Punjab State Board PSEB 5th Class Punjabi Book Solutions Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ Textbook Exercise Questions and Answers.
PSEB Solutions for Class 5 Punjabi Chapter 17 ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ (1st Language)
ਪਾਠ ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਵਿਚਲੀਆਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:
- ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੱਦੀ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ਹੈ ।
- ਆਪ ਦਾ ਜਨਮ 24 ਮਈ, 1896 ਵਿਚ ਹੋਇਆ ।
- ਆਪ ਦੇ ਮਾਤਾ ਸ੍ਰੀਮਤੀ ਸਾਹਿਬ ਕੌਰ ਅਤੇ ਪਿਤਾ ਸ. ਮੰਗਲ ਸਿੰਘ ਸਨ ।
- ਆਪ ਨੂੰ 19 ਸਾਲ ਦੀ ਉਮਰ ਵਿਚ 16 ਨਵੰਬਰ, 1915 ਨੂੰ ਫਾਂਸੀ ਦਿੱਤੀ ਗਈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਇਹ ਕਵਿਤਾ ਕਿਸ ਨੇ ਲਿਖੀ ਹੈ ?
ਉੱਤਰ:
ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ।
ਪ੍ਰਸ਼ਨ 2.
ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ?
ਉੱਤਰ:
ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਚ ।
ਪ੍ਰਸ਼ਨ 3.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ ?
ਉੱਤਰ:
ਭਾਰਤ ਨੂੰ ਅਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਆਰੰਭਣ ਕਰਕੇ ।
ਪ੍ਰਸ਼ਨ 4.
ਕਵਿਤਾ ਨੂੰ ਗਾ ਕੇ ਸੁਣਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਕਰਨ ।)
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ “ਪੜੋ ਤੇ ਪੁੱਛੇ ਗਏ ਸਵਾਲਾਂ ਦੇ ਉੱਤਰ ਦਿਓ ।
(ੳ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।
-ਕੌਣ ਫਾਂਸੀ ਚੜ੍ਹਨ ਲੱਗੇ ਸਨ ਤੇ ਕਿਉਂ ?
(ਅ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ।
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।
-ਵਤਨ-ਵਾਸੀਆਂ ਨੂੰ ਕੀ ਆਖਿਆ ਗਿਆ ਹੈ ?
(ੲ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।’
-ਕਿਹੜੇ ਰਸਤੇ ਦੀ ਗੱਲ ਕੀਤੀ ਗਈ ਹੈ ?
ਉੱਤਰ:
(ੳ) ਗਦਰੀ ਦੇਸ਼-ਭਗਤ ਕਰਤਾਰ ਸਿੰਘ ਸਰਾਭਾ ਆਦਿ ਫਾਂਸੀ ਚੜ੍ਹਨ ਲੱਗੇ ਸਨ । ਉਨ੍ਹਾਂ ਨੇ 1914 15 ਵਿਚ ਦੇਸ਼ ਦੀ ਅਜ਼ਾਦੀ ਲਈ ਅੰਗਰੇਜ਼ ਸਰਕਾਰ ਦੇ ਵਿਰੁੱਧ ਇਨਕਲਾਬੀ ਲੜਾਈ ਆਰੰਭ ਕੀਤੀ ਸੀ ।
(ਅ) ਵਤਨ-ਵਾਸੀਆਂ ਨੂੰ ਕਿਹਾ ਗਿਆ ਹੈ ਕਿ ਦੇਸ਼-ਭਗਤੀ ਦਾ ਇਮਤਿਹਾਨ ਬਹੁਤ ਔਖਾ ਹੈ, ਕਿਉਂਕਿ ਇਸ ਵਿਚ ਪਾਸ ਹੋਣ ਲਈ ਜਾਨ ਦੀ ਕੁਰਬਾਨੀ ਦੇਣੀ ਤੇ ਪੈਂਦੀ ਹੈ । ਇਸ ਕਰਕੇ ਇਸ ਵਿਚ ਪਾਸ ਘੱਟ ਹੁੰਦੇ ਹਨ ਪਰ ਫੇਲ੍ਹ ਬਹੁਤੇ । ਇਸ ਕਰਕੇ ਹੇ ਦੇਸ਼-ਵਾਸੀਓ, ਤੁਸੀਂ ਦੇਸ਼-ਭਗਤੀ ਦੇ ਬਿਖੜੇ ਰਾਹ ਨੂੰ ਦੇਖ ਕੇ ਕਿਤੇ ਦਿਲ ਨਾ ਛੱਡ ਜਾਇਓ ।
(ੲ) ਦੇਸ਼-ਪਿਆਰ ਦੇ ਰਾਹ ਉੱਤੇ ਤੁਰਦਿਆਂ ਜਾਨਾਂ , ਦੀਆਂ ਕੁਰਬਾਨੀਆਂ ਕਰਨ ਦੇ ਰਾਹ ਦੀ ਗੱਲ ਕੀਤੀ ਗਈ ਹੈ ।
ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਵਤਨ, ਇਸ਼ਕ, ਫਾਂਸੀ, ਥੋੜ੍ਹ, ਦਿਲੀ, ਕੌਮ ।.
ਉੱਤਰ:
ਵਤਨ-ਦੇਸ਼, ਜਨਮ-ਭੂਮੀ ।
ਇਸ਼ਕ – ਪਿਆਰ।
ਫਾਂਸੀ – ਫਾਹਾ ।
ਧੋਹ – ਧੋਖਾ, ਗ਼ਦਾਰੀ । ,
ਦਿਲੋਂ – ਦਿਲਾਂ ਵਿਚ ।
ਕੌਮ – ਜਾਤੀ, ਦੇਸ਼ ਜਾਂ ਕਬੀਲੇ ਨਾਲ ਸੰਬੰਧਿਤ ਲੋਕ ।
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋ :-
ਵਤਨ, ਧੋਹ, ਦਾਗ਼, ਕੌਮ, ਸੇਵਕ, ਫਾਂਸੀ, ਖ਼ਾਤਰ, ਜੇਲ, ਇਸ਼ਕ, ਦਿਨੀਂ । ਨ।
ਉੱਤਰ:
- ਵਤਨ (ਆਪਣਾ ਦੇਸ਼)-ਬਹੁਤ ਸਾਰੇ | ਦੇਸ਼-ਭਗਤਾਂ ਨੇ ਵਤਨ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ।
- ਥੋਹ (ਧੋਖਾ, ਗ਼ਦਾਰੀ)-ਕਿਰਪਾਲ ਸਿੰਘ ਨੇ | ਗਦਰੀ ਦੇਸ਼-ਭਗਤਾਂ ਨਾਲ ਪ੍ਰੋਹ ਕਮਾਇਆ ।
- ਦਾਗ਼ ਧੱਬਾ)-ਇਹ ਸਾਬਣ ਕੱਪੜੇ ਉੱਤੇ ਪਏ ਸਾਰੇ ਦਾਗ ਧੋ ਦਿੰਦਾ ਹੈ ।
- ਕੌਮ ਜਾਤੀ, ਦੇਸ਼ ਦੇ ਲੋਕ)-ਦੇਸ਼-ਭਗਤਾਂ ਨੇ ਕੌਮ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ।
- ਸੇਵਕ ਸੇਵਾ ਕਰਨ ਵਾਲਾ)-ਸ: ਭਗਤ ਸਿੰਘ ਲਾਸਾਨੀ ਦੇਸ਼-ਸੇਵਕ ਸੀ ।
- ਫਾਂਸੀ (ਫਾਹਾ)-ਸ: ਊਧਮ ਸਿੰਘ ਦੇਸ਼ ਦੀ ਖ਼ਾਤਰ ਫਾਂਸੀ ਚੜਿਆ ।
- ਖ਼ਾਤਰ (ਲਈ)-ਦੇਸ਼-ਭਗਤਾਂ ਨੇ ਦੇਸ਼ ਦੀ ਖ਼ਾਤਰ ਜਾਨਾਂ ਵਾਰੀਆਂ ।
- ਜੇਲ੍ਹ ਕੈਦਖ਼ਾਨਾ)-ਬਹੁਤ ਸਾਰੇ ਦੇਸ਼-ਭਗਤ ਕਈ ਸਾਲ ਜੇਲ੍ਹਾਂ ਵਿਚ ਬੰਦ ਰਹੇ ।
- ਇਸ਼ਕ (ਪਿਆਰ)-ਵਾਰਿਸ ਸ਼ਾਹ ਨੇ ਹੀਰ-ਰਾਂਝੇ ਦੇ ਇਸ਼ਕ ਦੀ ਕਹਾਣੀ ਲਿਖੀ ।
- ਦਿਨੀਂ ਦਿਲਾਂ ਵਿਚ)-ਦੇਸ਼-ਭਗਤਾਂ ਨੇ ਕੁਰਬਾਨੀਆਂ ਕਰ ਕੇ ਸਾਡੇ ਦਿਨੀਂ ਦੇਸ਼-ਪਿਆਰ ਜਗਾਇਆ ।
IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਹੀਦ ਹੋਣ ਵਾਲੇ ਗ਼ਦਰੀ ਹਿੰਦ ਵਾਸੀਆਂ ਨੂੰ ਕੀ ਸੰਦੇਸ਼ ਦਿੰਦੇ ਹਨ ?
ਉੱਤਰ:
ਕਿ ਉਹ ਦੇਸ਼ ਦੀ ਅਜ਼ਾਦੀ ਲਈ ਲੜਮਰਨ ।
V. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।
ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ ਕਰਤਾਰ ਸਿੰਘ ਸਰਾਭਾ ਦੀ ਲਿਖੀ ਹੋਈ ਕਿਹੜੀ ਕਵਿਤਾ ਪੜੀ ਹੈ ?
ਉੱਤਰ:
ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ (✓) ।
ਪ੍ਰਸ਼ਨ 3.
‘ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।
ਪ੍ਰਸ਼ਨ 4.
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ ?
ਉੱਤਰ:
24 ਮਈ, 1896 (✓) ।
ਪ੍ਰਸ਼ਨ 5.
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
16 ਨਵੰਬਰ, 1915 (✓) ।
ਪ੍ਰਸ਼ਨ 6.
ਫਾਂਸੀ ਲੱਗਣ ਸਮੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਉਮਰ ਕਿੰਨੀ ਸੀ ?
ਉੱਤਰ:
19 ਸਾਲ (✓) ।
ਪ੍ਰਸ਼ਨ 7.
ਕਰਤਾਰ ਸਿੰਘ ਸਰਾਭਾ ਨੇ ਕਿਉਂ ਸ਼ਹੀਦੀ ਦਿੱਤੀ ?
ਉੱਤਰ:
ਦੇਸ਼ (ਵਤਨ) ਦੀ ਖ਼ਾਤਰ (✓) ।
ਪ੍ਰਸ਼ਨ 8.
ਕਰਤਾਰ ਸਿੰਘ ਸਰਾਭਾ ਦੇਸ਼-ਵਾਸੀਆਂ ਨੂੰ ਕਿਸ ਗੱਲ ਤੋਂ ਵਰਜਦਾ ਹੈ ?
ਉੱਤਰ:
ਦੇਸ਼-ਧ੍ਰੋਹ ਤੋਂ (✓) ।
ਪ੍ਰਸ਼ਨ 9.
ਵਤਨ ਸੇਵਕਾਂ ਲਈ ਜੇਲਾਂ ਕੀ ਹਨ ?
ਉੱਤਰ:
ਕਾਲਜ (✓) ।
ਪ੍ਰਸ਼ਨ 10.
ਇਨ੍ਹਾਂ ਵਿਚੋਂ ਕਿਸ ਨੇ ਦੇਸ਼-ਧ੍ਰੋਹ ਗਦਾਰੀ ਕੀਤੀ ਸੀ ?
ਉੱਤਰ:
ਕਿਰਪਾਲ ਸਿੰਘ (✓) ।
ਪ੍ਰਸ਼ਨ 11.
ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ਼ਵਾਸੀਆਂ ਨੂੰ ਕਿਹੜੇ ਰਸਤੇ ਉੱਤੇ ਤੁਰਨ ਲਈ ਕਹਿੰਦਾ ਹੈ ?
ਉੱਤਰ:
ਦੇਸ਼ ਲਈ ਕੁਰਬਾਨੀ ਦੇ (✓) ।
ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਦੇਸ਼-ਭਗਤ ਕਿਹੜਾ ਹੈ ?
ਉੱਤਰ:
ਕਰਤਾਰ ਸਿੰਘ ਸਰਾਭਾ (✓) ।
ਪ੍ਰਸ਼ਨ 13.
ਸਤਰ ਪੂਰੀ ਕਰੋ :
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ਤੋਂ ………………
(ਉ) ਨਾ ਭੁਲਾ ਜਾਣਾ
(ਅ) ਪਰ੍ਹਾਂ ਕਰਾ ਜਾਣਾ
(ੲ) ਉਰੇ ਨਾ ਜਾਣਾ ।
(ਸ) ਨਾ ਵਗਾਹ ਜਾਣਾ ।
ਉੱਤਰ:
ਨਾ ਭੁਲਾ ਜਾਣਾ ।
ਪ੍ਰਸ਼ਨ 14.
ਤੇ ਤੁਕਾਂਤਾਂ ਤੋਂ ਕਾਵਿ-ਸਤਰਾਂ ਲਿਖੋ :
………………………. ਪਾ ਜਾਣ ।
………………….. ਢਾਹ ਜਾਂਦਾ c
ਉੱਤਰ:
ਜੇਲ੍ਹ ਹੋਣ ਕਾਲਜ ਵਤਨ ਸੇਵਕਾ ਦੇ, ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣ ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ , ਵਤਨ ਵਾਸੀਓ ਦਿਲ ਨਾ ਢਾਹ ਜਾਂਦਾ ।
ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਪੜੋ “ਐੱਮ. ਬੀ. ਡੀ. ਸਫਲਤਾ ਦਾ ਸਾਧਨ ਵਿਚ ਇਕ ਸੰਬੰਧੀ ਪ੍ਰਸ਼ਨ ।
ਪ੍ਰਸ਼ਨ 15.
ਹੇਠ ਲਿਖਿਆਂ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਕੋਸ਼ ਅਨੁਸਾਰ ਅੰਤ ਵਿਚ ਆਵੇਗਾ ?
(ਉ) ਕਿਤੇ
(ਅ) ਕਾਲਜ
(ੲ) ਕਰਕੇ
(ਸ) ਕਿਰਪਾਨ ।
ਉੱਤਰ:
(ਸ) ਕਿਰਪਾਨ ।
VI. ਵਿਆਕਰਨ
ਪ੍ਰਸ਼ਨ 1.
‘ਵਤਨ ਦਾ ਜੋ ਸੰਬੰਧ ‘ਦੇਸ਼ ਨਾਲ ਹੈ, ਉਸੇ ਤਰ੍ਹਾਂ ‘ਪ੍ਰੋਹ ਦਾ ਸੰਬੰਧ ਕਿਸ ਨਾਲ ਹੈ ?
(ਉ) ਗ਼ਦਾਰ
(ਅ) ਗਦਾਰੀ
(ੲ) ਗ਼ਦਰ
(ਸ) ਧੋਖਾ
ਉੱਤਰ:
(ਅ) ਗਦਾਰੀ ।
ਪ੍ਰਸ਼ਨ 2.
ਕਿਹੜੇ ਸ਼ਬਦ-ਜੋੜ ਸਹੀ ਹਨ
(ਉ) ਫ਼ੇਲ੍ਹ
(ਅ) ਫੇਲ
(ੲ) ਫੇਹਲ
(ਸ) ਫ਼ਿਹਲ ।
ਉੱਤਰ:
(ੳ) ਫ਼ੇਲ੍ਹ ।
ਪ੍ਰਸ਼ਨ 3.
‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ।’ ਇਸ ਸਤਰ ਵਿੱਚ ਪੜਨਾਂਵ ਕਿਹੜਾ ਹੈ ?
(ਉ) ਹਿੰਦ ਵਾਸੀਓ
(ਅ) ਰੱਖਣਾ
(ੲ) ਯਾਦ
(ਸ) ਸਾਨੂੰ ।
ਉੱਤਰ:
(ਸ) ਸਾਨੂੰ ।
ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :-
ਹਿਦ, ਚੜਨ, ਮੋਤ, ਬਦਲ, ਵਾਗੂੰ, ਜਾਦ, ਜੋਲਾ, ਫ਼ੇਲ, ਥੋੜੇ ।
ਉੱਤਰ:
ਹਿੰਦ, ਚੜ੍ਹਨ, ਮੌਤ, ਬੱਦਲ, ਵਾਂਗੂੰ, ਜੇਲਾਂ, ਫੇਲ੍ਹ, ਥੋੜੇ ।
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
…………………… ।
ਉੱਤਰ:
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ।
(ਅ) ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
………………………. ।
ਉੱਤਰ:
ਖ਼ਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ,
ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ ।
(ੲ) ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
………………………।
ਉੱਤਰ:
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਨੀਂ ਵਤਨ ਦਾ ਇਸ਼ਕ ਜਗਾ ਜਾਣਾ ਹੈ ।
(ਸ) ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
……………………….।
ਉੱਤਰ:
ਦੇਸ ਵਾਸੀਓ ਚਮਕਣਾ ਚੰਦ ਵਾਂਗੂੰ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ।
ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :-
(ਉ) ਕਰ ਕੇ ਦੇਸ਼ ਦੇ ਨਾਲ ਥੋਹ ਯਾਰੋ,
…………………………… ।
ਉੱਤਰ:
ਕਰ ਕੇ ਦੇਸ ਦੇ ਨਾਲ ਧੋਹ ਯਾਰੋ,
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ ।
(ਅ) ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
…………………………. ।
ਉੱਤਰ:
ਮੂਲਾ ਸਿੰਘ, ਕਿਰਪਾਲ, ਨਵਾਬ ਵਾਂਗੂੰ,
ਅਮਰ ਸਿੰਘ ਨਾ ਕਿਤੇ ਕਹਾ ਜਾਣਾ ।
(ੲ) ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
…………………………. ।
ਉੱਤਰ:
ਜੇਲ੍ਹਾਂ ਹੋਣ ਕਾਲਜ ਵਤਨ-ਸੇਵਕਾਂ ਦੇ,
ਦਾਖ਼ਲ ਹੋ ਕੇ ਡਿਗਰੀਆਂ ਪਾ ਜਾਣਾ ।
(ਸ) ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ,
……………………….. ।
ਉੱਤਰ:
ਹੁੰਦੇ ਫੇਲ੍ਹ ਬਹੁਤੇ ਅਤੇ ਪਾਸ ਥੋੜੇ ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ।
(ਹ) ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
……………………. ।
ਉੱਤਰ:
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਏਸੇ ਰਸਤਿਓਂ ਤੁਸੀਂ ਵੀ ਆ ਜਾਣਾ ।
VI. ਰਚਨਾਤਮਕ ਕਾਰਜ
ਪ੍ਰਸ਼ਨ 1.
ਹੇਠਾਂ ਦਿੱਤੇ ਚਿਤਰ ਵਿਚ ਰੰਗ ਭਰੋ :
ਉੱਤਰ:
ਨੋਟ – ਵਿਦਿਆਰਥੀ ਆਪ ਕਰਨ
ਪ੍ਰਸ਼ਨ 2.
ਅੱਖੀਂ ਡਿੱਠਾ ਮੇਲਾਂ ਵਿਸ਼ੇ ਉੱਤੇ ਲੇਖ ਲਿਖੋ ।
ਉੱਤਰ:
(ਨੋਟ – ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ ਰਚਨਾ ਵਾਲਾ ਭਾਗ ।)
ਔਖੇ ਸ਼ਬਦਾਂ ਦੇ ਅਰਥ
ਅੰਤਿਮ ਸੰਦੇਸ਼ – ਅਖ਼ੀਰਲਾ ਸੁਨੇਹਾ, ਸ਼ਹੀਦ ਹੋਣ ਸਮੇਂ ਦਿੱਤਾ ਸੁਨੇਹਾ ।
ਸਾਨੂੰ – ਦੇਸ਼ ਦੀ ਅਜ਼ਾਦੀ ਲਈ । ਲੜਦੇ ਜਿਨ੍ਹਾਂ ਗ਼ਦਰੀ ਦੇਸ਼-ਭਗਤਾਂ ਨੂੰ 1914-1915.
ਵਿਚ ਅੰਗਰੇਜ਼ ਸਰਕਾਰ ਨੇ ਫਾਂਸੀ ਉੱਤੇ ਟੰਗ ਕੇ ਸ਼ਹੀਦ ਕਰ ਦਿੱਤਾ ਸੀ ।
ਵਤਨ – ਦੇਸ਼, ਜਨਮ-ਭੂਮੀ ।
ਦਿਲੀ – ਦਿਲਾਂ ਵਿਚ ।
ਇਸ਼ਕ – ਪਿਆਰ ।
ਥੋਹ – ਧੋਖਾ ।
ਦਾਗ਼ – ਧੱਬਾ, ਬਦਨਾਮੀ ।
ਮੂਲਾ ਸਿੰਘ, ਕਿਰਪਾਲ, ਨਵਾਬ ਅਮਰ ਸਿੰਘ – ਮੂਲਾ ਸਿੰਘ, ਕਿਰਪਾਲ ਸਿੰਘ, ਨਵਾਬ ਖਾਂ ਤੇ ਅਮਰ ਸਿੰਘ ਨੇ ਗ਼ਦਰੀ ਦੇਸ਼ ਭਗਤਾਂ ਨਾਲ ਗ਼ਦਾਰੀ ਕੀਤੀ ਸੀ ।
ਵਤਨ ਸੇਵਕਾਂ – ਦੇਸ਼-ਭਗਤਾਂ ।
ਡਿਗਰੀਆਂ – ਪਦਵੀਆਂ ।
ਦਿਲ ਢਾਹੁਣਾ – ਹਿੰਮਤ ਹਾਰਨੀ ।
ਚੱਲੇ ਹਾਂ ਅਸੀਂ ਜਿੱਥੇ – ਅਸੀਂ ਦੇਸ਼ ਦੀ ਅਜ਼ਾਦੀ ਲਈ ਲੜਦਿਆਂ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ।