PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language)

Punjab State Board PSEB 7th Class Punjabi Book Solutions Punjabi Grammar Sundar Likhai Te Sudha Sabda Jora ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ Textbook Exercise Questions and Answers.

PSEB 7th Class Punjabi Grammar ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language)

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 1

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language)

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 2
PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 3

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language)

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 4
PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 5
PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language) 6

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
(ਉ) ਮੇਹਨਤ, ਵੇਹੜਾ, ਦੁਪੈਹਰ, ਔਰਤ, ਸ਼ੈਹਰ, ਬੌਹਤਾ, ਚੋਲ।
(ਅ) ਵੋਹਟੀ, ਭਿਖਾਰਣ, ਆਯਾ, ਅਬਿਆਸ, ਦੱਦ, ਰੈਂਹਦਾ।
(ਈ) ਨੈਹਰ, ਕਚੈਹਰੀ, ਪੀਂਗ, ਗੋਬੀ, ਸੌਂਹ, ਜੇਹੜਾ, ਕੇਹੜਾ, ਪੈਹਰ। ਸ ਗੈਹਣਾ, ਸ਼ੀਤਲ, ਸ਼ਿਖ਼ਰ, ਸ਼ੜਕ, ਸੌਹਰਾ, ਬੌਹਵਚਨ, ਨੌਂਹ
(ਹ) ਅਵਾਜ, ਲੈਹਰ, ਨਲੈਕ, ਕਬੀ, ਬਚੌਣਾ, ਸੌਹਰਾ, ਮੈਂਹਗਾ।
(ਕ) ਜੁਲਮ, ਧੰਧਾ, ਸਿਢਾ, ਮੁਕਤਿ, ਛੈਹਿਰ, ਬੈਹਰਾ, ਛਿੰਦਾ।
ਉੱਤਰ :
(ੳ) ਮਿਹਨਤ, ਵਿਹੜਾ, ਦੁਪਹਿਰ, ਔਰਤ, ਸ਼ਹਿਰ, ਬਹੁਤਾ, ਚੌਲ।
(ਅ) ਵਹੁਟੀ, ਭਿਖਾਰਨ, ਆਇਆ, ਅਭਿਆਸ, ਦੁੱਧ, ਰਹਿੰਦਾ।
(ਈ) ਨਹਿਰ, ਕਚਹਿਰੀ, ਹੀਂਗ, ਗੋਭੀ, ਸਹੁੰ, ਜਿਹੜਾ, ਕਿਹੜਾ, ਪਹਿਰ।
(ਸ) ਗਹਿਣਾ, ਸੀਤਲ, ਸਿਖਰ, ਸੜਕ, ਸਹੁਰਾ, ਬਹੁਵਚਨ, ਨਹੁੰ।
(ਹ) ਅਵਾਜ਼, ਲਹਿਰ, ਨਲਾਇਕ, ਕਵੀ, ਬਚਾਉਣਾ, ਸਹੁਰਾ, ਮਹਿੰਗਾ !
(ਕ) ਜ਼ੁਲਮ, ਧੰਦਾ, ਸਿੱਧਾ, ਮੁਕਤੀ, ਸ਼ਹਿਰ, ਬਹਿਰਾ, ਫ਼ਾਇਦਾ॥

PSEB 7th Class Punjabi Vyakaran ਸੁੰਦਰ ਲਿਖਾਈ ਤੇ ਸ਼ੁੱਧ ਸ਼ਬਦ-ਜੋੜ (1st Language)

ਪ੍ਰਸ਼ਨ 2.
ਹੇਠ ਲਿਖੇ ਪੈਰਿਆਂ ਨੂੰ ਸੋਹਣੀ ਲਿਖਾਈ ਵਿਚ ਲਿਖੋ। ਮੋਟੇ ਸ਼ਬਦਾਂ ਦੇ ਜੋੜ ਵੀ ਠੀਕ ਕਰੋ।
(ਉ) ਹਾਕਮ ਨੇ ਗੁਸੇ ਵਿਚ ਗੜਦਿਆਂ ਕਿਹਾ, “ਡੈਹਿਰ ਜਾਓ !ਵਿਲੀਅਮ ਅਤੇ ਉਸ ਦਾ ਪੁੱਤਰ ਰੁਕ ਗਏ ਹਾਕਮ ਨੇ ਬੇਖਿਆ ਔਹਨਾਂ ਦੋਆਂ ਵਿਚੋਂ ਕਿਸੇ ਦੇ ਚਹਿਰੇ ਉੱਤੇ ਭੈਯ ਨਹੀਂ ਸੀ।
(ਆ) ਗੁਰੂ ਜੀ ਉਸ ਤੋਂ ਬੋਹਤ ਪ੍ਰਸੰਨ ਹੋਵੇ ਉਸ ਨੂੰ ਅੰਮ੍ਰਿਤ ਸ਼ਕਾ ਕੇ ਉਹ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ। ਉਸ ਨੂੰ ਆਪਣੇ ਭੱਥੇ ਬਿੱਚੋਂ ਪੰਝ ਤੀਰ ਕੱਡ ਕੇ ਦਿੱਤੇ ਅਤੇ ਉਸ ਨੂੰ ਜਾਲਮ ਹਾਕਮਾਂ ਦਾ ਭਾਢਾ ਭੰਨਣ ਲਈ ਕਿਹਾ।
(ਇ) ਬਾਬਾ ਬਾਹੋਦਾਹੀ ਆਪਣੇ ਅੱਗੇ – ਅੱਗੇ ਜਾਂਦੇ ਨੌਜਵਾਨਾਂ ਨਾਲ ਜਾ ਰਲਿਆ। ਉਨ੍ਹਾਂ ਵਿਚੋਂ ਇਕ ਨੇ ਉਹਦੀ ਪੈਰ – ਚਾਪ ਸੁਨ ਕੇ ਪਿਸ਼ਾਂਹ ਤੱਕਦਿਆਂ ਮੁਸਕਰਾ ਕੇ ਕਿਹਾ, “ਤਾਇਆ ਤਾਂ ਇੰਜ ਰੇਵੀਆ ਚਾਲ ਪਿਆ ਆਉਂਦੈ ਜਿਵੇਂ ਗੱਡੀ ਚੜਣਾ ਹੁੰਦੈ।
ਉੱਤਰ :
(ਉ) ਹਾਕਮ ਨੇ ਗੁੱਸੇ ਵਿਚ ਗਰਜਦਿਆਂ ਕਿਹਾ, “ਠਹਿਰ ਜਾਓ !” ਵਿਲੀਅਮ ਅਤੇ ਉਸ ਦਾ ਪੁੱਤਰ ਰੁਕ ਗਏ। ਹਾਕਮ ਨੇ ਵੇਖਿਆ, ਉਨ੍ਹਾਂ ਦੋਹਾਂ ਵਿਚੋਂ ਕਿਸੇ ਦੇ ਚਿਹਰੇ ਉੱਤੇ ਭੈ ਨਹੀਂ ਸੀ।
(ਅ) ਗੁਰੂ ਜੀ ਉਸ ਤੋਂ ਬਹੁਤ ਪ੍ਰਸੰਨ ਹੋਏ। ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ। ਉਸ ਨੂੰ
ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਉਸ ਨੂੰ ਜ਼ਾਲਮ ਹਾਕਮਾਂ ਦਾ ਭਾਂਡਾ ਭੰਨਣ ਲਈ ਕਿਹਾ।
(ਇ) ਬਾਬਾ ਵਾਹੋਦਾਹੀ ਆਪਣੇ ਅੱਗੇ – ਅੱਗੇ ਜਾਂਦੇ ਨੌਜਵਾਨਾਂ ਨਾਲ ਜਾ ਰਲਿਆ ਉਨ੍ਹਾਂ ਵਿਚੋਂ ਇਕ ਨੇ ਉਸ ਦੀ ਪੈਰ ਚਾਪ ਸੁਣ ਕੇ ਪਿਛਾਂਹ ਤਕਦਿਆਂ ਮੁਸਕਰਾ ਕੇ ਕਿਹਾ, ‘ਤਾਇਆ ਤਾਂ ਇੰਝ ਰੇਵੀਆ ਚਾਲ ਪਿਆ ਆਉਂਦਾ ਜਿਵੇਂ ਗੱਡੀ ਚੜ੍ਹਨਾ ਹੁੰਦਾ।’

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

Punjab State Board PSEB 7th Class Punjabi Book Solutions Punjabi Grammar Kiria Kala Kiria Visesana Sabadhaka Yojaka te Visamika ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ Textbook Exercise Questions and Answers.

PSEB 7th Class Punjabi Grammar ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਕਿਰਿਆ

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਕਿਰਿਆ ਦੀ ਪਰਿਭਾਸ਼ਾ ਲਿਖੋ।

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
(ਨੋਟ – ਉਪਰੋਕਤ ਦੋਹਾਂ ਕਿਸਮਾਂ ਦੇ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 4 ਅਤੇ 12)

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਪ੍ਰਸ਼ਨ 3.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ ਗੱਡੀ ਆਏਗੀ।
(ਇ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ ?
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
ਉੱਤਰ :
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ – ਗੱਡੀ ਆਏਗੀ।
(ਇ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ। (ਖ ਦਰਜ਼ੀ ਕੱਪੜੇ ਸਿਉਂ ਰਿਹਾ ਹੈ।

ਕਾਲ

ਪ੍ਰਸ਼ਨ 1.
ਕਾਲ ਕੀ ਹੁੰਦਾ ਹੈ ? ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
(ਨੋਟ – ਉਪਰੋਕਤ ਪ੍ਰਸ਼ਨ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 11)

ਪ੍ਰਸ਼ਨ 2.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਇ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੂ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾਅ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ।
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ
(ਇ) ਵਰਤਮਾਨ ਕਾਲ
(ਸ) ਵਰਤਮਾਨ ਕਾਲ
(ਹ) ਭੂਤਕਾਲ
(ਕ) ਭੂਤਕਾਲ
(ਖ) ਭੂਤਕਾਲ
(ਗ) ਭਵਿੱਖਤ ਕਾਲ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਪ੍ਰਸ਼ਨ 3.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ
(ਉ) ਸਚਿਨ ਕ੍ਰਿਕਟ ਖੇਡਦਾ ਹੈ।
(ਅ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਸਨ। ਹ ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
ਉੱਤਰ :
(ੳ) ਸਚਿਨ ਕ੍ਰਿਕਟ ਖੇਡਦਾ ਸੀ !
(ਆ) ਚੋਰ ਚੋਰੀ ਕਰਦਾ ਸੀ।
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਸਨ !
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ :
(ਉ) ਵਰਖਾ ਪੈ ਰਹੀ ਹੈ।
(ਆ) ਘੋੜੇ ਦੌੜਦੇ ਹਨ।
(ਈ) ਮੱਝਾਂ ਚਰ ਰਹੀਆਂ ਹਨ।
(ਸ) ਕੁੜੀਆਂ ਖੇਡ ਰਹੀਆਂ ਹਨ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ।
(ਈ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ।
() ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ।
(ਹ) ਮੱਝਾਂ “ਚਰ ਰਹੀਆਂ ਹਨ।
ਛੀ ਅਕਾਸ਼ ਵਿਚ ਉੱਡ ਰਹੇ ਹਨ।
(ਖ ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ।
ਉੱਤਰ :
(ੳ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ ਪੁਜਾਰੀ ਆਰਤੀ ਕਰ ਰਿਹਾ ਸੀ।
(ਸ ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਅਕਾਸ਼ ਵਿੱਚ ਉੱਡ ਰਹੇ ਸਨ।
(ਖ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਕਿਰਿਆ ਵਿਸ਼ੇਸ਼ਣ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਹਰ ਇਕ ਬਾਰੇ ਵਿਸਤਾਰਪੂਰਵਕ ਲਿਖੋ।
ਉੱਤਰ :
ਨੋਟ – ਇਨ੍ਹਾਂ ਦੋਹਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 14 ਅਤੇ 16)

ਪ੍ਰਸ਼ਨ 3.
ਹੇਠ ਲਿਖੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ
(ਉ) ਦਿਨੋ – ਦਿਨ ………………
(ਅ) ਇਸ ਤਰ੍ਹਾਂ ………………
(ਈ) ਵਾਰ – ਵਾਰ ………………
(ਸ) ਬਹੁਤ ਅੱਛਾ ………………
(ਹ) ਜ਼ਰੂਰ ………………
(ਕ) ਬਥੇਰਾ ………………
(ਖ) ਇਸੇ ਕਰਕੇ ………………
(ਗ) ਆਹੋ ਜੀ ………………
ਉੱਤਰ :
(ੳ) ਕਾਲਵਾਚਕ,
(ਅ) ਕਾਰਵਾਚਕ,
(ਈ) ਕਈ ਪ੍ਰਕਾਰਵਾਚਕ,
(ਸ) ਨਿਰਨਾਵਾਚਕ,
(ਹ) ਨਿਸਚੇਵਾਚਕ,
(ਕ) ਪਰਿਮਾਣਵਾਚਕ,
(ਖ) ਕਾਰਨਵਾਚਕ,
(ਗ) ਨਿਰਨਾਵਾਚਕ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਚੁਣ ਕੇ ਅੱਗੇ ਦਿੱਤੀ ਖ਼ਾਲੀ ਥਾਂ ‘ਤੇ ਲਿਖੋ ਤੇ ਉਨ੍ਹਾਂ ਦੀ ਕਿਸਮ ਵੀ ਦੱਸੋ।
(ਉ) ਮਾਤਾ ਜੀ ਘਰੋਂ ਬਜ਼ਾਰ ਗਏ ਹਨ।
(ਆ) ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ।
(ਈ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ।
(ਸ) ਪੜੋ ਜ਼ਰੂਰ, ਬੇਸ਼ਕ ਦੁਕਾਨ ਹੀ ਕਰੋ
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ।
ਉੱਤਰ :
(ੳ) ਬਜ਼ਾਰ – ਸਥਾਨਵਾਚਕ,
(ਅ) ਐਤਵਾਰ – ਕਾਲਵਾਚਕ,
(ਈ) ਹੌਲੀ, ਜ਼ੋਰ ਨਾਲੇ – ਕਾਰਵਾਚਕ, ਨਹੀਂ ਨਿਸਚੇਵਾਚਕ,
(ਸ) ਜ਼ਰੂਰ, ਬੇਸ਼ਕ – ਨਿਸਚੇਵਾਚਕ,
(ਹ) ਹਾਂ ਜੀ – ਨਿਰਨਾਵਾਚਕ, ਸਮੇਂ ਸਿਰ – ਕਾਲਵਾਚਕ।

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚੋਂ ਸਹੀ ਦੇ ਸਾਹਮਣੇ ਆ ਤੇ ਗ਼ਲਤ ਦੇ ਸਾਹਮਣੇ ਲੀ ਦਾ ਨਿਸ਼ਾਨ ਲਗਾਓ :
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ।
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਹ) ਦੂਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ।
(ਕ) ਜੀ ਹਾਂ, ਆਹੋ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ।
(ਖ) ਮੈਂ ਰਾਤੋ – ਰਾਤ ਦਿੱਲੀ ਗਿਆ ਸੰਖਿਆ – ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉੱਤਰ :
(ੳ) [✓]
(ਅ) [✓]
(ਇ) [✗]
(ਸ) [✗]
(ਹ) [✗]
(ਕ) [✓]
(ਖ) [✗]

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਸੰਬੰਧਕ

ਪ੍ਰਸ਼ਨ 1.
ਸੰਬੰਧਕ ਤੋਂ ਕੀ ਭਾਵ ਹੈ ?

ਪ੍ਰਸ਼ਨ 2.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰਾਂ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 17)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਬੰਧਕ ਚੁਣੋ ਤੇ ਹੇਠਾਂ ਲਿਖੋ
(ੳ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ।
(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ।
(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
(ਸ) ਤੁਹਾਡੀ ਮਾਤਾ ਦੀ ਸਾੜ੍ਹੀ ਪੁੱਸ ਹੋ ਚੁੱਕੀ ਹੈ।
(ਹ) ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ?
(ਕ) ਰਤਾ ਪਰੇ ਹੋ ਕੇ ਬੈਠੋ।
ਉੱਤਰ :
(ਉ) ਦੇ
(ਆ) ਦੇ ਹੇਠਾਂ
(ਈ) ਦਾ
(ਸ) ਦੀ
(ਹ) ਕਿੱਥੇ
(ਕ) ਪਰੇ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਵਿਚੋਂ ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਦੁਬਾਜਰੇ ਸੰਬੰਧਕ ਚੁਣੋ ਤੇ ਵੱਖਰੇ ਕਰ ਕੇ ਲਿਖੋ – ਦਾ, ਦੇ ਉੱਤੇ, ਦੀ, ਉਰੇ, ਪਰੇ, ਦੇ ਬਗੈਰ।
ਉੱਤਰ :
ਪੂਰਨ ਸੰਬੰਧਕ – ਦਾ, ਦੀ, ਦੇ।
ਅਪੂਰਨ ਸੰਬੰਧਕ – ਪਰੇ, ਉਰੋ।
ਦੁਬਾਜਰਾ ਸੰਬੰਧਕ – ਦੇ ਉੱਤੇ, ਦੇ ਬਗ਼ੈਰ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਯੋਜਕ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ; ਜਿਵੇਂ –
(ਉ) ਭੈਣ ਤੇ ਭਰਾ ਜਾ ਰਹੇ ਹਨ।
(ਆ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਇ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ` , ਕੇਵਲ, ਸਗੋਂ ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ; ਸਮਾਨ ਯੋਜਕ ਤੇ ਅਧੀਨ ਯੋਜਕ।
1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ; ਜਿਵੇਂ (ੳ) ਸੁਰਜੀਤ ਨੇ ਅੰਬ ਚੁਪੇ
(ਅ) ਮਹਿੰਦਰ ਨੇ ਅੰਬ ਚੂਪੇ।

ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ ਅਖਵਾਏਗਾ
(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ ॥ ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।

2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ ਅਧੀਨ ਯੋਜਕ’ ਆਖਦੇ ਹਨ, ਜਿਵੇਂ
(ਉ) ਮੈਂ ਜਾਣਦਾ ਸੀ।
(ਅ) ਉਹ ਬਚ ਨਹੀਂ ਸਕੇਗਾ।

ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ “ਕਿ’ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

“ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ :
(ੳ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਵਾਂ ਹਨ।
(ਅ) ਮੋਹਨ ਗ਼ਰੀਬ ਹੈ ਪਰ ਉਹ ਬੇਈਮਾਨ ਨਹੀਂ।
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ।
(ਸ) ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ।
(ਹ) ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ, ਤਾਂ ਕਿ ਉਹ ਪਾਸ ਹੋ ਜਾਣ …….
ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ।
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੂ ਨਕਲ ਨਹੀਂ ਕਰਦਾ। …….
(ਗ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ।
(ਘ ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ। ……
(੩) ਤੂੰ ਜਾਵੇਗਾ ਤਾਂ ਉਹ ਆਵੇਗਾ।
ਉੱਤਰ :
(ਉ) ਅਤੇ – ਸਮਾਨ ਯੋਜਕ,
(ਅ) ਪਰ – ਸਮਾਨ ਯੋਜਕ,
(ਇ) ਤੇ – ਸਮਾਨ ਯੋਜਕ,
(ਸ) ਕਿਉਂਕਿ – ਅਧੀਨ ਯੋਜਕ, ਹੀ ਤਾਂਕਿ – ਅਧੀਨ ਯੋਜਕ,
(ਕ) ਬਲਕਿ – ਸਮਾਨ ਯੋਜਕ, ਵਖ ਪਰੰਤੂ – ਸਮਾਨ ਯੋਜਕ,
(ਗ) ਕਿ – ਅਧੀਨ ਯੋਜਕ,
(ਘ ਤੇ – ਸਮਾਨ ਯੋਜਕ,
(ਝ) ਤਾਂ – ਅਧੀਨ ਯੋਜਕ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਵਿਸਮਿਕ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ?

ਪ੍ਰਸ਼ਨ 2.
ਵਿਸਮਿਕ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 20)

ਪ੍ਰਸ਼ਨ 3.
ਸੰਸਾਵਾਂਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ।
ਉੱਤਰ :
(ੳ) ਬਲਿਹਾਰ ! ਤੇਰੀ ਕੁਦਰਤ ਤੋਂ।
(ਅ) ਧੰਨ ਓ ਤੁਸੀਂ ! ਨਹੀਂ ਰੀਸਾਂ !

ਪ੍ਰਸ਼ਨ 4.
ਸ਼ੋਕਵਾਚਕ ਵਿਸਮਿਕ ਵਿਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਹੁੰਦੇ ਹਨ ?
ਉੱਤਰ :
ਸ਼ੋਕਵਾਚਕ ਵਿਸਮਿਕ ਵਿਚ ਦੁੱਖ ਦੇ ਭਾਵ ਪ੍ਰਗਟ ਕੀਤੇ ਹੁੰਦੇ ਹਨ, ਜਿਵੇਂ ਉਫ਼ ! ਹਾਏ ! ਓਹੋ ! ਹਾਏ ਰੱਬਾ !

ਪ੍ਰਸ਼ਨ 5.
ਹੈਰਾਨੀਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ।
ਉੱਤਰ :
(ੳ) ਆਹਾ ! ਕਿੰਨਾ ਸੋਹਣਾ ਦ੍ਰਿਸ਼ ਹੈ।
(ਅ) ਵਾਹ ਵਾਹ ! ਸੋਹਣੀ ਖੇਡ ਹੈ।

PSEB 7th Class Punjabi Vyakaran ਕਿਰਿਆ, ਕਾਲ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ (1st Language)

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ
(ਉ) ਸ਼ਾਬਾਸ਼ ! ……………………
(ਅ) ਕਾਸ਼ ! ……………………
(ਈ) ਜਿਉਂਦਾ ਰਹੁ ! ……………………
(ਸ) ਫਿੱਟੇ ਮੂੰਹ ! ……………………
(ਹ) ਆਓ ਜੀ ! ……………………
(ਕ) ਨੀ ਕੁੜੀਏ ! ……………………
(ਖ) ਹੈਂ ਹੈਂ ! ……………………
(ਗ) ਆਹਾ ! ……………………
(ਘ) ਹੇ ਰੱਬਾ ! ……………………
(੩) ਬੱਲੇ ਜਵਾਨਾ ! ……………………
ਉੱਤਰ :
(ੳ) ਸੰਸਾਵਾਚਕ,
(ਅ) ਸ਼ੋਕਵਾਚਕ,
(ਈ) ਅਸੀਸਵਾਚਕ,
(ਸ) ਫਿਟਕਾਰਵਾਚਕ,
(ਹ) ਸਤਿਕਾਰ – ਵਾਚਕ,
(ਕ) ਸੰਬੋਧਨੀ,
(ਖ) ਹੈਰਾਨੀਵਾਚਕ,
(ਗ) ਸੰਸਾਵਾਚਕ,
(ਘ) ਇੱਛਾਵਾਚਕ,
(ਝ) ਪ੍ਰਸੰਸਾਵਾਚਕ !

PSEB 7th Class Punjabi Vyakaran ਵਿਸ਼ੇਸ਼ਣ (1st Language)

Punjab State Board PSEB 7th Class Punjabi Book Solutions Punjabi Grammar Visheshan ਵਿਸ਼ੇਸ਼ਣ Textbook Exercise Questions and Answers.

PSEB 7th Class Punjabi Grammar ਵਿਸ਼ੇਸ਼ਣ (1st Language)

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ?

ਪ੍ਰਸ਼ਨ 2.
ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ – 6)

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ ?
(ਓ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ।
(ਅ) ਇਹ ਕੱਪੜਾ ਦੋ ਮੀਟਰ ਲੰਮਾ ਹੈ।
(ਈ) ਅਹੁ ਸਾਡਾ ਘਰ ਹੈ।
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਉ।
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ।
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ।
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ।
(ਗ) ਉਸ ਕੋਲ ਪੰਜਾਹ ਰੁਪਏ ਹਨ।
ਉੱਤਰ :
(ੳ) ਇਸ – ਪੜਨਾਵੀਂ ਵਿਸ਼ੇਸ਼ਣ, ਚੌਥਾ – ਸੰਖਿਆਵਾਚਕ ਵਿਸ਼ੇਸ਼ਣ,
(ਅ) ਇਹ – ਪੜਨਾਵੀਂ ਵਿਸ਼ੇਸ਼ਣ; ਦੋ ਸੰਖਿਆਵਾਚਕ ਵਿਸ਼ੇਸ਼ਣ,
(ਇ) ਅਹੁ – ਨਿਸਚੇਵਾਚਕ ਵਿਸ਼ੇਸ਼ਣ,
(ਸ) ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ,
(ਹ) ਬੜੀ ਚਲਾਕ ਗੁਣਵਾਚਕ ਵਿਸ਼ੇਸ਼ਣ,
(ਕ) ਮੇਰਾ – ਪੜਨਾਂਵੀਂ ਵਿਸ਼ੇਸ਼ਣ; ਨੀਲੇ – ਗੁਣਵਾਚਕ ਵਿਸ਼ੇਸ਼ਣ
(ਖ) ਬਥੇਰੀਆਂ – ਸੰਖਿਆਵਾਚਕ ਵਿਸ਼ੇਸ਼ਣ,
(ਗ) ਪੰਜਾਹ – ਸੰਖਿਆਵਾਚਕ ਵਿਸ਼ੇਸ਼ਣ।

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।
(ਅ) ਅਹੁ ਘਰ ਬੜਾ ਸਾਫ਼ – ਸੁਥਰਾ ਹੈ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ !
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ।
(ਹ) ਥੋੜਾ ਠਹਿਰ ਜਾਓ, ਮੈਂ ਵੀ ਤੁਹਾਡੇ ਵੱਡੇ ਭਰਾ ਨਾਲ ਚਲਦੀ ਹਾਂ।
(ਕ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ – ਗੁਣਵਾਚਕ ਵਿਸ਼ੇਸ਼ਣ।
(ਅ) ਬੜਾ ਸਾਫ਼ – ਸੁਥਰਾ – ਗੁਣਵਾਚਕ ਵਿਸ਼ੇਸ਼ਣ।
(ਈ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ।
(ਸ) ਦਸ ਲੱਖ – ਸੰਖਿਆਵਾਚਕ ਵਿਸ਼ੇਸ਼ਣ।
(ਹ) ਵੱਡੇ – ਗੁਣਵਾਚਕ ਵਿਸ਼ੇਸ਼ਣ।
(ਕ) ਸਭ ਤੋਂ ਵਧੀਆ – ਗੁਣਵਾਚਕ ਵਿਸ਼ੇਸ਼ਣ

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸੰਖਿਅਕ ਵਿਸ਼ੇਸ਼ਣ ਤੇ ਪੜਨਾਵੀਂ ਵਿਸ਼ੇਸ਼ਣੇ ਚੁਣੋ :
ਕੀ, ਮਿੱਠਾ, ਸਵਾਇਆ, ਗੋਰਾ, ਕਿੰਨਾ, ਔਹ, ਸੱਤੇ, ਕੌਣ, ਕੁੱਝ, ਪੀਲਾ।
ਉੱਤਰ :
ਸੰਖਿਅਕ ਵਿਸ਼ੇਸ਼ਣ – ਸਵਾਇਆ, ਕੱਬ, ਸੱਤ। ਪੜਨਾਵੀਂ ਵਿਸ਼ੇਸ਼ਣ – ਕੀ, ਕੌਣ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ ਚੁਣੋ ਅਤੇ ਦੱਸੋ ਕਿ ਉਹ ਕਿਸ ਪ੍ਰਕਾਰ ਦੇ ਹਨ ?
ਸਾਰੇ ਵਿਦਿਆਰਥੀ ਪੜ ਰਹੇ ਹਨ। ਤਿੰਨ – ਤਿੰਨ ਮੁੰਡਿਆਂ ਦੀ ਟੋਲੀ ਖੇਡ ਰਹੀ ਹੈ ਤੇ ਤੁਸੀਂ ਸਾਰਾ ਸਮਾਂ ਪੜਾਈ ਵਿਚ ਰੁੱਝੇ ਰਹਿੰਦੇ ਹੋ ਕਦੀ – ਕਦੀ ਸੈਰ ਵੀ ਕਰਿਆ ਕਰੋ। ਦੋ – ਚਾਰ ਘੜੀਆਂ ਕੋਈ ਖੇਡ, ਖੇਡ ਲਿਆ ਕਰੋ। ਇਉਂ ਸਿਹਤ ਠੀਕ ਰਹਿੰਦੀ ਹੈ।
ਉੱਤਰ :
ਸਾਰੇ – ਸੰਖਿਅਕ ਵਿਸ਼ੇਸ਼ਣ। ਤਿੰਨ – ਤਿੰਨ – ਸੰਖਿਅਕ ਵਿਸ਼ੇਸ਼ਣ ਸਾਰਾ – ਪਰਿਮਾਣਵਾਚਕ ਵਿਸ਼ੇਸ਼ਣ ਦੋ – ਚਾਰ ਸੰਖਿਅਕ ਵਿਸ਼ੇਸ਼ਣ ਕੋਈ – ਪੜਨਾਵੀਂ ਵਿਸ਼ੇਸ਼ਣ।

PSEB 7th Class Punjabi Vyakaran ਪੜਨਾਂਵ (1st Language)

Punjab State Board PSEB 7th Class Punjabi Book Solutions Punjabi Grammar Pranava ਪੜਨਾਂਵ Textbook Exercise Questions and Answers.

PSEB 7th Class Punjabi Grammar ਪੜਨਾਂਵ (1st Language)

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ?
मां
ਪੜਨਾਂਵ ਦੀ ਪਰਿਭਾਸ਼ਾ ਲਿਖੋ।

ਪ੍ਰਸ਼ਨ 2.
ਪੜਨਾਂਵ ਦੀਆਂ ਕਿਸਮਾਂ ਕਿਹੜੀਆਂ – ਕਿਹੜੀਆਂ ਹਨ ?
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ – 9)

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 3.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ :
(ਉ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਈ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਹ) ਕੌਣ, ਕਿਹੜਾ
(ਕ) ਆਪ, ਆਪਸ .
(ਪ) ਜੋ, ਸੋ
(ਗ) ਜਿਹੜੇ
(ਘ) ਕਈ, ਬਹੁਤ ਸਾਰੇ
(ਝ) ਅਹੁ, ਆਹ
ਉੱਤਰ :
(ੳ) ਪੁਰਖਵਾਚਕ ਪੜਨਾਂਵ,
(ਅ) ਪ੍ਰਸ਼ਨਵਾਚਕ ਪੜਨਾਂਵ,
(ਈ) ਪੁਰਖਵਾਚਕ ਪੜਨਾਂਵ,
(ਸ) ਪੂਰਖਵਾਚਕ ਪੜਨਾਂਵ,
(ਹ) ਪ੍ਰਸ਼ਨਵਾਚਕ ਪੜਨਾਂਵ,
(ਕ) ਨਿੱਜਵਾਚਕ ਪੜਨਾਂਵ,
(ਖ) ਸੰਬੰਧਵਾਚਕ ਪੜਨਾਂਵ,
(ਗ) ਸੰਬੰਧਵਾਚਕ ਪੜਨਾਂਵ,
(ਘ) ਅਨਿਸਚੇਵਾਚਕ ਪੜਨਾਂਵ,
(ਝ) ਨਿਸਚੇਵਾਚਕ ਪੜਨਾਂਵ

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਏ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ
ਉੱਤਰ :
(ੳ) ਆਪ,
(ਅ) ਕੌਣ, ਸਾਡੇ,
(ਏ) ਮੈਂ, ਜਿਹੜਾ, ਅਸੀਂ,
(ਸ) ਕਿਸਨੇ,
(ਹ) ਮੇਰਾ, ਉਹ

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਉਸ ਦਾ ਭਰਾ ਬੜਾ ਬੇਈਮਾਨ ਹੈ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ।
(ਏ) ਕੌਣ – ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ ?
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ।
(ਹ) ਜੋ ਕਰੇਗਾ ਸੋ ਭਰੇਗਾ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ ?
(ਖ) ਅਹਿ ਕਿਸ ਦਾ ਪੈੱਨ ਹੈ ?
(ਗ) ਗ਼ਰੀਬ ਨਾਲ ਕੋਈ – ਕੋਈ ਹਮਦਰਦੀ ਕਰਦਾ ਹੈ।
ਉੱਤਰ :
(ੳ) ਉਸ,
(ਅ) ਤੁਹਾਨੂੰ, ਆਪ,
(ਈ) ਕੌਣ – ਕੌਣ,
(ਸ) ਕਈ ਨੋਟ – ਇਹ ਪੜਨਾਂਵ ਨਹੀਂ, ਸਗੋਂ ਪੜਨਾਵੀਂ ਵਿਸ਼ੇਸ਼ਣ ਹੈ),
(ਹ) ਜੋ, ਸੋ,
(ਕ) ਕੀ,
(ਖ) ਅਹਿ, ਕਿਸ,
(ਗ) ਕੋਈ – ਕੋਈ।

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……….. ਪੁਰਖ ਹੁੰਦਾ ਹੈ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ …………. ਪੁਰਖ ਹੁੰਦਾ ਹੈ।
(ਏ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……….. ਕਹਾਉਂਦੇ ਹਨ।
(ਸ) ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ …………. ਪੜਨਾਂਵ ਹੁੰਦੇ ਹਨ।
ਉੱਤਰ :
(ੳ) ਮੱਧਮ
(ਅ) ਅਨਯ
(ਏ) ਪੜਨਾਂਵ
(ਸ) ਸੰਬੰਧਵਾਚਕ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ ਤੇ ਗ਼ਲਤ ਵਾਕਾਂ ਦੇ ਸਾਹਮਣੇ ਲਿ ਦਾ ਨਿਸ਼ਾਨ ਲਾਓ
(ੳ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ।
(ਏ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ।
ਉੱਤਰ :
(ਓ) [✓]
(ਅ) [✗]
(ਏ) [✓]
(ਸ) [✗]
(ਹ) [✗]

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਵਿਚੋਂ ਪੁਰਖਵਾਚਕ ਪੜਨਾਂਵ ਅਤੇ ਅਨਿਸਚਿਤ ਪੜਨਾਂਵ ਚੁਣੋ –
ਉਹ, ਅਸੀਂ, ਕੀ, ਕਿਹੜੀ, ਮੈਂ, ਸਰਬੱਤ, ਆਪ, ਕੌਣ, ਕੋਈ, ਜਿਸ।
ਉੱਤਰ :
ਪੁਰਖਵਾਚਕ ਪੜਨਾਂਵ – ਉਹ, ਅਸੀਂ, ਮੈਂ, ਆਪ ਅਨਿਸਚਿਤ ਪੜਨਾਂਵ – ਸਰਬੱਤ, ਕੋਈ ॥

PSEB 7th Class Punjabi Vyakaran ਵਚਨ (1st Language)

Punjab State Board PSEB 7th Class Punjabi Book Solutions Punjabi Grammar Vacana ਵਚਨ Textbook Exercise Questions and Answers.

PSEB 7th Class Punjabi Grammar ਵਚਨ (1st Language)

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਪ੍ਰਸ਼ਨ 2.
ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ। ਉੱਤਰ : ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ ਵਚਨ ਰੂਪ ਵਿਚ ਹੁੰਦਾ ਹੈ।

PSEB 7th Class Punjabi Vyakaran ਵਚਨ (1st Language)

ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ – ਸਧਾਰਨ ਤੇ ਸੰਬੰਧਕੀ। ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ

  • ਤੇਰਾ ਮੁੰਡਾ ਕਿੱਥੇ ਹੈ ? (“ਮੁੰਡੇ ਇਕ – ਵਚਨ, ਸਧਾਰਨ ਰੂਪ।)
  • ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ। (‘ਮੁੰਡੇ’ ਇਕ – ਵਚਨ ਸੰਬੰਧਕੀ ਰੂਪ।)

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ – ਵਚਨ ਰੂਪ ਵਿਚ ਹੁੰਦਾ ਹੈ ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ। ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ :

  • ਉਸ ਦੇ ਦੋ ਮੁੰਡੇ ਹਨ। (“ਮੁੰਡੇ ਬਹੁ – ਵਚਨ, ਸਧਾਰਨ ਰੂਪੀ।)
  • ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ। (“ਮੁੰਡਿਆਂ ਬਹੁ – ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੁੰਦੇ ਹਨ। ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ। ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ।

ਨੋਟ – ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ – ਵਚਨ ਤੇ ਬਹੁ – ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੀ ਲਿਖਣੇ ਚਾਹੀਦੇ ਹਨ।

ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ –

(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਇਸ ਪ੍ਰਕਾਰ ਹੁੰਦੇ ਹਨ –
PSEB 7th Class Punjabi Vyakaran ਵਚਨ (1st Language) 1
PSEB 7th Class Punjabi Vyakaran ਵਚਨ (1st Language) 2

PSEB 7th Class Punjabi Vyakaran ਵਚਨ (1st Language)

PSEB 7th Class Punjabi Vyakaran ਵਚਨ (1st Language) 3
PSEB 7th Class Punjabi Vyakaran ਵਚਨ (1st Language) 4

ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ – ਵਚਨ ਤੇ ਸਧਾਰਨ ਬਹੁ – ਵਚਨ ਰੂਪ ਇੱਕੋ ਹੀ ਹੁੰਦਾ ਹੈ –
ਇਕ – ਵਚਨ – ਬਹੁ – ਵਚਨ
ਇਕ ‘ਦਰਿਆ – ਦੋ “ਦਰਿਆ
ਇਕ ‘ਭਰਾ – ਚਾਰ “ਭਰਾ”

ਪਰ ਇਹ ਇਨ੍ਹਾਂ ਦੇ ਸਧਾਰਨ ਬਹੁ – ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ – ਵਚਨ ਰੂਪ ਹਨ : ਦਰਿਆਵਾਂ, ਭਰਾਵਾਂ।

(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਂਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ – ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 7th Class Punjabi Vyakaran ਵਚਨ (1st Language) 5
PSEB 7th Class Punjabi Vyakaran ਵਚਨ (1st Language) 6

PSEB 7th Class Punjabi Vyakaran ਵਚਨ (1st Language)

(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਦਾ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 7th Class Punjabi Vyakaran ਵਚਨ (1st Language) 7
PSEB 7th Class Punjabi Vyakaran ਵਚਨ (1st Language) 8
PSEB 7th Class Punjabi Vyakaran ਵਚਨ (1st Language) 9
PSEB 7th Class Punjabi Vyakaran ਵਚਨ (1st Language) 10.

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ –
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ॥
ਉੱਤਰ :
PSEB 7th Class Punjabi Vyakaran ਵਚਨ (1st Language) 11
PSEB 7th Class Punjabi Vyakaran ਵਚਨ (1st Language) 12
PSEB 7th Class Punjabi Vyakaran ਵਚਨ (1st Language) 13
PSEB 7th Class Punjabi Vyakaran ਵਚਨ (1st Language) 14

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ :
(ਉ) ਲੜਕਾ ਗੀਤ ਗਾ ਰਿਹਾ ਹੈ।
(ਅ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ।
(ਇ) ਚਿੜੀ ਚੀ – ਹੀਂ ਕਰਦੀ ਹੈ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ।
(ਹ) ਕੁੜੀ ਰੌਲਾ ਪਾ ਰਹੀ ਹੈ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ।
(ਖ) ਅੰਬ ਮਿੱਠਾ ਤੇ ਸੁਆਦੀ ਹੈ।
(ਗ) ਕਿਸਾਨ ਹਲ ਚਲਾ ਰਿਹਾ ਹੈ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ।
(ਚ) ਚਿੱਟਾ ਘੋੜਾ ਦੌੜਦਾ ਹੈ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ।
ਉੱਤਰ :
(ੳ) ਲੜਕੇ ਗੀਤ ਗਾ ਰਹੇ ਹਨ।
(ਅ ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ।
(ਇ) ਚਿੜੀਆਂ ਚੀਂ – ਚੀਂ ਕਰਦੀਆਂ ਹਨ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ।
(ਖ) ਅੰਬ ਮਿੱਠੇ ਤੇ ਸੁਆਦੀ ਹਨ।
(ਗ) ਕਿਸਾਨ ਹਲ ਚਲਾ ਰਹੇ ਹਨ।
(ਘ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ।
(ਝ) ਕੁੜੀਆਂ ਟੈਲੀਫੋਨਾਂ `ਤੇ ਗੱਲਾਂ ਕਰ ਰਹੀਆਂ ਹਨ।
(ਚ) ਚਿੱਟੇ ਘੋੜੇ ਦੌੜਦੇ ਹਨ।
(ਛ) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਦੇ ਵਚਨ ਬਦਲ ਕੇ ਲਿਖੋ
ਉੱਤਰ :
(ੳ) ਨਿੱਕਾ ਮੁੰਡਾ ਸ਼ੀਸ਼ਾ ਤੋੜ ਰਿਹਾ ਹੈ।
(ਅ) ਲਾਲ ਘੋੜਾ ਅਤੇ ਚਿੱਟਾ ਕੁੱਤਾ ਜਾ ਰਹੇ ਹਨ।
(ਇ) ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
(ਸ) ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ ?
(ਹ) ਬੱਚਾ ਗੇਂਦ ਨਾਲ ਖੇਡ ਰਿਹਾ ਹੈ ?
ਉੱਤਰ :
(ੳ) ਨਿੱਕੇ ਮੁੰਡੇ ਸ਼ੀਸ਼ੇ ਤੋੜ ਰਹੇ ਹਨ।
(ਅ) ਲਾਲ ਘੋੜੇ ਅਤੇ ਚਿੱਟੇ ਕੁੱਤੇ ਜਾ ਰਹੇ ਹਨ।
(ਇ) ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
(ਸ) ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ ?
(ਹ) ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।

PSEB 7th Class Punjabi Vyakaran ਲਿੰਗ (1st Language)

Punjab State Board PSEB 7th Class Punjabi Book Solutions Punjabi Grammar Ling ਲਿੰਗ Textbook Exercise Questions and Answers.

PSEB 7th Class Punjabi Grammar ਲਿੰਗ (1st Language)

ਲਿੰਗ

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਉੱਤਰ :
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ।

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ – ਪੁਲਿੰਗ ਤੇ ਇਸਤਰੀ ਲਿੰਗ।

ਪੁਲਿੰਗ – ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ; ਜਿਵੇਂ – ਮੁੰਡਾ, ਕੁੱਤਾ, ਪਹਾੜ, ਕੜਾਹਾ ਆਦਿ।

ਇਸਤਰੀ ਲਿੰਗ – ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ; ਜਿਵੇਂ – ਕੁੜੀ, ਕੁੱਤੀ, ਪਹਾੜੀ, ਕੜਾਹੀ ਆਦਿ।

PSEB 7th Class Punjabi Vyakaran ਲਿੰਗ (1st Language)

ਯਾਦ ਕਰੋ

PSEB 7th Class Punjabi Vyakaran ਲਿੰਗ (1st Language) 1
PSEB 7th Class Punjabi Vyakaran ਲਿੰਗ (1st Language) 2
PSEB 7th Class Punjabi Vyakaran ਲਿੰਗ (1st Language) 3
PSEB 7th Class Punjabi Vyakaran ਲਿੰਗ (1st Language) 4

PSEB 7th Class Punjabi Vyakaran ਲਿੰਗ (1st Language)

PSEB 7th Class Punjabi Vyakaran ਲਿੰਗ (1st Language) 5
PSEB 7th Class Punjabi Vyakaran ਲਿੰਗ (1st Language) 6
PSEB 7th Class Punjabi Vyakaran ਲਿੰਗ (1st Language) 7

PSEB 7th Class Punjabi Vyakaran ਲਿੰਗ (1st Language)

PSEB 7th Class Punjabi Vyakaran ਲਿੰਗ (1st Language) 8

ਪ੍ਰਸ਼ਨ 3.
ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ – ਲਿੰਗ ਰੂਪ ਲਿਖੋ
(ਉ) ਸੱਪ,
(ਅ) ਬੱਕਰਾ
(ਇ) ਹਾਥੀ
(ਸ) ਚਾਚਾ
(ਹ) ਵੱਛਾ।
ਉੱਤਰ :
(ੳ) ਸੱਪ – ਸੱਪਣੀ,
(ਆ) ਬੱਕਰਾ – ਬੱਕਰੀ,
(ਇ) ਹਾਥੀ – ਹਥਣੀ,
(ਸ) ਚਾਚਾ – ਚਾਚੀ,
(ਹ) ਵੱਛਾ – ਵੱਛੀ।

ਪ੍ਰਸ਼ਨ 4.
ਹੇਠ ਲਿਖੇ ਇਸਤਰੀ – ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ
(ਉ) ਨਾਨੀ
(ਆ) ਮਾਮੀ
(ਈ) ਧੋਬਣ
(ਸ) ਸੋਹਣੀ
(ਹ) ਤੇਲਣੇ।
ਉੱਤਰ :
(ਉ) ਨਾਨਾ – ਨਾਨੀ,
(ਆ) ਮਾਮਾ – ਮਾਮੀ,
(ਈ) ਧੋਬਣ – ਧੋਬੀ,
(ਸ) ਸੋਹਣੀ – ਸੋਹਣਾ,
(ਹ) ਤੇਲਣ – ਤੇਲੀ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਪੁੱਤਰੀ
(ਅ) ਮੋਰਨੀ
(ਈ) ਨੌਕਰਾਣੀ
(ਸ) ਪੰਜਾਬੀ ਹ ਰਾਗ
ਉੱਤਰ :
(ੳ) ਪੁੱਤਰੀ – ਪੁੱਤਰ,
(ਅ) ਮੋਰਨੀ – ਮੋਰ,
(ਈ) ਨੌਕਰਾਣੀ – ਨੌਕਰ,
(ਸ) ਪੰਜਾਬੀ – ਪੰਜਾਬਣ,
(ਹ) ਰਾਗ – ਰਾਗਣੀ

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ੳ) ਉਹ ਇਕ ਕਮਜ਼ੋਰ ਆਦਮੀ ਹੈ।
(ਅ) ਵੀਰ ਜੀ ਘਰ ਪਹੁੰਚ ਗਏ ਹਨ।
(ਈ ਵਿਦਿਆਰਥੀ ਪੜ੍ਹ ਰਿਹਾ ਹੈ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ।
(ਅ) ਭੈਣ ਜੀ ਘਰ ਪਹੁੰਚ ਗਏ ਹਨ।
(ਈ) ਵਿਦਿਆਰਥਣ ਪੜ੍ਹ ਰਹੀ ਹੈ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ ਗਾਇਕ, ਪ੍ਰਬੰਧਕ, ਟੋਪ, ਖੁਰਲ, ਗਿੱਦੜ, ਸੱਪ, ਸਰਾਫ਼, ਸਾਧ, ਕੁੜਮ, ਸਿੱਖ, ਸਰਦਾਰ, ਭੂੰਡ, ਲੂੰਬੜ, ਮੱਛ।
ਉੱਤਰ :
ਗਾਇਕਾ, ਪ੍ਰਬੰਧਕਾ, ਟੋਪੀ, ਖੁਰਲੀ, ਗਿੱਦੜੀ, ਸੱਪਣੀ, ਸਰਾਫ਼ਣੀ, ਸਾਧਣੀ, ਕੁੜਮਣੀ, ਸਿੱਖਣੀ, ਸਰਦਾਰਨੀ, ਖੂੰਡੀ, ਲੂੰਬੜੀ, ਮੱਛੀ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
ਭੱਟ, ਭੀਲ, ਮਹੰਤ, ਰਾਗ, ਰਾਜਪੂਤ, ਰਿੱਛ, ਜਥੇਦਾਰ, ਸੇਠਾਣੀ, ਮਾਸਟਰ, ਮਿਸ਼ਰ, ਸੰਦੂਕ, ਢੋਲ, ਬਾਲ, ਮਿਹਤਰ, ਲਾਲ।
ਉੱਤਰ :
ਕੁੱਟਣੀ, ਭੀਲਣੀ, ਮਹੰਤਣੀ, ਰਾਗਣੀ, ਰਾਜਪੂਤਣੀ, ਰਿੱਛਣੀ, ਜਥੇਦਾਰਨੀ, ਸੇਠ, ਮਾਸਟਰਾਣੀ, ਮਿਸ਼ਰਾਣੀ, ਸੰਦੂਕੜੀ, ਢੋਲਕੀ, ਬਾਲੜੀ, ਮਿਹਰਾਣੀ, ਲਾਲੜੀ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
ਆਰਾ, ਸੁਨਿਆਰਾ, ਹਰਨਾਮਾ, ਕੁੜਤਾ, ਸਕਾ, ਸਪੇਰਾ, ਘਸਿਆਰਨ, ਕੋਠਾ, ਚਰਖਾ, ਘੋੜੀ, ਭਠਿਆਰਨ, ਲੁਟੇਰਨ, ਬਾਗੜੀਆ, ਸੰਢਾ।
ਉੱਤਰ :
ਆਰੀ, ਸੁਨਿਆਰੀ, ਹਰਨਾਮੀ, ਕੁੜਤੀ, ਸਕੀ, ਸਪੇਨ, ਘਸਿਆਰਾ, ਕੋਠੜੀ, ਚਰਖੀ, ਘੋੜਾ, ਭਠਿਆਰਾ, ਲੁਟੇਰਾ, ਬਾਗੜਿਆਣੀ, ਮੱਝ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
ਅਕਾਲੀ, ਸਾਥੀ, ਹਲਵਾਈ, ਗੁਆਂਢੀ, ਤੇਲੀ, ਪਾਠੀ, ਬੈਰਾਗੀ, ਮਾਲੀ, ਮਰਾਸੀ, ਮੇਲੀ, ਮੋਚੀ, ਅਰਾਈ, ਹਾਣੀ, ਰੋਗੀ, ਸੁਦਾਈ, ਸੋਗਣ।
ਉੱਤਰ :
ਅਕਾਲਣ, ਸਾਥਣ, ਹਲਵਾਇਣ, ਗੁਆਂਢਣ, ਤੇਲਣ, ਪਾਠਣ, ਬੈਰਾਗਣ, ਮਾਲਣ, ਮਰਾਸਣ, ਮੇਲਣ, ਮੋਚਣ, ਅਰਾਇਣ, ਹਾਣਨ, ਰੋਗਣ, ਸੁਦਾਇਣ, ਸੋਗੀ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

Punjab State Board PSEB 7th Class Punjabi Book Solutions Punjabi Grammar Shabda Bhedi Banva ਸ਼ਬਦ-ਭੇਦ-ਨਾਂਵ Textbook Exercise Questions and Answers.

PSEB 7th Class Punjabi Grammar ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ना
ਨਾਂਵ ਦੀ ਪਰਿਭਾਸ਼ਾ ਲਿਖੋ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 2.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 2 ਅਤੇ 7)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ। ਉਨ੍ਹਾਂ ਦੀ ਕਿਸਮ ਵੀ ਦੱਸੋ
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
(ਇ) ਨੇਕੀ ਦਾ ਫਲ ਮਿੱਠਾ ਹੁੰਦਾ ਹੈ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ।
(ਹ) ਬਜ਼ਾਰੋਂ ਸਰੋਂ ਦਾ ਤੇਲ ਲਿਆਓ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ – ਧਾਮ ਨਾਲ ਕੀਤਾ
(ਪ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ ॥
(ਗ) ਜਵਾਨੀ ਦੀਵਾਨੀ ਹੁੰਦੀ ਹੈ।
(ਘ) ਅੱਜ ਬਹੁਤ ਗਰਮੀ ਹੈ।
(ਹੈ) ਪੈਲ ਪਾ ਕੇ ਥੱਕ ਗਿਆ ਹੈ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ – ਆਮ ਨਾਂਵ।
(ਅ) ਚੀਜ਼ – ਆਮ ਨਾਂਵ, ਸੋਨਾ – ਵਸਤੂਵਾਚਕ ਨਾਂਵ।
(ੲ) ਨੇਕੀ – ਭਾਵਵਾਚਕ ਨਾਂਵ, ਫਲ – ਆਮ ਨਾਂਵ ॥
(ਸ) ਜਮਾਤ – ਇਕੱਠਵਾਚਕ ਨਾਂਵ, ਵਿਦਿਆਰਥੀ – ਆਮ ਨਾਂਵ।
(ਹ) ਬਜ਼ਾਰੋਂ – ਆਮ ਨਾਂਵ; ਸਗੋਂ, ਤੇਲ – ਵਸਤੂਵਾਚਕ ਨਾਂਵ
(ਕ) ਮੋਹਣ ਸਿੰਘ – ਖ਼ਾਸ ਨਾਂਵ, ਮੁੰਡੇ – ਆਮ ਨਾਂਵ;
(ਪ) ਵਿਆਹ – ਭਾਵਵਾਚਕ ਨਾਂਵ।
(ਖ) ਬਿੱਲੀ, ਚੂਹਿਆਂ – ਆਮ ਨਾਂਵ।
(ਗ) ਜਵਾਨੀ – ਭਾਵਵਾਚਕ ਨਾਂਵ।
(ਘ) ਗਰਮੀ – ਭਾਵਵਾਚਕ ਨਾਂਵ।
(ਣ) ਮੋਰ – ਆਮ ਨਾਂਵ :
(ਹੈ) ਪੈਲ – ਭਾਵਵਾਚਕ ਨਾਂਵ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ (ਉ ਸੁਹੱਪਣ
(ੳ) ਸੁਹੱਪਣ –
(ਆ) ਫੁੱਲ –
(ਈ) ਇਸਤਰ –
(ਸ) ਲੋਹਾ –
(ਹ) ਖੁਸ਼ੀ –
(ਕ) ਤੇਲ –
(ਖ) ਸੁਰੀ –
(ਗ) ਮਨੁੱਖਤਾ –
(ਘ) ਗੰਗਾ –
(ਥਾਂ) ਜਮਾਤ –
ਉੱਤਰ :
(ੳ) ਸੁਹੱਪਣ – ਭਾਵਵਾਚਕ ਨਾਂਵ,
(ਆ) ਫੁੱਲ – ਆਮ ਨਾਂਵ,
(ਈ) ਇਸਤਰੀ – ਆਮ ਨਾਂਵ,
(ਸ) ਲੋਹਾ ਵਸਤੂਵਾਚਕ ਨਾਂਵ,
(ਹ) ਖੁਸ਼ੀ – ਭਾਵਵਾਚਕ ਨਾਂਵ,
(ਕ) ਤੇਲ – ਵਸਤੂਵਾਚਕ ਨਾਂਵ,
(ਖ) ਸੁਰੀ – ਭਾਵਵਾਚਕ ਨਾਂਵ,
(ਗ) ਮਨੁੱਖਤਾ – ਭਾਵਵਾਚਕ ਨਾਂਵ,
(ਘ) ਗੰਗਾ – ਖਾਸ ਨਾਂਵ,
(ਥਾਂ) ਜਮਾਤ – ਇਕੱਠਵਾਚਕ ਨਾਂਵ।

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ
(ਉ) ਨਾਂਵ ………………………………… ਪ੍ਰਕਾਰ ਦੇ ਹੁੰਦੇ ਹਨ।
(ਅ) ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ………………………………… ਕਹਿੰਦੇ ਹਨ।
(ਇ) ਆਮ ਨਾਂਵ ਦਾ ਦੂਸਰਾ ਨਾਂਵ ………………………………… ਨਾਂਵ ਹੈ।
(ਸ) ਨਿੱਜਵਾਚਕ ਨਾਂਵ ਨੂੰ ………………………………… ਵੀ ਕਹਿੰਦੇ ਹਨ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ………………………………… ਨਾਂਵ ਅਖਵਾਉਂਦੇ ਹਨ।
(ਕ) ਸੈਨਾ, ਜਮਾਤ, ਇੱਜੜ ………………………………… ਨਾਂਵ ਅਖਵਾਉਂਦੇ ਹਨ।
(ਖ) ਸ਼ਹਿਰ, ਪਿੰਡ, ਪਹਾੜ ………………………………… ਨਾਂਵ ਅਖਵਾਉਂਦੇ ਹਨ।
(ਗ), ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ………………………………… ਨਾਂਵ ਅਖਵਾਉਂਦੇ ਹਨ।
(ਘ) ਖੰਡ, ਗੁੜ, ਕਣਕ, ………………………………… ਨਾਂਵ ਹਨ।
(ਡ) ਗਰਮੀ, ਸਰਦੀ, ਜਵਾਨੀ ………………………………… ਨਾਂਵ ਹਨ।
ਉੱਤਰ :
(ੳ) ਪੰਜ,
(ਅ) ਆਮ ਨਾਂਵ,
(ਈ ਜਾਤੀਵਾਚਕ,
(ਸ) ਖ਼ਾਸ ਨਾਂਵ,
(ਹ) ਖ਼ਾਸ ਨਾਂਵ,
(ਕ) ਇਕੱਠਵਾਚਕ,
(ਖ) ਆਮ,
(ਗ) ਖ਼ਾਸ,
(ਘ) ਵਸਤਵਾਚਕ,
(ਝ) ਭਾਵਵਾਚਕ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 6.
ਠੀਕ ਵਾਕਾਂ ਦੇ ਸਾਹਮਣੇ [✓] ਅਤੇ ਗਲਤ ਵਾਕਾਂ ਦੇ ਸਾਹਮਣੇ [✗] ਲਗਾਓ
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ
(ਇ ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ।
(ਕ) ਦਿੱਲੀ, ਹਿਮਾਲਾ ਖ਼ਾਸ ਨਾਂਵ ਹਨ।
ਉੱਤਰ :
(ੳ) [✗]
(ਅ) [✓]
(ਇ) [✗]
(ਸ) [✓]
(ਹ) [✗]
(ਕ) [✓]

ਪਸ਼ਨ 7.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ
ਸੈਨਾ, ਜਮਾਤ, ਇੱਜੜ, ਸ੍ਰੀ ਗੁਰੂ ਨਾਨਕ ਦੇਵ ਜੀ,, ਦਿੱਲੀ, ਹਿਮਾਲਾ, ਸਰਦੀ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ। ‘ ਖਾਸ ਨਾਂਵ – ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹਿਮਾਲਾ।

ਪ੍ਰਸ਼ਨ 8.
ਹੇਠ ਲਿਖੇ ਨਾਂਵਾਂ ਦੀਆਂ ਕੌਮਾਂ ਦੱਸੋ
ਸਕੂਲ, ਉੜੀਸਾ, ਬੰਦਾ, ਗੁਰਮੀਤ, ਭਾਰ, ਤੇਲ, ਅੰਗ, ਕਸ਼ਟ, ਜਥਾ, ਬਾਂਹ, ਮਿਸਾਲ, ਪੁੰਨ, ਰੇਤ, ਜਲੰਧਰ, ਬੇਰ, ਦਿੱਲੀ, ਭੀੜ, ਵਿਸਾਖੀ, ਮੇਲਾ, ਝੰਡਾ, ਗੁਰੂ, ਚੰਦ, ਰਾਜਾ, ਵੱਗ, ਅਮਰੂਦ।
ਉੱਤਰ :
ਆਮ ਨਾਂਵ – ਸਕੂਲ, ਬੰਦਾ, ਅੰਗ, ਬਾਂਹ, ਝੰਡਾ, ਗੁਰੂ, ਰਾਜਾ।
ਖ਼ਾਸ ਨਾਂਵ – ਉੜੀਸਾ, ਗੁਰਮੀਤ, ਜਲੰਧਰ, ਦਿੱਲੀ, ਵਿਸਾਖੀ, ਚੰਦ।
ਇਕੱਠਵਾਚਕ ਨਾਂਵ – ਜਥਾ, ਢੇਰ, ਭੀੜ, ਮੇਲਾ, ਵੱਗ।
ਵਸਤਵਾਚਕ ਨਾਂਵ – ਤੇਲ, ਰੇਤ, ਅਮਰੂਦ।
ਭਾਵਵਾਚਕ ਨਾਂਵ – ਭਾਰ, ਕਸ਼ਟ, ਮਿਸਾਲ, ਪੁੰਨ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪਸ਼ਨ 9.
ਹੇਠ ਲਿਖਿਆਂ ਵਿਚੋਂ ਵਸਤੂਵਾਚਕ ਨਾਂਵ ਤੇ ਭਾਵਵਾਚਕ ਨਾਂਵ ਚੁਣੋ –
ਸੋਟੀ, ਪੱਥਰ, ਪੰਜਾਬ, ਜਮਾਤ, ਕੈਂਚੀ, ਟੀਮ, ਰੋਣ, ਘੋੜਾ, ਬੁਢੇਪਾ, ਹੱਡੀ, ਕੁੱਤਾ, ਗ਼ਰੀਬੀ।
ਉੱਤਰ :
ਵਸਤਵਾਚਕ ਨਾਂਵ – ਪੱਥਰ, ਹੱਡੀ।
ਭਾਵਵਾਚਕ ਨਾਂਵ – ਰੋਣ, ਬੁਢੇਪਾ, ਗ਼ਰੀਬੀ !

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

Punjab State Board PSEB 7th Class Punjabi Book Solutions Punjabi Grammar Boli Vyakaran the Varnamala ਬੋਲੀ, ਵਿਆਕਰਨ ਤੇ ਵਰਨਮਾਲਾ Textbook Exercise Questions and Answers.

PSEB 7th Class Punjabi Grammar ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਜਾਂ
ਬੋਲੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ (ਧੁਨੀਆਂ) ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾਆਖਿਆ ਜਾਂਦਾ ਹੈ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਵਿਆਕਰਨ

ਪ੍ਰਸ਼ਨ 2.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ।
ਜਾਂ
ਵਿਆਕਰਨ ਦੀ ਪਰਿਭਾਸ਼ਾ ਅਤੇ ਇਸ ਦੇ ਅੰਗਾਂ ਬਾਰੇ ਜਾਣਕਾਰੀ ਦਿਓ।
ਉੱਤਰ :
ਬੋਲੀ ਦੇ ਸ਼ਬਦ – ਰੂਪਾਂ ਤੇ ਵਾਕ – ਬਣਤਰ ਦੇ ਨੇਮਾਂ ਨੂੰ ‘ਵਿਆਕਰਨ’ ਕਹਿੰਦੇ ਹਨ ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ। ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 3.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ। ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ। ਇਕ ਸ਼ਬਦ ਵਿਚ ਅਵਾਜ਼ਾਂ ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ – ‘ਮੈਂ ਫੁੱਟਬਾਲ ਖੇਡਾਂਗਾ ‘ ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ। ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ – ਆਪ ਵਿਚ ਛੋਟੇ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ ਧੁਨੀਆਂ ਦੀ ਗਿਣਤੀ ਨਿਸਚਿਤ ਨਹੀਂ।

ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ।

ਪ੍ਰਸ਼ਨ 4.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ।
ਜਾਂ
ਲਿਪੀ ਦੀ ਪਰਿਭਾਸ਼ਾ ਲਿਖੋ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਕੀ ਹੈ ?
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ “ਲਿਪੀ’ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।

ਪ੍ਰਸ਼ਨ 5.
ਵਰਨ ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ – ਭਿੰਨ ਪ੍ਰਕਾਰ ਦੀਆਂ ਅਵਾਜ਼ਾਂ (ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ; ਜਿਵੇਂ – ਕ, ਚ, ਟ, ਤ, ਪ।

ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੂੰਹ ਦੇ ਸਾਰੇ ਅੰਗ ਬੁਲ਼, ਜੀਭ, ਦੰਦ, ਤਾਲੂ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੂੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ – ਭਿੰਨ ਅਵਾਜ਼ਾਂ ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ। ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 6.
ਗੁਰਮੁਖੀ ਲਿਪੀ ਦੇ ਕਿੰਨੇ ਵਰਨ (ਅੱਖਰ) ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ – ਸ਼, ਖ਼, ਗ਼, ਜ਼, ਫ਼ – ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ ‘ਲ’ ਦੇ ਪੈਰ ਵਿਚ ਬਿੰਦੀ (ਲ ਲਾਉਣ ਦਾ ਰਿਵਾਜ ਵੀ ਪ੍ਰਚੱਲਿਤ ਹੋ ਗਿਆ ਹੈ। ਇਸ ਦੀ ਲੋੜ ਹੇਠ ਲਿਖੇ ਅੱਖਰਾਂ ਦਾ ਅਰਥ – ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ –

1. ਪਲ – ਉਹ ਇੱਥੇ ਘੜੀ – ਪਲ ਹੀ ਟਿਕੇਗਾ।
ਪਲ – ਉਹ ਮਾੜਾ – ਮੋਟਾ ਖਾ ਕੇ ਪਲ ਗਿਆ
2. ਤਲ – ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ।
ਤਲ – ਹਲਵਾਈ ਪਕੌੜੇ ਤਲ ਰਿਹਾ ਹੈ।

ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆ ਗਿਆ ਹੈ।
PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language) 1

ਪ੍ਰਸ਼ਨ 7.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸੂਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ ਅੱਖਰਾਂ ਦੇ ਚਾਰ ਭੇਦ ਹਨ
(ੳ) ਰ
(ਅ) ਵਿਅੰਜਨ
(ਏ) ਅਨੁਨਾਸਿਕ
(ਸ) ਦੁੱਤ।

(ਉ) ਸੂਰ – ਉਨ੍ਹਾਂ ਵਰਨਾਂ ਨੂੰ ਬੂਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ। ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸੂਰ ਹਨ – ੳ, ਅ, ਏ !
(ਅ) ਵਿਅੰਜਨ – ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹੀ ਹਨ। ਇਨ੍ਹਾਂ ਦੀ ਗਿਣਤੀ 38 ਹੈ।
(ਈ) ਅਨੁਨਾਸਿਕ – ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ – ਝ, , ਣ, ਨ, ਮ।
(ਸ) ਦੁੱਖ – ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ। ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ’ ਅਖਵਾਉਂਦੇ ਹਨ ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ; ਜਿਵੇਂ ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸੀਮਾਨ, ਸ਼ੈ – ਮਾਨ, ਸੈ – ਜੀਵਨੀ ਆਦਿ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 8.
ਲਗਾਂ – ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ – ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ ਸੂਰ ਹਨ – ਉ, ਅ ਤੇ ੲ, ਪਰੰਤੁ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ
ਅ ਆ ਇ ਈ ਏ ਐ ਉ ਊ ਓ ਔ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ –
ਮੁਕਤਾ ਇਸ ਦਾ ਕੋਈ ਚਿੰਨ੍ਹ ਨਹੀਂ), ਕੰਨਾ (τ), ਸਿਹਾਰੀ (f), ਬਿਹਾਰੀ (ੀ), ਔਂਕੜ ( _ ), ਦੁਲੈਂਕੜ ( ), ਲਾਂ ( ), ਦੁਲਾਂ (‘), ਹੋੜਾ (*), ਕਨੌੜਾ (“)।

ਇਨ੍ਹਾਂ ਲਗਾਂ – ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰੰਤੂ ਸੂਰਾਂ – ਉ, ਅ ਅਤੇ ੲ – ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ।

ੳ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਔਕੜ (ਉ), ਦੁਲੈਂਕੜ (ਉ ਤੇ ਹੋੜਾ (ਓ) ਲਗਦੀਆਂ ਹਨ। “ਅ” ਨੂੰ ਮੁਕਤਾ (ਅ) ਕੰਨਾ (ਆ) ਤੇ ਦੁਲਾਵਾਂ ਐ ਲਗਾਂ ਲਗਦੀਆਂ ਹਨ। ਇ’ ਨੂੰ ਸਿਹਾਰੀ (ਇ,, ਬਿਹਾਰੀ (ਈ) ਤੇ ਲਾਂ ਈ ਲਗਾਂ ਲਗਦੀਆਂ ਹਨ।

ਪ੍ਰਸ਼ਨ 9.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਹ ਚਿੰਨ੍ਹ ਤਿੰਨ ਹਨ
(ਉ) ਬਿੰਦੀ ( † )
(ਆ) ਟਿੱਪੀ ( ‘ )
(ਈ) ਅੱਧਕ ( ‘ )

ਪ੍ਰਸ਼ਨ 10.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ – ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ! ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ। ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ; ਜਿਵੇਂ – ਗਾਂ, ਨਹੀਂ, ਗੂੰਦ, ਕੈਂਚੀ, ਜਦੋਂ, ਸੌਂ

ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ – ਚੰਦ, ਸਿੰਘ, ਚੰਝ, ਗੂੰਜ। ਇਸ ਤੋਂ ਬਿਨਾਂ ਉ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ, ਜਿਵੇਂ – ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ – ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਆਂਦਰ, ਸਾਈਂ, ਕਿਉਂ, ਖਾਉਂ, ਜਾਏਂ, ਐੱਠ, ਅੱਤਰਾ। ਜਦੋਂ “ਅ” ਮੁਕਤਾ ਹੁੰਦਾ ਹੈ ਅਤੇ ‘ਈ’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ (“) ਦੀ ਵਰਤੋਂ ਹੁੰਦੀ ਹੈ; ਜਿਵੇਂ – ਅੰਗ, ਇੰਦਰ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਅੱਧਕ – ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪੁਰਾ ਪਾ ਦਿੱਤਾ ਜਾਂਦਾ ਹੈ; ਜਿਵੇਂ – ਕਥਾ, ਸਥਾ, ਮੌਲੀ ਆਦਿ ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ – ਬੱਚਾ, ਸੱਚਾ, ਅੱਛਾ ਆਦਿ।

ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਕੜ ਲਗਾਂ ਲੱਗੀਆਂ ਹੋਣ, ਜਿਵੇਂ ਸੱਚ, ਹਿੱਕ, ਭੁੱਖਾ ਆਦਿ। ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵਾਂ (ਏ) ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ – ਕੈਂਸ, ਐੱਨ ਆਦਿ।

ਪ੍ਰਸ਼ਨ 11.
ਖ਼ਾਲੀ ਸਥਾਨ ਭਰੋ
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ……………………. ਹੈ।
(ਅ) ਗੁਰਮੁਖੀ ਲਿਪੀ ਵਿਚ ……………………. ਸੂਰ ਤੇ ……………………. ਵਿਅੰਜਨ ਹਨ।
(ਈ ਹ, ਰ, ਵ ਗੁਰਮੁਖੀ ਵਿਚ ……………………. ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ……………………. ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ……………………. ਆਖਿਆ ਜਾਂਦਾ ਹੈ।
ਉੱਤਰ :
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਸੂਰ ਤੇ 38 ਵਿਅੰਜਨ ਹਨ।
(ਇ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 12.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਜੀ [✓] ਅਤੇ ਗ਼ਲਤ ਵਾਕ ਦੇ ਸਾਹਮਣੇ [✗] ਨਿਸ਼ਾਨ ਲਗਾਓ –
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।
(ਆ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ।
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ।
(ਸ) ਆਮ ਬੋਲ – ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
(ਹ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ।
ਉੱਤਰ :
(ੳ) [✓]
(ਅ) [✓]
(ੲ) [✗]
(ਸ) [✗]
(ਹ) [✓]

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

Punjab State Board PSEB 7th Class Punjabi Book Solutions Chapter 25 ਕਿਰਤ ਦਾ ਸਤਿਕਾਰ Textbook Exercise Questions and Answers.

PSEB Solutions for Class 7 Punjabi Chapter 25 ਕਿਰਤ ਦਾ ਸਤਿਕਾਰ (1st Language)

Punjabi Guide for Class 7 PSEB ਕਿਰਤ ਦਾ ਸਤਿਕਾਰ Textbook Questions and Answers

ਕਿਰਤ ਦਾ ਸਤਿਕਾਰ ਪਾਠ-ਅਭਿਆਸ

1. ਦੱਸੋ :

(ਉ) “ਕਿਰਤ ਦਾ ਸਤਿਕਾਰ ਇਕਾਂਗੀ ਵਿੱਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ?
ਉੱਤਰ :
‘ਕਿਰਤ ਦਾ ਸਤਿਕਾਰ` ਇਕਾਂਗੀ ਵਿਚ ਹੇਠ ਲਿਖੇ ਪਾਤਰ ਹਨ ਕੇਸਰ, ਇਕ ਇਸਤਰੀ, ਸੇਠ, ਕ੍ਰਿਸ਼ਨ, ਅਧਿਆਪਕ, ਸਕੂਲ ਦੇ ਲੜਕੇ। ਇਕਾਂਗੀ ਦੀ ਸਾਰੀ ਕਹਾਣੀ ਬੂਟ ਪਾਲਿਸ਼ ਕਰਨ ਵਾਲੇ ਲੜਕੇ ਕ੍ਰਿਸ਼ਨ ਦੁਆਲੇ ਘੁੰਮਦੀ ਹੈ।

(ਅ) ਕ੍ਰਿਸ਼ਨ ਕਿਹੋ-ਜਿਹਾ ਲੜਕਾ ਹੈ ? ਉਹ ਬੂਟ-ਪਾਲਿਸ਼ ਕਿਉਂ ਕਰਦਾ ਹੈ ?
ਉੱਤਰ :
ਕ੍ਰਿਸ਼ਨ ਦਾ ਬਾਪ ਮਰ ਚੁੱਕਾ ਸੀ। ਉਹ ਕਿਰਤ ਨੂੰ ਬੁਰੀ ਨਾ ਸਮਝਣ ਵਾਲਾ, ਮਿਹਨਤੀ, ਝੂਠ ਨਾ ਬੋਲਣ ਵਾਲਾ ਤੇ ਹੁਸ਼ਿਆਰ ਲੜਕਾ ਹੈ। ਉਹ ਆਪਣੀ ਪੜ੍ਹਾਈ ਦਾ ਖ਼ਰਚ ਪੂਰਾ ਕਰਨ ਲਈ ਬੂਟ ਪਾਲਿਸ਼ ਕਰਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

(ੲ) ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ?
ਉੱਤਰ :
ਕ੍ਰਿਸ਼ਨ ਸੇਠ ਤੋਂ ਆਪਣੀ ਮਿਹਨਤ ਦਾ ਮੁੱਲ ਮੰਗਦਾ ਹੋਇਆ ਉਸ ਨਾਲ ਜ਼ਰਾ ਔਖਾ ਬੋਲ ਪਿਆ, ਤਾਂ ਸੇਠ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਉਸ ਨੂੰ ਠੰਡਾ ਮਾਰਿਆ।

(ਸ) ਪੰਚਾਂ ਨੇ ਸੇਠ ਨੂੰ ਕੀ ਦੰਡ ਲਾਇਆ ?
ਉੱਤਰ :
ਪੰਚਾਂ ਨੇ ਸੇਠ ਨੂੰ ਕ੍ਰਿਸ਼ਨ ਦੀ ਸਾਲ ਭਰ ਦੀ ਪੜ੍ਹਾਈ ਦੇ ਖ਼ਰਚ ਵਜੋਂ ਡੇਢ ਸੌ ਰੁਪਏ ਦੰਡ ਲਾਇਆ।

(ਹ) ਸੇਠ ਦੇ ਰੁਪਈਆਂ ਦਾ ਕੀ ਕੀਤਾ ਗਿਆ ?
ਉੱਤਰ :
ਜਦੋਂ ਸੇਠ ਦੇ ਰੁਪਏ ਕ੍ਰਿਸ਼ਨ ਨੇ ਨਾ ਲਏ, ਤਾਂ ਕੇਸਰ ਦੇ ਕਹਿਣ ‘ਤੇ ਉਹ ਰੁਪਏ ਮਾਸਟਰ ਜੀ ਨੇ ਸਕੂਲ ਫੰਡ ਲਈ ਲੈ ਲਏ।

(ਕ) “ਕਿਰਤ ਦਾ ਸਤਿਕਾਰ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ :
ਇਸ ਇਕਾਂਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਕਾਂਗੀਕਾਰ ਇਕ ਪਾਸੇ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਕੰਮ ਤੋਂ ਵੀ ਸ਼ਰਮ ਨਹੀਂ ਕਰਨੀ ਚਾਹੀਦੀ, ਦੂਜੇ ਪਾਸੇ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਕਿਰਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ।

2. ਔਖੇ ਸ਼ਬਦਾਂ ਦੇ ਅਰਥ :

  • ਕੌਡੀ-ਕੌਡੀ : ਪੈਸਾ-ਪੈਸਾ, ਦਮੜੀ-ਦਮੜੀ
  • ਰਮਾਨ : ਅਰਾਮ
  • ਅਹਿਮਕ : ਮੂਰਖ, ਬੇਵਕੂਫ਼
  • ਤਾੜ : ਟਿਕਟਿਕੀ, ਨੀਝ
  • ਹਿਰਦਾ – ਮਨ, ਦਿਲ
  • ਚੈਰੀ – ਬੂਟ-ਪਾਲਿਸ਼ ਦੀ ਇੱਕ ਕੰਪਨੀ ਦਾ ਨਾਂ
  • ਖਹਿੜੇ ਪੈਣਾ – ਜ਼ਿਦ ਕਰਨਾ, ਪਿੱਛੇ ਪੈਣਾ
  • ਸਿੱਝਣਾ – ਸਖ਼ਤੀ ਨਾਲ ਪੇਸ਼ ਆਉਣਾ
  • ਨਸ਼ਟ : ਬਰਬਾਦ, ਤਬਾਹ, ਨਾਸ
  • ਖਿਮਾ : ਮਾਫ਼ੀ, ਬਖ਼ਸ਼ ਦੇਣ ਦਾ ਭਾਵ
  • ताग्द : ਇੱਜ਼ਤ, ਆਦਰ, ਮਾਣ, ਰੁਤਬਾ

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੇ ਕਿ ਅਰਥ ਸਪਸ਼ਟ ਹੋ ਜਾਣ :

ਮੌਜਾਂ ਮਾਣਨਾ, ਕੌਡੀ-ਕੋਡੀ ਜੋੜਨਾ, ਰੰਗੇ ਹੱਥੀਂ ਵੜਨਾ, ਦੰਡ ਲਾਉਣਾ, ਸਫ਼ਾਈ ਪੇਸ਼ ਕਰਨਾ, ਹੱਕ- ਲਾਲ ਦੀ ਕਮਾਈ ਕਰਨਾ।
ਉੱਤਰ :

  • ਮੌਜਾਂ ਮਾਣਨਾ ਅਨੰਦ ਲੈਣਾ) – ਮੈਂ ਛੁੱਟੀਆਂ ਵਿਚ ਆਪਣੇ ਨਾਨਕਿਆਂ ਦੇ ਚਲਾ ਗਿਆ ਤੇ ਉੱਥੇ ਖੂਬ ਮੌਜਾਂ ਮਾਣੀਆਂ
  • ਕੌਡੀ – ਕੌਡੀ ਜੁੜਨਾ ਥੋੜੇ – ਥੋੜ੍ਹੇ ਪੈਸੇ ਇਕੱਠੇ ਹੋਣਾ) – ਜੇਕਰ ਤੂੰ ਹਰ ਰੋਜ਼ ਥੋੜ੍ਹੇ ਜਿਹੇ ਪੈਸੇ ਵੀ ਬਚਾਏਂਗਾ, ਤਾਂ ਕੌਡੀ ਕੌਡੀ ਜੁੜ ਕੇ ਤੇਰੇ ਕੋਲ ਕਾਫ਼ੀ ਧਨ ਹੋ ਜਾਵੇਗਾ।
  • ਰੰਗੇ ਹੱਥੀਂ ਫੜਨਾ (ਦੋਸ਼ੀ ਦਾ ਮੌਕੇ ‘ਤੇ ਫੜਿਆ ਜਾਣਾ) – ਮੈਂ ਆਪਣੇ ਗੁਆਂਢੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ.
  • ਦੰਡ ਲਾਉਣਾ (ਸਜ਼ਾ ਦੇਣੀ) – ਪੰਚਾਇਤ ਨੇ ਪਿੰਡ ਵਿਚ ਬਦਮਾਸ਼ੀਆਂ ਕਰਨ ਵਾਲੇ ਜੀਤੇ ਨੂੰ 500 ਰੁਪਏ ਦੰਡ ਲਾਇਆ।
  • ਸਫ਼ਾਈ ਪੇਸ਼ ਕਰਨਾ (ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਸਬੂਤ ਪੇਸ਼ ਕਰਨਾ) – ਇਹ ਤੈਨੂੰ ਚੋਰ ਕਹਿੰਦਾ ਹੈ, ਪਰ ਹੁਣ ਤੂੰ ਸਫ਼ਾਈ ਪੇਸ਼ ਕਰ ਕਿ ਤੂੰ ਚੋਰੀ ਨਹੀਂ ਕੀਤੀ।
  • ਵੇਲੇ ਸਿਰ ਬਹੁੜਨਾ ਸਮੇਂ ਸਿਰ ਸਹਾਇਤਾ ਕਰਨਾ) – ਜਿਹੜਾ ਮਿੱਤਰ ਵੇਲੇ ਸਿਰ ਨਹੀਂ ਬਹੁੜਦਾ, ਉਸ ਦੀ ਮਿੱਤਰਤਾ ਦਾ ਕੀ ਫ਼ਾਇਦਾ।
  • ਹੱਕ ਹਲਾਲ ਦੀ ਕਮਾਈ ਕਰਨਾ (ਮਿਹਨਤ ਕਰ ਕੇ ਕਮਾਉਣਾ) – ਅੱਜ – ਕਲ੍ਹ ਕੋਈ ਸਰਕਾਰੀ ਮੁਲਾਜ਼ਮ ਹੀ ਹੱਕ ਹਲਾਲ ਦੀ ਕਮਾਈ ਕਰਦਾ ਹੈ, ਹਰ ਕੋਈ ਰਿਸ਼ਵਤ ਅਤੇ ਕਮਿਸ਼ਨ ਦੇ ਧਨ ਉੱਤੇ ਅੱਖਾਂ ਟਿਕਾਈ ਰੱਖਦਾ ਹੈ।

4. (ਉ) ਕੰਮ ਕਰਨ ਨਾਲ ਸਰੀਰ ……………………………………. ਰਹਿੰਦਾ ਹੈ (ਰੋਗ/ਅਰੋਗ)
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ……………………………………. ਹੁੰਦਾ ਹੈ। (ਸ਼ੁੱਧ/ਅਸ਼ੁੱਧ)
(ੲ) ਕਿਰਤ ਕਰਨ ਨਾਲ ……………………………………. ਮਿਲਦੀ ਹੈ (ਸ਼ਾਂਤੀ/ਅਸ਼ਾਂਤੀ)
(ਸ) ਮਿਹਨਤ ਕਰਨ ਨਾਲ ……………………………………. ਪ੍ਰਾਪਤ ਹੁੰਦੀ ਹੈ (ਸਫਲਤਾ/ਅਸਫ਼ਲਤਾ)
ਉੱਤਰ :
(ਉ) ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ।
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ।
(ਈ) ਕਿਰਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ।
(ਸ) ਮਿਹਨਤ ਕਰਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ।

ਅਧਿਆਪਕ ਲਈ:
ਵਿਦਿਆਰਥੀਆਂ ਨੂੰ ਅਲੱਗ-ਅਲੱਗ ਪਾਤਰਾਂ ਦੀ ਭੂਮਿਕਾ ਦੇ ਕੇ ਇਸ ਨਾਟ-ਰਚਨਾ ਦਾ ਮੰਚਨ ਕਰਵਾਇਆ ਜਾਵੇ।

PSEB 7th Class Punjabi Guide ਕਿਰਤ ਦਾ ਸਤਿਕਾਰ Important Questions and Answers

ਪ੍ਰਸ਼ਨ –
“ਕਿਰਤ ਦਾ ਸਤਿਕਾਰ ਇਕਾਂਗੀ ਦਾ ਸਾਰ ਲਿਖੋ।
ਜਾਂ
“ਕਿਰਤ ਦਾ ਸਤਿਕਾਰ ਇਕਾਂਗੀ ਦੀ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦਿੱਲੀ ਬੱਸ ਸਟਾਪ ਉੱਤੇ ਕੁੱਝ ਮੁਸਾਫ਼ਰ ਖ਼ੜੇ ਹਨ। ਇਕ ਸੇਠ ਧੋਤੀ ਸੰਭਾਲੀ ਤੇ ਛੱਤਰੀ ਫੜੀ ਨੱਸਾ ਆਉਂਦਾ ਹੈ। ਉਸ ਦੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਉੱਥੇ ਇਕ ਲੜਕਾ ਕੇਸਰ, ਉਸ ਨੂੰ ਕਹਿੰਦਾ ਹੈ ਕਿ ਹੁਣ ਉਹ ਕਿਊ ਵਿਚ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰੇ। ਸੇਠ ਕਹਿੰਦਾ ਹੈ ਕਿ ਬੱਸ ਨਿਕਲਣ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਣਾ ਹੈ। ਕੇਸਰ, ਉਸ ਨੂੰ ਕਹਿੰਦਾ ਹੈ ਕਿ ਜੇਕਰ ਅਜਿਹੀ ਗੱਲ ਹੈ, ਤਾਂ ਉਹ ਟੈਕਸੀ ਕਰ ਲਿਆ ਕਰੇ। ਸੇਠ ਉੱਤਰ ਦਿੰਦਾ ਹੈ ਕਿ ਉਸ ਦਾ ਹਰ ਰੋਜ਼ ਦਾ ਕੰਮ ਹੈ, ਜਿਸ ਕਰਕੇ ਉਸ ਨੂੰ ਟੈਕਸੀ ਵਾਰਾ ਨਹੀਂ ਖਾਂਦੀ ਤੇ ਨਾਲ ਹੀ ਇਕ – ਇਕ ਪੈਸਾ ਸੰਭਾਲ ਕੇ ਹੀ ਪੈਸੇ ਜੁੜਦੇ ਹਨ। ਉਹ ਕੇਸਰ ਦੀਆਂ ਵਿਅੰਗਾਤਮਕ ਗੱਲਾਂ ਤੋਂ ਚਿਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਇੰਨੇ ਨੂੰ ਉੱਥੇ ਇਕ ਬੂਟ ਪਾਲਿਸ਼ ਕਰਨ ਵਾਲਾ ਲੜਕਾ, ਜਿਸ ਦਾ ਨਾਂ ਕ੍ਰਿਸ਼ਨ ਹੈ, ਆ ਜਾਂਦਾ ਹੈ। ਇਕ ਇਸਤਰੀ ਉਸ ਪਾਸੋਂ ਸੈਂਡਲ ਪਾਲਿਸ਼ ਕਰਾਉਂਦੀ ਹੈ। ਉਸ ਦੁਆਰਾ ਸੈਂਡਲ ਖੂਬ ਚਮਕਾਏ ਜਾਣ ਤੇ ਉਹ ਉਸ ਨੂੰ ਮਿਹਨਤੀ ਮੁੰਡਾ ਸਮਝਦੀ ਹੈ। ਉਸ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਉਹ ਇਹ ਕੰਮ ਕਰ ਕੇ ਆਪਣੀ ਫੀਸ ਤੇ ਕਿਤਾਬਾਂ ਜੋਗੇ ਪੈਸੇ ਬਣਾ ਲੈਂਦਾ ਹੈ। ਰੋਟੀ ਜੋਗੇ ਪੈਸੇ ਉਸ ਦੀ ਮਾਂ ਲੋਕਾਂ ਦੇ ਕੱਪੜੇ ਸੀ ਕੇ ਕਮਾਉਂਦੀ ਹੈ ਅਤੇ ਉਸ ਦਾ ਬਾਪ ਮਰ ਚੁੱਕਾ ਹੈ।

ਇਹ ਜਾਣ ਕੇ ਇਸਤਰੀ ਉਸ ਨੂੰ ਕਹਿੰਦੀ ਹੈ ਤੂੰ ਤਾਂ ਬਹਾਦਰ ਲੜਕਾ ਹੈ। ਉਹ ਕਹਿੰਦਾ ਹੈ ਕਿ ਉਸ ਵਰਗੇ ਯੁਵਕ ਸਾਡੇ ਦੇਸ਼ ਦੀ ਕਿਰਤ ਦਾ ਸਤਿਕਾਰ ਵਧਾ ਦੇਣਗੇ। ਇਸਤਰੀ ਉਸ ਨੂੰ ਵੀਹ ਪੈਸੇ ਦਿੰਦੀ ਹੈ ਤੇ ਲੜਕਾ ਉਸ ਦਾ ਬਹੁਤ ਧੰਨਵਾਦ ਕਰਦਾ ਹੈ। ਇਹ ਦੇਖ ਕੇ ਸੇਠ ਉਸ ਇਸਤਰੀ ਨੂੰ ਕਹਿੰਦਾ ਹੈ ਕਿ ਉਸ ਨੇ ਇੰਨੇ ਪੈਸੇ ਦੇ ਕੇ ਭਾਅ ਵਿਗਾੜ ਦਿੱਤਾ ਹੈ। ਕ੍ਰਿਸ਼ਨ ਕਹਿੰਦਾ ਹੈ ਕਿ ਉਹ ਘੱਟ ਪੈਸੇ ਦੇ ਦੇਵੇ। ਫਿਰ ਉਹ ਉਸ ਦੇ ਬੂਟ ਪਾਲਿਸ਼ ਕਰਦਾ ਹੈ।

ਸੇਠ ਉਸ ਨੂੰ ਪੁੱਛਦਾ ਹੈ ਕਿ ਉਹ ਚੈਰੀ ਪਾਲਿਸ਼ ਕਿਉਂ ਨਹੀਂ ਵਰਤਦਾ, ਜਦ ਕਿ ਚਾਂਦਨੀ ਚੌਕ ਵਿਚ ਸਾਰੇ ਚੈਰੀ ਵਰਤਦੇ ਹਨ। ਕ੍ਰਿਸ਼ਨ ਉੱਤਰ ਦਿੰਦਾ ਹੈ ਕਿ ਉਨ੍ਹਾਂ ਦੀਆਂ ਕੇਵਲ ਡੱਬੀਆਂ ਹੀ ਚੈਰੀ ਦੀਆਂ ਹੁੰਦੀਆਂ ਹਨ, ਪਰੰਤੂ ਵਿਚ ਬਿੱਲੀ – ਨਿਉਲੇ ਦੀ ਪਾਲਿਸ਼ ਹੀ ਹੁੰਦੀ ਹੈ।

ਕੇਸਰ ਵਿਅੰਗ ਨਾਲ ਕਹਿੰਦਾ ਹੈ, ਲੋਕਾਂ ਨੇ ਮਿਲਾਵਟ ਕਰਨ ਦਾ ਢੰਗ ਸੇਠਾਂ ਤੋਂ ਹੀ ਸਿੱਖਿਆ ਹੈ। ਕੇਸਰ ਕ੍ਰਿਸ਼ਨ ਦੁਆਰਾ ਸੇਠ ਦੇ ਬੂਟਾਂ ਦੀ ਕੀਤੀ ਪਾਲਿਸ਼ ਦੀ ਪ੍ਰਸੰਸਾ ਕਰਦਾ ਹੈ, ਪਰੰਤੂ ਸੇਠ ਪਾਲਿਸ਼ ਨੂੰ ਨਿਕੰਮੀ ਕਹਿ ਕੇ ਉਸ ਨੂੰ ਸਿਰਫ਼ ਪੰਜ ਪੈਸੇ ਦਿੰਦਾ ਹੈ, ਜੋ ਕਿ ਉਹ ਨਹੀਂ ਲੈਂਦਾ ਤੇ ਕਹਿੰਦਾ ਹੈ ਕਿ ਉਹ ਰੇਟ ਦੇ ਪੰਦਰਾਂ ਪੈਸੇ ਦੇ ਦੇਵੇ ਤੇ ਆਖਦਾ ਹੈ ਕਿ ਉਹ ਭੀਖ ਨਹੀਂ ਮੰਗ ਰਿਹਾ, ਸਗੋਂ ਮਿਹਨਤ ਦਾ ਮੁੱਲ ਮੰਗ ਰਿਹਾ ਹੈ। ਸੇਠ ਨੂੰ ਉਸ ਦੀ ਗੱਲ ’ਤੇ ਗੁੱਸਾ ਚੜ੍ਹ ਜਾਂਦਾ ਹੈ ਤੇ ਕ੍ਰਿਸ਼ਨ ਨੂੰ ਆਪਣੇ ਬੂਟ ਨਾਲ ਟੁੱਡਾ ਮਾਰਦਾ ਹੈ। ਉਹ ਰੋਣ ਲੱਗ ਪੈਂਦਾ ਹੈ। ਕੇਸਰ ਤੇ ਇਸਤਰੀ ਸੇਠ ਨੂੰ ਕਹਿੰਦੇ ਹਨ ਕਿ ਉਹ ਉਸ ਨਾਲ ਜ਼ਿਆਦਤੀ ਕਰ ਰਿਹਾ ਹੈ। ਸੇਠ ਉਸ ਵਲ ਦਸ ਪੈਸੇ ਸੁੱਟ ਕੇ ਉਸ ਨੂੰ ਬੁਰਾ ਭਲਾ ਕਹਿੰਦਾ ਹੈ।

ਇੰਨੇ ਨੂੰ ਉੱਥੇ ਸਕੂਲ ਦਾ ਇਕ ਅਧਿਆਪਕ ਤੇ ਉਸ ਨਾਲ ਦੋ – ਤਿੰਨ ਲੜਕੇ ਖੇਡਣ ਦੀ ਵਰਦੀ ਵਿਚ ਆਉਂਦੇ ਹਨ। ਕ੍ਰਿਸ਼ਨ ਉਨ੍ਹਾਂ ਦੇ ਸਕੂਲ ਦਾ ਹੀ ਵਿਦਿਆਰਥੀ ਸੀ। ਮਾਸਟਰ ਜੀ ਸੇਠ ਨੂੰ ਪੁੱਛਦੇ ਹਨ ਕਿ ਉਸ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ਹੈ ? ਕੇਸਰ ਤੇ ਇਸਤਰੀ ਤੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਸੇਠ ਨੇ ਉਸ ਦੀ ਮਜ਼ਦੂਰੀ ਦੇਣ ਦੀ ਥਾਂ ਉਸ ਨੂੰ ਮਾਰਿਆ ਹੈ। ਖਿਡਾਰੀ ਲੜਕੇ ਸੇਠ ਨਾਲ ਸਿੱਝਣ ਲਈ ਤਿਆਰ ਹੁੰਦੇ ਹਨ, ਪਰੰਤੁ ਮਾਸਟਰ ਜੀ ਉਨ੍ਹਾਂ ਰੋਕਦੇ ਹੋਏ ਸੇਠ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨਾਲ ਥਾਣੇ ਚੱਲੇ।

ਕੇਸਰ ਗਵਾਹੀ ਦੇਣ ਲਈ ਤਿਆਰ ਹੋ ਜਾਂਦਾ ਹੈ ਸੇਠ ਕਹਿੰਦਾ ਹੈ ਕਿ ਉਹ ਵੱਧ ਪੈਸੇ ਦੇਣ ਲਈ ਤਿਆਰ ਹੈ, ਪਰ ਉਸ ਨੂੰ ਥਾਣੇ ਨਾ ਲਿਜਾਇਆ ਜਾਵੇ। ਸੇਠ ਮਾਸਟਰ ਜੀ ਤੋਂ ਖ਼ਿਮਾ ਮੰਗਦਾ ਹੈ, ਪਰ ਉਹ ਉਸ ਨੂੰ ਸਿੱਧੀ ਤਰ੍ਹਾਂ ਥਾਣੇ ਚੱਲਣ ਲਈ ਕਹਿੰਦੇ ਹਨ। ਗੁੱਸੇ ਭਰੇ ਖਿਡਾਰੀ ਲੜਕੇ ਕਹਿੰਦੇ ਹਨ, “ਮਾਸਟਰ ਜੀ ਹੁਕਮ ਕਰੋ, ਤਾਂ ਘਸੀਟ ਕੇ ਲੈ ਚਲਦੇ ਹਾਂ।” ਡਰਿਆ ਹੋਇਆ ਸੇਠ ਕਹਿੰਦਾ ਹੈ ਕਿ ਉਹ ਉਸ ਨੂੰ ਜੋ ਦੰਡ ਲਾਉਣ, ਉਹ ਦੇਣ ਲਈ ਤਿਆਰ ਹੈ ! ਇਸਤਰੀ ਵੀ ਕਹਿੰਦੀ ਹੈ ਕਿ ਉਹ ਇੱਥੇ ਹੀ ਪੰਚਾਇਤ ਬਣਾ ਕੇ ਗੱਲ ਨਿਬੇੜ ਲੈਣ, ਤਾਂ ਚੰਗਾ ਹੈ ਕਿਉਂਕਿ ਸਭ ਨੇ ਆਪਣੇ ਕੰਮਾਂ ‘ਤੇ ਜਾਣਾ ਹੈ ਸੇਠ ਪੰਚਾਇਤ ਦਾ ਫ਼ੈਸਲਾ ਮੰਨਣ ਲਈ ਤਿਆਰ ਹੋ ਜਾਂਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਕੇਸਰ ਕਹਿੰਦਾ ਹੈ, “ਮੇਰਾ ਖ਼ਿਆਲ ਹੈ, ਸੇਠ ਜੀ ਇਸ ਲੜਕੇ ਦੀ ਸਾਲ ਭਰ ਦੀ ਫ਼ੀਸ ਆਦਿ ਦੇ ਦੇਣ।” ਮਾਸਟਰ ਜੀ ਨੇ ਦੱਸਿਆ ਕਿ ਉਸ ਦੀ ਫ਼ੀਸ ਤੇ ਕਿਤਾਬਾਂ ਆਦਿ ਉੱਪਰ ਡੇਢ ਸੌ ਰੁਪਏ ਦੇ ਕਰੀਬ ਖ਼ਰਚ ਹੋਵੇਗਾ ਸੇਠ ਰਿਆਇਤ ਚਾਹੁੰਦਾ ਹੈ, ਪਰ ਮਾਸਟਰ ਜੀ ਉਸ ਨੂੰ ਥਾਣੇ ਚੱਲਣ ਲਈ ਕਹਿੰਦੇ ਹਨ। ਕੇਸਰ ਉਸ ਨੂੰ ਡਰ ਦਿੰਦਾ ਹੋਇਆ ਕਹਿੰਦਾ ਹੈ, “ਸੇਠ ਜੀ ਝੱਟਪੱਟ ਰੁਪਏ ਕੱਢੋ, ਮਾਮਲਾ ਗੰਭੀਰ ਹੁੰਦਾ ਜਾਂਦਾ ਏ। ਲੋਕਾਂ ਦੀ ਭੀੜ ਵਧਦੀ ਜਾਂਦੀ ਏ। ਸਭ ਲੜਕੇ ਦਾ ਪੱਖ ਪੂਰਨਗੇ !”

ਨਾਲ ਹੀ ਉਹ ਲੋਕਾਂ ਦੀ ਭੀੜ ਵੱਧਣ ਨਾਲ ਮਾਮਲੇ ਦੇ ਗੰਭੀਰ ਹੋਣ ਦਾ ਡਰ ਵੀ ਦਿੰਦੇ ਹਨ। ਇਸਤਰੀ ਵਲੋਂ ਪੰਝੀ ਰੁਪਏ ਦੀ ਛੋਟ ਕਰਨ ‘ਤੇ ਸੇਠ ਇਕ ਸੌ ਪੰਝੀ ਰੁਪਏ ਦਿੰਦਾ ਹੈ, ਜਿਨ੍ਹਾਂ ਨੂੰ ਕ੍ਰਿਸ਼ਨ ਮਨਜ਼ੂਰ ਨਹੀਂ ਕਰਦਾ ਤੇ ਕਹਿੰਦਾ ਹੈ, ਇਹ ਹੱਕ – ਹਲਾਲ ਦੀ ਕਮਾਈ ਨਹੀਂ, ਮੈਂ ਨਿਕੰਮਾ ਹੋ ਜਾਵਾਂਗਾ।” ਉਹ ਮਾਸਟਰ ਜੀ ਨੂੰ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਕਰ ਕੇ ਉਸ ਨੂੰ ਭੀਖ ਮੰਗਣ ਦਾ ਸਬਕ ਨਾ ਦੇਣ ਮਾਸਟਰ ਜੀ ਇਸਤਰੀ ਨੂੰ ਦੱਸਦੇ ਹਨ ਕਿ ਕਿਸ਼ਨ ਪੜ੍ਹਾਈ ਵਿਚ ਸਾਰੀ ਕਲਾਸ ਵਿਚੋਂ ਅੱਵਲ ਰਹਿਣ ਵਾਲਾ ਲੜਕਾ ਹੈ।

ਕੇਸਰ ਦੇ ਕਹਿਣ ‘ਤੇ ਮਾਸਟਰ ਜੀ ਉਹ ਪੈਸੇ ਸਕੂਲ ਫੰਡ ਲਈ ਲੈ ਲੈਂਦੇ ਹਨ। ਇਹ ਦੇਖ ਕੇ ਇਸਤਰੀ ਨੇ ਕ੍ਰਿਸ਼ਨ ਨੂੰ ਕਿਹਾ, “ਸ਼ਾਬਾਸ਼ ਬੱਚੇ ! ਅਜਿਹੇ ਲੜਕੇ ਦੇਸ਼ ਦਾ ਗੌਰਵ ਵਧਾਉਂਦੇ ਹਨ।” ਮਾਸਟਰ ਜੀ ਉਸ ਨੂੰ ਕਹਿੰਦੇ ਹਨ, “ਸ਼ਾਬਾਸ਼ ! ਤੂੰ ਤਾਂ ਅੱਜ ਸਾਨੂੰ ਪੜ੍ਹਾ ਦਿੱਤਾ ਹੈ। ਇੰਨੇ ਨੂੰ ਸੇਠ ਦੀ ਬੱਸ ਆ ਗਈ। ਸੇਠ ਤੇ ਬਾਕੀ ਮੁਸਾਫ਼ਰ ਬੱਸ ਉੱਤੇ ਚੜ੍ਹ ਜਾਂਦੇ ਹਨ। ਲੜਕੇ ਤੇ ਮਾਸਟਰ ਜੀ ਉੱਥੇ ਖੜੇ ਲੋਕਾਂ ਦੇ ਬੱਸ ਚੜ੍ਹਨ ਦਾ ਦ੍ਰਿਸ਼ ਦੇਖਦੇ ਹਨ।

ਔਖੇ ਸ਼ਬਦਾਂ ਦੇ ਅਰਥ – ਟੈਕਸੀ – ਕਿਰਾਏ ਦੀ ਕਾਰ ਅਹਿਮਕ – ਮੂਰਖ ਥੰਮ – ਆਸਰਾ ਵਰਕਾ – ਕਿਤਾਬ ਜਾਂ ਕਾਪੀ ਦਾ ਕਾਗਜ਼ ਰੰਗੇ ਹੱਥੀਂ – ਕਸੂਰਵਾਰ ਦਾ ਮੌਕੇ ਉੱਤੇ ਫੜਿਆ ਜਾਣਾ। ਚਤੁਰ – ਸਿਆਣੇ। ਰੂਹ ਕਰੇ – ਮਨ ਕਰੇ। ਗੁਜ਼ਰ ਗਏ – ਮਰ ਗਏ। ਘਿਰਣਾ – ਨਫ਼ਰਤ ਯੁਵਕ – ਨੌਜਵਾਨ ਸ਼ੁੱਧ – ਸਾਫ਼ ਭਿਖਾਰੀ – ਮੰਗਤੇ। ਭੀਖ – ਭਿਖਿਆ, ਮੰਗਤੇ ਦੁਆਰਾ ਮੰਗੇ ਜਾਣ ਵਾਲੇ ਪੈਸੇ ਜਾਂ ਅੰਨ ਆਦਿ। ਜ਼ਿਆਦਤੀ – ਵਧੀਕੀ। ਸਰਾਸਰ – ਨਿਰੀਪੁਰੀ। ਨਿਰਾਦਰ – ਬੇਇੱਜ਼ਤੀ, ਅਪਮਾਨ ਗੌਰਵ – ਮਾਣ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ :

ਪ੍ਰਸ਼ਨ 1.
ਕਿਸ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਹੈ ?
ਉੱਤਰ :
ਜਿਹੜਾ ਕਿਰਤ ਦਾ ਸਤਿਕਾਰ ਕਰਦਾ ਹੈ।

2. ਵਿਆਕਰਨ ਦੀ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ : ਜਿਵੇਂ –

  • ਭੈਣ ਤੇ ਭਰਾ ਜਾ ਰਹੇ ਹਨ।
  • ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
  • ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
  • ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
  • ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ, ਕਿਉਂਕਿ, ਕੇਵਲ, ਸਗੋਂ’ ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ।

1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ ਜਿਵੇਂ
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ।

ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ ਅਖਵਾਏਗਾ

(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ।

ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਨਵੇਂ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।

2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ “ਅਧੀਨ ਯੋਜਕ` ਆਖਦੇ ਹਨ , ਜਿਵੇਂ –

(ਉ) ਮੈਂ ਜਾਣਦਾ ਸੀ।
(ਅ) ਉਹ ਬਚ ਨਹੀਂ ਸਕੇਗਾ।

ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ, ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ ‘ਕਿ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।

PSEB 7th Class Punjabi Solutions Chapter 24 ਜਾਗੋ

Punjab State Board PSEB 7th Class Punjabi Book Solutions Chapter 24 ਜਾਗੋ Textbook Exercise Questions and Answers.

PSEB Solutions for Class 7 Punjabi Chapter 24 ਜਾਗੋ (1st Language)

Punjabi Guide for Class 7 PSEB ਜਾਗੋ Textbook Questions and Answers

ਜਾਗੋ ਪਾਠ-ਅਭਿਆਸ

1. ਦੱਸੋ :

(ਉ) ਬੱਚੇ ਵਿਆਹ ਤੇ ਜਾਣ ਲਈ ਕਿਉਂ ਤਿਆਰ ਹੋ ਗਏ ?
ਉੱਤਰ :
ਬੱਚੇ ਇਸ ਕਰਕੇ ਵਿਆਹ ਉੱਤੇ ਜਾਣ ਲਈ ਤਿਆਰ ਹੋ ਗਏ, ਕਿਉਂਕਿ ਉਨ੍ਹਾਂ ਦੀ ਮੰਮੀ ਨੇ ਦੱਸਿਆ ਸੀ ਕਿ ਉੱਥੇ ਜਾਗੋ ਕੱਢੀ ਜਾਵੇਗੀ ਤੇ ਬੱਚੇ ਇਹ ਦੇਖਣਾ ਚਾਹੁੰਦੇ ਸਨ ਕਿ ਵਿਆਹ ਉੱਤੇ ਜਾਗੋ ਕਿਸ ਤਰ੍ਹਾਂ ਕੱਢੀ ਜਾਂਦੀ ਹੈ।

(ਅ) ਨਾਨਕਾ-ਮੇਲ ਕੀ ਹੁੰਦਾ ਹੈ ਤੇ ਉਸ ਦਾ ਸੁਆਗਤ ਕਿਵੇਂ ਕੀਤਾ ਜਾਂਦਾ ਹੈ ?
ਉੱਤਰ :
“ਨਾਨਕਾ – ਮੇਲ” ਵਿਆਂਹਦੜ ਦੀ ਮਾਂ ਦੇ ਮਾਪਿਆਂ ਨਾਲ ਸੰਬੰਧਿਤ ਨਾਨਾ, ਨਾਨੀ, ਮਾਮਾ, ਮਾਮੀ ਤੇ ਹੋਰ ਰਿਸ਼ਤੇਦਾਰਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈ। ਨਾਨਕਾ – ਮੇਲ ਦਾ ਸੁਆਗਤ ਵਿਆਹ ਵਾਲੇ ਘਰ ਦੀਆਂ ਔਰਤਾਂ ਦੁਆਰਾ ਗੀਤ ਗਾ ਕੇ ਕੀਤਾ ਜਾਂਦਾ ਹੈ।

PSEB 7th Class Punjabi Solutions Chapter 24 ਜਾਗੋ

(ੲ) ਮਾਈਏਂ ਪਾਉਣ ਦੀ ਰਸਮ ਕੀ ਹੁੰਦੀ ਹੈ ?
ਉੱਤਰ :
ਵਿਆਹ ਤੋਂ ਕੁੱਝ ਦਿਨ ਪਹਿਲਾਂ ਵਿਆਂਹਦੜ ਮੁੰਡੇ ਜਾਂ ਕੁੜੀ ਨੂੰ ਮਾਈਏਂ ਪਾਇਆ ਜਾਂਦਾ ਹੈ। ਇਸ ਲਈ ਹਲਦੀ, ਤੇਲ ਤੇ ਵੇਸਣ ਦੇ ਮਿਸ਼ਰਨ ਦਾ ਵਟਣਾ ਤਿਆਰ ਕਰ ਕੇ ਵਿਆਂਹਦੜ ਦੇ ਪਿੰਡੇ ਉੱਤੇ ਮਲਿਆ ਜਾਂਦਾ ਹੈ, ਜਿਸ ਨਾਲ ਉਸ ਦਾ ਪਿੰਡਾ ਨਿੱਖਰ ਜਾਂਦਾ ਹੈ।

(ਸ) ਜਾਗੋ ਕਿਵੇਂ ਤਿਆਰ ਕਰਕੇ ਕੱਢੀ ਜਾਂਦੀ ਹੈ ?
ਉੱਤਰ :
ਜਾਗੋ ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ। ਰਾਤ ਦੀ ਰੋਟੀ ਮਗਰੋਂ ਜਾਗੋ ਤਿਆਰ ਕੀਤੀ ਜਾਂਦੀ ਹੈ। ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਉਸ ਦੇ ਗਲਮੇ ਉੱਪਰ ਚੁਫ਼ੇਰੇ ਗੁੰਨਿਆ ਹੋਇਆ ਆਟਾ ਲਾ ਕੇ ਉੱਤੇ ਥਾਲੀ ਟਿਕਾ ਕੇ ਉਸ ਉੱਪਰ ਦੀਵੇ ਜਗਾ ਕੇ ਟਿਕਾਏ ਜਾਂਦੇ ਹਨ। ਇਸ ਦੇ ਨਾਲ ਹੀ ਗਾਗਰ ਦੇ ਗਲਮੇ ਹੇਠ ਚਾਰ – ਚੁਫ਼ੇਰੇ ਵਧੇ ਹੋਏ ਪੇਂਦੇ ਦੇ ਚੁਫ਼ੇਰੇ ਗੁਨਿਆ ਆਟਾ ਲਾ ਕੇ ਉਸ ਉੱਪਰ ਵੀ ਦੀਵੇ ਟਿਕਾ ਕੇ ਉਨ੍ਹਾਂ ਨੂੰ ਤੇਲ ਪਾ ਕੇ ਜਗਾਇਆ ਜਾਂਦਾ ਹੈ।

ਇਸ ਪਿੱਛੋਂ ਸਭ ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ, ਭੈਣਾਂ ਤੇ ਭਰਜਾਈਆਂ ਇਕੱਠੀਆਂ ਹੋ ਜਾਂਦੀਆਂ ਹਨ। ਜਿਉਂ ਹੀ ਇਕ ਮੁਟਿਆਰ ਮਾਮੀ ਗਾਗਰ ਨੂੰ ਸਿਰ ਉੱਤੇ ਚੁੱਕਦੀ ਹੈ, ਤਾਂ ਔਰਤਾਂ ਗਾਉਣ ਤੇ ਨੱਚਣ ਲੱਗ ਪੈਂਦੀਆਂ ਹਨ। ਉਹ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚੋਂ ਜਗਦੇ ਦੀਵੇ ਦਾ ਚਾਨਣ ਫੈਲਾਉਂਦੀਆਂ ਹੋਈਆਂ ਲੰਘਦੀਆਂ ਹਨ ਤੇ ਜਿੱਥੇ ਕਿਤੇ ਵੀ ਥਾਂ ਮਿਲਦੀ ਹੈ, ਉੱਥੇ ਹੀ ਉਹ ਬੜੇ ਜੋਸ਼ ਨਾਲ ਗਿੱਧਾ ਪਾ ਕੇ ਨੱਚਣ ਲੱਗ ਪੈਂਦੀਆਂ ਹਨ।

ਆਲੇ – ਦੁਆਲੇ ਦੇ ਲੋਕ ਕੋਠਿਆਂ ਉੱਤੇ ਚੜ੍ਹ ਕੇ ਇਸ ਨਜ਼ਾਰੇ ਨੂੰ ਦੇਖਦੇ ਹਨ। ਜਿਸ ਵੀ ਜਾਣੂ ਘਰ ਦੇ ਅੱਗਿਓਂ ਜਾਗੋ ਲੈ ਕੇ ਔਰਤਾਂ ਲੰਘਦੀਆਂ ਹਨ, ਉਸ ਘਰ ਦੇ ਮੁਖੀਏ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ ਠੱਠੇ ਵਾਲੇ ਬੋਲ ਬੋਲਦੀਆਂ ਹਨ –

ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਆ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਆ,
ਮਸਾਂ ਸੁਵਾਈ ਐ,
ਜਾਗੋ ਆਈ ਆ !
……………………..

ਪਿੰਡ ਵਿਚੋਂ ਲੰਘਦੀਆਂ ਔਰਤਾਂ ਕਿਸੇ ਘਰ ਦਾ ਓਟਾ, ਕਿਸੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਖ਼ਰਮਸਤੀ ਕਰਦੀਆਂ ਹਨ, ਪਰ ਕੋਈ ਬੁਰਾ ਨਹੀਂ ਮਨਾਉਂਦਾ।

PSEB 7th Class Punjabi Solutions Chapter 24 ਜਾਗੋ

(ਕ) ਔਰਤਾਂ ਜਾਗੋ ਦਾ ਪ੍ਰਦਰਸ਼ਨ ਕਿਵੇਂ ਕਰਦੀਆਂ ਹਨ ?
ਉੱਤਰ :
ਜਾਗੋ ਲਈ ਗਾਗਰ ਉੱਤੇ ਦੀਵੇ ਜਗਾਉਣ ਮਗਰੋਂ ਇਕ ਮੁਟਿਆਰ ਮਾਮੀ ਉਸ ਨੂੰ ਸਿਰ ਉੱਤੇ ਚੁੱਕ ਲੈਂਦੀ ਹੈ ਤੇ ਬਾਕੀ ਔਰਤਾਂ ਨੱਚਣ ਤੇ ਗਾਉਣ ਲੱਗ ਪੈਂਦੀਆਂ ਹਨ।ਫਿਰ ਉਹ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚੋਂ ਲੰਘਦੀਆਂ ਹਨ ਅਤੇ ਜਿੱਥੇ ਕਿਤੇ ਥਾਂ ਮਿਲਦੀ ਹੈ, ਉੱਥੇ ਹੀ ਉਹ ਬੜੇ ਜੋਸ਼ ਨਾਲ ਗਿੱਧਾ ਪਾ ਕੇ ਨੱਚਣ ਲੱਗ ਪੈਂਦੀਆਂ ਹਨ। ਜਿਸ ਵੀ ਜਾਣੂ ਘਰ ਦੇ ਅੱਗਿਓਂ ਉਹ ਲੰਘਦੀਆਂ ਹਨ, ਉਹ ਉਸ ਘਰ ਦੇ ਮੁਖੀਏ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ – ਠੱਠੇ ਭਰੇ ਗੀਤ ਗਾਉਂਦੀਆਂ ਹਨ :

ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਆ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਐ,
ਮਸਾਂ ਸੁਵਾਈ ਐ,
ਜਾਗੋ ਆਈ ਆ
……………………

ਜਿਸ ਘਰ ਅੱਗਿਓ ਜਾਗੋ ਵਿਚ ਸ਼ਾਮਲ ਔਰਤਾਂ ਦਾ ਸਮੂਹ ਗਾਉਂਦਾ ਹੋਇਆ ਲੰਘਦਾ ਹੈ, ਉਸ ਘਰ ਦੇ ਬੰਦੇ ਦੀਵਿਆਂ ਵਿਚ ਤੇਲ ਪਾ ਕੇ ਆਪਣੇ ਆਪ ਨੂੰ ਇਸ ਰਸਮ ਵਿਚ ਸ਼ਾਮਲ ਕਰਦੇ ਹਨ। ਪਿੰਡ ਵਿਚੋਂ ਲੰਘਦੀਆਂ ਹੋਈਆਂ ਉਹ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੋਂ ਕਿਸੇ ਦਾ ਚੁੱਲਾ ਢਾਹ ਦਿੰਦੀਆਂ ਹਨ, ਪਰ ਕੋਈ ਇਤਰਾਜ਼ ਨਹੀਂ ਕਰਦਾ।

(ਖ) ਜਾਗੋ ਕੱਢਣ ਸਮੇਂ ਔਰਤਾਂ ਮਸਤੀ ਕਿਵੇਂ ਕਰਦੀਆਂ ਹਨ ?
ਉੱਤਰ :
ਜਾਗੋ ਕੱਢਣ ਵਾਲੀਆਂ ਔਰਤਾਂ ਪਿੰਡ ਦੀਆਂ ਗਲੀਆਂ ਵਿਚੋਂ ਲੰਘਦੀਆਂ ਹੋਈਆਂ ਕਿਸੇ ਦੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਮਸਤੀ ਕਰਦੀਆਂ ਹਨ।

(ਗ) ਜਾਗੋ ਦੀ ਇਸ ਰਸਮ ਦਾ ਇਹ ਨਾਂ ਕਿਵੇਂ ਪਿਆ ?
ਉੱਤਰ :
ਜਾਗੋ ਦੀ ਇਸ ਰਸਮ ਦਾ ਇਹ ਨਾਂ ਇਸ ਕਰਕੇ ਪਿਆ, ਕਿਉਂਕਿ ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਾਈ ਜਾਂਦੀ ਸੀ ਤੇ ਔਰਤਾਂ ਸਾਰੀ – ਸਾਰੀ ਰਾਤ ਗੀਤ ਗਾਉਂਦੀਆਂ ਰਹਿੰਦੀਆਂ ਸਨ। ਇਹ ਜਾਗਣ ਦੀ ਰਸਮ ਹੀ ਜਾਗੋ ਦੇ ਨਾਂ ਨਾਲ ਪ੍ਰਚਲਿਤ ਹੋਈ।

PSEB 7th Class Punjabi Solutions Chapter 24 ਜਾਗੋ

2. ਔਖੇ ਸ਼ਬਦਾਂ ਦੇ ਅਰਥ

  • ਅੰਗ-ਸਾਕ : ਰਿਸ਼ਤੇਦਾਰ
  • ਮਖੌਲੀਆ : ਮਜ਼ਾਕੀਆ
  • ਪਰਿਕਰਮਾ : ਚਾਰੇ ਪਾਸੇ ਚੱਕਰ ਕੱਟਣਾ
  • ਜਾਗ੍ਰਿ : ਚੇਤੰਨ
  • ਭਾਵਨਾਵਾਂ : ਇੱਛਾਵਾਂ, ਇਰਾਦੇ, ਖ਼ਾਹਸ਼ਾਂ
  • ਖ਼ਰਮਸਤੀ : ਸ਼ਰਾਰਤ, ਅੱਥਰਾਪਣ
  • ਸੁਮੇਲ : ਸੁਜੋੜ, ਚੰਗਾ ਮੇਲ
  • ਧਮਕ : ਖੜਕਾ, ਪੈਰਾਂ ਦੀ ਅਵਾਜ਼
  • ਬੰਧਨ : ਬੰਣ ਦੀ ਕਿਰਿਆ, ਜੰਜਾਲ, ਰੋਕ, ਰੁਕਾਵਟ

3. ਵਾਕਾਂ ਵਿੱਚ ਵਰਤੋਂ:

ਚਾਈਂ-ਚਾਈਂ, ਨਾਨਕਾ-ਮੇਲ, ਮੁਖੀਆ, ਨੇਪਰੇ ਚਾੜ੍ਹਨਾ, ਪਹਿਲ-ਕਦਮੀ, ਸੂਚਕ, ਨਿਹੋਰੇ, ਦੂਣ-ਸਵਾਇਆ
ਉੱਤਰ :

  • ਚਾਈਂ – ਚਾਈਂ ਚਾਅ ਨਾਲ ਭਰ ਕੇ) – ਅਸੀਂ ਸਾਰੇ ਚਾਈਂ – ਚਾਈਂ ਮੇਲਾ ਦੇਖਣ ਗਏ।
  • ਨਾਨਕਾ – ਮੇਲ (ਨਾਨਕਿਆਂ ਨਾਲ ਸੰਬੰਧਿਤ ਲੋਕ – ਜੀਤੋ ਦੇ ਨਾਨਕਾ – ਮੇਲ ਵਿਚ ਉਸ ਦੇ ਛੋਟੇ ਮਾਮੇ ਤੋਂ ਬਿਨਾਂ ਹੋਰ ਸਾਰੇ ਆਏ।
  • ਸੁਆਗਤ (ਆਓ – ਭਗਤ – ਪੰਡਾਲ ਵਿਚ ਬੈਠੇ ਦਰਸ਼ਕਾਂ ਨੇ ਮੁੱਖ ਪ੍ਰਾਹੁਣੇ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ।
  • ਮੁਖੀਆ ਮੁਖੀ, ਪ੍ਰਧਾਨ) – ਤੁਹਾਡੇ ਪਰਿਵਾਰ ਦਾ ਮੁਖੀਆ ਕੌਣ ਹੈ ?
  • ਨੇਪਰੇ ਚਾੜ੍ਹਨਾ (ਸਿਰੇ ਚਾੜ੍ਹਨਾ) – ਮੈਂ ਬੈਂਕ ਤੋਂ ਕਰਜ਼ਾ ਲੈ ਕੇ ਮਕਾਨ – ਉਸਾਰੀ ਦਾ ਕੰਮ ਨੇਪਰੇ ਚਾੜਿਆ
  • ਪਹਿਲ – ਕਦਮੀ ਕੰਮ ਕਰਨ ਵਿਚ ਪਹਿਲ ਕਰਨੀ – ਤੁਹਾਡੀ ਪਹਿਲ – ਕਦਮੀ ਨਾਲ ਹੀ ਹੋਰ ਸਾਰੇ ਬੰਦੇ ਪਿੰਡ ਦੇ ਵਿਕਾਸ ਦੇ ਕੰਮ ਵਿਚ ਜੁੱਟ ਗਏ।
  • ਸੂਚਕ (ਸੂਚਨਾ ਦੇਣ ਵਾਲਾ, ਇਸ਼ਾਰਾ ਕਰਨ ਵਾਲਾ) – ਚੌਕ ਵਿਚ ਲਾਲ ਬੱਤੀ ਆਵਾਜਾਈ ਲਈ ਰੁਕਣ ਦੀ ਸੂਚਕ ਹੁੰਦੀ ਹੈ।
  • ਨਿਹੋਰੇ ਗਿਲੇ – ਵਿਆਹ – ਸ਼ਾਦੀ ਵਿਚ ਨਾਨਕੀਆਂ – ਦਾਦਕੀਆਂ ਦੇ ਗੀਤ ਇਕ – ਦੂਜੇ ਦੇ ਵਿਹਾਰ ਪ੍ਰਤੀ ਨਿਹੋਰਿਆਂ ਨਾਲ ਭਰੇ ਹੁੰਦੇ ਹਨ।
  • ਦੂਣ – ਸਵਾਇਆ (ਬਹੁਤਾ) – ਜਾਗੋ ਦੀ ਰਸਮ ਵਿਆਹ ਦੇ ਚਾਵਾਂ ਨੂੰ ਦੂਣ – ਸਵਾਇਆ ਕਰ ਦਿੰਦੀ ਹੈ।
  • ਇਰਾਦਾ ਇੱਛਾ) – ਮੈਂ ਇਹ ਪ੍ਰੀਖਿਆ ਪਾਸ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।
  • ਮਖੌਲੀਆ ਮਖੌਲ ਕਰਨ ਵਾਲਾ) – ਬੀਰਬਲ ਅਕਬਰ ਦਾ ਇਕ ਮਖੌਲੀਆ ਦਰਬਾਰੀ ਸੀ।
  • ਮਿਸ਼ਰਨ (ਕੁੱਝ ਚੀਜ਼ਾਂ ਦਾ ਮਿਲਿਆ ਹੋਣਾ) – ਇਸ ਚੂਰਨ ਵਿਚ ਕਈ ਚੀਜ਼ਾਂ ਦਾ ਮਿਸ਼ਰਨ ਹੈ।
  • ਇਤਰਾਜ਼ (ਵਿਰੋਧ, ਸ਼ਿਕਾਇਤ, ਸ਼ੰਕਾ) – ਜਾਗੋ ਕੱਢਣ ਵਾਲੀਆਂ ਇਸਤਰੀਆਂ ਕਿਸੇ ਘਰ ਦਾ ਓਟਾ, ਕਿਸੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹ ਦਿੰਦੀਆਂ ਹਨ, ਪਰ ਇਸ ਵਿਰੁੱਧ ਕੋਈ ਇਤਰਾਜ਼ ਨਹੀਂ ਕਰਦਾ।
  • ਪ੍ਰਮਾਣ (ਸਬੂਤ) – ਕੱਪੜਿਆਂ ਦਾ ਜਲਦੀ ਨਾ ਮੁੱਕਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਵਾਤਾਵਰਨ ਵਿਚ ਵਧੇਰੇ ਨਮੀ ਹੈ।
  • ਸੁਮੇਲ (ਸੋਹਣਾ ਮੇਲ) – ਇਸ ਕਹਾਣੀ ਵਿਚ ਅਸਲੀਅਤ ਤੇ ਕਲਪਨਾ ਦਾ ਸੁਮੇਲ ਹੈ।
  • ਕਾਇਆ (ਸਰੀਰ) – ਇਹ ਦਵਾਈ ਤੁਹਾਡਾ ਕਾਇਆ ਕਲਪ ਕਰ ਕੇ ਤੁਹਾਨੂੰ ਅਰੋਗ ਬਣਾ ਦੇਵੇਗੀ।
  • ਸਮਾਈ ਵਸੀ, ਰਚੀ) – ਕਸ਼ਮੀਰ ਦੀ ਸੁੰਦਰਤਾ ਵਿਚ ਕੋਈ ਰੱਬੀ ਰਮਜ਼ ਸਮਾਈ ਹੋਈ ਹੈ।

PSEB 7th Class Punjabi Solutions Chapter 24 ਜਾਗੋ

4. ਹੇਠ ਲਿਖੇ ਸ਼ਬਦਾਂ ਨਾਲ਼ ਪਿਛੇਤਰ ਜਾਂ ਸ਼ਬਦਾਂਸ਼ ਲਾ ਕੇ ਨਵੇਂ ਸ਼ਬਦ ਬਣਾਓ:

  1. ਨਾਨਕੇ ________________
  2. ਪੇਕੇ ________________
  3. ਮਖੌਲ ________________
  4. ਦੀਵਾ ________________
  5. ਹਨੇਰੀ ________________
  6. ਘਰ ________________
  7. ਭਾਈ ________________

ਉੱਤਰ :

  1. ਨਾਨਕੇ – ਨਾਨਕਿਓਂ/ਨਾਨਕਿਆਂ
  2. थेवे – ਪੇਕਿਆਂ/ਪੇਕਿਓਂ
  3. ਮਖੌਲ – ਮਖੌਲੀਆ
  4. ਦੀਵਾ – ਦੀਵੇ
  5. ਹਨੇਰੀ – ਹਨੇਰੀਆਂ
  6. ਘਰੇ – ਘਰੇਲੂ
  7. ਭਾਈ – ਭਾਈਵੰਦੀ/ਭਾਈਆਣੀ !

ਵਿਦਿਆਰਥੀਆਂ ਲਈ
ਆਪਣੇ ਅੱਖੀਂ ਡਿੱਠੇ ਵਿਆਹ ਸੰਬੰਧੀ ਅਤੇ ਉਸ ਦੌਰਾਨ ਨਿਭਾਏ ਗਏ ਰਸਮਾਂ-ਰਿਵਾਜਾਂ ਬਾਰੇ ਆਪਣੀ ਸਹੇਲੀ/ਮਿੱਤਰ ਨੂੰ ਇੱਕ ਪੱਤਰ ਲਿਖੋ।

PSEB 7th Class Punjabi Guide ਜਾਗੋ Important Questions and Answers

ਪ੍ਰਸ਼ਨ –
‘ਜਾਗੋ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਮਤਿਹਾਨ ਨੇੜੇ ਹੋਣ ਕਰਕੇ ਰਾਜੂ ਤੇ ਉਸ ਦੀ ਛੋਟੀ ਭੈਣ ਨਿੱਕੀ ਦਾ ਪਿੰਡ ਜਾਣ ਦਾ ਕੋਈ ਇਰਾਦਾ ਨਹੀਂ ਸੀ, ਪਰੰਤੂ ਜਦੋਂ ਉਨ੍ਹਾਂ ਨੂੰ ਮੰਮੀ ਤੋਂ ਪਤਾ ਲੱਗਾ ਕਿ ਪਿੰਡ ਵਿਚ ਉਨ੍ਹਾਂ ਦੇ ਮਾਮੇ ਦੇ ਵਿਆਹ ਉੱਤੇ ਜਾਗੋ ਕੱਢੀ ਜਾਵੇਗੀ, ਤਾਂ ਉਹ ਵਿਆਹ ਉੱਤੇ ਜਾਣ ਲਈ ਤਿਆਰ ਹੋ ਗਏ। ਮੰਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਗੋ ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ।

ਪਿੰਡ ਜਾ ਕੇ ਉਨ੍ਹਾਂ ਦੇਖਿਆ ਕਿ ਸਾਰਾ ਟੱਬਰ ਨਾਨਕਾ – ਮੇਲ ਨੂੰ ਉਡੀਕ ਰਿਹਾ ਸੀ। ਰਾਜੂ ਦੇ ਪੁੱਛਣ ‘ਤੇ ਮਾਮੀ ਨੇ ਦੱਸਿਆ ਕਿ “ਨਾਨਕਾ – ਮੇਲ ਮਾਂ ਦੇ ਮਾਪਿਆਂ ਨਾਲ ਸੰਬੰਧਿਤ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ ਹੈ। ਕੁੱਝ ਸਮੇਂ ਮਗਰੋਂ ਨਾਨਕਾ – ਮੇਲ ਘਰ ਆ ਪੁੱਜਾ। ਵਿਆਹ ਵਾਲੇ ਘਰ ਦੀਆਂ ਤੀਵੀਆਂ ਨੇ ਉਨ੍ਹਾਂ ਦਾ ਗੀਤਾਂ ਨਾਲ ਸੁਆਗਤ ਕੀਤਾ, ਜੋ ਕਿ ਕੁੱਝ ਮਖੌਲੀਆ ਸੁਰ ਵਾਲੇ ਸਨ। ਉਨ੍ਹਾਂ ਦੀ ਮੰਮੀ ਨੇ ਦੱਸਿਆ ਕਿ ਇਸ ਸਮੇਂ ਇਕ ਤਾਂ ਮਾਮੇ ਨੇ ਲਾੜੇ ਜਾਂ ਲਾੜੀ ਨੂੰ ਖ਼ਾਰੇ ਚਾੜ੍ਹਨਾ ਹੁੰਦਾ ਹੈ ਅਤੇ ਦੂਸਰੇ ਵਿਆਹ ਦੀਆਂ ਕਈ ਰਸਮਾਂ ਸਮੇਂ ਮਾਮੇ – ਮਾਮੀ ਜਾਂ ਨਾਨੇ – ਨਾਨੀ ਦੀ ਲੋੜ ਹੁੰਦੀ ਹੈ।

ਇਸ ਕਰਕੇ ਨਾਨਕਿਆਂ ਪ੍ਰਤੀ ਨਿਹੋਰੇ ਵਾਲੇ ਗੀਤ ਗਾਏ ਜਾਂਦੇ ਹਨ। ਰਾਜੁ ਤੇ ਉਸ ਦੀ ਭੈਣ ਨੇ ਖਾਰੇ ਚੜ੍ਹਨ ਦੀ ਰਸਮ ਨੂੰ ਬੜੇ ਚਾ ਨਾਲ ਦੇਖਿਆ। ਉਨ੍ਹਾਂ ਦੀ ਮੰਮੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਨੂੰ ਮਾਈਏਂ ਪਾਉਣ ਦੀ ਰਸਮ ਵੇਲੇ ਉਸ ਦੇ ਪਿੰਡੇ ਉੱਤੇ ਹਲਦੀ, ਤੇਲ ਤੇ ਵੇਸਣ ਦੇ ਮਿਸ਼ਰਨ ਤੋਂ ਬਣਿਆ ਵਟਣਾ ਮਲਿਆ ਗਿਆ ਸੀ। ਵਟਣੇ ਨਾਲ ਪਿੰਡਾ ਨਿੱਖਰ ਆਉਂਦਾ ਹੈ। ਵਿਆਹ ਦੇ ਬਹੁਤ ਨੇੜਲੇ ਦਿਨਾਂ ਵਿਚ ਵਿਆਂਹਦੜ ਮੁੰਡਾ – ਕੁੜੀ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੇ ਹਨ।

PSEB 7th Class Punjabi Solutions Chapter 24 ਜਾਗੋ

ਖਾਰੇ ਚਾੜ੍ਹਨ ਦੀ ਰਸਮ ਸਮੇਂ ਲਾੜੇ ਨੂੰ ਪਟੜੀ ਉੱਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਗਿਆ। ਨੁਹਾਉਣ ਸਮੇਂ ਕੁੱਝ ਔਰਤਾਂ ਨੇ ਉਸ ਦੇ ਸਿਰ ਉੱਤੇ ਫੁਲਕਾਰੀ ਤਾਣ ਲਈ ਤੇ ਨਾਨਕਿਆਂ ਨੂੰ ਸੰਬੋਧਿਤ ਗੀਤ ਗਾਏ।

‘ਰਾਤ ਦੀ ਰੋਟੀ ਮਗਰੋਂ ਜਾਗੋ ਕੱਢਣ ਦੀ ਤਿਆਰੀ ਹੋਈ। ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਉਸ ਦੇ ਗਲਮੇ ਦੇ ਚੁਫ਼ੇਰੇ ਗੁੰਨਿਆਂ ਹੋਇਆ ਆਟਾ ਲਾ ਕੇ ਉੱਪਰ ਇੱਕ ਥਾਲੀ ਟਿਕਾਈ ਗਈ, ਜਿਸ ਵਿਚ ਦੀਵੇ ਬਾਲ ਕੇ ਰੱਖੇ ਗਏ। ਗਾਗਰ ਦੇ ਗਲਮੇ ਥੱਲੇ ਵਧੇ ਹੋਏ ਪੇਂਦੇ ਦੁਆਲੇ ਵੀ ਗੁੰਨਿਆਂ ਹੋਇਆ ਆਟਾ ਲਾ ਕੇ ਦੀਵੇ ਟਿਕਾਏ ਗਏ, ਜਿਨ੍ਹਾਂ ਨੂੰ ਤੇਲ ਪਾ ਕੇ ਜਗਾਇਆ ਗਿਆ। ਇਸ ਸਮੇਂ ਸਾਰੀਆਂ ਮਾਮੀਆਂ, ਮਾਸੀਆਂ, ਚਾਚੀਆਂ, ਤਾਈਆਂ, ਭੈਣਾਂ ਤੇ ਭਰਜਾਈਆਂ ਇਕੱਠੀਆਂ ਹੋ ਗਈਆਂ।

ਫਿਰ ਦੀਵਿਆਂ ਨਾਲ ਜਗਦੀ ਗਾਗਰ ਨੂੰ ਮੁਟਿਆਰ ਮਾਮੀ ਨੇ ਸਿਰ ‘ਤੇ ਚੁੱਕ ਲਿਆ ਤੇ ਨਾਲ ਹੀ ਔਰਤਾਂ ਦੇ ਗੀਤ ਤੇ ਨਾਚ ਸ਼ੁਰੂ ਹੋ ਗਏ। ਜਾਗੋ ਕੱਢਣ ਵਾਲੀਆਂ ਔਰਤਾਂ ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚ ਜਾਗੋ ਨਾਲ ਗੇੜਾ ਕੱਢਣ ਨਿਕਲ ਪਈਆਂ। ਜਿੱਥੇ ਕਿਤੇ ਥਾਂ ਮਿਲਦੀ, ਉਹ ਉੱਥੇ ਹੀ ਬੜੇ ਜੋਸ਼ ਨਾਲ ਗਿੱਧਾ ਪਾ – ਪਾ ਕੇ ਨੱਚਣ ਲਗਦੀਆਂ ਚਾਰੇ ਪਾਸੇ ਲੋਕ ਕੋਠਿਆਂ ਉੱਤੇ ਚੜ੍ਹ – ਚੜ੍ਹ ਕੇ ਵੇਖ ਰਹੇ ਸਨ।

ਜਿਸ ਵੀ ਵਾਕਫ਼ ਘਰ ਦੇ ਅੱਗੋਂ ਔਰਤਾਂ ਜਾਗੋ ਲੈ ਕੇ ਲੰਘਦੀਆਂ, ਉਹ ਉਸ ਘਰ ਦੇ ਮੁਖੀ ਦਾ ਨਾਂ ਲੈ ਕੇ ਉਸ ਨੂੰ ਆਪਣੀ ਘਰ ਵਾਲੀ ਨੂੰ ਜਗਾਉਣ ਲਈ ਹਾਸੇ – ਠੱਠੇ ਭਰੇ ਬੋਲ ਬੋਲਦੀਆਂ :

ਲੰਬੜਾ ਜੋਰੂ ਜਗਾ ਲੈ ਵੇ,
ਹੁਣ ਜਾਗੋ ਆਈ ਐ।
ਚੁੱਪ ਕਰ ਬੀਬੀ,
ਉੱਠ ਖੜੂਗੀ,
ਅੜੀ ਕਰੂਗੀ,
ਚੁੱਕਣੀ ਪਊਗੀ,
ਲੋਰੀ ਦੇ ਕੇ ਪਾਈ ਐ,
ਮਸਾਂ ਸੁਵਾਈ ਐ,
ਜਾਗੋ ਆਈ ਐ।
ਸੁੱਤੀ ਨੂੰ ਜਗਾ ਲੈ,
ਰੁੱਸੀ ਨੂੰ ਮਨਾ ਲੈ,
ਸੋਨ – ਚਿੜੀ ਗਲ ਲਾ ਲੈ ਵੇ,
ਹੁਣ ਜਾਗੋ ਆਈ ਐ।

ਜਿਸ ਘਰ ਅੱਗੇ ਜਾਗੋ ਵਿਚ ਸ਼ਾਮਲ ਔਰਤਾਂ ਦਾ ਇਕੱਠ ਗੀਤ ਗਾਉਂਦਾ ਹੋਇਆ ਨੱਚਦਾ, ਉਸ ਘਰ ਵਾਲੇ ਦੀਵਿਆਂ ਵਿਚ ਤੇਲ ਪਾ ਕੇ ਇਸ ਚਾਨਣ ਵੰਡਣ ਦੀ ਰਸਮ ਵਿਚ ਆਪਣਾ ਹਿੱਸਾ ਪਾ ਕੇ ਖੁਸ਼ੀ ਪ੍ਰਗਟ ਕਰਦੇ।

ਪਿੰਡ ਵਿੱਚੋਂ ਲੰਘਦੀਆਂ ਹੋਈਆਂ ਔਰਤਾਂ ਕਿਸੇ ਘਰ ਦਾ ਓਟਾ, ਕਿਸੇ ਦੇ ਕੋਠੇ ਦਾ ਪਰਨਾਲਾ, ਕਿਸੇ ਦੀ ਖੁਰਲੀ ਤੇ ਕਿਸੇ ਦਾ ਚੁੱਲ੍ਹਾ ਢਾਹੁਣ ਦੀ ਖ਼ਰਮਸਤੀ ਕਰਦੀਆਂ, ਪਰ ਕੋਈ ਵੀ ਇਤਰਾਜ਼ ਨਾ ਕਰਦਾ।

PSEB 7th Class Punjabi Solutions Chapter 24 ਜਾਗੋ

ਰਾਜੁ ਤੇ ਨਿੱਕੀ ਦੀ ਮੰਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਾਗੋ ਅਸਲ ਵਿਚ ਇਸਤਰੀ ਮਨ ਦੀਆਂ ਦੱਬੀਆਂ – ਘੁੱਟੀਆਂ ਭਾਵਨਾਵਾਂ ਨੂੰ ਗੀਤਾਂ ਰਾਹੀਂ ਪ੍ਰਗਟ ਕਰਨ ਦੀ ਰਸਮ ਹੈ। ਚੁੱਲ੍ਹੇ – ਚੌਂਕੇ ਢਾਹੁਣਾ ਵੀ ਉਸ ਦਾ ਇਕ ਤਰ੍ਹਾਂ ਬੰਧਨ – ਮੁਕਤ ਹੋਣ ਦਾ ਪ੍ਰਗਟਾਵਾ ਹੈ। ਸਿਰ ’ਤੇ ਜਾ ਚੁੱਕ ਕੇ ਜਾਗਣ ਦਾ ਹੋਕਾ ਦੇਣਾ ਵੀ ਇਕ ਤਰ੍ਹਾਂ ਹਨੇਰੇ ਨੂੰ ਦੂਰ ਕਰਨ ਦੀ ਦਲੇਰੀ ਤੇ ਪਹਿਲ – ਕਦਮੀ ਦਾ ਚਿੰਨ੍ਹ ਹੈ !

ਉਨ੍ਹਾਂ ਦੀ ਮੰਮੀ ਨੇ ਗਾਗਰ ਵਿਚ ਪਾਣੀ ਪਾ ਕੇ ਦੀਵੇ ਜਗਾਉਣ ਸੰਬੰਧੀ ਦੱਸਿਆ ਕਿ ਗਾਗਰ ਨੂੰ ਸਰੀਰ ਦਾ, ਦੀਵੇ ਨੂੰ ਚਾਨਣ ਦਾ ਤੇ ਪਾਣੀ ਨੂੰ ਪਵਿੱਤਰ ਸ਼ਕਤੀ ਦਾ ਰੂਪ ਸਮਝਿਆ ਜਾਂਦਾ ਹੈ। ਇਸ ਰਸਮ ਦਾ ਨਾਂ ਜਾਗੋ ਇਸ ਕਰਕੇ ਪਿਆ ਹੈ, ਕਿਉਂਕਿ ਵਿਆਹ ਤੋਂ ਇਕ ਦਿਨ ਪਹਿਲਾਂ ਜਦੋਂ ਲਾੜੇ ਜਾਂ ਲਾੜੀ ਨੂੰ ਮਹਿੰਦੀ ਲਾਈ ਜਾਂਦੀ ਹੈ, ਤਾਂ ਔਰਤਾਂ ਗੀਤ ਗਾਉਂਦੀਆਂ ਹੋਈਆਂ ਸਾਰੀ – ਸਾਰੀ ਰਾਤ ਜਾਗਦੀਆਂ ਰਹਿੰਦੀਆਂ ਹਨ। ਇਹ ਜਾਗਣ ਦੀ ਰਸਮ ਹੀ ‘ਜਾਗੋ’ ਨਾਂ ਨਾਲ ਪ੍ਰਚਲਿਤ ਹੋਈ।

ਵਿਆਹ ਵੇਲੇ ਜਾਗੋ ਕੱਢਣੀ ਚਾਵਾਂ ਨੂੰ ਦੂਣਾ – ਸਵਾਇਆ ਕਰਦੀ ਹੈ। ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਘਰ ਜਾਗੋ ਲੈ ਕੇ ਜਾਣ ਦਾ ਮੰਤਵ ਇਹ ਵੀ ਸੀ ਕਿ ਆਪਣੇ ਸਾਰੇ ਭਾਈਚਾਰੇ ਨੂੰ ਅਗਲੇ ਦਿਨ ਦੇ ਕੰਮਾਂ ਬਾਰੇ ਸੂਚਨਾ ਦਿੱਤੀ ਜਾਵੇ, ਕਿਉਂਕਿ ਵਿਆਹ ਦੇ ਕੰਮ ਸਾਰੇ ਭਾਈਚਾਰੇ ਨੇ ਮਿਲ ਕੇ ਹੀ ਸਿਰੇ ਚਾੜ੍ਹਨੇ ਹੁੰਦੇ ਹਨ। ਇਸ ਤਰ੍ਹਾਂ ਰਾਜੂ ਨੇ ਮਹਿਸੂਸ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਸ ਰਸਮ ਵਿਚ ਸ਼ਾਮਲ ਹੋਣ ਦਾ ਮੌਕਾ ਨਾ ਮਿਲਦਾ, ਤਾਂ ਉਹ ਜਾਗੋ ਬਾਰੇ ਕਦੇ ਵੀ ਇੰਨਾ ਕੁੱਝ ਨਾ ਜਾਣ ਸਕਦੇ।

  • ਔਖੇ ਸ਼ਬਦਾਂ ਦੇ ਅਰਥ – ਇਰਾਦਾ – ਪੱਕੀ ਇੱਛਾ।
  • ਜਾਗੋ – ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਇਕ ਪ੍ਰਕਾਰ ਦੀ ਰਸਮ॥
  • ਚਾਈਂ – ਚਾਈਂ – ਚਾਵਾਂ ਨਾਲ।
  • ਨਾਨਕਾ – ਮੇਲ – ਨਾਨਕਿਆਂ ਦੇ
  • ਆਦਮੀਆਂ – ਤੀਵੀਆਂ ਦਾ ਇਕੱਠ, ਜਿਨ੍ਹਾਂ ਵਿਚ ਨਾਨਾ, ਨਾਨੀ, ਮਾਮੇ, ਮਾਮੀਆਂ ਤੇ ਉਨ੍ਹਾਂ ਦੇ ਹੋਰ ਸੰਬੰਧੀ ਸ਼ਾਮਲ ਹੁੰਦੇ ਹਨ
  • ਅੰਗਾਂ – ਸਾਕਾਂ – ਰਿਸ਼ਤੇਦਾਰਾਂ।
  • ਸੁਆਗਤ – ਆਓ – ਭਗਤ।
  • ਮਖੌਲੀਆ – ਹਾਸੇ – ਠੱਠੇ ਵਾਲੀ।
  • ਸੁਰ – ਲਹਿਜ਼ਾ
  • ਲਾੜਾ, ਲਾੜੀ – ਉਹ
  • ਮੁੰਡਾ – ਕੁੜੀ, ਜਿਨ੍ਹਾਂ ਦਾ ਵਿਆਹ ਹੋ ਰਿਹਾ ਹੁੰਦਾ ਹੈ।
  • ਖਾਰੇ ਚੜ੍ਹਨਾ – ਵਿਆਂਹਦੜ ਨੂੰ ਮਾਈਆਂ ਲਾ ਕੇ ਨਹਾਉਣ ਸਮੇਂ ਖਾਰੇ ਚਾੜ੍ਹਿਆ ਜਾਂਦਾ ਹੈ।
  • ਤਿ – ਸੰਬੰਧੀ। ਨਿਹੋਰੇ ਅਹਿਸਾਨ, ਗਿਲੇ।
  • ਮਿਸ਼ਰਨ – ਕੁੱਝ ਚੀਜ਼ਾਂ ਮਿਲਾ ਕੇ ਬਣੀ ਚੀਜ਼, ਇਕ ਪ੍ਰਕਾਰ ਦਾ ਗੁਤਾਵਾ
  • ਵਟਣਾ – ਹਲਦੀ, ਤੇਲ ਤੇ ਵੇਸਣ ਦਾ ਮਿਸ਼ਰਨ।
  • ਫੁਲਕਾਰੀ – ਸਿਰ ਤੇ ਲੈਣ ਵਾਲਾ ਲਾਲ ਰੰਗ ਦਾ ਖੱਦਰ ਦਾ ਕੱਪੜਾ, ਜਿਸ ਉੱਤੇ ਰੇਸ਼ਮ ਦੇ ਧਾਗੇ ਨਾਲ ਫੁੱਲ ਕੱਢੇ ਹੁੰਦੇ ਹਨ
  • ਗਾਗਰ – ਪਿੱਤਲ ਦਾ ਘੜਾ
  • ਪੈਂਦੇ – ਦੁਆਲੇ, ਵਧੇ ਹੋਏ ਚੁਫ਼ੇਰੇ ਦੁਆਲੇ।
  • ਪਰਕਰਮਾ – ਆਲੇ – ਦੁਆਲੇ ਸ਼ਰਧਾ ਨਾਲ ਗੇੜਾ ਕੱਢਣਾ
  • ਸੁਵਾਈ – ਸੁਲਾਈ।
  • ਸਮੂਹ – ਇਕੱਠ।
  • ਓਟਾ – ਓਹਲਾ ਕਰਨ
  • ਲਈ ਲੱਕ – ਲੱਕ ਬਣੀ ਮਿੱਟੀ ਜਾਂ ਇੱਟਾਂ ਦੀ ਕੰਧ।
  • ਖ਼ਰਮਸਤੀ – ਸ਼ਰਾਰਤਾਂ।
  • ਇਤਰਾਜ਼ – ਨਰਾਜ਼ਗੀ, ਸ਼ਿਕਾਇਤ।
  • ਬੰਧਨਾਂ – ਰੁਕਾਵਟਾਂ।
  • ਮੁਕਤ – ਅਜ਼ਾਦ।
  • ਵਲਗਣ – ਚਾਰ – ਦੀਵਾਰੀ, ਵਾੜ।
  • ਦਲੇਰੀ – ਹੌਸਲਾ।
  • ਪਹਿਲ – ਕਦਮੀ – ਕਿਸੇ ਕੰਮ ਨੂੰ ਕਰਨ ਲਈ ਮੋਹਰੇ ਹੋਣਾ ਸੂਚਕ ਚਿੰਨ੍ਹ, ਇਸ਼ਾਰਾ
  • ਬੁਝਾਰਤ – ਬੁੱਝਣ ਵਾਲੀ ਬਾਤ ਜਾਂ ਗੱਲ।
  • ਕਾਇਆ – ਸਰੀਰ।
  • ਸੁਮੇਲ – ਸੋਹਣਾ ਮੇਲ !
  • ਪ੍ਰਮਾਣ – ਸਬੂਤ
  • ਤੀਮਤਾਂ – ਇਸਤਰੀਆਂ
  • ਭਾਈਚਾਰੇ – ਭਰਾਵਾਂ – ਭਾਈਆਂ ਦੇ ਰਿਸ਼ਤੇ ਵਿਚ ਬੱਝੇ ਲੋਕ।
  • ਨੇਪਰੇ ਚਾੜ੍ਹਨਾ – ਸਿਰੇ ਚਾੜ੍ਹਨਾ ਧਮਕ ਖੜਾਕਾ, ਖੜਾਕ
  • ਸਮਾਈ – ਰਚੀ, ਵਸਦੀ।

PSEB 7th Class Punjabi Solutions Chapter 24 ਜਾਗੋ

1. ਪਾਠ – ਅਭਿਆਸ ਪ੍ਰਸ਼ਨ –

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਪਟੜੀ, ਚਾਵਾਂ, ਨਾਨਕਾ – ਮੇਲ, ਪ੍ਰਮਾਣ, ਮਖੌਲੀਆ)

(ਉ) ……………………….. ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ।
(ਅ) ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ……………………….. ਸੁਰ ਵਾਲੇ ਹਨ।
(ਇ) ਖਾਰੇ ਦੀ ਰਸਮ ਸਮੇਂ ਲਾੜੇ ਨੂੰ ……………………….. ਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਜਾਂਦਾ ਹੈ।
(ਸ) ਵਿਆਹ ਦੇ ਮੌਕੇ ਨਾਨਕਿਆਂ ਤੇ ਦਾਦਕਿਆਂ ਦੇ ਪਰਿਵਾਰ ਇਕੱਠੇ ਹੋਣ ਦਾ ……………………….. ਵੀ ਦਿੰਦੇ ਹਨ।
(ਹ) ਵਿਆਹ ਵੇਲੇ ਜਾਗੋ ਕੱਢਣੀ ……………………….. ਨੂੰ ਦੂਣ ਸਵਾਇਆ ਕਰਦੀ ਹੈ।
ਉੱਤਰ :
(ਉ) ਨਾਨਕਾ – ਮੇਲ ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ।
(ਅ) ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਹਨ।
(ਇ) ਖਾਰੇ ਦੀ ਰਸਮ ਸਮੇਂ ਲਾੜੇ ਨੂੰ ਪਟੜੀ ‘ਤੇ ਬਿਠਾ ਕੇ ਦਹੀਂ ਨਾਲ ਨੁਹਾਇਆ ਜਾਂਦਾ ਹੈ।
(ਸ) ਵਿਆਹ ਦੇ ਮੌਕੇ ਨਾਨਕਿਆਂ ਅਤੇ ਦਾਦਕਿਆਂ ਦੇ ਇਕੱਠੇ ਹੋਣ ਦਾ ਪ੍ਰਮਾਣ ਵੀ ਦਿੰਦੇ ਹਨ।
(ਹ) ਵਿਆਹ ਵੇਲੇ ਜਾਗੋ ਕੱਢਣੀ ਚਾਵਾਂ ਨੂੰ ਦੂਣ – ਸਵਾਇਆ ਕਰਦੀ ਹੈ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –

ਇਮਤਿਹਾਨ ਬਿਲਕੁਲ ਨੇੜੇ ਸਨ। ਮੇਰਾ ਅਤੇ ਮੇਰੀ ਛੋਟੀ ਭੈਣ ਨਿੱਕੀ ਦਾ ਪਿੰਡ ਜਾਣ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਸਾਨੂੰ ਆਪਣੇ ਮਾਤਾ ਜੀ ਤੋਂ ਪਤਾ ਲੱਗਾ ਕਿ ਮਾਮੇ ਦੇ ਵਿਆਹ ‘ਤੇ ਜਾਗੋ ਕੱਢੀ ਜਾਵੇਗੀ, ਤਾਂ ਅਸੀਂ ਦੋਵੇਂ ਭੈਣ – ਭਰਾ, ਚਾਈਂ ਚਾਈਂ ਵਿਆਹ ‘ਤੇ ਜਾਣ ਲਈ ਤਿਆਰ ਹੋ ਗਏ। ਸਾਡੀ ਮਾਂ ਨੇ ਦੱਸਿਆ ਕਿ ਜਾਗੋ ਵਿਆਹ ਤੋਂ ਇੱਕ ਦਿਨ ਪਹਿਲਾਂ ਨਾਨਕਿਆਂ ਵਲੋਂ ਕੱਢੀ ਜਾਂਦੀ ਹੈ। ਪਿੰਡ ਜਾ ਕੇ ਅਸੀਂ ਵੇਖਿਆ ਕਿ ਸਾਰਾ ਟੱਬਰ ਨਾਨਕਾ – ਮੇਲ ਨੂੰ ਉਡੀਕ ਰਿਹਾ ਸੀ। ‘‘ਨਾਨਕਾ – ਮੇਲ ਕੀ ਹੁੰਦੈ ?” ਮਾਤਾ ਜੀ ਤੋਂ ਮੈਂ ਪੁੱਛਿਆ। “ਰਾਜੂ ਬੇਟੇ, ਨਾਨਕਾ – ਮੇਲ ਮਾਂ ਦੇ ਪੇਕਿਆਂ ਨਾਲ ਸੰਬੰਧਿਤ ਅੰਗਾਂ – ਸਾਕਾਂ ਨੂੰ ਕਹਿੰਦੇ ਹਨ, ਜਿਵੇਂ: ਮਾਮਾ – ਮਾਮੀ, ਨਾਨਾ – ਨਾਨੀ ਆਦਿ।”

ਥੋੜ੍ਹੀ ਦੇਰ ਮਗਰੋਂ ਜਿਵੇਂ ਹੀ ਨਾਨਕਾ – ਮੇਲ ਘਰ ਨੇੜੇ ਪੁੱਜਾ, ਆਂਢ – ਗੁਆਂਢ ਦੇ ਲੋਕ ਵੀ ਇਕੱਠੇ ਹੋ ਗਏ। ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਗੀਤ ਗਾ ਕੇ ਉਹਨਾਂ ਦਾ ਸੁਆਗਤ ਕੀਤਾ। ਮੈਨੂੰ ਲੱਗਾ ਕਿ ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਸਨ। ਮਾਤਾ ਜੀ ਨੇ ਦੱਸਿਆ ਕਿ ਇਸ ਸਮੇਂ ਇੱਕ ਤਾਂ ਮਾਮੇ ਨੇ ਲਾੜੇ ਜਾਂ ਲਾੜੀ ਨੂੰ ਖਾਰੇ ਚਾੜ੍ਹਨਾ ਹੁੰਦਾ ਹੈ। ਦੂਜਾ, ਵਿਆਹ ਦੀਆਂ ਕਈ ਰਸਮਾਂ ਸਮੇਂ ਮਾਮੇ – ਮਾਮੀ ਜਾਂ ਨਾਨੇ – ਨਾਨੀ ਦੀ ਲੋੜ ਹੁੰਦੀ ਹੈ, ਇਸ ਲਈ ਨਾਨਕਿਆਂ ਪ੍ਰਤੀ ਨਿਹੋਰੇ ਵਾਲੇ ਗੀਤ ਗਾਏ ਜਾਂਦੇ ਹਨ।

PSEB 7th Class Punjabi Solutions Chapter 24 ਜਾਗੋ

1. ਮਾਮੇ ਦੇ ਵਿਆਹ ਉੱਤੇ ਕੀ ਕੱਢਿਆ ਜਾਣਾ ਸੀ ?
(ਉ) ਜਲੂਸ
(ਅ) ਜਾਗੋ
(ਈ) ਗੁੱਸਾ – ਗਿਲਾ
(ਸ) ਮਨ ਦੀ ਭਾਫ਼।
ਉੱਤਰ :
(ਅ) ਜਾਗੋ

2. ਜਾਗੋ ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੱਢੀ ਜਾਂਦੀ ਹੈ ?
(ੳ) ਇਕ ਦਿਨ
(ਅ) ਦੋ ਦਿਨ
(ਈ) ਤਿੰਨ ਦਿਨ
(ਸ) ਕੁੱਝ ਦਿਨ।
ਉੱਤਰ :
(ੳ) ਇਕ ਦਿਨ

3. ਜਾਗੋ ਕਿਨ੍ਹਾਂ ਵਲੋਂ ਕੱਢੀ ਜਾਂਦੀ ਹੈ ?
(ਉ) ਨਾਨਕਿਆਂ ਵਲੋਂ
(ਅ) ਦਾਦਕਿਆਂ ਵਲੋਂ
(ਇ) ਸਹੁਰਿਆਂ ਵਲੋਂ
(ਸ) ਪੇਕਿਆਂ ਵਲੋਂ।
ਉੱਤਰ :
(ਉ) ਨਾਨਕਿਆਂ ਵਲੋਂ

4. ਪਿੰਡ ਵਿਚ ਸਾਰਾ ਟੱਬਰ ਕਿਸਦੀ ਉਡੀਕ ਕਰ ਰਿਹਾ ਸੀ ?
(ਉ) ਦਾਦਕਾ ਮੇਲ ਦੀ
(ਅ) ਨਾਨਕਾ ਮੇਲ ਦੀ
(ਇ) ਜੰਟ ਦੀ
(ਸ) ਪ੍ਰਾਹੁਣਿਆਂ ਦੀ।
ਉੱਤਰ :
(ਅ) ਨਾਨਕਾ ਮੇਲ ਦੀ

5. ਨਾਨਕਾ ਮੇਲ ਵਿਚ ਕਿਹੜੇ ਅੰਗ – ਸੰਗ ਸ਼ਾਮਿਲ ਹੁੰਦੇ ਹਨ ?
(ਉ) ਮਾਂ ਦੇ ਪੇਕਿਆਂ ਦੇ ਨਾਨਕਿਆਂ ਦੇ
(ਅ) ਮਾਂ ਦੇ ਨਾਨਕਿਆਂ ਦੇ
(ਈ) ਦਾਦਕਿਆਂ ਦੇ
(ਸ) ਆਂਢ – ਗੁਆਂਢ ਦੇ।
ਉੱਤਰ :
(ਉ) ਮਾਂ ਦੇ ਪੇਕਿਆਂ ਦੇ ਨਾਨਕਿਆਂ ਦੇ

PSEB 7th Class Punjabi Solutions Chapter 24 ਜਾਗੋ

6. ਪੈਰੇ ਵਿਚ ਵਿਆਹ ਦੇਖਣ ਗਏ ਭੈਣ – ਭਰਾ ਵਿਚੋਂ ਭਰਾ ਦਾ ਨਾਂ ਕੀ ਹੈ ?
(ਉ) ਰਾਜੂ
(ਆ) ਬਿੱਲੂ
(ਈ) ਕਿੱਟੂ
(ਸ) ਗੋਰਾ।
ਉੱਤਰ :
(ਉ) ਰਾਜੂ

7. ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਨੇੜੇ ਪੁੱਜੇ ਨਾਨਕਾ – ਮੇਲ ਦਾ ਕਿਸ ਤਰ੍ਹਾਂ ਸੁਆਗਤ ਕੀਤਾ ?
(ੳ) ਉੱਠ ਕੇ
(ਅ) ਨੱਚ ਕੇ।
(ਈ) ਹੱਸ ਕੇ
(ਸ) ਗੀਤ ਗਾ ਕੇ॥
ਉੱਤਰ :
(ਸ) ਗੀਤ ਗਾ ਕੇ॥

8. ਗੀਤਾਂ ਦੀ ਸੁਰ ਕਿਹੋ ਜਿਹੀ ਸੀ ?
(ਉ) ਕੁੱਝ – ਕੁੱਝ ਮਖੌਲੀਆ
(ਅ) ਧਾਰਮਿਕ
(ਇ) ਖੁਸ਼ੀ ਭਰੀ
(ਸ) ਪਿਆਰ ਭਰੀ।
ਉੱਤਰ :
(ਉ) ਕੁੱਝ – ਕੁੱਝ ਮਖੌਲੀਆ

9. ਮਾਮੇ ਨੇ ਲਾੜੇ ਜਾਂ ਲਾੜੀ ਨੂੰ ਕੀ ਕਰਨਾ ਹੁੰਦਾ ਹੈ ?
(ਉ) ਪਿਆਰ ਕਰਨਾ
(ਅ) ਅਸ਼ੀਰਵਾਦ ਦੇਣਾ
(ਈ) ਖ਼ਾਰੇ ਚਾੜ੍ਹਨਾ
(ਸ) ਨਹਾਉਣਾ।
ਉੱਤਰ :
(ਈ) ਖ਼ਾਰੇ ਚਾੜ੍ਹਨਾ

PSEB 7th Class Punjabi Solutions Chapter 24 ਜਾਗੋ

10. ਵਿਆਹ ਦੀਆਂ ਕਈ ਰਸਮਾਂ ਵਿਚ ਕਿਸਦੀ ਜ਼ਰੂਰਤ ਹੁੰਦੀ ਹੈ ?
(ਉ) ਨਾਨੇ – ਨਾਨੀ ਦੀ।
(ਅ) ਪ੍ਰਾਹੁਣਿਆਂ ਦੀ
(ਈ) ਗੁਆਂਢੀਆਂ ਦੀ।
(ਸ) ਗਾਇਕਾਂ ਦੀ।
ਉੱਤਰ :
(ਉ) ਨਾਨੇ – ਨਾਨੀ ਦੀ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਇਮਤਿਹਾਨ, ਭੈਣ, ਇਰਾਦਾ, ਮਾਤਾ, ਮਾਮੇ।
(ii) ਮੇਰਾ, ਮੇਰੀ, ਅਸੀਂ, ਸਾਡੀ, ਕੀ।
(iii) ਛੋਟੀ, ਦੋਵੇਂ, ਇਕ, ਸਾਰਾ, ਮਖੌਲੀਆ।
(iv) ਹੋ ਗਏ, ਕੱਢੀ ਜਾਵੇਗੀ, ਉਡੀਕ ਰਿਹਾ ਸੀ, ਗਾਏ ਜਾਂਦੇ ਹਨ, ਕੀਤਾ।

ਪ੍ਰਸ਼ਨ 3.
ਉਪਰੋਕਤ ਪੈਰਿਆਂ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਨਾਨਕਿਆਂ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਨਾਨੇ
(ਅ) ਨਾਨੀਆਂ
(ਈ) ਦਾਦਕੇ
(ਸ) ਦਾਦਕਿਆਂ।
ਉੱਤਰ :
(ਸ) ਦਾਦਕਿਆਂ।

(ii) “ਨਾਨਕਾ ਮੇਲ ਕੀ ਹੁੰਦੈ ?” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਨਾਨਕਾ
(ਅ) ਮੇਲ
(ਈ) ਕੀ
(ਸ) ਹੁੰਦੈ।
ਉੱਤਰ :
(ਈ) ਕੀ

PSEB 7th Class Punjabi Solutions Chapter 24 ਜਾਗੋ

(iii) ‘‘ਗੀਤਾਂ ਦੇ ਬੋਲ ਕੁੱਝ – ਕੁੱਝ ਮਖੌਲੀਆ ਸੁਰ ਵਾਲੇ ਸਨ।’ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ

ਪ੍ਰਸ਼ਨ 4,
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
PSEB 7th Class Punjabi Solutions Chapter 24 ਜਾਗੋ 1
ਉੱਤਰ :
PSEB 7th Class Punjabi Solutions Chapter 24 ਜਾਗੋ 2

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ –
(i) ਚਾਈਂ – ਚਾਈਂ
(ii) ਅੰਗ – ਸਾਕ
(iii) ਨਿਹੋਰੇ
(iv) ਖਾਰੇ ਚਾੜ੍ਹਨਾ
ਉੱਤਰ :
(i) ਚਾਈਂ – ਚਾਈਂ – ਚਾਵਾਂ ਨਾਲ ਭਰੇ ਹੋਏ।
(ii) ਅੰਗ – ਸਾਕ – ਰਿਸ਼ਤੇਦਾਰ।
(iii) ਨਿਹੋਰੇ – ਗਿਲੇ।
(iv) ਖਾਰੇ ਚਾੜ੍ਹਨਾ – ਟੋਕਰੇ ਉੱਤੇ ਬਿਠਾਉਣਾ।

4. ਰਚਨਾਤਮਕ ਕਾਰਜ

ਪ੍ਰਸ਼ਨ –
ਆਪਣੇ ਅੱਖੀਂ ਡਿੱਠੇ ਵਿਆਹ ਸੰਬੰਧੀ ਅਤੇ ਉਸ ਦੌਰਾਨ ਨਿਭਾਏ ਗਏ ਰਸਮਾਂ – ਰਿਵਾਜਾਂ ਬਾਰੇ ਆਪਣੀ ਸਹੇਲੀ ਮਿੱਤਰ ਨੂੰ ਇਕ ਪੱਤਰ ਲਿਖੋ।
ਪਿੰਡ ਤੇ ਡਾ: ਹਰਜੋਆਲ,
ਜ਼ਿਲ੍ਹਾ ਕਪੂਰਥਲਾ।
12 ਦਸੰਬਰ, 20…..

ਪਿਆਰੀ ਮਿੱਤਰ ਮਨਜੀਤ,
ਮੈਂ ਇਸ ਪੱਤਰ ਰਾਹੀਂ ਆਪਣੇ ਨੇੜੇ ਦੇ ਪਿੰਡ ਵਿਚ ਹੋਏ ਇਕ ਸਾਦਾ ਤੇ ਆਦਰਸ਼ ਵਿਆਹ ਦਾ ਹਾਲ ਲਿਖ ਰਿਹਾ ਹਾਂ। ਕਿਰਪਾ ਕਰ ਕੇ ਆਪ ਇਸ ਨੂੰ ਆਪਣੀ ਅਖ਼ਬਾਰ ਵਿਚ ਛਾਪ ਦੇਣਾ, ਤਾਂ ਜੋ ਸਾਡੇ ਲੋਕਾਂ ਨੂੰ ਵਿਆਹਾਂ ਵਿਚ ਸਾਦਗੀ ਤੇ ਕਮ – ਖ਼ਰਚੀ ਨੂੰ ਅਪਣਾਉਣ ਦੀ ਪ੍ਰੇਰਨਾ ਮਿਲ ਸਕੇ।

PSEB 7th Class Punjabi Solutions Chapter 24 ਜਾਗੋ

ਪਿੰਡ ਤਲਵੰਡੀ, ਜ਼ਿਲ੍ਹਾ ਕਪੂਰਥਲਾ ਵਿਚ ਪਿਛਲੇ ਦਿਨੀਂ ਹੋਏ ਇਕ ਸਾਦਾ ਅਤੇ ਆਦਰਸ਼ ਵਿਆਹ ਨੇ ਇਲਾਕੇ ਦੇ ਲੋਕਾਂ ਵਿਚ ਸਾਦਗੀ ਅਤੇ ਕਮ – ਖ਼ਰਚੀ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਇਸ ਵਿਆਹ ਨੂੰ ਅਜਿਹਾ ਰੂਪ ਦੇਣ ਵਿਚ ਬਹੁਤਾ ਹੱਥ ਵਿਆਂਹਦੜ ਮੁੰਡੇ ਤੇ ਕੁੜੀ ਦਾ ਸੀ, ਜੋ ਕਿ ਪੜ੍ਹੇ – ਲਿਖੇ ਤੇ ਅਗਾਂਹ – ਵਧੂ ਵਿਚਾਰਾਂ ਦੇ ਧਾਰਨੀ ਸਨ। ਵਿਆਹ ਦੀ ਗੱਲ ਦਸ ਕੁ ਦਿਨ ਪਹਿਲਾਂ ਤੇ ਹੋਈ ਅਤੇ ਇਸ ਵਿਚ ਨਿਰਨਾ ਲੈਣ ਵਾਲੇ ਕੇਵਲ ਲੜਕਾ – ਲੜਕੀ ਤੇ ਉਨ੍ਹਾਂ ਦੇ ਮਾਤਾ – ਪਿਤਾ ਸਨ।

ਲੜਕੇ ਦੀ ਧਿਰ ਵਲੋਂ ਨਾ ਕੋਈ ਸ਼ਰਤਾਂ ਰੱਖੀਆਂ ਗਈਆਂ ਤੇ ਨਾ ਹੀ ਮੰਗਾਂ। ਦੋਹਾਂ ਧਿਰਾਂ ਨੇ ਦੇਖਿਆ ਕਿ ਦੋਵੇਂ ਮੁੰਡਾ ਤੇ ਕੁੜੀ ਡਾਕਟਰੀ ਪਾਸ ਹਨ। ਉਨ੍ਹਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਲੜਕੇ ਤੇ ਲੜਕੀ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ। ਜਦੋਂ ਉਨ੍ਹਾਂ ਦੇ ਮਾਤਾ – ਪਿਤਾ ਵਿਆਹ ਪੱਕਾ ਕਰਨ ਦੀ ਗੱਲ – ਬਾਤ ਕਰਨ ਲੱਗੇ, ਤਾਂ ਲੜਕੇ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਵਿਆਹ ਬਿਲਕੁਲ ਸਾਦਾ ਕਰਨਾ ਚਾਹੁੰਦਾ ਹੈ ਤੇ ਦਾਜ, ਵਿਖਾਵਿਆਂ, ਸਜਾਵਟਾਂ ਤੇ ਹੋਰ ਰਸਮਾਂ ਉੱਪਰ ਖ਼ਰਚ ਨੂੰ ਬਿਲਕੁਲ ਪਸੰਦ ਨਹੀਂ ਕਰਦਾ।

ਲੜਕੀ ਨੇ ਵੀ ਉਸ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਦੋਹਾਂ ਦੇ ਮਾਪੇ ਸਮਝਦਾਰ ਸਨ ਤੇ ਉਨ੍ਹਾਂ ਨੇ ਦੋਹਾਂ ਦੀ ਤਜਵੀਜ਼ ਅਨੁਸਾਰ ਵਿਆਹ ਨੂੰ ਸਾਦਾ ਤੇ ਆਦਰਸ਼ ਢੰਗ ਨਾਲ ਕਰਨ ਦਾ ਫ਼ੈਸਲਾ ਕਰ ਲਿਆ। ਬੱਸ ਇਸ ਫ਼ੈਸਲੇ ਅਨੁਸਾਰ ਪਿਛਲੇ ਐਤਵਾਰ ਇਹ ਵਿਆਹ ਹੋਇਆ। ਜੰਞ ਵਿਚ ਕੁੱਲ ਪੰਜ ਆਦਮੀ ਸ਼ਾਮਲ ਸਨ। ਲੜਕਾ, ਉਸ ਦਾ ਪਿਤਾ, ਭਰਾ ਤੇ ਇਕ ਭੈਣ ਉਹ ਆਪਣੀ ਇਕ ਕਾਰ ਵਿਚ ਆਮ ਪਾਹੁਣਿਆਂ ਵਾਂਗ ਆਏ। ਕੇਵਲ ਵਿਆਂਹਦੜ ਦੇ ਗਲ ਵਿਚ ਹਾਰ ਸੀ। ਵਾਜੇ – ਗਾਜੇ ਦਾ ਕੋਈ ਰੌਲਾ – ਰੱਪਾ ਨਹੀਂ ਸੀ।

ਲੜਕੀ ਵਾਲਿਆਂ ਦੇ ਘਰ ਕੋਈ ਸਜਾਵਟ ਆਦਿ ਨਾ ਕੀਤੀ ਗਈ ਤੇ ਨਾ ਹੀ ਲਾਊਡ ਸਪੀਕਰ ਦੀ ਵਰਤੋਂ। ਲੜਕੀ ਵਾਲਿਆਂ ਨੇ ਜੰਦ ਨੂੰ ਗੁਆਂਢੀ ਘਰ ਦੀ ਇਕ ਬੈਠਕ ਵਿਚ ਹੀ ਉਤਾਰ ਲਿਆ। ਸਾਦੇ ਚਾਹ – ਪਾਣੀ ਮਗਰੋਂ ਲੜਕੀ ਵਾਲਿਆਂ ਦੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਆਨੰਦ ਕਾਰਜ ਦੀ ਰਸਮ ਅਦਾ ਹੋਈ। ਲਾਵਾਂ ਸਮੇਂ ਲੜਕੀ ਬਹੁਤੇ ਕੱਪੜਿਆਂ ਵਿਚ ਨਹੀਂ ਸੀ ਲਪੇਟੀ ਹੋਈ ਤੇ ਨਾ ਹੀ ਉਸ ਨੇ ਘੁੰਡ ਕੱਢਿਆ ਹੋਇਆ ਸੀ ਆਨੰਦ ਕਾਰਜ ਮਗਰੋਂ ਇਕ ਵਿਅਕਤੀ ਨੇ ਉੱਠ ਕੇ ਸੰਸਾਰ ਵਿਚ ਵਿਆਹੁਤਾ ਜੀਵਨ ਦੀ ਮਹਾਨਤਾ ਦੱਸਦਿਆਂ ਨਵ – ਵਿਆਹੇ ਜੋੜੇ ਨੂੰ ਸੁਖੀ ਜੀਵਨ ਲਈ ਸ਼ੁਭ – ਇੱਛਾਵਾਂ ਭੇਟ ਕੀਤੀਆਂ। ਇਸ ਸਮੇਂ ਕੋਈ ਸਿਹਰਾ ਜਾਂ ਸਿੱਖਿਆ ਨਾ ਪੜੀ ਗਈ।

ਆਨੰਦ ਕਾਰਜ ਮਗਰੋਂ ਲੜਕੀ ਵਾਲਿਆਂ ਨੇ ਜਾਂਵੀਆਂ ਨੂੰ ਆਪਣੀ ਬੈਠਕ ਵਿਚ ਬਿਠਾਇਆ ਤੇ ਫਿਰ ਨਵੀਂ ਵਿਆਹੀ ਜੋੜੀ ਸਮੇਤ ਦੋਹਾਂ ਪਰਿਵਾਰਾਂ ਨੇ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ। ਲੜਕੀ ਵਾਲਿਆਂ ਦੇ ਘਰ ਵੀ ਮੇਲ ਦੀ ਬਹੁਤੀ ਭੀੜ ਨਹੀਂ ਸੀ ਖਾਣੇ ਤੋਂ ਅੱਧਾ ਘੰਟਾ ਪਿੱਛੋਂ ਲੜਕੀ ਵਾਲਿਆਂ ਨੇ ਭਿੱਜੀਆਂ ਅੱਖਾਂ ਨਾਲ ਲੜਕੀ ਨੂੰ ਤੋਰ ਦਿੱਤਾ। ਕੋਈ ਮੰਨ – ਮਨੌਤੀਆਂ ਨਾ ਹੋਈਆਂ ਤੇ ਨਾ ਹੀ ਕੋਈ ਦਾਜ ਦਿੱਤਾ ਗਿਆ, ਨਾ ਸ਼ਰਾਬ ਉੱਡੀ, ਨਾ ਭੰਗੜੇ ਪਾਏ ਗਏ, ਨਾ ਹੀ ਲਾਊਡ ਸਪੀਕਰ ਨੇ ਕੰਨ ਖਾਧੇ ਤੇ ਵਿਆਹ ਦਾ ਕੰਮ ਵੀ ਕੋਈ ਤਿੰਨ ਕੁ ਘੰਟਿਆਂ ਵਿਚ ਹੀ ਸਮਾਪਤ ਹੋ ਗਿਆ।

ਇਸ ਪ੍ਰਕਾਰ ਦਾਜ – ਦਹੇਜ ਤੇ ਫ਼ਜ਼ੂਲ – ਖ਼ਰਚੀ ਤੋਂ ਬਿਨਾਂ ਰਸਮਾਂ ਨੂੰ ਤੋੜ ਕੇ ਘੱਟ ਸਮੇਂ ਤੇ ਕਮ – ਖ਼ਰਚ ਨਾਲ ਹੋਏ ਇਸ ਵਿਆਹ ਦੀ ਸਾਡੇ ਇਲਾਕੇ ਵਿਚ ਬੜੀ ਚਰਚਾ ਹੈ। ਇਸ ਵਿਆਹ ਨੂੰ ਅਸੀਂ ਇਕ ਆਦਰਸ਼ ਵਿਆਹ ਕਹਿ ਸਕਦੇ ਹਾਂ। ਅਜਿਹੇ ਵਿਆਹਾਂ ਦੀ ਸਾਡੇ ਵਰਤਮਾਨ ਸਮਾਜ ਵਿਚ ਬਹੁਤ ਮਹਾਨਤਾ ਹੈ ! ਪੜ੍ਹੇ – ਲਿਖੇ ਸਮਾਜ ਨੂੰ ਦਾਜ – ਪ੍ਰਥਾ ਤੇ ਉਸ ਦੀਆਂ ਬੁਰਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ।

PSEB 7th Class Punjabi Solutions Chapter 24 ਜਾਗੋ

ਧੰਨਵਾਦ ਸਹਿਤ।

ਡੇਰਾ ਮਿੱਤਰ,
ਗੁਰਚਰਨ ਸਿੰਘ॥