PSEB 6th Class Punjabi Vyakaran ਵਚਨ

Punjab State Board PSEB 6th Class Punjabi Book Solutions Punjabi Grammar Vacana ਵਚਨ Exercise Questions and Answers.

PSEB 6th Class Punjabi Grammar ਵਚਨ

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।

PSEB 6th Class Punjabi Vyakaran ਵਚਨ

ਪ੍ਰਸ਼ਨ 2.
ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ-ਵਚਨ ਤੇ ਬਹੁ-ਵਚਨ ।
ਇਕ-ਵਚਨ :
ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ-ਸਧਾਰਨ ਤੇ ਸੰਬੰਧਕੀ । ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ਉ) ਤੇਰਾ ਮੁੰਡਾ ਕਿੱਥੇ ਹੈ ?                            (“ਮੁੰਡੇ’ ਇਕ-ਵਚਨ, ਸਧਾਰਨ ਰੂਪ) ।
(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ ।     (‘ਮੁੰਡੇ’ ਇਕ-ਵਚਨ ਸੰਬੰਧਕੀ ਰੂਪ ।

(ਈ) ਬਹੁ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ । ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ੳ) ਉਸ ਦੇ ਦੋ ਮੁੰਡੇ ਹਨ ।                                    (‘ਮੁੰਡੇ ਬਹੁ-ਵਚਨ, ਸਧਾਰਨ ਰੂਪ) ।
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ ।     (“ਮੁੰਡਿਆਂ ਬਹੁ-ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋਦੋ ਰੂਪ ਹੁੰਦੇ ਹਨ । ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ । ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ’, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ ।

(ਨੋਟ-ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ-ਵਚਨ ਤੇ ਬਹੁ-ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ | ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੀ ਲਿਖਣੇ ਚਾਹੀਦੇ ਹਨ ।
ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ-
(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਇਸ ਪ੍ਰਕਾਰ ਹੁੰਦੇ ਹਨ-
PSEB 6th Class Punjabi Vyakaran ਵਚਨ 1

ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ-ਵਚਨ ਤੇ ਸਧਾਰਨ ਬਹੁ-ਵਚਨ ਰੂਪ ਇੱਕੋ ਹੀ ਹੁੰਦਾ ਹੈ-
ਇਕ-ਵਚਨ – ਬਹੁ-ਵਚਨ
ਇਕ ‘ਦਰਿਆ’ – ਦੇ ‘ਦਰਿਆ’
ਇਕ ‘ਭਰਾ’ – ਚਾਰ “ਭਰਾ”
ਪਰ ਇਹ ਇਨ੍ਹਾਂ ਦੇ ਸਧਾਰਨ ਬਹੁ-ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ-ਵਚਨ ਰੂਪ ਹਨ : ਦਰਿਆਵਾਂ, ਭਰਾਵਾਂ ।

PSEB 6th Class Punjabi Vyakaran ਵਚਨ

(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ-ਵਚਨ ਰੂਪ ਅੱਗੇ ਲਿਖੇ ਅਨੁਸਾਰ ਬਣਦੇ ਹਨ
PSEB 6th Class Punjabi Vyakaran ਵਚਨ 2

(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਦੇ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ-
PSEB 6th Class Punjabi Vyakaran ਵਚਨ 3
PSEB 6th Class Punjabi Vyakaran ਵਚਨ 4

ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ-.
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ ।
ਉੱਤਰ :
PSEB 6th Class Punjabi Vyakaran ਵਚਨ 5
PSEB 6th Class Punjabi Vyakaran ਵਚਨ 6

PSEB 6th Class Punjabi Vyakaran ਵਚਨ

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ-
(ਉ) ਲੜਕਾ ਗੀਤ ਗਾ ਰਿਹਾ ਹੈ ।
(ਆ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ ।
(ਈ) ਚਿੜੀ ਚੀਂ-ਚੀਂ ਕਰਦੀ ਹੈ ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ ।
(ਹ) ਕੁੜੀ ਰੌਲਾ ਪਾ ਰਹੀ ਹੈ ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ ।
(ਖ) ਅੰਬ ਮਿੱਠਾ ਤੇ ਸੁਆਦੀ ਹੈ ।
(ਗ) ਕਿਸਾਨ ਹਲ ਚਲਾ ਰਿਹਾ ਹੈ ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ ।
(ਚ) ਚਿੱਟਾ ਘੋੜਾ ਦੌੜਦਾ ਹੈ ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ ।
(ਜ) ਮੁੰਡਾ ਕਾਪੀ ਉੱਤੇ ਲਿਖਦਾ ਹੈ ।
ਉੱਤਰ :
(ੳ) ਲੜਕੇ ਗੀਤ ਗਾ ਰਹੇ ਹਨ ।
(ਆ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ ।
(ਇ) ਚਿੜੀਆਂ ਚੀਂ-ਚੀਂ ਕਰਦੀਆਂ ਹਨ ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ ।
(ਖ) ਅੰਬ ਮਿੱਠੇ ਤੇ ਸੁਆਦੀ ਹਨ ।
(ਗ) ਕਿਸਾਨ ਹਲ ਚਲਾ ਰਹੇ ਹਨ ।
(ਘ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ ।
(੩) ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ ।
(ਚ) ਚਿੱਟੇ ਘੋੜੇ ਦੌੜਦੇ ਹਨ ।
(ਛ) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ।
(ਜ) ਮੁੰਡੇ ਕਾਪੀਆਂ ਉੱਤੇ ਲਿਖਦੇ ਹਨ ।

PSEB 6th Class Punjabi Vyakaran ਲਿੰਗ

Punjab State Board PSEB 6th Class Punjabi Book Solutions Punjabi Grammar Liga ਲਿੰਗ Exercise Questions and Answers.

PSEB 6th Class Punjabi Grammar ਲਿੰਗ

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਉੱਤਰ :
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ।

PSEB 6th Class Punjabi Vyakaran ਲਿੰਗ

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ-ਪੁਲਿੰਗ ਤੇ ਇਸਤਰੀ ਲਿੰਗ ।

ਯਾਦ ਕਰੋ

ਪੁਲਿੰਗ – ਇ: ਲਿੰਗ

ਕੁੱਕੜ – ਕੁੱਕੜੀ
ਜੱਟ – ਜੱਟੀ
ਗਿੱਦੜ – ਗਿੱਦੜੀ
ਹਿਰਨ – ਹਿਰਨੀ
ਫ਼ਕੀਰ – ਫ਼ਕੀਰਨੀ
ਬਾਜ਼ੀਗਰ – ਬਾਜ਼ੀਗਰਨੀ
ਮੋਰ – ਮੋਰਨੀ
ਫ਼ਕੀਰ – ਫ਼ਕੀਰਨੀ
ਸਰਦਾਰ – ਸਰਦਾਰਨੀ
ਸ਼ਾਹ – ਸ਼ਾਹਣੀ
ਸੁੰਮ – ਸੁੰਮਣੀ
ਭੰਡ – ਭੰਡਣੀ
ਨਾਗ – ਨਾਗਣੀ
ਸੰਤ – ਸੰਤਣੀ
ਸਿੱਖ – ਸਿੱਖਣੀ
ਰਾਗ – ਰਾਗਣੀ
ਕੁੜਮ – ਕੁੜਮਣੀ
ਸੇਵਕ – ਸੇਵਕਾ
ਪ੍ਰਬੰਧਕ – ਪ੍ਰਬੰਧਕਾ
ਨੌਕਰ – ਨੌਕਰਾਣੀ

PSEB 6th Class Punjabi Vyakaran ਲਿੰਗ

ਪਾਠਕ – ਪਾਠਕਾ ਜਿਠਾਣੀ
ਪੰਡਿਤ – ਪੰਡਤਾਣੀ
मेठ – ਸੇਠਾਣੀ
ਮਾਸਟਰ – ਮਾਸਟਰਾਣੀ
ਦਾਦਾ – ਦਾਦੀ
ਕਿਰਲਾ – ਕਿਰਲੀ
ਮਾਮਾ – ਮਾਮੀ
ਚਾਚਾ – ਚਾਚੀ
ਗੁੱਜਰ – ਗੁੱਜਰੀ
ਬਾਂਦਰ – ਬਾਂਦਰੀ
ਮਛ – ਮੱਛੀ
ਬੱਦਲ – ਬੱਦਲੀ
ਠੇਕੇਦਾਰ – ਠੇਕੇਦਾਰਨੀ
ਸ਼ੇਰ – ਸ਼ੇਰਨੀ
ਸੇਵਾਦਾਰ – ਸੇਵਾਦਾਰਨੀ
ਪੁੱਤਰ – ਪੁੱਤਰੀ
ਜਾਦੂਗਰ – ਜਾਦੂਗਰਨੀ
ਸਰਾਫ਼ – ਸਰਾਫ਼ਣੀ
ਸਾਧ – ਸਾਧਣੀ
ਭੀਲ – ਭੀਲਣੀ
ਉਸਤਾਦ – ਉਸਤਾਦਣੀ

PSEB 6th Class Punjabi Vyakaran ਲਿੰਗ

ਸੱਪ – ਸੱਪਣੀ
ਭਗਤ – ਭਗਤਣੀ
ਗਿੱਛ – ਗਿੱਛਣੀ
ਨਾਇਕ – ਨਾਇਕਾ
ਲੇਖਕ – ਲੇਖਕਾ
ਉਪਦੇਸ਼ਕ – ਉਪਦੇਸ਼ਕਾ
ਅਧਿਆਪਕ – ਅਧਿਆਪਕਾ
ਪ੍ਰੋਹਤ – ਪ੍ਰੋਹਤਾਣੀ
ਦਿਓਰ – ਦਿਓਰਾਣੀ
ਮੁਗ਼ਲ – ਮੁਗਲਾਣੀ
ਸੰਦੂਕ – ਸੰਦੂਕੜੀ
ਬਾਲ – ਬਾਲੜੀ
ਖੋਤਾ – ਖੋਤੀ
ਵੱਛਾ – ਵੱਛੀ
ਕੁੱਤਾ – ਕੁੱਤੀ
ਚਰਖਾ – ਚਰਖੀ
ਘੋੜਾ – ਘੋੜੀ
ਪੋਠੋਹਾਰੀਆ – ਪੋਠੋਹਾਰਨ
ਪਸ਼ੌਰੀਆ – ਪਸ਼ੌਰਨ
ਦੁਆਬੀਆ – ਦੁਆਬਣ
ਤੇਲੀ – ਤੋਲਣ
ਪੰਜਾਬੀ – ਪੰਜਾਬਣ
ਬੋਧੀ – ਬੋਧਣ
ਮਾਲੀ – ਮਾਲਣ
ਅਰਾਈਂ – ਅਰਾਇਣ
ਲਿਖਾਰੀ- ਲਿਖਾਰਨ
ਪਤੀ – ਪਤਨੀ
ਕਸਾਈ – ਕਸਾਇਣ
ਪਟਵਾਰੀ – ਪਟਵਾਰਨ
ਖਿਡਾਰੀ – ਖਿਡਾਰਨ
ਸਾਊ – ਸਾਊਆਣੀ

PSEB 6th Class Punjabi Vyakaran ਲਿੰਗ

ਚੌਧਰੀ – ਚੌਧਰਾਣੀ
ਪਾਦਰੀ – ਪਾਦਰਿਆਣੀ
ਖ਼ਸਮ – ਰੰਨ
ਹਿੰਦੂ – ਹਿੰਦਵਾਣੀ
ਰਾਜਾ – ਰਾਣੀ
ਬਿੱਲਾ – ਬਿੱਲੀ
ਘੋੜਾ – ਘੋੜੀ
ਪੋਤਾ/ਪੋਤਰਾ – ਪੋਤੀ/ਪੋਤਰੀ
ਤਾਇਆ। – ਤਾਈ
ਮੁੰਡਾ – ਕੁੜੀ
ਭਾਣਜਾ/ਭਣੇਵਾਂ – ਭਾਣਜੀ/ਭਣੇਵੀਂ
ਗੱਭਰੂ – ਮੁਟਿਆਰ
ਨਰ – ਨਾਰੀ
ਲਾੜਾ – ਵਹੁਟੀ
ਪੁੱਤਰ – ਧੀ/ਨੂੰਹ
ਭਣਵਈਆ – ਭੈਣ
ਦੇਓ – ਪਰੀ
ਮਾਸੜ – ਮਾਸੀ

PSEB 6th Class Punjabi Vyakaran ਲਿੰਗ

ਭੁੱਖ – ਭੁੱਖੀ
ਪਹਾੜੀਆ – ਪਹਾੜਨ
ਕਸ਼ਮੀਰੀਆ – ਕਸ਼ਮੀਰਨ
ਮਾਛੀ – ਮਾਛਣ
ਸਾਥੀ – ਸਾਥਣ
ਗਿਆਨੀ – ਗਿਆਨਣ
ਗੁਆਂਢੀ – ਗੁਆਂਢਣ
ਹਾਣੀ – ਹਾਣਨ
ਹਲਵਾਈ – ਹਲਵਾਇਣ
ਸੁਦਾਈ – ਸੁਦਾਇਣ
ਨਾਈ – ਨਾਇਣ
ਸ਼ਿਕਾਰੀ – ਸ਼ਿਕਾਰਨ
ਮਾਂਦਰੀ – ਮਾਂਦਰਿਆਣੀ
ਸ਼ਹਿਰੀ – ਸ਼ਹਿਰਨ
ਖੱਤਰੀ – ਖੱਤਰਾਣੀ
ਨਵਾਬ – ਬੇਗਮ
ਭਾਈ – ਭਾਈਆਣੀ
ਪੇਂਡੂ – ਪੇਂਡਣ
ਪਿਓ – ਮਾਂ
ਪਿਤਾ – ਮਾਤਾ
ਨਾਨਾ – ਨਾਨੀ
ਚਿੜਾ – ਚਿੜੀ
ਮੁਰਗਾ – ਮੁਰਗੀ
ਭਤੀਜਾ – ਭਤੀਜੀ
ਮਾਸੜ – ਮਾਸੀ
ਝੋਟਾ – ਮੱਝ
ਮਰਦ – ਔਰਤ
ਵਰ – ਕੰਨਿਆ
ਨਰ – ਮਾਦਾ
ਮਿੱਤਰ – ਸਹੇਲੀ
ਸਾਹਿਬ – ਮੇਮ

PSEB 6th Class Punjabi Vyakaran ਲਿੰਗ

ਛੁਵਿਆਹੁਰਾ – ਫੁਫੇਸ
ਭਰਾ – ਭੈਣ/ਭਰਜਾਈ
ਸਾਲਾ/ਸਾਲੀ – ਸਾਲੇਹਾਰ
ਜਵਾਈ – ਧੀ
ਬੱਚਾ – ਬੱਚੀ
ਟੋਕਰਾ – ਟੋਕਰੀ
ਆਦਮੀ – ਤੀਵੀਂ/ਜ਼ਨਾਨੀ
ਪੱਖਾ – ਪੱਖੀ
ਖੁਰਪਾ – ਖੁਰਪੀ
ਰੰਬਾ – ਰੰਬੀ
ਸਾਲਾ/ਸਾਂਦੂ – ਸਾਲੀ
ਸੇਠ – ਸੇਠਾਣੀ
ਫੁੱਫੜ – ਭੂਆ/ਫੁੱਫੀ
ਸੁਮਾਨ – ਸ੍ਰੀਮਤੀ
ਘੜਾ – ਘੜੀ
ਰੱਸਾ – ਰੱਸੀ
ਡੱਬਾ – ਭੱਬੀ
ਬਾਟਾ – ਬਾਟੀ

ਪ੍ਰਸ਼ਨ 3.
ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ-ਲਿੰਗ ਰੂਪ ਲਿਖੋ-
(ਉ) ਸੱਪ
(ਅ) ਬੱਕਰਾ
(ਇ) ਹਾਥੀ
(ਸ) ਚਾਚਾ
(ਹ) ਵੱਛਾ ।
ਉੱਤਰ :
(ੳ) ਸੱਪ-ਸੱਪਣੀ
(ਅ) ਬੱਕਰਾ-ਬੱਕਰੀ
(ਇ) ਹਾਥੀ-ਹਥਣੀ
(ਸ) ਚਾਚਾਚਾਚੀ
(ਹ) ਵੱਛਾ-ਵੱਛੀ ।

ਪ੍ਰਸ਼ਨ 4.
ਹੇਠ ਲਿਖੇ ਇਸਤਰੀ-ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ
(ਉ) ਨਾਨੀ
(ਅ) ਮਾਮੀ
(ਇ) ਧੋਬਣ
(ਸ) ਸੋਹਣੀ
(ਹ) ਤੇਣ ।
ਉੱਤਰ :
(ਉ) ਨਾਨਾ-ਨਾਨੀ
(ਅ) ਮਾਮਾ-ਮਾਮੀ
(ਇ) ਧੋਬਣ-ਧੋਬੀ
(ਸ) ਸੋਹਣੀ-ਸੋਹਣਾ
(ਹ) ਤੇਲਣ-ਤੇਲੀ ।

PSEB 6th Class Punjabi Vyakaran ਲਿੰਗ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ-
(ੳ) ਪੁੱਤਰੀ
(ਅ) ਮੋਰਨੀ
(ਈ) ਨੌਕਰਾਣੀ
(ਸ) ਪੰਜਾਬੀ
(ਹ) ਰਾਗ ।
ਉੱਤਰ :
(ੳ) ਪੁੱਤਰੀ-ਪੁੱਤਰ
(ਅ) ਮੋਰਨੀ-ਮੋਰ
(ਈ) ਨੌਕਰਾਣੀ-ਨੌਕਰ
(ਸ) ਪੰਜਾਬੀ ਪੰਜਾਬਣ
(ਹ) ਰਾਗ-ਰਾਗਣੀ ।

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ਉ) ਉਹ ਇਕ ਕਮਜ਼ੋਰ ਆਦਮੀ ਹੈ ।
(ਅ) ਵੀਰ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥੀ ਪੜ੍ਹ ਰਿਹਾ ਹੈ ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ ।
(ਅ) ਭੈਣ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥਣ ਪੜ੍ਹ ਰਹੀ ਹੈ ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ ।

PSEB 6th Class Punjabi Vyakaran ਨਾਂਵ

Punjab State Board PSEB 6th Class Punjabi Book Solutions Punjabi Grammar Nanva ਨਾਂਵ Exercise Questions and Answers.

PSEB 6th Class Hindi Punjabi Grammar ਨਾਂਵ

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ਉੱਤਰ :
ਨਾਂਵ ਉਨ੍ਹਾਂ ਸ਼ਬਦਾਂ ਨੂੰ ਆਖਿਆ ਜਾਂਦਾ ਹੈ ; ਜਿਨ੍ਹਾਂ ਰਾਹੀਂ ਅਸੀਂ ਚੀਜ਼ਾਂ, ਮਨੁੱਖਾਂ ਅਤੇ ਥਾਂਵਾਂ ਦੇ ਨਾਂ ਲੈਂਦੇ ਹਾਂ ; ਜਿਵੇਂ-ਵਿਦਿਆਰਥੀ, ਸੁਰਜੀਤ ਸਿੰਘ, ਜਮਾਤ, ਸ਼ਹਿਰ, ਅੰਮ੍ਰਿਤਸਰ, ਸੋਨਾ, ਮਿੱਟੀ, ਮਿਠਾਸ, ਕੁੜੱਤਣ ਆਦਿ ।

PSEB 6th Class Punjabi Vyakaran ਨਾਂਵ

ਪ੍ਰਸ਼ਨ 2.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ-
1. ਆਮ ਨਾਂਵ ਜਾਂ ਜਾਤੀਵਾਚਕ ਨਾਂਵ :
ਜਿਹੜੇ ਸ਼ਬਦ ਕਿਸੇ ਸਮੁੱਚੀ ਸ਼੍ਰੇਣੀ ਜਾਂ ਜਿਣਸ ਲਈ ਵਰਤੇ ਜਾਣ, ਉਨ੍ਹਾਂ ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ , ਜਿਵੇਂ-ਕਪਤਾਨ, ਪੁਸਤਕ, ਮਨੁੱਖ, ਨਗਰ, ਮੁੰਡਾ, ਵਿਦਿਆਰਥੀ, ਆਦਮੀ, ਪਿੰਡ, ਸ਼ਹਿਰ, ਦਰਿਆ, ਘੋੜਾ

2. ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ :
ਜਿਹੜੇ ਸ਼ਬਦ ਕਿਸੇ ਖ਼ਾਸ ਪੁਰਖ, ਇਸਤਰੀ ਜਾਂ ਥਾਂ ਦਾ ਨਾਂ ਪ੍ਰਗਟ ਕਰਨ, ਉਨ੍ਹਾਂ ਨੂੰ ‘ਖ਼ਾਸ ਨਾਂਵ ਜਾਂ “ਨਿੱਜਵਾਚਕ ਨਾਂਵ” ਕਿਹਾ ਜਾਂਦਾ ਹੈ; ਜਿਵੇਂਜਲੰਧਰ, ਗੁਰਮੀਤ, ਪੰਜਾਬ, ਸੁਰਜ, ਅਮਰੀਕਾ, ਅਕਾਸ਼, ਸਤਲੁਜ, ਬਿਆਸ, ਰਾਵੀ, ਚੰਡੀਗੜ੍ਹ, ਜੰਡਿਆਲਾ, ਗੁਰੂ ਗੋਬਿੰਦ ਸਿੰਘ, ਆਨੰਦਪੁਰ ਸਾਹਿਬ ਆਦਿ ।

3. ਇਕੱਠਵਾਚਕ ਨਾਂਵ :
ਜਿਹੜੇ ਸ਼ਬਦ ਗਿਣਨਯੋਗ ਵਸਤੁਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਨ੍ਹਾਂ ਨੂੰ ‘ਇਕੱਠਵਾਚਕ ਨਾਂਵ” ਆਖਦੇ ਹਨ ; ਜਿਵੇਂ-ਟੀਮ, ਜਮਾਤ, ਸਭਾ, ਝੰਡ, ਮੰਡਲੀ, ਡਾਰ, ਹੇੜ, ਢੇਰ, ਕਮੇਟੀ, ਵੱਗ, ਕਤਾਰ, ਪਰਜਾ, ਲੋਕ ਆਦਿ ।

4. ਵਸਤੂਵਾਚਕ ਨਾਂਵ :
ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਲੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤਵਾਚਕ ਨਾਂਵ’ ਆਖਦੇ ਹਨ ; ਜਿਵੇਂ-ਸੋਨਾ, ਚਾਂਦੀ, ਪਾਣੀ, ਰੇਤ, ਲੋਹਾ, ਤੇਲ, ਖੰਡ, ਪੱਥਰ, ਸ਼ਰਬਤ, ਪਾਣੀ ਆਦਿ ।

5. ਭਾਵਵਾਚਕ ਨਾਂਵ :
ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ, ਤੇ ਨਾ ਹੀ ਫੜੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਭਾਵਵਾਚਕ ਨਾਂਵ ਕਿਹਾ ਹੈ ; ਜਿਵੇਂ-ਮਿਠਾਸ, ਖ਼ੁਸ਼ੀ, ਗ਼ਮੀ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ, ਦੁੱਖ, ਬਿਮਾਰੀ, ਹਾਸਾ, ਕਮਜ਼ੋਰੀ ਆਦਿ ।

ਪ੍ਰਸ਼ਨ 3.
ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ
(ਉ) ਵਸਤੂਵਾਚਕ ਨਾਂਵ
(ਅ) ਇੱਕਠਵਾਚਕ ਨਾਂਵ
(ਈ) ਭਾਵਵਾਚਕ ਨਾਂਵ ।
ਉੱਤਰ :

(ਉ) ਵਸਤੂਵਾਚਕ ਨਾਂਵ :
ਜਿਹੜੇ ਸ਼ਬਦ ਉਨ੍ਹਾਂ ਚੀਜ਼ਾਂ ਲਈ ਵਰਤੇ ਜਾਂਦੇ ਹਨ, ਜੋ ਕੇਵਲ ਤੋਲੀਆਂ ਜਾਂ ਮਿਲੀਆਂ ਹੀ ਜਾ ਸਕਣ, ਪਰ ਗਿਣੀਆਂ ਨਾ ਜਾ ਸਕਣ, ਉਨ੍ਹਾਂ ਨੂੰ “ਵਸਤਵਾਚਕ ਨਾਂਵ’ ਆਖਦੇ ਹਨ ; ਜਿਵੇਂ-ਸੋਨਾ, ਚਾਂਦੀ, ਪਾਣੀ, ਰੇਤ, ਲੋਹਾ, ਤੇਲ, ਖੰਡ, ਪੱਥਰ, ਸ਼ਰਬਤ, ਪਾਣੀ ਆਦਿ ।

(ਅ) ਇਕੱਠਵਾਚਕ ਨਾਂਵ :
ਜਿਹੜੇ ਸ਼ਬਦ ਗਿਣਨਯੋਗ ਵਸਤੁਆਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ, ਉਨ੍ਹਾਂ ਨੂੰ ‘ਇਕੱਠਵਾਚਕ ਨਾਂਵ” ਆਖਦੇ ਹਨ ; ਜਿਵੇਂ-ਟੀਮ, ਜਮਾਤ, ਸਭਾ, ਝੰਡ, ਮੰਡਲੀ, ਡਾਰ, ਹੇੜ, ਢੇਰ, ਕਮੇਟੀ, ਵੱਗ, ਕਤਾਰ, ਪਰਜਾ, ਲੋਕ ਆਦਿ ।

(ਈ) ਭਾਵਵਾਚਕ ਨਾਂਵ :
ਜਿਹੜੀਆਂ ਚੀਜ਼ਾਂ ਨਾ ਦੇਖੀਆਂ ਜਾ ਸਕਦੀਆਂ ਹਨ, ਤੇ ਨਾ ਹੀ ਫੜੀਆਂ ਜਾ ਸਕਦੀਆਂ ਹਨ, ਕੇਵਲ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਭਾਵਵਾਚਕ ਨਾਂਵ ਕਿਹਾ ਹੈ ; ਜਿਵੇਂ-ਮਿਠਾਸ, ਖ਼ੁਸ਼ੀ, ਗ਼ਮੀ, ਕੁੜੱਤਣ, ਜੁਆਨੀ, ਪਿਆਰ, ਸੇਵਾ, ਸੱਚ, ਪੁੰਨ, ਪਾਪ, ਦੁੱਖ, ਬਿਮਾਰੀ, ਹਾਸਾ, ਕਮਜ਼ੋਰੀ ਆਦਿ ।

PSEB 6th Class Punjabi Vyakaran ਨਾਂਵ

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ । ਉਨ੍ਹਾਂ ਦੀ ਕਿਸਮ ਵੀ ਦੱਸੋ-
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ।
(ਈ) ਨੇਕੀ ਦਾ ਫਲ ਮਿੱਠਾ ਹੁੰਦਾ ਹੈ ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ ।
(ਰ) ਬਜ਼ਾਰੋਂ ਸਰੋਂ ਦਾ ਤੇਲ ਲਿਆਉ ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ।
(ਖ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ ।
(ਗ) ਜਵਾਨੀ ਦੀਵਾਨੀ ਹੁੰਦੀ ਹੈ ।
(ਘ) ਅੱਜ ਬਹੁਤ ਗ਼ਰਮੀ ਹੈ ।
(੩) ਮੋਰ ਪੈਲ ਪਾ ਕੇ ਥੱਕ ਗਿਆ ਹੈ ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ-ਆਮ ਨਾਂਵ ।
(ਅ) ਚੀਜ਼-ਆਮ ਨਾਂਵ, ਸੋਨਾ-ਵਸਤੂਵਾਚਕ ਨਾਂਵ ।
(ਇ) ਨੇਕੀ-ਭਾਵਵਾਚਕ ਨਾਂਵ, ਫਲ-ਆਮ ਨਾਂਵ ।
(ਸ) ਜਮਾਤ-ਇਕੱਠਵਾਚਕ ਨਾਂਵ : ਵਿਦਿਆਰਥੀ-ਆਮ ਨਾਂਵ ।
(ਰ) ਬਜ਼ਾਰੋਂ-ਆਮ ਨਾਂਵ; ਸਗੋਂ, ਤੇਲ-ਵਸਤੂਵਾਚਕ ਨਾਂਵ
(ਕ) ਮੋਹਣ ਸਿੰਘ-ਖ਼ਾਸ ਨਾਂਵ, ਮੁੰਡੇ-ਆਮ ਨਾਂਵ | ਵਿਆਹ-ਭਾਵਵਾਚਕ ਨਾਂਵ ।
(ਖ) ਬਿੱਲੀ, ਚੂਹਿਆਂ-ਆਮ ਨਾਂਵ ।
(ਗ) ਜਵਾਨੀ-ਭਾਵਵਾਚਕ ਨਾਂਵ ।
(ਘ) ਗਰਮੀ-ਭਾਵਵਾਚਕ ਨਾਂਵ ।
(੩) ਮੋਰ, ਪੈਲ-ਆਮ ਨਾਂਵ ।

PSEB 6th Class Punjabi Vyakaran ਨਾਂਵ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ-
(ੳ) ਸੁਹੱਪਣ
(ਕਿ) ਤੇਲ
(ਅ) ਫੁੱਲ
(ਖਿ) ਸੁਗੰਧ
(ਈ) ਇਸਤਰੀ
(ਗ) ਮਨੁੱਖਤਾ
(ਸ) ਲੋਹਾ
(ਘ) ਗੰਗਾ
(ਹ) ਖ਼ੁਸ਼ੀ
(ਝੀ) ਜਮਾਤ ।
ਉੱਤਰ :
(ੳ) ਸੁਹੱਪਣ – ਭਾਵਵਾਚਕ ਨਾਂਵ
(ਅ) ਫੁੱਲ – ਆਮ ਨਾਂਵ
(ਇ) ਇਸਤਰੀ – ਆਮ ਨਾਂਵ
(ਸ) ਲੋਹਾ – ਵਸਤੂਵਾਚਕ ਨਾਂਵ
(ਹੀ) ਖ਼ੁਸ਼ੀ – ਭਾਵਵਾਚਕ ਨਾਂਵ
(ਕ) ਤੇਲ – ਵਸਤਵਾਚਕ ਨਾਂਵ
(ਖੀ) ਸੁਗੰਧ – ਭਾਵਵਾਚਕ ਨਾਂਵ
(ਗ) ਮਨੁੱਖਤਾ – ਭਾਵਵਾਚਕ ਨਾਂਵ
(ਘ) ਗੰਗਾ – ਖ਼ਾਸ ਨਾਂਵ
(ਝੀ) ਜਮਾਤ-ਇਕੱਠਵਾਚਕ ਨਾਂਵ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ-
(ਉ) ਨਾਂਵ ………….. ਪ੍ਰਕਾਰ ਦੇ ਹੁੰਦੇ ਹਨ ।
(ਅ) ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ………….. ਕਹਿੰਦੇ ਹਨ ।
(ਈ) ਆਮ ਨਾਂਵ ਦਾ ਦੂਸਰਾ ਨਾਂਵ ………….. ਨਾਂਵ ਹੈ ।
(ਸ) ਨਿੱਜ-ਵਾਚਕ ਨਾਂਵ ਨੂੰ ………….. ਵੀ ਕਹਿੰਦੇ ਹਨ ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ………….. ਨਾਂਵ ਅਖਵਾਉਂਦੇ ਹਨ ।
(ਕ) ਸੈਨਾ, ਜਮਾਤ, ਇੱਜੜ ………….. ਨਾਂਵ ਅਖਵਾਉਂਦੇ ਹਨ ।
(ਖਿ) ਸ਼ਹਿਰ, ਪਿੰਡ, ਪਹਾੜ ………….. ਨਾਂਵ ਅਖਵਾਉਂਦੇ ਹਨ ।
(ਗ) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ………….. ਨਾਂਵ ਅਖਵਾਉਂਦੇ ਹਨ ।
(ਘ) ਖੰਡ, ਗੁੜ, ਕਣਕ, ………… ਨਾਂਵ ਹਨ ।
(ਕਿ) ਗਰਮੀ, ਸਰਦੀ, ਜਵਾਨੀ ………….. ਨਾਂਵ ਹਨ ।
ਉੱਤਰ :
(ੳ) ਪੰਜ
(ਅ) ਆਮ ਨਾਂਵ
(ਈ) ਜਾਤੀਵਾਚਕ
(ਸ) ਖ਼ਾਸ ਨਾਂਵ
(ਹ) ਖ਼ਾਸ ਨਾਂਵ
(ਕ) ਇਕੱਠਵਾਚਕ
(ਖ) ਆਮ
(ਗ) ਖ਼ਾਸ
(ਘ) ਵਸਤਵਾਚਕ
(ਝ) ਭਾਵਵਾਚਕ ।

PSEB 6th Class Punjabi Vyakaran ਨਾਂਵ

ਪ੍ਰਸ਼ਨ 7.
ਠੀਕ ਵਾਕਾਂ ਦੇ ਸਾਹਮਣੇ (✓) ਅਤੇ ਗਲਤ ਵਾਕਾਂ ਦੇ ਸਾਹਮਣੇ (✗) ਲਗਾਓ
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ ।
(ਇ) ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ ।
(ਕ) ਦਿੱਲੀ, ਹਿਮਾਲਾ, ਖ਼ਾਸ ਨਾਂਵ ਹਨ ।
ਉੱਤਰ :
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ । (✗)
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ । (✓)
(ਇ) ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ । (✗)
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ । (✓)
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ । (✗)
(ਕ) ਦਿੱਲੀ, ਹਿਮਾਲਾ, ਖ਼ਾਸ ਨਾਂਵ ਹਨ । (✓)

ਪ੍ਰਸ਼ਨ 8.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ-
ਸੈਨਾ, ਜਮਾਤ, ਇੱਜੜ, ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹਿਮਾਲਾ, ਸਰਦੀ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ !
ਖ਼ਾਸ ਨਾਂਵ – ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹਿਮਾਲਾ ।

PSEB 6th Class Punjabi Vyakaran ਵਰਨਮਾਲਾ

Punjab State Board PSEB 6th Class Punjabi Book Solutions Punjabi Grammar Varnamala ਵਰਨਮਾਲਾ Exercise Questions and Answers.

PSEB 6th Class Hindi Punjabi Grammar ਵਰਨਮਾਲਾ

ਪਸ਼ਨ 1.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ ।
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ । ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ “ਲਿਪੀ’ ਕਿਹਾ ਜਾਂਦਾ ਹੈ । ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ ।

ਪ੍ਰਸ਼ਨ 2.
ਵਰਨ ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ-ਭਿੰਨ ਪ੍ਰਕਾਰ ਦੀਆਂ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ । ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ , ਜਿਵੇਂ-ਕ, ਚ, ਟ, ਤ, ਪ । ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੁੰਹ ਦੇ ਸਾਰੇ ਅੰਗ ਬੁਲ, ਜੀਭ, ਦੰਦ, ਤਾਲੁ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ । ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੁੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ-ਭਿੰਨ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ । ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ । ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ ।

PSEB 6th Class Punjabi Vyakaran ਵਰਨਮਾਲਾ

ਪ੍ਰਸ਼ਨ 3.
ਗੁਰਮੁਖੀ ਲਿਪੀ ਦੇ ਕਿੰਨੇ ਵਰਨ ਅੱਖਰ ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ । ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂਸ਼, ਖ਼, ਗ਼, ਜ਼, ਫ਼-ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ ।
ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ ‘ਲ’ ਦੇ ਪੈਰ ਵਿਚ ਬਿੰਦੀ (ਲ ਲਾਉਣ ਦਾ ਰਿਵਾਜ ਵੀ ਪ੍ਰਚੱਲਤ ਹੋ ਗਿਆ ਹੈ । ਇਸ ਦੀ ਲੋੜ ਹੇਠ ਲਿਖੇ ਅੱਖਰਾਂ ਦਾ ਅਰਥ-ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ
1. ਪਲ-ਉਹ ਇੱਥੇ ਘੜੀ-ਪਲ ਹੀ ਟਿਕੇਗਾ ।
ਪਲ-ਉਹ ਮਾੜਾ-ਮੋਟਾ ਖਾ ਕੇ ਪਲ ਗਿਆ ।

2. ਤਲ-ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ ।
ਤਲ-ਹਲਵਾਈ ਪਕੌੜੇ ਤਲ ਰਿਹਾ ਹੈ ।
ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆ ਗਿਆ ਹੈ ।

ਮੁੱਖ ਵਰਗ
ਕ ਵਰਗੇ
ਚ ਵਰਗ
ਟ ਵਰਗ
ਤ ਵਰਗ
ਪ ਵਰਗ
ਅੰਤਿਮ ਵਰਗ
ਨਵੀਨ ਵਰਗ ਸ਼ ਖ਼ ਗ਼ ਜ਼ ਫ਼ ਲ਼

ਪ੍ਰਸ਼ਨ 4.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸ਼ਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ (ਅੱਖਰਾਂ) ਦੇ ਚਾਰ ਭੇਦ
ਹਨ –
(ਉ) ਸ਼ਰ
(ਅ) ਵਿਅੰਜਨ
(ਇ) ਅਨੁਨਾਸਿਕ
(ਸ) ਦੁੱਤ ।

(ਉ) ਸੁਰ : ਉਨਾਂ ਵਰਨਾਂ ਨੂੰ ਸੁਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ । ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸ਼ਰ ਹਨ-ੳ, ਅ, ੲ ।

(ਅ) ਵਿਅੰਜਨ : ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ । ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹਨ । ਇਨ੍ਹਾਂ ਦੀ ਕੁੱਲ ਗਿਣਤੀ 38 ਹੈ ।

(ਇ) ਅਨੁਨਾਸਿਕ : ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ । ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ-ਝ, ਬ, ਣ, ਨ, ਮ ।

(ਸ) ਦੁੱਤ :
ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ । ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ । ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ’ ਅਖਵਾਉਂਦੇ ਹਨ । ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ; ਜਿਵੇਂ ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸ਼੍ਰੀਮਾਨ, ਸ਼ੈ-ਮਾਨ, ਸ਼ੈ-ਜੀਵਨੀ ਆਦਿ ।

ਪ੍ਰਸ਼ਨ 5.
ਲਗਾਂ-ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ-ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ, ਸੂਰ ਹਨ-ਉ, ਅ ਤੇ ੲ, ਪਰੰਤੂ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ- ਅ ਆ ਇ ਈ ਏ ਐ ਉ ਊ ਓ ਔ ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ-ਮੁਕਤਾ ਇਸ ਦਾ ਕੋਈ ਚਿੰਨ੍ਹ ਨਹੀਂ, ਕੰਨਾ (ਾ), ਸਿਹਾਰੀ (ਿ), ਬਿਹਾਰੀ (ੀ), ਔਕੜ (_), ਦੁਲੈਂਕੜ (-ੂ ), ਲਾਂ (ੇ), ਦੁਲਾਂ (ੈ) ਹੋੜਾ ( ੋ), ਕਨੌੜਾ (ੌ) ।

ਇਨ੍ਹਾਂ ਲਗਾਂ-ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ । ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ । ਪਰੰਤੁ ਰਾਂ-ਉ, ਅ ਅਤੇ ੲ-ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ । (ੳ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਔਂਕੜ (ਉ), ਦੁਲੈਂਕੜ (ਊ ਤੇ ਹੋੜਾ (ਓ) ਲਗਦੀਆਂ ਹਨ । ਅ’ ਨੂੰ ਮੁਕਤਾ (ਅ) ਕੰਨਾ (ਆ) ਤੇ ਦੁਲਾਵਾਂ (ਐ ਲੋਗਾਂ ਲਗਦੀਆਂ ਹਨ । ਇ’ ਨੂੰ ਸਿਹਾਰੀ (ਇ), ਬਿਹਾਰੀ (ਈ) ਤੇ ਲਾਂ (ਏ) ਲਗਾਂ ਲਗਦੀਆਂ ਹਨ ।

PSEB 6th Class Punjabi Vyakaran ਵਰਨਮਾਲਾ

ਪ੍ਰਸ਼ਨ 6.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ । ਪੰਜਾਬੀ ਵਿਚ ਇਹ ਚਿੰਨ੍ਹ ਤਿੰਨ ਹਨ
(ਉ) ਬਿੰਦੀ PSEB 6th Class Punjabi Vyakaran ਵਰਨਮਾਲਾ-1
(ਅ) ਟਿੱਪੀ PSEB 6th Class Punjabi Vyakaran ਵਰਨਮਾਲਾ-2
(ਇ) ਅੱਧਕ PSEB 6th Class Punjabi Vyakaran ਵਰਨਮਾਲਾ-3

ਪ੍ਰਸ਼ਨ 7.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ-ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ । ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ ।

ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ; ਜਿਵੇਂ-ਗਾਂ, ਨਹੀਂ, ਗੇਂਦ, ਕੈਂਚੀ, ਜਦੋਂ, ਸੌਂ ।

ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ-ਚੰਦ, ਸਿੰਘ, ਚੁੰਝ, ਗੂੰਜ ।

ਇਸ ਤੋਂ ਬਿਨਾਂ ਉ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ, ਜਿਵੇਂ-ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ-ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-ਆਂਦਰ, ਸਾਈਂ, ਕਿਉਂ, ਖਾਉਂ, ਜਾਏਂ, ਐੱਠ, ਅੰਤਰਾ ।

ਜਦੋਂ ਅ’ ਮੁਕਤਾ ਹੁੰਦਾ ਹੈ ਅਤੇ ‘ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ PSEB 6th Class Punjabi Vyakaran ਵਰਨਮਾਲਾ-3 ਦੀ ਵਰਤੋਂ ਹੁੰਦੀ ਹੈ , ਜਿਵੇਂ-ਅੰਗ, ਇੰਦਰ ।

ਅੱਧਕ :
ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪੂਰਾ ਪਾ ਦਿੱਤਾ ਜਾਂਦਾ ਹੈ , ਜਿਵੇਂ-ਕਥਾ, ਸਥਾ, ਡੀ ਆਦਿ । ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ । ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ-ਬੱਚਾ, ਸੱਚਾ, ਅੱਛਾ ਆਦਿ। ।

ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਕੜ ਲਗਾਂ ਲੱਗੀਆਂ ਹੋਣ , ਜਿਵੇਂ-ਸੱਚ, ਹਿੱਕ, ਭੁੱਖਾ ਆਦਿ । ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵਾਂ (ਏ) ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂਗੈਸ, ਪੈਂਨ ਆਦਿ ।

PSEB 6th Class Punjabi Vyakaran ਵਰਨਮਾਲਾ

ਪ੍ਰਸ਼ਨ 8.
ਖ਼ਾਲੀ ਸਥਾਨ ਭਰੋ
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ………… ਹੈ ।
(ਅ) ਗੁਰਮੁਖੀ ਲਿਪੀ ਵਿਚ ………… ਰ ਤੇ ………… ਵਿਅੰਜਨ ਹਨ !
(ਈ) ਹ, ਰ, ਵ ਗੁਰਮੁਖੀ ਵਿਚ ………… ਅੱਖਰ ਹਨ ।
(ਸ) ਗੁਰਮੁਖੀ ਲਿਪੀ ਵਿਚ ……… ਲਗਾਂਖਰ ਹਨ ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ………… ਆਖਿਆ ਜਾਂਦਾ ਹੈ ।
ਉੱਤਰ :
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਸੂਰ ਤੇ 38 ਵਿਅੰਜਨ ਹਨ ।
(ਇ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ ।

ਪ੍ਰਸ਼ਨ 9.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਅਤੇ ਗ਼ਲਤ ਵਾਕ ਦੇ ਸਾਹਮਣੇ ਆ ਨਿਸ਼ਾਨ ਲਗਾਓ
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ।
(ਅ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ ।
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ ।
(ਸ) ਆਮ ਬੋਲ-ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ ।
(ਹੀ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ ।
ਉੱਤਰ :
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ । (✓)
(ਅ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ । (✓)
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ । (×)
(ਸ) ਆਮ ਬੋਲ-ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ । (×)
(ਹੀ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ । (✓)

PSEB 6th Class Punjabi Vyakaran ਬੋਲੀ, ਵਿਆਕਰਨ

Punjab State Board PSEB 6th Class Punjabi Book Solutions Punjabi Grammar Boli Vyakarana ਬੋਲੀ, ਵਿਆਕਰਨ Exercise Questions and Answers.

PSEB 6th Class Hindi Punjabi Grammar ਬੋਲੀ, ਵਿਆਕਰਨ

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ (ਧੁਨੀਆਂ) ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾ’ ਆਖਿਆ ਜਾਂਦਾ ਹੈ ।

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ । ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉ) ਬੋਲ-ਚਾਲ ਦੀ ਬੋਲੀ ਅਤੇ
(ਅ) ਸਾਹਿਤਕ ਜਾਂ ਟਕਸਾਲੀ ਬੋਲੀ ।

PSEB 6th Class Punjabi Vyakaran ਬੋਲੀ, ਵਿਆਕਰਨ

ਵਿਆਕਰਨ

ਪ੍ਰਸ਼ਨ 1.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ ।
ਉੱਤਰ :
ਬੋਲੀ ਦੇ ਸ਼ਬਦ-ਰੂਪਾਂ ਤੇ ਵਾਕ-ਬਣਤਰ ਦੇ ਨੇਮਾਂ ਨੂੰ ‘ਵਿਆਕਰਨ’ ਕਹਿੰਦੇ ਹਨ । ਬੋਲੀ ਦੀ.ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ । ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ । ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ ।

ਪ੍ਰਸ਼ਨ 2.
ਵਿਆਕਰਨ ਦੇ ਕਿੰਨੇ ਭੇਦ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਹੈ
1. ਵਰਨ-ਬੋਧ-ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ-ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
2. ਸ਼ਬਦ ਬੋਧ–ਇਸ ਦੁਆਰਾ ਸ਼ਬਦ ਦੇ ਭਿੰਨ-ਭਿੰਨ ਰੂਪਾਂ, ਸ਼ਬਦ-ਰਚਨਾ ਤੇ ਸ਼ਬਦ-ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
3. ਵਾਕ-ਬੋਧ-ਇਸ ਦੁਆਰਾ ਅਸੀਂ ਵਾਕ-ਰਚਨਾ, ਵਾਕ-ਵਟਾਂਦਰਾ, ਵਾਕ-ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 3.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ । ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ । ਇਕ ਸ਼ਬਦ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ- ਮੈਂ ਫੁੱਟਬਾਲ
ਖੇਡਾਂਗਾ । ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ, ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ-ਆਪ ਵਿਚ ਛੋਟੇ ਤੋਂ ਛੋਟੇ ਹਨ । ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸ਼ਚਿਤ ਨਹੀਂ ।

PSEB 6th Class Punjabi Vyakaran ਬੋਲੀ, ਵਿਆਕਰਨ

ਪਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ-ਸਾਰਥਕ ਤੇ ਨਿਰਾਰਥਕ । ਪਰ ਇਹ ਠੀਕ ਨਹੀਂ । ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਜੇਕਰ ਅਸੀਂ ਕਹਿੰਦੇ ਹਾਂ ਕਿ ‘ਪਾਣੀ ਪੀਓ ਤਾਂ ‘ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ ‘ਪਾਣੀ-ਧਾਣੀ ਪੀਓ’ ਕਹਿੰਦੇ ਹਾਂ, ਤਾਂ ‘ਪਾਣੀ-ਧਾਣੀ’ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ ।
ਰੂਪ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ-
(1) ਵਿਕਾਰੀ
(2) ਅਵਿਕਾਰੀ

1. ਵਿਕਾਰੀ :
ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ । ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ ।

2. ਅਵਿਕਾਰੀ :
ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੂਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ , ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ ।

ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ : ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ ॥

PSEB 6th Class Punjabi Solutions Chapter 19 ਭਾਰਤ ਦਾ ਲਾਲ

Punjab State Board PSEB 6th Class Punjabi Book Solutions Chapter 19 ਭਾਰਤ ਦਾ ਲਾਲ Textbook Exercise Questions and Answers.

PSEB Solutions for Class 6 Punjabi Chapter 19 ਭਾਰਤ ਦਾ ਲਾਲ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(i) ਇਕਾਂਗੀ ਵਿਚ ਇਸਤਰੀ-ਪਾਤਰ ਦਾ ਕੀ ਨਾਮ ਹੈ ?
(ਉ) ਬਲਬੀਰ ਕੌਰ
(ਅ) ਰਣਬੀਰ ਕੌਰ
(ਇ) ਰਣਧੀਰ ਕੌਰ ।
ਉੱਤਰ :
(ਅ) ਰਣਬੀਰ ਕੌਰ ✓

(ii) ਇਕਾਂਗੀ ਵਾਲੀ ਘਟਨਾ ਕਿਸ ਇਤਿਹਾਸਿਕ ਦਿਨ ਵਾਲੀ ਹੈ ?
(ਉ) 26 ਜਨਵਰੀ
(ਅ) 15 ਅਗਸਤ
(ਈ) 2 ਅਕਤੂਬਰ ।
ਉੱਤਰ :
(ਉ) 26 ਜਨਵਰੀ ✓

(iii) ਮਾਂ ਦੇ ਜਾਣ ਤੋਂ ਬਾਅਦ ਬੱਚਿਆਂ ਕੋਲ ਕੌਣ ਆ ਗਿਆ ਸੀ ?
(ਉ) ਚਾਚਾ ।
(ਅ) ਤਾਇਆ
(ਇ) ਮਾਮਾ ।
ਉੱਤਰ :
(ਇ) ਮਾਮਾ । ✓

PSEB 6th Class Punjabi Book Solutions Chapter 19 ਭਾਰਤ ਦਾ ਲਾਲ

(iv) ਕੀ ਮਾਮਾ ਅਸਲ ਵਿਚ ਬੱਚਿਆਂ ਦਾ ਮਾਮਾ ਸੀ ?
(ਉ) ਹਾਂ ।
(ਅ) ਨਹੀਂ ।
(ਈ) ਸਕਾ ਮਾਮਾ ਨਹੀਂ ਸੀ ।
ਉੱਤਰ :
(ਅ) ਨਹੀਂ । ✓

(v) ਮਾਮੇ ਦੇ ਭੇਸ ਵਿਚ ਆਏ ਵਿਅਕਤੀ ਨੇ ਖੁਦ ਨੂੰ ਕਿਸ ਦੇਸ਼ ਤੋਂ ਆਇਆ ਦੱਸਿਆ ?
(ਉ) ਸਿੰਘਾਪੁਰ
(ਅ) ਮਲਾਇਆ
(ਇ) ਅਫ਼ਰੀਕਾ ।
ਉੱਤਰ :
(ਅ) ਮਲਾਇਆ ✓

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖ਼ਾਲੀ ਸਥਾਨ ਭਰੋ : ਜ਼ੋਰ-ਜ਼ੋਰ, ਕਸ਼ਮੀਰ, ਅਫ਼ਰੀਕਾ, ਬਾਲਕ, ਡਰ ।
(i) ਮੈਨੂੰ ਤਾਂ ……………… ਲੱਗਣ ਲੱਗ ਪਿਆ ।
(ii) ਸਾਡੇ ਮਾਮਾ ਜੀ ਤਾਂ ……………… ਵਿਚ ਰਹਿੰਦੇ ਹਨ ।
(iii) ਸੂਬੇਦਾਰ ਅਰਜਨ ਸਿੰਘ ……………. ਦੀ ਲੜਾਈ ਵਿਚ ਸ਼ਹੀਦ ਹੋਏ ।
(iv) ਦਰਵਾਜ਼ਾ ……………… ਨਾਲ ਖੜਕਦਾ ਹੈ ।
(v) ਤੂੰ ਬਹੁਤ ਸਿਆਣਾ ……………… ਹੈਂ ।
ਉੱਤਰ :
(i) ਮੈਨੂੰ ਤਾਂ ਡਰ ਲੱਗਣ ਲੱਗ ਪਿਆ ।
(ii) ਸਾਡੇ ਮਾਮਾ ਜੀ ਤਾਂ ਅਫ਼ਰੀਕਾ ਵਿਚ ਰਹਿੰਦੇ ਹਨ ।
(iii) ਸੁਬੇਦਾਰ ਅਰਜਨ ਸਿੰਘ ਕਸ਼ਮੀਰ ਦੀ ਲੜਾਈ ਵਿਚ ਸ਼ਹੀਦ ਹੋਏ ।
(iv) ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਦਾ ਹੈ ।
(v) ਤੂੰ ਬਹੁਤ ਸਿਆਣਾ ਬਾਲਕ ਹੈਂ।

PSEB 6th Class Punjabi Book Solutions Chapter 19 ਭਾਰਤ ਦਾ ਲਾਲ

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿਚ ਵਰਤੋ :
ਜਸ਼ਨ, ਸਟੇਸ਼ਨ, ਹੋਣਹਾਰ, ਨਕਦੀ, ਵੀਰ-ਚੱਕਰ, ਕਸ਼ਟ ।
ਉੱਤਰ :
1.ਜਸ਼ਨ (ਖ਼ੁਸ਼ੀ ਦਾ ਸਮਾਗਮ) – ਚੋਣਾਂ ਵਿਚ ਜੇਤੂ ਧਿਰ ਖੂਬ ਜਸ਼ਨ ਮਨਾ ਰਹੀ ਸੀ ।
2. ਸਟੇਸ਼ਨ (ਰੁਕਣ ਜਾਂ ਸਥਾਪਿਤ ਹੋਣ ਦੀ ਥਾਂ) – ਗੱਡੀ ਜਲੰਧਰ ਸਟੇਸ਼ਨ ਤੋਂ ਚਲ ਪਈ ਹੈ।
3. ਹੋਣਹਾਰ (ਤਰੱਕੀ ਕਰਨ ਵਾਲਾ) – ਇਹ ਬੱਚਾ ਬੜਾ ਹੋਣਹਾਰ ਜਾਪਦਾ ਹੈ । ਪ੍ਰਾਇਮਰੀ ਵਿਚ ਹੀ ਇਹ ਸਭ ਤੋਂ ਵੱਧ ਨੰਬਰ ਲੈਂਦਾ ਰਿਹਾ ਹੈ ।
4. ਨਕਦੀ (ਸਿੱਕੇ ਤੇ ਨੋਟਾਂ ਦੇ ਰੂਪ ਵਿਚ ਮੁਦਰਾ) – ਮੈਂ 50,000 ਰੁਪਏ ਨਕਦ ਦੇ ਕੇ ਇਹ ਮੱਝ ਖ਼ਰੀਦੀ ਸੀ ।
5. ਵੀਰ-ਚੱਕਰ (ਫ਼ੌਜੀਆਂ ਨੂੰ ਬਹਾਦਰੀ ਬਦਲੇ ਮਿਲਣ ਵਾਲਾ ਕੌਮੀ ਪੁਰਸਕਾਰ) – 26 ਜਨਵਰੀ ਨੂੰ ਦੋ ਬਹਾਦਰ ਫ਼ੌਜੀਆਂ ਨੂੰ ਵੀਰ-ਚੱਕਰ ਦੇ ਕੇ ਸਨਮਾਨਿਆ ਗਿਆ ।
6. ਕਸ਼ਟ (ਦੁੱਖ-ਦੇਸ਼) – ਭਗਤਾਂ ਨੇ ਜੇਲ੍ਹਾਂ ਵਿਚ ਬਹੁਤ ਕਸ਼ਟ ਸਹੇ ।

PSEB 6th Class Punjabi Book Solutions Chapter 19 ਭਾਰਤ ਦਾ ਲਾਲ

ਪ੍ਰਸ਼ਨ 2.
ਸ਼ਮਸ਼ੇਰ ਦੇ ਪਿਤਾ ਜੀ ਦਾ ਕੀ ਨਾਂ ਸੀ ? ਉਹ ਕਿਸ ਲੜਾਈ ਵਿਚ ਸ਼ਹੀਦ ਹੋ ਗਏ ਸਨ ?
ਉੱਤਰ :
ਸ਼ਮਸ਼ੇਰ ਦੇ ਪਿਤਾ ਜੀ ਦਾ ਨਾਂ ਸੂਬੇਦਾਰ ਅਰਜਨ ਸਿੰਘ ਸੀ । ਉਹ ਪਿਛਲੇ ਸਾਲ ਕਸ਼ਮੀਰ ਦੀ ਲੜਾਈ ਵਿਚ ਸ਼ਹੀਦ ਹੋ ਗਏ ਸਨ ।

ਪ੍ਰਸ਼ਨ 3.
ਬੱਚਿਆਂ ਨੇ ਮਾਮੇ ਦੇ ਰੂਪ ਵਿਚ ਆਏ ਚੋਰ ਨੂੰ ਪੁਲਿਸ ਦੇ ਹਵਾਲੇ ਕਿਵੇਂ ਕੀਤਾ ?
ਉੱਤਰ :
ਸ਼ਮਸ਼ੇਰ ਨੇ ਬਹੁਤ ਚਲਾਕੀ ਨਾਲ ਚੋਰ ਨੂੰ ਸਟੋਰ ਵਿਚ ਵਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ । ਫੇਰ ਉਸ ਨੇ ਬਾਣੇ ਟੈਲੀਫ਼ੋਨ ਕਰ ਦਿੱਤਾ । ਪੁਲਿਸ ਦੇ ਆਉਣ ਤੋਂ ਪਹਿਲਾਂ ਚੋਰ ਨੇ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਕੇ ਨੱਸਣ ਦੀ ਕੋਸ਼ਿਸ਼ ਕੀਤੀ । ਪਰ ਸ਼ਮਸ਼ੇਰ ਨੇ ਏਅਰ-ਰੀਨ ਚਲਾ ਕੇ ਉਸ ਨੂੰ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ । ਏਨੇ ਵਿਚ ਪੁਲਿਸ ਆ ਗਈ ਤੇ ਚੋਰ ਫੜਿਆ ਗਿਆ ।

ਪ੍ਰਸ਼ਨ.4.
ਰਣਬੀਰ ਨੇ ਸ਼ਮਸ਼ੇਰ ਨੂੰ “ਸ਼ੇਰ ਪੁੱਤਰ’ ਕਿਉਂ ਕਿਹਾ ?
ਉੱਤਰ :
ਸ਼ਮਸ਼ੇਰ ਨੇ ਬਹਾਦਰੀ ਤੋਂ ਕੰਮ ਲੈਂਦੇ ਹੋਏ ਚੋਰ ਨੂੰ ਸਟੋਰ ਵਿਚ ਬੰਦ ਕਰ ਦਿੱਤਾ । ਫੇਰ ਉਸ ਨੇ ਹੌਸਲੇ ਨਾਲ ਪੁਲਿਸ ਬੁਲਵਾ ਲਈ । ਜਦੋਂ ਚੋਰ ਰੋਸ਼ਨਦਾਨ ਵਿਚੋਂ ਭੱਜ ਕੇ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ, ਤਾਂ ਉਸ ਨੇ ਏਅਰ-ਰੀਨ ਨਾਲ ਉਸ ਨੂੰ ਸਟੋਰ ਵਿਚੋਂ ਬਾਹਰ ਨਾ ਨਿਕਲਣ ਦਿੱਤਾ । ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਰਣਬੀਰ ਨੇ ਸ਼ਮਸ਼ੇਰ ਨੂੰ ‘ਸ਼ੇਰ-ਪੁੱਤਰ’ ਕਿਹਾ

ਪ੍ਰਸ਼ਨ 5.
ਥਾਣੇਦਾਰ ਨੇ ਸ਼ਮਸ਼ੇਰ ਬਾਰੇ ਕੀ ਕਿਹਾ ?
ਉੱਤਰ :
ਬਾਣੇਦਾਰ ਨੇ ਸ਼ਮਸ਼ੇਰ ਬਾਰੇ ਕਿਹਾ ਕਿ ਉਸ ਨੇ ਨਾਮੀ ਚੋਰ ਫੜਿਆ ਹੈ, ਜਿਸ ਬਦਲੇ ਉਸ ਨੂੰ ਪੰਜ ਸੌ ਰੁਪਏ ਇਨਾਮ ਮਿਲੇਗਾ : ਉਹ ਉਸ ਦੀ ਮਾਂ ਰਣਬੀਰ ਨੂੰ ਕਹਿੰਦਾ ਹੈ ਕਿ ਉਹ ਭਾਗਾਂਵਾਲੀ ਹੈ, ਜਿਸ ਦੇ ਘਰ ਬਹਾਦਰ ਪੁੱਤਰ ਜੰਮਿਆ ਹੈ, ਜੋ ਖ਼ਾਨਦਾਨ ਦਾ ਨਾਂ ਰੌਸ਼ਨ ਕਰੇਗਾ ।

ਪ੍ਰਸ਼ਨ 6.
ਸ਼ਮਸ਼ੇਰ ਦੇ ਚਰਿੱਤਰ ਬਾਰੇ ਤਿੰਨ-ਚਾਰ ਸਤਰਾਂ ਲਿਖੋ ।
ਉੱਤਰ :
ਸ਼ਮਸ਼ੇਰ ਸ਼ਹੀਦ ਸੂਬੇਦਾਰ ਅਰਜਨ ਸਿੰਘ ਦਾ ਪੁੱਤਰ ਸੀ । ਉਸਦੀ ਭੈਣ ਦਾ ਨਾਂ ਨਿਰਮਲ ਹੈ । ਉਹ ਬੜਾ ਹੁਸ਼ਿਆਰ ਤੇ ਦਲੇਰ ਲੜਕਾ ਹੈ । ਉਹ ਮਾਮੇ ਦੇ ਰੂਪ ਵਿਚ ਘਰ ਆਏ ਚੋਰ ਦੀ ਹਕੀਕਤ ਨੂੰ ਸਮਝ ਤੇ ਉਸਨੂੰ ਗੱਲਾਂ ਵਿਚ ਲਾ ਕੇ ਕਮਰੇ ਦੇ ਅੰਦਰ ਬੰਦ ਕਰ ਦਿੰਦਾ ਹੈ ਅਤੇ ਉਸਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦਾ ਹੋਇਆ ਏਅਰ ਗੰਨ ਦਾ ਫਾਇਰ ਕਰ ਕੇ ਉਸਨੂੰ ਡਰਾ ਦਿੰਦਾ ਹੈ । ਅੰਤ ਉਹ ਉਸਨੂੰ ਪੁਲਿਸ ਕੋਲ ਫੜਾ ਦਿੰਦਾ ਹੈ । ਬਾਣੇਦਾਰ ਉਸਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਉਸਨੂੰ ਇਨਾਮ ਦੁਆਉਣ ਦੀ ਗੱਲ ਕਹਿੰਦਾ ਹੈ ।

PSEB 6th Class Punjabi Book Solutions Chapter 19 ਭਾਰਤ ਦਾ ਲਾਲ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਪੰਜਾਬੀ ਵਿਚ ਲਿਖਿਆ ਹੈ, ਤੁਸੀਂ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਨਕਸ਼ਾ – …………. – ………….
ਸੁਗਾਤ – …………. – ………….
ਜ਼ੇਵਰ – …………. – ………….
ਫੁੱਲ – …………. – ………….
ਚਾਹ – …………. – ………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਨਕਸ਼ਾ – मानचित्र – Map
ਸੁਗਾਤ – पुरस्कार – Gift
ਜ਼ੇਵਰ – अभूषण – Ornaments
ਫੁੱਲ – फूल – Flower
ਚਾਹ – चाय – Tea

IV. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ-ਸ਼ਬਦ ਚੁਣੋ :
(i) ਸ਼ਮਸ਼ੇਰ ਪੰਦਰਾਂ ਕੁ ਸਾਲ ਦਾ ਸੀ
(ii) ਗਲੀ ਸੁੰਨ-ਮਸੁੰਨੀ ਪਈ ਸੀ ।
(iii) ਵਿਅਕਤੀ ਨੇ ਸ਼ਮਸ਼ੇਰ ਨੂੰ ਬਹੁਤ ਸਾਰੇ ਨੋਟ ਵਿਖਾਏ ।
(iv) ਫ਼ੌਜੀਆਂ ਕੋਲ ਬਹੁਤ ਥੋੜ੍ਹਾ ਸਮਾਨ ਹੁੰਦਾ ਹੈ ।
(v) ਮੇਰਾ ਭਾਣਜਾ ਬਹੁਤ ਹੋਣਹਾਰ ਲੜਕਾ ਹੈ ।
ਉੱਤਰ :
(i) ਪੰਦਰਾਂ ਕੁ !
(ii) ਸੁੰਨ-ਮਸੁੰਨੀ ।
(iii) ਬਹੁਤ ਸਾਰੇ ।
(iv) ਬਹੁਤ ਥੋੜ੍ਹਾ ।
(v) ਬਹੁਤ ਹੋਣਹਾਰ ।

PSEB 6th Class Punjabi Book Solutions Chapter 19 ਭਾਰਤ ਦਾ ਲਾਲ

V. ਵਿਦਿਆਰਥੀਆਂ ਲਈ

ਪ੍ਰਸ਼ਨ 1.
ਤੁਸੀਂ ਭਾਰਤ ਦਾ ਲਾਲ ਇਕਾਂਗੀ ਵਿਚੋਂ ਕੀ ਸਿੱਖਿਆ ਹੈ ? ਅਚਾਨਕ ਆਈ ਬਿਪਤਾ ਵਿਚ ਤੁਸੀਂ ਕਿਵੇਂ ਉਸ ਦਾ ਸਾਮਣਾ ਕਰਨਾ ਹੈ ?
ਉੱਤਰ :
ਇਸ ਇਕਾਂਗੀ ਵਿਚੋਂ ਅਸੀਂ ਇਹ ਸਿੱਖਿਆ ਹੈ ਕਿ ਅਚਾਨਕ ਆਂਈ ਬਿਪਤਾਂ ਦਾ ਬਹਾਦਰੀ ਤੇ ਮਨ ਦੀ ਇਕਾਗਰਤਾ ਨਾਲ ਟਾਕਰਾ ਕਰਨਾ ਚਾਹੀਦਾ ਹੈ । ਅਜਿਹੀ ਸਥਿਤੀ ਵਿਚ ਸਾਨੂੰ ਨਾ ਘਬਰਾਉਣਾ ਚਾਹੀਦਾ ਹੈ ਤੇ ਨਾ ਹੀ ਡਰਨਾ ਚਾਹੀਦਾ ਹੈ, ਸਗੋਂ ਹੌਸਲੇ ਨਾਲ ਸ਼ਾਂਤ ਰਹਿੰਦਿਆਂ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ ਹਨ ਕਿ ਮੁਸ਼ਕਿਲ ਵਿਚੋਂ ਨਿਕਲਣ ਦਾ ਕੋਈ ਹੱਲ ਨਿਕਲ ਸਕੇ । ਮੌਕਾ ਮਿਲਣ ਉੱਤੇ ਪੁਲਿਸ ਨੂੰ ਵੀ ਬੁਲਾ ਲੈਣਾ ਚਾਹੀਦਾ ਹੈ ।

ਔਖੇ ਸ਼ਬਦਾਂ ਦੇ ਅਰਥ :

ਪ੍ਰਭਾਵਸ਼ਾਲੀ-ਅਸਰ ਰੱਖਣ ਵਾਲੀ, ਰੋਅਬਦਾਰ । ਗੰਭੀਰ-ਜਿਸ ਦੇ ਚਿਹਰੇ ਤੇ ਕੋਈ ਹਾਵ-ਭਾਵ ਨਾ ਹੋਵੇ । ਆਦਰ-ਸਤਿਕਾਰ (ਜਸ਼ਨ-ਮੌਜ-ਮੇਲਾ । ਡਰਪੋਕਡਰ ਜਾਣ ਵਾਲਾ । ਓਦਣ-ਉਸ ਦਿਨ 1 ਸਟੋਰ-ਸਮਾਨ ਰੱਖਣ ਵਾਲਾ ਕਮਰਾ । ਅੰਗੀਠੀ ਪੋਸ਼-ਅੰਗੀਠੀ ਉੱਤੇ ਪਾਇਆ ਕੱਪੜਾ । ਫੁਰਤੀ-ਚੁਸਤੀ ! ਸੁਗਾਤ-ਤੋਹਫ਼ਾ । ਖ਼ੁਦ-ਆਪ ॥ ਸਰੀਫ ਲਿਆਓ-ਆਓ । ਸਹਿਮਿਆ-ਡਰਿਆ । ਹਵਾਲਾਤ-ਥਾਣੇ ਵਿਚ ਬਣੀ ਜੇਲ । ਮਹਿਮਾਨ-ਪਾਹੁਣਾ । ਦਲੇਰ-ਹੌਸਲੇ ਵਾਲਾ । ਖੁਸ਼-ਕਿਸਮਤ-ਚੰਗੀ ਕਿਸਮਤ ਵਾਲਾ । ਖ਼ਾਨਦਾਨ-ਟੱਬਰ । ਪਾਜੀ-ਕਮੀਨਾ, ਨੀਚ । ਕਸ਼ਟ-ਦੁੱਖ ।

ਭਾਰਤ ਦਾ ਲਾਲ Summary

ਭਾਰਤ ਦਾ ਲਾਲ ਪਾਠ ਦਾ ਸਾਰ

ਪਰਦਾ ਉੱਠਣ ਸਮੇਂ ਪੈਂਤੀ ਕੁ ਸਾਲਾਂ ਦੀ ਇਕ ਗੰਭੀਰ ਤੇ ਪ੍ਰਭਾਵਸ਼ਾਲੀ ਇਸਤਰੀ ਰਣਬੀਰ ਅੰਗੀਠੀ ਉੱਪਰ ਪਈ ਫੋਟੋ ਨੂੰ ਆਪਣੇ ਸਫ਼ੈਦ ਦੁਪੱਟੇ ਨਾਲ ਪੂੰਝ ਕੇ ਆਦਰ ਨਾਲ ਰੱਖਦੀ ਹੈ । ਉਸਦਾ ਪੁੱਤਰ ਸ਼ਮਸ਼ੇਰ 15 ਕੁ ਸਾਲਾਂ ਦਾ ਹੈ ਤੇ ਧੀ ਨਿਰਮਲ ਸੱਤਾਂ ਕੁ ਸਾਲਾਂ ਦੀ । ਦੋਵੇਂ ਫੋਟੋ ਅੱਗੇ ਸਿਰ ਚੁਕਾਉਂਦੇ ਹਨ । ਇਹ ਫੋਟੋ ਉਨ੍ਹਾਂ ਦੇ ਬਾਪ ਸੂਬੇਦਾਰ ਅਰਜਨ ਸਿੰਘ ਦੀ ਹੈ, ਜਿਹੜਾ ਕਸ਼ਮੀਰ ਵਿਚ ਮਾਰਿਆ ਗਿਆ ਸੀ ।

ਹਣਬੀਰ ਸ਼ਮਸ਼ੇਰ ਨੂੰ ਧੂਫ਼ ਧੁਖਾਉਣ ਲਈ ਕਹਿੰਦੀ ਹੈ । ਉਹ ਆਖਦੀ ਹੈ ਕਿ ਉਹ ਫੁੱਲਾਂ ਦਾ ਹਾਰ ਲੈ ਕੇ ਆਉਂਦੀ ਹੈ ਤੇ ਨਾਲੇ ਗੁਰਦੁਆਰੇ ਮੱਥਾ ਟੇਕ ਆਉਂਦੀ ਹੈ । ਉਹ ਉਸਨੂੰ ਘਰ ਦਾ ਕੁੰਡਾ ਲਾ ਲੈਣ ਲਈ ਕਹਿੰਦੀ ਹੈ, ਕਿਉਂਕਿ ਲੋਕ 26 ਜਨਵਰੀ ਦੇ ਜਸ਼ਨ ਦੇਖਣ ਗਏ ਹੋਣ ਕਰਕੇ ਗਲੀ ਖਾਲੀ ਪਈ ਸੀ । ਨਿਰਮਲ ਵੀ ਝਾਕੀਆਂ ਦੇਖਣ ਦੀ ਇੱਛਾ ਪ੍ਰਗਟ ਕਰਦੀ ਹੈ ।

ਰਣਬੀਰ ਦੇ ਜਾਣ ਮਗਰੋਂ ਸ਼ਮਸ਼ੇਰ ਨਿਰਮਲ ਨੂੰ ਕਹਿੰਦਾ ਹੈ ਕਿ ਜੇਕਰ ਕੋਈ ਚੋਰ ਆਇਆ, ਤਾਂ ਉਹ ਉਸਨੂੰ ਬੰਦੂਕ ਨਾਲ ਉਡਾ ਦੇਵੇਗਾ । ਉਹ ਨਿਰਮਲ ਨੂੰ ਇਹ ਵੀ ਦੱਸਦਾ ਹੈ ਕਿ ਉਸਦੇ ਪਿਤਾ ਜੀ ਕਦੇ ਵੀ ਨਹੀਂ ਆਉਣਗੇ । ਉਨ੍ਹਾਂ ਦੇ ਮਾਤਾ ਜੀ ਐਵੇਂ ਉਸਦਾ ਦਿਲ ਰੱਖਣ ਲਈ ਕਹਿੰਦੇ ਹਨ ਕਿ ਉਹ ਹਸਪਤਾਲ ਵਿਚ ਹਨ ।

ਇੰਨੇ ਨੂੰ ਇਕ ਆਦਮੀ ਅੰਦਰ ਝਾਕਦਾ ਹੈ । ਨਿਰਮਲ ਡਰ ਜਾਂਦੀ ਹੈ । ਉਸਦੇ ਪੁੱਛਣ ‘ਤੇ ਉਹ ਉਸਨੂੰ ਆਪਣੀ ਮਾਂ ਦਾ ਨਾਂ ਦੱਸਦੇ ਹਨ । ਉਹ ਉਨ੍ਹਾਂ ਦੇ ਬਾਪ ਦਾ ਨਾਂ ਵੀ ਪੁੱਛਦਾ ਹੈ । ਉਹ ਸ਼ਮਸ਼ੇਰ ਨੂੰ ਜੱਫ਼ੀ ਵਿਚ ਲੈ ਕੇ ਕਹਿੰਦਾ ਹੈ ਕਿ ਉਹ ਟਿਕਾਣੇ ਪਹੁੰਚ ਗਿਆ ਹੈ । ਉਹ ਦੱਸਦਾ ਹੈ ਕਿ ਉਹ ਉਨ੍ਹਾਂ ਦਾ ਮਾਮਾ ਹੈ ਤੇ ਮਲਾਇਆ ਤੋਂ ਆਇਆ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਨ੍ਹਾਂ ਦਾ ਮਾਮਾ ਤਾਂ ਅਫ਼ਰੀਕਾ ਵਿੱਚ ਹੈ । ਉਹ ਕਹਿੰਦਾ ਹੈ ਕਿ ਉਹ ਅਫ਼ਰੀਕਾ ਤੋਂ ਆਉਂਦਾ ਰਾਹ ਵਿਚ ਮਲਾਇਆ ਵਿਚ ਰੁਕ ਗਿਆ ਸੀ । ਸ਼ਮਸ਼ੇਰ ਕਹਿੰਦਾ ਹੈ ਕਿ ਅਫ਼ਰੀਕਾ ਕਿਸੇ ਹੋਰ ਪਾਸੇ ਹੈ ਤੇ ਮਲਾਇਆ ਕਿਸੇ ਹੋਰ ਪਾਸੇ । ਉਹ ਸਮਝ ਲੈਂਦਾ ਹੈ ਕਿ ਉਹ ਅਸਲ ਵਿਚ ਉਨ੍ਹਾਂ ਦਾ ਮਾਮਾ ਨਹੀਂ, ਸਗੋਂ ਕੋਈ ਚੋਰ ਹੈ । ਮਾਮਾ ਉਨ੍ਹਾਂ ਤੋਂ ਉਨ੍ਹਾਂ ਦੀ ਮਾਤਾ ਬਾਰੇ ਪੁੱਛਦਾ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਹ ਹੁਣੇ ਘਰੋਂ ਬਾਹਰ ਨਿਕਲੇ ਹਨ । ਕੀ ਉਸਨੂੰ ਰਾਹ ਵਿਚ ਮਿਲੇ ਨਹੀਂ ? ਮਾਮਾ ਕਹਿੰਦਾ ਹੈ ਕਿ ਉਹ ਚਿਰ ਪਿੱਛੋਂ ਆਇਆ ਹੈ । ਇਸ਼ ਕਰਕੇ ਹੋ ਸਕਦਾ ਹੈ ਕਿ ਭੈਣ ਨੇ ਉਸਨੂੰ ਪਛਾਣਿਆ ਨਾ ਹੋਵੇ । ਉਸਦਾ ਆਪਣਾ ਧਿਆਨ ਘਰ ਲੱਭਣ ਵਿਚ ਹੋਣ ਕਰਕੇ ਉਸਨੂੰ ਉਸਦਾ ਪਤਾ ਹੀ ਨਹੀਂ ਲੱਗਾ !

ਸ਼ਮਸ਼ੇਰ ਤੇ ਨਿਰਮਲ ਉਸਨੂੰ ਚਾਹ ਪਾਣੀ ਪੁੱਛਦੇ ਹਨ । ਉਹ ਅਟੈਚੀ ਖੋਲ੍ਹ ਕੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਲਈ ਵਲੈਤੀ ਖਿਡੌਣੇ ਲਿਆਇਆ ਹੈ । ਨਿਰਮਲ ਤੇ ਸ਼ਮਸ਼ੇਰ ਪਛਾਣ ਲੈਂਦੇ ਹਨ ਕਿ ਇਹੋ ਜਿਹਾ ਖਿਡੌਣਾ ਉੱਨ੍ਹਾਂ ਇਕ ਦਿਨ ਕਨਾਟ ਪਲੇਸ ਵਿਚ ਦੇਖਿਆ ਸੀ । ਮਾਮਾ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਖਿਡੌਣਿਆਂ ਨਾਲ ਖੇਡਣ ਤੇ ਉਹ ਉਨ੍ਹਾਂ ਦਾ ਘਰ ਦੇਖਦਾ ਹੈ । ਸ਼ਮਸ਼ੇਰ ਕਹਿੰਦਾ ਹੈ ਕਿ ਉਹ ਉਸਨੂੰ ਆਪਣਾ ਘਰ ਆਪ ਹੀ ਦਿਖਾਉਂਦਾ ਹੈ । ਕਮਰੇ ਦੇਖਦਾ ਹੋਇਆ ਉਹ ਪੁੱਛਦਾ ਹੈ ਕਿ ਉਹ ਰਾਤ ਨੂੰ ਕਿੱਥੇ ਸੌਂਦੇ ਹਨ । ਉਹ ਆਖਦਾ । ਹੈ ਕਿ ਇੱਥੇ ਹੀ । ਫਿਰ ਉਹ ਉਨ੍ਹਾਂ ਦੀ ਮਾਤਾ ਦੇ ਗਹਿਣਿਆਂ ਬਾਰੇ ਪੁੱਛਦਾ ਹੈ ਕਿ ਉਹ ਕਿੱਥੇ ਰੱਖਦੀ ਹੈ ।

ਸ਼ਮਸ਼ੇਰ ਉਸਨੂੰ ਸਟੋਰ ਵਿਚ ਭੇਜ ਕੇ ਬਾਹਰੋਂ ਕੁੰਡੀ ਲਾ ਦਿੰਦਾ ਹੈ ਅਤੇ ਬੜੀ ਫੁਰਤੀ ਨਾਲ ਗੁਆਂਢੀਆਂ ਦੇ ਘਰ ਜਾ ਕੇ ਪੁਲਿਸ ਨੂੰ ਚੋਰ ਫੜਾਉਣ ਲਈ ਫੋਨ ਕਰ ਆਉਂਦਾ ਹੈਂ । ਇੰਨੇ ਨੂੰ ਪੁਲਿਸ ਆ ਜਾਂਦੀ ਹੈ । ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਹ ਤਾਂ ਨਾਮੀ ਚੋਰ ਖੜਕਾ ਹੈ । ਉਨ੍ਹਾਂ ਨੇ ਦੱਸਿਆ ਕਿ ਉਹ ਕਈ ਘਰਾਂ ਦੇ ਬੱਚਿਆਂ ਦਾ ਮਾਮਾ ਬਣ ਚੁੱਕਾ ਹੈ । ਇੰਨੇ ਨੂੰ ਰਣਬੀਰ ਦੋ-ਚਾਰ ਆਂਢੀਆਂ – ਗੁਆਂਢੀਆਂ ਨਾਲ ਘਬਰਾਈ ਹੋਈ ਅੰਦਰ ਆਉਂਦੀ ਹੈ ਅਤੇ ਸ਼ਮਸ਼ੇਰ ਤੋਂ ਪੁੱਛਦੀ ਹੈ ਕਿ ਕੀ ਗੱਲ ਹੈ । ਸ਼ਮਸ਼ੇਰ ਆਖਦਾ ਹੈ ਕਿ ਮਾਤਾ ਜੀ, ਘਬਰਾਓ ਨਹੀਂ, ਮਾਮਾ ਜੀ ਫੜੇ ਗਏ ਹਨ ।

ਥਾਣੇਦਾਰ ਰਣਬੀਰ ਨੂੰ ਆਖਦਾ ਹੈ ਕਿ ਉਸ ਦੇ ਪੁੱਤਰ ਨੇ ਅੱਜ ਇਕ ਨਾਮੀ ਚੋਰ ਨੂੰ ਫੜਿਆ ਹੈ । ਇਹ ਸ਼ਹਿਰ ਵਿਚ ਕਈ ਘਰਾਂ ਨੂੰ ਲੁੱਟ ਚੁੱਕਾ ਹੈ । ਇਸ ਨੂੰ ਪੰਜ ਸੌ ਰੁਪਿਆ ਇਨਾਮ ਮਿਲੇਗਾ । ਫੇਰ ਉਹ ਅੱਗੇ ਹੋਰ ਆਖਦਾ ਹੈ ਕਿ ਭੈਣ, ਤੂੰ ਬਹੁਤ ਭਾਗਾਂ ਵਾਲੀ ਏ । ਬਹਾਦਰ ਪਿਤਾ ਦੇ ਘਰ ਬਹਾਦਰ ਪੁੱਤਰ ਪੈਦਾ ਹੋਇਆ । ਇਹ ਬੱਚਾ ਖ਼ਾਨਦਾਨ ਦਾ ਨਾਂ ਰੋਸ਼ਨ ਕਰੇਗਾ। ਭਾਰਤ ਨੂੰ ਇਹੋ ਜਿਹੇ ਲਾਲਾ ਦੀ ਲੋੜ ਹੈ । ਉਹ ਸਿਪਾਹੀ ਨੂੰ ਚੋਰ ਮਾਮੇ ਨੂੰ ਥਾਣੇ ਲਿਜਾਣ ਲਈ ਆਖਦਾ ਹੈ ! ਰਣਬੀਰ ਅਤੇ ਸ਼ਮਸ਼ੇਰ ਪੁਲਿਸ ਨੂੰ ਹੱਥ ਜੋੜ ਕੇ ਵਿਦਾ ਕਰਦੇ ਹਨ ।

PSEB 6th Class Punjabi Solutions Chapter 18 ਨਕਲ ਕਰੋ ਪਰ ਕੀਹਦੀ?

Punjab State Board PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ? Textbook Exercise Questions and Answers.

PSEB Solutions for Class 6 Punjabi Chapter 18 ਨਕਲ ਕਰੋ ਪਰ ਕੀਹਦੀ?

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਮੁੱਖ ਅਧਿਆਪਕ ਜੀ ਨੇ ਸਵੇਰ ਦੀ ਸਭਾ ਵਿਚ ਕਿੰਨੀਆਂ ਉਦਾਹਰਨਾਂ ਦਿੱਤੀਆਂ ?
(ੳ) ਇੱਕ
(ਅ) ਤਿੰਨ
(ਈ) ਪੰਜ ।
ਉੱਤਰ :
(ਈ) ਪੰਜ ।

(ii) ਪਹਿਲਾਂ ਪ੍ਰਕਾਸ਼ ਨੇ ਸੋਹਣੇ ਫੁਲਕੇ ਬਣਾਉਂਦਿਆਂ ਕਿਸ ਨੂੰ ਦੇਖਿਆ ?
(ੳ) ਮਾਮੀ ਨੂੰ ।
(ਅ) ਦਾਦੀ ਨੂੰ
(ਈ) ਰੀਤਇੰਦਰ ਨੂੰ ।
ਉੱਤਰ :
(ਅ) ਦਾਦੀ ਨੂੰ

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

(iii) ਚੰਗੇ ਕਵੀਸ਼ਰਾਂ ਦੀ ਕਿਹੜੀ ਗੱਲ ਚੰਗੀ ਲਗਦੀ ਸੀ ?
(ੳ) ਉਨ੍ਹਾਂ ਨੂੰ ਸੁਣਨਾ
(ਅ) ਦੇਖਣਾ
(ਈ) ਉਨ੍ਹਾਂ ਦੀ ਨਕਲ ਕਰਨਾ ।
ਉੱਤਰ :
(ਈ) ਉਨ੍ਹਾਂ ਦੀ ਨਕਲ ਕਰਨਾ ।

(iv) ਸੰਸਾਰ-ਪ੍ਰਸਿੱਧ ਭਲਵਾਨ ਕਿਹੜਾ ਸੀ ?
(ੳ) ਵਰਿਆਮ ਸਿੰਘ ਸੰਧੂ
(ਅ) ਕਰਤਾਰ ਸਿੰਘ
(ਇ) ਹਤੀਰਥ ।
ਉੱਤਰ :
(ਅ) ਕਰਤਾਰ ਸਿੰਘ

(v) ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਕਿਸ ਗੱਲ ਤੋਂ ਵਰਜਿਆ ?
(ਉ) ਇਧਰ-ਉਧਰ ਝਾਕਣ ਤੋਂ
(ਅ) ਇਮਤਿਹਾਨ ਦੇਣ ਤੋਂ ।
(ਇ) ਨਕਲ ਕਰਨ ਤੋਂ
ਉੱਤਰ :
(ਇ) ਨਕਲ ਕਰਨ ਤੋਂ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੀਤਇੰਦਰ ਨੇ ਕਵੀਸ਼ਰੀ ਦੇ ਗੁਣ ਕਿੱਥੋਂ ਸਿੱਖੇ ਸਨ ?
ਉੱਤਰ :
ਕਵੀਸ਼ਰਾਂ ਤੋਂ।

ਪ੍ਰਸ਼ਨ 2.
ਉਦਾਹਰਨ ਨੰਬਰ ਤਿੰਨ ਵਿਚ ਲੇਖਕ ਦੀ ਕੀ ਰੁਚੀ ਸੀ ?
ਉੱਤਰ :
ਚੰਗੇ ਤੋਂ ਚੰਗਾ ਲਿਖਣ ਦੀ ।

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

ਪ੍ਰਸ਼ਨ 3.
ਸੰਸਾਰ-ਪ੍ਰਸਿੱਧ ਭਲਵਾਨ ਦਾ ਕੀ ਨਾਂ ਹੈ ?
ਉੱਤਰ :
ਕਰਤਾਰ ਸਿੰਘ ॥

ਪ੍ਰਸ਼ਨ 4.
ਕਰਤਾਰ ਸਿੰਘ ਦੀ ਜੀਵਨੀ ਕਿਸ ਕਹਾਣੀਕਾਰ ਨੇ ਲਿਖੀ ਹੈ ?
ਉੱਤਰ :
ਵਰਿਆਮ ਸੰਧੂ ਨੇ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਕੰਮ ਕਰਨਾ ਕਿਵੇਂ ਸਿੱਖ ਸਕਦੇ ਹਾਂ ?
ਉੱਤਰ :
ਦੁਜਿਆਂ ਨੂੰ ਦੇਖ ਕੇ ਉਨ੍ਹਾਂ ਦੇ ਗੁਣ ਗ੍ਰਹਿਣ ਕਰ ਕੇ ਤੇ ਉਨ੍ਹਾਂ ਦੀ ਨਕਲ ਕਰ ਕੇ ॥

ਪ੍ਰਸ਼ਨ 2.
ਰੀਤਇੰਦਰ ਦੀ ਟੀਮ ਫ਼ਸਟ ਆਉਣ ਦਾ ਕੀ ਕਾਰਨ ਸੀ ?
ਉੱਤਰ :
ਰੀਤਇੰਦਰ ਨੇ ਟੀ.ਵੀ., ਰੇਡੀਓ ਤੇ ਦੀਵਾਨਾਂ ਵਿਚ ਕਵੀਸ਼ਰਾਂ ਦੇ ਸਟੇਜ ਉੱਤੇ ਭਰੋਸੇ ਨਾਲ ਖੜੇ ਹੋਣ ਦੇ ਤਰੀਕੇ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਉਸ ਉੱਤੇ ਲੋੜੀਂਦਾ ਕਾਬੂ ਰੱਖਣ ਦੇ ਹੁਨਰ ਨੂੰ ਚੰਗੀ ਤਰ੍ਹਾਂ ਹਿਣ ਕੀਤਾ ਸੀ । ਇਸ ਤਰ੍ਹਾਂ ਉਨ੍ਹਾਂ ਦੀ ਨਕਲ ਕਰਨ ਕਰਕੇ ਤੇ ਉਸ ਵਿਚ ਆਪਣਾ ਰੰਗ ਭਰਨ ਕਰਕੇ ਉਹ ਫ਼ਸਟ ਰਹੀ ਸੀ ।

ਪ੍ਰਸ਼ਨ 3.
ਲੇਖਕ ਨੇ ਆਪਣੀ ਲਿਖਾਈ ਕਿਵੇਂ ਸੁੰਦਰ ਬਣਾਈ ਸੀ ?
ਉੱਤਰ :
ਲੇਖਕ ਦੀ ਲਿਖਾਈ ਸੋਹਣੀ ਨਹੀਂ ਸੀ । ਉਹ ਉਸਨੂੰ ਸੋਹਣੀ ਬਣਾਉਣ ਲਈ ਦੂਜਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਦੇਖਦਾ ਤੇ ਉਨ੍ਹਾਂ ਵਰਗੇ ਅੱਖਰ ਪਾਉਣ ਦੇ ਯਤਨ ਕਰਦਾ । ਇਸ ਤਰ੍ਹਾਂ ਹੋਲੀ-ਹੌਲੀ ਉਸਦੀ ਲਿਖਾਈ ਸੁੰਦਰ ਬਣ ਗਈ ।

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

ਪ੍ਰਸ਼ਨ 4.
ਵਰਿਆਮ ਸਿੰਘ ਸੰਧੂ ਦੀ ਲਿਖਣ ਦੀ ਕਲਾ ਕਿਹੋ-ਜਿਹੀ ਹੈ ?
ਉੱਤਰ :
ਵਰਿਆਮ ਸੰਧੂ ਦੀ ਲਿਖਣ ਕਲਾ ਕਮਾਲ ਦੀ ਹੈ । ਸਾਨੂੰ ਉਸਦੀ ਰੀਸ ਕਰਦਿਆਂ ਉਸ ਜਿਹਾ ਲਿਖਣਾ ਚਾਹੀਦਾ ਹੈ । ਉਸਦੀ ਨਕਲ ਕਰਨ ਨਾਲ ਸਾਡੀ ਲੇਖਣੀ ਵੀ ਕਮਾਲ ਦੀ ਬਣ ਸਕਦੀ ਹੈ ।

ਪ੍ਰਸ਼ਨ 5.
ਮੁੱਖ ਅਧਿਆਪਕ ਜੀ ਦੀ ਕਿਹੜੀ ਗੱਲ ‘ਤੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ ?
ਉੱਤਰ :
ਜਦੋਂ ਮੁੱਖ ਅਧਿਆਪਕ ਜੀ ਨੇ ਵਿਦਿਆਰਥੀਆਂ ਨੂੰ ਪੰਜ ਉਦਾਹਰਨਾਂ ਦੇ ਕੇ ਇਹ ਦੱਸਿਆ ਕਿ ਸਾਨੂੰ ਹਰ ਚੰਗੀ ਗੱਲ ਤੇ ਚੰਗੇ ਬੰਦੇ ਦੀ ਨਕਲ ਕਰਨੀ ਚਾਹੀਦੀ ਹੈ, ਪਰੰਤੂ ਇਮਤਿਹਾਨ ਵਿਚ ਨਕਲ ਨਹੀਂ ਕਰਨੀ ਚਾਹੀਦੀ ਹੈ । ਇਸ ਤੋਂ ਬਚਣ ਲਈ ਸਾਨੂੰ ਸਾਲ ਦੇ ਪਹਿਲੇ ਦਿਨ ਤੋਂ ਹੀ ਮਿਹਨਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਨਕਲ ਬਾਰੇ ਸੋਚਣਾ ਵੀ ਨਹੀਂ ਚਾਹੀਦਾ । ਅਜਿਹਾ ਕਰਨ ਨਾਲ ਉਨ੍ਹਾਂ ਦੇ ਸਕੂਲ ਹੋਰਨਾਂ ਸਕੂਲਾਂ ਲਈ ਇਕ ਮਿਸਾਲ ਬਣ ਜਾਵੇਗਾ । ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ ।

ਪ੍ਰਸ਼ਨ 6.
ਵਾਕਾਂ ਵਿਚ ਵਰਤੋਨੀਝ ਨਾਲ ਤੱਕਣਾ, ਸਿਖਾਂਦਰੂ, ਤਾਲ-ਮੇਲ, ਰੀਸ, ਮਿਹਨਤ, ਇਕਾਗਰ ।
ਉੱਤਰ :
1. ਨੀਝ ਨਾਲ ਤੱਕਣਾ (ਧਿਆਨ ਟਿਕਾ ਕੇ ਦੇਖਣਾ) – ਜ਼ਰਾ ਨੀਝ ਨਾਲ ਦੇਖੇਂਗਾ, ਤਾਂ ਸੁਈ ਲੱਭ ਜਾਵੇਗੀ । ਐਥੇ ਹੀ ਹੈ ਕਿਤੇ ।
2. ਸਿਖਾਂਦਰੂ (ਸਿੱਖਣ ਵਾਲੇ) – ਮਨਜੀਤ ਤਾਂ ਅਜੇ ਸਿਖਾਂਦਰੂ ਮੋਟਰ-ਮਕੈਨਿਕ ਹੀ ਹੈ, ਜਦ ਕਿ ਗੁਣਵੰਤ ਮਾਹਿਰ ।
3. ਤਾਲ-ਮੇਲ (ਜੋੜ-ਮੇਲ) – ਵੱਖ-ਵੱਖ ਜ਼ਿੰਦੇ ਆਪਣੇ-ਆਪਣੇ ਸਾਜ਼ ਇਕ-ਦੂਜੇ ਨਾਲ ਤਾਲ-ਮੇਲ ਬਿਠਾ ਕੇ ਵਜਾਉਂਦੇ ਹਨ ।
4. ਰੀਸ (ਨਕਲ ਕਰਨੀ) – ਬੱਚੇ ਇਕ ਦੂਜੇ ਦੀ ਰੀਸ ਨਾਲ ਹੀ ਬਹੁਤ ਕੁੱਝ ਸਿੱਖ ਜਾਂਦੇ ਹਨ ।
5. ਮਿਹਨਤ (ਕਿਰਤ, ਮਜ਼ਦੂਰੀ) – ਮਿਹਨਤ ਕਰਨ ਵਾਲੇ ਨੂੰ ਹੀ ਸਫਲਤਾ ਮਿਲਦੀ ਹੈ ।
6. ਇਕਾਗਰ (ਧਿਆਨ ਟਿਕਾ ਕੇ) – ਕਲਾਸ ਵਿਚ ਇਕਾਗਰ ਹੋ ਕੇ ਪੜ੍ਹਾ ਰਹੇ ਅਧਿਆਪਕ ਦੀ ਗੱਲ ਸੁਣੋ ।

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋਨੀਝ ਨਾਲ, ਹੁਨਰ, ਸੰਗਤ, ਸੁੰਦਰ, ਕਮਾਲ ।
(i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ …….. ਦੇਖਦੀ ਰਹਿੰਦੀ ।
(ii) ਚੰਗੇ ਲੋਕਾਂ ਦੇ ……….. ਨੂੰ ਹਿਣ ਕਰਨਾ ਚਾਹੀਦਾ ਹੈ ।
(iii) ਚੰਗੀਆਂ ਪੁਸਤਕਾਂ ਦੀ ……… ਕਰੋ ।
(iv) ਮੇਰੀ ਲਿਖਾਈ ਬਹੁਤ ………… ਹੈ ।
(v) ਲੇਖਕ ਦੀ ਲਿਖਣ-ਕਲਾ ਬਹੁਤ …………. ਦੀ ਸੀ ।
ਉੱਤਰ :
(i) ਮੈਂ ਆਪਣੀ ਦਾਦੀ ਨੂੰ ਕੰਮ ਕਰਦੀ ਨੂੰ ਨੀਝ ਨਾਲ ਦੇਖਦੀ ਰਹਿੰਦੀ ।
(ii) ਚੰਗੇ ਲੋਕਾਂ ਦੇ ਹੁਨਰ ਨੂੰ ਗ੍ਰਿਣ ਕਰਨਾ ਚਾਹੀਦਾ ਹੈ ।
(iii) ਚੰਗੀਆਂ ਪੁਸਤਕਾਂ ਦੀ ਸੰਗਤ ਕਰੋ ।
(iv) ਮੇਰੀ ਲਿਖਾਈ ਬਹੁਤ ਸੁੰਦਰ ਹੈ ।
(v) ਲੇਖਕ ਦੀ ਲਿਖਣ-ਕਲਾ ਬਹੁਤ ਕਮਾਲ ਦੀ ਸੀ ।

ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ –
ਪੰਜਾਬੀ – ਹਿੰਦੀ – ਅੰਗਰੇਜ਼ੀ
ਟੀਮ – ……….. – ……………
ਸੁੰਦਰ – ………… – …………..
ਕਵੀ – ………… – …………..
ਅਧਿਆਪਕ – ………… – …………..
ਵਿਦਿਆਰਥੀ – ………… – …………..
ਸਕੂਲ – ………… – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਟੀਮ – टीम – Team
ਸੁੰਦਰ – सुन्दर – Beautiful
ਕਵੀ – कवि – Poet
ਅਧਿਆਪਕ – अध्यापक – Teacher
ਵਿਦਿਆਰਥੀ – विद्यार्थी – Student
ਸਕੂਲ – पाठशाला – School

IV. ਵਿਆਕਰਨ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ : ਉਸਤਾਦ, ਸਵਰਗ, ਸੁੰਦਰ, ਸਫਲ, ਲਾਇਕ ।
ਉੱਤਰ :
ਉਸਤਾਦ – ਸ਼ਗਿਰਦ
ਸਵਰਗ – ਨਰਕ
ਸੁੰਦਰ – ਭੱਦਾ
ਸਫਲ – ਅਸਫਲ
ਲਾਇਕ – ਨਲਾਇਕ ।

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

ਪ੍ਰਸ਼ਨ 2.
ਇਕ ਵਚਨ/ਬਹੁਵਚਨ ਬਣਾਓਕਵੀ, ਵਿਦਿਆਰਥੀ, ਲੜਕੀ, ਮਾਪੇ, ਤਾੜੀ ।
ਉੱਤਰ :
ਕਵੀ – ਕਵੀਆਂ
ਵਿਦਿਆਰਥੀ – ਵਿਦਿਆਰਥੀਆਂ
ਲੜਕੇ – ਲੜਕੀਆਂ
ਮਾਪੇ – ਮਾਪੇ/ਮਾਪਿਆਂ
ਤਾੜੀ – ਤਾੜੀਆਂ

V. ਅਧਿਆਪਕ ਲਈ

ਅਧਿਆਪਕ ਵਿਦਿਆਰਥੀਆਂ ਨੂੰ ਸੁੰਦਰ ਲਿਖਣ ਦਾ ਅਭਿਆਸ ਕਰਾਉਣ ।

ਔਖੇ ਸ਼ਬਦਾਂ ਦੇ ਅਰਥ :

ਡਾਇੰਗ ਦੀ ਪ੍ਰਕਾਰ-ਡਾਇੰਗ ਦਾ ਇਕ ਯੰਤਰ, ਜਿਸ ਨਾਲ ਗੋਲ ਦਾਇਰੇ ਵਾਹੇ ਜਾਂਦੇ ਹਨ । ਰੜੇ ਹੋਏ-ਖ਼ਸਤਾ, ਪੱਕੇ ਹੋਏ । ਨੀਝ ਨਾਲ-ਨਜ਼ਰ ਟਿਕਾ ਕੇ ਰੀਝ ਨਾਲ-ਚਾਅ ਨਾਲ ।ਉਸਤਾਦ-ਗੁਰੂ, ਸਿਖਾਉਣ ਵਾਲਾ । ਸਿਖਾਂਦਰੂ-ਸਿੱਖਣ ਵਾਲਾ । ਕਵੀਸ਼ਰੀਕਵਿਤਾ ਜੋੜਨੀ ਤੇ ਬੋਲਣੀ ਫ਼ਸਟ-ਪਹਿਲੇ ਨੰਬਰ ‘ਤੇ । ਗੁਰ-ਤਰੀਕੇ, ਨਿਯਮ । ਉੱਘੇਮਸ਼ਹੁਰ ਦਿਵਾਨ-ਉਹ ਮਕਾਨ, ਜਿੱਥੇ ਬਾਦਸ਼ਾਹ ਅਹੁਦੇਦਾਰਾਂ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰੇ ਜਾਂ ਜਿੱਥੇ ਸੰਗਤ ਵਿਚ ਧਾਰਮਿਕ ਵਿਖਿਆਨ ਹੋਣ । ਪੱਲੇ ਬੰਨ੍ਹਣਾ-ਯਾਦ ਰੱਖਣਾ, ਅਪਣਾ ਲੈਣਾ । ਟੀਮ-ਟੋਲੀ । ਸ਼ਬਦ-ਭੰਡਾਰ-ਸ਼ਬਦਾਂ ਦਾ ਖ਼ਜ਼ਾਨਾ । ਜਾਚ-ਤਰੀਕਾ । ਰੀਸ-ਨਕਲ । ਸੰਗਤ ਕਰਨਾ-ਕਿਸੇ ਬੰਦੇ ਜਾਂ ਟੋਲੀ ਨਾਲ ਮਿਲ-ਜੁਲ ਕੇ ਰਹਿਣਾ । ਡਾਢੀ-ਬਹੁਤ । ਸਾਬਤ ਸਿੱਧ । ਚਿਤ-ਮਨ । ਇਕਾਗਰ ਕਰ ਕੇ-ਟਿਕਾ ਕੇ । ਝਾਕਣ-ਵੇਖਣ । ਮਿਸਾਲ-ਉਦਾਹਰਨ ।

ਨਕਲ ਕਰੋ ਪਰ ਕੀਹਦੀ? Summary

ਨਕਲ ਕਰੋ ਪਰ ਕੀਹਦੀ? ਪਾਠ ਦਾ ਸਾਰ

ਮੁੱਖ ਅਧਿਆਪਕ ਜੀ ਨੇ ਸਾਲ ਦੇ ਪਹਿਲੇ ਹੀ ਦਿਨ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜ ਉਦਾਹਰਨਾਂ ਦਿੰਦੇ ਹਨ ਉਹ ਧਿਆਨ ਨਾਲ ਸੁਣਨ । ਪਹਿਲੀ ਇਹ ਕਿ ਕੋਈ ਸਿਆਣੀ ਔਰਤ ਪ੍ਰਕਾਸ਼ ਦੇ ਬਣਾਏ ਹੋਏ ਫੁਲਕਿਆਂ ਦੀ ਸਿਫ਼ਤ ਕਰਦਿਆਂ ਕਹਿ ਰਹੀ ਸੀ ਕਿ ਉਹ ਬਹੁਤ ਹੀ ਪਤਲੇ-ਪਤਲੇ, ਸੁੰਦਰ ਤੇ ਗੋਲ ਫੁਲਕੇ ਬਣਾ ਰਹੀ ਹੈ । ਪ੍ਰਕਾਸ਼ ਨੇ ਦੱਸਿਆ ਕਿ ਉਸਨੇ ਫੁਲਕੇ ਬਣਾਉਣੇ ਪਹਿਲਾਂ ਆਪਣੀ ਦਾਦੀ ਜੀ ਤੋਂ ਤੇ ਫਿਰ . ਆਪਣੀ ਮਾਂ ਤੋਂ ਉਨ੍ਹਾਂ ਦੀ ਨਕਲ ਕਰ ਕੇ ਤੇ ਨਾਲ ਆਪਣੀ ਅਕਲ ਵਰਤ ਕੇ ਸਿੱਖੇ ਹਨ । ਸਿਆਣੀ ਔਰਤ ਨੇ ਕਿਹਾ ਕਿ ਉਹ ਠੀਕ ਕਹਿ ਰਹੀ ਹੈ ।

PSEB 6th Class Punjabi Book Solutions Chapter 18 ਨਕਲ ਕਰੋ ਪਰ ਕੀਹਦੀ?

ਇਹ ਸਿਖਲਾਈ ਕੇਂਦਰ ਤਾਂ ਹੁਣ ਖੁੱਲ੍ਹੇ ਹਨ । ਪਹਿਲਾਂ ਦੂਜਿਆਂ ਨੂੰ ਚੰਗਾ ਕੰਮ ਕਰਦਿਆਂ ਵੇਖ ਕੇ ਅਰਥਾਤ ਉਨ੍ਹਾਂ ਦੀ ਨਕਲ ਕਰ ਕੇ ਹੀ ਸਿੱਖਿਆ ਜਾਂਦਾ ਸੀ । ਇਸ ਤਰ੍ਹਾਂ ਪਿਤਾ ਕੋਲੋਂ ਪੁੱਤਰ ਤੇ ਮਾਂ ਕੋਲੋਂ ਧੀ ਅਤੇ ਉਸਤਾਦ ਕੋਲੋਂ ਸਿਖਾਂਦਰੂ ਸਿੱਖ ਲੈਂਦੇ ਸਨ । ਦੂਜੀ ਗੱਲ ਇਹ ਕਿ ਜਦੋਂ ਕਵੀਸ਼ਰੀ ਗਾਇਨ-ਮੁਕਾਬਲੇ ਵਿਚ ਰੀਤਇੰਦਰ ਦੀ ਟੀਮ ਫ਼ਸਟ ਆਈ, ਤਾਂ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਉੱਘੇ ਕਵੀਸ਼ਰਾਂ ਨੂੰ ਸੁਣਦੀ ਰਹਿੰਦੀ ਹੈ । ਇਹ ਪ੍ਰੋਗਰਾਮ ਭਾਵੇਂ ਟੀ. ਵੀ. ਉੱਤੇ ਹੋਵੇ, ਰੇਡੀਓ ਉੱਤੇ ਜਾਂ ਕਿਸੇ ਦੀਵਾਨ ਵਿਚ, ਉਹ ਉਨ੍ਹਾਂ ਦਾ ਸਟੇਜ ਉੱਤੇ ਭਰੋਸੇ ਨਾਲ ਖੜਾ ਹੋਣਾ, ਆਪਸੀ ਤਾਲ-ਮੇਲ, ਅਵਾਜ਼ ਦੀ ਤਾਕਤ ਤੇ ਲੋੜੀਂਦਾ ਕਾਬੂ ਆਦਿ ਨੂੰ ਪੱਲੇ ਬੰਨ੍ਹ ਲੈਂਦੀ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਅਪਣਾਉਣ ਦਾ ਯਤਨ ਕਰਦੀ ਹੈ । ਉਨ੍ਹਾਂ ਦੀ ਨਕਲ ਕਰਨਾ ਉਸਨੂੰ ਚੰਗਾ ਲਗਦਾ ਹੈ । ਫਿਰ ਉਨ੍ਹਾਂ ਦੀ ਟੀਮ ਵਿਚ ਆਪਣਾ ਰੰਗ ਉੱਭਰਦਾ ਹੈ ।

ਤੀਜੀ ਗੱਲ ਇਹ ਕਿ ਕਿਸੇ ਲੇਖਕ ਨੇ ਕਿਹਾ ਸੀ ਕਿ ਉਸਦੀ ਰੀਝ ਚੰਗੇ ਤੋਂ ਚੰਗਾ ਲਿਖ ਸਕਣ ਦੀ ਸੀ । ਉਹ ਚੰਗੇ ਲੇਖਕਾਂ ਦੀਆਂ ਪੁਸਤਕਾਂ ਨੂੰ ਪੜ੍ਹਦਾ ਤੇ ਉਨ੍ਹਾਂ ਦੇ ਲਿਖਣ ਦੇ ਢੰਗ ਨੂੰ ਸਮਝਦਾ । ਉਹ ਦੇਖਦਾ ਸੀ ਕਿ ਕਿਸੇ ਕੋਲ ਬਹੁਤਾ ਸ਼ਬਦ-ਭੰਡਾਰ ਸੀ ਤੇ ਕਿਸੇ ਨੂੰ ਗੱਲ ਕਰਨ ਦੀ ਅਨੋਖੀ ਜਾਚ ਸੀ । ਕਈਆਂ ਦੇ ਵਿਚਾਰ ਨਵੇਂ ਸਨ ।ਉਹ ਉਨ੍ਹਾਂ ਦੀ ਰੀਸ ਅਰਥਾਤ ਨਕਲ ਕਰਨ ਦਾ ਯਤਨ ਕਰਦਾ । ਜਦੋਂ ਉਹ ਆਪ ਲਿਖਣ ਲਗਦਾ, ਤਾਂ ਉਹ ਬਿਲਕੁਲ ਵੱਖਰਾ ਤੇ ਸੋਹਣਾ ਲਿਖਦਾ । ਇਹ ਮਹਾਨ ਲੇਖਕਾਂ ਦੀਆਂ ਪੁਸਤਕਾਂ ਪੜ੍ਹ ਕੇ ਹੀ ਹੋਇਆ । ਚੌਥੀ ਗੱਲ ਇਹ ਕਿ ਇਕ ਬੰਦੇ ਨੇ ਕਿਹਾ ਉਸਦੀ ਲਿਖਾਈ ਸੋਹਣੀ ਨਹੀਂ ਸੀ । ਉਹ ਕਿਸੇ ਦੀ ਸੋਹਣੀ ਲਿਖਾਈ ਦੇਖ ਕੇ ਉਸ ਵਰਗੇ ਸੋਹਣੇ ਅੱਖਰ ਲਿਖਣ ਦੀ ਕੋਸ਼ਿਸ਼ ਕਰਦਾ । ਇਸ ਤਰ੍ਹਾਂ ਉਸਦੀ ਲਿਖਾਈ ਸੋਹਣੀ ਹੋਣ ਲੱਗੀ । ਫਿਰ ਤੇਜ਼ ਲਿਖਦਿਆਂ ਵੀ ਉਹ ਸੋਹਣੀ ਹੋਣ ਲੱਗੀ । ਇਸ ਨਾਲ ਉਸਨੂੰ ਬਹੁਤ ਖ਼ੁਸ਼ੀ ਮਿਲਦੀ ਤੇ ਹੋਰਨਾਂ ਨੂੰ ਵੀ ਉਹ ਚੰਗੀ ਲਗਦੀ ।

ਪੰਜਵੀਂ ਗੱਲ ਇਹ ਕਿ ਸੰਸਾਰ ਪ੍ਰਸਿੱਧ ਭਲਵਾਨ ਕਰਤਾਰ ਸਿੰਘ ਦੀ ਜੀਵਨੀ ਵਿਚ ਕਰਤਾਰ ਸਿੰਘ ਦੀ ਕਹੀ ਇਕ ਗੱਲ ਧਿਆਨ-ਯੋਗ ਹੈ, “ਅਸਲ ਵਿਚ ਮੈਂ ਹਰ ਥਾਂ ਤੋਂ, ਹਰ ਭਲਵਾਨ ਤੋਂ ਹਰ ਵੇਲੇ ਕੁੱਝ ਨਾ ਕੁੱਝ ਸਿੱਖਣ ਵਲ ਧਿਆਨ ਦਿੰਦਾ ਆਇਆ ਹਾਂ । ਜਿਸ ਤੋਂ ਵੀ ਮੈਂ ਕੁੱਝ ਸਿੱਖਿਆ ਹੈ, ਉਹ ਮੇਰਾ ਗੁਰੂ ਹੈ । ਇਹ ਜੀਵਨੀ ਪ੍ਰਸਿੱਧ ਲੇਖਕ ਵਰਿਆਮ ਸੰਧੂ ਦੀ ਲਿਖੀ ਹੋਈ ਹੈ । ਉਸ ਦੀ ਲਿਖਣ-ਕਲਾ ਵੀ ਨਕਲ ਕਰਨ ਵਾਲੀ ਹੈ ।

ਇਹ ਗੱਲਾਂ ਕਹਿ ਕੇ ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕੋਈ ਦੱਸੇ ਕਿ ਉਨ੍ਹਾਂ ਵਲੋਂ ਦਿੱਤੀਆਂ ਇਨ੍ਹਾਂ ਉਦਾਹਰਨਾਂ ਤੋਂ ਸਿੱਧ ਹੁੰਦਾ ਹੈ ।

ਇਹ ਸੁਣ ਕੇ ਦਸਵੀਂ ਦੇ ਸਮਝਦਾਰ ਵਿਦਿਆਰਥੀ ਹਰਤੀਰਬ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਹਮੇਸ਼ਾ ਚੰਗੀਆਂ ਗੱਲਾਂ ਤੇ ਚੰਗੇ ਬੰਦਿਆਂ ਦੀ ਨਕਲ ਕਰੋ । ਇਹ ਨਕਲ ਮਾੜੀ ਨਹੀਂ । ਇਹ ਸੁਣ ਕੇ ਅਧਿਆਪਕ ਨੇ ਉਸਨੂੰ “ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਸਦੀ ਗੱਲ ਠੀਕ ਹੈ, ਪਰੰਤੂ ਇਮਤਿਹਾਨ ਵਿਚ ਨਕਲ ਕਰਨੀ ਠੀਕ ਨਹੀਂ । ਇਮਤਿਹਾਨ ਦਾ ਸਮਾਂ ਅਕਲ ਵਰਤਣ ਦਾ ਸਮਾਂ ਹੁੰਦਾ ਹੈ । ਇਕਾਗਰ-ਚਿੱਤ ਹੋ ਕੇ ਹਰ ਪ੍ਰਸ਼ਨ ਦਾ ਸਹੀ ਉੱਤਰ ਦੇਣ ਦਾ ਯਤਨ ਕਰਨਾ ਚਾਹੀਦਾ ਹੈ । ਇਧਰ-ਉਧਰ ਝਾਕਣ ਨਾਲ ਆਪਣਾ ਯਾਦ ਕੀਤਾ ਵੀ ਭੁੱਲ ਜਾਂਦਾ ਹੈ । ਉਨ੍ਹਾਂ ਹੋਰ ਕਿਹਾ ਕਿ ਅੱਜ ਪੜ੍ਹਾਈ ਦੇ ਸਾਲ ਦਾ ਪਹਿਲਾ ਦਿਨ ਹੈ । ਸਭ ਨੂੰ ਖੂਬ ਮਿਹਨਤ ਕਰਨੀ ਚਾਹੀਦੀ ਹੈ ਤੇ ਇਮਤਿਹਾਨ ਵਿਚ ਨਕਲ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ ।

PSEB 6th Class Punjabi Solutions Chapter 17 ਜਾਵਾਂ ਰੋਜ਼ ਸਕੂਲ ਨੂੰ

Punjab State Board PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Textbook Exercise Questions and Answers.

PSEB Solutions for Class 6 Punjabi Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਦੇਸ਼ ਦੀ ਸੇਵਾ ਲਈ ਕਿਹੜਾ ਕੰਮ ਜ਼ਰੂਰੀ ਹੈ ?
(ਉ) ਵਿਹਲੇ ਬੈਠਣਾ
(ਅ) ਪੜ੍ਹਨਾ
(ਈ) ਲੜਨਾ ।

(ii) ਸਾਨੂੰ ਬੋਲਣਾ ਚਾਹੀਦਾ ਹੈ :
(ਉ) ਕੌੜਾ
(ਅ) ਫਿੱਕਾ
(ਇ) ਮਿੱਠਾ ।

(iii) ਕੁਰਸੀ ‘ਤੇ ਬੈਠਦਾ ਹੈ :
(ਉ) ਮਿਹਨਤੀ
(ਅ) ਵਿਹਲੜ
(ਇ) ਕੰਮ-ਚੋਰ ।

(iv) ਕਾਪੀ ‘ਤੇ ਲਿਖਣਾ ਚਾਹੀਦਾ ਹੈ :
(ੳ) ਕਾਹਲੀ-ਕਾਹਲੀ
(ਅ) ਸੋਹਣਾ-ਸੋਹਣਾ
( ਛੇਤੀ-ਛੇਤੀ ।

(v) ਅਸੀਂ ਸਕੂਲ ਜਾਂਦੇ ਹਾਂ :
(ਉ) ਨਵੇਂ ਕੱਪੜੇ ਪਾ ਕੇ
(ਅ) ਵਰਦੀ ਪਾ ਕੇ :
(ਇ) ਰੰਗ-ਬਰੰਗੇ ਕੱਪੜੇ ਪਾ ਕੇ ।

ਉੱਤਰ :
(i) ਪੜ੍ਹਨਾ ।
(ii) ਮਿੱਠਾ ।
(iii) ਮਿਹਨਤੀ । :
(iv) ਸੋਹਣਾ-ਸੋਹਣਾ ।
(v) ਵਰਦੀ ਪਾ ਕੇ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬੱਚਾ ਕੀ ਕੰਮ ਕਰਦਾ ਹੈ ?
ਉੱਤਰ :
ਨਹਾਉਂਦਾ ਹੈ ।

ਪ੍ਰਸ਼ਨ 2.
ਵਿੱਦਿਆ ਪੜ੍ਹ ਕੇ ਅਸੀਂ ਕੀ ਕਰਨਾ ਹੈ ?
ਉੱਤਰ :
ਦੇਸ਼ ਦੀ ਸੇਵਾ ਕਰਨੀ ਹੈ ।

ਪ੍ਰਸ਼ਨ 3.
ਸਫਲ ਹੋਣ ਲਈ ਕੀ ਕਰਨਾ ਪੈਂਦਾ ਹੈ ?
ਉੱਤਰ :
ਮਿਹਨਤ ॥

ਪ੍ਰਸ਼ਨ 4.
ਬੱਚਾ ਸਕੂਲ ਨੂੰ ਕੀ ਲੈ ਕੇ ਜਾਂਦਾ ਹੈ ?
ਉੱਤਰ :
ਬਸਤਾ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਵਿ-ਸਤਰਾਂ ਪੂਰੀਆਂ ਕਰੋ
(i) ਜਿੱਥੇ ਹੋਵੇ ਬੈਠਣਾ, ਮੈਂ ਕਰਾਂ ਸਫ਼ਾਈ ।
……………………………. ।
(ii) ਸਾਨੂੰ ਇਹ ਅਧਿਆਪਕਾਂ, ਨੇ ਗੱਲ ਸਿਖਾਈ ।
………………………………………… ।
ਉੱਤਰ :
(i) ਜਿੱਥੇ ਹੋਵੇ ਬੈਠਣਾ, ਮੈਂ ਕਰਾਂ ਸਫ਼ਾਈ ॥
ਸੋਹਣੀ-ਸੋਹਣੀ ਕਾਪੀਆਂ ‘ਤੇ ਕਰਾਂ ਲਿਖਾਈ ।

(ii) ਸਾਨੂੰ ਇਹ ਅਧਿਆਪਕਾਂ, ਨੇ ਗੱਲ ਸਿਖਾਈ ।
ਮਿਹਨਤ ਨੇ ਹੀ ਜ਼ਿੰਦਗੀ ਹੈ ਸਫਲ ਬਣਾਈ ।

ਪ੍ਰਸ਼ਨ 2.
ਵਾਕ ਬਣਾਓਬਸਤਾ, ਵਰਦੀ, ਮਹਿਕ, ਮਿਹਨਤ, ਜ਼ਿੰਦਗੀ, ਫੜ ਕੇ ।
ਉੱਤਰ :
1. ਬਸਤਾ (ਬੈਗ, ਇਕ ਵਧੀਆ, ਬਹੁਤੀਆਂ ਜੇਬਾਂ ਤੇ ਜਿੱਪ ਵਾਲਾ ਝੋਲਾ) – ਬੱਚਾ ਬਸਤੇ ਵਿਚ ਕਿਤਾਬਾਂ ਪਾ ਕੇ ਸਕੂਲ ਨੂੰ ਗਿਆ ।
2. ਵਰਦੀ (ਯੂਨੀਫ਼ਾਰਮ, ਨਿਸਚਿਤ ਕਿਸਮ ਦਾ ਪਹਿਰਾਵਾ) – ਸਾਰੇ ਫ਼ੌਜੀ ਵਰਦੀ ਪਹਿਨ ਕੇ ਪਰੇਡ ਕਰਦੇ ਹਨ ।
3. ਮਹਿਕ (ਖ਼ੁਸ਼ਬੂ) – ਗੁਲਾਬ ਦੇ ਫੁੱਲ ਵਿਚੋਂ ਕਿੰਨੀ ਮਨਮੋਹਕ ਮਹਿਕ ਆ ਰਹੀ ਹੈ ।
4. ਮਿਹਨਤ (ਸਖ਼ਤ ਕਿਰਤ, ਮਜ਼ਦੂਰੀ) – ਵਿਚਾਰਾ ਮਿਹਨਤ ਮਜ਼ਦੂਰੀ ਕਰ ਕੇ ਰੋਟੀ ਕਮਾਉਂਦਾ ਹੈ ।
5. ਜ਼ਿੰਦਗੀ (ਜੀਵਨ) – ਬੰਦੇ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ।
6. ਫੜ ਕੇ (ਹੱਥ ਵਿਚ ਲੈ ਕੇ ਕਾਬੂ ਕਰ ਕੇ) – ਪੁਲਿਸ ਨੇ ਚੋਰ ਨੂੰ ਫੜ ਕੇ ਖੂਬ ਕੁੱਟਿਆ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 3.
ਇੱਕੋ-ਜਿਹੇ ਤੁਕਾਂਤ ਵਾਲੇ ਹੋਰ ਸ਼ਬਦ-ਜੋੜੇ ਚੁਣੋ :
ਨਹਾਵਾਂ – ………….
ਜਾਵਾਂ – …………..
ਸਫ਼ਾਈ – ………….
ਸਿਖਾਈ – …………..
ਫੜ ਕੇ – ……………
ਉੱਤਰ :
ਨਹਾਵਾਂ – ਹਿਲਾਵਾਂ
ਜਾਵਾਂ – ਖਾਵਾਂ
ਸਫ਼ਾਈ – ਰਜਾਈ
ਸਿਖਾਈ – ਲਿਖਾਈ
ਫੜ ਕੇ – ਜੜ ਕੇ ।

IV. ਵਿਆਕਰਨ

ਪ੍ਰਸ਼ਨ 1.
ਸਹੀ ਮਿਲਾਣ ਕਰੋ-
ਨਾਂਵ – ਖੇਡਣਾ
ਪੜਨਾਂਵ – ਮਿੱਠਾ ਬੋਲਣਾ
ਵਿਸ਼ੇਸ਼ਣ – ਅਧਿਆਪਕ
ਕਿਰਿਆ – ਉਹ
ਕਿਰਿਆ-ਵਿਸ਼ੇਸ਼ਣ – ਸੋਹਣਾ
ਉੱਤਰ :
ਨਾਂਵ – ਅਧਿਆਪਕ
ਪੜਨਾਂਵ – ਉਹ
ਵਿਸ਼ੇਸ਼ਣ – ਸੋਹਣਾ
ਕਿਰਿਆ – ਖੇਡਣਾ
ਕਿਰਿਆ-ਵਿਸ਼ੇਸ਼ਣ – ਮਿੱਠਾ ਬੋਲਣਾ !

V. ਰਚਨਾਤਮਿਕ ਕਾਰਜ

ਪ੍ਰਸ਼ਨ 1.
ਆਪਣੇ ਸਕੂਲ ਬਾਰੇ 10 ਸਤਰਾਂ ਲਿਖੋ ।
ਉੱਤਰ :
(ਨੋਟ-ਦੇਖੋ ਅਗਲੇ ਸਫ਼ਿਆਂ ਵਿਚ ‘ਲੇਖ-ਰਚਨਾ’ ਵਾਲੇ ਭਾਗ ਵਿੱਚ ‘ਮੇਰਾ ਸਕੂਲ) ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 2.
ਚੰਗੇ ਬੱਚੇ ਦੀਆਂ ਪੰਜ ਆਦਤਾਂ ਲਿਖੋ ।
ਉੱਤਰ :
1, ਚੰਗਾ ਬੱਚਾ ਸਵੇਰੇ ਸਵੱਖਤੇ ਉੱਠ ਕੇ ਨਹਾਉਂਦਾ-ਧੋਦਾ ਤੇ ਤਿਆਰ ਹੁੰਦਾ ਹੈ ।
2. ਚੰਗਾ, ਬੱਚਾ ਹਰ ਰੋਜ਼ ਸਕੂਲ ਜਾਂਦਾ ਹੈ ਤੇ ਦਿਲ ਲਾ ਕੇ ਪੜ੍ਹਾਈ ਕਰਦਾ ਹੈ ।
3. ਚੰਗਾ ਬੱਚਾ ਸਹਿਪਾਠੀਆਂ ਨਾਲ ਪਿਆਰ ਨਾਲ ਰਹਿੰਦਾ ਹੈ ।
4. ਚੰਗਾ ਬੱਚਾ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਦਾ ਹੈ ।
5. ਚੰਗਾ ਬੱਚਾ ਸਦਾ ਸੱਚ ਬੋਲਦਾ ਹੈ ।

ਔਖੇ ਸ਼ਬਦਾਂ ਦੇ ਅਰਥ :

ਤੜਕੇ-ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ, ਮੂੰਹ-ਹਨੇਰਾ ।

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਜਾਵਾਂ ਰੋਜ਼ ਸਕੂਲ ਨੂੰ, ਮੈਂ ਬਸਤਾ ਫੜ ਕੇ ।
ਸੇਵਾ ਕਰਨੀ ਦੇਸ਼ ਦੀ, ਮੈਂ ਵਿੱਦਿਆ ਪੜ੍ਹ ਕੇ ।
ਸਭ ਤੋਂ ਪਹਿਲਾਂ ਉੱਠ ਕੇ, ਮੈਂ ਰੋਜ਼ ਨਹਾਵਾਂ ।
ਲੇਟ ਕਦੇ ਨਾ ਹੋਂਵਦਾ, ਨਿੱਤ ਉੱਠਾਂ ਤੜਕੇ,
ਉਸ ਤੋਂ ਪਿੱਛੋਂ ਆਪਣੀ, ਮੈਂ ਵਰਦੀ ਪਾਵਾਂ ।
ਜਾਵਾਂ ਰੋਜ਼ ਸਕੂਲ ……………..।

ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਬੱਚਾ ਕਹਿੰਦਾ ਹੈ ਕਿ ਮੈਂ ਹਰ ਰੋਜ਼ ਕਿਤਾਬਾਂ ਦਾ ਬਸਤਾ ਫੜ ਕੇ ਸਕੂਲ ਜਾਂਦਾ ਹਾਂ । ਮੇਰਾ ਉਦੇਸ਼ ਹੈ ਕਿ ਮੈਂ ਵਿੱਦਿਆ ਪੜ ਕੇ ਦੇਸ਼ ਦੀ ਸੇਵਾ ਕਰਾਂ । ਮੈਂ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਹਾਉਂਦਾ ਹਾਂ । ਹਰ ਸਵੇਰੇ ਤੜਕੇ ਉੱਠ ਪੈਣ ਕਰਕੇ ਹੀ ਮੈਂ ਕਦੇ ਸਕੂਲ ਤੋਂ ਲੇਟ ਨਹੀਂ ਹੁੰਦਾ । ਨਹਾਉਣ ਤੋਂ ਮਗਰੋਂ ਰੋਜ਼ ਮੈਂ ਸਕੂਲ ਦੀ ਵਰਦੀ ਪਾਉਂਦਾ ਹਾਂ ਤੇ ਇਸ ਤਰ੍ਹਾਂ ਹਰ ਰੋਜ਼ ਸਕੂਲ ਜਾਂਦਾ ਹਾਂ ।

(ਅ) ਸਾਰਾ ਕੰਮ ਸਕੂਲ ਦਾ, ਵੀ ਕਰਕੇ ਜਾਵਾਂ ।
ਮਿੱਠਾ-ਮਿੱਠਾ ਬੋਲ ਕੇ, ਮੈਂ ਮਹਿਕ ਖਿੰਡਾਵਾਂ ।
ਸਭ ਨੂੰ ਕਰਾਂ ਪਿਆਰ, ਮੈਂ ਕੀ ਲੈਣਾ ਲੜਕੇ ।
ਜਾਵਾਂ ਰੋਜ਼ ਸਕੂਲ ……….।

ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਬੱਚਾ ਕਹਿੰਦਾ ਹੈ ਕਿ ਮੈਂ ਹਰ ਰੋਜ਼ ਘਰ ਕਰਨ ਲਈ ਮਿਲਿਆ ਕੰਮ ਕਰ ਕੇ ਸਕੂਲ ਜਾਂਦਾ ਹਾਂ । ਮੈਂ ਸਭ ਨਾਲ ਮਿੱਠਾ ਬੋਲ ਕੇ ਪਿਆਰ ਦੀ ਖੁਸ਼ਬੂ ਖਿਲਾਰਦਾ ਹਾਂ । ਮੈਂ ਸਭ ਨੂੰ ਪਿਆਰ ਕਰਦਾ ਹਾਂ | ਭਲਾ, ਮੈਂ ਕਿਸੇ ਨਾਲ ਲੜ ਕੇ ਕੀ ਲੈਣਾ ਹੈ ? ਮੈਂ ਹਰ ਰੋਜ਼ ਬਸਤਾ ਚੁੱਕ ਕੇ ਸਕੂਲ ਨੂੰ ਜਾਂਦਾ ਹਾਂ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

(ਈ) ਜਿੱਥੇ ਹੋਵੇ ਬੈਠਣਾ, ਮੈਂ ਕਰਾਂ ਸਫ਼ਾਈ ।
ਸੋਹਣੀ-ਸੋਹਣੀ ਕਾਪੀਆਂ ‘ਤੇ ਕਰਾਂ ਲਿਖਾਈ ।
ਮੋਤੀ ਵਾਂਗੂੰ ਅੱਖਰਾਂ, ਨੂੰ ਲਿਖਾਂ ਮੈਂ ਜੜ ਕੇ ।
ਜਾਵਾਂ ਰੋਜ਼ ਸਕੂਲ ………………।

ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਬੱਚਾ ਕਹਿੰਦਾ ਹੈ ਕਿ ਮੈਂ ਜਿੱਥੇ ਬੈਠਦਾ ਹਾਂ, ਉੱਥੇ ਸਫ਼ਾਈ ਕਰ ਕੇ ਬੈਠਦਾ ਹਾਂ । ਮੈਂ ਕਾਪੀਆਂ ਉੱਤੇ ਸੋਹਣੀ-ਸੋਹਣੀ ਲਿਖਾਈ ਕਰਦਾ ਹਾਂ । ਮੈਂ ਸੋਹਣੇ ਅੱਖਰਾਂ ਨੂੰ ਮੋਤੀਆਂ ਵਾਂਗ ਜੋੜ ਕੇ ਸੁੰਦਰ ਲਿਖਾਈ ਕਰਦਾ ਹਾਂ । ਮੈਂ ਹਰ ਰੋਜ਼ ਬਸਤਾ ਚੁੱਕ ਕੇ ਸਕੂਲ ਜਾਂਦਾ ਹਾਂ ।

(ਸ) ਸਾਨੂੰ ਇਹ ਅਧਿਆਪਕਾਂ, ਨੇ ਗੱਲ ਸਿਖਾਈ ।
ਮਿਹਨਤ ਨੇ ਹੀ ਜ਼ਿੰਦਗੀ, ਹੈ ਸਫਲ ਬਣਾਈ ।
ਮਿਹਨਤੀ ਬੰਦਾ ਬੈਠਦਾ, ਹੈ ਕੁਰਸੀ ਚੜ੍ਹ ਕੇ ।
ਜਾਵਾਂ ਰੋਜ਼ ਸਕੂਲ ਨੂੰ, ਮੈਂ ਬਸਤਾ ਫੜ ਕੇ ।

ਪ੍ਰਸ਼ਨ 4.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਬੱਚਾ ਕਹਿੰਦਾ ਹੈ ਕਿ ਮੈਂ ਹਰ ਰੋਜ਼ ਬਸਤਾ ਚੁੱਕ ਕੇ ਸਕੂਲ ਜਾਂਦਾ ਹਾਂ । ਸਾਨੂੰ ਸਾਡੇ ਅਧਿਆਪਕਾਂ ਨੇ ਇਹ ਗੱਲ ਸਿਖਾਈ ਹੈ ਕਿ ਮਿਹਨਤ ਹੀ ਬੰਦੇ ਦੀ ਜ਼ਿੰਦਗੀ ਨੂੰ ਸਫਲ ਬਣਾਉਂਦੀ ਹੈ । ਮਿਹਨਤੀ ਬੰਦਾ ਹੀ ਅਖ਼ੀਰ ਉੱਚੇ ਅਹੁਦੇ ਦੀ ਕੁਰਸੀ ਉੱਤੇ ਬੈਠਦਾ ਹੈ ।

PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

Punjab State Board PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Textbook Exercise Questions and Answers.

PSEB Solutions for Class 6 Punjabi Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਸੁਭਾਸ਼ ਚੰਦਰ ਬੋਸ ਦਾ ਜਨਮ ਕਿਸ ਪ੍ਰਾਂਤ ਵਿਚ ਹੋਇਆ ?
(ੳ) ਪੰਜਾਬ ਵਿਚ
(ਅ) ਕੇਰਲ ਵਿਚ
(ਇ) ਓੜਿਸ਼ਾ ਵਿਚ ।
ਉੱਤਰ :
(ਇ) ਓੜਿਸ਼ਾ ਵਿਚ ।

(ii) ਕਿਸ ਦਾ ਪ੍ਰਭਾਵ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ‘ਤੇ ਚੋਖਾ ਪਿਆ ?
(ੳ) ਭਗਤ ਸਿੰਘ ਦਾ
(ਅ) ਅਧਿਆਪਕ ਬੇਨੀ ਮਾਧਵ ਦਾਸ ਦਾ
(ਈ) ਕਰਤਾਰ ਸਿੰਘ ਸਰਾਭਾ ਦਾ ।
ਉੱਤਰ :
(ਅ) ਅਧਿਆਪਕ ਬੇਨੀ ਮਾਧਵ ਦਾਸ ਦਾ

(iii) ਸੁਭਾਸ਼ ਚੰਦਰ ਬੋਸ ਕਿੰਨੀ ਵਾਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ ?
(ਉ) ਇਕ ਵਾਰ
(ਅ) ਤਿੰਨ ਵਾਰ
(ਇ) ਦੋ ਵਾਰ ।
ਉੱਤਰ :
(ਇ) ਦੋ ਵਾਰ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

(iv) ਸੁਭਾਸ਼ ਚੰਦਰ ਬੋਸ ਨੇ “ਇੰਡੀਅਨ ਨੈਸ਼ਨਲ ਆਰਮੀਂ ਨੂੰ ਕਿਸ ਨਾਂ ਥੱਲੇ ਮੁੜ ਜਥੇਬੰਦ ਕੀਤਾ ?
(ਉ) ਹਿੰਦ ਫ਼ੌਜ
(ਅ) ਅਜ਼ਾਦ ਫ਼ੌਜ
(ਇ) ਅਜ਼ਾਦ ਹਿੰਦ ਫ਼ੌਜ ।
ਉੱਤਰ :
(ਇ) ਅਜ਼ਾਦ ਹਿੰਦ ਫ਼ੌਜ ।

(v) ਸੁਭਾਸ਼ ਚੰਦਰ ਬੋਸ ਜੀ ਪਰਲੋਕ-ਗਮਨ ਕਿਵੇਂ ਕਰ ਗਏ ?
(ਉ) ਕੁਦਰਤੀ ਮੌਤ
(ਅ) ਫਾਂਸੀ ਚੜ੍ਹਾਉਣ ਨਾਲ
(ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ ।
ਉੱਤਰ :
(ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ ?
ਉੱਤਰ :
23 ਜਨਵਰੀ, 1897 ਨੂੰ ।

ਪ੍ਰਸ਼ਨ 2.
ਸੁਭਾਸ਼ ਚੰਦਰ ਬੋਸ ਅੰਦਰ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕਿਵੇਂ ਭਰੀ ਹੋਈ ਸੀ, ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਸੁਭਾਸ਼ ਚੰਦਰ ਬੋਸ ਵਿਚ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ । ਇਸ ਦਾ ਪਤਾ ਇਸ ਘਟਨਾ ਤੋਂ ਲਗਦਾ ਹੈ ਕਿ ਜਦੋਂ ਪ੍ਰੈਜ਼ੀਡੈਂਸੀ ਕਾਲਜ ਦੇ ਪੋ: ਐਡਵਰਡ ਐਫ਼. ਓਟਨ ਨੇ ਭਾਰਤੀ ਲੋਕਾਂ ਬਾਰੇ ਅਪਮਾਨਜਨਕ ਸ਼ਬਦ ਬੋਲੇ, ਤਾਂ ਆਪ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਉਨ੍ਹਾਂ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ । ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਦੀ ਸੁਤੰਤਰਤਾ ਦੀ ਲਹਿਰ ਵਿਚ ਹਿੱਸਾ ਲੈਣ ਲਈ ਇੰਡੀਅਨ ਸਿਵਲ ਸਰਵਿਸਜ਼ ‘ਚੋਂ ਤਿਆਗ-ਪੱਤਰ ਦੇ ਦਿੱਤਾ ।

ਪ੍ਰਸ਼ਨ 3.
ਸੁਭਾਸ਼ ਚੰਦਰ ਬੋਸ ਨੇ ਸੁਤੰਤਰਤਾ ਲਹਿਰ ਵਿਚ ਇਕ ਨਵੀਂ ਰੂਹ ਕਿਵੇਂ ਫੂਕੀ ?
ਉੱਤਰ :
ਸੁਭਾਸ਼ ਚੰਦਰ ਬੋਸ ਇੰਡੀਅਨ ਸਿਵਲ ਸਰਵਿਸਜ਼ ਤੋਂ ਤਿਆਗ-ਪੱਤਰ ਦੇ ਕੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਕੁੱਦ ਪਏ । ਉਨ੍ਹਾਂ ਦੀਆਂ ਸਰਗਰਮੀਆਂ ਨੇ ਸੁਤੰਤਰਤਾ ਲਹਿਰ ਵਿਚ ਨਵੀਂ ਰੂਹ ਫੂਕ ਦਿੱਤੀ । ਉਨ੍ਹਾਂ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਉਸ ਸਮੇਂ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਦੇਸ਼ ਅਜ਼ਾਦ ਨਹੀਂ ਹੋ ਜਾਂਦਾ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 4.
ਸੁਭਾਸ਼ ਚੰਦਰ ਬੋਸ ਬਰਲਿਨ ਕਿਵੇਂ ਪਹੁੰਚੇ ?
ਉੱਤਰ :
ਸੁਭਾਸ਼ ਚੰਦਰ ਬੋਸ ਬੜੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ, ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਪਹੁੰਚੇ ।

ਪ੍ਰਸ਼ਨ 5.
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਕਿਵੇਂ ਸਾਂਭਿਆ ਹੋਇਆ ਹੈ ?
ਉੱਤਰ :
ਨੇਤਾ ਜੀ ਦੇ ਘਰ ਨੂੰ ਨੇਤਾ ਜੀ ਰਿਸਰਚ ਇੰਸਟੀਚਿਊਟ ਵਿਚ ਤਬਦੀਲ ਕੀਤਾ ਗਿਆ ਹੈ ਤੇ ਉੱਥੇ ਉਨ੍ਹਾਂ ਵਲੋਂ ਵਰਤੀ ਗਈ ਹਰ ਛੋਟੀ-ਵੱਡੀ ਚੀਜ਼ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋਤਾਈਹੋਭ, ਨੌਜਵਾਨਾਂ, ਸਿੰਘਾਪੁਰ, ਇੰਡੀਅਨ ਸਿਵਲ ਸਰਵਿਸਜ਼, ਕੋਲਕਾਤਾ ।
(i) ਉਸ ਨੇ ਬੰਗਾਲ ਦੇ ……….. ਨੂੰ ਵੰਗਾਰ ਦਿੱਤੀ ।
(ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ……… ਪਹੁੰਚੇ ।
(iii) ………. ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ !
(iv) ਨੇਤਾ ਜੀ ਦਾ ਜੱਦੀ ਘਰ ……….. ਵਿਖੇ ਹੈ ।
(v) ਨੇਤਾ ਜੀ ਨੇ ………… ਦਾ ਇਮਤਿਹਾਨ ਪਾਸ ਕੀਤਾ ।
ਉੱਤਰ :
(i) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ ।
(ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ਸਿੰਘਾਪੁਰ ਪਹੁੰਚੇ ।
(iii) ਭਾਈਹੋਕੂ ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ।
(iv) ਨੇਤਾ ਜੀ ਦਾ ਜੱਦੀ ਘਰ ਕੋਲਕਾਤਾ ਵਿਖੇ ਹੈ !
(v) ਨੇਤਾ ਜੀ ਨੇ ਇੰਡੀਅਨ ਸਿਵਲ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ ।

ਪ੍ਰਸ਼ਨ 7.
ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ –
ਪੰਜਾਬੀ – ਹਿੰਦੀ – ਅੰਗਰੇਜ਼ੀ
ਸੁਤੰਤਰਤਾ – ………… – ……………
ਅੱਗ – ………… – ……………
ਕੁਰਬਾਨੀ – ………… – ……………
ਦਿਲਚਸਪ – ………… – ……………
ਭਾਰਤ – ………… – ……………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸੁਤੰਤਰਤਾ – स्वतंत्रता – Independence
ਅੱਗ – आग – Fire
ਕੁਰਬਾਨੀ – बलिदान – Sacrifice
ਦਿਲਚਸਪ – दिलचस्प – Interesting
ਭਾਰਤ – भारत – India

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 8.
ਵਾਕਾਂ ਵਿਚ ਵਰਤੋਸੂਰਬੀਰ, ਨਾ-ਸੋਤ, ਵੰਗਾਰ, ਸਿਰੇ ਨਾ ਚੜ੍ਹਨਾ, ਜਥੇਬੰਦ, ਦਲੇਰੀ ।
ਉੱਤਰ :
1. ਸੂਰਬੀਰ ਸੂਰਮਾ, ਬਹਾਦਰ-ਸੂਰਬੀਰ ਜੰਗ ਦੇ ਮੈਦਾਨ ਵਿਚੋਂ ਪਿੱਛੇ ਨਹੀਂ ਹਟਦੇ !
2. ਪ੍ਰੇਰਨਾ-ਸ੍ਰੋਤ ਪ੍ਰੇਰਨਾ ਦੇਣ ਵਾਲਾ)-ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਅੱਜ ਵੀ ਨੌਜਵਾਨਾ ਲਈ ਪ੍ਰੇਰਨਾ-ਸੋਤ ਹੈ ।
3. ਵੰਗਾਰ (ਚੁਨੌਤੀ, ਹੱਲਾ-ਸ਼ੇਰੀ)-ਨੇਤਾ ਜੀ ਨੇ ਨੌਜਵਾਨਾਂ ਨੂੰ ਦੇਸ਼ ਦੀ ਅਜ਼ਾਦੀ ਵਿਚ ਕੁੱਦ ਪੈਣ ਲਈ ਵੰਗਾਰਿਆ ।
4. ਸਿਰੇ ਨਾ ਚੜ੍ਹਨਾ (ਨਿਸ਼ਾਨਾ ਪ੍ਰਾਪਤ ਨਾ ਹੋਣਾ)-ਮੁਖ਼ਬਰਾਂ ਦੀ ਗ਼ਦਾਰੀ ਕਾਰਨ ਗ਼ਦਰੀ ਦੇਸ਼-ਭਗਤਾਂ ਦੀ ਭਾਰਤ ਨੂੰ ਅਜ਼ਾਦ ਕਰਾਉਣ ਦੀ ਯੋਜਨਾ ਸਿਰੇ ਨਾ ਚੜ੍ਹੀ ।
5. ਜਥੇਬੰਦ (ਕਿਸੇ ਉਦੇਸ਼ ਲਈ ਇਕੱਠੇ ਹੋਣਾ)-ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਜਥੇਬੰਦ ਹੋ ਕੇ ਸੰਘਰਸ਼ ਕਰਨ ਲੱਗੇ ।
6. ਦਲੇਰੀ ਨਿਡਰਤਾ)-ਮੁਸ਼ਕਿਲ ਸਮੇਂ ਦਾ ਜ਼ਰਾ ਦਲੇਰੀ ਨਾਲ ਟਾਕਰਾ ਕਰੋ ।

III. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ :
(i) ਉਸ ਨੂੰ ਅਨੇਕਾਂ ਵਾਰ ਕੈਦ ਕੀਤਾ ਗਿਆ ।
(ii) ਦੋ ਵਾਰ ਉਹ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ ।
(iii) ਉਹ ਆਪਣੇ-ਆਪ ਵਿਚ ਬੜੀ ਦਿਲਚਸਪ ਘਟਨਾ ਹੈ ।
(iv) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ ।
(v) ਉਚੇਰੀ ਸਿੱਖਿਆ ਲਈ ਉਹ 1919 ਈ: ਵਿਚ ਇੰਗਲੈਂਡ ਚਲਾ ਗਿਆ ।
ਉੱਤਰ :
(i) ਉਸ
(ii) ਉਹ
(iii) ਉਹ, ਆਪਣੇ ਆਪ
(iv) ਉਸ
(v) ਉਹ ।

IV. ਰਚਨਾਤਮਿਕ ਕਾਰਜ

ਪ੍ਰਸ਼ਨ 1.
ਕਿਸੇ ਇਕ ਦੇਸ਼-ਭਗਤ ਬਾਰੇ ਦਸ ਸਤਰਾਂ ਲਿਖੋ ।
ਉੱਤਰ :
(ਨੋਟ-ਦੇਖੋ ਅਗਲੇ ਸਫ਼ਿਆਂ ਵਿਚ ਲੇਖ-ਰਚਨਾ ਵਾਲੇ ਭਾਗ ਵਿਚ ‘ਸ਼ਹੀਦ ਭਗਤ ਸਿੰਘ’ ਬਾਰੇ ਲੇਖ)

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਔਖੇ ਸ਼ਬਦਾਂ ਦੇ ਅਰਥ :

ਸੁਤੰਤਰਤਾ ਸੰਗਰਾਮ-ਅਜ਼ਾਦੀ ਦੀ ਲੜਾਈ । ਬੇਮਿਸਾਲਜਿਸਦੀ ਉਦਾਹਰਨ ਨਾ ਮਿਲੇ । ਆਉਂਦੀਆਂ ਪੀੜੀਆਂ-ਅੱਗੋਂ ਜਨਮ ਲੈਣ ਵਾਲੇ ਲੋਕ । ਪ੍ਰੇਰਨਾ-ਸੋਤ-ਪ੍ਰੇਨਾ ਦੇਣ ਵਾਲਾ ਸੋਮਾ । ਸਪੂਤ-ਸਪੁੱਤਰ । ਉੱਤਮ-ਉੱਚੀਆਂ, ਵਧੀਆ ! ਨੈਤਿਕ ਕੀਮਤਾਂ-ਵਰਤੋਂ ਵਿਹਾਰ ਦੇ ਨੇਕ ਗੁਣ । ਸਦਾਚਾਰਿਕ-ਚੰਗੇ ਆਚਰਨ ਵਾਲਾ । ਚੋਖਾ-ਬਹੁਤ ਸਾਰਾ । ਅਪਮਾਨਜਨਕ-ਬੇਇਜ਼ਤੀ ਕਰਨ ਵਾਲੇ ਅਣਖ-ਸ਼ੈਮਾਨ, ਆਪਣਾ ਸਨਮਾਨ । ਫ਼ਿਲਾਸਫ਼ੀ-ਦਰਸ਼ਨ । ਭਾਵੁਕ-ਜਜ਼ਬਾਤੀ, ਦੁੱਖ-ਸੁਖ ਨੂੰ ਵਧੇਰੇ ਮਹਿਸੂਸ ਕਰਨਾ । ਤਿਆਗ-ਪੱਤਰ-ਅਸਤੀਫ਼ਾ । ਸੰਘਰਸ਼-ਘੋਲ । ਭੂਮੀ-ਧਰਤੀ । ਦੂਰ-ਅੰਦੇਸ਼ੀ-ਅੱਗੋਂ ਹੋਣ ਵਾਲੀ ਗੱਲ ਨੂੰ ਪਹਿਲਾਂ ਹੀ ਸਮਝ ਲੈਣ ਦੀ ਸ਼ਕਤੀ । ਟੀਚਾ-ਨਿਸ਼ਾਨਾ । ਨਾਇਕ-ਹੀਰੋ, ਮੁੱਖ ਆਗੂ । ਜੱਦੀ-ਪਿਤਾ-ਪੁਰਖੀ । ਨਜ਼ਰਬੰਦ-ਕਿਸੇ ਨੂੰ ਖ਼ਤਰਨਾਕ ਸਮਝ ਕੇ ਨਜ਼ਰ ਹੇਠ ਰੱਖਣਾ, ਕੈਦ ਕਰਨਾ । ਆਰਜ਼ੀ-ਕੰਮ-ਚਲਾਊ । ਪਰਲੋਕ ਗਮਨ ਕਰ ਗਏ-ਮਰ ਗਏ । ਦਲੇਰੀਨਿਡਰਤਾ । ਜੁਆਲਾ-ਅੱਗ ।

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Summary

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ ਪਾਠ ਦਾ ਸਾਰ

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਪਾਉਣ ਵਾਲੇ ਸੂਰਮਿਆਂ ਵਿਚ ਸਿਰਕੱਢ ਸਥਾਨ ਰੱਖਦਾ ਹੈ । ਆਪ ਦਾ ਜਨਮ ਓੜਿਸ਼ਾ ਦੇ ਕਟਕ ਸ਼ਹਿਰ ਵਿਚ 23 ਜਨਵਰੀ, 1897 ਨੂੰ ਸ੍ਰੀ ਜਾਨਕੀ ਬੋਸ ਦੇ ਘਰ ਹੋਇਆ । ਉਹ ਆਪਣੇ ਮਾਤਾ-ਪਿਤਾ ਦਾ ਛੇਵਾਂ ਬੱਚਾ ਸੀ । ਆਪ ਨੇ ਕਟਕ ਵਿਚ ਹੀ ਦਸਵੀਂ ਪਾਸ ਕੀਤੀ । ਅਧਿਆਪਕ ਬੇਨੀ ਮਾਧਵ ਦਾਸ ਦੇ ਜੀਵਨ ਦੀਆਂ ਉੱਤਮ ਨੈਤਿਕ ਕੀਮਤਾਂ ਤੇ ਉਪਦੇਸ਼ਾਂ ਦਾ ਉਨ੍ਹਾਂ ਉੱਤੇ ਬਹੁਤ ਅਸਰ ਪਿਆ ! । ਜਦੋਂ ਉਹ ਪ੍ਰੈਜ਼ੀਡੈਂਸੀ ਕਾਲਜ ਵਿਚ ਪੜ੍ਹ ਰਹੇ ਸਨ, ਤਾਂ ਪ੍ਰੋ: ਐਡਵਰਡ ਐਫ਼. ਓਟਨ ਦੇ ਮੁੰਹੋਂ ਭਾਰਤੀਆਂ ਲਈ ਅਪਮਾਨਜਨਕ ਸ਼ਬਦ ਸੁਣ ਕੇ ਆਪ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਬੋਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ । 1917 ਵਿਚ ਉਨ੍ਹਾਂ ਨੂੰ ਮੁੜ ਦਾਖ਼ਲ ਕਰ ਲਿਆ ਗਿਆ !
ਆਨਰਜ਼ ਇਨ-ਫ਼ਿਲਾਸਫ਼ੀ ਵਿਚ ਬੀ.ਏ. ਕਰਨ ਮਗਰੋਂ 1919 ਵਿਚ ਆਪ ਉੱਚੀ ਸਿੱਖਿਆ ਲਈ ਇੰਗਲੈਂਡ ਚਲੇ ਗਏ । ਆਪ ਨੇ ਅੱਠਾਂ ਮਹੀਨਿਆਂ ਵਿਚ ਹੀ ਇੰਡੀਅਨ ਸਿਵਲ ਸਰਵਿਸਜ਼’ ਦਾ ਇਮਤਿਹਾਨ ਦੇ ਕੇ ਚੌਥਾ ਸਥਾਨ ਪ੍ਰਾਪਤ ਕਰ ਲਿਆ । । ਇਨ੍ਹਾਂ ਦਿਨਾਂ ਵਿਚ ਲੋਕਮਾਨਿਆ ਤਿਲਕ ਮਹਾਤਮਾ ਗਾਂਧੀ ਤੇ ਦੇਸ਼ਬੰਧੁ ਚਿਤਰੰਜਨ ਦਾਸ ਅਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ । ਆਪ 1921 ਵਿਚ “ਇੰਡੀਅਨ ਸਿਵਲ ਸਰਵਿਸਜ਼’ ਦੀ ਨੌਕਰੀ ਛੱਡ ਕੇ ਭਾਰਤ ਪੁੱਜੇ ਤੇ ਸੁਤੰਤਰਤਾ ਸੰਗਰਾਮ ਵਿਚ ਸ਼ਾਮਲ ਹੋ ਗਏ ।

ਸੁਭਾਸ਼ ਚੰਦਰ ਬੋਸ ਆਪ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਓਨੀ ਦੇਰ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਭਾਰਤ ਅਜ਼ਾਦ ਨਹੀਂ ਹੋ ਜਾਂਦਾ । ਆਪ ਆਪਣੀ ਤਿੱਖੀ ਸੂਝ ਕਾਰਨ 27 ਸਾਲ ਦੀ ਉਮਰ ਵਿਚ ਹੀ ਕੋਲਕਾਤਾ ਕਾਰਪੋਰੇਸ਼ਨ ਵਿਚ ਮੁੱਖ ਕਾਰਜਕਾਰੀ ਅਫ਼ਸਰ ਨਿਯੁਕਤ ਹੋ ਗਏ । ਇਸੇ ਸਾਲ ਹੀ ਕਾਂਗਰਸ ਨੇ ਪੂਰਨ ਅਜ਼ਾਦੀ ਨੂੰ ਆਪਣਾ ਮੁੱਖ ਟੀਚਾ ਮਿਥਿਆ ॥ ਆਪ ਦੋ ਵਾਰੀ ਕਾਂਗਰਸ ਦੇ ਪ੍ਰਧਾਨ ਚੁਣੇ ਗਏ ।

ਆਪ ਨੂੰ ਕਈ ਵਾਰੀ ਕੈਦ ਕਰ ਲਿਆ ਗਿਆ । ਆਪ ਆਪਣੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਜਾ ਪੁੱਜੇ । ਉੱਥੋਂ ਆਪ ਜਾਪਾਨੀ ਪਣ-ਡੁੱਬੀ ਰਾਹੀਂ ਸਿੰਘਾਪੁਰ ਪੁੱਜੇ, ਜਿੱਥੇ ਉਨ੍ਹਾਂ ਜਨਰਲ ਮੋਹਨ ਸਿੰਘ ਦੁਆਰਾ ਸਥਾਪਿਤ “ਇੰਡੀਅਨ ਨੈਸ਼ਨਲ ਆਰਮੀ ਨੂੰ “ਅਜ਼ਾਦ ਹਿੰਦ ਫ਼ੌਜ’ ਦੇ ਨਾਂ ਹੇਠ ਮੁੜ ਜਥੇਬੰਦ ਕੀਤਾ । 21 ਅਕਤੂਬਰ, 1943 ਨੂੰ ਅਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ । · ਅਜ਼ਾਦ ਹਿੰਦ ਫ਼ੌਜ ਨੇ ਜਪਾਨੀਆਂ ਨਾਲ ਰਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣਾ ਸੀ, ਪਰ ਜਪਾਨ ਦੀ ਹਾਰ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ । ਨੇਤਾ ਜੀ ਫਾਰਮੂਸਾ ਜਾ ਰਹੇ ਸਨ ਕਿ ਭਾਈਹੋਕੁ ਹਵਾਈ ਅੱਡੇ ਉੱਤੇ ਜਹਾਜ਼ ਨੂੰ ਅੱਗ ਲੱਗਣ ਕਾਰਨ 18 ਅਗਸਤ, 1945 ਨੂੰ ਆਪ ਪਰਲੋਕ ਗਮਨ ਕਰ ਗਏ ।

ਬੇਸ਼ਕ ਨੇਤਾ ਜੀ ਸੁਤੰਤਰ ਭਾਰਤ ਵੀ ਨਾ ਦੇਖ ਸਕੇ, ਪਰੰਤੂ ਉਨ੍ਹਾਂ ਨੇ ਜਿਹੜੀ ਦਲੇਰੀ, ਕੁਰਬਾਨੀ, ਜੋਸ਼ ਤੇ ਜਾਗ੍ਰਿਤੀ ਦੀ ਲਾਟ ਜਗਾਈ ਸੀ, ਉਹ ਇਕ ਮਹਾਨ ਪ੍ਰਾਪਤੀ ਸੀ । ਕੋਲਕਾਤਾ ਵਿਚ ਆਪ ਦੇ ਜੱਦੀ ਘਰ ਨੂੰ “ਨੇਤਾ ਜੀ ਰਿਸਰਚ ਇੰਸਟੀਚਿਊਟ’ ਵਿਚ ਤਬਦੀਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਵਲੋਂ ਵਰਤੀ ਗਈ ਹਰ ਚੀਜ਼ ਸੰਭਾਲ ਕੇ ਰੱਖੀ ਹੋਈ ਹੈ ।

PSEB 6th Class Punjabi Solutions Chapter 15 ਪਿੰਜੌਰ ਬਾਗ਼

Punjab State Board PSEB 6th Class Punjabi Book Solutions Chapter 15 ਪਿੰਜੌਰ ਬਾਗ਼ Textbook Exercise Questions and Answers.

PSEB Solutions for Class 6 Punjabi Chapter 15 ਪਿੰਜੌਰ ਬਾਗ਼

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰਾਂ ਉੱਤੇ ਸਹੀ (✓) ਦਾ ਨਿਸ਼ਾਨ ਲਾਓ :

(i) ਪਿੰਜੌਰ ਬਾਗ਼ ਕਿੱਥੇ ਸਥਿਤ ਹੈ ?
(ਉ) ਚੰਡੀਗੜ੍ਹ ਵਿਖੇ
(ਅ) ਕਾਲਕਾ ਵਿਖੇ
(ਇ) ਪਿੰਜੌਰ ਵਿਖੇ !
ਉੱਤਰ :
(ਇ) ਪਿੰਜੌਰ ਵਿਖੇ ! ✓

(ii) ਇਸ ਬਾਗ਼ ਨੂੰ ਕਿਸ ਨੇ ਬਣਾਇਆ ਸੀ ?
(ਉ) ਮੁਗ਼ਲ ਬਾਦਸ਼ਾਹ ਨੇ
(ਅ) ਹਰਿਆਣਾ ਸਰਕਾਰ ਨੇ
(ਈ) ਯਾਦਵਿੰਦਰ ਸਿੰਘ ਨੇ ।
ਉੱਤਰ :
(ਉ) ਮੁਗ਼ਲ ਬਾਦਸ਼ਾਹ ਨੇ ✓

(iii) ਇਸ ਬਾਗ਼ ਵਿਚ ਕਿੰਨੇ ਮਹਿਲਾਂ ਦਾ ਜ਼ਿਕਰ ਹੈ ?
(ੳ) ਇੱਕ
(ਅ) ਦੋ
(ਇ) ਤਿੰਨ ।
ਉੱਤਰ :
(ਇ) ਤਿੰਨ । ✓

PSEB 6th Class Punjabi Book Solutions Chapter 15 ਪਿੰਜੌਰ ਬਾਗ਼

(iv) ਪਿੰਜੌਰ ਬਾਗ਼ ਵਿਖੇ ਪੰਛੀਆਂ ਅਤੇ ਜਾਨਵਰਾਂ ਨੂੰ ਕਿਵੇਂ ਰੱਖਿਆ ਗਿਆ ਸੀ ?
(ਉ) ਕਮਰਿਆਂ ਵਿਚ
(ਅ) ਪਿੰਜਰਿਆਂ ਵਿਚ
(ਈ) ਖੁੱਲ੍ਹੇ ਛੱਡਿਆ ਹੋਇਆ ਸੀ ।
ਉੱਤਰ :
(ਅ) ਪਿੰਜਰਿਆਂ ਵਿਚ ✓

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿੰਜੌਰ ਬਾਗ਼ ਦਾ ਦੂਜਾ ਨਾਂ ਕੀ ਹੈ ?
ਉੱਤਰ :
ਯਾਦਵਿੰਦਰਾ ਗਾਰਡਨ ।

ਪ੍ਰਸ਼ਨ 2.
ਪਿੰਜੌਰ ਬਾਗ਼ ਦਾ ਪੁਰਾਣਾ ਨਾਂ ਕੀ ਹੈ ?
ਉੱਤਰ :
ਮੁਗ਼ਲ ਬਾਗ਼ ।

ਪ੍ਰਸ਼ਨ 3.
ਪਿੰਜੌਰ ਬਾਗ਼ ਦੀ ਖ਼ਾਸ ਗੱਲ ਕਿਹੜੀ ਹੈ ?
ਉੱਤਰ :
ਇੱਥੋਂ ਦਾ ਰੌਸ਼ਨੀ-ਪ੍ਰਬੰਧ ।

PSEB 6th Class Punjabi Book Solutions Chapter 15 ਪਿੰਜੌਰ ਬਾਗ਼

ਪ੍ਰਸ਼ਨ 4.
ਬਾਗ਼ ਵਿਚ ਅਜਿਹੀ ਕਿਹੜੀ ਚੀਜ਼ ਹੈ, ਜੋ ਬੱਚਿਆਂ ਲਈ ਖਿੱਚ ਦਾ ਕਾਰਨ ਬਣਦੀ ਸੀ ?
ਉੱਤਰ :
ਇੱਥੇ ਪਿੰਜਰਿਆਂ ਵਿਚ ਰੱਖੇ ਤਰ੍ਹਾਂ-ਤਰ੍ਹਾਂ ਦੇ ਪੰਛੀ ਤੇ ਜੰਗਲੀ ਜਾਨਵਰ ।

ਪ੍ਰਸ਼ਨ 5.
ਪਿੰਜੌਰ ਬਾਗ਼ ਵਿਚ ਕਿਹੜੇ-ਕਿਹੜੇ ਜਾਨਵਰ ਅਤੇ ਪੰਛੀ ਹੁੰਦੇ ਸਨ ?
ਉੱਤਰ :
ਗਿੱਦੜ, ਰਿੱਛ, ਲੰਬੜੀ, ਬਾਂਦਰ, ਲੰਗੂਰ, ਹੰਸ, ਬਤਖਾਂ, ਸਾਰਸ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਅਤੇ ਚਿੱਟੇ ਚੂਹੇ ਆਦਿ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿੰਜੌਰ ਬਾਗ਼ ਕਿਉਂ ਪ੍ਰਸਿੱਧ ਹੈ ?
ਉੱਤਰ :
ਪਿੰਜੌਰ ਬਾਗ਼ ਇਤਿਹਾਸਿਕ ਤੌਰ ‘ਤੇ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਪ੍ਰਸਿੱਧ ਹੈ । ਇਸ ਬਾਗ਼ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਸੁੰਦਰ ਨਜ਼ਾਰੇ ਉਚਾਈ ਵਲ ਜਾਂਦਿਆਂ ਦਿਸਦੇ ਹਨ, ਉੱਥੇ ਇਸਦੇ ਨਜ਼ਾਰੇ ਉਤਰਾਈ ਵਲ ਆਉਂਦਿਆਂ ਦਿਸਦੇ ਹਨ । ਦੂਜੇ ਇੱਥੋਂ ਦਾ ਰੌਸ਼ਨੀ-ਪ੍ਰਬੰਧ ਰਾਤ ਨੂੰ ਇਸਨੂੰ । ਬਹੁਤ ਹੀ ਦਿਲ-ਖਿਚਵਾਂ ਬਣਾ ਦਿੰਦਾ ਹੈ । ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਯਤਨ ਕਰ ਕੇ ਇਸਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਹੈ ।

ਪ੍ਰਸ਼ਨ 2.
ਪਿੰਜੌਰ ਬਾਗ਼ ਦਾ ਨਾਂ ਯਾਦਵਿੰਦਰਾ ਗਾਰਡਨ ਕਿਉਂ ਰੱਖਿਆ ਗਿਆ ?
ਉੱਤਰ :
19ਵੀਂ ਸਦੀ ਦੇ ਅੰਤ ਵਿਚ ਇਸ ਬਾਗ਼ ਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਅਬਾਦ ਕੀਤਾ ਸੀ । ਇਸ ਕਰਕੇ ਇਸਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਯਾਦਵਿੰਦਰ ਸਿੰਘ ਦੇ ਨਾਂ ਉੱਤੇ ‘ਯਾਦਵਿੰਦਰਾ ਗਾਰਡਨ ਰੱਖਿਆ ਗਿਆ ।

ਪ੍ਰਸ਼ਨ 3.
ਆਮ ਬਾਗਾਂ ਨਾਲੋਂ ਪਿੰਜੌਰ ਬਾਗ਼ ਕਿਹੜੀਆਂ ਗੱਲਾਂ ਵਿਚ ਵੱਖਰਾ ਹੈ ?
ਉੱਤਰ :
ਪਿੰਜੌਰ ਬਾਗ਼ ਆਮ ਬਾਗਾਂ ਨਾਲੋਂ ਕਈ ਗੱਲਾਂ ਵਿਚ ਵੱਖਰਾ ਹੈ । ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ਼ ਵਿਚ ਜਿਉਂ-ਜਿਉਂ ਉੱਪਰ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ । ਪਿੰਜੌਰ ਬਾਗ਼ ਇਸਦੇ ਉਲਟ ਹੈ । ਇਸ ਵਿਚ ਥੋੜੇ-ਥੋੜੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ । ਇਸ ਦਾ ਵੱਡਾ ਦਰਵਾਜ਼ਾ ਲੰਘ ਕੇ ਸਾਹਮਣੇ ਸ਼ੀਸ਼ ਮਹਿਲ ਹੈ ਤੇ ਅੱਗੇ ਜਲ ਮਹਿਲ । ਇਹ ਆਪਣੇ ਰੌਸ਼ਨੀ-ਪਬੰਧ ਕਰਕੇ ਵੀ ਬਾਕੀ ਬਾਗਾਂ ਤੋਂ ਵੱਖਰਾ ਹੈ । ਰਾਤ ਵੇਲੇ ਰੌਸ਼ਨੀਆਂ ਵਿਚ ਇਸਦੇ ਛੁਹਾਰੇ, ਪਾਣੀ, ਘਾਹ ਤੇ ਝਾੜੀਆਂ ਸਭ ਰੁਸ਼ਨਾ ਉੱਠਦੇ ਹਨ, ਜਿਸ ਕਰਕੇ ਇਹ ਰਾਤ ਨੂੰ ਯਾਤਰੀਆਂ ਦੀ ਖਿੱਚ ਦਾ ਵਧੇਰੇ ਕਾਰਨ ਬਣਦਾ ਹੈ ।

PSEB 6th Class Punjabi Book Solutions Chapter 15 ਪਿੰਜੌਰ ਬਾਗ਼

ਪ੍ਰਸ਼ਨ 4.
ਜਦੋਂ ਹਨੇਰਾ ਹੁੰਦਾ ਹੈ, ਤਾਂ ਸੈਲਾਨੀ ਬਾਗ਼ ਵਲ ਕਿਉਂ ਚੱਲ ਪੈਂਦੇ ਹਨ ?
ਉੱਤਰ :
ਜਦੋਂ ਹਨੇਰਾ ਹੁੰਦਾ ਹੈ, ਤਾਂ ਰੌਸ਼ਨੀ-ਪ੍ਰਬੰਧ ਨਾਲ ਰੁਸ਼ਨਾਏ ਬਾਗ਼ ਨੂੰ ਦੇਖਣ ਲਈ ਸੈਲਾਨੀ ਉਸ ਵਲ ਚਲ ਪੈਂਦੇ ਹਨ ।

ਪ੍ਰਸ਼ਨ 5.
ਪਿੰਜੌਰ ਬਾਗ਼ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਕਿਹੜੀਆਂ ਹਨ ?
ਉੱਤਰ :
ਪਿੰਜੌਰ ਬਾਗ਼ ਦਾ ਰੌਸ਼ਨੀ-ਪ੍ਰਬੰਧ ਤੇ ਹਰਿਆਣਾ ਸਰਕਾਰ ਦਾ ਪ੍ਰਬੰਧ ਇਸਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਹਨ ।

ਪ੍ਰਸ਼ਨ 6.
ਵਾਕਾਂ ਵਿਚ ਵਰਤੋ :
ਤਰਤੀਬ, ਛੁਹਾਰੇ, ਪਰਵਾਸੀ ਪੰਛੀ, ਸੋਹਣਾ, ਅਧਿਕਾਰ, ਸੰਝ ।
ਉੱਤਰ :
1. ਤਰਤੀਬ (ਲੜੀਦਾਰ ਢੰਗ) – ਸਾਰੀਆਂ ਚੀਜ਼ਾਂ ਕਿਸੇ ਤਰਤੀਬ ਵਿਚ ਰੱਖੋ ।
2. ਛੁਹਾਰੇ ਪਾਣੀ ਨੂੰ ਉਛਾਲ ਕੇ ਹੇਠਾਂ ਸੁੱਟਣ ਦਾ ਪ੍ਰਬੰਧ) – ਪਿੰਜੌਰ ਬਾਗ਼ ਵਿਚ ਬਹੁਤ ਸਾਰੇ ਫੁਹਾਰੇ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ ।
3. ਪਰਵਾਸੀ ਪੰਛੀ (ਵਿਦੇਸ਼ ਤੋਂ ਆਏ ਪੰਛੀ) – ਪੌਂਗ ਡੈਮ ਵਿਖੇ ਸਰਦੀਆਂ ਵਿਚ ਬਹੁਤ ਸਾਰੇ ਪਰਵਾਸੀ ਪੰਛੀ ਆ ਜਾਂਦੇ ਹਨ ।
4. ਸੋਹਣਾ (ਸੁੰਦਰ) – ਮੋਰ ਇਕ ਬਹੁਤ ਸੋਹਣਾ ਪੰਛੀ ਹੈ ।
5. ਅਧਿਕਾਰ (ਹੱਕ) – ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੇ ਨਾਲ ਫ਼ਰਜ਼ਾਂ ਦਾ ਖ਼ਿਆਲ ਵੀ ਰੱਖਣਾ ਚਾਹੀਦਾ ਹੈ ।
6. ਸੰਝ (ਸ਼ਾਮ, ਤ੍ਰਿਕਾਲਾਂ) – ਸੰਝ ਵੇਲੇ ਹਨੇਰਾ ਹੋਣ ਤੋਂ ਪਹਿਲਾਂ ਅਸੀਂ ਘਰ ਪਹੁੰਚ ਗਏ ਸਾਂ ।.

ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :
ਸੈਲਾਨੀ, ਦੂਰ-ਦੁਰਾਡੇ, ਖਿੜ, ਸੁੰਦਰਤਾ, ਰੰਗ-ਬਰੰਗੇ ।
(i) ਇਸ ਬਾਗ਼ ਦੀ ………………… ਨੂੰ ਚਾਰ ਚੰਨ ਲਾਉਣ ਵਾਲੀਆਂ ਕਈ । ਚੀਜ਼ਾਂ ਹਨ ।
(ii) ਬਾਗ ਵਿਚ ……………… ਫੁੱਲਾਂ ਵਾਲੇ ਬੂਟੇ ਹਨ ।
(iii) ਹਨੇਰਾ ਹੋਣ ‘ਤੇ ……………… ਬਾਗ਼ ਵਲ ਚੱਲ ਪੈਂਦੇ ਹਨ ।
(iv) ਸਾਰਾ ਆਲਾ-ਦੁਆਲਾ ……… .. ਉੱਠਦਾ ਹੈ ।
(v) ਕਈ ਜੀਵ ……………… ਇਲਾਕਿਆਂ ਦੇ ਵਾਸੀ ਹਨ ।
ਉੱਤਰ :
(i) ਇਸ ਬਾਗ਼ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀਆਂ ਕਈ ਚੀਜ਼ਾਂ ਹਨ ।
(ii) ਬਾਗ਼ ਵਿਚ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਹਨ ।
(iii) ਹਨੇਰਾ ਹੋਣ ‘ਤੇ ਸੈਲਾਨੀ ਬਾਗ਼ ਵਲ ਚੱਲ ਪੈਂਦੇ ਹਨ ।
(iv) ਸਾਰਾ ਆਲਾ-ਦੁਆਲਾ ਖਿੜ ਉੱਠਦਾ ਹੈ ।
(v) ਕਈ ਜੀਵ ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਹਨ ।

PSEB 6th Class Punjabi Book Solutions Chapter 15 ਪਿੰਜੌਰ ਬਾਗ਼

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਹਿੰਦੀ, ਅੰਗਰੇਜ਼ੀ ਸ਼ਬਦ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਥਾਂਵਾਂ – ……….. – ………….
ਕੁਦਰਤੀ – ……….. – ………….
ਨਤੀਜੇ ਵਜੋਂ – ……….. – ………….
ਕੁਰਸੀ – ……….. – ………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਥਾਂਵਾਂ – स्थान – Place
ਕੁਦਰਤੀ – प्राकृतिक – Natural
ਨਤੀਜੇ ਵਜੋਂ – प्रमाण स्वरूप – As a result
ਕੁਰਸੀ – कुर्सी – Chair

IV. ਵਿਆਕਰਨ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ :
ਹਨੇਰਾ, ਦਿਨ, ਅਸਲੀ, ਜਨਮ, ਕਮਜ਼ੋਰ ।
ਉੱਤਰ :
ਹਨੇਰਾ – ਚਾਨਣ
ਦਿਨ – ਰਾਤ
ਅਸਲੀ – ਨਕਲੀ
ਜਨਮ – ਮਨ
ਕਮਜ਼ੋਰ – ਹੁਸ਼ਿਆਰ ।

ਪ੍ਰਸ਼ਨ 2.
ਸ਼ੁੱਧ ਕਰ ਕੇ ਲਿਖੋ : ਪਰਸੀਧ, ਛੈਹਬਰ, ਸਲਾਨੀ, ਨੇਹਰ, ਪ੍ਰਵਾਸੀ, ਬੱਤਖਾਂ ।
ਉੱਤਰ :
ਅਸ਼ੁੱਧ – ਸ਼ੁੱਧ
ਪਰਸੀਧ – ਪ੍ਰਸਿੱਧ
ਛੈਹਬਰ – ਛਹਿਬਰ
ਸਲਾਨੀ – ਸੈਲਾਨੀ
ਨੇਹਰ – ਨਹਿਰ
ਪ੍ਰਵਾਸੀ – ਪ੍ਰਵਾਸੀ
ਬੱਤਖਾਂ – ਬਤਖਾਂ ।

PSEB 6th Class Punjabi Book Solutions Chapter 15 ਪਿੰਜੌਰ ਬਾਗ਼

V. ਵਿਦਿਆਰਥੀਆਂ ਲਈ

ਵਿਦਿਆਰਥੀ ਆਪਣੇ ਅਧਿਆਪਕ ਨੂੰ ਕਿਸੇ ਇਤਿਹਾਸਿਕ ਬਾਗ਼ ਜਾਂ ਚਿੜੀਆ-ਘਰ ਦੀ ਸੈਰ ਕਰਾਉਣ ਲਈ ਕਹਿਣ ।
ਨੋਟ: (ਵਿਦਿਆਰਥੀ ਅਧਿਆਪਕ ਅੱਗੇ ਅਜਿਹੀ ਇੱਛਾ ਜ਼ਾਹਰ ਕਰ ਸਕਦੇ ਹਨ )

ਔਖੇ ਸ਼ਬਦਾਂ ਦੇ ਅਰਥ :

ਸੈਲਾਨੀ = ਯਾਤਰੀ, ਘੁਮੱਕੜ । ਅਧਿਕਾਰ ਵਿਚ = ਅਧੀਨ । ਨਗਰੀ = ਪਿੰਡ, ਕਸਬਾ । ਪਾਂਡਵ = ਪੰਜ ਭਰਾ, ਯੁਧਿਸ਼ਟਰ, ਭੀਮ, ਅਰਜੁਨ, ਨਕੁਲ ਤੇ ਸਹਿਦੇਵ । ਫ਼ਾਸਲਾ = ਦੂਰੀ । ਵਿੱਥ = ਦੂਰੀ, ਫ਼ਰਕ । ਤਰਕੀਬ = ਢੰਗ ਸਿਰ । ਛਹਿਬਰ = ਕਿਣਮਿਣ । ਸਰਸਰਾਹਟ = ਹਿਲਜੁਲ ਦੁਪਾਸੀਂ = ਦੋਹੀਂ ਪਾਸੀਂ । ਸੰਝ = ਸ਼ਾਮ । ਪਰਵਾਸੀ = ਵਿਦੇਸ਼ੀ ।

ਪਿੰਜੌਰ ਬਾਗ਼ Summary

ਪਿੰਜੌਰ ਬਾਗ਼ ਪਾਠ ਦਾ ਸਾਰ

ਪਿੰਜੌਰ ਬਾਗ਼ ਚੰਡੀਗੜ੍ਹ ਤੋਂ 19 ਕਿਲੋਮੀਟਰ ਦੂਰ ਸ਼ਿਮਲੇ ਨੂੰ ਜਾਂਦੀ ਸੜਕ ਉੱਤੇ ਮੌਜੂਦ ਹੈ । ਹਰ ਰੋਜ਼ ਸੈਂਕੜੇ ਲੋਕ ਇਸਨੂੰ ਦੇਖਣ ਲਈ ਆਉਂਦੇ ਹਨ । ਇਸਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਬਣਵਾਇਆ ਸੀ ਤੇ ਪਿੱਛੋਂ ਇਹ ਕਈ ਵਾਰੀ ਉਜੜਿਆ ਅਤੇ ਵੱਖ-ਵੱਖ ਰਾਜਿਆਂ ਦੇ ਅਧਿਕਾਰ ਹੇਠ ਰਿਹਾ । 19ਵੀਂ ਸਦੀ ਦੇ ਅੰਤ ਵਿਚ ਇਸਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਵਸਾਇਆ ਤੇ ਹੁਣ ਵਾਲਾ ਇਸਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਦੇ ਨਾਂ ‘ਤੇ ‘ਯਾਦਵਿੰਦਰ ਗਾਰਡਨ ਰੱਖਿਆ ਗਿਆ ਹੈ । ਬਾਗ਼ ਤੋਂ ਪਾਰ ਸੜਕ ਟੱਪ ਕੇ ਪਿੰਜੌਰ ਨਗਰੀ ਹੈ, ਜਿਸਦਾ ਪੁਰਾਣਾ ਨਾਂ ਪੰਜਪੁਰਾ ਅਰਥਾਤ ਪੰਜ ਚੋਟੀਆਂ ਵਾਲਾ ਹੈ । ਕਹਿੰਦੇ ਹਨ ਕਿ ਇੱਥੇ ਪਾਂਡਵ ਆਪਣੇ ਦੇਸ਼ ਨਿਕਾਲੇ ਸਮੇਂ ਰਹੇ ਸਨ ।

ਇਹ ਬਾਗ਼ ਪਹਾੜੀ ਨਜ਼ਾਰਿਆਂ ਵਿਚਕਾਰ 52 ਏਕੜ ਵਿਚ ਫੈਲਿਆ ਹੋਇਆ ਹੈ । ਕਸ਼ਮੀਰ ਦਾ ਨਿਸ਼ਾਤ ਅਤੇ ਲਾਹੌਰ ਦਾ ਸ਼ਾਲੀਮਾਰ ਬਾਗ਼ ਦੇਖਦਿਆਂ ਜਿਉਂ-ਜਿਉਂ ਉਤਾਂਹ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ । ਪਿੰਜੌਰ ਬਾਗ਼ ਇਸਦੇ ਉਲਟ ਹੈ । ਇੱਥੇ ਥੋੜੇ-ਥੋੜੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ । ਕੁੱਝ ਕਦਮ ਚਲ ਕੇ ਰੰਗ-ਮਹਿਲ ਆਉਂਦਾ ਹੈ ਤੇ ਫਿਰ ਜਲ-ਮਹਿਲ । ਅਖ਼ੀਰ ਵਿਚ ਇਕ ਖੁੱਲ੍ਹੀ ਸਟੇਜ ਬਣੀ ਹੋਈ ਹੈ । ਬਾਗ਼ ਦੇ ਵਿਚਕਾਰ ਝਰਨਿਆਂ ਨੂੰ ਪਾਣੀ ਲਿਜਾਂਦੀ ਇਕ ਛੋਟੀ ਜਿਹੀ ਨਹਿਰ ਹੈ, ਜਿਸਦੇ ਕੰਢਿਆਂ ਉੱਤੇ ਅਤੇ ਵਿਚਕਾਰ ਛੁਹਾਰੇ ਲੱਗੇ ਹੋਏ ਹਨ । ਰੰਗ-ਮਹਿਲ ਦੇ ਸਾਹਮਣੇ ਵੀ ਫੁਹਾਰੇ ਹਨ ਤੇ ਇਕ ਝਰਨਾ ਵੀ ਹੈ । ਜਲ-ਮਹਿਲ ਦੇ ਚੁਫ਼ੇਰੇ ਬਣੇ ਫੁਹਾਰਿਆਂ ਦੀ ਛਹਿਬਰ ਦਾ ਲੋਕ ਖੂਬ ਆਨੰਦ ਮਾਣਦੇ ਹਨ ।

ਇੱਥੋਂ ਦਾ ਰੌਸ਼ਨੀ-ਪ੍ਰਬੰਧ ਵੀ ਅਦਭੁਤ ਹੈ । ਰਾਤ ਵੇਲੇ ਝਰਨਿਆਂ ਤੇ ਛੁਹਾਰਿਆਂ ਦੇ ਹੇਠਾਂ ਰੰਗ-ਬਰੰਗੀਆਂ ਬੱਤੀਆਂ ਚਮਕ ਉੱਠਦੀਆਂ ਹਨ ਤੇ ਚਾਂਦੀ ਰੰਗਾ ਪਾਣੀ ਬਹੁਰੰਗਾ ਹੋ ਜਾਂਦਾ ਹੈ । ਨਹਿਰ ਦੇ ਦੋਹੀਂ ਪਾਸੀਂ ਰਾਹਾਂ ਦੇ ਨਾਲ ਬਣੀਆਂ ਘਾਹ ਦੀਆਂ ਪੱਟੀਆਂ ਤੇ ਕੱਟੀਆਂ ਹੋਈਆਂ ਝਾੜੀਆਂ ਵੀ ਰੁਸ਼ਨਾ ਉਠਦੀਆਂ ਹਨ । ਇੱਥੇ ਜਿਉਂ-ਜਿਉਂ ਦਿਨ ਢਲਦਾ ਹੈ ਤੇ ਹਨੇਰਾ ਹੁੰਦਾ ਹੈ, ਤਾਂ ਲੋਕ ਵਹੀਰਾਂ ਘੱਤੀ ਆਉਂਦੇ ਹਨ ।

ਇਸ ਬਾਗ਼ ਦੇ ਚੁਫ਼ੇਰੇ ਇਕ ਦੀਵਾਰ ਹੈ । ਕੁੱਝ ਸਮਾਂ ਪਹਿਲਾਂ ਇੱਥੇ ਥੋੜੀ-ਥੋੜੀ ਵਿੱਥ ‘ਤੇ ਪਿੰਜਰਿਆਂ ਵਿਚ ਪੰਛੀ ਤੇ ਜੰਗਲੀ ਜਾਨਵਰ ਪਾਲੇ ਹੁੰਦੇ ਸਨ, ਜਿਨ੍ਹਾਂ ਵਿਚ ਗਿੱਦੜ, ਰਿੱਛ, ਲੂੰਬੜੀ, ਬਾਂਦਰ, ਲੰਗੂਰ, ਹੰਸ, ਬਤਖ਼ਾਂ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਤੇ ਚਿੱਟੇ ਚੁਹੇ ਸ਼ਾਮਿਲ ਸਨ । ਇਨ੍ਹਾਂ ਵਿਚ ਪਰਵਾਸੀ ਪੰਛੀ ਵੀ ਸਨ, ਪਰ ਅੱਜ ਇਹ ਨਹੀਂ ਹਨ । ਇਸ ਬਾਗ਼ ਵਿਚ ਸੈਲਾਨੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਹੈ ।