ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

Punjab State Board PSEB 10th Class Physical Education Book Solutions ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules.

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਕੁਸ਼ਤੀ ਦੇ ਮੈਟ ਦਾ ਆਕਾਰ = ਗੋਲ
  2. ਮੈਟ ਦਾ ਸਾਈਜ਼ = 4.50 ਮੀਟਰ ਅਰਧ ਵਿਆਸ
  3. ਘੇਰੇ ਦਾ ਰੰਗ = ਲਾਲ
  4. ਫਲੈਟ ਫਰਸ਼ ਤੋਂ ਮੈਟ ਦੀ ਉਚਾਈ = 1.10 ਮੀਟਰ
  5. ਕਾਰਨਰ ਦੇ ਰੰਗ = ਲਾਲ ਅਤੇ ਨੀਲਾ
  6. ਕੁਸ਼ਤੀ ਦੀ ਮਿਆਦ = 6 ਮਿੰਟ (2, 2, 2 ਮਿੰਟ ਦੇ ਤਿੰਨ ਹਾਫ)
  7. ਪੁਰਸ਼ਾਂ ਦੇ ਕੁੱਲ ਭਾਰ = 9
  8. ਇਸਤਰੀਆਂ ਦੇ ਕੁਲ ਭਾਰ = 7
  9. ਯੂਨੀਅਰ = 10
  10. ਅਧਿਕਾਰੀ = ਮੈਟ ਦੇ ਚੈਅਰਮੈਨ, 2 ਰੈਫ਼ਰੀ, 3 ਜੱਜ ।

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਕੁਸ਼ਤੀਆਂ ਦੇ ਮੁਕਾਬਲੇ ਵਿਚ ਹਿੱਸਾ ਲੈਣ ਵਾਲਾ ਪ੍ਰਤੀਯੋਗੀ ਪੂਰੀ ਤਰ੍ਹਾਂ ਤੰਦਰੁਸਤ ਹੋਣਾ ਚਾਹੀਦਾ ਹੈ । ਉਹ ਕਿਸੇ ਛੂਤ ਦੀ ਬਿਮਾਰੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ।
  2. ਕੁਸ਼ਤੀਆਂ ਵਿਚ ਭਾਗ ਲੈਣ ਵਾਲਿਆਂ ਦੇ ਨਹੁੰ ਚੰਗੀ ਤਰ੍ਹਾਂ ਕੱਟੇ ਹੋਏ ਹੋਣੇ ਚਾਹੀਦੇ ਹਨ । ਉਹ ਆਪਣੇ ਸਰੀਰ ‘ਤੇ ਤੇਲ ਆਦਿ ਚਿਕਣੇ ਪਦਾਰਥ ਨਹੀਂ ਮਿਲ ਸਕਦੇ ।
  3. ਕੁਸ਼ਤੀ ਦਾ ਸਮਾਂ 6 ਮਿੰਟ ਦਾ ਹੁੰਦਾ ਹੈ ।
  4. ਕੁਸ਼ਤੀ ਕਰਦੇ ਹੋਏ ਵਿਰੋਧੀ ਖਿਡਾਰੀ ਦੇ ਵਾਲ, ਮਾਸ, ਕੰਨ ਜਾਂ ਗੁਪਤ ਅੰਗ ਨੂੰ ਖਿੱਚਣਾ ਫਾਊਲ ਹੈ ।
  5. ਮੈਚ ਦਾ ਮੁਖੀ ਵਿਨਰ ਕਲਰ ਨੂੰ ਉੱਚਾ ਚੁੱਕ ਕੇ ਜੇਤੂ ਦਾ ਐਲਾਨ ਕਰਦਾ ਹੈ ।
  6. ਜੇਕਰ ਰੈਫਰੀ ਕਿਸੇ ਖਿਡਾਰੀ ਨੂੰ ਤਿੰਨ ਵਾਰ ਚਿਤਾਵਨੀ ਦੇ ਦੇਵੇ, ਤਾਂ ਉਸ ਨੂੰ ਹਾਰਿਆ ਮੰਨਿਆ ਜਾਂਦਾ ਹੈ ।
  7. ਕੁਸ਼ਤੀ ਲੜਨ ਵਾਲੇ ਖਿਡਾਰੀ ਦੀ ਦਾੜੀ ਕੱਟੀ ਹੋਈ ਜਾਂ ਸ਼ੇਵ ਤਾਜ਼ੀ ਹੋਣੀ ਚਾਹੀਦੀ ਹੈ ।
  8. ਕੁਸ਼ਤੀ ਲੜਨ ਵਾਲਾ ਕੜਾ ਜਾਂ ਅੰਗੂਠੀ ਨਹੀਂ ਪਹਿਨ ਸਕਦਾ ।
  9. ਕੁਸ਼ਤੀਆਂ ਦੇ ਦਰਮਿਆਨ ਕਿਸੇ ਵੀ ਅਧਿਕਾਰੀ ਨੂੰ ਬਦਲਿਆ ਨਹੀਂ ਜਾ ਸਕਦਾ ਹੈ।

ਪ੍ਰਸ਼ਨ 1.
ਸਕੂਲ ਪੱਧਰ ਤੇ ਵੱਖ-ਵੱਖ ਭਾਗਾਂ ਦੇ ਮੁਕਾਬਲਿਆਂ ਦਾ ਵਰਣਨ ਕਰੋ ।
ਉੱਤਰ-
ਸਕੂਲ ਪੱਧਰ ਦੇ ਮੁਕਾਬਲੇ ਬਾਰੇ ਜਾਣਕਾਰੀ
ਸਕੂਲ ਪੱਧਰ ਦੇ ਮੁਕਾਬਲੇ (Competitions at the School level) – ਸਕੂਲ ਪੱਧਰ ਤੇ ਹੇਠ ਲਿਖੇ ਭਾਗਾਂ ਦੇ ਆਧਾਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ-
ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education 1
ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education 2
ਹਰੇਕ ਪ੍ਰਤਿਯੋਗੀ ਮੁਕਾਬਲੇ ਵਿਚ ਆਪਣੇ ਸਰੀਰ ਦੇ ਭਾਰ ਅਨੁਸਾਰ ਆਪਣੇ ਵਰਗ ਵਿਚ ਭਾਗ ਲੈ ਸਕਦਾ ਹੈ ।

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

ਪ੍ਰਸ਼ਨ 2.
ਕੁਸ਼ਤੀ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲਿਆਂ ਲਈ ਭਾਰ ਤੋਲਣ ਸੰਬੰਧੀ | ਨਿਯਮਾਂ ਅਤੇ ਉਹਨਾਂ ਦੇ ਜੋੜੇ ਬਣਾਉਣ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਕੁਸ਼ਤੀ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲਿਆਂ ਲਈ ਭਾਰ ਤੋਲਣ ਸੰਬੰਧੀ ਨਿਯਮਾਂ ਅਤੇ ਉਹਨਾਂ ਦੇ ਜੋੜੇ ਬਣਾਉਣ ਦੀ ਵਿਧੀ :
ਕੁਸ਼ਤੀ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਲਈ ਭਾਰ ਤੋਲਣ ਸੰਬੰਧੀ ਨਿਯਮ, (Rules · for the Competitions in Wrestling Competitions regarding their weighting)

  • ਭਾਰ ਤੋਲਣ ਦਾ ਕੰਮ ਕੁਸ਼ਤੀਆਂ ਦੇ ਮੁਕਾਬਲੇ (Wrestling competition) ਦੇ ਆਰੰਭ ਹੋਣ ਤੋਂ ਇਕ ਦਿਨ ਪਹਿਲਾਂ ਸ਼ੁਰੂ ਕੀਤਾ ਜਾਵੇਗਾ |

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education 3

  • ਪ੍ਰਤੀਯੋਗੀ ਕੱਪੜੇ-ਰਹਿਤ ਹੋ ਕੇ ਭਾਰ ਤੋਲ ਦੇਣਗੇ । ਤੋਲ ਤੋਂ ਪਹਿਲਾਂ ਉਨ੍ਹਾਂ ਦਾ ਡਾਕਟਰੀ ਨਿਰੀਖਣ ਕੀਤਾ ਜਾਵੇਗਾ । ਕਿਸੇ ਛੂਤ ਦੇ ਰੋਗ ਤੋਂ ਪੀੜਤ ਪ੍ਰਤੀਯੋਗੀ ਨੂੰ ਡਾਕਟਰ ਹਿੱਸਾ ਲੈਣ ਤੇ ਰੋਕ ਦੇਵੇਗਾ ।
  • ਹਰੇਕ ਪ੍ਰਤੀਯੋਗੀ (Competitor) ਆਪਣੇ ਬਰਾਬਰ ਭਾਰ ਵਾਲੇ ਨਾਲ ਕੁਸ਼ਤੀ ਲੜ ਸਕਦਾ ਹੈ ।
  • ਖਿਡਾਰੀਆਂ ਦੀ ਸਰੀਰਕ ਹਾਲਤ ਸੰਤੋਖਜਨਕ ਹੋਣੀ ਚਾਹੀਦੀ ਹੈ । ਉਨ੍ਹਾਂ ਦੇ ਨਹੁੰ ਖੂਬ ਚੰਗੀ ਤਰ੍ਹਾਂ ਕੱਟੇ ਹੋਣੇ ਚਾਹੀਦੇ ਹਨ । ਇਹ ਭਾਰ ਤੋਲਣ ਦੇ ਸਮੇਂ ਚੈੱਕ ਕੀਤੇ ਜਾਣਗੇ ।
  • ਅਗਲੇ ਦਿਨਾ ਵਿਚ ਭਾਰ ਤੋਲਣ ਦਾ ਕੰਮ ਘੱਟ-ਤੋਂ-ਘੱਟ ਦੋ ਘੰਟਿਆਂ ਤੋਂ ਪਹਿਲਾਂ ਸ਼ੁਰੂ ਹੋਵੇਗਾ ਅਤੇ ਪਹਿਲੀ ਕੁਸ਼ਤੀ ਤੋਂ ਇਕ ਘੰਟਾ ਪਹਿਲਾਂ ਖ਼ਤਮ ਹੋ ਜਾਵੇਗਾ ।
  • ਭਾਰ ਤੋਲਣ ਦੇ ਕੰਮ ਦੀ ਸਮਾਪਤੀ ਤੋਂ ਪਹਿਲਾਂ ਪ੍ਰਤੀਯੋਗੀ ਜਿੰਨੀ ਵਾਰ ਚਾਹੁਣ, ਭਾਰ ਤੋਲਣ ਦੀ ਮਸ਼ੀਨ ਤੇ ਖੜ੍ਹੇ ਹੋ ਸਕਦੇ ਹਨ, ਪਰ ਆਪਣੀ ਵਾਰੀ ਨਾਲ ਹੀ ।

ਪਰਚੀਆਂ ਦੁਆਰਾ ਜੋੜੇ ਬਣਾਉਣਾ (Drawing lots-pairing off) – ਹਰੇਕ ਰਾਊਂਡ ਲਈ ਸਾਰੇ ਖਿਡਾਰੀਆਂ ਨੂੰ ਪਰਚੀ ਦੁਆਰਾ ਸ਼ਾਮਲ ਕੀਤਾ ਜਾਵੇਗਾ । ਉਹ ਪ੍ਰਤੀਯੋਗੀ ਜਿਨ੍ਹਾਂ ਦੀ ਪਰਚੀ ਇਕ ਦੂਸਰੇ ਦੇ ਬਾਅਦ ਨਿਕਲ ਆਵੇ, ਉਹ ਆਪੋ ਵਿਚ ਪਹਿਲੇ ਰਾਉਂਡ ਵਿਚ ਕੁਸ਼ਤੀ ਲੜਨਗੇ । ਜੇਕਰ ਕੁਸ਼ਤੀ ਲੜਨ ਵਾਲੇ ਬਿਖਮ ਗਿਣਤੀ (Odd Number) ਵਿਚ ਹੋਣ, ਤਾਂ ਸਭ ਤੋਂ ਵਧੇਰੇ ਨੰਬਰ ਲੈਣ ਵਾਲਾ ਬਿਨਾਂ ਪੈਨਲਟੀ ਮਾਰਕ ਕੀਤੇ ਅਗਲੇ ਰਾਉਂਡ ਦੀ ਬਾਈ (Bye) ਵਿਚ ਜਾਵੇਗਾ | ਬਾਈ ਦਾ ਅਧਿਕਾਰ ਕੇਵਲ ਪਰਚੀ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਦੂਸਰੇ ਰਾਊਂਡ ਦੇ ਜੋੜੇ ਬਣਾਉਂਦੇ ਸਮੇਂ ਸੂਚੀ ਦੇ ਪਹਿਲੇ ਨਾਂ ਨੂੰ ਲੈ ਕੇ ਦੂਜੇ ਉਸ ਦੇ ਨੇੜੇ ਦੇ ਵਿਰੋਧੀ ਨੂੰ ਜੋੜੇ ਵਿਚ ਰੱਖਿਆ ਜਾਂਦਾ ਹੈ, ਪਰੰਤੂ ਅਜਿਹਾ ਤਦ ਹੁੰਦਾ ਹੈ, ਜੇ ਉਹ ਪਹਿਲਾਂ ਆਪਸ ਵਿਚ ਕੁਸ਼ਤੀ ਨਾ ਲੜੇ ਹੋਣ । ਜੇ ਜੋੜੇ ਬਣਾਉਂਦੇ ਸਮੇਂ ਇਕ ਹੀ ਥਾਂ ਦੇ ਦੋ ਖਿਡਾਰੀ ਜੋੜੇ ਵਿਚ ਆ ਜਾਣ, ਤਾਂ ਉਹ ਦੋਵੇਂ ਆਪਸ ਵਿਚ ਪਹਿਲੇ ਰਾਉਂਡ ਵਿਚ ਇਕ ਦੂਜੇ ਦੇ ਵਿਰੁੱਧ ਕੁਸ਼ਤੀ ਲੜਨਗੇ ।

ਪ੍ਰਸ਼ਨ 3.
ਕੁਸ਼ਤੀ ਲੜਨ ਵਾਲਿਆਂ ਦੇ ਪਹਿਰਾਵੇ, ਮੈਟ, ਕੁਸ਼ਤੀ ਦਾ ਆਰੰਭ ਤੇ ਮਿਆਦ ਅਤੇ ਕੁਸ਼ਤੀ ਨੂੰ ਰੋਕਣ ਅਤੇ ਕੁਸ਼ਤੀ ਦੀ ਸਮਾਪਤੀ ਦੇ ਤਰੀਕੇ ਨੂੰ ਸੰਖੇਪ ਨਾਲ ਵਰਣਨ ਕਰੋ ।
ਉੱਤਰ-
ਕੁਸ਼ਤੀ ਲੜਨ ਵਾਲਿਆਂ ਦੀ ਪੁਸ਼ਾਕ, ਮੈਟ, ਕੁਸ਼ਤੀ ਦਾ ਆਰੰਭ ਅਤੇ ਮਿਆਦ, ਕੁਸ਼ਤੀ ਨੂੰ ਬੰਦ ਕਰਨਾ, ਕੁਸ਼ਤੀ ਦੀ ਸਮਾਪਤੀ ਬਾਰੇ ਜਾਣਕਾਰੀ :
ਪੁਸ਼ਾਕ (Dress) – ਪ੍ਰਤੀਯੋਗੀ ਅਖਾੜੇ ਵਿਚ ਇਕ ਟੁਕੜੇ ਵਾਲੇ ਬੁਨੈਣ-ਕੱਛਾ ਜਾਂ ਜਰਸੀ (ਲਾਲ ਜਾਂ ਨੀਲੀ) ਵਿਚ ਉਤਰਨ ਤੇ ਅਤੇ ਉਸ ਦੇ ਹੇਠਾਂ ਉਹ ਇਕ ਲੰਗੋਟੀ ਜਾਂ ਪੇਟੀ ਪਹਿਣਨਗੇ । ਕਸਟਿਊਮ ਸਰੀਰ ਨਾਲ ਚਿਪਕਿਆ ਹੋਣਾ ਚਾਹੀਦਾ ਹੈ । ਖਿਡਾਰੀ ਸਪੋਰਟ ਜੁੱਤੇ ਪਹਿਨਣਗੇ ਜੋ ਗਿੱਟਿਆਂ ਨਾਲ ਚੰਗੀ ਤਰ੍ਹਾਂ ਬੰਨ੍ਹੇ ਹੋਣਗੇ ।ਉਹ ਅੱਡੀ ਵਾਲੇ ਜਾਂ ਕਿੱਲਾਂ ਵਾਲੇ ਤਲੇ ਵਾਲੇ ਬੂਟਾਂ ਦੀ ਵਰਤੋਂ ਨਹੀਂ ਕਰ ਸਕਦੇ । ਗੋਡਿਆਂ ਦੇ ਹਲਕੇ ਕਵਰਜ਼ (Light Knee guards) ਦੀ ਵਰਤੋਂ ਮਨ੍ਹਾਂ ਨਹੀਂ ਹੈ | ਪ੍ਰਤੀਯੋਗੀਆਂ ਦੀ ਦਾੜੀ ਤਾਜ਼ੀ ਮੁੰਨੀ ਹੋਈ ਜਾਂ ਕਈ ਮਹੀਨਿਆਂ ਦੀ ਵਧੀ ਹੋਈ ਹੋਵੇ । ਪ੍ਰਤੀਯੋਗੀ ਆਪਣੇ ਸਰੀਰ ਤੇ ਚਿਕਨੇ ਪਦਾਰਥਾਂ ਜਿਵੇਂ ਤੇਲ ਆਦਿ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਦਾ ਬਦਨ ਪਸੀਨੇ ਨਾਲ ਤਰ ਹੋਵੇ । ਅੰਗੂਠੀਆਂ (Rings), ਕੜੇ, ਬਟਣ ਵਾਲੇ ਬੂਟਾਂ ਅਤੇ ਹੋਰ ਕਿਸੇ ਅਜਿਹੀ ਚੀਜ਼ ਦਾ ਪਹਿਣਨਾ ਮਨ੍ਹਾਂ ਹੈ, ਜਿਸ ਨਾਲ ਵਿਰੋਧੀ ਖਿਡਾਰੀ ਨੂੰ ਚੋਟ ਪਹੁੰਚਣ ਦੀ ਸੰਭਾਵਨਾ ਹੋਵੇ । ਹਰ ਇਕ ਪ੍ਰਤੀਯੋਗੀ ਕੋਲ ਉਸ ਦਾ ਆਪਣਾ ਰੁਮਾਲ ਹੋਣਾ ਚਾਹੀਦਾ ਹੈ ।

ਮੈਟ (Mat) – ਸਾਰੇ ਅੰਤਰ-ਰਾਸ਼ਟਰੀ ਮੈਚਾਂ ਵਿਚ ਮੈਟ ਦਾ 4.50 ਮੀਟਰ ਅਰਧ ਵਿਆਸ ਦਾ ਗੋਲ ਘੇਰਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਬਾਹਰਲੇ ਘੇਰੇ ਤੋਂ ਅੰਦਰਲੇ 50 ਸੈਂਟੀਮੀਟਰ ਦਾ ਘੇਰਾ ਲਿਆ ਜਾਂਦਾ ਹੈ । ਇਹ ਥਾਂ ਲਾਲ ਰੰਗ ਨਾਲ ਅੰਕਿਤ ਕੀਤੀ ਜਾਂਦੀ ਹੈ । ਇਹ ਮੈਟ ਵੱਧ ਤੋਂ ਵੱਧ 1.10 ਮੀਟਰ ਉੱਚੇ ਪਲੇਟਫਾਰਮ (Platform) ‘ਤੇ ਫਿਟ ਹੋਣੀ ਚਾਹੀਦੀ ਹੈ । ਮੈਟ ਦੇ ਆਹਮਣੇ-ਸਾਹਮਣੇ ਦੇ ਕੋਨਿਆਂ ਤੇ ਲਾਲ ਅਤੇ ਨੀਲਾ ਕਾਰਨਰ ਲੱਗਿਆ ਹੋਣਾ ਚਾਹੀਦਾ ਹੈ ਅਤੇ ਇਸ ਮੈਟ ਦੇ ਵਿਚਕਾਰ ਇਕ ਮੀਟਰ ਦਾ ਚੱਕਰ ਹੋਣਾ ਚਾਹੀਦਾ ਹੈ ।

ਕੁਸ਼ਤੀ ਦਾ ਆਰੰਭ ਅਤੇ ਮਿਆਦ
(START OF WRESTLING BOUT AND ITS DURATION)

  1. ਹਰੇਕ ਕੁਸ਼ਤੀ ਦਾ ਕੁੱਲ ਸਮਾਂ 5 ਮਿੰਟ ਹੁੰਦਾ ਹੈ ।
  2. ਕੁਸ਼ਤੀ ਉਸ ਸਮੇਂ ਤਕ ਜਾਰੀ ਰਹੇਗੀ, ਜਦੋਂ ਤਕ ਕੋਈ ਇਕ ਖਿਡਾਰੀ ਡਿਗ ਨਹੀਂ ਜਾਂਦਾ ਜਾਂ ਫਿਰ ਇਹ 5 ਮਿੰਟ ਤਕ ਜਾਰੀ ਰਹੇਗੀ ।
  3. ਜੇ ਕੋਈ ਖਿਡਾਰੀ ਆਪਣਾ ਨਾਂ ਸੱਦੇ ਜਾਣ ਦੇ ਪਿੱਛੋਂ 5 ਮਿੰਟਾਂ ਦੇ ਅੰਦਰ-ਅੰਦਰ ਮੈਟ ਤੇ ਨਹੀਂ ਪਹੁੰਚਦਾ, ਤਾਂ ਉਸ ਨੂੰ ਡਿੱਗਿਆ ਹੋਇਆ ਮੰਨਿਆ ਜਾਵੇਗਾ ਅਤੇ ਮੁਕਾਬਲੇ ਤੋਂ ਬਾਹਰ ਕੱਢਿਆ ਹੋਇਆ ਮੰਨਿਆ ਜਾਵੇਗਾ ।
  4. ਰੈਫਰੀ ਦੇ ਸੀਟੀ ਵਜਾਉਣ ’ਤੇ ਕੁਸ਼ਤੀ ਆਰੰਭ ਹੋਵੇਗੀ ਜਾਂ ਰੋਕੀ ਜਾਵੇਗੀ ਜਾਂ ਸਮਾਪਤ ਕੀਤੀ ਜਾਵੇਗੀ ।

ਕੁਸ਼ਤੀ ਦੀ ਸਮਾਪਤੀ (End of Bout) – ਟਾਈਮ ਕੀਪਰ (Time Keeper) ਘੰਟੀ ਵਜਾ ਕੇ ਕੁਸ਼ਤੀ ਦੇ ਸਮਾਪਤ ਹੋਣ ਦਾ ਇਸ਼ਾਰਾ ਕਰਦਾ ਹੈ । ਇਸ ਦੇ ਨਾਲ ਹੀ ਰੈਫਰੀ ਆਪਣੀ ਸੀਟੀ ਵਜਾ ਕੇ ਕੁਸ਼ਤੀ ਦੀ ਸਮਾਪਤੀ ਦਾ ਇਸ਼ਾਰਾ ਕਰਦਾ ਹੈ । ਜੇਕਰ ਰੈਫਰੀ ਨੇ ਘੰਟੀ ਨਾ ਸੁਣੀ ਹੋਵੇ ਤਾਂ ਮੈਟ ਦਾ ਮੁਖੀ (Mat Chairman) ਤੁਰੰਤ ਦਖਲ-ਅੰਦਾਜ਼ੀ ਕਰਦਾ ਹੈ ਅਤੇ ਕੁਸ਼ਤੀ ਦੀ ਸਮਾਪਤੀ ਕਰ ਦਿੰਦਾ ਹੈ । ਘੰਟੀ ਵੱਜਣ ਅਤੇ ਸੀਟੀ ਵੱਜਣ ਦੇ ਦੌਰਾਨ ਕੀਤਾ ਗਿਆ ਕੋਈ ਵੀ ਕੰਮ ਜਾਇਜ਼ (Valid) ਨਹੀਂ ਹੁੰਦਾ । ਕੁਸ਼ਤੀ ਦੀ ਸਮਾਪਤੀ ‘ਤੇ ਦੋਨੋਂ ਖਿਡਾਰੀ ਹੱਥ ਮਿਲਾ ਕੇ ਵਿਚਕਾਰ ਰੈਫਰੀ ਕੋਲ ਖੜ੍ਹੇ ਹੋ ਜਾਂਦੇ ਹਨ, ਤਾਂ ਜੋ ਉਹ ਫ਼ੈਸਲਾ ਪ੍ਰਾਪਤ ਕਰ ਸਕਣ । ਮੈਟ ਦੇ ਮੁਖੀ (Winner colour) ਨੂੰ ਉੱਚਾ ਚੁੱਕ ਕੇ ਜੇਤੁ ਦਾ ਐਲਾਨ ਕਰਦਾ ਹੈ । ਇਸ ਦੇ ਬਾਅਦ ਵਿਚ ਰੈਫਰੀ ਜੇਤੂ ਦੀ ਬਾਂਹ ਉੱਪਰ ਚੁੱਕਦਾ ਹੈ । ਜੇਕਰ ਕੁਸ਼ਤੀ ਬਰਾਬਰ ਹੋਵੇ, ਤਾਂ ਦੋਵੇਂ ਕੁਸ਼ਤੀ ਕਰਨ ਵਾਲਿਆਂ ਦੀਆਂ ਬਾਹਾਂ ਉੱਪਰ ਕਰ ਦਿੱਤੀਆਂ ਜਾਂਦੀਆਂ ਹਨ । ਫ਼ੈਸਲੇ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਆਪਣੀ ਪੁਸ਼ਾਕ ਦੇ ਫੀਤੇ ਢਿੱਲੇ ਨਹੀਂ ਕਰੇਗਾ । ਜੇਕਰ ਕੁਸ਼ਤੀ ਬਰਾਬਰ ਰਹੇ ਤਾਂ ਤਿੰਨ ਮਿੰਟ ਦਾ ਸਮਾਂ ਹੋਰ ਦਿੱਤਾ ਜਾਂਦਾ ਹੈ । ਕੁਸ਼ਤੀ ਕਦੀ ਵੀ ਬਰਾਬਰ ਨਹੀਂ ਹੁੰਦੀ । ਜੇਕਰ ਅੱਠਾਂ ਮਿੰਟਾਂ ਵਿਚ ਨੰਬਰ ਬਰਾਬਰ ਹੋਣ ਤਾਂ ਰੈਫ਼ਰੀ, ਮੁਖੀ ਅਤੇ ਜੱਜ ਚੰਗੇ ਪਹਿਲਵਾਨ ਨੂੰ ਜਿੱਤਿਆ ਕਰਾਰ ਦਿੰਦੇ ਹਨ | ਘੱਟ ਚਿਤਾਵਨੀਆਂ ਮਿਲੀਆਂ ਵਾਲੇ ਪਹਿਲਵਾਨ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

ਪ੍ਰਸ਼ਨ 4.
ਕੁਸ਼ਤੀ ਵਿਚ ਫਾਊਲ ਪਕੜਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਕੁਸ਼ਤੀ ਵਿਚ ਫਾਊਲ ਪਕੜਨਾਫਾਊਲ ਪਕੜਨਾ (Foul Holds) – ਹੇਠ ਲਿਖੇ ਫਾਊਲ ਮੰਨੇ ਜਾਂਦੇ ਹਨ-

  1. ਵਾਲਾਂ ਦਾ ਮਾਸ, ਕੰਨਾਂ ਅਤੇ ਗੁਪਤ ਅੰਗਾਂ ਨੂੰ ਖਿੱਚਣਾ ।
  2. ਉਂਗਲੀਆਂ ਮਰੋੜਨਾ, ਗਲ ਦਬਾਉਣਾ ਅਤੇ ਜੀਵਨ ਲਈ ਘਾਤਕ ਦੂਸਰੀਆਂ ਤਰ੍ਹਾਂ ਦੀਆਂ ਪਕੜਾਂ ।
  3. ਇਸ ਤਰ੍ਹਾਂ ਪਕੜ ਕਰਨੀ ਕੀ ਉਹ ਵਿਰੋਧੀ ਪੱਖ ਲਈ ਜਾਨ ਦਾ ਖੌਫ਼ ਬਣ ਜਾਵੇ, ਜਾਂ ਇਹ ਖੌਫ਼ ਹੋਵੇ ਕਿ ਵਿਰੋਧੀ ਖਿਡਾਰੀ ਦੇ ਅੰਗਾਂ ‘ਤੇ ਸੱਟ ਲੱਗ ਜਾਵੇਗੀ ਜਾਂ ਉਸ ਨੂੰ ਕਸ਼ਟ ਦੇਵੇ, ਦਰਦ ਕਰੇ ਤਾਂ ਕਿ ਦੂਜੇ ਖਿਡਾਰੀ ਮਜਬੂਰ ਹੋ ਕੇ ਖੇਡ ਛੱਡ ਜਾਣ ।
  4. ਵਿਰੋਧੀ ਖਿਡਾਰੀ ਦੇ ਪੈਰਾਂ ‘ਤੇ ਆਪਣਾ ਪੈਰ ਰੱਖਣਾ ।
  5. ਵਿਰੋਧੀ ਪੱਖ ਦੇ ਚਿਹਰੇ ਅੱਖਾਂ ਦੇ ਭਰਵੱਟਿਆਂ ਤੋਂ ਲੈ ਕੇ ਠੋਡੀ ਤਕ) ਨੂੰ ਛੂਹਣਾ ।
  6. ਗਲੋਂ ਫੜਨਾ ।
  7. ਵਿਰੋਧੀ ਨੂੰ ਉਠਾਉਣਾ, ਜਦੋਂ ਕਿ ਉਹ ਬ੍ਰਿਜ ਪੁਜ਼ੀਸ਼ਨ ਵਿਚ ਹੋਵੇ ਅਤੇ ਫਿਰ ਉਸ ਨੂੰ ਮੈਟ ‘ਤੇ ਡੇਗਣਾ ।
  8. ਸਿਰ ਵਲੋਂ ਧੱਕਾ ਦੇ ਕੇ ਬਿਜ ਤੋੜਨਾ ।
  9. ਵਿਰੋਧੀ ਖਿਡਾਰੀਆਂ ਦੀਆਂ ਬਾਹਾਂ ਨੂੰ 90° ਦੇ ਕੋਣ ਤੋਂ ਜ਼ਿਆਦਾ ਮੋੜਨਾ ।
  10. ਦੋਹਾਂ ਹੱਥਾਂ ਨਾਲ ਸਿਰ ਨੂੰ ਫੜਨਾ ।
  11. ਕੁਹਣੀ ਜਾਂ ਗੋਡਿਆਂ ਨੂੰ ਵਿਰੋਧੀ ਖਿਡਾਰੀ ਦੇ ਪੇਟ ਵਿਚ ਮਾਰਨਾ |
  12. ਵਿਰੋਧੀ ਦੀਆਂ ਬਾਹਾਂ ਨੂੰ ਪਿਛਾਂਹ ਨੂੰ ਮੋੜਨਾ ਅਤੇ ਦਬਾਉਣਾ ।
  13. ਕਿਸੇ ਤਰ੍ਹਾਂ ਨਾਲ ਸਿਰ ਨੂੰ ਕਾਬੂ ਕਰਨਾ ।
  14. ਸਰੀਰ ਨੂੰ ਜਾਂ ਸਿਰ ਲੱਤਾਂ ਰਾਹੀਂ ਕੈਂਚੀ ਮਾਰਨਾ ।
  15. ਮੈਟ ਨੂੰ ਫੜੀ ਰੱਖਣਾ |
  16. ਇਕ ਦੂਜੇ ਨਾਲ ਗੱਲਾਂ ਕਰਨੀਆਂ ਅਤੇ ਖ਼ਤਰਨਾਕ ਹਮਲਾ ਕਰਨਾ ਜਾਂ ਡੇਗਣਾ ।

ਸਾਵਧਾਨੀਆਂ (Cautions) – ਹੇਠ ਲਿਖੀਆਂ ਹਾਲਤਾਂ ਵਿਚ ਸਾਵਧਾਨੀਆਂ ਦਿੱਤੀਆਂ ਜਾ ਸਕਦੀਆਂ ਹਨ-
(ੳ) ਸਥਿਰ ਰੁਕਾਵਟਾਂ,
(ਅ ਫਾਊਲ ਪਕੜਾਂ
(ੲ) ਕੁਸ਼ਤੀ ਸਮੇਂ ਅਨੁਸ਼ਾਸਨਹੀਨਤਾ
(ਸ) ਨੇਮਾਂ ਦੀ ਉਲੰਘਣਾ ਕਰਨਾ ।

  • ਇਹ ਸਾਵਧਾਨੀਆਂ ਖੇਡ ਦੇ ਸਮੇਂ ਕੀਤੇ ਗਏ ਦੂਜੇ ਫਾਊਲਾਂ ਨਾਲ ਗਿਣੀਆਂ ਜਾਣਗੀਆਂ |
  • ਤਿੰਨ ਸਾਵਧਾਨੀਆਂ ਜਾਂ ਚੇਤਾਵਨੀਆਂ ਪਿੱਛੋਂ ਬਿਨਾਂ ਕਾਰਨ ਦੱਸੇ ਖਿਡਾਰੀ ਨੂੰ ਹਾਰਿਆ ਹੋਇਆ ਐਲਾਨਿਆ ਜਾ ਸਕਦਾ ਹੈ |
  • ਕਿਸੇ ਵੱਡੀ ਉਲੰਘਣਾ ਕਰਨ ਦੇ ਦੋਸ਼ ਵਿਚ ਕਿਸੇ ਖਿਡਾਰੀ ਨੂੰ ਖੇਡ ਵਿਚੋਂ ਕੱਢਿਆ ਜਾ ਸਕਦਾ ਹੈ ।

ਸਥਿਰ ਰੋਕਾਂ (Obstacles)-)

  1. ਪੇਟ ਦੇ ਭਾਰ ਲੇਟੇ ਰਹਿਣਾ
  2. ਜਾਣ-ਬੁੱਝ ਕੇ ਮੈਟ ਤੋਂ ਬਾਹਰ ਜਾਣਾ
  3. ਵਿਰੋਧੀ ਦੇ ਦੋਵੇਂ ਹੱਥ ਫੜੇ ਰੱਖਣਾ ਤਾਂਕਿ ਉਹ ਖੇਡ ਨਾ ਸਕੇ ।
  4. ਮੈਟ ਤੋਂ ਬਾਹਰ ਜਾਣ ਦੀ ਹਾਲਤ ਵਿਚ ਖਿਡਾਰੀ ਨੂੰ ਚੇਤਾਵਨੀ ਦਿੱਤੀ ਜਾ ਸਕਦੀ ਹੈ ।

ਕੁਸ਼ਤੀਆਂ ਵਿਚ ਰੋਕਾਂ (Stoppages of Bout) – ਨੱਕ ਤੋਂ ਖੂਨ ਵਗਣਾ, ਸਿਰ ਦੇ ਭਾਰ ਡਿਗਣਾ ਜਾਂ ਕਿਸੇ ਦੂਜੇ ਕਾਰਨ ਜ਼ਿਆਦਾ ਤੋਂ ਜ਼ਿਆਦਾ ਪੰਜ ਮਿੰਟਾਂ ਲਈ ਖੇਡ ਨੂੰ ਰੋਕਿਆ ਜਾ ਸਕਦਾ ਹੈ । ਖੇਡ ਦੀ ਇਹ ਰੋਕ ਇਕ ਜਾਂ ਦੋ ਜ਼ਿਆਦਾ ਪੰਜ ਮਿੰਟਾਂ ਲਈ ਹਰੇਕ ਖੇਡ ਨੂੰ ਹੋ ਸਕਦੀ ਹੈ ।

ਪ੍ਰਸ਼ਨ 5.
ਕੁਸ਼ਤੀ ਵਿਚ ਸਕੋਰਾਂ ਦੀ ਗਿਣਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਕੁਸ਼ਤੀ ਵਿਚ ਸਕੋਰਾਂ ਦੀ ਗਿਣਤੀ
ਸਕੋਰ (Score)-
(ੳ) ਇਕ ਪੁਆਇੰਟ-

  • ਉਸ ਖਿਡਾਰੀ ਨੂੰ ਜੋ ਵਿਰੋਧੀ ਖਿਡਾਰੀ ਨੂੰ ਮੈਟ ਤੇ ਡੇਗਦਾ ਹੈ ਅਤੇ ਉਸ ‘ਤੇ ਕੰਟਰੋਲ ਕਾਇਮ ਕਰ ਲੈਂਦਾ ਹੈ ।
  • ਉਸ ਖਿਡਾਰੀ ਨੂੰ ਜੋ ਕਿ ਹੇਠੋਂ ਨਿਕਲ ਕੇ ਉੱਪਰ ਆ ਜਾਂਦਾ ਹੈ ਅਤੇ ਵਿਰੋਧੀ ਖਿਡਾਰੀ ਤੇ ਕੰਟਰੋਲ ਕਾਇਮ ਕਰਦਾ ਹੈ ।
  • ਦੋ ਖਿਡਾਰੀ ਠੀਕ ਪਕੜ ਲਗਾਉਂਦਾ ਹੈ ਅਤੇ ਵਿਰੋਧੀ ਖਿਡਾਰੀ ਦੇ ਸਿਰ ਅਤੇ ਮੋਢਿਆਂ ਨੂੰ ਮੈਟ ‘ਤੇ ਨਹੀਂ ਲੱਗਣ ਦਿੰਦਾ ।
  • ਇਕ ਸਾਵਧਾਨੀ ਦਾ ਵਿਰੋਧੀ ਲਈ ਇਕ ਪੁਆਇੰਟ ਹੋਵੇਗਾ ।

(ਅ) ਦੋ ਪੁਆਇੰਟ-ਉਸ ਖਿਡਾਰੀ ਨੂੰ ਜੋ ਕਿ ਠੀਕ ਪਕੜ ਕਰਦਾ ਹੈ ਅਤੇ ਵਿਰੋਧੀ ਖਿਡਾਰੀ ਨੂੰ ਕੁੱਝ ਸਮੇਂ ਲਈ ਆਪਣੇ ਅਧੀਨ ਰੱਖਦਾ ਹੈ (5 ਸੈਕਿੰਡ ਤੋਂ ਘੱਟ ਸਮੇਂ ਲਈ) । ਉਸ ਖਿਡਾਰੀ ਨੂੰ ਜਿਸ ਦਾ ਵਿਰੋਧੀ ਛੇਤੀ ਹੀ ਡਿਗ ਜਾਂਦਾ ਹੈ ਜਾਂ ਲੁਕਦਾ ਹੋਇਆ ਡਿਗ ਜਾਂਦਾ ਹੈ ।
ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education 4
(ੲ) ਤਿੰਨ ਪੁਆਇੰਟ-

  • ਜੋ ਖਿਡਾਰੀ ਆਪਣੇ ਵਿਰੋਧੀ ਨੂੰ ਖ਼ਤਰੇ ਵਿਚ ਰੱਖਦਾ ਹੈ । (ਘੱਟ ਤੋਂ ਘੱਟ ਪੰਜ ਸੈਕਿੰਡ ਤਕ 90° ਤੋਂ ਘੱਟ ਕੋਣ ਬਣਾਉਂਦੇ ਹੋਏ ।
  • ਕਈ ਵਾਰ ਲੁੜਕਦੇ ਹੋਏ ਡਿੱਗ ਜਾਣ ਦੀ ਸਥਿਤੀ ਜਾਂ 5 ਸੈਕਿੰਡ ਲਗਾਤਾਰ ਤਿੰਨ ਦੀ ਗਿਣਤੀ ਤਕ ਬਿਜ ਦੀ ਸਥਿਤੀ ।

ਫੈਸਲਾ (Decision) – ਜਦੋਂ ਵਿਰੋਧੀ ਖਿਡਾਰੀਆਂ ਦਾ ਅੰਤਰ ਇਕ ਪੁਆਇੰਟ ਤੋਂ ਘੱਟ ਹੋਵੇ, ਤਾਂ ਮੈਚ ਬਰਾਬਰ ਰਹਿੰਦਾ ਹੈ । ਜੇ ਕੋਈ ਵੀ ਅੰਕ ਨਾ ਬਣਿਆ ਹੋਇਆ ਹੋਵੇ ਜਾਂ ਅੰਕ ਬਰਾਬਰ ਹੋਣ ਤਾਂ ਵੀ ਕੁਸ਼ਤੀ ਬਰਾਬਰ ਸਮਝੀ ਜਾਵੇਗੀ । ਜੇ ਇਕ ਤੋਂ ਜ਼ਿਆਦਾ ਅੰਕਾਂ ਦਾ ਫਰਕ ਹੋਵੇ ਤਾਂ ਜ਼ਿਆਦਾ ਅੰਕਾਂ ਵਾਲਾ ਖਿਡਾਰੀ ਜੇਤੂ ਹੋਵੇਗਾ ।

ਡਿਗਣਾ (Fall)-
(ਉ) ਪੂਰੀ ਤਰ੍ਹਾਂ ਡਿਗ ਜਾਣ ਲਈ ਮੋਢੇ ਅਤੇ ਮੈਟ ਦਾ ਸੰਬੰਧ ਇਕ ਹੀ ਸੰਖਿਆ ਤਕ ਜ਼ਰੂਰੀ ਹੈ ।
(ਅ) ਮੈਟ ਦੇ ਕਿਨਾਰੇ ‘ਤੇ ਠੀਕ ਡਿਗ ਜਾਣ ਲਈ ਇੰਨਾ ਹੀ ਕਾਫੀ ਹੈ ਕਿ ਡਿਗਦੇ ਸਮੇਂ ਸਿਰ ਅਤੇ ਮੋਢੇ ਮੈਟ ਨੂੰ ਛੂਹ ਜਾਣ ।
(ੲ) ਜੇ ਜੱਜ ਕੋਈ ਇਤਰਾਜ਼ ਨਾ ਕਰੇ ਤਾਂ ਡਿਗ ਜਾਣਾ ਠੀਕ ਮੰਨਿਆ ਜਾਂਦਾ ਹੈ ।

ਕੁਸ਼ਤੀਆਂ-ਫਰੀ ਸਟਾਈਲ ਅਤੇ ਗਰੀਕੋ ਰੋਮਨ (Wrestling-Free Style and Greeco Roman) Game Rules – PSEB 10th Class Physical Education

ਪੁਆਇੰਟਾਂ ਤੇ ਜਿੱਤਣਾ (Winning by Points) – ਜੇ 5 ਮਿੰਟਾਂ ਵਿਚ ਫਾਉਲ ਨਾ ਹੋਵੇ, ਤਾਂ ਫੈਸਲਾ ਪੁਆਇੰਟਾਂ ਵਿਚ ਕੀਤਾ ਜਾਂਦਾ ਹੈ ! ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲਾ ਖਿਡਾਰੀ ਜੇਤੂ ਹੋਵੇਗਾ ।
ਫਾਈਨਲ ਲਈ ਨਿਯਮ (Rules for Final)-
(ਉ) ਫਾਈਨਲ ਮੈਚ ਦੋ ਖਿਡਾਰੀਆਂ ਵਿਚ ਹੋਵੇਗਾ ।
(ਅ) ਕਨਸੋਲੇਸ਼ਨ ਮੈਚਾਂ ਦੇ ਜੇਤੂ ਤਿੰਨਾਂ ਸਥਾਨਾਂ ਲਈ ਕੁਸ਼ਤੀ ਲੜਦੇ ਹਨ ।
(ੲ) ਜਦੋਂ ਤਿੰਨ ਖਿਡਾਰੀ 6 ਪੈਨਲਟੀ ਅੰਕਾਂ ਤੋਂ ਘੱਟ ਫਾਈਨਲਾਂ ਵਿਚ ਪਹੁੰਚ ਜਾਏ ਤਾਂ ਪ੍ਰਾਪਤ ਕੀਤੇ ਅੰਕ ਖ਼ਤਮ ਹੋ ਜਾਂਦੇ ਹਨ ।
(ਸ) ਜੇ ਪਹਿਲਵਾਨ ਪਹਿਲਾਂ ਲੜ ਚੁੱਕੇ ਹੋਣ ਤਾਂ ਦੁਬਾਰਾ ਕੁਸ਼ਤੀ ਨਹੀਂ ਹੁੰਦੀ ।
(ਹ) ਫਾਈਨਲ ਵਿਚ ਖੇਡਣ ਵਾਲੇ ਤਿੰਨ ਖਿਡਾਰੀਆਂ ਦੇ ਪੈਨਲਟੀ ਅੰਕਾਂ ਦੀ ਗਣਨਾ ਜ਼ਰੂਰੀ ਧਿਆਨ ਵਿਚ ਰੱਖੀ ਜਾਵੇ ।
(ਕ) ਜੇ ਤਿੰਨਾਂ ਵਿਚੋਂ ਹਰੇਕ ਖਿਡਾਰੀ ਨੇ ਪਹਿਲਾਂ ਹੀ 6 ਪੈਨਲਟੀ ਅੰਕ ਪ੍ਰਾਪਤ ਕਰ ਲਏ ਹੋਣ ਤਾਂ ਉਹ ਉੱਪਰ ਲਿਖੇ ਅਨੁਸਾਰ ਅੰਕ ਖੋ ਦੇਣਗੇ ।
(ਖ) ਜੇ ਫਾਈਨਲ ਵਿਚ ਪਹੁੰਚੇ ਤਿੰਨਾਂ ਖਿਡਾਰੀਆਂ ਨੇ ਪਹਿਲਾਂ ਹੀ 6 ਅੰਕ ਲਏ ਹੋਣ ਤਾਂ ਉਸ ਨੂੰ ਤੀਜਾ ਸਥਾਨ ਪ੍ਰਾਪਤ ਹੋਵੇਗਾ ਅਤੇ ਬਾਕੀ ਦੋ ਪਹਿਲੀ ਹਾਲਤ ਲਈ ਕੁਸ਼ਤੀ ਕਰਨਗੇ ।
(ਗ) ਜੇਤੂ ਉਹੀ ਹੋਵੇਗਾ ਜੋ ਅੰਤਿਮ ਤਿੰਨਾਂ ਕੁਸ਼ਤੀਆਂ ਦੇ ਸਮੇਂ ਘੱਟੋ-ਘੱਟ ਪੈਨਲਟੀ ਅੰਕ ਪ੍ਰਾਪਤ ਕਰੇਗਾ ।
(ਘ) ਜੇ ਫਾਈਨਲ ਦੇ ਖਿਡਾਰੀਆਂ ਦੇ ਪੈਨਲਟੀ ਅੰਕ ਬਰਾਬਰ ਹੋਣ, ਤਾਂ ਉਹਨਾਂ ਦੀ ਸਥਿਤੀ ਇਸ ਤਰ੍ਹਾਂ ਹੋਵੇਗੀ । ਕੁਸ਼ਤੀ ਲੜਨ ਤੋਂ ਕੁਤਾਹੀ ਕਰਨ ਵਾਲੇ ਪਹਿਲਵਾਨ ਨੂੰ ਕਾਸ਼ਨ ਦਿੱਤਾ ਜਾਂਦਾ ਹੈ ਅਤੇ ਦੂਸਰੇ ਪਹਿਲਵਾਨ ਨੂੰ ਇਕ ਅੰਕ |

  • ਫਾਊਲ ਦੀ ਗਿਣਤੀ ।
  • ਅੰਕਾਂ ਤੇ ਪ੍ਰਾਪਤ ਕੀਤੀ ਹੋਈ ਜਿੱਤ ।
  • ਬਰਾਬਰ ਰਹਿਣ ਦੀ ਗਿਣਤੀ ।
  • ਜੇ ਟਾਈ ਦੀ ਹਾਲਤ ਅਜੇ ਰਹਿੰਦੀ ਹੋਵੇ ਤਾਂ ਜਿਸ ਖਿਡਾਰੀ ਨੇ ਘੱਟੋ-ਘੱਟ ਚੇਤਾਵਨੀਆਂ ਲਈਆਂ ਹੋਣ ਤਾਂ ਉਹ ਜੇਤੂ ਹੁੰਦਾ ਹੈ ।
  • ਜੇ ਫਿਰ ਵੀ ਟਾਈ ਰਹਿੰਦੀ ਹੋਵੇ ਤਾਂ ਦੋਵੇਂ ਖਿਡਾਰੀ ਬਰਾਬਰ ਮੰਨੇ ਜਾਂਦੇ ਹਨ ।

ਅਧਿਕਾਰੀ (Officials) – ਕੁਸ਼ਤੀ ਵਿਚ ਜਿੰਨੀਆਂ ਵੀ ਪ੍ਰਤੀਯੋਗਤਾਵਾਂ ਹੋਣ, ਉਹਨਾਂ ਵਿਚ ਤਿੰਨ ਅਧਿਕਾਰੀ ਹੁੰਦੇ ਹਨ-

  1. ਮੈਟ ਚੇਅਰਮੈਨ (Met Chairman)
  2. ਰੈਫਰੀ (Referee).
  3. ਜੱਜ (Judge) ਅਤੇ ਚਾਰ ਕੰਟਰੋਲਰ ।
    ਕੁਸ਼ਤੀ ਦੇ ਦੌਰਾਨ ਕੋਈ ਵੀ ਅਧਿਕਾਰੀ Four Controller ਬਦਲਿਆ ਨਹੀਂ ਜਾ ਸਕਦਾ ।

ਖੋ-ਖੋ (Kho-Kho) Game Rules – PSEB 10th Class Physical Education

Punjab State Board PSEB 10th Class Physical Education Book Solutions ਖੋ-ਖੋ (Kho-Kho) Game Rules.

ਖੋ-ਖੋ (Kho-Kho) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਖੋ-ਖੋ ਮੈਦਾਨ ਦੀ ਲੰਬਾਈ ਅਤੇ ਚੌੜਾਈ ਪੁਰਸ਼ਾਂ ਲਈ = 29 ਮੀਟਰ × 16 ਮੀਟਰ
  2. ਕੇਂਦਰੀ ਲੇਨ ਵਿਚ ਵਰਗਾਂ ਦੀ ਸੰਖਿਆ = 8
  3. ਮੈਦਾਨ ਦੇ ਅੰਤ ਵਿਚ ਆਇਤਕਾਰ ਦਾ ਮਾਪ = 16 ਮੀਟਰ × 2.75 ਮੀਟਰ
  4. ਇਕ ਵਰਗ ਤੋਂ ਦੁਸਰੇ ਵਰਗ ਦੀ ਦੁਰੀ = 2.50 ਮੀਟਰ
  5. ਕੇਂਦਰੀ ਗਲੀ ਦੀ ਚੌੜਾਈ, ਲੰਬਾਈ = ਚੌੜਾਈ 30 ਸੈਂ.ਮੀ., ਲੰਬਾਈ 23.50 ਮੀ.
  6. ਵਰਗ ਦਾ ਆਕਾਰ = 30 ਸੈ.ਮੀ. × 30 ਸੈਂ.ਮੀ.
  7. ਖੋ-ਖੋ ਦੇ ਖਿਡਾਰੀਆਂ ਦੀ ਸੰਖਿਆ = 9
  8. ਬਦਲਵੇਂ ਖਿਡਾਰੀ = 3
  9. ਮੈਚ ਦਾ ਸਮਾਂ = 9-5-9 (7) 9.5-9
  10. ਖੋ-ਖੋ ਮੈਚ ਵਿਚ ਇਨਿੰਗਜ਼ = 2
  11. ਫਰੀ ਜੋਨ ਦਾ ਮਾਪ = 2.75 × 16 ਮੀਟਰ
  12. ਲਾਬੀ = 1.5 ਮੀਟਰ
  13. ਵਰਗਾਂ ਵਿਚ ਬੈਠੇ ਖਿਡਾਰੀ = ਚੇਜ਼ਰ
  14. ਵਰਗਾਂ ਦੇ ਵਿਰੋਧੀ ਖਿਡਾਰੀ = ਰਨਰ
  15. ਔਰਤਾਂ ਲਈ ਸਮਾਂ = 7-5-7 (5) 7-5-7
  16. ਅਧਿਕਾਰੀਆਂ ਦੀ ਗਿਣਤੀ : = 1 ਰੈਫ਼ਰੀ. 2 ਅੰਪਾਇਰ, ਇਕ ਟਾਈਮ ਕੀਪਰ, ਇਕ ਸਕੋਰਰ ।
  17. ਖੋ-ਖੋ ਵਿਚ ਕਰਾਸ ਲੇਨ = 16 ਮੀ. × 30 ਸੈਂ.ਮੀ.
  18. ਆਖਰੀ ਲੇਨ ਦੀ ਲਾਈਨ ਤੋਂ ਦੂਰੀ = 2.50 ਮੀ.
  19. ਵਿਚਲੀ ਰੇਖਾ ਨਾਲ ਵੰਡੀ ਹਰੇਕ ਕੋਰਟ = 7.88 ਮੀ.
  20. ਫਾਲੋਅਪ = 9 ਅੰਕ ਜਾਂ ਇਸ ਤੋਂ ਵੱਧ ।

ਜੇਕਰ ਇਕ ਐਕਟਿਵ ਚੇਜ਼ਰ ਲਗਾਤਾਰ ਤਿੰਨ ਰਨਰਜ਼ ਨੂੰ ਆਊਟ ਕਰ ਦੇਵੇ ਤਾਂ ਉਹ ਚੌਥੇ ਰਨਰ ਨੂੰ ਛੂਹ ਨਹੀਂ ਸਕਦਾ । ਉਹ ਬੈਠੇ ਹੋਏ ਚੇਜ਼ਰ ਨੂੰ ਖੋ ਦੇਵੇਗਾ ।

ਖੋ-ਖੋ (Kho-Kho) Game Rules – PSEB 10th Class Physical Education

ਖੇਡ ਸੰਬੰਧੀ ਮਰੰਡਵਪੂਰਨ ਜਾਣਕਾਰੀ

  1. ਖੋ-ਖੋ ਦਾ ਮੈਦਾਨ ਆਇਤਾਕਾਰ ਸ਼ਕਲ ਦਾ ਹੁੰਦਾ ਹੈ । ਇਹ 29 ਮੀਟਰ ਲੰਬਾ ਤੇ 16 ਮੀਟਰ ਚੌੜਾ ਹੁੰਦਾ ਹੈ ।
  2. ਖੋ-ਖੋ ਦੀ ਖੇਡ ਵਿਚ ਇਕ ਟੀਮ 12 ਖਿਡਾਰੀਆਂ ਦੀ ਹੁੰਦੀ ਹੈ, ਜਿਨ੍ਹਾਂ ਵਿਚੋਂ 9 ਖਿਡਾਰੀ ਖੇਡਦੇ ਹਨ ਅਤੇ ਤਿੰਨ ਖਿਡਾਰੀ ਬਦਲਵੇਂ ਹੁੰਦੇ ਹਨ ।
  3. ਖੇਡ ਦਾ ਆਰੰਭ ਟਾਸ ਦੁਆਰਾ ਹੁੰਦਾ ਹੈ । ਟਾਸ ਜਿੱਤਣ ਵਾਲੀ ਟੀਮ ਦਾ ਕਪਤਾਨ ਚੇਜ਼ਰ ਜਾਂ ਰਨਰ ਬਣਨ ਦਾ ਫੈਸਲਾ ਕਰਦਾ ਹੈ ।
  4. ਇਕ ਚੇਜ਼ਰ ਨੂੰ ਛੱਡ ਕੇ ਬਾਕੀ ਸਾਰੇ ਚੇਜ਼ਰ ਵਰਗ ਵਿਚ ਇਸ ਤਰੀਕੇ ਨਾਲ ਬੈਠਦੇ ਹਨ ਕਿ ਕਿਸੇ ਕੋਲ-ਕੋਲ ਬੈਠੇ ਚੇਜ਼ਰਾਂ ਦਾ ਮੁੰਹ ਇਕ ਦਿਸ਼ਾ ਵਿਚ ਨਹੀਂ ਹੁੰਦਾ ।
  5. ਖੋ ਬੈਠੇ ਹੋਏ ਚੇਜ਼ਰ ਨੂੰ ਪਿੱਛੇ ਤੋਂ ਦੇਣੀ ਚਾਹੀਦੀ ਹੈ । ਬਗੈਰ ਖੋ ਪ੍ਰਾਪਤ ਕੀਤੇ ਬੈਠਾ ਹੋਇਆ ਚੇਜ਼ਰ ਨਹੀਂ ਉੱਠ ਸਕਦਾ ।
  6. ਖੋ-ਖੋ ਦੇ ਮੈਚ ਦੀਆਂ 2-2 ਇਨਿੰਗਜ਼ ਹੁੰਦੀਆਂ ਹਨ । ਸਾਰੀਆਂ ਇਨਿੰਗਜ਼ ਵਿਚ ਵਧੇਰੇ ਪੁਆਇੰਟ ਹਾਸਲ ਕਰਨ ਵਾਲੀ ਟੀਮ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ।
  7. ਖੇਡ ਦੇ ਦੌਰਾਨ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਣ ਦੀ ਹਾਲਤ ਵਿਚ ਰੈਫ਼ਰੀ ਦੀ ਆਗਿਆ ਨਾਲ ਕੋਈ ਹੋਰ ਖਿਡਾਰੀ ਉਸ ਦੀ ਥਾਂ ਖੇਡ ਵਿਚ ਹਿੱਸਾ ਲੈ ਸਕਦਾ ਹੈ ।
  8. ਕਾਰਜਸ਼ੀਲ ਚੇਜ਼ਰ ਦੇ ਸਰੀਰ ਦਾ ਕੋਈ ਵੀ ਹਿੱਸਾ ਕੇਂਦਰੀ ਪੱਟੀ ਨੂੰ ਨਹੀਂ ਛੂਹਣਾ ਚਾਹੀਦਾ ।
  9. ਜੇਕਰ ਕੋਈ ਟੀਮ ਬਰਾਬਰ ਰਹਿ ਜਾਂਦੀ ਹੈ ਤਾਂ ਫਿਰ ਇਕ-ਇਕ ਹੋਰ ਇਨਿੰਗਜ਼ ਲਾਈ ਜਾਂਦੀ ਹੈ । ਜੇਕਰ ਫਿਰ ਵੀ ਬਰਾਬਰ ਰਹਿ ਜਾਵੇ ਤਾਂ ਇਕ ਇਨਿੰਗਜ਼ ਹੋਰ ਲਾਈ ਜਾਂਦੀ ਹੈ ।
  10. ਜੇਕਰ ਕਿਸੇ ਖਿਡਾਰੀ ਦੇ ਸੱਟ ਲੱਗ ਜਾਵੇ ਤਾਂ ਉਸ ਦੀ ਥਾਂ ਬਦਲਵੇਂ (Substitutes) ਖਿਡਾਰੀਆਂ ਵਿਚੋਂ ਲੈ ਲਿਆ ਜਾਂਦਾ ਹੈ ।
  11. ਖੇਡ ਦਾ ਸਮਾਂ 9.5-9, 7, 9.5-9 ਦਾ ਹੁੰਦਾ ਹੈ ।

ਪ੍ਰਸ਼ਨ 1.
ਖੋ-ਖੋ ਦਾ ਮੈਦਾਨ, ਪਰਿਭਾਸ਼ਿਕ ਸ਼ਬਦ, ਖੇਡ ਦਾ ਆਰੰਭ, ਖੇਡ ਦੇ ਨਿਯਮ ਅਤੇ ਖੇਡ ਅਧਿਕਾਰੀ ਦਾ ਵਰਣਨ ਕਰੋ ।
ਉੱਤਰ-
ਖੇਡ ਦਾ ਮੈਦਾਨ
(PLAY GROUND)
ਖੋ-ਖੋ ਦਾ ਖੇਡ ਦਾ ਮੈਦਾਨ ਆਇਤਾਕਾਰ ਹੁੰਦਾ ਹੈ । ਇਹ 29 ਮੀਟਰ ਲੰਬਾ ਤੇ 16 ਮੀਟਰ ਚੌੜਾ ਹੁੰਦਾ ਹੈ । ਮੈਦਾਨ ਦੇ ਅੰਤ ਵਿਚ ਦੋ ਆਇਤਾਕਾਰ ਹੁੰਦੇ ਹਨ । ਆਇਤਾਕਾਰ ਦੀ
ਖੋ-ਖੋ (Kho-Kho) Game Rules – PSEB 10th Class Physical Education 1
ਇਕ ਭੁਜਾ 15 ਮੀਟਰ ਅਤੇ ਦੂਸਰੀ ਭੁਜਾ 2.75 ਮੀਟਰ ਹੁੰਦੀ ਹੈ । ਇਨ੍ਹਾਂ ਦੋਹਾਂ ਆਇਤਾਕਾਰਾਂ ਦੇ ਵਿਚਕਾਰ ਦੋ ਲੱਕੜੀ ਦੇ ਖੰਭੇ ਹੁੰਦੇ ਹਨ ! ਮੈਦਾਨ ਦੇ ਵਿਚਕਾਰ 210 ਮੀਟਰ ਲੰਬੀ ਅਤੇ 30 ਸੈਂਟੀਮੀਟਰ ਚੌੜੀ ਪੱਟੀ ਹੁੰਦੀ ਹੈ । ਇਸ ਵਿਚ 30 ਸਮ x 30 ਸਮ ਦੇ ਅੱਠ ਵਰਗ ਹੋਣਗੇ ! ਪੋਲ ਜ਼ਮੀਨ ਤੋਂ 1.20 ਸੈਂਟੀਮੀਟਰ ਉੱਚਾ ਹੁੰਦਾ ਹੈ । ਹਰ ਪੋਲ ’ਤੇ ਚੌੜਾਈ ਵੱਲ ਇਕ ਰੇਖਾ ਖਿੱਚੀ ਜਾਂਦੀ ਹੈ । ਇਸ ਰੇਖਾ ਦੇ ਸਮਾਨਾਂਤਰ 8 ਪੱਟੀਆਂ ਬਣਾਈਆਂ ਜਾਂਦੀਆਂ ਹਨ । ਹਰ ਪੱਟੀ ਦੀ ਲੰਬਾਈ 16 ਮੀਟਰ ਅਤੇ ਚੌੜਾਈ 30 ਸੈਂਟੀਮੀਟਰ ਹੁੰਦੀ ਹੈ । ਕੇਂਦਰੀ ਗਲੀ ਦੁਆਰਾ ਇਹ ਗਲੀ 7.10 ਮੀਟਰ ਦੇ ਦੋ ਬਰਾਬਰ ਹਿੱਸਿਆਂ ਵਿਚ ਵੰਡੀ ਹੁੰਦੀ ਹੈ । ਹਰ ਇਕ ਲਾਈਨ ਦੀ ਮੋਟਾਈ 2 ਸੈਂਟੀਮੀਟਰ ਹੁੰਦੀ ਹੈ । ਪਰ ਪੱਟੀ 2.70 ਮੀਟਰ ਹੁੰਦੀ ਹੈ । ਹਰ ਇਕ ਬਾਹਰਲੀ ਪੱਟੀ ਅਤੇ ਪੋਲ ਰੇਖਾ ਇਕ-ਦੂਜੇ ਤੋਂ 2.25 ਮੀਟਰ ਹੁੰਦੀ ਹੈ, ਹਰ ਪੋਲ ਰੇਖਾ ਬਾਹਰਲੀ ਸੀਮਾ ਤੋਂ 2.75 ਮੀਟਰ ਦੂਰ ਹੁੰਦੀ ਹੈ । ਖੇਡ ਦੇ ਮੈਦਾਨ ਦੇ ਚਾਰੇ ਪਾਸੇ 3 ਮੀਟਰ ਚੌੜੀ ਲਾਬੀ ਹੁੰਦੀ ਹੈ ।

ਪਰਿਭਾਸ਼ਿਕ ਸ਼ਬਦ (Definitions)

  • ਖੰਭਾ ਜਾਂ ਸਤੰਭ (Posts) – ਮੱਧ ਰੇਖਾ ਦੇ ਅੰਤ ਵਿਚ ਦੋ ਖੰਭੇ ਗੱਡੇ ਜਾਂਦੇ ਹਨ ਜੋ ਜ਼ਮੀਨ ਤੋਂ 120 ਸੈਂਟੀਮੀਟਰ ਉੱਚੇ ਹੁੰਦੇ ਹਨ । ਇਹਨਾਂ ਦੀ ਪਰਿਧੀ 30 ਸੈਂਟੀਮੀਟਰ ਤੋਂ ਘੱਟ ਜਾਂ 40 ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ ।

ਖੋ-ਖੋ (Kho-Kho) Game Rules – PSEB 10th Class Physical Education 2

  • ਕੇਂਦਰੀ ਗਲੀ ਜਾਂ ਲੇਨ (Central lane) – ਦੋਹਾਂ ਖੰਭਿਆਂ ਦੇ ਵਿਚਕਾਰ ਇਕ ਕੇਂਦਰੀ ਗਲੀ ਹੁੰਦੀ ਹੈ । ਇਹ 23.50 ਮੀਟਰ ਲੰਬੀ ਅਤੇ 30 ਸਮ ਚੌੜੀ ਹੁੰਦੀ ਹੈ ।
  • ਕਰਾਸ ਨੇ (Cirss lade) – ਹਰੇਕ ਆਇਤਾਕਾਰ 16 ਮੀਟਰ ਲੰਬਾ ਅਤੇ 30 ਸੈਂਟੀਮੀਟਰ ਚੌੜਾ ਹੁੰਦਾ ਹੈ । ਇਹ ਕੇਂਦਰੀ ਰੇਖਾ ਨੂੰ ਸਮਕੋਣ (90°) ‘ਤੇ ਕੱਟਦਾ ਹੈ । ਇਹ ਆਪ ਵੀ ਦੋ ਅਰਧਕਾਂ ਵਿਚ ਵੰਡਿਆ ਹੁੰਦਾ ਹੈ । ਇਸ ਨੂੰ ਕਰਾਸ-ਲੇਨ ਕਹਿੰਦੇ ਹਨ ।
  • ਵਰਗ (Square) – ਕੇਂਦਰੀ ਰੇਖਾ ਅਤੇ ਕਰਾਸ-ਲੇਨ ਦੇ ਆਪਸ ਵਿਚ ਕੱਟਣ ਨਾਲ ਬਣਿਆ 30 ਸਮ × 30 ਸਮ ਦਾ ਖੇਤਰ ਵਰਗ ਅਖਵਾਉਂਦਾ ਹੈ ।
  • ਸਤੰਭ ਰੇਖਾ (The line of the post) – ਪੋਲ ਦੇ ਕੋਲੋਂ ਲੰਘਦੀ ਹੋਈ ਕਰਾਸ-ਲੇਨ ਅਤੇ ਕੇਂਦਰੀ ਰੇਖਾ ਦੇ ਸਮਾਨ ਅੰਤਰ ਰੇਖਾ ਨੂੰ ਸਤੰਭ ਰੇਖਾ ਕਹਿੰਦੇ ਹਨ ।
  • ਆਇਤਾਕਾਰ (Rectange) – ਸਤੰਭ ਰੇਖਾ ਦਾ ਬਾਹਰੀ ਖੇਤਰ ਆਇਤਾਕਾਰ ਅਖਵਾਉਂਦਾ ਹੈ ।
  • ਪਰਿਧੀਆਂ (Limits) – ਕੇਂਦਰੀ ਰੇਖਾ ਤੋਂ ਬਾਹਰੀ ਸੀਮਾਂ ਨਿਸਚਿਤ ਕਰਨ ਵਾਲੇ ਦੋਵੇਂ ਆਇਤਾਕਾਰਾਂ ਦੀਆਂ ਰੇਖਾਵਾਂ ਤੋਂ 7.30 ਮੀਟਰ ਦੂਰ ਦੋਵੇਂ ਛੂੰਹਦੀਆਂ ਰੇਖਾਵਾਂ ਨੂੰ ਰਿਧੀਆਂ ਕਹਿੰਦੇ ਹਨ ।
  • ਚੇਜ਼ਰ (Chasers) – ਵਰਗਾਂ ਵਿਚ ਬੈਠੇ ਖਿਡਾਰੀ ਚੇਜ਼ ਅਖਵਾਉਂਦੇ ਹਨ । ਵਿਰੋਧੀ ਖਿਡਾਰੀਆਂ ਨੂੰ ਫੜਨ ਜਾਂ ਨੱਠਣ ਵਾਲਾ ਚੇਜ਼ਰ ਸਰਗਰਮ ਚੇਜ਼ਰ ਅਖਵਾਉਂਦਾ ਹੈ ।
  • ਧਾਵਕ (Runners) – ਚੇਜ਼ਰਾਂ ਜਾਂ ਅਨੁਧਾਵਕਾਂ ਦੇ ਵਿਰੋਧੀ ਖਿਡਾਰੀ ਧਾਕ ਜਾਂ ਰਨਰ ਕਹਾਉਂਦੇ ਹਨ ।
  • ਖੋ-ਦੇਣਾ (To give kho) – ਚੰਗੀ ਖੋ ਦੇਣ ਲਈ ਸਰਗਰਮ ਚੇਜ਼ਰ ਨੂੰ ਬੈਠੇ ਹੋਏ ਚੇਜ਼ਰ ਦੇ ਪਿੱਛੋਂ ਦੀ ਹੱਥ ਨਾਲ ਛੂਹ ਕੇ ਖੋ ਸ਼ਬਦ ਉੱਚੀ ਅਤੇ ਸਪੱਸ਼ਟ ਆਵਾਜ਼ ਵਿਚ ਕਹਿਣਾ ਚਾਹੀਦਾ ਹੈ । ਛੂਹਣ ਅਤੇ ਖੋ ਦੇਣ ਦਾ ਕੰਮ ਇਕੱਠਾ ਹੋਣਾ ਚਾਹੀਦਾ ਹੈ।
  • ਫਾਊਲ (Foul) – ਜੇਕਰ ਬੈਠਿਆ ਹੋਇਆ ਜਾਂ ਸਰਗਰਮ ਚੇਜ਼ਰ ਕਿਸੇ ਨਿਯਮ ਦਾ ਉਲੰਘਣ ਕਰੇ ਤਾਂ ਉਹ ਫਾਉਲ ਹੁੰਦਾ ਹੈ ।
  • ਦਿਸ਼ਾ ਹਿਣ ਕਰਨਾ (To take a direction) – ਇਕ ਖੰਭੇ ਤੋਂ ਦੂਸਰੇ ਖੰਭੇ ਵੱਲ ਜਾਣਾ ਦਿਸ਼ਾ ਗ੍ਰਹਿਣ ਕਰਨਾ ਕਹਾਉਂਦਾ ਹੈ ।
  • ਮੂੰਹ ਮੋੜਨਾ (To turn the face) – ਜਦੋਂ ਸਰਗਰਮ ਚੇਜ਼ਰ ਇਕ ਖ਼ਾਸ ਦਿਸ਼ਾ ਵੱਲ ਜਾਂਦੇ ਸਮੇਂ ਆਪਣੇ ਮੋਢੇ ਦੀ ਰੇਖਾ (90) ਦੇ ਕੋਣ ਤੋਂ ਵੱਧ ਦਿਸ਼ਾ ਵੱਲ ਮੋੜ ਲੈਂਦਾ ਹੈ, ਤਾਂ ਉਸ ਨੂੰ ਮੁੰਹ ਮੋੜਨਾ ਕਹਿੰਦੇ ਹਨ । ਇਹ ਫਾਉਲ ਹੁੰਦਾ ਹੈ ।
  • ਪਲਟਨਾ (Returning) – ਕਿਸੇ ਵਿਸ਼ੇਸ਼ ਦਿਸ਼ਾ ਵੱਲ ਜਾਂਦਾ ਹੋਇਆ ਸਰਗਰਮ ਚੇਜ਼ਰ ਜਦੋਂ ਉਲਟ ਦਿਸ਼ਾ ਵੱਲ ਜਾਂਦਾ ਹੈ ਤਾਂ ਇਸ ਨੂੰ ਪਲਟਨਾ ਕਹਿੰਦੇ ਹਨ ।
  • ਸਤੰਭ ਰੇਖਾ ਤੋਂ ਹਟਣਾ (To Leave the past line)-ਜਦੋਂ ਕੋਈ ਸਰਗਰਮ ਚੇਜ਼ਰ ਖੰਭੇ ਦਾ ਅਧਿਕਾਰ ਛੱਡ ਦੇਵੇ ਜਾਂ ਆਇਤਾਕਾਰ ਤੋਂ ਪਰ੍ਹਾਂ ਚਲਾ ਜਾਵੇ, ਤਾਂ ਇਸ ਨੂੰ ਸਤੰਭ ਰੇਖਾ ਤੋਂ ਹਟਣਾ ਕਹਿੰਦੇ ਹਨ ।
  • ਪੈਰ ਬਾਹਰ (Foot out) – ਜਦੋਂ ਰਨਰ ਦੇ ਦੋਵੇਂ ਪੈਰ ਸੀਮਾਵਾਂ ਤੋਂ ਬਾਹਰ ਭੂਮੀ ਨੂੰ ਛੂਹ ਲੈਣ, ਤਾਂ ਉਸ ਨੂੰ ਪੈਰ ਬਾਹਰ ਮੰਨਦੇ ਹਨ । ਉਸ ਨੂੰ ਆਉਟ ਮੰਨਿਆ ਜਾਂਦਾ ਹੈ ।
  • ਲੋਨਾ (Lona) – ਜਦੋਂ ਸਾਰੇ ਰਨਰ 7 ਮਿੰਟਾਂ ਦੇ ਅੰਦਰ-ਅੰਦਰ ਆਉਟ ਹੋ ਜਾਣ, ਤਾਂ ਚੇਜ਼ਰ ਦੁਆਰਾ ਰਨਰਾਂ ਦੇ ਵਿਰੁੱਧ ‘ਲੋਨਾ’ ਅੰਕਿਤ ਕੀਤਾ ਜਾਵੇਗਾ | ਪਰ ਲੋਨੇ ਦਾ ਅੰਕ ਨਹੀਂ ਮਿਲਦਾ ।

ਖੇਡ ਆਰੰਭ ਕਰਨਾ ( To begin the play )- ਖੇਡ ਟਾਸ ਦੁਆਰਾ ਆਰੰਭ ਕੀਤੀ ਜਾਂਦੀ ਹੈ । ਦਾੜ ਜਿੱਤਣ ਵਾਲੀ ਟੀਮ ਦਾ ਕਪਤਾਨ ਛੂਹਣ ਜਾਂ ਛੂਹੇ ਜਾਣ ਦਾ ਫੈਸਲਾ ਕਰੇ ਅਤੇ ਆਪਣੇ ਫੈਸਲੇ ਦੀ ਰੈਵਰੀ ਨੂੰ ਸੂਚਨਾ ਦੇਵੇਗਾ। ਇਸ ਵਿਚ ਬੈਠੇ ਖਿਡਾਰੀ ਦੇ ਹੁੰਦੇ ਹਨ ।

ਚੇਜ਼ਰ ਦੇ ਵਿਰੋਧੀ ਪੱਖ ਦੇ ਖਿਡਾਰੀ ਰਨਰਜ਼ ਅਖਵਾਉਂਦੇ ਹਨ । ਇਸ ਚੇਜ਼ਰ ਨੂੰ ਛੱਡ ਕੇ ਸਾਰੇ ਚੇਜ਼ਰ ਵਰਗ ਇਸ ਪ੍ਰਕਾਰ ਬੈਠ ਜਾਂਦੇ ਹਨ ਕਿ ਕਿਸੇ ਕੋਲ-ਕੋਲ ਬੈਠੇ ਦੋ ਚੇਜ਼ਰਾਂ ਦਾ ਮੂੰਹ ਇਕ ਦਿਸ਼ਾ ਵਿਚ ਨਹੀਂ ਹੁੰਦਾ । ਖੇਡ ਆਰੰਭ ਕਰਦੇ ਸਮੇਂ ਨੌਵਾਂ ਚੇਜ਼ਰ ਕਿਸੇ ਇਕ ਪੋਲ ਦੇ ਕੋਲ ਖੜਾ ਹੁੰਦਾ ਹੈ । ਫਿਰ ਰੈਫਰੀ ਰਾਹੀਂ ਸੀਟੀ ਮਾਰ ਕੇ ਆਗਿਆ ਦੇਣ ਨਾਲ ਛੁਹਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ।

ਖੇਡ ਦੇ ਨਿਯਮ (Rules of the Play)

  • ਕਾਰਜਸ਼ੀਲ ਚੇਜ਼ਰ (Active chaser) ਦੇ ਸਰੀਰ ਦਾ ਕੋਈ ਵੀ ਹਿੱਸਾ ਕੇਂਦਰੀ ਪੱਟੀ ਦੀ ਜ਼ਮੀਨ ਨੂੰ ਨਹੀਂ ਛੂਹਣਾ ਚਾਹੀਦਾ । ਇਸ ਤੋਂ ਇਲਾਵਾ ਇਹ ਕੇਂਦਰੀ ਪੱਟੀ ਨੂੰ ਪੋਸਟਾਂ ਦੇ ਅੰਦਰ ਤੋਂ ਕੁੱਦ ਕੇ ਪਾਰ ਨਹੀਂ ਕਰ ਸਕਦਾ ।
  • ਖੇਡ ਦੇ ਮੈਦਾਨ ਨੂੰ ਆਕਾਰ ਵਿਚ ਵਰਣਨ ਕੀਤੇ ਅਨੁਸਾਰ ਚਿੰਨ੍ਹ ਲਗਾਏ ਜਾਣਗੇ ।
  • ਦੌੜਨ ਜਾਂ ਚੇਜ਼ਰ ਬਣਨ ਦਾ ਫੈਸਲਾ ਟਾਸ ਦੁਆਰਾ ਕੀਤਾ ਜਾਵੇਗਾ ।
  • ਜੇਕਰ ਖੋ ਦੇਣੀ ਹੋਵੇ ਤਾਂ ਇਹ ਦੂਰ ਬੈਠੇ ਹੋਏ ਚੇਜ਼ਰ ਨੂੰ ਪਿੱਛੋਂ ਤੋਂ ਦੇਣੀ ਹੋਵੇਗੀ । ਖੋ ਪ੍ਰਾਪਤ ਕੀਤੇ ਬਿਨਾਂ ਬੈਠਾ ਹੋਇਆ ਚੇਜ਼ਰ ਉਠ ਨਹੀਂ ਸਕਦਾ | ਕਾਰਜਸ਼ੀਲ ਚੇਜ਼ਰ ਬੈਠੇ ਹੋਏ ਚੇਜ਼ਰ ਦੀ ਫੈਲਾਈ ਹੋਈ ਬਾਂਹ ਜਾਂ ਟੰਗ ਨੂੰ ਛੂ ਕੇ ਖੋ ਨਹੀਂ ਦੇਵੇਗਾ । ਜੇਕਰ ਚੇਜ਼ਰ ਨਿਯਮ ਨੰ: 1 ਅਤੇ 2 ਦੀ ਉਲੰਘਣਾ ਕਰੇਗਾ ਤਾਂ ਰੈਫਰੀ ਫਾਉਲ ਦੇ ਦੇਵੇਗਾ ।
  • ਖੇਡਣ ਤੋਂ ਬਾਅਦ ਕਾਰਜਸ਼ੀਲ ਚੇਜ਼ਰ ਬੈਠੇ ਹੋਏ ਚੇਜ਼ਰ ਜਿਸ ਨੂੰ ਕਿ ਉਸ ਨੇ ਖੋ ਦਿੱਤੀ ਹੋਵੇ, ਉਸ ਦੀ ਥਾਂ ਸੰਭਾਲ ਲਵੇਗਾ।
  • ਖੋ ਮਿਲਣ ਦੇ ਬਾਅਦ ਭੱਜਣ ਵਾਲਾ ਚੇਜ਼ਰ ਉਸ ਦਿਸ਼ਾ ਵਿਚ ਜਾਵੇਗਾ, ਜੋ ਦਿਸ਼ਾ ਆਪਣੇ ਵਰਗ ਤੋਂ ਉੱਠ ਕੇ ਕੇਂਦਰੀ ਪੱਟੀ ਨੂੰ ਪਾਰ ਕਰਕੇ ਅਪਣਾਈ ਹੋਵੇ ।
  • ਜਦ ਤਕ ਉਹ ਕਿਸੇ ਹੋਰ ਬੈਠੇ ਹੋਏ ਚੇਜ਼ਰ ਨੂੰ ਨਾ ਕਹਿ ਦੇਵੇ ਤਾਂ ਉਹ ਕੇਂਦਰੀ ਪੱਟੀ ਦੇ ਦੂਸਰੇ ਪਾਸੇ ਪੋਲ ਦੇ ਉੱਪਰ ਤੋਂ ਹੋ ਕੇ ਹੀ ਆ ਸਕਦਾ ਹੈ ।
  • ਭੱਜਣ ਵਾਲੇ ਦਾ ਮੂੰਹ ਉਸ ਦੇ ਭੱਜਣ ਦੀ ਦਿਸ਼ਾ ਵਿਚ ਹੀ ਹੋਣਾ ਚਾਹੀਦਾ ਹੈ ।
  • ਚੇਜ਼ਰ ਇਸ ਪ੍ਰਕਾਰ ਬੈਠੇ ਕਿ ਉਸ ਨਾਲ ਭੱਜਣ ਵਾਲਿਆਂ ਨੂੰ ਰੋਕ ਨਾ ਪਵੇ । ਜੇਕਰ ਕੋਈ ਭੱਜਣ ਵਾਲਾ ਇਸ ਪ੍ਰਕਾਰ ਦੀ ਰੋਕ ਨਾਲ ਆਉਟ ਹੋ ਜਾਵੇ ਤਾਂ ਉਸ ਨੂੰ ਆਉਟ ਐਲਾਨ ਕੀਤਾ ਜਾਵੇਗਾ ।
  • ਕਾਰਜਸ਼ੀਲ ਚੇਜ਼ਰ. (Active Chaser) ਸੀਮਾਂ ਤੋਂ ਬਾਹਰ ਨਿਕਲ ਸਕਦਾ ਹੈ । ਪਰੰਤੁ ਉਸ ਨੂੰ ਦਿਸ਼ਾ ਗ੍ਰਹਿਣ ਕਰਨ ਅਤੇ ਮੂੰਹ ਘੁੰਮਾਉਣ ਆਦਿ ਦੇ ਸਾਰੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ |
  • ਡਾਇਰੈਕਸ਼ਨ ਲੈਣ ਤੋਂ ਬਾਅਦ ਐਕਟਿਵ ਚੇਜ਼ਰ ਦੁਬਾਰਾ ਕਰਾਸ ਲਾਈਨ ਵਿਚ ਅਟੈਕ ਕਰ ਸਕਦਾ ਹੈ ਅਤੇ ਇਸ ਨੂੰ ਫਾਊਲ ਨਹੀਂ ਮੰਨਿਆ ਜਾਵੇਗਾ ।
  • ਭੱਜਣ ਵਾਲਾ ਬੈਠੇ ਚੇਜ਼ਰ ਨੂੰ ਨਹੀਂ ਛੂਹੇਗਾ । ਜੇਕਰ ਉਹ ਅਜਿਹਾ ਕਰ ਲਵੇ, ਤਾਂ ਉਸ ਨੂੰ ਇਕ ਵਾਰ ਚਿਤਾਵਨੀ ਦਿੱਤੀ ਜਾਵੇਗੀ । ਜੇਕਰ ਚਿਤਾਵਨੀ ਦੇ ਬਾਅਦ ਵੀ ਅਜਿਹਾ ਕਰੇ ਤਾਂ ਉਸ ਨੂੰ ਆਊਟ ਐਲਾਨ ਕਰ ਦਿੱਤਾ ਜਾਵੇਗਾ ।
  • ਭੱਜਣ ਵਾਲਾ ਆਊਟ ਸਮਝਿਆ ਜਾਵੇਗਾ, ਜੇਕਰ ਕੋਰਟ ਤੋਂ ਬਾਹਰ ਚਲਾ ਜਾਵੇ ।
  • ਭੱਜਣ ਵਾਲਾ ਜੇਕਰ ਚੇਜ਼ਰ ਦੁਆਰਾ ਹੱਥ ਨਾਲ ਛੂਹ ਦਿੱਤਾ ਜਾਵੇ ਤਾਂ ਉਹ ਆਊਟ ਸਮਝਿਆ ਜਾਵੇਗਾ ।
  • ਦਿਸ਼ਾ ਹਿਣ ਕਰਨ ਵਾਲੇ ਅਤੇ ਦਿਸ਼ਾ ਮੋੜਨ ਵਾਲੇ ਨਿਯਮ ਆਇਤਾਕਾਰ ਖੇਤਰ ਵਿਚ ਲਾਗੂ ਨਹੀਂ ਹੋਣਗੇ ।

ਮੈਚ ਦੇ ਨਿਯਮ (Rules about the Match)-
1. ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 9 ਹੋਵੇਗੀ ਅਤੇ ਤਿੰਨ ਖਿਡਾਰੀ ਵਾਧੂ ਹੁੰਦੇ ਹਨ ।

2. ਹਰੇਕ ਪਾਰੀ ਵਿਚ 7-7 ਮਿੰਟ ਛੁਹਣ ਅਤੇ ਦੌੜਨ ਦਾ ਕੰਮ ਵਾਰੀ-ਵਾਰੀ ਹੋਵੇਗਾ | ਹਰੇਕ ਮੈਚ ਵਿਚ ਚਾਰ ਇਨਿੰਗਜ਼ ਹੁੰਦੀਆਂ ਹਨ । ਦੋ ਪਾਰੀਆਂ ਛੂਹਣ ਅਤੇ ਦੋ ਪਾਰੀਆਂ ਦੌੜਨ ਦੀਆਂ ਹੁੰਦੀਆਂ ਹਨ ।

3. ਮੈਚ ਸ਼ੁਰੂ ਕਰਨ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਕਪਤਾਨ ਟਾਸ ਕਰਕੇ ਚੇਜ਼ਰ ਜਾਂ ਰਨਰ ਦੀ ਵਾਰੀ ਦਾ ਫੈਸਲਾ ਕਰਦੇ ਹਨ ।

4. ਰਨਰ ਖੇਡਣ ਦੇ ਕ੍ਰਮ ਦੇ ਅਨੁਸਾਰ ਸਕੋਰਰ ਦੇ ਕੋਲ ਆਪਣੇ ਨਾਂ ਦਰਜ ਕਰਾਉਣਗੇ । ਵਾਰੀ ਦੇ ਆਰੰਭ ਵਿਚ ਪਹਿਲੇ ਤਿੰਨ ਖਿਡਾਰੀ ਸੀਮਾ ਦੇ ਅੰਦਰ ਹੋਣਗੇ । ਇਨ੍ਹਾਂ ਤਿੰਨਾਂ ਦੇ ਆਊਟ ਹੋਣ ਦੇ ਬਾਅਦ ਤਿੰਨ ਹੋਰ ਖਿਡਾਰੀ ਖੋ ਦੇਣ ਤੋਂ ਪਹਿਲਾਂ ਅੰਦਰ ਆ ਜਾਣਗੇ । ਜਿਹੜੇ ਇਸ ਮਿਆਦ ਵਿਚ ਅੰਦਰ ਦਾਖ਼ਲ ਨਾ ਹੋ ਸਕਣਗੇ, ਉਨ੍ਹਾਂ ਨੂੰ ਆਊਟ ਕਰਾਰ ਦਿੱਤਾ ਜਾਵੇਗਾ । ਆਪਣੀ ਵਾਰੀ ਦੇ ਬਿਨਾਂ ਦਾਖ਼ਲ ਹੋਣ ਵਾਲਾ ਖਿਡਾਰੀ ਵੀ ਆਉਟ ਕਰਾਰ ਦਿੱਤਾ ਜਾਵੇਗਾ । ਇਹ ਖੇਡ ਵਾਰੀ ਦੇ ਅੰਤ ਤਕ ਜਾਰੀ ਰਹੇਗੀ ।ਤੀਜੇ ਰਨਰ ਨੂੰ ਕੱਢਣ ਵਾਲਾ ਸਰਗਰਮ ਚੇਜ਼ਰ ਨਵੇਂ ਦਾਖ਼ਲ ਹੋਣ ਵਾਲੇ ਰਨਰ ਦਾ ਪਿੱਛਾ ਨਹੀਂ ਕਰੇਗਾ । ਉਹ ਖੋ ਦੇਵੇਗਾ | ਹਰੇਕ ਟੀਮ ਖੇਡ ਦੇ ਮੈਦਾਨ ਦੇ ਸਿਰਫ ਇਕ ਪਾਸਿਓਂ ਹੀ ਆਪਣੇ ਰਨਰ ਅੰਦਰ ਭੇਜੇਗੀ ।

5. ਚੇਜ਼ਰ ਜਾਂ ਰਨਰ ਆਪਣੀ ਟਰਨ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਵੀ ਸਮਾਪਤ ਕਰ ਸਕਦੇ ਹਨ | ਰਨਰ ਜਾਂ ਚੇਜ਼ਰ ਟੀਮ ਦਾ ਕਪਤਾਨ ਆਪਣੇ ਫ਼ੈਸਲੇ ਦੀ ਸੂਚਨਾ ਰੈਫਰੀ ਨੂੰ ਦੇ ਦੇਵੇਗਾ ਅਤੇ ਉਸ ਨੂੰ ਵਾਰੀ ਦੇ ਬੰਦ ਕਰਨ ਦੀ ਪ੍ਰਾਰਥਨਾ ਕਰੇਗਾ । ਇਸ ਪ੍ਰਕਾਰ ਦੀ ਪਾਰਥਨਾ ਤੇ ਰੈਫਰੀ ਖੇਡ ਰੋਕ ਕੇ ਵਾਰੀ ਬੰਦ ਕਰ ਦੇਵੇਗਾ । ਇਸ ਵਾਰੀ ਦੇ ਬਾਅਦ ਦੋ ਮਿੰਟ ਅਤੇ ਦੋ ਪਾਰੀਆਂ ਦੇ ਵਿਚਕਾਰ ਪੰਜ ਮਿੰਟ ਦਾ ਆਰਾਮ ਹੋਵੇਗਾ ।

6. ਚੇਜ਼ਰ ਟੀਮ ਨੂੰ ਹਰੇਕ ਰਨਰ ਦੇ ਆਊਟ ਹੋਣ ਉੱਤੇ ਇਕ ਨੰਬਰ ਮਿਲੇਗਾ | ਸਾਰੇ ਰਨਰਾਂ ਦੇ ਸਮੇਂ ਤੋਂ ਪਹਿਲਾਂ ਹੀ ਆਊਟ ਹੋ ਜਾਣ ਉੱਤੇ ਉਨ੍ਹਾਂ ਦੇ ਵਿਰੁੱਧ ਇਕ ‘ਲੋਨਾ’ ਦੇ ਦਿੱਤਾ ਜਾਂਦਾ ਹੈ । ਇਸ ਦੇ ਬਾਅਦ ਉਹ ਟੀਮ ਉਸੇ ਕੂਮ ਨਾਲ ਆਪਣੇ ਰਨਰ ਭੇਜੇਗੀ । “ਲੋਨਾ’ ਪ੍ਰਾਪਤ ਕਰਨ ਲਈ ਕੋਈ ਵਾਧੂ ਨੰਬਰ ਨਹੀਂ ਦਿੱਤਾ ਜਾਂਦਾ ਪਾਰੀ ਖ਼ਤਮ ਹੋਣ ਤਕ ਇਸੇ ਢੰਗ ਨਾਲ ਖੇਡ ਜਾਰੀ ਰਹੇਗੀ | ਪਾਰੀ ਦੇ ਦੌਰਾਨ ਰਨਰਾਂ ਦੇ ਕੂਮ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ ।

7.ਨਾਕ ਆਉਟ (Knock out) ਪ੍ਰਣਾਲੀ ਵਿਚ ਮੈਚ ਦੇ ਅੰਤ ਵਿਚ ਵਧੇਰੇ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੁ ਘੋਸ਼ਿਤ ਕੀਤਾ ਜਾਵੇਗਾ । ਜੇ ਅੰਕ ਬਰਾਬਰ ਹੋਣ, ਤਾਂ ਇਕ ਹੋਰ ਵਾਰੀ ਦੇ ਲਈ ਚੇਜ਼ਰ ਅਤੇ ਰਨਰ ਦੀ ਖੇਡ ਹੋਵੇਗੀ । ਜੇ ਫਿਰ ਵੀ ਅੰਕ ਬਰਾਬਰ ਰਹਿਣ ਤਾਂ ਬੇਕਰ ਰੂਲ ਨਿਯਮ 29 ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਸਥਿਤੀ ਵਿਚ ਇਹ ਜ਼ਰੂਰੀ ਨਹੀਂ ਕਿ ਟੀਮਾਂ ਵਿਚ ਉਹ ਖਿਡਾਰੀ ਹੋਣ । ਲੀਗ ਪ੍ਰਣਾਲੀ ਵਿਚ ਜੇਤੂ ਟੀਮ ਨੂੰ ਦੋ ਅੰਕ ਪ੍ਰਾਪਤ ਹੋਣਗੇ । ਹਾਰੀ ਟੀਮ ਨੂੰ ਜ਼ੀਰੋ ਅੰਕ ਅਤੇ ਬਰਾਬਰ ਰਹਿਣ ਦੀ ਹਾਲਤ ਵਿਚ ਹਰੇਕ ਟੀਮ ਨੂੰ ਇਕ-ਇਕ ਅੰਕ ਦਿੱਤਾ ਜਾਵੇਗਾ । ਜੇ ਲੀਗ ਪ੍ਰਣਾਲੀ ਉੱਪਰ ਲੀਗ ਅੰਕ ਬਰਾਬਰ ਹੋਣ ਤਾਂ ਟੀਮ ਜਾਂ ਟੀਮਾਂ ਪਰਚੀਆਂ ਰਾਹੀਂ ਦੁਬਾਰਾ ਮੈਚ ਖੇਡਣਗੀਆਂ । ਅਜਿਹੇ ਮੈਚ ਨਾਕ ਆਉਟ ਪ੍ਰਣਾਲੀ ਦੇ ਆਧਾਰ ਉੱਤੇ ਖੇਡੇ ਜਾਣਗੇ ।

8. ਜੇ ਕਿਸੇ ਕਾਰਨ ਮੈਚ ਪੂਰਾ ਨਹੀਂ ਹੁੰਦਾ, ਤਾਂ ਇਹ ਕਿਸੇ ਹੋਰ ਸਮੇਂ ਖੇਡਿਆ ਜਾਵੇਗਾ | ਅਤੇ ਪਿਛਲੇ ਅੰਕ ਨਹੀਂ ਗਿਣੇ ਜਾਣਗੇ । ਮੈਚ ਸ਼ੁਰੂ ਤੋਂ ਹੀ ਖੇਡਿਆ ਜਾਵੇਗਾ ।

9. ਜੇ ਕਿਸੇ ਇਕ ਟੀਮ ਦੇ ਅੰਕ ਦੂਸਰੀ ਟੀਮ ਤੋਂ 12 ਜਾਂ ਇਸ ਤੋਂ ਵੱਧ ਜ਼ਿਆਦਾ ਹੋ ਜਾਣ ਤਾਂ ਪਹਿਲੀ ਟੀਮ ਦੁਸਰੀ ਟੀਮ ਨੂੰ ਚੇਜ਼ਰ ਦੇ ਰੂਪ ਵਿਚ ਪਿੱਛਾ ਕਰਨ ਲਈ ਕਹਿ ਸਕਦੀ ਹੈ । ਜੇ ਦੂਜੀ ਟੀਮ ਇਸ ਵਾਰੀ ਵਧੇਰੇ ਅੰਕ ਲੈ ਲੈਂਦੀ ਹੈ, ਤਾਂ ਵੀ ਉਸ ਦਾ ਚੇਜ਼ਰ ਬਣਨ ਦਾ ਹੱਕ ਬਣਿਆ ਰਹਿੰਦਾ ਹੈ ।

10. ਖੇਡ ਦੇ ਦੌਰਾਨ ਕਿਸੇ ਖਿਡਾਰੀ ਨੂੰ ਚੋਟ ਲੱਗ ਜਾਵੇ, ਤਾਂ ਰੈਫਰੀ ਦੀ ਆਗਿਆ ਮਿਲਣ ਤੇ ਕੋਈ ਹੋਰ ਖਿਡਾਰੀ ਉਸ ਦੀ ਥਾਂ ‘ਤੇ ਖੇਡ ਸਕਦਾ ਹੈ ।

ਖੋ-ਖੋ (Kho-Kho) Game Rules – PSEB 10th Class Physical Education

ਮੈਚ ਲਈ ਅਧਿਕਾਰੀ (Officials) – ਮੈਚ ਦਾ ਪ੍ਰਬੰਧ ਕਰਨ ਲਈ ਹੇਠ ਲਿਖੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਹਨ-

  1. ਦੋ ਅੰਪਾਇਰ (Two Umpire)
  2. ਇਕ ਰੈਫਰੀ (One Referee)
  3. ਇਕ ਟਾਈਮ ਕੀਪਰ (One Time keeper)
  4. ਇਕ ਸਕੋਰਰ (One Scorer).

1. ਅੰਪਾਇਰ (Umpire) – ਅੰਪਾਇਰ ਲੌਬੀ ਮੈਦਾਨ ਤੋਂ ਬਾਹਰ ਖੜ੍ਹਾ ਹੋਵੇਗਾ ਅਤੇ ਕੇਂਦਰੀ ਗਲੀ ਰਾਹੀਂ ਵੰਡੀ ਹੋਈ ਆਪਣੀ ਥਾਂ ਤੋਂ ਖੇਡ ਦੀ ਦੇਖ-ਰੇਖ ਕਰੇਗਾ । ਉਹ ਆਪਣੇ | ਅੱਧ ਵਿਚ ਸਾਰੇ ਫੈਸਲੇ ਦੇਵੇਗਾ ਅਤੇ ਦੂਜੇ ਅੱਧ ਦੇ ਅੰਪਾਇਰ ਨੂੰ ਫ਼ੈਸਲੇ ਦੇਣ ਵਿਚ ਸਹਾਇਤਾ ਕਰੇਗਾ |

2. ਰੈਫਰੀ (Referee) – ਖੋ-ਖੋ ਖੇਡ ਵਿਚ ਇਕ ਰੈਫਰੀ ਹੁੰਦਾ ਹੈ । ਉਸ ਦੇ ਹੇਠ ਲਿਖੇ ਕਰਤੱਵ ਇਸ ਤਰ੍ਹਾਂ ਹਨ-

  • ਉਹ ਅੰਪਾਇਰਾਂ ਦੀ ਉਨ੍ਹਾਂ ਦੇ ਹਰੇਕ ਕਰਤੱਵ ਪਾਲਣ ਵਿਚ ਸਹਾਇਤਾ ਕਰੇਗਾ ਅਤੇ ਉਨ੍ਹਾਂ ਵਿਚ ਮਤ-ਭੇਦ ਹੋਣ ਦੀ ਦਸ਼ਾ ਵਿਚ ਆਪਣਾ ਫੈਸਲਾ ਦੋਵੇਗਾ ?
  • ਜੇ ਖਿਡਾਰੀ ਜਾਣ-ਬੁਝ ਕੇ ਖੇਡ ਵਿਚ ਰੁਕਾਵਟ ਪੈਦਾ ਕਰਦਾ ਹੈ ਜਾਂ ਬੁਰੇ ਢੰਗ ਨਾਲ ਵਿਵਹਾਰ ਕਰਦਾ ਹੈ, ਤਾਂ ਉਸ ਨੂੰ ਰੈਫ਼ਰੀ ਸਜ਼ਾ ਦਿੰਦਾ ਹੈ ।
  • ਇਨਿੰਗਜ਼ ਦੇ ਅੰਤ ਵਿਚ ਉਹ ਸਕੋਰ ਦੱਸਦਾ ਹੈ ਅਤੇ ਨਤੀਜੇ ਦਾ ਐਲਾਨ ਕਰਦਾ ਹੈ ।
  • ਉਹ ਖੇਡ ਅਤੇ ਮੈਚ ਨੂੰ ਠੀਕ ਢੰਗ ਨਾਲ ਚਲਾਉਣ ਦਾ ਜਵਾਬਦੇਹ ਹੁੰਦਾ ਹੈ ।

3. ਟਾਈਮ ਕੀਪਰ (Time Keeper) – ਟਾਈਮ ਕੀਪਰ ਦਾ ਕੰਮ ਸਮੇਂ ਦਾ ਰਿਕਾਰਡ | ਰੱਖਣਾ ਹੈ । ਉਹ ਵਿਸਲ ਦੇ ਕੇ ਵਾਰੀ ਦੇ ਆਰੰਭ ਜਾਂ ਸਮਾਪਤੀ ਦਾ ਸੰਕੇਤ ਦਿੰਦਾ ਹੈ ।

4. ਸਕੋਰਰ (Scorer) – ਸਕੋਰਰ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਖਿਡਾਰੀ ਨਿਸਚਿਤ ਕੂਮ ਨਾਲ ਮੈਦਾਨ ਵਿਚ ਉਤਰਨ । ਉਹ ਆਊਟ ਹੋਏ ਰਨਰਾਂ ਦਾ ਰਿਕਾਰਡ ਰੱਖਦਾ | ਹੈ । ਹਰੇਕ ਵਾਰੀ ਦੇ ਅੰਤ ਵਿਚ ਉਹ ਸਕੋਰ ਸ਼ੀਟ ਉੱਤੇ ਅੰਕ ਦਰਜ ਕਰਦਾ ਹੈ ਅਤੇ ਚੇਜ਼ਰਾਂ ਦੇ ਸਕੋਰ ਤਿਆਰ ਕਰਦਾ ਹੈ । ਮੈਚ ਦੇ ਅੰਤ ਵਿਚ ਉਹ ਨਤੀਜੇ ਤਿਆਰ ਕਰਦਾ ਹੈ ਅਤੇ | ਰੈਫ਼ਰੀ ਨੂੰ ਸੁਣਾਉਣ ਲਈ ਦਿੰਦਾ ਹੈ ।
ਖੋ-ਖੋ (Kho-Kho) Game Rules – PSEB 10th Class Physical Education 3
ਖੋ-ਖੋ (Kho-Kho) Game Rules – PSEB 10th Class Physical Education 4

ਕ੍ਰਿਕਟ (Cricket) Game Rules – PSEB 10th Class Physical Education

Punjab State Board PSEB 10th Class Physical Education Book Solutions ਕ੍ਰਿਕਟ (Cricket) Game Rules.

ਕ੍ਰਿਕਟ (Cricket) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਕ੍ਰਿਕਟ ਟੀਮ ਵਿਚ ਖਿਡਾਰੀਆਂ ਦੀ ਗਿਣਤੀ = 16 (11 + 5)
  2. ਵਿਕਟਾਂ ਦੇ ਵਿਚਾਲੇ ਦੀ ਦੂਰੀ = 22 ਗਜ਼ ਜਾਂ 20.12cm
  3. ਪਿੱਚ ਦੀ ਚੌੜਾਈ = 4′ 4″
  4. ਵਿਕਟਾਂ ਦੀ ਚੌੜਾਈ = 9 ਇੰਚ
  5. ਕ੍ਰਿਕਟ ਗੇਂਦ ਦਾ ਘੇਰਾ = 8 ਤੋਂ 9 ਇੰਚ
  6. ਕ੍ਰਿਕਟ ਗੇਂਦ ਦਾ ਭਾਰ = 5 \(\frac{1}{2}\) ਐੱਸ ਤੋਂ 5\(\frac{3}{4}\) ਐੱਸ
  7. ਬੈਟ ਦੀ ਚੌੜਾਈ = 4 \(\frac{1}{4}\) ਇੰਚ
  8. ਬੈਟ ਦੀ ਲੰਬਾਈ = 38 ਇੰਚ
  9. ਗੋਂਦ ਦਾ ਰੰਗ = ਦਿਨ ਦੇ ਮੈਚ ਲਈ ਲਾਲ ਅਤੇ ਰਾਤ ਦੇ ਮੈਚ ਲਈ ਸਫ਼ੈਦ
  10. ਕੇਂਦਰ ਤੋਂ ਵੱਡੇ ਚੱਕਰ ਦੀ ਦੂਰੀ = 75 ਗਜ਼ ਤੋਂ 85 ਗੰਜ਼ (68 ਤੋਂ 58 ਮੀ.).
  11. ਵਿਕਟਾਂ ਦੀ ਜ਼ਮੀਨ ਤੋਂ ਉਚਾਈ = 28 ਇੰਚ
  12. ਮੈਚ ਦੀਆਂ ਕਿਸਮਾਂ = 20-20, ਇਕ ਦਿਨ ਦਾ ਮੈਚ, ਪੰਜ ਦਿਨ ਦਾ ਟੈਸਟ ਮੈਚ
  13. ਮੈਚ ਦੇ ਅੰਪਾਇਰਾਂ ਦੀ ਗਿਣਤੀ = 2
  14. ਤੀਜਾ ਅੰਪਾਇਰ = ਇਕ ਮੈਚ ਰੈਫ਼ਰੀ
  15. ਕੇਂਦਰੀ ਵਿਕਟ ਤੋਂ ਦੋਨੋਂ ਤਰਫ਼ ਪਿਚ ਦੀ ਚੌੜਾਈ = 4 ਫੁੱਟ 4 ਇੰਚ
  16. ਸਕੋਰਰ ਦੀ ਗਿਣਤੀ = 2
  17. ਪਾਰੀ ਬਦਲਣ ਦਾ ਸਮਾਂ = 10 ਮਿੰਟ
  18. ਖਿਡਾਰੀ ਬਦਲਣ ਦਾ ਸਮਾਂ = 2 ਮਿੰਟ
  19. ਛੋਟੇ ਸਰਕਲ ਦਾ ਰੇਡੀਅਸ = 2.7 ਮੀ.

ਕ੍ਰਿਕਟ (Cricket) Game Rules – PSEB 10th Class Physical Education

ਖੇਡ ਸੰਬੰਧੀ ਮਰੰਡਵਪੂਰਨ ਜਾਣਕਾਰੀ

  • ਮੈਚ ਦੋ ਟੀਮਾਂ ਵਿਚਕਾਰ ਖੇਡਿਆ ਜਾਂਦਾ ਹੈ । ਹਰੇਕ ਟੀਮ ਵਿਚ 11 ਖਿਡਾਰੀ ਹੁੰਦੇ ਹਨ ।
  • ਮੈਚ ਲਈ ਦੋ ਅੰਪਾਇਰ ਨਿਯੁਕਤ ਕੀਤੇ ਜਾਂਦੇ ਹਨ । ਦੋਵੇਂ ਪਾਸੇ ਇਕ-ਇਕ ਅੰਪਾਇਰ ਹੁੰਦਾ ਹੈ ।
  • ਦੌੜਾਂ ਦਾ ਰਿਕਾਰਡ ਸਕੋਰਰ ਰੱਖਦਾ ਹੈ ।
  • ਜ਼ਖ਼ਮੀ ਜਾਂ ਬਿਮਾਰ ਹੋਣ ਦੀ ਹਾਲਤ ਵਿਚ ਖਿਡਾਰੀ ਤਬਦੀਲ ਕੀਤਾ ਜਾ ਸਕਦਾ ਹੈ । ਪਰ ਉਸ ਨੂੰ ਬੈਟ ਜਾਂ ਬਾਉਲਿੰਗ ਕਰਨ ਦੀ ਆਗਿਆ ਨਹੀਂ ਹੁੰਦੀ । ਉਹ ਵਿਕਟਾਂ ਦੇ ਵਿਚਾਲੇ ਦੂਜੇ ਖਿਡਾਰੀ ਲਈ ਦੌੜ ਸਕਦਾ ਹੈ ਜਾਂ ਫ਼ੀਲਡ ਕਰ ਸਕਦਾ ਹੈ ।
  • ਬਦਲਿਆ ਹੋਇਆ ਖਿਡਾਰੀ ਆਪਣੀ ਖ਼ਾਸ ਜਗ੍ਹਾ (Special Position) ਤੇ ਫੀਲਡ ਨਹੀਂ ਕਰ ਸਕਦਾ ।
  • ਬੈਟ ਕਰਨ ਲਈ ਜਾਂ ਫ਼ੀਲਡ ਕਰਨ ਲਈ ਟੀਮ ਦੇ ਕੈਪਟਨ ਨਿਰਣਾ ਕਰਦੇ ਹਨ ।
  • ਹਰੇਕ ਇਨਿੰਗ ਦੇ ਸ਼ੁਰੂ ਵਿਚ ਨਵਾਂ ਬਾਲ ਲਿਆ ਜਾਂਦਾ ਹੈ । 200 ਰਨ ਬਣਨ ਪਿੱਛੋਂ ਜਾਂ 75 ਓਵਰਜ਼ ਦੇ ਪਿੱਛੋਂ ਵੀ ਨਵਾਂ ਬਾਲ ਲਿਆ ਜਾ ਸਕਦਾ ਹੈ | ਬਾਲ ਗੁੰਮ ਹੋ ਜਾਣ ‘ਤੇ ਜਾਂ ਖਰਾਬ ਹੋ ਜਾਣ ‘ਤੇ ਵੀ ਨਵਾਂ ਬਾਲ ਲੈ ਸਕਦੇ ਹਾਂ, ਪਰ ਇਸ ਦੀ ਹਾਲਤ ਗੁੰਮ ਹੋਏ ਜਾਂ ਖ਼ਰਾਬ ਹੋਏ ਬਾਲ ਨਾਲ ਮਿਲਦੀ ਹੋਣੀ ਚਾਹੀਦੀ ਹੈ ।
  • ਅੱਜ-ਕਲ 20-20 (ਟਵੰਟੀ-ਟਵੰਟੀ) ਮੈਚ ਦਿਨ-ਰਾਤ ਨੂੰ ਖੇਡੇ ਜਾਂਦੇ ਹਨ, ਜਿਸ ਵਿਚ ਗੁਲਾਬੀ ਰੰਗ ਦਾ ਬਾਲ ਇਸਤੇਮਾਲ ਕੀਤਾ ਜਾਂਦਾ ਹੈ ।

ਪ੍ਰਸ਼ਨ 1.
ਕ੍ਰਿਕਟ ਦੀ ਖੇਡ ਵਿਚ ਕਿੰਨੇ ਖਿਡਾਰੀ, ਨਿਰਣਾਇਕ ਅਤੇ ਸਕੋਰਰ ਤੇ ਉਨ੍ਹਾਂ ਦੀ ਕ੍ਰਿਕਟ ਕਿੱਟ ਬਾਰੇ ਲਿਖੋ ।
ਉੱਤਰ-
ਕ੍ਰਿਕਟ ਦੀ ਖੇਡ ਵਿਚ ਖਿਡਾਰੀਆਂ ਦੀ ਗਿਣਤੀ, ਨਿਰਣਾਇਕ ਅਤੇ ਸਕੋਰਰ ਤੇ ਉਨ੍ਹਾਂ ਦੀ ਕ੍ਰਿਕਟ ਕਿੱਟ-

  • ਕ੍ਰਿਕਟ ਮੈਚ ਦੋ ਟੀਮਾਂ ਵਿਚਕਾਰ ਖੇਡਿਆ ਜਾਂਦਾ ਹੈ । ਹਰੇਕ ਟੀਮ ਦੇ ਖਿਡਾਰੀਆਂ ਦੀ ਗਿਣਤੀ 11-11 ਹੁੰਦੀ ਹੈ । ਹਰੇਕ ਟੀਮ ਦਾ ਇਕ ਕਪਤਾਨ ਹੁੰਦਾ ਹੈ, ਜੋ ਪਾਰੀ ਲਈ ਟਾਸ ਹੋਣ ਤੋਂ ਪਹਿਲਾਂ ਆਪਣੇ ਖਿਡਾਰੀ ਨਾਮਜ਼ਦ ਕਰਦਾ ਹੈ ।
  • ਕਿਸੇ ਖਿਡਾਰੀ ਦੇ ਜ਼ਖਮੀ ਜਾਂ ਬੀਮਾਰ ਹੋ ਜਾਣ ਕਾਰਨ ਉਸ ਦੀ ਥਾਂ ‘ਤੇ ਕਿਸੇ ਦੂਜੇ ਖਿਡਾਰੀ ਨੂੰ ਲਏ ਜਾਣ ਦੀ ਆਗਿਆ ਹੈ । ਨਵੇਂ ਖਿਡਾਰੀ ਨੂੰ ਸਬਸਟੀਚਿਉਟ ਖਿਡਾਰੀ ਕਹਿੰਦੇ ਹਨ । ਸਬਸਟੀਚਿਊਟ ਖਿਡਾਰੀ ਕੇਵਲ ਫੀਲਡ ਹੀ ਕਰ ਸਕਦਾ ਹੈ । ਉਹ ਬੈਟ ਜਾਂ ਬਾਉਲ ਨਹੀਂ ਕਰ ਸਕਦਾ ।
  • ਪਾਰੀ ਲਈ ਟਾਸ ਤੋਂ ਪਹਿਲਾਂ ਦੋਵੇਂ ਸਿਰਿਆਂ ਲਈ ਇਕ-ਇਕ ਨਿਰਣਾਇਕ ਨਿਯੁਕਤ ਕੀਤਾ ਜਾਂਦਾ ਹੈ, ਜੋ ਖੇਡ ਦਾ ਨਿਰਪੱਖ ਨਿਰਣਾ ਕਰਦਾ ਹੈ ।
  • ਸਾਰੀਆਂ ਦੌੜਾਂ ਦਾ ਵੇਰਵਾ ਰਿਕਾਰਡ ਰੱਖਣ ਲਈ ਦੋ ਸਕੋਰਰ ਨਿਯੁਕਤ ਕੀਤੇ ਜਾਂਦੇ ਹਨ । ਉਹ ਅੰਪਾਇਰਾਂ ਦੇ ਸਾਰੇ ਇਸ਼ਾਰਿਆਂ ਅਤੇ ਆਦੇਸ਼ਾਂ ਦੀ ਪਾਲਨਾ ਕਰਦੇ ਹਨ ।

ਕ੍ਰਿਕਟ ਕਿੱਟ (Cricket Kit) – ਕ੍ਰਿਕਟ ਦੇ ਖਿਡਾਰੀ ਲਈ ਕਿੱਟ ਪਹਿਨਣਾ ਜ਼ਰੂਰੀ ਹੈ । ਕਿੱਟ ਤੋਂ ਭਾਵ ਸਫ਼ੈਦ ਪੈਂਟ, ਕਮੀਜ਼, ਬੂਟ, ਜੁਰਾਬਾਂ, ਪੈਡ, ਅਬਡੌਮਨਲ ਗਾਰਡ, ਗਲਵਜ ਅਤੇ ਬੈਟ ਹਨ ।
ਕ੍ਰਿਕਟ (Cricket) Game Rules – PSEB 10th Class Physical Education 1

ਪ੍ਰਸ਼ਨ 2.
ਕ੍ਰਿਕਟ ਬਾਲ, ਬੈਟ (ਬੱਲਾ), ਪਿੱਚ, ਵਿਕਟਾਂ, ਬਾਊਲਿੰਗ ਅਤੇ ਪਾਪਿੰਗ ਕੀਜ਼, ਪਾਰੀ, ਖੇਡ ਦਾ ਆਰੰਭ, ਇੰਟਰਵਲ ਅਤੇ ਅੰਤ ਬਾਰੀ, ਖੇਡ ਬਾਰੇ ਲਿਖੋ ।
ਉੱਤਰ-
ਕ੍ਰਿਕਟ ਬਾਲ, ਬੈਟ (ਬੱਲਾ), ਪਿੱਚ, ਵਿਕਟਾਂ, ਬਾਊਲਿੰਗ ਅਤੇ ਪਾਪਿੰਗ ਕੀਜ਼ਾਂ, ਪਾਰੀ, ਖੇਡ ਦਾ ਆਰੰਭ, ਅੰਤ ਅਤੇ ਇੰਟਰਵਲ ।
ਗੇਂਦ (Ball) – ਕ੍ਰਿਕਟ ਗੇਂਦ ਦਾ ਭਾਰ 5\(\frac{1}{2}\) ਐੱਸ (155.9 ਗ੍ਰਾਮ ਤੋਂ ਘੱਟ ਅਤੇ 5\(\frac{3}{4}\) ਐੱਸ (163 ਗ੍ਰਾਮ ਤੋਂ ਵੱਧ ਨਹੀਂ ਹੋਵੇਗਾ । ਇਸ ਦੀ ਗੋਲਾਈ 88 \(\frac{13}{16}\)“(22.4 ਸਮ) ਤੋਂ ਘੱਟ ਤੇ 9” (22.9 ਸਮ ਤੋਂ ਵੱਧ ਨਹੀਂ ਹੋਵੇਗੀ । ਇਹ ਚਮੜੇ ਦੀ ਬਣੀ ਹੋਵੇਗੀ, ਜਿਸ ਤੇ ਲਾਲ ਚਮਕਦਾਰ ਰੰਗ ਕੀਤਾ ਹੋਵੇਗਾ । ਰਾਤ ਸਮੇਂ ਖੇਡੇ ਜਾਣ ਵਾਲੇ ਮੈਚਾਂ ਵਿਚ ਚਿੱਟੇ ਰੰਗ ਦੀ ਗੇਂਦ ਵਰਤੀ ਜਾਂਦੀ ਹੈ । ਹਰੇਕ ਕਪਤਾਨ ਨਵੀਂ ਪਾਰੀ (Innings) ਸ਼ੁਰੂ ਕਰਨ ਤੋਂ ਪਹਿਲਾਂ ਨਵੀਂ ਗੇਂਦ ਮੰਗ ਸਕਦਾ ਹੈ । ਗੇਂਦ ਗੁੰਮ ਹੋ ਜਾਣ ਜਾਂ ਖ਼ਰਾਬ ਹੋਣ ਤੇ ਅੰਪਾਇਰ ਦੁਸਰੀ ਗੇਂਦ ਦੀ ਵਰਤੋਂ ਦੀ ਇਜਾਜ਼ਤ ਦੇਣਗੇ ਪਰੰਤੂ ਉਸ ਦੀ ਹਾਲਤ ਗੁੰਮ ਹੋਏ ਗੇਂਦ ਜਾਂ ਖ਼ਰਾਬ ਹੋਏ ਬਾਲ ਵਰਗੀ ਹੋਣੀ ਚਾਹੀਦੀ ਹੈ ।

ਬੈਟ (Bat) – ਬੈਟ ਦੀ ਲੰਬਾਈ ਹੈਂਡਲ ਸਮੇਤ 38” ਹੁੰਦੀ ਹੈ ਅਤੇ ਇਸ ਦੀ ਚੌੜਾਈ ਵੱਧ ਤੋਂ ਵੱਧ ਚੌੜੀ ਥਾਂ 4\(\frac{1}{4}\) ਤੋਂ ਵੱਧ ਨਹੀਂ ਹੋ ਸਕਦੀ । ਸਧਾਰਨ ਕ੍ਰਿਕਟ ਬੈਟ ਦਾ ਭਾਰ 2\(\frac{1}{2}\) ਪੜ ਹੁੰਦਾ ਹੈ ।

ਪਿੱਚ (Pitch) – ਬਾਊਲਿੰਗ (ਗੇਂਦਬਾਜ਼ੀ ਕਰਨ ਵਾਲੀਆਂ ਥਾਂਵਾਂ ਦੇ ਵਿਚਕਾਰ ਵਾਲੀ ਗਰਾਊਂਡ ਪਿੱਚ ਅਖਵਾਉਂਦੀ ਹੈ । ਵਿਕਟ ਦੇ ਵਿਚਕਾਰ ਸਟੰਪਾਂ ਦੇ ਮਿਲਣ ਵਾਲੀ ਕਲਪਿਤ ਰੇਖਾ ‘ਤੇ ਇਸ ਦੀ ਦੋਵੇਂ ਪਾਸੇ ਚੌੜਾਈ 5 ਫੁੱਟ (1.52 ਮੀਟਰ) ਹੁੰਦੀ ਹੈ ਤੇ ਕੁੱਲ ਪਿੱਚ ਦੀ ਚੌੜਾਈ 8’-8” ਹੁੰਦੀ ਹੈ ।

ਵਿਕਟਾਂ (Wickets) – ਪਿੱਚ ਦੇ ਆਹਮਣੇ-ਸਾਹਮਣੇ ਤਿੰਨ-ਤਿੰਨ ਵਿਕਟਾਂ ਗੱਡੀਆਂ ਜਾਣਗੀਆਂ
ਕ੍ਰਿਕਟ (Cricket) Game Rules – PSEB 10th Class Physical Education 2
ਤੇ ਆਹਮੋ-ਸਾਹਮਣੇ ਗੱਡੀਆਂ ਵਿਕਟਾਂ ਦਾ ਫ਼ਾਸਲਾ 22 ਗਜ਼ ਹੋਵੇਗਾ । ਵਿਕਟਾਂ ਦੀ ਚੌੜਾਈ 9” ਹੋਵੇਗੀ ਅਤੇ ਉਸ ਦੇ ਤਿੰਨ ਸਟੰਪ ਅਤੇ ਉੱਪਰ ਰੱਖਣ ਵਾਲੀਆਂ ਦੋ ਗੁੱਲੀਆਂ (Baiss) ਹੋਣਗੀਆਂ । ਸਟੰਪ ਬਰਾਬਰ ਹੋਣਗੇ ਅਤੇ ਇੰਝ ਗੱਡੇ ਜਾਣਗੇ ਕਿ ਗੇਂਦ ਉਨ੍ਹਾਂ ਦੇ ਵਿਚਕਾਰੋਂ ਪਾਰ ਨਾ ਜਾ ਸਕੇ ।

ਧਰਤੀ ਤੋਂ ਉਨ੍ਹਾਂ ਦੀ ਉੱਚਾਈ 28 ਇੰਚ ਹੋਵੇਗੀ । ਹਰੇਕ ਗਿੱਲੀ 4\(\frac{3}{8}\) ਇੰਚ ਲੰਬੀ ਹੋਵੇਗੀ ਅਤੇ ਸਟੰਪ ਦੇ ਉੱਪਰ ਰੱਖੀ ਹੋਈ ਗੁੱਲੀ ਉਸ ਨਾਲੋਂ \(\frac{1}{2}\) ਇੰਚ ਤੋਂ ਬਾਹਰ ਵਧੀ ਨਹੀਂ ਹੋਵੇਗੀ ।

ਬਾਊਲਿੰਗ ਅਤੇ ਪਾਪਿੰਗ ਕ੍ਰੀਜ਼ਾਂ (Bowling and Popping Creases) – ਬਾਊਲਿੰਗ ਝੀਜ਼ ਸਟੰਪਾਂ ਦੇ ਨਾਲ 8 ਫੁੱਟ 8 ਇੰਚ ਲੰਮੀ ਖਿੱਚੀ ਜਾਵੇਗੀ । ਸਟੰਪਾਂ ਵਿਚਕਾਰ ਹੋਣਗੀਆਂ | ਪਾਪਿੰਗ ਗ਼ਜ਼ ਬਾਊਲਿੰਗ ਕੀਜ਼ ਦੇ ਸਮਾਨਾਂਤਰ 3 ਫੁੱਟ ‘ਤੇ ਖਿੱਚੀ ਜਾਵੇਗੀ ਅਤੇ ਇਹ ਸਟੰਪਾਂ ਦੇ ਦੋਵੇਂ ਪਾਸੇ
ਕ੍ਰਿਕਟ (Cricket) Game Rules – PSEB 10th Class Physical Education 3
6 ਫੁੱਟ ਵਧਾਈ ਜਾਵੇਗੀ ।ਰਿਟਰਨ ਭੀਜ਼ ਬਾਊਲਿੰਗ ਕੀਜ਼ ਦੇ ਦੋਨਾਂ ਸਿਰਿਆਂ ‘ਤੇ ਸਮਕੋਣ ਤੇ ਖਿੱਚੀ ਜਾਵੇਗੀ ਅਤੇ ਇਸ ਨੂੰ ਪਾਪਿੰਗ ਕੀਜ਼ ਦੇ ਮਿਲਣ ਲਈ ਵਧਾਇਆ ਜਾਵੇਗਾ | ਪਾਪਿੰਗ ਕ੍ਰੀਜ਼ ਤੇ ਰਿਟਰਨ ਭੀਜ਼ ਦੋਨੋਂ ਹੀ ਲੰਬਾਈ ਵਿਚ ਅਸੀਮਿਤ ਮੰਨੀਆਂ ਜਾਂਦੀਆਂ ਹਨ ।

ਪਾਰੀ (Innings) – ਹਰੇਕ ਟੀਮ ਨੂੰ ਵਾਰੀ-ਵਾਰੀ ਨਾਲ ਦੋ ਵਾਰ ਖੇਡਣਾ ਪੈਂਦਾ ਹੈ । ਇਸ ਦਾ ਫੈਸਲਾ ਟਾਸ ਦੁਆਰਾ ਕੀਤਾ ਜਾਵੇਗਾ ਕਿ ਕਿਹੜੀ ਟੀਮ ਪਹਿਲੇ ਖੇਡੇ । ਜੋ ਵੀ ਟੀਮ ਪਹਿਲੇ ਖੇਡੇਗੀ, ਜੇਕਰ ਉਸ ਨੇ ਵਿਰੋਧੀ ਟੀਮ ਤੋਂ ਪੰਜ ਦਿਨ ਜਾਂ ਵਧੇਰੇ ਦੇ ਮੈਚ ਵਿਚ 200 ਦੌੜਾਂ, ਤਿੰਨ ਦਿਨ ਦੇ ਮੈਚ ਵਿਚ 150, ਦੋ ਦਿਨ ਦੇ ਮੈਚ ਵਿਚ 100 ਅਤੇ ਇਕ ਦਿਨ ਦੇ ਮੈਚ ਵਿਚ 25 ਦੌੜਾਂ ਵਧੇਰੇ ਬਣਾ ਲਈਆਂ ਹਨ, ਤਾਂ ਉਹ ਦੂਸਰੀ ਟੀਮ ਨੂੰ ਦੁਬਾਰਾ ਖੇਡਣ ਲਈ ਕਹਿ ਸਕਦੀ ਹੈ। ਅਰਥਾਤ Follow on ਕਰਵਾ ਸਕਦੀ ਹੈ । ਬੈਟਿੰਗ ਕਰਨ ਵਾਲੀ ਟੀਮ ਦਾ ਕਪਤਾਨ ਸਮੇਂ ਤੋਂ ਪਹਿਲਾਂ ਵੀ ਪਾਰੀ ਦੀ ਸਮਾਪਤੀ ਦੀ ਘੋਸ਼ਣਾ (Declare) ਕਰ ਸਕਦਾ ਹੈ ।

ਖੇਡ ਦਾ ਆਰੰਭ, ਅੰਤ ਅਤੇ ਇੰਟਰਵਲ (Start and close of Play and Intervals) – ਹਰੇਕ ਪਾਰੀ ਦੇ ਆਰੰਭ ’ਤੇ ਪ੍ਰਤੀ ਦਿਨ ਖੇਡ ਆਰੰਭ ਕਰਨ ਤੋਂ ਪਹਿਲਾਂ ਕੈਪਟਨ ਕਹਿੰਦਾ ਹੈ ‘ਖੇਡੋ’ ਅਤੇ ਜੇਕਰ ਟੀਮ ਖੇਡਣ ਤੋਂ ਇਨਕਾਰ ਕਰੇ, ਤਾਂ ਉਹ ਮੈਚ ਹਾਰ ਜਾਵੇਗੀ । ਹਰੇਕ ਪਾਰੀ ਵਿਚ 10 ਮਿੰਟ ਅਤੇ ਹਰੇਕ ਨਵੇਂ ਬੈਟਸਮੈਨ ਦੇ ਆਉਣ ਵਿਚ ਵੱਧ ਤੋਂ ਵੱਧ ਦੋ ਮਿੰਟ ਦਿੱਤੇ ਜਾਣਗੇ । ਭੋਜਨ ਲਈ ਇੰਟਰਵਲ ਅਕਸਰ 45 ਮਿੰਟ ਤੋਂ ਵੱਧ ਨਹੀਂ ਹੋਵੇਗਾ । ਚਾਹ ਲਈ ਇੰਟਰਵਲ 20 ਮਿੰਟ ਤੋਂ ਜ਼ਿਆਦਾ ਨਹੀਂ ਹੋਵੇਗਾ । ਜੇਕਰ ਚਾਹ ਦੇ ਨਿਰਧਾਰਿਤ ਸਮੇਂ ਤੇ 9 ਖਿਡਾਰੀ ਆਊਟ ਹੋਏ ਹੋਣ ਤਾਂ ਖੇਡ ਨੂੰ 30 ਮਿੰਟ ਤੱਕ ਜਾਂ ਪਾਰੀ ਦੀ ਸਮਾਪਤੀ ਤਕ ਜਾਰੀ ਰੱਖਿਆ ਜਾਂਦਾ ਹੈ ।

ਕ੍ਰਿਕਟ (Cricket) Game Rules – PSEB 10th Class Physical Education

ਪ੍ਰਸ਼ਨ 3.
ਕ੍ਰਿਕਟ ਦੀ ਖੇਡ ਵਿਚ ਤੁਸੀਂ ਹੇਠ ਲਿਖਿਆਂ ਤੋਂ ਕੀ ਸਮਝਦੇ ਹੋ ?
ਸਕੋਰ, ਬਾਊਂਡਰੀ, ਗੇਂਦ ਦਾ ਗੁੰਮ ਹੋ ਜਾਣਾ, ਨਤੀਜਾ, ਓਵਰ, ਵਿਕਟਾਂ ਦਾ ਡਿੱਗਣਾ, ਰੈੱਡ ਬਾਲ, ਨੋ ਬਾਲ, ਵਾਈਡ ਬਾਲ, ਬਾਈ ਅਤੇ ਲੈਗ ਬਾਈ, ਆਪਣੇ ਖੇਤਰ ਤੋਂ ਬਾਹਰ, ਬੈਟਸਮੈਨ ਦਾ ਰਿਟਾਇਰ ਹੋਣਾ, ਬਾਊਲਡ, ਕੈਚ, ਗੇਂਦ ਨੂੰ ਹੱਥ ਲਾਉਣਾ, ਗੇਂਦ ‘ਤੇ ਦੋ ਵਾਰ, ਵਿਕਟ ‘ਤੇ ਵਾਰ, ਐਲ. ਬੀ. ਡਬਲਿਊ, ਖੇਡ ਵਿਚ ਰੋਕ, ਸਟੰਪਡ, ਰਨ ਆਊਟ, ਵਿਕਟ ਰੱਖਿਅਕ, ਖੇਤਰ ਰੱਖਿਅਕ ।
ਉੱਤਰ-
ਸਕੋਰ (Score) – ਪਹਿਲਾਂ ਬੈਟਸਮੈਨ ਗੇਂਦ ਨੂੰ ਚੋਟ ਲਗਾਉਣ ਦੇ ਬਾਅਦ ਗੇਂਦ ਮੈਦਾਨ ਵਿਚ ਰਹਿਣ ਦੇ ਸਮੇਂ ਵਿਚ ਇਕ ਸਾਈਡ ਤੋਂ ਦੂਸਰੀ ਸਾਈਡ ਤਕ ਦੌੜਦਾ ਹੈ । ਉਹ ਜਿੰਨੀ ਵਾਰ ਅਜਿਹਾ ਕਰੇਗਾ, ਉੱਨੇ ਰਨ ਹੋ ਜਾਂਦੇ ਹਨ | ਸਕੋਰ ਲਈ ਦੌੜਾਂ ਦੀ ਗਿਣਤੀ ਕੀਤੀ ਜਾਂਦੀ ਹੈ । ਜਦੋਂ ਬੈਟਸਮੈਨ ਗੇਂਦ ਨੂੰ ਹਿੱਟ ਕਰਨ ਮਗਰੋਂ ਇਕ ਸਿਰੇ ਤੋਂ ਦੂਸਰੇ ਸਿਰੇ ‘ਤੇ ਪਹੁੰਚ ਜਾਂਦਾ ਹੈ, ਤਾਂ ਇਕ ਦੌੜ ਪੂਰੀ ਸਮਝੀ ਜਾਂਦੀ ਹੈ । ਜੇਕਰ ਕੋਈ ਬੈਟਸਮੈਨ ਦੂਜੇ ਪਾਸੇ ਪਹੁੰਚੇ ਬਿਨਾਂ ਰਾਹ ਤੋਂ ਵਾਪਸ ਪਰਤ ਜਾਂਦਾ ਹੈ, ਉਹ ਦੌੜ ਨਹੀਂ ਗਿਣੀ ਜਾਂਦੀ । ਇਸ ਨੂੰ ਸ਼ਾਰਟ ਰਨ (Short Run) ਕਹਿੰਦੇ ਹਨ । ਜੇਕਰ ਰਨ ਬਣਾਉਂਦੇ ਸਮੇਂ ਬਾਲ ਹਵਾ ਵਿਚ ਹੋਵੇ, ਉਹ ਲਪਕ ਲਿਆ ਜਾਵੇ, ਤਾਂ ਉਹ ਰਨ (ਦੌੜ) ਗਿਣੀ ਨਹੀਂ ਜਾਵੇਗੀ । ਇਸੇ ਤਰ੍ਹਾਂ ਜੇਕਰ ਬੈਟਸਮੈਨ ਦੌੜ ਬਣਾਉਂਦੇ ਸਮੇਂ ਰਨ ਆਊਟ (Run Out) ਹੋ ਜਾਵੇ, ਤਾਂ ਉਹ ਦੌੜ ਨਹੀਂ ਗਿਣੀ ਜਾਵੇਗੀ ।

ਬਾਊਂਡਰੀ (Boundary) – ਜੇਕਰ ਬੈਟਸਮੈਨ ਦੇ ਹਿਟ ਕਰਨ ‘ਤੇ ਗੇਂਦ ਮੈਦਾਨ ਨੂੰ ਛੰਹਦੀ ਹੋਈ ਸੀਮਾ ਰੇਖਾ ਦੇ ਪਾਰ ਚਲੀ ਜਾਂਦੀ ਹੈ ਤਾਂ ਉਸ ਨੂੰ ਬਾਊਂਡਰੀ ਕਹਿੰਦੇ ਹਨ । ਬਾਊਂਡਰੀ ਦਾ ਚਾਰ ਸਕੋਰ ਹੁੰਦਾ ਹੈ । ਜੇਕਰ ਗੇਂਦ ਜ਼ਮੀਨ ਨੂੰ ਲੱਗੇ ਬਿਨਾਂ ਬਾਊਂਡਰੀ ਤੋਂ ਬਾਹਰ ਜਾ ਕੇ ਡਿੱਗੇ ਤਾਂ 6 ਦੌੜਾਂ ਹੋ ਜਾਂਦੀਆਂ ਹਨ । ਬਾਊਂਡਰੀ ਜੇਕਰ ਓਵਰ ਥਰੋ ‘ਤੇ ਹੋਈ ਹੈ, ਜਾਂ ਖੇਤਰ ਰੱਖਿਅਕ ਨੇ ਜਾਣ ਬੁੱਝ ਕੇ ਕੀਤੀ ਹੈ ਤਾਂ ਬਣੇ ਹੋਏ ਹਨ ਅਤੇ ਬਾਊਂਡਰੀ ਦਾ ਸਕੋਰ ਫਲਅੰਕਣ ਵਿਚ ਜੋੜੇ ਜਾਣਗੇ ।

ਗੇਂਦ ਦਾ ਗੁੰਮ ਹੋ ਜਾਣਾ (Lost Ball) – ਜੇਕਰ ਗੇਂਦ ਗੁੰਮ ਹੋ ਜਾਵੇ ਤਾਂ ਕੋਈ ਵੀ ਖੇਤਰ ਰੱਖਿਅਕ ਗੁੰਮ ਹੋ ਜਾਣ ਦਾ ਐਲਾਨ ਕਰ ਦਿੰਦਾ ਹੈ । ਅਜਿਹੀ ਹਾਲਤ ਵਿਚ ਅੰਪਾਇਰ ਗੁੰਮ ਹੋਈ ਗੇਂਦ ਨਾਲ ਮਿਲਦੀ-ਜੁਲਦੀ ਹਾਲਤ ਵਾਲੀ ਗੇਂਦ ਨਾਲ ਖੇਡ ਮੁੜ ਸ਼ੁਰੂ ਕਰਵਾ ਦਿੰਦਾ ਹੈ ।

ਨਤੀਜਾ (Results) – ਜੋ ਵੀ ਟੀਮ ਦੋ ਪਾਰੀਆਂ (ਇਨਿੰਗਜ਼) ਵਿਚ ਜ਼ਿਆਦਾ ਦੌੜਾਂ ਬਣਾ ਲੈਂਦੀ ਹੈ ਉਸ ਨੂੰ ਜੇਤੂ ਮੰਨਿਆ ਜਾਵੇਗਾ | ਪਰ ਜੇਕਰ ਮੈਚ ਪੂਰਾ ਨਾ ਹੋ ਸਕੇ, ਤਾਂ ਇਹ ਬਰਾਬਰ ਮੰਨਿਆ ਜਾਂਦਾ ਹੈ ।

ਓਵਰ (Over) – ਇਕ ਓਵਰ ਵਿਚ 6 ਵਾਰ ਗੇਂਦ ਸੁੱਟੀ ਜਾਂਦੀ ਹੈ । ਇਹ ਓਵਰ ਵਿਕਟ ਦੇ ਸਿਰੇ ‘ਤੇ ਵਾਰੀ-ਵਾਰੀ ਦਿੱਤੇ ਜਾਂਦੇ ਹਨ | ਜੇਕਰ ਪਹਿਲਾਂ ਨਿਸਚਿਤ ਕਰ ਲਿਆ ਜਾਵੇ, ਤਾਂ ਇਕ ਵਾਰ ਓਵਰ ਵਿਚ ਅੱਠ ਗੇਂਦਾਂ ਖੇਡੀਆਂ ਜਾ ਸਕਦੀਆਂ ਹਨ । “ਨੋ ਬਾਲ’ ਅਤੇ ‘ਵਾਈਡ ਬਾਲ’ ਓਵਰ ਵਿਚ ਨਹੀਂ ਗਿਣੇ ਜਾਣਗੇ । ਜਿੰਨੇ ਨੋ ਬਾਲ ਉਸ ਓਵਰ ਵਿਚ ਹੋਣਗੇ, ਉਨੀਆਂ ਹੀ ਹੋਰ ਗੇਂਦਾਂ ਸੁੱਟੀਆਂ ਜਾਣਗੀਆਂ । ਇਕ ਇਨਿੰਗਜ਼ ਵਿਚ ਕੋਈ ਵੀ ਬਾਊਲਰ ਲਗਾਤਾਰ ਦੋ ਓਵਰ ਬਾਉਲ ਨਹੀਂ ਕਰ ਸਕਦਾ । ਜੇਕਰ ਅੰਪਾਇਰ ਤੋਂ ਓਵਰ ਦੀਆਂ ਬਾਲਾਂ ਦੀ ਗਿਣਤੀ ਵਿਚ ਭੁੱਲ ਹੋ ਜਾਂਦੀ ਹੈ ਤਾਂ ਅੰਪਾਇਰ ਦੁਆਰਾ ਗਿਣਿਆ ਗਿਆ ਓਵਰ ਨਹੀਂ ਮੰਨਿਆ ਜਾਵੇਗਾ ।

ਵਿਕਟਾਂ ਦਾ ਡਿੱਗਣਾ (Fall of wickets) – ਜਦੋਂ ਬੈਟਸਮੈਨ ਖੁਦ ਜਾਂ ਉਸ ਦਾ ਬੈਟ ਜਾਂ ਗੇਂਦ ਸਟੰਪਜ਼ ਦੇ ਉੱਪਰ ਦੀਆਂ ਦੋਨੋਂ ਗੁੱਲੀਆਂ ਡੇਗ ਦੇਣ ਜਾਂ ਜ਼ੋਰ ਨਾਲ ਸਟੰਪ ਧਰਤੀ ਤੋਂ ਉੱਖੜ ਜਾਵੇ ਤਾਂ ਵਿਕਟ ਡਿੱਗਣਾ ਕਿਹਾ ਜਾਂਦਾ ਹੈ ।

ਰੈੱਡ ਬਾਲ (Dead Ball)-

  1. ਜਦ ਗੇਂਦ ਬਾਊਲਰ ਜਾਂ ਵਿਕਟ ਕੀਪਰ ਨੇ ਠੀਕ ਤਰ੍ਹਾਂ ਨਾਲ ਫੜ ਲਿਆ ਹੋਵੇ ।
  2. ਜਦ ਉਹ ਸੀਮਾ ਤਕ ਪਹੁੰਚ ਜਾਵੇ ਜਾਂ ਠੱਪਾ ਖਾ ਲਵੇ ।
  3. ਉਹ ਖੇਡੇ ਜਾਂ ਬਿਨਾਂ ਖੇਡੇ ਅੰਪਾਇਰ ਜਾਂ ਬੈਟਸਮੈਨ ਦੇ ਕੱਪੜਿਆਂ ਵਿਚ ਫਸ ਜਾਵੇ ।
  4. ਬੈਟਸਮੈਨ ਆਉਟ ਹੋ ਜਾਵੇ ।
  5. ਗੇਂਦ ਸੁੱਟਣ ਵਾਲਾ ਗੇਂਦ ਫਿਰ ਪ੍ਰਾਪਤ ਕਰਨ ਦੇ ਉਪਰੰਤ ਅੰਪਾਇਰ ਖੇਡ ਨੂੰ ਜੇਕਰ ਰੋਕਣਾ ਚਾਹੇ ।
  6. ਅੰਪਾਇਰ ਦੁਆਰਾ ਸਮੇਂ ਜਾਂ ਓਵਰ ਦਾ ਐਲਾਨ ਕਰਨ ਤੇ ।

ਨੋ ਬਾਲ (No Ball) – ਗੇਂਦ ਕਰਦੇ ਸਮੇਂ ਦੇ ਗੇਂਦਬਾਜ਼ ਦਾ ਅਗਲਾ ਪੂਰਾ ਪੈਰ ਬੈਟਿੰਗ ਝੀਜ਼ ਤੋਂ ਅੱਗੇ ਟੱਪ ਜਾਂਦਾ ਹੈ ਜਾਂ Returning Crease ਨੂੰ ਕੱਟਦਾ ਹੈ ਤਾਂ ਅੰਪਾਇਰ ਨੋ ਬਾਲ ਘੋਸ਼ਤ ਕਰ ਦਿੰਦਾ ਹੈ । ਬੇਟਸਨ ਨੇ ਬਾਲ ’ਤੇ ਹਿੰਟ ਲਗਾ ਕੇ ਜਿੰਨੀਆਂ ਵੀ ਦੌੜਾਂ ਸੰਭਵ ਹੋਣ, ਬਣਾ ਸਕਦਾ ਹੈ । ਇਸ ਤਰ੍ਹਾਂ ਬਣੀਆਂ ਦੌੜਾਂ ਨੂੰ ਭੁੱਲ ਸਕੋਰ ਵਿਚ ਜੋੜ ਲਿਆ ਜਾਵੇਗਾ । ਜੇਕਰ ਕੋਈ ਦੌੜ ਨਾ ਬਣੀ ਹੋਵੇ ਤਾਂ ਕੇਵਲ ਇਕ ਦੌੜ ਹੀ ਸਕੋਰ ਵਿਚ ਜੋੜੀ ਜਾਵੇਗੀ । ਅੰਪਾਇਰ ਆਪਣੀ ਇਕ ਭੁਜਾ ਫੈਲਾ ਕੇ ਨੋ ਬਾਲ ਦਾ ਇਸ਼ਾਰਾ ਦਿੰਦਾ ਹੈ ।

ਵਾਈਡ ਬਾਲ (Wide Ball) – ਜੇਕਰ ਬਾਊਲਰ ਬਾਲ ਨੂੰ ਵਿਕਟ ਤੋਂ ਇੰਨੀ ਉਚਾਈ ‘ਤੇ ਜਾਂ ਚੌੜਾਈ ‘ਤੇ ਸੁੱਟਦਾ ਹੈ ਕਿ ਅੰਪਾਇਰ ਦੇ ਵਿਚਾਰ ਵਿਚ ਇਹ ਬੈਟਸਮੈਨ ਦੀ ਪਹੁੰਚ ਤੋਂ ਬਾਹਰ ਹੈ, ਤਾਂ ਉਹ ਵਾਈਡ ਬਾਲ ਦੀ ਘੋਸ਼ਣਾ ਕਰ ਦਿੰਦਾ ਹੈ । ਜੋ ਦੌੜਾਂ ਵਾਈਡ ਬਾਲ ਦੇ ਸਮੇਂ ਬਣਨ ਉਨ੍ਹਾਂ ਨੂੰ ਵਾਈਡ ਬਾਲ ਵਿਚ ਗਿਣਿਆ ਜਾਂਦਾ ਹੈ । ਜੇਕਰ ਕੋਈ ਵੀ ਦੌੜ ਨਾ ਬਣੇ ਤਾਂ ਇਕ ਦੌੜ ਸਮਝੀ ਜਾਂਦੀ ਹੈ । ਵਾਈਡ ਬਾਲ ਦਾ ਇਸ਼ਾਰਾ ਅੰਪਾਇਰ ਆਪਣੀਆਂ ਦੋਵੇਂ ਭੁਜਾਵਾਂ ਸਿੱਧੀਆਂ ਫੈਲਾ ਕੇ ਕਰਦਾ ਹੈ ।

ਬਾਈ ਅਤੇ ਲੈਗ ਬਾਈ (Bye and Leg-Bye) – ਜੇਕਰ ਕੋਈ ਚੰਗੀ ਤਰ੍ਹਾਂ ਨਾਲ ਸੁੱਟੀ ਗੇਂਦ ਜਾਂ ਬੈਟਸਮੈਨ (ਸਟਰਾਈਕਰ) ਦੇ ਬੈਟ ਜਾਂ ਸਰੀਰ ਨੂੰ ਬਿਨਾਂ ਛੂਹੇ ਕੋਲੋਂ ਲੰਘ ਜਾਵੇ ਅਤੇ ਦੌੜ ਬਣ ਜਾਵੇ ਤਾਂ ਅੰਪਾਇਰ ਬਾਈ ਘੋਸ਼ਿਤ ਕਰੇਗਾ | ਪਰ ਨੋ ਬਾਲ ਜਾਂ ਵਾਈਡ ਬਾਲ ਨਹੀਂ ਹੋਣਾ ਚਾਹੀਦਾ | ਪਰ ਜੇਕਰ ਗੇਂਦ ਬੈਟਸਮੈਨ ਦੇ ਬੈਟ ਵਾਲੇ ਹੱਥ ਨੂੰ ਛੱਡ ਕੇ ਸਰੀਰ ਦੇ ਕਿਸੇ ਭਾਗ ਨੂੰ ਛੂਹ ਕੇ ਕੋਲੋਂ ਲੰਘ ਜਾਵੇ ਅਤੇ ਦੌੜ ਬਣ ਜਾਵੇ ਤਾਂ ਅੰਪਾਇਰ ਲੈ ਬਾਈ ਘੋਸ਼ਿਤ ਕਰੇਗਾ ।

ਆਪਣੇ ਖੇਤਰ ਤੋਂ ਬਾਹਰ – ਬੈਟਸਮੈਨ ਆਪਣੇ ਖੇਤਰ ਤੋਂ ਬਾਹਰ ਮੰਨਿਆ ਜਾਵੇਗਾ, ਜਦੋਂ ਤਕ ਉਸ ਦੇ ਹੱਥ ਦੇ ਬੈਟ ਦਾ ਕੁੱਝ ਭਾਗ ਜਾਂ ਉਸ ਦਾ ਸਰੀਰ ਕਲਪਿਤ ਮੰਜ ਰੇਖਾ ਦੇ ਪਿੱਛੇ ਜ਼ਮੀਨ ‘ਤੇ ਨਾ ਹੋਵੇ ।

ਬੈਟਸਮੈਨ ਦਾ ਰਿਟਾਇਰ ਹੋਣਾ – ਬੈਟਸਮੈਨ ਕਿਸੇ ਵੀ ਸਮੇਂ ਜ਼ਖ਼ਮੀ ਜਾਂ ਬੀਮਾਰੀ ਦੀ ਹਾਲਤ ਵਿਚ ਰਿਟਾਇਰ ਹੋ ਸਕਦਾ ਹੈ । ਉਹ ਬੱਲੇਬਾਜ਼ੀ ਤਾਂ ਕਰ ਸਕਦਾ ਹੈ ਪਰ ਉਸ ਨੂੰ ਵਿਰੋਧੀ ਕਪਤਾਨ ਤੋਂ ਆਗਿਆ ਲੈਣੀ ਹੋਵੇਗੀ ਕਿ ਕਿੰਨਵੇਂ ਨੰਬਰ ‘ਤੇ ਬੱਲੇਬਾਜ਼ੀ ਕਰੇ ।

ਬਾਊਲਡ (Bowled) – ਜੇਕਰ ਵਿਕਟ ਗੇਂਦ ਕਰ ਕੇ ਡੇਗ ਦਿੱਤੀ ਜਾਵੇ, ਤਾਂ ਗੇਂਦ ਖੇਡਣ ਵਾਲਾ ਬਾਊਲਡ (Bowled Out) ਅਖਵਾਉਂਦਾ ਹੈ, ਭਾਵੇਂ ਗੇਂਦ ਪਹਿਲੇ ਉਸ ਦੇ ਪੈਰ ਜਾਂ ਸਰੀਰ ਨੂੰ ਛੂਹ ਚੁੱਕੀ ਹੋਵੇ । | ਕੈਚ (Catch-ਜੇਕਰ ਗੇਂਦ ਬੈਟ ਦੇ ਨਾਲ ਜਾਂ ਬੈਟ ਵਾਲੇ ਹੱਥ ਨਾਲ ਕਲਾਈ ਨਾਲ ਨਹੀਂ ਲਗ ਕੇ ਧਰਤੀ ਨੂੰ ਛੂਹਣ ਤੋਂ ਪਹਿਲਾਂ ਕਿਸੇ ਫੀਲਡਰ ਦੁਆਰਾ ਬੋਚ ਲਈ (ਲਪਕ) ਲਈ ਜਾਵੇ ਤਾਂ ਬੈਟਸਮੈਨ ਕੈਚ ਆਊਟ ਹੋਵੇਗਾ | ਕੈਚ ਦੇ ਸਮੇਂ ਰੱਖਿਅਕ ਦੇ ਦੋਵੇਂ ਪੈਰ ਪੂਰੀ ਤਰ੍ਹਾਂ ਖੇਡ ਦੇ ਮੈਦਾਨ ਵਿਚ ਹੋਣ । ਜੇਕਰ ਖੇਤਰ-ਰੱਖਿਅਕ ਸੀਮਾ ਰੇਖਾ ਤੋਂ ਬਾਹਰ ਕੈਚ ਫੜਦਾ ਹੈ ਤਾਂ ਬੈਟਸਮੈਨ ਆਊਟ ਨਹੀਂ ਮੰਨਿਆ ਜਾਂਦਾ, ਸਗੋਂ ਉਸ ਨੂੰ 6 ਰਨ ਮਿਲਦੇ ਹਨ । ਜੇਕਰ ਗੇਂਦ ਵਿਕਟ ਕੀਪਰ ਦੇ ਪੈਰਾਂ ਵਿਚ ਜਾ ਵਸੇ ਤਾਂ ਵੀ ਬੈਟਸਮੈਨ ਆਉਟ ਮੰਨਿਆ ਜਾਵੇਗਾ ।

ਗੇਂਦ ਨੂੰ ਹੱਥ ਲਾਉਣਾ (Handle the Ball) – ਜੇਕਰ ਹੱਥਾਂ ਨਾਲ ਖੇਡਦੇ ਸਮੇਂ ਕੋਈ ਬੈਟਸਮੈਨ ਗੇਂਦ ਨੂੰ ਛੂਹ ਲੈਂਦਾ ਹੈ ਤਾਂ ਉਸ ਨੂੰ ਗੇਂਦ ਦੇ ਨਾਲ ਹੱਥ ਲਗਾਇਆ ਆਊਟ ਮੰਨਿਆ ਜਾਵੇਗਾ ।

ਗੇਂਦ ‘ਤੇ ‘ਦੋ ਵਾਰ’ (Hit the Ball twice) – ਬੈਟਸਮੈਨ ਗੇਂਦ ‘ਤੇ ਦੋ ਵਾਰ ਆਊਟ ਹੋਵੇਗਾ ਜੇਕਰ ਗੇਂਦ ਉਸ ਦੇ ਸਰੀਰ ਦੇ ਕਿਸੇ ਭਾਗ ਨੂੰ ਲਗ ਕੇ ਰੁਕ ਜਾਂਦੀ ਹੈ ਜਾਂ ਉਹ ਉਸ ਤੇ ਦੁਬਾਰਾ ਜਾਣ-ਬੁਝ ਕੇ ਵਾਰ ਕਰਦਾ ਹੈ । ਕੇਵਲ ਆਪਣੀ ਵਿਕਟ ਦੇ ਬਚਾਅ ਲਈ ਵੀ ਵਾਰ ਕੀਤਾ ਜਾ ਸਕਦਾ ਹੈ । ਪਰੰਤੂ ਇਹ ਸ਼ਰਤ ਹੈ ਕਿ ਅਜਿਹਾ ਵਿਕਟ ਦੇ ਬਚਾਅ ਲਈ ਕੀਤਾ ਗਿਆ ਹੋਵ, ਇਸ ਪ੍ਰਕਾਰ ਜੇ ਕੋਈ ਰਨ ਬਣ ਵੀ ਜਾਵੇ ਤਾਂ ਉਹ ਗਿਣਿਆ ਨਹੀਂ ਜਾਂਦਾ ।

ਵਿਕਟ ‘ਤੇ ਵਾਰ (wicket is down or Hit wicket) – ਜੇਕਰ ਗੇਂਦ ਖੇਡਦੇ ਸਮੇਂ ਬੈਟਸਮੈਨ ਆਪਣੇ ਬੈਟ ਜਾਂ ਸਰੀਰ ਦੇ ਕਿਸੇ ਭਾਗ ਨਾਲ ਵਿਕਟਾਂ ਡੇਗਦਾ ਹੈ, ਤਾਂ ਉਸ ਨੂੰ ‘ਵਿਕਟ ਤੇ ਵਾਰ’ ਆਉਟ ਮੰਨਿਆ ਜਾਂਦਾ ਹੈ । ਜੇਕਰ ਉਸ ਦੀ ਵਿਕਟ ਟੋਪੀ ਜਾਂ ਹੈਟ ਡਿੱਗਣ ਜਾਂ ਬੈਟ ਦੇ ਟੁੱਟੇ ਹੋਏ ਕਿਸੇ ਭਾਗ ਦੇ ਵੱਜਣ ਨਾਲ ਡਿੱਗ ਜਾਂਦੀ ਹੈ, ਤਾਂ ਉਸ ਨੂੰ ਵੀ ‘ਵਿਕਟ ਤੇ ਵਾਰ’ ਆਉਟ ਮੰਨਿਆ ਜਾਵੇਗਾ ।

ਐੱਲ. ਬੀ. ਡਬਲਿਉ. (ਲੈਗ ਬਿਛੋਰ ਵਿਕਟ) – ਬੈਟਸਮੈਨ ਉਸ ਸਮੇਂ ਐੱਲ. ਬੀ. ਡਬਲਿਉ. ਆਊਟ ਮੰਨਿਆ ਜਾਂਦਾ ਹੈ, ਜਦੋਂ ਉਹ ਗੇਂਦ ਨੂੰ ਬੱਲੇ ਨਾਲ ਛੂਹਣ ਤੋਂ ਪਹਿਲਾਂ ਸਰੀਰ ਦੇ ਕਿਸੇ ਭਾਗ ਨਾਲ ਰੋਕਣ ਦਾ ਯਤਨ ਕਰਦਾ ਹੈ ਅਤੇ ਅੰਪਾਇਰ ਅਨੁਸਾਰ ਗੇਂਦ ‘ਤੇ ਵਿਕਟ ਸਿੱਧੀ ਰੇਖਾ ਵਿਚ ਹੈ । ਜੇਕਰ ਬੈਟਸਮੈਨ ਇਸ ਨੂੰ ਆਪਣੇ ਸਰੀਰ ਦੇ ਕਿਸੇ ਭਾਗ ਨਾਲ ਨਾ ਰੋਕਦਾ ਤਾਂ ਗੇਂਦ ਵਿਕਟ ‘ਤੇ ਹੀ ਲਗਦੀ ।

ਖੇਤਰ ਵਿਚ ਰੋਕ – ਕੋਈ ਵੀ ਬੈਟਸਮੈਨ ਖੇਤਰ ਵਿਚ ਰੋਕ ਆਊਟ ਹੋ ਸਕਦਾ ਹੈ, ਜੇਕਰ ਉਹ ਜਾਣ-ਬੁਝ ਕੇ ਕਿਸੇ ਫੀਲਡਰ ਨੂੰ ਗੇਂਦ ਫੜਨ ਤੋਂ ਰੋਕਦਾ ਹੈ ।
ਸਟੰਪਡ (Stumped) – ਬੈਟਸਮੈਨ ਦੇ ਹੱਥ ਦਾ ਬੈਟ ਜਾਂ ਉਸ ਦਾ ਪੈਰ ਮੰਨੀ ਗਈ ਮੁੰਜ ਰੇਖਾ ਦੇ ਪਿੱਛੇ ਧਰਤੀ ‘ਤੇ ਨਾ ਹੋਵੇ, ਤਾਂ ਉਹ ਖੇਤਰ ਤੋਂ ਬਾਹਰ ਮੰਨਿਆ ਜਾਂਦਾ ਹੈ । ਬੈਟਸਮੈਨ ਉਸ ਸਮੇਂ ਸਟੰਪਡ ਆਊਟ ਮੰਨਿਆ ਜਾਂਦਾ ਹੈ, ਜਦੋਂ ਗੇਂਦ ਨੋ ਬਾਲ ਨਾ ਹੋਵੇ ਅਤੇ ਬਾਊਲਰ ਦੁਆਰਾ ਟੁੱਟੀ ਗਈ ਹੋਵੇ ਅਤੇ ਉਹ ਦੌੜ ਬਣਾਉਣ ਦੀ ਕੋਸ਼ਿਸ਼ ਦੀ ਸਥਿਤੀ ਤੋਂ ਇਲਾਵਾ ਖੇਤਰ ਤੋਂ ਬਾਹਰ ਚਲਿਆ ਜਾਵੇ ਅਤੇ ਵਿਕਟ ਕੀਪਰ ਵਿਕਟ ਉਖਾੜ ਸੁੱਟੇ ਜਾਂ ਵਿਕਟਾਂ ਦੇ ਉੱਪਰ ਰੱਖੀਆਂ ਗੱਲੀਆਂ ਉਤਾਰ ਦੇਵੇ ।

ਰਨ ਆਊਟ (Run Out) – ਜਿਸ ਸਮੇਂ ਗੇਂਦ ਮੈਦਾਨ ਵਿਚ ਹੋਵੇ ਤਾਂ ਬੈਟਸਮੈਨ ਭੱਜਦੇ ਹੋਏ ਖੇਤਰ ਤੋਂ ਬਾਹਰ ਚਲਿਆ ਜਾਏ ਅਤੇ ਵਿਰੋਧੀ ਟੀਮ ਦਾ ਖਿਡਾਰੀ ਉਸ ਦੀ ਵਿਕਟ ਡੇਗ ਦੇਵੇ, ਤਾਂ ਬੈਟਸਮੈਨ ਰਨ ਆਉਟ ਹੋ ਜਾਂਦਾ ਹੈ । ਜੇਕਰ ਬੈਟਸਮੈਨ ਇਕ ਦੂਜੇ ਨੂੰ ਪਾਰ ਕਰ ਜਾਣ, ਤਾਂ ਉਸ ਬੈਟਸਮੈਨ ਨੂੰ ਆਉਟ ਮੰਨਿਆ ਜਾਵੇਗਾ, ਜੋ ਡਿੱਗੀ ਹੋਈ ਵਿਕਟ ਵਲ ਦੌੜ ਰਿਹਾ ਹੋਵੇ ।

ਵਿਕਟ ਰੱਖਿਅਕ (wicket Keeper) – ਵਿਕਟ ਕੀਪਰ ਸਦਾ ਵਿਕਟਾਂ ਦੇ ਪਿੱਛੇ ਰਹੇਗਾ ਜਦੋਂ ਤਕ ਕਿ ਬਾਊਲਰ ਦੁਆਰਾ ਟੁੱਟੀ ਹੋਈ ਗੇਂਦ ਨੂੰ ਬੈਟਸਮੈਨ ਦੇ ਬੈਟ ਜਾਂ ਸਰੀਰ ਦੇ ਕਿਸੇ ਹਿੱਸੇ ਨਾਲ ਛੋਹ ਨਹੀਂ ਜਾਂਦੀ ਜਾਂ ਵਿਕਟ ਦੇ ਪਾਰ ਨਹੀਂ ਜਾਂਦੀ ਜਾਂ ਬੈਟਸਮੈਨ ਆਊਟ ਨਹੀਂ ਹੋ ਜਾਂਦਾ, ਵਿਕਟ ਰੱਖਿਅਕ ਗੇਂਦ ਨੂੰ ਨਹੀਂ ਪਕੜ ਸਕਦਾ ।

ਖੇਤਰ ਰੱਖਿਅਕ (Fielders) – ਖੇਤਰ ਰੱਖਿਅਕ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਗੇਂਦ ਨੂੰ ਰੋਕ ਸਕਦਾ ਹੈ । ਉਸ ਨੂੰ ਆਪਣੀ ਟੋਪੀ ਨਾਲ ਗੇਂਦ ਰੋਕਣ ਦੀ ਆਗਿਆ ਨਹੀਂ ।
ਜੇਕਰ ਉਹ ਇਸ ਤਰ੍ਹਾਂ ਕਰਦਾ ਹੈ, ਤਾਂ ਇਸ ਦੀ ਸਜ਼ਾ ਚਾਰ ਦੌੜਾਂ ਹੋਣਗੀਆਂ । ਜੇਕਰ ਉਸ ਦੀ ਕੋਈ ਦੌੜ ਨਾ ਬਣੀ ਹੋਵੇ, ਤਾਂ ਚਾਰ ਦੌੜਾਂ ਜੋੜ ਦਿੱਤੀਆਂ ਜਾਣਗੀਆਂ ।
ਕ੍ਰਿਕਟ (Cricket) Game Rules – PSEB 10th Class Physical Education 4

A.

  1. Wickets.
  2. Bowling crease
  3. Return crease
  4. Popping crease.

B. Position of Players-

  1. Slips
  2. 3rd man
  3. Gully
  4. Point
  5. Cover-point
  6. Extra-cover.
  7. Mid-off
  8. Bowler.
  9. Straight
  10. Mid-on
  11. Long-on
  12. Mid-wicket
  13. Square leg
  14. Fine leg
  15. Leg-slips
  16. Short leg
  17. Silly mid-off.
  18. Silly mid-on
  19. Silly point
  20. Backward point
  21. Wicket Keeper.

ਖੇਤਰ, ਮੌਸਮ ਅਤੇ ਰੌਸ਼ਨੀ – ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟੀਮਾਂ ਦੇ ਕਪਤਾਨ ਖੇਡ ਲਈ ਖੇਤਰ, ਮੌਸਮ ਅਤੇ ਰੌਸ਼ਨੀ ਦੇ ਉੱਚਿਤ ਹੋਣ ਨੂੰ ਨਿਸਚਿਤ ਕਰਨ ਲਈ ਚੋਣ ਕਰਨਗੇ । ਜੇਕਰ ਇਸ ਸੰਬੰਧੀ ਪਹਿਲਾਂ ਸਹਿਮਤੀ ਨਾ ਕੀਤੀ ਗਈ ਹੋਵੇ, ਤਾਂ ਉਸ ਦਾ ਫੈਸਲਾ ਅੰਪਾਇਰ ਕਰਨਗੇ ।

ਅਪੀਲ – ਅੰਪਾਇਰ ਕਿਸੇ ਬੈਟਸਮੈਨ ਨੂੰ ਆਉਟ ਨਹੀਂ ਦੇਵੇਗਾ ਜਦੋਂ ਤਕ ਕਿਸੇ ਫੀਲਡਰ ਦੁਆਰਾ ਅਪੀਲ ਨਹੀਂ ਕੀਤੀ ਗਈ ਹੋਵੇ । ਇਹ ਅਪੀਲ ਅਗਲੀ ਗੇਂਦ ਸੁੱਟਣ ਅਤੇ ਸਮਾਂ ਪੁਕਾਰਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ । ਅਪੀਲ ਕਰਦੇ ਸਮੇਂ ਫੀਲਡਰ ਅੰਪਾਇਰ ਨੂੰ ਕਹਿੰਦੇ ਹਨ ਇਹ ਕਿਵੇਂ ਹੋਇਆ | ਅੰਪਾਇਰ ਆਉਟ ਦਾ ਨਿਰਣਾ ਅਪੀਲ ਨਿਰਦੇਸ਼ਕਾਂ ਉਂਗਲਾਂ ਉਠਾ ਕੇ ਦਿੰਦਾ ਹੈ ।

ਮੈਂਡਟੇਰੀ ਓਵਰ (Mandatory Over) – ਮੈਚ ਦੇ ਆਖ਼ਰੀ ਦਿਨ ਮੈਚ ਸਮਾਪਤ ਹੋਣ ਤੋਂ ਇਕ ਘੰਟਾ ਪਹਿਲਾਂ ਅੰਪਾਇਰ ਮੈਂਟੇਰੀ ਓਵਰ ਦਾ ਸੰਕੇਤ ਦਿੰਦਾ ਹੈ । ਉਸ ਤੋਂ ਬਾਅਦ 20 ਓਵਰਾਂ ਦੀ ਇਕ ਹੋਰ ਖੇਡ ਖੇਡੀ ਜਾਂਦੀ ਹੈ । ਹਰ ਇਕ ਓਵਰ ਵਿਚ 6 ਬਾਲ ਖੇਡੇ ਜਾਂਦੇ ਹਨ । ਜੇਕਰ ਮੈਚ ਬਰਾਬਰ ਹੁੰਦਾ ਪ੍ਰਤੀਤ ਹੋਵੇ, ਤਾਂ ਇਨ੍ਹਾਂ ਓਵਰਾਂ ਤੋਂ ਪਹਿਲਾਂ ਵੀ ਖੇਡ ਸਮਾਪਤ ਕੀਤੀ ਜਾ ਸਕਦੀ ਹੈ ।

ਡੈੱਡ ਬਾਲ (Dead Ball) – ਬਾਲ ਉਨ੍ਹਾਂ ਹਾਲਤਾਂ ਵਿਚ ਹੀ ਰੈੱਡ ਮੰਨੀ ਜਾਂਦੀ ਹੈ, ਜਦ ਕਿ ਉਹ ਠੀਕ ਤਰ੍ਹਾਂ ਬਾਊਲਰ ਜਾਂ ਵਿਕਟ ਕੀਪਰ ਦੇ ਕਾਬੂ ਹੋ ਜਾਏ ਜਾਂ ਸੀਮਾ ‘ਤੇ ਪਹੁੰਚ ਜਾਵੇ, ਅੰਪਾਇਰ ਜਾਂ ਬੈਟਸਮੈਨ ਦੇ ਕੱਪੜਿਆਂ ਵਿਚ ਉਲਝ ਜਾਵੇ ਜਾਂ ਅੰਪਾਇਰ ਦੁਆਰਾ ਸਮੇਂ ਜਾਂ ਓਵਰ ਦੀ ਘੋਸ਼ਣਾ ਕਰ ਦਿੱਤੀ ਜਾਵੇ ; ਇਨ੍ਹਾਂ ਤੋਂ ਇਲਾਵਾ ਜਦ ਖਿਡਾਰੀ ਆਊਟ ਹੋ ਜਾਂਦਾ ਹੈ ਜਾਂ ਉਸ ਨੂੰ ਗੰਭੀਰ ਸੱਟ ਲੱਗ ਜਾਂਦੀ ਹੈ ।

ਮੈਦਾਨ ਦੀ ਅੜਚਨ (Obstructing the Field) – ਜੇ ਕੋਈ ਬੱਲੇ-ਬਾਜ਼ ਜਾਣ-ਬੁੱਝ ਕੇ ਦੂਸਰੀ ਟੀਮ ਦੀ ਖੇਡ ਵਿਚ ਅੜਚਨ ਪਾਉਂਦਾ ਹੈ, ਜਿਸ ਕਾਰਨ ਵਿਰੋਧੀ ਟੀਮ ਨੂੰ ਬਾਲ ਫੜਨ ਵਿਚ ਰੁਕਾਵਟ ਆਉਂਦੀ ਹੈ ਤਾਂ ਰੋਕਣ ਵਾਲੇ ਬੈਟਸਮੈਨ ਨੂੰ ਆਊਟ ਮੰਨਿਆ ਜਾਂਦਾ ਹੈ । ਅਜਿਹਾ ਕਰਨ ਨੂੰ ਮੈਦਾਨ ਦੀ ਅੜਚਨ ਕਿਹਾ ਜਾਂਦਾ ਹੈ ।

ਇਕ ਦਿਨ ਦਾ ਮੈਚ (One Day Match) – ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਇਕ ਦਿਨ ਦਾ ਟੈਸਟ ਮੈਚ ਹੁੰਦਾ ਹੈ । ਜਿਸ ਵਿਚ ਦੋਵੇਂ ਟੀਮਾਂ 40-40 ਜਾਂ 50-50 ਓਵਰ ਦੇ ਮੈਚ ਖੇਡਦੀਆਂ ਹਨ, ਜੋ ਟੀਮ ਵੱਧ ਰਨ ਬਣਾ ਜਾਵੇ, ਉਹ ਜਿੱਤ ਜਾਂਦੀ ਹੈ ।

ਖੇਤਰ ਰੱਖਿਅਕ ਦੀ ਵਿਉ ਰਚਨਾ – ਫੀਲਡ ਸੈਟਿੰਗ ਵਿਚ ਆਮ ਤੌਰ ‘ਤੇ ਮੈਦਾਨ ਵਿਚ ਖੇਤਰ ਰੱਖਿਅਕ ਪਿੱਛੇ ਦਿੱਤੇ ਚਿੱਤਰ ਅਨੁਸਾਰ ਥਾਂ ਹਿਣ ਕਰਦੇ ਹਨ ।
ਕ੍ਰਿਕਟ ਦੀ ਖੇਡ ਵਿਚ ਅੰਪਾਇਰ ਦੁਆਰਾ ਦਿੱਤੇ ਜਾਣ ਵਾਲੇ ਸੰਕੇਤ ।

ਕ੍ਰਿਕਟ (Cricket) Game Rules – PSEB 10th Class Physical Education

ਪ੍ਰਸ਼ਨ 4.
ਕ੍ਰਿਕਟ ਦੀ ਖੇਡ ਦੀਆਂ ਕੁੱਝ ਮਹੱਤਵਪੂਰਨ ਤਕਨੀਕਾਂ ਲਿਖੋ ।
ਉੱਤਰ-
ਕ੍ਰਿਕਟ ਦੀ ਖੇਡ ਦੀਆਂ ਕੁੱਝ ਮਹੱਤਵਪੂਰਨ ਤਕਨੀਕਾਂ
ਕ੍ਰਿਕਟ ਵਿਚ ਬੈਟਿੰਗ ਮੁਹਾਰਿਤ ਅਤੇ ਤਕਨੀਕਾਂ ਕਿਸੇ ਵੀ ਹਿਟ ਨੂੰ ਸਫਲਤਾ ਪੂਰਵਕ ਖੇਡਣ ਲਈ ਬੈਟਸਮੈਨਾਂ ਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ : ਉਸ ਨੂੰ ਜ਼ਰੂਰ ਹੀ ਪਹਿਲਾਂ ਬਾਲ ਨੂੰ ਲੱਭਣਾ ਚਾਹੀਦਾ ਹੈ ਅਤੇ ਫਿਰ ਬਾਲ ਵੱਲ ਧਿਆਨ ਰੱਖਣਾ । ਉਸ ਨੇ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਕਿਹੜੀ ਹਿੱਟ ਠੀਕ ਤਰ੍ਹਾਂ ਖੇਡਣ ਲਈ ਆਪਣੇ ਬਦਨ ਨੂੰ ਮੋੜਨਾ ਚਾਹੀਦਾ ਹੈ ।
ਕ੍ਰਿਕਟ (Cricket) Game Rules – PSEB 10th Class Physical Education 5
ਕਹਿਣ ਨੂੰ ਤਾਂ ਕਾਫੀ ਆਸਾਨ ਹੈ, ਪਰ ਅਸਲ ਵਿਚ ਏਨਾ ਆਸਾਨ ਨਹੀਂ ਹੈ । ਇਹ ਗੱਲ ਸੋਚਣ ਲਈ ਤਾਂ ਆਸਾਨ ਹੈ ਕਿ ਤੁਸੀਂ ਬਾਲ ਵੱਲ ਵੇਖ ਰਹੇ ਹੋ । ਸੱਚਮੁੱਚ ਕਿਸੇ ਆ ਰਹੇ ਬਾਲ ਨੂੰ ਤੱਕਣਾ ਆਸਾਨ ਹੈ, ਬਸ਼ਰਤੇ ਕਿ ਤੁਸੀਂ ਆਪਣਾ ਮਨ ਬਣਾਇਆ ਹੋਇਆ ਹੋਵੇ । ਪਰ ਪੂਰੀ ਪਾਰੀ ਵਿਚ ਹਰੇਕ ਬਾਲ ਦੀ ਜਾਂਚ ਕਰਨ ਦੀ ਆਦਤ ਬਣਾਉਣੀ, ਸਹੀ ਅਰਥਾਂ ਵਿਚ ਜਾਂਚ ਕਰਨ ਦੀ, ਇਕ ਬੜਾ ਔਖਾ ਕੰਮ ਹੈ । ਤੁਸੀਂ ਅਜਿਹਾ ਸਿਰਫ ਆਪਣੇ ਹੱਥਾਂ ਵਿਚਲੇ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਸਿੱਖ ਕੇ ਹੀ ਕਰ ਸਕਦੇ ਹੋ । ਇਹ ਸੱਚਮੁੱਚ ਬੜਾ ਔਖਾ ਹੈ, ਪਰ ਜੇ ਤੁਸੀਂ ਇਸ ਤਰ੍ਹਾਂ ਕਰਨਾ ਸਿੱਖ ਲੈਂਦੇ ਹੋ, ਤਾਂ ਇਹ ਤੁਹਾਨੂੰ ਕ੍ਰਿਕਟ ਵਿਚ ਹੀ ਸਹਾਈ ਸਿੱਧ ਨਹੀਂ ਹੋਵੇਗਾ, ਸਗੋਂ ਜ਼ਿੰਦਗੀ ਵਿਚ ਵੀ ।

ਠੀਕ ਇਸ ਤਰ੍ਹਾਂ ਇਹ ਫੈਸਲਾ ਕਰਨਾ ਕਿ ਕਿਸੇ ਵਿਸ਼ੇਸ਼ ਬਾਲ ਨੂੰ ਕਿਸ ਤਰ੍ਹਾਂ ਹਿੱਟ ਕਰਨਾ ਹੈ, ਇਹ ਇਕ ਤਰ੍ਹਾਂ ਨਾਲ ਅੰਤਰ-ਪ੍ਰੇਰਨਾ ਦਾ ਮਾਮਲਾ ਹੈ, ਜਾਂ ਜਿਸ ਨੂੰ ਅਕਸਰ ਕ੍ਰਿਕਟ ਵਿਚ “ਬਾਲ ਸੁਝ’ ਕਿਹਾ ਜਾਂਦਾ ਹੈ । ਪਰ ਇਹ ਮੁੱਖ ਤੌਰ ‘ਤੇ ਤਜਰਬੇ ਦਾ ਕੰਮ ਹੈ ।

ਖਿਡਾਰੀ ਦੀ ਸਥਿਤੀ
ਇਕ ਖਿਡਾਰੀ ਦੀ ਆਰਾਮਦਾਇਕ, ਤਨਾਅ-ਰਹਿਤ ਅਤੇ ਸੰਤੁਲਿਤ ਸਥਿਤੀ ਬੜੀ ਜ਼ਰੂਰੀ ਹੈ, ਬਾਲ ਦੀ ਸਹੀ ਪਰਖ ਕਰਨੀ ਅਤੇ ਹਰੇਕ ਸਰੋਕ ਲਈ ਪੈਰਾਂ ਦੀ ਹਿਲ-ਜੁਲ ਇਸ ਉੱਤੇ
ਹੀ ਨਿਰਭਰ ਕਰਦੀ ਹੈ । ਪੈਰ ਸਾਧਾਰਨ ਤੌਰ ‘ਤੇ ਕਰੀਜ਼ ਦੇ ਪਾਸਿਆਂ ਵੱਲ ਸਮਾਨਾਂਤਰ ਹੋਣੇ | ਚਾਹੀਦੇ ਹਨ ਅਤੇ ਉਨ੍ਹਾਂ ਦੇ ਪੰਜੇ ਨਿਸ਼ਾਨੇ ਵੱਲ ਹੋਣੇ ਚਾਹੀਦੇ ਹਨ ।
ਕ੍ਰਿਕਟ (Cricket) Game Rules – PSEB 10th Class Physical Education 6
ਬੈਕ ਲਿਫਟ
ਇਕ ਸਹੀ ‘ਬੈਕ ਲਿਫਟ ਦੀ ਬਹੁਤ ਮਹੱਤਤਾ ਹੈ । ਖੱਬੀ ਬਾਂਹ ਅਤੇ ਗੁੱਟ ਨੂੰ ਹੀ ਸਾਰਾ ਕੰਮ ਕਰਨਾ ਚਾਹੀਦਾ ਹੈ ਅਤੇ ਬੈਟ ਦਾ ਸਾਹਮਣਾ ਪਾਸਾ ਨਿਸ਼ਾਨੇ ਵੱਲ, ਜਿਵੇਂ ਕਿ ਬੈਟ ਉਭਰਦਾ ਹੈ ।
ਸਿਰ ਅਤੇ ਬਦਨ ਬਿਲਕੁਲ ਸਥਿਰ ਹੋਣੇ ਚਾਹੀਦੇ ਹਨ | ਉਭਾਰ ਦੇ ਅਖੀਰ ‘ਤੇ ਸੱਜੀ ਕੁਹਣੀ ਬਦਨ ਤੋਂ ਥੋੜ੍ਹੀ ਜਿਹੀ ਹਟੀ ਹੋਣੀ ਚਾਹੀਦੀ ਹੈ ਅਤੇ ਖੱਬਾ ਹੱਥ ਪੈਂਟ ਦੀ ਸੱਜੀ ਜੇਬ ਦੇ ਬਿਲਕੁਲ ਸਾਹਮਣੇ ਉੱਪਰ ਵੱਲ ਹੋਣਾ ਚਾਹੀਦਾ ਹੈ ।

ਬੈਟ ਹੇਠਾਂ ਵੱਲ ਇੱਛਤ ਹਿੱਟ ਦੀ ਰੇਖਾ ‘ਤੇ ਘੁੰਮਣਾ ਚਾਹੀਦਾ ਹੈ । ਹਮਲੇ ਸਮੇਂ ਬੈਕ ਲਿਫ਼ਟ ਕੁਦਰਤੀ ਹੈ ਕਿ ਵਧੇਰੇ ਪੱਕੀ ਹੋਵੇਗੀ ।

ਸਿੱਧੇ ਬਾਲ ਲਈ ਸਾਹਮਣੀ ਸੁਰੱਖਿਆ ਹਿੱਟ

ਸਾਹਮਣੀ ਹਿੱਟ ਸੁਰੱਖਿਆ ਵਿਚ ਨਾ ਸਿਰਫ ਬਹੁ-ਕੀਮਤੀ ਹੈ, ਸਗੋਂ ਸਾਰੀਆਂ ਹਿੱਟਾਂ ਦਾ ਆਧਾਰ ਵੀ ਹੈ, ਇਸ ਨੂੰ ਠੀਕ ਢੰਗ ਨਾਲ ਖੇਡਣਾ ਲਗਪਗ ਅੱਧਾ ਬੈਟਸਮੈਨ ਬਣਨ ਦੇ ਤੁਲ ਹੈ । ਉਦੇਸ਼ ਬਾਲ ਨੂੰ ਜਿੰਨਾ ਪੁਆਇੰਟ ਦੇ ਨੇੜੇ ਤੋਂ ਨੇੜੇ ਸੰਭਵ ਹੋ ਸਕੇ ਖੇਡਣਾ ਹੈ ।
ਕ੍ਰਿਕਟ (Cricket) Game Rules – PSEB 10th Class Physical Education 7
ਸਿਰ ਅੱਗੇ ਵੱਲ ਵਧਾਉਂਦਿਆਂ, ਖੱਬਾ ਕੂਲ੍ਹਾ ਤੇ ਮੋਢਾ ਬਾਲ ਦੀ ਰੇਖਾ ਤੋਂ ਬਾਹਰ ਰੱਖ ਕੇ ਬਾਲ ਨੂੰ ਬੈਟ ਤੇ ਖੱਬੇ ਪੈਰ ਦੇ ਕੁੱਝ ਇੰਚ ਸਾਹਮਣੇ ਲੈਣਾ ਹੁੰਦਾ ਹੈ ਅਤੇ ਪੈਰ ਮਿਡ-ਆਫ ਅਤੇ ਐਕਸਟਰਾ ਕਵਰ ਦੇ ਵਿਚਕਾਰ ਦੀ ਸੇਧ ਵਿਚ ਹੋਣਾ ਚਾਹੀਦਾ ਹੈ । ਬਦਨ ਦਾ ਭਾਰ ਮੁੜੇ ਹੋਏ ਖੱਬੇ ਗੋਡੇ ਨਾਲ ਬਿਲਕੁਲ ਸਾਹਮਣੇ ਵੱਲ ਹੋਣਾ ਚਾਹੀਦਾ ਹੈ ।

ਬਾਲ ਦੀ ਸਾਰਾ ਰਸਤਾ ਪਰਖ ਕਰੋ । ਇਸ ਤਰ੍ਹਾਂ ਕਰਨ ਲਈ ਤੁਹਾਨੂੰ ਆਪਣਾ ਸਿਰ ਜਿੱਥੇ ਤਕ ਹੋ ਸਕੇ ਸੰਤੁਲਨ ਵਿਚ ਰੱਖਣਾ ਚਾਹੀਦਾ ਹੈ । ਸਿਰ ਉੱਪਰ ਚੁੱਕਣ ਲਈ ਲਾਲਚ ਨੂੰ ਘੱਟ ਕਰੋ ।

ਹਿੱਟਾਂ ਵਿਚ ਕੰਟਰੋਲ ਲਾਜ਼ਮੀ ਹੈ-ਜੇ ਤੁਸੀਂ ਮਜ਼ਬੂਤ ਹਿੱਟ ਮਾਰਨੀ ਚਾਹੁੰਦੇ ਹੋ, ਤਾਂ ਤੁਹਾਡੀ ਹਿੱਟ ਘੁੰਮਣ ਦੀ ਬਜਾਏ ਵਧੇਰੇ ਲੰਬੀ ਹੋ ਸਕਦੀ ਹੈ ।
ਬਾਲ ਨੂੰ ਸਾਫ-ਸਾਫ ਤੇ ਸੌਖੀ ਤਰ੍ਹਾਂ ਹਿੱਟ ਕਰਨ ਲਈ, ਉਸ ਨੂੰ ਸੀਮਾ (ਬਾਊਂਡਰੀ) ਵੱਲ ਸੁੱਟਣ ਨਾਲੋਂ ਮੈਦਾਨ ਵਿਚ ਸੁੱਟਣਾ ਚਾਹੀਦਾ ਹੈ ।
ਜੇ ਬਾਲ ਕਾਫੀ ਦੂਰ ਉੱਪਰ ਹੈ ਤਾਂ ਹਿੱਟ ਇਕੋ ਲੰਬੇ ਕਦਮ ਨਾਲ ਮਾਰੀ ਜਾ ਸਕਦੀ ਹੈ, ਪਰ ਤੁਹਾਨੂੰ ਪਿੱਚ ਉੱਤੇ ਘੱਟ ਰਫਤਾਰ, ਤੇਜ਼ ਅਤੇ ਅਧੂਰੇ (Shorter) ਬਾਲ ਨੂੰ ਖੇਡਣ ਲਈ ਪੈਰ ਦੀ ਵਰਤੋਂ ਕਰਨੀ ਵੀ ਸਿੱਖਣੀ ਜ਼ਰੂਰੀ ਹੈ ।
ਕ੍ਰਿਕਟ (Cricket) Game Rules – PSEB 10th Class Physical Education 8
ਆਫ ਭਾਈਵ
ਆਫ ਡਾਈਵਿੰਗ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡਾ ਸਿਰ, ਖੱਬਾ ਮੋਢਾ ਅਤੇ | ਕਮਰ ਬਾਲ ਦੀ ਰੇਖਾ ਉੱਤੇ ਹੋਣੇ ਚਾਹੀਦੇ ਹਨ । ਜੇ ਇਹ ਠੀਕ ਦਿਸ਼ਾ ਵਿਚ ਹੋਣਗੇ ਤਾਂ ਖੱਬਾ ਪੈਰ ਆਪਣੇ ਆਪ ਹੀ ਠੀਕ ਦਿਸ਼ਾ ਵਿਚ ਕੰਮ ਕਰੇਗਾ | ਪਹੁੰਚ ਤੋਂ ਬਾਹਰ ਬਾਲ ਅਤੇ ਸਧਾਰਨ ਬਾਲ ਨੂੰ ਪ੍ਰਾਪਤ ਕਰਨ ਲਈ ਖੱਬੇ ਮੋਢੇ ਦੀ ਪਿੱਠ ਗੇਂਦ ਕਰਨ ਵਾਲੇ ਵੱਲ ਹੋਣੀ ਚਾਹੀਦੀ ਹੈ | ਅਤੇ ਆਫ-ਸਾਈਡ ਵੱਲ ਹਿੱਟ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ । ਬੈਟ ਅਸਲ ਵਿਚ ਆਪਣੀ ਹੇਠਾਂ ਵੱਲ ਚਾਲ ਫਾਈਨ ਲੈਗ ਦੀ ਰੇਖਾ ਤੋਂ ਸ਼ੁਰੂ ਕਰੇਗਾ । ਜਿੱਥੋਂ ਤੱਕ ਸੰਭਵ ਹੋ ਸਕੇ ਬੈਟ ਦਾ ਪੂਰਾ ਹਿੱਸਾ ਹਿੱਟ ਦੀ ਰੇਖਾ ਰਾਹੀਂ ਘੁੰਮਣਾ ਚਾਹੀਦਾ ਹੈ ।
ਕ੍ਰਿਕਟ (Cricket) Game Rules – PSEB 10th Class Physical Education 9
ਆਨ ਝਾਈਵ
ਲੜਕਿਆਂ ਵਿਚ ਆਨ ਡਾਈਵ ਦੀ ਯੋਗਤਾ ਬੜੀ ਘੱਟ ਹੈ, ਪਰ ਜੇ ਉਹ ਉਸ ਨੂੰ ਹਾਸਿਲ ਕਰ ਲੈਣ ਤਾਂ ਆਪਣੇ ਰਨ ਬਨਾਉਣ ਦੀ ਤਾਕਤ ਨੂੰ ਵਧਾ ਸਕਦੇ ਹਨ ।

ਇਸ ਵਿਚ ਪਹਿਲੀ ਹਰਕਤ ਖੱਬੇ ਮੋਢੇ ਨੂੰ ਹਲਕਾ ਜਿਹਾ ਨੀਵਾਂ ਰੱਖਣਾ, ਇਸ ਤਰ੍ਹਾਂ ਖੱਬੇ ਪੈਰ ਅਤੇ ਸੰਤੁਲਨ ਦੀ ਰੇਖਾ ਨੂੰ ਸਹੀ ਰੱਖਣ, ਸਿਰ ਨੂੰ ਅੱਗੇ ਵੱਲ ਕਰਦਿਆਂ ਬਾਲ ਦੀ ਰੇਖਾ ਉੱਤੇ ਆਉਣ ਵਿਚ ਮਦਦ ਮਿਲੇਗੀ । ਖੱਬਾ ਪੈਰ ਰੇਖਾ ਤੋਂ ਥੋੜ੍ਹਾ ਜਿਹਾ ਲਾਂਭੇ ਹੋਵੇਗਾ ।

ਬੈਟਸਮੈਨ ਨੂੰ ਹਿੱਟ ਦਾ ਨਿਸ਼ਾਨਾ ਲੈਣਾ ਚਾਹੀਦਾ ਹੈ ਅਤੇ ਅਖੀਰ ਬੈਟ ਦਾ ਪੂਰਾ ਚੌੜਾ ਪਾਸਾ ਰੇਖਾ ਵੱਲ ਹੇਠਾਂ ਘੁੰਮਣਾ ਚਾਹੀਦਾ ਹੈ । ਬੈਟਸਮੈਨ ਨੂੰ ਆਪਣੀ ਆਨ ਡਾਈਵਜ਼ ਵਿੱਚ ਸੱਜੇ ਹੱਥ ਅਤੇ ਸੱਜੇ ਮੋਢੇ ਤੋਂ ਜ਼ਿਆਦਾ ਕੰਮ ਲੈਣ ਦੀ ਰੁਚੀ ਨੂੰ ਮਜ਼ਬੂਤੀ ਨਾਲ ਘਟਾਉਣਾ ਹੋਵੇਗਾ । ਉਸ ਨੂੰ ਆਪਣੇ ਖੱਬੇ ਕੂਲ਼ੇ ਨੂੰ ਵੀ ਦੂਰ ਹੋਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ।
ਕ੍ਰਿਕਟ (Cricket) Game Rules – PSEB 10th Class Physical Education 10
ਕ੍ਰਿਕਟ (Cricket) Game Rules – PSEB 10th Class Physical Education 11
ਜਦੋਂ ਤੱਕ ਇਕ ਬੈਟਸਮੈਨ ਬਾਲ ਦੀ ਪਿੱਚ ਦੀ ਚੰਗੀ ਤਰ੍ਹਾਂ ਪਰਖ ਨਹੀਂ ਕਰ ਲੈਂਦਾ ਉਦੋਂ ਤਕ ਉਸ ਨੂੰ ਬੈਕ ਸਟਰੋਕ ਨਾਲ ਹੀ ਖੇਡਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਬਾਲ ਦੀ ਪਿੱਚ ਤੋਂ ਬਾਅਦ ਜਾਂਚ ਕਰਨ ਦਾ ਸਮਾਂ ਵੀ ਮਿਲੇਗਾ । ਹੌਲੀ ਬਾਲ ਅਤੇ ਵਧੇਰੇ ਮੁਸ਼ਕਿਲ ਵਿਕਟ ਵਿਚ ਉਸ ਨੂੰ ਜ਼ਰੂਰ ਹੀ ਬੈਕ ਸਟਰੋਕ ਉੱਤੇ ਨਿਰਭਰ ਕਰਨਾ ਚਾਹੀਦਾ ਹੈ ।

ਸੱਜਾ ਪੈਰ ਕਰੀਜ਼ ਵੱਲ ਪੰਜਾ ਸਮਾਨਾਂਤਰ ਰਹਿੰਦਿਆਂ ਬਾਲ ਦੀ ਰੇਖਾ ਦੇ ਅੰਦਰ ਅਤੇ ਪਿੱਛੇ ਵੱਲ ਚੰਗੀ ਤਰ੍ਹਾਂ ਹਿਲ-ਜੁਲ ਕਰ ਸਕਦਾ ਹੈ | ਬਦਨ ਦਾ ਭਾਰ ਇਸ ਪੈਰ ਉੱਤੇ ਬਦਲੀ ਕੀਤਾ ਜਾ ਸਕਦਾ ਹੈ, ਪਰ ਸਿਰ ਅੱਗੇ ਵੱਲ ਥੋੜਾ ਝੁਕਿਆ ਹੋਣਾ ਚਾਹੀਦਾ ਹੈ । ਖੱਬਾ ਪੈਰ ਪੰਜੇ ਭਰਨੇ ਹੁੰਦਿਆਂ ਹੋਇਆਂ ਇਕ ਸੰਤੁਲਨਕਾਰ ਵਜੋਂ ਕੰਮ ਕਰਦਾ ਹੈ ।

ਕ੍ਰਿਕਟ (Cricket) Game Rules – PSEB 10th Class Physical Education
ਕ੍ਰਿਕਟ (Cricket) Game Rules – PSEB 10th Class Physical Education 12
ਬਾਲ ਨਜ਼ਰਾਂ ਤੋਂ ਥੋੜ੍ਹਾ ਜਿਹਾ ਹੇਠਾਂ ਮਿਲਣਾ ਚਾਹੀਦਾ ਹੈ, ਜਿਹੜਾ ਕਿ ਜਿੰਨਾ ਸੰਭਵ ਪੱਧਰ ਹੋ ਸਕੇ ਹੋਣਾ ਚਾਹੀਦਾ ਹੈ, ਕਿਉਂਕਿ ਉਹ ਬਾਲ ਨੂੰ ਹੇਠਾਂ ਪਿੱਚ ਵੱਲ ਤੱਕਦੀਆਂ ਹਨ । ਹਿੱਟ ਉੱਤੇ ਕੰਟਰੋਲ ਖੱਬੇ ਹੱਥ ਤੇ ਬਾਂਹ ਵਲੋਂ ਕੂਹਣੀ ਉੱਪਰ ਚੁੱਕ ਕੇ ਕੀਤਾ ਜਾਂਦਾ ਹੈ । ਸੱਜਾ ਹੱਥ ਅੰਗੂਠੇ ਤੇ ਉਂਗਲਾਂ ਦੀ ਪਕੜ ਵਿਚ ਅਰਾਮਦਾਇਕ ਹੁੰਦਾ ਹੈ । ਬਦਨ ਨੂੰ ਜਿੰਨਾ ਸੰਭਵ ਹੋ ਸਕੇ ਪਾਸਿਆਂ ਵੱਲ ਰੱਖਣਾ ਚਾਹੀਦਾ ਹੈ ।

ਇਕ ਲੜਕਾ ਜਦ ਤੱਕ ਸਿੱਧੀ ਹਿੱਟ ਮਾਰਨੀ ਨਹੀਂ ਸਿੱਖਦਾ, ਤਦ ਤੱਕ ਬੈਟਸਮੈਨ ਨਹੀਂ ਬਣਦਾ, ਪਰ ਉਸ ਨੂੰ ਮਾੜੇ ਭਾਵ ਗਲਤ ਬਾਲ ਨਾਲ ਖੇਡਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਅਤੇ ਉਹ ਗੱਲ ਕਰਾਸ-ਬੈਟ ਹਿੱਟਾਂ ਰਾਹੀਂ ਅਕਸਰ ਵਧੇਰੇ ਅਸਰਦਾਰ ਹੋ ਸਕਦੀ ਹੈ । ਇਹ ਗੱਲ ਵਿਸ਼ੇਸ਼ ਕਰਕੇ ਲੰਬੇ ਟੱਪਿਆਂ ਅਤੇ ਪੂਰਨ ਉਛਾਲ ਵਿਚ ਸੱਚੀ ਲੱਗਦੀ ਹੈ ਅਤੇ ਖ਼ਾਸ ਕਰਕੇ ਜੂਨੀਅਰ ਕ੍ਰਿਕਟ ਵਿਚ ਚੌਕੇ ਮਾਰਨ ਦੇ ਉੱਤਮ ਮੌਕੇ ਪ੍ਰਦਾਨ ਕਰਦੀ ਹੈ ।

ਇਹ ਹਿੱਟਾਂ ਵਧੇਰੇ ਆਸਾਨ ਹੁੰਦੀਆਂ ਹਨ, ਕਿਉਂਕਿ ਇਹ ਸਿੱਧੀਆਂ ਬੈਟ ਹਿੱਟਾਂ ਨਾਲੋਂ | ਵਧੇਰੇ ਕੁਦਰਤੀ ਹੁੰਦੀਆਂ ਹਨ, ਪਰ ਇਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਖੇਡਣ ਵਾਸਤੇ ਤੁਹਾਨੂੰ ਦਰੁਸਤੀ | ਨਾਲ ਖੇਡਣ ਦੀ ਜਾਂਚ ਹੋਣੀ ਚਾਹੀਦੀ ਹੈ ।

ਪਿਛਲੇ ਪੈਰ ਦਾ ਸੁਕਏਅਰ ਕੱਟ
ਬਾਲ ਰੇਖਾ ਅਤੇ ਪੁਆਇੰਟ ਉੱਤੇ ਸਾਹਮਣੇ ਤੋਂ ਜਾਂ ਪਿੱਛੇ ਮਿਲਦੇ ਬਾਲ ਨਾਲ ਨਿਪਟਣ | ਲਈ ਸੱਜਾ ਪੈਰ ਕੂਲ੍ਹੇ ਦੀ ਰੇਖਾ ਦੇ ਆਰ-ਪਾਰ ਘੁੰਮਦਾ ਹੈ । ਫਿਰ ਗੁੱਟ ਅਤੇ ਹੱਥਾਂ ਨੂੰ ਇਕ | ਉੱਚੇ ਬੈਟ-ਲਿਫਟ ਤੋਂ ਹੇਠਾਂ ਮੋੜਿਆ ਜਾਂਦਾ ਹੈ ਅਤੇ ਸਿਰ ਤੇ ਬਦਨ, ਝੁਕੇ ਹੋਏ ਸੱਜੇ ਗੋਡੇ ਤੇ ਸਟਰੋਕ ਦੀ ਰੇਖਾ ਵਿਚ ਘੁੰਮਦਾ ਹੈ ।
ਕ੍ਰਿਕਟ (Cricket) Game Rules – PSEB 10th Class Physical Education 13
ਲੇਟ ਕੱਟ:
ਇਹ ਹਿੱਟ ਵੀ ਉੱਪਰ ਵਾਲੀ ਹਿੱਟ ਵਰਗੀ ਹੀ ਹੈ, ਸਿਵਾਏ ਇਸ ਦੇ ਕਿ ਇਹ ਖੱਬੇ ਮੋਢੇ ਦੇ ਵਧੇਰੇ ਮੋੜ ਨਾਲ ਸ਼ੁਰੂ ਹੁੰਦੀ ਹੈ ਅਤੇ ਸੱਜਾ ਪੈਰ ਥਰਡ ਸਲਿਪ ਵੱਲ ਪੰਜੇ ਦੇ ਰੁਖ ਨਾਲ | ਧਰਤੀ ਉੱਤੇ ਹੁੰਦਾ ਹੈ । ਬਾਲ ਵਿਕਟਾਂ ਦੀ ਸਤਹਿ ਦੇ ਬਰਾਬਰ ਮਿਲਦਾ ਹੈ ਅਤੇ ਗੁੱਟ ਅੱਗੇ ਵਧਾਉਂਦਿਆਂ ਬੈਟਸਮੈਨ ਇਸ ਨੂੰ ਗਲੀ ਜਾਂ ਸੈਕਿੰਡ ਸਲਿਪ ਦੀ ਦਿਸ਼ਾ ਵਿਚ ਹਿੱਟ ਕਰਦਾ
ਹੈ ।

ਇਨ੍ਹਾਂ ਦੋਹਾਂ ਕੱਟਾਂ ਵਿਚ ਖੱਬਾ ਪੈਰ ਪੰਜੇ ਉੱਤੇ ਆਰਾਮ ਦੀ ਹਾਲਤ ਵਿਚ ਰਹਿੰਦਾ ਹੈ ਅਤੇ | ਭਾਰ ਲੁਕੇ ਹੋਏ ਸੱਜੇ ਗੋਡੇ ਉੱਤੇ ਪੂਰੀ ਤਰ੍ਹਾਂ ਰਹਿੰਦਾ ਹੈ ।

ਬਾਸਕਟ ਬਾਲ (Basket Ball) Game Rules – PSEB 10th Class Physical Education

Punjab State Board PSEB 10th Class Physical Education Book Solutions ਬਾਸਕਟ ਬਾਲ (Basket Ball) Game Rules.

ਬਾਸਕਟ ਬਾਲ (Basket Ball) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਬਾਸਕਟ ਬਾਲ ਕੋਰਟ ਦੀ ਲੰਬਾਈ ਅਤੇ ਚੌੜਾਈ = 28 ਮੀਟਰ × 15 ਮੀਟਰ
  2. ਬਾਸਕਟ ਬਾਲ ਟੀਮ ਦੇ ਖਿਡਾਰੀ = 12, 5 ਖੇਡਦੇ ਹਨ ਅਤੇ 7 ਬਦਲਵੇਂ ਖਿਡਾਰੀ
  3. ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ = 1.80 ਮੀਟਰ
  4. ਰੇਖਾਵਾਂ ਦੀ ਚੌੜਾਈ = 5 ਸੈਂ.ਮੀ.
  5. ਬੋਰਡ ਦੀ ਮੋਟਾਈ = 3 ਸੈਂ.ਮੀ.
  6. ਬੋਰਡ ਦੇ ਹੇਠਲੇ ਹਿੱਸੇ ਦੀ ਜ਼ਮੀਨ ਤੋਂ ਉਚਾਈ = 2.90 ਮੀਟਰ
  7. ਬੋਰਡ ਦਾ ਆਕਾਰ = 180 × 120 ਮੀਟਰ
  8. ਬਾਲ ਦਾ ਘੇਰਾ = 75 ਤੋਂ 78 ਸੈਂ. ਮੀ.
  9. ਬਾਲ ਦਾ ਭਾਰ = 600 ਤੋਂ 650 ਗਰਾਮ
  10. ਬੋਰਡ ਤੇ ਆਇਤ ਦਾ ਸਾਈਜ਼ = 49 × 45 ਸੈਂ. ਮੀਟਰ
  11. ਪੋਲਾਂ ਦੀ ਦੂਰੀ = 2 ਮੀਟਰ
  12. ਖੇਡ ਦਾ ਸਮਾਂ = 40 ਮਿੰਟ ਦੇ ਚਾਰ ਕਵਾਟਰ 10-2-10 (10) 10-2-10
  13. ਬਾਸਕਟ ਬਾਲ ਦੇ ਅਧਿਕਾਰੀ = 1 ਟੇਬਲ ਕਮਿਸ਼ਨਰ, 1 ਰੈਫ਼ਰੀ, 1 ਅੰਪਾਇਰ, 1 ਚੀਫ਼ ਰੈਫ਼ਰੀ, 1 ਟਾਈਮ ਕੀਪਰ, 1 ਸਕੋਰਰ, 24 ਸੈਕਿੰਡ ਆਪਰੇਟਰ ਇਕ
  14. ਦੋ ਪਾਸਿਆਂ ਦੇ ਵਿਚਕਾਰ ਆਰਾਮ ਦਾ ਸਮਾਂ = 10 ਮਿੰਟ

ਬਾਸਕਟ ਬਾਲ (Basket Ball) Game Rules – PSEB 10th Class Physical Education

ਖੇਡਾ ਸੰਬੰਧੀ ਮਹੰਝਵਪੂਰਨ ਜਾਣਕਾਰੀ

  1. ਬਾਸਕਟ ਬਾਲ ਦਾ ਮੈਚ ਦੋ ਟੀਮਾਂ ਵਿਚਕਾਰ ਹੁੰਦਾ ਹੈ । ਦੋਹਾਂ ਟੀਮਾਂ ਵਿਚ 5-5 ਖਿਡਾਰੀ ਹੁੰਦੇ ਹਨ ਅਤੇ ਪੰਜ ਜਾਂ ਸੱਤ ਬਦਲਵੇਂ (Substitutes) ਖਿਡਾਰੀ ਹੁੰਦੇ ਹਨ ।
  2. ਬਾਸਕਟ ਬਾਲ ਖੇਡ ਦਾ ਮੈਦਾਨ ਆਇਤਾਕਾਰ ਹੁੰਦਾ ਹੈ । ਮੈਦਾਨ ਦੀ ਲੰਬਾਈ 28 ਮੀਟਰ ਅਤੇ ਚੌੜਾਈ 15 ਮੀਟਰ ਹੁੰਦੀ ਹੈ । ਮੈਦਾਨ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ ।
  3. ਟੀਮ ਦੇ ਹਰੇਕ ਖਿਡਾਰੀ ਦੀ ਬੁਨੈਣ ਦੇ ਸਾਹਮਣੇ ਅਤੇ ਪਿੱਛੇ ਕੱਪੜੇ ਦੇ 4 ਤੋਂ 15 | ਤਕ ਨੰਬਰ ਜੋ ਕਿ ਸਾਹਮਣੇ 6” ਲੰਬੇ ਅਤੇ ਪਿਛਲੇ 15” ਹੋਣੇ ਜ਼ਰੂਰੀ ਹਨ ।
  4. ਖੇਡ ਦਾ ਸਮਾਂ 10-2-10; 10, 10-2-10 ਮਿੰਟ ਦੀਆਂ ਚਾਰ ਅਵਧੀਆਂ ਦਾ ਹੁੰਦਾ ਹੈ । ਜਦੋਂ ਤਕ ਇੰਟਰਵਲ ਨਾ ਹੋਵੇ, ਜੋ ਕਿ ਦਸ ਮਿੰਟ ਦਾ ਹੁੰਦਾ ਹੈ ਕੋਈ ਖਿਡਾਰੀ ਬਿਨਾਂ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਮੈਦਾਨ ਛੱਡ ਨਹੀਂ ਸਕਦਾ ।
  5. ਖੇਡ ਵਿਚ ਖਿਡਾਰੀਆਂ ਨੂੰ ਜਿੰਨੀ ਵਾਰੀ ਮਰਜ਼ੀ ਚਾਹੇ ਬਦਲਿਆ ਜਾ ਸਕਦਾ ਹੈ, ਪਰ | ਉਨ੍ਹਾਂ ਦਾ ਨਾਮ ਸਕੋਰ ਸ਼ੀਟ ‘ਤੇ ਲਿਖਿਆ ਹੋਣਾ ਜ਼ਰੂਰੀ ਹੈ ਅਤੇ ਬਦਲੁ ਟੀਮ ਦੀ ਥਰੋ ਜਾਂ (Watch) ਅਤੇ ਬਾਲ ਡੈੱਡ ਹੋਣ ‘ਤੇ ਹੋ ਸਕਦਾ ਹੈ ।
  6. ਕਿਸੇ ਟੀਮ ਦੇ ਇਕ ਹਾਫ਼ ਵਿਚ 4 ਫਾਉਲ ਹੋਣ ਮਗਰੋਂ ਹੋਣ ਵਾਲੇ ਫਾਉਲ ਤੇ ਦੋ ਜਾਂ ਤਿੰਨ ਫਰੀ ਥਰੋ ਹਾਲਤ ਅਨੁਸਾਰ ਮਿਲਦੀਆਂ ਹਨ ।
  7. ਟੀਮ ਦੇ ਕਿਸੇ ਖਿਡਾਰੀ ਦੇ ਪੰਜ ਫਾਊਲ ਹੋਣ ਪਿੱਛੋਂ ਉਸ ਨੂੰ ਉਸ ਮੈਚ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
  8. ਬਾਸਕਟ ਬਾਲ ਦਾ ਭਾਰ 60 ਤੋਂ 650 ਗ੍ਰਾਮ ਅਤੇ ਗੇਂਦ ਦੀ ਪਰਿਧੀ 75 ਤੋਂ 78 ਸੈਂਟੀਮੀਟਰ ਹੁੰਦੀ ਹੈ ।
  9. ਹਰੇਕ ਟੀਮ ਦਾ ਕੋਚ ਇੱਕੋ ਮੈਚ ਦੇ ਖੇਡ ਵਿਚ ਦੋ ਵਾਰ ਆਰਾਮ ਕਰਨ ਲਈ ਟਾਈਮ ਆਊਟ ਲੈ ਸਕਦਾ ਹੈ, ਜੋ ਕਿ ਇਕ ਮਿੰਟ ਦਾ ਹੁੰਦਾ ਹੈ ।
  10. ਬਾਸਕਟ ਬਾਲ ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ 180 ਮੀਟਰ, ਬੋਰਡ ਦੀ ਮੋਟਾਈ 3 ਸੈਂ.ਮੀ., ਬੋਰਡ ਦੇ ਹੇਠਲੇ ਕਿਨਾਰੇ ਦੀ ਜ਼ਮੀਨ ਤੋਂ ਉਚਾਈ 2.75

ਮੀਟਰ, ਰਿੰਗ ਦੀ ਉਚਾਈ 3.05 ਮੀਟਰ, ਚਿੱਟੀ ਨੈੱਟ ਦੀ ਲੰਬਾਈ 40 ਸੈਂ. ਮੀ. ਹੁੰਦੀ ਹੈ । ਸਾਰੀਆਂ ਸੀਮਾਵਾਂ ਦੀ ਚੌੜਾਈ 5 ਸੈਂ.ਮੀ. ਹੁੰਦੀ ਹੈ ।

ਪ੍ਰਸ਼ਨ 1.
ਬਾਸਕਟ ਬਾਲ ਖੇਡ ਦਾ ਸੰਖੇਪ ਹਾਲ, ਇਸ ਦੀ ਕੋਰਟ ਅਤੇ ਰਿਸਟਰਿਕਟਿਡ ਏਰੀਆ ਤੋਂ ਕੀ ਭਾਵ ਹੈ ?
ਉੱਤਰ-
ਬਾਸਕਟ ਬਾਲ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ । ਹਰੇਕ ਟੀਮ ਦੇ 5-5 ਖਿਡਾਰੀ ਖੇਡਦੇ ਹਨ ਅਤੇ 7-7 ਜਾਂ 5-5 ਬਦਲਵੇਂ ਹੁੰਦੇ ਹਨ । ਹਰੇਕ ਟੀਮ ਵਿਰੋਧੀ ਟੀਮ ਦੀ ਬਾਸਕਟ ਵਿਚ ਬਾਲ ਪਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦੂਸਰੀ ਟੀਮ ਨੂੰ ਆਪਣੀ ਬਾਸਕਟ ਵਿਚ ਗੋਲ ਕਰਨ ਤੋਂ ਰੋਕਦੀ ਹੈ ! ਬਾਸਕਟ ਬਾਲ ਕੋਰਟ 28 ਮੀਟਰ ਲੰਬਾ ਅਤੇ 15 ਮੀਟਰ ਚੌੜਾ ਹੁੰਦਾ ਹੈ । ਇਸ ਦੀ ਲੰਬਾਈ 2 ਮੀਟਰ ਅਤੇ ਚੌੜਾਈ 5 ਮੀਟਰ ਦੋਵੇਂ ਸਾਈਡਾਂ ਦੇ ਅਨੁਪਾਤ ਨਾਲ ਘਟਾਈ ਜਾ ਸਕਦੀ ਹੈ । ਹਾਲ ਦੀ ਉਚਾਈ 7 ਮੀਟਰ ਅਤੇ ਇੱਕੋ ਜਿਹੀ ਰੌਸ਼ਨੀ ਹੋਣੀ ਜ਼ਰੂਰੀ ਹੈ । ਇਸ ਦਾ ਫਰਸ਼ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ । ਸਿੰਥੇਟਿਕ ਰਬੜ ਦਾ ਫਰਸ਼ ਵੀ ਹੋ ਸਕਦਾ ਹੈ । FIBA (International Amateur Basket Federation) ਦੇ ਮੁਕਾਬਲੇ ਲਈ ਕੋਰਟ ਦਾ ਮਾਪ ਕੋਡ ਜ਼ਰੂਰੀ ਹੁੰਦਾ ਹੈ । ਬਾਸਕਟ ਬਾਲ ਕੋਰਟ ਦੀਆਂ ਸੀਮਾ ਰੇਖਾਵਾਂ ਹਰੇਕ ਥਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਤਕ ਬਿਨਾਂ ਕਿਸੇ ਰੁਕਾਵਟ ਅੰਕਿਤ ਕੀਤੀਆਂ ਜਾਣਗੀਆਂ । ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੋਵੇਗੀ ।
ਬਾਸਕਟ ਬਾਲ (Basket Ball) Game Rules – PSEB 10th Class Physical Education 1
ਬੋਰਡ – ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ, ਜਿਸ ਦੀ ਮੋਟਾਈ 2 ਸੈਂਟੀਮੀਟਰ ਹੋਵੇ । ਗਿੰਗ ਦੀ ਕਿੱਲੀ ਨਾਲ ਬੋਰਡ ਦੇ ਉੱਪਰ 59 ਸੈਂਟੀਮੀਟਰ × 45 ਸੈਂਟੀਮੀਟਰ ਦੀ ਆਇਤ 5 ਸੈਂਟੀਮੀਟਰ ਦੀ ਚੌੜਾਈ ਦੀ ਲਾਈਨ ਨਾਲ ਬਣਾਈ ਜਾਂਦੀ ਹੈ । ਬੋਰਡ ਦੀ ਸੀਮਾ ਵੀ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ | ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ ।

ਬਾਸਕਟ (Basket) – ਇਹ ਲੋਹੇ ਦੇ ਰਿੰਗ ਨਾਲ ਚਿੱਟੇ ਰੰਗ ਦੀ ਨੈਟ ਲਾ ਕੇ ਬਣਾਈ ਜਾਂਦੀ ਹੈ । ਨੈਟ 40 ਸੈਂਟੀਮੀਟਰ ਲੰਮੀ ਅਤੇ ਰਿੰਗ ਦਾ ਅਰਧ ਵਿਆਸ 45 ਸੈਂਟੀਮੀਟਰ ਅਤੇ ਰਿੰਗ ਦੀ ਮੋਟਾਈ 20 ਮਿਲੀਮੀਟਰ ਹੁੰਦੀ ਹੈ ।

ਕੇਂਦਰੀ ਰੇਖਾ (Centre Line) – ਕੋਰਟ ਦੇ ਠੀਕ ਅੱਧ ਵਿਚ ਅੰਤਲੀਆਂ ਰੇਖਾਵਾਂ ਦੇ ਸਮਾਨ ਅੰਤਰ ਕੇਂਦਰੀ ਰੇਖਾ ਖਿੱਚੀ ਜਾਵੇਗੀ ਜਿਹੜੀ ਕੋਰਟ ਨੂੰ ਅੱਗੇ ਵਾਲੇ ਅਤੇ ਪਿੱਛੇ ਵਾਲੇ ਕੋਰਟ ਵਿਚ ਵੰਡੇਗੀ । ਇਹ ਰੇਖਾ ਕੋਰਟ ਦੇ ਬਾਹਰ 15 ਸੈਂਟੀਮੀਟਰ ਦੋਵੇਂ ਪਾਸੇ ਹੋਵੇਗੀ ।

ਮੱਧ ਦਾ ਘੇਰਾ (Centre Line) – ਕੋਰਟ ਦੇ ਠੀਕ ਦਰਮਿਆਨ 1.80 ਮੀਟਰ ਅਰਧ ਵਿਆਸ ਦਾ ਚੱਕਰ ਹੋਵੇਗਾ । ਇਸ ਦੀ ਮਿਣਤੀ ਘੇਰੇ ਦੀ ਬਾਹਰਲੀ ਰੇਖਾ ਤੋਂ ਹੋਵੇਗੀ ।

ਤਿੰਨ ਨੰਬਰੀ ਗੋਲ ਏਰੀਆ (Three point Field goal Area) – ਤਿੰਨ ਨੰਬਰੀ ਗੋਲ ਏਰੀਆ ਦੇ ਬੰਦ ਚਾਪਾਂ ਨਾਲ ਮਾਰਕ ਕੀਤਾ ਜਾਂਦਾ ਹੈ ਜੋ ਕਿ ਸਾਈਡ ਲਾਈਨ ਦੇ ਕੇਂਦਰ ਬਿੰਦੂ ਦੇ ਬਾਹਰਲੇ ਕਿਨਾਰਿਆਂ ਤੋਂ 6.25 ਮੀਟਰ ਦੇ ਅਰਧ ਵਿਆਸ ‘ਤੇ ਹੁੰਦਾ ਹੈ । ਇਹ ਟੋਕਰੀ ਦੇ ਕੇਂਦਰ ਦੇ ਬਿਲਕੁਲ ਲੰਬ ਹੁੰਦਾ ਹੈ । ਕਿਨਾਰੇ ਵਾਲੀਆਂ ਲਕੀਰਾਂ ਸਾਈਡ ਲਕੀਰਾਂ ਦੇ ਸਮਾਨੰਤਰ ਹੁੰਦੀਆਂ ਹਨ । ਕਿਨਾਰੇ ਵਾਲੀ ਲਕੀਰ ਅਤੇ ਤਿੰਨ ਨੰਬਰੀ ਗੋਲ ਏਰੀਆ ਦੀਆਂ ਲਕੀਰਾਂ ਵਿਚ ਫਰਕ 1.25 ਮੀਟਰ ਹੁੰਦਾ ਹੈ ! ਸਾਈਡ ਲਾਈਨ ਦੇ ਕੇਂਦਰ ਤੋਂ ਫਾਸਲਾ ਕੇਂਦਰ ਪੁਆਇੰਟ ਦੀ ਚਾਪ ਵਿਚ 1.575 ਮੀਟਰ ਹੋਵੇਗਾ । ਚਾਪ ਅੱਧੇ ਚੱਕਰ ਤੁਕ ਹੈ ਅਤੇ ਇਸ ਦੇ ਪਿੱਛੇ ਪਾਸੇ ਦੀ ਲਕੀਰ ਦੇ ਸਮਾਨੰਤਰ ਹੁੰਦੀ ਹੈ ।

ਫਰੀ ਥਰੋ ਲਾਈਨਾਂ ਅਤੇ ਪ੍ਰਤੀਬੱਧ ਖੇਤਰ (Restricted Area, Free Throw Lines) – ਹਰੇਕ ਅੰਤ ਰੇਖਾ ਦੇ ਸਮਾਨੰਤਰ ਅੰਦਰਲੇ ਕਿਨਾਰੇ ਤੋਂ 5.80 ਮੀਟਰ ਦੀ ਦੂਰੀ ਤੇ ਫ਼ਰੀ ਥਰੋ ਲਾਈਨ ਖਿੱਚੀ ਜਾਂਦੀ ਹੈ । ਫ਼ਰੀ ਥਰੋ ਰੇਖਾ ਦੀ ਲੰਬਾਈ 3.60 ਮੀਟਰ ਅਤੇ ਕੇਂਦਰ ਬਿੰਦੁ ਅੰਤ ਰੇਖਾਵਾਂ ਨੂੰ ਦਰਮਿਆਨ ਬਿੰਦੁਆਂ ਨੂੰ ਜੋੜਨ ਵਾਲੀ ਰੇਖਾ ਉੱਤੇ ਹੋਵੇਗਾ | ਪਤੀਬੱਧ ਖੇਤਰ ਫ਼ਰੀ ਥਰੋ ਅਤੇ ਅੰਤ ਰੇਖਾਵਾਂ ਤੋਂ ਨਿਕਲਣ ਵਾਲੀਆਂ ਰੇਖਾਵਾਂ ਤੋਂ ਬਣਦਾ ਹੈ । ਸਿਰਿਆਂ ਵਾਲੀਆਂ ਫ਼ਰੀ ਥਰੋ ਰੇਖਾਵਾਂ ਇਸ ਦੇ ਅੱਧ ਵਿਆਸ ਨੂੰ ਅੰਕਿਤ ਕਰਦੀਆਂ ਹਨ । ਇਹਨਾਂ ਰੇਖਾਵਾਂ ਦਾ ਬਾਹਰੀ ਕਿਨਾਰਾ ਅੰਤ ਰੇਖਾਵਾਂ ਦੇ ਮੱਧ ਬਿੰਦੂ ਤੋਂ ਤਿੰਨ ਮੀਟਰ ਦੇ ਫਾਸਲੇ ਅਤੇ ਫ਼ਰੀ ਥਰੋ ਰੇਖਾਵਾਂ ਦੇ ਸਿਰਿਆਂ ਉੱਤੇ ਆ ਕੇ ਖ਼ਤਮ ਹੁੰਦਾ ਹੈ । ਇਹ ਰੇਖਾ ਕੋਰਟ ਵਿਚ 1.80 ਦੇ ਅਰਧ ਵਿਆਸ ਵਾਲੇ ਅਰਧ ਚੱਕਰ ਵਿਚ ਲੱਗੀ ਹੁੰਦੀ ਹੈ ।

RESTRICTED AREA REGULATION FREE THROW LINE
ਬਾਸਕਟ ਬਾਲ (Basket Ball) Game Rules – PSEB 10th Class Physical Education 2
ਪਹਿਲੀ ਲਕੀਰ ਸਿਰੇ ਵਾਲੀ ਲਕੀਰ ਦੇ ਕਿਨਾਰੇ ‘ਤੇ 1.75 ਮੀਟਰ ਦੀ ਦੂਰੀ ‘ਤੇ ਹੋਵੇਗੀ । ਪਹਿਲੇ ਖਿਡਾਰੀ ਦੇ ਖੜੇ ਹੋਣ ਵਾਲੀ ਥਾਂ 85 ਸੈਂਟੀਮੀਟਰ ਦੂਰ ਲਕੀਰ ਨਾਲ ਬੰਨੀ ਜਾਵੇਗੀ । ਇਸ ਥਾਂ ਤੋਂ ਅੱਗੇ ਇਕ ਉਦਾਸੀਨ ਦੇਸ਼ ਹੁੰਦਾ ਹੈ, ਜਿਸ ਦੀ ਚੌੜਾਈ 30 ਸੈਂਟੀਮੀਟਰ ਹੁੰਦੀ ਹੈ । ਦੂਜੇ ਖਿਡਾਰੀ ਦੀ ਥਾਂ ਵੀ 35 ਸੈਂਟੀਮੀਟਰ ਚੌੜੀ ਹੁੰਦੀ ਹੈ ਤੇ ਉਦਾਸੀਨ ਖੇਤਰ ਵੀ ਇਸ ਦੇ ਨਾਲ ਹੀ ਲੱਗਦਾ ਹੈ । ਤੀਜੇ ਖਿਡਾਰੀ ਦੀ ਥਾਂ ਵੀ ਦੂਜੇ ਖਿਡਾਰੀ ਦੇ ਨਾਲ ਹੀ ਲੱਗਦੀ ਹੈ । ਇਸ ਦੀ ਚੌੜਾਈ 85 ਸੈਂਟੀਮੀਟਰ ਹੁੰਦੀ ਹੈ । ਟੁੱਟੇ ਹੋਏ ਅੱਧੇ ਚੱਕਰ ਦਾ ਹਰੇਕ ਚਿੰਨਿਤ ਹਿੱਸੇ ਦੀ ਲੰਬਾਈ 35 ਸੈਂਟੀਮੀਟਰ ਹੁੰਦੀ ਹੈ ਅਤੇ ਦੋਵੇਂ ਹਿੱਸਿਆਂ ਦੇ ਵਿਚਕਾਰ ਫ਼ਾਸਲਾ 40 ਸੈਂਟੀਮੀਟਰ ਹੁੰਦਾ ਹੈ ।

ਪਿਛਲੇ ਬੋਰਡ ਦਾ ਆਕਾਰ ਅਤੇ ਪਦਾਰਥ (Back Board-Size, Material and Position) –
ਪਿਛਲੇ ਵਾਲੇ ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ । ਇਹਨਾਂ ਦੀਆਂ ਮੋਟਾਈ ਤਿੰਨ ਸੈਂਟੀਮੀਟਰ ਹੁੰਦੀ ਹੈ । ਇਹ ਆਡੇ ਰੁੱਖ 1.80 ਮੀਟਰ ਅਤੇ ਖੜੇ ਰੁੱਖ 1.05 ਮੀਟਰ ਹੁੰਦੇ ਹਨ । ਜਿੱਥੇ ਰਿੰਗ ਲੱਗਦਾ ਹੈ, ਉਸ ਦੇ ਪਿੱਛੇ ਬੋਰਡ ਉੱਤੇ ਇਕ 59 ਸੈਂਟੀਮੀਟਰ x45 ਸੈਂਟੀਮੀਟਰ ਆਇਤ ਬਣਾਈ ਜਾਂਦੀ ਹੈ । ਇਸ ਦੀਆਂ ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੁੰਦੀ ਹੈ । ਇਸ ਰੇਖਾ ਦਾ ਉੱਪਰ ਵਾਲਾ ਕਿਨਾਰਾ ਰਿੰਗ ਦੀ ਸਤਹਿ ਦੇ ਬਰਾਬਰ ਹੋਵੇਗਾ | ਬੋਰਡ ਦੀ ਸੀਮਾ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ । ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ । ਇਹਨਾਂ ਬੋਰਡਾਂ ਨੂੰ ਸਹਾਰਾ ਦੇਣ ਵਾਲੀਆਂ ਭੁਜਾਵਾਂ ਆਖਰੀ ਰੇਖਾ ਦੇ ਇਕ ਮੀਟਰ ਦੀ ਦੂਰੀ ਤੇ ਪ੍ਰਤੀਬੰਧ ਖੇਤਰ ਵਿਚ ਹੁੰਦੀਆਂ ਹਨ ।
ਬਾਸਕਟ ਬਾਲ (Basket Ball) Game Rules – PSEB 10th Class Physical Education 3
ਬਾਸਕਟ (Basket) – ਬਾਸਕਟ ਛੱਲਿਆਂ ਅਤੇ ਜਾਲੀ ਦੀ ਬਣੀ ਹੁੰਦੀ ਹੈ । ਇਸ ਦੀ ਲੰਬਾਈ 40 ਸੈਂਟੀਮੀਟਰ ਹੁੰਦੀ ਹੈ । ਇਹ ਲੋਹੇ ਦੇ ਰਿੰਗ ਨਾਲ ਲਾਈ ਜਾਂਦੀ ਹੈ । ਰੰਗ ਦਾ ਅੰਦਰੂਨੀ ਹਿੱਸਾ 45 ਸੈਂਟੀਮੀਟਰ ਹੁੰਦਾ ਹੈ । ਇਸ ਨਾਰੰਗੀ ਰੰਗ ਵਾਲੇ ਬਾਸਕਟ ਦਾ ਅਰਧ ਵਿਆਸ 45 ਸੈਂਟੀਮੀਟਰ ਹੁੰਦਾ ਹੈ | ਘੇਰੇ ਦੀ ਧਾਤ 20 ਮਿਲੀਮੀਟਰ ਮੋਟੀ ਹੁੰਦੀ ਹੈ । ਇਸ ਦੇ ਹੇਠਾਂ ਇਕ ਜਾਲੀ ਲਾਈ ਜਾਂਦੀ ਹੈ, ਜੋ ਕਿ ਚਿੱਟੀ ਰੱਸੀ ਦੀ ਬਣੀ ਹੁੰਦੀ ਹੈ ਅਤੇ ਉਹ ਛੱਲਿਆਂ ਨਾਲ ਲਟਕਦੀ ਹੈ । ਇਹ ਛੱਲੇ ਇਸ ਤਰ੍ਹਾਂ ਦੇ ਬਣੇ ਹੁੰਦੇ ਹਨ ਕਿ ਜਦ ਗੇਂਦ ਉਸ ਤੋਂ ਲੰਘਦੀ ਹੈ ਉਹ ਇਸ ਨੂੰ ਥੋੜ੍ਹੀ ਦੇਰ ਲਈ ਰੋਕ ਦਿੰਦੇ ਹਨ । ਜਾਲੀ ਦੀ ਲੰਬਾਈ 0.40 ਸੈਂਟੀਮੀਟਰ ਹੋਣੀ ਚਾਹੀਦੀ ਹੈ ।

ਗੇਂਦ (Ball) – ਗੇਂਦ ਗੋਲਾਕਾਰ ਹੁੰਦੀ ਹੈ । ਇਹ ਚਮੜੇ ਦੀ ਬਣੀ ਹੁੰਦੀ ਹੈ ਅਤੇ ਇਸ ਦੇ ਅੰਦਰ ਦਾ ਬਲੈਡਰ ਰਬੜ ਦਾ ਹੁੰਦਾ ਹੈ । ਇਸ ਦੀ ਪਰਿਧੀ 75 ਸੈਂਟੀਮੀਟਰ ਤੋਂ 78 ਸੈਂਟੀਮੀਟਰ ਹੁੰਦੀ ਹੈ । ਇਸ ਦਾ ਭਾਰ 600 ਗ੍ਰਾਮ ਤੋਂ 650 ਗ੍ਰਾਮ ਹੁੰਦਾ ਹੈ । ਹੁਣ ਕਾਨੂੰਨ ਇਹ ਆਗਿਆ ਦਿੰਦਾ ਹੈ ਕਿ ਵਰਤੋਂ ਕੀਤੀ ਹੋਈ ਗੇਂਦ ਵੀ ਵਰਤੀ ਜਾ ਸਕਦੀ ਹੈ । ਰੈਫ਼ਰੀ ਵਰਤੀ ਹੋਈ ਗੇਂਦ ਚੁਣ ਸਕਦਾ ਹੈ । ਕੇਂਦਰ ਵਿਚ ਹਵਾ ਇੰਨੀ ਚਾਹੀਦੀ ਹੈ ਕਿ 1.80 ਮੀਟਰ ਦੀ ਉਚਾਈ ਤੋਂ ਲੱਕੜੀ ਦੇ ਠੋਸ ਫ਼ਰਸ਼ ਤੇ ਸੁੱਟੇ ਜਾਣ ਤੇ ਇਹ ਗੇਂਦ ਦੇ ਉੱਪਰਲੇ ਸਿਰੇ ਤੋਂ ਲੈ ਕੇ 1.20 ਮੀਟਰ ਤੋਂ ਘੱਟ ਅਤੇ 1.40 ਮੀਟਰ ਤੋਂ ਵੱਧ ਨਾ ਉਛਲੇ : ਜਿਹੜੀ ਗੇਂਦ ਇਕ ਵਾਰੀ ਚੁਣ ਲਈ ਜਾਵੇ, ਦੋਹਾਂ ਟੀਮਾਂ ਦਾ ਕੋਈ ਵੀ ਖਿਡਾਰੀ ਖੇਡਣ ਤੋਂ ਪਹਿਲਾਂ ਉਸ ਦੀ ਵਰਤੋਂ ਨਹੀਂ ਕਰ ਸਕਦਾ । ਜੇਕਰ ਪੁਰਾਣੀ ਗੇਂਦ ਨਾ ਮਿਲ ਸਕਦੀ ਹੋਵੇ ਤਾਂ ਨਵੀਂ ਗੇਂਦ ਵਰਤੀ ਜਾ ਸਕਦੀ ਹੈ ।
ਬਾਸਕਟ ਬਾਲ (Basket Ball) Game Rules – PSEB 10th Class Physical Education 4

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 2.
ਬਾਸਕਟਬਾਲ ਖੇਡ ਦਾ ਤਕਨੀਕੀ ਸਮਾਨ ਕੀ ਹੁੰਦਾ ਹੈ ?
ਉੱਤਰ-
(ਉ) ਤਕਨੀਕੀ ਸਮਾਨ (Technical Equipment)

  • ਖੇਡ ਦੀ ਘੜੀ (Game watch)
  • ਟਾਈਮ ਆਊਟ ਲਈ ਘੜੀ (Time Out watch)
  • ਸਟਾਪ ਘੜੀਆਂ (Stop watch)

(ਅ) ਸਕੋਰ ਸ਼ੀਟ
(ੲ) ਘੱਟ ਤੋਂ ਘੱਟ 20 ਸਮ × 10 ਸਮ ਇਕ ਤੋਂ ਪੰਜ ਤਕ ਅੰਕ । ਇਕ ਤੋਂ ਚਾਰ ਤਕ ਕਾਲੇ ਰੰਗ ਦੇ ਅੰਕ ਅਤੇ ਪੰਜ ਦੇ ਲਈ ਲਾਲ ਰੰਗ ਦੇ ਅੰਕ |
ਬਾਸਕਟ ਬਾਲ (Basket Ball) Game Rules – PSEB 10th Class Physical Education 5
(ਸ) 24 ਸੈਕਿੰਡ ਨਿਯਮ ਦੇ ਪ੍ਰਬੰਧ ਲਈ ਇਕ ਯੋਗ ਯੰਤਰ ਜਿਸ ਨੂੰ ਖਿਡਾਰੀ ਅਤੇ ਦਰਸ਼ਕ ਦੇਖ ਸਕਣ |
(ਹ) ਸਾਰਿਆਂ ਨੂੰ ਦਿੱਸਣ ਵਾਲਾ ਇਕ ਖੇਡ ਅੰਕ ਫੱਟਾ (Score Board) ਹੋਵੇਗਾ, ਜਿਸ ਤੇ ਦੋਵੇਂ ਟੀਮਾਂ ਦੇ ਖੇਡ ਅੰਕ ਲਿਖੇ ਜਾਣਗੇ ।
(ਕ) ਸਕੋਰਰ ਕੋਲ ਦੋ ਲਾਲ ਝੰਡੇ ਦੋਹਾਂ ਟੀਮਾਂ ਦੇ ਫਾਊਲ ਮਾਰਕਰ ਹੋਣਗੇ, ਜੋ ਕਿ ਟੀਮ ਦੇ ਅੱਠ ਫਾਊਲ ਇਕ ਮਿਆਦ ਵਿਚ ਹੋਣ ਦੀ ਸੂਰਤ ਵਿਚ ਉਸ ਟੀਮ ਵੱਲ ਲਿਆ ਜਾਵੇਗਾ, ਜੋ ਕਿ ਖਿਡਾਰੀਆਂ, ਕੋਚ ਸਾਹਿਬਾਨ ਅਤੇ ਖੇਡ ਅਧਿਕਾਰੀਆਂ ਨੂੰ ਦਿਖਾਈ ਦੇ ਸਕੇ ।

ਪਸ਼ਨ 3.
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕਾਂ ਦੇ ਕਰਤੱਵ ਲਿਖੋ ।
ਉੱਤਰ-
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕਾਂ ਦੇ ਕਰਤੱਵ (Officials and their assistants and their Duties)
ਰੈਫ਼ਰੀ ਦਾ ਕਰਤੱਵ (Referees Duty) –

  1. ਗਰਾਊਂਡ ਵਿਚ ਸਮੁੱਚੇ ਸਮਾਨ ਦੀ ਜ਼ਿੰਮੇਵਾਰੀ ਅਤੇ ਸਭ ਖਿਡਾਰੀਆਂ ਨੂੰ ਸੰਕੇਤ ਨਾਲ ਸਮਝਾਉਣ ਦੀ ਜ਼ਿੰਮੇਵਾਰੀ ।
  2. ਇਸ ਦੇ ਬਾਕੀ ਸਹਾਇਕ ਕੰਮ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਰਨਾ ।
  3. ਰੈਫ਼ਰੀ ਦਾ ਕਰਤੱਵ ਹੈ ਸਕੋਰਰ ਤੋਂ ਰਿਕਾਰਡ ਸ਼ੀਟ ਭਰਵਾਏ ।
  4. ਇਹ ਮੱਧ ਵਿਚ ਬਾਲ ਦੀ ਟਾਸ ਕਰਦਾ ਹੈ ।
  5. ਪੂਰੀ ਗੇਮ ਨੂੰ ਆਪਣੀ ਦੇਖ-ਭਾਲ ਵਿਚ ਖਿਡਾਉਂਦਾ ਹੈ । ਇਹ ਦੋਨਾਂ ਟੀਮਾਂ ਨੂੰ ਉੱਚਿਤ ਫੈਸਲਾ ਦਿੰਦਾ ਹੈ । ਜੋ ਇਹ ਫੈਸਲਾ ਦਿੰਦਾ ਹੈ, ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ।
  6. ਖਿਡਾਰੀਆਂ ਵਿਚ ਕਿਸੇ ਤਰ੍ਹਾਂ ਦੇ ਮਤਭੇਦ ਨੂੰ ਦੂਰ ਕਰਨ ਲਈ ਵੀ ਇਹ ਆਪਣਾ ਫੈਸਲਾ ਦਿੰਦਾ ਹੈ ਤੇ ਖੇਡ ਨੂੰ ਨਿਯਮ ਅਨੁਸਾਰ ਚਲਾਉਂਦਾ ਹੈ ।
  7. ਜੇ ਕੋਈ ਗ਼ਲਤ ਖੇਡ ਖੇਡਦਾ ਹੈ, ਤਾਂ ਉਸ ਨੂੰ ਦੰਡ ਪੈਨਲਟੀ ਫਾਊਲ ਦੇ ਰੂਪ ਵਿਚ ਦਿੱਤੀ ਜਾਂਦੀ ਹੈ ।
  8. ਅੰਤ ਵਿਚ ਰੈਫ਼ਰੀ ਸਕੋਰ ਸ਼ੀਟ ਦੇਖਦਾ ਹੈ ਤੇ ਉਸ ਦੇ ਉੱਪਰ ਆਪਣੇ ਦਸਖਤ ਕਰਕੇ ਹਾਰ ਜਿੱਤ ਦਾ ਫੈਸਲਾ ਦਿੰਦਾ ਹੈ ।

ਟਾਈਮ ਕੀਪਰ (Time Keeper)-

  • ਇਸ ਦਾ ਕੰਮ ਸਮੇਂ ‘ਤੇ ਕੰਟਰੋਲ ਕਰਨਾ ਹੈ । ਖੇਡ ਆਰੰਭ ਹੋਣ ਤੋਂ ਪਹਿਲਾਂ ਟਾਈਮ ਕੀਪਰ ਰੈਫ਼ਰੀ ਨੂੰ ਦੱਸ ਦਿੰਦਾ ਹੈ ਕਿ ਖੇਡ ਸ਼ੁਰੂ ਹੋਣ ਵਿਚ ਤਿੰਨ ਮਿੰਟ ਬਾਕੀ ਹਨ, ਤਾਂ ਜੋ ਉਹ ਟੀਮਾਂ ਨੂੰ ਸੂਚਿਤ ਕਰ ਸਕੇ : ਖੇਡ ਦੇ ਅੱਧੇ ਸਮੇਂ ਬਾਅਦ ਵੀ ਇਹ ਰੈਫ਼ਰੀ ਨੂੰ ਯਾਦ ਕਰਵਾਉਂਦਾ ਹੈ ਕਿ ਖੇਡ ਆਰੰਭ ਹੋਣ ਵਿਚ ਦੋ ਮਿੰਟ ਬਾਕੀ ਹਨ ।
  • ਇਹ ਖੇਡ ਦੇ ਆਰੰਭ ਤੋਂ ਅੰਤ ਤੱਕ ਦਾ ਪੂਰਾ ਹਿਸਾਬ ਕਿਤਾਬ ਰੱਖਦਾ ਹੈ । ਉਸ ਨੂੰ ਇਹ ਦੇਖਣਾ ਪੈਂਦਾ ਹੈ ਕਿ ਖੇਡ ਕਿੰਨੇ ਸਮ ਤਕ ਬੰਦ ਰਹੀ । ਟਾਈਮ ਕੀਪਰ ਜਦ ਘੰਟੀ ਵਜਾਉਂਦਾ ਹੈ, ਤਾਂ ਉਸ ਦੇ ਨਾਲ ਰੈਫ਼ਰੀ ਵੀ ਆਪਣੀ ਵਿਸਲ ਵਜਾ ਕੇ ਸਮਾਂ ਖ਼ਤਮ ਕਰਨ ਦਾ ਐਲਾਨ ਕਰਦਾ ਹੈ ।

ਸਕੋਰਰ (Scorer)-

  1. ਇਸ ਦਾ ਕੰਮ ਜਿੰਨੇ ਵੀ ਕੋਈ ਖਿਡਾਰੀ ਨੰਬਰ ਲਵੇ, ਉਸ ਨੂੰ ਇਕ ਸਕੋਰ ਸ਼ੀਟ ਤੋਂ ਨੋਟ ਕਰਨਾ ਹੁੰਦਾ ਹੈ ।
  2. ਖੇਡ ਦਾ ਆਰੰਭ ਹੋਣ ਤੋਂ ਪਹਿਲਾਂ ਉਹ ਸਾਰੇ ਖਿਡਾਰੀਆਂ ਦੇ ਨਾਮ ਸਕੋਰ ਸ਼ੀਟ ‘ਤੇ ਲਿਖ ਲੈਂਦਾ ਹੈ ।
  3. ਸਕੋਰਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਖਿਡਾਰੀ ਨੇ ਕਿੰਨੇ ਨੰਬਰ ਲਏ ਹਨ ।
  4. ਉਹ ਹਰੇਕ ਨੰਬਰ ਨੂੰ ਬਹੁਤ ਸਾਵਧਾਨੀ ਨਾਲ ਹਰੇਕ ਖਿਡਾਰੀ ਦੇ ਬਣੇ ਹੋਏ ਖਾਤੇ ਵਿਚ ਜੋੜ ਦਿੰਦਾ ਹੈ ।
  5. ਉਸ ਨੂੰ ਹਰੇਕ ਖਿਡਾਰੀ ਦੇ ਫਾਉਲ ਵਾਲੇ ਪਾਸੇ ਫਾਉਲ ਨੋਟ ਕਰਨੇ ਚਾਹੀਦੇ ਹਨ । ਜਦੋਂ ਕੋਈ ਖਿਡਾਰੀ ਪੰਜ ਫਾਊਲ ਕਰ ਲੈਂਦਾ ਹੈ, ਤਾਂ ਉਸ ਸਮੇਂ ਸਕੋਰਰ ਰੈਫ਼ਰੀ ਨੂੰ ਦੱਸ ਦੇਵੇ ਕਿ ਇਸ ਖਿਡਾਰੀ ਦੇ ਪੰਜ ਫਾਉਲ ਹੋ ਗਏ ਹਨ ਤਾਂ ਉਸ ਖਿਡਾਰੀ ਨੂੰ ਖੇਡ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ।
  6. ਖੇਡ ਸਮਾਪਤ ਹੋਣ ਦੇ ਬਾਅਦ ਸਕੋਰਰ ਰੈਫ਼ਰੀ ਤੋਂ ਸਕੋਰ ਸ਼ੀਟ ਤੇ ਦਸਤਖ਼ਤ ਕਰਵਾਉਂਦਾ ਹੈ । ਜੇ ਖੇਡਦੇ ਸਮੇਂ ਬਾਲ ਟੋਕਰੀ ਵਿਚ ਉੱਪਰ ਤੋਂ ਹੇਠਾਂ ਦਿੱਤਾ ਜਾਵੇ ਤਾਂ ਦੇ ਸਕੋਰ ਹੁੰਦੇ ਹਨ । ਜੇ ਫਰੀ ਥਰੋ ਦਿੱਤੀ ਜਾਵੇ, ਤਾਂ ਇਕ ਸਕੋਰ ਹੁੰਦਾ ਹੈ ।

ਖਿਡਾਰੀ ਵੱਲੋਂ ਕੋਰਟ ਛੱਡਣਾ (Player Leaving Court) – ਜਦ ਤਕ ਅੱਧਾ ਸਮਾਂ (interval) ਨਾ ਹੋਵੇ ਜਾਂ ਨਿਯਮ ਪ੍ਰਵਾਨਗੀ ਨਾ ਦੇਣ ਤਦ ਤਕ ਕੋਈ ਵੀ ਖਿਡਾਰੀ ਅਧਿਕਾਰੀਆਂ ਦੇ ਹੁਕਮ ਤੋਂ ਬਿਨਾਂ ਕੋਰਟ ਛੱਡ ਕੇ ਬਾਹਰ ਨਹੀਂ ਜਾ ਸਕਦਾ ।

ਕਪਤਾਨ (Captain) – ਸਿਰਫ ਕਪਤਾਨ ਹੀ ਸੂਚਨਾ ਲੈਣ ਲਈ ਜਾਂ ਕਿਸੇ ਤਰ੍ਹਾਂ ਦੀ ਵਿਆਖਿਆ ਲਈ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ । ਖਿਡਾਰੀ ਬਦਲਣ ਦਾ ਅਧਿਕਾਰ ਕੋਚ ਜਾਂ ਕੋਚ ਦੀ ਥਾਂ ਉੱਤੇ ਕੰਮ ਕਰ ਰਹੇ ਕਪਤਾਨ ਨੂੰ ਹੁੰਦਾ ਹੈ ।

ਖੇਡ ਦੀ ਮਿਆਦ (Duration of Play) – ਖੇਡ 10-2-10-10,10-2-10 ਮਿੰਟ ਦੀਆਂ ਚਾਰ ਮਿਆਦਾਂ ਵਿਚ ਖੇਡੀ ਜਾਵੇਗੀ । ਦੋ ਮਿਆਦਾਂ ਮਗਰੋਂ 10 ਮਿੰਟ ਆਰਾਮ ਦਾ ਸਮਾਂ ਹੋਵੇਗਾ ।

ਖੇਡ ਦਾ ਆਰੰਭ (Start of Play) – ਖੇਡ ਦਾ ਆਰੰਭ ਰੈਫ਼ਰੀ ਵੱਲੋਂ ਕੀਤਾ ਜਾਵੇਗਾ । ਉਹ ਦੋਵੇਂ ਵਿਰੋਧੀਆਂ ਦਰਮਿਆਨ ਕੇਂਦਰ ਵਿਚ ਗੇਂਦ ਨੂੰ ਉੱਪਰ ਸੁੱਟੇਗਾ | ਖੇਡ ਉਸ ਵੇਲੇ ਤਕ ਸ਼ੁਰੂ ਨਹੀਂ ਹੋਵੇਗੀ ਜਦ ਤਕ ਕਿ ਇਹ ਟੀਮ ਆਪਣੇ ਪੰਜ ਖਿਡਾਰੀਆਂ ਸਮੇਤ ਮੈਦਾਨ ਵਿਚ ਨਾ ਆ ਜਾਵੇ । ਜੇ ਖੇਡ ਸ਼ੁਰੂ ਹੋਣ ਦੇ ਸਮੇਂ ਤਕ ਦੂਜੀ ਟੀਮ ਮੈਦਾਨ ਵਿਚ ਨਹੀਂ ਪਹੁੰਚਦੀ ਤਾਂ ਵਿਰੋਧੀ ਟੀਮ ਨੂੰ ਵਾਕ ਓਵਰ ਮਿਲ ਜਾਂਦਾ ਹੈ ਅਰਥਾਤ ਉਸ ਨੂੰ ਬਿਨਾਂ ਖੇਡੇ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 4.
ਜੰਪ ਬਾਲ ਅਤੇ ਜੰਪ ਬਾਲ ਸਮੇਂ ਫਾਊਲਾਂ ਦਾ ਵਰਣਨ ਕਰੋ ।
ਉੱਤਰ-
ਜੰਪ ਬਾਲ (Jump Ball) – ਜੇ ਬਾਲ ਦੇ ਸਮੇਂ ਦੋ ਖਿਡਾਰੀ ਅਰਧ ਗੋਲੇ ਦੇ ਅੰਦਰ ਪੈਰ ਰੱਖ ਕੇ ਆਪਣੀ-ਆਪਣੀ ਬਾਸਕਟ ਦੇ ਨੇੜੇ ਖੜੇ ਹੋਣਗੇ ਅਤੇ ਉਨ੍ਹਾਂ ਦਾ ਇਕ ਪੈਰ ਦਰਮਿਆਨ ਵਿਚ ਬਣੀ ਲਾਈਨ ਦੇ ਕੇਂਦਰ ਦੇ ਪਾਰ ਹੋਵੇਗਾ, ਉਸ ਸਮੇਂ ਕੋਈ ਅਧਿਕਾਰੀ ਗੇਂਦ ਨੂੰ ਇੰਨੀ ਉੱਚਾਈ ਤੋਂ ਉੱਪਰ ਸੁੱਟੇਗਾ ਕਿ ਉਨ੍ਹਾਂ ਵਿਚ ਕੋਈ ਖਿਡਾਰੀ ਉਛਲ ਕੇ ਗੇਂਦ ਨਾ ਫੜ ਸਕੇ ਅਤੇ ਗੇਂਦ ਉਨ੍ਹਾਂ ਦੋਹਾਂ ਦੇ ਦਰਮਿਆਨ ਵਿਚ ਡਿਗੇ । ਕੋਈ ਵੀ ਖਿਡਾਰੀ ਗੇਂਦ ਨੂੰ ਤਦ ਤਕ ਥਪਥਪਾਉਣ ਦਾ ਯਤਨ ਨਹੀਂ ਕਰੇਗਾ, ਜਦ ਤਕ ਕਿ ਉਹ ਵੱਧ ਤੋਂ ਵੱਧ ਉੱਚਾ ਨਾ ਚਲਾ ਜਾਵੇ । ਟਪਾਉਣ ਵਾਲਾ ਖਿਡਾਰੀ ਸਿਰਫ਼ ਦੋ ਵਾਰੀ ਗੇਂਦ ਥਪਥਪਾ ਸਕਦਾ ਹੈ । ਜਿਸ ਵੇਲੇ ਜੰਪ ਬਾਲ ਵਿਚ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਇਸ ਦਾ ਦੰਡ ਸਾਈਡ ਲਾਈਨ ਤੋਂ ਥਰੋ-ਇਨ (Throw-in) ਦੇ ਕੇ ਦਿੱਤਾ ਜਾਂਦਾ ਹੈ । ਇਹ ਵਿਰੋਧੀਆਂ ਲਈ ਵਿਚਕਾਰਲਾ ਬਿੰਦੂ ਹੁੰਦਾ ਹੈ ।

ਗੋਲ ਬਾਰੇ ਜਾਣਕਾਰੀ: (Goal) – ਜਦੋਂ ਗੇਂਦ ਬਾਸਕਟ ਵਿਚ ਉੱਪਰ ਜਾ ਕੇ ਰੁਕ ਜਾਵੇ, ਜਾਂ ਨਿਕਲ ਜਾਵੇ ਤਦ ਗੋਲ ਬਣ ਜਾਂਦਾ ਹੈ । ਤਿੰਨ ਅੰਕ ਰੇਖਾ ਦੇ ਖੇਤਰ ‘ਤੇ ਕੀਤੇ ਗਏ ਗੋਲ ਦੇ ਦੋ ਅੰਕ ਅਤੇ ਫ਼ਰੀ ਥਰੋ ਰਾਹੀਂ ਕੀਤੇ ਗਏ ਗੋਲ ਦਾ ਇਕ ਅੰਕ ਹੋਵੇਗਾ । ਤਿੰਨ ਪੁਆਇੰਟ ਲਾਈਨ ਤੋਂ ਪਰੇ ਫ਼ੀਲਡ ਗੋਲ ਲਗਾਉਣ ਲਈ ਯਤਨ ਕਰਨ ਦੇ ਦਿੱਤੇ ਜਾਣਗੇ ।

ਹਮਲੇ ਸਮੇਂ ਰੁਕਾਵਟ ਪੈਦਾ ਕਰਨਾ (Obstacle during attack) – ਜਿਸ ਵੇਲੇ ਗੇਂਦ ਬਾਸਕਟ ਦੇ ਉੱਪਰੋਂ ਹੇਠਾਂ ਵਲ ਆਉਂਦੀ ਹੈ ਤਾਂ ਕੋਈ ਖਿਡਾਰੀ ਆਪਣੇ ਸੀਮਿਤ ਖੇਤਰ ਵਿਚ ਨਾ ਤਾਂ ਗੇਂਦ ਨੂੰ ਛੂਹ ਸਕਦਾ ਹੈ, ਅਤੇ ਨਾ ਹੀ ਉਹ ਇਸ ਨੂੰ ਫੜ ਸਕਦਾ ਹੈ ਭਾਵੇਂ ਉਹ ਗੋਲ ਬਣਾਉਣ ਦੀ ਕੋਸ਼ਿਸ਼ ਵਿਚ ਹੋਵੇ ।

ਰੱਖਿਆ ਸਮੇਂ ਗੱਦ ਵਿਚ ਰੁਕਾਵਟ (Obstacle (during Defence) – ਜਦ ਵਿਰੋਧੀ ਖਿਡਾਰੀ ਗੋਲ ਕਰਨ ਲਈ ਗੇਂਦ ਸੁੱਟਦਾ ਹੈ ਅਤੇ ਸਾਰੀ ਗੇਂਦ ਬਾਸਕਟ ਦੇ ਘੇਰੇ ਦੀ ਤਹਿ ਦੇ ਉੱਪਰੋਂ ਹੋਵੇ, ਉਸ ਵੇਲੇ ਤਕ ਜਿਉਂ ਹੀ ਗੇਂਦ ਹੇਠਾਂ ਆਉਣੀ ਸ਼ੁਰੂ ਕਰੇ, ਰੱਖਿਅਕ ਖਿਡਾਰੀ

ਅੱਠ ਸੈਕਿੰਡ ਦਾ ਨਿਯਮ (Eight Second Rule) – ਜਦ ਕਿਸੇ ਟੀਮ ਨੂੰ ਮੈਦਾਨ ਦੇ ਪਿਛਲੇ ਹਿੱਸੇ ਵਿਚ ਗੇਂਦ ਪ੍ਰਾਪਤ ਹੋਏ, ਤਾਂ ਉਸ ਨੂੰ ਅੱਠ ਸੈਕਿੰਡ ਦੇ ਅੰਦਰ ਗੇਂਦ ਨੂੰ ਅਗਲੇ ਹਿੱਸੇ ਵਿਚ ਰੱਖਣਾ ਪੈਂਦਾ ਹੈ ।

ਚੌਵੀ (2) ਸੈਕਿੰਡ ਦਾ ਨਿਯਮ (Twenty Four Second Rule) – ਨਵੇਂ ਕਾਨੂੰਨ ਅਨੁਸਾਰ ਸਾਈਡ ਲਾਈਨ (Side Line) ਤੇ ਆਊਟ ਆਫ਼ ਬਾਉਂਡਜ਼ (Out line bounds) ਤੋਂ ਥਰੋ-ਇਨ (Throw-in) ਤੋਂ ਬਾਅਦ ਇਕ ਨਵਾਂ ਚੌਵੀ ਸੈਕਿੰਡ ਪੀਰਿਅਡ ਤਦ ਤਕ ਸ਼ੁਰੂ ਨਹੀਂ ਹੁੰਦਾ, ਜਦੋਂ ਤਕ-() ਗੇਂਦ ਆਉਟ ਆਫ਼ ਬਾਉਂਡਜ਼ ਨਹੀਂ ਜਾਂਦੀ ਅਤੇ ਉਸ ਟੀਮ ਦੇ ਖਿਡਾਰੀ ਰਾਹੀਂ ਰੋਇਨ ਨਹੀਂ ਕੀਤੀ ਜਾਂਦੀ । (ਅ) ਅਫ਼ਸਰਾਂ (Officials) ਨੇ ਕਿਸੇ ਜ਼ਖ਼ਮੀ ਨੂੰ ਬਚਾਉਣ ਲਈ ਖੇਡ ਨੂੰ ਰੋਕ (Suspend) ਦਿੱਤਾ ਹੋਵੇ ਅਤੇ ਜ਼ਖ਼ਮੀ ਖਿਡਾਰੀ ਵਾਲੀ ਟੀਮ ਦੇ ਖਿਡਾਰੀ ਨੇ ਥਰੋ-ਇਨ (Throw-in) ਲਈ ਹੋਵੇ ।24 ਸੈਕਿੰਡ ਪਿੱਛੋਂ ਓਪਰੇਟਰ (Operator) ਉਸ ਸਮੇਂ ਤੋਂ ਘੜੀ ਨੂੰ ਰੋਕੇ ਹੋਏ ਸਮੇਂ ਤੋਂ ਚਲਾਵੇਗਾ, ਜਦ ਉਹ ਟੀਮ ਥਰੋ-ਇਨ (Throwin) ਕੀਤੇ ਜਾਣ ਤੋਂ ਬਾਅਦ ਦੋਬਾਰਾ ਕਾਬੂ ਪਾ ਲੈਂਦੀ ਹੈ ।

ਖੇਡ ਦੀ ਸਮਾਪਤੀ (Termination of Play) – ਟਾਈਮ ਕੀਪਰ ਵੱਲੋਂ ਖੇਡ ਦੀ ਸਮਾਪਤੀ ਦੀ ਸੂਚਨਾ ਦਿੱਤੇ ਜਾਣ ਉੱਤੇ ਖੇਡ ਖ਼ਤਮ ਕਰ ਦਿੱਤੀ ਜਾਵੇਗੀ ।

ਖਿਡਾਰੀ ਦਾ ਬਦਲਣਾ (Substitution of Play) – ਬਦਲਵਾਂ (Substitute) ਖਿਡਾਰੀ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਸਕੋਰਰ ਕੋਲ ਰਿਪੋਰਟ ਕਰੇਗਾ ਅਤੇ ਤੁਰੰਤ ਖੇਡਣ ਲਈ ਹਾਜ਼ਰ ਰਹੇਗਾ | ਅਧਿਕਾਰੀ ਦਾ ਇਸ਼ਾਰਾ ਮਿਲਦੇ ਹੀ ਉਹ ਮੈਦਾਨ ਵਿਚ ਉਤਰੇਗਾ | ਬਦਲਵੇਂ ਖਿਡਾਰੀ ਨੂੰ ਮੈਦਾਨ ਵਿਚ ਉਤਰਨ ਲਈ ਵੀਹ ਸੈਕਿੰਡ ਤੋਂ ਵੱਧ ਸਮਾਂ ਨਹੀਂ ਲਗਣਾ ਚਾਹੀਦਾ । ਜੇ ਉਸ ਨੂੰ ਜ਼ਿਆਦਾ ਸਮਾਂ ਲਗਦਾ ਹੈ, ਤਾਂ ਇਹ ਟਾਈਮ ਆਊਟ ਮੰਨਿਆ ਜਾਵੇਗਾ ਅਤੇ ਵਿਰੋਧੀ ਪਾਰਟੀ ਦੇ ਵਿਰੁੱਧ ਅੰਕਿਤ ਕਰ ਦਿੱਤਾ ਜਾਵੇਗਾ ।

ਮੁਰਦਾ ਗੇਂਦ (Dead Bally) – ਗੇਂਦ ਉਸ ਵਕਤ ਹੀ ਮੁਰਦਾ ਹੁੰਦੀ ਹੈ, ਜਦ ਗੇਂਦ ਜੋ ਪਹਿਲਾਂ ਹੀ ਗੋਲ ਲਈ ਸ਼ੌਟ ਦੇ ਲਈ ਉੜਾਨ ਵਿਚ ਹੁੰਦੀ ਹੈ ਅਤੇ ਖਿਡਾਰੀ ਦੇ ਦੁਆਰਾ ਉਸ ਸਮੇਂ ਤੋਂ ਬਾਅਦ ਛੂਹੀ ਜਾਂਦੀ ਹੈ, ਜਦ ਅੱਧਾ ਜਾਂ ਫਾਲਤੂ ਸਮਾਂ ਪੂਰਾ ਹੋ ਚੁੱਕਾ ਹੁੰਦਾ ਹੈ ਜਾਂ ਜਦ ਫਾਉਲ ਬੁਲਾਇਆ ਜਾ ਚੁੱਕਿਆ ਹੁੰਦਾ ਹੈ ।

ਤਿੰਨ ਸੈਕਿੰਡ ਦਾ ਨਿਯਮ (Three Second Rule) – ਜਦ ਗੇਂਦ ਕਿਸੇ ਟੀਮ ਦੇ ਅਧਿਕਾਰ ਵਿਚ ਹੋਵੇ ਤਾਂ ਇਸ ਟੀਮ ਦਾ ਕੋਈ ਵੀ ਖਿਡਾਰੀ ਪ੍ਰਤੀਬੰਧਿਤ ਖੇਤਰ ਵਿਚ ਤਿੰਨ ਸੈਕਿੰਡ ਤੋਂ ਵੱਧ ਨਹੀਂ ਰਹਿ ਸਕਦਾ ।

ਡਰਿਬਲਿੰਗ (Dribbling) – ਬਾਸਕਟ ਬਾਲ ਵਿਚ ਡਰਿਬਲਿੰਗ ਦਾ ਖਾਸ ਮਹੱਤਵ ਹੈ । ਜਦ ਕੋਈ ਖਿਡਾਰੀ ਪੂਰਾ-ਪੂਰਾ ਕੰਟਰੋਲ ਕਰਨਾ ਸਿੱਖ ਜਾਵੇ ਅਤੇ ਠੀਕ ਡਰਿਬਲਿੰਗ ਕਰੇ, ਤਾਂ ਉਹ ਅੱਧੀ ਖੇਡ ਸਿੱਖ ਜਾਂਦਾ ਹੈ । ਡਰਿਬਲਿੰਗ ਉਸ ਨੂੰ ਕਹਿੰਦੇ ਹਨ ਜਦ ਕਿ ਖਿਡਾਰੀ ਬਾਲ ਹਵਾ ਵਿਚ ਉਛਾਲ ਕੇ ਫਿਰ ਧਰਤੀ ‘ਤੇ ਸੁੱਟਦਾ ਹੈ ਜਾਂ ਚੁੱਕਦਾ ਜਾਂਦਾ ਹੈ ।

ਉਸ ਨੂੰ ਛੂਹਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰੇਗਾ । ਉਲੰਘਣਾ ਹੋਣ ਉੱਤੇ ਗੇਂਦ ਮ੍ਰਿਤ ਹੋ ਜਾਂਦੀ ਹੈ । ਜੇ ਫ਼ਰੀ ਥਰੋ ਸਮੇਂ ਉਲੰਘਣਾ ਹੋਣ ਤੇ ਸੁੱਟਣ ਵਾਲੇ ਦੇ ਪੱਖ ਵਿਚ ਇਕ ਅੰਕ ਅਤੇ ਜੋ ਗੋਲ ਦੀ ਕੋਸ਼ਿਸ਼ ਦੇ ਸਮੇਂ ਹੋਵੇ ਤਾਂ ਦੋ ਅੰਕ ਜਮ੍ਹਾਂ ਕਰ ਦਿੱਤੇ ਜਾਂਦੇ ਹਨ ।

ਗੋਲ ਤੋਂ ਬਾਅਦ ਗੇਂਦ ਖੇਡ ਵਿਚ (Ball in Play after Goal) – ਗੋਲ ਬਣਨ ਤੋਂ ਪੰਜ ਸੈਕਿੰਡ ਬਾਅਦ ਵਿਰੋਧੀ ਟੀਮ ਦਾ ਕੋਈ ਖਿਡਾਰੀ ਕੋਰਟ ਦੇ ਅੰਤ ਵਿਚ ਪਰਿਧੀ ਤੋਂ ਬਾਹਰ ਕਿਸੇ ਵੀ ਬਿੰਦੂ ਤੋਂ ਜਿੱਥੇ ਗੋਲ ਬਣਿਆ ਸੀ, ਗੇਂਦ ਖੇਡ ਵਿਚ ਸੁੱਟੇਗਾ ।

ਬਾਸਕਟ ਬਾਲ ਖੇਡ ਦਾ ਫੈਸਲਾ (Decision of Play) – ਖੇਡ ਵਿਚ ਵਧੇਰੇ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ ।

ਖੇਡ ਦਾ ਅਧਿਕਾਰ ਖੋਹਿਆ ਜਾਣਾ (Forfeit of Play) – ਜੇ ਅੱਧੇ ਸਮੇਂ ਜਾਂ ਟਾਈਮ ਆਉਟ ਤੋਂ ਬਾਅਦ ਕੋਈ ਟੀਮ ਰੈਫ਼ਰੀ ਦੇ ਬੁਲਾਉਣ ਤੋਂ ਬਾਅਦ ਖੇਡ ਲਈ ਮੈਦਾਨ ਵਿਚ ਨਹੀਂ ਆਉਂਦੀ ਤਾਂ ਗੇਂਦ ਮੈਦਾਨ ਵਿਚ ਲਿਆਂਦੀ ਜਾਵੇਗੀ ਅਤੇ ਗ਼ੈਰ ਹਾਜ਼ਿਰ ਟੀਮ ਖੇਡ ‘ ਦਾ ਹੱਕ ਗੁਆ ਲੈਂਦੀ ਹੈ । ਜੇ ਖੇਡ ਦੇ ਦੌਰਾਨ ਕਿਸੇ ਟੀਮ ਦੇ ਖਿਡਾਰੀਆਂ ਦੀ ਗਿਣਤੀ ਦੋ ਤੋਂ ਘੱਟ ਰਹਿ ਜਾਵੇ, ਤਾਂ ਖੇਡ ਖ਼ਤਮ ਹੋ ਜਾਵੇਗੀ ਅਤੇ ਉਹ ਟੀਮ ਖੇਡ ਦਾ ਅਧਿਕਾਰ ਗੁਆ ਲਵੇਗੀ ।

ਸਕੋਰ ਅਤੇ ਵਾਧੂ ਸਮਾਂ (Score and Extra Time) – ਜੇ ਚੌਥੇ ਖੇਡ ਦੇ ਅਵਧੀ ਦੀ ਸਮਾਪਤੀ ਤਕ ਦੋਵੇਂ ਟੀਮਾਂ ਦੇ ਅੰਕ ਬਰਾਬਰ ਹੋਣ ਤਾਂ ਪੰਜ ਮਿੰਟਾਂ ਦੀ ਅਧਿਕ ਮਿਆਦ ਦਿੱਤੀ ਜਾਵੇਗੀ ਅਤੇ ਅਜਿਹੀ ਮਿਆਦ ਜਦ ਤਕ ਖੇਡ ਦਾ ਫ਼ੈਸਲਾ ਨਾ ਹੋਵੇ, ਦਿੱਤੀ ਜਾਵੇਗੀ । ਪਹਿਲੇ ਵਾਧੂ ਸਮੇਂ ਬਾਸਕਟ ਦੀ ਚੋਣ ਲਈ ਟਾਸ ਹੋਵੇਗੀ ਅਤੇ ਉਸ ਦੇ ਬਾਅਦ ਹਰੇਕ ਵਾਧੂ ਸਮੇਂ ਲਈ ਬਾਸਕਟ ਬਦਲ ਲਈ ਜਾਵੇਗੀ ।

ਟਾਈਮ ਆਊਟ (Time Out) – ਅੱਧੇ ਸਮੇਂ ਤਕ ਹਰੇਕ ਟੀਮ ਨੂੰ ਦੋ ਟਾਈਮ ਆਊਟ ਮਿਲ ਸਕਦੇ ਹਨ ਅਤੇ ਵਾਧੂ ਸਮੇਂ ਵਿਚ ਇਕ ਟਾਈਮ ਆਉਟ ਮਿਲ ਸਕਦਾ ਹੈ ਕਿਸੇ ਖਿਡਾਰੀ ਨੂੰ ਸੱਟ ਲੱਗਣ ਦੀ ਦਸ਼ਾ ਵਿਚ ਇਕ ਮਿੰਟ ਦਾ ਟਾਈਮ ਆਊਟ ਮਿਲਦਾ ਹੈ । ਜੇ ਇਸ ਦੌਰਾਨ ਜ਼ਖ਼ਮੀ ਖਿਡਾਰੀ ਠੀਕ ਨਹੀਂ ਹੁੰਦਾ, ਤਾਂ ਉਸ ਦੀ ਥਾਂ ਨਵਾਂ ਖਿਡਾਰੀ ਲੈ ਲਿਆ ਜਾਂਦਾ ਹੈ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 5.
ਬਾਸਕਟ ਬਾਲ ਵਿਚ ਪੰਜ ਸੈਕਿੰਡ ਦਾ ਨਿਯਮ, ਤਿੰਨ ਸੈਕਿੰਡ, ਅੱਠ ਸੈਕਿੰਡ ਦਾ ਨਿਯਮ ਅਤੇ ਚੌਵੀ ਸੈਕਿੰਡ ਦਾ ਨਿਯਮ ਕੀ ਹਨ ?
ਉੱਤਰ-
ਪੰਜ ਸੈਕਿੰਡ ਦਾ ਨਿਯਮ (Five Second Rule) – ਜਦ ਨੇੜੇ ਦਾ ਕੋਈ ਰੱਖਿਅਕ ਖਿਡਾਰੀ ਗੇਂਦ ਨੂੰ ਖੇਡਣ ਤੋਂ ਰੋਕਦਾ ਹੈ ਅਤੇ ਉਹ ਪੰਜ ਸੈਕਿੰਡ ਅੰਦਰ ਗੇਂਦ ਨੂੰ ਖੇਡ ਵਿਚ ਦੁਬਾਰਾ ਸੁੱਟਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਇਸ ਨੂੰ ਬਲਾਕਿੰਗ ਕਿਹਾ ਜਾਂਦਾ ਹੈ ।

ਪੀਵਟ ਫੁਟ (Pivot foot) – ਜਦ ਕੋਈ ਖਿਡਾਰੀ ਬਾਲ ਲੈ ਕੇ ਇਸ ਤਰ੍ਹਾਂ ਘੁੰਮਦਾ ਹੈ ਕਿ ਉਸ ਦਾ ਇਕ ਪੈਰ ਫਰਸ਼ ਉੱਤੇ ਇਕ ਪੈਰ ਬਿੰਦੂ ਉੱਤੇ ਘੁੰਮਦਾ ਨਜ਼ਰ ਆਵੇ, ਤਾਂ ਉਸ ਨੂੰ ਪੀਵਟ ਫੁਟ (Pivot foot) ਕਹਿੰਦੇ ਹਨ ।

ਬਾਸਕਟ ਬਾਲ ਵਿਚ ਫਾਉਲ ਹੋਣ ਤੋਂ ਬਾਅਦ ਦ ਖੇਡ ਵਿਚ (Ball in play after Foul) – ਗੇਂਦ ਕਿਸੇ ਫਾਊਲ ਦੇ ਨਾਲ ਖੇਡ ਤੋਂ ਬਾਹਰ ਹੋ ਜਾਵੇ, ਤਾਂ ਇਸ ਸਥਿਰ ਗੇਂਦ ਨੂੰ ਫਿਰ ਖੇਡ ਵਿਚ ਲਿਆਂਦਾ ਜਾਵੇਗਾ-

  1. ਬਾਹਰ ਤੋਂ ਥਰੋ ਕਰਕੇ ਜਾਂ,
  2. ਕਿਸੇ ਇਕ ਚੱਕਰ ਵਿਚ ਜੰਪ ਬਾਲ ਰਾਹੀਂ ਜਾਂ
  3. ਇਕ ਜਾਂ ਵਧੇਰੇ ਫ਼ਰੀ ਥਰੋ ਰਾਹੀਂ ।

ਥਰੋ-ਇਨ (Throw-in) – ਜਦ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ, ਤਾਂ ਗੇਂਦ ਸਥਿਰ ਸਮਝੀ ਜਾਂਦੀ ਹੈ ਅਤੇ ਵਿਰੋਧੀ ਟੀਮ ਨੂੰ ਸਾਈਡ ਲਾਈਨ ਦੇ ਨੇੜੇ ਦੇ ਬਿੰਦੂ ਤੋਂ ਥਰੋ-ਇਨ ਲਈ ਜਾਂਦੀ ਹੈ । ਹੁਣ ਰੂਲ ਉਸ ਖਿਡਾਰੀ ਨੂੰ ਆਗਿਆ ਦਿੰਦਾ ਹੈ, ਜਿਸ ਨੇ ਥਰੋ-ਇਨ (Throwin) ਕਰਨਾ ਹੈ ਕਿ ਉਹ ਸਮਾਪਤੀ ਲਕੀਰ (End line) ਨੂੰ ਛੂਹੇ ਇਹ ਕਾਨੂੰਨ ਨੂੰ ਤੋੜਨਾ ਨਹੀਂ ਹੈ ।

ਫ਼ਰੀ ਥਰੋ (Free throw) – ਜਿਸ ਖਿਡਾਰੀ ਉੱਤੇ ਫਾਉਲ ਕੀਤਾ ਗਿਆ ਹੋਵੇ, ਉਹ | ਫ਼ਰੀ ਥਰੋ ਲੈਂਦਾ ਹੈ । ਪਰ ਕਿਸੇ ਤਕਨੀਕੀ ਫਾਊਲ ਦੀ ਹਾਲਤ ਵਿਚ ਕੋਈ ਵੀ ਖਿਡਾਰੀ ਫ਼ਰੀ| ਥਰੋ ਲੈ ਸਕਦਾ ਹੈ, ਜਦ ਫ਼ਰੀ ਥਰੋ ਲਈ ਜਾਂਦੀ ਹੈ ਤਾਂ ਖਿਡਾਰੀਆਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ-

  1. ਵਿਰੋਧੀ ਟੀਮ ਦੇ ਦੋ ਖਿਡਾਰੀ ਬਾਸਕਟ ਦੇ ਨੇੜੇ ਖੜ੍ਹੇ ਹੋਣਗੇ ।
  2. ਦੂਜੇ ਖਿਡਾਰੀ ਵੱਖ-ਵੱਖ ਪੁਜ਼ੀਸ਼ਨਾਂ ਲੈਣਗੇ ।
  3. ਬਾਕੀ ਦੇ ਖਿਡਾਰੀ ਕੋਈ ਵੀ ਪੁਜ਼ੀਸ਼ਨ ਲੈ ਸਕਦੇ ਹਨ, ਪਰ ਉਹ ਫ਼ਰੀ-ਥਰੋ ਸਮੇਂ ਰੁਕਾਵਟ ਨਹੀਂ ਬਣਨੇ ਚਾਹੀਦੇ ।

ਫ਼ਰੀ-ਥਰੋ ਨਿਯਮਾਂ ਦੀ ਉਲੰਘਣਾ (Violation of Free Throw Rules) – ਫ਼ਰੀਬਰੋ ਕਾਰਨ ਖਿਡਾਰੀ ਦੇ ਅਧਿਕਾਰ ਵਾਲੇ ਖੇਤਰ ਵਿਚ ਗੇਂਦ ਦੇਣ ਤੋਂ ਬਾਅਦ
(ਉ) ਉਹ ਪੰਜ ਸੈਕਿੰਡ ਦੇ ਅੰਦਰ ਗੇਂਦ ਨੂੰ ਇਸ ਤਰ੍ਹਾਂ ਸੁੱਟੇਗਾ ਕਿ ਖਿਡਾਰੀ ਰਾਹੀਂ ਛੂਹੇ | ਜਾਣ ਤੋਂ ਪਹਿਲਾਂ ਗੇਂਦ ਬਾਸਕਟ ਵਿਚ ਚਲੀ ਜਾਵੇ ਜਾਂ ਘੇਰੇ ਨੂੰ ਛੂਹ ਲਵੇ ।
(ਅ) ਗੇਂਦ ਦੇ ਬਾਸਕਟ ਵਲ ਜਾਂਦੇ ਸਮੇਂ ਜਾਂ ਅੰਦਰ ਪਹੁੰਚਣ ਉੱਤੇ ਨਾ ਤਾਂ ਉਹ ਖਿਡਾਰੀ | ਅਤੇ ਨਾ ਹੀ ਕੋਈ ਦੂਜਾ ਖਿਡਾਰੀ ਗੇਂਦ ਬਾਸਕਟ ਨੂੰ ਛੂਹ ਸਕਦਾ ਹੈ ।
(ੲ) ਉਹ ਫ਼ਰੀ-ਬਰੋ ਲਾਈਨ ਜਾਂ ਉਸ ਦੇ ਪੂਰੇ ਜ਼ਮੀਨ ਨੂੰ ਨਹੀਂ ਛੂਹੇਗਾ | ਨਾ ਹੀ ਕਿਸੇ ਟੀਮ ਦਾ ਕੋਈ ਦੂਜਾ ਖਿਡਾਰੀ ਫ਼ਰੀ-ਬਰੋ ਲਾਈਨ ਨੂੰ ਛੂਹੇਗਾ ਜਾਂ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਲਈ ਰੁਕਾਵਟ ਖੜੀ ਕਰੇਗਾ ।

ਖੇਡ ਜ਼ਬਤ ਹੋਣਾ (Game to be forfeited) – ਨਵੇਂ ਕਾਨੂੰਨ ਦੇ ਅਨੁਸਾਰ ਰੈਫ਼ਰੀ ਨੂੰ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਗੇਂਦ ਨੂੰ ਉਸ ਢੰਗ ਨਾਲ ਖੇਡ ਵਿਚ ਰੱਖੇ, ਜਿਵੇਂ ਕਿ ਦੋਨੋਂ ਟੀਮਾਂ ਫਰਸ਼ ‘ਤੇ ਖੇਡਣ ਲਈ ਅਤੇ ਖੇਡ ਨੂੰ ਜ਼ਬਤ ਕਰਨ ਲਈ ਤਿਆਰ ਹੋਣ । ਤੁਸੀਂ ਰੈਫ਼ਰੀ (Referee) ਦੇ ਖੇਡ ਬੁਲਾਉਣ ਦੇ ਮਗਰੋਂ ਜੇਕਰ ਇਕ ਟੀਮ ਖੇਡਣ ਤੋਂ ਇਨਕਾਰ ਕਰ ਦਿੰਦੀ ਹੈ, ਤਾਂ ਖੇਡ ਜ਼ਬਤ ਹੋ ਜਾਂਦੀ ਹੈ ।

ਗੇਂਦ ਦਾ ਪਿਛਲੀ ਕੋਰਟ ਨੂੰ ਵਾਪਸ ਜਾਣਾ (Ball return to Back Court) – ਨਵੇਂ ਰੁਲ ਦੇ ਅਨੁਸਾਰ ਗੇਂਦ ਨੂੰ ਟੀਮ (A) ਦੀ ਪਿਛਲੀ ਕੋਰਟ ਵਲ ਭੇਜਿਆ ਜਾਂਦਾ ਹੈ, ਸ਼ਰਤ ਇਹ ਹੈ ਕਿ ਇਸ ਨੂੰ ਟੀਮ ਏ (A) ਦਾ ਇਕ ਖਿਡਾਰੀ ਛੂਹਦਾ ਹੈ, ਜਦ ਟੀਮ ਏ ਸਾਹਮਣੇ ਦੀ ਕੋਰਟ ਵਿਚ ਗੇਂਦ ਨੂੰ ਕਾਬੂ ਰੱਖਦੀ ਹੈ । ਇਸ ਦੇ ਅਨੁਸਾਰ A ਦੇ ਖਿਡਾਰੀ ਵਲੋਂ ਛੂਹਣਾ ਜਦ ਕਿ ਗੇਂਦ ਟੀਮ ਏ ਦੇ ਸਾਹਮਣੇ ਦੀ ਕੋਰਟ ਵਿਚ ਟੀਮ ਬੀ ਦੇ ਕਾਬੂ ਵਿਚ ਹੈ, ਜੇਕਰ ਟੀਮ ਏ ਦੀ ਪਿਛਲੀ ਕੋਰਟ ਵਿਚ ਗੇਂਦ ਜਾਣ ਦਿੱਤਾ ਜਾਂਦਾ ਹੈ । ਉਸ ਨੂੰ ਇਸ ਤਰ੍ਹਾਂ ਨਹੀਂ ਸਮਝਾਇਆ ਜਾਂਦਾ ਕਿ ਗੇਂਦ ਪਿਛਲੀ ਕੋਰਟ ਵਿਚ ਜਾਣ ਦਿੱਤਾ ਜਾਵੇ । ਇਸ ਦੇ ਅੱਗੇ ਕੇਂਦਰ (Midpoint) ਤੋਂ ਥਰੋ-ਇਨ (Throw-in) ਦੇ ਦੌਰਾਨ ਅਫ਼ਸਰ (Official) ਇਹ ਨਿਸ਼ਚਿਤ ਬਣਾਏਗਾ ਕਿ ਖਿਡਾਰੀ ਵਧਾਈ ਗਈ ਸਾਈਡ ਲਾਈਨ (Side line) ਦੇ ਦੋਨੋਂ ਪਾਸੇ ਇਕ ਪੈਰ ਵੱਖ ਰੱਖ ਕੇ ਪੋਜ਼ੀਸ਼ਨ ਬਣਾ ਲੈਂਦਾ ਹੈ ।

ਆਉਟ ਆਫ਼ ਬਾਉਂਡਜ਼ ਖੇਡ ਤੋਂ ਕਾਨੂੰਨ ਤੋੜਨਾ (Violation on out of bounds play – ਇਹ ਕਾਨੂੰਨ ਤੋੜਨਾ ਨਹੀਂ ਹੈ । ਜਦ ਕਿ ਖਿਡਾਰੀ ਜਿਸ ਨੂੰ ਥਰੋ-ਇਨ (Throwin) ਦਿੱਤੀ ਗਈ ਹੈ, ਗੇਂਦ ਨੂੰ ਛੱਡਣ ਵੇਲੇ ਲਕੀਰ ‘ਤੇ ਪੈਰ ਰੱਖਦਾ ਹੈ ।

ਸਜ਼ਾ (Penalty) –

  • ਉਲੰਘਣਾ ਫ਼ਰੀ-ਥਰੋ ਕਰਨ ਵਾਲੇ ਖਿਡਾਰੀ ਦੁਆਰਾ ਹੋਣ ‘ਤੇ ਕੋਈ ਅੰਕ ਰਿਕਾਰਡ ਨਹੀਂ ਹੋਵੇਗਾ । ਗੇਂਦ ਫ਼ਰੀ-ਥਰੋ ਕਰਨ ਵਾਲੇ ਖਿਡਾਰੀ ਦੇ ਵਿਰੋਧੀ ਨੂੰ ਫ਼ਰੀ ਥਰੋ ਲਾਈਨ ਦੇ ਸਾਹਮਣੇ ਦੇ ਦਿੱਤੀ ਜਾਵੇਗੀ ।
  • ਉਲੰਘਣਾ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਦੀ ਟੀਮ ਦੇ ਹੋਰ ਖਿਡਾਰੀ ਰਾਹੀਂ ਹੋਣ ਉੱਤੇ ਵੀ ਅੰਕ ਰਿਕਾਰਡ ਹੋਵੇਗਾ । ਜੇ ਨਿਯਮ ਦੀ ਉਲੰਘਣਾ ਦੋਵੇਂ ਟੀਮਾਂ ਵਲੋਂ ਹੁੰਦੀ ਹੈ, ਤਾਂ ਕੋਈ ਅੰਕ ਦਰਜ ਨਹੀਂ ਹੋਵੇਗਾ ਅਤੇ ਫ਼ਰੀ ਥਰੋ ਲਾਈਨ ਉੱਤੇ ਜੰਪ ਬਾਲ ਰਾਹੀਂ ਖੇਡ ਜਾਰੀ ਕੀਤੀ ਜਾਵੇਗੀ ।
  • ਜੇ ਨਿਯਮ (ਇ) ਦੀ ਉਲੰਘਣਾ ਫ਼ਰੀ ਥਰੋ ਕਰਨ ਵਾਲੇ ਖਿਡਾਰੀ ਦੇ ਸਾਥੀ ਰਾਹੀਂ ਹੁੰਦੀ ਹੈ ਅਤੇ ਫ਼ਰੀ ਥਰੋ ਸਫਲ ਹੋ ਜਾਂਦੀ ਹੈ, ਤਾਂ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣ ਲਿਆ ਜਾਵੇਗਾ । ਜੇ ਫ਼ਰੀ-ਬਰੋ ਸਫਲ ਨਹੀਂ ਹੁੰਦੀ ਤਾਂ ਇਸ ਦਾ ਦੰਡ ਦਿੱਤਾ ਜਾਵੇਗਾ ।
  • ਜੇ ਨਿਯਮ (ਇ) ਦੀ ਉਲੰਘਣਾ ਫ਼ ਥਰੇ ਕਰਨ ਵਾਲੇ ਖਿਡਾਰੀ ਦੇ ਵਿਰੋਧੀਆਂ ਵਲੋਂ ਹੁੰਦੀ ਹੈ, ਤਾਂ ਫ਼ਰੀ ਥਰੋ ਸਫਲ ਨਹੀਂ ਹੋਣ ਉੱਤੇ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣਿਆ ਜਾਵੇਗਾ ।
  • ਜੇ ਨਿਯਮ (ਇ) ਦੀ ਉਲੰਘਣਾ ਦੋਵੇਂ ਟੀਮਾਂ ਰਾਹੀਂ ਹੁੰਦਾ ਹੈ ਅਤੇ ਫ਼ਰੀ ਥਰੋ ਸਫਲ ਹੋ ਜਾਂਦੀ ਹੈ ਤਾਂ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਕੇ ਗੋਲ ਗਿਣ ਲਿਆ ਜਾਵੇਗਾ । ਫ਼ਰੀ ਥਰੋ ਸਫਲ ਨਾ ਹੋਣ ਦੀ ਦਿਸ਼ਾ ਵਿਚ ਫ਼ਰੀ ਥਰੋ ਲਾਈਨ ਉੱਤੇ ਜੰਪ ਬਾਲ ਦੇ ਨਾਲ ਖੇਡ ਦੁਬਾਰਾ ਜਾਰੀ ਕੀਤੀ ਜਾਵੇਗੀ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 6.
ਬਾਸਕਟ ਬਾਲ ਖੇਡ ਵਿਚ ਖਿਡਾਰੀਆਂ ਦੇ ਤਕਨੀਕੀ ਫਾਉਲ ਲਿਖੋ ।
ਉੱਤਰ-
ਬਾਸਕਟ ਬਾਲ ਖੇਡ ਵਿਚ ਖਿਡਾਰੀ ਵਲੋਂ ਤਕਨੀਕੀ ਫਾਊਲ (Technical Foul by Player) – ਕੋਈ ਵੀ ਖਿਡਾਰੀ ਅਧਿਕਾਰੀਆਂ ਵਲੋਂ ਦਿੱਤੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗਾ ਅਤੇ ਨਾ ਹੀ ਅਜਿਹਾ ਵਤੀਰਾ ਕਰੇਗਾ, ਜਿਹੜਾ ਇਕ ਖਿਡਾਰੀ ਨੂੰ ਸ਼ੋਭਾ ਨਾ ਦੇਵੇ, ਜਿਵੇਂ-

  1. ਅਧਿਕਾਰੀ ਨੂੰ ਅਪਮਾਨਜਨਕ ਢੰਗ ਨਾਲ ਸੰਬੋਧਿਤ ਕਰਨਾ ਜਾਂ ਮਿਲਣਾ ।
  2. ਗ਼ਲਤ ਵਤੀਰਾ ਕਰਨਾ ।
  3. ਵਿਰੋਧੀ ਖਿਡਾਰੀ ਨੂੰ ਤੰਗ ਕਰਨਾ ਜਾਂ ਉਸ ਦੀਆਂ ਅੱਖਾਂ ਅੱਗੇ ਹੱਥ ਕਰਕੇ ਉਸ ਨੂੰ ਦੇਖਣ ਵਿਚ ਰੁਕਾਵਟ ਪਾਉਣਾ ।
  4. ਖੇਡ ਵਿਚ ਅਨੁਚਿਤ ਢੰਗ ਨਾਲ ਰੁਕਾਵਟ ਪਾਉਣਾ ।
  5. ਫਾਊਲ ਦਾ ਸੰਕੇਤ ਮਿਲਣ ਉੱਤੇ ਠੀਕ ਢੰਗ ਨਾਲ ਬਾਂਹ ਉੱਤੇ ਨਾ ਕਰਨਾ ।
  6. ਸਕੋਰਰ ਜਾਂ ਰੈਫ਼ਰੀ ਨੂੰ ਬਿਨਾਂ ਸੂਚਿਤ ਕੀਤੇ ਆਪਣੇ ਨੰਬਰ ਬਦਲਣਾ ।
  7. ਸਕੋਰਰ ਨੂੰ ਸੂਚਿਤ ਕੀਤੇ ਬਿਨਾਂ ਬਦਲਵੇਂ ਖਿਡਾਰੀ (Substitute) ਨੂੰ ਕੋਰਟ ਵਿਚ ਭੇਜਣਾ ।

ਸਜ਼ਾ (Penalty) – ਹਰੇਕ ਜੁਰਮ ਦਾ ਇਕ ਫਾਉਲ ਮੰਨਿਆ ਜਾਵੇਗਾ ਅਤੇ ਹਰੇਕ ਫਾਉਲ ਲਈ ਵਿਰੋਧੀ ਨੂੰ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ । ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਖਿਡਾਰੀ ਨੂੰ ਆਯੋਗ ਘੋਸ਼ਿਤ ਕਰਕੇ ਖੇਡ ਵਿਚੋਂ ਕੱਢ ਦਿੱਤਾ ਜਾਵੇਗਾ ।

ਕੋਚ ਜਾਂ ਬਦਲਵੇਂ ਖਿਡਾਰੀ ਵਲੋਂ ਤਕਨੀਕੀ ਫਾਊਲ (Technical foul by Coach or Substitute Player) – ਕੋਈ ਕੋਚ ਜਾਂ ਬਦਲਵਾਂ ਖਿਡਾਰੀ ਬਿਨਾਂ ਅਧਿਕਾਰੀ ਦੇ ਹੁਕਮ ਦੇ ਕੋਰਟ ਵਿਚ ਦਾਖਲ ਨਹੀਂ ਹੋ ਸਕਦਾ, ਨਾ ਹੀ ਕੋਰਟ ਦੇ ਕੰਮਾਂ ਨੂੰ ਜਾਣਨ ਲਈ ਆਪਣੀ ਥਾਂ ਛੱਡ ਸਕਦਾ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਵਿਰੋਧੀ ਨੂੰ ਅਪਮਾਨਜਨਕ ਢੰਗ ਨਾਲ ਬੁਲਾ ਸਕਦਾ ਹੈ ।

ਸਜ਼ਾ (Penalty) – ਕੋਚ ਵਲੋਂ ਇਸ ਨਿਯਮ ਦੀ ਉਲੰਘਣਾ ਕਰਨ ਉੱਤੇ ਉਸ ਦੇ ਨਾਂ ਫਾਊਲ ਦਰਜ ਕੀਤਾ ਜਾਵੇਗਾ | ਹਰੇਕ ਜੁਰਮ ਦੇ ਲਈ ਦੋ ਫਰੀ ਥਰੋ ਦਿੱਤੀ ਜਾਵੇਗੀ ਅਤੇ ਬਾਲ ਉਸੋ ਟੀਮ ਨੂੰ ਕੇਂਦਰੀ ਰੇਖਾ ਕੋਲੋਂ ਥਰੋ-ਇਨ ਕਰਨ ਲਈ ਮਿਲੇਗਾ। ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਕੋਚ ਨੂੰ ਖੇਡ ਦੀਆਂ ਸੀਮਾਵਾਂ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ।

ਨਿੱਜੀ ਫਾਊਲ (Personal foul) – ਨਿੱਜੀ ਫਾਊਲ ਉਸ ਖਿਡਾਰੀ ਦਾ ਹੁੰਦਾ ਹੈ, ਜਿਹੜਾ ਵਿਰੋਧੀ ਖਿਡਾਰੀ ਨੂੰ ਬਲਾਕ ਕਰਦਾ ਹੈ ਜਦ ਕਿ ਇਸ ਪਾਸੇ ਦਾ ਖਿਡਾਰੀ ਅਰਾਮ ਨਾਲ ਬਾਲ ਲੈ ਕੇ ਜਾ ਰਿਹਾ ਹੋਵੇ ਅਤੇ ਦੂਸਰੇ ਪਾਸੇ ਦਾ ਖਿਡਾਰੀ ਉਸ ‘ਤੇ ਹਮਲਾ ਕਰ ਦੇਵੇ ਜਾਂ ਉਸ ਨੂੰ ਫੜਦਾ ਹੈ ਜਾਂ ਧੱਕ ਦਿੰਦਾ ਹੈ ਇਸ ਸਮੇਂ ਰੈਫ਼ਰੀ ਸੀਟੀ ਵਜਾਉਂਦਾ ਹੈ ਤੇ ਸਜ਼ਾ ਦਿੰਦਾ ਹੈ ।

ਸਜ਼ਾ (Penalty)-

  1. ਜੇ ਸ਼ੂਟਿੰਗ ਕਰਦੇ ਸਮੇਂ ਖਿਡਾਰੀ ਉੱਤੇ ਫਾਉਲ ਹੁੰਦਾ ਹੈ ਤਾਂ
  2. ਗੋਲ ਹੋ ਜਾਂਦਾ ਹੈ ਤਾਂ ਉਸ ਦੀ ਗਿਣਤੀ ਕੀਤੀ ਜਾਵੇਗੀ ਅਤੇ ਇਕ ਫ਼ਰੀ-ਥਰੋ ਦਿੱਤੀ ਜਾਵੇਗੀ ।
  3. ਜੋ ਗੋਲ (ਦੋ ਅੰਕ) ਨਹੀਂ ਹੁੰਦਾ ਜਾਂ ਅਸਫਲ ਹੋਵੇ ਤਾਂ ਦੋ ਫ਼ਰੀ ਥਰੋ ਦਿੱਤੇ ਜਾਣਗੇ ।
  4. ਜੇਕਰ ਗੋਲ (Goal) ਦੇ ਲਈ ਸ਼ੌਟ (Shot) ਅਸਫਲ ਹੁੰਦਾ ਹੈ, ਤਾਂ ਤਿੰਨ ਫ਼ਰੀ ਥਰੋ (Free Throws) ਦਿੱਤੇ ਜਾਣਗੇ ।

ਜਾਣ ਬੁੱਝ ਕੇ ਫਾਊਲ ਕਰਨਾ (Intentional foul) – ਇਹ ਉਹ ਸਰੀਰਕ ਫਾਉਲ ਹੈ, ਜਿਹੜਾ ਕਿਸੇ ਖਿਡਾਰੀ ਵਲੋਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ । ਜਿਹੜਾ ਖਿਡਾਰੀ ਘੜੀ-ਮੁੜੀ ਅਜਿਹਾ ਫਾਊਲ ਕਰਦਾ ਹੈ ਉਸ ਨੂੰ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਖੇਡ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਸਜ਼ਾ (Penalty) – ਅਪਰਾਧੀ ਉੱਤੇ ਸਰੀਰਕ ਫਾਊਲ ਦਾ ਦੋਸ਼ ਲਗਾਇਆ ਜਾਵੇਗਾ ਤੇ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ ਜੇ ਇਹ ਫਾਊਲ ਅਜਿਹੇ ਖਿਡਾਰੀ ਦੁਆਰਾ ਹੁੰਦਾ ਹੈ, ਜਿਹੜਾ ਗੋਲ ਕਰਦਾ ਹੈ ਤਾਂ ਇਹ ਗੋਲ ਮੰਨਿਆ ਜਾਵੇਗਾ ਅਤੇ ਇਕ ਵਾਧੂ ਫ਼ਰੀ ਥਰੋ ਦਿੱਤੀ ਜਾਵੇਗੀ ।

ਡਬਲ ਫਾਉਲ (Double foul) – ਡਬਲ ਫਾਉਲ ਉਸ ਸਥਿਤੀ ਵਿਚ ਹੁੰਦਾ ਹੈ, ਜਦ ਦੋ ਖਿਡਾਰੀ ਖੇਡਦੇ-ਖੇਡਦੇ ਆਪਸ ਵਿਚ ਟਕਰਾ ਜਾਣ, ਜਿਸ ਵਿਚ ਦੋਸ਼ ਦੋਹਾਂ ਦਾ ਹੋਵੇ, ਉਸ ਸਮੇਂ ਡਬਲ ਫਾਉਲ ਗਿਣਿਆ ਜਾਂਦਾ ਹੈ । ਇਹ ਫਾਉਲ ਦੋਹਾਂ ਖਿਡਾਰੀਆਂ ਦੇ ਨਾਂ ਦਰਜ ਕੀਤਾ ਜਾਂਦਾ ਹੈ । ਡਬਲ ਫਾਊਲ ਹੋਣ ਉੱਤੇ ਨਜ਼ਦੀਕੀ ਚੱਕਰ ਤੋਂ ਜੰਪ ਬਾਲ ਰਾਹੀਂ ਖੇਡ ਦੁਬਾਰਾ ਸ਼ੁਰੂ ਕਰਵਾ ਦਿੱਤੀ ਜਾਵੇਗੀ ।

ਬਹੁਪੱਖੀ ਫਾਊਲ (Multiple foul) – ਬਹੁਪੱਖੀ ਫਾਉਲ ਉਸ ਵੇਲੇ ਹੁੰਦਾ ਹੈ, ਜਦ ਇਕ ਟੀਮ ਦੇ ਦੋ ਜਾਂ ਤਿੰਨ ਖਿਡਾਰੀ ਇਕ ਹੀ ਵਿਰੋਧੀ ਖਿਡਾਰੀ ਉੱਤੇ ਨਿੱਜੀ ਫਾਊਲ ਕਰ ਦਿੰਦੇ ਹਨ । ਇਸ ਸਥਿਤੀ ਵਿਚ ਹਰੇਕ ਅਪਰਾਧੀ ਖਿਡਾਰੀ ਉੱਤੇ ਇਕ ਫਾਉਲ ਲਗੇਗਾ ਅਤੇ ਜਿਸ ਖਿਡਾਰੀ ਪ੍ਰਤੀ ਅਪਰਾਧ ਹੋਇਆ ਹੈ, ਉਸ ਨੂੰ ਫ਼ਰੀ-ਥਰੋ ਦਿੱਤੀ ਜਾਵੇਗੀ । ਜੇ ਸੁੱਟਣ ਦੀ ਕਿਰਿਆ ਵਿਚ ਕਿਸੇ ਖਿਡਾਰੀ ਪ੍ਰਤੀ ਫਾਉਲ ਹੋਇਆ ਹੈ, ਤਾਂ ਗੋਲ ਹੋਣ ਉੱਤੇ ਗਿਣਿਆ ਜਾਵੇਗਾ ਅਤੇ ਇਕ ਫ਼ਰੀ ਥਰੋ ਦਿੱਤੀ ਜਾਵੇਗੀ ।

ਪੰਜ ਫਾਊਲ (Five foul) – ਜਦ ਕੋਈ ਖਿਡਾਰੀ ਪੰਜ ਫਾਊਲ (ਨਿੱਜੀ ਜਾਂ ਤਕਨੀਕੀ ਕਰਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ।

ਥਰੀ ਫ਼ਾਰ ਟੂ ਰੂਲ (Three for two rule) – ਜਦੋਂ ਖਿਡਾਰੀ ਗੋਲ ਕਰਨ ਲੱਗਾ ਹੋਵੇ ਅਤੇ ਉਸ ਉੱਪਰ ਵਿਰੋਧੀ ਟੀਮ ਦਾ ਖਿਡਾਰੀ ਫਾਉਲ ਕਰ ਦੇਵੇ, ਜੇ ਗੋਲ ਬਣ ਜਾਵੇ ਤਾਂ ਇਕ ਹੋਰ ਫ਼ਰੀ-ਥਰੋ ਮਿਲੇਗਾ | ਗੋਲ ਨਾ ਹੋਣ ਦੀ ਸੂਰਤ ਵਿਚ ਦੋਹਾਂ ਫ਼ਰੀ ਬਰੋਆਂ ਵਿਚੋਂ ਇਕ ਵੀ ਨਾ ਹੋਣ ‘ਤੇ ਵਾਧੂ ਫ਼ਰੀ ਥਰੋ ਮਿਲੇਗੀ ।

ਚੋਣ ਦਾ ਹੱਕ (Right of option) – ਕੇਂਦਰ (mid point) ਤੋਂ ਥਰੋ-ਇਨ ਦੇ ਲਈ ਚੋਣ ਦਾ ਹੱਕ ਇਕ, ਦੋ ਥਰੋ ਦੀ ਹਾਲਤ ਵਿਚ ਲਾਗੂ ਹੁੰਦਾ ਹੈ । ਚੋਣ ਕਰਨ ਤੋਂ ਪਹਿਲਾਂ ਕਪਤਾਨ ਨੂੰ ਕੋਚ ਦੇ ਨਾਲ ਸੰਖੇਪ ਮਸ਼ਵਰਾ ਕਰਨ ਦੀ ਆਗਿਆ ਹੁੰਦੀ ਹੈ

ਟੀਮ ਰਾਹੀਂ ਚਾਰ ਫਾਊਲ (Four fouls by team) – ਜਦ ਟੀਮ ਇਕ ਕੁਆਟਰ ਵਿਚ ਚਾਰ ਤੋਂ ਵੱਧ ਖਿਡਾਰੀਆਂ ਦਾ ਫਾਊਲ (ਨਿੱਜੀ ਅਤੇ ਤਕਨੀਕੀ) ਕਰ ਚੁੱਕਦੀ ਹੈ, ਤਾਂ ਉਸ ਦੇ ਮਗਰੋਂ ਹੋਣ ਵਾਲੇ ਹਰ ਫਾਊਲ ਤੇ ਦੋ ਫਰੀ ਥਰੋ ਮਿਲਣਗੀਆਂ ।

ਜੰਪ ਬਾਲ (Jump Ball) – ਜਦ ਖੇਡ ਸ਼ੁਰੂ ਹੁੰਦੀ ਹੈ ਜਾਂ ਮੱਧਅੰਤਰ (Interval) ਦੇ ਪਿੱਛੋਂ ਸ਼ੁਰੂ ਹੁੰਦੀ ਹੈ ਜਾਂ ਦੋਹਰਾ ਜਾਂ ਬਹੁਪੱਖੀ ਫਾਊਲ ਹੋ ਜਾਂਦਾ ਹੈ, ਤਦ ਖੇਡ ਜੰਪ ਬਾਲ ਤੋਂ ਸ਼ੁਰੂ ਹੁੰਦੀ ਹੈ । ਰੈਫ਼ਰੀ ਵਿਰੋਧੀ ਖਿਡਾਰੀਆਂ ਦੇ ਵਿਚਕਾਰ ਬਾਲ ਨੂੰ ਕੇਂਦਰੀ ਚੱਕਰ ਵਿਚੋਂ ਉੱਪਰ ਨੂੰ ਉਛਾਲਦਾ ਹੈ । ਦੋਵੇਂ ਹੀ ਖਿਡਾਰੀ ਉਛਲੇ ਹੋਏ ਬਾਲ ਨੂੰ ਜੰਪ ਕਰਕੇ ਫੜਨ ਦਾ ਯਤਨ ਕਰਦੇ ਹਨ । ਕਿਸੇ ਇਕ ਖਿਡਾਰੀ ਦੇ ਗੇਂਦ ਨੂੰ ਛੂਹ ਦੇਣ ਨਾਲ ਖੇਡ ਸ਼ੁਰੂ ਹੋ ਜਾਂਦੀ ਹੈ ।

ਜੰਪ ਬਾਲ ਕਰਦੇ ਸਮੇਂ ਫਾਊਲ (Fouls during Jump ball) – ਜੰਪ ਬਾਲ ਕਰਦੇ ਸਮੇਂ ਕਈ ਖਿਡਾਰੀ ਹੇਠ ਲਿਖੇ ਪ੍ਰਕਾਰ ਦੇ ਫਾਊਲ ਅਕਸਰ ਕਰ ਦਿੰਦੇ ਹਨ

  1. ਇਕ ਦੂਸਰੇ ‘ਤੇ ਜੰਪ ਕਰ ਜਾਣਾ ।
  2. ਲਾਈਨ ਨੂੰ ਛੂਹਣਾ (Touch) ।
  3. ਰੈਫ਼ਰੀ ਜਦ ਬਾਲ ਉੱਪਰ ਸੁੱਟਦਾ ਹੈ ਤਾਂ ਉੱਪਰ ਜਾਂਦੇ ਬਾਲ ਨੂੰ ਛੂਹ ਦੇਣਾ ਵੀ ਫਾਉਲ ਹੈ ।
  4. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨਾ ਜਾਂ ਧੱਕਾ ਦੇ ਦੇਣਾ ਤਾਂ ਜੋ ਜੰਪ ਨਾ ਕਰ ਸਕੇ ।
  5. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਦੇ ਪੈਰ ‘ਤੇ ਪੈਰ ਰੱਖ ਕੇ ਉਸ ਨੂੰ ਜੰਪ ਕਰਨ ਤੋਂ ਰੋਕਣਾ ।
  6. ਜੰਪ ਕਰਦੇ ਸਮੇਂ ਅਰਧ ਵਿਆਸ ਦੀਆਂ ਲਾਈਨਾਂ ਨੂੰ ਛੂਹਣਾ ।
  7. ਜੰਪ ਬਾਲ ਕਰਦੇ ਸਮੇਂ ਖਿਡਾਰੀਆਂ ਦਾ ਇਕ ਥਾਂ ਤੋਂ ਦੂਜੇ ਥਾਂ ‘ਤੇ ਜਾਣਾ ।

ਬਾਸਕਟ ਬਾਲ (Basket Ball) Game Rules – PSEB 10th Class Physical Education

ਪ੍ਰਸ਼ਨ 7.
ਬਾਸਕਟ ਬਾਲ ਦੇ ਮਹੱਤਵਪੂਰਨ ਪਾਸ ਲਿਖੋ ।
ਉੱਤਰ-
ਬਾਸਕਟ ਬਾਲ ਦੇ ਮਹੱਤਵਪੂਰਨ ਪਾਸ-
1. ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਪਾਸ (Two Hands Chest Pass) – ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਕਰਕੇ ਪਾਸ ਬਹੁਤ ਫੁਰਤੀ ਨਾਲ ਦਿੱਤਾ ਜਾਂਦਾ ਹੈ । ਇਹ ਪਾਸ ਤਦ ਦਿੱਤਾ ਜਾਂਦਾ ਹੈ ਜਦ ਸਾਹਮਣੇ ਖਿਡਾਰੀ ਦੇ ਕੋਲ ਵਿਰੋਧੀ ਖਿਡਾਰੀ ਨਾ ਹੋਵੇ | ਬਾਲ ਦੋਨਾਂ ਹੱਥਾਂ ਨਾਲ ਫੜ ਕੇ ਮੋਢਿਆਂ ਤੇ ਬਾਹਾਂ ਉਠਾ ਕੇ ਥੋੜ੍ਹਾ ਜਿਹਾ ਸਰੀਰ ਨੂੰ ਝੁਕਾ ਕੇ ਆਪਣੇ ਇਕ ਪੈਰ ‘ਤੇ ਜ਼ੋਰ ਦੇ ਕੇ ਪੂਰੀ ਤਾਕਤ ਨਾਲ ਆਪਣੇ ਖਿਡਾਰੀ ਨੂੰ ਦਿੰਦੇ ਹਨ । ਖੇਡ ਵਿਚ ਇਹ ਵਿਧੀ ਆਮ ਪ੍ਰਚੱਲਿਤ ਹੈ ।

2. ਬਾਂਹ ਇਕ ਪਾਸੇ ਕਰਕੇ ਪਾਸ ਦੇਣਾ (Side Arm Pass) – ਬਾਂਹ ਲੰਬੀ ਕਰਕੇ ਜਾਂ ਹੱਥ ਨਾਲ ਉੱਚੀ ਕਰਕੇ ਆਪਣੀ ਹੀ ਟੀਮ ਦੇ ਖਿਡਾਰੀ ਨੂੰ ਪਾਸ ਦਿੰਦੇ ਹਨ । ਜਦ ਸਾਥੀ ਦੂਰ ਹੋਵੇ ਅਤੇ ਦੂਸਰਾ ਖਿਡਾਰੀ ਉਸ ਨੂੰ ਪਾਸ ਦੇਣਾ ਚਾਹੇ ਤਾਂ ਇਹ ਢੰਗ ਅਪਣਾਇਆ ਜਾਂਦਾ ਹੈ । ਇਹ ਪਾਸ ਉਸ ਵੇਲੇ ਦਿੱਤਾ ਜਾ ਸਕਦਾ ਹੈ, ਜਦ Dribble ਪ੍ਰਕਿਰਿਆ ਨਾਲ ਰਾਹ ਵਿਚ ਕੋਈ ਰੋਕ ਆ ਜਾਵੇ, ਤਾਂ ਇਕ ਖਿਡਾਰੀ ਆਪਣੇ ਦੁਸਰੇ ਖਿਡਾਰੀ ਨੂੰ ਬਾਂਹ ਲੰਬੀ ਕਰਕੇ ਪਾਸ ਦਿੰਦਾ ਹੈ । ਕਈ ਟੀਮਾਂ ਸੈਂਟਰ ਵਿਚੋਂ ਹੀ ਰਿੰਗ ਵਿਚ ਬਾਲ ਪਾਉਣ ਲਈ ਇਹ ਢੰਗ ਵਰਤਣ ਵਿਚ ਬਹੁਤ ਨਿਪੁੰਨ ਹੁੰਦੀਆਂ ਹਨ ।

3. ਸਿਰ ਦੇ ਉੱਪਰ ਤੋਂ ਪਾਸ (Over Head Pass) – ਇਹ ਪਾਸ ਬਾਂਹ ਉੱਪਰ ਚੁੱਕ ਕੇ ਦੁਸਰੇ ਸਾਥੀਆਂ ਨੂੰ ਦਿੰਦੇ ਹਨ । ਇਹ ਪਾਸ ਉਸ ਸਮੇਂ ਠੀਕ ਸਮਝਿਆ ਜਾਂਦਾ ਹੈ, ਜਦ ਖਿਡਾਰੀ ਬਹੁਤ ਸਾਰੇ ਵਿਰੋਧੀ ਖਿਡਾਰੀਆਂ ਦੇ ਘੇਰੇ ਵਿਚ ਹੋਵੇ ਅਤੇ ਉਹ ਇਹ ਪਾਸ ਬਾਂਹ ਉੱਪਰ ਉਠਾ ਕੇ ਸਭ ਸਿਰਾਂ ਦੇ ਉੱਪਰ ਤੋਂ ਬਾਲ ਖ਼ਾਸ ਕਰਕੇ ਪਾਸ ਦੇਵੇ । ਇਸ ਨਾਲ ਵਿਰੋਧੀ ਖਿਡਾਰੀ ਨੂੰ ਬਾਲ ਰੋਕਣ ਲਈ ਬਹੁਤ ਯਤਨ ਕਰਨਾ ਪੈਂਦਾ ਹੈ ।

4. ਧਰਤੀ ਦਾ ਪਾਸ (Ground Pass) – ਇਹ ਪਾਸ ਉਸ ਸਮੇਂ ਦਿੱਤਾ ਜਾਂਦਾ ਹੈ, ਜਿਸ ਸਮੇਂ ਸਾਹਮਣੇ ਦਾ ਖਿਡਾਰੀ ਲੰਬਾ ਹੋਵੇ ਅਤੇ ਬਾਲ ਉਸ ਦੇ ਸਿਰ ਤੋਂ ਕਾਸ ਨਾ ਕੀਤਾ ਜਾ ਸਕੇ । ਉਸ ਸਮੇਂ ਬਾਲ ਨੂੰ ਧਰਤੀ ‘ਤੇ ਸੁੱਟ ਕੇ ਪਾਸ ਦਿੱਤਾ ਜਾਂਦਾ ਹੈ ।

5. ਪਿੱਛੇ ਦਾ ਪਾਸ (Back Pass) – ਇਹ ਪਾਸ Back Side ਤੋਂ ਦਿੱਤਾ ਜਾਂਦਾ ਹੈ । ਖਿਡਾਰੀ ਬਾਲ ਨੂੰ ਹੱਥ ‘ਤੇ ਉਛਾਲਦਾ ਹੋਇਆ ਜਾਂਦਾ ਹੈ ਅਤੇ ਸਾਹਮਣੇ ਜੇਕਰ ਕੋਈ ਰੁਕਾਵਟ ਹੋਵੇ, ਤਾਂ ਉਹ ਬਾਲ ਪਿੱਛੇ ਖੜ੍ਹੇ ਖਿਡਾਰੀ ਨੂੰ Back Pass ਦੇ ਦਿੰਦਾ ਹੈ ।

ਬੈਡਮਿੰਟਨ (Badminton) Game Rules – PSEB 10th Class Physical Education

Punjab State Board PSEB 10th Class Physical Education Book Solutions ਬੈਡਮਿੰਟਨ (Badminton) Game Rules.

ਬੈਡਮਿੰਟਨ (Badminton) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਡਬਲ ਖਿਡਾਰੀਆਂ ਲਈ ਕੋਰਟ ਦਾ ਆਕਾਰ = 44′ × 20′ ਜਾਂ 13.40 ਮੀ. × 6. 10 ਮੀ.
  2. ਸਿੰਗਲ ਲਈ ਕੋਰਟ ਦਾ ਆਕਾਰ = 44′ × 17′
  3. ਜਾਲ ਦੀ ਚੌੜਾਈ = 2′ × 6′
  4. ਪੋਲਾਂ ਤੋਂ ਜਾਲ ਦੀ ਉਚਾਈ = 5′ 1″
  5. ਸ਼ਟਲ ਦੇ ਪਰਾਂ ਦੀ ਗਿਣਤੀ = 16
  6. ਸ਼ਟਲ ਦੇ ਪਰਾਂ ਦੀ ਲੰਬਾਈ = 2\(\frac{1}{2}\) ਤੋਂ 3\(\frac{3}{4}\) ਇੰਚ
  7. ਡਬਲ ਖੇਡ ਵਿਚ ਅੰਕ = 21 ਅੰਕ
  8. ਔਰਤਾਂ ਦੀ ਸਿੰਗਲਜ਼ ਖੇਡ ਦੇ ਅੰਕ = 21
  9. ਕਿਨਾਰਿਆਂ ਦੀ ਗੈਲਰੀ ਦਾ ਆਕਾਰ = 1′ 6”
  10. ਪਿਛਲੀ ਗੈਲਰੀ ਦਾ ਆਕਾਰ = 2′ 6”
  11. ਰੈਕਟ ਦਾ ਭਾਰ ਅਤੇ ਲੰਬਾਈ = 85 ਤੋਂ 140 ਗਰਾਮ 27″ ਲੰਬਾਈ ਰੈਕਟ ਦੀ
  12. ਬੈਡਮਿੰਟਨ ਵਿਚ ਸੈੱਟਾਂ ਦੀ ਗਿਣਤੀ = = ਤਿੰਨ
  13. ਰੈਕੇਟ ਦੀ ਲੰਬਾਈ = 274, ਜਾਂ 680 ਮਿ.ਮੀ.
  14. ਫਰੇਮ ਦੀ ਲੰਬਾਈ = 11” ਜਾਂ 270 ਮਿ.ਮੀ.
  15. ਫਰੇਮ ਦੀ ਚੌੜਾਈ = 9 ਮਿ.ਮੀ. ।

ਬੈਡਮਿੰਟਨ (Badminton) Game Rules – PSEB 10th Class Physical Education

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਬੈਡਮਿੰਟਨ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ-ਸਿੰਗਲਜ਼ ਤੇ ਡਬਲਜ਼ । ਸਿੰਗਲਜ਼ ਵਿਚ ਦੋ ਖਿਡਾਰੀ, ਇਕ ਇਕ ਖੇਡਣ ਵਾਲਾ ਅਤੇ ਇਕ ਬਦਲਵਾਂ ਖਿਡਾਰੀ ਹੁੰਦਾ ਹੈ । ਡਬਲਜ਼ ਵਿਚ ਚਾਰ ਖਿਡਾਰੀ ਖੇਡਣ ਵਾਲੇ ਅਤੇ ਦੋ ਬਦਲਵੇਂ (Substitutes) ਹੁੰਦੇ ਹਨ ।
  2. ਸਿੰਗਲਜ਼ ਖੇਡ ਲਈ ਖੇਡ ਦੇ ਕੋਰਟ ਦਾ ਆਕਾਰ 13.400 ਸੈਂਟੀਮੀਟਰ × 5.180 ਸੈਂਟੀਮੀਟਰ (44′ × 17′) ਹੁੰਦਾ ਹੈ ਅਤੇ ਡਬਲਜ਼ ਖੇਡ ਲਈ 13.400 ਸੈਂਟੀਮੀਟਰ × 6.100 ਸੈਂਟੀਮੀਟਰ (44′ × 20′) ਹੁੰਦਾ ਹੈ ।
  3. ਟਾਸ ਜਿੱਤਣ ਵਾਲਾ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਉਸ ਨੇ ਪਹਿਲਾਂ ਸਰਵਿਸ ਕਰਨੀ ਹੈ ਜਾਂ ਸਾਈਡ ਲੈਣੀ ਹੈ ।
  4. ਡਬਲਜ਼ ਖੇਡ 15 ਅੰਕ ਦਾ ਹੋਵੇਗਾ ।
  5. ਕੁੜੀਆਂ ਲਈ ਸਿੰਗਲਜ਼ ਮੈਚ ਦੇ 11 ਪੁਆਇੰਟ ਹੁੰਦੇ ਹਨ ।
  6. ਸਰਵਿਸ ਤਦ ਤਕ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਵਿਰੋਧੀ ਖਿਡਾਰੀ ਪੂਰੀ ਤਰ੍ਹਾਂ ਤਿਆਰ ਨਾ ਹੋਵੇ ।
  7. ਸਿੰਗਲਜ਼ ਖੇਡ ਵਿਚ 5 ਪੁਆਇੰਟ ਹੋਣ ‘ਤੇ ਦੋਵੇਂ ਖਿਡਾਰੀ ਅੱਧੀ ਕੋਰਟ ਬਦਲ ਲੈਣਗੇ ।
  8. ਬੈਡਮਿੰਟਨ ਵਿਚ ਖੇਡ ਸਮਾਂ ਨਹੀਂ ਹੁੰਦਾ, ਸਗੋਂ ਇਸ ਵਿਚ ਬੈਸਟ ਆਫ਼ ਥਰੀ ਗੇਮਜ਼ ਲਈਆਂ ਜਾਂਦੀਆਂ ਹਨ । ਜੋ ਟੀਮ ਤਿੰਨਾਂ ਵਿਚੋਂ ਦੋ ਗੇਮਜ਼ ਜਿੱਤ ਜਾਂਦੀ ਹੈ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।
  9. ਖੇਡ ਵਿਚ ਵਿਸਲ ਦੀ ਵਰਤੋਂ ਨਹੀਂ ਕੀਤੀ ਜਾਂਦੀ ।
  10. ਇਸ ਖੇਡ ਨੂੰ ਆਮ ਕਰਕੇ (Indoor Stadium) ਵਿਚ ਹੀ ਖੇਡਿਆ ਜਾਂਦਾ ਹੈ ।

ਪ੍ਰਸ਼ਨ 1.
ਬੈਡਮਿੰਟਨ ਕੋਰਟ, ਜਾਲ, ਸ਼ਟਲ ਕਾਕ ਅਤੇ ਬੱਲੀਆਂ ਸੰਬੰਧੀ ਵਿਸਥਾਰ ਨਾਲ ਲਿਖੋ ।
ਉੱਤਰ-
ਬੈਡਮਿੰਟਨ ਖੇਡ ਵਿਚ ਬੈਡਮਿੰਟਨ ਕੋਰਟ, ਬੱਲੀਆਂ, ਜਾਲ, ਸ਼ਟਲ ਕਾਕ-
ਬੈਡਮਿੰਟਨ ਕੋਰਟ (Badminton Court) – ਬੈਡਮਿੰਟਨ ਕੋਰਟ ਵਿਚ ਦੋ ਤਰ੍ਹਾਂ ਦੀ ਖੇਡ ਹੁੰਦੀ ਹੈ -ਸਿੰਗਲਜ਼ ਅਤੇ ਡਬਲਜ਼ । ਇਨ੍ਹਾਂ ਦੋਹਾਂ ਖੇਡਾਂ ਲਈ ਦੋ ਬੈਡਮਿੰਟਨ ਕੋਰਟ ਦੀ ਪੈਮਾਇਸ਼ ਨੂੰ ਚਿਤਰ ਵਿਚ ਦਿਖਾਈਆਂ ਗਈਆਂ 1 × 2″ (4 ਸ. ਮ.) ਮੋਟੀਆਂ ਸਫ਼ੈਦ ਜਾਂ ਕਾਲੀਆਂ ਲਾਈਨਾਂ ਰਾਹੀਂ ਸਪੱਸ਼ਟ ਕੀਤਾ ਜਾਵੇਗਾ ।

ਡਬਲਜ਼ ਖੇਡ ਲਈ ਕੋਰਟ ਦਾ ਸਾਈਜ਼ 4 ਫੁੱਟ × 20 ਫੁੱਟ ਅਤੇ ਸਿੰਗਲਜ਼ ਲਈ 44 ਫੁੱਟ × 17 ਫੁੱਟ ਹੋਵੇਗਾ । ਇਸ ਦੇ ਪਿੱਛੇ ਅਤੇ ਸਾਈਡਾਂ ਦੀ ਗੈਲਰੀ ਕ੍ਰਮਵਾਰ 2\(\frac{1}{2}\) ਅਤੇ 1\(\frac{1}{2}\) ਫੁੱਟ ਹੁੰਦੀ ਹੈ । ਨੈਟ ਦੇ ਦੋਵੇਂ ਪਾਸੇ 6\(\frac{1}{2}\) ਫੁੱਟ ਸ਼ਾਰਟ ਸਰਵਿਸ ਰੇਖਾ ਹੁੰਦੀ ਹੈ । ਕੇਂਦਰੀ ਰੇਖਾ ਕੋਰਟ ਦੀ ਦੋ ਹਿੱਸਿਆਂ ਵਿਚ ਵੰਡੀ ਸਾਈਡ ਲਈ ਲਾਈਨ ਦੇ ਸਮਾਨਾਂਤਰ ਇਕ ਲਾਈਨ ਖਿੱਚੀ ਜਾਵੇਗੀ । ਕੋਰਟ ਦਾ ਖੱਬਾ ਅੱਧਾ ਹਿੱਸਾ ਖੱਬੀ ਸਰਵਿਸ ਕੋਰਟ ਅਤੇ ਸੱਜਾ ਅੱਧਾ ਹਿੱਸਾ ਸੱਜੀ ਸਰਵਿਸ ਕੋਰਟ ਕਹਾਵੇਗਾ | ਕੋਰਟ ਦੇ ਵਿਚਕਾਰ ਦੋ ਪੋਸਟ ਗੱਡੇ ਹੁੰਦੇ ਹਨ । ਇਹ ਫਰਸ਼ ਤੋਂ 5′-1′ ਉੱਚੇ ਹੁੰਦੇ ਹਨ ।

ਬੱਲੀਆਂ (Poles) – ਨੈੱਟ (ਜਾਲ ਨੂੰ ਤਾਨ ਕੇ ਰੱਖਣ ਲਈ ਦੋ ਬੱਲੀਆਂ ਲਗਾਈਆਂ ਜਾਣਗੀਆਂ । ਇਹ ਬੱਲੀਆਂ ਫ਼ਰਸ਼ ਤੋਂ 5 ਫੁੱਟ 1 ਇੰਚ (1.55 ਮੀ.) ਉੱਚੀਆਂ ਹੋਣੀਆਂ । ਇਨ੍ਹਾਂ ਨੂੰ ਇੰਨੀ ਮਜ਼ਬੂਤੀ ਨਾਲ ਬੰਨ੍ਹਿਆ ਜਾਂਦਾ ਹੈ ਕਿ ਇਹ ਜਾਲ ਨੂੰ ਕੱਸ ਕੇ ਰੱਖਣ ।
ਬੈਡਮਿੰਟਨ (Badminton) Game Rules – PSEB 10th Class Physical Education 1

ਜਾਲ (Net) – ਜਾਲ ਰੰਗੀਨ ਵਧੀਆ ਡੋਰ ਦਾ ਬਣਿਆ ਹੋਵੇਗਾ । ਉਸ ਦੀ ਜਾਲੀ ਦੀ ਹਰੇਕ ਮੋਰੀ 3.3 ਇੰਚ ਹੋਵੇਗੀ । ਇਸ ਦੀ ਚੌੜਾਈ ਦੋ ਫੁੱਟ 6 ਇੰਚ (0.76 ਮੀਟਰ) ਹੋਣੀ ਚਾਹੀਦੀ ਹੈ । ਇਸ ਦਾ ਉੱਪਰਲਾ ਹਿੱਸਾ ਕੇਂਦਰ ਵਿਚ ਜ਼ਮੀਨ ਤੋਂ ਪੰਜ ਫੁੱਟ ਅਤੇ ਬੱਲੀਆਂ ਤੋਂ ਪੰਜ ਫੁੱਟ ਇਕ ਇੰਚ ਉੱਚਾ ਹੋਣਾ ਚਾਹੀਦਾ ਹੈ । ਉਸ ਨੂੰ ਦੋਹਾਂ ਪਾਸਿਆਂ ਤੋਂ ਬੱਲੀ ’ਤੇ ਕੱਸ ਕੇ ਬੰਨਿਆ ਗਿਆ ਹੋਵੇ । ਉਸ ਦੀ ਲੰਬਾਈ ਇੰਨੀ ਹੋਵੇ ਕਿ ਸੀਮਾ ਰੇਖਾਵਾਂ ਦੇ ਦੋਹਾਂ ਪਾਸਿਆਂ ਵਿਚ ਫੈਲ ਜਾਵੇ ! ਜਾਲ ਦੇ ਦੋਵੇਂ ਸਿਰਿਆਂ ਉੱਤੇ 3′ ਦੀ ਦੋਹਰੀ ਗੇਂਦ ਸੈੱਟ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਵਿਚ ਡੋਰੀਆਂ ਹੋਣ, ਜਿਹੜੀਆਂ ਜਾਲ ਨੂੰ ਬੱਲੀਆਂ ਉੱਤੇ ਕੱਸ ਕੇ ਤਾਣ ਕੇ ਰੱਖਣ ਵਿਚ ਕੰਮ ਲਿਆਂਦੀਆਂ ਜਾ ਸਕਣ ।

ਚਿੜੀ (ਸ਼ਟਲ ਕਾਕ) (Shuttle Cock) – ਚਿੜੀ ਦਾ ਭਾਰ 73 ਗ੍ਰਾਮ ਤੋਂ 85 ਗ੍ਰਾਮ ਤਕ ਹੋਣਾ ਚਾਹੀਦਾ ਹੈ । ਉਸ ਦੇ 14 ਜਾਂ 16 ਖੰਭ ਹੋਣ ਜੋ ਕਿ ” ਤੋਂ \(\frac{1}{2}\)” ਤਕ ਦੇ ਵਿਆਸ ਵਾਲੀ ਕਾਰਕ ਵਿਚ ਮਜ਼ਬੂਤੀ ਨਾਲ ਜੁੜੇ ਹੋਣ । ਪੰਖਾਂ ਦੀ ਲੰਬਾਈ 2\(\frac{1}{2}\)” ਤੋਂ 2\(\frac{3}{4}\)” ਅਤੇ ਉਹ
ਬੈਡਮਿੰਟਨ (Badminton) Game Rules – PSEB 10th Class Physical Education 2

ਉੱਪਰ ਦੇ ਸਿਰੇ ਤੋਂ 2\(\frac{1}{3}\)” ਤੋਂ 2\(\frac{1}{2}\)” ਤਕ ਫੈਲੇ ਹੋਏ ਹੋਣ । ਕਾਰਕ ਦਾ ਵਿਆਸ 1\(\frac{1}{2}\)” ਤੋਂ 1″ ਤਕ ਹੁੰਦਾ ਹੈ । ਇਹ ਪੱਕੇ ਧਾਗੇ ਜਾਂ ਕਿਸੇ ਦੂਸਰੀ ਉਪਯੋਗੀ ਵਸਤੂ ਨਾਲ ਕੱਸੇ ਹੋਏ ਹੋਣ ।

ਬੈਡਮਿੰਟਨ (Badminton) Game Rules – PSEB 10th Class Physical Education

ਪ੍ਰਸ਼ਨ 2.
ਬੈਡਮਿੰਟਨ ਖੇਡ ਵਿਚ ਖਿਡਾਰੀ, ਸਕੋਰ ਅਤੇ ਦਿਸ਼ਾਵਾਂ ਬਦਲਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬੈਡਮਿੰਟਨ ਖੇਡ ਦੀ ਸੰਖੇਪ ਰਚਨਾ-
ਖਿਡਾਰੀ (Players) – ਡਬਲਜ਼ ਖੇਡ ਵਿਚ ਹਰੇਕ ਟੀਮ ਵਿਚ ਦੋ ਖਿਡਾਰੀ ਅਤੇ ਸਿੰਗਲਜ਼ ਖੇਡ ਵਿਚ ਇਕ-ਇਕ ਖਿਡਾਰੀ ਹੋਵੇਗਾ ।

ਖੇਡ ਦੇ ਸ਼ੁਰੂ ਵਿਚ ਜਿਹੜੀ ਟੀਮ ਪਹਿਲਾਂ ਸਰਵਿਸ ਕਰੇਗੀ, ਉਸ ਟੀਮ ਦੀ ਸਾਈਡ ਨੂੰ ਇਨ ਮਾਈਡ ਅਤੇ ਵਿਰੋਧੀ ਟੀਮ ਦੀ ਸਾਈਡ ਨੂੰ ਆਉਟ ਸਾਈਡ ਕਹਾਂਗੇ ।

ਟਾਸ (Toss) – ਖੇਡ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਟੀਮਾਂ ਵੱਲੋਂ ਪਾਸ ਕੀਤਾ ਜਾਵੇਗਾ । ਟਾਸ ਜਿੱਤਣ ਵਾਲੀ ਟੀਮ ਅੱਗੇ ਲਿਖੀਆਂ ਗੱਲਾਂ ਦੀ ਚੋਣ ਕਰੇਗੀ-

  1. ਪਹਿਲੇ ਸਰਵਿਸ ਕਰਨ ਜਾਂ
  2. ਪਹਿਲੇ ਸਰਵਿਸ ਨਾ ਕਰਨ ਜਾਂ
  3. ਸਾਈਡ ਦੀ ।
    ਬਾਕੀ ਗੱਲਾਂ ਦੀ ਚੋਣ ਟਾਸ ਕਰਨ ਵਾਲੀ ਟੀਮ ਹੀ ਕਰੇਗੀ ।

ਸਕੋਰ (Score) – ਮਰਦਾਂ ਦੇ ਡਬਲਜ਼ ਅਤੇ ਸਿੰਗਲਜ਼ ਲਈ 15 ਅੰਕਾਂ ਦੀ ਖੇਡ ਹੁੰਦੀ ਹੈ । ਇਸਤਰੀਆਂ ਦੀ ਖੇਡ ਵਿਚ 11 ਅੰਕ ਹੁੰਦੇ ਹਨ । ਜੇਕਰ ਪੁਰਸ਼ਾਂ ਦੀ ਖੇਡ ਵਿਚ ਸਕੋਰ 14-14 ਬਰਾਬਰ ਹੋ ਜਾਵੇ ਤਾਂ ਪਹਿਲਾਂ 14 ਅੰਕ ਬਣਾਉਣ ਵਾਲਾ ਖਿਡਾਰੀ ਖੇਡ ਨੂੰ 3 ਅੰਕਾਂ ਤੇ ਸਥਿਰ (ਸੈਟ ਕਰ ਲੈਂਦਾ ਹੈ । 14 ਅੰਕਾਂ ਤੇ ਖੇਡ ਸਥਿਰ ਹੋਣ ਦੀ ਸੂਰਤ ਵਿਚ 7 ਅੰਕ ਲੈਣ ਵਾਲਾ ਖਿਡਾਰੀ ਜੇਤੂ ਮੰਨਿਆ ਜਾਵੇਗਾ । ਇਸਤਰੀਆਂ ਦੀ ਖੇਡ ਵਿਚ 16 ਅੰਕ ਬਰਾਬਰ ਹੋਣ ਦੀ ਹਾਲਤ ਵਿਚ 12 ਅੰਕਾਂ ਦੀ ਖੇਡ ਹੁੰਦੀ ਹੈ । ਜਿਸ ਖਿਡਾਰੀ ਨੇ ਪਹਿਲਾਂ 30 ਅੰਕ ਬਣਾਏ ਹੋਣ ਉਹ 12 ਅੰਕਾਂ ਦੀ ਆਪਸ਼ਨ ਲੈ ਸਕਦਾ ਹੈ । ਜਿੱਥੇ ਲੜਕੇ ਅਤੇ ਲੜਕੀਆਂ ਮਿਲ ਕੇ ਖੇਡਦੇ ਹੋਣ ਉਹ ਗੇਮ ਵੀ 11 ਅੰਕਾਂ ਦੀ ਹੁੰਦੀ ਹੈ । ਇਹ ਨਿਯਮ ਪਹਿਲੀ ਅਗਸਤ 2002 ਤੋਂ ਅੰਤਰ ਰਾਸ਼ਟਰੀ ਬੈਡਮਿੰਟਨ ਫੈਡਰੇਸ਼ਨ (I.B.F.) ਦੇ ਆਦੇਸ਼ਾਂ ਅਨੁਸਾਰ ਲਾਗੂ ਹੋਏ ਹਨ ।

ਦਿਸ਼ਾਵਾਂ ਬਦਲਣਾ (Changing Sides) – ਪਹਿਲੇ ਫੈਸਲੇ ਅਨੁਸਾਰ ਦੋਹਾਂ ਟੀਮਾਂ ਦਰਮਿਆਨ ਤਿੰਨ ਖੇਡਾਂ ਹੋਣਗੀਆਂ । ਤਿੰਨਾਂ ਵਿਚੋਂ ਦੋ ਖੇਡਾਂ ਜਿੱਤਣ ਵਾਲੀ ਟੀਮ ਜੇਤੁ ਘੋਸ਼ਿਤ ਕੀਤੀ ਜਾਵੇਗੀ । ਖਿਡਾਰੀ ਪਹਿਲੀ ਖੇਡ ਖਤਮ ਹੋਣ ਅਤੇ ਦੂਜੀ ਸ਼ੁਰੂ ਹੋਣ ਤੋਂ ਪਹਿਲਾਂ ਸਾਈਡ ਬਦਲਣਗੇ ਅਤੇ ਜੇ ਤੀਜੀ ਖੇਡ ਖੇਡਣੀ ਜ਼ਰੂਰੀ ਹੋਵੇ ਤਾਂ ਉਸ ਵਿਚ ਸਾਈਡ ਬਦਲੀ ਜਾਵੇਗੀ ।

ਪ੍ਰਸ਼ਨ 3.
ਬੈਡਮਿੰਟਨ ਖੇਡ ਵਿਚ ਡਬਲਜ਼ ਖੇਡ ਅਤੇ ਸਿੰਗਲਜ਼ ਖੇਡ ਕਿਸ ਤਰ੍ਹਾਂ ਖੇਡੀ ਜਾਂਦੀ ਹੈ ?
ਉੱਤਰ-
ਬੈਡਮਿੰਟਨ ਖੇਡ ਵਿਚ ਡਬਲਜ਼ ਖੇਡ ਤੇ ਸਿੰਗਲਜ਼ ਖੇਡ-
(i) ਡਬਲਜ਼ ਖੇਡ (Doubles Games) – ਇਸ ਖੇਡ ਵਿਚ ਦੋਨੋਂ ਪਾਸੇ ਦੋ-ਦੋ ਖਿਡਾਰੀ ਹੁੰਦੇ ਹਨ । ਪਹਿਲੇ ਸਰਵਿਸ ਕਰਨ ਵਾਲੀ ਟੀਮ ਦਾ ਫੈਸਲਾ ਹੋ ਜਾਣ ਉੱਤੇ ਉਸ ਟੀਮ ਦੇ ਸੱਜੇ ਅੱਧੇ ਪਾਸੇ ਵਾਲੇ ਖਿਡਾਰੀ ਖੇਡ ਸ਼ੁਰੂ ਕਰਨਗੇ । ਉਹ ਸੱਜੇ ਅੱਧੇ ਪਾਸੇ ਵਾਲੇ ਵਿਰੋਧੀ ਖਿਡਾਰੀ ਨੂੰ ਸਰਵਿਸ ਦੇਵੇਗਾ। ਇਸ ਗੱਲ ਦਾ ਫੈਸਲਾ ਚੋਣ ਜੇਤੂ ਪੱਖ ਕਰਦਾ ਹੈ ਤੇ ਦੂਸਰੀਆਂ ਗੱਲਾਂ ਦਾ ਹਾਰਿਆ ਪੱਖ ਤੋਂ ਇਸ ਗੱਲ ਦਾ ਫ਼ੈਸਲਾ ਪਹਿਲਾਂ ਤੋਂ ਕਰ ਲਿਆ ਜਾਂਦਾ ਹੈ ਕਿ ਖੇਡ 15 ਅੰਕਾਂ ਦੀ ਹੋਵੇ । ਜੇ ਵਿਰੋਧੀ ਖਿਡਾਰੀ ਸ਼ਟਲ ਦੇ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਉਸ ਨੂੰ ਵਾਪਸ ਕਰ ਦੇਵੇ, ਤਾਂ ਖੇਡ ਸ਼ੁਰੂ ਕਰਨ ਵਾਲਾ ਖਿਡਾਰੀ ਫਿਰ ਉਸ ਨੂੰ ਵਾਪਿਸ ਕਰੇਗਾ । ਇਸ ਤਰ੍ਹਾਂ ਖੇਡ ਤਦ ਤਕ ਜਾਰੀ ਰਹੇਗੀ, ਜਦ ਤਕ ਕਿ ਫਾਊਲ ਨਾ ਹੋ ਜਾਵੇ ਜਾਂ ਚਿੜੀ ਹੇਠਾਂ ਨਾ ਡਿੱਗ ਜਾਵੇ : ਸਰਵਿਸ ਵਾਪਸ ਨਾ ਹੋਣ ‘ਤੇ ਜਾਂ ਵਿਰੋਧੀ ਟੀਮ ਵਲੋਂ ਫਾਉਲ ਹੋਣ ਦੀ ਦਿਸ਼ਾ ਵਿਚ ਸਰਵਿਸ ਕਰਨ ਵਾਲਾ ਇਕ ਅੰਕ ਜਿੱਤ ਜਾਵੇਗਾ ! ਸਰਵਿਸ ਕਰਨ ਵਾਲੀ ਟੀਮ ਦੇ ਖਿਡਾਰੀ ਆਪਣਾ ਅੱਧਾ ਪਾਸਾ ਵੀ ਬਦਲਣਗੇ । ਹੁਣ ਸਰਵਿਸ ਕਰਨ ਵਾਲਾ ਖਿਡਾਰੀ ਖੱਬੇ ਅੱਧ ਵਿਚ ਰਹੇਗਾ ਅਤੇ ਵਿਰੋਧੀ ਟੀਮ ਦੇ ਖੱਬੇ ਅੱਧ ਵਿਚ ਖੜ੍ਹੇ ਖਿਡਾਰੀ ਨੂੰ ਹੀ ਸਰਵਿਸ ਕਰੇਗਾ ।
ਬੈਡਮਿੰਟਨ (Badminton) Game Rules – PSEB 10th Class Physical Education 3
ਹਰੇਕ ਵਾਰੀ ਦੇ ਸ਼ੁਰੂ ਵਿਚ ਹਰੇਕ ਟੀਮ ਪਹਿਲੀ ਸਰਵਿਸ ਸੱਜੇ ਅੱਧੇ ਖੇਤਰ ਤੋਂ ਕਰੇਗੀ ।

(ii) ਸਿੰਗਲਜ਼ ਖੇਡ (Singles Games) – ਉੱਪਰ ਵਾਲੇ ਸਾਰੇ ਨਿਯਮ ਸਿੰਗਲਜ਼ ਖੇਡ ਵਿਚ ਲਾਗੂ ਹੋਣਗੇ ਪਰ

  • ਖਿਡਾਰੀ ਉਸ ਹਾਲਤ ਵਿਚ ਸੱਜੇ ਅਰਧ ਖੇਤਰ ਤੋਂ ਸਰਵਿਸ ਕਰੇਗਾ ਜਾਂ ਪ੍ਰਾਪਤ ਕਰੇਗਾ । ਜਦ ਸਰਵਿਸ ਕਰਨ ਵਾਲੇ ਦਾ ਪੁਆਇੰਟ ਜ਼ੀਰੋ ਹੋਵੇ ਜਾਂ ਖੇਡ ਵਿਚ ਸਮ ਅੰਕ ਪ੍ਰਾਪਤ ਕੀਤੇ ਗਏ ਹੋਣ ਤਾਂ ਸਰਵਿਸ ਹਮੇਸ਼ਾ ਸੱਜੀ ਕੋਰਟ ਵਿਚ ਕੀਤੀ ਜਾਂਦੀ ਹੈ । ਟਾਂਕ (Odd) ਨੰਬਰਾਂ ਤੇ ਸਮੇਂ ਖੱਬੇ ਹੱਥ ਵਲੋਂ ਕੀਤੀ ਜਾਂਦੀ ਹੈ ।
  • ਇਕ ਪੁਆਇੰਟ ਹੋ ਜਾਣ ‘ਤੇ ਦੋਵੇਂ ਖਿਡਾਰੀ ਅੱਧੀ ਕੋਰਟ ਲੈਂਦੇ ਹਨ ।
  • ਕੁੜੀਆਂ ਲਈ ਸਿੰਗਲ ਮੈਚ ਦੇ ਵੀ 11 ਪੁਆਇੰਟ ਹੁੰਦੇ ਹਨ । ਜਦ ਪੁਆਇੰਟ “10 All” ਹੋ ਜਾਣ ਤਾਂ 10 ਅੰਕ ਤੇ ਪਹਿਲਾਂ ਪੁੱਜਣ ਵਾਲਾ ਖਿਡਾਰੀ ਖੇਡ ਨੂੰ ਤਿੰਨ ਪੁਆਇੰਟ ‘ਤੇ ਸੈੱਟ ਕਰ ਸਕਦਾ ਹੈ ।

ਬੈਡਮਿੰਟਨ (Badminton) Game Rules – PSEB 10th Class Physical Education

ਪ੍ਰਸ਼ਨ 4.
ਬੈਡਮਿੰਟਨ ਦੀਆਂ ਮੁੱਖ ਤਰੁੱਟੀਆਂ ਦਾ ਵਰਣਨ ਕਰੋ ।
ਉੱਤਰ-
ਗ਼ਲਤੀਆਂ (Faults) – ਖੇਡ ਰਹੀ ਟੀਮ ਦੇ ਖਿਡਾਰੀ ਵੱਲੋਂ ਗ਼ਲਤੀ ਹੋਣ ਉੱਤੇ ਉਸ ਟੀਮ ਦਾ ਸਰਵਿਸ ਕਰਨ ਵਾਲਾ ਖਿਡਾਰੀ ਆਉਟ ਹੋ ਜਾਵੇਗਾ । ਜੇ ਵਿਰੋਧੀ ਗ਼ਲਤੀ ਕਰਦਾ ਹੈ ਤਾਂ ਖੇਡ ਰਹੀ ਟੀਮ ਨੂੰ ਇਕ ਅੰਕ ਪ੍ਰਾਪਤ ਹੋਵੇਗਾ ।
(ਉ) ਜੇ ਸਰਵਿਸ ਕਰਦੇ ਸਮੇਂ ਚਿੜੀ ਖਿਡਾਰੀ ਦੇ ਲੱਕ ਤੋਂ ਉੱਚੀ ਹੋਵੇ ਜਾਂ ਰੈਕਟ ਦਾ ਅਗਲਾ ਸਿਰਾ ਚਿੜੀ ਨੂੰ ਮਾਰਦੇ ਵਕਤ ਸਰਵਿਸ ਕਰਨ ਵਾਲੇ ਰੈਕਟ ਵਾਲੇ ਹੱਥ ਤੋਂ ਉੱਚਾ ਉੱਠਿਆ ਹੋਵੇ ।
(ਅ) ਜੇ ਸਰਵਿਸ ਕਰਦੇ ਸਮੇਂ ਚਿੜੀ ਗ਼ਲਤ ਅੱਧੇ ਪਾਸੇ ਵੱਲ ਡਿੱਗ ਪਵੇ ਜਾਂ ਛੋਟੀ ਸਰਵਿਸ ਰੇਖਾ ਤਕ ਨਾ ਪਹੁੰਚੇ ਜਾਂ ਲੰਬੀ ਸਰਵਿਸ ਰੇਖਾ ਤੋਂ ਪਾਰ ਡਿੱਗੇ ਜਾਂ ਠੀਕ ਅਰਧ ਖੇਤਰ ਦੀ ਸੀਮਾ ਦੇ ਬਾਹਰ ਜਾ ਡਿੱਗੇ ।
ਬੈਡਮਿੰਟਨ (Badminton) Game Rules – PSEB 10th Class Physical Education 4
(ੲ) ਜੇ ਸਰਵਿਸ ਕਰਦੇ ਸਮੇਂ ਖਿਡਾਰੀ ਦੇ ਪੈਰ ਠੀਕ ਅਰਧ ਖੇਤਰ ਵਿਚ ਨਾ ਹੋਣ ।
(ਸ) ਜੇ ਖਿਡਾਰੀ ਸਰਵਿਸ ਕਰਨ ਤੋਂ ਪਹਿਲਾਂ ਜਾਂ ਸਰਵਿਸ ਕਰਦੇ ਵਕਤ ਜਾਣ ਬੁੱਝ ਕੇ ਵਿਰੋਧੀ ਦੇ ਰਸਤੇ ਵਿਚ ਰੁਕਾਵਟ ਪਾਵੇ ।
(ਹ) ਜੇ ਸਰਵਿਸ ਕਰਦੇ ਸਮੇਂ ਖੇਡ ਦੇ ਸਮੇਂ ਚਿੜੀ ਸੀਮਾਵਾਂ ਤੋਂ ਬਾਹਰ ਨਿਕਲ ਜਾਵੇ, ਜਾਲ ਦੇ ਹੇਠਾਂ ਜਾਂ ਵਿਚੋਂ ਨਿਕਲ ਜਾਵੇ ਜਾਂ ਜਾਲ ਨਾਂ ਪਾਰ ਕਰ ਸਕੇ ਜਾਂ ਕਿਸੇ ਖਿਡਾਰੀ ਦੇ ਪੈਰ ਕੱਪੜੇ ਆਦਿ ਨੂੰ ਛੂਹ ਜਾਵੇ ।
(ਕ) ਜੇ ਖੇਡ ਦੇ ਸਮੇਂ ਜਾਲ ਉੱਤੇ ਜਾਣ ਤੋਂ ਪਹਿਲਾਂ ਹੀ ਮਾਰਨ ਵਾਲੇ ਨਾਲ ਚਿੜੀ ਟਕਰਾ ਜਾਵੇ ।
(ਖ) ਜਦ ਚਿੜੀ ਖੇਡ ਵਿਚ ਹੋਵੇ ਅਤੇ ਖਿਡਾਰੀ ਰੈਕਟ, ਸਰੀਰ ਜਾਂ ਕੱਪੜਿਆਂ ਦੇ ਨਾਲ ਜਾਲ ਜਾਂ ਬੱਲੀਆਂ ਨੂੰ ਛੂਹ ਜਾਵੇ ।
(ਗ) ਚਿੜੀ ਰੈਕਟ ਉੱਤੇ ਰੁਕ ਜਾਵੇ, ਕੋਈ ਖਿਡਾਰੀ ਚਿੜੀ ਨੂੰ ਲਗਾਤਾਰ ਦੋ ਵਾਰੀ ਮਾਰ ਦੇਵੇ ਜਾਂ ਪਹਿਲੇ ਉਹ ਅਤੇ ਬਾਅਦ ਵਿਚ ਉਸ ਦਾ ਸਾਥੀ ਵਾਰੀ-ਵਾਰੀ ਲਗਾਤਾਰ ਮਾਰ ਦੇਵੇ ।
(ਘ) ਵਿਰੋਧੀ ਤਿਆਰ ਮੰਨਿਆ ਜਾਵੇਗਾ, ਜੇ ਖੇਡ ਦੇ ਸਮੇਂ ਉਹ ਚਿੜੀ ਨੂੰ ਵਾਪਸ ਕਰਦਾ ਹੈ ਜਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਉਹ ਖੇਤਰ ਦੀ ਸੀਮਾ ਦੇ ਬਾਹਰ ਖੜਾ ਹੋਵੇ ਜਾਂ ਅੰਦਰ ।
(ਝ) ਜੇ ਕੋਈ ਖਿਡਾਰੀ ਵਿਰੋਧੀ ਖਿਡਾਰੀ ਦੀ ਖੇਡ ਵਿਚ ਰੁਕਾਵਟਾਂ ਪਾਉਂਦਾ ਹੈ ।

ਸਰਵਿਸ ਸੰਬੰਧੀ ਨਿਯਮਾਂ ਬਾਰੇ ਜਾਣਕਾਰੀ

  • ਸਰਵਿਸ ਉਹੋ ਖਿਡਾਰੀ ਪ੍ਰਾਪਤ ਕਰੇਗਾ, ਜਿਸ ਨੂੰ ਸਰਵਿਸ ਦਿੱਤੀ ਜਾਂਦੀ ਹੈ । ਜੇ ਚਿੜੀ ਦੂਜੇ ਖਿਡਾਰੀ ਨੂੰ ਛੂਹ ਜਾਵੇ ਜਾਂ ਉਹ ਉਸ ਨੂੰ ਮਾਰ ਦੇਵੇ ਤਾਂ ਸਰਵਿਸ ਕਰਨ ਵਾਲੇ ਨੂੰ ਇਕ ਅੰਕ ਮਿਲ ਜਾਂਦਾ ਹੈ : ਇਕ ਖਿਡਾਰੀ ਖੇਡ ਵਿਚ ਦੋ ਵਾਰੀ ਸਰਵਿਸ ਪ੍ਰਾਪਤ ਨਹੀਂ ਕਰ ਸਕਦਾ ।
  • ਪਹਿਲੀ ਵਾਰੀ ਵਿਚ ਖੇਡ ਆਰੰਭ ਕਰਨ ਵਾਲਾ ਸਿਰਫ਼ ਇਕ ਹੀ ਖਿਡਾਰੀ ਸਰਵਿਸ ਕਰੇਗਾ । ਬਾਕੀ ਦੀਆਂ ਵਾਰੀਆਂ ਵਿਚ ਹਰੇਕ ਖਿਡਾਰੀ ਸਰਵਿਸ ਕਰ ਸਕਦਾ ਹੈ । ਖੇਡ ਜਿੱਤਣ ਵਾਲੀ ਟੀਮ ਹੀ ਪਹਿਲਾਂ ਸਰਵਿਸ ਕਰੇਗੀ । ਜਿੱਤੀ ਹੋਈ ਟੀਮ ਦਾ ਕੋਈ ਵੀ ਖਿਡਾਰੀ ਸਰਵਿਸ ਕਰ ਸਕਦਾ ਹੈ ਅਤੇ ਹਾਰੀ ਹੋਈ ਟੀਮ ਦਾ ਕੋਈ ਵੀ ਖਿਡਾਰੀ ਸਰਵਿਸ ਪ੍ਰਾਪਤ ਕਰ ਸਕਦਾ ਹੈ ।
  • ਜੇ ਕੋਈ ਖਿਡਾਰੀ ਆਪਣੀ ਵਾਰੀ ਤੋਂ ਬਿਨਾਂ ਜਾਂ ਗ਼ਲਤ ਪਾਸਿਉਂ ਸਰਵਿਸ ਕਰ ਦੇਵੇ ਅਤੇ ਅੰਕ ਜਿੱਤ ਲਵੇ ਤਾਂ ਉਹ ਸਰਵਿਸ 1 ਲੈਟ (Let) ਕਹਾਵੇਗੀ । ਪਰ ਇਸ ‘ਲੈਟ’ ਦੀ ਮੰਗ ਦੁਜੀ ਸਰਵਿਸ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ ।

ਬੈਡਮਿੰਟਨ ਖੇਡ ਦੇ ਸਧਾਰਨ ਨਿਯਮ ਹਨ-
ਸਧਾਰਨ ਨਿਯਮ (General Rules) –

  • ਸਰਵਿਸ ਨੂੰ ਕੇਵਲ ਉਹੀ ਖਿਡਾਰੀ ਪ੍ਰਾਪਤ ਕਰ ਸਕਦਾ ਹੈ, ਜਿਸ ਦੇ ਪਾਸੇ ਸਰਵਿਸ ਕੀਤੀ ਜਾਵੇ । ਇਕ ਹੀ ਖੇਡ ਵਿਚ ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰ ਸਰਵਿਸ ਪ੍ਰਾਪਤ ਨਹੀਂ ਕਰ ਸਕਦਾ ।
  • ਸਰਵਿਸ ਤਦ ਤਕ ਨਹੀਂ ਕੀਤੀ ਜਾ ਸਕਦੀ ਜਦ ਤਕ ਵਿਰੋਧੀ ਤਿਆਰ ਨਾ ਹੋਵੇ ।
  • ਸਰਵਿਸ ਕਰਨ ਵਾਲੇ ਦੀ ਸਰਵਿਸ ਪਹਿਲੀ ਵਾਰ ਵਿਚ ਕੇਵਲ ਇਕ ਵਾਰ ਹੋਵੇਗੀ । ਇਸ ਤੋਂ ਬਾਅਦ ਸਭ ਵਾਰੀਆਂ ਵਿਚ ਖੜ੍ਹੇ ਪਤੀਪੱਖ ਦੇ ਖਿਡਾਰੀ ਵਾਰੀ-ਵਾਰੀ ਸਰਵਿਸ ਕਰਨਗੇ ।
  • ਸਰਵਿਸ ਕਰਨ ਵਾਲਾ ਅਤੇ ਉਸ ਨੂੰ ਪ੍ਰਾਪਤ ਕਰਨ ਵਾਲਾ ਦੋਵੇਂ ਹੀ ਆਪਣੇ-ਆਪਣੇ ਅਰਧ ਖੇਤਰ ਵਿਚ ਖੜੇ ਹੋਣਗੇ । ਇਹਨਾਂ ਦੋਨਾਂ ਦੇ ਪੈਰ ਦਾ ਕੁੱਝ ਹਿੱਸਾ ਸਰਵਿਸ ਸਮਾਪਤ ਹੋਣ ਤਕ ਧਰਤੀ ‘ਤੇ ਜ਼ਰੂਰ ਰਹੇਗਾ ।
  • ਸਰਵਿਸ ਜੇਕਰ ਉਂਝ ਤਾਂ ਠੀਕ ਹੋਵੇ ਪਰੰਤੂ ਚਿੜੀ ਨਾਲ ਛੂਹ ਜਾਵੇ ਤਦ ਆਉਟ ਹੋਵੇਗਾ । ਪਰੰਤੂ ਅਜਿਹਾ ਹੋ ਜਾਵੇ ਤਾਂ ਤਰੁੱਟੀ ਨਹੀਂ ਮੰਨੀ ਜਾਵੇਗੀ । ਜੇਕਰ ਬੱਲੀ ਤੋਂ ਬਾਹਰ ਨਿਕਲ ਕੇ ਵਿਰੋਧੀ ਖੇਤਰ ਦੇ ਕਿਸੇ ਸੀਮਾ ਰੇਖਾ ਦੇ ਜਾਂ ਕਿਵੇਂ ਵੀ ਅੰਦਰ ਜਾ ਡਿੱਗੇ, ਤਾਂ ਉਹ ਚੰਗੀ ਸਰਵਿਸ ਮੰਨੀ ਜਾਵੇਗੀ । ਜੇਕਰ ਕੋਈ ਅਚਾਨਕ ਜਾਂ ਅਨਿਸਚਿਤ ਰੁਕਾਵਟ ਆ ਜਾਵੇ ਤਾਂ ਨਿਰਣਾਇਕ ਲੈਟ ਕਹਿ ਸਕਦਾ ਹੈ ।
  • ਕੋਈ ਖਿਡਾਰੀ ਜੇਕਰ ਆਪਣੀ ਵਾਰੀ ਲਏ ਬਿਨਾਂ ਗ਼ਲਤ ਖੇਤਰ ਵਿਚ ਸਰਵਿਸ ਕਰ ਦੇਵੇ ਅਤੇ ਨੰਬਰ ਜਿੱਤ ਲਵੇ ਤਾਂ ਸਰਵਿਸ ਲੈਟ ਅਖਵਾਏਗੀ । ਪਰੰਤੂ ਸ਼ਰਤ ਇਹ ਹੈ ਕਿ ਦੂਸਰੀ ਸਰਵਿਸ ਆਰੰਭ ਹੋਣ ਤੋਂ ਪਹਿਲਾਂ ਹੀ ਇਸ ਦੀ ਮੰਗ ਦੂਸਰੇ ਪਾਸੇ ਤੋਂ ਹੋਵੇ ਅਤੇ ਜਿਸ ਦੀ ਆਗਿਆ ਵੀ ਦਿੱਤੀ ਜਾਵੇ ।
  • ਕੋਈ ਖਿਡਾਰੀ ਜੇਕਰ ਆਪਣੇ ਖੇਤਰ ਤੋਂ ਬਾਹਰ ਹੋ ਕੇ ਸਰਵਿਸ ਦੇਵੇ, ਤਾਂ ਹੋਰ ਉਸ ਦਾ ਪੱਖ ਜਿੱਤ ਜਾਵੇ ਤਾਂ ਉਹ ਸਰਵਿਸ ਲੈਟ ਅਖਵਾਏਗੀ, ਪਰੰਤੂ ਸ਼ਰਤ ਇਹ ਹੈ ਕਿ ਦੂਸਰੀ ਸਰਵਿਸ ਤੋਂ ਪਹਿਲੇ ਹੀ ਇਸ ਲੈਟ ਦੀ ਮੰਗ ਦੀ ਆਗਿਆ ਦਿੱਤੀ ਜਾਵੇ ।
  • ਜੇਕਰ ਸਰਵਿਸ ਕਰਦੇ ਸਮੇਂ ਚਿੜੀ ਨੈਟ ਦੇ ਨਾਲ ਡਿੱਗੇ, ਤਾਂ ਸਰਵਿਸ Short ਕਹੀ ਜਾਵੇਗੀ ਅਤੇ ਵਿਰੋਧੀ ਟੀਮ ਨੂੰ ਸਰਵਿਸ ਜਾਂ ਨੰਬਰ ਮਿਲ ਜਾਂਦਾ ਹੈ ।

ਬੈਡਮਿੰਟਨ (Badminton) Game Rules – PSEB 10th Class Physical Education

ਫਾਉਲ
(FOULS)
ਅਧਿਕਾਰੀ ਫਾਊਲ ਖੇਡਣ ਤੇ ਜਾਂ ਖੇਡ ਵਿਚ ਕਿਸੇ ਤਰ੍ਹਾਂ ਦੀ ਅਨੁਚਿਤ ਕਾਰਵਾਈ ਕਰਨ ‘ਤੇ ਖਿਡਾਰੀਆਂ ਨੂੰ ਦੋ ਤਰ੍ਹਾਂ ਦੇ ਕਾਰਡ ਦਿਖਾ ਸਕਦਾ ਹੈ ।
ਪੀਲਾ ਕਾਰਡ (Yellow Card) – ਇਹ ਪੀਲਾ ਕਾਰਡ ਖਿਡਾਰੀਆਂ ਦੇ ਅਨੁਚਿਤ ਵਿਵਹਾਰ ਕਰਨ ਤੇ ਦਿਖਾਇਆ ਜਾਂਦਾ ਹੈ ।
ਲਾਲ ਕਾਰਡ (Red Card) – ਇਹ ਕਾਰਡ ਮੈਚ ਜਾਂ ਟੂਰਨਾਮੈਂਟ ਤੋਂ ਬਾਹਰ ਕੱਢਣ ਲਈ ਦਿਖਾਇਆ ਜਾਂਦਾ ਹੈ ।

ਫੁਟਬਾਲ (FootBall) Game Rules – PSEB 10th Class Physical Education

Punjab State Board PSEB 10th Class Physical Education Book Solutions ਫੁਟਬਾਲ (FootBall) Game Rules.

ਫੁਟਬਾਲ (FootBall) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਫੁਟਬਾਲ ਮੈਦਾਨ ਦੀ ਲੰਬਾਈ = 130 × 80 ਗਜ਼ ਤੋਂ 130 × 80 ਗਜ਼
  2. ਫੁਟਬਾਲ ਮੈਦਾਨ ਦੀ ਚੌੜਾਈ = 50 ਗਜ਼ ਤੋਂ 100 ਗਜ਼ (90m × 120m)
  3. ਫੁਟਬਾਲ ਮੈਦਾਨ ਦਾ ਆਕਾਰ = ਆਇਤਾਕਾਰ
  4. ਫੁਟਬਾਲ ਦੀ ਟੀਮ ਵਿਚ ਖਿਡਾਰੀਆਂ ਦੀ ਗਿਣਤੀ = 11 ਖਿਡਾਰੀ ਵਾਧੂ 5 ਖਿਡਾਰੀ
  5. ਫੁਟਬਾਲ ਦਾ ਘੇਰਾ = 27″ ਤੋਂ 28″
  6. ਫੁਟਬਾਲ ਦਾ ਭਾਰ = 14 ਅੰਜ ਤੋਂ 16 ਅੰਜ
  7. ਖੇਡ ਦਾ ਸਮਾਂ = 45-45 ਦੇ ਦੋ ਹਾਫ਼
  8. ਆਰਾਮ ਦਾ ਸਮਾਂ = 15 ਮਿੰਟ
  9. ਮੈਚ ਵਿਚ ਬਦਲੇ ਜਾਂ ਮੰਨਣ ਵਾਲੇ ਖਿਡਾਰੀ = 3
  10. ਮੈਚ ਦੇ ਅਧਿਕਾਰੀ = ਇਕ ਟੇਬਲ ਆਫੀਸ਼ਲ, ਇਕ ਰੈਫ਼ਰੀ ਅਤੇ ਦੋ ਲਾਈਨਮੈਨ ਹੁੰਦੇ ਹਨ ।
  11. ਕਾਰਨਰ ਫਲੈਗ ਦੀ ਉੱਚਾਈ = 5 ਮੀ.
  12. ਅੰਤਰਰਾਸ਼ਟਰੀ ਮੈਚਾਂ ਵਿਚ ਮੈਦਾਨ ਦਾ ਮਾਪ = 110 ਮੀ. × 75 ਮੀ. (120 ਗਜ਼ × 80 ਗਜ਼) ਘੱਟ ਤੋਂ ਘੱਟ (100 ਮੀ. × 64 ਮੀ.) (100 ਗਜ਼ × 70 ਗਜ਼)
  13. ਗੋਲ ਪੋਸਟ ਦੀ ਉੱਚਾਈ = 2.44 ਮੀ.
  14. ਕਾਰਨਰ ਫ਼ਲੈਗ ਦੀ ਉੱਚਾਈ = = ਘੱਟ ਤੋਂ ਘੱਟ 5 ਫੁੱਟ ।

ਫੁਟਬਾਲ (FootBall) Game Rules – PSEB 10th Class Physical Education

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਮੈਚ ਦੋ ਟੀਮਾਂ ਵਿਚਕਾਰ ਹੁੰਦਾ ਹੈ । ਹਰੇਕ ਟੀਮ ਵਿਚ ਗਿਆਰਾਂ-ਗਿਆਰਾਂ ਖਿਡਾਰੀ ਹੁੰਦੇ ਹਨ ਅਤੇ ਇਕ ਟੀਮ ਦੇ ਕੁੱਲ ਖਿਡਾਰੀ 16 ਹੁੰਦੇ ਹਨ, ਜਿਨ੍ਹਾਂ ਵਿਚੋਂ ਗਿਆਰਾਂ ਖੇਡਦੇ ਹਨ । ਇਹਨਾਂ ਵਿੱਚੋਂ ਇਕ ਗੋਲਕੀਪਰ ਹੁੰਦਾ ਹੈ । ਪੰਜ ਖਿਡਾਰੀ ਬਦਲਵੇਂ ਹੁੰਦੇ ਹਨ ।
  2. ਇਕ ਟੀਮ ਮੈਚ ਵਿਚ ਤਿੰਨ ਖਿਡਾਰੀ ਅਤੇ ਇਕ ਗੋਲਕੀਪਰ ਬਦਲੇ ਜਾ ਸਕਦੇ ਹਨ ।
  3. ਬਦਲਿਆ ਹੋਇਆ ਖਿਡਾਰੀ ਫਿਰ ਦੁਬਾਰਾ ਨਹੀਂ ਬਦਲਿਆ ਜਾ ਸਕਦਾ ।
  4. ਖੇਡ ਦਾ ਸਮਾਂ 45-5-45 ਮਿੰਟ ਦਾ ਹੁੰਦਾ ਹੈ । ਮੱਧ ਅੰਤਰ ਦਾ ਸਮਾਂ 5 ਮਿੰਟ ਦਾ ਹੁੰਦਾ ਹੈ ।
  5. ਮੱਧ ਅੰਤਰ ਜਾਂ ਆਰਾਮ ਤੋਂ ਪਿੱਛੋਂ ਟੀਮਾਂ ਆਪਣੇ ਪਾਸੇ ਬਦਲਦੀਆਂ ਹਨ ।
  6. ਖੇਡ ਦਾ ਆਰੰਭ ਖਿਡਾਰੀ ਸੈਂਟਰ ਲਾਈਨ ਦੀ ਨਿਸਚਿਤ ਥਾਂ ਤੋਂ ਇਕ-ਦੂਜੇ ਨੂੰ ਪਾਸ ਦੇ ਕੇ ਸ਼ੁਰੂ ਕਰਦੇ ਹਨ ਅਤੇ ਸਾਈਡਾਂ ਦਾ ਫੈਸਲਾ ਟਾਸ ਰਾਹੀਂ ਕੀਤਾ ਜਾਂਦਾ ਹੈ ।
  7. ਮੈਚ ਖਿਡਾਉਣ ਲਈ ਇਕ ਟੇਬਲ ਆਫੀਸ਼ਲ, ਇਕ ਰੈਫ਼ਰੀ ਅਤੇ ਦੋ ਲਾਈਨਮੈਨ ਹੁੰਦੇ ਹਨ ।
  8. ਗੋਲ ਕੀਪਰ ਦੀ ਵਰਦੀ ਆਪਣੀ ਟੀਮ ਤੋਂ ਵੱਖਰੀ ਹੁੰਦੀ ਹੈ ।
  9. ਖਿਡਾਰੀ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਪਾਉਣੀ ਚਾਹੀਦੀ, ਜਿਹੜੀ ਦੂਜੇ ਖਿਡਾਰੀਆਂ ਲਈ ਖ਼ਤਰਨਾਕ ਹੋਵੇ ।
  10. ਜਦੋਂ ਗੇਂਦ ਗੋਲ ਜਾਂ ਸਾਈਡ ਲਾਈਨ ਨੂੰ ਪਾਰ ਕਰ ਜਾਵੇ ਤਾਂ ਖੇਡ ਰੁਕ ਜਾਂਦੀ ਹੈ ।
  11. ਰੈਫ਼ਰੀ ਆਪ ਵੀ ਕਿਸੇ ਕਾਰਨ ਖੇਡ ਬੰਦ ਕਰ ਸਕਦਾ ਹੈ ।

ਪ੍ਰਸ਼ਨ 1.
ਫੁਟਬਾਲ ਦਾ ਮੈਦਾਨ, ਰੇਖਾ ਅੰਕਣ, ਗੋਲ ਖੇਤਰ, ਪੈਨਲਟੀ ਖੇਤਰ, ਗੋਲ ਖੰਭੇ, ਕਾਰਨਰ ਖੇਤਰ ਅਤੇ ਗੇਂਦ ਬਾਰੇ ਲਿਖੋ ।
ਉੱਤਰ-
ਫੁਟਬਾਲ ਦਾ ਮੈਦਾਨ (Football play ground) – ਫੁਟਬਾਲ ਦਾ ਮੈਦਾਨ ਆਇਤਾਕਾਰ ਹੋਵੇਗਾ । ਇਸ ਦੀ ਲੰਬਾਈ 100 × 120 ਗਜ਼ ਤੋਂ 90 × 110 ਰਾਜ਼ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਸ ਦੀ ਚੌੜਾਈ 50 ਗਜ਼ ਤੋਂ 100 (45 ਤੋਂ 90 ਮੀ.) ਤੋਂ ਵੱਧ ਨਹੀਂ ਹੋਵੇਗੀ | ਅੰਤਰ-ਰਾਸ਼ਟਰੀ ਮੈਚਾਂ ਵਿਚ ਇਸ ਦੀ ਲੰਬਾਈ 110 ਗਜ਼ ਤੋਂ 120 ਗਜ਼ ਅਤੇ ਚੌੜਾਈ 22.9 m ਤੋਂ 55 m ਹੋਵੇਗੀ । ਲੰਬਾਈ ਚੌੜਾਈ ਨਾਲੋਂ ਹਮੇਸ਼ਾ ਜ਼ਿਆਦਾ ਹੋਵੇਗੀ ।

ਰੇਖਾ ਅੰਕਣ – ਖੇਡ ਦਾ ਮੈਦਾਨ ਸਾਫ਼ ਰੇਖਾਵਾਂ ਨਾਲ ਅੰਕਿਤ ਹੋਣਾ ਚਾਹੀਦਾ ਹੈ । ਇਨ੍ਹਾਂ ਰੇਖਾਵਾਂ ਦੀ ਚੌੜਾਈ 1.20 m ਤੋਂ ਵੱਧ ਨਹੀਂ ਹੋਣੀ ਚਾਹੀਦੀ । ਲੰਬੀਆਂ ਰੇਖਾਵਾਂ ਸਪਰਸ਼ ਰੇਖਾਵਾਂ ਜਾਂ ਸਾਈਡ ਰੇਖਾਵਾਂ ਅਖਵਾਉਂਦੀਆਂ ਹਨ ਅਤੇ ਛੋਟੀਆਂ ਰੇਖਾਵਾਂ ਨੂੰ ਗੋਲ ਰੇਖਾਵਾਂ ਕਿਹਾ ਜਾਂਦਾ ਹੈ । ਮੈਦਾਨ ਦੇ ਹਰੇਕ ਕੋਨੇ ‘ਤੇ 1.20 m ਉੱਚੇ ਖੰਭੇ ਤੇ ਝੰਡੀ ਲਗਾਈ ਜਾਂਦੀ ਹੈ । ਇਹ ਕੇਂਦਰੀ ਰੇਖਾ ‘ਤੇ ਘੱਟ ਤੋਂ ਘੱਟ 90 cm ਦੀ ਦੂਰੀ ‘ਤੇ ਹੋਣੀ ਚਾਹੀਦੀ ਹੈ । ਮੈਦਾਨ ਦੇ ਮੱਧ ਵਿਚ ਇਕ ਘੇਰਾ ਲਗਾਇਆ ਜਾਂਦਾ ਹੈ ਜਿਸ ਦਾ ਅਰਧ ਵਿਆਸ 10 ਗਜ਼ ਹੋਵੇਗਾ ।

ਗੋਲ ਖੇਤਰ (Goal Area) – ਖੇਡ ਦੇ ਮੈਦਾਨ ਦੇ ਦੋਹਾਂ ਸਿਰਿਆਂ ‘ਤੇ ਦੋ ਰੇਖਾਵਾਂ ਖਿੱਚੀਆਂ ਜਾਣਗੀਆਂ ਜੋ ਗੋਲ ਰੇਖਾਵਾਂ ਤੇ ਲੰਬ ਹੋਣਗੀਆਂ । ਇਹ ਮੈਦਾਨ ਵਿਚ 1.80 m ਤਕ ਫੈਲੀਆਂ ਰਹਿਣਗੀਆਂ ਅਤੇ ਗੋਲ ਰੇਖਾ ਦੇ ਸਮਾਨਾਂਤਰ ਇਕ ਰੇਖਾ ਨਾਲ ਮਿਲਾ ਦਿੱਤੀਆਂ ਜਾਣਗੀਆਂ । ਇਹਨਾਂ ਰੇਖਾਵਾਂ ਅਤੇ ਗੋਲ ਰੇਖਾਵਾਂ ਦੁਆਰਾ ਰੇ ਹੋਏ ਮੱਧ ਖੇਤਰ ਨੂੰ ਗੋਲ ਖੇਤਰ ਕਹਿੰਦੇ ਹਨ ।

ਪੈਨਲਟੀ ਖੇਤਰ (Penalty Area) – ਮੈਦਾਨ ਦੇ ਹਰੇਕ ਸਿਰੇ ‘ਤੇ ਦੋ ਰੇਖਾਵਾਂ ਗੋਲ ਰੇਖਾ ‘ਤੇ ਸਮਕੋਣ ਖਿੱਚੀਆਂ ਜਾਣਗੀਆਂ ਜੋ ਗੋਲ ਪੋਸਟ ਤੋਂ 16.50 m ਤੱਕ ਹੋਣਗੀਆਂ ਅਤੇ ਉਹਨਾਂ ਨੂੰ ਗੋਲ ਰੇਖਾ ਦੇ ਸਮਾਨਾਂਤਰ ਖਿੱਚੀ ਇਕ ਰੇਖਾ ਨਾਲ ਮਿਲਾਇਆ ਜਾਵੇਗਾ । ਇਨ੍ਹਾਂ ਰੇਖਾਵਾਂ ਅਤੇ ਗੋਲ ਰੇਖਾਵਾਂ ਦੁਆਰਾ ਘਿਰੇ ਖੇਤਰ ਨੂੰ ਪੈਨਲਟੀ ਖੇਤਰ ਕਿਹਾ ਜਾਂਦਾ ਹੈ ।
ਫੁਟਬਾਲ (FootBall) Game Rules – PSEB 10th Class Physical Education 1

ਗੋਲ ਖੰਬੇ (Goal Post) – ਗੋਲ ਰੇਖਾ ਦੇ ਮੱਧ ਵਿਚ 7.30 m ਦੀ ਦੂਰੀ ‘ਤੇ ਦੋ ਪੋਲ ਗੱਡੇ ਜਾਣਗੇ । ਇਹਨਾਂ ਦੇ ਸਿਰਿਆਂ ਨੂੰ ਇਕ ਕਾਸਬਾਰ ਰਾਹੀਂ ਮਿਲਾਇਆ ਜਾਂਦਾ ਹੈ, ਜਿਹਨਾਂ ਦੇ ਹੇਠਾਂ ਦੇ ਸਿਰੇ ਧਰਤੀ ਤੋਂ 2.44 ਉੱਚੇ ਹੁੰਦੇ ਹਨ । ਗੋਲ ਪੋਸਟਾਂ ਅਤੇ ਤ੍ਰਾਸਬਾਰ ਦੀ ਚੌੜਾਈ ਅਤੇ ਡੂੰਘਾਈ 5 ਇੰਚ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ।

ਕਾਰਨਰ ਖੇਤਰ (Corner Area) – ਹਰੇਕ ਕਾਰਨਰ ਫਲੈਗ ਪੋਸਟ ਤੋਂ ਖੇਡ ਦੇ ਮੈਦਾਨ ਦੇ ਅੰਦਰ ਇਕ ਚੌੜਾਈ ਚੱਕਰ (Circle) ਖਿੱਚਿਆ ਜਾਵੇਗਾ, ਜਿਸ ਦਾ ਅਰਧ ਵਿਆਸ 1 ਗਜ਼ ਹੋਵੇਗਾ । ਗਰਾਉਂਡ ਦੇ ਚਾਰੇ ਕਾਰਨਰਾਂ ‘ਤੇ ਤਿੰਨ ਗਜ਼ ਉੱਚੇ ਫਲੈਗ ਲਾਏ ਜਾਂਦੇ ਹਨ । ਦੋ ਫਲੈਗ ਸੈਂਟਰ ਲਾਈਨ ਦੇ ਦੋਨਾਂ ਪਾਸਿਆਂ ਤੋਂ ਗਰਾਉਂਡ ਤੋਂ ਬਾਹਰ ਇਕ ਗਜ਼ ਦੀ ਦੂਰੀ ਤੇ ਲਾਏ ਜਾਂਦੇ ਹਨ । ਬਾਕੀ ਦੋ ਗਰਾਉਂਡ ਦੇ ਕਾਰਨਰ ਤੇ ਲੱਗੇ ਹੁੰਦੇ ਹਨ ।
ਫੁਟਬਾਲ (FootBall) Game Rules – PSEB 10th Class Physical Education 2
ਗੇਂਦ (Ball) – ਗੇਂਦ ਦਾ ਆਕਾਰ ਗੋਲ ਹੋਵੇਗਾ । ਇਸ ਦੇ ਉੱਪਰ ਦਾ ਹਿੱਸਾ ਚਮੜੇ ਜਾਂ ਕਿਸੇ ਹੋਰ ਮਨਜ਼ੂਰਸ਼ੁਦਾ ਚੀਜ਼ ਦਾ ਹੁੰਦਾ ਹੈ । ਗੇਂਦ ਦੀ ਗੋਲਾਈ 68.5 ਸਮ ਤੋਂ ਘੱਟ ਅਤੇ 71 ਸਮ ਤੋਂ ਵੱਧ ਨਹੀਂ ਹੁੰਦੀ । ਇਸ ਦਾ ਭਾਰ 14 ਔਸ ਤੋਂ 16 ਸ ਹੋਵੇਗਾ । ਰੈਫ਼ਰੀ ਦੀ ਆਗਿਆ ਤੋਂ ਬਿਨਾਂ ਖੇਡ ਦੇ ਦੌਰਾਨ ਗੇਂਦ ਨੂੰ ਬਦਲਿਆ ਨਹੀਂ ਜਾ ਸਕਦਾ ।

ਫੁਟਬਾਲ (FootBall) Game Rules – PSEB 10th Class Physical Education

ਪ੍ਰਸ਼ਨ 2.
ਹੇਠ ਲਿਖਿਆਂ ਤੋਂ ਤੁਸੀਂ ਕੀ ਸਮਝਦੇ ਹੋ-
ਫੁਟਬਾਲ ਦੀ ਖੇਡ ਵਿਚ ਖਿਡਾਰੀਆਂ ਦੀ ਗਿਣਤੀ, ਉਹਨਾਂ ਦੇ ਪਹਿਰਾਵੇ, ਅਧਿਕਾਰੀਆਂ ਦੀ ਗਿਣਤੀ, ਖੇਡ ਦਾ ਸਮਾਂ, ਖੇਡ ਦਾ ਆਰੰਭ, ਸਕੋਰ ਜਾਂ ਗੋਲ ।
ਉੱਤਰ-
ਖਿਡਾਰੀਆਂ ਦੀ ਗਿਣਤੀ – ਫੁਟਬਾਲ ਦੀ ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ । ਹਰੇਕ ਟੀਮ ਵਿਚ 11-11 ਅਤੇ ਐਕਸਟਰਾ 5 ਖਿਡਾਰੀ ਹੁੰਦੇ ਹਨ i ਇਕ ਮੈਚ ਵਿਚ ਕਿਸੇ ਵੀ ਟੀਮ ਨੂੰ ਤਿੰਨ ਤੋਂ ਵੱਧ ਖਿਡਾਰੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ । ਬਦਲੇ ਹੋਏ ਖਿਡਾਰੀ ਨੂੰ ਮੁੜ ਉਸ ਮੈਚ ਵਿਚ ਭਾਗ ਲੈਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ । ਮੈਚ ਵਿਚ ਗੋਲਕੀਪਰ ਬਦਲ ਸਕਦੇ ਹਾਂ ।

ਪਹਿਰਾਵਾ – ਖਿਡਾਰੀ ਅਕਸਰ ਜਰਸੀ ਜਾਂ ਕਮੀਜ਼, ਨਿੱਕਰ, ਜੁਰਾਬਾਂ ਅਤੇ ਬੂਟ ਪਾ ਸਕਦਾ ਹੈ । ਗੋਲ ਕੀਪਰ ਦੀ ਕਮੀਜ਼ ਜਾਂ ਜਰਸੀ ਦਾ ਰੰਗ ਖਿਡਾਰੀਆਂ ਨਾਲੋਂ ਵੱਖਰਾ ਹੋਵੇਗਾ | ਬੂਟ ਪਹਿਨਣੇ ਜ਼ਰੂਰੀ ਹਨ ।

ਅਧਿਕਾਰੀ – ਇਕ ਰੈਫ਼ਰੀ, ਦੋ ਲਾਈਨਮੈਨ, ਟਾਈਮ ਕੀਪਰ, ਰੈਫ਼ਰੀ ਖੇਡ ਦੇ ਨਿਯਮਾਂ ਦੀ ਪਾਲਨਾ ਕਰਵਾਉਂਦਾ ਹੈ ਤੇ ਕਿਸੇ ਵੱਡੇ ਝਗੜੇ ਵਾਲੇ ਸਵਾਲ ਦਾ ਨਿਬੇੜਾ ਕਰਦਾ ਹੈ । ਖੇਡ ਵਿਚ ਕੀ ਹੋਇਆ ਤੇ ਕੀ ਨਤੀਜਾ ਨਿਕਲਿਆ, ਇਸ ਬਾਬਤੇ ਉਸ ਦਾ ਫ਼ੈਸਲਾ ਆਖਰੀ ਹੁੰਦਾ ਹੈ ।

ਖੇਡ ਦਾ ਸਮਾਂ-ਖੇਡ 45-45 ਮਿੰਟ ਦੀਆਂ ਦੋ ਬਰਾਬਰ ਮਿਆਦਾਂ ਵਿਚ ਖੇਡਿਆ ਜਾਵੇਗਾ ! ਪਹਿਲੇ 45 ਮਿੰਟ ਦੀ ਖੇਡ ਮਗਰੋਂ 5 ਮਿੰਟ ਦਾ ਇੰਟਰਵਲ ਹੋਵੇਗਾ ਜਾਂ ਇਸ ਤੋਂ ਵੱਧ ਦੋਨਾਂ ਟੀਮਾਂ ਦੀ ਰਜ਼ਾਮੰਦੀ ਨਾਲ ।

ਗੋਲਡਨ ਗੋਲ (Golden Goal) – ਫੁਟਬਾਲ ਦੀ ਖੇਡ ਵਿਚ ਬਰਾਬਰ ਰਹਿਣ ਦੀ ਹਾਲਤ ਵਿਚ ਵਾਧੂ ਸਮੇਂ ਦੀ 15,15 ਮਿੰਟ ਦੀ ਖੇਡ ਹੋਵੇਗੀ । ਇਸ ਸਮੇਂ ਵਿਚ ਜਿੱਥੇ ਵੀ ਗੋਲ ਹੋ ਜਾਵੇ ਉੱਥੇ ਖੇਡ ਖ਼ਤਮ ਹੋ ਜਾਂਦੀ ਹੈ ਅਤੇ ਗੋਲ ਕਰਨ ਵਾਲੀ ਟੀਮ ਜੇਤੂ ਮੰਨੀ ਜਾਂਦੀ ਹੈ । ਜੇਕਰ ਇਸ ਸਮੇਂ ਦੌਰਾਨ ਵੀ ਗੋਲ ਨਾ ਹੋਵੇ ਤਾਂ ਦੋਨਾਂ ਟੀਮਾਂ ਨੂੰ 5-5 ਪੈਨਲਟੀ ਕਿੱਕ ਉਦੋਂ ਤਕ ਦਿੱਤੇ ਜਾਂਦੇ ਹਨ ਜਿੰਨੀ ਦੇਰ ਫੈਸਲਾ ਨਹੀਂ ਹੋ ਜਾਂਦਾ ।

ਖੇਡ ਦਾ ਆਰੰਭ – ਖੇਡ ਦੇ ਆਰੰਭ ਵਿਚ ਟਾਸ ਦੁਆਰਾ ਕਿੱਕ ਮਾਰਨ ਅਤੇ ਸਾਈਡ ਚੁਣਨ ਦਾ ਨਿਰਣਾ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲੀ ਟੀਮ ਨੂੰ ਪਾਸਾ ਚੁਣਨ ਅਤੇ ਕਿੱਕ ਮਾਰਨ ਦੀ ਛੋਟ ਹੁੰਦੀ ਹੈ ।

ਸਕੋਰ ਜਾਂ ਗੋਲ – ਜਦੋਂ ਗੇਂਦ ਨਿਯਮ ਅਨੁਸਾਰ ਗੋਲ ਪੋਸਟਾਂ ਵਿਚੋਂ ਝਾਸਬਾਰ ਦੇ ਹੇਠਾਂ ਅਤੇ ਗੋਲ ਰੇਖਾ ਦੇ ਪਾਰ ਚਲੀ ਜਾਵੇ, ਤਾਂ ਗੋਲ ਮੰਨਿਆ ਜਾਂਦਾ ਹੈ । ਜੋ ਟੀਮ ਜ਼ਿਆਦਾ ਗੋਲ ਕਰ ਲਵੇਗੀ ਉਸ ਨੂੰ ਜੇਤੂ ਮੰਨਿਆ ਜਾਵੇਗਾ । ਜੇਕਰ ਕੋਈ ਗੋਲ ਨਹੀਂ ਹੁੰਦਾ ਜਾਂ ਇਕੋ ਜਿੰਨੇ ਗੋਲ ਹੁੰਦੇ ਹਨ, ਤਾਂ ਖੇਡ ਬਰਾਬਰ ਮੰਨੀ ਜਾਵੇਗੀ । ਪਰ ਜੇ ਲੀਗ ਵਿਧੀ ਨਾਲ ਟੂਰਨਾਮੈਂਟ ਹੋ ਰਿਹਾ ਹੈ, ਤਾਂ ਬਰਾਬਰ ਰਹਿਣ ‘ਤੇ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਜਾਵੇਗਾ ।

ਗੇਂਦ ਕਦੋਂ ਆਊਟ ਆਫ਼ ਪਲੇ ਅਤੇ ਕਦੋਂ ਖੇਡ ਵਿਚ ਹੁੰਦੀ ਹੈ ?
ਹੇਠ ਲਿਖੇ ਕਾਰਨਾਂ ਦੇ ਕਾਰਨ ਗੇਂਦ ਆਉਟ ਆਫ਼ ਪਲੇ ਹੁੰਦੀ ਹੈ-

  1. ਜੇਕਰ ਗੇਂਦ ਧਰਤੀ ਅਤੇ ਹਵਾ ਵਿਚ ਗੋਲ ਰੇਖਾ ਨੂੰ ਪਾਰ ਕਰ ਜਾਵੇ ।
  2. ਰੈਫ਼ਰੀ ਦੀ ਆਗਿਆ ਤੇ ਖੇਡ ਰੋਕਣ ਨਾਲ ।
  3. ਜਦ ਉਹ ਗੋਲ ਪੋਸਟ ਕਾਸ਼ਬਾਰ ਜਾਂ ਕਾਰਨਰ ਫਲੈਗ ਪੋਸਟ ਤੋਂ ਲੱਗ ਕੇ ਬਾਹਰ ਚਲੀ ਜਾਵੇ ।
  4. ਜਦ ਪੂਰਨ ਗੇਂਦ ਗੋਲ ਪੋਸਟਾਂ ਦੇ ਵਿਚਕਾਰ ਫ਼ਾਸਬਾਰ ਦੇ ਥੱਲੇ ਗੋਲ ਰੇਖਾ ਤੋਂ ਬਾਹਰ ਨਿਕਲ ਜਾਵੇ, ਪਰੰਤੂ ਸ਼ਰਤ ਇਹ ਹੈ ਕਿ ਗੇਂਦ ਨੂੰ ਹੱਥ ਜਾਂ ਬਾਂਹ ਨਾਲ ਨਾ ਸੁੱਟਿਆ ਜਾਵੇ ।
  5. ਕੋਈ ਖਿਡਾਰੀ ਜਦ ਆਪਣੇ ਵਿਰੋਧੀ ਦੀ ਗੋਲ ਲਾਈਨ ਤੋਂ ਉਸ ਨਾਲੋਂ ਘੱਟ ਦੂਰੀ ‘ਤੇ ਜੋ ਗੇਂਦ ਉਸ ਸਮੇਂ ਸੀ, ਤਦ ਉਸ ਨੂੰ ਖੇਡਿਆ ਗਿਆ ਸੀ ।

ਬਾਲ ਕ ਖੇਡ ਵਿਚ ਹੁੰਦਾ ਹੈ – ਬਾਲ ਮੈਚ ਦੇ ਆਰੰਭ ਤੋਂ ਅੰਤ ਤੱਕ ਖੇਡ ਵਿਚ ਰਹਿੰਦਾ ਹੈ, ਪਰ ਇਨ੍ਹਾਂ ਪ੍ਰਸਥਿਤੀਆਂ ਵਿਚ ਵੀ ।

  1. ਜੇ ਬਾਲ ਗੋਲ ਖੰਭੇ, ਕਾਸਬਾਰ ਕਾਰਨਰ ਅਤੇ ਝੰਡੀ ਨਾਲ ਟਕਰਾ ਕੇ ਮੈਦਾਨ ਵਿਚ ਪਰਤੇ ।
  2. ਗਲਤ ਖੇਡ ਤੋਂ ਅੰਪਾਇਰ ਦੀ ਸੀਟੀ ਤੱਕ ।
  3. ਜਦ ਬਾਲ ਅੰਪਾਇਰ ਜਾਂ ਰੇਖਾ ਨਿਰੀਖਿਅਕ ਨਾਲ ਟਕਰਾ ਜਾਵੇ ਜਦੋਂ ਕਿ ਉਹ ਮੈਦਾਨ ਵਿਚ ਹੋਵੇ ।
  4. ਮੈਦਾਨ ਦੇ ਬਾਹਰ ਤੋਂ ਆਈ ਸੀਟੀ ਦੀ ਆਵਾਜ਼ ਤੱਕ ।
  5. ਕਿਸੇ ਨਿਯਮ ਦੀ ਉਲੰਘਣਾ ’ਤੇ ਵੀ ਖੇਡ ਤਦ ਤੱਕ ਜਾਰੀ ਰਹਿੰਦੀ ਹੈ, ਜਦ ਤੱਕ ਕਿ ਅੰਪਾਇਰ ਖੇਡ ਨੂੰ ਰੋਕ ਨਾ ਦੇਵੇ ।

ਖਿਡਾਰੀਆਂ ਦੀ ਬਣਤਰ – ਫੁਟਬਾਲ ਦੀ ਖੇਡ ਵਿਚ ਖਿਡਾਰੀਆਂ ਦੀ ਬਣਤਰ ਵੱਖ-ਵੱਖ ਪ੍ਰਕਾਰ ਦੀ ਹੁੰਦੀ ਹੈ । ਆਮ ਕਰਕੇ 1-2-3-5 ਹੁੰਦੀ ਹੈ । ਪਰ ਯੂਰਪੀਅਨ ਦੇਸ਼ਾਂ ਵਿਚ ਬਣਤਰ ਇਸ ਪ੍ਰਕਾਰ ਹੈ-
1-4-2-4
1-3-3-4
ਖਿਡਾਰੀ ਖੇਡ ਦੇ ਸਮੇਂ ਲੋੜ ਅਨੁਸਾਰ ਬਣਤਰ ਬਣਾਉਂਦੇ ਰਹਿੰਦੇ ਹਨ ।

ਫੁਟਬਾਲ (FootBall) Game Rules – PSEB 10th Class Physical Education

ਪ੍ਰਸ਼ਨ 3.
ਫੁਟਬਾਲ ਖੇਡ ਵਿਚ ਆਫ਼ ਸਾਈਡ, ਫਰੀ ਕਿੱਕ, ਥਰੋ-ਇਨ, ਪੈਨਲਟੀ ਕਿੱਕ, ਕਾਰਨਰ ਕਿੱਕ ਅਤੇ ਗੋਲ ਕਿੱਕ ਕੀ ਹੁੰਦੇ ਹਨ ?
ਉੱਤਰ-
1. ਆਫ਼ ਸਾਈਡ (Off side) – ਜਦ ਕੋਈ ਖਿਡਾਰੀ ਵਿਰੋਧੀ ਪੱਖ ਦੀ ਗੋਲ ਰੇਖਾ ਜਾਂ ਉਹ ਵਿਰੋਧੀ ਟੀਮ ਦੇ ਅੱਧ ਵਿਚ ਹੋਵੇ ਅਤੇ ਉਸ ਦੇ ਪਿੱਛੇ ਵਿਰੋਧੀ ਟੀਮ ਦੇ ਦੋ ਖਿਡਾਰੀ ਨਾ ਰਹਿਣ ਤਾਂ ਆਫ਼ ਸਾਈਡ ਹੁੰਦਾ ਹੈ । ਇਸ ਹਾਲਤ ਵਿਚ ਹੁੰਦੇ ਹੋਏ ਵੀ ਖਿਡਾਰੀ ਆਫ਼ ਸਾਈਡ ਹੇਠ ਲਿਖੀਆਂ ਹਾਲਤਾਂ ਵਿਚ ਨਹੀਂ ਹੁੰਦਾ-

  1. ਉਹ ਮੈਦਾਨ ਦੇ ਆਪਣੇ ਅੱਧ-ਖੇਤਰ ਵਿਚ ਹੋਵੇ ।
  2. ਗੇਂਦ ਆਖਰੀ ਵਾਰ ਉਸ ਨੂੰ ਛੂੰਹਦੀ ਹੈ ਜਾਂ ਉਹ ਇਸ ਨਾਲ ਖੇਡਦਾ ਹੈ ।
  3. ਜਦ ਉਸ ਨੂੰ ਗੇਂਦ ਗੋਲ-ਕਿੱਕ, ਥਰੋ-ਇਨ, ਕਾਰਨਰ ਕਿੱਕ ਰਾਹੀਂ ਪ੍ਰਾਪਤ ਹੁੰਦੀ ਹੈ ਜਾਂ ਜਦ ਉਸ ਨੂੰ ਰੈਫ਼ਰੀ ਹੇਠਾਂ ਸੁੱਟਦਾ ਹੈ ।
  4. ਜਦ ਗੇਂਦ ਨੂੰ ਵਿਰੋਧੀ ਖਿਡਾਰੀ ਨੇ ਖੇਡਿਆ ਹੋਵੇ । ਇਸ ਨਿਯਮ ਦੀ ਉਲੰਘਣਾ ਲਈ ਵਿਰੋਧੀ ਟੀਮ ਦੇ ਖਿਡਾਰੀ ਨੂੰ ਉਲੰਘਣਾ ਵਾਲੇ ਥਾਂ ਤੋਂ ਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ ।

2. ਫ਼ਰੀ ਕਿੱਕ (Free Kick) – ਫ਼ਰੀ ਕਿੱਕ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਤੱਖ ਕਿੱਕ (Direct Kick) ਅਤੇ ਅਪ੍ਰਤੱਖ ਕਿੱਕ (Indirect Kick) | ਜਦ ਪ੍ਰਤੱਖ ਜਾਂ ਅਪ੍ਰਤੱਖ ਕਿੱਕ ਲਾਈ ਜਾ ਰਹੀ ਹੋਵੇ ਤਾਂ ਦੂਜੇ ਖਿਡਾਰੀਆਂ ਨੂੰ ਗੇਂਦ ਤੋਂ ਘੱਟ ਤੋਂ ਘੱਟ 10 ਗਜ਼ ਦੀ ਦੂਰੀ ‘ਤੇ ਹੋਣਾ ਚਾਹੀਦਾ ਹੈ । ਪ੍ਰਤੱਖ ਕਿੱਕ ਉਹ ਹੈ, ਜਿੱਥੋਂ ਸਿੱਧਾ ਗੋਲ ਕੀਤਾ ਜਾ ਸਕੇ । ਅਪ੍ਰਤੱਖ ਕਿੱਕ ਉਹ ਹੈ, ਜਿੱਥੋਂ ਸਿੱਧਾ ਗੋਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਕਿ ਗੇਂਦ ਕਿਸੇ ਹੋਰ ਖਿਡਾਰੀ ਨੂੰ ਨਾ ਛੂਹ ਜਾਵੇ । ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਵਿਰੋਧੀ ਟੀਮ (Opposing Team) ਨੂੰ ਉਸੇ ਥਾਂ ਤੋਂ ਜਿੱਥੋਂ ਦੀ ਉਲੰਘਣਾ ਚੋਈ ਹੈ, ਅਪ੍ਰਤੱਖ ਫ਼ਰੀ ਕਿੱਕ ਲਾਉਣ ਲਈ ਦਿੱਤੀ ਜਾਂਦੀ ਹੈ ।

3. ਥਰੋ-ਇਨ (Throw-in) – ਜਦੋਂ ਬਾਲ ਹਵਾ ਵਿਚ ਜਾਂ ਜ਼ਮੀਨ ‘ਤੇ ਸਪਰਸ਼ ਰੇਖਾ ਨੂੰ ਪਾਰ ਕਰ ਜਾਂਦਾ ਹੈ ਤਾਂ ਇਸ ਨੂੰ ਉਸ ਥਾਂ ਤੋਂ ਥੋ ਕੀਤਾ ਜਾਂਦਾ ਹੈ, ਜਿੱਥੋਂ ਇਸ ਨੇ ਇਸ ਰੇਖਾ ਨੂੰ ਪਾਰ ਕੀਤਾ ਸੀ । ਜਿਸ ਰੇਖਾਵਾਂ ਤੋਂ ਗੇਂਦ ਬਾਹਰ ਚਲੀ ਜਾਂਦੀ ਹੈ, ਤਾਂ ਵਿਰੋਧੀ ਟੀਮ ਦਾ ਇਕ ਖਿਡਾਰੀ ਉਸ ਥਾਂ ‘ਤੇ ਜਿੱਥੋਂ ਗੇਂਦ ਬਾਹਰ ਗਈ ਹੋਵੇ, ਖੜ੍ਹਾ ਹੋ ਕੇ ਗੇਂਦ ਮੈਦਾਨ ਦੇ ਅੰਦਰ ਸੁੱਟਦਾ ਹੈ । ਥ-ਇਨ ਕਰਦੇ ਸਮੇਂ ਥਰੋ ਕਰਨ ਵਾਲੇ ਖਿਡਾਰੀ ਦਾ ਚਿਹਰਾ ਮੈਦਾਨ ਵਲ ਹੋਣਾ ਚਾਹੀਦਾ ਹੈ ਅਤੇ ਉਸ ਦਾ ਹਰੇਕ ਪੈਰ ਸਪਰਸ਼ ਰੇਖਾ ‘ਤੇ ਹੋਵੇ ਜਾਂ ਇਸ ਤੋਂ ਬਾਹਰ ਜ਼ਮੀਨ ‘ਤੇ ਹੋਵੇ । ਥਰੋ ਕਰਨ ਵਾਲਾ ਦੋਵੇਂ ਹੱਥਾਂ ਦੀ ਵਰਤੋਂ ਕਰੇਗਾ ਅਤੇ ਬਾਲ ਨੂੰ ਪਿੱਛੋਂ ਆਪਣੇ ਸਿਰ ਤੋਂ ਘੁਮਾ ਕੇ ਸੁੱਟੇਗਾ । ਉਹ ਬਾਲ ਨੂੰ ਉਸ ਸਮੇਂ ਤਕ ਨਹੀਂ ਖੇਡ ਸਕਦਾ, ਜਦੋਂ ਤੱਕ ਇਸ ਨੂੰ ਦੂਜੇ ਖਿਡਾਰੀ ਨੇ ਛੂਹ ਜਾਂ ਖੇਡ ਨਾ ਲਿਆ ਹੋਵੇ ।

ਜੇਕਰ ਥੋ-ਇਨ ਠੀਕ ਨਾ ਹੋਵੇ, ਤਾਂ ਵਿਰੋਧੀ ਟੀਮ ਦੇ ਖਿਡਾਰੀ ਦੁਆਰਾ ਬੋ-ਇਨ ਕੀਤੀ ਜਾਂਦੀ ਹੈ । ਜੇਕਰ ਥੋ-ਇਨ ਕਰਨ ਵਾਲਾ ਖਿਡਾਰੀ ਗੇਂਦ ਨੂੰ ਕਿਸੇ ਦੂਜੇ ਖਿਡਾਰੀ ਦੁਆਰਾ ਲਏ ਜਾਣ ਤੋਂ ਪਹਿਲਾਂ ਹੀ ਆਪ ਛੂਹ ਲੈਂਦਾ ਹੈ ਤਾਂ ਵਿਰੋਧੀ ਟੀਮ ਨੂੰ ਇਕ ਅਪ੍ਰਤੱਖ ਫ਼ਰੀ ਕਿੱਕ ਲਗਾਉਣ ਨੂੰ ਦਿੱਤੀ ਜਾਵੇਗੀ ।

4. ਪੈਨਲਟੀ ਕਿੱਕ (Penalty Kick) – ਇਹ ਕਿੱਕ ਪੈਨਲਟੀ ਨਿਸ਼ਾਨ ਤੋਂ ਹੀ ਲਗਾਈ ਜਾਂਦੀ ਹੈ । ਜਦ ਪੈਨਲਟੀ ਕਿੱਕ ਲਾਈ ਜਾਂਦੀ ਹੈ ਤਾਂ ਗੋਲ ਰੱਖਿਅਕ ਅਤੇ ਕਿੱਕ ਮਾਰਨ ਵਾਲਾ ਹੀ ਪੈਨਲਟੀ ਖੇਤਰ ਵਿਚ ਹੁੰਦੇ ਹਨ ਅਤੇ ਬਾਕੀ ਖਿਡਾਰੀ ਇਸ ਖੇਤਰ ਤੋਂ ਬਾਹਰ ਹੁੰਦੇ ਹਨ । ਇਹ ਨਿਸ਼ਾਨ ਤੋਂ ਘੱਟ ਤੋਂ ਘੱਟ 10 ਗਜ਼ ਦੀ ਦੂਰੀ ‘ਤੇ ਹੋਣਗੇ । ਪੈਨਲਟੀ ਕਿੱਕ ਨੂੰ ਪੂਰਾ ਕਰਨ ਲਈ ਹਾਫ਼ ਟਾਈਮ ਜਾਂ ਪੁਰਾ ਟਾਈਮ ਅੱਗੇ ਵਧਾਇਆ ਜਾ ਸਕਦਾ ਹੈ ।

ਜਿਸ ਸਮੇਂ ਪੈਨਲਟੀ ਕਿੱਕ ਲਗਾਉਣ ਵਾਲਾ ਖਿਡਾਰੀ ਪੈਨਲਟੀ ਕਿੱਕ ਲਾ ਰਿਹਾ ਹੋਵੇ ਤਾਂ ਗੋਲਕੀਪਰ ਨੂੰ ਗੋਲ ਲਾਇਨ ਤੋਂ ਇਕ ਥਾਂ ‘ਤੇ ਖੜ੍ਹਾ ਰਹਿਣਾ ਚਾਹੀਦਾ ਹੈ । ਕਿੱਕ ਲਾਉਣ ਤੋਂ ਬਾਅਦ ਗੋਲਕੀਪਰ ਹਿੱਲ-ਜੁਲ ਸਕਦਾ ਹੈ | ਅਜਿਹੀ ਉਲੰਘਣਾ ਕਰਨ ‘ਤੇ ਦੋਬਾਰਾ ਪੈਨਲਟੀ ਕਿੱਕ ਲਾਈ ਜਾ ਸਕਦੀ ਹੈ । ਪਰ ਜੇਕਰ ਕਿਸੇ ਕਾਰਨ ਕਰਕੇ ਪੈਨਲਟੀ ਕਿੱਕ ਲਾਉਣ ਵਾਲਾ ਨਾ ਲਾ ਸਕੇ ਤਾਂ ਫਿਰ ਰੱਖਿਅਕ ਨੂੰ 16 ਗਜ਼ ਦੀ ਦੂਰੀ ਤੋਂ ਕਿੱਕ ਲਗਾਉਣ ਲਈ ਕਿਹਾ ਜਾਂਦਾ ਹੈ ।

ਜੇਕਰ ਰੱਖਿਅਕ ਟੀਮ ਇਸ ਨਿਯਮ ਦਾ ਉਲੰਘਣ ਕਰੇ ਤੇ ਗੋਲ ਨਾ ਹੋਇਆ ਹੋਵੇ ਤਾਂ ਕਿੱਕ ਦੂਜੀ ਵਾਰ ਲਾਈ ਜਾਵੇਗੀ । ਜੇਕਰ ਇਸ ਨਿਯਮ ਦਾ ਉਲੰਘਣ ਵਿਰੋਧੀ ਟੀਮ ਕਰਦੀ ਹੈ ਤਾਂ ਗੋਲ ਹੋ ਜਾਣ ਤੇ ਵੀ ਕਿੱਕ ਦੁਬਾਰਾ ਲਾਈ ਜਾਵੇਗੀ । ਜੇਕਰ ਇਸ ਨਿਯਮ ਦੀ ਉਲੰਘਣਾ ਕਿੱਕ ਮਾਰਨ ਵਾਲਾ ਜਾਂ ਉਸ ਦਾ ਸਾਥੀ ਖਿਡਾਰੀ ਹੀ ਕਰਦਾ ਹੈ ਤਾਂ ਵਿਰੋਧੀ ਟੀਮ ਦਾ ਖਿਡਾਰੀ ਉਲੰਘਣਾ ਵਾਲੀ ਥਾਂ ‘ਤੇ ਗੋਲ ਕਿੱਕ ਲਾਵੇਗਾ ।

5. ਕਾਰਨਰ ਕਿੱਕ (Corner Kick) – ਜਦ ਗੇਂਦ ਗੋਲ ਪਾਰ ਕਰ ਜਾਵੇ ਅਤੇ ਉਸ ਨੂੰ ਰੱਖਿਅਕ ਖਿਡਾਰੀ ਨੇ ਆਖ਼ਰੀ ਵਾਰੀ ਖੇਡਿਆ ਹੋਵੇ ਤਾਂ ਵਿਰੋਧੀ ਟੀਮ ਨੂੰ ਕਾਰਨਰ ਕਿੱਕ ਲਾਉਣ ਲਈ ਕਿਹਾ ਜਾਂਦਾ ਹੈ । ਵਿਰੋਧੀ ਟੀਮ ਦਾ ਖਿਡਾਰੀ ਸਭ ਤੋਂ ਨੇੜੇ ਦੇ ਫਲੈਗ ਪੋਸਟ ਦੇ ਚੌਥਾਈ ਘੇਰੇ ਦੇ ਅੰਦਰ ਤੋਂ ਕਾਰਨਰ ਕਿੱਕ ਮਾਰਦਾ ਹੈ । ਜਦੋਂ ਤਕ ਕਾਰਨਰ ਕਿੱਕ ਨਾ ਲੈ ਲਈ ਜਾਵੇ ਵਿਰੋਧੀ ਟੀਮ ਦੇ ਖਿਡਾਰੀ 10 ਗਜ਼ ਦੂਰ ਰਹਿਣਗੇ । ਕਿੱਕ ਮਾਰਨ ਵਾਲਾ ਖਿਡਾਰੀ ਉਸ ਸਮੇਂ ਤਕ ਗੇਂਦ ਨੂੰ ਦੁਬਾਰਾ ਨਹੀਂ ਛੂਹ ਸਕਦਾ, ਜਦੋਂ ਤਕ ਕਿਸੇ ਦੂਜੇ ਖਿਡਾਰੀ ਨੇ ਇਸ ਨੂੰ ਛੂਹ ਨਾ ਲਿਆ ਹੋਵੇ ।

6. ਗੋਲ ਕਿੱਕ (Goal Kick) – ਜਦ ਗੱਦ ਗੋਲ ਰੇਖਾ ਨੂੰ ਗੋਲ ਪੋਸਟਾਂ ਤੋਂ ਨਹੀਂ ਪਾਰ ਕਰ ਜਾਵੇ ਅਤੇ ਇਸ ਨੂੰ ਵਿਰੋਧੀ ਟੀਮ ਖੇਡ ਰਹੀ ਹੋਵੇ, ਤਾਂ ਰੱਖਿਅਕ ਟੀਮ ਪੈਨਲਟੀ ਖੇਤਰ ਤੋਂ ਬਾਹਰ ਕਿੱਕ ਕਰਦੀ ਹੈ । ਕਿੱਕ ਦੇ ਲਗਦੇ ਸਮੇਂ ਵਿਰੋਧੀ ਟੀਮ ਦੇ ਖਿਡਾਰੀ ਪੈਨਲਟੀ ਖੇਤਰ ਤੋਂ ਬਾਹਰ ਹੋਣਗੇ । ਜੇਕਰ ਉਹ ਪੈਨਲਟੀ ਖੇਤਰ ਤੋਂ ਬਾਹਰ ਨਹੀਂ ਨਿਕਲਦੀ ਅਤੇ ਸਿੱਧੇ ਖੇਡ ਦੇ ਮੈਦਾਨ ਵਿਚ ਨਹੀਂ ਪਹੁੰਚ ਸਕਦੀ ਤਾਂ ਕਿੱਕ ਦੁਬਾਰਾ ਲਗਾਈ ਜਾਵੇਗੀ । ਕਿੱਕ ਮਾਰਨ ਵਾਲਾ ਖਿਡਾਰੀ ਉਸ ਸਮੇਂ ਤਕ ਗੇਂਦ ਨੂੰ ਮੁੜ ਨਹੀਂ ਛੂਹ ਸਕਦਾ ਜਦੋਂ ਤੱਕ ਇਸ ਨੂੰ ਕਿਸੇ ਦੂਜੇ ਖਿਡਾਰੀ ਨੇ ਛੂਹ ਨਾ ਲਿਆ ਹੋਵੇ ।
ਫੁਟਬਾਲ (FootBall) Game Rules – PSEB 10th Class Physical Education 3

ਫੁਟਬਾਲ (FootBall) Game Rules – PSEB 10th Class Physical Education

ਪ੍ਰਸ਼ਨ 4.
ਫੁਟਬਾਲ ਦੀ ਖੇਡ ਵਿਚ ਕਿਹੜੇ-ਕਿਹੜੇ ਫਾਊਲ ਹੋ ਸਕਦੇ ਹਨ ? ਲਿਖੋ ।
ਉੱਤਰ-
ਫੁਟਬਾਲ ਦੀ ਖੇਡ ਵਿਚ ਫਾਊਲ ਅਤੇ ਗ਼ਲਤੀਆਂ-

(ਉ) ਜੇਕਰ ਕੋਈ ਖਿਡਾਰੀ ਹੇਠ ਲਿਖੀ ਅਵੱਗਿਆ ਜਾਂ ਅਪਰਾਧਾਂ ਵਿਚੋਂ ਕੋਈ ਜਾਣ-ਬੁਝ ਕੇ ਕਰਦਾ ਹੈ ਤਾਂ ਵਿਰੋਧੀ ਟੀਮ ਨੂੰ ਅਵੱਗਿਆ ਜਾਂ ਅਪਰਾਧ ਕਰਨ ਵਾਲੀ ਥਾਂ ਤੋਂ ਅਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ ।
ਫੁਟਬਾਲ (FootBall) Game Rules – PSEB 10th Class Physical Education 4

  1. ਵਿਰੋਧੀ ਖਿਡਾਰੀ ਨੂੰ ਕਿੱਕ ਮਾਰੇ ਜਾਂ ਮਾਰਨ ਦੀ ਕੋਸ਼ਿਸ਼ ਕਰੇ ।
  2. ਵਿਰੋਧੀ ਖਿਡਾਰੀ ’ਤੇ ਕੁੱਦੇ ਜਾਂ ਧੱਕਾ ਜਾਂ ਮੁੱਕਾ ਮਾਰੇ ਜਾਂ ਕੋਸ਼ਿਸ਼ ਕਰੇ ।
  3. ਵਿਰੋਧੀ ਖਿਡਾਰੀ ’ਤੇ ਭਿਆਨਕ ਰੂਪ ਨਾਲ ਹਮਲਾ ਕਰਨਾ ।
  4. ਵਿਰੋਧੀ ਖਿਡਾਰੀ ਦੇ ਪਿੱਛੋਂ ਹਮਲਾ ਕਰਨਾ ।
  5. ਵਿਰੋਧੀ ਖਿਡਾਰੀ ਨੂੰ ਫੜੇ ਜਾਂ ਉਸ ਦੇ ਕੱਪੜੇ ਫੜ ਕੇ, ਖੇਡੇ ।
  6. ਵਿਰੋਧੀ ਖਿਡਾਰੀ ਨੂੰ ਸੱਟ ਪਹੁੰਚਾਏ ਜਾਂ ਪਹੁੰਚਾਉਣ ਦੀ ਕੋਸ਼ਿਸ਼ ਕਰੇ ।
  7. ਵਿਰੋਧੀ ਖਿਡਾਰੀ ਦੇ ਰਾਹ ਵਿਚ ਰੋਕ ਬਣੇ ਜਾਂ ਲੱਤਾਂ ਦੀ ਵਰਤੋਂ ਨਾਲ ਉਸ ਨੂੰ ਡੇਗ ਦੇਵੇ ਜਾਂ ਡੇਗਣ ਦੀ ਕੋਸ਼ਿਸ਼ ਕਰੇ ।
  8. ਵਿਰੋਧੀ ਖਿਡਾਰੀ ਨੂੰ ਹੱਥ ਜਾਂ ਬਾਂਹ ਦੇ ਕਿਸੇ ਭਾਗ ਨਾਲ ਧੱਕਾ ਦੇਵੇ ।
  9. ਗੇਂਦ ਨੂੰ ਹੱਥ ਵਿਚ ਫੜੇ ।

ਜੇਕਰ ਰੱਖਿਅਕ ਟੀਮ ਦਾ ਖਿਡਾਰੀ ਇਹਨਾਂ ਅਪਰਾਧਾਂ ਵਿਚੋਂ ਕੋਈ ਵੀ ਅਪਰਾਧ ਪੈਨਲਟੀ ਖੇਤਰ ਵਿਚ ਜਾਣ-ਬੁੱਝ ਕੇ ਕਰਦਾ ਹੈ ਤਾਂ ਹਮਲਾਵਰ ਟੀਮ ਨੂੰ ਪੈਨਲਟੀ ਕਿੱਕ ਦਿੱਤੀ ਜਾਂਦੀ ਹੈ ।

(ਅ) ਜੇ ਖਿਡਾਰੀ ਹੇਠ ਲਿਖੇ ਅਪਰਾਧਾਂ ਵਿਚੋਂ ਕੋਈ ਅਪਰਾਧ ਕਰਦਾ ਹੈ, ਤਾਂ ਵਿਰੋਧੀ ਟੀਮ ਨੂੰ ਅਪਰਾਧ ਕਰਨ ਵਾਲੀ ਥਾਂ ਅਪ੍ਰਤੱਖ ਕਿੱਕ ਦਿੱਤੀ ਜਾਵੇਗੀ ।

  1. ਗੇਂਦ ਨੂੰ ਖਤਰਨਾਕ ਢੰਗ ਨਾਲ ਖੇਡਦਾ ਹੈ ।
  2. ਜਦੋਂ ਗੇਂਦ ਕੁੱਝ ਦੂਰ ਹੋਵੇ ਤਾਂ ਦੂਜੇ ਖਿਡਾਰੀ ਨੂੰ ਮੋਢਾ ਮਾਰੇ ।
  3. ਗੇਂਦ ਖੇਡਦੇ ਸਮੇਂ ਵਿਰੋਧੀ ਖਿਡਾਰੀ ਨੂੰ ਜਾਣ-ਬੁੱਝ ਕੇ ਰੋਕਦਾ ਹੈ ।
  4. ਗੋਲ ਕੀਪਰ ‘ਤੇ ਹਮਲਾ ਕਰਨਾ, ਕੇਵਲ ਉਨ੍ਹਾਂ ਸਥਿਤੀਆਂ ਨੂੰ ਛੱਡ ਕੇ, ਜਦੋਂ ਉਹ-
    • (i) ਵਿਰੋਧੀ ਖਿਡਾਰੀ ਨੂੰ ਰੋਕ ਰਿਹਾ ਹੋਵੇ ।
    • (ii) ਗੇਂਦ ਫੜ ਰਿਹਾ ਹੋਵੇ ।
    • (iii) ਗੋਲ-ਖੇਤਰ ਤੋਂ ਬਾਹਰ ਨਿਕਲ ਗਿਆ ਹੋਵੇ ।
  5. (ਉ) ਗੋਲਕੀਪਰ ਦੇ ਰੂਪ ਵਿਚ ਗੇਂਦ ਧਰਤੀ ‘ਤੇ ਬਿਨਾਂ ਮਾਰੇ ਚਾਰ ਕਦਮ ਅੱਗੇ ਨੂੰ ਜਾਣਾ ।
    (ਅ) ਗੋਲਕੀਪਰ ਦੇ ਰੂਪ ਵਿਚ ਅਜਿਹੀ ਚਲਾਕੀ ਵਿਚ ਲੱਗ ਜਾਣਾ ਜਿਸ ਨਾਲ ਖੇਡ ਵਿਚ ਰੋਕ ਪਵੇ, ਸਮਾਂ ਨਸ਼ਟ ਹੋਵੇ ਅਤੇ ਆਪਣੇ ਪੱਖ ਨੂੰ ਅਣਉੱਚਿਤ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ।
    (ੲ) ਖਿਡਾਰੀ ਨੂੰ ਚੇਤਾਵਨੀ ਦਿੱਤੀ ਜਾਵੇਗੀ ਅਤੇ ਵਿਰੋਧੀ ਟੀਮ ਨੂੰ ਅਪ੍ਰਤੱਖ ਫ਼ਰੀ ਕਿੱਕ ਦਿੱਤੀ ਜਾਵੇਗੀ, ਜਦੋਂ ਕੋਈ ਖਿਡਾਰੀ-

1. ਗਾਲ੍ਹਾਂ ਕੱਢਦਾ ਹੈ ਜਾਂ ਫਾਊਲ ਕਰਦਾ ਹੈ ।
2. ਚੇਤਾਵਨੀ ਮਿਲਣ ‘ਤੇ ਵੀ ਬੁਰਾ ਵਿਹਾਰ ਕਰਦਾ ਹੈ ।
3. ਗੰਭੀਰ ਫਾਉਲ ਖੇਡਦਾ ਹੈ ਜਾਂ ਦੁਰਵਿਹਾਰ ਕਰਦਾ ਹੈ ਤਾਂ ਰੈਫ਼ਰੀ ਉਸ ਖਿਡਾਰੀ ਨੂੰ ਪੂਰੇ ਸਮੇਂ ਲਈ ਮੈਦਾਨ ਤੋਂ ਬਾਹਰ ਕੱਢ ਸਕਦਾ ਹੈ ।

ਫੁਟਬਾਲ (FootBall) Game Rules – PSEB 10th Class Physical Education

ਪ੍ਰਸ਼ਨ 5.
ਫੁਟਬਾਲ ਦੀ ਖੇਡ ਦੀਆਂ ਮਹੱਤਵਪੂਰਨ ਤਕਨੀਕਾਂ ਬਾਰੇ ਲਿਖੋ ।
ਉੱਤਰ-
ਫੁਟਬਾਲ ਦੀਆਂ ਮਹੱਤਵਪੂਰਨ ਤਕਨੀਕਾਂ
ਕਿਕਿੰਗ-
ਕਿਕਿੰਗ ਉਹ ਢੰਗ ਹੈ, ਜਿਸ ਰਾਹੀਂ ਆ ਬਾਲ ਨੂੰ ਲੋੜੀਂਦੀ ਦਿਸ਼ਾ ਵੱਲੋਂ ਪੈਰਾਂ ਦੀ ਮਦਦ ਨਾਲ, ਲੋੜੀਂਦੀ ਰਫ਼ਤਾਰ ਨਾਲ, ਇਹ ਦੇਖਦੇ ਹੋਇਆਂ ਕਿ ਉਹ ਉਦੇਸ਼ ਉੱਤੇ ਪਹੁੰਚੇ, ਅੱਗੇ ਲਿਜਾਇਆ ਜਾਂਦਾ । ਹੈ । ਕਿਕਿੰਗ ਦੇ ਹੁਨਰ ਵਿਚ ਦਰੁਸਤੀ, ਰਫ਼ਤਾਰ, ਦਿਸ਼ਾ ਅਤੇ ਫ਼ਾਸਲਾ ਸਿਰਫ L ਇਕ ਪੈਰ ਖੱਬੇ ਜਾਂ ਸੱਜੇ ਨਾਲ ਹੀ ਨਹੀਂ, ਸਗੋਂ ਦੋਹਾਂ ਪੈਰਾਂ ਨਾਲ ਕਾਇਮ ਕੀਤਾ ਜਾਂਦਾ ਹੈ । ਸ਼ਾਇਦ ਸਿਖਿਆਰਥੀਆਂ ਨੂੰ ਸਿਖਾਉਣ ਲਈ ਸਭ ਤੋਂ ਮਹੱਤਵਪੂਰਨ ਗੱਲ ਦੋਹਾਂ ਪੈਰਾਂ ਨਾਲ ਖੇਡ ਖੇਡਣ ਉੱਤੇ ਜ਼ੋਰ ਦੇਣ ਦੀ ਲੋੜ ਹੈ । ਛੋਟੇ ਅਤੇ ਨਵੇਂ ਸਿਖਿਆਰਥੀਆਂ ਨੂੰ ਦੋਹਾਂ ਪੈਰਾਂ ਨਾਲ ਖੇਡਣਾ ਸਿਖਾਉਣਾ ਆਸਾਨ ਹੈ । ਇਸ ਤੋਂ ਬਿਨਾਂ ਖੇਡ ਦੇ ਕਿਸੇ ਕਾਮਯਾਬੀ ਦੇ ਮਿਆਰ ਉੱਤੇ ਪਹੁੰਚਣਾ ਅਸੰਭਵ ਹੈ ।
ਫੁਟਬਾਲ (FootBall) Game Rules – PSEB 10th Class Physical Education 5

  1. (1) ਪੈਰਾਂ ਦੇ ਅੰਦਰਲੇ ਭਾਗ ਨਾਲ ਕਿੱਕ ਮਾਰਨੀ ।
  2. (2) ਪੈਰਾਂ ਦਾ ਬਾਹਰੀ ਭਾਗ ।

ਜਦੋਂ ਬਾਲ ਨੂੰ ਨਜ਼ਦੀਕ ਦੁਰੀ ਦੇ ਅੰਦਰ ਕਿੱਕ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਦੋਹਾਂ ਤਬਦੀਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਬਾਲ ਤਾਂ ਘਟਾਇਆ ਜਾਂਦਾ ਹੈ, ਪਰ ਇਸ ਵਿਚ ਵੱਡੀ ਦਰੁਸਤੀ ਹੁੰਦੀ ਹੈ ਅਤੇ ਸਿੱਟੇ ਵਜੋਂ ਇਹ ਢੰਗ ਗੋਲਾਂ ਦਾ ਨਿਸ਼ਾਨਾ ਬਣਾਉਂਦੇ ਸਮੇਂ ਅਕਸਰ ਵਰਤਿਆ ਜਾਂਦਾ ਹੈ ।

ਹਾਫ ਵਾਲੀ ਤੇ ਵਾਲੀ ਕਿੱਕ-
ਜਦੋਂ ਬਾਲ ਖਿਡਾਰੀ ਕੋਲ ਬੁੜਕਦਾ ਹੋਇਆ ਜਾਂ ਹਵਾ ਵਿਚ ਆ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਇਕ ਅਸਥਿਰਤਾ ਹੁੰਦੀ ਹੈ, ਨਾ ਸਿਰਫ਼ ਫੁਟਬਾਲ ਦੀ ਖੇਡ ਦੇ ਮੈਦਾਨ ਦੀ ਸਤਹਿ ਕਰਕੇ ਇਸ ਦੇ ਬੁੜਕਣ ਦੀ ਦਿਸ਼ਾ ਬਾਰੇ, ਸਗੋਂ ਇਸ ਦੀ ਉਚਾਈ ਅਤੇ ਰਫ਼ਤਾਰ ਬਾਰੇ ਵੀ । ਇਸ ਨੂੰ ਅਸਰਦਾਰ ਢੰਗ ਨਾਲ ਸਪੱਸ਼ਟ ਕਰਨ ਲਈ ਜਿਹੜੀ ਗੱਲ ਜ਼ਰੂਰੀ ਹੈ ਉਹ ਹੈ ਦਰੁਸਤ ਸਮਾਂ ਅਤੇ ਕਿੱਕ ਮਾਰ ਰਹੇ ਪੈਰ ਦੇ ਚੱਲਣ ਦਾ ਤਾਲਮੇਲ ਅਤੇ ਉੱਚਿਤ ਉਚਾਈ ਤੱਕ ਉਠਾਉਣਾ ।
ਫੁਟਬਾਲ (FootBall) Game Rules – PSEB 10th Class Physical Education 6
ਓਵਰ ਹੈਡ ਕਿੱਕ – ਇਸ ਕਿੱਕ ਦਾ ਉਦੇਸ਼ ਤੀਹਰਾ ਹੁੰਦਾ ਹੈ ।
(ੳ) ਸਾਹਮਣੇ ਮੁਕਾਬਲਾ ਕਰ ਰਹੇ ਖਿਡਾਰੀ ਵਲੋਂ ਬਾਲ ਨੂੰ ਹੋਰ ਦਿਸ਼ਾ ਵੱਲ ਮੋੜਨਾ,
(ਅ) ਬਾਲ ਨੂੰ ਕਿੱਕ ਦੀ ਉਸ ਦਿਸ਼ਾ ਵੱਲ ਹੀ ਵਧਾਉਣਾ,
(ਏ) ਅਤੇ ਬਾਲ ਨੂੰ ਵਾਪਿਸ ਉਸੇ ਦਿਸ਼ਾ ਵੱਲ ਮੋੜਨਾ, ਜਿਧਰੋਂ ਇਹ ਆਇਆ ਹੁੰਦਾ ਹੈ । ਓਵਰ ਹੈਡ ਕਿੱਕ ਸੋਧੀ ਹੋਈ ਵਾਲੀ ਕਿੱਕ ਹੈ ਅਤੇ ਇਹ ਆਮ ਕਰਕੇ ਉੱਚੇ ਬੁੜਕ ਰਹੇ ਬਾਲ ਨੂੰ ਮਾਰੀ ਜਾਂਦੀ ਹੈ ।
ਫੁਟਬਾਲ (FootBall) Game Rules – PSEB 10th Class Physical Education 7
ਪਾਸ ਦੇਣਾ-
ਫੁਟਬਾਲ ਵਿਚ ਪਾਸ ਦੇਣ ਦੀ ਕਿਰਿਆ ਟੀਮ-ਵਰਕ ਦਾ ਆਧਾਰ ਹੈ | ਪਾਸ ਟੀਮ ਨੂੰ ਤਾਲਮੇਲ ਨੂੰ ਵਧਾਉਂਦਿਆਂ ਅਤੇ ਟੀਮ ਵਰਕ ਦਾ ਵਿਕਾਸ ਕਰਦਿਆਂ ਜੋੜਦਾ ਹੈ । ਪਾਸ ਖੇਡ ਸਥਿਤੀ ਨਾਲ ਜੁੜਿਆ ਹੋਇਆ ਟੀਮ ਖੇਡ ਦਾ ਅਸਲੀਪਨ ਹੈ ਅਤੇ ਇਸ ਤਰ੍ਹਾਂ ਇਕ ਮੁੱਢਲਾ ਤੱਤ ਹੈ, ਜਿਸ ਵਾਸਤੇ ਟੀਮ ਦੀ ਸਿਖਲਾਈ ਅਤੇ ਅਭਿਆਸ ਦੌਰਾਨ ਉਚੇਚਾ ਧਿਆਨ ਅਤੇ ਸਮਾਂ ਦਿੱਤਾ ਜਾਣਾ ਚਾਹੀਦਾ ਹੈ । ਗੋਲਾਂ ਵਿਖੇ ਪੂਰਨਤਾ ਲਈ ਟੀਮ ਦਾ ਪਾਸ ਵਿਅਕਤੀਗਤ ਖਿਡਾਰੀ ਵਲੋਂ ਦਰੁਸਤ ਕਿੱਕ ਦਾ ਅਲਾਪ ਹੈ । ਇਹ ਕਿਹਾ ਜਾਂਦਾ ਹੈ ਕਿ ਇਕ ਸਫਲ ਪਾਸ ਤਿੰਨ ਕਿੱਕਾਂ ਨਾਲੋਂ ਚੰਗਾ ਹੁੰਦਾ ਹੈ | ਪਾਸ ਦੇਣਾ ਮੇਲ-ਜੋਲ ਦਾ ਅੰਗ ਹੈ, ਵਿਅਕਤੀਗਤ ਬੁੱਧੀਮਤਾ ਨੂੰ ਖੇਡ ਵਿਚ ਹਮਲਾ ਕਰਨ ਵੇਲੇ ਜਾਂ ਸੁਰੱਖਿਆ ਕਰਨ ਵੇਲੇ ਖਿਡਾਰੀਆਂ ਵਿਚਕਾਰ ਸਾਂਝੀ ਹਿਲ-ਜੁਲ ਦੇ ਗੁੰਝਲਦਾਰ ਢਾਂਚੇ ਵਿਚ ਇਕਸੁਰ ਕਰਨਾ ਹੈ । ਪਾਸ ਵਿਚ ਪਾਸ ਦੇਣ ਵਾਲਾ, ਬਾਲ ਅਤੇ ਪਾਸ ਹਾਸਿਲ ਕਰਨ ਵਾਲਾ ਸ਼ਾਮਿਲ ਹੁੰਦੇ ਹਨ ।

ਪਾਸ ਦੇਣ ਨੂੰ ਆਮ ਤੌਰ ‘ਤੇ ਲੰਬੇ ਪਾਸਾਂ ਅਤੇ ਛੋਟੇ ਪਾਸਾਂ ਵਿਚ ਵਰਗ-ਬੱਧ ਕੀਤਾ ਜਾਂਦਾ ਹੈ ।
(ਉ) ਲੰਬੇ ਪਾਸ : ਇਨ੍ਹਾਂ ਪਾਸਾਂ ਦੀ ਵਰਤੋਂ ਖੇਡ ਦੀ ਤੇਜ਼ ਰਫ਼ਤਾਰ ਦੀ ਸਥਿਤੀ ਵੇਲੇ ਕੀਤੀ ਜਾਂਦੀ ਹੈ, ਜਿੱਥੇ ਕਿ ਲੰਬੇ ਪਾਸ ਲਾਭਕਾਰੀ ਹੁੰਦੇ ਹਨ ਅਤੇ ਬਾਲ ਪਾਸਿਆਂ ਨੂੰ ਜਾਂ ਪਿੱਛੋਂ ਵੱਲ ਵੀ ਦਿੱਤਾ ਜਾ ਸਕਦਾ ਹੈ । ਸਾਰੇ ਹੀ ਲੰਬੇ ਪਾਸਾਂ ਵਿਚ ਪੈਰ ਦੇ ਉਤਲੇ ਪਾਸੇ ਜਾਂ ਛੱਡਣ ਦੀ ਕਿੱਕ ਦੀ ਵਰਤੋਂ ਕੀਤੀ ਜਾਂਦੀ ਹੈ । ਲੰਬੇ ਪਾਸ ਸੁਰੱਖਿਆ ਨੂੰ ਵਧਾਉਂਦੇ ਹਨ ਤੇ ਛੋਟੇ ਪਾਸਾਂ ਨੂੰ ਅਸਾਨ ਕਰਦੇ ਹਨ ।
(ਅ) ਛੋਟੇ ਪਾਸ : ਛੋਟੇ ਪਾਸ 15 ਗਜ਼ ਜਾਂ ਏਨੀ ਕੁ ਦੂਰੀ ਤਕ ਲਈ ਵਰਤੇ ਜਾਂਦੇ ਹਨ ਅਤੇ ਉਹ ਲੰਬੇ ਪਾਸਾਂ ਨਾਲੋਂ ਵਧੇਰੇ ਤੇਜ਼ ਅਤੇ ਦਰੁਸਤ ਹੁੰਦੇ ਹਨ ।

ਪੁਸ਼ ਪਾਸ-
ਇਕ ਪੁਸ਼-ਪਾਸ ਦੀ ਵਰਤੋਂ ਆਮ ਤੌਰ ‘ਤੇ ਜਦੋਂ ਵਿਰੋਧੀ ਖਿਡਾਰੀ ਬਹੁਤਾ ਨਜ਼ਦੀਕ ਨਹੀਂ ਹੁੰਦਾ, ਨੇੜਿਉਂ ਗੋਲਾਂ ਵਿਚ ਬਾਲ ਸੁੱਟਣ ਲਈ ਅਤੇ ਪਾਸਿਆਂ ਵੱਲ ਬਾਲ ਸੁੱਟਣ ਲਈ ਕੀਤੀ ਜਾਂਦੀ ਹੈ ।

ਲਾਬ ਪਾਸ-
ਇਹ ਪੁਸ਼-ਪਾਸ ਨਾਲੋਂ ਛੋਟਾ ਹੁੰਦਾ ਹੈ, ਪਰ ਬਾਲ ਨੂੰ ਉੱਪਰ ਚੁੱਕਿਆ ਜਾਂਦਾ ਹੈ ਅਤੇ ਬੁੜਕਾਇਆ ਜਾਂਦਾ ਹੈ । ਲਾਬ ਪਾਸ ਦੀ ਵਰਤੋਂ ਵਿਰੋਧੀ ਖਿਡਾਰੀ ਜਦੋਂ ਨੇੜੇ ਹੋਵੇ ਜਾਂ ਥਰੋਬਾਲ ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਤਾਂ ਉਸ ਦੇ ਸਿਰ ਦੇ ਉੱਪਰੋਂ ਬਾਲ ਲੰਘਾਉਣ ਲਈ ਕੀਤੀ ਜਾਂਦੀ ਹੈ ।

ਪੈਰਾਂ ਦਾ ਬਾਹਰਲਾ ਹਿੱਸਾ-ਫਲਿੱਕ ਜਾਂ ਜਾਬ ਪਾਸ-
ਪਹਿਲਾਂ ਦਿੱਤੇ ਗਏ ਦੋ ਪਾਸਾਂ ਦੇ ਉਲਟ ਫਲਿੱਕ ਪਾਸ ਨਾਲ ਪੈਰਾਂ ਨੂੰ ਅੰਦਰ ਵੱਲ ਮੋੜਦਿਆਂ ਹੋਇਆਂ ਬਾਲ ਨੂੰ ਫਲਿੱਕ ਕੀਤਾ ਜਾਂਦਾ ਹੈ ਜਾਂ ਪੁਸ਼ ਕੀਤਾ ਜਾਂਦਾ ਹੈ । ਇਸ ਕਿਸਮ ਦੇ ਪਾਸ ਦੇ ਪਿੱਛੇ ਵੱਲ ਪਾਸ ਦੇਣ ਲਈ ਬਾਲ ਨੂੰ ਘੇਰੇ ਅੰਦਰ ਰੱਖਦਿਆਂ ਅਤੇ ਅਕਸਰ ਰੇੜ੍ਹਦਿਆਂ ਵਰਤੋਂ ਕੀਤੀ ਜਾਂਦੀ ਹੈ ।

ਟੈਪਿੰਗ-
ਟੈਪਿੰਗ ਬਾਲ ਨੂੰ ਕੰਟਰੋਲ ਕਰਨ ਦਾ ਆਧਾਰ ਹੈ । ਬਾਲ ਨੂੰ ਟੈਪ ਕਰਨ ਦਾ ਮਤਲਬ ਬਾਲ ਨੂੰ ਖਿਡਾਰੀ ਕੋਲੋਂ ਬਾਹਰ ਜਾਣ ਤੋਂ ਰੋਕਣਾ ਹੈ । ਇਹ ਸਿਰਫ ਬਾਲ ਨੂੰ ਰੋਕਣ ਜਾਂ ਹਿਲਜੁਲ ਰਹਿਤ ਕਰਨ ਦੀ ਹੀ ਕਿਆ ਨਹੀਂ, ਸਗੋਂ ਆ ਰਹੇ ਬਾਲ ਨੂੰ ਪੱਕੇ ਕੰਟਰੋਲ ਵਿਚ ਲੈਣ ਦੇ ਮਨੋਰਥ ਨਾਲ ਲਾਜ਼ਮੀ ਤਕਨੀਕ ਹੈ । ਰੋਕਣਾ ਤਾਂ ਬਾਲ ਕੰਟਰੋਲ ਦਾ ਪਹਿਲਾ ਹਿੱਸਾ ਹੈ ਅਤੇ ਦੂਸਰਾ ਹਿੱਸਾ, ਜਿਹੜਾ ਖਿਡਾਰੀ ਉਸ ਤੋਂ ਬਾਅਦ ਆਪਣੇ ਅਤੇ ਉਸ ਦੇ ਉੱਤੇ ਫਾਇਦੇ ਲਈ ਕਰਦਾ ਹੈ, ਵੀ ਜ਼ਰੂਰੀ ਹੈ ।

ਫੁਟਬਾਲ (FootBall) Game Rules – PSEB 10th Class Physical Education

ਫੁਟਬਾਲ (FootBall) Game Rules – PSEB 10th Class Physical Education 8
ਨੋਟ – ਟ੍ਰੈਪਸ ਦੀ ਸਿਖਲਾਈ
(ੳ) ਰਿੜ੍ਹਦੇ ਬਾਲ ਅਤੇ
(ਅ) ਬੁੜਕਦੇ ਬਾਲ ਲਈ ਦਿੱਤੀ ਜਾਣੀ ਚਾਹੀਦੀ ਹੈ ।

ਪੈਰਾਂ ਦੇ ਹੇਠਲੇ ਹਿੱਸੇ ਨਾਲ ਟ੍ਰੈਪ-
ਜਦੋਂ ਕੋਈ ਜਲਦੀ ਨਹੀਂ ਹੁੰਦੀ ਅਤੇ ਜੇ ਕਾਫੀ ਸੁਤੰਤਰ ਅੰਤਰ ਹੁੰਦਾ ਹੈ ਅਤੇ ਤੁਹਾਡੇ ਦੁਆਲੇ ਕੋਈ ਨਹੀਂ ਹੁੰਦਾ, ਤਾਂ ਇਸ ਕਿਸਮ ਦੀ ਟੈਪਿੰਗ ਬੜੀ ਚੰਗੀ ਹੁੰਦੀ ਹੈ ।

ਪੈਰਾਂ ਦੇ ਅੰਦਰਲੇ ਭਾਗ ਨਾਲ ਟੈਪ-
ਇਹ ਸਭ ਤੋਂ ਵੱਧ ਅਸਰਦਾਰ ਅਤੇ ਆਮ ਵਰਤਿਆ ਜਾਂਦਾ ਟੈਪ ਹੈ । ਇਸ ਕਿਸਮ ਦਾ ਟੈਪ ਨਾ ਸਿਰਫ ਖਿਡਾਰੀ ਨੂੰ ਬਾਲ ਵੈਪ ਕਰਨ ਦੇ ਯੋਗ ਬਣਾਉਂਦਾ ਹੈ, ਸਗੋਂ ਉਸ ਨੂੰ ਕਿਸੇ ਵੀ ਦਿਸ਼ਾ ਵਲ ਜਾਣ ਵਿਚ ਮੱਦਦ ਕਰਦਾ ਹੈ ਅਤੇ ਅਕਸਰ ਉਸੇ ਹੀ ਹਰਕਤ ਵਿਚ ਇਹ ਪ ਖਾਸ ਕਰਕੇ ਪਾਸੇ ਵਾਲੇ ਜਾਂ ਇਕ ਕੋਣ ’ਤੇ ਆ ਰਹੇ ਬਾਲ ਲਈ ਚੰਗਾ ਹੈ । ਜੇ ਬਾਲ ਸਿੱਧਾ ਸਾਹਮਣੇ ਆਉਂਦਾ ਹੈ, ਤਾਂ ਸਰੀਰ ਨੂੰ ਉਸੇ ਦਿਸ਼ਾ ਵੱਲ ਮੋੜਿਆ ਜਾਂਦਾ ਹੈ, ਜਿਧਰ ਕਿ ਬਾਲ ਨੇ ਜਾਣਾ ਹੁੰਦਾ ਹੈ ।
ਫੁਟਬਾਲ (FootBall) Game Rules – PSEB 10th Class Physical Education 9

ਪੈਰਾਂ ਦੇ ਬਾਹਰਲੇ ਹਿੱਸੇ ਤੋਂ ਟੈਪ-
ਇਹ ਪਹਿਲੇ ਵਰਗਾ ਹੀ ਹੈ, ਪਰ ਇਹ ਮੁਸ਼ਕਿਲ ਹੈ ਕਿਉਂਕਿ ਹਰਕਤ ਵਿਚ ਖਿਡਾਰੀ ਦਾ ਭਾਰ ਬਾਹਰ ਵੱਲ ਮੁੜਨ ਅਤੇ ਕੇਂਦਰ ਤੋਂ ਲਾਂਭੇ ਸੰਤੁਲਨ ਕਰਨ ਲਈ ਲੋੜੀਂਦਾ ਹੈ ।

ਪੇਟ ਜਾਂ ਛਾਤੀ ਟੈਪ-
ਜਦੋਂ ਬਾਲ ਕਮਰ ਤੋਂ ਉੱਚਾ ਹੁੰਦਾ ਹੈ ਅਤੇ ਪੈਰਾਂ ਨਾਲ ਅਸਰਦਾਰ ਢੰਗ ਨਾਲ ਟੈਪ ਨਹੀਂ ਕੀਤਾ ਜਾ ਸਕਦਾ ਤਾਂ ਬਾਲ ਨੂੰ ਪੇਟ ਜਾਂ ਛਾਤੀ ਉੱਤੇ ਜਾਂ ਧਰਤੀ ਤੋਂ ਬੁੜਕਦਿਆਂ ਲਿਆ ਜਾਂਦਾ ਹੈ ।
ਫੁਟਬਾਲ (FootBall) Game Rules – PSEB 10th Class Physical Education 10

ਹੈਡ ਢੈਪ-
ਇਹ ਤਜਰਬੇਕਾਰ ਖਿਡਾਰੀਆਂ ਲਈ ਹੈ, ਜਿਹੜੇ ਹੈਡਿੰਗ ਦੀ ਬੁਨਿਆਦ ਵਿਚ ਚੰਗੀ ਤਰ੍ਹਾਂ ਸਥਾਪਿਤ ਹਨ ।
ਫੁਟਬਾਲ (FootBall) Game Rules – PSEB 10th Class Physical Education 11

ਜਿਮਨਾਸਟਿਕ (Gymnastic) Game Rules – PSEB 10th Class Physical Education

Punjab State Board PSEB 10th Class Physical Education Book Solutions ਜਿਮਨਾਸਟਿਕ (Gymnastic) Game Rules.

ਜਿਮਨਾਸਟਿਕ (Gymnastic) Game Rules – PSEB 10th Class Physical Education

ਯਾ ਦੇਖਣ ਵਾਲੀ ਗੱਲਾਂ
(Points to Remember)

  1. ਜਿਮਨਾਸਟਿਕ ਮੁਕਾਬਲੇ ਵਿਚ ਕਿੰਨੇ ਖਿਡਾਰੀ ਖੇਡਦੇ ਹਨ = 8
  2. ਕੀ ਮੁਕਾਬਲਾ ਸ਼ੁਰੂ ਹੋਣ ਤੇ ਖਿਡਾਰੀਆਂ ਨੂੰ ਬਦਲਿਆ ਜਾ ਸਕਦਾ ਹੈ’ = ਨਹੀਂ
  3. ਜਿਉਰੀ ਦਾ ਫੈਸਲਾ ਹੁੰਦਾ ਹੈ। = ਅੰਤਿਮ
  4. ਸੱਟ ਜਾਂ ਬਿਮਾਰ ਹੋਣ ਤੇ ਖਿਡਾਰੀ ਦੀ ਉਡੀਕ ਕੀਤੀ ਜਾਂਦੀ ਹੈ । = 30 ਮਿੰਟ
  5. ਕੀ ਖਿਡਾਰੀ ਬਿਨਾਂ ਜਿਉਰੀ ਦੀ ਆਗਿਆ ਦੇ ਖੇਡ ਛੱਡ ਸਕਦਾ ਹੈ =  ਨਹੀਂ
  6. ਟੀਮ ਜੇਤੂ ਕਰਾਰ ਦੇਣ ਲਈ ਕਿੰਨੇ ਖਿਡਾਰੀਆਂ ਦੇ ਅੰਕ ਗਿਣੇ ਜਾਂਦੇ ਹਨ = 6 ਖਿਡਾਰੀਆਂ ਦੇ
  7. ਪ੍ਰਤੀਯੋਗਿਤਾ ਲਈ ਅਧਿਕਾਰੀ =ਤਿੰਨ ਜਾਂ ਪੰਜ
  8. ਖਿਡਾਰੀਆਂ ਨੂੰ ਪੁਆਇੰਟ ਕਿਵੇਂ ਦਿੱਤੇ ਜਾਂਦੇ ਹਨ = 0 ਤੋਂ 10 ਤੱਕ
  9. ਲੜਕਿਆਂ ਲਈ ਮੁਕਾਬਲੇ
    • ਪੈਰੇਲਲ ਬਾਰ
    • ਵਾਲਟਿੰਗ ਹਾਰਸ
    • ਗਰਾਉਂਡ ਜਿਮਨਾਸਟਿਕ
    • ਹੋਰੀਐਂਟਲ ਬਾਰ
    • ਰੋਮਨ ਰਿੰਗ
    • ਪੋਮਲ ਹਾਰਸ
  10. ਲੜਕੀਆਂ ਲਈ ਮੁਕਾਬਲੇ =
    1. ਬੀਮ ਬੈਲੇਂਸ (ਜ਼ਰੂਰੀ),
    2. ਗਰਾਉਂਡ ਜਿਮਨਾਸਟਿਕ (ਜ਼ਰੂਰੀ),
    3. ਅਨਇਵਨ ਬਾਰ (ਜ਼ਰੂਰੀ),
    4. ਵਾਲਟਿੰਗ ਹਾਰਸ ।

ਪ੍ਰਸ਼ਨ 2.
ਜਿਮਨਾਸਟਿਕਸ ਦਾ ਇਤਿਹਾਸ ਲਿਖੋ ।
ਉੱਤਰ-
ਇਤਿਹਾਸ (History) –
ਜਿਮਨਾਸਟਿਕ ਇਕ ਪ੍ਰਾਚੀਨ ਖੇਡ ਹੈ । 2600 ਈ: ਪੂ: ਚੀਨ ਵਿਚ ਜਿਮਨਾਸਟਿਕ ਦੀਆਂ ਕਸਰਤਾਂ ਕੀਤੀਆਂ ਜਾਂਦੀਆਂ ਸਨ । ਪਰ ਇਸ ਦਾ ਅਸਲੀ ਵਿਕਾਸ ਯੂਨਾਨ ਅਤੇ ਰੋਮ ਵਿਚ ਹੋਇਆ ਸੀ । ਜਿਮਨਾਸਟਿਕ ਸ਼ਬਦ ਯੂਨਾਨੀ ਭਾਸ਼ਾ ਦੇ ‘‘ਜਿਮਨੋਸ“ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ‘‘ਨੰਗਾ ਸਰੀਰ`’ । ਨੰਗੇ ਸਰੀਰ ਨਾਲ ਜਿਹੜੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਜਿਮਨਾਸਟਿਕ ਕਿਹਾ ਜਾਂਦਾ ਹੈ । ਇਹ ਕਸਰਤਾਂ ਸਰੀਰ ਨੂੰ ਨਿਰੋਗ ਰੱਖਣ ਲਈ ਕੀਤੀਆਂ ਜਾਂਦੀਆਂ ਹਨ । ਯੁਨਾਨ ਵਿਚ ਜਿਮਨਾਸਟਿਕ ਤੇ ਪੂਰਾ ਜ਼ੋਰ ਲਗਾਇਆ ਗਿਆ | ਸਪਾਰਟਾ ਵਾਸੀ ਆਪਣੇ ਨੌਜਵਾਨਾਂ ਨੂੰ ਜਿਮਨਾਸਟਿਕ ਦੀ ਸਿੱਖਿਆ ਦੇਣ ਲਈ ਬੜੇ ਸਖ਼ਤ ਸਨ । ਉਨ੍ਹਾਂ ਦਿਨਾਂ ਵਿਚ ਇਹ ਉਮੀਦ ਕੀਤੀ ਜਾਂਦੀ ਸੀ ਕਿ ਲੜਕੇ ਅਤੇ ਲੜਕੀਆਂ ਜਿਮਨਾਸਟਿਕ ਕਰਨ ਨਾਲ ਆਪਣਾ ਸਰੀਰ ਤੰਦਰੁਸਤ ਰੱਖ ਸਕਣਗੇ । ਯੂਨਾਨ ਅਤੇ ਰੋਮ ਦੀ ਸਭਿਅਤਾ ਦੇ ਖ਼ਾਤਮੇ ਨਾਲ ਜਿਮਨਾਸਟਿਕ ਵੀ ਯੂਨਾਨ ਅਤੇ ਰੋਮ ਤੋਂ ਅਲੋਪ ਹੋ ਗਈ ।

ਜਿਮਨਾਸਟਿਕ ਦੇ ਮਹਾਨ ਗਰੈਂਡ ਫਾਦਰ ਜਾਨ ਗੁਟਸ ਮੁਥਸ ਨੇ ਜਿਮਨਾਸਟਿਕ ਨੂੰ ਪਰਸ਼ੀਅਨ ਸਕੂਲਾਂ ਵਿਚ ਸ਼ੁਰੂ ਕੀਤਾ । ਇਸ ਤਰ੍ਹਾਂ ਜਰਮਨੀ ਨੇ ਜਿਮਨਾਸਟਿਕ ਦੀ ਫਿਰ ਖੋਜ ਕੀਤੀ, ਜਿਸ ਕਰਕੇ ਸੰਨ 1881 ਵਿਚ ਅੰਤਰਰਾਸ਼ਟਰੀ ਜਿਮਨਾਸਟਿਕ ਫੈਡਰੇਸ਼ਨ (International Gymnastic Federation) ਹੋਂਦ ਵਿਚ ਆਈ । ਸੰਨ 1894 ਵਿਚ ਪਹਿਲੀ ਵਾਰ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ | ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ ਵਿਚ ਪੁਰਸ਼ਾਂ ਦੇ ਲਈ ਜਿਮਨਾਸਟਿਕ ਨੂੰ ਸ਼ਾਮਿਲ ਕੀਤਾ ਗਿਆ ਜਦੋਂ ਕਿ ਇਸਤਰੀਆਂ ਲਈ ਜਿਮਨਾਸਟਿਕ 1928 ਦੇ ਉਲੰਪਿਕ ਵਿਚ ਸ਼ਾਮਿਲ ਕੀਤੀ ਗਈ । ਇਸੇ ਤਰ੍ਹਾਂ 1974 ਦੀਆਂ ਏਸ਼ੀਆਈ ਖੇਡਾਂ ਵਿਚ ਪਹਿਲੀ ਵਾਰ ਜਿਮਨਾਸਟਿਕ ਸ਼ਾਮਿਲ ਕੀਤੀ ਗਈ ਜੋ ਤਿਹਰਾਨ ਵਿਚ ਹੋਈਆਂ ਸਨ । ਸੰਨ 1975 ਵਿਚ ਪਹਿਲੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ ਸੀ । ਜਿਮਨਾਸਟਿਕ ਇਕ ਮੰਤਰ-ਮੁਗਧ, ਆਕਰਸ਼ਕ ਅਤੇ ਬਹੁਤ ਹੀ ਹਰਮਨ-ਪਿਆਰੀ ਖੇਡ ਹੈ ।

ਜਿਮਨਾਸਟਿਕ ਦੇ ਨਵੇਂ ਨਿਯਮ ।
(Latest General Rules of Gymnastic) –

  • ਮਨੁੱਖ ਛੇ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੇ ਹਨ ਜਿਵੇਂ ਫਲੋਰ ਐਕਸਰਸਾਈਜ਼, ਵਾਲਟਿੰਗ ਹਾਰਸ, ਪੋਮਲ ਹਾਰਸ, ਰੋਮਨ ਰਿੰਗ, ਵਾਲਟਿੰਗ ਹਾਰਸ, ਪੈਰੇਲਲ ਬਾਰ । ਇਸਤਰੀਆਂ ਚਾਰ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੀਆਂ ਹਨ, ਜਿਵੇਂ ਬੈਲੈਂਸ ਬੀਮ, ਗਰਾਊਂਡ ਜਿਮਨਾਸਟਿਕ, ਅਨਈਵਨ ਬਾਰ, ਵਾਲਟਿੰਗ ਹਾਰਸ ।
  • ਸਾਰੀਆਂ ਜ਼ਿਮਨਾਸਟਿਕ ਈਵੈਂਟਸ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਜੱਜ ਦੇ ਸਾਹਮਣੇ ਆਉਣਾ ਜ਼ਰੂਰੀ ਹੈ । ਉਹ ਉਸ ਸਮੇਂ ਹੀ ਐਕਸਰਸਾਈਜ਼ ਸ਼ੁਰੂ ਕਰਦੇ ਹਨ ਜਦੋਂ ਅਧਿਕਾਰੀਆਂ ਦਾ ਸਿਗਨਲ ਮਿਲਦਾ ਹੈ ।
  • ਟੀਮ ਮੁਕਾਬਲੇ ਲਈ ਹਰੇਕ ਜਿਮਨਾਸਟ ਹਰੇਕ ਈਵੈਂਟ ਉੱਤੇ ਇਕ ਜ਼ਰੂਰੀ ਅਤੇ ਇਕ ਇੱਛੁਕ ਐਕਸਰਸਾਈਜ਼ ਕਰਦਾ ਹੈ । ਸਭ ਤੋਂ ਚੰਗੇ ਪੰਜ ਅੰਕ ਜੋੜ ਦਿੱਤੇ ਜਾਂਦੇ ਹਨ ਜਿਸ ਨਾਲ ਟੀਮ ਦੇ ਅੰਕ ਕੱਢੇ ਜਾ ਸਕਣ ।
  • ਇਕ ਜਿਮਨਾਸਟ ਦੇ ਲਈ ਜ਼ਰੂਰੀ ਪਹਿਰਾਵਾ ਪਹਿਣਨਾ ਜ਼ਰੂਰੀ ਹੁੰਦਾ ਹੈ । ਉਹ ਪੈਰਾਂ ਵਿਚ ਸਲੀਪਰ ਅਤੇ ਪੱਟੀਆਂ ਬੰਨ੍ਹ ਸਕਦਾ ਹੈ । ਜਿਮਨਾਸਟ ਜੁਰਾਬਾਂ ਵੀ ਪਾ ਸਕਦਾ ਹੈ, ਸਿਗਨਲ ਮਿਲਣ ਤੇ ਉਸ ਨੂੰ 30 ਸੈਕਿੰਡ ਦੇ ਅੰਦਰ ਆਪਣੀ ਐਕਸਰਸਾਈਜ਼ ਸ਼ੁਰੂ ਕਰਨੀ ਜ਼ਰੂਰੀ ਹੁੰਦੀ ਹੈ । ਹਾਰੀਜੋਂਟਲ ਬਾਰ ਅਤੇ ਰੋਮਨ ਰਿੰਗ ਲਈ ਕੋਚ ਜਾਂ ਇਕ ਸਹਾਇਕ ਦਾ ਹੋਣਾ ਜ਼ਰੂਰੀ ਹੈ ।

ਜਿਮਨਾਸਟਿਕ (Gymnastic) Game Rules – PSEB 10th Class Physical Education

ਪ੍ਰਸ਼ਨ 3.
ਜ਼ਿਮਨਾਸਟਿਕ ਦੇ ਅਪ੍ਰੇਟਸ ਬਾਰੇ ਦੱਸੋ । ਉੱਤਰ-ਖੇਡ ਮੈਦਾਨ ਅਤੇ ਖੇਡ ਨਾਲ ਜੁੜੇ ਅਪਰੇਟਸ (ਉਪਕਰਨ ਦਾ ਵਰਣਨ
(Specification of Playground and Sports Equipments) (A) ਮਨੁੱਖਾਂ ਲਈ ਉਪਕਰਨ (Equipments for men)
1. ਫਰਸ਼ (Floor) = 12 ਮੀ. x 12 ਮੀ.
2. ਪੈਰਲਲ ਬਾਰ (Parallel Bars) ਬਾਰਸ ਦੀ ਲੰਬਾਈ = 3500 ਮਿ. ਮੀ.
3. ਬਾਰਸ ਦੀ ਚੌੜਾਈ = 420 ਤੋਂ 520 ਮਿ. ਮੀ.
4. ਬਾਰਸ ਦੀ ਉੱਚਾਈ = 1750 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 1
Parallel Bar
3. ਹਾਰੀਜੋਂਟਲ ਬਾਰ (Horizontal Bar) .
ਬਾਰ ਦਾ ਵਿਆਸ = 28 ਮਿ. ਮੀ.
ਬਾਰ ਦੀ ਲੰਬਾਈ = 2,400 ਮਿ. ਮੀ.
ਬਾਰ ਦੀ ਉਚਾਈ = 2550 ਤੋਂ 2700 ਮਿ. ਮੀ.
ਅਪਰਾਈਟਸ ਦਾ ਵਿਆਸ = 50 ਤੋਂ 60 ਮਿ. ਮੀ.
ਟੈਸ਼ਨ ਦੀ ਤਾਰ ਦਾ ਵਿਆਸ = 5-6 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 2

Horizontal Bar
4. ਪੋਮੇਲ ਹਾਰਸ (Pommel Horse)
ਪੋਮੇਲ ਹਾਰਸ ਦੀ . = 1100 ਮਿ. ਮੀ.
ਉਚਾਈ ਫਰਸ਼ ਤੋਂ ਪੋਮੇਲ ਹਾਰਸ ਦੀ ਲੰਬਾਈ = 1600 ਮਿ. ਮੀ.
ਪੋਮੇਲ ਹਾਰਸ ਦੀ ਚੌੜਾਈ : = 3500 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 3

Pommel Horse
5. ਰੋਮਨ ਰਿੰਗਸ (Roman Rings)
ਵਿਆਸ = 28 ਮਿ. ਮੀ.
ਫਰਸ਼ ਤੋਂ ਸਟੈਂਡ ਦੀ ਉਚਾਈ = 5500 ਮਿ. ਮੀ.
ਚਮੜੇ ਦੀਆਂ ਪੱਟੀਆਂ ਦੀ ਲੰਬਾਈ = 70 ਮਿ. ਮੀ.
ਮੋਟਾਈ = 4 ਮਿ. ਮੀ.
ਰੰਗ ਦੇ ਅੰਦਰ ਦਾ ਵਿਆਸ = 180 ਮਿ. ਮੀ.
ਫਰਸ਼ ਤੋਂ ਰਿੰਗ ਦੀ ਉਚਾਈ = 2500 ਮਿ. ਮੀ.
ਚਾਰ ਪੱਟੀਆਂ ਦੀ ਚੌੜਾਈ = 35 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 4
Roman Rings
6. ਵਾਲਟਿੰਗ ਹਾਰਸ (Vaulting Horse)
ਵਾਲਟਿੰਗ ਹਾਰਸ ਦੀ ਉਚਾਈ = 1350 ਮਿ. ਮੀ.
ਕਰਨ ਵਾਲੇ ਸਟੈਪਸ = 50 ਮਿ. ਮੀ.
ਹਾਰਸ ਦੀ ਲੰਬਾਈ = 1600 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 5
Vaulting Horse
ਇਸਤਰੀਆਂ ਲਈ ਅਪਰੇਟਸ ( Equipments for Women)
1. ਫਰਸ਼ = 12 ਮੀ. x 12 ਮੀ.
2. ਵਾਲਟਿੰਗ ਹਾਰਸ (Vaulting Horse) ਵਾਲਟਿੰਗ ਹਾਰਸ ਦੀ ਉਚਾਈ = 1250 ਮਿ. ਮੀ.
ਵਿਚਾਲੇ ਬਰਾਬਰ ਕਰਨ ਵਾਲੇ ਸਟੈਪਸ , = 100 – 150 ਮਿ. ਮੀ.
ਹਾਰਸ ਦੀ ਲੰਬਾਈ = 1600 ਮਿ. ਮੀ.

3. ਬੈਲੇਸਿੰਗ ਬੀਮ (Balancing Beam)
ਬੀਮ ਦੀ ਉਚਾਈ = 1200 ਮਿ. ਮੀ.
ਬੀਮ ਦੀ ਲੰਬਾਈ = 1500 ਮਿ. ਮੀ.
ਬੀਮ ਦੀ ਚੌੜਾਈ = 100 ਮਿ. ਮੀ.
ਬੀਮ ਦੀ ਉਚਾਈ = 700 – 1200 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 6
Balancing Beam
4. ਅਨਈਵਨ ਬਾਰ (Uneven Bar)
ਅਨਈਵਨ ਬਾਰ ਦੀ ਲੰਬਾਈ = 2400 ਮਿ. ਮੀ.
ਫਰਸ਼ ਤੋਂ ਬਾਰ ਦੀ ਉਚਾਈ = 2300 ਮਿ. ਮੀ.
ਫਰਸ਼ ਦੀ ਵਿਚਲੀ ਦੂਰੀ = 580-900 ਮਿ. ਮੀ.
ਅਪਰਾਈਟਸ ਦਾ ਵਿਆਸ = 50-60 ਮਿ. ਮੀ.
ਅਪਰਾਈਟਸ ਦੀ ਮੋਟਾਈ = 30 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 10th Class Physical Education 7

ਜਿਮਨਾਸਟਿਕ (Gymnastic) Game Rules – PSEB 10th Class Physical Education

Gymnasium ਮਹੱਤਵਪੂਰਨ ਟੂਰਨਾਮੈਂਟਸ (Important Tournaments)

  • ਉਲੰਪਿਕ ਖੇਡਾਂ
  • ਏਸ਼ਿਆਈ ਖੇਡਾਂ
  • ਵਰਲਡ ਕੱਪ
  • ਆਲ ਇੰਡੀਆ ਇੰਟਰ-ਯੂਨੀਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ
  • ਨੈਸ਼ਨਲ ਚੈਂਪੀਅਨਸ਼ਿਪ
  • ਫੈਡਰੇਸ਼ਨ ਕੱਪ
  • ਸਕੂਲ ਨੈਸ਼ਨਲ ਗੇਮਜ਼
  • ਚਾਈਨਾ ਕੱਪ

ਪ੍ਰਸਿੱਧ ਖਿਡਾਰੀ (Famous Sports Personalities)

(A) ਭਾਰਤੀ ਖਿਡਾਰੀ

  • ਸ਼ਾਮ ਲਾਲ
  • ਕੁ. ਕਿਰਪਾਲੀ ਪਟੇਲ
  • ਡਾ. ਕਲਪਨਾ ਦੇਵਨਾਥ
  • ਸੋਂਟੂ ਦੇਵਨਾਥ
  • ਅੰਜੂ ਦੁਆ
  • ਸੁਨੀਤਾ ਸ਼ਰਮਾ ।

(B) ਵਿਦੇਸ਼ੀ ਖਿਡਾਰੀ

  • ਓਲਗਾ ਕੋਹਬੂਤ
  • ਨਾਦਿਆ ਕੋਮਾਨੇਚੀ
  • ਨੇਲੀ ਕਿਮ
  • ਲੁਦੀਮਿਲਾ ਜਿਸਕੋਵਾ
  • ਡੋਵ ਲੁਪੀ
  • ਕਰਿਨ ਜਾਨਚ
  • ਏਲਵਿਸ਼ ਸਾਦੀ ।

ਪ੍ਰਸ਼ਨ 4.
ਜਿਮਨਾਸਟਿਕਸ ਦੇ ਮੂਲ ਕੌਸ਼ਲ ਕਿਹੜੇ-ਕਿਹੜੇ ਹਨ, ਦੱਸੋ |
ਉੱਤਰ-
ਜਿਮਨਾਸਟਿਕਸ ਦੇ ਆਧਾਰ ਮੂਲ ਕੌਸ਼ਲ
(Fundamental Skill of Gymnastics) ਪੁਰਸ਼ਾਂ ਦੇ ਈਵੈਂਟਸ (Men’s Events)
(A) ਪੈਰੇਲਲ ਬਾਰ (Parallel Bar)-

  • ਅਪ ਸਟਾਰਟ
  • ਫਰੰਟ ਅਪਰਾਈਜ਼
  • ਸੋਲਡਰ ਸਟੈਂਡ
  • ਹੈਂਡ ਸਟੈਂਡ
  • ਹੈਂਡ ਸਟੈਂਡ 1800 ਟਨ ਨਾਲ
  • ਹੈਂਡ ਸਟੈਂਡ ਟੂ ਫਰੰਟ ਟਰਨ ਸੋਲਡਰ ਉਤੇ
  • ਬੈਕਵਰਡ ਰੋਲ
  • ਹੈਂਡ ਸਟੈਂਡ ਟੂ ਆਰਟ ਵੀਲ ।

(B) ਹਾਰੀਜੋਂਟਲ ਬਾਰ (Horizontal Bar)

  1. ਅਪ ਸਟਾਰਟ ਵਿਦ ਓਵਰ ਬ੍ਰਿਪ
  2. ਅਪ ਸਟਾਰਟ ਵਿਦ ਅੰਡਰ ਗਿਪ
  3. ਸ਼ਾਰਟ ਸਰਕਲ
  4. ਵਨ ਲੈਗ ਸਰਕਲ ਵਿਦ ਹੀਲ ਫੁਟ
  5. ਹੀਲ ਫੁਟ
  6. ਸਵਿੰਗ ਵਿਦ ਥਰੁ ਵਾਲਟ ॥

(C) ਪੋਮੇਲਡ ਹਾਰਸ (Pommeled Horse)-

  • ਫਰੰਟ ਸਪੋਰਟ ਪੋਜ਼ੀਸ਼ਨ
  • ਸਿੰਗਲ ਲੈਗ ਹਾਫ਼ ਸਰਕਲ
  • ਡਬਲ ਲੈਗ ਸਰਕਲ
  • ਫਰੰਟ ਸੀਜਰਜ਼!

(D) ਰੋਮਨ ਰਿੰਗ (Roman Rings) –

  • ਅਪ ਸਟਾਰਟ
  • ਬੈਕ ਸਰਕਲ ਟੂ ਬੈਕ ਹੈੱਗ
  • ਮਸਲ ਅਪ
  • ਬੈਕ ਲੀਵਰ
  • ਬੈਕ ਅਪਰਾਈਜ਼
  • ਡਿਸਲੋਕੇਸ਼ਨ
  • ਬੈਕ ਅਪਰਾਈਜ਼ ਵਿਦ ਐਲ ਪੋਜ਼ੀਸ਼ਨ ।

(E) ਵਾਲਟਿੰਗ ਹਾਰਸ (Vaulting Horse) –

  • ਸਟੈਡਲ ਵਾਲਟ
  • ਸਕੇਟ ਵਾਲਟ
  • ਕਾਰਟ ਵੀਲ
  • ਹੈਂਡ ਸਟੈਂਡ ਵਿਦ ਕਾਰਟ ਵੀਲ
  • ਹੈਂਡ ਸਪਰਿੰਗ ।

(F) ਫਰਸ਼ ਤੇ ਕਰਨ ਵਾਲੀਆਂ ਕਸਰਤਾਂ (Floor Exercises) –

  • ਫਾਰਵਰਡ ਰੋਲ ਟੁ ਹੈਂਡ ਸਟੈਂਡ
  • ਬੈਕ ਵਰਡ ਰੋਲ ਟੁ ਹੈਂਡ ਸਟੈਂਡ
  • ਫਾਰਵਰਡ ਰੋਲ ਟੂ ਹੈਂਡ ਸਪਰਿੰਗ
  • ਹੈਂਡ ਸਪਰਿੰਗ ਟੂ ਡਾਈਵ ਰੋਲ
  • ਰਾਉਂਡ ਆਫ਼ ਟੂ ਫਲਿਕ ਫਲੈਕ
  • ਵਨ ਲੈਗ ਹੈਂਡ ਸਪਰਿੰਗ
  • ਹੈਂਡ ਸਟੈਂਡ ਟੂ ਫਾਰਵਰਡ ਰੋਲ ਵਿਦ ਸਟਰੇਟ ਲੈਗਜ਼ ।

ਜਿਮਨਾਸਟਿਕ (Gymnastic) Game Rules – PSEB 10th Class Physical Education

ਇਸਤਰੀਆਂ ਦੇ ਈਵੈਂਟਸ (Women Events)
(A) ਬੈਲੇਸਿੰਗ ਬੀਮ (Balancing Beam)-

  • ਗੈਲੋਪ ਟੈਪ ਵਿਦ ਬੈਲੇਂਸ
  • ਸੀਜ਼ਰਜ ਜੰਪ
  • ਫਾਰਵਰਡ ਰੋਲ
  • ਬੈਕਵਰਡ ਰੋਲ
  • ਕਾਰਟ ਵੀਲ
  • ਬਰਿਜ
  • ਬੈਲੈਂਸ
  • ਡਿਸਮਾਊਂਟ ।

(B) ਵਾਲਟਿੰਗ ਹਾਰਸ (Vaulting Horse) –

  • ਸਪਲਿਟ ਵਾਲਟ
  • ਹੈਂਡ ਸਪਰਿੰਗ
  • ਸਕੇਟ ਵਾਲਟ ।

(C) ਅਨਈਵਨ ਬਾਰ (Uneven Bar)-

  • ਸਪਰਿੰਗ ਆਨ ਅੱਪਰ ਬਾਰ
  • ਬੈਕ ਅਪਰਾਈਜ਼
  • ਵਨ ਲੈਗ ਫਾਰਵਰਡ ਸਰਕਲ
  • ਵਨ ਲੈਗ ਬੈਕਵਰਡ ਸਰਕਲ
  • ਕਰਾਸ ਬੈਲੇਂਸ
  • ਹੈਂਡ ਸਪਰਿੰਗ ।

ਜਿਮਨਾਸਟਿਕ –
(D) ਫਰਸ਼ ਦੀਆਂ ਕਸਰਤਾਂ (Floor Exercises) –

  • ਫਾਰਵਰਡ ਰੋਲ ਟੂ ਹੈਂਡ ਸਟੈਂਡ
  • ਬੈਕਵਰਡ ਰੋਲ ਟੂ ਹੈਂਡ ਸਟੈਂਡ
  • ਰਾਉਂਡ ਆਫ਼
  • ਸਲੋਅ ਬੈਂਕ ਹੈਂਡ ਸਪਰਿੰਗ
  • ਸਪਲਿਟ ਮੀਟਿੰਗ
  • ਸਲੋਅ ਹੈਂਡ ਸਪਰਿੰਗ
  • ਹੈਂਡ ਸਪਰਿੰਗ
  • ਹੈਂਡ ਸਪਰਿੰਗ (Head Spring)

ਜਿਮਨਾਸਟਿਕ ਖੇਡ ਵਿਚ ਅੰਕ –
ਹਰੇਕ ਅਭਿਆਸ ਲਈ 0 ਤੋਂ 10 ਤੱਕ ਪੁਆਇੰਟ ਲਗਾਏ ਜਾਂਦੇ ਹਨ ਤੇ ਹਰ ਪੁਆਇੰਟ ਨੂੰ ਅੱਗੇ 10 ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਜੇ ਨਿਰਣਾਇਕ ਦਾ ਪੈਨਲ ਪੰਜ ਦਾ ਹੋਵੇ ਤਾਂ ਉੱਚਤਮ ਅਤੇ ਨਿਊਨਤਮ ਅੰਕਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਮੱਧ ਦੇ ਤਿੰਨ ਅੰਕਾਂ ਦੀ ਔਸਤ ਲੈ ਲਈ ਜਾਂਦੀ ਹੈ । ਜੇ ਪੈਨਲ ਤਿੰਨ ਨਿਰਣਾਇਕਾਂ ਦਾ ਹੋਵੇ ਤਾਂ ਤਿੰਨਾਂ ਦੇ ਅੰਕਾਂ ਦੀ ਹੀ ਔਸਤ ਲਈ ਜਾਂਦੀ ਹੈ ।

ਨਿਰਣਾ (Decision) –

  • ਪੰਜ ਜਾਂ ਘੱਟੋ-ਘੱਟ ਤਿੰਨ ਨਿਰਣਾਇਕ ਹਰੇਕ ਈਵੈਂਟ ਲਈ ਪ੍ਰਤੀਯੋਗਿਤਾ ਦੀ ਸਮਾਪਤੀ ਤੱਕ ਰੱਖੇ ਜਾਂਦੇ ਹਨ । ਇਨ੍ਹਾਂ ਵਿਚੋਂ ਇਕ ਮੁੱਖ ਨਿਰਣਾਇਕ ਮੰਨਿਆ ਜਾਂਦਾ ਹੈ ।
  • ਨਿਰਣਾਇਕ ਹਰ ਅਪਰੇਟਸ ਉੱਪਰ ਪਹਿਲੇ ਖਿਡਾਰੀ ਦੇ ਕਰਤੱਵਾਂ ਦੇ ਆਧਾਰ ਤੇ ਅੰਕਾਂ ਬਾਰੇ ਬਾਕੀ ਖਿਡਾਰੀਆਂ ਦੇ ਕਰਤੱਵਾਂ ਦਾ ਮੁੱਲਾਂਕਣ ਕਰਦੇ ਹਨ | ਅਭਿਆਸ ਲਈ ਸਲਾਹ ਵੀ ਕਰ ਸਕਦੇ ਹਨ, ਤਾਂ ਕਿ ਉਹ ਸਾਧਾਰਨ ਆਧਾਰ ਦਾ ਫੈਸਲਾ ਕਰ ਸਕਣ ।
  • ਇਸ ਤੋਂ ਪਿੱਛੋਂ ਉਹ ਆਜ਼ਾਦ ਰੂਪ ਵਿਚ ਫੈਸਲਾ ਕਰਦੇ ਹਨ ਅਤੇ ਕਿਸੇ ਖ਼ਾਸ ਗੱਲ ਤੋਂ ਇਲਾਵਾ ਉਹ ਸਲਾਹ ਨਹੀਂ ਕਰਦੇ ।
  • ਤਿੰਨਾਂ ਨਿਰਣਾਇਕਾਂ ਦੇ ਅੰਕਾਂ ਦੀ ਔਸਤ ਤੋਂ ਸਿੱਟਾ ਕੱਢਿਆ ਜਾਵੇਗਾ ।
  • ਜੇ ਦੁਜੇ ਦੋ ਨਿਰਣਾਇਕਾਂ ਦੇ ਅੰਕਾਂ ਵਿਚ ਵਿਤਕਰਾ ਹੋਵੇ ਤਾਂ ਮੁੱਖ ਜੱਜ ਦੇ ਅੰਕਾਂ ਦੀ ਸੰਖਿਆ ਵੀ ਵੇਖੀ ਜਾਂਦੀ ਹੈ ।
  • ਮੁੱਖ ਨਿਰਣਾਇਕ ਦਾ ਇਹ ਕਰਤੱਵ ਹੈ ਕਿ ਉਹ ਦੂਜੇ ਦੋਵੇਂ ਨਿਰਣਾਇਕਾਂ ਦੀ ਸੰਧੀ ਕਰਵਾਏ । ਜੇ ਅਜਿਹਾ ਨਾ ਹੋ ਸਕੇ ਤਾਂ ਮੁੱਖ ਨਿਰਣਾਇਕ ਆਪਣਾ ਫੈਸਲਾ ਸੁਣਾ ਸਕਦਾ ਹੈ ।

ਪ੍ਰਸ਼ਨ 5.
ਜਿਮਨਾਸਟਿਕਸ ਦੇ ਸਾਧਾਰਨ ਨਿਯਮ ਲਿਖੋ ।
ਉੱਤਰ-
ਜਿਮਨਾਸਟਿਕਸ ਦੇ ਸਾਧਾਰਨ ਨਿਯਮ –
1. ਟੀਮ ਵਿਚ ਛੇ ਖਿਡਾਰੀ ਹੁੰਦੇ ਹਨ । ਹਰੇਕ ਖਿਡਾਰੀ ਸਾਰੇ ਅਭਿਆਸਾਂ ਵਿਚ ਹਿੱਸਾ ਲੈਂਦਾ ਹੈ । ਟੀਮ ਚੈਂਪੀਅਨਸ਼ਿਪ ਲਈ ਪੰਜ ਸਰਵਸ੍ਰੇਸ਼ਟ ਖਿਡਾਰੀਆਂ ਦਾ ਪ੍ਰਦਰਸ਼ਨ ਗਿਣਿਆ ਜਾਂਦਾ ਹੈ ।

2. ਮੁਕਾਬਲੇ ਸਮੇਂ ਖਿਡਾਰੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ ।

3. ਈਵੈਂਟਸ ਦੇ ਜੱਜ ਅਤੇ ਟੀਮਾਂ ਨੂੰ ਠੀਕ ਸਮੇਂ ਤੇ ਮੈਦਾਨ ਵਿੱਚ ਪਹੁੰਚ ਜਾਣਾ ਚਾਹੀਦਾ ਹੈ ।

4. ਜੇ ਕਿਸੇ ਖਿਡਾਰੀ ਦੀ ਦੁਰਘਟਨਾ ਕਰਕੇ ਘਾਟ ਆ ਜਾਵੇ ਜਾਂ ਬਿਮਾਰ ਪੈ ਜਾਵੇ ਤਾਂ | ਕਪਤਾਨ ਉਸੇ ਸਮੇਂ ਡਾਕਟਰ ਨੂੰ ਸੂਚਿਤ ਕਰੋ ਅਤੇ ਉਸ ਦੀ ਪੁਸ਼ਟੀ ਪ੍ਰਾਪਤ ਕਰੇ ।

5. ਉਸ ਖਿਡਾਰੀ ਨੂੰ ਸਵਸਥ ਹੋਣ ਲਈ ਅਤੇ ਫਿਰ ਖੇਡ ਵਿਚ ਸ਼ਾਮਲ ਹੋਣ ਲਈ ਅੱਧੇ ਘੰਟੇ ਲਈ ਖੇਡ ਰੋਕ ਦਿੱਤੀ ਜਾ ਸਕਦੀ ਹੈ । ਜੇ ਇਸ ਸਮੇਂ ਤਕ ਵੀ ਖਿਡਾਰੀ ਦੀ ਹਾਲਤ ਵਿਚ ਸੁਧਾਰ ਨਾ ਆਵੇ, ਤਾਂ ਉਸ ਨੂੰ ਖੇਡ ਵਿਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਖੇਡ ਆਰੰਭ ਕਰਨੀ ਪੈਂਦੀ ਹੈ ।

6. ਟੀਮ ਮੁਕਾਬਲੇ ਦੋ ਭਾਗਾਂ ਵਿਚ ਹੋਣਗੇ-ਪਹਿਲੇ ਲਾਜ਼ਮੀ ਅਭਿਆਸਾਂ ਲਈ ਤੇ ਫੇਰ | ਅਖਤਿਆਰੀ ਅਭਿਆਸਾਂ ਲਈ । ਇਹਨਾਂ ਦੇ ਸਮੇਂ ਬਾਰੇ ਪਹਿਲਾਂ ਫੈਸਲਾ ਕਰ ਲਿਆ ਜਾਵੇਗਾ ਤੇ ਮੁਕਾਬਲੇ ਨਿਰਧਾਰਿਤ ਸਮੇਂ ਅਨੁਸਾਰ ਹੋਣਗੇ ।

7. ਕੇਵਲ ਉਹੀ ਪ੍ਰਤੀਯੋਗੀ ਫਾਈਨਲ ਵਿਚ ਭਾਗ ਲੈ ਸਕਣਗੇ, ਜਿਹਨਾਂ ਨੇ ਟੀਮ | ਮੁਕਾਬਲੇ ਦੇ ਸਾਰੇ ਈਵੈਂਟਸ ਵਿਚ ਭਾਗ ਲਏ ਹੋਣ ।

8. ਕੇਵਲ ਜਿਊਰੀ ਦੇ ਮੈਂਬਰਾਂ, ਪ੍ਰਤੀਯੋਗੀਆਂ ਤੇ ਉਹਨਾਂ ਦੇ ਟੈਕਨੀਕਲ ਮੈਨੇਜਰਾਂ, ਸਕੱਤਰਾਂ ਅਤੇ ਸਾਮਾਨ ਤੇ ਅਖਾੜੇ ਦੀ ਦੇਖ-ਭਾਲ ਕਰਨ ਵਾਲੇ ਸਟਾਫ ਨੂੰ ਹੀ ਉਸ ਥਾਂ ਜਿੱਥੇ ਕਿ ਪ੍ਰਤੀਯੋਗਤਾਵਾਂ ਹੋ ਰਹੀਆਂ ਹਨ, ਦਾਖਲਾ ਹੋਣ ਦੀ ਆਗਿਆ ਹੋਵੇਗੀ ।

ਜਿਮਨਾਸਟਿਕ (Gymnastic) Game Rules – PSEB 10th Class Physical Education

9. ਲੰਬੇ ਘੋੜੇ ਦੇ ਵਾਲਟ ਦੇ ਹਰੇਕ ਖਿਡਾਰੀ ਨੂੰ ਦੁਬਾਰਾ ਯਤਨ ਕਰਨ ਦਾ ਅਧਿਕਾਰ ਹੈ । ਵਧੀਆ ਤੋਂ ਵਧੀਆ ਪ੍ਰਦਰਸ਼ਨ ਨੂੰ ਉੱਚਿਤ ਮੰਨਿਆ ਜਾਵੇਗਾ ।

10. ਇੱਛੁਕ ਕਸਰਤਾਂ ਨੂੰ ਕਿਸੇ ਵੀ ਅਪਰੇਟਸ ਤੇ ਦੁਹਰਾਇਆ ਨਹੀਂ ਜਾ ਸਕਦਾ ।

11. ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ | ਅਪਰੇਟਸ ਦਾ ਇੰਤਜ਼ਾਮ ਕਰਨਾ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ ।

12. ਪ੍ਰਬੰਧਕ ਉਪਕਰਨ ਦੀ ਵਿਵਸਥਾ ਕਰੇ । ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ ।

13. ਜੇਕਰ ਕਿਸੇ ਕਾਰਨ ਕਰਕੇ ਜੱਜਾਂ ਦੁਆਰਾ ਲਾਏ ਗਏ ਨੰਬਰਾਂ ਵਿਚ ਗੜਬੜ ਹੋ | ਜਾਵੇ, ਤਾਂ ਮੁੱਖ ਜੱਜ ਦਾ ਫ਼ੈਸਲਾ ਹੀ ਮੰਨਿਆ ਜਾਵੇਗਾ ।

14. ਹਰ ਇਕ ਖਿਡਾਰੀ ਨੂੰ ਪ੍ਰਤੀਯੋਗਤਾ ਵਿਚ ਦੋ ਚਾਂਸ ਦਿੱਤੇ ਜਾਂਦੇ ਹਨ, ਜੇਕਰ ਉਹ ਵਾਲਟਿੰਗ ਹਾਰਸ (Vaulting horse) ਜਾਂ ਬੀਮ ਬੈਲੰਸ (Beam Balance) ਨੂੰ ਟੱਚ ਕਰਦਾ ਹੈ ਤਾਂ ਉਸ ਨੂੰ ਹੋਰ ਚਾਂਸ ਦਿੱਤਾ ਜਾਂਦਾ ਹੈ, ਪਰ ਜੇਕਰ ਉਹ ਟੱਚ ਕਰ ਜਾਂਦਾ ਹੈ ਤਾਂ ਫਾਊਲ (foul)` ਕਰਾਰ ਦਿੱਤਾ ਜਾਂਦਾ ਹੈ ।

15. ਪ੍ਰਤੀਯੋਗਤਾ (Competition) ਦੇ ਦੌਰਾਨ ਪ੍ਰਤੀਯੋਗੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ ।

ਤੈਰਾਕੀ (Swimming) Game Rules – PSEB 10th Class Physical Education

Punjab State Board PSEB 10th Class Physical Education Book Solutions ਤੈਰਾਕੀ (Swimming) Game Rules.

ਤੈਰਾਕੀ (Swimming) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  1. ਤੈਰਾਕੀ ਤਲਾਬ (ਕੁੰਡ) ਦੀ ਲੰਬਾਈ = 50 ਮੀਟਰ
  2. ਕੁੰਡ ਦੀ ਘੱਟੋ ਘੱਟ ਚੌੜਾਈ = 21 ਮੀਟਰ – 25 ਮੀਟਰ
  3. ਕੁੰਡ ਵਿਚ ਪਾਣੀ ਦੀ ਡੂੰਘਾਈ = 1.8 ਮੀਟਰ ਤੋਂ ਵੱਧ
  4. ਬਰੈਸਟ ਸਟਰੋਕ ਵਿਚ ਤੈਰਾਕ ਕਿਹੜੀ ਕਿੱਕ, ਨਹੀਂ ਮਾਰ ਸਕਦਾ = ਡਾਲਫਿਨ ਕਿੱਕ .
  5. ਤੈਰਾਕੀ ਦੇ ਅਧਿਕਾਰੀ = 1 ਰੈਫ਼ਰੀ, 1 ਸਟਾਰਟਰ, ਟਾਈਮ ਕੀਪਰ ਹਰੇਕ ਲੇਨ ਤੇ = ਸਮਾਪਤੀ ਜੱਜ = ਹਰੇਕ ਲੇਨ ਤੇ
  6. ਟਰਨ ਅਤੇ ਸਟਰੋਕ ਦੇ ਇੰਸਪੈਕਟਰ = ਹਰੇਕ ਲੇਨ ਵਿਚ ਇਕ .
  7. ਰਿਕਾਰਡਰ = ਇੱਕ
  8. ਤੈਰਾਕੀ ਵਿਚ ਲੇਨ ਦੀ ਗਿਣਤੀ = 8 ਪਰ ਅੰਤਰਰਾਸ਼ਟਰੀ ਵਿਚ 10
  9. ਲੋਨ ਦੀ ਚੌੜਾਈ = 2.5 ਮੀ. ਸਟਾਰਟਿੰਗ ਪਲੇਟਫ਼ਾਰਮ
  10. ਪਾਣੀ ਤੋਂ ਪਲੇਟਫ਼ਾਰਮ ਦੀ ਉੱਚਾਈ = 0.50 ਜਾਂ 0.75 ਮੀ.
  11. ਪਲੇਟਫ਼ਾਰਮ ਦਾ ਏਰੀਆ = 0.50 x 0.50 ਮੀ.
  12. ਜ਼ਿਆਦਾ ਤੋਂ ਜ਼ਿਆਦਾ ਢਲਾਣ = 100 ਤੋਂ ਜ਼ਿਆਦਾ ਨਹੀਂ ।
  13. ਪੂਲ ਦੇ ਪਾਣੀ ਦਾ ਤਾਪਮਾਨ = 20° ਸੈਲਸੀਅਸ ਤੋਂ ਘੱਟ ।
  14. ਤੈਰਾਕੀ ਪ੍ਰਤੀਯੋਗਤਾਵਾਂ = 1. ਫਰੀ ਸਟਾਈਲ 2. ਬੈਕ ਸਟਰੋਕ 3. ਬਰੈਸਟ ਸਟਰੋਕ 4. ਬਟਰਫਲਾਈ ਸਟਰੋਕ 5. ਰਿਲੇ = 4 x 100 ਮੀ. ਫਰੀ ਸਟਾਈਲ 4 x 400 ਮੀਟਰ ਮੈਡਲੇ

ਤੈਰਾਕੀ (Swimming) Game Rules – PSEB 10th Class Physical Education 1
ਖੇ ਸੰਬੰਧ ਵਪੂਰਨ ਜਾਣਕਾਰੀ

  1. ਸਾਰੇ ਤੈਰਾਕੀ ਰੇਸ ਦੇ ਈਵੈਂਟਸ ਵਿਚ ਹਰੇਕ ਤੈਰਾਕ ਲਈ ਘੁੰਮਦੇ ਹੋਏ ਪੂਲ ਦੇ | ਸਿਰੇ ਨਾਲ ਸਰੀਰਕ ਸਪੱਰਸ਼ ਕਰਨਾ ਜ਼ਰੂਰੀ ਹੁੰਦਾ ਹੈ ।
  2. ਤੈਰਾਕੀ ਤਲਾਬ (Swimming Pool) ਦੀ ਲੰਬਾਈ 50 ਮੀਟਰ ਅਤੇ ਇਸ ਦੀ |’ ਘੱਟ ਤੋਂ ਘੱਟ ਚੌੜਾਈ 21 ਮੀਟਰ ਹੁੰਦੀ ਹੈ ।
  3. ਤੈਰਾਕੀ ਤਲਾਬ ਵਿਚ ਪਾਣੀ ਦੀ ਡੂੰਘਾਈ 1.8 ਮੀਟਰ ਤੋਂ ਵੱਧ ਹੁੰਦੀ ਹੈ ।
  4. ਇਸ ਵਿਚ ਲੰਬਾਈ ਵਿਚ ਪਾਣੀ ਦੇ ਤਲ ਤੋਂ 0.3 ਮੀਟਰ ਉੱਪਰ ਅਤੇ 0.3 ਮੀਟਰ ਹੇਠਾਂ ਛੋਟ ਹੋਵੇਗੀ ।
  5. ਕੋਈ ਵੀ ਤੈਰਾਕ ਅਜਿਹੀ ਵਸਤੂ ਦੀ ਵਰਤੋਂ ਨਹੀਂ ਕਰ ਸਕਦਾ ਜਾਂ ਪਹਿਨ ਨਹੀਂ ਸਕਦਾ, ਜਿਸ ਨਾਲ ਉਸ ਨੂੰ ਆਪਣੀ ਤੈਰਾਕੀ ਦੀ ਚਾਲ ਵਧਾਉਣ ਵਿਚ ਮਦਦ ਮਿਲੇ ।
  6. ਬਰੈਸਟ ਸਟਰੋਕ ਤੈਰਾਕੀ ਵਿਚ ਤੈਰਾਕ ਡੋਲਫਿਨ ਕਿੱਕ ਨਹੀਂ ਮਾਰ ਸਕਦਾ ।
  7. ਬਟਰਫਲਾਈ ਸਟਰੋਕ ਵਿਚ ਦੋਨਾਂ ਬਾਹਾਂ ਨੂੰ ਇੱਕੋ ਸਮੇਂ ਪਾਣੀ ਦੇ ਉੱਪਰ ਅੱਗੇ ਅਤੇ ਪਿੱਛੇ ਜਾਣਾ ਚਾਹੀਦਾ ਹੈ ।
  8. ਬੈਕ ਸਟਰੋਕ ਤੈਰਾਕੀ ਵਿਚ ਪਿੱਠ ਦੀ ਸਧਾਰਨ ਸਥਿਤੀ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ।
  9. ਫਰੀ ਸਟਾਈਲ ਤੈਰਾਕੀ ਵਿਚ ਤੈਰਾਕ ਕਿਸੇ ਵੀ ਢੰਗ ਨਾਲ ਤੈਰ ਸਕਦਾ ਹੈ ।
  10. ਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਕੋਚਿੰਗ ਦੇਣਾ ਮਨਾ ਹੈ ।
  11. ਕੋਈ ਤੈਰਾਕ ਈਵੈਂਟਸ ਸਮੇਂ ਸਰੀਰ ‘ਤੇ ਤੇਲ ਜਾਂ ਚਿਕਨਾਈ ਵਾਲੀ ਵਸਤੁ ਨਹੀਂ ਮਲ ਸਕਦਾ ।
  12. ਤੈਰਾਕ ਨੂੰ ਨਿਯਮਾਂ ਅਨੁਸਾਰ ਬਣਾਈ ਗਈ ਯੂਨੀਫਾਰਮ ਹੀ ਪਾਉਣੀ ਚਾਹੀਦੀ ਹੈ ।
  13. ਤੈਰਾਕ ਨੂੰ ਹਮੇਸ਼ਾਂ ਆਪਣੀ ਲਾਈਨ ਵਿਚ ਹੀ ਤੈਰਨਾ ਚਾਹੀਦਾ ਹੈ ।
  14. ਲੇਨ (Lane) ਜਿਨ੍ਹਾਂ ਦੀ ਚੌੜਾਈ 2.5 m ਹੋਵੇਗੀ, ਜੋ ਰੱਸੀਆਂ ਨਾਲ ਬਣੀਆਂ ਹੋਣਗੀਆਂ । ਮੁਕਾਬਲੇ ਸਮੇਂ ਪਾਣੀ ਦੀ ਸਤਹਿ ਲਗਾਤਾਰ ਇੱਕੋ ਜਿਹੀ ਬਿਨਾਂ ਹਲਚਲ ਵਾਲੀ ਹੋਣੀ ਚਾਹੀਦੀ ਹੈ ।

ਤੈਰਾਕੀ (Swimming) Game Rules – PSEB 10th Class Physical Education

ਪ੍ਰਸ਼ਨ 1.
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਮੁਕਾਬਲਿਆਂ ਲਈ ਨਿਯੁਕਤ ਅਧਿਕਾਰੀਆਂ ਦਾ ਵਰਣਨ ਕਰੋ ।
ਉੱਤਰ-
ਉਲੰਪਿਕ ਅਤੇ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਅਤੇ ਹੋਰ ਤੈਰਾਕੀ ਪ੍ਰਤੀਯੋਗਤਾਵਾਂ ਲਈ ਨਿਯੁਕਤ ਅਧਿਕਾਰੀ ਅਧਿਕਾਰੀ (Officialsਉਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਦੇਸ਼ਿਕ ਖੇਡਾਂ ਅਤੇ ਹੋਰ ਅੰਤਰ-ਰਾਸ਼ਟਰੀ ਤੈਰਾਕੀ ਪ੍ਰਤੀਯੋਗਤਾਵਾਂ ਲਈ ਹੇਠ ਲਿਖੇ ਅਧਿਕਾਰੀ (Officials) ਹੁੰਦੇ ਹਨ

  • ਰੈਫ਼ਰੀ (Referee) ਇਕ.
  • ਸਟਾਰਟਰ (Starter) ਇਕ
  • ਮੁੱਖ ਟਾਈਮ ਕੀਪਰ (Chief Time Keeper) ਇਕ
  • ਟਾਈਮ ਕੀਪਰ (Time Keepers) ਤਿੰਨ ਪ੍ਰਤੀ ਲੇਨ
  • ਮੁੱਖ ਜੱਜ (Chief Judge) ਇਕ
  • ਸਮਾਪਤੀ ਦੇ ਜੱਜ (Finishing Judges) ਤਿੰਨ ਪ੍ਰਤੀ Lane
  • ਟਰਨ ਦੇ ਇੰਸਪੈਕਟਰ (Inspectors of turns) ਇਕ
  • ਅਨਾਉਂਸਰ (Announcer) ਇਕ one at both ends
  • ਸਟਰੋਕ ਜੱਜ (Judges of Strokes) ਦੋ
  • ਰਿਕਾਰਡਰ (Recorder) ਇਕ
  • ਕਲਰਕ ਆਫ਼ ਦੀ ਹਾਊਸ (Clerk of the House) ਹੋਰ ਪਤੀਯੋਗਤਾਵਾਂ ਲਈ ਹੇਠ ਲਿਖੇ ਘੱਟ ਤੋਂ

ਘੱਟ ਅਧਿਕਾਰੀ ਹੁੰਦੇ ਹਨ –

  1. ਰੈਫ਼ਰੀ (Referee) ਇਕ
  2. ਸਟਾਰਟਰ (Starter) ਇਕ
  3. ਟਾਈਮ ਕੀਪਰ (Time Keeper) ਇਕ per lane
  4. ਸਮਾਪਤੀ ਦੇ ਜੱਜ (Finishing Judges) one per lane
  5. ਟਰਨ ਅਤੇ ਸਟਰੋਕ ਦੇ ਇੰਸਪੈਕਟਰ (Inspectors of turns and strokes) one per every two lanes
  6. ਰਿਕਾਰਡਰ (Recorder) ਇਕ

ਪ੍ਰਸ਼ਨ 2.
ਤੈਰਾਕੀ ਮੁਕਾਬਲੇ ਦੇ ਨਿਯਮ ਲਿਖੋ ।
ਉੱਤਰ-
ਤੈਰਾਕੀ ਮੁਕਾਬਲੇ ਦੇ ਨਿਯਮ (Rules for Swimming Race)

  • ਤੈਰਦੇ ਸਮੇਂ ਪ੍ਰਤੀਯੋਗੀ ਨੂੰ ਰੁਕਾਵਟ ਪਾਉਣ ਵਾਲਾ ਵਿਅਕਤੀ ਅਯੋਗ ਘੋਸ਼ਿਤ ਕੀਤਾ ਜਾਵੇਗਾ |
  • ਕਿਸੇ ਫਾਊਲ ਦੇ ਕਾਰਨ ਪ੍ਰਤੀਯੋਗੀ ਦੀ ਸਫਲਤਾ ਦੀ ਸੰਭਾਵਨਾ ਸੰਕਟ ਵਿਚ ਪੈਣ ਦੀ ਹਾਲਤ ਵਿਚ ਜੱਜਾਂ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਉਸ ਨੂੰ ਅਗਲੇ ਦੌਰ ਵਿਚ ਹਿੱਸਾ ਲੈਣ ਦੀ ਆਗਿਆ ਦੇ ਦੇਣ । ਜੇਕਰ ਫਾਉਲ ਫਾਈਨਲ ਵਿਚ ਹੋਇਆ ਹੋਵੇ ਤਾਂ ਰੈਫ਼ਰੀ ਫਾਈਨਲ ਦੋਬਾਰਾ ਕਰਵਾਉਣ ਦੀ ਆਗਿਆ ਦੇ ਸਕਦਾ ਹੈ ।
  • ਵਾਪਸੀ ਸਮੇਂ ਤੈਰਾਕ ਕੁੰਡ ਜਾਂ ਰਾਹ ਤੇ ਅੰਤ ਨੂੰ ਇਕ ਜਾਂ ਦੋਵੇਂ ਹੱਥਾਂ ਨਾਲ ਛੂਹ ਦੇਣਗੇ । ਹਿ ਦੇ ਤਲ ਨਾਲ ਗੋਤਾ ਮਾਰਨ ਦੀ ਇਜਾਜ਼ਤ ਨਹੀਂ ।
  • ਦੌੜ ਸਮੇਂ ਜੋ ਪ੍ਰਤੀਯੋਗੀ ਤਲ `ਤੇ ਖੜ੍ਹਾ ਹੋ ਜਾਵੇ, ਤਾਂ ਉਸ ਨੂੰ ਅਯੋਗ ਨਹੀਂ ਐਲਾਨਿਆ ਜਾਵੇਗਾ ਪਰ ਉਹ ਚੱਲੇਗਾ ਨਹੀਂ ।
  • ਜਲ-ਮਾਰਗ ਦੀ ਸਾਰੀ ਦੂਰੀ ਪਾਰ ਕਰਨ ਵਾਲਾ ਪ੍ਰਤੀਯੋਗੀ ਹੀ ਜੇਤੂ ਐਲਾਨਿਆ ਜਾਵੇਗਾ ।
  • ਰਿਲੇਅ ਦੌੜ ਵਿਚ ਜਿਸ ਪ੍ਰਤੀਯੋਗੀ ਟੀਮ ਦੇ ਪੈਰ ਦੂਸਰੇ ਸਾਥੀ ਦੇ ਮੋਢੇ ਨਾਲ ਛੂਹਣ ਤੋਂ ਪਹਿਲਾਂ ਜ਼ਮੀਨ ਤੋਂ ਹਟ ਜਾਣਗੇ ਉਹ ਯੋਗ ਐਲਾਨਿਆ ਜਾਵੇਗਾ, ਜਦੋਂ ਤਕ ਕਿ ਅਪਰਾਧੀ ਪ੍ਰਤੀਯੋਗੀ ਮੂਲ ਬਿੰਦੂ ‘ਤੇ ਨਾ ਵਾਪਸ ਆਏ | ਆਰੰਭਿਕ ਪਲੇਟਫਾਰਮ ਤਕ ਵਾਪਸ ਆਉਣਾ ਜ਼ਰੂਰੀ ਨਹੀਂ ।

ਪ੍ਰਸ਼ਨ 3.
ਤੈਰਾਕੀ ਮੁਕਾਬਲਿਆਂ ਵਿਚ ਹੀਟਸ ਕਿਸ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ ਅਤੇ ਫਾਈਨਲ ਕਿਸ ਤਰ੍ਹਾਂ ਹੁੰਦੀਆਂ ਹਨ ?
ਉੱਤਰ-
ਤੈਰਾਕੀ ਪ੍ਰਤੀਯੋਗਤਾ ਵਿਚ ਹੀਟਾਂ ਅਤੇ ਫਾਈਨਲ ਦੌੜਾਂ ਹੀਟਾਂ ਦਾ ਬਣਾਉਣਾ ਅਤੇ ਫਾਈਨਲ (Seeding of Heats and Finals)-ਸਾਰੇ ਤੈਰਾਕੀ ਮੁਕਾਬਲਿਆਂ ਵਿਚ ਸੈਮੀ-ਫਾਈਨਲ ਅਤੇ ਫਾਈਨਲਾਂ ਵਿਚ ਹੀਟਾਂ ਦਾ ਨਿਰਮਾਣ ਇਸ ਪ੍ਰਕਾਰ ਹੋਵੇਗਾ
(i) ਟਰਾਇਲ ਹੀਟ (Trial Heat)-

  • ਸਾਰੇ ਪ੍ਰਵੇਸ਼ਕਾਂ (Entrants) ਦਾ ਪ੍ਰਤੀਯੋਗੀ ਸਮਾਂ (Competitive time) ਪ੍ਰਵੇਸ਼ ਫਾਰਮ ਵਿਚ ਭਰ ਕੇ ਉਨ੍ਹਾਂ ਦੇ ਨਾਵਾਂ ਨੂੰ ਉਨ੍ਹਾਂ ਤੇ ਸਮੇਂ ਦੀ ਤਰਤੀਬ ਨਾਲ ਦਰਜ ਕਰਕੇ ਪ੍ਰਤੀਯੋਗਤਾ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ । ਜੋ ਪ੍ਰਤੀਯੋਗੀ ਆਪਣਾ ਸਮਾਂ ਨਹੀਂ ਭਰਦੇ, ਉਹਨਾਂ ਦਾ ਨਾਂ ਸੂਚੀ ਦੇ ਅੰਤ ਵਿਚ ਦਰਜ ਕੀਤਾ ਜਾਂਦਾ ਹੈ । ਜੇਕਰ ਅਜਿਹੇ ਇਕ ਤੋਂ ਜ਼ਿਆਦਾ ਪ੍ਰਤੀਯੋਗੀ ਹੋਣ ਤਾਂ ਉਹਨਾਂ ਦੇ ਥਾਂ ਦਾ ਫ਼ੈਸਲਾ ਪਰਚੀ ਦੁਆਰਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕ ਜਾਂ ਟੀਮ ਨੂੰ ਸਭ ਤੋਂ ਅੰਤਿਮ ਹੀਟ ਵਿਚ, ਉਸ ਤੋਂ ਘੱਟ ਤੇਜ਼ ਨੂੰ ਅੰਤਿਮ ਤੋਂ ਪਹਿਲਾਂ ਵਾਲੀ ਹੀਟ ਵਿਚ ਅਤੇ ਇਸੇ ਪ੍ਰਕਾਰ ਬਾਕੀ ਦੇ ਤੈਰਾਕਾਂ ਜਾਂ ਟੀਮਾਂ ਦੀ ਹੀਟ ਦਾ ਫੈਸਲਾ ਕੀਤਾ ਜਾਂਦਾ ਹੈ ।
  • ਸਭ ਨਾਲੋਂ ਤੇਜ਼ ਤੈਰਾਕੇ ਜਾਂ ਟੀਮ ਨੂੰ ਕੇਂਦਰੀ ਲੇਨ (Central lane) ਵਿਚ ਰੱਖਿਆ ਜਾਂਦਾ ਹੈ ਜਦ ਕਿ ਪੁਲਾਂ ਵਿਚ ਲੇਨਾਂ ਦੀ ਸੇਕ ਸੰਖਿਆ (Odd number) ਹੋਵੇ, ਤੀਸਰੀ ਜਾਂ ਚੌਥੀ ਲੇਨ ਵਿਚ ਰੱਖਿਆ ਜਾਂਦਾ ਹੈ, ਜੇਕਰ ਪੁਲਾਂ ਵਿਚ ਤਰਤੀਬਵਾਰ 6 ਜਾਂ 8 ਲੇਨ (Lane) ਹੋਣ । ਉਸ ਨਾਲ ਘੱਟ ਤੇਜ਼ ਤੈਰਾਕ ਉਸਦੇ ਸੱਜੇ ਪਾਸੇ ਹੋਵੇਗਾ ਅਤੇ ਇਸ ਪ੍ਰਕਾਰ ਹੋਰ ਤੈਰਾਕਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਸੱਜੇ ਅਤੇ ਖੱਬੇ ਰੱਖਿਆ ਜਾਵੇਗਾ । ਇੱਕੋ ਜਿਹੇ ਸਮੇਂ ਵਾਲੇ ਤੈਰਾਕਾਂ ਦੀਆਂ ਲੇਨਾਂ ਦੀ ਸਥਿਤੀ ਪਰਚੀ ਦੁਆਰਾ ਨਿਸਚਿਤ ਕੀਤੀ ਜਾਵੇਗੀ ।

(ii) ਫਾਈਨਲ (Finals) -ਜਿੱਥੇ ਆਰੰਭਿਕ ਹੀਟਾਂ ਦੀ ਲੋੜ ਨਾ ਹੋਵੇ ਤਾਂ ਲੇਨਾਂ ਦਾ ਨਿਰਧਾਰਨ ਉੱਪਰ ਦਿੱਤੇ ਨਿਯਮ
(3) ਦੇ ਅਨੁਸਾਰ ਹੋਵੇਗਾ । ਜਿੱਥੇ ਆਰੰਭਿਕ ਹੀਟਾਂ ਹੋ ਚੁੱਕੀਆਂ ਹੋਣ, ਉੱਥੇ ਲੇਨਾਂ ਦਾ ਨਿਰਧਾਰਨ ਨਿਯਮ (3) ਦੇ ਅਨੁਸਾਰ ਹੋਵੇਗਾ ।

ਪ੍ਰਸ਼ਨ 4.
ਬਰੈਸਟ ਸਟਰੋਕ, ਬਟਰਫਲਾਈ ਸਟਰੋਕ, ਬੈਕ ਸਟਰੋਕ ਅਤੇ ਫਰੀ ਸਟਾਈਲ ਤੈਰਾਕੀ ਕੀ ਹਨ ?
ਉੱਤਰ-
ਬਰੈਸਟ ਸਟਰੋਕ ਤੈਰਾਕੀ, ਬਟਰਫਲਾਈ ਤੈਰਾਕੀ, ਬੈਕ ਸਟਰੋਕ ਤੈਰਾਕੀ ਅਤੇ ਫਰੀ ਸਟਾਈਲ ਤੈਰਾਕੀ । ਬਰੈਸਟ ਸਟਰੋਕ ਤੈਰਾਕੀ (Breast Stroke Swimming)-ਇਸ ਵਿਚ ਸਰੀਰ ਛਾਤੀ ਤੇ ਸੰਤੁਲਿਤ ਅਤੇ ਦੋਵੇਂ ਮੋਢੇ ਪਾਣੀ ਦੀ ਸਤਹਿ ਦੇ ਬਰਾਬਰ ਹੋਣਗੇ । ਹੱਥਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣਗੀਆਂ ਜੋ ਕਿ ਇਕ ਲਾਈਨ ਵਿਚ ਹੋਣ ।

ਛਾਤੀ ਤੋਂ ਦੋਨੋਂ ਹੱਥ ਇਕੱਠੇ ਅੱਗੇ ਪਾਣੀ ਦੇ ਅੰਦਰ ਜਾਂ ਉੱਤੇ ਅਤੇ ਪਿੱਛੇ ਜਾਣੇ ਚਾਹੀਦੇ ਹਨ । ਲੱਤਾਂ ਦੀ ਕਿਰਿਆ ਵਿਚ ਪੈਰ ਪਿੱਛੇ ਤੋਂ ਅੱਗੇ ਵਲ ਮੁੜਨ, ਮੱਛੀ ਦੀ ਤਰ੍ਹਾਂ ਕਿਰਿਆ ਨਹੀਂ ਕੀਤੀ ਜਾ ਸਕਦੀ, ਮੁੜਨ ਸਮੇਂ ਜਾਂ ਖਾਤਮੇ ਵਕਤ ਛੁਹ ਦੋਵੇਂ ਹੱਥਾਂ ਨਾਲ ਪਾਣੀ ਤੋਂ ਉੱਪਰ ਜਾਂ ਅੰਦਰ ਜ਼ਰੂਰੀ ਹੈ । ਸਿਰ ਦਾ ਹਿੱਸਾ ਪਾਣੀ ਦੇ ਲੈਵਲ ਤੋਂ ਉੱਪਰ ਰਹਿਣਾ ਜ਼ਰੂਰੀ ਹੈ ।

ਬਟਰਫਲਾਈ ਸਟਰੋਕ (Butterfly Stroke)-ਇਸ ਵਿਚ ਦੋਵੇਂ ਬਾਹਾਂ ਪਾਣੀ ਦੀ ਸਤ੍ਹਾ ਤੋਂ ਉੱਪਰ ਇਕੱਠੇ ਅੱਗੇ ਤੇ ਪਿੱਛੇ ਲੈ ਜਾਣੀਆਂ ਪੈਂਦੀਆਂ ਹਨ । ਸਰੀਰ ਦਾ ਛਾਤੀ ਤੇ ਭਾਰ ਰੱਖਣਾ ਚਾਹੀਦਾ ਹੈ ਅਤੇ ਦੋਹਾਂ ਮੋਢਿਆਂ ਨੂੰ ਪਾਣੀ ਦੀ ਸੇਧ ਵਿਚ ਹੋਣਾ ਚਾਹੀਦਾ ਹੈ ।

ਤੈਰਾਕੀ (Swimming) Game Rules – PSEB 10th Class Physical Education

ਖ਼ਾਸ ਕਰ ਪਹਿਲੀ ਬਾਂਹ ਸਟਰੋਕ (Arm Stroke) ਦੇ ਬਾਅਦ ਰੇਸ ਦੇ ਸ਼ੁਰੂ ਹੋਣ ਤੋਂ ਬਾਅਦ ਅਤੇ ਮੋੜਾਂ ਤੇ ਪੈਰਾਂ ਦੀਆਂ ਕਿਰਿਆਵਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ । ਮੋੜਾਂ ਤੇ ਛੰਹਦੇ ਹੋਏ ਜਾਂ ਰੇਸ ਦੀ ਸਮਾਪਤੀ ਦੇ ਸਮੇਂ ਇਕ ਹੀ ਪੱਧਰ ਤੇ ਦੋਨਾਂ ਹੱਥਾਂ ਨਾਲ ਇੱਕੋ ਸਮੇਂ ਛੂਹਣਾ ਚਾਹੀਦਾ ਹੈ । ਸ਼ੁਰੂ ਵਿਚ ਮੋੜਾਂ ਤੇ ਤੈਰਾਕ ਨੂੰ ਪਾਣੀ ਦੇ ਥੱਲੇ ਇਕ ਜਾਂ ਦੋ ਲੱਤਾਂ ਦੀਆਂ ਕਿੱਕਾਂ (Leg Kicks) ਅਤੇ ਇਕ ਬਾਂਹ ਪੁੱਲ (Arm Puli) ਮਾਰਨ ਦੀ ਆਗਿਆ ਹੈ ।

ਬੈਕ ਸਟਰੋਕ ਤੈਰਾਕੀ (Back Stroke Swimming)-ਇਸ ਵਿਚ ਪ੍ਰਤੀਯੋਗੀ ਸਟਾਰਟਿੰਗ ਗਰਿਪ (Starting grip) ਨੂੰ ਹੱਥ ਨਾਲ ਫੜ ਕੇ ਸਟਾਰਟਿੰਗ ਸਿਰੇ (Starting end) ਵਲ ਮੂੰਹ ਕਰਕੇ ਪਾਣੀ ਵਿਚ ਲਾਈਨ ਬੰਨ੍ਹ ਖੜੇ ਹੋਣਗੇ । ਤੈਰਨ ਦਾ ਸੰਕੇਤ ਮਿਲਣ ਤੇ ਉਹ ਸਾਰੀ ਰੇਸ (Race) ਵਿਚ ਆਪਣੀ ਪਿੱਠ ਦੇ ਭਾਰ ਤੈਰਨਗੇ । ਪਿੱਠ ਦੀ ਸਾਧਾਰਨ ਸਥਿਤੀ ਨੂੰ ਬਦਲਣ ਵਾਲਾ ਪ੍ਰਤੀਯੋਗੀ ਅਯੋਗ ਐਲਾਨ ਕੀਤਾ ਜਾਵੇਗਾ | ਪੈਰ ਪਾਣੀ ਵਿਚ ਹੋਣੇ ਜ਼ਰੂਰੀ ਹਨ । ਗੱਡੇ ਵਿਚ ਖੜੇ ਨਹੀਂ ਹੋ ਸਕਦੇ ।

ਫਰੀ ਸਟਾਈਲ ਤੈਰਾਕੀ (Free Style Swimming)-ਫਰੀ ਸਟਾਈਲ ਤੈਰਾਕੀ ਦਾ ਮਤਲਬ ਕਿਸੇ ਤਰ੍ਹਾਂ ਦਾ ਢੰਗ ਜਾਂ ਤੈਰਾਕੀ ਨਾਲ ਹੈ । ਇਸ ਤੋਂ ਭਾਵ ਤੈਰਨ ਦਾ ਕਿਸੇ ਤਰ੍ਹਾਂ ਦਾ ਢੰਗ, ਜੋ ਕਿ ਬਟਰਫਲਾਈ ਸਟਰੋਕ ਜਾਂ ਬੈਕ ਸਟਰੋਕ ਤੋਂ ਵੱਖਰਾ ਹੈ । ਫਰੀ ਸਟਾਈਲ ਵਿਚ ਤੈਰਾਕ ਲਈ ਮੁੜਨ ਅਤੇ ਦੌੜ ਦੇ ਖ਼ਾਤਮੇ ਸਮੇਂ ਤੈਰਾਕੀ ਕੁੰਡ ਦੀ ਦੀਵਾਰ ਨੂੰ ਹੱਥ ਨਾਲ ਛੂਹਣਾ ਜ਼ਰੂਰੀ ਨਹੀਂ । ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਨਾਲ ਛੂਹ ਸਕਦਾ ਹੈ ।

ਕੋਚਿੰਗ (Coachingਤੈਰਾਕੀ ਅਤੇ ਗੋਤਾ ਲਗਾਉਂਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਚਿੰਗ ਦੇਣਾ ਮਨ੍ਹਾ ਹੈ । ਪੁਆਇੰਟ ਦੇਣਾ-ਪਹਿਲੀਆਂ ਤਿੰਨ ਪੁਜ਼ੀਸ਼ਨਾਂ ਨੂੰ ਕ੍ਰਮਵਾਰ (5, 3, 1) ਅਤੇ ਰੀਲੇ ਰੇਸਾਂ ਵਿਚ (10, 6, 2) ਦੇ ਅਨੁਸਾਰ ਪੁਆਇੰਟ ਦਿੱਤੇ ਜਾਂਦੇ ਹਨ ।

ਪ੍ਰਸ਼ਨ 5.
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਮੁਕਾਬਲਿਆਂ ਦਾ ਵਰਣਨ ਕਰੋ ।
ਉੱਤਰ-
ਸਕੂਲ ਪੱਧਰ ਉੱਤੇ ਲੜਕੇ ਅਤੇ ਲੜਕੀਆਂ ਲਈ ਆਯੋਜਿਤ ਤੈਰਾਕੀ ਪ੍ਰਤੀਯੋਗਤਾਵਾਂ ਸਕੂਲ ਪੱਧਰ ‘ਤੇ ਤੈਰਾਕੀ ਮੁਕਾਬਲੇ (Swimming Competitions at school levels)-ਸਕੂਲ ਪੱਧਰ ਤੇ ਹੇਠ ਲਿਖੇ ਤੈਰਾਕੀ ਮੁਕਾਬਲੇ ਹੋਣਗੇ

ਲੜਕੀਆਂ ਲਈ (For Girls) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ॥
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ |
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ | 4 x 100 ਮੀਟਰ ਮੋਡਲੇ ਬਰੈਸਟ ਬੈਕ ਸਟਰੋਕ)

ਬਟਰਫਲਾਈ ਅਤੇ ਫਰੀ ਸਟਾਈਲ ਲੜਕਿਆਂ ਲਈ (For Boys) –

  1. ਫਰੀ ਸਟਾਈਲ (Free Style)-100, 200, 400, 800 ਅਤੇ 1500 ਮੀਟਰ ।
  2. ਬੈਕ ਸਟਰੋਕ (Back Stroke)-100 ਮੀਟਰ ਅਤੇ 200 ਮੀਟਰ ।
  3. ਬਰੈਸਟ ਸਟਰੋਕ (Breast Stroke)-100 ਮੀਟਰ ਅਤੇ 200 ਮੀਟਰ ।
  4. ਬਟਰਫਲਾਈ ਸਟਰੋਕ (Butterfly Stroke)-100 ਮੀਟਰ ਅਤੇ 200 ਮੀਟਰ ।
  5. ਰੀਲੇ (Relay)-4 x 100 ਮੀਟਰ ਫਰੀ ਸਟਾਈਲ ।
    4 x 100 ਮੀਟਰ ਮੈਡਲੇ ਬਰੈਸਟ, ਬੈਕ, ਬਟਰਫਲਾਈ, ਫਰੀ ਸਟਾਈਲ)

ਟੇਬਲ ਟੈਨਿਸ (Table Tennis) Game Rules – PSEB 10th Class Physical Education

Punjab State Board PSEB 10th Class Physical Education Book Solutions ਟੇਬਲ ਟੈਨਿਸ (Table Tennis) Game Rules.

ਟੇਬਲ ਟੈਨਿਸ (Table Tennis) Game Rules – PSEB 10th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(Points to Remember)

  • ਟੇਬਲ ਟੈਨਿਸ ਖੇਡ ਦੇ ਪ੍ਰਕਾਰ = ਦੋ ਸਿੰਗਲ ਅਤੇ ਡਬਲਜ਼
  • ਮੇਜ਼ ਦੀ ਲੰਬਾਈ ਅਤੇ ਚੌੜਾਈ = 274 x 152.2 ਸੈਂਟੀ. ਮੀ.
  • ਖੇਡਣ ਵਾਲੇ ਫਰਸ਼ ਦੀ ਉੱਚਾਈ = 76 ਸੈਂਟੀ ਮੀ.
  • ਖੇਡਣ ਵਾਲੇ ਫਰਸ਼ ਤੋਂ ਜਾਲ ਦੀ ਉੱਚਾਈ = 15. 25 ਸੈਂਟੀ ਮੀ.
  • ਜਾਲ ਦੀ ਲੰਬਾਈ = 183 ਸੈਂਟੀ. ਮੀ.
  • ਗੇਂਦ ਦਾ ਭਾਰ = 2.55 ਗ੍ਰਾਮ – 2.70 ਗ੍ਰਾਮ
  • ਗੇਂਦ ਦਾ ਘੇਰਾ = 40 ਮਿ. ਮੀ.
  • ਗੇਂਦ ਦਾ ਰੰਗ = ਸਫ਼ੈਦ
  • ਗੇਂਦ ਕਿਸ ਚੀਜ਼ ਦੀ ਬਣੀ ਹੁੰਦੀ ਹੈ : ਸੈਲਲਾਈਡ ਜਾਂ ਪਲਾਸਟਿਕ
  • ਮੈਚ ਦੇ ਅਧਿਕਾਰੀ = 1 ਫ਼ਰੀ, 1 ਅੰਪਾਇਰ, 1 ਸਹਾਇਕ ਅੰਪਾਇਰ ॥
  • ਗੇਮਾਂ ਵਿਚਕਾਰ ਆਰਾਮ = 1 ਮਿੰਟ
  • ਮੈਚਾਂ ਸਮੇਂ ਟਾਈਮ ਆਊਟ = 1 ਮਿੰਟ
  • ਰੇਖਾਵਾਂ ਦੀ ਚੌੜਾਈ = 2 ਸੈਂ.ਮੀ.
  • ਸਤਹਿ ਨੂੰ ਵੰਡਣ ਵਾਲੀ ਰੇਖਾ ਦੀ ਚੌੜਾਈ = 3 ਸੈਂ.ਮੀ. ।

ਖੇਡ ਸੰਬੰਧੀ ਵਪੂਰਨ ਜਾਣਕਾਰੀ

  1. ਟੇਬਲ ਟੈਨਿਸ ਦੇ ਮੇਜ਼ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ ।
  2. ਟੇਬਲ ਟੈਨਿਸ ਦੀ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ-ਸਿੰਗਲਜ਼ ਅਤੇ ਡਬਲਜ਼ । ਸਿੰਗਲਜ਼

ਵਿਚ ਕੁੱਲ ਖਿਡਾਰੀ ਦੇ ਹੁੰਦੇ ਹਨ । ਇਕ ਖਿਡਾਰੀ ਖੇਡਦਾ ਹੈ ਅਤੇ ਇਕ ਖਿਡਾਰੀ ਬਦਲਵਾਂ (Substitutes) ਹੁੰਦਾ ਹੈ । ਡਬਲਜ਼-ਇਸ ਵਿਚ 4 ਖਿਡਾਰੀ ਹੁੰਦੇ ਹਨ, ਜਿਨ੍ਹਾਂ ਵਿਚੋਂ 2 ਖੇਡਦੇ ਹਨ ਅਤੇ ਦੋ ਬਦਲਵੇਂ (Substitute) ਹੁੰਦੇ ਹਨ ।

3. ਡਬਲਜ਼ ਖੇਡ ਲਈ ਖੇਡਣ ਦੀ ਸੜਾ (Playing Surface) ਨੂੰ 3 ਸਮ ਚੌੜੀ ਸਫ਼ੈਦ ਲਾਈਨ ਨਾਲ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ ।
4. ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ ‘ਤੇ ਸਰਵਿਸ ਆਦਿ ਦੀ ਚੋਣ ਦਾ ਫ਼ੈਸਲਾ ਟਾਸ | ਦੁਆਰਾ ਕੀਤਾ ਜਾਂਦਾ ਹੈ ।
5. ਟਾਸ ਜਿੱਤਣ ਵਾਲਾ ਸਰਵਿਸ ਕਰਨ ਦਾ ਫ਼ੈਸਲਾ ਕਰਦਾ ਹੈ ਤੇ ਟਾਸ ਹਾਰਨ ਵਾਲਾ . ਸਿਰੇ ਦੀ ਚੋਣ ਕਰਦਾ ਹੈ ।
ਟੇਬਲ ਟੈਨਿਸ (Table Tennis) Game Rules – PSEB 10th Class Physical Education 1
6. ਸਿੰਗਲਜ਼ ਖੇਡ ਵਿਚ 2 ਪੁਆਇੰਟਾਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ।
7. ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਖਿਡਾਰੀ ਜਾਂ ਜੋੜੀ ਪਹਿਲੇ 5. ਪੁਆਇੰਟ ਪੂਰੇ ਕਰ ਲਵੇ ਤਾਂ ਸਿਰੇ ਬਦਲ ਲਏ ਜਾਂਦੇ ਹਨ ।
8. ਇਕ ਮੈਚ ਪੰਜ ਜਾਂ ਸੱਤ ਗੇਮਾਂ ਵਿਚੋਂ ਸਰਵਉੱਤਮ ਗਮ ਦਾ ਹੁੰਦਾ ਹੈ ।
9. ਟੇਬਲ ਟੈਨਿਸ ਦੇ ਟੇਬਲ ਦੀਆਂ ਲਾਈਨਾਂ ਚਿੱਟੀਆਂ ਹੋਣੀਆਂ ਚਾਹੀਦੀਆਂ ਹਨ ।
10. ਟੇਬਲ ਟੈਨਿਸ ਦਾ ਬਾਕੀ ਸਾਰਾ ਹਿੱਸਾ ਹਰਾ ਤੇ ਨੀਲਾ ਹੁੰਦਾ ਹੈ ।

ਟੇਬਲ ਟੈਨਿਸ (Table Tennis) Game Rules – PSEB 10th Class Physical Education

ਪ੍ਰਸ਼ਨ 2.
ਟੇਬਲ ਟੈਨਿਸ ਦੀ ਖੇਡ ਦੇ ਸਾਮਾਨ ਦਾ ਵਰਣਨ ਕਰੋ ।
ਉੱਤਰ-
ਮੇਜ਼ (Table)-ਮੇਜ਼ ਆਇਤਾਕਾਰ ਹੁੰਦਾ ਹੈ । ਇਸ ਦੀ ਲੰਬਾਈ 2.74 ਮੀਟਰ ਅਤੇ ਚੌੜਾਈ 1.52 ਮੀਟਰ ਹੁੰਦੀ ਹੈ । ਜ਼ਮੀਨ ਤੋਂ ਉਚਾਈ 76 ਸੈਂਟੀਮੀਟਰ ਹੋਵੇਗੀ | ਮੇਜ਼ ਕਿਸੇ ਵੀ ਪਦਾਰਥ ਦਾ ਬਣਿਆ ਹੋ ਸਕਦਾ ਹੈ, ਪਰ ਉਸ ਦੇ ਧਰਾਤਲ ਤੇ 30.8 ਸੈਂਟੀਮੀਟਰ ਦੀ ਉਚਾਈ ਤੋਂ ਕੋਈ ਪ੍ਰਮਾਣਿਕ ਗੇਂਦ ਸੁੱਟਣ ਤੇ ਇਕ ਸਾਰ ਠੱਪਾ ਖਾਵੇਗੀ ਜੋ 22 ਸੈਂਟੀਮੀਟਰ ਤੋਂ ਘੱਟ ਅਤੇ 25 ਸੈਂਟੀਮੀਟਰ ਤੋਂ ਵੱਧ ਉੱਚਾ ਨਹੀਂ ਹੋਣਾ ਚਾਹੀਦਾ |

ਮੇਜ਼ ਦੇ ਉੱਪਰਲੇ ਧਰਾਤਲ ਨੂੰ ਖੇਡ ਤਲ ਕਹਿੰਦੇ ਹਨ । ਇਹ ਗੁੜੇ ਹਲਕੇ ਰੰਗ ਦਾ ਹੁੰਦਾ ਹੈ । ਇਸ ਦੇ ਹਰੇਕ ਕਿਨਾਰੇ ਤੇ 2 ਸੈਂਟੀਮੀਟਰ ਚੌੜੀ ਸਫੈਦ ਰੇਖਾ ਹੋਵੇਗੀ 152.5 ਸੈਂਟੀਮੀਟਰ ਦੇ ਕਿਨਾਰੇ ਵਾਲੀਆਂ ਰੇਖਾਵਾਂ ਅੰਤ ਰੇਖਾਵਾਂ ਅਤੇ 274 ਸੈਂਟੀਮੀਟਰ ਕਿਨਾਰੇ ਵਾਲੀਆਂ ਰੇਖਾਵਾਂ ਅਖਵਾਉਂਦੀਆਂ ਹਨ । ਡਬਲਜ਼ ਖੇਡ ਵਿਚ ਮੇਜ਼ ਦੀ ਸਤਾ 3 ਮਿਲੀਮੀਟਰ ਚੌੜੀ ਸਫ਼ੈਦ ਰੇਖਾ ਦੁਆਰਾ ਦੋ ਭਾਗਾਂ ਵਿਚ ਵੰਡੀ ਹੁੰਦੀ ਹੈ, ਜੋ ਸਾਈਡ ਰੇਖਾ ਦੇ ਸਮਾਨਾਂਤਰ ਅਤੇ ਹਰੇਕ ਤੋਂ ਸਮਾਨ ਦੂਰੀ ਤੇ ਹੁੰਦੀ ਹੈ । ਇਸ ਨੂੰ ਕੇਂਦਰ ਰੇਖਾ ਕਹਿੰਦੇ ਹਨ ।

ਜਾਲ-ਜਾਲ ਦੀ ਲੰਬਾਈ 183 ਸੈਂਟੀਮੀਟਰ ਹੁੰਦੀ ਹੈ । ਇਸ ਦਾ ਉੱਪਰਲਾ ਭਾਗ ਖੇਡ ਸੜਾ (Playing Surface) ਤੋਂ 15.25 ਸੈਂਟੀਮੀਟਰ ਉੱਚਾ ਹੁੰਦਾ ਹੈ । ਇਹ ਰੱਸੀ ਦੁਆਰਾ 15.25 ਸੈਂਟੀਮੀਟਰ ਉੱਚੇ ਸਿੱਧੇ ਖੜੇ ਡੰਡਿਆਂ ਨਾਲ ਬੰਨ੍ਹਿਆ ਹੁੰਦਾ ਹੈ । ਹਰੇਕ ਡੰਡੇ ਦੀ ਬਾਹਰੀ ਸੀਮਾ ਉਸ ਸਾਈਡ ਰੇਖਾ ਅਰਥਾਤ 15.25 ਸੈਂਟੀਮੀਟਰ ਤੋਂ ਬਾਹਰ ਵਲ ਹੁੰਦੀ ਹੈ । ਗੇਂਦ-ਗੇਂਦ ਗੋਲਾਕਾਰ ਹੁੰਦੀ ਹੈ । ਇਹ ਸੈਲੂਲਾਈਡ ਜਾਂ ਪਲਾਸਟਿਕ ਦੀ ਸਫੈਦ ਪਰ ਪ੍ਰਤੀਬਿੰਬਹੀਨ ਹੁੰਦੀ ਹੈ ।

ਇਸ ਦਾ ਵਿਆਸ 37.2 ਮਿਲੀਮੀਟਰ ਤੋਂ ਘੱਟ ਅਤੇ 38.2 ਮਿਲੀਮੀਟਰ ਤੋਂ ਵੱਧ ਨਹੀਂ ਹੁੰਦਾ। ਇਸ ਦਾ ਭਾਰ 2.40 ਗਰਾਮ ਤੋਂ ਘੱਟ ਅਤੇ 2.53 ਗਰਾਮ ਤੋਂ ਵੱਧ ਨਹੀਂ ਹੁੰਦਾ । ‘ਰੈਕਟ (Racket)-ਰੈਕਟ ਕਿਸੇ ਵੀ ਆਕਾਰ ਜਾਂ ਭਾਰ ਦਾ ਹੋ ਸਕਦਾ ਹੈ । ਇਸ ਦਾ ਤਲ ਗੁੜੇ ਰੰਗ ਦਾ ਹੋਣਾ ਚਾਹੀਦਾ ਹੈ । ਇਹ ਖੇਡ 21 ਨੰਬਰਾਂ ਦੀ ਹੁੰਦੀ ਹੈ ।

ਪ੍ਰਸ਼ਨ 3.
ਟੇਬਲ ਟੈਨਿਸ ਦੀ ਖੇਡ ਵਿਚ ਹੇਠ ਲਿਖਿਆਂ ਤੋਂ ਤੁਹਾਡਾ ਕੀ ਭਾਵ ਹੈ
(1) ਖੇਡ ਦਾ ਕੁਮ
(2) ਗੇਂਦ ਖੇਡ ਵਿਚ
(3) ਚੰਗੀ ਸਰਵਿਸ
(4) ਚੰਗੀ ਰਿਟਰਨ (ਵਾਪਸੀ
(5) ਲੈਟ ।
ਉੱਤਰ-
1. ਖੇਡ ਦਾ ਕੂਮ (Order of Play)-ਸਿੰਗਲ (Single) ਖੇਡ ਵਿਚ ਸਰਵਿਸ ਕਰਨ ਵਾਲਾ (ਸਰਵਰ ਲਗਾਤਾਰ ਪੰਜ ਸਰਵਿਸਾਂ ਕਰਦਾ ਹੈ ।
ਭਾਵੇਂ ਉਸ ਦਾ ਅੰਕ ਬਣੇ ਜਾਂ ਨਾ, ਉਸ ਤੋਂ ਬਾਅਦ ਸਰਵਿਸ ਦੂਜੇ ਖਿਡਾਰੀ ਨੂੰ ਮਿਲਦੀ ਹੈ । ਇਸ ਤਰ੍ਹਾਂ ਉਸ ਨੂੰ ਵੀ ਪੰਜ ਸਰਵਿਸਾਂ ਕਰਨ ਦਾ ਹੱਕ ਮਿਲਦਾ ਹੈ ।
ਇਸ ਤਰ੍ਹਾਂ ਹਰ ਪੰਜ ਸਰਵਿਸਾਂ ਕਰਨ ਮਗਰੋਂ ਸਰਵਿਸ ਵਿਚ ਤਬਦੀਲੀ ਹੁੰਦੀ ਹੈ ।

ਡਬਲਜ਼ (Doubles)-ਖੇਡ ਵਿਚ ਸਰਵਰ ਸਰਵਿਸ ਕਰਦਾ ਹੈ ਅਤੇ ਰਿਸੀਵਰ ਚੰਗੀ ਵਾਪਸੀ ਕਰੇਗਾ | ਸਰਵਰ ਦਾ ਸਾਥੀ ਫਿਰ ਵਧੀਆ ਸਰਵਿਸ ਕਰੇਗਾ ਅਤੇ ਫਿਰ ਵਾਰੀ-ਵਾਰੀ ਹਰੇਕ ਖਿਡਾਰੀ ਉਸੇ ਤਰਤੀਬ ਨਾਲ ਵਧੀਆ ਵਾਪਸੀ ਕਰੇਗਾ !

ਚੰਗੀ ਸਰਵਿਸ (Good Service) -ਸਰਵਿਸ ਵਿਚ ਗੇਂਦ ਦਾ ਸੰਪਰਕ ਕਰਦਾ ਹੋਇਆ ਮੁਕਤ ਹੱਥ ਖੁੱਲਾ, ਉਂਗਲੀਆਂ ਜੁੜੀਆਂ ਹੋਈਆਂ ਅਤੇ ਅੰਗੁਠਾ ਮੁਕਤ ਰਹੇਗਾ ਅਤੇ ਖੇਡ ਤਲ ਦੇ ਲੇਵਲ ਤੇ ਰਾਹੀਂ ਸਰਵਰ ਗੇਂਦ ਨੂੰ ਲਿਆ ਕੇ ਹਵਾ ਵਿਚ ਇਸ ਤਰ੍ਹਾਂ ਸਰਵਿਸ ਸ਼ੁਰੂ ਕਰੇਗਾ ਕਿ ਗੇਂਦ ਹਰ ਸਮੇਂ ਨਿਰਣਾਇਕ ਨੂੰ ਨਜ਼ਰ ਆਵੇ । ਗੇਂਦ ‘ਤੇ ਫਿਰ ਇਸ ਤਰ੍ਹਾਂ ਵਾਰ ਕੀਤਾ ਜਾਵੇਗਾ ਕਿ ਸਭ ਤੋਂ ਪਹਿਲਾਂ ਸਰਵਰ ਦਾ ਸਪਰਸ਼ ਕਰਕੇ ਸਿੱਧੇ ਜਾਲ ਦੇ ਉੱਪਰ ਜਾਂ ਆਸਪਾਸ ਪਾਰ ਕਰਦੀ ਹੋਈ ਮੁੜ ਵਾਰ ਕਰਨ ਵਾਲੇ ਦੇ ਖੇਤਰ ਦਾ ਸਪਰਸ਼ ਕਰ ਲਵੇ ।

ਡਬਲਜ਼ (Doubles)-ਖੇਡ ਵਿਚ ਗੇਂਦ ਪਹਿਲੇ ਸਰਵਰ ਦਾ ਸੱਜਾ ਅੱਧ ਜਾਂ ਉਸ ਦੇ ਜਾਲ ਵਲ ਕੇਂਦਰ ਰੇਖਾ ਸਪਰਸ਼ ਕਰਕੇ ਜਾਲ ਦੇ ਆਸ-ਪਾਸ ਜਾਂ ਸਿੱਧੇ ਉਪਰੋਂ ਲੰਘ ਕੇ ਵਾਰ ਕਰਨ ਵਾਲੇ ਦੇ ਸੱਜੇ ਅੱਧ ਜਾਂ ਉਸ ਦੇ ਜਾਲ ਦੇ ਵੱਲ ਕੇਂਦਰ ਰੇਖਾ ਤੇ ਸਪਰਸ਼ ਕਰੇ ।

  • ਚੰਗੀ ਵਾਪਸੀ (A Good Return)-ਸਰਵਿਸ ਜਾਂ ਵਾਪਸ (Return) ਕੀਤੀ ਹੋਈ ਦ ਖਿਡਾਰੀ ਦੁਆਰਾ ਇਸ ਤਰ੍ਹਾਂ ਮਾਰੀ ਜਾਵੇਗੀ ਕਿ ਉਹ ਸਿੱਧੇ ਜਾਲ ਨੂੰ ਪਾਰ ਕਰਕੇ ਜਾਂ ਵਿਰੋਧੀ ਦੇ ਖੇਤਰ ਨੂੰ ਛੂਹ ਲਵੇ ।
    ਟੇਬਲ ਟੈਨਿਸ (Table Tennis) Game Rules – PSEB 10th Class Physical Education 2

2. ਗੇਂਦ ਖੇਡ ਵਿਚ (The ball in the Play-ਗੇਂਦ ਖੇਡ ਵਿਚ ਹੁੰਦੀ ਹੈ, ਜਦ ਕਿ ਇਹ ਹੱਥ ਨਾਲ ਸਰਵਿਸ ਲਈ ਛੱਡ ਦਿੱਤਾ ਜਾਵੇ । ਗੇਂਦ ਖੇਡ ਵਿਚ (Ball in Play) ਤਦ ਤਕ ਹੋਵੇਗਾ ਜਦ ਤਕ –

  • ਗੇਂਦ ਇਕ ਕੋਰਟ ਨੂੰ ਦੋ ਵਾਰ ਲਗਾਤਾਰ ਛੂਹ ਨਹੀਂ ਲੈਂਦੀ ।
  • ਸਰਵਿਸ ਤੋਂ ਇਲਾਵਾ ਹਰੇਕ ਕੋਰਟ ਦੇ ਬਿਨਾਂ ਰੈਕਟ ਦੇ ਚੋਟ ਖਾਏ ਵਾਰੀ-ਵਾਰੀ ਨਾ ਛੂਹੇ ।
  • ਕਿਸੇ ਖਿਡਾਰੀ ਦੁਆਰਾ ਲਗਾਤਾਰ ਇਕ ਤੋਂ ਵਧੇਰੇ ਵਾਰ ਗੇਂਦ ‘ਤੇ ਚੋਟ ਨਾ ਲਗਾਈ ਜਾਵੇ ।
  • ਕਿਸੇ ਖਿਡਾਰੀ ਜਾਂ ਉਸ ਦੁਆਰਾ ਪਹਿਲੀ ਫੜੀ ਚੀਜ਼ ਨੂੰ ਨਾ ਛੂਹ ਜਾਵੇ ।
  • ਡਬਲਜ਼ ਸਰਵਿਸ ਵਿਚ ਸਰਵਿਸ ਜਾਂ ਰਿਸੀਵਰ ਦੇ ਸੱਜੇ ਅੱਧੇ ਹਿੱਸੇ ਨੂੰ ਨਾ ਛੂਹ ਜਾਵੇ ।

3. ਚੰਗੀ ਸਰਵਿਸ (Good Service) -ਚੰਗੀ ਸਰਵਿਸ ਲਈ ਗੇਂਦ ਨੂੰ ਸੁਤੰਤਰ ਹੱਥ (Free hand) ਦੀ ਸਥਿਰ ਹਥੇਲੀ ‘ਤੇ ਰੱਖਿਆ ਹੋਣਾ ਚਾਹੀਦਾ ਹੈ, ਹੱਥ ਖੁੱਲ੍ਹਿਆ ਅਤੇ ਟੇਬਲ ਟੈਨਿਸ ਚਪਟਿਆ ਹੋਵੇ, ਉਂਗਲੀਆਂ ਇਕੱਠੀਆਂ ਅਤੇ ਅੰਗੂਠਾ ਇਕ ਪਾਸੇ ਹੋਣਾ ਚਾਹੀਦਾ ਹੈ ।

ਸੁਤੰਤਰ ਹੱਥ (Free hand) ਜਦ ਕਿ ਗੇਂਦ ਦੇ ਸੰਪਰਕ ਵਿਚ ਹੋਵੇ ਤਾਂ ਖੇਡਣ ਦੀ ਸੜਾ (Playing Surface) ਤੋਂ ਉੱਚਾ ਉੱਠਿਆ ਹੋਣਾ ਚਾਹੀਦਾ ਹੈ । ਫਿਰ ਸਰਵਰ ਸਰਵਿਸ ਸ਼ੁਰੂ ਕਰੇਗਾ ਕੇਵਲ ਗੇਂਦ ਨੂੰ ਹੱਥ ਤੋਂ ਛੱਡ ਕੇ ਅਤੇ ਗੇਂਦ ਨੂੰ ਕੋਈ ਸਪਿਨ (Spin) ਨਹੀਂ ਦੇਵੇਗਾ ।

4. ਚੰਗੀ ਰਿਟਰਨ (Good Return)-ਸਰਵਿਸ ਕੀਤੇ ਗਏ ਗੇਂਦ ਤੇ ਚੋਟ ਲਗਾਈ ਜਾਵੇਗੀ ਤਾਂ ਜੋ ਜਾਲ (Net) ਦੇ ਉੱਪਰੋਂ ਗੁਜ਼ਰ ਕੇ ਸਿੱਧੀ ਵਿਰੋਧੀ ਦੇ ਕੋਰਟ ਨੂੰ ਛੁਹੇ । ਜੇਕਰ ਗੇਂਦ ਜਾਲ ਤੋਂ ਪਾਰ ਕਰਦੇ ਹੋਏ ਇਸ ਦੀਆਂ ਸਪੋਰਟਾਂ (Supports) ਨੂੰ ਛੂਹ ਜਾਵੇ, ਉਸ ਨੂੰ ਸਿੱਧੀ ਗੁਜ਼ਰੀ (Passed directly) ਮੰਨਿਆ ਜਾਵੇਗਾ ।

5. ਲੈਟ (A let) ਗੇਂਦ ਖੇਡ ਵਿਚ (Ball in Play) ਨੂੰ ਰੈਲੀ (rally) ਕਹਿੰਦੇ ਹਨ । ਰੈਲੀ ਲੈਟ (Let) ਹੋ ਜਾਂਦੀ ਹੈ ਜਦ|

  • ਸਰਵਿਸ ਕੀਤਾ ਹੋਇਆ ਬਾਲ ਜਾਲ ਜਾਂ ਉਸ ਦੀ ਸਪੋਰਟ (Support) ਨੂੰ ਛੂਹ ਜਾਵੇ ।
  • ਜਦ ਕਿਸੇ ਰਿਸੀਵਰ ਜਾਂ ਉਸ ਦਾ ਸਾਥੀ (Partner) ਤਿਆਰ ਨਾ ਹੋਵੇ ਅਤੇ ਸਰਵਿਸ ਕਰ ਦਿੱਤੀ ਜਾਵੇ ।
  • ਜੇ ਕਿਸੇ ਦੁਰਘਟਨਾ ਵਿਚ ਇਕ ਖਿਡਾਰੀ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਨਾ ਕਰ ਸਕੇ ।
  • ਜੇ ਖੇਡਣ ਦੀ ਤਰਤੀਬ ਜਾਂ ਸਿਰਿਆਂ ਦੀ ਗਲਤੀ ਨੂੰ ਠੀਕ ਕਰਨ ਲਈ ਖੇਡ ਰੋਕਿਆ ਜਾਵੇ ।

ਟੇਬਲ ਟੈਨਿਸ (Table Tennis) Game Rules – PSEB 10th Class Physical Education

ਪ੍ਰਸ਼ਨ 4.
ਟੇਬਲ ਟੈਨਿਸ ਦੀ ਖੇਡ ਵਿਚ ਪੁਆਇੰਟ ਕਿਵੇਂ ਮਿਲਦੇ ਹਨ ਅਤੇ ਖਿਡਾਰੀ ਕਿਵੇਂ ਜਿੱਤਦਾ ਹੈ ।
ਉੱਤਰ-
ਪੁਆਇੰਟ (Point)-ਇਕ ਖਿਡਾਰੀ ਇਕ ਪੁਆਇੰਟ ਦੇ ਦੇਵੇਗਾ ਜੇਕਰ –

  • ਉਹ ਚੰਗੀ ਸਰਵਿਸ ਕਰਨ ਵਿਚ ਅਸਫਲ ਰਹੇ ।
  • ਜੇਕਰ ਉਸ ਦੇ ਵਿਰੋਧੀ ਨੇ ਚੰਗੀ ਸਰਵਿਸ ਜਾਂ ਚੰਗੀ ਰਿਟਰਨ ਕੀਤੀ ਹੈ ਅਤੇ ਉਹ ਆਪ ਚੰਗੀ ਰਿਟਰਨ ਕਰਨ ਵਿਚ ਅਸਫਲ ਹੋ ਜਾਵੇ ।
  • ਜੇਕਰ ਉਹ ਜਾਂ ਉਸ ਦੀ ਰੈਕਟ ਜਾਲ ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in play) ਹੋਵੇ ।
  • ਜੇਕਰ ਉਸ ਦਾ ਸੁਤੰਤਰ ਹੱਥ (Free hand) ਖੇਡ ਦੀ ਸੜਾ (Playing Surface) ਨੂੰ ਛੂਹ ਜਾਵੇ, ਜਦ ਕਿ ਗੇਂਦ ਖੇਡ ਵਿਚ (Ball in Play) ਹੋਵੇ ।
  • ਜੇਕਰ ਉਹ ਗੇਂਦ ਨੂੰ ਵਾਲੀ (Volley) ਮਾਰਦਾ ਹੈ ।
  • ਡਬਲਜ਼ ਵਿਚ ਆਪਣੀ ਵਾਰੀ ਦੇ ਬਿਨਾਂ ਗੇਂਦ ‘ਤੇ ਚੋਟ ਕਰਦਾ ਹੈ ।

ਗੇਮ (A Game)-ਇਕ ਖਿਡਾਰੀ ਜਾਂ ਜੋੜਾ (Game) ਜਿੱਤ ਜਾਵੇਗਾ ਜੇਕਰ ਉਹ ਪਹਿਲੇ 1 ਪੁਆਇੰਟ ਸਕੋਰ ਕਰ ਲੈਂਦਾ ਹੈ । ਜਦ ਦੋਨਾਂ ਖਿਡਾਰੀਆਂ ਦੇ ਜੋੜੇ ਨੇ 11 ਪੁਆਇੰਟ ਸਕੋਰ ਕਰ ਲਏ ਹੋਣ ਤਾਂ ਉਹ ਖਿਡਾਰੀ ਜਾਂ ਜੋੜਾ ਜੇਤੂ ਹੋਵੇਗਾ, ਜੋ ਦੂਸਰੇ ਤੋਂ ਪਹਿਲਾਂ 2 ਪੁਆਇੰਟ ਪ੍ਰਾਪਤ ਕਰ ਲਵੇਗਾ ।

ਪ੍ਰਸ਼ਨ 5.
ਟੇਬਲ ਟੈਨਿਸ ਵਿਚ ਸਿਰਿਆਂ ਦੀ ਚੋਣ ਅਤੇ ਸਰਵਿਸ ਕਿਸ ਤਰ੍ਹਾਂ ਚੁਣਦੇ ਹਨ ? ਸਿਰਿਆਂ ਦਾ ਬਦਲ ਕਿਵੇਂ ਹੁੰਦਾ ਹੈ ? ਸਰਵਿਸ ਅਤੇ ਰਿਸੀਵ ਕਰਨ ਦੀਆਂ ਗਲਤੀਆਂ ਦੱਸੋ ।
ਉੱਤਰ-
ਸਿਰਿਆਂ ਅਤੇ ਸਰਵਿਸ ਦੀ ਚੋਣ (THE CHOICE OF ENDS AND SERVICE) ਟੇਬਲ ਟੈਨਿਸ ਦੀ ਖੇਡ ਵਿਚ ਸਿਰਿਆਂ (Ends) ਅਤੇ ਸਰਵਿਸ ਦੀ ਚੋਣ ਦਾ ਫ਼ੈਸਲਾ ਟਾਸ ਦੁਆਰਾ ਕੀਤਾ ਜਾਂਦਾ ਹੈ । ਟਾਸ ਜਿੱਤਣ ਵਾਲਾ ਸਰਵਿਸ ਕਰਨ ਜਾਂ ਸਰਵਿਸ ਨਾ ਕਰਨ ਦਾ ਫ਼ੈਸਲਾ ਕਰਦਾ ਹੈ ਅਤੇ ਟਾਸ ਹਾਰਨ ਵਾਲਾ ਸਿਰੇ ਦੀ ਚੋਣ ਕਰਦਾ ਹੈ ।

ਸਿਰਿਆਂ ਅਤੇ ਸਰਵਿਸ ਵਿਚ ਤਬਦੀਲੀ (The Change of Ends and Service) -ਇਕ ਖਿਡਾਰੀ ਜਾਂ ਜੋੜਾ ਜੋ ਇਕ ਗੇਮ ਵਿਚ ਇਕ ਸਿਰੇ ਤੇ ਹੁੰਦਾ ਹੈ, ਦੂਜੀ ਗੇਮ ਵਿਚ ਦੂਜੇ ਸਿਰੇ ਤੇ ਹੋਵੇਗਾ ਤੇ ਇਸ ਤਰ੍ਹਾਂ ਜਦ ਤਕ ਮੈਚ ਖ਼ਤਮ ਨਹੀਂ ਹੋ ਜਾਂਦਾ ਇਕ ਮੈਚ, ਇਕ ਗੇਮ ਜਾਂ ਤਿੰਨ ਜਾਂ ਪੰਜ ਗੇਮਾਂ ਵਿਚੋਂ ਸਰਵਉੱਤਮ ਗੇਮ ਦਾ ਹੁੰਦਾ ਹੈ ।

ਮੈਚ ਦੀ ਆਖਰੀ ਸੰਭਵ ਗੇਮ ਵਿਚ ਜਦੋਂ ਕੋਈ ਵੀ ਖਿਡਾਰੀ ਜਾਂ ਜੋੜਾ ਪਹਿਲੇ ਦਸ ਪੁਆਇੰਟ ਪੂਰੇ ਕਰ ਲਵੇ, ਤਾਂ ਸਿਰੇ ਬਦਲੇ ਜਾਂਦੇ ਹਨ । ਸਿੰਗਲਜ਼ (Singles) ਵਿਚ 2 ਪੁਆਇੰਟਾਂ ਤੋਂ ਮਗਰੋਂ ਸਰਵਿਸ ਬਦਲ ਦਿੱਤੀ ਜਾਂਦੀ ਹੈ ਅਰਥਾਤ ਸਰਵਰ ਰਿਸੀਵਰ ਸਰਵਿਸ ਬਣ ਜਾਂਦਾ ਹੈ ।

ਡਬਲਜ਼ (Doubles) ਵਿਚ ਪਹਿਲੀਆਂ ਦੋ ਸਰਵਿਸਾਂ ਕਿਸੇ ਜੋੜੇ ਦੇ ਇਕ ਜਿੱਤੇ ਹੋਏ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਦੂਜੇ ਜੋੜੇ ਦੇ ਉਸ ਦੇ ਮੁਕਾਬਲੇ ਹਾਰੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ ।

ਦੂਜੀਆਂ 2 ਸਰਵਿਸਾਂ ਪਹਿਲੇ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ । ਤੀਜੀਆਂ 2 ਸਰਵਿਸਾਂ ਪਹਿਲੀਆਂ ਦੋ ਸਰਵਿਸਾਂ ਪ੍ਰਾਪਤ ਕਰਨ ਵਾਲੇ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ।

ਚੌਥੀਆਂ 2 ਸਰਵਿਸਾਂ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਕੀਤੀਆਂ ਜਾਣਗੀਆਂ ਤੇ ਪਹਿਲੇ ਰਿਸੀਵਰ ਦੇ ਸਾਥੀ ਦੁਆਰਾ ਪ੍ਰਾਪਤ ਕੀਤੀਆਂ ਜਾਣਗੀਆਂ | ਪੰਜਵੀਆਂ 2 ਸਰਵਿਸਾਂ ਪਹਿਲੀਆਂ 2 ਸਰਵਿਸਾਂ ਪ੍ਰਾਪਤ ਕਰਨ ਵਾਲੇ ਨੂੰ ਕੀਤੀਆਂ ਜਾਣਗੀਆਂ ਤੇ ਇਸੇ ਤਰਤੀਬ ਨਾਲ ਜਦ ਤਕ ਕਿ ਮੈਚ ਖ਼ਤਮ ਨਹੀਂ ਹੋ ਜਾਂਦਾ । ਸਿਰਿਆਂ, ਸਰਵਿਸ ਜਾਂ ਰਿਸੀਵ ਕਰਨ ਦੀ ਅਨਿਯਮਿਤਤਾ (Out of Order of Ends, Serving or Receiving)-ਜਦੋਂ ਸਿਰਿਆਂ (Ends) ਨੂੰ ਬਦਲਣਾ ਹੋਵੇ ਤੇ ਉਹਨਾਂ ਦੇ ਸਿਰੇ ਨਾ ਬਦਲੇ ਹੋਣ, ਤਾਂ ਉਹਨਾਂ ਨੂੰ ਗ਼ਲਤੀ ਦਾ ਪਤਾ ਲੱਗਣ ਮਗਰੋਂ ਤੁਰੰਤ ਸਿਰੇ ਬਦਲਣੇ ਪੈਣਗੇ, ਪਰ ਸ਼ਰਤ ਇਹ ਹੈ ਕਿ ਗੇਮ ਪੂਰੀ ਨਾ ਹੋ ਗਈ ਹੋਵੇ ।

ਇਸ ਅਵਸਥਾ ਵਿਚ ਸਾਰੇ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ । ਜੇਕਰ ਕੋਈ ਖਿਡਾਰੀ ਬਿਨਾਂ ਆਪਣੀ ਵਾਰੀ ਦੇ ਸਰਵਿਸ ਕਰਦਾ ਹੈ ਜਾਂ ਸਰਵਿਸ ਪ੍ਰਾਪਤ ਕਰਦਾ ਹੈ, ਤਾਂ ਖੇਡ ਗ਼ਲਤੀ ਦਾ ਪਤਾ ਲੱਗਣ ਉੱਤੇ ਰੋਕ ਦਿੱਤੀ ਜਾਵੇਗੀ ਅਤੇ ਖੇਡ ਦੁਬਾਰਾ ਉਸੇ ਖਿਡਾਰੀ ਦੀ ਸਰਵਿਸ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸਰਵਿਸ ਕਰਨ ਦੀ ਵਾਰੀ ਖੇਡ ਸ਼ੁਰੂ ਹੋਣ ਜਾਂ 5 ਸਕੋਰ ਉੱਤੇ ਸੀ । ਇਸ ਹਾਲਤ ਵਿਚ ਵੀ ਗ਼ਲਤੀ ਤੋਂ ਪਹਿਲਾਂ ਸਕੋਰ ਕੀਤੇ ਗਏ ਪੁਆਇੰਟ ਮੰਨੇ ਜਾਣਗੇ |

ਮੁੱਕੇਬਾਜ਼ੀ (Boxing) Game Rules – PSEB 10th Class Physical Education

Punjab State Board PSEB 10th Class Physical Education Book Solutions ਮੁੱਕੇਬਾਜ਼ੀ (Boxing) Game Rules.

ਮੁੱਕੇਬਾਜ਼ੀ (Boxing) Game Rules – PSEB 10th Class Physical Education

ਯਾਦ ਰੈੱਖਣ ਵਾਲੀਆਂ ਗੱਲਾਂ
(Points to Remember)

  1. ਰਿੰਗ ਦਾ ਆਕਾਰ = ਵਰਗਾਕਾਰ
  2. ਇਕ ਭੁਜਾ ਦੀ ਲੰਬਾਈ = 20 ਫੁੱਟ
  3. ਰੱਸਿਆਂ ਦੀ ਗਿਣਤੀ = ਪੰਜ
  4. ਭਾਰਾ ਦੀ ਗਿਣਤੀ = ਗਿਆਰਾਂ
  5. ਪੱਟੀ ਦੀ ਲੰਬਾਈ = 8 ਫੁੱਟ, 4 ਇੰਚ
  6. ਪੱਟੀ ਦੀ ਚੌੜਾਈ = 1 ਇੰਚ
  7. ਰੰਗ ਦੀ ਫ਼ਰਸ਼ ਤੋਂ ਉੱਪਰ ਚੌੜਾਈ = 3 ਫੁੱਟ, 4 ਇੰਚ
  8. ਸੀਨੀਅਰ ਮੁਕਾਬਲਿਆਂ ਦੀ ਮਿਆਦ = 3-1-3-1-3
  9. ਯੂਨੀਅਰ ਲਈ ਮਿਆਦ = 2-1-2-1
  10. ਅੰਤਰ ਰਾਸ਼ਟਰੀ ਮੁਕਾਬਲਿਆਂ ਦੀ ਮਿਆਦ 2-1-2-1-2-1-2-1-2
  11. ਕੋਨਿਆਂ ਦਾ ਰੰਗ = ਲਾਲ ਅਤੇ ਨੀਲਾ
  12. ਅਧਿਕਾਰੀ = 1 ਰੈਫਰੀ, 3 ਜਾਂ 5 ਜੱਜ ॥

ਖੇਡ ਸੰਬੰਧੀ ਵਪੂਰਨ ਜਾਣਕਾਰੀ

  • ਮੁੱਕੇਬਾਜ਼ੀ ਲਈ ਰਿੰਗ ਦਾ ਆਕਾਰ ਵਰਗਾਕਾਰ ਅਤੇ ਇਕ ਭੁਜਾ ਦੀ ਲੰਬਾਈ 20 ਫੁੱਟ ਹੁੰਦੀ ਹੈ ।
  • ਰੰਗ ਵਿਚ ਰੱਸਿਆਂ ਦੀ ਗਿਣਤੀ ਪੰਜ ਹੁੰਦੀ ਹੈ ਅਤੇ ਕੋਨਿਆਂ ਦਾ ਰੰਗ ਇਕ ਨੀਲਾ | ਅਤੇ ਦੂਜਾ ਲਾਲ ਹੁੰਦਾ ਹੈ ।
  • ਮੁੱਕੇਬਾਜ਼ੀ ਲਈ ਭਾਰ ਦੇ ਵਰਗਾਂ ਦੀ ਗਿਣਤੀ ਗਿਆਰਾਂ ਹੁੰਦੀ ਹੈ ।
  • ਦਸਤਾਨਿਆਂ ਦਾ ਭਾਰ 10 ਐੱਸ ਤੱਕ ਹੋ ਸਕਦਾ ਹੈ ।
  • ਪੱਟੀ ਦੀ ਲੰਬਾਈ 8 ਫੁੱਟ 4 ਇੰਚ ਅਤੇ ਚੌੜਾਈ 1 \(\frac{1}{4}\) ਇੰਚ ਹੋਣੀ ਚਾਹੀਦੀ ਹੈ ।

ਪ੍ਰਸ਼ਨ 1.
ਮੁੱਕੇਬਾਜ਼ੀ ਵਿੱਚ ਭਾਰ ਅਨੁਸਾਰ ਕਿਹੜੇ-ਕਿਹੜੇ ਮੁਕਾਬਲੇ ਕਰਵਾਏ ਜਾਂਦੇ ਹਨ ?
ਉੱਤਰ-
ਮੁੱਕੇਬਾਜ਼ੀ ਵਿਚ ਵਜ਼ਨ ਵਰਗੀਕਰਨ –

  • ਲਾਈਟ ਫਲਾਈ ਵੇਟ (Light fly weight) = 48 kg.
  • ਫਲਾਈ ਵੇਟ (Fly weight) = 51 kg
  • ਬੈਟਮ ਵੇਟ (Bentum weight) = 54 kg.
  • ਫੈਕਰ ਵੇਟ (Feather weight) = 57 kg.
  • ਲਾਈਟ ਵੇਟ (Light weight)= 60 kg.
  • ਲਾਈਟ ਵੈਲਟਰ ਵੇਟ (Light welter weight = 63.5 kg.
  • ਵੈਲਟਰ ਵੇਟ (Welter weight) = 67 kg.
  • ਲਾਈਟ ਮਿਡਲਵੇਟ (Light middle weight) = 71 kg.
  • ਮਿਡਲ ਵੇਟ (Middle weight) = 75 kg.
  • ਲਾਈਟ ਹੈਵੀ ਵੇਟ (Light heavy weight) = 80 kg.
  • ਰੈਵੀ ਵੈਟ (Heavy weight) = 80 kg. 3. fame
  • ਸੁਪਰ ਹੈਵੀ ਵੇਟ (Supper heavy weight) = 80 kg.

ਪ੍ਰਸ਼ਨ 2.
ਮੁੱਕੇਬਾਜ਼ੀ ਵਿਚ ਰਿੰਗ, ਰੱਸਾ, ਪਲੇਟਫਾਰਮ, ਅੰਡਰ ਕਵਰ, ਪੋਸ਼ਾਕ, ਦਸਤਾਨੇ ਅਤੇ ਪੱਟੀਆਂ ਬਾਰੇ ਲਿਖੋ ।
ਉੱਤਰ-
ਰਿਗ (Ring)-ਸਾਰੇ ਮੁਕਾਬਲਿਆਂ ਵਿਚ ਰਿੰਗ ਦਾ ਅੰਦਰੂਨੀ ਮਾਪ 12 ਫੁੱਟ ਤੋਂ 20 ਫੁੱਟ (3 ਮੀ: 66 ਸੈਂ: ਮੀ: ਤੋਂ 6 ਮੀ: 10 ਸੈਂ: ਮੀ:) ਵਰਗ ਵਿਚ ਹੋਵੇਗਾ ; ਰਿੰਗ ਦੀ ਸਤਾ ਸਭ ਤੋਂ ਉੱਪਰ ਰੱਸੀ ਦੀ ਉਚਾਈ 16″, 28, 40, 50′ ਹੋਵੇਗੀ ।

ਮੁੱਕੇਬਾਜ਼ੀ (Boxing) Game Rules – PSEB 10th Class Physical Education

ਰੱਸਾ (Rope)-ਰਿੰਗ ਚਾਰ ਰੱਸਿਆਂ ਦੇ ਸੈੱਟ ਨਾਲ ਬਣਿਆ ਹੋਵੇਗਾ, ਜਿਹੜਾ ਕਿ ਲਿਨਨ ਜਾਂ ਕਿਸੇ ਨਰਮ ਪਦਾਰਥ ਨਾਲ ਢੱਕਿਆ ਹੋਵੇਗਾ ।

ਪਲੇਟਫਾਰਮ (Platform)-ਪਲੇਟਫਾਰਮ ਸੁਰੱਖਿਅਤ ਰੂਪ ਵਿਚ ਬਣਿਆ ਹੋਵੇਗਾ । ਇਹ ਸਮਤਲ ਅਤੇ ਬਗੈਰ ਕਿਸੇ ਰੁਕਾਵਟੀ ਖੇਪ ਦਾ ਹੋਵੇਗਾ । ਇਹ ਘੱਟ ਤੋਂ ਘੱਟ 18 ਇੰਚ ਰੱਸਿਆਂ ਦੀਆਂ ਲਾਈਨਾਂ ਤੇ ਬਣਿਆ ਹੋਵੇਗਾ । ਇਸ ਦੇ ਚਾਰ ਕਾਰਨਰ ਪੋਸਟ ਲੱਗੇ ਹੋਣਗੇ, ਜਿਹੜੇ ਕਿ ਇਸ ਤਰ੍ਹਾਂ ਬਣਾਏ ਜਾਣਗੇ ਕਿ ਕਿਤੇ ਕੋਈ ਸੱਟ ਨਾ ਲੱਗੇ ।

ਅੰਡਰ ਕਵਰ (Under-Cover)-ਫਰਸ਼ ਇਕ ਅੰਡਰ ਕਵਰ ਨਾਲ ਢੱਕਿਆ ਹੋਵੇਗਾ, ਜਿਸ ਉੱਤੇ ਕੈਨਵਸ ਵਿਛਾਈ ਜਾਵੇਗੀ ।

ਪੋਸ਼ਾਕ (Costumes)-ਪ੍ਰਤੀਯੋਗੀ ਇਕ ਬਨਿਆਨ (Vest) ਪਹਿਨ ਕੇ ਬਾਕਸਿੰਗ ਕਰਨਗੇ, ਜਿਹੜੀ ਕਿ ਪੂਰੀ ਤਰ੍ਹਾਂ ਨਾਲ ਛਾਤੀ ਅਤੇ ਪਿੱਠ ਢਕੀ ਰੱਖੇਗੀ । ਸ਼ਰਟਸ ਉੱਚਿਤ ਲੰਬਾਈਆਂ ਦੀਆਂ ਹੋਣਗੀਆਂ ਜਿਹੜੀਆਂ ਕਿ ਪੱਟ ਦੇ ਅੱਧੇ ਹਿੱਸੇ ਤਕ ਜਾਣਗੀਆਂ । ਬਟ ਜਾਂ ਜੱਤੇ ਹਲਕੇ ਹੋਣਗੇ । ਤੈਰਾਕੀ ਵਾਲੀ ਪੋਸ਼ਾਕ ਪਹਿਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਪ੍ਰਤੀਯੋਗੀ ਉਨ੍ਹਾਂ ਨੂੰ ਵੱਖ-ਵੱਖ ਪ੍ਰਗਟਾਉਣ ਵਾਲੇ ਰੰਗ ਧਾਰਨ ਕਰਨਗੇ ਜਿਵੇਂ ਕਿ ਕਮਰ ਦੇ ਗਿਰਦ ਲਾਲ ਜਾਂ ਨੀਲੇ ਕਮਰਬੰਦ |

ਦਸਤਾਨੇ (Gloves)-ਦਸਤਾਨੇ ਸਟੈਂਡਰਡ ਭਾਰ ਦੇ ਹੋਣਗੇ । ਹਰੇਕ ਦਸਤਾਨਾ 8 ਔਸ (227 ਗ੍ਰਾਮ ਭਾਰਾ ਹੋਵੇਗਾ ।

ਪੱਟੀਆਂ (Bandages)-ਇਕ ਨਿਰਮ ਸਰਜੀਕਲ ਪੱਟੀ ਜਿਸ ਦੀ ਲੰਬਾਈ 8 ਫੁੱਟ 4 ਇੰਚ (2.5 ਮੀ.) ਤੋਂ ਵੱਧ ਤੇ ਚੌੜਾਈ 1 \( \frac{3^{\prime \prime}}{4}\) (44 ਸੈਂ: ਮੀ:) ਤੋਂ ਵੱਧ ਨਹੀਂ ਹੋਵੇਗੀ ਜਾਂ ਇਕ ਵੈਲਪੀਅਨ ਟਾਈਪ ਪੱਟੀ, ਜਿਹੜੀ 6 ਫੁੱਟ 6 ਇੰਚ ਤੋਂ ਵੱਧ ਲੰਮੀ ਅਤੇ 1 \( \frac{3^{\prime \prime}}{4}\) (4.4 ਸੈਂ: ਮੀ:) ਤੋਂ ਵੱਧ ਚੌੜੀ ਨਹੀਂ ਹੋਵੇਗੀ, ਹਰੇਕ ਹੱਥ ਵਿਚ ਪਹਿਨੀ ਜਾ ਸਕਦੀ ਹੈ ।

ਮਿਆਦ (Duration)-ਸੀਨੀਅਰ ਮੁਕਾਬਲਿਆਂ ਅਤੇ ਪ੍ਰਤੀਯੋਗਤਾਵਾਂ ਲਈ ਖੇਡ ਦੀ ਮਿਆਦ ਹੇਠ ਲਿਖੀ ਹੋਵੇਗੀ

Senior National Level – 3-1-3-1-3 ਤਿੰਨ-ਤਿੰਨ ਮਿੰਟ ਦੇ ਤਿੰਨ ਰਾਊਂਡ, ਤਿੰਨਾਂ ਰਾਊਂਡਾਂ ਵਿਚ ਇਕ-ਇਕ ਮਿੰਟ ਦਾ ਆਰਾਮ ॥
Junior National Level – 2-1-2-12 ਦੋ-ਦੋ ਮਿੰਟ ਦੇ ਦੋ ਰਾਉਂਡ ਦੋਨਾਂ ਰਾਉਂਡ ਵਿਚ ਇਕ-ਇਕ ਮਿੰਟ ਦਾ ਆਰਾਮ
International Level – 2-1-2-1-2-1-2-1-2 ਦੋ-ਦੋ ਮਿੰਟ ਦੇ ਪੰਜ ਰਾਉਂਡ ਅਤੇ ਇਕ-ਇਕ ਮਿੰਟ ਦਾ ਆਰਾਮ |

ਪ੍ਰਸ਼ਨ 3.
ਮੁੱਕੇਬਾਜ਼ੀ ਵਿੱਚ ਡਰਾਅ, ਬਾਈ, ਵਾਕ ਓਵਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਡਰਾਅ, ਬਾਈ, ਵਾਕ ਓਵਰ (THE DRAW, BYES AND WALK OVER)

  • ਸਾਰੀਆਂ ਪ੍ਰਤੀਯੋਗਤਾਵਾਂ ਦੇ ਲਈ ਭਾਰ ਤੋਲਣ ਅਤੇ ਡਾਕਟਰੀ ਨਿਰੀਖਣ ਤੋਂ ਬਾਅਦ ਡਰਾਅ ਕੀਤਾ ਜਾਵੇਗਾ ।
  • ਉਹ ਪ੍ਰਤੀਯੋਗਤਾਵਾਂ ਜਿਨ੍ਹਾਂ ਵਿਚ ਚਾਰ ਤੋਂ ਵੱਧ ਪ੍ਰਤੀਯੋਗੀ ਹਨ, ਪਹਿਲੀ ਸੀਰੀਜ਼ ਵਿਚ ਕਾਫ਼ੀ ਸਾਰੀਆਂ ਬਾਈਆਂ ਕੱਢੀਆਂ ਜਾਣਗੀਆਂ ਤਾਂਕਿ ਦੁਜੀ ਸੀਰੀਜ਼ ਵਿਚ ਪ੍ਰਤੀਯੋਗੀਆਂ ਦੀ ਸੰਖਿਆ ਘੱਟ ਰਹਿ ਜਾਵੇ ।
  • ਪਹਿਲੀ ਸੀਰੀਜ਼ ਵਿਚ ਜਿਹੜੇ ਮੁੱਕੇਬਾਜ਼ (Boxers) ਬਾਈ ਵਿਚ ਆਉਂਦੇ ਹਨ, ਉਹ ਦੂਜੀ ਸੀਰੀਜ਼ ਵਿਚ ਪਹਿਲਾਂ ਬਾਕਸਿੰਗ ਕਰਨਗੇ । ਜੇਕਰ ਬਾਈਆਂ ਦੀ ਸੰਖਿਆ ਵਿਖਮ ਹੋਵੇ ਤਾਂ ਅਖੀਰਲੀ ਬਾਈ ਦਾ ਬਾਕਸਰ ਦੁਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਜੇਤੂ ਨਾਲ ਮੁਕਾਬਲਾ ਕਰੇਗਾ |

ਮੁੱਕੇਬਾਜ਼ੀ (Boxing) Game Rules – PSEB 10th Class Physical Education

  • ਕੋਈ ਵੀ ਪ੍ਰਤੀਯੋਗੀ ਪਹਿਲੀ ਸੀਰੀਜ਼ ਵਿਚ ਬਾਈ ਅਤੇ ਦੂਜੀ ਸੀਰੀਜ਼ ਵਿਚ ਓਵਰ ਨਹੀਂ ਪ੍ਰਾਪਤ ਕਰ ਸਕਦਾ ਜਾਂ ਦੋ ਲਗਾਤਾਰ ਵਾਕ ਓਵਰ ਨਹੀਂ ਲੈ ਸਕਦਾ ਜਾਂ ਉਨ੍ਹਾਂ ਪ੍ਰਤੀਯੋਗੀਆਂ ਦੇ ਨਾਂ ‘ਤੇ ਡਰਾਅ ਕੱਢਿਆ ਜਾਵੇਗਾ, ਜਿਹੜੇ ਕਿ ਹਾਲੇ ਵੀ ਮੁਕਾਬਲੇ ਵਿਚ ਹੋਣ । ਇਸ ਦਾ ਮਤਲਬ ਇਨ੍ਹਾਂ ਪ੍ਰਤੀਯੋਗੀਆਂ ਲਈ ਵਿਰੋਧੀ ਪ੍ਰਦਾਨ ਕਰਨਾ ਹੈ, ਜਿਹੜੇ ਕਿ ਪਹਿਲੀ ਸੀਰੀਜ਼ ਵਿਚ ਪਹਿਲਾਂ ਵੀ ਵਾਕ ਓਵਰ ਲੈ ਚੁੱਕੇ ਹਨ ।

ਮੁੱਕੇਬਾਜ਼ੀ (Boxing) Game Rules – PSEB 10th Class Physical Education

ਪ੍ਰਸ਼ਨ 4.
ਮੁੱਕੇਬਾਜ਼ੀ ਵਿਚ ਮੁਕਾਬਲੇ ਕਿਵੇਂ ਕਰਵਾਏ ਜਾਂਦੇ ਹਨ ?
ਉੱਤਰ –
ਮੁੱਕੇਬਾਜ਼ੀ ਵਿਚ ਮੁਕਾਬਲੇ ਪ੍ਰਤੀਯੋਗੀਆਂ ਦੀ ਸੀਮਾ (Limitation of Competitors)-ਕਿਸੇ ਵੀ ਪ੍ਰਤੀਯੋਗਤਾ ਵਿਚ 4 ਤੋਂ ਲੈ ਕੇ 8 ਪ੍ਰਤੀਯੋਗੀਆਂ ਨੂੰ ਭਾਗ ਲੈਣ ਦੀ ਆਗਿਆ ਹੈ । ਇਹ ਨਿਯਮ ਐਸੋਸੀਏਸ਼ਨ ਦੁਆਰਾ ਆਯੋਜਿਤ ਕਿਸੇ ਚੈਂਪੀਅਨਸ਼ਿਪ ਉੱਤੇ ਲਾਗੂ ਨਹੀਂ ਹੁੰਦਾ । ਪ੍ਰਤੀਯੋਗਤਾ ਦਾ ਆਯੋਜਨ ਕਰਨ ਵਾਲੀ ਕਲੱਬ ਨੂੰ ਆਪਣਾ ਇਕ ਮੈਂਬਰ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਨਾਮਜ਼ਦ ਕਰਨ ਦਾ ਅਧਿਕਾਰ ਹੈ, ਪਰ ਸ਼ਰਤ ਇਹ ਹੈ ਕਿ ਉਹ ਮੈਂਬਰ ਪ੍ਰਤੀਯੋਗਤਾ ਵਿਚ ਸ਼ਾਮਲ ਨਾ ਹੋਵੇ ।

ਨਵਾਂ ਬ੍ਰਾਅ (Fresh Draw) -ਜੇਕਰ ਇੱਕੋ ਹੀ ਕਲੱਬ ਦੇ ਦੋ ਮੈਂਬਰਾਂ ਦਾ ਪਹਿਲੀ ਸੀਰੀਜ਼ ਵਿਚ ਡਰਾਅ ਨਿਕਲ ਜਾਵੇ ਅਤੇ ਉਨ੍ਹਾਂ ਵਿਚੋਂ ਇਕ-ਦੂਜੇ ਦੇ ਹੱਕ ਵਿਚ ਪ੍ਰਤੀਯੋਗਤਾ ‘ਚੋਂ ਨਿਕਲਣਾ ਚਾਹੇ, ਤਾਂ ਨਵਾਂ ਡਰਾਅ ਕੀਤਾ ਜਾਵੇਗਾ ।

ਵਾਪਸੀ (Withdrawal)-ਡਰਾਅ ਕੀਤੇ ਜਾਣ ਤੋਂ ਬਾਅਦ ਜੇਕਰ ਕੋਈ ਪ੍ਰਤੀਯੋਗੀ ਇਨ੍ਹਾਂ ਕਿਸੇ ਤਸੱਲੀਬਖ਼ਸ਼ ਕਾਰਨ ਦੇ ਪ੍ਰਤੀਯੋਗਤਾ ‘ਚੋਂ ਹਟਣਾ ਚਾਹੇ, ਤਾਂ ਇੰਚਾਰਜ ਅਧਿਕਾਰੀ ਇਨ੍ਹਾਂ ਹਾਲਤਾਂ ਵਿਚ ਐਸੋਸੀਏਸ਼ਨ ਨੂੰ ਰਿਪੋਰਟ ਕਰੇਗਾ ।

ਰਿਟਾਇਰ ਹੋਣਾ (Retirement)-ਜੇਕਰ ਕੋਈ ਪ੍ਰਤੀਯੋਗੀ ਕਿਸੇ ਕਾਰਨ ਪ੍ਰਤੀਯੋਗਤਾ ਤੋਂ ਰਿਟਾਇਰ ਹੋਣਾ ਚਾਹੁੰਦਾ ਹੈ, ਤਾਂ ਉਸ ਲਈ ਇੰਚਾਰਜ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ ।

ਬਾਈ (Byes)-ਪਹਿਲੀ ਸੀਰੀਜ਼ ਤੋਂ ਬਾਅਦ ਉਤਪੰਨ ਹੋਣ ਵਾਲੀਆਂ ਬਾਈਆਂ ਨੂੰ ਨਿਸ਼ਚਿਤ ਸਮੇਂ ਲਈ ਉਹ ਵਿਰੋਧੀ ਛੱਡ ਦਿੰਦਾ ਹੈ, ਜਿਸ ਨਾਲ ਇੰਚਾਰਜ ਅਧਿਕਾਰੀ ਸਹਿਮਤ ਹੋਣ ।

ਸੈਕਿੰਡ (Secondਹਰੇਕ ਪ੍ਰਤੀਯੋਗੀ ਨਾਲ ਸੈਕਿੰਡ (ਸਹਿਯੋਗੀ) ਹੋਵੇਗਾ ਅਤੇ ਰਾਉਂਡ ਦੇ ਦੌਰਾਨ ਉਹ ਸੈਕਿੰਡ ਪ੍ਰਤੀਯੋਗੀ ਨੂੰ ਕੋਈ ਹਦਾਇਤ ਜਾਂ ਕੋਚਿੰਗ ਨਹੀਂ ਦੇ ਸਕਦਾ । ਪਰ ਰਾਉਂਡ ਖ਼ਤਮ ਹੋਣ ਦੇ ਬਾਅਦ ਇਕ ਸੈਕਿੰਡ ਰਿੰਗ ਦੇ ਅੰਦਰ ਪ੍ਰਤੀਯੋਗੀ ਦੀ ਸਹਾਇਤਾ ਲਈ ਜਾ ਸਕਦੀ ਹੈ ਅਤੇ ਦੂਜਾ ਸੈਕਿੰਡ ਰਿੰਗ ਤੋਂ ਬਾਹਰੋਂ ਪਾਣੀ ਆਦਿ ਲੋੜਵੰਦ ਚੀਜ਼ਾਂ ਫੜਾ ਸਕਦਾ ਹੈ ।

ਕੇਵਲ ਪਾਣੀ ਦੀ ਆਗਿਆ (Only water Allowed) – ਬਾਕਸਰ ਨੂੰ ਬਾਉਟ ਤੋਂ ਬਿਲਕੁਲ ਪਹਿਲਾਂ ਜਾਂ ਮੱਧ ਵਿਚ ਪਾਣੀ ਤੋਂ ਇਲਾਵਾ ਕੋਈ ਹੋਰ ਪੀਣ ਵਾਲੀ ਚੀਜ਼ ਨਹੀਂ ਦਿੱਤੀ ਜਾ ਸਕਦੀ ।

ਪ੍ਰਸ਼ਨ 5.
ਮੁੱਕੇਬਾਜ਼ੀ ਵਿਚ ਬਾਉਟ ਦੀਆਂ ਬਾਈਆਂ ਕਿਵੇਂ ਕੱਢੀਆਂ ਜਾਂਦੀਆਂ ਹਨ ?
ਉੱਤਰ-
ਸਾਰਣੀ-ਬਾਊਟ ਤੋਂ ਬਾਈਆਂ ਕੱਢਣਾ
ਮੁੱਕੇਬਾਜ਼ੀ (Boxing) Game Rules – PSEB 10th Class Physical Education 2

  1. ਰੈਫ਼ਰੀ ਜਾਂ ਜੱਜ
  2. ਸਕੋਰਿੰਗ
  3. ਫ਼ਾਊਲ

ਰੈਫਰੀ-
1. ਸਾਰੀਆਂ ਪ੍ਰਤੀਯੋਗਤਾਵਾਂ ਦੇ ਮੁਕਾਬਲੇ ਰੈਫਰੀ, ਤਿੰਨ ਜੱਜਾਂ ਜਾਂ ਪੰਜ ਜੱਜਾਂ ਅਤੇ ਇਕ ਟਾਈਮ ਕੀਪਰ ਦੁਆਰਾ ਨਿਯੰਤ੍ਰਿਤ ਕੀਤੇ ਜਾਣਗੇ । ਰੈਫ਼ਰੀ ਰਿੰਗ ਵਿਚ ਹੋਵੇਗਾ । ਜਦੋਂ ਤਿੰਨ ਜੱਜਾਂ ਜਾਂ ਪੰਜ ਜੱਜਾਂ ਨਾਲੋਂ ਘੱਟ ਹੋਣਗੇ ਤਾਂ ਰੈਫਰੀ ਸਕੋਰਿੰਗ ਪੇਪਰ ਨੂੰ ਪੂਰਾ ਕਰੇਗਾ । ਪ੍ਰਦਰਸ਼ਨੀ ਬਾਉਟ ਇਕ ਰੈਫ਼ਰੀ ਦੁਆਰਾ ਕੰਟਰੋਲ ਕੀਤੇ ਜਾਣਗੇ ।

2. ਰੈਫ਼ਰੀ ਇਕ ਸਕੋਰ ਪੈਡ ਜਾਂ ਜਾਣਕਾਰੀ ਸਲਿਪ ਦੀ ਵਰਤੋਂ ਬਾਕਸਰਾਂ ਦੇ ਨਾਂ ਅਤੇ ਰੰਗਾਂ ਦਾ ਰਿਕਾਰਡ ਰੱਖਣ ਲਈ ਕਰੇਗਾ । ਉਨ੍ਹਾਂ ਸਾਰੀਆਂ ਸਥਿਤੀਆਂ ਨੂੰ ਜਦੋਂ ਕਿ ਬਾਊਟ ਸੱਟ ਲੱਗਣ ਕਰਕੇ ਜਾਂ ਕਿਸੇ ਹੋਰ ਕਾਰਨ ਸਥਾਪਿਤ ਹੋ ਜਾਵੇ ਤਾਂ ਰੈਫ਼ਰੀ ਇਸ ਉੱਤੇ ਕਾਰਨ ਰਿਪੋਰਟ ਕਰਕੇ ਇੰਚਾਰਜ ਅਧਿਕਾਰੀ ਨੂੰ ਦੇਵੇਗਾ ।

3. ਟਾਈਮ ਕੀਪਰ ਰੰਗ ਦੇ ਪਾਸੇ ਬੈਠੇਗਾ ਅਤੇ ਜੱਜ ਬਾਕੀ ਦੇ ਤਿੰਨ ਪਾਸਿਆਂ ਤੇ ਬੈਠਣਗੇ 1 ਸੀਟਾਂ ਇਸ ਤਰ੍ਹਾਂ ਦੀਆਂ ਹੋਣਗੀਆਂ | ਰੈਫ਼ਰੀ ਬਾਉਟ ਨੂੰ ਨਿਯਮ ਦੇ ਅਨੁਸਾਰ ਕੰਟਰੋਲ ਕਰਨ ਲਈ ਇਕੱਲਾ ਹੀ ਜ਼ਿੰਮੇਵਾਰ ਹੋਵੇਗਾ ਅਤੇ ਤਿੰਨੇ ਜਾਂ ਪੰਜੇ ਜੱਜ ਸੁਤੰਤਰ ਰੂਪ ਵਿਚ ਪੁਆਇੰਟ ਦੇਣਗੇ ।

4. ਪ੍ਰਮੁੱਖ ਟੂਰਨਾਮੈਂਟ ਵਿਚ ਰੈਫ਼ਰੀ ਸਫ਼ੈਦ ਕੱਪੜੇ ਧਾਰਨ ਕਰੇਗਾ ।

ਪੁਆਇੰਟ ਦੇਣਾ (Awading of Points) –

  • ਸਾਰੀਆਂ ਪ੍ਰਤੀਯੋਗਤਾਵਾਂ ਵਿਚ ਜੱਜ ਪੁਆਇੰਟ ਦੇਵੇਗਾ ।
  • ਹਰੇਕ ਰਾਉਂਡ ਦੇ ਅੰਤ ਵਿਚ ਪੁਆਇੰਟ ਸਕੋਰਿੰਗ ਪੇਪਰ ਤੇ ਲਿਖੇ ਜਾਣਗੇ ਅਤੇ ਬਾਉਟ ਦੇ ਅੰਤ ਵਿਚ ਜਮਾਂ ਕੀਤੇ ਜਾਣਗੇ । ਤਿੰਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
  • ਹਰੇਕ ਜੱਜ ਨੂੰ ਜੇਤੂ ਨਾਮਜ਼ਦ ਕਰਨਾ ਹੋਵੇਗਾ ਜਾਂ ਉਸ ਨੂੰ ਆਪਣੇ ਸਕੋਰਿੰਗ ਪੇਪਰ ਉੱਤੇ ਦਸਖ਼ਤ ਕਰਨੇ ਪੈਣਗੇ । ਜੱਜ ਦਾ ਨਾਂ ਵੱਡੇ ਅੱਖਰਾਂ (Black Letters) ਵਿਚ ਲਿਖਿਆ ਜਾਵੇਗਾ ਅਤੇ ਸਭ ਸਕੋਰਿੰਗ ਸਲਿੱਪਾਂ ‘ਤੇ ਦਸਤਖ਼ਤ ਕਰਨੇ ਹੋਣਗੇ ।

ਸਰੇਗਿੰਗ (Scoring) –

  • ਜਿਹੜਾ ਬਾਕਸਰ ਆਪਣੇ ਵਿਰੋਧੀ ਨੂੰ ਸਭ ਤੋਂ ਜ਼ਿਆਦਾ ਮੁੱਕੇ ਮਾਰੇਗਾ, ਉਸ ਨੂੰ ਹਰੇਕ ਰਾਊਂਡ ਦੇ ਅੰਤ ਵਿਚ 20 ਪੁਆਇੰਟ ਉੱਤੇ ਦਿੱਤੇ ਜਾਣਗੇ ।
    ਦੂਸਰੇ ਬਾਕਸਰ ਨੂੰ ਉਸੇ ਅਨੁਪਾਤ ਵਿਚ ਆਪਣੇ ਸਕੋਰਿੰਗ ਦੇ ਘੱਟ ਪੁਆਇੰਟ ਮਿਲਣਗੇ ।
  • ਜਦੋਂ ਜੱਜ ਇਹ ਦੇਖਦਾ ਹੈ ਕਿ ਦੋਵੇਂ ਬਾਕਸਰਾਂ ਨੇ ਇੱਕੋ ਜਿੰਨੇ ਮੁੱਕੇ ਮਾਰੇ ਹਨ, ਤਾਂ ਉਸ ਹਰੇਕ ਪ੍ਰਤੀਯੋਗੀ ਨੂੰ 20 ਪੁਆਇੰਟ ਦਿੱਤੇ ਜਾਣਗੇ ।
  • ਜੇਕਰ ਬਾਕਸਰਾਂ ਨੂੰ ਮਿਲੇ ਪੁਆਇੰਟ ਬਾਉਟ ਦੇ ਅੰਤ ਵਿਚ ਬਰਾਬਰ ਹੋਣ, ਤਾਂ ਜੱਜ ਆਪਣਾ ਫ਼ੈਸਲਾ ਉਸ ਬਾਕਸਰ ਦੇ ਪੱਖ ਵਿਚ ਦੇਵੇਗਾ, ਜਿਸ ਨੇ ਜ਼ਿਆਦਾ ਪਹਿਲ ਦਿਖਾਈ ਹੋਵੇ । ਜੇਕਰ ਇਹ ਬਰਾਬਰ ਹੋਵੇ ਤਾਂ ਬਾਕਸਰ ਦੇ ਪੱਖ ਵਿਚ ਜਿਸ ਨੇ ਬੇਹਤਰ ਸਟਾਈਲ ਦਿਖਾਇਆ ਹੋਵੇ | ਜੇਕਰ ਉਹ ਸੋਚੇ ਕਿ ਉਹ ਇਨ੍ਹਾਂ ਦੋਹਾਂ ਪੱਖਾਂ ਵਿਚ ਬਰਾਬਰ ਹਨ, ਤਾਂ ਉਹ ਆਪਣਾ ਨਿਰਣਾ ਉਸ ਬਾਕਸਰ ਦੇ ਹੱਕ ਵਿਚ ਦੇਵਗਾ ਜਿਸ ਨੇ ਚੰਗੀ ਸੁਰੱਖਿਆ (Defence) ਦਾ ਪ੍ਰਦਰਸ਼ਨ ਕੀਤਾ ਹੋਵੇ ।

ਪਰਿਭਾਸ਼ਾਵਾਂ (Definitions)-ਉਪਰੋਕਤ ਨਿਯਮ ਹੇਠ ਲਿਖੀਆਂ ਪਰਿਭਾਸ਼ਾਵਾਂ ਦੁਆਰਾ ਲਾਗੂ ਹੁੰਦਾ ਹੈ
(A) ਸਕੋਰਿੰਗ ਮੁੱਕੇ (Scoring Blows)-ਉਹ ਮੁੱਕੇ ਜਿਹੜੇ ਕਿਸੇ ਵੀ ਦਸਤਾਨੇ ਦੇ ਨਕਲ ਵਾਲੇ ਹਿੱਸੇ ਨਾਲ ਰਿੰਗ ਦੇ ਸਾਹਮਣੇ ਜਾਂ ਪਾਸਿਆਂ ਵੱਲ ਜਾਂ ਸਰੀਰ ਦੇ ਬੈਲਟ ਤੋਂ ਉੱਪਰ ਮਾਰੇ ਜਾਣ ।
(B) ਨਾਨ-ਸਕੋਰਿੰਗ ਮੁੱਕੇ (Non-scoring Blows)-

  • ਨਿਯਮ ਦੀ ਉਲੰਘਣਾ ਕਰਕੇ ਮਾਰੇ ਗਏ ਮੁੱਕੇ ।
  • ਬਾਹਵਾਂ ਜਾਂ ਪਿੱਠ ਤੇ ਮਾਰੇ ਮੁੱਕੇ ।
  • ਹਲਕੇ ਮੁੱਕੇ ਜਾਂ ਬਗੈਰ ਜ਼ੋਰ ਦੇ ਥਪਕੀਆਂ ।

(C) ਪਹਿਲ ਕਰਨਾ (Leading off) -ਪਹਿਲਾਂ ਮੁੱਕਾ ਮਾਰਨਾ ਜਾਂ ਪਹਿਲਾਂ ਮੁੱਕਾ ਮਾਰਨ ਦੀ ਕੋਸ਼ਿਸ਼ ਕਰਨਾ । ਨਿਯਮਾਂ ਦੀ ਉਲੰਘਣਾ ਸਕੋਰ ਮੁੱਲ ਨੂੰ ਖ਼ਤਮ ਕਰ ਦਿੰਦੀ ਹੈ ।
(D) ਸੁਰੱਖਿਆ (Defence)-ਬਾਕਸਿੰਗ, ਪੈਰਿੰਗ, ਡੱਕਿੰਗ, ਗਾਰਡਿੰਗ, ਗਾਈਡ ਸਟੈਪਿੰਗ ਦੁਆਰਾ ਚੋਣਾਂ ਤੋਂ ਬਚਾਅ ਕਰਨਾ |

ਫ਼ਾਊਲ (Fouls)-ਜੱਜਾਂ ਜਾਂ ਰੈਫ਼ਰੀ ਦਾ ਫ਼ੈਸਲਾ ਅੰਤਿਮ ਹੋਵੇਗਾ । ਰੈਫ਼ਰੀ ਨੂੰ ਹੇਠ ਲਿਖੇ ਕੰਮ ਕਰਨ ਤੇ ਬਾਕਸਰ ਨੂੰ ਚਿਤਾਵਨੀ ਜਾਂ ਅਯੋਗ ਕਰਾਰ ਦੇਣ ਦਾ ਅਧਿਕਾਰ ਹੈ –

  • ਖੁੱਲ੍ਹੇ ਦਸਤਾਨੇ ਨਾਲ ਚੋਟ ਕਰਨਾ, ਹੱਥ ਦੇ ਅੰਦਰੂਨੀ ਭਾਗ ਜਾਂ ਬੱਟ ਨਾਲ ਚੋਟ | ਕਰਨਾ, ਕਲਾਈਆਂ ਨਾਲ ਚੋਟ ਕਰਨਾ ਜਾਂ ਬੰਦ ਦਸਤਾਨੇ ਦੇ ਨਕਲ ਵਾਲੇ ਹਿੱਸੇ ਤੋਂ ਛੁੱਟ ਕਿਸੇ ਹੋਰ ਹਿੱਸੇ ਨਾਲ ਚੋਟ ਕਰਨਾ ।
  • ਕੂਹਣੀ ਨਾਲ ਮਾਰਨਾ ।
  • ਬੈਲਟ ਦੇ ਹੇਠਾਂ ਮਾਰਨਾ ।
  • ਕਿਡਨੀ ਪੰਚ (Kidney Punch) ਦੀ ਵਰਤੋਂ ਕਰਨਾ ।
  • ਪਿਵਟ ਬਲੋ (Piviot Blow) ਦੀ ਵਰਤੋਂ ਕਰਨਾ ।
  • ਗਰਦਨ ਜਾਂ ਸਿਰ ਦੇ ਪਿੱਛੇ ਜਾਣ-ਬੁੱਝ ਕੇ ਚੋਟ ਕਰਨਾ ।
  • ਹੇਠਾਂ ਪਏ ਪ੍ਰਤੀਯੋਗੀ ਨੂੰ ਮਾਰਨਾ ।
  • ਪਕੜਨਾ ।
  • ਸਿਰ ਜਾਂ ਸਰੀਰ ਦੇ ਭਾਰ ਲੇਟਣਾ |
  • ਬੈਲਟ ਦੇ ਹੇਠਾਂ ਕਿਸੇ ਢੰਗ ਨਾਲ ਡੱਕਿੰਗ (Ducking) ਕਰਨਾ, ਜਿਹੜਾ ਕਿ ਵਿਰੋਧੀ ਲਈ ਖ਼ਤਰਨਾਕ ਹੋਵੇ ।
  • ਬਟਿੰਗ ਜਾਂ ਸਿਰ ਦੀ ਖ਼ਤਰਨਾਕ ਵਰਤੋਂ ।
  • ਰਡਿੰਗ (Roughing)
  • ਮੋਢੇ ਮਾਰਨਾ (Shouldering)
  • ਕੁਸ਼ਤੀ ਕਰਨਾ ।
  • ਬਿਨਾਂ ਮੁੱਕਾ ਲੱਗੇ ਜਾਣ-ਬੁੱਝ ਕੇ ਡਿੱਗਣਾ ।
  • ਨਿਰੰਤਰ ਢੱਕ ਕੇ ਰੱਖਣਾ ।
  • ਰੱਸਿਆਂ ਦੀ ਨਜਾਇਜ਼ ਵਰਤੋਂ ਕਰਨਾ ।
  • ਕੰਨਾਂ ਉੱਤੇ ਦੋਹਰੀ ਚੋਟ ਕਰਨਾ ।

ਬੇਕ (The Break)-ਜਦੋਂ ਰੈਫ਼ਰੀ ਦੋਵੇਂ ਪ੍ਰਤੀਯੋਗੀਆਂ ਨੂੰ ਬੇਕ (To Break) ਦਾ ਹੁਕਮ ਦਿੰਦਾ ਹੈ ਤਾਂ ਬਾਕਸਰਾਂ ਨੂੰ ਦੁਬਾਰਾ ਬਾਕਸਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਕਦਮ ਪਿੱਛੇ ਹਟਣਾ ਜ਼ਰੂਰੀ ਹੈ । ‘ਬੇਕ ਦੇ ਸਮੇਂ ਇਕ ਬਾਕਸਰ ਨੂੰ ਆਪਣੇ ਵਿਰੋਧੀ ਨੂੰ ਮਾਰਨ ਦੀ ਆਗਿਆ ਨਹੀਂ ਹੁੰਦੀ ।

ਡਾਊਨ ਅਤੇ ਗਿਣਤੀ (Down and Count)-ਇਕ ਬਾਕਸਰ ਨੂੰ ਡਾਉਨ ਸਮਝਿਆ ਜਾਂਦਾ ਹੈ ਜਦੋਂ ਉਸ ਦੇ ਸਰੀਰ ਦਾ ਕੋਈ ਹਿੱਸਾ ਸਿਵਾਏ ਉਸ ਦੇ ਪੈਰਾਂ ਦੇ ਫਰਸ਼ ਉੱਤੇ ਲੱਗ ਜਾਂਦਾ ਹੈ ਜਾਂ ਜਦੋਂ ਉਹ ਰੱਸਿਆਂ ਤੋਂ ਬਾਹਰ ਜਾਂ ਅੰਸ਼ਿਕ ਰੂਪ ਵਿਚ ਬਾਹਰ ਹੁੰਦਾ ਹੈ ਜਾਂ ਉਹ ਰੱਸਿਆਂ ਉੱਤੇ ਲਾਚਾਰ ਲਟਕਦਾ ਹੈ ।

ਮੁੱਕੇਬਾਜ਼ੀ (Boxing) Game Rules – PSEB 10th Class Physical Education

ਬਾਊਟ ਰੋਕਣਾ (Stopping the Bout) –
1. ਜੇਕਰ ਰੈਫ਼ਰੀ ਦੇ ਵਿਚਾਰ ਅਨੁਸਾਰ ਇਕ ਬਾਕਸਰ ਚੋਟ ਲੱਗਣ ਕਰਕੇ ਖੇਡ ਜਾਰੀ ਨਹੀਂ ਰੱਖ ਸਕਦਾ ਜਾਂ ਉਹ ਬਾਊਟ ਨੂੰ ਬੰਦ ਕਰ ਦਿੰਦਾ ਹੈ ਤਾਂ ਉਸ ਦੇ ਵਿਰੋਧੀ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ । ਇਹ ਫ਼ੈਸਲਾ ਕਰਨ ਦਾ ਅਧਿਕਾਰ ਰੈਫ਼ਰੀ ਨੂੰ ਹੁੰਦਾ ਹੈ, ਜਿਹੜਾ ਕਿ ਡਾਕਟਰ ਦੀ ਸਲਾਹ ਲੈ ਸਕਦਾ ਹੈ ।

2. ਰੈਫ਼ਰੀ ਨੂੰ ਬਾਊਟ ਰੋਕਣ ਦਾ ਅਧਿਕਾਰ ਹੈ, ਜੇਕਰ ਉਸ ਦੀ ਰਾਇ ਵਿਚ ਪ੍ਰਤੀਯੋਗੀ ਨੂੰ ਮਾਤ ਹੋ ਗਈ ਹੈ ਜਾਂ ਉਹ ਬਾਉਟ ਜਾਰੀ ਰੱਖਣ ਦੇ ਯੋਗ ਨਹੀਂ ਹੈ ।

ਬਾਉਟ ਦੁਬਾਰਾ ਸ਼ੁਰੂ ਕਰਨ ਵਿਚ ਅਸਫਲ ਹੋਣਾ (Failure to Resume Bout) ਸਾਰੇ ਬਾਊਟ ’ਚ ਜੇਕਰ ਕੋਈ ਪ੍ਰਤੀਯੋਗੀ ਸਮਾਂ ਰਹਿ ਜਾਣ ‘ਤੇ ਪਾਊਡ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਅਸਮਰਥ ਹੁੰਦਾ ਹੈ, ਉਹ ਬਾਊਟ ਹਾਰ ਜਾਵੇਗਾ ।

ਨਿਯਮਾਂ ਦੀ ਉਲੰਘਣਾ (Break of Rules)-ਬਾਕਸਰ ਜਾਂ ਉਸ ਦਾ ਸੈਕਿੰਡ ਨੂੰ ਇਨ੍ਹਾਂ ਨਿਯਮਾਂ ਦੀ ਕਿਸੇ ਵੀ ਉਲੰਘਣਾ ਤੇ ਅਯੋਗ ਕਰਾਰ ਦਿੱਤਾ ਜਾ ਸਕੇਗਾ ‘ ਇਕ ਪ੍ਰਤੀਯੋਗੀ ਜਿਹੜਾ ਅਯੋਗ ਕਰਾਰ ਦਿੱਤਾ ਗਿਆ ਹੋਵੇ, ਉਸ ਨੂੰ ਕੋਈ ਇਨਾਮ ਨਹੀਂ ਮਿਲੇਗਾ ।

ਸ਼ੰਕਿਤ ਫ਼ਾਊਲ (Suspected Foul)-ਜੇਕਰ ਰੈਫ਼ਰੀ ਨੂੰ ਫ਼ਾਊਲ ਦਾ ਸ਼ੱਕ ਹੋ ਜਾਵੇ, ਜਿਸ ਨੂੰ ਉਸ ਨੇ ਆਪ ਸਾਫ਼ ਨਹੀਂ ਦੇਖਿਆ, ਉਹ ਜੱਜਾਂ ਦੀ ਸਲਾਹ ਵੀ ਲੈ ਸਕਦਾ ਹੈ ਅਤੇ ਇਸ ਦੇ ਅਨੁਸਾਰ ਆਪਣਾ ਫ਼ੈਸਲਾ ਦੇ ਸਕਦਾ ਹੈ ।