PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

Punjab State Board PSEB 10th Class Social Science Book Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ Textbook Exercise Questions and Answers.

PSEB Solutions for Class 10 Social Science Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

SST Guide for Class 10 PSEB ਭਾਰਤ ਵਿਚ ਉਦਯੋਗਿਕ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I. ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
ਮੁੱਢਲੇ ਉਦਯੋਗਾਂ ਦੇ ਕੋਈ ਦੋ ਉਦਾਹਰਨ ਦਿਓ ।
ਉੱਤਰ-

  1. ਲੋਹਾ ਅਤੇ ਇਸਪਾਤ ਉਦਯੋਗ
  2. ਸੀਮਿੰਟ ਉਦਯੋਗ ।

ਪ੍ਰਸ਼ਨ 2.
ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਪੂਰੀ ਤਰ੍ਹਾਂ ਜਾਂ ਅੰਸ਼ਿਕ ਰੂਪ ਵਿਚ ਚਲਾਇਆ ਜਾਂਦਾ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 3.
ਲਘੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿੱਚ 3 ਕਰੋੜ ਤਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਲਿਖੋ ।
ਉੱਤਰ-
ਕੱਚੇ ਮਾਲ ਅਤੇ ਬਿਜਲੀ ਦੀ ਸਮੱਸਿਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
II. ਇਹਨਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਇਓ-

ਪ੍ਰਸ਼ਨ 1.
ਭਾਰਤ ਵਿਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-

  • ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਵਿਚ ਬਹੁਤ ਤੇਜ਼ ਵਾਧਾ ਹੁੰਦਾ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਦਯੋਗਾਂ ਦੇ ਵਿਕਾਸ ਵਿਚ ਦੋਹਾਂ ਦੀ ਆਮਦਨ ਵਿਚ ਵਾਧਾ ਕਰਕੇ ਗਰੀਬੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਹੈ ।
  • ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਦੇ ਵਧਣ ਨਾਲ ਬੱਚਤਾਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਬੱਚਤਾਂ ਪੂੰਜੀ ਨਿਰਮਾਣ ਲਈ ਜ਼ਰੂਰੀ ਹਨ । ਫ਼ਲਸਰੂਪ ਦੇਸ਼ ਦਾ ਆਰਥਿਕ ਵਿਕਾਸ ਹੋਰ ਤੇਜ਼ ਹੁੰਦਾ ਹੈ ।
  • ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੁੰਦਾ ਹੈ । ਇਸ ਨਾਲ ਧਰਤੀ ਉੱਪਰ ਜਨਸੰਖਿਆ ਦੇ ਦਬਾਓ ਨੂੰ ਘੱਟ ਕੀਤਾ ਜਾ ਸਕਦਾ ਹੈ ।
  • ਉਦਯੋਗੀਕਰਨ ਖੇਤੀ ਵਿਕਾਸ ਵਿਚ ਸਹਾਇਕ ਸਿੱਧ ਹੁੰਦਾ ਹੈ | ਅਸਲ ਵਿਚ ਤੇਜ਼ ਉਦਯੋਗੀਕਰਨ ਤੇਜ਼ ਖੇਤੀ ਵਿਕਾਸ ਲਈ ਜ਼ਰੂਰੀ ਹੈ ।

ਪ੍ਰਸ਼ਨ 2.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ? ਇਨ੍ਹਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਲਘੂ ਅਤੇ ਕੁਟੀਰ ਉਦਯੋਗ-ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੁਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਥਾ ਦੇ ਰੂਪ ਵਿਚ ਚਲਾਇਆ ਜਾਂਦਾ ਹੈ, ਕਿਉਂਕਿ ਇਹ ਉਦਯੋਗ ਮੁੱਖ ਤੌਰ ‘ਤੇ ਪਿੰਡਾਂ ਵਿਚ ਚਲਾਏ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ ।

ਨਵੀਨ ਪਰਿਭਾਸ਼ਾ (1999) ਅਨੁਸਾਰ ਲਘੂ ਉਦਯੋਗਾਂ ਵਿਚ ਉਨ੍ਹਾਂ ਸਾਰੇ ਕਾਰਖ਼ਾਨਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 1 ਕਰੋੜ ਰੁਪਏ ਤੱਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਲਘੂ ਉਦਯੋਗ ਅਤੇ ਕੁਟੀਰ ਉਦਯੋਗ ਦੀਆਂ ਸਮੱਸਿਆਵਾਂ – ਲਘੂ ਅਤੇ ਕੁਟੀਰ ਉਦਯੋਗ ਦੀਆਂ ਹੇਠ ਲਿਖੀਆਂ ਮੁੱਖ ਸਮੱਸਿਆਵਾਂ ਹਨ-

  • ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ – ਇਨ੍ਹਾਂ ਉਦਯੋਗ-ਧੰਦਿਆਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਨਹੀਂ ਮਿਲਦਾ ਅਤੇ ਜੋ ਮਾਲ ਮਿਲਦਾ ਹੈ ਉਸ ਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸ ਦਾ ਮੁੱਲ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ ।
  • ਵਿੱਤ ਦੀ ਸਮੱਸਿਆ – ਭਾਰਤ ਵਿਚ ਇਨ੍ਹਾਂ ਉਦਯੋਗਾਂ ਨੂੰ ਕਾਫ਼ੀ ਮਾਤਰਾ ਵਿਚ ਕਰਜ਼ਾ ਨਹੀਂ ਮਿਲ ਸਕਦਾ ।
  • ਉਤਪਾਦਨ ਦੇ ਪੁਰਾਣੇ ਢੰਗ – ਇਨ੍ਹਾਂ ਉਦਯੋਗਾਂ ਵਿਚ ਜ਼ਿਆਦਾਤਰ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ, ਜਿਸ ਦੇ ਕਾਰਨ ਇਨ੍ਹਾਂ ਉਦਯੋਗਾਂ ਦੀ ਉਤਪਾਦਕਤਾ ਘੱਟ ਹੈ ਅਤੇ ਪ੍ਰਤੀ ਇਕਾਈ ਲਾਗਤ ਜ਼ਿਆਦਾ ਹੈ ।
  • ਵਿਕਰੀ ਸੰਬੰਧੀ ਕਠਿਨਾਈਆਂ – ਇਨ੍ਹਾਂ ਉਦਯੋਗਾਂ ਨੂੰ ਆਪਣਾ ਮਾਲ ਉੱਚਿਤ ਮਾਤਰਾ ਵਿਚ ਵੇਚਣ ਲਈ ਕਾਫ਼ੀ ਕਠਿਨਾਈਆਂ ਉਠਾਉਣੀਆਂ ਪੈਂਦੀਆਂ ਹਨ ।
  • ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ – ਇਨ੍ਹਾਂ ਉਦਯੋਗਾਂ ਦੀ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਨੂੰ ਵੱਡੇ ਉਦਯੋਗਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ । ਇਸ ਲਈ ਛੋਟੇ ਉਦਯੋਗਾਂ ਦਾ ਮਾਲ ਵੱਡੇ ਉਦਯੋਗਾਂ ਦੇ ਮਾਲ ਦੇ ਸਾਹਮਣੇ ਟਿਕ ਨਹੀਂ ਸਕਦਾ ।

ਪ੍ਰਸ਼ਨ 3.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ-

  • ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ – ਭਾਰਤ ਵਿਚ ਵਧਦੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਲਘੂ ਅਤੇ ਕੁਟੀਰ ਉਦਯੋਗ ਦਾ ਵਿਕਾਸ ਕਰਕੇ ਹੀ ਹੋ ਸਕਦਾ ਹੈ ।
  • ਉਤਪਾਦਨ ਵਿਚ ਤੇਜ਼ ਵਾਧਾ – ਲਘੂ ਅਤੇ ਕੁਟੀਰ ਉਦਯੋਗਾਂ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਵਿਚ ਉਤਪਾਦਨ ਕੰਮ ਕਰਨ ਵਿਚ ਘੱਟ ਸਮਾਂ ਲੱਗਦਾ ਹੈ ।
  • ਪਿੰਡਾਂ ਦਾ ਵਿਕਾਸ – ਭਾਰਤ ਵਿਚ ਵਧੇਰੇ ਜਨਸੰਖਿਆਂ ਪਿੰਡਾਂ ਵਿਚ ਰਹਿੰਦੀ ਹੈ | ਘਰੇਲੂ ਉਦਯੋਗਾਂ ਦੀ ਉੱਨਤੀ ਨਾਲ ਪਿੰਡਾਂ ਦੀ ਆਰਥਿਕ ਹਾਲਤ ਸੁਧਰੇਗੀ । ਪੇਂਡੂਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਉਨ੍ਹਾਂ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੋਵੇਗਾ ।
  • ਵਿਤਰਨ ਵਿਖਮਤਾ ਵਿਚ ਕਮੀ – ਵੱਡੇ-ਵੱਡੇ ਕਾਰਖ਼ਾਨਿਆਂ ਦੇ ਕਾਇਮ ਹੋਣ ਨਾਲ ਦੇਸ਼ ਵਿਚ ਇਕ ਪਾਸੇ ਬਹੁਤ ਅਮੀਰ ਅਤੇ ਦੂਜੇ ਪਾਸੇ ਬਹੁਤ ਗ਼ਰੀਬ ਲੋਕ ਦਿਖਾਈ ਦੇਣ ਲੱਗਦੇ ਹਨ । ਵਧੇਰੇ ਧਨ ਕੁੱਝ ਹੀ ਹੱਥਾਂ ਵਿਚ ਕੇਂਦ੍ਰਿਤ ਹੋ ਜਾਂਦਾ ਹੈ । ਸਮਾਜ ਵਿਚ ਅਮੀਰ-ਗਰੀਬ ਦੇ ਵਿਚਕਾਰ ਪਾੜਾ ਹੋਰ ਚੌੜਾ ਹੋਣ ਨਾਲ ਸ਼ਾਂਤੀ ਅਤੇ ਸੁਖ ਨਸ਼ਟ ਹੋ ਜਾਂਦੇ ਹਨ । ਇਸ ਲਈ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਉਦਯੋਗ-ਧੰਦਿਆਂ ਦਾ ਵਿਕਾਸ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ ਦੱਸੋ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਬਾਰੇ ਸੁਝਾਅ ਦਿਓ ।
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ-

  1. ਕੁਟੀਰ ਉਦਯੋਗ ਆਮ ਤੌਰ ‘ਤੇ ਪਿੰਡਾਂ ਵਿਚ ਹੁੰਦੇ ਹਨ ਜਦ ਕਿ ਲਘੂ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿਚ ਹੁੰਦੇ ਹਨ ।
  2. ਕੁਟੀਰ ਉਦਯੋਗਾਂ ਵਿਚ ਪਰਿਵਾਰ ਦੇ ਮੈਂਬਰਾਂ ਤੋਂ ਹੀ ਕੰਮ ਚਲ ਜਾਂਦਾ ਹੈ ਜਦੋਂ ਕਿ ਲਘੂ ਉਦਯੋਗਾਂ ਨੂੰ ਚਲਾਉਣ ਲਈ ਭਾੜੇ ਦੇ ਮਜ਼ਦੂਰ ਲਗਾਉਣੇ ਪੈਂਦੇ ਹਨ ।

ਲਘੂ ਅਤੇ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ-

  1. ਇਨ੍ਹਾਂ ਉਦਯੋਗਾਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਉੱਚਿਤ ਕੀਮਤ ਤੇ ਉਪਲੱਬਧ ਕਰਵਾਇਆ ਜਾਂਦਾ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ਾ ਉੱਚਿਤ ਮਾਤਰਾ ਅਤੇ ਉੱਚਿਤ ਵਿਆਜ ਦਰ ਤੇ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ ।
  3. ਇਨ੍ਹਾਂ ਉਦਯੋਗਾਂ ਨੂੰ ਵਿਕਰੀ ਸੰਬੰਧੀ ਸਹੂਲਤਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਇਨ੍ਹਾਂ ਨੂੰ ਆਪਣੇ ਮਾਲ ਦੀ ਉੱਚਿਤ ਕੀਮਤ ਮਿਲ ਸਕੇ ।
  4. ਇਨ੍ਹਾਂ ਉਦਯੋਗਾਂ ਦੁਆਰਾ ਵਰਤੇ ਜਾਣ ਵਾਲੇ ਉਤਪਾਦਨ ਦੇ ਤਰੀਕਿਆਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ । ਇਸ ਨਾਲ ਇਨ੍ਹਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਪ੍ਰਤੀ ਇਕਾਈ ਲਾਗਤ ਘੱਟ ਹੋਵੇਗੀ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 5.
ਵੱਡੇ ਉਦਯੋਗਾਂ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ, । ਤੇਜ਼ ਉਦਯੋਗੀਕਰਨ ਦੇਸ਼ ਦੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਤੇਜ਼ ਉਦਯੋਗੀਕਰਨ ਵੱਡੇ ਉਦਯੋਗਾਂ ਨੂੰ ਵਿਕਸਿਤ ਕੀਤੇ ਬਿਨਾਂ ਸੰਭਵ ਹਨ । ਉਦਯੋਗੀਕਰਨ ਲਈ ਜ਼ਰੂਰੀ ਪੂੰਜੀਗਤ ਵਸਤੂਆਂ ਅਤੇ ਆਰਥਿਕ ਆਧਾਰਿਤ ਸੰਰਚਨਾਵਾਂ ਜਿਵੇਂ ਆਵਾਜਾਈ ਦੇ ਸਾਧਨ, ਬਿਜਲੀ, ਸੰਚਾਰ ਵਿਵਸਥਾ ਆਦਿ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ । ਵੱਡੇ ਪੈਮਾਨੇ ਦੇ ਉਦਯੋਗ ਹੀ ਉਦਯੋਗੀਕਰਨ ਲਈ ਜ਼ਰੂਰੀ ਖੋਜ ਅਤੇ ਉੱਚ ਤਕਨੀਕ ਲਈ ਜ਼ਰੂਰੀ ਧਨ ਦਾ ਪ੍ਰਬੰਧ ਕਰ ਸਕਦੇ ਹਨ । ਇਸ ਤੋਂ ਇਲਾਵਾ ਵੱਡੇ ਉਦਯੋਗਾਂ ਨੂੰ ਸਥਾਪਿਤ ਕਰਨ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ । ਬੱਚਤਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਕਈ ਕਿਸਮ ਦੇ ਸਹਾਇਕ ਉਦਯੋਗਾਂ ਦੀ ਸਥਾਪਨਾ ਨੂੰ ਤਾਕਤ ਮਿਲਦੀ ਹੈ । ਅਸਲ ਵਿਚ ਵੱਡੇ ਉਦਯੋਗਾਂ ਦੇ ਵਿਕਾਸ ਤੋਂ ਬਿਨਾਂ ਅਰਥ-ਵਿਵਸਥਾ ਨੂੰ ਤਾਕਤਵਰ ਜਾਂ ਮਜ਼ਬੂਤ ਆਧਾਰ ਪ੍ਰਦਾਨ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6.
ਭਾਰਤ ਦੇ ਉਦਯੋਗੀਕਰਨ ਦੀ ਧੀਮੀ ਗਤੀ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਉਦਯੋਗਿਕ ਵਿਕਾਸ ਦੀ ਗਤੀ ਹੇਠ ਲਿਖੇ ਕਾਰਨਾਂ ਤੋਂ ਧੀਮੀ ਅਤੇ ਘੱਟ ਰਹੀ ਹੈ-

  • ਉਦਯੋਗਾਂ ਦੇ ਵਿਕਾਸ ਲਈ ਪੂੰਜੀ ਦੀ ਬਹੁਤ ਲੋੜ ਹੁੰਦੀ ਹੈ । ਭਾਰਤ ਵਿਚ ਜ਼ਿਆਦਾਤਰ ਲੋਕ ਗ਼ਰੀਬ ਹਨ। ਇਸ ਲਈ ਪੂੰਜੀ ਦੀ ਘਾਟ ਭਾਰਤ ਵਿਚ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਮੁੱਖ ਕਾਰਨ ਹੈ ।
  • ਭਾਰਤ ਵਿਚ ਨਿਪੁੰਨ ਮਜ਼ਦੂਰਾਂ ਦੀ ਘਾਟ ਹੈ | ਅਸਲ ਵਿਚ ਆਧੁਨਿਕ ਉਦਯੋਗਾਂ ਨੂੰ ਉੱਚਿਤ ਢੰਗ ਨਾਲ ਚਲਾਉਣ ਲਈ ਨਿਪੁੰਨ ਮਜ਼ਦੂਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ।
  • ਉਦਯੋਗਾਂ ਨੂੰ ਚਲਾਉਣ ਲਈ ਸਸਤੀ ਬਿਜਲੀ ਦੀ ਲੋੜ ਹੁੰਦੀ ਹੈ । ਪਰੰਤੁ ਭਾਰਤ ਵਿਚ ਸਸਤੇ ਬਿਜਲੀ ਸਾਧਨਾਂ ਦੀ ਘਾਟ ਹੈ ।
  • ਭਾਰਤ ਵਿਚ ਨਿਪੁੰਨ ਪ੍ਰਬੰਧਕਾਂ ਦੀ ਘਾਟ ਵੀ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਰਹੀ ਹੈ ।
  • ਭਾਰਤ ਵਿਚ ਉਦਯੋਗਾਂ ਲਈ ਕੱਚਾ ਮਾਲ ਬਹੁਤ ਘੱਟ ਮਾਤਰਾ ਵਿਚ ਅਤੇ ਘਟੀਆ ਕਿਸਮ ਦਾ ਪ੍ਰਾਪਤ ਹੁੰਦਾ ਹੈ ।
  • ਭਾਰਤ ਇਕ ਗ਼ਰੀਬ ਦੇਸ਼ ਹੈ । ਗ਼ਰੀਬੀ ਦੇ ਕਾਰਨ ਬੱਚਤ ਘੱਟ ਹੁੰਦੀ ਹੈ ਅਤੇ ਨਿਵੇਸ਼ ਵੀ ਘੱਟ ਹੁੰਦਾ ਹੈ ।
  • ਦੋਸ਼ ਵਿਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਘੱਟ ਵਿਕਾਸ ਦੇ ਕਾਰਨ ਵੀ ਉਦਯੋਗੀਕਰਨ ਦੀ ਗਤੀ ਧੀਮੀ ਹੈ ।
    ਇਨ੍ਹਾਂ ਸਾਰੇ ਕਾਰਨਾਂ ਦੇ ਫਲਸਰੂਪ ਭਾਰਤ ਵਿਚ ਉਦਯੋਗੀਕਰਨ ਦੀ ਗਤੀ ਧੀਮੀ ਅਤੇ ਘੱਟ ਰਹੀ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤੀ ਅਰਥ-ਵਿਵਸਥਾ ਦੀ ਆਰਥਿਕ ਗਤੀ ਨੂੰ ਤੇਜ਼ ਕਰਨ, ਆਤਮ ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਤੇ ਰੋਜ਼ਗਾਰ ਤੇ ਆਮਦਨ ਦੇ ਸਾਧਨਾਂ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ ਪੰਜ ਸਾਲਾ ਯੋਜਨਾਵਾਂ ਅਧੀਨ ਉਦਯੋਗਾਂ ਦੇ ਵਿਕਾਸ ਲਈ ਹੇਠ ਲਿਖੇ ਉਪਰਾਲੇ ਕੀਤੇ ਹਨ ।

  • ਕਰਜ਼ੇ ਦੀਆਂ ਸਹੂਲਤਾਂ – ਦੇਸ਼ ਵਿਚ ਉਦਯੋਗਿਕ ਵਿਕਾਸ ਨੂੰ ਤੀਬਰ ਕਰਨ ਲਈ ਸਰਕਾਰ ਨੇ ਕਈ ਪ੍ਰਕਾਰ ਦੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਹਨ, ਜਿਵੇਂ-ਉਦਯੋਗਿਕ ਵਿੱਤ ਨਿਗਮ, ਰਾਸ਼ਟਰੀ ਉਦਯੋਗਿਕ ਵਿਕਾਸ ਨਿਗਮ, ਪੁਨਰ ਵਿੱਤ ਨਿਗਮ, ਉਦਯੋਗਿਕ ਵਿਕਾਸ ਬੈਂਕ, ਯੂ-ਟੀ-ਆਈ ।
  • ਬੁਨਿਆਦੀ ਉਦਯੋਗਾਂ ਦੀ ਸਥਾਪਨਾ ।
  • ਆਵਾਜਾਈ ਦੇ ਸਾਧਨਾਂ ਦਾ ਵਿਕਾਸ ।
  • ਬਿਜਲੀ ਖੇਤਰ ਦਾ ਵਿਕਾਸ ।
  • ਅਵਿਸ਼ਕਾਰਾਂ ਦੀ ਉੱਨਤੀ ।
  • ਨਿਰਯਾਤ ਪ੍ਰੋਤਸਾਹਨ ਅਤੇ ਆਯਾਤ ਪ੍ਰਤੀਸਥਾਪਨ ।
  • ਪਿਛੜੇ ਖੇਤਰਾਂ ਦਾ ਉਦਯੋਗੀਕਰਨ ।
  • ਬਿਮਾਰ ਉਦਯੋਗਿਕ ਇਕਾਈਆਂ ਨੂੰ ਮੁੜ ਬਹਾਲ ਕਰਨਾ ।
  • ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ।
  • ਨਵੀਂ ਉਦਯੋਗਿਕ ਨੀਤੀ ।

PSEB 10th Class Social Science Guide ਭਾਰਤ ਵਿਚ ਉਦਯੋਗਿਕ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਵਿਚ ਉਦਯੋਗੀਕਰਨ ਦੇ ਤੇਜ਼ ਵਿਕਾਸ ਲਈ ਜ਼ਿੰਮੇਵਾਰ ਇਕ ਕਾਰਨ ਲਿਖੋ ।
ਉੱਤਰ-
ਆਧੁਨਿਕੀਕਰਨ ।

ਪ੍ਰਸ਼ਨ 2.
ਮੁੱਢਲੇ ਉਦਯੋਗਾਂ ਦਾ ਉਦਾਹਰਨ ਦਿਓ ।
ਉੱਤਰ-
ਰਸਾਇਣਿਕ ਉਦਯੋਗ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 3.
ਲਘੂ ਉਦਯੋਗਾਂ ਵਿਚ ਨਿਵੇਸ਼ ਦੀ ਸੀਮਾ ਕਿੰਨੀ ਹੈ ?
ਉੱਤਰ-
3 ਕਰੋੜ ਰੁਪਏ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
ਉੱਤਰ-
ਵਿੱਤ ਦੀ ਸਮੱਸਿਆ ।

ਪ੍ਰਸ਼ਨ 5.
ਲਘੂ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਉਤਪਾਦਨ ਵਿਚ ਤੇਜ਼ ਵਾਧਾ ।

ਪ੍ਰਸ਼ਨ 6.
ਵੱਡੇ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ।

ਪ੍ਰਸ਼ਨ 7.
ਉਦਯੋਗੀਕਰਨ ਦੀ ਧੀ ਪ੍ਰਗਤੀ ਦਾ ਕੀ ਕਾਰਨ ਹੈ ?
ਉੱਤਰ-
ਪੂੰਜੀ ਦੀ ਘਾਟ ।

ਪ੍ਰਸ਼ਨ 8.
ਜੀ. ਡੀ. ਪੀ. ਵਿਚ ਉਦਯੋਗਾਂ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ
-ਲਗਪਗ 27.1 ਪ੍ਰਤੀਸ਼ਤ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 9.
ਉਦਯੋਗੀਕਰਨ ਕੀ ਹੈ ?
ਉੱਤਰ-
ਦੇਸ਼ ਦੇ ਸਾਰੇ ਉਦਯੋਗਾਂ ਦਾ ਵਿਕਾਸ ।

ਪ੍ਰਸ਼ਨ 10.
ਇਕ ਕਾਰਨ ਦੱਸੋ ਕਿ ਕਿਉਂ ਲਘੂ ਉਦਯੋਗਾਂ ਦਾ ਵਿਕਾਸ ਕੀਤਾ ਜਾਣਾ ਜ਼ਰੂਰੀ ਹੈ ?
ਉੱਤਰ-
ਰੋਜ਼ਗਾਰ ਅਤੇ ਧਨ ਤੇ ਆਮਦਨ ਦੀ ਸਮਾਨ ਵੰਡ ਲਈ ।

ਪ੍ਰਸ਼ਨ 11.
ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਕੀਤੀ ਗਈ ਸੀ ?
ਉੱਤਰ-
1991 ਵਿਚ ।

ਪ੍ਰਸ਼ਨ 12.
ਭਾਰਤ ਦੀਆਂ ਕਿਸੇ ਦੋ ਉਦਯੋਗਿਕ ਨੀਤੀਆਂ ਦਾ ਨਾਂ ਦੱਸੋ ।
ਉੱਤਰ-

  1. ਉਦਯੋਗਿਕ ਨੀਤੀ 1956
  2. ਉਦਯੋਗਿਕ ਨੀਤੀ 1948.

ਪ੍ਰਸ਼ਨ 13.
1956 ਦੀ ਉਦਯੋਗਿਕ ਨੀਤੀ ਵਿਚ ਸਰਵਜਨਿਕ ਖੇਤਰ ਦੇ ਤਹਿਤ ਕਿੰਨੇ ਉਦਯੋਗ ਰਾਖਵੇਂ ਸਨ ?
ਉੱਤਰ-
17 ਉਦਯੋਗ ।

ਪ੍ਰਸ਼ਨ 14.
ਭਾਰਤ ਦੇ ਕਿਸੇ ਇਕ ਵੱਡੇ ਉਦਯੋਗ ਦਾ ਨਾਂ ਲਿਖੋ ।
ਉੱਤਰ-
ਕੱਪੜਾ ਉਦਯੋਗ ।

ਪ੍ਰਸ਼ਨ 15.
ਉਦਯੋਗੀਕਰਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਪੂੰਜੀ ਦੀ ਅਧਿਕਤਮ ਵਰਤੋਂ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 16.
ਵੱਡੇ ਉਦਯੋਗਾਂ ਦੀ ਵਿਸ਼ੇਸ਼ਤਾ ਸਮੱਸਿਆਂ ਦੱਸੋ ।
ਉੱਤਰ-
ਮਾਲਿਕ-ਮਜ਼ਦੂਰ ਦਾ ਝਗੜਾ ।

ਪ੍ਰਸ਼ਨ 17.
ਨਵੀਂ ਉਦਯੋਗਿਕ ਨੀਤੀ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-
ਸਰਵਜਨਿਕ ਖੇਤਰ ਦਾ ਸੰਕੁਚਨ ।

ਪ੍ਰਸ਼ਨ 18.
ਪੰਜ ਸਾਲਾ ਯੋਜਨਾਵਾਂ ਦੌਰਾਨ ਉਦਯੋਗਿਕ ਉਤਪਾਦਨ ਵਿਚ ਹੋਏ ਵਾਧੇ ਦਾ ਵਰਣਨ ਕਰੋ ।
ਉੱਤਰ-
ਯੋਜਨਾਵਾਂ ਦੇ ਲਾਗੂ ਹੋਣ ਤੋਂ ਪਹਿਲਾਂ ਦੇਸ਼ ਵਿਚ ਕਈ ਵਸਤੂਆਂ ਜਿਵੇਂ ਮਸ਼ੀਨਰੀ, ਟਰੈਕਟਰ, ਸੂਟਕੇਸ ਆਦਿ ਦਾ ਬਿਲਕੁਲ ਹੀ ਉਤਪਾਦਨ ਨਹੀਂ ਹੁੰਦਾ ਸੀ ਪਰੰਤੂ ਹੁਣ ਇਨ੍ਹਾਂ ਸਾਰੀਆਂ ਵਸਤੂਆਂ ਦਾ ਉਤਪਾਦਨ ਦੇਸ਼ ਵਿਚ ਕਾਫ਼ੀ ਮਾਤਰਾ ਵਿਚ ਹੋਣ ਲੱਗਾ ਹੈ ।

ਪ੍ਰਸ਼ਨ 19.
ਸਰਵਜਨਕ ਉੱਦਮ, ਸੰਯੁਕਤ ਉੱਦਮ ਅਤੇ ਨਿੱਜੀ ਉੱਦਮ ਤੋਂ ਕੀ ਭਾਵ ਹੈ ?
ਉੱਤਰ-
ਸਰਵਜਨਕ ਉੱਦਮ ਉਹ ਉੱਦਮ ਹੈ ਜਿਸ ਦੀ ਮਾਲਕ ਸਰਕਾਰ ਹੁੰਦੀ ਹੈ । ਸੰਯੁਕਤ ਉੱਦਮ ਉਹ ਉੱਦਮ ਹੈ। ਜਿਸ ਉੱਤੇ ਸਰਕਾਰ ਅਤੇ ਨਿੱਜੀ ਖੇਤਰਾਂ ਦੋਹਾਂ ਦੀ ਸਾਂਝੀ ਮਾਲਕੀ ਹੁੰਦੀ ਹੈ । ਨਿੱਜੀ ਉੱਦਮ ਉਹ ਉੱਦਮ ਹੈ ਜਿਸ ਦੇ ਮਾਲਕ ਨਿੱਜੀ ਮਾਲਕ ਹੁੰਦੇ ਹਨ ।

ਪ੍ਰਸ਼ਨ 20.
ਭਾਰਤ ਦੇ ਕੁਟੀਰ ਉਦਯੋਗਾਂ ਦੇ ਪਤਨ ਦੇ ਮੁੱਖ ਕਾਰਨ ਕਿਹੜੇ ਹਨ ?
ਉੱਤਰ-

  1. ਆਧੁਨਿਕ ਉਦਯੋਗਾਂ ਦੇ ਸਸਤੇ ਅਤੇ ਵਧੀਆ ਉਤਪਾਦਨ ਦਾ ਮੁਕਾਬਲਾ ਕਰਨ ਵਿਚ ਅਸਮਰੱਥਾ ।
  2. ਉੱਚਿਤ ਮਾਤਰਾ ਵਿਚ ਸਸਤਾ ਵਿੱਤ ਨਾ ਮਿਲ ਸਕਣਾ ।

ਪ੍ਰਸ਼ਨ 21.
ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕੀ ਕੁੱਝ ਕੀਤਾ ਗਿਆ ਹੈ ?
ਉੱਤਰ-

  1. ਖਾਦੀ ਅਤੇ ਗ੍ਰਾਮ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ, ਜੋ ਇਨ੍ਹਾਂ ਉਦਯੋਗਾਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖ-ਭਾਲ ਕਰਦੀ ਹੈ ।
  2. ਇਸ ਦੀ ਵਿਕਰੀ ਨੂੰ ਉਤਸ਼ਾਹ ਦੇਣ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 22.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗ ਦੇ ਪੱਖ ਵਿਚ ਕੋਈ ਇਕ ਦਲੀਲ ਦਿਓ ।
ਉੱਤਰ-
ਇਹ ਉਦਯੋਗ ਕਿਰਤ ਪ੍ਰਧਾਨ ਹੁੰਦੇ ਹਨ । ਇਸ ਲਈ ਇਨ੍ਹਾਂ ਦੇ ਵਿਕਾਸ ਦੇ ਫਲਸਰੂਪ ਰੁਜ਼ਗਾਰ ਵਧਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 23.
ਮੁੱਢਲੇ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਮੁੱਢਲੇ ਉਦਯੋਗ ਉਹ ਉਦਯੋਗ ਹਨ, ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੇ ਨਿਵੇਸ਼ ਪ੍ਰਦਾਨ ਕਰਦੇ ਹਨ । ਇਨ੍ਹਾਂ ਦਾ ਉਦਾਹਰਨ ਹੈ-ਸਟੀਲ, ਲੋਹਾ, ਕੋਲਾ, ਖਾਦ ਅਤੇ ਬਿਜਲੀ ।

ਪ੍ਰਸ਼ਨ 24.
ਪੂੰਜੀਗਤ ਵਸਤੁ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ ਹਨ । ਇਨ੍ਹਾਂ ਵਿਚ ਮਸ਼ੀਨਾਂ, ਮਸ਼ੀਨੀ ਔਜ਼ਾਰ, ਟਰੈਕਟਰ, ਟਰੱਕ ਆਦਿ ਸ਼ਾਮਲ ਕੀਤੇ ਜਾਂਦੇ ਹਨ ।

ਪ੍ਰਸ਼ਨ 25.
ਮੱਧਵਰਤੀ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ, ਜੋ ਉਨ੍ਹਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਦੂਜੀਆਂ ਵਸਤੂਆਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਨ੍ਹਾਂ ਦੀਆਂ ਉਦਾਹਰਨਾਂ ਹਨ ਟਾਇਰ, ਮੋਬਿਲ ਆਇਲ ਆਦਿ ।

ਪ੍ਰਸ਼ਨ 26.
ਉਪਭੋਗਤਾ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤੂਆਂ ਦਾ ਉਤਪਾਦਨ ਕਰਦੇ ਹਨ ; ਜਿਵੇਂ-ਖੰਡ, ਕੱਪੜਾ, ਕਾਗ਼ਜ਼ ਉਦਯੋਗ ਆਦਿ ।

ਪ੍ਰਸ਼ਨ 27.
ਭਾਰਤ ਵਿਚ ਵੱਡੇ ਉਦਯੋਗਾਂ ਦੇ ਕੋਈ ਚਾਰ ਨਾਂ ਦੱਸੋ ।
ਉੱਤਰ-

  1. ਲੋਹਾ ਅਤੇ ਇਸਪਾਤ
  2. ਕੱਪੜਾ ਉਦਯੋਗ
  3. ਪਟਸਨ ਉਦਯੋਗ
  4. ਸੀਮਿੰਟ ਉਦਯੋਗ ।

ਪ੍ਰਸ਼ਨ 28.
ਭਾਰਤ ਦੇ ਵੱਡੇ ਉਦਯੋਗਾਂ ਦੀਆਂ ਚਾਰ ਸਮੱਸਿਆਵਾਂ ਲਿਖੋ ।
ਉੱਤਰ-

  1. ਉਦਯੋਗਿਕ ਅਸ਼ਾਂਤੀ
  2. ਮੁੱਢਲੀ ਸਮਰੱਥਾ ਦੀ ਅਪੂਰਨ ਵਰਤੋਂ
  3. ਸ਼ਕਤੀ ਅਤੇ ਈਂਧਨ ਸਾਧਨਾਂ ਦੀ ਘਾਟ
  4. ਸੰਸਥਾਗਤ ਵਿੱਤੀ ਸਹੂਲਤਾਂ ਦੀ ਘਾਟ ।

ਪ੍ਰਸ਼ਨ 29.
ਕੁਟੀਰ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁਟੀਰ ਉਦਯੋਗ ਉਹ ਉਦਯੋਗ ਹੁੰਦਾ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਾਇ ਦੇ ਰੂਪ ਵਿਚ ਚਲਾਇਆ ਜਾਂਦਾ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 30.
ਲਘੂ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੈ, ਜਿਸ ਵਿਚ ਤਿੰਨ ਕਰੋੜ ਦੀ ਪੂੰਜੀ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 31.
ਵੱਡੇ ਉਦਯੋਗਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵੱਡੇ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿਚ ਨਿਵੇਸ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 32.
ਸੰਯੁਕਤ ਖੇਤਰ ਕੀ ਹੁੰਦਾ ਹੈ ?
ਉੱਤਰ-
ਸੰਯੁਕਤ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਸਰਕਾਰ ਅਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 33.
ਉਦਯੋਗਿਕ ਵਿਕਾਸ ਕੀ ਹੈ ?
ਉੱਤਰ-
ਵਰਤਮਾਨ ਉਦਯੋਗਾਂ ਦੀ ਕੁਸ਼ਲਤਾ ਵਧਾਉਣਾ, ਉਨ੍ਹਾਂ ਦਾ ਉਤਪਾਦਨ ਵਿਚ ਵਾਧਾ ਕਰਨਾ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਕਰਨਾ ਉਦਯੋਗਿਕ ਵਿਕਾਸ ਅਖਵਾਉਂਦਾ ਹੈ ।

ਪ੍ਰਸ਼ਨ 34.
ਨਿੱਜੀ ਖੇਤਰ ਕੀ ਹੈ ?
ਉੱਤਰ-
ਨਿੱਜੀ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 35.
ਉਦਯੋਗੀਕਰਨ ਤੋਂ ਕੀ ਭਾਵ ਹੈ ?
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੀ ਉਤਪਾਦਨ ਇਕਾਈ ਦਾ ਸੰਪੂਰਨ ਵਿਕਾਸ ਕਰਨ ਤੋਂ ਹੈ ।

ਪ੍ਰਸ਼ਨ 36.
ਉਦਯੋਗਾਂ ਦਾ GDP ਵਿਚ ਕਿੰਨੇ ਪ੍ਰਤੀਸ਼ਤ ਹਿੱਸਾ ਹੈ ?
ਉੱਤਰ-
ਲਗਪਗ 27.1 ਪ੍ਰਤੀਸ਼ਤ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

II. ਖ਼ਾਲੀ ਥਾਂਵਾਂ ਭਰੋ-

1. ……………….. ਮੁੱਢਲੇ ਉਦਯੋਗਾਂ ਦਾ ਉਦਾਹਰਨ ਹੈ ।
(ਲੋਹਾ ਉਦਯੋਗ / ਰਸਾਇਣਿਕ ਉਦਯੋਗ)
ਉੱਤਰ-
ਰਸਾਇਣਿਕ ਉਦਯੋਗ

2. ਨਵੀਂ ਉਦਯੋਗਿਕ ਨੀਤੀ ਸਾਲ ……………………… ਵਿਚ ਸ਼ੁਰੂ ਹੋਈ ।
(1956 / 1991)
ਉੱਤਰ-
1991

3. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਨਿੱਜੀ ਲੋਕਾਂ ਦੀ ਮਲਕੀਅਤ ਹੁੰਦੀ ਹੈ ।
(ਨਿੱਜੀ / ਜਨਤਕ)
ਉੱਤਰ-
ਨਿੱਜੀ

4. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਵੇਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(ਸੰਯੁਕਤ / ਨਿਜੀ)
ਉੱਤਰ-
ਸੰਯੁਕਤ

5. ………………………. ਉਦਯੋਗ ਉਹ ਹੁੰਦਾ ਹੈ ਜਿਸ ‘ਤੇ 3 ਕਰੋੜ ਦੀ ਪੂੰਜੀ ਲੱਗੀ ਹੁੰਦੀ ਹੈ ।
(ਲਘੂ / ਘਰੇਲੂ)
ਉੱਤਰ-
ਲਘੂ

6. ICICI ਦੀ ਸਥਾਪਨਾ ……………………….. ਵਿਚ ਹੋਈ ।
(1945 / 1955)
ਉੱਤਰ-
1955

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
…………………… ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਜਨਤਕ

ਪ੍ਰਸ਼ਨ 2.
…………………….. ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਨਿਜੀ ਲੋਕਾਂ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(B) ਨਿਜੀ

ਪ੍ਰਸ਼ਨ 3.
……………………. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਹਾਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਯੁਕਤ

ਪ੍ਰਸ਼ਨ 4.
ਲਘੂ ਉਦਯੋਗ ਵਿਚ ਨਿਵੇਸ਼ ਦੀ ਸੀਮਾ ਕੀ ਹੈ ?
(A) 2 ਕਰੋੜ
(B) 3 ਕਰੋੜ
(C) 4 ਕਰੋੜ
(D) 10 ਕਰੋੜ ।
ਉੱਤਰ-
(B) 3 ਕਰੋੜ

ਪ੍ਰਸ਼ਨ 5.
GDP ਵਿਚ ਉਦਯੋਗਿਕ ਖੇਤਰ ਦਾ ਯੋਗਦਾਨ ਕਿੰਨਾ ਹੈ ?
(A) 14.8
(B) 27.9
(C) 29.6
(D) 26.1
ਉੱਤਰ-
(D) 26.1

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 6.
ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਹੋਈ ?
(A) 1956
(B) 1971
(C) 1991
(D) 2003
ਉੱਤਰ-
(C) 1991

ਪ੍ਰਸ਼ਨ 7.
ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
(A) ਵਿੱਤ ਦੀ ਸਮੱਸਿਆ :
(B) ਉਤਪਾਦਨ ਦੀ ਪੁਰਾਣੀ ਤਕਨੀਕ
(C) ਕੱਚੇ ਮਾਲ ਦੀ ਸਮੱਸਿਆ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

III. ਸਹੀ/ਗਲਤ-

1. ਨਵੀਂ ਉਦਯੋਗਿਕ ਨੀਤੀ 2001 ਵਿਚ ਲਾਗੂ ਹੋਈ ।
2. ਨਿਜੀ ਖੇਤਰ ਦਾ ਸੰਚਾਲਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ ।
3. ਸੰਯੁਕਤ ਖੇਤਰਾਂ ਵਿਚ ਨਿਜੀ ਜਾਂ ਸਰਵਜਨਿਕ ਖੇਤਰਾਂ ਦਾ ਸਹਿਯੋਗ ਪਾਇਆ ਜਾਂਦਾ ਹੈ ।
4. ICICI ਦੀ ਸਥਾਪਨਾ 1995 ਵਿਚ ਹੋਈ ।
ਉੱਤਰ-
1. ਗਲਤ
2. ਗਲਤ
3. ਸਹੀ
4. ਸਹੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਰਥਿਕ ਵਿਕਾਸ ਲਈ ਉਦਯੋਗੀਕਰਨ ਦਾ ਕੀ ਮਹੱਤਵ ਹੈ ?
ਉੱਤਰ-
ਆਰਥਿਕ ਵਿਕਾਸ ਦੇ ਹੇਠ ਲਿਖੇ ਕਾਰਨਾਂ ਤੋਂ ਉਦਯੋਗੀਕਰਨ ਦਾ ਮਹੱਤਵ ਹੈ-

  1. ਉਦਯੋਗੀਕਰਨ ਨਾਲ ਸੰਤੁਲਿਤ ਆਰਥਿਕ ਵਿਕਾਸ ਸੰਭਵ ਹੁੰਦਾ ਹੈ ਅਤੇ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੁੰਦਾ ਹੈ ।
  2. ਇਸ ਨਾਲ ਅਵਿਕਸਿਤ ਦੇਸ਼ਾਂ ਵਿਚ ਕੁੱਲ ਰਾਸ਼ਟਰੀ ਉਤਪਾਦਨ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਸਕਦਾ ਹੈ ।
  3. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ ਵਿਚ ਪਤੀ ਵਿਅਕਤੀ ਉਤਪਾਦਨ ਅਤੇ ਆਮਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ ।
  4. ਉਦਯੋਗੀਕਰਨ ਦੇ ਫਲਸਰੂਪ ਵਧੇਰੇ ਰੁਜ਼ਗਾਰ ਦੇ ਮੌਕੇ ਦੀ ਸਿਰਜਣਾ ਕੀਤੀ ਜਾ ਸਕਦੀ ਹੈ ।
  5. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਖੇਤਰ ਵਿਚ ਪਾਈ ਜਾਣ ਵਾਲੀ ਛਿਪੀ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ।
  6. ਉਦਯੋਗੀਕਰਨ ਦੇ ਫਲਸਰੂਪ ਅਰਥ-ਵਿਵਸਥਾ ਵਿਚ ਵਿਲੱਖਣਤਾ ਆਉਂਦੀ ਹੈ ।

ਪ੍ਰਸ਼ਨ 2.
ਭਾਰਤੀ ਅਰਥ-ਵਿਵਸਥਾ ਵਿਚ ਕਿਹੜੇ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ ?
ਉੱਤਰ-
ਭਾਰਤੀ ਅਰਥ-ਵਿਵਸਥਾ ਨੂੰ ਤੇਜ਼ ਉਦਯੋਗੀਕਰਨ ਦੀ ਲੋੜ ਹੈ ਪਰ ਇਸ ਨੂੰ ਘੱਟ ਤੋਂ ਘੱਟ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ-

  • ਤੇਜ਼ ਵਿਕਾਸ ਲਈ ਵੱਖ-ਵੱਖ ਉਦਯੋਗਾਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇ ਜਿਸ ਨਾਲ ਕੁੱਲ ਮਿਲਾ ਕੇ ਰੁਜ਼ਗਾਰ ਦੇ ਮੌਕਿਆਂ ਵਿਚ ਵੀ ਤੇਜ਼ੀ ਨਾਲ ਵਾਧਾ ਹੋਵੇ ।
  • ਇਸ ਤਰ੍ਹਾਂ ਨਾਲ ਚੁਣੇ ਗਏ ਵੱਖ-ਵੱਖ ਉਦਯੋਗਾਂ ਦੀ ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਉੱਚਿਤ ਢੰਗ ਨਾਲ ਵੰਡ ਹੋਵੇਭਾਵ ਇਕ ਅਜਿਹੀ ਉਦਯੋਗਿਕ ਨੀਤੀ ਹੋਵੇ ਜੋ ਵਿਸ਼ੇਸ਼ ਰੂਪ ਵਿਚ ਵਿਕਾਸ ਲਈ ਪਿਛੜੇ ਦੇਸ਼ਾਂ ਦੇ ਪੱਖ ਵਿਚ ਹੋਵੇ ।
  • ਦੇਸ਼ ਦੇ ਛੋਟੇ ਜਿਹੇ ਹੀ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਲਾਸਪੁਰਨ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਤੁਲਨਾ ਵਿਚ ਸਮਾਜਿਕ ਪਹਿਲ ਵਾਲੀਆਂ ਵਸਤੂਆਂ (ਉਦਾਹਰਨ ਦੇ ਤੌਰ ‘ਤੇ ‘ਮਜ਼ਦੂਰੀ ਵਸਤੂਆਂ’ ਜਿਨ੍ਹਾਂ ਦਾ ਮਜ਼ਦੂਰਾਂ ਦੁਆਰਾ ਪ੍ਰਯੋਗ ਕੀਤਾ ਜਾਂਦਾ ਹੈ) ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਚੋਣ ਹੋਵੇ ।

ਪ੍ਰਸ਼ਨ 3.
ਉਦਯੋਗੀਕਰਨ ਤੋਂ ਕੀ ਭਾਵ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੇ ਸਰਬਪੱਖੀ ਉਦਯੋਗਿਕ ਵਿਕਾਸ ਤੋਂ ਹੈ । ਤੰਗ ਅਰਥ ਵਿਚ ਉਦਯੋਗੀਕਰਨ ਤੋਂ ਭਾਵ ਨਿਰਮਾਣ ਉਦਯੋਗਾਂ ਦੀ ਸਥਾਪਨਾ ਤੋਂ ਹੈ ਜਦ ਕਿ ਖੁੱਲ੍ਹੇ ਅਰਥਾਂ ਵਿਚ ਉਦਯੋਗੀਕਰਨ ਦੇ ਅੰਦਰ ਕਿਸੇ ਦੇਸ਼ ਦੀ ਸੰਪੂਰਨ ਅਰਥ-ਵਿਵਸਥਾ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ ।

ਉਦਯੋਗੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਉਦਯੋਗੀਕਰਨ ਆਰਥਿਕ ਵਿਕਾਸ ਦਾ ਸੋਮਾ ਹੈ ।
  2. ਇਸ ਵਿਚ ਪੂੰਜੀ ਦਾ ਬਹੁਤ ਜ਼ਿਆਦਾ ਅਤੇ ਵਿਆਪਕ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।
  3. ਇਸ ਦਾ ਉਦੇਸ਼ ਅਰਥ-ਵਿਵਸਥਾ ਦੇ ਢਾਂਚੇ ਵਿਚ ਅਥਾਹ ਪਰਿਵਰਤਨ ਕਰਨਾ ਹੁੰਦਾ ਹੈ ।
  4. ਇਸ ਵਿਚ ਸਾਰੇ ਖੇਤਰਾਂ ਦਾ ਵਿਆਪਕ ਅਤੇ ਤੇਜ਼ ਵਿਕਾਸ ਹੁੰਦਾ ਹੈ ।
  5. ਨਵੇਂ ਬਾਜ਼ਾਰਾਂ ਦੀ ਖੋਜ ਕੀਤੀ ਜਾਂਦੀ ਹੈ ਅਤੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਜਾਂਦੀ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 4.
ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿਕਾਸ ਦੇ ਉਪਾਅ ਲਿਖੋ ।
ਉੱਤਰ-

  1. ਕੱਚੇ ਮਾਲ ਦੀ ਵਿਵਸਥਾ ਕਰਨੀ ਹੋਵੇਗੀ ।
  2. ਪੂੰਜੀ ਦੀ ਵਿਵਸਥਾ ਕਰਨੀ ਹੋਵੇਗੀ ।
  3. ਉਤਪਾਦਨ ਦੇ ਢੰਗ ਵਿਚ ਸੁਧਾਰ ਦੀ ਲੋੜ ।
  4. ਸਿੱਖਿਆ ਦਾ ਪਸਾਰ ।
  5. ਬਜ਼ਾਰ ਦੀ ਵਿਵਸਥਾ ਕਰਨੀ ਹੋਵੇਗੀ ।
  6. ਬਣੀਆਂ ਵਸਤੂਆਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ ।
  7. ਵੱਡੇ ਉਦਯੋਗਾਂ ਦੀ ਪ੍ਰਤੀਯੋਗਤਾ ਨਾਲ ਇਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਹੋਵੇਗੀ ।

ਪ੍ਰਸ਼ਨ 5.
ਕੁਟੀਰ ਅਤੇ ਲਘੂ ਉਦਯੋਗਾਂ ਦਾ ਨੈਤਿਕ ਅਤੇ ਸਮਾਜਿਕ ਮਹੱਤਵ ਕੀ ਹੈ ?
ਉੱਤਰ-
ਵੱਡੇ ਪੈਮਾਨੇ ਦੇ ਉਦਯੋਗਾਂ ਵਿਚ ਮਜ਼ਦੂਰ ਆਪਣੀ ਸ਼ਖ਼ਸੀਅਤ ਗੁਆ ਬੈਠਦਾ ਹੈ । ਉਹ ਖ਼ੁਦ ਮਸ਼ੀਨ ਦਾ ਇਕ ਹਿੱਸਾ ਬਣ ਜਾਂਦਾ ਹੈ । ਉਸ ਦੀ ਨਿੱਜੀ ਆਜ਼ਾਦੀ ਦਾ ਅੰਤ ਹੋ ਜਾਂਦਾ ਹੈ । ਪਰੰਤੁ ਕੁਟੀਰ ਅਤੇ ਲਘੂ ਉਦਯੋਗ ਅੰਦਰ ਮਜ਼ਦੂਰ ਸਮੁੱਚੇ ਉਦਯੋਗ ਦਾ ਮਾਲਕ ਹੁੰਦਾ ਹੈ । ਇਸ ਨਾਲ ਉਸ ਵਿਚ ਆਤਮ ਗੌਰਵ ਦੀ ਭਾਵਨਾ ਜਾਗਦੀ ਹੈ । ਨਾਲ ਹੀ ਵੱਡੇ ਉਦਯੋਗਾਂ ਵਿਚ ਸ਼ੋਸ਼ਣ ਦੀ ਪ੍ਰਵਿਰਤੀ ਹੁੰਦੀ ਹੈ ਉਸ ਨਾਲ ਉਸ ਨੂੰ ਮੁਕਤੀ ਮਿਲ ਜਾਂਦੀ ਹੈ । ਇਸ ਤਰ੍ਹਾਂ ਕੁਟੀਰ ਉਦਯੋਗਾਂ ਦਾ ਸਮਾਜਿਕ ਅਤੇ ਨੈਤਿਕ ਪੱਖ ਤੋਂ ਵੀ ਮਹੱਤਵ ਹੈ । ਇਸ ਰਾਹੀਂ ਹੀ ਸ਼ੋਸ਼ਣ ਰਹਿਤ ਸਮਾਜ ਦੀ ਸਥਾਪਨਾ ਹੁੰਦੀ ਹੈ ।

ਪ੍ਰਸ਼ਨ 6.
ਕੁਟੀਰ ਅਤੇ ਲਘੂ ਉਦਯੋਗਾਂ ਦੇ ਵਿਕਾਸ ਲਈ ਸੁਝਾਅ ਦਿਓ ।
ਉੱਤਰ-

  1. ਇਨ੍ਹਾਂ ਉਦਯੋਗਾਂ ਦੀ ਉਤਪਾਦਨ ਤਕਨੀਕ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ।
  2. ਲਘੂ ਉਦਯੋਗਾਂ ਦੀ ਸਥਾਪਨਾ ਲਈ ਕਾਫ਼ੀ ਸਲਾਹਕਾਰ ਸੇਵਾਵਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ।
  3. ਲਘੂ ਉਦਯੋਗ ਸਹਿਕਾਰੀ ਸਮਿਤੀਆਂ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਣਾ ਚਾਹੀਦਾ ਹੈ ।
  4. ਵੱਡੇ ਅਤੇ ਛੋਟੇ ਉਦਯੋਗਾਂ ਵਿਚ ਤਾਲਮੇਲ ਕਾਇਮ ਕੀਤਾ ਜਾਣਾ ਚਾਹੀਦਾ ਹੈ । ਕੁਟੀਰ ਅਤੇ ਲਘੂ ਉਦਯੋਗਾਂ ਦੀ ਪੈਦਾਵਾਰ ਅਤੇ ਉਤਪਾਦਨ ਸਮਰੱਥਾ ਵਧਾਉਣ ਅਤੇ ਉਤਪਾਦਾਂ ਦੀ ਕਿਸਮ ਸੁਧਾਰਨ ਲਈ ਖੋਜ ਕਾਰਜਕ੍ਰਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ।
  5. ਲਘੂ ਉਦਯੋਗ ਨੁਮਾਇਸ਼ਾਂ ਦਾ ਵੱਧ ਤੋਂ ਵੱਧ ਆਯੋਜਨ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
(ੳ) ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮ-

  1. ਕਈ ਵਸਤੂਆਂ ਦੇ ਉਤਪਾਦਨ ਨੂੰ ਵਿਸ਼ੇਸ਼ ਰੂਪ ਵਿਚ ਲਘੂ ਪੈਮਾਨੇ ਦੀਆਂ ਇਕਾਈਆਂ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ । ਇਸ ਸੁਰੱਖਿਅਤ ਸੂਚੀ ਵਿਚ ਆਈਆਂ ਵਸਤੂਆਂ ਦੇ ਉਤਪਾਦਨ ਲਈ ਵੱਡੇ ਉਦਯੋਗਾਂ ਨੂੰ ਨਵੇਂ ਲਾਇਸੰਸ ਨਹੀਂ ਦਿੱਤੇ ਗਏ ਹਨ ।
  2. ਸਰਕਾਰੀ ਸੰਸਥਾਵਾਂ ਦੀ ਖ਼ਰੀਦ ਨੀਤੀ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦੀਆਂ ਵਸਤੂਆਂ ਦੀ ਤੁਲਨਾ ਵਿਚ ਛੋਟੇ ਪੈਮਾਨੇ ਦੀਆਂ ਵਸਤੂਆਂ ਨੂੰ ਪਹਿਲ ਦਿੱਤੀ ਗਈ ਹੈ ।

(ਅ) ਵੱਡੇ ਪੈਮਾਨੇ ਦੇ ਉਤਸ਼ਾਹ ਲਈ ਚੁੱਕੇ ਗਏ ਕਦਮ-
I. ਜੁਲਾਈ, 1991 ਤੋਂ ਵੱਡੇ ਪੈਮਾਨੇ ਦੇ ਉਦਯੋਗਾਂ ਦੇ ਖੇਤਰ ਵਿਚ ਉਦਾਰੀਕਰਨ ਦੀ ਨੀਤੀ ਨੂੰ ਅਪਣਾਇਆ ਗਿਆ ਹੈ, ਜਿਸ ਦੇ ਤਿੰਨ ਉਦੇਸ਼ ਹਨ-

  1. ਉਦਯੋਗਾਂ ਨੂੰ ਤਕਨੀਕ ਦੇ ਸੁਧਾਰ ਲਈ ਉਤਸ਼ਾਹ ਦਿੱਤਾ ਗਿਆ ਹੈ । ਜਿੱਥੇ ਕਿਤੇ ਸੰਭਵ ਹੋਵੇ ਉੱਥੇ ਆਧੁਨਿਕ ਉਦਯੋਗਿਕ ਤਕਨਾਲੋਜੀ ਨੂੰ ਅਪਣਾਉਣ ਲਈ ਕਈ ਕਿਸਮ ਦੀਆਂ ਰਾਜਕੋਸ਼ੀ ਅਤੇ ਵਿੱਤੀ ਪ੍ਰੇਰਨਾਵਾਂ ਦਿੱਤੀਆਂ ਗਈਆਂ ਹਨ ।
  2. ਉਦਯੋਗਾਂ ਨੂੰ ਲਾਗਤ-ਕੁਸ਼ਲਤਾ ਪ੍ਰਾਪਤ ਕਰਨ ਲਈ ਸਭ ਕਿਸਮ ਦੀ ਸਹਾਇਤਾ ਦਿੱਤੀ ਗਈ ਹੈ । ਜੋ ਨਿਯਮ ਕਾਰਜ-ਕੁਸ਼ਲਤਾ ਵਿਚ ਰੁਕਾਵਟ ਹਨ ਅਤੇ ਉਸ ਦੇ ਫਲਸਰੂਪ ਉਦਯੋਗ ਦੀ ਲਾਗਤ ਨੂੰ ਵਧਾਉਣ ਦਾ ਝੁਕਾਅ ਰੱਖਦੇ ਹਨ ਉਨ੍ਹਾਂ ਨੂੰ ਬਦਲਿਆ ਜਾਂ ਹਟਾਇਆ ਗਿਆ ਹੈ ।

ਪ੍ਰਸ਼ਨ 8.
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੱਸੋ ।
ਉੱਤਰ-
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਇਨ੍ਹਾਂ ਉਦਯੋਗਾਂ ਵਿਚ ਆਮ ਤੌਰ ‘ਤੇ ਕੱਚੇ ਮਾਲ ਅਤੇ ਸ਼ਕਤੀ ਸੰਬੰਧੀ ਸਾਧਨਾਂ, ਜਿਵੇਂ ਕੋਲਾ, ਬਿਜਲੀ ਆਦਿ ਦੀ ਕਮੀ ਪਾਈ ਜਾਂਦੀ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ ਵੀ ਉੱਚਿਤ ਮਾਤਰਾ ਵਿਚ ਨਹੀਂ ਮਿਲ ਪਾਉਂਦਾ । ਇਸ ਲਈ ਇਨ੍ਹਾਂ ਨੂੰ ਜ਼ਿਆਦਾਤਰ ਸ਼ਾਹੂਕਾਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ ।
  3. ਇਨ੍ਹਾਂ ਦੇ ਉਤਪਾਦਨ ਦੇ ਤਰੀਕੇ ਪੁਰਾਣੇ ਹੁੰਦੇ ਹਨ, ਜਿਸ ਨਾਲ ਉਤਪਾਦਨ ਘੱਟ ਰਹਿੰਦਾ ਹੈ ।
  4. ਇਨ੍ਹਾਂ ਨੂੰ ਕੱਚਾ ਮਾਲ ਮਹਿੰਗਾ ਮਿਲਦਾ ਹੈ ਜਿਸ ਨਾਲ ਇਨ੍ਹਾਂ ਦੇ ਉਤਪਾਦਨ ਦੀ ਲਾਗਤ ਉੱਚੀ ਆਉਂਦੀ ਹੈ ।

ਪ੍ਰਸ਼ਨ 9.
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਸ ਵਿਚ ਸਰਵਜਨਿਕ ਖੇਤਰ ਦੇ ਪਹਿਲੇ ਵਰਗ ਵਿਚ 17 ਉਦਯੋਗ ਸ਼ਾਮਿਲ ਕੀਤੇ ਗਏ । ਇਨ੍ਹਾਂ ਉੱਦਯੋਗਾਂ ‘ਤੇ ਮੁੱਖ ਤੌਰ ‘ਤੇ ਸਿਰਫ਼ ਰਾਜ ਨੂੰ ਏਕਾਧਿਕਾਰ ਪ੍ਰਾਪਤ ਹੋਵੇ ।
  2. ਦੂਸਰੇ ਵਰਗ ਵਿਚ 12 ਉਦਯੋਗ ਸ਼ਾਮਿਲ ਹਨ । ਇਨ੍ਹਾਂ ਉਦਯੋਗਾਂ ਦੀ ਮਾਲਕੀ ਜ਼ਿਆਦਾਤਰ ਸਰਕਾਰ ਦੇ ਹੱਥਾਂ ਵਿਚ ਰਹੇਗੀ ਅਤੇ ਨਵੀਆਂ ਇਕਾਈਆਂ ਲਗਾਉਣ ਵਿਚ ਆਮ ਤੌਰ ‘ਤੇ ਸਰਕਾਰ ਪਹਿਲ ਕਰੇਗੀ ।
  3. ਤੀਜੇ ਵਰਗ ਵਿਚ ਉਹ ਸਾਰੇ ਉਦਯੋਗ ਜੋ ਪਹਿਲੇ ਵਰਗ ਅਤੇ ਦੂਸਰੇ ਵਰਗ ਵਿਚ ਦਿੱਤੇ ਗਏ ਹਨ, ਨੂੰ ਛੱਡ ਕੇ . ਬਾਕੀ ਸਾਰੇ ਉਦਯੋਗ ਨਿੱਜੀ ਖੇਤਰ ਨੂੰ ਸੌਂਪ ਦਿੱਤੇ ਗਏ ।
  4. ਕੁਟੀਰ ਅਤੇ ਲਘੂ ਉਦਯੋਗਾਂ ਨੂੰ ਵਧੇਰੇ ਮਹੱਤਵ ਦਿੱਤਾ ਗਿਆ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਵੱਡੇ ਉੱਤਰਾਂ ਵਾਲੇ ਪ੍ਰਸ਼ਨ Long Answer Type Questions)

ਪ੍ਰਸ਼ਨ 1.
ਭਾਰਤ ਵਿਚ ਛੋਟੇ ਅਤੇ ਕੁਟੀਰ ਉਦਯੋਗਾਂ ਦੇ ਕੀ ਮਹੱਤਵ ਹਨ ?
ਉੱਤਰ-
ਛੋਟੇ ਅਤੇ ਕੁਟੀਰ ਉਦਯੋਗ (Small scale and cottage Industries) – ਭਾਰਤੀ ਅਰਥ-ਵਿਵਸਥਾ ਵਿਚ ਛੋਟੇ ਅਤੇ ਕੁਟੀਰ ਉਦਯੋਗਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ ।

ਛੋਟੇ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ (Importance of cottage and small scale industries) – ਇਹ ਉਦਯੋਗ ਦੇ ਹੇਠਾਂ ਲਿਖੇ ਮਹੱਤਵ ਹਨ-

1. ਰੋਜ਼ਗਾਰ (Employment) – ਕੁਟੀਰ ਅਤੇ ਛੋਟੇ ਉਦਯੋਗ ਕਿਰਤ ਪ੍ਰਧਾਨ ਉਦਯੋਗ ਹਨ ਅਰਥਾਤ ਇਨ੍ਹਾਂ ਉਦਯੋਗਾਂ ਵਿਚ ਘੱਟ ਪੂੰਜੀ ਦਾ ਨਿਵੇਸ਼ ਕਰਕੇ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ।

2. ਪੈਸੇ ਦੀ ਸਮਾਨ ਵੰਡ (Equal distribution of wealth) – ਇਨ੍ਹਾਂ ਉਦਯੋਗਾਂ ਦੇ ਕਾਰਨ ਆਮਦਨ ਅਤੇ ਪੈਸੇ ਦੀ ਵੰਡ ਜ਼ਿਆਦਾ ਸਮਾਨ ਹੁੰਦੀ ਹੈ । ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਉਦਯੋਗਾਂ ਵਿਚ ਪੂੰਜੀ ਕੁੱਝ ਲੋਕਾਂ ਕੋਲ ਹੀ ਨਹੀਂ ਹੁੰਦੀ । ਉਹ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਵੰਡੀ ਹੁੰਦੀ ਹੈ । ਇਸਲਈ ਇਨ੍ਹਾਂ ਉਦਯੋਗਾਂ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਸਦਾ ਲਾਭ ਜ਼ਿਆਦਾ ਲੋਕਾਂ ਨੂੰ ਮਿਲਦਾ ਹੈ ।

3. ਵਿਕੇਂਦਰੀਕਰਨ (Decentralisation) – ਕੁਟੀਰ ਅਤੇ ਛੋਟੇ ਉਦਯੋਗ ਸਾਰੇ ਦੇਸ਼ ਪਿੰਡਾਂ ਅਤੇ ਕਸਬਿਆਂ ਵਿਚ ਫੈਲੇ ਹੁੰਦੇ ਹਨ । ਲੜਾਈ ਦੇ ਦਿਨਾਂ ਵਿਚ ਇਨ੍ਹਾਂ ਦੇ ਨਸ਼ਟ ਹੋਣ ਦਾ ਡਰ ਵੀ ਨਹੀਂ ਰਹਿੰਦਾ । ਇਸਦੇ ਵਜੋਂ ਸ਼ਹਿਰੀਕਰਨ ਦੇ ਦੋਸ਼ਾਂ ਜਿਵੇਂ ਸ਼ਹਿਰਾਂ ਵਿਚ ਮਕਾਨਾਂ ਦੀ ਕਮੀ, ਕੀਮਤਾਂ ਦਾ ਜ਼ਿਆਦਾ ਹੋਣਾ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਨ ਆਦਿ ਤੋਂ ਬਚਾਅ ਹੋ ਸਕੇਗਾ । ਇਸਦੇ ਵਜੋਂ ਪ੍ਰਾਦੇਸ਼ਿਕ ਅਸਮਾਨਤਾ ਘੱਟ ਹੋਵੇਗੀ ।

4. ਖੇਤੀ ਤੇ ਅਬਾਦੀ ਦਾ ਘੱਟ ਦਬਾਅ (Less pressure on agriculture) – ਇਕ ਖੇਤੀ ਪ੍ਰਧਾਨ ਦੇਸ਼ ਹੋਣ ਦੇ ਕਾਰਨ ਭਾਰਤ ਵਿਚ ਕੁਟੀਰ ਉਦਯੋਗ ਦਾ ਬਹੁਤ ਮਹੱਤਵ ਹਰ ਸਾਲ 30 ਲੱਖ ਵਿਅਕਤੀ ਖੇਤੀ ਤੇ ਨਿਰਭਰ ਹੋਣ ਲਈ ਵੱਧ ਜਾਂਦੇ ਹਨ । ਇਸਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਭੂਮੀ ਤੇ ਵਧਦੇ ਭਾਰ ਨੂੰ ਘੱਟ ਕੀਤਾ ਜਾਏ । ਇਸ ਤਰ੍ਹਾਂ ਤਾਂ ਹੀ ਹੋ ਸਕਦਾ , ਹੈ ਜਦੋਂ ਜੇਕਰ ਕੁਟੀਰ ਉਦਯੋਗ ਧੰਦਿਆਂ ਦੀ ਸਥਾਪਨਾ ਕਰੇ ਅਤੇ ਉਨ੍ਹਾਂ ਵਿਚ ਕੰਮ ਕਰਨ ਲਗ ਪਏ ।

5. ਘੱਟ ਪੂੰਜੀ ਦੀ ਜ਼ਰੂਰਤ (Needs of less capital) – ਕੁਟੀਰ ਅਤੇ ਛੋਟੇ ਉਦਯੋਗ ਘੱਟ ਪੂੰਜੀ ਤੋਂ ਸ਼ੁਰੂ ਕੀਤੇ ਜਾ ਸਕਦੇ ਹਨ | ਭਾਰਤ ਜਿਹੇ ਦੇਸ਼ ਵਿਚ ਜ਼ਿਆਦਾਤਰ ਇਸ ਉਦਯੋਗ ਤੇ ਹੀ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਆਮ ਤੌਰ ਤੇ ਘੱਟ ਪੂੰਜੀ ਦੇ ਸੁਆਮੀ ਛੋਟੇ ਉਦਯੋਗਾਂ ਦੀ ਸਥਾਪਨਾ ਕਰ ਸਕਦੇ ਹਨ ।

6. ਉਤਪਾਦਨ ਵਿਚ ਜਲਦੀ ਵਾਧਾ (Immediate increase in production) – ਛੋਟੇ ਉਦਯੋਗਾਂ ਦਾ ਉਤਪਾਦਨ ਨਿਵੇਸ਼ ਅੰਤਰਾਲ ਵੱਡੇ ਉਦਯੋਗਾਂ ਦੀ ਅਵ ਤੁਲਨਾ ਵਿਚ ਘੱਟ ਹੁੰਦਾ ਹੈ । ਇਸਦਾ ਭਾਵ ਇਹ ਹੈ ਕਿ ਇਨ੍ਹਾਂ ਉਦਯੋਗਾਂ ਵਿਚ ਨਿਵੇਸ਼ ਕਰਨ ਦੇ ਤੁਰੰਤ ਬਾਅਦ ਹੀ ਉਤਪਾਦਨ ਸ਼ੁਰੂ ਹੋ ਜਾਂਦਾ ਹੈ । ਦੇਸ਼ ਦੇ ਕੁੱਲ ਉਦਯੋਗਿਕ ਉਤਪਾਦਨ ਦਾ 40% ਭਾਗ ਛੋਟੇ ਅਤੇ ਕੁਟੀਰ ਉਦਯੋਗਾਂ ਦੁਆਰਾ ਉਤਪਾਦਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਨਵੀਂ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਨਵੀਂ ਉਦਯੋਗਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-
1. ਸਰਵਜਨਿਕ ਖੇਤਰ ਦਾ ਸੰਕੁਚਨ (Contraction of public sector) – ਨਵੀਂ ਨੀਤੀ ਦੇ ਅਨੁਸਾਰ ਸਰਵਜਨਿਕ ਖੇਤਰ ਦੇ ਲਈ ਸੁਰੱਖਿਅਤ 17 ਉਦਯੋਗਾਂ ਵਿਚੋਂ ਹੁਣ ਕੇਵਲ 6 ਉਦਯੋਗ ਸਰਵਜਨਿਕ ਖੇਤਰ ਦੇ ਲਈ ਸੁਰੱਖਿਅਤ ਰਹਿਣਗੇ । ਬਾਕੀ ਉਦਯੋਗ ਨਿਜੀ ਖੇਤਰ ਦੇ ਲਈ ਖੋਲ ਦਿੱਤੇ ਜਾਣਗੇ ।
ਇਹ ਛੇ ਉਦਯੋਗ

  • ਸੈਨਿਕ ਸਾਮਗਰੀ
  • ਪਰਮਾਣੂ ਊਰਜਾ
  • ਕੋਲਾ
  • ਖਣਿਜ ਤੇਲ
  • ਪਰਮਾਣੂ ਊਰਜਾ ਉਤਪਾਦਨ ਅਤੇ ਉਪਯੋਗ ਦਾ ਨਿਯੰਤਰਨ
  • ਰੇਲ ਆਵਾਜਾਈ

2. ਸਰਵਜਨਿਕ ਖੇਤਰ ਦਾ ਨਿਜੀਕਰਨ (Privatisation of public sector) – ਸਰਵਜਨਿਕ ਖੇਤਰ ਦੇ ਘਾਟੇ ਵਾਲੇ ਕਾਰਖਾਨਿਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇਗਾ ਜਾਂ ਨਿਜੀ ਖੇਤਰ ਨੂੰ ਸੌਂਪ ਦਿੱਤਾ ਜਾਏਗਾ | ਬਾਕੀ ਉਦਯੋਗਾਂ ਦੇ 20% ਤਕ ਦੇ ਸ਼ੇਅਰ ਸਰਕਾਰੀ ਵਿੱਤੀ ਸੰਸਥਾਵਾਂ ਨੂੰ ਵੇਚੇ ਗਏ ਹਨ ।

3. ਉਦਯੋਗਿਕ ਲਾਈਸੈਂਸ ਨੀਤੀ (Industrial licensing policy) – ਨਵੀਂ ਨੀਤੀ ਦੇ ਅਨੁਸਾਰ 14 ਉਦਯੋਗਾਂ ਨੂੰ ਛੱਡ ਕੇ ਬਾਕੀਆਂ ਤੋਂ ਲਾਈਸੈਂਸ ਪ੍ਰਣਾਲੀ ਖਤਮ ਕਰ ਦਿੱਤੀ ਗਈ ਹੈ ।

4. ਵਿਦੇਸ਼ੀ ਪੂੰਜੀ (Foreign Capital) – ਨਵੀਂ ਨੀਤੀ ਦੇ ਅਨੁਸਾਰ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸੀਮਾ 40% ਤੋਂ ਵਧਾ ਕੇ 51 ਪ੍ਰਤੀਸ਼ਤ ਕਰ ਦਿੱਤੀ ਗਈ ਹੈ ।

5. ਏਕਾਧਿਕਾਰ ਕਾਨੂੰਨ ਤੋਂ ਛੁੱਟ (Concession from MTP Act) – ਏਕਾਧਿਕਾਰ ਕਾਨੂੰਨ ਦੇ ਵਜੋਂ ਆਉਣ ਵਾਲੀਆਂ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ

Punjab State Board PSEB 10th Class Social Science Book Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ Textbook Exercise Questions and Answers.

PSEB Solutions for Class 10 Social Science Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

SST Guide for Class 10 PSEB ਭਾਰਤ ਵਿਚ ਖੇਤੀਬਾੜੀ ਦਾ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
‘ਭਾਰਤ ਵਿਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ ।’ ਇਸ ਉੱਤੇ ਨੋਟ ਲਿਖੋ ।
ਉੱਤਰ-
ਸਾਡੀ ਅਰਥ-ਵਿਵਸਥਾ ਵਿਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ । 2017-18 ਵਿੱਚ ਕਾਰਜਸ਼ੀਲ ਜਨਸੰਖਿਆ ਦਾ 46.2% ਭਾਗ ਖੇਤੀ ਕੰਮਾਂ ਵਿਚ ਲੱਗਾ ਹੋਇਆ ਹੈ ।

ਪ੍ਰਸ਼ਨ 2.
ਭਾਰਤ ਦੇ ਮੁੱਖ ਭੂਮੀ ਸੁਧਾਰ ਕਿਹੜੇ ਹਨ ? ਕੋਈ ਇਕ ਲਿਖੋ ।
ਉੱਤਰ-

  1. ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਨਾ ।”
  2. ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ ਕਰਨਾ ।
  3. ਭੂਮੀ ਦੀਆਂ ਜੋਤਾਂ ਦੀ ਉੱਚਤਮ ਸੀਮਾ ਨਿਰਧਾਰਿਤ ਕਰਨਾ ।
  4. ਚੱਕਬੰਦੀ ।
  5. ਸਹਿਕਾਰੀ ਖੇਤੀ ਦਾ ਵਿਕਾਸ ਕਰਨਾ ।

ਪ੍ਰਸ਼ਨ 3.
ਹਰੀ-ਸ਼ਾਂਤੀ ਤੋਂ ਕੀ ਭਾਵ ਹੈ ?
ਉੱਤਰ-
ਹਰੀ-ਭਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਰੂਪ ਵਿਚ ਕਣਕ ਤੇ ਚੌਲਾਂ ਦੇ ਉਤਪਾਦਨ ਵਿਚ ਹੋਣ ਵਾਲੇ ਉਸ ਸਾਰੇ ਵਾਧੇ ਤੋਂ ਹੈ ਜੋ ਖੇਤੀ ਵਿਚ ਵਧੇਰੇ ਉਪਜ ਵਾਲੇ ਬੀਜਾਂ ਦੇ ਯੁੱਗ ਦੀ ਨਵੀਂ ਤਕਨੀਕ ਅਪਣਾਉਣ ਦੇ ਕਾਰਨ ਸੰਭਵ ਹੋਈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 4.
ਹਰੀ-ਭਾਂਤੀ ਭਾਰਤ ਦੀ ਅੰਨ ਸਮੱਸਿਆ ਦੇ ਹੱਲ ਵਿਚ ਕਿਸ ਤਰ੍ਹਾਂ ਸਹਾਇਕ ਹੋਈ ਹੈ ?
ਉੱਤਰ-
ਹਰੀ-ਕ੍ਰਾਂਤੀ ਦੇ ਕਾਰਨ 1967-68 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਫ਼ਸਲਾਂ ਦੇ ਉਤਪਾਦਨ ਵਿਚ ਬੜੀ ਤੇਜ਼ ਰਫ਼ਤਾਰ ਨਾਲ ਵਾਧਾ ਹੋਇਆ । ਸਾਲ 1967-68 ਵਿਚ, ਜਿਸ ਨੂੰ ਹਰੀ-ਕ੍ਰਾਂਤੀ ਦਾ ਸਾਲ ਮੰਨਿਆ ਜਾਂਦਾ ਹੈ, ਅਨਾਜ ਦਾ ਉਤਪਾਦਨ ਵੱਧ ਕੇ 950 ਲੱਖ ਟਨ ਹੋ ਗਿਆ ਸੀ । 2017-18 ਵਿਚ ਅਨਾਜ ਦਾ ਉਤਪਾਦਨ 2775 ਲੱਖ ਟਨ ਸੀ । ‘

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
II. ਇਹਨਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-

ਪ੍ਰਸ਼ਨ 1.
ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦਾ ਮਹੱਤਵ ਬਿਆਨ ਕਰੋ ।
ਉੱਤਰ-
ਭਾਰਤੀ ਅਰਥ-ਵਿਵਸਥਾ ਲਈ ਖੇਤੀ ਦਾ ਮਹੱਤਵ ਹੇਠ ਦਿੱਤੇ ਅਨੁਸਾਰ ਹੈ-

  • ਰੁਜ਼ਗਾਰ ਦਾ ਮੁੱਖ ਸ੍ਰੋਤ – ਇਸ ਧੰਦੇ ਵਿਚ ਭਾਰਤ ਦੀ ਕੁੱਲ ਜਨਸੰਖਿਆ ਦਾ 46.2% ਭਾਗ ਪ੍ਰਤੱਖ ਰੂਪ ਵਿਚ ਲੱਗਾ ਹੋਇਆ ਹੈ । ਇਸ ਲਈ ਖੇਤੀ ਭਾਰਤੀਆਂ ਦੇ ਰੁਜ਼ਗਾਰ ਦਾ ਮੁੱਖ ਸਾਧਨ ਹੈ ।
  • ਰਾਸ਼ਟਰੀ ਆਮਦਨ ਵਿਚ ਖੇਤੀ ਦਾ ਯੋਗਦਾਨ – ਖੇਤੀ ਰਾਸ਼ਟਰੀ ਆਮਦਨ ਵਿਚ ਇਕ ਵੱਡਾ ਭਾਗ ਪ੍ਰਦਾਨ ਕਰਦੀ ਹੈ । ਰਾਸ਼ਟਰੀ ਆਮਦਨ ਦਾ ਲਗਪਗ 15.3% ਭਾਗ ਖੇਤੀ ਤੋਂ ਹੀ ਪ੍ਰਾਪਤ ਹੁੰਦਾ ਹੈ ।
  • ਰੁਜ਼ਗਾਰ ਦਾ ਸਾਧਨ – ਭਾਰਤੀ ਖੇਤੀ ਭਾਰਤ ਦੀ ਮਜ਼ਦੂਰ ਸੰਖਿਆ ਦੇ ਸਭ ਤੋਂ ਵੱਧ ਭਾਗ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਕਰਦੀ ਰਹੇਗੀ ।
  • ਉਦਯੋਗਾਂ ਦਾ ਯੋਗਦਾਨ – ਭਾਰਤ ਦੇ ਕਈ ਉਦਯੋਗ ਕੱਚੇ ਮਾਲ ਲਈ ਖੇਤੀ ਉੱਪਰ ਹੀ ਆਧਾਰਿਤ ਹਨ; ਜਿਵੇਂਸੂਤੀ ਕੱਪੜਾ, ਪਟਸਨ, ਖੰਡ, ਤੇਲਾਂ ਵਾਲੇ ਬੀਜ, ਹੱਥ-ਖੱਡੀ, ਬਨਸਪਤੀ ਘਿਓ ਆਦਿ ਸਾਰੇ ਉਦਯੋਗ ਖੇਤੀ ਉੱਤੇ ਹੀ ਤਾਂ ਆਧਾਰਿਤ ਹਨ ।
  • ਅੰਤਰ – ਰਾਸ਼ਟਰੀ ਵਪਾਰ ਵਿਚ ਯੋਗਦਾਨ-ਭਾਰਤ ਆਪਣੇ ਕੁੱਲ ਨਿਰਯਾਤ ਦਾ ਪ੍ਰਤੱਖ ਅਤੇ ਸਪੱਸ਼ਟ ਰੂਪ ਵਿਚ 18% ਭਾਗ ਖੇਤੀ ਉਪਜਾਂ ਤੋਂ ਬਣੇ ਪਦਾਰਥਾਂ ਦੇ ਰੂਪ ਵਿਚ ਨਿਰਯਾਤ ਕਰਦਾ ਹੈ ।

ਪ੍ਰਸ਼ਨ 2.
ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਵਰਣਨ ਕਰੋ |
ਉੱਤਰ-
ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  1. ਮਨੁੱਖੀ ਸਮੱਸਿਆਵਾਂ – ਭਾਰਤੀ ਖੇਤੀ ਦੇ ਪਿਛੜੇਪਨ ਦਾ ਇਕ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਖੇਤੀ ਉੱਤੇ ਬਹੁਤ ਜ਼ਿਆਦਾ ਲੋਕ ਨਿਰਭਰ ਕਰਦੇ ਹਨ । ਜ਼ਮੀਨ ਉੱਤੇ ਜਨ ਸੰਖਿਆ ਦਾ ਵਧੇਰੇ ਦਬਾਓ ਹੋਣ ਦੇ ਕਾਰਨ ਉਪਵੰਡ ਅਤੇ ਵਿਖੰਡਨ ਦੀ ਸਮੱਸਿਆ ਪੈਦਾ ਹੋਈ ਹੈ ਅਤੇ ਛਿਪੀ ਹੋਈ ਬੇਰੁਜ਼ਗਾਰੀ ਵਧੀ ਹੈ ।
  2. ਸੰਸਥਾਗਤ ਸਮੱਸਿਆਵਾਂ – ਭਾਰਤ ਵਿਚ ਜ਼ਿਆਦਾਤਰ ਖੇਤ ਬਹੁਤ ਛੋਟੇ-ਛੋਟੇ ਹਨ । ਖੇਤਾਂ ਦੇ ਛੋਟੇ-ਛੋਟੇ ਹੋਣ ਦੇ ਕਾਰਨ ਉਨ੍ਹਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਇਸ ਨਾਲ ਪਸ਼ੂਆਂ, ਯੰਤਰਾਂ ਅਤੇ ਸਿੰਜਾਈ ਖੇਤਰ ਦੀ ਫਜ਼ੂਲ-ਖ਼ਰਚੀ ਹੁੰਦੀ ਹੈ ।
  3. ਤਕਨੀਕੀ ਸਮੱਸਿਆਵਾਂ
    • ਸਿੰਜਾਈ ਦੀਆਂ ਘੱਟ ਸਹੂਲਤਾਂ
    • ਪੁਰਾਣੇ ਖੇਤੀ ਔਜ਼ਾਰ
    • ਖੇਤੀ ਦੇ ਪੁਰਾਣੇ ਤਰੀਕੇ
    • ਉੱਨਤ ਬੀਜਾਂ ਦੀ ਘਾਟ
    • ਖਾਦ ਦੀ ਘਾਟ
    • ਦੋਸ਼ਪੂਰਨ ਵਿਕਰੀ ਪ੍ਰਣਾਲੀ
    • ਫ਼ਸਲਾਂ ਦੀਆਂ ਬਿਮਾਰੀਆਂ ਅਤੇ ਟਿੱਡੀਆਂ ਦਾ ਹਮਲਾ
    • ਸਾਖ ਸਹੂਲਤਾਂ ਦੀ ਘਾਟ ।

ਪ੍ਰਸ਼ਨ 3.
ਭਾਰਤੀ ਖੇਤੀ ਦੇ ਵਿਕਾਸ ਵਿਚ ਸਰਕਾਰ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਖੇਤੀ ਦੇ ਵਿਕਾਸ ਵਿਚ ਭਾਰਤ ਸਰਕਾਰ ਦਾ ਹੇਠਾਂ ਲਿਖਿਆਂ ਮਹੱਤਵਪੂਰਨ ਯੋਗਦਾਨ ਰਿਹਾ ਹੈ-

  1. ਭੂਮੀ-ਸੁਧਾਰ – ਭੂਮੀ ਸੁਧਾਰਾਂ ਦਾ ਖੇਤੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ । ਆਜ਼ਾਦੀ ਪਿੱਛੋਂ ਸਰਕਾਰ ਨੇ ਭੂਮੀ ਸੁਧਾਰ ਸੰਬੰਧੀ ਕਈ ਮਹੱਤਵਪੂਰਨ ਕੰਮ ਕੀਤੇ ਹਨ, ਜਿਵੇਂ-
    • ਜ਼ਿਮੀਂਦਾਰੀ ਪ੍ਰਥਾ ਦਾ ਖ਼ਾਤਮਾ
    • ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ
    • ਭੂਮੀ ਦੀਆਂ ਜੋਤਾਂ ਉੱਪਰ ਉੱਚਤਮ ਸੀਮਾ
    • ਚੱਕਬੰਦੀ ਅਤੇ
    • ਸਹਿਕਾਰੀ ਖੇਤੀ ਦਾ ਵਿਕਾਸ ।
  2. ਸਿੰਜਾਈ ਦਾ ਵਿਸਥਾਰ – 1951 ਵਿਚ ਸਿਰਫ਼ 17 ਪ੍ਰਤੀਸ਼ਤ ਜ਼ਮੀਨ ਉੱਤੇ ਸਿੰਜਾਈ ਦੀ ਵਿਵਸਥਾ ਸੀ । ਹੁਣ ਇਹ ਵੱਧ ਕੇ ਲਗਪਗ 42 ਪ੍ਰਤੀਸ਼ਤ ਜ਼ਮੀਨ ਉੱਤੇ ਹੋ ਗਈ ਹੈ ।
  3. ਵਿਤਰਨ ਪ੍ਰਣਾਲੀ ਵਿਚ ਸੁਧਾਰ
  4. ਖੇਤੀ ਸੰਬੰਧੀ ਖੋਜ ਅਤੇ ਵਿਕਾਸ
  5. ਖੇਤੀ ਯੋਗ ਜ਼ਮੀਨ ਦਾ ਵਿਕਾਸ
  6. ਖੇਤੀ ਵਪਾਰ ਵਿਚ ਸੁਧਾਰ
  7. ਸਾਖ ਸਹੂਲਤਾਂ ਦਾ ਵਿਸਥਾਰ ।

ਪ੍ਰਸ਼ਨ 4.
ਹਰੀ-ਸ਼ਾਂਤੀ ਦੀ ਸਫਲਤਾ ਲਈ ਮੁੱਖ ਤੱਤਾਂ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਲਈ ਬਹੁਤ ਸਾਰੇ ਤੱਤ ਜ਼ਿੰਮੇਵਾਰ ਹਨ । ਇਨ੍ਹਾਂ ਵਿਚ ਕੁੱਝ ਮੁੱਖ ਹੇਠ ਲਿਖੇ ਹਨ-

  • ਉੱਨਤ ਬੀਜ – ਉੱਨਤ ਬੀਜਾਂ ਦੀ ਵਰਤੋਂ ਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਇਹ ਵਰਤੋਂ 1966 ਵਿਚ ਕੀਤੀ ਗਈ ।
  • ਰਸਾਇਣਿਕ ਖਾਦਾਂ – ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਦੇ ਕਾਰਨ ਵੀ ਅਨਾਜ ਦੇ ਉਤਪਾਦਨ ਵਿਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ । ਸੰਨ 1967-68 ਵਿਚ 11 ਲੱਖ ਟਨ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਗਈ । ਹੁਣ ਇਸ ਦੀ ਖਪਤ 2017-18 ਵਿਚ ਵਧ ਕੇ 255.76 ਲੱਖ ਟਨ ਹੋ ਗਈ ।
  • ਵਧੇਰੇ ਸਿੰਜਾਈ – ਸਿੰਜਾਈ ਦੇ ਖੇਤਰ ਵਿਚ ਹੋਣ ਵਾਲੇ ਵਾਧੇ ਦਾ ਵੀ ਹਰੀ-ਕ੍ਰਾਂਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ । ਹੁਣ 42% ਭੂਮੀ ‘ਤੇ ਸਿੰਜਾਈ ਹੁੰਦੀ ਹੈ ।
  • 4. ਆਧੁਨਿਕ ਖੇਤੀ ਔਜ਼ਾਰਾਂ ਦੀ ਵਰਤੋਂ – ਆਧੁਨਿਕ ਖੇਤੀ ਔਜ਼ਾਰਾਂ; ਜਿਵੇਂ-ਟਰੈਕਟਰਾਂ, ਟਿਊਬਵੈੱਲਾਂ, ਡੀਜ਼ਲ ਇੰਜਣਾਂ ਆਦਿ ਦੀ ਵਰਤੋਂ ਨੇ ਵੀ ਹਰੀ-ਭਾਂਤੀ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
  • 5. ਵਿਕਰੀ ਸੰਬੰਧੀ ਸਹੂਲਤਾਂ – ਕਿਸਾਨ ਨੂੰ ਪਹਿਲਾਂ ਆਪਣੇ ਉਤਪਾਦਨ ਦੀ ਉੱਚਿਤ ਕੀਮਤ ਨਹੀਂ ਮਿਲ ਸਕਦੀ ਸੀ । ਇਸੇ ਕਾਰਨ ਖੇਤੀ ਵਿਕਾਸ ਉੱਤੇ ਵਧੇਰੇ ਖ਼ਰਚ ਨਹੀਂ ਕਰ ਸਕਦਾ ਸੀ ।

PSEB 10th Class Social Science Guide ਭਾਰਤ ਵਿਚ ਖੇਤੀਬਾੜੀ ਦਾ ਵਿਕਾਸ Important Questions and Answers

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਖੇਤੀਬਾੜੀ ਕੀ ਹੈ ?
ਉੱਤਰ-
ਫ਼ਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ ਹੈ ।

ਪ੍ਰਸ਼ਨ 2.
ਭਾਰਤ ਦਾ ਕੋਈ ਇਕ ਭੂਮੀ ਸੁਧਾਰ ਦੱਸੋ ।
ਉੱਤਰ-
ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ ।

ਪ੍ਰਸ਼ਨ 3.
ਦਾਲਾਂ ਦਾ ਅਧਿਕਤਮ ਉਤਪਾਦਕ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 4.
ਵਿਵਸਾਇਕ ਖੇਤੀਬਾੜੀ ਦਾ ਇਕ ਉਪਕਰਨ ਦੱਸੋ ।
ਉੱਤਰ-
ਆਧੁਨਿਕ ਤਕਨੀਕ ।

ਪਸ਼ਨ 5.
ਭਾਰਤੀ ਖੇਤੀਬਾੜੀ ਵਿਕਾਸ ਲਈ ਇਕ ਉਪਾਅ ਦੱਸੋ ।
ਉੱਤਰ-
ਸਿੰਜਾਈ ਸਹੂਲਤਾਂ ਵਿਚ ਵਾਧਾ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 6.
ਭਾਰਤੀ ਖੇਤੀਬਾੜੀ ਦੇ ਪਿਛੜੇਪਨ ਦਾ ਕਾਰਨ ਦੱਸੋ ।
ਉੱਤਰ-
ਖੇਤਾਂ ਦਾ ਛੋਟਾ ਆਕਾਰ ।

ਪ੍ਰਸ਼ਨ 7.
ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਡਾ: ਨੋਰਮਾਨ ਵਰਲੋਗ ਅਤੇ ਡਾ: ਐੱਮ. ਐੱਨ. ਸਵਾਮੀਨਾਥਨ ।

ਪ੍ਰਸ਼ਨ 8.
ਭਾਰਤ ਵਿਚ ਹਰੀ ਕ੍ਰਾਂਤੀ ਲਈ ਜ਼ਿੰਮੇਵਾਰ ਇਕ ਤੱਤ ਦੱਸੋ ।
ਉੱਤਰ-
ਆਧੁਨਿਕ ਖੇਤੀਬਾੜੀ ਔਜ਼ਾਰਾਂ ਦੀ ਵਰਤੋਂ ।

ਪ੍ਰਸ਼ਨ 9.
ਹਰੀ ਕ੍ਰਾਂਤੀ ਦਾ ਇਕ ਲਾਭ ਦੱਸੋ ।
ਉੱਤਰ-
ਖਾਧ-ਅਨਾਜ ਦੇ ਉਤਪਾਦਨ ਵਿਚ ਵਾਧਾ ।

ਪ੍ਰਸ਼ਨ 10.
ਹਰੀ ਕ੍ਰਾਂਤੀ ਦਾ ਇਕ ਦੋਸ਼ ਦੱਸੋ ।
ਉੱਤਰ-
ਕੁੱਝ ਫ਼ਸਲਾਂ ਤਕ ਸੀਮਿਤ ।

ਪਸ਼ਨ 11. ਹਰੀ ਕਾਂਤੀ ਕਦੋਂ ਆਈ ਸੀ ? ਈ ਕਿ
ਉੱਤਰ-
1966-67 ਵਿਚ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪਸ਼ਨ 12.
ਭਾਰਤ ਵਿਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ ?
ਉੱਤਰ-
ਭੂਮੀਗਤ ਜਲ ।

ਪ੍ਰਸ਼ਨ 13.
ਭਾਰਤੀ ਰਾਸ਼ਟਰੀ ਆਮਦਨ ਵਿਚ ਖੇਤੀਬਾੜੀ ਦਾ ਮੁੱਖ ਅੰਸ਼ ਕਿੰਨਾ ਹੈ ?
ਉੱਤਰ-
15.3 ਪ੍ਰਤੀਸ਼ਤ ।

ਪ੍ਰਸ਼ਨ 14.
2007-08 ਵਿਚ ਜੀ. ਡੀ. ਪੀ. ਵਿਚ ਖੇਤੀਬਾੜੀ ਦਾ ਯੋਗਦਾਨ ਕਿੰਨਾ ਸੀ ?
ਉੱਤਰ-
17.1 ਪ੍ਰਤੀਸ਼ਤ ।

ਪ੍ਰਸ਼ਨ 15.
ਹਰੀ ਕ੍ਰਾਂਤੀ ਕੀ ਹੈ ?
ਉੱਤਰ-
ਇਕ ਖੇਤੀਬਾੜੀ ਨੀਤੀ, ਜਿਸਦਾ ਉਪਯੋਗ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 16.
ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨ-ਸੰਖਿਆ ਜੀਵਿਕਾ ਲਈ ਖੇਤੀਬਾੜੀ ‘ਤੇ ਨਿਰਭਰ ਹੈ ?
ਉੱਤਰ-
ਲਗਪਗ 49 ਪ੍ਰਤੀਸ਼ਤ ।

ਪ੍ਰਸ਼ਨ 17.
ਭਾਰਤ ਵਿਚ ਹਰੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਕਿਸਾਨਾਂ ਦੀ ਦਸ਼ਾ ਵਿਚ ਸੁਧਾਰ ।

ਪ੍ਰਸ਼ਨ 18.
ਉਦਯੋਗਿਕ ਵਿਕਾਸ ਵਿਚ ਖੇਤੀ ਦੇ ਯੋਗਦਾਨ ਨੂੰ ਸਪੱਸ਼ਟ ਕਰੋ ।
ਉੱਤਰ-
ਉਦਯੋਗ ਨੂੰ ਕੱਚਾ ਮਾਲ ਖੇਤੀ ਖੇਤਰ ਤੋਂ ਪ੍ਰਾਪਤ ਹੁੰਦਾ ਹੈ । ਇਸ ਤੋਂ ਇਲਾਵਾ ਖੇਤੀ ਬਹੁਤ ਸਾਰੀਆਂ ਉਦਯੋਗਿਕ ਵਸਤੂਆਂ ਲਈ ਬਾਜ਼ਾਰ ਦਾ ਸ੍ਰੋਤ ਹੈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 19.
ਧਰਤੀ ਉੱਤੇ ਜਨ-ਸੰਖਿਆ ਦੇ ਵਧਦੇ ਦਬਾਓ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਉੱਤੇ ਜਨ-ਸੰਖਿਆ ਦੇ ਵਧਦੇ ਦਬਾਓ ਤੋਂ ਭਾਵ ਹੈ ਕਿ ਪ੍ਰਤੀ ਸਾਲ ਆਉਣ ਵਾਲੀ ਨਵੀਂ ਮਜ਼ਦੂਰ ਸ਼ਕਤੀ ਨੂੰ ਹਰ ਤਰ੍ਹਾਂ ਰੁਜ਼ਗਾਰ ਪ੍ਰਾਪਤ ਨਹੀਂ ਹੋ ਸਕਦਾ । ਜਿਸ ਨਾਲ ਉਹ ਖੇਤੀ ਉੱਤੇ ਨਿਰਭਰ ਹੋ ਜਾਂਦੇ ਹਨ ।

ਪ੍ਰਸ਼ਨ 20.
ਆਧੁਨਿਕ ਖੇਤੀ ਤਕਨੀਕ ਤੋਂ ਭਾਵ ਹੈ ?
ਉੱਤਰ-
ਆਧੁਨਿਕ ਖੇਤੀ ਤਕਨੀਕ ਤੋਂ ਭਾਵ ਰਸਾਇਣਿਕ ਖਾਦਾਂ, ਕੀਟਨਾਸ਼ਕ ਦਵਾਈਆਂ, ਉੱਤਮ ਬੀਜਾਂ ਅਤੇ ਸਮੇਂ ‘ਤੇ ਸਿੰਜਾਈ ਦੇ ਉਪਯੋਗ ਨਾਲ ਸੰਬੰਧਿਤ ਹੈ ।

ਪ੍ਰਸ਼ਨ 21.
ਭਾਰਤ ਵਿਚ ਖੇਤੀ ਦੇ ਪਿਛੜੇਪਨ ਦੇ ਦੋ ਕਾਰਨ ਲਿਖੋ ।
ਉੱਤਰ-

  1. ਸਿੰਜਾਈ ਸਹੂਲਤਾਂ ਦੀ ਕਮੀ,
  2. ਚੰਗੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਕਮੀ ।

ਪ੍ਰਸ਼ਨ 22.
ਭਾਰਤੀ ਖੇਤੀ ਦੇ ਪਿਛੜੇਪਨ ਨੂੰ ਦੂਰ ਕਰਨ ਦੇ ਦੋ ਉਪਾਅ ਦੱਸੋ ।
ਉੱਤਰ-

  1. ਵਿਗਿਆਨਿਕ ਖੇਤੀ ਦਾ ਪਸਾਰ,
  2. ਭੂਮੀ ਸੁਧਾਰ ।

ਪ੍ਰਸ਼ਨ 23.
ਚੱਕਬੰਦੀ ਤੋਂ ਕੀ ਭਾਵ ਹੈ ?
ਉੱਤਰ-
ਚੱਕਬੰਦੀ ਉਹ ਕਿਰਿਆ ਹੈ ਜਿਸ ਦੁਆਰਾ ਕਿਸਾਨਾਂ ਨੂੰ ਇਸ ਗੱਲ ਲਈ ਮਨਾਇਆ ਜਾਂਦਾ ਹੈ ਕਿ ਉਹ ਆਪਣੇ ਇਧਰ-ਉਧਰ ਖਿਲਰੇ ਹੋਏ ਖੇਤਾਂ ਦੇ ਬਦਲੇ ਵਿਚ ਉਸੇ ਕਿਸਮ ਅਤੇ ਕੱਲ ਓਨੇ ਹੀ ਆਕਾਰ ਦੇ ਇਕ ਜਾਂ ਦੋ ਖੇਤ ਲੈ ਲੈਣ ।

ਪ੍ਰਸ਼ਨ 24.
ਭਾਰਤ ਵਿਚ ਕੀਤੇ ਗਏ ਤਿੰਨ ਭੂਮੀ ਸੁਧਾਰਾਂ ਦੇ ਨਾਂ ਲਿਖੋ ।
ਉੱਤਰ-

  1. ਵਿਚੋਲਿਆਂ ਦਾ ਖ਼ਾਤਮਾ
  2. ਭੂਮੀ ਦੀ ਚੱਕਬੰਦੀ,
  3. ਭੂਮੀ ਦੀ ਵੱਧ ਤੋਂ ਵੱਧ ਹੱਦਬੰਦੀ ।

ਪ੍ਰਸ਼ਨ 25.
ਜੋੜਾਂ ਦੀ ਉੱਚਤਮ ਸੀਮਾ ਤੋਂ ਕੀ ਭਾਵ ਹੈ ?
ਉੱਤਰ-
ਜੋਤਾਂ ਦੀ ਉੱਚਤਮ: ਸੀਮਾ ਨਿਯਤ ਕਰਨ ਤੋਂ ਭਾਵ ਹੈ ਕਿ ਭੂਮੀ-ਖੇਤਰ ਦੀ ਇਕ ਅਜਿਹੀ ਸੀਮਾ ਨਿਸਚਿਤ ਕਰਨਾ ਜਿਸ ਨਾਲ ਵਧੇਰੇ ਭੂਮੀ ਉੱਤੇ ਕਿਸੇ ਵਿਅਕਤੀ ਜਾਂ ਪਰਿਵਾਰ ਦਾ ਅਧਿਕਾਰ ਨਾ ਰਹੇ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 26.
ਖੇਤੀ ਖੇਤਰ ਨੂੰ ਕਾਫ਼ੀ ਸਾਖ ਸਹੂਲਤਾਂ ਉਪਲੱਬਧ ਕਰਾਉਣ ਦੇ ਪੱਖ ਤੋਂ ਭਾਰਤ ਸਰਕਾਰ ਦੀ ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਉੱਤੇ ਉੱਚਿਤ ਮਾਤਰਾ ਵਿਚ ਕਰਜ਼ਾ ਦਿਵਾਉਣ ਲਈ ਸਹਿਕਾਰੀ ਸਾਖ ਸਮਿਤੀਆਂ ਦਾ ਵਿਕਾਸ ਕੀਤਾ ਗਿਆ ਹੈ ।

ਪ੍ਰਸ਼ਨ 27.
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਦਾ ਸਿਹਰਾ ਕਿਹੜੇ ਵਿਅਕਤੀਆਂ ਉੱਪਰ ਜਾਂਦਾ ਹੈ ?
ਉੱਤਰ-
ਭਾਰਤ ਵਿਚ ਹਰੀ-ਕ੍ਰਾਂਤੀ ਲਿਆਉਣ ਦਾ ਸਿਹਰਾ ਡਾ: ਨੋਰਮਾਨ ਵਰਲੋਗ ਅਤੇ ਡਾ: ਐੱਮ. ਐੱਨ. ਸਵਾਮੀਨਾਥਨ ਨੂੰ ਜਾਂਦਾ ਹੈ ।

ਪ੍ਰਸ਼ਨ 28.
ਭਾਰਤ ਵਿਚ ਹਰੀ-ਕ੍ਰਾਂਤੀ ਲਈ ਜ਼ਿੰਮੇਵਾਰ ਕੋਈ ਦੋ ਕਾਰਨਾਂ ਦੇ ਨਾਂ ਲਿਖੋ ।
ਉੱਤਰ-

  1. ਉੱਨਤ ਬੀਜਾਂ ਦਾ ਪ੍ਰਯੋਗ,
  2. ਰਸਾਇਣਿਕ ਖਾਦਾਂ ਦਾ ਪ੍ਰਯੋਗ ।

ਪ੍ਰਸ਼ਨ 29.
ਹਰੀ-ਕ੍ਰਾਂਤੀ ਦੇ ਕੋਈ ਦੋ ਲਾਭ ਦੱਸੋ ।
ਉੱਤਰ-

  1. ਅਨਾਜ ਦੇ ਉਤਪਾਦਨ ਵਿਚ ਵਾਧਾ,
  2. ਕਿਸਾਨਾਂ ਦੇ ਜੀਵਨ ਪੱਧਰ ਵਿਚ ਵਾਧਾ ।

ਪ੍ਰਸ਼ਨ 30.
ਹਰੀ-ਕ੍ਰਾਂਤੀ ਦੇ ਦੋ ਦੋਸ਼ ਦੱਸੋ ।
ਉੱਤਰ-

  1. ਖੇਤਰੀ ਸਮਾਨਤਾਵਾਂ ਵਿਚ ਵਾਧਾ,
  2. ਸਿਰਫ਼ ਵੱਡੇ ਕਿਸਾਨਾਂ ਨੂੰ ਲਾਭ ।

ਪ੍ਰਸ਼ਨ 31.
ਹਰੀ ਕ੍ਰਾਂਤੀ ਕਿਸ ਨੂੰ ਆਖਦੇ ਹਨ ?
ਉੱਤਰ-
ਹਰੀ ਕ੍ਰਾਂਤੀ ਇਕ ਖੇਤੀਬਾੜੀ ਨੀਤੀ ਹੈ, ਜਿਸਦੀ ਵਰਤੋਂ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 32.
HYV ਦਾ ਵਿਸਤਾਰ ਰੂਪ ਦੱਸੋ ।
ਉੱਤਰ-
High Yielding Variety Seeds.

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 33.
ਕਿਹੜਾ ਦੇਸ਼ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ?
ਉੱਤਰ-
ਭਾਰਤ ।

ਪ੍ਰਸ਼ਨ 34.
ਵਿਵਸਾਇਕ ਖੇਤੀ ਦੇ ਆਗਤਾਂ ਦੇ ਨਾਂ ਦੱਸੋ ।
ਉੱਤਰ-
ਆਧੁਨਿਕ ਤਕਨੀਕੀ HYV ਬੀਜ ।

ਪ੍ਰਸ਼ਨ 35.
ਖੇਤੀਬਾੜੀ ਵਿਚ ਨੀਵੀਂ ਭੂਮੀ ਉਤਪਾਦਕਤਾ ਕਿਉਂ ਹੈ ?
ਉੱਤਰ-
ਕਿਉਂਕਿ ਇਸ ਵਿਚ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ।

ਪ੍ਰਸ਼ਨ 36.
ਪੁਰਾਤਨ ਖੇਤੀਬਾੜੀ ਦੀ ਨਿਰਭਰਤਾ ਦੇ ਦੋ ਤੱਤ ਦੱਸੋ ।
ਉੱਤਰ-
ਮਾਨਸੂਨ ਅਤੇ ਕੁਦਰਤੀ ਉਤਪਾਦਕਤਾ ।

ਪ੍ਰਸ਼ਨ 37.
ਭਾਰਤ ਵਿਚ ਕਿੰਨੇ ਪ੍ਰਤੀਸ਼ਤ ਜਨ ਸੰਖਿਆ ਆਪਣੀ ਜੀਵਿਕਾ ਲਈ ਖੇਤੀਬਾੜੀ ‘ਤੇ ਨਿਰਭਰ ਹੈ ?
ਉੱਤਰ-
ਲਗਪਗ 48.9 ਪ੍ਰਤੀਸ਼ਤ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 38.
ਤਿੰਨ ਕਿਰਿਆਵਾਂ ਦੇ ਨਾਂ ਦੱਸੋ, ਜੋ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਹੋਣ ?
ਉੱਤਰ-

  1. ਪਸ਼ੂ-ਪਾਲਣ
  2. ਬਾਗ਼ਬਾਨੀ
  3. ਮੱਛੀ ਪਾਲਣ ।

ਪ੍ਰਸ਼ਨ 39.
ਸਾਲ 2011-12 ਵਿਚ ਖੇਤੀਬਾੜੀ ਦਾ GDP ਵਿਚ ਕਿੰਨਾ ਹਿੱਸਾ ਸੀ ?
ਉੱਤਰ-
ਲਗਪਗ 13.9 ਪ੍ਰਤੀਸ਼ਤ ।

II. ਖ਼ਾਲੀ ਥਾਂਵਾਂ ਭਰੋ-

1. ਫ਼ਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ ……………………….. ਹੈ ।
(ਖੇਤੀ / ਵਿਨਿਰਮਾਣ)
ਉੱਤਰ-
ਖੇਤੀ

2. ਭਾਰਤ ਵਿਚ ਹਰੀ ਕ੍ਰਾਂਤੀ ਦੀ ਸ਼ੁਰੂਆਤ ……………………….. ਵਿਚ ਹੋਈ ।
(1948-49 / 1966-67)
ਉੱਤਰ-
1966-67

3. ਸਾਲ 1950-51 ਵਿਚ ਖੇਤੀ ਦਾ ਭਾਰਤ ਦੀ ਰਾਸ਼ਟਰੀ ਆਮਦਨ ਵਿਚ ਯੋਗਦਾਨ ………………………. ਪ੍ਰਤੀਸ਼ਤ ਸੀ ।
(48/59)
ਉੱਤਰ-
59

4. …………………….. ਦਾਲਾਂ ਦਾ ਉਤਪਾਦਕ ਸਭ ਤੋਂ ਵੱਡਾ ਦੇਸ਼ ਹੈ ।
(ਪਾਕਿਸਤਾਨ / ਭਾਰਤ)
ਉੱਤਰ-
ਭਾਰਤ

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

5. ……………………………. ਭਾਰਤ ਵਿਚ ਸਿੰਜਾਈ ਦਾ ਮੁੱਖ ਸਾਧਨ ਹੈ ।
(ਧਰਤੀ ਹੇਠਲਾ ਪਾਣੀ / ਟਿਊਬਵੈੱਲ)
ਉੱਤਰ-
ਧਰਤੀ ਹੇਠਲਾ ਪਾਣੀ

6. ਭਾਰਤ ਵਿਚ ਹਰੀ ਕ੍ਰਾਂਤੀ ਦਾ ਸਿਹਰਾ ……………………… ਨੂੰ ਦਿੱਤਾ ਜਾਂਦਾ ਹੈ ।
(ਜਵਾਹਰ ਲਾਲ ਨਹਿਰੁ | ਡਾ: ਨਾਰਮਨ ਵਰਲੋਗ)
ਉੱਤਰ-
ਡਾ: ਨਾਰਮਨ ਵਰਲੋਗ

7. ਵਰਤਮਾਨ ਵਿਚ ਖੇਤੀ ਭਾਰਤ ਦੀ ਰਾਸ਼ਟਰੀ ਆਮਦਨ ਵਿਚ …………………… ਪ੍ਰਤੀਸ਼ਤਦਾ ਯੋਗਦਾਨ ਦੇ ਰਹੀ ਹੈ ।
(14.8 / 15.3)
ਉੱਤਰ-
15.3

II. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦਾ ਇਕ ਭੂਮੀ ਸੁਧਾਰ ਦੱਸੋ-
(A) ਚੱਕਬੰਦੀ
(B) ਵਿਚੋਲਿਆਂ ਦਾ ਖ਼ਾਤਮਾ
(C) ਭੂਮੀ ਦੀ ਉੱਚਤਮ ਸੀਮਾ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਸਾਲ 2007-08 ਦੇ ਸਕਲ ਘਰੇਲੂ ਉਤਪਾਦਨ ਵਿਚ ਖੇਤੀ ਦਾ ਕੀ ਯੋਗਦਾਨ ਸੀ ?
(A) 14.6
(B) 15.9
(C) 17.1
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) 14.6

ਪ੍ਰਸ਼ਨ 3.
ਕਿਹੜਾ ਦੇਸ਼ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ?
(A) ਭਾਰਤ
(B) ਪਾਕਿਸਤਾਨ
(C) ਸ੍ਰੀਲੰਕਾ
(D) ਨੇਪਾਲ ।
ਉੱਤਰ-
(A) ਭਾਰਤ

ਪ੍ਰਸ਼ਨ 4.
ਹਰੀ ਕ੍ਰਾਂਤੀ ਦੀ ਸ਼ੁਰੁਆਤ ਕਦੋਂ ਹੋਈ ?
(A) 1966-67
(B) 1969-70
(C) 1985-86
(D) 1999-2000.
ਉੱਤਰ-
(A) 1966-67

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 5.
ਵਰਤਮਾਨ ਵਿਚ ਖੇਤੀ ਦਾ ਭਾਰਤ ਦੀ ਰਾਸ਼ਟਰੀ ਆਮਦਨ ਵਿਚ ਕੀ ਯੋਗਦਾਨ ਹੈ ?
(A) 12.6
(B) 15.3
(C) 14.2
(D) 15.8
ਉੱਤਰ-
(B) 15.3

ਪ੍ਰਸ਼ਨ 6.
HYV ਦਾ ਅਰਥ ਹੈ-
(A) Haryana youth variety
(B) Huge yeild variety
(C) High yeilding variety
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(C) High yeilding variety

II. ਸਹੀ/ਗਲਤ-

1. ਹਰੀ ਕ੍ਰਾਂਤੀ ਭਾਰਤ ਵਿੱਚ ਸੰਨ 1947 ਵਿਚ ਆਈ ।
2. ਭਾਰਤੀ ਅਰਥ-ਵਿਵਸਥਾ ਖੇਤੀ ਪ੍ਰਧਾਨ ਅਰਥ-ਵਿਵਸਥਾ ਹੈ ।
3. ਭਾਰਤ ਵਿੱਚ ਹਰੀ ਕ੍ਰਾਂਤੀ ਦਾ ਜਨਮ ਦਾਤਾ ਡਾਕਟਰ ਨਾਰਮਨ ਬਲੋਗ ਹੈ ।
4. ਚੱਕਬੰਦੀ ਭੂਮੀ ਸੁਧਾਰ ਦੀ ਹੀ ਇੱਕ ਕਿਸਮ ਹੈ ।
ਉੱਤਰ-
1. ਗਲਤ
2. ਸਹੀ
3. ਸਹੀ
4. ਸਹੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘‘ਖੇਤੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ।” ਇਸ ਕਥਨ ਦਾ ਸਪੱਸ਼ਟੀਕਰਨ ਕਰੋ ।
ਉੱਤਰ-
ਖੇਤੀ ਦਾ ਭਾਰਤੀ ਅਰਥ-ਵਿਵਸਥਾ ਵਿਚ ਇਕ ਕੇਂਦਰੀ ਸਥਾਨ ਹੈ । ਖੇਤੀ ਭਾਰਤੀ ਅਰਥ-ਵਿਵਸਥਾ ਵਿਚ ਰੁਜ਼ਗਾਰ ਦੇ ਪੱਖ ਤੋਂ ਸਭ ਤੋਂ ਮਹੱਤਵਪੂਰਨ ਖੇਤਰ ਹੈ । ਇਸ ਤੋਂ ਰਾਸ਼ਟਰੀ ਆਮਦਨ ਵਿਚ 15.3% ਹਿੱਸੇ ਦੀ ਪ੍ਰਾਪਤੀ ਹੁੰਦੀ ਹੈ । ਖੇਤੀ ਖੇਤਰ ਵਿਚ ਕਾਰਜਸ਼ੀਲ ਜਨਸੰਖਿਆ ਦਾ 46.2% ਹਿੱਸਾ ਪ੍ਰਤੱਖ ਰੂਪ ਵਿਚ ਲੱਗਿਆ ਹੋਇਆ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਵਿਅਕਤੀ ਖੇਤੀ ਉੱਤੇ ਨਿਰਭਰ ਧੰਦਿਆਂ ਵਿਚ ਕੰਮ ਕਰਕੇ ਰੁਜ਼ਗਾਰ ਪ੍ਰਾਪਤ ਕਰਦੇ ਹਨ । ਇਹ ਉਦਯੋਗਿਕ ਵਿਕਾਸ ਵਿਚ ਵੀ ਸਹਾਇਕ ਹੈ ! ਖੇਤੀ ਜਨਸੰਖਿਆ ਦੀਆਂ ਭੋਜਨ ਲੋੜਾਂ ਨੂੰ ਵੀ ਪੂਰਾ ਕਰਦੀ ਹੈ । ਇਹ ਵਪਾਰ, ਆਵਾਜਾਈ ਅਤੇ ਦੂਜੀਆਂ ਸੇਂਵਾਵਾਂ ਦੇ ਵਿਕਾਸ ਵਿਚ ਵੀ ਸਹਾਇਕ ਹੈ । ਅਸਲ ਵਿਚ ਸਾਡੀ ਅਰਥ-ਵਿਵਸਥਾ ਦੀ ਸੰਪੰਨਤਾ ਖੇਤੀ ਦੀ ਸੰਪੰਨਤਾ ਉੱਤੇ ਨਿਰਭਰ ਕਰਦੀ ਹੈ । ਇਸ ਲਈ ਇਹ ਕਹਿਣ ਵਿਚ ਅਤਿਕਥਨੀ ਨਹੀਂ ਹੋਵੇਗੀ ਕਿ ਖੇਤੀ ਭਾਰਤੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ।

ਪ੍ਰਸ਼ਨ 2.
ਭਾਰਤ ਵਿਚ ਘੱਟ ਖੇਤੀ ਉਤਪਾਦਨ ਲਈ ਜ਼ਿੰਮੇਵਾਰ ਕੋਈ ਤਿੰਨ ਮੁੱਖ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-

  • ਧਰਤੀ ਉੱਤੇ ਜਨ ਸੰਖਿਆ ਦੇ ਦਬਾਓ ਵਿਚ ਵਾਧਾ – ਧਰਤੀ ਉੱਤੇ ਜਨਸੰਖਿਆ ਦਬਾਓ ਵਿਚ ਵਾਧੇ ਦੇ ਫਲਸਰੂਪ ਪ੍ਰਤੀ ਵਿਅਕਤੀ ਤੋਂ-ਉਪਲੱਬਧਤਾ ਵਿਚ ਕਮੀ ਹੋਈ ਹੈ, ਜਿਸ ਨਾਲ ਖੇਤੀ ਵਿਚ ਆਧੁਨਿਕ ਤਰੀਕਿਆਂ ਨੂੰ ਅਪਨਾਉਣ ਵਿਚ ਮੁਸ਼ਕਿਲ ਆਉਂਦੀ ਹੈ ।
  • ਕਿਸਾਨਾਂ ਦਾ ਅਨਪੜ੍ਹ ਹੋਣਾ-ਭਾਰਤ ਵਿਚ ਜ਼ਿਆਦਾਤਰ ਕਿਸਾਨ ਅਨਪੜ੍ਹ ਹਨ । ਇਸ ਲਈ ਉਨ੍ਹਾਂ ਨੂੰ ਖੇਤੀ ਦੇ ਉੱਨਤ ਤਰੀਕਿਆਂ ਨੂੰ ਸਿਖਾਉਣ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।
  • ਸਾਖ, ਵਪਾਰ, ਭੰਡਾਰ ਆਦਿ ਸੇਵਾਵਾਂ ਦੀ ਕਮੀ – ਇਨ੍ਹਾਂ ਸੇਵਾਵਾਂ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਮਜਬੂਰ ਹੋ ਕੇ ਆਪਣੀ ਫ਼ਸਲ ਨੂੰ ਘੱਟ ਕੀਮਤ ਉੱਤੇ ਵੇਚਣਾ ਪੈਂਦਾ ਹੈ ।

‘ਪ੍ਰਸ਼ਨ 3.
“ਖੇਤੀ ਅਤੇ ਉਦਯੋਗ ਇਕ-ਦੂਜੇ ਦੇ ਪੂਰਕ ਹਨ ਜਾਂ ਕਿ ਵਿਰੋਧੀ ।” ਇਸ ਕਥਨ ਦੀ ਪੜਚੋਲ ਕਰੋ ।
ਉੱਤਰ-
ਖੇਤੀ ਅਤੇ ਉਦਯੋਗ ਇਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਪੂਰਕ ਹਨ । ਖੇਤੀ ਰਾਹੀਂ ਉਦਯੋਗਾਂ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ । ਉਦਯੋਗ ਮਜ਼ਦੂਰਾਂ ਦੀ ਪੂਰਤੀ ਕਰਦੇ ਹਨ । ਕਈ ਕਿਸਮ ਦੇ ਉਦਯੋਗਾਂ ਨੂੰ ਕੱਚੇ ਮਾਲ ਦੀ ਪੂਰਤੀ ਖੇਤੀ ਦੁਆਰਾ ਹੀ ਕੀਤੀ ਜਾਂਦੀ ਹੈ; ਜਿਵੇਂ-ਕੱਚੀ ਕਪਾਹ, ਪਟਸਨ, ਤਿਲਹਨ, ਗੰਨਾ ਅਜਿਹੇ ਹੀ ਖੇਤੀ ਉਤਪਾਦ ਹਨ, ਜੋ ਉਦਯੋਗਾਂ ਨੂੰ ਕੱਚੇ ਮਾਲ ਦੇ ਰੂਪ ਵਿਚ ਦਿੱਤੇ ਜਾਂਦੇ ਹਨ । ਦੂਜੇ ਪਾਸੇ ਭਾਰਤੀ ਖੇਤੀ ਸਾਡੇ ਉਦਯੋਗਿਕ ਉਤਪਾਦਨ ਦਾ ਇਕ ਮਹੱਤਵਪੂਰਨ ਖ਼ਰੀਦਦਾਰ ਹੈ, ਖੇਤੀ ਲਈ ਖੇਤੀ ਔਜ਼ਾਰ ਜਿਵੇਂ-ਟਰੈਕਟਰ, ਕੰਬਾਈਨ, ਡਰਿੱਲ, ਹਾਰਵੈਸਟਰ ਆਦਿ ਉਦਯੋਗਾਂ ਤੋਂ ਪ੍ਰਾਪਤ ਹੁੰਦੇ ਹਨ । ਖੇਤੀ ਨੂੰ ਡੀਜ਼ਲ, ਬਿਜਲੀ, ਪੈਟਰੋਲ ਉਦਯੋਗਾਂ ਤੋਂ ਹੀ ਪ੍ਰਾਪਤ ਹੁੰਦੇ ਹਨ । ਇਸ ਲਈ ਅਸੀਂ ਦੇਖਦੇ ਹਾਂ ਕਿ ਖੇਤੀ ਅਤੇ ਉਦਯੋਗ ਇਕ-ਦੂਜੇ ਉੱਤੇ ਨਿਰਭਰ ਕਰਦੇ ਹਨ ।

ਪ੍ਰਸ਼ਨ 4.
ਹਰੀ-ਪ੍ਰਾਂਤੀ ਉੱਤੇ ਟਿੱਪਣੀ ਲਿਖੋ ।
ਉੱਤਰ-
ਹਰੀ-ਕ੍ਰਾਂਤੀ ਦਾ ਮਤਲਬ ਖੇਤੀ ਉਤਪਾਦਨ ਵਿਚ ਉਸ ਤੇਜ਼ ਵਾਧੇ ਤੋਂ ਹੈ ਜੋ ਥੋੜ੍ਹੇ ਸਮੇਂ ਵਿਚ ਉੱਨਤ ਕਿਸਮ ਦੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਦੇ ਫਲਸਰੂਪ ਹੋਇਆ ਹੈ । ਹਰੀ-ਭਾਂਤੀ ਯੋਜਨਾ ਨੂੰ ਖੇਤੀ ਦੀ ਨਵੀਂ ਨੀਤੀ ਵੀ ਕਿਹਾ ਜਾਂਦਾ ਹੈ । ਇਹ 1996 ਵਿਚ ਸ਼ੁਰੂ ਕੀਤੀ ਗਈ । ਇਸ ਯੋਜਨਾ ਦਾ ਮੁੱਖ ਉਦੇਸ਼ ਅਨਾਜ ਦਾ ਉਤਪਾਦਨ ਵਧਾ ਕੇ ਆਤਮ-ਨਿਰਭਰ ਹੋਣਾ ਹੈ । ਭਾਰਤ ਜਿਹੀ ਅਮੀਰ ਜਨ-ਸੰਖਿਆ ਅਤੇ ਸਮੇਂ-ਸਮੇਂ ਤੇ ਅਨਾਜ ਦੀ ਕਮੀ ਵਾਲੇ ਦੇਸ਼ ਵਿਚ ਇਸ ਯੋਜਨਾ ਦਾ ਬਹੁਤ ਹੀ ਵਧੇਰੇ ਮਹੱਤਵ ਹੈ ।

ਇਸ ਯੋਜਨਾ ਦੇ ਅਧੀਨ ਵੱਖ-ਵੱਖ ਰਾਜਾਂ ਵਿਚ ਕੁੱਲ ਬੀਜੇ ਜਾਣ ਵਾਲੇ ਖੇਤਰ ਦੇ ਚੁਣੇ ਹੋਏ ਭਾਗਾਂ ਵਿਚ ਕਣਕ ਅਤੇ ਚਾਵਲਾਂ ਦੀਆਂ ਨਵੀਆਂ ਕਿਸਮਾਂ ਅਤੇ ਦੇਸ਼ ਵਿਚ ਵਿਕਸਿਤ ਵਧੇਰੇ ਉਪਜ ਦੇਣ ਵਾਲੀ ਮੱਕਾ, ਜੁਆਰ, ਬਾਜਰਾਂ ਦੀਆਂ ਕਿਸਮਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੇ ਨਾਲ ਹੀ ਬਹੁ-ਫ਼ਸਲ ਕਾਰਜਕ੍ਰਮ, ਸਿੰਜਾਈ ਦੀ ਵਿਵਸਥਾ ਅਤੇ ਪਾਣੀ ਦਾ ਠੀਕ ਪ੍ਰਬੰਧ ਅਤੇ ਸੁੱਕੇ ਖੇਤਰਾਂ ਦਾ ਯੋਜਨਾਬੱਧ ਵਿਕਾਸ ਕੀਤਾ ਗਿਆ ਜਿਸ ਨਾਲ ਕਈ ਫ਼ਸਲਾਂ ਦਾ ਉਤਪਾਦਨ ਵਧਿਆ ।
ਇਹ ਕ੍ਰਾਂਤੀ ਪੰਜਾਬ ਅਤੇ ਹਰਿਆਣਾ ਵਿਚ ਹੈਰਾਨੀਜਨਕ ਰੂਪ ਵਿਚ ਸਫਲ ਹੋਈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 5.
ਭਾਰਤ ਵਿਚ ਜੋਤਾਂ ਦੀ ਚੱਕਬੰਦੀ ਦੇ ਲਾਭ ਦੱਸੋ ।
ਉੱਤਰ-
ਭਾਰਤ ਵਿਚ ਚੱਕਬੰਦੀ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਚੱਕਬੰਦੀ ਤੋਂ ਬਾਅਦ ਵਿਗਿਆਨਿਕ ਢੰਗ ਨਾਲ ਖੇਤੀ ਕੀਤੀ ਜਾ ਸਕੰਦੀ ਹੈ ।
  2. ਇਕ ਖੇਤ ਤੋਂ ਦੂਜੇ ਖੇਤ ਵਿਚ ਜਾਣ ਨਾਲ ਜੋ ਸਮਾਂ ਨਸ਼ਟ ਹੁੰਦਾ ਹੈ, ਉਹ ਬਚ ਜਾਂਦਾ ਹੈ ।
  3. ਕਿਸਾਨ ਨੂੰ ਆਪਣੀ ਜ਼ਮੀਨ ਦੀ ਉੱਨਤੀ ਲਈ ਕੁੱਝ ਰੁਪਿਆ ਖ਼ਰਚ ਕਰਨ ਦਾ ਹੌਸਲਾ ਹੋ ਜਾਂਦਾ ਹੈ ।
  4. ਚੱਕਬੰਦੀ ਦੇ ਕਾਰਨ ਖੇਤ ਦੀਆਂ ਮੁੰਡੇਰ (ਵੱਟਾਂ ਬਣਾਉਣ ਲਈ ਜ਼ਮੀਨ ਬੇਕਾਰ ਨਹੀਂ ਕਰਨੀ ਪੈਂਦੀ ।
  5. ਸਿੰਜਾਈ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ।
  6. ਨਵੀਂ ਕਿਸਮ ਦੀ ਖੇਤੀ ਕਰਨ ਲਈ ਖ਼ਰਚ ਘੱਟ ਹੁੰਦਾ ਹੈ ਅਤੇ ਆਮਦਨ ਵਧ ਜਾਂਦੀ ਹੈ ।
  7. ਪਿੰਡ ਵਿਚ ਮੁਕੱਦਮੇਬਾਜ਼ੀ ਘੱਟ ਹੋ ਜਾਂਦੀ ਹੈ ।
  8. ਚੱਕਬੰਦੀ ਦੇ ਬਾਅਦ ਜੋ ਫਾਲਤੂ ਜ਼ਮੀਨ ਨਿਕਲਦੀ ਹੈ, ਉਸ ਵਿਚ ਬਗੀਚੇ, ਪੰਚਾਇਤ ਘਰ, ਸੜਕਾਂ, ਖੇਡ ਦੇ ਮੈਦਾਨ ਬਣਾਏ ਜਾ ਸਕਦੇ ਹਨ ।

ਸੰਖੇਪ ਵਿਚ ਚੱਕਬੰਦੀ ਰਾਹੀਂ ਵਿਖੰਡਨ ਦੀ ਸਮੱਸਿਆ ਸੁਲਝ ਜਾਂਦੀ ਹੈ । ਖੇਤਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ । ਇਸ ਨਾਲ ਖੇਤੀ ਉਪਜ ਵਧਾਉਣ ਵਿਚ ਬਹੁਤ ਜ਼ਿਆਦਾ ਸਹਾਇਤਾ ਮਿਲਦੀ ਹੈ ।

ਪ੍ਰਸ਼ਨ 6.
ਹਰੀ-ਭਾਂਤੀ ਨੂੰ ਸਫਲ ਬਣਾਉਣ ਲਈ ਸੁਝਾਅ ਦਿਓ ।
ਉੱਤਰ-

  1. ਸਹਿਕਾਰੀ ਸਾਖ ਸਮਿਤੀਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਸਾਖ ਉਤਪਾਦਨ ਸਮਰੱਥਾ ਦੇ ਆਧਾਰ ਤੇ ਪ੍ਰਦਾਨ ਕਰਨੀ ਚਾਹੀਦੀ ਹੈ | ਸਾਖ ਕਿਸਾਨਾਂ ਨੂੰ ਸੌਖੀ ਤਰ੍ਹਾਂ ਪ੍ਰਾਪਤ ਹੋਣੀ ਚਾਹੀਦੀ ਹੈ ।
  2. ਸਹਿਕਾਰੀ ਸਮਿਤੀਆਂ ਵਲੋਂ ਖਾਦਾਂ, ਦਵਾਈਆਂ, ਉੱਨਤ ਬੀਜਾਂ, ਸੁਧਰੇ ਹੋਏ ਖੇਤੀ ਸੰਦ ਅਤੇ ਦੂਜੀਆਂ ਉਤਪਾਦਨ, .. ਦੀਆਂ ਜ਼ਰੂਰਤਾਂ ਉਪਲੱਬਧ ਕਰਾਉਣੀਆਂ ਚਾਹੀਦੀਆਂ ਹਨ ।
  3. ਚੌਲ, ਕਣਕ ਅਤੇ ਮੋਟੇ ਅਨਾਜਾਂ ਲਈ ਪ੍ਰੇਰਨਾਦਾਇਕ ਮੁੱਲ ਦੋ ਸਾਲ ਪਹਿਲਾਂ ਐਲਾਨ ਕੀਤੇ ਜਾਣੇ ਚਾਹੀਦੇ ਹਨ ।
  4. ਖੇਤੀ ਪੈਦਾਵਾਰ ਦੀ ਵਪਾਰ ਨੀਤੀ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  5. ਹਰ ਪਿੰਡ ਨੂੰ ਸੰਘਣੀ ਖੇਤੀ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਿਖਲਾਈ, ਤਕਨੀਕੀ ਅਤੇ ਫ਼ਾਰਮ ਪ੍ਰਬੰਧ ਨਾਲ ਸੰਬੰਧਿਤ ਸਹਾਇਤਾ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਸਿੰਜਾਈ ਕਿਸਨੂੰ ਕਹਿੰਦੇ ਹਨ ? ਇਹ ਜ਼ਰੂਰੀ ਕਿਉਂ ਹੈ ?
ਉੱਤਰ-
ਸਿੰਜਾਈ ਤੋਂ ਅਕਸਰ ਮਾਨਵ ਦੁਆਰਾ ਬਣਾਏ ਸਰੋਤਾਂ ਦੇ ਉਪਯੋਗ ਤੋਂ ਹੈ ਜਿਸ ਤੋਂ ਭੂਮੀ ਨੂੰ ਜਲ ਪਦਾਨ ਕੀਤਾ ਜਾਂਦਾ ਹੈ । ਸਿੰਜਾਈ ਦੇ ਸਾਧਨਾਂ ਦਾ ਖੇਤੀਬਾੜੀ ਉਤਪਾਦਕਾਂ ਨੂੰ ਵਧਾਉਣ ਵਿਚ ਮਹੱਤਵਪੂਰਨ ਯੋਗਦਾਨ ਹੈ, ਖੇਤੀਬਾੜੀ ਦੀ ਨਵੀਂ ਨੀਤੀ ਅਨੁਸਾਰ ਖਾਦ, ਉੱਨਤ ਬੀਜਾਂ ਦਾ ਪ੍ਰਯੋਗ ਤਦੇ ਸੰਭਵ ਹੋ ਸਕਦਾ ਹੈ ਕਿ ਜਦ ਸਿੰਜਾਈ ਦੀ ਵਿਵਸਥਾ ਹੋਵੇ । ਭਾਰਤ ਵਿਚ ਹੁਣ ਤੱਕ ਕੇਵਲ 35% ਖੇਤੀਬਾੜੀ ਤੇ ਸਿੰਜਾਈ ਦੀ ਵਿਵਸਥਾ ਹੈ ਇਸ ਨੂੰ ਵਧਾਉਣ ਲਈ ਹਰੇਕ ਯੋਜਨਾ ਵਿਚ ਵਿਸ਼ੇਸ਼ ਰੂਪ ਨਾਲ ਯਤਨ ਕੀਤਾ ਗਿਆ ਹੈ, ਸਿੰਜਾਈ ਦੇ ਫਲਸਰੂਪ ਦੇਸ਼ ਵਿਚ ਬਹੁ-ਫ਼ਸਲੀ ਖੇਤੀ ਸੰਭਵ ਹੋਵੇਗੀ ।

ਪ੍ਰਸ਼ਨ 8.
ਭਾਰਤ ਵਿਚ ਸਿੰਜਾਈ ਦੇ ਪ੍ਰਮੁੱਖ ਸਰੋਤ ਲਿਖੋ ।
ਉੱਤਰ-
ਸਿੰਜਾਈ ਦੇ ਸਰੋਤ-ਸਿੰਜਾਈ ਦੇ ਲਈ ਜਲ ਦੋ ਮੁੱਖ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ ।

(i) ਭੂਮੀ ਦੇ ਉੱਪਰਲੇ ਜਲ – ਇਹ ਜਲ ਨਦੀਆਂ, ਨਹਿਰਾਂ, ਤਲਾਬਾਂ, ਝੀਲਾਂ ਆਦਿ ਤੋਂ ਪ੍ਰਾਪਤ ਹੁੰਦਾ ਹੈ ।
(ii) ਭੂਮੀਗਤ ਜਲ – ਇਹ ਜਲ ਭੂਮੀ ਦੇ ਅੰਦਰੋਂ ਖੂਹ ਜਾਂ ਟਿਊਬਵੈੱਲ ਆਦਿ ਪੁੱਟ ਕੇ ਪ੍ਰਾਪਤ ਹੁੰਦਾ ਹੈ । ਇਸ ਲਈ ਖੂਹ, ਤਲਾਬ, ਨਹਿਰਾਂ ਆਦਿ ਨੂੰ ਸਿੰਜਾਈ ਦੇ ਸਾਧਨ ਕਹਿੰਦੇ ਹਨ । ਭਾਰਤ ਵਿਚ ਸਿੰਜਾਈ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

(i) ਵੱਡੀਆਂ ਸਿੰਜਾਈ ਯੋਜਨਾਵਾਂ – ਵੱਡੀਆਂ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੁਆਰਾ 10 ਹਜ਼ਾਰ ਹੈਕਟੇਅਰ ਤੋਂ ਵੱਧ ਖੇਤੀ ਯੋਗ ਵਿਆਪਕ ਖੇਤਰ ਵਿਚ ਸਿੰਜਾਈ ਕੀਤੀ ਜਾਂਦੀ ਹੈ ।
(ii) ਮੱਧਮ ਸਿੰਜਾਈ ਯੋਜਨਾਵਾਂ-ਮੱਧਮ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੁਆਰਾ 2 ਹਜ਼ਾਰ ਤੋਂ 10 ਹਜ਼ਾਰ ਹੈਕਟੇਅਰ ਤਕ ਭੂਮੀ ਤੇ ਸਿੰਜਾਈ ਕੀਤੀ ਜਾਂਦੀ ਹੈ ।
(ii) ਲਘੂ ਸਿੰਜਾਈ ਯੋਜਨਾਵਾਂ-ਹੁਣ ਤਕ ਲਘੂ ਯੋਜਨਾਵਾਂ ਉਨ੍ਹਾਂ ਯੋਜਨਾਵਾਂ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੁਆਰਾ 2 ਹਜ਼ਾਰ ਤੋਂ ਘੱਟ ਭੂਮੀ ਤੇ ਸਿੰਜਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਕੀ ਅਸੀਂ ਉਤਪਾਦਨ ਨੂੰ ਅਧਿਕਤਮ ਕਰਨ ਵਿਚ ਸਫਲ ਹੋਏ ਹਾਂ ਖ਼ਾਸਕਰ, ਖਾਧ-ਅਨਾਜ ਦੇ ਉਤਪਾਦਨ ਨੂੰ ?
ਉੱਤਰ-
ਖੇਤੀਬਾੜੀ ਦੇ ਵਿਕਾਸ ਵਿਚ ਯੋਜਨਾਵਾਂ ਦਾ ਯੋਗਦਾਨ ਦੋ ਤਰ੍ਹਾਂ ਦਾ ਹੈ, ਇਕ ਤਾਂ ਖੇਤੀਬਾੜੀ ਵਿਚ ਭੂਮੀ ਸੁਧਾਰ , ਕੀਤੇ ਗਏ ਹਨ । ਇਨ੍ਹਾਂ ਭੂਮੀ ਸੁਧਾਰਾਂ ਨੇ ਉੱਨਤ ਖੇਤੀ ਲਈ ਵਾਤਾਵਰਨ ਤਿਆਰ ਕੀਤਾ ਹੈ । ਦੂਸਰੇ 1966 ਤੋਂ ਖੇਤੀਬਾੜੀ ਦੇ ਤਕਨੀਕੀ ਵਿਕਾਸ ‘ਤੇ ਜ਼ੋਰ ਦਿੱਤਾ ਗਿਆ ਹੈ । ਇਸਦੇ ਸਿੱਟੇ ਵਜੋਂ ਹਰੀ ਕ੍ਰਾਂਤੀ ਹੋ ਚੁੱਕੀ ਹੈ । ਯੋਜਨਾਵਾਂ ਦੀ ਅਵਧੀ ਵਿਚ ਖਾਧ-ਅਨਾਜ ਦਾ ਉਤਪਾਦਨ ਤਿਗੁਣਾ ਵਧਿਆ ਹੈ । 1951-52 ਵਿਚ ਅਨਾਜ ਦਾ ਉਤਪਾਦਨ 550 ਲੱਖ ਟਨ ਹੋਇਆ ਹੈ । ਜਦਕਿ 1995-96 ਵਿਚ ਇਹ ਖਾਧ-ਅਨਾਜ ਦਾ ਉਤਪਾਦਨ ਵਧ ਕੇ 1851 ਲੱਖ ਟਨ ਹੋ ਗਿਆ ਅਤੇ 2017-18 ਵਿਚ ਇਹ ਉਤਪਾਦਨ ਵੱਧ ਕੇ 2775 ਲੱਖ ਟਨ ਹੋ ਗਿਆ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਤਪਾਦਨ ਨੂੰ ਵਧਾਉਣ ਵਿਚ ਕਾਫ਼ੀ ਹੱਦ ਤੱਕ ਸਫਲ ਹੋਏ ਹਾਂ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 10.
ਹਰੀ ਕ੍ਰਾਂਤੀ ਦੇ ਬਾਅਦ ਵੀ 1990 ਤੱਕ ਸਾਂਝੀ 65 ਪ੍ਰਤੀਸ਼ਤ ਜਨ-ਸੰਖਿਆ ਖੇਤੀਬਾੜੀ ਖੇਤਰ ਵਿਚ ਹੀ ਕਿਉਂ ਲੱਗ ਰਹੀ ?
ਉੱਤਰ-
ਹਰੀ ਕ੍ਰਾਂਤੀ ਦੇ ਬਾਅਦ ਵੀ 1990 ਤਕ ਸਾਡੀ 65 ਪ੍ਰਤੀਸ਼ਤ ਜਨ-ਸੰਖਿਆ ਖੇਤੀਬਾੜੀ ਖੇਤਰ ਵਿਚ ਹੀ ਇਸ ਲਈ ਲੱਗੀ ਰਹੀ ਕਿਉਂਕਿ ਉਦਯੋਗ ਖੇਤਰ ਅਤੇ ਸੇਵਾ ਖੇਤਰ, ਖੇਤੀਬਾੜੀ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਿਆਦਾਤਰ ਮਾਤਰਾ ਨੂੰ ਨਹੀਂ ਪਾ ਸਕੇ । ਬਹੁਤ ਸਾਰੇ ਅਰਥ-ਸ਼ਾਸਤਰੀ ਇਸਨੂੰ 1950-1990 ਦੌਰਾਨ ਅਪਣਾਈਆਂ ਗਈਆਂ ਨੀਤੀਆਂ ਦੀ ਅਸਫਲਤਾ ਮੰਨਦੇ ਹਨ ।

ਪ੍ਰਸ਼ਨ 11.
ਵੇਚ ਬਾਕੀ ਕੀ ਹੈ ?
ਉੱਤਰ-
ਇਕ ਦੇਸ਼ ਵਿਚ ਕਿਸਾਨ ਜੇਕਰ ਆਪਣੇ ਉਤਪਾਦਨ ਨੂੰ ਬਾਜ਼ਾਰ ਵਿਚ ਵੇਚਣ ਦੀ ਥਾਂ ‘ਤੇ ਆਪ ਹੀ ਉਪਭੋਗ ਕਰ ਲੈਂਦਾ ਹੈ ਤਾਂ ਉਸਦਾ ਅਰਥ-ਵਿਵਸਥਾ ‘ਤੇ ਕੋਈ ਫਰਕ ਨਹੀਂ ਪੈਂਦਾ ਹੈ ਅਤੇ ਜੇਕਰ ਕਿਸਾਨ ਵਧੇਰੇ ਮਾਤਰਾ ਵਿਚ ਆਪਣਾ ਉਤਪਾਦਨ ਬਾਜ਼ਾਰ ਵਿਚ ਵੇਚ ਦਿੰਦਾ ਹੈ ਤਾਂ ਅਰਥ-ਵਿਵਸਥਾ ‘ਤੇ ਪ੍ਰਭਾਵ ਪੈਂਦਾ ਹੈ । ਕਿਸਾਨਾਂ ਦੁਆਰਾ ਉਤਪਾਦਨ ਦਾ ਬਾਜ਼ਾਰ ਵਿਚ ਵੇਚਿਆ ਗਿਆ ਅੰਸ਼ ਹੀ ਵੇਚ ਬਾਕੀ ਅਖਵਾਉਂਦਾ ਹੈ ।

ਪ੍ਰਸ਼ਨ 12.
ਖੇਤੀਬਾੜੀ ਖੇਤਰ ਵਿਚ ਲਾਗੂ ਕੀਤੇ ਗਏ ਭੂਮੀ ਸੁਧਾਰਾਂ ਦੀ ਲੋੜ ਅਤੇ ਉਨ੍ਹਾਂ ਦੀਆਂ ਕਿਸਮਾਂ ਦੀ ਵਿਆਖਿਆ ਕਰੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਸਮੇਂ ਦੇਸ਼ ਦੀ ਭੂ-ਧਾਰਨ ਪ੍ਰਣਾਲੀ ਵਿਚ ਜ਼ਿਮੀਂਦਾਰ-ਜਗੀਰਦਾਰ ਆਦਿ ਦੀ ਮਾਲਕੀ ਸੀ । ਇਹ ਖੇਤਾਂ ਵਿਚ ਬਿਨਾਂ ਕੋਈ ਕੰਮ ਕੀਤੇ ਸਿਰਫ਼ ਲਗਾਨ ਵਸੂਲਦੇ ਸਨ । ਭਾਰਤੀ ਖੇਤੀਬਾੜੀ ਖੇਤਰ ਦੀ ਨੀਵੀਂ ਉਤਪਾਦਕਤਾ ਕਾਰਨ ਭਾਰਤ ਨੂੰ ਯੂ. ਐੱਸ. ਏ. ਤੋਂ ਅਨਾਜ ਆਯਾਤ ਕਰਨਾ ਪੈਂਦਾ ਸੀ । ਖੇਤੀਬਾੜੀ ਵਿਚ ਸਮਾਨਤਾ ਲਿਆਉਣ ਲਈ ਭੂਮੀ ਸੁਧਾਰਾਂ ਦੀ ਲੋੜ ਪਈ, ਜਿਸਦਾ ਮੁੱਖ ਉਦੇਸ਼ ਜੋਤਾਂ ਦੇ ਮਾਲਕੀ ਵਿਚ ਪਰਿਵਰਤਨ ਕਰਨਾ ਸੀ ।

ਭੂਮੀ ਸੁਧਾਰਾਂ ਦੀਆਂ ਕਿਸਮਾਂ-

  1. ਜ਼ਿਮੀਂਦਾਰੀ ਦਾ ਖ਼ਾਤਮਾ
  2. ਕਾਸ਼ਤਕਾਰੀ ਖੇਤੀ
  3. ਭੂਮੀ ਦੀ ਉੱਚ ਸੀਮਾ ਨਿਰਧਾਰਨ
  4. ਚੱਕਬੰਦੀ ਆਦਿ ।

ਪ੍ਰਸ਼ਨ 13.
ਹਰੀ ਕ੍ਰਾਂਤੀ ਕੀ ਹੈ ? ਇਸਨੂੰ ਕਿਉਂ ਲਾਗੂ ਕੀਤਾ ਗਿਆ ਅਤੇ ਇਸ ਨਾਲ ਕਿਸਾਨਾਂ ਨੂੰ ਕਿਵੇਂ ਲਾਭ ਪਹੁੰਚਿਆ ? ਸੰਖੇਪ ਵਿਚ ਵਿਆਖਿਆ ਕਰੋ ।
ਉੱਤਰ-
ਹਰੀ ਕ੍ਰਾਂਤੀ-ਭਾਰਤ ਵਿਚ ਯੰਤਰੀਕਰਨ ਦੇ ਸਿੱਟੇ ਵਜੋਂ ਸੰਨ 1967-68 ਵਿਚ ਅਨਾਜ ਦੇ ਉਤਪਾਦਨ ਵਿਚ 1966-67 ਦੀ ਤੁਲਨਾ ਵਿਚ ਲਗਪਗ 25 ਪ੍ਰਤੀਸ਼ਤ ਵਾਧਾ ਹੋਇਆ । ਕਿਸੇ ਇਕ ਸਾਲ ਵਿਚ ਅਨਾਜ ਦੇ ਉਤਪਾਦਨ ਵਿਚ ਇੰਨਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਅਰਥ-ਸ਼ਾਸਤਰੀਆਂ ਨੇ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ।

ਕਾਰਨ – ਇਸਨੂੰ ਲਾਗੂ ਕਰਨ ਦਾ ਮੁੱਖ ਕਾਰਨ ਖੇਤੀਬਾੜੀ ਖੇਤਰ ਵਿਚ ਚੰਗੇ ਕਿਸਮ ਦੇ ਬੀਜ, ਰਸਾਇਣਿਕ ਖਾਦ, ਆਧੁਨਿਕ ਯੰਤਰਾਂ ਦੀ ਵਰਤੋਂ ਕਰਕੇ ਖੇਤੀਬਾੜੀ ਉਤਪਾਦਨ ਨੂੰ ਵਧਾਉਣਾ ਸੀ ਤਾਂਕਿ ਦੇਸ਼ ਨੂੰ ਖਾਧ-ਅਨਾਜ ਪਦਾਰਥਾਂ ਲਈ ਵਿਦੇਸ਼ਾਂ ਦੇ ਆਯਾਤ ‘ਤੇ ਨਿਰਭਰ ਨਾ ਰਹਿਣਾ ਪਏ ।

ਲਾਭ-

  1. ਇਸ ਨਾਲ ਉਤਪਾਦਨ ਵਿਚ ਭਾਰੀ ਵਾਧਾ ਹੋਇਆ ਅਤੇ ਕਿਸਾਨਾਂ ਦਾ ‘ਜੀਵਨ ਪੱਧਰ ਉੱਚਾ ਉੱਠਿਆ ।
  2. ਕਿਸਾਨਾਂ ਨੂੰ ਆਤਮ-ਨਿਰਭਰਤਾ ਪ੍ਰਾਪਤ ਹੋਈ ।
  3. ਹਰੀ ਕ੍ਰਾਂਤੀ ਕਾਰਨ ਸਰਕਾਰ, ਭਰਪੂਰ ਖਾਧ-ਅਨਾਜ ਪ੍ਰਾਪਤ ਕਰਕੇ ਸੁਰੱਖਿਅਤ ਸਟਾਕ ਬਣ ਸਕੀ ।
  4. ਇਸ ਨਾਲ ਕਿਤਾਬਾਂ ਨੂੰ ਚੰਗੇ ਕਿਸਮ ਦੇ ਬੀਜ, ਖਾਦ ਆਦਿ ਦੀ ਵਰਤੋਂ ਕਰਨ ਦੀ ਪ੍ਰੇਰਣਾ ਦਿੱਤੀ ਗਈ ।

ਪ੍ਰਸ਼ਨ 14.
ਭੂਮੀ ਦੀ ਉੱਚਤਮ ਸੀਮਾ ਕੀ ਹੈ ?
ਉੱਤਰ-
ਭੂਮੀ ਦੀ ਉੱਚਤਮ ਸੀਮਾ ਦਾ ਅਰਥ ਹੈ, “ਇਕ ਵਿਅਕਤੀ ਜਾਂ ਪਰਿਵਾਰ ਵੱਧ ਤੋਂ ਵੱਧ ਕਿੰਨੀ ਖੇਤੀ ਯੋਗ ਭੂਮੀ ਦਾ ਸੁਆਮੀ ਹੋ ਸਕਦਾ ਹੈ । ਉੱਚਤਮ ਸੀਮਾ ਤੋਂ ਵਧੇਰੇ ਭੂਮੀ ਭੂ-ਸੁਆਮੀਆਂ ਤੋਂ ਲੈ ਲਈ ਜਾਏਗੀ । ਉਨ੍ਹਾਂ ਨੂੰ ਇਸ ਦੇ ਬਦਲੇ ਮੁਆਵਜਾ ਦਿੱਤਾ ਜਾਏਗਾ ।” ਇਸ ਤਰ੍ਹਾਂ ਜੋ ਭੂਮੀ ਲਈ ਜਾਏਗੀ ਉਸਨੂੰ ਛੋਟੇ ਕਿਸਾਨਾਂ, ਕਾਸ਼ਤਕਾਰਾਂ ਜਾਂ ਭੂਮੀਹੀਣ ਖੇਤੀਬਾੜੀ ਮਜ਼ਦੂਰਾਂ ਵਿਚ ਵੰਡ ਦਿੱਤਾ ਜਾਏਗਾ । ਭੂਮੀ ਦੀ ਉੱਚਤਮ ਸੀਮਾ ਦਾ ਉਦੇਸ਼ ਭੂਮੀ ਦੀ ਸਮਾਨ ਅਤੇ ਉੱਚਿਤ ਵਰਤੋਂ ਨੂੰ ਉਤਸ਼ਾਹ ਦੇਣਾ ਹੈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 15.
ਹਰੀ ਕ੍ਰਾਂਤੀ ਭਾਰਤ ਦੀ ਖਾਧ ਸਮੱਸਿਆ ਦੇ ਹੱਲ ਵਿੱਚ ਕਿਸ ਤਰ੍ਹਾਂ ਸਹਾਇਕ ਹੋਈ ਹੈ ?
ਉੱਤਰ-
ਇਸ ਦੇ ਮੁੱਖ ਕਾਰਨ ਹਨ-

  • ਉਤਪਾਦਨ ਵਿਚ ਵਾਧਾ – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ 1967-68 ਅਤੇ ਉਸ ਦੇ ਬਾਅਦ ਦੇ ਸਾਲਾਂ ਵਿੱਚ ਫ਼ਸਲਾਂ ਵਿੱਚ ਬਹੁਤ ਤੇਜ਼ ਗਤੀ ਨਾਲ ਵਾਧਾ ਹੋਇਆ ਹੈ ।
  • ਫ਼ਸਲਾਂ ਦੇ ਆਯਾਤ ਵਿੱਚ ਕਮੀ – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਭਾਰਤ ਵਿੱਚ ਖਾਧ-ਅੰਨ ਦੇ ਆਯਾਤ ਪਹਿਲਾਂ ਨਾਲੋਂ ਘੱਟ ਹੋਣ ਲੱਗੇ ਹਨ । ਇਸ ਦਾ ਮੁੱਖ ਕਾਰਨ ਦੇਸ਼ ਵਿੱਚ ਉਤਪਾਦਨ ਦਾ ਵਧੇਰੇ ਹੋਣਾ ਹੈ ।
  • ਵਪਾਰ ਵਿੱਚ ਵਾਧਾ – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਉਤਪਾਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ । ਇਸ ਨਾਲ ਖੇਤੀਬਾੜੀ ਉਤਪਾਦਾਂ ਦੀ ਬਾਜ਼ਾਰ ਪੂਰਤੀ ਵਿੱਚ ਵਾਧਾ ਹੋਇਆ ਹੈ । ਇਸ ਨਾਲ ਘਰੇਲੂ ਅਤੇ ਵਿਦੇਸ਼ੀ ਵਪਾਰ ਵਧਿਆ ਹੈ । ਵਧਿਆ ਹੋਇਆ ਖੇਤੀਬਾੜੀ ਉਤਪਾਦਨ ਨਿਰਯਾਤ ਵੀ ਕੀਤਾ ਜਾਣ ਲੱਗਾ ਹੈ ।

ਪ੍ਰਸ਼ਨ 16.
ਭਾਰਤੀ ਖੇਤੀ ਦੀ ਉਤਪਾਦਕਤਾ ਵਧਾਉਣ ਲਈ ਸਰਕਾਰ ਦਾ ਕੀ ਯੋਗਦਾਨ ਰਿਹਾ ਹੈ ?
ਉੱਤਰ-
ਭਾਰਤੀ ਖੇਤੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਸਰਕਾਰ ਨੇ ਹੇਠ ਲਿਖੇ ਮਹੱਤਵਪੂਰਨ ਕਦਮ ਚੁੱਕੇ ਹਨ-

  1. ਭੂਮੀ ਸੁਧਾਰ
  2. ਸਿੰਜਾਈ ਸਹੂਲਤਾਂ ਦਾ ਵਿਸਥਾਰ .
  3. ਵਿਤਰਨ ਪ੍ਰਣਾਲੀ ਵਿਚ ਸੁਧਾਰ
  4. ਖੇਤੀ ਸੰਬੰਧੀ ਖੋਜ ਅਤੇ ਵਿਕਾਸ
  5. ਖੇਤੀ ਯੋਗ ਭੂਮੀ ਦਾ ਵਿਕਾਸ
  6. ਖੇਤੀ ਵਪਾਰ ਨੀਤੀ ਵਿਚ ਸੁਧਾਰ
  7. ਸਾਖ ਸਹੂਲਤਾਂ ਦਾ ਵਿਸਥਾਰ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਖੇਤੀ ਖੇਤਰ ਦੀਆਂ ਕੀ ਸਮੱਸਿਆਵਾਂ ਹਨ ? ਉੱਤਰ-ਖੇਤੀ ਖੇਤਰ ਦੀਆਂ ਹੇਠ ਲਿਖੀਆਂ ਸਮੱਸਿਆਵਾਂ ਹਨ ।

1. ਬਜ਼ਾਰ ਦੀ ਸਮੱਸਿਆ (Problem of marketing) – ਭਾਰਤ ਵਿਚ ਖੇਤੀ ਉਤਪਾਦਨ ਨੂੰ ਵੇਚਣ ਦੀ ਵਿਵਸਥਾ ਠੀਕ ਨਹੀਂ ਹੈ ਜਿਸਦੇ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਕੀਮਤ ਨਹੀਂ ਮਿਲਦੀ । ਆਵਾਜਾਈ ਦੇ ਸਾਧਨ ਵਿਕਸਿਤ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਪਿੰਡਾਂ ਵਿਚ ਹੀ ਘੱਟ ਕੀਮਤ ਤੇ ਵੇਚਣੀ ਪੈਂਦੀ ਹੈ ।

2. ਵਿੱਤ ਸੁਵਿਧਾਵਾਂ ਦੀ ਸਮੱਸਿਆ (Problem of credit facilites) – ਭਾਰਤ ਦੇ ਕਿਸਾਨਾਂ ਦੇ ਸਾਹਮਣੇ ਵਿੱਤ ਦੀ ਸਮੱਸਿਆ ਵੀ ਇੱਕ ਮੁੱਖ ਸਮੱਸਿਆ ਹੈ । ਉਨ੍ਹਾਂ ਨੂੰ ਬੈਂਕਾਂ ਅਤੇ ਦੂਜੀਆਂ ਸਹਾਇਕ ਸਮਿਤਿਆਂ ਤੋਂ ਸਮੇਂ ਤੇ ਸਾਖ ਨਹੀਂ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਮਹਾਜਨਾਂ ਤੋਂ ਜ਼ਿਆਦਾ ਵਿਆਜ ਤੇ ਕਰਜ਼ ਲੈਣਾ ਪੈਂਦਾ ਹੈ । ਇਸ ਕਰਕੇ ਵਿੱਤ ਦੀ ਸਮੱਸਿਆ ਭਾਰਤੀ ਖੇਤੀ ਦੀ ਇੱਕ ਮਹੱਤਵਪੂਰਨ ਸਮੱਸਿਆ ਹੈ ।

3. ਗ੍ਰਾਮੀਣ ਕਰਜ਼ਿਆਂ ਦੀ ਸਮੱਸਿਆ (Problem of rural Indebtedness) – ਭਾਰਤੀ ਖੇਤੀ ਵਿਚ ਕਰਜ਼ਿਆਂ ਦੀ ਇਕ ਮਹੱਤਵਪੂਰਨ ਸਮੱਸਿਆ ਹੈ । ਭਾਰਤੀ ਕਿਸਾਨ ਜਨਮ ਤੋਂ ਹੀ ਕਰਜ਼ ਵਿਚ ਡੁੱਬਿਆ ਹੁੰਦਾ ਹੈ | ਐਮ.ਐਸ. ਡਾਰਲਿੰਗ ਦੇ ਅਨੁਸਾਰ, “ਭਾਰਤੀ ਕਿਸਾਨ ਕਰਜ਼ ਵਿਚ ਜਨਮ ਲੈਂਦਾ ਹੈ, ਉਸੇ ਵਿਚ ਰਹਿੰਦਾ ਹੈ ਅਤੇ ਉਸਦੇ ਵਿਚ ਹੀ ਮਰ ਜਾਂਦਾ ਹੈ ।”

4. ਕੀਮਤ ਅਸਥਿਰਤਾ ਦੀ ਸਮੱਸਿਆ (Problem of price instability) – ਹਰੀ ਕ੍ਰਾਂਤੀ ਦੇ ਨਤੀਜੇ ਵਜੋਂ ਇਕ ਹੋਰ ਸਮੱਸਿਆ ਖੇਤੀ ਖੇਤਰ ਵਿਚ ਆ ਗਈ ਹੈ ਜਿਸ ਨਾਲ ਜ਼ਿਆਦਾ ਉਤਪਾਦਨ ਹੋਣ ਕਰਕੇ ਕੀਮਤਾਂ ਵਿਚ ਕਮੀ ਆਉਣ ਦੀ ਸਮੱਸਿਆ ਆ ਗਈ ਹੈ । ਜਿਸ ਕਰਕੇ ਕਿਸਾਨਾਂ ਨੂੰ ਜ਼ਿਆਦਾ ਉਤਪਾਦਨ ਕਰਨ ਲਈ ਪ੍ਰੇਣਾ ਘੱਟ ਮਿਲਦੀ ਹੈ | ਕੀਮਤਾਂ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਵੀ ਖੇਤੀ ਖੇਤਰ ਦੀ ਇਕ ਮਹੱਤਵਪੂਰਨ ਸਮੱਸਿਆ ਹੈ ।

5. ਸਿੰਚਾਈ ਵਿਵਸਥਾ ਦੀ ਸਮੱਸਿਆ (Problem of irrigation facility) – ਭਾਰਤੀ ਖੇਤੀ ਵਿਚ ਸਿੰਚਾਈ ਦੀ ਵਿਵਸਥਾ ਵੀ ਇਕ ਸਮੱਸਿਆ ਹੈ । ਭਾਰਤ ਵਿਚ ਸਿਰਫ 20% ਖੇਤੀ ਤੇ ਹੀ ਸਿੰਚਾਈ ਦੀ ਪੁਰੀ, ਸੁਵਿਧਾ ਹੈ । ਸਾਡੀ ਖੇਤੀ ਮਾਨਸੂਨ ਦੇ ਭਰੋਸੇ ਹੁੰਦੀ ਹੈ । ਜੇਕਰ ਮਾਨਸੂਨ ਠੀਕ ਸਮੇਂ ਤੇ ਆਏ ਅਤੇ ਮੀਂਹ ਪਵੇਂ ਤਾਂ ਫਸਲ ਚੰਗੀ ਹੋਵੇਗੀ ਨਹੀਂ ਤਾਂ ਨਹੀਂ ।

6. ਛੋਟੇ ਜੋਤਾਂ ਦੀ ਸਮੱਸਿਆ: (Problem of small holdings) – ਭਾਰਤੀ ਖੇਤੀ ਵਿਚ ਜੋਤਾਂ ਦਾ ਅਕਾਰ ਬਹੁਤ ਛੋਟਾ ਹੈ ਅਤੇ ਇਹ ਛੋਟੇ-ਛੋਟੇ ਜੋਤ ਖਿੱਲਰੇ ਪਏ ਹਨ | ਇਨ੍ਹਾਂ ਦਾ ਅਕਾਰ ਛੋਟਾ ਹੋਣ ਕਰਕੇ ਇਨ੍ਹਾਂ ਤੇ ਆਧੁਨਿਕ ਮਸ਼ੀਨਾਂ ਦਾ ਪ੍ਰਯੋਗ ਨਹੀਂ ਹੋ ਸਕਦਾ ਜਿਸ ਕਰਕੇ ਉਤਪਾਦਕਤਾ ਵਿਚ ਕਮੀ ਆ ਜਾਂਦੀ ਹੈ ।

PSEB 10th Class SST Solutions Economics Chapter 3 ਭਾਰਤ ਵਿਚ ਖੇਤੀਬਾੜੀ ਦਾ ਵਿਕਾਸ (Agricultural Development in India)

ਪ੍ਰਸ਼ਨ 2.
ਖੇਤੀ ਖੇਤਰ ਵਿਚ ਲਾਗੂ ਕੀਤੇ ਗਏ, ਭੂਮੀ ਸੁਧਾਰਾਂ ਦੀ ਜ਼ਰੂਰਤ ਅਤੇ ਉਨ੍ਹਾਂ ਦੇ ਪ੍ਰਕਾਰਾਂ ਦੀ ਵਿਆਖਿਆ ਕਰੋ ।
ਉੱਤਰ-
ਆਜ਼ਾਦੀ ਦੇ ਸਮੇਂ ਦੇਸ਼ ਦੀ ਭੂਮੀਕਰਣ ਪ੍ਰਣਾਲੀ ਵਿਚ ਜ਼ਮੀਰ-ਜਾਗੀਰਦਾਰ ਆਦਿ ਦੀ ਮਲਕੀਅਤ ਸੀ । ਉਹ ਖੇਤਾਂ ਵਿਚ ਬਿਨਾਂ ਕੋਈ ਕੰਮ ਕੀਤੇ ਕੇਵਲ ਲਗਾਨ ਉਗਰਾਉਂਦੇ ਸਨ | ਭਾਰਤੀ ਖੇਤੀ ਖੇਤਰ ਦੀ ਘੱਟ ਉਤਪਾਦਤਾ ਕਾਰਨ ਭਾਰਤ ਨੂੰ ਯੂ. ਐੱਸ.ਏ. ਤੋਂ ਅਨਾਜ ਆਯਾਤ ਕਰਨਾ ਪੈਂਦਾ ਸੀ । ਖੇਤੀ ਵਿਚ ਸਮਾਨਤਾ ਲਿਆਉਣ ਲਈ ਕੁ-ਧਾਰਾਂ ਦੀ ਜ਼ਰੂਰਤ ਪਈ, ਜਿਸਦਾ ਮੁੱਖ ਉਦੇਸ਼ ਜੋਤਾਂ ਦੀ ਮਾਲਕੀ ਵਿੱਚ ਪਰਿਵਰਤਨ ਕਰਨਾ ਸੀ ।

ਭੂਮੀ ਸੁਧਾਰਾਂ ਦੇ ਪ੍ਰਕਾਰ-

  1. ਜ਼ਮੀਦਾਰੀ ਹਟਾਓ
  2. ਕਾਸ਼ਤਕਾਰੀ ਖੇਤੀ
  3. ਭੂਮੀ ਦੀ ਉੱਚ ਸੀਮਾ ਦਾ ਨਿਰਧਾਰਨ
  4. ਚੱਕਬੰਦੀ ਆਦਿ ।

ਵਿਚੋਲਿਆਂ ਦੇ ਹਟਾਉਣ ਦਾ ਨਤੀਜਾ ਇਹ ਸੀ ਕਿ ਲਗਭਗ 200 ਲੱਖ ਕਿਸਾਨਾਂ ਦਾ ਸਰਕਾਰ ਨਾਲ ਸਿੱਧਾ ਸੰਪਰਕ ਹੋ ਗਿਆ ਅਤੇ ਉਹ ਜ਼ਿਮੀਂਦਾਰਾਂ ਦੁਆਰਾ ਹੋ ਗਿਆ ਅਤੇ ਉਹ ਜ਼ਿਮੀਂਦਾਰ ਦੁਆਰਾ ਕੀਤੇ ਗਏ ਸ਼ੋਸ਼ਣ ਤੋਂ ਆਜ਼ਾਦ ਹੋ ਗਏ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ

Punjab State Board PSEB 10th Class Social Science Book Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ Textbook Exercise Questions and Answers.

PSEB Solutions for Class 10 Social Science Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ

SST Guide for Class 10 PSEB ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
ਆਧਾਰਿਕ ਸੰਰਚਨਾ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਵਿਵਸਥਾ ਦੇ ਪੁੰਜੀ ਸਟਾਕ ਦਾ ਉਹ ਭਾਗ ਜੋ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਪੱਖ ਤੋਂ ਜ਼ਰੂਰੀ ਹੁੰਦਾ ਹੈ, ਅਰਥ-ਵਿਵਸਥਾ ਦਾ ਸਹਾਇਕ ਢਾਂਚਾ ਜਾਂ ਆਧਾਰਿਕ ਸੰਰਚਨਾ ਅਖਵਾਉਂਦਾ ਹੈ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 2.
ਭਾਰਤ ਦੀਆਂ ਕੋਈ ਦੋ ਮੁੱਖ ਆਰਥਿਕ ਆਧਾਰਿਤ ਸੰਰਚਨਾਵਾਂ ਕਿਹੜੀਆਂ ਹਨ ?
ਉੱਤਰ-

  1. ਯਾਤਾਯਾਤ ਅਤੇ ਸੰਚਾਰ
  2. ਬਿਜਲੀ ਸ਼ਕਤੀ
  3. ਸਿੰਜਾਈ
  4. ਮੁਦਰਾ-ਪੂਰਤੀ
  5. ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।

ਪ੍ਰਸ਼ਨ 3.
ਭਾਰਤ ਵਿਚ ਯਾਤਾਯਾਤ ਦੇ ਕੋਈ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-

  1. ਰੇਲਵੇ
  2. ਸੜਕ ਯਾਤਾਯਾਤ
  3. ਜਲ ਯਾਤਾਯਾਤ
  4. ਹਵਾਈ ਯਾਤਾਯਾਤ ।

ਪ੍ਰਸ਼ਨ 4.
ਸਿੰਜਾਈ ਤੋਂ ਕੀ ਭਾਵ ਹੈ ?
ਉੱਤਰ-
ਜ਼ਮੀਨ ਨੂੰ ਬਣਾਵਟੀ ਸਾਧਨਾਂ ਦੁਆਰਾ ਪਾਣੀ ਦੇਣ ਨੂੰ ਹੀ ਸਿੰਜਾਈ ਕਹਿੰਦੇ ਹਨ । ਵਰਖਾ ਦੀ ਅਨਿਯਮਿਤਤਾ, ਵਰਖਾ ਦੀ ਵੰਡ ਅਤੇ ਵਰਖਾ ਦਾ ਅਨਿਸਚਿਤ ਸਮਾਂ ਸਿੰਜਾਈ ਦੀ ਲੋੜ ਲਈ ਜ਼ਿੰਮੇਵਾਰ ਹੈ । ਭਾਰਤ ਵਿਚ ਵਰਖਾ, ਟਿਉਬਵੈੱਲ, ਖੂਹ, ਤਲਾਬ, ਨਹਿਰਾਂ ਅਤੇ ਸ਼ਕਤੀ ਚਲਿਤ ਪੰਪਸੈੱਟ ਸਿੰਜਾਈ ਦੇ ਮੁੱਖ ਸਾਧਨ ਹਨ ।

ਪ੍ਰਸ਼ਨ 5.
ਭਾਰਤ ਵਿਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਖੂਹ, ਟਿਊਬਵੈੱਲ, ਤਲਾਬ, ਨਹਿਰਾਂ ਆਦਿ ।

ਪ੍ਰਸ਼ਨ 6.
ਕਿੰਨੇ ਵਪਾਰਕ ਬੈਂਕ ਰਾਸ਼ਟਰੀਕਰਨ ਕੀਤੇ ਗਏ ਹਨ ?
ਉੱਤਰ-
ਸੰਨ 1969 ਵਿਚ 14 ਅਤੇ ਸੰਨ 1980 ਵਿਚ 6 ਭਾਵ 20 ਵੱਡੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਹੈ । ਪਰ ਹੁਣ ਇਹਨਾਂ ਦੀ ਸੰਖਿਆ 19 ਹੈ ।

ਪ੍ਰਸ਼ਨ 7.
ਭਾਰਤ ਦੇ ਕੇਂਦਰੀ ਬੈਂਕ ਦਾ ਨਾਂ ਲਿਖੋ ।
ਉੱਤਰ-
ਭਾਰਤੀ ਰਿਜ਼ਰਵ ਬੈਂਕ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 8.
ਭਾਰਤ ਦੀਆਂ ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ ਕਿਹੜੀਆਂ ਹਨ ?
ਉੱਤਰ-

  1. ਭਾਰਤੀ ਉਦਯੋਗਿਕ ਵਿਕਾਸ ਬੈਂਕ
  2. ਲਘੂ ਉਦਯੋਗ ਵਿਕਾਸ ਬੈਂਕ
  3. ਭਾਰਤੀ ਉਦਯੋਗਿਕ ਵਿੱਤ ਨਿਗਮ
  4. ਸਹਿਕਾਰੀ ਸਮਿਤੀਆਂ
  5. ਪੇਂਡੂ ਖੇਤੀ ਬੈਂਕ
  6. ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ
  7. ਨਿਰਯਾਤ-ਆਯਾਤ ਬੈਂਕ ਆਦਿ ।

ਪ੍ਰਸ਼ਨ 9.
ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਸੰਰਖਣ ਤੋਂ ਭਾਵ ਹੈ ਉਪਭੋਗਤਾ ਵਸਤੁਆਂ ਦੇ ਉਤਪਾਦਕਾਂ ਦੇ ਅਨੁਚਿਤ ਵਪਾਰ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-

ਪ੍ਰਸ਼ਨ 1.
ਆਧਾਰਿਕ ਸੰਰਚਨਾ ਤੋਂ ਕੀ ਭਾਵ ਹੈ ? ਇਸ ਦੀ ਕੀ ਲੋੜ ਹੈ ?
ਉੱਤਰ-
ਆਧਾਰਿਕ ਸੰਰਚਨਾ – ਆਧਾਰਿਕ ਸੰਰਚਨਾ ਤੋਂ ਭਾਵ ਉਨ੍ਹਾਂ ਸਹੁਲਤਾਂ, ਕਿਰਿਆਵਾਂ ਅਤੇ ਸੇਵਾਵਾਂ ਤੋਂ ਹੈ ਜੋ ਦੂਜੇ ਖੇਤਰਾਂ ਦੇ ਸੰਚਾਲਨ ਅਤੇ ਵਿਕਾਸ ਵਿਚ ਸਹਾਇਕ ਹੁੰਦੀਆਂ ਹਨ ।

ਆਧਾਰਿਕ ਸੰਰਚਨਾ ਦੀ ਲੋੜ – ਅਸਲ ਵਿਚ ਹਰ ਦੇਸ਼ ਦੇ ਆਰਥਿਕ ਵਿਕਾਸ ਲਈ ਆਧਾਰਿਕ ਸੰਰਚਨਾ ਇਕ ਪੂਰਵ ਸ਼ਰਤ ਹੈ । ਇਸ ਦੀ ਕਾਫ਼ੀ ਪ੍ਰਾਪਤੀ ਵਿਕਾਸ ਦਾ ਆਧਾਰ ਹੈ ਅਤੇ ਇਸ ਦੀ ਨਾਕਾਫੀ ਪ੍ਰਾਪਤੀ ਵਿਕਾਸ ਦੀ ਸਭ ਤੋਂ ਵੱਡੀ ਰੁਕਾਵਟ ਹੈ ।

ਪ੍ਰਸ਼ਨ 2.
ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਕਿਹੜੀਆਂ ਹਨ ?
ਉੱਤਰ-
ਆਰਥਿਕ ਆਧਾਰਿਕ ਸੰਰਚਨਾ ਤੋਂ ਭਾਵ ਉਸ ਪੁੱਜੀ ਸਟਾਕ ਤੋਂ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ । ਦੂਜੇ ਸ਼ਬਦਾਂ ਵਿਚ, ਆਰਥਿਕ ਆਧਾਰਿਕ ਸੰਰਚਨਾਵਾਂ ਉਹ ਸਹੂਲਤਾਂ ਅਤੇ ਸੇਵਾਵਾਂ ਹਨ ਜੋ ਉਤਪਾਦਨ ਅਤੇ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ ।
ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਹੇਠ ਲਿਖੀਆਂ ਹਨ-

  1. ਯਾਤਾਯਾਤ ਅਤੇ ਸੰਚਾਰ
  2. ਬਿਜਲੀ
  3. ਸਿੰਜਾਈ
  4. ਮੁਦਰਾ ਪੂਰਤੀ
  5. ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।

ਪ੍ਰਸ਼ਨ 3.
ਭਾਰਤ ਦੀਆਂ ਮੁੱਖ ਮੋਦਰਿਕ ਸੰਸਥਾਵਾਂ ਕਿਹੜੀਆਂ ਹਨ ?
ਉੱਤਰ-
ਭਾਰਤ ਦੀਆਂ ਮੁੱਖ ਮੌਦਰਿਕ ਸੰਸਥਾਵਾਂ ਹੇਠ ਲਿਖੀਆਂ ਹਨ-

  1. ਸ਼ਾਹੂਕਾਰ – ਇਹ ਬਹੁਤ ਜ਼ਿਆਦਾ ਵਿਆਜ ਲੈਂਦੇ ਹਨ ।
  2. ਭਾਰਤੀ ਰਿਜ਼ਰਵ ਬੈਂਕ – ਇਹ ਭਾਰਤ ਦੀ ਕੇਂਦਰੀ ਬੈਂਕ ਹੈ ।
  3. ਵਪਾਰਿਕ ਬੈਂਕ – ਇਹ ਬੈਂਕ ਆਮ ਤੌਰ ਤੇ ਘੱਟ ਸਮੇਂ ਦਾ ਕਰਜ਼ਾ ਦਿੰਦੇ ਹਨ ।
  4. ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ – ਭਾਰਤੀ ਉਦਯੋਗਿਕ ਵਿਕਾਸ ਬੈਂਕ, ਪੇਂਡੂ ਖੇਤਰੀ ਬੈਂਕ, ਨਿਰਯਾਤ-ਆਯਾਤ ਬੈਂਕ ਆਦਿ ਖਾਸ ਬੈਂਕਿੰਗ ਸੰਸਥਾਵਾਂ ਹਨ ।
  5. ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ – ਭਾਰਤ ਦੀਆਂ ਮੁੱਖ ਗੈਰ-ਬੈਂਕਿੰਗ ਸੰਸਥਾਵਾਂ ਯੂਨਿਟ ਟਰੱਸਟ, ਅਤੇ ਜੀਵਨ ਬੀਮਾ ਨਿਗਮ ਹਨ ।
  6. ਸਟਾਕ ਐਕਸਚੇਂਜ – ਇਹ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਜਾਂ ਡਿਬੈਂਚਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 4.
ਉਪਭੋਗਤਾ ਦੇ ਸ਼ੋਸ਼ਣ ਤੋਂ ਕੀ ਭਾਵ ਹੈ ? ਉਪਭੋਗਤਾ ਸੰਰਖਣ ਦੇ ਮੁੱਖ ਉਪਾਅ ਦੱਸੋ ।
ਉੱਤਰ-
ਉਪਭੋਗਤਾ ਦਾ ਸ਼ੋਸ਼ਣ – ਉਪਭੋਗਤਾ ਦੇ ਸੋਸ਼ਣ ਤੋਂ ਭਾਵ ਹੈ, ਉਪਭੋਗਤਾ ਵਸਤੂਆਂ ਦੇ ਉਤਪਾਦਕਾਂ ਦੇ ਅਨੁਕੂਲ ਵਪਾਰ ਵਿਹਾਰਾਂ ਦੇ ਫਲਸਰੂਪ ਹੋਣ ਵਾਲਾ ਸ਼ੋਸ਼ਣ 1 ਉਤਪਾਦਕ ਉਪਭੋਗਤਾਵਾਂ ਦਾ ਕਈ ਤਰ੍ਹਾਂ ਨਾਲ ਸ਼ੋਸ਼ਣ ਕਰਦੇ ਹਨ, ਜਿਵੇਂ ਉਤਪਾਦਕ ਦੇ ਗੁਣਾਂ ਦੇ ਵਿਸ਼ੇ ਵਿਚ ਝੂਠੀਆਂ ਸੂਚਨਾਵਾਂ ਦੇਣਾ, ਮਿਲਾਵਟ ਕਰਨਾ, ਘੱਟ ਵਜ਼ਨ ਜਾਂ ਗ਼ਲਤ ਮਾਂਪਾਂ ਦੀ ਵਰਤੋਂ ਕਰਨਾ ਆਦਿ ।

ਉਪਭੋਗਤਾ ਸੰਰਖਣ ਦੇ ਮੁੱਖ ਉਪਾਅ
1. ਏਕਾਧਿਕਾਰ ਅਤੇ ਪ੍ਰਤੀਬੰਧਾਤਮਕ ਵਪਾਰ ਵਿਵਹਾਰ ਐਕਟ (1969) – ਭਾਰਤ ਵਿਚ ਵੱਡੇ ਉਤਪਾਦਕਾਂ ਅਤੇ ਵਪਾਰ ਸਮੂਹਾਂ ਤੋਂ ਉਪਭੋਗਤਾਵਾਂ ਅਤੇ ਛੋਟੇ ਉਤਪਾਦਕਾਂ ਨੂੰ ਸੰਰਖਣ ਦੇਣ ਲਈ 1969 ਵਿਚ ਇਹ ਐਕਟ ਲਾਗੂ ਕੀਤਾ ਗਿਆ ।

2. ਉਪਭੋਗਤਾ ਸੰਰਖਣ ਐਕਟ (1986) – ਉਪਭੋਗਤਾਵਾਂ ਦਾ ਸਭ ਪੱਧਰ ਦੇ ਉਤਪਾਦਕਾਂ ਤੋਂ ਸੰਰਖਣ ਕਰਨ ਲਈ 1986 ਵਿਚ ਉਪਭੋਗਤਾ ਸੰਰਖਣ ਐਕਟ ਪਾਸ ਕੀਤਾ ਗਿਆ । ਇਹ ਐਕਟ 1987 ਵਿਚ ਲਾਗੂ ਕੀਤਾ ਗਿਆ ਹੈ । ਇਸ਼ ਵਿਚ ਉਪਭੋਗਤਾ ਦੀਆਂ ਸ਼ਿਕਾਇਤਾਂ ਨੂੰ ਘੱਟ ਖ਼ਰਚ ਤੇ ਅਤੇ ਜਲਦੀ ਨਿਪਟਾਉਣ ਲਈ ਜ਼ਿਲਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਉਪਭੋਗਤਾ ਝਾਰ ਨਿਵਾਰਨ ਫੋਰਮ ਸਥਾਪਿਤ ਕੀਤੇ ਗਏ ਹਨ । .

ਪ੍ਰਸ਼ਨ 6.
ਸਰਵਜਨਕ ਵਿਤਰਨ ਪ੍ਰਣਾਲੀ ਤੋਂ ਕੀ ਭਾਵ ਹੈ ? ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਵਰਤਮਾਨ ਸਥਿਤੀ ਦਾ ਵਰਣਨ ਕਰੋ ।
ਉੱਤਰ-
ਸਰਵਜਨਕ ਵਿਤਰਨ ਪ੍ਰਣਾਲੀ – ਸਰਵਜਨਕ ਵਿਤਰਨ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਵਿਸ਼ੇਸ਼ ਰੂਪ ਨਾਲ ਗ਼ਰੀਬ ਸ਼੍ਰੇਣੀ ਨੂੰ ਉੱਚਿਤ ਕੀਮਤ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਖੰਡ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦੀ ਰਿਆਇਤੀ ਕੀਮਤਾਂ ਉੱਪਰ ਨਿਸਚਿਤ ਮਾਤਰਾ ਵਿਚ ਵੰਡ ਕਰਦੀ ਹੈ ।

ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੇ ਤਿੰਨ ਮੁੱਖ ਅੰਗ ਹਨ-

  1. ਨਿਊਨਤਮ ਕੀਮਤਾਂ ‘ਤੇ ਵਸੂਲੀ – ਸਾਲ 1988 ਵਿਚ ਸਰਕਾਰ ਨੇ 140 ਲੱਖ ਟਨ ਅਨਾਜ ਦੀ ਵਸੂਲੀ ਨਿਰਧਾਰਿਤ ਕੀਮਤਾਂ ਤੇ ਕੀਤੀ ਸੀ । ਸਾਲ 2009 ਵਿਚ ਇਹ ਵਸੂਲੀ ਵੱਧ ਕੇ 431 ਲੱਖ ਟਨ ਹੋ ਗਈ ।
  2. ਬੱਫਰ ਸਟਾਕ – ਸਰਵਜਨਕ ਪ੍ਰਣਾਲੀ ਦਾ ਦੂਜਾ ਢੰਗ ਸਰਕਾਰ ਦੁਆਰਾ ਅਨਾਜ, ਖੰਡ ਆਦਿ ਜ਼ਰੂਰੀ ਵਸਤੂਆਂ ਦਾ ਸਟਾਕ ਰੱਖਣਾ ਹੈ । ਇਸ ਸਟਾਕ ਨੂੰ ਬਫਰ ਸਟਾਕ ਕਿਹਾ ਜਾਂਦਾ ਹੈ ।
  3. ਉੱਚਿਤ ਮੁੱਲ ਦੀਆਂ ਦੁਕਾਨਾਂ – ਸਰਕਾਰ ਨੇ ਜ਼ਰੂਰੀ ਵਸਤੂਆਂ ਦਾ ਘੱਟ ਕੀਮਤਾਂ ਤੇ ਰਾਸ਼ਨ ਕਾਰਡਾਂ ਰਾਹੀਂ ਵੰਡ ਲਈ ਲਗਪਗ 4.6 ਲੱਖ ਉੱਚਿਤ ਮੁੱਲ ਦੀਆਂ ਦੁਕਾਨਾਂ ਖੋਲ੍ਹੀਆਂ ਹਨ ।

PSEB 10th Class Social Science Guide ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਉਪਭੋਗਤਾ ਕੌਣ ਹੁੰਦਾ ਹੈ ?
ਉੱਤਰ-
ਜਦੋਂ ਅਸੀਂ ਕੋਈ ਵਸਤੁ ਖ਼ਰੀਦਦੇ ਹਾਂ ਤਾਂ ਅਸੀਂ ਉਪਭੋਗਤਾ ਬਣ ਜਾਂਦੇ ਹਾਂ ।

ਪ੍ਰਸ਼ਨ 2.
ਆਰਥਿਕ ਆਧਾਰਿਕ ਸੰਰਚਨਾ ਦਾ ਇਕ ਤੱਤ ਦੱਸੋ ।
ਉੱਤਰ-
ਸਿੰਜਾਈ ।

ਪ੍ਰਸ਼ਨ 3.
ਭਾਰਤੀ ਆਵਾਜਾਈ ਦਾ ਮੁੱਖ ਸਾਧਨ ਦੱਸੋ ।
ਉੱਤਰ-
ਰੇਲਵੇ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 4.
ਭਾਰਤ ਵਿਚ ਸਿੰਜਾਈ ਦੇ ਮੁੱਖ ਦੋ ਸਾਧਨ ਕਿਹੜੇ ਹਨ ?
ਉੱਤਰ-
ਮਾਨਸੂਨ ਅਤੇ ਨਦੀਆਂ ।

ਪ੍ਰਸ਼ਨ 5.
ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
1935 ਨੂੰ ।

ਪ੍ਰਸ਼ਨ 6.
ਕਿਸੇ ਇਕ ਉਪਭੋਗਤਾ ਸੰਰਖਣ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਉਪਭੋਗਤਾ ਸੰਰਖਣ ਕਾਨੂੰਨ 1986.

ਪ੍ਰਸ਼ਨ 7.
ਭਾਰਤੀ ਰਿਜ਼ਰਵ ਬੈਂਕ ਦਾ ਕੋਈ ਇਕ ਕੰਮ ਲਿਖੋ ।
ਉੱਤਰ-
ਨੋਟ ਜਾਰੀ ਕਰਨਾ ।

ਪ੍ਰਸ਼ਨ 8.
ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ?
ਉੱਤਰ-
ਭਾਰਤੀ ਰਿਜ਼ਰਵ ਬੈਂਕ ।

ਪ੍ਰਸ਼ਨ 9.
ਭਾਰਤ ਦੀ ਵਿਸ਼ਿਸ਼ਟ ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਨਾਬਾਰਡ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 10.
ਸਰਵਜਨਕ ਵੰਡ ਪ੍ਰਣਾਲੀ ਦੇ ਤਹਿਤ ਦਿੱਤੀ ਜਾਣ ਵਾਲੀ ਕਿਸੇ ਇਕ ਵਸਤੂ ਦਾ ਨਾਂ ਦੱਸੋ ।
ਉੱਤਰ-
ਖੰਡ ।

ਪ੍ਰਸ਼ਨ 11.
ਅਰਥ-ਵਿਵਸਥਾ ਦੀ ਇਕ ਆਧਾਰਿਕ ਸੰਰਚਨਾ ਦਾ ਨਾਂ ਲਿਖੋ ।
ਉੱਤਰ-
ਆਵਾਜਾਈ ।

ਪ੍ਰਸ਼ਨ 12.
ਸਟਾਕ ਐਕਸਚੇਂਜ ਕੀ ਹੈ ?
ਉੱਤਰ-
ਜਿੱਥੇ ਸ਼ੇਅਰ ਅਤੇ ਡਿਬੈਂਚਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ ।

ਪ੍ਰਸ਼ਨ 13.
ਭਾਰਤ ਦੀ ਕੋਈ ਗੈਰ-ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਜੀਵਨ ਬੀਮਾ ਨਿਗਮ ।

ਪ੍ਰਸ਼ਨ 14.
ਭਾਰਤ ਦੀ ਬਹੁ-ਉਦੇਸ਼ੀ ਯੋਜਨਾ ਦਾ ਨਾਂ ਲਿਖੋ ।
ਉੱਤਰ-
ਭਾਖੜਾ ਨੰਗਲ ਪਰਿਯੋਜਨਾ ।

ਪ੍ਰਸ਼ਨ 15.
ਭਾਰਤ ਵਿਚ ਸਮੁੰਦਰੀ ਆਵਾਜਾਈ ਲਈ ਸਰਵਜਨਕ ਖੇਤਰ ਦੀ ਕਿਸੇ ਵੱਡੀ ਕੰਪਨੀ ਦਾ ਨਾਂ ਲਿਖੋ ।
ਉੱਤਰ-
ਮੁਗ਼ਲ ਲਾਈਨ ।

ਪ੍ਰਸ਼ਨ 16.
ਸੰਚਾਰ ਦਾ ਮੁੱਖ ਸਾਧਨ ਦੱਸੋ ।
ਉੱਤਰ-
ਟੈਲੀਫ਼ੋਨ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 17.
ਭਾਰਤ ਵਿਚ ਬਿਜਲੀ ਦਾ ਮੁੱਖ ਸ੍ਰੋਤ ਦੱਸੋ ।
ਉੱਤਰ-
ਤਾਪ ਬਿਜਲੀ ।

ਪ੍ਰਸ਼ਨ 18.
ਵਪਾਰਕ ਬੈਂਕ ਕਿਹੜੇ ਹੁੰਦੇ ਹਨ ?
ਉੱਤਰ-
ਜੋ ਅਲਪਕਾਲੀਨ ਕਰਜ਼ ਦਿੰਦੇ ਹਨ ।

ਪ੍ਰਸ਼ਨ 19.
ਬਹੁ-ਉਦੇਸ਼ੀ ਯੋਜਨਾਵਾਂ ਦਾ ਇਕ ਉਦੇਸ਼ ਦੱਸੋ ।
ਉੱਤਰ-
ਜਲ ਬਿਜਲੀ ਦਾ ਉਤਪਾਦਨ ।

ਪ੍ਰਸ਼ਨ 20.
ਉਪਭੋਗਤਾ ਸੰਰਖਣ ਕਾਨੂੰਨ 1986 ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਉਪਭੋਗਤਾ ਦੀਆਂ ਸ਼ਿਕਾਇਤਾਂ ਦਾ ਸਰਲ ਅਤੇ ਸਸਤਾ ਹੱਲ ।

ਪ੍ਰਸ਼ਨ 21.
ਸਰਵਜਨਕ ਵੰਡ ਪ੍ਰਣਾਲੀ ਦੀ ਲੋੜ ਦਾ ਇਕ ਕਾਰਨ ਲਿਖੋ ।
ਉੱਤਰ-
ਨਾਕਾਫੀ ਉਤਪਾਦਨ ।

ਪ੍ਰਸ਼ਨ 22.
ਸਿੰਜਾਈ ਕੀ ਹੈ ?
ਉੱਤਰ-
ਖੇਤੀਬਾੜੀ ਯੋਗ ਭੂਮੀ ਨੂੰ ਲੋੜੀਂਦਾ ਪਾਣੀ ਪ੍ਰਦਾਨ ਕਰਨਾ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 23.
ਕੁੱਝ ਆਧਾਰਿਕ ਸੰਰਚਨਾਵਾਂ ਦੇ ਨਾਂ ਲਿਖੋ ।
ਉੱਤਰ-
ਆਵਾਜਾਈ ਅਤੇ ਸੰਚਾਰ ਦੇ ਸਾਧਨ, ਸ਼ਕਤੀ ਦੇ ਸਾਧਨ, ਸਿੰਜਾਈ ਦੇ ਸਾਧਨ, ਮੌਰਿਕ ਅਤੇ ਵਿੱਤੀ ਸੰਸਥਾਵਾਂ, ਸਿੱਖਿਆ ਅਤੇ ਡਾਕਟਰੀ ਦੇ ਸਾਧਨ ਅਤੇ ਆਵਾਸ ਅਤੇ ਸ਼ਹਿਰੀ ਸੇਵਾਵਾਂ ।

ਪ੍ਰਸ਼ਨ 24,
ਆਰਥਿਕ ਆਧਾਰਿਕ ਸੰਰਚਨਾਵਾਂ ਤੋਂ ਕੀ ਭਾਵ ਹੈ ?
ਉੱਤਰ-
ਆਰਥਿਕ ਆਧਾਰਿਕ ਸੰਰਚਨਾਵਾਂ ਉਹ ਸਹੂਲਤਾਂ ਅਤੇ ਸੇਵਾਵਾਂ ਹਨ ਜੋ ਉਤਪਾਦਨ ਅਤੇ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ ।

ਪ੍ਰਸ਼ਨ 25.
ਕਿਸੇ ਦੇਸ਼ ਦੀ ਆਵਾਜਾਈ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਦੀ ਆਵਾਜਾਈ ਪ੍ਰਣਾਲੀ ਤੋਂ ਭਾਵ ਉਨ੍ਹਾਂ ਵੱਖ-ਵੱਖ ਸਾਧਨਾਂ ਤੋਂ ਹੈ ਜੋ ਇਕ ਥਾਂ ਤੋਂ ਦੂਜੀ ਥਾਂ ਲੋਕਾਂ ਅਤੇ ਵਸਤੂਆਂ ਨੂੰ ਲਿਆਉਂਦੇ ਅਤੇ ਲਿਜਾਂਦੇ ਹਨ । ਇਨ੍ਹਾਂ ਸਾਧਨਾਂ ਵਿਚ ਰੇਲ, ਸੜਕ, ਜਲ ਅਤੇ ਹਵਾਈ ਆਵਾਜਾਈ ਸ਼ਾਮਲ ਹਨ ।

ਪ੍ਰਸ਼ਨ 26.
ਸੰਚਾਰ ਦੇ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਡਾਕ ਸੇਵਾਵਾਂ, ਤਾਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ ਆਦਿ ਸੰਚਾਰ ਦੇ ਮੁੱਖ ਸਾਧਨ ਹਨ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 27.
ਭਾਰਤ ਵਿਚ ਸਮੁੰਦਰੀ ਆਵਾਜਾਈ ਲਈ ਸਰਵਜਨਕ ਖੇਤਰ ਦੀਆਂ ਦੋ ਵੱਡੀਆਂ ਕੰਪਨੀਆਂ ਦੇ ਨਾਂ ਲਿਖੋ ।
ਉੱਤਰ-

  1. ਭਾਰਤੀ ਸ਼ਿਪਿੰਗ ਨਿਗਮ ਅਤੇ
  2. ਮੁਗ਼ਲ ਲਾਈਨ ।

ਪ੍ਰਸ਼ਨ 28.
ਭਾਰਤ ਦੀਆਂ ਦੋ ਬਹੁ-ਉਦੇਸ਼ੀ ਯੋਜਨਾਵਾਂ ਦੇ ਨਾਂ ਲਿਖੋ ।
ਉੱਤਰ-

  1. ਭਾਖੜਾ-ਨੰਗਲ ਪਰਿਯੋਜਨਾ ਅਤੇ
  2. ਦਮੋਦਰ ਘਾਟੀ ਪਰਿਯੋਜਨਾ ।

ਪ੍ਰਸ਼ਨ 29.
ਭਾਰਤ ਦੀ ਕਿਸੇ ਇਕ ਵਿਸ਼ਿਸ਼ਟ ਬੈਂਕਿੰਗ ਸੰਸਥਾ ਦਾ ਨਾਂ ਦੱਸੋ ।
ਉੱਤਰ-
ਭਾਰਤੀ ਉਦਯੋਗਿਕ ਵਿਕਾਸ ਬੈਂਕ ।

ਪ੍ਰਸ਼ਨ 30.
ਭਾਰਤ ਦੀਆਂ ਮੁੱਖ ਗੈਰ-ਬੈਂਕਿੰਗ ਸੰਸਥਾਵਾਂ ਦੇ ਨਾਂ ਲਿਖੋ ।
ਉੱਤਰ-

  1. ਯੂਨਿਟ ਟਰੱਸਟ ਅਤੇ
  2. ਜੀਵਨ ਬੀਮਾ ਨਿਗਮ ।

ਪ੍ਰਸ਼ਨ 31.
ਸਟਾਕ ਐਕਸਚੇਂਜ ਤੋਂ ਕੀ ਭਾਵ ਹੈ ?
ਉੱਤਰ-
ਸਟਾਕ ਐਕਸਚੇਂਜ ਉਹ ਸੰਸਥਾਵਾਂ ਹਨ ਜਿੱਥੇ ਕੰਪਨੀਆਂ ਦੇ ਸ਼ੇਅਰ ਜਾਂ ਡਿਬੈਂਚਰ (ਸਾਖ਼-ਪੱਤਰ) ਖਰੀਦੇ ਅਤੇ ਵੇਚੇ ਜਾਂਦੇ ਹਨ । ਇਨ੍ਹਾਂ ਨੂੰ ਸ਼ੇਅਰ ਬਾਜ਼ਾਰ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 32.
ਉਪਭੋਗਤਾ ਸਿੱਖਿਆ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਸਿੱਖਿਆ ਤੋਂ ਭਾਵ ਉਸ ਸਿੱਖਿਆ ਤੋਂ ਹੈ ਜੋ ਉਪਭੋਗਤਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਉਪਭੋਗਤਾ ਆਪਣੀ ਸੀਮਿਤ ਆਮਦਨ ਤੋਂ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰ ਸਕੇ ਅਤੇ ਬਾਜ਼ਾਰ ਵਿਚ ਮੌਜੂਦ ਬੁਰਾਈਆਂ ਤੋਂ ਆਪਣੇ ਆਪ ਨੂੰ ਸ਼ੋਸ਼ਣ ਤੋਂ ਬਚਾ ਸਕੇ ।

ਪ੍ਰਸ਼ਨ 33.
ਆਵਾਜਾਈ ਦੇ ਮਹੱਤਵਪੂਰਨ ਸਾਧਨਾਂ ਦਾ ਨਾਂ ਦੱਸੋ ।
ਉੱਤਰ-
ਰੇਲਵੇ, ਸੜਕਾਂ, ਜਲ, ਹਵਾਈ ਆਵਾਜਾਈ ਹੀ ਭਾਰਤ ਵਿਚ ਪ੍ਰਮੁੱਖ ਆਵਾਜਾਈ ਸਾਧਨ ਹਨ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 34.
ਬਿਜਲੀ ਸ਼ਕਤੀ ਦੇ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਤਾਪ ਸ਼ਕਤੀ, ਬਿਜਲੀ ਅਤੇ ਅਣੂ ਸ਼ਕਤੀ ਇਸਦੇ ਪ੍ਰਮੁੱਖ ਸਾਧਨ ਹਨ ।

ਪ੍ਰਸ਼ਨ 35.
ਸਿੰਜਾਈ ਦੇ ਸਾਧਨ ਕਿਹੜੇ-ਕਿਹੜੇ ਹਨ ?
ਉੱਤਰ-
ਵਰਖਾ, ਖੂਹ, ਟਿਊਬਵੈੱਲ, ਤਲਾਅ ਆਦਿ ਇਸਦੇ ਮੁੱਖ ਸਾਧਨ ਹਨ ।

ਪ੍ਰਸ਼ਨ 36.
ਭਾਰਤ ਦੇ ਕੇਂਦਰੀ ਬੈਂਕ ਦਾ ਕੀ ਨਾਂ ਹੈ ?
ਉੱਤਰ-
ਰਿਜ਼ਰਵ ਬੈਂਕ ਆਫ਼ ਇੰਡੀਆ ।

ਪ੍ਰਸ਼ਨ 37.
ਰਿਜ਼ਰਵ ਬੈਂਕ ਆਫ ਇੰਡੀਆ ਕਦੋਂ ਸਥਾਪਿਤ ਕੀਤਾ ਗਿਆ ?
ਉੱਤਰ-
1935 ਨੂੰ ।

ਪ੍ਰਸ਼ਨ 38.
ਦੋ ਗ਼ੈਰ-ਬੈਂਕਿੰਗ ਸੰਸਥਾਵਾਂ ਦੇ ਨਾਂ ਦੱਸੋ ।
ਉੱਤਰ-
U.T.I., L.I.C.

ਪ੍ਰਸ਼ਨ 39.
ਉਪਭੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜਦੋਂ ਅਸੀਂ ਕਿਸੇ ਵਸਤੂ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਉਪਭੋਗਤਾ ਬਣ ਜਾਂਦੇ ਹਾਂ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 40.
ਉਪਭੋਗਤਾ ਸੰਰਖਣ ਐਕਟ ਕਦੋਂ ਪਾਸ ਹੋਇਆ ?
ਉੱਤਰ-
1986 ਨੂੰ ।

ਪ੍ਰਸ਼ਨ 41.
ਸਰਵਜਨਕ ਵੰਡ ਪ੍ਰਣਾਲੀ ਕੀ ਹੈ ?
ਉੱਤਰ-
ਇਹ ਇਕ ਅਜਿਹੀ ਪ੍ਰਣਾਲੀ ਹੈ ਜਿਸਦੇ ਦੁਆਰਾ ਸਰਕਾਰ ਦੇਸ਼ ਦੀ ਜਨਤਾ ਖ਼ਾਸ ਕਰ ਗ਼ਰੀਬ ਵਰਗ ਨੂੰ ਉੱਚਿਤ ਮੁੱਲ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਦੀ ਵੰਡ ਕਰਦੀ ਹੈ ।

II. ਖ਼ਾਲੀ ਥਾਂਵਾਂ ਭਰੋ-

1. RBI ਦੀ ਸਥਾਪਨਾ…………………………..ਵਿਚ ਹੋਈ ।
(1945 / 1935)
ਉੱਤਰ-
1935

2. ਜਦੋਂ ਅਸੀਂ ਕਿਸੇ ਵਸਤੂ ਦਾ ਉਪਭੋਗ ਕਰਦੇ ਹਾਂ ਤਾਂ ਅਸੀਂ ……………………….. ਬਣ ਜਾਂਦੇ ਹਾਂ । (ਉਤਪਾਦਨ /ਉਪਭੋਗਤਾ)
ਉੱਤਰ-
ਉਪਭੋਗਤਾ

3. ਉਪਭੋਗਤਾ ਸੰਰਖਿਅਣ ਨਿਯਮ …………………….. ਵਿਚ ਲਾਗੂ ਕੀਤਾ ਗਿਆ ।
(1985 / 1986)
ਉੱਤਰ-
1986

4. ……………………………. ਭਾਰਤ ਦਾ ਕੇਂਦਰੀ ਬੈਂਕ ਹੈ ।
(SBI / RBI)
ਉੱਤਰ-
RBI

5. ……………………….. ਥੋੜੇ ਸਮੇਂ ਲਈ ਕਰਜ਼ਾ ਦਿੰਦਾ ਹੈ ।
(ਕੇਂਦਰੀ ਬੈਂਕ / ਵਪਾਰਕ ਬੈਂਕ)
ਉੱਤਰ-
ਵਪਾਰਕ ਬੈਂਕ

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

6. NABARD ਦੀ ਸਥਾਪਨਾ ……………………….. ਵਿਚ ਕੀਤੀ ਗਈ ।
(1982 / 1999)
ਉੱਤਰ-
1982

7. ਸਿੰਚਾਈ ……………………….. ਆਧਾਰਿਤ ਸੰਰਚਨਾ ਦਾ ਤੱਤ ਹੈ ।
(ਸਮਾਜਿਕ | ਆਰਥਿਕ)
ਉੱਤਰ-
ਆਰਥਿਕ

8. …………………….. ਦੇਸ਼ ਵਿਚ ਨੋਟ ਜਾਰੀ ਕਰਦਾ ਹੈ ।
(RBI / SBI)
ਉੱਤਰ-
RBI

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
RBI ਦਾ ਕੋਈ ਇਕ ਕੰਮ ਦੱਸੋ-
(A) ਨੋਟ ਜਾਰੀ ਕਰਨਾ
(B) ਸਰਕਾਰ ਦਾ ਬੈਂਕ
(C) ਬੈਂਕਾਂ ਦਾ ਬੈਂਕ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
RBI ਦੀ ਸਥਾਪਨਾ ਕਦੋਂ ਹੋਈ ?
(A) 1925
(B) 1935
(C) 1945
(D) 1955.
ਉੱਤਰ-
(B) 1935

ਪ੍ਰਸ਼ਨ 3.
ਉਪਭੋਗਤਾ ਸੰਰਖਿਅਣ ਨਿਯਮ ਕਦੋਂ ਲਾਗੂ ਹੋਇਆ ?
(A) 1980
(B) 1982
(C) 1986
(D) 1988.
ਉੱਤਰ-
(C) 1986

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

4. NABARD ਦੀ ਸਥਾਪਨਾ ਕਦੋਂ ਹੋਈ ?
(A) 1982
(B) 1986
(C) 1988
(D) 1999.
ਉੱਤਰ-
(A) 1982

ਪ੍ਰਸ਼ਨ 5.
ਭਾਰਤ ਦਾ ਕੇਂਦਰੀ ਬੈਂਕ ਕਿਹੜਾ ਹੈ ?
(A) SBI
(B) PNB
(C) RBI
(D) ਉੱਪਰ ਦੱਸੇ ਸਾਰੇ ।
ਉੱਤਰ-
(C) RBI

ਪ੍ਰਸ਼ਨ 6.
ਭਾਰਤ ਵਿਚ ਆਰਥਿਕ ਆਧਾਰਿਕ ਸੰਰਚਨਾ ਦਾ ਮੁੱਖ ਤੱਤ ਕਿਹੜਾ ਹੈ ।
(A) ਬੈਂਕਿੰਗ
(B) ਬਿਜਲੀ ਸ਼ਕਤੀ
(C) ਸਿੰਜਾਈ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 7.
ਭਾਰਤ ਦੀ ਖ਼ਾਸ ਬੈਂਕਿੰਗ ਸੰਸਥਾ ਕਿਹੜੀ ਹੈ ?
(A) ਖੇਤਰੀ ਪੇਂਡੂ ਬੈਂਕ
(B) ਨਾਬਾਰਡ
(C) EXIM ਬੈਂਕ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

IV ਸਹੀ/.ਗਲਤ-

1. RBI ਦੀ ਸਥਾਪਨਾ 1935 ਵਿਚ ਹੋਈ ਸੀ ।
2. SBI ਭਾਰਤ ਦਾ ਕੇਂਦਰੀ ਬੈਂਕ ਹੈ ।
3. ਭਾਰਤ ਵਿਚ ਬਿਜਲੀ ਦੇ ਤਿੰਨ ਮੁੱਖ ਸਾਧਨ ਹਨ ।
4. ਨਾਬਾਰਡ ਦੀ ਸਥਾਪਨਾ 1992 ਵਿਚ ਹੋਈ ।
5. ਉਪਭੋਗਤਾ ਬਚਾਓ ਅਧਿਨਿਯਮ ਸਾਲ 1986 ਵਿਚ ਲਾਗੂ ਹੋਇਆ ।
ਉੱਤਰ-
1. ਸਹੀ
2. ਗਲਤ
3. ਸਹੀ
4. ਗਲਤ
5. ਸਹੀ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਆਧਾਰਭੂਤ ਸੰਰਚਨਾਵਾਂ ਦੀ ਕੀ ਲੋੜ ਹੈ ?
ਉੱਤਰ-
ਕਿਸੇ ਦੇਸ਼ ਦਾ ਰਾਸ਼ਟਰੀ ਉਤਪਾਦਨ ਸਿਰਫ਼ ਵਸਤੂਆਂ ਤੋਂ ਨਹੀਂ ਸਗੋਂ ਵਸਤੂਆਂ ਅਤੇ ਸੇਵਾਵਾਂ ਦੋਹਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ । ਆਧਾਰਭੂਤ ਸੰਰਚਨਾਵਾਂ-ਆਵਾਜਾਈ ਤੇ ਸੰਚਾਰ ਦੇ ਸਾਧਨ, ਸ਼ਕਤੀ ਅਤੇ ਸਿੰਜਾਈ ਦੇ ਸਾਧਨ, ਬੈਂਕਿੰਗ ਪ੍ਰਣਾਲੀ, ਸਿੱਖਿਆ ਅਤੇ ਸਿਖਲਾਈ ਸੇਵਾਵਾਂ, ਸਿਹਤ ਅਤੇ ਸਫ਼ਾਈ ਸੇਵਾਵਾਂ ਅਰਥ-ਵਿਵਸਥਾ ਦੇ ਉਤਪਾਦਨ ਅਤੇ ਵਿਤਰਨ ਦਾ ਆਧਾਰ ਪੇਸ਼ ਕਰਦੀਆਂ ਹਨ | ਵਸਤੁਆਂ ਦੇ ਉਤਪਾਦਨ ਦੀਆਂ ਪ੍ਰਕਿਰਿਆਵਾਂ ਲਈ ਕਈ ਕਿਸਮ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ । ਇਨ੍ਹਾਂ ਆਧਾਰਭੂਤ ਸੰਰਚਨਾਵਾਂ ਦੀ ਘਾਟ ਕਾਰਨ ਕਿਸੇ ਅਰਥ-ਵਿਵਸਥਾ ਦੀ ਉਤਪਾਦਨ ਪ੍ਰਕਿਰਿਆ ਰੁਕ ਜਾਵੇਗੀ ।

ਪ੍ਰਸ਼ਨ 2.
ਇਕ ਅਰਥ-ਵਿਵਸਥਾ ਵਿਚ ਆਵਾਜਾਈ ਦੇ ਸਾਧਨਾਂ ਦਾ ਕੀ ਮਹੱਤਵ ਹੈ ?
ਉੱਤਰ-
ਆਵਾਜਾਈ ਜਾਂ ਯਾਤਾਯਾਤ ਦੇ ਸਾਧਨਾਂ ਦਾ ਭਾਵ ਮਨੁੱਖ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਲੈ ਜਾਣ ਤੋਂ ਹੈ । ਹਰ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦਰ ਉੱਤੇ ਆਵਾਜਾਈ ਦੇ ਸਾਧਨਾਂ ਦਾ ਅਸਰ ਪੈਂਦਾ ਹੈ । ਯਾਤਾਯਾਤ ਦੇ ਸਾਧਨਾਂ ਦਾ ਮਹੱਤਵ ਦੱਸਦੇ ਹੋਏ ਕਿਸੇ ਵਿਦਵਾਨ ਨੇ ਸੱਚ ਹੀ ਕਿਹਾ ਹੈ ਕਿ ਜੇ ਖੇਤੀਬਾੜੀ ਅਤੇ ਉਦਯੋਗ ਕਿਸੇ ਦੇਸ਼ ਦੀ ਅਰਥ-ਵਿਵਸਥਾ ਵਿਚ ਸਰੀਰ ਅਤੇ ਹੱਡੀਆਂ ਦੇ ਸਮਾਨ ਹਨ ਤਾਂ ਆਵਾਜਾਈ ਦੇ ਸਾਧਨ ਰੇਲ, ਸੜਕਾਂ, ਜਲ ਅਤੇ ਹਵਾ ਆਦਿ) ਸਿਰਾਵਾਂ ਅਤੇ ਧਮਣੀਆਂ ਦਾ ਕੰਮ ਕਰਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਆਵਾਜਾਈ ਦੇ ਸਾਧਨ ਦੇ ਰੂਪ ਵਿਚ ਰੇਲਵੇ ਉੱਪਰ ਸੰਖੇਪ ਟਿੱਪਣੀ ਲਿਖੋ ।
ਉੱਤਰ-
ਰੇਲਵੇ ਲੰਬੀ ਦੂਰੀ ਦੇ ਭਾਰੇ ਮਾਲ ਲਈ ਅਤੇ ਮੁਸਾਫਰਾਂ ਦੀ ਆਵਾਜਾਈ ਲਈ ਸਭ ਤੋਂ ਵੱਧ ਸਸਤਾ ਆਵਾਜਾਈ ਦਾ ਸਾਧਨ ਹੈ । ਭਾਰਤ ਵਿਚ 16 ਅਪਰੈਲ, 1853 ਨੂੰ ਪਹਿਲੀ ਰੇਲਵੇ ਲਾਈਨ ਬੰਬਈ ਮੁੰਬਈ) ਤੋਂ ਥਾਨਾ ਵਿਚਕਾਰ ਵਿਛਾਈ ਗਈ । ਭਾਰਤੀ ਰੇਲਵੇ ਵਿਵਸਥਾ ਏਸ਼ੀਆ ਵਿਚ ਸਭ ਤੋਂ ਵੱਡੀ ਅਤੇ ਦੁਨੀਆ ਵਿਚ ਚੌਥੀ ਮੰਨੀ ਜਾਂਦੀ ਹੈ । ਇਸ ਸਮੇਂ ਭਾਰਤ ਵਿਚ ਰੇਲਵੇ ਲਾਈਨਾਂ ਦੀ ਕੁੱਲ ਲੰਬਾਈ 62759 ਕਿਲੋਮੀਟਰ ਹੈ । ਭਾਰਤ ਵਿਚ ਪ੍ਰਤੀਦਿਨ 7056 ਸਟੇਸ਼ਨਾਂ ਵਿਚਕਾਰ 13 ਹਜ਼ਾਰ ਗੱਡੀਆਂ ਚਲਦੀਆਂ ਹਨ ਜੋ ਕਿ ਪ੍ਰਤੀਦਿਨ ਔਸਤਨ 110 ਲੱਖ ਸਵਾਰੀਆਂ ਅਤੇ 6.8 ਲੱਖ ਟਨ ਸਾਮਾਨ ਢੋਂਦੀਆਂ ਹਨ ।

ਪ੍ਰਸ਼ਨ 4.
ਭਾਰਤ ਵਿਚ ਆਵਾਜਾਈ ਦੇ ਸਾਧਨ ਦੇ ਰੂਪ ਵਿਚ ਹਵਾਈ ਆਵਾਜਾਈ ਉੱਪਰ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਆਵਾਜਾਈ ਦਾ ਸਭ ਤੋਂ ਤੇਜ਼ ਅਤੇ ਮਹਿੰਗਾ ਸਾਧਨ ਹਵਾਈ ਆਵਾਜਾਈ ਹੈ । ਭਾਰਤ ਵਿਚ ਹਵਾਈ ਆਵਾਜਾਈ ਲਈ ਸਰਵਜਨਕ ਖੇਤਰ ਦੀਆਂ ਦੋ ਕੰਪਨੀਆਂ ਹਨ-ਇੰਡੀਅਨ ਏਅਰ ਲਾਈਨਜ਼ ਕਾਰਪੋਰੇਸ਼ਨ ਅਤੇ ਏਅਰ ਇੰਡੀਆ ਇੰਟਰਨੈਸ਼ਨਲ । ਸੰਨ 1992 ਤੋਂ ਕਈ ਨਿੱਜੀ ਖੇਤਰ ਦੀਆਂ ਕੰਪਨੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਭਾਰਤ ਵਿਚ 4 ਅੰਤਰ-ਰਾਸ਼ਟਰੀ ਹਵਾਈ ਅੱਡੇ ਦਿੱਲੀ, ਮੁੰਬਈ, ਚੇਨੱਈ ਅਤੇ ਕੋਲਕਾਤਾ ਵਿਚ ਹਨ ਜਿਨ੍ਹਾਂ ਦਾ ਸੰਚਾਲਨ ਅੰਤਰ-ਰਾਸ਼ਟਰੀ ਹਵਾਈ ਅੱਡਾ ਪ੍ਰਾਧੀਕਰਨ ਦੁਆਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਇਹ ਕਿਉਂ ਕਿਹਾ ਜਾਂਦਾ ਹੈ ਕਿ ਸੰਚਾਰ ਸੇਵਾਵਾਂ ਦਾ ਸੰਬੰਧ ਇਕ ਅਰਥ-ਵਿਵਸਥਾ ਦੀਆਂ ਸਮਾਜਿਕ ਅਤੇ ਆਰਥਿਕ ਸੰਰਚਨਾਵਾਂ ਦੋਹਾਂ ਨਾਲ ਹੁੰਦਾ ਹੈ ?
ਉੱਤਰ-
ਆਰਥਿਕ ਸੰਰਚਨਾਵਾਂ ਪ੍ਰਤੱਖ ਰੂਪ ਵਿਚ ਕਿਸੇ ਅਰਥ-ਵਿਵਸਥਾ ਦੀ ਉਤਪਾਦਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ ਸਮਾਜਿਕ ਸੰਰਚਨਾਵਾਂ ਪ੍ਰਤੱਖ ਰੂਪ ਵਿਚ ਅਜਿਹਾ ਕਰਦੀਆਂ ਹਨ । ਸੰਚਾਰ ਸੇਵਾਵਾਂ ਕਿਸੇ ਅਰਥ-ਵਿਵਸਥਾ ਦੀ ਆਰਥਿਕ ਪ੍ਰਕਿਰਿਆ ਨੂੰ ਪ੍ਰਤੱਖ ਅਤੇ ਸਪੱਸ਼ਟ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਸੰਚਾਰ ਸੇਵਾਵਾਂ ਨੂੰ ਆਰਥਿਕ ਅਤੇ ਸਮਾਜਿਕ ਦੋਹਾਂ ਸੰਰਚਨਾਵਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ।

ਸੰਚਾਰ ਸੰਰਚਨਾ ਸਮਾਜਿਕ ਅਤੇ ਆਰਥਿਕ ਆਧਾਰਭੂਤ ਸੰਰਚਨਾ ਦੋਹਾਂ ਦਾ ਹੀ ਅੰਗ ਹੁੰਦੀਆਂ ਹਨ | ਪ੍ਰਣਾਲੀ ਨਿਵੇਸ਼ਕਾਰ, ਉਤਪਾਦਕ ਅਤੇ ਉਪਭੋਗਤਾ ਦੁਆਰਾ ਨਿਰਣਾ ਲੈਣ ਦੀਆਂ ਕਿਰਿਆਵਾਂ ਲਈ ਮਹੱਤਵਪੂਰਨ ਸੂਚਨਾਵਾਂ ਪ੍ਰਵਾਹ ਨੂੰ ਲਿਜਾਣ ਦਾ ਕੰਮ ਕਰਦੀ ਹੈ । ਇਹ ਮੰਡੀ ਵਿਚ ਹੋ ਰਹੇ ਸਾਰੇ ਪਰਿਵਰਤਨਾਂ ਦੀ ਜਾਣਕਾਰੀ ਦਿੰਦੀ ਹੈ । ਇਸ ਲਈ ਇਸ ਅਰਥ ਵਿਚ ਤਾਂ ਸੰਚਾਰ ਸੰਰਚਨਾ ਆਪ ਉਤਪਾਦਨ ਪ੍ਰਕਿਰਿਆਵਾਂ ਅਤੇ ਇਸ ਕਾਰਨ ਆਧਾਰਭੂਤ ਸੰਰਚਨਾ ਦਾ ਹੀ ਇਕ ਅੰਗ ਹੈ ਪਰੰਤੁ ਦੂਜੇ ਪਾਸੇ ਸੰਚਾਰ ਸੰਰਚਨਾ ਨੂੰ ਸਿੱਖਿਆ ਦੀ ਤਰ੍ਹਾਂ ਇਕ ਵਿਆਪਕ ਰੂਪ ਵਿਚ ਦੇਖਿਆ ਜਾ ਸਕਦਾ ਹੈ ।ਉਦਾਹਰਨ ਦੇ ਤੌਰ ‘ਤੇ ਪ੍ਰਸਾਰਨ ਪ੍ਰਣਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ । ਇਸ ਅਰਥ ਵਿਚ ਸੰਚਾਰ ਸੰਰਚਨਾ ਸਮਾਜਿਕ ਆਧਾਰਭੂਤ ਸੰਰਚਨਾ ਦਾ ਹੀ ਅੰਗ ਬਣ ਜਾਂਦੀ ਹੈ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 6.
ਭਾਰਤ ਵਿਚ ਬਿਜਲੀ ਦੇ ਮੁੱਖ ਸੋਮਿਆਂ ਉੱਤੇ ਚਾਨਣਾ ਪਾਓ ।
ਉੱਤਰ-
ਭਾਰਤ ਵਿਚ ਬਿਜਲੀ ਦੇ ਤਿੰਨ ਮੁੱਖ ਸੋਮੇ ਹਨ-

  • ਤਾਪ ਬਿਜਲੀ – ਇਹ ਬਿਜਲੀ ਤਾਪ ਬਿਜਲੀ ਸਟੇਸ਼ਨਾਂ ਵਿਚ ਕੋਲੇ ਤੋਂ ਪੈਦਾ ਕੀਤੀ ਜਾਂਦੀ ਹੈ । ਭਾਰਤ ਵਿਚ ਬਿਜਲੀ ਪੈਦਾ ਕਰਨ ਦਾ ਇਹ ਸਭ ਤੋਂ ਮੁੱਖ ਸੋਮਾ ਹੈ । ਭਾਰਤ ਵਿਚ ਬਿਜਲੀ ਦੀ ਕੁੱਲ ਉਤਪਾਦਨ ਸਮਰੱਥਾ ਵਿਚ ਤਾਪ ਬਿਜਲੀ ਦਾ ਹਿੱਸਾ 65 ਪ੍ਰਤੀਸ਼ਤ ਹੈ ।
  • ਜਲ ਬਿਜਲੀ – ਇਹ ਬਿਜਲੀ ਤੇਜ਼ੀ ਨਾਲ ਵਹਿੰਦੀਆਂ ਨਦੀਆਂ ਉੱਤੇ ਉੱਚੇ ਡੈਮ ਬਣਾ ਕੇ ਉਨ੍ਹਾਂ ਦੇ ਪਾਣੀ ਤੋਂ ਪੈਦਾ ਕੀਤੀ ਜਾਂਦੀ ਹੈ । ਭਾਰਤ ਵਿਚ ਬਹੁ-ਉਦੇਸ਼ੀ ਨਦੀ ਘਾਟੀ ਪਰਿਯੋਜਨਾਵਾਂ ਦੇ ਵਿਕਾਸ ਦੇ ਨਾਲ-ਨਾਲ ਜਲ ਬਿਜਲੀ ਦਾ ਉਤਪਾਦਨ ਵਧਦਾ ਜਾ ਰਿਹਾ ਹੈ ।
  • ਪਰਮਾਣੂ ਬਿਜਲੀ – ਭਾਰਤ ਦੁਨੀਆ ਦੇ ਉਨ੍ਹਾਂ ਥੋੜ੍ਹੇ ਜਿਹੇ ਦੇਸ਼ਾਂ ਵਿਚੋਂ ਹੈ ਜੋ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਸਮਰੱਥਾ ਰੱਖਦੇ ਹਨ । ਭਾਰਤ ਵਿਚ ਪਰਮਾਣੂ ਸ਼ਕਤੀ ਪੈਦਾ ਕਰਨ ਲਈ ਕਾਫ਼ੀ ਮਾਤਰਾ ਵਿਚ ਖਣਿਜ ਉਪਲੱਬਧ ਹਨ, ਪਰੰਤੂ ਪਰਮਾਣੂ ਬਿਜਲੀ ਦਾ ਉਤਪਾਦਨ ਬਹੁਤ ਘੱਟ ਮਾਤਰਾ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਬਹੁ-ਉਦੇਸ਼ੀ ਯੋਜਨਾਵਾਂ ਤੋਂ ਕੀ ਭਾਵ ਹੈ ? ਬਹੁ-ਉਦੇਸ਼ੀ ਨਦੀ ਘਾਟੀ ਪਰਿਯੋਜਨਾਵਾਂ ਦੇ ਉਦੇਸ਼ ਦੱਸੋ ।
ਉੱਤਰ-
ਬਹੁ-ਉਦੇਸ਼ੀ ਯੋਜਨਾਵਾਂ-ਬਹੁ-ਉਦੇਸ਼ੀ ਯੋਜਨਾਵਾਂ ਤੋਂ ਭਾਵ ਉਨ੍ਹਾਂ ਬਹੁਮੁਖੀ ਪਰਿਯੋਜਨਾਵਾਂ ਤੋਂ ਹੈ ਜਿਨ੍ਹਾਂ ਦਾ ਨਿਰਮਾਣ ਇਕ ਤੋਂ ਵੱਧ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ ।

ਬਹੁ-ਉਦੇਸ਼ੀ ਯੋਜਨਾਵਾਂ ਦੇ ਉਦੇਸ਼-

  1. ਜਲ-ਬਿਜਲੀ ਦਾ ਉਤਪਾਦਨ ।
  2. ਸਿੰਜਾਈ ਦੀਆਂ ਸਹੂਲਤਾਂ ਜੁਟਾਉਣਾ ।
  3. ਹੜਾਂ ਦੀ ਰੋਕਥਾਮ ਕਰਨਾ ।
  4. ਦਲਦਲਾਂ ਨੂੰ ਸੁਕਾਉਣਾ ਅਤੇ ਖੇਤੀ ਯੋਗ ਜ਼ਮੀਨ ਵਧਾਉਣਾ ।
  5. ਜਲ-ਯਾਤਾਯਾਤ ਦੀਆਂ ਸਹੂਲਤਾਂ ਜੁਟਾਉਣਾ ।
  6. ਬਣਾਵਟੀ ਜਲ ਭੰਡਾਰਾਂ ਵਿਚ ਮੱਛੀ ਪਾਲਣ ਕਰਨਾ ।
  7. ਦਰੱਖ਼ਤ ਲਗਾਉਣਾ ਅਤੇ ਜੰਗਲਾਂ ਦਾ ਉੱਚਿਤ ਸ਼ੋਸ਼ਣ ਕਰਨਾ ।

ਪ੍ਰਸ਼ਨ 8.
ਉਪਭੋਗਤਾ ਸੰਰਖਣ ਕਾਨੂੰਨ 1986 ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉਪਭੋਗਤਾ ਸੰਰਖਣ ਕਾਨੂੰਨ 1986 ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਨਿੱਜੀ, ਸਰਵਜਨਕ ਅਤੇ ਸਹਿਕਾਰੀ ਖੇਤਰ ਦੇ ਸਾਰੇ ਵਿਕਰੇਤਾਵਾਂ ਉੱਪਰ ਇਹ ਕਾਨੂੰਨ ਲਾਗੂ ਹੁੰਦਾ ਹੈ ।
  2. ਇਹ ਕਾਨੂੰਨ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਸੌਖਾ ਅਤੇ ਸਸਤਾ ਹੱਲ ਕਰਦਾ ਹੈ ।
  3. ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਤਿੰਨ-ਪੜਾਵੀ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਹਨ-
    • ਜ਼ਿਲ੍ਹਾ ਫੋਰਮ
    • ਰਾਜ ਆਯੋਗ
    • ਰਾਸ਼ਟਰੀ ਆਯੋਗ ।
  4. ਉਪਭੋਗਤਾ ਆਪਣੀਆਂ ਸ਼ਿਕਾਇਤਾਂ ਵਸਤੂ ਦੇ ਖਰੀਦਣ ਦੇ ਦੋ ਸਾਲ ਤਕ ਕਰ ਸਕਦਾ ਹੈ ।

ਪ੍ਰਸ਼ਨ 9.
ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਉੱਤੇ ਇਕ ਸੰਖੇਪ ਟਿੱਪਣੀ ਲਿਖੋ । (PB. 2002 S. 07)
ਉੱਤਰ-
ਭਾਰਤ ਵਿਚ ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਇਸ ਲਈ ਅਨੁਭਵ ਕੀਤੀ ਗਈ ਹੈ ਕਿਉਂਕਿ ਮੰਗ ਅਤੇ ਪੂਰਤੀ ਦੀਆਂ ਬਾਜ਼ਾਰ ਸ਼ਕਤੀਆਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਦਾ ਸਮਾਜਿਕ ਪੱਖ ਤੋਂ ਉੱਚਿਤ ਵਿਤਰਨ-ਕਰਨ ਵਿਚ ਅਸਮਰੱਥ ਰਹੀਆਂ ਹਨ । ਇਸ ਲਈ ਪੂਰਤੀ ਅਤੇ ਮੰਗ ਦੋਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸ਼ਕਤੀਆਂ ਹੇਠ ਲਿਖੇ ਕਾਰਨਾਂ ਤੋਂ ਜ਼ਿੰਮੇਵਾਰ ਹਨ-

  1. ਭਾਰਤ ਵਿਚ ਜੀਵਨ ਦੀਆਂ ਜ਼ਰੂਰੀ ਵਸਤੁਆਂ ਦੀ ਪੂਰਤੀ ਤਿੰਨ ਕਾਰਨਾਂ ਤੋਂ ਮੰਗ ਦੀ ਤੁਲਨਾ ਵਿਚ ਘੱਟ ਹੈ ਜਿਵੇਂ-
    • ਨਾ-ਕਾਫ਼ੀ ਉਤਪਾਦਨ,
    • ਉਤਪਾਦਨ ਦੇ ਭੰਡਾਰਨ ਅਤੇ ਵਿਕਰੀ ਦੀਆਂ ਸਹੂਲਤਾਂ ਦੀ ਘਾਟ ਅਤੇ
    • ਜਮਾਂਖੋਰੀ ।
  2. ਭਾਰਤ ਵਿਚ ਜ਼ਿਆਦਾਤਰ ਉਪਭੋਗਤਾਵਾਂ ਦੇ ਗ਼ਰੀਬ ਹੋਣ ਦੇ ਕਾਰਨ ਉਨ੍ਹਾਂ ਵਲੋਂ ਬਾਜ਼ਾਰ ਕੀਮਤ ਤੇ ਜ਼ਰੂਰੀ ਵਸਤੂਆਂ ਖ਼ਰੀਦਣ ਦੀ ਸੰਭਾਵਨਾ ਘੱਟ ਹੁੰਦੀ ਹੈ । ਇਸ ਦੇ ਫਲਸਰੂਪ ਭੁੱਖਮਰੀ ਅਤੇ ਕੁਪੋਸ਼ਣ ਦੀਆਂ ਬੁਰਾਈਆਂ ਪੈਦਾ ਹੋਣ ਦੀਆਂ ਸੰਭਾਵਨਾਵਾਂ ਰਹਿੰਦੀਆਂ ਹਨ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 10.
ਉਪਭੋਗਤਾਵਾਂ ਦੇ ਸ਼ੋਸ਼ਣ ਦੇ ਕੀ ਕਾਰਨ ਹਨ ?
ਉੱਤਰ-

  1. ਜ਼ਿਆਦਾਤਰ ਭਾਰਤੀ ਅਨਪੜ੍ਹ, ਕਿਸਮਤਵਾਦੀ ਅਤੇ ਰੂੜ੍ਹੀਵਾਦੀ ਹਨ । ਉਪਭੋਗਤਾ ਆਪਣੇ ਫ਼ਰਜ਼ਾਂ ਦਾ ਪਾਲਣ ਨਹੀਂ ਕਰਦੇ, ਇਸ ਲਈ ਉਤਪਾਦਕਾਂ ਅਤੇ ਦੁਕਾਨਦਾਰਾਂ ਦੁਆਰਾ ਉਨ੍ਹਾਂ ਦਾ ਸਮੇਂ-ਸਮੇਂ ਤੇ ਸ਼ੋਸ਼ਣ ਕੀਤਾ ਜਾਂਦਾ ਹੈ ।
  2. ਉਪਭੋਗਤਾਵਾਂ ਵਿਚ ਸੰਗਠਨ ਅਤੇ ਏਕਤਾ ਦੀ ਘਾਟ ਹੈ ਉਹ ਆਪਣੇ ‘ਉਪਭੋਗਤਾ ਅੰਦੋਲਨ’ ਵਿਚ ਵੀ ਸਰਗਰਮ ਹਿੱਸਾ ਨਹੀਂ ਲੈਂਦੇ ।
  3. ਉਤਪਾਦਕ ਅਤੇ ਦੁਕਾਨਦਾਰ ਸ਼ਾਸਨ ਦੀ ਅਕਿਰਿਆਸ਼ੀਲਤਾ ਦਾ ਲਾਭ ਉਠਾਉਂਦੇ ਹਨ ।
  4. ਜ਼ਿਆਦਾਤਰ ਭਾਰਤੀ ਉਤਪਾਦਕਾਂ ਅਤੇ ਵਪਾਰੀਆਂ ਦਾ ਵਪਾਰਕ ਪੱਧਰ ਬਹੁਤ ਜ਼ਿਆਦਾ ਨੀਵਾਂ ਹੈ ਤੋਂ ਵਧੇਰੇ ਲਾਭ ਕਮਾਉਣ ਦੇ ਲਾਲਚ ਵਿਚ ਉਹ ਮੌਕਾ ਮਿਲਦਿਆਂ ਹੀ ਉਪਭੋਗਤਾਵਾਂ ਨੂੰ ਧੋਖਾ ਦੇ ਕੇ ਉਨ੍ਹਾਂ ਨੂੰ ਲੁੱਟ ਲੈਂਦੇ ਹਨ ।

ਪ੍ਰਸ਼ਨ 11.
ਸਰਵਜਨਕ ਵੰਡ ਪ੍ਰਣਾਲੀ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਸਰਕਾਰ ਦੇਸ਼ ਦੇ ਗਰੀਬ ਵਰਗ ਲਈ ਜੀਵਨ ਦੀਆਂ ਲੋੜੀਂਦੀਆਂ ਵਸਤਾਂ; ਜਿਵੇਂ ਕਣਕ, ਚੌਲ, ਖੰਡ, ਮਿੱਟੀ ਦਾ ਤੇਲ ਅਤੇ ਕੱਪੜੇ ਦੀ ਘੱਟ ਕੀਮਤ ‘ਤੇ ਵੰਡ ਕਰਾਉਣ ਲਈ ਯਤਨਸ਼ੀਲ ਹੈ । ਇਸ ਲਈ ਇਸ ਉਦੇਸ਼ ਲਈ ਦੇਸ਼ ਵਿਚ ਸਰਵਜਨਕ ਵੰਡ ਪ੍ਰਣਾਲੀ ਅਪਣਾਈ ਗਈ ਹੈ । ਦੂਜੇ ਸ਼ਬਦਾਂ ਵਿਚ, ਸਰਵਜਨਕ ਵੰਡ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਵਿਸ਼ੇਸ਼ ਤੌਰ ‘ਤੇ ਗ਼ਰੀਬ ਵਰਗ ਨੂੰ ਉੱਚਿਤ ਕੀਮਤ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਲੋੜੀਂਦੀਆਂ ਵਸਤਾਂ; ਜਿਵੇਂ ਅਨਾਜ, ਖੰਡ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦੀਆਂ ਰਿਆਇਤੀ ਕੀਮਤਾਂ ‘ਤੇ ਨਿਸਚਿਤ ਮਾਤਰਾ ਵਿਚ ਵੰਡ ਕਰਦੀ ਹੈ ।

ਪ੍ਰਸ਼ਨ 12.
ਭਾਰਤ ਵਿਚ ਸਰਵਜਨਕ ਵੰਡ ਪ੍ਰਣਾਲੀ ਦੀ ਮੌਜੂਦਾ ਸਥਿਤੀ ਦਾ ਵਰਣਨ ਕਰੋ ।
ਉੱਤਰ-
ਸਰਕਾਰ ਨੇ ਲੋੜੀਂਦੀਆਂ ਵਸਤਾਂ ਦੀਆਂ ਘੱਟ ਕੀਮਤਾਂ ‘ਤੇ ਰਾਸ਼ਨ ਕਾਰਡਾਂ ਦੁਆਰਾ ਵੰਡ ਕਰਨ ਲਈ ਲਗਪਗ 4.37 ਲੱਖ ਉੱਚਿਤ ਕੀਮਤ ਦੀਆਂ ਦੁਕਾਨਾਂ ਖੋਲ੍ਹੀਆਂ ਹਨ । 1988 ਵਿਚ 180 ਲੱਖ ਟਨ ਅਤੇ 1996-97 ਵਿਚ 190 ਲੱਖ ਟਨ ਅਨਾਜ ਦੇ ਇਲਾਵਾ ਖੰਡ, ਮਿੱਟੀ ਦਾ ਤੇਲ, ਕੋਲੇ ਅਤੇ ਮੋਟੇ ਕੱਪੜੇ ਦੀ ਵੀ ਵੰਡ ਕੀਤੀ ਜਾਂਦੀ ਹੈ । ਪਹਾੜੀ ਅਤੇ ਸੁੱਕੇ ਖੇਤਰਾਂ ਦੀ ਆਬਾਦੀ ਵਾਲਿਆਂ ਲਈ ਚਾਹ, ਸਾਬਣ, ਦਾਲਾਂ ਅਤੇ ਆਇਓਡਾਈਂਡ ਨਮਕ ਵਰਗੀਆਂ ਵਸਤਾਂ ਦੀ ਵੰਡ ਕਰਨ ਲਈ ਨਵੀਂ ਸਕੀਮ ਚਾਲੂ ਕੀਤੀ ਗਈ ਹੈ । ਇਸਨੂੰ ਸੰਸ਼ੋਧਿਤ ਸਰਵਜਨਕ ਵੰਡ ਪ੍ਰਣਾਲੀ ਕਿਹਾ ਜਾਂਦਾ ਹੈ । ਇਸ ਪ੍ਰਣਾਲੀ ਦੇ ਤਹਿਤ ਭਾਰਤੀ ਖਾਧ ਨਿਗਮ ਦੁਆਰਾ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ ਤੇ ਖਾਧ-ਅਨਾਜ ਦੀ ਪੂਰਤੀ ਕੀਤੀ ਜਾਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭਾਰਤ ਦੇ ਆਰਥਿਕ ਵਿਕਾਸ ਵਿਚ ਆਵਾਜਾਈ ਅਤੇ ਸੰਚਾਰ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਦੇ ਆਰਥਿਕ ਵਿਕਾਸ ਵਿਚ ਆਵਾਜਾਈ ਅਤੇ ਸੰਚਾਰ ਦਾ ਬਹੁਤ ਜ਼ਿਆਦਾ ਮਹੱਤਵ ਹੈ ।
(i) ਆਵਾਜਾਈ (Transport) – ਆਵਾਜਾਈ ਕਿਸੇ ਵੀ ਅਰਥ-ਵਿਵਸਥਾ ਦੇ ਵਿਕਾਸ ਦੇ ਲਈ ਓਨੀ ਹੀ ਮਹੱਤਵਪੂਰਨ ਹੈ, ਜਿੰਨਾਂ ਮਨੁੱਖ ਦੇ ਵਿਕਾਸ ਦੇ ਲਈ ਸਰੀਰ ਵਿਚ ਖੂਨ ਦਾ ਸੰਚਾਰ ਹੈ । ਮਨੁੱਖੀ ਸਰੀਰ ਵਿਚ ਖੂਨ ਦਾ ਸੰਚਾਰ ਅਲੱਗਅਲੱਗ ਨਾੜੀਆਂ ਤੋਂ ਹੋ ਕੇ ਗੁਜ਼ਰਦਾ ਹੈ ਉਸ ਪ੍ਰਕਾਰ ਆਵਾਜਾਈ ਦੇ ਮਾਮਲੇ ਵਿਚ ਸੜਕਾਂ ਕਿਸੇ ਦੇਸ਼ ਦੀ ਅਰਥ-ਵਿਵਸਥਾ ਵਿਚ ਨਾੜੀਆਂ ਦਾ ਕੰਮ ਕਰਦੀਆਂ ਹਨ । ਉਤਪਾਦਨ ਕਰਨ ਲਈ ਉਦਯੋਗ ਕਿਸੇ ਥਾਂ ਸਥਾਪਿਤ ਹਨ ਅਤੇ ਕੱਚਾ ਮਾਲ ਕਿਸੇ ਦੂਸਰੇ ਸਥਾਨ ਤੇ ਮਿਲਦਾ ਹੈ । ਇਸ ਲਈ ਕੱਚੇ ਮਾਲ ਨੂੰ ਉਤਪਾਦਨ ਖੇਤਰਾਂ ਤਕ ਪਹੁੰਚਾਉਣ ਲਈ ਆਵਾਜਾਈ ਦੇ ਸਾਧਨ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਸ ਤਰ੍ਹਾਂ ਪਹੁੰਚਾਉਣ ਲਈ ਆਵਾਜਾਈ ਹੀ ਮਹੱਤਵਪੂਰਨ ਹੈ ।

(ii) ਸੰਚਾਰ (Communication) – ਕਿਸੇ ਦੇਸ਼ ਦੇ ਆਰਥਿਕ ਵਿਕਾਸ ਵਿਚ ਆਵਾਜਾਈ ਦੇ ਨਾਲ-ਨਾਲ ਸੰਚਾਰ ਦਾ ਵੀ ਬਹੁਤ ਮਹੱਤਵ ਹੈ । ਸੰਚਾਰ ਤੋਂ ਭਾਵ ਹੈ ਕਿ ਕਿਸੇ ਸੰਦੇਸ਼ ਜਾਂ ਸੂਚਨਾ ਨੂੰ ਇਕ ਜਗ੍ਹਾ ਤੋਂ ਦੂਜੀ ਜਗਾ ਜਾਂ ਵਿਅਕਤੀਆਂ ਤਕ ਪਹੁੰਚਾਉਣਾ । ਅੱਜ ਸੰਸਾਰ ਦੇ ਸਾਰੇ ਖੇਤਰਾਂ ਚਾਹੇ ਉਹ ਸਰਕਾਰੀ, ਨਿਜੀ, ਸਿੱਖਿਆ, ਕਿੱਤਾ, ਖੇਤੀ, ਵਿਗਿਆਪਨ, ਪ੍ਰੈਸ, ਮੀਡੀਆਂ ਜਾਂ ਰੱਖਿਆ ਖੇਤਰ ਹੋਵੇ, ਸਾਰੇ ਖੇਤਰਾਂ ਵਿਚ ਚੰਗੇ ਸੰਚਾਰ ਦੀ ਵਿਵਸਥਾ ਦੀ ਜ਼ਰੂਰਤ ਹੁੰਦੀ ਹੈ । ਇਸਦੇ ਲਈ ਅਸੀਂ ਡਾਕ-ਘਰ, ਟੈਲੀਫੋਨ, ਵਿਦੇਸ਼ ਸੰਚਾਰ, ਰੇਡੀਓ, ਦੂਰਦਰਸ਼ਨ ਆਦਿ ਦੇ ਦੁਆਰਾ ਆਪਣਾ ਸੰਦੇਸ਼ ਇਕ-ਦੂਜੇ ਤਕ ਪਹੁੰਚਾਉਂਦੇ ਹਨ । ਇਸੇ ਤਰ੍ਹਾਂ ਖਰੀਦਦਾਰ ਅਤੇ ਵੇਚਣ ਵਾਲੇ ਨੂੰ ਬਜ਼ਾਰ ਦੇ ਬਾਰੇ ਵਿਚ ਸੂਚਨਾ ਪ੍ਰਦਾਨ ਕਰ ਬਜ਼ਾਰ ਦੇ ਖੇਤਰ ਦਾ ਵੀ ਵਿਕਾਸ ਹੁੰਦਾ ਹੈ ।

PSEB 10th Class SST Solutions Economics Chapter 2 ਭਾਰਤੀ ਅਰਥ-ਵਿਵਸਥਾ ਦੀ ਆਧਾਰਿਕ ਸੰਰਚਨਾ (Infrastructure of the Indian Economy)

ਪ੍ਰਸ਼ਨ 2.
ਕੇਂਦਰੀ ਬੈਂਕ ਦੇ ਕੋਈ ਤਿੰਨ ਪ੍ਰਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਕੇਂਦਰੀ ਬੈਂਕ ਦੇ ਤਿੰਨ ਪ੍ਰਮੁੱਖ ਕੰਮਾਂ ਦਾ ਵਰਣਨ ਅਸੀ ਹੇਠਾਂ ਲਿਖੇ ਪ੍ਰਕਾਰ ਨਾਲ ਕਰ ਸਕਦੇ ਹਾਂ
1. ਨੋਟ ਜਾਰੀ ਕਰਨ ਵਾਲਾ ਬੈਂਕ (Bank of Note Issue) – ਅੱਜਕਲ਼, ਲਗਭਗ ਹਰ ਦੇਸ਼ ਵਿਚ ਨੋਟ ਛਾਪਣੇ ਦਾ ਅਧਿਕਾਰ ਕਾਨੂੰਨੀ ਤੌਰ ਤੇ ਕੇਂਦਰੀ ਬੈਂਕ ਨੂੰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਹੋਰ ਕੋਈ ਬੈਂਕ ਨੋਟ ਜਾਰੀ ਨਹੀਂ ਕਰ ਸਕਦਾ ਹੈ । ਇਹ ਸ਼ਕਤੀ ਬੈਂਕ ਨੂੰ ਨੋਟ ਜਾਰੀ ਕਰਨ ਦਾ ਏਕਾਧਿਕਾਰ ਦਿੰਦੀ ਹੈ । ਭਾਰਤ ਵਿਚ ਕੇਂਦਰੀ ਬੈਂਕ (Reserve Bank of India) ਦੇ ਕੋਲ ਇਕ ਨੋਟ ਦਾ ਨਹੀਂ ਹੈ । ਕਿਉਂਕਿ ਇਕ ਰੁਪਏ ਦੇ ਨੋਟ ਵਿੱਤ ਵਿਭਾਗ ਵਲੋਂ ਜਾਰੀ ਕੀਤੇ ਜਾਂਦੇ ਹਨ | ਪਰੰਤੁ ਬਾਕੀ ਸਾਰੇ ਨੋਟ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੇ ਜਾਂਦੇ ਹਨ ।

2. ਸਰਕਾਰ ਦਾ ਬੈਂਕਰ, ਏਜੈਂਟ ਅਤੇ ਸਲਾਹਕਾਰ (Banker, Agent and Adviser to the Govt) – ਕੇਂਦਰੀ ਬੈਂਕ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਉਹ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਕਿ ਵਪਾਰਕ ਬੈਂਕ ਆਪਣੇ ਗਾਹਕਾਂ ਨੂੰ ਪ੍ਰਦਾਨ ਕਰਦੇ ਹਨ । ਇਸ ਲਈ ਸਰਕਾਰ ਦਾ ਬੈਂਕਰ ਹੋਣ ਦੇ ਕਾਰਨ ਇਹ ਸਰਕਾਰ ਵਲੋਂ ਲੈਣ-ਦੇਣ ਕਰਦਾ ਹੈ ਅਤੇ ਜ਼ਰੂਰਤ ਪੈਣ ਤੇ ਇਹ ਸਰਕਾਰ ਨੂੰ ਅਲਪਕਾਲੀਨ , ਜਾਂ ਥੋੜ੍ਹੇ ਸਮੇਂ ਲਈ ਕਰਜ਼ ਦੀ ਦਿੰਦਾ ਹੈ ਤਾਂ ਜੋ ਸੰਕਟ ‘ਤੇ ਕਾਬੂ ਪਾਇਆ ਜਾ ਸਕੇ ।

3. ਵਪਾਰਕ ਬੈਂਕਾਂ ਦੀ ਸੁਰੱਖਿਅਤ ਨਕਦੀ ਦਾ ਰਖਵਾਲਾ (Custodian of the cash reserve of commercial banks) – ਸਾਰੇ ਵਪਾਰਕ ਬੈਂਕ ਕਾਨੂੰਨੀ ਤੌਰ ਤੇ ਜਾਂ ਪ੍ਰਥਾ ਦੇ ਅਧਾਰ ਤੇ ਆਪਣੇ ਜਣਾਂ ਖਾਤਿਆਂ ਦਾ ਕੁੱਝ ਭਾਗ ਕੇਂਦਰੀ ਬੈਂਕ ਦੇ ਕੋਲ ਰੱਖਦੇ ਹਨ । ਇਸ ਕਾਰਨ ਕੇਂਦਰੀ ਬੈਂਕ ਨੂੰ ਵਪਾਰਕ ਬੈਂਕਾਂ ਦੀ ਸੁਰੱਖਿਅਤੇ ਨਕਦੀ ਦਾ ਰਖਵਾਲਾ ਕਿਹਾ ਜਾਂਦਾ ਹੈ । ਸਾਰੇ ਵਪਾਰਿਕ ਬੈਂਕਾਂ ਦੁਆਰਾ ਆਪਣੀ ਸੁਰੱਖਿਆ ਨਕਦੀ ਦਾ ਕੁੱਝ ਭਾਗ ਕੇਂਦਰੀ ਬੈਂਕ ਵਿਚ ਰੱਖਣ ਦੇ ਬਹੁਤ ਸਾਰੇ ਲਾਭ ਹਨ ।
(a) ਸੁਰੱਖਿਅਤੇ ਨਕਦੀ ਦਾ ਇਹ ਕੇਂਦਰੀਕਰਨ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਵਪਾਰਕ ਬੈਂਕਾਂ ਵਿਚ ਲੋਕਾਂ ਦਾ ਵਿਸ਼ਵਾਸ ਬਣਾਏ ਰੱਖਦਾ ਹੈ ।
(b) ਕੇਂਦਰੀ ਬੈਂਕ ਵਿਚ ਵਪਾਰਕ ਬੈਂਕਾਂ ਦੀ ਨਕਦੀ ਨੂੰ ਕੇਂਦਰਿਤ ਕਰਨ ਨਾਲ ਸਾਖ਼ ਦਾ ਢਾਂਚਾ ਵਿਸਤਰਿਤ ਅਤੇ ਲਚਕਦਾਰ ਬਣਦਾ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ

Punjab State Board PSEB 10th Class Social Science Book Solutions Economics Chapter 1 ਮੁੱਢਲੀਆਂ ਧਾਰਨਾਵਾਂ Textbook Exercise Questions and Answers.

PSEB Solutions for Class 10 Social Science Economics Chapter 1 ਮੁੱਢਲੀਆਂ ਧਾਰਨਾਵਾਂ

SST Guide for Class 10 PSEB ਮੁੱਢਲੀਆਂ ਧਾਰਨਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਡਰਨਬਰਗ ਦੇ ਅਨੁਸਾਰ, “ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੁਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿਚ ਅਰਜਿਤ ਸਾਧਨ ਆਮਦਨ ਹੈ। ਇਹ ਘਰੇਲੁ ਸਾਧਨਾਂ ਤੋਂ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਹੋਈ ਸ਼ੁੱਧ ਸਾਧਨ ਆਮਦਨ ਦਾ ਯੋਗ ਹੈ ।”

ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇਕ ਨਿਸਚਿਤ ਅਵਧੀ ਵਿਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ ।
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 1

ਪ੍ਰਸ਼ਨ 3.
ਉਪਭੋਗ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਿਤ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਯੋਗ ਕਰਕੇ ਮਨੁੱਖੀ ਜ਼ਰੂਰਤਾਂ ਦੀ ਪ੍ਰਤੱਖ ਤੌਰ ‘ਤੇ ਸੰਤੁਸ਼ਟੀ ਕਰਨ ਨੂੰ ਉਪਭੋਗ ਕਹਿੰਦੇ ਹਨ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 4.
ਨਿਵੇਸ਼ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਲੇਖਾ ਸਾਲ ਵਿਚ ਉਤਪਾਦਨ ਦੇ ਉਪਭੋਗ ਤੇ ਵਾਧਾ ਨਿਵੇਸ਼ ਅਖਵਾਉਂਦਾ ਹੈ ।

ਪ੍ਰਸ਼ਨ 5.
ਅੰਮ੍ਰਿਤ ਨਿਵੇਸ਼ ਦਾ ਕੀ ਅਰਥ ਹੈ ?
ਉੱਤਰ-
ਉਹ ਨਿਵੇਸ਼ ਜਿਹੜਾ ਆਮਦਨ ਅਤੇ ਲਾਭ ਦੀ ਮਾਤਰਾ ਤੇ ਨਿਰਭਰ ਕਰਦਾ ਹੈ, ਪ੍ਰੇਮ੍ਰਿਤ ਨਿਵੇਸ਼ ਕਹਾਉਂਦਾ ਹੈ ।

ਪ੍ਰਸ਼ਨ 6.
ਸੈ-ਚਲਿਤ ਨਿਵੇਸ਼ ਦਾ ਕੀ ਅਰਥ ਹੈ ? .
ਉੱਤਰ-
ਉਹ ਨਿਵੇਸ਼ ਜਿਹੜਾ ਆਮਦਨ, ਉਤਪਾਦਨ ਅਤੇ ਲਾਭ ਵਿਚ ਪਰਿਵਰਤਨਾਂ ਤੋਂ ਸੁਤੰਤਰ ਹੁੰਦਾ ਹੈ, ਉਸ ਨੂੰ ਸ਼ੈ-ਚਲਿਤ ਨਿਵੇਸ਼ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਪੂੰਜੀ ਨਿਰਮਾਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੂੰਜੀ ਵਿਚ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ ।

ਪਸ਼ਨ 8.
ਛੁਪੀ ਹੋਈ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਅਦਿੱਖ ਜਾਂ ਛੁਪੀ ਹੋਈ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਖੇਤਰ ਵਿਚ ਉਤਪਾਦਨ ਦੇ ਲਈ ਲੋੜ ਤੋਂ ਵੱਧ ਗਿਣਤੀ ਵਿਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ ।
ਪ੍ਰਸ਼ਨ 9.
ਪੂਰਨ ਰੁਜ਼ਗਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਪੂਰਨ ਰੁਜ਼ਗਾਰ ਉਹ ਅਵਸਥਾ ਹੈ ਜਿਸ ਵਿਚ ਉਹ ਸਾਰੇ ਵਿਅਕਤੀ ਜੋ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਦੇ ਇੱਛੁਕ ਹਨ, ਕੰਮ ਪ੍ਰਾਪਤ ਕਰ ਲੈਂਦੇ ਹਨ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 10.
ਮੁਦਰਾ-ਸਫੀਤੀ ਤੋਂ ਕੀ ਭਾਵ ਹੈ ?
ਉੱਤਰ-
ਮੁਦਰਾ-ਸਫ਼ੀਤੀ ਦਾ ਅਰਥ ਹੈ ਕੀਮਤਾਂ ਵਿਚ ਲਗਾਤਾਰ ਵਾਧਾ ਅਤੇ ਮੁਦਰਾ ਦੇ ਮੁੱਲ ਵਿਚ ਕਮੀ ।

ਪ੍ਰਸ਼ਨ 11.
ਮੁਦਰਾ ਦੀ ਪੂਰਤੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਨਿਸਚਿਤ ਸਮੇਂ ਵਿਚ ਮੁਦਰਾ ਦੀ ਕੁੱਲ ਕਿੰਨੀ ਮਾਤਰਾ ਉਪਲੱਬਧ ਹੁੰਦੀ ਹੈ ਉਸ ਨੂੰ ਮੁਦਰਾ ਦੀ ਪੂਰਤੀ ਕਿਹਾ ਜਾਂਦਾ ਹੈ ।

ਪ੍ਰਸ਼ਨ 12.
ਘਾਟੇ ਦੀ ਵਿੱਤ ਵਿਵਸਥਾ ਤੋਂ ਕੀ ਭਾਵ ਹੈ ?
ਉੱਤਰ-
ਆਮਦਨ ਤੋਂ ਖ਼ਰਚ ਵੱਧ ਹੋਣ ਤੇ ਘਾਟੇ ਦੀ ਪੂਰਤੀ ਲਈ ਮੁਦਰਾ ਦਾ ਜਾਰੀ ਕਰਨਾ ਹੀ ਘਾਟੇ ਦੀ ਵਿੱਤ ਵਿਵਸਥਾ ਜਾਂ ਘਾਟੇ ਦਾ ਬਜਟ ਅਖਵਾਉਂਦਾ ਹੈ ।

ਪ੍ਰਸ਼ਨ 13.
ਭਾਰਤ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਕਿਹੜੇ ਲੋਕਾਂ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਯੋਜਨਾ ਆਯੋਗ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਜਿਹੜੇ ਸ਼ਹਿਰੀ ਲੋਕਾਂ ਨੂੰ ਪ੍ਰਤੀ ਦਿਨ 2000 ਕੈਲੋਰੀ ਵਾਲਾ ਭੋਜਨ ਅਤੇ ਜਿਹੜੇ ਦਿਹਾਤੀ ਲੋਕਾਂ ਨੂੰ ਪ੍ਰਤੀਦਿਨ 2400 ਕੈਲੋਰੀ ਵਾਲਾ ਭੋਜਨ ਪ੍ਰਾਪਤ ਨਹੀਂ ਹੁੰਦਾ ਉਹ ਗ਼ਰੀਬੀ ਰੇਖਾ ਤੋਂ ਹੇਠਾਂ ਹਨ । ਇੰਨੀਆਂ ਕੈਲੋਰੀਆਂ ਦਾ ਭੋਜਨ ਪ੍ਰਾਪਤ ਕਰਨ ਲਈ 2013-14 ਦੀਆਂ ਕੀਮਤਾਂ ਦੇ ਆਧਾਰ ‘ਤੇ ਪ੍ਰਤੀ ਵਿਅਕਤੀ ਮਾਸਿਕ ਆਮਦਨ ਪਿੰਡ ਵਿਚ 972 ਅਤੇ ਸ਼ਹਿਰ ਵਿਚ ਤੋਂ 1407 ਹੋਣੀ ਚਾਹੀਦੀ ਹੈ ।

ਪ੍ਰਸ਼ਨ 14.
ਵਿਦੇਸ਼ੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ-
ਵਿਦੇਸ਼ੀ ਸਹਾਇਤਾ ਤੋਂ ਭਾਵ ਹੈ ਕਿਸੇ ਦੇਸ਼ ਵਿਚ ਵਿਦੇਸ਼ੀ ਸਰਕਾਰ ਨਿੱਜੀ ਵਿਅਕਤੀਆਂ, ਪੇਸ਼ਾਵਰ ਸੰਗਠਨਾਂ, ਵਿਦੇਸ਼ੀ ਬੈਂਕਾਂ, ਅੰਤਰ-ਰਾਸ਼ਟਰੀ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼, ਕਰਜ਼ਿਆਂ ਅਤੇ ਅਨੁਦਾਨਾਂ ਤੋਂ ਹੈ ।

ਪ੍ਰਸ਼ਨ 15.
ਭੁਗਤਾਨ ਸੰਤੁਲਨ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਦੇਸ਼ ਦੀ ਦੁਨੀਆਂ ਦੇ ਦੂਜੇ ਦੇਸ਼ਾਂ ਨਾਲ ਇਕ ਸਾਲ ਵਿਚ ਜੋ ਲੈਣਦਾਰੀ ਹੁੰਦੀ ਹੈ ਅਤੇ ਜੋ ਦੇਣਦਾਰੀ ਹੁੰਦੀ ਹੈ ਉਸਦੇ ਲੇਖੇ ਨੂੰ ਭੁਗਤਾਨ ਸੰਤੁਲਨ ਕਿਹਾ ਜਾਂਦਾ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 16.
ਰਾਜਕੋਸ਼ੀ ਨੀਤੀ ਤੋਂ ਕੀ ਭਾਵ ਹੈ ?
ਉੱਤਰ-
ਸਰਕਾਰ ਦੀ ਆਮਦਨ, ਖ਼ਰਚ ਅਤੇ ਕਰਜ਼ ਸੰਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
II. ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਦਿਓ-

ਪ੍ਰਸ਼ਨ 1.
ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ । ਰਾਸ਼ਟਰੀ ਆਮਦਨ ਅਤੇ ਘਰੇਲੂ ਆਮਦਨ ਵਿਚ ਕੀ ਅੰਤਰ ਹੈ ?
ਉੱਤਰ-
ਰਾਸ਼ਟਰੀ ਆਮਦਨ – ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਅਰਜਿਤ ਸਾਧਨ ਆਮਦਨ ਹੈ ।
ਘਰੇਲੂ ਆਮਦਨ – ਰਾਸ਼ਟਰੀ ਆਮਦਨ ਵਿਚੋਂ ਜੇ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਨੂੰ ਘਟਾ ਦਿੱਤਾ ਜਾਵੇ ਤਾਂ ਜੋ ਆਮਦਨ ਬਚੇਗੀ ਉਸ ਨੂੰ ਘਰੇਲੂ ਆਮਦਨ ਕਿਹਾ ਜਾਵੇਗਾ ; ਭਾਵ-
ਘਰੇਲੂ ਆਮਦਨ = ਰਾਸ਼ਟਰੀ ਆਮਦਨ – ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ
ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ = ਦੇਸ਼-ਵਾਸੀਆਂ ਦੁਆਰਾ ਵਿਦੇਸ਼ਾਂ ਤੋਂ ਸਾਧਨ ਸੇਵਾਵਾਂ ਦੇ ਬਦਲੇ ਪ੍ਰਾਪਤ ਸਾਧਨ ਆਮਦਨ – ਗੈਰ ਦੇਸ਼-ਵਾਸੀਆਂ ਦੀਆਂ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਸਾਧਨ ਸੇਵਾਵਾਂ ਪ੍ਰਦਾਨ ਕਰਨ ਬਦਲੇ ਪ੍ਰਾਪਤ ਸਾਧਨ ਆਮਦਨ ।

ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਤੋਂ ਕੀ ਭਾਵ ਹੈ ? ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ ?
ਉੱਤਰ-
ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇਕ ਨਿਸਚਿਤ ਮਿਆਦ ਵਿਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਤੋਂ ਹੈ । ਸਪੱਸ਼ਟ ਹੈ ਕਿ ਪ੍ਰਤੀ ਵਿਅਕਤੀ ਆਮਦਨ ਇਕ ਔਸਤ ਆਮਦਨ ਹੈ । ਇਸ ਦਾ ਇਹ ਮਤਲਬ ਨਹੀਂ ਹੈ ਕਿ ਦੇਸ਼ ਦੇ ਹਰ ਵਿਅਕਤੀ ਦੀ ਆਮਦਨ ਉਸ ਦੇ ਬਰਾਬਰ ਹੋਵੇ । ਕੁੱਝ ਵਿਅਕਤੀਆਂ ਦੀ ਆਮਦਨ ਉਸ ਤੋਂ ਵੱਧ ਵੀ ਹੋ ਸਕਦੀ ਹੈ ਅਤੇ ਕੁੱਝ ਦੀ ਘੱਟ ਵੀ ਹੋ ਸਕਦੀ ਹੈ ।

ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ-ਪ੍ਰਤੀ ਵਿਅਕਤੀ ਆਮਦਨ ਦਾ ਅੰਦਾਜ਼ਾ ਰਾਸ਼ਟਰੀ ਆਮਦਨ ਨੂੰ ਜਨਸੰਖਿਆ ਨਾਲ ਭਾਗ ਦੇ ਕੇ ਲਗਾਇਆ ਜਾ ਸਕਦਾ ਹੈ ।
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 2

ਪ੍ਰਸ਼ਨ 3.
ਉਪਭੋਗ ਤੋਂ ਕੀ ਭਾਵ ਹੈ ? ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਉਪਭੋਗ ਉਹ ਪ੍ਰਕਿਰਿਆ ਹੈ ਜਿਸ ਵਿਚ ਕਿਸੇ ਅਰਥ-ਵਿਵਸਥਾ ਵਿਚ ਪੈਦਾ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਤੌਰ ‘ਤੇ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ ।
ਔਸਤ ਉਪਭੋਗ ਪਵਿਰਤੀ – ਕਿਸੇ ਆਮਦਨ ਦੇ ਪੱਧਰ ਉੱਪਰ ਕੁੱਲ ਉਪਭੋਗ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਵਿਰਤੀ ਕਹਿੰਦੇ ਹਨ ।
ਪ੍ਰੋ: ਪੀਟਰਸਨ ਦੇ ਸ਼ਬਦਾਂ ਵਿਚ, “ਔਸਤ ਉਪਭੋਗ ਪ੍ਰਵਿਰਤੀ ਕੁੱਲ ਖ਼ਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕਿਹਾ ਜਾਂਦਾ ਹੈ । ਭਾਵ,
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 3
ਸੀਮਾਂਤ ਉਪਭੋਗ ਪ੍ਰਵਿਰਤੀ – ਉਪਭੋਗ ਵਿਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਵਿਰਤੀ ਕਹਿੰਦੇ ਹਨ ।
ਪ੍ਰੋ: ਕੁਰੀਹਾਰਾ ਦੇ ਅਨੁਸਾਰ, “ਸੀਮਾਂਤ ਉਪਭੋਗ ਪ੍ਰਵਿਰਤੀ ਉਪਭੋਗ ਵਿਚ ਹੋਣ ਵਾਲੇ ਪਰਿਵਰਤਨ ਅਤੇ ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦਾ ਅਨੁਪਾਤ ਹੈ ” ਅਰਥਾਤ
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 4

ਪ੍ਰਸ਼ਨ 4.
ਬੱਚਤ ਤੋਂ ਕੀ ਭਾਵ ਹੈ ? ਔਸਤ ਬੱਚਤ ਪ੍ਰਵਿਰਤੀ ਅਤੇ ਸੀਮਾਂਤ ਬੱਚਤ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਬੱਚਤ ਆਮਦਨ ਅਤੇ ਉਪਭੋਗ ਦਾ ਅੰਤਰ ਹੁੰਦੀ ਹੈ | ਕੇਨਜ਼ ਦੇ ਅਨੁਸਾਰ, “ਬੱਚਤ ਆਮਦਨ ਦੀ ਖ਼ਰਚ ਉੱਤੇ ਅਧਿਕਤਾ ਹੈ ” ਅਰਥਾਤ,
ਬੱਚਤ = ਆਮਦਨ – ਉਪਭੋਗ
ਔਸਤ ਬੱਚਤ ਪ੍ਰਵਿਰਤੀ – ਇਕ ਵਿਸ਼ੇਸ਼ ਆਮਦਨ ਪੱਧਰ ਉੱਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਔਸਤ ਬੱਚਤ ਪ੍ਰਵਿਰਤੀ ਅਖਵਾਉਂਦਾ ਹੈ ।
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 5
ਸੀਮਾਂਤ ਬੱਚਤ ਪ੍ਰਵਿਰਤੀ – ਆਮਦਨ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਬੱਚਤ ਵਿਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਬੱਚਤ ਪ੍ਰਵਿਰਤੀ ਕਹਿੰਦੇ ਹਨ ।
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 6

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 5.
ਨਿਵੇਸ਼ ਦੀ ਪਰਿਭਾਸ਼ਾ ਦਿਓ । ਨਿਵੇਸ਼ ਨੂੰ ਨਿਰਧਾਰਣ ਕਰਨ ਵਾਲੇ ਤੱਤ ਕਿਹੜੇ ਹਨ ?
ਉੱਤਰ-
ਅਰਥ-ਸ਼ਾਸਤਰ ਵਿਚ ਪੂੰਜੀ ਵਿਚ ਕੀਤੇ ਜਾਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ । ਇਕ ਸਾਲ ਵਿਚ ਆਮਦਨ ਕਿਹਾ ਜਾਦਾ ਹੈ । ਦੂਜੇ ਸ਼ਬਦਾਂ ਵਿਚ ਇਕ ਲੇਖਾ ਸਾਲ ਵਿਚ ਉਤਪਾਦਨ ਦਾ ਉਪਭੋਗ ਉੱਤੇ ਵਧੇਰੇ ਖ਼ਰਚ ਨਿਵੇਸ਼ ਅਖਵਾਉਂਦਾ ਹੈ । ਸ੍ਰੀਮਤੀ ਜਾਨ ਰਾਬਿਨਸਨ ਦੇ ਸ਼ਬਦਾਂ ਵਿਚ, “ਨਿਵੇਸ਼ ਦਾ ਅਰਥ ਪੂੰਜੀ ਵਿਚ ਹੋਣ ਵਾਲੇ ਵਾਧੇ ਤੋਂ ਹੈ ਜੋ ਉਸ ਸਮੇਂ ਹੁੰਦਾ ਹੈ, ਜਦੋਂ ਕੋਈ ਨਵਾਂ ਮਕਾਨ ਬਣਾਇਆ ਜਾਂਦਾ ਹੈ ਜਾਂ ਕੋਈ ਨਵੀਂ ਫ਼ੈਕਟਰੀ ਬਣਾਈ ਜਾਂਦੀ ਹੈ । ਨਿਵੇਸ਼ ਤੋਂ ਸਾਡਾ ਭਾਵ ਵਸਤੂਆਂ ਦੇ ਵਰਤਮਾਨ ਭੰਡਾਰ ਵਿਚ ਵਾਧਾ ਕਰਨ ਤੋਂ ਹੈ।”

ਨਿਵੇਸ਼ ਦੇ ਨਿਰਧਾਰਿਤ ਤੱਤ – ਨਿਵੇਸ਼ ਮੁੱਖ ਰੂਪ ਵਿਚ ਦੋ ਤੱਤਾਂ ਉੱਤੇ ਨਿਰਭਰ ਕਰਦਾ ਹੈ-

  1. ਲਾਭ ਦੀ ਦਰ ਜਾਂ ਨਿਵੇਸ਼ ਦੀ ਸੀਮਾਂਤ ਕਾਰਜ-ਕੁਸ਼ਲਤਾ ।
  2. ਵਿਆਜ ਦੀ ਦਰ ਜਾਂ ਨਿਵੇਸ਼ ਦੀ ਲਾਗਤ ।

ਇਕ ਸਮਝਦਾਰ ਉੱਦਮੀ ਤਾਂ ਹੀ ਨਿਵੇਸ਼ ਕਰੇਗਾ ਜੇ ਪੂੰਜੀ ਦੀ ਕਾਰਜ-ਕੁਸ਼ਲਤਾ ਵਿਆਜ ਦੀ ਦਰ ਤੋਂ ਵੱਧ ਹੈ ।
ਇਸ ਤੋਂ ਉਲਟ, ਜੇ ਵਿਆਜ ਦੀ ਦਰ ਪੂੰਜੀ ਦੀ ਸੀਮਾਂਤ ਕਾਰਜ-ਕੁਸ਼ਲਤਾ ਤੋਂ ਵੱਧ ਲੱਗਦੀ ਹੈ ਤਾਂ ਨਿਵੇਸ਼ ਕਰਨ ਦੀ ਪ੍ਰੇਰਨਾ ਨਹੀਂ ਰਹੇਗੀ !

ਪ੍ਰਸ਼ਨ 6.
ਪੂੰਜੀ ਨਿਰਮਾਣ ਤੋਂ ਕੀ ਭਾਵ ਹੈ ? ਕੁੱਲ ਪੂੰਜੀ ਨਿਰਮਾਣ ਅਤੇ ਸ਼ੁੱਧ ਪੂੰਜੀ ਨਿਰਮਾਣ ਵਿਚ ਕੀ ਅੰਤਰ ਹੈ ?
ਉੱਤਰ-
ਜਦੋਂ ਵਰਤਮਾਨ ਆਮਦਨ ਦਾ ਕੁੱਝ ਭਾਗ ਬਚਾਇਆ ਜਾਂਦਾ ਹੈ ਅਤੇ ਉਸ ਦਾ ਭਵਿੱਖ ਵਿਚ ਆਮਦਨ ਅਤੇ ਉਤਪਾਦਨ ਵਧਾਉਣ ਲਈ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਪੂੰਜੀ ਨਿਰਮਾਣ ਅਖਵਾਉਂਦਾ ਹੈ ।

ਕੁੱਲ ਪੂੰਜੀ ਨਿਰਮਾਣ – ਕੁੱਲ ਪੂੰਜੀ ਨਿਰਮਾਣ ਦਾ ਅਰਥ ਕੁੱਲ ਨਿਵੇਸ਼ ਤੋਂ ਹੈ ਜਿਸ ਦੇ ਅੰਦਰ ਘਿਸਾਵਟ ਲਈ ਕੀਤਾ ਗਿਆ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਦੋਵੇਂ ਸ਼ਾਮਲ ਹੁੰਦੇ ਹਨ ।

ਸ਼ੁੱਧ ਪੂੰਜੀ ਨਿਰਮਾਣ – ਸ਼ੁੱਧ ਪੂੰਜੀ ਨਿਰਮਾਣ ਤੋਂ ਭਾਵ ਸ਼ੁੱਧ ਨਿਵੇਸ਼ ਵਿਚ ਕੀਤੇ ਜਾਣ ਵਾਲੇ ਵਾਧੇ ਤੋਂ ਹੈ ।
ਸ਼ੁੱਧ ਪੂੰਜੀ ਨਿਰਮਾਣ = ਕੁੱਲ ਪੂੰਜੀ ਨਿਰਮਾਣ ⇒ ਘਿਸਾਵਟ
ਅਸਲ ਵਿਚ ਪੂੰਜੀ ਨਿਰਮਾਣ ਤੋਂ ਭਾਵ ਸ਼ੁੱਧ ਨਿਵੇਸ਼ ਵਿਚ ਵਾਧੇ ਤੋਂ ਹੈ ।

ਪ੍ਰਸ਼ਨ 7.
ਛੁਪੀ ਬੇਰੁਜ਼ਗਾਰੀ ਦੀ ਪਰਿਭਾਸ਼ਾ ਦਿਓ । ਇਸ ਨੂੰ ਇਕ ਉਦਾਹਰਨ ਰਾਹੀਂ ਸਪੱਸ਼ਟ ਕਰੋ ।
ਉੱਤਰ-
ਛੁਪੀ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਕਿਰਿਆ ਵਿਚ ਉਤਪਾਦਨ ਲਈ ਲੋੜ ਤੋਂ ਵਧੇਰੇ ਮਾਤਰਾ ਵਿਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ । ਦੂਜੇ ਸ਼ਬਦਾਂ ਵਿਚ, ਜੇ ਕਿਸੇ ਖੇਤਰ ਵਿਚ ਕੰਮ ਵਿਚ ਲੱਗੇ ਮਜ਼ਦੂਰਾਂ ਵਿਚੋਂ ਕੁੱਝ ਮਜ਼ਦੂਰਾਂ ਨੂੰ ਹਟਾ ਕੇ ਦੂਜੇ ਖੇਤਰ ਵਿਚ ਤਬਦੀਲ ਕਰ ਦਿੱਤਾ ਜਾਵੇ ਅਤੇ ਇਸ ਤਰ੍ਹਾਂ ਕੀਤੇ ਗਏ ਪਰਿਵਰਤਨ ਦੇ ਫਲਸਰੂਪ ਮੁਲ ਖੇਤਰ ਦੇ ਉਤਪਾਦਨ ਵਿਚ ਜੇ ਕੋਈ ਘਾਟ ਨਹੀਂ ਹੁੰਦੀ ਤਾਂ ਇਹ ਸਥਿਤੀ ਛੁਪੀ ਬੇਰੁਜ਼ਗਾਰੀ ਦੀ ਸਥਿਤੀ ਮੰਨੀ ਜਾਵੇਗੀ ।

ਛੁਪੀ ਬੇਰੁਜ਼ਗਾਰੀ ਦੀ ਸਥਿਤੀ ਨੂੰ ਇਕ ਉਦਾਹਰਨ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ । ਮੰਨ ਲਓ ਇਕ ਪਰਿਵਾਰ ਦੇ ਕੋਲ 8 ਏਕੜ ਦਾ ਖੇਤ ਹੈ । ਖੇਤੀ ਕਰਨ ਦੇ ਵਰਤਮਾਨ ਢੰਗ ਅਨੁਸਾਰ ਜੇ 8 ਵਿਅਕਤੀ ਹੀ ਉਸ ਖੇਤ ਉੱਤੇ ਕੰਮ ਕਰ ਰਹੇ ਹਨ ਤਾਂ ਉਹ ਚੰਗੇ ਢੰਗ ਨਾਲ ਖੇਤੀ ਕਰ ਸਕਣਗੇ, ਪਰੰਤੂ ਪਰਿਵਾਰ ਦੇ ਕੁੱਲ 12 ਮੈਂਬਰ ਕਿਤੇ ਹੋਰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਸੇ ਖੇਤ ਉੱਤੇ ਕੰਮ ਕਰ ਰਹੇ ਹੋਣ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਵਿਚ 4 ਵਿਅਕਤੀ, ਅਸਲ ਵਿਚ ਬੇਕਾਰ ਹਨ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ 4 ਵਿਅਕਤੀ ਛੁਪੇ ਬੇਰੁਜ਼ਗਾਰ ਹਨ ।

ਪ੍ਰਸ਼ਨ 8.
ਪੂਰਨ ਰੁਜ਼ਗਾਰ ਤੋਂ ਕੀ ਭਾਵ ਹੈ ? ਸੰਰਚਨਾਤਮਕ ਬੇਰੁਜ਼ਗਾਰੀ ਅਤੇ ਤਕਨੀਕੀ ਬੇਰੁਜ਼ਗਾਰੀ ਦੇ ਕੀ ਅਰਥ ਹਨ ?
ਉੱਤਰ-
ਪੂਰਨ ਰੁਜ਼ਗਾਰ ਤੋਂ ਭਾਵ ਅਜਿਹੀ ਵਿਵਸਥਾ ਤੋਂ ਹੈ ਜਿਸ ਵਿਚ ਉਹ ਸਾਰੇ ਲੋਕ, ਜੋ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਹਨ, ਬਿਨਾਂ ਕਿਸੇ ਮੁਸ਼ਕਿਲ ਦੇ ਕੰਮ ਪ੍ਰਾਪਤ ਕਰ ਲੈਂਦੇ ਹਨ ਅਰਥਾਤ ਅਣਇੱਛੁਕ ਬੇਰੁਜ਼ਗਾਰੀ ਦਾ ਨਾ ਪਾਇਆ ਜਾਣਾ ਪੂਰਨ ਰੁਜ਼ਗਾਰ ਦੀ ਅਵਸਥਾ ਦਾ ਪ੍ਰਤੀਕ ਹੈ ।

ਸੰਰਚਨਾਤਮਕ ਬੇਰੁਜ਼ਗਾਰੀ – ਅਰਥ-ਵਿਵਸਥਾ ਵਿਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਦੇ ਕਾਰਨ ਉਤਪੰਨ ਬੇਰੁਜ਼ਗਾਰੀ ਸੰਰਚਨਾਤਮਕ ਬੇਰੁਜ਼ਗਾਰੀ ਅਖਵਾਉਂਦੀ ਹੈ ।

ਤਕਨੀਕੀ ਬੇਰੁਜ਼ਗਾਰੀ – ਤਕਨੀਕੀ ਬੇਰੁਜ਼ਗਾਰੀ ਤੋਂ ਭਾਵ ਉਸ ਬੇਰੁਜ਼ਗਾਰੀ ਤੋਂ ਹੈ, ਜੋ ਉਤਪਾਦਨ ਦੀਆਂ ਤਕਨੀਕਾਂ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਉਤਪੰਨ ਹੁੰਦੀ ਹੈ ।

ਪ੍ਰਸ਼ਨ 9.
ਮੁਦਰਾ-ਸਫ਼ੀਤੀ ਤੋਂ ਕੀ ਭਾਵ ਹੈ ? ਇਸ ਦੀ ਵਿਆਖਿਆ ਕਰੋ ।
ਉੱਤਰ-
ਮੁਦਰਾ-ਸਫ਼ੀਤੀ ਅੱਜ ਦੇ ਯੁੱਗ ਦੀਆਂ ਸਭ ਤੋਂ ਗੰਭੀਰ ਸਮੱਸਿਆਵਾਂ ਵਿਚੋਂ ਇਕ ਹੈ । ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਹੈ ਜੋ ਇਸ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ । ਅਸਲ ਵਿਚ ਦੁਨੀਆ ਦਾ ਹਰ ਦੇਸ਼ ਚਾਹੇ ਉਹ ਵਿਕਸਿਤ ਹੋਵੇ ਜਾਂ ਘੱਟ-ਵਿਕਸਿਤ, ਪੂੰਜੀਵਾਦੀ ਹੋਵੇ ਜਾਂ ਸਮਾਜਵਾਦੀ, ਇਸ ਸਮੱਸਿਆ ਦਾ ਸ਼ਿਕਾਰ ਰਿਹਾ ਹੈ । ਫ਼ਰਕ ਸਿਰਫ਼ ਇਹੀ ਰਿਹਾ ਹੈ ਕਿ ਕੁੱਝ ਦੇਸ਼ਾਂ ਦਾ ਇਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਦੋਂ ਕਿ ਦੂਜਿਆਂ ਦੇ ਮੁਕਾਬਲੇ ਵਿਚ ਘੱਟ ।

ਆਮ ਤੌਰ ‘ਤੇ ਕੀਮਤ ਪੱਧਰ ਵਿਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾ-ਸਫ਼ੀਤੀ ਕਿਹਾ ਜਾਂਦਾ ਹੈ । ਪ੍ਰੋ: ਪੀਟਰਸਨ ਦੇ ਸ਼ਬਦਾਂ ਵਿਚ, “ਵਿਸਤ੍ਰਿਤ ਅਰਥਾਂ ਵਿਚ ਮੁਦਰਾ-ਸਫ਼ੀਤੀ ਤੋਂ ਭਾਵ ਸਾਧਾਰਨ ਕੀਮਤ ਪੱਧਰ ਵਿਚ ਹੋਣ ਵਾਲੇ ਸਥਾਈ ਅਤੇ ਲਗਾਤਾਰ ਵਾਧੇ ਤੋਂ ਹੈ ।”

ਮੁਦਰਾ-ਸਫ਼ੀਤੀ ਦੇ ਕਈ ਕਾਰਨ ਹੋ ਸਕਦੇ ਹਨ, ਪਰੰਤੁ ਇਸ ਦਾ ਮੁੱਖ ਕਾਰਨ ਮੰਗ ਦੀ ਪੂਰਤੀ ਤੋਂ ਵੱਧ ਹੋਣਾ ਹੈ । ਜਦੋਂ ਵਸਤੂਆਂ ਦੀ ਮੰਗ ਉਨ੍ਹਾਂ ਦੀ ਪੂਰਤੀ ਤੋਂ ਵੱਧ ਹੋ ਜਾਂਦੀ ਹੈ ਤਾਂ ਕੀਮਤਾਂ ਵਧਣ ਲੱਗਦੀਆਂ ਹਨ ਅਤੇ ਮੁਦਰਾ-ਸਫ਼ਾਂਤੀ ਪੈਦਾ ਹੋ ਜਾਂਦੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 10.
ਬਜਟ ਕਿਸ ਨੂੰ ਕਹਿੰਦੇ ਹਨ ? ਭਾਰਤ ਸਰਕਾਰ ਦੇ ਬਜਟ ਵਿਚ ਆਮਦਨ ਅਤੇ ਖ਼ਰਚਿਆਂ ਦੀਆਂ ਮੁੱਖ ਮੱਦਾਂ ਕਿਹੜੀਆਂ ਹਨ ?
ਉੱਤਰ-
ਬਜਟ – ਬਜਟ ਵਿਚ ਖ਼ਰਚ ਅਤੇ ਵਿੱਤ ਪ੍ਰਬੰਧ ਸੰਬੰਧੀ ਸਰਕਾਰ ਦੀ ਯੋਜਨਾ ਦਾ ਵਰਣਨ ਹੁੰਦਾ ਹੈ । ਜਦੋਂ ਸਰਕਾਰ ਕਰ ਲਗਾਉਂਦੀ ਹੈ ਅਤੇ ਖ਼ਰਚ ਕਰਦੀ ਹੈ ਤਦ ਉਹ ਇਹ ਕੰਮ ਬਜਟ ਦੇ ਢਾਂਚੇ ਦੇ ਅੰਦਰ ਹੀ ਕਰਦੀ ਹੈ । ਇਸ ਤਰ੍ਹਾਂ ਸਰਕਾਰੀ ਬਜਟ ਇਕ ਕਿਸਮ ਦੀ ਵਿੱਤੀ ਯੋਜਨਾ ਹੁੰਦੀ ਹੈ ਜਿਸ ਦੇ ਅੰਦਰ ਖ਼ਰਚ ਅਤੇ ਆਮਦਨ ਦੋਵੇਂ ਹੀ ਆਉਂਦੇ ਹਨ । ਰਸਮੀ ਰੂਪ ਵਿਚ ਸਰਕਾਰ ਸਾਲ ਵਿਚ ਇਕ ਵਾਰੀ ਬਜਟ ਪੇਸ਼ ਕਰਦੀ ਹੈ । ਭਾਰਤ ਵਿਚ ਸਰਕਾਰ ਆਮ ਤੌਰ ‘ਤੇ ਹਰ ਸਾਲ 28 ਫਰਵਰੀ ਨੂੰ ਆਪਣਾ ਬਜਟ ਲੋਕ ਸਭਾ ਵਿਚ ਪੇਸ਼ ਕਰਦੀ ਹੈ ।

ਬਜਟ ਦੀਆਂ ਮੁੱਖ ਮੱਦਾਂ – ਭਾਰਤ ਸਰਕਾਰ ਦੇ ਬਜਟ ਦੀਆਂ ਪ੍ਰਸਤਾਵਿਤ ਮੁੱਖ ਮੱਦਾਂ ਹੇਠ ਲਿਖੀਆਂ ਹਨ-

  • ਆਮਦਨ ਦੀਆਂ ਮੱਦਾਂ – ਨਿਗਮ ਕਰ, ਆਮਦਨ ਕਰ, ਆਯਾਤ ਤੇ ਨਿਰਯਾਤ ਕਰ, ਉਤਪਾਦਨ ਕਰ, ਕੇਂਦਰੀ ਵਿਕਰੀ ਕਰ, ਉਪਹਾਰ ਕਰ ਆਦਿ ਆਮਦਨ ਦੀਆਂ ਮੁੱਖ ਮੱਦਾਂ ਹਨ ।
  • ਖ਼ਰਚ ਦੀਆਂ ਮੱਦਾਂ – ਸੁਰੱਖਿਆ, ਪੁਲਿਸ, ਪ੍ਰਸ਼ਾਸਨ, ਸਿੱਖਿਆ, ਸਿਹਤ, ਸਮਾਜ ਕਲਿਆਣ, ਉਦਯੋਗ, ਖੇਤੀਬਾੜੀ, ਨਿਯੋਜਨ, ਪੇਂਡੂ ਵਿਕਾਸ਼ ਆਦਿ ਖ਼ਰਚ ਦੀਆਂ ਮੁੱਖ ਮੱਦਾਂ ਹਨ ।

ਪ੍ਰਸ਼ਨ 11.
ਘਾਟੇ ਦੀ ਵਿੱਤ ਵਿਵਸਥਾ ਦੀ ਪਰਿਭਾਸ਼ਾ ਦਿਓ । ਇਸਦੇ ਅਧੀਨ ਕਿਹੜੇ ਤਰੀਕਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ?
ਉੱਤਰ-
ਡਾ: ਵੀ. ਕੇ. ਆਰ. ਵੀ. ਰਾਓ ਅਨੁਸਾਰ, “ਜਦੋਂ ਸਰਕਾਰ ਜਾਣ-ਬੁਝ ਕੇ ਸਰਵਜਨਕ ਆਮਦਨ ਅਤੇ ਖ਼ਰਚ ਵਿਚ ਫ਼ਰਕ ਅਤੇ ਬਜਟ ਵਿਚ ਘਾਟਾ ਪੈਦਾ ਕਰੇ ਅਤੇ ਘਾਟੇ ਦੀ ਪੂਰਤੀ ਕਿਸੇ ਅਜਿਹੇ ਢੰਗ ਨਾਲ ਕਰੇ ਜਿਸ ਨਾਲ ਦੇਸ਼ ਵਿਚ ਮੁਦਰਾ ਦੀ ਮਾਤਰਾ ਵਧੇ ਤਾਂ ਇਸ ਨੂੰ ਘਾਟੇ ਦੀ ਵਿੱਤ ਵਿਵਸਥਾ ਕਹਿੰਦੇ ਹਨ ।

ਵਿਧੀਆਂ – ਸਰਕਾਰੀ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਜਦੋਂ ਅੱਗੇ ਲਿਖੇ ਤਰੀਕਿਆਂ ਵਿਚੋਂ ਕੋਈ ਵੀ ਤਰੀਕਾ ਅਪਣਾਇਆ ਜਾਂਦਾ ਹੈ ਤਾਂ ਉਸ ਨੂੰ ਘਾਟੇ ਦੀ ਵਿੱਤ-ਵਿਵਸਥਾ ਕਿਹਾ ਜਾਂਦਾ ਹੈ-

  • ਸਰਕਾਰ ਵਲੋਂ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ । ਕੇਂਦਰੀ ਬੈਂਕ ਇਹ ਕਰਜ਼ਾ ਨਵੇਂ ਨੋਟ ਛਾਪ ਕੇ ਦਿੰਦਾ ਹੈ ।
  • ਸਰਕਾਰੀ ਖ਼ਜ਼ਾਨੇ ਵਿਚ ਪਈ ਹੋਈ ਨਕਦ ਜਮਾਂ ਕਢਵਾ ਕੇ ਘਾਟੇ ਨੂੰ ਪੂਰਾ ਕਰਨਾ ਅਤੇ
  • ਸਰਕਾਰ ਵਲੋਂ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਮਾਤਰਾ ਤੋਂ ਇਲਾਵਾ ਨਵੀਂ ਮੁਦਰਾ ਜਾਰੀ ਕਰਨਾ ਇਨ੍ਹਾਂ ਤਿੰਨੇ ਤਰੀਕਿਆਂ ਨਾਲ ਦੇਸ਼ ਵਿਚ ਮੁਦਰਾ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਇਸ ਦੇ ਫਲਸਰੂਪ ਕੀਮਤਾਂ ਦੇ ਵਧਣ ਦੀ ਆਮ ਤੌਰ ‘ਤੇ ਸੰਭਾਵਨਾ ਰਹਿੰਦੀ ਹੈ । ਭਾਰਤ ਵਿਚ ਘਾਟੇ ਦੀ ਵਿੱਤ-ਵਿਵਸਥਾ ਦਾ ਵਧੇਰੇ ਹਿੱਸਾ ਰਿਜ਼ਰਵ ਬੈਂਕ ਤੋਂ ਰੁਪਿਆ ਉਧਾਰ ਲੈ ਕੇ ਪੂਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 12.
ਸਰਵਜਨਕ ਵਿੱਤ ਤੋਂ ਕੀ ਭਾਵ ਹੈ ? ਪ੍ਰਤੱਖ ਅਤੇ ਅਖ ਕਰਾਂ ਦੀਆਂ ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਸਰਵਜਨਕ ਵਿੱਤ ਤੋਂ ਭਾਵ ਕਿਸੇ ਦੇਸ਼ ਦੀ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖ਼ਚ ਤੋਂ ਹੈ । ਅਰਥ-ਸ਼ਾਸਤਰ ਦੀ ਇਹ ਸ਼ਾਖਾ ਜਿਸ ਵਿਚ ਸਰਕਾਰ ਦੀ ਆਮਦਨ ਅਤੇ ਖ਼ਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਸਰਵਜਨਕ ਵਿੱਤ ਕਿਹਾ ਜਾਂਦਾ ਹੈ ।

ਪ੍ਰਤੱਖ ਕਰ – ਪ੍ਰਤੱਖ ਕਰ ਉਹ ਕਰ ਹੁੰਦਾ ਹੈ ਜੋ ਉਸੇ ਵਿਅਕਤੀ ਦੁਆਰਾ ਪੂਰਨ ਰੂਪ ਵਿਚ ਦਿੱਤਾ ਜਾਂਦਾ ਹੈ ਜਿਸ ਉੱਤੇ ਕਰ ਲਗਾਇਆ ਜਾਂਦਾ ਹੈ । ਇਸ ਕਿਸਮ ਦੇ ਕਰ ਦਾ ਭਾਰ ਕਿਸੇ ਹੋਰ ਵਿਅਕਤੀ ਉੱਪਰ ਟਾਲਿਆ ਨਹੀਂ ਜਾ ਸਕਦਾ । ਡਾਲਟਨ ਅਨੁਸਾਰ, “ਪਤੱਖ ਕਰ ਅਸਲ ਵਿਚ ਉਸੇ ਵਿਅਕਤੀ ਵਲੋਂ ਦਿੱਤਾ ਜਾਂਦਾ ਹੈ ਜਿਸ ਉੱਪਰ ਇਹ ਕਾਨੂੰਨੀ ਰੂਪ ਵਿਚ ਲਗਾਇਆ ਜਾਂਦਾ ਹੈ ।”
ਉਦਾਹਰਨ ਦੇ ਤੌਰ ‘ਤੇ ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪੱਤੀ ਕਰ ਆਦਿ ਪ੍ਰਤੱਖ ਕਰ ਹਨ ।

ਅਪ੍ਰਤੱਖ ਕਰ – ਅਪ੍ਰਤੱਖ ਕਰ ਉਹ ਕਰ ਹੈ ਜਿਸ ਨੂੰ ਇਕ ਵਿਅਕਤੀ ਉੱਪਰ ਲਗਾਇਆ ਜਾਂਦਾ ਹੈ, ਪਰ ਅੰਸ਼ਿਕ ਜਾਂ ਸੰਪੂਰਨ ਰੂਪ ਵਿਚ ਦੂਜੇ ਵਿਅਕਤੀ ਦੁਆਰਾ ਸਹਿਨ ਕੀਤਾ ਜਾਂਦਾ ਹੈ । ਡਾਲਟਨ ਅਨੁਸਾਰ, “ਅਪ੍ਰਤੱਖ ਕਰ ਉਹ ਕਰ ਹਨ ਜੋ ਲਗਾਏ ਤਾਂ ਕਿਸੇ ਇਕ ਵਿਅਕਤੀ ਉੱਤੇ ਜਾਂਦੇ ਹਨ ਪਰ ਇਸ ਦਾ ਅੰਸ਼ਿਕ ਜਾਂ ਪੂਰਨ ਰੂਪ ਵਿਚ ਭੁਗਤਾਨ ਕਿਸੇ ਦੂਜੇ ਵਿਅਕਤੀ ਨੂੰ ਕਰਨਾ ਪੈਂਦਾ ਹੈ।”
ਅਪ੍ਰਤੱਖ ਕਰ ਦੀਆਂ ਉਦਾਹਰਨਾਂ ਹਨ-ਵਿਕਰੀ ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ-ਨਿਰਯਾਤ ਕਰ ਆਦਿ । .”

ਪ੍ਰਸ਼ਨ 13.
ਸਰਵਜਨਕ ਖਰਚੇ ਦਾ ਕੀ ਅਰਥ ਹੈ ? ਸਰਵਜਨਕ ਖਰਚੇ ਕਿੰਨੀ ਤਰ੍ਹਾਂ ਦੇ ਹਨ ?
ਉੱਤਰ-
ਸਰਵਜਨਕ ਖਰਚੇ ਦਾ ਅਰਥ ਸਰਕਾਰ ਵਲੋਂ ਲਏ ਗਏ ਸਭ ਕਿਸਮ ਦੇ ਖਰਚਿਆਂ ਤੋਂ ਹੈ ।ਇਹ ਚਾਰ ਪ੍ਰਕਾਰ ਦੇ ਹੋ ਸਕਦੇ ਹਨ –

  1. ਸਰਵਜਨਕ-ਸੜਕਾਂ, ਡੈਮਾਂ, ਪੁਲਾਂ, ਆਦਿ ਤੇ ਕੀਤੇ ਜਾਣ ਵਾਲੇ ਖਰਚੇ ।.
  2. ਸਰਵਜਨਕ ਕਲਿਆਣ ਦੇ ਕੰਮ-ਜਿਵੇਂ-ਜਨ-ਸਿਹਤ, ਸਿੱਖਿਆ ਆਦਿ ਤੇ ਕੀਤੇ ਜਾਣ ਵਾਲੇ ਖਰਚੇ ।
  3. ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ-ਜਿਵੇਂ ਪੁਲਿਸ, ਜੇਲਾਂ ਆਦਿ ਉੱਪਰ ਕੀਤੇ ਜਾਣ ਵਾਲੇ ਖਰਚੇ ।
  4. ਉਤਪਾਦਕਾਂ ਨੂੰ ਉਤਪਾਦਨ ਤੇ ਨਿਰਯਾਤ ਵਧਾਉਣ ਲਈ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਤੇ ਲੋਕਾਂ ਨੂੰ ਹਸਤਾਂਤਰਨ ਭੁਗਤਾਨ ਕੀਤੇ ਗਏ ਖਰਚੇ ।

ਪ੍ਰਸ਼ਨ 14.
ਗ਼ਰੀਬੀ-ਰੇਖਾ ਦੀ ਧਾਰਨਾ ਦੀ ਵਿਆਖਿਆ ਕਰੋ । ਭਾਰਤ ਵਿਚ ਗਰੀਬੀ-ਰੇਖਾ ਦੀਆਂ ਕੀ ਸੀਮਾਵਾਂ ਹਨ ?
ਉੱਤਰ-
ਗ਼ਰੀਬੀ-ਰੇਖਾ ਦੀ ਧਾਰਨਾ ਕਿਸੇ ਦੇਸ਼ ਵਿਚ ਗ਼ਰੀਬੀ ਨੂੰ ਮਾਪਣ ਦਾ ਇਕ ਉਪਾਅ ਹੈ । ਗ਼ਰੀਬੀ-ਰੇਖਾ ਤੋਂ ਹੇਠਾਂ ਜਿੰਨੇ ਵਿਅਕਤੀ ਹੁੰਦੇ ਹਨ, ਉਨ੍ਹਾਂ ਨੂੰ ਗ਼ਰੀਬ ਮੰਨਿਆ ਜਾਂਦਾ ਹੈ ।

ਗ਼ਰੀਬੀ-ਰੇਖਾ ਤੋਂ ਭਾਵ ਉਸ ਰਕਮ ਤੋਂ ਹੈ ਜੋ ਇਕ ਵਿਅਕਤੀ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ । ਗ਼ਰੀਬੀ-ਰੇਖਾ ਦਾ ਪੱਧਰ ਉਸ ਰਕਮ ਦੇ ਬਰਾਬਰ ਮੰਨਿਆ ਜਾਂਦਾ ਹੈ ਜੋ ਇਕ ਵਿਅਕਤੀ ਦੇ ਜਿਉਂਦਾ ਰਹਿਣ ਲਈ ਪ੍ਰਤੀ ਮਹੀਨਾ ਆਪਣੀਆਂ ਘੱਟ ਤੋਂ ਘੱਟ ਲੋੜਾਂ (ਭੋਜਨ, ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ) ਆਦਿ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ ।

ਭਾਰਤ ਵਿਚ ਗਰੀਬੀ-ਰੇਖਾ ਦੀਆਂ ਸੀਮਾਵਾਂ – ਆਪਣੀ ਪੁਸਤਕ “Poverty in India’’ ਵਿਚ V.M. Dandekar Nilkanth Rath ਲਿਖਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਪ੍ਰਤੀ ਦਿਨ 2250 ਕੈਲੋਰੀ ਦਾ ਭੋਜਨ ਪ੍ਰਾਪਤ ਨਹੀਂ ਹੁੰਦਾ ਉਹ ਗ਼ਰੀਬੀਰੇਖਾ ਤੋਂ ਹੇਠਾਂ ਹਨ ਅਰਥਾਤ ਗ਼ਰੀਬ ਹਨ ।

ਇੰਨੀ ਕੈਲੋਰੀ ਦਾ ਭੋਜਨ ਪ੍ਰਾਪਤ ਕਰਨ ਲਈ 2013-14 ਦੀਆਂ ਕੀਮਤਾਂ ਦੇ ਆਧਾਰ ‘ਤੇ ਪ੍ਰਤੀ ਵਿਅਕਤੀ ਮਾਸਿਕ ਆਮਦਨ ਪਿੰਡ ਵਿਚ ਤੇ 972 ਅਤੇ ਸ਼ਹਿਰ ਵਿਚ ਤੇ 1407 ਹੋਣੀ ਚਾਹੀਦੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 15.
ਵਿਕਾਸ ਦਰ ਦੀ ਪਰਿਭਾਸ਼ਾ ਦਿਓ । ਇਸ ਦੀ ਗਣਨਾ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਵਿਕਾਸ ਦਰ ਉਹ ਪ੍ਰਤੀਸ਼ਤ ਦਰ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਕ ਸਾਲ ਦੀ ਤੁਲਨਾ ਵਿਚ ਦੂਜੇ ਸਾਲ ਵਿਚ ਰਾਸ਼ਟਰੀ ਆਮਦਨ ਜਾਂ ਪ੍ਰਤੀ ਵਿਅਕਤੀ ਆਮਦਨ ਵਿਚ ਕਿੰਨੇ ਪਤੀਸ਼ਤ ਪਰਿਵਰਤਨ ਹੋਇਆ ਹੈ ।
ਵਿਕਾਸ ਦੀ ਗਣਨਾ – ਵਿਕਾਸ ਦਰ ਦੀ ਗਣਨਾ ਹੇਠ ਲਿਖੇ ਸੂਤਰ ਦੁਆਰਾ ਕੀਤੀ ਜਾ ਸਕਦੀ ਹੈ-
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 7 × 100

ਪ੍ਰਸ਼ਨ 16.
ਵਿਦੇਸ਼ੀ ਸਹਾਇਤਾ ਤੋਂ ਕੀ ਮੰਤਵ ਹੈ ? ਇਸ ਦੇ ਮੁੱਖ ਰੂਪ ਕਿਹੜੇ ਹਨ ?
ਉੱਤਰ-
ਵਿਦੇਸ਼ੀ ਸਹਾਇਤਾ ਤੋਂ ਭਾਵ-ਵਿਦੇਸ਼ੀ ਪੂੰਜੀ, ਵਿਦੇਸ਼ੀ ਕਰਜ਼ਾ ਅਤੇ ਵਿਦੇਸ਼ੀ ਅਨੁਦਾਨ ਤੋਂ ਹੈ ।
ਵਿਦੇਸ਼ੀ ਸਹਾਇਤਾ ਦੀਆਂ ਕਿਸਮਾਂ – ਵਿਦੇਸ਼ੀ ਸਹਾਇਤਾ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ-

  • ਵਿਦੇਸ਼ੀ ਪੂੰਜੀ – ਵਿਦੇਸ਼ੀ ਪੂੰਜੀ ਤੋਂ ਭਾਵ ਵਿਦੇਸ਼ੀਆਂ ਦੁਆਰਾ ਕਿਸੇ ਦੇਸ਼ ਦੀਆਂ ਉਤਪਾਦਕ ਕਿਰਿਆਵਾਂ ਵਿਚ ਕੀਤੇ ਗਏ ਨਿਵੇਸ਼ ਤੋਂ ਹੈ । ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਸਹਿਯੋਗ ਵਿਦੇਸ਼ੀ ਪੂੰਜੀ ਦੇ ਦੋ ਮੁੱਖ ਰੂਪ ਹਨ ।
  • ਵਿਦੇਸ਼ੀ ਕਰਜ਼ੇ – ਵਿਦੇਸ਼ੀ ਕਰਜ਼ੇ ਮੁੱਖ ਰੂਪ ਵਿਚ ਵਿਦੇਸ਼ੀ ਸਰਕਾਰਾਂ, ਵਪਾਰਕ ਸੰਸਥਾਵਾਂ ਅਤੇ ਅੰਤਰ-ਰਾਸ਼ਟਰੀ ਸੰਸਥਾਵਾਂ ਆਦਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ ।
  • ਵਿਦੇਸ਼ੀ ਅਨੁਦਾਨ – ਵਿਦੇਸ਼ੀ ਸਹਾਇਤਾ ਦਾ ਉਹ ਭਾਗ ਜੋ ਵਿਦੇਸ਼ੀ ਸਰਕਾਰਾਂ ਅਤੇ ਸੰਸਥਾਵਾਂ ਤੋਂ ਸਹਾਇਤਾ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ, ਵਿਦੇਸ਼ੀ ਅਨੁਦਾਨ ਅਖਵਾਉਂਦਾ ਹੈ । ਇਸ ਨੂੰ ਵਾਪਸ ਨਹੀਂ ਕਰਨਾ ਪੈਂਦਾ । ਇਸ ਉੱਤੇ ਕੋਈ ਵੀ ਵਿਆਜ ਨਹੀਂ ਦੇਣਾ ਪੈਂਦਾ ।

PSEB 10th Class Social Science Guide ਮੁੱਢਲੀਆਂ ਧਾਰਨਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਮੁੱਢਲੀਆਂ ਧਾਰਨਾਵਾਂ ਕੀ ਹਨ ?
ਉੱਤਰ-
ਉਹ ਸ਼ਬਦ ਜਿਨ੍ਹਾਂ ਦਾ ਅਰਥ-ਸ਼ਾਸਤਰ ਵਿਚ ਵਿਸ਼ੇਸ਼ ਅਰਥ ਹੁੰਦਾ ਹੈ ।

ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਕਿਵੇਂ ਮਾਪੀ ਜਾਂਦੀ ਹੈ ?
ਉੱਤਰ-
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 8

ਪ੍ਰਸ਼ਨ 3.
ਪੁੰਜੀ ਨਿਰਮਾਣ ਕੀ ਹੈ ?
ਉੱਤਰ-
ਆਮਦਨ ਦਾ ਉਹ ਭਾਗ ਜਿਸ ਨਾਲ ਵਧੇਰੇ ਉਤਪਾਦਨ ਸੰਭਵ ਹੁੰਦਾ ਹੈ ।

ਪ੍ਰਸ਼ਨ, 4.
ਮੁਦਰਾਸਫ਼ੀਤੀ ਕੀ ਹੈ ?
ਉੱਤਰ-
ਸਧਾਰਨ ਕੀਮਤ ਪੱਧਰ ਵਿਚ ਬਹੁਤ ਜ਼ਿਆਦਾ ਵਾਧਾ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 5.
ਸਰਵਜਨਕ ਕਰਜ਼ ਕੀ ਹੈ ?
ਉੱਤਰ-
ਸਰਕਾਰ ਦੁਆਰਾ ਲਏ ਗਏ ਸਾਰੇ ਕਰਜ਼ ।

ਪ੍ਰਸ਼ਨ 6.
ਗਰੀਬੀ ਰੇਖਾ ਕੀ ਹੈ ?
ਉੱਤਰ-
ਕਿਸੇ ਦੇਸ਼ ਦੀ ਗ਼ਰੀਬੀ ਦੇ ਪੱਧਰ ਨੂੰ ਮਾਪਣ ਦੀ ਵਿਧੀ ।

ਪ੍ਰਸ਼ਨ 7.
ਕਿਹੜੀ ਨੀਤੀ ਸਰਕਾਰ ਦੀ ਆਮਦਨ ਅਤੇ ਖ਼ਰਚ ਨਾਲ ਸੰਬੰਧਿਤ ਹੈ ?
ਉੱਤਰ-
ਰਾਜਕੋਸ਼ੀ ਨੀਤੀ ।

ਪ੍ਰਸ਼ਨ 8.
ਸੀਮਾਂਤ ਉਪਭੋਗ ਪ੍ਰਵਿਰਤੀ ਕੀ ਹੈ ?
ਉੱਤਰ-
ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਉਪਭੋਗ ਵਿਚ ਹੋਣ ਵਾਲਾ ਪਰਿਵਰਤਨ ।

ਪ੍ਰਸ਼ਨ 9.
ਔਸਤ ਉਪਭੋਗ ਪ੍ਰਵਿਰਤੀ ਕੀ ਹੈ ?
ਉੱਤਰ-
ਕੁੱਲ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।

ਪ੍ਰਸ਼ਨ 10.
ਸੀਮਾਂਤ ਬੱਚਤ ਪ੍ਰਵਿਰਤੀ ਕੀ ਹੈ ?
ਉੱਤਰ-
ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਬੱਚਤ ਵਿਚ ਹੋਣ ਵਾਲਾ ਪਰਿਵਰਤਨ ਸੀਮਾਂਤ ਬੱਚਤ ਵਿਰਤੀ ਅਖਵਾਉਂਦਾ ਹੈ ।

ਪ੍ਰਸ਼ਨ 11.
ਨਿਵੇਸ਼ ਕੀ ਹੈ ?
ਉੱਤਰ-
ਪੂੰਜੀ ਭੰਡਾਰ ਵਿਚ ਵਾਧਾ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 12.
ਪ੍ਰੇਰਿਤ ਨਿਵੇਸ਼ ਕੀ ਹੁੰਦਾ ਹੈ ?
ਉੱਤਰ-
ਜੋ ਆਮਦਨ ਅਤੇ ਲਾਭ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 13.
ਸਵੈਚਾਲਿਤ ਨਿਵੇਸ਼ ਕੀ ਹੁੰਦਾ ਹੈ ?
ਉੱਤਰ-
ਜੋ ਆਮਦਨ ਅਤੇ ਲਾਭ ਦੀ ਮਾਤਰਾ ਤੋਂ ਸੁਤੰਤਰ ਹੁੰਦਾ ਹੈ ।

ਪ੍ਰਸ਼ਨ 14.
ਮੁਦਰਾ ਪੂਰਤੀ ਦਾ ਇਕ ਤੱਤ ਦੱਸੋ ।
ਉੱਤਰ-
ਬੈਂਕ ਜਮਾਂ ।

ਪ੍ਰਸ਼ਨ 15.
ਵਿਕਾਸ ਦਰ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 9 × 100

ਪ੍ਰਸ਼ਨ 16.
ਨਿਵੇਸ਼ ਦਾ ਇਕ ਨਿਰਧਾਰਕ ਦੱਸੋ ।
ਉੱਤਰ-
ਵਿਆਜ ਦੀ ਦਰ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 17.
ਮੁਦਰਾਸਫੀਤੀ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਮੰਗ ਦਾ ਪੂਰਤੀ ਦੀ ਤੁਲਨਾ ਵਿਚ ਵਧਣਾ ।

ਪ੍ਰਸ਼ਨ 18.
ਸੰਤੁਲਿਤ ਬਜਟ ਕੀ ਹੈ ?
ਉੱਤਰ-
ਜਦੋਂ ਸਰਕਾਰ ਦੀ ਆਮਦਨ = ਸਰਕਾਰ ਦਾ ਖ਼ਰਚ ।

ਪ੍ਰਸ਼ਨ 19.
ਘਾਟੇ ਦਾ ਬਜਟ ਕੀ ਹੈ ?
ਉੱਤਰ-
ਜਦੋਂ ਸਰਕਾਰ ਦੀ ਆਮਦਨ < ਸਰਕਾਰ ਦਾ ਖ਼ਰਚ । ਪ੍ਰਸ਼ਨ 20. ਬੇਸ਼ੀ ਦਾ ਬਜਟ ਕੀ ਹੈ ? ਉੱਤਰ- ਜਦੋਂ ਸਰਕਾਰ ਦੀ ਆਮਦਨ > ਸਰਕਾਰ ਦਾ ਖ਼ਰਚ ।

ਪ੍ਰਸ਼ਨ 21.
ਪ੍ਰਤੱਖ ਕਰ ਦਾ ਇਕ ਉਦਾਹਰਨ ਦਿਓ ।
ਉੱਤਰ-
ਆਮਦਨ ਕਰ ।

ਪ੍ਰਸ਼ਨ 22.
ਅਪ੍ਰਤੱਖ ਕਰ ਦਾ ਇਕ ਉਦਾਹਰਨ ਦਿਓ ।
ਉੱਤਰ-
ਵਿਕਰੀ ਕਰ ।

ਪ੍ਰਸ਼ਨ 23.
ਵਿਦੇਸ਼ੀ ਸਹਾਇਤਾ ਦਾ ਇਕ ਉਦਾਹਰਨ ਦਿਓ ।
ਉੱਤਰ-
ਵਿਦੇਸ਼ੀ ਕਰਜ਼ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 24.
ਉਦਾਰ ਕਰਜ਼ ਕੀ ਹੈ ?
ਉੱਤਰ-
ਜਿਹੜੇ ਕਰਜ਼ ਲੰਬੀ ਮਿਆਦ ਲਈ ਘੱਟ ਵਿਆਜ ਦਰ ‘ਤੇ ਲਏ ਜਾਂਦੇ ਹਨ ।

ਪ੍ਰਸ਼ਨ 25.
ਅਨੁਦਾਰ ਕਰਜ਼ ਕੀ ਹੈ ?
ਉੱਤਰ-
ਜਿਹੜੇ ਕਰਜ਼ ਘੱਟ ਮਿਆਦ ਲਈ ਉੱਚੀ ਵਿਆਜ ਦਰ ‘ਤੇ ਲਏ ਜਾਂਦੇ ਹਨ ।

ਪ੍ਰਸ਼ਨ 26.
ਮੁਦਰਿਕ ਨੀਤੀ ਦਾ ਇਕ ਉਦੇਸ਼ ਦੱਸੋ ।
ਉੱਤਰ-
ਕੀਮਤ ਸਥਿਰਤਾ ।

ਪ੍ਰਸ਼ਨ 27.
ਰਾਜਕੋਸ਼ੀ ਨੀਤੀ ਦਾ ਇਕ ਉਦੇਸ਼ ਦੱਸੋ ।
ਉੱਤਰ-
ਆਰਥਿਕ ਵਿਕਾਸ ।

ਪ੍ਰਸ਼ਨ 28.
ਰਾਜਕੋਸ਼ੀ ਨੀਤੀ ਦਾ ਇਕ ਉਪਕਰਨ ਦੱਸੋ ।
ਉੱਤਰ-
ਕਰ ਲਗਾਉਣਾ ।

ਪ੍ਰਸ਼ਨ 29.
ਘਰੇਲੂ ਸਾਧਨ ਆਮਦਨ ਤੋਂ ਕੀ ਮੰਤਵ ਹੈ ?
ਉੱਤਰ-
ਦੇਸ਼ ਦੀ ਘਰੇਲੂ ਸੀਮਾ ਅੰਦਰ ਵੱਖ-ਵੱਖ ਉਤਪਾਦਨ ਦੇ ਸਾਧਨਾਂ ਤੋਂ ਪ੍ਰਾਪਤ ਆਮਦਨ ਦੇ ਜੋੜ ਨੂੰ ਘਰੇਲੂ ਸਾਧਨ ਆਮਦਨ ਕਹਿੰਦੇ ਹਨ ।

ਪ੍ਰਸ਼ਨ 30.
“ਦੇਸ਼ ਦੇ ਸਾਧਾਰਨ ਨਿਵਾਸੀਂ” ਦਾ ਅਰਥ ਦੱਸੋ ।
ਉੱਤਰ-
“ਦੇਸ਼ ਦੇ ਸਾਧਾਰਨ ਨਿਵਾਸੀ’’ ਦਾ ਅਰਥ ਹੈ ਉਹ ਵਿਅਕਤੀ ਜਾਂ ਸੰਸਥਾ ਜੋ ਸਾਧਾਰਨ ਤੌਰ ‘ਤੇ ਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦਾ ਲਾਭ ਜਾਂ ਹਾਨੀ ਉਸ ਦੇਸ਼ ਦੇ ਨਾਲ ਹੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 31.
ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਦਾ ਕੀ ਅਰਥ ਹੈ ?
ਉੱਤਰ-
ਦੇਸ਼-ਵਾਸੀਆਂ ਨੂੰ ਸਾਧਨ ਸੇਵਾਵਾਂ ਦੇ ਬਦਲੇ ਵਿਦੇਸ਼ਾਂ ਤੋਂ ਪ੍ਰਾਪਤ ਸਾਧਨ ਆਮਦਨ ਅਤੇ ਗੈਰ-ਦੇਸ਼ਵਾਸੀਆਂ ਨੂੰ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਸਾਧਨ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਪ੍ਰਾਪਤ ਸਾਧਨ ਆਮਦਨ ਦੇ ਅੰਤਰ ਨੂੰ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਕਹਿੰਦੇ ਹਨ ।

ਪ੍ਰਸ਼ਨ 32.
ਸਾਧਨ ਆਮਦਨ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਨ ਵਿਚ ਸਹਾਇਤਾ ਲਈ, ਉਤਪਾਦਨ ਦੇ ਵੱਖ-ਵੱਖ ਸਾਧਨਾਂ ਦੇ ਮਾਲਕਾਂ ਨੂੰ ਜੋ ਆਮਦਨ ਪ੍ਰਾਪਤ ਹੁੰਦੀ ਹੈ, ਉਸ ਨੂੰ ਸਾਧਨ ਆਮਦਨ ਕਹਿੰਦੇ ਹਨ ।

ਪ੍ਰਸ਼ਨ 33.
ਚਾਲੂ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਦਾ ਅਰਥ ਦੱਸੋ ।
ਉੱਤਰ-
ਜੇ ਰਾਸ਼ਟਰੀ ਆਮਦਨ ਦਾ ਮਾਪ ਕਰਨ ਲਈ ਚਾਲੂ ਸਾਲ ਦੀਆਂ ਕੀਮਤਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਰਾਸ਼ਟਰੀ ਆਮਦਨ ਨੂੰ ਚਾਲੂ ਕੀਮਤਾਂ ਉੱਪਰ ਰਾਸ਼ਟਰੀ ਆਮਦਨ ਕਹਿੰਦੇ ਹਨ ।

ਪ੍ਰਸ਼ਨ 34,
ਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਦਾ ਅਰਥ ਦੱਸੋ ।
ਉੱਤਰ-
ਜੇ ਰਾਸ਼ਟਰੀ ਆਮਦਨ ਦਾ ਮਾਪ ਕਰਨ ਲਈ ਆਧਾਰ ਸਾਲ ਦੀਆਂ ਕੀਮਤਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਰਾਸ਼ਟਰੀ ਆਮਦਨ ਨੂੰ ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਕਹਿੰਦੇ ਹਨ ।

ਪ੍ਰਸ਼ਨ 35.
ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਅਤੇ ਚਾਲੂ ਕੀਮਤਾਂ ਉੱਤੇ ਰਾਸ਼ਟਰੀ ਆਮਦਨ ਵਿਚ ਕੀ ਸੰਬੰਧ ਹੈ ?
ਉੱਤਰ-
ਸਥਿਰ ਕੀਮਤਾਂ ਉੱਤੇ ਰਾਸ਼ਟਰੀ ਆਮਦਨ । ਚਾਲੁ ਕੀਮਤਾਂ ਉੱਤੇ ਰਾਸ਼ਟਰੀ ਆਮਦਨ
= PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 10 × 100

ਪ੍ਰਸ਼ਨ 36.
ਉਪਭੋਗ ਫਲਨ ਜਾਂ ਉਪਭੋਗ ਪ੍ਰਵਿਰਤੀ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗ ਫਲਨ ਆਮਦਨ ਅਤੇ ਉਪਭੋਗ ਦੇ ਕਿਰਿਆਤਮਕ ਸੰਬੰਧ ਨੂੰ ਪ੍ਰਗਟ ਕਰਦਾ ਹੈ ।
ਅਰਥਾਤ-
C = f (Y)
C = ਉਪਭੋਗ, Y = ਆਮਦਨ ਅਤੇ f = ਫਲੇਨ
ਅਰਥਾਤ ਉਪਭੋਗ ਖ਼ਰਚ ਆਮਦਨ ਦਾ ਫਲਨ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 37.
ਆਮਦਨ ਅਤੇ ਉਪਭੋਗ ਵਿਚ ਕਿਹੋ ਜਿਹਾ ਸੰਬੰਧ ਪਾਇਆ ਜਾਂਦਾ ਹੈ ?
ਉੱਤਰ-
ਆਮਦਨ ਅਤੇ ਉਪਭੋਗ ਵਿਚ ਧਨਾਤਮਕ ਸੰਬੰਧ ਪਾਇਆ ਜਾਂਦਾ ਹੈ ।

ਪ੍ਰਸ਼ਨ 38.
ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਸੀਮਾਵਾਂ ਦੱਸੋ ।
ਉੱਤਰ-
ਸੀਮਾਂਤ ਉਪਭੋਗ ਪ੍ਰਵਿਰਤੀ ਸਿਫ਼ਰ ਤੋਂ ਵੱਧ ਅਤੇ ਇਕ ਤੋਂ ਘੱਟ ਹੁੰਦੀ ਹੈ ਅਰਥਾਤ ਆਮਦਨ ਦੇ ਵਧਣ ਤੇ ਲੋਕਾਂ ਦੇ ਖ਼ਰਚ ਵਿਚ ਵੀ ਵਾਧਾ ਹੁੰਦਾ ਹੈ, ਪਰ ਓਨਾ ਵਾਧਾ ਨਹੀਂ ਹੁੰਦਾ ਜਿੰਨਾ ਆਮਦਨ ਵਿਚ ਹੁੰਦਾ ਹੈ ।

ਪ੍ਰਸ਼ਨ 39.
ਬੱਚਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕੇਨਜ਼ ਅਨੁਸਾਰ, “ਬੱਚਤ ਆਮਦਨ ਦੀ ਖ਼ਰਚ ਤੋਂ ਅਧਿਕਤਾ ਹੈ ।”
ਦੂਜੇ ਸ਼ਬਦਾਂ ਵਿਚ,
ਬੱਚਤ = ਆਮਦਨ – ਉਪਭੋਗ ।

ਪ੍ਰਸ਼ਨ 40.
ਔਸਤ ਬੱਚਤ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਔਸਤ ਬੱਚਤ ਪ੍ਰਵਿਰਤੀ ਇਕ ਵਿਸ਼ੇਸ਼ ਆਮਦਨ ਪੱਧਰ ਉੱਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਹੈ ਅਰਥਾਤ ਬੱਚਤ ਔਸਤ ਬੱਚਤ ਵਿਰਤੀ = PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 11

ਪ੍ਰਸ਼ਨ 41.
ਸ਼ੁੱਧ ਨਿਵੇਸ਼ ਤੋਂ ਕੀ ਭਾਵ ਹੈ ?
ਉੱਤਰ-
ਜੇ ਕੁੱਲ ਨਿਵੇਸ਼ ਵਿਚੋਂ ਘਿਸਾਵਟ ਖ਼ਰਚ ਜਾਂ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਦਿੱਤਾ ਜਾਵੇ ਤਾਂ ਬਾਕੀ ਨੂੰ ਸ਼ੁੱਧ ਨਿਵੇਸ਼ ਕਹਿੰਦੇ ਹਨ ਅਰਥਾਤ ।
ਸ਼ੁੱਧ ਨਿਵੇਸ਼ = ਕੁੱਲ ਨਿਵੇਸ਼ – ਘਿਸਾਵਟ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 42.
ਪ੍ਰਤੀਸਥਾਪਨ ਨਿਵੇਸ਼ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਦੇ ਫਲਸਰੂਪ ਉਨ੍ਹਾਂ ਦੇ ਨਵੀਨੀਕਰਨ ਜਾਂ ਤੀਸਥਾਪਨ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 43.
ਇੱਛੁਕ ਬੇਰੁਜ਼ਗਾਰੀ ਦੇ ਕੀ ਅਰਥ ਹਨ ?
ਉੱਤਰ-
ਜਦੋਂ ਕਿਰਤੀ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ‘ਤੇ ਵੀ ਆਪਣੀ ਇੱਛਾ ਨਾਲ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਅਜਿਹੀ ਬੇਰੁਜ਼ਗਾਰੀ ਇੱਛੁਕ ਬੇਰੁਜ਼ਗਾਰੀ ਅਖਵਾਉਂਦੀ ਹੈ ।

ਪ੍ਰਸ਼ਨ 44.
ਸੰਘਰਸ਼ਾਤਮਿਕ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਇਹ ਬੇਰੁਜ਼ਗਾਰੀ ਕੱਚੇ ਮਾਲ ਦੀ ਘਾਟ, ਮਜ਼ਦੂਰਾਂ ਦੀ ਗਤੀਹੀਨਤਾ, ਵਿਸ਼ੇਸ਼ ਕਿਸਮ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਨਾਲ, ਮਸ਼ੀਨਾਂ ਦੀ ਟੁੱਟ-ਭੱਜ ਦੇ ਕਾਰਨ ਪਾਈ ਜਾਂਦੀ ਹੈ ।

ਪ੍ਰਸ਼ਨ 45.
ਮੌਸਮੀ ਬੇਰੁਜ਼ਗਾਰੀ ਤੋਂ ਕੀ ਭਾਵ ਹੈ ?
ਉੱਤਰ-
ਇਹ ਬੇਰੁਜ਼ਗਾਰੀ ਮੌਸਮ, ਫ਼ੈਸ਼ਨ ਅਤੇ ਰੁਚੀ ਸੰਬੰਧੀ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ, ਜਿਵੇਂ ਬਰਫ਼ ਦੇ ਕਾਰਖ਼ਾਨੇ ਸਰਦੀਆਂ ਦੇ ਦਿਨਾਂ ਵਿਚ ਬੰਦ ਰਹਿੰਦੇ ਹਨ ।

ਪ੍ਰਸ਼ਨ 46.
ਕੀਮਤ ਸੂਚਕ-ਅੰਕ ਤੋਂ ਕੀ ਭਾਵ ਹੈ ?
ਉੱਤਰ-
ਕੀਮਤ ਸੂਚਕਅੰਕ ਉਹ ਸੰਖਿਆ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਇਕ ਨਿਸਚਿਤ ਸਾਲ ਜਿਸ ਨੂੰ ਆਧਾਰ ਨਾਲ ਕਹਿੰਦੇ ਹਨ, ਦੀ ਤੁਲਨਾ ਵਿਚ ਚਾਲੂ ਸਾਲ ਦੀਆਂ ਔਸਤ ਕੀਮਤਾਂ ਵਿਚ ਕਿੰਨੇ ਪ੍ਰਤੀਸ਼ਤ ਪਰਿਵਰਤਨ ਹੋਇਆ ਹੈ ।

ਪ੍ਰਸ਼ਨ 47.
ਮੁਦਰਾ-ਸਫੀਤੀ ਲਈ ਮੁੱਖ ਤੌਰ ‘ਤੇ ਕਿਹੜੇ ਕਾਰਨ ਜ਼ਿੰਮੇਵਾਰ ਹਨ ?
ਉੱਤਰ-
ਇਸ ਦਾ ਮੁੱਖ ਕਾਰਨ ਵਸਤੂਆਂ ਦੀ ਮੰਗ ਦਾ ਉਨ੍ਹਾਂ ਦੀ ਪੂਰਤੀ ਤੋਂ ਵੱਧ ਹੋਣਾ ਹੈ । ਜਦੋਂ ਮੰਗ ਪੂਰਤੀ ਤੋਂ ਵੱਧ ਜਾਂਦੀ ਹੈ ਤਾਂ ਕੀਮਤਾਂ ਵਧਣ ਲੱਗਦੀਆਂ ਹਨ ਅਤੇ ਮੁਦਰਾ-ਸਫ਼ਾਂਤੀ ਪੈਦਾ ਹੁੰਦੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 48.
ਮੁਦਰਾ ਦੀ ਪੂਰਤੀ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ-
ਮੁਦਰਾ ਦੀ ਪੂਰਤੀ ਦੇ ਮੁੱਖ ਅੰਗ ਹੇਠ ਲਿਖੇ ਹਨ-]

  1. ਕਰੰਸੀ ਜਿਸ ਅੰਦਰ ਨੋਟ ਅਤੇ ਸਿੱਕੇ ਆਉਂਦੇ ਹਨ ਅਤੇ
  2. ਮੰਗ ਜਮਾਂ ਜਿਸ ਉੱਤੇ ਚੈੱਕ ਜਾਰੀ ਕੀਤੇ ਜਾਂਦੇ ਹਨ ।

ਪ੍ਰਸ਼ਨ 49.
ਸੰਤੁਲਿਤ ਬਜਟ ਦਾ ਕੀ ਅਰਥ ਹੈ ?
ਉੱਤਰ-
ਸੰਤੁਲਿਤ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦੀ ਆਮਦਨ ਅਤੇ ਖ਼ਰਚ ਦੋਵੇਂ ਬਰਾਬਰ ਹੁੰਦੇ ਹਨ ।

ਪ੍ਰਸ਼ਨ 50.
ਘਾਟੇ ਦਾ ਬਜਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘਾਟੇ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦਾ ਖ਼ਰਚ ਉਸ ਦੀ ਆਮਦਨ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 51.
ਬੱਚਤ ਦਾ ਬਜਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬੱਚਤ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦੀ ਆਮਦਨ ਉਸਦੇ ਖ਼ਰਚ ਦੀ ਤੁਲਨਾ ਵਿਚ ਵਧੇਰੇ ਹੁੰਦੀ ਹੈ ।

ਪ੍ਰਸ਼ਨ 52.
ਪ੍ਰਤੱਖ ਕਰਾਂ ਅਤੇ ਅਪ੍ਰਤੱਖ ਕਰਾਂ ਦੀਆਂ ਦੋ-ਦੋ ਉਦਾਹਰਨਾਂ ਦਿਓ ।
ਉੱਤਰ-
ਪ੍ਰਤੱਖ ਕਰ-ਆਮਦਨ ਕਰ, ਉਪਹਾਰ ਕਰ । ਅਪ੍ਰਤੱਖ ਕਰ-ਵਿਕਰੀ ਕਰ, ਮਨੋਰੰਜਨ ਕਰ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 53.
ਵਿਦੇਸ਼ੀ ਸਹਿਯੋਗ ਦਾ ਕੀ ਅਰਥ ਹੈ ?
ਉੱਤਰ-
ਵਿਦੇਸ਼ੀ ਸਹਿਯੋਗ, ਵਿਦੇਸ਼ੀ ਪੂੰਜੀ ਦਾ ਇਕ ਰੂਪ ਹੈ । ਇਸ ਅੰਦਰ ਵਿਦੇਸ਼ੀ ਅਤੇ ਦੇਸ਼ੀ ਉੱਦਮੀ ਸੰਯੁਕਤ ਰੂਪ ਵਿਚ ਉੱਦਮ ਸਥਾਪਿਤ ਕਰਦੇ ਹਨ ।

ਪ੍ਰਸ਼ਨ 54.
ਪੋਰਟ ਫੋਲੀਓ ਨਿਵੇਸ਼ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੋਰਟ ਫੋਲੀਓ ਨਿਵੇਸ਼ ਵਿਦੇਸ਼ੀ ਪੂੰਜੀ ਦਾ ਇਕ ਰੂਪ ਹੈ । ਇਹ ਨਿਵੇਸ਼ ਵਿਦੇਸ਼ੀ ਕੰਪਨੀਆਂ ਦੁਆਰਾ ਕਿਸੇ ਦੇਸ਼ ਦੀਆਂ ਕੰਪਨੀਆਂ ਦੇ ਸ਼ੇਅਰ ਪੂੰਜੀ ਜਾਂ ਡਿਬੈਂਚਰ ਆਦਿ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 55.
ਉਦਾਰ ਕਰਜ਼ਿਆਂ ਅਤੇ ਅਨੁਦਾਰ ਕਰਜ਼ਿਆਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜੋ ਵਿਦੇਸ਼ੀ ਕਰਜ਼ੇ ਲੰਬੀ ਮਿਆਦ ਲਈ ਵਿਆਜ ਦੀ ਘੱਟ ਦਰ ਉੱਤੇ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਉਦਾਰ ਕਰਜ਼ੇ ਕਿਹਾ ਜਾਂਦਾ ਹੈ । ਇਸ ਤੋਂ ਉਲਟ ਜੋ ਕਰਜ਼ੇ ਘੱਟ ਮਿਆਦ ਲਈ ਵਿਆਜ ਦੀ ਵਧੇਰੇ ਦਰ ਉੱਤੇ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਅਨੁਦਾਰ ਕਰਜ਼ੇ ਕਿਹਾ ਜਾਂਦਾ ਹੈ ।

ਪ੍ਰਸ਼ਨ 56.
ਵਪਾਰ ਬਾਕੀ ਤੋਂ ਕੀ ਭਾਵ ਹੈ ?
ਉੱਤਰ-
ਦ੍ਰਿਸ਼ ਵਸਤੂਆਂ ਜਿਵੇਂ ਕੱਪੜਾ, ਮਸ਼ੀਨਾਂ, ਚਾਹ, ਤਮਾਕੂ ਆਦਿ ਦੇ ਆਯਾਤ ਅਤੇ ਨਿਰਯਾਤ ਦਾ ਅੰਤਰ ਵਪਾਰ ਬਾਕੀ ਅਖਵਾਉਂਦਾ ਹੈ ।

ਪ੍ਰਸ਼ਨ 57.
ਪ੍ਰਤੀਕੂਲ ਭੁਗਤਾਨ ਬਾਕੀ ਦਾ ਕੀ ਭਾਵ ਹੈ ?
ਉੱਤਰ-
ਜੇ ਵਿਦੇਸ਼ਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੇਸ਼ ਨੂੰ ਵਿਦੇਸ਼ਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਤੋਂ-ਜ਼ਿਆਦਾ ਹੋਣ ਤਾਂ ਦੇਸ਼ ਦਾ ਭੁਗਤਾਨ ਬਾਕੀ ਪ੍ਰਤੀਕੂਲ ਅਖਵਾਉਂਦਾ ਹੈ ।

ਪ੍ਰਸ਼ਨ 58.
ਮੌਦਰਿਕ ਨੀਤੀ ਦੇ ਮੁੱਖ ਉਦੇਸ਼ ਕਿਹੜੇ ਹਨ ?
ਉੱਤਰ-

  1. ਕੀਮਤ ਸਥਿਰਤਾ
  2. ਪੂਰਨ ਰੁਜ਼ਗਾਰ
  3. ਆਰਥਿਕ ਵਿਕਾਸ
  4. ਵਟਾਂਦਰਾ ਸਥਿਰਤਾ
  5. ਆਰਥਿਕ ਅਸਮਾਨਤਾ ਵਿਚ ਕਮੀ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 59.
ਬੈਂਕ ਦਰ ਤੋਂ ਕੀ ਭਾਵ ਹੈ ?
ਉੱਤਰ-
ਬੈਂਕ ਦਰ ਵਿਆਜ ਦੀ ਉਹ ਘੱਟ ਤੋਂ ਘੱਟ ਦਰ ਹੈ ਜਿਸ ਉੱਤੇ ਕਿਸੇ ਦੇਸ਼ ਦੀ ਕੇਂਦਰੀ ਬੈਂਕ ਦੂਜੀਆਂ ਬੈਂਕਾਂ ਨੂੰ ਕਰਜ਼ਾ ਦੇਣ ਲਈ ਤਿਆਰ ਹੁੰਦੀ ਹੈ ।

ਪ੍ਰਸ਼ਨ 60.
ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਕੀ ਭਾਵ ਹੈ ?
ਉੱਤਰ-
ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਭਾਵ ਹੈ ਕੇਂਦਰੀ ਬੈਂਕ ਦੁਆਰਾ ਖੁੱਲ੍ਹੇ ਬਾਜ਼ਾਰ ਵਿਚ ਪ੍ਰਤੀਭੂਤੀਆਂ ਨੂੰ ਖਰੀਦਣਾ ਅਤੇ ਵੇਚਣਾ ।

ਪ੍ਰਸ਼ਨ 61.
ਤਰਲਤਾ ਅਨੁਪਾਤ ਤੋਂ ਕੀ ਭਾਵ ਹੈ ?
ਉੱਤਰ-
ਹਰੇਕ ਬੈਂਕ ਨੂੰ ਆਪਣੀ ਜਮ੍ਹਾਂ ਰਕਮ ਦਾ ਇਕ ਨਿਸਚਿਤ ਅਨੁਪਾਤ ਆਪਣੇ ਕੋਲ ਹੀ ਨਕਦ ਰਕਮ ਦੇ ਰੂਪ ਵਿਚ ਰੱਖਣਾ ਪੈਂਦਾ ਹੈ । ਇਸ ਨੂੰ ਤਰਲਤਾ ਅਨੁਪਾਤ ਕਹਿੰਦੇ ਹਨ । ਬੈਂਕ ਇਸ ਰਕਮ ਨੂੰ ਉਧਾਰ ਨਹੀਂ ਦੇ ਸਕਦੀ ।

ਪ੍ਰਸ਼ਨ 62.
ਰਾਜਕੋਸ਼ੀ ਨੀਤੀ ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  1. ਆਰਥਿਕ ਵਿਕਾਸ
  2. ਕੀਮਤ ਸਥਿਰਤਾ
  3. ਵਟਾਂਦਰਾ ਸਥਿਰਤਾ
  4. ਪੂਰਨ ਰੁਜ਼ਗਾਰ
  5. ਆਰਥਿਕ ਸਮਾਨਤਾ ।

ਪ੍ਰਸ਼ਨ 63.
ਰਾਜਕੋਸ਼ੀ ਨੀਤੀ ਦੇ ਮੁੱਖ ਉਪਕਰਨ ਕਿਹੜੇ ਹਨ ?
ਉੱਤਰ-
ਰਾਜਕੋਸ਼ੀ ਨੀਤੀ ਦੇ ਮੁੱਖ ਉਪਕਰਨ ਹਨ-

  1. ਕਰ
  2. ਸਰਵਜਨਕ ਕਰਜ਼ਾ
  3. ਘਾਟੇ ਦੀ ਵਿੱਤ ਵਿਵਸਥਾ
  4. ਸਰਵਜਨਕ ਖ਼ਰਚ ।

ਪ੍ਰਸ਼ਨ 64.
ਸਰਵਜਨਕ ਕਰਜ਼ ਦੀ ਪਰਿਭਾਸ਼ਾ ਦਿਓ |
ਉੱਤਰ-
ਸਰਵਜਨਕ ਕਰਜ਼ ਸਰਕਾਰ ਦੁਆਰਾ ਵਪਾਰਕ ਬੈਂਕਾਂ, ਵਪਾਰਕ ਸੰਸਥਾਵਾਂ ਅਤੇ ਵਿਅਕਤੀਆਂ ਤੋਂ ਲਿਆ ਗਿਆ ਕਰਜ਼ ਹੁੰਦਾ ਹੈ ।

ਪ੍ਰਸ਼ਨ 65.
ਗਰੀਬੀ ਰੇਖਾ ਕੀ ਹੈ ?
ਉੱਤਰ-
ਗਰੀਬੀ ਰੇਖਾ ਤੋਂ ਭਾਵ ਉਸ ਰਾਸ਼ੀ ਤੋਂ ਹੈ, ਜੋ ਇਕ ਵਿਅਕਤੀ ਲਈ ਹਰ ਮਹੀਨੇ ਘੱਟੋ-ਘੱਟ ਉਪਭੋਗ ਕਰਨ ਲਈ ਜ਼ਰੂਰੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 66.
ਮੁਦਰਾਸਫ਼ੀਤੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸਧਾਰਨ ਕੀਮਤ ਵਿਚ ਲਗਾਤਾਰ ਅਤੇ ਬਹੁਤ ਜ਼ਿਆਦਾ ਵਾਧੇ ਨੂੰ ਹੀ ਮੁਦਰਾਸਫ਼ੀਤੀ ਕਹਿੰਦੇ ਹਨ ।

ਪ੍ਰਸ਼ਨ 67.
ਸਰਵਜਨਕ ਵਿੱਤ ਦਾ ਅਰਥ ਦੱਸੋ ।
ਉੱਤਰ-
ਸਰਵਜਨਕ ਵਿੱਤ ਤੋਂ ਭਾਵ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖ਼ਰਚ ਤੋਂ ਹੈ ।

II. ਖਾਲੀ ਥਾਂਵਾਂ ਭਰੋ-

1. ……………… ਆਮਦਨ ਇਕ ਸਾਲ ਵਿਚ ਇਕ ਦੇਸ਼ ਦੇ ਆਮ ਵਾਸੀਆਂ ਦੁਆਰਾ ਅਰਜਿਤ ਕੀਤੀ ਗਈ ਸਾਧਨ ਆਮਦਨ ਹੈ ।
(ਰਾਸ਼ਟਰੀ / ਪ੍ਰਤੀ ਵਿਅਕਤੀ)
ਉੱਤਰ-
ਰਾਸ਼ਟਰੀ

2. ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਲਈ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦੀ ਵਰਤੋਂ ……………………….. ਹੈ ।
(ਉਪਭੋਗ / ਉਤਪਾਦਨ)
ਉੱਤਰ-
ਉਪਭੋਗ

3. ……………………….. ਵਿਚ ਵਾਧਾ ਨਿਵੇਸ਼ ਕਰਾਉਂਦਾ ਹੈ ।
(ਉਪਭੋਗ / ਪੂੰਜੀ)
ਉੱਤਰ-
ਪੂੰਜੀ

4. ……………… =PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 12
(MPC / APC)
ਉੱਤਰ-
APC

5. ………………………. ਨੂੰ ਬੱਚਤ ਵਿੱਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਦੇ ਰੂਪ ਵਿੱਚ ਮਾਪਿਆ · ਜਾਂਦਾ ਹੈ ।
(MPC / MPS)
ਉੱਤਰ-
MPC

6. ਸਰਕਾਰ ਦੀ ਆਮਦਨ ਖ਼ਰਚ ਅਤੇ ਕਰਜ਼ੇ ਸੰਬੰਧੀ ਨੀਤੀ ਨੂੰ ………………….. ਨੀਤੀ ਕਿਹਾ ਜਾਂਦਾ ਹੈ ।
(ਰਾਜਕੋਸ਼ੀ / ਮੌਰਿਕ)
ਉੱਤਰ-
ਰਾਜਕੋਸ਼ੀ

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

7. ਉਪਯੋਗਿਤਾ ਦਾ ਸਿਰਜਨ …………………….. ਹੈ ।
(ਉਪਭੋਗ / ਉਤਪਾਦਨ)
ਉੱਤਰ-
ਉਤਪਾਦਨ

8. ਭਾਰਤ ਦੇ ਕੇਂਦਰੀ ਬੈਂਕ ਦੀ ਸਥਾਪਨਾ ………………………………. ਵਿਚ ਹੋਈ ।
(p.B 2018)
ਉੱਤਰ-
1935

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਉਪਯੋਗਿਤਾ ਦੀ ਖਪਤ ਕਹਾਉਂਦੀ ਹੈ :
(A) ਉਪਭੋਗ
(B) ਉਤਪਾਦਨ
(C) ਵਿਨਿਯ
(D) ਵੰਡ ।
ਉੱਤਰ-
(A) ਉਪਭੋਗ

ਪ੍ਰਸ਼ਨ 2.
ਪ੍ਰਤੀ ਵਿਅਕਤੀ ਆਮਦਨ ਦੀ ਗਣਤਾ ਦਾ ਸੂਤਰ :
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 13
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(C)

ਪ੍ਰਸ਼ਨ 3.
ਪ੍ਰਤੀ ਵਿਅਕਤੀ ਆਮਦਨ ਦਾ ਹੋਰ ਨਾਂ ਕੀ ਹੈ ?
(A) ਰਾਸ਼ਟਰੀ ਆਮਦਨ
(B) ਨਿੱਜੀ ਆਮਦਨ
(C) ਵਿਅਕਤੀ ਦੀ ਆਮਦਨ
(D) ਔਸਤ ਆਮਦਨ ।
ਉੱਤਰ-
(D) ਔਸਤ ਆਮਦਨ ।

ਪ੍ਰਸ਼ਨ 4.
ਸਰਕਾਰ ਦੀ ਆਮਦਨ ਖ਼ਰਚ ਅਤੇ ਕਰਜ਼ੇ ਸੰਬੰਧੀ ਨੀਤੀ ਕਹਾਉਂਦੀ ਹੈ-
(A) ਮੌਰਿਕ
(B) ਸਰਕਾਰੀ
(C) ਯੋਜਨਾ
(D) ਰਾਜਕੋਸ਼ੀ ।
ਉੱਤਰ-
(D) ਰਾਜਕੋਸ਼ੀ ।

ਪ੍ਰਸ਼ਨ 5.
ਸਰਵਜਨਕ ਆਮਦਨ ਦੇ …………………… ਮੁੱਖ ਪੱਖ ਹਨ-
(A) ਦੋ
(B) ਤਿੰਨ
(C) ਚਾਰ
(D) ਪੰਜ ।
ਉੱਤਰ-
(B) ਤਿੰਨ

ਪ੍ਰਸ਼ਨ 6.
…………………… ਉਪਭੋਗ ਅਤੇ ਆਮਦਨ ਦਾ ਅਨੁਪਾਤ ਹੈ ।
(A) APS
(B) APC
(C) MPS
(D) MPC ।
ਉੱਤਰ-
(B) APC

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

V. ਸਹੀ/.ਗਲਤ

1. ਆਮਦਨੀ ਵਿਚੋਂ ਉਪਭੋਗ ਨੂੰ ਘਟਾਉਣ ਤੇ ਜੋ ਬਾਕੀ ਬਚਦਾ ਹੈ ਉਹ ਉਪਭੋਗ ਹੈ ।
2. ਪੁੰਜੀ ਸਟਾਕ ਵਿਚ ਹੋਣ ਵਾਲਾ ਵਾਧਾ ਬੱਚਤ ਹੈ ।
3. ਆਮਦਨ ਕਰ ਤੱਖ ਕਰ ਹੈ ।
4. ਪ੍ਰਤੀ ਵਿਅਕਤੀ ਆਮਦਨੀ ਨੂੰ ਔਸਤ ਆਮਦਨੀ ਵੀ ਕਹਿੰਦੇ ਹਨ ।
5. ਸਰਕਾਰ ਦੀ ਆਮਦਨੀ ਅਤੇ ਖ਼ਰਚ ਸੰਬੰਧੀ ਨੀਤੀ ਰਾਜਕੋਸ਼ੀ ਨੀਤੀ ਹੈ ।
ਉੱਤਰ-
1. ਸਹੀ
2. ਗਲਤ
3. ਸਹੀ
4. ਸਹੀ
5. ਸਹੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦੇਸ਼ ਦੀ ਘਰੇਲੂ ਸੀਮਾ ਦੀ ਧਾਰਨਾ ਦੀ ਵਿਆਖਿਆ ਕਰੋ ।
ਉੱਤਰ-
ਆਮ ਬੋਲਚਾਲ ਦੀ ਭਾਸ਼ਾ ਵਿਚ ਦੇਸ਼ ਦੀ ਘਰੇਲੂ ਸੀਮਾ ਦਾ ਅਰਥ ਦੇਸ਼ ਦੀ ਰਾਜਨੀਤਿਕ ਸੀਮਾ ਤੋਂ ਲਿਆ ਜਾਂਦਾ ਹੈ, ਪਰ ਅਰਥ-ਸ਼ਾਸਤਰ ਵਿਚ ਦੇਸ਼ ਦੀ ਘਰੇਲੂ ਸੀਮਾ ਦਾ ਅਰਥ ਸਿਰਫ਼ ਦੇਸ਼ ਦੀ ਰਾਜਨੀਤਿਕ ਸੀਮਾ ਨਹੀਂ । ਇਸ ਵਿਚ ਹੇਠ ਲਿਖੀਆਂ ਮੱਦਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ-

  1. ਰਾਜਨੀਤਿਕ ਸੀਮਾ ਦੇ ਅੰਦਰ ਆਉਣ ਵਾਲਾ ਖੇਤਰ ਅਤੇ ਪਾਣੀ ।
  2. ਦੂਜੇ ਦੇਸ਼ ਵਿਚ ਕੰਮ ਕਰ ਰਹੇ ਦੇਸ਼ ਦੇ ਦੂਤਾਵਾਸ, ਫੌਜੀ ਅੱਡੇ, ਸਲਾਹਕਾਰ ਦਫ਼ਤਰ ਆਦਿ ।
  3. ਅਲੱਗ-ਅਲੱਗ ਦੇਸ਼ਾਂ ਵਿਚ ਚਲ ਰਹੇ ਦੇਸ਼ ਦੇ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ।
  4. ਅੰਤਰ-ਰਾਸ਼ਟਰੀ ਪਾਣੀ ਵਿਚ ਚਲ ਰਹੇ ਜਾਂ ਕੰਮ ਕਰ ਰਹੇ, ਮਛੇਰੇ, ਗੈਸ ਕੱਢਣ ਵਾਲੇ ਯੰਤਰ ਜਾਂ ਤੈਰਾਕ ।

ਪ੍ਰਸ਼ਨ 2.
ਕੁੱਲ ਰਾਸ਼ਟਰੀ ਆਮਦਨ ਅਤੇ ਸ਼ੁੱਧ ਰਾਸ਼ਟਰੀ ਆਮਦਨ ਵਿਚ ਅੰਤਰ ਸਪੱਸ਼ਟ ਕਰੋ ।, (PB. 2015)
ਉੱਤਰ-
ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿਚ ਸਾਧਨ ਆਮਦਨ ਹੈ । ਇਹ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ ।

ਇਕ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਜੇ ਸਾਵਟ ਖ਼ਰਚ ਸ਼ਾਮਲ ਰਿਹਾ ਹੈ ਤਾਂ ਉਸ ਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਇਸ ਤੋਂ ਉਲਟ ਜੇ ਉਸ ਵਿਚੋਂ ਸਾਵਟ ਖ਼ਰਚ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਦੂਜੇ ਸ਼ਬਦਾਂ ਵਿਚ,
ਸ਼ੁੱਧ ਰਾਸ਼ਟਰੀ ਆਮਦਨ = ਕੁੱਲ ਰਾਸ਼ਟਰੀ ਆਮਦਨ – ਘਿਸਾਵਟ ਖ਼ਰਚ

ਪ੍ਰਸ਼ਨ 3.
ਔਸਤ ਉਪਭੋਗ ਪ੍ਰਵਿਰਤੀ ਅਤੇ ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਧਾਰਨਾਵਾਂ ਨੂੰ ਉਦਾਹਰਨ ਦੁਆਰਾ ਸਪੱਸ਼ਟ ਕਰੋ ।
ਉੱਤਰ-
ਕਿਸੇ ਆਮਦਨ ਦੇ ਪੱਧਰ ਉੱਤੇ ਕੁੱਲ ਉਪਭੋਗ ਖ਼ਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 14
ਉਦਾਹਰਨ-

ਆਮਦਨ ਉਪਭੋਗ ਔਸਤ ਉਪਭੋਗ ਪ੍ਰਵਿਰਤੀ
200 180 0.90
300 260 0.87

ਜਦੋਂ ਆਮਦਨ 200 ਰੁਪਏ ਹੈ ਤਾਂ ਉਪਭੋਗ 180 ਰੁਪਏ ਹੈ । ਦੂਜੇ ਸ਼ਬਦਾਂ ਵਿਚ, ਔਸਤ ਉਪਭੋਗ ਪ੍ਰਵਿਰਤੀ = \(\frac{180}{200}\) = 0.90 ਹੈ । ਜਦੋਂ ਆਮਦਨ ਵਧ ਕੇ 300 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ ਵੱਧ ਕੇ 260 ਰੁਪਏ ਹੋ ਜਾਂਦਾ ਹੈ ।
ਦੂਜੇ ਸ਼ਬਦਾਂ ਵਿਚ ਔਸਤ ਉਪਭੋਗ ਪ੍ਰਵਿਰਤੀ = \(\frac{260}{300}\) = 0.87 ਹੈ ।

ਸੀਮਾਂਤ ਉਪਭੋਗ ਪ੍ਰਵਿਰਤੀ – ਉਪਭੋਗ ਵਿਚ ਪਰਿਵਰਤਨ ਅਤੇ ਆਮਦਨ ਵਿਚ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ਅਰਥਾਤ-
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 15
PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ (Basic Concepts) 16
ਉੱਪਰ ਦਿੱਤੀ ਗਈ ਉਦਾਹਰਨ ਵਿਚ ਜਦੋਂ ਆਮਦਨ 300 ਰੁਪਏ ਤੋਂ ਵੱਧ ਕੇ 400 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ 230 ਰੁਪਏ ਤੋਂ ਵੱਧ ਕੇ 280 ਰੁਪਏ ਹੋ ਜਾਂਦਾ ਹੈ । ਇਸ ਲਈ ਸੀਮਾਂਤ ਉਪਭੋਗ ਪ੍ਰਵਿਰਤੀ = \(\frac{50}{100}\) = 0.5 ਹੈ । ਇਸੇ ਤਰ੍ਹਾਂ ਜਦੋਂ ਆਮਦਨ 400 ਰੁਪਏ ਤੋਂ ਵਧ ਕੇ 500 ਰੁਪਏ ਹੋ ਜਾਂਦੀ ਹੈ ਤਾਂ ਉਪਭੋਗ ਵੱਧ ਕੇ 280 ਰੁਪਏ ਤੋਂ 320 ਰੁਪਏ
ਹੋ ਜਾਂਦਾ ਹੈ । ਇਸ ਲਈ ਸੀਮਾਂਤ ਉਪਭੋਗ ਪ੍ਰਵਿਰਤੀ = \(\frac{40}{100}\) = 0.4 ਹੈ ।

ਪ੍ਰਸ਼ਨ 4.
ਕੁੱਲ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁੱਲ ਨਿਵੇਸ਼ = ਸ਼ੁੱਧ ਨਿਵੇਸ਼ + ਪ੍ਰਤੀਸਥਾਪਨ ਨਿਵੇਸ਼

ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਦੇ ਫਲਸਰੂਪ ਉਨ੍ਹਾਂ ਦੇ ਨਵੀਨੀਕਰਨ ਜਾਂ ਪ੍ਰਤੀਸਥਾਪਨ ਲਈ ਕੀਤਾ ਜਾਂਦਾ ਹੈ । ਇਹ ਨਿਵੇਸ਼ ਜੀ ਦੇ ਵਰਤਮਾਨ ਪੱਧਰ ਨੂੰ ਬਣਾਈ ਰੱਖਦਾ ਹੈ ।

ਸ਼ੁੱਧ ਨਿਵੇਸ਼ ਉਹ ਨਿਵੇਸ਼ ਹੈ ਜਿਸ ਦੇ ਕਾਰਨ ਪੂੰਜੀ ਦੇ ਸਟਾਕ ਵਿਚ ਵਾਧਾ ਹੁੰਦਾ ਹੈ । ਕੁੱਲ ਨਿਵੇਸ਼ ਵਿਚੋਂ ਘਿਸਾਵਟ ਖ਼ਰਚ ਜਾਂ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾ ਕੇ ਸ਼ੁੱਧ ਨਿਵੇਸ਼ ਪ੍ਰਾਪਤ ਕੀਤਾ ਜਾ ਸਕਦਾ ਹੈ ।
ਅਰਥਾਤ-
ਸ਼ੁੱਧ ਨਿਵੇਸ਼ = ਕੁੱਲ ਨਿਵੇਸ਼ – ਪ੍ਰਤੀਸਥਾਪਨ ਨਿਵੇਸ਼ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 5.
ਇੱਛੁਕ ਅਤੇ ਅਣਇੱਛੁਕ ਬੇਰੁਜ਼ਗਾਰੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਜਦੋਂ ਕਿਰਤੀ ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਹੋਣ ਤੇ ਵੀ ਆਪਣੀ ਇੱਛਾ ਨਾਲ ਕੰਮ ਨਾ ਕਰਨਾ ਚਾਹੁੰਦੇ ਹੋਣ ਤਾਂ ਅਜਿਹੀ ਬੇਰੁਜ਼ਗਾਰੀ ਇੱਛੁਕ ਬੇਰੁਜ਼ਗਾਰੀ ਕਹਿਲਾਏਗੀ ।

ਦੂਜੇ ਪਾਸੇ, ਅਣਇੱਛੁਕ ਬੇਰੁਜ਼ਗਾਰੀ ਉਹ ਅਵਸਥਾ ਹੈ ਜਿਸ ਵਿਚ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ ਉੱਤੇ ਕੰਮ ਕਰਨ ਲਈ ਤਿਆਰ ਹਨ, ਪਰ ਉਨ੍ਹਾਂ ਨੂੰ ਕੰਮ ਨਾ ਮਿਲੇ ।

ਪ੍ਰਸ਼ਨ 6.
ਪੂਰਨ ਬੇਰੁਜ਼ਗਾਰੀ ਦੀ ਅਵਸਥਾ ਵਿਚ ਕਿੰਨੀਆਂ ਕਿਸਮਾਂ ਦੀਆਂ ਬੇਰੁਜ਼ਗਾਰੀਆਂ ਪਾਈਆਂ ਜਾਂਦੀਆਂ ਹਨ ?
ਉੱਤਰ-
ਪਰੰਪਰਾਵਾਦੀ ਅਰਥ-ਸ਼ਾਸਤਰੀਆਂ ਅਨੁਸਾਰ ਕਿਸੇ ਵੀ ਅਰਥ-ਵਿਵਸਥਾ ਵਿਚ ਪੂਰਨ ਰੁਜ਼ਗਾਰ ਦੀ ਅਵਸਥਾ ਵਿਚ ਹੇਠ ਲਿਖੀਆਂ ਕਿਸਮਾਂ ਦੀਆਂ ਬੇਰੁਜ਼ਗਾਰੀਆਂ ਪਾਈਆਂ ਜਾਂਦੀਆਂ ਹਨ-

  1. ਇੱਛੁਕ ਬੇਰੁਜ਼ਗਾਰੀ
  2. ਸੰਘਰਸ਼ਾਤਮਕ ਬੇਰੁਜ਼ਗਾਰੀ
  3. ਮੌਸਮੀ ਬੇਰੁਜ਼ਗਾਰੀ
  4. ਸੰਰਚਨਾਤਮਕ ਬੇਰੁਜ਼ਗਾਰੀ
  5. ਤਕਨੀਕੀ ਬੇਰੁਜ਼ਗਾਰੀ ।

ਇੱਛੁਕ ਬੇਰੁਜ਼ਗਾਰੀ ਦੇ ਹੁੰਦੇ ਹੋਏ ਵੀ ਜੇ ਅਰਥ-ਵਿਵਸਥਾ ਵਿਚ ਅਣਇੱਛੁਕ ਬੇਰੁਜ਼ਗਾਰੀ ਨਹੀਂ ਹੈ, ਤਾਂ ਇਸ ਨੂੰ ਪੂਰਨ ਰੁਜ਼ਗਾਰ ਦੀ ਅਵਸਥਾ ਕਿਹਾ ਜਾਵੇਗਾ ।

ਪ੍ਰਸ਼ਨ 7.
ਭਾਰਤ ਵਿਚ ਮੁਦਰਾ ਪੂਰਤੀ ਵਿਚ ਕਿਹੜੇ-ਕਿਹੜੇ ਤੱਤ ਸ਼ਾਮਲ ਕੀਤੇ ਜਾਂਦੇ ਹਨ ?
ਉੱਤਰ-
ਭਾਰਤ ਵਿਚ ਮੁਦਰਾ ਪੂਰਤੀ ਵਿਚ ਹੇਠ ਲਿਖੇ ਤੱਤ ਸ਼ਾਮਲ ਕੀਤੇ ਜਾਂਦੇ ਹਨ-

  1. ਜਨਤਾ ਕੋਲ ਕਰੰਸੀ ਨੋਟ ਅਤੇ ਸਿੱਕੇ (ਰਾਜਸੀ ਕੋਸ਼ ਵਿਚ ਜਮਾਂ ਰਾਸ਼ੀ, ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਦੀ ਕਰੰਸੀ ਨੂੰ ਕੱਢ ਕੇ)
  2. ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਦੀ ਮੰਗ ਜਮਾਂ (ਅੰਤਰ ਬੈਂਕਾਂ ਮੰਗ ਜਮਾਂ ਨੂੰ ਕੱਢ ਕੇ)
  3. ਰਿਜ਼ਰਵ ਬੈਂਕ ਦੇ ਦੂਜੇ ਜਮਾਂ ਖਾਤਿਆਂ ਦੀ ਰਕਮ ਅੰਤਰ-ਰਾਸ਼ਟਰੀ ਕੋਸ਼ ਦੇ ਖਾਤਾ ਸੰਖਿਆ ਵਿਚ ਜਮਾਂ ਰਕਮ ਨੂੰ ਛੱਡ ਕੇ) ।

ਪ੍ਰਸ਼ਨ 8.
ਸਰਕਾਰੀ ਬਜਟ ਤੋਂ ਕੀ ਭਾਵ ਹੈ ? ਇਹ ਕਿੰਨੀਆਂ ਕਿਸਮਾਂ ਦਾ ਹੋ ਸਕਦਾ ਹੈ ?
ਉੱਤਰ-
ਸਰਕਾਰੀ ਬਜਟ ਸਰਕਾਰ ਦੁਆਰਾ ਪ੍ਰਸਤਾਵਿਤ ਸਾਲਾਨਾ ਆਮਦਨ ਅਤੇ ਖ਼ਰਚ ਦਾ ਬਿਓਰਾ ਹੁੰਦਾ ਹੈ । ਸਰਕਾਰ ਦਾ ਬਜਟ ਤਿੰਨ ਕਿਸਮ ਦਾ ਹੋ ਸਕਦਾ ਹੈ-

  • ਘਾਟੇ ਦਾ ਬਜਟ – ਘਾਟੇ ਦਾ ਬਜਟ ਉਹ ਬਜਟ ਹੈ ਜਿਸ ਵਿਚ ਸਰਕਾਰ ਦਾ ਖ਼ਰਚ ਉਸ ਦੀ ਆਮਦਨ ਤੋਂ ਵੱਧ ਹੁੰਦਾ ਹੈ । ਇਸ ਕਿਸਮ ਦਾ ਬਜਟ ਅਭਾਗੀ ਮੰਗ ਦੀ ਸਥਿਤੀ ਵਿਚ ਉੱਚਿਤ ਹੁੰਦਾ ਹੈ ।
  • ਬੱਚਤ ਦਾ ਬਜਟ – ਉਹ ਬਜਟ, ਜਿਸ ਵਿਚ ਸਰਕਾਰੀ ਆਮਦਨ ਉਸ ਦੇ ਖ਼ਰਚ ਦੀ ਤੁਲਨਾ ਵਿਚ ਵੱਧ ਹੁੰਦੀ ਹੈ, ਬੱਚਤ ਦਾ ਬਜਟ ਅਖਵਾਉਂਦਾ ਹੈ । ਇਸ ਕਿਸਮ ਦਾ ਬਜਟ ਬਹੁਤ ਜ਼ਿਆਦਾ ਮੰਗ ਦੀ ਸਥਿਤੀ ਵਿਚ ਉੱਚਿਤ ਹੁੰਦਾ ਹੈ ।
  • ਸੰਤੁਲਿਤ ਬਜਟ – ਉਹ ਬਜਟ, ਜਿਸ ਵਿਚ ਸਰਕਾਰ ਦੀ ਆਮਦਨ ਉਸ ਦੇ ਖ਼ਰਚ ਦੇ ਬਰਾਬਰ ਹੁੰਦੀ ਹੈ, ਸੰਤੁਲਿਤ ਬਜਟ ਅਖਵਾਉਂਦਾ ਹੈ ।

ਪ੍ਰਸ਼ਨ 9.
ਪ੍ਰਤੱਖ ਕਰਾਂ ਦੇ ਕੋਈ ਦੋ ਲਾਭ ਦੱਸੋ ।
ਉੱਤਰ-

  1. ਨਿਆਂਪੂਰਨ – ਪ੍ਰਤੱਖ ਕਰ ਵਧੇਰੇ ਨਿਆਂਪੂਰਨ ਹੁੰਦੇ ਹਨ । ਇਸ ਕਿਸਮ ਦੇ ਕਰ ਲੋਕਾਂ ਦੀ ਕਰ ਦਾਨ ਸਮਰੱਥਾ ਉੱਤੇ ਆਧਾਰਿਤ ਹੁੰਦੇ ਹਨ ।
  2. ਲਚਕਸ਼ੀਲ – ਤੱਖ ਕਰ ਲਚਕਸ਼ੀਲ ਹੁੰਦੇ ਹਨ, ਇਸ ਲਈ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਲੋੜ ਅਨੁਸਾਰ ਘਟਾਇਆ ਜਾ ਸਕਦਾ ਹੈ ।

ਪ੍ਰਸ਼ਨ 10.
ਅਪ੍ਰਤੱਖ ਕਰਾਂ ਦੇ ਕੋਈ ਦੋ ਲਾਭ ਦੱਸੋ ।
ਉੱਤਰ-

  • ਸੁਵਿਧਾਜਨਕ – ਅਪ੍ਰਤੱਖ ਕਰਾਂ ਨੂੰ ਇਸ ਲਈ ਵਧੇਰੇ ਸੁਵਿਧਾਜਨਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਉਸ ਸਮੇਂ ਲਗਾਏ ਜਾਂਦੇ ਹਨ ਜਦੋਂ ਉਪਭੋਗਤਾ ਵਸਤੂਆਂ ਨੂੰ ਖਰੀਦਦਾ ਹੈ ਜਾਂ ਸੇਵਾਵਾਂ ਦਾ ਉਪਭੋਗ ਕਰਦਾ ਹੈ ਜਿਸ ਨਾਲ ਕਿ ਉਹ ਉਨ੍ਹਾਂ ਦੇ ਭਾਰ ਨੂੰ ਮਹਿਸੂਸ ਨਾ ਕਰੇ ।
  • ਕਰ ਚੋਰੀ ਕਠਿਨ – ਇਨ੍ਹਾਂ ਕਰਾਂ ਤੋਂ ਬਚਣਾ ਕਠਿਨ ਹੁੰਦਾ ਹੈ । ਅਜਿਹੇ ਕਰ ਵਸਤੂਆਂ ਨੂੰ ਖਰੀਦਦੇ ਸਮੇਂ ਲਏ ਜਾਂਦੇ ਹਨ । ਇਸ ਲਈ ਲੋਕ ਇਨ੍ਹਾਂ ਤੋਂ ਆਸਾਨੀ ਨਾਲ ਨਹੀਂ ਬਚ ਸਕਦੇ । ਅਪ੍ਰਤੱਖ ਕਰ ਆਮ ਤੌਰ ‘ਤੇ ਵਸਤੂਆਂ ਦੇ ਮੁੱਲ ਵਿੱਚ ਜੁੜੇ ਰਹਿੰਦੇ ਹਨ । ਇਸ ਲਈ ਉਨ੍ਹਾਂ ਤੋਂ ਬਚਣ ਦਾ ਸਿੱਟਾ ਲੋੜਾਂ ਦੀ ਸੰਤੁਸ਼ਟੀ ਤੋਂ ਵਾਂਝਾ ਰਹਿਣਾ ਹੁੰਦਾ ਹੈ ।

ਪ੍ਰਸ਼ਨ 11.
ਸਾਖ ਨਿਯੰਤਰਨ ਦੇ ਉਪਾਵਾਂ ਦੇ ਰੂਪ ਵਿਚ ਬੈਂਕ ਦਰ ਅਤੇ ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਦੀ ਵਿਆਖਿਆ ਕਰੋ ।
ਉੱਤਰ-
ਬੈਂਕ ਦਰ – ਬੈਂਕ ਦਰ ਵਿਆਜ ਦੀ ਉਹ ਘੱਟ ਤੋਂ ਘੱਟ ਦਰ ਹੈ ਜਿਸ ਉੱਤੇ ਕਿਸੇ ਦੇਸ਼ ਦਾ ਕੇਂਦਰੀ ਬੈਂਕ ਦੂਜੇ ਬੈਂਕਾਂ ਨੂੰ ਕਰਜ਼ਾ ਦੇਣ ਲਈ ਤਿਆਰ ਹੁੰਦਾ ਹੈ । ਬੈਂਕ ਦਰ ਦੇ ਵਧਣ ਨਾਲ ਵਿਆਜ ਦੀ ਦਰ ਵਧਦੀ ਹੈ ਅਤੇ ਕਰਜ਼ਾ ਮਹਿੰਗਾ ਹੁੰਦਾ ਹੈ ।

ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ – ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਖੁੱਲ੍ਹੇ ਬਾਜ਼ਾਰ ਵਿਚ ਪ੍ਰਤੀਭੂਤੀਆਂ ਨੂੰ ਖਰੀਦਣ ਅਤੇ ਵੇਚਣ ਤੋਂ ਹੈ । ਮੰਦੇ ਦੀ ਸਥਿਤੀ ਵਿਚ ਕੇਂਦਰੀ ਬੈਂਕ ਖੁੱਲ੍ਹੇ ਬਾਜ਼ਾਰ ਤੋਂ ਪ੍ਰਤੀਭੂਤੀਆਂ ਨੂੰ ਖਰੀਦਦਾ ਹੈ । ਇਸ ਦੇ ਫਲਸਰੂਪ ਸਾਖ ਦਾ ਵਿਸਤਾਰ ਹੁੰਦਾ ਹੈ ਅਤੇ ਮੰਗ ਵਿਚ ਵਾਧਾ ਹੁੰਦਾ ਹੈ । ਦੂਜੇ ਪਾਸੇ ਤੇਜ਼ੀ ਦੀ ਸਥਿਤੀ ਵਿਚ ਕੇਂਦਰੀ ਬੈਂਕ ਪ੍ਰਤੀਭੁਤੀਆਂ ਨੂੰ ਵੇਚਦਾ ਹੈ ਜਿਸ ਦੇ ਫਲਸਰੂਪ ਸਾਖ ਦਾ ਸੰਕੁਚਨ ਹੁੰਦਾ ਹੈ ਅਤੇ ਮੰਗ ਵਿਚ ਕਮੀ ਹੁੰਦੀ ਹੈ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 12.
ਸਾਖ ਨਿਯੰਤਰਨ ਦੇ ਉਪਾਵਾਂ ਦੇ ਰੂਪ ਵਿਚ ਨਿਊਨਤਮ ਨਕਦ ਧਨ ਅਨੁਪਾਤ ਅਤੇ ਤਰਲਤਾ ਅਨੁਪਾਤ ਦੀ ਵਿਆਖਿਆ ਕਰੋ ।
ਉੱਤਰ-
ਨਿਊਨਤਮ ਨਕਦ ਧਨ – ਸਾਰੀਆਂ ਬੈਂਕਾਂ ਨੂੰ ਆਪਣੀ ਜਮਾਂ ਰਕਮ ਦਾ ਇਕ ਨਿਸਚਿਤ ਪ੍ਰਤੀਸ਼ਤ ਨਕਦ ਧਨ ਦੇ ਰੂਪ ਵਿਚ ਕੇਂਦਰੀ ਬੈਂਕ ਕੋਲ ਰੱਖਣਾ ਪੈਂਦਾ ਹੈ । ਇਸ ਲਈ ਮੰਦੇ ਦੀ ਸਥਿਤੀ ਵਿਚ ਨਿਊਨਤਮ ਨਕਦ ਨਿਧੀ ਅਨੁਪਾਤ ਨੂੰ ਘੱਟ ਕਰ ਦਿੱਤਾ ਜਾਂਦਾ ਹੈ ਅਤੇ ਤੇਜ਼ੀ ਦੀ ਅਵਸਥਾ ਵਿਚ ਇਸ ਨੂੰ ਵਧਾ ਦਿੱਤਾ ਜਾਂਦਾ ਹੈ ।

ਤਰਲਤਾ ਅਨੁਪਾਤ – ਹਰ ਬੈਂਕ ਨੂੰ ਆਪਣੀ ਜਮ੍ਹਾਂ ਰਾਸ਼ੀ ਦਾ ਇਕ ਨਿਸਚਿਤ ਅਨੁਪਾਤ ਆਪਣੇ ਕੋਲ ਹੀ ਨਕਦ ਰਕਮ ਦੇ ਰੂਪ ਵਿਚ ਰੱਖਣਾ ਪੈਂਦਾ ਹੈ । ਇਸ ਨੂੰ ਤਰਲਤਾ ਅਨੁਪਾਤ ਕਹਿੰਦੇ ਹਨ | ਬੈਂਕ ਇਹ ਰਕਮ ਉਧਾਰ ਨਹੀਂ ਦੇ ਸਕਦੀ । ਮੰਦੇ ਦੀ ਸਥਿਤੀ ਵਿਚ ਕੇਂਦਰੀ ਬੈਂਕ ਤਰਲਤਾ ਅਨੁਪਾਤ ਨੂੰ ਘੱਟ ਕਰ ਦਿੰਦੀ ਹੈ ਅਤੇ ਤੇਜ਼ੀ ਦੀ ਸਥਿਤੀ ਵਿਚ ਤਰਲਤਾ ਅਨੁਪਾਤ ਨੂੰ ਵਧਾ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਸੰਰਚਨਾਤਮਕ ਬੇਰੁਜ਼ਗਾਰੀ ਅਤੇ ਤਕਨੀਕੀ ਬੇਰੁਜ਼ਗਾਰੀ ਵਿਚ ਕੀ ਅੰਤਰ ਹੈ ?
ਉੱਤਰ-

ਸੰਰਚਨਾਤਮਕ ਬੇਰੁਜ਼ਗਾਰੀ ਤਕਨੀਕੀ ਬੇਰੁਜ਼ਗਾਰੀ
(i) ਸੰਰਚਨਾਤਮਕ ਬੇਰੁਜ਼ਗਾਰੀ ਤੋਂ ਭਾਵ ਉਸ ਅਰਥ-ਵਿਵਸਥਾ ਤੋਂ ਹੈ ਜਿਸ ਵਿਚ ਅਰਥ-ਵਿਵਸਥਾ ਵਿਚ ਹੋਣ ਵਾਲੇ ਸੰਰਚਨਾਤਮਕ ਪਰਿਵਰਤਨਾਂ ਕਾਰਨ ਬੇਰੁਜ਼ਗਾਰੀ ਹੁੰਦੀ ਹੈ । (i) ਤਕਨੀਕੀ ਬੇਰੁਜ਼ਗਾਰੀ ਤੋਂ ਭਾਵ ਉਸ ਬੇਰੁਜ਼ਗਾਰੀ ਤੋਂ ਹੈ ਜੋ ਉਤਪਾਦਨ ਦੀਆਂ ਤਕਨੀਕਾਂ ਵਿਚ ਹੋਣ ਵਾਲੇ ਪਰਿਵਰਤਨਾਂ ਕਾਰਨ ਪੈਦਾ ਹੁੰਦੀ ਹੈ ।
(ii) ਇਸਦੇ ਪੈਦਾ ਹੋਣ ਦਾ ਮੁੱਖ ਕਾਰਨ ਦੇਸ਼ ਦੇ ਨਿਰਯਾਤ ਵਪਾਰ ਵਿਚ ਹੋਣ ਵਾਲਾ ਪਰਿਵਰਤਨ ਹੈ । (ii) ਇਹ ਇਸ ਲਈ ਪੈਦਾ ਹੁੰਦੀ ਹੈ ਕਿਉਂਕਿ ਮਜ਼ਦੂਰਾਂ ਨੂੰ ਨਵੀਂ ਤਕਨੀਕ ਦਾ ਘੱਟ ਗਿਆਨ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਬੇਰੋਜ਼ਗਾਰੀ ਦੇ ਆਮ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਬੇਰੋਜ਼ਗਾਰੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿ ਬਾਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਤਾਂ ਕਰਨਾ ਚਾਹੁੰਦਾ ਹੈ ਪਰ ਉਸਨੂੰ ਕੰਮ ਨਹੀਂ ਮਿਲ ਰਿਹਾ ਹੈ । ਬੇਰੋਜ਼ਗਾਰੀ ਦੀ ਪਰਿਭਾਸ਼ਾ ਹਰ ਦੇਸ਼ ਵਿਚ ਅਲੱਗ-ਅਲੱਗ ਹੁੰਦੀ ਹੈ, ਜਿਵੇਂ ਅਮਰੀਕਾ ਵਿਚ ਜੇਕਰ ਕਿਸੇ ਵਿਅਕਤੀ ਨੂੰ ਉਸਦੀ ਪੜ੍ਹਾਈ-ਲਿਖਾਈ (Qualification) ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲਦੀ ਹੈ ਤਾਂ ਉਸਨੂੰ ਬੇਰੋਜ਼ਗਾਰ ਮੰਨਿਆ ਜਾਂਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਹੇਠਾਂ ਲਿਖੀ ਤਰ੍ਹਾਂ ਦੀ ਬੇਰੋਜ਼ਗਾਰੀ ਪਾਈ ਜਾਂਦੀ ਹੈ ।

1. ਮੌਸਮੀ ਬੇਰੋਜ਼ਗਾਰੀ (Seasonal Unemployment) – ਇਸ ਪ੍ਰਕਾਰ ਦੀ ਬੇਰੋਜ਼ਗਾਰੀ ਖੇਤੀ ਖੇਤਰ ਵਿਚ ਪਾਈ ਜਾਂਦੀ ਹੈ । ਖੇਤੀ ਵਿਚ ਲੱਗੇ ਲੋਕਾਂ ਨੂੰ ਖੇਤੀ ਦੀ ਜੁਤਾਈ, ਬੁਣਾਈ, ਕਢਾਈ ਆਦਿ ਕੰਮਾਂ ਦੇ ਸਮੇਂ ਤਾਂ ਰੋਜ਼ਗਾਰ ਮਿਲਦਾ ਹੈ ਪਰ ਜਿਵੇਂ ਹੀ ਖੇਤੀ ਦਾ ਕੰਮ ਖ਼ਤਮ ਹੋ ਜਾਂਦਾ ਹੈ ਤਾਂ ਖੇਤੀ ਵਿਚ ਲੱਗੇ ਲੋਕ ਬੇਰੋਜ਼ਗਾਰ ਹੋ ਜਾਂਦੇ ਹਨ ।

2. ਛਿਪੀ ਹੋਈ ਬੇਰੋਜ਼ਗਾਰੀ (Disguised Unemployment) – ਛਿਪੀ ਹੋਈ ਬੇਰੋਜ਼ਗਾਰੀ ਉਸ ਬੇਰੋਜ਼ਗਾਰੀ ਨੂੰ ਕਹਿੰਦੇ ਹਨ ਜਿਸ ਵਿਚ ਕੁੱਝ ਲੋਕਾਂ ਦੀ ਉਤਪਾਦਤਾ ਜ਼ੀਰੋ ਹੁੰਦੀ ਹੈ ਅਰਥਾਤ ਜੇਕਰ ਇਨ੍ਹਾਂ ਲੋਕਾਂ ਨੂੰ ਉਸ ਕੰਮ ਤੋਂ ਹਟਾ ਵੀ ਲਿਆ ਜਾਵੇ ਤਾਂ ਵੀ ਉਤਪਾਦਨ ਵਿਚ ਕੋਈ ਫ਼ਰਕ ਨਹੀਂ ਆਏਗਾ । ਜਿਵੇਂ-ਜੇਕਰ ਕਿਸੇ ਫੈਕਟਰੀ ਵਿਚ 100 ਬੂਟਾਂ ਦਾ ਬਣਾਉਣ ਦਾ ਕੰਮ 10 ਲੋਕ ਕਰ ਰਹੇ ਹਨ ਅਤੇ ਜੇਕਰ ਇਨ੍ਹਾਂ ਵਿਚੋਂ 3 ਲੋਕ ਬਾਹਰ ਕੱਢ ਦਿੱਤੇ ਜਾਣ ਤਾਂ ਵੀ 100 ਬੂਟ ਹੀ ਬੰਣਦੇ ਹਨ ਤਾਂ ਇਨ੍ਹਾਂ ਕੱਢੇ ਗਏ 3 ਲੋਕਾਂ ਨੂੰ ਛਿਪੇ ਬੇਰੋਜ਼ਗਾਰ ਕਿਹਾ ਜਾਵੇਗਾ । ਭਾਰਤੀ ਖੇਤੀ ਵਿਚ ਇਸ ਪ੍ਰਕਾਰ ਦੀ ਬੇਰੋਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ।

3. ਸੰਰਚਨਾਤਮਕ ਬੇਰੋਜ਼ਗਾਰੀ (Structural Unemployment) – ਸੰਰਚਨਾਤਮਕ ਬੇਰੋਜ਼ਗਾਰੀ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਬਜ਼ਾਰ ਵਿਚ ਲੰਬੇ ਸਮੇਂ ਦੀਆਂ ਸਥਿਤੀਆਂ ਵਿਚ ਬਦਲਾਅ ਆਉਂਦਾ ਹੈ । ਉਦਾਹਰਨ ਦੇ ਲਈ ਭਾਰਤ ਵਿਚ ਸਕੂਟਰ ਦਾ ਉਤਪਾਦਨ ਬੰਦ ਹੋ ਗਿਆ ਹੈ ਅਤੇ ਕਾਰ ਦਾ ਉਤਪਾਦਨ ਵੱਧ ਰਿਹਾ ਹੈ । ਇਸ ਨਵੇਂ ਵਿਕਾਸ ਦੇ ਕਾਰਨ ਸਕੂਟਰ ਦੇ ਉਤਪਾਦਨ ਵਿਚ ਲੱਗੇ ਮਿਸਤਰੀ ਬੇਰੋਜ਼ਗਾਰ ਹੋ ਗਏ ਅਤੇ ਕਾਰ ਬਣਾਉਣ ਵਾਲਿਆਂ ਦੀ ਮੰਗ ਵੱਧ ਗਈ ਹੈ । ਇਸ ਪ੍ਰਕਾਰ ਦੀ ਬੇਰੋਜ਼ਗਾਰੀ ਦੇਸ਼ ਵਿਚ ਆਰਥਿਕ ਸੰਰਚਨਾ ਵਿਚ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ ।

4. ਚੱਕਰੀ ਬੇਰੋਜ਼ਗਾਰੀ (Cyclical Unemployment) – ਇਸ ਪ੍ਰਕਾਰ ਦੀ ਬੇਰੋਜ਼ਗਾਰੀ ਅਰਥ ਵਿਵਸਥਾ ਵਿਚ ਚੱਕਰੀ ਪ੍ਰਕਾਰ ਉਤਾਰ-ਚੜਾਅ ਦੇ ਕਾਰਨ ਪੈਦਾ ਹੁੰਦੀ ਹੈ । ਜਦੋਂ ਅਰਥ-ਵਿਵਸਥਾ ਵਿਚ ਤਰੱਕੀ ਦਾ ਦੌਰ ਹੁੰਦਾ ਹੈ ਤਾਂ ਉਤਪਾਦਨ ਵਧਦਾ ਹੈ, ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੁੰਦੇ ਹਨ ਅਤੇ ਜਦੋਂ ਅਰਥ-ਵਿਵਸਥਾ ਵਿਚ ਮੰਦੀ ਦਾ ਦੌਰ ਆਉਂਦਾ ਹੈ ਤਾਂ ਉਤਪਾਦਨ ਘਟ ਜਾਂਦਾ ਹੈ ਅਤੇ ਘੱਟ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਬੇਰੋਜ਼ਗਾਰੀ ਵੱਧਦੀ ਹੈ ।

5. ਤਿਰੋਧਾਤਮਕ ਬੇਰੋਜ਼ਗਾਰੀ (Functional Unemployment) – ਉਹ ਵਿਅਕਤੀ ਜੋ ਇਕ ਰੋਜ਼ਗਾਰ ਨੂੰ ਛੱਡ ਕੇ ਕਿਸੇ ਦੁਸਰੇ ਰੋਜ਼ਗਾਰ ਵਿਚ ਚਲਾ ਜਾਂਦਾ ਹੈ ਤਾਂ ਦੋਵਾ ਰੋਜ਼ਗਾਰਾਂ ਦੇ ਸਮੇਂ ਵਿਚ ਉਹ ਬੇਰੋਜ਼ਗਾਰ ਹੋ ਸਕਦਾ ਹੈ, ਜਾਂ ਇੰਝ ਹੋ ਸਕਦਾ ਹੈ ਕਿ ਨਵੀਂ ਤਕਨੀਕ ਦੇ ਪ੍ਰਯੋਗ ਦੇ ਕਾਰਨ ਇਕ ਵਿਅਕਤੀ ਇਕ ਰੋਜ਼ਗਾਰ ਤੋਂ ਨਿਕਲ ਕੇ ਜਾਂ ਕੱਢ ਦਿੱਤੇ ਜਾਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਕਰ ਰਿਹਾ ਹੋਵੇ, ਤਾਂ ਪੁਰਾਣੀ ਨੌਕਰੀ ਛੱਡਣ ਅਤੇ ਨਵਾਂ ਰੋਜ਼ਗਾਰ ਪਾਉਣ ਦੇ ਸਮੇਂ ਦੀ ਬੇਰੋਜ਼ਗਾਰੀ ਨੂੰ ਪ੍ਰਤਿਰੋਧਾਤਕ ਬੇਰੋਜ਼ਗਾਰੀ ਕਿਹਾ ਜਾਂਦਾ ਹੈ ।

6. ਇੱਛੁਕ ਬੇਰੋਜ਼ਗਾਰੀ (Voluntary Unemployment) – ਉਹ ਵਿਅਕਤੀ ਜੋ ਬਾਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਨਹੀਂ ਹੈ ਅਰਥਾਤ ਉਹ ਜ਼ਿਆਦਾ ਮਜ਼ਦੂਰੀ ਦੀ ਮੰਗ ਕਰ ਰਿਹਾ ਹੈ ਜੋ ਉਸਨੂੰ ਮਿਲ ਨਹੀਂ ਰਹੀ ਹੈ ਇਸ ਕਾਰਨ ਉਹ ਬੇਰੋਜ਼ਗਾਰ ਹੈ ।

7. ਖੁੱਲ੍ਹੀ ਜਾਂ ਅਣ-ਇੱਛੁਕ ਬੇਰੋਜ਼ਗਾਰੀ (Open or Involuntary Unemployment) – ਉਹ ਵਿਅਕਤੀ ਜੋ ਬਜ਼ਾਰ ਵਿਚ ਪ੍ਰਚਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਹੈ ਪਰ ਫਿਰ ਵੀ ਉਸਨੂੰ ਕੰਮ ਨਹੀਂ ਮਿਲ ਰਿਹਾ ਤਾਂ ਉਹ ਅਣਇੱਛੁਕ ਬੇਰੋਜ਼ਗਾਰ ਕਿਹਾ ਜਾਏਗਾ ਤਾਂ ਇਸ ਪ੍ਰਕਾਰ ਤੁਸੀ ਪੜ੍ਹਿਆ ਕਿ ਬੇਰੋਜ਼ਗਾਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਅਤੇ ਭਾਰਤ ਵਿਚ ਕਿਸੇ ਪ੍ਰਕਾਰ ਦੀ ਬੇਰੋਜ਼ਗਾਰੀ ਪਾਈ ਜਾਂਦੀ ਹੈ । ਇਸ ਤੋਂ ਇਲਾਵਾ ਕੁੱਝ ਅਜਿਹੇ ਬੇਰੋਜ਼ਗਾਰ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਜ਼ਦੂਰੀ ਵੀ ਠੀਕ ਮਿਲ ਸਕਦੀ ਹੈ ਪਰ ਫਿਰ ਵੀ ਇਹ ਲੋਕ ਕੰਮ ਨਹੀਂ ਕਰਨਾ ਚਾਹੁੰਦੇ ਹਨ ਜਿਵੇਂ-ਭਿਖਾਰੀ, ਸਾਧੂ ਅਤੇ ਅਮੀਰ ਬਾਪ ਦੇ ਬੇਟੇ ਆਦਿ ।

PSEB 10th Class SST Solutions Economics Chapter 1 ਮੁੱਢਲੀਆਂ ਧਾਰਨਾਵਾਂ : (Basic Concepts)

ਪ੍ਰਸ਼ਨ 2.
ਭਾਰਤ ਸਰਕਾਰ ਦੁਆਰਾ ਗਰੀਬੀ ਹਟਾਉਣ ਲਈ ਸ਼ੁਰੂ ਕੀਤੀਆਂ ਗਈਆਂ · ਯੋਜਨਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸਰਕਾਰ ਨੇ ਗਰੀਬੀ ਹਟਾਉਣ ਲਈ ਹੇਠਾਂ ਲਿਖੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ-
1. ਰਾਸ਼ਟਰੀ ਮੀਨ ਰੋਜ਼ਗਾਰ ਗਰੰਟੀ ਅਧਿਨਿਯਮ (ਮਨਰੇਗਾ)-ਮਨਰੇਗਾ ਬਿੱਲ ਸਾਲ 2005 ਵਿਚ ਪਾਸ਼ ਹੋਇਆ ਸੀ ਅਤੇ ਇਹ ਸਾਲ 2006 ਤੋਂ ਪ੍ਰਭਾਵੀ ਹੋ ਗਿਆ ਸੀ । ਇਹ ਸਾਲ 2008 ਵਿਚ ਮਨਰੇਗਾ ਤੋਂ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਰੰਟੀ ਅਧਿਨਿਯਮ (ਮਨਰੇਗਾ) ਬਣ ਗਿਆ । ਇਸ ਯੋਜਨਾ ਦੇ ਅਨੁਸਾਰ, ਪੂਰੇ ਦੇਸ਼ ਦੇ ਪਿੰਡਾਂ ਦੇ ਲੋਕਾਂ ਦੇ ਲਈ 100 ਦਿਨ ਦੇ ਕੰਮ ਦੀ ਗਰੰਟੀ ਦਿੱਤੀ ਜਾਂਦੀ ਹੈ । ਇਹ ਇਕ ਸਫ਼ਲ ਯੋਜਨਾ ਰਹੀ ਹੈ, ਕਿਉਂਕਿ ਇਸਦੇ ਕਾਰਨ ਪਿੰਡਾਂ ਦੇ ਇਲਾਕਿਆਂ ਦੇ ਗ਼ਰੀਬ ਲੋਕਾਂ ਦੀ ਆਮਦਨੀ ਦੇ ਵਿਚ ਵਾਧਾ ਹੋਇਆ ਹੈ । ਇਹ ਯੋਜਨਾ ਲੋਕਾਂ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਮੌਕੇ ਪ੍ਰਦਾਨ ਕਰਦੀ ਹੈ । ਜਦੋਂ ਕਿ ਇਸ ਵਿਚ ਜ਼ਿਆਦਾਤਰ ਅਕੁਸ਼ਲ ਸਰੀਰਿਕ ਕਿਰਤ ਸ਼ਾਮਿਲ ਹੈ, ਪਰ ਫਿਰ ਵੀ ਇਹ ਆਰਥਿਕ ਤੌਰ ਤੇ ਗ਼ਰੀਬ ਲੋਕਾਂ ਦੇ ਲਈ ਕੁੱਝ ਸੁਰੱਖਿਆ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ । ਇਸ ਯੋਜਨਾ ਤੋਂ ਮਿਲਣ ਵਾਲੀ ਸੰਪੱਤੀ ਬਣਾਉਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿਚ ਵੀ ਸੁਧਾਰ ਹੁੰਦਾ ਹੈ । ਇਹ ਕਾਰਜਕ੍ਰਮ ਮੁੱਢਲੇ ਤੌਰ ਤੇ ਸ਼ਾਮੀਨ ਵਿਕਾਸ ਮੰਤਾਲਯ ਦੁਆਰਾ ਚਲਾਇਆ ਗਿਆ ਹੈ ।

2. ਇੰਦਰਾ ਆਵਾਸ ਯੋਜਨਾ (ਆਈਏਵਾਈ – ਇੰਦਰਾ ਆਵਾਸ ਯੋਜਨਾ ਪੇਂਡੂ ਲੋਕਾਂ ਨੂੰ ਆਵਾਸ ਪ੍ਰਦਾਨ ਕਰਦੀ ਹੈ । ਇਸ ਯੋਜਨਾ ਦਾ ਉਦੇਸ਼ ਪੂਰੇ ਦੇਸ਼ ਦੇ ਗ਼ਰੀਬ ਲੋਕਾਂ ਨੂੰ 20 ਲੱਖ ਆਵਾਸ ਪ੍ਰਦਾਨ ਕਰਨਾ ਹੈ ਅਤੇ ਜਿਨ੍ਹਾਂ ਵਿਚੋਂ 65% ਲਾਭ ਪ੍ਰਾਪਤ ਕਰਨ ਵਾਲੇ ਗ੍ਰਾਮੀਨ ਇਲਾਕਿਆਂ ਦੇ ਹਨ । ਇਸ ਯੋਜਨਾ ਦੇ ਅਨੁਸਾਰ, ਜੋ ਲੋਕ ਆਪਣਾ ਘਰ ਬਣਾਉਣ ਵਿੱਚ ਸਮਰੱਥ ਨਹੀਂ ਹਨ, ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਸਬਸਿਡੀ ਵਾਲੇ ਕਰਜ਼ ਪ੍ਰਦਾਨ ਕੀਤੇ ਜਾਂਦੇ ਹਨ । ਇਸ ਯੋਜਨਾ ਨੂੰ ਮੁੱਢਲੇ ਰੂਪ ਤੇ ਸਾਲ 1985 ਵਿਚ ਸ਼ੁਰੂ ਕੀਤਾ ਗਿਆ ਸੀ ਪਰ ਫਿਰ ਸਾਲ 1990 ਤੋਂ ਸਾਲ 1991 ਵਿੱਚ ਇਸਦਾ ਨਵੀਨੀਕਰਨ ਕੀਤਾ ਗਿਆ ਸੀ ।

3. ਏਕੀਕ੍ਰਿਤ ਗਾਮੀਨ ਵਿਕਾਸ ਯੋਜਨਾਵਾਂ (ਆਈਆਰਡੀਪੀ) – ਏਕਾਕ੍ਰਿਤ ਗਾਮੀਨ ਵਿਕਾਸ ਯੋਜਨਾ ਨੂੰ ਦੁਨੀਆ ਵਿਚ ਆਪਸੀ ਤਰ੍ਹਾਂ ਦੀ ਸਭ ਤੋਂ ਵਿਲੱਖਣਯੋਗ ਯੋਜਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ । ਇਹ ਯੋਜਨਾ ਭਾਰਤ ਵਿਚ ਸਭ ਤੋਂ ਗ਼ਰੀਬ ਲੋਕਾਂ ਦੇ ਲਈ ਆਮਦਨੀ ਦੀ ਕਮੀ ਤੋਂ ਪੈਦਾ ਪਰੇਸ਼ਾਨੀਆਂ ਜਾਂ ਮੁਸੀਬਤਾਂ ਨੂੰ ਦੂਰ ਕਰਨ ਦੇ ਲਈ ਅਤੇ ਸੰਪਤੀਆਂ ਪ੍ਰਦਾਨ ਕਰਨ ਲਈ ਬਣਾਈ ਗਈ ਹੈ । ਇਸ ਯੋਜਨਾ ਦੇ ਅਨੁਸਾਰ ਚੁਣੇ ਗਏ ਸਥਾਨਾਂ ਤੇ ਸਾਲ 1980 ਤਕ ਪੂਰਾ ਦੇਸ਼ ਇਸ ਯੋਜਨਾ ਦੇ ਘੇਰੇ ਵਿਚ ਆ ਗਿਆ ਸੀ । ਇਸ ਯੋਜਨਾ ਦਾ ਮੁੱਖ ਉਦੇਸ਼ ਸਥਾਈ ਸੰਪੱਤੀ ਬਣਾਉਣਾ ਅਤੇ ਉਨ੍ਹਾਂ ਨੂੰ ਮਿੱਥੇ ਹੋਏ ਪਰਿਵਾਰਾਂ ਨੂੰ ਕੰਮ ਪ੍ਰਦਾਨ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਗਰੀਬੀ ਰੇਖਾ ਤੋਂ ਉਪਰ ਲਿਆਇਆ ਜਾ ਸਕੇ । ਇਸ ਯੋਜਨਾ ਦੀ ਸਵ-ਰੋਜ਼ਗਾਰ ਯੋਜਨਾ ਇਸਦਾ ਇਕ ਪ੍ਰਮੁੱਖ ਅੰਗ ਹੈ ।

ਭਾਰਤ ਵਿਚ ਗ਼ਰੀਬੀ ਹਟਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਕੁੱਝ ਹੋਰ ਯੋਜਨਾਵਾਂ ਹੇਠਾਂ ਲਿਖੀਆਂ ਹਨ ।

  • ਅੰਨਪੂਰਨ ਯੋਜਨਾ ।
  • ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਯੋਜਨਾ (ਏਨਆਈਪੀ)
  • ਰਾਸ਼ਟਰੀ ਮਾਤ੍ਰਤਵ ਲਾਭ ਯੋਜਨਾ ਏਨਐਮਬੀਏਸ)
  • ਗ੍ਰਾਮੀਣ ਕਿਰਤ ਰੋਜ਼ਗਾਰ ਗਰੰਟੀ ਯੋਜਨਾ (ਆਰਏਲਈਜੀਪੀ)
  • ਰਾਸ਼ਟਰੀ ਬਿਰਧ ਅਵਸਥਾ ਪੈਂਸ਼ਨ ਯੋਜਨਾ (ਏਨਐਏਪੀਏਸ) .
  • ਜਵਾਹਰ ਰੋਜ਼ਗਾਰ ਯੋਜਨਾ (ਜੇਆਰਵਾਈ)
  • ਬੰਦੂਆ ਮੁਕਤੀ ਮੋਰਚਾਂ ‘
  • ਸਵਰਨ ਜਯੰਤੀ, ਗ੍ਰਾਮ ਸ਼ੈਰੋਜ਼ਗਾਰ ਯੋਜਨਾ.
  • ਸੰਪੱਤੀ ਦੇ ਕੇਂਦਰੀਕਰਨ ਨੂੰ ਰੋਕਣ ਦੇ ਲਈ ਕਾਨੂੰਨ ਦਾ ਸੰਸ਼ੋਧਨ ਕਰਨਾ ।
  • ਰਾਸ਼ਟਰੀ ਸਮਾਜਿਕ ਸਹਾਇਤਾ ਯੋਜਨਾ (ਏਨਏਸਪੀ)
  • ਗ੍ਰਾਮੀਣ ਆਵਾਸ ਯੋਜਨਾ
  • ਛੋਟੀ ਕਿਸਾਨ ਵਿਕਾਸ ਯੋਜਨਾ (ਏਸਏਫਡੀਪੀ)
  • ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ।
  • ਸੋਕਾ ਖੇਤਰ ਵਿਕਾਸ ਯੋਜਨਾ (ਡੀਏਡੀਪੀ)
  • ਨਹਿਰੂ ਰੋਜ਼ਗਾਰ ਯੋਜਨਾ (ਏਨਆਰਵਾਈ)
  • ਵੀਹ ਅੰਕੀ ਯੋਜਨਾ
  • ਸ਼ਹਿਰੀ ਗ਼ਰੀਬਾਂ ਦੇ ਲਈ ਆਮ ਰੋਜ਼ਗਾਰ ਯੋਜਨਾ (ਏਸਈਪੀਯੂਪੀ)
  • ਕਾਰਜ ਯੋਜਨਾ ਦੇ ਲਈ ਭੋਜਨ
  • ਪ੍ਰਧਾਨ ਮੰਤਰੀ ਦੀ ਏਕੀਕ੍ਰਿਤ ਸ਼ਹਿਰੀ ਗ਼ਰੀਬੀ ਹਟਾਓ ਯੋਜਨਾ (ਪੀਏਮਆਈਯੂਪੀਈਪੀ)
  • ਘੱਟ ਤੋਂ ਘੱਟ ਜ਼ਰੂਰਤ ਯੋਜਨਾ (ਏਮਏਨਪੀ)

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

Punjab State Board PSEB 10th Class Social Science Book Solutions Geography Source Based Questions and Answers.

PSEB Solutions for Class 10 Social Science Geography Source Based Questions and Answers

1. ਇੰਨੀ ਜ਼ਿਆਦਾ ਵਿਸ਼ਾਲਤਾ ਦੇ ਕਾਰਨ ਹੀ ਭਾਰਤ ਨੂੰ ਇਕ ਉਪ-ਮਹਾਂਦੀਪ (Indian Sub-continent) ਦਾ ਦਰਜਾ ਵੀ ਦਿੱਤਾ ਹੋਇਆ ਹੈ ।ਉਪ-ਮਹਾਂਦੀਪ ਇਕ ਉਹ ਵਿਸ਼ਾਲ ਤੇ ਸੁਤੰਤਰ ਇਲਾਕਾ ਹੁੰਦਾ ਹੈ, ਜਿਸ ਦੇ ਭੂ-ਭਾਗ ਦੀਆਂ ਸੀਮਾਵਾਂ ਵੱਖੋ-ਵੱਖਰੀਆਂ ਸਥੱਲ-ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ ਜੋ ਕਿ ਇਸ ਨੂੰ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ | ਭਾਰਤ ਨੂੰ ਵੀ ਉੱਤਰ ਦਿਸ਼ਾ ਵਿਚ ਹਿਮਾਲਿਆ ਤੋਂ ਪਾਰ ਅਗੀਲ (Aghil), ਮੁਜ਼ਤਘ (Muztgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਤੇ ਜਾਸਕਰ ਪਰਬਤ ਸ਼੍ਰੇਣੀਆਂ ਤਿੱਬਤ ਤੋਂ ਦੱਖਣੀ ਦਿਸ਼ਾ ਵੱਲ ਪਾਕ-ਜਲਡਮਰੂ ਤੇ ਮਨਾਰ ਦੀ ਖਾੜੀ ਸ਼੍ਰੀਲੰਕਾ ਤੋਂ; ਪੂਰਬੀ ਦਿਸ਼ਾ ਵਿਚ ਅਰਾਕਾਨ ਯੋਮਾ ਮਿਆਂਮਾਰ (ਬਰਮਾ) ਤੋਂ, ਅਤੇ ਪੱਛਮ ਵਿਚ ਵਿਸ਼ਾਲ ਥਾਰ ਮਾਰੂਥਲ ਪਾਕਿਸਤਾਨ ਤੋਂ ਵੱਖ ਕਰ ਦਿੰਦੇ ਹਨ | ਭਾਰਤ ਦੇ ਇੰਨੇ ਵਿਸ਼ਾਲ ਖੇਤਰ ਦੇ ਕਾਰਣ ਹੀ ਅਨੇਕਾਂ ਸਭਿਆਚਾਰਕ, ਆਰਥਿਕ ਤੇ ਸਮਾਜਿਕ ਭਿੰਨਤਾਵਾਂ ਮਿਲਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਦੇਸ਼ ਵਿਚ ਜਲਵਾਯੂ, ਸੰਸਕ੍ਰਿਤੀ ਆਦਿ ਵਿਚ ਏਕਤਾ ਮਿਲਦੀ ਹੈ ।

ਪ੍ਰਸ਼ਨ-
1. ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
2. ਭਾਰਤ ਦੀ ‘ਅਨੇਕਤਾ ਵਿਚ ਏਕਤਾ’ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ?
ਉੱਤਰ-
1. ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ । ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ । ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ । ਭਾਰਤ ਦੇ ਉੱਤਰ ਵਿਚ ਹਿਮਾਲਾ ਤੋਂ ਪਾਰ ਅਨਿਲ (Agill), ਮੁਜਤਘ (Mugtgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਉਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ । ਦੱਖਣ ਵਿਚ ਪਾਕ ਜਲਡਮਰੂ ਮੱਧ ਅਤੇ ਮਹਾਂਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ । ਪੂਰਬ ਵਿਚ ਅਰਾਕਾਨ ਯੋਮਾ ਇਸਨੂੰ ਮਯਨਮਾਰ ਤੋਂ ਵੱਖ ਕਰਦੇ ਹਨ । ਬਾਰ ਦਾ ਮਾਰੂਥਲ ਉਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ । ਇੰਨਾ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉੱਪ-ਮਹਾਂਦੀਪ ਨਹੀਂ ਆਖ ਸਕਦੇ ।
ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ ।

2. ਭਾਰਤ ਅਨੇਕਤਾਵਾਂ ਦਾ ਦੇਸ਼ ਹੈ । ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ । ਭਾਰਤੀ । ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-

(i) ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ । ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਆਰਥਿਕ ਹਾਲਤ ਵੀ ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ । ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ
ਮਿਲਦੀ ਹੈ ।

(ii) ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ । ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨਿਆ ਹੈ । ਦੁਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ । ਤਿਪੁਤੀ, ਜਗਨਨਾਥ ਪੁਰੀ, ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ । ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ ।

(iii) ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ ।ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ | ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਤ ਸੰਬੰਧੀ ਪ੍ਰਸ਼ਨ ਹਿੰਦੀ ਰਾਸ਼ਟਰ ਭਾਸ਼ਾ ਹੈ । ਇਨ੍ਹਾਂ ਸਭਨਾਂ ਨੇ ਮਿਲ ਕੇ ਇਕ-ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ । ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ ।

(iv) ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ ।

(iv) ਪ੍ਰਵਾਸ-ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ । ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕ-ਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ । ਇਸ ਤਰ੍ਹਾਂ ਉਹ ਇਕ-ਦੂਸਰੇ ਦੇ ਨੇੜੇ ਆਏ ਹਨ ।
ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

2. ਹਿਮਾਲਿਆ ਦੇ ਨਾਲ ਲੱਗਦੇ ਉੱਤਰੀ ਵਿਸ਼ਾਲ ਮੈਦਾਨ ਦੇਸ਼ ਦੀ 40% ਵਸੋਂ ਨੂੰ ਸੰਭਾਲਦੇ ਹਨ । ਇਹਨਾਂ ਦੀ ਉਪਜਾਊ ਮਿੱਟੀ, ਢੁੱਕਵੀਂ ਜਲਵਾਯੂ ਅਤੇ ਪੱਧਰੇ ਧਰਾਤਲ ਨੇ ਦਰਿਆਵਾਂ, ਨਹਿਰਾਂ, ਸੜਕਾਂ, ਰੇਲਾਂ ਤੇ ਸ਼ਹਿਰਾਂ ਦੇ ਪਸਾਰੇ ਲਈ ਅਤੇ ਸੰਘਣੀ ਖੇਤੀਬਾੜੀ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਦਿੱਤਾ ਹੈ । ਇਸ ਕਰਕੇ ਇਹ ਮੈਦਾਨੀ ਖੇਤਰ ਅੰਨ ਦਾ ਭੰਡਾਰ ਹੋਣ ਕਰਕੇ ਦੇਸ਼ ਦਾ ਵੱਡਮੁਲਾ ਖਜ਼ਾਨਾ ਬਣਦੇ ਹਨ ਜੋ ਕਿ ਪੂਰੇ ਦੇਸ਼ ਨੂੰ ਭੁੱਖਮਰੀ ਅਤੇ ਕਾਲ ਜਿਹੀਆਂ ਮਹਾਂਮਾਰੀਆਂ ਤੋਂ ਰੋਕਦੇ ਹਨ । ਇਹਨਾਂ ਮੈਦਾਨਾਂ ਨੇ ਆਰੀਆ ਲੋਕਾਂ ਤੋਂ ਲੈ ਕੇ ਹੁਣ ਤੱਕ ਇਕ ਖਾਸ ਕਿਸਮ ਦੀ ਸਭਿਅਤਾ ਅਤੇ ਸਮਾਜ ਨੂੰ ਜਨਮ ਦਿੱਤਾ ਹੈ । ਸਾਰੇ ਦੇਸ਼ ਦੇ ਲੋਕ ਗੰਗਾ ਨੂੰ ਅਜੇ ਵੀ ਇਕ ਪਵਿੱਤਰ ਦਰਿਆ ਮੰਨਦੇ ਹਨ ਅਤੇ ਇਸ ਦੀ ਘਾਟੀ ਵਿਚ ਵੱਸੇ ਰਿਸ਼ੀਕੇਸ਼, ਹਰਦੁਆਰ, ਮਥੁਰਾ, ਪ੍ਰਯਾਗ, ਅਯੁੱਧਿਆ ਤੇ ਕਾਸ਼ੀ ਜਿਹੇ ਸਥਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਰਹਿੰਦੇ ਸੂਫ਼ੀ ਅਤੇ ਧਾਰਮਿਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੇ ਹਨ । ਇਹਨਾਂ ਮੈਦਾਨੀ ਭਾਗਾਂ ਵਿਚ ਹੀ ਬਾਅਦ ਵਿਚ ਸਿੱਖ ਗੁਰੂ, ਮਹਾਤਮਾ ਬੁੱਧ, ਮਹਾਂਵੀਰ ਜੈਨ ਜਿਹੇ ਮਹਾਂਪੁਰਸ਼ਾਂ ਦੇ ਜਨਮ ਨਾਲ ਵੱਖੋ-ਵੱਖਰੇ ਧਰਮ ਪ੍ਰਫੁੱਲਤ ਹੋਏ ਜਿਹਨਾਂ ਦਾ ਡੂੰਘਾ ਅਸਰ ਹਿਮਾਲਿਆ ਪਰਬਤ ਅਤੇ ਦੱਖਣੀ ਭਾਰਤ ਤੇ ਵੀ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ-
1. ਵਿਸ਼ਾਲ ਉੱਤਰੀ ਮੈਦਾਨਾਂ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
2. ਵਿਸ਼ਾਲ ਉੱਤਰੀ ਮੈਦਾਨਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
1. ਉੱਤਰ ਦੇ ਮੈਦਾਨਾਂ ਵਿਚ ਨਦੀਆਂ ਵਲੋਂ ਬਣਾਏ ਗਏ ਭੂ-ਆਕਾਰ ਹਨ-ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ ਅਤੇ ਹੜ੍ਹ ਦੇ ਮੈਦਾਨ ।

2. ਹਿਮਾਲਿਆਈ ਖੇਤਰ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਹੈ-

  • ਵਰਖਾ – ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖੂਬ ਵਰਖਾ ਕਰਦੀਆਂ ਹਨ । ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ । ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ ।
  • ਲਾਭਦਾਇਕ ਦਰਿਆ – ਉੱਤਰੀ ਭਾਰਤ ਵਿਚ ਵਹਿਣ ਵਾਲੇ ਸਾਰੇ ਮੁੱਖ ਦਰਿਆ ਗੰਗਾ, ਜਮੁਨਾ, ਸਤਲੁਜ, ਮਪੁੱਤਰ ਆਦਿ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ । ਇਹ ਨਦੀਆਂ ਸਾਰਾ ਸਾਲ ਵਗਦੀਆਂ ਰਹਿੰਦੀਆਂ ਹਨ | ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ ।
  • ਫਲ ਅਤੇ ਚਾਹ – ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ । ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ ।
  • ਲਾਭਕਾਰੀ ਲੱਕੜੀ – ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ । ਇਹ ਵਣ ਸਾਡਾ ਧਨ ਹਨ । ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ । ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ ।
  • ਚੰਗੀਆਂ ਚਰਾਂਦਾਂ – ਹਿਮਾਲਿਆ ਉੱਤੇ ਹਰੀਆਂ-ਭਰੀਆਂ ਚਰਾਂਦਾਂ ਮਿਲਦੀਆਂ ਹਨ । ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ ।
  • ਖਣਿਜ ਪਦਾਰਥ – ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ।

3. ‘ਜਲਵਾਯੂ’ ਜਾਂ ‘ਪੌਣਪਾਣੀ’ ਸ਼ਬਦ ਦੇ ਅਰਥ ਵਿੱਚ ਕਿਸੇ ਸਥਾਨ ਤੇ ਲੰਮੇ ਸਮੇਂ ਮੌਸਮੀ ਹਾਲਤਾਂ, ਜਿਨ੍ਹਾਂ ਵਿਚ ਇਕ ਜਗਾ ਦਾ ਤਾਪਮਾਨ, ਉੱਥੇ ਵਹਿ ਰਹੀ ਹਵਾ ਵਾਯੂ ਵਿਚ ਪਾਣੀ (ਜਲ) ਦੀ ਮਾਤਰਾ ਕਿੰਨੀ ਰਹਿੰਦੀ ਹੈ, ਸ਼ਾਮਲ ਹੁੰਦਾ ਹੈ । ਇਹ ਮਾਤਰਾ ਮੋਟੇ ਤੌਰ ‘ਤੇ ਉਸ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰ ਤੋਂ ਫਾਸਲਾ ਅਤੇ ਭੂਮੱਧ ਰੇਖਾ ਤੋਂ ਦੂਰੀ ਜਿਹੇ ਤਿੰਨ ਮਹੱਤਵਪੂਰਨ ਤੱਤਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਜਿਸ ਦਾ ਮਨੁੱਖ ਅਤੇ ਉਸ ਦੀਆਂ ਕਿਰਿਆਵਾਂ ‘ਤੇ ਡੂੰਘਾ ਅਸਰ ਪੈਂਦਾ ਹੈ ।

ਭਾਰਤ ਇਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਵੱਡੀਆਂ ਧਰਾਤਲੀ ਇਕਾਈਆਂ, ਪਾਇਦੀਪੀ ਹੋਂਦ ਅਤੇ ਕਰਕ ਰੇਖਾ ਦੀ ਸਥਿਤੀ ਇਸਦੇ ਜਲਵਾਯੂ ਤੇ ਸਪੱਸ਼ਟ ਪ੍ਰਭਾਵ ਪਾਉਂਦੇ ਹਨ। ਦੇਸ਼ ਦੀਆਂ ਵਿਸ਼ਾਲ ਧਰਾਤਲੀ ਭਿੰਨਤਾਵਾਂ ਦੇ ਕਾਰਣ ਹੀ ਇਸਦੇ ਤਾਪਮਾਨ, ਵਰਖਾ, ਤੁਫ਼ਾਨ, ਪੌਣਾਂ ਤੇ ਬੱਦਲਾਂ ਆਦਿ ਦੀ ਮਾਤਰਾ ਵਿਚ ਭਿੰਨਤਾਵਾਂ ਮਿਲਦੀਆਂ ਹਨ ।

ਪ੍ਰਸ਼ਨ-
1. ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ । (ਕੋਈ ਦੋ)
2. ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?
ਉੱਤਰ-
1. ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ-

  • ਭੂ-ਮੱਧ ਰੇਖਾ ਤੋਂ ਦੂਰੀ
  • ਧਰਾਤਲ ਦਾ ਸਰੂਪ
  • ਵਾਯੂ ਦਾਬ ਪ੍ਰਣਾਲੀ
  • ਮੌਸਮੀ ਪੌਣਾਂ ਅਤੇ
  • ਹਿੰਦ ਮਹਾਂਸਾਗਰ ਦੀ ਨੇੜਤਾ ।

2. ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ-

  • ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ-45 ਸੈਂਟੀਗੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ । ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਸ੍ਰੀਨਗਰ ਵਿਚ ਕੇਵਲ 20° ਸੈਂਟੀਗੇਡ ਤਕ ਤਾਪਮਾਨ ਹੁੰਦਾ ਹੈ ।
  • ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਾਉਰਾਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ | ਦਰਜ ਕੀਤੀ ਜਾਂਦੀ ਹੈ । ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ ।
  • ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ ।
  • ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ । ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਹਰੇਕ ਖੇਤਰ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਵਿਕਾਸ ਉੱਤੇ ਉਸ ਖੇਤਰ ਦੇ ਜਲਵਾਯੂ ਦਾ ਡੂੰਘਾ ਅਸਰ ਪੈਂਦਾ ਹੈ । ਉਸ ਖੇਤਰ ਦੀ ਆਰਥਿਕ ਉੱਨਤੀ ਦਾ ਅੰਦਾਜ਼ਾ ਉੱਥੋਂ ਹੀ ਖੇਤੀਬਾੜੀ, ਉਦਯੋਗ, ਖਣਿਜ ਸੰਪਤੀ ਤੇ ਵਿਕਾਸ ਤੋਂ ਲਗਾਇਆ ਜਾ ਸਕਦਾ ਹੈ । ਭਾਰਤੀ ਜੀਵਨ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਆਧਾਰਤ ਹੈ ਜਿਸ ਦੇ ਵਿਕਾਸ ਵਿਚ ਮਾਨਸੂਨੀ ਵਰਖਾ ਇਕ ਦਿੜ ਆਧਾਰ ਪ੍ਰਦਾਨ ਕਰਦੀ ਹੈ । ਮਾਨਸੂਨ ਨੂੰ ਦੇਸ਼ ਦਾ ਉਹ ਕੇਂਦਰੀ ਧੁਰਾ (Pivotal Point) ਮੰਨਿਆ ਜਾਂਦਾ ਹੈ ਜਿਸ ਉੱਤੇ ਸ੍ਰੋਤ ਸੰਬੰਧੀ ਪ੍ਰਸ਼ਨ ਖੇਤੀਬਾੜੀ ਤੋਂ ਬਿਨਾਂ ਸਮੁੱਚਾ ਆਰਥਿਕ ਢਾਂਚਾ ਆਧਾਰ ਪ੍ਰਾਪਤ ਕਰਦਾ ਹੈ ।ਮਾਨਸੂਨੀ ਵਰਖਾ ਜਦੋਂ ਸਮੇਂ ਸਿਰ ਤੇ ਸਹੀ ਮਾਤਰਾ ਵਿਚ ਹੋ ਜਾਂਦੀ ਹੈ ਤਾਂ ਖੇਤੀ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਹਰ ਪਾਸੇ ਹਰ ਹਰਿਆਲੀ ਨਜ਼ਰ ਆਉਂਦੀ ਹੈ । ਇਹਨਾਂ ਦੀ ਅਸਫਲਤਾ ਦੇ ਕਾਰਨ ਫਸਲਾਂ ਸੁੱਕ ਜਾਂਦੀਆਂ ਹਨ ।ਦੇਸ਼ ਅੰਦਰ ਸੋਕਾ ਪੈ ਜਾਂਦਾ ਹੈ ਤੇ ਅਨਾਜ ਦੇ ਭੰਡਾਰਾਂ ਵਿਚ ਅਨਾਜ ਦੀ ਘਾਟ ਆ ਜਾਂਦੀ ਹੈ ।

ਪ੍ਰਸ਼ਨ-
1. ਦੇਸ਼ ਵਿਚ ਮਾਨਸੂਨੀ ਵਰਖਾ ਦੀਆਂ ਕੋਈ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
2. ਭਾਰਤੀ ਅਰਥ-ਵਿਵਸਥਾ(ਬਜਟ ਨੂੰ ਮਾਨਸੂਨ ਪੌਣਾਂ ‘ਤੇ ਜੂਆ ਕਿਉਂ ਮੰਨਿਆ ਜਾਂਦਾ ਹੈ, ਉਦਾਹਰਨਾਂ ਸਹਿਤ | ਵਿਆਖਿਆ ਕਰੋ ।
ਉੱਤਰ-
1. ਮਾਨਸੂਨੀ ਵਰਖਾ ਦੀਆਂ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਅਸਥਿਰਤਾ – ਭਾਰਤ ਵਿਚ ਮਾਨਸੂਨ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਵਰਖਾ ਦੀ ਇਸ ਅਸਥਿਰਤਾ ਕਰਕੇ ਹੀ ਅਕਸਰ ਭੁੱਖਮਰੀ ਤੇ ਕਾਲ ਪੈ ਜਾਂਦਾ ਹੈ । ਵਰਖਾ ਦੀ ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵੱਧਦੀ ਜਾਂਦੀ ਹੈ ।
  • ਅਸਮਾਨ ਵੰਡ – ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ ਅਤੇ ਮੇਘਾਲਿਆ ਤੇ ਅਸਮ ਦੀਆਂ ਪਹਾੜੀਆਂ ‘ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਇਸ ਦੇ ਉਲਟ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਆਦਿ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
  • ਅਨਿਸਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪਰ ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕਾ ਪੈ ਜਾਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।

2. “ਭਾਰਤੀ ਅਰਥ-ਵਿਵਸਥਾ ਬਜਟ ਮਾਨਸੂਨ ਪੌਣਾਂ ਦਾ ਜੁਆ ਹੈ”-ਇਹ ਕਥਨ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਭਾਰਤ ਦੀ ਅਰਥ-ਵਿਵਸਥਾ ਦੀ ਉੱਨਤੀ ਜਾਂ ਅਵਨਤੀ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਕਿਸੇ ਸਾਲ ਵਰਖਾ ਦਾ ਸਮਾਂ, ਵੰਡ ਅਤੇ ਮਾਤਰਾ ਕਿੰਨੀ ਉਪਯੁਕਤ ਹੈ । ਜੇ ਵਰਖਾ ਸਮੇਂ ‘ਤੇ ਆਉਂਦੀ ਹੈ ਅਤੇ ਉਸ ਦੀ ਵੰਡ ਅਤੇ ਮਾਤਰਾ ਵੀ ਠੀਕ ਹੈ ਤਾਂ ਖੇਤੀਬਾੜੀ ਦੀ ਚੰਗੀ ਫ਼ਸਲ ਦੀ ਆਸ ਕੀਤੀ ਜਾ ਸਕਦੀ ਹੈ ।
ਉਦਾਹਰਨ ਲਈ ਚੰਗੀ ਮਾਨਸੂਨ ਦੇ ਕਾਰਨ ਫ਼ਸਲਾਂ ਚੰਗੀਆਂ ਹੁੰਦੀਆਂ ਹਨ ਤਾਂ ਤਿੰਨ ਗੱਲਾਂ ਵਾਪਰਦੀਆਂ ਹਨ-

  • ਕਾਰਖ਼ਾਨਿਆਂ ਲਈ ਉੱਚਿਤ ਕੱਚਾ ਮਾਲ ਉਪਲੱਬਧ ਹੁੰਦਾ ਹੈ | ਕਪਾਹ ਅਤੇ ਪਟਸਨ, ਤੇਲ ਵਾਲੇ ਬੀਜ, ਗੰਨਾ ਆਦਿ ਦੀ ਅਧਿਕਤਾ ਨਾਲ ਸੰਬੰਧਿਤ ਉਦਯੋਗ ਵੱਧਦੇ-ਫੁਲਦੇ ਹਨ ।
  • ਚੰਗੀ ਮਾਨਸੂਨ ਨਾਲ ਜਦੋਂ ਖੇਤੀ ਅਤੇ ਉਦਯੋਗਾਂ ਨੂੰ ਬੜਾਵਾ ਮਿਲਦਾ ਹੈ ਤਾਂ ਉਤਪਾਦਕਤਾ ਵਧਦੀ ਹੈ । ਇਕ ਪਾਸੇ ਨਿਰਯਾਤ ਨੂੰ ਬੜ੍ਹਾਵਾ ਮਿਲਦਾ ਹੈ ਤਾਂ ਦੂਜੇ ਪਾਸੇ ਅੰਤਰ-ਰਾਸ਼ਟਰੀ ਵਪਾਰ ਵੱਧਦਾ-ਫੁਲਦਾ ਹੈ । ਦੇਸ਼ ਵਿਚ ਧਨ ਦਾ ਵਾਧਾ ਹੁੰਦਾ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਉੱਨਤ ਹੁੰਦਾ ਹੈ ।
  • ਚੰਗੀ ਮਾਨਸੂਨ ਦੇ ਕਾਰਨ ਨਦੀਆਂ ਵਿਚ ਪਾਣੀ ਦਾ ਵਾਧਾ ਹੁੰਦਾ ਹੈ । ਬੰਨ੍ਹਾਂ ਦਾ ਜਲ ਪੱਧਰ ਉੱਚਾ ਉੱਠਦਾ ਹੈ । ਇਸ ਪਾਣੀ ਨਾਲ ਜਿੱਥੇ ਬਿਜਲੀ ਦੇ ਉਤਪਾਦਨ ਵਿਚ ਸਹਿਯੋਗ ਮਿਲਦਾ ਹੈ ਉੱਥੇ ਸਿੰਜਾਈ ਦੀ ਵਿਵਸਥਾ ਵਿਚ ਸੁਧਾਰ ਹੁੰਦਾ ਹੈ । ਇਸ ਨਾਲ ਦੇਸ਼ ਵਿਚ ਆਰਥਿਕ ਗਤੀਵਿਧੀਆਂ ਵਿਚ ਹਲਚਲ ਪੈਦਾ ਹੁੰਦੀ ਹੈ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਵਿਕਸਿਤ ਸਿੰਜਾਈ ਸਾਧਨਾਂ ਦੇ ਕਾਰਨ ਅਸੀਂ ਮਾਨਸੂਨ ਦੀ ਕਮੀ ਵਿਚ ਵੀ ਚੰਗੀ ਫ਼ਸਲ ਪ੍ਰਾਪਤ ਕਰ ਸਕਦੇ ਹਾਂ | ਪਰ ਸਾਰੇ ਕਿਸਾਨ ਅਜਿਹਾ ਨਹੀਂ ਕਰ ਪਾਉਂਦੇ, ਕਿਉਂਕਿ ਕਈ ਖੇਤਰਾਂ ਵਿਚ ਪਾਣੀ ਦੀ ਘਾਟ ਹੈ ।ਇਸ ਲਈ ਚੰਗੀ ਮਾਨਸੂਨ ਪੂਰੇ ਦੇਸ਼ ਦੇ ਹਰ ਇਕ ਵਰਗ ਅਤੇ ਹਰ ਇਕ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ । ਜੇ ਮਾਨਸੂਨ ਠੀਕ ਹੈ ਤਾਂ ਦੇਸ਼ ਦਾ ਆਰਥਿਕ ਵਿਕਾਸ ਸੁਨਿਸਚਿਤ ਹੈ । ਇਸ ਲਈ ਭਾਰਤੀ ਬਜਟ ਨੂੰ ਮਾਨਸੂਨ ਪੌਣਾਂ ਦਾ ਜੂਆ ਕਹਿਣਾ ਠੀਕ ਹੈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

5. ਖੇਤੀਬਾੜੀ ਦਾ ਭਾਰਤੀ ਆਰਥਿਕ ਪ੍ਰਣਾਲੀ ਵਿਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲਗਭਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ । ਇਸ ਖੇਤਰ ਤੋਂ ਕੁਲ ਰਾਸ਼ਟਰੀ ਆਮਦਨ ਦਾ 29.0% ਹਿੱਸਾ ਪ੍ਰਾਪਤ ਹੁੰਦਾ ਹੈ । ਵਿਦੇਸ਼ੀ ਬਰਾਮਦਾਂ ਵਿਚ ਵੀ ਖੇਤੀ ਤੋਂ ਉਪਜੀਆਂ ਵਸਤੂਆਂ ਦਾ ਖਾਸ ਸਥਾਨ ਹੈ । ਇਸ ਖੇਤੀਬਾੜੀ ਤੋਂ ਅਨੇਕਾਂ ਉਤਪਾਦਤ ਵਸਤਾਂ ਸਾਡੇ ਕਾਰਖਾਨਿਆਂ ਵਿਚ ਕੱਚੇ ਮਾਲ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਖੇਤੀਬਾੜੀ ਦੇ ਖੇਤਰ ਵਿਚ ਆਜ਼ਾਦੀ ਤੋਂ ਬਾਅਦ ਤਰੱਕੀ ਦੇ ਕਾਰਨ ਪ੍ਰਤੀ ਵਿਅਕਤੀ ਖਾਧ ਪਦਾਰਥਾਂ ਦੀ ਪ੍ਰਾਪਤੀ ਜੋ 1950 ਦੇ ਸਾਲਾਂ ਵਿਚ 395 ਗ੍ਰਾਮ ਸੀ, 1991 ਵਿਚ ਵੱਧ ਕੇ 510 ਗ੍ਰਾਮ ਪ੍ਰਤੀ ਵਿਅਕਤੀ ਤਕ ਪਹੁੰਚ ਗਈ । ਰਸਾਇਣਿਕ ਖਾਦਾਂ ਦੀ ਵਰਤੋਂ ਵਿਚ ਵੀ ਸੰਯੁਕਤ ਰਾਜ ਅਮਰੀਕਾ, ਪੁਰਵ ਸੋਵੀਅਤ ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦਾ ਚੌਥਾ ਸਥਾਨ ਹੈ । ਸਾਡੇ ਦੇਸ਼ ਵਿਚ ਦਾਲਾਂ ਹੇਠ ਰਕਬਾ ਸੰਸਾਰ ਵਿਚ ਸਭ ਤੋਂ ਵੱਧ ਹੈ । ਕਪਾਹ ਦੇ ਉਤਪਾਦਨ ਵਿਚ ਵੀ ਭਾਰਤ ਸੰਸਾਰ ਦਾ ਸਭ ਤੋਂ ਪਹਿਲਾ ਦੇਸ਼ ਹੈ । ਜਿਥੇ ਵਧੀਆ ਕਿਸਮ ਦੀ ਕਪਾਹ ਪੈਦਾ ਕਰਨ ਦੇ ਯਤਨੇ ਸਭ ਤੋਂ ਪਹਿਲਾਂ ਕੀਤੇ ਗਏ ।ਦੇਸ਼ ਨੇ ਝੀਂਗਾ ਮੱਛੀ ਦਾ ਬੀਜ ਤਿਆਰ ਕਰਨ ਅਤੇ ਕੀਟ ਪਾਲਣ (Pest Culture) ਤਕਨੀਕੀ ਵਿਕਾਸ ਵਿਚ ਮਹੱਤਵਪੂਰਨ ਸਫਲਤਾਵਾਂ ਹਾਸਿਲ ਕੀਤੀਆਂ ਹਨ ।

ਪ੍ਰਸ਼ਨ-
1. ਭਾਰਤ ਵਿਚ ਕਿੰਨੇ ਪ੍ਰਤੀਸ਼ਤ ਭੂਮੀ ਖੇਤੀ ਯੋਗ ਹੈ ?
2. ਖੇਤੀ ਨੂੰ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਭਾਰਤ ਵਿਚ 51% ਭੂਮੀ ਖੇਤੀ ਯੋਗ ਹੈ ।

2. ਖੇਤੀ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਹੈ । ਕੁੱਲ ਰਾਸ਼ਟਰੀ ਉਤਪਾਦਨ ਵਿਚ ਖੇਤੀ ਦਾ ਯੋਗਦਾਨ ਭਲੇ ਹੀ ਕੇਵਲ 33.7% ਹੈ, ਤਾਂ ਵੀ ਇਸ ਦਾ ਮਹੱਤਵ ਘੱਟ ਨਹੀਂ ਹੈ।

  • ਖੇਤੀ ਸਾਡੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ।
  • ਖੇਤੀ ਖੇਤਰ ਤੋਂ ਦੇਸ਼ ਦੇ ਲਗਪਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ।
  • ਜ਼ਿਆਦਾਤਰ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਪ੍ਰਾਪਤ ਹੁੰਦਾ ਹੈ । ਸੱਚ ਤਾਂ ਇਹ ਹੈ ਕਿ ਖੇਤੀ ਦੀ ਨੀਂਹ ‘ਤੇ ਉਦਯੋਗਾਂ ਦਾ ਮਹਿਲ ਖੜ੍ਹਾ ਕੀਤਾ ਜਾ ਰਿਹਾ ਹੈ ।

6. ਦਾਲਾਂ ਦੀ ਪ੍ਰਤੀ ਵਿਅਕਤੀ ਵਰਤੋਂ ਵਿਚ ਪੰਜਾਬ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਆਈ ਇੰਨੀ ਗਿਰਾਵਟ ਇਕ ਬਹੁਤ ਹੀ ਚਿੰਤਾ ਦੀ ਗੱਲ ਹੈ । ਇਹ ਇਸ ਕਰਕੇ ਹੈ ਕਿ ਹਰੀ ਕਰਾਂਤੀ ਦੀ ਲਹਿਰ ਜਿਸਨੇ ਦੇਸ਼ ਵਿਚ ਕਣਕ ਤੇ ਚੌਲ ਤੇ ਉਤਪਾਦਨ ਵਿਚ ਤੀਕਾਰ ਪਰਿਵਰਤਨ ਲਿਆ ਦਿੱਤਾ ਹੈ, ਦਾਲਾਂ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੋਈ ਸਹਾਇਤਾ ਨਹੀਂ ਕਰ ਸਕੀ ਹੈ । ਅਸਲ ਵਿਚ ਜੇਕਰ ਇਹ ਕਿਹਾ ਜਾਵੇ ਕਿ ਨੁਕਸਾਨ ਪਹੁੰਚਾਇਆ ਹੈ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ ਕਿਉਂਕਿ ਹਰੀ ਕ੍ਰਾਂਤੀਕਾਰ ਦੇ ਬਾਅਦ ਦੇ ਸਾਲਾਂ ਵਿਚ ਦਾਲਾਂ ਹੇਠਲਾ ਬਹੁਤ ਵੱਡਾ ਖੇਤਰ ਕਾਫ਼ੀ ਮਾਤਰਾ ਵਿਚ ਕਣਕ ਤੇ ਚੌਲਾਂ ਜਿਹੀਆਂ ਵੱਧ ਉਤਪਾਦਨ ਦੇਣ ਵਾਲੀਆਂ ਫਸਲਾਂ ਵੱਲ ਨੂੰ ਮੋੜ ਦਿੱਤਾ ਹੈ । ਅਜਿਹਾ ਵਿਸ਼ੇਸ਼ ਤੌਰ ਤੇ ਪੰਜਾਬ ਜਿਹੇ ਵਪਾਰਕ ਖੇਤੀ ਪ੍ਰਧਾਨ ਰਾਜਾਂ ਵਿਚ ਵੱਡੇ ਪੱਧਰ ਤੇ ਹੋਇਆ ਹੈ ।

ਪ੍ਰਸ਼ਨ-
1. ਪੰਜਾਬ ਵਿਚ ਦਾਲਾਂ ਦੇ ਉਤਪਾਦਨ ਖੇਤਰ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ?
2. ਦਾਲਾਂ ਦੇ ਪੈਦਾਵਾਰ ਖੇਤਰ ਵਿਚ ਘਾਟ ਆਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
1. ਹਰੀ ਕ੍ਰਾਂਤੀ ਤੋਂ ਬਾਅਦ ਦਾਲ ਉਤਪਾਦਨ ਖੇਤਰ 9.3 ਲੱਖ ਹੈਕਟੇਅਰ ਤੋਂ ਘੱਟ ਕੇ ਮਾਤਰ 95 ਹਜ਼ਾਰ ਹੈਕਟੇਅਰ ਰਹਿ ਗਿਆ ।

2. ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ । ਇਸ ਦੇ ਮੁੱਖ ਕਾਰਨ ਅੱਗੇ ਲਿਖੇ ਹਨ-

  • ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਵੱਧ ਪੈਦਾਵਾਰ ਦੇਣ ਵਾਲੀ ਕਣਕ ਅਤੇ ਝੋਨੇ ਵਰਗੀਆਂ ਫ਼ਸਲਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
  • ਕੁੱਝ ਖੇਤਰ ਨੂੰ ਵਿਕਾਸ ਕੰਮਾਂ ਦੇ ਕਾਰਨ ਨਹਿਰਾਂ, ਸੜਕਾਂ ਅਤੇ ਕਈ ਵਿਕਾਸ ਯੋਜਨਾਵਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
  • ਵਧਦੀ ਹੋਈ ਜਨਸੰਖਿਆ ਦੇ ਆਵਾਸ ਦੇ ਲਈ ਵਧਦੀ ਹੋਈ ਜ਼ਮੀਨ ਦੀ ਮੰਗ ਦੇ ਕਾਰਨ ਵੀ ਵਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ ।

7. ਸਾਡਾ ਦੇਸ਼ ਵੀ ਖਣਿਜ ਸੰਪਤੀ ਦੇ ਪੱਖੋਂ ਕਾਫ਼ੀ ਸੰਪੰਨ ਦੇਸ਼ ਮੰਨਿਆ ਜਾਂਦਾ ਹੈ । ਇਕ ਅਨੁਮਾਨ ਦੇ ਅਨੁਸਾਰ ਦੇਸ਼ ਵਿਚ ਸੰਸਾਰ ਦੇ ਕੁੱਲ ਲੋਹਾ-ਧਾਤ (Iron Ore) ਭੰਡਾਰ ਦਾ ਇਕ ਚੌਥਾਈ ਹਿੱਸਾ ਮੌਜੂਦ ਹੈ । ਲੋਹਾ ਤੇ ਇਸਪਾਤ ਉਦਯੋਗ ਵਿਚ ਕੰਮ ਆਉਣ ਵਾਲੇ ਮੁੱਖ ਖਣਿਜ ਮੈਂਗਨੀਜ਼ ਦੇ ਵੀ ਵਿਸ਼ਾਲ ਭੰਡਾਰ ਭਾਰਤ ਵਿਚ ਮਿਲਦੇ ਹਨ । ਦੇਸ਼ ਵਿਚ ਕੋਲਾ, ਚੂਨੇ ਦਾ ਪੱਥਰ, ਬਾਕਸਾਈਟ ਅਤੇ ਅਬਰਕ ਦੇ ਵੀ ਕਾਫ਼ੀ ਭੰਡਾਰ ਮੌਜੂਦ ਹਨ ਪਰੰਤੂ ਅਲੋਹ ਖਣਿਜ (Non Ferous) ਜਿਵੇਂ ਸੀਸਾ, ਜਿਸਤ, ਤਾਂਬਾ ਅਤੇ ਸੋਨਾ ਆਦਿ ਦੇ ਭੰਡਾਰ ਬਹੁਤ ਹੀ ਘੱਟ ਮਾਤਰਾ ਵਿਚ ਮਿਲਦੇ ਹਨ । ਦੇਸ਼ ਵਿਚ ਗੰਧਕ ਦਾ ਭੰਡਾਰ ਲਗਪਗ ਨਹੀਂ ਦੇ ਬਰਾਬਰ ਹੈ ਜਦੋਂ ਕਿ ਆਧੁਨਿਕ ਰਸਾਇਣ ਉਦਯੋਗ ਦਾ ਮੁੱਖ ਆਧਾਰ ਗੰਧਕ ਹੀ ਹੈ ।

ਸਾਡੇ ਦੇਸ਼ ਵਿਚ ਜਲ-ਸ਼ਕਤੀ ਦੇ ਸਾਧਨ ਅਤੇ ਪ੍ਰਮਾਣੁ-ਸ਼ਕਤੀ ਦੇ ਖਣਿਜ ਵੀ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਹਨਾਂ ਦਾ ਪ੍ਰਯੋਗ ਇਹਨਾਂ ਦੀ ਸ਼ਕਤੀ ਸਮਰੱਥਾ ਅਤੇ ਵਾਤਾਵਰਣ ਦੇ ਨਾਲ ਬਹੁਤ ਘੱਟ ਛੇੜ-ਛਾੜ ਕਰਨ ਕਰਕੇ ਸ਼ਕਤੀ ਸਾਧਨਾਂ ਦੇ ਤੌਰ ਤੇ ਕਾਫ਼ੀ ਤੇਜ਼ੀ ਨਾਲ ਵੱਧ ਰਿਹਾ ਹੈ । ਇਸੇ ਕਾਰਨ ਕੌਰ ਉਰਜਾ ਵੀ ਸ਼ਕਤੀ ਸਾਧਨ ਦੇ ਤੌਰ ‘ਤੇ ਵਰਤੀ ਜਾ ਰਹੀ ਹੈ । ਸੌਰ-ਸ਼ਕਤੀ ਤਾਂ ਕੁਦਰਤ ਵਲੋਂ ਪ੍ਰਦਾਨ ਕੀਤੀ ਗਈ ਅਮੁਲ-ਸ਼ਕਤੀ ਭੰਡਾਰ ਦੀ ਇਕ ਦੇਣ ਹੈ । ਇਸ ਦਾ ਪ੍ਰਯੋਗ ਤੇਜ਼ੀ ਨਾਲ ਭਵਿੱਖ ਵਿਚ ਸ਼ਕਤੀ ਦੇ ਸਾਧਨ ਦੇ ਤੌਰ ‘ਤੇ ਹੋਰ ਵਧੇਗਾ ।

ਪ੍ਰਸ਼ਨ-
1. ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਕੀ ਯੋਗਦਾਨ ਹੈ ?
2. ਸੌਰ ਸ਼ਕਤੀ ਨੂੰ ਭਵਿੱਖ ਦੀ ਸ਼ਕਤੀ ਦਾ ਸਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਬੜਾ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ-

  • ਦੇਸ਼ ਦਾ ਉਦਯੋਗਿਕ ਵਿਕਾਸ ਮੁੱਖ ਤੌਰ ‘ਤੇ ਖਣਿਜਾਂ ਉੱਤੇ ਨਿਰਭਰ ਕਰਦਾ ਹੈ । ਲੋਹਾ ਅਤੇ ਕੋਲਾ ਮਸ਼ੀਨੀ ਯੁੱਗ ਦਾ ਆਧਾਰ ਹੈ । ਸਾਡੇ ਇੱਥੇ ਸੰਸਾਰ ਦੇ ਲੋਹਾ ਕੱਚੀ ਧਾਤ ਦੇ ਇੱਕ-ਚੌਥਾਈ ਭੰਡਾਰ ਹਨ । ਭਾਰਤ ਵਿਚ ਕੋਲੇ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ ।
  • ਖੁਦਾਈ ਕੰਮਾਂ ਨਾਲ ਰਾਜ ਸਰਕਾਰਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।
  • ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਖਣਿਜ ਊਰਜਾ ਦੇ ਮਹੱਤਵਪੂਰਨ ਸਾਧਨ ਹਨ ।
  • ਖਣਿਜਾਂ ਤੋਂ ਤਿਆਰ ਉਪਕਰਨ ਖੇਤੀਬਾੜੀ ਦੀ ਉੱਨਤੀ ਲਈ ਸਹਾਇਕ ਹਨ ।

2. ਕੋਲਾ ਅਤੇ ਖਣਿਜ ਤੇਲ ਖ਼ਤਮ ਹੋਣ ਵਾਲੇ ਸਰੋਤ ਹਨ । ਇਕ ਦਿਨ ਅਜਿਹਾ ਆਵੇਗਾ ਜਦੋਂ ਸੰਸਾਰ ਦੇ ਲੋਕਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ । ਇਨ੍ਹਾਂ ਦੇ ਭੰਡਾਰ ਖ਼ਤਮ ਹੋ ਚੁੱਕੇ ਹੋਣਗੇ । ਇਨ੍ਹਾਂ ਤੋਂ ਉਲਟ ਸੌਰ-ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ । ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ । ਜਦੋਂ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖ਼ਤਮ ਹੋ ਜਾਣਗੇ, ਉਦੋਂ ਸੌਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸੌਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

8. ਕੁਦਰਤੀ ਬਨਸਪਤੀ ਵਿਚ ਉਹ ਸਾਰੇ ਦਰੱਖ਼ਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ । ਇਸ ਦਾ ਅਧਿਐਨ ਕਰਨ ਤੋਂ ਪਹਿਲਾਂ ਬਨਸਪਤੀ ਜਾਤੀ (Flora), ਬਨਸਪਤੀ (Vegetation) ਅਤੇ ਜੰਗਲ (Forest) ਜਿਹੇ ਸੰਬੰਧਤ ਸ਼ਬਦਾਂ ਦੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ । ਬਨਸਪਤੀ ਜਾਤੀ ਵਿਚ ਕਿਸੇ ਖਾਸ ਸਮੇਂ ਤੇ ਕਿਸੇ ਖੇਤਰ ਵਿਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ (species) ਆ ਜਾਂਦੇ ਹਨ । ਕਿਸੇ ਖਾਸ ਵਾਤਾਵਰਨ ਵਿਚ ਕਿਸੇ ਥਾਂ ‘ਤੇ ਪੈਦਾ ਹੋਣ ਵਾਲੇ ਪੌਦੇ, ਝਾੜੀਆਂ ਤੇ ਘਾਹ ਆਦਿ ਨੂੰ ਬਨਸਪਤੀ ਕਿਹਾ ਜਾਂਦਾ ਹੈ ਜਦ ਕਿ ਸੰਘਣੇ ਤੇ ਇਕ-ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਤੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ, ਜੰਗਲ ਅਖਵਾਉਂਦੇ ਹਨ । ਜੰਗਲ ਸ਼ਬਦ ਦੀ ਸਭ ਤੋਂ ਵੱਧ ਵਰਤੋਂ, ਵਾਤਾਵਰਨ ਦੀ ਸੰਭਾਲ ਅਤੇ ਆਰਥਿਕ ਫ਼ਾਇਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਭੂਗੋਲ ਵਿਗਿਆਨੀ, ਪ੍ਰਬੰਧਕ ਤੇ ਜੰਗਲ ਰੱਖਿਅਕ (Forest Guard) ਕਰਦੇ ਹਨ ।

ਹਰੇਕ ਕਿਸਮ ਦੀ ਵਿਕਸਿਤ ਬਨਸਪਤੀ ਨੂੰ ਆਪਣੇ ਵਾਤਾਵਰਨ ਨਾਲ ਇਕ ਨਾਜ਼ੁਕ ਸੰਤੁਲਨ (Delicate Balance) ਬਣਾ ਕੇ ਇਕ ਲੰਬੇ ਜੀਵਨ ਚੱਕਰ ਵਿਚੋਂ ਦੀ ਲੰਘਣਾ ਪੈਂਦਾ ਹੈ ਜੋ ਇਸ ਦੇ ਆਪਸੀ ਮਿਲਵਰਤਣ ਅਤੇ ਮੌਸਮ ਅਨੁਸਾਰ ਢਲਣ ਦੀ ਸਮਰੱਥਾ ਜਿਹੇ ਗੁਣਾਂ ’ਤੇ ਨਿਰਭਰ ਕਰਦਾ ਹੈ । ਸਾਡੇ ਦੇਸ਼ ਵਿਚ ਮਿਲਣ ਵਾਲੀ ਸਾਰੀ ਬਨਸਪਤੀ ਜਾਤੀ (Flora) ਸਥਾਨਕ ਨਹੀਂ ਹੈ | ਸਗੋਂ ਇਸਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ ਜਿਨ੍ਹਾਂ ਨੂੰ ਬੋਰੀਅਲ (Boreal) ਅਤੇ ਪੈਲਿਓਉਸ਼ਣ ਖੰਡੀ (Paleo Tropical) ਜਾਤੀਆਂ ਕਿਹਾ ਜਾਂਦਾ ਹੈ ।

ਪ੍ਰਸ਼ਨ-
1. ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤੀਆਂ ਦੇ ਨਾਂ ਤੇ ਮਾਤਰਾ ਦੱਸੋ ।
2. ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
1. ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਬੋਰੀਅਲ (Boreal) ਅਤੇ ਪੋਲੀਓ ਊਸ਼ਣ-ਖੰਡੀ (Paleo-Tropical) ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਭਾਰਤ ਦੀ ਬਨਸਪਤੀ ਵਿਚ ਵਿਦੇਸ਼ੀ ਬਨਸਪਤੀ ਦੀ ਮਾਤਰਾ 40% ਹੈ ।

2. ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ
ਦਿੰਦੀ ਹੈ ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ । ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧ-ਖੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  • ਸਿਲ੍ਹੇ ਪੱਤਝੜੀ ਵਣ – ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਚਾਰ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ: ਮੀ: ਤਕ ਹੈ । ਇਹਨਾਂ ਖੇਤਰਾਂ ਵਿਚ ਦਰੱਖਤ ਘੱਟ ਸੰਘਣੇ ਹੁੰਦੇ ਹਨ ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ । ਸਾਲ, ਟਾਹਲੀ, ਸਾਗੋਨ, ਟੀਕ, ਚੰਦਨ, ਜਾਮਣ, ਅਮਲਤਾਸ, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖਤ ਹਨ ।
  • ਖ਼ੁਸ਼ਕ ਪੱਤਝੜੀ ਬਨਸਪਤੀ – ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ: ਮੀ: ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ । ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਇੱਥੋਂ ਦੇ ਮੁੱਖ ਦਰੱਖਤ ਹਨ ।

9. ਸਾਡੇ ਦੇਸ਼ ਵਿਚ ਬਨਸਪਤੀ ਦੀ ਭਿੰਨਤਾ ਤੋਂ ਬਿਨਾਂ ਕੁਦਰਤੀ ਜੀਵ-ਜੰਤੂਆਂ ਵਿਚ ਵੀ ਕਾਫੀ ਭਿੰਨਤਾ ਮਿਲਦੀ ਹੈ । ਅਸਲ ਵਿਚ ਦੋਹਾਂ ਵਿਚ ਕਾਫ਼ੀ ਗੂੜ੍ਹਾ ਆਪਸੀ ਸੰਬੰਧ ਹੈ । ਦੇਸ਼ ਵਿਚ ਜੀਵ-ਜੰਤੂਆਂ ਦੀਆਂ ਲਗਪਗ 76000 ਕਿਸਮਾਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਕਿਸਮਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇਸ ਤਰ੍ਹਾਂ 2000 ਕਿਸਮਾਂ ਦੇ ਪੰਛੀ ਵੀ ਮਿਲਦੇ ਹਨ । ਸੱਪਾਂ ਦੀਆਂ 400 ਕਿਸਮਾਂ ਮਿਲਦੀਆਂ ਹਨ । ਇਹਨਾਂ ਤੋਂ ਬਿਨਾਂ ਉੱਡਣ ਵਾਲੇ (ਪੰਛੀ), ਰੀਂਘਣ ਵਾਲੇ, ਥਣਧਾਰੀ ਦੁੱਧ ਵਾਲੇ ਅਤੇ ਛੋਟੇ ਕੀੜੇ ਅਤੇ ਕਿਰਮ ਵੀ ਮਿਲਦੇ ਹਨ । ਥਣਧਾਰੀ ਜੀਵਾਂ ਵਿਚ ਰਾਜਸੀ ਠਾਠ-ਬਾਠ ਵਾਲੇ ਪਸ਼ੂ ਹਾਥੀ ਮੁੱਖ ਹਨ ਜੋ ਭੁਮੱਧ ਰੇਖੀ ਉਸ਼ਣ ਨਮੀ ਵਾਲੇ ਵਣਾਂ ਦਾ ਜੀਵ ਹੈ । ਸਾਡੇ ਦੇਸ਼ ਵਿਚ ਇਹ ਅਸਾਮ, ਕੇਰਲ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ । ਇਥੇ ਭਾਰੀ ਵਰਖਾ ਹੁੰਦੀ ਹੈ ਅਤੇ ਜੰਗਲ ਵੀ ਬਹੁਤ ਸੰਘਣੇ ਹਨ ।

ਇਸ ਤੋਂ ਉਲਟ ਊਠ ਅਤੇ ਜੰਗਲੀ ਗਧੇ ਬਹੁਤ ਹੀ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦੇ ਹਨ ।ਊਠ ਆਮ ਕਰਕੇ ਥਾਰ ਮਾਰੂਥਲ ਦਾ ਪਸ਼ੂ ਹੈ ਜਦੋਂ ਕਿ ਜੰਗਲੀ ਗਧੇ ਕੇਵਲ ਰਣ ਆਫ ਕੱਛ (Runn of Kutch) ਜਾਂ ਕੱਛ ਦੀ ਖਾੜੀ ਵਿਚ ਮਿਲਦੇ ਹਨ । ਇਹਨਾਂ ਦੇ ਦੂਸਰੇ ਪਾਸੇ ਦੀ ਦਿਸ਼ਾ ਵਿਚ ਇਕ ਸਿੰਗ ਵਾਲਾ ਗੈਂਡਾ ਰਹਿੰਦਾ ਹੈ । ਇਸ ਅਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਰਹਿੰਦੇ ਹਨ । ਭਾਰਤੀ ਜੰਤੂਆਂ ਵਿਚ ਭਾਰਤੀ ਗੌਰ (ਬਾਈਧਨ), ਭਾਰਤੀ ਝੋਟਾ ਅਤੇ ਨੀਲ ਗਊ ਵਿਸ਼ੇਸ਼ ਤੌਰ ‘ਤੇ ਵਰਣਨ ਯੋਗ ਹਨ । ਹਿਰਨ ਭਾਰਤੀ ਜੀਵ ਜਗਤ ਦੀ ਵਿਸ਼ੇਸ਼ਤਾ ਹੈ ।

ਪ੍ਰਸ਼ਨ-
1. ਹਿਮਾਲਿਆ ਵਿਚ ਮਿਲਣ ਵਾਲੇ ਜੀਵਾਂ ਦੇ ਨਾਂ ਦੱਸੋ ।
2. ਦੇਸ਼ ਵਿਚ ਜੀਵ-ਜੰਤੂਆਂ ਦੀ ਸਾਂਭ ਤੇ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ?
ਉੱਤਰ-
1. ਹਿਮਾਲਿਆ ਵਿਚ ਜੰਗਲੀ ਭੇਡ, ਪਹਾੜੀ ਬੱਕਰੀ, ਸਾਕਿਨ (ਇਕ ਲੰਮੇ ਸਿੰਗਾਂ ਵਾਲੀ ਜੰਗਲੀ ਬੱਕਰੀ) ਅਤੇ ਟੈਪੀਰ ਆਦਿ ਜੀਵ-ਜੰਤੂ ਪਾਏ ਜਾਂਦੇ ਹਨ ਜਦਕਿ ਉੱਚੇ ਪਹਾੜੀ ਖੇਤਰਾਂ ਵਿਚ ਪਾਂਡਾ ਅਤੇ ਹਿਮਤੇਂਦੂਆ ਨਾਂ ਦੇ ਜੰਤੂ ਮਿਲਦੇ ਹਨ ।

2.

  • 1972 ਵਿਚ ਭਾਰਤੀ ਵਣ ਜੀਵਨ ਸੁਰੱਖਿਆ ਕਾਨੂੰਨ ਬਣਾਇਆ ਗਿਆ । ਇਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 83835 ਵਰਗ ਕਿਲੋਮੀਟਰ ਖੇਤਰ ਦੇਸ਼ ਦਾ 2.7 ਪ੍ਰਤੀਸ਼ਤ ਅਤੇ ਕੁੱਲ ਵਣ ਖੇਤਰ ਦਾ 12 ਪ੍ਰਤੀਸ਼ਤ ਹਿੱਸਾ) ਨੂੰ ਰਾਸ਼ਟਰੀ ਪਾਰਕ ਅਤੇ ਵਣ-ਪਾਣੀ ਚਿੜੀਆਘਰ ਐਲਾਨਿਆ ਗਿਆ ਹੈ ।
  • ਖ਼ਤਮ ਹੋ ਰਹੇ ਵਣ ਜੀਵਾਂ ਵਲ ਖ਼ਾਸ ਧਿਆਨ ਦਿੱਤਾ ਜਾਣ ਲੱਗਾ ਹੈ ।
  • ਪਸ਼ੂ-ਪੰਛੀਆਂ ਦੀ ਗਣਨਾ ਦਾ ਕੰਮ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ ।
  • ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਸਮੇਂ ਬਘਿਆੜਾਂ ਦੇ 16 ਰੱਖਿਅਤ ਖੇਤਰ ਹਨ ।
  • ਆਸਾਮ ਵਿਚ ਗੈਂਡੇ ਦੇ ਸੰਰੱਖਿਅਣ ਦੀ ਇਕ ਖ਼ਾਸ ਯੋਜਨਾ ਚਲਾਈ ਜਾ ਰਹੀ ਹੈ ।

ਸੱਚ ਤਾਂ ਇਹ ਹੈ ਕਿ ਦੇਸ਼ ਵਿਚ ਹੁਣ ਤਕ 18 ਜੀਵ ਸੁਰੱਖਿਅਤ ਖੇਤਰ (Biosphere Reserve) ਸਥਾਪਿਤ ਕੀਤੇ ਜਾ ਚੁੱਕੇ ਹਨ । ਯੋਜਨਾ ਦੇ ਅਧੀਨ ਸਭ ਤੋਂ ਪਹਿਲਾ ਜੀਵ ਸੰਰੱਖਿਅਣ ਖੇਤਰ ਨੀਲਗਿਰੀ ਵਿਚ ਬਣਾਇਆ ਗਿਆ ਸੀ । ਇਸ ਯੋਜਨਾ ਅਧੀਨ ਹਰੇਕ ਜੰਤੂ ਦਾ ਸੰਰੱਖਿਅਣ ਜ਼ਰੂਰੀ ਹੈ । ਇਹ ਕੁਦਰਤੀ ਅਮਾਨਤ (Natural Heritage) ਆਉਣ ਵਾਲੀਆਂ ਪੀੜੀਆਂ ਲਈ ਹੈ ।

10. ਧਰਾਤਲ ਉੱਤੇ ਮਿਲਣ ਵਾਲੇ ਹਲਕੇ, ਢਿੱਲੇ ਤੇ ਅਸੰਗਠਿਤ ਚਟਾਨੀ ਚੂਰੇ ਤੇ ਬਾਰੀਕ ਜੀਵਾਂਸ਼ ਦੇ ਮਿਸ਼ਰਣ ਨੂੰ ਮਿੱਟੀ ਕਿਹਾ ਜਾਂਦਾ ਹੈ ਜਿਸ ਵਿਚ ਪੌਦਿਆਂ ਨੂੰ ਜਨਮ ਦੇਣ ਦੀ ਸ਼ਕਤੀ ਹੁੰਦੀ ਹੈ ।

ਇਸ ਮਿਸ਼ਰਣ ਦਾ ਜਮਾਅ 15-30 ਸੈਂਟੀਮੀਟਰ ਤੋਂ ਲੈ ਕੇ ਕਈ ਮੀਟਰ ਤਕ ਦੀਆਂ ਡੂੰਘੀਆਂ ਤਹਿਆਂ ਵਿਚ ਮਿਲਦਾ ਹੈ ਪਰ ਮਿੱਟੀ ਵਿਗਿਆਨੀ ਕਾਟ ਰੇਖਾ ਚਿੱਤਰਾਂ ਦੀ ਸਹਾਇਤਾ ਨਾਲ ਮਿੱਟੀ ਦੇ ਰੰਗ, ਬਣਤਰ, ਕਣਾਂ ਦੇ ਆਕਾਰ ਤੇ ਮੱਲੜ੍ਹ ਆਦਿ ਦੀ ਮਾਤਰਾ ਦੇ ਆਧਾਰ ‘ਤੇ ਡੂੰਘਾਈ ਵਿਚ ਕ੍ਰਮਵਾਰ ਏ, ਬੀ ਤੇ ਸੀ ਨਾਮੀ ਤਿੰਨ ਮੁੱਖ ਤਹਿਆਂ ਵਿਚ ਵੰਡਦੇ ਹਨ । ਏ-ਹੋਰਾਇਜ਼ਨ ਵਾਲੀਆਂ ਮਿੱਟੀਆਂ ਵਿਚ ਮੱਲੜ੍ਹ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੰਗ ਕਾਲਾ ਹੋਣਾ ਸ਼ੁਰੂ ਹੁੰਦਾ ਹੈ ਪਰ ਇਹ ਤਹਿ ਦੇ ਪਾਣੀ ਰਿਸਾਓ ਖੇਤਰ ਵਿਚ ਸਥਿਤ ਹੋਣ ਕਰਕੇ ਖਣਿਜ ਘੁੱਲ ਕੇ ਹੇਠਾਂ ਚਲੇ ਜਾਂਦੇ ਹਨ ਤੇ ਰੰਗ ਹਲਕਾ ਕਾਲਾ ਹੋ ਜਾਂਦਾ ਹੈ । ਇਸ ਤਹਿ ਦੇ ਹੇਠਾਂ ਬੀ-ਹੋਰਾਇਜ਼ਨ ਵਾਲੀ ਉਪ-ਮਿੱਟੀ ਦੀ ਤਹਿ ਦਾ ਰੰਗ ਉੱਪਰ ਤੋਂ ਰਿਸ ਕੇ ਆਏ ਖਣਿਜ ਪਦਾਰਥਾਂ ਦੇ ਇਕੱਠੇ ਹੁੰਦੇ ਰਹਿਣ ਕਰਕੇ ਭੂਰਾ ਹੁੰਦਾ ਹੈ ਪਰ ਇਸ ਮੱਲੜ ਦੀ ਮਾਤਰਾ ਘੱਟ ਜਾਂਦੀ ਹੈ । ਇਸ ਤਹਿ ਦੇ ਹੇਠਾਂ ਸੀ-ਹੋਰਾਇਜ਼ਨ ਵਾਲੀ ਮਿੱਟੀ ਦੀ ਤਹਿ ਦਾ ਰੰਗ ਉੱਪਰ ਤੋਂ ਰਿਸ ਕੇ ਆਏ ਖਣਿਜ ਪਦਾਰਥਾਂ ਦੇ ਇਕੱਠੇ ਹੁੰਦੇ ਰਹਿਣ ਕਰਕੇ ਭੂਰਾ ਹੁੰਦਾ ਹੈ ਪਰ ਇਸ ਮੱਲੜ੍ਹ ਦੀ ਮਾਤਰਾ ਘੱਟ ਜਾਂਦੀ ਹੈ । ਇਸ ਤਹਿ ਦੇ ਹੇਠਾਂ ਸੀ-ਹੋਰਾਇਜ਼ਨ ਵਾਲੀ ਮਿੱਟੀ ਦੀ ਤਹਿ ਮਿਲਦੀ ਹੈ ਜਿਸ ਵਿਚ ਮੁੱਢਲੀ ਚਟਾਨ ਤੋਂ ਅਲੱਗ ਹੋਏ ਪਦਾਰਥਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ ਹੁੰਦੀ ਹੈ ਤੇ ਇਹ ਅੱਗੇ ਜਾ ਕੇ ਮੁੱਖ ਆਧਾਰ ਚਟਾਨ ਨਾਲ ਜਾ ਮਿਲਦੀ ਹੈ । ਇਸ ਉਪ-ਚਟਾਨੀ ਤਹਿ ਦਾ ਰੰਗ ਸਲੇਟੀ ਜਾਂ ਹਲਕਾ ਭੂਰਾ ਹੁੰਦਾ ਹੈ ।

ਪ੍ਰਸ਼ਨ-
1. ਮਿੱਟੀ ਦੀ ਪਰਿਭਾਸ਼ਾ ਦਿਓ ।
2. ਮਿੱਟੀਆਂ ਦੇ ਜਨਮ ਵਿਚ ਮੁੱਢਲੀ ਚੱਟਾਨ ਦਾ ਕੀ ਯੋਗਦਾਨ ਹੈ ?
ਉੱਤਰ-
1. ਧਰਤੀ ਦੇ ਧਰਾਤਲ ਤੇ ਮਿਲਦੇ ਹਲਕੇ, ਢਿੱਲੇ ਅਤੇ ਅਸੰਗਠਿਤ ਚੱਟਾਨੀ ਬੁਰੇ ਅਤੇ ਬਰੀਕ ਜੀਵ-ਅੰਸ਼ ਦੇ ਸੰਯੁਕਤ ਮਿਸ਼ਰਨ ਨੂੰ ਮਿੱਟੀ ਕਿਹਾ ਜਾਂਦਾ ਹੈ ।

2. ਦੇਸ਼ ਵਿਚ ਮੁੱਢਲੀਆਂ ਚੱਟਾਨਾਂ ਵਿਚ ਉੱਤਰੀ ਮੈਦਾਨਾਂ ਦੀਆਂ ਮੋੜਦਾਰ ਚੱਟਾਨਾਂ ਅਤੇ ਪਠਾਰੀ ਭਾਗ ਦੀਆਂ ਲਾਵਾ ਨਿਰਮਿਤ ਚੱਟਾਨਾਂ ਆਉਂਦੀਆਂ ਹਨ । ਇਹਨਾਂ ਵਿਚ ਵੱਖ-ਵੱਖ ਖਣਿਜ ਹੁੰਦੇ ਹਨ । ਇਸ ਲਈ ਇਹਨਾਂ ਤੋਂ ਚੰਗੀ ਕਿਸਮ ਦੀ ਮਿੱਟੀ ਬਣਦੀ ਹੈ ।

ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਸੰਗਠਨ, ਬਣਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨਾਂ ਕਿੰਨੇ ਸਮੇਂ ਤੋਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਤੋਂ ਪ੍ਰਭਾਵਿਤ ਹੋ ਰਹੀਆਂ ਹਨ । ਪੱਛਮੀ ਬੰਗਾਲ ਵਰਗੇ ਦੇਸ਼ ਵਿਚ ਜਲਵਾਯੂ ਵਿਚ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਅਤੇ ਜੀਵਾਂਸ਼ ਦੇ ਕਾਰਨ ਮਿੱਟੀ ਬਹੁਤ ਵਿਕਸਿਤ ਹੁੰਦੀ ਹੈ | ਪਰ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ । ਇਸੇ ਤਰ੍ਹਾਂ ਵਧੇਰੇ ਵਰਖਾ ਅਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੁੰਦਾ ਹੈ । ਸਿੱਟੇ ਵਜੋਂ ਮਿੱਟੀ ਦਾ ਉਪਜਾਊਪਨ ਘੱਟ ਹੋ ਜਾਂਦਾ ਹੈ ।

PSEB 10th Class SST Solutions Geography Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

11. ਅੱਜ ਦੀ ਜਾਣਕਾਰੀ ਅਤੇ ਸੂਚਨਾ ਤੇ ਆਧਾਰਤ ਸੰਸਾਰ (Knowledge and Information Based World) ਵਿਚ ਮਨੁੱਖੀ ਸਾਧਨਾਂ ਦਾ ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿਚ ਪਹਿਲਾਂ ਤੋਂ ਵੱਧ ਅਸਰਦਾਨ ਸਥਾਨ ਮਹਿਸੂਸ ਕੀਤਾ ਜਾ ਰਿਹਾ ਹੈ । ਹੁਣ ਸੰਸਾਰ ਦੇ ਸਾਰੇ ਦੇਸ਼ ਖਾਸ ਕਰਕੇ ਵਿਕਾਸਸ਼ੀਲ ਦੇਸ਼ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪਹਿਲਾਂ ਤੋਂ ਵੱਧ ਧਿਆਨ ਦੇਣ ਲੱਗ ਪਏ ਹਨ । ਬੱਚਿਓ ਕੀ ਤੁਸੀਂ ਸੋਚ ਸਕਦੇ ਹੋ, ਅਜਿਹਾ ਕਿਉਂ ਹੈ ? ‘ਏਸ਼ੀਅਨ ਟਾਈਗਰ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਦੱਖਣੀ ਕੋਰੀਆ, ਤਾਈਵਾਨ, ਹਾਂਗਕਾਂਗ, ਸਿੰਘਾਪੁਰ ਤੇ ਮਲੇਸ਼ੀਆ ਆਦਿ ਦੇਸ਼ਾਂ ਵਿਚ ਬੜੀ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਸਿਹਰਾ ਪਿਛਲੇ ਦਹਾਕਿਆਂ ਵਿਚ ਉੱਥੇ ਹੋਏ ਮਨੁੱਖੀ ਸਾਧਨਾਂ ‘ਤੇ ਕੀਤੇ ਗਏ ਭਾਰੀ ਨਿਵੇਸ਼ ਨੂੰ ਦਿੱਤਾ ਜਾ ਰਿਹਾ ਹੈ । ਮਨੁੱਖੀ ਸਾਧਨ ਵਿਕਾਸ ਵਿਚ ਨਾ ਕੇਵਲ ਸਿੱਖਿਆ, ਤਕਨੀਕੀ ਨਿਪੁੰਨਤਾ, ਸਿਹਤ ਅਤੇ ਪਾਲਣ-ਪੋਸ਼ਣ ਜਿਹੇ ਸੂਚਕਾਂ ਨੂੰ ਬਲਕਿ ਮਨੁੱਖੀ ਚਾਲਚਲਨ ਤੇ ਸੋਚ ; ਸਭਿਅਤਾ ਤੇ ਸੰਸਕ੍ਰਿਤੀ, ਜਾਤਾਂ ਅਤੇ ਰਾਸ਼ਟਰੀ ਮਾਣ ਜਿਹੇ ਸੂਚਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ । ਇਸਦੇ ਬਾਅਦ ਹੀ ਮਨੁੱਖੀ ਸਾਧਨ ਵਿਕਾਸ ਵਿਚ ਸੰਪੂਰਨ ਵਿਚਾਰਧਾਰਾ ਬਣ ਸਕੇਗਾ ।

ਪ੍ਰਸ਼ਨ-
1. ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
2. ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
1. ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ ।

2. ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-

(i) ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂ ਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ ।

(ii) ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ । ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬੁੱਢੇ ਲੋਕਾਂ ਦਾ ਪ੍ਰਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ । ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (Working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ ।

12. ਜਨਸੰਖਿਆ ਦੀ ਵੰਡ ਦੇ ਖੇਤਰੀ ਸਰੂਪ ਦਾ ਅਧਿਐਨ ਜਨਸੰਖਿਆ ਦੇ ਸਾਰੇ ਜਨਸੰਖਿਅਕ ਤੱਤਾਂ ਨੂੰ ਸਮਝਣ ਲਈ ਆਧਾਰ ਪ੍ਰਦਾਨ ਕਰਦਾ ਹੈ । ਇਸ ਕਾਰਨ ਨਾਲ ਜਨਸੰਖਿਆ ਦੀ ਵੰਡ ਦੇ ਖੇਤਰੀ ਸਰੂਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਥੇ ਸਭ ਤੋਂ ਪਹਿਲਾਂ ਸਾਨੂੰ ਜਨਸੰਖਿਆ ਦਾ ਧਰਾਤਲੀ ਵਿਸਤਾਰ ਅਤੇ ਇਸ ਦੀ ਘਣਤਾ ਦੇ ਦਰਮਿਆਨ ਅੰਤਰ ਬਾਰੇ ਸਪੱਸ਼ਟ ਰੂਪ ਵਿਚ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ।

ਵੱਸੋਂ ਦੀ ਵੰਡ ਦਾ ਸੰਬੰਧ ਸਥਾਨ, ਸਾਲ ਅਤੇ ਘਣਤਾ ਦਾ ਸੰਬੰਧ ਅਨੁਪਾਤ ਤੋਂ ਬਣਦਾ ਹੈ । ਜਨਸੰਖਿਆ ਦੀ ਵੰਡ ਤੋਂ ਇਹੀ ਅਰਥ ਨਿਕਲਦਾ ਹੈ ਕਿ ਦੇਸ਼ ਦੇ ਕਿਸੇ ਇਕ ਹਿੱਸੇ ਵਿਚ ਜਨਸੰਖਿਆ ਦਾ ਖੇਤਰੀ ਰੂਪ (Pattern) ਕਿਸ ਤਰ੍ਹਾਂ ਦਾ ਹੈ ਜਿਵੇਂ ਕਿ ਕੀ ਇਹ ਇਕ ਜਗ੍ਹਾ ‘ਤੇ ਕੇਂਦਰਿਤ (Nucleated) ਹੈ ਜਾਂ ਗੁੱਛੇਦਾਰ ਇਕੱਠਾ ਜਮਾਓ (Agglomerated) ਹੈ ਜਾਂ ਫਿਰ ਲਾਈਨਦਾਰ (Linear) ਹੈ ਆਦਿ । ਦੂਸਰੇ ਪਾਸੇ ਘਣਤਾ ਵਿਚ ਮਨੁੱਖ ਅਤੇ ਖੇਤਰ ਵਿਚਲੇ ਅਨੁਪਾਤ ‘ਤੇ ਧਿਆਨ ਦਿੱਤਾ ਜਾਂਦਾ ਹੈ ਜਿਸਦਾ ਸੰਬੰਧ ਜਨਸੰਖਿਆ ਦੇ ਆਕਾਰ ’ਤੇ ਖੇਤਰ ਤੋਂ ਹੁੰਦਾ ਹੈ ।

ਭਾਰਤ ਵਿਚ ਮਨੁੱਖੀ ਬਸਤੀਆਂ ਦਾ ਇਤਿਹਾਸ ਬਹੁਤ ਪੁਰਾਣਾ ਹੈ । ਇਸ ਕਰਕੇ ਦੇਸ਼ ਦੇ ਮਨੁੱਖੀ ਨਿਵਾਸਯੋਗ ਖੇਤਰ ਵਿਚ ਜਨਸੰਖਿਆ ਰਹਿੰਦੀ ਹੈ । ਪਰ ਫਿਰ ਵੀ ਜਨਸੰਖਿਆ ਦੀ ਵੰਡ ਜ਼ਮੀਨ ਦੇ ਉਪਜਾਊਪਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ । ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਇਸ ਦੀ ਜਨਸੰਖਿਅਕ ਵੰਡ ਦਾ ਖੇਤਰੀ ਰੂਪ ਖੇਤੀ ਉਤਪਾਦਕਤਾ (Agricultural Productivity) ‘ਤੇ ਨਿਰਭਰ ਕਰਦਾ ਹੈ । ਇਸੇ ਕਰਕੇ ਜਿਹੜੇ ਖੇਤਰਾਂ ਵਿਚ ਖੇਤੀ ਉਤਪਾਦਕਤਾ ਵੱਧ ਹੈ ਵੱਸੋਂ ਵੀ ਓਨੀ ਹੀ ਵੱਧ ਗਿਣਤੀ ਵਿਚ ਮਿਲਦੀ ਹੈ । ਖੇਤੀ ਉਤਪਾਦਕਤਾ ਤੋਂ ਇਲਾਵਾ ਕੁਦਰਤੀ ਤੱਤਾਂ (Natural Physical Factors) ਦਾ ਵੀ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਨੂੰ ਪ੍ਰਭਾਵਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ ।

ਪ੍ਰਸ਼ਨ-
1. ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ ।
2. ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ ।
ਉੱਤਰ-
1. ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ ।

2. ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

(i) ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੂ ਪਰਬਤੀ, ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ । ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ । ਰਾਜਸਥਾਨ ਵਿਚ ਦੇਸ਼ ਦੇ ਕੇਵਲ 6 ਭੂ-ਭਾਗ ਉੱਤੇ 6 ਜਨਸੰਖਿਆ ਰਹਿੰਦੀ ਹੈ।

(ii) ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ । ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ । ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ‘ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।

(iii) ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂ-ਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ । ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ । ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ।

(iv) ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ ।

PSEB 10th Class SST Solutions Geography Chapter 7 ਜਨਸੰਖਿਆ

Punjab State Board PSEB 10th Class Social Science Book Solutions Geography Chapter 7 ਜਨਸੰਖਿਆ Textbook Exercise Questions and Answers.

PSEB Solutions for Class 10 Social Science Geography Chapter 7 ਜਨਸੰਖਿਆ

SST Guide for Class 10 PSEB ਜਨਸੰਖਿਆ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਲਿਖੋ-

ਪ੍ਰਸ਼ਨ 1.
ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
ਉੱਤਰ-
ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਦਰੁਸਤ ਨਾਗਰਿਕ ।

ਪ੍ਰਸ਼ਨ 2.
ਆਜ਼ਾਦੀ ਤੋਂ ਪਹਿਲਾਂ ਦੇਸ਼ ਦੀ ਜਨਸੰਖਿਆ ਦੇ ਹੌਲੀ-ਹੌਲੀ ਵਧਣ ਦੇ ਕੀ ਕਾਰਨ ਸਨ ?
ਉੱਤਰ-
ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਸਾਧਾਰਨ ਵਾਧਾ-ਦਰ (1%) ਸੀ । ਇਸ ਸਾਧਾਰਨ ਵਾਧੇ ਦਾ ਮੁੱਖ ਕਾਰਨ ਮਹਾਂਮਾਰੀਆਂ, ਲੜਾਈਆਂ ਅਤੇ ਕਾਲ ਦੇ ਕਾਰਨ ਮੌਤ-ਦਰ ਵੱਧ ਹੋਣਾ ਸੀ ।

ਪ੍ਰਸ਼ਨ 3.
ਸਾਲ 1901 ਵਿਚ ਭਾਰਤ ਦੀ ਆਬਾਦੀ ਕਿੰਨੀ ਸੀ ?
ਉੱਤਰ-
ਸਾਲ 1901 ਵਿਚ ਭਾਰਤ ਦੀ ਆਬਾਦੀ 23,83,96,327 (23.8 ਕਰੋੜ) ਸੀ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 4.
ਸਾਲ 1921 ਤੇ 1951 ਨੂੰ ਜਨਸੰਖਿਅਕ ਵੰਡ ਸਾਲ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
1921 ਅਤੇ 1951 ਦੀ ਜਨਗਣਨਾ ਸਾਲਾਂ ਦੇ ਪਿੱਛੋਂ ਜਨਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ | ਇਸ ਲਈ ਇਨ੍ਹਾਂ ਸਾਲਾਂ ਨੂੰ ਜਨਸੰਖਿਅਕ ਵੰਡ ਸਾਲ ਮੰਨਿਆ ਜਾਂਦਾ ਹੈ ।

ਪ੍ਰਸ਼ਨ 5.
ਸਾਲ 2001 ਵਿਚ ਭਾਰਤ ਦੀ ਜਨਸੰਖਿਆ ਕਿੰਨੀ ਸੀ ?
ਉੱਤਰ-
ਸਾਲ 2001 ਵਿਚ ਭਾਰਤ ਦੀ ਜਨਸੰਖਿਆ 1,02,70,15,421 (102.7 ਕਰੋੜ ਸੀ ।

ਪ੍ਰਸ਼ਨ 6.
ਭਾਰਤ ਦੀ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਭਾਰਤ ਦਾ ਜਨਸੰਖਿਆਂ ਦੀ ਨਜ਼ਰ ਤੋਂ ਸੰਸਾਰ ਵਿਚ ਚੀਨ ਦੇ ਪਿੱਛੋਂ ਦੂਸਰਾ ਸਥਾਨ ਹੈ ।

ਪ੍ਰਸ਼ਨ 7.
ਭਾਰਤ ਦੇ ਕਿੰਨੇ ਰਾਜਾਂ ਦੀ ਸੰਖਿਆ 5 ਕਰੋੜ ਤੋਂ ਵੱਧ ਹੈ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਵਿਚ 10 ਰਾਜਾਂ ਦੀ ਜਨਸੰਖਿਆ 5 ਕਰੋੜ ਤੋਂ ਵੱਧ ਹੈ ।
ਇਹ ਰਾਜ ਹਨ-ਆਂਧਰਾ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਲੇ ।

ਪ੍ਰਸ਼ਨ 8.
ਦੇਸ਼ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ !
ਉੱਤਰ-
ਦੇਸ਼ ਵਿਚ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਉੱਤਰ ਪ੍ਰਦੇਸ਼ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ ।

ਪ੍ਰਸ਼ਨ 9.
ਪੰਜਾਬ ਵਿਚ 2001 ਵਿਚ ਕਿੰਨੀ ਜਨਸੰਖਿਆਂ ਸੀ ਅਤੇ ਜਨਸੰਖਿਆ ਈ ਨਜ਼ਰੇ ਤੋਂ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਸੀ ?
ਉੱਤਰ-
ਸਾਲ 2001 ਵਿਚ ਪੰਜਾਬ ਦੀ ਜਨਸੰਖਿਆ ਲਗਪਗ 2 ਕਰੋੜ 40 ਲੱਖ ਸੀ । ਜਨਸੰਖਿਆ ਦੀ ਨਜ਼ਰ ਤੋਂ ਪੰਜਾਬ ਦਾ ਦੇਸ਼ ਵਿਚ ਪੰਦਰਵਾਂ ਸਥਾਨ ਸੀ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 10.
ਪੰਜਾਬ ਵਿਚ ਸਾਰੇ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਜੋਂ ਰਹਿੰਦੀ ਹੈ ?
ਉੱਤਰ-
ਪੰਜਾਬ ਵਿਚ ਸਾਰੇ ਦੇਸ਼ ਦੀ ਲਗਪਗ 2.3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ ।

ਪ੍ਰਸ਼ਨ 11.
ਮੈਦਾਨੀ ਭਾਗਾਂ ਵਿਚ ਦੇਸ਼ ਦੇ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਮੈਦਾਨੀ ਭਾਗਾਂ ਵਿਚ ਦੇਸ਼ ਦੀ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ ।

ਪ੍ਰਸ਼ਨ 12.
ਦੇਸ਼ ਦੇ ਪਿੰਡਾਂ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।

ਪ੍ਰਸ਼ਨ 13.
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਕਿੰਨੀ ਹੈ ?
ਉੱਤਰ-
ਦੇਸ਼ ਵਿਚ ਜਨਸੰਖਿਆ ਦੀ ਔਸਤ ਘਣਤਾ ਲਗਪਗ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿਚ) ਹੈ ।

ਪ੍ਰਸ਼ਨ 14.
ਦੋਸ਼ ਵਿਚ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
2011 ਦੀ ਜਨਗਣਨਾ ਅਨੁਸਾਰ ਦੇਸ਼ ਦਾ ਸਭ ਤੋਂ ਵੱਧ ਘਣਤਾ ਵਾਲਾ ਰਾਜ ਬਿਹਾਰ ਅਤੇ ਸਭ ਤੋਂ ਘੱਟ ਘਣਤਾ ਵਾਲਾ ਰਾਜ ਅਰੁਣਾਚਲ ਪ੍ਰਦੇਸ਼ ਹੈ ।

ਪ੍ਰਸ਼ਨ 15.
ਪੰਜਾਬ ਵਿਚ ਵਸੋਂ ਦੀ ਘਣਤਾ ਕੀ ਹੈ ?
ਉੱਤਰ-
ਪੰਜਾਬ ਵਿਚ ਵਸੋਂ ਦੀ ਘਣਤਾ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (2011 ਵਿੱਚ) ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 16.
ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ?
ਉੱਤਰ-
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਜਨਸੰਖਿਅਕ ਘਣਤਾ ਸਭ ਤੋਂ ਵੱਧ ਹੈ ।

ਪ੍ਰਸ਼ਨ 17.
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦਾ ਨਾਂ ਦੱਸੋ।
ਉੱਤਰ-
ਉਮਰ ਬਣਤਰ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੇ ਨਾਂ ਹਨ-

  1. ਪੈਦਾਇਸ਼ (fertility)
  2. ਮਿਤਤਾ (mortality)
  3. ਪ੍ਰਵਾਸ (migration) ।

ਪ੍ਰਸ਼ਨ 18.
ਦੇਸ਼ ਵਿਚ 0-14 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਮਿਲਦੀ ਹੈ ?
ਉੱਤਰ-
ਦੇਸ਼ ਵਿਚ 0-14 ਉਮਰ ਵਰਗ ਵਿਚ 37.2 ਪ੍ਰਤੀਸ਼ਤ ਜਨਸੰਖਿਆ ਹੈ ।

ਪ੍ਰਸ਼ਨ 19.
ਦੇਸ਼ ਵਿਚ 15 ਤੋਂ 65 ਸਾਲ ਤਕ ਦੇ ਉਮਰ ਵਰਗ ਵਿਚ ਕਿੰਨੇ ਪ੍ਰਤੀਸ਼ਤ ਲੋਕ ਰਹਿੰਦੇ ਹਨ ?
ਉੱਤਰ-
ਦੇਸ਼ ਵਿਚ 15 ਤੋਂ 65 ਸਾਲ ਉਮਰ ਵਰਗ ਵਿਚ 58.4 ਪ੍ਰਤੀਸ਼ਤ ਜਨਸੰਖਿਆ ਹੈ ।

ਪ੍ਰਸ਼ਨ 20.
ਦੇਸ਼ ਦੀ ਜਨਸੰਖਿਆ ਵਿਚ ਕਿੰਨੇ ਪ੍ਰਤੀਸ਼ਤ ਵੋਟਰ ਹਨ ?
ਉੱਤਰ-
ਦੇਸ਼ ਦੀ ਜਨਸੰਖਿਆ ਵਿਚ 60 ਪ੍ਰਤੀਸ਼ਤ ਵੋਟਰ ਹਨ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 21.
ਲਿੰਗ-ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਲਿੰਗ-ਅਨੁਪਾਤ ਤੋਂ ਭਾਵ ਪਤੀ ਇਕ ਹਜ਼ਾਰ ਮਰਦਾਂ ਤੇ ਔਰਤਾਂ ਦੀ ਸੰਖਿਆ ਤੋਂ ਹੈ ।

ਪ੍ਰਸ਼ਨ 22.
ਸਾਲ 2001 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ ਕੀ ਸੀ ?
ਉੱਤਰ-
2001 ਵਿਚ ਦੇਸ਼ ਦੀ ਵਸੋਂ ਦਾ ਲਿੰਗ-ਅਨੁਪਾਤ 1000 : 933 ਸੀ । (2011 ਵਿਚ 1000 : 944)

ਪ੍ਰਸ਼ਨ 23.
ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕੀ ਕਾਰਨ ਹਨ ?
ਉੱਤਰ-
ਲਿੰਗ-ਅਨੁਪਾਤ ਦੇ ਤੇਜ਼ੀ ਨਾਲ ਘਟਣ ਦੇ ਕਾਰਨ ਹਨ-

  1. ਔਰਤਾਂ ਦਾ ਦਰਜਾ ਹੇਠਾਂ ਹੋਣਾ ।
  2. ਜਨਗਣਨਾ ਦੇ ਸਮੇਂ ਔਰਤਾਂ ਦੀ ਬਜਾਏ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ ।
  3. ਲੜਕੀਆਂ ਦੀ ਜਨਮ-ਦਰ ਘੱਟ ਹੋਣਾ ।
  4. ਔਰਤ ਗਰਭ ਹੱਤਿਆ (female foeticide)

ਪ੍ਰਸ਼ਨ 24.
ਦੇਸ਼ ਦੇ ਸਿੱਖ ਫਿਰਕੇ ਦੇ ਲੋਕਾਂ ਦਾ ਲਿੰਗ-ਅਨੁਪਾਤ ਕੀ ਹੈ ?
ਉੱਤਰ-
ਦੋਸ਼ ਦੋ ਸਿੱਖ ਫਿਰਕੇ ਵਿਚ ਲਿੰਗ-ਅਨੁਪਾਤ 1000 : 888 ਹੈ ।

ਪ੍ਰਸ਼ਨ 25.
ਆਰਥਿਕ ਆਧਾਰ ‘ਤੇ ਭਾਰਤ ਦੀ ਜਨਸੰਖਿਆ ਨੂੰ ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਆਰਥਿਕ ਆਧਾਰ ‘ਤੇ ਜਨਸੰਖਿਆ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਕਾਮਿਆਂ ਦੀ ਜਨਸੰਖਿਆ
  2. ਅਕਾਮਿਆਂ ਦੀ ਜਨਸੰਖਿਆ

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 26.
ਦੇਸ਼ ਦੇ ਕਿਸ ਰਾਜ ਵਿਚ ਮੁੱਖ ਕਾਮਿਆਂ ਦੀ ਪ੍ਰਤੀਸ਼ਤ ਮਾਤਰਾ ਸਭ ਤੋਂ ਵੱਧ ਹੈ ?
ਉੱਤਰ-
ਦੇਸ਼ ਵਿਚ ਮੁੱਖ ਕਾਮਿਆਂ ਦੀ ਸਭ ਤੋਂ ਵੱਧ ਪ੍ਰਤੀਸ਼ਤ ਮਾਤਰਾ ਆਂਧਰਾ ਪ੍ਰਦੇਸ਼ ਵਿਚ ਹੈ ।

ਪ੍ਰਸ਼ਨ 27.
ਕੰਮ ਦੇ ਆਧਾਰ ‘ਤੇ ਜਨਸੰਖਿਆ ਦਾ ਕਾਮਿਆਂ ਅਤੇ ਅਕਾਮਿਆਂ ਦੇ ਵਰਗਾਂ ਵਿਚ ਵੰਡਣ ਦਾ ਵਿਚਾਰ ਭਾਰਤੀ ਲੋਕ ਗਿਣਤੀ ਵਿਚ ਪਹਿਲੀ ਵਾਰ ਕਿਸ ਸਾਲ ਵਿਚ ਆਇਆ ?
ਉੱਤਰ-
ਕੰਮ ਦੇ ਆਧਾਰ ‘ਤੇ ਜਨਸੰਖਿਆ ਦਾ ਕਾਮਿਆਂ ਅਤੇ ਅਕਾਮਿਆਂ ਵਿਚ ਵੰਡਣ ਦਾ ਵਿਚਾਰ ਪਹਿਲੀ ਵਾਰ 1961 ਦੀ ਗਣਨਾ ਦੇ ਸਮੇਂ ਆਇਆ।

ਪ੍ਰਸ਼ਨ 28.
ਪੇਂਡੂ ਖੇਤਰਾਂ ਵਿਚ ਮਜ਼ਦੂਰਾਂ ਦੀ ਕਿੰਨੇ ਪ੍ਰਤੀਸ਼ਤ ਮਾਤਰਾ ਹੈ ?
ਉੱਤਰ-
ਪੇਂਡੂ ਖੇਤਰਾਂ ਵਿਚ ਮਜ਼ਦੂਰਾਂ ਦਾ ਪ੍ਰਤੀਸ਼ਤ 40.1% ਹੈ ।

II. ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਰਾਜਾਂ ਵਿਚ ਬਹੁਤ ਜ਼ਿਆਦਾ ਅਸਮਾਨ ਜਨਸੰਖਿਅਕ ਵੰਡ ਨਾਲ ਦੇਸ਼ ਵਿਚ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ?
ਉੱਤਰ-
ਭਾਰਤ ਵਿਚ 28 ਰਾਜ ਹਨ । ਇਨ੍ਹਾਂ ਰਾਜਾਂ ਵਿਚ ਬਹੁਤ ਜ਼ਿਆਦਾ ਅਸਮਾਨ ਜਨਸੰਖਿਆ ਵੰਡ ਹੈ । ਜਨਸੰਖਿਆ ਦੀ ਅਸਮਾਨ ਵੰਡ ਦੇ ਕਾਰਨ ਅਨੇਕਾਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

  1. ਦੂਰ-ਦੂਰ ਤਕ ਫੈਲੀਆਂ ਪੇਂਡੂ ਬਸਤੀਆਂ ਨੂੰ ਆਪਸ ਵਿਚ ਸੜਕਾਂ ਦੁਆਰਾ ਅਤੇ ਨੇੜਲੇ ਸ਼ਹਿਰਾਂ ਦੇ ਨਾਲ ਜੋੜਨ ਦੀ ਵੱਡੀ ਸਮੱਸਿਆ ਹੈ ।
  2. ਇਨ੍ਹਾਂ ਪੇਂਡੂ ਬਸਤੀਆਂ ਦੇ ਨਿਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਬਹੁਤ ਮੁਸ਼ਕਿਲ ਅਤੇ ਮਹਿੰਗਾ ਕੰਮ ਹੈ ।
  3. ਵੱਡੇ-ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ, ਆਵਾਜਾਈ, ਮਕਾਨਾਂ ਦੀ ਘਾਟ ਵਰਗੀਆਂ ਹੋਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।

ਪ੍ਰਸ਼ਨ 2.
ਭਾਰਤ ਵਿਚ ਜਨਸੰਖਿਆ ਦੀ ਵੰਡ ਤੇ ਕਿਹੜੇ-ਕਿਹੜੇ ਤੱਤਾਂ ਦਾ ਜ਼ਿਆਦਾ ਪ੍ਰਭਾਵ ਹੈ ? ਕੋਈ ਤਿੰਨ ਤੱਥ (ਪ੍ਰਭਾਵ ਲਿਖੋ ।
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਬਰਾਬਰ ਨਹੀਂ ਹੈ । ਇਸੇ ਦੇ ਲਈ ਅੱਗੇ ਲਿਖੇ ਅਨੇਕਾਂ ਤੱਤ ਜ਼ਿੰਮੇਵਾਰ ਹਨ-

  • ਭੂਮੀ ਦੀ ਉਪਜਾਊਪਨ – ਭਾਰਤ ਵਿਚ ਜਿਨ੍ਹਾਂ ਰਾਜਾਂ ਵਿਚ ਉਪਜਾਊ ਭੂਮੀ ਦਾ ਜ਼ਿਆਦਾ ਵਿਸਥਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਵੱਧ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ ।
  • ਵਰਖਾ ਦੀ ਮਾਤਰਾ – ਵੱਧ ਵਰਖਾ ਵਾਲੇ ਭਾਗਾਂ ਵਿਚ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਨੂੰ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਜਨਸੰਖਿਆ ਦੀ ਘਣਤਾ ਵੀ ਘੱਟਦੀ ਜਾਂਦੀ ਹੈ ।
  • ਜਲਵਾਯੂ – ਜਿੱਥੋਂ ਦੀ ਜਲਵਾਯੂ ਸਿਹਤ ਦੇ ਲਈ ਠੀਕ ਹੈ ਉੱਥੇ ਵੀ ਜਨਸੰਖਿਆ ਦੀ ਘਣਤਾ ਵੱਧ ਹੁੰਦੀ ਹੈ । ਇਸ ਦੇ ਉਲਟ ਅਜਿਹੇ ਦੇਸ਼ਾਂ ਵਿਚ ਜਨਸੰਖਿਆ ਦੀ ਘਣਤਾ ਘੱਟ ਹੁੰਦੀ ਹੈ ਜਿੱਥੋਂ ਦੀ ਜਲਵਾਯੂ ਸਿਹਤ ਲਈ ਠੀਕ ਨਾ ਹੋਵੇ | ਆਸਾਮ ਵਿਚ ਵਰਖਾ ਵੱਧ ਹੋਣ ਤੇ ਵੀ ਜਨਸੰਖਿਆ ਦੀ ਘਣਤਾ ਘੱਟ ਹੈ ਕਿਉਂਕਿ ਉੱਥੇ ਜ਼ਿਆਦਾ ਨਮੀ ਦੇ ਕਾਰਨ ਮਲੇਰੀਏ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ ।
  • ਆਵਾਜਾਈ ਦੇ ਉੱਨਤ ਸਾਧਨ – ਆਵਾਜਾਈ ਦੇ ਸਾਧਨਾਂ ਦੇ ਵੱਧ ਵਿਕਾਸ ਦੇ ਕਾਰਨ ਵਪਾਰ ਵਿਚ ਉੱਨਤੀ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਜਨਸੰਖਿਆ ਦੀ ਘਣਤਾ ਵੀ ਜ਼ਿਆਦਾ ਹੋ ਜਾਂਦੀ ਹੈ । ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਆਦਿ ਰਾਜਾਂ ਵਿਚ ਜ਼ਿਆਦਾ ਜਨਸੰਖਿਆ ਹੋਣ ਦਾ ਇਕ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੈ ।
  • ਉਦਯੋਗਿਕ ਵਿਕਾਸ – ਜਿਨ੍ਹਾਂ ਸਥਾਨਾਂ ਤੇ ਉਦਯੋਗ ਸਥਾਪਿਤ ਹੋ ਜਾਂਦੇ ਹਨ ਉੱਥੇ ਜਨਸੰਖਿਆ ਦੀ ਘਣਤਾ ਵੱਧ ਜਾਂਦੀ ਹੈ । ਇਸ ਦਾ ਕਾਰਨ ਇਹ ਹੈ ਕਿ ਉਦਯੋਗਿਕ ਖੇਤਰਾਂ ਵਿਚ ਰੋਜ਼ੀ ਕਮਾਉਣਾ ਸਰਲ ਹੁੰਦਾ ਹੈ । ਦਿੱਲੀ, ਕੋਲਕਾਤਾ, ਮੁੰਬਈ ਆਦਿ ਨਗਰਾਂ ਵਿਚ ਉਦਯੋਗਿਕ ਵਿਕਾਸ ਦੇ ਕਾਰਨ ਹੀ ਜਨਸੰਖਿਆ ਜ਼ਿਆਦਾ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 3.
ਜਨਸੰਖਿਆ ਦੇ ਆਰਥਿਕ ਢਾਂਚੇ ਦੇ ਅਧਿਐਨ ਦਾ ਕੀ ਮਹੱਤਵ ਹੈ ?
ਉੱਤਰ-
ਜਨਸੰਖਿਆ ਦੇ ਆਰਥਿਕ ਢਾਂਚੇ ਦਾ ਵਿਸ਼ੇਸ਼ ਮਹੱਤਵ ਹੈ-

  • ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੇਸ਼ ਦੀ ਜਨਸੰਖਿਆ ਦਾ ਕਿੰਨਾ ਹਿੱਸਾ ਕਾਰਜਸ਼ੀਲ ਹੈ ਅਤੇ ਉਹ ਕਿਸ ਕੰਮ ਵਿਚ ਲੱਗਾ ਹੋਇਆ ਹੈ ।
  • ਇਹ ਢਾਂਚਾ ਕਿਸੇ ਖੇਤਰ ਦੀ ਜਨਸੰਖਿਅਕ ਅਤੇ ਸੱਭਿਆਚਾਰ ਨੂੰ ਪ੍ਰਗਟ ਕਰਦੀ ਹੈ । ਇਸ ’ਤੇ ਹੀ ਉਸ ਦੇਸ਼ ਦੇ ਭਵਿੱਖ ਦਾ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਪੱਧਰ ਆਧਾਰਿਤ ਹੁੰਦਾ ਹੈ ।
  • ਆਰਥਿਕ ਢਾਂਚੇ ਤੋਂ ਸਾਨੂੰ ਪਤਾ ਲਗਦਾ ਹੈ ਕਿ ਦੇਸ਼ ਕਿਸ ਆਰਥਿਕ ਖੇਤਰ ਵਿਚ ਪੱਛੜਿਆ ਹੋਇਆ ਹੈ । ਇਸ ਲਈ ਉਸ ਖੇਤਰ ਦੇ ਵਿਕਾਸ ਲਈ ਉੱਚਿਤ ਯੋਜਨਾ ਬਣਾ ਸਕਦੇ ਹਾਂ ।

ਪ੍ਰਸ਼ਨ 4.
ਮੁੱਖ ਮਜ਼ਦੂਰਾਂ ਨੂੰ ਕਿੰਨੀਆਂ ਉਦਯੋਗਿਕ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ? ਉਹਨਾਂ ਦੇ ਨਾਂ ਦੱਸੋ ।
ਉੱਤਰ-
ਹੇਠ ਲਿਖੀ ਸਾਰਣੀ ਤੋਂ ਮਜ਼ਦੂਰ ਸ਼੍ਰੇਣੀਆਂ ਸਪੱਸ਼ਟ ਹੋ ਜਾਣਗੀਆਂ
(ਦੋ ਉਦਯੋਗਿਕ ਸ਼੍ਰੇਣੀਆਂ-ਮੁੱਖ ਕਾਮੇ ਅਤੇ ਛੋਟੇ ਕਾਮੇ)
PSEB 10th Class SST Solutions Geography Chapter 7 ਜਨਸੰਖਿਆ (Population) 1

ਪ੍ਰਸ਼ਨ 5.
ਭਾਰਤ ਵਿਚ ਇਸਤਰੀ ਮਜ਼ਦੂਰਾਂ ਦੀ ਪ੍ਰਤੀਸ਼ਤ ਮਾਤਰਾ ਮਰਦ ਮਜ਼ਦੂਰਾਂ ਤੋਂ ਘੱਟ ਕਿਉਂ ਹੈ ?
ਉੱਤਰ-
ਦੇਸ਼ ਵਿਚ ਸਭ ਮਜ਼ਦੂਰਾਂ ਦਾ ਪ੍ਰਤੀਸ਼ਤ (ਅਸਮ ਅਤੇ ਜੰਮੂ-ਕਸ਼ਮੀਰ ਨੂੰ ਛੱਡ ਕੇ) 37.50 ਪ੍ਰਤੀਸ਼ਤ ਹੈ । ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ ਇਕ-ਤਿਹਾਈ ਭਾਗ ਹੀ ਆਰਥਿਕ ਰੂਪ ਵਿਚ ਕਾਰਜ਼ਸ਼ੀਲ ਹੈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-

  • ਤੇਜ਼ੀ ਨਾਲ ਵੱਧ ਰਹੀ ਜਨਸੰਖਿਆ ਦੇ ਕਾਰਨ ਭਾਰਤ ਵਿੱਚ ਬੱਚਿਆਂ (ਗੈਰ-ਮਜ਼ਦੂਰਾਂ ਦਾ ਅਨੁਪਾਤ ਵਧੇਰੇ ਬਣਿਆ ਰਹਿੰਦਾ ਹੈ । ਇਸ ਨਾਲ ਮਜ਼ਦੂਰਾਂ ਦਾ ਪਤੀਸ਼ਤ ਘੱਟ ਹੋ ਜਾਂਦਾ ਹੈ ਇਸ ਦਾ ਮੁੱਖ ਕਾਰਨ ਹੈ । ਬੱਚਿਆਂ ਦੀ ਸੰਖਿਆ ਵਧਣ ਨਾਲ ਨਿਰਭਰਾਂ ਦੀ ਸੰਖਿਆ ਵੀ ਵੱਧ ਜਾਂਦੀ ਹੈ ।
  • ਸਾਡੀਆਂ ਸਮਾਜਿਕ ਸਮਾਨਤਾਵਾਂ ਦੇ ਕਾਰਨ ਇਸਤਰੀਆਂ ਨੂੰ ਘਰ ਤੋਂ ਬਾਹਰ ਕੰਮ ਨਹੀਂ ਕਰਨ ਦਿੱਤਾ ਜਾਂਦਾ ।
  • ਇਸਤਰੀਆਂ ਵਿਚ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਵੀ ਇਸ ਦਾ ਕਾਰਨ ਹੈ ।

ਪ੍ਰਸ਼ਨ 6.
ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਉਂ ਕਹਿੰਦੇ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ-

  1. ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ।
  2. ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਰਹਿੰਦਾ ਹੈ ।
  3. ਦੇਸ਼ ਵਿਚ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪੇਂਡੂ ਬਸਤੀਆਂ (Rural settlements) ਹਨ ਜਦ ਕਿ ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਦੇਸ਼ ਦੇ ਵੱਡੇ ਨਗਰਾਂ ਵਿਚ ਵੱਸਿਆ ਹੋਇਆ ਹੈ ।
  4. ਦੇਸ਼ ਵਿਚ ਕੁੱਲ ਮਜ਼ਦੂਰਾਂ ਦਾ 40.1 ਪ੍ਰਤੀਸ਼ਤ ਪੇਂਡੂ ਖੇਤਰਾਂ ਵਿਚ 30.2 ਪ੍ਰਤੀਸ਼ਤ ਨਗਰਾਂ ਵਿਚ ਨਿਵਾਸ ਕਰਦਾ ਹੈ ।

ਪ੍ਰਸ਼ਨ 7.
ਦੇਸ਼ ਵਿਚ ਬੋਲੀਆਂ ਜਾਣ ਵਾਲੀਆਂ ਮੁੱਖ ਭਾਸ਼ਾਵਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਅਸਾਮੀ, ਉੜੀਆ, ਊਰਦੂ, ਕੰਨੜ, ਕਸ਼ਮੀਰੀ, ਗੁਜਰਾਤੀ, ਤਾਮਿਲ, ਤੇਲਗੂ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ, ਸੰਸਕ੍ਰਿਤ, ਸਿੰਧੀ ਅਤੇ ਹਿੰਦੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਹਨ । ਇਹਨਾਂ ਸਭ ਭਾਸ਼ਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ । ਦੱਖਣ ਭਾਰਤ ਦੀਆਂ ਚਾਰ ਭਾਸ਼ਾਵਾਂ ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਦੀ ਉਤਪੱਤੀ ਵਿੜ ਤੋਂ ਹੋਈ ਹੈ ।

ਭਾਰਤ ਵਿਚ ਬਹੁਤ ਵੱਡੀ ਸੰਖਿਆ ਵਿਚ ਲੋਕ ਹਿੰਦੀ ਬੋਲਦੇ ਹਨ । ਨਾਲ ਹੀ ਅਨੇਕਾਂ ਲੋਕ ਇਸ ਭਾਸ਼ਾ ਨੂੰ ਸਮਝ ਲੈਂਦੇ ਹਨ, ਭਾਵੇਂ ਇਹ ਉਹਨਾਂ ਦੀ ਮਾਤ-ਭਾਸ਼ਾ ਨਹੀਂ ਹੈ । ਹਿੰਦੀ ਨੂੰ ਰਾਜ ਭਾਸ਼ਾ ਦਾ ਸਥਾਨ ਮਿਲਿਆ ਹੋਇਆ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 8.
ਭਾਰਤ ਵਿਚ ਜਨਸੰਖਿਆ ਦੇ ਖੇਤਰੀ ਵੰਡ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਭਾਰਤ ਵਿਚ ਜਨਸੰਖਿਆ ਵੰਡ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਹਨ-

  • ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਦੀ ਵੰਡ ਬਹੁਤ ਸੰਘਣੀ ਹੈ, ਪਰੰਤੂ ਪਰਬਤੀ ਮਾਰੂਥਲੀ ਅਤੇ ਕਾਲ-ਪੀੜਤ ਖੇਤਰਾਂ ਵਿਚ ਜਨਸੰਖਿਆ ਵੰਡ ਬਹੁਤ ਵਿਰਲੀ ਹੈ ।
  • ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ 29% ਸ਼ਹਿਰਾਂ ਵਿਚ ਰਹਿੰਦਾ ਹੈ ।
    ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।
  • ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂਕਸ਼ਮੀਰ ਦੇ ਮੁਸਲਮਾਨਾਂ ਦੀ ਗਿਣਤੀ ਵੱਧ ਹੈ ।
  • ਇਕ ਪਾਸੇ ਤਟਵਰਤੀ ਮੈਦਾਨਾਂ ‘ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਦਾ ਭਾਰੀ ਜਮਾਓ ਮਿਲਦਾ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (demographic divide) ਵਰਗੀ ਲਗਦੀ ਹੈ ।

ਪ੍ਰਸ਼ਨ 9.
ਦੇਸ਼ ਦੇ ਵੱਧ ਜਨਸੰਖਿਅਕ ਘਣਤਾ ਵਾਲੇ ਖੇਤਰ ਕਿਹੜੇ ਹਨ ?
ਉੱਤਰ-
ਉੱਤਰੀ ਮੈਦਾਨ, ਪੱਛਮੀ ਤਟਵਰਤੀ ਮੈਦਾਨ ਅਤੇ ਪੂਰਬੀ ਤਟਵਰਤੀ ਮੈਦਾਨ ਦੇ ਡੈਲਟਾਈ ਖੇਤਰਾਂ ਵਿਚ ਜਨਸੰਖਿਆ ਸੰਘਣੀ ਵਸੀ ਹੋਈ ਹੈ । ਉਹਨਾਂ ਦੇਸ਼ਾਂ ਦੀ ਭੂਮੀ ਉਪਜਾਉ ਹੈ ਅਤੇ ਖੇਤੀ ਦੀਆਂ ਸਹੂਲਤਾਂ ਪ੍ਰਾਪਤ ਹਨ । ਇਸ ਲਈ ਇਨ੍ਹਾਂ ਦੀ ਜਨਸੰਖਿਆ ਸੰਘਣੀ ਹੈ । ਇਕ ਗੱਲ ਹੋਰ ਜਿਉਂ-ਜਿਉਂ ਅਸੀਂ ਪੂਰਬ ਤੋਂ ਪੱਛਮ ਵੱਲ ਜਾਂਦੇ ਹਾਂ, ਸੁੱਕਾਪਨ ਵੱਧਦਾ ਜਾਂਦਾ ਹੈ ਅਤੇ ਜਨ-ਘਣਤਾ ਘਟਦੀ ਜਾਂਦੀ ਹੈ । ਇਹੀ ਕਾਰਨ ਹੈ ਕਿ ਪੁਰਬ ਵਿਚ ਸਥਿਤ ਪੱਛਮੀ ਬੰਗਾਲ ਦੀ ਘਣਤਾ ਪੰਜਾਬ ਅਤੇ ਹਰਿਆਣਾ ਦੀ ਬਜਾਏ ਪੱਛਮ ਦੀ ਸਥਿਤੀ ਦੀ ਤੁਲਨਾ ਵਿਚ ਜ਼ਿਆਦਾ ਹੈ । ਕੇਰਲ ਵਿਚ ਜਨ-ਘਣਤਾ ਸਭ ਤੋਂ ਜ਼ਿਆਦਾ ਹੈ ਕਿਉਂਕਿ ਭਾਰੀ ਵਰਖਾ ਦੇ ਕਾਰਨ ਇੱਥੇ ਸਾਲ ਵਿਚ ਦੋ ਜਾਂ ਤਿੰਨ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 10.
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘਣਤਾ ਵੱਧ ਹੋਣ ਦੇ ਕੀ ਕਾਰਨ ਹਨ ?
ਉੱਤਰ-
ਦੇਸ਼ ਦੇ ਮੈਦਾਨੀ ਭਾਗਾਂ ਵਿਚ ਜਨਸੰਖਿਆ-ਘਣਤਾ ਬਹੁਤ ਜ਼ਿਆਦਾ ਹੈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-

  1. ਭਾਰਤ ਦਾ ਉੱਤਰੀ ਮੈਦਾਨ ਵਿਸ਼ਾਲ ਅਤੇ ਉਪਜਾਊ ਹੈ ।
  2. ਇੱਥੇ ਵਰਖਾ ਵੀ ਕਾਫ਼ੀ ਹੁੰਦੀ ਹੈ ।
  3. ਇੱਥੇ ਉਦਯੋਗ ਦੇ ਵੱਡੇ-ਵੱਡੇ ਕੇਂਦਰ ਹਨ ।
  4. ਇੱਥੇ ਆਵਾਜਾਈ ਦੇ ਸਾਧਨ ਉੱਨਤ ਹਨ ।
  5. ਤਟਵਰਤੀ ਮੈਦਾਨੀ ਦੇਸ਼ਾਂ ਵਿਚ ਮੱਛੀ ਫੜਨ ਅਤੇ ਵਿਦੇਸ਼ੀ ਵਪਾਰ ਦੀਆਂ ਸਹੂਲਤਾਂ ਹਨ | ਫਲਸਰੂਪ ਲੋਕਾਂ ਦੇ ਲਈ ਰੋਜ਼ੀ ਕਮਾਉਣਾ ਸੌਖਾ ਹੈ ।

ਪ੍ਰਸ਼ਨ 11.
ਦੇਸ਼ ਵਿਚ ਘੱਟ ਜਨਸੰਖਿਆ ਵਾਲੇ ਖੇਤਰ ਕਿਹੜੇ ਹਨ ?
ਉੱਤਰ-ਭਾਰਤ ਦੇ ਥਾਰ-ਮਾਰੂਥਲ, ਪੂਰਬੀ ਹਿਮਾਲਿਆ ਪ੍ਰਦੇਸ਼ ਅਤੇ ਛੋਟਾ ਨਾਗਪੁਰ ਦੇ ਪਠਾਰ ਵਿਚ ਜਨਸੰਖਿਆ ਘੱਟ ਹੈ ।
ਕਾਰਨ-

  1. ਜਿਨ੍ਹਾਂ ਦੇਸ਼ਾਂ ਦੀ ਭੂਮੀ ਉਪਜਾਊ ਨਹੀਂ ਹੈ । ਇਹ ਜਾਂ ਤਾਂ ਰੇਤਲੀ ਹੈ ਜਾਂ ਪਥਰੀਲੀ ।
  2. ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਨਹੀਂ ਹੋ ਸਕਿਆ ਹੈ ।
  3. ਇੱਥੇ ਦੀ ਜਲਵਾਯੂ ਸਿਹਤ ਦੇ ਅਨੁਕੂਲ ਨਹੀਂ ਹੈ । ਇਹ ਜਾਂ ਤਾਂ ਬਹੁਤ ਜ਼ਿਆਦਾ ਗਰਮ ਹੈ ਜਾਂ ਬਹੁਤ ਜ਼ਿਆਦਾ ਠੰਢੀ । ਹਿਮਾਲਿਆ ਖੇਤਰ ਵਿਚ ਜ਼ਰੂਰਤ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।
  4. ਛੋਟਾ ਨਾਗਪੁਰ ਖੇਤਰ ਨੂੰ ਛੱਡ ਕੇ ਹੋਰ ਭਾਗਾਂ ਵਿਚ ਨਿਰਮਾਣ ਉਦਯੋਗ ਵਿਕਸਿਤ ਨਹੀਂ ਹੈ ।

ਪ੍ਰਸ਼ਨ 12.
ਦੇਸ਼ ਦੇ ਚੌਲ ਉਤਪਾਦਕ ਖੇਤਰਾਂ ਵਿਚ ਜਨਸੰਖਿਆ ਦੀ ਘਣਤਾ ਵੱਧ ਕਿਉਂ ਹੈ ?
ਉੱਤਰ-
ਦੇਸ਼ ਦੇ ਪਰੰਪਰਾਗਤ ਚੌਲ ਉਤਪਾਦਕ ਖੇਤਰ ਤਾਮਿਲਨਾਡੂ, ਪੱਛਮੀ ਬੰਗਾਲ ਆਦਿ ਸਭ ਤੋਂ ਵੱਧ ਸੰਘਣੀ ਜਨਸੰਖਿਆ ਘਣਤਾ ਵਾਲੇ ਖੇਤਰ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਖੇਤਰ ਬਹੁਤ ਉਪਜਾਊ ਹਨ ਅਤੇ ਇੱਥੇ ਕਾਫ਼ੀ ਵਰਖਾ ਹੁੰਦੀ ਹੈ । ਦੂਸਰੇ ਚੌਲ ਦੀ ਖੇਤੀ ਨਾਲ ਸੰਬੰਧਿਤ ਜ਼ਿਆਦਾਤਰ ਕੰਮ ਹੱਥਾਂ ਨਾਲ ਕਰਨੇ ਪੈਂਦੇ ਹਨ । ਇਸ ਲਈ ਜ਼ਿਆਦਾ ਸੰਖਿਆ ਵਿਚ ਮਜ਼ਦੂਰਾਂ ਦੀ ਜ਼ਰੂਰਤ ਅਨੁਭਵ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਲਈ ਰੋਜ਼ੀ ਕਮਾਉਣ ਦੇ ਮੌਕੇ ਵੱਧ ਜਾਂਦੇ ਹਨ । ਤੀਸਰਾ ਚੌਲ ਦਾ ਉਤਪਾਦਨ ਜ਼ਿਆਦਾ ਹੋਣ ਨਾਲ ਲੋਕਾਂ ਨੂੰ ਸਸਤਾ ਭੋਜਨ ਪ੍ਰਾਪਤ ਹੁੰਦਾ ਹੈ । ਨੇੜੇ ਵੀ ਮੱਛੀ ਫੜਨ ਦੇ ਖੇਤਰ ਹੋਣ ਦੇ ਕਾਰਨ ਪ੍ਰੋਟੀਨ-ਯੁਕਤ ਭੋਜਨ ਵੀ ਮਿਲ ਜਾਂਦਾ ਹੈ ।

ਪ੍ਰਸ਼ਨ 13.
ਦੇਸ਼ ਦੀ ਜਨਸੰਖਿਆ ਦੀ ਬਣਤਰ ਦਾ ਅਧਿਐਨ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਦੇਸ਼ ਦੀ ਜਨਸੰਖਿਆ ਦੀ ਬਣਤਰ ਨੂੰ ਜਾਣਨਾ ਕਿਉਂ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ-
(1) ਸਮਾਜਿਕ ਤੇ ਆਰਥਿਕ ਨਿਯੋਜਨ ਦੇ ਲਈ ਕਿਸੇ ਵੀ ਦੇਸ਼ ਦੀ ਜਨਸੰਖਿਆ ਦੇ ਭਿੰਨ-ਭਿੰਨ ਲੱਛਣਾਂ ਜਿਵੇਂਜਨਸੰਖਿਆ ਦੀ ਉਮਰ, ਬਣਤਰ, ਲਿੰਗ ਬਣਤਰ, ਕਿੱਤਾ ਬਣਤਰ ਆਦਿ ਅੰਕੜਿਆਂ ਦੀ ਜ਼ਰੂਰਤ ਪੈਂਦੀ ਹੈ ।

(2) ਜਨਸੰਖਿਆ ਦੀ ਬਣਤਰ ਦੇ ਭਿੰਨ-ਭਿੰਨ ਘਟਕਾਂ ਦਾ ਦੇਸ਼ ਦੇ ਆਰਥਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਜਿੱਥੇ ਇਕ ਪਾਸੇ ਇਹ ਜਨਸੰਖਿਆ ਬਣਤਰ ਘਟਕ ਆਰਥਿਕ ਵਿਕਾਸ ਤੋਂ ਪ੍ਰਭਾਵਿਤ ਹੁੰਦੇ ਹਨ, ਉੱਥੇ ਇਹ ਆਰਥਿਕ ਵਿਕਾਸ ਦੀ ਉੱਨਤੀ ਦੇ ਪੱਧਰ ਤੇ ਪ੍ਰਭਾਵ ਤੋਂ ਵੀ ਅਣਛੂਹੇ ਨਹੀਂ ਰਹਿ ਜਾਂਦੇ । ਉਦਾਹਰਨ ਦੇ ਲਈ ਜਦੋਂ ਕਿਸੇ ਦੇਸ਼ ਦੀ ਜਨਸੰਖਿਆ ਦੀ ਉਮਰ ਬਣਤਰ ਵਿਚ ਬੱਚਿਆਂ ਅਤੇ ਬੁੱਢੇ ਲੋਕਾਂ ਦਾ ਪ੍ਰਤੀਸ਼ਤ ਬਹੁਤ ਵੱਧ ਹੈ ਤਾਂ ਦੇਸ਼ ਨੂੰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਉੱਤੇ ਜ਼ਿਆਦਾਤਰ ਵਿੱਤੀ ਸਾਧਨਾਂ ਨੂੰ ਖ਼ਰਚ ਕਰਨਾ ਪਵੇਗਾ । ਦੂਸਰੇ ਪਾਸੇ ਉਮਰ ਬਣਤਰ ਵਿਚ ਕਾਮੇ ਲੋਕਾਂ ਦੇ ਉਮਰ-ਵਰਗਾਂ (Working age-groups) ਦਾ ਭਾਗ ਜ਼ਿਆਦਾ ਹੋਣ ਨਾਲ ਦੇਸ਼ ਦੇ ਆਰਥਿਕ ਵਿਕਾਸ ਦੀ ਦਰ ਤੇਜ਼ ਹੋ ਜਾਂਦੀ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 14.
ਉਮਰ ਬਣਤਰ ਦੇ ਅਧਿਐਨ ਤੋਂ ਕੀ ਲਾਭ ਹੈ ?
ਉੱਤਰ-
ਉਮਰ-ਬਣਤਰ ਦੇ ਅਧਿਐਨ ਦੇ ਅਨੇਕਾਂ ਲਾਭ ਹਨ-
(1) ਬਾਲ ਉਮਰ ਵਰਗ (0-14) ਦੀ ਕੁੱਲ ਜਨਸੰਖਿਆ ਪ੍ਰਾਪਤ ਹੋਣ ਨਾਲ ਸਰਕਾਰ ਨੂੰ ਇਨ੍ਹਾਂ ਗੱਲਾਂ ਦਾ ਸਪੱਸ਼ਟ ਪਤਾ ਲੱਗ ਸਕਦਾ ਹੈ ਕਿ ਸਿੱਖਿਆ, ਸਿਹਤ ਅਤੇ ਸਮਾਜਿਕ ਸੇਵਾਵਾਂ ਵਿਚ ਕਿੰਨੀਆਂ ਸਹੂਲਤਾਂ ਦੀ ਜ਼ਰੂਰਤ ਹੈ । ਉਸੇ ਅਨੁਸਾਰ ਨਵੇਂ ਸਕੂਲਾਂ, ਸਿਹਤ ਕੇਂਦਰਾਂ, ਸਮੁਦਾਇਕ ਕੇਂਦਰਾਂ ਆਦਿ ਦਾ ਨਿਰਮਾਣ ਕਰਾਇਆ ਜਾਂਦਾ ਹੈ ।

(2) ਦੇਸ਼ ਵਿਚ ਕਿੰਨੇ ਲੋਕ ਵੋਟਰ ਵਰਗ ਵਿਚ ਹਨ, ਇਸ ਗੱਲ ਦੀ ਜਾਣਕਾਰੀ ਵੀ ਹੋ ਸਕਦੀ ਹੈ । ਵੋਟਰ ਵਰਗ ਦੇ ਲੋਕਾਂ ਦੀ ਜਾਣਕਾਰੀ ਹੋਣਾ ਪਰਜਾਤੰਤਰ ਵਿਚ ਬਹੁਤ ਜ਼ਰੂਰੀ ਹੈ । ਉਮਰ ਬਣਤਰ ਦੇ ਅੰਕੜਿਆਂ ਦੇ ਹਿਸਾਬ ਨਾਲ ਲਗਪਗ 58 ਪ੍ਰਤੀਸ਼ਤ ਮਤਦਾਤਾ ਹੋਣੇ ਚਾਹੀਦੇ ਹਨ, ਪਰੰਤੁ ਦੇਸ਼ ਵਿਚ ਮਤਦਾਤਾ 60 ਪ੍ਰਤੀਸ਼ਤ ਹਨ ।

ਪ੍ਰਸ਼ਨ 15.
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਲਿੰਗ-ਅਨੁਪਾਤ ਘੱਟ ਹੋਣ ਦੇ ਕਾਰਨਾਂ ਬਾਰੇ ਨਿਸ਼ਚਿਤ ਤੌਰ ‘ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ । ਪਰੰਤੁ ਭਾਰਤੀ ਸਮਾਜ ਵਿਚ ਇਸਤਰੀ ਦਾ ਦਰਜਾ ਹੇਠਾਂ ਹੋਣਾ ਇਸ ਦਾ ਇਕ ਮੁੱਖ ਕਾਰਨ ਮੰਨਿਆ ਜਾਂਦਾ ਹੈ । ਪਰਿਵਾਰ ਪ੍ਰਣਾਲੀ ਵਿਚ ਉਸ ਨੂੰ ਹੇਠਲਾ ਦਰਜਾ ਦਿੱਤਾ ਜਾਂਦਾ ਹੈ ਅਤੇ ਮਰਦ ਨੂੰ ਉੱਚਾ ।’ਇਸ ਕਾਰਨ ਘੱਟ ਉਮਰ ਵਰਗ ਵਿਚ ਲੜਕੀਆਂ ਦੀ ਸਿਹਤ, ਖਾਣ-ਪੀਣ ਅਤੇ ਦੇਖ-ਭਾਲ ਦੇ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ । ਫਲਸਰੂਪ ਉਮਰ ਵਰਗ (06 ਸਾਲ ਵਿਚ ਲੜਕਿਆਂ ਦੀ ਬਜਾਏ ਲੜਕੀਆਂ ਦੀ ਮੌਤ-ਦਰ ਵੱਧ ਹੈ । ਇਸ ਉਮਰ ਵਿਚ ਲਿੰਗ ਅਨੁਪਾਤ ਜੋ ਸਾਲ 1961 ਵਿਚ 976 ਸੀ ਘੱਟ ਕੇ ਸਾਲ 2001 ਵਿਚ 933 ‘ਤੇ ਪਹੁੰਚ ਗਿਆ । ਲਿੰਗ-ਅਨੁਪਾਤ ਘੱਟ ਹੋਣ ਦੇ ਹੋਰ ਮੁੱਖ ਕਾਰਨ ਹਨਜਨਗਣਨਾ ਦੇ ਸਮੇਂ ਇਸਤਰੀਆਂ ਦੀ ਨਿਸਬਤ ਘੱਟ ਗਣਨਾ ਕਰਨਾ ਜਾਂ ਮਰਦਾਂ ਦੀ ਗਣਨਾ ਵੱਧ ਕਰਨਾ, ਲੜਕੀਆਂ ਦੀ ਜਨਮ-ਦਰ ਘੱਟ ਹੋਣਾ ਅਤੇ ਇਸਤਰੀ ਗਰਭ-ਹੱਤਿਆ (Female Foeticide) ।

ਪ੍ਰਸ਼ਨ 16.
ਭਾਰਤ ਵਿਚ ਸ਼ਹਿਰੀ ਆਬਾਦੀ ਦੇ ਪਿਛਲੇ ਸਾਲਾਂ ਵਿਚ ਤੇਜ਼ੀ ਨਾਲ ਵਧਣ ਦੇ ਕੀ ਕਾਰਨ ਹਨ ?
ਉੱਤਰ-ਉੱਤਰ ਲਈ ਭਾਗ III) ਦਾ ਪ੍ਰਸ਼ਨ ਨੰ: 4 ਪੜ੍ਹੋ : MISSING

III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਵਿਚ ਜਨਸੰਖਿਆ ਦੀ ਘਣਤਾ ਦੇ ਖੇਤਰੀ ਰੂਪ ਦਾ ਵਰਣਨ ਕਰੋ ।
ਉੱਤਰ-
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ । ਪਰੰਤੁ ਦੇਸ਼ਿਕ ਪੱਧਰ ‘ਤੇ ਜਨਸੰਖਿਆਂ ਘਣਤਾ ਵਿਚ ਭਾਰੀ ਅੰਤਰ ਹੈ । ਜਨਸੰਖਿਆ ਘਣਤਾ ਬਿਹਾਰ ਵਿਚ ਸਭ ਤੋਂ ਵੱਧ ਹੈ ਅਤੇ ਸਭ ਤੋਂ ਘੱਟ ਅਰੁਣਾਚਲ ਪ੍ਰਦੇਸ਼ ਵਿਚ ਹੈ । ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਇਹ ਅੰਤਰ ਹੋਰ ਵੀ ਜ਼ਿਆਦਾ ਹੈ ।

ਰਾਸ਼ਟਰੀ ਖੇਤਰ ਰਾਜਧਾਨੀ ਖੇਤਰ ਦਿੱਲੀ ਵਿਚ ਜਨਸੰਖਿਆ ਘਣਤਾ ਸਭ ਤੋਂ ਵੱਧ (9340) ਵਿਅਕਤੀ ਹੈ, ਜਦਕਿ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਇਹ ਕੇਵਲ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ।

1. ਜ਼ਿਆਦਾ ਜਨਸੰਖਿਆ ਘਣਤਾ – ਪ੍ਰਦੇਸ਼ਿਕ ਪੱਧਰ ‘ਤੇ ਵੱਧ ਜਨਸੰਖਿਆ ਘਣਤਾ (400 ਪ੍ਰਤੀ ਵਿਅਕਤੀ ਵਰਗ ਕਿਲੋਮੀਟਰ ਤੋਂ ਜ਼ਿਆਦਾ ਵਾਲੇ ਖੇਤਰ ਸਤਲੁਜ, ਗੰਗਾ, ਬ੍ਰਹਮਪੁੱਤਰ, ਮਹਾਂਨਦੀ, ਗੋਦਾਵਰੀ, ਭ੍ਰਿਸ਼ਨਾ ਤੇ ਕਾਵੇਰੀ ਨਦੀਆਂ ਦੇ ਡੈਲਟੇ ਹਨ ਤੇ ਉਪਜਾਊ ਮਿੱਟੀ ਅਤੇ ਚੰਗੀ ਵਰਖਾ ਦੇ ਕਾਰਨ ਖੇਤੀ ਦਾ ਵਿਕਾਸ ਚੰਗਾ ਹੈ । ਇਸ ਤੋਂ ਇਲਾਵਾ ਵੱਡੇ ਉਦਯੋਗਿਕ ਤੇ ਪ੍ਰਸ਼ਾਸਨਿਕ ਨਗਰਾਂ; ਜਿਵੇਂ-ਲੁਧਿਆਣਾ, ਗੁੜਗਾਓਂ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਾਨਪੁਰ, ਪਟਨਾ, ਕੋਲਕਾਤਾ, ਮੁੰਬਈ, ਚੇਨੱਈ, ਅਹਿਮਦਾਬਾਦ, ਬੰਗਲੌਰ ਤੇ ਹੈਦਰਾਬਾਦ ਦੇ ਆਸ-ਪਾਸ ਵੀ ਜ਼ਿਆਦਾ ਜਨਸੰਖਿਆ ਦੀ ਘਣਤਾ ਪਾਈ ਜਾਂਦੀ ਹੈ ।

2. ਘੱਟ ਜਨਸੰਖਿਆ ਘਣਤਾ – ਘੱਟ ਜਨਸੰਖਿਆ ਘਣਤਾ (200 ਵਿਅਕਤੀ ਵਰਗ ਕਿਲੋਮੀਟਰ ਤੋਂ ਘੱਟ ਵਾਲੇ ਖੇਤਰ ਅਜਿਹੇ ਹਨ ਜੋ ਭੌਤਿਕ ਕਮਜ਼ੋਰੀਆਂ ਨਾਲ ਭਰੇ (Physical handicapped) ਪਏ ਹਨ । ਅਜਿਹੇ ਖੇਤਰ

  • ਉੱਤਰ ਵਿਚ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਪਹਾੜੀ ਭਾਗ,
  • ਪੁਰਬ ਵਿਚ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਮੇਘਾਲਿਆ ਅਤੇ ਤਿਪੁਰਾ ਰਾਜ,
  • ਪੱਛਮੀ ਰਾਜਸਥਾਨ ਦੇ ਮਾਰੂਥਲੀ ਭਾਗਾਂ, ਗੁਜਰਾਤ ਦੇ ਦਲਦਲੀ ਖੇਤਰਾਂ ਅਤੇ
  • ਦੱਖਣ ਅੰਤਰਿਕ ਪ੍ਰਾਇਦੀਪੀ ਪਠਾਰ ਵਿਚ ਮੱਧ ਪ੍ਰਦੇਸ਼ । ਪੂਰਬੀ ਮਹਾਂਰਾਸ਼ਟਰ, ਪੂਰਬੀ ਕਰਨਾਟਕ, ਤੇਲੰਗਾਨਾ ਅਤੇ ਤਾਮਿਲਨਾਡੂ ਦੇ ਕੁੱਝ ਭਾਗ ਸ਼ਾਮਲ ਹਨ ।

3. ਔਸਤ ਜਨਸੰਖਿਆ ਘਣਤਾ-ਜ਼ਿਆਦਾ ਜਨਸੰਖਿਆ ਘਣਤਾ ਵਿਚ ਖੇਤਰਾਂ ਦੇ ਖੱਬੇ ਭਾਗ ਔਸਤ ਜਨਸੰਖਿਆ ਘਣਤਾ (200 ਤੋਂ 300 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਖੇਤਰ ਕਹਾਉਂਦੇ ਹਨ । ਆਮ ਤੌਰ ‘ਤੇ ਇਹ ਖੇਤਰ ਘੱਟ ਅਤੇ ਵੱਧ ਜਨਸੰਖਿਆ ਘਣਤਾ ਦੇ ਖੇਤਰਾਂ ਦੇ ਵਿਚਕਾਰ ਪੈਂਦੇ ਹਨ । ਇਹਨਾਂ ਦੀ ਸੰਖਿਆ ਘੱਟ ਹੈ ।
ਇਸ ਤੋਂ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਭਾਰਤ ਵਿਚ ਜਨਸੰਖਿਆ ਵੰਡ ਅਤੇ ਘਣਤਾ ਵਿਚ ਭਾਰੀ ਦੇਸ਼ਿਕ ਅਸਮਾਨਤਾਵਾਂ ਹਨ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 2.
ਭਾਰਤ ਵਿਚ ਲਿੰਗ-ਅਨੁਪਾਤ ਦੇ ਰਾਜ ਪੱਧਰ ਦੇ ਰੂਪ ਦਾ ਵਿਸਥਾਰਪੂਰਵਕ ਵਰਣਨ ਕਰੋ |
ਉੱਤਰ-
ਲਿੰਗ – ਅਨੁਪਾਤ ਤੋਂ ਭਾਵ ਹੈ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ ਇਸਤਰੀਆਂ ਦੀ ਔਸਤ ਸੰਖਿਆ । ਅੱਜ-ਕਲ੍ਹ ਸਮਾਜ ਵਿਚ ਇਸਤਰੀਆਂ ਨੂੰ ਇਕ ਸਮਾਨ ਨਜ਼ਰ ਨਾਲ ਵੇਖਿਆ ਜਾਂਦਾ ਹੈ । ਜ਼ਿਆਦਾਤਰ ਅਮੀਰ ਦੇਸ਼ਾਂ ਵਿਚ ਇਸਤਰੀਆਂ ਦੀ ਸੰਖਿਆ ਆਦਮੀਆਂ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਵਿਕਸਿਤ ਦੇਸ਼ਾਂ ਦਾ ਔਸਤ 1050 ਇਸਤਰੀਆਂ ਪ੍ਰਤੀ 1000 ਆਦਮੀ ਹਨ ਜਦ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਇਹ ਔਸਤ 964 ਇਸਤਰੀਆਂ ਪ੍ਰਤੀ 1000 ਆਦਮੀ ਹੈ । ਭਾਰਤ ਵਿਚ 2011 ਦੀ ਜਣਗਣਨਾ ਦੇ ਅਨੁਸਾਰ ਲਿੰਗ-ਅਨੁਪਾਤ 944 ਇਸਤਰੀਆਂ ਪ੍ਰਤੀ ਹਜ਼ਾਰ ਆਦਮੀ ਹੈ । ਇਹ ਔਸਤ ਸੰਸਾਰ ਵਿਚ ਸਭ ਤੋਂ ਘੱਟ ਔਸਤਾਂ ਵਿੱਚੋਂ ਇਕ ਹੈ ।

ਰਾਜ ਪੱਧਰੀ ਰੂਪ – ਦੇਸ਼ ਦੇ ਸਭ ਰਾਜਾਂ ਵਿਚ ਲਿੰਗ-ਅਨੁਪਾਤ ਇਕ ਸਮਾਨ ਨਹੀਂ ਹੈ । ਭਾਰਤ ਦੇ ਕੇਵਲ ਦੋ ਹੀ ਰਾਜ ਅਜਿਹੇ ਹਨ, ਜਿੱਥੇ ਲਿੰਗ-ਅਨੁਪਾਤ ਇਸਤਰੀਆਂ ਦੇ ਪੱਖ ਵਿਚ ਹੈ । ਇਹ ਰਾਜ ਹਨ-ਕੇਰਲ ਅਤੇ ਤਾਮਿਲਨਾਡੂ । ਕੇਰਲ ਵਿਚ ਪ੍ਰਤੀ ਹਜ਼ਾਰ ਆਦਮੀਆਂ ਪਿੱਛੇ 1099 ਇਸਤਰੀਆਂ ਹਨ, (2011 ਵਿਚ | ਦੇਸ਼ ਦੇ ਹੋਰ ਰਾਜਾਂ ਵਿਚ ਅਨੁਪਾਤ ਆਦਮੀਆਂ ਦੇ ਪੱਖ ਵਿੱਚ ਹੈ ਜਾਂ ਇਹਨਾਂ ਰਾਜਾਂ ਵਿਚ ਪ੍ਰਤੀ ਹਜ਼ਾਰ, ਆਦਮੀਆਂ ਪਿੱਛੇ ਇਸਤਰੀਆਂ ਦੀ ਸੰਖਿਆ ਘੱਟ ਹੈ, ਜੋ ਹੇਠ ਲਿਖੀਆਂ ਉਦਾਹਰਨਾਂ ਤੋਂ ਸਪੱਸ਼ਟ ਹੈ-

  1. ਪੰਜਾਬ ਦੇ – 899
  2. ਹਰਿਆਣਾ – 885
  3. ਰਾਜਸਥਾਨ – 935
  4. ਬਿਹਾਰ – 912
  5. ਉੱਤਰ ਪ੍ਰਦੇਸ਼ – 910
  6. ਤਾਮਿਲਨਾਡੂ – 1000

ਲਿੰਗ-ਅਨੁਪਾਤ – ਅਨੁਪਾਤ ਦੇ ਰਾਜ ਰੂਪ ਨਾਲ ਇਕ ਹੋਰ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਦੇਸ਼ ਦੇ ਉੱਤਰੀ ਰਾਜਾਂ ਵਿਚ ਦੱਖਣੀ ਰਾਜਾਂ ਦੀ ਤੁਲਨਾ ਵਿਚ ਲਿੰਗ-ਅਨੁਪਾਤ ਘੱਟ ਹੈ । ਇਹ ਗੱਲ ਸਮਾਜ ਵਿਚ ਇਸਤਰੀ ਦੇ ਘੱਟ ਅਨੁਪਾਤ ਨੂੰ ਦਿਖਾਉਂਦੀ ਹੈ । ਇਹ ਨਿਰਸੰਦੇਹ ਇਕ ਚਿੰਤਾ ਦਾ ਵਿਸ਼ਾ ਹੈ ।

ਪ੍ਰਸ਼ਨ 3.
ਦੇਸ਼ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਹਿਤ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਦੇ ਖੇਤਰੀ ਰੂਪ ਅਤੇ ਉਸ ਦੀਆਂ ਕੁੱਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

(1) ਭਾਰਤ ਵਿਚ ਜਨਸੰਖਿਆ ਦੀ ਵੰਡ ਬਹੁਤ ਅਸਮਾਨ ਹੈ । ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਤੇ ਤਟਵਰਤੀ ਮੈਦਾਨਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ, ਪਰੰਤੂ ਪਰਬਤੀ, ਮਾਰੂਥਲੀ ਅਤੇ ਕਾਲੇ-ਪੀੜਤ ਖੇਤਰਾਂ ਵਿਚ ਜਨਸੰਖਿਆ ਬਹੁਤ ਵਿਰਲੀ ਹੈ ਉੱਤਰ ਦੇ ਪਹਾੜੀ ਦੇਸ਼ਾਂ ਵਿਚ ਦੇਸ਼ ਦੇ 16 ਪ੍ਰਤੀਸ਼ਤ ਭੂ-ਭਾਗ ਉੱਤੇ ਕੇਵਲ 3 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਵਿਚ ਦੇਸ਼ ਦੀ 18 ਪ੍ਰਤੀਸ਼ਤ ਭੂਮੀ ਤੇ 40 ਪ੍ਰਤੀਸ਼ਤ ਜਨਸੰਖਿਆ ਰਹਿੰਦੀ ਹੈ । ਰਾਜਸਥਾਨ ਵਿਚ ਦੇਸ਼ ਦੇ ਕੇਵਲ 6% ਭੂ-ਭਾਗ ਉੱਤੇ 6% ਜਨਸੰਖਿਆ ਰਹਿੰਦੀ ਹੈ ।

(2) ਜ਼ਿਆਦਾਤਰ ਜਨਸੰਖਿਆ ਪੇਂਡੂ ਖੇਤਰਾਂ ਵਿਚ ਵਸੀ ਹੈ ।ਦੇਸ਼ ਦੀ ਕੁੱਲ ਜਨਸੰਖਿਆ ਦਾ ਲਗਪਗ 71% ਭਾਗ ਪੇਂਡੂ ਖੇਤਰਾਂ ਵਿਚ ਅਤੇ ਲਗਪਗ 29% ਭਾਗ ਸ਼ਹਿਰਾਂ ਵਿਚ ਰਹਿੰਦਾ ਹੈ |

ਸ਼ਹਿਰੀ ਜਨਸੰਖਿਆ ਦਾ ਭਾਰੀ ਜਮਾਅ ਵੱਡੇ ਸ਼ਹਿਰਾਂ ਵਿਚ ਹੈ । ਕੁੱਲ ਸ਼ਹਿਰੀ ਜਨਸੰਖਿਆ ਦਾ ਦੋ-ਤਿਹਾਈ ਭਾਗ ਇਕ ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਵਿਚ ਰਹਿੰਦਾ ਹੈ ।

(3) ਦੇਸ਼ ਦੇ ਘੱਟ ਗਿਣਤੀ ਫ਼ਿਰਕਿਆਂ ਦਾ ਬਹੁਤ ਸੰਵੇਦਨਸ਼ੀਲ ਤੇ ਮਹੱਤਵਪੂਰਨ ਬਾਹਰਲੇ ਸਰਹੱਦੀ ਖੇਤਰਾਂ ਵਿਚ ਵਸਣਾ ਹੈ । ਉਦਾਹਰਨ ਦੇ ਤੌਰ ‘ਤੇ ਉੱਤਰ-ਪੱਛਮੀ ਭਾਰਤ ਵਿਚ ਭਾਰਤ-ਪਾਕਿ ਸਰਹੱਦ ਦੇ ਕੋਲ ਪੰਜਾਬ ਵਿਚ ਸਿੱਖਾਂ ਅਤੇ ਜੰਮੂਕਸ਼ਮੀਰ ਵਿਚ ਮੁਸਲਮਾਨਾਂ ਦੀ ਗਿਣਤੀ ਵੱਧ ਹੈ । ਇਸੇ ਤਰ੍ਹਾਂ ਉੱਤਰ-ਪੂਰਬ ਵਿਚ ਚੀਨ ਤੇ ਬਰਮਾ (ਮਿਆਂਮਾਰ) ਦੀਆਂ ਸਰਹੱਦਾਂ ਦੇ ਨਾਲ ਈਸਾਈ ਧਰਮ ਦੇ ਲੋਕਾਂ ਦਾ ਵਧੇਰੇ ਇਕੱਠ ਹੈ । ਇਸ ਤਰ੍ਹਾਂ ਦੀ ਵੰਡ ਤੋਂ ਅਨੇਕਾਂ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ ।

(4) ਇਕ ਪਾਸੇ ਤਟਵਰਤੀ ਮੈਦਾਨਾਂ ਤੇ ਨਦੀਆਂ ਦੀਆਂ ਘਾਟੀਆਂ ਵਿਚ ਜਨਸੰਖਿਆ ਸੰਘਣੀ ਹੈ ਤਾਂ ਦੂਸਰੇ ਪਾਸੇ ਪਹਾੜੀ, ਪਠਾਰੀ ਤੇ ਰੇਗਿਸਤਾਨੀ ਭਾਗਾਂ ਵਿਚ ਜਨਸੰਖਿਆ ਵਿਰਲੀ ਹੈ । ਇਹ ਵੰਡ ਇਕ ਜਨਸੰਖਿਅਕੀ ਵੰਡ (Demographic divide) ਵਰਗੀ ਲਗਦੀ ਹੈ ।

ਪ੍ਰਸ਼ਨ 4.
ਮੈਟਰੋ ਸ਼ਹਿਰਾਂ ਵਿਚ ਆਬਾਦੀ ਦੇ ਵਧਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ?
ਉੱਤਰ-
ਵੱਖ-ਵੱਖ ਦੇਸ਼ਾਂ ਵਿਚ ਤੇਜ਼ੀ ਨਾਲ ਆਬਾਦੀ ਦੇ ਵਧਣ ਨਾਲ ਬਹੁਤ ਸਾਰੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਅਜਿਹੀਆਂ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ-

  • ਖਾਧ ਪਦਾਰਥਾਂ ਦੀ ਸਮੱਸਿਆ – ਬਹੁਤ ਸਾਰੇ ਇਲਾਕਿਆਂ ਵਿਚ ਵਸੋਂ ਦੇ ਵਾਧੇ ਨਾਲ ਖਾਧ/ਅਨਾਜ ਦੀ ਕਮੀ ਹੋ ਰਹੀ ਹੈ । ਨਵੀਆਂ ਤਕਨੀਕਾਂ ਦੇ ਸਦਕੇ ਖੇਤੀਬਾੜੀ ਦੀ ਪੈਦਾਵਾਰ ਵਿਚ ਵਾਧਾ ਹੋਇਆ ਹੈ, ਹਾਲਾਂਕਿ ਕਈ ਦੇਸ਼ਾਂ ਨੂੰ ਖੇਤੀਬਾੜੀ ਪੈਦਾਵਾਰ ਦਾ ਆਯਾਤ ਕਰਨਾ ਪਿਆ ਹੈ ।
  • ਮਕਾਨਾਂ ਦੀ ਸਮੱਸਿਆ – ਵੱਧ ਵਸੋਂ ਵਾਲੇ ਦੇਸ਼ਾਂ ਵਿਚ ਰਹਿਣ ਵਾਲੇ ਮਕਾਨਾਂ ਦੀ ਸਥਿਤੀ ਬਹੁਤ ਹੀ ਮਾੜੀ ਹੈ । ਇਹਨਾਂ ਦੇਸ਼ਾਂ ਦੇ ਲੋਕ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ । ਕਈ ਮੈਟਰੋ ਪੋਲੀਟਨ ਸ਼ਹਿਰਾਂ ਵਿਚ ਆਸਮਾਨ ਨੂੰ ਛੂੰਹਦੀਆਂ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ ।
  • ਬੇਰੁਜ਼ਗਾਰੀ – ਤੇਜ਼ੀ ਨਾਲ ਵੱਧ ਰਹੀ ਵਸੋਂ ਦੇ ਕਾਰਨ ਬੇਰੁਜ਼ਗਾਰੀ ਬਹੁਤ ਵਧਦੀ ਹੈ । ਭਾਰੀ ਵਸੋਂ ਵਾਲੇ ਦਿਹਾਤੀ ਇਲਾਕਿਆਂ ਤੋਂ ਲੋਕਾਂ ਦੇ ਆਵਾਸ ਕਰਨ ਨਾਲ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ ।
  • ਨੀਵਾਂ ਜੀਵਨ ਪੱਧਰ – ਵਸੋਂ ਦੀ ਭਰਮਾਰ ਵਾਲੇ ਇਲਾਕਿਆਂ ਵਿਚ ਪ੍ਰਤੀ ਜੀਅ ਆਮਦਨ ਬਹੁਤ ਹੀ ਘੱਟ ਹੈ । ਇਸ ਲਈ ਜੀਵਨ ਪੱਧਰ ਬਹੁਤ ਨੀਵਾਂ ਹੈ । ਅਜਿਹਾ ਹੋਣ ਨਾਲ ਲੋਕ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ । ਵਧਦੀ ਹੋਈ ਵਸੋਂ ਨਾਲ ਗ਼ਰੀਬੀ ਵਧੀ ਹੈ ਅਤੇ ਜੀਵਨ ਪੱਧਰ ਬਹੁਤ ਨੀਵਾਂ ਹੋਇਆ ਹੈ ।
  • ਨਿਰਭਰ ਜਨਸੰਖਿਆ – ਨੌਜਵਾਨ ਵਰਗ ਦਾ ਬਹੁਤ ਵੱਡਾ ਪ੍ਰਤੀਸ਼ਤ ਬਹੁਤ ਘੱਟ ਕਾਰਜਸ਼ੀਲ ਜਨਸੰਖਿਆ ਉੱਤੇ ਨਿਰਭਰ ਹੈ ।
  • ਸਮਾਜਿਕ ਸਮੱਸਿਆਵਾਂ – ਵਸੋਂ ਦੇ ਵਧਣ ਨਾਲ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਮਾੜੀ ਸਿਹਤ ਅਤੇ ਭੈੜੀਆਂ ਸਫ਼ਾਈ ਸਥਿਤੀਆਂ ਕਰਕੇ ਮਹਾਂਮਾਰੀਆਂ ਫੈਲਦੀਆਂ ਹਨ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 5.
ਭਾਰਤ ਦੀ ਜਨਸੰਖਿਆ ਦੀ ਸੰਸਕ੍ਰਿਤਕ ਬਣਤਰ ‘ ਤੇ ਇਕ ਨੋਟ ਲਿਖੋ ।
ਉੱਤਰ-
1. ਅਨੇਕ ਜਾਤੀਆਂ – ਭਾਰਤ ਵਿਚ ਅਨੇਕਾਂ ਜਾਤੀਆਂ ਦੇ ਲੋਕ ਰਹਿੰਦੇ ਹਨ । ਦਰਾਵਿੜ, ਮੰਗੋਲ, ਆਰੀਆ ਆਦਿ । ਇਨ੍ਹਾਂ ਦੇ ਇਲਾਵਾ ਕੁਝ ਕਾਕੇਸ਼ੀਅਨ ਵੀ ਹਨ । ਸਮੇਂ ਦੇ ਨਾਲ-ਨਾਲ ਇਹ ਜਾਤੀਆਂ ਆਪਸ ਵਿਚ ਇਕ-ਦੂਸਰੇ ਨਾਲ ਇਸ ਤਰ੍ਹਾਂ ਘੁਲ-ਮਿਲ ਗਈਆਂ ਹਨ ਕਿ ਹੁਣ ਉਹਨਾਂ ਦੇ ਅਸਲ ਚਿੰਨ ਖ਼ਤਮ ਹੋ ਗਏ ਹਨ । ਫਿਰ ਵੀ ਭਾਰਤ ਦੇ ਲੋਕਾਂ ਵਿਚ ਕਾਫ਼ੀ ਭਿੰਨਤਾ ਦਿਖਾਈ ਦਿੰਦੀ ਹੈ । ਅਸਲ ਵਿਚ ਭਾਰਤੀ ਸੰਸਕ੍ਰਿਤੀ ਦੀ ਪੂਰਨਤਾ ਇਸ ਦੀ ਅਨੇਕਤਾ ਵਿਚ ਹੀ ਮੌਜੂਦ ਹੈ । ਸਹਿਗੁਣਾਂ ਦੀ ਭਾਵਨਾ, ਅਦਾਨ-ਪ੍ਰਦਾਨ ਅਤੇ ਸਭ ਨੂੰ ਆਪਣੇ ਵਿਚ ਮਿਲਾਉਣ ਦੀ ਪ੍ਰਵਿਰਤੀ ਭਾਰਤੀ ਸੰਸਕ੍ਰਿਤੀ ਦੇ ਵਿਲੱਖਣ ਗੁਣ ਹਨ ।

2. ਭਿੰਨ-ਭਿੰਨ ਧਰਮ ਤੇ ਭਾਸ਼ਾਵਾਂ-
(i) ਭਾਰਤ ਦੇ ਲੋਕ ਭਿੰਨ-ਭਿੰਨ ਧਰਮਾਂ ਦਾ ਪਾਲਣ ਕਰਦੇ ਹਨ ਉਹ ਧਰਮ, ਦੇਸ਼, ਰਾਜਨੀਤਿਕ ਅਤੇ ਭਾਸ਼ਾ ਦੇ ਬੰਧਨਾਂ ਤੋਂ ਮੁਕਤ ਹਨ । ਇਕ ਹੀ ਧਰਮ ਨੂੰ ਮੰਨਣ ਵਾਲੇ ਲੋਕ ਭਿੰਨ-ਭਿੰਨ ਭਾਸ਼ਾਵਾਂ ਬੋਲਦੇ ਹਨ । ਭਾਸ਼ਾ, ਜਾਤੀਆਂ, ਧਰਮਾਂ ਅਤੇ ਦੇਸ਼ਾਂ ਦੀਆਂ ਸਰਹੱਦਾਂ ਵਿਚ ਨਹੀਂ ਬੰਨ੍ਹੀਆਂ ਹੋਈਆਂ ਹਨ । ਇਹਨਾਂ ਜਾਤੀ, ਧਾਰਮਿਕ, ਭਾਸ਼ਾਈ ਅਤੇ ਪ੍ਰਦੇਸ਼ਿਕ ਭਿੰਨਤਾਵਾਂ ਦੇ ਬਾਵਜੂਦ ਅਸੀਂ ਸਭ ਭਾਰਤੀ ਹਾਂ ।

(ii) ਭਾਰਤ ਹਿੰਦੂ, ਇਸਲਾਮ, ਸਿੱਖ, ਈਸਾਈ, ਬੁੱਧ, ਜੈਨ, ਪਾਰਸੀ ਅਤੇ ਹੋਰ ਕਈ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਘਰ ਹੈ । ਇੱਥੇ ਕਿਸੇ ਵੀ ਵਿਅਕਤੀ ਨੂੰ ਧਰਮ ਦੇ ਆਧਾਰ ‘ਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲੇ ਹਨ ਅਤੇ ਨਾ ਹੀ ਉਸ ਨੂੰ ਕਿਸੇ ਵਿਸ਼ੇਸ਼ ਧਰਮ ਦੇ ਕਾਰਨ ਆਰਥਿਕ, ਰਾਜਨੀਤਿਕ ਜਾਂ ਸਮਾਜਿਕ ਖੇਤਰ ਵਿਚ ਕੋਈ ਹਾਨੀ ਹੀ ਉਠਾਉਣੀ ਪੈਂਦੀ ਹੈ ।

(iii) ਭਾਰਤ ਵਿਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਇਹਨਾਂ ਵਿਚੋਂ ਕੁੱਝ ਦਾ ਜਨਮ ਸੰਸਕ੍ਰਿਤ ਤੋਂ ਅਤੇ ਕੁੱਝ ਦਾ ਦਾਵਿੜ ਤੋਂ ਹੋਇਆ ਹੈ । ਅਸਮੀ, ਉੜੀਆ, ਉਰਦੂ, ਕੰਨੜ, ਕਸ਼ਮੀਰੀ, ਗੁਜਰਾਤੀ, ਤਾਮਿਲ, ਤੇਲਗੂ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ, ਸੰਸਕ੍ਰਿਤ, ਸਿੰਧੀ ਅਤੇ ਹਿੰਦੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਹਨ । ਇਨ੍ਹਾਂ ਵਿਚੋਂ ਦੱਖਣ ਭਾਰਤ ਦੀਆਂ ਚਾਰ ਭਾਸ਼ਾਵਾਂ-ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਦੀ ਉਤਪੱਤੀ ਦਾਵਿੜ ਭਾਸ਼ਾ ਤੋਂ ਹੋਈ ਹੈ ।

3. ਭਾਸ਼ਾਈ ਅਤੇ ਸਾਹਿਤਕ – ਸਮਾਨਤਾਵਾਂ-ਭਾਸ਼ਾ ਵਿਗਿਆਨੀਆਂ ਦਾ ਮਤ ਹੈ ਕਿ ਭਾਰਤ ਦੀਆਂ ਵਿਭਿੰਨ ਭਾਸ਼ਾਵਾਂ ਅਤੇ ਉਹਨਾਂ ਦੇ ਸਾਹਿਤ ਵਿਚ ਉੱਪਰਲੇ ਅੰਤਰ ਦੇ ਬਾਵਜੂਦ ਕਈ ਗੱਲਾਂ ਵਿਚ ਬਹੁਤ ਹੀ ਸਮਾਨਤਾਵਾਂ ਹਨ । ਸਾਰੀਆਂ ਭਾਰਤੀ ਭਾਸ਼ਾਵਾਂ ਦਾ ਸੰਬੰਧ ਧੁਨੀ ਤੋਂ ਹੈ । ਸਭ ਦੀ ਬਣਤਰ ਵੀ ਲਗਪਗ ਇੱਕੋ-ਜਿਹੀ ਹੈ ।

ਪ੍ਰਸ਼ਨ 6.
ਭਾਰਤ ਵਿਚ ਜਨਸੰਖਿਆ ਦੇ ਵਾਧੇ ਦੀ ਸਮੱਸਿਆ ‘ਤੇ ਇਕ ਲੇਖ ਲਿਖੋ ਅਤੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਚਾਨਣਾ ਪਾਓ ।
ਉੱਤਰ-
ਭਾਰਤ ਦੀ ਵਸੋਂ ਬੜੀ ਤੇਜ਼ ਗਤੀ ਨਾਲ ਵੱਧ ਰਹੀ ਹੈ । ਵਸੋਂ ਦੇ ਇਸ ਵਾਧੇ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਨੀਵਾਂ ਜੀਵਨ ਪੱਧਰ-ਦੂਸਰੇ ਦੇਸ਼ਾਂ ਦੇ ਜੀਵਨ ਪੱਧਰ ਦੇ ਮੁਕਾਬਲੇ ਵਿਚ ਭਾਰਤੀ ਲੋਕਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੈ । ਇਹ ਸਮੱਸਿਆ ਅਸਲ ਵਿਚ ਵਸੋਂ ਦੇ ਵਾਧੇ ਦੇ ਕਾਰਨ ਹੀ ਪੈਦਾ ਹੋਈ ਹੈ ।
  • ਜੰਗਲਾਂ ਦੀ ਕਟਾਈ – ਵਧਦੀ ਹੋਈ ਵਸੋਂ ਨੂੰ ਘਰ ਤੇ ਭੋਜਨ ਮੁਹੱਇਆ ਕਰਵਾਉਣ ਵਾਸਤੇ ਵਾਧੂ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਖੇਤੀ ਦਾ ਵਿਕਾਸ ਕੀਤਾ ਜਾ ਸਕੇ । ਇਹ ਭੂਮੀ ਜੰਗਲਾਂ ਨੂੰ ਕੱਟ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਕਾਰਨ ਜੰਗਲਾਂ ਦੀ ਕਟਾਈ ਦੇ ਕਾਰਨ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਭੋਂ-ਖੋਰ, ਨਦੀਆਂ ਵਿਚ ਹੜਾਂ ਦਾ ਆਉਣਾ, ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਅਤੇ ਜੰਗਲ ਸੰਪਦਾ ਦੀ ਹਾਨੀ ।
  • ਪਸ਼ੂਆਂ ਲਈ ਚਾਰੇ ਦੀ ਘਾਟ – ਭਾਰਤ ਵਿਚ ਕੇਵਲ 4% ਭਾਗ ‘ਤੇ ਚਰਾਂਦਾਂ ਹਨ । ਵਸੋਂ ਦੀ ਸਮੱਸਿਆ ਦੇ ਕਾਰਨ ਜੇਕਰ ਇਹਨਾਂ ਨੂੰ ਖੇਤੀ ਜਾਂ ਰਹਿਣ-ਸਹਿਣ ਦੇ ਨਿਰਮਾਣ ਲਈ ਵਰਤਿਆ ਗਿਆ ਤਾਂ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਹੋਰ ਵੀ ਜਟਿਲ ਹੋ ਜਾਵੇਗੀ ।
  • ਭੂਮੀ ‘ਤੇ ਦਬਾਓ – ਵਸੋਂ ਦੇ ਵਾਧੇ ਦਾ ਸਿੱਧਾ ਪ੍ਰਭਾਵ ਭੂਮੀ ‘ਤੇ ਪੈਂਦਾ ਹੈ । ਭੂਮੀ ਇਕ ਅਜਿਹਾ ਸਾਧਨ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ | ਜੇਕਰ ਭਾਰਤ ਦੀ ਵਸੋਂ ਇਸ ਤਰ੍ਹਾਂ ਵਧਦੀ ਗਈ ਤਾਂ ਭੂਮੀ ‘ਤੇ ਦਬਾਓ ਪਵੇਗਾ । ਇਸ ਦੇ ਨਤੀਜੇ ਵਜੋਂ ਖੇਤੀ ਉਤਪਾਦਾਂ ਦਾ ਹੋਰ ਵੀ ਜ਼ਿਆਦਾ ਦਬਾਓ ਹੋ ਜਾਵੇਗਾ ।
  • ਖਣਿਜਾਂ ਦੀ ਘਾਟ – ਅਸੀਂ ਵਧਦੀ ਹੋਈ ਵਸੋਂ ਦੀਆਂ ਲੋੜਾਂ ਨੂੰ ਉਦਯੋਗਾਂ ਦਾ ਵਿਕਾਸ ਕਰਕੇ ਪੂਰਾ ਕਰ ਰਹੇ ਹਾਂ । ਪਰ ਉਦਯੋਗਾਂ ਦੇ ਵਿਕਾਸ ਦੇ ਲਈ ਖਣਿਜਾਂ ਦੀ ਹੋਰ ਵੀ ਜ਼ਿਆਦਾ ਲੋੜ ਹੈ । ਨਤੀਜੇ ਵਜੋਂ ਸਾਡੇ ਖਣਿਜਾਂ ਦੇ ਭੰਡਾਰ ਜਲਦੀ ਖ਼ਤਮ ਹੋ ਜਾਣਗੇ ।
  • ਵਾਤਾਵਰਨ ਦੀ ਸਮੱਸਿਆ – ਵਸੋਂ ਵਿਚ ਵਾਧੇ ਦੇ ਕਾਰਨ ਵਾਤਾਵਰਨ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਇਸ ਲਈ ਸਾਫ਼ ਜਲ, ਸਾਫ਼ ਹਵਾ ਦੀ ਘਾਟ ਇਕ ਸਮੱਸਿਆ ਬਣ ਗਈ ਹੈ । ਬਨਸਪਤੀ ਦੀ ਕਮੀ ਦੇ ਕਾਰਨ ਆਕਸੀਜਨ ਦੀ ਵੀ ਘਾਟ ਹੋ ਰਹੀ ਹੈ ।

ਸਮੱਸਿਆ ਦਾ ਹੱਲ – ਜਨਸੰਖਿਆ ਦੇ ਵਾਧੇ ਦੀ ਸਮੱਸਿਆ ਨਾਲ ਨਿਪਟਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  1. ਸੀਮਿਤ ਪਰਿਵਾਰ ਯੋਜਨਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ ।
  2. ਲੋਕਾਂ ਨੂੰ ਫ਼ਿਲਮਾਂ, ਨਾਟਕਾਂ ਅਤੇ ਹੋਰ ਸਾਧਨਾਂ ਦੁਆਰਾ ਸੀਮਿਤ ਪਰਿਵਾਰ ਦਾ ਮਹੱਤਵ ਸਮਝਾਇਆ ਜਾਵੇ ।
  3. ਦੇਸ਼ ਵਿਚੋਂ ਅਨਪੜ੍ਹਤਾ ਨੂੰ ਦੂਰ ਕਰਨ ਦਾ ਜਤਨ ਕੀਤਾ ਜਾਵੇ ਤਾਂ ਕਿ ਲੋਕ ਆਪ ਵੀ ਵੱਧਦੀ ਹੋਈ ਜਨਸੰਖਿਆ ਦੀਆਂ ਹਾਨੀਆਂ ਨੂੰ ਸਮਝ ਸਕਣ ।
  4. ਇਸਤਰੀ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ । ਵਿਆਹ ਦੀ ਉਮਰ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਵਿਆਹ ਛੋਟੀ ਉਮਰ ਵਿਚ ਨਾ ਹੋ ਸਕੇ ।

ਪ੍ਰਸ਼ਨ 7.
ਦੇਸ਼ ਵਿਚ ਸਿੱਖਿਆ ਦੇ ਫੈਲਾਅ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਆਲੋਚਨਾਤਮਕ ਅਧਿਐਨ ਕਰੋ ।
ਉੱਤਰ-
ਸਿੱਖਿਆ ਮਨੁੱਖ ਦੇ ਪੂਰਨ ਵਿਕਾਸ ਲਈ ਬਹੁਤ ਜ਼ਰੂਰੀ ਹੈ | ਆਜ਼ਾਦੀ ਦੇ ਸਮੇਂ ਦੇਸ਼ ਵਿਚ ਕੇਵਲ 14 ਪ੍ਰਤੀਸ਼ਤ ਲੋਕ ਹੀ ਸਾਖ਼ਰ ਹਨ | ਸਾਖ਼ਰਤਾ ਦਾ ਅਰਥ ਘੱਟ ਤੋਂ ਘੱਟ ਨਾਂ ਲਿਖਣ ਅਤੇ ਪੜ੍ਹਨ ਤਕ ਹੀ ਸੀਮਿਤ ਹੈ । ਸਾਲ 2001 ਵਿਚ ਹੋਈ ਜਨਗਣਨਾ ਦੇ ਅਨੁਸਾਰ ਸਾਖ਼ਰਤਾ ਪ੍ਰਤੀਸ਼ਤ 74.01 ਪ੍ਰਤੀਸ਼ਤ ਸੀ | ਪਹਿਲਾਂ ਸਾਡੇ ਦੇਸ਼ ਵਿਚ ਕੇਵਲ 6 ਕਰੋੜ ਵਿਅਕਤੀ ਹੀ ਪੜ੍ਹੇ-ਲਿਖੇ ਸਨ, ਪਰੰਤੂ ਹੁਣ ਇਹਨਾਂ ਦੀ ਸੰਖਿਆ ਵੱਧ ਕੇ 70 ਕਰੋੜ ਤੋਂ ਵੀ ਵੱਧ ਹੋ ਗਈ ਹੈ । ਇਸ ਪ੍ਰਕਾਰ ਸਾਖ਼ਰਤਾ ਵਿਚ ਸੱਤ ਗੁਣਾ ਵਾਧਾ ਹੋਇਆ ਹੈ । ਪਰੰਤੁ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਅਨਪੜ੍ਹ ਲੋਕਾਂ ਦੀ ਸੰਖਿਆ ਵੀ ਦੇਸ਼ ਵਿਚ ਵੱਧ ਗਈ ਹੈ ।

ਸਾਡੇ ਦੇਸ਼ ਦੇ ਸੰਵਿਧਾਨ ਅਨੁਸਾਰ ਚੌਦਾਂ ਸਾਲ ਤਕ ਦੀ ਉਮਰ ਦੇ ਸਾਰੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ । ਪਰ ਅਜੇ ਵੀ ਇਸ ਟੀਚੇ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ । ਇਸ ਦਾ ਕਾਰਨ ਇਹ ਹੈ ਕਿ ਦੇਸ਼ ਦੇ ਹਰ ਪਿੰਡ ਵਿਚ ਸਕੂਲ ਖੋਲ੍ਹਣਾ ਅਤੇ ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਨਾਉਣਾ ਇਕ ਬਹੁਤ ਹੀ ਮੁਸ਼ਕਿਲ ਕੰਮ ਹੈ ।

ਪਹਿਲਾਂ 15 ਪ੍ਰਾਇਮਰੀ ਸਕੂਲਾਂ ਪਿੱਛੇ ਇਕ ਮਿਡਲ ਸਕੂਲ ਸੀ, ਹੁਣ ਚਾਰ ਦੇ ਪਿੱਛੇ ਇਕ ਮਿਡਲ ਸਕੂਲ । ਇਸ ਤੋਂ ਇਲਾਵਾ ਕਈ ਰਾਜ ਸਰਕਾਰਾਂ ਨੇ ਚਲਦੇ-ਫਿਰਦੇ ਸਕੂਲਾਂ ਅਤੇ ਰਾਤ ਦੇ ਸਕੂਲਾਂ ਦਾ ਵੀ ਪ੍ਰਬੰਧ ਕੀਤਾ ਹੈ ।

ਲੜਕੀਆਂ ਦੀ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦੇਣ ਲਈ ਲੜਕੀਆਂ ਲਈ ਹੋਸਟਲ ਆਦਿ ਦਾ ਵੀ ਪ੍ਰਬੰਧ ਅਤੇ ਵਜ਼ੀਫ਼ਿਆਂ ਦਾ ਆਕਰਸ਼ਣ ਦਿੱਤਾ ਗਿਆ ਹੈ । ਪਰੰਤੂ ਕਈ ਰਾਜਾਂ ਵਿਚ ਬੱਚਿਆਂ ਦਾ ਅੱਧ ਵਿਚਕਾਰ ਹੀ ਸਕੂਲੀ ਸਿੱਖਿਆ ਛੱਡ ਦੇਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇਹ ਗੱਲ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਵਿਚ ਆਮ ਹੈ । ਇਹਨਾਂ ਚਾਰੇ ਰਾਜਾਂ ਵਿਚ ਸਾਖ਼ਰਤਾ ਪ੍ਰਤੀਸ਼ਤ ਦੇਸ਼ ਦੇ ਸਭ ਰਾਜਾਂ ਨਾਲੋਂ ਘੱਟ ਹੈ । ਇਸ ਦੇ ਉਲਟ ਕੇਰਲ ਦੇਸ਼ ਦਾ ਇਕ ਅਜਿਹਾ ਰਾਜ ਹੈ, ਜਿੱਥੇ ਸਾਖ਼ਰਤਾ ਦਰ ਨਾ ਕੇਵਲ ਸਭ ਤੋਂ ਵੱਧ ਹੈ ਬਲਕਿ ਬਹੁਤ ਉੱਚੀ ਹੈ ।

ਹੁਣ ਵੀ ਦੇਸ਼ ਵਿਚ 100 ਬੱਚਿਆਂ ਵਿਚੋਂ ਕੇਵਲ 25 ਬੱਚੇ ਹੀ ਅੱਠਵੀਂ ਜਮਾਤ ਤਕ ਪਹੁੰਚਦੇ ਹਨ । ਇਸ ਪ੍ਰਕਾਰ ਤਿੰਨਚੌਥਾਈ ਬੱਚੇ ਸਿੱਖਿਆ ਦੇ ਅਸਲੀ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ । ਦੇਸ਼ ਵਿਚ ਉੱਚ ਅਤੇ ਉਦਯੋਗਿਕ ਸਿੱਖਿਆ ਦੀ ਭਾਰੀ ਘਾਟ ਹੈ ।

II. ਹੇਠਾਂ ਲਿਖਿਆਂ ਨੂੰ ਭਾਰਤ ਦੇ ਨਕਸ਼ੇ ਵਿਚ ਦਰਸਾਉ-

(1) ਵੱਧ ਜਨਸੰਖਿਆ ਦੀ ਘਣਤਾ ਵਾਲੇ ਖੇਤਰ ।
(2) ਵੱਧ ਸਾਖ਼ਰਤਾ ਦੀ ਦਰ ਵਾਲੇ ਦੋ ਰਾਜ ।
(3) ਸਭ ਤੋਂ ਵੱਧ ਅਤੇ ਸਭ ਤੋਂ ਘੱਟ ਆਬਾਦੀ ਵਾਲੇ ਦੋ ਰਾਜ ।
(4) ਵੱਧ ਜਨਸੰਖਿਅਕ ਵਾਧਾ ਦਰ ਵਾਲੇ ਖੇਤਰ ।

PSEB 10th Class Social Science Guide ਜਨਸੰਖਿਆ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਜਨਸੰਖਿਆ ਵੰਡ ਤੋਂ ਕੀ ਭਾਵ ਹੈ ?
ਉੱਤਰ-
ਜਨਸੰਖਿਆ ਵੰਡ ਤੋਂ ਭਾਵ ਹੈ ਕਿ ਕਿਸੇ ਖੇਤਰ ਵਿਚ ਜਨਸੰਖਿਆ ਦਾ ਕਿਸ ਤਰ੍ਹਾਂ ਦਾ ਸਰੂਪ ਫ਼ੈਲਿਆ ਹੋਇਆ ਹੈ ਜਾਂ ਉਸ ਦਾ ਇਕ ਹੀ ਜਗ੍ਹਾ ਉੱਤੇ ਕਿੰਨਾ ਜਮਾਅ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 2.
ਜਨਸੰਖਿਆ ਘਣਤਾ ਦਾ ਕੀ ਅਰਥ ਹੈ ?
ਉੱਤਰ-
ਕਿਸੇ ਖੇਤਰ ਦੇ ਇਕ ਵਰਗ ਕਿਲੋਮੀਟਰ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਗਿਣਤੀ ਨੂੰ ਉਸ ਖੇਤਰ ਦੀ ਜਨਸੰਖਿਆ ਘਣਤਾ ਆਖਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਵੰਡ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਤੱਤ ਕਿਹੜਾ ਹੈ ਅਤੇ ਕਿਉਂ ?
ਉੱਤਰ-
ਖੇਤੀ ਉਤਪਾਦਕਤਾ ।

ਪ੍ਰਸ਼ਨ 4.
(i) ਭਾਰਤ ਦੇ ਕਿਹੜੇ ਧਰਮ ਦੇ ਲੋਕਾਂ ਵਿਚ ਲਿੰਗ-ਅਨੁਪਾਤ ਸਭ ਤੋਂ ਵੱਧ ਅਤੇ
(i) ਕਿਹੜੇ ਧਰਮ ਦੇ ਲੋਕਾਂ ਵਿਚ ਸਭ ਤੋਂ ਘੱਟ ਹੈ ?
ਉੱਤਰ-
(i) ਭਾਰਤ ਵਿਚ ਇਸਾਈ ਧਰਮ ਦੇ ਲੋਕਾਂ ਵਿਚ ਲਿੰਗ-ਅਨੁਪਾਤ ਸਭ ਤੋਂ ਵੱਧ (994 ਔਰਤਾਂ ਪ੍ਰਤੀ ਹਜ਼ਾਰ ਮਰਦ ਅਤੇ
(ii) ਸਿੱਖਾਂ ਵਿਚ ਸਭ ਤੋਂ ਘੱਟ (888 ਪ੍ਰਤੀ ਹਜ਼ਾਰ ਮਰਦ ਹੈ ।

ਪ੍ਰਸ਼ਨ 5.
ਭਾਰਤ ਦੇ ਬਹੁਤ ਸੰਘਣੀ ਆਬਾਦੀ ਵਾਲੇ ਦੋ ਹਿੱਸੇ ਦੱਸੋ ।
ਉੱਤਰ-
ਭਾਰਤ ਵਿਚ ਉੱਪਰਲੀ ਗੰਗਾ ਘਾਟੀ ਅਤੇ ਮਾਲਾਬਾਰ ਵਿਚ ਬਹੁਤ ਸੰਘਣੀ ਜਨਸੰਖਿਆ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 6.
ਭਾਰਤ ਦੇ ਕਿਹੜੇ ਦੇਸ਼ਾਂ ਵਿਚ ਵਸੋਂ ਦੀ ਘਣਤਾ ਘੱਟ ਹੈ ?
ਉੱਤਰ-
ਭਾਰਤ ਦੇ ਉੱਤਰ-ਪੂਰਬਤੀ ਦੇਸ਼, ਸੰਘਣੀ ਵਰਖਾ ਕਰਨ ਵਾਲੇ
ਉੱਤਰ-
ਪੂਰਬੀ ਦੇਸ਼, ਪੱਛਮੀ ਰਾਜਸਥਾਨ ਦੇ ਬੇਹੱਦ ਖ਼ੁਸ਼ਕ ਖੇਤਰ ਅਤੇ ਗੁਜਰਾਤ ਦੇ ਕੁਝ ਖੇਤਰਾਂ ਵਿਚ ਵਸੋਂ ਘਣਤਾ ਘੱਟ ਹੈ |

ਪ੍ਰਸ਼ਨ 7.
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕੀ ਬੁਰੇ ਨਤੀਜੇ ਹੋਏ ਹਨ ?
ਉੱਤਰ-
ਸ਼ਹਿਰਾਂ ਵਿਚ ਵਸੋਂ ਦੇ ਬਹੁਤ ਤੇਜ਼ੀ ਨਾਲ ਵਧਣ ਦੇ ਕਾਰਨ ਉਪਲੱਬਧ ਸਾਧਨਾਂ ਅਤੇ ਜਨ-ਸਹੂਲਤਾਂ ਉੱਤੇ ਦਬਾਅ ਵਧਿਆ ਹੈ ।

ਪ੍ਰਸ਼ਨ 8.
ਔਰਤ-ਮਰਦ ਜਾਂ ਲਿੰਗ-ਅਨੁਪਾਤ ਤੋਂ ਕੀ ਭਾਵ ਹੈ ?
ਉੱਤਰ-
ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਦੀ ਗਿਣਤੀ ਨੂੰ ਲਿੰਗ ਅਨੁਪਾਤ ਕਹਿੰਦੇ ਹਨ ।

ਪ੍ਰਸ਼ਨ 9.
ਕਮਾਊ ਜਨਸੰਖਿਆ ਤੋਂ ਕੀ ਭਾਵ ਹੈ ?
ਉੱਤਰ-
ਕਮਾਊ ਜਨਸੰਖਿਆ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਹੈ ਜਿਹੜੇ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਕੇ ਧਨ ਕਮਾਉਂਦੇ ਹਨ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 10.
ਨਿਰਭਰ ਜਨਸੰਖਿਆ ਕੀ ਹੁੰਦੀ ਹੈ ?
ਉੱਤਰ-
ਨਿਰਭਰ ਜਨਸੰਖਿਆ ਵਿਚ ਉਹ ਬੱਚੇ ਅਤੇ ਬੁੱਢੇ ਆਉਂਦੇ ਹਨ ਜਿਹੜੇ ਕੰਮ ਨਹੀਂ ਕਰ ਸਕਦੇ ਪਰ ਕਮਾਊ ਜਨਸੰਖਿਆ ਉੱਤੇ ਨਿਰਭਰ ਰਹਿੰਦੇ ਹਨ ।

ਪ੍ਰਸ਼ਨ 11.
ਭਾਰਤ ਵਿਚ ਰਹਿਣ ਵਾਲੀਆਂ ਚਾਰ ਪ੍ਰਜਾਤੀਆਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਰਹਿਣ ਵਾਲੀਆਂ ਚਾਰ. ਮੁੱਖ ਪ੍ਰਜਾਤੀਆਂ ਹਨ-ਦਾਵਿੜ, ਮੰਗੋਲ, ਆਰੀਆ ਅਤੇ ਕਾਕੇਸ਼ੀਅਨ ।

ਪ੍ਰਸ਼ਨ 12.
ਉਹ ਕਿਹੜੀਆਂ ਚਾਰ ਭਾਸ਼ਾਵਾਂ ਹਨ ਜਿਨ੍ਹਾਂ ਦੀ ਉਤਪੱਤੀ ਦਾਵਿੜ ਭਾਸ਼ਾ ਤੋਂ ਹੋਈ ?
ਉੱਤਰ-
ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਦੀ ਉਤਪੱਤੀ ਦਾਵਿੜ ਭਾਸ਼ਾ ਤੋਂ ਹੋਈ ।

ਪ੍ਰਸ਼ਨ 13.
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਦੱਸੋ ।
ਉੱਤਰ-
ਮੌਤ-ਦਰ ਦੇ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਪ੍ਰਸਾਰ ਹੈ ।

ਪ੍ਰਸ਼ਨ 14.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਹੈ ?
ਉੱਤਰ-
ਸਿੱਕਿਮ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 15.
ਭਾਰਤ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।

ਪ੍ਰਸ਼ਨ 16.
ਪੱਛਮੀ ਬੰਗਾਲ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
1082 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।

ਪ੍ਰਸ਼ਨ 17.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਘਣਤਾ ਵਾਲੇ ਰਾਜ ਦਾ ਨਾਂ ਦੱਸੋ । .
ਉੱਤਰ-
ਬਿਹਾਰ ।

ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਵਧੇਰੇ ਜਨਸੰਖਿਆ ਵਾਲਾ ਰਾਜ ਕਿਹੜਾ ਹੈ ?
ਉੱਤਰ-
ਉੱਤਰ-ਪ੍ਰਦੇਸ਼ ।

ਪ੍ਰਸ਼ਨ 19.
ਦਿੱਲੀ ਵਿਚ ਜਨਸੰਖਿਆ ਘਣਤਾ ਕਿੰਨੀ ਹੈ ?
ਉੱਤਰ-
9294 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 20.
ਭਾਰਤ ਵਿਚ 2001 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਕਿੰਨਾ ਹੈ ?
ਉੱਤਰ-
933 ਔਰਤਾਂ ਪ੍ਰਤੀ ਇਕ ਹਜ਼ਾਰ ਮਰਦ ।

ਪ੍ਰਸ਼ਨ 21.
ਭਾਰਤ ਵਿਚ ਸਭ ਤੋਂ ਵਧੇਰੇ ਸਾਖਰਤਾ ਦਰ ਵਾਲਾ ਰਾਜ ਕਿਹੜਾ ਹੈ ?
ਉੱਤਰ-
ਕੇਰਲਾ ।

ਪ੍ਰਸ਼ਨ 22.
ਭਾਰਤ ਵਿਚ ਸਭ ਤੋਂ ਘੱਟ ਜਨਸੰਖਿਆ ਘਣਤਾ ਵਾਲਾ ਰਾਜ ਕਿਹੜਾ ਹੈ ?
ਉੱਤਰ-
ਅਰੁਣਾਚਲ ਪ੍ਰਦੇਸ਼ ।

II. ਖ਼ਾਲੀ ਥਾਂਵਾਂ ਭਰੋ-

1. 2011 ਦੀ ਮਰਦਮ-ਸ਼ੁਮਾਰੀ ਦੇ ਅਨੁਸਾਰ ਭਾਰਤ ਵਿਚ ਕੁੱਲ ਸ਼ਹਿਰੀ ਵਸੋਂ ਲਗਪਗ …………………….. ਹੈ ।
2. ਪੇਂਡੂ ਖੇਤਰਾਂ ਵਿਚ ਮਜ਼ਦੂਰਾਂ ਦਾ ਪ੍ਰਤੀਸ਼ਤ ……………………….. ਹੈ ।
3. 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਵਿਚ ਵਸੋਂ ਘਣਤਾ …………………….: ਪ੍ਰਤੀ ਵਰਗ ਕਿਲੋਮੀਟਰ ਹੈ ।
4. ਦੇਸ਼ ਵਿਚ ਮੁੱਖ ਮਜ਼ਦੂਰਾਂ ਦਾ ਪ੍ਰਤੀਸ਼ਤ ………………………. ਹੈ ।
5. ਦੇਸ਼ ਵਿਚ ਮੁੱਖ ਮਜ਼ਦੂਰਾਂ ਦਾ ਸਭ ਤੋਂ ਵੱਧ ਪ੍ਰਤੀਸ਼ਤ ……………………….. ਵਿਚ ਹੈ ।
6. ਦੇਸ਼ ਵਿਚ 15-16 ਉਮਰ ਵਰਗ ਵਿਚ ……………………….. ਪ੍ਰਤੀਸ਼ਤ ਵਸੋਂ ਹੈ ।
ਉੱਤਰ-
1. 35 ਕਰੋੜ
2. 40.1
3. 382
4. 37.50
5. ਆਂਧਰ ਪ੍ਰਦੇਸ਼
6. 58.4.

II. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਦਾ ਸੰਸਾਰ ਵਿਚ ਸਥਾਨ ਹੈ-
(A) ਦੂਸਰਾ
(B) ਚੌਥਾ
(C) ਪੰਜਵਾਂ
(D) ਨੌਵਾਂ ।
ਉੱਤਰ-
(A) ਦੂਸਰਾ

ਪ੍ਰਸ਼ਨ 2.
ਪੰਜਾਬ ਵਿਚ ਪੂਰੇ ਦੇਸ਼ ਦੀ ਲਗਪਗ ਵਜੋਂ ਨਿਵਾਸ ਕਰਦੀ ਹੈ ।
(A) 1.3 ਪ੍ਰਤੀਸ਼ਤ
(B) 2.3 ਪ੍ਰਤੀਸ਼ਤ
(C) 3.2 ਪ੍ਰਤੀਸ਼ਤ
(D) 1.2 ਪ੍ਰਤੀਸ਼ਤ ।
ਉੱਤਰ-
(B) 2.3 ਪ੍ਰਤੀਸ਼ਤ

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 3.
ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਜੋਂ ਪੇਂਡੂ ਖੇਤਰਾਂ ਵਿਚ ਨਿਵਾਸ ਕਰਦੀ ਹੈ-
(A) 70
(B) 75
(C) 78
(D) 71
ਉੱਤਰ-
(D) 71

ਪ੍ਰਸ਼ਨ 4.
2011 ਦੀ ਮਰਦ-ਸ਼ੁਮਾਰੀ ਅਨੁਸਾਰ ਪੰਜਾਬ ਵਿਚ ਵਸੋਂ ਘਣਤਾ ਹੈ-
(A) 888
(B) 944
(C) 550
(D) 933
ਉੱਤਰ-
(C) 550

ਪ੍ਰਸ਼ਨ 5.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਦੇਸ਼ ਵਿਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਹੈ-
(A) 944
(B) 933
(C) 939
(D) 894.
ਉੱਤਰ-
(A) 944

IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸੰਸਾਰ ਵਿਚ ਭਾਰਤ ਦਾ ਪਹਿਲਾ ਸਥਾਨ ਹੈ ।
2. ਦੇਸ਼ ਦੇ ਪਰਬਤੀ ਅਤੇ ਮਾਰੁਸਥਲ ਖੇਤਰਾਂ ਵਿਚ ਜਨਸੰਖਿਆ ਬਹੁਤ ਸੰਘਣੀ ਹੈ ।
3. ਨਿਰਧਨ ਦੇਸ਼ਾਂ ਵਿਚ ਬਚਪਨ ਉਮਰ ਵਰਗ 10-14 ਸਾਲ ਦੀ ਜਨਸੰਖਿਆ ਦਾ ਪ੍ਰਤੀਸ਼ਤ ਜ਼ਿਆਦਾ ਹੈ ।
4. ਭਾਰਤ ਵਿਚ ਲਿੰਗ-ਅਨੁਪਾਤ ਘੱਟ ਜਾਂ ਪ੍ਰਤੀਕੂਲ ਹੈ ।
5. ਜਨਸੰਖਿਆ ਦੀ ਕੁਦਰਤੀ ਵਾਧਾ ਦਰ ਜਨਮ-ਦਰ ਅਤੇ ਮੌਤ ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ ।
ਉੱਤਰ-
1. ×
2. ×
3. √
4. √
5. √

V. ਸਹੀ-ਮਿਲਾਨ ਕਰੈ-

1. ਪ੍ਰਤੀ ਹਜ਼ਾਰ ਆਦਮੀ ਦੇ ਪਿੱਛੇ ਔਰਤਾਂ ਦੀ ਸੰਖਿਆ-ਨਿਰਭਰ ਜਨਸੰਖਿਆ
2. ਬੱਚੇ ਅਤੇ ਬੁੱਢੇ-ਬਿਹਾਰ
3. ਭਾਰਤ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਘਣਤਾ ਵਾਲਾ ਰਾਜ-ਉੱਤਰ ਪ੍ਰਦੇਸ਼
4. ਭਾਰਤ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਰਾਜ-ਲਿੰਗ ਅਨੁਪਾਤ ।
ਉੱਤਰ-
1. ਪ੍ਰਤੀ ਹਜ਼ਾਰ ਆਦਮੀ ਦੇ ਪਿੱਛੇ ਔਰਤਾਂ ਦੀ ਸੰਖਿਆ-ਲਿੰਗ ਅਨੁਪਾਤ,
2. ਬੱਚੇ ਅਤੇ ਬੁੱਢੇ-ਨਿਰਭਰ ਜਨਸੰਖਿਆ,
3. ਭਾਰਤ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਘਣਤਾ ਵਾਲਾ ਰਾਜ-ਬਿਹਾਰ,
4. ਭਾਰਤ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਰਾਜ-ਉੱਤਰ ਪ੍ਰਦੇਸ਼ ।

PSEB 10th Class SST Solutions Geography Chapter 7 ਜਨਸੰਖਿਆ (Population)

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1
ਭਾਰਤ ਵਿਚ ਅਸਮਾਨ ਜਨਸੰਖਿਆ ਵੰਡ ਦੇ ਤਿੰਨ ਕਾਰਨ ਦਿਓ ।
ਉੱਤਰ-
ਭਾਰਤ ਵਿਚ ਅਸਮਾਨ ਜਨਸੰਖਿਆਂ ਵੰਡ ਦੇ ਤਿੰਨ ਕਾਰਨ ਹੇਠ ਲਿਖੇ ਹਨ-

  • ਭੂਮੀ ਦਾ ਉਪਜਾਊਪਨ – ਭਾਰਤ ਦੇ ਜਿਨ੍ਹਾਂ ਰਾਜਾਂ ਵਿਚ ਉਪਜਾਊ ਭੂਮੀ ਦਾ ਵਧੇਰੇ ਵਿਸਥਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਵਧੇਰੇ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ ।
  • ਵਰਖਾ ਦੀ ਮਾਤਰਾ – ਵਧੇਰੇ ਵਰਖਾ ਵਾਲੇ ਹਿੱਸਿਆਂ ਵਿਚ ਜਨਸੰਖਿਆ ਦੀ ਘਣਤਾ ਜ਼ਿਆਦਾ ਹੁੰਦੀ ਹੈ, ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਇਆਂ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ । ਇਸ ਲਈ ਜਨਸੰਖਿਆ ਦੀ ਘਣਤਾ ਵੀ ਘਟਦੀ ਜਾਂਦੀ ਹੈ ।
  • ਜਲਵਾਯੂ – ਜਿੱਥੇ ਜਲਵਾਯੂ ਸਿਹਤ ਲਈ ਅਨੁਕੂਲ ਹੁੰਦੀ ਹੈ, ਉੱਥੇ ਵੀ ਜਨਸੰਖਿਆ ਘਣਤਾ ਵਧੇਰੇ ਹੁੰਦੀ ਹੈ । ਆਸਾਮ ਵਿਚ ਵਰਖਾ ਵਧੇਰੇ ਹੁੰਦੇ ਹੋਇਆਂ ਵੀ ਵਧੇਰੇ ਨਮੀ ਦੇ ਕਾਰਨ ਮਲੇਰੀਏ ਦਾ ਜ਼ੋਰ ਬਣਿਆ ਰਹਿੰਦਾ ਹੈ । ਇਹੀ ਕਾਰਨ ਹੈ ਕਿ ਉੱਥੇ ਜਨਸੰਖਿਆ ਦੀ ਘਣਤਾ ਘੱਟ ਹੈ ।

ਪ੍ਰਸ਼ਨ 2.
ਭਾਰਤੀ ਜਨਸੰਖਿਆ ਦਾ ਵਾਧਾ ਭਾਰਤ ਲਈ ਸਮੱਸਿਆ ਕਿਉਂ ਬਣ ਗਈ ਹੈ ?
ਉੱਤਰ-
ਆਜ਼ਾਦੀ ਤੋਂ ਬਾਅਦ ਭਾਰਤ ਦਾ ਖੇਤਰਫਲ ਤਾਂ ਉੱਨਾ ਹੀ ਹੈ ਪਰ ਸੁਤੰਤਰਤਾ ਤੋਂ ਬਾਅਦ ਦੇਸ਼ ਦੀ ਜਨਸੰਖਿਆ ਲਗਪਗ ਤਿਗੁਣੀ ਹੋ ਗਈ ਹੈ । ਅੱਜ ਜਨਸੰਖਿਆ 1.95 ਪ੍ਰਤੀਸ਼ਤ ਦੀ ਰਫ਼ਤਾਰ ਨਾਲ ਵੱਧ ਰਹੀ ਹੈ । ਇੰਨੀ ਵੱਡੀ ਜਨਸੰਖਿਆ ਦੀਆਂ ਮੂਲ ਜ਼ਰੂਰਤਾਂ ਪੂਰੀਆਂ ਕਰਨੀਆਂ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ । ਦੇਸ਼ ਦੇ ਇਨ੍ਹਾਂ ਲੋਕਾਂ ਲਈ ਸਕੂਲਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਦਾ ਪ੍ਰਬੰਧ ਕਰਨਾ ਸੌਖਾ ਨਹੀਂ ਹੈ । ਜਨਸੰਖਿਆ ਦੇ ਵਾਧੇ ਦੇ ਨਾਲ-ਨਾਲ ਸੰਚਾਰ ਅਤੇ ਆਵਾਜਾਈ ਦੀਆਂ ਸੇਵਾਵਾਂ ਵਿਚ ਵੀ ਵਾਧਾ ਕਰਨਾ ਹੋਵੇਗਾ | ਸਭ ਤੋਂ ਵੱਡੀ ਸਮੱਸਿਆ ਮਨੁੱਖੀ ਸਾਧਨਾਂ ਵਿਚ-ਗੁਣਵਤਾ ਦਾ ਪੈਦਾ ਕਰਨਾ ਹੈ ।

ਪ੍ਰਸ਼ਨ 3.
ਭਾਰਤ ਵਿਚ ਜਨਸੰਖਿਆ ਵਾਧੇ ਦੇ ਤਿੰਨ ਬੁਰੇ ਪ੍ਰਭਾਵ ਦੱਸੋ ।
ਉੱਤਰ-
ਭਾਰਤ ਵਿਚ ਜਨਸੰਖਿਆ ਵਾਧੇ ਦੇ ਤਿੰਨ ਬੁਰੇ ਪ੍ਰਭਾਵ ਅੱਗੇ ਲਿਖੇ ਹਨ

  • ਲੋਕਾਂ ਨੂੰ ਜੀਵਨ ਦੀਆਂ ਜ਼ਰੂਰੀ ਲੋੜਾਂ ਉਪਲੱਬਧ ਨਹੀਂ ਹੋ ਰਹੀਆਂ ਹਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ ।
  • ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ ।
  • ਜਨਸੰਖਿਆ ਵਾਧੇ ਨਾਲ ਖੇਤੀ ਉੱਤੇ ਦਬਾਅ ਵਧ ਰਿਹਾ ਹੈ । ਇਸ ਦੇ ਫਲਸਰੂਪ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਹਿਜ਼ਰਤ ਕਰ ਰਹੇ ਹਨ । ਇਸ ਨਾਲ ਸ਼ਹਿਰਾਂ ਵਿਚ ਪ੍ਰਦੂਸ਼ਣ, ਬੇਰੁਜ਼ਗਾਰੀ ਅਤੇ ਅਪਰਾਧਾਂ ਦੀ ਦਰ ਵਿਚ ਵਾਧਾ ਹੋਇਆ ਹੈ ।

ਪ੍ਰਸ਼ਨ 4.
ਭਾਰਤ ਦੀ ਜਨਸੰਖਿਆ ਦੀ ਪੇਸ਼ਾਵਰੀ ਬਣਤਰ ਕਿਉਂ ਅਸੰਤੁਲਿਤ ਹੈ ?
ਉੱਤਰ-
ਭਾਰਤ ਦੀ ਜਨਸੰਖਿਆ ਦਾ ਦੋ-ਤਿਹਾਈ ਹਿੱਸਾ ਖੇਤੀ ਉੱਤੇ ਨਿਰਭਰ ਹੈ । ਭਾਰਤ ਵਿਚ ਕੁੱਲ ਕਮਾਊ ਜਨਸੰਖਿਆ ਦਾ ਸਿਰਫ਼ 10 ਪ੍ਰਤੀਸ਼ਤ ਭਾਗ ਹੀ ਉਦਯੋਗਾਂ ਵਿਚ ਲੱਗਿਆ ਹੋਇਆ ਹੈ । ਜਨਸੰਖਿਆ ਦਾ ਬਾਕੀ ਇਕ-ਚੌਥਾਈ ਭਾਗ ਤੀਸਰੇ ਕਿੱਤਿਆਂ ਭਾਵ ਸੇਵਾਵਾਂ ਵਿਚ ਲੱਗਾ ਹੋਇਆ ਹੈ । ਇਸ ਪੇਸ਼ਾਵਰੀ ਰਚਨਾ ਵਿਚ ਇਕ ਗੱਲ ਸਪੱਸ਼ਟ ਹੈ ਕਿ ਸਾਡੀ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਅਰਥ-ਪ੍ਰਬੰਧ ਦੇ ਹਲਕੇ ਖੇਤਰ ਵਿਚ ਕੰਮ ਕਰਦਾ ਹੈ । ਹਲਕੇ ਖੇਤਰ ਵਿਚ ਨਿਰਮਾਣ ਉਦਯੋਗ ਆਉਂਦੇ ਹਨ ਜਿਨ੍ਹਾਂ ਰਾਹੀਂ ਅਸੀਂ ਕੱਚੇ ਮਾਲ ਤੋਂ ਲਾਭਕਾਰੀ ਵਸਤਾਂ ਬਣਾ ਕੇ ਰਾਸ਼ਟਰੀ ਆਮਦਨ ਵਿਚ ਵਾਧਾ ਕਰਦੇ ਹਾਂ । ਇਸ ਲਈ ਜਿਨ੍ਹਾਂ ਖੇਤਰਾਂ ਵਿਚ ਵਧੇਰੇ ਲੋਕ ਲੱਗੇ ਹੋਣੇ ਚਾਹੀਦੇ ਹਨ, ਉੱਥੇ ਨਹੀਂ ਲੱਗੇ ਹੋਏ ਹਨ । ਇਸ ਲਈ ਸਾਡੀ ਜਨਸੰਖਿਆ ਦੀ ਪੇਸ਼ਾਵਰੀ ਬਣਤਰ ਅਸੰਤੁਲਿਤ ਹੈ ।

ਪ੍ਰਸ਼ਨ 5.
ਉੱਤਰੀ ਭਾਰਤ ਦਾ ਮੈਦਾਨ ਸੰਘਣਾ ਆਬਾਦ ਕਿਉਂ ਹੈ ? ਦੋ ਕਾਰਨ ਲਿਖੋ ।
ਉੱਤਰ-
ਉੱਤਰੀ ਭਾਰਤ ਦੇ ਮੈਦਾਨ ਵਧੇਰੇ ਸੰਘਣੇ ਆਬਾਦ ਹੋਣ ਦੇ ਦੋ ਹੇਠ ਲਿਖੇ ਕਾਰਨ ਹਨ-

  1. ਇਨ੍ਹਾਂ ਦੇਸ਼ਾਂ ਦਾ ਜਲਵਾਯੂ ਸਿਹਤ ਲਈ ਠੀਕ ਹੈ ਅਤੇ ਇੱਥੋਂ ਦੀ ਮਿੱਟੀ ਉਪਜਾਊ ਹੈ ਤੇ ਖੇਤੀ ਕਿੱਤਾ ਉੱਨਤ ਹੈ ।
  2. ਇੱਥੇ ਆਵਾਜਾਈ ਦੇ ਸਾਧਨ ਉੱਨਤ ਹਨ ਅਤੇ ਇਹ ਦੇਸ਼ ਉਦਯੋਗਿਕ ਪੱਖੋਂ ਵੀ ਕਾਫ਼ੀ ਉੱਨਤ ਹਨ ।

ਪ੍ਰਸ਼ਨ 6.
ਭਾਰਤ ਦੇ ਕਿਹੜੇ ਤਿੰਨ ਹਿੱਸੇ ਵਿਰਲੇ ਆਬਾਦ ਹਨ ? ਇਸ ਦੇ ਲਈ ਜ਼ਿੰਮੇਵਾਰ ਤਿੰਨ ਮਹੱਤਵਪੂਰਨ ਕਾਰਨ ਵੀ ਦੱਸੋ ।
ਉੱਤਰ-
ਭਾਰਤ ਦੇ ਥਾਰ ਮਾਰੂਥਲ, ਪੱਛਮੀ ਹਿਮਾਲਾ ਦੇਸ਼ ਅਤੇ ਛੋਟਾ ਨਾਗਪੁਰ ਦੇ ਪਠਾਰ ਵਿਚ ਜਨਸੰਖਿਆ ਵਿਰਲੀ ਆਬਾਦ ਹੈ ।
ਕਾਰਨ-

  1. ਇਨ੍ਹਾਂ ਦੇਸ਼ਾਂ ਦੀ ਭੂਮੀ ਉਪਜਾਊ ਨਹੀਂ ਹੈ । ਇਹ ਜਾਂ ਤਾਂ ਰੇਤਲੀ ਹੈ ਜਾਂ ਪਥਰੀਲੀ ।
  2. ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਨਹੀਂ ਹੋ ਸਕਿਆ ਹੈ ।
  3. ਇੱਥੋਂ ਦਾ ਜਲਵਾਯੂ ਸਿਹਤ ਲਈ ਢੁੱਕਵਾਂ ਨਹੀਂ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 7.
ਭਾਰਤ ਨੂੰ ਧਿਆਨ ਵਿਚ ਰੱਖਦੇ ਹੋਇਆਂ ਹੇਠ ਲਿਖਿਆਂ ਦੀ ਵਿਆਖਿਆ ਕਰੋ-
(ਉ) ਜਨਗਣਨਾ
(ਅ) ਜਨਸੰਖਿਆ ਦੀ ਔਸਤ ਘਣਤਾ
(ੲ) ਮੌਤ-ਦਰੇ ।
ਉੱਤਰ-
(ਉ) ਜਨਗਣਨਾ – ਸਰਕਾਰ ਹਰੇਕ 10 ਸਾਲ ਬਾਅਦ ਦੇਸ਼ ਦੇ ਸਾਰੇ ਲੋਕਾਂ ਦੀ ਗਿਣਤੀ ਕਰਵਾਉਂਦੀ ਹੈ । ਇਸ ਪ੍ਰਕਿਰਿਆ ਨੂੰ ਜਨਗਣਨਾ ਆਖਦੇ ਹਨ । ਇਸ ਵਿਚ ਕੁਝ ਸਮਾਜਿਕ ਅਤੇ ਆਰਥਿਕ ਅੰਕੜੇ ਵੀ ਇਕੱਠੇ ਕੀਤੇ ਜਾਂਦੇ ਹਨ । ਭਾਰਤ ਵਿਚ ਆਖ਼ਰੀ ਜਨਗਣਨਾ 2011 ਈ. ਵਿਚ ਹੋਈ ਸੀ ।

(ਅ) ਜਨਸੰਖਿਆ ਦੀ ਔਸਤ ਘਣਤਾ – ਕਿਸੇ ਦੇਸ਼ ਦੇ ਇਕ-ਤਿਹਾਈ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੀ ਔਸਤ ਸੰਖਿਆ ਉਸ ਦੇਸ਼ ਦੀ ਜਨਸੰਖਿਆ ਦੀ ਔਸਤ ਘਣਤਾ ਅਖਵਾਉਂਦੀ ਹੈ । ਇਸ ਨੂੰ ਅਕਸਰ ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜਨਸੰਖਿਆ ਵਿਚ ਪ੍ਰਗਟ ਕੀਤਾ ਜਾਂਦਾ ਹੈ । 2011 ਈ: ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਦੀ ਔਸਤ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ।

(ੲ) ਮੌਤ-ਦਰ – ਮੌਤ-ਦਰ ਤੋਂ ਸਾਡਾ ਭਾਵ ਮਰਨ ਵਾਲਿਆਂ ਦੀ ਗਿਣਤੀ ਤੋਂ ਹੈ । ਜਨਮ-ਦਰ ਵਾਂਗ ਮਰਨ ਵਾਲਿਆਂ ਦੀ ਗਿਣਤੀ ਨੂੰ ਵੀ ਅਸੀਂ ਪ੍ਰਤੀ ਹਜ਼ਾਰ ਵਿਚ ਬਿਆਨ ਕਰਦੇ ਹਾਂ । ਪ੍ਰਤੀ ਹਜ਼ਾਰ ਵਿਅਕਤੀ ਦੇ ਪਿੱਛੇ ਜਿੰਨੇ ਵਿਅਕਤੀਆਂ ਦੀ ਮੌਤ ਹੁੰਦੀ ਹੈ, ਉਸ ਨੂੰ ਮੌਤ-ਦਰ ਆਖਦੇ ਹਨ ।

ਪ੍ਰਸ਼ਨ 8.
ਨਿਰਭਰ-ਅਨੁਪਾਤ ਦਾ ਕੀ ਅਰਥ ਹੈ ? ਭਾਰਤ ਵਿਚ ਨਿਰਭਰ-ਅਨੁਪਾਤ ਮੁਕਾਬਲੇ ਵਿਚ ਵਧੇਰੇ ਕਿਉਂ ਹੈ ? ਦੋ ਕਾਰਨ ਦਿਓ ।
ਉੱਤਰ-
ਨਿਰਭਰ ਅਨੁਪਾਤ ਤੋਂ ਭਾਵ ਜਨਸੰਖਿਆ ਦਾ ਉਹ ਹਿੱਸਾ ਹੈ, ਜਿਹੜਾ ਖ਼ੁਦ ਕਮਾਈ ਨਹੀਂ ਕਰਦਾ । ਕੰਮ ਨਾ ਕਰਨ ਵਾਲੇ ਬੁੱਢੇ ਅਤੇ ਬੱਚੇ ਨਿਰਭਰ ਜਨਸੰਖਿਆ ਵਿਚ ਗਿਣੇ ਜਾਂਦੇ ਹਨ | ਕੁੱਲ ਜਨਸੰਖਿਆ ਦਾ ਜਿੰਨੇ ਪ੍ਰਤੀਸ਼ਤ ਹਿੱਸਾ ਨਿਰਭਰ ਜਨਸੰਖਿਆ ਹੁੰਦੀ ਹੈ, ਉਸ ਦਾ ਅਨੁਪਾਤ ਹੀ ਨਿਰਭਰ ਅਨੁਪਾਤ ਅਖਵਾਉਂਦਾ ਹੈ ।
ਕਾਰਨ-

  1. ਭਾਰਤ ਵਿਚ ਪਰੰਪਰਾਗਤ ਰੂਪ ਤੋਂ ਸੰਯੁਕਤ ਪਰਿਵਾਰ ਪ੍ਰਣਾਲੀ ਚਲੀ ਆ ਰਹੀ ਹੈ । ਇਸ ਲਈ ਇੱਥੇ ਬੁੱਢੇ ਅਤੇ ਬੱਚਿਆਂ ਨੂੰ ਦੁਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਰੋਜ਼ੀ ਰੋਟੀ ਦੀ ਗਾਰੰਟੀ ਹੁੰਦੀ ਹੈ ।
  2. ਅਨਪੜ੍ਹਤਾ ਅਤੇ ਰੂੜੀਵਾਦ ਨੇ ਵੀ ਇਸ ਗੱਲ ਨੂੰ ਬੜਾਵਾ ਦਿੱਤਾ ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 9.
ਭਾਰਤੀ ਯੋਜਨਾ ਦੀ ਸਭ ਤੋਂ ਵੱਡੀ ਭੁੱਲ ਕਿਹੜੀ ਹੈ ? ਇਸ ਦੇ ਕੀ ਸਿੱਟੇ ਨਿਕਲਦੇ ਹਨ ?
ਉੱਤਰ-
ਅਰਥ-ਸ਼ਾਸਤਰੀ ਪ੍ਰੋ: ਅਮਰੱਤਿਆ ਸੈਨ ਦੇ ਅਨੁਸਾਰ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਉੱਚਿਤ ਧਿਆਨ ਨਾ ਦੇਣਾ ਭਾਰਤੀ ਯੋਜਨਾ (Indian Planning) ਦੀ ਵੱਡੀ ਭੁੱਲ ਹੈ । ਇਹ ਸਾਡੀਆਂ ਆਰਥਿਕ ਨਾਕਾਮਯਾਬੀਆਂ ਦਾ ਮੂਲ ਕਾਰਨ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਸਮਾਜਿਕ ਨਿਆਂ ਦੇ ਪਹਿਲੂਆਂ ਵੱਲ ਉੱਚਿਤ ਧਿਆਨ ਨਾ ਦੇਣ ਦੇ ਕਾਰਨ ਭਾਰਤ ਵਿਚ ਹੋਏ ਆਰਥਿਕ ਵਿਕਾਸ ਦਾ ਲਾਭ ਗ਼ਰੀਬਾਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਦੱਬੇ ਹੋਏ ਵਰਗਾਂ ਤਕ ਨਹੀਂ ਪਹੁੰਚ ਸਕਿਆ ਹੈ । ਫਲਸਰੂਪ ਆਰਥਿਕ ਵਿਕਾਸ ਦੇ ਨਾਲ-ਨਾਲ ਡੂੰਘੀਆਂ ਸਮਾਜਿਕ, ਆਰਥਿਕ, ਭੂਗੋਲਿਕ ਅਤੇ ਰਾਜਨੀਤਿਕ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਅੱਜ-ਕਲ੍ਹ ਦੇਸ਼ ਵਿਚ ਜਿਹੜੇ ਜਾਤੀ, ਧਾਰਮਿਕ ਅਤੇ ਖੇਤਰੀ ਸੰਘਰਸ਼ ਨਜ਼ਰ ਆ ਰਹੇ ਹਨ ਉਨ੍ਹਾਂ ਦੇ ਮੂਲ ਵਿਚ ਮਨੁੱਖੀ ਸਾਧਨਾਂ ਦੇ ਵਿਕਾਸ ਦੀ ਭੁੱਲ ਹੈ ।

ਪ੍ਰਸ਼ਨ 10.
ਜਨਸੰਖਿਆ ਵੰਡ ਅਤੇ ਜਨਸੰਖਿਆ ਘਣਤਾ ਵਿਚ ਫ਼ਰਕ ਸਪੱਸ਼ਟ ਕਰੋ ।
ਉੱਤਰ-
ਜਨਸੰਖਿਆ ਵੰਡ ਦਾ ਸੰਬੰਧ ਸਥਾਨ ਨਾਲ ਹੈ ਅਤੇ ਜਨਸੰਖਿਆ ਘਣਤਾ ਦਾ ਸੰਬੰਧ ਅਨੁਪਾਤ ਨਾਲ ਹੈ । ਜਨਸੰਖਿਆ ਵੰਡ ਦਾ ਅਰਥ ਇਹ ਹੈ ਕਿ ਦੇਸ਼ ਦੇ ਕਿਸੇ ਇਕ ਹਿੱਸੇ ਵਿਚ ਜਨਸੰਖਿਆ ਖੇਤਰੀ ਪੱਧਰ (Pattern) ਕਿਹੋ ਜਿਹਾ ਹੈ । ਅਸੀਂ ਇਹ ਵੀ ਆਖ ਸਕਦੇ ਹਾਂ ਕਿ ਜਨਸੰਖਿਆ ਵੰਡ ਵਿਚ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਜਨਸੰਖਿਆ ਪੱਧਰ ਫੈਲਾਅ ਲਈ ਹੈ ਜਾਂ ਇਸ ਦਾ ਇਕ ਹੀ ਥਾਂ ਉੱਤੇ ਵਧੇਰੇ ਜਮਾਅ ਹੈ । ਇਸ ਦੇ ਉਲਟ ਜਨਸੰਖਿਆ ਘਣਤਾ ਵਿਚ ਇਸ ਦਾ ਸੰਬੰਧ ਜਨਸੰਖਿਆ ਆਕਾਰ ਅਤੇ ਖੇਤਰ ਨਾਲ ਹੁੰਦਾ ਹੈ, ਮਨੁੱਖ ਅਤੇ ਖੇਤਰ ਦੇ ਅਨੁਪਾਤ ਉੱਤੇ ਧਿਆਨ ਦਿੱਤਾ ਜਾਂਦਾ ਹੈ ।

ਪ੍ਰਸ਼ਨ 11.
ਸਾਧਨਾਂ ਦੀ ਸੁਰੱਖਿਆ ਕਿਉਂ ਜ਼ਰੂਰੀ ਹੈ ? ਦੋ ਕਾਰਨ ਦੱਸੋ ।
ਉੱਤਰ-
ਜਨਸੰਖਿਆ ਦੇ ਵਾਧੇ ਅਤੇ ਆਰਥਿਕ ਵਿਕਾਸ ਦੇ ਕਾਰਨ ਸਾਧਨਾਂ ਦੀ ਨਿਰੰਤਰ ਵਰਤੋਂ ਹੋਈ ਹੈ । ਜੇ ਸਾਧਨਾਂ ਦੀ ਵਰਤੋਂ ਦੀ ਇਹੀ ਰਫ਼ਤਾਰ ਰਹੀ ਤਾਂ ਇਕ ਦਿਨ ਆਰਥਿਕ ਵਿਕਾਸ ਰੁਕ ਜਾਵੇਗਾ ਅਤੇ ਮਾਨਵ ਸਾਧਨਾਂ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ । ਇਸ ਲਈ ਸਾਧਨਾਂ ਦੀ ਸੁਰੱਖਿਆ ਲਾਜ਼ਮੀ ਹੋ ਗਈ ਹੈ । ਹੇਠ ਲਿਖੇ ਤੱਥਾਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਸਾਧਨਾਂ ਦੀ ਸੁਰੱਖਿਆ ਕਿਉਂ ਜ਼ਰੂਰੀ ਹੈ-

  • ਅੱਜ ਮਨੁੱਖਾ-ਨਿਵਾਸ ਦੇ ਕਾਰਨ ਸੰਘਣੇ ਵੱਸੇ ਦੇਸ਼ਾਂ ਵਿਚ ਭੂਮੀ ਦੁਰਲਭ ਹੋ ਗਈ ਹੈ । ਖੇਤੀ ਦੇ ਲਈ ਲਾਭਦਾਇਕ ਭੂਮੀ ਉੱਤੇ ਵੀ ਮਕਾਨ ਬਣ ਰਹੇ ਹਨ । ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਪਲੱਬਧ ਭੂਮੀ ਦੀ ਸਰਵ-ਉੱਤਮ ਵਰਤੋਂ ਕੀਤੀ ਜਾਵੇ ।
  • ਭੂਮੀ ਹੇਠਲੇ ਪਾਣੀ ਦੀ ਨਿਰੰਤਰ ਵਰਤੋਂ ਨਾਲ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਜਿਸ ਨਾਲ ਖੇਤੀ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ । ਇਸ ਲਈ ਭੂਮੀ: ਹੇਠਲੇ ਪਾਣੀ ਦੀ ਸੰਭਾਲ ਵੀ ਜ਼ਰੂਰੀ ਹੋ ਗਈ ਹੈ ।

ਪ੍ਰਸ਼ਨ 12.
ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ਵਿਚ ਜਨਸੰਖਿਆ ਘੱਟ ਕਿਉਂ ਹੈ ?
ਉੱਤਰ-
ਭਾਰਤ ਵਿਚ ਕੁਝ ਅਜਿਹੇ ਖੇਤਰ ਹਨ ਜਿੱਥੇ ਜੀਵਨ ਦੀਆਂ ਸਹੂਲਤਾਂ ਬੜੀ ਮੁਸ਼ਕਿਲ ਨਾਲ ਪ੍ਰਾਪਤ ਹੁੰਦੀਆਂ ਹਨ । ਇਨ੍ਹਾਂ ਖੇਤਰਾਂ ਵਿਚ ਜਾਂ ਤਾਂ ਜਲਵਾਯੂ ਬੜਾ ਕਠੋਰ ਹੈ ਜਾਂ ਭੂਮੀ ਉਪਜਾਊ ਨਹੀਂ ਹੈ ਜਾਂ ਇਹ ਖੇਤਰ ਪਹਾੜੀ ਹਨ । ਅਜਿਹੇ ਖੇਤਰਾਂ ਵਿਚ ਖੇਤੀ ਕਰਨੀ ਬਹੁਤ ਮੁਸ਼ਕਿਲ ਕੰਮ ਹੈ । ਇਸ ਦੇ ਇਲਾਵਾ ਸਿੰਜਾਈ ਦੀਆਂ ਸਹੂਲਤਾਂ ਵੀ ਬਹੁਤ ਘੱਟ ਹਨ । ਇਸ ਦੇ ਕਾਰਨ ਉਤਪਾਦਨ ਵੀ ਘੱਟ ਹੁੰਦਾ ਹੈ । ਅਜਿਹੇ ਖੇਤਰਾਂ ਵਿਚ ਉਦਯੋਗ ਵੀ ਤਰੱਕੀ ਨਹੀਂ ਕਰ ਸਕਦੇ । ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ਵਿਚ ਜਨਸੰਖਿਆ ਘੱਟ ਹੋਣ ਦੇ ਇਹੀ ਕਾਰਨ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭਾਰਤ ਵਿਚ ਜਨਸੰਖਿਆ ਦੀ ਅਸਮਾਨ ਵੰਡ ਲਈ ਜ਼ਿੰਮੇਵਾਰ ਕਿਸੇ ਪੰਜ ਕਾਰਕਾਂ ਨੂੰ ਸਪੱਸ਼ਟ ਕਰੋ ।
ਉੱਤਰ-
ਭਾਰਤ ਵਿਚ ਜਨਸੰਖਿਆ ਦੀ ਵੰਡ ਇੱਕੋ ਜਿਹੀ ਨਹੀਂ ਹੈ । ਇਸ ਦੇ ਲਈ ਅਨੇਕਾਂ ਤੱਤ ਜ਼ਿੰਮੇਵਾਰ ਹਨ-

  • ਭੂਮੀ ਦੀ ਉਪਜਾਊਪਨ-ਭਾਰਤ ਦੇ ਜਿਹੜੇ ਰਾਜਾਂ ਵਿਚ ਉਪਜਾਊ ਭੂਮੀ ਦਾ ਜ਼ਿਆਦਾ ਵਿਸਤਾਰ ਹੈ, ਉੱਥੇ ਜਨਸੰਖਿਆ ਦੀ ਘਣਤਾ ਜ਼ਿਆਦਾ ਹੈ । ਜਿਵੇਂ ਉੱਤਰ ਪ੍ਰਦੇਸ਼ ਅਤੇ ਬਿਹਾਰ ਅਜਿਹੇ ਹੀ ਰਾਜ ਹਨ ।
  • ਵਰਖਾ ਦੀ ਮਾਤਰਾ-ਵਧੇਰੇ ਵਰਖਾ ਵਾਲੇ ਭਾਗਾਂ ਵਿਚ ਆਮ ਤੌਰ ‘ਤੇ ਜਨਸੰਖਿਆ ਦੀ ਘਣਤਾ ਜ਼ਿਆਦਾ ਹੁੰਦੀ ਹੈ । ਉੱਤਰੀ ਭਾਰਤ ਵਿਚ ਪੂਰਬ ਤੋਂ ਪੱਛਮ ਨੂੰ ਜਾਂਦੇ ਹੋਏ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ । ਇਸ ਲਈ ਜਨਸੰਖਿਆ ਦੀ ਘਣਤਾ ਵੀ ਘਟਦੀ ਜਾਂਦੀ ਹੈ ।
  • ਜਲਵਾਯੂ-ਜਿੱਥੇ ਜਲਵਾਯੂ ਸਿਹਤ ਲਈ ਅਨੁਕੂਲ ਹੈ, ਉੱਥੇ ਵੀ ਜਨਸੰਖਿਆ ਦੀ ਘਣਤਾ ਜ਼ਿਆਦਾ ਹੁੰਦੀ ਹੈ, ਇਸ ਦੇ ਉਲਟ ਜਿਹੜੇ ਦੇਸ਼ਾਂ ਵਿਚ ਜਲਵਾਯੂ ਸਿਹਤ ਲਈ ਚੰਗੀ ਨਾ ਹੋਵੇ, ਉੱਥੇ ਜਨਸੰਖਿਆ ਦੀ ਘਣਤਾ ਬਹੁਤ ਘੱਟ ਹੁੰਦੀ ਹੈ । ਆਸਾਮ ਵਿਚ ਵਰਖਾ ਜ਼ਿਆਦਾ ਹੁੰਦੇ ਹੋਏ ਵੀ ਜਨਸੰਖਿਆ ਦੀ ਘਣਤਾ ਘੱਟ ਹੈ, ਕਿਉਂਕਿ ਉੱਥੇ ਵਧੇਰੇ ਨਮੀ ਦੇ ਕਾਰਨ ਮਲੇਰੀਆ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ।
  • ਆਵਾਜਾਈ ਦੇ ਉੱਨਤ ਸਾਧਨ – ਆਵਾਜਾਈ ਦੇ ਸਾਧਨਾਂ ਦੇ ਵਧੇਰੇ ਵਿਕਾਸ ਦੇ ਕਾਰਨ ਵਪਾਰ ਦੀ ਪ੍ਰਗਤੀ ਤੇਜ਼ ਹੋ ਜਾਂਦੀ ਹੈ ਜਿਸ ਨਾਲ ਜਨਸੰਖਿਆ ਦੀ ਘਣਤਾ ਵੀ ਜ਼ਿਆਦਾ ਹੋ ਜਾਂਦੀ ਹੈ । ਉੱਤਰ ਪ੍ਰਦੇਸ਼, ਬੰਗਾਲ, ਬਿਹਾਰ ਆਦਿ ਰਾਜਾਂ ਵਿਚ ਵਧੇਰੇ ਜਨਸੰਖਿਆ ਹੋਣ ਦਾ ਇਕ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੈ ।
  • ਉਦਯੋਗਿਕ ਵਿਕਾਸ – ਜਿਹੜੇ ਸਥਾਨਾਂ ‘ਤੇ ਉਦਯੋਗ ਸਥਾਪਿਤ ਹੋ ਜਾਂਦੇ ਹਨ ਉੱਥੇ ਵੀ ਜਨਸੰਖਿਆ ਦੀ ਘਣਤਾ ਵਧ ਜਾਂਦੀ ਹੈ । ਇਸ ਦਾ ਕਾਰਨ ਇਹ ਹੈ ਕਿ ਉਦਯੋਗਿਕ ਖੇਤਰਾਂ ਵਿਚ ਰੋਜ਼ੀ-ਰੋਟੀ ਕਮਾਉਣਾ ਆਸਾਨ ਹੁੰਦਾ ਹੈ । ਦਿੱਲੀ, ਮੁੰਬਈ, ਕੋਲਕਾਤਾ ਆਦਿ ਨਗਰਾਂ ਵਿਚ ਉਦਯੋਗਿਕ ਵਿਕਾਸ ਦੇ ਕਾਰਨ ਹੀ ਜਨਸੰਖਿਆ ਜ਼ਿਆਦਾ ਹੈ ।
    ਇਸ ਦੇ ਇਲਾਵਾ ਅਜਿਹੇ ਖੇਤਰਾਂ ਵਿਚ ਜਿੱਥੇ ਕੁਦਰਤੀ ਸਾਧਨ ਵਧੇਰੇ ਹੁੰਦੇ ਹਨ, ਉੱਥੇ ਵੀ ਜਨਸੰਖਿਆ ਜ਼ਿਆਦਾ ਹੁੰਦੀ
    ਹੈ ।

PSEB 10th Class SST Solutions Geography Chapter 7 ਜਨਸੰਖਿਆ (Population)

ਪ੍ਰਸ਼ਨ 2.
ਹੇਠਾਂ ਭਾਰਤ ਦੀ ਜਨਸੰਖਿਆ ਨਾਲ ਸੰਬੰਧਿਤ ਪੰਜ ਸਮੱਸਿਆਵਾਂ ਦਿੱਤੀਆਂ ਗਈਆਂ ਹਨ । ਹੇਠਾਂ ਲਿਖੀ ਹਰੇਕ ਸਮੱਸਿਆ ਨਾਲ ਸੰਬੰਧਿਤ ਇਕ ਬੁਰਾ ਪ੍ਰਭਾਵ ਦੱਸੋ ਅਤੇ ਹਰੇਕ ਬੁਰੇ ਪ੍ਰਭਾਵ ਦੀ ਇਕ ਵਿਹਾਰਕ ਹੱਲ ਸੁਝਾਓ ।
(i) ਜਨਸੰਖਿਆ ਦੀ ਉੱਚ ਘਣਤਾ
(ii) ਅਸੰਤੁਲਿਤ ਔਰਤ-ਮਰਦ ਅਨੁਪਾਤ
(iii) ਸਾਰਿਆਂ ਲਈ ਸਿਹਤ ਸਹੂਲਤਾਂ
(iv) ਵਾਤਾਵਰਨ (ਵਧਦੀ ਹੋਈ ਜਨਸੰਖਿਆ ਦੇ ਸੰਦਰਭ ਵਿਚ
(v) ਔਰਤਾਂ ਦੀ ਆਰਥਿਕ ਸਹਿਭਾਗਤਾ ।
ਉੱਤਰ-
(i) ਜਨਸੰਖਿਆ ਦੀ ਉੱਚ ਘਣਤਾ – ਜਨਸੰਖਿਆ ਦੀ ਉੱਚ ਘਣਤਾ ਨਾਲ ਭੋਜਨ ਅਤੇ ਆਵਾਸ ਦੀ ਸਮੱਸਿਆ ਪੈਦਾ ਹੁੰਦੀ ਹੈ । ਇਸ ਸਮੱਸਿਆ ਦੇ ਹੱਲ ਲਈ ਪਰਿਵਾਰ ਨਿਯੋਜਨ ਕਾਰਜਕ੍ਰਮਾਂ ਨੂੰ ਵੱਧ ਤੋਂ ਵੱਧ ਲੋਕਪ੍ਰਿਆ ਬਣਾਉਣਾ ਚਾਹੀਦਾ ਹੈ ।

(ii) ਅਸੰਤੁਲਿਤ ਔਰਤ-ਮਰਦ ਅਨੁਪਾਤ – ਇਹ ਅਨੁਪਾਤ ਮਰਦਾਂ ਦੇ ਪੱਖ ਵਿਚ ਹੋਣ ਦੇ ਕਾਰਨ ਦੇਸ਼ ਵਿਚ ਅੱਜ ਵੀ ਔਰਤਾਂ ਦੀ ਸਥਿਤੀ ਕਮਜ਼ੋਰ ਬਣੀ ਹੋਈ ਹੈ । ਇਸ ਸਮੱਸਿਆ ਨਾਲ ਨਿਪਟਣ ਲਈ ਲੋਕਾਂ ਵਿਚ ਇਸ ਗੱਲ ਦੀ ਜਾਗ੍ਰਿਤੀ ਪੈਦਾ ਕਰਨਾ ਜ਼ਰੂਰੀ ਹੈ ਕਿ ਕੰਨਿਆ-ਜਨਮ ਨੂੰ ਅਸ਼ੁੱਭ ਨਾ ਮੰਨਣ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਵਲ ਉੱਚਿਤ ਧਿਆਨ ਦੇਣ ।

(iii) ਸਾਰਿਆਂ ਲਈ ਸਿਹਤ ਸਹੂਲਤਾਂ – ਜਨਸੰਖਿਆ ਦੇ ਤੇਜ਼ ਵਾਧੇ ਦੇ ਕਾਰਨ ਦੇਸ਼ ਵਿਚ ਸਾਰਿਆਂ ਲਈ ਉੱਚਿਤ ਸਿਹਤ ਸੇਵਾਵਾਂ ਜੁਟਾ ਪਾਉਣਾ ਅਸੰਭਵ ਹੈ । ਇਸ ਲਈ ਦੇਸ਼ ਵਿਚ ਅਨੇਕ ਰੋਗਗ੍ਰਸਤ ਲੋਕ ਚਿਕਿਤਸਾ ਦੀ ਘਾਟ ਵਿਚ ਦਮ ਤੋੜ ਦਿੰਦੇ ਹਨ । ਇਸ ਸਮੱਸਿਆ ਨਾਲ ਨਿਪਟਣ ਦੇ ਲਈ ਸਾਨੂੰ ਸਿਹਤ ਸੇਵਾਵਾਂ ਦਾ ‘ਸਰਲ ਸਾਧਨਾਂ ਅਤੇ ਹੋਰਨਾਂ ਤਰੀਕਿਆਂ ਦੁਆਰਾ ਵਿਸਤਾਰ ਕਰਨਾ ਚਾਹੀਦਾ ਹੈ ।

(iv) ਵਾਤਾਵਰਨ ਦੀ ਸਮੱਸਿਆ – ਵਧਦੀ ਹੋਈ ਆਬਾਦੀ ਦੇ ਕਾਰਨ ਵਾਤਾਵਰਨ ਸੰਤੁਲਨ ਵਿਗੜ ਰਿਹਾ ਹੈ ਅਤੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ । ਵਾਤਾਵਰਨ ਦੇ ਬਚਾਓ ਲਈ ਜਨਸੰਖਿਆ ਦੇ ਵਾਧੇ ‘ਤੇ ਰੋਕ ਲਗਾਉਣੀ ਚਾਹੀਦੀ ਹੈ ਅਤੇ ਵਣ ਖੇਤਰਾਂ ਦਾ ਵਿਸਥਾਰ ਕਰਨਾਂ ਚਾਹੀਦਾ ਹੈ ।

(v) ਔਰਤਾਂ ਦੀ ਆਰਥਿਕ ਸਹਿਭਾਗਤਾ – ਭਾਰਤ ਵਿਚ ਜ਼ਿਆਦਾਤਰ ਔਰਤਾਂ ਹੁਣ ਵੀ ਘਰ ਦੇ ਕੰਮ-ਕਾਜ ਤਕ ਸੀਮਿਤ ਹਨ ਅਤੇ ਉਨ੍ਹਾਂ ਦੀ ਆਰਥਿਕ ਸਹਿਭਾਗਤਾ ਨਾਂ-ਮਾਤਰ ਹੈ । ਇਸ ਲਈ ਜ਼ਿਆਦਾਤਰ ਪਰਿਵਾਰਾਂ ਦੀ ਸਾਲਾਨਾ ਆਮਦਨ ਸੀਮਿਤ ਹੈ । ਇਸ ਲਈ ਔਰਤ-ਸਿੱਖਿਆ ਦੇ ਵਿਸਥਾਰ ਨਾਲ ਔਰਤਾਂ ਦੀ ਆਰਥਿਕ ਸਹਿਭਾਗਤਾ ਨੂੰ ਵਧਾਉਣਾ ਚਾਹੀਦਾ ਹੈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

Punjab State Board PSEB 10th Class Social Science Book Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Textbook Exercise Questions and Answers.

PSEB Solutions for Class 10 Social Science Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ

SST Guide for Class 10 PSEB ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਰ ਵਿਚ ਦਿਓ-

ਪ੍ਰਸ਼ਨ 1.
ਮੁੱਖ ਖਣਿਜ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਮਿਲਣ ਵਾਲੇ ਮੁੱਖ ਖਣਿਜ ਪਦਾਰਥ ਹਨਲੋਹਾ, ਮੈਂਗਨੀਜ਼, ਕੋਇਲਾ, ਚੂਨੇ ਦਾ ਪੱਥਰ, ਬਾਕਸਾਈਟ ਅਤੇ ਅਬਰਕ ।

ਪ੍ਰਸ਼ਨ 2.
ਮੈਂਗਨੀਜ਼ ਖਣਿਜ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ?
ਉੱਤਰ-
ਮੈਂਗਨੀਜ਼ ਦੀ ਵਰਤੋਂ ਇਸਪਾਤ ਬਣਾਉਣ ਵਿਚ ਕੀਤੀ ਜਾਂਦੀ ਹੈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 3.
ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਮੈਂਗਨੀਜ਼ ਦੀ ਕੱਚੀ ਧਾਤ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਚੌਥਾ ਸਥਾਨ ਹੈ । ਦੂਸਰੇ ਤਿੰਨ ਦੇਸ਼ ਕੁਮਵਾਰ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਰੂਸ ਹਨ ।

ਪ੍ਰਸ਼ਨ 4.
ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਅਬਰਕ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ ।

ਪ੍ਰਸ਼ਨ 5.
ਕੁੱਲ ਅਬਰਕ ਉਤਪਾਦਨ ਦਾ ਅੱਧੇ ਤੋਂ ਵੱਧ ਉਤਪਾਦਨ ਕਰਨ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
ਬਿਹਾਰ ਅਤੇ ਝਾਰਖੰਡ ।

ਪ੍ਰਸ਼ਨ 6.
ਅਬਰਕ ਦਾ ਪ੍ਰਯੋਗ ਕਿਸ ਉਦਯੋਗ ਵਿਚ ਹੁੰਦਾ ਹੈ ?
ਉੱਤਰ-
ਅਬਰਕ ਦਾ ਪ੍ਰਯੋਗ ਬਿਜਲੀ ਉਦਯੋਗ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਬਾਕਸਾਈਟ ਕੱਚੀ ਧਾਤ ਤੋਂ ਕਿਹੜੀ ਧਾਤ ਪੈਦਾ ਹੁੰਦੀ ਹੈ ?
ਉੱਤਰ-
ਬਾਕਸਾਈਟ ਕੱਚੀ ਧਾਤ ਤੋਂ ਐਲੂਮੀਨੀਅਮ ਧਾਤ ਨੂੰ ਪੈਦਾ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਤਾਂਬੇ ਦੀ ਧਾਤ ਦੀ ਵਰਤੋਂ ਕਿਹੜੇ ਕੰਮਾਂ ਵਿਚ ਕੀਤੀ ਜਾਂਦੀ ਹੈ ?
ਉੱਤਰ-
ਤਾਂਬਾ ਘਰੇਲੂ ਬਰਤਨ ਬਣਾਉਣ, ਸ਼ੋਅ ਪੀਸ ਬਣਾਉਣ ਅਤੇ ਬਿਜਲੀ ਉਦਯੋਗ ਵਿਚ ਪ੍ਰਯੋਗ ਹੁੰਦਾ ਹੈ ।

ਪ੍ਰਸ਼ਨ 9.
ਸੋਨਾ ਉਤਪਾਦਨ ਦਾ ਮੁੱਖ ਖੇਤਰ ਕਿੱਥੇ ਅਤੇ ਕਿਸੇ ਰਾਜ ਵਿਚ ਹੈ ?
ਉੱਤਰ-
ਸੋਨਾ ਉਤਪਾਦਨ ਦਾ ਮੁੱਖ ਖੇਤਰ ਕੋਲਾਰ ਹੈ ਜੋ ਕਰਨਾਟਕ ਰਾਜ ਵਿਚ ਸਥਿਤ ਹੈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 10.
ਚੂਨੇ ਦੇ ਪੱਥਰ ਦਾ ਪ੍ਰਯੋਗ ਕਿਹੜੇ ਉਦਯੋਗ ਵਿਚ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਚੂਨੇ ਦੇ ਪੱਥਰ ਦਾ ਸਭ ਤੋਂ ਵੱਧ ਯੋਗ ਸੀਮਿੰਟ ਉਦਯੋਗ ਵਿਚ ਹੁੰਦਾ ਹੈ ।

ਪ੍ਰਸ਼ਨ 11.
ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਕੋਲੇ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਤੀਜਾ ਸਥਾਨ ਹੈ ।

ਪ੍ਰਸ਼ਨ 12.
ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਕਿੰਨਾ ਹਿੱਸਾ ਕੋਲਾ ਮਿਲਦਾ ਹੈ ?
ਉੱਤਰ-
ਦਮੋਦਰ ਘਾਟੀ ਵਿਚ ਦੇਸ਼ ਦੇ ਕੁੱਲ ਭੰਡਾਰ ਦਾ ਤਿੰਨ-ਚੌਥਾਈ ਭਾਗ ਕੋਲਾ ਮਿਲਦਾ ਹੈ ।

ਪ੍ਰਸ਼ਨ 13.
ਕੋਲੇ ਦੇ ਉਤਪਾਦਨ ਦੇ ਪ੍ਰਬੰਧ ਅਤੇ ਪ੍ਰਸ਼ਾਸਨ ਦਾ ਕੰਮ ਦੇਸ਼ ਦੀ ਕਿਸ ਸੰਸਥਾ ਕੋਲ ਹੈ ?
ਉੱਤਰ-
ਕੋਲ ਇੰਡੀਆ ਲਿਮਟਿਡ (CIL) ਦੇ ਹੱਥ ਵਿਚ ।

ਪ੍ਰਸ਼ਨ 14.
ਪਰਮਾਣੂ ਸ਼ਕਤੀ ਦੇ ਚਾਰ ਮੁੱਖ ਕੇਂਦਰ ਕਿੱਥੇ ਸਥਿਤ ਹਨ. ?
ਉੱਤਰ-

  1. ਤਾਰਾਪੁਰ – ਮਹਾਂਰਾਸ਼ਟਰ-ਗੁਜਰਾਤ ਦੀ ਹੱਦ ਉੱਤੇ ।
  2. ਰਾਵਤਭਾਟਾ – ਰਾਜਸਥਾਨ ਵਿਚ ਕੋਟਾ ਦੇ ਕੋਲ ।
  3. ਕਲਪੱਕਮ – ਤਾਮਿਲਨਾਡੂ ।
  4. ਨੈਰੋ – ਉੱਤਰ ਪ੍ਰਦੇਸ਼ ਵਿਚ ਬੁਲੰਦ ਸ਼ਹਿਰ ਦੇ ਕੋਲ ।

ਪ੍ਰਸ਼ਨ 15.
ਪੌਣ ਸ਼ਕਤੀ ਕੀ ਹੁੰਦੀ ਹੈ ?
ਉੱਤਰ-
ਪੌਣ ਦੀ ਸ਼ਕਤੀ ਤੋਂ ਪ੍ਰਾਪਤ ਊਰਜਾ ਨੂੰ ਪੌਣ ਸ਼ਕਤੀ ਆਖਦੇ ਹਨ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 16.
ਬੈਲਾਡਲਾ ਖਾਣਾਂ ਤੋਂ ਕਿਸੇ ਖਣਿਜ ਪਦਾਰਥ ਦੀ ਖੁਦਾਈ ਕੀਤੀ ਜਾਂਦੀ ਹੈ ?
ਉੱਤਰ-
ਬੈਲਾਡਲਾ ਖਾਣਾਂ ਤੋਂ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 17.
ਕੋਲਾਰ ਖਾਣਾਂ ਤੋਂ ਕਿਹੜਾ ਖਣਿਜ ਕੱਢਿਆ ਜਾਂਦਾ ਹੈ ?
ਉੱਤਰ-
ਕੋਲਾਰ ਖਾਣਾਂ ਤੋਂ ਸੋਨਾ ਕੱਢਿਆ ਜਾਂਦਾ ਹੈ ।

ਪ੍ਰਸ਼ਨ 18.
ਲਿਗਨਾਈਟ ਨੂੰ ਕਿਹੜੇ ਦੂਸਰੇ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲਿਗਨਾਈਟ ਨੂੰ ‘ਭੂਰਾ ਕੋਲਾ’ ਆਖ ਕੇ ਵੀ ਬੁਲਾਇਆ ਜਾਂਦਾ ਹੈ ।

ਪ੍ਰਸ਼ਨ 19.
‘ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਕੀ ਕੰਮ ਲਿਆ ਜਾਂਦਾ ਹੈ ?
ਉੱਤਰ-
ਜਾਪਾਨ ਵਲੋਂ ਤਿਆਰ ਕੀਤੇ ਗਏ ਸਾਗਰ ਸਮਰਾਟ’ ਨਾਂ ਦੇ ਸਮੁੰਦਰੀ ਜਹਾਜ਼ ਤੋਂ ਸਮੁੰਦਰੀ ਖੇਤਰ ਵਿਚ ਤੇਲ ਦੀ ਖੋਜ ਕਰਨ ਦਾ ਕੰਮ ਲਿਆ ਜਾਂਦਾ ਹੈ ।

ਪ੍ਰਸ਼ਨ 20.
ਯੂਰੇਨੀਅਮ ਤੋਂ ਕਿਸ ਤਰ੍ਹਾਂ ਦੀ ਸ਼ਕਤੀ ਬਣਾਈ ਜਾਂਦੀ ਹੈ ?
ਉੱਤਰ-
ਯੂਰੇਨੀਅਮ ਧਾਤ ਪ੍ਰਮਾਣੂ ਸ਼ਕਤੀ ਬਣਾਉਣ ਦੇ ਕੰਮ ਆਉਂਦੀ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਕੀ ਯੋਗਦਾਨ ਹੈ ?
ਉੱਤਰ-
ਖਣਿਜ ਪਦਾਰਥਾਂ ਦਾ ਰਾਸ਼ਟਰੀ ਅਰਥ-ਵਿਵਸਥਾ ਵਿਚ ਬੜਾ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ-

  • ਦੇਸ਼ ਦਾ ਉਦਯੋਗਿਕ ਵਿਕਾਸ ਮੁੱਖ ਤੌਰ ‘ਤੇ ਖਣਿਜਾਂ ਉੱਤੇ ਨਿਰਭਰ ਕਰਦਾ ਹੈ । ਲੋਹਾ ਅਤੇ ਕੋਲਾ ਮਸ਼ੀਨੀ ਯੁੱਗ ਦਾ ਆਧਾਰ ਹੈ | ਸਾਡੇ ਇੱਥੇ ਸੰਸਾਰ ਦੇ ਲੋਹਾ ਕੱਚੀ ਧਾਤ ਦੇ ਇੱਕ-ਚੌਥਾਈ ਭੰਡਾਰ ਹਨ । ਭਾਰਤ ਵਿਚ ਕੋਲੇ ਦੇ ਵਿਸ਼ਾਲ ਭੰਡਾਰ ਪਾਏ ਜਾਂਦੇ ਹਨ ।
  • ਖੁਦਾਈ ਕੰਮਾਂ ਨਾਲ ਰਾਜ ਸਰਕਾਰਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ।
  • ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਖਣਿਜ ਉਰਜਾ ਦੇ ਮਹੱਤਵਪੂਰਨ ਸਾਧਨ ਹਨ ।
  • ਖਣਿਜਾਂ ਤੋਂ ਤਿਆਰ ਉਪਕਰਨ ਖੇਤੀਬਾੜੀ ਦੀ ਉੱਨਤੀ ਲਈ ਸਹਾਇਕ ਹਨ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 2.
ਭਾਰਤ ਵਿਚ ਮੈਂਗਨੀਜ਼ ਦੇ ਉਤਪਾਦਨ ਵਾਲੇ ਮੁੱਖ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਵਿਚ ਉੜੀਸਾ ਸਭ ਤੋਂ ਵੱਡਾ ਮੈਂਗਨੀਜ਼ ਉਤਪਾਦਕ ਰਾਜ ਹੈ । ਇਸ ਤੋਂ ਪਿੱਛੋਂ ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਕਰਨਾਟਕ ਦਾ ਸਥਾਨ ਹੈ । ਆਂਧਰਾ ਪ੍ਰਦੇਸ਼, ਗੋਆ, ਗੁਜਰਾਤ ਅਤੇ ਬਿਹਾਰ ਰਾਜਾਂ ਵਿਚ ਵੀ ਮੈਂਗਨੀਜ਼ ਦਾ ਉਤਪਾਦਨ ਹੁੰਦਾ ਹੈ ।

ਉੜੀਸਾ ਵਿਚ ਮੈਂਗਨੀਜ਼ ਦੀਆਂ ਮੁੱਖ ਖਾਣਾਂ ਕਿਉਂਝਰ, ਕਾਲਾਹਾਂਡੀ ਅਤੇ ਮਯੂਰਭੰਜ ਹਨ । ਮੱਧ ਪ੍ਰਦੇਸ਼ ਵਿਚ ਇਸ ਖਣਿਜ ਪਦਾਰਥ ਦੀਆਂ ਖਾਣਾਂ ਬਾਲਾਘਾਟ, ਛਿੰਦਵਾੜਾ, ਜਬਲਪੁਰ ਆਦਿ ਹਨ ।

ਪ੍ਰਸ਼ਨ 3.
ਬਾਕਸਾਈਟ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਅਨੇਕਾਂ ਖੇਤਰਾਂ ਵਿਚ ਬਾਕਸਾਈਟ ਦੇ ਨਿਖੇਪ ਮਿਲਦੇ ਹਨ । ਝਾਰਖੰਡ, ਗੁਜਰਾਤ ਅਤੇ ਛੱਤੀਸਗੜ੍ਹ , ਬਾਕਸਾਈਟ ਦੇ ਮੁੱਖ ਉਤਪਾਦਕ ਰਾਜ ਹਨ । ਮਹਾਂਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਵਿਚ ਵੀ ਇਸ ਦੇ ਉੱਤਮ ਵੰਨਗੀ ਦੇ ਭੰਡਾਰ ਹਨ । ਬੀਤੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕਸਾਈਟ ਦੇ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ । ਇੱਥੇ ਐਲੁਮੀਨਾ ਅਤੇ ਐਲੂਮੀਨੀਅਮ ਬਣਾਉਣ ਦੇ ਲਈ ਏਸ਼ੀਆ ਦਾ ਸਭ ਤੋਂ ਵੱਡਾ ਕਾਰਖ਼ਾਨਾ ਲਗਾਇਆ ਗਿਆ ਹੈ ।

ਪ੍ਰਸ਼ਨ 4.
ਤਾਂਬਾ ਉਤਪਾਦਕ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਅੱਜ-ਕਲ੍ਹ ਦੇਸ਼ ਦਾ ਬਹੁਤਾ ਤਾਂਬਾ ਝਾਰਖੰਡ ਦੇ ਸਿੰਘਭੂਮ, ਮੱਧ ਪ੍ਰਦੇਸ਼ ਦੇ ਬਾਲਾਘਾਟ, ਰਾਜਸਥਾਨ ਦੇ ਝੁਨਝਨੂ ਅਤੇ ਅਲਵਰ ਜ਼ਿਲ੍ਹਿਆਂ ਵਿੱਚੋਂ ਕੱਢਿਆ ਜਾ ਰਿਹਾ ਹੈ । ਆਂਧਰਾ ਪ੍ਰਦੇਸ਼ ਦੇ ਖਮਾਮ, ਕਰਨਾਟਕ ਦੇ ਚਿਤਰਦੁਰਗ ਤੇ ਹਸਨ ਜ਼ਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜ੍ਹਾ ਬਹੁਤ ਤਾਂਬੇ ਦਾ ਉਤਪਾਦਨ ਕੀਤਾ ਜਾ ਰਿਹਾ ਹੈ ।

ਪ੍ਰਸ਼ਨ 5.
ਪੰਜਾਬ ਵਿਚ ਖਣਿਜ ਪਦਾਰਥਾਂ ਦੇ ਨਾ ਮਿਲਣ ਦਾ ਕੀ ਕਾਰਨ ਹੈ ?
ਉੱਤਰ-
ਪੰਜਾਬ ਦਾ ਬਹੁਤਾ ਹਿੱਸਾ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਨਾਲ ਬਣਿਆ ਹੈ । ਅਸੀਂ ਪੰਜਾਬ ਦੇ ਮੈਦਾਨਾਂ ਨੂੰ ਨਵੇਂ ਯੁੱਗ ਦੀਆਂ ਕਾਂਪ ਮਿੱਟੀਆਂ ਦੇ ਪੱਧਰੇ ਮੈਦਾਨ ਵੀ ਆਖ ਸਕਦੇ ਹਾਂ । ਇਹ ਮੈਦਾਨ ਖੇਤੀ ਦੇ ਲਈ ਬਹੁਤ ਉਪਜਾਊ ਹਨ । ਖਣਿਜ ਸੰਪੱਤੀ ਜ਼ਿਆਦਾਤਰ ਭੂ-ਇਤਿਹਾਸ ਦੇ ਪੁਰਾਤਨ ਕਾਲ ਵਿਚ ਬਣੀਆਂ ਅਗਨੀ ਜਾਂ ਕਾਯਾਂਤਰਿਤ ਚੱਟਾਨਾਂ ਵਾਲੇ ਭਾਗਾਂ ਵਿਚ ਮਿਲਦੀ ਹੈ । ਇਸ ਲਈ ਕਾਂਪ ਮਿੱਟੀਆਂ ਤੋਂ ਬਣੇ ਪੰਜਾਬ ਵਿਚ ਖਣਿਜ ਉਤਪਾਦਨ ਦੀ ਮੁੱਖ ਥਾਂ ਨਹੀਂ ਹੈ ।

ਪ੍ਰਸ਼ਨ 6.
ਕੋਲਾ ਉਤਪਾਦਨ ਦੇ ਮੁੱਖ ਖੇਤਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਕੋਲੇ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ । ਰਾਣੀਗੰਜ, ਝਰੀਆ, ਗਿਰੀਡੀਹ, ਬੋਕਾਰੋ ਅਤੇ ਕਰਨਪੁਰਾ ਕੋਲੇ ਦੇ ਮੁੱਖ ਖੇਤਰ ਹਨ ।ਇਹ ਸਾਰੇ ਬੰਗਾਲ ਅਤੇ ਝਾਰਖੰਡ ਰਾਜਾਂ ਵਿਚ ਸਥਿਤ ਹਨ । ਇਸ ਤੋਂ ਇਲਾਵਾ ਛੱਤੀਸਗੜ੍ਹ ਵਿਚ ਸਿੰਗਰੌਲੀ, ਸੋਹਾਗਪੁਰ ਅਤੇ ਰਾਇਗੜ੍ਹ ਵਿਚ ਵੀ ਕੋਲਾ ਕੱਢਿਆ ਜਾ ਰਿਹਾ ਹੈ । ਇਸ ਦੇ ਨਾਲ-ਨਾਲ ਉੜੀਸਾ ਦੇ ਤਾਲਚਰ ਅਤੇ ਮਹਾਂਰਾਸ਼ਟਰ ਦੇ ਚਾਂਦਾ ਜ਼ਿਲ੍ਹੇ ਵਿਚ ਵੀ ਕੋਲੇ ਦੇ ਵਿਸ਼ਾਲ ਖੇਤਰ ਹਨ ।

ਪ੍ਰਸ਼ਨ 7.
ਉੜੀਸਾ ਵਿਚ ਕੋਲਾ ਉਤਪਾਦਨ ਦੇ ਮੁੱਖ ਕੇਂਦਰਾਂ ਦੇ ਨਾਂ ਦੱਸੇ ।
ਉੱਤਰ-
ਦੇਵਗੜ੍ਹ ਅਤੇ ਤਾਲਚੋਰ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 8.
ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਕੀ ਹਨ ?
ਉੱਤਰ-
ਕੋਲਾ ਉਦਯੋਗ ਦੇ ਰਾਸ਼ਟਰੀਕਰਨ ਕਰਨ ਦੇ ਮੁੱਖ ਮੰਤਵ ਹੇਠ ਲਿਖੇ ਹਨ-

  1. ਕਿਰਤੀਆਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ ।
  2. ਖੁਦਾਈ ਦੇ ਕੰਮ ਨੂੰ ਯੋਜਨਾਬੱਧ ਢੰਗ ਨਾਲ ਕਰਨਾ ।
  3. ਖੁਦਾਈ ਕੀਤੇ ਗਏ ਖੇਤਰਾਂ ਵਿਚ ਵਾਤਾਵਰਨ ਨੂੰ ਬਣਾਈ ਰੱਖਣਾ ।

ਪ੍ਰਸ਼ਨ 9.
ਸ਼ਕਤੀ ਦੇ ਗ਼ੈਰ-ਪਰੰਪਰਾਗਤ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਨਾਂ ਹੇਠ ਲਿਖੇ ਹਨ-

  1. ਸੁਰਜੀ ਜਾਂ ਸੌਰ-ਸ਼ਕਤੀ ।
  2. ਪੌਣ ਸ਼ਕਤੀ ।
  3. ਜਵਾਰੀ ਸ਼ਕਤੀ ।
  4. ਭੂ-ਤਾਪੀ ਸ਼ਕਤੀ ।
  5. ਸ਼ਕਤੀ ਲਈ ਰੁੱਖ ਉਗਾਉਣੇ ।
  6. ਸ਼ਹਿਰੀ ਕਚਰੇ ਤੋਂ ਪ੍ਰਾਪਤ ਸ਼ਕਤੀ ।
  7. ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ ।

ਪ੍ਰਸ਼ਨ 10.
ਭਾਰਤ ਵਿਚ ਪੌਣ-ਸ਼ਕਤੀ ਦਾ ਕੀ ਮਹੱਤਵ ਹੈ ?
ਉੱਤਰ-
ਪੌਣ – ਸ਼ਕਤੀ ਅਨੰਤ-ਸ਼ਕਤੀ ਹੈ ਅਤੇ ਇਸ ਦੀ ਵਰਤੋਂ ਵਿਚ ਖ਼ਰਚ ਵੀ ਘੱਟ ਆਉਂਦਾ ਹੈ । ਇਸ ਨਾਲ ਦੁਰਦੁਰਾਡੇ ਸਥਿਤ ਥਲੀ ਸਥਾਨਾਂ ਉੱਤੇ ਪੌਣ-ਸ਼ਕਤੀ ਨਾਲ ਨਵੇਂ ਉਦਯੋਗ ਕਾਇਮ ਕੀਤੇ ਜਾ ਸਕਦੇ ਹਨ ।
ਭਾਰਤ ਵਿਚ ਪ੍ਰਯੋਗ-

  1. ਇਸ ਨਾਲ ਦਿਹਾਤੀ ਖੇਤਰਾਂ ਵਿਚ ਸਿੰਜਾਈ ਦਾ ਕੰਮ ਲਿਆ ਜਾ ਰਿਹਾ ਹੈ ।
  2. ਪੌਣ-ਕੇਂਦਰ ਬਣਾ ਕੇ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਇੱਥੋਂ ਪੈਦਾ ਹੋਈ ਬਿਜਲੀ ਨੂੰ ਗ੍ਰਿਡ ਪ੍ਰਣਾਲੀ ਵਿਚ | ਸ਼ਾਮਲ ਕਰ ਲਿਆ ਗਿਆ ਹੈ ।

ਪ੍ਰਸ਼ਨ 11.
ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦੀ ਕੀ ਭੂਮਿਕਾ ਹੈ ?
ਉੱਤਰ-
ਖਾਣ-ਖੁਦਾਈ ਉਦਯੋਗ ਵਿਚ ਭਾਰਤ ਸਰਕਾਰ ਦਿਸ਼ਾ-ਨਿਰਦੇਸ਼ ਦਾ ਕੰਮ ਕਰਦੀ ਹੈ । ਇਸ ਦੇ ਲਈ ਕੇਂਦਰੀ ਸਰਕਾਰ ਖਾਣ ਤੇ ਖਣਿਜ ਐਕਟ, 1957 ਦੇ ਅਨੁਸਾਰ ਭਾਰਤ ਸਰਕਾਰ ਖਣਿਜਾਂ ਦੇ ਵਿਕਾਸ ਦੇ ਲਈ ਦਿਸ਼ਾ-ਨਿਰਦੇਸ਼ ਕਾਨੂੰਨ ਬਣਾਉਂਦੀ ਹੈ । ਇਸ ਦੇ ਲਈ ਭਾਰਤ ਸਰਕਾਰ-

  1. ਛੋਟੇ ਖਣਿਜਾਂ ਨੂੰ ਛੱਡ ਕੇ ਸਾਰੇ ਖਣਿਜਾਂ ਨੂੰ ਕੱਢਣ ਲਈ ਲਾਈਸੈਂਸ ਅਤੇ ਠੇਕੇ ਦਿੰਦੀ ਹੈ ।
  2. ਖਣਿਜਾਂ ਦੀ ਸੰਭਾਲ ਅਤੇ ਵਿਕਾਸ ਦੇ ਲਈ ਕਦਮ ਚੁੱਕਦੀ ਹੈ ।
  3. ਪੁਰਾਣੇ ਦਿੱਤੇ ਗਏ ਠੇਕਿਆਂ ਵਿਚ ਸਮੇਂ-ਸਮੇਂ ਉੱਤੇ ਤਬਦੀਲੀ ਕਰਦੀ ਹੈ ।

ਪ੍ਰਸ਼ਨ 12.
ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਕੀਤੀ ਜਾਂਦੀ ਹੈ ?
ਉੱਤਰ-
ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਬਾਲਾਘਾਟ ਜ਼ਿਲ੍ਹਿਆਂ ਵਿਚ ਕੱਚੇ ਲੋਹੇ ਦੀ ਖੁਦਾਈ ਹੁੰਦੀ ਹੈ ।

ਪ੍ਰਸ਼ਨ 13.
ਦੇਸ਼ ਦੇ ਉਨ੍ਹਾਂ ਸਭ ਅਦਾਰਿਆਂ ਦੇ ਨਾਂ ਦੱਸੋ, ਜੋ ਆਜ਼ਾਦੀ ਤੋਂ ਬਾਅਦ ਤੇਲ ਖੋਜ, ਤੇਲ ਸੋਧਣ ਅਤੇ ਤੇਲ ਦੀ ਖੇਤਰੀ ਵੰਡ ਦੇ ਕੰਮ ਵਿਚ ਲੱਗੇ ਹੋਏ ਹਨ ।
ਉੱਤਰ-
ਆਜ਼ਾਦੀ ਤੋਂ ਬਾਅਦ ਤੇਲ ਖੋਜ ਵਿਚ ਤੇਜ਼ੀ ਲਿਆਉਣ ਲਈ ਅਤੇ ਵੰਡ ਦੇ ਲਈ ਵਿਸ਼ੇਸ਼ ਅਦਾਰਿਆਂ ਦਾ ਗਠਨ ਕੀਤਾ ਗਿਆ । ਇਹ ਹਨ-

  1. ਤੇਲ ਤੇ ਕੁਦਰਤੀ ਗੈਸ ਕਮਿਸ਼ਨ (O.N.G.C.),
  2. ਭਾਰਤੀ ਤੇਲ ਲਿਮਟਿਡ (O.IL.),
  3. ਹਿੰਦੁਸਤਾਨ ਪੈਟਰੋਲੀਅਮ ਨਿਗਮ (H.P.C.),
  4. ਭਾਰਤੀ ਗੈਸ ਅਥਾਰਟੀ ਲਿਮਟਿਡ (G.A.I.L.) ।

ਪ੍ਰਸ਼ਨ 14.
ਸੌਰ ਸ਼ਕਤੀ ਨੂੰ ਭਵਿੱਖ ਦੀ ਸ਼ਕਤੀ ਦਾ ਸਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੋਲਾ ਅਤੇ ਖਣਿਜ ਤੇਲ ਖ਼ਤਮ ਹੋਣ ਵਾਲੇ ਸਰੋਤ ਹਨ । ਇਕ ਦਿਨ ਅਜਿਹਾ ਆਵੇਗਾ ਜਦੋਂ ਸੰਸਾਰ ਦੇ ਲੋਕਾਂ ਨੂੰ ਇਨ੍ਹਾਂ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ । ਇਨ੍ਹਾਂ ਦੇ ਭੰਡਾਰ ਖ਼ਤਮ ਹੋ ਚੁੱਕੇ ਹੋਣਗੇ । ਇਨ੍ਹਾਂ ਤੋਂ ਉਲਟ ਸੌਰ-ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਸਰੋਤ ਹੈ । ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ । ਜਦੋਂ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖ਼ਤਮ ਹੋ ਜਾਣਗੇ, ਉਦੋਂ ਸੌਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸੌਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 15.
ਕੁਦਰਤੀ ਗੈਸ ਦਾ ਖਾਦ ਉਦਯੋਗ ਵਿਚ ਕੀ ਮਹੱਤਵ ਹੈ ?
ਉੱਤਰ-
ਕੁਦਰਤੀ ਗੈਸ ਪੈਟਰੋ-ਰਸਾਇਣ ਉਦਯੋਗ ਲਈ ਕੱਚਾ ਮਾਲ ਹੈ । ਇਹ ਭਾਰਤੀ ਖੇਤੀ ਦੀ ਪੈਦਾਵਾਰ ਵਧਾਉਣ ਵਿਚ ਵੀ ਮਦਦਗਾਰ ਹੈ । ਹੁਣ ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ | ਕੁਦਰਤੀ ਗੈਸ ਪਾਈਪਲਾਈਨਾਂ ਰਾਹੀਂ ਖਾਦ ਬਣਾਉਣ ਵਾਲੇ ਕਾਰਖ਼ਾਨਿਆਂ ਤਕ ਭੇਜੀ ਜਾਂਦੀ ਹੈ । ਹਜ਼ੀਰਾ-ਵਿਜੈਪੁਰ-ਜਗਦੀਸ਼ਪੁਰ ਗੈਸ ਪਾਈਪ ਲਾਈਨ 1730 ਕਿਲੋਮੀਟਰ ਲੰਬੀ ਹੈ, ਜਿਸ ਦੇ ਰਾਹੀਂ ਖਾਦ ਬਣਾਉਣ ਵਾਲੇ 6 ਕਾਰਖ਼ਾਨਿਆਂ ਨੂੰ ਗੈਸ ਪਹੁੰਚਾਈ ਜਾਂਦੀ ਹੈ ।

ਪ੍ਰਸ਼ਨ 16.
ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਵਿਚ ਕੀ ਸਮੱਸਿਆਵਾਂ ਆਉਂਦੀਆਂ ਹਨ ? ਉੱਤਰ-ਦੇਸ਼ ਵਿਚ ਪਣ-ਬਿਜਲੀ ਸ਼ਕਤੀ ਦੀ ਖੇਤਰੀ ਵੰਡ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਬਿਜਲੀ ਉਤਪਾਦਨ ਕੇਂਦਰ ਬਿਜਲੀ-ਖਪਤ ਕੇਂਦਰਾਂ ਤੋਂ ਬਹੁਤ ਦੂਰ ਸਥਿਤ ਹੁੰਦੇ ਹਨ । ਗ੍ਰਿਡ ਪ੍ਰਣਾਲੀ ਤਕ ਪੁੱਜਣ ਵਿਚ ਵੀ ਤਾਰਾਂ ਦਾ ਜਾਲ ਵਿਛਾਉਣਾ ਪੈਂਦਾ ਹੈ, ਜਿਸ ਵਿਚ ਧਨ ਦਾ ਵੀ ਵਧੇਰੇ ਖ਼ਰਚ ਆਉਂਦਾ ਹੈ ।
  2. ਦੁਰ ਸਥਿਤ ਹੋਣ ਦੇ ਕਾਰਨ ਬਿਜਲੀ ਦਾ ਕੁਝ ਭਾਗ ਵਿਅਰਥ ਚਲਾ ਜਾਂਦਾ ਹੈ ।
  3. ਕਦੀ-ਕਦੀ ਗਿਡ ਪ੍ਰਣਾਲੀ ਵਿਚ ਨੁਕਸ ਪੈ ਜਾਂਦਾ ਹੈ, ਜਿਸ ਦੇ ਕਾਰਨ ਸਾਰੀ ਵੰਡ ਪ੍ਰਣਾਲੀ ਠੱਪ ਹੋ ਜਾਂਦੀ ਹੈ ।

ਪ੍ਰਸ਼ਨ 17.
ਦੇਸ਼ ਵਿਚ ਖਣਿਜ ਸੰਪੱਤੀ ਦੀ ਪ੍ਰਾਪਤੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਖਣਿਜ ਸਰੋਤਾਂ ਵਿਚ ਕਾਫ਼ੀ ਅਮੀਰ ਹੈ ।

  • ਇਹ ਲੋਹੇ ਦੇ ਸਰੋਤ ਵਿਚ ਵਿਸ਼ੇਸ਼ ਤੌਰ ‘ਤੇ ਅਮੀਰ ਹੈ । ਇਕ ਅਨੁਮਾਨ ਅਨੁਸਾਰ ਭਾਰਤ ਵਿਚ ਸੰਸਾਰ ਦੇ ਕੱਚੇ ਲੋਹੇ ਦੇ ਇਕ ਚੌਥਾਈ ਭੰਡਾਰ ਹਨ ।
  • ਭਾਰਤ ਵਿਚ ਮੈਗਨੀਜ਼ ਦੇ ਵੀ ਵਿਸ਼ਾਲ ਭੰਡਾਰ ਹਨ । ਇਹ ਖਣਿਜ ਮਿਸ਼ਰਿਤ ਇਸਪਾਤ ਬਣਾਉਣ ਵਿਚ ਬਹੁਤ ਲਾਭਕਾਰੀ ਹੈ ।
  • ਭਾਰਤ ਵਿਚ ਕੋਲੇ ਦੇ ਵੀ ਬਹੁਤ ਭੰਡਾਰ ਹਨ | ਪਰ ਬਦਕਿਸਮਤੀ ਨਾਲ ਸਾਡੇ ਕੋਲੇ ਦੇ ਅਜਿਹੇ ਭੰਡਾਰ ਬਹੁਤ ਘੱਟ ਹਨ, ਜਿਨ੍ਹਾਂ ਤੋਂ ਕੋਕ’ ਬਣਾਇਆ ਜਾਂਦਾ ਹੈ ।
  • ਚੂਨੇ ਦਾ ਪੱਥਰ ਵੀ ਦੇਸ਼ ਵਿਚ ਭਾਰੀ ਮਾਤਰਾ ਵਿਚ ਵਿਆਪਕ ਤੌਰ ‘ਤੇ ਪਾਇਆ ਜਾਂਦਾ ਹੈ ।
  • ਭਾਰਤ ਬਾਕਸਾਈਟ ਅਤੇ ਅਬਰਕ ਵਿਚ ਵੀ ਕਾਫ਼ੀ ਅਮੀਰ ਹੈ ।

ਮਹੱਤਵ-

  • ਖਣਿਜ ਸੰਪੱਤੀ ਉਦਯੋਗਾਂ ਦਾ ਆਧਾਰ ਹੈ । ਇਸ ਲਈ ਦੇਸ਼ ਦਾ ਉਦਯੋਗਿਕ ਵਿਕਾਸ ਸਾਡੀ ਖਣਿਜੇ ਸੰਪੱਤੀ ‘ਤੇ ਹੀ ਨਿਰਭਰ ਕਰਦਾ ਹੈ ।
  • ਖਣਿਜ ਪਦਾਰਥਾਂ ਦੀ ਖੁਦਾਈ ਦੇ ਨਾਲ ਦੇਸ਼ ਦੇ ਧਨ ਵਿਚ ਵਾਧਾ ਹੁੰਦਾ ਹੈ । ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦਾ ਜੀਵਨ-ਪੱਧਰ ਉੱਨਤ ਹੁੰਦਾ ਹੈ ।

ਪ੍ਰਸ਼ਨ 18.
ਲੋਹੇ ਦੀ ਕੱਚੀ ਧਾਤ ਦੇ ਮੁੱਖ ਉਤਪਾਦਕ ਖੇਤਰਾਂ ਦਾ ਵਰਣਨ ਕਰੋ । ਉੱਤਰ-ਸਾਡੇ ਦੇਸ਼ ਦੇ ਕਈ ਖੇਤਰਾਂ ਵਿਚ ਕੱਚੇ ਲੋਹੇ ਦੇ ਵਿਸ਼ਾਲ ਭੰਡਾਰ ਮਿਲਦੇ ਹਨ । ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 12 ਅਰਬ, 74 ਕਰੋੜ ਟਨ ਕੱਚੇ ਲੋਹੇ ਦੇ ਭੰਡਾਰ ਹਨ । ਇਹ ਝਾਰਖੰਡ ਰਾਜ ਦੇ ਹਜ਼ਾਰੀਬਾਗ ਅਤੇ ਬਿਹਾਰ ਦੇ ਸਾਹਿਬਗੰਜ ਜ਼ਿਲ੍ਹਿਆਂ ਵਿਚ ਮਿਲਦੇ ਹਨ । ਛੱਤੀਸਗੜ੍ਹ ਰਾਜ ਦੇ ਰਾਇਪੁਰ, ਦੁਰਗ ਅਤੇ ਬਸਤਰ ਆਦਿ ਜ਼ਿਲ੍ਹਿਆਂ ਵਿਚ ਵੀ ਮਿਲਦਾ ਹੈ । ਮੱਧ ਪ੍ਰਦੇਸ਼ ਅਤੇ ਉੜੀਸਾ ਵਿਚ ਕੱਚੇ ਲੋਹੇ ਦੇ ਵੱਡੇ ਖੇਤਰ ਹਨ । ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਮਿਲਣ ਵਾਲਾ ਕੱਚਾ ਲੋਹਾ ਜਾਪਾਨ ਆਦਿ ਦੇਸ਼ਾਂ ਨੂੰ ਬਰਾਮਦ ਕੀਤਾ ਜਾਂਦਾ ਹੈ । ਕੁੱਝ ਕੱਚਾ ਲੋਹਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਵਿਚ ਵੀ ਮਿਲਦਾ ਹੈ । ਉਂਝ ਤਾਂ ਗੋਆ ਵਿਚ ਵੀ ਕੱਚੇ ਲੋਹੇ ਦੇ ਭੰਡਾਰ ਹਨ, ਪਰ ਇਹ ਚੰਗੀ ਕਿਸਮ ਦੇ ਨਹੀਂ ਹਨ ।

ਪ੍ਰਸ਼ਨ 19.
ਆਜ਼ਾਦੀ ਤੋਂ ਬਾਅਦ ਖਣਿਜ ਤੇਲ ਦੀ ਖੋਜ ਅਤੇ ਉਤਪਾਦਨ ਦੇ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਜਾਣਕਾਰੀ ਦਿਓ ।
ਉੱਤਰ-
ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਖਣਿਜ ਤੇਲਾਂ ਦੀ ਵਧਦੀ ਹੋਈ ਮੰਗ ਨੂੰ ਦੇਖਦੇ ਹੋਇਆਂ ਨਵੇਂ ਤੇਲ-ਖੇਤਰਾਂ ਦੀ ਖੋਜ ਦਾ ਕੰਮ ਸ਼ੁਰੂ ਕੀਤਾ ਗਿਆ । ਗੁਜਰਾਤ ਦੇ ਮੈਦਾਨਾਂ ਅਤੇ ਖੰਬਾਤ ਦੀ ਖਾੜੀ ਵਿਚ ਅਪਤਟ ਖੇਤਰਾਂ ਵਿਚ ਖਣਿਜ ਤੇਲ ਅਤੇ ਕੁਦਰਤੀ ਗੈਸ ਦੀ ਖੋਜ ਕੀਤੀ ਗਈ । ਮੁੰਬਈ ਤਟ ਤੋਂ 115 ਕਿਲੋਮੀਟਰ ਦੂਰ ਸਮੁੰਦਰ ਵਿਚੋਂ ਤੇਲ ਕੱਢਿਆ ਗਿਆ । ਇਸ ਸਮੇਂ ਇਹ ਭਾਰਤ ਦਾ ਸਭ ਤੋਂ ਵੱਡਾ ਤੇਲ-ਖੇਤਰ ਹੈ । ਇਸ ਤੇਲ ਖੇਤਰ ਨੂੰ “ਬੰਬੇ ਹਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਖਣਿਜ ਤੇਲ ਦੇ ਨਵੇਂ ਭੰਡਾਰਾਂ ਦੀ ਖੋਜ ਸਮੁੰਦਰ ਦੇ ਅਪਟ ਖੇਤਰਾਂ ਵਿਚ ਹੋਈ । ਇਹ ਖੇਤਰ ਗੋਦਾਵਰੀ, ਭ੍ਰਿਸ਼ਨਾ, ਕਾਵੇਰੀ ਅਤੇ ਮਹਾਂਨਦੀ ਦੇ ਡੈਲਟਾਈ ਤੱਟਾਂ ਦੇ ਕੋਲ ਡੂੰਘੇ ਸਮੁੰਦਰ ਵਿਚ ਫੈਲੇ ਹੋਏ ਹਨ | ਆਸਾਮ ਵਿਚ ਤੇਲ ਦੇ ਕੁਝ ਨਵੇਂ ਭੰਡਾਰਾਂ ਦਾ ਪਤਾ ਲਗਾਇਆ ਗਿਆ ਹੈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 20.
ਆਜ਼ਾਦੀ ਤੋਂ ਬਾਅਦ ਪਿੰਡਾਂ ਵਿਚ ਹੋਏ ਬਿਜਲੀਕਰਨ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਆਜ਼ਾਦੀ ਤੋਂ ਬਾਅਦ ਪੇਂਡੂ ਖੇਤਰਾਂ ਦੇ ਬਿਜਲੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ । ਪਿੰਡਾਂ ਦੇ ਬਿਜਲੀਕਰਨ ਦੀਆਂ ਯੋਜਨਾਵਾਂ ਰਾਜ ਸਰਕਾਰਾਂ ਅਤੇ ਪੇਂਡੂ ਬਿਜਲੀਕਰਨ ਨਿਗਮ ਦੋਹਾਂ ਵਲੋਂ ਮਿਲ ਕੇ ਚਲਾਈਆਂ ਜਾਂਦੀਆਂ ਹਨ । ਸਾਲ 2000 ਤਕ 5 ਲੱਖ ਪਿੰਡਾਂ ਨੂੰ ਬਿਜਲੀ ਪਹੁੰਚਾਈ ਜਾ ਚੁੱਕੀ ਸੀ ਅਤੇ ਉੱਥੇ 96 ਲੱਖ ਟਿਊਬਵੈੱਲ ਲਗਾਏ ਜਾ ਚੁੱਕੇ ਸਨ । ਕੁੱਲ ਮਿਲਾ ਕੇ 84.0 ਫੀਸਦੀ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ । ਪੰਜਾਬ ਇਕ ਅਜਿਹਾ ਰਾਜ ਹੈ ਜਿੱਥੇ ਸਾਰੇ ਪਿੰਡਾਂ ਵਿਚ ਬਿਜਲੀ ਪੁੱਜ ਚੁੱਕੀ ਹੈ | ਪਿੰਡਾਂ ਵਿਚ ਹਰੀਜਨ ਬਸਤੀਆਂ ਵਿਚ ਬਿਜਲੀ ਪਹੁੰਚਾਉਣੀ ਅਤੇ ਆਦਿਵਾਸੀ ਖੇਤਰਾਂ ਨੂੰ ਬਿਜਲੀ ਦੇਣੀ ਪੇਂਡੂ ਬਿਜਲੀਕਰਨ ਯੋਜਨਾ ਦੇ ਹੇਠ ਵਿਸ਼ੇਸ਼ ਤਵੱਜੋ ਦੇਣ ਦੇ ਉਦੇਸ਼ ਸਨ । ਸੱਚ ਤਾਂ ਇਹ ਹੈ ਕਿ ਪੇਂਡੂ ਬਿਜਲੀਕਰਨ ਦੇ ਫਲਸਰੂਪ ਇਨ੍ਹਾਂ ਖੇਤਰਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ ।

ਪ੍ਰਸ਼ਨ 21.
ਸ਼ਕਤੀ ਪਿੰਡ ਯੋਜਨਾਂ ਦੇ ਬਾਰੇ ਵਿਸਥਾਰ-ਪੂਰਵਕ ਵੇਰਵਾ ਦਿਓ ।
ਉੱਤਰ-
‘ਸ਼ਕਤੀ ਪਿੰਡ ਯੋਜਨਾ’ ਇੱਕ ਪੇਂਡੂ ਕਾਰਜਕੂਮ ਹੈ । ਇਸ ਦਾ ਉਦੇਸ਼ ਦੂਰ-ਦੁਰਾਡੇ ਸਥਿਤ ਦੁਰਗਮ ਪੇਂਡੂ ਖੇਤਰਾਂ ਦੀਆਂ ਸ਼ਕਤੀ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਬਣਾਇਆ ਹੈ । ਇਸ ਯੋਜਨਾ ਵਿਚ ਜੈਵ ਪਦਾਰਥਾਂ, ਗੋਬਰ, ਮੁਰਗੀਆਂ ਦੀ ਰਹਿੰਦ-ਖੂੰਹਦ ਅਤੇ ਮਨੁੱਖੀ ਮਲ-ਮੂਤਰ ਦੇ ਪ੍ਰਯੋਗ ਨਾਲ ‘ਗੋਬਰ ਗੈਸ’ ਪਲਾਂਟ ਲਗਾਏ ਗਏ ਹਨ । ਇਸ ਦੀ ਸਥਾਪਨਾ ਵਿਅਕਤੀਗਤ, ਸਮੁਦਾਇਕ ਅਤੇ ਪਿੰਡ ਪੱਧਰ ਉੱਤੇ ਕੀਤੀ ਜਾ ਰਹੀ ਹੈ । ਵੱਡੇ ਸ਼ਹਿਰਾਂ ਵਿਚ ਵੀ ਮਲ-ਪਦਾਰਥਾਂ ਤੋਂ ਬਾਇਓ ਗੈਸ ਪਲਾਂਟ ਚਲਾਏ ਜਾ ਸਕਦੇ ਹਨ | ਸ਼ਕਤੀ ਪਿੰਡ ਯੋਜਨਾ ਮਾਰਚ, 1993 ਤਕ 184 ਪਿੰਡਾਂ ਵਿਚ ਪੂਰੀ ਕੀਤੀ ਜਾ ਚੁੱਕੀ ਸੀ । ਇਸ ਤੋਂ ਇਲਾਵਾ 222 ਪਿੰਡਾਂ ਵਿਚ ਇਹ ਯੋਜਨਾ ਉਸਾਰੀ ਦੇ ਵੱਖ-ਵੱਖ ਪੜਾਵਾਂ ਵਿਚ ਸੀ ।

ਪ੍ਰਸ਼ਨ 22.
ਧੂੰਆਂ-ਰਹਿਤ ਚੁੱਲਿਆਂ ਦੀ ਰਾਸ਼ਟਰੀ ਯੋਜਨਾ ਦਾ ਵਰਣਨ ਕਰੋ ।
ਉੱਤਰ-
ਧੂੰਆਂ-ਰਹਿਤ ਚੁੱਲ੍ਹਿਆਂ ਦਾ ਰਾਸ਼ਟਰੀ ਪੱਧਰ ਉੱਤੇ ਇਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ । ਇਸ ਦਾ ਮੁੱਖ ਉਦੇਸ਼ ਬਾਲਣ ਦੀ ਬੱਚਤ ਅਤੇ ਪੇਂਡੂ ਔਰਤਾਂ ਦੀਆਂ ਬਾਲਣ ਇਕੱਠਾ ਕਰਨ ਦੀਆਂ ਕਠਿਨਾਈਆਂ ਨੂੰ ਘੱਟ ਕਰਨਾ ਹੈ । ਦੇਸ਼ ਵਿਚ ਸ਼ਕਤੀ ਦੀ ਸਭ ਤੋਂ ਵੱਧ ਖਪਤ ਰਸੋਈ ਘਰ ਵਿਚ ਹੀ ਹੁੰਦੀ ਹੈ । ਚੁੱਲ੍ਹਿਆਂ ਵਿਚ ਉਰਜਾ ਪ੍ਰਾਪਤੀ ਲਈ ਆਮ ਤੌਰ ‘ਤੇ ਪਰੰਪਰਾਗਤ ਚੁੱਲ੍ਹਿਆਂ ਵਿਚ ਲੱਕੜੀ ਅਤੇ ਗੋਬਰ ਪਾਥੀਆਂ ਚਲਾਈਆਂ ਜਾਂਦੀਆਂ ਹਨ । ਇਨ੍ਹਾਂ ਦਾ ਬਾਲਣ ਵਧੇਰੇ ਲੱਗਦਾ ਹੈ ਤੇ ਧੀਆਂ ਵੀ ਬਹੁਤ ਨਿਕਲਦਾ ਹੈ । ਇਸ ਲਈ ਦਸੰਬਰ, 1983 ਵਿਚ ਧੂੰਆਂ-ਰਹਿਤ ਚੁੱਲਿਆਂ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ । ਅਜਿਹਾ ਅਨੁਮਾਨ ਹੈ ਕਿ ਇਕ ਧੂੰਆਂ-ਰਹਿਤ ਚੁੱਲ੍ਹਾ ਸਾਲ ਵਿਚ ਲਗਪਗ 700 ਕਿਲੋਗ੍ਰਾਮ ਬਾਲਣ ਬਚਾ ਸਕਦਾ ਹੈ । ਇਨ੍ਹਾਂ ਚੁੱਲ੍ਹਿਆਂ ਦੀ ਵਰਤੋਂ ਨਾਲ 20 ਤੋਂ 35 ਪ੍ਰਤੀਸ਼ਤ ਬਾਲਣ-ਯੋਗ ਲੱਕੜੀ ਦੀ ਬੱਚਤ ਹੋ ਜਾਂਦੀ ਹੈ । ਇਨ੍ਹਾਂ ਪ੍ਰਦੂਸ਼ਣ ਰਹਿਤ ਧੁੰਆਂ-ਰਹਿਤ ਚੁੱਲਿਆਂ ਦਾ ਭਵਿੱਖ ਬੜਾ ਉੱਜਲ ਹੈ ।

ਪ੍ਰਸ਼ਨ 23.
ਸੂਰਜੀ ਤਾਪ ਸ਼ਕਤੀ ਦਾ ਕਦੇ ਵੀ ਨਾ ਸਮਾਪਤ ਹੋਣ ਵਾਲੀ ਸ਼ਕਤੀ ਦੇ ਰੂਪ ਵਿਚ ਵਰਣਨ ਕਰੋ ਅਤੇ ਦੱਸੋ ਕਿ ਭਾਰਤ ਦੇ ਕਿਹੜੇ ਭਾਗਾਂ ਵਿਚ ਇਸ ਸ਼ਕਤੀ ਦੇ ਪ੍ਰਯੋਗ ਦੀਆਂ ਵੱਧ ਸੰਭਾਵਨਾਵਾਂ ਹਨ ।
ਉੱਤਰ-ਸੂਰਜੀ ਤਾਪ ਸ਼ਕਤੀ ਕਦੀ ਨਾ ਖ਼ਤਮ ਹੋਣ ਵਾਲਾ ਅਨੰਤ ਸਰੋਤ ਹੈ । ਇਹ ਸਰਵ-ਵਿਆਪਕ ਵੀ ਹੈ ਅਤੇ ਇਸ . ਦੇ ਵਿਕਾਸ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਹਨ | ਪਾਣੀ ਗਰਮ ਕਰਨ, ਖਾਣਾ ਬਣਾਉਣ, ਕਮਰਿਆਂ ਨੂੰ ਗਰਮ ਰੱਖਣ, ਪਾਣੀ ਨੂੰ ਭਾਰੇਪਨ ਤੋਂ ਮੁਕਤ ਕਰਨ, ਫ਼ਸਲਾਂ ਨੂੰ ਕਟਾਈ ਤੋਂ ਬਾਅਦ ਸੁਕਾਉਣ ਆਦਿ ਵਿਚ ਸੂਰਜੀ ਤਾਪ ਸ਼ਕਤੀ ਦਾ ਪ੍ਰਯੋਗ ਬਹੁਤ ਹੀ ਘੱਟ ਖਰਚ ਉੱਤੇ ਕੀਤਾ ਜਾ ਸਕਦਾ ਹੈ ।

ਭਾਰਤ ਵਿਚ ਸੂਰਜੀ ਤਾਪ ਸ਼ਕਤੀ ਦੇ ਪ੍ਰਯੋਗ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਰਾਜਸਥਾਨ ਵਿਚ ਹਨ । ਉੱਥੇ ਸੂਰਜ ਦੀ ਰੌਸ਼ਨੀ ਸਾਲ ਦੇ ਵਧੇਰੇ ਸਮੇਂ ਤਕ ਬਿਨਾਂ ਕਿਸੇ ਮੌਸਮੀ ਰੁਕਾਵਟਾਂ ਦੇ ਪ੍ਰਾਪਤ ਹੁੰਦੀ ਰਹਿੰਦੀ ਹੈ । ਇਹ ਸ਼ਕਤੀ ਬਿਨਾਂ ਕਿਸੇ ਕਠਿਨਾਈ ਦੇ ਦੂਰ-ਦੂਰ ਖਿੱਲਰੇ ਪਿੰਡਾਂ ਨੂੰ ਮੁਹੱਈਆ ਕੀਤੀ ਜਾ ਸਕਦੀ ਹੈ । ਇਹ ਭਵਿੱਖ ਦੀ ਸ਼ਕਤੀ ਦਾ ਸਰੋਤ ਹੈ ।

ਪ੍ਰਸ਼ਨ 24.
ਪਣ-ਬਿਜਲੀ ਉਤਪਾਦਨ ਦੀ ਤਰੱਕੀ ਉੱਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਪਣ-ਬਿਜਲੀ, ਸ਼ਕਤੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸਰੋਤ ਹੈ । ਦੇਸ਼ ਵਿਚ 1988-89 ਬਿਜਲੀ ਦੀ ਕੁੱਲ ਸਥਾਪਿਤ ਉਤਪਾਦਨ ਸਮਰੱਥਾ ਲਗਪਗ 4 ਕਰੋੜ ਕਿਲੋਵਾਟ ਹੈ । ਇਹ ਪਣ-ਬਿਜਲੀ ਦੀ ਉਤਪਾਦਨ ਸਮਰੱਥਾ ਦੀ ਤੁਲਨਾ ਵਿਚ ਦੁੱਗਣੀ ਤੋਂ ਵੱਧ ਸੀ । 1999-2000 ਵਿਚ ਬਿਜਲੀ ਦਾ ਅਸਲ ਉਤਪਾਦਨ 97.8 ਮੈਗਾਵਾਟ ਯੂਨਿਟ ਸੀ । ਇਸ ਤੋਂ ਇਲਾਵਾ 23.8 ਹਜ਼ਾਰ ਮੈਗਾਵਾਟ ਪਣ-ਬਿਜਲੀ ਅਤੇ 27 ਹਜ਼ਾਰ ਮੈਗਾਵਾਟ ਪਰਮਾਣੂ ਬਿਜਲੀ ਦਾ ਉਤਪਾਦਨ ਹੋਇਆ । ਇਸ ਤਰ੍ਹਾਂ ਬਿਜਲੀ ਦਾ ਉਤਪਾਦਨ ਲਗਪਗ ਕਈ ਗੁਣਾ ਹੋ ਗਿਆ ।

ਦੇਸ਼ ਵਿਚ ਛੋਟੇ-ਵੱਡੇ ਬਿਜਲੀ-ਘਰ ਵਿਆਪਕ ਰੂਪ ਵਿਚ ਫੈਲੇ ਹੋਏ ਹਨ । ਇਨ੍ਹਾਂ ਵਿਚ ਉਤਪਾਦਿਤ ਬਿਜਲੀ ਨੂੰ ਵੰਡ ਦੇ ਲਈ ਪਾਦੇਸ਼ਿਕ ਗਿਡ ਵਿਚ ਭੇਜਿਆ ਜਾਂਦਾ ਹੈ । ਇਸੇ ਗਿਡ ਪ੍ਰਣਾਲੀ ਰਾਹੀਂ ਬਿਜਲੀ ਦੀ ਬਰਬਾਦੀ ਘੱਟ ਤੋਂ ਘੱਟ ਹੁੰਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ ।

ਪ੍ਰਸ਼ਨ 25.
ਭਾਰਤ ਦੇ ਪਰਮਾਣੂ ਸ਼ਕਤੀ ਦੇ ਸ਼ਾਂਤੀਪੂਰਨ ਪ੍ਰਯੋਗ ਨਾਲ ਸੰਬੰਧਿਤ ਵਿਚਾਰ ਅਤੇ ਇਸ ਨਾਲ ਸੰਬੰਧਿਤ ਪੈਣ ਵਾਲੇ ਅੰਤਰ-ਰਾਸ਼ਟਰੀ ਦਬਾਅ ਦਾ ਵਰਣਨ ਕਰੋ ।
ਉੱਤਰ-
ਪਰਮਾਣੂ-ਸ਼ਕਤੀ ਗੁਣਕਾਰੀ ਵੀ ਹੈ ਤੇ ਵਿਨਾਸ਼ਕਾਰੀ ਵੀ, ਪਰ ਭਾਰਤ ਇਸ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰ ਰਿਹਾ ਹੈ । ਬਿਜਲੀ ਪ੍ਰਾਪਤੀ ਦੇ ਲਈ ਪਰਮਾਣੂ ਸ਼ਕਤੀ ਕੇਂਦਰ ਅਜਿਹੇ ਖੇਤਰਾਂ ਵਿਚ ਆਸਾਨੀ ਨਾਲ ਕਾਇਮ ਕੀਤੇ ਜਾ ਸਕਦੇ ਹਨ ਜਿੱਥੇ ਸ਼ਕਤੀ ਦੇ ਦੂਸਰੇ ਸਰੋਤ ਜਾਂ ਤਾਂ ਹੈ ਹੀ ਨਹੀਂ ਅਤੇ ਜਾਂ ਉਹ ਉਪਭੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਹਨ | ਭਾਰਤ ਇਸ ਦੀ ਚਿਕਿਤਸਾ ਅਤੇ ਖੇਤੀ ਵਰਗੇ ਖੇਤਰਾਂ ਵਿਚ ਪਰਮਾਣੂ ਊਰਜਾ ਦੇ ਸ਼ਾਂਤੀਪੂਰਨ ਯੋਗ ਦੇ ਲਈ ਵੀ ਯਤਨ ਕਰ ਰਿਹਾ ਹੈ ।

ਪਰਮਾਣੂ ਸ਼ਕਤੀ ਨਾਲ ਅਮੀਰ ਦੇਸ਼ ਚਾਹੁੰਦੇ ਹਨ ਕਿ ਭਾਰਤ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਨਾ ਚਲਾਏ । ਇਸ ਕਰਕੇ ਉਹ ਭਾਰਤ ਦੇ ਪਰਮਾਣੂ ਪ੍ਰੋਗਰਾਮ ਨੂੰ ਅੰਤਰ-ਰਾਸ਼ਟਰੀ ਨਿਗਰਾਨੀ ਹੇਠ ਲਿਆਉਣ ਦਾ ਯਤਨ ਕਰ ਰਹੇ ਹਨ । ਉਨ੍ਹਾਂ ਦਾ ਯਤਨ ਹੈ ਕਿ ਭਾਰਤ ਤੋਂ ਇਸ ਸੰਬੰਧ ਵਿਚ ਅੰਤਰ-ਰਾਸ਼ਟਰੀ ਸੰਧੀ ਉੱਤੇ ਦਸਤਖ਼ਤ ਕਰਵਾਏ ਜਾਣ । ਪਰ ਭਾਰਤ ਦੀ ਹਮੇਸ਼ਾਂ ਇਹ ਦਲੀਲ ਰਹੀ ਹੈ ਕਿ ਇਹ ਸੰਧੀ ਭੇਦ-ਭਾਵ ਪੂਰਨ ਹੈ । ਭਾਰਤ ਪਰਮਾਣੂ ਊਰਜਾ ਦੀ ਵਰਤੋਂ ਸ਼ਾਂਤੀਪੂਰਨ ਕੰਮਾਂ ਲਈ ਕਰਨਾ ਚਾਹੁੰਦਾ ਹੈ ਨਾ ਕਿ ਵਿਨਾਸ਼ਕਾਰੀ ਕੰਮਾਂ ਲਈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਕੋਲੇ ਦੇ ਉਤਪਾਦਨ ਦਾ ਵਿਸਥਾਰ ਨਾਲ ਵਰਣਨ ਕਰਦੇ ਹੋਏ ਇਸ ਦੀਆਂ ਮੁੱਖ ਸਮੱਸਿਆਵਾਂ ਦੀ ਵਿਸ਼ੇਸ਼ ਤੌਰ ‘ਤੇ ਵਿਆਖਿਆ ਕਰੋ ।
ਉੱਤਰ-
ਕੋਲਾ ਉਦਯੋਗਿਕ ਸ਼ਕਤੀ ਦਾ ਮੁੱਖ ਸਰੋਤ ਹੈ ।ਲੋਹਾ ਤੇ ਇਸਪਾਤ ਅਤੇ ਰਸਾਇਣ ਉਦਯੋਗਾਂ ਦੇ ਲਈ ਕੋਲੇ ਦਾ ਬੜਾ ਮਹੱਤਵ ਹੈ । ਸਾਡੇ ਦੇਸ਼ ਵਿਚ ਕੋਲੇ ਦੇ ਕਾਫ਼ੀ ਵੱਡੇ ਭੰਡਾਰ ਹਨ । ਇਸ ਦੇ ਤਿੰਨ-ਚੌਥਾਈ ਭੰਡਾਰ ਦਮੋਦਰ ਨਦੀ ਦੀ ਘਾਟੀ ਵਿਚ ਸਥਿਤ ਹਨ । ਸੀਮਾਂਧਰ ਅਤੇ ਮਹਾਂਰਾਸ਼ਟਰ ਵਿਚ ਵੀ ਕੋਲਾ ਖੇਤਰ ਮੌਜੂਦ ਹਨ ।

ਕੋਲਾ ਖਾਣਾਂ ਦਾ ਰਾਸ਼ਟਰੀਕਰਨ – ਆਜ਼ਾਦੀ ਤੋਂ ਬਾਅਦ ਸਾਡੀ ਸਰਕਾਰ ਨੇ ਸਾਰੀਆਂ ਕੋਲਾ ਖਾਣਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਹੈ । ਰਾਸ਼ਟਰੀਕਰਨ ਦਾ ਮੁੱਖ ਉਦੇਸ਼ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣਾ ਹੈ ।

ਕੋਲੇ ਦਾ ਮਹੱਤਵ – ਭਾਰਤ ਵਿਚ ਪਾਇਆ ਜਾਣ ਵਾਲਾ ਹਲਕੀ ਵੰਨਗੀ ਦਾ ਕੋਲਾ ਸਾਡੇ ਲਈ ਕਾਫ਼ੀ ਮਹੱਤਵਪੂਰਨ ਹੈ । ਇਹ ਕੋਲਾ ਬਿਜਲੀ ਅਤੇ ਗੈਸ ਦੇ ਉਤਪਾਦਨ ਵਿਚ ਬੜਾ ਲਾਭਕਾਰੀ ਸਿੱਧ ਹੋਇਆ ਹੈ । ਇਸ ਤੋਂ ਖਣਿਜ ਤੇਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਸਾਡੇ ਛੋਟੇ-ਵੱਡੇ ਤਾਪ-ਬਿਜਲੀ ਘਰ ਇਨ੍ਹਾਂ ਹੀ ਕੋਲਾ ਖੇਤਰਾਂ ਵਿਚ ਕਾਇਮ ਕੀਤੇ ਗਏ ਹਨ । ਇਨ੍ਹਾਂ ਬਿਜਲੀ ਘਰਾਂ ਤੋਂ ਜਿਹੜੀ ਬਿਜਲੀ ਪ੍ਰਾਪਤ ਹੁੰਦੀ ਹੈ, ਉਸ ਨੂੰ ਵਿਸ਼ਾਲ ਪਾਦੇਸ਼ਕ ਗਿਡ ਪ੍ਰਣਾਲੀ ਵਿਚ ਭੇਜ ਦਿੱਤਾ ਜਾਂਦਾ ਹੈ । ਇਸ ਦੇ ਸਿੱਟੇ ਵਜੋਂ ਸਮੇਂ ਅਤੇ ਖ਼ਰਚ ਦੋਹਾਂ ਦੀ ਬੱਚਤ ਹੁੰਦੀ ਹੈ ।

ਕੋਲੇ ਦਾ ਉਤਪਾਦਨ – ਸੰਨ 1951 ਵਿਚ ਸਾਡੇ ਦੇਸ਼ ਵਿਚ ਕੋਲੇ ਦਾ ਉਤਪਾਦਨ ਸਿਰਫ 3.5 ਕਰੋੜ ਟਨ ਸੀ | ਪਰ 2002-03 ਵਿਚ ਇਹ ਵਧ ਕੇ 34.12 ਕਰੋੜ ਟਨ ਹੋ ਗਿਆ ।
ਸਮੱਸਿਆਵਾਂ-

  1. ਭਾਰਤ ਵਿਚ ਵਧੀਆ ਕਿਸਮ ਦਾ ਕੋਲਾ ਨਹੀਂ ਮਿਲਦਾ ।
  2. ਕੋਲਾ ਖਾਣਾਂ ਵਿਚ ਅੱਗ ਦੀਆਂ ਘਟਨਾਵਾਂ ਨਾਲ ਅਨੇਕਾਂ ਮਜ਼ਦੂਰ ਮਾਰੇ ਜਾਂਦੇ ਹਨ ।
  3. ਕੋਲੇ ਦੀਆਂ ਖਾਣਾਂ ਕਾਫ਼ੀ ਡੂੰਘੀਆਂ ਹਨ । ਇਸ ਲਈ ਕੋਲੇ ਦਾ ਉਤਪਾਦਨ ਕਾਫ਼ੀ ਮਹਿੰਗਾ ਪੈ ਰਿਹਾ ਹੈ ।
  4. ਭਾਰਤ ਵਿਚ ਕੋਲਾ-ਉਤਪਾਦਨ ਦੀ ਤਕਨੀਕ ਦੇ ਆਧੁਨਿਕੀਕਰਨ ਦੀ ਰਫ਼ਤਾਰ ਬੜੀ ਮੱਠੀ ਹੈ ।

ਪ੍ਰਸ਼ਨ 2.
ਤਾਪ ਤੇ ਪਰਮਾਣੂ ਸ਼ਕਤੀ ਦੇ ਵਿਸਤਾਰ ਉੱਤੇ ਭਾਰਤ ਵਿਚ ਕੀਤੇ ਗਏ ਵਿਕਾਸ ਦਾ ਵਰਣਨ ਕਰੋ ।
ਉੱਤਰ-
ਕੋਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਹੀਂ ਤਾਪ-ਬਿਜਲੀ ਘਰਾਂ ਤੋਂ ਤਾਪ ਬਿਜਲੀ (Thermal Power) ਪੈਦਾ ਕੀਤੀ ਜਾਂਦੀ ਹੈ । ਤਾਪ-ਬਿਜਲੀ ਪੈਦਾ ਕਰਨ ਵਾਲੇ ਇਨ੍ਹਾਂ ਖਣਿਜ ਸਰੋਤਾਂ ਨੂੰ ਫਾਂਸਿਲ ਈਂਧਨ (Fossil Fuel) ਆਖਿਆ ਜਾਂਦਾ ਹੈ । ਇਹ ਇਨ੍ਹਾਂ ਦੀ ਸਭ ਤੋਂ ਵੱਡੀ ਘਾਟ ਜਾਂ ਦੋਸ਼ ਹੈ ਕਿ ਇਨ੍ਹਾਂ ਨੂੰ ਇਕ ਵਾਰ ਤੋਂ ਜ਼ਿਆਦਾ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ ।

ਕੋਲੇ, ਪੈਟਰੋਲੀਅਮ ਤੇ ਕੁਦਰਤੀ ਗੈਸ ਤੋਂ ਇਲਾਵਾ ਪਰਮਾਣੁ ਈਂਧਨ (Atomic Fuel) ਜਾਂ ਭਾਰੇ ਪਾਣੀ (Heavy Water) ਤੋਂ ਵੀ ਬਿਜਲੀ ਪੈਦਾ ਕੀਤੀ ਜਾਂਦੀ ਹੈ | ਪਣ-ਬਿਜਲੀ (Hydel Power), ਕੋਲੇ, ਪੈਟਰੋਲੀਅਮ ਤੇ ਗੈਸ ਦੀ ਮੱਦਦ ਨਾਲ ਬਣਨ ਵਾਲੀ ਬਿਜਲੀ ਨੂੰ ਤਾਪ-ਬਿਜਲੀ (Thermal Power) ਅਤੇ ਪਰਮਾਣੂ ਈਂਧਨ ਜਾਂ ਖਾਰੇ ਪਾਣੀ ਤੋਂ ਬਣਨ ਵਾਲੀ ਬਿਜਲੀ ਨੂੰ ਪਰਮਾਣੂ ਸ਼ਕਤੀ (Atomic Power) ਆਖਦੇ ਹਨ ।

ਬਿਜਲੀ ਸ਼ਕਤੀ ਦੀ ਸਾਡੀ ਖੇਤੀਬਾੜੀ, ਉਦਯੋਗਾਂ, ਆਵਾਜਾਈ ਅਤੇ ਘਰੇਲੂ ਕੰਮਾਂ ਵਿਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ । ਇਕ ਤਰ੍ਹਾਂ ਨਾਲ ਬਿਨਾਂ ਬਿਜਲੀ ਸ਼ਕਤੀ ਦੇ ਆਧੁਨਿਕ ਜੀਵਨ ਦੀ ਕਲਪਨਾ ਹੀ ਲਗਪਗ ਅਸੰਭਵ ਹੈ ।

ਸਾਲ 2002-03 ਵਿਚ ਇਨ੍ਹਾਂ ਤਿੰਨਾਂ ਮੁੱਖ ਸਰੋਤਾਂ ਤੋਂ ਕੁੱਲ ਬਿਜਲੀ ਉਤਪਾਦਨ 534.30 ਅਰਬ ਯੁਨਿਟ ਸੀ ।ਇਸ ਵਿਚੋਂ ਲਗਪਗ ਤਿੰਨ-ਚੌਥਾਈ ਭਾਗ ਤਾਪ ਬਿਜਲੀ ਘਰਾਂ ਵਿਚ ਪੈਦਾ ਕੀਤਾ ਗਿਆ | 23.5 ਪ੍ਰਤੀਸ਼ਤ ਪਣ-ਬਿਜਲੀ ਘਰਾਂ ਵਿਚ ਅਤੇ ਬਾਕੀ 1.60 ਪ੍ਰਤੀਸ਼ਤ ਪਰਮਾਣੂ-ਸ਼ਕਤੀ ਨਾਲ ਪੈਦਾ ਕੀਤਾ ਗਿਆ | ਸਮੇਂ ਦੇ ਨਾਲ-ਨਾਲ ਤਾਪ-ਬਿਜਲੀ ਦਾ ਹਿੱਸਾ ਬੜੀ ਤੇਜ਼ੀ ਨਾਲ ਵਧਿਆ ਹੈ ।

ਦੇਸ਼ ਵਿਚ ਬਿਜਲੀ ਉਤਪਾਦਨ ਦੀ ਸਥਾਪਿਤ ਸਮਰੱਥਾ (Installed Capacity) 1994-95 ਤਕ 81.8 ਹਜ਼ਾਰ ਮੈਗਾਵਾਟ ਸੀ । ਪਰ 2002-03 ਦੇ ਅੰਤ ਤਕ ਇਹ ਸਮਰੱਥਾ ਵਧ ਕੇ 10.80 ਲੱਖ ਮੈਗਾਵਾਟ ਹੋ ਗਈ ।

ਪ੍ਰਸ਼ਨ 3.
ਸ਼ਕਤੀ ਦੇ ਗੈਰ-ਪਰੰਪਰਾਗਤ ਸਾਧਨਾਂ ਦੇ ਵਿਕਾਸ ਅਤੇ ਮਹੱਤਵ ਨੂੰ ਵਿਸਥਾਰ ਵਿਚ ਲਿਖੋ । (P.B. 21 S)
ਉੱਤਰ-
ਸ਼ਕਤੀ ਦੇ ਗੈਰ – ਪਰੰਪਰਾਗਤ ਸਾਧਨਾਂ ਵਿਚ ਸੌਰ-ਸ਼ਕਤੀ, ਪੌਣ-ਸ਼ਕਤੀ, ਜਵਾਰੀ-ਸ਼ਕਤੀ, ਭੂ-ਤਾਪੀ-ਸ਼ਕਤੀ, ਜੈਵ ਪਦਾਰਥਾਂ ਤੋਂ ਪ੍ਰਾਪਤ ਸ਼ਕਤੀ ਸ਼ਾਮਲ ਹੈ ।
ਵਿਕਾਸ-ਸ਼ਕਤੀ ਦੇ ਗੈਰ-ਪਰੰਪਰਾਗਤ ਸਰੋਤਾਂ ਦੇ ਪ੍ਰਯੋਗ ਨੂੰ ਵਧਾਉਣ ਉੱਤੇ ਹਾਲ ਹੀ ਦੇ ਸਾਲਾਂ ਵਿਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਸ਼ਕਤੀ ਦਾ ਰੁੱਖ ਲਗਾਉਣ, ਵਾਤਾਵਰਨ ਸੁਧਾਰ, ਸ਼ਕਤੀ ਸੰਭਾਲ, ਰੁਜ਼ਗਾਰ ਵਾਧੇ, ਸਿਹਤ ਤੇ ਸਫ਼ਾਈ ਸੁਧਾਰ, ਸਮਾਜਿਕ ਕਲਿਆਣ, ਖੇਤਾਂ ਵਿਚ ਸਿੰਜਾਈ, ਜੈਵਿਕ-ਖਾਦ ਉਤਪਾਦਨ ਆਦਿ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਹੈ ।

ਮਾਰਚ, 1981 ਵਿਚ ਕੇਂਦਰ ਸਰਕਾਰ ਨੇ ਇੱਕ ਉੱਚ ਅਧਿਕਾਰ ਪ੍ਰਾਪਤ ਆਯੋਗ ਦੀ ਸਥਾਪਨਾ ਕੀਤੀ ਸੀ ਤਾਂ ਕਿ ਵਾਧੂ ਸ਼ਕਤੀ ਸਰੋਤਾਂ ਦਾ ਪਤਾ ਲਾਇਆ ਜਾ ਸਕੇ । 1982 ਵਿਚ ਗ਼ੈਰ-ਪਰੰਪਰਾਗਤ ਸਾਧਨਾਂ ਦਾ ਵਿਭਾਗ, ਸ਼ਕਤੀ ਮੰਤਰਾਲਾ ਵਿਚ ਕਾਇਮ ਕੀਤਾ ਗਿਆ । ਹੁਣ ਗੈਰ-ਪਰੰਪਰਾਗਤ ਸ਼ਕਤੀ-ਸਰੋਤਾਂ ਦੇ ਲਈ ਵੱਖਰਾ ਇਕ ਮੰਤਰਾਲਾ ਕਾਇਮ ਕਰ ਦਿੱਤਾ ਗਿਆ ਹੈ । ਰਾਜ ਸਰਕਾਰਾਂ ਨੇ ਵੀ ਆਪਣੇ ਰਾਜਾਂ ਵਿਚ ਗੈਰ-ਪਰੰਪਰਾਗਤ ਸ਼ਕਤੀ ਸਾਧਨਾਂ ਦੇ ਲਈ ਵੱਖਰੀ ਏਜੰਸੀ ਕਾਇਮ ਕੀਤੀ ਹੋਈ ਹੈ । ਸਥਾਨਿਕ ਲੋਕਾਂ ਦੀ ਭਾਈਵਾਲੀ ਨਾਲ ਸਥਾਨਿਕ ਪੱਧਰ ਉੱਤੇ ਖਾਣਾ ਪਕਾਉਣ ਦੀ ਗੈਸ, ਲਘੂ ਸਿੰਜਾਈ ਯੋਜਨਾ, ਪੀਣ ਦਾ ਪਾਣੀ ਅਤੇ ਸੜਕਾਂ ਉੱਤੇ ਰੌਸ਼ਨੀ ਦੇ ਪ੍ਰਬੰਧ ਦੇ ਕੰਮ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ।

ਪੌਣ ਸ਼ਕਤੀ ਨਾਲ ਪੇਂਡੂ ਖੇਤਰਾਂ ਵਿਚ ਸਿੰਜਾਈ ਦੇ ਪ੍ਰਬੰਧ ਵਿਚ ਮੱਦਦ ਮਿਲੀ ਹੈ । ਕਈ ਥਾਵਾਂ ਉੱਤੇ ਪੌਣ ਕੇਂਦਰ ਕੰਮ ਕਰ ਰਹੇ ਹਨ । ਇੱਥੋਂ ਪੈਦਾ ਹੋਈ ਬਿਜਲੀ ਨੂੰ ਗਿਡ ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਗਿਆ ਹੈ ।

ਭਾਰਤ ਵਿਚ ਭੂ-ਤਾਪੀ ਸ਼ਕਤੀ ਦਾ ਅਜੇ ਤਕ ਪੂਰੀ ਤਰ੍ਹਾਂ ਵਿਕਾਸ ਨਹੀਂ ਕੀਤਾ ਜਾ ਸਕਿਆ । ਹਿਮਾਚਲ ਵਿਚ ਮਣੀਕਰਨ ਵਿਖੇ ਸਥਿਤ ਗਰਮ ਜਲ ਸਰੋਤਾਂ ਤੋਂ ਸ਼ਕਤੀ ਉਤਪਾਦਨ ਦੇ ਯਤਨ ਕੀਤੇ ਜਾ ਰਹੇ ਹਨ ।

ਮਹੱਤਵ-
(i) ਸ਼ਕਤੀ ਸਾਧਨਾਂ ਦੇ ਰੂਪ ਵਿਚ ਇਨ੍ਹਾਂ ਦੀ ਵਰਤੋਂ ਬਹੁਤ ਹੀ ਪੁਰਾਣੀ ਹੈ । ਜਲ-ਆਵਾਜਾਈ ਵਿਚ ਪੌਣ-ਸ਼ਕਤੀ ਤੇ ਵਹਿੰਦੇ ਪਾਣੀ ਦੀ ਵਰਤੋਂ ਹੁੰਦੀ ਸੀ ।

(ii) ਆਟਾ ਪੀਹਣ ਦੇ ਲਈ ਵੀ ਪੌਣ-ਚੱਕੀਆਂ ਚਲਾਈਆਂ ਜਾਂਦੀਆਂ ਹਨ | ਪਾਣੀ ਖਿੱਚਣ ਦੇ ਲਈ ਵੀ ਪੌਣ-ਚੱਕੀਆਂ ਦੀ ਵਰਤੋਂ ਹੁੰਦੀ ਸੀ । ਅੱਜ ਦੇ ਯੁੱਗ ਵਿਚ ਵੀ ਇਨ੍ਹਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਪਰੰਪਰਾਗਤ ਸਾਧਨਾਂ ਦੀ ਕੁਝ ਘਾਟ ਦੇ ਕਾਰਨ ਇਨ੍ਹਾਂ ਦਾ ਮਹੱਤਵ ਦਿਨੋ-ਦਿਨ ਵਧਦਾ ਜਾ ਰਿਹਾ ਹੈ । ਇਨ੍ਹਾਂ ਸਾਧਨਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਸਾਰੇ ਸਾਧਨ ਜਾਂ ਤਾਂ ਨਵਿਆਉਣਯੋਗ ਹਨ ਅਤੇ ਜਾਂ ਅਨੰਤ ਹਨ । ਇਹ ਸਾਧਨ ਘੱਟ ਖ਼ਰਚੀਲੇ ਵੀ ਹਨ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 4.
ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਕੀ ਮਹੱਤਵ ਹੈ ?
ਉੱਤਰ-
ਦੇਸ਼ ਦੇ ਉਦਯੋਗੀਕਰਨ ਵਿਚ ਸ਼ਕਤੀ ਦਾ ਬਹੁਤ ਮਹੱਤਵ ਹੈ । ਉਦਯੋਗਾਂ ਤੋਂ ਭਾਵ ਉਨ੍ਹਾਂ ਕਾਰਖ਼ਾਨਿਆਂ ਤੋਂ ਹੈ, ਜਿਹੜੇ ਛੋਟੀਆਂ-ਵੱਡੀਆਂ ਮਸ਼ੀਨਾਂ ਰਾਹੀਂ ਚਲਾਏ ਜਾਂਦੇ ਹਨ । ਮਸ਼ੀਨਾਂ ਸਿਰਫ਼ ਸ਼ਕਤੀ ਰਾਹੀਂ ਹੀ ਚਲਾਈਆਂ ਜਾ ਸਕਦੀਆਂ ਹਨ ।

ਸ਼ਕਤੀ, ਕੋਲਾ, ਜਲ ਤੇ ਪਰਮਾਣੂ ਈਂਧਨ ਤੋਂ ਪ੍ਰਾਪਤ ਹੁੰਦੀ ਹੈ । ਅੱਜ-ਕਲ੍ਹ ਕੁਝ ਸ਼ਕਤੀ ਗੈਰ-ਪਰੰਪਰਾਗਤ ਸਾਧਨਾਂ ਤੋਂ ਵੀ ਪ੍ਰਾਪਤ ਕੀਤੀ ਜਾ ਰਹੀ ਹੈ । ਜੇ ਇਸ ਦੇਸ਼ ਨੂੰ ਉਦਯੋਗੀਕਰਨ ਦੇ ਮਾਰਗ ਉੱਤੇ ਲੈ ਜਾਣਾ ਚਾਹੁੰਦੇ ਹਾਂ ਤਾਂ ਇਸ ਸ਼ਕਤੀ ਦੇ ਵਿਕਾਸ ਤੋਂ ਬਗੈਰ ਸੰਭਵ ਨਹੀਂ ਹੈ ।

ਉਦਯੋਗਿਕ ਸ਼ਕਤੀ ਦਾ ਮੁੱਖ ਸਾਧਨ ਹੋਣ ਦੇ ਨਾਲ ਕੋਲਾ ਇਕ ਕੱਚਾ ਮਾਲ ਵੀ ਹੈ । ਲੋਹਾ ਅਤੇ ਇਸਪਾਤ ਤੇ ਰਸਾਇਣ ਉਦਯੋਗਾਂ ਦੇ ਲਈ ਕੋਲਾ ਜ਼ਰੂਰੀ ਹੈ । ਦੇਸ਼ ਵਿਚ ਵਪਾਰਕ ਸ਼ਕਤੀ ਦੀਆਂ 60 ਪ੍ਰਤੀਸ਼ਤ ਤੋਂ ਵੀ ਵੱਧ ਲੋੜਾਂ ਕੋਲੇ ਅਤੇ ਲਿਗਨਾਈਟ ਤੋਂ ਪੂਰੀਆਂ ਹੁੰਦੀਆਂ ਹਨ ।

ਆਜ਼ਾਦੀ ਵੇਲੇ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ । ਉਦੋਂ ਕਾਰਖ਼ਾਨੇ ਵੀ ਜ਼ਿਆਦਾ ਨਹੀਂ ਸਨ | ਪਰ ਤੇਲ ਦੀ ਖੋਜ ਦੇ ਨਾਲ ਹੀ ਭਾਰਤ ਵਿਚ ਉਦਯੋਗੀਕਰਨ ਦਾ ਵੀ ਵਿਕਾਸ ਹੋਇਆ ਹੈ । ਕੁਦਰਤੀ ਗੈਸ ਨਾਲ ਖਾਦਾਂ ਬਣਾਈਆਂ ਜਾਣ ਲੱਗੀਆਂ ਹਨ ।

ਇਸੇ ਤਰ੍ਹਾਂ ਪਣ ਬਿਜਲੀ ਦਾ ਵੀ ਪ੍ਰਸਾਰ ਹੋਇਆ । ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸ਼ਕਤੀ ਦਾ ਇਕ ਨਵਾਂ ਸਰੋਤ ਸਾਹਮਣੇ ਆਇਆ, । ਇਹ ਪਰਮਾਣੂ-ਸ਼ਕਤੀ ਸੀ । ਸ਼ਕਤੀ ਦੇ ਸਾਧਨਾਂ ਦੇ ਵਿਕਾਸ ਦੇ ਨਾਲ ਹੀ ਦੇਸ਼ ਵਿਚ ਲੋਹਾ-ਇਸਪਾਤ ਉਦਯੋਗ, ਇੰਜੀਨੀਅਰਿੰਗ ਉਦਯੋਗ ਅਤੇ ਕਈ ਹੋਰ ਉਦਯੋਗ ਸ਼ੁਰੂ ਹੋਏ ।ਇਸ ਤਰ੍ਹਾਂ ਇਹ ਗੱਲ ਸੱਚੀ ਹੈ ਕਿ ਸ਼ਕਤੀ ਉਦਯੋਗੀਕਰਨ ਦੀ ਕੁੰਜੀ ਹੈ ।

IV. ਹੇਠਾਂ ਲਿਖਿਆ ਨੂੰ ਭਾਰਤ ਦੇ ਨਕਸ਼ੇ ਤੇ ਦਰਸਾਓ-

1. ਕੱਚੇ ਲੋਹੇ ਦੇ ਉਤਪਾਦਕ ਖੇਤਰ
2. ਮੈਗਨੀਜ਼ ਦੇ ਉਤਪਾਦਕ ਖੇਤਰ
3. ਕੋਲੇ ਦੇ ਉਤਪਾਦਕ ਖੇਤਰ
4. ਪ੍ਰਮਾਣੂ ਸ਼ਕਤੀ ਦੇ ਖੇਤਰ
5. ਦਮੋਦਰ ਘਾਟੀ ਖੇਤਰ ਵਿਚ ਲੋਹੇ ਦੇ ਉਤਪਾਦਕ ਖੇਤਰ
6. ਬਾਕਸਾਈਟ ਦੇ ਚਾਰ ਮੁੱਖ ਭੰਡਾਰਾ ਦੇ ਖੇਤਰ
7. ਕੋਲਾ, ਸੋਨਾ ਖੇਤਰ
8. ਲਿਗਨਾਈਟ ਕੋਲਾ ਉਤਪਾਦਕ ਖੇਤਰ ।

PSEB 10th Class Social Science Guide ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਅਜੋਕੇ ਯੁੱਗ ਵਿਚ ਖਣਿਜ ਪਦਾਰਥਾਂ ਦਾ ਮਹੱਤਵ ਕਿਉਂ ਵਧ ਗਿਆ ਹੈ ?
ਉੱਤਰ-
ਅਜੋਕੇ ਯੁੱਗ ਵਿਚ ਵਿਗਿਆਨਿਕ ਖੋਜਾਂ ਤੇ ਤਕਨੀਕੀ ਵਿਕਾਸ ਦੇ ਕਾਰਨ ਖਣਿਜ ਪਦਾਰਥਾਂ ਦਾ ਮਹੱਤਵ ਬਹੁਤ ਵਧ ਗਿਆ ਹੈ ।

ਪ੍ਰਸ਼ਨ 2.
ਭਾਰਤ ਦੇ ਲੋਕਾਂ ਨੂੰ ਖਣਿਜ ਪਦਾਰਥਾਂ ਦੇ ਪ੍ਰਯੋਗ ਵਿਚ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-

  1. ਸਾਨੂੰ ਆਪਣੀ ਖਣਿਜ ਸੰਪਦਾ ਦਾ ਬੁੱਧੀਮਾਨੀ ਤੇ ਹੁਸ਼ਿਆਰੀ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਉਸ ਦਾ ਦੁਰਉਪਯੋਗ ਘੱਟ ਤੋਂ ਘੱਟ ਹੋਵੇ ।
  2. ਖਣਿਜਾਂ ਦੀ ਖੁਦਾਈ ਚੰਗੀ ਤੇ ਆਧੁਨਿਕ ਤਕਨੀਕ ਨਾਲ ਕਰਨੀ ਚਾਹੀਦੀ ਹੈ ।

ਪ੍ਰਸ਼ਨ 3.
ਭਾਰਤ ਵਿਚ ਮਿਲਣ ਵਾਲੇ ਕਿਸੇ ਚਾਰ ਖਣਿਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਮਿਲਣ ਵਾਲੇ ਚਾਰ ਖਣਿਜ ਪਦਾਰਥ ਹਨ-ਮੈਂਗਨੀਜ਼, ਅਬਰਕ, ਤਾਂਬਾ ਅਤੇ ਬਾਕਸਾਈਟ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 4.
ਕੱਚਾ ਲੋਹਾ ਭਾਰਤ ਦੇ ਕਿਨ੍ਹਾਂ ਰਾਜਾਂ ਵਿਚ ਪਾਇਆ ਜਾਂਦਾ ਹੈ ?
ਉੱਤਰ-
ਕੱਚਾ ਲੋਹਾ ਭਾਰਤ ਦੇ ਝਾਰਖੰਡ ਤੇ ਉੜੀਸਾ ਰਾਜਾਂ ਵਿਚ ਪਾਇਆ ਜਾਂਦਾ ਹੈ ।

ਪ੍ਰਸ਼ਨ 5.
ਸਾਡੇ ਲੋਹਾ ਆਯਾਤਕ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਜਾਪਾਨ ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ ।

ਪ੍ਰਸ਼ਨ 6.
ਮੱਧ ਪ੍ਰਦੇਸ਼ ਦੇ ਅਜਿਹੇ ਦੋ ਜ਼ਿਲਿਆਂ ਦੇ ਨਾਂ ਦੱਸੋ ਜਿੱਥੇ ਕੱਚਾ ਲੋਹਾ ਪਾਇਆ ਜਾਂਦਾ ਹੈ ?
ਉੱਤਰ-
ਮੱਧ ਪ੍ਰਦੇਸ਼ ਦੇ ਜਬਲਪੁਰ ਤੇ ਬਾਲਾਘਾਟ ਜ਼ਿਲਿਆਂ ਵਿਚ ਕੱਚਾ ਲੋਹਾ ਪਾਇਆ ਜਾਂਦਾ ਹੈ ।

ਪ੍ਰਸ਼ਨ 7.
ਉੜੀਸਾ ਦੀਆਂ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਦੇ ਨਾਂ ਲਿਖੋ ।
ਉੱਤਰ-
ਉੜੀਸਾ ਵਿਚ ਸਥਿਤ ਮੈਂਗਨੀਜ਼ ਧਾਤ ਦੀਆਂ ਚਾਰ ਖਾਣਾਂ ਹਨ-ਕਿਉਝਰ, ਕਾਲਾਹਾਂਡੀ, ਮਿਊਰਭੰਜ ਤੇ ਤਾਲਚਿਰ ।

ਪ੍ਰਸ਼ਨ 8.
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਪਾਇਆ ਜਾਂਦਾ ਹੈ ?
ਉੱਤਰ-
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਝਾਰਖੰਡ ਵਿਚ ਪਾਇਆ ਜਾਂਦਾ ਹੈ ।

ਪ੍ਰਸ਼ਨ 9.
ਦੋ ਬਾਕਸਾਈਟ ਉਤਪਾਦਕ ਰਾਜਾਂ ਦੇ ਨਾਂ ਲਿਖੋ ।
ਉੱਤਰ-
ਦੋ ਬਾਕਸਾਈਟ ਉਤਪਾਦਕ ਰਾਜ ਹਨੇ-ਗੁਜਰਾਤ ਅਤੇ ਮਹਾਂਰਾਸ਼ਟਰ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 10.
ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਪਾਇਆ ਜਾਂਦਾ ਹੈ ?
ਉੱਤਰ-
ਤਾਂਬਾ ਮੁੱਖ ਰੂਪ ਵਿਚ ਬਿਹਾਰ ਵਿਚ ਪਾਇਆ ਜਾਂਦਾ ਹੈ ।

ਪ੍ਰਸ਼ਨ 11.
ਚਾਰ ਸ਼ਕਤੀ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਚਾਰ ਸ਼ਕਤੀ ਸਾਧਨਾਂ ਦੇ ਨਾਂ ਹਨ-ਕੋਇਲਾ, ਖਣਿਜ ਤੇਲ, ਜਲ ਬਿਜਲੀ ਅਤੇ ਪਰਮਾਣੂ ਊਰਜਾ ।

ਪ੍ਰਸ਼ਨ 12.
ਸਾਡੇ ਦੇਸ਼ ਵਿਚ ਉਦਯੋਗਿਕ ਇੰਧਨ ਦਾ ਸਭ ਤੋਂ ਵੱਡਾ ਸਾਧਨ ਕਿਹੜਾ ਹੈ ?
ਉੱਤਰ-
ਸਾਡੇ ਦੇਸ਼ ਵਿਚ ਉਦਯੋਗਿਕ ਈਂਧਨ ਦਾ ਸਭ ਤੋਂ ਵੱਡਾ ਸਾਧਨ ਕੋਇਲਾ ਹੈ ।

ਪ੍ਰਸ਼ਨ 13.
ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੀਆਂ ਚਾਰ ਪ੍ਰਮੁੱਖ ਕੋਇਲਾ ਖਾਣਾਂ ਦੇ ਨਾਂ ਹਨ-ਰਾਣੀਗੰਜ, ਝਰੀਆ, ਗਿਰੀਡੀਹ ਅਤੇ ਬੋਕਾਰੋ ।

ਪ੍ਰਸ਼ਨ 14.
ਭਾਰਤ ਵਿਚ ਕੋਇਲੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਕਿਹੜੇ ਰਾਜ ਵਿਚ ਹੁੰਦਾ ਹੈ ?
ਉੱਤਰ-
ਭਾਰਤ ਦੇ ਕੋਇਲੇ ਦਾ ਉਤਪਾਦਨ ਸਭ ਤੋਂ ਜ਼ਿਆਦਾ ਬਿਹਾਰ ਵਿਚ ਹੁੰਦਾ ਹੈ ।

ਪ੍ਰਸ਼ਨ 15.
ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਕਿਹੜਾ ਸੀ ?
ਉੱਤਰ-
ਸੁਤੰਤਰਤਾ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇਕ ਮਾਤਰ ਉਤਪਾਦਕ ਰਾਜ ਅਸਮ ਸੀ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 16.
ਪੇਂਡੂ ਇਲਾਕਿਆਂ ਵਿਚ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਕਿਹੜੀ ਯੋਜਨਾ ਬਣਾਈ ਹੈ ?
ਉੱਤਰ-
ਊਰਜਾ ਗ੍ਰਾਮ ਯੋਜਨਾ ।

ਪ੍ਰਸ਼ਨ 17.
ਭਾਰਤ ਦੇ ਉੱਤਮ ਕਿਸੇ ਦੋ ਲੋਹ ਇਸਪਾਤਾਂ ਦੇ ਨਾਂ ਦੱਸੋ ।
ਉੱਤਰ-
ਹੇਮਾਟਾਈਟ ਅਤੇ ਮੈਗਨੇਟਾਈਟ ।.

ਪ੍ਰਸ਼ਨ 18.
ਹੇਮਾਟਾਈਟ ਅਤੇ ਮੈਗਨੇਟਾਈਟ ਵਿਚ ਕਿੰਨੇ ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ ?
ਉੱਤਰ-
60 ਤੋਂ 70 ਪ੍ਰਤੀਸ਼ਤ ।

ਪ੍ਰਸ਼ਨ 19.
ਇਸਪਾਤ ਬਣਾਉਣ ਵਿਚ ਮੈਂਗਨੀਜ਼ ਦਾ ਕੀ ਮਹੱਤਵ ਹੈ ?
ਉੱਤਰ-
ਮੈਂਗਨੀਜ਼ ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 20.
ਤਾਂਬੇ ਦੀ ਵਰਤੋਂ ਬਿਜਲੀ ਉਦਯੋਗ ਵਿਚ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਤਾਂਬਾ ਤਾਪ ਦਾ ਬਹੁਤ ਚੰਗਾ ਸੁਚਾਲਕ ਹੈ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 21.
ਚੂਨੇ ਦੇ ਪੱਥਰ ਦੀ ਵਰਤੋਂ ਕਿਹੜੇ ਉਦਯੋਗ ਵਿਚ ਹੁੰਦੀ ਹੈ ?
ਉੱਤਰ-
ਸੀਮੇਂਟ ਉਦਯੋਗ ਵਿਚ ।

ਪ੍ਰਸ਼ਨ 22.
ਦੋ ਅਲੋਹ ਖਣਿਜਾਂ ਦੇ ਨਾਂ ਲਿਖੋ ।
ਉੱਤਰ-
ਕੋਲਾ ਅਤੇ ਚੂਨੇ ਦਾ ਪੱਥਰ ।

ਪ੍ਰਸ਼ਨ 23.
ਲਿਗਨਾਈਟ ਜਾਂ ਭੂਰਾ ਕੋਲਾ ਕਿਸ ਤਰ੍ਹਾਂ ਦਾ ਕੋਲਾ ਹੈ ?
ਉੱਤਰ-
ਨੀਵੇਂ ਵਰਗ ਦਾ ।

ਪ੍ਰਸ਼ਨ 24.
ਲਿਗਨਾਈਟ ‘ਤੇ ਆਧਾਰਿਤ ਤਾਪ ਬਿਜਲੀ ਘਰ ਕਿੱਥੇ ਸਥਾਪਿਤ ਕੀਤਾ ਗਿਆ ਹੈ ?
ਉੱਤਰ-
ਤਮਿਲਨਾਡੂ ਵਿਚ , ਨੇਵੇਲੀ ਨਾਂ ਦੀ ਥਾਂ ‘ਤੇ ।

ਪ੍ਰਸ਼ਨ 25.
ਪੰਜਾਬ ਵਿਚ ਕੋਲਾ ਆਧਾਰਿਤ ਤਾਪ ਬਿਜਲੀ ਕੇਂਦਰ ਕਿਹੜੇ ਦੋ ਸਥਾਨਾਂ ‘ਤੇ ਸਥਿਤ ਹਨ ?
ਉੱਤਰ-
ਰੋਪੜ ਅਤੇ ਬਠਿੰਡਾ ਵਿਚ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 26.
‘ਬੰਬੇ ਹਾਈ’ ਤੋਂ ਕੀ ਪਾਪਤ ਕੀਤਾ ਜਾਂਦਾ ਹੈ ?
ਉੱਤਰ-ਖਣਿਜ ਤੇਲ ।

ਪ੍ਰਸ਼ਨ 27.
ਗੁਜਰਾਤ ਦੇ ਇਕ ਤੇਲ ਖੇਤਰ ਦਾ ਨਾਂ ਦੱਸੋ ।
ਉੱਤਰ-
ਅੰਕਲੇਸ਼ਵਰ ।

ਪ੍ਰਸ਼ਨ 28.
ਆਸਾਮ ਵਿਚ ਸਥਿਤ ਇਕ ਤੇਲ ਸੋਧਕ ਕੇਂਦਰ ਦੇ ਨਾਂ ਲਿਖੋ ।
ਉੱਤਰ-
ਡਿਗਬੋਈ ।

ਪ੍ਰਸ਼ਨ 29.
ਤੇਲ ਅਤੇ ਕੁਦਰਤੀ ਗੈਸ ਦੇ ਖੋਜ ਕੰਮ ਵਿਚ ਲੱਗੀ ਭਾਰਤ ਦੀ ਇਕ ਕੰਪਨੀ ਦਾ ਨਾਂ ਦੱਸੋ ।
ਉੱਤਰ-
ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ONGC).

ਪ੍ਰਸ਼ਨ 30.
ਖਾਣਾ ਪਕਾਉਣ ਲਈ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਦਾ ਨਾਂ ਦੱਸੋ ।
ਉੱਤਰ-
ਐੱਲ. ਪੀ. ਜੀ.

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 31.
ਦੋ ਜੀਵਾਸ਼ਮ ਈਂਧਨਾਂ ਦੇ ਨਾਂ ਲਿਖੋ ।
ਉੱਤਰ-
ਕੋਲਾ ਅਤੇ ਪੈਟਰੋਲੀਅਮ ।

ਪ੍ਰਸ਼ਨ 32.
ਕੇਰਲਾ ਦੇ ਸਮੁੰਦਰੀ ਤੱਟ ‘ਤੇ ਪਾਈ ਜਾਣ ਵਾਲੀ ਉਸ ਰੇਤ ਦਾ ਨਾਂ ਦੱਸੋ, ਜਿਸ ਵਿਚੋਂ ਬੋਰੀਅਮ ਕੱਟਿਆ ਜਾਂਦਾ ਹੈ ?
ਉੱਤਰ-
ਮੋਨਾਜਾਈਟ ।

ਪ੍ਰਸ਼ਨ 33.
ਕਿਸੇ ਇਕ ਕਦੇ ਖ਼ਤਮ ਨਾ ਹੋਣ ਵਾਲੇ ਊਰਜਾ ਸੋਮੇ ਦਾ ਨਾਂ ਦੱਸੋ ।
ਉੱਤਰ-
ਸੌਰ ਉਰਜਾ ।

ਪ੍ਰਸ਼ਨ 34.
(i) ਭਾਰਤ ਵਿਚ ਇਸ ਸਮੇਂ ਕਿਹੜੇ-ਕਿਹੜੇ ਚਾਰ ਪਰਮਾਣੂ ਕੇਂਦਰ ਕੰਮ ਕਰ ਰਹੇ ਹਨ ?
(i) ਸ ਤੋਂ ਪੁਰਾਣਾ ਕੇਂਦਰ ਕਿਹੜਾ ਹੈ ?
ਉੱਤਰ-
(i) ਭਾਰਤ ਵਿਚ ਇਸ ਸਮੇਂ ਮਹਾਂਰਾਸ਼ਟਰ ਅਤੇ ਗੁਜਰਾਤ ਦੀ ਸੀਮਾ ‘ਤੇ ਸਥਿਤ ਤਾਰਾਪੁਰ, ਰਾਜਸਥਾਨ ਵਿਚ ਕੋਟਾ ਦੇ ਕੋਲ ਰਾਵਤ ਭਾਟਾ ਅਤੇ ਤਾਮਿਲਨਾਡੂ ਵਿਚ ਕਲਪੱਕਮ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਨਗੌਰਾ ਕੇਂਦਰ ਕੰਮ ਕਰ ਰਹੇ ਹਨ ।
(ii) ਸਭ ਤੋਂ ਪੁਰਾਣਾ ਕੇਂਦਰ ਤਾਰਾਪੁਰ ਵਿਚ ਹੈ ।

ਪ੍ਰਸ਼ਨ 35.
ਭਾਰਤ ਦੇ ਕਿਸੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਲਿਖੋ । ਰਾਜ ਦੇ ਨਾਂ ਸਹਿਤ
ਉੱਤਰ-
ਭਾਰਤ ਦੇ ਚਾਰ ਤਾਪ ਬਿਜਲੀ ਕੇਂਦਰਾਂ ਦੇ ਨਾਂ ਹਨ-ਬਿਹਾਰ ਵਿਚ ਬਰੌਨੀ, ਦਿੱਲੀ ਵਿਚ ਬਦਰਪੁਰ, ਮਹਾਂਰਾਸ਼ਟਰ ਵਿਚ ਟ੍ਰਾਬੇ ਅਤੇ ਪੰਜਾਬ ਵਿਚ ਬਠਿੰਡਾ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

II. ਖ਼ਾਲੀ ਥਾਂ ਭਰੋ-

1. ਕੱਚਾ ਲੋਹਾ ਮੁੱਖ-ਤੌਰ ‘ਤੇ ਭਾਰਤ ਦੇ ਉੜੀਸਾ ਅਤੇ …………………….. ਰਾਜਾਂ ਵਿਚ ਮਿਲਦਾ ਹੈ ।
ਉੱਤਰ-
ਝਾਰਖੰਡ

2. ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ …………………. ਜ਼ਿਲ੍ਹਿਆਂ ਵਿਚ ਕੱਚਾ ਲੋਹਾ ਮਿਲਦਾ ਹੈ ।
ਉੱਤਰ-
ਬਾਲਾਘਾ

3. ਹੇਮਾਟਾਈਟ ਅਤੇ ਮੈਗਨੇਟਾਈਟ ਵਿਚ ……………………… ਪ੍ਰਤੀਸ਼ਤ ਲੋਹ-ਅੰਸ਼ ਹੁੰਦਾ ਹੈ ।
ਉੱਤਰ-
60 ਤੋਂ 70

4. ………………………. ਦਾ ਮਿਸ਼ਰਨ ਇਸਪਾਤ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ।
ਉੱਤਰ-
ਮੈਂਗਨੀਜ

5. ਤਾਂਬਾ ਤਾਪ ਦਾ ਬਹੁਤ ਚੰਗਾ ……………………….. ਹੈ ।
ਉੱਤਰ-
ਸੂਚਾਲਕ

6. …………………………. ਹੇਠਲੇ ਦਰਜੇ ਦਾ ਕੋਇਲਾ ਹੈ ।
ਉੱਤਰ-
ਲਿਗਨਾਈਟ ਜਾਂ ਭੂਰਾ ਕੋਇਲਾ

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

7. ਤਾਮਿਲਨਾਡੂ ਵਿਚ …………………… ਨਾਂ ਦੇ ਸਥਾਨ ਤੇ ਸਥਾਪਿਤ ਤਾਪ ਬਿਜਲੀ ਘਰ ਲਿਗਨਾਈਟ ‘ਤੇ ਆਧਾਰਿਤ ਹੈ ।
ਉੱਤਰ-
ਨੇਵੇਲੀ

8. ਬੰਬੇ ਹਾਈ ਤੋਂ ………………………… ਪ੍ਰਾਪਤ ਕੀਤਾ ਜਾਂਦਾ ਹੈ ।
ਉੱਤਰ-
ਖਣਿਜ ਤੇਲ

9. ਡਿਗਬੋਈ ਤੇਲ ਸੋਧ ਕੇਂਦਰ ………………………. ਰਾਜ ਵਿਚ ਸਥਿਤ ਹੈ ।
ਉੱਤਰ-
ਆਸਾਮ

10. ਖਾਣਾ ਪਕਾਉਣ ਲਈ ………………………. ਵੱਡੇ ਪੈਮਾਨੇ ‘ਤੇ ਵਰਤੋਂ ਕੀਤੀ ਜਾਣ ਵਾਲੀ ਗੈਸ ਹੈ ।
ਉੱਤਰ-
ਐੱਲ. ਪੀ. ਜੀ. ।

II. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦੇ ਕੱਚੇ ਲੋਹੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ-
(A) ਚੀਨ
(B) ਜਾਪਾਨ
(C) ਅਮਰੀਕਾ
(D) ਦੱਖਣੀ ਕੋਰੀਆ।
ਉੱਤਰ-
(B) ਜਾਪਾਨ

ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਜ਼ਿਆਦਾ ਅਬਰਕ ਕਿਸ ਰਾਜ ਵਿਚ ਮਿਲਦਾ ਹੈ ?
(A) ਬਿਹਾਰ
(B) ਛੱਤੀਸਗੜ੍ਹ
(C) ਝਾਰਖੰਡ
(D) ਮੱਧ ਪ੍ਰਦੇਸ਼ ।
ਉੱਤਰ-
(C) ਝਾਰਖੰਡ

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 3.
ਤਾਂਬਾ ਮੁੱਖ ਰੂਪ ਵਿਚ ਕਿਸ ਰਾਜ ਵਿਚ ਮਿਲਦਾ ਹੈ ?
(A) ਬਿਹਾਰ
(B) ਝਾਰਖੰਡ
(C) ਗੁਜਰਾਤ
(D) ਮੱਧ ਪ੍ਰਦੇਸ਼ ।
ਉੱਤਰ-
(B) ਝਾਰਖੰਡ

ਪ੍ਰਸ਼ਨ 4.
ਸਾਡੇ ਦੇਸ਼ ਵਿਚ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ-
(A) ਕੋਇਲਾ
(B) ਲੱਕੜੀ
(C) ਡੀਜ਼ਲ
(D) ਉੱਪਰ ਦੱਸੇ ਸਾਰੇ ।
ਉੱਤਰ-
(A) ਕੋਇਲਾ

ਪ੍ਰਸ਼ਨ 5.
ਅਜ਼ਾਦੀ ਤੋਂ ਪਹਿਲਾਂ ਭਾਰਤ ਵਿਚ ਤੇਲ ਦਾ ਇੱਕੋ-ਇਕ ਉਤਪਾਦਕ ਰਾਜ ਸੀ-
(A) ਗੁਜਰਾਤ
(B) ਮਹਾਰਾਸ਼ਟਰ
(C) ਬਿਹਾਰ
(D) ਆਸਾਮ ।
ਉੱਤਰ-
(D) ਆਸਾਮ ।

ਪ੍ਰਸ਼ਨ 6.
ਚੂਨੇ ਦੇ ਪੱਥਰ ਦੀ ਵਰਤੋਂ ਮੁੱਖ ਤੌਰ ‘ਤੇ ਕਿਸ ਉਦਯੋਗ ਵਿਚ ਹੁੰਦੀ ਹੈ ?
(A) ਕਾਗਜ਼
(B) ਪੈਟਰੋ-ਰਸਾਇਣ
(C) ਸੀਮਿੰਟ
(D) ਉੱਪਰ ਦੱਸੇ ਸਾਰੇ ।
ਉੱਤਰ-
(C) ਸੀਮਿੰਟ

ਪ੍ਰਸ਼ਨ 7.
ਖਣਿਜ ਭੰਡਾਰਾਂ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ-
(A) ਕੋਇਲਾ
(B) ਤਾਂਬਾ
(C) ਮੈਂਗਨੀਜ਼
(D) ਪੈਟਰੋਲੀਅਮ ।
ਉੱਤਰ-
(A) ਕੋਇਲਾ

ਪ੍ਰਸ਼ਨ 8.
ਭਾਰਤ ਵਿਚ ਸਭ ਤੋਂ ਪੁਰਾਣਾ ਪਰਮਾਣੁ ਕੇਂਦਰ ਹੈ-
(A) ਕਲੋਪਾਕਮ
(B) ਨਰੌਗ
(C) ਰਾਵਤ ਭਾਟਾ
(D) ਤਾਰਾਪੁਰ ।
ਉੱਤਰ-
(D) ਤਾਰਾਪੁਰ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਹੇਮਾਟਾਈਟ ਸਭ ਤੋਂ ਘਟੀਆ ਕਿਸਮ ਦਾ ਲੋਹਾ ਹੈ ।
2. ਐਲੂਮੀਨੀਅਮ ਧਾਤ ਹਲਕੀ ਅਤੇ ਤਾਪ ਦੀ ਸੁਚਾਲਕ ਹੁੰਦੀ ਹੈ ।
3. ਸੌਰ ਊਰਜਾ ਇਕ ਗੈਰ-ਪਰੰਪਰਾਗਤ ਊਰਜਾ ਸਾਧਨ ਹੈ ।
4. ਕੁਦਰਤੀ ਗੈਸ ਦੇ ਭੰਡਾਰ ਆਮ ਤੌਰ ‘ਤੇ ਕੋਲਾ ਖੇਤਰਾਂ ਦੇ ਨਾਲ ਪਾਏ ਜਾਂਦੇ ਹਨ ।
5. ਕੋਲਾ ਦੇਸ਼ (ਭਾਰਤ) ਦਾ ਸਭ ਤੋਂ ਵੱਡਾ ਖਣਿਜ ਸੰਸਾਧਨ ਹੈ ।
ਉੱਤਰ-
1. ×
2. √
3. √
4. ×
5. √

V. ਸਹੀ-ਮਿਲਾਨ ਕਰੋ-

1. ਮੈਂਗਨੀਜ਼ ਦਾ ਉਪਯੋਗ ਸੀਮੇਂਟ ਉਦਯੋਗ
2. ਅਬਰਕ ਦਾ ਉਪਯੋਗ ਐਲੂਮੀਨੀਅਮ
3. ਚੂਨੇ ਪੱਥਰ ਦਾ ਉਪਯੋਗ ਬਿਜਲੀ ਉਦਯੋਗ ।
4. ਬਾਕਸਾਈਟ ਇਸਪਾਤ ।

ਉੱਤਰ-

1. ਮੈਂਗਨੀਜ਼ ਦਾ ਉਪਯੋਗ ਇਸਪਾਤ
2. ਅਬਰਕ ਦਾ ਉਪਯੋਗ ਬਿਜਲੀ ਉਦਯੋਗ
3. ਚੂਨੇ ਪੱਥਰ ਦਾ ਉਪਯੋਗ ਸੀਮੇਂਟ ਉਦਯੋਗ
4. ਬਾਕਸਾਈਟ ਐਲੂਮੀਨੀਅਮ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਆਧੁਨਿਕ ਯੁੱਗ ਵਿਚ ਅਬਰਕ ਦਾ ਮਹੱਤਵ ਲਿਖੋ । ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜਾਂ ਦਾ ਵਰਣਨ ਕਰੋ ।
ਉੱਤਰ-
ਮਹੱਤਵ-ਆਧੁਨਿਕ ਯੁੱਗ ਵਿਚ ਉਦਯੋਗਾਂ ਦੇ ਵਿਕਾਸ ਦੇ ਕਾਰਨ ਅਬਰਕ ਦਾ ਮਹੱਤਵ ਵਧ ਗਿਆ ਹੈ । ਇਸ ਖਣਿਜ ਦਾ ਜ਼ਿਆਦਾਤਰ ਪ੍ਰਯੋਗ ਬਿਜਲੀ ਦਾ ਸਾਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ । ਮੋਟਰਾਂ ਅਤੇ ਹਵਾਈ ਜਹਾਜ਼ਾਂ ਦੇ ਸ਼ੀਸ਼ੇ ਵਿਚ ਵੀ ਅਬਰਕ ਪ੍ਰਯੋਗ ਕੀਤਾ ਜਾਂਦਾ ਹੈ ।

ਅਬਰਕ ਉਤਪਾਦਕ ਰਾਜ – ਭਾਰਤ ਵਿਚ ਅਬਰਕ ਦਾ ਉਤਪਾਦਨ ਕਰਨ ਵਾਲੇ ਦੋ ਮੁੱਖ ਰਾਜ ਹੇਠਾਂ ਲਿਖੇ ਹਨ-

  1. ਝਾਰਖੰਡ – ਭਾਰਤ ਵਿਚ ਸਭ ਤੋਂ ਵੱਧ ਅਬਰਕ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ | ਸਾਡੇ ਦੇਸ਼ ਦਾ ਲਗਪਗ ਅੱਧਾ ਅਬਰਕ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ ।
  2. ਆਂਧਰਾ ਪ੍ਰਦੇਸ਼ – ਦੇਸ਼ ਦੇ ਕੁੱਲ ਅਬਰਕ ਦਾ ਲਗਪਗ 27 ਪ੍ਰਤੀਸ਼ਤ ਭਾਗ ਆਂਧਰਾ ਪ੍ਰਦੇਸ਼ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 2.
ਕੋਲੇ ਦਾ ਕੀ ਮਹੱਤਵ ਹੈ ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ ?
ਉੱਤਰ-
ਮਹੱਤਵ-ਕੋਲਾ ਸ਼ਕਤੀ ਪ੍ਰਾਪਤ ਕਰਨ ਜਾਂ ਉਦਯੋਗਿਕ ਬਾਲਣ ਦਾ ਸਭ ਤੋਂ ਵੱਡਾ ਸਾਧਨ ਹੈ । ਨਾਲ ਹੀ ਇਹ ਉਦਯੋਗਿਕ ਕੱਚਾ ਮਾਲ ਵੀ ਹੈ । ਘਰਾਂ ਵਿਚ ਵੀ ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਹੁੰਦਾ ਹੈ ।

ਉਤਪੱਤੀ-ਕੋਲੇ ਦੀ ਉਤਪੱਤੀ ਬਨਸਪਤੀ ਦੇ ਗਲ-ਸੜ ਕੇ ਕਠੋਰ ਹੋ ਜਾਣ ‘ਤੇ ਹੋਈ ਹੈ । ਲੱਖਾਂ ਸਾਲ ਪਹਿਲਾਂ ਧਰਾਤਲ ‘ਤੇ ਸੰਘਣੇ ਜੰਗਲ ਸਨ | ਧਰਤੀ ਦੀ ਅੰਦਰਲੀ ਹਲਚਲ ਦੇ ਕਾਰਨ ਧਰਾਤਲ ‘ਤੇ ਦਰਾੜਾਂ ਪੈ ਗਈਆਂ ਅਤੇ ਇਹ ਜੰਗਲੀ ਧਰਤੀ ਦੇ ਥੱਲੇ ਧਸ ਗਏ । ਧਰਤੀ ਦੀ ਅੰਦਰਲੀ ਗਰਮੀ ਅਤੇ ਉੱਪਰਲੇ ਦਬਾਅ ਦੇ ਕਾਰਨ ਇਹ ਜੰਗਲ ਸੜ ਕੇ ਕੋਲਾ ਬਣ ਗਏ ਅਤੇ ਹੌਲੀ-ਹੌਲੀ ਕਾਫ਼ੀ ਕਠੋਰ ਬਣ ਗਏ । ਇਸ ਨੂੰ ਪੱਥਰੀ ਕੋਲਾ ਕਹਿੰਦੇ ਹਨ ।

ਪ੍ਰਸ਼ਨ 3.
ਪੈਟਰੋਲੀਅਮ ਕਿਸ ਕੰਮ ਆਉਂਦਾ ਹੈ ? ਇਸ ਦੀ ਉਤਪੱਤੀ ਕਿਸ ਤਰ੍ਹਾਂ ਹੋਈ ?
ਉੱਤਰ-
ਉਪਯੋਗ – ਪੈਟਰੋਲੀਅਮ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਮੋਟਰਾਂ ਆਦਿ ਚਲਾਉਣ ਦੇ ਕੰਮ ਆਉਂਦਾ ਹੈ । ਇਸ ਨੂੰ ਸਾਫ਼ ਕਰਕੇ ਪੈਟਰੋਲ, ਮੋਮ, ਮਿੱਟੀ ਦਾ ਤੇਲ ਅਤੇ ਮੋਬਿਲ ਆਇਲ ਬਣਾਇਆ ਜਾਂਦਾ ਹੈ ।

ਪੈਟਰੋਲੀਅਮ ਦੀ ਉਤਪੱਤੀ – ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਜੀਵ-ਜੰਤੂਆਂ ਅਤੇ ਜੰਗਲੀ ਜਾਨਵਰਾਂ ਤੋਂ ਹੋਈ । ਸਮੁੰਦਰ ਵਿਚ ਅਨੇਕਾਂ ਛੋਟੇ-ਛੋਟੇ ਜੀਵ ਅਤੇ ਪੌਦੇ ਪਾਣੀ ਵਿਚ ਤਰਦੇ ਰਹਿੰਦੇ ਹਨ । ਮਰਨ ਤੋਂ ਬਾਅਦ ਇਨ੍ਹਾਂ ਦੇ ਜੀਵਾਣੂ ਸਮੁੰਦਰ ਵਿਚ ਨਿਰਮਿਤ ਤਲਛੱਟੀ ਚੱਟਾਨਾਂ ਵਿਚ ਦੱਬ ਜਾਂਦੇ ਹਨ । ਇਨ੍ਹਾਂ ਜੀਵਾਣੁਆਂ ‘ਤੇ ਕਰੋੜਾਂ ਸਾਲ ਤਕ ਗਰਮੀ, ਦਬਾਅ ਅਤੇ ਰਸਾਇਣਿਕ ਕਿਰਿਆਵਾਂ ਦਾ ਪ੍ਰਭਾਵ ਪੈਂਦਾ ਹੈ । ਫਲਸਰੂਪ ਇਹ ਜੀਵਾਣੂ ਪੈਟਰੋਲੀਅਮ ਵਿਚ ਬਦਲ ਜਾਂਦੇ ਹਨ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 4
ਭਾਰਤ ਵਿਚ ਪੈਟਰੋਲੀਅਮ ਉਤਪਾਦਕ ਰਾਜਾਂ, ਇਸ ਦੇ ਸੋਧਕ ਕਾਰਖ਼ਾਨਿਆਂ ਅਤੇ ਇਸ ਦੇ ਉਤਪਾਦਨ ਦਾ ਵਰਣਨ ਕਰੋ ।
ਉੱਤਰ-
ਸੁਤੰਤਰਤਾ ਦੇ ਸਮੇਂ ਸਿਰਫ਼ ਅਸਮ ਵਿਚ ਹੀ ਖਣਿਜ ਤੇਲ ਕੱਢਿਆ ਜਾਂਦਾ ਸੀ । ਇਹ ਤੇਲ ਖੇਤਰ ਕਾਫ਼ੀ ਛੋਟਾ ਸੀ । ਸੁਤੰਤਰਤਾ ਤੋਂ ਬਾਅਦ ਗੁਜਰਾਤ ਵਿਚ ਅੰਕਲੇਸ਼ਵਰ ਤੋਂ ਵੀ ਖਣਿਜ ਤੇਲ ਪ੍ਰਾਪਤ ਹੋਣ ਲੱਗਾ। ਉਸ ਦੇ ਬਾਅਦ ਬੰਬੇ ਹਾਈ ਵਿਚ ਖਣਿਜ ਤੇਲ ਦੇ ਭੰਡਾਰ ਮਿਲੇ । ਮੁੰਬਈ ਤੱਟ ਤੋਂ 115 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਤੇਲ ਖੇਤਰ ਅੱਜ ਭਾਰਤ ਦਾ ਸਭ ਤੋਂ ਵੱਡਾ ਤੇਲ ਖੇਤਰ ਹੈ ।

ਸੋਧਕ ਕਾਰਖ਼ਾਨੇ – ਪੈਟਰੋਲੀਅਮ ਨੂੰ ਸਾਫ਼ ਕਰਨ ਲਈ ਦੇਸ਼ ਵਿਚ ਅਨੇਕਾਂ ਸੋਧਕ ਕਾਰਖ਼ਾਨੇ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਵਿਚੋਂ ਮੁੱਖ ਸੋਧਕ ਕਾਰਖ਼ਾਨੇ ਨੂਨਮਤੀ (ਆਸਾਮ), ਬਰੌਨੀ (ਬਿਹਾਰ), ਕੋਯਾਲੀ (ਗੁਜਰਾਤ) ਵਿਚ ਹਨ । ਵਿਸ਼ਾਖਾਪਟਨਮ, ਚੇਨੱਈ ਅਤੇ ਮੁੰਬਈ ਵਿਚ ਵੀ ਤੇਲ ਸੋਧਕ ਕਾਰਖ਼ਾਨੇ ਹਨ ।

ਉਤਪਾਦਨ – ਭਾਰਤ ਵਿਚ ਪੈਟਰੋਲੀਅਮ ਦਾ ਉਤਪਾਦਨ ਹਰ ਸਾਲ ਵੱਧ ਰਿਹਾ ਹੈ ।1980-81 ਵਿਚ ਭਾਰਤ ਵਿਚ ਪੈਟਰੋਲੀਅਮ ਦਾ ਕੁੱਲ ਉਤਪਾਦਨ 10.5 ਮਿਲੀਅਨ ਟਨ ਸੀ । 1999-2000 ਵਿਚ ਇਹ ਵੱਧ ਕੇ ਲਗਪਗ 31.9 ਮਿਲੀਅਨ ਟਨ ਹੋ ਗਿਆ ।

ਪ੍ਰਸ਼ਨ 5.
ਭਾਰਤ ਵਿਚ ਲੋਹੇ ਦੇ ਉਤਪਾਦਨ ਅਤੇ ਵੰਡ ‘ਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਵਿਚ ਦੁਨੀਆਂ ਦੇ ਕੁੱਲ ਲੋਹੇ ਦਾ ਇਕ-ਚੌਥਾਈ ਭਾਗ ਸੁਰੱਖਿਅਤ ਭੰਡਾਰ ਦੇ ਰੂਪ ਵਿਚ ਮੌਜੂਦ ਹੈ । ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ 2100 ਕਰੋੜ ਟਨ ਲੋਹੇ ਦਾ ਸੁਰੱਖਿਅਤ ਭੰਡਾਰ ਹੈ ।

ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ । 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ | 1998-99 ਵਿਚ ਇਹ ਉਤਪਾਦਨ ਵੱਧ ਕੇ 70.7 ਮਿਲੀਅਨ ਟਨ ਹੋ ਗਿਆ ।

ਵੰਡ – ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਰਾਜ ਵਿਚੋਂ ਕੱਢਿਆ ਜਾਂਦਾ ਹੈ । ਦੇਸ਼ ਦੇ ਕੁੱਲ ਲੋਹਾ ਉਤਪਾਦਨ ਦਾ 50% ਤੋਂ ਵੀ ਵੱਧ ਭਾਗ ਇਸੇ ਰਾਜ ਤੋਂ ਪ੍ਰਾਪਤ ਹੁੰਦਾ ਹੈ । ਇਸ ਦਾ ਦੂਜਾ ਵੱਡਾ ਉਤਪਾਦਕ ਰਾਜ ਬਿਹਾਰ ਹੈ । ਇਨ੍ਹਾਂ ਤੋਂ ਇਲਾਵਾ ਲੋਹੇ ਦੇ ਹੋਰ ਮੁੱਖ ਉਤਪਾਦਕ ਰਾਜ ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਆਦਿ ਹਨ ।

ਪ੍ਰਸ਼ਨ 6.
ਪਰਮਾਣੂ ਖਣਿਜ ਕੀ ਹੁੰਦੇ ਹਨ ਅਤੇ ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਖਣਿਜ ਜਿਨ੍ਹਾਂ ਤੋਂ ਪਰਮਾਣੂ ਊਰਜਾ ਮਿਲਦੀ ਹੈ, ਪਰਮਾਣੂ ਖਣਿਜ ਅਖਵਾਉਂਦੇ ਹਨ | ਯੂਰੇਨੀਅਮ ਅਤੇ ਬੇਰੀਲੀਅਮ ਇਸੇ ਕਿਸਮ ਦੇ ਖਣਿਜ ਹਨ | ਯੂਰੇਨੀਅਮ ਬਿਹਾਰ ਰਾਜ ਵਿਚ ਮਿਲਦਾ ਹੈ ਅਤੇ ਬੇਰੀਲੀਅਮ ਰਾਜਸਥਾਨ ਵਿਚ ।

ਮਹੱਤਵ – ਅਣੂ ਖਣਿਜਾਂ ਦਾ ਮਹੱਤਵ ਹੇਠਾਂ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-

  1. ਇਸ ਤੋਂ ਚਾਲਕ ਸ਼ਕਤੀ ਪੈਦਾ ਕੀਤੀ ਜਾਂਦੀ ਹੈ ।
  2. ਇਸ ਤੋਂ ਵਿਨਾਸ਼ਕਾਰੀ ਬੰਬ ਬਣਾਏ ਜਾਂਦੇ ਹਨ, ਪਰੰਤੂ ਅੱਜ-ਕਲ੍ਹ ਅਣੂ ਸ਼ਕਤੀ ਦਾ ਪ੍ਰਯੋਗ ਸ਼ਾਂਤਮਈ ਕੰਮਾਂ ਲਈ ਜ਼ਿਆਦਾ ਹੋਣ ਲੱਗਾ ਹੈ ।
  3. ਅਣੂ ਖਣਿਜਾਂ ਤੋਂ ਕਾਰਖ਼ਾਨੇ ਚਲਾਉਣ ਲਈ ਸ਼ਕਤੀ ਉਤਪੰਨ ਕੀਤੀ ਜਾਂਦੀ ਹੈ ।
  4. ਇਸ ਸ਼ਕਤੀ ਤੋਂ ਕੈਂਸਰ ਆਦਿ ਭਿਆਨਕ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਭਾਰਤ ਦੇ ਚਾਰ ਮੁੱਖ ਖਣਿਜ ਖੇਤਰਾਂ ਦੇ ਨਾਂ ਦੱਸੋ ਅਤੇ ਹਰੇਕ ਵਿਚ ਮਿਲਣ ਵਾਲੇ ਖਣਿਜਾਂ ਦੇ ਨਾਂ ਵੀ ਲਿਖੋ ।
ਉੱਤਰ-
ਭਾਰਤ ਦੇ ਚਾਰ ਮੁੱਖ ਖਣਿਜ ਖੇਤਰ ਹੇਠ ਲਿਖੇ ਹਨ-

  1. ਛੋਟਾ ਨਾਗਪੁਰ ਅਤੇ ਉੱਤਰੀ ਉੜੀਸਾ-ਇਹ ਖਣਿਜ ਖੇਤਰ ਬਹੁਤ ਹੀ ਵਿਕਸਿਤ ਹਨ । ਇਸ ਖੇਤਰ ਵਿਚ ਕੋਲਾ, ਲੋਹਾ ਆਦਿ ਮੁੱਖ ਖਣਿਜ ਪਾਏ ਜਾਂਦੇ ਹਨ।
  2. ਮੈਧ ਰਾਜਸਥਾਨ ਵਿਚ ਵੀ ਖਣਿਜਾਂ ਦੇ ਵਿਸ਼ਾਲ ਭੰਡਾਰ ਹਨ । ਇਸ ਖੇਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ । ਇਸ ਖੇਤਰ ਵਿਚ ਤਾਂਬਾ, ਜਿਸਤ, ਸੀਸਾ, ਅਬਰਕ ਆਦਿ ਖਣਿਜ ਪਾਏ ਜਾਂਦੇ ਹਨ ।
  3. ਦੱਖਣੀ ਭਾਰਤ ਖਣਿਜਾਂ ਦੀ ਦ੍ਰਿਸ਼ਟੀ ਤੋਂ ਕਾਫ਼ੀ ਮਹੱਤਵਪੂਰਨ ਹੈ । ਇਸ ਖੇਤਰ ਵਿਚ ਗੋਆ, ਕਰਨਾਟਕ ਪਠਾਰ ਅਤੇ ਤਾਮਿਲਨਾਡੂ ਦੇ ਕੁਝ ਭਾਗ ਸ਼ਾਮਲ ਹਨ । ਇੱਥੇ ਲੋਹਾ, ਲਿਗਨਾਈਟ ਆਦਿ ਖਣਿਜ ਮਿਲਦੇ ਹਨ ।
  4. ਮੱਧ ਭਾਰਤ ਵਿਚ ਦੱਖਣੀ ਮੱਧ ਪ੍ਰਦੇਸ਼ ਅਤੇ ਪੂਰਬੀ ਮਹਾਂਰਾਸ਼ਟਰ ਵੀ ਖਣਿਜਾਂ ਦਾ ਭੰਡਾਰ ਹੈ । ਇਸ ਵਿਚ ਲੋਹਾ ਅਤੇ ਮੈਂਗਨੀਜ਼ ਵਿਸ਼ੇਸ਼ ਰੂਪ ਵਿਚ ਪਾਏ ਜਾਂਦੇ ਹਨ ।

PSEB 10th Class SST Solutions Geography Chapter 6 ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ (Minerals and Power Resources)

ਪ੍ਰਸ਼ਨ 8.
ਹੋਰ ਸ਼ਕਤੀ ਸਾਧਨਾਂ ਦੀ ਤੁਲਨਾ ਵਿਚ ਪਣ-ਸ਼ਕਤੀ ਦੇ ਕਿਹੜੇ ਚਾਰ ਲਾਭ ਹਨ ?
ਉੱਤਰ-
ਸ਼ਕਤੀ ਦੇ ਚਾਰ ਮੁੱਖ ਸਾਧਨ ਹਨ-ਕੋਲਾ, ਪੈਟਰੋਲੀਅਮ, ਪਣ-ਬਿਜਲੀ ਅਤੇ ਅਣੂ ਸ਼ਕਤੀ । ਇਨ੍ਹਾਂ ਵਿਚੋਂ ਪਣਬਿਜਲੀ ਦਾ ਆਪਣਾ ਵਿਸ਼ੇਸ਼ ਮਹੱਤਵ ਹੈ । ਇਸ ਦੇ ਹੇਠ ਲਿਖੇ ਲਾਭ ਹਨ-

  1. ਕੋਲਾ ਅਤੇ ਪੈਟਰੋਲੀਅਮ ਦੇ ਭੰਡਾਰ ਖ਼ਤਮ ਹੋ ਸਕਦੇ ਹਨ | ਪਰ ਪਾਣੀ ਇਕ ਸਥਾਈ ਭੰਡਾਰ ਹੈ ਜਿਸ ਤੋਂ ਨਿਰੰਤਰ ਪਣ-ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ ।
  2. ਪਣ-ਬਿਜਲੀ ਨੂੰ ਤਾਰਾਂ ਰਾਹੀਂ ਸੈਂਕੜੇ ਕਿਲੋਮੀਟਰ ਦੀ ਦੂਰੀ ਤਕ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।
  3. ਪਣ-ਬਿਜਲੀ ਕੋਲੇ ਅਤੇ ਪੈਟਰੋਲੀਅਮ ਦੇ ਮੁਕਾਬਲੇ ਸਸਤੀ ਪੈਂਦੀ ਹੈ ।
  4. ਕੋਲੇ ਅਤੇ ਪੈਟਰੋਲੀਅਮ ਦੀ ਵਰਤੋਂ ਨਾਲ ਵਾਯੂ-ਪ੍ਰਦੂਸ਼ਣ ਵਧਦਾ ਹੈ । ਇਸ ਦੇ ਉਲਟ ਪਣ-ਬਿਜਲੀ ਦੀ ਵਰਤੋਂ ਨਾਲ ਧੂੰਆਂ ਨਹੀਂ ਨਿਕਲਦਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਆਧੁਨਿਕ ਯੁੱਗ ਵਿਚ ਲੋਹੇ ਦਾ ਕੀ ਮਹੱਤਵ ਹੈ ? ਭਾਰਤ ਦੇ ਤਿੰਨ ਭਾਗਾਂ ਵਿਚ ਲੋਹੇ ਦੇ ਉਤਪਾਦਨ ਦਾ ਹਾਲ ਵਿਸਥਾਰ-ਪੂਰਬਕ ਲਿਖੋ । ਸਾਡੇ ਦੇਸ਼ ਵਿਚ ਲੋਹੇ ਦਾ ਕੁੱਲ ਉਤਪਾਦਨ ਅਤੇ ਇਸ ਦੇ ਸੁਰੱਖਿਅਤ ਭੰਡਾਰ ਦਾ ਵੀ ਵਰਣਨ ਕਰੋ ।
ਉੱਤਰ-
ਲੋਹਾ ਇਕ ਮਹੱਤਵਪੂਰਨ ਖਣਿਜ ਪਦਾਰਥ ਹੈ ਜਿਸ ਦੇ ਮਹੱਤਵ, ਪ੍ਰਾਦੇਸ਼ਿਕ ਵੰਡ ਅਤੇ ਉਤਪਾਦਨ ਦਾ ਵਰਣਨ ਹੇਠ ਲਿਖਿਆ ਹੈ
ਮਹੱਤਵ-ਆਧੁਨਿਕ ਯੁੱਗ ਵਿਚ ਲੋਹੇ ਦਾ ਬਹੁਤ ਮਹੱਤਵ ਹੈ । ਇਹ ਉਦਯੋਗਾਂ ਦੀ ਨੀਂਹ ਹੈ । ਇਸ ਦੇ ਬਿਨਾਂ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਉਦਯੋਗ ਵਿਚ ਪ੍ਰਯੋਗ ਹੋਣ ਵਾਲੀਆਂ ਲਗਪਗ ਸਭ ਮਸ਼ੀਨਾਂ ਲੋਹੇ ਦੀਆਂ ਬਣਾਈਆਂ ਜਾਂਦੀਆਂ ਹਨ । ਇਨ੍ਹਾਂ ਦਾ ਪ੍ਰਯੋਗ ਰੇਲਾਂ, ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਬਣਾਉਣ ਲਈ ਵੀ ਹੁੰਦਾ ਹੈ । ਇਹ ਹੋਰ ਖਣਿਜਾਂ ਨਾਲੋਂ ਜ਼ਿਆਦਾ ਕਠੋਰ ਹੈ । ਇਸੇ ਦੇ ਉਲਟ ਇਸ ਦੇ ਉਤਪਾਦਨ ਵਿਚ ਲਾਗਤ ਵੀ ਘੱਟ ਆਉਂਦੀ ਹੈ । ਲੋਹੇ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਨੂੰ ਕਾਲਾ ਸੋਨਾ (Black Gold) ਵੀ ਕਿਹਾ ਜਾਂਦਾ ਹੈ ।

ਦੇਸ਼ਿਕ ਵੰਡ – ਭਾਰਤ ਵਿਚ ਲੋਹੇ ਦੀ ਵੰਡ ਇਸ ਤਰ੍ਹਾਂ ਹੈ-

  • ਝਾਰਖੰਡ-ਭਾਰਤ ਵਿਚ ਸਭ ਤੋਂ ਜ਼ਿਆਦਾ ਲੋਹਾ ਝਾਰਖੰਡ ਵਿਚ ਕੱਢਿਆ ਜਾਂਦਾ ਹੈ । ਇਸ ਰਾਜ ਵਿਚ ਸਭ ਤੋਂ ਵੱਧ ਲੋਹਾ ਸਿੰਘਭੂਮ ਜ਼ਿਲ੍ਹੇ ਵਿਚ ਕੱਢਿਆ ਜਾਂਦਾ ਹੈ ।
  • ਉੜੀਸਾ – ਭਾਰਤ ਵਿਚ ਲੋਹੇ ਦੇ ਉਤਪਾਦਨ ਵਿਚ ਉੜੀਸਾ ਨੂੰ ਦੂਸਰਾ ਸਥਾਨ ਪ੍ਰਾਪਤ ਹੈ । ਇਸ ਰਾਜ ਵਿਚ ਲੋਹਾ ਉਤਪੰਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਕਿਉਂਝਰ, ਬੋਨਾਈ ਅਤੇ ਮਿਊਰਭੰਜ । ਗੁਰੂਹਾਨੀ, ਸੁਲਾਈਪਤ ਅਤੇ ਬਦਾਮ ਪਹਾੜ ਇਸ ਰਾਜ ਦੀਆਂ ਮੁੱਖ ਲੋਹੇ ਦੀਆਂ ਖਾਣਾਂ ਹਨ ।
  • ਮੱਧ ਪ੍ਰਦੇਸ਼ – ਭਾਰਤ ਵਿਚ ਲੋਹਾ ਉਤਪੰਨ ਕਰਨ ਵਾਲੇ ਰਾਜਾਂ ਵਿਚ ਮੱਧ ਪ੍ਰਦੇਸ਼ ਨੂੰ ਤੀਸਰਾ ਸਥਾਨ ਪ੍ਰਾਪਤ ਹੈ । ਇਸ ਰਾਜ ਵਿਚ ਲੋਹਾ ਉਤਪਾਦਨ ਕਰਨ ਵਾਲੇ ਮੁੱਖ ਜ਼ਿਲ੍ਹੇ ਹਨ-ਜਬਲਪੁਰ ਅਤੇ ਬਾਲਾਘਾਟ ।
  • ਕਰਨਾਟਕ – ਲੋਹਾ ਉਤਪੰਨ ਕਰਨ ਵਿਚ ਕਰਨਾਟਕ ਰਾਜ ਚੌਥੇ ਨੰਬਰ ‘ਤੇ ਹੈ । ਕਰਨਾਟਕ ਦੇ ਬਿਲਾਰੀ, ਚਿਤਰਦੁਰਗ ਅਤੇ ਚਿਕਮੰਗਲੂਰ ਜ਼ਿਲ੍ਹੇ ਵੀ ਕੱਚੇ ਲੋਹੇ ਦੇ ਪ੍ਰਮੁੱਖ ਕੇਂਦਰ ਹਨ । ਕਰਨਾਟਕ ਦੀਆਂ ਕੁਦਰੇ ਮੁੱਖ ਖੇਤਰ ਦੀਆਂ ਖਾਨਾਂ ‘ਤੇ ਵੀ ਕੱਚਾ ਲੋਹਾ ਮਿਲਦਾ ਹੈ ।

ਇਨ੍ਹਾਂ ਰਾਜਾਂ ਤੋਂ ਇਲਾਵਾ ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਰਾਜਸਥਾਨ ਹੋਰ ਮਹੱਤਵਪੂਰਨ ਲੋਹਾ ਉਤਪਾਦਕ ਰਾਜ ਹਨ । ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਵੀ ਥੋੜ੍ਹੀ ਬਹੁਤ ਮਾਤਰਾ ਵਿਚ ਲੋਹਾ ਕੱਢਿਆ ਜਾਂਦਾ ਹੈ ।

ਉਤਪਾਦਨ – ਪਿਛਲੇ ਸਾਲਾਂ ਵਿਚ ਭਾਰਤ ਵਿਚ ਲੋਹੇ ਦਾ ਉਤਪਾਦਨ ਕਾਫ਼ੀ ਵਧਿਆ ਹੈ । ਸੰਨ 1951 ਵਿਚ ਭਾਰਤ ਵਿਚ ਕੇਵਲ 4 ਮਿਲੀਅਨ ਟਨ ਲੋਹੇ ਦਾ ਉਤਪਾਦਨ ਕੀਤਾ ਗਿਆ ਸੀ ਪਰ 1998-99 ਵਿਚ ਭਾਰਤ ਵਿਚ 7.5 ਮਿਲੀਅਨ ਟਨ ਲੋਹੇ ਦਾ ਉਤਪਾਦਨ ਹੋਇਆ ।

ਸੁਰੱਖਿਅਤ ਭੰਡਾਰ – ਭਾਰਤ ਵਿਚ ਲੋਹੇ ਦਾ ਸੁਰੱਖਿਅਤ ਭੰਡਾਰ ਲਗਪਗ 2100 ਕਰੋੜ ਟਨ ਹੈ । ਇਹ ਸੰਸਾਰ ਦੇ ਲੋਹੇ ਦੇ ਕੁੱਲ ਭੰਡਾਰ ਦਾ ਲਗਪਗ ਚੌਥਾਈ ਭਾਗ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ

Punjab State Board PSEB 10th Class Social Science Book Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ  Textbook Exercise Questions and Answers.

PSEB Solutions for Class 10 Social Science Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ

SST Guide for Class 10 PSEB ਭੂਮੀ ਦੀ ਵਰਤੋਂ ਅਤੇ ਖੇਤੀਬਾੜੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ-

ਪ੍ਰਸ਼ਨ 1.
ਸਾਉਣੀ (ਖਰੀਫ਼ ਦੇ ਮੌਸਮ ਵਿਚ ਬੀਜਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਸਾਉਣੀ (ਖਰੀਫ਼) ਦੇ ਮੌਸਮ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਹਨ-ਝੋਨਾ, ਜਵਾਰ, ਬਾਜਰਾ, ਮੱਕਾ, ਮੂੰਗਫਲੀ, ਪਟਸਨ ਅਤੇ ਕਪਾਹ ।

ਪ੍ਰਸ਼ਨ 2.
ਹਾੜੀ, ਬੀ ਦੇ ਮੌਸਮ ਵਿਚ ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਹਾੜੀ (ਬੀ) ਦੇ ਮੌਸਮ ਵਿਚ ਕਣਕ, ਜੌਂ, ਛੋਲੇ, ਸਰੋਂ ਅਤੇ ਤੋਰੀਆ ਆਦਿ ਫਸਲਾਂ ਬੀਜੀਆਂ ਜਾਂਦੀਆਂ ਹਨ ।

ਪ੍ਰਸ਼ਨ 3.
ਹਰੀ ਖਾਦ ਕੀ ਹੁੰਦੀ ਹੈ ?
ਉੱਤਰ-
ਹਰੀ ਖਾਦ ਰੁੱਖਾਂ-ਪੌਦਿਆਂ ਦੇ ਪੱਤਿਆਂ ਦੇ ਗਲਣ-ਸੜਨ ਨਾਲ ਬਣਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 4.
ਦੁਧਾਰੂ ਪਸ਼ੂ ਕੀ ਹੁੰਦੇ ਹਨ ?
ਉੱਤਰ-
ਉਹ ਪਸ਼ੂ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ, ਦੁਧਾਰੂ ਪਸ਼ੂ ਕਹਾਉਂਦੇ ਹਨ । ਗਾਂ ਅਤੇ ਮੱਝ ਦੁਧਾਰੂ ਪਸ਼ੂ ਹਨ ।

ਪ੍ਰਸ਼ਨ 5.
ਸੰਵੀ ਜ਼ਮੀਨ (Follow Land) ਕੀ ਹੁੰਦੀ ਹੈ ?
ਉੱਤਰ-
ਸੰਵੀ ਜ਼ਮੀਨ ਉਹ ਭੂਮੀ ਹੈ, ਜਿਸ ਵਿਚੋਂ ਦੋ ਜਾਂ ਤਿੰਨ ਸਾਲ ਵਿਚ ਕੇਵਲ ਇਕ ਹੀ ਫ਼ਸਲ ਉਗਾਈ ਜਾਂਦੀ ਹੈ ।

ਪ੍ਰਸ਼ਨ 6.
ਦੇਸ਼ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿਚ ਵਣ ਮਿਲਦੇ ਹਨ ?
ਉੱਤਰ-
ਦੇਸ਼ ਦੇ 22.0 ਪ੍ਰਤੀਸ਼ਤ ਭਾਗ ਵਿਚ ਵਣ ਪਾਏ ਜਾਂਦੇ ਹਨ ।

ਪ੍ਰਸ਼ਨ 7.
ਵਿਗਿਆਨਿਕ ਪੱਖ ਤੋਂ ਦੇਸ਼ ਦੇ ਕਿੰਨੇ ਹਿੱਸੇ ‘ਤੇ ਜੰਗਲਾਂ ਦਾ ਹੋਣਾ ਜ਼ਰੂਰੀ ਹੈ ?
ਉੱਤਰ-
ਵਿਗਿਆਨਿਕ ਪੱਖ ਤੋਂ ਦੇਸ਼ ਦੇ 33 ਪ੍ਰਤੀਸ਼ਤ ਹਿੱਸੇ ‘ਤੇ ਜੰਗਲ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 8.
ਪੰਜਾਬ ਵਿਚ ਜੰਗਲਾਂ ਹੇਠ ਕਿੰਨੇ ਪ੍ਰਤੀਸ਼ਤ ਰਕਬਾ ਆਉਂਦਾ ਹੈ ?
ਉੱਤਰ-
ਪੰਜਾਬ ਵਿਚ 5.7 ਪ੍ਰਤੀਸ਼ਤ ਹਿੱਸੇ ‘ਤੇ ਜੰਗਲ ਹਨ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 9.
ਭਾਰਤ ਵਿਚ ਕਿੰਨੇ ਪ੍ਰਤੀਸ਼ਤ ਜ਼ਮੀਨ ਖੇਤੀ ਕਰਨ ਯੋਗ ਹੈ ?
ਉੱਤਰ-
ਭਾਰਤ ਵਿਚ 51% ਭੂਮੀ ਖੇਤੀ ਕਰਨ ਯੋਗ ਹੈ ।

ਪ੍ਰਸ਼ਨ 10.
ਦੇਸ਼ ਵਿਚ ਸਭ ਤੋਂ ਵੱਧ ਕਣਕ ਕਿਸ ਰਾਜ ਵਿਚ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਰਾਜ ਹੈ ।

ਪ੍ਰਸ਼ਨ 11.
ਸਰਵਜਨਕ ਵੰਡ ਪ੍ਰਣਾਲੀ ਲਈ ਦੇਸ਼ ਵਿਚ ਸਭ ਤੋਂ ਵੱਧ ਕਣਕ ਕਿਹੜਾ ਰਾਜ ਪ੍ਰਦਾਨ ਕਰਦਾ ਹੈ ?
ਉੱਤਰ-
ਸਰਵਜਨਕ ਵੰਡ ਪ੍ਰਣਾਲੀ ਲਈ ਸਭ ਤੋਂ ਜ਼ਿਆਦਾ ਕਣਕ ਪੰਜਾਬ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 12.
ਚਰਾਗਾਹਾਂ ਹੇਠ ਜ਼ਮੀਨ ਘਟ ਜਾਣ ਦਾ ਇਕ ਪ੍ਰਮੁੱਖ ਕਾਰਨ ਕੀ ਹੈ ?
ਉੱਤਰ-
ਦੇਸ਼ ਵਿਚ ਵਧਦੀ ਹੋਈ ਜਨਸੰਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚਰਾਗਾਹਾਂ ਨੂੰ ਖੇਤੀ ਭੂਮੀ ਵਿਚ ਬਦਲਿਆ ਜਾ ਰਿਹਾ ਹੈ ।

ਪ੍ਰਸ਼ਨ 13.
ਚੌਲਾਂ ਦੇ ਉਤਪਾਦਨ ਵਿਚ ਸਭ ਤੋਂ ਵੱਡੇ ਰਾਜ ਦਾ ਨਾਂ ਕੀ ਹੈ ?
ਉੱਤਰ-
ਝੋਨਾ (ਚੌਲ) ਦੇ ਉਤਪਾਦਨ ਵਿਚ ਸਭ ਤੋਂ ਵੱਡਾ ਰਾਜ ਪੱਛਮੀ ਬੰਗਾਲ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 14.
ਪੰਜਾਬ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ ਦੇ ਹਿਸਾਬ ਨਾਲ ਦੇਸ਼ ਵਿਚ ਕਿਹੜੇ ਸਥਾਨ ‘ਤੇ ਆਉਂਦਾ ਹੈ ?
ਉੱਤਰ-
ਪਹਿਲੇ ਸਥਾਨ ਉੱਤੇ ।

ਪ੍ਰਸ਼ਨ 15.
ਦਾਲਾਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿਹੜਾ ਸਥਾਨ ਹੈ ?
ਉੱਤਰ-
ਦਾਲਾਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ ।

ਪ੍ਰਸ਼ਨ 16.
ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਬਾਅਦ ਦਾਲਾਂ ਦੇ ਉਤਪਾਦਨ ਖੇਤਰ ਵਿਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ ?
ਉੱਤਰ-
ਹਰੀ ਕ੍ਰਾਂਤੀ ਤੋਂ ਬਾਅਦ ਦਾਲ ਉਤਪਾਦਨ ਖੇਤਰ 9.3 ਲੱਖ ਹੇਕਟੇਅਰ ਤੋਂ ਘੱਟ ਕੇ 9.5 ਹਜ਼ਾਰ ਹੈਕਟੇਅਰ ਰਹਿ ਗਿਆ ।

ਪ੍ਰਸ਼ਨ 17.
21ਵੀਂ ਸਦੀ ਦੇ ਅੰਤ ਤਕ ਭਾਰਤ ਦੀ ਜਨਸੰਖਿਆ ਨੂੰ ਕਿੰਨੇ ਖਾਧ-ਅੰਨ ਪਦਾਰਥਾਂ ਦੀ ਜ਼ਰੂਰਤ ਪਵੇਗੀ ?
ਉੱਤਰ-
21ਵੀਂ ਸਦੀ ਦੇ ਅੰਤ ਤਕ ਭਾਰਤ ਦੀ ਜਨਸੰਖਿਆ ਤਕਰੀਬਨ 160 ਤੋਂ 170 ਕਰੋੜ ਦੇ ਵਿਚਕਾਰ) ਨੂੰ 40 ਕਰੋੜ ਟਨ ਖਾਧ-ਪਦਾਰਥਾਂ ਦੀ ਜ਼ਰੂਰਤ ਪਵੇਗੀ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 18.
ਭਾਰਤੀ ਖੇਤੀ ਦੀਆਂ ਅਜੋਕੇ ਸਮੇਂ ਵਿਚ ਕੋਈ ਮੁੱਖ ਤਿੰਨ ਸਮੱਸਿਆਵਾਂ ਦੱਸੋ ।
ਉੱਤਰ-
ਭਾਰਤੀ ਖੇਤੀ ਦੀਆਂ ਤਿੰਨ ਪ੍ਰਮੁੱਖ ਸਮੱਸਿਆਵਾਂ ਹਨ-

  1. ਭੁਮੀ ਤੇ ਜਨਸੰਖਿਆ ਦਾ ਭਾਰੀ ਦਬਾਅ ।
  2. ਖੇਤੀਬਾੜੀ ਭੂਮੀ ਦੀ ਅਸਮਾਨ ਵੰਡ ।
  3. ਕਿਸਾਨਾਂ ਦਾ ਅਨਪੜ੍ਹ ਹੋਣਾ, ਭੂਮੀਗਤ ਜਲ-ਸੜਾ ਵਿਚ ਗਿਰਾਵਟ ।

ਪ੍ਰਸ਼ਨ 19.
ਸੰਸਾਰ ਵਿਚ ਭਾਰਤ ਦਾ ਗੰਨੇ ਦੇ ਉਤਪਾਦਨ ਵਿਚ ਕੀ ਸਥਾਨ ਹੈ ?
ਉੱਤਰ-
ਭਾਰਤ ਦਾ ਗੰਨਾ ਉਤਪਾਦਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ ।

ਪ੍ਰਸ਼ਨ 20.
ਤੇਲ ਬੀਜ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਤੇਲ-ਬੀਜ ਫ਼ਸਲਾਂ ਹਨ –
ਮੂੰਗਫਲੀ, ਸਰੋਂ, ਤੋਰੀਆ, ਸੂਰਜਮੁਖੀ ਦੇ ਬੀਜ, ਬਿਨੌਲਾ ਵੜੇਵੇਂ), ਨਾਰੀਅਲ ਆਦਿ । ਇਨ੍ਹਾਂ ਤੋਂ ਸਾਨੂੰ ਤੇਲ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 21.
ਮੂੰਗਫਲੀ ਦਾ ਸਭ ਤੋਂ ਵੱਧ ਉਤਪਾਦਨ ਕਰਨ ਵਾਲੇ ਦੋ ਰਾਜਾਂ ਦੇ ਨਾਂ ਲਿਖੋ ।
ਉੱਤਰ-
ਮੁੰਗਫਲੀ ਦਾ ਉਤਪਾਦਨ ਗੁਜਰਾਤ ਅਤੇ ਮਹਾਂਰਾਸ਼ਟਰ ਵਿਚ ਸਭ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 22.
ਤੇਲ-ਬੀਜ ਉਤਪਾਦਨ ਦੇ ਖੇਤਰਫਲ ਵਿਚ ਕਿਹੜੇ ਦਹਾਕੇ ਵਿਚ ਦੇਸ਼ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ ?
ਉੱਤਰ-
ਤੇਲ-ਬੀਜ ਉਤਪਾਦਨ ਦੇ ਖੇਤਰਫਲ ਵਿਚ 1980 ਤੋਂ 1990 ਦੇ ਦਹਾਕੇ ਵਿਚ ਸਭ ਤੋਂ ਵੱਧ ਵਾਧਾ ਹੋਇਆ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 23.
ਦੇਸ਼ ਦੇ ਮੁੱਖ ਕਪਾਹ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਦੇਸ਼ ਦੇ ਪ੍ਰਮੁੱਖ ਕਪਾਹ ਉਤਪਾਦਕ ਰਾਜ ਹਨ-
ਮਹਾਂਰਾਸ਼ਟਰ, ਗੁਜਰਾਤ, ਪੰਜਾਬ, ਸੀਮਾਂਧਰ, ਤੇਲੰਗਾਨਾ, ਹਰਿਆਣਾ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ।

ਪ੍ਰਸ਼ਨ 24.
ਕਪਾਹ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਕਿੰਨੀ ਹੈ ?
ਉੱਤਰ-
ਕਪਾਹ ਦੀ ਪ੍ਰਤੀ ਹੈਕਟੇਅਰ ਪੈਦਾਵਾਰ 249 ਕਿਲੋਗ੍ਰਾਮ ਹੈ ।

ਪ੍ਰਸ਼ਨ 25.
ਆਲੂ ਦੇ ਮੁੱਖ ਉਤਪਾਦਕ ਰਾਜ ਕਿਹੜੇ-ਕਿਹੜੇ ਹਨ ?
ਉੱਤਰ-
ਆਲੂ ਦੇ ਮੁੱਖ ਉਤਪਾਦਕ ਰਾਜ ਹਨ-ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਪੰਜਾਬ ।

ਪ੍ਰਸ਼ਨ. 26.
ਪੰਜਾਬ ਵਿਚ ਮੁੱਖ ਆਲੂ ਪੈਦਾ ਕਰਨ ਵਾਲੇ ਜ਼ਿਲਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਿਚ ਮੁੱਖ ਆਲੂ ਉਤਪਾਦਕੇ ਜ਼ਿਲ੍ਹੇ ਹਨਜਲੰਧਰ, ਹੁਸ਼ਿਆਰਪੁਰ, ਪਟਿਆਲਾ ਅਤੇ ਲੁਧਿਆਣਾ ।

ਪ੍ਰਸ਼ਨ 27.
ਪਸ਼ੂ-ਧਨ ਵਿਚ ਪੰਜਾਬ ਦਾ ਦੇਸ਼ ਵਿਚ ਕੀ ਸਥਾਨ ਹੈ ?
ਉੱਤਰ-
ਪਸ਼ੂ-ਧਨ ਵਿਚ ਪੰਜਾਬ ਦਾ ਦੇਸ਼ ਵਿਚ ਤੇਰਵਾਂ ਸਥਾਨ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 28.
ਸਭ ਤੋਂ ਵੱਧ ਪਸ਼ੂ-ਧਨ ਦੇਸ਼ ਦੇ ਕਿਹੜੇ ਰਾਜ ਵਿਚ ਮਿਲਦਾ ਹੈ ?
ਉੱਤਰ-
ਦੇਸ਼ ਵਿਚ ਸਭ ਤੋਂ ਵੱਧ ਪਸ਼ੂ-ਧਨ ਉੱਤਰ ਪ੍ਰਦੇਸ਼ ਵਿਚ ਪਾਇਆ ਜਾਂਦਾ ਹੈ ।

ਪ੍ਰਸ਼ਨ 29.
ਫ਼ਲਾਂ ਤੇ ਸਬਜ਼ੀਆਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਕਿਹੜਾ ਸਥਾਨ ਹੈ ?
ਉੱਤਰ-
ਫ਼ਲਾਂ ਤੇ ਸਬਜ਼ੀਆਂ ਦੇ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਦੂਸਰਾ ਸਥਾਨ ਹੈ ।

ਪ੍ਰਸ਼ਨ 30.
ਸੇਬ ਉਤਪਾਦਨ ਵਿਚ ਮੁੱਖ ਰਾਜਾਂ ਦੇ ਨਾਂ ਦੱਸੋ ।
ਉੱਤਰ-
ਸੇਬ ਉਤਪਾਦਨ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਮੁੱਖ ਰਾਜ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਖੇਤੀ ਨੂੰ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਖੇਤੀ ਭਾਰਤੀ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਹੈ । ਕੁੱਲ ਰਾਸ਼ਟਰੀ ਉਤਪਾਦਨ ਵਿਚ ਖੇਤੀ ਦਾ ਯੋਗਦਾਨ ਭਲੇ ਹੀ ਕੇਵਲ 33.7% ਹੈ, ਤਾਂ ਵੀ ਇਸ ਦਾ ਮਹੱਤਵ ਘੱਟ ਨਹੀਂ ਹੈ ।

  1. ਖੇਤੀ ਸਾਡੀ 2/3 ਜਨਸੰਖਿਆ ਦਾ ਪਾਲਣ-ਪੋਸ਼ਣ ਕਰਦੀ ਹੈ ।
  2. ਖੇਤੀ ਖੇਤਰ ਤੋਂ ਦੇਸ਼ ਦੇ ਲਗਪਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ ।
  3. ਜ਼ਿਆਦਾਤਰ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਪ੍ਰਾਪਤ ਹੁੰਦਾ ਹੈ । ਸੱਚ ਤਾਂ ਇਹ ਹੈ ਕਿ ਖੇਤੀ ਦੀ ਨੀਂਹ ‘ਤੇ ਉਦਯੋਗਾਂ ਦਾ ਮਹਿਲ ਖੜ੍ਹਾ ਕੀਤਾ ਜਾ ਰਿਹਾ ਹੈ ।

ਪ੍ਰਸ਼ਨ 2.
ਹਰੀ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਹਰੀ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਸ ਤੋਂ ਖੇਤੀ ਦਾ ਮਸ਼ੀਨੀਕਰਨ ਹੋ ਜਾਂਦਾ ਹੈ ਅਤੇ ਉਤਪਾਦਨ ਵਿਚ ਬਹੁਤ ਵਾਧਾ ਹੁੰਦਾ ਹੈ ।
  2. ਜੁਤਾਈ, ਬਿਜਾਈ ਅਤੇ ਗਹਾਈ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਹੁੰਦਾ ਹੈ ।
  3. ਰਸਾਇਣਿਕ ਖਾਦ ਅਤੇ ਚੰਗੀ ਕਿਸਮ ਦੇ ਬੀਜਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਸੱਚ ਤਾਂ ਇਹ ਹੈ ਕਿ ਹਰੀ ਕ੍ਰਾਂਤੀ ਨਾਲ ਖੇਤੀ ਅਤੇ ਖੇਤੀ ਉਤਪਾਦਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ ।

ਪ੍ਰਸ਼ਨ 3.
ਖੇਤੀ ਖੇਤਰ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ?
ਉੱਤਰ-
ਖੇਤੀ ਖੇਤਰ ਦੇ ਅੰਤਰਗਤ ਫ਼ਸਲਾਂ ਬੀਜਣ ਤੋਂ ਇਲਾਵਾ ਅੱਗੇ ਲਿਖੀਆਂ ਚੀਜ਼ਾਂ ਸ਼ਾਮਲ ਹਨ-

  1. ਪਸ਼ੂ-ਪਾਲਣ
  2. ਮੱਛੀ ਉਦਯੋਗ
  3. ਵਣੀਕਰਨ
  4. ਰੇਸ਼ਮ ਦੇ ਕੀੜੇ ਪਾਲਣਾ
  5. ਸ਼ਹਿਦ ਦੀਆਂ ਮੱਖੀਆਂ ਪਾਲਣਾ
  6. ਮੁਰਗੀ ਪਾਲਣ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 4.
ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿਚ ਕੀ ਅੰਤਰ ਹੈ ?
ਉੱਤਰ-
ਦੁਧਾਰੂ ਪਸ਼ੂਆਂ ਤੋਂ ਭਾਵ ਉਨ੍ਹਾਂ ਪਸ਼ੂਆਂ ਤੋਂ ਹੈ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ ।
ਉਦਾਹਰਨ ਦੇ ਲਈ-ਗਾਂ ਅਤੇ ਮੱਝ ਦੁਧਾਰੂ ਪਸ਼ੂ ਹਨ । ਇਸ ਦੇ ਉਲਟ ਭਾਰਵਾਹਕ ਪਸ਼ੁ ਜੁਤਾਈ, ਬਿਜਾਈ, ਗਹਾਈ ਅਤੇ ਖੇਤੀ ਉਤਪਾਦਨ ਦੀ ਆਵਾਜਾਈ ਵਿਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ । ਬਲਦ, ਝੋਟਾ, ਊਠ ਆਦਿ ਪਸ਼ੂ ਭਾਰਵਾਹਕ ਪਸ਼ੂਆਂ ਦੇ ਮੁੱਖ ਉਦਾਹਰਨ ਹਨ ।

ਪ੍ਰਸ਼ਨ 5.
ਚਾਲੂ ਸੰਵੀ ਜ਼ਮੀਨ (Current Fallow Land) ਅਤੇ ਪੁਰਾਣੀ ਸੰਵੀ ਜ਼ਮੀਨ (Old Fallow Land) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁੱਝ ਭੂਮੀ ਅਜਿਹੀ ਹੁੰਦੀ ਹੈ ਜਿਸ ਨੂੰ ਕੇਵਲ ਇਕ ਹੀ ਸਾਲ ਦੇ ਲਈ ਖ਼ਾਲੀ ਛੱਡਿਆ ਜਾਂਦਾ ਹੈ । ਇਕ ਸਾਲ ਤੋਂ ਬਾਅਦ ਉਸ ‘ਤੇ ਖੇਤੀ ਕੀਤੀ ਜਾਂਦੀ ਹੈ । ਉਸ ਨੂੰ ਚਾਲੂ ਸੰਨੂਵੀ ਭੂਮੀ (Current Fallow Land) ਕਿਹਾ ਜਾਂਦਾ ਹੈ । ਖ਼ਾਸ ਸੰਨਵੀ ਭੂਮੀ ਨੂੰ ਪੁਰਾਣੀ ਸੰਨੁ ਭੂਮੀ (Old Fallow Land) ਕਹਿੰਦੇ ਹਨ । ਇਸ ’ਤੇ ਕਾਫ਼ੀ ਸਮੇਂ ਤੋਂ ਖੇਤੀ ਨਹੀਂ ਕੀਤੀ ਗਈ ।

ਪ੍ਰਸ਼ਨ 6.
ਕਣਕ ਦੀ ਫ਼ਸਲ ਪੈਦਾ ਕਰਨ ਲਈ ਢੁੱਕਵੀਆਂ ਜਲਵਾਯੂ ਹਾਲਤਾਂ ਦਾ ਵਰਣਨ ਕਰੋ।
ਉੱਤਰ-
ਕਣਕ ਦੀ ਖੇਤੀ ਲਈ ਹੇਠ ਲਿਖੀਆਂ ਜਲਵਾਯੂ ਹਾਲਤਾਂ ਅਨੁਕੂਲ ਰਹਿੰਦੀਆਂ ਹਨ-

  1. ਕਣਕ ਨੂੰ ਬੀਜਦੇ ਸਮੇਂ ਠੰਢੀ, ਸਿੱਲੀ ਅਤੇ ਪਕਦੇ ਸਮੇਂ ਗਰਮ ਅਤੇ ਖ਼ੁਸ਼ਕ ਮੌਸਮ ਦੀ ਲੋੜ ਹੁੰਦੀ ਹੈ ।
  2. ਕਣਕ ਦੀ ਖੇਤੀ ਆਮ ਤੌਰ ‘ਤੇ ਵਰਖਾ ਵਾਲੇ ਦੇਸ਼ਾਂ ਵਿਚ ਕੀਤੀ ਜਾਂਦੀ ਹੈ । ਇਸਦੇ ਲਈ 50 ਸੈਂ: ਮੀ: ਤੋਂ 75 ਸੈਂ: ਮੀ: ਦੀ ਵਰਖਾ ਕਾਫ਼ੀ ਰਹਿੰਦੀ ਹੈ । ਵਰਖਾ ਥੋੜੇ-ਥੋੜੇ ਸਮੇਂ ਦੇ ਬਾਅਦ ਰੁਕ-ਰੁਕ ਕੇ ਹੋਣੀ ਚਾਹੀਦੀ ਹੈ ।
  3. ਕਣਕ ਦੀ ਖੇਤੀ ਲਈ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ ।ਦੋਮਟ ਮਿੱਟੀ ਇਸਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ । (4) ਕਣਕ ਲਈ ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂਕਿ ਇਸ ਵਿਚ ਸਿੰਜਾਈ ਕਰਨ ਵਿਚ ਕਠਿਨਾਈ ਨਾ ਹੋਵੇ ।

ਪ੍ਰਸ਼ਨ 7.
ਝੋਨਾ (ਚੌਲ) ਪੈਦਾ ਕਰਨ ਵਾਲੇ ਮੁੱਖ ਖੇਤਰਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਦੇ ਮੁੱਖ ਝੋਨਾ (ਚੌਲ ਉਤਪਾਦਕ ਖੇਤਰ ਹੇਠ ਲਿਖੇ ਹਨ
ਵੱਧ ਵਰਖਾ ਵਾਲੇ ਖੇਤਰ-ਪੂਰਬੀ ਤੇ ਪੱਛਮੀ ਤਟੀ ਮੈਦਾਨ ਤੇ ਡੈਲਟਾਈ ਦੇਂਸ਼, ਉੱਤਰ-ਪੂਰਬੀ ਭਾਰਤ ਦੇ ਮੈਦਾਨ ਅਤੇ ਹੇਠਲੀਆਂ ਪਹਾੜੀਆਂ, ਹਿਮਾਲਿਆ ਦੀਆਂ ਹੇਠਲੀਆਂ ਪਹਾੜੀਆਂ, ਪੱਛਮੀ ਬੰਗਾਲ, ਬਿਹਾਰ, ਛਤੀਸਗੜ੍ਹ, ਪੂਰਬੀ ਮੱਧ ਦੇਸ਼, ਉੱਤਰੀ ਆਂਧਰਾ ਪ੍ਰਦੇਸ਼, ਉੜੀਸਾ ਦੇ ਖੇਤਰ ਆਉਂਦੇ ਹਨ ।
ਘੱਟ ਵਰਖਾ ਵਾਲੇ ਖੇਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਮੈਦਾਨ, ਹਰਿਆਣਾ, ਪੰਜਾਬ ਅਤੇ ਪੰਜਾਬ-ਹਰਿਆਣਾ ਦੇ ਨਾਲ ਲਗਦੇ ਰਾਜਸਥਾਨ ਦੇ ਕੁੱਝ ਜ਼ਿਲ੍ਹੇ ।

ਪ੍ਰਸ਼ਨ 8.
ਗੰਨਾ ਪੈਦਾ ਕਰਨ ਲਈ ਢੁੱਕਵੀਆਂ ਹਾਲਤਾਂ ਦਾ ਵਰਣਨ ਕਰੋ ।
ਉੱਤਰ-
ਗੰਨੇ ਦੀ ਉਪਜ ਲਈ ਹੇਠ ਲਿਖੀਆਂ ਭੂਗੋਲਿਕ ਹਾਲਤਾਂ ਅਨੁਕੂਲ ਰਹਿੰਦੀਆਂ ਹਨ-

  1. ਇਸ ਨੂੰ ਗਰਮ ਨਮੀ ਵਾਲੇ ਜਲਵਾਯੂ ਦੀ ਲੋੜ ਹੁੰਦੀ ਹੈ । ਇਸਦੇ ਲਈ ਲਗਪਗ 21° ਸੈਂ: ਗੇ ਤੋਂ 27° ਸੈਂ: ਗੇ: ਤਕ ਤਾਪਮਾਨ ਚੰਗਾ ਰਹਿੰਦਾ ਹੈ । ਗੰਨੇ ਦੇ ਪੌਦੇ ਲਈ ਪਾਲਾ ਬਹੁਤ ਹਾਨੀਕਾਰਕ ਹੈ ।
  2. ਗੰਨੇ ਨੂੰ ਵਧੇਰੇ ਵਰਖਾ ਦੀ ਲੋੜ ਹੁੰਦੀ ਹੈ । ਵਰਖਾ ਦੀ ਮਾਤਰਾ 75 ਸੈਂ: ਮੀ: ਤੋਂ 100 ਸੈਂ: ਮੀ: ਤਕ ਹੋਣੀ ਚਾਹੀਦੀ ਹੈ ।
  3. ਇਸਦੇ ਲਈ ਹਵਾ ਵਿਚ ਨਮੀ ਵਧੇਰੇ ਹੋਣੀ ਚਾਹੀਦੀ ਹੈ ।
  4. ਗੰਨੇ ਦੀ ਖੇਤੀ ਲਈ ਭੂਮੀ ਉਪਜਾਊ ਹੋਣੀ ਚਾਹੀਦੀ ਹੈ । ਦੋਮਟ ਮਿੱਟੀ ਇਸਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ । ਜੇਕਰ ਮਿੱਟੀ ਵਿਚ ਫਾਸਫੋਰਸ ਅਤੇ ਚੂਨੇ ਦੇ ਅੰਸ਼ ਵਧੇਰੇ ਹੋਣ ਤਾਂ ਗੰਨੇ ਦੀ ਫਸਲ ਬਹੁਤ ਚੰਗੀ ਹੁੰਦੀ ਹੈ ।
  5. ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂਕਿ ਸਿੰਜਾਈ ਚੰਗੀ ਤਰ੍ਹਾਂ ਹੋ ਸਕੇ ।

ਪ੍ਰਸ਼ਨ 9.
ਜੰਗਲਾਂ ਦੇ ਮੁੱਖ ਲਾਭ ਕੀ ਹਨ ?
ਉੱਤਰ-
ਜੰਗਲ ਇਕ ਬਹੁਮੁੱਲਾ ਸਰਮਾਇਆ ਹਨ । ਇਨ੍ਹਾਂ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਜੰਗਲ ਪਰਿਸਥਿਤਿਕ ਸੰਤੁਲਨ ਅਤੇ ਕੁਦਰਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਬਹੁਤ ਵੱਧ ਯੋਗਦਾਨ ਦਿੰਦੇ ਹਨ ।
  2. ਇਨ੍ਹਾਂ ਤੋਂ ਸਾਨੂੰ ਇਮਾਰਤੀ ਅਤੇ ਬਾਲਣ ਲਈ ਲੱਕੜੀ ਮਿਲਦੀ ਹੈ । ਇਮਾਰਤੀ ਲੱਕੜੀ ਤੋਂ ਫ਼ਰਨੀਚਰ, ਪੈਕਿੰਗ ਦੇ ਬਕਸੇ, ਕਿਸ਼ਤੀਆਂ ਆਦਿ ਬਣਾਈਆਂ ਜਾਂਦੀਆਂ ਹਨ । ਇਸ ਦੀ ਵਰਤੋਂ ਭਵਨ ਨਿਰਮਾਣ ਕੰਮਾਂ ਵਿਚ ਵੀ ਹੁੰਦੀ ਹੈ ।
  3. ਮੁਲਾਇਮ ਲੱਕੜੀ ਤੋਂ ਲੁਗਦੀ ਬਣਾਈ ਜਾਂਦੀ ਹੈ, ਜਿਸ ਦੀ ਕਾਗਜ਼ ਉਦਯੋਗ ਵਿਚ ਭਾਰੀ ਮੰਗ ਹੈ ।
  4. ਜੰਗਲਾਂ ਤੋਂ ਸਾਨੂੰ ਲਾਖ, ਬੈਂਤ, ਰਾਲ, ਕੱਚਾ ਕੋਲਾ, ਜੜੀ ਬੂਟੀਆਂ, ਗੂੰਦ ਆਦਿ ਉਪਯੋਗੀ ਪਦਾਰਥ ਪ੍ਰਾਪਤ ਹੁੰਦੇ ਹਨ ।
  5. ਜੰਗਲਾਂ ਤੋਂ ਪਸ਼ੂਆਂ ਦੇ ਲਈ ਚਾਰਾ (ਘਾਹ) ਵੀ ਪ੍ਰਾਪਤ ਹੁੰਦਾ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 10.
ਭਾਰਤੀ ਖੇਤੀ ਨੂੰ ਨਿਰਬਾਹ ਖੇਤੀ ਕਿਉਂ ਕਹਿੰਦੇ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾਤਰ ਜੋਤਾਂ ਦਾ ਆਕਾਰ ਬਹੁਤ ਛੋਟਾ ਹੈ । ਛੋਟੇ-ਛੋਟੇ ਖੇਤਾਂ ਤੇ ਮਿਹਨਤ ਅਤੇ ਪੂੰਜੀ ਤਾਂ ਵਧੇਰੇ ਲਗਦੀ ਹੈ, ਪਰੰਤੂ ਆਰਥਿਕ ਲਾਭ ਬਹੁਤ ਹੀ ਘੱਟ ਹੁੰਦਾ ਹੈ । ਛੋਟੇ ਕਿਸਾਨਾਂ ਨੂੰ ਸਿੰਜਾਈ ਦੇ ਲਈ ਟਿਉਬਵੈੱਲ ਦਾ ਪਾਣੀ ਅਤੇ ਖੇਤੀ ਯੰਤਰ ਵੱਡੇ ਕਿਸਾਨਾਂ ਤੋਂ ਕਿਰਾਏ ‘ਤੇ ਲੈਣੇ ਪੈਂਦੇ ਹਨ । ਉਨ੍ਹਾਂ ਨੂੰ ਮਹਿੰਗੀਆਂ ਰਸਾਇਣਿਕ ਖਾਦਾਂ ਵੀ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ । ਇਸ ਨਾਲ ਉਨ੍ਹਾਂ ਦੀ ਅਸਲ ਬੱਚਤ ਬਹੁਤ ਹੀ ਘੱਟ ਹੋ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਭਾਰਤੀ ਖੇਤੀ ਨੂੰ ਨਿਰਬਾਹ ਖੇਤੀ ਕਹਿੰਦੇ ਹਨ ।

ਪ੍ਰਸ਼ਨ 11.
ਦੇਸ਼ ਵਿਚ ਪਸ਼ੂ-ਧਨ ਦੇ ਵਿਕਾਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਵਿਚ ਪਸ਼ੂ-ਧਨ ਦੇ ਵਿਕਾਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਅਨੇਕਾਂ ਕਦਮ ਉਠਾਏ ਹਨ-
ਉਨ੍ਹਾਂ ਦੀ ਨਸਲ ਸੁਧਾਰਨ, ਉਨ੍ਹਾਂ ਨੂੰ ਭਿੰਨ-ਭਿੰਨ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ, ਪਸ਼ੂ ਰੋਗਾਂ ‘ਤੇ ਨਿਯੰਤਰਨ ਕਰਨ ਲਈ ਅਤੇ ਬਾਜ਼ਾਰ ਦੀਆਂ ਬਹੁਤ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ । ਦੇਸ਼ ਦੇ ਹਰੇਕ ਵਿਕਾਸ-ਖੰਡ ਵਿਚ ਘੱਟ ਤੋਂ ਘੱਟ ਇਕ ਪਸ਼ੂ ਹਸਪਤਾਲ ਖੋਲ੍ਹਿਆ ਗਿਆ ਹੈ । ਪੇਂਡੂ ਪੱਧਰ ‘ਤੇ ਵੀ ਪਸ਼ੂ-ਧਨ ਸਿਹਤ ਕੇਂਦਰ ਖੋਲ੍ਹੇ ਗਏ ਹਨ ।

ਪ੍ਰਸ਼ਨ 12.
‘ਹਰੀ ਕ੍ਰਾਂਤੀ ਨੂੰ ਕੁੱਝ ਲੋਕ “ਕਣਕ ਦਾ ਨਾਂ ਕਿਉਂ ਦਿੰਦੇ ਹਨ ?
ਉੱਤਰ-
ਕਣਕ ਦੇ ਉਤਪਾਦਨ ਵਿਚ ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ । ਭਾਰਤ ਵਿਚ ਹਰੀ ਕ੍ਰਾਂਤੀ ਦਾ ਆਰੰਭ 1966-67 ਦੇ ਸਾਲਾਂ ਤੋਂ ਮੰਨਿਆ ਜਾਂਦਾ ਹੈ । ਕਣਕ ਦਾ ਉਤਪਾਦਨ ਜੋ ਸਾਲ 1960-61 ਵਿਚ 1 ਕਰੋੜ 10 ਲੱਖ ਟਨ ਸੀ, ਸਾਲ 1970-71 ਵਿਚ ਵੱਧ ਕੇ 2 ਕਰੋੜ 38 ਲੱਖ ਟਨ ਹੋ ਗਿਆ । 200405 ਵਿਚ ਇਹ ਉਤਪਾਦਨ 20 ਕਰੋੜ ਟਨ ਤਕ ਪਹੁੰਚ ਗਿਆ।| ਕਣਕ ਤੋਂ ਇਲਾਵਾ ਕਿਸੇ ਖਾਧ-ਪਦਾਰਥ ਵਿਚ, ਹਰੀ ਕ੍ਰਾਂਤੀ ਦੇ ਦੌਰਾਨ ਇੰਨਾ ਜ਼ਿਆਦਾ ਵਾਧਾ ਨਹੀਂ ਹੋਇਆ । ਕਣਕ ਉਤਪਾਦਨ ਵਿਚ ਇਸ ਉਤਪਾਦਨ ਵਾਧੇ ਦੇ ਕਾਰਨ ਹੀ ਕਈ ਲੋਕ ‘ਹਰੀ ਸ਼ਾਂਤੀ ਨੂੰ “ਕਣਕ ਕ੍ਰਾਂਤੀ ਦਾ ਨਾਂ ਦਿੰਦੇ ਹਨ ।

ਪ੍ਰਸ਼ਨ 13.
ਗੈਰ-ਖੇਤੀ ਕੰਮਾਂ ਲਈ ਵਧਦੀ ਹੋਈ ਜ਼ਮੀਨ ਦੀ ਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਗੈਰ-ਖੇਤੀ ਕੰਮਾਂ ਦੇ ਲਈ ਵੱਧਦੀ ਹੋਈ ਜ਼ਮੀਨ ਦੀ ਵਰਤੋਂ ਦੇ ਦੋ ਮੁੱਖ ਕਾਰਨ ਹਨ-ਜਨਸੰਖਿਆ ਵਿਚ ਵਾਧਾ ਅਤੇ ਆਰਥਿਕ ਵਿਕਾਸ । ਆਬਾਦੀ ਦੇ ਵਧਣ ਨਾਲ ਸ਼ਹਿਰੀ ਅਤੇ ਪੇਂਡੂ ਬਸਤੀਆਂ ਦਾ ਵਿਸਥਾਰ ਹੋ ਰਿਹਾ ਹੈ । ਇਸ ਪ੍ਰਕਾਰ ਵਿਕਾਸ ਕੰਮਾਂ ਵਿਚ ਤੇਜ਼ੀ ਆਉਣ ਨਾਲ ਬਹੁਤ ਵੱਡਾ ਖੇਤਰਫਲ ਸੜਕਾਂ, ਨਹਿਰਾਂ, ਉਦਯੋਗਿਕ ਅਤੇ ਸਿੰਜਾਈ ਯੋਜਨਾਵਾਂ ਅਤੇ ਕਈ ਵਿਕਾਸ ਸਹੂਲਤਾਂ ਦੇ ਵਿਸਥਾਰ ਦੇ ਲਈ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ ।

ਪ੍ਰਸ਼ਨ 14.
ਵਣਾਂ ਦੇ ਮਹੱਤਵ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਵਣਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ । ਹੇਠ ਲਿਖੇ ਤੱਥਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ

  1. ਵਣਾਂ ਦੁਆਰਾ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਵਿਚ ਸਹਾਇਤਾ ਮਿਲਦੀ ਹੈ । ਦਰੱਖਤ ਕਾਰਬਨ ਡਾਈਆਕਸਾਈਡ ਦਾ ਸੋਖਣ ਕਰਕੇ ਵਾਯੂ ਮੰਡਲ ਵਿਚ ਤਾਪਮਾਨ ਵਧਣ ਤੋਂ ਰੋਕਦੇ ਹਨ ।
  2. ਵਣ, ਜੰਗਲੀ ਜੀਵਾਂ ਦੇ ਘਰ ਹਨ । ਇਹ ਉਨ੍ਹਾਂ ਨੂੰ ਸੁਰੱਖਿਆ ਦਿੰਦੇ ਹਨ ।
  3. ਵਣਾਂ ਨਾਲ ਵਰਖਾ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ ਅਤੇ ਵਾਰ-ਵਾਰ ਸੋਕਾ ਨਹੀਂ ਪੈਂਦਾ ।
  4. ਵਣ ਪਾਣੀ ਦੀ ਵੀ ਸੁਰੱਖਿਆ ਕਰਦੇ ਹਨ ਅਤੇ ਮਿੱਟੀ ਦੀ ਵੀ । ਇਹ ਨਦੀਆਂ ਵਿਚ ਆਉਣ ਵਾਲੇ ਵਿਨਾਸ਼ਕਾਰੀ ਹੜ੍ਹਾਂ ਨੂੰ ਰੋਕਣ ਵਿਚ ਸਮਰੱਥ ਹਨ ।

ਪ੍ਰਸ਼ਨ 15.
ਆਜ਼ਾਦੀ ਦੇ ਬਾਅਦ ਖਾਧ-ਅੰਨ ਪਦਾਰਥਾਂ ਦੀ ਪ੍ਰਤੀ ਵਿਅਕਤੀ ਪ੍ਰਾਪਤੀ ‘ਤੇ ਕੀ ਅਸਰ ਪਿਆ ਹੈ ?
ਉੱਤਰ-
ਆਜ਼ਾਦੀ ਤੋਂ ਪਿੱਛੋਂ ਖੇਤੀ ਦੀ ਉੱਨਤੀ ਦੇ ਲਈ ਬਹੁਤ ਜਤਨ ਕੀਤੇ ਗਏ । ਫਲਸਰੂਪ ਖਾਧ-ਅੰਨ ਪਦਾਰਥਾਂ ਦੇ ਉਤਪਾਦਨ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ । 1950-51 ਅਤੇ 1994-95 ਵਿਚ ਚੌਲਾਂ ਦੇ ਉਤਪਾਦਨ ਵਿਚ ਚਾਰ ਗੁਣਾ ਅਤੇ ਕਣਕ ਵਿਚ ਦਸ ਗੁਣਾ ਵਾਧਾ ਹੋਇਆ । ਇਸ ਤਰ੍ਹਾਂ ਖੇਤੀ ਦੇ ਖੇਤਰ ਵਿਚ ਉੱਨਤੀ ਦੇ ਕਾਰਨ ਪ੍ਰਤੀ ਵਿਅਕਤੀ ਖਾਧ-ਅੰਨ ਪਦਾਰਥਾਂ ਦੀ ਪ੍ਰਾਪਤੀ ‘ਤੇ ਵੀ ਪ੍ਰਭਾਵ ਪਿਆ । 1950 ਦੇ ਸਾਲ ਵਿਚ ਇਹ 395 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਸੀ । 2005 ਵਿਚ ਇਹ ਵਧ ਕੇ 500 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀਦਿਨ ਹੋ ਗਿਆ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 16.
ਦੇਸ਼ ਵਿਚ ਖੇਤੀ ਜੋਤਾਂ ਦੇ ਛੋਟੇ ਹੋਣ ਦੇ ਕੀ ਕਾਰਨ ਹਨ ਅਤੇ ਇਨ੍ਹਾਂ ਦਾ ਭਾਰਤੀ ਖੇਤੀਬਾੜੀ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਦੇਸ਼ ਵਿਚ 58% ਜੋਤਾਂ ਦਾ ਆਕਾਰ 1 ਹੈਕਟੇਅਰ ਤੋਂ ਘੱਟ ਹੈ । ਜੋਤਾਂ ਦਾ ਆਕਾਰ ਛੋਟਾ ਹੋਣ ਦਾ ਕਾਰਨ ਉੱਤਰਾਧਿਕਾਰ ਦਾ ਨਿਯਮ ਹੈ । ਪਿਤਾ ਦੀ ਮੌਤ ਤੋਂ ਪਿੱਛੋਂ ਉਸ ਦੀ ਜ਼ਮੀਨ ਉਸ ਦੀ ਸੰਤਾਨ ਵਿਚ ਬਰਾਬਰ-ਬਰਾਬਰ ਵੰਡ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਜ਼ਮੀਨ ‘ਤੇ ਜਨਸੰਖਿਆ ਦੇ ਵਧਦੇ ਬੋਝ ਦੇ ਕਾਰਨ ਜੋਤਾਂ ਦਾ ਆਕਾਰ ਛੋਟਾ ਹੈ ।

ਜੋਤਾਂ ਛੋਟੀਆਂ ਹੋਣ ਦੇ ਕਾਰਨ ਨਾ ਤਾਂ ਕਿਸਾਨ ਆਧੁਨਿਕ ਖੇਤੀ ਯੰਤਰਾਂ ਦਾ ਪ੍ਰਯੋਗ ਹੀ ਕਰ ਸਕਦਾ ਹੈ ਤੇ ਨਾ ਹੀ ਆਧੁਨਿਕ ਸਿੰਜਾਈ ਦੇ ਸਾਧਨਾਂ ਦੀ ਵਿਵਸਥਾ ਕਰ ਸਕਦਾ ਹੈ । ਉਸ ਨੂੰ ਪਾਣੀ ਵੀ ਕਿਰਾਏ ‘ਤੇ ਲੈਣਾ ਪੈਂਦਾ ਹੈ ਅਤੇ ਖੇਤੀ ਜੰਤਰ ਵੀ । ਫਲਸਰੂਪ ਉਸ ਦੀ ਸ਼ੁੱਧ ਬੱਚਤ ਘੱਟ ਹੁੰਦੀ ਹੈ ਅਤੇ ਉਹ ਦਿਨ ਪ੍ਰਤੀਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ।

ਪ੍ਰਸ਼ਨ 17.
ਝੋਨਾ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਲਿਖੋ ।
ਉੱਤਰ-
ਭਾਰਤ ਵਿਚ ਝੋਨੇ ਦਾ ਸਭ ਤੋਂ ਵੱਧ ਉਤਪਾਦਨ ਪੱਛਮੀ ਬੰਗਾਲ ਵਿਚ ਹੁੰਦਾ ਹੈ । ਸਾਲ 2003-04 ਵਿਚ ਕੁੱਲ 140 ਲੱਖ ਟਨ ਝੋਨੇ ਦਾ ਉਤਪਾਦਨ ਕੀਤਾ ਗਿਆ । ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ ਅਤੇ ਉੜੀਸਾ ਦਾ ਨੰਬਰ ਆਉਂਦਾ ਹੈ । ਇਸ ਤਰ੍ਹਾਂ ਹਰ ਇਕ ਰਾਜ ਵਿਚ ਪ੍ਰਤੀ ਸਾਲ 60 ਲੱਖ ਟਨ ਤੋਂ ਵੱਧ ਝੋਨਾ ਪੈਦਾ ਹੁੰਦਾ ਹੈ । ਇਸ ਤੋਂ ਇਲਾਵਾ ਝਾਰਖੰਡ, ਆਸਾਮ, ਕਰਨਾਟਕ, ਮਹਾਂਰਾਸ਼ਟਰ ਅਤੇ ਹਰਿਆਣਾ ਵਿਚ ਵੀ ਵੱਡੀ

ਪ੍ਰਸ਼ਨ 18.
ਪੰਜਾਬ ਵਿਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਕੀ ਕਾਰਨ ਹਨ ? ‘
ਉੱਤਰ-
ਪੰਜਾਬ ਕਣਕ ਉਤਪਾਦਨ ਦੇ ਪੱਖ ਤੋਂ ਭਾਰਤ ਵਿਚ ਦੂਸਰੇ ਸਥਾਨ ‘ਤੇ ਆਉਂਦਾ ਹੈ । ਪਰੰਤੂ ਪ੍ਰਤੀ ਹੈਕਟੇਅਰ ਕਣਕ ਦੀ ਉਪਜੇ ਅਤੇ ਕੇਂਦਰੀ ਭੰਡਾਰ ਨੂੰ ਕਣਕ ਦੇਣ ਵਿਚ ਇਸ ਰਾਜ ਦਾ ਸਭ ਤੋਂ ਪਹਿਲਾ ਸਥਾਨਾਹੈ । ਪੰਜਾਬ ਵਿਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਹੇਠ ਲਿਖੇ ਕਾਰਨ ਹਨ

  1. ਪੰਜਾਬ ਵਿਚ ਕਣਕ ਦੀ ਖੇਤੀ ਬਹੁਤ ਹੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ । ਇੱਥੋਂ ਦੇ ਕਿਸਾਨ ਇਸ ਨੂੰ ਵਪਾਰਕ ਫ਼ਸਲ ਦੇ ਰੂਪ ਵਿਚ ਪੈਦਾ ਕਰਦੇ ਹਨ ।
  2. ਪੰਜਾਬ ਦੇ ਕਿਸਾਨਾਂ ਨੂੰ ਚੰਗੀਆਂ ਸਿੰਜਾਈ ਸਹੂਲਤਾਂ ਪ੍ਰਾਪਤ ਹਨ ।
  3. ਇੱਥੇ ਉਗਾਈ ਜਾਣ ਵਾਲੀ ਕਣਕ ਦਾ ਝਾੜ ਵੱਧ ਹੁੰਦਾ ਹੈ ।
  4. ਤੇਜ਼ੀ ਨਾਲ ਹੋ ਰਹੇ ਮਸ਼ੀਨੀਕਰਨ ਦੇ ਕਾਰਨ ਵੀ ਪੰਜਾਬ ਵਿਚ ਪ੍ਰਤੀ ਹੈਕਟੇਅਰ ਪੈਦਾਵਾਰ ਵਿਚ ਵਾਧਾ ਹੋਇਆ ਹੈ ।

ਪ੍ਰਸ਼ਨ 19.
ਦਾਲਾਂ ਦੇ ਪੈਦਾਵਾਰ ਖੇਤਰ ਵਿਚ ਘਾਟ ਆਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ । ਇਸ ਦੇ ਮੁੱਖ ਕਾਰਨ ਅੱਗੇ ਲਿਖੇ ਹਨ

  1. ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਵੱਧ ਪੈਦਾਵਾਰ ਦੇਣ ਵਾਲੀ ਕਣਕ ਅਤੇ ਝੋਨੇ ਵਰਗੀਆਂ ਫ਼ਸਲਾਂ ਦੇ ਅਧੀਨ ਕਰ ਦਿੱਤਾ ਗਿਆ ਹੈ ।
  2. ਕੁੱਝ ਖੇਤਰ ਨੂੰ ਵਿਕਾਸ ਕੰਮਾਂ ਦੇ ਕਾਰਨ ਨਹਿਰਾਂ, ਸੜਕਾਂ ਅਤੇ ਕਈ ਵਿਕਾਸ ਯੋਜਨਾਵਾਂ ਦੇ ਅਧੀਨ ਕਰ ਦਿੱਤਾ ਗਿਆਹੈ ।
  3. ਵਧਦੀ ਹੋਈ ਜਨਸੰਖਿਆ ਦੇ ਆਵਾਸ ਦੇ ਲਈ ਵਧਦੀ ਹੋਈ ਜ਼ਮੀਨ ਦੀ ਮੰਗ ਦੇ ਕਾਰਨ ਵੀ ਦਾਲਾਂ ਦੇ ਪੈਦਾਵਾਰ ਖੇਤਰ ਵਿਚ ਕਮੀ ਆਈ ਹੈ ।

ਪ੍ਰਸ਼ਨ 20.
ਡੇਅਰੀ ਉਦਯੋਗ ਦੇ ਲਾਭ ਲਿਖੋ ।
ਉੱਤਰ-
ਡੇਅਰੀ ਉਦਯੋਗ ਤੋਂ ਭਾਵ ਦੁੱਧ ਪ੍ਰਾਪਤ ਕਰਨ ਦੇ ਲਈ ਪਸ਼ੂ-ਪਾਲਣ ਤੋਂ ਹੈ । ਅਸਲ ਵਿਚ ਡੇਅਰੀ ਉਦਯੋਗ ਖੇਤੀ ਦਾ ਹੀ ਭਾਗ ਹੈ । ਇਸ ਉਦਯੋਗ ਦੇ ਲਾਭ ਹੇਠ ਲਿਖੇ ਹਨ –

  1. ਡੇਅਰੀ ਉਦਯੋਗ ਨਾਲ ਸੋਕੇ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਕਿਸਾਨ ਖੇਤੀ ਦੀ ਫ਼ਸਲ ਨਸ਼ਟ ਹੋਣ ਦੇ ਬਾਵਜੂਦ ਚੰਗਾ ਗੁਜ਼ਾਰਾ ਕਰ ਸਕਦੇ ਹਨ ।
  2. ਡੇਅਰੀ ਉਦਯੋਗ ਤੋਂ ਕਿਸਾਨਾਂ ਨੂੰ ਆਮਦਨ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਖੇਤੀ ਆਮਦਨ ਵਿਚ ਵਾਧਾ ਹੁੰਦਾ ਹੈ ।
  3. ਦੁੱਧ ਦੇ ਉਤਪਾਦਨ ਵਿਚ ਵਾਧਾ ਹੋਣ ਦੇ ਕਾਰਨ ਭੋਜਨ ਵਿਚ ਪੌਸ਼ਟਿਕ ਤੱਤਾਂ ਦਾ ਵਾਧਾ ਹੁੰਦਾ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 21.
ਦਾਲਾਂ ਅਤੇ ਤੇਲ-ਬੀਜਾਂ ਦਾ ਉਤਪਾਦਨ ਅਜੇ ਘੱਟ ਕਿਉਂ ਹੈ ?
ਉੱਤਰ-
ਦਾਲਾਂ ਅਤੇ ਤੇਲ-ਬੀਜਾਂ ਦਾ ਉਤਪਾਦਨ ਸਾਡੀਆਂ ਜ਼ਰੂਰਤਾਂ ਤੋਂ ਘੱਟ ਹੈ । ਆਓ ਇਸ ਕਮੀ ਦਾ ਪਤਾ ਲਗਾਈਏ
(i) ਦਾਲਾਂ ਦੇ ਉਤਪਾਦਨ ਵਿਚ ਕਮੀ-ਦੇਸ਼ ਵਿਚ ਦਾਲਾਂ ਦੇ ਉਤਪਾਦਨ ਵਿਚ ਇਸ ਕਮੀ ਦਾ ਮੁੱਖ ਕਾਰਨ ਦਾਲਾਂ ਦੇ ਉਤਪਾਦਨ ਖੇਤਰ ਵਿਚ ਕਮੀ ਆਉਣਾ ਹੈ । ਹਰੀ ਕ੍ਰਾਂਤੀ ਦੇ ਪਿੱਛੋਂ ਉਨ੍ਹਾਂ ਖੇਤਰਾਂ ‘ਤੇ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਬੀਜੀਆਂ ਜਾਣ ਲੱਗੀਆਂ ਹਨ । ਇਸ ਪ੍ਰਕਾਰ ਪਿਛਲੇ ਕੁੱਝ ਸਾਲਾਂ ਵਿਚ ਦਾਲਾਂ ਦੇ ਖੇਤਰਫਲ ਵਿਚ 30 ਲੱਖ ਹੈਕਟੇਅਰ ਦੀ ਕਮੀ ਆਈ ਹੈ ।

(ii) ਤੇਲ-ਬੀਜਾਂ ਦੇ ਉਤਪਾਦਨ ਵਿਚ ਕਮੀ-ਦੇਸ਼ ਵਿਚ ਤੇਲ-ਬੀਜਾਂ ਦੇ ਉਤਪਾਦਨ ਦੀ ਸਥਿਤੀ ਦਾਲਾਂ ਦੇ ਉਲਟ ਹੈ । ਤੇਲ-ਬੀਜਾਂ ਦੇ ਉਤਪਾਦਨ ਖੇਤਰ ਵਿਚ ਵੀ ਵਾਧਾ ਹੋਇਆ ਹੈ । ਇਸਦੇ ਬਾਵਜੂਦ ਦੇਸ਼ ਵਿਚ ਤੇਲ ਬੀਜਾਂ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ । ਇਸ ਦਾ ਮੁੱਖ ਕਾਰਨ ਇਹ ਹੈ ਕਿ ਦੇਸ਼ ਵਿਚ ਤੇਲ-ਬੀਜਾਂ ਦੀ ਮੰਗ 5 ਪ੍ਰਤੀਸ਼ਤ ਸਾਲਾਨਾ ਦਰ ਨਾਲ ਵੱਧ ਰਹੀ ਹੈ ਅਤੇ ਇਸ ਦੇ ਨਾਲ ਜਨਸੰਖਿਆ ਦੀ ਵਾਧਾ ਦਰ ਇਸ ਸਮੱਸਿਆ ਨੂੰ ਗੰਭੀਰ ਕਰ ਰਹੀ ਹੈ ।

ਪ੍ਰਸ਼ਨ 22.
ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਕੀ ਹਨ ?
ਉੱਤਰ-
ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਵਣ ਅਤੇ ਚਰਾਗਾਹ ਘੱਟ ਹੋਣ ਦੇ ਕਾਰਨ ਮਿੱਟੀ ਦਾ ਕਟਾਅ ਵੱਧ ਹੁੰਦਾ ਹੈ ।
  2. ਪੰਜਾਬ ਦੇ ਕਈ ਜ਼ਿਲਿਆਂ ਦੀਆਂ ਮਿੱਟੀਆਂ ਵਿਚ ਰੇਹ ਪਾਈ ਜਾਂਦੀ ਹੈ । ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਇਕ ਲੱਖ ਹੈਕਟੇਅਰ ਤੋਂ ਵੀ ਜ਼ਿਆਦਾ ਭੂਮੀ ਇਸ ਤੋਂ ਪ੍ਰਭਾਵਿਤ ਹੈ ।
  3. ਜ਼ਿਆਦਾਤਰ ਕਿਸਾਨ ਅਨਪੜ ਹੋਣ ਦੇ ਕਾਰਨ ਵਿਗਿਆਨਿਕ ਢੰਗਾਂ ਨਾਲ ਫ਼ਸਲ-ਚੱਕਰ ਨਹੀਂ ਅਪਣਾ ਸਕਦੇ ।
  4. ਗੈਰ-ਖੇਤੀ ਕੰਮਾਂ ਦੇ ਲਈ ਭੂਮੀ-ਉਪਯੋਗ ਵਧਣ ਨਾਲ ਖੇਤੀ ਖੇਤਰ ਘੱਟ ਹੁੰਦਾ ਜਾ ਰਿਹਾ ਹੈ ।
  5. ਜ਼ਿਆਦਾਤਰ ਜੋਤਾਂ ਦਾ ਆਕਾਰ ਬਹੁਤ ਛੋਟਾ ਹੈ |

ਅਜਿਹੀਆਂ ਜੋਤਾਂ ਆਰਥਿਕ ਦ੍ਰਿਸ਼ਟੀ ਤੋਂ ਅਲਾਭਕਾਰੀ ਹਨ । ਮਹਿੰਗੇ ਖੇਤੀ ਸੰਦਾਂ ਨੂੰ ਕਿਰਾਏ ‘ਤੇ ਲੈਣਾ, ਮਹਿੰਗੀਆਂ ਰਸਾਇਣਿਕ ਖਾਦਾਂ ਆਦਿ ਖ਼ਰੀਦਣ ਦੇ ਕਾਰਨ ਕਿਸਾਨਾਂ ਦੀ ਸ਼ੁੱਧ ਬੱਚਤ ਬਹੁਤ ਹੀ ਘੱਟ ਹੋ ਜਾਂਦੀ ਹੈ ।

ਪੰਜਾਬ ਦੀ ਖੇਤੀ ਦੀਆਂ ਕਈ ਸਮੱਸਿਆਵਾਂ ਹਨਭੂਮੀਗਤ ਜਲ-ਪੱਧਰ ਵਿਚ ਕਮੀ ਅਤੇ ਮਿੱਟੀਆਂ ਦੇ ਉਪਜਾਊਪਨ ਵਿਚ ਘਾਟ ।

ਪ੍ਰਸ਼ਨ 23.
ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਫ਼ਸਲ-ਚੱਕਰ ਵਿਚ ਤੇਜ਼ੀ ਨਾਲ ਆਏ ਪਰਿਵਰਤਨ ਦਾ ਵਰਣਨ ਕਰੋ ।
ਉੱਤਰ-
ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿਚ ਫ਼ਸਲ-ਚੱਕਰ ਵਿਚ ਤੇਜ਼ੀ ਨਾਲ ਪਰਿਵਰਤਨ ਹੋਏ ਹਨ । ਇਸ ਦਾ ਮੁੱਖ ਕਾਰਨ ਇਹ ਹੈ ਕਿ ਹਰੀ ਕ੍ਰਾਂਤੀ ਵਾਲੇ ਖੇਤਰਾਂ (ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼) ਵਿਚ ਖੇਤੀ ਉਤਪਾਦਕਤਾ ਵੱਧ ਗਈ ਹੈ । ਪਰੰਤੂ ਪਰੰਪਰਾਗਤ ਰੂਪ ਨਾਲ ਚਾਵਲ ਉਤਪਾਦਨ ਕਰਨ ਵਾਲੇ ਪੁਰਬੀ ਖੇਤਰਾਂ ਵਿਚ ਖੇਤੀ ਉਤਪਾਦਕਤਾ ਘੱਟ ਹੋ ਗਈ ਹੈ । ਇਸ ਨਾਲ ਦੇਸ਼ ਦੇ ਖੇਤੀਬਾੜੀ ਵਿਕਾਸ ਨਾਲ ਖੇਤਰੀ ਅਸੰਤੁਲਨ ਵਧ ਗਿਆ ਹੈ । ਇਸ ਦੇ ਇਲਾਵਾ ਹਰੀ ਕ੍ਰਾਂਤੀ ਵਾਲੇ ਖੇਤਰਾਂ ਵਿਚ ਵੀ ਹਰੀ ਕ੍ਰਾਂਤੀ ਦੇ ਬਾਅਦ ਖੇਤੀ ਵਿਕਾਸ ਵਿਚ ਇਕ ਠਹਿਰਾਓ ਜਿਹਾ ਆ ਗਿਆ । ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਵੀ ਭਾਰਤ ਦੇ ਕਈ ਭਾਗਾਂ ਵਿਚ ਕਿਸਾਨ ਨਵੇਂ-ਨਵੇਂ ਫ਼ਸਲ-ਚੱਕਰ ਅਪਨਾਉਣ ਲੱਗੇ ਹਨ । ਉਨ੍ਹਾਂ ਨੇ ਅਜਿਹੇ ਫ਼ਸਲ-ਚੱਕਰ ਅਪਣਾਏ ਹਨ ਜੋ ਆਰਥਿਕ ਪੱਖ ਤੋਂ ਵਧੇਰੇ ਲਾਭਕਾਰੀ ਹਨ ।

ਪ੍ਰਸ਼ਨ 24.
ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਇਹ ਪਤਾ ਚਲਦਾ ਹੈ ਕਿ ਭਾਰਤੀ ਖੇਤੀ ਨਿਰਬਾਹ ਖੇਤੀ ਤੋਂ ਹਟ ਕੇ ਵਪਾਰਿਕ ਖੇਤੀ ਵੱਲ ਵੱਧ ਰਹੀ ਹੈ ?
ਉੱਤਰ-
ਨਿਰਬਾਹ ਖੇਤੀ ਤੋਂ ਭਾਵ ਅਜਿਹੀ ਖੇਤੀ ਤੋਂ ਹੈ ਜਿਸ ਵਿਚ ਕਿਸਾਨ ਫ਼ਸਲ ਬੀਜ ਕੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ । ਇਸ ਦੇ ਉਲਟ ਵਪਾਰਿਕ ਖੇਤੀ ਤੋਂ ਉਹ ਬਾਜ਼ਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ । ਹੇਠ ਲਿਖੇ ਤੱਥ ਭਾਰਤੀ ਖੇਤੀ ਨੂੰ ਉਸ ਦੀ ਨਿਰਬਾਹ ਅਵਸਥਾ ਤੋਂ ਕੱਢ ਕੇ ਵਪਾਰਿਕ ਅਵਸਥਾ ਵਿਚ ਪਹੁੰਚਾਉਣ ਵਿਚ ਸਹਾਇਕ ਹੋਏ ਹਨ-

  1. ਜ਼ਿਮੀਂਦਾਰੀ ਪ੍ਰਥਾ ਕਾਨੂੰਨ ਬਣਾ ਕੇ ਖ਼ਤਮ ਕਰ ਦਿੱਤੀ ਗਈ ਹੈ । ਇਸ ਤਰ੍ਹਾਂ ਸਰਕਾਰ ਅਤੇ ਭੋਂ-ਮਾਲਕ ਵਿਚਕਾਰ ਆਉਣ ਵਾਲੇ ਵਿਚੋਲੇ ਖ਼ਤਮ ਹੋ ਗਏ ਹਨ ।
  2. ਚੱਕ-ਬੰਦੀ ਦੁਆਰਾ ਹੁਣ ਕਿਸਾਨਾਂ ਦੇ ਦੂਰ-ਦੂਰ ਖਿੱਲਰੇ ਖੇਤ ਵੱਡੀਆਂ ਜੋਤਾਂ ਵਿਚ ਬਦਲ ਦਿੱਤੇ ਗਏ ਹਨ ।
  3. ਸਹਿਕਾਰੀ ਅੰਦੋਲਨ ਦੇ ਤਹਿਤ ਕਿਸਾਨ ਮਿਲ-ਜੁਲ ਕੇ ਆਪ ਹੀ ਆਪਣੇ ਕਰਜ਼ੇ ਅਤੇ ਉਪਜ ਦੀ ਵਿਕਰੀ ਸੰਬੰਧੀ ਸਮੱਸਿਆਵਾਂ ਸੁਲਝਾ ਰਹੇ ਹਨ ।
  4. ਰਾਸ਼ਟਰੀ ਬੈਂਕ ਕਿਸਾਨਾਂ ਨੂੰ ਆਸਾਨ ਕਿਸ਼ਤਾਂ ‘ਤੇ ਕਰਜ਼ੇ ਦੇਣ ਲੱਗੇ ਹਨ ।
  5. ਖੇਤਾਂ ਵਿਚ ਉਪਜ ਵਧਾਉਣ ਦੇ ਲਈ ਰਾਸ਼ਟਰੀ ਬੀਜ ਨਿਗਮ, ਕੇਂਦਰੀ ਭੰਡਾਰ ਨਿਗਮ, ਭਾਰਤੀ ਖਾਧ ਨਿਗਮ, ਖੇਤੀਬਾੜੀ ਵਿਸ਼ਵ-ਵਿਦਿਆਲਾ, ਡੇਅਰੀ ਵਿਕਾਸ ਬੋਰਡ ਅਤੇ ਦੂਸਰੀਆਂ ਸੰਸਥਾਵਾਂ ਕਿਸਾਨਾਂ ਨੂੰ ਸਹਾਇਤਾ ਪਹੁੰਚਾ ਰਹੀਆਂ ਹਨ ।
  6. ਖੇਤੀ ਮੁੱਲ ਕਮਿਸ਼ਨ ਉਪਜਾਂ ਦੇ ਲਾਭਕਾਰੀ ਮੁੱਲ ਨਿਰਧਾਰਤ ਕਰਦਾ ਹੈ, ਜਿਸ ਨਾਲ ਕਿਸਾਨਾਂ ਨੂੰ ਕਿਸੇ ਮਜਬੂਰੀ ਵਿਚ ਆਪਣੀ ਉਪਜ ਘੱਟ ਮੁੱਲ ‘ਤੇ ਨਹੀਂ ਵੇਚਣੀ ਪੈਂਦੀ ।
  7. ਸਿੰਜਾਈ ਦੀਆਂ ਸਹੂਲਤਾਂ ਵਿਚ ਵੀ ਕਾਫ਼ੀ ਉੱਨਤੀ ਹੋਈ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 25.
ਖੇਤੀਬਾੜੀ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਦੁਆਰਾ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ?
ਉੱਤਰ-
ਭਾਰਤ ਸਰਕਾਰ ਦੁਆਰਾ ਖੇਤੀ ਦੀ ਉੱਨਤੀ ਦੇ ਲਈ ਹੇਠ ਲਿਖੇ ਮੁੱਖ ਕਦਮ ਚੁੱਕੇ ਗਏ ਹਨ-

  • ਚੱਕਬੰਦੀ-ਭਾਰਤ ਵਿਚ ਪੰਜ-ਸਾਲਾ ਯੋਜਨਾਵਾਂ ਦੇ ਅਧੀਨ ਸਰਕਾਰ ਨੇ ਛੋਟੇ-ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ-ਵੱਡੇ ਚੱਕ ਬਣਾ ਦਿੱਤੇ ਹਨ ਜਿਸ ਨੂੰ ਚੱਕਬੰਦੀ ਕਹਿੰਦੇ ਹਨ । ਇਨ੍ਹਾਂ ਖੇਤਾਂ ਵਿਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਸੌਖ ਨਾਲ ਹੋ ਸਕਦਾ ਹੈ ।
  • ਉੱਚ ਉੱਤਮ ਬੀਜਾਂ ਦੀ ਵਿਵਸਥਾ-ਸਰਕਾਰ ਨੇ ਖੇਤੀ ਦੀ ਪੈਦਾਵਾਰ ਨੂੰ ਵਧਾਉਣ ਦੇ ਲਈ ਕਿਸਾਨਾਂ ਨੂੰ ਚੰਗੇ ਬੀਜ ਦੇਣ ਦੀ ਵਿਵਸਥਾ ਕੀਤੀ ਹੈ । ਸਰਕਾਰ ਦੀ ਦੇਖ-ਰੇਖ ਵਿਚ ਬੀਜ ਪੈਦਾ ਕੀਤੇ ਜਾਂਦੇ ਹਨ । ਇਹ ਬੀਜ ਸਹਿਕਾਰੀ ਭੰਡਾਰਾਂ ਦੁਆਰਾ ਕਿਸਾਨਾਂ ਤਕ ਪਹੁੰਚਾਏ ਜਾਂਦੇ ਹਨ ।
  • ਉੱਤਮ ਖਾਦ ਦੀ ਵਿਵਸਥਾ-ਜ਼ਮੀਨ ਦੀ ਇਸ ਸ਼ਕਤੀ ਨੂੰ ਬਣਾਈ ਰੱਖਣ ਦੇ ਲਈ ਕਿਸਾਨ ਗੋਬਰ ਦੀ ਖਾਦ ਦਾ ਪ੍ਰਯੋਗ ਕਰਦੇ ਹਨ, ਪਰੰਤੁ ਇਹ ਖਾਦ ਖੇਤਾਂ ਦੇ ਲਈ ਕਾਫ਼ੀ ਨਹੀਂ ਹੈ । ਇਸ ਲਈ ਹੁਣ ਸਰਕਾਰ ਕਿਸਾਨਾਂ ਨੂੰ ਰਸਾਇਣਿਕ ਖਾਦ ਵੀ ਦਿੰਦੀ ਹੈ । ਰਸਾਇਣਿਕ ਖਾਦ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਦੇਸ਼ ਵਿਚ ਬਹੁਤ ਸਾਰੇ ਕਾਰਖ਼ਾਨੇ ਖੋਲ੍ਹੇ ਗਏ ਹਨ ।
  • ਖੇਤੀ ਦੇ ਆਧੁਨਿਕ ਸਾਧਨ-ਖੇਤੀ ਦੀ ਉਪਜ ਵਧਾਉਣ ਲਈ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਵਧ ਰਿਹਾ ਹੈ ।
  • ਸਿੰਜਾਈ ਦੀ ਵਿਵਸਥਾ-ਸਰਕਾਰ ਨੇ ਦੇਸ਼ ਵਿਚ ਅਨੇਕਾਂ ਸਿੰਜਾਈ ਯੋਜਨਾਵਾਂ ਬਣਾਈਆਂ ਹਨ । ਇਹਨਾਂ ਯੋਜਨਾਵਾਂ ਦੇ ਅਧੀਨ ਨਦੀਆਂ ਦੇ ਪਾਣੀ ਨੂੰ ਰੋਕ ਕੇ ਸਿੰਜਾਈ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ।

III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
ਭਾਰਤੀ ਖੇਤੀਬਾੜੀ ਦੀਆਂ ਅਨੇਕ ਸਮੱਸਿਆਵਾਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਭਾਰਤੀ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਭੂਮੀ ‘ਤੇ ਜਨਸੰਖਿਆ ਦਾ ਭਾਰੀ ਦਬਾਅ ਹੈ । ਦੇਸ਼ ਦੇ ਕੁੱਲ ਕਾਮਿਆਂ ਦੀ ਜਨਸੰਖਿਆ ਦਾ 65 ਪ੍ਰਤੀਸ਼ਤ ਭਾਗ ਜੀਵਨ ਨਿਰਬਾਹ ਦੇ ਲਈ ਖੇਤੀ ‘ਤੇ ਨਿਰਭਰ ਤਾਂ ਕਰਦਾ ਹੈ, ਪਰੰਤੂ ਉਹ ਦੇਸ਼ ਦੀ ਕੁੱਲ ਆਮਦਨ ਦਾ 29 ਪ੍ਰਤੀਸ਼ਤ ਭਾਗ ਹੀ ਪ੍ਰਾਪਤ ਕਰ ਸਕਿਆ ਹੈ ।
  • ਦੇਸ਼ ਵਿਚ ਜ਼ਿਆਦਾਤਰ ਜੋੜਾਂ ਛੋਟੀਆਂ ਹਨ ਅਤੇ ਉਹਨਾਂ ਦੀ ਵੰਡ ਬਹੁਤ ਹੀ ਅਸਮਾਨ ਹੈ । ਛੋਟੀਆਂ ਜੋਤਾਂ ਆਰਥਿਕ ਪੱਖ ਤੋਂ ਬੜੀਆਂ ਅਲਾਭਕਾਰੀ ਹਨ ।
  • ਵਣਾਂ ਅਤੇ ਚਰਾਗਾਹਾਂ ਦੇ ਘੱਟ ਹੋਣ ਦੇ ਕਾਰਨ ਮਿੱਟੀ ਦੀ ਖੋਰ ਦੇ ਨਾਲ-ਨਾਲ ਉਸ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਾਲੇ ਸਰੋਤਾਂ ‘ਤੇ ਵੀ ਉਲਟਾ ਪ੍ਰਭਾਵ ਪੈਂਦਾ ਹੈ ।
  • ਦੇਸ਼ ਦੇ ਜ਼ਿਆਦਾਤਰ ਕਿਸਾਨ ਅਨਪੜ ਹਨ । ਉਹ ਵਿਗਿਆਨਿਕ ਢੰਗ ਨਾਲ ਫ਼ਸਲ-ਚੱਕਰ ਤਿਆਰ ਨਹੀਂ ਕਰ ਸਕਦੇ । ਇਸ ਨਾਲ ਮਿੱਟੀ ਦਾ ਕੁਦਰਤੀ ਉਪਜਾਊਪਣ ਘੱਟ ਜਾਂਦਾ ਹੈ । ਇਸ ਤਰ੍ਹਾਂ ਗਹਿਨ ਖੇਤੀ ਦਾ ਵੀ ਕੁਦਰਤੀ ਉਪਜਾਊਪਣ ‘ਤੇ ਬੁਰਾ ਅਸਰ ਪੈਂਦਾ ਹੈ ।
  • ਦੇਸ਼ ਵਿਚ ਸਿੰਜਾਈ ਵੀ ਇਕ ਸਮੱਸਿਆ ਬਣ ਗਈ ਹੈ । ਇਕ ਪਾਸੇ ਜਿੱਥੇ ਰਾਜਸਥਾਨ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ ਜਿਹੇ ਵੱਡੇ-ਵੱਡੇ ਰਾਜਾਂ ਵਿਚ ਸਿੰਜਾਈ ਸਹੂਲਤਾਂ ਵਧਾਉਣ ਦੀ ਜ਼ਰੂਰਤ ਹੈ, ਉੱਥੇ ਪੰਜਾਬ ਵਿਚ ਸਿੰਜਾਈ ਸਾਧਨਾਂ ਦੇ ਕਾਰਨ ਪਾਣੀ ਖੜ੍ਹਾ ਰਹਿਣ (Water Logging) ਅਤੇ ਰੇਹੀ ਖੇਤਰ (Salinity) ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।
  • ਘਟਦਾ ਪੂੰਜੀ ਨਿਵੇਸ਼ ਖੇਤੀ ਦੀ ਇਕ ਹੋਰ ਸਮੱਸਿਆ ਹੈ । 1980-81 ਵਿਚ ਜਿੱਥੇ ਇਹ ਨਿਵੇਸ਼ 1769 ਕਰੋੜ ਸੀ, ਉੱਥੇ 1990-91 ਵਿਚ ਇਹ ਘੱਟ ਕੇ 1002 ਕਰੋੜ ਰੁਪਏ ਰਹਿ ਗਿਆ | ਪਰੰਤੁ ਇਸ ਤੋਂ ਬਾਅਦ ਇਸ ਨਿਵੇਸ਼ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ।
  • ਉੱਨਤ ਕਿਸਮ ਦੇ ਬੀਜਾਂ ਨੂੰ ਵਿਕਸਿਤ ਕਰਨ ਵਿਚ ਵੀ ਨਾਂ-ਮਾਤਰ ਉੱਨਤੀ ਹੋਈ ਹੈ ।
  • ਫ਼ਸਲਾਂ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਦੀ ਘਾਟ ਅਤੇ ਹੌਲੀ ਵਾਧਾ ਦਰ ਵੀ ਭਾਰਤੀ ਖੇਤੀ ਦੀ ਇਕ ਗੰਭੀਰ ਸਮੱਸਿਆ ਹੈ । | ਸੱਚ ਤਾਂ ਇਹ ਹੈ ਕਿ ਸਰਕਾਰ ਦਾ ਖੇਤੀ ਖੇਤਰ ’ਤੇ ਬਹੁਤ ਸਖ਼ਤ ਨਿਯੰਤਰਨ ਹੈ ਅਤੇ ਉਹ ਖੇਤੀ-ਉਤਪਾਦਨਾਂ ਦੀਆਂ ਕੀਮਤਾਂ ‘ਤੇ ਵੀ ਨਿਯੰਤਰਨ ਰੱਖਦੀ ਹੈ । ਕਿਸਾਨ ਵਰਗ ਨੂੰ ਇੰਨੀ ਅਧਿਕ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾਂਦੀ ਜਿੰਨੀ ਕਿ ਉਦਯੋਗਾਂ ਅਤੇ ਵਿਭਿੰਨ ਸੇਵਾਵਾਂ ਵਿਚ ਲੱਗੇ ਕਰਮਚਾਰੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਦੇਸ਼ ਵਿਚ ਹਰੀ ਕ੍ਰਾਂਤੀ ਤੇ ਵਿਸਥਾਰ-ਪੂਰਵਕ ਲੇਖ ਲਿਖੋ ।
ਉੱਤਰ-
ਹਰੀ ਕ੍ਰਾਂਤੀ ਤੋਂ ਭਾਵ ਉਸ ਖੇਤੀ ਕ੍ਰਾਂਤੀ ਤੋਂ ਹੈ, ਜਿਸ ਦਾ ਆਰੰਭ ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਕੀਤਾ ਗਿਆ । ਹਰੀ ਕ੍ਰਾਂਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਖੇਤੀ ਦਾ ਮਸ਼ੀਨੀਕਰਨ ਹੋ ਜਾਂਦਾ ਹੈ ਅਤੇ ਉਤਪਾਦਨ ਵਿਚ ਬਹੁਤ ਵਾਧਾ ਹੁੰਦਾ ਹੈ । ਜੁਤਾਈ, ਬਿਜਾਈ ਅਤੇ ਗਹਾਈ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਹੁੰਦਾ ਹੈ । ਰਸਾਇਣਿਕ ਖਾਦਾਂ ਅਤੇ ਚੰਗੀ ਨਸਲ ਦੇ ਬੀਜਾਂ ਦਾ ਪ੍ਰਯੋਗ ਵੀ ਹੁੰਦਾ ਹੈ ਜਿਸ ਨਾਲ ਉਤਪਾਦਨ ਵਿਚ ਵਾਧਾ ਹੁੰਦਾ ਹੈ । ਭਾਰਤੀ ਖੇਤੀ ਦੇ ਵਿਕਾਸ
ਲਈ ਜਿੱਥੇ ਕਈ ਵਿਧੀਆਂ ਅਪਣਾਈਆਂ ਗਈਆਂ ਹਨ, ਉੱਥੇ ਬੀਜਾਂ ਅਤੇ ਯੰਤਰਾਂ ਦਾ ਵੀ ਪ੍ਰਯੋਗ ਕੀਤਾ ਗਿਆ । 1961 ਵਿਚ ਇਸ ਕੰਮ ਲਈ ਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਚੁਣਿਆ ਗਿਆ । ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਇਹਨਾਂ ਸੱਤ ਜ਼ਿਲ੍ਹਿਆਂ ਵਿਚੋਂ ਇਕ ਸੀ ।

ਲੁਧਿਆਣਾ ਦੇ ਨਾਲ-ਨਾਲ ਸਾਰੇ ਪੰਜਾਬ ‘ਤੇ ਹਰੀ ਕ੍ਰਾਂਤੀ ਦਾ ਪ੍ਰਭਾਵ ਪਿਆ ਅਤੇ ਪੰਜਾਬ ਇਕ ਵਾਰ ਫਿਰ ਭਾਰਤ ਵਿਚ ਅਨਾਜ ਦੀ ਟੋਕਰੀ ਬਣ ਗਿਆ ।  ਪ੍ਰਭਾਵ-ਭਾਰਤੀ ਸਮਾਜ ‘ਤੇ ਹਰੀ ਕ੍ਰਾਂਤੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਹੇਠ ਲਿਖੇ ਹਨ-
1. ਆਰਥਿਕ ਪ੍ਰਭਾਵ-

  • ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਇਆ ਹੈ ।
  • ਖੇਤੀ, ਨਿਰਵਾਹ ਅਵਸਥਾ ਤੋਂ ਨਿਕਲ ਕੇ ਵਪਾਰਕ ਅਵਸਥਾ ਵਿਚ ਬਦਲ ਗਈ ਹੈ ।
  • ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ ।
  • ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਸਿੰਜਾਈ ਦਾ ਖੇਤਰ ਕਾਫ਼ੀ ਵਧ ਗਿਆ ਹੈ ।
  • ਕਿਸਾਨਾਂ ਨੇ ਆਰਥਿਕ ਨਜ਼ਰੀਏ ਤੋਂ ਵੱਧ ਤੋਂ ਵੱਧ ਲਾਭਕਾਰੀ ਫ਼ਸਲ ਚੱਕਰ ਅਪਣਾ ਲਿਆ ਹੈ ।

2. ਸਮਾਜਿਕ ਪ੍ਰਭਾਵ-

  • ਪ੍ਰਤੀ ਵਿਅਕਤੀ ਆਮਦਨ ਵਧਣ ਦੇ ਸਿੱਟੇ ਵਜੋਂ ਲੋਕਾਂ ਦੇ ਜੀਵਨ ਪੱਧਰ ਵਿਚ ਉੱਨਤੀ ਹੋਈ ਹੈ ।
  • ਕਿਸਾਨ ਹੁਣ ਪਹਿਲਾਂ ਨਾਲੋਂ ਚੰਗੇ ਅਤੇ ਪੱਕੇ ਮਕਾਨਾਂ ਵਿਚ ਰਹਿੰਦੇ ਹਨ । ਉਨ੍ਹਾਂ ਦੇ ਕੋਲ ਨਿੱਜੀ ਵਾਹਨ ਹਨ ।
  • ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਕਿਸਾਨਾਂ ਵਿਚ ਸਾਖ਼ਰਤਾ ਵਧ ਰਹੀ ਹੈ, ਸਿਹਤ ਸੰਬੰਧੀ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਵਧ ਰਹੀ ਹੈ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਦਾ ਜਾ ਰਿਹਾ ਹੈ । ਪਿੰਡ-ਪਿੰਡ ਵਿਚ ਜਿੱਥੇ ਸਕੂਲ ਖੁੱਲ ਰਹੇ ਹਨ, ਉੱਥੇ ਹਸਪਤਾਲਾਂ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ ।
  • ਪਿੰਡ ਦੇ ਲੋਕ ਹੁਣ ਖੁੱਲ੍ਹੇ ਅਤੇ ਹਵਾਦਾਰ ਮਕਾਨਾਂ ਵਿਚ ਰਹਿਣ ਲੱਗੇ ਹਨ ਅਤੇ ਆਪਣੇ ਮਨੋਰੰਜਨ ਲਈ ਆਧੁਨਿਕ ਸਾਧਨਾਂ ਦੀ ਵਰਤੋਂ ਕਰਨ ਲੱਗੇ ਹਨ ।

ਪ੍ਰਸ਼ਨ 3.
ਦੇਸ਼ ਵਿਚ ਝੋਨੇ (ਚਾਵਲ ਦੀ ਖੇਤੀ ਦਾ ਵਿਸਥਾਰ-ਪੂਰਵਕ ਲੇਖ ਕਰੋ ।
ਜਾਂ
ਦੇਸ਼ ਵਿਚ ਚਾਵਲ ਦੀ ਖੇਤੀ ਦਾ ਵਿਸਥਾਰਪੁਵਕ ਵਰਣਨ ਕਰੋ ।
ਉੱਤਰ-
ਝੋਨਾ (ਚਾਵਲ ਭਾਰਤ ਦਾ ਸਭ ਤੋਂ ਵੱਧ ਮਹੱਤਵਪੂਰਨ ਖਾਧ-ਅੰਨ ਹੈ । ਭਾਰਤ ਦੇ ਦੋ-ਤਿਹਾਈ ਲੋਕਾਂ ਦਾ ਮੁੱਖ ਆਹਾਰ ਚਾਵਲ ਹੀ ਹੈ । ਇਸ ਦੀ ਉਪਜ ਲਈ ਭੂਗੋਲਿਕ ਪਰਿਸਥਿਤੀਆਂ, ਇਸ ਦੇ ਉਤਪਾਦਨ ਰਾਜਾਂ ਅਤੇ ਇਸ ਦੇ ਵਪਾਰ ਦਾ ਵਰਣਨ ਇਸ ਪ੍ਰਕਾਰ ਹੈ ।
ਭੂਗੋਲਿਕ ਪਰਿਸਥਿਤੀਆਂ-ਝੋਨੇ (ਚਾਵਲ) ਦੀ ਖੇਤੀ ਲਈ ਹੇਠ ਲਿਖੀਆਂ ਭੂਗੋਲਿਕ ਪਰਿਸਥਿਤੀਆਂ ਅਨੁਕੂਲ ਰਹਿੰਦੀਆਂ ਹਨ-

  • ਝੋਨੇ ਗਰਮ ਸਿਲ੍ਹੇ ਟਿਬੰਧ ਦੀ ਉਪਜ ਹੈ । ਇਸ ਦੇ ਲਈ ਉੱਚੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ । ਇਸਦੇ ਲਈ ਤਾਪਮਾਨ 25° ਸੈਂਟੀਗ੍ਰੇਡ ਤੋਂ ਵੱਧ ਹੋਣਾ ਚਾਹੀਦਾ ਹੈ । ਇਸ ਨੂੰ ਕੱਟਣ ਸਮੇਂ ਵਿਸ਼ੇਸ਼ ਰੂਪ ਵਿਚ ਤਾਪਮਾਨ ਕਾਫ਼ੀ ਉੱਚਾ ਹੋਣਾ ਚਾਹੀਦਾ ਹੈ ।
  • ਝੋਨੇ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ । ਇਸ ਦੀਆਂ ਜੜ੍ਹਾਂ ਪਾਣੀ ਵਿਚ ਡੁੱਬੀਆਂ ਰਹਿਣੀਆਂ ਚਾਹੀਦੀਆਂ ਹਨ । ਇਸ ਦੇ ਲਈ 100 ਸੈਂ: ਮੀ: ਤਕ ਦੀ ਵਰਖਾ ਚੰਗੀ ਮੰਨੀ ਜਾਂਦੀ ਹੈ । ਇਸ ਦੀ ਸਫਲਤਾ ਮਾਨਸੂਨ ‘ਤੇ ਨਿਰਭਰ ਕਰਦੀ ਹੈ । ਜਿਨ੍ਹਾਂ ਭਾਗਾਂ ਵਿਚ ਵਰਖਾ ਘੱਟ ਹੁੰਦੀ ਹੈ ਉੱਥੇ ਬਣਾਉਟੀ ਸਿੰਜਾਈ ਦਾ ਸਹਾਰਾ ਲਿਆ ਜਾਂਦਾ ਹੈ ।
  • ਝੋਨੇ ਦੀ ਖੇਤੀ ਲਈ ਸਭ ਕੰਮ ਹੱਥਾਂ ਨਾਲ ਕਰਨੇ ਪੈਂਦੇ ਹਨ । ਇਸ ਤਰ੍ਹਾਂ ਇਸ ਦੀ ਖੇਤੀ ਲਈ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ । ਇਸ ਕਾਰਨ ਇਨ੍ਹਾਂ ਦੀ ਖੇਤੀ ਆਮ ਤੌਰ ‘ਤੇ ਉਨ੍ਹਾਂ ਭਾਗਾਂ ਵਿਚ ਹੁੰਦੀ ਹੈ ਜਿੱਥੇ ਜਨਸੰਖਿਆ ਜ਼ਿਆਦਾ ਹੋਵੇ ਅਤੇ ਸਸਤੇ ਮਜ਼ਦੂਰ ਆਸਾਨੀ ਨਾਲ ਮਿਲ ਜਾਣ ।

ਝੋਨਾ ਉਤਪਾਦਕ ਰਾਜ – ਭਾਰਤ ਦਾ ਝੋਨਾ ਉਤਪੰਨ ਕਰਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ । ਭਾਰਤ ਵਿਚ ਸਭ ਤੋਂ ਵੱਧ ਝੋਨਾ ਪੱਛਮੀ ਬੰਗਾਲ ਵਿਚ ਪੈਦਾ ਹੁੰਦਾ ਹੈ । ਦੂਸਰਾ ਸਥਾਨ ਤਾਮਿਲਨਾਡੂ ਅਤੇ ਤੀਸਰਾ ਬਿਹਾਰ ਦਾ ਹੈ | ਕਰਨਾਟਕ, ਝਾਰਖੰਡ, ਮਹਾਂਰਾਸ਼ਟਰ, ਕੇਰਲ, ਆਸਾਮ, ਸਿੱਕਿਮ, ਹਿਮਾਚਲ ਪ੍ਰਦੇਸ਼ ਆਦਿ ਮੁੱਖ ਝੋਨਾ ਉਤਪਾਦਕ ਰਾਜ ਹਨ | ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਮਾਤਰਾ ਵਿਚ ਝੋਨਾ ਬੀਜਿਆ ਜਾਂਦਾ ਹੈ । 2001-02 ਵਿਚ ਭਾਰਤ ਵਿਚ ਲਗਪਗ 4.3 ਕਰੋੜ ਹੈਕਟੇਅਰ ਭੂਮੀ ‘ਤੇ ਝੋਨੇ (ਚਾਵਲ ਦੀ ਬਿਜਾਈ ਕੀਤੀ ਗਈ ਸੀ । ਇਸ ਸਾਲ ਝੋਨੇ ਦਾ ਕੁੱਲ ਉਤਪਾਦਨ 90 ਕਰੋੜ ਟਨ ਦੇ ਲਗਪਗ ਸੀ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 4.
ਦੇਸ਼ ਵਿਚ ਕਣਕ ਦੀ ਖੇਤੀ ਬਾਰੇ ਵਿਸਥਾਰ ਸਹਿਤ ਵਰਣਨ ਕਰੋ ।
ਜਾਂ
ਦੇਸ਼ ਵਿਚ ਕਣਕ ਦੀ ਫ਼ਸਲ ਉਗਾਉਣ ਲਈ ਢੁੱਕਵੀਆਂ ਜਲਵਾਯੂ ਹਾਲਤਾਂ, ਇਸਦੇ ਉਤਪਾਦਨ ਅਤੇ ਉਤਪਾਦਕ ਰਾਜਾਂ ਦਾ ਵਿਸਤਾਰ ਨਾਲ ਵਰਣਨ ਕਰੋ |
ਉੱਤਰ-
ਕਣਕ ਮਹੱਤਵਪੂਰਨ ਅਨਾਜੀ ਫ਼ਸਲ ਹੈ । ਭੂਗੋਲਿਕ ਪਰਿਸਥਿਤੀਆਂ-ਕਣਕ ਦੀ ਖੇਤੀ ਲਈ ਹੇਠ ਲਿਖੀਆਂ ਪਰਿਸਥਿਤੀਆਂ ਅਨੁਕੂਲ ਰਹਿੰਦੀਆਂ ਹਨ-

  1. ਕਣਕ ਨੂੰ ਬੀਜਦੇ ਸਮੇਂ ਠੰਢੀ ਅਤੇ ਸਲੀ : ਪੱਕਦੇ ਸਮੇਂ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ ।
  2. ਕਣਕ ਦੀ ਖੇਤੀ ਸਾਧਾਰਨ ਵਰਖਾ ਵਾਲੇ ਦੇਸ਼ਾਂ ਵਿਚ ਕੀਤੀ ਜਾ ਸਕਦੀ ਹੈ । ਇਸ ਦੇ ਲਈ 50 ਸੈਂ: ਮੀ: ਤੋਂ ਲੈ ਕੇ 75 ਸੈਂ: ਮੀ: ਤਕ ਵਰਖਾ ਅਨੁਕੂਲ ਰਹਿੰਦੀ ਹੈ । ਵਰਖਾ ਥੋੜੇ-ਥੋੜ੍ਹੇ ਸਮੇਂ ਪਿੱਛੋਂ ਰੁਕ-ਰੁਕ ਕੇ ਹੋਣੀ ਚਾਹੀਦੀ ਹੈ ।
  3. ਕਣਕ ਦੀ ਖੇਤੀ ਲਈ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ ।ਦੋਮਟ ਮਿੱਟੀ ਇਸ ਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ ।
  4. ਕਣਕ ਲਈ ਭੂਮੀ ਸਮਤਲ ਹੋਣੀ ਚਾਹੀਦੀ ਹੈ ਤਾਂ ਕਿ ਇਸ ਵਿਚ ਸਿੰਜਾਈ ਕਰਨ ਲਈ ਕਠਿਨਾਈ ਨਾ ਹੋਵੇ ।

ਉਤਪਾਦਕ ਰਾਜ – ਭਾਰਤ ਵਿਚ ਸਭ ਤੋਂ ਵੱਧ ਕਣਕ ਉੱਤਰ ਪ੍ਰਦੇਸ਼ ਵਿਚ ਪੈਦਾ ਹੁੰਦੀ ਹੈ । ਇਸ ਦੇ ਉਤਪਾਦਨ ਵਿਚ ਦੂਸਰਾ ਸਥਾਨ ਪੰਜਾਬ ਦਾ ਹੈ । ਹਰਿਆਣਾ ਵੀ ਕਣਕ ਦਾ ਉਤਪਾਦਨ ਕਰਨ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ । ਇਹਨਾਂ ਰਾਜਾਂ ਤੋਂ ਇਲਾਵਾ ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਵੀ ਕਾਫ਼ੀ ਮਾਤਰਾ ਵਿਚ ਕਣਕ ਪੈਦਾ ਹੁੰਦੀ ਹੈ ।

ਉਤਪਾਦਨ – ਹਰੀ ਕ੍ਰਾਂਤੀ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਕਣਕ ਦੇ ਉਤਪਾਦਨ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ । 1960-61 ਵਿਚ ਇਸ ਦਾ ਉਤਪਾਦਨ ਕੇਵਲ 1 ਕਰੋੜ 60 ਲੱਖ ਟਨ ਸੀ । 2000-01 ਵਿਚ ਇਹ ਵਧ ਕੇ 6 ਕਰੋੜ 87 ਲੱਖ ਟਨ ਹੋ ਗਿਆ ।

ਪ੍ਰਸ਼ਨ 5.
ਦੇਸ਼ ਵਿਚ ਦਾਲਾਂ ਦੀ ਖੇਤੀ ਬਾਰੇ ਲੇਖ ਲਿਖੋ ।
ਉੱਤਰ-
ਦੇਸ਼ ਦਾਲਾਂ ਦੇ ਉਤਪਾਦਨ ਵਿਚ ਅਧਿਕ ਉੱਨਤਸ਼ੀਲ ਨਹੀਂ ਰਿਹਾ ਕਿਉਂਕਿ ਅਸੀਂ ਇਸ ਦੇ ਉਤਪਾਦਨ ਵਿਚ ਕੋਈ ਵਿਸ਼ੇਸ਼ ਰੁਚੀ ਨਹੀਂ ਦਿਖਾਈ । ਪਿਛਲੇ ਕੁੱਝ ਦਹਾਕਿਆਂ ਵਿਚ ਦਾਲਾਂ ਦਾ ਉਤਪਾਦਨ ਘਟਦਾ-ਵਧਦਾ ਰਿਹਾ ।

ਮੁੱਖ ਦਾਲਾਂ ਵਿਚ ਛੋਲੇ, ਅਰਹਰ, ਮੂੰਗੀ, ਮਾਂਹ, ਮਸਰ ਅਤੇ ਮਟਰ ਸ਼ਾਮਲ ਹਨ । ਦਾਲਾਂ ਜ਼ਿਆਦਾ ਵਰਖਾ ਵਾਲੇ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਸਭ ਭਾਗਾਂ ਵਿਚ ਉਗਾਈਆਂ ਜਾਂਦੀਆਂ ਹਨ । ਇਕ ਗੱਲ ਹੋਰ ਮੂੰਗੀ, ਮਾਂਹ ਅਤੇ ਮਸਰ ਹਾੜੀ ਅਤੇ ਸਾਉਣੀ ਦੋਹਾਂ ਮੌਸਮਾਂ ਵਿਚ ਉਗਾਈਆਂ ਜਾਂਦੀਆਂ ਹਨ ।

ਦੇਸ਼ ਵਿਚ ਦਾਲਾਂ ਦੇ ਖੇਤਰਫਲ ਵਿਚ ਵੀ ਵਾਧਾ ਨਹੀਂ ਹੋਇਆ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਦਾਲਾਂ ਵਾਲੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਕਣਕ ਅਤੇ ਚਾਵਲ ਜਿਹੀਆਂ ਫ਼ਸਲਾਂ ਵਿਚ ਲਗਾ ਦਿੱਤਾ ਗਿਆ ਹੈ । ਸਾਲ 1960-61 ਵਿਚ ਦਾਲਾਂ ਦਾ ਉਤਪਾਦਨ 2.6 ਕਰੋੜ ਹੈਕਟੇਅਰ ਭੂਮੀ ‘ਤੇ ਕੀਤਾ ਗਿਆ, ਜੋ 2000-01 ਵਿਚ ਘੱਟ ਕੇ 23 ਕਰੋੜ ਹੈਕਟੇਅਰ ਰਹਿ ਗਿਆ । ਇਸ ਪ੍ਰਕਾਰ ਪਿਛਲੇ 40 ਸਾਲਾਂ ਵਿਚ ਦਾਲਾਂ ਦੇ ਖੇਤਰਫਲ ਵਿਚ 30 ਲੱਖ ਹੈਕਟੇਅਰ ਦੀ ਕਮੀ ਆਈ ਹੈ ।

ਦੇਸ਼ ਵਿਚ ਦਾਲਾਂ ਦਾ ਕੁੱਲ ਉਤਪਾਦਨ 1960-61 ਵਿਚ 1.3 ਕਰੋੜ ਟਨ ਸੀ ਜੋ ਵਧ ਕੇ 2000-01 ਵਿਚ ਕੇਵਲ 1.7 ਕਰੋੜ ਟਨ ਹੀ ਪਹੁੰਚ ਸਕਿਆ ।
ਸੱਚ ਤਾਂ ਇਹ ਹੈ ਕਿ ਦਾਲਾਂ ਦੇ ਨਾ ਤਾਂ ਉਤਪਾਦਨ ਖੇਤਰ ਵਿਚ ਵਾਧਾ ਹੋਇਆ ਹੈ ਅਤੇ ਨਾ ਹੀ ਉਤਪਾਦਨ ਵਿਚ । ਇਹ ਇਕ ਚਿੰਤਾ ਦਾ ਵਿਸ਼ਾ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਬੀਜਾਂ ਦੀ ਖੋਜ ਲਈ ਅਣਥਕ ਅਤੇ ਲਗਾਤਾਰ ਯਤਨ ਕਰੇ ।

ਪ੍ਰਸ਼ਨ 6.
ਤੇਲ-ਬੀਜ ਉਤਪਾਦਕ ਖੇਤਰਫਲ ਵਿਚ ‘ਹਰੀ-ਕ੍ਰਾਂਤੀ ਦੇ ਬਾਅਦ ਆਈ ਘਾਟ ਦੇ ਕਾਰਨਾਂ ‘ਤੇ ਚਾਨਣਾ ਪਾਓ ਅਤੇ ਸਰਕਾਰ ਦੁਆਰਾ ਤੇਲ-ਬੀਜਾਂ ਦੀ ਖੇਤੀ ਨੂੰ ਵਧਾਉਣ ਲਈ ਕੀ ਕਦਮ ਉਠਾਏ ਗਏ ਹਨ ?
ਉੱਤਰ-
ਖੇਤਰਫਲ ਵਿਚ ਘਾਟ ਦੇ ਕਾਰਨ ਤੇਲ-ਬੀਜ ਅਜਿਹੀਆਂ ਫ਼ਸਲਾਂ ਹਨ ਜੋ ਹੋਰ ਫ਼ਸਲਾਂ ਦੇ ਨਾਲ ਉਗਾਈਆਂ ਜਾਂਦੀਆਂ ਹਨ ਅਤੇ ਜੋ ਭੂਮੀ ਦੇ ਉਪਜਾਊਪਨ ਵਿਚ ਵਾਧਾ ਵੀ ਕਰਦੀਆਂ ਹਨ । ਫ਼ਸਲਾਂ ਦੇ ਵਿਗਿਆਨਿਕ ਚੱਕਰ ਵਿਚ ਤੇਲਬੀਜ ਧੁਰੀ ਦਾ ਕੰਮ ਕਰਦੀਆਂ ਹਨ । ਇਸ ਦੇ ਬਾਵਜੂਦ ਅਜਿਹੇ ਖੇਤਰ ਵਿਚ ਕਮੀ ਆਈ ਹੈ ਜਿਸ ਵਿਚ ਤੇਲ-ਬੀਜ ਬੀਜੇ ਜਾਂਦੇ ਹਨ ।

ਹਰੀ ਕ੍ਰਾਂਤੀ ਦੇ ਕਾਰਨ ਪੰਜਾਬ ਵਿਚ ਤੇਲ-ਬੀਜ ਉਤਪਾਦਨ ਖੇਤਰਾਂ ਵਿਚ ਕਮੀ ਆਈ ਹੈ । ਇੱਥੇ ਤੇਲ-ਬੀਜ ਉਤਪਾਦਨ ਖੇਤਰ ਜੋ 1975-76 ਵਿਚ 3.2 ਲੱਖ ਹੈਕਟੇਅਰ ਸੀ, 1990-91 ਤਕ 1.00 ਲੱਖ ਹੈਕਟੇਅਰ ਤਕ ਪਹੁੰਚ ਗਿਆ । ਇਸ ਦੇ ਬਾਅਦ ਇਸ ਵਿਚ ਕੁੱਝ ਵਾਧਾ ਜ਼ਰੂਰ ਹੋਇਆ, ਪਰੰਤੂ ਖੇਤਰਫਲ ਅਸਥਿਰ ਰਿਹਾ । 2000-01 ਵਿਚ ਕੁੱਲ ਉਤਪਾਦਨ ਖੇਤਰਫਲ 2 ਕਰੋੜ, 23 ਲੱਖ ਹੈਕਟੇਅਰ ਸੀ । ਤੇਲ-ਬੀਜ ਉਤਪਾਦਨ ਵਿਚ ਵੀ ਭਾਰੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲਦਾ ਹੈ ।

ਸਰਕਾਰੀ ਯਤਨ-ਤੇਲ-ਬੀਜਾਂ ਦੀ ਖੇਤੀ ਨੂੰ ਵਧਾਉਣ ਲਈ ਸਰਕਾਰ ਕਈ ਕਿਸਮ ਦੇ ਬੀਜਾਂ ਦੀ ਵਿਵਸਥਾ ਕਰ ਰਹੀ ਹੈ । ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਨੂੰ ਤੇਲ-ਬੀਜ ਦੀਆਂ ਚੰਗੀਆਂ ਕੀਮਤਾਂ ਦਾ ਵਿਸ਼ਵਾਸ ਦੇ ਰਹੀ ਹੈ ਤਾਂ ਕਿ ਕਿਸਾਨਾਂ ਦੀ ਤੇਲ-ਬੀਜਾਂ ਦੀ ਖੇਤੀ ਵਿਚ ਰੁਚੀ ਵਧੇ ।

ਪ੍ਰਸ਼ਨ 7.
ਦੇਸ਼ ਵਿਚ ਕਪਾਹ ਦੇ ਉਤਪਾਦਨ ਬਾਰੇ ਵਿਸਥਾਰਪੂਰਵਕ ਲੇਖ ਲਿਖੋ ।
ਉੱਤਰ-
ਭਾਰਤ ਕਪਾਹ ਦੇ ਪੌਦੇ ਦਾ ਮੂਲ ਸਥਾਨ ਹੈ । ਸਿੰਧੂ ਘਾਟੀ ਦੀ ਸਭਿਅਤਾ ਦੇ ਅਧਿਐਨ ਤੋਂ ਇਸ ਗੱਲ ਦੇ ਪ੍ਰਮਾਣ ਮਿਲੇ ਹਨ ਕਿ ਉਸ ਸਮੇਂ ਵੀ ਕਪਾਹ ਦੀ ਪੈਦਾਵਾਰ ਹੁੰਦੀ ਸੀ । ਉਸ ਕਾਲ ਵਿਚ ਇੱਥੋਂ ਦੀ ਕਪਾਹ ਨੂੰ ਬੇਬੀਲੋਨ ਦੇ ਲੋਕ ‘ਸਿੰਧੂ ਅਤੇ ਯੂਨਾਨੀ ਇਸ ਨੂੰ ‘ਜਿੰਦਾਂ ਦੇ ਨਾਂ ਨਾਲ ਪੁਕਾਰਦੇ ਸਨ । ਦੇਸ਼ ਵਿਚ ਕਪਾਹ ਉਤਪਾਦਨ ਦਾ ਵਰਣਨ ਇਸ ਤਰ੍ਹਾਂ ਹੈ| ਕਪਾਹ ਬੇ ਦਰਮਿਆਨੇ ਅਤੇ ਛੋਟੇ ਰੇਸ਼ਿਆਂ ਵਾਲੀ ਹੁੰਦੀ ਹੈ । ਭਾਰਤ ਵਿਚ ਮੁੱਖ ਤੌਰ ‘ਤੇ ਦਰਮਿਆਨੇ ਅਤੇ ਛੋਟੇ ਰੇਸ਼ੇ ਵਾਲੀ ਕਪਾਹ ਉਗਾਈ ਜਾਂਦੀ ਹੈ । ਲੰਬੇ ਰੇਸ਼ੇ ਵਾਲੀ ਕਪਾਹ ਸਿਰਫ਼ ਪੰਜਾਬ ਅਤੇ ਹਰਿਆਣਾ ਵਿਚ ਹੀ ਪੈਦਾ ਹੁੰਦੀ ਹੈ ।

  • ਕਪਾਹ ਦੱਖਣ ਦੇ ਕਾਲੀ ਮਿੱਟੀ ਵਾਲੇ ਖ਼ੁਸ਼ਕ ਭਾਗਾਂ ਵਿਚ ਖੂਬ ਉੱਗਦੀ ਹੈ । ਗੁਜਰਾਤ ਅਤੇ ਮਹਾਂਰਾਸ਼ਟਰ ਦੋ ਮੁੱਖ ਕਪਾਹ ਉਤਪਾਦਕ ਰਾਜ ਹਨ । ਮਹਾਂਰਾਸ਼ਟਰ ਵਿਚ ਕਪਾਹ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ । ਦੂਜੇ ਸਥਾਨ ‘ਤੇ ਗੁਜਰਾਤ ਅਤੇ ਤੀਜੇ ਸਥਾਨ ‘ਤੇ ਪੰਜਾਬ ਦਾ ਨਾਂ ਆਉਂਦਾ ਹੈ ।
  • ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਹੋਰ ਕਪਾਹ ਉਤਪਾਦਕ ਰਾਜ ਹਨ ।
  • ਪਿਛਲੇ ਸਾਲਾਂ ਵਿਚ ਪੰਜਾਬ ਵਿਚ ਕਪਾਹ ਦਾ ਉਤਪਾਦਨ ਖੇਤਰ ਨਿਰੰਤਰ ਵਧ ਰਿਹਾ ਹੈ । ਸਿੱਟੇ ਵਜੋਂ ਕਪਾਹ ਦੇ ਉਤਪਾਦਨ ਵਿਚ ਵੀ ਵਾਧਾ ਹੋਇਆ ਹੈ । ਇਸ ਸਮੇਂ ਪੰਜਾਬ ਵਿਚ ਕਪਾਹ 17 ਲੱਖ ਤੋਂ ਵੀ ਵੱਧ ਗੰਢਾਂ ਦਾ ਉਤਪਾਦਨ ਹੁੰਦਾ ਹੈ ।
  • ਸਾਲ 2000-01 ਵਿਚ ਦੇਸ਼ ਵਿਚ 86 ਲੱਖ ਹੈਕਟੇਅਰ ਭੂਮੀ ‘ਤੇ ਕਪਾਹ ਦੀ ਖੇਤੀ ਕੀਤੀ ਗਈ । ਇਸੇ ਸਾਲ ਕੁੱਲ 97 ਲੱਖ ਗੰਢਾਂ ਦਾ ਉਤਪਾਦਨ ਹੋਇਆ । ਇਨ੍ਹਾਂ ਵਿਚੋਂ ਹਰੇਕ ਗੰਢ ਦਾ ਵਜ਼ਨ 170 ਕਿਲੋ ਗ੍ਰਾਮ ਸੀ ।
  • ਕਪਾਹ ਦੇ ਉਤਪਾਦਨ ਵਿਚ ਉਤਾਰ-ਚੜ੍ਹਾਅ ਕਾਫ਼ੀ ਹੁੰਦਾ ਹੈ । ਇਸ ਦਾ ਕਾਰਨ ਫ਼ਸਲ ਵਿਚ ਹੋਣ ਵਾਲੀਆਂ ਬਿਮਾਰੀਆਂ ਹਨ | ਕਪਾਹ ਦੇ ਮੁੱਲ ਵਿਚ ਹੋਣ ਵਾਲੇ ਪਰਿਵਰਤਨਾਂ ਨਾਲ ਵੀ ਕਪਾਹ ਦੇ ਉਤਪਾਦਨ ਵਿਚ ਉਤਾਰ-ਚੜ੍ਹਾਅ ਆਉਂਦਾ ਰਹਿੰਦਾ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 8.
ਭਾਰਤ ਵਿਚ ਬਾਗਬਾਨੀ ਦੀਆਂ ਮੁੱਖ ਵਿਸ਼ੇਸ਼ਤਾਈਆਂ ਦਾ ਵਰਣਨ ਕਰੋ ।
ਉੱਤਰ-
ਬਾਗਬਾਨੀ ਖੇਤੀ ਤੋਂ ਭਾਵ ਸਬਜ਼ੀਆਂ, ਫੁੱਲਾਂ ਅਤੇ ਫਲਾਂ ਦੀ ਖੇਤੀ ਤੋਂ ਹੈ । ਭਾਰਤ ਦਾ ਫਲ ਅਤੇ ਸਬਜ਼ੀਆਂ ਦੇ ਉਤਪਾਦਨ ਵਿਚ ਸੰਸਾਰ ਵਿਚ ਦੁਸਰਾ ਸਥਾਨ ਹੈ । ਸਾਡੇ ਦੇਸ਼ ਵਿਚ ਫਲਾਂ ਦਾ ਉਤਪਾਦਨ 3.9 ਕਰੋੜ ਟਨ ਅਤੇ ਸਬਜ਼ੀਆਂ ਦਾ ਉਤਪਾਦਨ 6.5 ਕਰੋੜ ਟਨ ਤਕ ਪਹੁੰਚ ਚੁੱਕਾ ਹੈ । ਭਾਰਤ ਵਿਚ ਬਾਗਬਾਨੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-

(1) ਸਾਡੇ ਦੇਸ਼ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਖੇਤੀ ਜਲਵਾਯੂ ਅਵਸਥਾਵਾਂ ਮਿਲਦੀਆਂ ਹਨ । ਇਸ ਲਈ ਇੱਥੇ ਭਿੰਨਭਿੰਨ ਪ੍ਰਕਾਰ ਦੇ ਫਲ, ਸਬਜ਼ੀਆਂ, ਫੁੱਲ, ਮਸਾਲੇ ਅਤੇ ਕਈ ਬਾਗ਼ਬਾਨੀ ਫ਼ਸਲਾਂ ਉਗਾਉਣਾ ਸੰਭਵ ਹੈ ।ਉੱਚੇ ਪਹਾੜੀ ਭਾਗਾਂ ‘ਤੇ ਚਾਹ ਅਤੇ ਕਾਹਵਾ ਉਗਾਇਆ ਜਾਂਦਾ ਹੈ ਤੇ ਸਮੁੰਦਰ ਤਟੀ ਭਾਗਾਂ ਵਿਚ ਨਾਰੀਅਲ ਦੇ ਪੌਦੇ ਉਗਾਏ ਜਾਂਦੇ ਹਨ । ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦੇਸ਼ ਵਿਚ ਭਿੰਨ-ਭਿੰਨ ਪ੍ਰਕਾਰ ਦੀ ਬਾਗ਼ਬਾਨੀ ਖੇਤੀ ਦੀਆਂ ਸੰਭਾਵਨਾਵਾਂ ਹਨ ।

(2) ਕੇਲਾ, ਅੰਬ, ਨਾਰੀਅਲ ਅਤੇ ਕਾਜੂ ਉਤਪਾਦਨ ਵਿਚ ਭਾਰਤ ਦਾ ਸੰਸਾਰ ਵਿਚ ਪਹਿਲਾ ਸਥਾਨ ਹੈ । ਇਸ ਤੋਂ ਇਲਾਵਾ ਮੁਸੱਮੀ, ਸੇਬ, ਸੰਤਰਾ, ਕਿਨੂੰ, ਅਨਾਨਾਸ ਆਦਿ ਦੇ ਉਤਪਾਦਨ ਵਿਚ ਭਾਰਤ ਸੰਸਾਰ ਦੇ ਦਸ ਵੱਡੇ ਉਤਪਾਦਕ ਦੇਸ਼ਾਂ ਵਿਚੋਂ ਇਕ ਹੈ । ਇਸੇ ਪ੍ਰਕਾਰ ਭਾਰਤ ਗੋਭੀ ਉਤਪਾਦਨ ਵਿਚ ਪਹਿਲੇ ਅਤੇ ਆਲੂ, ਟਮਾਟਰ, ਪਿਆਜ਼ ਤੇ ਹਰੇ ਮਟਰ ਉਤਪਾਦਨ ਵਿਚ ਸੰਸਾਰ ਦੇ ਦਸ ਵੱਡੇ ਉਤਪਾਦਕਾਂ ਵਿਚੋਂ ਇਕ ਹੈ ।

(3) ਦੇਸ਼ ਤੋਂ ਹੋਣ ਵਾਲੇ ਕੁੱਲ ਖੇਤੀ ਨਿਰਯਾਤਾਂ ਵਿਚ ਬਾਗਬਾਨੀ ਉਤਪਾਦਾਂ ਦਾ ਹਿੱਸਾ ਲਗਪਗ 25.0 ਪ੍ਰਤੀਸ਼ਤ ਹੈ ।

(4) ਇਹਨਾਂ ਸਾਲਾਂ ਵਿਚ ਫੁੱਲਾਂ ਦੇ ਉਤਪਾਦਨ ਨੂੰ ਭਾਰੀ ਉਤਸ਼ਾਹ ਮਿਲਿਆ ਹੈ । ਇਸ ਦਾ ਮੁੱਖ ਕਾਰਨ ਫੁੱਲਾਂ ਦੀ ਬਾਹਰਲੇ ਦੇਸ਼ਾਂ ਦੀ ਵੱਧਦੀ ਹੋਈ ਮੰਗ ਹੈ । ਫੁੱਲਾਂ ਦੇ ਨਿਰਯਾਤ ਨੂੰ ਵਧਾਉਣ ਲਈ 200 ਨਿਰਯਾਤ-ਮੁਖੀ ਇਕਾਈਆਂ ਨੂੰ ਚੁਣਿਆ ਗਿਆ ਹੈ ।

(5) ਭਾਰਤ ਵਿਚ ਸੇਬ ਦੇ ਉਤਪਾਦਨ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਰਾਜ ਦੇ ਨਾਂ ਸਭ ਤੋਂ ਉੱਪਰ ਹਨ । ਸੰਤਰਿਆਂ ਅਤੇ ਕੇਲਿਆਂ ਦੇ ਉਤਪਾਦਨ ਵਿਚ ਮਹਾਂਰਾਸ਼ਟਰ, ਅੰਬ ਉਤਪਾਦਨ ਵਿਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਮਹਾਂਰਾਸ਼ਟਰ ਅਤੇ ਕਾਜੁ ਉਤਪਾਦਨ ਵਿਚ ਕਰਨਾਟਕ, ਤਾਮਿਲਨਾਡੂ ਤੇ ਕੇਰਲ ਪ੍ਰਮੁੱਖ ਹਨ ।
ਇਸ ਪ੍ਰਕਾਰ ਭਾਰਤ ਬਾਗਾਨੀ ਖੇਤੀ ਵਿਚ ਲਗਾਤਾਰ ਉੱਨਤੀ ਕਰ ਰਿਹਾ ਹੈ ।

IV. ਹੇਠ ਲਿਖਿਆ ਨੂੰ ਨਸ਼ੇ ਦੇ ਦਰਸਾਓ-

1. ਮੁੱਖ ਕਣਕ ਉਤਪਾਦਕ ਖੇਤਰ
2. ਮੁੱਖ ਜਵਾਰ-ਬਾਜਰਾ ਉਤਪਾਦਕ ਖੇਤਰ
3. ਮੁੱਖ ਕਪਾਹ ਉਦਾਪਦਕ ਖੇਤਰ
4. ਮੁੱਖ ਚਾਵਲ ਉਤਪਾਦਕ ਖੇਤਰ
5. ਤੇਲ ਬੀਜ ਪੈਦਾ ਕਰਨ ਵਾਲੇ ਮੁੱਖ ਖੇਤਰ
6. ਗੰਨਾ ਉਤਪਾਦਕ ਖੇਤਰ
7. ਦਾਲਾਂ ਦਾ ਮੁੱਖ ਉਤਪਾਦਕ ਖੇਤਰ
8. ਮੱਕੀ ਪੈਦਾ ਕਰਨ ਵਾਲੇ ਖੇਤਰ ।

PSEB 10th Class Social Science Guide ਭੂਮੀ ਦੀ ਵਰਤੋਂ ਅਤੇ ਖੇਤੀਬਾੜੀ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਵਣ ਹੜਾਂ ਨੂੰ ਕਿਸ ਤਰ੍ਹਾਂ ਨਿਯੰਤਰਿਤ ਕਰਦੇ ਹਨ ?
ਉੱਤਰ-
ਵਣ ਵਰਖਾ ਦੇ ਜਲ ਨੂੰ ਭੂਮੀ ਦੇ ਅੰਦਰ ਰਿਸਣ ਵਿਚ ਸਹਾਇਤਾ ਕਰਦੇ ਹਨ ਅਤੇ ਧਰਾਤਲ ਤੇ ਜਲ ਦੇ ਪ੍ਰਵਾਹ ਨੂੰ ਮੰਦ ਕਰ ਦਿੰਦੇ ਹਨ ।

ਪ੍ਰਸ਼ਨ 2.
ਵਣਾਂ ਦੇ ਵਾਧੇ ਨਾਲ ਸੋਕੇ ਦੀ ਸਮੱਸਿਆ ‘ਤੇ ਕਿਵੇਂ ਨਿਯੰਤਰਨ ਪਾਇਆ ਜਾ ਸਕਦਾ ਹੈ ?
ਉੱਤਰ-
ਵਣ ਵਰਖਾ ਦੀ ਮਾਤਰਾ ਵਿਚ ਵਾਧਾ ਕਰਦੇ ਹਨ ।

ਪ੍ਰਸ਼ਨ 3.
ਬੰਜਰ ਭੂਮੀ ਦਾ ਕੀ ਅਰਥ ਹੈ ?
ਉੱਤਰ-
ਬੰਜਰ ਭੁਮੀ ਉਹ ਭੁਮੀ ਹੈ ਜਿਸ ਦਾ ਇਸ ਸਮੇਂ ਉਪਯੋਗ ਨਹੀਂ ਹੋ ਰਿਹਾ ।

ਪ੍ਰਸ਼ਨ 4.
ਮਨੁੱਖ ਕਿਹੜੇ ਦੋ ਢੰਗਾਂ ਨਾਲ ਬੰਜਰ ਭੂਮੀ ਦਾ ਖੇਤਰ ਵਧਾਉਂਦਾ ਹੈ ?
ਉੱਤਰ-

  1. ਬਹੁਤੀ ਚਰਾਈ ਨਾਲ ।
  2. ਵਣਾਂ ਦੇ ਵਿਨਾਸ਼ ਦੁਆਰਾ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 5.
ਭਾਰਤ ਵਿਚ ਭੂਮੀ ਦੀ ਮੰਗ ਕਿਉਂ ਵਧਦੀ ਜਾ ਰਹੀ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਵਧਦੀ ਹੋਈ ਜਨਸੰਖਿਆ ਦੇ ਕਾਰਨ ਭਾਰਤ ਵਿਚ ਭੂਮੀ ਦੀ ਮੰਗ ਵਧ ਰਹੀ ਹੈ ।

ਪ੍ਰਸ਼ਨ 6.
ਭਾਰਤ ਵਿਚ ਮਿੱਟੀ ਦਾ ਕੁਦਰਤੀ ਉਪਜਾਊਪਨ ਕਿਉਂ ਘੱਟ ਹੁੰਦਾ ਜਾ ਰਿਹਾ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਵਟਾਂ ਅਤੇ ਚਰਾਗਾਹਾਂ ਦੀ ਕਮੀ ਦਾ ਮਿੱਟੀ ਦੇ ਕੁਦਰਤੀ ਉਪਜਾਊਪਨ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ।

ਪ੍ਰਸ਼ਨ 7.
ਭਾਰਤ ਵਿਚ ਜੋਤਾਂ ਨੂੰ ਆਰਥਿਕ ਪੱਖੋਂ ਲਾਭਕਾਰੀ ਬਣਾਉਣ ਦਾ ਕੋਈ ਇਕ ਉਪਾਅ ਦੱਸੋ।
ਉੱਤਰ-
ਜੋੜਾਂ ਦੀ ਚੱਕਬੰਦੀ ਕੀਤੀ ਜਾਵੇ ਅਤੇ ਜੁਤਾਈ ਸਹਿਕਾਰਤਾ ਦੇ ਆਧਾਰ ‘ਤੇ ਕੀਤੀ ਜਾਵੇ ।

ਪ੍ਰਸ਼ਨ 8.
ਖੁਸ਼ਕ ਖੇਤੀ ਵਿਚ ਵੱਟਾਂ ਬਨਾਉਣਾ ਅਤੇ ਸਮੁੱਚ ਰੇਖੀ ਜੁਤਾਈ ਦਾ ਕੀ ਮਹੱਤਵ ਹੈ ?
ਉੱਤਰ-
ਇਸ ਨਾਲ ਮਿੱਟੀ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਭੂਮੀ ਦਾ ਕਟਾਅ ਵੀ ਨਹੀਂ ਹੁੰਦਾ ।

ਪ੍ਰਸ਼ਨ 9.
ਭਾਰਤ ਵਿਚ ਮਿੱਟੀ ਦੇ ਉਪਜਾਊਪਣ ਨੂੰ ਬਣਾਈ ਰੱਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਭਾਰਤ ਵਿਚ ਮਿੱਟੀ ਦੇ ਉਪਜਾਊਪਣ ਨੂੰ ਬਣਾਈ ਰੱਖਣ ਲਈ ਹਰੀ ਅਤੇ ਗੋਬਰ ਜਿਹੀਆਂ ਜੈਵਿਕ ਖਾਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 10.
ਖੇਤੀ ਮੁੱਲ ਆਯੋਗ ਦਾ ਕੀ ਕਾਰਜ ਹੈ ?
ਉੱਤਰ-
ਖੇਤੀ ਮੁੱਲ ਆਯੋਗ ਉਪਜਾਂ ਦੇ ਲਾਭਕਾਰੀ ਮੁੱਲ ਨਿਰਧਾਰਿਤ ਕਰਦਾ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 11.
ਭਾਰਤ ਦੀਆਂ ਦੋ ਪ੍ਰਮੁੱਖ ਖੇਤੀਬਾੜੀ ਰੁੱਤਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਮੁੱਖ ਰੂਪ ਨਾਲ ਦੋ ਖੇਤੀਬਾੜੀ ਰੁੱਤਾਂ ਹਨ ਖ਼ਰੀਫ ਅਤੇ ਰਬੀ ।

ਪ੍ਰਸ਼ਨ 12.
ਡੈਲਟਾ ਪ੍ਰਦੇਸ਼ ਚਾਵਲ ਦੀ ਖੇਤੀ ਲਈ ਉੱਤਮ ਕਿਉਂ ਹੈ ?
ਉੱਤਰ-
ਡੈਲਟਾ ਪ੍ਰਦੇਸ਼ਾਂ ਦੀ ਮਿੱਟੀ ਬਹੁਤ ਉਪਜਾਊ ਹੈ ਜਿਹੜੀ ਚਾਵਲ ਦੀ ਖੇਤੀ ਦੇ ਅਨੁਕੂਲ ਹੈ ।

ਪ੍ਰਸ਼ਨ 13.
ਭਾਰਤ ਵਿਚ ਕਣਕ ਉਤਪਾਦਕ ਤਿੰਨ ਮੁੱਖ ਰਾਜਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਕਣਕ ਦੇ ਮੁੱਖ ਉਤਪਾਦਕ ਰਾਜ ਹਨ ।

ਪ੍ਰਸ਼ਨ 14.
ਕੋਈ ਦੋ ਦੁਧਾਰੂ ਪਸ਼ੂਆਂ ਦੇ ਨਾਂ ਲਿਖੋ ।
ਉੱਤਰ-
ਗਾਂ ਅਤੇ ਬੱਕਰੀ ।

ਪ੍ਰਸ਼ਨ 15. ਭਾਰਤ ਵਿਚ ਦਾਲਾਂ ਦੀ ਖੇਤੀ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦ ਲਿਖੋ ।
ਉੱਤਰ-
ਦਾਲਾਂ ਭਾਰਤ ਦੀ ਸ਼ਾਕਾਹਾਰੀ ਜਨਤਾ ਲਈ ਪ੍ਰੋਟੀਨ ਦਾ ਮੁੱਖ ਸਾਧਨ ਹਨ ।

ਪ੍ਰਸ਼ਨ 16.
ਤੇਲ ਬੀਜ ਕੀ ਹਨ ?
ਉੱਤਰ-
ਉਹ ਬੀਜ ਜਿਨ੍ਹਾਂ ਤੋਂ ਤੇਲ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਤਿਲਹਨ (ਤੇਲ ਬੀਜ) ਕਹਿੰਦੇ ਹਨ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 17.
ਭਾਰਤ ਵਿਚ ਚਾਹ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲੇ ਰਾਜਾਂ ਦੇ ਨਾਂ ਦੱਸੋ ।
ਉੱਤਰ-
ਆਸਾਮ ਅਤੇ ਪੱਛਮੀ ਬੰਗਾਲ ਚਾਹ ਦੇ ਮੁੱਖ ਉਤਪਾਦਕ ਰਾਜ ਹਨ ।

ਪ੍ਰਸ਼ਨ 18.
ਭਾਰਤ ਦੇ ਦੋ ਪ੍ਰਮੁੱਖ ਕਪਾਹ ਉਤਪਾਦਕ ਰਾਜ ਕਿਹੜੇ ਹਨ ?
ਉੱਤਰ-
ਭਾਰਤ ਦੇ ਦੋ ਪ੍ਰਮੁੱਖ ਕਪਾਹ ਉਤਪਾਦਕ ਰਾਜ ਗੁਜਰਾਤ ਅਤੇ ਮਹਾਂਰਾਸ਼ਟਰ ਹਨ ।

ਪ੍ਰਸ਼ਨ 19.
ਭਾਰਤ ਦੇ ਮਹਾਂਦੀਪੀ ਨਾਲ ਲਗਦੇ ਤੱਟ ਵਿਚ ਪ੍ਰਸਿੱਧ ਮੱਛੀ ਖੇਤਰ ਕਿਉਂ ਪਾਏ ਜਾਂਦੇ ਹਨ ?
ਉੱਤਰ-
ਭਾਰਤ ਦੇ ਮਹਾਂਦੀਪੀ ਨਾਲ ਲਗਦੇ ਤੱਟ ਵਿਚ ਸਮੁੰਦਰੀ ਧਾਰਾਵਾਂ ਚਲਦੀਆਂ ਹਨ ਅਤੇ ਇੱਥੇ ਵੱਡੀਆਂ-ਵੱਡੀਆਂ ਨਦੀਆਂ ਮੱਛੀਆਂ ਦੇ ਭੋਜਨ ਪਦਾਰਥ ਲਿਆ ਕੇ ਜਮਾਂ ਕਰਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 20.
ਭਾਰਤ ਦੇ ਸੁੰਦਰ-ਵਣ ਖੇਤਰ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਸੁੰਦਰ-ਵਣ ਖੇਤਰ ਵਿਚ ਮੈਨਗੋਵ ਜਾਤੀ ਦੇ ਸੁੰਦਰੀ ਦਰੱਖਤ ਪਾਏ ਜਾਂਦੇ ਹਨ । ਜਿਨ੍ਹਾਂ ਦੀ ਲੱਕੜੀ ਤੋਂ ਕਿਸ਼ਤੀਆਂ ਅਤੇ ਬਕਸੇ ਬਣਾਏ ਜਾਂਦੇ ਹਨ ।

ਪ੍ਰਸ਼ਨ 21.
ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ-
ਭਾਰਤ ਦਾ ਕੁੱਲ ਖੇਤਰਫਲ ਲਗਪਗ 32.8 ਲੱਖ ਵਰਗ ਕਿ. ਮੀ. ਹੈ ।

ਪ੍ਰਸ਼ਨ 22.
ਜਿਹੜੀ ਪਰਤੀ ਭੂਮੀ ਨੂੰ ਸਿਰਫ਼ ਇਕ ਹੀ ਸਾਲ ਲਈ ਖਾਲੀ ਛੱਡਿਆ ਜਾਂਦਾ ਹੈ, ਉਸਨੂੰ ਕੀ ਆਖਦੇ ਹਨ ?
ਉੱਤਰ-
ਚਾਲੁ ਪਰਤੀ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 23.
ਭਾਰਤ ਵਿਚ ਕੁੱਲ ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਤੇ ਖੇਤੀ ਕੀਤੀ ਜਾਂਦੀ ਹੈ ?
ਉੱਤਰ-
56 ਪ੍ਰਤੀਸ਼ਤ ।

ਪ੍ਰਸ਼ਨ 24.
ਪੰਜਾਬ ਦਾ ਕੁੱਲ ਸ਼ੁੱਧ ਬੀਜਿਆ ਗਿਆ ਖੇਤਰ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
82.2 ਪ੍ਰਤੀਸ਼ਤ ।

ਪ੍ਰਸ਼ਨ 25.
ਦੇਸ਼ ਦੀ ਕੁੱਲ ਰਾਸ਼ਟਰੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਖੇਤਰ ਤੋਂ ਪ੍ਰਾਪਤ ਹੁੰਦਾ ਹੈ ?
ਉੱਤਰ-
29 ਪ੍ਰਤੀਸ਼ਤ ।

ਪ੍ਰਸ਼ਨ 26.
ਭਾਰਤੀ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ?
ਉੱਤਰ-
ਜਨਸੰਖਿਆ ਦਾ ਭਾਰੀ ਦਬਾਅ ।

ਪ੍ਰਸ਼ਨ 27.
ਪੰਜਾਬ ਵਿਚ ਮਿੱਟੀ ਦਾ ਜਲ ਸੰਤਿਤ ਅਤੇ ਲਵਣਤਾ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਧੇਰੇ ਸਿੰਜਾਈ ।

ਪ੍ਰਸ਼ਨ 28.
‘ਜਾਇਦੇ ਦੀਆਂ ਕਿਸੇ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਤਰਬੂਜ਼ ਅਤੇ ਕਕੜੀ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 29.
ਭਾਰਤ ਦੀ ਸਭ ਤੋਂ ਮਹੱਤਵਪੂਰਨ ਖਾਧ-ਅੰਨ ਫ਼ਸਲ ਕਿਹੜੀ ਹੈ ?
ਉੱਤਰ-
ਚੌਲ ।

ਪ੍ਰਸ਼ਨ 30.
ਭਾਰਤ ਵਿਚ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ?
ਉੱਤਰ-
ਪੱਛਮੀ ਬੰਗਾਲ ।

ਪ੍ਰਸ਼ਨ 31.
ਭਾਰਤ ਦੀ ਦੂਸਰੀ ਮਹੱਤਵਪੂਰਨ ਖਾਧ-ਅੰਨ ਫ਼ਸਲ ਕਿਹੜੀ ਹੈ ?
ਉੱਤਰ-
ਕਣਕ ।

ਪ੍ਰਸ਼ਨ 32.
ਪ੍ਰਤੀ ਹੈਕਟੇਅਰ ਕਣਕ ਉਤਪਾਦਨ ਅਤੇ ਕੇਂਦਰੀ ਭੰਡਾਰ ਨੂੰ ਕਣਕ ਦੇਣ ਵਿਚ ਪੰਜਾਬ ਦਾ ਦੇਸ਼ ਵਿਚ ਕਿਹੜਾ ਸਥਾਨ ਹੈ ?
ਉੱਤਰ-
ਪਹਿਲਾ ।

ਪ੍ਰਸ਼ਨ 33.
ਮੱਕਾ ਮੂਲ ਰੂਪ ਨਾਲ ਕਿਹੜੇ ਦੇਸ਼ ਦੀ ਫ਼ਸਲ ਹੈ ?
ਉੱਤਰ-
ਅਮਰੀਕਾ ਦੀ ।

ਪ੍ਰਸ਼ਨ 34.
ਸੰਸਾਰ ਵਿਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 35.
ਦੇਸ਼ ਵਿਚ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਵਧੇਰੇ ਵਾਧਾ ਲਿਆਉਣ ਵਾਲੀ ਲਹਿਰ ਨੂੰ ਕਿਹੜੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਕ੍ਰਾਂਤੀ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 36.
ਭਾਰਤ ਦੀਆਂ ਤਿੰਨ ਰੇਸ਼ੇਦਾਰ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਪਾਹ, ਜੁਟ ਅਤੇ ਉੱਨ ।

ਪ੍ਰਸ਼ਨ 37.
ਗੰਨੇ ਦਾ ਮੂਲ ਸਥਾਨ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 38.
ਗੰਨੇ ਦੇ ਉਤਪਾਦਨ ਵਿਚ ਭਾਰਤ ਦਾ ਵਿਸ਼ਵ ਵਿਚ ਕਿਹੜਾ ਸਥਾਨ ਹੈ ?
ਉੱਤਰ-
ਪਹਿਲਾ ।

ਪ੍ਰਸ਼ਨ 39.
ਖੇਤੀਬਾੜੀ ਪਰਿਸਥਿਤਿਕੀ ਤੰਤਰ ਕਿਵੇਂ ਬਣਦਾ ਹੈ ?
ਉੱਤਰ-
ਖੇਤੀਬਾੜੀ ਪਰਿਸਥਿਤਿਕੀ ਤੰਤਰ ਖੇਤ, ਕਿਸਾਨ ਅਤੇ ਉਸਦੇ ਪਸ਼ੂਆਂ ਦੇ ਮੇਲ ਤੋਂ ਬਣਦਾ ਹੈ ।

ਪ੍ਰਸ਼ਨ 40.
ਸੇਬ ਉਤਪਾਦਨ ਵਿਚ ਭਾਰਤ ਦੇ ਕਿਹੜੇ ਦੋ ਰਾਜ ਸਭ ਤੋਂ ਅੱਗੇ ਹਨ ?
ਉੱਤਰ-
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 41.
ਭਾਰਤ ਵਿਚ ਸਭ ਤੋਂ ਵਧੇਰੇ ਪਸ਼ੂਧਨ ਕਿਹੜੇ ਰਾਜ ਵਿਚ ਹੈ ?
ਉੱਤਰ-
ਉੱਤਰ-ਪ੍ਰਦੇਸ਼ ਵਿਚ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

II. ਖ਼ਾਲੀ ਥਾਂਵਾਂ ਭਰੋ-

1. ਮਨੁੱਖ ਵਣਾਂ ਦੇ ਵਿਨਾਸ਼ ਅਤੇ ਅਤਿ ਦੀ ਚਰਾਈ ਨਾਲ ………………………. ਭੂਮੀ ਦਾ ਖੇਤਰ ਵਧਾਉਂਦਾ ਹੈ ।
ਉੱਤਰ-
ਬੰਜਰ

2. ਖਰੀਫ਼ ਅਤੇ …………………… ਭਾਰਤ ਦੀਆਂ ਦੋ ਮੁੱਖ ਖੇਤੀ ਰੁੱਤਾਂ ਹਨ ।
ਉੱਤਰ-
ਬੀ

3. ਭਾਰਤ ਵਿਚ ……………………. ਅਤੇ ਅਸਾਮ ਚਾਹ ਦੇ ਦੋ ਮੁੱਖ ਉਤਪਾਦਕ ਰਾਜ ਹਨ ।
ਉੱਤਰ-
ਪੱਛਮੀ ਬੰਗਾਲ

4. …………………….. ਭਾਰਤ ਦਾ ਮੁੱਖ ਕਪਾਹ ਉਤਪਾਦਕ ਰਾਜ ਹੈ ।
ਉੱਤਰ-
ਮਹਾਂਰਾਸ਼ਟਰ

5. ਚਾਲੂ ਪਰਤੀ ਭੂਮੀ ਨੂੰ ਸਿਰਫ …………………. ਸਾਲ ਲਈ ਖ਼ਾਲੀ ਛੱਡਿਆ ਜਾਂਦਾ ਹੈ ।
ਉੱਤਰ-
ਇਕ

6. ਦੇਸ਼ ਦੀ ਕੁੱਲ ਰਾਸ਼ਟਰੀ ਆਮਦਨ ਦਾ ………………………. ਪ੍ਰਤੀਸ਼ਤ ਹਿੱਸਾ ਖੇਤੀ ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
29

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

7. ਦੇਸ਼ ਵਿਚ ਕਣਕ ਅਤੇ ਚੌਲ ਦੇ ਉਤਪਾਦਨ ਵਿਚ ਸਭ ਤੋਂ ਜ਼ਿਆਦਾ ਵਾਧਾ ਲਿਆਉਣ ਵਾਲੀ ਲਹਿਰ ਨੂੰ ……………………. ਕਿਹਾ ਜਾਂਦਾ ਹੈ ।
ਉੱਤਰ-
ਹਰੀ ਕ੍ਰਾਂਤੀ

8. …………………….. ਗੰਨੇ ਦਾ ਮੂਲ ਸਥਾਨ ਹੈ ।
ਉੱਤਰ-
ਭਾਰਤ

9. ਫਲਾਂ ਵਿਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ …………………. ਦਾ ਉਤਪਾਦਨ ਸਭ ਤੋਂ ਵੱਧ ਹੈ ।
ਉੱਤਰ-
ਸੇਬ

10. ……………………….. ਰਾਜ ਵਿਚ ਸਭ ਤੋਂ ਵੱਧ ਪਸ਼ੂ ਧਨ ਹੈ ।
ਉੱਤਰ-
ਉੱਤਰ ਪ੍ਰਦੇਸ਼

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦੇ ਮੁੱਖ ਕਪਾਹ ਉਤਪਾਦਕ ਰਾਜ ਹਨ-
(A) ਗੁਜਰਾਤ ਅਤੇ ਮਹਾਂਰਾਸ਼ਟਰ
(B) ਪੰਜਾਬ ਅਤੇ ਰਾਜਸਥਾਨ
(C) ਬਿਹਾਰ ਅਤੇ ਗੁਜਰਾਤ
(D) ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ।
ਉੱਤਰ-
(A) ਗੁਜਰਾਤ ਅਤੇ ਮਹਾਂਰਾਸ਼ਟਰ

ਪ੍ਰਸ਼ਨ 2.
ਭਾਰਤ ਦਾ ਕੁੱਲ ਖੇਤਰਫਲ ਹੈ-
(A) 62.8 ਲੱਖ ਵਰਗ ਕਿਲੋਮੀਟਰ
(B) 42.8 ਲੱਖ ਵਰਗ ਕਿਲੋਮੀਟਰ
(C) 32.8 ਲੱਖ ਵਰਗ ਕਿਲੋਮੀਟਰ
(D) 23.8 ਲੱਖ ਵਰਗ ਕਿਲੋਮੀਟਰ ।
ਉੱਤਰ-
(C) 32.8 ਲੱਖ ਵਰਗ ਕਿਲੋਮੀਟਰ

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 3.
ਪੰਜਾਬ ਦਾ ਕੁੱਲ ਸ਼ੁੱਧ ਬੀਜਿਆ ਗਿਆ ਖੇਤਰ ਹੈ-
(A) 92.2 ਪ੍ਰਤੀਸ਼ਤ
(B) 60.2 ਪ੍ਰਤੀਸ਼ਤ
(C) 72.2 ਪ੍ਰਤੀਸ਼ਤ
(D) 82.2 ਪ੍ਰਤੀਸ਼ਤ ।
ਉੱਤਰ-
(D) 82.2 ਪ੍ਰਤੀਸ਼ਤ ।

ਪ੍ਰਸ਼ਨ 4.
ਭਾਰਤ ਦੀ ਸਭ ਤੋਂ ਮਹੱਤਵਪੂਰਨ ਖਾਧ-ਅੰਨ ਫ਼ਸਲ ਹੈ-
(A) ਕਣਕ
(B) ਮੱਕਾ
(C) ਚੌਲ
(D) ਬਾਜਰਾ ।
ਉੱਤਰ-
(C) ਚੌਲ

ਪ੍ਰਸ਼ਨ 5.
ਭਾਰਤ ਵਿਚ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ-
(A) ਪੱਛਮੀ ਬੰਗਾਲ
(B) ਉੱਤਰ ਪ੍ਰਦੇਸ਼
(C) ਪੰਜਾਬ
(D) ਮਹਾਂਰਾਸ਼ਟਰ ।
ਉੱਤਰ-
(A) ਪੱਛਮੀ ਬੰਗਾਲ

ਪ੍ਰਸ਼ਨ 6.
ਭਾਰਤ ਦੀ ਦੂਸਰੀ ਮਹੱਤਵਪੂਰਨ ਖਾਧ-ਅੰਨ ਫ਼ਸਲ ਹੈ-
(A) ਚੌਲ
(B) ਕਣਕ
(C) ਮੱਕਾ
(D) ਬਾਜਰਾ ।
ਉੱਤਰ-
(B) ਕਣਕ

ਪ੍ਰਸ਼ਨ 7.
ਪ੍ਰਤੀ ਹੈਕਟੇਅਰ ਕਣਕ ਉਤਪਾਦਨ ਵਿਚ ਪੰਜਾਬ ਦਾ ਦੇਸ਼ ਵਿਚ ਸਥਾਨ ਹੈ-
(A) ਦੂਸਰਾ
(B) ਤੀਸਰਾ
(C) ਪਹਿਲਾ
(D) ਚੌਥਾ ।
ਉੱਤਰ-
(C) ਪਹਿਲਾ

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

IV. ਸਹੀ-ਗਲਤ ਕਥਨ-

ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤ ਦੇ ਜੰਗਲਾਂ ਦਾ ਖੇਤਰਫਲ ਵਿਗਿਆਨਿਕ ਆਦਰਸ਼ ਤੋਂ ਬਹੁਤ ਘੱਟ ਹੈ ।
2. ਭਾਰਤੀ ਖੇਤੀ ਉੱਤੇ ਜਨਸੰਖਿਆ, ਜ਼ਿਆਦਾ ਜਨਸੰਖਿਆ ਘਣਤਾ ਦਾ ਕੋਈ ਪ੍ਰਭਾਵ ਨਹੀਂ ਹੈ ।
3. ਹਰੀ ਕ੍ਰਾਂਤੀ ਦੇ ਬਾਅਦ ਅਪਣਾਇਆ ਗਿਆ ਫ਼ਸਲ-ਚੱਕਰ ਆਰਥਿਕ ਦ੍ਰਿਸ਼ਟੀ ਤੋਂ ਜ਼ਿਆਦਾ ਲਾਭਕਾਰੀ ਹੈ ।
4. ਕਣਕ ਦੇਸ਼ ਦੀ ਪਹਿਲੀ ਮਹੱਤਵਪੂਰਨ ਖਾਦ ਫ਼ਸਲ ਹੈ ।
5. ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਉਪਭੋਗਤਾ ਦੇਸ਼ ਹੈ ।
ਉੱਤਰ-
1. √
2. ×
3. √
4. ×
5. ×

V. ਸਹੀ-ਮਿਲਾਨ ਕਰੋ-

1. ਉਹ ਜ਼ਮੀਨ ਜਿਸ ਉੱਤੇ ਹਰ ਸਾਲ ਫ਼ਸਲ ਨਹੀਂ ਉਗਾਈ ਜਾਂਦੀ ਰੱਬੀ
2. ਚਾਵਲ, ਜਵਾਰ, ਬਾਜਰਾ, ਮੱਕਾ ਤਿਲਹਨ
3. ਕਣਕ, ਜੌਂ, ਛੋਲੇ, ਸਗੋਂ ਖ਼ਰੀਫ਼
4. ਮੂੰਗਫਲੀ, ਸਰੋਂ, ਤੋਰੀਆ, ਬਿਨੌਲਾ ਪਤੀ ।

ਉੱਤਰ-

1. ਉਹ ਜ਼ਮੀਨ ਜਿਸ ਉੱਤੇ ਹਰ ਸਾਲ ਫ਼ਸਲ ਨਹੀਂ ਉਗਾਈ ਜਾਂਦੀ ਪਰਤੀ,
2. ਚਾਵਲ, ਜਵਾਰ, ਬਾਜਰਾ, ਮੱਕਾ ਖ਼ਰੀਫ਼,
3. ਕਣਕ, ਜੌਂ, ਛੋਲੇ, ਸਰੋਂ ਰੱਬੀ,
4. ਮੂੰਗਫਲੀ, ਸਰੋਂ, ਤੋਰੀਆ, ਬਿਨੌਲਾ ਤਿਲਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਖੇਤੀ ਯੋਗ ਭੂਮੀ ਦੀ ਪ੍ਰਤੀ ਵਿਅਕਤੀ ਪ੍ਰਾਪਤੀ ਔਸਤ ਜਨਸੰਖਿਆ ਘਣਤਾ ਨਾਲੋਂ ਅਧਿਕ ਸਾਰਥਕ ਕਿਵੇਂ ਹੈ ?
ਉੱਤਰ-
ਖੇਤੀ ਯੋਗ ਭੂਮੀ ਦੀ ਪ੍ਰਾਪਤੀ ਤੋਂ ਭਾਵ ਇਹ ਹੈ ਕਿ ਸਾਡੇ ਦੇਸ਼ ਵਿਚ ਹਰੇਕ ਵਿਅਕਤੀ ਦੇ ਹਿੱਸੇ ਵਿਚ ਔਸਤ ਰੂਪ ਵਿਚ ਕਿੰਨੀ ਖੇਤੀ ਯੋਗ ਭੂਮੀ ਆਉਂਦੀ ਹੈ । ਇਸ ਨੂੰ ਦੇਸ਼ ਦੀ ਕੁੱਲ ਖੇਤੀ ਯੋਗ ਭੂਮੀ ਨੂੰ ਦੇਸ਼ ਦੀ ਕੁੱਲ ਜਨਸੰਖਿਆ ਨਾਲ ਭਾਗ ਦੇ ਕੇ ਜਾਣਿਆ ਜਾ ਸਕਦਾ ਹੈ । ਇਸ ਗਣਨਾ ਦੇ ਅਨੁਸਾਰ ਸਾਡੇ ਦੇਸ਼ ਵਿਚ ਖੇਤੀ ਯੋਗ ਭੂਮੀ ਦੀ ਪਤੀ ਵਿਅਕਤੀ ਪ੍ਰਾਪਤੀ 0.17 ਹੈਕਟੇਅਰ ਦੇ ਲਗਪਗ ਹੈ । ਇਹ ਇਕ ਚੰਗਾ ਲੱਛਣ ਹੈ ਕਿਉਂਕਿ ਸਾਡੇ ਦੇਸ਼ ਵਿਚ ਔਸਤ ਜਨਸੰਖਿਆ ਘਣਤਾ ਬਹੁਤ ਜ਼ਿਆਦਾ (382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ) ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਖੇਤੀ ਯੋਗ ਭੂਮੀ ਦੀ ਪ੍ਰਾਪਤੀ ਇੱਥੋਂ ਦੀ ਔਸਤ ਜਨਸੰਖਿਆ ਘਣਤਾ ਤੋਂ ਵਧੇਰੇ ਸਾਰਥਕ ਹੈ ।

ਪ੍ਰਸ਼ਨ 2.
ਕਿਸੇ ਦੇਸ਼ ਦੇ ਭੂਮੀ ਉਪਯੋਗ ਦੇ ਰੂਪ ਨੂੰ ਜਾਨਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਦੇਸ਼ ਦੇ ਭੂਮੀ ਉਪਯੋਗ ਦੇ ਰੂਪ ਨੂੰ ਜਾਨਣਾ ਹੇਠ ਲਿਖੀਆਂ ਗੱਲਾਂ ਦੇ ਕਾਰਨ ਜ਼ਰੂਰੀ ਹੈ :

  1. ਇਸ ਨਾਲ ਭੂਮੀ ਦੇ ਉਪਯੋਗ ਵਿਚ ਸੰਤੁਲਨ ਪੈਦਾ ਕੀਤਾ ਜਾ ਸਕਦਾ ਹੈ ।
  2. ਵੱਖ-ਵੱਖ ਭੁਮੀ ਖੇਤਰਾਂ ਦੀ ਉਤਪਾਦਨ ਖਮਤਾ ਦਾ ਪਤਾ ਲਾਇਆ ਜਾ ਸਕਦਾ ਹੈ ।
  3. ਲੋੜ ਅਨੁਸਾਰ ਭੂਮੀ ਉਪਯੋਗ ਵਿਚ ਪਰਿਵਰਤਨ ਕੀਤਾ ਜਾ ਸਕਦਾ ਹੈ ।
  4. ਬੰਜਰ ਭੂਮੀ ਅਤੇ ਪਰਤੀ ਭੂਮੀ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 3.
ਭਾਰਤ ਵਿਚ ਭੂਮੀ ਉਪਯੋਗ ਦੇ ਪਾਰੁਪ ਦੀ ਸਭ ਤੋਂ ਸੰਤੋਸ਼ਜਨਕ ਵਿਸ਼ੇਸ਼ਤਾ ਕੀ ਹੈ ? ਇਸ ਦੀਆਂ ਅਸੰਤੋਸ਼ਜਨਕ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਸੰਤੋਸ਼ਜਨਕ ਵਿਸ਼ੇਸ਼ਤਾਵਾਂ – ਭਾਰਤ ਵਿਚ ਭੂਮੀ ਦੇ ਉਪਯੋਗ ਦੀ ਸੰਤੋਸ਼ਜਨਕ ਵਿਸ਼ੇਸ਼ਤਾ ਇਹ ਹੈ ਕਿ ਦੇਸ਼ ਵਿਚ ਸ਼ੁੱਧ ਬੀਜੇ ਗਏ ਖੇਤਰ ਦਾ ਵਿਸਥਾਰ ਹੋ ਰਿਹਾ ਹੈ । ਪਿਛਲੇ ਤਿੰਨ ਦਹਾਕਿਆਂ ਵਿਚ ਇਸ ਵਿਚ 2.2 ਕਰੋੜ ਹੈਕਟੇਅਰ ਦਾ ਵਾਧਾ ਹੋਇਆ ਹੈ । ਸਿੱਟੇ ਵਜੋਂ ਅੱਜ-ਕਲ ਇਹ ਖੇਤਰ 16.2 ਕਰੋੜ ਹੈਕਟੇਅਰ ਹੋ ਗਿਆ ਹੈ । ਇਹ ਕੁੱਲ ਖੇਤੀ ਖੇਤਰ ਦਾ 47.7 ਪ੍ਰਤੀਸ਼ਤ ਹੈ ।

ਅਸੰਤੋਸ਼ਜਨਕ ਵਿਸ਼ੇਸ਼ਤਾਵਾਂ – ਭਾਰਤ ਵਿਚ ਭੂਮੀ ਉਪਯੋਗ ਦੇ ਰੂਪ ਦੀਆਂ ਹੇਠ ਲਿਖੀਆਂ ਅਸੰਤੋਸ਼ਜਨਕ ਵਿਸ਼ੇਸ਼ਤਾਵਾਂ ਹਨ-

  1. ਭਾਰਤ ਵਿਚ ਵਣ ਖੇਤਰ ਬਹੁਤ ਘੱਟ ਹੈ । ਇੱਥੇ ਕੇਵਲ 22.7 ਪ੍ਰਤੀਸ਼ਤ ਭੂਮੀ ਤੇ ਵਣ ਹਨ । ਪਰੰਤੂ ਆਤਮ-ਨਿਰਭਰ ਅਰਥ-ਵਿਵਸਥਾ ਅਤੇ ਉੱਚਿਤ ਪਰਿਸਥਿਤਿਕ ਸੰਤੁਲਨ ਦੇ ਲਈ ਦੇਸ਼ ਦੇ ਇਕ-ਤਿਹਾਈ ਖੇਤਰ ਵਿਚ ਵਣਾਂ ਦਾ ਹੋਣਾ ਜ਼ਰੂਰੀ ਹੈ ।
  2. ਭਾਰਤ ਵਿਚ ਚਰਾਗਾਹ ਖੇਤਰ ਵੀ ਬਹੁਤ ਘੱਟ ਹੈ ।

ਪ੍ਰਸ਼ਨ 4.
ਸੰਨੂਵੀ ਜ਼ਮੀਨ ਅਤੇ ਬੰਜਰ ਭੂਮੀ ਕੀ ਹੈ ? ਸੰਨੂਵੀ ਜ਼ਮੀਨ ਦੇ ਲਾਭ ਦੱਸੋ ।
ਉੱਤਰ-
ਸੰਵੀ ਜ਼ਮੀਨ-ਸੰਨੂਵੀ ਜ਼ਮੀਨ ਉਹ ਸੀਮਿਤ ਭੂਮੀ ਹੈ ਜਿਸ ਵਿਚ ਹਰੇਕ ਸਾਲ ਫ਼ਸਲਾਂ ਪੈਦਾ ਨਹੀਂ ਕੀਤੀਆਂ ਜਾਂਦੀਆਂ | ਅਜਿਹੀ ਭੂਮੀ ਤੋਂ ਦੋ ਜਾਂ ਤਿੰਨਾਂ ਸਾਲਾਂ ਵਿਚ ਕੇਵਲ ਇਕ ਹੀ ਫ਼ਸਲ ਪ੍ਰਾਪਤ ਕੀਤੀ ਜਾਂਦੀ ਹੈ । ਇਕ ਫ਼ਸਲ ਲੈਣ ਤੋਂ ਬਾਅਦ ਇਸ ਦਾ ਉਪਜਾਊਪਣ ਵਧਾਉਣ ਲਈ ਖ਼ਾਲੀ ਛੱਡ ਦਿੱਤਾ ਜਾਂਦਾ ਹੈ । ਇਸ ਦਾ ਬਹੁਤ ਕੁੱਝ ਉਪਯੋਗ ਚੰਗੀ ਅਤੇ ਸਮੇਂ ‘ਤੇ ਹੋਣ ਵਾਲੀ ਵਰਖਾ ‘ਤੇ ਨਿਰਭਰ ਕਰਦਾ ਹੈ ।

ਬੰਜਰ ਭੂਮੀ – ਬੰਜਰ ਭੂਮੀ ਤੋਂ ਭਾਵ ਉਹ ਭੂਮੀ ਹੈ ਜਿਸ ਦਾ ਉਪਯੋਗ ਨਹੀਂ ਹੋ ਰਿਹਾ ਹੈ । ਇਸ ਵਿਚ ਮੁੱਖ ਰੂਪ ਵਿਚ ਉੱਚੇ ਪਰਬਤੀ ਖੇਤਰ ਅਤੇ ਰੇਗਿਸਤਾਨ ਸ਼ਾਮਲ ਹਨ ।
ਸੰਨ੍ਹਵੀ ਜ਼ਮੀਨ ਦੇ ਲਾਭ-

  1. ਸੰਵੀ ਜ਼ਮੀਨ ਆਪਣਾ ਘਟਿਆ ਹੋਇਆ ਉਪਜਾਊਪਣ ਮੁੜ ਪ੍ਰਾਪਤ ਕਰ ਲੈਂਦੀ ਹੈ ।
  2. ਭੂਮੀ ਦੀ ਉਤਪਾਦਕਤਾ ਵਧ ਜਾਣ ਕਾਰਨ ਖੇਤੀ ਉਤਪਾਦਨ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 5.
ਕਿਸ ਕਾਰਨ ਤੋਂ ਸਾਨੂੰ ਆਪਣੇ ਵਣ ਖੇਤਰ ਨੂੰ ਵਧਾਉਣਾ ਜ਼ਰੂਰੀ ਹੈ ?
ਜਾਂ
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਰਿਸਥਿਤਿਕ ਸੰਤੁਲਨ ਬਣਾਈ ਰੱਖਣ ਅਤੇ ਕਾਰਬਨ ਡਾਈਆਕਸਾਈਡ ਦੇ ਅਵਸ਼ੋਸ਼ਣ ਲਈ ਵਣ ਖੇਤਰ ਹੋਣਾ ਜ਼ਰੂਰੀ ਹੈ ?
ਉੱਤਰ-
ਭਾਰਤ ਵਿਚ ਵਣ ਖੇਤਰ ਵਿਗਿਆਨਿਕ ਆਦਰਸ਼ ਮਾਤਰਾ ਤੋਂ ਘੱਟ ਹਨ, ਪਰੰਤੂ ਆਤਮ-ਨਿਰਭਰ ਅਰਥਵਿਵਸਥਾ, ਪਰਿਸਥਿਤਿਕ ਸੰਤੁਲਨ ਅਤੇ ਕਾਰਬਨ ਡਾਈਆਕਸਾਈਡ ਦੇ ਅਵਸ਼ੋਸ਼ਣ ਦੇ ਲਈ ਇਕ ਵੱਡੇ ਵਣ ਖੇਤਰ ਦਾ ਹੋਣਾ ਜ਼ਰੂਰੀ ਹੈ । ਇਕ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਦੀ ਅਧਿਕਤਾ ਨ ਹਾਉਸ ਦੇ ਪ੍ਰਭਾਵ ਨੂੰ ਵਧਾ ਦਿੰਦੀ ਹੈ । ਇਸ ਨਾਲ ਤਾਪਮਾਨ ਇੰਨਾ ਜ਼ਿਆਦਾ ਵਧ ਸਕਦਾ ਹੈ ਕਿ ਬਰਫ਼ ਦੀਆਂ ਚਾਦਰਾਂ ਪਿਘਲ ਸਕਦੀਆਂ ਹਨ ਅਤੇ ਸਮੁੰਦਰ ਦਾ ਜਲ ਪੱਧਰ ਵਧ ਸਕਦਾ ਹੈ | ਅਜਿਹੀ ਸਥਿਤੀ ਵਿਚ ਸਮੁੰਦਰੀ ਕੰਢੇ ਦੇ ਨੇੜਲੇ ਖੇਤਰ ਪਾਣੀ ਵਿਚ ਡੁੱਬ ਜਾਣਗੇ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਣ ਖੇਤਰ ਨੂੰ ਵਧਾਈਏ ।

ਪ੍ਰਸ਼ਨ 6.
ਭਾਰਤੀ ਖੇਤੀ ਦੇ ਪਛੜੇ ਹੋਣ ਦੇ ਕੋਈ ਚਾਰ ਕਾਰਨ ਦੱਸੋ ।
ਉੱਤਰ-
ਭਾਰਤ ਖੇਤੀ ਦੇ ਪਛੜੇ ਹੋਣ ਦੇ ਚਾਰ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਭਾਰਤੀ ਕਿਸਾਨ ਪੁਰਾਣੇ ਢੰਗਾਂ ਨਾਲ ਖੇਤੀ ਕਰਦੇ ਹਨ । ਉਹ ਆਧੁਨਿਕ ਰਸਾਇਣਿਕ ਖਾਦਾਂ ਦਾ ਬਹੁਤ ਘੱਟ ਪ੍ਰਯੋਗ ਕਰਦੇ ਹਨ ।
  2. ਉਨ੍ਹਾਂ ਦੇ ਖੇਤੀ ਦੇ ਸੰਦ ਪੁਰਾਣੇ ਹਨ ।
  3. ਕਿਸਾਨ ਉੱਤਮ ਬੀਜਾਂ ਦਾ ਪ੍ਰਯੋਗ ਨਹੀਂ ਕਰਦੇ । ਇਸ ਕਰਕੇ ਉਤਪਾਦਨ ਘੱਟ ਹੁੰਦਾ ਹੈ ।
  4. ਭਾਰਤ ਦਾ ਕਿਸਾਨ ਗਰੀਬ ਅਤੇ ਅਨਪੜ੍ਹ ਹੈ । ਇਹ ਗੱਲ ਖੇਤੀ ਦੀ ਉੱਨਤੀ ਵਿਚ ਰੁਕਾਵਟ ਬਣੀ ਹੋਈ ਹੈ ।

ਪ੍ਰਸ਼ਨ 7.
ਖੇਤੀ ਦੀ ਉੱਨਤੀ ਲਈ ਸਰਕਾਰ ਦੁਆਰਾ ਕਿਹੜੇ ਪੰਜ ਕਦਮ ਚੁੱਕੇ ਜਾ ਰਹੇ ਹਨ ? (V. Imp.)
ਉੱਤਰ-
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਦੀ ਉੱਨਤੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਜਿਹੜੇ ਪੰਜ ਪ੍ਰਮੁੱਖ ਕਦਮ ਚੁੱਕੇ ਹਨ, ਉਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਕਿਸਾਨਾਂ ਨੂੰ ਨਵੇਂ ਖੇਤੀ ਢੰਗਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ।
  2. ਕਿਸਾਨਾਂ ਨੂੰ ਸਸਤੀ ਦਰ ‘ਤੇ ਕਰਜ਼ੇ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਨਵੇਂ ਖੇਤੀ ਯੰਤਰ ਖ਼ਰੀਦ ਸਕਣ ।
  3. ਬੰਨ੍ਹ ਬਣਾ ਕੇ ਨਹਿਰੀ ਸਿੰਜਾਈ ਦਾ ਵਿਸਥਾਰ ਕੀਤਾ ਜਾ ਰਿਹਾ ਹੈ ।
  4. ਖੇਤਾਂ ਦੀ ਚੱਕਬੰਦੀ ਕਰ ਦਿੱਤੀ ਗਈ ਹੈ ਤਾਂ ਕਿ ਖੇਤਾਂ ਦੇ ਛੋਟੇ-ਛੋਟੇ ਟੁਕੜੇ ਨਾ ਹੋ ਸਕਣ ।
  5. ਜ਼ਿਆਦਾ ਤੋਂ ਜ਼ਿਆਦਾ ਪੇਂਡੂ ਖੇਤਰਾਂ ਵਿਚ ਬਿਜਲੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਫ਼ਸਲਾਂ ਦੀ ਟਿਊਬਵੈੱਲਾਂ ਦੁਆਰਾ ਸਿੰਜਾਈ ਕੀਤੀ ਜਾ ਸਕੇ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 8.
ਭਾਰਤ ਦੀ ਵਰਤਮਾਨ ਖੇਤੀ ਦੀ ਦਸ਼ਾ ਸੁਧਾਰਨ ਲਈ ਕੋਈ ਪੰਜ ਉਪਾਅ ਦੱਸੋ ।
ਉੱਤਰ-

  1. ਭਾਰਤੀ ਖੇਤੀ ਨੂੰ ਨਿਰਵਾਹ ਦਾ ਰੂਪ ਛੱਡ ਕੇ ਵਪਾਰਿਕ ਖੇਤੀ ਦਾ ਰੂਪ ਅਪਣਾਉਣਾ ਚਾਹੀਦਾ ਹੈ ।
  2. ਕਿਸਾਨਾਂ ਨੂੰ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਤੋਂ ਘੱਟ ਭੂਮੀ ਤੋਂ ਵੱਧ ਤੋਂ ਵੱਧ ਉਪਜ ਪ੍ਰਾਪਤ ਕੀਤੀ ਜਾ ਸਕੇ ।
  3. ਖਾਧ-ਅੰਨਾਂ ਦਾ ਭੰਡਾਰ ਵੀ ਵਿਗਿਆਨਿਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਖਾਧ-ਅੰਨਾਂ ਦੀ ਬਰਬਾਦੀ ਨਾ ਹੋਵੇ ।
  4. ਸਿੰਜਾਈ ਦੀਆਂ ਸੁਵਿਧਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ ।
  5. ਰਾਸ਼ਟਰੀਕ੍ਰਿਤ ਬੈਂਕਾਂ ਦੁਆਰਾ ਕਿਸਾਨਾਂ ਨੂੰ ਆਸਾਨ ਸ਼ਰਤਾਂ ‘ਤੇ ਕਰਜ਼ਾ ਦੇਣਾ ਚਾਹੀਦਾ ਹੈ ।

ਪ੍ਰਸ਼ਨ 9.
ਨਿਰਵਾਹ ਖੇਤੀ ਅਤੇ ਵਪਾਰਿਕ ਖੇਤੀ ਵਿਚ ਅੰਤਰ ਸਪੱਸ਼ਟ ਕਰਨ ਦੇ ਨਾਲ ਹਰੇਕ ਦਾ ਇਕ ਉਦਾਹਰਨ ਦਿਓ ।
ਉੱਤਰ-
ਨਿਰਵਾਹ ਖੇਤੀ ਤੋਂ ਭਾਵ ਅਜਿਹੀ ਖੇਤੀ ਤੋਂ ਹੈ ਜਿਸ ਵਿਚ ਕਿਸਾਨ ਆਪਣੀ ਫ਼ਸਲ ਤੋਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ । ਇਸ ਦੇ ਵਿਪਰੀਤ ਵਪਾਰਕ ਖੇਤੀ ਨਾਲ ਉਹ ਬਾਜ਼ਾਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ । ਵਪਾਰਿਕ ਖੇਤੀ ਵਿਚ ਆਮ ਤੌਰ ‘ਤੇ ਇਕ ਹੀ ਫ਼ਸਲ ਦੀ ਖੇਤੀ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਖੇਤੀ ਵੱਡੇ ਪੱਧਰ ਤੇ ਵਿਗਿਆਨਿਕ ਢੰਗ ਨਾਲ ਕੀਤੀ ਜਾਂਦੀ ਹੈ ।
ਉਦਾਹਰਨ – ਨਿਰਵਾਹ ਖੇਤੀ-ਭਾਰਤ ਵਿਚ ਕਣਕ ਦੀ ਖੇਤੀ ।
ਵਪਾਰਕ ਖੇਤੀ – ਭਾਰਤ ਵਿਚ ਚਾਹ ਦੀ ਖੇਤੀ ।

ਪ੍ਰਸ਼ਨ 10.
ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਨਕਦੀ ਫ਼ਸਲਾਂ ਦੇ ਨਾਂ ਦੱਸੋ । ਭਾਰਤ ਵਿਚ ਵਪਾਰਕ ਖੇਤੀ ਦੇ ਵਿਕਾਸ ਅਤੇ ਸੁਧਾਰ ਦੇ ਲਈ ਦੋ ਉਪਾਅ ਦੱਸੋ ।
ਉੱਤਰ-
ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਨਕਦੀ ਫ਼ਸਲਾਂ ਚਾਹ ਅਤੇ ਪਟਸਨ ਹਨ । ਭਾਰਤ ਵਿਚ ਵਪਾਰਕ ਖੇਤੀ ਦੇ ਵਿਕਾਸ ਅਤੇ ਸੁਧਾਰ ਦੇ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-

  1. ਖੇਤੀ ਦਾ ਵਿਸ਼ਿਸ਼ਟੀਕਰਨ ਕਰਨਾ ਚਾਹੀਦਾ ਹੈ । ਭਾਵ ਇਕ ਖੇਤਰ ਵਿਚ ਕੇਵਲ ਇਕ ਵਪਾਰਕ ਫ਼ਸਲ ਬੀਜਣੀ ਚਾਹੀਦੀ ਹੈ ।
  2. ਪਰਿਵਹਿਣ ਅਤੇ ਸੰਚਾਰ ਸਾਧਨਾਂ ਦਾ ਅਧਿਕ ਤੋਂ ਅਧਿਕ ਵਿਕਾਸ ਕਰਨਾ ਚਾਹੀਦਾ ਹੈ।’

ਪ੍ਰਸ਼ਨ 11.
ਚਾਹ ਤੋਂ ਇਲਾਵਾ ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਦੋ ਬਾਗਾਤੀ ਫ਼ਸਲਾਂ ਦੇ ਨਾਂ ਦੱਸੋ । ਗੰਨੇ ਦੀ ਖੇਤੀ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼ ਵਿਚ ਹੁੰਦੀ ਹੈ । ਦੋ ਕਾਰਨ ਲਿਖੋ ।
ਉੱਤਰ-
ਚਾਹ ਤੋਂ ਛੁੱਟ ਭਾਰਤ ਵਿਚ ਉਗਾਈਆਂ ਜਾਣ ਵਾਲੀਆਂ ਬਾਗਾਤੀ ਫ਼ਸਲਾਂ ਗੰਨਾ ਅਤੇ ਕਪਾਹ ਹਨ । ਉੱਤਰ ਦੇਸ਼ ਵਿਚ ਗੰਨੇ ਦੀ ਜ਼ਿਆਦਾ ਖੇਤੀ ਹੋਣ ਦੇ ਦੋ ਕਾਰਨ ਹੇਠ ਲਿਖੇ ਹਨ :

  1. ਗੰਨੇ ਲਈ ਗਰਮ ਸਿਲ੍ਹੀ ਜਲਵਾਯੂ ਦੀ ਲੋੜ ਹੁੰਦੀ ਹੈ । ਉੱਤਰ ਪ੍ਰਦੇਸ਼ ਦੀ ਜਲਵਾਯੂ ਇਸ ਦੇ ਅਨੁਕੂਲ ਹੈ ।
  2. ਗੰਨੇ ਦੀ ਖੇਤੀ ਨਾਲ ਸੰਬੰਧਿਤ ਜ਼ਿਆਦਾਤਰ ਕੰਮ ਹੱਥਾਂ ਨਾਲ ਕਰਨੇ ਪੈਂਦੇ ਹਨ । ਇਸ ਲਈ ਸਸਤੇ ਮਜ਼ਦੂਰਾਂ ਦਾ ਮਿਲਣਾ ਜ਼ਰੂਰੀ ਹੈ । ਉੱਤਰ ਪ੍ਰਦੇਸ਼ ਵਿਚ ਅਧਿਕ ਜਨਸੰਖਿਆ ਦੇ ਕਾਰਨ ਮਜ਼ਦੂਰੀ ਸਸਤੀ ਹੈ ।

ਪ੍ਰਸ਼ਨ 12.
ਜੁਟ (ਪਟਸਨ ਮੁੱਖ ਰੂਪ ਵਿਚ ਪੱਛਮੀ ਬੰਗਾਲ ਵਿਚ ਕਿਉਂ ਉਗਾਇਆ ਜਾਂਦਾ ਹੈ ? ਦੋ ਕਾਰਨ ਦੱਸੋ ।
ਉੱਤਰ-
ਪਟਸਨ ਤੋਂ ਰੱਸੀਆਂ, ਬੋਰੀਆਂ, ਟਾਟ ਆਦਿ ਵਸਤਾਂ ਬਣਾਈਆਂ ਜਾਂਦੀਆਂ ਹਨ । ਇਹ ਅਧਿਕਤਰ ਪੱਛਮੀ ਬੰਗਾਲ ਵਿਚ ਪੈਦਾ ਹੁੰਦਾ ਹੈ । ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਪਟਸਨ ਲਈ ਬਹੁਤ ਹੀ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਅਤੇ ਪੱਛਮੀ ਬੰਗਾਲ ਵਿਚ ਗੰਗਾ ਨਦੀ ਹਰ ਸਾਲ ਨਵੀਂ ਮਿੱਟੀ ਲਿਆ ਕੇ ਵਿਛਾ ਦਿੰਦੀ ਹੈ । ਨਦੀ ਦੁਆਰਾ ਲਿਆਂਦੀ ਗਈ ਮਿੱਟੀ ਬਹੁਤ ਉਪਜਾਊ ਹੁੰਦੀ ਹੈ । ਦੂਜਾ ਬੰਗਾਲ ਦੀ ਜਲਵਾਯੂ ਵੀ ਪਟਸਨ ਦੇ ਲਈ ਆਦਰਸ਼ਕ ਹੈ ।

ਪ੍ਰਸ਼ਨ 13.
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਵਿਚ ਕੀ ਵਿਕਾਸ ਹੋਇਆ ਹੈ ?
ਉੱਤਰ-
ਸੁਤੰਤਰਤਾ ਤੋਂ ਬਾਅਦ ਭਾਰਤੀ ਖੇਤੀ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ ਹੈ | ਖਾਧ-ਅੰਨਾਂ ਦਾ ਉਤਪਾਦਨ ਪਹਿਲਾਂ ਨਾਲੋਂ ਤਿੰਨ ਗੁਣਾ ਹੋ ਗਿਆ ਹੈ । ਵੰਡ ਦੇ ਕਾਰਨ ਜੁਟ ਅਤੇ ਕਪਾਹ ਦੇ ਉਤਪਾਦਨ ਵਿਚ ਕਮੀ ਆ ਗਈ ਸੀ, ਪਰੰਤੂ ਹੁਣ ਇਸ ਕਮੀ ਨੂੰ ਪੂਰਾ ਕਰ ਲਿਆ ਗਿਆ ਹੈ । ਇੱਥੇ ਪ੍ਰਤੀ ਹੈਕਟੇਅਰ ਉਪਜ ਵਧੀ ਹੈ ਅਤੇ ਸਿੰਜਾਈ ਦੀਆਂ ਸਹੂਲਤਾਂ ਦਾ ਵਿਸਥਾਰ ਅਧਿਕ ਖੇਤਰ ‘ਤੇ ਕੀਤਾ ਗਿਆ ਹੈ । ਖੇਤੀ ਦੇ ਨਵੇਂ ਢੰਗ ਵੀ ਅਪਣਾਏ ਗਏ ਹਨ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 14.
ਤੇਜ਼ੀ ਨਾਲ ਵਧਦੀ ਹੋਈ ਜਨਸੰਖਿਆ ਨੂੰ ਲੋੜੀਂਦਾ ਭੋਜਨ ਉਪਲੱਬਧ ਕਰਾਉਣ ਲਈ ਭਾਰਤੀ ਖੇਤੀ ਵਿਚ ਕੀ-ਕੀ ਸੁਧਾਰ ਕੀਤੇ ਜਾਣੇ ਚਾਹੀਦੇ ਹਨ ?
ਉੱਤਰ-
ਤੇਜ਼ੀ ਨਾਲ ਵਧਦੀ ਹੋਈ ਜਨਸੰਖਿਆ ਨੂੰ ਲੋੜੀਂਦਾ ਭੋਜਨ ਉਪਲੱਬਧ ਕਰਾਉਣ ਲਈ ਭਾਰਤੀ ਖੇਤੀ ਵਿਚ ਹੇਠ ਲਿਖੇ ਸੁਧਾਰ ਕਰਨੇ ਚਾਹੀਦੇ ਹਨ-

  1. ਭਾਰਤੀ ਖੇਤੀ ਨੂੰ ਨਿਰਵਾਹ ਦਾ ਰੂਪ ਤਿਆਗ ਕੇ ਵਪਾਰਕ ਖੇਤੀ ਦਾ ਰੂਪ ਅਪਣਾਉਣਾ ਚਾਹੀਦਾ ਹੈ ।
  2. ਕਿਸਾਨਾਂ ਨੂੰ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਘੱਟ ਤੋਂ ਘੱਟ ਭੂਮੀ ਤੋਂ ਅਧਿਕ ਤੋਂ ਅਧਿਕ ਉਪਜ ਪ੍ਰਾਪਤ ਕੀਤੀ ਜਾ ਸਕੇ ।
  3. ਖਾਧ-ਅੰਨਾਂ ਦਾ ਭੰਡਾਰਨ ਵੀ ਵਿਗਿਆਨਿਕ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਅਨਾਜਾਂ ਦੀ ਬਰਬਾਦੀ ਨਾ ਹੋਵੇ ।

ਪ੍ਰਸ਼ਨ 15.
ਚੌਲ ਦੀ ਉਪਜ ਪੰਜਾਬ ਵਿਚ ਕਿਉਂ ਵਧ ਰਹੀ ਹੈ ? ਕੋਈ ਚਾਰ ਕਾਰਨ ਲਿਖੋ ।
ਉੱਤਰ-

  1. ਪੰਜਾਬ ਦਾ ਕਿਸਾਨ ਸੰਘਣੀ ਖੇਤੀ ਕਰਦਾ ਹੈ ਅਤੇ ਆਪਣੇ ਖੇਤਾਂ ਵਿਚ ਚੰਗੇ ਬੀਜਾਂ ਅਤੇ ਚੰਗੀ ਖਾਦ ਦੀ ਵਰਤੋਂ ਕਰਦਾ ਹੈ ।
  2. ਇੱਥੇ ਸਿੰਜਾਈ ਦੇ ਸਾਧਨ ਬਹੁਤ ਉੱਨਤ ਹਨ ।
  3. ਪੰਜਾਬ ਦੀ ਭੂਮੀ ਉਪਜਾਊ ਹੈ ਅਤੇ ਇੱਥੋਂ ਦੇ ਕਿਸਾਨ ਬਹੁਤ ਮਿਹਨਤੀ ਹਨ ।
  4. ਇੱਥੋਂ ਦੀ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਉਪਜ ਵਧਾਉਣ ਦੇ ਨਵੇਂ-ਨਵੇਂ ਢੰਗਾਂ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ ।

ਪ੍ਰਸ਼ਨ 16.
ਭਾਰਤ ਵਿਚ ਗੰਨੇ ਦੀ ਪ੍ਰਤੀ ਹੈਕਟੇਅਰ ਉਪਜ ਘੱਟ ਹੋਣ ਦੇ ਕੋਈ ਚਾਰ ਕਾਰਨ ਕੀ ਹਨ ?
ਉੱਤਰ-
ਭਾਰਤ ਵਿਚ ਗੰਨੇ ਦੀ ਪ੍ਰਤੀ ਹੈਕਟੇਅਰ ਉਪਜ ਘੱਟ ਹੋਣ ਦੇ ਚਾਰ ਕਾਰਨ ਹੇਠ ਲਿਖੇ ਹਨ-

  1. ਗੰਨੇ ਦੀ ਖੇਤੀ ਕੇਵਲ ਵਰਖਾ ‘ਤੇ ਨਿਰਭਰ ਹੈ, ਪਰੰਤੂ ਭਾਰਤ ਦੀ ਵਰਖਾ ਅਨਿਸਚਿਤ ਅਤੇ ਅਨਿਯਮਿਤ ਹੈ ।
  2. ਭਾਰਤ ਵਿਚ ਗੰਨੇ ਦੀ ਉੱਨਤ ਕਿਸਮ ਦੀ ਘਾਟ ਹੈ । ਇਸ ਲਈ ਉਤਪਾਦਨ ਘੱਟ ਹੁੰਦਾ ਹੈ ।
  3. ਸਿਲ਼ ਘੱਟ ਹੋਣ ਕਾਰਨ ਗੰਨੇ ਦਾ ਰਸ ਸੁੱਕ ਜਾਂਦਾ ਹੈ ।
  4. ਭਾਰਤ ਵਿਚ ਖੇਤੀ ਦੇ ਪੁਰਾਣੇ ਢੰਗ ਪ੍ਰਯੋਗ ਕੀਤੇ ਜਾਂਦੇ ਹਨ ।

ਪ੍ਰਸ਼ਨ 17.
ਫਲਾਂ ਦੇ ਉਤਪਾਦਨ ਵਿਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਭਿੰਨ-ਭਿੰਨ ਪ੍ਰਕਾਰ ਦਾ ਜਲਵਾਯੂ ਹੋਣ ਕਾਰਨ ਭਾਰਤ ਕਈ ਪ੍ਰਕਾਰ ਦੇ ਫਲ ਪੈਦਾ ਕਰਦਾ ਹੈ । ਅਸੀਂ ਹਰ ਸਾਲ ਦੋ ਕਰੋੜ ਟਨ ਫਲ ਪੈਦਾ ਕਰਦੇ ਹਾਂ । ਪਰੰਤੂ ਸਾਡੇ ਦੇਸ਼ ਵਿਚ ਫਲਾਂ ਦੀ ਪ੍ਰਤੀ ਵਿਅਕਤੀ ਖਪਤ ਬਹੁਤ ਹੀ ਘੱਟ ਹੈ । ਅੰਬ, ਕੇਲਾ, ਸੰਤਰਾ ਅਤੇ ਸੇਬ ਸਾਡੇ ਦੇਸ਼ ਦੇ ਮੁੱਖ ਫਲ ਹਨ | ਅੰਬ ਸਾਡੇ ਦੇਸ਼ ਦਾ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ । ਭਾਰਤ ਵਿਚ ਅੰਬਾਂ ਦੀਆਂ ਲਗਪਗ 100 ਕਿਸਮਾਂ ਉਗਾਈਆਂ ਜਾਂਦੀਆਂ ਹਨ । ਦਿਨੋ ਦਿਨ ਵਿਦੇਸ਼ਾਂ ਵਿਚ ਭਾਰਤੀ ਅੰਬਾਂ ਦੀ ਮੰਗ ਵਧ ਰਹੀ ਹੈ । ਕੇਲਾ ਦੱਖਣੀ ਭਾਰਤ ਤੋਂ ਆਉਂਦਾ ਹੈ । ਸੰਤਰਿਆਂ ਲਈ ਨਾਗਪੁਰ ਤੇ ਪੁਣੇ ਪ੍ਰਸਿੱਧ ਹਨ । ਅੰਗੂਰਾਂ ਦੀ ਖੇਤੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ । ਸੇਬ ਲਈ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਰਾਜ ਸਿੱਧ ਹਨ ।

ਪ੍ਰਸ਼ਨ 18.
ਸਫ਼ੈਦ ਕ੍ਰਾਂਤੀ ਤੋਂ ਕੀ ਭਾਵ ਹੈ ?
ਉੱਤਰ-
ਸਫ਼ੈਦ ਕ੍ਰਾਂਤੀ ਨੂੰ ਆਪੇਸ਼ਨ ਫਲੱਡ ਵੀ ਕਿਹਾ ਜਾ ਸਕਦਾ ਹੈ । ਇਸ ਦਾ ਉਦੇਸ਼ ਦੁੱਧ ਦੇ ਉਤਪਾਦਨ ਨੂੰ ਵਧਾਉਣਾ ਹੈ । ਪੇਂਡੂ ਜੀਵਨ ਦੇ ਸਮੂਹਿਕ ਵਿਕਾਸ ਲਈ ਸਫ਼ੈਦ ਕ੍ਰਾਂਤੀ ਦੀ ਸਫਲਤਾ ਜ਼ਰੂਰੀ ਹੈ । ਇਸ ਨਾਲ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਾਧੂ ਆਮਦਨ ਹੋ ਸਕਦੀ ਹੈ । ਇਸ ਤੋਂ ਇਲਾਵਾ ਪੇਂਡੂ ਅਰਥ-ਵਿਵਸਥਾ ਦੇ ਲਈ ਖਾਦ ਅਤੇ ਬਾਇਓ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । ਦੁੱਧ ਦੇ ਕਿੱਤੇ ਦੇ ਵਿਕਾਸ ਨਾਲ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਉੱਪਰ ਉੱਠ ਸਕਦੇ ਹਨ ।

ਪ੍ਰਸ਼ਨ 19.
ਭਾਰਤ ਦੇ ਮੱਛੀ ਪਾਲਣ ਉਦਯੋਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਾਨੂੰ ਮੱਛੀਆਂ ਤਟੀ ਭਾਗਾਂ ਦੇ ਨਾਲ-ਨਾਲ ਫੈਲੇ 20 ਲੱਖ ਵਰਗ ਕਿਲੋਮੀਟਰ ਦੇ ਖੇਤਰ ਤੋਂ ਵੱਡੀ ਮਾਤਰਾ ਵਿਚ ਪ੍ਰਾਪਤ ਹੋ ਸਕਦੀਆਂ ਹਨ । ਭਾਰਤ ਦੇ ਮਹਾਂਦੀਪੀ ਨਿਮਗਨ ਤਟ ਵਿਚ ਨਦੀਆਂ ਮੱਛੀਆਂ ਲਈ ਭੋਜਨ ਪਦਾਰਥ ਲਿਆ ਕੇ ਜਮਾਂ ਕਰਦੀਆਂ ਰਹਿੰਦੀਆਂ ਹਨ । ਇਸ ਨਾਲ ਸਾਰੇ ਖੇਤਰ ਮੱਛੀ ਖੇਤਰ ਬਣ ਗਏ ਹਨ । 1950-51 ਵਿਚ ਮੱਛੀ ਦਾ ਉਤਪਾਦਨ 5 ਲੱਖ ਟਨ ਸੀ ਜਿਹੜਾ 2000-01 ਵਿਚ ਵਧ ਕੇ 5656 ਲੱਖ ਟਨ (ਅਨੁਮਾਨਿਤ ਹੋ ਗਿਆ । ਭਾਰਤ ਵਿਚ ਬਣੇ ਬੰਨ੍ਹਾਂ ਦੇ ਪਿੱਛੇ ਝੀਲਾਂ ਵਿਚ ਵੀ ਮੱਛੀ ਪਾਲਣ ਦਾ ਕਿੱਤਾ ਉੱਨਤ ਕੀਤਾ ਜਾ ਰਿਹਾ ਹੈ ।

ਪ੍ਰਸ਼ਨ 20.
ਭਾਰਤ ਦੇ ਪਸ਼ੂਧਨ ਦਾ ਸੰਖੇਪ ਵਰਣਨ ਕਰੋ । ਭਾਰਤੀ ਕਿਸਾਨ ਲਈ ਪਸ਼ੂਆਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਪਸ਼ੂਆਂ ਦੇ ਪੱਖੋਂ ਸੰਸਾਰ ਵਿਚ ਸਭ ਤੋਂ ਅੱਗੇ ਹੈ । ਇੱਥੇ ਮੱਝ, ਗਾਂ, ਬਲਦ, ਭੇਡ, ਬੱਕਰੀ, ਊਠ ਅਤੇ ਘੋੜਾ ਆਦਿ ਸਭ ਪਸ਼ੂ ਮਿਲਦੇ ਹਨ ।
ਮਹੱਤਵ-

  1. ਭਾਰ ਢੋਣ ਵਾਲੇ ਪਸ਼ੂ ਭਾਰਤੀ ਕਿਸਾਨ ਨੂੰ ਖੇਤੀ ਕੰਮਾਂ ਵਿਚ ਮੱਦਦ ਕਰਦੇ ਹਨ ।
  2. ਦੁੱਧ ਦੇਣ ਵਾਲੇ ਪਸ਼ੂਆਂ ਦੇ ਦੁੱਧ ਨਾਲ ਕਿਸਾਨ ਨੂੰ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ।
  3. ਪਸ਼ੂਆਂ ਦਾ ਗੋਹਾ ਅਤੇ ਮਲ-ਮੂਤਰ ਖਾਦ ਦਾ ਕੰਮ ਦਿੰਦੇ ਹਨ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭਾਰਤ ਵਿਚ ਭੂਮੀ ਦੇ ਵਿਭਿੰਨ ਉਪਯੋਗਾਂ ਦੇ ਢੰਗਾਂ ਦੀ ਜਾਣਕਾਰੀ ਦਿਓ ।
ਉੱਤਰ-
ਭੂਮੀ ਇਕ ਅਤਿ ਮਹੱਤਵਪੂਰਨ ਸੰਸਾਧਨ ਹੈ । ਭਾਰਤ ਦਾ ਕੁੱਲ ਖੇਤਰਫਲ 32.8 ਲੱਖ ਵਰਗ ਕਿ: ਮੀ: ਹੈ । ਉਪਲੱਬਧ ਅੰਕੜਿਆਂ ਦੇ ਅਨੁਸਾਰ ਦੇਸ਼ ਦੀ ਕੁੱਲ ਭੂਮੀ ਦੇ 92.7 ਪ੍ਰਤੀਸ਼ਤ ਭਾਗ ਦਾ ਉਪਯੋਗ ਹੋ ਰਿਹਾ ਹੈ । ਇੱਥੇ ਭੂਮੀ ਦਾ ਉਪਯੋਗ ਮੁੱਖ ਤੌਰ ‘ਤੇ ਚਾਰ ਰੂਪਾਂ ਵਿਚ ਹੁੰਦਾ ਹੈ ।

  1. ਖੇਤੀਬਾੜੀ
  2. ਚਰਾਗਾਹ
  3. ਵਣ
  4. ਉਦਯੋਗ, ਆਵਾਜਾਈ, ਵਪਾਰ ਅਤੇ ਮਾਨਵ ਆਵਾਸ ।

1. ਖੇਤੀ – ਭਾਰਤ ਦੇ ਕੁੱਲ ਖੇਤਰ ਦੇ ਲਗਪਗ 56 ਪ੍ਰਤੀਸ਼ਤ ਭਾਗ ‘ਤੇ ਖੇਤੀ ਕੀਤੀ ਜਾਂਦੀ ਹੈ । ਦੇਸ਼ ਵਿਚ 16.3 ਕਰੋੜ ਹੈਕਟੇਅਰ ਭੂਮੀ ਸ਼ੁੱਧ ਬੀਜੇ ਹੋਏ ਖੇਤਰ ਦੇ ਅਧੀਨ ਹੈ । 1.3 ਪ੍ਰਤੀਸ਼ਤ ਭਾਗ ਫਲਾਂ ਦੀ ਖੇਤੀ ਅਧੀਨ ਆਉਂਦਾ ਹੈ । 5 ਪ੍ਰਤੀਸ਼ਤ ਖੇਤਰ ਵਿਚ ਪਰਤੀ ਭੂਮੀ ਹੈ ।

2. ਚਰਾਗਾਹ – ਸਾਡੇ ਦੇਸ਼ ਵਿਚ ਚਰਾਗਾਹਾਂ ਦਾ ਖੇਤਰ ਬਹੁਤ ਹੀ ਘੱਟ ਹੈ । ਫਿਰ ਵੀ ਇੱਥੇ ਸੰਸਾਰ ਵਿਚ ਸਭ ਤੋਂ ਜ਼ਿਆਦਾ ਪਸ਼ੂ ਪਾਲੇ ਜਾਂਦੇ ਹਨ । ਇਨ੍ਹਾਂ ਨੂੰ ਆਮ ਤੌਰ ‘ਤੇ ਪਰਾਲੀ, ਤੁੜੀ ਅਤੇ ਚਾਰੇ ਦੀਆਂ ਫ਼ਸਲਾਂ ‘ਤੇ ਪਾਲਿਆ ਜਾਂਦਾ ਹੈ । ਕੁੱਝ ਅਜਿਹੇ ਖੇਤਰਾਂ ਵਿਚ ਵੀ ਪਸ਼ੂ ਚਰਾਏ ਜਾਂਦੇ ਹਨ ਜਿਨ੍ਹਾਂ ਨੂੰ ਵਣ ਖੇਤਰਾਂ ਦੇ ਅਧੀਨ ਰੱਖਿਆ ਗਿਆ ਹੈ ।

3. ਵਣ – ਸਾਡੇ ਦੇਸ਼ ਵਿਚ ਕੇਵਲ 23 ਪ੍ਰਤੀਸ਼ਤ ਤੋਂ ਵੀ ਘਟ ਭੂਮੀ ‘ਤੇ ਵਣ ਹਨ | ਆਤਮ-ਨਿਰਭਰ ਅਰਥ-ਵਿਵਸਥਾ ਅਤੇ ਪਰਿਸਥਿਤਿਕ ਸੰਤੁਲਨ ਲਈ ਦੇਸ਼ ਦੇ ਇਕ-ਤਿਹਾਈ ਖੇਤਰਫਲ ਵਿਚ ਵਣਾਂ ਦਾ ਹੋਣਾ ਜ਼ਰੂਰੀ ਹੈ । ਇਸ ਲਈ ਸਾਡੇ ਦੇਸ਼ ਵਿਚ ਵਿਗਿਆਨਿਕ ਦ੍ਰਿਸ਼ਟੀ ਤੋਂ ਵਣ ਖੇਤਰ ਬਹੁਤ ਘੱਟ ਹੈ । ਭੂਮੀ ਉਪਯੋਗ ਦੇ ਅੰਕੜਿਆਂ ਦੇ ਅਨੁਸਾਰ ਇੱਥੇ ਵਣਾਂ ਦਾ ਵਿਸਥਾਰ 6.7 ਕਰੋੜ ਹੈਕਟੇਅਰ ਭੂਮੀ ਵਿਚ ਹੈ । ਪਰੰਤੁ ਉਪਗ੍ਰਹਿ ਦੁਆਰਾ ਲਏ ਗਏ ਛਾਇਆ ਚਿਤਰ ਦੇ ਅਨੁਸਾਰ ਇਹ ਖੇਤਰ 4.6 ਕਰੋੜ ਹੈਕਟੇਅਰ ਹੈ ।

4. ਉਦਯੋਗ, ਵਪਾਰ, ਆਵਾਜਾਈ ਅਤੇ ਮਾਨਵ ਆਵਾਸ – ਦੇਸ਼ ਦੀ ਬਾਕੀ ਭੂਮੀ ਜਾਂ ਤਾਂ ਬੰਜਰ ਹੈ ਜਾਂ ਉਸ ਦਾ ਉਪਯੋਗ ਉਦਯੋਗ, ਵਪਾਰ, ਪਰਿਵਹਿਣ ਅਤੇ ਮਾਨਵ ਆਵਾਸ ਲਈ ਕੀਤਾ ਜਾ ਰਿਹਾ ਹੈ । ਪਰੰਤੂ ਵਧਦੀ ਹੋਈ ਜਨਸੰਖਿਆ ਅਤੇ ਉੱਚੇ ਜੀਵਨ ਪੱਧਰ ਦੇ ਕਾਰਨ ਮਾਨਵ ਆਵਾਸ ਦੇ ਲਈ ਭੂਮੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ । ਸਿੱਟੇ ਵਜੋਂ ਦੂਜੀਆਂ ਸੁਵਿਧਾਵਾਂ ਦੇ ਵਿਕਾਸ ਲਈ ਭੂਮੀ ਦੀ ਲਗਾਤਾਰ ਥੁੜ ਹੁੰਦੀ ਜਾ ਰਹੀ ਹੈ । | ਇਸ ਤਰ੍ਹਾਂ ਸਪੱਸ਼ਟ ਹੈ ਭਾਰਤ ਵਿਚ ਭੂਮੀ ਦਾ ਉਪਯੋਗ ਸੰਤੁਲਿਤ ਨਹੀਂ ਹੈ । ਇਸ ਲਈ ਸਾਨੂੰ ਭੂਮੀ ਦੇ ਵਿਭਿੰਨ ਉਪਯੋਗਾਂ ਵਿਚ ਸੰਤੁਲਨ ਬਣਾਈ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ।

ਪ੍ਰਸ਼ਨ 2.
ਭਾਰਤੀ ਖੇਤੀਬਾੜੀ ਦੇ ਪੱਛੜੇਪਨ ਦੇ ਕੀ-ਕੀ ਕਾਰਨ ਹਨ ? ਖੇਤੀਬਾੜੀ ਦੀ ਦਸ਼ਾ ਨੂੰ ਸੁਧਾਰਨ ਲਈ ਕੁੱਝ ਸੁਝਾਅ ਦਿਓ ।
ਉੱਤਰ-
ਖੇਤੀ ਦੇ ਪੱਛੜੇ ਹੋਣ ਦੇ ਕਾਰਨ-ਭਾਰਤ ਦੀ ਖੇਤੀ ਦੇ ਪੱਛੜੇ ਹੋਣ ਦੇ ਹੇਠ ਲਿਖੇ ਕਾਰਨ ਹਨ-

  • ਖੇਤੀ ਦੀ ਵਰਖਾ ‘ਤੇ ਨਿਰਭਰਤਾ – ਭਾਰਤੀ ਕਿਸਾਨ ਸਿੰਜਾਈ ਦੇ ਲਈ ਅਧਿਕਤਰ ਵਰਖਾ ‘ਤੇ ਨਿਰਭਰ ਹੈ, ਪਰੰਤੂ ਵਰਖਾ ਭਰੋਸੇਯੋਗ ਅਤੇ ਨਿਸਚਿਤ ਨਾ ਹੋਣ ਕਾਰਨ ਸਾਡੀ ਖੇਤੀ ਪੱਛੜੀ ਹੋਈ ਹੈ ।
  • ਭੂਮੀ ਵਿਚ ਨਾਈਟਰੋਜਨ ਦੀ ਕਮੀ – ਭਾਰਤ ਦੀ ਭੂਮੀ ਵਿਚ ਨਾਈਟਰੋਜਨ ਦੀ ਕਮੀ ਹੈ । ਇਸ ਦਾ ਕਾਰਨ ਹੈ ਕਿ ਹਜ਼ਾਰਾਂ ਸਾਲ ਤੋਂ ਸਾਡੀ ਭੂਮੀ ‘ਤੇ ਖੇਤੀ ਹੋ ਰਹੀ ਹੈ । ਇਸ ਕਾਰਨ ਸਾਡੀ ਭੂਮੀ ਦੀ ਉਪਜਾਊ ਸ਼ਕਤੀ ਕਾਫ਼ੀ ਘੱਟ ਗਈ ਹੈ ।
  • ਉੱਚਿਤ ਮਿਹਨਤ ਦੀ ਕਮੀ – ਸਾਡੇ ਕਿਸਾਨ ਕਮਜ਼ੋਰ ਹਨ । ਸਿੱਟੇ ਵਜੋਂ ਉਹ ਇੰਨੀ ਮਿਹਨਤ ਨਹੀਂ ਕਰਦੇ ਜਿੰਨੀ ਕਿ ਖੇਤੀ ਲਈ ਜ਼ਰੂਰੀ ਹੈ ।
  • ਖੇਤਾਂ ਦਾ ਅਪਘਟਨ – ਸਾਡੇ ਦੇਸ਼ ਵਿਚ ਪਿਤਾ ਦੀ ਮੌਤ ਹੋ ਜਾਣ ‘ਤੇ ਭੂਮੀ ਉਸ ਦੇ ਪੁੱਤਰਾਂ ਵਿਚ ਵੰਡੀ ਜਾਂਦੀ ਹੈ । ਇਸ ਤਰ੍ਹਾਂ ਖੇਤਾਂ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ ਜਿਸ ਕਰਕੇ ਉਤਪਾਦਨ ਘਟ ਜਾਂਦਾ ਹੈ ।
  • ਖੇਤੀ ਦੇ ਪੁਰਾਣੇ ਢੰਗ – ਭਾਰਤੀ ਕਿਸਾਨ ਹੁਣ ਤਕ ਪੁਰਾਣੇ ਢੰਗਾਂ ਨਾਲ ਹੀ ਖੇਤੀ ਕਰ ਰਿਹਾ ਹੈ । ਇਸ ਕਾਰਨ ਵੀ ਖੇਤੀ ਪੱਛੜੀ ਹੋਈ ਹੈ ।
  • ਚੰਗੇ ਬੀਜਾਂ ਦਾ ਪ੍ਰਯੋਗ ਨਾ ਕਰਨਾ – ਗਰੀਬ ਹੋਣ ਦੇ ਕਾਰਨ ਭਾਰਤੀ ਕਿਸਾਨ ਚੰਗੇ ਬੀਜਾਂ ਦੀ ਵਰਤੋਂ ਨਹੀਂ ਕਰ ਸਕਦੇ ਇਸ ਲਈ ਖੇਤਾਂ ਵਿਚ ਪੈਦਾਵਾਰ ਘੱਟ ਹੁੰਦੀ ਹੈ ।
  • ਧਨ ਦੀ ਕਮੀ – ਖੇਤੀ ਲਈ ਧਨ ਦੀ ਬਹੁਤ ਜ਼ਰੂਰਤ ਹੁੰਦੀ ਹੈ, ਪਰੰਤੂ ਭਾਰਤੀ ਕਿਸਾਨ ਗਰੀਬ ਹਨ ।
  • ਕਮਜ਼ੋਰ ਪਸ਼ੂ – ਭਾਰਤੀ ਕਿਸਾਨ ਬਲਦਾਂ ਦੀ ਸਹਾਇਤਾ ਨਾਲ ਆਪਣੇ ਖੇਤਾਂ ਵਿਚ ਵਾਹੀ ਕਰਦਾ ਹੈ, ਪਰੰਤ ਸਾਡੇ ਇੱਥੋਂ ਦੇ ਬਲਦ ਚੰਗੀ ਨਸਲ ਦੇ ਨਹੀਂ । ਇਹ ਕਮਜ਼ੋਰ ਹੁੰਦੇ ਹਨ । ਇਨ੍ਹਾਂ ਤੋਂ ਖੇਤੀ ਦਾ ਪੂਰਾ ਕਾਰਜ ਨਹੀਂ ਲਿਆ ਜਾ ਸਕਦਾ ।
  • ਅਨਪੜ੍ਹਤਾ – ਭਾਰਤੀ ਕਿਸਾਨ ਗ਼ਰੀਬ ਹੋਣ ਦੇ ਨਾਲ-ਨਾਲ ਅਨਪੜ੍ਹ ਵੀ ਹਨ । ਇਸ ਲਈ ਖੇਤੀ ਦੇ ਨਵੇਂ ਢੰਗ ਅਪਣਾਉਣ ਵਿਚ ਔਕੜ ਮਹਿਸੂਸ ਕਰਦੇ ਹਨ ।

ਖੇਤੀ ਦੀ ਦਸ਼ਾ ਨੂੰ ਸੁਧਾਰਨ ਦੇ ਉਪਾਅ – ਖੇਤੀ ਦੀ ਦਸ਼ਾ ਨੂੰ ਸੁਧਾਰਨ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ-

  • ਸਹਿਕਾਰੀ ਖੇਤੀ – ਸਹਿਕਾਰੀ ਖੇਤੀ ਦੀ ਪ੍ਰਣਾਲੀ ਜਾਰੀ ਕਰਨੀ ਚਾਹੀਦੀ ਹੈ । ਇਸ ਨਾਲ ਖੇਤ ਵੱਡੇ ਹੋ ਜਾਣਗੇ ਅਤੇ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੋ ਜਾਣਗੀਆਂ ।
  • ਸਿੰਜਾਈ ਦੀਆਂ ਅਧਿਕ ਸੁਵਿਧਾਵਾਂ – ਖੇਤੀ ਦੀ ਦਸ਼ਾ ਵਿਚ ਸੁਧਾਰ ਲਿਆਉਣ ਲਈ ਸਿੰਜਾਈ ਦੀਆਂ ਸੁਵਿਧਾਵਾਂ ਵਧਾਉਣੀਆਂ ਚਾਹੀਦੀਆਂ ਹਨ ।
  • ਸੰਘਣੀ ਖੇਤੀ – ਸਾਡੇ ਦੇਸ਼ ਵਿਚ ਕਿਸਾਨ ਨੂੰ ਸੰਘਣੀ ਖੇਤੀ ਦੇ ਢੰਗਾਂ ਨੂੰ ਅਪਣਾਉਣਾ ਚਾਹੀਦਾ ਹੈ । ਇਸ ਨਾਲ ਭੂਮੀ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਥੋੜ੍ਹੀ ਜਿਹੀ ਭੂਮੀ ਤੋਂ ਵੀ ਅਧਿਕ ਉਪਜ ਪ੍ਰਾਪਤ ਹੁੰਦੀ ਹੈ ।
  • ਚੰਗੇ ਬੀਜ ਅਤੇ ਖਾਦ – ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਸਸਤੇ ਮੁੱਲ ਤੇ ਚੰਗੇ ਬੀਜ ਦੇਵੇ । ਚੰਗੀ ਖਾਦ ਖ਼ਰੀਦਣ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਸਹਾਇਤਾ ਮਿਲਣੀ ਚਾਹੀਦੀ ਹੈ ।
  • ਨਵੇਂ ਖੇਤੀ – ਯੰਤਰਾਂ ਦਾ ਪ੍ਰਯੋਗ-ਜੇ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਖੇਤੀ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ । ਸਰਕਾਰ ਨੂੰ ਇਨ੍ਹਾਂ ਔਜ਼ਾਰਾਂ ਨੂੰ ਖ਼ਰੀਦਣ ਲਈ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ।

ਪ੍ਰਸ਼ਨ 3.
ਕੇਂਦਰ ਅਤੇ ਰਾਜ ਸਰਕਾਰਾਂ ਨੇ ਭਾਰਤੀ ਖੇਤੀ ਦੀ ਉੱਨਤੀ ਲਈ ਕਿਹੜੇ-ਕਿਹੜੇ ਪ੍ਰਮੁੱਖ ਕਦਮ ਚੁੱਕੇ ਹਨ ?
ਉੱਤਰ-
ਕੇਂਦਰੀ ਅਤੇ ਰਾਜ ਸਰਕਾਰਾਂ ਨੇ ਭਾਰਤੀ ਖੇਤੀ ਦੀ ਉੱਨਤੀ ਲਈ ਹੇਠ ਲਿਖੇ ਪੰਜ ਪ੍ਰਮੁੱਖ ਕਦਮ ਚੁੱਕੇ ਹਨ-

  • ਚੱਕਬੰਦੀ – ਭਾਰਤ ਵਿਚ ਪੰਜ-ਸਾਲਾ ਯੋਜਨਾਵਾਂ ਅਧੀਨ ਸਰਕਾਰ ਨੇ ਛੋਟੇ-ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ ਬਣਾ ਦਿੱਤੇ ਹਨ ਜਿਸ ਨੂੰ ਚੱਕਬੰਦੀ ਕਹਿੰਦੇ ਹਨ । ਇਨ੍ਹਾਂ ਖੇਤਾਂ ਵਿਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਆਸਾਨੀ ਨਾਲ ਹੋ ਸਕਦਾ ਹੈ ।
  • ਉੱਤਮ ਬੀਜਾਂ ਦੀ ਵਿਵਸਥਾ – ਸਰਕਾਰ ਨੇ, ਖੇਤੀ ਦੀ ਉਪਜ ਨੂੰ ਵਧਾਉਣ ਲਈ ਕਿਸਾਨਾਂ ਨੂੰ ਚੰਗੇ ਬੀਜ ਦੇਣ ਦੀ ਵਿਵਸਥਾ ਕੀਤੀ ਹੈ | ਸਰਕਾਰ ਦੀ ਦੇਖ-ਰੇਖ ਵਿਚ ਚੰਗੇ ਬੀਜ ਉਤਪੰਨ ਕੀਤੇ ਜਾਂਦੇ ਹਨ । ਇਹ ਬੀਜ ਸਹਿਕਾਰੀ ਭੰਡਾਰਾਂ ਦੁਆਰਾ ਕਿਸਾਨਾਂ ਤਕ ਪਹੁੰਚਾਏ ਜਾਂਦੇ ਹਨ ।
  • ਉੱਤਮ ਖਾਦ ਦੀ ਵਿਵਸਥਾ – ਭੂਮੀ ਵਿਚ ਵਾਰ-ਵਾਰ ਇਕ ਹੀ ਫ਼ਸਲ ਬੀਜਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ । ਭੂਮੀ ਦੀ ਇਸ ਸ਼ਕਤੀ ਨੂੰ ਬਣਾਈ ਰੱਖਣ ਲਈ ਕਿਸਾਨ ਗੋਬਰ ਦੀ ਖਾਦ ਦਾ ਪ੍ਰਯੋਗ ਕਰਦੇ ਹਨ । ਪਰੰਤੁ ਇਹ ਖਾਦ ਸਾਡੇ ਖੇਤਾਂ ਲਈ ਕਾਫ਼ੀ ਨਹੀਂ ਹੈ । ਇਸ ਲਈ ਹੁਣ ਸਰਕਾਰ ਕਿਸਾਨਾਂ ਨੂੰ ਰਸਾਇਣਿਕ ਖਾਦ ਵੀ ਦਿੰਦੀ ਹੈ । ਰਸਾਇਣਿਕ ਖਾਦ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿਚ ਬਹੁਤ ਸਾਰੇ ਕਾਰਖ਼ਾਨੇ ਖੋਲ੍ਹੇ ਗਏ ਹਨ ।
  • ਖੇਤੀ ਦੇ ਆਧੁਨਿਕ ਸਾਧਨ – ਖੇਤੀ ਦੀ ਉਪਜ ਨੂੰ ਵਧਾਉਣ ਲਈ ਖੇਤੀ ਦੇ ਨਵੇਂ ਯੰਤਰਾਂ ਦਾ ਪ੍ਰਯੋਗ ਵਧ ਰਿਹਾ ਹੈ । ਹੁਣ ਲੱਕੜੀ ਦੀ ਜਗਾ ਲੋਹੇ ਦਾ ਹਲ ਪ੍ਰਯੋਗ ਕੀਤਾ ਜਾਂਦਾ ਹੈ । ਵੱਡੇ-ਵੱਡੇ ਖੇਤਾਂ ਵਿਚ ਟੈਕਟਰਾਂ ਨਾਲ ਜੁਤਾਈ ਕੀਤੀ ਜਾਂਦੀ ਹੈ । ਫ਼ਸਲ ਕੱਟਣ ਅਤੇ ਬੀਜਣ ਦੇ ਲਈ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਸਰਕਾਰ ਨੇ ਪੰਜ-ਸਾਲਾ ਯੋਜਨਾਵਾਂ ਅਧੀਨ ਦੇਸ਼ ਦੇ ਵਿਭਿੰਨ ਭਾਗਾਂ ਵਿਚ ਖੇਤੀ ਦੇ ਯੰਤਰ ਬਣਾਉਣ ਦੇ ਕਾਰਖ਼ਾਨੇ ਖੋਲ੍ਹੇ ਹਨ ।
  • ਸਿੰਜਾਈ ਦੀ ਉੱਚਿਤ ਵਿਵਸਥਾ – ਸਰਕਾਰ ਨੇ ਦੇਸ਼ ਵਿਚ ਅਨੇਕਾਂ ਸਿੰਜਾਈ ਯੋਜਨਾਵਾਂ ਬਣਾਈਆਂ ਹਨ । ਇਨ੍ਹਾਂ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਤੁੰਗਭੱਦਰਾ ਯੋਜਨਾ ਅਤੇ ਦਾਮੋਦਰ ਘਾਟੀ ਯੋਜਨਾਵਾਂ ਪ੍ਰਮੁੱਖ ਹਨ ।

PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture)

ਪ੍ਰਸ਼ਨ 4.
ਭਾਰਤ ਦੀਆਂ ਪ੍ਰਮੁੱਖ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਕ ਰਾਜਾਂ ਬਾਰੇ ਲਿਖੋ ।
ਉੱਤਰ-
ਭਾਰਤੀ ਦੀਆਂ ਪ੍ਰਮੁੱਖ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਕ ਰਾਜ-
PSEB 10th Class SST Solutions Geography Chapter 5 ਭੂਮੀ ਦੀ ਵਰਤੋਂ ਅਤੇ ਖੇਤੀਬਾੜੀ (Land Use and Agriculture) 1

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Punjab State Board PSEB 10th Class Social Science Book Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ Textbook Exercise Questions and Answers.

PSEB Solutions for Class 10 Social Science Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

SST Guide for Class 10 PSEB ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ-
(ਉ) ਕੁਦਰਤੀ ਬਨਸਪਤੀ

ਪ੍ਰਸ਼ਨ 1.
ਸਾਡੇ ਦੇਸ਼ ਵਿਚ ਮੌਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਜਾਤਾਂ ਦੇ ਨਾਂ ਤੇ ਮਾਤਰਾ ਦੱਸੋ ।
ਉੱਤਰ-
ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਬੋਰੀਅਲ (Boreal) ਅਤੇ ਪੋਲੀਓ ਊਸ਼ਣ-ਖੰਡੀ (PaleoTropical) ਦੇ ਨਾਂ ਨਾਲ ਸੱਦਦੇ ਹਨ | ਭਾਰਤ ਦੀ ਬਨਸਪਤੀ ਵਿਚ ਵਿਦੇਸ਼ੀ ਬਨਸਪਤੀ ਦੀ ਮਾਤਰਾ 40% ਹੈ ।

ਪ੍ਰਸ਼ਨ 2.
ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ?
ਉੱਤਰ-
ਜਲ ਹਾਈਆਸਿੰਥ (Water Hyacinth) ਨਾਂ ਦੇ ਪੌਦੇ ਨੂੰ ‘ਬੰਗਾਲ ਦੀ ਦਹਿਸ਼ਤ’ (Terror of Bengal) ਕਿਹਾ ਜਾਂਦਾ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 3.
ਸਾਡੇ ਦੇਸ਼ ਵਿਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ ?
ਉੱਤਰ-
ਵਿਸ਼ਵ ਵਿਚ 29.5% ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ । ਪਰੰਤੂ ਸਾਡੇ ਦੇਸ਼ ਵਿਚ ਭੂਮੀ ਦਾ ਸਿਰਫ਼ 22.7% ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਹੈ ।

ਪ੍ਰਸ਼ਨ 4.
ਦੇਸ਼ ਦੇ ਸਭ ਤੋਂ ਵੱਧ ਤੇ ਘੱਟ ਜੰਗਲੀ ਖੇਤਰ ਕਿਸ ਰਾਜ ਤੇ ਸੰਘੀ ਖੇਤਰ ਵਿਚ ਮਿਲਦੇ ਹਨ ?
ਉੱਤਰ-
ਸਭ ਤੋਂ ਵੱਧ ਜੰਗਲੀ ਖੇਤਰ-ਰਾਜ ਤਿਪੁਰਾ (59.6%).
ਸੰਘੀ ਖੇਤਰ-ਅੰਡੇਮਾਨ ਨਿਕੋਬਾਰ ਦੀਪ ਸਮੂਹ (94.6%)
ਸਭ ਤੋਂ ਘੱਟ ਜੰਗਲੀ ਖੇਤਰ-ਰਾਜ-ਪੰਜਾਬ (2.3%)
ਸੰਘੀ ਖੇਤਰ-ਦਿੱਲੀ (2.1%) ।

ਪ੍ਰਸ਼ਨ 5.
ਰਾਜ ਵਣ (State Forests) ਕਿਸ ਨੂੰ ਕਹਿੰਦੇ ਹਨ ?
ਉੱਤਰ-
ਰਾਜੇ ਵਣ (State Forests) ਉਹ ਵਣ ਹਨ ਜਿਸ ਤੇ ਕਿਸੇ ਰਾਜ ਸਰਕਾਰ ਦਾ ਏਕਾਧਿਕਾਰ ਹੁੰਦਾ ਹੈ ।

ਪ੍ਰਸ਼ਨ 6.
ਊਸ਼ਣ ਸਦਾਬਹਾਰ ਬਨਸਪਤੀ ਵਿਚ ਉੱਗਣ ਵਾਲੇ ਦਰੱਖ਼ਤਾਂ ਦੇ ਨਾਂ ਦੱਸੋ ।
ਉੱਤਰ-
ਊਸ਼ਣ ਸਦਾਬਹਾਰ ਬਨਸਪਤੀ ਖੇਤਰ ਵਿਚ ਮਿਲਣ ਵਾਲੇ ਦਰੱਖ਼ਤਾਂ ਵਿਚ ਮਹੋਗਨੀ, ਬਾਂਸ, ਰਬੜ, ਨਾਰੀਅਲ, ਤਾੜ, ਰੋਜ਼ਵੁੱਡ, ਲੋਹਕਾਠ, ਬੈਂਤ, ਨਾਗਕੇਸਰ, ਚਪਲਾਂਸ, ਅੰਬ, ਮੈਚੀਲਸ ਅਤੇ ਕਦੰਬ ਆਦਿ ਮੁੱਖ ਹਨ ।

ਪ੍ਰਸ਼ਨ 7.
ਅਰਧ-ਖੁਸ਼ਕ ਪੱਤਝੜੀ ਬਨਸਪਤੀ ਦਾ ਵਿਨਾਸ਼ ਕਿਹੜੇ-ਕਿਹੜੇ ਤੱਤ ਕਰਦੇ ਹਨ ?
ਉੱਤਰ-
ਅਰਧ-ਖੁਸ਼ਕ ਪੱਤਝੜੀ ਬਨਸਪਤੀ ਦੇ ਵਿਨਾਸ਼ ਦਾ ਮੁੱਖ ਕਾਰਨ ਖੇਤੀ ਖੇਤਰ ਦਾ ਵਿਸਥਾਰ ਹੈ । ਜਿੱਥੇ ਕਿਤੇ ਖੇਤੀ ਯੋਗ ਭੂਮੀ ਮਿਲਦੀ ਹੈ ਉੱਥੇ ਇਸ ਬਨਸਪਤੀ ਨੂੰ ਭਾਰੀ ਮਾਤਰਾ ਵਿਚ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 8.
ਖ਼ੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖ਼ਤਾਂ ਦੇ ਨਾਂ ਅਤੇ ਖੇਤਰ ਦੱਸੋ ।
ਉੱਤਰ-
ਖੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖ਼ਤ, ਮੁੱਖ ਤੌਰ ‘ਤੇ ਕਿੱਕਰ, ਫਲਾਹੀ, ਜੰਡ, ਤਮਾਰਿਕਸ਼, ਰਾਮ ਬਾਂਸ, ਬੇਰ, ਨਿੰਮ, ਥੋਹਰ (ਕੈਕਟਸ) ਅਤੇ ਮੁੰਜ ਘਾਹ ਆਦਿ ਸ਼ਾਮਲ ਹਨ । ਇਹ ਬਨਸਪਤੀ ਮੁੱਖ ਰੂਪ ਨਾਲ ਪੱਛਮੀ ਰਾਜਸਥਾਨ, ਪੱਛਮੀ ਹਰਿਆਣਾ ਅਤੇ ਗੁਜਰਾਤ ਦੇ ਪੱਛਮੀ ਭਾਗਾਂ ਵਿਚ ਮਿਲਦੀ ਹੈ ।

ਪ੍ਰਸ਼ਨ 9.
ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ ?
ਉੱਤਰ-
ਜਵਾਰੀ ਬਨਸਪਤੀ ਨੂੰ ਮੈਂਗਰੋਵ, ਦਲਦਲੀ (Swamps) ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰ ਵਣ (Sundervan) ਆਦਿ ਨਾਂਵਾਂ ਨਾਲ ਸੱਦਦੇ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 10.
ਪੂਰਬੀ ਹਿਮਾਲਿਆ ਵਿਚ 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਦਰੱਖਤਾਂ ਦੇ ਨਾਂ ਦੱਸੋ ।
ਉੱਤਰ-
ਪੂਰਬੀ ਹਿਮਾਲਿਆ ਖੇਤਰ ਵਿਚ 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਦਰੱਖਤਾਂ ਵਿਚ ਮੁੱਖ ਤੌਰ ‘ਤੇ ਸਿਲਵਰ ਫਰ, ਪਾਈਨ, ਸਪਰੂਸ, ਦੇਵਦਾਰ, ਨੀਲਾ ਪਾਈਨ ਆਦਿ ਹਨ ।

ਪ੍ਰਸ਼ਨ 11.
ਦੱਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਕਿਹੜੇ-ਕਿਹੜੇ ਸਥਾਨਾਂ ‘ਤੇ ਪੈਦਾ ਹੁੰਦੀ ਹੈ ?
ਉੱਤਰ-
ਦੱਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਬਸਤਰ, ਪੰਚਮੜੀ, ਮਹਾਂਬਲੇਸ਼ਰ, ਨੀਲਗਿਰੀ, ਪਲਨੀ, ਸ਼ਿਵਰਾਇ ਆਦਿ ਅਨਾਮਲਾਈ ਦੇ ਪਹਾੜੀ ਖੇਤਰਾਂ ਵਿਚ ਮਿਲਦੀ ਹੈ ।

ਪ੍ਰਸ਼ਨ 12.
ਕਿਹੜੇ-ਕਿਹੜੇ ਦਰੱਖ਼ਤਾਂ ਤੋਂ ਸਿਹਤਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਖੈਰ, ਸਿਨਕੋਨਾ, ਨਿੰਮ, ਸਰਪਗੰਧਾ ਝਾੜੀ, ਬੋਹੜ, ਆਂਵਲਾ ਆਦਿ ਦਰੱਖ਼ਤਾਂ ਤੋਂ ਸਾਨੂੰ ਸਿਹਤਵਰਧਕ ਦਵਾਈਆਂ ਪ੍ਰਾਪਤ ਹੁੰਦੀਆਂ ਹਨ ।

ਪ੍ਰਸ਼ਨ 13.
ਚਮੜਾ ਰੰਗਣ ਲਈ ਕਿਹੜੇ ਦਰੱਖ਼ਤਾਂ ਦੀ ਸਹਾਇਤਾ ਲਈ ਜਾਂਦੀ ਹੈ ?
ਉੱਤਰ-
ਚਮੜਾ ਰੰਗਣ ਲਈ ਬਨਸਪਤੀ ਟੈਨਿਨ, ਮੈਂਗਰੋਵ, ਅਖਰੋਟ ਅਤੇ ਕਿੱਕਰ ਆਦਿ ਦੇ ਦਰੱਖ਼ਤਾਂ ਤੋਂ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ ।

(ਅ) ਜੀਵ-ਜੰਤੂ

ਪ੍ਰਸ਼ਨ 1.
ਜੀਵ-ਜੰਤੂ ਕਿੰਨੀ ਕਿਸਮ ਦੇ ਹੋ ਸਕਦੇ ਹਨ ?
ਉੱਤਰ-
ਭਾਰਤ ਵਿਚ ਜੀਵ-ਜੰਤੂਆਂ ਦੀਆਂ 76 ਹਜ਼ਾਰ ਜਾਤਾਂ ਮਿਲਦੀਆਂ ਹਨ ।

ਪ੍ਰਸ਼ਨ 2.
ਹਾਥੀ ਕਿਸ ਤਰ੍ਹਾਂ ਦੇ ਖੇਤਰਾਂ ਵਿਚ ਰਹਿਣਾ ਪਸੰਦ ਕਰਦਾ ਹੈ ?
ਉੱਤਰ-
ਹਾਥੀ ਵਧੇਰੇ ਵਰਖਾ ਅਤੇ ਸੰਘਣੇ ਜੰਗਲ ਵਾਲੇ ਖੇਤਰ ਵਿਚ ਰਹਿਣਾ ਪਸੰਦ ਕਰਦਾ ਹੈ ।

ਪ੍ਰਸ਼ਨ 3.
ਭਾਰਤ ਵਿਚ ਹਿਰਨਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਮਿਲਦੀਆਂ ਹਨ ?
ਉੱਤਰ-
ਭਾਰਤ ਵਿਚ ਮਿਲਣ ਵਾਲੀਆਂ ਹਿਰਨਾਂ ਦੀਆਂ ਜਾਤਾਂ ਚਾਰ-ਸਿੰਗਾ, ਕਾਲਾ ਹਿਰਨ, ਚਿਕਾਰਾ ਅਤੇ ਆਮ ਹਿਰਨ ਮੁੱਖ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 4.
ਦੇਸ਼ ਵਿਚ ਸ਼ੇਰ ਕਿਹੜੇ ਸਥਾਨਾਂ ‘ਤੇ ਵਧੇਰੇ ਮਿਲਦਾ ਹੈ ?
ਉੱਤਰ-
ਭਾਰਤੀ ਸ਼ੇਰ ਦਾ ਕੁਦਰਤੀ ਨਿਵਾਸ ਸਥਾਨ ਗੁਜਰਾਤ ਵਿੱਚ ਸੌਰਾਸ਼ਟਰ ਦੇ ਗਿਰ ਵਨ ਹਨ ।

ਪ੍ਰਸ਼ਨ 5.
ਹਿਮਾਲਿਆ ਵਿਚ ਮਿਲਣ ਵਾਲੇ ਜੀਵਾਂ ਦੇ ਨਾਂ ਦੱਸੋ ।
ਉੱਤਰ-
ਹਿਮਾਲਿਆ ਵਿਚ ਜੰਗਲੀ ਭੇਡ, ਪਹਾੜੀ ਬੱਕਰੀ, ਸਾਕਿਨ (ਇਕ ਲੰਮੇ ਸਿੰਗਾਂ ਵਾਲੀ ਜੰਗਲੀ ਬੱਕਰੀ) ਅਤੇ ਟੈਪੀਰ ਆਦਿ ਜੀਵ-ਜੰਤੂ ਪਾਏ ਜਾਂਦੇ ਹਨ ਜਦਕਿ ਉੱਚੇ ਪਹਾੜੀ ਖੇਤਰਾਂ ਵਿਚ ਪਾਂਡਾ ਅਤੇ ਹਿਮਤੇਂਦੂਆ ਨਾਂ ਦੇ ਜੰਤੂ ਮਿਲਦੇ ਹਨ ।

ਪ੍ਰਸ਼ਨ 6.
ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਅਤੇ ਪੰਛੀ ਦਾ ਕੀ ਨਾਂ ਹੈ ?
ਉੱਤਰ-
ਸਾਡੇ ਦੇਸ਼ ਦਾ ਰਾਸ਼ਟਰੀ ਪਸ਼ੂ ਸ਼ੇਰ ਅਤੇ ਰਾਸ਼ਟਰੀ ਪੰਛੀ ਮੋਰ ਹੈ ।

ਪ੍ਰਸ਼ਨ 7.
ਦੇਸ਼ ਵਿਚ ਕਿਹੜੇ-ਕਿਹੜੇ ਜੀਵਾਂ ਦੇ ਖ਼ਤਮ ਹੋ ਜਾਣ ਦਾ ਡਰ ਹੈ ?
ਉੱਤਰ-
ਭਾਰਤ ਵਿਚ ਬਘਿਆੜ, ਗੈਂਡਾ, ਸੋਨ ਚਿੜੀ, ਸ਼ੇਰ ਆਦਿ ਜੀਵਾਂ ਦੇ ਖ਼ਤਮ ਹੋ ਜਾਣ ਦਾ ਡਰ ਹੈ ।

(ੲ) ਮਿੱਟੀਆਂ

ਪ੍ਰਸ਼ਨ 1.
ਮਿੱਟੀ ਦੀ ਪਰਿਭਾਸ਼ਾ ਦਿਓ ।
ਉੱਤਰ-
ਧਰਤੀ ਦੇ ਧਰਾਤਲ ਤੇ ਮਿਲਦੇ ਹਲਕੇ, ਢਿੱਲੇ ਅਤੇ ਅਸੰਗਠਿਤ ਚੱਟਾਨੀ ਰੇ ਅਤੇ ਬਰੀਕ ਜੀਵ-ਅੰਸ਼ ਦੇ ਸੰਯੁਕਤ ਮਿਸ਼ਰਨ ਨੂੰ ਮਿੱਟੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਮਿੱਟੀ ਕਿਵੇਂ ਬਣਦੀ ਹੈ ?
ਉੱਤਰ-
ਮਿੱਟੀ ਮੌਸਮੀ ਕਿਰਿਆਵਾਂ ਦੁਆਰਾ ਚੱਟਾਨਾਂ ਦੀ ਟੁੱਟ-ਭੱਜ ਨਾਲ ਬਣਦੀ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 3.
ਮਿੱਟੀ ਦੇ ਮੂਲ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਮਿੱਟੀ ਦੇ ਮੂਲ ਤੱਤ ਹਨ-

  1. ਮੁੱਢਲੀ ਚੱਟਾਨ
  2. ਪੌਣ-ਪਾਣੀ
  3. ਖੇਤਰੀ ਢਲਾਣ
  4. ਕੁਦਰਤੀ ਬਨਸਪਤੀ ਅਤੇ
  5. ਮਿਆਦ ।

ਪ੍ਰਸ਼ਨ 4.
ਕਾਲੀ ਮਿੱਟੀ ਵਿਚ ਕਿਹੜੇ-ਕਿਹੜੇ ਰਸਾਇਣਿਕ ਤੱਤ ਮਿਲਦੇ ਹਨ ?
ਉੱਤਰ-
ਕਾਲੀ ਮਿੱਟੀ ਵਿਚ ਮੁੱਖ ਤੌਰ ‘ਤੇ ਲੋਹਾ, ਪੋਟਾਸ਼, ਐਲੂਮੀਨੀਅਮ, ਚੂਨਾ ਅਤੇ ਮੈਗਨੀਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ ।

ਪਸ਼ਨ 5.
ਲੈਟਰਾਈਟ ਮਿੱਟੀ ਦੇਸ਼ ਦੇ ਕਿਹੜੇ-ਕਿਹੜੇ ਭਾਗਾਂ ਵਿਚ ਮਿਲਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ਵਿੰਧਿਆਚਲ, ਸਤਪੁੜਾ ਦੇ ਨਾਲ ਲਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਦੀਆਂ ਬੈਸਾਲਟਿਕ ਪਰਬਤ ਚੋਟੀਆਂ, ਦੱਖਣੀ ਮਹਾਂਰਾਸ਼ਟਰ, ਕਰਨਾਟਕ ਦੀਆਂ ਪੱਛਮੀ ਘਾਟ ਦੀਆਂ ਪਹਾੜੀਆਂ, ਕੇਰਲ ਵਿਚ ਮਾਲਾਬਾਰ ਅਤੇ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਮਿਲਦੀ ਹੈ ।

ਪ੍ਰਸ਼ਨ 6.
‘ਭੂੜ’ ਮਿੱਟੀਆਂ ਕਿੱਥੇ ਮਿਲਦੀਆਂ ਹਨ ?
ਉੱਤਰ-
ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿਚ ।.

ਪ੍ਰਸ਼ਨ 7.
ਨਮਕੀਨ ਮਿੱਟੀਆਂ ਦੇਸ਼ ਦੇ ਵੱਖੋ-ਵੱਖਰੇ ਭਾਗਾਂ ਵਿਚ ਕਿਹੜੇ ਨਾਂਵਾਂ ਨਾਲ ਜਾਣੀਆਂ ਜਾਂਦੀਆਂ ਹਨ ?
ਉੱਤਰ-
ਨਮਕੀਨ ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ ਔਸੜ ਜਾਂ ਰੇਹ’ ਅਤੇ ਪੰਜਾਬ ਵਿਚ ‘ਕੱਲਰ ਜਾਂ ਥੁੜ੍ਹ ਕਿਹਾ ਜਾਂਦਾ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 8.
ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗਾਂ ਵਿਚ ਹੁੰਦੀਆਂ ਹਨ ?
ਉੱਤਰ-
ਚਾਹ ਉਤਪਾਦਨ ਲਈ ਢੁੱਕਵੀਂ ਮਿੱਟੀ ਅਸਾਮ, ਹਿਮਾਚਲ ਪ੍ਰਦੇਸ਼ ਲਾਹੌਲ ਸਪਿਤੀ, ਕਿਨੌਰ), ਪੱਛਮੀ ਬੰਗਾਲ, ਦਾਰਜੀਲਿੰਗ, ਉਤਰਾਂਚਲ ਅਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰਾਂ ਵਿਚ ਮਿਲਦੀ ਹੈ ।

ਸ਼ਨ 9.
ਮਿੱਟੀ ਦੇ ਕਟਾਅ ਤੋਂ ਕੀ ਭਾਵ ਹੈ ?
ਉੱਤਰ-
ਭੌਤਿਕ ਤੱਤਾਂ ਦੁਆਰਾ ਧਰਾਤਲ ਦੀ ਉੱਪਰੀ ਪਰਤ ਦਾ ਹਟਾ ਦਿੱਤਾ ਜਾਣਾ ਮਿੱਟੀ ਦਾ ਕਟਾਓ ਅਖਵਾਉਂਦਾ ਹੈ ।

ਪ੍ਰਸ਼ਨ 10.
ਮਾਰੂਥਲ ਦੇ ਵਧਣ ਨੂੰ ਰੋਕਣ ਲਈ ਕਿਹੜੇ ਉਪਾਅ ਕੀਤੇ ਜਾਂਦੇ ਹਨ ?
ਉੱਤਰ-
ਮਾਰੂਥਲ ਵਿਚ ਪੌਣਾਂ ਦੀ ਗਤੀ ਨੂੰ ਘੱਟ ਕਰਨ ਲਈ ਦਰੱਖ਼ਤਾਂ ਦੀਆਂ ਕਤਾਰਾਂ ਲਗਾਉਣੀਆਂ ਅਤੇ ਘਾਹ ਉਗਾਉਣਾ ।

II. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-
(ਉ) ਕੁਦਰਤੀ ਬਨਸਪਤੀ-

ਪ੍ਰਸ਼ਨ 1.
ਬਾਹਰੀ ਬਨਸਪਤੀ ਸਾਡੇ ਲਈ ਸਮੱਸਿਆ ਕਿਉਂ ਬਣ ਗਈ ਹੈ ? ਉਦਾਹਰਨਾਂ ਨਾਲ ਸਪੱਸ਼ਟ ਕਰੋ ।
ਉੱਤਰ-
ਭਾਰਤੀ ਬਨਸਪਤੀ ਦਾ 40 ਪ੍ਰਤੀਸ਼ਤ ਹਿੱਸਾ ਵਿਦੇਸ਼ੀ ਜਾਤਾਂ ਦਾ ਹੈ ਜਿਨ੍ਹਾਂ ਨੂੰ ਬੋਰੀਅਲ ਅਤੇ ਪੋਲੀਓ-ਊਸ਼ਣ ਖੰਡੀ ਜਾਤਾਂ ਕਿਹਾ ਜਾਂਦਾ ਹੈ । ਇਹਨਾਂ ਵਿਚੋਂ ਵਧੇਰੇ ਪੌਦੇ ਸਜਾਵਟ ਲਈ ਡੈਕੋਰੇਟਿਵ ਪਲਾਂਟ) ਹਨ । ਸਾਡੇ ਦੇਸ਼ ਵਿਚ ਆਈ ਇਸ ਵਿਦੇਸ਼ੀ ਬਨਸਪਤੀ ਨਾਲ ਹੇਠ ਲਿਖੀਆਂ ਸ਼ਮੱਸਿਆਵਾਂ ਪੈਦਾ ਹੋ ਗਈਆਂ ਹਨ-

  • ਇੱਥੋਂ ਦੇ ਗਰਮ ਖੁਸ਼ਕ ਮੌਸਮ ਦੇ ਕਾਰਨ ਦੇਸ਼ ਦੀਆਂ ਨਦੀਆਂ, ਤਲਾਬਾਂ, ਨਹਿਰਾਂ ਆਦਿ ਵਿਚ ਇਹਨਾਂ ਪੌਦਿਆਂ ਦੀ ਸੰਖਿਆ ਇੰਨੀ ਵੱਧ ਗਈ ਹੈ ਕਿ ਇਹਨਾਂ ਨੂੰ ਵਧਣ-ਫੁਲਣ ਤੋਂ ਰੋਕ ਸਕਣਾ ਅਸੰਭਵ ਜਿਹਾ ਹੋ ਗਿਆ ਹੈ ।
  • ਇਹ ਵਿਦੇਸ਼ੀ ਪੌਦੇ ਸਥਾਨਕ ਲਾਭਕਾਰੀ ਬਨਸਪਤੀ ਦੇ ਵਿਕਾਸ ਵਿੱਚ ਰੁਕਾਵਟ ਬਣ ਗਏ ਹਨ । ਇਹ ਉਪਯੋਗੀ ਭੂਮੀ ਨੂੰ ਘੱਟ ਕਰਨ ਅਤੇ ਖ਼ਤਰਨਾਕ ਰੋਗਾਂ ਨੂੰ ਫੈਲਾਉਣ ਵਿਚ ਵੀ ਆਪਣਾ ਪ੍ਰਭਾਵ ਦਿਖਾ ਰਹੇ ਹਨ ।
  • ਜਲ ਹਾਇਆਸਿੰਥ (Water Hyacinth) ਪੌਦੇ ਦੇ ਜਲ ਸੋਮਿਆਂ ਵਿਚ ਫੈਲ ਜਾਣ ਦੇ ਕਾਰਨ ਇਸ ਨੂੰ ‘ਬੰਗਾਲ ਦਾ ਡਰ’ ਕਿਹਾ ਜਾਂਦਾ ਹੈ । ਇਸ ਤਰ੍ਹਾਂ “ਲੇਨਟਾਨਾ” ਨਾਂ ਦੇ ਪੌਦੇ ਨੇ ਦੇਸ਼ ਦੀਆਂ ਹਰੀਆਂ-ਭਰੀਆਂ ਚਰਾਗਾਹਾਂ ਅਤੇ ਵਣਾਂ ਵਿਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ ।
  • ਪਾਰਥੇਨਿਯਮ ਘਾਹ ਜਾਂ ਕਾਂਗਰਸੀ ਘਾਹ ਨੇ ਵੀ ਤੇਜ਼ੀ ਨਾਲ ਦੇਸ਼ ਅੰਦਰ ਫੈਲ ਕੇ ਲੋਕਾਂ ਵਿਚ ਸਾਹ ਅਤੇ ਚਮੜੀ ਦੇ ਰੋਗਾਂ ਵਿਚ ਭਾਰੀ ਮਾਤਰਾ ਵਿਚ ਵਾਧਾ ਕੀਤਾ ਹੈ ।
  • ਖਾਧ-ਅੰਨਾਂ ਦੀ ਕਮੀ ਦੇ ਦੌਰਾਨ ਆਯਾਤ ਕੀਤੀ ਗਈ ਕਣਕ ਦੇ ਦਾਣਿਆਂ ਨਾਲ ਆਏ ਅਣ-ਲੋੜੀਂਦੇ ਬੀਜ ਵੀ ਤੇਜ਼ੀ ਨਾਲ ਫੈਲੇ ਹਨ । ਉਹਨਾਂ ਨੂੰ ਖ਼ਤਮ ਕਰਨ ਲਈ ਵਿਦੇਸ਼ੀ ਦਵਾਈਆਂ ‘ਤੇ ਕਾਫ਼ੀ ਪੈਸਾ ਬਰਬਾਦ ਹੁੰਦਾ ਹੈ ।

ਪ੍ਰਸ਼ਨ 2.
ਵਿਦੇਸ਼ੀ ਪੌਦਿਆਂ ਤੋਂ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ ?
ਉੱਤਰ-
ਵਿਦੇਸ਼ੀ ਪੌਦਿਆਂ ਤੋਂ ਸਾਨੂੰ ਹੇਠ ਲਿਖੇ ਨੁਕਸਾਨ ਹੋ ਸਕਦੇ ਹਨ-

  1. ਸਾਡੀ ਸਥਾਨਕ ਲਾਭਕਾਰੀ ਬਨਸਪਤੀ ਬਰਬਾਦ ਹੋ ਸਕਦੀ ਹੈ ।
  2. ਵਿਦੇਸ਼ੀ ਬਨਸਪਤੀ ਨੂੰ ਖ਼ਤਮ ਕਰਨ ਵਿਚ ਸਾਡਾ ਬਹੁਤ ਸਾਰਾ ਪੈਸਾ ਖ਼ਰਚ ਹੋਵੇਗਾ ।
  3. ਵਿਦੇਸ਼ੀ ਬਨਸਪਤੀ ਨਾਲ ਸਾਹ ਅਤੇ ਚਮੜੀ ਸੰਬੰਧੀ ਖ਼ਤਰਨਾਕ ਰੋਗ ਫੈਲ ਸਕਦੇ ਹਨ ।
  4. ਸਾਡੇ ਜਲ ਭੰਡਾਰ ਵਿਦੇਸ਼ੀ ਬਨਸਪਤੀ ਨਾਲ ਦੂਸ਼ਿਤ ਹੋ ਸਕਦੇ ਹਨ ।
  5. ਸਾਡੀ ਉਪਯੋਗੀ ਭੂਮੀ ਘੱਟ ਹੋ ਸਕਦੀ ਹੈ, ਚਰਾਂਦਾਂ ਵਿਚ ਕਮੀ ਆ ਸਕਦੀ ਹੈ ਅਤੇ ਵਣ ਖੇਤਰ ਬਰਬਾਦ ਹੋ ਸਕਦੇ ਹਨ ।

ਪ੍ਰਸ਼ਨ 3.
ਸਾਡੀ ਕੁਦਰਤੀ ਬਨਸਪਤੀ ਦੇ ਅਸਲ ਵਿਚ ਕੁਦਰਤੀ ਨਾ ਰਹਿਣ ਦੇ ਕੀ ਕਾਰਨ ਹਨ ?
ਉੱਤਰ-
ਸਾਡੀ ਕੁਦਰਤੀ ਬਨਸਪਤੀ ਅਸਲ ਵਿਚ ਕੁਦਰਤੀ ਨਹੀਂ ਰਹੀ । ਇਹ ਸਿਰਫ਼ ਦੇਸ਼ ਦੇ ਕੁੱਝ ਹੀ ਹਿੱਸਿਆਂ ਵਿਚ ਮਿਲਦੀ ਹੈ । ਦੂਜੇ ਹਿੱਸਿਆਂ ਵਿਚ ਇਸ ਦਾ ਬਹੁਤਾ ਭਾਗ ਜਾਂ ਤਾਂ ਬਰਬਾਦ ਹੋ ਗਿਆ ਹੈ ਜਾਂ ਫਿਰ ਬਰਬਾਦ ਹੋ ਰਿਹਾ ਹੈ । ਇਸ ਦੇ ਹੇਠ ਲਿਖੇ ਕਾਰਨ ਹਨ-

  1. ਤੇਜ਼ੀ ਨਾਲ ਵਧਦੀ ਹੋਈ ਸਾਡੀ ਵਸੋਂ ।
  2. ਰਵਾਇਤੀ ਖੇਤੀ ਵਿਕਾਸ ਦਾ ਰਿਵਾਜ ।
  3. ਚਰਾਂਦਾਂ ਦਾ ਵਿਨਾਸ਼ ਅਤੇ ਬਹੁਤ ਜ਼ਿਆਦਾ ਚਰਾਈ ।
  4. ਬਾਲਣ ਅਤੇ ਇਮਾਰਤੀ ਲੱਕੜੀ ਲਈ ਵਣਾਂ ਦਾ ਅੰਨ੍ਹੇਵਾਹ ਕਟਾਓ ।
  5. ਵਿਦੇਸ਼ੀ ਪੌਦਿਆਂ ਦੀ ਵਧਦੀ ਹੋਈ ਸੰਖਿਆ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 4.
ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ ਦਿੰਦੀ ਹੈ ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ । ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧਖ਼ੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  • ਜਿਲ੍ਹੇ ਪੱਤਝੜੀ ਵਣ – ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਚਾਰ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ: ਮੀ: ਤਕ ਹੈ । ਇਹਨਾਂ ਖੇਤਰਾਂ ਵਿਚ ਦਰੱਖਤ ਘੱਟ ਸੰਘਣੇ ਹੁੰਦੇ ਹਨ ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ । ਸਾਲ, ਟਾਹਲੀ, ਸਾਗੋਨ, ਟੀਕ, ਚੰਦਨ, ਜਾਮਣ, ਅਮਲਤਾਸ਼, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖਤ ਹਨ ।
  • ਖੁਸ਼ਕ ਪੱਤਝੜੀ ਬਨਸਪਤੀ-ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ: ਮੀ: ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ । ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ । ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੁ ਇੱਥੋਂ ਦੇ ਮੁੱਖ ਦਰੱਖਤੇ ਹਨ ।

ਪ੍ਰਸ਼ਨ 5.
ਪੂਰਬੀ ਹਿਮਾਲਿਆ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ ?
ਉੱਤਰ-
ਪੂਰਬੀ ਹਿਮਾਲਾ ਖੇਤਰ ਵਿਚ 4000 ਕਿਸਮ ਦੇ ਫੁੱਲ ਅਤੇ 250 ਕਿਸਮ ਦੀ ਫਰਨ ਮਿਲਦੀ ਹੈ । ਇੱਥੋਂ ਦੀ ਬਨਸਪਤੀ ਤੇ ਉਚਾਈ ਦੇ ਵਧਣ ਨਾਲ ਤਾਪਮਾਨ ਅਤੇ ਵਰਖਾ ਵਿਚ ਆਏ ਅੰਤਰ ਦਾ ਡੂੰਘਾ ਅਸਰ ਪੈਂਦਾ ਹੈ ।

  • ਇੱਥੇ 1200 ਮੀਟਰ ਦੀ ਉਚਾਈ ਤਕ ਪੱਤਝੜੀ ਬਨਸਪਤੀ ਦੇ ਮਿਸ਼ਰਤੇ ਦਰੱਖ਼ਤ ਵਧੇਰੇ ਮਿਲਦੇ ਹਨ ।
  • ਇੱਥੇ 1200 ਤੋਂ ਲੈ ਕੇ 2000 ਮੀਟਰ ਦੀ ਉਚਾਈ ਤਕ ਸੰਘਣੇ ਸਦਾਬਹਾਰ ਵਣ ਮਿਲਦੇ ਹਨ । ਸਾਲ ਅਤੇ ਮੈਂਗਨੋਲੀਆ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ । ਇਹਨਾਂ ਵਿਚ ਦਾਲਚੀਨੀ, ਅਸੁਰਾ, ਚਿਨੋਲੀ ਤੇ ਵਿਲੇਨੀਆ ਦੇ ਦਰੱਖ਼ਤ ਵੀ ਮਿਲਦੇ ਹਨ ।
  • ਇੱਥੇ 2000 ਤੋਂ 2500 ਮੀਟਰ ਦੀ ਉਚਾਈ ਤਕ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਸ਼ੀਤ-ਊਸ਼ਣ ਪ੍ਰਕਾਰ (Temperate type) ਦੀ ਬਨਸਪਤੀ ਮਿਲਦੀ ਹੈ । ਇਸ ਵਿਚ ਓਕ, ਚੈਸਟਨਟ, ਲਾਰੇਲ, ਬਰਚ, ਮੈਪਲ ਅਤੇ ਓਲਚਰ ਜਿਹੇ ਚੌੜੇ ਪੱਤਿਆਂ ਵਾਲੇ ਰੁੱਖ ਮਿਲਦੇ ਹਨ ।
  • ਇੱਥੇ 2500 ਤੋਂ ਲੈ ਕੇ 3500 ਮੀਟਰ ਤਕ ਤਿੱਖੇ ਪੱਤੇ ਵਾਲੇ ਕੋਣਧਾਰੀ ਅਤੇ ਸ਼ੰਕੂਧਾਰੀ ਰੁੱਖ ਦਿਖਾਈ ਦਿੰਦੇ ਹਨ । ਇਹਨਾਂ ਵਿਚ ਸਿਲਵਰ ਫਰ, ਪਾਈਨ, ਸਪਰੂਸ, ਦੇਵਦਾਰ, ਰੋਡੋਡੇਂਡਰਾਨ, ਨੀਲਾ ਪਾਈਨ ਜਿਹੇ ਘੱਟ ਉਚਾਈ ਵਾਲੇ ਰੁੱਖ ਮਿਲਦੇ ਹਨ ।
    ਇਸ ਤੋਂ ਵੱਧ ਉਚਾਈ ਤੇ ਛੋਟੀ-ਛੋਟੀ ਕੁਦਰਤੀ ਘਾਹ ਅਤੇ ਫੁੱਲ ਆਦਿ ਦੇ ਪੌਦੇ ਵੀ ਉੱਗਦੇ ਹਨ ।

ਪ੍ਰਸ਼ਨ 6.
ਕੁਦਰਤੀ ਬਨਸਪਤੀ ਉਦਯੋਗਾਂ ਲਈ ਕਿਸ ਤਰ੍ਹਾਂ ਜੀਵਨ ਦਾਨ ਦਾ ਕੰਮ ਕਰਦੀ ਹੈ ?
ਉੱਤਰ-
ਕੁਦਰਤੀ ਬਨਸਪਤੀ ਕਈ ਤਰ੍ਹਾਂ ਨਾਲ ਉਦਯੋਗਾਂ ਦਾ ਆਧਾਰ ਹੈ । ਵਣਾਂ ‘ਤੇ ਆਧਾਰਿਤ ਕੁੱਝ ਮਹੱਤਵਪੂਰਨ ਉਦਯੋਗ ਹੇਠ ਲਿਖੇ ਹਨ

  1. ਮਾਚਿਸ ਉਦਯੋਗ – ਵਣਾਂ ਤੋਂ ਪ੍ਰਾਪਤ ਨਰਮ ਲੱਕੜੀ ਮਾਚਿਸ ਬਨਾਉਣ ਦੇ ਕੰਮ ਆਉਂਦੀ ਹੈ ।
  2. ਲਾਖ ਉਦਯੋਗ – ਲਾਖ ਇਕ ਤਰ੍ਹਾਂ ਦੇ ਕੀੜੇ ਤੋਂ ਪ੍ਰਾਪਤ ਹੁੰਦੀ ਹੈ । ਇਸ ਨੂੰ ਰਿਕਾਰਡ, ਬੂਟ ਪਾਲਿਸ਼, ਬਿਜਲੀ ਦਾ ਸਾਮਾਨ ਆਦਿ ਬਨਾਉਣ ਵਿਚ ਵਰਤਿਆ ਜਾਂਦਾ ਹੈ ।
  3. ਕਾਗਜ਼ ਉਦਯੋਗ – ਕਾਗਜ਼ ਉਦਯੋਗ ਵਿਚ ਬਾਂਸ, ਸਫੈਦਾ ਅਤੇ ਕਈ ਤਰ੍ਹਾਂ ਦੀ ਘਾਹ ਵਰਤੀ ਜਾਂਦੀ ਹੈ । ਬਾਂਸ ਤਰਾਈ ਖੇਤਰ ਵਿਚ ਬਹੁਤ ਮਿਲਦਾ ਹੈ ।
  4. ਵਾਰਨਿਸ਼ ਅਤੇ ਰੰਗ – ਵਾਰਨਿਸ਼ ਅਤੇ ਰੰਗ ਗੰਦੇ ਬਰੋਜ਼ੇ ਤੋਂ ਤਿਆਰ ਹੁੰਦੇ ਹਨ ਜੋ ਵਣਾਂ ਤੋਂ ਪ੍ਰਾਪਤ ਹੁੰਦਾ ਹੈ ।
  5. ਦਵਾਈ ਨਿਰਮਾਣ – ਵਣਾਂ ਤੋਂ ਪ੍ਰਾਪਤ ਕੁੱਝ ਰੁੱਖਾਂ ਤੋਂ ਉਪਯੋਗੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ ।ਉਦਾਹਰਨ ਵਜੋਂ ਸਿਨਕੋਨਾ ਤੋਂ ਕੁਨੀਨ ਬਣਦੀ ਹੈ ।
  6. ਹੋਰ ਉਦਯੋਗ – ਵਣਾਂ ਤੇ ਪੈਂਨਸਿਲ, ਡੱਬੇ ਬਣਾਉਣਾ, ਰਬੜ, ਤਾਰਪੀਨ, ਚੰਦਨ ਦਾ ਤੇਲ, ਫਰਨੀਚਰ ਅਤੇ ਖੇਡਾਂ ਦਾ ਸਾਮਾਨ ਬਣਾਉਣ ਦੇ ਉਦਯੋਗ ਵੀ ਆਧਾਰਿਤ ਹਨ ।

ਪ੍ਰਸ਼ਨ 7.
ਕੁਦਰਤੀ ਬਨਸਪਤੀ ਦੇ ਦੇਸ਼ ਅੰਦਰ ਅੰਧਾ-ਧੁੰਦ ਕਟਾਅ ਦੇ ਕੀ ਸਿੱਟੇ ਨਿਕਲੇ ਹਨ ?
ਉੱਤਰ-
ਕੁਦਰਤੀ ਬਨਸਪਤੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ਪਰ ਪਿਛਲੇ ਕੁੱਝ ਸਾਲਾਂ ਵਿਚ ਕੁਦਰਤੀ ਬਨਸਪਤੀ ਦੀ ਅੰਧਾ-ਧੁੰਦ ਕਟਾਈ ਕੀਤੀ ਗਈ ਹੈ । ਇਸ ਕਟਾਈ ਤੋਂ ਸਾਨੂੰ ਹੇਠ ਲਿਖੀਆਂ ਹਾਨੀਆਂ ਹਨ-

  • ਕੁਦਰਤੀ ਬਨਸਪਤੀ ਦੀ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ ।
  • ਪਹਾੜੀ ਢਲਾਣਾਂ ਅਤੇ ਮੈਦਾਨੀ ਖੇਤਰਾਂ ਦੇ ਬਨਸਪਤੀ ਰਹਿਤ ਹੋਣ ਦੇ ਕਾਰਨ ਹੜ ਅਤੇ ਭੋਂ-ਖੋਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।
  • ਪੰਜਾਬ ਦੇ ਉੱਤਰੀ ਭਾਗਾਂ ਵਿਚ ਸ਼ਿਵਾਲਿਕ ਪਰਬਤ ਮਾਲਾ ਦੇ ਹੇਠਲੇ ਹਿੱਸੇ ਵਿੱਚ ਵਗਣ ਵਾਲੇ ਬਰਸਾਤੀ ਨਾਲਿਆਂ ਦੇ ਖੇਤਰ ਵਿਚ ਵਣ ਕਟਾਅ ਨਾਲ ਭੁਮੀ ਕਟਾਅ ਦੀ ਸਮੱਸਿਆ ਦੇ ਕਾਰਨ ਬੰਜਰ ਜ਼ਮੀਨ ਵਿਚ ਵਾਧਾ ਹੋਇਆ ਹੈ । ਮੈਦਾਨੀ ਖੇਤਰਾਂ ਦਾ ਪਾਣੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਖੇਤੀ ਨੂੰ ਸਿੰਜਾਈ ਦੀ ਸਮੱਸਿਆ ਨਾਲ ਘੁਲਣਾ ਪੈ ਰਿਹਾ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

(ਅ) ਜੀਵ-ਜੰਤੂ-

ਪ੍ਰਸ਼ਨ 1.
ਦੇਸ਼ ਵਿਚ ਜੀਵ-ਜੰਤੂਆਂ ਦੀ ਸਾਂਭ ਤੇ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ?
ਉੱਤਰ-

  • 1972 ਵਿਚ ਭਾਰਤੀ ਵਣ ਜੀਵਨ ਸੁਰੱਖਿਆ ਕਾਨੂੰਨ ਬਣਾਇਆ ਗਿਆ । ਇਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 83835 ਵਰਗ ਕਿਲੋਮੀਟਰ ਖੇਤਰ ਦੇਸ਼ ਦਾ 27 ਪ੍ਰਤੀਸ਼ਤ ਅਤੇ ਕੁੱਲ ਵਣ ਖੇਤਰ ਦਾ 12 ਪ੍ਰਤੀਸ਼ਤ ਹਿੱਸਾ) ਨੂੰ ਰਾਸ਼ਟਰੀ ਪਾਰਕ ਅਤੇ ਵਣ-ਪਾਣੀ ਚਿੜੀਆਘਰ ਐਲਾਨਿਆ ਗਿਆ ਹੈ ।
  • ਖ਼ਤਮ ਹੋ ਰਹੇ ਵਣ ਜੀਵਾਂ ਵਲ ਖ਼ਾਸ ਧਿਆਨ ਦਿੱਤਾ ਜਾਣ ਲੱਗਾ ਹੈ ।
  • ਪਸ਼ੂ ਪੰਛੀਆਂ ਦੀ ਗਣਨਾ ਦਾ ਕੰਮ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ ।
  • ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਸਮੇਂ ਬਆੜਾਂ ਦੇ 16 ਰੱਖਿਅਤ ਖੇਤਰ ਹਨ ।
  • ਆਸਾਮ ਵਿਚ ਗੈਂਡੇ ਦੇ ਸੰਰੱਖਿਅਣ ਦੀ ਇਕ ਖ਼ਾਸ ਯੋਜਨਾ ਚਲਾਈ ਜਾ ਰਹੀ ਹੈ ।

ਸੱਚ ਤਾਂ ਇਹ ਹੈ ਕਿ ਦੇਸ਼ ਵਿਚ ਹੁਣ ਤਕ 18 ਜੀਵ ਸੁਰੱਖਿਅਤ ਖੇਤਰ (Biosphere Reserve) ਸਥਾਪਿਤ ਕੀਤੇ ਜਾ ਚੁੱਕੇ ਹਨ | ਯੋਜਨਾ ਦੇ ਅਧੀਨ ਸਭ ਤੋਂ ਪਹਿਲਾ ਜੀਵ ਸੰਰੱਖਿਅਣ ਖੇਤਰ ਨੀਲਗਿਰੀ ਵਿਚ ਬਣਾਇਆ ਗਿਆ ਸੀ । ਇਸ ਯੋਜਨਾ ਅਧੀਨ ਹਰੇਕ ਜੰਤੂ ਦਾ ਸੰਰੱਖਿਅਣ ਜ਼ਰੂਰੀ ਹੈ । ਇਹ ਕੁਦਰਤੀ ਅਮਾਨਤ (Natural Heritage) ਆਉਣ ਵਾਲੀਆਂ ਪੀੜ੍ਹੀਆਂ ਲਈ ਹੈ ।

(ੲ) ਮਿੱਟੀਆਂ-

ਪ੍ਰਸ਼ਨ 1.
ਮਿੱਟੀਆਂ ਦੇ ਜਨਮ ਵਿਚ ਮੁੱਢਲੀ ਚੱਟਾਨ ਦਾ ਕੀ ਯੋਗਦਾਨ ਹੈ ?
ਉੱਤਰ-
ਦੇਸ਼ ਵਿਚ ਮੁੱਢਲੀਆਂ ਚੱਟਾਨਾਂ ਵਿਚ ਉੱਤਰੀ ਮੈਦਾਨਾਂ ਦੀਆਂ ਮੋੜਦਾਰ ਚੱਟਾਨਾਂ ਅਤੇ ਪਠਾਰੀ ਭਾਗ ਦੀਆਂ ਲਾਵਾ ਨਿਰਮਿਤ ਚੱਟਾਨਾਂ ਆਉਂਦੀਆਂ ਹਨ । ਇਹਨਾਂ ਵਿਚ ਵੱਖ-ਵੱਖ ਖਣਿਜ ਹੁੰਦੇ ਹਨ । ਇਸ ਲਈ ਇਹਨਾਂ ਤੋਂ ਚੰਗੀ ਕਿਸਮ ਦੀ ਮਿੱਟੀ ਬਣਦੀ ਹੈ ।

ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਸੰਗਠਨ, ਬਣਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨਾਂ ਕਿੰਨੇ ਸਮੇਂ ਤੋਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਤੋਂ ਪ੍ਰਭਾਵਿਤ ਹੋ ਰਹੀਆਂ ਹਨ । ਪੱਛਮੀ ਬੰਗਾਲ ਵਰਗੇ ਦੇਸ਼ ਵਿਚ ਜਲਵਾਯੂ ਵਿਚ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਅਤੇ ਜੀਵਾਂਸ਼ ਦੇ ਕਾਰਨ ਮਿੱਟੀ ਬਹੁਤ ਵਿਕਸਿਤ ਹੁੰਦੀ ਹੈ । ਪਰ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ । ਇਸੇ ਤਰ੍ਹਾਂ ਵਧੇਰੇ ਵਰਖਾ ਅਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੁੰਦਾ ਹੈ । ਸਿੱਟੇ ਵਜੋਂ ਮਿੱਟੀ ਦਾ ਉਪਜਾਊਪਨ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 2.
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮਿੱਟੀ ਬਹੁਤ ਕੀਮਤੀ ਸੰਸਾਧਨ ਹੈ । ਇਸ ਦਾ ਸੰਰੱਖਿਅਣ ਅਤੇ ਇਸ ਦੇ ਉਪਜਾਊਪਨ ਨੂੰ ਬਣਾਈ ਰੱਖਣ ਲਈ ਅੱਜ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ ।

  1. ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਵਿਚ ਪੌਣਾਂ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਰੁੱਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ । ਨਾਲ ਹੀ ਰੇਤਲੇ ਟਿੱਲਿਆਂ ‘ਤੇ ਘਾਹ ਉਗਾਈ ਜਾਣੀ ਚਾਹੀਦੀ ਹੈ ।
  2. ਪਰਬਤੀ ਖੇਤਰਾਂ ਵਿਚ ਪੌੜੀਦਾਰ ਖੇਤ, ਢਾਲ ਦੇ ਉਲਟ ਦਿਸ਼ਾ ਵਿਚ ਬੰਨ੍ਹ (Contour Bending) ਬਣਾਉਣਾ ਅਤੇ ਛੋਟੇ-ਛੋਟੇ ਜਲ-ਭੰਡਾਰ ਬਣਾਏ ਜਾਣੇ ਚਾਹੀਦੇ ਹਨ ।
  3. ਮੈਦਾਨੀ ਭਾਗਾਂ ਵਿਚ ਭੂਮੀ ਤੇ ਬਨਸਪਤੀ ਉਗਾਉਣੀ ਚਾਹੀਦੀ ਹੈ ।
  4. ਇਸ ਤੋਂ ਇਲਾਵਾ ਫ਼ਸਲ ਚੱਕਰ, ਢਾਲ ਦੇ ਉਲਟ ਖੇਤਾਂ ਨੂੰ ਵਾਹੁਣਾ ਅਤੇ ਗੋਹੇ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਨਾਲ ਮਿੱਟੀ ਦੇ ਉਪਜਾਊਪਨ ਵਿਚ ਵਾਧਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਪੀਟ ਤੇ ਦਲਦਲੀ ਮਿੱਟੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੀਟ ਤੇ ਦਲਦਲੀ ਮਿੱਟੀ ਸਿਰਫ਼ 150 ਵਰਗ ਕਿਲੋਮੀਟਰ ਦੇ ਖੇਤਰ ਵਿਚ ਮਿਲਦੀ ਹੈ । ਇਸ ਦਾ ਵਿਸਥਾਰ ਸੁੰਦਰਵਣ ਡੈਲਟਾ, ਉੜੀਸਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਹਿੱਸੇ, ਮੱਧਵਰਤੀ ਬਿਹਾਰ ਅਤੇ ਉਤਰਾਖੰਡ ਦੇ ਅਲਮੋੜਾ ਵਿਚ ਹੈ । ਜੈਵਿਕ ਪਦਾਰਥਾਂ ਦੀ ਬਹੁਲਤਾ ਦੇ ਕਾਰਨ ਇਸ ਦਾ ਰੰਗ ਕਾਲਾ ਅਤੇ ਸੁਭਾਅ ਤੇਜ਼ਾਬੀ ਹੁੰਦਾ ਹੈ । ਇਸ ਰੰਗ ਦੇ ਕਾਰਨ ਇਸ ਨੂੰ ਕੇਰਲ ਵਿਚ ‘ਕਾਰੀ ਮਿੱਟੀ (Kari Soil) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਜੈਵਿਕ ਪਦਾਰਥਾਂ ਦੀ ਬਹੁਲਤਾ ਦੇ ਕਾਰਨ ਇਹ ਮਿੱਟੀ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ ।

ਪ੍ਰਸ਼ਨ 4.
ਮਿੱਟੀ ਦਾ ਕਟਾਅ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਧਰਾਤਲ ਉੱਪਰ ਮਿਲਣ ਵਾਲੀ ਮਿੱਟੀ ਦੀ ਤਹਿ ਦਾ ਭੌਤਿਕ ਅਤੇ ਗ਼ੈਰ-ਭੌਤਿਕ ਤੱਤਾਂ ਦੁਆਰਾ ਟੁੱਟਣਾ ਜਾਂ ਹਟਣਾ ਮਿੱਟੀ ਦਾ ਕਟਾਅ ਕਹਾਉਂਦਾ ਹੈ । ਇਹ ਕਟਾਅ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ –

  1. ਤਹਿਦਾਰ ਕਟਾਅ – ਇਸ ਤਰ੍ਹਾਂ ਦੇ ਕਟਾਅ ਵਿਚ ਪੌਣਾਂ ਦੇ ਚੱਲਣ ਅਤੇ ਨਦੀ ਜਲ ਦੇ ਲੰਬੇ ਸਮੇਂ ਤਕ ਵਗਣ ਦੇ ਬਾਅਦ ਧਰਾਤਲ ਦੀ ਉੱਪਰਲੀ ਤਹਿ ਵਹਿ ਜਾਂਦੀ ਹੈ ਜਾਂ ਉਡਾ ਕੇ ਲੈ ਜਾਂਦੀ ਹੈ ।
  2. ਨਾਲੀਦਾਰ ਕਟਾਓ – ਮੋਹਲੇਧਾਰ ਵਰਖਾ ਦੇ ਸਮੇਂ ਜ਼ਿਆਦਾ ਪਾਣੀ ਦੀਆਂ ਘੱਟ ਚੌੜਾਈ ਵਾਲੀਆਂ ਨਾਲੀਆਂ ਵਗਣ ਲੱਗਦੀਆਂ ਹਨ । ਇਸ ਨਾਲ ਧਰਾਤਲ ‘ਤੇ ਲੰਬੀਆਂ-ਲੰਬੀਆਂ ਖਾਈਆਂ ਬਣ ਜਾਂਦੀਆਂ ਹਨ । ਇਸ ਨੂੰ ਨਾਲੀਦਾਰ ਕਟਾਅ ਕਹਿੰਦੇ ਹਨ ।
  3. ਟੋਏਦਾਰ ਕਟਾਅ – ਪੌਣਾਂ ਜਾਂ ਜਲ ਧਰਾਤਲ ਦੇ ਖ਼ਾਸ ਸਥਾਨਾਂ ‘ਤੇ ਮਿੱਟੀ ਦੇ ਉੱਡਣ ਜਾਂ ਘੁਲਣ ਦੇ ਬਾਅਦ ਡੂੰਘੇ ਟੋਏ ਬਣਾ ਦਿੱਤੇ ਹਨ । ਹੌਲੀ-ਹੌਲੀ ਇਹ ਟੋਏ ਬਹੁਤ ਵੱਡੇ ਹੋ ਜਾਂਦੇ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 5.
ਮਿੱਟੀ ਦੇ ਕਟਾਅ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਹੁੰਦੇ ਹਨ ?
ਉੱਤਰ-
ਮਿੱਟੀ ਦਾ ਕਟਾਅ ਮੁੱਖ ਤੌਰ ‘ਤੇ ਦੋ ਕਾਰਕਾਂ ਨਾਲ ਹੁੰਦਾ ਹੈ-ਭੌਤਿਕ ਕਿਰਿਆਵਾਂ ਦੁਆਰਾ ਅਤੇ ਮਨੁੱਖੀ ਕਿਰਿਆਵਾਂ ਦੁਆਰਾ । ਅਜੋਕੇ ਸਮੇਂ ਵਿਚ ਮਨੁੱਖੀ ਕਿਰਿਆਵਾਂ ਦੁਆਰਾ ਮਿੱਟੀਆਂ ਦੇ ਕਟਾਅ ਦੀ ਪ੍ਰਕਿਰਿਆ ਵੱਧਦੀ ਜਾ ਰਹੀ ਹੈ ।

ਭੌਤਿਕ ਤੱਤਾਂ ਵਿਚ ਉੱਚਾ ਤਾਪਮਾਨ, ਬਰਫ਼ੀਲੇ ਤੂਫਾਨ, ਤੇਜ਼ ਹਵਾਵਾਂ, ਮੋਹਲੇਧਾਰ ਵਰਖਾ, ਤਿੱਖੀਆਂ ਢਲਾਣਾਂ ਦੀ ਗਣਨਾ ਹੁੰਦੀ ਹੈ । ਇਹ ਮਿੱਟੀ ਦੇ ਕਟਾਅ ਦੇ ਮੁੱਖ ਕਾਰਕ ਹਨ । ਮਨੁੱਖੀ ਕਿਰਿਆਵਾਂ ਵਿਚ ਜੰਗਲਾਂ ਦੀ ਕਟਾਈ, ਪਸ਼ੂਆਂ ਦੀ ਬੇਰੋਕ-ਟੋਕ ਚਰਾਈ, ਸਥਾਨਾਂਤਰੀ ਖੇਤੀ, ਖੇਤੀ ਦੀ ਦੋਸ਼ਪੂਰਨ ਪੱਧਤੀ, ਖਾਣਾਂ ਦੀ ਖੁਦਾਈ ਆਦਿ ਤੱਤ ਆਉਂਦੇ ਹਨ ।

III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਵਿਚ ਵੱਖੋ-ਵੱਖਰੇ ਆਧਾਰਾਂ ਰਾਹੀਂ ਕੁਦਰਤੀ ਬਨਸਪਤੀ ਦੇ ਵਰਗੀਕਰਨ ਦਾ ਵਰਣਨ ਕਰੋ ।
ਉੱਤਰ-
ਭਾਰਤੀ ਬਨਸਪਤੀ ਦਾ ਕਈ ਆਧਾਰਾਂ ‘ਤੇ ਵਰਗੀਕਰਨ ਕੀਤਾ ਜਾ ਸਕਦਾ ਹੈ । ਇਨ੍ਹਾਂ ਵਿਚੋਂ ਮੁੱਖ ਆਧਾਰ ਹੇਠਾਂ ਲਿਖੇ ਹਨ-
1. ਪਹੁੰਚ ਦੇ ਆਧਾਰ ‘ਤੇ – ਇਸ ਦ੍ਰਿਸ਼ਟੀ ਤੋਂ ਵਣ ਦੋ ਪ੍ਰਕਾਰ ਦੇ ਹਨ-ਛੂਤੇ ਅਤੇ ਅਛੂਤੇ ।
ਦੇਸ਼ ਵਿਚ 18% ਵਣ ਖੇਤਰ ਅਜਿਹੇ ਹਨ ਜੋ ਕਿ ਹਿਮਾਲਾ ਦੀਆਂ ਉੱਚੀਆਂ ਢਲਾਣਾਂ ’ਤੇ ਸਥਿਤ ਹਨ । ਇਸ ਕਾਰਨ ਇਹ ਮਨੁੱਖੀ ਪਹੁੰਚ ਤੋਂ ਬਾਹਰ ਹਨ ਅਰਥਾਤ ਅਛੂਤੇ ਹਨ | ਅਸੀਂ ਸਿਰਫ਼ 82% ਵਣ ਖੇਤਰ ਦਾ ਹੀ ਪ੍ਰਯੋਗ ਕਰ ਸਕਦੇ ਹਾਂ |

2. ਪੱਤੀਆਂ ਦੇ ਆਧਾਰ `ਤੇ – ਦੇਸ਼ ਵਿਚ ਕੁੱਲ ਉਪਲੱਬਧ ਵਣਾਂ ਦੇ 5% ਖੇਤਰ ਨੁਕੀਲੀ ਪੱਤੀਆਂ ਵਾਲੇ ਹਨ । ਇਹ ਬਹੁਮੁੱਲੇ ਸ਼ੰਕੁਧਾਰੀ ਵਣ ਹਿਮਾਲਾ ਦੀਆਂ ਉਬੜ-ਖਾਬੜ ਢਲਾਣਾਂ ‘ਤੇ ਸਥਿਤ ਹੋਣ ਕਰਕੇ ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਕਾਰਨ ਅਛੂਤੇ ਹੀ ਰਹਿ ਜਾਂਦੇ ਹਨ । ਇਸਦੇ ਉਲਟ ਅਸੀਂ ਚੌੜੇ ਪੱਤੀ ਵਾਲੇ ਸਾਲ ਤੇ ਟੀਕ ਜਿਹੇ 95% ਵਣਾਂ ਦਾ ਹੀ ਪ੍ਰਯੋਗ ਕਰ ਸਕਦੇ ਹਾਂ ।

3. ਪ੍ਰਸ਼ਾਸਨਿਕ ਜਾਂ ਪ੍ਰਬੰਧਕੀ ਆਧਾਰ ‘ਤੇ – ਵਣਾਂ ਦੇ ਪ੍ਰਬੰਧਨ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ । ਇਸ ਦੇ ਅਨੁਸਾਰ 95% (717 ਲੱਖ ਹੈਕਟੇਅਰ ਵਣ ਖੇਤਰ ਰਾਜ ਦੇ ਅਧੀਨ ਹੈ । ਇਨ੍ਹਾਂ ‘ਤੇ ਰਾਜ ਸਰਕਾਰ ਦਾ ਪੁਰਾ ਏਕਾਧਿਕਾਰ ਹੁੰਦਾ ਹੈ ! ਦੁਸਰੇ ਪ੍ਰਕਾਰ ਦੇ ਵਣ ਸਥਾਨਿਕ ਨਗਰਪਾਲਿਕਾ ਜਾਂ ਜ਼ਿਲ੍ਹਾ ਪਰਿਸ਼ਦ ਦੀ ਦੇਖ ਰੇਖ ਦੇ ਅਧੀਨ ਆਉਂਦੇ ਹਨ । ਇਹ ਸਮੂਹਿਕ ਵਣ ਵੀ ਕਹਾਉਂਦੇ ਹਨ ।

4. ਵਣ ਕਾਨੂੰਨ ਦੇ ਆਧਾਰ ‘ਤੇ – ਕਾਨੂੰਨੀ ਨਿਯੰਤਰਣ ਤੇ ਸੁਰੱਖਿਆ ਦੇ ਪੱਖ ਤੋਂ ਤਿੰਨ ਵਰਗਾਂ ਸੁਰੱਖਿਅਤ ਵਣ, ਸੰਰਖਣ ਵਣ ਤੇ ਅਵਰਗੀਕ੍ਰਿਤ ਵਣਾਂ (ਅਣ-ਵੰਡੇ ਵਣ ਵਿੱਚ 52% ਵਣ ਖੇਤਰ ਆਉਂਦਾ ਹੈ । ਦੇਸ਼ ਵਿਚ ਭੁਮੀ ਦੇ ਕਟਾਅ ਨੂੰ ਰੋਕਣ, ਵਾਤਾਵਰਨ ਦੀ ਸੰਭਾਲ ਅਤੇ ਲੱਕੜੀ ਦੀ ਪੂਰਤੀ ਲਈ 52% (394 ਲੱਖ ਹੈਕਟੇਅਰ ਵਣ ਖੇਤਰ ਸੁਰੱਖਿਅਤ ਰੱਖਿਆ ਗਿਆ ਹੈ । ਇਨ੍ਹਾਂ ਵਣਾਂ ਵਿਚ ਪਸ਼ੂਆਂ ਨੂੰ ਚਰਾਉਣਾ ਅਤੇ ਲੱਕੜੀ ਕੱਟਣਾ ਮਨ੍ਹਾਂ ਹੈ । ਦੁਸਰੇ 32% (233 ਲੱਖ ਹੈਕਟੇਅਰ ਹਿੱਸਾ ਰਾਖਵਾਂ ਵਣ ਖੇਤਰ ਹੈ । ਸਰਕਾਰੀ ਕਾਨੂੰਨ ਅਨੁਸਾਰ ਇਨ੍ਹਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ । ਪਰ ਇੱਥੇ ਪਸ਼ੂ ਚਰਾਉਣਾ, ਲੱਕੜੀ ਕੱਟਣਾ ਆਦਿ ਸਹੂਲਤਾਂ ਮਿਲ ਜਾਂਦੀਆਂ ਹਨ । ਅਣ-ਵੰਡੇ ਵਣ ਜੋ 16% ਹਨ । ਇਹਨਾਂ ਵਿਚ ਵੀ ਲੋਕਾਂ ਨੂੰ ਸਹੂਲਤਾਂ ਪ੍ਰਾਪਤ ਹਨ ।

5. ਭੂਗੋਲਿਕ ਤੱਤਾਂ ਦੇ ਆਧਾਰ ‘ਤੇ – ਭੂਗੋਲਿਕ ਤੱਤਾਂ ਦੇ ਆਧਾਰ ‘ਤੇ ਦੇਸ਼ ਦੀ ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ

  • ਊਸ਼ਣ ਸਦਾਬਹਾਰ ਬਨਸਪਤੀ
  • ਪੱਤਝੜੀ ਜਾਂ ਮਾਨਸੂਨੀ ਬਨਸਪਤੀ
  • ਖੁਸ਼ਕ ਬਨਸਪਤੀ
  • ਜਵਾਰੀ ਬਨਸਪਤੀ
  • ਪਰਬਤੀ ਬਨਸਪਤੀ ।

ਪ੍ਰਸ਼ਨ 2.
ਦੇਸ਼ ਵਿਚ ਭੂਗੋਲਿਕ ਤੱਤਾਂ ‘ਤੇ ਆਧਾਰਿਤ ਕੁਦਰਤੀ ਬਨਸਪਤੀ ਦਾ ਵਰਗੀਕਰਨ ਕੀ ਹੈ ?
ਉੱਤਰ-
ਭੂਗੋਲਿਕ ਤੱਤਾਂ ਦੇ ਆਧਾਰ ‘ਤੇ ਭਾਰਤ ਦੀ ਬਨਸਪਤੀ ਨੂੰ ਹੇਠ ਲਿਖੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

1. ਊਸ਼ਣ ਸਦਾਬਹਾਰ ਵਣ – ਇਸ ਪ੍ਰਕਾਰ ਦੇ ਵਣ ਮੁੱਖ ਰੂਪ ਨਾਲ ਜ਼ਿਆਦਾ ਵਰਖਾ (200 ਸੈਂਟੀਮੀਟਰ ਤੋਂ ਜ਼ਿਆਦਾ ਵਾਲੇ ਭਾਗਾਂ ਵਿਚ ਮਿਲਦੇ ਹਨ । ਇਸ ਲਈ ਇਨ੍ਹਾਂ ਨੂੰ ਬਰਸਾਤੀ ਵਣ ਵੀ ਕਹਿੰਦੇ ਹਨ । ਇਹ ਵਣ ਜ਼ਿਆਦਾਤਰ ਪੂਰਬੀ ਹਿਮਾਲਾ ਦੇ ਤਰਾਈ ਦੇਸ਼, ਪੱਛਮੀ ਘਾਟ, ਪੱਛਮੀ ਅੰਡੇਮਾਨ, ਅਸਮ, ਬੰਗਾਲ ਅਤੇ ਉੜੀਸਾ ਦੇ ਕੁੱਝ ਭਾਗਾਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਵਿਚ ਪਾਏ ਜਾਣ ਵਾਲੇ ਮੁੱਖ ਗ੍ਰਿਛ ਮਹੋਗਨੀ, ਤਾੜ, ਬਾਂਸ, ਬੈਂਤ, ਰਬੜ, ਚਪਲਾਂਸ, ਮੈਰੀਲਸ ਅਤੇ ਕਦੰਬ ਹਨ ।

2. ਪੱਤਝੜੀ ਜਾਂ ਮਾਨਸੂਨੀ ਵਣ – ਪੱਤਝੜੀ ਜਾਂ ਮਾਨਸੂਨੀ ਵਣ ਭਾਰਤ ਦੇ ਉਹਨਾਂ ਦੇਸ਼ਾਂ ਵਿਚ ਮਿਲਦੇ ਹਨ ਜਿੱਥੇ 100 ਤੋਂ 200 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ । ਭਾਰਤ ਵਿਚ ਇਹ ਵਣ ਮੁੱਖ ਰੂਪ ਨਾਲ ਹਿਮਾਲਿਆ ਦੇ ਹੇਠਲੇ ਭਾਗ, ਛੋਟਾ ਨਾਗਪੁਰ, ਗੰਗਾ ਦੀ ਘਾਟੀ, ਪੱਛਮੀ ਘਾਟ ਦੀਆਂ ਪੁਰਬੀ ਢਲਾਣਾਂ ਅਤੇ ਤਾਮਿਲਨਾਡੂ ਖੇਤਰ ਵਿਚ ਮਿਲਦੇ ਹਨ | ਇਨ੍ਹਾਂ ਵਣਾਂ ਵਿਚ ਮਿਲਣ ਵਾਲੇ ਮੁੱਖ ਦਰੱਖਤ ਸਾਗਵਾਨ, ਸਾਲ, ਸ਼ੀਸ਼ਮ, ਅੰਬ, ਚੰਦਨ, ਮਹੂਆ, ਏਬੋਨੀ, ਸ਼ਹਿਤੂਤ ਅਤੇ ਸੋਮਲ ਹਨ । ਗਰਮੀਆਂ ਵਿਚ ਇਹ ਦਰੱਖਤ ਆਪਣੀਆਂ ਪੱਤੀਆਂ ਡੇਗ ਦਿੰਦੇ ਹਨ ਇਸ ਲਈ ਇਹਨਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।

3. ਮਾਰੂਥਲੀ ਵਣ – ਇਸ ਪ੍ਰਕਾਰ ਦੇ ਵਣ ਉਹਨਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਲਾਨਾ ਵਰਖਾ ਦਾ ਮੱਧਮਾਨ 20 ਤੋਂ 60 ਸੈਂਟੀਮੀਟਰ ਤਕ ਹੁੰਦਾ ਹੈ । ਭਾਰਤ ਵਿਚ ਇਹ ਵਣ ਰਾਜਸਥਾਨ, ਪੱਛਮੀ ਹਰਿਆਣਾ, ਦੱਖਣੀ-ਪੱਛਮੀ ਪੰਜਾਬ ਅਤੇ ਗੁਜਰਾਤ ਵਿਚ ਮਿਲਦੇ ਹਨ । ਇਨ੍ਹਾਂ ਵਣਾਂ ਵਿਚ ਰਾਮਬਾਂਸ, ਖੈਰ, ਪਿੱਪਲ ਅਤੇ ਖਜੂਰ ਦੇ ਦਰੱਖਤ ਮੁੱਖ ਹਨ ।

4. ਜਵਾਰੀ ਵਣ – ਜਵਾਰੀ ਵਣ ਨਦੀਆਂ ਦੇ ਡੈਲਟਿਆਂ ਵਿਚ ਪਾਏ ਜਾਂਦੇ ਹਨ। ਇੱਥੋਂ ਦੀ ਮਿੱਟੀ ਦੀ ਉਪਜਾਊ ਹੁੰਦੀ ਹੈ ਅਤੇ ਪਾਣੀ ਵੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ । ਭਾਰਤ ਵਿਚ ਇਸ ਪ੍ਰਕਾਰ ਦੇ ਵਣ ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਦੇ ਡੈਲਟਾਈ ਦੇਸ਼ਾਂ ਵਿਚ ਮਿਲਦੇ ਹਨ । ਇੱਥੋਂ ਦੀ ਬਨਸਪਤੀ ਨੂੰ ਮੈਂਗਰੋਵ ਜਾਂ ਸੁੰਦਰ ਵਣ ਵੀ ਕਿਹਾ ਜਾਂਦਾ ਹੈ । ਕੁੱਝ ਖੇਤਰਾਂ ਵਿਚ ਤਾੜ, ਕੈਂਸ, ਨਾਰੀਅਲ ਆਦਿ ਦੇ ਦਰੱਖਤ ਮਿਲਦੇ ਹਨ ।

5. ਪਰਬਤੀ ਬਨਸਪਤੀ-ਇਸ ਪ੍ਰਕਾਰ ਦੀ ਬਨਸਪਤੀ ਹਿਮਾਲਿਆ ਦੇ ਪਰਬਤੀ ਖੇਤਰਾਂ ਅਤੇ ਦੱਖਣ ਵਿਚ ਨੀਲਗਿਰੀ ਦੀਆਂ ਪਹਾੜੀਆਂ ‘ਤੇ ਮਿਲਦੀ ਹੈ । ਇਸ ਬਨਸਪਤੀ ਵਿਚ ਵਰਖਾ ਦੀ ਮਾਤਰਾ ਅਤੇ ਉਚਾਈ ਤੇ ਸਦਾਬਹਾਰ ਵਣ ਮਿਲਦੇ ਹਨ ਤਾਂ ਜ਼ਿਆਦਾ ਉਚਾਈ ‘ਤੇ ਸਿਰਫ਼ ਘਾਹ ਅਤੇ ਕੁੱਝ ਫੁੱਲਦਾਰ ਪੌਦੇ ਹੀ ਮਿਲਦੇ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 3.
ਕੁਦਰਤੀ ਬਨਸਪਤੀ (ਵਣਾਂ ਦਾ ਦੇਸ਼ ਨੂੰ ਕੀ ਲਾਭ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਸਾਨੂੰ ਕਈ ਸਿੱਧੇ ਅਤੇ ਅਸਿੱਧੇ ਲਾਭ ਹੁੰਦੇ ਹਨ-
ਸਿੱਧੇ ਲਾਭ – ਕੁਦਰਤੀ ਬਨਸਪਤੀ ਤੋਂ ਹੋਣ ਵਾਲੇ ਸਿੱਧੇ ਲਾਭਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਦਾ ਪ੍ਰਯੋਗ ਇਮਾਰਤਾਂ, ਫ਼ਰਨੀਚਰ, ਲੱਕੜ ਦਾ ਕੋਲਾ ਆਦਿ ਬਣਾਉਣ ਵਿਚ ਹੁੰਦਾ ਹੈ । ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਵੀ ਹੁੰਦਾ ਹੈ ।
  2. ਖੈਰ, ਸਿਨਕੋਨਾ, ਕੁਨੀਨ, ਬਹੇੜਾ ਅਤੇ ਆਂਵਲੇ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ।
  3. ਮੈਂਗਰੋਵ, ਕੰਚ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਤੇ ਫਲਾਂ ਨੂੰ ਸੁਕਾ ਕੇ ਚਮੜਾ ਰੰਗਣ ਦਾ ਪਦਾਰਥ ਤਿਆਰ ਕੀਤਾ ਜਾਂਦਾ ਹੈ ।
  4. ਪਾਲਸ਼ ਤੇ ਪਿੱਪਲ ਤੋਂ ਲਾਖ, ਸ਼ਹਿਤੂਤ ਤੋਂ ਰੇਸ਼ਮ, ਚੰਦਨ ਤੋਂ ਤੰਗ ਤੇ ਤੇਲ ਅਤੇ ਸਾਲ ਤੋਂ ਧੂਪ ਤੇ ਬਿਰੋਜ਼ਾ ਤਿਆਰ ਕੀਤਾ ਜਾਂਦਾ ਹੈ ।

ਅਸਿੱਧੇ ਲਾਭ – ਕੁਦਰਤੀ ਬਨਸਪਤੀ ਤੋਂ ਸਾਨੂੰ ਹੇਠ ਲਿਖੇ ਅਸਿੱਧੇ ਲਾਭ ਹੁੰਦੇ ਹਨ-

  • ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ । ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ ।
  • ਸੰਘਣੀ ਬਨਸਪਤੀ ਦੀਆਂ ਜੜਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ । ਇਸ ਨਾਲ ਹੜਾਂ ਦੀ ਕਰੋਪੀ ਘੱਟ ਜਾਂਦੀ ਹੈ । ਦੁਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ-ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿਚ ਆਸਾਨੀ ਨਾਲ ਵਹਿੰਦਾ ਰਹਿੰਦਾ ਹੈ ।
  • ਦਰੱਖਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ ।
  • ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿਚ ਮਿੱਟੀ ਨੂੰ ਹਰੀ ਖਾਦ ਮਿਲਦੀ ਹੈ ।
  • ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ । ਕਈ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿੱਚ ਬਣੇ ਸੈਰਗਾਹ ਕੇਂਦਰ ‘ਤੇ ਆਉਂਦੇ ਹਨ । ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ ।
  • ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ । ਇਨ੍ਹਾਂ ਵਿਚੋਂ ਕਾਗਜ਼, ਦੀਆ-ਸਲਾਈ, ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ ਵੁੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ ।

ਪ੍ਰਸ਼ਨ 4.
ਮਿੱਟੀ ਦੀ ਬਣਤਰ ਕਿਹੜੇ-ਕਿਹੜੇ ਤੱਤਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਮਿੱਟੀ ਦੀ ਬਣਤਰ ਹੇਠ ਲਿਖੇ ਪੰਜ ਤੱਤਾਂ ‘ਤੇ ਨਿਰਭਰ ਕਰਦੀ ਹੈ-

1. ਮੁੱਢਲੀ ਚੱਟਾਨ – ਦੇਸ਼ ਦੇ ਉੱਤਰੀ ਮੈਦਾਨਾਂ ਦੀਆਂ ਤਹਿਦਾਰ ਚੱਟਾਨਾਂ ਵੱਖਰੇ-ਵੱਖਰੇ ਖਣਿਜਾਂ ਦੀ ਬਣੀ ਹੋਣ ਕਰਕੇ ਸਭ ਤੋਂ ਵਧੀਆ ਕਿਸਮ ਦੀ ਮਿੱਟੀ ਪ੍ਰਦਾਨ ਕਰਦੀਆਂ ਹਨ ਉੱਥੇ ਦੂਸਰੇ ਪਾਸੇ ਦੇਸ਼ ਦੇ ਪਠਾਰੀ ਭਾਗ ਦੀਆਂ ਲਾਵੇ ਤੋਂ ਬਣੀਆਂ ਚੱਟਾਨਾਂ ਜ਼ੋਨਲ ਮਿੱਟੀਆਂ ਨੂੰ ਜਨਮ ਦਿੰਦੀਆਂ ਹਨ । ਇਨ੍ਹਾਂ ਵਿਚ ਕਈ ਪ੍ਰਕਾਰ ਦੇ ਖਣਿਜ ਪਦਾਰਥ ਮਿਲਦੇ ਹਨ, ਜਿਸ ਦੇ ਕਾਰਨ ਇਹ ਮਿੱਟੀਆਂ ਉਪਜਾਉ ਹੁੰਦੀਆਂ ਹਨ ।

2. ਜਲਵਾਯੂ – ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਗਠਨ, ਬਨਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨ ਕਿੰਨੇ ਸਮੇਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਦੁਆਰਾ ਪ੍ਰਭਾਵਿਤ ਹੋ ਰਹੀ ਹੈ । ਪੱਛਮੀ ਬੰਗਾਲ ਵਰਗੇ ਦੇਸ਼ ਵਿਚ ਜਲਵਾਯੂ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਤੇ ਮਲ੍ਹੜ ਦੀ ਹੋਂਦ ਕਾਰਨ ਮਿੱਟੀ ਜ਼ਿਆਦਾ ਵਿਕਸਿਤ ਹੁੰਦੀ ਹੈ । ਇਸ ਦੇ ਉਲਟ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ । ਇਸ ਤਰ੍ਹਾਂ ਜ਼ਿਆਦਾ ਵਰਖਾ ਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੋਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ ।

3. ਢਲਾਣ – ਜਲਵਾਯੂ ਤੋਂ ਬਿਨਾਂ ਖੇਤਰੀ ਢਲਾਨ ਵੀ ਮਿੱਟੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ । ਦੇਸ਼ ਦੇ ਤਿੱਖੀਆਂ ਢਲਾਣਾਂ ਵਾਲੇ ਪਹਾੜੀ ਖੇਤਰਾਂ ਵਿਚ ਪਾਣੀ ਦੇ ਤੇਜ਼ ਵਹਾਅ ਅਤੇ ਗੁਰੂਤਾ ਖਿੱਚ ਸ਼ਕਤੀ ਦੇ ਕਾਰਨ ਮਿੱਟੀ ਖਿਸਕਦੀ ਰਹਿੰਦੀ ਹੈ । ਇਹੋ ਕਾਰਨ ਹੈ ਪਰਬਤੀ ਖੇਤਰਾਂ ਦੀਆਂ ਢਲਾਣਾਂ ਦੀ ਬਜਾਏ ਗੰਗਾ, ਸਿੰਧੂ ਅਤੇ ਬ੍ਰਹਮਪੁੱਤਰ ਵਰਗੀਆਂ ਨਦੀਆਂ ਦੀਆਂ ਘਾਟੀਆਂ ਵਿਚ ਮਿੱਟੀ ਜ਼ਿਆਦਾ ਉਪਜਾਉ ਹੁੰਦੀ ਹੈ ।

4. ਕੁਦਰਤੀ ਬਨਸਪਤੀ – ਕੁਦਰਤੀ ਬਨਸਪਤੀ ਜੈਵਿਕ ਚੂਰੇ ਦੀ ਪੂਰਤੀ ਕਰਕੇ ਮਿੱਟੀ ਦਾ ਵਿਕਾਸ ਕਰਨ ਵਾਲਾ ਮੁੱਖ ਤੱਤ ਹੈ । ਪਰ ਸਾਡੇ ਦੇਸ਼ ਦੀ ਜ਼ਿਆਦਾਤਰ ਭੂਮੀ ਖੇਤੀ ਦੇ ਅਧੀਨ ਹੋਣ ਦੇ ਕਾਰਨ ਕੁਦਰਤੀ ਬਨਸਪਤੀ ਦੀ ਘਾਟ ਹੈ। ਦੇਸ਼ ਦੀਆਂ ਲਾਵੇ ਵਾਲੀਆਂ ਮਿੱਟੀਆਂ ਵਿਚ ਅਤੇ ਸੁਰੱਖਿਅਤ ਵਣ ਖੇਤਰ ਦੀ ਮਿੱਟੀ ਵਿਚ 5-10% ਤਕ ਜੈਵਿਕ ਅੰਸ਼ ਮਿਲਦਾ ਹੈ ।

5. ਸਮਾਂ – ਇਨ੍ਹਾਂ ਸਾਰੇ ਤੱਤਾਂ ਤੋਂ ਬਿਨਾਂ ਮਿੱਟੀ ਦੇ ਵਿਕਾਸ ਵਿਚ ਸਮੇਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ । ਮਿੱਟੀਆਂ ਵਿਚ ਹਰੇਕ ਸਾਲ ਮਲ੍ਹੜ ਤੇ ਜੀਵਾਂਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਲੱਖਾਂ ਸਾਲਾਂ ਦੀ ਨਿਰਵਿਘਨ ਕਿਰਿਆ ਦੁਆਰਾ ਹੀ ਵਧੀਆ ਮਿੱਟੀ ਦਾ ਨਿਰਮਾਣ ਹੁੰਦਾ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 5.
ਭਾਰਤ ਵਿਚ ਮਿਲਣ ਵਾਲੀਆਂ ਮਿੱਟੀਆਂ ਦੀਆਂ ਵੱਖ-ਵੱਖ ਕਿਸਮਾਂ ਦਾ ਵਿਸ਼ੇਸ਼ਤਾਈਆਂ ਸਮੇਤ ਵਰਣਨ ਕਰੋ ।
ਉੱਤਰ-
ਭਾਰਤ ਵਿਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ । ਇਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਅੱਠ , ਵਰਗਾਂ ਵਿਚ ਵੰਡਿਆ ਜਾ ਸਕਦਾ ਹੈ-

1. ਜਲੋਢ ਮਿੱਟੀ (Alluvial Soil) – ਭਾਰਤ ਵਿਚ ਜਲੋਢ ਮਿੱਟੀ ਉੱਤਰੀ ਮੈਦਾਨ, ਰਾਜਸਥਾਨ, ਗੁਜਰਾਤ ਅਤੇ ਦੱਖਣ ਦੇ ਤਟੀ ਮੈਦਾਨਾਂ ਵਿਚ ਆਮ ਮਿਲਦੀ ਹੈ । ਇਨ੍ਹਾਂ ਬਾਰੀਕ ਕਣਾਂ ਨੂੰ ਜਲੋਢ ਕਹਿੰਦੇ ਹਨ । ਇਸ ਵਿਚ ਰੇਤ, ਗਾਰ ਮਿਲੀ ਹੁੰਦੀ ਹੈ । ਜਲੋਢ ਮਿੱਟੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਂਗਰ ਅਤੇ ਖਾਦਰ ।

ਜਲੋਢ ਮਿੱਟੀਆਂ ਆਮ ਤੌਰ ‘ਤੇ ਸਭ ਤੋਂ ਜ਼ਿਆਦਾ ਉਪਜਾਊ ਹੁੰਦੀਆਂ ਹਨ । ਇਨ੍ਹਾਂ ਮਿੱਟੀਆਂ ਵਿਚ, ਪੋਟਾਸ਼, ਫਾਸਫੋਰਿਕ ਐਸਿਡ ਅਤੇ ਚੂਨਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਪਰ ਇਨ੍ਹਾਂ ਵਿਚ ਨਾਈਟਰੋਜਨ ਅਤੇ ਜੈਵਿਕ ਪਦਾਰਥਾਂ ਦੀ ਕਮੀ ਹੁੰਦੀ ਹੈ ।

2. ਕਾਲੀ ਜਾਂ ਰੇਗੁਰ ਮਿੱਟੀ (Black Soil) – ਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਪ੍ਰਵਾਹ ਤੋਂ ਹੋਇਆ ਹੈ । ਇਹ ਮਿੱਟੀ ਕਪਾਹ ਦੀ ਫ਼ਸਲ ਲਈ ਬਹੁਤ ਲਾਭਦਾਇਕ ਹੈ । ਇਸ ਲਈ ਇਸ ਨੂੰ ਕਪਾਹ ਵਾਲੀ ਮਿੱਟੀ ਕਿਹਾ ਜਾਂਦਾ ਹੈ । ਇਸ ਮਿੱਟੀ ਦਾ ਸਥਾਨਿਕ ਨਾਂ ‘ਰੇਗੁਰ’ ਹੈ । ਇਹ ਦੱਖਣ ਟੈਪ ਪ੍ਰਦੇਸ਼ ਦੀ ਪਮੁੱਖ ਮਿੱਟੀ ਹੈ । ਇਹ ਪੱਛਮ ਵਿਚ ਮੁੰਬਈ ਤੋਂ ਲੈ ਕੇ ਪੁਰਬ ਵਿਚ ਅਮਰਕੰਟਕ ਪਠਾਰ, ਉੱਤਰ ਵਿੱਚ ਗਨਾ (ਮੱਧ ਪ੍ਰਦੇਸ਼ ਅਤੇ ਦੱਖਣ ਵਿਚ ਬੈਲਗਾਮ ਤਕ ਤ੍ਰਿਭੁਜਾਂ ਆਕਾਰ ਖੇਤਰ ਵਿਚ ਫੈਲੀ ਹੋਈ ਹੈ ।

ਕਾਲੀ ਮਿੱਟੀ ਨਮੀ ਨੂੰ ਜ਼ਿਆਦਾ ਸਮੇਂ ਤਕ ਧਾਰਨ ਕਰ ਸਕਦੀ ਹੈ । ਇਸ ਮਿੱਟੀ ਵਿਚ ਲੌਹ, ਪੋਟਾਸ਼, ਚੂਨਾ, ਐਲੂਮੀਨੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰ ਨਾਈਟ੍ਰੋਜਨ, ਫਾਸਫੋਰਸ ਅਤੇ ਜੀਵਾਂਸ਼ ਦੀ ਮਾਤਰਾ ਘੱਟ ਹੁੰਦੀ ਹੈ ।

3. ਲਾਲ ਮਿੱਟੀ (Red Soil) – ਇਸ ਮਿੱਟੀ ਦਾ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚੱਟਾਨਾਂ ਵਿਚ ਬਦਲ ਜਾਣ ਕਾਰਨ ਹੁੰਦਾ ਹੈ । ਇਸ ਦਾ ਵਿਸਥਾਰ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਉੜੀਸਾ, ਦੱਖਣੀ ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਉੱਤਰੀ-ਪੂਰਬੀ ਪਰਬਤੀ ਰਾਜਾਂ ਵਿਚ ਹੈ । ਲਾਲ ਮਿੱਟੀ ਵਿਚ ਨਾਈਟ੍ਰੋਜਨ ਅਤੇ ਚੂਨੇ ਦੀ ਕਮੀ, ਪਰ ਮੈਗਨੀਸ਼ੀਅਮ, ਐਲੂਮੀਨੀਅਮ ਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

4. ਲੈਟਰਾਈਟ ਮਿੱਟੀ (Laterite Soil) – ਇਸ ਮਿੱਟੀ ਵਿਚ ਨਾਈਟ੍ਰੋਜਨ, ਚਨਾ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਇਸ ਵਿਚ ਲੋਹੇ ਅਤੇ ਐਲੂਮੀਨੀਅਮ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਇਸ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ । ਇਸ ਦਾ ਵਿਸਥਾਰ ਵਿੰਧੀਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਦੀਆਂ ਬਸਾਲਟਿਕ ਪਰਬਤੀ ਚੋਟੀਆਂ, ਦੱਖਣੀ ਮਹਾਂਰਾਸ਼ਟਰ ਅਤੇ ਉੱਤਰ-ਪੂਰਬ ਵਿਚ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਹੈ ।

5. ਮਾਰੂਥਲੀ ਮਿੱਟੀ (Desert Soil) – ਇਸ ਮਿੱਟੀ ਦਾ ਵਿਸਥਾਰ ਪੱਛਮ ਵਿਚ ਸਿੰਧੂ ਨਦੀ ਤੋਂ ਲੈ ਕੇ ਪੂਰਬ ਵਿਚ ਅਰਾਵਲੀ ਪਰਬਤ ਤਕ ਰਾਜਸਥਾਨ, ਦੱਖਣੀ ਪੰਜਾਬ ਤੇ ਦੱਖਣੀ ਹਰਿਆਣਾ ਵਿਚ ਮਿਲਦਾ ਹੈ । ਇਸ ਵਿਚ ਘੁਲਣਸ਼ੀਲ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ | ਪਰ ਇਸ ਮਿੱਟੀ ਵਿਚ ਨਾਈਟਰੋਜਨ ਮੜ ਦੀ ਬਹੁਤ ਘਾਟ ਹੁੰਦੀ ਹੈ । ਇਸ ਵਿਚ 92% ਰੇਤ ਤੇ 8% ਚੀਕਣੀ ਮਿੱਟੀ ਦਾ ਅੰਸ਼ ਹੁੰਦਾ ਹੈ । ਇਸ ਵਿਚ ਸਿੰਜਾਈ ਦੀ ਸਹਾਇਤਾ ਨਾਲ ਬਾਜਰਾ, ਜਵਾਰ, ਕਪਾਹ, ਗੰਨਾ, ਕਣਕ ਅਤੇ ਸਬਜ਼ੀਆਂ ਆਦਿ ਉਗਾਈਆਂ ਜਾ ਰਹੀਆਂ ਹਨ ।

6. ਖਾਰੀ ਤੇ ਤੇਜ਼ਾਬੀ ਮਿੱਟੀ (Saline & Alkaline Soil) – ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਦੱਖਣੀ ਭਾਗਾਂ ਵਿਚ ਛੋਟੇ-ਛੋਟੇ ਟੁਕੜਿਆਂ ਵਿਚ ਮਿਲਦੀ ਹੈ ।

ਖਾਰੀਆਂ ਮਿੱਟੀਆਂ ਵਿਚ ਸੋਡੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ, ਤੇਜ਼ਾਬੀ ਮਿੱਟੀ ਵਿਚ ਕੈਲਸ਼ੀਅਮ ਤੇ ਨਾਈਟਰੋਜਨ ਦੀ ਕਮੀ ਹੁੰਦੀ ਹੈ । ਇਸ ਨਮਕੀਨ ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ “ਔਸੜ ਜਾਂ ‘ਰੇਹ”, ਪੰਜਾਬ ਵਿਚ ‘ਕੱਲਰ` ਜਾਂ “ਬੁੜ ਅਤੇ ਹੋਰ ਭਾਗਾਂ ਵਿਚ ‘ਰੱਕੜ’, ‘ਕਾਰਲ’ ਅਤੇ ‘ਛੋਪਾਂ ਮਿੱਟੀ ਕਿਹਾ ਜਾਂਦਾ ਹੈ ।

7. ਪੀਟ ਅਤੇ ਦਲਦਲੀ ਮਿੱਟੀ (Peat & Marshy Soils) – ਇਸ ਦਾ ਵਿਸਥਾਰ ਸੁੰਦਰ ਵਣ ਦੇ ਡੈਲਟਾ, ਉੜੀਸਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਭਾਗ, ਮੱਧਵਰਤੀ ਬਿਹਾਰ ਅਤੇ ਉਤਰਾਖੰਡ ਦੇ ਅਲਮੋੜਾ ਵਿਚ ਹੈ । ਇਸ ਦਾ ਰੰਗ ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਕਾਲਾ ਤੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ । ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਇਹ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ ।

8. ਪਰਬਤੀ ਮਿੱਟੀ (Mountain Soils) – ਇਸ ਮਿੱਟੀ ਵਿਚ ਰੇਤ, ਪੱਥਰ ਅਤੇ ਬਜਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਵਿਚ ਚੂਨਾ ਘੱਟ ਅਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹ ਚਾਹ ਦੀ ਖੇਤੀ ਲਈ ਬਹੁਤ ਅਨੁਕੂਲ ਹੁੰਦੀ ਹੈ । ਇਸ ਦਾ ਵਿਸਥਾਰ ਅਸਾਮ, ਲੱਦਾਖ, ਲਾਹੌਲ ਸਪੀਤੀ, ਕਿਨੌਰ, ਦਾਰਜੀਲਿੰਗ, ਦੇਹਰਾਦੂਨ, ਅਲਮੋੜਾ, ਗੜ੍ਹਵਾਲ ਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰ ਵਿਚ ਹੈ ।

ਪ੍ਰਸ਼ਨ 6.
ਮਿੱਟੀ ਦਾ ਕਟਾਅ ਕੀ ਹੈ ਤੇ ਕਿਉਂ ਹੁੰਦਾ ਹੈ ? ਇਸ ਦੀ ਖੇਤਰੀ ਵੰਡ ਕੀ ਹੈ ? ਇਸ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਧਰਾਤਲ ‘ਤੇ ਮਿਲਣ ਵਾਲੀ 15 ਤੋਂ 30 ਸੈਂਟੀਮੀਟਰ ਮੋਟੀ ਤਹਿ ਦਾ ਭੌਤਿਕ ਤੇ ਗੈਰ-ਭੌਤਿਕ ਤੱਤਾਂ ਦੁਆਰਾ ਆਪਣੇ ਮੂਲ ਸਥਾਨ ਤੋਂ ਟੁੱਟ ਜਾਣਾ ਜਾਂ ਹਟ ਜਾਣਾ, ਮਿੱਟੀ ਦਾ ਕਟਾਅ ਕਹਾਉਂਦਾ ਹੈ ।
ਖੇਤਰੀ ਵੰਡ – ਮਿੱਟੀ ਦੇ ਕਟਾਅ ਦਾ ਦੇਸ਼ ਦੇ ਅੱਗੇ ਲਿਖੇ ਭਾਗਾਂ ‘ਤੇ ਪ੍ਰਭਾਵ ਪਿਆ ਹੈ-

  1. ਬਾਹਰੀ ਹਿਮਾਲਿਆ (ਸ਼ਿਵਾਲਿਕ) ਖੇਤਰਾਂ ਵਿਚ ਕੁਦਰਤੀ ਬਨਸਪਤੀ ਦਾ ਬਹੁਤ ਜ਼ਿਆਦਾ ਕਟਾਅ ਹੋਇਆ ਹੈ । ਇਸ ਨੇ ਉਪਜਾਊ ਭੂਮੀ ਨੂੰ ਪਾਣੀ ਤੇ ਗਾਰੇ ਨਾਲ ਲੱਦ ਕੇ ਖੇਤੀਬਾੜੀ ਤੋਂ ਬੇਕਾਰ ਕਰ ਦਿੱਤਾ ਹੈ ।
  2. ਪੰਜਾਬ ਦੇ ਹੁਸ਼ਿਆਰਪੁਰ, ਰੋਪੜ ਜ਼ਿਲ੍ਹੇ, ਯਮੁਨਾ, ਚੰਬਲ, ਮਾਹੀ ਤੇ ਸਾਬਰਮਤੀ ਨਦੀਆਂ ਦੇ ਕੈਚਮੈਂਟ ਖੇਤਰਾਂ ਵਿਚ ਨਾਲਿਆਂ ਤੇ ‘ਚੋਆਂ ਨੇ ਬਨਸਪਤੀ ਦੀ ਕਮੀ ਦੇ ਕਾਰਨ ਭੂਮੀ ਨੂੰ ਬੰਜਰ ਬਣਾ ਦਿੱਤਾ ਹੈ ।
  3. ਦੱਖਣੀ ਪੰਜਾਬ, ਹਰਿਆਣਾ ਤੇ ਪੂਰਬੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਪੂਰਬੀ ਗੁਜਰਾਤ ਦੇ ਖੁਸ਼ਕ ਖੇਤਰਾਂ ਵਿਚ ਪੌਣਾਂ ਦੁਆਰਾ ਕਟਾਅ ਹੋਇਆ ਹੈ ।
  4. ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਪੱਛਮੀ ਬੰਗਾਲ ਸਮੇਤ ਭਾਰੀ ਵਰਖਾ, ਹੜ੍ਹ ਤੇ ਨਦੀ-ਕਿਨਾਰਿਆਂ ਦੀ ਕਟਾਈ ਨਾਲ ਸੈਂਕੜੇ ਟਨ ਮਿੱਟੀ ਬੰਗਾਲ ਦੀ ਖਾੜੀ ਵਿਚ ਚਲੀ ਜਾਂਦੀ ਹੈ ।
  5. ਦੱਖਣ ਤੇ ਦੱਖਣ ਪੂਰਬੀ ਭਾਰਤ ਵਿਚ ਮਿੱਟੀ ਦਾ ਕਟਾਅ ਤੇਜ਼ ਢਲਾਨਾਂ, ਭਾਰੀ ਵਰਖਾ ਤੇ ਖੇਤੀਬਾੜੀ ਦੇ ਦੋਸ਼ਪੂਰਨ ਢੰਗਾਂ ਦੀ ਵਰਤੋਂ ਕਰਕੇ ਹੁੰਦਾ ਹੈ ।

ਮਿੱਟੀ ਦੀ ਸੰਭਾਲ – ਮਿੱਟੀ ਦੀ ਸੰਭਾਲ ਲਈ ਹੇਠ ਲਿਖੇ ਉਪਾਅ ਕੀਤੇ ਜਾ ਰਹੇ ਹਨ-

  1. ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਵਿਚ ਪੌਣਾਂ ਦੇ ਵੇਗ ਨੂੰ ਘੱਟ ਕਰਨ ਲਈ ਦਰੱਖਤਾਂ ਦੀਆਂ ਕਤਾਰਾਂ ਲਾਈਆਂ ਜਾ ਰਹੀਆਂ ਹਨ ।
  2. ਰੇਤਲੇ ਟਿੱਲਿਆਂ ਤੇ ਘਾਹ ਉਗਾਈ ਜਾ ਰਹੀ ਹੈ ।
  3. ਪਰਬਤੀ ਖੇਤਰਾਂ ਵਿਚ ਪੌੜੀਦਾਰ ਖੇਤ, ਢਲਾਣ ਦੇ ਉਲਟ ਦਿਸ਼ਾ ਵਿਚ ਵੱਟਾਂ ਬਣਾ ਕੇ ਛੋਟੇ-ਛੋਟੇ ਜਲ-ਭੰਡਾਰ ਬਣਾਏ ਜਾਂਦੇ ਹਨ ।
  4. ਮੈਦਾਨੀ ਭਾਗਾਂ ਵਿਚ ਭੁਮੀ ਤੇ ਬਨਸਪਤੀ ਉਗਾ ਕੇ ਫ਼ਸਲ ਚੱਕਰ, ਢਲਾਨ ਦੇ ਉਲਟ ਖੇਤਾਂ ਦੀ ਵਾਹੀ ਅਤੇ ਦੇਸੀ ਖਾਦ ਦਾ ਪ੍ਰਯੋਗ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ ।
  5. ਝਾਰਖੰਡ ਸਰਕਾਰ ਨੇ ਛੋਟਾ ਨਾਗਪੁਰ ਦੇ ਪਠਾਰੀ ਭਾਗ ਵਿਚ ਸਥਾਨਾਂਤਰੀ ਖੇਤੀਬਾੜੀ ਦੇ ਕਠੋਰ ਨਿਯਮ ਬਣਾਏ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

IV ਭਾਰਤ ਦੇ ਨਕਸ਼ੇ ਵਿਚ ਭਰੋ-

1. ਖੁਸ਼ਕ ਬਨਸਪਤੀ ਖੇਤਰ
2. ਸੈਗਰੋਣ ਬਨਸਪਤੀ ਖੇਤਰ
3. ਕਾਲੀ ਮਿੱਟੀ ਤੇ ਜਲੋਢ ਮਿੱਟੀ ਖੇਤਰ ।

PSEB 10th Class Social Science Guide ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਵਿਚ ਕਈ ਪ੍ਰਕਾਰ ਦੀ ਬਨਸਪਤੀ ਪਾਏ ਜਾਣ ਦਾ ਕੀ ਕਾਰਨ ਹੈ ?
ਉੱਤਰ-
ਭਾਰਤ ਦੀ ਕੁਦਰਤੀ ਦਸ਼ਾ, ਇਸ ਦੀ ਜਲਵਾਯੂ ਅਤੇ ਇਸ ਦੀ ਮਿੱਟੀ ਵਿਚ ਭਿੰਨਤਾ ਦੇ ਕਾਰਨ ਇੱਥੇ ਕਈ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ।

ਪ੍ਰਸ਼ਨ 2.
ਗਰਮ ਸਦਾਬਹਾਰ ਜੰਗਲ ਭਾਰਤ ਦੇ ਕਿਨ੍ਹਾਂ ਭਾਗਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਗਰਮ ਸਦਾਬਹਾਰ ਜੰਗਲ ਭਾਰਤ ਦੇ ਪੱਛਮੀ ਤੱਟ, ਪੱਛਮੀ ਘਾਟ, ਅਸਾਮ, ਨਾਗਾਲੈਂਡ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 3.
ਮਾਨਸੂਨੀ ਜੰਗਲ ਭਾਰਤ ਦੇ ਕਿਨ੍ਹਾਂ ਹਿੱਸਿਆਂ ਵਿਚ ਪਾਏ ਜਾਂਦੇ ਹਨ ?
ਉੱਤਰ-
ਮਹਾਂਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼, ਪੰਜਾਬ ਆਦਿ ਰਾਜਾਂ ਵਿਚ ਮਾਨਸੂਨੀ ਜੰਗਲ ਪਾਏ ਜਾਂਦੇ ਹਨ ।

ਪ੍ਰਸ਼ਨ 4.
ਮਾਨਸੂਨੀ ਜੰਗਲਾਂ ਵਿਚ ਪਾਏ ਜਾਣ ਵਾਲੇ ਚਾਰ ਮੁੱਖ ਰੁੱਖਾਂ ਦੇ ਨਾਂ ਦੱਸੋ ।
ਉੱਤਰ-
ਸਾਲ, ਸਾਗਵਾਨ, ਟਾਹਲੀ ਅਤੇ ਐਬੋਨੀ ।

ਪ੍ਰਸ਼ਨ 5.
ਡੈਲਟਾਈ ਜੰਗਲਾਂ ਵਿਚ ਪਾਏ ਜਾਣ ਵਾਲੇ ਇਕ ਪ੍ਰਮੁੱਖ ਰੁੱਖ ਦਾ ਨਾਂ ਦੱਸੋ ।
ਉੱਤਰ-
ਸੁੰਦਰੀ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 6.
ਫ਼ਰਨੀਚਰ, ਸਮੁੰਦਰੀ ਜਹਾਜ਼ ਅਤੇ ਰੇਲਾਂ ਦੇ ਡੱਬਿਆਂ ਲਈ ਕਿਹੜੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ ?
ਉੱਤਰ-
ਇਨ੍ਹਾਂ ਦੇ ਲਈ ਸਾਗਵਾਨ ਦੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ ।

ਪ੍ਰਸ਼ਨ 7.
ਊਸ਼ਣ ਸਦਾਬਹਾਰ ਵਰਖਾ ਵਾਲੇ ਵਣਾਂ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਦੱਸੋ ।
ਉੱਤਰ-
ਊਸ਼ਣ ਸਦਾਬਹਾਰ ਵਰਖਾ ਵਾਲੇ ਵਣ ਹਮੇਸ਼ਾ ਹਰੇ ਰਹਿੰਦੇ ਹਨ ।

ਪ੍ਰਸ਼ਨ 8.
ਊਸ਼ਣ ਸਦਾਬਹਾਰ ਵਰਖਾ ਵਣਾਂ ਦੇ ਵਪਾਰਿਕ ਉਪਯੋਗ ਵਿਚ ਕਿਉਂ ਕਠਿਨਾਈ ਆਉਂਦੀ ਹੈ ?
ਉੱਤਰ-
ਊਸ਼ਣ ਸਦਾਬਹਾਰ ਵਰਖਾ ਵਾਲੇ ਵਣਾਂ ਵਿਚ ਨਾਲ-ਨਾਲ ਜੁੜੇ ਹੋਏ ਅਨੇਕਾਂ ਜਾਤੀਆਂ ਦੇ ਦਰੱਖਤ ਮਿਲਦੇ ਹਨ ।

ਪ੍ਰਸ਼ਨ 9.
ਊਸ਼ਣ ਸਦਾਬਹਾਰ ਵਣ ਕਿਹੜੀ ਜਲਵਾਯੂ ਪ੍ਰਦੇਸ਼ ਦੇ ਖਾਸ ਵਣ ਹਨ ?
ਉੱਤਰ-
ਉਸ਼ਣ ਸਦਾਬਹਾਰ ਵਣ ਮਾਨਸੂਨੀ ਪ੍ਰਦੇਸ਼ ਦੇ ਖ਼ਾਸ ਵਣ ਹਨ |

ਪ੍ਰਸ਼ਨ 10.
ਮਾਨਸੂਨੀ ਵਣਾਂ ਦੇ ਕਿਹੜੇ-ਕਿਹੜੇ ਦੋ ਉਪ ਵਰਗ ਹਨ ?
ਉੱਤਰ-
ਮਾਨਸੂਨੀ ਵਣਾਂ ਦੇ ਦੋ ਉਪ ਵਰਗ ਹਨ-

  1. ਅਰਧ ਖੁਸ਼ਕ ਪੱਤਝੜੀ ਬਨਸਪਤੀ
  2. ਸ਼ਕ ਪੱਤਝੜੀ ਬਨਸਪਤੀ ।

ਪ੍ਰਸ਼ਨ 11.
(i) ਮੈਂਗਰੋਵ ਦੇ ਦਰੱਖਤ ਕਿੱਥੇ ਮਿਲਦੇ ਹਨ ?
(i) ਇਨ੍ਹਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
(i) ਮੈਂਗਰੋਵ ਦੇ ਦਰੱਖਤ ਤਟ ਦੇ ਨਾਲ-ਨਾਲ ਅਤੇ ਨਦੀਆਂ ਦੇ ਜਵਾਰੀ ਖੇਤਰ ਵਿਚ ਮਿਲਦੇ ਹਨ ।
(ii) ਇਨ੍ਹਾਂ ਬ੍ਰਿਛਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਖਾਰੇ ਪਾਣੀ ਤੇ ਤਾਜ਼ੇ ਪਾਣੀ ਦੋਹਾਂ ਵਿਚ ਹੀ ਉੱਗ ਸਕਦੇ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 12.
ਮਾਰੂਥਲਾਂ ਵਿਚ ਦਰੱਖਤਾਂ ਦੀਆਂ ਜੜ੍ਹਾਂ ਲੰਮੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਕੁਦਰਤ ਨੇ ਉਨ੍ਹਾਂ ਨੂੰ ਲੰਮੀਆਂ ਜੜ੍ਹਾਂ ਇਸ ਲਈ ਪ੍ਰਦਾਨ ਕੀਤੀਆਂ ਹਨ ਤਾਂ ਜੋ ਇਹ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ ।

ਪ੍ਰਸ਼ਨ 13.
ਕੀ ਕਾਰਨ ਹੈ ਕਿ ਵਣਾਂ ਨਾਲ ਹੜ੍ਹ ਦੀ ਭਿਆਨਕਤਾ ਘੱਟ ਹੋ ਜਾਂਦੀ ਹੈ ?
ਉੱਤਰ-
ਵਣਾਂ ਦੀ ਰੋਕ ਦੇ ਕਾਰਨ ਹੜ੍ਹਾਂ ਦਾ ਵਹਾਅ ਹੌਲਾ ਹੋ ਜਾਂਦਾ ਹੈ ।

ਪ੍ਰਸ਼ਨ 14.
ਮਾਰੂਥਲੀ ਮਿੱਟੀ ਦੇ ਉਪਜਾਊ ਹੋਣ ‘ਤੇ ਵੀ ਇਸ ਵਿਚ ਖੇਤੀ ਘੱਟ ਹੁੰਦੀ ਹੈ, ਕਿਉਂ ?
ਉੱਤਰ-
ਵਰਖਾ ਦੀ ਕਮੀ ਕਾਰਨ ਇਸ ਮਿੱਟੀ ਵਿਚ ਨਾਈਟਰੋਜਨ ਅਤੇ ਮੱਲ੍ਹੜ ਦੀ ਘਾਟ ਰਹਿੰਦੀ ਹੈ ।

ਪ੍ਰਸ਼ਨ 15.
ਜਲੋਢ ਮਿੱਟੀ ਤੋਂ ਕੀ ਭਾਵ ਹੈ ?
ਉੱਤਰ-
ਜਲੋਢ ਮਿੱਟੀ ਤੋਂ ਸਾਡਾ ਭਾਵ ਅਜਿਹੀ ਮਿੱਟੀ ਤੋਂ ਹੈ ਜਿਸ ਦਾ ਨਿਰਮਾਣ ਨਦੀਆਂ ਦੁਆਰਾ ਹੁੰਦਾ ਹੈ ।

ਪ੍ਰਸ਼ਨ 16.
ਜਲੋਢ ਮਿੱਟੀ ਦੀਆਂ ਚਾਰ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਜਲੋਢ ਮਿੱਟੀ ਦੀਆਂ ਚਾਰ ਕਿਸਮਾਂ ਹਨ-ਬਾਂਗਰ ਮਿੱਟੀ, ਖਾਦਰ ਮਿੱਟੀ, ਡੈਲਟਾਈ ਮਿੱਟੀ ਅਤੇ ਤਟਵਰਤੀ ਜਲੋਢ ਮਿੱਟੀ ।

ਪ੍ਰਸ਼ਨ 17.
ਕਾਲੀ ਮਿੱਟੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਕਾਲੀ ਮਿੱਟੀ ਵਿਚ ਨਮੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ । ਇਹ ਕਪਾਹ ਦੀ ਖੇਤੀ ਲਈ ਉੱਤਮ ਮੰਨੀ ਜਾਂਦੀ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 18.
ਕਾਲੀ ਮਿੱਟੀ ਕਿਹੜੀ ਉਪਜ ਲਈ ਆਦਰਸ਼ ਮੰਨੀ ਜਾਂਦੀ ਹੈ ?
ਉੱਤਰ-
ਕਪਾਹ ।

ਪ੍ਰਸ਼ਨ 19.
ਲੈਟਰਾਈਟ ਮਿੱਟੀ ਵਿਚ ਕਿਹੜੇ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ਵਿਚ ਲੋਹਾ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 20.
ਭਾਰਤ ਵਿਚ ਪਾਈ ਜਾਣ ਵਾਲੀ ਸੰਪੂਰਨ ਬਨਸਪਤੀ ਜਾਤੀ ਦਾ ਕਿੰਨੇ ਪ੍ਰਤੀਸ਼ਤ ਭਾਗ ਵਿਦੇਸ਼ੀ ਜਾਤੀਆਂ ਦਾ ਹੈ ?
ਉੱਤਰ-
40%.

ਪ੍ਰਸ਼ਨ 21.
ਕਿਸ ਵਿਦੇਸ਼ੀ ਬਨਸਪਤੀ ਨੇ ਲੋਕਾਂ ਵਿਚ ਚਮੜੀ ਅਤੇ ਸਾਹ ਸੰਬੰਧੀ ਰੋਗਾਂ ਵਿਚ ਵਾਧਾ ਕੀਤਾ ਹੈ ?
ਉੱਤਰ-
ਪਾਰਥੇਨਿਅਮ ਜਾਂ ਕਾਂਗਰਸੀ ਘਾਹ ।

ਪ੍ਰਸ਼ਨ 22.
ਭਾਰਤ ਵਿਚ ਪਹਿਲੀ ਵਾਰ ਵਣ ਨੀਤੀ (ਰਾਸ਼ਟਰੀ ਵਣ ਨੀਤੀ ਦਾ ਐਲਾਨ ਕਦੋਂ ਕੀਤਾ ਗਿਆ ਸੀ ?
ਉੱਤਰ-
1951 ਵਿਚ ।

ਪ੍ਰਸ਼ਨ 23.
ਭਾਰਤ ਵਿਚ ਪ੍ਰਤੀ ਵਿਅਕਤੀ ਵਣ ਖੇਤਰ ਕਿੰਨਾ ਹੈ ?
ਉੱਤਰ-
0.14 ਹੈਕਟੇਅਰ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 24.
ਕਿਹੜੇ ਕੇਂਦਰ ਸ਼ਾਸਿਤ ਦੇਸ਼ ਵਿਚ ਸਭ ਤੋਂ ਵਧੇਰੇ ਵਣ ਖੇਤਰ ਹੈ ?
ਉੱਤਰ-
ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ।

ਪ੍ਰਸ਼ਨ 25.
ਕੇਂਦਰੀ ਸ਼ਾਸਿਤ ਦੇਸ਼ਾਂ ਵਿਚ ਸਭ ਤੋਂ ਘੱਟ ਵਣ ਖੇਤਰ ਕਿਸ ਦੇਸ਼ ਦਾ ਹੈ ?
ਉੱਤਰ-
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦਾ ।

ਪ੍ਰਸ਼ਨ 26.
ਅਸੀਂ ਆਪਣੇ ਕਿੰਨੇ ਪ੍ਰਤੀਸ਼ਤ ਵਣ ਖੇਤਰ ਦੀ ਵਰਤੋਂ ਕਰ ਪਾਉਂਦੇ ਹਾਂ ?
ਉੱਤਰ-
82 ਪ੍ਰਤੀਸ਼ਤ ਦੀ ।

ਪ੍ਰਸ਼ਨ 27.
ਕਿੱਕਰ ਅਤੇ ਬਬੂਲ ਕਿਸ ਤਰ੍ਹਾਂ ਦੀ ਬਨਸਪਤੀ ਦੇ ਰੁੱਖ ਹਨ ?
ਉੱਤਰ-
ਮਾਰੂਥਲੀ ਜਾਂ ਖ਼ੁਸ਼ਕ ਬਨਸਪਤੀ ।

ਪ੍ਰਸ਼ਨ 28.
ਥਣਧਾਰੀਆਂ ਵਿਚ ਰਾਜਸੀ ਠਾਠ-ਬਾਠ ਵਾਲਾ ਸ਼ਾਕਾਹਾਰੀ ਪਸ਼ੂ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਹਾਥੀ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 29.
ਥਾਰ-ਮਾਰੂਥਲ ਦਾ ਸਾਧਾਰਨ ਪਸ਼ੂ ਕਿਹੜਾ ਹੈ ?
ਉੱਤਰ-
ਊਠ ।

ਪ੍ਰਸ਼ਨ 30.
ਭਾਰਤ ਵਿਚ ਜੰਗਲੀ ਗਧੇ ਕਿੱਥੇ ਪਾਏ ਜਾਂਦੇ ਹਨ ?
ਉੱਤਰ-
ਕੱਛ ਦੇ ਰਣ ਵਿਚ ।

ਪ੍ਰਸ਼ਨ 31.
ਭਾਰਤ ਵਿਚ ਇਕ ਸਿੰਗ ਵਾਲਾ ਡਾ ਕਿੱਥੇ ਮਿਲਦਾ ਹੈ ?
ਉੱਤਰ-
ਆਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਵਿਚ ।

ਪ੍ਰਸ਼ਨ 32.
ਜੰਗਲੀ ਜੀਵਾਂ ਵਿਚ ਸਭ ਤੋਂ ਸ਼ਕਤੀਸ਼ਾਲੀ ਪਸ਼ੂ ਕਿਹੜਾ ਹੈ ?
ਉੱਤਰ-
ਸ਼ੋਰ ।

ਪ੍ਰਸ਼ਨ 33.
ਸਿੱਧ ਬੰਗਾਲੀ ਸ਼ੇਰ ਜਾਂ ਬੰਗਾਲ ਟਾਈਗਰ ਦਾ ਕੁਦਰਤੀ ਆਵਾਸ ਕਿਹੜਾ ਹੈ ?
ਉੱਤਰ-
ਗੰਗਾ ਡੈਲਟਾ ਦੇ ਸੁੰਦਰ ਵਣ ।

ਪ੍ਰਸ਼ਨ 34.
ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਵਣ ਕਿਹੜੇ ਵਿਸ਼ੇਸ਼ ਪਸ਼ੂ ਦਾ ਕੁਦਰਤੀ ਆਵਾਸ ਹਨ ?
ਉੱਤਰ-
ਭਾਰਤੀ ਸਿੰਘ ਦਾ ।

ਪ੍ਰਸ਼ਨ 35.
ਹਿਮਾਲਿਆ ਦੇ ਉੱਚ ਖੇਤਰਾਂ ਵਿਚ ਪਾਏ ਜਾਣ ਵਾਲੇ ਦੋ ਜਾਨਵਰਾਂ ਦੇ ਨਾਂ ਲਿਖੋ ?
ਉੱਤਰ-
ਲਮਚਿੱਤਾ ਅਤੇ ਹਿਮ ਤੇਂਦੁਆ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 36.
ਭਾਰਤ ਦਾ ਸਭ ਤੋਂ ਪਹਿਲਾ ਵਣ ਰਾਖਵਾਂ ਖੇਤਰ ਕਦੋਂ ਅਤੇ ਕਿੱਥੇ ਬਣਾਇਆ ਗਿਆ ਸੀ ?
ਉੱਤਰ-
ਭਾਰਤ ਦਾ ਪਹਿਲਾ ਵਣ ਰਾਖਵਾਂ ਖੇਤਰ 1986 ਵਿਚ ਨੀਲਗਿਰੀ ਵਿਚ ਬਣਾਇਆ ਗਿਆ ਸੀ ।

ਪ੍ਰਸ਼ਨ 37.
ਦਰਿਆਈ ਜਲੋੜ ਮਿੱਟੀ ਨੂੰ ਕਿਹੜੇ-ਕਿਹੜੇ ਦੋ ਉਪਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਖਾਦਰ ਅਤੇ ਬਾਂਗਰ ।

ਪ੍ਰਸ਼ਨ 38.
ਅਗਨੀ ਚੱਟਾਨਾਂ ਦੇ ਟੁੱਟਣ ਨਾਲ ਬਣੀ ਮਿੱਟੀ ਕੀ ਅਖਵਾਉਂਦੀ ਹੈ ?
ਉੱਤਰ-
ਕਾਲੀ ਮਿੱਟੀ ।

ਪ੍ਰਸ਼ਨ 39.
ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1953 ਵਿਚ ।

ਪ੍ਰਸ਼ਨ 40.
ਕਿਸ ਤਰ੍ਹਾਂ ਦੇ ਵਣਾਂ ਨੂੰ ਬਰਸਾਤੀ ਵਣ ਕਿਹਾ ਜਾਂਦਾ ਹੈ ?
ਉੱਤਰ-
ਊਸ਼ਣ ਸਦਾਬਹਾਰ ਵਣਾਂ ਨੂੰ ।

ਪ੍ਰਸ਼ਨ 41.
ਭਾਰਤ ਦੇ ਦੋ ਖ਼ਤਮ ਹੋ ਰਹੇ ਜੰਗਲੀ ਜੀਵਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਵਿਚ ਦੋ ਖ਼ਤਮ ਹੋ ਰਹੇ ਜੰਗਲੀ ਜੀਵ ਬਘਿਆੜ ਅਤੇ ਗੈਂਡਾ ਹਨ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 42.
(i) ਰਾਸ਼ਟਰੀ ਚਿੜੀਆਘਰ ਕਿਸ ਨੂੰ ਕਹਿੰਦੇ ਹਨ ?
(ii) ਇਸ ਦੇ ਦੋ ਉਦਾਹਰਨ ਭਾਰਤ ਵਿਚੋਂ ਦਿਓ ।
ਉੱਤਰ-
(i) ਰਾਸ਼ਟਰੀ ਚਿੜੀਆਘਰ ਤੋਂ ਭਾਵ ਉਨ੍ਹਾਂ ਸੁਰੱਖਿਅਤ ਥਾਵਾਂ ਤੋਂ ਹੈ ਜਿੱਥੇ ਜਾਨਵਰਾਂ ਨੂੰ ਉਨ੍ਹਾਂ ਦੀਆਂ ਨਸਲਾਂ ਸੁਰੱਖਿਅਤ ਰੱਖਣ ਲਈ ਰੱਖਿਆ ਜਾਂਦਾ ਹੈ ।
(ii) ਕਾਰਬੇਟ ਨੈਸ਼ਨਲ ਪਾਰਕ ।

II. ਖ਼ਾਲੀ ਥਾਂਵਾਂ ਭਰੋ-

1. ਫ਼ਰਨੀਚਰ ਸਮੁੰਦਰੀ ਜਹਾਜ਼ ਅਤੇ ਰੇਲ ਦੇ ਡੱਬੇ ਬਣਾਉਣ ਲਈ ………………………… ਦੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ ।
ਉੱਤਰ-
ਸਾਗਵਾਨ

2. …………………………. ਵਰਖਾ ਵਣ ਸਦਾ ਹਰੇ-ਭਰੇ ਰਹਿੰਦੇ ਹਨ।
ਉੱਤਰ-
ਊਸ਼ਣ ਕਟੀਬੰਧੀ

3. ਭਾਰਤ ਵਿਚ ਮਿਲਣ ਵਾਲੀ ਸੰਪੂਰਨ ਬਨਸਪਤੀ ਜਾਤੀ ਦਾ …………………………….. ਪ੍ਰਤੀਸ਼ਤ ਭਾਗ ਵਿਦੇਸ਼ੀ ਜਾਤਾਂ ਦਾ ਹੈ ।
ਉੱਤਰ-
40

4. ਵਿਦੇਸ਼ੀ ਬਨਸਪਤੀ ਦੀ ……………………….. ਘਾਹ ਨੇ ਲੋਕਾਂ ਵਿਚ ਚਮੜੀ ਅਤੇ ਸਾਹ ਸੰਬੰਧੀ ਬੀਮਾਰੀਆਂ ਵਿਚ ਵਾਧਾ ਕੀਤਾ ਹੈ ।
ਉੱਤਰ-
ਕਾਂਗਰਸੀ

5. ਬਾਰ ਮਾਰੂਥਲ ਦਾ ਆਮ ਪਸ਼ੁ ……………………….. ਹੈ ।
ਉੱਤਰ-
ਊਠ

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

6. ਭਾਰਤ ਵਿਚ ਜੰਗਲੀ ਗਧੇ ………………………….. ਵਿਚ ਮਿਲਦੇ ਹਨ ।
ਉੱਤਰ-
ਰਣ ਦੇ ਕੱਛ

7. ਜੰਗਲੀ ਜੀਵਾਂ ਵਿਚ ……………………….. ਸਭ ਤੋਂ ਤਾਕਤਵਰ ਪਸ਼ੂ ਹੈ ।
ਉੱਤਰ-
ਸ਼ੇਰ

8. ਭਾਰਤ ਦਾ ਪਹਿਲਾ ਵਣ ਰਿਜ਼ਰਵ ਖੇਤਰ ……………………….. ਵਿਚ ਬਣਾਇਆ ਗਿਆ ।
ਉੱਤਰ-
ਨੀਲਗਿਰੀ

9. ਅਗਨੀ ਚੱਟਾਨਾਂ ਦੇ ਟੁੱਟਣ ਨਾਲ ਬਣੀ ਮਿੱਟੀ ………………………. ਮਿੱਟੀ ਕਹਾਉਂਦੀ ਹੈ ।
ਉੱਤਰ-
ਕਾਲੀ

10. ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸਥਾਪਨਾ …………… ਈ: ਵਿਚ ਕੀਤੀ ਗਈ ।
ਉੱਤਰ-
1953

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

II. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਡੈਲਟਾਈ ਵਣਾਂ ਵਿਚ ਮਿਲਣ ਵਾਲਾ ਮੁੱਖ ਰੁੱਖ ਹੈ-
(A) ਸਾਲ
(B) ਟਾਹਲੀ
(C) ਸੁੰਦਰੀ
(D) ਸਾਗਵਾਨ ।
ਉੱਤਰ-
(C) ਸੁੰਦਰੀ

ਪ੍ਰਸ਼ਨ 2.
ਕਾਲੀ ਮਿੱਟੀ ਕਿਸ ਉਪਜ ਲਈ ਉੱਤਮ ਮੰਨੀ ਜਾਂਦੀ ਹੈ ?
(A) ਕਪਾਹ
(B) ਕਣਕ
(C) ਚੌਲ
(D) ਗੰਨਾ |
ਉੱਤਰ-
(A) ਕਪਾਹ

ਪ੍ਰਸ਼ਨ 3.
ਕਿਸ ਮਿੱਟੀ ਵਿਚ ਲੋਹੇ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
(A) ਕਾਲੀ ਮਿੱਟੀ
(B) ਲੈਟਰਾਈਟ ਮਿੱਟੀ
(C) ਮਾਰੂਥਲੀ ਮਿੱਟੀ
(D) ਜਲੌੜ ਮਿੱਟੀ ।
ਉੱਤਰ-
(B) ਲੈਟਰਾਈਟ ਮਿੱਟੀ

ਪ੍ਰਸ਼ਨ 4.
ਭਾਰਤ ਵਿਚ ਪਹਿਲੀ ਵਾਰ ਵਣ ਨੀਤੀ (ਰਾਸ਼ਟਰੀ ਵਣ ਨੀਤੀ) ਦੀ ਘੋਸ਼ਣਾ ਕੀਤੀ ਗਈ-
(A) 1947 ਈ: ਵਿਚ
(B) 1950 ਈ: ਵਿਚ
(C) 1937 ਈ: ਵਿਚ
(D) 1951 ਈ: ਵਿਚ ।
ਉੱਤਰ-
(D) 1951 ਈ: ਵਿਚ ।

ਪ੍ਰਸ਼ਨ 5.
ਭਾਰਤ ਵਿਚ ਪ੍ਰਤੀ ਵਿਅਕਤੀ ਵਣ ਖੇਤਰ ਹੈ-
(A) 0.14 ਹੈਕਟੇਅਰ
(B) 1.4 ਹੈਕਟੇਅਰ
(C) 14.0 ਹੈਕਟੇਅਰ
(D) 4.1 ਹੈਕਟੇਅਰ ।
ਉੱਤਰ-
(A) 0.14 ਹੈਕਟੇਅਰ

ਪ੍ਰਸ਼ਨ 6.
ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ ਤੋਂ ਵੱਧ ਵਣ ਖੇਤਰ ਹੈ- :
(A) ਚੰਡੀਗੜ੍ਹ ਵਿਚ
(B) ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
(C) ਦਾਦਰ ਅਤੇ ਨਗਰ ਹਵੇਲੀ ਵਿਚ
(D) ਪਾਂਡੀਚੇਰੀ ਵਿਚ ।
ਉੱਤਰ-
(B) ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 7.
ਹੇਠ ਲਿਖੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ ਤੋਂ ਘਟ ਵਣ ਖੇਤਰ ਹੈ-
(A) ਚੰਡੀਗੜ੍ਹ
(B) ਲਕਸ਼ਦੀਪ
(C) ਦਿੱਲੀ
(D) ਦਮਨ-ਦੀਵ ।
ਉੱਤਰ-
(C) ਦਿੱਲੀ

ਪ੍ਰਸ਼ਨ 8.
ਥਣਧਾਰੀਆਂ ਵਿਚ ਰਾਜਸੀ-ਠਾਠ ਵਾਲਾ ਸ਼ਾਕਾਹਾਰੀ ਪਸ਼ੂ ਮੰਨਿਆ ਜਾਂਦਾ ਹੈ-
(A) ਬਾਂਦਰ
(B) ਹਾਥੀ
(C) ਲੰਗੂਰ
(D) ਮੱਝ ।
ਉੱਤਰ-
(B) ਹਾਥੀ

ਪ੍ਰਸ਼ਨ 9.
ਭਾਰਤ ਵਿਚ ਇਕ ਸਿੰਝ ਵਾਲਾ ਗੈਂਡਾ ਮਿਲਦਾ ਹੈ-
(A) ਤਾਮਿਲਨਾਡੂ ਵਿਚ
(B) ਅਸਾਮ ਅਤੇ ਉੱਤਰ ਪ੍ਰਦੇਸ਼ ਵਿਚ
(C) ਅਸਾਮ ਅਤੇ ਪੱਛਮੀ ਬੰਗਾਲ ਵਿਚ
(D) ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ।
ਉੱਤਰ-
(C) ਅਸਾਮ ਅਤੇ ਪੱਛਮੀ ਬੰਗਾਲ ਵਿਚ

ਪ੍ਰਸ਼ਨ 10.
ਭਾਰਤ ਵਿਚ ਪਹਿਲਾ ਵਣ ਰਿਜ਼ਰਵ ਖੇਤਰ ਬਣਾਇਆ ਗਿਆ
(A) 1986 ਈ: ਵਿਚ
(B) 1976 ਈ: ਵਿਚ
(C) 1971 ਈ: ਵਿਚ
(D) 1981 ਈ: ਵਿਚ ।
ਉੱਤਰ-
(A) 1986 ਈ: ਵਿਚ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਸੁੰਦਰਵਣ ਦਾ ਜੀਵ ਸੁਰੱਖਿਅਤ ਦਾ ਖੇਤਰ ਮੱਧ ਪ੍ਰਦੇਸ਼ ਵਿਚ ਸਥਿਤ ਹੈ ।
2. ਰਾਸ਼ਟਰੀ ਵਣ ਨੀਤੀ 1951 ਦੇ ਅਨੁਸਾਰ ਦੇਸ਼ ਦੇ ਕੁੱਲ ਖੇਤਰਫਲ ਦੇ ਇਕ ਤਿਹਾਈ (33.3 ਪ੍ਰਤੀਸ਼ਤ) ਭਾਗ ਉੱਤੇ ਵਣ ਹੋਣੇ ਚਾਹੀਦੇ ਹਨ ।
3. ਬਬੂਲ, ਕਿੱਕਰ ਆਦਿ ਦਰੱਖ਼ਤ ਅਰਧ-ਪੱਤਝੜੀ ਜੰਗਲਾਂ ਦੇ ਦਰੱਖ਼ਤ ਹਨ ।
4. ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵੱਧਣ ਤੋਂ ਰੋਕਦੇ ਹਨ ।
5. ਪਰਬਤੀ ਮਿੱਟੀ ਚਾਹ ਉਤਪੰਨ ਦੇ ਅਨੁਕੂਲ ਹੁੰਦੀ ਹੈ ।
ਉੱਤਰ-
1. ×
2. √
3. ×
4. √
5. √

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

V. ਸਹੀ-ਮਿਲਾਨ ਕਰੋ-

1. ਜਲ ਹਾਏਸਿੰਥ (Water-Hyacinth) ਸੁੰਦਰਵਣ
2. ਭਾਰਤ ਵਿਚ ਸਭ ਤੋਂ ਵੱਧ ਜੰਗਲ ਦਾ ਖੇਤਰਫਲ ਪੰਜਾਬ ਅਤੇ ਹਰਿਆਣਾ
3. ਜਵਾਰੀ ਬਨਸਪਤੀ ਬੰਗਾਲ ਦਾ ਡਰ
4. ਭੂੜ ਮਿੱਟੀ ਤ੍ਰਿਪੁਰਾ ।

ਉੱਤਰ-

1. ਜਲ ਹਾਏਸਿੰਥ (Water-Hyacinth) ਬੰਗਾਲ ਦਾ ਡਰ
2. ਭਾਰਤ ਵਿਚ ਸਭ ਤੋਂ ਵੱਧ ਜੰਗਲ ਦਾ ਖੇਤਰਫਲ ਤ੍ਰਿਪੁਰਾ
3. ਜਵਾਰੀ ਬਨਸਪਤੀ ਸੁੰਦਰਵਣ
4. ਭੂੜ ਮਿੱਟੀ ਪੰਜਾਬ ਅਤੇ ਹਰਿਆਣਾ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਖੁਸ਼ਕ ਪੱਤਝੜੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਸ ਕਿਸਮ ਦੀ ਬਨਸਪਤੀ 50 ਤੋਂ 100 ਸੈ: ਮੀ: ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ ।
ਖੇਤਰ-ਇਸ ਦੀ ਇਕ ਲੰਬੀ ਪੱਟੀ ਪੰਜਾਬ ਤੋਂ ਲੈ ਕੇ ਹਰਿਆਣਾ, ਦੱਖਣ-ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਕਾਠੀਆਵਾੜ, ਦੱਖਣ ਦੇ ਪਠਾਰ ਦੇ ਮੱਧਵਰਤੀ ਭਾਗ ਦੇ ਆਸ-ਪਾਸ ਦੇ ਖੇਤਰਾਂ ਵਿਚ ਫੈਲੀ ਹੋਈ ਹੈ ।

ਮੁੱਖ ਰੁੱਖ – ਇਸ ਬਨਸਪਤੀ ਵਿਚ ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੁ ਵਰਗੇ ਰੁੱਖ ਭਾਰੀ ਮਾਤਰਾ ਵਿਚ ਮਿਲਦੇ ਹਨ । ਇਸ ਵਿਚ ਚੰਦਨ, ਮਹੂਆ, ਸੀਰਸ ਅਤੇ ਸਾਗਵਾਨ ਵਰਗੇ ਕੀਮਤੀ ਰੁੱਖ ਵੀ ਮਿਲਦੇ ਹਨ । ਇਹ ਰੁੱਖ ਅਕਸਰ ਗਰਮੀਆਂ ਸ਼ੁਰੂ ਹੁੰਦੇ ਹੀ ਆਪਣੇ ਪੱਤੇ ਸੁੱਟ ਦਿੰਦੇ ਹਨ ।

ਘਾਹ – ਇਨ੍ਹਾਂ ਖੇਤਰਾਂ ਵਿਚ ਦੂਰ-ਦੂਰ ਕੰਡੇਦਾਰ ਝਾੜੀਆਂ ਅਤੇ ਕਈ ਤਰ੍ਹਾਂ ਦੀ ਘਾਹ ਨਜ਼ਰ ਆਉਂਦੀ ਹੈ, ਜੋ ਕਿ ਘਾਹ ਦੇ ਮੈਦਾਨ ਵਾਂਗ ਦਿੱਸਦੀ ਹੈ । ਇਸ ਘਾਹੇ ਨੂੰ ਮੁੰਜ, ਕਾਂਸ ਅਤੇ ਸਬਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਹੇਠ ਲਿਖਿਆਂ ‘ਤੇ ਸੰਖੇਪ ਟਿੱਪਣੀਆਂ ਲਿਖੋ
(i) ਜੰਗਲੀ ਜੀਵਾਂ ਦੀ ਸੰਭਾਲ,
(ii) ਮਿੱਟੀ ਦੀ ਸੰਭਾਲ ।
ਉੱਤਰ-
(i) ਜੰਗਲੀ ਜੀਵਾਂ ਦੀ ਸੰਭਾਲ – ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ । ਉਨ੍ਹਾਂ ਦੀ ਸਹੀ ਦੇਖਭਾਲ ਨਾ ਹੋਣ ਨਾਲ ਜੀਵਾਂ ਦੀਆਂ ਕਈ ਜਾਤਾਂ ਜਾਂ ਤਾਂ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਹੋਣ ਵਾਲੀਆਂ ਹਨ । ਇਨ੍ਹਾਂ ਜੀਵਾਂ ਦੇ ਮਹੱਤਵ ਨੂੰ ਦੇਖਦੇ ਹੋਏ ਹੁਣ ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕੀਤੇ ਜਾ ਰਹੇ ਹਨ । ਨੀਲਗਿਰੀ ਵਿਚ ਭਾਰਤ ਦਾ ਪਹਿਲਾ ਜੀਵ-ਰਾਖਵਾਂ ਖੇਤਰ ਸਥਾਪਿਤ ਕੀਤਾ ਗਿਆ । ਇਹ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਸੀਮਾਵਰਤੀ ਖੇਤਰਾਂ ਵਿਚ ਫੈਲਿਆ ਹੋਇਆ ਹੈ । ਇਸ ਦੀ ਸਥਾਪਨਾ 1986 ਵਿਚ ਕੀਤੀ ਗਈ ਸੀ ਨੀਲਗਿਰੀ ਤੋਂ ਬਾਅਦ 1988 ਈ: ਵਿਚ ਉੱਤਰਾਖੰਡ (ਮੌਜੂਦਾ) ਵਿਚ ਨੰਦਾ ਦੇਵੀ ਦਾ ਜੀਵ-ਰਾਖਵਾਂ ਖੇਤਰ ਬਣਾਇਆ ਗਿਆ । ਉਸੇ ਸਾਲ ਮੇਘਾਲਿਆ ਵਿਚ ਤੀਜਾ ਖੇਤਰ ਸਥਾਪਿਤ ਕੀਤਾ ਗਿਆ । ਇਕ ਹੋਰ ਜੀਵ-ਰਾਖਵਾਂ ਖੇਤਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਥਾਪਿਤ ਕੀਤਾ ਗਿਆ ਹੈ । ਇਨ੍ਹਾਂ ਜੀਵ ਰਾਖਵਾਂ ਖੇਤਰਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿਚ ਵੀ ਜੀਵ-ਰਾਖਵੇਂ ਖੇਤਰ ਸਥਾਪਿਤ ਕੀਤੇ ਗਏ ਹਨ ।

(ii) ਮਿੱਟੀ ਦੀ ਸੰਭਾਲ – ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ ਮਿਲਦੀਆਂ ਹਨ । ਇਨ੍ਹਾਂ ਮਿੱਟੀਆਂ ਵਿਚ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ ਦੇਸ਼ ਵਿਚ ਮਿਲਦੀਆਂ ਉਪਜਾਊ ਮਿੱਟੀਆਂ ਦੇ ਕਾਰਨ ਹੀ ਭਾਰਤ ਖੇਤੀ ਉਤਪਾਦਾਂ ਵਿਚ ਆਤਮ-ਨਿਰਭਰ ਹੋ ਸਕਿਆ ਹੈ | ਪਰ ਮਿੱਟੀ ਦਾ ਉਪਜਾਊਪਨ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਵਿਗਿਆਨਿਕ ਤਰੀਕੇ ਅਪਣਾਏ ਜਾਣ | ਸਾਨੂੰ ਮਿੱਟੀਆਂ ਦੀ ਸਹੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਖੁਰਨ ਤੋਂ ਬਚਾਉਣਾ ਚਾਹੀਦਾ ਹੈ । ਮਿੱਟੀ ਦੀ ਉਪਜਾਊਪਨ ਬਣਾਈ ਰੱਖਣ ਲਈ ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਦੀ ਸਹਾਇਤਾ ਵੀ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਸਪੱਸ਼ਟ ਹੈ ਕਿ ਭੂਮੀ ਦੀ ਉਤਪਾਦਕਤਾ ਨੂੰ ਲਗਾਤਾਰ ਬਣਾਈ ਰੱਖਣ ਲਈ ਮਿੱਟੀ ਦੀ ਸੰਭਾਲ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 3.
ਰੇਗੁਰ ਅਤੇ ਲੈਟਰਾਈਟ ਮਿੱਟੀ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਰੇਗੁਰ ਮਿੱਟੀ ਅਤੇ ਲੈਟਰਾਈਟ ਮਿੱਟੀ ਵਿਚ ਹੇਠ ਲਿਖੇ ਅੰਤਰ ਹਨ-
PSEB 10th Class SST Solutions Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils) 1

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 4.
ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ । ਇਸ ਨੂੰ ਦੂਰ ਕਰਨ ਲਈ ਤੁਸੀਂ ਕੀ ਸੁਝਾਅ ਦਿਉਗੇ ?
ਉੱਤਰ-
ਭਾਰਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-

  • ਰਸਾਇਣਿਕ ਖਾਦਾਂ ਦੀ ਵਰਤੋਂ – ਸਾਡੇ ਦੇਸ਼ ਦੇ ਕਿਸਾਨ ਵਧੇਰੇ ਕਰਕੇ ਗੋਹੇ ਦੀ ਖਾਦ ਦੀ ਵਰਤੋਂ ਕਰਦੇ ਹਨ ਜਿਸ ਨਾਲ ਉਪਜ ਘੱਟ ਹੁੰਦੀ ਹੈ । ਰਸਾਇਣਿਕ ਖਾਦ ਦੀ ਵਰਤੋਂ ਕਰਨ ਨਾਲ ਜ਼ਰੂਰੀ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ । ਇਸ ਲਈ ਕਿਸਾਨਾਂ ਨੂੰ ਗੋਹੇ ਦੀ ਖਾਦ ਦੇ ਨਾਲ-ਨਾਲ ਰਸਾਇਣਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ।
  • ਜ਼ਮੀਨ ਨੂੰ ਖਾਲੀ ਛੱਡਣਾ – ਜੇਕਰ ਜ਼ਮੀਨ ਨੂੰ ਕੁੱਝ ਸਮੇਂ ਲਈ ਖ਼ਾਲੀ ਛੱਡ ਦਿੱਤਾ ਜਾਵੇ ਤਾਂ ਉਹ ਉਪਜਾਊ ਸ਼ਕਤੀ ਵਿਚ ਆਈ ਕਮੀ ਨੂੰ ਪੂਰਾ ਕਰ ਲੈਂਦੀ ਹੈ । ਇਸ ਲਈ ਜ਼ਮੀਨ ਨੂੰ ਕੁੱਝ ਸਮੇਂ ਲਈ ਖ਼ਾਲੀ ਛੱਡ ਦੇਣਾ ਚਾਹੀਦਾ ਹੈ ।
  • ਫ਼ਸਲਾਂ ਦਾ ਵੇਰ-ਬਦਲ – ਪੌਦੇ ਆਪਣਾ ਭੋਜਨ ਧਰਤੀ ਤੋਂ ਪ੍ਰਾਪਤ ਕਰਦੇ ਹਨ । ਹਰੇਕ ਪੌਦਾ ਤੁਮੀ ਤੋਂ ਅਲੱਗ-ਅਲੱਗ ਪ੍ਰਕਾਰ ਦਾ ਤੱਤ ਪ੍ਰਾਪਤ ਕਰਦਾ ਹੈ । ਜੇਕਰ ਇਕ ਫ਼ਸਲ ਨੂੰ ਵਾਰ-ਵਾਰ ਬੀਜਿਆ ਜਾਵੇ ਤਾਂ ਭੂਮੀ ਵਿਚ ਇਕੋ ਖ਼ਾਸ ਤੱਤ ਦੀ ਕਮੀ ਹੋ ਜਾਂਦੀ ਹੈ । ਇਸ ਲਈ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਮਿਲਣ ਵਾਲੀ ਕਾਲੀ ਅਤੇ ਲਾਲ ਮਿੱਟੀ ਦੀ ਤੁਲਨਾ ਕਰੋ ।
ਉੱਤਰ-
ਭਾਰਤ ਵਿਚ ਮਿਲਣ ਵਾਲੀ ਕਾਲੀ ਅਤੇ ਲਾਲ ਮਿੱਟੀ ਦੀ ਤੁਲਨਾ ਇਸ ਤਰ੍ਹਾਂ ਹੈ-
PSEB 10th Class SST Solutions Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils) 2

ਪ੍ਰਸ਼ਨ 6.
ਜਲੋਢ ਮਿੱਟੀ ਤੋਂ ਕੀ ਭਾਵ ਹੈ ? ਇਹ ਭਾਰਤ ਵਿਚ ਕਿਹੜੇ-ਕਿਹੜੇ ਭਾਗਾਂ ਵਿਚ ਮਿਲਦੀ ਹੈ ? ਇਸ ਮਿੱਟੀ ਦੇ ਗੁਣ ਅਤੇ ਲੱਛਣਾਂ ਦਾ ਵਰਣਨ ਕਰੋ ।
ਉੱਤਰ-
ਨਦੀਆਂ ਆਪਣੇ ਨਾਲ ਲਿਆਂਦੀ ਹੋਈ ਮਿੱਟੀ ਅਤੇ ਗਾਰ ਦੇ ਬਰੀਕ ਕਣਾਂ ਨੂੰ ਮੈਦਾਨ ਵਿਚ ਵਿਛਾ ਦਿੰਦੀਆਂ ਹਨ । ਇਸ ਤਰ੍ਹਾਂ ਨਾਲ ਜੋ ਮਿੱਟੀ ਬਣਦੀ ਹੈ ਉਸ ਨੂੰ ਜਲੋਢ ਮਿੱਟੀ ਕਹਿੰਦੇ ਹਨ । ਜਲੋਢ ਮਿੱਟੀ ਬਹੁਤ ਉਪਜਾਊ ਹੁੰਦੀ ਹੈ ।

ਜਲੋ ਮਿੱਟੀ ਦੇ ਖੇਤਰ – ਭਾਰਤ ਵਿਚ ਜਲੋਢ ਮਿੱਟੀ ਗੰਗਾ-ਸਤਲੁਜ ਦੇ ਮੈਦਾਨ, ਮਹਾਂਨਦੀ, ਕ੍ਰਿਸ਼ਨਾ ਅਤੇ ਕਾਵੇਰੀ ਨਦੀਆਂ ਦੇ ਡੈਲਟਿਆਂ, ਮਪੁੱਤਰ ਦੀ ਘਾਟੀ ਅਤੇ ਪੂਰਬੀ ਤੇ ਪੱਛਮੀ ਤਟੀ ਮੈਦਾਨਾਂ ਵਿਚ ਮਿਲਦੀ ਹੈ ।

ਗੁਣ ਅਤੇ ਲੱਛਣ-

  1. ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ ।
  2. ਇਹ ਮਿੱਟੀ ਸਖ਼ਤ ਨਹੀਂ ਹੁੰਦੀ । ਇਸ ਲਈ ਇਸ ਵਿਚ ਆਸਾਨੀ ਨਾਲ ਹਲ ਚਲਾਇਆ ਜਾ ਸਕਦਾ ਹੈ । ਵਰਖਾ ਘੱਟ ਹੋਣ ‘ਤੇ ਇਸ ਮਿੱਟੀ ਵਿਚ ਨਾਈਟਰੋਜਨ ਅਤੇ ਮਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਪੋਟਾਸ਼ ’ਤੇ ਫਾਸਫੋਰਸ ਦੀ ਮਾਤਰਾ ਵੱਧ ਜਾਂਦੀ ਹੈ । ਤਦ ਇਹ ਖੇਤੀ ਯੋਗ ਨਹੀਂ ਰਹਿੰਦੀ ।

ਪ੍ਰਸ਼ਨ 7.
ਜਲੋਢ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ? ਵਰਣਨ ਕਰੋ ।
ਉੱਤਰ-
ਜਲੋਢ ਮਿੱਟੀ ਵਿਚ ਵਰਖਾ ਦੀ ਭਿੰਨਤਾ ਦੇ ਕਾਰਨ ਖਾਰ, ਰੇਤ ਅਤੇ ਚੀਕਾ ਦੀ ਮਾਤਰਾ ਅਲੱਗ-ਅਲੱਗ ਹੁੰਦੀ ਹੈ । ਇਸ ਆਧਾਰ ‘ਤੇ ਇਸ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  1. ਬਾਂਗਰ ਮਿੱਟੀ – ਇਹ ਪਾਚੀਨ ਜਲੋਢ ਮਿੱਟੀ ਹੈ । ਇੱਥੇ ਅਜਿਹੀ ਮਿੱਟੀ ਮਿਲਦੀ ਹੈ ਜਿੱਥੇ ਹੜ੍ਹ ਦਾ ਪਾਣੀ ਨਹੀਂ ਪਹੁੰਚਦਾ । ਇਸ ਵਿਚ ਰੇਤ ਅਤੇ ਚੀਕਾ ਦੀ ਮਾਤਰਾ ਬਰਾਬਰ ਹੁੰਦੀ ਹੈ । ਇਸ ਵਿਚ ਕਿਤੇ-ਕਿਤੇ ਕੰਕਰ ਅਤੇ ਚੂਨੇ ਦੀਆਂ ਡਲੀਆਂ ਵੀ ਮਿਲਦੀਆਂ ਹਨ ।
  2. ਖਾਦਰ ਮਿੱਟੀ – ਇਸ ਨੂੰ ਨਵੀਨ ਜਲੋਢ ਵੀ ਕਹਿੰਦੇ ਹਨ । ਇਸ ਤਰ੍ਹਾਂ ਦੀ ਮਿੱਟੀ ਦੇ ਖੇਤਰ ਨਦੀਆਂ ਦੇ ਨੇੜੇ ਮਿਲਦੇ ਹਨ । ਇਨ੍ਹਾਂ ਵਿਚ ਹੜ੍ਹ ਦਾ ਪਾਣੀ ਹਰ ਸਾਲ ਪਹੁੰਚ ਜਾਂਦਾ ਹੈ ਜਿਸ ਨਾਲ ਨਵੀਂ ਜਲੋਢ ਦਾ ਜਮਾਓ ਹੁੰਦਾ ਰਹਿੰਦਾ ਹੈ ।
  3. ਡੈਲਟਾਈ ਮਿੱਟੀ – ਇਸ ਨੂੰ ਸਭ ਤੋਂ ਨਵੀਂ ਕਛਾਰੀ ਮਿੱਟੀ ਵੀ ਕਹਿੰਦੇ ਹਨ । ਇਹ ਨਦੀਆਂ ਦੇ ਡੈਲਟਿਆਂ ਦੇ ਨੇੜੇ-ਤੇੜੇ ਮਿਲਦੀ ਹੈ । ਇਸ ਵਿਚ ਚੀਕਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
  4. ਤਟਵਰਤੀ ਜਲੋਦ ਮਿੱਟੀ – ਇਸ ਪ੍ਰਕਾਰ ਦੀ ਮਿੱਟੀ ਦਾ ਨਿਰਮਾਣ ਤਟਾਂ ਦੇ ਨਾਲ ਸਮੁੰਦਰੀ ਲਹਿਰਾਂ ਦੇ ਨਿਖੇਪ ਨਾਲ ਪ੍ਰਾਪਤ ਚੂਰੇ ਤੋਂ ਹੁੰਦਾ ਹੈ ।

ਪ੍ਰਸ਼ਨ 8.
ਜੰਗਲੀ ਜੀਵਾਂ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਕਿਉਂ ਹੈ ?
ਉੱਤਰ-
ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂ-ਪੰਛੀ ਮਿਲਦੇ ਹਨ । ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ । ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ । ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ । ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਨਾਂ ਦੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ । ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ ਜੀਵਾਂ ਦੀ ਰੱਖਿਆ ਕਰੇ ।

ਪ੍ਰਸ਼ਨ 9.
ਕਿਸਾਨ ਦੇ ਲਈ ਪਸ਼ੂ ਧਨ/ਪਸ਼ੂ ਪਾਲਣ ।
ਉੱਤਰ-
ਸਾਡੇ ਦੇਸ਼ ਵਿਚ ਵਿਸ਼ਾਲ ਪਸ਼ੂ ਧਨ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ‘ਤੇ ਪਾਲਦੇ ਹਨ । ਪਸ਼ੂਆਂ ਤੋਂ ਕਿਸਾਨ ਨੂੰ ਗੋਹਾ ਪ੍ਰਾਪਤ ਹੁੰਦਾ ਹੈ ਜੋ ਮਿੱਟੀ ਦੇ ਉਪਜਾਊਪਨ ਨੂੰ ਬਣਾਈ ਰੱਖਣ ਵਿਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ । ਪਹਿਲਾਂ ਕਿਸਾਨ ਗੋਹੇ ਨੂੰ ਬਾਲਣ ਦੇ ਰੂਪ ਵਿਚ ਵਰਤਦੇ ਸਨ । ਪਰ ਹੁਣ ਪ੍ਰਤੀਸ਼ੀਲ ਕਿਸਾਨ ਗੋਹੇ ਦੀ ਬਾਲਣ ਅਤੇ ਖਾਦ ਦੋਹਾਂ ਰੂਪਾਂ ਵਿਚ ਵਰਤੋਂ ਕਰਦੇ ਹਨ । ਖੇਤ ਵਿਚ ਗੋਹੇ ਨੂੰ ਖਾਦ ਦੇ ਰੂਪ ਵਿਚ ਵਰਤੋਂ ਕਰਨ ਤੋਂ ਪਹਿਲਾਂ ਉਹ ਉਸ ਤੋਂ ਗੈਸ ਬਣਾਉਂਦੇ ਹਨ, ਜਿਸ ‘ਤੇ ਉਹ ਖਾਣਾ ਬਣਾਉਂਦੇ ਹਨ ਅਤੇ ਰੌਸ਼ਨੀ ਪ੍ਰਾਪਤ ਕਰਦੇ ਹਨ । ਪਸ਼ੂਆਂ ਦੀਆਂ ਖੱਲਾਂ ਵੱਡੇ ਪੈਮਾਨੇ ‘ਤੇ ਨਿਰਯਾਤ ਕੀਤੀਆਂ ਜਾਂਦੀਆਂ ਹਨ । ਪਸ਼ੂਆਂ ਤੋਂ ਉਨ੍ਹਾਂ ਨੂੰ ਉੱਨ ਪ੍ਰਾਪਤ ਹੁੰਦੀ ਹੈ । ਸੱਚ ਤਾਂ ਇਹ ਹੈ ਕਿ ਪਸ਼ੂਧਨ ਭਾਰਤੀ ਕਿਸਾਨ ਦੇ ਲਈ ਅਤਿਰਿਕਤ ਆਮਦਨ ਦਾ ਸਾਧਨ ਹੈ ।

PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ (The Flora, the Fauna and the Soils)

ਪ੍ਰਸ਼ਨ 10.
ਮਿੱਟੀ ਦੇ ਮੁੱਖ ਪੰਜ ਉਪਯੋਗ ਦੱਸੋ ।
ਉੱਤਰ-
ਮਿੱਟੀ ਇਕ ਬਹੁਤ ਹੀ ਕੀਮਤੀ ਕੁਦਰਤੀ ਤੋਹਫ਼ਾ ਹੈ । ਇਸ ਤੋਂ ਸਾਨੂੰ ਵੱਖ-ਵੱਖ ਉਤਪਾਦ ਪ੍ਰਾਪਤ ਹੁੰਦੇ ਹਨ । ਇਸ ਦੇ ਮੁੱਖ ਪੰਜ ਉਪਯੋਗ ਹੇਠ ਲਿਖੇ ਹਨ-

  1. ਇਸ ਤੋਂ ਕਣਕ, ਚੌਲ, ਬਾਜਰਾ, ਜਵਾਰ ਆਦਿ ਅਨਾਜ ਪ੍ਰਾਪਤ ਹੁੰਦਾ ਹੈ ।
  2. ਇਸ ਵਿਚ ਪਸ਼ੂਆਂ ਦੇ ਲਈ ਘਾਹ ਅਤੇ ਪੱਠੇ ਉੱਗਦੇ ਹਨ ।
  3. ਇਸ ਤੋਂ ਕਪਾਹ, ਪਟਸਨ, ਸੀਸਲ ਆਦਿ ਰੇਸ਼ੇਦਾਰ ਪਦਾਰਥ ਮਿਲਦੇ ਹਨ ।
  4. ਇਸ ਤੋਂ ਸਾਨੂੰ ਦਾਲਾਂ ਮਿਲਦੀਆਂ ਹਨ ।
  5. ਇਸ ਤੋਂ ਉਪਯੋਗੀ ਲੱਕੜੀ ਪ੍ਰਾਪਤ ਹੁੰਦੀ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਭਾਰਤ ਵਿਚ ਮਿਲਦੇ ਜੰਗਲੀ ਜੀਵਾਂ ਦਾ ਵਰਣਨ ਕਰੋ ।
ਉੱਤਰ-
ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ । ਭਾਰਤ ਵਿਚ ਇਨ੍ਹਾਂ ਦੀਆਂ 76,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ। ਮੁੱਖ ਤੌਰ ‘ਤੇ ਭਾਰਤ ਦੇ ਜੰਗਲੀ ਜੀਵਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਹਾਥੀ – ਹਾਥੀ ਰਾਜਸੀ ਠਾਠ-ਬਾਠ ਵਾਲਾ ਪਸ਼ੂ ਹੈ । ਇਹ ਗਰਮ ਜਿਲ੍ਹੇ ਵਣਾਂ ਦਾ ਪਸ਼ੂ ਹੈ । ਇਹ ਅਸਮ, ਕੇਰਲਾ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ । ਇਨ੍ਹਾਂ ਥਾਂਵਾਂ ‘ਤੇ ਭਾਰੀ ਵਰਖਾ ਦੇ ਕਾਰਨ ਬਹੁਤ ਸੰਘਣੇ ਜੰਗਲ ਮਿਲਦੇ ਹਨ ।
  • ਉਠ – ਉਠ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦਾ ਹੈ ।
  • ਜੰਗਲੀ ਖੋਤਾ ਜੰਗਲੀ ਖੋਤੇ ਕੱਛ ਦੇ ਰਣ ਵਿਚ ਮਿਲਦੇ ਹਨ ।
  • ਇਕ ਸਿੰਗ ਵਾਲਾ ਗੈਂਡਾ – ਇਕ ਸਿੰਗ ਵਾਲੇ ਗੈਂਡੇ ਅਸਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਮਿਲਦੇ ਹਨ ।
  • ਬਾਂਦਰ – ਭਾਰਤ ਵਿਚ ਬਾਂਦਰਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚੋਂ ਲੰਗੂਰ ਆਮ ਮਿਲਦਾ ਹੈ । ਪੂਛ ਵਾਲਾ ਬਾਂਦਰ (ਕਾਕ) ਬੜਾ ਹੀ ਵਚਿੱਤਰ ਜੀਵ ਹੈ । ਇਸ ਦੇ ਮੂੰਹ ਦੇ ਚਾਰੇ ਪਾਸੇ ਵਾਲ ਉੱਗੇ ਹੁੰਦੇ ਹਨ ਜੋ ਇਕ ਪ੍ਰਭਾਮੰਡਲ ਦੀ ਤਰ੍ਹਾਂ ਦਿਸਦਾ ਹੈ ।
  • ਹਿਰਨ – ਭਾਰਤ ਵਿਚ ਹਿਰਨਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਚੌਗਿੰਗਾ, ਕਾਲਾ ਹਿਰਨ, ਚਿੰਕਾਰਾ ਅਤੇ ਆਮ ਹਿਰਨ ਮੁੱਖ ਹਨ । ਇੱਥੇ ਹਿਰਨਾਂ ਦੀਆਂ ਕੁੱਝ ਹੋਰ ਵੀ ਜਾਤਾਂ ਮਿਲਦੀਆਂ ਹਨ । ਇਨ੍ਹਾਂ ਵਿਚ ਕਸ਼ਮੀਰੀ ਬਾਰਾਂਸਿੰਗਾ, ਦਲਦਲੀ ਹਿਰਨ, ਧੱਬੇਦਾਰ ਹਿਰਨ, ਕਸਤੂਰੀ ਹਿਰਨ ਅਤੇ ਮੂਸ਼ਕ ਹਿਰਨ ਮੁੱਖ ਹਨ ।
  • ਸ਼ਿਕਾਰੀ ਜੰਤੂ – ਸ਼ਿਕਾਰੀ ਜੰਤੂਆਂ ਵਿਚ ਭਾਰਤੀ ਸ਼ੇਰ ਦਾ ਖ਼ਾਸ ਥਾਂ ਹੈ । ਅਫ਼ਰੀਕਾ ਤੋਂ ਇਲਾਵਾ ਇਹ ਸਿਰਫ਼ ਭਾਰਤ ਵਿਚ ਹੀ ਮਿਲਦਾ ਹੈ । ਇਸ ਦਾ ਕੁਦਰਤੀ ਆਵਾਸ ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਜੰਗਲਾਂ ਵਿਚ ਹੈ । ਹੋਰ ਸ਼ਿਕਾਰੀ ਪਸ਼ੂਆਂ ਵਿਚ ਸ਼ੇਰ, ਚੀਤਾ, ਲੱਮਚਿੱਤਾ (ਕਲਾਊਡਿਡ ਲਿਓਪਾਰਡ ਅਤੇ ਬਰਫ਼ ਦਾ ਚੀਤਾ ਮੁੱਖ ਹਨ ।
  • ਹੋਰ ਜੀਵ-ਜੰਤੂ-ਹਿਮਾਲਾ ਦੀਆਂ ਲੜੀਆਂ ਵਿਚ ਵੀ ਕਈ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ । ਇਨ੍ਹਾਂ ਵਿਚ ਜੰਗਲੀ ਭੇਡਾਂ ਅਤੇ ਪਹਾੜੀ ਬੱਕਰੀਆਂ ਖ਼ਾਸ ਤੌਰ ‘ਤੇ ਵਰਣਨ ਯੋਗ ਹਨ | ਭਾਰਤੀ ਜੰਤੂਆਂ ਵਿਚ ਭਾਰਤੀ ਮੋਰ, ਭਾਰਤੀ ਸੰਢਾ ਅਤੇ ਨੀਲ ਗਾਂ ਮੁੱਖ ਹਨ । ਭਾਰਤ ਸਰਕਾਰ ਕੁੱਝ ਜਾਤਾਂ ਦੇ ਜੀਵ ਜੰਤੂਆਂ ਦੀ ਸੰਭਾਲ ਲਈ ਖ਼ਾਸ ਯਤਨ ਕਰ ਰਹੀ ਹੈ ।

PSEB 10th Class SST Solutions Geography Chapter 3 ਜਲਵਾਯੂ

Punjab State Board PSEB 10th Class Social Science Book Solutions Geography Chapter 3 ਜਲਵਾਯੂ Textbook Exercise Questions and Answers.

PSEB Solutions for Class 10 Social Science Geography Chapter 3 ਜਲਵਾਯੂ

SST Guide for Class 10 PSEB ਜਲਵਾਯੂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ ਉੱਤਰ ਇਕ ਸ਼ਬਦ ਵਿਚ ਜਾਂ ਇਕ ਵਾਕ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ । (ਕੋਈ ਦੋ)
ਉੱਤਰ-
ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਹਨ-

  1. ਭੂ-ਮੱਧ ਰੇਖਾ ਤੋਂ ਦੂਰੀ
  2. ਧਰਾਤਲ ਦਾ ਸਰੂਪ

ਪ੍ਰਸ਼ਨ 2.
ਦੇਸ਼ ਵਿਚ ਸਰਦੀਆਂ ਵਿਚ
(i) ਸਭ ਤੋਂ ਘੱਟ ਅਤੇ
(ii) ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ ।
ਉੱਤਰ-
(i) ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ-ਮੁੰਬਈ ਅਤੇ ਚੇਨੱਈ ।
(ii) ਸਭ ਤੋਂ ਘੱਟ ਤਾਪਮਾਨ ਵਾਲੇ ਸਥਾਨ-ਅੰਮ੍ਰਿਤਸਰ ਅਤੇ ਲੇਹ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 3.
ਦੇਸ਼ ਵਿਚ ਗਰਮੀਆਂ ਵਿਚ
(i) ਸਭ ਤੋਂ ਠੰਢੇ ਤੇ
(ii) ਗਰਮ ਸਥਾਨਾਂ ਦਾ ਵੇਰਵਾ ਦਿਓ ।
ਉੱਤਰ-
(i) ਗਰਮੀਆਂ ਵਿਚ ਸਭ ਤੋਂ ਠੰਢਾ ਸਥਾਨ-ਲੇਹ ਅਤੇ ਸ਼ਿਲਾਂਗ ।
(ii) ਸਭ ਤੋਂ ਗਰਮ ਸਥਾਨ-ਉੱਤਰ-ਪੱਛਮੀ ਮੈਦਾਨ ।

ਪ੍ਰਸ਼ਨ 4.
ਦੇਸ਼ ਦੇ
(i) ਸਭ ਤੋਂ ਵੱਧ ਖ਼ੁਸ਼ਕ ਅਤੇ
(ii) ਵੱਧ ਵਰਖਾ ਵਾਲੇ ਖੇਤਰਾਂ ਦੇ ਨਾਂ ਦੱਸੋ ।
ਉੱਤਰ-
(i) ਦੇਸ਼ ਦੇ ਸਭ ਤੋਂ ਜ਼ਿਆਦਾ ਖ਼ੁਸ਼ਕ ਸਥਾਨ ਹਨ-ਲੇਹ, ਜੋਧਪੁਰ ਅਤੇ ਦਿੱਲੀ ।
(ii) ਸ਼ਿਲਾਂਗ, ਮੁੰਬਈ, ਕੋਲਕਾਤਾ ਅਤੇ ਤਿਰੂਵਨੰਤਪੁਰਮ ਸਭ ਤੋਂ ਜ਼ਿਆਦਾ ਵਰਖਾ ਵਾਲੇ ਖੇਤਰ ਹਨ ।

ਪ੍ਰਸ਼ਨ 5.
ਦੇਸ਼ ਦੇ ਦੋ
(i) ਸਮ ਜਲਵਾਯੂ ਅਤੇ
(ii) ਅਤਿ ਕਠੋਰ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਦੱਸੋ ।
ਉੱਤਰ-
(i) ਸਮ ਜਲਵਾਯੂ ਦੇ ਸਥਾਨ ਮੁੰਬਈ ਅਤੇ ਚੇਨੱਈ ਹਨ ।
(ii) ਅੰਮ੍ਰਿਤਸਰ ਅਤੇ ਜੋਧਪੁਰ ਵਿਚ ਅਤਿ ਕਠੋਰ ਜਲਵਾਯੂ ਪਾਈ ਜਾਂਦੀ ਹੈ ।

ਪ੍ਰਸ਼ਨ 6.
ਜੈਟ ਸਟੀਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਾਤਲ ਤੋਂ ਤਿੰਨ ਕਿਲੋਮੀਟਰ ਦੀ ਉਚਾਈ ‘ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ (Upper Air Circulation) ਨੂੰ ਜੈਟ ਸਮ ਕਹਿੰਦੇ ਹਨ ।

ਪ੍ਰਸ਼ਨ 7.
‘ਮਾਨਸੂਨ’ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਮਾਨਸੂਨ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ਸ਼ਬਦ ਮੌਸਮ (Mausam) ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿਚ ਬਦਲਾਓ ਆਉਣ ‘ਤੇ ਸਥਾਨਕ ਪੌਣਾਂ ਦੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿਚ ਪਰਿਵਰਤਨ ਆਉਣ ਤੋਂ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 8.
‘ਮਾਨਸੂਨ ਦਾ ਫਟਣਾ’ ਕੀ ਹੁੰਦਾ ਹੈ ?
ਉੱਤਰ-
ਮਾਨਸੂਨ ਪੌਣਾਂ ਇਕ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ‘ਤੇ ਪੁੱਜਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀਆਂ ਹਨ । ਇਸ ਨੂੰ ਮਾਨਸੁਨੀ ਧਮਾਕਾ ਜਾਂ ‘ਮਾਨਸੂਨ ਦਾ ਫਟਣਾ` (Monsoon Burst) ਕਹਿੰਦੇ ਹਨ ।

ਪ੍ਰਸ਼ਨ 9.
‘ਲੂ’ (Loo) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਵਿਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਲੁ ਕਹਾਉਂਦੀਆਂ ਹਨ ।

ਪ੍ਰਸ਼ਨ 10.
‘ਮਾਨਸੁਨੀ ਤੋੜ’ ਕੀ ਹੁੰਦਾ ਹੈ ?
ਉੱਤਰ-
ਵਰਖਾ ਰੁੱਤ ਵਿਚ ਮਾਨਸੂਨ ਪੌਣਾਂ ਦੇ ਵਿਚਕਾਰ ਖ਼ੁਸ਼ਕ ਅੰਤਰਾਲ ਨੂੰ ਮਾਨਸੂਨੀ ਤੋੜ ਆਖਦੇ ਹਨ ।

ਪ੍ਰਸ਼ਨ 11.
ਐਲਨੀਨੋ ਸਮੁੰਦਰੀ ਧਾਰਾ (El-Nino-Current) ਕਿੱਥੇ ਵਹਿੰਦੀ ਹੈ ?
ਉੱਤਰ-
ਐਲਨੀਨੋ ਸਮੁੰਦਰੀ ਧਾਰਾ ਚਿੱਲੀ ਦੇ ਤਟ ਦੇ ਨੇੜੇ ਸ਼ਾਂਤ ਮਹਾਂਸਾਗਰ ਵਿਚ ਵਹਿੰਦੀ ਹੈ ।

ਪ੍ਰਸ਼ਨ 12.
ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਸਾਖ ਮਹੀਨੇ ਵਿਚ ਪੱਛਮੀ ਬੰਗਾਲ ਵਿੱਚ ਚੱਲਣ ਵਾਲੇ ਤੂਫਾਨੀ ਚੱਕਰਵਾਤਾਂ ਨੂੰ ‘ਕਾਲ ਵੈਸਾਖੀ’ ਕਹਿੰਦੇ ਹਨ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 13.
ਅੰਬਾਂ ਦੀ ਵਾਛੜ (Mango Shower) ਤੋਂ ਕੀ ਭਾਵ ਹੈ ?
ਉੱਤਰ-
ਗਰਮ ਰੁੱਤ ਦੇ ਅੰਤ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਹੋਣ ਵਾਲੀ ਪੁਰਬੀ ਮਾਨਸੁਨੀ ਵਰਖਾ ਜੋ ਅੰਬਾਂ ਜਾਂ ਫੁੱਲਾਂ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

ਪ੍ਰਸ਼ਨ 14.
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨਾਂ ‘ਤੇ ਮਿਲ ਜਾਂਦੀਆਂ ਹਨ ?
ਉੱਤਰ-
ਅਰਬ ਸਾਗਰ ਤੇ ਬੰਗਾਲ ਦੀ ਖਾੜੀ ਵਾਲੀਆਂ ਮਾਨਸੂਨ ਪੌਣਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਪਸ ਵਿਚ ਮਿਲਦੀਆਂ ਹਨ ।

II. ਹੇਠਾਂ ਲਿਖੇ ਪ੍ਰਸ਼ਨਾਂ ਦੇ ਸੰਖੇਪ ਕਾਰਨ ਦੱਸੋ-

ਪ੍ਰਸ਼ਨ 1.
ਮੁੰਬਈ ਨਾਗਪੁਰ ਦੇ ਮੁਕਾਬਲੇ ਠੰਢਾ ਹੈ ।
ਉੱਤਰ-
ਮੁੰਬਈ ਸਮੁੰਦਰੀ ਤਟ ‘ਤੇ ਵੱਸਿਆ ਹੋਇਆ ਹੈ । ਸਮੁੰਦਰ ਦੇ ਪ੍ਰਭਾਵ ਦੇ ਕਾਰਨ ਮੁੰਬਈ ਵਿਚ ਜਲਵਾਯੂ ਇੱਕੋ ਜਿਹੀ ਰਹਿੰਦੀ ਹੈ । ਇਸ ਲਈ ਉੱਥੇ ਸਰਦੀ ਘੱਟ ਪੈਂਦੀ ਹੈ ।
ਇਸ ਦੇ ਉਲਟ ਨਾਗਪੁਰ ਸਮੁੰਦਰ ਤੋਂ ਦੂਰ ਸਥਿਤ ਹੈ | ਸਮੁੰਦਰ ਦੇ ਪ੍ਰਭਾਵ ਤੋਂ ਮੁਕਤ ਹੋਣ ਦੇ ਕਾਰਨ ਉੱਥੇ ਵਿਖਮ ਜਲਵਾਯੂ ਪਾਈ ਜਾਂਦੀ ਹੈ । ਇਸ ਲਈ ਨਾਗਪੁਰ ਮੁੰਬਈ ਦੇ ਮੁਕਾਬਲੇ ਠੰਢਾ ਹੈ ।

ਪ੍ਰਸ਼ਨ 2.
ਭਾਰਤ ਦੀ ਔਸਤ ਸਾਲਾਨਾ ਵਰਖਾ ਜ਼ਿਆਦਾਤਰ ਸਾਲ ਦੇ ਕੇਵਲ ਚਾਰ ਮਹੀਨਿਆਂ ਵਿਚ ਹੀ ਹੁੰਦੀ ਹੈ | ਕਾਰਨ ਦੱਸੋ ।
ਉੱਤਰ-
ਭਾਰਤ ਵਿਚ ਜ਼ਿਆਦਾਤਰ ਵਰਖਾ ਮੱਧ ਜੂਨ ਤੋਂ ਮੱਧ ਸਤੰਬਰ ਤਕ ਹੁੰਦੀ ਹੈ । ਇਨ੍ਹਾਂ ਚਾਰ ਮਹੀਨਿਆਂ ਵਿਚ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨੀ ਪੌਣਾਂ ਚਲਦੀਆਂ ਹਨ । ਨਮੀ ਨਾਲ ਭਰੀਆਂ ਹੋਣ ਕਾਰਨ ਇਹ ਪੌਣਾਂ ਭਾਰਤ ਦੇ ਜ਼ਿਆਦਾਤਰ ਭਾਗ ਵਿਚ ਖੂਬ ਵਰਖਾ ਕਰਦੀਆਂ ਹਨ ।

ਪ੍ਰਸ਼ਨ 3.
ਦੱਖਣੀ-ਪੱਛਮੀ ਮਾਨਸੂਨ ਦੁਆਰਾ ਕੋਲਕਾਤਾ ਵਿਚ 145 ਸੈਂਟੀਮੀਟਰ ਵਰਖਾ ਹੁੰਦੀ ਹੈ ਜਦਕਿ ਜੈਸਲਮੇਰ ਵਿਚ ਕੇਵਲ 12 ਸੈਂਟੀਮੀਟਰ ਵਰਖਾ ਹੁੰਦੀ ਹੈ ।
ਉੱਤਰ-
ਕੋਲਕਾਤਾ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਦੇ ਪੂਰਬ ਵਲ ਵਧਦੇ ਸਮੇਂ ਪਹਿਲਾਂ ਪੈਂਦਾ ਹੈ । ਜਲ-ਕਣਾਂ ਨਾਲ ਲੱਦੀਆਂ ਇਹ ਪੌਣਾਂ ਇੱਥੇ 145 ਸੈਂਟੀਮੀਟਰ ਵਰਖਾ ਕਰਦੀਆਂ ਹਨ ।

ਜੈਸਲਮੇਰ ਅਰਾਵਲੀ ਪਰਬਤ ਦੋਂ ਪ੍ਰਭਾਵ ਵਿਚ ਆਉਂਦਾ ਹੈ । ਅਰਾਵਲੀ ਪਰਬਤ ਅਰਬ ਸਾਗਰ ਤੋਂ ਆਉਣ ਵਾਲੀਆਂ ਪੌਣਾਂ ਦੇ ਸਮਾਨਾਂਤਰ ਸਥਿਤ ਹੈ । ਇਸ ਲਈ ਪੌਣਾਂ ਬਿਨਾਂ ਵਰਖਾ ਕੀਤੇ ਅੱਗੇ ਨਿਕਲ ਜਾਂਦੀਆਂ ਹਨ । ਇਹੋ ਕਾਰਨ ਹੈ ਕਿ ਜੈਸਲਮੇਰ ਵਿਚ ਸਿਰਫ਼ 12 ਸੈਂਟੀਮੀਟਰ ਵਰਖਾ ਹੁੰਦੀ ਹੈ ।

ਪ੍ਰਸ਼ਨ 4.
ਚੇਨੱਈ ਵਿਚ ਸਰਦੀਆਂ ਦੀ ਰੁੱਤ ਵਿਚ ਜ਼ਿਆਦਾਤਰ ਵਰਖਾ ਹੁੰਦੀ ਹੈ ।
ਉੱਤਰ-
ਚੇਨੱਈ ਭਾਰਤ ਦੇ ਪੂਰਬ ਤੱਟ ‘ਤੇ ਸਥਿਤ ਹੈ । ਇਹ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਪ੍ਰਭਾਵ ਵਿਚ ਆਉਂਦਾ ਹੈ । ਇਹ ਪੌਣਾਂ ਸਰਦ ਰੁੱਤ ਵਿਚ ਥਲ ਤੋਂ ਸਮੁੰਦਰ ਵਲ ਚਲਦੀਆਂ ਹਨ | ਪਰ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਇਹ ਜਲਵਾਸ਼ਪ ਧਾਰਨ ਕਰ ਲੈਂਦੀਆਂ ਹਨ। ਉਸ ਤੋਂ ਬਾਅਦ ਪੂਰਬੀ ਘਾਟ ਨਾਲ ਟਕਰਾ ਕੇ ਇਹ ਚੇਨੱਈ ਵਿਚ ਵਰਖਾ ਕਰਦੀਆਂ ਹਨ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 5.
ਉੱਤਰ-
ਪੱਛਮੀ ਭਾਰਤ ਵਿਚ ਸਰਦੀਆਂ ਵਿਚ ਜ਼ਿਆਦਾ ਵਰਖਾ ਹੁੰਦੀ ਹੈ ।
ਉੱਤਰ-
ਇਸ ਦੇ ਲਈ 75 ਸ਼ਬਦਾਂ ਵਿਚ ਉੱਤਰ ਵਾਲਾ ਪ੍ਰਸ਼ਨ ਨੰ: 9 ਪੜ੍ਹੋ ।

III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ ?
ਉੱਤਰ-
ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ-

  • ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ-45 ਸੈਂਟੀਗ੍ਰੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ । ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਸ੍ਰੀਨਗਰ ਵਿਚ ਕੇਵਲ 20° ਸੈਂਟੀਗ੍ਰੇਡ ਤਕ ਤਾਪਮਾਨ ਹੁੰਦਾ ਹੈ ।
  • ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਸੀਨਰਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ ਦਰਜ ਕੀਤੀ ਜਾਂਦੀ ਹੈ । ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ।
  • ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ ।
  • ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ । ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਦੇਸ਼ ਦੀਆਂ ਜਲਵਾਯੂ ਭਿੰਨਤਾਵਾਂ ਹੋਣ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਦੇ ਸਾਰੇ ਭਾਗਾਂ ਦਾ ਜਲਵਾਯੁ ਇੱਕੋ ਜਿਹਾ ਨਹੀਂ ਹੈ । ਇਸੇ ਤਰ੍ਹਾਂ ਸਾਰਾ ਸਾਲ ਵੀ ਜਲਵਾਯੂ ਇੱਕੋ ਜਿਹਾ ਨਹੀਂ ਰਹਿੰਦਾ। ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-

  • ਦੇਸ਼ ਦੇ ਉੱਤਰੀ ਪਰਬਤੀ ਖੇਤਰ ਉਚਾਈ ਦੇ ਕਾਰਨ ਸਾਲ ਭਰ ਠੰਢੇ ਰਹਿੰਦੇ ਹਨ | ਪਰ ਸਮੁੰਦਰ ਤਟੀ ਦੇਸ਼ਾਂ ਦਾ ਤਾਪਮਾਨ ਸਾਲ ਭਰ ਲਗਪਗ ਇੱਕੋ ਜਿਹਾ ਰਹਿੰਦਾ ਹੈ । ਦੂਸਰੇ ਪਾਸੇ ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਕਰਕ ਰੇਖਾ ਦੀ ਨੇੜਤਾ ਦੇ ਕਾਰਨ ਤਾਪਮਾਨ ਉੱਚਾ ਰਹਿੰਦਾ ਹੈ ।
  • ਪਵਨ ਮੁਖੀ ਢਲਾਨਾਂ ‘ਤੇ ਸਥਿਤ ਥਾਂਵਾਂ ‘ਤੇ ਭਾਰੀ ਵਰਖਾ ਹੁੰਦੀ ਹੈ ਜਦ ਕਿ ਵਰਖਾ ਛਾਇਆ ਵਿਚ ਸਥਿਤ ਦੇਸ਼ ਸੁੱਕੇ ਰਹਿ ਜਾਂਦੇ ਹਨ ।
  • ਗਰਮੀਆਂ ਵਿਚ ਮਾਨਸੂਨ ਪੌਣਾਂ ਸਮੁੰਦਰ ਤੋਂ ਥਲ ਵਲ ਚਲਦੀਆਂ ਹਨ । ਜਲਵਾਸ਼ਪ ਨਾਲ ਭਰੀਆਂ ਹੋਣ ਦੇ ਕਾਰਨ ਇਹ ਖੂਬ ਵਰਖਾ ਕਰਦੀਆਂ ਹਨ | ਪਰ ਅੱਗੇ ਵਧਦੇ ਹੋਇਆਂ ਇਨ੍ਹਾਂ ਦੇ ਜਲਵਾਸ਼ਪ ਘੱਟ ਹੁੰਦੇ ਜਾਂਦੇ ਹਨ । ਸਿੱਟੇ ਵਜੋਂ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ ।
  • ਸਰਦੀਆਂ ਵਿਚ ਪੌਣਾਂ ਉਲਟ ਦਿਸ਼ਾ ਅਪਣਾ ਲੈਂਦੀਆਂ ਹਨ । ਇਨ੍ਹਾਂ ਦੇ ਜਲਵਾਸ਼ਪ ਰਹਿਤ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਭਾਗ ਖ਼ੁਸ਼ਕ ਰਹਿ ਜਾਂਦੇ ਹਨ । ਇਸ ਰੁੱਤ ਵਿਚ ਜ਼ਿਆਦਾਤਰ ਵਰਖਾ ਸਿਰਫ਼ ਦੇਸ਼ ਦੇ ਦੱਖਣ ਪੂਰਬੀ ਤਟ ‘ਤੇ ਹੀ ਹੁੰਦੀ ਹੈ ।

ਪ੍ਰਸ਼ਨ 3.
ਪੂਰਵ ਮਾਨਸੂਨੀ ਵਰਖਾ (Pre-Monsoonal Rainfall) ਹੋਣ ਦਾ ਕੀ ਕਾਰਨ ਹੁੰਦਾ ਹੈ ?
ਉੱਤਰ-
ਗਰਮੀਆਂ ਵਿਚ ਭੂ-ਮੱਧ ਰੇਖਾ ਦੀ ਘੱਟ ਦਬਾਓ ਦੀ ਪੇਟੀ ਕਰਕ ਰੇਖਾ ਵਲ ਖਿਸਕ (ਸਰਕ) ਜਾਂਦੀ ਹੈ । ਇਸ ਦਬਾਓ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਪੌਣਾਂ ਚੱਲਣ ਲੱਗਦੀਆਂ ਹਨ । ਧਰਤੀ ਦੀ ਦੈਨਿਕ ਗਤੀ ਦੇ ਕਾਰਨ ਇਹ ਪੌਣਾਂ ਘੜੀ ਦੀ ਸੂਈ ਦੀ ਦਿਸ਼ਾ ਵਿਚ ਦੱਖਣ-ਪੱਛਮੀ ਤੋਂ ਉੱਤਰ-ਪੂਰਬ ਵਲ ਮੁੜ ਜਾਂਦੀਆਂ ਹਨ | ਪਰ 1 ਜੂਨ ਤੋਂ ਪਹਿਲਾਂ ਵੀ ਕੇਰਲ ਤਟ ਦੇ ਨੇੜੇ-ਤੇੜੇ ਜਦ ਸਮੁੰਦਰੀ ਪੌਣਾਂ ਪੱਛਮੀ ਤਟ ਨੂੰ ਪਾਰ ਕਰਦੀਆਂ ਹਨ ਤਦ ਵੀ ਮੱਧਮ ਪੱਧਰ ਦੀ ਵਰਖਾ ਹੁੰਦੀ ਹੈ । ਇਸੇ ਵਰਖਾ ਨੂੰ ਪੂਰਵ ਮਾਨਸੂਨੀ (Pre-Monsoon) ਵਰਖਾ ਕਿਹਾ ਜਾਂਦਾ ਹੈ । ਇਸ ਵਰਖਾ ਦਾ ਮੁੱਖ ਕਾਰਨ ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ਹਨ ਤੇ ਇਨ੍ਹਾਂ ਦੇ ਰਸਤੇ ਵਿੱਚ ਰੁਕਾਵਟ ਪਾਉਂਦੀਆਂ ਹਨ ।

ਪ੍ਰਸ਼ਨ 4.
ਭਾਰਤ ਦੀ ਵਰਖਾ ਰੁੱਤ ਦਾ ਵਰਣਨ ਕਰੋ ।
ਉੱਤਰ-
ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ । ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ । ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-
(i) ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ।

(ii) ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖ਼ਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ ।

(ii) ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ ।

(iv) ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ, ਅਤੇ ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ।

(v) ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ਭਾਰਤ ਦੇ ਪੱਛਮੀ ਘਾਟ ਅਤੇ ਉੱਤਰੀ-ਪੂਰਬੀ ਖੇਤਰ ਵਿਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪੱਛਮੀ ਘਾਟ ਦੀਆਂ ਪਵਨ ਮੁਖੀ ਢਾਲਾਂ ‘ਤੇ 250 ਸੈਂਟੀਮੀਟਰ ਤੋਂ ਵੀ ਜਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਇਸ ਘਾਟ ਦੀਆਂ ਪਵਨਾਭਿਮੁਖ ਢਾਲਾਂ ‘ਤੇ ਸਿਰਫ਼ 50 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਤਰ੍ਹਾਂ ਦੇਸ਼ ਦੇ ਉੱਤਰ ਪੂਰਬੀ ਰਾਜਾਂ ਵਿਚ ਜ਼ਿਆਦਾ ਵਰਖਾ ਹੋਣ ਦਾ ਕਾਰਨ ਉੱਥੋਂ ਦੀਆਂ ਉੱਚੀਆਂ ਪਹਾੜੀ ਲੜੀਆਂ ਅਤੇ ਪੂਰਬੀ ਹਿਮਾਲਿਆ ਹਨ । ਇਸ ਦੇ ਉਲਟ ਉੱਤਰੀ ਮੈਦਾਨ ਵਿਚ ਪੁਰਬ ਤੋਂ ਪੱਛਮ ਵਲ ਜਾਂਦੇ ਹੋਏ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 5.
ਦੇਸ਼ ਵਿਚ ਵੱਧ ਵਰਖਾ ਵਾਲੇ ਕਿਹੜੇ ਸਥਾਨ ਹਨ ?
ਉੱਤਰ-
ਜ਼ਿਆਦਾ ਵਰਖਾ ਵਾਲੇ ਸਥਾਨਾਂ ਵਿਚ ਦੇਸ਼ ਦੇ ਹੇਠ ਲਿਖੇ ਥਾਂ ਸ਼ਾਮਲ ਹਨ, ਜਿੱਥੇ 150 ਤੋਂ 200 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ । ਇਨ੍ਹਾਂ ਥਾਂਵਾਂ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ-

  • ਇਕ ਬਹੁਤ ਹੀ ਤੰਗ ਪੱਟੀ 20 ਕਿਲੋਮੀਟਰ ਦੀ ਚੌੜਾਈ ਵਿਚ ਪੱਛਮੀ ਘਾਟ ਦੇ ਨਾਲ-ਨਾਲ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ । ਇਹ ਤਾਪੜੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲ ਦੇ ਮੈਦਾਨਾਂ ਤਕ ਫੈਲੀ ਹੋਈ ਹੈ ।
  • ਦੂਸਰੀ ਪੱਟੀ ਹਿਮਾਲਾ ਦੀਆਂ ਦੱਖਣੀ ਢਲਾਨਾਂ ਦੇ ਨਾਲ-ਨਾਲ ਫੈਲੀ ਹੋਈ ਹੈ । ਇਹ ਹਿਮਾਚਲ ਪ੍ਰਦੇਸ਼ ਤੋਂ ਹੋ ਕੇ ਕੁਮਾਊਂ ਹਿਮਾਲਿਆ ਤੋਂ ਲੰਘਦੀ ਹੋਈ ਆਸਾਮ ਦੀ ਹੇਠਲੀ ਘਾਟੀ ਤਕ ਪਹੁੰਚਦੀ ਹੈ ।
  • ਤੀਜੀ ਪੱਟੀ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ । ਇਸ ਵਿਚ ਤਿਪੁਰਾ, ਮਨੀਪੁਰ ਅਤੇ ਮੀਕਿਰ ਦੀਆਂ ਪਹਾੜੀਆਂ ਸ਼ਾਮਲ ਹਨ । ਇਸ ਪੱਟੀ ਵਿਚ ਲਗਪਗ 200 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ ।

ਪ੍ਰਸ਼ਨ 6.
ਦੇਸ਼ ਵਿਚ ਮਾਨਸੂਨੀ ਵਰਖਾ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਮਾਨਸੂਨੀ ਵਰਖਾ ਦੀਆਂ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਅਸਥਿਰਤਾ – ਭਾਰਤ ਵਿਚ ਮਾਨਸੂਨ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਵਰਖਾ ਦੀ ਇਸ ਅਸਥਿਰਤਾ ਕਰਕੇ ਹੀ ਅਕਸਰ ਭੁੱਖਮਰੀ ਤੇ ਕਾਲ ਪੈ ਜਾਂਦਾ ਹੈ । ਵਰਖਾ ਦੀ ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵੱਧਦੀ ਜਾਂਦੀ ਹੈ ।

2. ਅਸਮਾਨ ਵੰਡ – ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ ਅਤੇ ਮੇਘਾਲਿਆ ਤੇ ਅਸਮ ਦੀਆਂ ਪਹਾੜੀਆਂ ‘ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਇਸ ਦੇ ਉਲਟ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਆਦਿ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।

3. ਅਨਿਸਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ । ਪਰ ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕਾ ਪੈ ਜਾਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 7.
ਰਾਜਸਥਾਨ ਅਰਬ ਸਾਗਰ ਦੇ ਨੇੜੇ ਹੋਣ ਕਰਕੇ ਵੀ ਖ਼ੁਸ਼ਕ ਕਿਉਂ ਰਹਿੰਦਾ ਹੈ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਸਥਾਨ ਅਰਬ ਸਾਗਰ ਦੇ ਨੇੜੇ ਸਥਿਤ ਹੈ । ਪਰ ਫਿਰ ਵੀ ਇਹ ਖ਼ੁਸ਼ਕ ਰਹਿ ਜਾਂਦਾ ਹੈ । ਇਸ ਦੇ ਹੇਠ ਲਿਖੇ ਕਾਰਨ ਹਨ

  1. ਰਾਜਸਥਾਨ ਤਕ ਪਹੁੰਚਦੇ-ਪਹੁੰਚਦੇ ਮਾਨਸੂਨ ਪੌਣਾਂ ਵਿਚੋਂ ਨਮੀ ਦੀ ਮਾਤਰਾ ਕਾਫ਼ੀ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਵਰਖਾ ਨਹੀਂ ਕਰ ਸਕਦੇ ।
  2. ਇਸ ਮਾਰੂਥਲੀ ਖੇਤਰ ਵਿਚ ਤਾਪਮਾਨ ਦੀਆਂ ਦਿਸ਼ਾਵਾਂ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਪ੍ਰਵੇਸ਼ ਨਹੀਂ ਕਰਨ ਦਿੰਦੀਆਂ ।
  3. ਇੱਥੇ ਦੇ ਅਰਾਵਲੀ ਪਰਬਤ ਪੌਣਾਂ ਦੀ ਦਿਸ਼ਾ ਦੇ ਸਮਾਨਾਂਤਰ ਸਥਿਤ ਹਨ । ਇਨ੍ਹਾਂ ਦੀ ਉੱਚਾਈ ਵੀ ਘੱਟ ਹੈ । ਇਸ ਲਈ ਇਹ ਪਰਬਤਾਂ ਨੂੰ ਰੋਕ ਪਾਉਣ ਵਿਚ ਅਸਮਰਥ ਹਨ ! ਪਰਿਣਾਮਸਵਰੂਪ ਰਾਜਸਥਾਨ ਖੁਸ਼ਕ ਰਹਿ ਜਾਂਦਾ ਹੈ ।

ਪ੍ਰਸ਼ਨ 8.
ਦੱਖਣ-ਪੂਰਬੀ ਵਪਾਰਕ ਪੌਣਾਂ ਮਾਨਸੂਨੀ ਵਰਖਾ ‘ਤੇ ਕਿਵੇਂ ਅਸਰ ਪਾਉਂਦੀਆਂ ਹਨ ?
ਉੱਤਰ-
ਹਿੰਦ ਮਹਾਂਸਾਗਰ ਤੋਂ ਆਉਣ ਵਾਲੀਆਂ ਦੱਖਣ-ਪੂਰਬੀ ਵਪਾਰਕ ਪੌਣਾਂ ਭੂ-ਮੱਧ ਰੇਖਾ ਤੋਂ ਖਿੱਚੀਆਂ ਆਉਂਦੀਆਂ ਹਨ । ਪ੍ਰਿਥਵੀ ਦੀ ਦੈਨਿਕ ਗਤੀ ਦੇ ਕਾਰਨ ਇਨ੍ਹਾਂ ਦੀ ਦਿਸ਼ਾ ਬਦਲ ਜਾਂਦੀ ਹੈ ਅਤੇ ਇਹ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਚੱਲਣ ਲਗਦੀਆਂ ਹਨ । 1 ਜੂਨ ਨੂੰ ਇਹ ਕੇਰਲ ਦੇ ਤਟ ‘ਤੇ ਪੁੱਜ ਕੇ ਇੱਕੋ ਵਾਰੀ ਭਾਰੀ ਵਰਖਾ ਕਰਨ ਲਗਦੀਆਂ ਹਨ । ਇਸ ਨੂੰ ‘ਮਾਨਸੂਨ ਦਾ ਫਟਣਾ’ ਕਿਹਾ ਜਾਂਦਾ ਹੈ । ਪੌਣਾਂ ਦੀ ਗਤੀ ਤੇਜ਼ ਹੋਣ ਦੇ ਕਾਰਨ ਇਹ ਇਕ ਹੀ ਮਹੀਨੇ ਵਿਚ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ । ਇਸ ਪ੍ਰਕਾਰ ਲਗਪਗ ਸਾਰਾ ਭਾਰਤ ਵਰਖਾ ਦੇ ਪ੍ਰਭਾਵ ਵਿਚ ਆ ਜਾਂਦਾ ਹੈ ।

IV. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦੇ ਜਲਵਾਯੂ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰ-
ਭਾਰਤ ਦਾ ਜਲਵਾਯੂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ । ਇਨ੍ਹਾਂ ਵਿਭਿੰਨਤਾਵਾਂ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਭੂ-ਮੱਧ ਰੇਖਾ ਤੋਂ ਦੂਰੀ – ਭਾਰਤ ਉੱਤਰੀ ਗੋਲ-ਅਰਧ ਵਿਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ । ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ । ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ ।

2. ਧਰਾਤਲ – ਇਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿਚ ਵਰਖਾ ਦਾ ਕਾਰਨ ਬਣਦੀਆਂ ਹਨ ।

3. ਵਾਯੂ ਦਾਬ ਪ੍ਰਣਾਲੀ – ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵਲ ਸਿੱਧੀਆਂ ਪੈਣ ਲਗਦੀਆਂ ਹਨ । ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ ਅਤੇ ਉੱਤਰ ਵਿਚ ਵਿਸ਼ਾਲ ਮੈਦਾਨਾਂ ਵਿਚ ਘੱਟ ਹਵਾ ਦੇ ਦਬਾਅ (994 ਮਿਲੀਬਾਰ) ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ । ਸਰਦੀਆਂ ਵਿਚ ਹਿੰਦ ਮਹਾਂਸਾਗਰ ‘ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ ।

4. ਮੌਸਮੀ ਪੌਣਾਂ-

  • ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਦੇ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵਲ ਪੌਣਾਂ ਚੱਲਣ ਲਗਦੀਆਂ ਹਨ ।
  • ਧਰਾਤਲ ‘ਤੇ ਚਲਣ ਵਾਲੀਆਂ ਇਨ੍ਹਾਂ ਮੌਸਮੀ ਪੌਣਾਂ ਜਾਂ ਮਾਨਸੂਨ ਪੌਣਾਂ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਸੈੱਟ ਸਕ੍ਰੀਮ ਵੀ ਪ੍ਰਭਾਵਿਤ ਕਰਦਾ ਹੈ । ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ ।

5. ਹਿੰਦ ਮਹਾਂਸਾਗਰ ਦੀ ਨੇੜਤਾ-

  • ਸਮੁੱਚੇ ਦੇਸ਼ ਦੀ ਜਲਵਾਯੂ ‘ਤੇ ਹਿੰਦ ਮਹਾਂਸਾਗਰ ਦਾ ਪ੍ਰਭਾਵ ਹੈ । ਹਿੰਦ ਮਹਾਂਸਾਗਰ ਦੀ ਸਤ੍ਹਾ ਪੱਧਰੀ ਹੈ । ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ-ਪੱਛਮੀ ਮਾਨਸੂਨੀ ਪੌਣਾਂ ਪੂਰੀ ਤੇਜ਼ ਗਤੀ ਨਾਲ ਦੇਸ਼ ਵਲ ਵਧਦੀਆਂ ਹਨ । ਇਹ ਪੌਣਾਂ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਮੀ ਨੂੰ ਸਾਰੇ ਦੇਸ਼ ਵਿਚ ਖਿੰਡਾਉਂਦੀਆਂ ਹਨ ।
  • ਪ੍ਰਾਇਦੀਪੀ ਭਾਗ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਹੋਣ ਕਰਕੇ ਤਟੀ ਭਾਗਾਂ ਵਿਚ ਸਮਕਾਰੀ ਜਲਵਾਯੂ ਮਿਲਦੀ ਹੈ । ਇਸ ਨਾਲ ਗਰਮੀਆਂ ਵਿਚ ਘੱਟ ਗਰਮੀ ਅਤੇ ਸਰਦੀਆਂ ਵਿਚ ਘੱਟ ਸਰਦੀ ਹੁੰਦੀ ਹੈ ।

ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ-ਖੰਡੀ ਮਾਨਸੂਨੀ ਖੰਡ (Tropical Monsoon Region) ਵਾਲੀ ਜਲਵਾਯੂ ਹੈ । ਇਹ ਮਾਨਸੂਨ ਪੌਣਾਂ ਵੱਖੋ-ਵੱਖ ਸਮੇਂ ਤੇ ਦੇਸ਼ ਦੇ ਲਗਪਗ ਸਾਰੇ ਹਿੱਸਿਆਂ ਵਿਚ ਡੂੰਘਾ ਅਸਰ ਪਾਉਂਦੀਆਂ ਹਨ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 2.
ਭਾਰਤ ਵਿਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਪਗ ਹੈ । ਇਹ ਸਾਰੀ ਵਰਖਾ ਮਾਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ । ਇਸ ਮਾਨਸੂਨੀ ਵਰਖਾ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ –

  • ਵਰਖਾ ਦੀ ਰੁੱਤ ਅਤੇ ਮਾਤਰਾ – ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਗਰਮੀਆਂ ਦੀ ਰੁੱਤ ਵਿਚ ਮਾਨਸੂਨ ਪੌਣਾਂ ਰਾਹੀਂ ਹੁੰਦਾ ਹੈ । 3% ਵਰਖਾ ਸਰਦੀਆਂ ਵਿਚ ਅਤੇ 10% ਵਰਖਾ ਮਾਨਸੂਨ ਪੌਣਾਂ ਆਉਣ ਤੋਂ ਪਹਿਲਾਂ ਮਾਰਚ ਤਕ । ਵਰਖਾ ਰੁੱਤ ਜੂਨ ਤੋਂ ਲੈ ਕੇ ਸਤੰਬਰ ਤਕ ਹੁੰਦੀ ਹੈ ।
  • ਅਸਥਿਰਤਾ – ਭਾਰਤ ਦੇ ਅੰਦਰ ਮਾਨਸੂਨ ਪੌਣਾਂ ਦੁਆਰਾ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ । ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵਲ ਵਧਦੀ ਜਾਂਦੀ ਹੈ ।
  • ਅਸਮਾਨ ਵੰਡ – ਸਾਰੇ ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ । ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਮੇਘਾਲਿਆ ਤੇ ਆਸਾਮ ਦੀਆਂ ਪਹਾੜੀਆਂ ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ । ਦੂਸਰੇ ਪਾਸੇ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਜੰਮੂ-ਕਸ਼ਮੀਰ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।
  • ਅਨਿਸਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ । ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਰਕੇ ਕਈ ਥਾਂਵਾਂ ‘ਤੇ ਹੜ੍ਹ ਆ ਜਾਂਦੇ ਹਨ । ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ ।
  • ਖੁਸ਼ਕ ਅੰਤਰਾਲ – ਕਈ ਵਾਰ ਗਰਮੀਆਂ ਵਿਚ ਮਾਨਸੂਨੀ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫ਼ਰਕ ਨਾਲ ਹੁੰਦੀ ਹੈ । ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਕ ਲੰਬਾ ਅਤੇ ਖੁਸ਼ਕ ਸਮਾਂ (Long & Dry Spell) ਆ ਜਾਂਦਾ ਹੈ ।
  • ਪਰਬਤੀ ਵਰਖਾ – ਮਾਨਸੂਨੀ ਵਰਖਾ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਣਾਂ (Windward Sides) ‘ਤੇ ਜ਼ਿਆਦਾ ਹੁੰਦੀ ਹੈ | ਪਰਬਤਾਂ ਦੀਆਂ ਉੱਤਰੀ ਅਤੇ ਪੌਣ ਵਿਮੁਖੀ ਢਲਾਣਾਂ (Leaward sides) ਵਰਖਾ ਛਾਇਆ ਖੇਤਰ (Rain Shadow Zone) ਵਿਚ ਸਥਿਤ ਹੋਣ ਕਰਕੇ ਖੁਸ਼ਕ ਰਹਿ ਜਾਂਦੀਆਂ ਹਨ ।
  • ਮੋਹਲੇਧਾਰ ਵਰਖਾ – ਮਾਨਸੂਨੀ ਵਰਖਾ ਬਹੁਤ ਜ਼ਿਆਦਾ ਮਾਤਰਾ ਵਿਚ ਅਤੇ ਕਈ-ਕਈ ਦਿਨ ਹੁੰਦੀ ਰਹਿੰਦੀ ਹੈ । ਇਸੇ ਕਰਕੇ ਹੀ ਕਹਾਵਤ ਹੈ ਕਿ ‘ਭਾਰਤ ਵਿਚ ਵਰਖਾ ਪੈਂਦੀ ਨਹੀਂ ਬਲਕਿ ਡਿਗਦੀ ਹੈ ।’
    ਸੱਚ ਤਾਂ ਇਹ ਹੈ ਕਿ ਮਾਨਸੂਨੀ ਵਰਖਾ ਅਨਿਸਚਿਤ ਅਤੇ ਅਸਮਾਨ ਸੁਭਾਅ ਲਏ ਹੋਏ ਹੈ ।

ਪ੍ਰਸ਼ਨ 3.
ਭਾਰਤ ਵਿਚ ਮਿਲਣ ਵਾਲੀਆਂ ਵੱਖੋ-ਵੱਖਰੀਆਂ ਰੁੱਤਾਂ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ ।
ਜਾਂ
ਭਾਰਤ ਦੀ ਜਲਵਾਯੂ ਨੂੰ ਕਿੰਨੀਆਂ ਮੌਸਮੀ ਰੁੱਤਾਂ ਵਿੱਚ ਵੰਡਿਆ ਜਾਂਦਾ ਹੈ ? ਕਿਸੇ ਇਕ ਰੁੱਤ ਦੀ ਮੁੱਖ ਵਿਸ਼ੇਸ਼ਤਾ ਦੱਸੋ ।
ਉੱਤਰ-
ਮਾਨਸੂਨ ਪੌਣਾਂ ਦੇਸ਼ ਵਿਚ ਸਮੇਂ-ਸਮੇਂ ‘ਤੇ ਆਪਣੀ ਦਿਸ਼ਾ ਬਦਲਣ ਕਰਕੇ ਇਕ ਰੁੱਤ ਚੱਕਰ ਨੂੰ ਜਨਮ ਦਿੰਦੀਆਂ ਹਨ । ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੀ ਜਲਵਾਯੂ ਦੀ ਇਨ੍ਹਾਂ ਪੌਣਾਂ ਦੇ ਦਿਸ਼ਾ ਬਦਲਣ ਦੇ ਆਧਾਰ ‘ਤੇ ਚਾਰ ਕਿਸਮ ਦੇ ਮੌਸਮਾਂ ਵਿਚ ਵੰਡ ਕੀਤੀ ਹੈ –

  1. ਸਰਦ ਮੌਸਮ ਦੀ ਰੁੱਤ (ਮੱਧ ਦਸੰਬਰ ਤੋਂ ਫਰਵਰੀ ਤਕ
  2. ਗਰਮ ਮੌਸਮ ਦੀ ਰੁੱਤ (ਮਾਰਚ ਤੋਂ ਮੱਧ ਜੂਨ ਤਕ)
  3. ਬਰਸਾਤ ਦੇ ਮੌਸਮ ਦੀ ਰੁੱਤ ਮਿੱਧ ਜੂਨ ਤੋਂ ਮੱਧ ਸਤੰਬਰ ਤਕ)
  4. ਵਾਪਸ ਮੁੜਦੀਆਂ ਮਾਨਸੂਨ ਪੌਣਾਂ ਦੇ ਮੌਸਮ ਦੀ ਰੁੱਤ (ਮੱਧ ਸਤੰਬਰ ਤੋਂ ਅੱਧ ਦਸੰਬਰ ਤਕ)

1. ਸਰਦ ਮੌਸਮ ਦੀ ਰੁੱਤ-

  • ਤਾਪਮਾਨ – ਕਿਉਂਕਿ ਇਸ ਰੁੱਤ ਵਿਚ ਸੂਰਜ ਦੱਖਣੀ ਅੱਧ-ਗੋਲੇ ਵਿਚ ਮਕਰ ਰੇਖਾ ‘ਤੇ ਸਿੱਧਾ ਚਮਕ ਰਿਹਾ ਹੁੰਦਾ ਹੈ । ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦਿਆਂ ਤਾਪਮਾਨ ਲਗਾਤਾਰ ਘੱਟਦਾ ਜਾਂਦਾ ਹੈ ।
  • ਹਵਾ ਦਾ ਦਬਾਅ – ਸਾਰੇ ਉੱਤਰੀ ਭਾਰਤ ਵਿਚ ਤਾਪਮਾਨ ਦੇ ਘਟਣ ਦੇ ਨਾਲ ਹੀ ਵੱਧ ਦਬਾਅ (High Pressure) ਦਾ ਖੇਤਰ ਪਾਇਆ ਜਾਂਦਾ ਹੈ ।
  • ਪੌਣਾਂ – ਇਸ ਸਮੇਂ ਮੱਧ ਅਤੇ ਪੱਛਮੀ ਏਸ਼ੀਆ ਦਾ ਖੇਤਰ ਵੱਧ ਦਬਾਅ ਦਾ ਕੇਂਦਰ ਹੁੰਦਾ ਹੈ ।ਉੱਥੋਂ ਦੀਆਂ ਖੁਸ਼ਕ ਅਤੇ ਠੰਢੀਆਂ ਪੌਣਾਂ ਉੱਤਰ-ਪੱਛਮੀ ਭਾਗਾਂ ਰਾਹੀਂ ਦੇਸ਼ ਦੇ ਅੰਦਰ ਦਾਖਲ ਹੋ ਕੇ ਪੂਰੇ ਵਿਸ਼ਾਲ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਡੇਗ ਦਿੰਦੀਆਂ ਹਨ । 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਵਿਚ ਵਹਿਣ ਵਾਲੀਆਂ ਇਨ੍ਹਾਂ ਪੌਣਾਂ ਦੁਆਰਾ ਸ਼ੀਤ ਲਹਿਰ ਦਾ ਜਨਮ ਹੁੰਦਾ ਹੈ ।
  • ਵਰਖਾ – ਸਰਦੀਆਂ ਵਿਚ ਦੇਸ਼ ਅੰਦਰ ਦੋ ਸਥਾਨਾਂ ‘ਤੇ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਉੱਤਰ ਪੱਛਮੀ ਖੇਤਰਾਂ ਵਿਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ। ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਕੁਮਾਉਂ ਦੇ ਪਹਾੜੀ ਭਾਗਾਂ ਵਿਚ ਬਰਫ਼ ਪੈਂਦੀ ਹੈ । ਦੂਸਰੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤਟੀ ਭਾਗਾਂ ‘ਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਬਹੁਤ ਵਰਖਾ ਕਰਦੀਆਂ ਹਨ ।
  • ਮੌਸਮ – ਸਰਦੀਆਂ ਦੀ ਰੁੱਤ ਵਿਚ ਮੌਸਮ ਸੁਹਾਵਣਾ ਹੁੰਦਾ ਹੈ । ਦਿਨ ਗਰਮ ਅਤੇ ਰਾਤਾਂ ਠੰਢੀਆਂ ਹੁੰਦੀਆਂ ਹਨ ਅਤੇ ਕਦੇ ਕਦੇ ਰਾਤ ਨੂੰ ਤਾਪਮਾਨ ਜ਼ਿਆਦਾ ਡਿਗ ਜਾਣ ਕਰਕੇ ਸੰਘਣਾ ਕੁਹਰਾ ਵੀ ਪੈਂਦਾ ਹੈ । ਮੈਦਾਨੀ ਭਾਗਾਂ ਵਿਚ ਸ਼ੀਤ ਲਹਿਰ ਦੇ ਵਗਣ ਦੇ ਕਾਰਨ ਤੁਸ਼ਾਰ (Frost) ਪੈ ਜਾਂਦਾ ਹੈ ।

2. ਗਰਮ ਮੌਸਮ ਦੀ ਰੁੱਤ-
(i) ਤਾਪਮਾਨ – ਭਾਰਤ ਵਿਚ ਗਰਮੀ ਦੀ ਰੁੱਤ ਸਭ ਤੋਂ ਵੱਧ ਲੰਬੀ ਹੁੰਦੀ ਹੈ । 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਵਧਣ ਲਗਦਾ ਹੈ । ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਰਚ ਵਿਚ ਨਾਗਪੁਰ ਵਿਚ 38°C, ਅਪਰੈਲ ਵਿੱਚ ਮੱਧ ਪ੍ਰਦੇਸ਼ ਵਿਚ 40°C ਅਤੇ ਮਈ-ਜੂਨ ਵਿਚ ਉੱਤਰ-ਪੱਛਮੀ ਹਿੱਸਿਆਂ ਵਿਚ 45°C ਤੋਂ ਵੀ ਵੱਧ ਜਾਂਦਾ ਹੈ । ਰਾਤ ਦੇ ਸਮੇਂ ਵੀ ਘੱਟ ਤੋਂ ਘੱਟ ਤਾਪਮਾਨ 21°C ਤੋਂ 27°C ਤਕ ਰਹਿੰਦਾ ਹੈ । ਦੱਖਣੀ ਭਾਗਾਂ ਦਾ ਔਸਤ ਤਾਪਮਾਨ ਸਮੁੰਦਰਾਂ ਦੀ ਨੇੜਤਾ ਕਰਕੇ ਸੁਹਾਵਣਾ (25°C) ਰਹਿੰਦਾ ਹੈ ।

(ii) ਹਵਾ ਦਾ ਦਬਾਅ – ਤਾਪਮਾਨ ਦੇ ਵਧਣ ਕਾਰਨ ਹਵਾ ਦੇ ਘੱਟ ਦਬਾਅ ਦੇ ਖੇਤਰ ਦੇਸ਼ ਦੇ ਉੱਤਰੀ ਭਾਗਾਂ ਵਲ ਵਧਣ ਲਗਦੇ ਹਨ । ਮਈ ਅਤੇ ਜੂਨ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਘੱਟ ਦਬਾਅ ਦਾ ਚੱਕਰ ਤੇਜ਼ ਹੋ ਜਾਂਦਾ ਹੈ ਅਤੇ ਦੱਖਣੀ ਜੱਟ ਧਾਰਾ ਹਿਮਾਲਿਆ ਦੇ ਉੱਤਰ ਵਲ ਸਰਕ ਜਾਂਦੀ ਹੈ । ਧਰਾਤਲ ਦੀ ਉੱਪਰਲੀ ਹਵਾ ਵਿਚ ਵੀ ਘੱਟ ਦਬਾਅ ਦਾ ਚੱਕਰ ਪੈਦਾ ਹੋ ਜਾਂਦਾ ਹੈ । ਘੱਟ ਦਬਾਅ ਦੇ ਇਹ ਦੋਵੇਂ ਚੱਕਰ ਜੁੜ ਕੇ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਆਪਣੇ ਵਲ ਖਿੱਚਦੇ ਹਨ ।

(iii) ਪੌਣਾਂ – ਦੇਸ਼ ਦੇ ਅੰਦਰ ਘੱਟ ਦਬਾਅ ਦੇ ਵਿਸ਼ਾਲ ਖੇਤਰ ਸਥਾਪਿਤ ਹੋ ਜਾਣ ਦੇ ਕਾਰਨ ਗਰਮ ਅਤੇ ਖ਼ੁਸ਼ਕ ਸਥਾਨਕ ਪੌਣਾਂ ਚਲਣ ਲਗਦੀਆਂ ਹਨ । ਇਸ ਕਾਰਨ ਕਈ ਵਾਰ ਤੇਜ਼ ਗਰਜਦਾਰ ਤੇ ਝੱਖੜਦਾਰ ਤੂਫ਼ਾਨ ਆਉਂਦੇ ਹਨ । ਬਾਅਦ ਦੁਪਹਿਰ ਧੂੜ ਭਰੀਆਂ ਹਨੇਰੀਆਂ ਚਲਦੀਆਂ ਹਨ । ਪੱਛਮੀ ਪੌਣਾਂ ਖੁਸ਼ਕ ਅਤੇ ਮਾਰੂਥਲੀ ਭਾਗਾਂ ਨੂੰ ਪਾਰ ਕਰਕੇ ਆਉਣ ਦੇ ਕਾਰਨ ਬਹੁਤ ਗਰਮ ਹੁੰਦੀਆਂ ਹਨ । ਇਨ੍ਹਾਂ ਨੂੰ ਸਥਾਨਕ ਭਾਸ਼ਾ ਵਿਚ “ਲੂ’ ਕਿਹਾ ਜਾਂਦਾ ਹੈ । ਉੱਤਰ-ਪੱਛਮੀ ਭਾਗਾਂ ਤੋਂ ਚਲ ਰਹੀਆਂ ਗਰਮ ਅਤੇ ਖੁਸ਼ਕ ਲੂ ਜਦੋਂ ਛੋਟਾ ਨਾਗਪੁਰ ਦੇ ਪਠਾਰ ਦੇ ਨੇੜੇ ਬੰਗਾਲ ਦੀ ਖਾੜੀ ਤੋਂ ਆ ਰਹੀ ਗਰਮ ਅਤੇ ਸਿਲ੍ਹੀ ਹਵਾ ਨਾਲ ਮੇਲ ਖਾਂਦੀ ਹੈ ਤਾਂ ਤੂਫਾਨੀ ਚੱਕਰਵਾਤਾਂ ਦੀ ਉਤਪੱਤੀ ਹੁੰਦੀ ਹੈ । ਇਨ੍ਹਾਂ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕਾਲ ਵੈਸਾਖੀ ਜਾਂ ਨੌਰਵੈਸਟਰ ਕਿਹਾ ਜਾਂਦਾ ਹੈ ।

(iv) ਵਰਖਾ-ਗਰਮੀ ਦੀ ਰੁੱਤ ਵਿਚ ਪੈਦਾ ਹੋਏ ਚੱਕਰਵਾਤੀ ਘੇਰਿਆਂ ਨਾਲ ਥੋੜੀ ਬਹੁਤ ਵਰਖਾ ਹੁੰਦੀ ਹੈ, ਜਿਸ ਨਾਲ ਲੋਕਾਂ ਨੂੰ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ । ਪੱਛਮੀ ਬੰਗਾਲ ਵਿਚ ਤੇਜ਼ ਵਾਛੜ ਨਾਲ ਹੋਈ ਵਰਖਾ ਬਸੰਤ ਰੁੱਤ ਦੀ ਵਰਖਾ ਅਖਵਾਉਂਦੀ ਹੈ ਅਤੇ ਦੱਖਣੀ ਕਰਨਾਟਕ ਵਿਚ ਹੋਣ ਵਾਲੀ ਪੂਰਵ ਮਾਨਸੂਨੀ ਵਰਖਾ ਨੂੰ ਸਥਾਨਕ ਭਾਸ਼ਾ ਵਿਚ ਅੰਬਾਂ ਦੀ ਵਾਛੜ ਜਾਂ ਫੁੱਲਾਂ ਦੀ ਵਰਖਾ ਕਹਿੰਦੇ ਹਨ ।

3. ਵਰਖਾ ਰੁੱਤ – ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ । ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ । ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ ।
  • ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ ।
  • ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ ।
  • ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ ਅਤੇ ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ।
  • ਖਾੜੀ ਬੰਗਾਲ ਦੀਆਂ ਮਾਨਸੂਨ ਪੌਣਾਂ ਭਾਰਤ ਦੇ ਉੱਤਰੀ-ਪੂਰਬੀ ਖੇਤਰ ਵਿਚ ਅਤੇ ਅਰਬ ਸਾਗਰ ਦੀਆਂ ਪੌਣਾਂ ਪੱਛਮੀ ਘਾਟ ਪਵਨਾਭਿਮੁਖ ਢਲਾਨਾਂ (ਪੱਛਮੀ) ਉੱਤੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ ।

4. ਪਿੱਛੇ ਹਟਦੀਆਂ ਹੋਈਆਂ ਮਾਨਸੂਨ ਪੌਣਾਂ ਦਾ ਮੌਸਮ – ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ । ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ ।
  • ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਨ ਲਗਦਾ ਹੈ ।
  • ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲੱਗਦਾ ਹੈ ।

ਨੋਟ – ਵਿਦਿਆਰਥੀ ਇਕ ਰੁੱਤ ਲਈ ਸਰਦੀ ਜਾਂ ਗਰਮੀ ਦੀ ਰੁੱਤ ਦਾ ਵਰਣਨ ਕਰੋ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 4.
ਭਾਰਤ ਵਿਚ ਗਰਮੀਆਂ ਅਤੇ ਸਰਦੀਆਂ ਦੀਆਂ ਰੁੱਤਾਂ ਦੀ ਤੁਲਨਾ ਕਰੋ ।
ਉੱਤਰ-
ਗਰਮੀਆਂ ਅਤੇ ਸਰਦੀਆਂ ਦੀਆਂ ਰੁੱਤਾਂ ਭਾਰਤੀ ਰੁੱਤ ਚੱਕਰ ਦੇ ਮਹੱਤਵਪੂਰਨ ਅੰਗ ਹਨ । ਇਨ੍ਹਾਂ ਦੀ ਤੁਲਨਾ ਇਸ ਤਰ੍ਹਾਂ ਅੱਗੇ ਕੀਤੀ ਜਾ ਸਕਦੀ ਹੈ-

  1. ਮਿਆਦ – ਭਾਰਤ ਵਿਚ ਗਰਮੀ ਦੀ ਰੁੱਤ ਮਾਰਚ ਤੋਂ ਮੱਧ ਜੂਨ ਤਕ ਰਹਿੰਦੀ ਹੈ । ਇਸ ਦੇ ਉਲਟ ਸਰਦੀ ਦੀ ਰੁੱਤ ਮੱਧ ਦਸੰਬਰ ਤੋਂ ਫਰਵਰੀ ਤਕ ਰਹਿੰਦੀ ਹੈ ।
  2. ਤਾਪਮਾਨ
  3. ਵਾ ਦਾ ਦਬਾਅ
  4. ਪੌਣਾਂ
  5. ਵਰਖਾ ।

ਨੋਟ- ਇਨ੍ਹਾਂ ਸਿਰਲੇਖਾਂ ਦਾ ਅਧਿਐਨ ਪਿਛਲੇ ਪ੍ਰਸ਼ਨ ਤੋਂ ਕਰੋ ।

ਪ੍ਰਸ਼ਨ 5.
ਭਾਰਤੀ ਜੀਵਨ ਤੇ ਮਾਨਸੂਨ ਪੌਣਾਂ ਦਾ ਕੀ ਅਸਰ ਹੈ ? ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਕਿਸੇ ਵੀ ਦੇਸ਼ ਜਾਂ ਖੇਤਰ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਵਿਕਾਸ ਵਿਚ ਉੱਥੋਂ ਦੀ ਜਲਵਾਯੂ ਦਾ ਡੂੰਘਾ ਪ੍ਰਭਾਵ ਹੁੰਦਾ ਹੈ । ਇਸ ਸੰਬੰਧ ਵਿਚ ਭਾਰਤ ਵਿਚ ਕੋਈ ਅਪਵਾਦ ਨਹੀਂ ਹੈ । ਮਾਨਸੂਨ ਪੌਣਾਂ ਭਾਰਤ ਦੀ ਜਲਵਾਯੂ ਦਾ ਸਰਬ ਪ੍ਰਮੁੱਖ ਪ੍ਰਭਾਵੀ ਕਾਰਕ ਹੈ । ਇਸ ਲਈ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ । ਭਾਰਤੀ ਜੀਵਨ ਤੇ ਇਨ੍ਹਾਂ ਪੌਣਾਂ ਦੇ ਪ੍ਰਭਾਵ ਦਾ ਵਰਣਨ ਇਸ ਪ੍ਰਕਾਰ ਹੈ-

1. ਆਰਥਿਕ ਪ੍ਰਭਾਵ – ਭਾਰਤੀ ਅਰਥ-ਵਿਵਸਥਾ ਲਗਪਗ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਆਧਾਰਿਤ ਹੈ । ਇਸ ਦੇ ਵਿਕਾਸ ਲਈ ਮਾਨਸੂਨੀ ਵਰਖਾ ਨੇ ਇਕ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ । ਜਦੋਂ ਮਾਨਸੂਨੀ ਵਰਖਾ ਸਮੇਂ ਉੱਤੇ ਅਤੇ ਉੱਚਿਤ ਮਾਤਰਾ ਵਿਚ ਹੁੰਦੀ ਹੈ ਤਾਂ ਖੇਤੀ ਦਾ ਉਤਪਾਦਨ ਵਧ ਜਾਂਦਾ ਹੈ ਅਤੇ ਚਾਰੇ ਪਾਸੇ ਹਰਿਆਲੀ ਅਤੇ ਖ਼ੁਸ਼ਹਾਲੀ ਛਾ ਜਾਂਦੀ ਹੈ | ਪਰ ਇਸ ਦੀ ਅਸਫਲਤਾ ਨਾਲ ਫ਼ਸਲਾਂ ਸੁੱਕ ਜਾਂਦੀਆਂ ਹਨ, ਦੇਸ਼ ਵਿਚ ਸੋਕਾ ਪੈ ਜਾਂਦਾ ਹੈ ਅਤੇ ਅਨਾਜ ਦੇ ਭੰਡਾਰਾਂ ਵਿਚ ਕਮੀ ਆ ਜਾਂਦੀ ਹੈ । ਇਸ ਤਰ੍ਹਾਂ ਜੇਕਰ ਮਾਨਸੂਨ ਦੇਰ ਨਾਲ ਆਏ ਤਾਂ ਫ਼ਸਲਾਂ ਦੀ ਬਿਜਾਈ ਸਮੇਂ ਸਿਰ ਨਹੀਂ ਹੋ ਸਕਦੀ ਜਿਸ ਨਾਲ ਉਤਪਾਦਨ ਘੱਟ ਹੋ ਜਾਂਦਾ ਹੈ । ਇਸ ਤਰ੍ਹਾਂ ਖੇਤੀਬਾੜੀ ਦੇ ਵਿਕਾਸ ਅਤੇ ਮਾਨਸੁਨੀ ਵਰਖਾ ਵਿਚਕਾਰ ਡੂੰਘਾ ਸੰਬੰਧ ਬਣਿਆ ਹੋਇਆ ਹੈ । ਇਸੇ ਗੱਲ ਨੂੰ ਵੇਖਦੇ ਹੋਏ ਹੀ ਭਾਰਤ ਦੇ ਬਜਟ ਨੂੰ ਮਾਨਸੂਨੀ ਪੌਣਾਂ ਦਾ ਜੂਆ (Gamble of Monsoon) ਵੀ ਕਿਹਾ ਜਾਂਦਾ ਹੈ ।

2. ਸਮਾਜਿਕ ਪ੍ਰਭਾਵ – ਭਾਰਤ ਦੇ ਲੋਕਾਂ ਦੇ ਪਹਿਰਾਵੇ, ਖਾਣ-ਪੀਣ ਅਤੇ ਸਮਾਜਿਕ ਰੀਤੀ-ਰਿਵਾਜਾਂ ‘ਤੇ ਮਾਨਸੂਨ ਪੌਣਾਂ ਦਾ ਡੂੰਘਾ ਪ੍ਰਭਾਵ ਵਿਖਾਈ ਦਿੰਦਾ ਹੈ । ਮਾਨਸੂਨੀ ਵਰਖਾ ਸ਼ੁਰੂ ਹੁੰਦੇ ਹੀ ਤਾਪਮਾਨ ਕੁਝ ਘੱਟ ਹੋਣ ਲਗਦਾ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦਾ ਪਹਿਰਾਵਾ ਬਦਲਣ ਲਗਦਾ ਹੈ । ਇਸ ਤਰ੍ਹਾਂ ਮਾਨਸੂਨ ਪੌਣਾਂ ਦੁਆਰਾ ਦੇਸ਼ ਵਿਚ ਇਕ ਰੁੱਤ ਚੱਕਰ ਚਲਦਾ ਰਹਿੰਦਾ ਹੈ ਜੋ ਖਾਣ-ਪੀਣ ਅਤੇ ਪਹਿਰਾਵੇ ਵਿਚ ਬਦਲਾਓ ਲਿਆਉਂਦਾ ਰਹਿੰਦਾ ਹੈ । ਕਦੀ-ਕਦੀ ਲੋਕਾਂ ਨੂੰ ਗਰਮ ਕੱਪੜੇ ਪਾਉਣੇ ਪੈਂਦੇ ਹਨ ਤਾਂ ਕਦੀ ਹਲਕੇ ਸੂਤੀ ਕੱਪੜੇ ।

3. ਧਾਰਮਿਕ ਪ੍ਰਭਾਵ – ਭਾਰਤੀਆਂ ਦੇ ਅਨੇਕਾਂ ਤਿਉਹਾਰ ਮਾਨਸੂਨ ਨਾਲ ਜੁੜੇ ਹੋਏ ਹਨ । ਕੁਝ ਦਾ ਸੰਬੰਧ ਫ਼ਸਲਾਂ ਦੀ । ਬਿਜਾਈ ਨਾਲ ਹੈ । ਕੁਝ ਦਾ ਸੰਬੰਧ ਫ਼ਸਲਾਂ ਦੇ ਪੱਕਣ ਅਤੇ ਉਸ ਦੀ ਕਟਾਈ ਨਾਲ । ਪੰਜਾਬ ਦਾ ਤਿਉਹਾਰ ਵਿਸਾਖੀ ਇਸ ਦਾ ਉਦਾਹਰਨ ਹੈ । ਇਸ ਤਿਉਹਾਰ ‘ਤੇ ਪੰਜਾਬ ਦੇ ਕਿਸਾਨ ਫ਼ਸਲ ਪੱਕਣ ਦੀ ਖ਼ੁਸ਼ੀ ਨਾਲ ਨੱਚ ਉੱਠਦੇ ਹਨ ।
ਸੱਚ ਤਾਂ ਇਹ ਹੈ ਕਿ ਸਾਰਾ ਭਾਰਤੀ ਜਨ-ਜੀਵਨ ਮਾਨਸੂਨ ਦੇ ਆਲੇ-ਦੁਆਲੇ ਹੀ ਘੁੰਮਦਾ ਹੈ ।

ਪ੍ਰਸ਼ਨ 6.
ਭਾਰਤ ਵਿਚ ਵਿਸ਼ਾਲ ਮਾਨੇਸੁਨੀ ਏਕਤਾ ਹੁੰਦੇ ਹੋਏ ਵੀ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ, ਉਦਾਹਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿਮਾਲਿਆ ਦੇਸ਼ ਨੂੰ ਮਾਨਸੂਨੀ ਏਕਤਾ ਪ੍ਰਦਾਨ ਕਰਦਾ ਹੈ, ਪਰੰਤੂ ਇਸ ਏਕਤਾ ਦੇ ਬਾਵਜੂਦ ਭਾਰਤ ਦੇ ਸਾਰੇ ਖੇਤਰਾਂ ਵਿਚ ਇੱਕੋ ਜਿਹੀ ਮਾਤਰਾ ਵਿਚ ਵਰਖਾ ਨਹੀਂ ਹੁੰਦੀ । ਕੁਝ ਖੇਤਰਾਂ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕੁਝ ਖੇਤਰਾਂ ਵਿਚ ਤਾਂ ਬਹੁਤ ਘੱਟ ਵਰਖਾ ਹੁੰਦੀ ਹੈ । ਇਸ ਵਿਭਿੰਨਤਾ ਦੇ ਕਾਰਨ ਹੇਠ ਲਿਖੇ ਹਨ-

1. ਸਥਿਤੀ – ਜਿਹੜੇ ਖੇਤਰ ਪਰਬਤ-ਉਨਮੁਖ ਭਾਗਾਂ ਵਿਚ ਸਥਿਤ ਹਨ ਉੱਥੇ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨ
ਵਰਖਾ ਘੱਟ ਹੁੰਦੀ ਹੈ । ਉਦਾਹਰਨ ਦੇ ਲਈ ਉੱਤਰ-ਪੂਰਬੀ ਮੈਦਾਨੀ ਭਾਗਾਂ, ਹਿਮਾਚਲ ਅਤੇ ਪੱਛਮੀ ਤਟੀ ਮੈਦਾਨ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ । ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਬਹੁਤ ਸਾਰੇ ਭਾਗਾਂ ਤੇ ਕਸ਼ਮੀਰ ਵਿਚ ਘੱਟ ਵਰਖਾ ਹੁੰਦੀ ਹੈ ।

2. ਪਰਬਤਾਂ ਦੀ ਦਿਸ਼ਾ – ਜਿਹੜੇ ਪਰਬਤ ਪੌਣਾਂ ਦੇ ਸਾਹਮਣੇ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕਦੇ ਹਨ ਅਤੇ ਵਰਖਾ ਲਿਆਉਂਦੇ ਹਨ । ਇਸ ਦੇ ਉਲਟ ਪੌਣਾਂ ਦੇ ਸਮਾਨਾਂਤਰ ਸਥਿਤ ਪਰਬਤ ਪੌਣਾਂ ਨੂੰ ਰੋਕ ਨਹੀਂ ਸਕਦੇ ਅਤੇ ਉਨ੍ਹਾਂ ਦੇ ਨੇੜੇ ਸਥਿਤ ਖੇਤਰ ਖੁਸ਼ਕ ਰਹਿ ਜਾਂਦੇ ਹਨ । ਇਸ ਕਾਰਨ ਦੇ ਨਾਲ ਰਾਜਸਥਾਨ ਦਾ ਇਕ ਬਹੁਤ ਵੱਡਾ ਭਾਗ ਅਰਾਵਲੀ ਪਰਬਤ ਦੇ ਕਾਰਨ ਖੁਸ਼ਕ ਮਾਰੂਥਲ ਬਣ ਕੇ ਰਹਿ ਗਿਆ ਹੈ ।

3. ਪੌਣਾਂ ਦੀ ਦਿਸ਼ਾ – ਮਾਨਸੂਨੀ ਪੌਣਾਂ ਦੇ ਰਾਹ ਵਿਚ ਜੋ ਖੇਤਰ ਪਹਿਲਾਂ ਆਉਂਦੇ ਹਨ, ਉਨ੍ਹਾਂ ਵਿਚ ਵਰਖਾ ਕ੍ਰਮਵਾਰ ਘੱਟ ਹੁੰਦੀ ਜਾਂਦੀ ਹੈ । ਕੋਲਕਾਤਾ ਵਿਚ ਬਨਾਰਸ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।

4. ਸਮੁੰਦਰ ਤੋਂ ਦੂਰੀ – ਸਮੁੰਦਰ ਦੇ ਨਿਕਟ ਸਥਿਤ ਸਥਾਨਾਂ ਵਿਚ ਜ਼ਿਆਦਾ ਵਰਖਾ ਹੁੰਦੀ ਹੈ । ਪਰ ਜੋ ਸਥਾਨ ਸਮੁੰਦਰ ਤੋਂ ਦੂਰ ਸਥਿਤ ਹੁੰਦੇ ਹਨ ਉੱਥੇ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ ।
ਸੱਚ ਤਾਂ ਇਹ ਹੈ ਕਿ ਵੱਖ-ਵੱਖ ਖੇਤਰਾਂ ਦੀ ਸਥਿਤੀ ਅਤੇ ਪੌਣਾਂ ਤੇ ਪਰਬਤਾਂ ਦੀ ਦਿਸ਼ਾ ਦੇ ਕਾਰਨ ਵਰਖਾ ਵੰਡ ਵਿਚ ਖੇਤਰੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

IV. ਭਾਰਤ ਦੇ ਨਕਸ਼ੇ ਵਿਚ ਹੇਠ ਲਿਖੇ ਤੱਥਾਂ ਨੂੰ ਦਰਸਾਓ-

1. ਗਰਮੀਆਂ ਦੀ ਘੱਟ ਦਾਬ ਖੇਤਰ ਤੇ ਪੌਣਾਂ ਦੀ ਦਿਸ਼ਾ
2. ਸਰਦੀਆਂ ਦੀ ਵਰਖਾ ਤੇ ਉੱਤਰ-ਪੂਰਬੀ ਮੋਨਸੂਨ ਪੌਣਾਂ ਦੀ ਦਿਸ਼ਾ
3. ਮੋਸਿਨਮ, ਜੈਸੁਲਮੇਰ, ਇਲਾਹਾਬਾਦ, ਚੇਨੱਈ
4. ਬਹੁਤ ਹੀ ਘੱਟ ਵਰਖਾ ਵਾਲੇ ਖੇਤਰ
5. 200 ਸੈਂਟੀਮੀਟਰ ਤੋਂ ਵੱਧ ਵਰਖਾ ਵਾਲੇ ਖੇਤਰ ।

PSEB 10th Class SST Solutions Geography Chapter 3 ਜਲਵਾਯੂ (Climate)

PSEB 10th Class Social Science Guide ਜਲਵਾਯੂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਦੇ ਲਈ ਕਿਹੜਾ ਭੂ-ਭਾਗ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ਅਤੇ ਕਿਵੇਂ ?
ਉੱਤਰ-
ਭਾਰਤ ਦੇ ਲਈ ਵਿਸ਼ਾਲ ਹਿਮਾਲਿਆ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ।

ਪ੍ਰਸ਼ਨ 2.
ਭਾਰਤ ਕਿਹੜੀਆਂ ਪੌਣਾਂ ਦੇ ਅਸਰ ਵਿਚ ਆਉਂਦਾ ਹੈ ?
ਉੱਤਰ-
ਭਾਰਤ ਹਵਾ ਦੇ ਵੱਧ ਦਬਾਅ ਵਾਲੇ ਕਟੀਬੰਧ ਤੋਂ ਚੱਲਣ ਵਾਲੀਆਂ ਥਲੀ ਪੌਣਾਂ ਦੇ ਅਸਰ ਹੇਠ ਆਉਂਦਾ ਹੈ ।

ਪ੍ਰਸ਼ਨ 3.
ਹਵਾਈ ਧਾਰਾਵਾਂ ਅਤੇ ਪੌਣਾਂ ਵਿਚ ਕੀ ਫ਼ਰਕ ਹੈ ?
ਉੱਤਰ-
ਹਵਾਈ ਧਾਰਾਵਾਂ ਧਰਤੀ ਦੀ ਸਤ੍ਹਾ ਤੋਂ ਬਹੁਤ ਉੱਚੀਆਂ ਚਲਦੀਆਂ ਹਨ ਜਦਕਿ ਪੌਣਾਂ ਭੂਮੀ-ਸਤਹਿ ਉੱਤੇ ਹੀ ਚਲਦੀਆਂ ਹਨ ।

ਪ੍ਰਸ਼ਨ 4.
ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ਫਟਣ ਲਈ ਕਿਹੜਾ ਤੱਤ ਜ਼ਿੰਮੇਵਾਰ ਹੈ ?
ਉੱਤਰ-
ਇਸਦੇ ਲਈ 15° ਉੱਤਰੀ ਅਕਸ਼ਾਂਸ਼ ਦੇ ਉੱਤੇ ਵਿਕਸਿਤ ਪੂਰਬੀ ਜੱਟ ਵਾਯੂ-ਧਾਰਾ ਜ਼ਿੰਮੇਵਾਰ ਹੈ ।

ਪ੍ਰਸ਼ਨ 5.
ਭਾਰਤ ਵਿਚ ਜ਼ਿਆਦਾ ਵਰਖਾ ਕਦੋਂ ਤੋਂ ਕਦੋਂ ਤਕ ਹੁੰਦੀ ਹੈ ?
ਉੱਤਰ-
ਭਾਰਤ ਵਿਚ ਜ਼ਿਆਦਾ ਵਰਖਾ (75 ਤੋਂ 90 ਪ੍ਰਤੀਸ਼ਤ ਤਕ) ਜੂਨ ਤੋਂ ਸਤੰਬਰ ਤਕ ਹੁੰਦੀ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 6.
(i) ਭਾਰਤ ਦੇ ਕਿਹੜੇ ਭਾਗ ਵਿਚ ਪੱਛਮੀ ਚੱਕਰਵਾ ਦੇ ਕਾਰਨ ਵਰਖਾ ਹੁੰਦੀ ਹੈ ?
(ii) ਇਹ ਵਰਖਾ ਕਿਹੜੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ?
ਉੱਤਰ-
(i) ਪੱਛਮੀ ਚੱਕਰਵਾਤਾਂ ਦੇ ਕਾਰਨ ਭਾਰਤ ਦੇ ਉੱਤਰੀ ਭਾਗ ਵਿਚ ਵਰਖਾ ਹੁੰਦੀ ਹੈ ।
(ii) ਇਹ ਵਰਖਾ ਰਬੀ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ ।

ਪ੍ਰਸ਼ਨ 7.
ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ ।
ਜਾਂ
ਇਸ ਰੁੱਤ ਵਿਚ ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਅਕਤੂਬਰ ਤਕ ਮਾਨਸੂਨ ਉੱਤਰੀ ਮੈਦਾਨਾਂ ਤੋਂ ਪਿੱਛੇ ਹਟ ਜਾਂਦੀ ਹੈ ।

ਪ੍ਰਸ਼ਨ 8.
ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਕਿਹੜੀਆਂ-ਕਿਹੜੀਆਂ ਦੋ ਸ਼ਾਖਾਵਾਂ ਹਨ ?
ਉੱਤਰ-
ਭਾਰਤ ਵਿਚ ਦੱਖਣ-ਪੱਛਣੀ ਮਾਨਸੂਨ ਦੀਆਂ ਦੋ ਮੁੱਖ ਸ਼ਾਖਾਵਾਂ ਹਨ-ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ।

ਪ੍ਰਸ਼ਨ 9.
ਗਰਮ ਰੁੱਤ ਦੇ ਸ਼ੁਰੂ (ਮਾਰਚ ਮਹੀਨੇ) ਵਿਚ ਭਾਰਤ ਦੇਸ਼ ਦੇ ਕਿਹੜੇ ਭਾਗ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਗਰਮ ਰੁੱਤ ਦੇ ਸ਼ੁਰੂ ਵਿਚ ਦੱਖਣ ਦੀ ਪਠਾਰ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 10.
ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਤੇ ਕਿਉਂ ?
ਉੱਤਰ-
ਸੰਸਾਰ ਦੀ ਸਭ ਤੋਂ ਵੱਧ ਵਰਖਾ ਚਿਰਾਪੂੰਜੀ/ਮਾਉਸਿਨਰਾਮ ਨਾਂ ਦੇ ਸਥਾਨ ਉੱਤੇ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿਹੜੇ ਤੱਟ ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ?
ਉੱਤਰ-
ਕੋਰੋਮੰਡਲ ਤੱਟ ‘ਤੇ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 12.
ਭਾਰਤ ਦੇ ਤੱਟਵਰਤੀ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਸਮਾਨ ਜਲਵਾਯੂ ।

ਪ੍ਰਸ਼ਨ 13.
‘ਮਾਨਸੂਨ’ ਸ਼ਬਦ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ ?
ਉੱਤਰ-
‘ਮਾਨਸੂਨ’ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ’ ਸ਼ਬਦ ਤੋਂ ਹੋਈ ਹੈ !

ਪ੍ਰਸ਼ਨ 14.
ਭਾਰਤ ਦੀ ਸਾਲਾਨਾ ਔਸਤ ਵਰਖਾ ਕਿੰਨੀ ਹੈ ?
ਉੱਤਰ-
118 ਸੈਂ. ਮੀ. ।

ਪ੍ਰਸ਼ਨ 15.
ਦੇਸ਼ ਦੇ ਕਿਹੜੇ ਭਾਗ ਵਿਚ ਤਾਪਮਾਨ ਲਗਪਗ ਸਾਰਾ ਸਾਲ ਉੱਚੇ ਰਹਿੰਦੇ ਹਨ ?
ਉੱਤਰ-
ਦੱਖਣੀ ਭਾਗ ਵਿਚ ।

ਪ੍ਰਸ਼ਨ 16.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕੀ ਕਿਹਾ ਜਾਂਦਾ ਹੈ ?
ਉੱਤਰ-
ਕਾਲ ਵਿਸਾਖੀ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 17.
ਦੱਖਣੀ ਭਾਰਤ ਦੇ ਕੇਰਲਾ ਅਤੇ ਦੱਖਣੀ ਕਰਨਾਟਕ ਵਿਚ ਸਮੁੰਦਰੀ ਪੌਣਾਂ ਦੇ ਆ ਜਾਣ ਕਾਰਨ ਮੋਟੀਆਂ-ਮੋਟੀਆਂ ਬੂੰਦਾਂ ਵਾਲੀ ਪੂਰਬ ਮਾਨਸੂਨੀ ਵਰਖਾ ਹੁੰਦੀ ਹੈ । ਇਸਨੂੰ ਸਥਾਨਕ ਭਾਸ਼ਾ ਵਿਚ ਕੀ ਕਿਹਾ ਜਾਂਦਾ ਹੈ ?
ਉੱਤਰ-
ਫੁੱਲਾਂ ਦੀ ਵਰਖਾ ।

ਪ੍ਰਸ਼ਨ 18.
ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜਮਈ ਸਥਾਨਕ ਪੌਣ ਦਾ ਕੀ ਨਾਂ ਸੀ ?
ਉੱਤਰ-
ਲੂ ।

ਪ੍ਰਸ਼ਨ 19.
ਦੇਸ਼ ਦੀ ਸਭ ਤੋਂ ਵੱਧ ਵਰਖਾ ਕਿਹੜੀਆਂ ਪਹਾੜੀਆਂ ਵਿਚ ਹੁੰਦੀ ਹੈ ?
ਉੱਤਰ-
ਮੇਘਾਲਿਆ ਦੀਆਂ ਪਹਾੜੀਆਂ ਵਿਚ ।

ਪ੍ਰਸ਼ਨ 20.
ਮਾਉਸਿਨਰਾਮ ਦੀ ਸਾਲਾਨਾ ਵਰਖਾ ਦੀ ਮਾਤਰਾ ਕਿੰਨੀ ਹੈ ?
ਉੱਤਰ-
1141 ਸੈਂ. ਮੀ. ।

ਪ੍ਰਸ਼ਨ 21.
ਤਿਰੂਵਨੰਤਪੁਰਮ ਦਾ ਜਲਵਾਯੂ ਇੱਕੋ ਜਿਹਾ ਕਿਉਂ ਹੈ ?
ਉੱਤਰ-
ਇਸਦਾ ਕਾਰਨ ਇਹ ਹੈ ਕਿ ਤਿਰੂਵਨੰਤਪੁਰਮ ਸਮੁੰਦਰੀ ਜਲਵਾਯੂ ਦੇ ਪ੍ਰਭਾਵ ਹੇਠ ਰਹਿੰਦਾ ਹੈ ।

ਪ੍ਰਸ਼ਨ 22.
ਭਾਰਤ ਦੀ ਸਰਦ ਰੁੱਤ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਭਾਰਤ ਵਿਚ ਸਰਦ ਰੁੱਤ ਦਸੰਬਰ, ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿਚ ਹੁੰਦੀ ਹੈ । ਇਹ ਰੁੱਤ ਬੜੀ ਸੁਹਾਵਣੀ ਅਤੇ ਆਨੰਦਮਈ ਹੁੰਦੀ ਹੈ । ਇਸ ਸਮੇਂ ਠੰਢੀ-ਠੰਢੀ ਮੰਦ ਲਹਿਰ ਚਲਦੀ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 23.
ਹੇਠ ਲਿਖਿਆਂ ਦੇ ਨਾਂ ਲਿਖੋ-
(i) ਦੱਖਣ-ਪੱਛਮੀ ਮਾਨਸੂਨ ਦੀ ਅਰਬ ਸਾਗਰ ਵਾਲੀ ਸ਼ਾਖਾ ਵਲੋਂ ਸਭ ਤੋਂ ਵੱਧ ਪ੍ਰਭਾਵਿਤ ਦੋ ਸਥਾਨ ।
(ii) ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਵਲੋਂ ਸਭ ਤੋਂ ਵੱਧ ਪ੍ਰਭਾਵਿਤ ਦੋ ਸਥਾਨ ।
(iii) ਦੋਹਾਂ ਤੋਂ ਪ੍ਰਭਾਵਿਤ ਦੋ ਸਥਾਨ ।
ਉੱਤਰ-
(i) ਪੱਛਮੀ ਘਾਟੇ. ਦੀ ਪਵਨਾਭਿਮੁਖ ਢਲਾਣ, ਪੱਛਮੀ ਤਟੀ ਮੈਦਾਨ ।
(ii) ਮਾਉਸਿਨਰਾਮ (ਮੇਘਾਲਿਆ), ਚਿਰਾਪੂੰਜੀ ।
(iii) ਧਰਮਸ਼ਾਲਾ, ਮੰਡੀ (ਹਿਮਾਚਲ ਪ੍ਰਦੇਸ਼) ।

ਪ੍ਰਸ਼ਨ 24.
ਚੇਨੱਈ ਵਿਚ ਦੱਖਣ-ਪੱਛਮੀ ਮਾਨਸੂਨ ਰਾਹੀਂ ਘੱਟ ਵਰਖਾ ਕਿਉਂ ਹੁੰਦੀ ਹੈ ?
ਉੱਤਰ-
ਚੇਨੱਈ ਅਰਬ ਸਾਗਰ ਦੀ ਸ਼ਾਖਾ ਦੇ ਪ੍ਰਭਾਵ ਹੇਠ ਆਉਂਦਾ ਹੈ । ਪਰ ਇਹ ਇਨ੍ਹਾਂ ਪੌਣਾਂ ਦੀ ਵਿਸ਼ੇਸ਼ ਛਾਇਆ ਵਿਚ ਸਥਿਤ ਹੈ । ਇਸ ਲਈ ਇਨ੍ਹਾਂ ਪੌਣਾਂ ਵਲੋਂ ਇੱਥੇ ਘੱਟ ਵਰਖਾ ਹੁੰਦੀ ਹੈ ।

II. ਖ਼ਾਲੀ ਥਾਂਵਾਂ ਭਰੋ-

1. ਭਾਰਤ ਵਿਚ ਜ਼ਿਆਦਾਤਰ (75 ਤੋਂ 90 ਪ੍ਰਤੀਸ਼ਤ ਤਕ) ਵਰਖਾ ਜੂਨ ਤੋਂ ……………………….. ਤਕ ਹੁੰਦੀ ਹੈ ।
2. ਭਾਰਤ ਵਿਚ ਪੱਛਮੀ ਚੱਕਰ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ ………………………… ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ।
3. ਅੰਬਾਂ ਦੀ ਵਾਛੜ ……………………….. ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ।
4. ਭਾਰਤ ਦੇ ……………………. ਤਟ ‘ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ ।
5. ਭਾਰਤ ਦੇ ਤਟਵਰਤੀ ਖੇਤਰਾਂ ਵਿਚ ………………………..ਜਲਵਾਯੂ ਮਿਲਦੀ ਹੈ ।
ਉੱਤਰ-
1. ਸਤੰਬਰ
2. ਰਬੀ
3. ਫੁੱਲਾਂ
4. ਕੋਰੋਮੰਡਲ
5. ਸਮ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਭਾਰਤ ਦੇ ਦੱਖਣੀ ਭਾਗਾਂ ਵਿਚ ਕਿਹੜੀ ਰੁੱਤ ਨਹੀਂ ਹੁੰਦੀ ?
(A) ਗਰਮੀ
(B) ਵਰਖਾ
(C) ਸਰਦੀ
(D) ਬਸੰਤ
ਉੱਤਰ-
(C) ਸਰਦੀ

ਪ੍ਰਸ਼ਨ 2.
ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕਿਹਾ ਜਾਂਦਾ ਹੈ-
(A) ਕਾਲ ਵੈਸਾਖੀ
(B) ਮਾਨਸੂਨ
(C) ਲੂ
(D) ਸੁਨਾਮੀ ।
ਉੱਤਰ-
(A) ਕਾਲ ਵੈਸਾਖੀ

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 3.
ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਨੂੰ ਕਿਹਾ ਜਾਂਦਾ ਹੈ-
(A) ਸੁਨਾਮੀ
(B) ਮਾਨਸੂਨ
(C) ਕਾਲ ਵੈਸਾਖੀ
(D) ਲੂ ।
ਉੱਤਰ-
(D) ਲੂ ।

ਪ੍ਰਸ਼ਨ 4.
ਦੱਖਣ ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ-
(A) ਚੇਨਈ
(B) ਅੰਮ੍ਰਿਤਸਰ
(C) ਮਸੀਨਰਾਮ
(D) ਸ਼ਿਮਲਾ ।
ਉੱਤਰ-
(C) ਮਸੀਨਰਾਮ

ਪ੍ਰਸ਼ਨ 5.
ਵਾਪਸ ਜਾਂਦੀ ਹੋਈ ਅਤੇ ਪੂਰਬੀ ਮਾਨਸੂਨ ਤੋਂ ਪ੍ਰਭਾਵਿਤ ਸਥਾਨ ਹੈ-
(A) ਚੇਨੱਈ
(B) ਅੰਮ੍ਰਿਤਸਰ
(C) ਦਿੱਲੀ
(D) ਸ਼ਿਮਲਾ ।
ਉੱਤਰ-
(A) ਚੇਨੱਈ

ਪ੍ਰਸ਼ਨ 6.
ਸੰਪੂਰਨ ਭਾਰਤ ਵਿਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ-
(A) ਜੂਨ ਅਤੇ ਜੁਲਾਈ
(B) ਜੁਲਾਈ ਅਤੇ ਅਗਸਤ
(C) ਅਗਸਤ ਅਤੇ ਸਤੰਬਰ
(D) ਜੂਨ ਅਤੇ ਅਗਸਤ
ਉੱਤਰ-
(B) ਜੁਲਾਈ ਅਤੇ ਅਗਸਤ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ ।
2. ਭਾਰਤ ਦੀ ਜਲਵਾਯੂ ‘ਤੇ ਮਾਨਸੂਨ ਹਵਾਵਾਂ ਦਾ ਗਹਿਰਾ (ਡੂੰਘਾ) ਪ੍ਰਭਾਵ ਹੈ ।
3. ਭਾਰਤ ਦੇ ਸਾਰੇ ਭਾਗਾਂ ਵਿਚ ਵਰਖਾ ਦੀ ਵੰਡ ਇਕ ਸਮਾਨ ਹੈ ।
4. ਮਾਨਸੂਨੀ ਵਰਖਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਕੋਈ ਖ਼ੁਸ਼ਕ ਕਾਲ ਨਹੀਂ ਆਉਂਦਾ ।
5. ਭਾਰਤ ਵਿਚ ਗਰਮੀ ਦਾ ਮੌਸਮ ਸਭ ਤੋਂ ਲੰਬਾ ਹੁੰਦਾ ਹੈ ।
ਉੱਤਰ-
1. √
2. √
3. ×
4. ×
5. √

PSEB 10th Class SST Solutions Geography Chapter 3 ਜਲਵਾਯੂ (Climate)

V. ਸਹੀ-ਮਿਲਾਨ ਕਰੋ-

1. ਪੱਛਮੀ ਬੰਗਾਲ ਤੇ ਤੂਫ਼ਾਨੀ ਚੱਕਰਵਾਤ ਵਰਖਾ ਰੁੱਤ
2. ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਲੂ
3. ਜੂਨ ਤੋਂ ਮੱਧ ਸਤੰਬਰ ਤਕ ਦੀ ਰੁੱਤ ਕਾਲ ਵੈਸਾਖੀ
4. ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਸਥਾਨਕ ਪੌਣ ਸਰਦੀ ਰੁੱਤ ।

ਉੱਤਰ-

1. ਪੱਛਮੀ ਬੰਗਾਲ ਦੇ ਤੂਫ਼ਾਨੀ ਚੱਕਰਵਾਤ ਕਾਲ ਵੈਸਾਖੀ
2. ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਸਰਦੀ ਰੁੱਤ
3. ਜੂਨ ਤੋਂ ਮੱਧ ਸਤੰਬਰ ਤੱਕ ਦੀ ਰੁੱਤ ਵਰਖਾ ਰੁੱਤ
4. ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਸਥਾਨਕ ਪੌਣ ਲੂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਹਿਮਾਲਿਆ ਪਰਬਤ ਭਾਰਤ ਦੇ ਲਈ ਕਿਸ ਤਰ੍ਹਾਂ ‘ਜਲਵਾਯੂ ਵਿਭਾਜਕ’ ਦਾ ਕੰਮ ਕਰਦਾ ਹੈ ?
ਉੱਤਰ-
ਹਿਮਾਲਿਆ ਪਰਬਤ ਦੀ ਉੱਚ – ਪਰਬਤੀ ਲੜੀ ਉੱਤਰੀ ਪੌਣਾਂ ਦੇ ਸਾਹਮਣੇ ਇਕ ਦੀਵਾਰ ਦੇ ਵਾਂਗ ਖੜੀ ਹੈ । ਉੱਤਰੀ ਧਰੁਵ ਦੇ ਨੇੜੇ ਪੈਦਾ ਹੋਣ ਵਾਲੀਆਂ ਇਹ ਠੰਢੀਆਂ ਤੇ ਬਰਫ਼ਾਨੀ ਪੌਣਾਂ ਹਿਮਾਲਿਆ ਨੂੰ ਪਾਰ ਕਰਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦੀਆਂ । ਫ਼ਲਸਰੂਪ ਸਮੁੱਚੇ ਉੱਤਰ ਭਾਰਤ ਵਿਚ ਗਰਮ ਕਟੀਬੰਧ ਜਲਵਾਯੂ ਮਿਲਦੀ ਹੈ । ਇਸ ਲਈ ਸਪੱਸ਼ਟ ਹੈ ਕਿ ਹਿਮਾਲਿਆ ਪਰਬਤ ਲੜੀ ਭਾਰਤ ਦੇ ਲਈ ਜਲਵਾਯੂ ਵਿਭਾਜਕ ਦਾ ਕੰਮ ਕਰਦੀ ਹੈ ।

ਪ੍ਰਸ਼ਨ 2.
ਭਾਰਤ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਦੇਸ਼ ਦੀ ਜਲਵਾਯੂ ਉੱਤੇ ਇਸ ਦੇ ਪ੍ਰਭਾਵ ਨੂੰ ਸਮਝਾਉ । ਕੋਈ ਤਿੰਨ ਬਿੰਦੂ .
ਉੱਤਰ-

  • ਭਾਰਤ 8° ਉੱਤਰ ਤੋਂ 37° ਅਕਸ਼ਾਂਸ਼ਾਂ ਵਿਚ ਸਥਿਤ ਹੈ । ਇਸ ਦੇ ਵਿਚਕਾਰੋਂ ਕਰਕ ਰੇਖਾ ਲੰਘਦੀ ਹੈ । ਇਸ ਦੇ ਕਾਰਨ ਦੇਸ਼ ਦਾ ਦੱਖਣੀ ਅੱਧਾ ਭਾਗ ਉਸ਼ਣ ਕਟੀਬੰਧ ਵਿਚ ਆਉਂਦਾ ਹੈ ਜਦ ਕਿ ਅੱਧਾ ਭਾਗ ਉਪੋਸ਼ਣ ਕਟੀਬੰਧ ਵਿਚ ਆਉਂਦਾ ਹੈ ।
  • ਭਾਰਤ ਦੇ ਉੱਤਰ ਵਿਚ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਅਟੁੱਟ ਪਰਬਤੀ ਮਾਲਾਵਾਂ ਹਨ । ਦੇਸ਼ ਦੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੋਇਆ ਹੈ । ਇਸ ਤਰ੍ਹਾਂ ਗਠਿਤ ਭੌਤਿਕ ਵੰਡ ਨੇ ਦੇਸ਼ ਦੇ ਜਲਵਾਯੂ ਨੂੰ ਮੋਟੇ ਤੌਰ ‘ਤੇ ਸਮਾਨ ਬਣਾ ਦਿੱਤਾ ਹੈ ।
  • ਦੇਸ਼ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਅਰਬ ਸਾਗਰ ਦੀ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਦੇ ਜਲਵਾਯੂ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ । ਇਹ ਦੇਸ਼ ਵਿਚ ਵਰਖਾ ਲਈ ਜ਼ਰੂਰੀ ਜਲ-ਕਣ ਵੀ ਮੁਹੱਈਆ ਕਰਦੇ ਹਨ ।

ਪ੍ਰਸ਼ਨ 3.
ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਕੀ ਹੈ ?
ਉੱਤਰ-
ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਹੈ-ਥਲ ਅਤੇ ਜਲ ਉੱਤੇ ਹਵਾ ਦੇ ਵਿਰੋਧੀ ਦਬਾਵਾਂ ਦਾ ਵਿਕਸਿਤ ਹੋਣਾ । ਅਜਿਹਾ ਹਵਾ ਦੇ ਤਾਪਮਾਨ ਦੇ ਕਾਰਨ ਹੁੰਦਾ ਹੈ । ਅਸੀਂ ਜਾਣਦੇ ਹਾਂ ਕਿ ਥਲ ਅਤੇ ਜਲ ਅਸਮਾਨ ਰੂਪ ਵਿਚ ਗਰਮ ਹੁੰਦੇ ਹਨ । ਗਰਮ ਰੁੱਤ ਵਿਚ ਸਮੁੰਦਰ ਦੇ ਮੁਕਾਬਲੇ ਥਲ ਭਾਗ ਵਧੇਰੇ ਗਰਮ ਹੋ ਜਾਂਦਾ ਹੈ । ਫ਼ਲਸਰੂਪ ਥਲੇ ਭਾਗ ਦੇ ਅੰਦਰੂਨੀ ਖੇਤਰਾਂ ਵਿਚ ਹਵਾ ਦੇ ਘੱਟ-ਦਬਾਅ ਦਾ ਖੇਤਰ ਵਿਕਸਿਤ ਹੋ ਜਾਂਦਾ ਹੈ । ਸਰਦ ਰੁੱਤ ਵਿਚ ਹਾਲਤ ਇਸ ਦੇ ਉਲਟ ਹੁੰਦੀ ਹੈ । ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਇਹੀ ਹੈ ।

ਪ੍ਰਸ਼ਨ 4.
ਪੱਛਮੀ ਸੈੱਟ ਵਾਯੂ ਧਾਰਾ ਅਤੇ ਪੂਰਬੀ ਜੱਟ ਹਵਾਈ ਧਾਰਾ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਪੱਛਮੀ ਸੈੱਟ ਵਾਯੁ ਧਾਰਾ-ਇਹ ਵਾਯੁ ਧਾਰਾ ਸਰਦ ਰੁੱਤ ਵਿਚ ਹਿਮਾਲਿਆ ਦੇ ਦੱਖਣੀ ਭਾਗ ਦੇ ਉੱਪਰ ਸਮਤਾਪ ਮੰਡਲ ਵਿਚ ਸਥਿਤ ਹੁੰਦੀ ਹੈ । ਜੂਨ ਮਹੀਨੇ ਵਿਚ ਇਹ ਉੱਤਰ ਵੱਲ ਖਿਸਕ ਜਾਂਦੀ ਹੈ । ਫਿਰ ਇਸ ਦੀ ਸਥਿਤੀ ਮੱਧ ਏਸ਼ੀਆ ਵਿਚ ਸਥਿਤ ਤਿਏਨਸ਼ਾਨ ਪਰਬਤ ਸ਼੍ਰੇਣੀ ਦੇ ਉੱਤਰ ਵਿਚ ਹੋ ਜਾਂਦੀ ਹੈ ।

ਪੂਰਬੀ ਕੈਂਟ ਹਵਾਈ ਧਾਰਾ – ਇਹ ਵਾਯੂ ਧਾਰਾ ਪੱਛਮੀ ਸੈੱਟ ਹਵਾਈ ਧਾਰਾ ਤੇ 15° ਉੱਤਰ ਅਕਸ਼ਾਂਸ਼ਾਂ ਦੇ ਉੱਪਰ ਵਿਕਸਿਤ ਹੁੰਦੀ ਹੈ । ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ‘ਫਟਣ’ ਦੇ ਲਈ ਇਹੀ ਵਾਯੂ ਧਾਰਾ ਜ਼ਿੰਮੇਵਾਰ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 5.
ਉੱਤਰੀ ਭਾਰਤ ਵਿਚ ਮਾਨਸੂਨ ਦੇ ‘ਫਟਣ’ ਦਾ ਹੇਠ ਪੈਂਦਾ ਹੈ।
ਉੱਤਰ-
ਉੱਤਰੀ ਭਾਰਤ ਵਿਚ ਮਾਨਸੂਨ ਦੇ ਫਟਣ ਦਾ ਹੇਠ ਲਿਖਿਆ ਪ੍ਰਭਾਵ ਪੈਂਦਾ ਹੈ-

  1. ਇਸ ਦੇ ਸ਼ੀਤਕਾਰੀ ਪ੍ਰਭਾਵ ਨਾਲ ਦੇਸ਼ ਦੇ ਇਸ ਭਾਗ ਵਿਚ ਪਹਿਲਾਂ ਤੋਂ ਹੀ ਘਰਦੇ ਬੱਦਲ ਵਰੁਨ ਦੇ ਲਈ ਮਜਬੂਰ ਹੋ ਜਾਂਦੇ ਹਨ ।
  2. ਆਕਾਸ਼ ਵਿਚ ਅਕਸਰ 9 ਕਿਲੋਮੀਟਰ ਤੋਂ 15 ਕਿਲੋਮੀਟਰ ਦੀ ਉਚਾਈ ਤਕ ਕਪਾਹੀ ਬੱਦਲ ਛਾ ਜਾਂਦੇ ਹਨ ।
  3. ਅੱਠ-ਦਸ ਦਿਨ ਦੇ ਅੰਦਰ ਸਾਰੇ ਭਾਰਤ ਵਿਚ ਹਨੇਰੀਆਂ-ਤੂਫ਼ਾਨ ਚੱਲਣ ਲਗਦੇ ਹਨ ਅਤੇ ਬੱਦਲਾਂ ਦੀ ਗਰਜ ਸੁਣਾਈ ਦਿੰਦੀ ਹੈ । ਇਸ ਨਾਲ ਮਾਨਸੂਨ ਦੇ ਪ੍ਰਸਾਰ ਦਾ ਅਹਿਸਾਸ ਹੋ ਜਾਂਦਾ ਹੈ ।

ਪ੍ਰਸ਼ਨ 6.
ਦੇਸ਼ ਦੇ ਉੱਤਰ-ਪੱਛਮੀ ਭਾਗ ਵਿਚ ਮਈ ਮਹੀਨੇ ਵਿਚ ਆਉਣ ਵਾਲੇ ਤੇਜ਼ ਤੂਫਾਨਾਂ ਦਾ ਕੀ ਕਾਰਨ ਹੈ ?
ਉੱਤਰ-
ਮਈ ਮਹੀਨੇ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਇਕ ਲੰਮਾ ਹਿੱਸਾ ਹਵਾ ਦੇ ਘੱਟ ਦਬਾਅ ਵਾਲਾ ਖੇਤਰ ਵਿਕਸਿਤ ਹੋ ਜਾਂਦਾ ਹੈ । ਕਦੇ-ਕਦੇ ਨੇੜਲੇ ਖੇਤਰਾਂ ਤੋਂ ਜਲ-ਕਣਾਂ ਨਾਲ ਲੱਦੀਆਂ ਪੌਣਾਂ ਇਸ ਦਬਾਅ ਖੇਤਰ ਵੱਲ ਖਿੱਚੀਆਂ ਜਾਂਦੀਆਂ ਹਨ । ਇਸ ਤਰ੍ਹਾਂ ਖੁਸ਼ਕ ਅਤੇ ਨਮੀ ਵਾਲੀਆਂ ਹਵਾਵਾਂ ਦਾ ਸੰਪਰਕ ਹੁੰਦਾ ਹੈ, ਜਿਸ ਦੇ ਫਲਸਰੂਪ ਤੇਜ਼ ਤੂਫਾਨ ਆਉਂਦੇ ਹਨ । ਇਨ੍ਹਾਂ ਤੂਫਾਨਾਂ ਦੇ ਸਮੇਂ ਤੇਜ਼ ਹਵਾਵਾਂ ਚਲਦੀਆਂ ਹਨ ਅਤੇ ਮੋਹਲੇਧਾਰ ਵਰਖਾ ਹੁੰਦੀ ਹੈ । ਕਦੀ-ਕਦੀ ਗੜੇ ਵੀ ਪੈਂਦੇ ਹਨ ।

ਪ੍ਰਸ਼ਨ 7.
ਕੇਰਲ ਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਹੋਣ ਵਾਲੀ ਵਰਖਾ ਦੀਆਂ ਬੌਛਾਰਾਂ ਤੇਜ਼ੀ ਨਾਲ ਅੱਗੇ ਨਹੀਂ ਵਧ ਸਕਦੀਆਂ । ਇਸ ਦਾ ਕੀ ਕਾਰਨ ਹੈ ?
ਉੱਤਰ-
ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਗਰਮ ਰੁੱਤ ਦੇ ਅੰਤ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਹੁੰਦੀ ਹੈ । ਪਰ ਇਸ ਵਰਖਾ ਦੀਆਂ ਬੌਛਾਰਾਂ ਛੇਤੀ ਹੀ ਅੱਗੇ ਨਹੀਂ ਵਧਦੀਆਂ ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਦੱਖਣ ਦੀ ਪਠਾਰ ਉੱਤੇ ਹਵਾ ਦੇ ਦਬਾਅ ਦੇ ਖੇਤਰ ਦਾ ਵਿਸਥਾਰ ਰਹਿੰਦਾ ਹੈ ।

ਪ੍ਰਸ਼ਨ 8.
ਕੀ ਕਾਰਨ ਹੈ ਕਿ ਦੱਖਣ-ਪੱਛਮੀ ਮਾਨਸੂਨ ਦੀ ਦਿਸ਼ਾ ਭਾਰਤ ਦੇ ਭੂ-ਭਾਗ ਉੱਤੇ ਪਹੁੰਚਦਿਆਂ ਹੀ ਬਦਲ ਜਾਂਦੀ
ਉੱਤਰ-
ਦੱਖਣ-ਪੱਛਮੀ ਮਾਨਸੂਨ ਦੀ ਦਿਸ਼ਾ ਭਾਰਤ ਦੇ ਭੂ-ਭਾਗ ਉੱਤੇ ਪੁੱਜਦਿਆਂ ਹੀ ਬਦਲ ਜਾਂਦੀ ਹੈ | ਅਜਿਹਾ ਉੱਤਰ-ਪੱਛਮੀ ਭਾਗਾਂ ਵਿਚ ਸਥਿਤ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਦੇ ਕਾਰਨ ਹੁੰਦਾ ਹੈ | ਅਸਲ ਵਿਚ ਭਾਰਤੀ ਪ੍ਰਾਇਦੀਪ ਦੇ ਕਾਰਨ ਇਸ ਮਾਨਸੂਨ ਦੀਆਂ ਦੋ ਸ਼ਾਖਾਵਾਂ ਹੋ ਜਾਂਦੀਆਂ ਹਨ । ਇਨ੍ਹਾਂ ਵਿਚੋਂ ਇਕ ਅਰਬ ਸਾਗਰ ਦੀ ਸ਼ਾਖਾ ਅਤੇ ਦੂਸਰੀ ਬੰਗਾਲ ਦੀ ਖਾੜੀ ਦੀ ਸ਼ਾਖਾ ਅਖਵਾਉਂਦੀ ਹੈ । ਪਹਿਲੀ ਸ਼ਾਖਾ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਅੱਗੇ ਵੱਧਦੀ ਹੈ ਤੇ ਜਦੋਂ ਕਿ ਦੂਸਰੀ ਸ਼ਾਖਾ ਦੱਖਣ-ਪੂਰਬ ਤੋਂ ਉੱਤਰ-ਪੂਰਬ ਪਹੁੰਚਦੀ ਹੈ ।

ਪ੍ਰਸ਼ਨ 9.
ਭਾਰਤ ਦੀ ਜਲਵਾਯੁ ਕਿਸ ਤਰ੍ਹਾਂ ਦੀ ਹੁੰਦੀ, ਜੇ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿਮਾਲਿਆ ਪਰਬਤ ਨਾ ਹੁੰਦੇ ? ਤਾਪਮਾਨ ਅਤੇ ਵਰਖਾ ਦੇ ਸੰਬੰਧ ਵਿਚ ਸਮਝਾਓ ।
ਉੱਤਰ-

  1. ਜੇ ਬੰਗਾਲ ਦੀ ਖਾੜੀ ਨਾ ਹੁੰਦੀ ਤਾਂ ਦੇਸ਼ ਦੇ ਪੂਰਬੀ ਤਟ (ਤਾਮਿਲਨਾਡੂ ਆਦਿ) ਉੱਤੇ ਸਰਦੀਆਂ ਦੀ ਵਰਖਾ ਨਾ ਹੁੰਦੀ । ਇਸ ਤੋਂ ਇਲਾਵਾ ਇੱਥੋਂ ਦੇ ਤਾਪਮਾਨ ਵਿਚ ਵੀ ਭਿੰਨਤਾ ਆ ਜਾਂਦੀ ।
  2. ਜੇ ਅਰਬ ਸਾਗਰ ਨਾ ਹੁੰਦਾ ਤਾਂ ਪੱਛਮੀ ਘਾਟ ਦੇ ਪੱਛਮੀ ਭਾਗ ਉੱਤੇ ਜ਼ਿਆਦਾ ਵਰਖਾ ਨਾ ਹੁੰਦੀ । ਇਸ ਦੇ ਉਲਟ ਪੱਛਮੀ ਤਟੀ ਭਾਗਾਂ ਦੇ ਤਾਪਮਾਨ ਵਿਚ ਭਿੰਨਤਾ ਆ ਜਾਂਦੀ ।
  3. ਜੇ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਭਾਰਤ ਮਾਨਸੂਨੀ ਵਰਖਾ ਤੋਂ ਵਾਂਝਾ ਰਹਿ ਜਾਂਦਾ । ਇੱਥੇ ਠੰਢ ਵੀ ਬਹੁਤ ਜ਼ਿਆਦਾ ਹੁੰਦੀ ।

ਪ੍ਰਸ਼ਨ 10.
ਕੀ ਕਾਰਨ ਹੈ ਕਿ ਮਾਨਸੂਨੀ ਵਰਖਾ ਲਗਾਤਾਰ ਨਹੀਂ ਹੁੰਦੀ ਹੈ ?
ਉੱਤਰ-
ਮਾਨਸੂਨੀ ਵਰਖਾ ਦੇ ਲਗਾਤਾਰ ਨਾ ਹੋਣ ਦਾ ਮੁੱਖ ਕਾਰਨ ਹੈ-ਬੰਗਾਲ ਦੀ ਖਾੜੀ ਦੇ ਸਿਰ ਵਾਲੇ ਖੇਤਰ ਵਿਚ ਪੈਦਾ ਹੋਣ ਵਾਲੇ ਚੱਕਰਵਾਤ ਅਤੇ ਭਾਰਤ ਦੀ ਮੁੱਖ ਭੂਮੀ ਉੱਤੇ ਉਨ੍ਹਾਂ ਦਾ ਦਾਖ਼ਲਾ । ਇਹ ਚੱਕਰਵਾਤ ਅਕਸਰ ਗੰਗਾ ਦੇ ਮੈਦਾਨ ਵਿਚ ਸਥਿਤ ਹਵਾ ਦੇ ਘੱਟ ਦਬਾਅ ਦੇ ਖੇਤਰ ਵੱਲ ਚਲਦੇ ਹਨ । ਪਰ ਹਵਾ ਦੇ ਘੱਟ ਦਬਾਅ ਦਾ ਇਹ ਖੇਤਰ ਉੱਤਰਦੱਖਣ ਵੱਲ ਖਿਸਕਦਾ ਰਹਿੰਦਾ ਹੈ । ਇਸ ਦੇ ਨਾਲ-ਨਾਲ ਵਰਖਾ ਦਾ ਖੇਤਰ ਵੀ ਬਦਲਦਾ ਰਹਿੰਦਾ ਹੈ ।

ਪ੍ਰਸ਼ਨ 11.
ਮਾਨਸੂਨ ਦੀ ਸੈ-ਇੱਛਾਚਾਰਿਤਾ ਅਤੇ ਅਸਥਿਰਤਾ ਨੂੰ ਚਾਰ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਮਾਨਸੂਨ ਦੀ ਸ਼ੈ-ਇੱਛਾਚਾਰਿਤਾ ਅਤੇ ਅਸਥਿਰਤਾ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਨਾ ਤਾਂ ਮਾਨਸੂਨੀ ਵਰਖਾ ਦੀ ਮਾਤਰਾ ਨਿਸਚਿਤ ਹੈ ਅਤੇ ਨਾ ਹੀ ਇਸ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ । ਉਦਾਹਰਨ ਦੇ ਲਈ-

  1. ਇੱਥੇ ਬਿਨਵਰਖਾ ਵਾਲੇ ਦਿਨਾਂ ਦੀ ਗਿਣਤੀ ਘਟਦੀ ਵਧਦੀ ਰਹਿੰਦੀ ਹੈ ।
  2. ਕਿਸੇ ਸਾਲ ਭਾਰੀ ਵਰਖਾ ਹੁੰਦੀ ਹੈ ਅਤੇ ਕਿਸੇ ਸਾਲ ਹਲਕੀ । ਫਲਸਰੂਪ ਕਦੀ ਹੜ੍ਹ ਆਉਂਦੇ ਹਨ ਤਾਂ ਕਿਸੇ ਸਾਲ ਸੋਕਾ ਪੈ ਜਾਂਦਾ ਹੈ ।
  3. ਮਾਨਸੂਨ ਦਾ ਆਗਮਨ ਅਤੇ ਵਾਪਸੀ ਵੀ ਅਨਿਯਮਿਤ ਅਤੇ ਅਸਥਿਰ ਹੈ ।
  4. ਇਸੇ ਤਰ੍ਹਾਂ ਕੁਝ ਖੇਤਰ ਭਾਰੀ ਵਰਖਾ ਪ੍ਰਾਪਤ ਕਰਦੇ ਹਨ ਅਤੇ ਕੁਝ ਖੇਤਰ ਬਿਲਕੁਲ ਖੁਸ਼ਕ ਰਹਿ ਜਾਂਦੇ ਹਨ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 12.
“ਭਾਰਤ ਇਕ ਖੁਸ਼ਕ ਭੂਮੀ ਦਾ ਰੇਗਿਸਤਾਨ ਹੁੰਦਾ ਜੇ ਮਾਨਸੂਨ ਨਾ ਹੁੰਦੀ ।” ਇਸ ਕਥਨ ਨੂੰ ਚਾਰ ਬਿੰਦੂਆਂ ਵਿਚ ਸਮਝਾਓ ।
ਉੱਤਰ-

  1. ਭਾਰਤ ਦੀ ਜ਼ਿਆਦਾ ਵਰਖਾ ਉੱਤਰ-ਪੱਛਮੀ ਮਾਨਸੂਨ ਤੋਂ ਪ੍ਰਾਪਤ ਹੁੰਦੀ ਹੈ । ਇਸ ਦੀ ਅਣਹੋਂਦ ਵਿਚ ਪੂਰਾ ਉੱਤਰੀ ਮੈਦਾਨ ਖੁਸ਼ਕ ਭੂਮੀ ਹੁੰਦਾ ।
  2. ਪੱਛਮੀ ਤਟੀ ਮੈਦਾਨ ਵਰਖਾ ਹੀਣ ਹੋ ਕੇ ਖੁਸ਼ਕ ਪਦੇਸ਼ ਬਣ ਜਾਂਦੇ ।
  3. ਉੱਤਰ-ਪੂਰਬੀ ਮਾਨਸੂਨ ਦੀ ਘਾਟ ਨਾਲ ਤਾਮਿਲਨਾਡੂ ਖੁਸ਼ਕ ਪ੍ਰਦੇਸ਼ ਵਿਚ ਬਦਲ ਜਾਂਦਾ ।
  4. ਮੱਧ ਅਤੇ ਪੂਰਬੀ ਭਾਰਤ ਵੀ ਖੁਸ਼ਕ ਪ੍ਰਦੇਸ਼ ਬਣ ਕੇ ਰਹਿ ਜਾਂਦੇ ।

ਪ੍ਰਸ਼ਨ 13.
“ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦੇ ਗਰਤ ਤੋਂ ਕੀ ਭਾਵ ਹੈ ? ਭਾਰਤ ਵਿਚ ਇਸ ਦਾ ਵਿਸਥਾਰ ਕਿੱਥੋਂ ਤਕ ਹੁੰਦਾ ਹੈ ?
ਉੱਤਰ-
ਗਰਮ ਰੁੱਤ ਵਿਚ ਦੇਸ਼ ਦੇ ਅੱਧੇ ਉੱਤਰੀ ਭਾਗ ਵਿਚ ਤਾਪਮਾਨ ਵਧ ਜਾਣ ਦੇ ਕਾਰਨ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ । ਫਲਸਰੂਪ ਮਈ ਦੇ ਅਖ਼ੀਰ ਤਕ ਲੰਮਾ ਖੇਤਰ ਹਵਾ ਦੇ ਘੱਟ ਦਬਾਅ ਵਾਲਾ ਖੇਤਰ ਵਿਕਸਿਤ ਹੋ ਜਾਂਦਾ ਹੈ । ਇਸੇ ਹਵਾ ਦੇ ਦਬਾਅ ਖੇਤਰ ਨੂੰ ‘ਮਾਨਸੂਨ ਦਾ ਹਵਾ ਦੇ ਘੱਟ ਦਬਾਅ ਵਾਲਾ ਗੁਰਤ` ਆਖਦੇ ਹਨ । ਇਸ ਘੱਟ ਦਬਾਅ ਵਾਲੇ ਗਰਤ ਦੇ ਚੌਹੀਂ ਪਾਸੀਂ ਹਵਾ ਦਾ ਆਉਣਾ ਜਾਣਾ ਹੁੰਦਾ ਰਹਿੰਦਾ ਹੈ ।

ਸਾਡੇ ਦੇਸ਼ ਵਿਚ ਇਸ ਗਰਤ ਦਾ ਵਿਸਥਾਰ ਉੱਤਰ-ਪੱਛਮ ਵਿਚ ਬਾਰ-ਮਾਰੂਥਲ ਤੋਂ ਲੈ ਕੇ ਦੱਖਣ-ਪੂਰਬ ਵਿਚ ਪਟਨਾ ਅਤੇ ਛੋਟਾ-ਨਾਗਪੁਰ ਦੇ ਪਠਾਰ ਤਕ ਹੁੰਦਾ ਹੈ ।

ਪ੍ਰਸ਼ਨ 14.
‘ਅੰਬਾਂ ਦੀ ਵਾਛੜ’ ਅਤੇ ‘ਕਾਲ ਵੈਸਾਖੀ’ ਵਿਚ ਫ਼ਰਕ ਸਪੱਸ਼ਟ ਕਰੋ ।
ਉੱਤਰ-
ਅੰਬਾਂ ਦੀ ਵਾਛੜ – ਗਰਮ ਰੁੱਤ ਦੇ ਅਖ਼ੀਰ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਦਾ ਇਹ ਸਥਾਨਿਕ ਨਾਂ ਇਸ ਲਈ ਪਿਆ ਹੈ ਕਿਉਂਕਿ ਇਹ ਅੰਬ ਦੇ ਫਲਾਂ ਨੂੰ ਛੇਤੀ ਪੱਕਣ ਵਿਚ ਮਦਦ ਕਰਦੀ ਹੈ ।

ਕਾਲ ਵੈਸਾਖੀ – ਗਰਮ ਰੁੱਤ ਵਿਚ ਬੰਗਾਲ ਅਤੇ ਅਸਾਮ ਵਿਚ ਵੀ ਉੱਤਰ-ਪੱਛਮੀ ਅਤੇ ਉੱਤਰੀ ਪੌਣਾਂ ਰਾਹੀਂ ਵਰਖਾ ਦੀਆਂ ਤੇਜ਼ ਬੌਛਾਰਾਂ ਪੈਂਦੀਆਂ ਹਨ । ਇਹ ਵਰਖਾ ਅਕਸਰ ਸ਼ਾਮ ਦੇ ਸਮੇਂ ਹੁੰਦੀ ਹੈ । ਇਸੇ ਵਰਖਾ ਨੂੰ ‘ਕਾਲ ਵੈਸਾਖੀ’ ਆਖਦੇ ਹਨ । ਇਸ ਦਾ ਅਰਥ ਹੈ-ਵੈਸਾਖ ਮਹੀਨੇ ਦਾ ਕਾਲ ।

ਪ੍ਰਸ਼ਨ 15.
ਦੱਖਣ-ਪੱਛਮੀ ਮਾਨਸੂਨ ਤੋਂ ਹੋਣ ਵਾਲੀ ਵਰਖਾ ਦੀ ਵੰਡ ਉੱਤੇ ਉੱਚੀ ਰੋਕ ਦਾ ਕੀ ਪ੍ਰਭਾਵ ਪੈਂਦਾ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਦੱਖਣ-ਪੱਛਮੀ ਮਾਨਸੂਨ ਤੋਂ ਹੋਣ ਵਾਲੀ ਵਰਖਾ ਉੱਤੇ ਉੱਚੀ ਰੋਕ ਦਾ ਪ੍ਰਭਾਵ ਪੈਂਦਾ ਹੈ । ਉਦਾਹਰਨ ਦੇ ਲਈ ਪੱਛਮੀ ਘਾਟ ਦੀਆਂ ਪਵਨਾਭਿਮੁੱਖ ਢਲਾਨਾਂ ਉੱਤੇ 250 ਸੈਂ: ਮੀ. ਤੋਂ ਵੀ ਵੱਧ ਵਰਖਾ ਹੁੰਦੀ ਹੈ । ਇਸ ਦੇ ਉਲਟ ਇਸ ਘਾਟ ਦੀਆਂ ਪਵਨਾਭਿਮੁੱਖ ਢਲਾਣਾਂ ਉੱਤੇ ਸਿਰਫ਼ 50 ਸੈਂ. ਮੀ. ਵਰਖਾ ਹੁੰਦੀ ਹੈ । ਇਸੇ ਤਰ੍ਹਾਂ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਹਿਮਾਲਿਆ ਦੀਆਂ ਉੱਚ-ਪਰਬਤੀ ਸ਼ਾਖਾਵਾਂ ਅਤੇ ਇਸ ਦੇ ਪੂਰਬੀ ਵਿਸਥਾਰ ਦੇ ਕਾਰਨ ਭਾਰੀ ਵਰਖਾ ਹੁੰਦੀ ਹੈ । ਪਰ ਉੱਤਰੀ ਮੈਦਾਨਾਂ ਵਿਚ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਇਆਂ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ ।

ਪ੍ਰਸ਼ਨ 16.
ਉੱਤਰੀ ਭਾਰਤ ਵਿਚ ਸਰਦ ਰੁੱਤ ਵਿਚ ਪੱਛਮੀ ਵਿਕਸ਼ੋਭਾਂ ਵਲੋਂ ਪੈਦਾ ਮੌਸਮੀ ਦਿਸ਼ਾਵਾਂ ਉੱਤਰ-ਪੂਰਬੀ ਪੌਣਾਂ ਤੋਂ ਕਿਸ ਤਰ੍ਹਾਂ ਵੱਖ ਹਨ ? ਕਾਰਨਾਂ ਸਹਿਤ ਵਿਆਖਿਆ ਕਰੋ ।
ਉੱਤਰ-
ਉੱਤਰੀ ਭਾਰਤ ਵਿਚ ਪੱਛਮੀ ਵਿਕਸ਼ੋਭਾਂ ਰਾਹੀਂ ਠੰਢ ਵਧ ਜਾਂਦੀ ਹੈ ਅਤੇ ਉੱਤਰੀ-ਪੱਛਮੀ ਭਾਰਤ ਵਿਚ ਵਰਖਾ ਹੁੰਦੀ ਹੈ । ਉੱਤਰ-ਪੂਰਬੀ ਮਾਨਸੂਨ ਪੌਣਾਂ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ । ਇਨ੍ਹਾਂ ਵਿਚ ਜਲ-ਕਣ ਨਹੀਂ ਹੁੰਦੇ । ਇਸ ਲਈ ਇਹ ਵਰਖਾ ਨਹੀਂ ਕਰਦੀਆਂ । ਸਿਰਫ ਖਾੜੀ ਬੰਗਾਲ ਤੋਂ ਲੰਘਣ ਵਾਲੀਆਂ ਉੱਤਰ-ਪੂਰਬੀ ਪੌਣਾਂ ਜਲ-ਕਣ ਸੋਖ ਲੈਂਦੀਆਂ ਹਨ ਅਤੇ ਦੱਖਣ-ਪੂਰਬੀ ਤਟ ਉੱਤੇ ਵਰਖਾ ਕਰਦੀਆਂ ਹਨ ।

ਪ੍ਰਸ਼ਨ 17.
ਕਾਰਨ ਸਹਿਤ ਦੱਸੋ ਕਿ ਰਾਜਸਥਾਨ ਅਤੇ ਦੱਖਣੀ ਪਠਾਰ ਦੇ ਅੰਦਰੂਨੀ ਭਾਗਾਂ ਵਿਚ ਵਰਖਾ ਘੱਟ ਕਿਉਂ ਹੁੰਦੀ ਹੈ ? .
ਉੱਤਰ-
ਰਾਜਸਥਾਨ ਵਿਚ ਅਰਾਵਲੀ ਪਰਬਤ ਦੇ ਸਮਾਨਾਂਤਰ ਦਿਸ਼ਾ ਵਿਚ ਸਥਿਤ ਹੋਣ ਦੇ ਕਾਰਨ ਅਰਬ ਸਾਗਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਬਿਨਾਂ ਰੋਕ-ਟੋਕ ਗੁਜ਼ਰ ਜਾਂਦੀਆਂ ਹਨ, ਜਿਸ ਨਾਲ ਰਾਜਸਥਾਨ ਖੁਸ਼ਕ ਰਹਿ ਜਾਂਦਾ ਹੈ । ਦੱਖਣੀ ਪਠਾਰ ਦਾ ਅੰਦਰੂਨੀ ਭਾਗ ਵਧੇਰੇ ਛਾਇਆ ਵਿਚ ਸਥਿਤ ਹੈ । ਇੱਥੇ ਪੁੱਜਦਿਆਂ-ਪੁੱਜਦਿਆਂ ਪੌਣਾਂ ਜਲ-ਕਣਾਂ ਤੋਂ ਖਾਲੀ ਹੋ ਜਾਂਦੀਆਂ ਹਨ । ਇਸ ਲਈ ਇਹ ਪੌਣਾਂ ਵਰਖਾ ਕਰਨ ਵਿਚ ਅਸਮਰਥ ਹੁੰਦੀਆਂ ਹਨ ।

ਪ੍ਰਸ਼ਨ 18.
ਭਾਰਤ ਵਿਚ ਪਿੱਛੇ ਹਟਦੀਆਂ ਹੋਈਆਂ ਮਾਨਸੂਨ ਦੀ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ । ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ ।
  2. ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਨ ਲਗਦਾ ਹੈ ।
  3. ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ । ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲਗਦਾ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 19.
ਭਾਰਤ ਵਿਚ ਘੱਟ ਵਰਖਾ ਵਾਲੇ ਤਿੰਨ ਖੇਤਰ ਕਿਹੜੇ-ਕਿਹੜੇ ਹਨ ?
ਉੱਤਰ-
ਘੱਟ ਵਰਖਾ ਵਾਲੇ ਖੇਤਰਾਂ ਤੋਂ ਭਾਵ ਅਜਿਹੇ ਖੇਤਰਾਂ ਤੋਂ ਹੈ, ਜਿੱਥੇ 50 ਸੈਂ. ਮੀ. ਤੋਂ ਵੀ ਘੱਟ ਸਾਲਾਨਾ ਵਰਖਾ ਹੁੰਦੀ ਹੈ ।

  1. ਪੱਛਮੀ ਰਾਜਸਥਾਨ ਅਤੇ ਇਸ ਦੇ ਨੇੜਲੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਖੇਤਰ ।
  2. ਸਹਿਯਾ ਦੇ ਪੂਰਬ ਵਿਚ ਫੈਲੇ ਦੱਖਣ ਦੀ ਪਠਾਰ ਦੇ ਅੰਦਰੂਨੀ ਭਾਗ ।
  3. ਕਸ਼ਮੀਰ ਵਿਚ ਲੇਹ ਦੇ ਆਸ-ਪਾਸ ਦਾ ਦੇਸ਼ ।

ਪ੍ਰਸ਼ਨ 20.
ਤਿਰੂਵੰਤਪੁਰਮ ਅਤੇ ਸ਼ਿਲਾਂਗ ਵਿਚ ਜੁਲਾਈ ਦੇ ਮੁਕਾਬਲੇ ਜੂਨ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ ?
ਉੱਤਰ-
ਤਿਰੂਵੰਤਪੁਰਮ ਵਿਚ ਅਰਬ ਸਾਗਰ ਦੀ ਮਾਨਸੂਨ ਸ਼ਾਖਾ ਅਤੇ ਸ਼ਿਲਾਂਗ ਵਿਚ ਬੰਗਾਲ ਦੀ ਖਾੜੀ ਦੀ ਮਾਨਸੂਨ ਸ਼ਾਖਾ ਰਾਹੀਂ ਵਰਖਾ ਹੁੰਦੀ ਹੈ । ਇਹ ਸ਼ਾਖਾਵਾਂ ਇਨ੍ਹਾਂ ਥਾਵਾਂ ਉੱਤੇ ਜੂਨ ਮਹੀਨੇ ਵਿਚ ਸਰਗਰਮ ਹੋ ਜਾਂਦੀਆਂ ਹਨ ਅਤੇ ਜੁਲਾਈ ਦੇ ਆਉਂਦਿਆਂ-ਆਉਂਦਿਆਂ ਅੱਗੇ ਵਧ ਜਾਂਦੀਆਂ ਹਨ । ਇਸੇ ਕਾਰਨ ਇਨ੍ਹਾਂ ਦੋਹਾਂ ਥਾਵਾਂ ਉੱਤੇ ਜੁਲਾਈ ਦੇ ਮੁਕਾਬਲੇ ਜੂਨ ਵਿਚ ਵਧੇਰੇ ਵਰਖਾ ਹੁੰਦੀ ਹੈ ।

ਪ੍ਰਸ਼ਨ 21.
ਜੁਲਾਈ ਵਿਚ ਤਿਰੂਵੰਤਪੁਰਮ ਦੇ ਮੁਕਾਬਲੇ ਮੁੰਬਈ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ ?
ਉੱਤਰ-
ਤਿਰੂਵੰਤਪੁਰਮ ਅਤੇ ਮੁੰਬਈ (ਬੰਬਈ) ਵਿਚ ਅਰਬ ਸਾਗਰ ਦੀ ਮਾਨਸੂਨ ਸ਼ਾਖਾ ਰਾਹੀਂ ਵਰਖਾ ਹੁੰਦੀ ਹੈ । ਇਹ ਪੌਣਾਂ ਜੂਨ ਵਿਚ ਸਰਗਰਮ ਹੁੰਦੀਆਂ ਹਨ ਅਤੇ ਹੌਲੀ-ਹੌਲੀ ਅੱਗੇ ਵਧਦੀਆਂ ਜਾਂਦੀਆਂ ਹਨ । ਕਿਉਂਕਿ ਤਿਰੂਵੰਤਪੁਰਮ ਇਨ੍ਹਾਂ ਦੇ ਰਸਤੇ ਉੱਤੇ ਮੁੰਬਈ ਤੋਂ ਪਹਿਲਾਂ ਆਉਂਦਾ ਹੈ । ਇਸ ਲਈ ਇਹ ਜੂਨ ਮਹੀਨੇ ਵਿਚ ਤਿਰੂਵੰਤਪੁਰਮ ਵਿਚ ਅਤੇ ਜੁਲਾਈ ਮਹੀਨੇ ਮੁੰਬਈ ਵਿਚ ਵਧੇਰੇ ਵਰਖਾ ਕਰਦੀਆਂ ਹਨ ।

ਪ੍ਰਸ਼ਨ 22.
ਸਰਦ ਰੁੱਤ ਵਿਚ ਤਾਮਿਲਨਾਡੂ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ ?
ਉੱਤਰ-
ਤਾਮਿਲਨਾਡੂ ਵਿਚ ਅੱਗੇ ਵਧਦੇ ਹੋਇਆਂ ਮਾਨਸੂਨ ਦੀ ਰੁੱਤ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ । ਇੱਥੇ ਜ਼ਿਆਦਾਤਰ ਸਰਦ ਰੁੱਤ ਵਿੱਚ ਵਰਖਾ ਉੱਤਰੀ-ਪੂਰਬੀ ਮਾਨਸੁਨ ਰਾਹੀਂ ਸਰਦ ਰੁੱਤ ਵਿਚ ਹੁੰਦੀ ਹੈ । ਇਹ ਪੌਣਾਂ ਉਂਝ ਤਾਂ ਖੁਸ਼ਕ ਹੁੰਦੀਆਂ ਹਨ, ਪਰ ਬੰਗਾਲ ਦੀ ਖਾੜੀ ਦੇ ਉੱਪਰੋਂ ਦੀ ਲੰਘਣ ਸਮੇਂ ਕਾਫ਼ੀ ਜਲ-ਕਣ ਗ੍ਰਹਿਣ ਕਰ ਲੈਂਦੀਆਂ ਹਨ ਅਤੇ ਪੂਰਬੀ ਘਾਟ ਨਾਲ ਟਕਰਾ ਕੇ ਪੂਰਬੀ ਤਟ ਉੱਤੇ ਸਥਿਤ ਤਾਮਿਲਨਾਡੂ ਵਿਚ ਕਾਫੀ ਵਰਖਾ ਕਰਦੀਆਂ ਹਨ । ਇਸ ਤਰ੍ਹਾਂ ਤਾਮਿਲਨਾਡੂ ਵਿਚ ਸਰਦ ਰੁੱਤ ਵਿਚ ਜ਼ਿਆਦਾ ਵਰਖਾ ਹੁੰਦੀ ਹੈ ।

ਪ੍ਰਸ਼ਨ 23.
ਦਿੱਲੀ ਅਤੇ ਜੋਧਪੁਰ ਵਿਚ ਜ਼ਿਆਦਾ ਵਰਖਾ ਲਗਪਗ ਤਿੰਨ ਮਹੀਨਿਆਂ ਵਿਚ ਹੁੰਦੀ ਹੈ, ਪਰ ਤਿਰੂਵੰਤਪੁਰਮ ਅਤੇ ਸ਼ਿਲਾਂਗ ਵਿਚ ਸਾਲ ਦੇ ਨੌਂ ਮਹੀਨਿਆਂ ਤਕ ਵਰਖਾ ਹੁੰਦੀ ਹੈ । ਕਿਉਂ ?
ਉੱਤਰ-
ਦਿੱਲੀ ਅਤੇ ਜੋਧਪੁਰ ਵਿਚ ਵਧੇਰੇ ਵਰਖਾ ਸਿਰਫ਼ ਅੱਗੇ ਵਧਦੀ ਹੋਈ ਮਾਨਸੂਨ ਦੀ ਰੁੱਤ ਵਿਚ ਹੁੰਦੀ ਹੈ । ਇਨ੍ਹਾਂ ਨਗਰਾਂ ਵਿਚ ਇਸ ਰੁੱਤ ਦਾ ਸਮਾਂ ਸਿਰਫ਼ ਤਿੰਨ ਮਹੀਨੇ ਹੁੰਦਾ ਹੈ । ਇਸ ਦੇ ਉਲਟ ਤਿਰੂਵੰਤਪੁਰਮ ਇਕ ਤਟੀ ਪ੍ਰਦੇਸ਼ ਹੈ ਅਤੇ ਸ਼ਿਲਾਂਗ ਇਕ ਪਹਾੜੀ ਦੇਸ਼ । ਇਨ੍ਹਾਂ ਦੇਸ਼ਾਂ ਵਿਚ ਅੱਗੇ ਵਧਦੇ ਹੋਇਆਂ ਮਾਨਸੂਨ ਦੀ ਰੁੱਤ ਦੇ ਨਾਲ-ਨਾਲ ਪਿੱਛੇ ਹਟਦੀ ਮਾਨਸੂਨ ਦੀ ਰੁੱਤ ਅਤੇ ਗਰਮ ਰੁੱਤ ਦੇ ਅਖ਼ੀਰ ਵਿਚ ਵੀ ਕਾਫ਼ੀ ਵਰਖਾ ਹੁੰਦੀ ਹੈ । ਇਸ ਤਰ੍ਹਾਂ ਇਨ੍ਹਾਂ ਥਾਵਾਂ ਉੱਤੇ ਵਰਖਾ ਦਾ ਸਮਾਂ ਲਗਪਗ ਨੌਂ ਮਹੀਨਿਆਂ ਦਾ ਹੁੰਦਾ ਹੈ ।

PSEB 10th Class SST Solutions Geography Chapter 3 ਜਲਵਾਯੂ (Climate)

ਪ੍ਰਸ਼ਨ 24.
ਭਾਰਤ ਵਿਚ ਵਰਸ਼ਣ ਦੀ ਸਾਲਾਨਾ ਵੰਡ ਦਾ ਸੰਖੇਪ ਵਰਣਨ ਕਰੋ ।
ਉੱਤਰ-
ਵਰਸ਼ਣ ਦਾ ਭਾਵ ਵਰਖਾ, ਹਿੰਮਪਾਤ ਅਤੇ ਜਲ-ਵਾਸ਼ਪੀਕਰਨ ਦੇ ਹੋਰ ਰੂਪਾਂ ਤੋਂ ਹੈ । ਭਾਰਤ ਵਿਚ ਵਰਖਾ (ਵਰਸ਼ਣ) ਦੀ ਵੰਡ ਬਹੁਤ ਹੀ ਅਸਮਾਨ ਹੈ । ਭਾਰਤ ਦੇ ਪੱਛਮੀ ਤਟ ਅਤੇ ਉੱਤਰ-ਪੂਰਬੀ ਭਾਗਾਂ ਵਿਚ 300 ਸੈਂ. ਮੀ. ਤੋਂ ਵੀ ਵੱਧ ਸਾਲਾਨਾ ਵਰਖਾ ਹੁੰਦੀ ਹੈ । ਪਰ ਪੱਛਮੀ ਰਾਜਸਥਾਨ ਅਤੇ ਇਸ ਦੇ ਨੇੜਲੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਖੇਤਰਾਂ ਵਿਚ ਸਾਲਾਨਾ ਵਰਖਾ ਦੀ ਮਾਤਰਾ 50 ਸੈਂ. ਮੀ. ਤੋਂ ਵੀ ਘੱਟ ਹੈ । ਇਸੇ ਤਰ੍ਹਾਂ ਦੱਖਣ ਦੀ ਪਠਾਰ ਦੇ ਅੰਦਰੂਨੀ ਭਾਗਾਂ ਅਤੇ ਲੇਹ (ਕਸ਼ਮੀਰ) ਦੇ ਆਸ-ਪਾਸ ਦੇ ਦੇਸ਼ਾਂ ਵਿਚ ਵੀ ਬਹੁਤ ਘੱਟ ਵਰਖਾ ਹੁੰਦੀ ਹੈ । ਦੇਸ਼ ਦੇ ਬਾਕੀ ਭਾਗਾਂ ਵਿਚ ਸਾਧਾਰਨ ਵਰਖਾ ਹੁੰਦੀ ਹੈ । ਹਿਮਪਾਤ ਹਿਮਾਲਿਆ ਦੇ ਉੱਚ ਖੇਤਰਾਂ ਤਕ ਹੀ ਸੀਮਿਤ ਰਹਿੰਦਾ ਹੈ ।