਸ਼ਿਕਾਰ ਖੇਡਣ

11. ਲਛਮਣ ਦੇਵ ਬਚਪਨ ਤੋਂ ਹੀ ਕਿਹੋ ਜਿਹਾ ਸੀ ?
(ਉ) ਦਲੇਰ
(ਅ) ਸ਼ਰਮੀਲਾ
(ਈ) ਪੜਾਕੂ
(ਸ) ਵੈਰਾਗੀ॥
ਉੱਤਰ :
(ਉ) ਦਲੇਰ

12. ਲਛਮਣ ਦੇਵ ਦਾ ਕੱਦ ਕਿਹੋ ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਈ) ਦਰਮਿਆਨਾ
(ਸ) ਬਹੁਤ ਛੋਟਾ।
ਉੱਤਰ :
(ਅ) ਮਧਰਾ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਮੁਹਾਵਰਾ, ਪੰਜਾਬ, ਬੰਦਾ ਬਹਾਦਰ, ਸਰਹਿੰਦ, ਗੁਰੂ ਗੋਬਿੰਦ ਸਿੰਘ ਜੀ।
(ii) ਅਸੀਂ, ਉਸ, ਇਹ, ਕੌਣ, ਕੀ।
(ii) ਸ਼ਾਹੀ, ਫ਼ੌਜਦਾਰ, ਜ਼ਾਲਮ, ਕਰਾਰੀ, ਸਭ ਤੋਂ ਵੱਡਾ 1
(iv) ਖੜਕਾਉਣਾ, ਵਰਤਿਆ ਜਾਂਦਾ ਹੈ, ਢਾਹਿਆ ਸੀ, ਹਾਰ ਦਿੱਤੀ ਸੀ, ਆਈਆਂ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ਦਲੇਰ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।
(ਉ) ਡਰਪੋਕ
(ਅ) ਦਲੇਰੀ
(ਇ) ਦਲੇਰਾਨਾ
(ਸ) ਡਰਨਾ।
ਉੱਤਰ :
(ਉ) ਡਰਪੋਕ

(ii) ‘ ਕੌਣ ਸੀ ਬੰਦਾ ਬਹਾਦਰ ?” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਕੌਣ
(ਅ) ਸੀ
(ਏ) ਬੰਦਾ।
(ਸ) ਬਹਾਦਰ।
ਉੱਤਰ :
(ਉ) ਕੌਣ

(ii) “ਉਸਦੇ ਜਨਮ ਤੋਂ ਲੈ ਕੇ ਉਸਦੀ ਸ਼ਹੀਦੀ ਤਕ ਉਸ ਦੇ ਜੀਵਨ ਵਿਚ ਕਈ ਤਬਦੀਲੀਆਂ ਆਈਆਂ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ।
(ਸ) ਪੰਜ।
ਉੱਤਰ :
(ਈ) ਚਾਰ।

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 1
ਉੱਤਰ :
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 2

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ

(i) ਮੁਹਾਵਰਾ
(ii) ਇੱਟ ਨਾਲ ਇੱਟ ਖੜਕਾਉਣਾ –
(ii) ਕਰਾਰੀ
(iv) ਕਾਰਨਾਮਾ
(v) ਅਦੁੱਤੀ
(vi) ਪ੍ਰਤਿਭਾ
(v) ਸ਼ਸਤਰ
ਉੱਤਰ :
(i) ਮੁਹਾਵਰਾ – ਇਕ ਸ਼ਬਦ ਸਮੂਹ, ਜਿਸ ਦੇ ਸ਼ਾਬਦਿਕ ਅਰਥ ਨਹੀਂ, ਸਗੋਂ ਪ੍ਰਚਲਿਤ ਅਰਥ ਠੀਕ ਮੰਨੇ ਜਾਂਦੇ ਹਨ।
(ii) ਇੱਟ ਨਾਲ ਇੱਟ ਖੜਕਾਉਣਾ – ਢਹਿ – ਢੇਰੀ ਕਰ ਦੇਣਾ।
(iii) ਕਰਾਰੀ – ਮਜ਼ਾ ਚਖਾਉਣ ਵਾਲੀ
(iv) ਕਾਰਨਾਮਾ – ਯਾਦਗਾਰੀ ਕੰਮ
(v) ਅਦੁੱਤੀ – ਲਾਸਾਨੀ, ਬੇਮਿਸਾਲ
(vi) ਪ੍ਰਤਿਭਾ – ਵਿਸ਼ੇਸ਼ ਮਾਨਸਿਕ ਗੁਣ ਜਾਂ ਮੁਹਾਰਤ।
(v) ਸ਼ਸਤਰ – ਹਥਿਆਰ।

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਇੱਥੇ ਹੀ ਸੰਨ 1707 ਈਸਵੀ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲੇ। ਮਾਧੋ ਦਾਸ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਗੁਰੂ ਜੀ ਤੋਂ ਉਹਨਾਂ ਦੇ ਮਾਤਾ – ਪਿਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ ਉਸ ਦਾ ਖੂਨ ਖੌਲ ਉੱਠਿਆ। ਉਹ ਤਾਂ ਇਕ ਹਿਰਨੀ ਤੇ ਉਸ ਦੇ ਬੱਚਿਆਂ ਦੇ ਮਰਨ ‘ਤੇ ਵਿਆਕੁਲ ਹੋ ਉੱਠਿਆ ਸੀ। ਇਹ ਸਾਕੇ ਸੁਣ ਕੇ ਉਸ ਦਾ ਰੋਹ ਜਾਗ ਪਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਦਾ ਹੀ ਬੰਦਾ ਹੈ, ਇਸ ਲਈ ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾਂ ਤਿਆਰ ਰਹੇਗਾ।

ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਰਹਿੰਦੇ ਆਪਣੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ।

ਜਦ ਬੰਦਾ ਸਿੰਘ ਨੇ ਪੰਜਾਬ ਵੱਲ ਕੂਚ ਕੀਤਾ, ਤਦ ਗੁਰੂ ਜੀ ਦੇ ਪੰਜ ਸਿੰਘ ਵੀ ਉਸ ਦੇ ਨਾਲ ਸਨ। ਪੰਜਾਬ ਵਿੱਚ ਗੁਰੂ ਜੀ ਦੇ ਸ਼ਰਧਾਲੂਆਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬੰਦਾ ਸਿੰਘ ਬਾਰੇ ਜਿਉਂ – ਜਿਉਂ ਸੂਚਨਾ ਮਿਲੀ, ਉਹ ਉਸ ਨਾਲ ਜਬੋਬੰਦ ਹੁੰਦੇ ਗਏ।ਉਹਨਾਂ ਤੋਂ ਬਿਨਾਂ, ਹਾਕਮਾਂ ਦੇ ਜ਼ੁਲਮਾਂ ਦੇ ਸਤਾਏ ਹੋਰ ਬਹੁਤ ਸਾਰੇ ਲੋਕ ਵੀ ਬੰਦਾ ਸਿੰਘ ਨਾਲ ਆ ਰਲੇ। ਛੇਤੀ ਹੀ ਬੰਦਾ ਸਿੰਘ ਕੋਲ ਇਕ ਤਕੜੀ ਫ਼ੌਜ ਬਣ ਗਈ। ਇਸ ਵਿੱਚ ਹਜ਼ਾਰਾਂ ਘੋੜ – ਸਵਾਰ ਤੇ ਪੈਦਲ ਲੜਨ ਵਾਲੇ ਸਨ।

1. ਮਾਧੋ ਦਾਸ ਕਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ?
(ਉ) 1677
(ਅ) 1687
(ਇ) 1708
(ਸ) 1707
ਉੱਤਰ :
(ਸ) 1707

2. ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ – ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਿਰਤਾਂਤ ਦਾ ਬੰਦਾ ਬਹਾਦਰ ਉੱਤੇ ਕੀ ਅਸਰ ਪਿਆ ?
(ੳ) ਉਹ ਸੋਚਾਂ ਵਿੱਚ ਪੈ ਗਿਆ
(ਅ) ਉਹ ਚੁੱਪ ਹੋ ਗਿਆ
(ਇ) ਉਸਦਾ ਖੂਨ ਖੌਲ ਉੱਠਿਆ
(ਸ) ਉਹ ਸੌਂ ਨਾ ਸਕਿਆ।
ਉੱਤਰ :
(ਇ) ਉਸਦਾ ਖੂਨ ਖੌਲ ਉੱਠਿਆ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਮਾਧੋ ਦਾਸ ਕਿਸ ਦੇ ਮਰਨ ਉੱਤੇ ਵਿਆਕੁਲ ਹੋ ਗਿਆ ਸੀ ?
(ਉ) ਹਿਰਨੀ ਦੇ ਬੱਚਿਆਂ ਦੇ
(ਅ) ਸਾਥੀਆਂ ਦੇ
(ਇ) ਮਾਤਾ – ਪਿਤਾ ਦੇ
(ਸ) ਹਿਰਨੀ ਦੇ।
ਉੱਤਰ :
(ਉ) ਹਿਰਨੀ ਦੇ ਬੱਚਿਆਂ ਦੇ

4. ਮਾਧੋ ਦਾਸ ਕਿਸ ਦਾ ਬੰਦਾ ਬਣ ਗਿਆ ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
(ਅ) ਵੈਰਾਗੀਆਂ ਦਾ
(ਇ) ਤਿਆਗੀਆਂ ਦਾ
(ਸ) ਜੋਗੀਆਂ – ਨਾਥਾਂ ਦਾ।
ਉੱਤਰ :
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ

5. ਬੰਦਾ ਬਹਾਦਰ ਗੁਰੂ ਜੀ ਲਈ ਕੀ ਕਰਨ ਲਈ ਤਿਆਰ ਹੋ ਗਿਆ ?
(ਉ) ਹਰ ਕੁਰਬਾਨੀ
(ਅ) ਤਿਆਗ
(ਈ) ਤਪੱਸਿਆ
(ਸ) ਭਗਤੀ।
ਉੱਤਰ :
(ਉ) ਹਰ ਕੁਰਬਾਨੀ

6. ਗੁਰੂ ਜੀ ਨੇ ਮਾਧੋ ਦਾਸ ਦਾ ਨਾਂ ਕੀ ਰੱਖਿਆ ?
(ਉ) ਬੰਦਾ ਵੈਰਾਗੀ
(ਅ) ਬੰਦਾ ਸਿੰਘ
(ਇ) ਬੰਦਾ ਸਿੰਘ ਵੈਰਾਗੀ
(ਸ) ਬੰਦਾ ਵੈਰਾਗੀ ਸਿੰਘ॥
ਉੱਤਰ :
(ਅ) ਬੰਦਾ ਸਿੰਘ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

7. ਗੁਰੂ ਜੀ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਵਿੱਚੋਂ ਕਿੰਨੇ ਤੀਰ ਕੱਢ ਕੇ ਦਿੱਤੇ ?
(ਉ) ਚਾਰ
(ਅ) ਪੰਜ
(ਈ) ਸੱਤ
(ਸ) ਗਿਆਰਾਂ।
ਉੱਤਰ :
(ਅ) ਪੰਜ

8. ਗੁਰੂ ਜੀ ਨੇ ਕਿੱਥੇ ਰਹਿੰਦੇ ਸਿੱਖਾਂ ਦੇ ਨਾਂ ਆਪਣੇ ਹੁਕਮਨਾਮੇ ਭੇਜੇ ?
(ਉ) ਪੰਜਾਬ ਵਿਚ
(ਅ) ਮਹਾਂਰਾਸ਼ਟਰਾ ਵਿਚ
(ਈ) ਰਾਜਪੂਤਾਨੇ ਵਿਚ
(ਸ) ਪਹਾੜਾਂ ਵਿਚ।
ਉੱਤਰ :
(ਉ) ਪੰਜਾਬ ਵਿਚ

9. ਜਦੋਂ ਬੰਦਾ ਬਹਾਦਰ ਨੇ ਪੰਜਾਬ ਵੱਲ ਕੂਚ ਕੀਤਾ, ਤਾਂ ਕਿੰਨੇ ਸਿੱਖ ਉਸਦੇ ਨਾਲ ਸਨ ?
(ਉ) ਤਿੰਨ
(ਅ) ਪੰਜ
(ਸ) ਗਿਆਰਾਂ ਨੂੰ
ਉੱਤਰ :
(ਅ) ਪੰਜ

10. ਬੰਦਾ ਸਿੰਘ ਕੋਲ ਕਿੰਨੀ ਫ਼ੌਜ ਇਕੱਠੀ ਹੋ ਗਈ ਸੀ ?
(ਉ) ਹਜ਼ਾਰਾਂ ਘੋੜ – ਸਵਾਰ
(ਅ) ਹਜ਼ਾਰਾਂ ਪੈਦਲ
(ਈ) ਹਜ਼ਾਰਾਂ ਪੈਦਲ ਤੇ ਘੋੜ – ਸਵਾਰੇ॥
(ਸ) ਹਜ਼ਾਰਾਂ ਆਮ ਲੋਕ।
ਉੱਤਰ :
(ਉ) ਹਜ਼ਾਰਾਂ ਘੋੜ – ਸਵਾਰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਧੋ ਦਾਸ, ਪਿਤਾ, ਮਾਤਾ, ਸਾਹਿਬਜ਼ਾਦਿਆਂ।
(ii) ਉਸ, ਉਹਨਾਂ, ਇਹ, ਉਹ, ਇਸ।
(iii) ਬਹੁਤ, ਇੱਕ, ਹਰ, ਪੰਜ, ਜ਼ਾਲਮ॥
(iv) ਮਿਲੇ, ਹੋਇਆ, ਲੱਗਿਆ, ਖੌਲ ਉੱਠਿਆ, ਭੇਜਿਆ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਜੁਲਮ ਦਾ ਵਿਰੋਧੀ ਸ਼ਬਦ ਚੁਣੋ :
(ਉ) ਜਬਰ
(ਅ) ਤਰਸ
(ਇ) ਸੱਤ
(ਸ) ਪਿਆਰ।
ਉੱਤਰ :
(ਅ) ਤਰਸ

(ii) “ਉਸਦੀ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਉਸ
(ਆ) ਦੀ
(ਈ) ਗੱਲ
(ਸ) ਸੁਣ।
ਉੱਤਰ :
(ੳ) ਉਸ

(iii) ‘ਗੁਰੂ ਜੀ ਨੇ ਉਸਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ। ਇਸ ਵਾਕ ਵਿਚ ਕਿੰਨੇ ਨਾਂਵ ਹਨ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 3
ਉੱਤਰ :
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 4

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪ੍ਰਭਾਵਿਤ
(ii) ਖੂਨ ਖੌਲ ਉੱਠਿਆ
(ii) ਰੋਹ
(iv) ਹੁਕਮਨਾਮੇ
ਉੱਤਰ :
(i) ਪ੍ਰਭਾਵਿਤ – ਅਸਰ ਅਧੀਨ ਹੋਣਾ
(ii) ਖੂਨ ਖੌਲ ਉੱਠਿਆ – ਗੁੱਸੇ ਵਿਚ ਆ ਗਿਆ
(iii) ਰੋਹ – ठॉमा
(iv) ਹੁਕਮਨਾਮੇ – ਗੁਰੂ ਜੀ ਦਾ ਲਿਖਤੀ ਹੁਕਮ।