PSEB 8th Class Punjabi Solutions Chapter 6 ਦਲੇਰੀ

Punjab State Board PSEB 8th Class Punjabi Book Solutions Chapter 6 ਦਲੇਰੀ Textbook Exercise Questions and Answers.

PSEB Solutions for Class 8 Punjabi Chapter 6 ਦਲੇਰੀ (1st Language)

Punjabi Guide for Class 8 PSEB ਦਲੇਰੀ Textbook Questions and Answers

ਦਲੇਰੀ ਪਾਠ-ਅਭਿਆਸ

1. ਦੱਸੋ :

(ਉ) ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ ?
ਉੱਤਰ :
ਬਲਜੀਤ ਨੂੰ ਤੈਰਾਕੀ ਅਤੇ ਏਕਮ ਨੂੰ ਫੁੱਟਬਾਲ ਦੀ ਖੇਡ ਦਾ ਸ਼ੌਕ ਸੀ।

(ਅ) ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉੱਥੇ ਉਹਨਾਂ ਨੇ ਕੀ ਦੇਖਿਆ?
ਉੱਤਰ :
ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਛੱਤਬੀੜ ਚਿੜੀਆ-ਘਰ ਦੇਖਣ ਗਏ। ਉੱਥੇ ਉਨ੍ਹਾਂ ਨੇ ਬਹੁਤ ਸਾਰੇ ਜਾਨਵਰ ਤੇ ਪੰਛੀ ਪਹਿਲੀ ਵਾਰੀ ਵੇਖੇ।

PSEB 8th Class Punjabi Solutions Chapter 6 ਦਲੇਰੀ

(ੲ) ਵਿਦਿਆਰਥੀਆਂ ਨੇ ਚੰਡੀਗੜ੍ਹ ਚ ਕਿਹੜੀਆਂ-ਕਿਹੜੀਆਂ ਥਾਂਵਾਂ ਵੇਖੀਆਂ?
ਉੱਤਰ :
ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਰਾਕ ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ, ਸੁਖਨਾ ਝੀਲ ਅਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਥਾਂਵਾਂ ਦੇਖੀਆਂ।

(ਸ) ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਸੀ ?
ਉੱਤਰ :
ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ ਬਣਾਇਆ ਸੀ।

(ਹ) ਬਲਜੀਤ ਨੇ ਝੀਲ ਵਿੱਚ ਡੁੱਬਦੇ ਬੱਚੇ ਨੂੰ ਕਿਵੇਂ ਬਚਾਇਆ ?
ਉੱਤਰ :
ਜਦੋਂ ਬਲਜੀਤ ਨੇ ਝੀਲ ਵਿਚ ਡੁੱਬ ਰਹੇ ਬੱਚੇ ਦੀ ਉਸਨੂੰ ਬਚਾਉਣ ਦੀ ਦੁਹਾਈ ਸੁਣੀ, ਤਾਂ ਉਹ ਇਕਦਮ ਉੱਥੇ ਪੁੱਜੀ ਤੇ ਉਸ ਨੇ ਝਟਪਟ ਝੀਲ ਵਿਚ ਛਾਲ ਮਾਰ ਦਿੱਤੀ। ਉਸ ਨੇ ਇਕ ਡੁਬਕੀ ਲਾ ਕੇ ਡੁੱਬ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਂਦਾ ਤੇ ਫਿਰ ਉਸ ਨੂੰ ਧੱਕਦੀ ਤੇ ਉਛਾਲਦੀ ਹੋਈ ਕੰਢੇ ਵਲ ਲਿਆਉਣ ਲੱਗੀ। ਇੰਨੇ ਨੂੰ ਬਚਾਓ ਲਈ ਇਕ ਕਿਸ਼ਤੀ ਵੀ ਉੱਥੇ ਪਹੁੰਚ ਗਈ। ਇਸ ਤਰ੍ਹਾਂ ਬਲਜੀਤ ਨੇ ਬੱਚੇ ਨੂੰ ਪਾਣੀ ਤੋਂ ਬਾਹਰ ਕੱਢ ਕੇ ਬਚਾ ਲਿਆ।

(ਕ) ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹਿਆ ?
ਉੱਤਰ :
ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਰਨ ਲਈ ਉਸਨੂੰ ਪੰਜ ਸੌ ਦਾ ਨੋਟ ਦੇਣਾ ਚਾਹਿਆ ਤੇ ਨਾਲ ਹੀ ਉਸ ਦੀ ਦਲੇਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਉਸ ਦਾ ਅਹਿਸਾਨ ਕਦੇ ਨਹੀਂ ਭੁੱਲੇਗੀ।

(ਖ) ਆਖ਼ਰ ਵਿੱਚ ਏਕਮ ਨੇ ਬਲਜੀਤ ਨੂੰ ਕੀ ਕਿਹਾ ?
ਉੱਤਰ :
ਆਖ਼ਰ ਵਿਚ ਏਕਮ ਨੇ ਬਲਜੀਤ ਨੂੰ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ; ਉਹ ਇਕ ਭੈਣ ਨੇ ਕਰ ਦਿਖਾਇਆ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਰੀਝ : ਸ਼ੌਕ
  • ਬੋਟਿੰਗ : ਬੇੜੀ ਵਿੱਚ ਸੈਰ ਕਰਨਾ
  • ਸਹਿਮਤੀ : ਰਜ਼ਾਮੰਦੀ
  • ਦੌਰਾ
  • ਸੁਚੱਜੀ ਯੋਜਨਾ – ਅੱਛਾ ਤਰੀਕਾ
  • ਸ਼ੁਕੀਨ – ਸ਼ੌਕ ਰੱਖਣ ਵਾਲੇ
  • ਦੂਰ – ਦੁਰਾਡੇ – ਦੂਰ ਤੱਕ
  • ਰੱਸਟੋਰੈਂਟ – ਉਹ ਹੋਟਲ ਜਿੱਥੇ ਰਹਾਇਸ਼ ਦਾ ਪ੍ਰਬੰਧ ਨਹੀਂ ਹੁੰਦਾ ਪਰ ਚਾਹ ਆਦਿ ਦਾ ਪ੍ਰਬੰਧ ਹੁੰਦਾ ਹੈ।
  • ਦੁਹਾਈ – ਪੁਕਾਰ, ਫ਼ਰਿਆਦ, ਚੀਕ-ਚਿਹਾੜਾ
  • ਹੱਥ – ਪੈਰ ਮਾਰਨਾ : ਕੋਸ਼ਸ਼ ਕਰਨਾ
  • ਜੱਦੋ – ਜਹਿਦ – ਕੋਸ਼ਸ਼, ਉੱਦਮ, ਉਪਰਾਲਾ
  • ਖ਼ੁਸ਼ੀ ਦੀ ਲਹਿਰ ਦੌੜਨਾ : ਬਹੁਤ ਖ਼ੁਸ਼ ਹੋਣਾ
  • ਦਲੇਰ – ਬਹਾਦਰ, ਹੌਸਲੇ ਵਾਲਾ
  • ਅਹਿਸਾਨ – ਉਪਕਾਰ, ਕਿਰਪਾ, ਮਿਹਰਬਾਨੀ
  • ਪ੍ਰਸੰਸਾ – ਸਲਾਹੁਤਾ
  • ਡੁਬਕੀ – ਚੁੱਭੀ, ਟੁੱਭੀ, ਗੋਤਾ

PSEB 8th Class Punjabi Solutions Chapter 6 ਦਲੇਰੀ

3. ਵਾਕਾਂ ਵਿੱਚ ਵਰਤੋ :
ਸਿਆਣੀ, ਚਿੜੀਆ-ਘਰ , ਅਜਾਇਬ-ਘਰ, ਘੁੰਮਣ-ਫਿਰਨ, ਸੈਲਾਨੀ, ਜਿਗਰ ਦਾ ਟੁਕੜਾ, ਦਲੇਰ, ਕੇਂਦਰ-ਬਿੰਦੂ, ਅਣਹੋਣੀ।
ਉੱਤਰ :

  • ਸਿਆਣੀ ਬਹੁਤ ਸਮਝਦਾਰ, ਅਕਲਮੰਦ-ਬਲਜੀਤ ਇਕ ਸੁਘੜ ਸਿਆਣੀ ਕੁੜੀ ਸੀ, ਇਸੇ ਕਰਕੇ ਹੀ ਉਹ ਇਕ ਸਫਲ ਨੂੰਹ ਬਣੀ।
  • ਚਿੜੀਆ-ਘਰ (ਉਹ ਥਾਂ, ਜਿੱਥੇ ਸੰਸਾਰ ਦੇ ਮਹੱਤਵਪੂਰਨ ਪਸ਼ੂ ਤੇ ਪੰਛੀ ਸੰਭਾਲੇ ਹੋਣ) ਛੱਤਬੀੜ ਚਿੜੀਆ-ਘਰ ਵਿਚ ਅਸੀਂ ਬੱਬਰ ਸ਼ੇਰ, ਚਿਪਾਂਜੀ, ਜਿਰਾਫ਼, ਗੈਂਡੇ, ਬਘਿਆੜ, ਦਰਿਆਈ ਘੋੜੇ ਤੇ ਸ਼ਤਰ-ਰਗ ਦੇਖੇ।
  • ਅਜਾਇਬ-ਘਰ {ਉਹ ਥਾਂ ਜਿੱਥੇ ਪੁਰਾਤਨ ਕਲਾ-ਕਿਰਤਾਂ, ਸ਼ਿਲਾਲੇਖ, ਸਿੱਕੇ, ਦਸਤਾਵੇਜ਼ ਤੇ ਹੋਰ ਮਹੱਤਵਪੂਰਨ ਚੀਜ਼ਾਂ ਸੰਭਾਲੀਆਂ ਹੋਣ)-ਦਿੱਲੀ ਵਿਚ ਅਸੀਂ ਅਜਾਇਬ-ਘਰ ਵਿਚ ਬਹੁਤ ਸਾਰੇ ਬੁੱਤ, ਸ਼ਿਲਾਲੇਖ, ਸਿੱਕੇ, ਹੱਥ-ਲਿਖਤਾਂ, ਪੁਰਾਤਨ ਹਥਿਆਰ ਤੇ ਹੋਰ ਇਤਿਹਾਸਿਕ ਵਸਤਾਂ ਦੇਖੀਆਂ।
  • ਘੁੰਮਣ-ਫਿਰਨ ਫਿਰਨ-ਤੁਰਨ, ਸੈਰ ਕਰਨ)-ਗਰਮੀਆਂ ਵਿਚ ਬਹੁਤ ਸਾਰੇ ਲੋਕ ਪਹਾੜਾਂ ਉੱਤੇ ਘੁੰਮਣ-ਫਿਰਨ ਜਾਂਦੇ ਹਨ !
  • ਸੈਲਾਨੀ (ਘੁੰਮਣ-ਫਿਰਨ ਵਾਲੇ-ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਵਿਚ ਘੁੰਮ ਰਹੇ ਹੁੰਦੇ ਹਨ।
  • ਜਿਗਰ ਦਾ ਟੁਕੜਾ ਬਹੁਤ ਪਿਆਰਾ)-ਜਦੋਂ ਬੱਚਾ ਝੀਲ ਦੇ ਪਾਣੀ ਵਿਚ ਡਿਗ ਪਿਆ, ਤਾਂ ਉਸ ਦੀ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਦਹਾਈ ਪਾਉਣ ਲੱਗੀ।
  • ਕੇਂਦਰ-ਬਿੰਦ (ਧਿਆਨ ਦਾ ਕੇਂਦਰ)-ਦੌੜ ਵਿਚ ਰਿਕਾਰਡ-ਤੋੜ ਜਿੱਤ ਪ੍ਰਾਪਤ ਕਰਨ ਵਾਲਾ ਖਿਡਾਰੀ ਸਾਰੇ ਲੋਕਾਂ ਦੇ ਧਿਆਨ ਦਾ ਕੇਂਦਰ-ਬਿੰਦੂ ਬਣ ਗਿਆ।
  • ਅਣਹੋਣੀ ਨਾ ਹੋ ਸਕਣ ਵਾਲੀ)-ਰਸਤੇ ਵਿਚ ਅਜਿਹੀ ਅਣਹੋਣੀ ਘਟਨਾ ਵਾਪਰੀ ਕਿ ਦੁਰਘਟਨਾ ਦਾ ਸ਼ਿਕਾਰ ਹੋ ਕੇ ਸਾਰਾ ਟੱਬਰ ਹੀ ਮਾਰਿਆ ਗਿਆ।

ਵਿਆਕਰਨ :
ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ . ਹੋਣ ਦੇ ਫ਼ਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹਨ:
(ਉ) ਇੱਕਵਚਨ
(ਅ) ਬਹੁਵਚਨ

(ੳ) ਇੱਕਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕਵਚਨ ਕਿਹਾ ਜਾਂਦਾ ਹੈ, ਜਿਵੇਂ : ਸ਼੍ਰੇਣੀ, ਸਹੇਲੀ, ਕਿਸ਼ਤੀ ਆਦਿ।
(ਅ) ਬਹੁਵਚਨ : ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਬਹੁਵਚਨ ਆਖਦੇ ਹਨ, ਜਿਵੇਂ: ਸ਼੍ਰੇਣੀਆਂ, ਸਹੇਲੀਆਂ, ਕਿਸ਼ਤੀਆਂ ਆਦਿ।

PSEB 8th Class Punjabi Solutions Chapter 6 ਦਲੇਰੀ

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ :

ਭਰਾ, ਬੱਸ, ਚਿੜੀ, ਲੜਕੀ, ਵਿਦਿਆਰਥੀ, ਪੰਛੀ, ਸ਼ਹਿਰ, ਨਕਸ਼ਾ, ਬੱਚਾ, ਝੀਲ, ਕਮੀਜ਼, ਕਿਸ਼ਤੀ।
ਉੱਤਰ :
ਭਰਾਵਾਂ, ਬੱਸਾਂ, ਮੁੰਡੇ, ਲੜਕੀਆਂ, ਵਿਦਿਆਰਥੀਆਂ, ਪੰਛੀਆਂ, ਸ਼ਹਿਰਾਂ, ਨਕਸ਼ੇ, ਬੱਚੇ, ਝੀਲਾਂ, ਕਮੀਜ਼ਾਂ, ਕਿਸ਼ਤੀਆਂ।

ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹਰ ਸਾਲ 26 ਜਨਵਰੀ ਨੂੰ ਭਾਰਤ ਦੇ ਗਣਤੰਤਰਤਾ ਦਿਵਸ ਤੇ ਬਹਾਦਰੀ ਦੇ ਕਾਰਨਾਮੇ ਕਰਨ ਬਦਲੇ ਬੱਚਿਆਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ। ਆਪਣੇ ਅਧਿਆਪਕ ਜੀ ਤੋਂ ਕਿਸੇ ਅਜਿਹੇ ਬਹਾਦਰ ਬੱਚੇ ਦੀ ਕਹਾਣੀ ਸੁਣੋ ਅਤੇ ਉਸ ਨੂੰ ਆਪਣੀ ਕਾਪੀ ਵਿੱਚ ਲਿਖੋ।

ਬੱਚਿਓ! ਜੇਕਰ ਤੁਸੀਂ ਕਦੇ ਕੋਈ ਬਹਾਦਰੀ ਦਾ ਕੰਮ ਕੀਤਾ ਹੈ, ਉਸ ਨੂੰ ਆਪਣੀ ਸ਼੍ਰੇਣੀ ਵਿੱਚ ਆਪਣੇ ਸਾਥੀਆਂ ਨੂੰ ਸੁਣਾਓ।

PSEB 8th Class Punjabi Guide ਦਲੇਰੀ Important Questions and Answers

ਪ੍ਰਸ਼ਨ 1.
‘ਦਲੇਰੀ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬਲਜੀਤ ਦਸਵੀਂ ਵਿਚ ਪੜ੍ਹਦੀ ਸੀ ਤੇ ਉਸ ਦਾ ਭਰਾ ਏਕਮ ਬਾਰਵੀਂ ਵਿਚ। ਬਲਜੀਤ ਨੂੰ ਤੈਰਾਕੀ ਦਾ ਸ਼ੌਕ ਸੀ ਤੇ ਏਕਮ ਨੂੰ ਫੁੱਟਬਾਲ ਦਾ।ਉਨ੍ਹਾਂ ਦਾ ਘਰ ਖੇਡ-ਸਟੇਡੀਅਮ ਪਟਿਆਲਾ ਦੇ ਨੇੜੇ ਹੀ ਸੀ ਬਲਜੀਤ ਪਟਿਆਲੇ ਵਿਚ ਹਰ ਸਾਲ ਹੁੰਦੇ ਤੈਰਾਕੀ ਦੇ ਮੁਕਾਬਲਿਆਂ ਵਿਚ ਕਦੇ ਪਹਿਲੇ ਨੰਬਰ ਉੱਤੇ ਆਉਂਦੀ ਸੀ ਅਤੇ ਕਦੇ ਦੂਜੇ ਨੰਬਰ ਉੱਤੇ। ਉਸ ਦਾ ਕਮਰਾ ਮੈਡਲਾਂ ਤੇ ਸ਼ੀਲਡਾਂ ਨਾਲ ਭਰਿਆ ਹੋਇਆ ਸੀ। ਏਕਮ ਦਾ ਦਿਲ ਵੀ ਖੇਡਾਂ ਵਿਚ ਇਨਾਮ ਪ੍ਰਾਪਤ ਕਰਨ ਲਈ ਕਰਦਾ ਸੀ।

ਗਰਮੀਆਂ ਦੀਆਂ ਛੁੱਟੀਆਂ ਵਿੱਚ ਸਕੂਲ ਵਲੋਂ ਵਿਦਿਆਰਥੀਆਂ ਦਾ ਟੂਰ ਚੰਡੀਗੜ੍ਹ ਲਿਜਾਣ ਦਾ ਫ਼ੈਸਲਾ ਹੋਇਆ, ਜਿਸ ਨਾਲ ਅਧਿਆਪਕਾਂ ਵਿਚੋਂ ਵੀਨਾ ਭੈਣ ਜੀ ਅਤੇ ਸ੍ਰੀ ਮਦਨ ਲਾਲ ਜੀ ਨੇ ਜਾਣਾ ਸੀ। ਇਸ ਲਈ ਸ੍ਰੀ ਮਦਨ ਲਾਲ ਨੇ ਇਕ ਮਿੰਨੀ ਬੱਸ ਕਿਰਾਏ ਉੱਪਰ ਲੈ ਲਈ। ਜਦੋਂ ਏਕਮ ਨੇ ਘਰ ਆ ਕੇ ਮੰਮੀ ਨੂੰ ਚੰਡੀਗੜ੍ਹ ਟੂਰ ਜਾਣ ਦੀ ਗੱਲ ਦੱਸੀ, ਤਾਂ ਬਲਜੀਤ ਵੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ। ਪਿਛਲੇ ਸਾਲ ਉਹ ਵੀ ਏਕਮ ਨੂੰ ਆਪਣੀਆਂ ਸਹੇਲੀਆਂ ਨਾਲ ਆਗਰੇ ਲੈ ਗਈ ਸੀ। ਐਤਕੀਂ ਉਹ ਸੁਖਨਾ ਝੀਲ ਅਤੇ ਉੱਥੇ ਬੋਟਿੰਗ ਦੇ ਨਜ਼ਾਰੇ ਦੇਖਣੇ ਚਾਹੁੰਦੀ ਸੀ। ਉਹ ਆਪਣੇ ਨਾਲ ਆਪਣੀਆਂ ਸਹੇਲੀਆਂ ਮਨੀ, ਹਨੀ ਤੇ ਰਾਣੀ ਨੂੰ ਵੀ ਲਿਜਾਣਾ ਚਾਹੁੰਦੀ ਸੀ।

ਅੰਤ ਇਕ ਸਵੇਰ ਨੂੰ ਵਿਦਿਆਰਥੀਆਂ ਨਾਲ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਚਲ ਪਈ। ਉਨ੍ਹਾਂ ਸਭ ਤੋਂ ਪਹਿਲਾਂ ਛੱਤਬੀੜ ਚਿੜੀਆ-ਘਰ ਦੇਖਣ ਦਾ ਪ੍ਰੋਗਰਾਮ ਬਣਾਇਆ। ਚਿੜੀਆ ਘਰ ਵੇਖਦਿਆਂ ਉਨ੍ਹਾਂ ਨੂੰ ਦੋ-ਢਾਈ ਘੰਟੇ ਲਗ ਗਏ। ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ ਸਨ।

ਚਿੜੀਆ-ਘਰ ਦੇਖਣ ਤੋਂ ਮਗਰੋਂ ਉਹ ਸਾਰੇ ਅੱਧੇ ਕੁ ਘੰਟੇ ਵਿਚ ਹੀ ਚੰਡੀਗੜ੍ਹ ਪਹੁੰਚ ਗਏ। ਉੱਥੇ ਉਨ੍ਹਾਂ ਰਾਕ-ਗਾਰਡਨ, ਰੋਜ਼ ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ ਅਤੇ ਹੋਰ ਬਹੁਤ ਸਾਰੀਆਂ ਥਾਂਵਾਂ ਦੇਖੀਆਂ ਪਹਿਲੀ ਵਾਰ ਚੰਡੀਗੜ੍ਹ ਆਏ ਬੱਚੇ ਸੋਹਣੇ ਸ਼ਹਿਰ ਨੂੰ ਦੇਖ ਦੇਖ ਕੇ ਖ਼ੁਸ਼ ਹੋ ਰਹੇ ਸਨ। ਅਧਿਆਪਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਚੰਡੀਗੜ੍ਹ ਭਾਰਤ ਵਿਚ ਬੜੀ ਸੁਚੱਜਤਾ ਨਾਲ ਉਸਾਰਿਆ ਸ਼ਹਿਰ ਹੈ। ਇਸ ਸ਼ਹਿਰ ਦਾ ਨਕਸ਼ਾ ਪ੍ਰਸਿੱਧ ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੁਜ਼ੀਅਰ ਨੇ ਬਣਾਇਆ ਸੀ।

PSEB 8th Class Punjabi Solutions Chapter 6 ਦਲੇਰੀ

ਸ਼ਾਮ ਹੋਣ ਤੇ ਉਹ ਸੁਖਨਾ ਝੀਲ ਉੱਤੇ ਪੁੱਜੇ। ਉੱਥੇ ਬਹੁਤ ਸਾਰੇ ਲੋਕ ਘੁੰਮਣ-ਫਿਰਨ ਆਏ ਹੋਏ ਸਨ। ਝੀਲ ਵਿਚ ਲੋਕ ਨਿੱਕੀਆਂ-ਵੱਡੀਆਂ ਕਿਸ਼ਤੀਆਂ ਵਿਚ ਆਨੰਦ ਲੈ ਰਹੇ ਸਨ ਦੂਰ ਦੂਰ ਤੱਕ ਪਾਣੀ ਹੀ ਪਾਣੀ ਸੀ ਤੇ ਪਿੱਛੇ ਪਹਾੜੀਆਂ। ਝੀਲ ਦੇ ਕਿਨਾਰੇ ਰੈਸਟੋਰੈਂਟ ਦੇ ਬਾਹਰ ਕੁਰਸੀਆਂ ਉੱਤੇ ਬੈਠੇ ਵਿਦਿਆਰਥੀ ਚਾਹ-ਪਾਣੀ ਪੀ ਰਹੇ ਸਨ ਅਚਾਨਕ ਇਕ ਔਰਤ ਦੀ ਚੀਕ ਨੇ ਸਭ ਦਾ ਧਿਆਨ ਖਿੱਚ ਲਿਆ। ਉਹ ਆਪਣੇ ਤਿੰਨ ਕੁ ਸਾਲ ਦੇ ਬੱਚੇ ਨੂੰ ਬਚਾਉਣ ਲਈ ਦੁਹਾਈ ਪਾ ਰਹੀ ਸੀ, ਜਿਹੜਾ ਕਿ ਝੀਲ ਦੇ ਕਿਨਾਰੇ ਬਣੀ ਕੰਧ ਉੱਪਰ ਜਾ ਚੜਿਆ ਸੀ ਤੇ ਫਿਰ ਝੀਲ ਵਿਚ ਡਿਗ ਪਿਆ ਸੀ।

ਰੌਣਾ ਸੁਣ ਕੇ ਬਲਜੀਤ ਨੇ ਇਕਦਮ ਪਾਣੀ ਵਿਚ ਛਾਲ ਮਾਰ ਦਿੱਤੀ। ਉਹ ਬਚਾ ਲਈ ਹੱਥ-ਪੈਰ ਮਾਰ ਰਹੇ ਬੱਚੇ ਨੂੰ ਕਮੀਜ਼ ਤੋਂ ਫੜ ਕੇ ਪਾਣੀ ਦੇ ਉੱਪਰ ਲੈ ਆਈ ਤੇ ਕਾਫ਼ੀ ਜਦੋਜਹਿਦ ਕਰਦੀ ਹੋਈ ਉਹ ਬੱਚੇ ਨੂੰ ਕੰਢੇ ਵਲ ਲਿਆਉਣ ਲੱਗੀ। ਇੰਨੇ ਨੂੰ ਬਚਾਓ ਕਰਨ ਵਾਲੀ ਕਿਸ਼ਤੀ ਵੀ ਉੱਥੇ ਪਹੁੰਚ ਗਈ।

ਬੱਚੇ ਨੂੰ ਬਾਹਰ ਕੱਢ ਲਿਆ ਪਰ ਉਹ ਔਖੇ-ਔਖੇ ਸਾਹ ਲੈ ਰਿਹਾ ਸੀ। ਉਹ ਬੇਹੋਸ਼ ਸੀ ਅਤੇ ਉਸ ਦੇ ਢਿੱਡ ਵਿਚ ਪਾਣੀ ਭਰ ਗਿਆ ਸੀ। ਬੱਚੇ ਨੂੰ ਰੈਸਟੋਰੈਂਟ ਵਾਲਿਆਂ ਵਲੋਂ ਲਾਏ ਹੋਏ ਇਕ ਮੁਧੇ ਘੜੇ ਉੱਤੇ ਲਿਟਾਇਆ ਗਿਆ। ਉਸਦੇ ਮੂੰਹ ਵਿੱਚੋਂ ਪਾਣੀ ਨਿਕਲਣ ਲੱਗਾ ਤੇ ਫਿਰ ਬੱਚਾ ਹੋਸ਼ ਵਿਚ ਆ ਗਿਆ। ਸਾਰੇ ਖੁਸ਼ ਹੋ ਗਏ।

ਬੱਚੇ ਦੀ ਮੰਮੀ ਨੇ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ। ਉਸ ਨੇ ਆਪਣੇ ਪਰਸ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਬਲਜੀਤ ਨੂੰ ਕਿਹਾ ਕਿ ਉਹ ਦਲੇਰ ਕੁੜੀ ਹੈ। ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦੇ ਬੱਚੇ ਨੂੰ ਬਚਾਇਆ ਹੈ। ਉਹ ਉਸਦਾ ਅਹਿਸਾਨ ਕਦੇ ਨਹੀਂ ਭੁੱਲੇਗੀ।

ਬਲਜੀਤ ਨੇ ਇਸ ਕੰਮ ਨੂੰ ਆਪਣਾ ਫ਼ਰਜ਼ ਦੱਸਦਿਆਂ ਬੱਚੇ ਦੀ ਮਾਂ ਨੂੰ ਪੈਸੇ ਵਾਪਸ ਕਰ ਦਿੱਤੇ। ਇਸ ਸਮੇਂ ਉਹ ਭੀੜ ਦਾ ਕੇਂਦਰ-ਬਿੰਦੂ ਬਣੀ ਹੋਈ ਸੀ। ਏਕਮ ਨੇ ਕਿਹਾ ਕਿ ਜਿਹੜਾ ਕੰਮ ਮੁੰਡੇ ਨਹੀਂ ਕਰ ਸਕੇ, ਉਹ ਇਕ ਭੈਣ ਨੇ ਕਰ ਦਿਖਾਇਆ ਹੈ। ਸਾਰੇ ਬਲਜੀਤ ਦੀ ਪ੍ਰਸੰਸਾ ਕਰ ਰਹੇ ਸਨ।

1. ਵਾਰਤਕ-ਟੁਕੜੀ/ਪੈਰੇ ਦਾ ਬੋਧ

ਸੋਮਵਾਰ ਦਾ ਦਿਨ ਆ ਗਿਆ। ਬਲਜੀਤ ਬਹੁਤ ਖੁਸ਼ ਸੀ। ਅਗਲੇ ਦਿਨ ਸਵੇਰੇ ਵਿਦਿਆਰਥੀਆਂ ਦੀ ਭਰੀ ਮਿੰਨੀ ਬੱਸ ਚੰਡੀਗੜ੍ਹ ਲਈ ਰਵਾਨਾ ਹੋ ਗਈ। ਸਭ ਤੋਂ ਪਹਿਲਾਂ ‘ਛੱਤਬੀੜ ਚਿੜੀਆ-ਘਰ’ ਦੇਖਣ ਦਾ ਪ੍ਰੋਗਾਮ ਬਣਾਇਆ ਗਿਆ ਸੀ। ਚਿੜੀਆ-ਘਰ ਕਾਫ਼ੀ ਵੱਡਾ ਸੀ। ਉਸ ਨੂੰ ਵੇਖਦਿਆਂ-ਵੇਖਦਿਆਂ ਦੋ-ਢਾਈ ਘੰਟੇ ਲੱਗ ਗਏ ਕਈ ਜਾਨਵਰ ਤੇ ਪੰਛੀ ਵਿਦਿਆਰਥੀਆਂ ਨੇ ਪਹਿਲੀ ਵਾਰ ਵੇਖੇ ਸਨ। ਮਦਨ ਲਾਲ ਅਧਿਆਪਕ ਜੀ ਨੇ ਕਈ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ। ਬੱਚੇ ਬੜੇ ਖੁਸ਼ ਹੋ ਰਹੇ ਸਨ।

ਚਿੜੀਆ-ਘਰ ਵੇਖਣ ਤੋਂ ਬਾਅਦ ਫਿਰ ਸਾਰੇ ਜਣੇ ਅੱਧੇ ਕੁ ਘੰਟੇ ਵਿੱਚ ਚੰਡੀਗੜ੍ਹ ਪੁੱਜ ਗਏ। ਚੰਡੀਗੜ੍ਹ ਉਹ ਰਾਕ ਗਾਰਡਨ, ਰੋਜ਼ਗਾਰਡਨ, ਪੰਜਾਬ ਯੂਨੀਵਰਸਿਟੀ, ਅਜਾਇਬ-ਘਰ ਅਤੇ ਕਈ ਹੋਰ ਮਹੱਤਵਪੂਰਨ ਥਾਂਵਾਂ ਵੇਖਦੇ ਰਹੇ। ਉਹਨਾਂ ਵਿੱਚੋਂ ਕਈ ਬੱਚੇ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਸੋਹਣਾ ਸ਼ਹਿਰ ਵੇਖ ਕੇ ਉਹਨਾਂ ਨੂੰ ਖ਼ੁਸ਼ੀ ਭਰੀ ਹੈਰਾਨੀ ਹੋ ਰਹੀ ਸੀ ਅਧਿਆਪਕਾਂ ਨੇ ਉਹਨਾਂ ਨੂੰ ਦੱਸਿਆ ਕਿ ਚੰਡੀਗੜ੍ਹ ਭਾਰਤ ਦਾ ਅਜਿਹਾ ਸ਼ਹਿਰ ਹੈ, ਜਿਹੜਾ ਬੜੀ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ ਪ੍ਰਸਿੱਧ ਫ਼ਾਂਸੀਸੀ ਆਕੀਟੈਕਟ ਲੀ-ਕਾਰਬੁਜ਼ੀਅਰ ਨੇ ਇਸ ਸ਼ਹਿਰ ਦਾ ਨਕਸ਼ਾ ਬਣਾਇਆ ਸੀ।

PSEB 8th Class Punjabi Solutions Chapter 6 ਦਲੇਰੀ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਦਲੇਰੀ
(ਅ) ਪੇਮੀ ਦੇ ਨਿਆਣੇ
(ਈ) ਗੱਗੂ
(ਸ) ਭੂਆ।
ਉੱਤਰ :
(ਉ) ਦਲੇਰੀ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਪਿ: ਸੰਤ ਸਿੰਘ ਸੇਖੋਂ
(ਅ) ਨਾਨਕ ਸਿੰਘ
(ਈ) ਦਰਸ਼ਨ ਸਿੰਘ ਆਸ਼ਟ
(ਸ) ਗੋਪਾਲ ਸਿੰਘ
ਉੱਤਰ :
(ਈ) ਦਰਸ਼ਨ ਸਿੰਘ ਆਸ਼ਟ।

ਪ੍ਰਸ਼ਨ 3.
ਵਿਦਿਆਰਥੀ ਕਿਸ ਬੱਸ ਵਿਚ ਬੈਠੇ ਸਨ ?
(ਉ) ਰੋਡਵੇਜ਼
(ਅ) ਪੀਤਮ
(ਇ) ਡੀਲਕਸ
(ਸ) ਮਿੰਨੀ ਬੱਸ
ਉੱਤਰ :
(ਸ) ਮਿੰਨੀ ਬੱਸ

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 4.
ਵਿਦਿਆਰਥੀਆਂ ਦੀ ਭਰੀ ਬੱਸ ਕਿੱਥੇ ਜਾਣ ਲਈ ਚਲ ਪਈ ?
(ਉ) ਚੰਡੀਗੜ੍ਹ
(ਅ) ਅੰਮ੍ਰਿਤਸਰ
(ਈ) ਲੁਧਿਆਣਾ
(ਸ) ਜਲੰਧਰ
ਉੱਤਰ :
(ਉ) ਚੰਡੀਗੜ੍ਹ।

ਪ੍ਰਸ਼ਨ 5.
ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਕੀ ਦੇਖਣ ਦਾ ਪ੍ਰੋਗਰਾਮ ਬਣਾਇਆ ?
(ਉ) ਰਾਕ ਗਾਰਡਨ
(ਅ) ਰੋਜ਼ ਗਾਰਡਨ
(ਈ) ਛੱਤ-ਬੀੜ ਚਿੜੀਆ-ਘਰ
(ਸ) ਅਸੈਂਬਲੀ ਹਾਲ।
ਉੱਤਰ :
ਛੱਤ-ਬੀੜ ਚਿੜੀਆ-ਘਰ!

ਪ੍ਰਸ਼ਨ 6.
ਚਿੜੀਆ-ਘਰ ਨੂੰ ਦੇਖਦਿਆਂ ਕਿੰਨੇ ਘੰਟੇ ਲਗ ਗਏ ?
(ਉ) ਦੋ ਢਾਈ ਘੰਟੇ
(ਅ) ਚਾਰ ਘੰਟੇ
(ਈ) ਪੰਜ ਘੰਟੇ
(ਸ) ਛੇ ਘੰਟੇ।
ਉੱਤਰ :
(ਅ) ਦੋ-ਢਾਈ ਘੰਟੇ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 7.
ਕਿਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ?
(ਉ) ਸ੍ਰੀ ਮਦਨ ਲਾਲ ਨੇ
(ਅ) ਸੀ ਮੋਹਨ ਲਾਲ ਨੇ
(ਈ) ਸੀ ਸੋਹਣ ਲਾਲ ਨੇ
(ਸ) ਲਾਲਚੰਦ ਨੇ।
ਉੱਤਰ :
(ੳ) ਸ੍ਰੀ ਮਦਨ ਲਾਲ ਨੇ।

ਪ੍ਰਸ਼ਨ 8.
ਵਿਦਿਆਰਥੀਆਂ ਨੇ ਚੰਡੀਗੜ੍ਹ ਵਿਚ ਜਿਹੜੀਆਂ ਥਾਂਵਾਂ ਦੇਖੀਆਂ ਉਨ੍ਹਾਂ ਵਿਚੋਂ ਇਕ
(ਉ) ਰਾਕ ਗਾਰਡਨਰੋਜ਼ ਗਾਰਡਨ/ਪੰਜਾਬ ਯੂਨੀਵਰਸਿਟੀ/ਅਜਾਇਬ-ਘਰ
(ਅ) ਸੁਖਨਾ ਝੀਲ
(ਈ) ਟੈਗੋਰ ਥੀਏਟਰ
(ਸ) ਏਅਰਪੋਰਟ।
ਉੱਤਰ :
(ੳ) ਰਾਕ ਗਾਰਡਨ/ਰੋਜ਼ ਗਾਰਡਨ/ਪੰਜਾਬ ਯੂਨੀਵਰਸਿਟੀ/ਅਜਾਇਬ-ਘਰ।

ਪ੍ਰਸ਼ਨ 9.
ਕਿਹੜਾ ਸ਼ਹਿਰ ਭਾਰਤ ਵਿਚ ਸੁਚੱਜੀ ਯੋਜਨਾ ਨਾਲ ਉਸਾਰਿਆ ਗਿਆ ਹੈ ?
(ਉ) ਨਵੀਂ ਦਿੱਲੀ,
(ਅ) ਸ਼ਿਮਲਾ
(ਈ) ਚੰਡੀਗੜ੍ਹ :
(ਸ) ਪੰਚ-ਕੂਲਾ।
ਉੱਤਰ :
(ਈ) ਚੰਡੀਗੜ੍ਹ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 10.
ਚੰਡੀਗੜ੍ਹ ਦਾ ਨਕਸ਼ਾ ਕਿਸ ਨੇ ਤਿਆਰ ਕੀਤਾ ਸੀ ?
(ਉ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੂਜ਼ੀਅਰ ਨੇ
(ਆ) ਯੰਗ ਸਟੋਨ
(ਈ) ਮੈਕਲੌਗਲਿਨ ਨੇ
(ਸ) ਸਪੈਂਸਰ ਨੇ।
ਉੱਤਰ :
(ੳ) ਫ਼ਰਾਂਸੀਸੀ ਆਰਕੀਟੈਕਟ ਲੀ-ਕਾਰਬੁਜ਼ੀਅਰ ਨੇ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੋਮਵਾਰ/ਭਾਰਤ/ਬਲਜੀਤਚੰਡੀਗੜ੍ਹ/ਲੀ-ਕਾਰਬੂਜ਼ੀਅਰ/ਛੱਤਬੀੜ ਚਿੜੀਆ ਘਰਰਾਕ ਗਾਰਡਨ/ਰੋਜ਼ ਗਾਰਡਨ।
(ਅ) ਬੱਚੇ
(ਬ) ਦਿਨ
(ਸ) ਵਿਦਿਆਰਥੀ
ਉੱਤਰ :
(ੳ) ਸੋਮਵਾਰ/ਭਾਰਤ/ਬਲਜੀਤਚੰਡੀਗੜ/ਲੀ-ਕਾਰਬੂਜ਼ੀਅਰ ਛੱਤਬੀੜ ਚਿੜੀਆ-ਘਰ/ਰਾਕ ਗਾਰਡਨ ਰੋਜ਼ ਗਾਰਡਨ।

ਪ੍ਰਸ਼ਨ 12.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਦਿਨ/ਵਿਦਿਆਰਥੀਆਂ/ਬੱਸ/ਜਾਨਵਰ/ਪੰਛੀ/ਘੰਟੇ/ਸ਼ਹਿਰ/ਨਕਸ਼ਾ/ਚਿੜੀਆ ਘਰ/ਅਧਿਆਪਕਾਂ
(ਅ) ਉਨ੍ਹਾਂ
(ਈ) ਖ਼ੁਸ਼ੀ
(ਸ) ਹੈਰਾਨੀ।
ਉੱਤਰ :
(ਉ) ਦਿਨ/ਵਿਦਿਆਰਥੀਆਂ/ਬੱਸ/ਜਾਨਵਰ/ਪੰਛੀ/ਘੰਟੇ/ਸ਼ਹਿਰ/ਨਕਸ਼ਾ/ਚਿੜੀਆ ਘਰ/ਅਧਿਆਪਕਾਂ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬੱਚੇ
(ਅ) ਸ਼ਹਿਰ
(ਈ) ਨਕਸ਼ਾ
(ਸ) ਉਸ/ਸਾਰੇ ਜਣੇ/ਉਹ/ਉਨ੍ਹਾਂ/ਜਿਹੜਾ
ਉੱਤਰ :
(ਸ) ਉਸ/ਸਾਰੇ ਜਣੇ/ਉਹ/ਉਨ੍ਹਾਂ/ਜਿਹੜਾ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਸਹੀ ਉਦਾਹਰਨ ਕਿਹੜੀ ਹੈ ?
(ਉ) ਬੱਚੇ
(ਅ) ਚੰਡੀਗੜ੍ਹ
(ਇ) ਚਿੜੀਆ-ਘਰ
(ਸ) ਬਹੁਤ/ਅਗਲੇ/ਮਿੰਨੀ/ਕਾਫ਼ੀ ਵੱਡਾ/ਦੋ-ਢਾਈ/ਕਈ/ਸਾਰੇ/ਅੱਧੇ ਕੁ/ਮਹੱਤਵਪੂਰਨ ਸੋਹਣਾ/ਸੁਚੱਜੀ/ਪ੍ਰਸਿੱਧ/ਇਹ।
ਉੱਤਰ :
(ਸ) ਬਹੁਤ/ਅਗਲੇ/ਮਿੰਨੀ/ਕਾਫ਼ੀ ਵੱਡਾ/ਦੋ-ਢਾਈ/ਕਈ/ਸਾਰੇ ਅੱਧੇ ਕੁ/ਮਹੱਤਵਪੂਰਨ/ਸੋਹਣਾ/ਸੁਚੱਜੀ/ ਪ੍ਰਸਿੱਧ/ਇਹ।

ਪ੍ਰਸ਼ਨ 15.
‘ਵਿਦਿਆਰਥੀਆਂ ਸ਼ਬਦ ਦਾ ਲਿੰਗ ਬਦਲੋ
(ਉ) ਵਿੱਦਿਆ
(ਅ) ਵਿਦਿਆਰਥਣਾਂ
(ਈ) ਵਿਦਿਆਰਥਣ
(ਸ) ਵਿਦਵਾਨੀ।
ਉੱਤਰ :
(ਅ) ਵਿਦਿਆਰਥਣਾਂ।

ਪ੍ਰਸ਼ਨ 16.
ਹੇਠ ਲਿਖਿਆਂ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ੳ) ਖ਼ੁਸ਼ੀ
(ਅ) ਹੈਰਾਨ
(ਈ) ਸੋਹਣਾ
(ਸ) ਦੱਸਿਆ
ਉੱਤਰ :
(ਸ) ਦੱਸਿਆ।

ਪ੍ਰਸ਼ਨ 17.
‘ਚਿੜੀਆ-ਘਰ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈ ?
ਉੱਤਰ :
ਪੁਲਿੰਗ !

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ।
ਉੱਤਰ :
ਖੁਸ਼ੀ, ਹੈਰਾਨੀ !

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
ਉੱਤਰ :
(ਉ) ਡੰਡੀ (।)
(ਅ) ਕਾਮਾ (,)
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ –
PSEB 8th Class Punjabi Solutions Chapter 6 ਦਲੇਰੀ 1
ਉੱਤਰ :
PSEB 8th Class Punjabi Solutions Chapter 6 ਦਲੇਰੀ 2

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ?
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਥਾਂਵਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ-ਇਕ-ਵਚਨ ਤੇ ਬਹੁ-ਵਚਨ।

ਇਕ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, “ਥਾਂ, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ-ਵਚਨ ਰੂਪ ਵਿਚ ਹੁੰਦਾ ਹੈ , ਜਿਵੇਂ-ਕੁੜੀ, ਸ਼੍ਰੇਣੀ, ਸਹੇਲੀ, ਕਿਸ਼ਤੀ ਆਦਿ।

ਬਹੁ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ-ਵਚਨ ਰੂਪ ਵਿਚ ਹੁੰਦਾ ਹੈ; ਜਿਵੇਂ-ਕੁੜੀਆਂ, ਸ਼੍ਰੇਣੀਆਂ, ਸਹੇਲੀਆਂ, ਕਿਸ਼ਤੀਆਂ ਆਦਿ।

PSEB 8th Class Punjabi Solutions Chapter 6 ਦਲੇਰੀ

ਪ੍ਰਸ਼ਨ 3.
ਕਿਸੇ ਅਜਿਹੇ ਬੱਚੇ ਦੀ ਬਹਾਦਰੀ ਦੀ ਕਹਾਣੀ ਸੁਣਾਓ, ਜਿਸ ਨੂੰ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਪੁਰਸਕਾਰ ਮਿਲਿਆ ਹੋਵੇ।
ਉੱਤਰ :
ਅੰਕਿਤ ਫ਼ਰੀਦਾਬਾਦ ਦਾ ਰਹਿਣ ਵਾਲਾ ਸੀ। ਉਸ ਨੂੰ ਉਸ ਦੇ ਪਿਤਾ ਦੇ ਇਕ ਨੌਕਰ ਨੇ ਸਾਥੀਆਂ ਨਾਲ ਰਲ ਕੇ ਉਧਾਲ ਲਿਆ ਤੇ ਬਦਲੇ ਵਿਚ ਭਾਰੀ ਰਕਮ ਫਿਰੌਤੀ ਵਜੋਂ ਮੰਗਣ ਲੱਗੇ। ਜਦੋਂ ਉਨ੍ਹਾਂ ਦੀ ਸਕੀਮ ਸਿਰੇ ਨਾ ਚੜ ਸਕੀ, ਤਾਂ ਉਨ੍ਹਾਂ ਨੇ ਅੰਕਿਤ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਰੇਲਵੇ ਲਾਈਨ ਉੱਤੇ ਸੁੱਟ ਦਿੱਤਾ।

ਇਸ ਸਮੇਂ ਉਸ ਉੱਤੋਂ ਗੱਡੀ ਲੰਘ ਗਈ, ਜਿਸ ਨਾਲ ਉਸਦਾ ਇਕ ਹੱਥ ਕੱਟਿਆ ਗਿਆ ਅੰਕਿਤ ਨੇ ਹੌਂਸਲਾ ਨਾ ਹਾਰਿਆ ਅਤੇ ਉਹ ਬੜੀ ਮੁਸ਼ਕਿਲ ਨਾਲ ਲੰਙ ਮਾਰ-ਮਾਰ ਕੇ ਤੁਰਦਾ ਹੋਇਆ ਨੇੜੇ ਦੀ ਕਾਲੋਨੀ ਵਿਚ ਪੁੱਜਾ ਤੇ ਲੋਕਾਂ ਦੀ ਮੱਦਦ ਨਾਲ ਥਾਣੇ ਪਹੁੰਚ ਗਿਆ।

ਉਸਨੇ ਆਪਣੇ ਹਮਲਾਵਰਾਂ ਦੀ ਪਛਾਣ ਪੁਲਿਸ ਨੂੰ ਦੱਸੀ। ਫਲਸਰੂਪ ਉਸਦੇ ਬਾਪ ਦੇ ਨੌਕਰ ਲਾਲਿਨ ਤੇ ਜੈਕੀ ਫੜੇ ਗਏ। ਇਸ ਤਰ੍ਹਾਂ ਅੰਕਿਤ ਦੀ ਦਲੇਰੀ ਨਾਲ ਦੋਸ਼ੀ ਪੁਲਿਸ ਦੇ ਕਾਬੂ ਆ ਗਏ। ਇਸ ਬਦਲੇ ਅੰਕਿਤ ਨੂੰ 2008 ਵਿਚ ਗਣਤੰਤਰਤਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਵਲੋਂ ਬਹਾਦਰੀ ਦਾ ਪੁਰਸਕਾਰ ਦਿੱਤਾ ਗਿਆ।

3. ਔਖੇ ਸ਼ਬਦਾਂ ਦੇ ਅਰਥ।

  • ਸੁਘੜ-ਸਿਆਣੀ-ਅਕਲਮੰਦ, ਸਮਝਦਾਰ।
  • ਤਰਾਕੀ-ਤੈਰਾਕੀ, ਤਰਨ ਦਾ ਕੰਮ।
  • ਟੂਰ ਦੌਰਾ, ਸੈਰ-ਸਪਾਟੇ ਲਈ ਜਾਣਾ ਰੀਝ-ਸ਼ੌਕ, ਚਾਅ !
  • ਬੋਟਿੰਗ-ਕਿਸ਼ਤੀ ਵਿਚ ਸੈਰ ਕਰਨਾ।
  • ਸਹਿਮਤੀ-ਰਜ਼ਾਮੰਦੀ
  • ਸੁਚੱਜੀ-ਚੰਗੀ।
  • ਦੂਰ-ਦੁਰਾਡੇ–ਦੂਰ-ਦੂਰ ਤੋਂ।
  • ਰੈਸਟੋਰੈਂਟ-ਹੋਟਲ, ਜਿੱਥੇ
  • ਖਾਣ-ਪੀਣ ਲਈ ਬੈਠਣ ਦਾ ਪ੍ਰਬੰਧ ਹੁੰਦਾ ਹੈ।
  • ਦੁਹਾਈ-ਚੀਕ-ਪੁਕਾਰ। ਹੱਥ ਪੈਰ
  • ਮਾਰਨਾ-ਕੋਸ਼ਿਸ਼ ਕਰਨਾ।
  • ਜਦੋਜਹਿਦ-ਕੋਸ਼ਿਸ਼, ਸੰਘਰਸ਼।
  • ਦਲੇਰ-ਬਹਾਦਰ, ਹੌਸਲੇ ਵਾਲਾ।
  • ਅਹਿਸਾਨ-ਉਪਕਾਰ।
  • ਡੁਬਕੀ-ਟੁੱਭੀ, ਚੁੱਭੀ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

Punjab State Board PSEB 8th Class Punjabi Book Solutions Chapter 5 ਉੱਦਮ ਕਰੀਂ ਜ਼ਰੂਰ Textbook Exercise Questions and Answers.

PSEB Solutions for Class 8 Punjabi Chapter 5 ਉੱਦਮ ਕਰੀਂ ਜ਼ਰੂਰ (1st Language)

Punjabi Guide for Class 8 PSEB ਉੱਦਮ ਕਰੀਂ ਜ਼ਰੂਰ Textbook Questions and Answers

ਉੱਦਮ ਕਰੀਂ ਜ਼ਰੂਰ ਪਾਠ-ਅਭਿਆਸ

1. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਜੇ ਕਿਧਰੇ ਹਾਰਾਂ ਲੱਕ ਤੋੜਨ,
ਮਨ ਹੋ ਜਾਏ ਨਿਰਾਸ।
ਜ਼ਿੰਦਗੀ ਜਾਈਂ ਘੋਲ ਲੰਮੇਰਾ,
ਜਿੱਤ ਵਿੱਚ ਰੱਖ ਵਿਸ਼ਵਾਸ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ ! ਜੇਕਰ ਕਿਧਰੇ ਵਾਰ – ਵਾਰ ਹਾਰਾਂ ਹੋਣ ਨਾਲ ਅਸਫਲਤਾਵਾਂ ਤੇਰਾ ਸਭ ਕੁੱਝ ਤਬਾਹ ਕਰ ਦੇਣ ਤੇ ਤੇਰਾ ਮਨ ਬੁਰੀ ਤਰ੍ਹਾਂ ਨਿਰਾਸ਼ ਹੋ ਜਾਵੇ, ਤਾਂ ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਇਕ ਲੰਮਾ ਘੋਲ ਹੈ ਤੈਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਇਕ ਦਿਨ ਤੈਨੂੰ ਜਿੱਤ ਜ਼ਰੂਰ ਪ੍ਰਾਪਤ ਹੋਵੇਗੀ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇਕ ਲੰਮਾ ਘੋਲ ਸਮਝਦਿਆਂ ਹੋਇਆਂ ਜਿੱਤ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।

(ਅ) ਸਿਦਕ, ਲਗਨ ਦੇ ਤਕੜੇ ਖੰਭਾਂ,
ਉੱਡਣਾ ਉੱਚ-ਅਸਮਾਨੀਂ। ਥਲ,
ਸਾਗਰ ਵੀ ਰੋਕ ਸਕਣ ਨਾ,
ਤੇਰੀ ਸਹਿਜ ਰਵਾਨੀ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ, ਤੈਨੂੰ ਵਿਸ਼ਵਾਸ ਤੇ ਲਗਨ ਦੇ ਮਜ਼ਬੂਤ ਖੰਭਾਂ ਨਾਲ ਉੱਚੇ ਅਸਮਾਨਾਂ ਵਿਚ ਉਡਾਰੀ ਮਾਰਨੀ ਚਾਹੀਦੀ ਹੈ।ਤੇਰੀ ਚਾਲ ਅਜਿਹੀ ਨਿਰੰਤਰ ਹੋਣੀ ਚਾਹੀਦੀ ਹੈ ਕਿ ਤੈਨੂੰ ਕੋਈ ਥਲ ਜਾਂ ਸਮੁੰਦਰ ਵੀ ਰੋਕ ਨਾ ਸਕੇ।

ਪ੍ਰਸ਼ਨ 4.
ਉੱਪਰ ਦਿੱਤੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ !
ਉੱਤਰ :
ਮਨੁੱਖ ਨੂੰ ਚਾਹੀਦਾ ਹੈ ਕਿ ਵਿਸ਼ਵਾਸ ਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨੇ ਵਲ ਇੰਨੀ ਨਿਰੰਤਰ ਚਾਲ ਨਾਲ ਵਧੇ ਕਿ ਕੋਈ ਰੁਕਾਵਟ ਵੀ ਉਸ ਨੂੰ ਰੋਕ ਨਾ ਸਕੇ।

ਔਖੇ ਸ਼ਬਦਾਂ ਦੇ ਅਰਥ – ਸਿਦਕ – ਵਿਸ਼ਵਾਸ ਹੀ ਲਗਨ – ਰੁਚੀ। ਥਲ – ਜ਼ਮੀਨ, ਮਾਰੂਥਲ।

2. ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ?
ਉੱਤਰ :
ਉੱਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਕੋਈ ਚੀਜ਼ ਉਸ ਦੇ ਰਾਹ ਨੂੰ ਰੋਕ ਨਹੀਂ ਸਕਦੀ।

3. ਔਖੇ ਸ਼ਬਦਾਂ ਦੇ ਅਰਥ :

  • ਲੋਚੇ : ਚਾਹੇਂ, ਇੱਛਿਆ ਕਰੇਂ
  • ਰਹਿਸਣ : ਰਹਿਣਗੇ।
  • ਭਰਪੂਰ : ਭਰੇ ਹੋਏ
  • ਘੋਲ : ਪਹਿਲਵਾਨਾਂ ਦੀ ਕੁਸ਼ਤੀ, ਟਾਕਰਾ, ਜੰਗ, ਲੜਾਈ
  • ਦਾਸੀ : ਸੇਵਾ ਕਰਨ ਵਾਲੀ
  • ਸਿਦਕ : ਵਿਸ਼ਵਾਸ, ਭਰੋਸਾ
  • ਸਹਿਜ ਰਵਾਨੀ : ਸੁਭਾਵਿਕ ਚਾਲ

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

4. ਵਾਕਾਂ ਵਿੱਚ ਵਰਤੋਂ :
ਮੰਜ਼ਲ, ਉੱਦਮ, ਨਿਰੰਤਰ, ਸੁਗੰਧੀਆਂ, ਸਿਦਕ, ਸੱਖਣੇ ਹੱਥ, ਲੱਕ ਤੋੜਨਾ
ਉੱਤਰ :

  • ਮੰਜ਼ਿਲ ਨਿਸ਼ਾਨਾ) – ਬੰਦਾ ਉੱਦਮ ਕਰਨ ਨਾਲ ਹੀ ਆਪਣੀ ਮਨ – ਚਾਹੀ ਮੰਜ਼ਿਲ ਉੱਤੇ ਪਹੁੰਚ ਸਕਦਾ ਹੈ।
  • ਉੱਦਮ (ਯਤਨ) – ਬੰਦੇ ਨੂੰ ਆਪਣੇ ਨਿਸ਼ਾਨੇ ਉੱਤੇ ਪਹੁੰਚਣ ਲਈ ਉੱਦਮ ਜ਼ਰੂਰ ਕਰਨਾ ਚਾਹੀਦਾ ਹੈ।
  • ਨਿਰੰਤਰ ਲਗਾਤਾਰ) – ਤੋਰ – ਨਿਰੰਤਰ ਜਿਨ੍ਹਾਂ ਦੀ, ਸਫਲ ਹੋਣ ਉਹ ਲੋਕ।
  • ਸੁਗੰਧੀਆਂ (ਖੁਸ਼ਬੂਆਂ – ਤੇਲ ਦੀਆਂ ਇਨ੍ਹਾਂ ਬੋਤਲਾਂ ਵਿਚ ਭਿੰਨ – ਭਿੰਨ ਸੁਗੰਧੀਆਂ ਪਈਆਂ ਹੋਈਆਂ ਹਨ।
  • ਸਿਦਕ (ਵਿਸ਼ਵਾਸ) – 18ਵੀਂ ਸਦੀ ਦੇ ਸਿੰਘਾਂ ਨੇ ਸਿੱਖੀ ਸਿਦਕ ਵਿਚ ਪੂਰੇ ਰਹਿ ਕੇ ਕੁਰਬਾਨੀਆਂ ਕੀਤੀਆਂ।
  • ਸੱਖਣੇ ਹੱਥ ਖ਼ਾਲੀ ਹੱਥ – ਤੂੰ ਵਿਆਹ ਵਾਲੇ ਘਰ ਸੱਖਣੇ ਹੱਥੀਂ ਕਿਉਂ ਆਇਆ ਹੈਂ ?
  • ਲੱਕ ਤੋੜਨਾ (ਹੌਸਲਾ ਤੋੜ ਦੇਣਾ – ਮੁਕੱਦਮੇ ਵਿਚ ਹੋਈ ਹਾਰ ਨੇ ਉਸ ਦਾ ਲੱਕ ਤੋੜ ਦਿੱਤਾ।

ਬੱਚਿਓ ! ਦਿਨ-ਭਰ ਤੁਸੀਂ ਕੀ-ਕੀ ਕਰਦੇ ਹੋ ?
ਆਪਣੀ ਡਾਇਰੀ/ਕਾਪੀ ਵਿੱਚ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।

ਪੜੋ ਤੇ ਸਮਝੋ :
– ਦਰਿਆਵਾਂ ਦਾ ਵਗਣਾ ਸੂਚਕ ਹੈ :
– ਨਿਰੰਤਰ ਤੌਰ
– ਉੱਦਮ ਕਰਨਾ
– ਔਕੜਾਂ ਦਾ ਸਾਮਣਾ ਕਰਨਾ

PSEB 8th Class Punjabi Guide ਉੱਦਮ ਕਰੀਂ ਜ਼ਰੂਰ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

(ਉ) ਜੇ ਕੁਝ ਲੋਹੇਂ ਮਨ ਵਿਚ ਸੱਜਣਾ
ਉੱਦਮ ਕਰੀਂ ਜ਼ਰੂਰ।
ਬਿਨ ਉੱਦਮ ਹੱਥ ਸੱਖਣੇ ਰਹਿਣ
ਉੱਦਮ ਥੀਂ ਭਰਪੂਰ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਤੂੰ ਮਨ ਵਿਚ ਕਿਸੇ ਚੀਜ਼ ਦੀ ਇੱਛਾ ਰੱਖਦਾ ਹੈਂ, ਤਾਂ ਤੈਨੂੰ ਉਸ ਦੀ ਪ੍ਰਾਪਤੀ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੋਸ਼ਿਸ਼ ਤੋਂ ਬਿਨਾਂ ਬੰਦੇ ਦੇ ਹੱਥ ਖ਼ਾਲੀ ਰਹਿੰਦੇ ਹਨ, ਪਰ ਕੋਸ਼ਿਸ਼ ਕਰਨ ਨਾਲ ਉਹ ਪ੍ਰਾਪਤੀ ਨਾਲ ਭਰ ਜਾਂਦੇ ਹਨ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਜੇਕਰ ਮਨੁੱਖ ਮਨ ਵਿਚ ਕੁੱਝ ਇੱਛਾ ਕਰਦਾ ਹੈ, ਤਾਂ ਉਸ ਨੂੰ ਉਸ ਲਈ ਜ਼ਰੂਰ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਯਤਨ ਤੋਂ ਬਿਨਾਂ ਮਨੁੱਖ ਦੇ ਹੱਥ – ਪੱਲੇ ਕੁੱਝ ਨਹੀਂ ਪੈਂਦਾ।

ਔਖੇ ਸ਼ਬਦਾਂ ਦੇ ਅਰਥ – ਲੋਚੀਂ – ਚਾਈਂ। ਉੱਦਮ – ਯਤਨ, ਕੋਸ਼ਿਸ਼। ਸੱਖਣੇ – ਖ਼ਾਲੀ। ਰਹਿਸਣ – ਰਹਿੰਦੇ ਹਨ।

(ਅ) ਜੇ ਚਾਹੇਂ ਪੁੱਜਣਾ ਮੰਜ਼ਿਲ ‘ਤੇ
ਵਸੀਂ ਜਿਵੇਂ ਦਰਿਆ
ਤੋਰ – ਨਿਰੰਤਰ ਨਾਂ ਜ਼ਿੰਦਗੀ ਦਾ
ਮੌਤ, ਕਦਮ ਰੁਕਿਆ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ ! ਜੇਕਰ ਤੂੰ ਆਪਣੇ ਨਿਸ਼ਾਨੇ ਉੱਤੇ ਪੁੱਜਣਾ ਚਾਹੁੰਦਾ ਹੈ, ਤਾਂ ਤੈਨੂੰ ਦਰਿਆ ਵਾਂਗ ਰੁਕਾਵਟਾਂ ਚੀਰਦੇ ਹੋਏ ਤੇ ਆਪਣਾ ਰਾਹ ਬਣਾਉਂਦੇ ਹੋਏ ਅੱਗੇ ਵਧਦੇ ਜਾਣਾ ਚਾਹੀਦਾ ਹੈ। ਤੈਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਲਗਾ ਤਾਰ ਤੁਰਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ। ਜਦੋਂ ਜ਼ਿੰਦਗੀ ਦਾ ਕਦਮ ਰੁਕ ਜਾਂਦਾ ਹੈ, ਤਾਂ ਇਹ ਉਸ ਦੀ ਮੌਤ ਹੁੰਦੀ ਹੈ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਨਿਰੰਤਰ ਤੇਜ਼ ਚਾਲ ਨਾਲ ਚਲਦੇ ਰਹਿਣਾ ਚਾਹੀਦਾ ਹੈ। ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਨਿਰੰਤਰ ਤੋਰ ਦਾ ਹੀ ਨਾਂ ਹੈ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

(ਲ) ਜੇ ਕਿਧਰੇ ਮਨ ਦੇ ਅੰਬਰ ‘ਤੇ,
ਛਾਏ ਘੋਰ – ਉਦਾਸੀ।
ਮਨ ਦਾ ਮਾਲਕ ਬਣਨ ਨਾ ਦੇਵੀਂ
ਇਹ ਤਾਂ ਤੇਰੀ ਦਾਸੀ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਕਿਸੇ ਕਾਰਨ ਤੇਰੇ ਮਨ ਦੇ ਅਕਾਸ਼ ਉੱਪਰ ਘੋਰ ਉਦਾਸੀ ਪਸਰ ਜਾਵੇ, ਤਾਂ ਤੂੰ ਇਸ ਨੂੰ ਆਪਣੇ ਮਨ ਉੱਪਰ ਹਕੂਮਤ ਨਾ ਕਰਨ ਦੇਵੀਂ, ਸਗੋਂ ਇਸ ਨੂੰ ਆਪਣੀ ਗੁਲਾਮ ਸਮਝ ਕੇ ਆਪਣੇ ਅਧੀਨ ਰੱਖੀ।

ਪ੍ਰਸ਼ਨ 6.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਕਦੇ ਵੀ ਆਪਣੇ ਮਨ ਨੂੰ ਘੋਰ ਉਦਾਸੀ ਦੇ ਅਧੀਨ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਸ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਹੈ।

ਔਖੇ ਸ਼ਬਦਾਂ ਦੇ ਅਰਥ – ਘੋਰ ਉਦਾਸੀ – ਬਹੁਤ ਜ਼ਿਆਦਾ ਉਦਾਸੀ। ਦਾਸੀ – ਗੁਲਾਮ।

(ਮ) ਤੇਰੇ ਮਨ ਵਿੱਚ ਰੋਸ਼ਨ ਸੂਰਜ
ਚੰਦਰਮਾ ਤੇ ਤਾਰੇ।
ਕਦਮਾਂ ਦੇ ਵਿੱਚ ਮੰਜ਼ਿਲਾਂ ਤੇਰੇ,
ਸਮਝ ਲਵੇਂ ਜੇ ਪਿਆਰੇ ॥

ਪ੍ਰਸ਼ਨ 7.
ਪਿੱਛੇ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਤੇਰੇ ਅੰਦਰ ਸੂਝ – ਬੂਝ ਦੇ ਸੂਰਜ, ਚੰਦ ਤੇ ਤਾਰੇ ਰੌਸ਼ਨ ਹਨ। ਜੇਕਰ ਤੂੰ ਸਮਝ ਲਵੇਂ, ਤਾਂ ਤੇਰੀਆਂ ਮੰਜ਼ਿਲਾਂ ਤੇਰੇ ਕਦਮਾਂ ਵਿਚ ਹਨ। ਤੂੰ ਥੋੜ੍ਹੇ ਉੱਦਮ ਨਾਲ ਹੀ ਉਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 8.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਦੇ ਮਨ ਵਿਚ ਸੂਝ – ਬੂਝ ਭਰੀ ਪਈ ਹੈ। ਜੇਕਰ ਉਹ ਸਮਝ ਲਵੇ, ਤਾਂ ਉਸ ਦੀ ਮੰਜ਼ਿਲ ਉਸ ਦੇ ਕੋਲ ਹੀ ਹੁੰਦੀ ਹੈ।

(ਕ) ਤੇਰੇ ਖਿੜਨ ਤੋਂ ਜੱਗ ਨੇ ਖਿੜਨਾ,
ਮੁਰਝਾਇਆਂ, ਮੁਰਝਾਵੇ।
ਵੰਡ ਸੁਗੰਧੀਆਂ, ਪ੍ਰੀਤ – ਸੁਨੇਹੇ,
ਨਿੱਘੇ ਪਿਆਰ – ਕਲਾਵੇ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਤੂੰ ਖੁਸ਼ ਹੋਵੇਂਗਾ, ਤਾਂ ਦੁਨੀਆ ਵੀ ਖ਼ੁਸ਼ ਹੋਵੇਗੀ। ਪਰ ਜੇਕਰ ਤੂੰ ਉਦਾਸ ਹੋਵੇਂਗਾ, ਤਾਂ ਦੁਨੀਆ ਵੀ ਉਦਾਸ ਹੋਵੇਗੀ। ਇਸ ਕਰਕੇ ਤੈਨੂੰ ਸੁਗੰਧੀਆਂ, ਪ੍ਰੀਤ ਦੇ ਸੁਨੇਹੇ ਨਿੱਘੇ ਪਿਆਰ – ਕਲਾਵੇ ਵੰਡਣੇ ਚਾਹੀਦੇ ਹਨ ਅਰਥਾਤ ਤੈਨੂੰ ਹਰ ਇਕ ਨਾਲ ਖੁਸ਼ੀ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।

ਪ੍ਰਸ਼ਨ 10.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਦੇ ਖ਼ੁਸ਼ ਹੋਣ ਨਾਲ ਦੁਨੀਆ ਵੀ ਖ਼ੁਸ਼ ਹੁੰਦੀ ਹੈ, ਪਰ ਉਸ ਦੀ ਉਦਾਸੀ ਨਾਲ ਉਹ ਉਦਾਸ ਹੁੰਦੀ ਹੈ। ਇਸ ਕਰਕੇ ਉਸ ਨੂੰ ਖੁਸ਼ੀਆਂ, ਪ੍ਰੀਤਾਂ ਤੇ ਗਲਵਕੜੀਆਂ ਹੀ ਵੰਡਣੀਆਂ ਚਾਹੀਦੀਆਂ ਹਨ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

Punjab State Board PSEB 8th Class Punjabi Book Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ Textbook Exercise Questions and Answers.

PSEB Solutions for Class 8 Punjabi Chapter 4 ਸ੍ਰੀ ਗੁਰੂ ਅਰਜਨ ਦੇਵ ਜੀ (1st Language)

Punjabi Guide for Class 8 PSEB ਸ੍ਰੀ ਗੁਰੂ ਅਰਜਨ ਦੇਵ ਜੀ Textbook Questions and Answers

ਸ੍ਰੀ ਗੁਰੂ ਅਰਜਨ ਦੇਵ ਜੀ ਪਾਠ-ਅਭਿਆਸ

1. ਦੱਸੋ :

(ਉ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ? ਉਹਨਾਂ ਦੇ ਮਾਤਾ-ਪਿਤਾ ਦਾ ਕੀ। ਨਾਂ ਸੀ ?
ਉੱਤਰ :
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਹੋਇਆ ਆਪ ਦੇ ਪਿਤਾ ਜੀ ਦਾ ਨਾਂ ਗੁਰੂ ਰਾਮ ਦਾਸ ਜੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਸੀ।

(ਅ) ਗੁਰੂ ਅਰਜਨ ਦੇਵ ਜੀ ਨੇ ਮੁਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ?
ਉੱਤਰ :
ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

(ੲ) ਗੁਰੂ ਅਰਜਨ ਦੇਵ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਵਰ ਕਿਸ ਨੇ ਦਿੱਤਾ ਅਤੇ ਆਪ ਇਸ ਕਥਨ ਉੱਤੇ ਕਿਵੇਂ ਖਰੇ ਉੱਤਰੇ ?
ਉੱਤਰ :
ਗੁਰੂ ਅਰਜਨ ਦੇਵ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਵਰ ਆਪ ਦੇ ਨਾਨਾ ਗੁਰੂ ਅਮਰਦਾਸ ਜੀ ਨੇ ਦਿੱਤਾ (ਅ) ਆਪ ਇਸ ਕਥਨ ਉੱਤੇ ਇਸ ਤਰ੍ਹਾਂ ਖ਼ਰੇ ਉੱਤਰੇ ਕਿ ਆਪ ਨੇ ਸਾਰੇ ਗੁਰੂ ਸਾਹਿਬਾਂ ਤੋਂ ਵੱਧ ਬਾਣੀ ਰਚੀ। ਗੁਰੂ ਗ੍ਰੰਥ ਵਿਚ ਦਰਜ ਕੁੱਲ 5894 ਸ਼ਬਦਾਂ ਵਿਚੋਂ 2218 ਆਪ ਦੇ ਰਚੇ ਹੋਏ ਹਨ।

(ਸ) ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ? ਉਸ ਬਾਰੇ ਕੁਝ ਸਤਰਾਂ ਲਿਖੋ।
ਉੱਤਰ :
ਸੁਖਮਨੀਂ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ, ਸੰਤ, ਭਗਤ, ਬ੍ਰਹਮ – ਗਿਆਨੀ ਤੇ ਜੀਵਨ – ਜੁਗਤ ਆਦਿ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ।

(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਿਸ ਨੇ ਕੀਤਾ ਅਤੇ ਇਹ ਕਾਰਜ ਕਦੋਂ ਸੰਪੂਰਨ ਹੋਇਆ ?
ਉੱਤਰ :
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਕੀਤਾ ਇਹ ਕਾਰਜ 1604 ਈ: ਵਿਚ ਸੰਪੂਰਨ ਹੋਇਆ।

(ਕ) ਸ੍ਰੀ ਹਰਮਿੰਦਰ ਸਾਹਿਬ ਦੀ ਨੀਂਹ ਕਿਸ ਤੋਂ ਅਤੇ ਕਦੋਂ ਰਖਵਾਈ ਗਈ ?
ਉੱਤਰ :
ਸੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ 1588 ਈ: ਵਿਚ ਰਖਵਾਈ ਗਈ।

(ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ-ਕਿਹੜੇ ਭਗਤਾਂ ਦੀ ਬਾਣੀ ਦਰਜ ਹੈ ? ਕੋਈ ਪੰਜ ਨਾਂ ਲਿਖੋ।
ਉੱਤਰ :
ਸ੍ਰੀ ਗੁਰੂ ਗ੍ਰੰਥ ਵਿਚ ਜਿਨ੍ਹਾਂ ਭਗਤਾਂ ਦੀ ਬਾਣੀ ਸ਼ਾਮਿਲ ਹੈ, ਉਨ੍ਹਾਂ ਵਿਚੋਂ ਪੰਜ ਦੇ ਨਾਂ ਇਹ ਹਨ – ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ ਭਗਤ ਸਧਨਾ ਜੀ।

(ਗ) ਗੁਰੂ ਅਰਜਨ ਦੇਵ ਜੀ ਨੇ ਜਨਤਿਕ ਭਲਾਈ ਦੇ ਕਿਹੜੇ-ਕਿਹੜੇ ਕੰਮ ਕੀਤੇ ?
ਉੱਤਰ :
ਗੁਰੂ ਅਰਜਨ ਦੇਵ ਜੀ ਨੇ ਜਨਤਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ। ਸੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਉਣਾ ਤੇ ਇਸ ਸਥਾਨ ਨੂੰ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੇ ਸਾਂਝੇ ਧਰਮ – ਅਸਥਾਨ ਦੇ ਰੂਪ ਵਿਚ ਕਾਇਮ ਕਰਨਾ ਬਹੁਤ ਵੱਡਾ ਜਨਤਕ ਭਲਾਈ ਦਾ ਕੰਮ ਸੀ।

ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪਣੇ ਤੋਂ ਪਹਿਲਾਂ ਹੋਏ ਸਿੱਖ ਗੁਰੂਆਂ ਤੋਂ ਇਲਾਵਾ ਹੋਰਨਾਂ ਖੇਤਰਾਂ, ਜਾਤਾਂ ਤੇ ਧਰਮਾਂ ਦੇ ਸੰਤਾਂ – ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕਰ ਕੇ ਉਸਨੂੰ ਇਕ ਸਾਂਝੇ ਧਰਮ – ਗ੍ਰੰਥ ਦੇ ਰੂਪ ਵਿਚ ਤਿਆਰ ਕਰਨਾ ਉਨ੍ਹਾਂ ਦਾ ਇਕ ਹੋਰ ਵੱਡਾ ਜਨਤਕ ਭਲਾਈ ਦਾ ਕੰਮ ਸੀ।

ਇਸੇ ਤਰ੍ਹਾਂ ਸੀ ਸੰਤੋਖਸਰ, ਰਾਮਸਰ ਤੇ ਤਰਨ ਤਾਰਨ ਵਿਖੇ ਸਾਰੇ ਧਰਮਾਂ ਤੇ ਜਾਤਾਂ ਨੂੰ ਮੰਨਣ ਵਾਲੇ ਲੋਕਾਂ ਦੇ ਇਸ਼ਨਾਨ ਲਈ ਸਾਂਝੇ ਸਰੋਵਰ ਕਾਇਮ ਕਰ ਕੇ ਮਨੁੱਖੀ ਏਕ ਦਿੜਾਉਣਾ ਵੀ ਉਨ੍ਹਾਂ ਦਾ ਮਹੱਤਵਪੂਰਨ ਜਨਤਕ ਭਲਾਈ ਦਾ ਕੰਮ ਸੀ। ਇਸ ਤੋਂ ਇਲਾਵਾਂ ਲਾਹੌਰ ਵਿਚ ਬਾਉਲੀ ਦਾ ਬਣਵਾਉਣਾ, ਤਰਨ ਤਾਰਨ ਵਿਚ ਕੋਹੜੀਆਂ ਲਈ ਹਸਪਤਾਲ ਖੋਲ੍ਹਣਾ, ਦਸਵੰਧ ਦੀ ਪ੍ਰਥਾ ਆਰੰਭ ਕਰਨੀ ਕਾਬਲ, ਕੰਧਾਰ ਤੇ ਢਾਕੇ ਤਕ ਵਪਾਰ ਦੇ ਕੰਮ ਨੂੰ ਉਤਸ਼ਾਹ ਦੇਣਾ ਉਨ੍ਹਾਂ ਦੇ ਲਾਮਿਸਾਲ ਲੋਕ – ਭਲਾਈ ਦੇ ਕੰਮ ਸਨ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

(ਘ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਓ।
ਉੱਤਰ :
ਗੁਰੂ ਅਰਜਨ ਦੇਵ ਜੀ ਜਿੱਥੇ ਸ਼ਾਂਤੀ ਦੇ ਪੁੰਜ ਸਨ, ਉੱਥੇ ਧਰਮ ਲਈ ਕੁਰਬਾਨੀ ਕਰਨ ਤੋਂ ਵੀ ਨਹੀਂ ਸਨ ਝਿਜਕਦੇ। ਮੁਗ਼ਲ ਹਕੂਮਤ ਨੇ ਆਪ ਨੂੰ ਅਸਹਿ ਤਸੀਹੇ ਦਿੱਤੇ। ਆਪ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਗਿਆ ਤੇ ਸੀਸ ਉੱਤੇ ਤੱਤੀ ਰੇਤ ਪਾਈ ਗਈ ਆਪ ਪ੍ਰਭੂ ਦੇ ਭਾਣੇ ਨੂੰ ਮੰਨਦੇ ਹੋਏ ਅਡੋਲ ਰਹੇ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ, ਪਰ ਆਪ ਨੇ ਇਨਕਾਰ ਕਰ ਦਿੱਤਾ। ਇਸ ‘ਤੇ ਆਪ ਨੂੰ ਹੋਰ ਵੀ ਹਿਰਦੇਵੇਧਕ ਕਸ਼ਟ ਦਿੱਤੇ ਗਏ। ਅੰਤ ਆਪ ਸ਼ਹੀਦੀ ਪ੍ਰਾਪਤ ਕਰ ਗਏ।

2. ਔਖੇ ਸ਼ਬਦਾਂ ਦੇ ਅਰਥ

  • ਵਿਰਸਾ : ਵੱਡੇ-ਵਡੇਰਿਆਂ ਦੀ ਉਹ ਜਾਇਦਾਦ ਜੋ ਅਗਲੀ ਪੀੜੀ ਨੂੰ ਮਿਲੇ, ਜੱਦੀ ਜਾਇਦਾਦ
  • ਬਖੂਬੀ : ਬਹੁਤ ਚੰਗੀ ਤਰਾਂ
  • ਉਪਰਾਮ : ਉਦਾਸ, ਉਚਾਟ
  • ਮਨਸੂਬਾ : ਇਰਾਦਾ, ਮਨਸ਼ਾ
  • ਵੰਨਗੀਆਂ: ਨਮੂਨੇ, ਕਿਸਮਾਂ
  • ਹਿਰਦੇਵੇਧਕ : ਦਿਲ ਨੂੰ ਵਿੰਨ੍ਹੇ ਜਾਣ ਵਾਲੀ, ਦੁਖਾਵੀਂ
  • ਸਰਤਾਜ : ਸਿਰ ਦਾ ਮੁਕਟ, ਮੁਖੀਆ, ਪ੍ਰਧਾਨ
  • ਪੂੰਜ। : ਸਮੂਹ, ਫੇਰ
  • ਬਾਉਲੀ : ਉਹ ਖੂਹ ਜਿਸ ਵਿੱਚ ਪਾਣੀ ਤੱਕ ਪਹੁੰਚਣ ਲਈ ਇੱਟਾਂ ਜਾਂ ਪੱਥਰ ਦੀਆਂ ਪੌੜੀਆਂ ਬਣੀਆਂ ਹੋਣ
  • ਤਸੀਹੇ : ਤਕਲੀਫ਼ਾਂ, ਕਸ਼ਟ
  • ਲਾਹੌਰ : ਇੱਕ ਸ਼ਹਿਰ ਦਾ ਨਾਂ ਜੋ ਅੱਜ-ਕੱਲ੍ਹ ਪਾਕਿਸਤਾਨ ‘ਚ ਹੈ।

3. ਵਾਕਾਂ ਵਿੱਚ ਵਰਤੋ :

ਜੀਵਨ-ਜਾਚ, ਸ਼ਾਹਕਾਰ ਰਚਨਾ, ਵੱਡ-ਆਕਾਰੀ, ਮੁਹਾਰਤ, ਯੋਗਦਾਨ, ਸ਼ਹਾਦਤ, ਅਡੋਲ
ਉੱਤਰ :

  • ਜੀਵਨ – ਜਾਚ (ਜੀਵਨ ਗੁਜ਼ਾਰਨ ਦਾ ਢੰਗ – ਗੁਰਬਾਣੀ ਵਿਚ ਮਨੁੱਖ ਨੂੰ ਉੱਚੀ ਸੁੱਚੀ ਜੀਵਨ – ਜਾਚ ਦਾ ਉਪਦੇਸ਼ ਦਿੱਤਾ ਗਿਆ ਹੈ।
  • ਸ਼ਾਹਕਾਰ ਰਚਨਾ ਮਹਾਨ ਕਿਰਤ) – ‘ਜਪੁਜੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।
  • ਵੱਡ – ਅਕਾਰੀ ਵੱਡੇ ਅਕਾਰ ਵਾਲੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਵੱਡ – ਅਕਾਰੀ ਧਰਮ ਗੰਥ ਹੈ।
  • ਮੁਹਾਰਤ ਨਿਪੁੰਨਤਾ) – ਕਿਸੇ ਕੰਮ ਦਾ ਲਗਾਤਾਰ ਅਭਿਆਸ ਕਰਨ ਨਾਲ ਬੰਦਾ ਉਸ ਵਿਚ ਚੰਗੀ ਮੁਹਾਰਤ ਹਾਸਲ ਕਰ ਲੈਂਦਾ ਹੈ।
  • ਯੋਗਦਾਨ (ਹਿੱਸਾ, ਦੇਣ) – ਆਧੁਨਿਕ ਪੰਜਾਬੀ ਸਾਹਿਤ ਦਾ ਮੂੰਹ – ਮੁਹਾਂਦਰਾ ਨਿਖ਼ਾਰਨ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਬੇਮਿਸਾਲ ਹੈ।
  • ਸ਼ਹਾਦਤ (ਕੁਰਬਾਨੀ, ਸ਼ਹੀਦੀ) – ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।
  • ਅਡੋਲ ਨਾ ਡੋਲਣਾ, ਦ੍ਰਿੜ ਰਹਿਣਾ, ਕਾਇਮ ਰਹਿਣਾ) – ਹਾਕਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਸ਼ੱਕ ਅਸਹਿ ਸਰੀਰਕ ਕਸ਼ਟ ਦਿੱਤੇ, ਪਰੰਤੂ ਉਹ ਅਡੋਲ ਰਹੇ ਤੇ ਧਰਮ ਨਾ ਹਾਰਿਆ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਵਿਆਕਰਨ :
ਲਿੰਗ : ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ, ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਲਿੰਗ ਸ਼ਬਦ ਦੋ ਪ੍ਰਕਾਰ ਦੇ ਹਨ –
(ਉ) ਪੁਲਿੰਗ
(ਅ) ਇਸਤਰੀ ਲਿੰਗ

ਪਿਤਾ, ਦੋਹਤਾ, ਮੁੰਡਾ, ਤੋਤਾ, ਸ਼ੇਰ, ਹਾਥੀ ਅਤੇ ਘੋੜਾ ਪੁਲਿੰਗ ਸ਼ਬਦ ਹਨ। ਮਾਤਾ, ਦੋਹਤੀ, ਕੁੜੀ, ਤੋਤੀ, ਸ਼ੇਰਨੀ, ਹਥਣੀ ਅਤੇ ਘੋੜੀ ਇਸਤਰੀ-ਲਿੰਗ ਸ਼ਬਦ ਹਨ।

ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕਾਂ ਨੂੰ ਮੁੜ ਲਿਖੋ

(ੳ) ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ।
(ਅ) ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ।
(ੲ) ਵਿਦਿਆਰਥੀ ਅਤੇ ਅਧਿਆਪਕ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ।
(ਸ) ਉਸ ਦਾ ਪਿਤਾ ਪਹਿਲਾਂ ਦਿੱਲੀ ਰਹਿੰਦਾ ਸੀ।
ਉੱਤਰ :
(ੳ) ਮੇਰਾ ਭਰਾ ਪਿੰਡ ਵਲ ਦੇਖ ਰਿਹਾ ਸੀ।
(ਅ) ਮੁਟਿਆਰਾਂ ਟੋਲੀਆਂ ਬਣਾ ਕੇ ਘੁੰਮਦੀਆਂ ਆਮ ਦਿਖਾਈ ਦਿੰਦੀਆਂ ਹਨ।
(ਈ) ਵਿਦਿਆਰਥਣਾਂ ਤੇ ਅਧਿਆਪਕਾਵਾਂ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ।
(ਸ) ਉਸ ਦੀ ਮਾਤਾ ਪਹਿਲਾਂ ਦਿੱਲੀ ਵਿਚ ਰਹਿੰਦੀ ਸੀ।

1. ਦਸ ਸਿੱਖ ਗੁਰੂਆਂ ਦੇ ਨਾਂ ਕ੍ਰਮਵਾਰ ਲਿਖੋ ।
ਉੱਤਰ :

  • ਗੁਰੂ ਨਾਨਕ ਦੇਵ ਜੀ,
  • ਗੁਰੂ ਅੰਗਦ ਦੇਵ ਜੀ,
  • ਗੁਰੂ ਅਮਰਦਾਸ ਜੀ,
  • ਗੁਰੂ ਰਾਮਦਾਸ ਜੀ,
  • ਗੁਰੂ ਅਰਜਨ ਦੇਵ ਜੀ,
  • ਗੁਰੂ ਹਰਗੋਬਿੰਦ ਜੀ,
  • ਗੁਰੂ ਹਰਿਰਾਇ ਜੀ,
  • ਗੁਰੂ ਹਰਕ੍ਰਿਸ਼ਨ ਜੀ,
  • ਗੁਰੂ ਤੇਗ਼ ਬਹਾਦਰ ਜੀ,
  • ਗੁਰੂ ਗੋਬਿੰਦ ਸਿੰਘ ਜੀ।

2. ਪੜ੍ਹੋਤੇ ਸਮਝੋ :

  1. – ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਸਾਹਿਬ ਉਸਾਰੀ।
  2. – ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਉਸਾਰਿਆ।
  3. – ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਦਾ ਸਰੋਵਰ ਉਸਾਰਿਆ।
  4. – …………………………………

ਉੱਤਰ :

  1. ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਉਸਾਰੀ।
  2. ਗੁਰੁ ਰਾਮਦਾਸ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਉਸਾਰੀ ਕਰਵਾਈ।
  3. ਗੁਰੁ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਵਿਖੇ ਸਰੋਵਰ ਦੀ ਉਸਾਰੀ ਕਰਵਾਈ।
  4. ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ।

PSEB 8th Class Punjabi Guide ਸ੍ਰੀ ਗੁਰੂ ਅਰਜਨ ਦੇਵ ਜੀ Important Questions and Answers

ਪ੍ਰਸ਼ਨ 1.
“ਗੁਰੂ ਅਰਜਨ ਦੇਵ ਜੀ ਲੇਖ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਚ ਹੋਇਆ। ਮੁੱਢਲੀ ਵਿੱਦਿਆ ਆਪ ਨੇ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਆਪ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਸਨ। ਇਕ ਵਾਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਇਹ ਕਹਿ ਕੇ ਲਾਹੌਰ ਭੇਜਿਆ ਕਿ ਜਿੰਨੀ ਦੇਰ ਉਨ੍ਹਾਂ ਨੂੰ ਵਾਪਸੀ ਦਾ ਸੁਨੇਹਾ ਨਾ ਮਿਲੇ, ਉਨ੍ਹਾਂ ਵਾਪਸ ਨਹੀਂ ਪਰਤਣਾ ਆਪ ਨੇ ਗੁਰੂ ਪਿਤਾ ਦੇ ਵਿਯੋਗ ਵਿਚ ਜੋ ਪਹਿਲਾ ਪੱਤਰ ਲਿਖਿਆ ਗਿਆ, ਸ਼ਾਇਦ ਉਹ ਆਪ ਦੀ ਪਹਿਲੀ ਰਚਨਾ ਸੀ :

ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ,
ਬਿਲਪ ਕਰੈ ਚਾਤ੍ਰਿਕ ਕੀ ਨਿਆਈਂ।
ਤਿਖਾ ਨ ਉਤਰੈ ਸਾਂਤਿ ਨਾ ਆਵੇ,
ਬਿਨ ਦਰਸਨ ਸੰਤ ਪਿਆਰੇ ਜੀਉ ॥

ਗੁਰੂ ਰਾਮ ਦਾਸ ਜੀ ਦੇ ਦੋ ਸਪੁੱਤਰ ਹੋਰ ਸਨ – ਪ੍ਰਿਥੀ ਚੰਦ ਤੇ ਮਹਾਂਦੇਵ। ਪ੍ਰਿਥੀ ਚੰਦ ਮਾਇਆਧਾਰੀ ਪਰੰਤੁ ਮਹਾਂਦੇਵ ਉਪਕਾਰੀ ਸੁਭਾ ਵਾਲੇ ਸਨ। ਪਿਥੀ ਚੰਦ ਵੱਡਾ ਹੋਣ ਕਰਕੇ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ ਪਰੰਤੂ ਗੁਰੂ ਰਾਮ ਦਾਸ ਜੀ ਨੇ ਅਰਜਨ ਦੇਵ ਦੀ ਯੋਗਤਾ ਨੂੰ ਦੇਖ ਕੇ ਸਤੰਬਰ 1581 ਈ: ਵਿਚ ਗੁਰਗੱਦੀ ਉਨ੍ਹਾਂ ਨੂੰ ਸੌਂਪ ਦਿੱਤੀ, ਜਿਸ ਕਰਕੇ ਪ੍ਰਿਥੀ ਚੰਦ ਨੂੰ ਇਹ ਗੱਲ ਚੰਗੀ ਨਾ ਲੱਗੀ।

ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਉੱਪਰ ਬੈਠ ਕੇ ਬਹੁਤ ਸਾਰੀ ਰਚਨਾ ਕੀਤੀ। ਆਪਦੇ ਨਾਨਾ ਗੁਰੂ ਅਮਰ ਦਾਸ ਜੀ ਦਾ ਦਿੱਤਾ ਵਰ ‘ਦੋਹਿਤਾ ਬਾਣੀ ਕਾ ਬੋਹਿਥਾ ਬਿਲਕੁਲ ਸੱਚ ਸਾਬਤ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿਚੋਂ 2218 ਸ਼ਬਦ ਆਪ ਦੇ ਰਚੇ ਹੋਏ ਹਨ। ਆਪ ਦੀ ਬਾਣੀ ਦਾ ਮੁੱਖ ਵਿਸ਼ਾ ਰੱਬੀ – ਪ੍ਰੇਮ, ਭਗਤੀ, ਸਿਮਰਨ ਤੇ ਡੂੰਘੀ ਜੀਵਨ – ਜਾਚ ਹੈ। ‘ਸੁਖਮਨੀ ਆਪ ਦੀ ਸ਼ਾਹਕਾਰ ਰਚਨਾ ਹੈ।

ਇਸ ਵਿਚ ਬਹੁਤ ਹੀ ਸਰਲ ਢੰਗ ਨਾਲ ਨਾਮ ਸਿਮਰਨ, ਸੰਤ, ਭਗਤ, ਮ – ਗਿਆਨੀ ਤੇ ਜੀਵਨ – ਜੁਗਤ ਆਦਿ ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ ਆਪ ਦੀ ਰਚਨਾ ਵਿਚ ਸੰਤ – ਭਾਸ਼ਾ, ਬ੍ਰਿਜ ਭਾਸ਼ਾ, ਰੇਖ਼ਤਾ, ਹਿੰਦੁਸਤਾਨੀ, ਗਾਥਾ, ਸਹਿਸਕ੍ਰਿਤੀ, ਪੰਜਾਬੀ (ਅ) ਹਿੰਦੀ ਆਦਿ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਮੂਨੇ ਮਿਲਦੇ ਹਨ। ਆਪ ਨੇ 30 ਰਾਗਾਂ ਵਿਚ ਬਾਣੀ ਰਚੀ 1 ਸਿਰੰਦਾ ਆਪ ਦਾ ਮਨ – ਭਾਉਂਦਾ ਸਾਜ ਸੀ।

ਗੁਰੂ ਅਰਜਨ ਦੇਵ ਜੀ ਦਾ ਮਹਾਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਨੇ ਆਪਣੇ ਤੋਂ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ ਸੰਤਾਂ, ਭਗਤਾਂ ਦੀ ਰਚਨਾ ਨੂੰ ਇਕੱਤਰ ਕਰ ਕੇ ਉਸ ਨੂੰ ਰਾਗਾਂ ਵਿਚ ਸੰਭਾਲਿਆ। ਇਹ ਮਹਾਨ ਗ੍ਰੰਥ ਮਨੁੱਖੀ ਏਕਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ! ਬਾਬਾ ਫ਼ਰੀਦ (ਪੰਜਾਬ) ਕਬੀਰ ਤੇ ਰਾਮਾਨੰਦ (ਯੂ.ਪੀ.) ਬੇਣੀ (ਬਿਹਾਰ) ਨਾਮ ਦੇਵ, ਤਿਲੋਚਨ ਮਹਾਂਰਾਸ਼ਟਰ), ਪੀਪਾ (ਗੁਜਰਾਤ), ਸਧਨਾ (ਸਿੰਧ) ਜੈਦੇਵ ਬੰਗਾਲ ਸੈਣ ਤੇ ਭੀਖਣ (ਰਾਜਪੂਤਾਨਾ) ਆਦਿ ਸੰਤਾਂ – ਭਗਤਾਂ ਦਾ ਵੱਖ – ਵੱਖ ਇਲਾਕਿਆਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸੁਨੇਹਾ ਰੱਬੀ ਏਕਤਾ ਦਾ ਹੀ ਹੈ।

ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਤਰਤੀਬ ਦਿੱਤੀ ਤੇ ਭਾਈ ਗੁਰਦਾਸ ਜੀ ਨੇ ਲਿਖ਼ਾਈ ਦਾ ਕੰਮ ਕੀਤਾ (ਅ) ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ 1604 ਈ: ਵਿਚ ਪੂਰਾ ਹੋਇਆ। ਗੁਰੂ ਅਰਜਨ ਦੇਵ ਜੀ ਨੇ 1588 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਲੋਕਾਂ ਲਈ ਸਾਂਝਾ ਧਰਮ ਅਸਥਾਨ ਕਾਇਮ ਕੀਤਾ ਅੰਮ੍ਰਿਤਸਰ ਵਿਚ ਆਪ ਨੇ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਬਣਵਾਏ।

ਗੁਰੂ ਜੀ ਨੇ ਤਰਨਤਾਰਨ ਦਾ ਨਗਰ ਵੀ ਵਸਾਇਆ ਤੇ ਉੱਥੇ ਇਕ ਵੱਡਾ ਸਰੋਵਰ ਬਣਵਾਇਆ ਆਪ ਨੇ ਲਾਹੌਰ ਵਿਚ ਬਾਉਲੀ ਸਾਹਿਬ ਦੀ ਉਸਾਰੀ ਕਰਵਾਈ (ਅ) ਤਰਨਤਾਰਨ ਵਿਚ ਯਤੀਮਾਂ ਤੇ ਕੋਹੜੀਆਂ ਲਈ ਹਸਪਤਾਲ ਖੋਲ੍ਹਿਆ ਆਪ ਨੇ ਦਸਵੰਧ ਦੀ ਪ੍ਰਥਾ ਵੀ ਚਲਾਈ ਤੇ ਕਾਬਲ, ਕੰਧਾਰ ਤੇ ਢਾਕੇ ਤਕ ਸੰਬੰਧ ਵੀ ਕਾਇਮ ਕੀਤੇ।

ਸਮੇਂ ਦੀ ਸਰਕਾਰ ਦਾ ਆਪ ਪ੍ਰਤੀ ਰਵੱਈਆ ਠੀਕ ਨਹੀਂ ਸੀ। ਮੁਗ਼ਲ ਹਕੂਮਤ ਨੇ ਆਪ ਨੂੰ ਬਹੁਤ ਸਾਰੇ ਤਸੀਹੇ ਦਿੱਤੇ।ਤੱਤੀ ਤਵੀ ਉੱਤੇ ਬਿਠਾਇਆ ਗਿਆ ਤੇ ਸੀਸ ਉੱਤੇ ਗਰਮ – ਗਰਮ ਰੇਤ ਵੀ ਪਾਈ ਗਈ, ਪਰੰਤੂ ਆਪ ਪ੍ਰਭੂ – ਭਾਣੇ ਨੂੰ ਅਡੋਲ ਰਹਿ ਕੇ ਮੰਨਦੇ ਰਹੇ ਆਪ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਪਰੰਤੂ ਆਪ ਨੇ ਇਨਕਾਰ ਕਰ ਦਿੱਤਾ ਅੰਤ ਆਪ ਬਹੁਤ ਸਾਰੇ ਕਸ਼ਟ ਸਹਿੰਦੇ ਹੋਏ ਸ਼ਹੀਦ ਹੋ ਗਏ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਇਸ ਤਰ੍ਹਾਂ ਸਿੱਖ ਧਰਮ ਵਿਚ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੋਈ; ਇਸ ਕਰਕੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ, ਕੁਰਬਾਨੀ ਦੇ ਬਾਨੀ ਤੇ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਤੋਂ ਮਗਰੋਂ ਗੁਰੂ ਹਰਗੋਬਿੰਦ ਜੀ ਨੇ ਗੱਦੀ ਸੰਭਾਲੀ ਤੇ ਉਹ ਮੀਰੀ – ਪੀਰੀ ਦੇ ਮਾਲਕ ਬਣੇ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ !

1. ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਣ ਉਪਰੰਤ ਬਹੁਤ ਸਾਰੀ ਰਚਨਾ ਕੀਤੀ। ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ‘ਦੋਹਿਤਾ ਬਾਣੀ ਕਾ ਬੋਹਿਥਾ” ਬਿਲਕੁਲ ਸੱਚ ਸਿੱਧ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿੱਚੋਂ 2218 ਸ਼ਬਦ ਆਪ ਜੀ ਦੀ ਹੀ ਰਚਨਾ ਹਨ। ਉਹਨਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਰੱਬੀ ਪ੍ਰੇਮ – ਪਿਆਰ, ਭਗਤੀ, ਸਿਮਰਨ ਤੇ ਡੂੰਘੀ ਜੀਵਨ – ਜਾਚ ਵਾਲਾ ਹੈ। ਸੁਖਮਨੀ ਸਾਹਿਬ ਆਪ ਜੀ ਦੀ ਸ਼ਾਹਕਾਰ ਰਚਨਾ ਹੈ।

ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ – ਸਿਮਰਨ, ਸੰਤ, ਭਗਤ, ਬ੍ਰੜ੍ਹਮ – ਗਿਆਨੀ ਜੀਵਨ ਜਗਤ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਹਨ। ਉਸ ਸਮੇਂ ਪ੍ਰਚਲਿਤ ਸੰਤ – ਭਾਸ਼ਾ, ਬ੍ਰਜ – ਭਾਸ਼ਾ, ਰੇਖ਼ਤਾ, ਹਿੰਦੁਸਤਾਨੀ, ਗਾਥਾ, ਸਹਸਕ੍ਰਿਤੀ, ਪੰਜਾਬੀ ਤੇ ਹਿੰਦੀ ਸਭ ਵੰਨਗੀਆਂ ਦੀਆਂ ਭਾਸ਼ਾਵਾਂ ਵਿੱਚ ਆਪ ਦੀ ਰਚਨਾ ਮਿਲਦੀ ਹੈ ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ। ਆਪ ਸੰਗੀਤ ਤੇ ਰਾਗਾਂ ਦੀ ਪੂਰੀ ਮੁਹਾਰਤ ਰੱਖਦੇ ਸਨ। ਸਰੰਦਾ ਉਨ੍ਹਾਂ ਦਾ ਮਨ – ਪਸੰਦ ਸਾਜ਼ ਸੀ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ –

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਸ੍ਰੀ ਗੁਰੂ ਅਰਜਨ ਦੇਵ ਜੀ
(ਅ) ਬਾਬਾ ਫ਼ਰੀਦ
(ਇ) ਸ਼ਿਵ ਸਿੰਘ – ਬੱਤ ਘਾੜਾ
(ਸ) ਰੱਬ ਦੀ ਪੌੜੀ।
ਉੱਤਰ :
(ੳ) ਸ੍ਰੀ ਗੁਰੂ ਅਰਜਨ ਦੇਵ ਜੀ।

ਪ੍ਰਸ਼ਨ 2.
‘ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰਿੰ: ਤੇਜਾ ਸਿੰਘ
(ਅ) ਡਾ: ਹਰਿੰਦਰ ਕੌਰ
(ਇ) ਜਨਕ ਰਾਜ ਸਿੰਘ
(ਸ) ਰਵਿੰਦਰ ਕੌਰ॥
ਉੱਤਰ :
(ਅ) ਡਾ: ਹਰਿੰਦਰ ਕੌਰ।

ਪ੍ਰਸ਼ਨ 3.
ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲਗਦੇ ਸਨ ?
(ਉ) ਦੋਹਿਤਾ
(ਅ) ਭਤੀਜਾ
(ਈ) ਸਪੁੱਤਰ
(ਸ) ਭਾਣਜਾ।
ਉੱਤਰ :
(ਉ) ਦੋਹਿਤਾ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 4.
ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲਗਦੇ ਸਨ ?
ਉ। ਬਾਬਾ ਜੀ
(ਅ) ਨਾਨਾ ਜੀ।
(ਈ) ਪਿਤਾ ਜੀ
(ਸ) ਮਾਮਾ ਜੀ।
ਉੱਤਰ :
(ਅ) ਨਾਨਾ ਜੀ।

ਪ੍ਰਸ਼ਨ 5.
ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਵਰ ਦਿੱਤਾ ਸੀ ?
(ਉ) ਦੋਹਿਤਾ ਬਾਣੀ ਕਾ ਬੋਹਿਥਾ
(ਅ) ਮੀਰੀ – ਪੀਰੀ ਦਾ ਮਾਲਕ
(ਈ) ਕਵੀ ਤੇ ਸੰਪਾਦਕ
(ਸ) ਸਰਬੰਸਦਾਨੀ।
ਉੱਤਰ :
(ਉ) ਦੋਹਿਤਾ ਬਾਣੀ ਕਾ ਬੋਹਿਥਾ।

ਪ੍ਰਸ਼ਨ 6.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ ਕਿੰਨੇ ਸ਼ਬਦ ਹਨ ?
(ਉ) 5894
(ਅ) 2218
(ਈ) 518
(ਸ) 54.
ਉੱਤਰ :
(ਉ) 5894.

ਪ੍ਰਸ਼ਨ 7.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਕਿੰਨੇ ਸ਼ਬਦ ਹਨ ?
(ਉ) 5894
(ਆ) 2218
(ਈ) 1516
(ਸ) 1518.
ਉੱਤਰ :
(ਅ) 2218

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 8.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ?
(ਉ) ਜੈਤਸਰੀ ਕੀ ਵਾਰ
(ਅ) ਸੁਖਮਨੀ
(ਈ) ਫੁਨਹੇ
(ਸ) ਬਾਰਾਂਮਾਂਹ।
ਉੱਤਰ :
(ਅ) ਸੁਖਮਨੀ।

ਪ੍ਰਸ਼ਨ 9.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ ?
(ਉ) 29
(ਅ) 30
(ਈ) 31
(ਸ) 28.
ਉੱਤਰ :
(ਅ) 30.

ਪ੍ਰਸ਼ਨ 10.
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨ – ਭਾਉਂਦਾ ਸਾਜ਼ ਕਿਹੜਾ ਸੀ ?
(ਉ) ਤਾਨਪੁਰਾ
(ਅ) ਸਿਰੰਗੀ
(ਈ) ਸਿਤਾਰ
(ਸ) ਸਰੰਦਾ।
ਉੱਤਰ :
(ਸ) ਸਰੰਦਾ।

ਪ੍ਰਸ਼ਨ 11.
ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਵਿਚ ਵਰਤੀਆਂ ਭਾਸ਼ਾਵਾਂ ਵਿਚੋਂ ਇਕ ਕਿਹੜੀ ਹੈ ?
(ਉ) ਸਹਿਸਕ੍ਰਿਤੀ/ਸੰਤ – ਭਾਸ਼ਾ/ਬ੍ਰਿਜ ਭਾਸ਼ਾ/ਰੇਖ਼ਤਾ/ਹਿੰਦੁਸਤਾਨੀ/ਗਾਥਾ/ਪੰਜਾਬੀ/ ਲਹਿੰਦੀ।
(ਅ) ਫ਼ਾਰਸੀ
(ਈ) ਉਰਦੂ
(ਸ) ਹਿੰਦੀ
ਉੱਤਰ :
(ੳ) ਸਹਿਸਕ੍ਰਿਤੀ/ਸੰਤ – ਭਾਸ਼ਾ/ਬ੍ਰਿਜ ਭਾਸ਼ਾ/ਖ਼/ਹਿੰਦੁਸਤਾਨੀ/ਗਾਥਾ/ਪੰਜਾਬੀ/ ਲਹਿੰਦੀ !

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੁਰਗੱਦੀ/ਰਚਨਾ/ਨਾਨਾ/ਦੋਹਿਤਾ/ਬੋਹਿਥਾ/ਸ਼ਬਦ/ਬਾਣੀ/ਭਾਸ਼ਾਵਾਂ/ਰਾਗਾਂ ਸੰਗੀਤ/ਸਰੰਦਾ/ਸਾਜ਼/ਸੰਤ ਭਗਤ/ਬ੍ਰਹਮ – ਗਿਆਨੀ।
(ਅ) ਸੱਚ
(ਈ) ਗੁਰੂ ਅਮਰਦਾਸ ਜੀ
(ਸ) ਮਨਪਸੰਦ
ਉੱਤਰ :
(ੳ) ਗੁਰਗੱਦੀ/ਰਚਨਾ/ਨਾਨਾ/ਦੋਹਿਤਾ/ਬੋਹਿਥਾ/ਸ਼ਬਦ/ਬਾਣੀ/ਭਾਸ਼ਾਵਾਂ/ਰਾਗਾਂ/ ਸੰਗੀਤ/ਸਰੰਦਾ/ਸਾਜ਼/ਸੰਤ/ਭਗਤ/ਬ੍ਰਹਮ – ਗਿਆਨੀ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਵਰ/ਸੱਚ/ਪ੍ਰੇਮ – ਪਿਆਰ/ਭਗਤੀ/ਸਿਮਰਨਜੀਵਨ – ਜਾਚ/ ਢੰਗ/ਮੁਹਾਰਤ।
(ਅ) ਗੁਰੂ
(ਈ) ਰਾਗ
(ਸ) ਸਾਜ਼।
ਉੱਤਰ :
(ਉ) ਵਰ/ਸੱਚ/ਪ੍ਰੇਮ – ਪਿਆਰ/ਭਗਤੀ/ਸਿਮਰਨ/ਜੀਵਨ – ਜਾਚ/ਢੰਗ/ਮੁਹਾਰਤ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੁਰੂ
(ਅ) ਭਾਸ਼ਾਵਾਂ
(ਈ) ਸਿਮਰਨ
(ਸ) ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ/ਸ੍ਰੀ ਗੁਰੂ ਗ੍ਰੰਥ ਸਾਹਿਬ/ਸੁਖਮਨੀ ਸਾਹਿਬ/ਸੰਤ – ਭਾਸ਼ਾ/ਬ੍ਰਜ – ਭਾਸ਼ਾ/ਰੇਖ਼ਤਾ/ਹਿੰਦੁਸਤਾਨੀ/ਗਾਬਾ/ਸਹਿਸਕ੍ਰਿਤੀ ਪੰਜਾਬੀ/ਹਿੰਦੀ।
ਉੱਤਰ :
(ਸ) ਗੁਰੂ ਅਰਜਨ ਦੇਵ ਜੀ/ਗੁਰੂ ਅਮਰਦਾਸ ਜੀ/ਸ੍ਰੀ ਗੁਰੂ ਗ੍ਰੰਥ ਸਾਹਿਬ/ ਸੁਖਮਨੀ ਸਾਹਿਬ/ਸੰਤ – ਭਾਸ਼ਾ/ਬ੍ਰਜ – ਭਾਸ਼ਾ/ਖ਼ਤਾ/ਹਿੰਦੁਸਤਾਨੀ/ਗਾਥਾ/ਸਹਿਸਕ੍ਰਿਤੀ/ਪੰਜਾਬੀ/ ਲਹਿੰਦੀ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਹੁਤ
(ਅ) ਸਰਲ
(ਈ) ਪੇਸ਼
(ਸ) ਆਪ/ਉਹਨਾਂ/ਇਸ !
ਉੱਤਰ :
(ਸ) ਆਪ/ਉਹਨਾਂ/ਇਸ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਬਾਰੇ
(ਅ) ਆਪ
(ਈ) ਸੰਤ
(ਸ) ਗੁਰੂ/ਬਹੁਤ ਸਾਰਾ/ਬਿਲਕੁਲ/ਸੀ/5894/2218/ਪ੍ਰਮੁੱਖ/ਡੂੰਘੀ/ਸ਼ਾਹਕਾਰ/ ਬਹੁਤ ਸਰਲ/ਪ੍ਰਚਲਿਤ/ਸਭ/30/ਮਨ – ਪਸੰਦ।
ਉੱਤਰ :
(ਸ) ਗੁਰੂ/ਬਹੁਤ ਸਾਰਾ/ਬਿਲਕੁਲ/ਸੀ/5894/2218/ਪ੍ਰਮੁੱਖਡੂੰਘੀ/ਸ਼ਾਹਕਾਰ ਬਹੁਤ ਸਰਲ/ਪ੍ਰਚਲਿਤ/ਸਭ/30/ਮਨ – ਪਸੰਦ।

ਪ੍ਰਸ਼ਨ 17.
‘ਬਾਣੀ ਸ਼ਬਦ ਦਾ ਲਿੰਗ ਬਦਲੋ
(ਉ) ਬਾਨੀ
(ਅ) ਬਾਣਾ
(ਈ) ਵਾਣੀ
(ਸ) ਕੋਈ ਵੀ ਨਹੀਂ।
ਉੱਤਰ :
(ਸ) ਕੋਈ ਵੀ ਨਹੀਂ।

ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਕਿਰਿਆ ਕਿਹੜੀ ਹੈ ?
(ੳ) ਰਚਨਾ
(ਅ) ਸ਼ਾਹਕਾਰ
(ਈ) ਆਪ
(ਸ) ਹੋਇਆ।
ਉੱਤਰ :
(ਸ) ਹੋਇਆ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਕੋਈ ਦੋ ਪੜਨਾਂਵ ਲਿਖੋ।
ਉੱਤਰ :
ਆਪ, ਉਹਨਾਂ :

ਪ੍ਰਸ਼ਨ 20.
“ਗੁਰਗੱਦੀ ਸ਼ਬਦ ਪੁਲਿੰਗ ਹੈ ਕਿ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਕਹਿਰੇ ਪੁੱਠੇ ਕਾਮੇ
(ਸ) ਜੋੜਨੀ
(ਹ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )
(ਹ) ਛੁੱਟ – ਮਰੋੜੀ ( ‘ )

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 1
ਉੱਤਰ :
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 2

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਗੁਰੂ ਅਰਜਨ ਦੇਵ ਜੀ ਦਾ ਵਡਮੁੱਲਾ ਕਾਰਜ ਹੈ। ਆਪ ਨੇ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ ਸੰਤਾਂ, ਭਗਤਾਂ ਦੀ ਰਚਨਾ ਨੂੰ ਇਕੱਤਰ ਕਰ ਕੇ ਉਸ ਨੂੰ ਰਾਗਾਂ ਅਨੁਸਾਰ ਸੰਭਾਲਿਆ। ਇਹ ਵੱਡ – ਆਕਾਰੀ ਧਰਮ – ਗ੍ਰੰਥ ਮਨੁੱਖੀ ਏਕਤਾ ਤੇ ਸਰਬ – ਸਾਂਝੀਵਾਲਤਾ ਦਾ ਪ੍ਰਤੀਕ ਹੈ। ਬਾਬਾ ਫ਼ਰੀਦ (ਪੰਜਾਬ) ਕਬੀਰ ਤੇ ਰਾਮਾ ਨੰਦ (ਯੂ. ਪੀ.) ਬੇਣੀ (ਬਿਹਾਰ) ਨਾਮਦੇਵ, ਤ੍ਰਿਲੋਚਨ (ਮਹਾਂਰਾਸ਼ਟਰ) ਪੀਪਾ (ਗੁਜਰਾਤ ਸਧਨਾ (ਸਿੰਧ) ਜੈ ਦੇਵ ਬੰਗਾਲ) ਸੈਣ ਤੇ ਭੀਖਨ (ਰਾਜਪੁਤਾਨਾ) ਆਦਿ, ਸਾਰੇ ਸੰਤ ਭਗਤ ਵੱਖਰੇ – ਵੱਖਰੇ ਇਲਾਕਿਆਂ ਦੇ ਹੋਣ ਦੇ ਬਾਵਜੂਦ ਸਾਰਿਆਂ ਦਾ ਸੁਨੇਹਾ ਰੱਬੀ ਏਕਤਾ ਦਾ ਹੀ ਹੈ। ਗੁਰੂ ਅਰਜਨ ਦੇਵ ਜੀ ਨੇ ਸਾਰੀ ਰਚਨਾ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਇੱਕ ਥਾਂ ਇਕੱਠਾ ਕੀਤਾ ਤੇ ਇੱਕ ਯੋਗ ਸੰਪਾਦਕ ਵਾਂਗ ਸਾਰਾ ਕਾਰਜ ਨਿਭਾਇਆ। ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਤੋਂ ਕਰਵਾਇਆ ਗਿਆ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ 1604 ਈਸਵੀਂ ਵਿੱਚ ਸੰਪੂਰਨ ਹੋਇਆ।

ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਮੁੱਲਾ ਕਾਰਜ ਕੀ ਹੈ ?
(ਉ) ਗੁਰਦੁਆਰਿਆਂ ਦੀ ਉਸਾਰੀ
(ਅ) ਧਰਮ – ਪ੍ਰਚਾਰ
(ਈ) ਸੰਗੀਤ ਦਾ ਵਿਕਾਸ
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ।
ਉੱਤਰ :
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ।

ਪ੍ਰਸ਼ਨ 2.
ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਕਿਸ ਤਰ੍ਹਾਂ ਤਰਤੀਬ ਦਿੱਤੀ ?
(ੳ) ਇੱਛਾ ਅਨੁਸਾਰ
(ਅ) ਰਾਗਾਂ ਅਨੁਸਾਰ
(ਈ) ਬਾਣੀਆਂ ਅਨੁਸਾਰ
(ਸ) ਸੰਤਾਂ – ਭਗਤਾਂ ਦੀ ਬਾਣੀ ਅਨੁਸਾਰ।
ਉੱਤਰ :
(ਅ) ਰਾਗਾਂ ਅਨੁਸਾਰ

ਪ੍ਰਸ਼ਨ 3.
ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸ ਗੱਲ ਦਾ ਪ੍ਰਤੀਕ ਹੈ ?
(ਉ) ਮਨੁੱਖੀ ਏਕਤਾ ਤੇ ਸਰਬ ਸਾਂਝੀਵਾਲਤਾ ਦਾ
(ਅ) ਕਿਸੇ ਇਕ ਧਰਮ ਦਾ
(ਈ) ਵਿਸ਼ੇਸ਼ ਕੌਮ
(ਸ) ਉੱਚ ਵਰਗ ਦਾ।
ਉੱਤਰ :
(ੳ) ਮਨੁੱਖੀ ਏਕਤਾ ਤੇ ਸਰਬ ਸਾਂਝੀਵਾਲਤਾ ਦਾ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 4.
ਬਾਬਾ ਫ਼ਰੀਦ ਜੀ ਕਿਸ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਬਿਹਾਰ
(ਈ) ਮਹਾਰਾਸ਼ਟਰ
(ਸ) ਯੂ.ਪੀ.,
ਉੱਤਰ :
(ੳ) ਪੰਜਾਬ ਨੂੰ

ਪ੍ਰਸ਼ਨ 5.
ਭਗਤ ਰਾਮਾਨੰਦ/ਕਬੀਰ ਕਿਸ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਯੂ.ਪੀ
(ਈ) ਬਿਹਾਰ
(ਸ) ਮਹਾਰਾਸ਼ਟਰ !
ਉੱਤਰ :
(ਅ) ਯੂ.ਪੀ

ਪ੍ਰਸ਼ਨ 6.
ਭਗਤ ਬੇਣੀ ਕਿਸ ਇਲਾਕੇ ਤੋਂ ਸਨ ?
(ਉ) ਬਿਹਾਰ
(ਅ) ਯੂ. ਪੀ
(ਈ) ਬੰਗਾਲ
(ਸ) ਸਿੰਧ !
ਉੱਤਰ :
(ੳ) ਬਿਹਾਰ।

ਪ੍ਰਸ਼ਨ 7.
ਭਗਤ ਨਾਮਦੇਵ ਤੇ ਤ੍ਰਿਲੋਚਨ ਕਿਹੜੇ ਇਲਾਕੇ ਦੇ ਸਨ ?
(ਉ) ਬਿਹਾਰ
(ਅ) ਬੰਗਾਲ
(ਈ) ਸਿੰਧ
(ਸ) ਮਹਾਰਾਸ਼ਟਰ !
ਉੱਤਰ :
(ਸ) ਮਹਾਰਾਸ਼ਟਰ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 8.
ਗੁਜਰਾਤ ਨਾਲ ਸੰਬੰਧਿਤ ਕਿਹੜੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
(ਉ) ਭਗਤ ਪੀਪਾ ਜੀ।
(ਅ) ਭਗਤ ਕਬੀਰ ਜੀ
(ਈ) ਭਗਤ ਸਧਨਾ ਜੀ
(ਸ) ਭਗਤ ਨਾਮ ਦੇਵ ਜੀ।
ਉੱਤਰ :
(ੳ) ਭਗਤ ਪੀਪਾ ਜੀ।

ਪ੍ਰਸ਼ਨ 9.
ਸਿੰਧ ਪ੍ਰਾਂਤ ਨਾਲ ਸੰਬੰਧਿਤ ਕਿਹੜੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
(ਉ) ਸਧਨਾ
(ਅ) ਕਬੀਰ
(ਈ) ਪੀਪਾ
(ਸ) ਸੈਣ।
ਉੱਤਰ :
(ੳ) ਸਧਨਾ

ਪ੍ਰਸ਼ਨ 10.
ਭਗਤ ਜੈਦੇਵ ਕਿਹੜੇ ਇਲਾਕੇ ਨਾਲ ਸੰਬੰਧਿਤ ਸਨ ?
(ਉ) ਬਿਹਾਰ
(ਆ) ਬੰਗਾਲ
(ਈ) ਸਿੰਧ
(ਸ) ਪੰਜਾਬ।
ਉੱਤਰ :
(ਅ) ਬੰਗਾਲ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 11.
ਭਗਤ ਸੈਣ ਤੇ ਭੀਖਨ ਕਿਹੜੇ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਬਿਹਾਰ
(ਈ) ਰਾਜਪੂਤਾਨਾ
(ਸ) ਸਿੰਧ ॥
ਉੱਤਰ :
(ਈ) ਰਾਜਪੂਤਾਨਾ

ਪ੍ਰਸ਼ਨ 12.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕੰਮ ਕਿਸ ਨੇ ਕੀਤਾ ?
(ੳ) ਭਾਈ ਨੰਦ ਲਾਲ ਜੀ ਨੇ
(ਅ) ਭਾਈ ਮਰਦਾਨਾ ਜੀ ਨੇ
(ਈ) ਭਾਈ ਪੈੜੇ ਮੋਖੇ ਜੀ ਨੇ
(ਸ) ਭਾਈ ਗੁਰਦਾਸ ਜੀ ਨੇ।
ਉੱਤਰ :
(ਸ) ਭਾਈ ਗੁਰਦਾਸ ਜੀ ਨੇ।

ਪ੍ਰਸ਼ਨ 13.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਦੋਂ ਸੰਪੂਰਨ ਹੋਇਆ ?
(ਉ) 1601 ਈ:
(ਅ) 1604 ਈ:
(ਈ) 1606 ਈ:
(ਸ) 1608 ਈ:
ਉੱਤਰ :
(ਅ) 1604 ਈ:

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਸ੍ਰੀ ਗੁਰੂ/ਵੱਡਮੁੱਲਾ/ਚਾਰ/ਵਡ – ਅਕਾਰੀ/ਬਾਬਾ/ਵੱਖਰੇ – ਵੱਖਰੇ/ਬੀ/ਸਾਰੀ/ਯੋਗ।
(ਅ) ਧਰਮ – ਗ੍ਰੰਥ
(ਈ) ਜੈਦੇਵ
(ਸ) ਸੰਪੂਰਨ।
ਉੱਤਰ :
(ੳ) ਸ੍ਰੀ ਗੁਰੂ/ਵੱਡਮੁੱਲਾ/ਚਾਰ/ਵਡ – ਅਕਾਰੀ/ਬਾਬਾ/ਵੱਖਰੇ – ਵੱਖਰੇ/ਰੱਬੀ/ਸਾਰੀ/ਯੋਗ !

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਸੰਤ – ਭਗਤ
(ਅ) ਸੰਪਾਦਕ
(ਇ) ਸੰਪੂਰਨ
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ/ਗੁਰੂ ਅਰਜਨ ਦੇਵ ਜੀ/ਬਾਬਾ ਫ਼ਰੀਦ/ਪੰਜਾਬ/ ਕਬੀਰ/ਰਾਮਾਨੰਦ/ਯੂ.ਪੀ./ਬੇਣੀ/ਬਿਹਾਰ/ਨਾਮਦੇਵ ਤ੍ਰਿਲੋਚਨ/ਮਹਾਰਾਸ਼ਟਰ/ਪੀਪਾ/ਗੁਜਰਾਤ ਸਧਨਾ/ਸਿੰਧ/ਜੈਦੇਵ/ਬੰਗਾਲ/ਸੈਣ/ਭੀਖਨ/ਰਾਜਪੂਤਾਨਾ/ਭਾਈ ਗੁਰਦਾਸ ਜੀ।
ਉੱਤਰ :
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ/ਗੁਰੂ ਅਰਜਨ ਦੇਵ ਜੀ/ਬਾਬਾ ਫ਼ਰੀਦ/ਪੰਜਾਬ/ ਕਬੀਰ/ਰਾਮਾਨੰਦ/ਯੂ.ਪੀ./ਬੇਣੀ/ਬਿਹਾਰ/ਨਾਮਦੇਵ ਤ੍ਰਿਲੋਚਨ/ਮਹਾਰਾਸ਼ਟਰ/ਪੀਪਾ/ਗੁਜਰਾਤ ਸਧਨਾ/ਸਿੰਧ/ਜੈਦੇਵ/ਬੰਗਾਲ/ਸੈਣ/ਭੀਖਨ/ਰਾਜਪੂਤਾਨਾ/ਭਾਈ ਗੁਰਦਾਸ ਜੀ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਲਿਖਾਈ।
(ਅ) ਕਾਰਜ
(ਈ) ਸੈਣ
(ਸ) ਗੁਰੂ/ਕਾਰਜ/ਸੰਪਾਦਨਾ/ਰਚਨਾ/ਰਾਗ/ਧਰਮ – ਗ੍ਰੰਥ/ਸੰਤ – ਭਗਤ।
ਉੱਤਰ :
(ਸ) ਗੁਰੂ/ਕਾਰਜ/ਸੰਪਾਦਨਾ/ਰਚਨਾ/ਰਾਗ/ਧਰਮ – ਗ੍ਰੰਥ/ਸੰਤ – ਭਗਤ॥

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਮਨੁੱਖੀ – ਏਕਤਾ/ਸਰਬ – ਸਾਂਝੀਵਾਲਤਾ।
(ਅ) ਰਚਨਾ
(ਇ) ਗੁਰੂ
(ਸ) ਸੰਪੂਰਨ।
ਉੱਤਰ :
(ੳ) ਮਨੁੱਖੀ – ਏਕਤਾ/ਸਰਬ – ਸਾਂਝੀਵਾਲਤਾ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਸੰਪਾਦਕ
(ਅ) ਰਾਮਾਨੰਦ
(ਈ) ਸਾਰੀ
(ਸ) ਕਰਵਾਇਆ ਗਿਆ/ਹੈ/ਸੰਭਾਲਿਆ/ਇਕੱਠਾ ਕੀਤਾ/ਨਿਭਾਇਆ/ਹੋਇਆ।
ਉੱਤਰ :
(ਸ) ਕਰਵਾਇਆ ਗਿਆ/ਹੈ/ਸੰਭਾਲਿਆ/ਇਕੱਠਾ ਕੀਤਾ/ਨਿਭਾਇਆ/ਹੋਇਆ।

ਪ੍ਰਸ਼ਨ 19.
‘ਭਾਈਂ ਸ਼ਬਦ ਦਾ ਲਿੰਗ ਬਦਲੋ –
(ਉ) ਭੈਣ/ਭਾਬੀ/ਭਾਈਆਣੀ
(ਅ) ਬਾਈ
(ਇ) ਤਾਈ।
(ਸ) ਭਜਾਈ।
ਉੱਤਰ :
(ੳ) ਭੈਣ/ਭਾਬੀ/ਭਾਈਆਣੀ

ਪ੍ਰਸ਼ਨ 20.
ਕਿਰਿਆ ਸ਼ਬਦ ਕਿਹੜਾ ਹੈ ?
(ਉ) ਨਿਭਾਇਆ।
(ਅ) ਨਿਬਾਓ
(ਈ) ਨਿਭਾ
(ਸ) ਨਿਬਾਇਆ।
ਉੱਤਰ :
(ਉ) ਨਿਭਾਇਆ।

ਪ੍ਰਸ਼ਨ 21.
‘ਸੰਪਾਦਨਾ ਰਚਨਾ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਚੁਣ ਕੇ ਦੋ ਸੰਖਿਆਵਾਚਕ ਵਿਸ਼ੇਸ਼ਣ ਲਿਖੋ
ਉੱਤਰ :
ਸਾਰੇ, ਚਾਰ

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ੲ) ਜੋੜਨੀ
(ਸ) ਬੈਕਟ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ੲ) ਜੋੜਨੀ ( – )
(ਸ) ਬੈਕਟ ( ( ) )

ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 3
ਉੱਤਰ :
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 4

3. ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ, ਸਿੱਖ ਇਤਿਹਾਸ (ਅ) ਕਈ ਹੋਰ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਹੈ। ਆਪ ਨੇ 1588 ਈਸਵੀਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ। ਲੋਕਾਂ ਨੂੰ ਸਾਂਝਾ ਧਰਮ ਅਸਥਾਨ ਤੇ ਇਸ਼ਨਾਨ ਕਰਨ ਲਈ ਤਲਾਅ ਸਰੋਵਰ) ਬਣਵਾਇਆ ਅੰਮ੍ਰਿਤਸਰ ਵਿੱਚ ਹੀ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਬਣਵਾਏ। ਉਸ ਜ਼ਮਾਨੇ ਵਿੱਚ ਸਰੋਵਰ ਜਾਂ ਤਲਾਅ ਦਾ ਬਹੁਤ ਮਹੱਤਵ ਸੀ। ਇਸ਼ਨਾਨ ਕਰਨ ਲਈ ਦਰਿਆ ਜਾਂ ਤਲਾਅ ਹੀ ਹੁੰਦੇ ਹਨ। ਗੁਰੂ ਸਾਹਿਬ ਨੇ ਤਰਨਤਾਰਨ ਨਗਰ ਵੀ ਵਸਾਇਆ ਤਰਨਤਾਰਨ ਦਾ ਸਰੋਵਰ ਆਕਾਰ ਦੇ ਪੱਖ ਤੋਂ ਕਾਫ਼ੀ ਵੱਡਾ ਹੈ। ਆਪ ਨੇ ਲੋਕ – ਭਲਾਈ ਦੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਸਿੱਖੀ ਦੇ ਪ੍ਰਚਾਰ ਲਈ ਧਰਮ – ਅਸਥਾਨ ਉਸਾਰੇ। ਲਾਹੌਰ ਵਿੱਚ ਬਾਉਲੀ ਬਣਵਾਈ। ਤਰਨਤਾਰਨ ਵਿੱਚ ਯਤੀਮਾਂ ਤੇ ਕੋੜੀਆਂ ਲਈ ਹਸਪਤਾਲ ਖੋਲ੍ਹਿਆ 1 ਦਸਵੰਧ ਦੀ ਪ੍ਰਥਾ ਵੀ ਆਰੰਭ ਕੀਤੀ। ਇਸ ਤੋਂ ਇਲਾਵਾ ਕਾਬਲ, ਕੰਧਾਰ ਤੇ ਢਾਕੇ ਤੱਕ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ !

ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ

ਪ੍ਰਸ਼ਨ 1.
ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰਖਵਾਈ ?
(ਉ) 1588 ਈ
(ਅ) 1590 ਈ:
(ਈ) 1578 ਈ:
(ਸ) 1580 ਈ:
ਉੱਤਰ :
(ੳ) 1588 ਈ:

ਪ੍ਰਸ਼ਨ 2.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
(ਉ) ਭਾਈ ਗੁਰਦਾਸ ਜੀ
(ਅ) ਬਾਬਾ ਬੁੱਢਾ ਜੀ
(ਈ) ਸਾਈਂ ਮੀਆਂ ਮੀਰ ਜੀ
(ਸ) ਸਾਈਂ ਬੰਨੋ ਜੀ।
ਉੱਤਰ :
ਸਾਈਂ ਮੀਆਂ ਮੀਰ ਜੀ !

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 3.
ਸੰਤੋਖ ਸਰ (ਅ) ਰਾਮ ਸਰ ਕਿੱਥੇ ਹਨ ?
(ਉ) ਅੰਮ੍ਰਿਤਸਰ ਵਿਚ
(ਅ) ਲਾਹੌਰ ਵਿਚ .
(ਈ) ਗੋਇੰਦਵਾਲ ਸਾਹਿਬ ਵਿਚ
(ਸ) ਕਰਤਾਰਪੁਰ ਵਿਚ।
ਉੱਤਰ :
(ਉ) ਅੰਮ੍ਰਿਤਸਰ ਵਿਚ।

ਪ੍ਰਸ਼ਨ 4.
ਕਿਸ ਜਗ੍ਹਾ ਦਾ ਸਰੋਵਰ ਆਕਾਰ ਦੇ ਪੱਖੋਂ ਕਾਫ਼ੀ ਵੱਡਾ ਹੈ ?
(ਉ) ਤਰਨਤਾਰਨ ਦਾ
(ਅ) ਅੰਮ੍ਰਿਤਸਰ ਦਾ
(ਈ) ਸੰਤੋਖਸਰ ਦਾ
(ਸ) ਰਾਮ ਸਰ ਦਾ
ਉੱਤਰ :
(ਉ) ਤਰਨਤਾਰਨ ਦਾ।

ਪ੍ਰਸ਼ਨ 5.
ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਕੀ ਬਣਾਇਆ ?
(ਉ) ਸਰੋਵਰ
(ਅ) ਬਉਲੀ
(ਈ) ਮਹੱਲ
(ਸ) ਘਰ।
ਉੱਤਰ :
(ਅ) ਬਉਲੀ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 6.
ਗੁਰੂ ਜੀ ਨੇ ਕੋੜੀਆਂ ਲਈ ਹਸਪਤਾਲ ਕਿੱਥੇ ਖੋਲ੍ਹਿਆ ?
(ਉ) ਤਰਨਤਾਰਨ
(ਅ) ਛੇਹਰਟੇ
(ਈ) ਕਰਤਾਰਪੁਰ
(ਸ) ਅੰਮ੍ਰਿਤਸਰ।
ਉੱਤਰ :
(ਉ) ਤਰਨਤਾਰਨ।

ਪ੍ਰਸ਼ਨ 7.
ਦਸਵੰਧ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ ?
(ੳ) ਗੁਰੂ ਅਮਰਦਾਸ ਜੀ
(ਅ) ਗੁਰੂ ਰਾਮਦਾਸ ਜੀ
(ਈ) ਗੁਰੂ ਅਰਜਨ ਦੇਵ ਜੀ
(ਸ) ਗੁਰੂ ਗੋਬਿੰਦ ਸਿੰਘ ਜੀ।
ਉੱਤਰ :
ਇ ਗੁਰੁ ਅਰਜਨ ਦੇਵ ਜੀ। ਨੋਟ – ਸਿੱਖਾਂ ਵਿਚ ਦਸਵੰਧ ਦੀ ਪ੍ਰਥਾ ਦੇ ਆਰੰਭ ਸੰਬੰਧੀ ਵੱਖ – ਵੱਖ ਵਿਚਾਰ ਹਨ।

ਪ੍ਰਸ਼ਨ 8.
ਗੁਰੂ ਜੀ ਨੇ ਵਪਾਰ ਦਾ ਕੰਮ ਕਾਬਲ – ਕੰਧਾਰ ਤੋਂ ਲੈ ਕੇ ਕਿਹੜੇ ਸ਼ਹਿਰ ਤਕ ਚਾਲ ਕੀਤਾ ?
(ਉ) ਮੁੰਬਈ ਤਕ
(ਅ) ਕੋਲਕਾਤੇ ਤਕ
(ਈ) ਚੇਨੱਈ ਤਕ
(ਸ) ਢਾਕੇ ਤਕ।
ਉੱਤਰ :
(ਸ) ਢਾਕੇ ਤਕ।

ਪ੍ਰਸ਼ਨ 9.
ਗੁਰੂ ਜੀ ਨੇ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਕਿਸ ਲਈ ਬਣਵਾਇਆ ?
(ੳ) ਸਿੱਖਾਂ ਲਈ
(ਅ) ਹਿੰਦੂਆਂ ਲਈ
(ਈ) ਬ੍ਰਾਹਮਣਾਂ ਲਈ
(ਸ) ਸਭ ਲਈ ਸਾਂਝਾ।
ਉੱਤਰ :
(ਸ) ਸਭ ਲਈ ਸਾਂਝਾ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 10.
ਇਸ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਧਰਮ/ਯੋਗਦਾਨ/ਮਹੱਤਵ/ਭਲਾਈ
(ਅ) ਇਸ਼ਨਾਨ
(ਇ) ਲਾਹੌਰ
(ਸ) ਖੇਤਰ।
ਉੱਤਰ :
(ੳ) ਧਰਮ/ਯੋਗਦਾਨ/ਮਹੱਤਵ/ਭਲਾਈ ॥

ਪ੍ਰਸ਼ਨ 11.
ਇਸ ਪੈਰੇ ਵਿਚੋਂ ਸਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਰਖਵਾਈ/ਬਣਵਾਇਆ/ਕੀਤੇ/ਉਸਾਰੇ/ਖੋਲ੍ਹਿਆ/ਕੀਤੀ/ਕੀਤਾ
(ਅ) ਨਗਰ
(ਈ) ਦਸਵੰਧ
(ਸ) ਵਪਾਰ।
ਉੱਤਰ :
(ੳ) ਰਖਵਾਈ/ਬਣਵਾਇਆ/ਕੀਤੇ/ਉਸਾਰੇ/ਖੋਲ੍ਹਿਆ/ਕੀਤੀ/ਕੀਤਾ।

ਪ੍ਰਸ਼ਨ 12.
ਇਸ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਧਰਮ
(ਆ) ਇਤਿਹਾਸ
(ਈ) ਨੀਂਹ
(ਸ) ਗੁਰੂ ਅਰਜਨ ਦੇਵ ਜੀ/ਸਿੱਖ ਧਰਮ/ਸਿੱਖ ਇਤਿਹਾਸ/ਸ੍ਰੀ ਹਰਿਮੰਦਰ ਸਾਹਿਬ ਸਾਈਂ ਮੀਆਂ ਮੀਰ/ਅੰਮ੍ਰਿਤਸਰ/ਸੰਤੋਖਸਰ/ਰਾਮਸਰ/ਤਰਨਤਾਰਨ/ਲਾਹੌਰ।
ਉੱਤਰ :
(ਸ) ਗੁਰੂ ਅਰਜਨ ਦੇਵ ਜੀ/ਸਿੱਖ ਧਰਮ/ਸਿੱਖ ਇਤਿਹਾਸ/ਸ੍ਰੀ ਹਰਿਮੰਦਰ ਸਾਹਿਬ/ਸਾਈਂ ਮੀਆਂ ਮੀਰ/ਅੰਮ੍ਰਿਤਸਰ/ਸੰਤੋਖਸਰ/ਰਾਮਸਰ/ਤਰਨਤਾਰਨ/ਲਾਹੌਰ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਸਿੱਖ ਧਰਮ
(ਅ) ਇਸ਼ਨਾਨ
(ਈ) ਰਾਮਸਰ
(ਸ) ਕਈ ਹੋਰ/ਵਡਮੁੱਲਾ/ਮੁਸਲਮਾਨ ਫ਼ਕੀਰ/ਸਾਂਝਾ/ਬਹੁਤ/ਕਾਫ਼ੀ ਵੱਡਾ/ਲੋਕ ਭਲਾਈ/ਹੋਰ ਬਹੁਤ ਸਾਰੇ।
ਉੱਤਰ :
(ਸ) ਕਈ ਹੋਰ/ਵਡਮੁੱਲਾ/ਮੁਸਲਮਾਨ ਫ਼ਕੀਰ/ਸਾਂਝਾ/ਬਹੁਤ/ਕਾਫ਼ੀ ਵੱਡਾ/ਲੋਕ ਭਲਾਈ/ਹੋਰ ਬਹੁਤ ਸਾਰੇ।

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਲੋਕ – ਭਲਾਈ
(ਅ) ਵਪਾਰ
(ਈ) ਉਸਾਰੇ
(ਸ) ਆਪ
ਉੱਤਰ :
(ਸ) ਆਪ।

ਪ੍ਰਸ਼ਨ 15.
“ਫ਼ਕੀਰ ਦਾ ਲਿੰਗ ਬਦਲੋ
(ਉ) ਫ਼ਕੀਰੀ
(ਅ) ਫੱਕਰੀ
(ਇ) ਫ਼ਕੀਰਨੀ
(ਸ) ਸ਼ੱਕਰਨੀ।
ਉੱਤਰ :
(ਇ) ਫ਼ਕੀਰਨੀ

ਪ੍ਰਸ਼ਨ 16.
ਇਸ ਪੈਰੇ ਵਿਚੋਂ ਦੋ ਸੰਖਿਆਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਕਈ, ਦੋ।

ਪ੍ਰਸ਼ਨ 17.
‘ਦਸਵੰਧ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ !
ਉੱਤਰ :
ਪੁਲਿੰਗ।

ਪਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ।
ਉੱਤਰ :
(ਉ) ਡੰਡੀ (।)
(ਅ) ਕਾਮਾ (,)
(ਈ) ਜੋੜਨੀ (-)
(ਸ) ਬੈਕਟ। ( ( ) )

PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 5
ਉੱਤਰ :
PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ 6

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਲਿੰਗ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਸ਼ਬਦਾਂ ਦੇ ਜਿਸ ਰੂਪ ਤੋਂ ਜ਼ਨਾਨੇ ਮਰਦਾਵੇਂ ਭੇਦ ਦਾ ਪਤਾ ਲਗਦਾ ਹੈ, ਉਸ ਨੂੰ ‘ਲਿੰਗ` ਕਿਹਾ ਜਾਂਦਾ ਹੈ। ਲਿੰਗ ਸ਼ਬਦ ਦੋ ਪ੍ਰਕਾਰ ਦੇ ਹਨ :
(ਉ) ਪੁਲਿੰਗ
(ਅ) ਇਸਤਰੀ – ਲਿੰਗ।

ਪੁਲਿੰਗ – ਪੁਲਿੰਗ ਸ਼ਬਦਾਂ ਤੋਂ ਉਨ੍ਹਾਂ ਦੇ ਮਰਦਾਨੇ ਰੂਪ ਦਾ ਪਤਾ ਲਗਦਾ ਹੈ; ਜਿਵੇਂ – ਮੁੰਡਾ, ਆਦਮੀ, ਮੱਝ, ਤੋਤਾ, ਸ਼ੇਰ, ਹਾਥੀ (ਅ) ਘੋੜਾ ਆਦਿ।

ਇਸਤਰੀ ਲਿੰਗ – ਇਸਤਰੀ ਲਿੰਗ ਸ਼ਬਦਾਂ ਤੋਂ ਉਨ੍ਹਾਂ ਦੇ ਜ਼ਨਾਨੇ ਰੂਪ ਦਾ ਪਤਾ ਲਗਦਾ ਹੈ, ਜਿਵੇਂ – ਕੁੜੀ, ਤੀਵੀਂ, ਝੋਟਾ, ਤੋਤੀ, ਸ਼ੇਰਨੀ, ਹਥਨੀ ਤੇ ਘੋੜੀ ਆਦਿ।

3. ਔਖੇ ਸ਼ਬਦਾਂ ਦੇ ਅਰਥ :

  • ਜੀਵਨ – ਜਾਚ – ਜੀਵਨ ਗੁਜ਼ਾਰਨ ਦਾ ਢੰਗ
  • ਵਿਰਸੇ ਵਿਚੋਂ – ਵੱਡੇ – ਵਡੇਰਿਆਂ ਤੋਂ ! ਬਖੂਬੀ ਪੂਰੀ ਤਰ੍ਹਾਂ, ਚੰਗੀ ਤਰ੍ਹਾਂ।
  • ਉਪਰਾਮ – ਉਦਾਸ ਰਹਿਣ ਵਾਲਾ ਤੇ ਦੁਨਿਆਵੀ ਪਦਾਰਥਾਂ ਵਿਚ ਦਿਲਚਸਪੀ ਨਾ ਰੱਖਣ ਵਾਲਾ
  • ਮਨਸੂਬਿਆਂ – ਇਰਾਦਿਆਂ, ਯੋਜਨਾਵਾਂ !
  • ਵਰ – ਅਸੀਸ। ਬੋਹਿਥਾ ਜਹਾਜ਼।
  • ਸ਼ਾਹਕਾਰ – ਸਭ ਤੋਂ ਉੱਤਮ ਕਿਰਤ।
  • ਮੁਹਾਰਤ – ਨਿਪੁੰਨਤਾਂ
  • ਵੱਡ – ਅਕਾਰੀ – ਵੱਡੇ ਅਕਾਰ ਵਾਲੀ ਨੂੰ
  • ਸੰਪਾਦਨਾ – ਭਿੰਨ – ਭਿੰਨ ਲੇਖਕਾਂ ਦੀਆਂ ਲਿਖਤਾਂ ਜਾਂ ਸੂਚਨਾਵਾਂ ਨੂੰ ਢੰਗ ਨਾਲ ਇਕ ਜਿਲਦ ਵਿਚ ਇਕੱਤਰ ਕਰਨਾ।
  • ਸੰਪੂਰਨ – ਪੂਰਾ
  • ਬਾਉਲੀ – ਪੌੜੀਦਾਰ ਖੂਹ
  • ਪ੍ਰਥਾ – ਰੀਤ।
  • ਪੰਜ – ਸਮੂਹ, ਢੇਰ, ਇਕੱਠ।
  • ਤਸੀਹੇ – ਦੁੱਖ
  • ਕਬੂਲ – ਮਨਜ਼ੂਰ। PSEB 8th Class Punjabi Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ
  • ਹਿਰਦੇਵੇਧਕ – ਦਿਲ ਨੂੰ ਦੁਖੀ ਕਰਨ ਵਾਲੀਆਂ।
  • ਸਿਰਤਾਜ – ਸਿਰ ਦਾ ਮੁਕਟ, ਮੁਖੀ
  • ਬਾਨੀ – ਮੋਢੀ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

Punjab State Board PSEB 8th Class Punjabi Book Solutions Chapter 3 ਛਿੰਝ ਛਰਾਹਾਂ ਦੀ Textbook Exercise Questions and Answers.

PSEB Solutions for Class 8 Punjabi Chapter 3 ਛਿੰਝ ਛਰਾਹਾਂ ਦੀ (1st Language)

Punjabi Guide for Class 8 PSEB ਛਿੰਝ ਛਰਾਹਾਂ ਦੀ Textbook Questions and Answers

ਛਿੰਝ ਛਰਾਹਾਂ ਦੀ ਪਾਠ-ਅਭਿਆਸ

1. ਦੱਸੋ :

(ਉ) ‘ਛਿੰਝ ਛਰਾਹਾਂ ਦੀ’ ਦਾ ਮੇਲਾ ਕਿੱਥੇ ਅਤੇ ਕਦੋਂ ਲੱਗਦਾ ਹੈ ? ਇਸ ਮੇਲੇ ਦਾ ਇਹ ਨਾਂ ਕਿਵੇਂ ਪਿਆ?
ਉੱਤਰ :
‘ਛਿੰਝ ਛਰਾਹਾਂ ਦੀ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ, ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ‘ਬੀ’ ਦੇ ਇਲਾਕੇ ਦੇ ਪਿੰਡ ਅਚਲਪੁਰ ਵਿਖੇ ਹਰ ਸਾਲ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਸ਼ੁਰੂ ਹੋ ਕੇ ਚਾਰ ਦਿਨ ਲਗਦਾ ਹੈ। ਮੇਲੇ ਦੇ ਸਥਾਨ ਅਚਲਪੁਰ ਨੂੰ ਵੱਖ – ਵੱਖ ਇਲਾਕਿਆਂ ਤੋਂ ਛੇ ਪਗਡੰਡੀਆਂ ਆ ਕੇ ਮਿਲਦੀਆਂ ਹਨ। ਛੇ ਰਾਹਾਂ ਦਾ ਕੇਂਦਰ – ਬਿੰਦੂ ਹੋਣ ਕਰਕੇ ਇਸ ਮੇਲੇ ਦਾ ਨਾਂ ‘ਛਿੰਝ ਛਰਾਹਾਂ ਦੀ ਪੈ ਗਿਆ ਕਈਆਂ ਦਾ ਖ਼ਿਆਲ ਹੈ ਕਿ ‘ਛਰਾਹਾਂ’ ਸ਼ਬਦ ਸ਼ਾਹਾਂ ਤੋਂ ਬਣਿਆ ਹੈ ਪੁਰਾਣੇ ਸਮੇਂ ਵਿਚ ਵੱਡੇ – ਵੱਡੇ ਸ਼ਾਹ ਲੋਕ ਖੱਚਰਾਂ ਉੱਤੇ ਧਨ ਲੱਦ ਕੇ ਇਸ ਮੇਲੇ ਵਿਚ ਜੂਆ ਖੇਡਣ ਤੇ ਵਪਾਰ ਕਰਨ ਲਈ ਆਉਂਦੇ ਸਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

(ਅ) ਇਸ ਮੇਲੇ ‘ਤੇ ਕਿਹੜੀਆਂ-ਕਿਹੜੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ?
ਉੱਤਰ :
ਛਿੰਝ ਛਰਾਹਾਂ ਦੀ ਮੇਲੇ ਵਿਚ ਪਹੁੰਚਣ ਵਾਲੇ ਲੋਕ ਸਭ ਤੋਂ ਪਹਿਲਾਂ ਪਿੰਡ ਦੇ ਲਹਿੰਦੇ ਪਾਸੇ ਸਥਿਤ ਪ੍ਰਾਚੀਨ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਖੇ ਮੱਥਾ ਟੇਕਦੇ ਹਨ, ਮੰਨਤਾਂ ਮੰਨਦੇ ਤੇ ਸੁਖਣਾਂ ਲਾਹੁੰਦੇ ਹਨ। ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਜੱਗ ਕਰਾਏ ਜਾਂਦੇ ਹਨ। ਇਹ ਜੱਗ ਆਲੇ – ਦੁਆਲੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਕਰਾਏ ਜਾਂਦੇ ਹਨ ਘਰਾਂ ਵਿਚ ਮਾਹਾਂ ਦੀ ਦਾਲ ਜ਼ਰੂਰ ਬਣਦੀ ਹੈ। ਮੇਲੇ ਵਿਚ ਪਹਿਲੇ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ !

(ਇ) ਕਿਰਸਾਣੀ ਜੀਵਨ ਅਤੇ ਆਮ ਲੋਕਾਂ ਦਾ ਇਸ ਮੇਲੇ ਨਾਲ ਸੰਬੰਧ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਛਿੰਝ ਛਰਾਹਾਂ ਦੀ’ ਮੇਲੇ ਦਾ ਕਿਰਸਾਣੀ ਜੀਵਨ ਨਾਲ ਵੀ ਡੂੰਘਾ ਸੰਬੰਧ ਹੈ। ਇਨਾਂ ਦਿਨਾਂ ਵਿਚ ਕਿਰਸਾਣ ਮੱਕੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਤੋਂ ਵਿਹਲੇ ਹੋ ਚੁੱਕੇ ਹੁੰਦੇ ਹਨ ਅਤੇ ਗੰਨਿਆਂ ਤੋਂ ਗੁੜ ਬਣਾਉਣ ਦਾ ਕੰਮ ਅਜੇ ਠਹਿਰ ਕੇ ਕਰਨਾ ਹੁੰਦਾ ਹੈ। ਇਸ ਪ੍ਰਕਾਰ ਉਨ੍ਹਾਂ ਕੋਲ ਇਹ ਦਿਨ ਮੇਲੇ ਵਿਚ ਹਿੱਸਾ ਲੈਣ ਲਈ ਵਿਹਲੇ ਹੁੰਦੇ ਹਨ। ਆਮ ਲੋਕ ਇਸ ਮੇਲੇ ਦੀਆਂ ਕਈ – ਕਈ ਦਿਨ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੰਦੇ ਹਨ। ਉਹ ਜਿੱਥੇ ਦੂਰ – ਦੁਰਾਡੇ ਤੋਂ ਮੇਲੇ ਵਿਚ ਜਾ ਕੇ ਭਿੰਨ – ਭਿੰਨ ਪ੍ਰਕਾਰ ਦੇ ਆਨੰਦ ਮਾਣਦੇ ਹਨ। ਉੱਥੇ ਪੁਰਾਣੇ ਸਮੇਂ ਵਿਚ ਇਸ ਮੇਲੇ ਵਿਚ ਮਿੱਟੀ ਦੇ ਭਾਂਡਿਆਂ ਤੇ ਨਿੱਤ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਬਜ਼ਾਰ ਲੱਗ ਜਾਂਦਾ ਸੀ। ਲੋਕ ਇੱਥੋਂ ਸਾਲ ਭਰ ਜੋਗਾ ਸਮਾਨ ਖ਼ਰੀਦ ਲੈਂਦੇ ਸਨ। ਅੱਜ ਵੀ ਮੁਨਿਆਰੀ ਤੇ ਹੋਰਨਾਂ ਨਿਕ – ਸੁਕ ਦੀਆਂ ਦੁਕਾਨਾਂ ਉੱਤੇ ਔਰਤਾਂ ਤੇ ਮੁਟਿਆਰਾਂ ਦੀ ਕਾਫ਼ੀ ਭੀੜ ਹੁੰਦੀ ਹੈ।

(ਸ) ਸਮੇਂ ਦੇ ਬੀਤਣ ਨਾਲ ਇਸ ਮੇਲੇ ਵਿੱਚ ਕਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ ?
ਉੱਤਰ :
ਸਮੇਂ ਦੇ ਬੀਤਣ ਨਾਲ ਇਸ ਮੇਲੇ ਦਾ ਰੰਗ – ਢੰਗ ਬਦਲ ਗਿਆ ਹੈ। ਹੁਣ ਇਸ ਵਿਚ ਪੁਰਾਣੀ ਤਕਨੀਕ ਦੀਆਂ ਫੋਟੋਗ੍ਰਾਫ਼ਰਾਂ ਦੀਆਂ ਦੁਕਾਨਾਂ ਨਹੀਂ ਦਿਖਾਈ ਦਿੰਦੀਆਂ ਬਲਦਾਂ ਦੀ ਲਗਦੀ ਭਾਰੀ ਮੰਡੀ ਵੀ ਕਈ ਸਾਲਾਂ ਤੋਂ ਗਾਇਬ ਹੈ। ਸ਼ਿੰਗਾਰੇ ਹੋਏ ਉਨਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਰਹਿ ਗਈ ਹੈ। ਕੋਈ ਵੇਲਾ ਸੀ, ਜਦੋਂ ਪਸ਼ੂਆਂ ਦੇ ਵਪਾਰੀ ਦੂਰ – ਦੁਰਾਡੇ ਇਲਾਕਿਆਂ ਤੋਂ ਆਉਂਦੇ ਸਨ ਤੇ ਲਾਹੌਰ ਤੋਂ ਆਈਆਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਸਨ।

(ਹ) ਪੁਰਾਣੇ ਸਮਿਆਂ ਵਿੱਚ ਇਸ ਮੇਲੇ ਤੇ ਲੋਕਾਂ ਦਾ ਉਤਸ਼ਾਹ ਕਿਹੋ-ਜਿਹਾ ਹੁੰਦਾ ਸੀ ?

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

(ਕ) ‘ਛਰਾਹਾਂ ਦੀ ਛਿੰਝ ਦੇ ਮੇਲੇ ਦਾ ਦ੍ਰਿਸ਼-ਵਰਨਣ ਕਰੋ।
ਉੱਤਰ :
ਛਰਾਹਾਂ ਦੀ ਜ਼ਿੰਝ ਵਿਚ ਸ਼ਾਮਿਲ ਹੋਣ ਲਈ ਪੰਜਾਬ ਤੇ ਹਿਮਾਚਲ ਦੇ ਇਲਾਕੇ ਦੇ ਲੋਕ ਦੂਰ – ਦੁਰਾਡੇ ਤੋਂ ਅਚਲਪੁਰ ਪਿੰਡ ਵਿਚ ਪਹੁੰਚਦੇ ਹਨ ਅਤੇ ਸਭ ਤੋਂ ਪਹਿਲਾਂ ਪਿੰਡ ਦੇ ਲਹਿੰਦੇ ਪਾਸੇ ਸਥਿਤ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਖੇ ਮੱਥਾ ਟੇਕਦੇ ਹਨ। ਪਹਿਲੇ ਸਮਿਆਂ ਵਿਚ ਇੱਥੇ ਮਿੱਟੀ ਦੇ ਭਾਂਡਿਆਂ ਤੇ ਹੋਰ ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਸਮਾਨ ਦਾ ਬਜ਼ਾਰ ਲਗ ਜਾਂਦਾ ਸੀ, ਜਿੱਥੋਂ ਲੋਕ ਸਾਲ ਭਰ ਦੇ ਵਰਤਣ ਜੋਗਾ ਸਮਾਨ ਖ਼ਰੀਦ ਲੈਂਦੇ ਸਨ। ਇੱਥੇ ਪਸ਼ੂਆਂ ਦੀ ਭਾਰੀ ਮੰਡੀ ਲਗਦੀ ਸੀ। ਇੱਥੇ ਜੂਏ ਤੇ ਲੱਚਰਤਾ ਦਾ ਬੋਲਬਾਲਾ ਹੁੰਦਾ ਸੀਂ ਅੱਜ ਭਾਵੇਂ ਇਸ ਮੇਲੇ ਦਾ ਰੰਗ – ਢੰਗ ਬਦਲ ਚੁੱਕਾ ਹੈ ਪਰ ਅੱਜ ਵੀ ਇਹ ਮੇਲਾ ਖੂਬ ਭਰਦਾ ਹੈ। ਅਸਮਾਨ ਛੂੰਹਦੇ ਚੰਡੋਲ ਮੇਲੇ ਦਾ ਸ਼ਿੰਗਾਰ ਹੁੰਦੇ ਹਨ। ਲੋਕਾਂ ਦੀ ਅਥਾਹ ਭੀੜ ਜੁੜੀ ਹੁੰਦੀ ਹੈ, ਜਿਸ ਨਾਲ ਮੋਟਰਾਂ – ਗੱਡੀਆਂ ਦਾ ਸੜਕ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਔਰਤਾਂ ਤੇ ਮੁਟਿਆਰਾਂ ਮੁਨਿਆਰੀ ਅਤੇ ਹੋਰ ਨਿਕ – ਸੁਕ ਦੀਆਂ ਦੁਕਾਨਾਂ ਮੋਹਰੇ ਜੁੜੀਆਂ ਹੁੰਦੀਆਂ ਹਨ ਤੇ ਗੱਭਰੂ ਟੋਲੀਆਂ ਬਣਾ ਕੇ ਘੁੰਮ ਰਹੇ ਹੁੰਦੇ ਹਨ। ‘ਬੀਤ ਭਲਾਈ ਕਮੇਟੀ ਵਲੋਂ ਪਿਛਲੇ ਡੇਢ ਕੁ ਦਹਾਕੇ ਤੋਂ ਤਿੰਨ – ਰੋਜ਼ਾ ਖੇਡ ਤੇ ਸਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਸ਼ੁਕੀਨ : ਸ਼ੌਕੀ, ਬਾਂਕੇ, ਬਣ-ਠਣ ਕੇ ਰਹਿਣ ਵਾਲੇ
  • ਟੋਟਕਾ : ਜਾਦੂ- ਅਸਰ ਗੀਤ
  • ਵਿਰਾਸਤੀ : ਉਹ ਮਾਲ ਜਾਂ ਚੀਜ਼ ਜੋ ਮਰਨ ਵਾਲਾ ਆਪਣੇ ਪਿਛਲਿਆਂ ਲਈ ਛੱਡ ਜਾਵੇ।
  • ਮੰਨਤ : ਕਿਸੇ ਕਾਮਨਾ ਦੀ ਪੂਰਤੀ ਲਈ ਸੁੱਖੀ ਸੁੱਖ, ਮਨੌਤ, ਸੁੱਖਣਾ
  • ਦਰਪਣ : ਮੂੰਹ ਦੇਖਣ ਵਾਲਾ ਸ਼ੀਸ਼ਾ
  • ਮਕਬੂਲੀਅਤ : ਪ੍ਰਵਾਨਗੀ, ਸਿੱਧੀ, ਮਸ਼ਹੂਰੀ
  • ਮੁਹਾਲ : ਔਖਾ, ਕਠਨ, ਮੁਸ਼ਕਲ
  • ਮਹਿਜ਼ : ਕੇਵਲ, ਸਿਰਫ਼
  • ਬਰਕਰਾਰ : ਕਾਇਮ, ਸਥਿਰ, ਜਿਉਂ ਦਾ ਤਿਉਂ
  • ਸਰਸ਼ਾਰ : ਭਰਪੂਰ, ਭਰਿਆ ਹੋਇਆ

3. ਵਾਕਾਂ ਵਿੱਚ ਵਰਤੋ :

ਘੁੱਗ ਵੱਸਦੇ, ਆਪਮੁਹਾਰੇ, ਸਸ਼ੋਭਿਤ, ਨਤਮਸਤਕ ਹੋਣਾ, ਸਰਸ਼ਾਰ ਕਰ ਦੇਣਾ, ਪ੍ਰਦਰਸ਼ਨੀ, ਪੱਬਾਂ ਭਾਰ ਹੋਣਾ, ਹਫੜਾ-ਦਫੜੀ, ਅਸਮਾਨ ਛੂੰਹਦੇ, ਦੂਣ-ਸਵਾਇਆ ਹੋਣਾ।
ਉੱਤਰ :

  • ਘੁੱਗ ਵਸਦੇ ਸੰਘਣੀ ਅਬਾਦੀ ਵਾਲੇ) – 1947 ਦੇ ਫ਼ਿਰਕੂ ਫ਼ਸਾਦਾਂ ਨੇ ਯੁੱਗ ਵਸਦੇ ਪਿੰਡਾਂ ਤੇ ਸ਼ਹਿਰਾਂ ਨੂੰ ਉਜਾੜ ਦਿੱਤਾ।
  • ਆਪ – ਮੁਹਾਰੇ (ਬੇਕਾਬੂ ਹੋਏ – ਕਵੀ ਦੇ ਅੰਦਰੋਂ ਫੁੱਟੇ ਆਪ – ਮੁਹਾਰੇ ਭਾਵ ਕਵਿਤਾ ਦਾ ਰੂਪ ਧਾਰ ਲੈਂਦੇ ਹਨ।
  • ਸੁਸ਼ੋਭਿਤ ਸੁੰਦਰ ਲਗਣ ਵਾਲਾ) – ਪਹਾੜੀ ਦੇ ਸਿਖ਼ਰ ਉੱਤੇ ਦੇਵੀ ਮਾਤਾ ਦਾ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ।
  • ਨਤਮਸਤਕ ਹੋਣਾ ਸਤਿਕਾਰ ਨਾਲ ਸਿਰ ਝੁਕਾ ਕੇ ਖੜ੍ਹੇ ਹੋਣਾ) – ਹਰਿਮੰਦਰ ਸਾਹਿਬ ਵਿਚ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ।
  • ਸਰਸ਼ਾਰ ਕਰ ਦੇਣਾ ਅਨੰਦ ਨਾਲ ਭਰ ਦੇਣਾ) – ਹਰਿਵਲਭ ਦੇ ਮੇਲੇ ਵਿਚ ਪ੍ਰਸਿੱਧ ਸੰਗੀਤਕਾਰ ਸੋਤਿਆਂ ਨੂੰ ਸੰਗੀਤ – ਰਸ ਨਾਲ ਸਰਸ਼ਾਰ ਕ
  • ਪਦਰਸ਼ਨੀ ਨਮਾਇਸ਼) – ਮੇਲੇ ਵਿਚ ਕਿਸਾਨੀ ਜੀਵਨ ਨਾਲ ਸੰਬੰਧਿਤ ਅਨੇਕ ਪ੍ਰਕਾਰ ਦੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ।
  • ਪੱਬਾਂ ਭਾਰ ਹੋਣਾ ਤਤਪਰ ਹੋਣਾ) – ਅਸੀਂ ਘਰ ਆਉਣ ਵਾਲੇ ਨਵੇਂ ਮਹਿਮਾਨਾਂ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਉਨ੍ਹਾਂ ਦੀ ਉਡੀਕ ਕਰ ਰਹੇ ਸਾਂ।
  • ਹਫ਼ੜਾ – ਦਫ਼ੜੀ ਘਬਰਾ ਕੇ ਜਿਧਰ ਮੂੰਹ ਆਏ ਦੌੜਨਾ – ਜਦੋਂ ਪੁਲਿਸ ਨੇ ਗੋਲੀ ਚਲਾਈ, ਤਾਂ ਭੀੜ ਵਿਚ ਹਫ਼ੜਾ – ਦਫ਼ੜੀ ਮਚ ਗਈ।
  • ਅਸਮਾਨ ਛੂੰਹਦੇ ਬਹੁਤ ਉੱਚੇ) – ਇਹ ਜੰਗਲ ਉੱਚੇ – ਉੱਚੇ ਅਸਮਾਨ ਛੂੰਹਦੇ ਦਰੱਖ਼ਤਾਂ ਨਾਲ ਭਰਿਆ ਪਿਆ ਹੈ।
  • ਦੂਣ – ਸਵਾਇਆ ਹੋਣਾ ਬਹੁਤ ਵਧ ਜਾਣਾ) – ਗਿੱਧੇ ਨਾਲ ਵਿਆਹ ਦੀਆਂ ਖ਼ੁਸ਼ੀਆਂ ਦਾ ਸਵਾਦ ਦੂਣ – ਸਵਾਇਆ ਹੋ ਜਾਂਦਾ ਹੈ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਵਿਆਕਰਨ : ਤੁਸੀਂ ਪਿਛਲੇ ਪਾਠ ਵਿੱਚ ਨਾਂਵ ਅਤੇ ਨਾਂਵ ਦੀਆਂ ਦੋ ਕਿਸਮਾਂ ਬਾਰੇ ਪੜ੍ਹਿਆ ਹੈ।

ਵਸਤੂ ਵਾਚਕ ਨਾਂਵ : ਜਿਹੜੇ ਸ਼ਬਦਾਂ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ, ਉਹਨਾਂ ਨੂੰ ਵਸਤੂ ਵਾਚਕ ਨਾਂਵ ਕਿਹਾ ਜਾਂਦਾ ਹੈ , ਜਿਵੇਂ : ਦਾਲ, ਗੁੜ, ਸੋਨਾ, ਚਾਂਦੀ, ਤੇਲ, ਕੱਪੜਾ, ਪੱਗ, ਚੁੰਨੀ ਆਦਿ।

ਇਕੱਠ ਵਾਚਕ ਨਾਂਵ : ਜਿਹੜੇ ਸ਼ਬਦ ਵਿਅਕਤੀਆਂ, ਜੀਵਾਂ ਜਾਂ ਵਸਤੂਆਂ ਦੇ ਗਿਣਨਯੋਗ ਇਕੱਠ ਜਾਂ ਸਮੂਹ ਦਾ ਗਿਆਨ ਕਰਵਾਉਣ, ਉਹਨਾਂ ਨੂੰ ਇਕੱਠ ਵਾਚਕ ਨਾਂਵ ਕਹਿੰਦੇ ਹਨ, ਜਿਵੇਂ :- ਛਿੰਝ , ਮੇਲਾ, ਕਮੇਟੀ, ਸੰਗਤ, ਡਾਰ, ਫ਼ੌਜ, ਇੱਜੜ, ਜਮਾਤ ਆਦਿ।

ਭਾਵਵਾਚਕ ਨਾਂਵ : ਜਿਹੜੇ ਸ਼ਬਦ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਆਦਿ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ : ਸ਼ਰਧਾ, ਰੌਣਕ, ਖੁਸ਼ੀ, ਗ਼ਮੀ, ਸਚਾਈ, ਮਕਬੂਲੀਅਤ ਆਦਿ

ਆਪਣੇ ਪਿੰਡ / ਸ਼ਹਿਰ ਵਿੱਚ ਲੱਗਦੇ ਮੇਲੇ ਦਾ ਅੱਖੀਂ ਡਿੱਠਾ ਹਾਲ ਆਪਣੇ ਮਿੱਤਰ/ਸਹੇਲੀ ਨੂੰ ਇੱਕ ਪੱਤਰ ਰਾਹੀਂ ਲਿਖ ਕੇ ਬਿਆਨ ਕਰੋ।

PSEB 8th Class Punjabi Guide ਛਿੰਝ ਛਰਾਹਾਂ ਦੀ Important Questions and Answers

ਛਿੰਝਰਾਹਾਂ ਦੀ ਹੈ।

ਪ੍ਰਸ਼ਨ 1.
‘ਛਿੰਝ ਛਰਾਹਾਂ ਦੀ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਪੰਜਾਬੀ ਲੋਕ ਮੁੱਢ ਤੋਂ ਹੀ ਮੇਲਿਆਂ ਦੇ ਬਹੁਤ ਸ਼ੁਕੀਨ ਰਹੇ ਹਨ। ਛਪਾਰ ਦਾ ਮੇਲਾ, ਜਰਗ ਦਾ ਮੇਲਾ ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਹਮੇਸ਼ਾਂ ਹੀ ਪੰਜਾਬੀਆਂ ਦੀ ਖਿੱਚ ਦਾ ਕਾਰਨ ਰਹੇ ਹਨ। ‘ਛਿੰਝ ਛਰਾਹਾਂ ਦੀ ਬੇਸ਼ਕ ਹਰਮਨ ਪਿਆਰਾ ਮੇਲਾ ਹੈ, ਪਰ ਇਹ ਪੰਜਾਬ ਦੇ ਪਛੜੇ ਨੀਮ – ਪਹਾੜੀ ਇਲਾਕੇ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਉਨਾ ਦੀ ਵੱਖੀ ਨਾਲ ਲਗਦਾ ਹੋਣ ਕਰਕੇ ਬਹੁਤ ਪ੍ਰਸਿੱਧ ਨਹੀਂ ਹੋ ਸਕਿਆ। ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵਸੇ ਬੀਤ ਦੇ ਇਲਾਕੇ ਵਿਚ ਪਿੰਡ ਅਚਲਪੁਰ (ਛਰਾਹਾਂ ਵਿਖੇ ਹਰ ਸਾਲ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਲਗਦਾ ਹੈ। ਇਹ ਮੇਲਾ ਜਿੱਥੇ ਇਸ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ, ਉੱਥੇ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਿਕ ਪੱਖੋਂ ਵੀ ਮਹੱਤਵਪੂਰਨ ਹੈ।

ਇਸ ਮੇਲੇ ਦੇ ਸਥਾਨ ਅਚਲਪੁਰ ਨੂੰ ਵੱਖ – ਵੱਖ ਇਲਾਕਿਆਂ ਤੋਂ ਛੇ ਪਗਡੰਡੀਆਂ ਆ ਕੇ ਮਿਲਦੀਆਂ ਹਨ। ਇਨ੍ਹਾਂ ਛੇ ਰਾਹਾਂ ਦਾ ਕੇਂਦਰ – ਬਿੰਦੂ ਹੋਣ ਕਰਕੇ ਹੀ ਇਸ ਮੇਲੇ ਦਾ ਨਾਂ ‘ਛਿੰਝ ਛਰਾਹਾਂ ਦੀ ਪੈ ਗਿਆ। ਕਈ ਲੋਕ ‘ਛਰਾਹਾਂ ਸ਼ਬਦ ਨੂੰ ‘ਸ਼ਾਹਾਂ ਤੋਂ ਬਣਿਆ ਦੱਸਦੇ ਹਨ, ਕਿਉਂਕਿ ਪੁਰਾਣੇ ਸਮੇਂ ਵਿਚ ਵੱਡੇ – ਵੱਡੇ ਸ਼ਾਹ ਲੋਕ ਖੱਚਰਾਂ ਉੱਤੇ ਧਨ ਲੱਦ ਕੇ ਇਸ ਮੇਲੇ ਵਿਚ ਜੂਆ ਖੇਡਣ ਤੇ ਵਪਾਰ ਕਰਨ ਲਈ ਆਉਂਦੇ ਸਨ ! ਪਿੰਡ ਦੇ ਲਹਿੰਦੇ ਪਾਸੇ ਚੁਫ਼ੇਰਿਓਂ ਪਿੱਪਲਾਂ, ਬੋਹੜਾਂ ਤੇ ਨਿੰਮਾਂ ਦੇ ਦਰੱਖ਼ਤਾਂ ਵਿਚ ਘਿਰਿਆ ਸਿੱਧ ਬਾਬਾ ਬਾਲਕ ਨਾਥ ਜੀ ਦਾ ਪ੍ਰਾਚੀਨ ਮੰਦਰ ਹੈ। ਮੇਲੇ ਵਿਚ ਪਹੁੰਚਣ ਵਾਲੇ ਲੋਕ ਸਭ ਤੋਂ ਪਹਿਲਾਂ ਇੱਥੇ ਸਿਰ ਝਕਾਉਂਦੇ, ਮੰਨਤਾਂ ਮੰਨਦੇ ਤੇ ਸੱਖਣਾਂ ਲਾਹੁੰਦੇ ਹਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਜੱਗ ਕਰਵਾਏ ਜਾਂਦੇ ਹਨ। ਇਹ ਜੱਗ ਅਚਲਪੁਰ, ਮਜਾਰੀ, ਨੈਣਵਾਂ, ਇੰਦੋਵਾਲ ਅਤੇ ਥੋਣੋਵਾਲ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੁੰਦੇ ਹਨ। ਘਰਾਂ ਵਿਚ ਮਾਹਾਂ ਦੀ ਦਾਲ ਜ਼ਰੂਰ ਬਣਾਈ ਜਾਂਦੀ ਹੈ। ਮੇਲੇ ਵਿਚ ਪਹਿਲੇ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ। ਪੰਜਾਬੀ ਘਰਾਂ ਵਿਚੋਂ ਅਲੋਪ ਹੋ ਰਹੇ ਮਿੱਟੀ ਦੇ ਬਣੇ ਭਾਂਡੇ; ਜਿਵੇਂ – ਚਾਟੀਆਂ, ਘੜੇ, ਦਧੂਨੀਆਂ, ਤੌੜੀਆਂ, ਚੱਪਣੀਆਂ, ਕੁੱਜੇ ਅਤੇ ਹੋਰ ਨਿੱਤ ਵਰਤੋਂ ਦੀਆਂ ਚੀਜ਼ਾਂ ਪੇਂਡੂ ਇਸਤਰੀਆਂ ਲਈ ਖਿੱਚ ਦਾ ਕੇਂਦਰ ਹੁੰਦੀਆਂ ਹਨ। ਪੁਰਾਣੇ ਸਮੇਂ ਵਿਚ ਲੋਕ ਇੱਥੋਂ ਸਾਲ ਭਰ ਦੀਆਂ ਚੀਜ਼ਾਂ ਖ਼ਰੀਦ ਲੈਂਦੇ ਸਨ। ਇਸ ਮੇਲੇ ਦਾ ਸੰਬੰਧ ਕਿਰਸਾਨੀ ਜੀਵਨ ਨਾਲ ਵੀ ਹੈ। ਇਸ ਸਮੇਂ ਕਿਸਾਨ ਮੱਕੀ ਦੀ ਸੰਭਾਲ ਤੇ ਕਣਕ ਦੀ ਬਿਜਾਈ ਤੋਂ ਵਿਹਲੇ ਹੋ ਚੁੱਕੇ ਹੁੰਦੇ ਹਨ ਅਤੇ ਗੰਨੇ ਤੋਂ ਗੁੜ ਬਣਾਉਣ ਦਾ ਕੰਮ ਅਜੇ ਠਹਿਰ ਕੇ ਹੋਣਾ ਹੁੰਦਾ ਹੈ। ਕਿਸਾਨਾਂ ਲਈ ਇਹ ਵਿਹਲ ਦਾ ਸਮਾਂ ਹੁੰਦਾ ਹੈ।

ਐੱਮ. ਬੀ. ਡੀ. ਪੰਜਾਬੀ ਗਾਈਡ (ਅੱਠਵੀਂ ਪੰਜਾਬ ਅੱਜ ਆਵਾਜਾਈ ਦੇ ਸਾਧਨਾਂ ਵਿਚ ਵਿਕਾਸ ਹੋਣ ਕਾਰਨ ਪਿੰਡਾਂ ਵਿਚ ਥਾਂ – ਥਾਂ ਖੁੱਲੀਆਂ ਹੱਟੀਆਂ ਤੋਂ ਹਰ ਇਕ ਚੀਜ਼ ਮਿਲਣ ਲੱਗ ਪਈ ਹੈ। ਇਸ ਕਰਕੇ ਮੇਲੇ ਦਾ ਪਹਿਲਾ ਰੰਗ – ਢੰਗ ਬਦਲ ਚੁੱਕਾ ਹੈ। ਹੁਣ ਇੱਥੇ ਪੁਰਾਣੇ ਢੰਗ ਦੀਆਂ ਫ਼ੋਟੋਗ੍ਰਾਫ਼ਰਾਂ ਦੀਆਂ ਦੁਕਾਨਾਂ ਨਹੀਂ ਹੁੰਦੀਆਂ ਤੇ ਨਾ ਹੀ ਬਲਦਾਂ ਦੀ ਮੰਡੀ ਲਗਦੀ ਹੈ। ਸ਼ਿੰਗਾਰੇ ਹੋਏ ਉਨਾਂ ਦੀ ਮੰਡੀ ਵੀ ਨਾਮ ਮਾਤਰ ਹੀ ਰਹਿ ਗਈ ਹੈ। ਕਦੇ ਇਸ ਮੇਲੇ ਦੀਆਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਆਰੰਭ ਹੋ ਜਾਂਦੀਆਂ ਸਨ।

ਲੋਕ ਆਪਣੇ ਕੱਚੇ ਘਰਾਂ ਨੂੰ ਲਿੱਪ – ਪੋਚ ਕੇ ਤੇ ਬੈਠਕਾਂ ਨੂੰ ਤਿਆਰ ਕਰ ਕੇ ਰੱਖਦੇ ਸਨ। ਮੇਲਿਆਂ ਤੋਂ ਪਹਿਲਾਂ ਹੀ ਘਰਾਂ ਵਿਚ ਪ੍ਰਾਹੁਣੇ ਆਉਣੇ ਸ਼ੁਰੂ ਹੋ ਜਾਂਦੇ ਸਨ। ਉੱਬ ਅੱਜ ਦੇ ਹਫ਼ੜਾ – ਦਫ਼ੜੀ ਦੇ ਯੁਗ ਵਿਚ ਵੀ ਲੋਕ ਸਾਲ ਭਰ ਇਸ ਮੇਲੇ ਦੀ ਉਡੀਕ ਵਿਚ ਲੱਗੇ ਰਹਿੰਦੇ ਹਨ। ਦੁਆਬੇ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਦੂਰ – ਦੁਰਾਡੇ ਦੇ ਥਾਂਵਾਂ ਦੇ ਲੋਕ ਇਸ ਮੇਲੇ ਨੂੰ ਦੇਖਣ ਲਈ . ਆਉਂਦੇ ਹਨ। ਇਸ ਮੇਲੇ ਦੀ ਲੋਕ – ਪ੍ਰਿਅਤਾ ਕਾਰਨ ਹੀ ਇੱਥੋਂ ਦੇ ਲੋਕ ਮੱਘਰ ਦੇ ਮਹੀਨੇ ਨੂੰ ‘ਛਿੰਝ . ਵਾਲਾ ਮਹੀਨਾ ਕਹਿ ਕੇ ਯਾਦ ਕਰਦੇ ਹਨ। ਮੇਲੇ ਵਿਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਹੀ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ ਤੇ ਕਈ ਦਿਨ ਪਹਿਲਾਂ ਹੀ ਚੰਡੋਲ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ।

ਮੇਲੇ ਵਿਚ ਇੰਨੀ ਭੀੜ ਹੁੰਦੀ ਹੈ ਕਿ ਸੜਕ ਉੱਤੋਂ ਮੋਟਰਾਂ – ਗੱਡੀਆਂ ਦਾ ਲੰਘਣਾ ਮੁਹਾਲ ਹੋ ਜਾਂਦਾ ਹੈ। ਮੁਨਿਆਰੀ ਅਤੇ ਹੋਰ ਨਿਕ – ਸੁਕ ਦੀਆਂ ਦੁਕਾਨਾਂ ਉੱਤੇ ਔਰਤਾਂ ਦੀ ਭੀੜ ਹੁੰਦੀ ਹੈ। ਗੱਭਰ ਟੋਲੀਆਂ ਬਣਾ ਕੇ ਘੁੰਮਦੇ ਦਿਖਾਈ ਦਿੰਦੇ ਹਨ। ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸੈ – ਸੇਵੀ ਜਥੇਬੰਦੀ ‘ਬੀਤ ਭਲਾਈ ਕਮੇਟੀ ਮੇਲੇ ਵਿਚ ਤਿੰਨ – ਰੋਜ਼ਾ ਖੇਡ ਅਤੇ ਸਭਿਆਚਾਰਕ ਮੇਲਾ ਸ਼ੁਰੂ ਨਾ ਕਰਵਾਉਂਦੀ, ਤਾਂ ਇਹ ਮੇਲਾ ਮਹਿਜ਼ ਜੂਏ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ। ਇਸ ਨਾਲ ਮੇਲੇ ਦੀਆਂ ਰੌਣਕਾਂ ਹੋਰ ਵੀ ਵਧ ਗਈਆਂ ਹਨ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਖੁੱਲ੍ਹੇ – ਡੁੱਲ੍ਹੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਬੜੇ ਸ਼ੁਕੀਨ, ਰਹੇ ਹਨ। ਜਰਗ ਦਾ ਮੇਲਾ, ਛਪਾਰ ਦਾ ਮੇਲਾ ਅਤੇ ਜਗਰਾਵਾਂ ਦੀ ਰੌਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵਸਦੇ ਇਲਾਕਿਆਂ ਵਿੱਚ ਲੱਗਦੇ ਹਨ। ਸਦੀਆਂ ਪੁਰਾਣਾ ਮੇਲਾ ‘ਛਿੰਝ ਛਰਾਹਾਂ ਦੀ ਭਾਵੇਂ ਇਸੇ ਪੱਧਰ ਦਾ ਹੈ, ਪਰੰਤੂ ਪੰਜਾਬ ਦੇ ਪਛੜੇ ਨੀਮ ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਵੱਖੀ ਨਾਲ ਲੱਗਦਾ ਹੋਣ ਕਰਕੇ, ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ, ਜਿੰਨਾ ਹੋਣਾ ਚਾਹੀਦਾ ਸੀ।

ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ, ਸ਼ਿਵਾਲਿਕ ਪਹਾੜੀਆਂ ਦੀ ਗੋਦ ‘ਚ ਵੱਸੇ ‘ਬੀਤ ਇਲਾਕੇ ਦੇ ਪਿੰਡ ਅਚਲਪੁਲ ਛਰਾਹਾਂ) ਵਿਖੇ ਹਰ ਵਰੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚੱਲਦਾ ਹੈ। ਦੂਰ – ਦੂਰ ਤੱਕ ਇਹ ਮੇਲਾ ਏਨਾ ਮਸ਼ਹੂਰ ਹੈ ਕਿ ਇਹ ਟੋਟਕਾ ਆਪਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿੱਚੋਂ ਫੁੱਟ ਪੈਂਦਾ ਹੈ।

ਦਾਲ ਮਾਂਹਾਂ ਦੀ, ਛਿੰਝ ਛਰਾਹਾਂ ਦੀ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਪੇਮੀ ਦੇ ਨਿਆਣੇ
(ਅ) ਰੂਪ ਨਗਰ
(ਈ)) ਛਿੰਝ ਢਿਰਾਹਾਂ ਦੀ
(ਮ) ਲੋਹੜੀ ॥
ਉੱਤਰ :
(ੲ) ਛੰਝ ਢੋਰਾਹਾਂ ਦੀ।

ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਹ ਕਿਸ ਦੀ ਰਚਨਾ ਹੈ ?
(ਉ) ਪਿੰ: ਸੰਤ ਸਿੰਘ ਸੇਖੋਂ
(ਅ) ਅਮਰੀਕ ਸਿੰਘ ਦਿਆਲ
(ਈ) ਜਨਕਰਾਜ ਸਿੰਘ
(ਸ) ਗੋਪਾਲ ਸਿੰਘ।
ਉੱਤਰ :
(ਅ) ਅਮਰੀਕ ਸਿੰਘ ਦਿਆਲ।

ਪ੍ਰਸ਼ਨ 3.
ਪੰਜਾਬੀ ਕਿਹੋ ਜਿਹੇ ਸੁਭਾ ਦੇ ਮਾਲਕ ਹਨ ?
(ੳ) ਖੁੱਲ੍ਹੇ – ਡੁੱਲ੍ਹੇ
(ਅ) ਤੰਗ
(ਏ) ਕੰਜੂਸ
(ਸ) ਲਾਲਚੀ।
ਉੱਤਰ :
(ੳ) ਖੁੱਲ੍ਹੇ – ਡੁੱਲ੍ਹੇ।

ਪ੍ਰਸ਼ਨ 4.
ਪੰਜਾਬੀ ਸ਼ੁਰੂ ਤੋਂ ਹੀ ਕਿਸ ਚੀਜ਼ ਦੇ ਸ਼ੁਕੀਨ ਰਹੇ ਹਨ ?
(ਉ) ਹੱਸਣ ਦੇ
(ਅ0 ਖਾਣ – ਪੀਣ ਦੇ
(ਈ) ਮੇਲਿਆਂ ਦੇ
(ਸ) ਨਾਟਕ – ਚੇਟਕ ਦੇ।
ਉੱਤਰ :
(ਈ) ਮੇਲਿਆਂ ਦੇ

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪਸ਼ਨ 5.
ਰੋਸ਼ਨੀ ਦਾ ਮੇਲਾ ਕਿੱਥੇ ਲਗਦਾ ਹੈ ?
(ਉ) ਛਪਾਰ ਵਿਚ
(ਅ) ਜਰਗ ਵਿਚ
(ਈ) ਮਲੇਰਕੋਟਲੇ ਵਿਚ
(ਸ) ਜਗਰਾਵਾਂ ਵਿਚ।
ਉੱਤਰ :
(ਸ) ਜਗਰਾਵਾਂ ਵਿਚ 1

ਪ੍ਰਸ਼ਨ 6.
ਜ਼ਿਲ੍ਹਾ ਊਨਾ ਕਿਹੜੇ ਦੇਸ਼ ਦਾ ਹਿੱਸਾ ਹੈ ?
(ਉ) ਪੰਜਾਬ
(ਅ) ਹਰਿਆਣਾ
(ਈ) ਹਿਮਾਚਲ
(ਸ) ਜੰਮੂ ਤੇ ਕਸ਼ਮੀਰ।
ਉੱਤਰ :
(ਇ) ਹਿਮਾਚਲ।

ਪ੍ਰਸ਼ਨ 7.
ਜਰਗ ਦੇ ਮੇਲੇ, ਛਪਾਰ ਦੇ ਮੇਲੇ ਤੇ ਜਗਰਾਵਾਂ ਦੀ ਰੋਸ਼ਨੀ ਦੇ ਪੱਧਰ ਦਾ ਮੇਲਾ ਕਿਹੜਾ ਹੈ ?
(ਉ) ਛਿਝ ਫਿਰਾਹਾਂ ਦੀ
(ਅ) ਹੈਦਰ ਸ਼ੇਖ਼ ਦਾ ਮੇਲਾ
(ੲ) ਵਿਸਾਖੀ ਦਾ ਮੇਲਾ
(ਸ) ਸੀਤਲਾ ਮਾਤਾ ਦਾ ਮੇਲਾ
ਉੱਤਰ :
(ਉ) ਛੰਝ ਢਿਰਾਹਾਂ ਦੀ।

ਪ੍ਰਸ਼ਨ 8.
‘ਛਿੰਝ ਛਿਰਾਹਾਂ ਦੀ ਮੇਲਾ ਕਿਹੜੇ ਪਿੰਡ ਵਿਚ ਲਗਦਾ ਹੈ ?
(ਉ) ਪਿੰਡ ਅਚਲਪੁਰ (ਛਿਰਾਹਾਂ ਵਿਚ
(ਅ) ਜਗਰਾਵਾਂ ਵਿਚ
(ਇ) ਜਲੰਧਰ ਵਿਚ।
(ਸ) ਉਨੇ ਵਿਚ।
ਉੱਤਰ :
(ਉ) ਪਿੰਡ ਅਚਲਪੁਰ (ਛਿਰਾਹਾਂ) ਵਿਚ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 9.
ਬੀਤ ਦਾ ਇਲਾਕਾ ਕਿੱਥੇ ਹੈ ?
(ਉ) ਸ਼ਿਵਾਲਕ ਦੀਆਂ ਪਹਾੜੀਆਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਵਿਚ/ਤਹਿਸੀਲ ਗੜ੍ਹਸ਼ੰਕਰ ਵਿਚ
(ਅ) ਜ਼ਿਲ੍ਹਾ ਗੁਰਦਾਸਪੁਰ ਵਿਚ
(ਈ) ਜ਼ਿਲ੍ਹਾ ਲੁਧਿਆਣਾ ਵਿਚ
(ਸ) ਤਹਿਸੀਲ ਮੁਕੇਰੀਆਂ ਵਿਚ।
ਉੱਤਰ :
(ੳ) ਸ਼ਿਵਾਲਕ ਦੀਆਂ ਪਹਾੜੀਆਂ ਵਿਚ/ਜ਼ਿਲ੍ਹਾ ਹੁਸ਼ਿਆਰਪੁਰ ਵਿਚ/ਤਹਿਸੀਲ ਗੜ੍ਹਸ਼ੰਕਰ ਵਿਚ।

ਪ੍ਰਸ਼ਨ 10.
ਛਿੰਝ ਛਿਰਾਹਾਂ ਦੀ ਮੇਲਾ ਕਿਹੜੇ ਮਹੀਨੇ ਲਗਦਾ ਹੈ ?
(ਉ) ਸਾਵਣ ਵਿਚ
(ਅ) ਕੱਤਕ ਵਿਚ
(ਈ) ਮੱਘਰ ਵਿਚ
(ਸ) ਫੱਗਣ ਵਿਚ।
ਉੱਤਰ :
(ਈ) ਮੱਘਰ ਵਿਚ

ਪ੍ਰਸ਼ਨ 11.
ਮੱਘਰ ਮਹੀਨੇ ਦੇ ਜੇਠੇ ਐਤਵਾਰ ਨੂੰ ਕਿਹੜਾ ਮੇਲਾ ਲਗਦਾ ਹੈ ?
(ਉ) ਮੁਕਤਸਰ ਦਾ ਮੇਲਾ
(ਅ) ਰਾਮਤੀਰਥ ਦਾ ਮੇਲਾ
(ਈ) ਸੋਢਲ ਦਾ ਮੇਲਾ
(ਸ) ਛਿੰਝ ਫਿਰਾਹਾਂ ਦੀ।
ਉੱਤਰ :
(ਸ) ਛਿੰਝ ਛਿਰਾਹਾਂ ਦੀ।

ਪ੍ਰਸ਼ਨ 12.
ਛਿੰਝ ਛਿਰਾਹਾਂ ਦੀ ਮੇਲਾ ਕਿੰਨੇ ਦਿਨ ਲਗਦਾ ਹੈ ?
(ਉ) ਦੋ ਦਿਨ
(ਅ) ਤਿੰਨ ਦਿਨ
(ਈ) ਚਾਰ ਦਿਨ
(ਸ) ਪੰਜ ਦਿਨ।
ਉੱਤਰ :
(ਈ) ਚਾਰ ਦਿਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 13.
“ਛਿੰਝ ਫ਼ਿਰਾਹਾਂ ਦੀ ਬਾਰੇ ਕਿਹੜਾ ਟੋਟਕਾ ਲੋਕਾਂ ਦੀ ਜ਼ੁਬਾਨ ਵਿਚੋਂ ਫੁੱਟ ਪੈਂਦਾ ਹੈ ?
(ੳ) ਛਿੰਝ ਵਿਰਾਹਾਂ ਦੀ ਦਾਲ ਮਾਂਹਾਂ ਦੀ
(ਅ) ਦਾਲ ਮਾਂਹਾਂ ਦੀ ਜ਼ਿੰਝ ਢੋਰਾਹਾਂ ਦੀ
(ਇ) ਗੱਲ ਹੈ ਇਕ ਰਾਹਾਂ ਦੀ, ਛਿੰਝ ਢੋਰਾਹਾਂ ਦੀ
(ਸ) ਜਾਨ ਜਿਸ ਵਿਚ ਬਾਂਹਾਂ ਦੀ, ਲੜੇ ਛਿੰਝ ਛਰਾਹਾਂ ਦੀ।
ਉੱਤਰ :
(ਅ) ਦਾਲ ਮਾਂਹਾਂ ਦੀ, ਛਿੰਝ ਛਿਰਾਹਾਂ ਦੀ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪੰਜਾਬ/ਜਰਗ/ਛਪਾਰ/ਜਗਰਾਵਾਂ/ਹੁਸ਼ਿਆਰਪੁਰ/ਸ਼ਿਵਾਲਿਕ/ਊਨਾ ਗੜ੍ਹਸ਼ੰਕਰ/ਬੀਤ/ਹਿਮਾਚਲ ਪ੍ਰਦੇਸ਼/ਮੱਘਰ/ਐਤਵਾਰ/ਅਚਲਪੁਰ/ਢੋਰਾਹਾਂ।
(ਅ) ਆਪ ਮੁਹਾਰੇ
(ਈ) ਨੀਮ – ਪਹਾੜੀ
(ਸ) ਮੇਲਾ
ਉੱਤਰ :
(ੳ) ਪੰਜਾਬ/ਜਰਗ/ਛਪਾਰ/ਜਗਰਾਵਾਂ/ਹੁਸ਼ਿਆਰਪੁਰ/ਸ਼ਿਵਾਲਿਕ/ਊਨਾ/ ਗੜ੍ਹਸ਼ੰਕਰ/ਬੀਤ/ਹਿਮਾਚਲ ਪ੍ਰਦੇਸ਼/ਮੱਘਰ/ਐਤਵਾਰ/ਅਚਲਪੁਰ/ਛਿਰਾਹਾਂ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜਰਗ
(ਅ) ਚਲਦਾ
(ਈ) ਊਨਾ
(ਸ) ਪੰਜਾਬੀ/ਪੰਜਾਬੀਆਂ/ਮੇਲਿਆਂ/ਮੇਲਾ/ਇਲਾਕਿਆਂ/ਸਦੀਆਂ/ਇਲਾਕੇ ਪਹਾੜੀਆਂ/ਗੋਦ/ਪਿੰਡਵਰੇ/ਮਹੀਨੇ/ਦਿਨ।
ਉੱਤਰ :
(ਸ) ਪੰਜਾਬੀ/ਪੰਜਾਬੀਆਂ/ਮੇਲਿਆਂ/ਮੇਲਾ/ਇਲਾਕਿਆਂ/ਸਦੀਆਂ/ਇਲਾਕੇ ਪਹਾੜੀਆਂ/ਗੋਦ/ਪਿੰਡ/ਵਰੇ/ਮਹੀਨੇ/ਦਿਨ }

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਇਕੱਠਵਾਚਕ ਨਾਂਵ ਕਿਹੜਾ ਹੈ ?
(ਉ) ਲੋਕ
(ਅ) ਦਿਨ
(ਈ) ਮਸ਼ਹੂਰ
(ਸ) ਇਲਾਕਾ।
ਉੱਤਰ :
(ੳ) ਲੋਕ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 17.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਮਾਲਕ
(ਅ) ਸੁਭਾ
(ਈ) ਵੱਖੀ
(ਸ) ਇਹ/ਇਸੇ।
ਉੱਤਰ :
(ਸ) ਇਹ/ਇਸੇ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਲੋਕਾਂ
(ਅ) ਦਿਨ
(ਈ) ਬੀਤ
(ਸ) ਖੁੱਲ੍ਹੇ – ਡੁੱਲ੍ਹੇ/ਬੜੇ ਸ਼ੁਕੀਨਵੱਡੇ/ਘੁੱਗ ਵਸਦੇ/ਸਦੀਆਂ/ਨੀਮ – ਪਹਾੜੀ/ਜ਼ਿਲ੍ਹਾ/
ਤਹਿਸੀਲ/ਚੜ੍ਹਦੇ/ਹਰ/ਏਨਾ ਮਸ਼ਹੂਰ।
ਉੱਤਰ :
(ਸ) ਖੁੱਲ੍ਹੇ – ਡੁੱਲ੍ਹੇ/ਬੜੇ ਸ਼ੁਕੀਨਵੱਡੇ ਘੁੱਗ ਵਸਦੇ/ਸਦੀਆਂ/ਨੀਮ ਪਹਾੜੀ/ਜ਼ਿਲ੍ਹਾ/ ਤਹਿਸੀਲ/ਚੜ੍ਹਦੇ/ਹਰ/ਏਨਾ ਮਸ਼ਹੂਰ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪੱਧਰ
(ਅ) ਵੱਖੀ
(ਈ) ਪ੍ਰਚਾਰ
(ਸ) ਰਹੇ ਹਨਲਗਦੇ ਹਨ/ਹੈ/ਹੋ ਸਕਿਆ/ਹੋਣਾ ਚਾਹੀਦਾ ਸੀ/ਚਲਦਾ ਹੈਫੁੱਟ ਪੈਂਦਾ ਹੈ।
ਉੱਤਰ :
(ਸ) ਰਹੇ ਹਨਲਗਦੇ ਹਨ/ਹੈ/ਹੋ ਸਕਿਆ/ਹੋਣਾ ਚਾਹੀਦਾ ਸੀ/ਚਲਦਾ ਹੈ/ਫੁੱਟ ਪੈਂਦਾ ਹੈ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪਸ਼ਨ 20.
“ਪੰਜਾਬੀ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਪੰਜਾਬ
(ਅ) ਪੰਜਾਬਣ
(ੲ) ਪੰਜਾਬੋ
(ਸ) ਪੰਜਾਬੂ।
ਉੱਤਰ :
(ਅ) ਪੰਜਾਬਣ

ਪ੍ਰਸ਼ਨ 21.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ਉ) ਸ਼ੁਕੀਨ
(ਅ) ਖੁੱਲ੍ਹੇ – ਡੁੱਲ੍ਹੇ
(ਈ) ਏਨਾ
(ਸ) ਚਲਦਾ।
ਉੱਤਰ :
(ਸ) ਚਲਦਾ।

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਕੋਈ ਦੋ ਸੰਖਿਆਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਸਦੀਆਂ, ਚਾਰ।

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ ( )
(ਅ) ਕਾਮਾ ( )
(ਇ) ਜੋੜਨੀ ( )
(ਸ) ਇਕਹਿਰੇ ਪੁੱਠੇ ਕਾਮੇ ( )
(ਹ) ਛੁੱਟ – ਮਰੋੜੀ ( )
ਉੱਤਰ
(ਉ) ਡੰਡੀ ( । )
(ਅ ਕਾਮਾ ( , )
(ਇ) ਜੋੜਨੀ ( – )
(ਸ) ਇਕਹਿਰੇ ਪੁੱਠੇ ਕਾਮੇ ( ‘ ‘ )
(ਹ) ਛੁੱਟ – ਮਰੋੜੀ ( ‘ )।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

2. ‘ਛਿੰਝ ਛਰਾਹਾਂ ਦੀ’ ਨਾਂ ਨਾਲ ਮਸ਼ਹੂਰ ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ ਜਿੱਥੇ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ, ਉੱਥੇ ਧਾਰਮਿਕ, ਸੱਭਿਆਚਾਰਿਕ ਅਤੇ ਇਤਿਹਾਸਿਕ ਪੱਖੋਂ ਵੀ ਇਸ ਦਾ ਖ਼ਾਸ ਮਹੱਤਵ ਹੈ। ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ – ਵੱਖ ਇਲਾਕਿਆਂ ਤੋਂ ਛੇ ਪਗਡੰਡੀਆਂ ਆ ਕੇ ਮਿਲਦੀਆਂ ਸਨ। ਲੋਕ ਪੈਦਲ ਹੀ ਸਫ਼ਰ ਕਰਦੇ ਸਨ। ਛੇ ਰਾਹਾਂ ਦਾ ਕੇਂਦਰ – ਬਿੰਦੁ ਹੋਣ ਕਰਕੇ ਇਸ ਮੇਲੇ ਦਾ ਨਾਂ ‘ਛਿੰਝ ਛਰਾਹਾਂ ਦੀ ਪੈ ਗਿਆ। ਕਈਆਂ ਦਾ ਇਹ ਵੀ ਖ਼ਿਆਲ ਹੈ ਕਿ ਛਰਾਹਾਂ ਸ਼ਬਦ ਸ਼ਾਹਾਂ ਤੋਂ ਬਣਿਆ ਹੈ ਪੁਰਾਣੇ ਵੇਲਿਆਂ ਵਿਚ ਵੱਡੇ ਵੱਡੇ ਸ਼ਾਹ – ਲੋਕ ਖੱਚਰਾਂ ‘ਤੇ ਧਨ ਲੱਦ ਕੇ ਇਸ ਮੇਲੇ ਵਿਚ ਜੂਆ ਖੇਡਣ ਅਤੇ ਵਪਾਰ ਕਰਨ ਲਈ ਆਉਂਦੇ ਹੁੰਦੇ ਸਨ।

ਪਿੰਡ ਦੇ ਲਹਿੰਦੇ ਪਾਸੇ ਚੁਫ਼ੇਰਿਓਂ ਪਿੱਪਲਾਂ, ਬੋਹੜਾਂ ਅਤੇ ਨਿੰਮਾਂ ਦੇ ਦਰਖ਼ਤਾਂ ਨਾਲ ਘਿਰਿਆ ਸਾਫ਼ – ਸੁਥਰੇ ਵਾਤਾਵਰਨ ‘ਚ ਸਥਿਤ ਸਿੱਧ ਬਾਬਾ ਬਾਲਕ ਰੂਪ ਜੀ (ਸਿੱਧ ਬਾਬਾ ਬਾਲਕ ਨਾਥ ਜੀ ਦਾ ਬਾਲ – ਰੂਪ ਦਾ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ। ਜਾਨ – ਮਾਲ ਦੀ ਸੁੱਖ – ਸਾਂਦ ਲਈ ਮੰਨਤਾਂ ਮੰਗਦੀਆਂ ਹਨ ਅਤੇ ਸੁੱਖਣਾਂ ਹੁੰਦੀਆਂ ਹਨ। ਲੋਕ ਵਾਜਿਆਂ ਗਾਜਿਆਂ ਨਾਲ ਰਿਸ਼ਤੇਦਾਰਾਂ ਸਮੇਤ ਹਾਜ਼ਰੀਆਂ ਭਰਦੇ ਹਨ।

ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਜੱਗ ਕਰਵਾਏ ਜਾਂਦੇ ਹਨ। ਇਹ ਜੱਗ ਅਚਲਪੁਰ, ਮਜਾਰੀ, ਨੈਣਵਾਂ, ਇੰਦੋਵਾਲ ਅਤੇ ਝੋਣੋਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁੰਦੇ ਹਨ। ਮੇਲੇ ਦੇ ਸਾਰੇ ਦਿਨਾਂ ਵਿੱਚ ਅਤੁੱਟ ਲੰਗਰ ਚੱਲਦਾ ਹੈ। ਘਰਾਂ ਵਿੱਚ ਮਾਂਹਾਂ ਦੀ ਦਾਲ ਜ਼ਰੂਰ ਬਣਦੀ ਹੈ। ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ। ਮੇਲੇ ਵਿੱਚ ਪੁਰਾਣੇ ਪੇਂਡੂ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ :

‘‘ਪੰਜਾਬੀ ਪੇਂਡੂ ਸੱਭਿਆਚਾਰ ਦਾ ਦਰਪਣ,
‘ਛਿੰਝ ਛਰਾਹਾਂ ਦੀ, ਮੇਲੇ ਦੇ ਦਰਸ਼ਨ।”

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ –

ਪ੍ਰਸ਼ਨ 1.
ਕਿਹੜਾ ਮੇਲਾ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ ?
ਜਾਂ
ਧਾਰਮਿਕ, ਸਭਿਆਚਾਰਕ ਤੇ ਇਤਿਹਾਸਿਕ ਪੱਖੋਂ ਕਿਸ ਮੇਲੇ ਦਾ ਖ਼ਾਸ ਮਹੱਤਵ ਹੈ ?
(ਉ) ਛਪਾਰ ਦਾ ਮੇਲਾ
(ਅ ਮੁਕਤਸਰ ਦਾ ਮੇਲਾ
(ਈ) ਜਰਗ ਦਾ ਮੇਲਾ
(ਸ) ਛਿੰਝ ਫਿਰਾਹਾਂ ਦੀ।
ਉੱਤਰ :
(ਸ) ਛਿੰਝ ਢੋਰਾਹਾਂ ਦੀ।

ਪ੍ਰਸ਼ਨ 2.
ਮੇਲੇ ਦਾ ਸਥਾਨ ਕਿੱਥੇ ਹੈ ?
(ਉ) ਅਚਲਪੁਰ ਵਿਚ
(ਆ) ਗੜ੍ਹਸ਼ੰਕਰ ਵਿਚ
(ਈ) ਹੁਸ਼ਿਆਰਪੁਰ ਵਿਚ
(ਸ) ਊਨੇ ਵਿਚ।
ਉੱਤਰ :
(ਉ) ਅਚਲਪੁਰ ਵਿਚ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 3.
ਮੇਲੇ ਦੇ ਸਥਾਨ ਅਚਲਪੁਰ ਵਿਖੇ ਕਿੰਨੀਆਂ ਪਗਡੰਡੀਆਂ ਆ ਕੇ ਮਿਲਦੀਆਂ ਹਨ ?
(ਉ) ਪੰਜ
(ਅ) ਛੇ
(ਈ) ਸੱਤ
(ਸ) ਅੱਠ।
ਉੱਤਰ :
(ਅ) ਛੇ

ਪ੍ਰਸ਼ਨ 4.
ਇਸ ਮੇਲੇ ਦਾ ਨਾਂ ਛਿੰਝ ਫ਼ਿਰਾਹਾਂ ਦੀ ਕਿਵੇਂ ਪੈ ਗਿਆ ?
(ਉ) ਛੇ ਰਾਹਾਂ ਦਾ ਕੇਂਦਰ – ਬਿੰਦੁ ਹੋਣ ਕਰਕੇ।
(ਅ) ਤਿੰਨ ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ
(ਇ) ਚੁਰਾਹੇ ਦਾ ਕੇਂਦਰ ਬਿੰਦੂ ਹੋਣ ਕਰਕੇ
(ਸ) ਦੋ – ਸੜਕੇ ਦਾ ਕੇਂਦਰ – ਬਿੰਦੂ ਹੋਣ ਕਰਕੇ।
ਉੱਤਰ :
(ਉ) ਛੇ ਰਾਹਾਂ ਦਾ ਕੇਂਦਰ – ਬਿੰਦੁ ਹੋਣ ਕਰਕੇ।

ਪ੍ਰਸ਼ਨ 5.
ਕਈ ਲੋਕ ‘ਛਿਨ੍ਹਾਂ ਸ਼ਬਦ ਕਿਸ ਤੋਂ ਬਣਿਆ ਸਮਝਦੇ ਹਨ ?
(ੳ) ਸਿਆਹੀ ਤੋਂ
(ਅ) ਸ਼ਿਆਮ ਤੋਂ
(ਇ) ਸ਼ਾਹਾਂ ਤੋਂ ,
(ਸ) ਸ਼ਹਿਰ ਤੋਂ
ਉੱਤਰ :
(ਈ) ਸ਼ਾਹਾਂ ਤੋਂ।

ਪ੍ਰਸ਼ਨ 6.
ਪੁਰਾਣੇ ਵੇਲਿਆਂ ਵਿਚ ਲੋਕ ਅਚਲਪੁਰ ਵਿਚ ਜੂਆ ਖੇਡਣ ਤੇ ਵਪਾਰ ਕਰਨ ਲਈ ਖੱਚਰਾਂ ਉੱਤੇ ਕੀ ਲੱਦ ਕੇ ਲਿਆਉਂਦੇ ਸਨ ?
(ਉ) ਹਨ।
(ਅ) ਕੱਪੜੇ
(ਇ) ਮਸਾਲੇ
(ਸ) ਰੇਸ਼ਮ
ਉੱਤਰ :
(ਉ) ਹਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 7.
ਪਿੰਡ ਦੇ ਲਹਿੰਦੇ ਪਾਸੇ ਕਿਹੜਾ ਮੰਦਰ ਹੈ ?
(ਉ) ਸੀਤਲਾ ਮਾਤਾ ਦਾ
(ਅ) ਦੁਰਗਾ ਮਾਤਾ ਦਾ
(ਇ) ਭੈਰੋਂ ਦਾ।
(ਸ) ਸਿੱਧ ਬਾਬਾ ਬਾਲਕ ਰੂਪ ਜੀ ਦਾ (ਸਿੱਧ ਬਾਬਾ ਬਾਲਕ ਨਾਥ ਜੀ ਦਾ ਬਾਲ ਰੂਪ।
ਉੱਤਰ :
(ਸ) ਸਿੱਧ ਬਾਬਾ ਬਾਲਕ ਰੂਪ ਜੀ ਦਾ (ਸਿੱਧ ਬਾਬਾ ਬਾਲਕ ਨਾਥ ਜੀ ਦਾ ਬਾਲ ਰੂਪ।

ਪ੍ਰਸ਼ਨ 8.
ਛਿੰਝ ਛਿਰਾਹਾਂ ਦੇ ਮੇਲੇ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਸੰਗਤਾਂ ਕਿੱਥੇ ਨਤਮਸਤਕ ਹੁੰਦੀਆਂ ਹਨ ?
ਲੋਕ ਕਿੱਥੇ ਵਾਜਿਆਂ – ਗਾਜਿਆਂ ਨਾਲ ਹਾਜ਼ਰੀ ਭਰਦੇ ਹੋਏ ਮੰਨਤਾਂ ਮੰਨਦੇ ਤੇ ਸੁੱਖਣਾਂ ਲਾਹੁੰਦੇ ਹਨ ?
(ੳ) ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਖੇ
(ਆ) ਸ੍ਰੀ ਹਨੂਮਾਨ ਮੰਦਰ ਵਿਖੇ
(ੲ) ਸ੍ਰੀ ਭੈਰੋਂ ਨਾਥ ਮੰਦਰ ਵਿਖੇ
(ਸ) ਦੁਰਗਾ ਮਾਤਾ ਦੇ ਮੰਦਰ ਵਿਖੇ।
ਉੱਤਰ :
(ੳ) ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਖੇ।

ਪ੍ਰਸ਼ਨ 9.
ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਕਿੰਨੇਂ ਜੱਗ ਕਰਾਏ ਜਾਂਦੇ ਹਨ ?
(ਉ) ਤਿੰਨ
(ਅ) ਚਾਰ।
(ਈ) ਪੰਜ
(ਸ) ਸੱਤ !
ਉੱਤਰ :
(ਅ) ਚਾਰ।

ਪ੍ਰਸ਼ਨ 10.
ਮੇਲੇ ਦੇ ਦਿਨਾਂ ਸਮੇਂ ਘਰਾਂ ਵਿਚ ਕਾਹਦੀ ਦਾਲ ਜ਼ਰੂਰ ਬਣਦੀ ਹੈ ?
(ੳ) ਮਾਂਹਾਂ ਦੀ
(ਅ) ਰਾਜਮਾਂਹਾਂ ਦੀ
(ਈ) ਮੂੰਗੀ ਦੀ।
(ਸ) ਮਸਰਾਂ ਦੀ।
ਉੱਤਰ :
(ੳ) ਮਾਂਹਾਂ ਦੀ

ਪ੍ਰਸ਼ਨ 11.
ਪਹਿਲਵਾਨਾਂ ਦੇ ਘੋਲ ਕਦੋਂ ਕਰਾਏ ਜਾਂਦੇ ਹਨ ?
(ੳ) ਮੇਲੇ ਦੇ ਪਹਿਲੇ ਦਿਨ
(ਅ) ਮੇਲੇ ਦੇ ਦੂਜੇ ਦਿਨ
(ਈ) ਮੇਲੇ ਦੇ ਤੀਜੇ ਦਿਨ
(ਸ) ਮੇਲੇ ਦੇ ਚੌਥੇ ਦਿਨ !
ਉੱਤਰ :
(ੳ) ਮੇਲੇ ਦੇ ਪਹਿਲੇ ਦਿਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 12.
ਜਿਨ੍ਹਾਂ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਜੱਗ ਕਰਾਏ ਜਾਂਦੇ ਹਨ, ਉਨ੍ਹਾਂ ਵਿਚੋਂ ਇਕ ਪਿੰਡ ਕਿਹੜਾ ਹੈ ?
(ਉ) ਨੈਣਵਾਂ/ਇੰਦੋਵਾਲ/ਅਚਲਪੁਰ/ਮਜਾਰੀ/ਝੋਟੋਵਾਲ
(ਅ) ਨੈਟੋਆਲ
(ਈ) ਧੈਨੋਵਾਲ
(ਸ) ਮਦਨਪੁਰ।
ਉੱਤਰ :
(ਉ) ਨੈਣਵਾਂ/ਇੰਦੋਵਾਲ/ਅਚਲਪੁਰ/ਮਜਾਰੀ/ਝੋਵਾਲ !

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਵਰਗਸਥਾਨ/ਇਲਾਕਿਆਂ/ਪਗਡੰਡੀਆਂ/ਸ਼ਾਹ/ਖੱਚਰਾਂ/ਪਿੰਡ/ਪਿੱਪਲ,ਬੋਹੜ ਨਿੰਮਾਂ/ਦਰਖ਼ਤ/ਮੰਦਰ/ਵਾਜਿਆਂ – ਗਾਜਿਆਂ/ਰਿਸ਼ਤੇਦਾਰਾਂ/ਮਹੀਨਾ/ਜੱਗ/ ਘਰਾਂ/ਪਹਿਲਵਾਨਾਂ/ਘੋਲ
(ਅ) ਸਭਿਆਚਾਰ
(ਈ) ਲੋਕ
(ਸ) ਅਚਲਪੁਰ।
ਉੱਤਰ :
(ਉ) ਵਰਗ/ਸਥਾਨ/ਇਲਾਕਿਆਂ/ਪਗਡੰਡੀਆਂ/ਹ/ਖੱਚਰਾਂ/ਪਿੰਡ/ਪਿੱਪਲ ਬੋਹੜ/ਨਿੰਮਾਂ/ਦਰਖ਼ਤ/ਮੰਦਰ/ਵਾਜਿਆਂ – ਗਾਜਿਆਂ/ਰਿਸ਼ਤੇਦਾਰਾਂ/ਮਹੀਨਾ/ਜੱਗ/ਘਰਾਂ/ ਪਹਿਲਵਾਨਾਂ/ਘੋਲ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਲੋਕ/ਸੰਗਤਾਂ/ਮੇਲਾ
(ਅ) ਐਤਵਾਰ
(ਇ) ਲੰਗਰ
(ਸ) ਮੰਦਰ !
ਉੱਤਰ :
(ੳ) ਲੋਕ/ਸੰਗਤਾਂ/ਮੇਲਾ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਜਿੱਥੇ
(ਅ) ਸਾਂਝਾ
(ਈ) ਪੱਖੋਂ
(ਸ) ਇਸ/ਕਈਆਂ/ਇਹ।
ਉੱਤਰ :
(ਸ) ਇਸ/ਕਈਆਂ/ਇਹ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸਾਂਝਾ
(ਅ) ਇਹ
(ਈ) ਮੇਲਾ
(ਸ) ਮਸ਼ਹੂਰ/ਸਾਰੇ/ਵਿਰਾਸਤੀ/ਧਾਰਮਿਕ/ਸਭਿਆਚਾਰਿਕ/ਇਤਿਹਾਸਿਕ/ਖ਼ਾਸ/ ਵੱਖ – ਵੱਖ ਛੇ/ਪੁਰਾਣੇ/ਵੱਡੇ – ਵੱਡੇ/ਲਹਿੰਦੇ/ਸੁਥਰੇ/ਪ੍ਰਾਚੀਨ/ਚਾਰ/ਅਟੁੱਟ/ਪਹਿਲੇ।
ਉੱਤਰ :
(ਸ) ਮਸ਼ਹੂਰ/ਸਾਰੇ/ਵਿਰਾਸਤੀ/ਧਾਰਮਿਕ/ਸਭਿਆਚਾਰਿਕ/ਇਤਿਹਾਸਿਕ/ਖ਼ਾਸ/ ਵੱਖ – ਵੱਖ/ਛੇ/ਪੁਰਾਣੇ/ਵੱਡੇ – ਵੱਡੇ/ਲਹਿੰਦੇ/ਸੁਥਰੇ/ਪ੍ਰਾਚੀਨ/ਰ/ਅਟੁੱਟ/ਪਹਿਲੇ !

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
ੳ) ਪਹਿਲਵਾਨਾਂ
(ਅ) ਮੇਲੇ
(ਈ) ਐਤਵਾਰ
(ਸ) ਹੈ/ਮਿਲਦੀਆਂ ਹਨਕਰਦੇ ਹਨ/ਪੈ ਗਿਆ/ਬਣਿਆ ਹੈਆਉਂਦੇ ਹੁੰਦੇ ਹਨ। ਹੁੰਦੀਆਂ ਹਨ/ਮੰਨਦੀਆਂ ਹਨ/ਲਾਹੁੰਦੀਆਂ ਹਨ/ਭਰਦੇ ਹਨ/ਜਾਂਦੇ ਹਨਹੁੰਦੇ ਹਨਚਲਦਾ ਹੈ/ਬਣਦੀ ਹੈ/ਹੁੰਦੇ ਹਨ।
ਉੱਤਰ :
(ਸ) ਹੈ/ਮਿਲਦੀਆਂ ਹਨਕਰਦੇ ਹਨ/ਪੈ ਗਿਆ/ਬਣਿਆ ਹੈ/ਆਉਂਦੇ ਹੁੰਦੇ ਹਨ/ਹੁੰਦੀਆਂ ਹਨਮੰਨਦੀਆਂ ਹਨ/ਲਾਹੁੰਦੀਆਂ ਹਨਭਰਦੇ ਹਨ/ਜਾਂਦੇ ਹਨਹੁੰਦੇ ਹਨ। ਚਲਦਾ ਹੈ/ਬਣਦੀ ਹੈ/ਹੁੰਦੇ ਹਨ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 18.
‘ਸ਼ਾਹਾਂ ਦਾ ਇਸਤਰੀ ਲਿੰਗ ਬਣਾਓ
(ਉ) ਸ਼ਾਹੀਆਂ।
(ਅ) ਸ਼ਾਹਣੀਆਂ
(ਈ) ਹੁਕਾਰਨੀਆਂ
(ਸ) ਸ਼ੀਹਣੀਆਂ।
ਉੱਤਰ :
(ਅ) ਸ਼ਾਹਣੀਆਂ।

ਪ੍ਰਸ਼ਨ 19.
ਹੇਠ ਲਿਖਿਆਂ ਵਿਚ ਪੜਨਾਂਵ ਕਿਹੜਾ ਹੈ ?
(ਉ) ਚਾਰ
(ਅ) ਛੇ
(ਇ) ਕਈਆਂ
(ਸ) ਲੋਕ।
ਉੱਤਰ :
(ਈ) ਕਈਆਂ।

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਲਿਖੋ
ਉੱਤਰ :
ਮੰਨਤਾਂ, ਸੁੱਖਣਾ।

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
(ਹ) ਬੈਕਟ
(ਕ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )
(ਹ) ਬੈਕਟ ( ( ) )
(ਕ) ਛੁੱਟ – ਮਰੋੜੀ ( ‘ )

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦੇ ਸਹੀ ਮਿਲਾਣ ਕਰੋ –
PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ 1
ਉੱਤਰ :
PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ 2

3. ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਏਨੀ ਭੀੜ ਹੁੰਦੀ ਹੈ ਕਿ ਮੋਟਰ – ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਅਤੇ ਹੋਰ ਨਿਕ – ਸਕ ਦੀਆਂ ਦੁਕਾਨਾਂ ‘ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ।

ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸੈ – ਸੇਵੀ ਜਥੇਬੰਦੀ “ਬੀਤ ਭਲਾਈ ਕਮੇਟੀ ਮੇਲੇ ਵਿੱਚ ਤਿੰਨ – ਰੋਜ਼ਾ ਖੇਡ ਅਤੇ ਸੱਭਿਆਚਾਰਿਕ ਮੇਲਾ ਸ਼ੁਰੂ ਨਾ ਕਰਵਾਉਂਦੀ, ਤਾਂ ਇਹ ਮੇਲਾ ਮਹਿਜ਼ ਜੁਏ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ।

ਅਜਿਹਾ ਹੋਣ ਨਾਲ ਮੇਲੇ ਦੀਆਂ ਰੌਣਕਾਂ ਬਰਕਰਾਰ ਹੀ ਨਹੀਂ ਰਹੀਆਂ, ਸਗੋਂ ਦੂਣ – ਸਵਾਈਆਂ ਹੋਈਆਂ ਹਨ। ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿੱਘ ਵਧਾਉਂਦਾ ਹੈ, ਉੱਥੇ ਬੀਤ ਦੇ ਇਲਾਕੇ ਦੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਵੀ ਹੈ ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਲੋਹੜੀ
(ਆ) ਗੱਗੂ
(ਈ) ਰੂਪ ਨਗਰ
(ਸ) ਛਿਝ ਛਿਰਾਹਾਂ ਦੀ।
ਉੱਤਰ :
(ਸ) ਛਿੰਝ ਢੋਰਾਹਾਂ ਦੀ।

ਪ੍ਰਸ਼ਨ 2.
ਮੇਲੇ ਵਿਚ ਦੁਕਾਂਨਾਂ ਲਾਉਣ ਲਈ ਕਿੰਨਾ ਚਿਰ ਪਹਿਲਾਂ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ ?
(ਉ) ਮਹੀਨਾ
(ਅ) ਤਿੰਨ ਮਹੀਨੇ
(ਈ) ਛੇ ਮਹੀਨੇ
(ਸ) ਸਾਲ
ਉੱਤਰ :
(ੳ) ਮਹੀਨਾ

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 3.
ਕਿਹੜੀ ਚੀਜ਼ ਕਈ ਦਿਨ ਪਹਿਲਾਂ ਹੀ ਮੇਲੇ ਦਾ ਸ਼ਿੰਗਾਰ ਬਣ ਜਾਂਦੀ ਹੈ ?
(ਉ) ਚੰਡੋਲ
(ਅ) ਖੇਡਾਂ
(ਈ) ਦੁਕਾਨਾਂ
(ਸ) ਝੰਡੀਆਂ।
ਉੱਤਰ :
(ਉ) ਚੰਡੋਲ।

ਪ੍ਰਸ਼ਨ 4.
ਮੁਨਿਆਰੀ ਅਤੇ ਹੋਰ ਨਿਕ – ਸੁਕ ਦੀ ਦੁਕਾਨ ਉੱਤੇ ਕਿਨ੍ਹਾਂ ਦੀ ਭੀੜ ਹੁੰਦੀ ਹੈ ?
(ਉ) ਔਰਤਾਂ ਤੇ ਮੁਟਿਆਰਾਂ ਦੀ
(ਆ) ਵਪਾਰੀਆਂ ਦੀ
(ਈ) ਕੁੜੀਆਂ ਦੀ
(ਸ) ਬੁੱਢੀਆਂ ਦੀ
ਉੱਤਰ :
(ੳ) ਔਰਤਾਂ ਤੇ ਮੁਟਿਆਰਾਂ ਦੀ।

ਪ੍ਰਸ਼ਨ 5.
ਅਚਲਪੁਰ ਇਲਾਕੇ ਦੀ ਸ਼ੈ – ਸੇਵੀ ਜਥੇਬੰਦੀ ਦਾ ਕੀ ਨਾਂ ਹੈ ?
(ੳ) ਲੋਕ ਭਲਾਈ ਕਮੇਟੀ
(ਆ) ਬੀਤ ਭਲਾਈ ਕਮੇਟੀ
(ਈ) ਪਿੰਡ ਭਲਾਈ ਕਮੇਟੀ
(ਸ) ਮੇਲਾ ਭਲਾਈ ਕਮੇਟੀ।
ਉੱਤਰ :
(ਅ) ਬੀਤ ਭਲਾਈ ਕਮੇਟੀ।

ਪ੍ਰਸ਼ਨ 6.
ਬੀਤ ਭਲਾਈ ਕਮੇਟੀ ਨੇ ਕਿਹੜਾ ਮੇਲਾ ਸ਼ੁਰੂ ਕਰਵਾਇਆ ਹੈ ?
(ੳ) ਖੇਡ ਤੇ ਸੱਭਿਆਚਾਰਕ ਮੇਲਾ
(ਅ) ਖੇਤੀਬਾੜੀ ਮੇਲਾ
(ਈ) ਤਕਨੀਕੀ ਮੇਲਾ
(ਸ) ਇੰਡਸਟ੍ਰੀਅਲ ਮੇਲਾ।
ਉੱਤਰ :
(ੳ) ਖੇਡ ਤੇ ਸੱਭਿਆਚਾਰਕ ਮੇਲਾ

ਪ੍ਰਸ਼ਨ 7.
ਬੀਤ ਭਲਾਈ ਕਮੇਟੀ ਦੁਆਰਾ ਖੇਡ ਤੇ ਸਭਿਆਚਾਰਕ ਮੇਲਾ ਕਿੰਨੇ ਦਿਨ ਲਾਇਆ ਜਾਂਦਾ ਹੈ ?
(ਉ) ਦੋ ਦਿਨ
(ਅ ਤਿੰਨ ਦਿਨ
(ਇ) ਚਾਰ ਦਿਨ
(ਸ) ਪੰਜ ਦਿਨ।
ਉੱਤਰ :
(ਇ) ਚਾਰ ਦਿਨ

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 8.
ਜੇਕਰ ਬੀਤ ਭਲਾਈ ਕਮੇਟੀ ਖੇਡ ਤੇ ਸਭਿਆਚਾਰਕ ਮੇਲਾ ਸ਼ੁਰੂ ਨਾ ਕਰਾਉਂਦੀ, ਤਾਂ ਛਿੰਝ ਫ਼ਿਰਾਹਾਂ ਦੀ ਕਿਹੋ – ਜਿਹਾ ਮੇਲਾ ਬਣ ਜਾਂਦਾ ?
(ਉ) ਜੂਏ ਤੇ ਲਚਰਤਾ ਦਾ ਮੇਲਾ
(ਆ) ਨੁਮਾਇਸ਼ਾਂ ਦਾ ਮੇਲਾ
(ਇ) ਵਪਾਰੀਆਂ ਦਾ ਮੇਲਾ
(ਸ) ਕਰਜ਼ਾ ਦੇਣ ਵਾਲਿਆਂ ਦਾ ਮੇਲਾ
ਉੱਤਰ :
(ਉ) ਜੁਏ ਤੇ ਲਚਰਤਾ ਦਾ ਮੇਲਾ

ਪ੍ਰਸ਼ਨ 9.
‘ਛਿੰਝ ਛਿਰਾਹਾਂ ਦੀ ਮੇਲਾ ਕਿੱਥੋਂ ਦੇ ਸਭਿਆਚਾਰ ਦੀ ਜਿਉਂਦੀ – ਜਾਗਦੀ ਤਸਵੀਰ ਪੇਸ਼ ਕਰਦਾ ਹੈ ?
(ਉ) ਬੀਤ ਦੇ ਇਲਾਕੇ
(ਆ) ਦੀਆਂ ਦੁਆਬੇ ਦੇ ਇਲਾਕੇ ਦੀ
(ਇ) ਮਾਝੇ ਦੇ ਇਲਾਕੇ ਦੀ
(ਸ) ਮਾਲਵੇ ਦੇ ਇਲਾਕੇ ਦੀ।
ਉੱਤਰ :
(ਉ) ਬੀਤ ਦੇ ਇਲਾਕੇ ਦੀ।

ਪ੍ਰਸ਼ਨ 10.
ਸ਼ੈ – ਸੇਵੀ ਜਥੇਬੰਦੀ ‘ਬੀਤ ਭਲਾਈ ਕਮੇਟੀ ਨੇ ਆਪਣਾ ਕੰਮ ਕਦੋਂ ਸ਼ੁਰੂ ਕੀਤਾ ?
(ਉ) ਡੇਢ ਕੁ ਸਦੀ ਪਹਿਲਾਂ
(ਅ) ਡੇਢ ਕੁ ਸਾਲ ਪਹਿਲਾਂ
(ਈ) ਡੇਢ ਕੁ ਦਹਾਕਾ ਪਹਿਲਾਂ
(ਸ) ਡੇਢ ਕੁ ਮਹੀਨਾ ਪਹਿਲਾਂ।
ਉੱਤਰ :
(ਈ) ਡੇਢ ਕੁ ਦਹਾਕਾ ਪਹਿਲਾਂ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਦੁਕਾਨਾਂ/ਮਹੀਨਾ/ਥਾਂਵਾਂ/ਚੰਡੋਲ/ਦਿਨਾਂ/ਮੋਟਰ – ਗੱਡੀਆਂ/ਸੜਕਨਿਕ – ਸੁਕ ਦੁਕਾਨਾਂ/ਔਰਤਾਂ/ਮੁਟਿਆਰਾਂ/ਗੱਭਰੂ/ ਜਥੇਬੰਦੀ/ਕਮੇਟੀ/ਖੇਡ/ਰਿਸ਼ਤਿਆਂ
(ਅ) ਬੀਤ
(ਇ) ਦਹਾਕਾ
(ਸ) ਮੁਹਾਲ
ਉੱਤਰ :
(ਉ) ਦੁਕਾਨਾਂ/ਮਹੀਨਾ/ਥਾਂਵਾਂ/ਚੰਡੋਲ/ਦਿਨਾਂ/ਮੋਟਰ – ਗੱਡੀਆਂ/ਸੜਕਨਿਕ – ਸੁਕ/ ਦੁਕਾਨਾਂ/ਔਰਤਾਂ/ਮੁਟਿਆਰਾਂ/ਗੱਭਰੂ/ਜਥੇਬੰਦੀ/ਕਮੇਟੀ/ਖੇਡ/ਰਿਸ਼ਤਿਆਂ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ –
(ੳ) ਮੇਲਾ/ਭੀੜ ਟੋਲੀਆਂ।
(ਅ) ਸੜਕ
(ਇ) ਨਿੱਘ
(ਸ) ਗੱਭਰੂ।
ਉੱਤਰ :
(ੳ) ਮੇਲਾ/ਭੀੜ/ਟੋਲੀਆਂ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਅਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਬਣ ਜਾਂਦੇ ਹਨਹੋ ਜਾਂਦਾ ਹੈ/ਘੁੰਮਦੇ ਵਿਖਾਈ ਦਿੰਦੇ ਹਨਹੁੰਦੀ ਹੈ/ਰਹੀਆਂ ਰਹਿ ਜਾਣਾ ਸੀ
(ਅ) ਮੱਲ ਲਈਆਂ ਜਾਂਦੀਆਂ ਹਨ।
(ਈ) ਕਰਵਾਉਂਦੀ
(ਸ) ਵਧਾਉਂਦਾ ਹੈ।
ਉੱਤਰ :
(ੳ) ਬਣ ਜਾਂਦੇ ਹਨਹੋ ਜਾਂਦਾ ਹੈ/ਘੁੰਮਦੇ ਵਿਖਾਈ ਦਿੰਦੇ ਹਨ।ਹੁੰਦੀ ਹੈ ਰਹੀਆਂ/ਰਹਿ ਜਾਣਾ ਸੀ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਖੇਡ
(ਅ) ਮੇਲਾ
(ਈ) ਰਹੀਆ
(ਸ) ਕਈ/ਅਸਮਾਨ – ਲੂੰਹਦੇ/ਏਨੀ/ਸ਼ੈ – ਸੇਵੀ/ਤਿੰਨ – ਰੋਜ਼ਾ/ਸਭਿਆਚਾਰਿਕ/ਆਪਸੀ/ ਜਿਉਂਦੀ – ਜਾਗਦੀ।
ਉੱਤਰ :
(ਸ) ਕਈ/ਅਸਮਾਨ – ਲੂੰਹਦੇ/ਏਨੀ/ਸ਼ੈ – ਸੇਵੀ/ਤਿੰਨ – ਰੋਜ਼ਾ/ਸਭਿਆਚਾਰਿਕ/ਆਪਸੀ/ ਜਿਉਂਦੀ – ਜਾਗਦੀ।

ਪ੍ਰਸ਼ਨ 15.
ਮੁਟਿਆਰਾਂ ਸ਼ਬਦ ਦਾ ਲਿੰਗ ਬਦਲੋ
(ਉ) ਗੱਭਰੂ
(ਅ ਨੌਜੁਆਨਾਂ
(ਈ) ਕੁੜੀਆਂ
(ਸ) ਮੁੰਡੇ।
ਉੱਤਰ :
(ੳ) ਗੱਭਰੂ।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਇਕ ਭਾਵਵਾਚਕ ਨਾਂਵ ਤੇ ਇਕ ਇਕੱਠਵਾਚਕ ਨਾਂਵ ਲਿਖੋ !
ਉੱਤਰ :
ਭਾਵਵਾਚਕ ਨਾਂਵ – ਲਚਰਤਾ !
ਇਕੱਠਵਾਚਕ ਨਾਂਵ – ਭੀੜ ॥

ਪ੍ਰਸ਼ਨ 17.
ਹੇਠ ਲਿਖਿਆਂ ਵਿਚੋਂ ਪੜਨਾਂਵ ਕਿਹੜਾ ਹੈ ?
(ਉ) ਅਜਿਹਾ
(ਅ) ਦਹਾਕਾ
(ਈ) ਨਿੱਘ
(ਸ) ਡੇਢ
ਉੱਤਰ :
(ਉ) ਅਜਿਹਾ।

ਪ੍ਰਸ਼ਨ 18.
ਸ਼ਿੰਗਾਰ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਇ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
(ਹ) ਛੁੱਟ ਮਰੋੜੀ
ਉੱਤਰ :
(ਉ) ਡੰਡੀ ( )
(ਅ) ਕਾਮਾ (,)
(ਇ) ਇਕਹਿਰੇ ਪੁੱਠੇ ਕਾਮੇ (”)
(ਸ) ਜੋੜਨੀ ( )
(ਹ) ਛੁੱਟ – ਮਰੋੜੀ (‘)।

PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ 3
PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ 4
ਉੱਤਰ :
PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ 5

3. ਰਚਨਾਤਮਕ ਕਾਰਜ

ਪ੍ਰਸ਼ਨ 1.
ਕੀ ਤੁਹਾਡੇ ਪਿੰਡ ਜਾਂ ਸ਼ਹਿਰ ਵਿਚ ਕੋਈ ਮੇਲਾ ਲਗਦਾ ਹੈ। ਉਸ ਮੇਲੇ ਦਾ ਅੱਖੀਂ ਡਿੱਠਾ ਹਾਲ ਆਪਣੇ ਮਿੱਤਰ ਸਹੇਲੀ ਨੂੰ ਇਕ ਪੱਤਰ ਰਾਹੀਂ ਲਿਖ ਕੇ ਬਿਆਨ ਕਰੋ।
ਉੱਤਰ :
(ਨੋਟ – ਵਿਦਿਆਰਥੀ ‘ਲੇਖ ਰਚਨਾ’ ਤੇ ‘ਚਿੱਠੀ – ਪੱਤਰ’ ਵਾਲੇ ਭਾਗ ਨੂੰ ਪੜ੍ਹ ਕੇ ਆਪ ਲਿਖਣ ॥

4. ਔਖੇ ਸ਼ਬਦਾਂ ਦੇ ਅਰਥ।

  • ਘੁੱਗ ਵਸਦੇ – ਸੰਘਣੀ ਅਬਾਦੀ ਵਾਲੇ।
  • ਨੀਮ ਪਹਾੜੀ – ਛੋਟੇ ਤੇ ਘੱਟ ਪਹਾੜਾਂ ਵਾਲਾ।
  • ਟੋਟਕਾ – ਜਾਦੂ, ਗੀਤ, ਨੁਸਖਾ
  • ਵਿਰਾਸਤੀ – ਉਹ ਚੀਜ਼, ਜੋ ਪੁਰਖਿਆਂ ਤੋਂ ਮਿਲੀ ਹੋਵੇ !
  • ਨਤਮਸਤਕ – ਸਤਿਕਾਰ ਵਿਚ ਸਿਰ ਲੁਕਾਉਣਾ।
  • ਮੰਨ – ਸੁੱਖਣਾ, ਕਾਮਨਾ ਦੀ ਪੂਰਤੀ ਲਈ ਕੋਈ
  • ਕਰਮ – ਕਾਂਡ ਕਰਨਾ
  • ਅਤੁੱਟ – ਲਗਾਤਾਰ
  • ਸਭਿਆਚਾਰ – ਕਿਸੇ ਖੇਤਰ ਦੇ ਲੋਕਾਂ ਦਾ
  • ਰਹਿਣ – ਸਹਿਣ,
  • ਚੱਜ – ਅਚਾਰ, ਜੀਵਨ – ਵਿਧੀ ਅਤੇ
  • ਮਨ – ਪਰਚਾਵੇ ਦੇ ਸਾਧਨਾਂ ਦਾ ਸਮੂਹ।
  • ਦਰਪਣ – ਸ਼ੀਸ਼ਾ
  • ਧੂਨੀਆਂ – ਦੁੱਧ ਸੰਭਾਲਣ ਵਾਲਾ ਮਿੱਟੀ ਦਾ ਭਾਂਡਾ।
  • ਖ਼ਰੀਦੋ – ਫ਼ਰੋਖ਼ਤ ਖ਼ਰੀਦ – ਵੇਚ !
  • ਗਾਇਬ – ਅਲੋਪ
  • ਰਵਾਇਤ – ਪੁਰਾਣੇ ਸਮੇਂ ਤੋਂ ਪ੍ਰਚਲਿਤ ਰਸਮ
  • ਮਕਬੂਲੀਅਤ ਲੋਕ – ਪ੍ਰਿਅਤਾ, ਪ੍ਰਵਾਨਗੀ, ਮਸ਼ਹੂਰੀ।
  • ਮੁਹਾਲ – ਔਖਾ PSEB 8th Class Punjabi Solutions Chapter 3 ਛਿੰਝ ਛਰਾਹਾਂ ਦੀ
  • ਮਹਿਜ਼ – ਸਿਰਫ਼, ਕੇਵਲ ਲਚਰਤਾ ਨੰਗੇਜ਼ਪੁਣਾ
  • ਬਰਕਰਾਰ – ਕਾਇਮ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

Punjab State Board PSEB 8th Class Punjabi Book Solutions Chapter 2 ਪੇਮੀ ਦੇ ਨਿਆਣੇ Textbook Exercise Questions and Answers.

PSEB Solutions for Class 8 Punjabi Chapter 2 ਪੇਮੀ ਦੇ ਨਿਆਣੇ (1st Language)

Punjabi Guide for Class 8 PSEB ਪੇਮੀ ਦੇ ਨਿਆਣੇ Textbook Questions and Answers

ਪੇਮੀ ਦੇ ਨਿਆਣੇ ਪਾਠ – ਅਭਿਆਸ

1. ਦੱਸੋ :

(ਉ) ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ?
ਉੱਤਰ :
ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਇਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰ ਕੇ ਖੇਤ ਵਿਚ ਜਾਣਾ ਪੈਂਦਾ ਸੀ, ਕਿਉਂਕਿ ਉੱਥੇ ਉਨ੍ਹਾਂ ਨੇ ਕੰਮ ਕਰਦੇ ਬਾਪੁ ਅਤੇ ਕਾਮੇ ਨੂੰ ਰੋਟੀ ਫੜਾਉਣੀ ਹੁੰਦੀ ਸੀ !

(ਅ) ਬੱਚਿਆਂ ਨੂੰ ਕਿਹੜੀ ਗੱਲ ਭੈ – ਸਾਗਰ ਲੱਗਦੀ ਸੀ ਅਤੇ ਕਿਉਂ ?
ਉੱਤਰ :
ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ – ਸਾਗਰ ਲਗਦਾ ਸੀ, ਕਿਉਂਕਿ ਉਸ ਉੱਤੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰਨਾਂ ਪਰਦੇਸੀਆਂ ਦਾ ਕਾਫ਼ੀ ਲਾਂਘਾ ਹੁੰਦਾ ਸੀ ਅਤੇ ਉਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਹੀ ਡਰ ਆਉਂਦਾ ਰਹਿੰਦਾ ਸੀ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

(ੲ) ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ ?
ਉੱਤਰ :
ਲੇਖਕ ਖੇਡ ਨੂੰ ਸੁਰਗ ਆਖਦਾ ਹੈ, ਜਿਸ ਤੋਂ ਬਿਨਾਂ ਹੋਰ ਕਿਸੇ ਚੀਜ਼ ਵਿਚ ਉਸ ਨੂੰ ਸੁਰਗ ਨਹੀਂ ਸੀ ਦਿਸਦਾ, ਪਰੰਤੂ ਨਰਕ ਦੇ ਉਨ੍ਹਾਂ ਨੂੰ ਖੁੱਲ੍ਹੇ ਗੱਫੇ ਮਿਲਦੇ ਸਨ। ਉਨ੍ਹਾਂ ਨੂੰ ਆਪਣੇ ਅੰਦਾਣੇ ਰਾਹ ਦੇ ਹਰ ਮੋੜ ਉੱਤੇ ਨਰਕ ਘਾਤ ਲਾਈ ਖੜਾ ਦਿਸਦਾ। ਸਭ ਤੋਂ ਵੱਡਾ ਨਰਕ ਉਨ੍ਹਾਂ ਲਈ ਮਦਰੱਸਾ (ਸਕੂਲੀ ਸੀ। ਜੇ ਉਹ ਇਸ ਤੋਂ ਕਦੀ ਛੁੱਟ ਜਾਂਦੇ, ਤਾਂ ਉਨ੍ਹਾਂ ਨੂੰ ਖੇਤ ਰੋਟੀ ਦੇਣ ਜਾਣ ਲਈ ਨਰਕ ਵਿਚੋਂ ਲੰਘਣਾ ਪੈਂਦਾ। ਉੱਬ ਲੇਖਕ ਸਪੱਸ਼ਟ ਕਰਦਾ ਹੈ। ਕਿ ਖੇਤ ਤਾਂ ਉਨ੍ਹਾਂ ਲਈ ਸੁਰਗ ਸੀ, ਪਰੰਤੂ ਉੱਥੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ।

(ਸ) ਲੇਖਕ ਅਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ?
ਉੱਤਰ :
ਲੇਖਕ ਤੇ ਉਸ ਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਦਬਾਉਣ ਲਈ ਪਹਿਲਾਂ ਤਾਂ ਇਕ ਆਮ ਜਿਹਾ ਤਰੀਕਾ ਵਰਤਣਾ ਚਾਹਿਆ ਭੈਣ – ਭਰਾ ਨੂੰ ਇਕ ਰਾਜੇ ਤੇ ਰਾਣੀ ਦੀ ਕਹਾਣੀ ਸੁਣਾਉਣ ਲੱਗ ਪਈ ! ਪਰ ਉਨ੍ਹਾਂ ਦੇ ਅਚੇਤ ਮਨ ਵਿਚ ਸੜਕ ਦਾ ਡਰ ਕਾਇਮ ਰਿਹਾ ਤੇ ਉਨ੍ਹਾਂ ਪਿੱਛੋਂ ਆਉਂਦੇ ਇਕ ਆਦਮੀ ਨੂੰ ਦੇਖ ਕੇ ਸੁਖ ਦਾ ਸਾਹ ਲਿਆ, ਪਰ ਜਦੋਂ ਉਨ੍ਹਾਂ ਉਸ ਨੂੰ ਹੋਰ ਪਾਸੇ ਜਾਂਦਾ ਦੇਖਿਆ ਤੇ ਸੜਕ ਘੁਮਾਓਂ ਕੁ ਦੂਰ ਰਹਿ ਗਈ, ਤਾਂ ਉਨ੍ਹਾਂ ਦੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਉਹ ਵੀ ਸਹਿਮ ਗਏ।

ਫਿਰ ਜਦੋਂ ਉਨ੍ਹਾਂ ਸੜਕ ਉੱਤੇ ਇਕ ਕਾਲੇ ਸੂਫ਼ ਦੀ ਵਾਸਕਟ ਤੇ ਪਠਾਣਾਂ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਦੇਖਿਆ, ਤਾਂ ਕਹਾਣੀਕਾਰ ਨੇ ਆਪਣੀ ਭੈਣ ਨੂੰ “ਵਾਹਿਗੁਰੂ ਵਾਹਿਗੁਰੂ ਕਰਨ ਦੀ ਸਲਾਹ ਦਿੱਤੀ ਕਿਉਂਕਿ ਉਸਨੇ ਸੁਣਿਆ ਹੋਇਆ ਸੀ ਕਿ ਵਾਹਿਗੁਰੂ ਦਾ ਨਾਂ ਲੈਣ ਨਾਲ ਡਰ ਹਟ ਜਾਂਦਾ ਹੈ। ਪਰ ਜਦੋਂ ਉਸਦੀ ਭੈਣ ਨੇ ਕਿਹਾ ਕਿ ਵਾਹਿਗੁਰੂ ਤੋਂ ਭੂਤ – ਪ੍ਰੇਤ ਡਰਦੇ ਹਨ, ਆਦਮੀ ਨਹੀਂ, ਤਾਂ ਦੋਹਾਂ ਦਾ ਡਰ ਫਿਰ ਉਸੇ ਤਰ੍ਹਾਂ ਹੀ ਕਾਇਮ ਰਿਹਾ।

(ਹ) ਭੈਣ – ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ?
ਉੱਤਰ :
ਅੰਤ ਜਦੋਂ ਭੈਣ – ਭਰਾ ਨੂੰ ਸੜਕ ਪਾਰ ਕਰਨ ਵਿਚ ਸਾਥ ਦੇਣ ਵਾਲਾ ਕੋਈ ਬੰਦਾ ਨਾ ਮਿਲਿਆ ਤੇ ਉਨ੍ਹਾਂ ਦੇ ਡਰ ਨੂੰ ਦਬਾਉਣ ਦੇ ਤਰੀਕੇ ਵੀ ਫੇਲ੍ਹ ਹੋ ਗਏ, ਤਾਂ ਰੋਂਦੇ ਭਰਾ ਦੇ ਅੱਥਰੂ ਪੂੰਝਦਿਆਂ ਉਸ ਦੀ ਭੈਣ ਨੇ ਉਸ ਨੂੰ ਕਿਹਾ ਕਿ ਉਹ ਕਹਿਣਗੇ ਕਿ ਉਹ ਪੇਮੀ ਦੇ ਨਿਆਣੇ ਹਨ, ਉਹ (ਰਾਸ਼ਾ) ਉਨ੍ਹਾਂ ਨੂੰ ਨਾ ਫੜੇ। ਇਹ ਸੁਣ ਕੇ ਭਰਾ ਦੇ ਮਨ ਨੂੰ ਢਾਰਸ ਬੱਝ ਗਈ ਤੇ ਉਹ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ।

2. ਔਖੇ ਸ਼ਬਦਾਂ ਦੇ ਅਰਥ :

  • ਬੀਰ : ਵੀਰ, ਭਰਾ
  • ਪਠੋਰੇ : ਮੇਮਣੇ, ਲੇਲੇ, ਛੇਲੇ
  • ਵਾਰ : ਵਾਂਗ
  • ਭੈ – ਸਾਗਰ : ਭਵ – ਸਾਗਰ, ਸੰਸਾਰ
  • ਮਦਰਸਾ : ਸਕੂਲ, ਪਾਠਸ਼ਾਲਾ
  • ਕਰਾਰ : ਇਕਰਾਰ, ਕੌਲ, ਪ੍ਰਣ, ਵਚਨ
  • ਠਠੰਬਰ ਕੇ : ਡੌਰ – ਭੌਰ ਹੋ ਕੇ, ਡਰ ਕੇ
  • ਘਮਾਉਂ ਕੁ : ਘੁਮਾਂ ਕੁ, ਅੱਠ ਕਨਾਲ ਥਾਂ
  • ਸੂਫ : ਕਾਲੇ ਰੰਗ ਦਾ ਕੱਪੜਾ ਵਾਸਕਟ
  • ਵਾਸਕਟ : ਫ਼ਤੂਹੀ, ਕੋਟੀ (ਬਿਨਾਂ ਬਾਹਾਂ ਤੋਂ)
  • ਭਲੱਪਣ : ਭਲਿਆਈ, ਭਲਮਾਣਸੀ
  • ਬੇਕਰਾਰ : ਬੇਚੈਨ, ਵਿਆਕਲ
  • ਢਾਰਸ : ਦਿਲਾਸਾ, ਧੀਰਜ, ਤਸੱਲੀ

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

3. ਵਾਕਾਂ ਵਿੱਚ ਵਰਤੋ :

ਮੁਸ਼ਕਲ – ਘਾਟੀ, ਸ਼ਰਨ, ਮੰਤਵ, ਰੁਝੇਵੇਂ, ਗੁਸਤਾਖ਼ੀ, ਦਿਲਾਸਾ, ਠਠੰਬਰ ਕੇ, ਘਾਤ ਲਾਈ ਖਲੋਤਾ

ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਕਿਸੇ ਵਿਅਕਤੀ, ਵਸਤੂ, ਸਥਾਨ, ਗੁਣ, ਭਾਵ ਆਦਿ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ, ਜਿਵੇਂ ਏਕਮ, ਸੋਨਾ, ਐੱਸ ਏ ਐਸ, ਨਗਰ , ਫ਼ੌਜ, ਖ਼ੁਸ਼ੀ ਆਦਿ
ਉੱਤਰ :

  • ਮੁਸ਼ਕਲ ਘਾਟੀ (ਔਖਾ ਕੰਮ) – ‘ਪੇਮੀ ਦੇ ਨਿਆਣੇ ਕਹਾਣੀ ਵਿਚਲੇ ਭੈਣ – ਭਰਾ ਨੂੰ ਡਰਾਉਣੀ ਜਰਨੈਲੀ ਸੜਕ ਨੂੰ ਪਾਰ ਕਰਨਾ ਇਕ ਮੁਸ਼ਕਲ ਘਾਟੀ ਪ੍ਰਤੀਤ ਹੁੰਦਾ ਸੀ !
  • ਸ਼ਰਨ (ਸਹਾਰਾ, ਆਸਰਾ) – ਪਿੰਗਲਵਾੜੇ ਵਿਚ ਲੂਲ੍ਹਿਆਂ – ਲੰਝੜਿਆਂ ਤੇ ਕੋਹੜੀਆਂ ਨੂੰ ਸ਼ਰਨ ਮਿਲਦੀ ਹੈ।
  • ਮੰਤਵ (ਉਦੇਸ਼) – ਇਸ ਕਹਾਣੀ ਦਾ ਮੰਤਵ ਦਾਜ ਦੀ ਰਸਮ ਵਿਰੁੱਧ ਅਵਾਜ਼ ਬੁਲੰਦ ਕਰਨਾ ਹੈ।
  • ਰੁਝੇਵੇਂ ਕੰਮੀ – ਜ਼ਨਾਨੀਆਂ ਭਾਵੇਂ ਘਰ ਵਿਚ ਹੀ ਰਹਿਣ ਪਰੰਤੂ ਉਨ੍ਹਾਂ ਦੇ ਰੁਝੇਵੇਂ ਨਹੀਂ ਮੁੱਕਦੇ।
  • ਗੁਸਤਾਖੀ (ਢੀਠਤਾਈ, ਸ਼ਰਾਰਤ) – ਜਿਸ ਵੀ ਵਿਦਿਆਰਥੀ ਨੇ ਸਕੂਲ ਵਿਚ ਨਿਯਮਾਂ ਦਾ ਉਲੰਘਣ ਕਰਨ ਦੀ ਗੁਸਤਾਖੀ ਕੀਤੀ, ਉਸ ਨੂੰ ਸਜ਼ਾ ਮਿਲੇਗੀ।
  • ਦਿਲਾਸਾ (ਢਾਰਸ, ਧੀਰਜ) – ਮੈਂ ਪ੍ਰੀਖਿਆ ਵਿਚ ਫੇਲ੍ਹ ਹੋਣ ਕਾਰਨ ਹੋ ਰਹੇ ਵਿਦਿਆਰਥੀ ਨੂੰ ਦਿਲਾਸਾ ਦੇ ਕੇ ਅੱਗੋਂ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
  • ਘਾਤ ਲਾਈ ਖਲੋਤਾ (ਹਮਲਾ ਕਰਨ ਲਈ ਓਹਲੇ ਵਿਚ ਬੈਠਣਾ) – ਬਿੱਲੀ ਚੂਹੇ ਨੂੰ ਫੜਨ ਲਈ ਘਾਤ ਲਾਈ ਬੈਠੀ ਸੀ।
  • ਸਹਿਮ ਡਰ) – ਜੰਗਲ ਵਿਚ ਅਸੀਂ ਬਘਿਆੜ ਨੂੰ ਦੇਖ ਕੇ ਸਹਿਮ ਗਏ।
  • ਠਠੰਬਰ ਕੇ ਡਰ ਕੇ) – ਬਘਿਆੜ ਨੂੰ ਦੇਖ ਕੇ ਅਸੀਂ ਠਠੰਬਰ ਕੇ ਖੜੇ ਹੋ ਗਏ।
  • ਢਾਰਸ ਹੌਸਲਾ – ਮੈਂ ਪ੍ਰੀਖਿਆ ਵਿਚ ਫੇਲ੍ਹ ਹੋ ਕੇ ਰੋ ਰਹੇ ਵਿਦਿਆਰਥੀ ਨੂੰ ਢਾਰਸ ਦਿੱਤੀ ਤੇ ਅੱਗੋਂ ਮਿਹਨਤ ਕਰਨ ਲਈ ਪ੍ਰੇਰਿਆ।
  • ਭ੍ਰਮਤ (ਇਸਤਰੀ) – ਗਲੀਆਂ ਦੀਆਂ ਤ੍ਰੀਮਤਾਂ ਬੱਚਿਆਂ ਪਿੱਛੇ ਇਕ – ਦੂਜੀ ਨਾਲ ਲੜ ਪਈਆਂ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :

(ੳ) ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
(ਅ) ਖ਼ਾਸ ਨਾਂਵ ਜਾਂ ਨਿੱਜ ਵਾਚਕ ਨਾਂਵ
(ੲ) ਵਸਤੂ – ਵਾਚਕ ਨਾਂਵ ਜਾਂ ਪਦਾਰਥ ਵਾਚਕ ਨਾਂਵ
(ਸ) ਇਕੱਠ – ਵਾਚਕ ਨਾਂਵ ਜਾਂ ਸਮੂਹ ਵਾਚਕ ਨਾਂਵ
(ਹ) ਭਾਵਵਾਚਕ ਨਾਂਵ
ਉੱਤਰ :
(ੳ) ਆਮ ਨਾਂਵ ਜਾਂ ਜਾਤੀਵਾਚਕ ਨਾਂਵ : ਜਿਹੜੇ ਸ਼ਬਦ ਕਿਸੇ ਚੀਜ਼, ਜੀਵ ਜਾਂ ਸਥਾਨ ਆਦਿ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ, ਉਨ੍ਹਾਂ ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਆਖਿਆ ਜਾਂਦਾ ਹੈ; ਜਿਵੇਂ – ਸੜਕ, ਪਠਾਣ, ਰਾਸ਼ਾ, ਆਦਮੀ, ਵਾਸਕਟ, ਮਦਰੱਸਾ ਆਦਿ।

(ਅ) ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ : ਜਿਹੜੇ ਸ਼ਬਦ ਕਿਸੇ ਖ਼ਾਸ ਵਿਅਕਤੀ, ਖ਼ਾਸ ਚੀਜ਼ ਜਾਂ ਖ਼ਾਸ ਸਥਾਨ ਦੇ ਨਾਂ ਦਾ ਬੋਧ ਕਰਾਉਣ, ਉਨ੍ਹਾਂ ਨੂੰ ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ ਆਖਿਆ ਜਾਂਦਾ ਹੈ; ਜਿਵੇਂ – ਗੁਰਨਾਮ ਸਿੰਘ, ਸੀ ਗੁਰੂ ਨਾਨਕ ਦੇਵ ਜੀ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਹਿਮਾਲਾ, ਮਾਊਂਟ ਐਵਰੈਸਟ, ਸਤਲੁਜ, ਬਿਆਸ, ਰਾਵੀ ਆਦਿ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

(ਈ) ਵਸਤਵਾਚਕ ਨਾਂਵ : ਜਿਹੜੇ ਸ਼ਬਦਾਂ ਤੋਂ ਤੋਲਣ, ਮਿਣਨ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੋਵੇ, ਉਨ੍ਹਾਂ ਨੂੰ ਵਸਤਵਾਚਕ ਨਾਂਵ ਆਖਿਆ ਜਾਂਦਾ ਹੈ; ਜਿਵੇਂ: ਪਾਣੀ, ਦੁੱਧ, ਤੇਲ, ਸੋਨਾ, ਚਾਂਦੀ, ਲੋਹਾ, ਕੱਪੜਾ, ਪੱਗ, ਚੁੰਨੀ, ਮਿੱਟੀ ਆਦਿ।

(ਸ) ਇਕੱਠਵਾਚਕ ਨਾਂਵ : ਜਿਹੜੇ ਸ਼ਬਦ ਮਨੁੱਖਾਂ, ਜੀਵਾਂ ਜਾਂ ਵਸਤਾਂ ਦੇ ਗਿਣਨਯੋਗ ਇਕੱਠ ਜਾਂ ਸਮੂਹ ਦਾ ਗਿਆਨ ਕਰਵਾਉਣ, ਉਨ੍ਹਾਂ ਨੂੰ ਇਕੱਠਵਾਚਕ ਨਾਂਵ ਆਖਦੇ ਹਨ; ਜਿਵੇਂ – ਜੰਬ, ਜਮਾਤ, ਮੇਲਾ, ਕਮੇਟੀ, ਟੋਲੀ, ਢਾਣੀ, ਹੇੜ੍ਹ, ਸੰਗਤ, ਡਾਰ, ਫ਼ੌਜ, ਇੱਜੜ ਆਦਿ।

(ਹ) ਭਾਵਵਾਚਕ ਨਾਂਵ : ਜਿਹੜੇ ਸ਼ਬਦਾਂ ਤੋਂ ਕਿਸੇ ਭਾਵ, ਗੁਣ ਜਾਂ ਹਾਲਤ ਆਦਿ ਦਾ ਗਿਆਨ ਹੋਵੇ, ‘ਭਾਵਵਾਚਕ ਨਾਂਵ’ ਆਖਿਆ ਜਾਂਦਾ ਹੈ; ਜਿਵੇਂ – ਹਾਸਾ, ਰੋਣਾ, ਸ਼ਰਧਾ, ਰੌਣਕ, ਝੂਠ, ਸੱਚ, ਖ਼ੁਸ਼ੀ, ਗ਼ਮੀ, ਮਕਬੂਲੀਅਤ, ਪਿਆਰ ਆਦਿ।

ਆਮ ਨਾਂਵ ਜਾਂ ਜਾਤੀਵਾਚਕ ਨਾਂਵ :

ਜਿਹੜੇ ਸ਼ਬਦ ਕਿਸੇ ਵਸਤੂ, ਜੀਵ ਜਾਂ ਸਥਾਨ ਆਦਿ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ, ਉਹਨਾਂ ਨੂੰ ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ : ਸੜਕ, ਪਠਾਣ, ਰਾਸ਼ਾ, ਆਦਮੀ, ਵਾਸਕਟ, ਮਦਰਸਾ ਆਦਿ।

ਖਾਸ ਨਾਂਵ ਜਾਂ ਨਿੱਜਵਾਚਕ ਨਾਂਵ :

ਜਿਹੜੇ ਸ਼ਬਦ ਤੋਂ ਕਿਸੇ ਖ਼ਾਸ ਵਿਅਕਤੀ, ਖ਼ਾਸ ਜੀਵ, ਖ਼ਾਸ ਵਸਤੂ ਜਾਂ ਖ਼ਾਸ ਸਥਾਨ ਦੇ ਨਾਂ ਦਾ ਬੋਧ ਹੁੰਦਾ ਹੈ, ਉਸ ਨੂੰ ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ ਕਿਹਾ ਜਾਂਦਾ ਹੈ, ਜਿਵੇਂ : ਪੇਮੀ, ਹਿਮਾਲਾ, ਸ੍ਰੀ ਗੁਰੁ ਗੋਬਿੰਦ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ, ਸਤਲੁਜ, ਬਿਆਸ, ਰਾਵੀ ਆਦਿ।

ਬੱਚਿਓ! ਆਪਣੇ ਨਾਲ ਵਾਪਰੀ ਕਿਸੇ ਅਜਿਹੀ ਦਿਲਚਸਪ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

PSEB 8th Class Punjabi Guide ਪੇਮੀ ਦੇ ਨਿਆਣੇ Important Questions and Answers

ਪ੍ਰਸ਼ਨ 1.
“ਪੇਮੀ ਦੇ ਨਿਆਣੇ ਕਹਾਣੀ ਦਾ ਸਾਰ ਲਿਖੋ।
ਉੱਤਰ :
ਕਹਾਣੀਕਾਰ ਸੱਤ ਸਾਲਾਂ ਦਾ ਸੀ ਤੇ ਉਸ ਦੀ ਵੱਡੀ ਭੈਣ ਗਿਆਰਾਂ ਸਾਲਾਂ ਦੀ। ਉਨ੍ਹਾਂ ਦਾ ਖੇਤ ਘਰੋਂ ਮੀਲ ਕੁ ਦੀ ਵਿੱਥ ‘ਤੇ ਸੀ। ਰਸਤੇ ਦੇ ਅੱਧ ਵਿਚੋਂ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਉੱਤੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰਨਾਂ ਪਰਦੇਸੀਆਂ ਦਾ ਬਹੁਤ ਲਾਂਘਾ ਸੀ। ਕਹਾਣੀਕਾਰ ਤੇ ਉਸ ਦੀ ਭੈਣ ਦੋਵੇਂ ਰਾਸ਼ਿਆਂ ਤੋਂ ਬਹੁਤ ਡਰਦੇ ਸਨ ਅਸਲ ਵਿਚ ਉਨ੍ਹਾਂ ਦੀ ਪਾਲਣਾ – ਪੋਸਣਾ ਹੀ ਅਜਿਹੀ ਹੋਈ ਸੀ ਕਿ ਅਜਿਹੇ ਡਰ ਉਨ੍ਹਾਂ ਦੇ ਸੁਭਾ ਦਾ ਅੰਗ ਬਣ ਚੁੱਕੇ ਸਨ।

ਸਿਆਣਿਆਂ ਤੋਂ ਨਰਕ – ਸਵਰਗ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੂੰ ਸਿਵਾਏ ਖੇਡ ਤੋਂ ਬਾਕੀ ਹਰ ਸਮੇਂ ਨਰਕ ਘਾਤ ਲਈ ਖਲੋਤਾ ਦਿਸਦਾ ਸੀ ! ਰਾਸ਼ਿਆਂ ਤੋਂ ਡਰਦੇ ਕਹਾਣੀਕਾਰ ਤੇ ਉਸ ਦੀ ਭੈਣ ਕਿਸੇ ਸਾਥ ਨੂੰ ਲਏ ਬਗੈਰ ਸੜਕ ਤੋਂ ਲੰਘਣੋਂ ਡਰਦੇ ਸਨ, ਪਰ ਉਨ੍ਹਾਂ ਨੂੰ ਹਰ ਰੋਜ਼ ਖੇਤ ਵਿਚ ਬਾਪੁ ਤੇ ਉਸ ਦੇ ਕਾਮੇ ਦੀ ਰੋਟੀ ਲੈ ਕੇ ਜਾਣਾ ਪੈਂਦਾ ਸੀ।

ਇਕ ਵਾਰ ਦੋਵੇਂ ਭੈਣ – ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ ਸੜਕ ਤੋਂ ਲੰਘਣ ਦਾ ਡਰ ਉਨ੍ਹਾਂ ਦੇ ਮਨ ਨੂੰ ਖਾ ਰਿਹਾ ਸੀ। ਕਹਾਣੀਕਾਰ ਦੀ ਭੈਣ ਨੇ ਡਰ ਨੂੰ ਦਬਾਉਣ ਲਈ ਰਾਜੇ – ਰਾਣੀ ਦੀ ਕਹਾਣੀ ਸ਼ੁਰੂ ਕਰ ਦਿੱਤੀ। ਕਹਾਣੀ ਸੁਣਦਿਆਂ – ਸੁਣਾਦਿਆਂ ਉਨ੍ਹਾਂ ਨੂੰ ਪਿੰਡ ਵਲੋਂ ਆਉਂਦਾ ਇਕ ਆਦਮੀ ਦਿਸਿਆ। ਉਹ ਖੜੇ ਹੋ ਕੇ ਉਸ ਦੀ ਉਡੀਕ ਕਰਨ ਲੱਗੇ ਤੇ ਉਨ੍ਹਾਂ ਦੀ ਕਹਾਣੀ ਵੀ ਨਾਲ ਹੀ ਖੜ੍ਹੀ ਹੋ ਗਈ, ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਚਲਾ ਗਿਆ।

ਹੁਣ ਸੜਕ ਕੇਵਲ ਘੁਮਾ ਕੁ ਦੂਰ ਹੀ ਰਹਿ ਗਈ ਤੇ ਉਨ੍ਹਾਂ ਦੀ ਕਹਾਣੀ ਵੀ ਠਠੰਬਰ ਕੇ ਖੜ੍ਹੀ ਹੋ ਗਈ। ਕੋਈ ਸਾਥੀ ਨਾ ਮਿਲਣ ਕਰਕੇ ਦੋਵੇਂ ਬੱਚੇ ਸਹਿਮੇ ਹੋਏ ਸਨ। ਦਸ – ਵੀਹ ਕਦਮ ਪੁੱਟ ਕੇ ਉਨ੍ਹਾਂ ਕਾਲੇ ਸੂਫ਼ ਦੀ ਵਾਸਕਟ ਤੇ ਪਠਾਣਾਂ ਵਾਲੀ ਸਲਵਾਰ ਪਾਈ ਲੰਮਾ ਪਿਆ ਇਕ ਬੰਦਾ ਦੇਖਿਆ 1 ਦੋਵੇਂ ਇਸ ਖ਼ਿਆਲ ਨਾਲ ਡਰ ਗਏ ਕਿ ਉਹ ਰਾਸ਼ਾ ਹੈ ਤੇ ਉਹ ਉਨ੍ਹਾਂ ਨੂੰ ਫੜ ਲਵੇਗਾ।

ਕਹਾਣੀਕਾਰ ਦੀ ਭੈਣ ਨੇ ਉਸ ਨੂੰ “ਵਾਹਿਗੁਰੂ ਦਾ ਨਾਂ ਲੈਣ ਲਈ ਕਿਹਾ, ਪਰ ਕਹਾਣੀਕਾਰ ਦਾ ਖ਼ਿਆਲ ਸੀ ਕਿ “ਵਾਹਿਗੁਰੂ` ਤੋਂ ਭੂਤ – ਪ੍ਰੇਤ ਡਰਦੇ ਹਨ, ਆਦਮੀ ਨਹੀਂ। ਦੋਵੇਂ ਪੰਜ – ਸੱਤ ਮਿੰਟ ਖਲੋਤੇ ਰਹੇ। ਉਨ੍ਹਾਂ ਨੂੰ ਪਿੰਡ ਵਲੋਂ ਕੋਈ ਆਦਮੀ ਆਉਂਦਾ ਨਾ ਦਿਸਿਆ। ਕਹਾਣੀਕਾਰ ਦਾ ਰੋਣ ਨਿਕਲ ਗਿਆ। ਉਸ ਦੀ ਭੈਣ ਨੇ ਉਸ ਦੇ ਅੱਥਰੂ ਪੂੰਝ ਕੇ ਹੋਂਸਲਾ ਦਿੱਤਾ। ਫਿਰ ਉਸ ਨੇ ਕੁੱਝ ਵਿਚਾਰ ਤੋਂ ਮਗਰੋਂ ਕਹਾਣੀਕਾਰ ਨੂੰ ਕਿਹਾ ਕਿ ਅਸੀਂ ਕਹਾਂਗੇ, “ਅਸੀਂ ਤਾਂ ਪੇਮੀ ਦੇ ਨਿਆਣੇ ਹਾਂ, ਸਾਨੂੰ ਨਾ ਫੜ।’ ਕਹਾਣੀਕਾਰ ਨੂੰ ਭੈਣ ਦੇ ਮੂੰਹੋਂ ‘ਪੇਮੀ’ ਸ਼ਬਦ ਬਹੁਤ ਮਿੱਠਾ ਲੱਗਦਾ ਹੁੰਦਾ ਸੀ। ਇਹ ਗੱਲ ਉਸ ਦੇ ਵੀ ਮਨ ਲੱਗੀ। ਬੱਸ ਫਿਰ ਦੋਵੇਂ ਡਰਦੇ ਤੇ ਕੰਬਦੇ ਹੋਏ ‘ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ ਤੇ ਰਾਸ਼ਾ ਉੱਥੇ ਹੀ ਪਿਆ ਰਿਹਾ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

1. ਵਾਰਤਕ – ਟੁਕੜੀ/ਪੈਰੇ ਦਾ ਬੋਧ

ਅਸਾਨੂੰ ਧਾਰਮਿਕ ਸਿੱਖਿਆ ਵੀ ਕੁੱਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ – ਸੁਰਗ ਦੀਆਂ ਕਹਾਣੀਆਂ ਸੁਣਦੇ। ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਦੇ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰੱਸਾ ਸੀ ਤੇ ਜੇ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ, ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ ਸਾਡੇ ਅੰਞਾਣੇ ਰਾਹ ਦੇ ਹਰ ਇੱਕ ਮੋੜ ’ਤੇ ਨਰਕ ਜਾਣੋਂ ਘਾਤ ਲਾਈ ਖਲੋਤਾ ਹੁੰਦਾ। ਖ਼ਬਰੇ ਇਸ ਸੜਕ ਦਾ ਭੈ – ਸਾਗਰ ਲੰਘਣ ਕਰਕੇ ਅਸਾਨੂੰ ਖੇਤ ਜਾਣਾ ਨਰਕ ਲਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ। ਇਸ ਸੜਕ ਨੂੰ ਲੰਘਣਾ ਪੈਣ ਕਰਕੇ, ਇਹ ਅਸਾਨੂੰ ਭੈ – ਸਾਗਰ ਦਿਖਾਈ ਦਿੰਦਾ ਸੀ, ਮੈਂ ਇਸ ਦੀ ਬਾਬਤ ਯਕੀਨ ਨਾਲ ਕੁੱਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ, ਵਿਚਕਾਰਲਾ ਭੈ – ਸਾਗਰ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ –

ਪ੍ਰਸ਼ਨ 1.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਪੇਮੀ ਦੇ ਨਿਆਣੇ
(ਅ) ਲੋਹੜੀ
(ਈ) ਧਰਤ
(ਸ) ਸਾਂਝੀ ਮਾਂ।
ਉੱਤਰ :
(ਉ) ਪੇਮੀ ਦੇ ਨਿਆਣੇ।

ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਹੈ, ਉਹ ਕਿਸਦੀ ਰਚਨਾ ਹੈ ?
(ਉ) ਸ਼ਿਵ ਕੁਮਾਰ ਬਟਾਲਵੀ
(ਅ) ਸੁਖਦੇਵ ਮਾਦਪੁਰੀ
(ਈ) ਅੰਮ੍ਰਿਤਾ ਪ੍ਰੀਤਮ
(ਸ) ਪਿੰ: ਸੰਤ ਸਿੰਘ ਸੇਖੋਂ।
ਉੱਤਰ :
(ਸ) ਪਿੰ: ਸੰਤ ਸਿੰਘ ਸੇਖੋਂ।

ਪ੍ਰਸ਼ਨ 3.
ਕਿਹੜੀ ਸਿੱਖਿਆ ਕਰ ਕੇ ਸਾਡੇ ਡਰ (ਬੱਚਿਆਂ) ਸੁਭਾਵਾਂ ਦਾ ਅੰਗ ਬਣ ਗਏ ਸਨ ?
(ਉ) ਧਾਰਮਿਕ ਸਿੱਖਿਆ।
(ਅ) ਸਮਾਜਿਕ ਸਿੱਖਿਆ।
(ਈ) ਰਾਜਸੀ ਸਿੱਖਿਆ
(ਸ) ਪਰਿਵਾਰਕ ਸਿੱਖਿਆ।
ਉੱਤਰ :
(ਉ) ਧਾਰਮਿਕ ਸਿੱਖਿਆ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 4.
ਹਰ ਰੋਜ਼ ਸ਼ਾਮ ਨੂੰ ਸਿਆਣੇ ਕਿਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਸਨ ?
(ਉ) ਪਰੀਆਂ ਦੀਆਂ
(ਅ) ਪਸ਼ੂਆਂ ਦੀਆਂ
(ਈ) ਨਰਕ – ਸੁਰਗ ਦੀਆਂ
(ਸ) ਪੰਛੀਆਂ ਦੀਆਂ।
ਉੱਤਰ :
(ਈ) ਨਰਕ – ਸੁਰਗ ਦੀਆਂ

ਪ੍ਰਸ਼ਨ 5.
ਬੱਚਿਆਂ ਨੂੰ ਖੇਤ ਵਿਚੋਂ ਕੀ ਪਾਪਤ ਹੁੰਦਾ ਸੀ ?
(ਉ) ਨਰਕ
(ਅ ਇਨਾਮ
(ਇ) ਸੁਰਗ
(ਸ) ਖੁੱਲ੍ਹ – ਡੁੱਲ੍ਹ।
ਉੱਤਰ :
(ਇ) ਸੁਰਗ

ਪ੍ਰਸ਼ਨ 6.
ਸਭ ਤੋਂ ਵੱਡਾ ਨਰਕ ਕਿਹੜੀ ਥਾਂ ਸੀ ?
(ਉ) ਘਰ
(ਅ) ਮਦਰੱਸਾ
(ਈ) ਖੇਡ ਦਾ ਮੈਦਾਨ
(ਸ) ਗਲੀ – ਗੁਆਂਢ।
ਉੱਤਰ :
(ਅ) ਮਦਰੱਸਾ।

ਪ੍ਰਸ਼ਨ 7.
ਸਾਡੇ ਅੰਞਾਣੇ ਰਾਹ ਉੱਤੇ ਕਿਹੜੀ ਚੀਜ਼ ਘਾਤ ਲਾਈ ਖਲੋਤੀ ਹੁੰਦੀ ?
(ੳ) ਭੂਤ
(ਅ) ਚੁੜੇਲ
(ਇ) ਨਰਕ
(ਸ) ਸੁਰਗ।
ਉੱਤਰ :
(ੲ) ਨਰਕ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 8.
ਸਾਨੂੰ ਬੱਚਿਆਂ ਨੂੰ ਭੈ – ਸਾਗਰ ਕਿਹੜੀ ਚੀਜ਼ ਪ੍ਰਤੀਤ ਹੁੰਦੀ ਸੀ ?
(ਉ) ਸੜਕ ਨੂੰ ਲੰਘਣਾ
(ਅ) ਮਦਰੱਸੇ ਜਾਣਾ
(ੲ) ਘਰ ਨੂੰ ਮੁੜਨਾ
(ਸ) ਖੇਤੋਂ ਮੁੜਨਾ।
ਉੱਤਰ :
(ੳ) ਸੜਕ ਨੂੰ ਲੰਘਣਾ।

ਪ੍ਰਸ਼ਨ 9.
ਮੇਰੇ ਲਈ ਖੇਤ ਕੀ ਸੀ ?
(ਉ) ਨਰਕ
(ਅ) ਸੁਰਗ
(ੲ) ਭੈ – ਸਾਗਰ
(ਸ) ਖੇਡ ਦਾ ਮੈਦਾਨ
ਉੱਤਰ :
(ਅ) ਸੁਰਗ

ਪ੍ਰਸ਼ਨ 10.
ਸਾਨੂੰ ਸੁਰਗ ਦੀ ਥਾਂ ਹਰ ਥਾਂ ਕੀ ਮਿਲਦਾ ਸੀ ?
(ਉ) ਪਿਆਰ
(ਅ) ਭੈ – ਸਾਗਰ
(ਈ) ਨਰਕ ਦੇ ਖੁੱਲ੍ਹੇ ਗੱਫੇ
(ਸ) ਖੁਸ਼ੀ।
ਉੱਤਰ :
(ਈ) ਨਰਕ ਦੇ ਖੁੱਲ੍ਹੇ ਗੱਫੇ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸ਼ਾਮ
(ਅ ਮਦਰੱਸਾ
(ਈ) ਖੇਤ
(ਸ) ਸਿੱਖਿਆ/ਡਰ/ਨਰਕ/ਸੁਰਗ/ਭੈ – ਸਾਗਰ/ਸੁਭਾ/ਖੇਚਲ !
ਉੱਤਰ :
(ਸ) ਸਿੱਖਿਆ/ਡਰ/ਨਰਕ ਸੁਰਗ/ਭੈ – ਸਾਗਰ/ਸੁਭਾ/ਖੇਚਲ।

ਪ੍ਰਸ਼ਨ 2.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਘਰ/ਖੇਡ/ਗੱਫੇ/ਮਦਰੱਸਾ/ਸੜਕ/ਰਾਹ/ਖੇਤ
(ਅ) ਨਰਕ
(ਈ) ਸਿੱਖਿਆ।
(ਸ) ਖੇਚਲ
ਉੱਤਰ :
(ੳ) ਘਰ/ਖੇਡ/ਗੱਫੇ/ਮਦਰੱਸਾ/ਸੜਕ/ਖੇਤਰਾਹ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਠੀਕ ਪੜਨਾਂਵ ਚੁਣੋ
(ੳ) ਇਕ
(ਅ) ਮੋੜ
(ਈ) ਖੇਤ
(ਸ) ਅਸਾਨੂੰ ਸਾਡੇ/ਅਸੀਂ/ਉਸ/ਮੈਂ/ਉਹ/ਇਹ/ਮੈਨੂੰ ਕੁੱਝ ॥
ਉੱਤਰ :
(ਸ) ਅਸਾਨੂੰ ਸਾਡੇਅਸੀਂ/ਉਸ/ਮੈਂ/ਉਹ/ਇਹ/ਮੈਨੂੰ ਕੁੱਝ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਅਸਾਨੂੰ
(ਅ) ਸਿੱਖਿਆ
(ਈ) ਦਿਨ
(ਸ) ਧਾਰਮਿਕ/ਕੁੱਝ ਇਸ/ਅਜਿਹੇ/ਹਰ/ਖੁੱਲ੍ਹੇ ਸਭ ਤੋਂ ਵੱਡਾ/ਕਿਸੇ/ਅੰਞਾਣੇਹਰ ਇਕ/ਇਸ/ਜਰਨੈਲੀ/ਵਿਚਕਾਰਲਾ।
ਉੱਤਰ :
(ਸ) ਧਾਰਮਿਕ/ਕੁੱਝ ਇਸ/ਅਜਿਹੇ/ਹਰ/ਖੁੱਲੇ ਸਭ ਤੋਂ ਵੱਡਾ/ਕਿਸੇ ਅੰਞਾਣੇ ਹਰ ਇਕ/ਇਸ/ਜਰਨੈਲੀਵਿਚਕਾਰਲਾ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਨਰਕ
(ਅ) ਖੇਤ
(ਈ) ਘਾਤ
(ਸ) ਮਿਲ ਰਹੀ ਸੀ/ਬਣ ਗਏ ਸਨ/ਸੁਣਦੇ/ਹੁੰਦਾ/ਮਿਲਦੇ/ਸੀ/ਛੁੱਟ ਜਾਂਦੇਆ/ਜਾਂਦਾ/ਖਲੋਤਾ ਹੁੰਦਾ/ਲਗਦਾ ਸੀ/ਜਾਣ ਲੱਗੇ/ਦਿਖਾਈ ਦਿੰਦਾ ਸੀ/ਕਹਿ। ਸਕਦਾ/ਪਤਾ ਹੈ।
ਉੱਤਰ :
(ਸ) ਮਿਲ ਰਹੀ ਸੀ/ਬਣ ਗਏ ਸਨ/ਸੁਣਦੇ/ਹੁੰਦਾ/ਮਿਲਦੇ/ਸੀ/ਛੁੱਟ ਜਾਂਦੇ/ਆ ਜਾਂਦਾਖਲੋਤਾ ਹੁੰਦਾ/ਲਗਦਾ ਸੀਜਾਣ ਲੱਗੇ/ਦਿਖਾਈ ਦਿੰਦਾ ਸੀ ਕਹਿ ਸਕਦਾ/ਪਤਾ ਹੈ।

ਪ੍ਰਸ਼ਨ 16.
‘ਸਿਆਣਿਆਂ ਦਾ ਲਿੰਗ ਬਦਲੋ
(ਉ) ਨਿਆਣਿਆਂ
(ਅ) ਨਿਆਣੀਆਂ
(ਈ) ਸਿਆਣੀਆਂ
(ਸ) ਸਿਆਨੀਆਂ।
ਉੱਤਰ :
(ੲ) ਸਿਆਣੀਆਂ।

ਪ੍ਰਸ਼ਨ 17.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ) ਕਿਸਮ
(ਅ) ਸੁਣਦੇ
(ਇ) ਨਰਕ
(ਸ) ਡਰ।
ਉੱਤਰ :
(ਅ) ਸੁਣਦੇ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਕੋਈ ਦੋ ਪੜਨਾਂਵ ਲਿਖੋ।
ਉੱਤਰ :
ਅਸਾਨੂੰ, ਕੁੱਝ।

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ ( )
(ਅ) ਕਾਮਾ ( )
(ਈ) ਜੋੜਨੀ ( )
(ਸ) ਛੁੱਟ ਮਰੋੜੀ ( )
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ ਮਰੋੜੀ ( ‘ )

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਸ਼ਾਮ – ਸੁਰਗ
ਸਿਆਣਿਆਂ – ਬੰਦ
ਨਰਕ – ਅੰਦਰ
ਬਾਹਰ – ਬੈਠਾ
ਖੁੱਲ੍ਹੇ – ਨਿਆਣਿਆਂ
ਖਲੋਤਾ – ਸਵੇਰ।
ਉੱਤਰ :
PSEB 8th Class Punjabi Solutions Chapter 1 ਜੈ ਭਾਰਤ ਮਾਤਾ 1

2. ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ਅਤੇ ਇਸਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ।
ਉੱਤਰ :
ਕਿਸੇ ਵਿਅਕਤੀ, ਚੀਜ਼, ਸਥਾਨ, ਗੁਣ, ਭਾਵ, ਆਦਿ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ “ਨਾਂਵ” ਕਿਹਾ ਜਾਂਦਾ ਹੈ ; ਜਿਵੇਂ – ਸੁਰਿੰਦਰ, ਪਿੰਡ, ਏਕਮ, ਜਲੰਧਰ, ਸੋਨਾ, ਜਮਾਤ, ਫ਼ੌਜ, ਰੇਤ, ਖ਼ੁਸ਼ੀ ਆਦਿ।

PSEB 8th Class Punjabi Solutions Chapter 2 ਪੇਮੀ ਦੇ ਨਿਆਣੇ

ਪ੍ਰਸ਼ਨ 2.
ਕੀ ਤੁਹਾਡੇ ਨਾਲ ਕਦੇ ਕੋਈ ਅਜਿਹੀ ਘਟਨਾ ਵਾਪਰੀ ਹੈ, ਜਿਹੋ ਜਿਹੀ ਘਟਨਾ ਦਾ “ਪੇਮੀ ਦੇ ਨਿਆਣੇ ਕਹਾਣੀ ਵਿਚ ਬਿਆਨ ਹੈ, ਉਸ ਦਾ ਬਿਆਨ ਆਪਣੇ ਸ਼ਬਦਾਂ ਵਿਚ ਕਰੋ।
ਉੱਤਰ :
(ਨੋਟ – – ਵਿਦਿਆਰਥੀ ਆਪੇ ਲਿਖਣ ਦਾ ਅਭਿਆਸ ਕਰਨ)

3. ਔਖੇ ਸ਼ਬਦਾਂ ਦੇ ਅਰਥ

  • ਵਿੱਥ – ਫ਼ਾਸਲਾ
  • ਲਾਂਘਾ – ਆਉਣ – ਜਾਣ, ਆਵਾਜਾਈ
  • ਅੰਞਾਣੇ – ਬੱਚੇ।
  • ਭੈ – ਡਰ।
  • ਟੰਟਾ – ਮੁਸ਼ਕਿਲ ਕੰਮ ਨੂੰ
  • ਘੁਮਾਓਂ – ਅੱਠ ਕਨਾਲ ਦੀ ਥਾਂ ਜਾਂ ਖੇਤ।
  • ਪਠੋਰੇ – ਮੇਮਣੇ, ਛੇਲੇ।
  • ਵਾਕੁਰ – ਵਾਂਗਰ।
  • ਭੈ – ਸਾਗਰ – ਭਵਸਾਗਰ, ਸੰਸਾਰ, ਡਰਾਉਣਾ ਰਸਤਾ।
  • ਮਦਰੱਸਾ – ਸਕੂਲ।
  • ਘਾਤ ਲਾਈ – ਲੁਕ ਕੇ ਵਾਰ ਕਰਨ ਲਈ ਤਿਆਰ
  • ਕਰਾਰ – ਇਕਰਾਰ
  • ਬੀਰ – ਵੀਰ, ਭਰਾ।
  • ਗੁਸਤਾਖ਼ੀ – ਢੀਠਤਾਈ, ਸ਼ਰਾਰਤ, ਸ਼ੋਖ਼ੀ।
  • ਸੀਰੀ – ਸਨ।
  • ਭਾਸਦੇ – ਮਹਿਸੂਸ ਹੁੰਦੇ। ਅਚੇਤ ਜਿਸ ਬਾਰੇ ਸੁਚੇਤ ਨਾ ਹੋਵੋ !
  • ਰਾਹਾਂ – ਅੱਗੇ !
  • ਖਰੂਵੇ – ਰੁੱਖੇ।ਤੀਮਤ – ਇਸਤਰੀ। ਚਿਤਾਵਨੀ ਖ਼ਬਰਦਾਰੀ
  • ਬਾਤ – ਕਹਾਣੀ ਠਠੰਬਰ
  • ਕੇ – ਡਰ ਕੇ
  • ਸਹਿਮ – ਡਰ।
  • ਬੇਕਰਾਰ – ਬੇਚੈਨ।
  • ਦਿਲਾਸਾ – ਹੌਸਲਾ, ਧੀਰਜ।
  • ਬਾਰਸ – ਹੌਸਲਾ, ਧੀਰਜ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

Punjab State Board PSEB 8th Class Punjabi Book Solutions Chapter 1 ਜੈ ਭਾਰਤ ਮਾਤਾ Textbook Exercise Questions and Answers.

PSEB Solutions for Class 8 Punjabi Chapter 1 ਜੈ ਭਾਰਤ ਮਾਤਾ (1st Language)

Punjabi Guide for Class 8 PSEB ਜੈ ਭਾਰਤ ਮਾਤਾ Textbook Questions and Answers

ਜੈ ਭਾਰਤ ਮਾਤਾ ਪਾਠ-ਅਭਿਆਸ

1. ਦੋਸ :
(ੳ) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ-ਭਗਤਾਂ ਦਾ ਜ਼ਿਕਰ ਆਇਆ ਹੈ ?
ਉੱਤਰ :
ਸਤਲੁਜ, ਰਾਵੀ, ਚਨਾਬ ਤੇ ਜਿਹਲਮ।

(ਅ) ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਂਵਾਂ ਦਾ ਵਰਨਣ ਹੈ ?
ਉੱਤਰ :
ਇਸ ਕਵਿਤਾ ਵਿਚ ਭਾਰਤ ਦੀ ਆਨ – ਸ਼ਾਨ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰੇ ਦੇਸ਼ – ਭਗਤਾਂ ਦਾ ਜ਼ਿਕਰ ਆਇਆ ਹੈ; ਜਿਵੇਂ ਕਿ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਬਾਬੇ, ਸ: ਭਗਤ ਸਿੰਘ, ਸ: ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਲਹੂਆਂ ਦੇ ਸੰਗ ਲਿਖੀ ਗਈ ਹੈ,
ਅਣਖ ਤੇਰੀ ਦੀ ਲੰਮੀ ਗਾਥਾ

ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਅਸੀਂ ਤੇਰੀ ਸਦਾ ਜੈਜੈਕਾਰ ਕਰਦੇ ਹਾਂ। ਤੇਰਾ ਸੈ – ਸਤਿਕਾਰ ਬਚਾਉਣ ਦੀ ਖ਼ਾਤਰ ਸਿਦਕੀ ਦੇਸ਼ – ਭਗਤਾਂ ਦੀਆਂ ਕੁਰਬਾਨੀਆਂ ਦੀ ਲੰਮੀ ਕਹਾਣੀ ਖੂਨ ਨਾਲ ਲਿਖੀ ਗਈ ਹੈ, ਅਰਥਾਤ ਜਦੋਂ ਵੀ ਤੇਰੇ ਸ਼ੈਸਤਿਕਾਰ ਦੀ ਰੱਖਿਆ ਦਾ ਪ੍ਰਸ਼ਨ ਪੈਦਾ ਹੋਇਆ, ਤਾਂ ਅਨੇਕਾਂ ਸਿਰਲੱਥ ਯੋਧਿਆਂ ਨੇ ਤਲਵਾਰਾਂ ਦੀ ਛਾਂ ਹੇਠਾਂ ਯੁੱਧ ਕਰ ਕੇ ਤੇ ਗੋਲੀਆਂ ਦੀਆਂ ਬੁਛਾੜਾਂ ਅੱਗੇ ਹਿੱਕਾਂ ਡਾਹ ਕੇ ਆਪਣਾ ਲਹੂ ਡੋਲਿਆ ਹੈ ਅਤੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਕੇ ਆਪਣੀਆਂ ਜਾਨਾਂ ਵਾਰੀਆਂ ਹਨ। ਹੇ ਅਜਿਹੇ ਸ਼ਾਨਦਾਰ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜਿੱਤ ਦੀ ਇੱਛਾ ਕਰਦੇ ਹੋਏ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ। ਔਖੇ ਸ਼ਬਦਾਂ ਦੇ ਅਰਥ – ਸੰਗ – ਨਾਲ ਅਣਖ – ਸ਼ੈ – ਸਤਿਕਾਰ। ਗਾਥਾ – ਕਹਾਣੀ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅਸੀਂ ਭਾਰਤ ਮਾਤਾ ਦੀ ਸਦਾ ਜੈ – ਜੈਕਾਰ ਕਰਦੇ ਹਾਂ। ਦੇਸ਼ – ਭਗਤਾਂ ਨੇ ਇਸ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਖ਼ਾਤਰ, ਜਿਸ ਤਰ੍ਹਾਂ ਆਪਣਾ ਖੂਨ ਡੋਲ੍ਹਿਆ ਹੈ, ਉਸ ਦੀ ਕਹਾਣੀ ਬਹੁਤ ਲੰਮੀ ਹੈ।

(ਅ) ਫਾਂਸੀ ਦੇ ਵੱਟਿਆਂ ਤੇ ਬੈਠੀ,
ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਦੱਸਦਾ ਹੈ ਕਿ ਤੇਰੇ ਸ਼ੈ – ਸਤਿਕਾਰ ਨੂੰ ਨਸ਼ਟ ਕਰਨ ਲਈ ਤੇਰੇ ਉੱਪਰ ਅਨੇਕਾਂ ਹਮਲੇ ਹੋਏ ਹਨ। ਹਲਦੀ ਘਾਟੀ ਵਿਖੇ ਤੇਰੇ ਅਣਖੀਲੇ ਪੁੱਤਰ ਰਾਣਾ ਪ੍ਰਤਾਪ ਨੂੰ ਮੁਗ਼ਲਾਂ ਵਿਰੁੱਧ ਲਹੂ – ਵੀਟਵੀਂ ਲੜਾਈ ਕਰਨੀ ਪਈ। ਤੇਰੇ ਅਥਾਹ ਦੌਲਤ ਨਾਲ ਮਾਲਾ – ਮਾਲ ਸੋਮਨਾਥ ਦੇ ਮੰਦਰ ਨੂੰ ਵਿਦੇਸ਼ੀ ਹਮਲਾਵਰ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ। ਰਾਜਪੂਤਾਨੇ ਵਿਚ ਮੁਗ਼ਲਾਂ ਵਿਰੁੱਧ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਰਾਜਪੂਤਾਂ ਦੇ ਚਿਤੌੜ ਅਤੇ ਮੇਵਾੜ ਆਦਿ ਕਿਲ੍ਹਿਆਂ ਦੇ ਖੰਡਰ ਦੱਸਦੇ ਹਨ ਕਿ ਤੇਰੇ ਉੱਪਰ ਕਿੰਨੀਆਂ ਮੁਸੀਬਤਾਂ ਤੇ ਦੁੱਖ ਆਏ ਹਨ।

ਸਿਕੰਦਰ ਨੇ ਸਾਰੀ ਦੁਨੀਆ ਨੂੰ ਫ਼ਤਿਹ ਕਰਨ ਦੇ ਇਰਾਦੇ ਨਾਲ ਭਾਰਤ ਨੂੰ ਲਿਤਾੜਨਾ ਆਰੰਭ ਕੀਤਾ, ਪਰੰਤੂ ਉਸ ਨੂੰ ਅਣਖੀਲੇ ਦੇਸ਼ – ਭਗਤਾਂ ਦੇ ਹੱਥੋਂ ਅਜਿਹੀ ਮਾਰ ਪਈ ਕਿ ਉਹ ਵੀ ਬਿਆਸ ਦਰਿਆ ਤੋਂ ਹੀ ਪਿੱਛੇ ਮੁੜ ਗਿਆ। ਹੇ ਭਾਰਤ ਮਾਤਾ ! ਇੰਨੀਆਂ ਮੁਸੀਬਤਾਂ ਆਉਣ ਦੇ ਬਾਵਜੂਦ ਵੀ ਤੇਰੇ ਅਣਖੀਲੇ ਯੋਧਿਆਂ ਨੇ ਤੇਰੇ ਸ਼ੈ – ਸਤਿਕਾਰ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਤੇ ਇਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ। ਹੇ ਅਜਿਹੇ ਲਹੂ – ਭਿੱਜੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਤੇਰੀ ਸਦਾ ਹੀ ਜੈ – ਜੈਕਾਰ ਬੁਲਾਉਂਦੇ ਹਾਂ।

ਔਖੇ ਸ਼ਬਦਾਂ ਦੇ ਅਰਥ – ਹਲਦੀ ਘਾਟੀ – ਰਾਜਸਥਾਨ ਵਿਚ ਇਕ ਸਥਾਨ, ਜਿੱਥੇ ਰਾਜਪੂਤ ਰਾਣਾ ਪ੍ਰਤਾਪ 1576 ਈ: ਵਿਚ ਅਕਬਰ ਦੀ ਫ਼ੌਜ ਨਾਲ ਬੜੀ ਬਹਾਦਰੀ ਨਾਲ ਲੜਿਆ ਸੀ ਅਤੇ ਆਪਣੀ ਹਾਰ ਹੋ ਜਾਣ ‘ਤੇ ਵੀ ਉਸ ਨੇ ਦੁਸ਼ਮਣ ਦੀ ਈਨ ਨਹੀਂ ਸੀ ਮੰ। ਸੋਮਨਾਥਕਾਠੀਆਵਾੜ ਵਿੱਚ ਸਮੁੰਦਰ ਦੇ ਕਿਨਾਰੇ ਇਕ ਨਗਰ, ਜਿੱਥੇ ਸੋਮਨਾਥ ਨਾਂ ਦਾ ਇਕ ਪ੍ਰਸਿੱਧ ਮੰਦਰ ਹੈ। ਇਸ ਵਿਚ ਇਕ ਪੰਜ ਗਜ਼ ਉੱਚੀ ਸ਼ਿਵ ਦੀ ਮੂਰਤੀ ਹੁੰਦੀ ਸੀ, ਜਿਸ ਨੂੰ ਮਹਿਮੂਦ ਗਜ਼ਨਵੀ ਨੇ 1025 ਈ: ਵਿਚ ਤੋੜ ਕੇ ਉਸ ਦੇ ਚਾਰ ਟੋਟੇ ਕਰ ਦਿੱਤੇ ਸਨ ਦੋ ਟੁਕੜੇ ਉਸ ਨੇ ਗ਼ਜ਼ਨੀ ਭੇਜੇ, ਜਿਨ੍ਹਾਂ ਵਿਚੋਂ ਇਕ ਮਸਜਿਦ ਦੀ ਪੌੜੀ ਵਿਚ ਅਤੇ ਦੂਜਾ ਕਚਹਿਰੀ ਦੀ ਪੌੜੀ ਵਿਚ ਜੜਿਆ ਗਿਆ ਸੀ।

ਬਾਕੀ ਦੇ ਦੋ ਟੁਕੜੇ ਪੌੜੀਆਂ ਵਿਚ ਜੁੜਨ ਲਈ ਉਸ ਨੇ ਮੱਕੇ ਮਦੀਨੇ ਭੇਜ ਦਿੱਤੇ ਸਨ। ਇਹ ਮੰਦਰ ਭਾਰਤ ਵਿਚ ਅਦੁੱਤੀ ਸੀ। ਇਸ ਵਿਚ ਰਤਨਾਂ ਨਾਲ ਜੜੇ ਹੋਏ 56 ਥੰਮ ਸਨ ਅਤੇ ਦੌ ਸੌ ਮਣ ਸੋਨੇ ਦਾ ਇਕ ਸੰਗਲ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੰਨ੍ਹਿਆ ਹੋਇਆ ਸੀ। ਮਹਿਮੂਦ ਇਹ ਸਭ ਕੁੱਝ ਲੁੱਟ ਕੇ ਲੈ ਗਿਆ ਸੀ। ਬਾਤਕਥਾ, ਕਹਾਣੀ / ਰਾਜਪੂਤਾਨੀ ਖੰਡਰ – ਰਾਜਪੂਤਾਂ ਦੇ ਇਲਾਕੇ ਵਿਚ ਮੇਵਾੜ, ਚਿਤੌੜ ਤੇ ਹਲਦੀ ਘਾਟੀ ਆਦਿ ਵਿਖੇ ਉਹ ਖੰਡਰ ਬਣੇ ਕਿਲ੍ਹੇ, ਜਿੱਥੇ ਅਣਖੀਲੇ ਰਾਜਪੂਤਾਂ ਨੇ ਮੁਗਲਾਂ ਦਾ ਡਟਵਾਂ ਟਾਕਰਾ ਕੀਤਾ ਸੀ। ਸਿਕੰਦਰ – ਯੂਨਾਨ ਦਾ ਇਕ ਬਾਦਸ਼ਾਹ, ਜਿਸ ਨੇ 327 ਈ: ਪੂ: ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਅਤੇ ਪੰਜਾਬ ਦੇ ਰਾਜੇ ਪੋਰਸ ਨੂੰ ਹਾਰ ਦੇ ਕੇ ਅੱਗੇ ਵਧਿਆ ਸੀ, ਪਰੰਤੂ ਉਸ ਨੂੰ ਬਿਆਸ ਨਦੀ ਉੱਤੇ ਆ ਕੇ ਵਾਪਸ ਆਪਣੇ ਦੇਸ਼ ਨੂੰ ਮੁੜਨਾ ਪਿਆ ਸੀ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਨੂੰ ਮਿਟਾਉਣ ਲਈ ਉਸ ਉੱਤੇ ਅਨੇਕਾਂ ਹਮਲੇ ਹੋਏ। ਹਲਦੀ ਘਾਟੀ ਦਾ ਮੈਦਾਨ, ਰਾਜਪੁਤਾਨੇ ਦੇ ਖੰਡਰ ਅਤੇ ਸੋਮਨਾਥ ਦੇ ਮੰਦਰ ਦੀ ਤਬਾਹੀ ਤੇ ਲੁੱਟ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਰਤ ਦੀ ਅਣਖ ਤੇ ਅਜ਼ਾਦੀ ਦੀ ਪੰਜਾਬੀ ਪਹਿਲੀ ਭਾਸ਼ਾ ਰਾਖੀ ਲਈ ਬਹਾਦਰਾਂ ਨੇ ਦੁਸ਼ਮਣਾਂ ਨਾਲ ਟੱਕਰ ਲੈਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਅਜਿਹੇ ਬਹਾਦਰਾਂ ਤੋਂ ਮਾਰ ਖਾ ਕੇ ਹੀ ਸਾਰੀ ਦੁਨੀਆ ਨੂੰ ਜਿੱਤਣ ਦਾ ਇਰਾਦਾ ਰੱਖਣ ਵਾਲੇ ਸਿਕੰਦਰ ਨੂੰ ਬਿਆਸ ਦਰਿਆ ਦੇ ਕੰਢੇ ਤੋਂ ਪਿੱਛੇ ਮੁੜਨਾ ਪੈ ਗਿਆ ਸੀ।

3. ਔਖੇ ਸ਼ਬਦਾਂ ਦੇ ਅਰਥ :

  • ਸੰਗ : ਨਾਲ
  • ਗਾਥਾ : ਕਥਾ, ਕਹਾਣੀ
  • ਚੰਡੀ : ਦੁਰਗਾ ਦੇਵੀ, ਤਲਵਾਰ
  • ਛਾਬਾ : ਤੱਕੜੀ ਦਾ ਇੱਕ ਪਲੜਾ, ਡੂੰਘੀ ਟੋਕਰੀ
  • ਸਾਕਾ : ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ
  • ਤਵਾਰੀਖ : ਇਤਿਹਾਸ, ਬੀਤੇ ਸਮੇਂ ਦੀ ਵਾਰਤਾ
  • ਅਣਖ : ਸ਼ੈਮਾਣ, ਗ਼ੈਰਤ
  • ਖੰਡਰ : ਡਿਗੀ-ਢੱਠੀ ਇਮਾਰਤ, ਖੋਲੇ
  • ਅਮਰ : ਜੋ ਮਰੋ ਨਾ, ਸਦੀਵੀ, ਚਿਰੰਜੀਵ

ਇਸ ਕਵਿਤਾ ਵਿੱਚ ਪੰਜਾਬ ਦੇ ਇੱਕ ਦਰਿਆ ਬਿਆਸ ਦਾ ਜ਼ਿਕਰ ਆਇਆ ਹੈ, ਪੰਜਾਬ ਦੇ ਬਾਕੀ ਦਰਿਆਵਾਂ ਦੇ ਨਾਂ ਲਿਖੋ।

ਦੇਸ-ਪਿਆਰ ਸੰਬੰਧੀ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਸੁਣਾਓ।

PSEB 8th Class Punjabi Guide ਜੈ ਭਾਰਤ ਮਾਤਾ Important Questions and Answers

1. ‘ਜਲ੍ਹਿਆਂ ਵਾਲੇ ਬਾਗ਼ ਤੇਰੇ ਦੀ ਅੱਜ ਵੀ ਅਮਰ ਕਹਾਣੀ।
‘ਕਾਮਾਗਾਟਾਮਾਰੂ’ ਤੇਰੇ, ਅੱਗ ਲਾਈ ਵਿਚ ਪਾਣੀ।
ਚੰਡੀ ਬਣ ਕੇ ਰਣ ਵਿਚ ਜੂਝੀ, ਤੇਰੀ ‘ਝਾਂਸੀ ਰਾਣੀ।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸ਼ੈ – ਸਤਿਕਾਰ ਦੇ ਅਣਗਿਣਤ ਰਾਖੇ ਜਲ੍ਹਿਆਂ ਵਾਲੇ ਬਾਗ਼ ਵਿਚ ਜ਼ਾਲਮ ਅੰਗਰੇਜ਼ ਜਨਰਲ ਡਾਇਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਾਕਾ ਅੱਜ ਤੱਕ ਅਮਰ ਕਹਾਣੀ ਬਣ ਕੇ ਪ੍ਰਚਲਿਤ ਹੈ। ਹੇ ਮਾਤਾ ! ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਤੇਰੇ ਸ਼ੈਸਤਿਕਾਰ ਦੇ ਰਾਖਿਆਂ ਨਾਲ ਜਦ ਅੰਗਰੇਜ਼ੀ ਸਰਕਾਰ ਨੇ ਅਨਿਆਂ ਕੀਤਾ ਅਤੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਉੱਪਰ ਉਤਰਨ ਨਾ ਦਿੱਤਾ, ਤਾਂ ਉਨ੍ਹਾਂ ਨੇ ਸਮੁੰਦਰ ਦੇ ਪਾਣੀਆਂ ਵਿਚ ਹੀ ਇਨਕਲਾਬ ਦੀ ਅੱਗ ਲਾ ਦਿੱਤੀ ਅਤੇ ਬਜਬਜ ਘਾਟ ਵਿਖੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਹੇ ਮਾਤਾ ! ਜਦੋਂ ਅੰਗਰੇਜ਼ੀ ਸਰਕਾਰ ਨੇ ਸਾਰੇ ਭਾਰਤ ਨੂੰ ਤੰਦੂਏ ਵਾਂਗ ਆਪਣੀ ਜਕੜ ਵਿਚ ਲੈ ਲਿਆ ਸੀ, ਤਾਂ 1857 ਦੇ ਇਨਕਲਾਬੀ ਉਸ ਦੇ ਖ਼ਿਲਾਫ਼ ਹਥਿਆਰ ਫੜ ਕੇ ਉੱਠ ਪਏ।ਉਸ ਸਮੇਂ ਝਾਂਸੀ ਦੀ ਰਾਣੀ ਤੇਰੇ – ਸਤਿਕਾਰ ਦੀ ਰਾਖੀ ਕਰਦੀ ਹੋਈ ਦੁਰਗਾ ਦੇਵੀ ਵਾਂਗ ਰਣ ਵਿਚ ਜੁਝੀ।ਹੇ ਅਜਿਹੇ ਕੁਰਬਾਨੀਆਂ ਭਰੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਔਖੇ ਸ਼ਬਦਾਂ ਦੇ ਅਰਥ – ਜਲ੍ਹਿਆਂ ਵਾਲਾ ਬਾਗ਼ – ਅੰਮ੍ਰਿਤਸਰ ਵਿਚ ਭਾਰਤ ਦੀ ਅਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਇਕ ਪ੍ਰਸਿੱਧ ਇਤਿਹਾਸਿਕ ਸਥਾਨ, ਜਿੱਥੇ 13 ਅਪਰੈਲ, 1919 ਨੂੰ ਅੰਗਰੇਜ਼ ਜਨਰਲ ਡਾਇਰ ਨੇ ਸ਼ਾਂਤ ਸਮਾਗਮ ਵਿੱਚ ਹਿੱਸਾ ਲੈ ਰਹੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ 379 ਵਿਅਕਤੀਆਂ ਨੂੰ ਮਾਰ ਦਿੱਤਾ ਸੀ ਤੇ 1200 ਦੇ ਲਗਪਗ ਜ਼ਖ਼ਮੀ ਕੀਤੇ ਸਨ। ਕਾਮਾਗਾਟਾਮਾਰੂ – ਕਾਮਾਗਾਟਾਮਾਰੂ ਇਕ ਜਹਾਜ਼ ਦਾ ਨਾਂ ਸੀ, ਜਿਸ ਨੂੰ 1914 ਵਿਚ ਗੁਰਦਿੱਤ ਸਿੰਘ ਸਰਹਾਲੀ ਨੇ ਇਕ ਜਾਪਾਨੀ ਕੰਪਨੀ ਤੋਂ ਠੇਕੇ ਉੱਤੇ ਲੈ ਕੇ ਰੋਜ਼ਗਾਰ ਲਈ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨਾਲ ਭਰ ਲਿਆ ਤੇ ਕੈਨੇਡਾ ਨੂੰ ਚੱਲ ਪਏ, ਪਰੰਤੂ ਉੱਥੋਂ ਦੀ ਸਰਕਾਰ ਨੇ ਇਸ ਨੂੰ ਘਾਟ ਉੱਤੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਪਿੱਛੋਂ ਜਹਾਜ਼ ਵਾਪਸ ਭਾਰਤੀ ਕੰਢੇ ਬਜਬਜ ਘਾਟ ‘ਤੇ ਪੁੱਜਾ, ਜਿੱਥੇ ਪੁਲਿਸ ਦੇ ਤਸ਼ੱਦਦ ਨਾਲ ਬਹੁਤ ਸਾਰੇ ਵਿਅਕਤੀ ਮਾਰੇ ਗਏ। ਚੰਡੀ – ਦੁਰਗਾ ਦੇਵੀ। ਰਾਣੀ ਝਾਂਸੀ – ਝਾਂਸੀ ਦੀ ਰਾਣੀ, ਲਕਸ਼ਮੀ ਬਾਈ ਜੋ ਕਿ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਵਿਰੁੱਧ ਲੜਦੀ ਹੋਈ ਸ਼ਹੀਦ ਹੋਈ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਲਈ ਦੇਸ਼ – ਭਗਤਾਂ ਨੇ ਜਲ੍ਹਿਆਂ ਵਾਲੇ ਬਾਗ਼ ਵਿਚ, ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੇ ਰੂਪ ਵਿਚ ਅਤੇ ਰਾਣੀ ਝਾਂਸੀ ਨੇ ਆਪਣਾ ਖੂਨ ਡੋਲ੍ਹਿਆ। ਅਜਿਹੇ ਅਣਖੀਲੇ ਸਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

2. ‘ਭਗਤ ਸਿੰਘ’ ਜਿਹੇ ਪੁੱਤਰ ਤੇਰੇ, ‘ਊਧਮ ਸਿੰਘ’ ‘ਸਰਾਭੇ।
ਡੁੱਲ੍ਹੇ ਖੂਨ ਦਾ ਬਦਲਾ ਉਸ ਨੇ, ਤੋਲ ਲਿਆ ਵਿਚ ਛਾਬੇ।
ਗੋਰੀ ਅਣਖ ਨੂੰ ਰੰਡੀ ਕਰ ਗਏ, ਤੇਰੇ “ਗ਼ਦਰੀ ਬਾਬੇ’।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸਪੁੱਤਰ ਹਮੇਸ਼ਾ ਤੇਰੇ ਸ਼ੈ – ਸਤਿਕਾਰ ਲਈ ਜੂਝਦੇ ਰਹੇ ਹਨ। ਤੇਰੇ ਭਗਤ ਸਿੰਘ ਨੇ ਸਾਂਡਰਸ ਨੂੰ ਮਾਰ ਕੇ, ਤੇਰੇ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਮਾਰ ਕੇ ਅਤੇ ਕਰਤਾਰ ਸਿੰਘ ਸਰਾਭੇ ਨੇ ਅੰਗਰੇਜ਼ਾਂ ਵਿਰੁੱਧ ਗ਼ਦਰ ਦੀ ਲਹਿਰ ਆਰੰਭ ਕਰ ਕੇ, ਉਨ੍ਹਾਂ ਤੋਂ ਖ਼ੂਨ ਦਾ ਬਦਲਾ ਤੱਕੜੀ ਦੇ ਛਾਬੇ ਵਿਚ ਪੂਰਾ ਤੋਲ ਕੇ ਲਿਆ ਸੀ, ਜਿਹੜਾ ਉਨ੍ਹਾਂ ਲਾਲਾ ਲਾਜਪਤ ਰਾਏ ਉੱਪਰ ਡਾਂਗਾਂ ਚਲਾ ਕੇ, ਜਲ੍ਹਿਆਂ ਵਾਲੇ ਬਾਗ ਵਿਚ ਖੂਨ ਦੀ ਹੋਲੀ ਖੇਡ ਕੇ, ਬਜਬਜ ਘਾਟ ਉੱਤੇ ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਉੱਪਰ ਗੋਲੀਆਂ ਚਲਾ ਕੇ ਵਹਾਇਆ ਸੀ।

ਹੇ ਭਾਰਤ ਮਾਤਾ, 1913 – 14 ਵਿਚ ਅਮਰੀਕਾ ਵਿਖੇ ਬਣੀ ਗ਼ਦਰ ਪਾਰਟੀ ਦੇ ਇਨਕਲਾਬੀਆਂ, ਜਿਨ੍ਹਾਂ ਨੂੰ ਸਤਿਕਾਰ ਨਾਲ ‘ਗ਼ਦਰੀ ਬਾਬੇ’ ਕਿਹਾ ਜਾਂਦਾ ਹੈ, ਨੇ ਅੰਗਰੇਜ਼ਾਂ ਵਿਰੁੱਧ ਜੰਗ ਛੇੜ ਕੇ ਅੰਗਰੇਜ਼ਾਂ ਵਿਚ ਇੰਨੀ ਦਹਿਸ਼ਤ ਪੈਦਾ ਕੀਤੀ ਸੀ ਕਿ ਉਨ੍ਹਾਂ ਅੰਗਰੇਜ਼ਾਂ) ਵਿਚ ਆਪਣੀ ਅਣਖ ਨੂੰ ਬਚਾਉਣ ਲਈ ਹਿੰਮਤ ਹੀ ਨਹੀਂ ਸੀ ਰਹੀ। ਇਸ ਪ੍ਰਕਾਰ ਗ਼ਦਰੀ ਬਾਬਿਆਂ ਨੇ ਗੋਰੀ ਅਣਖ ਨੂੰ ਰੰਡੀ ਕਰ ਦਿੱਤਾ। ਹੇ ਅਜਿਹੇ ਕੁਰਬਾਨੀ ਦੇ ਪਤਲੇ ਯੋਧਿਆਂ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈ ਕਾਰ ਕਰਦੇ ਹਾਂ।

ਔਖੇ ਸ਼ਬਦਾਂ ਦੇ ਅਰਥ – ਭਗਤ ਸਿੰਘ – ਭਾਰਤ ਦੀ ਅਜ਼ਾਦੀ ਦਾ ਇਕ ਮਹਾਨ ਸ਼ਹੀਦ। ਊਧਮ ਸਿੰਘ – ਭਾਰਤ ਦੀ ਅਜ਼ਾਦੀ ਦਾ ਉਹ ਮਹਾਨ ਯੋਧਾ, ਜਿਸ ਨੇ ਜਲ੍ਹਿਆਂ ਵਾਲਾ ਬਾਗ਼ ਦੇ ਦੁਖਾਂਤ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਇੰਗਲੈਂਡ ਜਾ ਕੇ ਗੋਲੀ ਨਾਲ ਉਡਾਇਆ ਸੀ। ਸਰਾਭਾ – ਗ਼ਦਰ ਪਾਰਟੀ ਦੀ ਲਹਿਰ ਦਾ ਇਕ ਮਹਾਨ ਨੌਜਵਾਨ ਆਗੂ, ਜਿਸ ਨੂੰ ਕੇਵਲ 19 ਸਾਲਾਂ ਦੀ ਉਮਰ ਵਿਚ ਫਾਂਸੀ ਤੇ ਟੰਗ ਦਿੱਤਾ ਗਿਆ ਸੀ। ਵਿਚ ਛਾਬ ਤੱਕੜੀ ਦੇ ਪਲੜੇ ਵਿਚ। ਗ਼ਦਰੀ ਬਾਬੇ – ਭਾਰਤ ਦੀ ਅਜ਼ਾਦੀ ਲਈ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੁਆਰਾ 1913 – 14 ਵਿਚ ਬਣਾਈ ਗ਼ਦਰ ਪਾਰਟੀ ਦੇ ਮੈਂਬਰ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਜ਼ਬਰਦਸਤ ਜਦੋਜਹਿਦ ਆਰੰਭ ਕੀਤੀ ਤੇ ਕੁਰਬਾਨੀਆਂ ਦਿੱਤੀਆਂ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਖ਼ਾਤਰ ਭਗਤ ਸਿੰਘ ਜਿਹੇ ਸੂਰਮੇ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਹੋਏ ਫਾਂਸੀ ਉੱਤੇ ਚੜ੍ਹ ਗਏ ਤੇ ਸ: ਊਧਮ ਸਿੰਘ ਵਰਗਿਆਂ ਨੇ ਉਸ ਦੀ ਹਿੱਕ ਉੱਤੇ ਮਚਾਏ ਕਤਲੇਆਮ ਦਾ ਬਦਲਾ ਲਿਆ। ਗ਼ਦਰੀ ਬਾਬਿਆਂ ਨੇ ਉਸ ਦੀ ਖ਼ਾਤਰ ਗੋਰਿਆਂ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ। ਅਜਿਹੇ ਪੁੱਤਰਾਂ ਦੀ ਮਾਂ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

3. “ਲਾਜਪਤ’ ਜਿਹੇ ਬਣ ਗਏ ਤੇਰੀ, ਲਾਜ – ਪੱਤ ਦੇ ਰਾਖੇ ॥
‘ਸ਼ਿਵਾ’ ਅਤੇ ‘ਪਰਤਾਪ’ ਤੇਰੇ ਨੇ, ਲਿਖੇ ਸ਼ਹੀਦੀ ਸਾਕੇ।
ਫਾਂਸੀ ਦੇ ਫੱਟਿਆਂ ਤੇ ਬੈਠੀ, ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 5.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਤੇਰੇ ਸ਼ੈਸਤਿਕਾਰ ਦੀ ਰਾਖੀ ਕਰਨ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਹੇ ਮਾਤਾ ! ਤੇਰੀ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ ਵਰਗੇ ਸੂਰਬੀਰ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਖਾ ਕੇ ਸ਼ਹੀਦ ਹੋ ਗਏ। ਮਹਾਂਰਾਸ਼ਟਰ ਵਿਚ ਛਤਰਪਤੀ ਸ਼ਿਵਾਜੀ ਅਤੇ ਰਾਜਪੂਤਾਨੇ ਵਿਚ ਰਾਣਾ ਪ੍ਰਤਾਪ ਨੇ ਤੇਰੀ ਅਣਖ ਦੀ ਰੱਖਿਆ ਲਈ ਹੀ ਮੁਗ਼ਲਾਂ ਨਾਲ ਟੱਕਰਾਂ ਲਈਆਂ ਅਤੇ ਕੁਰਬਾਨੀਆਂ ਤੇ ਸ਼ਹੀਦੀਆਂ ਨਾਲ ਭਰੀਆਂ ਜੰਗਾਂ ਕੀਤੀਆਂ।ਹੇ ਮਾਤਾ ! ਤੇਰਾ ਸਾਰਾ ਇਤਿਹਾਸ ਹੀ ਫਾਂਸੀ ਦੇ ਤਖ਼ਤਿਆਂ ਦੇ ਜ਼ਿਕਰ ਨਾਲ ਭਰਪੂਰ ਹੈ ਅਤੇ ਇਹ ਤੇਰੇ ਸ਼ੈਸਤਿਕਾਰ ਦੀ ਰਾਖੀ ਦੀ ਲੰਮੀ ਗਾਥਾ ਸੁਣਾਉਂਦਾ ਹੋਇਆ ਸਦਾ ਤੇਰੀ ਜੈ – ਜੈਕਾਰ ਕਰ ਰਿਹਾ ਹੈ।

ਔਖੇ ਸ਼ਬਦਾਂ ਦੇ ਅਰਥ – ਲਾਜਪਤ – ਲਾਲਾ ਲਾਜਪਤ ਰਾਏ, ਜੋ ਕਿ ਸਾਈਮਨ ਕਮਿਸ਼ਨ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਨਾਲ ਸ਼ਹੀਦ ਹੋਏ ਸਨ। ਸ਼ਿਵਾ – ਮੁਗ਼ਲ ਹਕੂਮਤ ਨਾਲ ਟੱਕਰ ਲੈਣ ਵਾਲਾ ਇਕ ਮਹਾਨ ਮਰਾਠਾ ਯੋਧਾ ਛਤਰਪਤੀ ਸ਼ਿਵਾ ਜੀ ਪਰਤਾਪ – ਇਕ ਅਣਖ਼ੀਲਾ ਰਾਜਪੂਤ ਰਾਜਾ, ਜਿਸ ਨੇ ਅਕਬਰ ਦੀਆਂ ਫ਼ੌਜਾਂ ਹੱਥੋਂ ਹਲਦੀ ਘਾਟੀ ਦੇ ਮੈਦਾਨ ਵਿਚ ਹਾਰ ਖਾ ਕੇ ਵੀ ਉਸ ਦੀ ਈਨ ਨਹੀਂ ਸੀ ਮੰਨੀ, ਸਗੋਂ ਆਪਣੀ ਅਜ਼ਾਦੀ ਦੀ ਰੱਖਿਆ ਲਈ ਸਿਰ – ਧੜ ਦੀ ਬਾਜ਼ੀ ਲਾਈ ਰੱਖੀ ਸੀ ਸਾਕੇ – ਇਤਿਹਾਸਿਕ ਘਟਨਾਵਾਂ। ਤਵਾਰੀਖ਼ – ਇਤਿਹਾਸ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ, ਸ਼ਿਵਾ ਜੀ, ਰਾਣਾ ਪ੍ਰਤਾਪ ਤੇ ਹੋਰ ਕਈ ਫਾਂਸੀ ਉੱਤੇ ਝੂਲ ਜਾਣ ਵਾਲੇ ਉਸ ਦੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ ਅਜਿਹੇ ਅਣਖੀਲੇ ਤੇ ਬਹਾਦਰ ਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
“ਜੈ ਭਾਰਤ ਮਾਤਾ’ ਕਵਿਤਾ ਵਿਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ – ਕਿਹੜੀਆਂ ਥਾਂਵਾਂ ਦਾ ਵਰਣਨ ਹੈ ?
ਉੱਤਰ :
ਜਲ੍ਹਿਆਂ ਵਾਲਾ ਬਾਗ਼, ਕਾਮਾਗਾਟਾ ਮਾਰੂ ਦੇ ਸਾਕੇ ਨਾਲ ਸੰਬੰਧਿਤ ਪਾਣੀ (ਬਜਬਜ ਘਾਟ) ਤੇ ਝਾਂਸੀ।

ਪ੍ਰਸ਼ਨ 2.
ਦੇਸ਼ ਪਿਆਰ ਨਾਲ ਸੰਬੰਧਿਤ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ ਸਭਾ ਵਿਚ ਸੁਣਾਓ।
ਉੱਤਰ :
ਨੋਟ : ਵਿਦਿਆਰਥੀ ਆਪੇ ਕਰਨ ॥

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

Punjab State Board PSEB 7th Class Science Book Solutions Chapter 18 ਵਿਅਰਥ ਪਾਣੀ ਦੀ ਕਹਾਣੀ Textbook Exercise Questions, and Answers.

PSEB Solutions for Class 7 Science Chapter 18 ਵਿਅਰਥ ਪਾਣੀ ਦੀ ਕਹਾਣੀ

PSEB 7th Class Science Guide ਵਿਅਰਥ ਪਾਣੀ ਦੀ ਕਹਾਣੀ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 216)

ਪ੍ਰਸ਼ਨ 1.
ਸਾਫ਼ ਪਾਣੀ ਅਤੇ ਦੂਸ਼ਿਤ ਪਾਣੀ ਦੇ ਰੰਗ ਵਿੱਚ ਕੀ ਅੰਤਰ ਹੁੰਦਾ ਹੈ ?
ਉੱਤਰ-
ਸਾਫ਼ ਪਾਣੀ ਰੰਗਹੀਨ ਹੁੰਦਾ ਹੈ, ਪਰੰਤੂ ਇਸ ਵਿੱਚ ਘੁਲੀਆਂ ਅਸ਼ੁੱਧੀਆਂ ਅਤੇ ਸੂਖਮਜੀਵ ਉਪਸਥਿਤ ਹੋ ਸਕਦੇ ਹਨ ! ਇਹ ਪਾਣੀ ਸੁੱਧ ਨਹੀਂ ਹੁੰਦਾ ਅਤੇ ਪੀਣ ਯੋਗ ਨਹੀਂ ਹੈ । ਦੁਸ਼ਿਤ ਪਾਣੀਪਾਣੀ ਜਿਸ ਵਿੱਚ ਸੁਖਮਜੀਵ ਉਪਸਥਿਤ ਹੋਣ, ਉਹ ਵੀ ਰੰਗਹੀਨ ਹੋ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਪਾਣੀ ਵਿੱਚ ਕੋਈ ਰੰਗਦਾਰ ਘੁਲੀ ਹੋਈ ਮਿੱਟੀ ਜਾਂ ਅਸ਼ੁੱਧੀ ਹੈ ਤਾਂ ਇਹ ਕਾਲੇ ਭੂਰੇ ਰੰਗ ਦਾ ਵੀ ਹੋ ਸਕਦਾ ਹੈ ।

ਪ੍ਰਸ਼ਨ 2.
ਡਰੇਨ/ਗੰਦੇ ਪਾਣੀ ਵਿੱਚ ਮੌਜੂਦ ਕੋਈ ਦੋ ਕਾਰਬਨਿਕ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਗੰਦੇ ਪਾਣੀ ਵਿੱਚ ਮੌਜੂਦ ਕਾਰਬਨਿਕ ਪ੍ਰਦੂਸ਼ਕ-

  • ਕੀਟਨਾਸ਼ਕ,
  • ਨਦੀਨ ਨਾਸ਼ਕ,
  • ਫਲ ਸਬਜ਼ੀਆਂ,
  • ਮਨੁੱਖੀ ਅਤੇ ਪਸ਼ੂ ਮਲ !

ਸੋਚੋ ਅਤੇ ਉੱਤਰ ਦਿਓ : (ਪੇਜ 217)

ਪ੍ਰਸ਼ਨ 1.
ਮਲ-ਪ੍ਰਵਾਹ ਮਾਰਗ ਵਿੱਚ ਮੈਨ-ਹੋਲ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਮਲ-ਪ੍ਰਵਾਹ ਮਾਰਗ ਦੇ ਹਰੇਕ 50-60 ਮੀਟਰ ਦੀ ਦੂਰੀ ‘ਤੇ ਜਾਂ ਦੋ ਮਲ ਵਿਸਰਜਨਾਂ ਦੇ ਜੋੜ ’ਤੇ ਜਿੱਥੇ ਦਿਸ਼ਾ ਬਦਲਣੀ ਹੋਵੇ, ਉੱਤੇ ਮੈਨ-ਹੋਲ ਬਣਾਏ ਜਾਂਦੇ ਹਨ ਤਾਂ ਜੋ ਇਨ੍ਹਾਂ ਅੰਦਰ ਦਾਖ਼ਲ ਹੋ ਕੇ ਵਿਅਕਤੀ ਜਲ-ਮਲ ਨਿਕਾਸ ਦੀ ਸਮੱਸਿਆ ਦਾ ਪਤਾ ਅਤੇ ਨਿਦਾਨ ਕਰ ਸਕੇ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

ਪ੍ਰਸ਼ਨ 2.
ਕਿਸੇ ਖੁੱਲੇ ਜਲ-ਨਿਕਾਸ ਵਿੱਚ ਜਾਂ ਉਸਦੇ ਨਜ਼ਦੀਕ ਪਾਏ ਜਾਂਦੇ ਦੋ ਜੀਵਾਂ ਦੇ ਨਾਂ ਦੱਸੋ ।
ਉੱਤਰ-
ਕਾਕਰੋਚ ਤਿੱਲਚਿੱਟਾ) ਅਤੇ ਬਿੱਛੂ |

ਸੋਚੋ ਅਤੇ ਉੱਤਰ ਦਿਓ : (ਪੇਜ 220)

ਪ੍ਰਸ਼ਨ 1.
ਹਵਾ ਗੁਜ਼ਾਰਨ ਤੋਂ ਬਾਅਦ ਤਰਲ ਦੀ ਦਿੱਖ (Appearance) ਵਿੱਚ ਕੀ ਪਰਿਵਰਤਨ ਆਇਆ ?
ਉੱਤਰ-
ਤਰਲ ਦਾ ਰੰਗ ਥੋੜ੍ਹਾ ਸਾਫ਼ ਅਤੇ ਹਲਕੇ ਰੰਚਾ ਦਾ ਦਿਖਾਈ ਦਿੰਦਾ ਹੈ ।

ਪ੍ਰਸ਼ਨ 2.
ਰੇਤ ਫਿਲਟਰ ਦੁਆਰਾ ਕੀ ਵੱਖ ਹੋਇਆ ?
ਉੱਤਰ-
ਰੇਤ ਫਿਲਟਰੇਸ਼ਨ ਦੁਆਰਾ ਅਣਘੁਲ ਠੋਸ ਕਣ ਵੱਖ ਹੋ ਗਏ ।

PSEB 7th Class Science Guide ਵਿਅਰਥ ਪਾਣੀ ਦੀ ਕਹਾਣੀ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਮਲ-ਪ੍ਰਵਾਹ ਵਿੱਚ ਘੁਲੀਆਂ ਅਤੇ ਠੋਸ ਅਸ਼ੁੱਧੀਆਂ ਨੂੰ ………. ਕਹਿੰਦੇ ਹਨ ।
ਉੱਤਰ-
ਪ੍ਰਦੂਸ਼ਕ,

(ii) ਕਿਰਿਆਸ਼ੀਲ ਗਾਰ ਵਿੱਚ ਲਗਭਗ …………. ਪਾਣੀ ਹੁੰਦਾ ਹੈ ।
ਉੱਤਰ-
97%,

(iii) ਜਲ-ਸ਼ੁੱਧੀਕਰਣ ਟੈਂਕ ਦੇ ਤਲ ਤੇ ਬੈਠੇ ਠੋਸ ਪਦਾਰਥ ਨੂੰ …………. ਕਹਿੰਦੇ ਹਨ ।
ਉੱਤਰ-
ਗਾਰ,

(iv) ……. ਅਜਿਹੀ ਥਾਂ ਹੁੰਦੀ ਹੈ ਜਿੱਥੇ ਵਿਅਰਥ ਪਾਣੀ ਵਿੱਚੋਂ ਦੁਸ਼ਕਾਂ ਨੂੰ ਵੱਖ ਕੀਤਾ ਜਾਂਦਾ ਹੈ ।
ਉੱਤਰ-
ਜਲ ਸ਼ੁੱਧੀਕਰਣ ਟੈਂਕ,

(v) ਸਫ਼ਾਈ ਸੰਬੰਧੀ ………….. ਆਦਤਾਂ ਅਪਣਾਓ ।
ਉੱਤਰ-
ਚੰਗੀਆਂ ।

2. ਸਹੀ ਜਾਂ ਗਲਤ ਲਿਖੋ

(i) ਖੁੱਲੀਆਂ ਨਾਲੀਆਂ ਦੀ ਗੰਧ ਅਤੇ ਦਿੱਖ ਬਹੁਤ ਮਨਮੋਹਕ ਹੁੰਦੀ ਹੈ ।
ਉੱਤਰ-
ਗਲਤ,

(ii) ਪਾਲੀਥੀਨ ਦੇ ਲਿਫ਼ਾਫੇ ਨਾਲੀਆਂ ਵਿੱਚ ਸੱਟੋ ।
ਉੱਤਰ-
ਗਲਤ,

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

(iii) ਖੁੱਲੀਆਂ ਨਾਲੀਆਂ ਮੱਖੀਆਂ ਅਤੇ ਮੱਛਰਾਂ ਦੀਆਂ ਪ੍ਰਜਣਨ ਥਾਂਵਾਂ ਹੁੰਦੀਆਂ ਹਨ ।
ਉੱਤਰ-
ਸਹੀ,

(iv) ਖੁੱਲ੍ਹੇ ਵਿੱਚ ਪਖਾਨਾ ਨਾ ਕਰੋ ।
ਉੱਤਰ-
ਸਹੀ,

(v) ਭੋਜਨ ਦੇ ਬਚੇ ਠੋਸ ਟੁਕੜੇ ਨਾਲੀਆਂ ਨੂੰ ਬੰਦ ਕਰ ਸਕਦੇ ਹਨ ।
ਉੱਤਰ-
ਸਹੀ ।

3. ਕਾਲਮ ‘ਉ’ ਅਤੇ ਕਾਲਮ “ਅ” ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਕਾਰਬਨਿਕ ਅਸ਼ੁੱਧੀਆਂ (ਉ) ਮਲ-ਪ੍ਰਵਾਹ ਉਪਚਾਰ ।
(ii)  ਅਕਾਰਬਨਿਕ ਅਸ਼ੁੱਧੀਆਂ (ਅ) ਟਾਈਫਾਈਡ
(iii) ਵਿਅਰਥ ਜਲ-ਸੋਧਣ (ੲ) ਰੂੜੀ ਖਾਦ
(iv) ਪਾਣੀ ਨਾਲ ਹੋਣ ਵਾਲੀ ਬਿਮਾਰੀ । (ਸ) ਨਾਈਟ੍ਰੇਟ ਅਤੇ ਫਾਸਫੇਟ
(v) ਸੁੱਕੀ ਗਾਰ (ਹ) ਮਨੁੱਖੀ ਮਲ ॥

ਉੱਤਰ –

ਕਾਲਮ ‘ੳ’ ਕਾਲਮ ‘ਅ’
(i) ਕਾਰਬਨਿਕ ਅਸ਼ੁੱਧੀਆਂ (ਹ) ਮਨੁੱਖੀ ਮਲ
(ii) ਅਕਾਰਬਨਿਕ ਅਸ਼ੁੱਧੀਆਂ (ਸ) ਨਾਈਵੇਟ ਅਤੇ ਫਾਸਫੇਟ
(iii) ਵਿਅਰਥ ਜਲ-ਸੋਧਣ (ੳ) ਮਲ-ਪ੍ਰਵਾਹ ਉਪਚਾਰ
(iv) ਪਾਣੀ ਨਾਲ ਹੋਣ ਵਾਲੀ ਬਿਮਾਰੀ । (ਅ) ਟਾਈਫਾਈਡ
(v) ਸੁੱਕੀ ਗਾਰ (ੲ) ਰੂੜੀ ਖਾਦ ।

4. ਬਹੁ-ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ-

(i) ਵਿਅਰਥ ਜਲ ਸੋਧਕ ਯੰਤਰ ਵਿੱਚ ਹੁੰਦੇ ਹਨ ।
(ਉ) ਛੜਾਂ ਵਾਲੀ ਜਾਲੀ
(ਅ) ਜਲ-ਸ਼ੁੱਧੀਕਰਨ
(ਇ) ਗਾਰ ਤੇ ਰੇਤ ਵੱਖ ਕਰਨ ਵਾਲਾ ਟੈਂਕ
(ਸ) ਇਹ ਸਾਰੇ ਹੀ ॥
ਉੱਤਰ-
(ਸ) ਇਹ ਸਾਰੇ ਹੀ ।

(ii) ਵਿਅਰਥ-ਜਲ ਸੋਧਕ ਪਲਾਂਟ ਦੇ ਸਹਿ ਉਤਪਾਦ ਹੁੰਦੇ ਹਨ ।
(ਉ) ਬਾਇਓਗੈਸ
(ਆ) ਗਾਰ
(ਇ) ਉ ਅਤੇ ਅ ਦੋਵੇਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਉ ਅਤੇ ਅ ਦੋਵੇਂ ।

(iii) ਇਨ੍ਹਾਂ ਵਿੱਚੋਂ ਕਿਹੜਾ ਰਸਾਇਣ ਪਾਣੀ ਨੂੰ ਕੀਟਾਣੂ ਬਹਿਤ ਕਰਨ ਲਈ ਵਰਤਿਆ ਜਾਂਦਾ ਹੈ ।
(ਉ) ਕਲੋਰੀਨ
(ਅ) ਓਜ਼ੋਨ
(ਇ) ਉ ਅਤੇ ਅ ਦੋਵੇਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਉ ਅਤੇ ਅ ਦੋਵੇਂ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

(iv) ਵਿਸ਼ਵ ਟਾਇਲਟ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ।
(ਉ) 29 ਨਵੰਬਰ
(ਅ) 19 ਅਕਤੂਬਰ
(ਈ) 19 ਨਵੰਬਰ
(ਸ) 29 ਅਕਤੂਬਰ ॥
ਉੱਤਰ-
(ੲ)19 ਨਵੰਬਰ ।

(v) ਇਨ੍ਹਾਂ ਵਿੱਚੋਂ ਕਿਹੜੀ ਘੱਟ ਖਰਚੇ ਵਾਲੀ ਮੌਕੇ ਤੇ ਮਲ-ਪ੍ਰਵਾਹ ਨਿਪਟਾਰੇ ਦੀ ਪ੍ਰਣਾਲੀ ਨਹੀਂ ਹੈ ?
(ਉ) ਸੈਪਟਿਕ ਟੈਂਕ
(ਕੰਪੋਸਟਿੰਗ ਟੈਂਕ
(ੲ) ਰਸਾਇਣਿਕ ਟਾਇਲਟ
(ਸ) ਛੜਾਂ ਵਾਲੀ ਜਾਲੀ ॥
ਉੱਤਰ-
(ਸ) ਛੜਾਂ ਵਾਲੀ ਜਾਲੀ ।

5. ਬਹੁਤ ਹੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮਲ-ਪ੍ਰਵਾਹ ਕੀ ਹੁੰਦਾ ਹੈ ?
ਉੱਤਰ-
ਮਲ-ਪ੍ਰਵਾਹ-ਇਹ ਉਹ ਗੰਦਾ ਪਾਣੀ ਹੁੰਦਾ ਹੈ ਜਿਸ ਵਿੱਚ ਘੁਲੀਆਂ ਹੋਈਆਂ ਅਤੇ ਲਟਕਦੀਆਂ ਠੋਸ ਅਸ਼ੁੱਧੀਆਂ ਹੁੰਦੀਆਂ ਹਨ । ਇਹ ਘਰਾਂ, ਦਫ਼ਤਰਾਂ, ਉਦਯੋਗਾਂ, ਖੇਤਾਂ ਅਤੇ ਹਸਪਤਾਲਾਂ ਦੁਆਰਾ ਪੈਦਾ ਕੀਤਾ ਜਾਂਦਾ ਹੈ ।

ਪ੍ਰਸ਼ਨ (ii)
ਗਾਰ ਕੀ ਹੁੰਦੀ ਹੈ ?
ਉੱਤਰ-
ਗਾਰ-ਜੋ ਠੋਸ ਪਦਾਰਥ ਜਲ-ਸ਼ੁੱਧੀਕਰਨ ਟੈਂਕ ਦੇ ਤਲ ‘ਤੇ ਬੈਠ ਜਾਂਦਾ ਹੈ, ਉਸ ਨੂੰ ਗਾਰ ਕਹਿੰਦੇ ਹਨ ।

ਪ੍ਰਸ਼ਨ (iii)
ਨਿਰਮਲ ਜਲ ਜਾਂ ਸ਼ੁੱਧ ਕੀਤਾ ਜਲ ਕੀ ਹੁੰਦਾ ਹੈ ?
ਉੱਤਰ-
ਨਿਰਮਲ ਜਲ (ਜਾਂ ਸ਼ੁੱਧ ਜਲ)-ਸ਼ੁੱਧ ਜਲ ਰੰਗਹੀਨ, ਗੰਧਹੀਨ ਅਤੇ ਸੁਆਦ ਰਹਿਤ ਹੁੰਦਾ ਹੈ । ਸ਼ੁੱਧ ਜਲ ਦਾ ph ਮਾਨ 7 ਹੁੰਦਾ ਹੈ । ਵਰਖਾ ਦਾ ਜਲ ਸ਼ੁੱਧ ਜਲ ਹੁੰਦਾ ਹੈ । ਸ਼ੁੱਧ ਜਲ ਦਾ ਉਬਾਲ ਦਰਜਾ 100°C ਹੁੰਦਾ ਹੈ । ਸ਼ੁੱਧ ਜਲ ਕੋਈ ਘੁਲਣਸ਼ੀਲ ਜਾਂ ਲਟਕਦੀ ਹੋਈ ਕੋਈ ਅਸ਼ੁੱਧੀ ਨਹੀਂ ਹੁੰਦੀ ਹੈ ਅਤੇ ਇਹ ਕੀਟਾਣੂ ਰਹਿਤ ਹੁੰਦਾ ਹੈ ।

ਪ੍ਰਸ਼ਨ (iv)
ਸੈਪਟਿਕ ਟੈਂਕ ਕੀ ਹੁੰਦਾ ਹੈ ?
ਉੱਤਰ-
ਸੈਪਟਿਕ ਟੈਂਕ-ਇਹ ਘੱਟ ਖਰਚੇ ਵਾਲੀ ਮਲ ਪ੍ਰਵਾਹ ਸੋਧ ਦੀ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਅਣ-ਆਕਸ਼ੀ ਜੀਵਾਣੂ ਹੁੰਦੇ ਹਨ ਜੋ ਵਿਅਰਥ ਪਦਾਰਥਾਂ ਨੂੰ ਨਿਖੇੜਦੇ ਹਨ । ਇਸ ਦਾ ਮੁੱਖ ਮਲ-ਵਿਸਰਜਨ ਪਾਈਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ । ਮਨੁੱਖੀ ਖੁੱਲ੍ਹੇ ਖੇਤਰਾਂ ਵੱਲ ਮਲ-ਪ੍ਰਵਾਹ ਦੀ ਇਹ ਤਕਨੀਕ ਉੱਥੇ ਵਰਤੀ ਜਾਂਦੀ ਵਿਅਰਥੁ ਪਾਣੀ , ਹੈ ਜਿੱਥੇ ਮਲ ਨੂੰ ਪਖਾਨਿਆਂ ਤੋਂ ਬੰਦ ਪਾਈਪਾਂ ਰਸਤੇ ਗਾਰ ਦੀ ਡੂੰਘਾਈ ਸਿੱਧਾ ਹੀ ਬਾਇਓਗੈਸ ਪਲਾਂਟ ਵਿੱਚ ਭੇਜਿਆ ਜਾਂਦਾ |
PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ 1

ਪ੍ਰਸ਼ਨ (v)
ਵਿਅਰਥ ਜਲ ਸੋਧਣ-ਪ੍ਰਣਾਲੀ ਕੀ ਹੁੰਦੀ ਹੈ ?
ਉੱਤਰ-
ਵਿਅਰਥ ਜਲ ਸੋਧਣ-ਪ੍ਰਣਾਲੀ-ਅਸ਼ੁੱਧੀਆਂ ਵੱਖ ਕਰਨ ਲਈ ਮਲ ਪ੍ਰਵਾਹ ਨੂੰ ਬੰਦ ਪਾਈਪਾਂ ਦੁਆਰਾ ਵਿਅਰਥ ਜਲ ਸੋਧਕ ਪ੍ਰਣਾਲੀ ਤੱਕ ਲਿਜਾਇਆ ਜਾਂਦਾ ਹੈ ਅਤੇ ਸੋਧ ਤੋਂ ਬਾਅਦ ਇਸ ਪਾਣੀ ਨੂੰ ਨਦੀਆਂ ਜਾਂ ਸਮੁੰਦਰਾਂ ਵਿੱਚ ਵਹਾ ਦਿੱਤਾ ਜਾਂਦਾ ਹੈ । ਵਿਅਰਥ ਜਲ ਸੋਧਕ ਪ੍ਰਣਾਲੀ ਉਸ ਥਾਂ ਤੇ ਹੁੰਦੀ ਹੈ ਜਿੱਥੇ ਇਸ ਵਿੱਚੋਂ ਅਸ਼ੁੱਧੀਆਂ ਵੱਖ ਕੀਤੀਆਂ ਜਾਂਦੀਆਂ ਹਨ । ਵਿਅਰਥ ਪਾਣੀ ਵਿੱਚੋਂ ਅਸ਼ੁੱਧੀਆਂ ਵੱਖ ਕਰਨ ਨੂੰ ਪਾਣੀ ਸਾਫ਼ ਕਰਨਾ ਜਾਂ ਜਲ ਸੋਧਣ ਜਾਂ ਉਪਚਾਰ ਕਹਿੰਦੇ ਹਨ । ਜਲ ਸੋਧਣ ਵਿੱਚ ਪਾਣੀ ਵਿੱਚੋਂ ਅਸ਼ੁੱਧੀਆਂ ਦੂਰ ਕਰਨ ਲਈ ਭੌਤਿਕ, ਰਸਾਇਣਿਕ ਅਤੇ ਜੈਵਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਵਿਅਰਥ ਜਲ ਸੋਧਣ ਨੂੰ ਸਮੁੱਚੇ ਤੌਰ ‘ਤੇ ਮਲ-ਪ੍ਰਵਾਹ ਸੋਧਣ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੇਲ, ਘਿਉ ਆਦਿ ਨੂੰ ਡਰੇਨ ਵਿੱਚ ਕਿਉਂ ਨਹੀਂ ਸੁੱਟਣਾ ਚਾਹੀਦਾ ? ਟਿੱਪਣੀ ਕਰੋ ।
ਉੱਤਰ-
ਤੇਲ, ਘਿਉ ਆਦਿ ਨੂੰ ਡਰੇਨ ਵਿੱਚ ਨਹੀਂ ਸੁੱਟਣਾ ਚਾਹੀਦਾ-ਖਾਣਾ ਬਣਾਉਣ ਵੇਲੇ ਬਚੇ ਹੋਏ ਤੇਲ, ਘਿਉ ਨੂੰ ਡਰੇਨ ਵਿੱਚ ਸੁੱਟਣ ਦੀ ਥਾਂ ਕੂੜੇਦਾਨ ਵਿੱਚ ਪਾਉ ਕਿਉਂਕਿ ਇਹ ਸਖ਼ਤ ਹੋ ਕੇ ਨਿਕਾਸੀ ਵਾਲੀਆਂ ਪਾਈਪਾਂ ਨੂੰ ਬੰਦ ਕਰ ਸਕਦੇ ਹਨ । ਖੁੱਲੀ ਥਾਂ ਵਿੱਚ ਇਹ ਮਿੱਟੀ ਵਿਚਲੇ ਮੁਸਾਮਾਂ ਨੂੰ ਵੀ ਬੰਦ ਕਰ ਸਕਦੇ ਹਨ ਜਿਸ ਤੋਂ ਮਿੱਟੀ ਦੀ ਪਾਣੀ ਨੂੰ ਫਿਲਟਰ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ।
PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ 2

ਪ੍ਰਸ਼ਨ (ii)
ਵਿਅਰਥ ਜਲ ਸੋਧਕ ਪ੍ਰਣਾਲੀ ਵਿੱਚ ਛੜਾਂ ਵਾਲੀ ਜਾਲੀ ਦਾ ਕੀ ਕੰਮ ਹੁੰਦਾ ਹੈ ?
ਉੱਤਰ-
ਵਿਅਰਥ ਜਲ ਸੋਧਕ ਪ੍ਰਣਾਲੀ ਵਿੱਚ ਛੜਾਂ ਵਾਲੀ ਜਾਲੀ ਦਾ ਕੰਮ–ਵਿਅਰਥ ਜਲ ਸੋਧਕ ਪ੍ਰਣਾਲੀ ਵਿੱਚ ਸਭ ਤੋਂ ਪਹਿਲਾਂ ਇਸ ਪਾਣੀ ਵਿੱਚੋਂ ਠੋਸ ਅਸ਼ੁੱਧੀਆਂ ਜਿਵੇਂ ਡੱਬੇ ਕੱਪੜੇ ਦੇ ਟੁਕੜੇ ਨੈਪਕਿਨ, ਪਲਾਸਟਿਕ ਦੀਆਂ ਵਸਤਾਂ ਆਦਿ ਨੂੰ ਵੱਖ ਕਰਨ ਲਈ ਪਾਣੀ ਨੂੰ ਸਰੀਏ ਵਾਲੇ ਜਾਲ ਵਿੱਚੋਂ ਲੰਘਾਇਆ ਜਾਂਦਾ ਹੈ ਜਿੱਥੇ ਇਹ ਵਸਤੂਆਂ ਰੋਕ ਕੇ ਅੱਡ ਕਰ ਲਈਆਂ ਜਾਂਦੀਆਂ ਹਨ ।
PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ 3

ਪ੍ਰਸ਼ਨ (iii)
ਕੂੜੇ ਨੂੰ ਕੇਵਲ ਕੂੜੇਦਾਨ ਵਿੱਚ ਸੁੱਟੋ iਟਿੱਪਣੀ ਕਰੋ ।
ਉੱਤਰ-
ਕੂੜੇ ਨੂੰ ਕੇਵਲ ਕੂੜੇਦਾਨ ਵਿੱਚ ਸੁੱਟਣਾ-ਕੂੜੇ ਨੂੰ ਖਿਲੇਰਣ ਨਾਲ ਨਾ ਕੇਵਲ ਸਾਡਾ ਆਲਾ-ਦੁਆਲਾ ਹੀ ਗੰਦਾ ਹੋਵੇਗਾ ਬਲਕਿ ਵਾਤਾਵਰਣ ਵੀ ਦੂਸ਼ਿਤ ਹੋ ਜਾਵੇਗਾ ਅਤੇ ਭੈੜੀ ਬਦਬੂ ਵੀ ਆਵੇਗੀ ਜਿਹੜੀ ਕੀੜੇ-ਮਕੌੜੇ ਅਤੇ ਤਿਲਚੱਟੇ ਪੈਦਾ ਹੋਣ ਵਿੱਚ ਸਹਾਇਕ ਹੋਵੇਗੀ । ਇਸ ਤੋਂ ਕਈ ਬੀਮਾਰੀਆਂ ਵੀ ਹੋਣਗੀਆਂ । ਇਸ ਲਈ ਕੁੜੇ ਨੂੰ ਕੇਵਲ ਕੁੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

ਪ੍ਰਸ਼ਨ (iv)
ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ ਕੀ ਹਨ ?
ਉੱਤਰ-
ਮਲ-ਪ੍ਰਵਾਹ ਦੇ ਬਦਲਵੇਂ ਪ੍ਰਬੰਧ-ਜਿੱਥੇ ਮਲ-ਵਿਸਰਜਨ ਪ੍ਰਣਾਲੀ ਨਾ ਹੋਵੇ ਉੱਥੇ ਘੱਟ ਖਰਚੇ ਵਾਲੀਆਂ ਮਲ-ਪ੍ਰਵਾਹ ਦੇ ਨਿਪਟਾਰੇ ਦੀਆਂ ਪ੍ਰਣਾਲੀਆਂ ਜਿਵੇਂ ਸੈਪਟਿਕ ਟੈਂਕ, ਰਸਾਇਣਿਕ ਟੈਂਕ, ਕੰਪੋਸਟਿੰਗ ਪਿੱਟ ਆਦਿ ਬਣਾਏ ਜਾ ਸਕਦੇ ਹਨ । ਸੈਪਟਿਕ ਟੈਂਕ, ਮਲ-ਪ੍ਰਵਾਹ ਸੋਧ ਦੀ ਅਜਿਹੀ ਛੋਟੀ ਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਅਣ-ਆਕਸੀ ਜੀਵਾਣੂ ਹੁੰਦੇ ਹਨ ਜੋ ਵਿਅਰਥ ਪਦਾਰਥਾਂ ਨੂੰ ਨਿਖੇੜਦੇ ਹਨ । ਇਸ ਦਾ ਮੁੱਖ ਮਲ-ਵਿਸਰਜਨ ਪਾਈਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ । ਮਨੁੱਖੀ ਮਲ-ਪ੍ਰਵਾਹ ਨਿਪਟਾਰੇ ਦੀ ਤਕਨੀਕ ਉੱਥੇ ਵਰਤੀ ਜਾਂਦੀ ਹੈ ਜਿੱਥੇ ਮਲ ਨੂੰ ਪਖਾਨਿਆਂ ਤੋਂ ਬੰਦ ਪਾਈਪਾਂ ਰਾਹੀਂ ਸਿੱਧਾ ਹੀ ਬਾਇਓਗੈਸ ਪਲਾਂਟ ਵਿੱਚ ਭੇਜਿਆ ਜਾਂਦਾ ਹੈ ।

ਪ੍ਰਸ਼ਨ (v)
ਅਣਸੋਧੇ ਮਲ-ਪ੍ਰਵਾਹ ਨੂੰ ਜਲ-ਭੰਡਾਰਾਂ ਵਿੱਚ ਸੁੱਟਣਾ ਕਿਵੇਂ ਹਾਨੀਕਾਰਕ ਹੈ ?
ਉੱਤਰ-ਅਣਸੋਧੇ ਮਲ-ਪ੍ਰਵਾਹ ਅੰਦਰ ਜੈਵਿਕ ਅਤੇ ਲਟਕਦੀਆਂ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ । ਜੇਕਰ ਇਸ ਅਣਸੋਧੇ ਮਲ-ਪ੍ਰਵਾਹ ਨੂੰ ਸਿੱਧੇ ਹੀ ਜਲ-ਭੰਡਾਰਾਂ ਵਿੱਚ ਸੁੱਟ ਦਿੱਤਾ ਜਾਏਗਾ ਤਾਂ ਇਸ ਵਿੱਚ ਉਪਸਥਿਤ ਜੈਵਿਕ ਅਸ਼ੁੱਧੀਆਂ ਜਿਵੇਂ ਕੀਟਾਣੂ ਆਦਿ ਕਿਰਿਆਸ਼ੀਲ ਹੋ ਜਾਵੇਗਾ ਜਿਨ੍ਹਾਂ ਦੀ ਵਰਤੋਂ ਕਾਰਨ ਹੈਜ਼ਾ, ਟਾਈਫ਼ਾਈਡ, ਦਸਤ, ਪੋਲਿਓ ਅਤੇ ਹੈਪਾਟਾਈਟਸ ਵਰਗੇ ਰੋਗ ਪੈਦਾ ਹੋ ਜਾਣਗੇ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਖੁੱਲ੍ਹੇ ਵਿੱਚ ਪਖਾਨਾ ਕਰਨਾ, ਵਿਸ਼ੇ ਤੇ ਸੰਖੇਪ ਨੋਟ ਲਿਖੋ ।
ਉੱਤਰ-
ਰੇਲ ਦੀਆਂ ਪਟੜੀਆਂ ਤੇ, ਨਦੀ ਦੇ ਕੰਢਿਆਂ ਜਾਂ ਖੇਤਾਂ ਵਿੱਚ ਖੁੱਲ੍ਹੇ ਵਿੱਚ ਪਖ਼ਾਨਾ ਕਰਨ ਨਾਲ ਸਿਹਤ ਸਮੱਸਿਆ ਪੈਦਾ ਹੋ ਸਕਦੀ ਹੈ । ਇਸ ਨਾਲ ਹੈਜ਼ਾ, ਟਾਈਫਾਈਡ, ਦਸਤ, ਪੋਲਿਓ ਅਤੇ ਹੈਪਾਟਾਈਟਸ ਵਰਗੀਆਂ ਕਈ ਜਾਨਲੇਵਾ ਬੀਮਾਰੀਆਂ ਫੈਲਦੀਆਂ ਹਨ । ਖੁੱਲ੍ਹੇ ਵਿੱਚ ਮਲ-ਨਿਕਾਸ ਨਾਲ ਫੈਲੀ ਗੰਦਗੀ ਕਾਰਨ ਹਰ ਸਾਲ ਲਗਭਗ ਇੱਕ ਲੱਖ ਮਨੁੱਖਾਂ ਦੀ ਮੌਤ ਹੁੰਦੀ ਹੈ । ਜਿਨ੍ਹਾਂ ਖੇਤਰਾਂ ਵਿੱਚ ਖੁੱਲ੍ਹੇ ਸਥਾਨਾਂ ਵਿੱਚ ਮਲ-ਨਿਕਾਸ ਕਰਨ ਦੀ ਆਦਤ ਆਮ ਹੈ, ਉੱਥੇ ਮਨੁੱਖੀ ਮਲ ਅਤੇ ਪਸ਼ੂਆਂ ਦੇ ਮਲ ਰਸਤੇ ਬੀਮਾਰੀਆਂ ਦੇ ਕੀਟਾਣੂਆ ਬੱਚਿਆਂ ਦੁਆਰਾ ਨਿਗਲ ਲਏ ਜਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਅੰਦਰ ਬੈਕਟੀਰੀਆ, ਪਰਜੀਵੀ, ਵਿਸ਼ਾਣੂਆਂ ਦਾ ਵੱਡਾ ਭੰਡਾਰ ਜਮਾਂ ਹੋ ਜਾਂਦਾ ਹੈ, ਜਿਸ ਨਾਲ ਬੀਮਾਰੀਆਂ ਪੈਦਾ ਹੁੰਦੀਆਂ ਹਨ, ਇੱਥੋਂ ਤੱਕ ਕਿ ਮੌਤ ਵੀ ਹੋ ਜਾਂਦੀ ਹੈ ।

ਪ੍ਰਸ਼ਨ (ii)
ਘਰਾਂ ਵਿੱਚ ਮਲ ਵਿਸਰਜਨ ਪ੍ਰਬੰਧਨ (Sewage system) ਦੀ ਸੁਚਾਰੂ ਵਿਵਸਥਾ ਲਈ ਤੁਸੀਂ ਕਿਹੜੇ ਕਦਮ ਚੁੱਕੋਗੇ ?
ਉੱਤਰ-
ਘਰਾਂ ਵਿੱਚ ਮਲ ਵਿਸਰਜਨ ਸੰਬੰਧੀ ਸੁਚਾਰੂ ਵਿਵਸਥਾ ਲਈ ਕਦਮ-ਸਾਨੂੰ ਘਰ ਵਿਚ ਮਲ-ਵਿਸਰਜਨ ਪ੍ਰਬੰਧ ਲਈ ਹੇਠ ਲਿਖੀਆਂ ਚੰਗੀਆਂ ਆਦਤਾਂ ਬਣਾਉਣੀਆਂ ਚਾਹੀਦੀਆਂ ਹਨ ।

  • ਪਾਣੀ ਨੂੰ ਬਰਬਾਦ ਨਾ ਕਰੋ | ਹਰ ਵਾਰ ਜਦੋਂ ਤੁਸੀਂ ਟਾਇਲਟ ਨੂੰ ਫਲੱਸ਼ ਕਰਦੇ ਹੋ ਜਾਂ ਬਿਨਾਂ ਲੋੜ ਤੋਂ ਪਾਣੀ ਚੱਲਦਾ ਛੱਡਦੇ ਹੋ ਤਾਂ ਇਸ ਨਾਲ ਜਲ-ਮਲ ਵਿਸਰਜਨ ਪ੍ਰਣਾਲੀ ‘ਤੇ ਅਤੇ ਵਿਅਰਥ ਜਲ ਸੋਧ ਪ੍ਰਣਾਲੀ ‘ਤੇ ਵੀ ਭਾਰ ਪੈਂਦਾ ਹੈ ।
  • ਟਾਇਲਟ ਦੀ ਵਰਤੋਂ ਕਚਰਾ ਟੋਕਰੀ ਵਜੋਂ ਨਾ ਕਰੋ ।
  • ਜਲ ਬਚਾਉਣ ਯੋਗ ਟਾਇਲਟ ਲਗਾਓ । ਹਰ ਵਾਰ ਫਲੱਸ਼ ਕਰਨ ਸਮੇਂ ਪਾਣੀ ਦੀ ਵਰਤੋਂ ਘਟਾਉਣ ਲਈ ਮਾਣਕ ਫਲੱਸ਼ ਟੈਂਕ ਵਿੱਚ ਇੱਕ ਇੱਟ ਰੱਖ ਦਿਓ ।
  • ਕੇਵਲ ਫਾਸਫੇਟ-ਮੁਕਤ ਸਾਬਣ ਅਤੇ ਡਿਟਰਜੈਂਟ ਵਰਤੋਂ ।
  • ਕੱਪੜੇ ਧੋਣ ਵਾਲੀ ਮਸ਼ੀਨ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਬਹੁਤ ਸਾਰੇ ਕੱਪੜੇ ਧੋਣ ਵਾਲੇ ਹੋਣ ।
  • ਚਾਹ-ਪੱਤੀ, ਰੂ, ਪਲਾਸਟਿਕ ਦੇ ਲਿਫਾਫੇ ਪਾਲੀਥੀਨ), ਸੈਨੀਟਰੀ ਤੋਲੀਏ, ਨਰਮ ਖਿਡੌਣੇ ਆਦਿ ਠੋਸ ਪਦਾਰਥ ਨਿਕਾਸੀ ਪਾਣੀ ਵਿੱਚ ਨਾ ਸੁੱਟੋ ਕਿਉਂਕਿ ਇਨ੍ਹਾਂ ਨਾਲ ਡਰੇਨ ਬੰਦ ਹੋ ਸਕਦੀ ਹੈ । ਇਨ੍ਹਾਂ ਕਰਕੇ ਆਕਸੀਜਨ ਦਾ ਸੁਤੰਤਰ ਪ੍ਰਵਾਹ ਨਹੀਂ ਹੁੰਦਾ ਅਤੇ ਅਪਘਟਨ ਕਿਰਿਆ ਮੱਧਮ ਪੈ ਜਾਂਦੀ ਹੈ ।
  • ਪੇਂਟ, ਦਵਾਈਆਂ, ਮਸ਼ੀਨ ਦਾ ਤੇਲ, ਗ੍ਰੀਸ, ਕੀਟਨਾਸ਼ਕ ਆਦਿ ਵਰਗੇ ਰਸਾਇਣਾਂ ਨੂੰ ਡਰੇਨ ਵਿੱਚ ਨਾ ਸੁੱਟੋ ਕਿਉਂਕਿ ਇਸ ਨਾਲ ਪਾਣੀ ਨੂੰ ਸਾਫ਼ ਕਰਨ ਵਾਲੇ ਸੂਖਮਜੀਵ ਮਰ ਸਕਦੇ ਹਨ ।

PSEB Solutions for Class 7 Science ਵਿਅਰਥ ਪਾਣੀ ਦੀ ਕਹਾਣੀ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਪਾਣੀ ਨੂੰ ਸਾਫ਼ ਕਰਨਾ ………… ਨੂੰ ਦੂਰ ਕਰਨ ਦੀ ਪ੍ਰਕਿਰਿਆ ਹੈ ।
ਉੱਤਰ-
ਅਸ਼ੁੱਧੀਆਂ,

(ii) ਘਰਾਂ ਦੁਆਰਾ ਮੁਕਤ ਕੀਤਾ ਜਾਣ ਵਾਲਾ ਫ਼ਜੂਲ ਪਾਣੀ ………… ਅਖਵਾਉਂਦਾ ਹੈ ।
ਉੱਤਰ-
ਵਾਹਿਤ ਮਲ,

(iii) ਖ਼ੁਸ਼ਕ ………. ਦੀ ਵਰਤੋਂ ਖ਼ਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ ।
ਉੱਤਰ-
ਸੱਲਜ,

(iv) ਨਾਲੀਆਂ ………… ਅਤੇ ………… ਦੇ ਦੁਆਰਾ ਚੱਕੀਆਂ ਜਾਂਦੀਆਂ ਹਨ ।
ਉੱਤਰ-
ਤੇਲ, ਵਸਾ,

(v) ਢੱਕਣ ਨਾਲ ਢਕੀ ਹੋਈ ਉਹ ਖੁੱਲੀ ਥਾਂ ਜਿਸ ਰਸਤੇ ਵਿਅਕਤੀ ਅੰਦਰ ਜਾ ਕੇ ਮਲ-ਪ੍ਰਵਾਹ ਪ੍ਰਣਾਲੀ ਨੂੰ ਚੈਕ ਕਰ ਸਕਦਾ ਹੈ, ਨੂੰ ……….. ਆਖਦੇ ਹਨ ।
ਉੱਤਰ-
ਮੇਨ-ਹੋਲ ।

2. ਕਾਲਮ ‘ਉ’ ਦਾ ਕਾਲਮ ‘ਅ’ ਨਾਲ ਸਹੀ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਵਿਅਰਥ ਜਲ ਸੋਧ ਦੇ ਸਹਿ ਉਤਪਾਦ (ਉ) 19 ਦਸੰਬਰ
(ii) ਵਿਸ਼ਵ ਜਲ ਦਿਵਸ (ਅ) ਮੱਖੀਆਂ ਅਤੇ ਮੱਛਰਾਂ ਦਾ ਪ੍ਰਜਣਨ ਸਥਲ
(iii) ਖੁੱਲੇ ਮਲ-ਪ੍ਰਵਾਹ (ੲ) ਗਾਰ, ਬਾਇਓਗੈਸ
(iv) ਵਿਸ਼ਵ ਟਾਇਲੈਟ ਦਿਵਸ (ਸ) 22 ਮਾਰਚ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਵਿਅਰਥ ਜਲ ਸੋਧ ਦੇ ਸਹਿ ਉਤਪਾਦ (ੲ) ਗਾਰ, ਬਾਇਓਗੈਸ
(ii) ਵਿਸ਼ਵ ਜਲ ਦਿਵਸ (ਸ) 22 ਮਾਰਚ
(iii) ਖੁੱਲ੍ਹੇ ਮਲ-ਪ੍ਰਵਾਹ (ਅ) ਮੱਖੀਆਂ ਅਤੇ ਮੱਛਰਾਂ ਦਾ ਪ੍ਰਜਣਨ ਸਥਲ
(iv) ਵਿਸ਼ਵ ਟਾਇਲੈਟ ਦਿਵਸ (ਉ) 19 ਦਸੰਬਰ ।

3. ਸਹੀ ਵਿਕਲਪ ਚੁਣੋ

(i) ਧਰਤੀ ਹੇਠਾਂ ਛੋਟੇ ਅਤੇ ਵੱਡੇ ਪਾਈਪਾਂ ਦੇ ਜਾਲ ਨੂੰ ਕਹਿੰਦੇ ਹਨ ।
(ਉ) ਗਾਰ
(ਅ) ਮਲ-ਪ੍ਰਵਾਹ
(ੲ) ਮਲ ਵਿਸਰਜਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਮਲ ਵਿਸਰਜਨ ।

(ii) ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ
(ਉ) 22 ਮਾਰਚ
(ਅ) 22 ਫਰਵਰੀ
(ੲ) 22 ਅਪ੍ਰੈਲ
(ਸ) 22 ਜੂਨ ।
ਉੱਤਰ-
(ੳ) 22 ਮਾਰਚ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

(iii) ਪਰਾਬੈਂਗਣੀ ਵਿਕਿਰਣਾਂ ਨੂੰ ਕਿਹੜੀ ਗੈਸ ਸੋਖਦੀ ਹੈ ?
(ਉ) ਨਾਈਟਰੋਜਨ
(ਅ) ਆਕਸੀਜਨ
(ਈ) ਓਜ਼ੋਨ
(ਸ) ਹਾਈਡਰੋਜਨ ॥
ਉੱਤਰ-
(ਇ) ਓਜ਼ੋਨ ।

(iv) ਪ੍ਰਦੂਸ਼ਿਤ ਪਾਣੀ ਨਾਲ ਰੋਗ ਹੁੰਦੇ ਹਨ
(ਉ) ਪੀਲਿਆ
(ਅ) ਪੇਚਿਸ਼,
(ਇ) ਹੈਜ਼ਾ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

(v) ਮਲੇਰੀਆ ਫੈਲ ਸਕਦਾ ਹੈ
(ੳ) ਖੁਲ੍ਹੀਆ ਨਾਲੀਆਂ
(ਅ) ਬੰਦ ਨਾਲੀਆਂ
(ਇ) ਟੁਟੀਆਂ
(ਸ) ਪਾਣੀ ਦੀਆਂ ਪਾਈਪਾਂ ।
ਉੱਤਰ-
(ੳ) ਖੁਲੀਆਂ ਨਾਲੀਆਂ ।

4. ਹੇਠ ਦਿੱਤੇ ਕਥਨਾਂ ਵਿੱਚ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ-

(i) ਅਣਸੋਧੇ ਮਲ-ਪ੍ਰਵਾਹ ਨੂੰ ਜਲ ਭੰਡਾਰਾਂ ਵਿੱਚ ਸੁੱਟ ਦੇਣਾ ਚਾਹੀਦਾ ਹੈ ।
ਉੱਤਰ-
ਗ਼ਲਤ,

(ii) ਬਚਿਆ ਹੋਇਆ ਤੇਲ ਅਤੇ ਘਿਓ ਨੂੰ ਡਰੇਨ ਵਿੱਚ ਵਹਾਓ ਦੇਣਾ ਚਾਹੀਦਾ ਹੈ ।
ਉੱਤਰ-
ਗਲਤ

(iii) ਪਾਲੀਥੀਨ ਦੇ ਲਿਫਾਫੇ ਜਾਂ ਟੁੱਕੜੇ ਨਾਲੀਆਂ ਵਿੱਚ ਸੁੱਟਣ ਨਾਲ ਨਾਲੀਆਂ ਨੂੰ ਬੰਦ (Choke) ਕਰ ਸਕਦੇ ਹਨ ।
ਉੱਤਰ-
ਸਹੀ,

(iv) ਕੱਚਰੇ ਨੂੰ ਸਿਰਫ਼ ਕੁੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ ।
ਉੱਤਰ-
ਸਹੀ,

(v) ਜਲ-ਸ਼ੁੱਧੀਕਰਣ ਟੈਂਕ ਦੇ ਤਲ ਦੇ ਬੈਠੇ ਠੋਸ ਪਦਾਰਥ ਨੂੰ ਗਾਰ ਆਖਦੇ ਹਨ ।
ਉੱਤਰ-
ਸਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜਾ ਦਿਨ ਵਿਸ਼ਵ ਜਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
22 ਮਾਰਚ ।

ਪ੍ਰਸ਼ਨ 2.
ਪਾਣੀ ਦੀ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਵਿਅਰਥ ਪਾਣੀ ਵਿੱਚੋਂ ਪ੍ਰਦੂਸ਼ਕਾਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਪਾਣੀ ਦੀ ਸਫ਼ਾਈ ਕਹਿੰਦੇ ਹਨ ।

ਪ੍ਰਸ਼ਨ 3.
ਵਿਅਰਥ ਪਾਣੀ ਨੂੰ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਕਿਸ ਨਾਮ ਨਾਲ ਜਾਣਦੇ ਹਨ ?
ਉੱਤਰ-
ਵਾਹਿਤ ਮਲ ਉਪਚਾਰ ॥

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

ਪ੍ਰਸ਼ਨ 4.
ਵਾਹਿਤ ਮਲ ਕਿਸ ਤਰ੍ਹਾਂ ਬਣਦਾ ਹੈ ?
ਉੱਤਰ-
ਵਾਹਿਤ ਮਲ ਘਰਾਂ, ਉਦਯੋਗਾਂ, ਹਸਪਤਾਲਾਂ, ਮਨੁੱਖੀ ਕੰਮਾਂ ਅਤੇ ਹੋਰ ਉਦਯੋਗਾਂ ਦੇ ਬਾਅਦ ਪ੍ਰਵਾਹਿਤ ਕੀਤਾ ਜਾਣ ਵਾਲਾ ਪਾਣੀ ਵਿਅਰਥ ਜਾਂ ਵਾਹਿਤ ਮਲ ਹੁੰਦਾ ਹੈ ।

ਪ੍ਰਸ਼ਨ 5.
ਪੇਚਿਸ਼ ਫੈਲਾਉਣ ਵਾਲੇ ਜੀਵ ਕਿਹੜੇ ਹਨ ?
ਉੱਤਰ-
ਸੂਖ਼ਮ ਰੋਗਾਣੂ ॥

ਪ੍ਰਸ਼ਨ 6.
ਸੀਵਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਮੀ ਦੇ ਅੰਦਰ ਛੋਟੇ ਅਤੇ ਵੱਡੇ ਪਾਈਪਾਂ ਦੇ ਜਾਲ ਨੂੰ ਸੀਵਰ ਕਹਿੰਦੇ ਹਨ ।

ਪ੍ਰਸ਼ਨ 7.
ਪਾਣੀ ਦੇ ਸੂਖ਼ਮ ਜੀਵ ਕਿਹੜੇ ਰਸਾਇਣਾਂ ਨਾਲ ਨਸ਼ਟ ਹੁੰਦੇ ਹਨ ?
ਉੱਤਰ-
ਪੇਂਟ, ਪੀੜਕਨਾਸ਼ੀ, ਤੇਲ, ਦਵਾਈਆਂ ਆਦਿ ।

ਪ੍ਰਸ਼ਨ 8.
ਠੋਸ ਵਿਅਰਥ ਨਾਲੀਆਂ ਵਿੱਚ ਕਿਉਂ ਨਹੀਂ ਸੁੱਟਣੇ ਚਾਹੀਦੇ ?
ਉੱਤਰ-
ਕਿਉਂਕਿ ਇਹ ਨਾਲੀਆਂ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਆਕਸੀਜਨ ਦੇ ਮੁਕਤ ਪ੍ਰਵਾਹ ਨੂੰ ਰੋਕਦੇ ਹਨ ।

ਪ੍ਰਸ਼ਨ 9.
ਆਕਸੀਜਨ ਵਿਅਰਥ ਪਾਣੀ ਨੂੰ ਕਿਸ ਤਰ੍ਹਾਂ ਸ਼ੁੱਧ ਕਰਦੀ ਹੈ ?
ਉੱਤਰ-
ਆਕਸੀਜਨ ਵਿਅਰਥ ਪਾਣੀ ਦਾ ਨਿਮਨੀਕਰਣ ਕਰਦੀ ਹੈ ।

ਪ੍ਰਸ਼ਨ 10.
ਰੋਗਾਂ ਦੇ ਫੈਲਣ ਦੇ ਦੋ ਕਾਰਣਾਂ ਦੇ ਨਾਮ ਲਿਖੋ ।
ਉੱਤਰ-
ਸਫ਼ਾਈ ਨਾ ਕਰਨਾ ਅਤੇ ਪ੍ਰਦੂਸ਼ਿਤ ਪਾਣੀ ॥

ਪ੍ਰਸ਼ਨ 11.
ਜਿਨ੍ਹਾਂ ਸਥਾਨਾਂ ਤੇ ਮਲ ਵਾਹਨ ਦੀ ਵਿਵਸਥਾ ਨਹੀਂ ਹੈ ਉੱਥੇ ਕਿਸ ਪਲਾਂਟ ਦਾ ਉਪਯੋਗ ਉਪਯੁਕਤ ਹੈ ?
ਉੱਤਰ-
ਸੈਪਟਿਕ ਟੈਂਕ (Septic Tank) ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਹਿਤ ਮਲ ਨਿਪਟਾਉਣ ਦੀ ਪ੍ਰਣਾਲੀ ‘ਤੇ ਨੋਟ ਲਿਖੋ ।
ਉੱਤਰ-
ਸੈਪਟਿਕ ਟੈਂਕ, ਰਸਾਇਣਿਕ ਸ਼ੋਚਾਲੇ, ਕੰਪੋਸਟਿੰਗ ਪਿੱਟ ਆਦਿ ਵਾਹਿਤ ਮਲ ਨਿਪਟਾਉਣ ਦੀ ਵੈਕਲਪਿਕ ਵਿਵਸਥਾ ਹੈ । ਇਹ ਸਾਰੀ ਵਿਵਸਥਾ ਸਾਧਨ ਦੀ ਘੱਟ ਲਾਗਤ ਤੋਂ ਤਿਆਰ ਹੁੰਦੀ ਹੈ ਅਤੇ ਉਹ ਸਾਰੀਆਂ ਥਾਂਵਾਂ ਦੇ ਲਈ ਉਪਯੁਕਤ ਹੈ ਜਿੱਥੇ ਸੀਵਰ ਸਾਧਨ ਉਪਲੱਬਧ ਨਹੀਂ ਹੈ; ਜਿਵੇਂ-ਹਸਪਤਾਲ, ਇਕੱਲੀਆਂ ਇਮਾਰਤਾਂ ਜਾਂ 4 ਤੋਂ 5 ਘਰਾਂ ਦਾ ਸਮੂਹ ।

ਪ੍ਰਸ਼ਨ 2.
ਘਰਾਂ ਵਿੱਚ ਵਿਅਰਥ ਪਾਣੀ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਕੁੱਝ ਉਪਾਅ ਸਮਝਾਓ ।
ਉੱਤਰ-
ਵਿਅਰਥ ਪਾਣੀ ਦੀ ਮਾਤਰਾ ਨੂੰ ਨਿਯੰਤਰਣ ਕਰਨ ਦੇ ਉਪਾਅ :

  • ਨਾਲੀਆਂ ਵਿੱਚ ਤੇਲ ਵਾਲੀਆਂ ਵਸਤੂਆਂ, ਚਰਬੀ ਆਦਿ ਨੂੰ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਹ ਵਸਤੂਆਂ ਨਾਲੀ ਨੂੰ ਬੰਦ ਕਰ ਦਿੰਦੀਆਂ ਹਨ ।
  • ਪੇਂਟ, ਰਸਾਇਣ, ਕੀਟਨਾਸ਼ੀ ਆਦਿ ਪਾਣੀ ਵਿੱਚ ਪ੍ਰਵਾਹਿਤ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਪਾਣੀ ਸਾਫ਼ ਕਰਨ ਵਾਲੇ ਸੂਖ਼ਮ ਜੀਵਾਂ ਨੂੰ ਮਾਰ ਦਿੰਦੇ ਹਨ।
  • ਵਰਤੀ ਹੋਈ ਚਾਹ ਦੀ ਪੱਤੀ, ਬਚੇ ਹੋਏ ਠੋਸ ਖਾਣ ਵਾਲੇ ਪਦਾਰਥ, ਮਿੱਟੀ ਦੇ ਖਿਡੌਣੇ, ਨੂੰ ਸੈਨਟਰੀ ਟਾਵਲ ਆਦਿ ਨੂੰ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ ਕਿਉਂਕਿ ਇਹ ਠੋਸ ਨਾਲੀਆਂ ਨੂੰ ਬੰਦ ਕਰ ਦਿੰਦੇ ਹਨ ।

ਪ੍ਰਸ਼ਨ 3.
ਮਲ ਪ੍ਰਵਾਹ ਕੀ ਹੈ ? ਅਣ-ਉਪਚਾਰਿਤ ਮਲ ਪ੍ਰਵਾਹ ਨੂੰ ਨਦੀਆਂ ਜਾਂ ਸਮੁੰਦਰ ਵਿੱਚ ਵਹਾਉਣਾ ਹਾਨੀਕਾਰਕ ਕਿਉਂ ਹੈ ? ਸਮਝਾਓ ।.
ਉੱਤਰ-
ਮਲ ਪ੍ਰਵਾਹ-ਇਹ ਵ ਰੂਪੀ ਵਿਅਰਥ ਹੈ ਜਿਸ ਵਿੱਚ ਜ਼ਿਆਦਾ ਘੁਲੀਆਂ ਹੋਈਆਂ ਅਤੇ ਲਟਕਦੀਆਂ ਵ ਅਸ਼ੁੱਧੀਆਂ ਹੁੰਦੀਆਂ ਹਨ । ਇਹ ਕੁਦਰਤ ਵਿੱਚ ਜਟਿਲ ਹੁੰਦਾ ਹੈ | ਮਲ ਪ੍ਰਵਾਹ ਘਰਾਂ, ਉਦਯੋਗਾਂ, ਖੇਤੀ ਕਾਰਜਾਂ ਅਤੇ ਹੋਰ ਮਨੁੱਖੀ ਕਿਰਿਆਵਾਂ ਦੁਆਰਾ ਉਤਪੰਨ ਹੁੰਦਾ ਹੈ । ਇਹ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ।

ਅਣ-ਉਪਚਾਰਿਤ ਪ੍ਰਦੂਸ਼ਿਤ ਪਾਣੀ ਦੇ ਹਾਨੀਕਾਰਕ ਪ੍ਰਭਾਵ:

  • ਇਸ ਦੇ ਸਿਹਤ ਸੰਬੰਧੀ ਖ਼ਤਰੇ ਹੁੰਦੇ ਹਨ ।
  • ਭੂਮੀਗਤ ਪਾਣੀ ਅਤੇ ਭੂਮੀ ਪਾਣੀ ਪ੍ਰਦੂਸ਼ਿਤ ਹੋ ਜਾਂਦੇ ਹਨ ।
  • ਪਾਣੀਵਾਹਕ ਰੋਗਾਂ ਦੇ ਲਈ ਵਾਹਕ ਦਾ ਕੰਮ ਕਰਦਾ ਹੈ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

ਪ੍ਰਸ਼ਨ 4.
ਤੇਲ ਅਤੇ ਚਰਬੀ ਨੂੰ ਨਾਲੀ ਵਿੱਚ ਕਿਉਂ ਨਹੀਂ ਵਹਾਉਣਾ ਚਾਹੀਦਾ ? ਸਮਝਾਓ ।
ਉੱਤਰ-
ਤੇਲ ਅਤੇ ਚਰਬੀ ਜੰਮ ਕੇ ਠੋਸ ਬਣ ਜਾਂਦੇ ਹਨ ਤੇ ਪਾਈਪ ਅਤੇ ਨਾਲੀਆਂ ਨੂੰ ਬੰਦ ਕਰ ਦਿੰਦੇ ਹਨ । ਖੁੱਲ੍ਹੀ ਨਾਲੀ ਵਿੱਚ ਤੇਲ ਮਿੱਟੀ ਦੇ ਮੁਸਾਮਾਂ ਨੂੰ ਜਕੜ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਫਿਲਟਰ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ।

ਪ੍ਰਸ਼ਨ 5.
ਵਿਅਰਥ ਪਾਣੀ ਤੋਂ ਸਾਫ਼ ਪਾਣੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਪੜਾਵਾਂ ਦਾ ਵਰਣਨ ਕਰੋ ।
ਉੱਤਰ-
ਵਿਅਰਥ ਪਾਣੀ ਤੋਂ ਸਾਫ਼ ਪਾਣੀ ਪ੍ਰਾਪਤ ਕਰਨ ਦੇ ਪੜਾਅ :

  • ਵਿਅਰਥ ਪਾਣੀ ਵਿੱਚੋਂ ਮੌਜੂਦ ਕੱਪੜਿਆਂ ਦੇ ਟੁੱਕੜੇ, ਡੰਡੀਆਂ, ਡੱਬੇ ਅਤੇ ਪਲਾਸਟਿਕ ਦੇ ਪੈਕਟ ਆਦਿ ਨੂੰ ਵੱਖ ਕਰਨ ਲਈ ਵਿਅਰਥ ਪਾਣੀ ਨੂੰ ਖੜੇਦਾਅ ਲੱਗੀਆਂ ਛੜਾਂ ਦੇ ਬਣੇ ਸਕਰੀਨ (ਬਾਰ ਸਕਰੀਨ ਦੇ ਵਿੱਚੋਂ ਲੰਘਾਇਆ ਜਾਂਦਾ ਹੈ ।
  • ਵਿਅਰਥ ਪਾਣੀ ਨੂੰ ਗਿਟ ਅਤੇ ਰੇਤ ਵੱਖ ਕਰਨ ਵਾਲੀ ਟੈਂਕੀ ਵਿੱਚੋਂ ਲੰਘਾਇਆ ਜਾਂਦਾ ਹੈ । ਇਸ ਟੈਂਕੀ ਵਿੱਚ ਵਿਅਰਥ ਪਾਣੀ ਨੂੰ ਪ੍ਰਵਾਹ ਵਿੱਚ ਛੱਡਿਆ ਜਾਂਦਾ ਹੈ, ਜਿਸ ਨਾਲ ਉਸ ਵਿੱਚ ਮੌਜੂਦ ਰੇਤ, ਬ੍ਰਿਟ ਅਤੇ ਕੰਕਰ ਪੱਥ ਉਸ ਦੇ ਥੱਲੇ ਬੈਠ ਜਾਂਦੇ ਹਨ ।
  • ਫਿਰ ਪਾਣੀ ਨੂੰ ਇੱਕ ਅਜਿਹੀ ਵੱਡੀ ਟੈਂਕੀ ਵਿੱਚ ਲਿਜਾਇਆ ਜਾਂਦਾ ਹੈ ਜਿਸਦਾ ਥੱਲਾ ਮੱਧ ਭਾਗ ਵੱਲ ਢਲਾਣ ਵਾਲਾ ਹੁੰਦਾ ਹੈ । ਪਾਣੀ ਨੂੰ ਇਸ ਟੈਂਕੀ ਵਿੱਚ ਕਈ ਘੰਟਿਆਂ ਤੱਕ ਰੱਖਿਆ ਜਾਂਦਾ ਹੈ, ਜਿਸ ਨਾਲ ਮਲ ਵਰਗੇ ਠੋਸ ਉਸ ਦੇ ਥੱਲੇ ਦੇ ਮੱਧ ਭਾਗ ਵਿੱਚ ਬੈਠ ਜਾਂਦੇ ਹਨ ।
  • ਹੁਣ ਸਾਫ਼ ਕੀਤੇ ਪਾਣੀ ਵਿੱਚੋਂ ਪੰਪ ਨਾਲ ਹਵਾ ਲੰਘਾਈ ਜਾਂਦੀ ਹੈ ਜਿਸ ਨਾਲ ਉਸ ਵਿੱਚ ਆਕਸੀ-ਸੁਆਸਨ ਜੀਵਾਣੂਆਂ ਵਿੱਚ ਵਾਧਾ ਹੁੰਦਾ ਹੈ । | ਇਸ ਤਰ੍ਹਾਂ ਸਾਫ਼ ਕੀਤਾ ਗਿਆ ਪਾਣੀ ਨਿਰਮਲੀਕ੍ਰਿਤ ਪਾਣੀ ਅਖਵਾਉਂਦਾ ਹੈ ।

ਪ੍ਰਸ਼ਨ 6.
ਸਲੱਜ ਕੀ ਹੈ ? ਸਮਝਾਓ ਕਿ ਇਸ ਨੂੰ ਕਿਵੇਂ ਉਪਚਾਰਿਤ ਕੀਤਾ ਜਾਂਦਾ ਹੈ ?
ਉੱਤਰ-
ਸਲੱਜ (Sludge)-ਇਹ ਵਿਅਰਥ ਪਾਣੀ ਨੂੰ ਬਾਰ ਸਕਰੀਨ ਵਾਲੀ ਟੈਂਕੀ ਜਿਸ ਵਿੱਚ ਬ੍ਰਿਟ ਤੇ ਰੇਤ ਵੱਖ ਕੀਤੀ ਜਾਂਦੀ ਹੈ, ਵਿੱਚੋਂ ਗੁਜ਼ਰ ਕੇ ਇਕੱਠਾ ਕੀਤਾ ਗਿਆ ਠੋਸ ਮਲ ਹੈ । ਸਲੱਜ ਦਾ ਉਪਚਾਰ-ਸਜ ਨੂੰ ਇੱਕ ਵੱਖਰੀ ਟੈਂਕੀ ਵਿੱਚ ਇਕੱਠਾ ਕੀਤਾ ਜਾਂਦਾ ਹੈ, ਜਿੱਥੇ ਉਹ ਅਣਆਕਸੀ ਸੁਆਸਨ ਜੀਵਾਣੁਆਂ ਦੁਆਰਾ ਅਪਘਟਿਤ ਹੋ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਪੈਦਾ ਹੋਣ ਵਾਲੀ ਬਾਇਓਗੈਸ (ਜੈਵ-ਗੈਸ ਦੀ ਵਰਤੋਂ ਬਾਲਣ ਗੈਸ ਦੇ ਰੂਪ ਵਿੱਚ ਜਾਂ ਬਿਜਲੀ ਪੈਦਾ ਕਰਨ ਦੇ ਲਈ ਕੀਤੀ ਜਾ ਸਕਦੀ ਹੈ । ਖ਼ੁਸ਼ਕ , ਸਲੱਜ ਦੀ ਵਰਤੋਂ ਖਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਅਣ-ਉਪਚਾਰਿਤ ਮਨੁੱਖੀ ਮਲ ਇੱਕ ਸਿਹਤ ਸਮੱਸਿਆ ਹੈ, ਸਮਝਾਓ ।
ਉੱਤਰ-

  • ਅਣ-ਉਪਚਾਰਿਤ ਮਨੁੱਖੀ ਮਲ ਮੱਛਰ, ਮੱਖੀ ਅਤੇ ਹੋਰ ਅਜਿਹੇ ਜੀਵਾਂ ਦੇ ਪਲਣ ਲਈ ਥਾਂ ਪ੍ਰਦਾਨ ਕਰਦਾ ਹੈ ।
  • ਇਹ ਬਦਬੂ ਨਾਲ ਭਰਪੂਰ ਹੁੰਦਾ ਹੈ ।
  • ਇਹ ਭੂਮੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ।
  • ਇਹ ਅਨੇਕ ਪ੍ਰਕਾਰ ਦੇ ਰੋਗਾਂ ਦਾ ਵਾਹਕ ਹੈ ।

ਪ੍ਰਸ਼ਨ 8.
ਪਾਣੀ ਨੂੰ ਰੋਗਾਣੂ ਮੁਕਤ ਕਰਨ ਦੇ ਲਈ ਵਰਤੇ ਜਾਣ ਵਾਲੇ ਦੋ ਰਸਾਇਣਾਂ ਦਾ ਨਾਂ ਦੱਸੋ ।
ਉੱਤਰ-
ਕਲੋਰੀਨ ਅਤੇ ਓਜ਼ੋਨ ।

7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਵਾਹਿਤ ਮਲ ਉਪਚਾਰ ਪਲਾਂਟ ਦਾ ਵਿਵਰਣ ਕਰੋ ।
ਉੱਤਰ-
ਵਾਹਿਤ ਮਲ ਦੇ ਉਪਚਾਰ ਵਿੱਚ ਭੌਤਿਕ, ਰਸਾਇਣਿਕ ਅਤੇ ਜੈਵਿਕ ਪ੍ਰਕਰਮ ਸ਼ਾਮਿਲ ਹਨ ਜੋ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਭੌਤਿਕ ਰਸਾਇਣਿਕ ਅਤੇ ਜੈਵਿਕ ਵਾਂ ਨੂੰ ਵੱਖ ਕਰਨ ਵਿੱਚ ਸਹਾਇਤਾ ਕਰਦੇ ਹਨ ।

  1. ਬਾਰ-ਸਕਰੀਨ ਵਿੱਚੋਂ ਗੁਜ਼ਾਰਨਾ-ਵਿਅਰਥ ਪਾਣੀ ਨੂੰ ਖੜੇਦਾਅ ਲੱਗੀਆਂ ਛੜਾਂ ਦੇ ਬਣੇ ਬਾਰ-ਸਕਰੀਨ ਦੇ ਵਿੱਚੋਂ ਲੰਘਾਇਆ ਜਾਂਦਾ ਹੈ । ਇਸ ਨਾਲ ਵਿਅਰਥ ਪਾਣੀ ਵਿੱਚੋਂ ਮੌਜੂਦ ਕੱਪੜਿਆਂ ਦੇ ਟੁੱਕੜੇ, ਡੱਬੇ, ਪਲਾਸਟਿਕ ਦੇ ਪੈਕਟ ਆਦਿ ਵੱਡੇ ਆਕਾਰ ਦੇ ਪ੍ਰਦੂਸ਼ਕ ਵੱਖ ਹੋ ਜਾਂਦੇ ਹਨ ।
  2. ਟ ਅਤੇ ਰੇਤ ਉਪਚਾਰ ਟੈਂਕ-ਵਿਅਰਥ ਪਾਣੀ ਨੂੰ ਇਨ੍ਹਾਂ ਟੈਂਕਾਂ ਵਿੱਚੋਂ ਬਹੁਤ ਘੱਟ ਗਤੀ ਨਾਲ ਪ੍ਰਵਾਹਿਤ ਕੀਤਾ ਜਾਂਦਾ ਹੈ, ਤਾਂ ਜੋ ਧੂੜ, ਕੰਕਰ, ਪੱਥਰ ਆਦਿ ਤਲ ਥੱਲੇ ਬੈਠ ਜਾਣ ।
  3. ਸੱਲਜ ਨੂੰ ਵੱਖ ਕਰਨਾ-ਵਿਅਰਥ ਪਾਣੀ ਨੂੰ ਇੱਕ ਅਜਿਹੀ ਵੱਡੀ ਟੈਂਕੀ ਵਿੱਚ ਲਿਜਾਇਆ ਜਾਂਦਾ ਹੈ ਜਿਸਦਾ ਥੱਲਾ ਮੱਧ ਭਾਗ ਦੇ ਵੱਲ ਢਲਾਣ ਵਾਲਾ ਹੁੰਦਾ ਹੈ ਤਾਂ ਕਿ ਵਿਅਰਥ ਪਾਣੀ ਵਿੱਚ ਠੋਸ ਇਸ ਢਲਾਣ ਵਾਲੀ ਤਲੀ ਵਿੱਚ ਬੈਠ ਜਾਣ । ਇਹ ਤਲੀ ਤੇ ਜਮਾ ਠੋਸ ਸੱਲਜ ਕਹਿਲਾਉਂਦਾ ਹੈ । ਇਸਨੂੰ ਖੁਰਚ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ । ਵਿਅਰਥ ਪਾਣੀ ਵਿੱਚ ਤੈਰਨ ਵਾਲੀਆਂ ਅਸ਼ੁੱਧੀਆਂ ਤੇਲ, ਗਰੀਸ ਨੂੰ ਸਕਿੱਮਰ ਦੁਆਰਾ ਵੱਖ ਕੀਤਾ ਜਾਂਦਾ ਹੈ । ਇਹ ਪਾਣੀ ਨਿਰਮਲੀਕ੍ਰਿਤ ਪਾਣੀ ਅਖਵਾਉਂਦਾ ਹੈ ।

ਹੁਣ ਦੋ ਵਿਭਿੰਨ ਪ੍ਰਕਿਰਿਆਵਾਂ ਵਰਤੀਆਂ ਜਾਂਦੀਆਂ ਹਨ :
(ਉ) ਸੱਲਜ ਨੂੰ ਇੱਕ ਵੱਖਰੀ ਟੈਂਕੀ ਵਿੱਚ ਸਥਾਨ-ਅੰਤਰਿਤ ਕੀਤਾ ਜਾਂਦਾ ਹੈ ਜਿੱਥੇ ਅਣ-ਆਕਸੀ ਸੁਆਸਨ ਅਪਘਟਨ ਹੋ ਸਕੇ । ਇਸ ਅਪਘਟਨ ਵਿੱਚ ਬਾਇਓਗੈਸ ਉਤਪੰਨ ਹੁੰਦੀ ਹੈ ।
(ਅ) ਨਿਰਮਲੀੜਿਤ ਪਾਣੀ ਵਿੱਚੋਂ ਆਕਸੀ ਸੁਆਸਨ ਸੂਖ਼ਮ ਜੀਵ ਬਚੇ ਹੋਏ ਮਨੁੱਖੀ ਵਿਅਰਥ ਪਦਾਰਥਾਂ, ਖ਼ਾਦ ਪਦਾਰਥਾਂ, ਸਾਬਣ ਆਦਿ ਦਾ ਉਪਯੋਗ ਕਰਦੇ ਹਨ । ਇਨ੍ਹਾਂ ਜੀਵਾਂ ਦੇ ਵਾਧੇ ਲਈ ਨਿਰਮਲੀਕ੍ਰਿਤ ਪਾਣੀ ਵਿੱਚੋਂ ਹਵਾ ਲੰਘਾਈ ਜਾਂਦੀ ਹੈ । ਇਹ ਸੂਖ਼ਮ ਜੀਵ, ਖਪਤ ਕੀਤੇ ਹੋਏ ਪਦਾਰਥਾਂ ਦੇ ਨਾਲ ਟੈਂਕੀ ਦੀ ਤਲੀ ਵਿੱਚ ਬੈਠ ਜਾਂਦੇ ਹਨ । ਉੱਪਰ ਦੇ ਪਾਣੀ ਨੂੰ ਕੱਢ ਦਿੱਤਾ ਜਾਂਦਾ ਹੈ । ਜੰਮੇ ਹੋਏ ਸੱਲਜ ਨੂੰ ਸੁਕਾ ਕੇ ਖ਼ਾਦ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ।

PSEB 7th Class Science Solutions Chapter 18 ਵਿਅਰਥ ਪਾਣੀ ਦੀ ਕਹਾਣੀ

4. ਉਪਰੋਕਤ ਪਾਣੀ ਨੂੰ ਜਾਂ ਤਾਂ ਕਿਸੇ ਪਾਣੀ ਸੋਤ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਕਲੋਰੀਨ ਜਾਂ ਓਜ਼ੋਨ ਨਾਲ ਉਪਚਾਰਿਤ ਕੀਤਾ ਜਾਂਦਾ ਹੈ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

Punjab State Board PSEB 7th Class Science Book Solutions Chapter 17 ਜੰਗਲ: ਸਾਡੀ ਜੀਵਨ ਰੇਖਾ Textbook Exercise Questions, and Answers.

PSEB Solutions for Class 7 Science Chapter 17 ਜੰਗਲ: ਸਾਡੀ ਜੀਵਨ ਰੇਖਾ

PSEB 7th Class Science Guide ਜੰਗਲ: ਸਾਡੀ ਜੀਵਨ ਰੇਖਾ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ …………….. ਗੈਸ ਛੱਡੀ ਜਾਂਦੀ ਹੈ ।
ਉੱਤਰ-
ਆਕਸੀਜਨ,

(ii) ………….. ਅਤੇ ………… ਜੰਗਲਾਂ ਲਈ ਮੁੱਖ ਖਤਰੇ ਹਨ ।
ਉੱਤਰ-
ਅੱਗ, ਪ੍ਰਦੂਸ਼ਣ,

(iii) ਵੱਡੇ ਪੱਧਰ ਤੇ ਪੌਦਿਆਂ ਦੀ ਪਨੀਰੀ ਦੇ ਰੋਪਣ ਨੂੰ …………… ਕਹਿੰਦੇ ਹਨ ।
ਉੱਤਰ-
ਜੰਗਲ ਲਗਾਉਣਾ ।

2. ਸਹੀ ਜਾਂ ਗਲਤ ਦੱਸੋ

(i) ਜੰਤੂ, ਪੌਦਿਆਂ ਨੂੰ ਪੋਸ਼ਕ ਤੱਤ ਦਿੰਦੇ ਹਨ ।
ਉੱਤਰ-
ਲਤ,

(ii) ਭਾਰਤ ਦੇ ਕੁੱਲ ਖੇਤਰਫਲ ਦਾ ਕੇਵਲ 15% ਹੀ ਜੰਗਲੀ ਖੇਤਰ ਹੈ ।
ਉੱਤਰ-
ਗ਼ਲਤ,

(iii) ਘਰ ਬਣਾਉਣ ਅਤੇ ਖੇਤੀ ਲਈ ਰੁੱਖ ਕੱਟਣ ਨੂੰ ਜੰਗਲਾਂ ਦੀ ਕਟਾਈ ਕਹਿੰਦੇ ਹਨ ।
ਉੱਤਰ-
ਸਹੀ,

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

(iv) ਪਸ਼ੂਆਂ ਨੂੰ ਵੱਧ ਚਰਾਉਣ ਨਾਲ ਜੰਗਲਾਂ ਦੀ ਹਾਨੀ ਹੁੰਦੀ ਹੈ ।
ਉੱਤਰ-
ਸਹੀ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਅ’
(i) ਪੌਦੇ (ਉ) ਜੰਗਲ
(ii) ਨਵਿਆਉਣਯੋਗ ਕੁਦਰਤੀ ਸ੍ਰੋਤ (ਅ) ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ
(iii) ਰੁੱਖ ਜਾਂ ਜੰਗਲ ਉਗਾਉਣਾ । (ਇ) ਰੁੱਖਾਂ ਦੀ ਕਟਾਈ
(iv) ਜੰਗਲਾਂ ਦਾ ਸਫ਼ਾਇਆ (ਸ) ਉਤਪਾਦਕ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਪੌਦੇ (ਸ) ਉਤਪਾਦਕ
(ii) ਨਵਿਆਉਣਯੋਗ ਕੁਦਰਤੀ ਸੋਤ ॥ (ਉ) ਜੰਗਲ
(iii) ਰੁੱਖ ਜਾਂ ਜੰਗਲ ਉਗਾਉਣਾ (ਅ) ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ
(iv) ਜੰਗਲਾਂ ਦਾ ਸਫ਼ਾਇਆ। (ੲ) ਰੁੱਖਾਂ ਦੀ ਕਟਾਈ ।

4. ਸਹੀ ਉੱਤਰ ਦੀ ਚੋਣ ਕਰੋ

(i) ਇਨ੍ਹਾਂ ਵਿੱਚੋਂ ਜੰਗਲੀ ਉਤਪਾਦ ਨਹੀਂ ਹੈ
(ਉ) ਪਲਾਈ ਵੁਡ
(ਅ) ਲਾਖ
(ਇ) ਕੈਰੋਸੀਨ (ਮਿੱਟੀ ਦਾ ਤੇਲ)
(ਸ) ਗੂੰਦ ।
ਉੱਤਰ-
(ਇ) ਕੈਰੋਸੀਨ (ਮਿੱਟੀ ਦਾ ਤੇਲ) ।

(ii) ਭੋਜਨ ਲੜੀ ਵਿੱਚ ਹੁੰਦੇ ਹਨ
(ਉ) ਉਤਪਾਦਕ ਅਤੇ ਸ਼ਾਕਾਹਾਰੀ ਹ
(ਅ) ਉਤਪਾਦਕ ਅਤੇ ਮਾਸਾਹਾਰੀ ।
(ਇ) ਉਤਪਾਦਕ ਅਤੇ ਨਿਖੇੜਕ
(ਸ) ਉਤਪਾਦਕ, ਸ਼ਾਕਾਹਾਰੀ ਅਤੇ ਮਾਸਾਹਾਰੀ ।
ਉੱਤਰ-
(ਸ) ਉਤਪਾਦਕ, ਸ਼ਾਕਾਹਾਰੀ ਅਤੇ ਮਾਸਾਹਾਰੀ ।

(iii) ਜੀਵਾਣੂ ਅਤੇ ਉੱਲੀ ਹੁੰਦੇ ਹਨ
(ਉ) ਨਿਖੇੜਕ
(ਅ) ਸ਼ਾਕਾਹਾਰੀ
(ਇ) ਸਰਬਆਹਾਰੀ
(ਸ) ਮਾਸਾਹਾਰੀ ।
ਉੱਤਰ-
(ੳ) ਨਿਖੇੜਕ ॥

(iv) ਸੂਖ਼ਮਜੀਵ ਮ੍ਰਿਤ ਜੀਵਾਂ ਤੇ ਕਿਰਿਆ ਕਰਕੇ ਪੈਦਾ ਕਰਦੇ ਹਨ
(ੳ) ਮੱਲ੍ਹੜ
(ਅ) ਲੱਕੜੀ
(ੲ) ਰੇਤ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਮੱਲ੍ਹੜ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਧਰਤੀ ‘ਤੇ ਥਲ ਭਾਗ ਦਾ ਲਗਭਗ ਕਿੰਨਾ ਖੇਤਰ ਜੰਗਲਾਂ ਨਾਲ ਢੱਕਿਆ ਹੋਇਆ ਹੈ ?
ਉੱਤਰ-
ਲਗਭਗ 13% ਧਰਤੀ ਦਾ ਥਲ ਭਾਗ ਜੰਗਲਾਂ ਨਾਲ ਢੱਕਿਆ ਹੋਇਆ ਹੈ।

ਪ੍ਰਸ਼ਨ (ii)
ਪਰਿਸਥਿਤਿਕ ਪ੍ਰਬੰਧ ਕੀ ਹੁੰਦਾ ਹੈ ?
ਉੱਤਰ-
ਸਜੀਵ ਅਤੇ ਉਨ੍ਹਾਂ ਦਾ ਵਾਤਾਵਰਨ ਮਿਲ ਕੇ ਪਰਿਸਥਿਤਿਕ ਪ੍ਰਬੰਧ ਬਣਾਉਂਦੇ ਹਨ । ਪੌਦੇ, ਜੰਤੂ ਅਤੇ ਸੂਖਮਜੀਵ ਪਰਿਸਥਿਤਿਕ ਪ੍ਰਬੰਧ ਦੇ ਜੈਵਿਕ ਘਟਕ ਹਨ ।

ਪ੍ਰਸ਼ਨ (iii)
ਰੁੱਖ ਜਾਂ ਜੰਗਲ ਉਗਾਉਣ ਤੋਂ ਕੀ ਭਾਵ ਹੈ ?
ਉੱਤਰ-
ਰੁੱਖ ਜਾਂ ਜੰਗਲ ਉਗਾਉਣਾ-ਕੱਟੇ ਗਏ ਰੁੱਖਾਂ ਦੀ ਪ੍ਰਤੀਪੂਰਤੀ ਕਰਨ ਲਈ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦੀ ਪ੍ਰਕਿਰਿਆ ਨੂੰ ਜੰਗਲ ਲਗਾਉਣਾ ਕਹਿੰਦੇ ਹਨ ।

ਪ੍ਰਸ਼ਨ (iv)
ਵਿਸ਼ਵ ਤਾਪਨ ਕਿਸ ਕਾਰਨ ਹੁੰਦਾ ਹੈ ?
ਉੱਤਰ-
ਵਿਸ਼ਵ ਤਾਪਨ ਦਾ ਕਾਰਨ-ਵਿਸ਼ਵ ਤਾਪਨ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਦੇ ਕਾਰਨ ਵਾਤਾਵਰਨ ਵਿੱਚ ਸ੍ਰੀਨ ਹਾਊਸ ਗੈਸਾਂ ਦਾ ਵੱਧ ਹੋਣਾ ਹੈ | ਸ੍ਰੀਨ ਹਾਊਸ ਗੈਸਾਂ ਵਿੱਚ ਮੁੱਖ ਗੈਸਾਂ-ਕਾਰਬਨ-ਡਾਈਆਕਸਾਈਡ, ਮੀਥੇਨ, ਨਾਈ ਆਕਸਾਈਡ, ਓਜ਼ੋਨ ਅਤੇ ਕਲੋਰੋਫਲੋਰੋ ਕਾਰਬਨ ਆਦਿ ਗੈਸਾਂ ਸ਼ਾਮਿਲ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭੋਜਨ ਲੜੀ ਦੇ ਪੱਖ ਤੋਂ ਪੌਦਿਆਂ ਅਤੇ ਜੰਤੂਆਂ ਦੀ ਆਪਸੀ ਨਿਰਭਰਤਾ ਦਾ ਵਰਣਨ ਕਰੋ ।
ਉੱਤਰ-
ਪੌਦਿਆਂ ਅਤੇ ਜੰਤੂਆਂ ਦੀ ਆਪਸੀ ਨਿਰਭਰਤਾ-ਪੌਦਿਆਂ ਵਾਂਗ ਮਨੁੱਖ ਅਤੇ ਜੰਤੁ ਆਪਣਾ ਭੋਜਨ ਆਪ ਨਹੀਂ ਤਿਆਰ ਕਰ ਸਕਦੇ । ਪੌਦੇ ਹੀ ਮਨੁੱਖਾਂ ਅਤੇ ਜੰਤੂਆਂ ਲਈ ਭੋਜਨ ਪੈਦਾ ਕਰਦੇ ਹਨ । ਇਸ ਤੋਂ ਛੋਟੇ ਪੌਦੇ ਜੰਗਲੀ ਜੰਤੂਆਂ ਜਿਵੇਂ ਚਮਗਾਦੜ, ਗਿਹਰੀ ਅਤੇ ਕੀੜਿਆਂ ਲਈ ਆਵਾਸ ਅਤੇ ਸੁਰੱਖਿਆ ਵੀ ਪ੍ਰਦਾਨ ਕਰਦੇ ਹਨ । ਉਦਾਹਰਣ ਵਜੋਂ ਗਰਮੀਆਂ ਦੇ ਮੌਸਮ ਵਿੱਚ ਪੌਦੇ ਅਤੇ ਰੁੱਖ ਬਹੁਤ ਸਾਰੇ ਜੰਤੂਆਂ ਨੂੰ ਛਾਂ ਪ੍ਰਦਾਨ ਕਰਦੇ ਹਨ ।

ਪ੍ਰਸ਼ਨ (ii)
ਭੋ-ਸੁਰੱਖਿਅਣ ਵਿੱਚ ਜੰਗਲ ਕਿਵੇਂ ਮਦਦ ਕਰਦੇ ਹਨ ?
ਉੱਤਰ-
ਜੰਗਲਾਂ ਵਿੱਚ ਬਹੁਤ ਸਾਰੇ ਪੌਦੇ, ਝਾੜੀਆਂ ਅਤੇ ਰੁੱਖ ਹਨ ਜੋ ਆਪਣੀਆਂ ਜੜ੍ਹਾਂ ਨਾਲ ਜੰਗਲ ਦੀ ਮਿੱਟੀ ਦੀ ਉੱਪਰਲੀ ਪਰਤ ਨੂੰ ਜਕੜ ਕੇ ਰੱਖਦੇ ਹਨ । ਇਹ ਕੁਦਰਤੀ ਤਾਕਤਾਂ ਜਿਵੇਂ ਪੌਣ ਅਤੇ ਹੜ੍ਹਾਂ ਪਾਣੀ ਨੂੰ ਉੱਪਰਲੀ ਉਪਜਾਊ ਪਰਤ ਨੂੰ ਬਹਾ ਕੇ ਆਪਣੇ ਨਾਲ ਲੈ ਜਾਣ ਨਹੀਂ ਦਿੰਦੀ ਅਤੇ ਮਿੱਟੀ ਦੀ ਪਾਣੀ ਰੋਕਣ ਸਮਰੱਥਾ ਬਣੀ ਰਹਿੰਦੀ ਹੈ । ਇਸ ਲਈ ਜੰਗਲ ਭੌ-ਸੁਰੱਖਿਅਣ ਵਿੱਚ ਮਦਦ ਕਰਦੇ ਹਨ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

ਪ੍ਰਸ਼ਨ (iii)
ਅਜਿਹੀਆਂ ਦੋ ਉਦਾਹਰਣਾਂ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਪੌਦੇ ਜੰਤੂਆਂ ‘ਤੇ ਨਿਰਭਰ ਕਰਦੇ ਹਨ ।
ਉੱਤਰ-
ਪੌਦਿਆਂ ਦੀ ਜੰਤੂਆਂ ਉੱਤੇ ਨਿਰਭਰਤਾ ਦੀਆਂ ਉਦਾਹਰਣਾਂ-

  • ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਹੋਈ ਕਾਰਬਨਡਾਈਆਕਸਾਈਡ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਲਈ ਵਰਤੀ ਜਾਂਦੀ ਹੈ । ਇਸ ਪ੍ਰਕਿਰਿਆ ਵਿੱਚ ਪੌਦੇ ਕਾਰਬਨਡਾਈਆਕਸਾਈਡ ਤੋਂ ਸੂਰਜ ਪ੍ਰਕਾਸ਼ ਦੀ ਉਪਸਥਿਤੀ ਵਿੱਚ ਆਪਣਾ ਭੋਜਨ ਤਿਆਰ ਕਰਦੇ ਹਨ ।
  • ਇੱਕ ਥਾਂ ਤੇ ਜ਼ਿਆਦਾ ਪੌਦੇ ਉੱਗਣ ਨਾਲ ਪੌਦਿਆਂ ਦਾ ਭੋਜਨ ਲਈ ਆਪਸੀ ਮੁਕਾਬਲਾ ਹੁੰਦਾ ਹੈ । ਜਿਸ ਤੋਂ ਪੌਦਿਆਂ ਦੀ ਵਾਧਾ ਅਤੇ ਜੀਵਨ ਖਤਰੇ ਵਿਚ ਆ ਜਾਂਦਾ ਹੈ । ਇਸ ਲਈ ਇੱਕ ਥਾਂ ‘ਤੇ ਪੈਂਦੇ ਨਾ ਉੱਗ ਆਉਣ ਜੰਤ ਉਨ੍ਹਾਂ ਦੇ ਫ਼ਲ ਅਤੇ ਬੀਜਾਂ ਨੂੰ ਦੂਰ-ਦੂਰ ਤੱਕ ਖਿਡਾਉਣ ਵਿੱਚ ਮਦਦ ਕਰਦੇ ਹਨ ।

ਪ੍ਰਸ਼ਨ (iv)
ਜੰਗਲ, ਹੜਾਂ ਨੂੰ ਕਿਵੇਂ ਰੋਕਦੇ ਹਨ ? ਵਿਆਖਿਆ ਕਰੋ ।
ਉੱਤਰ-
ਜੰਗਲ, ਵਰਖਾ ਜਲ ਦੇ ਪ੍ਰਕਿਰਤਿਕ ਸੋਖਣ ਦਾ ਕਾਰਜ ਕਰਦੇ ਹਨ । ਇਹ ਵਰਖਾ ਦੇ ਪਾਣੀ ਨੂੰ ਸਿੱਧਾ ਧਰਤੀ ‘ਤੇ ਨਹੀਂ ਡਿੱਗਣ ਦਿੰਦੇ ਜਿਸ ਨਾਲ ਪਾਣੀ ਧਰਤੀ ਵਿੱਚ ਭਰਦਾ ਨਹੀਂ, ਪਰੰਤੂ ਹੌਲੀ-ਹੌਲੀ ਰਿਸਾਵ ਹੁੰਦਾ ਰਹਿੰਦਾ ਹੈ ਜਿਸ ਕਾਰਣ ਨਦੀਆਂ ਵਿੱਚ ਪਾਣੀ ਦਾ ਵਹਾਉ ਨਿਯੰਤ੍ਰਿਤ ਰਹਿੰਦਾ ਹੈ । ਇਸ ਪ੍ਰਕਾਰ ਵਣ ਦੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਰੁੱਖ ਵਰਖਾ ਦਾ ਢੁੱਕਵਾਂ ਸਤਰ ਬਣਾ ਕੇ ਰੱਖਦੇ ਹਨ ਜਿਸ ਕਾਰਣ ਹੜਾਂ ‘ਤੇ ਰੋਕ ਲਗਦੀ ਹੈ ।

ਪ੍ਰਸ਼ਨ (v)
ਅਜਿਹੇ ਪੰਜ ਉਤਪਾਦਾਂ ਦੇ ਨਾਂ ਲਿਖੋ ਜਿਹੜੇ ਜੰਗਲਾਂ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਜੰਗਲਾਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ-

  • ਜੰਗਲਾਂ ਵਿੱਚ ਉੱਗਣ ਵਾਲੇ ਪੌਦਿਆਂ ਤੋਂ ਸਾਨੂੰ ਕਈ ਤਰ੍ਹਾਂ ਦੇ ਸੁੱਕੇ ਮੇਵੇ ਅਤੇ ਮਸਾਲੇ ਮਿਲਦੇ ਹਨ ।
  • ਅਸੀਂ ਜੰਗਲਾਂ ਤੋਂ ਸਾਲ, ਟੀਕ, ਰੋਜ਼ਵੁੱਡ ਆਦਿ ਰੁੱਖਾਂ ਤੋਂ ਇਮਾਰਤੀ ਲੱਕੜੀ ਪ੍ਰਾਪਤ ਕਰਦੇ ਹਾਂ ।
  • ਅਸੀਂ ਰੁੱਖਾਂ ਤੋਂ ਬਾਲਣ ਪ੍ਰਾਪਤ ਕਰਦੇ ਹਾਂ ਅਤੇ ਗੱਤਾ ਅਤੇ ਕਾਗਜ਼ ਉਦਯੋਗ ਲਈ ਜੰਗਲਾਂ ‘ਤੇ ਨਿਰਭਰ ਹਾਂ ।
  • ਜੰਗਲਾਂ ਤੋਂ ਅਸੀ ਵਾਰਨਿਸ਼ ਪੇਂਟ ਬਣਾਉਣ ਲਈ ਰੋਜ਼ਾ, ਰਬੜ ਬਣਾਉਣ ਲਈ ਲੇਟੇਕਸ ਪ੍ਰਾਪਤ ਕਰਦੇ ਹਾਂ ।
  • ਜੰਗਲਾਂ ਤੋਂ ਘਾਹ ਦੀਆਂ ਕਈ ਪ੍ਰਜਾਤੀਆਂ ਜਿਵੇਂ ਲੈਮਨ ਘਾਹ, ਵਨੀਲਾ, ਕੇਵੜਾ, ਖਸ ਅਤੇ ਚੰਦਨ ਆਦਿ ਪ੍ਰਾਪਤ ਹੁੰਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੰਗਲ ਨਸ਼ਟ ਕਰਨਾ ਕੀ ਹੈ ? ਜੰਗਲ ਨਸ਼ਟ ਹੋਣ ਦੇ ਵੱਖ-ਵੱਖ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਆਬਾਦੀ ਦੀਆਂ ਜ਼ਰੂਰਤਾਂ; ਜਿਵੇਂ-ਰੋਟੀ, ਕੱਪੜਾ, ਮਕਾਨ, ਸੜਕਾਂ, ਰੇਲਵੇ ਲਾਈਨਾਂ ਬਣਾਉਣ ਲਈ ਵੱਡੇ ਪੱਧਰ ਤੇ ਰੁੱਖਾਂ ਨੂੰ ਕੱਟਣ ਨੂੰ ਜੰਗਲਾਂ ਨੂੰ ਸਥਾਈ ਤੌਰ ‘ਤੇ ਨਸ਼ਟ ਕਰਨਾ ਹੈ ।

ਜੰਗਲ ਨਸ਼ਟ ਹੋਣ ਦੇ ਕਾਰਨ-

  1. ਵੱਧਦੀ ਮਨੁੱਖੀ ਆਬਾਦੀ ਲਈ ਭੋਜਨ ਦੀ ਮੰਗ ਪੂਰੀ ਕਰਨ ਲਈ ਖੇਤੀ ਯੋਗ ਭੂਮੀ ਦਾ ਵੱਡੇ ਖੇਤਰਫਲ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਵੱਡੀ ਪੱਧਰ ਤੇ ਰੁੱਖਾਂ ਜਾਂ ਜੰਗਲਾਂ ਨੂੰ ਕੱਟਿਆ ਜਾਂਦਾ ਹੈ ।
  2. ਪਾਲਤੂ ਪਸ਼ੂਆਂ ਦੀ ਵੱਧ ਚਰਾਈ ਕਰਾਉਣਾ
  3. ਖਾਨਾਂ ਦੀ ਵੱਧ ਖੁਦਾਈ ਕਰਨਾ ।
  4. ਜਲ ਭਰਾ ਅਤੇ ਵੱਧ ਸਿੰਚਾਈ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਰੁੱਖ ਮੁਰਝਾ ਜਾਂਦੇ ਹਨ ਅਤੇ ਅੰਤ ਵਿੱਚ ਮਰ ਮੁੱਕ ਜਾਂਦੇ ਹਨ ।
  5. ਬਾਲਣ ਲਈ ਲੱਕੜੀ, ਕਾਜ਼ ਨਿਰਮਾਣ ਲਈ ਰੁੱਖਾਂ ਨੂੰ ਕੱਟਣ ਨਾਲ ।

ਪ੍ਰਸ਼ਨ (ii)
ਜੰਗਲਾਂ ਦੇ ਕੀ ਲਾਭ ਹਨ ?
ਉੱਤਰ-
ਜੰਗਲਾਂ ਦੇ ਲਾਭ-ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਰਭਰ ਹਨ । ਇਸ ਲਈ ਜੰਗਲ ਸਾਡੇ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ।

  • ਪੌਦੇ ਅਤੇ ਰੁੱਖਾਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ ਅਤੇ ਮਿੱਟੀ ਨੂੰ ਰੁੜ੍ਹਨ ਜਾਂ ਉੱਡਣ ਤੋਂ ਬਚਾਉਂਦੀਆਂ ਹਨ । ਇਸ ਦੇ ਸਿੱਟੇ ਵਜੋਂ ਜੰਗਲ ਚੌਂ-ਖੋਰ ਅਤੇ ਹੜ੍ਹਾਂ ਨੂੰ ਰੋਕਦੇ ਹਨ ।
  • ਜੰਗਲਾਂ ਵਿੱਚ ਉੱਗਣ ਵਾਲੇ ਪੌਦਿਆਂ ਤੋਂ ਸਾਨੂੰ ਕਈ ਤਰ੍ਹਾਂ ਦੇ ਸੁੱਕੇ ਮੇਵੇ ਅਤੇ ਮਸਾਲੇ ਪ੍ਰਾਪਤ ਹੁੰਦੇ ਹਨ ।
  • ਜੰਗਲੀ ਰੁੱਖਾਂ ਅਤੇ ਪੌਦਿਆਂ ਦੁਆਰਾ ਵਾਸ਼ਪ ਉਤਸਰਜਨ ਹੋਣ ਕਾਰਨ ਹਵਾ ਵਿੱਚ ਜਲ ਵਾਸ਼ਪਾਂ ਦੀ ਮਾਤਰਾ ਨੂੰ ਵਧਾਉਂਦੇ ਹਨ, ਜਿਸ ਤੋਂ ਆਲੇ-ਦੁਆਲੇ ਦੀ ਹਵਾ ਠੰਡੀ ਰਹਿੰਦੀ ਹੈ । ਇਹ ਵਰਖਾ ਲਿਆਉਣ ਵਿੱਚ ਵੀ ਸਹਾਇਕ ਹੁੰਦੇ ਹਨ ।
  • ਜੰਗਲਾਂ ਤੋਂ ਸਾਨੂੰ ਰੋਜ਼ਾ, ਰਬੜ ਬਣਾਉਣ ਲਈ ਲੇਟੈਕਸ, ਪਸ਼ੂਆਂ ਲਈ ਚਾਰਾ, ਟੋਕਰੀ ਉਦਯੋਗ ਲਈ ਬਾਂਸ ਅਤੇ ਕਾਗ਼ਜ਼ ਉਦਯੋਗ ਅਤੇ ਪਸ਼ੂਆਂ ਦੇ ਚਾਰੇ ਲਈ ਘਾਹ ਪ੍ਰਾਪਤ ਹੁੰਦਾ ਹੈ ।
  • ਜੰਗਲ ਸਾਨੂੰ ਆਯੂਰਵੈਦਿਕ ਦਵਾਈਆਂ ਤਿਆਰ ਕਰਨ ਲਈ ਨਿੰਮ, ਸਫ਼ੈਦਾ, ਔਲੇ ਅਤੇ ਸਿਨਕੋਨਾ ਪ੍ਰਦਾਨ ਕਰਦੇ ਹਨ ।
  • ਜੰਗਲਾਂ ਦੇ ਪੌਦੇ ਅਤੇ ਰੁੱਖ ਪਕਾਸ ਸੰਸ਼ਲੇਸ਼ਣ ਪ੍ਰਕਿਰਿਆ ਦੌਰਾਨ ਹਵਾ ਵਿੱਚ ਉਪਸਥਿਤ ਕਾਰਬਨ-ਡਾਈਆਕਸਾਈਡ ਦੀ ਮਾਤਰਾ ਘਟਾ ਕੇ ਹਰਾ-ਹਿ ਪ੍ਰਭਾਵ ਘਟਾਉਂਦੇ ਹਨ ਜਿਸ ਦੇ ਪਰਿਣਾਮਸਰੂਪ ਵਿਸ਼ਵ-ਤਾਪਨ ਵੀ ਘੱਟ ਹੁੰਦਾ ਹੈ ।
  • ਜੰਗਲਾਂ ਤੋਂ ਸਾਨੂੰ ਫ਼ਰਨੀਚਰ ਅਤੇ ਘਰ ਦੀਆਂ ਖਿੜਕੀਆਂ ਦਰਵਾਜੇ ਬਣਾਉਣ ਲਈ ਲੱਕੜੀ ਉਪਲੱਬਧ ਹੁੰਦੀ ਹੈ ।

ਪ੍ਰਸ਼ਨ (iii)
ਜੰਤੂ, ਪੌਦਿਆਂ ਤੇ ਕਿਵੇਂ ਨਿਰਭਰ ਕਰਦੇ ਹਨ ? ਵਿਆਖਿਆ ਕਰੋ ।
ਉੱਤਰ-
ਜੰਤੂਆਂ ਦੀ ਪੌਦਿਆਂ ਉੱਤੇ ਨਿਰਭਰਤਾ-ਜੰਤੁ ਹੇਠ ਲਿਖੇ ਅਨੁਸਾਰ ਪੌਦਿਆਂ ਉੱਤੇ ਨਿਰਭਰ ਹਨ-

  1. ਭੋਜਨ, ਜੋ ਉਰਜਾ ਦਾ ਸ੍ਰੋਤ ਹੈ, ਪੌਦਿਆਂ ਦੇ ਪੱਤਿਆਂ, ਫਲਾਂ ਅਤੇ ਹੋਰ ਪੌਦਾ ਉਤਪਾਦਾਂ ਤੋਂ ਪ੍ਰਾਪਤ ਹੁੰਦਾ ਹੈ ।
  2. ਜੰਤੂਆਂ ਨੂੰ ਸਾਹ ਕਿਰਿਆ ਲਈ ਲੋੜੀਂਦੀ ਆਕਸੀਜਨ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ ਜੋ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਛੱਡਦੇ ਹਨ ।
  3. ਜੰਤੁ ਧੁੱਪ ਅਤੇ ਮੀਂਹ ਤੋਂ ਬਚਾਓ ਲਈ ਵੱਡੇ ਰੁੱਖਾਂ ਤੋਂ ਨਿਵਾਸ ਸਥਾਨ ਪ੍ਰਾਪਤ ਕਰਦੇ ਹਨ ।
  4. ਪੰਛੀ, ਰੁੱਖਾਂ ਉੱਤੇ ਆਪਣੇ ਨਿਵਾਸ ਲਈ ਆਣੇ ਬਣਾਉਂਦੇ ਹਨ ਅਤੇ ਛੋਟੇ ਪੰਛੀਆਂ ਨੂੰ ਆਸਰਾ ਪ੍ਰਦਾਨ ਕਰਦੇ ਹਨ |
  5. ਜੰਗਲੀ ਜੀਵ ਸੰਘਣੀਆਂ ਝਾੜੀਆਂ ਅਤੇ ਸੰਘਣੀ ਘਾਹ ਵਿੱਚ ਛੱਪ ਕੇ ਆਪਣੇ ਆਪ ਨੂੰ ਸ਼ਿਕਾਰੀਆਂ ਤੋਂ ਬਚਾਉਂਦੇ ਹਨ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

ਪ੍ਰਸ਼ਨ (iv)
ਜੰਗਲਾਂ ਦੀ ਸੰਭਾਲ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ ?
ਉੱਤਰ-
ਜੰਗਲਾਂ ਦੀ ਸੰਭਾਲ ਲਈ ਚੁੱਕੇ ਜਾ ਸਕਣ ਵਾਲੇ ਕਦਮ

  • ਬਾਲਣ ਦੇ ਰੂਪ ਵਿੱਚ ਲੱਕੜੀ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਖਾਣਾ ਬਣਾਉਣ ਲਈ ਐੱਲ.ਪੀ.ਜੀ. ਜਾਂ ਬਾਇਓਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਫਰਨੀਚਰ ਜਾਂ ਇਮਾਰਤ ਬਣਾਉਣ ਲਈ ਕੱਟੇ ਗਏ ਰੁੱਖਾਂ ਦੀ ਪ੍ਰਤੀਪੂਰਤੀ ਲਈ ਵੱਧ ਤੋਂ ਵੱਧ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਜੰਗਲਾਂ ਦੀ ਘਾਟ ਦਾ ਅਨੁਭਵ ਨਾ ਹੋਵੇ ।
  • ਜੰਗਲਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਣ ਲਈ ਵਧੀਆ ਅੱਗ ਬੁਝਾਓ ਉਪਕਰਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਸਰਕਾਰ ਨੂੰ ਹਰ ਸਾਲ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ।

PSEB Solutions for Class 7 Science ਜੰਗਲ: ਸਾਡੀ ਜੀਵਨ ਰੇਖਾ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਕੀਟ, ਤਿਤਲੀਆਂ, ਸ਼ਹਿਦ ਦੀਆਂ ਮੱਖੀਆਂ ਅਤੇ ਪੰਛੀ ਫੁੱਲਾਂ ਵਾਲੇ ਪੌਦਿਆਂ ਦੀ …… ਵਿੱਚ ਸਹਾਇਤਾ ਕਰਦੇ ਹਨ ।
ਉੱਤਰ-
ਪਰਾਗਣ,

(ii) ਜੰਗਲ ਸ਼ੁੱਧ ਕਰਦੇ ਹਨ ……… ਅਤੇ ………. ਨੂੰ ।
ਉੱਤਰ-
ਹਵਾ, ਪਾਣੀ,

(iii) ਜੜੀ-ਬੂਟੀਆਂ ਜੰਗਲ ਵਿੱਚ ……… ਪਰਤ ਬਣਾਉਂਦੀਆਂ ਹਨ ।
ਉੱਤਰ-
ਹੇਠਲੀ,

(iv) ਜੰਗਲ ਵਿੱਚ ਗਲੇ-ਸੜੇ ਪੱਤਿਆਂ ਅਤੇ ਜੰਤੂਆਂ ਦੀ ਲਿੱਦ ………. ਨੂੰ ਭਰਪੂਰ ਕਰਦੇ ਹਨ ।
ਉੱਤਰ-
ਮਿੱਟੀ,

(v) ਰੁੱਖ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਸਮੇਂ ਹਵਾ ਵਿੱਚੋਂ ………… ਦੀ ਮਾਤਰਾ ਘਟਾ ਕੇ ਹਰਾ-ਹਿ ਪ੍ਰਭਾਵ ਘਟਾਉਂਦੇ ਹਨ ।
ਉੱਤਰ-
ਕਾਰਬਨ ਡਾਈਆਕਸਾਈਡ ।

2. ਕਾਲਮ ‘ਉ’ ਦਾ ਕਾਲਮ “ਅ’ ਨਾਲ ਹੀ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਰੁੱਖ ਨਿਯੰਤ੍ਰਿਤ ਕਰਦੇ ਹਨ । (ਉ) ਭੋਜਨ ਲੜੀਆਂ
(ii) ਜੰਤੁ (ਅ) ਭੋਂ-ਖੋਰ ਅਤੇ ਹੜ੍ਹ ਰੋਕਦੇ ਹਨ।
(iii) ਰੁੱਖ (ਈ) ਪ੍ਰਕਾਸ਼ ਸੰਸ਼ਲੇਸ਼ਣ
(iv) ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਗਈ ਕਾਰਬਨ-ਡਾਈਆਕਸਾਈਡ (ਸ) ਜਲਵਾਯੂ
(v) ਭੋਜਨ ਜਾਲ (ਹ) ਫੁੱਲਾਂ ਦਾ ਪਰਾਗਣ ।

ਉੱਤਰ-

ਕਾਲਮ ‘ੳ’ ਕਾਲਮ ‘ਅ’
(i) ਰੁੱਖ ਨਿਯੰਤ੍ਰਿਤ ਕਰਦੇ ਹਨ । (ਸ) ਜਲਵਾਯੂ
(ii) ਜੰਤੂ (ਹ) ਫੁੱਲਾਂ ਦਾ ਪਰਾਗਣ
(iii) ਰੁੱਖ (ਅ) ਖੋਰ ਅਤੇ ਹੜ੍ਹ ਰੋਕਦੇ ਹਨ
(iv) ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਵੱਡੀ ਗਈ ਕਾਰਬਨ-ਡਾਈਆਕਸਾਈਡ (ਈ) ਪ੍ਰਕਾਸ਼ ਸੰਸ਼ਲੇਸ਼ਣ
(v) ਭੋਜਨ ਜਾਲ (ੳ) ਭੋਜਨ ਲੜੀਆਂ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

3. ਸਹੀ ਵਿਕਲਪ ਚੁਣੋ

(i) ਜੰਗਲ ਵਿਚ ਪਾਏ ਜਾਣ ਵਾਲੇ ਜੰਤੂ ਸਹਾਇਕ ਹੁੰਦੇ ਹਨ :
(ਉ) ਜੰਗਲਾਂ ਦੀ ਵਿਧੀ ਲਈ .
(ਅ) ਹੜਾਂ ਤੋਂ ਬਚਾਓ ਲਈ ।
(ੲ) ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ
(ਸ) ਇਹਨਾਂ ਵਿੱਚੋਂ ਕੋਈ ਨਹੀਂ ਦਾ ਸੰਤੁਲਨ ਬਣਾਉਣ ਲਈ
ਉੱਤਰ-
(ਉ) ਜੰਗਲਾਂ ਦੀ ਧੀ ਲਈ ।

(ii) ਵਾਤਾਵਰਣ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ
(ਉ) ਜੰਤੁ
(ਅ) ਪੌਦੇ ਅਤੇ ਰੁੱਖ
(ਈ) ਨਿਖੇੜਕ
(ਸ) ਕੇਵਲ ਮਾਸਾਹਾਰੀ ।
ਉੱਤਰ-
(ਅ) ਪੌਦੇ ਅਤੇ ਰੁੱਖ ।

(iii) ਜੰਗਲਾਂ ਦੀ ਤਬਾਹੀ ਵਧਾਏਗੀ
(ੳ) ਆਕਸੀਜਨ ਦੀ ਮਾਤਰਾ
(ਅ) ਕਾਰਬਨਡਾਈਆਕਸਾਈਡ ਦੀ ਮਾਤਰਾ
(ਇ) ਨਾਈਟਰੋਜਨ ਦੀ ਮਾਤਰਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕਾਰਬਨ ਡਾਈਆਕਸਾਈਡ ਦੀ ਮਾਤਰਾ |

(iv) ਜੰਗਲ ਸਫ਼ਾਈ ਅਤੇ ਸ਼ੁੱਧੀਕਰਨ ਕਰਦੇ ਹਨ
(ਉ) ਪਾਣੀ ਦਾ
(ਅ) ਹਵਾ ਦਾ
(ੲ) ਪਾਣੀ ਅਤੇ ਹਵਾ ਦੋਨਾਂ ਦੀ
(ਸ) ਪਾਣੀ, ਹਵਾ ਅਤੇ ਮਿੱਟੀ ਦੀ ।
ਉੱਤਰ-
(ੲ) ਪਾਣੀ ਅਤੇ ਹਵਾ ਦੋਨਾਂ ਦੀ ।

(v) ਹੇਠ ਲਿਖਿਆਂ ਵਿੱਚੋਂ ਕਿਹੜੀ ਜੰਗਲ ਉਪਜ ਨਹੀਂ ਹੈ :
(ਉ) ਗੂੰਦ
(ਅ) ਪਲਾਈਵੁੱਡ
(ੲ) ਸੀਲ ਕਰਨ ਵਾਲੀ ਲਾਖ
(ਸ) ਕੈਰੋਸੀਨ ।
ਉੱਤਰ-
(ਸ) ਕੈਰੋਸੀਨ ।

(vi) ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ?
(ਉ) ਜੰਗਲ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ ।
(ਅ) ਜੰਗਲ ਵਿੱਚ ਪੌਦੇ ਅਤੇ ਜੰਤੂ ਇੱਕ-ਦੂਜੇ ‘ਤੇ ਨਿਰਭਰ ਨਹੀਂ ਕਰਦੇ ਹਨ ।
(ਈ) ਜੰਗਲ ਜਲਵਾਯੂ ਅਤੇ ਜਲ-ਚੱਕਰ ਨੂੰ ਪ੍ਰਭਾਵਿਤ ਕਰਦੇ ਹਨ ।
(ਸ) ਮਿੱਟੀ, ਜੰਗਲਾਂ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੀ ਹੈ । ‘
ਉੱਤਰ-
(ਅ) ਜੰਗਲ ਵਿੱਚ ਪੌਦੇ ਅਤੇ ਜੰਤੂ ਇੱਕ-ਦੂਜੇ ‘ਤੇ ਨਿਰਭਰ ਨਹੀਂ ਕਰਦੇ ਹਨ ।

4. ਹੇਠ ਲਿਖੇ ਕਥਨਾਂ ਵਿੱਚ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ-

(i) ਜੰਗਲ ਅਜਿਹੇ ਖੇਤਰ ਹਨ ਜਿੱਥੇ ਜੀਵ-ਜੰਤੂ ਅਤੇ ਸੰਘਣੇ ਪੌਦੇ ਅਤੇ ਦਰੱਖ਼ਤ ਹੁੰਦੇ ਹਨ ।
ਉੱਤਰ-
ਸਹੀ,

(ii) ਭਾਰਤ ਦਾ 11% ਖੇਤਰ ਜੰਗਲਾਂ ਹੇਠ ਹੈ ॥
ਉੱਤਰ-
ਗ਼ਲਤ,

(iii) ਪੌਦੇ, ਜੰਤੂ ਅਤੇ ਸੂਖਮ ਜੀਵ ਪਰਿਸਥਿਤਿਕ ਪ੍ਰਬੰਧ ਦੇ ਜੈਵਿਕ ਘਟਕ ਹਨ ।
ਉੱਤਰ-
ਸਹੀ,

(iv) ਉਤਪਾਦਕ → ਸ਼ਾਕਾਹਾਰੀ → ਮਾਸਾਹਾਰੀ ਇੱਕ ਭੋਜਨ ਲੜੀ ਹੈ ।
ਉੱਤਰ-
ਸਹੀ,

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

(v) ਰੁੱਖ ਕਿਸੇ ਥਾਂ ਦੀ ਜਲਵਾਯੂ ਨੂੰ ਨਿਯੰਤਿਤ ਨਹੀਂ ਕਰਦੇ ਹਨ ।
ਉੱਤਰ-
ਗ਼ਲਤ,

(vi) ਜੰਗਲ ਭੂ-ਖੋਰ ਅਤੇ ਹੜ੍ਹਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ।
ਉੱਤਰ-
ਸਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਣ ਦਾ ਵਿਆਪਕ ਦ੍ਰਿਸ਼ ਕੀ ਹੈ ?
ਉੱਤਰ-
ਅਜਿਹਾ ਖੇਤਰ ਜਿਸ ਵਿੱਚ ਧਰਤੀ ਨਾ ਦਿਖਾਈ ਦੇਵੇ ਅਤੇ ਰੁੱਖਾਂ ਦੇ ਸ਼ਿਖਰ ਨਾਲ ਢੱਕਿਆ ਹੋਇਆ ਹਰਾ ਖੇਤਰ ਦਿਖਾਈ ਦੇਵੇ ।

ਪ੍ਰਸ਼ਨ 2.
ਵਣਾਂ ਵਿੱਚ ਕਿਹੋ ਜਿਹੀਆਂ ਪਰਿਸਥਿਤੀਆਂ ਹੁੰਦੀਆਂ ਹਨ ?
ਉੱਤਰ-
ਸ਼ਾਂਤ ਅਤੇ ਠੰਡੀ ਹਵਾ ਨਾਲ ਭਰੀਆਂ ਹੋਈਆਂ ।

ਪ੍ਰਸ਼ਨ 3.
ਕਿਹੜੀਆਂ ਗਤੀਵਿਧੀਆਂ ਜੰਤੂਆਂ ਨੂੰ ਪਰੇਸ਼ਾਨ ਕਰਦੀਆਂ ਹਨ ?
ਉੱਤਰ-
ਸ਼ੋਰ (ਉੱਚੀ ਆਵਾਜ਼) ।

ਪ੍ਰਸ਼ਨ 4.
ਵਣ ਅੰਦਰ ਮਨੁੱਖ ਦੇ ਪ੍ਰਵੇਸ਼ ਕਰਨ ‘ਤੇ ਜੰਤੂਆਂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਜੰਤੁ ਪਰੇਸ਼ਾਨ ਹੋ ਜਾਂਦੇ ਹਨ ।

ਪ੍ਰਸ਼ਨ 5.
ਵਣਾਂ ਵਿੱਚ ਕਿਹੜੇ ਜੰਤੁ ਪਾਏ ਜਾਂਦੇ ਹਨ ?
ਉੱਤਰ-
ਕੀਟ, ਮੱਕੜੀਆਂ, ਤਿੱਤਲੀਆਂ, ਗਲਿਹਰੀਆਂ, ਕੀੜੀਆਂ, ਸੂਖ਼ਮ ਜੀਵ ॥

ਪ੍ਰਸ਼ਨ 6.
ਪ੍ਰੋ: ਅਹਿਮਦ ਕੌਣ ਸੀ ?
ਉੱਤਰ-
ਯੂਨੀਵਰਸਿਟੀ ਦੇ ਵਿਗਿਆਨਿਕ ॥

ਪ੍ਰਸ਼ਨ 7.
ਵਣ ਵਿੱਚ ਮਿਲਣ ਵਾਲੇ ਕੋਈ ਚਾਰ ਜੰਤੂਆਂ ਦੇ ਨਾਂ ਲਿਖੋ ।
ਉੱਤਰ-
ਬਾਂਦਰ, ਗਿੱਦੜ, ਭਾਲੂ, ਚੀਲ ॥

ਪ੍ਰਸ਼ਨ 8.
ਵਣ ਵਿੱਚ ਮਿਲਣ ਵਾਲੇ ਵਿਭਿੰਨ ਰੁੱਖਾਂ ਦੇ ਨਾਂ ਲਿਖੋ ।
ਉੱਤਰ-
ਸਾਲ, ਟੀਕ, ਸੇਮਲ, ਸ਼ੀਸ਼ਮ, ਨਿੰਮ, ਅੰਜੀਰ, ਆਂਵਲਾ, ਬਾਂਸ, ਕਚਨਾਰ ।

ਪ੍ਰਸ਼ਨ 9.
ਵਣ ਵਿੱਚ ਮਿਲਣ ਵਾਲੇ ਪੌਦਿਆਂ ਨੂੰ ਕਿਵੇਂ ਵਰਗੀਕ੍ਰਿਤ ਕੀਤਾ ਜਾਂਦਾ ਹੈ ?
ਉੱਤਰ-
ਰੁੱਖ, ਝਾੜੀਆਂ, ਵਿਸਰਘੀ ਵੇਲਾਂ, ਅਰੋਹੀ ਵੇਲਾਂ, ਘਾਹ ਆਦਿ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਣਾਂ ਵਿੱਚ ਪਾਣੀ ਕਿਉਂ ਨਹੀਂ ਭਰ ਜਾਂਦਾ ?
ਉੱਤਰ-
ਵਣ ਮੀਂਹ (ਵਰਖਾ ਦੇ ਪਾਣੀ ਲਈ ਸੋਖਕ ਦਾ ਕੰਮ ਕਰਦਾ ਹੈ ਅਤੇ ਪਾਣੀ ਨੂੰ ਵਾਸ਼ਪਾਂ ਵਿੱਚ ਨਹੀਂ ਬਦਲਣ ਦਿੰਦਾ । ਇਹ ਪੂਰਾ ਸਾਲ ਭਰ ਭੁਮੀ ਜਲ ਸਤਰ ਨੂੰ ਬਣਾਏ ਰੱਖਣ ਵਿੱਚ ਸਹਾਇਕ ਹੁੰਦਾ ਹੈ ਅਤੇ ਨਦੀਆਂ ਦੇ ਜਲ ਵਹਾਉ ਨੂੰ ਬਣਾਈ ਰੱਖਦਾ ਹੈ । ਇਸ ਤਰ੍ਹਾਂ ਇਹ ਪਾਣੀ ਦੀ ਸਪਲਾਈ ਨੂੰ ਬਣਾਈ ਰੱਖਦੇ ਹਨ | ਅਜਿਹਾ ਹੋਣ ਕਾਰਨ ਵਣਾਂ ਵਿੱਚ ਪਾਣੀ ਇਕੱਠਾ ਨਹੀਂ ਹੁੰਦਾ |

ਪ੍ਰਸ਼ਨ 2.
ਵਣਾਂ ਦੀ ਮਿੱਟੀ ਪੋਸ਼ਕ ਤੱਤਾਂ ਨਾਲ ਕਿਉਂ ਭਰਪੂਰ ਹੁੰਦੀ ਹੈ ?
ਉੱਤਰ-
ਵਣਾਂ ਦੀ ਮਿੱਟੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਕਿਉਂਕਿ ਮਰੇ ਅਤੇ ਗਲੇ-ਸੜੇ ਹੋਏ ਜੀਵ-ਜੰਤੂਆਂ ਅਤੇ ਪੌਦਿਆਂ ਦੇ ਅਪਘਟਨ ਦੁਆਰਾ ਭੂਮੀ ਸਤਹਿ ਪੋਸ਼ਕਾਂ ਨਾਲ ਭਰਪੂਰ ਹੁੰਦੀ ਹੈ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

ਪ੍ਰਸ਼ਨ 3.
ਸਮਝਾਉ ਕਿ ਜੰਗਲਾਂ ਵਿੱਚ ਕੁੱਝ ਵੀ ਵਿਅਰਥ ਕਿਉਂ ਨਹੀਂ ਹੁੰਦਾ ਹੈ ?
ਉੱਤਰ-
ਜੰਗਲ ਕਈ ਪ੍ਰਕਾਰ ਦੇ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਆਵਾਸ ਜਾਂ ਆਸਰਾ ਪ੍ਰਦਾਨ ਕਰਦੇ ਹਨ । ਉਹ ਮਲਮੂਤਰ ਵਿਸਰਜਿਤ ਕਰਦੇ ਹਨ ਅਤੇ ਫਿਰ ਮਰ ਜਾਂਦੇ ਹਨ । ਇਸ ਸਾਰਿਆਂ ਦੇ ਬਾਵਜੂਦ ਕੁੱਝ ਵੀ ਵਿਅਰਥ ਨਹੀਂ ਹੁੰਦਾ ਹੈ। ਕਿਉਂਕਿ ਜੰਤੂਆਂ ਦੇ ਮ੍ਰਿਤ ਸਰੀਰ, ਬਾਜ ਅਤੇ ਚੀਲ ਦਾ ਭੋਜਨ ਬਣ ਜਾਂਦੇ ਹਨ ਜਦ ਕਿ ਹੋਰ ਵਿਅਰਥ ਪਦਾਰਥ ਮਲ-ਮੂਤਰ ਅਤੇ ਮ੍ਰਿਤ ਸਰੀਰ ਦੇ ਅਪਸ਼ਿਸ਼ਟ ਸੂਖ਼ਮ ਜੀਵ ਅਤੇ ਉੱਲੀ ਕਵਕ) ਦੁਆਰਾ ਸਰਲ ਪੋਸ਼ਕ ਤੱਤਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਜਿਨ੍ਹਾਂ ਦੀ ਮਿੱਟੀ ਨੂੰ ਬਹੁਤ ਲੋੜ ਹੁੰਦੀ ਹੈ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਣਾਂ ਵਿੱਚ ਕੁੱਝ ਵੀ ਵਿਅਰਥ ਨਹੀਂ ਹੁੰਦਾ ਹੈ ।

ਪ੍ਰਸ਼ਨ 4.
ਅਜਿਹੀਆਂ ਪੰਜ ਉਪਜਾਂ ਦੇ ਨਾਂ ਦੱਸੋ, ਜਿਨ੍ਹਾਂ ਨੂੰ ਅਸੀਂ ਜੰਗਲਾਂ ਤੋਂ ਪ੍ਰਾਪਤ ਕਰਦੇ ਹਾਂ ?
ਉੱਤਰ-
ਜੰਗਲਾਂ ਉਪਯੋਗੀ ਉਪਜਾਂ ਦਾ ਸਰੋਤ : –

  1. ਲੱਕੜੀ
  2. ਆਕਸੀਜਨ
  3. ਦਵਾਈਆਂ ਵਾਲੇ ਪੌਦੇ (ਜੜੀ-ਬੂਟੀਆਂ
  4. ਵਰਖਾ
  5. ਗੁੰਦ, ਰੇਜ਼ਿਨ ਅਤੇ ਲਾਖ ਆਦਿ ।

ਪ੍ਰਸ਼ਨ 5.
ਸਮਝਾਉ ਕਿ ਜੰਗਲ ਵਿੱਚ ਰਹਿਣ ਵਾਲੇ ਜੰਤੂ ਕਿਸ ਤਰ੍ਹਾਂ ਜੰਗਲ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਜੰਤੂਆਂ ਦਾ ਜੰਗਲ ਪੁਨਰ-ਉਤਪੱਤੀ ਲਈ ਸਹਾਈ ਹੋਣਾ-ਜੰਤੁ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਉਹ ਸਿੱਧੇ ਸ਼ਾਕਾਹਾਰੀ ਅਤੇ ਅਸਿੱਧੇ (ਮਾਸਾਹਾਰੀ ਤੌਰ ‘ਤੇ ਇਨ੍ਹਾਂ ਉੱਪਰ ਨਿਰਭਰ ਕਰਦੇ ਹਨ | ਦੋਨਾਂ ਤਰ੍ਹਾਂ ਉਹ ਪੌਦਿਆਂ ਦਾ ਉਪਯੋਗ ਕਰਦੇ ਹਨ ਅਤੇ ਉਨ੍ਹਾਂ ਦੇ ਸਰੀਰ ਤੋਂ ਕੱਢਿਆ ਗਿਆ ਅਪਸ਼ਿਸ਼ਟ ਮਲ-ਮੂਤਰ ਅਪਘਟਕਾਂ ਦੁਆਰਾ ਅਪਘਟਿਤ ਹੋ ਕੇ ਸਰਲ ਪਦਾਰਥਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ । ਇਹ ਸਰਲ ਪੋਸ਼ਕ ਤੱਤ ਮਿੱਟੀ ਦੁਆਰਾ ਦੋਬਾਰਾ ਸੋਖ ਲਏ ਜਾਂਦੇ ਹਨ ਜੋ ਪੌਦਿਆਂ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦਾ ਹੈ । ਜੰਤੁ ਪੌਦਿਆਂ ਦੇ ਕੁੱਝ ਬੀਜਾਂ ਅਤੇ ਪਰਾਗਕਣਾਂ ਨੂੰ ਵਣ ਦੇ ਵਿਭਿੰਨ ਭਾਗਾਂ ਵਿੱਚ ਵਿਸਰਜਿਤ ਕਰਦੇ ਹਨ । ਇਸ ਤਰ੍ਹਾਂ ਜੰਤੁ ਵਣਾਂ ਦੇ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨ ਕਿਸਮ ਦੇ ਪੌਦਿਆਂ ਨੂੰ ਵਧਾਉਣ ਅਤੇ ਉਨ੍ਹਾਂ ਦੀ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੇ ਹਨ ।

ਪ੍ਰਸ਼ਨ 6.
ਅਪਘਟਕ ਕਿਸਨੂੰ ਆਖਦੇ ਹਨ ? ਇਨ੍ਹਾਂ ਦੇ ਕਿਸੇ ਦੋ ਦੇ ਨਾਂ ਦੱਸੋ । ਇਹ ਜੰਗਲ ਵਿੱਚ ਕੀ ਕਰਦੇ ਹਨ ?
ਉੱਤਰ-
ਅਪਘਟਕ (Decomposers)-ਉਹ ਸੂਖ਼ਮ ਜੀਵ ਜੋ ਪੌਦਿਆਂ ਅਤੇ ਜੰਤੂਆਂ ਦੇ ਮਰੇ ਸਰੀਰ ਨੂੰ ਸਰਲ ਪਦਾਰਥਾਂ (ਘਟਕਾਂ) ਵਿੱਚ ਪਰਿਵਰਤਿਤ ਕਰਦੇ ਹਨ, ਨੂੰ ਵਿਘਨਕਾਰੀ ਜਾਂ ਅਪਘਟਕ ਅਖਵਾਉਂਦੇ ਹਨ । ਜੀਵਾਣੁ ਕਵਕ (ਉੱਲੀ) ਅਪਘਟਕ ਦਾ ਮੁੱਖ ਕਾਰਜ ਕਰਕੇ ਪੌਦਿਆਂ ਨੂੰ ਪੋਸ਼ਕ ਤੱਤ ਉਪਲੱਬਧ ਕਰਾਉਣਾ ਅਤੇ ਵਣ ਦੀ ਵਿਧੀ ਕਰਦੇ ਹਨ ।
PSEB 7th Class Science Solutions Chapter 17 ਜੰਗਲ ਸਾਡੀ ਜੀਵਨ ਰੇਖਾ 1

ਪ੍ਰਸ਼ਨ 7.
ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਜੰਗਲਾਂ ਦੀ ਭੂਮਿਕਾ ਨੂੰ ਸਮਝਾਉ ।
ਉੱਤਰ-
ਜੰਗਲ ਇੱਕ ਵੱਡਾ ਖੇਤਰ ਹੈ ਜੋ ਆਕਸੀਜਨ ਵਿਭਿੰਨ ਪ੍ਰਕਾਰ ਦੇ ਰੁੱਖਾਂ ਨਾਲ ਢੱਕਿਆ ਹੋਇਆ ਹੈ । ਰੁੱਖ ਹਰੇ ਰੰਗ ਦੇ ਹੁੰਦੇ ਹਨ । ਇਨ੍ਹਾਂ ਦੀਆਂ ਹਰੀਆਂ ਪੱਤੀਆਂ ਸੂਰਜ ਦੀਆਂ ਕਿਰਨਾਂ ਦੀ ਉਪਸਥਿਤੀ ਵਿੱਚ, ਵਾਯੂ-ਮੰਡਲੀ ਕਾਰਬਨਡਾਈਆਕਸਾਈਡ ਅਤੇ ਆਕਸੀਜਨ ਤੋਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾਆਕਸੀਜਨ ਨਿਰਮੁਕਤ ਕਰਦਾ ਹੈ । ਇਸ ਆਕਸੀਜਨ ਨੂੰ ਜੀਵ-ਜੰਤੂ ਉਪਯੋਗ ਕਰਦੇ ਹਨ । ਜੀਵ-ਜੰਤੂ ਸਾਹ ਕਿਰਿਆ ਦੁਆਰਾ ਕਾਰਬਨਡਾਈਆਕਸਾਈਡ ਕਾਰਬਨ ਡਾਈਆਕਸਾਈਡ ਨਿਰਮੁਕਤ ਕਰ ਕੇ ਵਾਯੂਮੰਡਲ ਵਿੱਚ ਛੱਡਦੇ । ਹਨ । ਇਸ ਤਰ੍ਹਾਂ ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਇਕ ਸੰਤੁਲਨ ਬਣਾ ਕੇ ਰੱਖਦੇ ਹਨ ।

ਪ੍ਰਸ਼ਨ 8.
ਸਾਨੂੰ ਆਪਣੇ ਤੋਂ ਦੂਰ ਸਥਿਤ ਜੰਗਲਾਂ ਨਾਲ ਸੰਬੰਧਿਤ ਹਾਲਤਾਂ ਅਤੇ ਮੁੱਦਿਆਂ ਦੇ ਵਿਸ਼ੇ ਵਿੱਚ ਚਿੰਤਤ ਹੋਣ ਦੀ ਕਿਉਂ ਜ਼ਰੂਰਤ ਹੈ ?
ਉੱਤਰ-
ਜੰਗਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ । ਇਹ ਹੜਾਂ ਨੂੰ ਰੋਕਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ । ਇਹ ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਬਣਾਈ ਰੱਖਦੇ ਹਨ । ਇਹ ਜੀਵਨ ਲਈ ਕਈ ਮਹੱਤਵਪੂਰਨ ਉਪਜਾਂ ਪ੍ਰਦਾਨ ਕਰਦੇ ਹਨ । ਵਣ ਕਈ ਜੀਵ-ਜੰਤੂਆਂ ਨੂੰ ਆਵਾਸ ਭੋਜਨ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ | ਵਣ ਭੋਜਨ ਲੜੀ ਦਾ ਇੱਕ ਭਾਗ ਹਨ । ਇਸ ਲਈ ਸਾਨੂੰ ਦੂਰ ਸਥਿਤ ਵਣਾਂ ਨਾਲ ਸੰਬੰਧਿਤ ਪਰਿਸਥਿਤੀਆਂ ਅਤੇ ਮੁੱਦਿਆਂ ਦੇ ਬਾਰੇ ਚਿੰਤਿਤ ਹੋਣ ਦੀ ਜ਼ਰੂਰਤ ਹੈ ।

ਪ੍ਰਸ਼ਨ 9.
ਸਮਝਾਉ ਕਿ ਜੰਗਲਾਂ ਵਿੱਚ ਵੱਖ-ਵੱਖ ਕਿਸਮ ਦੇ ਜੰਤੂਆਂ ਅਤੇ ਪੌਦਿਆਂ ਦੇ ਹੋਣ ਦੀ ਕੀ ਜ਼ਰੂਰਤ ਹੈ ?
ਉੱਤਰ-
ਵਣਾਂ ਵਿੱਚ ਵਿਭਿੰਨ ਪ੍ਰਕਾਰ ਦੇ ਪੌਦੇ ਸ਼ਾਕਾਹਾਰੀ ਜੀਵਾਂ ਨੂੰ ਭੋਜਨ ਅਤੇ ਆਵਾਸ ਦੇ ਮੌਕੇ ਪ੍ਰਦਾਨ ਕਰਦੇ ਹਨ | ਸ਼ਾਕਾਹਾਰੀਆਂ ਦੀ ਅਧਿਕ ਸੰਖਿਆ ਦਾ ਅਰਥ ਹੈ ਕਿ ਵਿਭਿੰਨ ਪ੍ਰਕਾਰ ਦੇ ਮਾਸਾਹਾਰੀਆਂ ਦੇ ਲਈ ਭੋਜਨ ਦੀ ਵਧੇਰੀ ਉਪਲੱਬਧਤਾ | ਜੰਤੂਆਂ ਦੀਆਂ ਵੱਖ-ਵੱਖ ਕਿਸਮਾਂ ਵਣਾਂ ਦੀ ਪੁਨਰ-ਉਤਪੱਤੀ ਅਤੇ ਵਿਧੀ ਵਿੱਚ ਸਹਾਇਕ ਹੁੰਦੀਆਂ ਹਨ | ਅਪਘਟਕ ਵਣ ਵਿੱਚ ਉੱਗਣ ਵਾਲੇ ਪੌਦਿਆਂ ਲਈ ਪੋਸ਼ਕ ਤੱਤਾਂ ਦੀ ਸਪਲਾਈ ਨੂੰ ਬਣਾਈ ਰੱਖਦੇ ਹਨ । ਇਸ ਲਈ ਵਣ ਇਕ ਗਤਿਕ ਸਜੀਵ ਇਕਾਈ ਹੈ ਜੋ ਜੀਵਨ ਅਤੇ ਜੀਵਨ ਸਮਰੱਥਾ ਨਾਲ ਭਰਪੂਰ ਹੈ ।

PSEB 7th Class Science Solutions Chapter 17 ਜੰਗਲ: ਸਾਡੀ ਜੀਵਨ ਰੇਖਾ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਵਣਾਂ ਦੀ ਮਹੱਤਤਾ ਦਾ ਵਰਣਨ ਕਰੋ ਅਤੇ ਵਣ ਕਟਾਉ ਦੇ ਬੁਰੇ ਪ੍ਰਭਾਵ ਵੀ ਲਿਖੋ ।
ਉੱਤਰ-
ਵਣ ਇੱਕ ਪ੍ਰਕਿਰਤਿਕ ਤੰਤਰ ਹੈ । ਵਣ ਧਰਤੀ ‘ਤੇ ਜੀਵਨ ਬਣਾਈ ਰੱਖਣ ਲਈ ਜ਼ਰੂਰੀ ਹਨ ! ਵਣਾਂ ਦੇ ਲਾਭ-

  • ਪੌਦਿਆਂ ਅਤੇ ਜੰਤੂਆਂ ਦਾ ਆਵਾਸ ।
  • ਸੂਖ਼ਮ ਜੀਵਾਂ ਅਤੇ ਜੰਤੂਆਂ ਨੂੰ ਭੋਜਨ ਪ੍ਰਦਾਨ ਕਰਦੇ ਹਨ ।
  • ਜਲ-ਚੱਕਰ ਕੰਟਰੋਲ ਰੱਖਦੇ ਹਨ ।
  • ਧਰਤੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਦੇ ਹਨ ।
  • ਭੋਂ-ਖੁਰਨ ਨੂੰ ਰੋਕਦੇ ਹਨ ।
  • ਵਾਯੂਮੰਡਲ ਦੀ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵਿੱਚ ਸੰਤੁਲਨ ਬਣਾਈ ਰੱਖਦੇ ਹਨ ।

ਵਣ ਕਟਾਉ ਦੇ ਬੁਰੇ ਪ੍ਰਭਾਵ-

  1. ਅਨਿਯਮਿਤ ਵਰਖਾ,
  2. ਭੂਮੀ ਸਪੰਦਨ,
  3. ਜੰਗਲੀ ਜੀਵਨ ਦਾ ਲੁਪਤ ਹੋਣਾ,
  4. ਮਿੱਟੀ ਦੀ ਕੁਆਲਟੀ ਅਤੇ ਕਿਸਮ ਦੀ ਘਾਟ ਹੋਣਾ,
  5. ਸ੍ਰੀਨ ਹਾਊਸ ਪ੍ਰਭਾਵ ਅਤੇ ਗਲੋਬਲ ਵਾਰਮਿੰਗ ਵਿੱਚ ਵਾਧਾ ਹੋਣਾ |

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

Punjab State Board PSEB 7th Class Science Book Solutions Chapter 16 ਪਾਣੀ: ਇੱਕ ਅਨਮੋਲ ਸਾਧਨ Textbook Exercise Questions, and Answers.

PSEB Solutions for Class 7 Science Chapter 16 ਪਾਣੀ: ਇੱਕ ਅਨਮੋਲ ਸਾਧਨ

PSEB 7th Class Science Guide ਪਾਣੀ : ਇੱਕ ਅਨਮੋਲ ਸਾਧਨ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 195)

ਪ੍ਰਸ਼ਨ 1.
ਅਜਿਹੀਆਂ ਤਿੰਨ ਗਤੀਵਿਧੀਆਂ ਲਿਖੋ ਜਿਨ੍ਹਾਂ ਦੌਰਾਨ ਸਭ ਤੋਂ ਵੱਧ ਪਾਣੀ ਬਰਬਾਦ ਹੁੰਦਾ ਹੈ ?
ਉੱਤਰ-
ਤਿੰਨ ਗਤੀਵਿਧੀਆਂ ਜਿਨਾਂ ਦੌਰਾਨ ਪਾਣੀ ਦੀ ਬਰਬਾਦੀ ਹੁੰਦੀ ਹੈ

  1. ਪਾਣੀ ਦੇ ਪਾਈਪ ਦਾ ਲੀਕ ਹੋਣਾ ।
  2. ਬਰਤਨਾਂ ਨੂੰ ਵੱਗਦੇ ਪਾਣੀ ਨਾਲ ਧੋਣਾ ।
  3. ਘੱਟ ਕੱਪੜਿਆਂ ਲਈ ਕੱਪੜੇ ਧੋਣ ਵਾਲੀ ਮਸ਼ੀਨ ਦੀ ਵਰਤੋਂ ਕਰਨਾ ।

ਪ੍ਰਸ਼ਨ 2.
ਕੀ ਸਾਨੂੰ ਪਾਣੀ ਦੀ ਬਰਬਾਦੀ ` ਤੇ ਕਾਬੂ ਪਾਉਣਾ ਚਾਹੀਦਾ ਹੈ ? ਜੇਕਰ ਹਾਂ, ਤਾਂ ਕਿਉਂ ?
ਉੱਤਰ-
ਸਾਨੂੰ ਪਾਣੀ ਦੀ ਬਰਬਾਦੀ ‘ਤੇ ਕਾਬੂ ਪਾਉਣਾ ਚਾਹੀਦਾ ਹੈ । ਪਾਣੀ ਦੀ ਵਰਤੋਂ ਘਟਾਉਣ ਨਾਲ ਪਾਣੀ ਨੂੰ ਸਾਫ਼ ਕਰਕੇ ਘਰਾਂ, ਵਪਾਰੀ ਸਥਾਨਾਂ, ਖੇਤੀ ਦੇ ਫਾਰਮਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਪਹੁੰਚਾਉਣ ਲਈ ਉਰਜਾ ਘੱਟ ਲਗਦੀ ਹੈ । ਅਜਿਹਾ ਕਰਨ ਨਾਲ ਪ੍ਰਦੂਸ਼ਣ ਵਿੱਚ ਕਮੀ ਹੁੰਦੀ ਹੈ ਅਤੇ ਈਂਧਣ ਦੀ ਵੀ ਬੱਚਤ ਹੁੰਦੀ ਹੈ । ਇਸ ਨਾਲ ਮਨੋਰੰਜਕ ਕਿਰਿਆਵਾਂ ਲਈ ਵੀ ਪਾਣੀ ਉਪਲੱਬਧ ਹੋ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ : (ਪੇਜ 196 )

ਪ੍ਰਸ਼ਨ 1.
………. ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਦਾ ਹੈ ।
ਉੱਤਰ-
ਵਾਸ਼ਪੀਕਰਨ ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਤਰਲ ਅਵਸਥਾ ਤੋਂ ਗੈਸ ਅਵਸਥਾ ਵਿੱਚ ਬਦਲਦਾ ਹੈ ।

ਪ੍ਰਸ਼ਨ 2.
………. ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ ।
ਉੱਤਰ-
ਸੰਘਣਨ ਅਜਿਹੀ ਕਿਰਿਆ ਹੈ ਜਿਸ ਦੌਰਾਨ ਪਾਣੀ ਗੈਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲਦਾ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਸੋਚੋ ਅਤੇ ਉੱਤਰ ਦਿਓ : (ਪੇਜ 197)

ਪ੍ਰਸ਼ਨ 1.
ਕਿਹੜਾ ਬੀਕਰ ਧਰਤੀ ਹੇਠਲੇ ਪਾਣੀ ਨੂੰ ਦਰਸਾਉਂਦਾ ਹੈ ?
ਉੱਤਰ-
ਬੀਕਰ ਵਿੱਚ ਲਿਆ ਗਿਆ ਪਾਣੀ ।

ਪ੍ਰਸ਼ਨ 2.
ਕਿਹੜਾ ਬੀਕਰ ਧਰਤੀ ਦੇ ਤਲ ਤੇ ਮੌਜੂਦ ਸਤਹੀ ਪਾਣੀ ਨੂੰ ਦਰਸਾਉਂਦਾ ਹੈ ?
ਉੱਤਰ-
ਬੀਕਰ ‘ਸ’ ਵਿੱਚ ਲਿਆ ਗਿਆ ਪਾਣੀ ਧਰਤੀ ਦੇ ਤਲ ਤੇ ਸਤਹੀਂ ਪਾਣੀ ਨੂੰ ਦਰਸਾਉਂਦਾ ਹੈ ।

PSEB 7th Class Science Guide ਪਾਣੀ : ਇੱਕ ਅਨਮੋਲ ਸਾਧਨ Textbook Questions and Answers

1. ਖ਼ਾਲੀ ਥਾਂਵਾਂ ਭਰੋ

(i) ਜਿਹੜਾ ਪਾਣੀ ਅਸੀਂ ਪੀਂਦੇ ਹਾਂ ਉਹ ………. ਅਵਸਥਾ ਵਿੱਚ ਹੁੰਦਾ ਹੈ ।
ਉੱਤਰ-
ਤਰਲ,

(ii) ਪਾਣੀ ਦੇ ਮਿੱਟੀ ਵਿੱਚ ਰਿਸ ਕੇ ਜਾਣ ਦੀ ਕਿਰਿਆ ਨੂੰ ………. ਕਹਿੰਦੇ ਹਨ ।
ਉੱਤਰ-
ਇਨਫਿਲਟਰੇਸ਼ਨ,

(iii) ਭੌ-ਜਲ ਦੇ ਉੱਪਰਲੇ ਤਲ ਨੂੰ ………… ਕਹਿੰਦੇ ਹਨ ।
ਉੱਤਰ-
ਅਸੰਤ੍ਰਿਪਤ ਖੇਤਰ,

(iv) ………. ਦਾ ਅਰਥ ਹੈ ਪਾਣੀ ਦੀ ਹਰ ਸੰਭਵ ਵਧੀਆ ਢੰਗ ਨਾਲ ਵਰਤੋਂ ।
ਉੱਤਰ-
ਪ੍ਰਬੰਧਨ,

(v) ਕਿਸਾਨ …………. ਵਰਤ ਕੇ ਪਾਣੀ ਦੀ ਕਿਫਾਇਤੀ ਢੰਗ ਨਾਲ ਵਰਤੋਂ ਕਰ ਸਕਦੇ ਹਨ ।
ਉੱਤਰ-
ਤੁਪਕਾ ਸਿੰਚਾਈ ਪ੍ਰਣਾਲੀ ।

2. ਠੀਕ ਜਾਂ ਗਲਤ ਲਿਖੋ

(i) ਜਲ ਚੱਕਰ ਧਰਤੀ ਉੱਤੇ ਪਾਣੀ ਦੀ ਹੋਂਦ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ।
ਉੱਤਰ-
ਠੀਕ,

(ii) ਧਰਤੀ ਉੱਤੇ ਮੌਜੂਦ ਕੁੱਲ ਪਾਣੀ ਦਾ ਲਗਭਗ 97% ਪਾਣੀ ਤਾਜ਼ਾ ਹੈ ।
ਉੱਤਰ-
ਗ਼ਲਤ,

(iii) ਪਾਣੀ ਦੀਆਂ ਲੀਕ ਕਰਦੀਆਂ ਪਾਈਪਾਂ ਅਤੇ ਟੂਟੀਆਂ ਦੀ ਛੇਤੀ ਮੁਰੰਮਤ ਕਰਨੀ ਚਾਹੀਦੀ ਹੈ ।
ਉੱਤਰ-
ਠੀਕ,

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(iv) ਅਸੀਂ ਬੜੀ ਤੇਜ਼ੀ ਨਾਲ ਵਿਸ਼ਵ-ਪੱਧਰੀ ਜਲ ਸੰਕਟ ਵੱਲ ਵੱਧ ਰਹੇ ਹਾਂ ।
ਉੱਤਰ-
ਠੀਕ,

(v) ਬੁਰਸ਼ ਕਰਨ ਸਮੇਂ ਟੂਟੀ ਨੂੰ ਲਗਾਤਾਰ ਨਾ ਚਲਾਓ ।
ਉੱਤਰ-
ਠੀਕ ॥

3. ਕਾਲਮ ‘ਉ’ ਅਤੇ ਕਾਲਮ ‘ਅ’ ਦਾ ਮਿਲਾਣ ਕਰੋ

ਕਾਲਮ ‘ਉ’ ਕਾਲਮ ‘ਅ’
(i) ਬਰਫ਼ (ਉ) ਸਮੁੰਦਰ ਅਤੇ ਮਹਾਂਸਾਗਰ
(ii) ਖਾਰਾ ਪਾਣੀ (ਅ) ਨਦੀਆਂ ਅਤੇ ਛੱਪੜ
(iii) ਤਾਜ਼ਾ ਪਾਣੀ (ਇ) ਪਾਣੀ ਦੀ ਗੈਸੀ ਅਵਸਥਾ
(iv) ਜਲ ਵਾਸ਼ਪ (ਸ) ਪਾਣੀ ਦਾ ਸਭ ਤੋਂ ਸ਼ੁੱਧ ਰੂਪ
(v) ਮੀਂਹ ਦਾ ਪਾਣੀ (ਹ) ਪਾਣੀ ਦੀ ਠੋਸ ਅਵਸਥਾ ॥

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਬਰਫ਼ (ਹ) ਪਾਣੀ ਦੀ ਠੋਸ ਅਵਸਥਾ
(ii) ਖਾਰਾ ਪਾਣੀ (ਉ) ਸਮੁੰਦਰ ਅਤੇ ਮਹਾਂਸਾਗਰ
(iii) ਤਾਜ਼ਾ ਪਾਣੀ (ਸ) ਪਾਣੀ ਦਾ ਸਭ ਤੋਂ ਸ਼ੁੱਧ ਰੂਪ
(iv) ਜਲ ਵਾਸ਼ਪ (ਇ), ਪਾਣੀ ਦੀ ਗੈਸੀ ਅਵਸਥਾ
(v) ਮੀਂਹ ਦਾ ਪਾਣੀ (ਅ) ਨਦੀਆਂ ਅਤੇ ਛੱਪੜ ।

4. ਸਹੀ ਉੱਤਰ ਚੁਣੋ

(i) ਇਨ੍ਹਾਂ ਵਿੱਚੋਂ ਕਿਹੜਾ ਭੌ-ਜਲ ਦੇ ਘਟਣ ਲਈ ਜ਼ਿੰਮੇਵਾਰ ਹੈ ?
(ਉ) ਵੱਧਦੀ ਆਬਾਦੀ
(ਅ) ਵੱਧਦੇ ਉਦਯੋਗ
(ਇ) ਜੰਗਲਾਂ ਦੀ ਕਟਾਈ. .
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

(ii) ਪੰਜਾਬ ਜਲ ਸੰਭਾਲ ਕਾਨੂੰਨ ਇਸ ਸਾਲ ਪਾਸ ਹੋਇਆ
(ਉ) 2009
(ਆ) 2010
(ਇ) 2008
(ਸ) 2015.
ਉੱਤਰ-
(ਉ) 2009.

(iii) ਹਰ ਸਾਲ ਵਿਸ਼ਵ-ਜਲ ਦਿਵਸ ਮਨਾਇਆ ਜਾਂਦਾ ਹੈ
(ਉ) 22 ਅਪ੍ਰੈਲ
(ਆ) 24 ਮਾਰਚ
(ਈ) 22 ਮਾਰਚ .
(ਸ) 22 ਮਈ ॥
ਉੱਤਰ-
(ੲ) 22 ਮਾਰਚ ।

(iv) ਧਰਤੀ ਦੇ ਸਤਹੀ ਪਾਣੀ ਦਾ ਲਗਭਗ ………… ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ ।
(ਉ) 75%
(ਅ) 71%
( 81% .
(ਸ) 29% .
ਉੱਤਰ-
(ਅ) 71%.

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(v) ਸਾਨੂੰ ਟੂਟੀਆਂ ਚੱਲਦੀਆਂ ਕਦੋਂ ਨਹੀਂ ਰੱਖਣੀਆਂ ਚਾਹੀਦੀਆਂ ?
(ਉ) ਬੁਰਸ਼ ਕਰਦੇ ਸਮੇਂ ।
(ਅ ਸ਼ੇਵ ਕਰਦੇ ਸਮੇਂ
(ਇ) ਨਹਾਉਂਦੇ ਸਮੇਂ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਭੌ-ਜਲ ਕੀ ਹੁੰਦਾ ਹੈ ?
ਉੱਤਰ-
ਭੌ-ਜਲ-ਇਹ ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਮਿੱਟੀ ਦੇ ਕਣਾਂ ਵਿੱਚ ਦੀਆਂ ਵਿੱਥਾਂ, ਟੁੱਟੀਆਂ ਚੱਟਾਨਾਂ ਅੰਦਰ ਇਕੱਠਾ ਹੋਇਆ ਪਾਣੀ ਹੈ । ਇਹ ਪਾਣੀ ਆਪਣੇ ਆਪ ਝਰਨੇ ਦੇ ਰੂਪ ਵਿੱਚ ਉੱਪਰ ਧਰਤੀ ‘ਤੇ ਆ ਜਾਂਦਾ ਹੈ । ਇਸ ਪਾਣੀ ਨੂੰ ਟਿਊਬਵੈੱਲ ਰਾਹੀਂ ਧਰਤੀ ਦੀ ਸਤਹਿ ਉੱਪਰ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ (ii)
ਸਮੁੰਦਰਾਂ ਅਤੇ ਮਹਾਂਸਾਗਰਾਂ ਦਾ ਪਾਣੀ ਪੀਣ-ਯੋਗ ਕਿਉਂ ਨਹੀਂ ਹੁੰਦਾ ?
ਉੱਤਰ-
ਸਮੁੰਦਰਾਂ ਅਤੇ ਮਹਾਂਸਾਗਰਾਂ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਹੈ ਕਿਉਂਕਿ ਇਸ ਵਿੱਚ ਅਧਿਕ ਮਾਤਰਾ ਵਿੱਚ ਲੂਣ ਘੁਲਿਆ ਹੋਇਆ ਹੁੰਦਾ ਹੈ । ਇੱਕ ਲੀਟਰ ਸਮੁੰਦਰੀ ਪਾਣੀ ਵਿੱਚ 35 ਗ੍ਰਾਮ ਲੂਣ ਘੁਲੇ ਹੁੰਦੇ ਹਨ । ਇਸ ਪਾਣੀ ਨੂੰ ਪੀਣ ਨਾਲ ਨਿਰਜਲੀਕਰਨ, ਗੁਰਦੇ ਫੇਲ੍ਹ, ਬੇਹੋਸ਼ੀ ਅਤੇ ਮੌਤ ਵੀ ਹੋ ਸਕਦੀ ਹੈ ।

ਪ੍ਰਸ਼ਨ (iii)
ਜਲਈ ਚੱਟਾਨੀ ਪਰਤਾਂ ਕੀ ਹੁੰਦੀਆਂ ਹਨ ?
ਉੱਤਰ-
ਜਲਈ ਚੱਟਾਨਾਂ ਪਰਤਾਂ-ਕਈ ਥਾਂਵਾਂ ‘ਤੇ ਵਾਟਰ ਟੇਬਲ ਤੋਂ ਵੀ ਹੇਠਾਂ ਸਖ਼ਤ ਚੱਟਾਨਾਂ ਦੀਆਂ ਪਰਤਾਂ ਹੁੰਦੀਆਂ ਹਨ ਜਿਨ੍ਹਾਂ ਵਿਚਕਾਰ ਭੌ-ਜਲ ਇਕੱਠਾ ਹੁੰਦਾ ਹੈ । ਇਨ੍ਹਾਂ ਚੱਟਾਨਾਂ ਦੀਆਂ ਪਰਤਾਂ ਨੂੰ ਜਲਈ ਚੱਟਾਨੀ ਪਰਤ ਕਹਿੰਦੇ ਹਨ ।

ਪ੍ਰਸ਼ਨ (iv)
ਪਾਣੀ ਦੀਆਂ ਤਿੰਨ ਅਵਸਥਾਵਾਂ ਕਿਹੜੀਆਂ ਹਨ ?
ਉੱਤਰ-
ਪਾਣੀ ਦੀਆਂ ਤਿੰਨ ਅਵਸਥਾਵਾਂ-

  1. ਠੋਸ (ਬਰਫ਼ ਰੂਪ ਵਿੱਚ),
  2. ਤਰਲ (ਸਧਾਰਨ ਪਾਣੀ) ਅਤੇ
  3. ਗੈਸ ਵਾਸ਼ਪਾਂ ਦੇ ਰੂਪ ਵਿੱਚ) ।

ਪ੍ਰਸ਼ਨ (v)
ਭੌ-ਜਲ ਦੀ ਪ੍ਰਤੀਪੂਰਤੀ ਕਿਵੇਂ ਹੁੰਦੀ ਹੈ ?
ਉੱਤਰ-
ਭੌ-ਜਲ ਦੀ ਪ੍ਰਤੀਪੂਰਤੀ-

  • ਮੀਂਹ ਦੇ ਪਾਣੀ ਦੀ ਵਰਤੋਂ ਧਰਤੀ ਹੇਠਲੇ ਭੌ-ਜਲ ਦੀ ਪ੍ਰਤੀਪੂਰਤੀ ਲਈ ਕੀਤੀ ਜਾ ਸਕਦੀ ਹੈ ।
  • ਖੇਤਾਂ ਵਿੱਚ ਕਿਸਾਨ, ਤੁਪਕਾ ਸਿੰਚਾਈ ਪ੍ਰਣਾਲੀ ਰਾਹੀਂ ਪਾਣੀ ਦੀ ਬੱਚਤ ਕਰ ਸਕਦੇ ਹਨ | ਅਜਿਹਾ ਕਰਨ ਨਾਲ ਵੀ ਭੌ-ਜਲ ਪ੍ਰਤੀਪੂਰਤੀ ਹੋ ਸਕਦੀ ਹੈ ।
  • ਪ੍ਰਸ਼ਾਸਨਿਕ ਅਧਿਕਾਰੀ ਜਲ-ਸਪਲਾਈ ਦੀਆਂ ਪਾਈਪਾਂ ਵਿਚੋਂ ਜਲ ਰਿਸਾਵ ਰੋਕ ਨਾਲ ਭੌ-ਜਲ ਪ੍ਰਤੀਪੂਰਤੀ ਹੋ ਸਕਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕੁੱਝ ਅਜਿਹੀਆਂ ਮਨੁੱਖੀ-ਗਤੀਵਿਧੀਆਂ ਬਾਰੇ ਲਿਖੋ ਜਿਨ੍ਹਾਂ ਨਾਲ ਪਾਣੀ ਬਰਬਾਦ ਹੁੰਦਾ ਹੈ ?
ਉੱਤਰ-
ਹੇਠਾਂ ਲਿਖੀਆਂ ਕੁੱਝ ਮਨੁੱਖੀ ਗਤੀਵਿਧੀਆਂ ਹਨ ਜਿਨ੍ਹਾਂ ਕਾਰਨ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ

  • ਵੱਗਦੀ ਟੁਟੀ ਰੱਖ ਕੇ ਦੰਦ ਸਾਫ਼ ਕਰਨ ਲਈ ਬੁਰਸ਼ ਕਰਨਾ ਅਤੇ ਸ਼ੇਵ ਕਰਨਾ ।
  • ਗਰਮੀਆਂ ਦੇ ਮੌਸਮ ਵਿੱਚ ਬਗੀਚੇ ਨੂੰ ਦੁਪਹਿਰ ਸਮੇਂ ਪਾਣੀ ਲਾਉਣਾ । ਜੇਕਰ ਤੜਕੇ 5 ਤੋਂ 7 ਵਜੇ ਵਿਚਕਾਰ ਪਾਣੀ ਲਗਾਇਆ ਜਾਵੇ ਤਾਂ ਪਾਣੀ ਦਾ ਵਾਸ਼ਪੀਕਰਨ ਘੱਟ ਹੋਵੇਗਾ ।
  • ਰਸੋਈ ਦੇ ਬਰਤਨਾਂ ਨੂੰ ਚਲਦੀ ਟੂਟੀ ਹੇਠ ਸਾਫ਼ ਕਰਨ ਨਾਲ ਬਹੁਤ ਪਾਣੀ ਦੀ ਲੋੜ ਪਵੇਗੀ ।
  • ਡਿਸ਼ਵਾਸ਼ਰ ਵਿੱਚ ਭਾਂਡੇ ਧੋਣਾ ਜਦੋਂ ਕਿ ਡਿਸ਼ਵਾਸ਼ਰ ਪੁਰੀ ਭਾਂਡਿਆਂ ਨਾਲ ਨਹੀਂ ਭਰੀ ਹੈ !
  • ਕੱਪੜਿਆਂ ਨੂੰ ਧੋਣਾ ਜਦੋਂ ਕੱਪੜੇ ਧੋਣ ਵਾਲੀ ਮਸ਼ੀਨ ਕੱਪੜਿਆਂ ਨਾਲ ਪੂਰੀ ਭਰੀ ਹੋਈ ਨਹੀਂ ਹੈ ।
  • ਵੱਗਦੇ ਪਾਣੀ ਦੀ ਟੂਟੀ ਹੇਠਾਂ ਬੈਠ ਕੇ ਨਹਾਉਣਾ ਜਾਂ ਫਿਰ ਲੰਮੇ ਸਮੇਂ ਲਈ ਫੁਹਾਰੇ ਥੱਲੇ ਬੈਠ ਕੇ ਨਹਾਉਣਾ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ (ii)
ਤੁਸੀਂ ਬਗੀਚੇ ਵਿੱਚ ਪਾਣੀ ਦੀ ਖ਼ਪਤ ਕਿਵੇਂ ਘੱਟ ਕਰੋਗੇ ?
ਉੱਤਰ-
ਬਗੀਚੇ ਵਿੱਚ ਪਾਣੀ ਦੀ ਖ਼ਪਤ ਘੱਟ ਕਰਨਾ-

  1. ਆਪਣੇ ਬਗੀਚੇ ਦੀ ਸਿੰਚਾਈ ਗਰਮੀਆਂ ਦੇ ਮੌਸਮ ਵਿੱਚ ਸਵੇਰੇਸਵੇਰੇ ਜਾਂ ਸ਼ਾਮ ਨੂੰ ਅਰਥਾਤ ਦੁਪਹਿਰ ਤੋਂ ਬਾਅਦ ਕਰਨ ਨਾਲ ਪਾਣੀ ਦੀ ਖ਼ਪਤ ਘੱਟ ਹੋ ਜਾਵੇਗੀ ਕਿਉਂਕਿ ਇਸ ਸਮੇਂ ਪਾਣੀ ਦੇ ਵਾਸ਼ਪ ਘੱਟ ਬਣਨਗੇ ।
  2. ਬਗੀਚੇ ਦੀ ਸਿੰਚਾਈ ਤੁਪਕਾ ਸਿੰਚਾਈ ਪ੍ਰਣਾਲੀ ਜਾਂ ਸਪਿੰਕਲਰ ਨਾਲ ਕਰਾਂਗੇ ਜਿਸ ਤੋਂ ਪਾਣੀ ਓਨਾ ਹੀ ਲਗੇਗਾ ਜਿੰਨੀ ਇਸ ਨੂੰ ਲੋੜ ਹੈ ਅਰਥਾਤ ਪਾਣੀ ਦੀ ਬਰਬਾਦੀ ਵੀ ਨਹੀਂ ਹੋਵੇਗੀ ।

ਪ੍ਰਸ਼ਨ (iii)
ਪਾਣੀ ਸਾਡੇ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ-
ਪਾਣੀ ਦੀ ਮਹੱਤਤਾ-ਧਰਤੀ ਦੇ ਸਭ ਤੋਂ ਮਹੱਤਵਪੂਰਨ ਸੋਤਾਂ ਵਿੱਚੋਂ ਇੱਕ ਪਾਣੀ ਹੈ । ਸਾਰੇ ਜੀਵਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਦੀ ਲੋੜ ਹੁੰਦੀ ਹੈ | ਪੀਣ ਤੋਂ ਇਲਾਵਾ ਮਨੁੱਖ ਨੂੰ ਖਾਣਾ ਬਣਾਉਣ ਲਈ, ਨਹਾਉਣ, ਕੱਪੜੇ ਧੋਣ, ਭਾਂਡੇ ਧੋਣ, ਦੰਦ ਸਾਫ਼ ਕਰਨ, ਘਰ ਅਤੇ ਹੋਰ ਥਾਂਵਾਂ ਸਾਫ਼ ਕਰਨ ਅਤੇ ਪੌਦਿਆਂ ਨੂੰ ਪਾਣੀ ਦੇਣ ਵਰਗੇ ਅਨੇਕਾਂ ਕਾਰਜਾਂ ਲਈ ਪਾਣੀ ਦੀ ਲੋੜ ਹੁੰਦੀ ਹੈ । ਪਾਣੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ, ਖੇਤੀਬਾੜੀ ਕਾਰਜਾਂ ਲਈ, ਉਪਯੋਗਾਂ ਵਿੱਚ ਕਈ ਸਾਮਾਨ ਤਿਆਰ ਕਰਨ ਲਈ, ਤੈਰਾਕੀ ਵਰਗੀਆਂ ਮਨੋਰੰਜਕ ਕਿਰਿਆਵਾਂ ਲਈ ਪਾਣੀ ਦੀ ਲੋੜ ਪੈਂਦੀ ਹੈ ।

ਪ੍ਰਸ਼ਨ (iv)
ਮਨੁੱਖੀ ਵਸੋਂ ਦਾ ਵਾਧਾ ਭੌ-ਜਲ ਦੀ ਘਾਟ ਲਈ ਕਿਵੇਂ ਜ਼ਿੰਮੇਵਾਰ ਹੈ ?
ਉੱਤਰ-
ਮਨੁੱਖੀ ਵਸੋਂ ਦਾ ਵਾਧਾ ਭੌ-ਜਲ ਦੀ ਘਾਟ ਲਈ ਜ਼ਿੰਮੇਵਾਰ-ਮਨੁੱਖੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ । ਜਿਵੇਂ ਆਬਾਦੀ ਵੱਧਦੀ ਹੈ ਉਸ ਦੀਆਂ ਰੋਜ਼ਾਨਾ ਲੋੜਾਂ ਲਈ ਪਾਣੀ ਦੀ ਮੰਗ ਵੀ ਵੱਧਦੀ ਹੈ । ਅਕਸਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਰਾਂ, ਦੁਕਾਨਾਂ, ਦਫ਼ਤਰਾਂ, ਸੜਕਾਂ ਅਤੇ ਰੇਲ ਪਟੜੀਆਂ ਦੇ ਨਿਰਮਾਣ ਅਤੇ ਹੋਰ ਕਈ ਕੰਮਾਂ ਲਈ ਕੀਤੀ ਜਾਂਦੀ ਹੈ । ਅਜਿਹੇ ਨਿਰਮਾਣ ਨਾਲ ਮੀਂਹ ਦੇ ਪਾਣੀ ਦਾ ਧਰਤੀ ਹੇਠਾਂ ਰਿਸ ਕੇ ਜਾਣ ਵਾਲਾ ਖੇਤਰ ਵੀ ਘੱਟ ਜਾਂਦਾ ਹੈ । ਇਸ ਤਰ੍ਹਾਂ ਅਸੀਂ ਧਰਤੀ ਹੇਠਲੇ ਪਾਣੀ ਦੀ ਖ਼ਪਤ ਹੀ ਨਹੀਂ ਕਰ ਰਹੇ ਸਗੋਂ ਧਰਤੀ ਹੇਠਾਂ ਰਿਸਣ ਵਾਲੇ ਪਾਣੀ ਨੂੰ ਵੀ ਘਟਾ ਰਹੇ ਹੁੰਦੇ ਹਾਂ ।

ਜਿਸ ਦਾ ਸਿੱਟਾ ਇਹ ਹੈ ਕਿ ਭੌ-ਜਲ ਪੱਧਰ ਹੇਠਾਂ ਡਿੱਗ ਜਾਂਦਾ ਹੈ ।ਵੱਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਧ ਤੋਂ ਵੱਧ ਉਦਯੋਗ ਸਥਾਪਤ ਕਰਨ ਦੀ ਲੋੜ ਹੁੰਦੀ ਹੈ ਜਿਸ ਤੋਂ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਜਿਸ ਨਾਲ ਭੌ-ਜਲ ਪੱਧਰ ਹੇਠਾਂ ਡਿੱਗਦਾ ਜਾਂਦਾ ਹੈ । ਵੱਧ ਰਹੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖ ਕੱਟੇ ਜਾਂਦੇ ਹਨ ਜਿਸ ਨਾਲ ਜਲ-ਚੱਕਰ ਵਿਗੜ ਰਿਹਾ ਹੈ । ਇਹੀ ਕਾਰਨ ਹੈ ਕਿ ਧਰਤੀ ਹੇਠਾਂ ਰਿਸ ਕੇ ਜਾਣ ਵਾਲੇ ਪਾਣੀ ਦੀ ਮਾਤਰਾ ਵੀ ਘੱਟ ਰਹੀ ਹੈ ਅਤੇ ਭੌ-ਜਲ ਪੱਧਰ ਵੀ ਹੇਠਾਂ ਡਿੱਗ ਪੈਂਦਾ ਹੈ ।

ਪ੍ਰਸ਼ਨ (v)
ਜੇ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਮਿਲੇ ਤਾਂ ਉਹ ਪਹਿਲਾਂ ਮੁਰਝਾਉਂਦੇ ਅਤੇ ਬਾਅਦ ਵਿੱਚ ਸੁੱਕ ਕਿਉਂ ਜਾਂਦੇ ਹਨ ?
ਉੱਤਰ-
ਕਈ ਦਿਨਾਂ ਤੋਂ ਬਾਅਦ ਜਦੋਂ ਵਰਖਾ ਨਹੀਂ ਹੋ ਰਹੀ ਇਕ ਗਰਮ ਦਿਹਾੜੇ ਜਿੰਨਾ ਪੌਦੇ ਨੂੰ ਪਾਣੀ ਮਿਲ ਰਿਹਾ ਹੈ ਉਸ ਤੋਂ ਵੱਧ ਉਸ ਤੋਂ ਵਾਸ਼ਪ ਉਤਸਰਜਨ ਕਾਰਨ ਨੁਕਸਾਨ ਹੋ ਰਿਹਾ ਹੈ । ਪੌਦੇ ਦੇ ਪੱਤਿਆਂ ਦੇ ਸੈੱਲਾਂ ਅਤੇ ਤਣੇ ਦਾ ਨਿਰਜਲੀਕਰਨ ਹੁੰਦਾ ਹੈ, ਜਿਸ ਤੋਂ ਉਹ ਪੌਦਾ ਸਿੱਧਾ ਨਾ ਰਹਿ ਕੇ ਮੁਰਝਾ ਜਾਂਦਾ ਹੈ ਅਤੇ ਕੁੱਝ ਸਮੇਂ ਬਾਅਦ ਵਿੱਚ ਮਰ ਜਾਂਦਾ ਹੈ !

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਤੁਸੀਂ ਪਾਣੀ ਦੀ ਸੰਭਾਲ ਲਈ ਕਿਹੜੇ ਕਦਮ ਚੁੱਕੋਗੇ ?
ਉੱਤਰ-
ਪਾਣੀ ਦੀ ਸੰਭਾਲ ਲਈ ਕਦਮ-ਅਸੀਂ ਹੇਠ ਲਿਖੇ ਕਦਮ ਚੁੱਕ ਕੇ ਪਾਣੀ ਦੀ ਬੱਚਤ ਕਰ ਸਕਦੇ ਹਾਂ

  1. ਪਾਈਪਾਂ ਅਤੇ ਟੂਟੀਆਂ ਵਿਚੋਂ ਰਿਸਦੇ ਹੋਏ ਪਾਣੀ ਨੂੰ ਰੋਕ ਕੇ ।
  2. ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਪਾਣੀ ਦੀਆਂ ਟੂਟੀਆਂ ਨੂੰ ਬੰਦ ਰੱਖ ਕੇ ।
  3. ਫਰਸ਼ ਨੂੰ ਪਾਣੀ ਨਾਲ ਧੋਣ ਦੀ ਬਜਾਏ ਪੋਚਾ ਲਗਾ ਕੇ ਅਤੇ ਇਸ ਪ੍ਰਕਾਰ ਵਰਤੇ ਗਏ ਪਾਣੀ ਨੂੰ ਪੌਦਿਆਂ ਵਿੱਚ ਪਾਉਣ ਨਾਲ ਜਾਂ ਫਿਰ ਉਸ ਪਾਣੀ ਨੂੰ ਟਾਇਲਟ ਵਿੱਚ ਪਾਉਣ ਨਾਲ ।
  4. ਸਬਜ਼ੀਆਂ ਅਤੇ ਫਲਾਂ ਨੂੰ ਵੱਗਦੀ ਟੂਟੀ ਹੇਠਾਂ ਧੋਣ ਦੀ ਬਜਾਏ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਧੋਣ ਨਾਲ ਅਤੇ ਬਾਅਦ ਵਿੱਚ ਇਸ ਪਾਣੀ ਨੂੰ ਪੌਦਿਆਂ ਵਿੱਚ ਪਾਉਣ ਨਾਲ ।
  5. ਆਪਣੇ ਵਾਹਨ (ਕਾਰ ਜਾਂ ਸਕੂਟਰ) ਨੂੰ ਵੱਗਦੇ ਪਾਣੀ ਨਾਲ ਨਾ ਧੋਣ ਦੀ ਬਜਾਏ ਬਾਲਟੀ ਵਿੱਚ ਪਾਣੀ ਲੈ ਕੇ ਧੋਣ ਨਾਲ ।
  6. ਮੀਂਹ ਦਾ ਪਾਣੀ ਇਕੱਠਾ ਕਰਕੇ ਉਸਦੀ ਭਿੰਨ ਕਾਰਜਾਂ ਲਈ ਵਰਤੋਂ ਕਰਕੇ ।
  7. ਨਵੇਂ ਪੌਦਿਆਂ ਨੂੰ ਬਰਸਾਤ ਦੇ ਮੌਸਮ (ਰੁੱਤ) ਸਮੇਂ ਲਗਾਉਣ ਨਾਲ ।
  8. ਲੋਕਾਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਕੇ, ਪਾਣੀ ਦੀ ਸੰਭਾਲ ਦੇ ਢੰਗਾਂ ਬਾਰੇ ਦੱਸਣ ਅਤੇ ਉਹਨਾਂ ਨੂੰ ਪਾਣੀ ਪ੍ਰਦੂਸ਼ਿਤ ਨਾ ਕਰਨ ਬਾਰੇ ਸੁਚੇਤ ਕਰ ਕੇ ।

PSEB Solutions for Class 7 Science ਪਾਣੀ : ਇੱਕ ਅਨਮੋਲ ਸਾਧਨ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਭੂਮੀ ਜਲ ਪ੍ਰਾਪਤ ਕਰਨ ਦੇ ਲਈ ………… ਅਤੇ …………. ਦੀ ਵਰਤੋਂ ਹੁੰਦੀ ਹੈ ।
ਉੱਤਰ-
ਟਿਊਬਵੈੱਲ, ਛਿਣ (ਬੋਰ-ਪਾਈਪ),

(ii) ਪਾਣੀ ਦੀਆਂ ਤਿੰਨ ਅਵਸਥਾਵਾਂ ……….. ਅਤੇ …………….. ਹਨ ।
ਉੱਤਰ-
ਠੋਸ, ਗੈਸ,

(iii) ਧਰਤੀ ਦੀ ਜਲ ਧਾਰਣ ਕਰਨ ਵਾਲੀ ਪਰਤ ……….. ਅਖਵਾਉਂਦੀ ਹੈ ।
ਉੱਤਰ-
ਭੂਮੀ ਜਲ ਪੱਧਰ,

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

(iv) ਧਰਤੀ ਅੰਦਰਲੇ ਖ਼ਾਲੀ ਸਥਾਨ ਨੂੰ ਪਾਣੀ ਦੇ ਰਿਸਾਵ ਨੂੰ ……………. ਕਹਿੰਦੇ ਹਨ ।
ਉੱਤਰ-
ਇਨਫਿਲਟਰੇਸ਼ਨ,

(v) ਮਨੁੱਖੀ ਸਰੀਰ ਦਾ …………… ਭਾਗ ਪਾਣੀ ਹੈ ।
ਉੱਤਰ-
70%,

(vi) ਧਰਤੀ ‘ਤੇ ਮੌਜੂਦ ਕੁੱਲ ਪਾਣੀ ਦਾ ਲਗਭਗ .. ………….. ਪ੍ਰਤੀਸ਼ਤ ਪਾਣੀ ਖਾਰਾ ਹੈ ।
ਉੱਤਰ-
97% |

2. ਕਾਲਮ ‘ਉਂ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –

ਕਾਲਮ ‘ਉਂ ਕਾਲਮ ‘ਅ’
(i) ਭੌ-ਜਲ ਪੱਧਰ ਦਾ ਡਿੱਗਣਾ (ੳ) ਖੇਤਾਂ ਵਿੱਚ ਕਿਸਾਨ ਪਾਣੀ ਦੀ ਬੱਚਤ ਕਰ ਸਕਦੇ ਹਨ
(ii) ਧਰਤੀ ‘ਤੇ ਪਾਣੀ ਦੀ ਕੁੱਲ ਮਾਤਰਾ ਕਾਇਮ ਰੱਖਦਾ (ਅ) ਜਲਈ ਚੱਟਾਨੀ ਪਰਤ
(iii) ਤੁਪਕਾ ਸਿੰਚਾਈ ਪ੍ਰਣਾਲੀ (ਇ) ਜਲ-ਚੱਕਰ
(iv) ਵਾਟਰ ਟੇਬਲ ਤੋਂ ਹੇਠਾਂ ਚੱਟਾਨਾਂ ਦੀਆਂ ਪਰਤਾਂ ਵਿਚਕਾਰ ਪਾਣੀ (ਸ) ਵੱਧਦੀ ਆਬਾਦੀ, ਵੱਧਦੇ ਉਦਯੋਗ, ਜੰਗਲਾਂ ਦਾ ਕੱਟਣਾ ।

ਉੱਤਰ-

ਕਾਲਮ ‘ੳ’ ਕਾਲਮ ‘ਅ’
(i) ਭੌ-ਜਲ ਪੱਧਰ ਦਾ ਡਿੱਗਣਾ (ਸ) ਵੱਧਦੀ ਆਬਾਦੀ, ਵੱਧਦੇ ਉਦਯੋਗ, ਜੰਗਲਾਂ ਦਾ ਕੱਟਣਾ
(ii) ਧਰਤੀ ‘ਤੇ ਪਾਣੀ ਦੀ ਕੁੱਲ ਮਾਤਰਾ ਕਾਇਮ ਰੱਖਣਾ (ਈ) ਜਲ-ਚੱਕਰ
(iii) ਤੁਪਕਾ ਸਿੰਚਾਈ ਪ੍ਰਣਾਲੀ (ੳ) ਖੇਤਾਂ ਵਿੱਚ ਕਿਸਾਨ ਪਾਣੀ ਦੀ ਬੱਚਤ ਕਰ ਸਕਦੇ ਹਨ
(iv) ਵਾਟਰ ਟੇਬਲ ਤੋਂ ਹੇਠਾਂ ਚੱਟਾਨਾਂ ਦੀਆਂ ਪਰਤਾਂ ਵਿਚਕਾਰ ਪਾਣੀ (ਅ) ਜਲਈ ਚੱਟਾਨੀ ਪਰਤ |

3. ਸਹੀ ਵਿਕਲਪ ਚੁਣੋ

(i) ਪਾਣੀ ਦੀ ਕੁੱਲ ਮਾਤਰਾ ਕਿੱਥੇ ਸਥਿਰ ਹੁੰਦੀ ਹੈ ?
(ਉ) ਸੰਸਾਰ ਦੀਆਂ ਸਾਰੀਆਂ ਝੀਲਾਂ ਅਤੇ ਨਦੀਆਂ ਵਿੱਚ ਪਾਣੀ ਦੀ ਕੁੱਲ ਮਾਤਰਾ ਨਿਯਤ/ਸਥਿਰ ਰਹਿੰਦੀ ਹੈ ।
(ਅ) ਭੂਮੀ ਹੇਠ ਪਾਣੀ ਦੀ ਕੁੱਲ ਮਾਤਰਾ ਸਥਿਰ ਰਹਿੰਦੀ ਹੈ ।
(ਈ) ਸੰਸਾਰ ਦੇ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।
(ਸ) ਸੰਸਾਰ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।
ਉੱਤਰ-
(ਸ) ਸੰਸਾਰ ਵਿੱਚ ਪਾਣੀ ਦੀ ਕੁੱਲ ਮਾਤਰਾ ਸਥਿਰ ਹੈ ।

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਪਾਣੀ ਦੀ ਕਮੀ ਲਈ ਜ਼ਿੰਮੇਵਾਰ ਨਹੀਂ ਹੈ ?
(ਉ) ਉਦਯੋਗੀਕਰਣ ਵਿੱਚ ਵਾਧਾ
(ਅ) ਵਧਦੀ ਜਨਸੰਖਿਆ ।
(ਇ) ਬਹੁਤ ਜ਼ਿਆਦਾ ਵਰਖਾ
(ਸ) ਪਾਣੀ ਦੇ ਸਾਧਨਾਂ ਦਾ ਭੈੜਾ ਪ੍ਰਬੰਧ ।
ਉੱਤਰ-
(ਈ) ਬਹੁਤ ਜ਼ਿਆਦਾ ਵਰਖਾ ।

(iii) ਧਰਤੀ ਦੀ ਸਤਾ ਦਾ ਪ੍ਰਤੀਸ਼ਤ ਭਾਗ ਜਿਹੜਾ ਪਾਣੀ ਨਾਲ ਢੱਕਿਆ ਹੋਇਆ ਹੈ
(ਉ) 20%
(ਅ) 29
(ਈ) 71%
(ਸ) 30%
ਉੱਤਰ-
(ਈ) 71%.

(iv) ਦੁਨੀਆਂ ਦੇ ਕੁੱਲ ਤਾਜ਼ੇ ਪਾਣੀ ਦੀ ਪ੍ਰਤੀਸ਼ਤ ਮਾਤਰਾ ਮਨੁੱਖੀ ਵਰਤੋਂ ਲਈ ਉਪਲੱਬਧ ਹੈ ।
(ਉ) 0.003%
(ਅ) 1%
(ਇ) 71%
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) 1%.

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

4. ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ –

(i) ਭੁਮੀ ਜਲ ਸੰਸਾਰ ਭਰ ਦੀਆਂ ਨਦੀਆਂ ਅਤੇ ਝੀਲਾਂ ਵਿੱਚ ਮਿਲਣ ਵਾਲੇ ਪਾਣੀ ਤੋਂ ਬਹੁਤ ਜ਼ਿਆਦਾ ਹੈ ।
ਉੱਤਰ-
ਠੀਕ,

(ii) ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਸਿਰਫ਼ ਪੇਂਡੂ ਖੇਤਰਾਂ ਦੇ ਨਿਵਾਸੀ ਕਰਦੇ ਹਨ ।
ਉੱਤਰ-
ਗ਼ਲਤ,

(iii) ਨਦੀਆਂ ਦਾ ਪਾਣੀ ਖੇਤਾਂ ਵਿੱਚ ਸਿੰਚਾਈ ਦਾ ਇਕ ਮਾਤਰ ਸੋਮਾ ਹੈ ।
ਉੱਤਰ-
ਗਲਤ,

(iv) ਵਰਖਾ ਸ਼ੁੱਧ ਪਾਣੀ ਦਾ ਇਕੱਲਾ ਸੋਮਾ ਹੈ ।
ਉੱਤਰ-
ਠੀਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਵਿੱਚ ਜਲ ਕਿਨ੍ਹਾਂ ਥਾਂਵਾਂ ‘ਤੇ ਉਪਲੱਬਧ ਹੈ ?
ਉੱਤਰ-
ਮਹਾਂਸਾਗਰ ਅਤੇ ਸਮੁੰਦਰਾਂ ਵਿੱਚ ।

ਪ੍ਰਸ਼ਨ 2.
ਜਲ ਦੇ ਵਿਭਿੰਨ ਸਰੋਤਾਂ ਦੇ ਨਾਂ ਲਿਖੋ ।
ਉੱਤਰ-

  • ਵਰਖਾ ਜਲ,
  • ਖੂਹ,
  •  ਨਦੀਆਂ,
  • ਤਲਾਅ,
  • ਝੀਲਾਂ,
  • ਸਮੁੰਦਰ,
  • ਮਹਾਂਸਾਗਰ ।

ਪ੍ਰਸ਼ਨ 3.
ਕਿਹੜਾ ਦਿਨ ਸੰਸਾਰ ਜਲ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
22 ਮਾਰਚ ਨੂੰ ।

ਪ੍ਰਸ਼ਨ 4.
ਜਲ ਦਿਵਸ ਦੀ ਕੀ ਮਹੱਤਤਾ ਹੈ ?
ਉੱਤਰ-
ਲੋਕਾਂ ਦਾ ਜਲ ਸੁਰੱਖਿਅਣ ਦੀ ਮਹੱਤਤਾ ਵੱਲ ਧਿਆਨ ਆਕਰਸ਼ਿਤ ਕਰਨਾ ।

ਪ੍ਰਸ਼ਨ 5.
ਕੀ ਪਾਣੀ ਹਰੇਕ ਜਗ੍ਹਾ ‘ਤੇ ਉਪਲੱਬਧ ਹੈ ?
ਉੱਤਰ-
ਨਹੀਂ, ਜਲ ਦੀ ਵੰਡ ਸੰਸਾਰ ਵਿੱਚ ਹਰ ਥਾਂ ‘ਤੇ ਇੱਕੋ ਜਿਹੀ ਨਹੀਂ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ 6.
ਜਲਵਾਸ਼ਪ ਕੀ ਹੁੰਦੇ ਹਨ ?
ਉੱਤਰ-
ਪਾਣੀ ਦੇ ਗੈਸੀ ਰੂਪ ਨੂੰ ਜਲਵਾਸ਼ਪ ਕਹਿੰਦੇ ਹਨ ।

ਪ੍ਰਸ਼ਨ 7.
ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪਾਈਪ ਦੇ ਵਿਸ਼ੇਸ਼ ਰੂਮ ਵਿੱਚ ਜਾਲ ਵਿਛਾ ਕੇ ।

ਪ੍ਰਸ਼ਨ 8.
ਭੂਮੀ ਜਲ ਸਤਰ ਕੀ ਹੁੰਦਾ ਹੈ ?
ਉੱਤਰ-
ਭੂਮੀ ਹੇਠ ਵਰਖਾ ਦਾ ਪਾਣੀ ਰਿਸਾਅ ਹੋਣ ਕਾਰਨ ਚੱਟਾਨਾਂ ਦੇ ਉੱਪਰ ਅਤੇ ਖ਼ਾਲੀ ਥਾਂਵਾਂ ‘ਤੇ ਇਕੱਠਾ ਹੋ ਜਾਂਦਾ ਹੈ । ਇਸ ਇਕੱਠੇ ਹੋਏ ਪਾਣੀ ਦੀ ਉੱਪਰੀ ਪਰਤ ਨੂੰ ਭੁਮੀ ਜਲ ਸਤਰ ਆਖਦੇ ਹਨ ।

ਪ੍ਰਸ਼ਨ 9.
ਵਣ ਕਟਾਈ ਜਲ ਸਤਰ ਦੇ ਹੇਠਾਂ ਡਿੱਗਣ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਵਣ ਕਟਾਈ ਕਾਰਨ ਪਾਣੀ ਦੇ ਰਿਸਾਅ ਦਾ ਖੇਤਰ ਘੱਟ ਜਾਂਦਾ ਹੈ ।

ਪ੍ਰਸ਼ਨ 10.
ਕੱਚੀ ਧਰਤੀ ਜਾਂ ਪੱਕੀ ਧਰਤੀ ਸਤਹਿ ਵਿੱਚੋਂ ਪਾਣੀ ਦਾ ਰਿਸਾਅ ਕਿਸ ਵਿੱਚ ਆਸਾਨੀ ਨਾਲ ਹੁੰਦਾ ਹੈ ?
ਉੱਤਰ-
ਕੱਚੀ ਧਰਤੀ ਸਤਹਿ ਵਿੱਚ ।

ਪ੍ਰਸ਼ਨ 11.
ਮਾਰੂਥਲ ਰੇਗਿਸਤਾਨ ਕੀ ਹਨ ?
ਉੱਤਰ-
ਰੇਗਿਸਤਾਨ ਉਹ ਖੇਤਰ ਹੈ ਜਿੱਥੇ ਵਰਖਾ ਘੱਟ ਮਾਤਰਾ ਵਿੱਚ ਹੁੰਦੀ ਹੈ ।

ਪ੍ਰਸ਼ਨ 12.
ਹੜ੍ਹ ਕਿਸ ਕਾਰਨਾਂ ਕਰਕੇ ਆਉਂਦੇ ਹਨ ?
ਉੱਤਰ-
ਜ਼ਿਆਦਾ ਵਰਖਾ ਹੋਣ ਕਾਰਨ ।

ਪ੍ਰਸ਼ਨ 13.
ਜਦੋਂ ਵਰਖਾ ਨਹੀਂ ਹੁੰਦੀ ਤਾਂ ਕੀ ਹੁੰਦਾ ਹੈ ?
ਉੱਤਰ-
ਵਰਖਾ ਨਾ ਹੋਣ ਕਾਰਨ ਸੋਕਾ ਪੈ ਜਾਂਦਾ ਹੈ ।

ਪ੍ਰਸ਼ਨ 14.
ਸ਼ਹਿਰਾਂ ਵਿੱਚ ਕੀਮਤੀ ਪਾਣੀ ਦੇ ਨੁਕਸਾਨ ਨੂੰ ਰੋਕਣ ਵਿੱਚ ਕੌਣ ਜ਼ਿੰਮੇਵਾਰ ਹੈ ?
ਉੱਤਰ-
ਨਾਗਰਿਕ ਆਧਿਕਰਣ ।

ਪ੍ਰਸ਼ਨ 15.
NGO ਦਾ ਪੂਰਾ ਨਾਂ ਕੀ ਹੈ ?
ਉੱਤਰ-
NGO : ਗੈਰ ਸਰਕਾਰੀ ਸੰਗਠਨ (Non Government Organisation) ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤ ਵਿੱਚ ਪਾਣੀ ਕਿੱਥੇ ਉਪਲੱਬਧ ਹੈ ?
ਉੱਤਰ-
ਧਰਤੀ ‘ਤੇ ਮਿਲਣ ਵਾਲੀਆਂ ਸਾਰੀਆਂ ਵਸਤੂਆਂ ਵਿੱਚੋਂ ਪਾਣੀ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਅਤੇ ਵਿਭਿੰਨ ਖੇਤਰਾਂ ਵਿੱਚ ਉਪਲੱਬਧ ਹੈ । ਇਹ ਪ੍ਰਕਿਰਤੀ ਵਿਚ ਹੇਠ ਲਿਖਿਆਂ ਥਾਂਵਾਂ ‘ਤੇ ਉਪਲੱਬਧ ਹੈ :

  • ਖੂਹਾਂ, ਸਾਗਰਾਂ, ਝੀਲਾਂ, ਨਦੀਆਂ ਆਦਿ ਵਿੱਚ ।
  • ਵਰਖਾ ਜਲ ਅਤੇ ਭੂਮੀ ਜਲ ਦੇ ਰੂਪ ਵਿੱਚ ।
  • ਠੰਡੇ ਖੇਤਰਾਂ ਵਿੱਚ ਬਰਫ਼ ਅਤੇ ਹਿਮ ਦੇ ਰੂਪ ਵਿੱਚ ।
  • ਵਾਯੂਮੰਡਲ ਵਿੱਚ ਜਲ ਵਾਸ਼ਪਾਂ ਦੇ ਰੂਪ ਵਿੱਚ |

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

ਪ੍ਰਸ਼ਨ 2.
ਵਰਖਾ ਜਲ ਸੰਹਿਣ ਕੀ ਹੈ ? ਇਸ ਦੀ ਕੀ ਲੋੜ ਹੈ ?
ਉੱਤਰ-
ਵਰਖਾ ਜਲ ਸੰਹਿਣ-ਵਰਖਾ ਦੇ ਪਾਣੀ ਨੂੰ ਵੱਡੇ ਤਲਾਅ ਜਾਂ ਖੁੱਲ੍ਹੇ ਖੇਤਰ ਵਿੱਚ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਵਰਖਾ ਜਲ ਸੰਹਿਣ ਕਹਿੰਦੇ ਹਨ ।
ਜ਼ਰੂਰਤ-

  • ਪਾਣੀ ਦੀ ਉਪਲੱਬਧਤਾ ਵਧਾਉਣ ਲਈ ।
  • ਪਾਣੀ ਦੀ ਘਾਟ ਸਮੇਂ ਇਸ ਪਾਣੀ ਦੀ ਵਰਤੋਂ ਲਈ !

ਪ੍ਰਸ਼ਨ 3.
ਜਲ ਦੇ ਨੁਕਸਾਨ ਲਈ ਜ਼ਿੰਮੇਵਾਰ ਕਿਹੜੇ ਕਾਰਨ ਹਨ ?
ਉੱਤਰ-

  1. ਪਾਣੀ ਲਿਜਾਣ ਵਾਲੀਆਂ ਪਾਈਪਾਂ ਦਾ ਲੀਕ ਕਰਨਾ |
  2. ਲੋੜ ਨਾ ਹੋਣ ਸਮੇਂ ਵੀ ਟੂਟੀਆਂ ਨੂੰ ਬੰਦ ਨਾ ਕਰਨਾ ।

ਪ੍ਰਸ਼ਨ 4.
ਜੇਕਰ ਪੌਦਿਆਂ ਨੂੰ ਕੁੱਝ ਦਿਨ ਪਾਣੀ ਨਾ ਦਿੱਤਾ ਜਾਵੇ ਤਾਂ ਪੌਦਿਆਂ ‘ਤੇ ਕੀ ਪ੍ਰਭਾਵ ਪਵੇਗਾ ?
ਉੱਤਰ-
ਜੇਕਰ ਪੌਦਿਆਂ ਨੂੰ ਕੁੱਝ ਦਿਨਾਂ ਲਈ ਪਾਣੀ ਨਾਲ ਸਿੰਚਾਈ ਨਹੀਂ ਕਰਾਂਗੇ, ਤਾਂ ਪੌਦੇ ਮੁਰਝਾ ਅਤੇ ਸੁੱਕ ਜਾਣਗੇ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਤਰ ਦੀ ਸਹਾਇਤਾ ਨਾਲ ਜਲ-ਚੱਕਰ ਪ੍ਰਕਿਰਿਆ ਨੂੰ ਸਮਝਾਓ ।
ਉੱਤਰ-
ਜਲ-ਚੱਕਰ-ਵੱਖ-ਵੱਖ ਕੁਦਰਤੀ ਵਿਧੀਆਂ ਦੁਆਰਾ ਧਰਤੀ ਉੱਤੇ ਪਾਣੀ ਦੀ ਲਗਾਤਾਰ ਉਪਲੱਬਧਤਾ ਬਣੀ ਰਹਿੰਦੀ ਹੈ । ਇਹ ਸਭ ਵਿਧੀਆਂ ਇਕੱਠੇ ਰੂਪ ਵਿੱਚ ਜਲ-ਚੱਕਰ ਦਾ ਨਿਰਮਾਣ ਕਰਦੀਆਂ ਹਨ । ਜਲ-ਚੱਕਰ ਦੌਰਾਨ ਪਾਣੀ ਆਪਣੀਆਂ ਤਿੰਨ ਅਵਸਥਾਵਾਂ-

  • ਠੋਸ
  • ਦਵ ਅਤੇ
  • ਗੈਸ ਵਿੱਚੋਂ ਕਿਸੇ ਅਵਸਥਾ ਵਿੱਚ ਧਰਤੀ ਉੱਤੇ ਮਿਲ ਜਾਂਦਾ ਹੈ ।

ਧਰਤੀ ‘ਤੇ ਉਪਲੱਬਧ ਭੂਮੀ ਜਲ ਸਰੋਤਾਂ-ਸਮੁੰਦਰ, ਤਲਾਅ, ਨਦੀਆਂ, ਝੀਲਾਂ ਆਦਿ ਤੋਂ ਪਾਣੀ ਸੂਰਜ ਤੇ ਤਾਪ ਦੁਆਰਾ ਵਾਸ਼ਪ ਬਣ ਕੇ ਉੱਪਰ ਉੱਠਦਾ ਹੈ ਅਤੇ ਵਾਯੂਮੰਡਲ ਵਿੱਚ ਮੌਜੂਦ | ਰਹਿੰਦਾ ਹੈ । ਇਹ ਜਲ ਵਾਸ਼ਪ ਸੰਘਣਿਤ ਹੋ ਕੇ ਬੱਦਲ ਦਾ ਪਾਣੀ ਬਣਾਉਂਦੇ ਹਨ ਅਤੇ ਧਰਤੀ ਉੱਪਰ ਵਰਖਾ ਰੁਪ ਵਿੱਚ ਡਿੱਗਦੇ ਹਨ । ਠੋਸ ਅਵਸਥਾ ਵਿੱਚ , ਚਿੱਤਰ-ਜਲ-ਚੱਕਰ ਪਾਣੀ ਬਰਫ਼ ਅਤੇ ਹਿਮ ਦੇ ਰੂਪ ਵਿੱਚ ਧਰਤੀ ਦੇ ਧਰੁਵਾਂ ‘ਤੇ ਅਤੇ ਪਹਾੜਾਂ ‘ਤੇ ਗਲੇਸ਼ੀਅਰਾਂ ਦੇ ਰੂਪ ਵਿੱਚ ਹੁੰਦਾ ਹੈ । ਇਹ ਇਕੱਠਿਆਂ ਹੋ ਕੇ ਸਾਰੀ ਪ੍ਰਕਿਰਿਆ ਜਲ-ਚੱਕਰ ਦਾ ਨਿਰਮਾਣ ਕਰਦੀ ਹੈ ।
PSEB 7th Class Science Solutions Chapter 16 ਪਾਣੀ ਇੱਕ ਅਨਮੋਲ ਸਾਧਨ 1

  1. ਭੁਮੀ ਜਲ
  2. ਵਾਸ਼ਪੀਕਰਨ
  3. ਸੰਘਣਨ
  4. ਬੱਦਲ
  5. ਵਾਸ਼ਪ ਉਤਸਰਜਨ
  6. ਵਰਖਾ ॥

ਪ੍ਰਸ਼ਨ 2.
ਭੁਮੀ ਜਲ ਪੱਧਰ ਦੇ ਨੀਵੇਂ ਹੋਣ ਲਈ ਜ਼ਿੰਮੇਵਾਰ ਕਾਰਕਾਂ ਨੂੰ ਸਮਝਾਓ ।
ਉੱਤਰ-
ਭੂਮੀ ਜਲ ਪੱਧਰ ਦੇ ਹੇਠਾਂ ਡਿੱਗਣ ਲਈ ਜ਼ਿੰਮੇਵਾਰ ਕਾਰਕ :

  1. ਜਨਸੰਖਿਆ ਵਿੱਚ ਵਾਧਾ
  2. ਉਦਯੋਗਿਕ ਅਤੇ ਖੇਤੀ ਗਤੀਵਿਧੀਆਂ
  3. ਘੱਟ ਵਰਖਾ
  4. ਜੰਗਲਾਂ ਦਾ ਕੱਟਣਾ
  5. ਪਾਣੀ ਦੇ ਸੋਖਣ ਲਈ ਲੋੜੀਂਦੇ ਖੇਤਰ ਵਿੱਚ ਕਮੀ ਆਦਿ ਕੁੱਝ ਕਾਰਕ ਹਨ ਜੋ ਭੂਮੀ ਪੱਧਰ ਨੂੰ ਨੀਵੇਂ ਕਰਨ ਲਈ ਕੁੱਝ ਕਾਰਕ ਹਨ ।

1. ਜਨਸੰਖਿਆ ਵਿੱਚ ਵਾਧਾ-ਜਨਸੰਖਿਆ ਵਧਣ ਨਾਲ ਇਮਾਰਤਾਂ, ਦੁਕਾਨਾਂ, ਦਫ਼ਤਰਾਂ, ਸੜਕਾਂ ਅਤੇ ਹੋਰ ਕਈ ਸੰਸਥਾਨਾਂ ਦੇ ਨਿਰਮਾਣ ਦੀ ਮੰਗ ਵੱਧ ਜਾਂਦੀ ਹੈ । ਇਸ ਨਾਲ ਖੇਤੀਯੋਗ ਭੂਮੀ ਅਤੇ ਖੇਡਾਂ ਦੇ ਮੈਦਾਨ ਵਰਗੇ ਖੁੱਲ੍ਹੇ ਖੇਤਰਾਂ ਵਿੱਚ ਕਮੀ ਆ ਜਾਂਦੀ ਹੈ । ਇਸ ਕਾਰਨ ਭੂਮੀ ਵਿੱਚ ਵਰਖਾ ਦੇ ਪਾਣੀ ਦੀ ਸੋਖਣ ਦਰ ਘੱਟ ਜਾਂਦੀ ਹੈ । ਇਸ ਕਾਰਨ ਭੁਮੀ ਜਲ ਪੱਧਰ ਦਾ ਲਗਾਤਾਰ ਸੁਖਣਾਉਣ ਹੋ ਰਿਹਾ ਹੈ ।

2. ਵਧਦੇ ਉਦਯੋਗ-ਸਭ ਉਦਯੋਗਾਂ ਦੁਆਰਾ ਪਾਣੀ ਦੀ ਵਰਤੋਂ ਹੋ ਰਹੀ ਹੈ । ਵਰਤੋਂ ਵਿੱਚ ਆਉਣ ਵਾਲੀ ਹਰ ਚੀਜ਼ ਦੇ ਉਤਪਾਦਨ ਵਿੱਚ ਪਾਣੀ ਦੀ ਜ਼ਰੂਰਤ ਹੁੰਦੀ ਹੈ । ਵਧੇਰੇ ਉਦਯੋਗਾਂ ਦੁਆਰਾ ਵਰਤਿਆ ਜਾਣ ਵਾਲਾ ਪਾਣੀ ਭੂਮੀ ਵਿੱਚੋਂ ਕੱਢਿਆ ਜਾਂਦਾ ਹੈ ।

3. ਖੇਤੀ ਕਾਰਜ-ਬਹੁਤ ਸਾਰੇ ਕਿਸਾਨ ਫ਼ਸਲਾਂ ਦੀ ਸਿੰਚਾਈ ਦੇ ਲਈ ਵਰਖਾ ‘ਤੇ ਨਿਰਭਰ ਕਰਦੇ ਹਨ । ਅਨਿਯਮਿਤ ਵਰਖਾਂ ਦੇ ਕਾਰਨ ਪਾਣੀ ਦੀ ਉਪਲੱਬਧਤਾ ਵਿੱਚ ਕਮੀ ਹੋ ਜਾਂਦੀ ਹੈ । ਇਸ ਲਈ ਕਿਸਾਨਾਂ ਨੂੰ ਸਿੰਚਾਈ ਦੇ ਲਈ ਭੁਮੀ ਜਲ ਦੀ ਵਰਤੋਂ ਕਰਨੀ ਪੈਂਦੀ ਹੈ । ਜਨਸੰਖਿਆ ਦੇ ਵਾਧੇ ਕਾਰਨ ਖੇਤੀ ਦੇ ਲਈ ਭੁਮੀ ਜਲ ਦੀ ਵਰਤੋਂ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ । ਇਸ ਦੇ ਨਤੀਜੇ ਵਜੋਂ ਭੂਮੀ ਜਲ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ।

PSEB 7th Class Science Solutions Chapter 16 ਪਾਣੀ : ਇੱਕ ਅਨਮੋਲ ਸਾਧਨ

4. ਪਾਣੀ ਦਾ ਮਾੜਾ ਪ੍ਰਬੰਧ-ਪਾਈਪਾਂ ਦੁਆਰਾ ਪਾਣੀ ਦੀ ਸਪਲਾਈ ਕਰਨ ਸਮੇਂ ਸਪਲਾਈ ਪਾਈਪਾਂ ਵਿੱਚ ਰਿਸਾਅ ਹੁੰਦਾ ਰਹਿੰਦਾ ਹੈ ਜਿਸ ਨਾਲ ਕਾਫ਼ੀ ਮਾਤਰਾ ਵਿੱਚ ਪਾਣੀ ਦਾ ਨੁਕਸਾਨ ਹੋ ਜਾਂਦਾ ਹੈ ਅਤੇ ਭੂਮੀ ਜਲ ਪੱਧਰ ਵਿੱਚ ਗਿਰਾਵਟ ਦਾ ਕਾਰਨ ਹੁੰਦਾ ਹੈ | ਮਾੜਾ ਪਾਣੀ ਪ੍ਰਬੰਧ ਜਾਂ ਬਰਬਾਦੀ ਵਿਅਕਤੀਗਤ ਪੱਧਰ ‘ਤੇ ਵੀ ਹੋ ਸਕਦੀ ਹੈ ਜਿਵੇਂ ਲੀਕ ਕਰ ਰਹੀਆਂ ਟੂਟੀਆਂ ਨੂੰ ਠੀਕ ਨਾ ਕਰਵਾਉਣ ਨਾਲ ਵੀ ਪਾਣੀ ਰਿਸਾਅ ਹੁੰਦਾ ਹੈ ।

PSEB 7th Class Science Solutions Chapter 15 ਪ੍ਰਕਾਸ਼

Punjab State Board PSEB 7th Class Science Book Solutions Chapter 15 ਪ੍ਰਕਾਸ਼ Textbook Exercise Questions, and Answers.

PSEB Solutions for Class 7 Science Chapter 15 ਪ੍ਰਕਾਸ਼

PSEB 7th Class Science Guide ਪ੍ਰਕਾਸ਼ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 180)

ਪ੍ਰਸ਼ਨ 1.
ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੁਆਰਾ ਆਪਣੀ ਦਿਸ਼ਾ ਬਦਲਣ ਦੀ ਕਿਰਿਆ ਨੂੰ …….. ਆਖਦੇ ਹਨ ।
ਉੱਤਰ-
ਪਰਾਵਰਤਨ ।
ਪ੍ਰਸ਼ਨ 2. ਆਪਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ । (ਸਹੀ/ਗਲਤ)
ਉੱਤਰ-
ਸਹੀ ॥

ਸੋਚੋ ਅਤੇ ਉੱਤਰ ਦਿਓ : (ਪੇਜ 183)

ਪ੍ਰਸ਼ਨ 1.
ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ …………. ਹੁੰਦੇ ਹਨ ।
ਉੱਤਰ-
ਬਰਾਬਰ

ਪ੍ਰਸ਼ਨ 2.
ਇੱਕ ਗ੍ਰਾਫ਼ ਪੇਪਰ ਦੇ ਵਰਗਾਂ ਦੇ ਆਕਾਰ ਵੱਖ-ਵੱਖ ਹੁੰਦੇ ਹਨ । (ਠੀਕ/ਗਲਤ)
ਉੱਤਰ-
ਗ਼ਲਤ ॥

ਪ੍ਰਸ਼ਨ 3. ਸਮਤਲ ਦਰਪਣ ਨੂੰ ਗ੍ਰਾਫ਼ ਪੇਪਰ ‘ਤੇ ਸਿੱਧਾ ਖੜ੍ਹਾ ਕਰਨਾ ਚਾਹੀਦਾ ਹੈ । (ਠੀਕ/ਗਲਤ)
ਉੱਤਰ-
ਠੀਕ ॥

ਸੋਚੋ ਅਤੇ ਉੱਤਰ ਦਿਓ : (ਪੇਜ 185).

ਪ੍ਰਸ਼ਨ 1.
ਅਵਤਲ ਦਰਪਣ ਦੁਆਰਾ ਦੀਵਾਰ ‘ਤੇ ਬਣਾਇਆ ਸੂਰਜ ਦਾ ਪ੍ਰਤੀਬਿੰਬ ਇੱਕ ………………… ਪ੍ਰਤੀਬਿੰਬ ਹੈ । (ਵਾਸਤਵਿਕ/ਆਭਾਸੀ)
ਉੱਤਰ-
ਵਾਸਤਵਿਕ ।

PSEB 7th Class Science Solutions Chapter 15 ਪ੍ਰਕਾਸ਼

ਪ੍ਰਸ਼ਨ 2.
ਅਸੀਂ ਇੱਕ ਮੋਮਬੱਤੀ ਦਾ ਪ੍ਰਤੀਬਿੰਬ ਇੱਕ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਸਹੀ ।

ਸੋਚੋ ਅਤੇ ਉੱਤਰ ਦਿਓ : (ਪੇਜ 186)

ਪ੍ਰਸ਼ਨ 1.
ਜਦੋਂ ਵਸਤੂ ਅਵਤਲ ਦਰਪਣ ਤੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਪ੍ਰਤੀਬਿੰਬ ………. ਅਤੇ ……………………. ਹੁੰਦਾ ਹੈ ।
ਉੱਤਰ-
ਵਾਸਤਵਿਕ, ਉਲਟਾ ।

ਪ੍ਰਸ਼ਨ 2.
ਸਕਰੀਨ ‘ਤੇ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਠੀਕ ॥

ਪ੍ਰਸ਼ਨ 3.
ਅਵਤਲ ਦਰਪਣ ਲਈ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ । (ਠੀਕ/ਗਲਤ)
ਉੱਤਰ-ਗਲਤ ।

ਸੋਚੋ ਅਤੇ ਉੱਤਰ ਦਿਓ : (ਪੇਜ 188).

ਪ੍ਰਸ਼ਨ 1.
ਕਾਗਜ਼ ਉੱਤੇ ਮਿਲਣ ਵਾਲਾ ਪ੍ਰਕਾਸ਼ ਦਾ ਚਮਕਦਾਰ ਨਿਸ਼ਾਨ ………. ਦਾ ਪ੍ਰਤੀਬਿੰਬ ਹੈ ।
ਉੱਤਰ-
ਸੂਰਜ ।

ਪ੍ਰਸ਼ਨ 2.
ਕਾਗਜ਼ ਉੱਤੇ ਮਿਲਣ ਵਾਲਾ ਪ੍ਰਤੀਬਿੰਬ ਆਭਾਸੀ ਪ੍ਰਤੀਬਿੰਬ ਹੈ । (ਸਹੀ/ਗਲਤ)
ਉੱਤਰ-
ਗਲਤ ॥

ਸੋਚੋ ਅਤੇ ਉੱਤਰ ਦਿਓ : (ਪੇਜ 189)

ਪ੍ਰਸ਼ਨ 1.
ਉੱਤਲ ਲੈਂਜ਼ ਨੂੰ ਵਸਤੂ ਅਤੇ ਸਕਰੀਨ ਵਿਚਕਾਰ ਰੱਖਿਆ ਜਾਂਦਾ ਹੈ । (ਸਹੀ/ਗਲਤ)
ਉੱਤਰ-
ਸਹੀ ॥

ਪ੍ਰਸ਼ਨ 2.
ਉੱਤਲ ਲੈਂਜ਼ ਲਈ ਬਨਣ ਵਾਲਾ ਪ੍ਰਤੀਬਿੰਬ ਹਮੇਸ਼ਾ ਵਾਸਤਵਿਕ ਹੁੰਦਾ ਹੈ । (ਸਹੀ/ਗ਼ਲਤ)
ਉੱਤਰ-
ਗ਼ਲਤ |

PSEB 7th Class Science Solutions Chapter 15 ਪ੍ਰਕਾਸ਼

ਸੋਚੋ ਅਤੇ ਉੱਤਰ ਦਿਓ : (ਪੇਜ 191)

ਪ੍ਰਸ਼ਨ 1.
ਸਫ਼ੈਦ ਪ੍ਰਕਾਸ਼ ……………. ਰੰਗਾਂ ਦਾ ਬਣਿਆ ਹੁੰਦਾ ਹੈ ।
ਉੱਤਰ-
ਸੱਤ ।

ਪ੍ਰਸ਼ਨ 2.
ਜਦੋਂ ਸੱਤ ਰੰਗਾਂ ਵਾਲੀ ਡਿਸਕ ਨੂੰ ਘੁੰਮਾਇਆ ਜਾਂਦਾ ਹੈ, ਤਾਂ ਇਹ ਲਾਲ ਨਜ਼ਰ ਆਉਂਦੀ ਹੈ ? (ਸਹੀ/ਗਲਤ)
ਉੱਤਰ-
ਗ਼ਲਤ ॥

ਪ੍ਰਸ਼ਨ 3.
ਸੱਤ ਰੰਗਾਂ ਦੇ ਨਾਮ ਲੜੀਵਾਰ ਦੱਸੋ ਜਿਹਨਾਂ ਤੋਂ ਮਿਲ ਕੇ ਸਫ਼ੈਦ ਪ੍ਰਕਾਸ਼ ਬਣਿਆ ਹੈ ?
ਉੱਤਰ-
ਸਫ਼ੈਦ ਪ੍ਰਕਾਸ਼ ਦੇ ਸੱਤ ਰੰਗ-

  1. ਬੈਂਗਨੀ (Violets),
  2. ਜਾਮਣੀ (Indigo),
  3. ਨੀਲਾ (Blue),
  4. ਹਰਾ (Green),
  5. ਪੀਲਾ (Yellow),
  6. ਸੰਤਰੀ (Orange),
  7. ਲਾਲ (Red) ।

PSEB 7th Class Science Guide ਪ੍ਰਕਾਸ਼ Textbook Questions and Answers

1. ਖ਼ਾਲੀ ਸਥਾਨ ਭਰੋ

(i) ………. ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਅਕਾਰ ਵਸਤੂ ਦੇ ਬਰਾਬਰ ਹੁੰਦਾ ਹੈ ।
ਉੱਤਰ-
ਸਮਤਲ,

(ii) ਸਮਤਲ ਦਰਪਣ ਵਿੱਚ ਵਿਅਕਤੀ ਦਾ ਖੱਬਾ ਹੱਥ ਪ੍ਰਤੀਬਿੰਬ ਦਾ ………. ਹੱਥ ਨਜ਼ਰ ਆਉਂਦਾ ਹੈ ਅਤੇ ………. ਹੱਥ ਪ੍ਰਤੀਬਿੰਬ ਦਾ ਖੱਬਾ ਹੱਥ ਨਜ਼ਰ ਆਉਂਦਾ ਹੈ ।
ਉੱਤਰ-
ਸੱਜਾ, ਸੱਜਾ,

(iii) ਉੱਤਲ ਦਰਪਣ ਲਈ ਹਮੇਸ਼ਾ ………. ਅਤੇ ਆਕਾਰ ਵਿੱਚ ਵਸਤੂ ਤੋਂ ………. ਪ੍ਰਤੀਬਿੰਬ ਪ੍ਰਾਪਤ ਹੋਵੇਗਾ ।
ਉੱਤਰ-
ਸਿੱਧਾ, ਛੋਟਾ,

PSEB 7th Class Science Solutions Chapter 15 ਪ੍ਰਕਾਸ਼

(iv) ਉੱਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ………. ਹੁੰਦਾ ਹੈ । ਅਵਤਲ ਲੈਂਜ਼ ਕਿਨਾਰਿਆਂ ਦੀ ਬਜਾਏ ਵਿਚਕਾਰੋਂ ………. ਹੁੰਦਾ ਹੈ ।
ਉੱਤਰ-
ਮੋਟਾ, ਪਤਲਾ,

(v) ਪ੍ਰਿਜ਼ਮ ਸਫ਼ੈਦ ਪ੍ਰਕਾਸ਼ ਨੂੰ ………. ਰੰਗਾਂ ਵਿੱਚ ਵੱਖ-ਵੱਖ ਕਰ ਦਿੰਦਾ ਹੈ ।
ਉੱਤਰ-
ਸੱਤ ।

2. ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ

(i) ਇੱਕ ਲੈਂਜ਼ ਵਿੱਚੋਂ ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ ।
ਉੱਤਰ-
ਗ਼ਲਤ,

(ii) ਸਮਤਲ ਦਰਪਣ ਵੱਲ ਆ ਰਹੀ ਪ੍ਰਕਾਸ਼ ਦੀ ਕਿਰਨ ਨੂੰ ਪਰਾਵਰਤਿਤ ਕਿਰਨ ਆਖਦੇ ਹਨ ।
ਉੱਤਰ-
ਗ਼ਲਤ,

(iii) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਸਾਹਮਣੇ ਬਣਦਾ ਹੈ ।
ਉੱਤਰ-
ਗ਼ਲਤ,

(iv) ਇੱਕ ਅਵਤਲ ਦਰਪਣ ਕੱਚ ਦੇ ਖੋਖ਼ਲੇ ਗੋਲੇ ਦਾ ਇੱਕ ਭਾਗ ਹੈ, ਜਿਸਦੀ ਬਾਹਰਲੀ ਉਭਰਵੀਂ ਸੜਾ ਉੱਪਰ ਇੱਕ ਚਮਕੀਲੀ ਚਾਂਦੀ ਰੰਗੀ ਪਰਤ ਹੁੰਦੀ ਹੈ ਅਤੇ ਇਸਦੀ ਅੰਦਰਲੀ ਸਤ੍ਹਾ ਤੋਂ ਪਰਾਵਰਤਨ ਹੁੰਦਾ ਹੈ ।
ਉੱਤਰ-
ਠੀਕ,

(v) ਅਵਤਲ ਲੈਂਜ਼ ਹਮੇਸ਼ਾ ਵਸਤੂ ਦਾ ਸਿੱਧਾ, ਆਭਾਸੀ ਅਤੇ ਵਸਤੂ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ ।
ਉੱਤਰ-
ਠੀਕ ॥

3. ਹੇਠ ਲਿਖੇ ਕਾਲਮਾਂ ਵਿੱਚ ਠੀਕ ਉੱਤਰਾਂ ਦਾ ਮਿਲਾਨ ਕਰੋ-

ਕਾਲਮ ‘ਉਂ’ ਕਾਲਮ ‘ਅ’
(i) ਦੰਦਾਂ ਦੇ ਡਾਕਟਰਾਂ ਦੁਆਰਾ ਵਰਤਿਆ ਜਾਣ ਵਾਲਾ ਦਰਪਣ । (ੳ) ਐਨਕਾਂ
(ii) ਪਿੱਛੇ ਦੇਖਣ ਵਾਲਾ ਦਰਪਣ (ਅ) ਸੂਖ਼ਮਦਰਸ਼ੀ
(iii) ਵੱਡਦਰਸ਼ੀ ਲੈਂਜ਼ (ੲ) ਵਾਹਨ
(iv) ਅਵਤਲ ਲੈਂਜ਼ (ਸ) ਅਵਤਲ ॥

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਦੰਦਾਂ ਦੇ ਡਾਕਟਰਾਂ ਦੁਆਰਾ ਵਰਤਿਆ ਜਾਣ ਵਾਲਾ ਦਰਪਣ (ਸ) ਅਵਤਲ
(ii) ਪਿੱਛੇ ਦੇਖਣ ਵਾਲਾ ਦਰਪਣ । (ੲ) ਵਾਹਨ
(iii) ਵੱਡਦਰਸ਼ੀ ਲੈਂਜ਼ (ਅ) ਸੂਖ਼ਮਦਰਸ਼ੀ
(iv) ਅਵਤਲ ਲੈਂਜ਼ (ਉ) ਐਨਕਾਂ ।

4. ਬਹੁ-ਉੱਤਰਾਂ ਵਾਲੇ ਪ੍ਰਸ਼ਨ

(i) ਇਹਨਾਂ ਵਿੱਚੋਂ ਕਿਹੜਾ ਪ੍ਰਕਾਸ਼ ਦਾ ਚੰਗੀ ਤਰ੍ਹਾਂ ਪਰਾਵਰਤਨ ਨਹੀਂ ਕਰਦਾ ?
(ੳ) ਸਮਤਲ ਦਰਪਣ
(ਅ) ਅਵਤਲ ਦਰਪਣ
(ਈ) ਉੱਤਲ ਦਰਪਣ
(ਸ) ਗੱਤੇ ਦਾ ਟੁਕੜਾ ।
ਉੱਤਰ-
(ਸ) ਗੱਤੇ ਦਾ ਟੁਕੜਾ ।

(ii) ਇਹਨਾਂ ਵਿੱਚੋਂ ਕਿਹੜਾ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਦੇਖਣ ਵਾਲੇ ਦਰਪਣ ਵਜੋਂ ਵਰਤਿਆ ਜਾਂਦਾ ਹੈ ?
(ਉ) ਅਵਤਲ ਦਰਪਣ
(ਅ) ਉੱਤਲ ਦਰਪਣ
(ਈ) ਉੱਤਲ ਲੈਂਜ਼
(ਸ) ਅਵਤਲ ਲੈਂਜ਼ ।
ਉੱਤਰ-
(ਅ) ਉੱਤਲ ਦਰਪਣ ।

PSEB 7th Class Science Solutions Chapter 15 ਪ੍ਰਕਾਸ਼

(iii) ਅਵਤਲ ਲੈਂਜ਼ ਹਮੇਸ਼ਾਂ ਵਸਤੂ ਦਾ ਕਿਹੋ ਜਿਹਾ ਪ੍ਰਤੀਬਿੰਬ ਬਣਾਉਂਦਾ ਹੈ ?
(ਉ) ਵਾਸਤਵਿਕ ਅਤੇ ਛੋਟਾ
(ਅ) ਆਭਾਸੀ ਅਤੇ ਵੱਡਾ
(ਈ) ਵਾਸਤਵਿਕ ਅਤੇ ਵੱਡਾ
(ਸ) ਆਭਾਸੀ ਅਤੇ ਛੋਟਾ ।
ਉੱਤਰ-
(ਸ) ਆਭਾਸੀ ਅਤੇ ਛੋਟਾ ।

(iv) ਸਫ਼ੈਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿਚੋਂ ਲੰਘ ਕੇ ਸੱਤ ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਕੀ ਆਖਦੇ ਹਨ ?
(ਉ) ਪ੍ਰਕਾਸ਼ ਦਾ ਪਰਾਵਰਤਨ
(ਅ) ਪ੍ਰਕਾਸ਼ ਦਾ ਅਪਵਰਤਨ
(ਈ) ਪ੍ਰਕਾਸ਼ ਦਾ ਮੁੜਨਾ
(ਸ) ਪ੍ਰਕਾਸ਼ ਦਾ ਵਰਣ-ਵਿਖੇਪਣ ।
ਉੱਤਰ-
(ਸ) ਪ੍ਰਕਾਸ਼ ਦਾ ਵਰਣ-ਵਿਖੇਪਣ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ ਜਾਂ ਆਭਾਸੀ ?
ਉੱਤਰ-
ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਆਭਾਸੀ ਹੁੰਦਾ ਹੈ ।

ਪ੍ਰਸ਼ਨ (ii)
ਕਿਹੜਾ ਲੈਂਜ਼ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਉੱਤਲ ਲੈਂਜ਼ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ।

ਪ੍ਰਸ਼ਨ (iii)
ਉੱਤਲ ਲੈਂਜ਼ ਕਿਹੜੇ ਯੰਤਰ ਵਿੱਚ ਵਰਤਿਆ ਜਾਂਦਾ ਹੈ ?
ਉੱਤਰ-
ਉੱਤਲ ਲੈਂਜ਼ ਸੂਖ਼ਮਦਰਸ਼ੀ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ (iv)
ਸਤਰੰਗੀ ਪੀਂਘ ਵਾਲੇ ਸੱਤ ਰੰਗਾਂ ਦੀ ਡਿਸਕ ਨੂੰ ਕੀ ਆਖਦੇ ਹਨ ?
ਉੱਤਰ-
ਸਤਰੰਗੀ ਪੀਂਘ ਵਾਲੇ ਸੱਤ ਰੰਗਾਂ ਦੀ ਡਿਸਕ ਨੂੰ ਨਿਊਟਨ ਡਿਸਕ ਵੀ ਆਖਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ ਦੱਸੋ ਅਤੇ ਉਦਾਹਰਣਾਂ ਦਿਉ ।
ਉੱਤਰ-
ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ-

ਵਾਸਤਵਿਕ ਪ੍ਰਤੀਬਿੰਬ ਆਭਾਸੀ (ਕਾਲਪਨਿਕ) ਪ੍ਰਤੀਬਿੰਬ
1. ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਅਸਲ ਰੂਪ ਵਿੱਚ ਇੱਕ ਬਿੰਦੁ ’ਤੇ ਮਿਲਦੀਆਂ ਹਨ । 1. ਵਸਤੂ ਤੋਂ ਆ ਰਹੀਆਂ ਪ੍ਰਕਾਸ਼ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਅਸਲ ਵਿੱਚ ਇੱਕ ਬਿੰਦੂ ‘ਤੇ ਮਿਲਦੀਆਂ ਨਹੀਂ ਹਨ ਪਰੰਤ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ।
2. ਇਹ ਹਮੇਸ਼ਾ ਉਲਟੇ ਬਣਦੇ ਹਨ। 2. ਇਹ ਹਮੇਸ਼ਾ ਸਿੱਧੇ ਬਣਦੇ ਹਨ ।
3. ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ (ਸਕਰੀਨ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । 3. ਆਭਾਸੀ ਪ੍ਰਤੀਬਿੰਬ ਨੂੰ ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।
ਉਦਾਹਰਨ-
1. ਜੇਕਰ ਵਸਤੂ ਅਵਤਲ ਦਰਪਣ ਤੋਂ ਬਹੁਤ ਦੂਰ ਹੈ, ਤਾਂ ਪ੍ਰਤੀਬਿੰਬ ਬਹੁਤ ਛੋਟਾ ਉਲਟਾ ਅਤੇ ਵਾਸਤਵਿਕ ਬਣਦਾ ਹੈ । ਵਸਤੂ ਨੂੰ ਅਵਤਲ ਦਰਪਣ ਦੇ ਨੇੜੇ ਲਿਆਉਣ ‘ਤੇ ਪ੍ਰਤੀਬਿੰਬ ਵੱਡਾ, ਉਲਟਾ ਅਤੇ ਵਾਸਤਵਿਕ ਹੁੰਦਾ ਹੈ ।
ਉਦਾਹਰਨ –
1. ਜੇਕਰ ਵਸਤੂ ਅਵਤਲ ਦਰਪਣ ਦੇ ਫੋਕਸ ਬਿੰਦੂ ਅਤੇ ਦਰੇਪਣ ਦੇ ਵਿਚਕਾਰ ਹੈ, ਤਾਂ ਪ੍ਰਤੀਬਿੰਬ ਵੱਡਾ, ਸਿੱਧਾ ਅਤੇ ਆਭਾਸੀ ਹੁੰਦਾ ਹੈ । ਵਸਤੂ ਦੀ ਹਰੇਕ ਸਥਿਤੀ ਲਈ ਉੱਤਲ ਦਰਪਣ ਵਿੱਚ ਬਣ ਰਿਹਾ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਛੋਟਾ ਬਣਦਾ ਹੈ ।

PSEB 7th Class Science Solutions Chapter 15 ਪ੍ਰਕਾਸ਼ 1

PSEB 7th Class Science Solutions Chapter 15 ਪ੍ਰਕਾਸ਼

ਪ੍ਰਸ਼ਨ (ii)
ਇੱਕ ਵਿਅਕਤੀ ਸਮਤਲ ਦਰਪਣ ਤੋਂ ਦੋ ਮੀਟਰ ਦੂਰੀ ‘ਤੇ ਖੜ੍ਹਾ ਹੈ । ਉਸਦਾ ਪ੍ਰਤੀਬਿੰਬ ਕਿੰਨੀ ਦੂਰੀ ‘ਤੇ ਬਣੇਗਾ ?
(ਉ) ਦਰਪਣ ਤੋਂ
(ਅ) ਵਿਅਕਤੀ ਤੋਂ ।
ਹੱਲ : ਅਸੀਂ ਜਾਣਦੇ ਹਾਂ ਕਿ ਸਮਤਲ ਦਰਪਣ ਵਿੱਚ ਬਣ ਰਿਹਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਹੀ ਦੂਰੀ ‘ਤੇ ਬਣਦਾ ਹੈ। ਜਿੰਨੀ ਦੂਰ ਵਸਤੁ ਦਰਪਣ ਦੇ ਸਾਹਮਣੇ ਹੁੰਦੀ ਹੈ । ਇਸ ਲਈ
(ਉ) ਪ੍ਰਤੀਬਿੰਬ ਦੀ ਵਸਤੁ ਤੋਂ ਦੂਰੀ = ਵਿਅਕਤੀ ਦੀ ਦਰਪਣ ਤੋਂ ਦੂਰੀ
∴ ਪ੍ਰਤੀਬਿੰਬ ਦੀ ਵਿਅਕਤੀ ਤੋਂ ਦੁਰੀ = 2 ਮੀਟਰ ਉੱਤਰ ।
(ਅ) ਪ੍ਰਤੀਬਿੰਬ ਦੀ ਵਿਅਕਤੀ ਤੋਂ ਦੂਰੀ = ਵਿਅਕਤੀ ਦੀ ਸਮਤਲ ਦਰਪਣ ਤੋਂ ਦੂਰੀ + ਪ੍ਰਤੀਬਿੰਬ ਦੀ ਸਮਤਲ ਦਰਪਣ ਤੋਂ ਦੂਰੀ ।
= 2 ਮੀਟਰ + 2 ਮੀਟਰ
∴ ਪ੍ਰਤੀਬਿੰਬ ਦੀ ਵਿਅਕਤੀ ਤੋਂ ਦੂਰੀ = 4 ਮੀਟਰ ਉੱਤਰ

ਪੁਸ਼ਨ (iii)
ਅਵਤਲ ਦਰਪਣ ਦੇ ਦੋ ਉਪਯੋਗ ਲਿਖੋ ।
ਉੱਤਰ-
ਅਵਤਲ ਦਰਪਣ ਦੇ ਉਪਯੋਗ-

  1. ਅਵਤਲ ਦਰਪਣ ਨੂੰ ਸ਼ੇਵਿੰਗ ਦਰਪਣ ਵਜੋਂ ਵਰਤਿਆ ਜਾਂਦਾ ਹੈ । ਦਾੜੀ ਬਣਾਉਣ ਸਮੇਂ, ਅਵਤਲ ਦਰਪਣ ਵੱਡਾ ਅਤੇ ਸਿੱਧਾ ਪ੍ਰਤੀਬਿੰਬ ਬਣਾਉਂਦਾ ਹੈ ਜਦੋਂ ਦਰਪਣ ਨੂੰ ਚਿਹਰੇ ਦੇ ਨੇੜੇ ਰੱਖਿਆ ਜਾਂਦਾ ਹੈ ।
  2. ਅਵਤਲ ਦਰਪਣ ਨੂੰ ਵਧੇਰੇ ਕਰਕੇ ਵਾਹਨਾਂ ਦੀ ਅਗਲੀ ਬੱਤੀ (ਹੈੱਡ ਲਾਈਟ) ਵਜੋਂ ਵਰਤਿਆ ਜਾਂਦਾ ਹੈ । ਇੱਥੇ ਬਲਬ ਪ੍ਰਕਾਸ਼ ਸੋਤ ਨੂੰ ਅਵੰਤਲ ਦਰਪਣ ਦੇ ਮੁੱਖ ਫੋਕਸ ‘ਤੇ ਰੱਖਿਆ ਜਾਂਦਾ ਹੈ, ਜਿਸ ਤੋਂ ਪਰਾਵਰਤਨ ਤੋਂ ਬਾਅਦ ਪ੍ਰਕਾਸ਼ ਕਿਰਨਾਂ ਸਮਾਨਾਂਤਰ ਕਿਰਨਾਂ ਦਾ ਪੁੰਜ ਬਣ ਜਾਂਦਾ ਹੈ ।

ਪ੍ਰਸ਼ਨ (iv)
ਉੱਤਲ ਅਤੇ ਅਵਤਲ ਲੈਂਜ਼ ਵਿੱਚ ਦੋ ਅੰਤਰ ਦੱਸੋ ।
ਉੱਤਰ-

ਉੱਤਲ ਲੈਂਜ਼ ਅਵਤਲ ਲੈਂਜ਼
(1) ਇਹ ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ । (1) ਇਹ ਵਿਚਕਾਰੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ ।
(2) ਇਸ ਵਿੱਚ ਵਸਤੂ ਦਾ ਵੱਡਾ ਪ੍ਰਤੀਬਿੰਬ ਬਣਦਾ ਹੈ । (2) ਇਸ ਵਿੱਚ ਛੋਟਾ ਅਤੇ ਆਭਾਸੀ ਪ੍ਰਤੀਬਿੰਬ ਬਣਦਾ ਹੈ|

ਪ੍ਰਸ਼ਨ (v)
ਸਫ਼ੈਦ ਪ੍ਰਕਾਸ਼ ਵਿੱਚ ਕਿੰਨੇ ਰੰਗ ਹੁੰਦੇ ਹਨ ? ਉਹਨਾਂ ਦੇ ਨਾਂ ਦੱਸੋ ।
ਉੱਤਰ-
ਸਫ਼ੈਦ ਪ੍ਰਕਾਸ਼ ਵਿੱਚ ਸੱਤ ਰੰਗ ਹੁੰਦੇ ਹਨ । ਇਨ੍ਹਾਂ ਰੰਗਾਂ ਦੇ ਨਾਂ ਹਨ :

  • ਬੈਂਗਨੀ (Violet),
  • ਜਾਮਣੀ (Indigo),
  • ਨੀਲਾ (Blue),
  • ਹਰਾ (Green),
  • ਪੀਲਾ (Yellow),
  • ਸੰਤਰੀ (Orange),
  • ਲਾਲ (Red) |

ਪ੍ਰਸ਼ਨ (vi)
ਰਵੀ ਆਪਣਾ ਪ੍ਰਤੀਬਿੰਬ ਸਮਤਲ ਦਰਪਣ ਵਿੱਚ ਦੇਖਦਾ ਹੈ । ਸਮਤਲ ਦਰਪਣ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਦੂਰੀ 6 ਮੀਟਰ ਹੈ । ਜੇ ਉਹ ਦਰਪਣ ਵੱਲ 2 ਮੀਟਰ ਚਲਦਾ ਹੈ ਤਾਂ ਰਵੀ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਕਿੰਨੀ ਦੂਰੀ ਹੋ ਜਾਵੇਗੀ ?
ਹੱਲ : ਦਿੱਤਾ ਹੈ, ਸਮਤਲ ਦਰਪਣ ਅਤੇ ਪ੍ਰਤੀਬਿੰਬ ਵਿਚਕਾਰ ਦੂਰੀ=6 ਮੀਟਰ
ਅਸੀਂ ਜਾਣਦੇ ਹਾਂ, ਵਸਤੂ (ਰਵੀ) ਅਤੇ ਸਮਤਲ ਦੇ ਵਿਚਕਾਰ ਦੀ ਦੂਰੀ = ਸਮਤਲ ਦਰਪਣ ਅਤੇ ਪ੍ਰਤੀਬਿੰਬ ਵਿਚਕਾਰ ਦੁਰੀ
∴ ਰਵੀ ਅਤੇ ਸਮਤਲ ਦੇ ਵਿਚਕਾਰ ਦੀ ਦੂਰੀ = 6 ਮੀਟਰ (ਦਿੱਤਾ ਹੋਇਆ ਹੈ ।
PSEB 7th Class Science Solutions Chapter 15 ਪ੍ਰਕਾਸ਼ 2
ਹੁਣ ਜਦੋਂ ਰਵੀ 2 ਮੀਟਰ ਦੀ ਦੂਰੀ ਸਮਤਲ ਦਰਪਣ ਵੱਲ ਤੈਅ ਕਰਦਾ ਹੈ, ਤਾਂ ਉਸ ਦੀ ਸਮਤਲ ਦਰਪਣ ਤੋਂ ਦੂਰੀ
(6 – 2) = 4 ਮੀਟਰ ਹੋ ਜਾਂਦੀ ਹੈ । ਇਸ ਲਈ ਉਸ ਦੇ ਪ੍ਰਤੀਬਿੰਬ ਦੀ ਵੀ ਦਰਪਣ ਤੋਂ ਦੂਰੀ 4 ਮੀਟਰ ਹੋ ਜਾਂਦੀ ਹੈ ।
∴ ਰਵੀ ਅਤੇ ਉਸ ਦੇ ਪ੍ਰਤੀਬਿੰਬ ਵਿਚਕਾਰ ਦੀ ਦੂਰੀ = ਰਵੀ ਦੀ ਸਮਤਲ ਤੋਂ ਦੂਰੀ + ਪ੍ਰਤੀਬਿੰਬ ਦੀ ਸਮਤਲ ਦਰਪਣ ਤੋਂ ਦੂਰੀ
= 4 ਮੀਟਰ +4 ਮੀਟਰ
= 8 ਮੀਟਰ ਉੱਤਰ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣਾਂ ਬਾਰੇ ਦੱਸ ਕੇ ਵਿਆਖਿਆ ਕਰੋ ।
ਉੱਤਰ-
ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ

  1. ਜਲਦੀ ਹੋਈ ਮੋਮਬੱਤੀ (ਵਸਤੁ) ਦਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਦਿਖਾਈ ਦਿੰਦਾ ਹੈ । ਇਸ ਲਈ, ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਹਮੇਸ਼ਾ ਦਰਪਣ ਦੇ ਪਿੱਛੇ ਬਣਦਾ ਹੈ ।
  2. ਅਸੀਂ ਮੋਮਬੱਤੀ ਦਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਰੱਖੀ ਹੋਈ ਸਰਕੀਨ ਤੋਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਆਭਾਸੀ ਹੁੰਦਾ ਹੈ ।
  3. ਅਸੀਂ ਮੋਮਬੱਤੀ ਨੂੰ ਸਿੱਧੀ ਖੜੀ ਕਰਦੇ ਹਾਂ ਅਤੇ ਪ੍ਰਤੀਬਿੰਬ ਵੀ ਸਿੱਧਾ ਉੱਪਰ ਵੱਲ ਬਣਦਾ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਸਿੱਧਾ ਬਣਦਾ ਹੈ ।
  4. ਜੇ ਅਸੀਂ ਮੋਮਬੱਤੀ ਅਤੇ ਸਮਤਲ ਦਰਪਣ ਦੁਆਰਾ ਬਣੇ ਉਸਦੇ ਪ੍ਰਤੀਬਿੰਬ ਦੇ ਆਕਾਰ ਦੀ ਤੁਲਨਾ ਕਰਦੇ ਹਾਂ ਤਾਂ ਦੋਵੇਂ ਹੀ ਇੱਕੋ ਜਿਹੇ ਹੁੰਦੇ ਹਨ । ਇਸ ਤੋਂ ਪਤਾ ਲੱਗਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਅਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ।
  5. ਮੋਮਬੱਤੀ ਅਤੇ ਦਰਪਣ ਦੇ ਵਿਚਕਾਰ ਦੂਰੀ ਮੋਮਬੱਤੀ ਦੇ ਪ੍ਰਤੀਬਿੰਬ ਅਤੇ ਦਰਪਣ ਦੇ ਵਿਚਕਾਰ ਦੂਰੀ ਦੇ ਬਰਾਬਰ ਹੁੰਦੀ ਹੈ ਅਰਥਾਤ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ ‘ਤੇ ਹੀ ਬਣਦਾ ਹੈ, ਜਿੰਨੀ ਦੂਰੀ ‘ਤੇ ਵਸਤੁ ਦਰਪਣ ਦੇ ਸਾਹਮਣੇ ਰੱਖੀ ਹੁੰਦੀ ਹੈ |
  6. ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਪਾਸੇ ਦਾਅ ਉਲਟਾਅ ਹੋ ਜਾਂਦਾ ਹੈ। ਭਾਵ, ਵਸਤੂ ਦਾ ਖੱਬਾ ਪਾਸਾ ਪ੍ਰਤੀਬਿੰਬ ਦਾ ਸੱਜਾ ਪਾਸਾ ਅਤੇ ਵਸਤੂ ਦਾ ਸੱਜਾ ਪਾਸਾ ਪ੍ਰਤੀਬਿੰਬ ਦਾ ਖੱਬਾ ਪਾਸਾ ਦਿਖਾਈ ਦਿੰਦਾ ਹੈ ।

PSEB 7th Class Science Solutions Chapter 15 ਪ੍ਰਕਾਸ਼

ਪ੍ਰਸ਼ਨ (ii)
ਪ੍ਰਕਾਸ਼ ਦੇ ਵਰਣ-ਵਿਖੇਪਣ ਤੋਂ ਕੀ ਭਾਵ ਹੈ ? ਪ੍ਰਿਜ਼ਮ ਦੀ ਵਰਤੋਂ ਕਰਕੇ ਵਿਆਖਿਆ ਕਰੋ । ਕਿਹੜਾ ਕੁਦਰਤੀ ਵਰਤਾਰਾ ਪ੍ਰਕਾਸ਼ ਦੇ ਵਰਣ-ਵਿਖੇਪਣ ਨਾਲ ਜੁੜਿਆ ਹੈ ?
ਉੱਤਰ-
ਵਰਣ-ਵਿਖੇਪਣ-ਸਫ਼ੈਦ ਪ੍ਰਕਾਸ਼ ਦੇ ਕਿਸੇ ਪਾਰਦਰਸ਼ੀ ਪਦਾਰਥ (ਕੱਚ ਦੇ ਪਿਜ਼ਮ ਵਿੱਚੋਂ ਲੰਘਣ ਤੋਂ ਬਾਅਦ ਇਸਦਾ ਸੱਤ ਰੰਗਾਂ ਵਿੱਚ ਵੱਖ-ਵੱਖ ਹੋਣ (ਵਿਭਾਜਿਤ) ਦੀ ਪ੍ਰਕਿਰਿਆ ਨੂੰ ਵਰਣ-ਵਿਖੇਪਣ ਆਖਦੇ ਹਨ ।
ਇੱਕ ਸਫ਼ੈਦ ਪ੍ਰਕਾਸ਼ ਕਿਰਨ ਪੁੰਜ ਨੂੰ ਪ੍ਰਿਜ਼ਮ ਵਿੱਚੋਂ ਗੁਜ਼ਾਰੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਪਿਜ਼ਮ ਦੇ ਦੂਜੇ ਪਾਸੇ ਇੱਕ ਸਫ਼ੈਦ ਪਰਦਾ (ਸਕਰੀਨ) ਰੱਖੋ । ਤੁਸੀਂ ਦੇਖੋਗੇ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਵਿੱਚ ਵੱਖ-ਵੱਖ ਹੋ ਜਾਵੇਗਾ । ਇਹਨਾਂ ਰੰਗਾਂ ਤੋਂ ਸਕਰੀਨ ਤੇ ਪ੍ਰਾਪਤ ਹੋਈ ਸੱਤ ਸੰਤਰੀ ਰੰਗਾਂ ਦੀ ਇੱਕ ਪੱਟੀ (Band) ਬਣ ਗਈ ਹੈ ਜਿਸਨੂੰ ਸਪੈਕਟ੍ਰਮ ਹਰਾ ਆਖਦੇ ਹਨ । ਸੱਤ ਰੰਗਾਂ ਦੀ ਤਰੰਗ ਲੰਬਾਈ ਵੱਖ-ਵੱਖ ਹੋਣ ਨੀਲਾ । ਕਾਰਨ ਇਹ ਸੱਤ ਰੰਗ ਵੱਖ-ਵੱਖ ਕੋਣਾਂ ਵਿੱਚ ਮੁੜਦੇ ਹਨ ।

ਬੈਂਗਣੀ ਇਹ ਸੱਤ ਰੰਗ ਹਨ-

  • ਬੈਂਗਨੀ (Violet),
  • ਜਾਮਣੀ ਕੱਚ ਦਾ ਪਿਜ਼ਮ (Indigo),
  • ਨੀਲਾ (Blue),
  • ਹਰਾ (Green),
  • ਪੀਲਾ (Yellow),
  • ਸੰਤਰੀ (Orange),
  • ਲਾਲ (Red) ।

PSEB 7th Class Science Solutions Chapter 15 ਪ੍ਰਕਾਸ਼ 3
ਅਸੀਂ ਇਹਨਾਂ ਨਾਂਵਾਂ ਨੂੰ ਇਹਨਾਂ ਦੇ ਪਹਿਲੇ ਅੱਖਰਾਂ ਤੋਂ ਸ਼ਬਦ (VIBYOR) ਨਾਲ ਯਾਦ ਰੱਖ ਸਕਦੇ ਹਾਂ । ਵਰਣ-ਵਿਖੇਪਣ ‘ ਤੇ ਆਧਾਰਿਤ ਕੁਦਰਤੀ ਵਰਤਾਰਾ-ਤੁਸੀਂ ਵਰਖਾ ਤੋਂ ਬਾਅਦ ਆਕਾਸ਼ ਵਿੱਚ ਬਣਦੀ ਸੱਤਰੰਗੀ ਪੀਂਘ ਵੇਖੀ ਹੋਵੇਗੀ । ਇਹ ਸੂਰਜ ਦੇ ਸਫ਼ੈਦ ਪ੍ਰਕਾਸ਼ ਦੀਆਂ ਕਿਰਨਾਂ ਦਾ ਵਾਯੂਮੰਡਲ ਵਿੱਚ ਲਟਕਦੀਆਂ ਪਾਣੀ ਦੀਆਂ ਬੂੰਦਾਂ ਵਿੱਚੋਂ ਹੋਏ ਵਰਣ ਵਿਖੇਪਣ ਦੇ ਕਾਰਣ ਬਣਦੀ ਹੈ । ਇੱਥੇ ਪਾਣੀ ਦੀਆਂ ਬੂੰਦਾਂ ਪ੍ਰਿਜ਼ਮ ਦੀ ਤਰ੍ਹਾਂ ਵਰਤਾਰਾ ਕਰਕੇ ਸਫ਼ੈਦ ਸੂਰਜੀ ਪ੍ਰਕਾਸ਼ ਨੂੰ ਸੱਤ ਰੰਗਾਂ ਵਿੱਚ ਤੋੜ ਦਿੰਦੀਆਂ ਹਨ ।

PSEB Solutions for Class 7 Science ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਪ੍ਰਕਾਸ਼ ………. ਰੇਖਾ ਵਿੱਚ ਚਲਦਾ ਹੈ ।
ਉੱਤਰ-
ਸਿੱਧੀ,

(ii) ਆਪਤਨ ਕੋਣ ਅਤੇ ………. ਆਪਸ ਵਿੱਚ ਹਮੇਸ਼ਾ ਬਰਾਬਰ ਹੁੰਦਾ ਹੈ ।
ਉੱਤਰ-
ਪਰਾਵਰਤਨ ਕੋਣ,

(iii) ਜਿਸ ਪ੍ਰਤੀਬਿੰਬ ਨੂੰ ਪਰਦੇ ਤੇ ਪ੍ਰਾਪਤ ਕੀਤਾ ਜਾ ਸਕੇ, ਉਸਨੂੰ …………. ਪ੍ਰਤੀਬਿੰਬ ਆਖਦੇ ਹਨ ।
ਉੱਤਰ-
ਵਾਸਤਵਿਕ,

(iv) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ……….. ਅਤੇ ………… ਆਕਾਰ ਵਾਲਾ ਹੁੰਦਾ
ਉੱਤਰ-
ਸਿੱਧਾ, ਬਰਾਬਰ,

(v) ………… ਅਜਿਹਾ ਗੋਲਾਕਾਰ ਦਰਪਣ ਹੁੰਦਾ ਹੈ, ਜਿਸਦੀ ਪਰਾਵਰਤਕ ਸੜਾ ਬਾਹਰ ਵੱਲ ਉਭਰਵੀਂ ਹੁੰਦੀ
ਉੱਤਰ-
ਉੱਤਲ ਦਰਪਣ,

(vi) ………… ਦਰਪਣ ਦੀ ਵਰਤੋਂ ਸਰਚਲਾਈਟ, ਟਾਰਚ, ਕਾਰ ਦੀ ਹੈਡਲਾਈਟ ਵਿੱਚ ਪਰਾਵਰਤਕ ਦੇ ਤੌਰ ਤੇ ਕੀਤੀ ਜਾਂਦੀ ਹੈ ।
ਉੱਤਰ-
ਅਵਤਲ,

(vii) ਉੱਤਲ ਦਰਪਣ ਦੁਆਰਾ ਵਸਤੂ ਦਾ ਪ੍ਰਤੀਬਿੰਬ ਹਮੇਸ਼ਾ ਆਭਾਸੀ, ਸਿੱਧਾ ਅਤੇ ਵਸਤੂ ਤੋਂ ……… ਬਣਦਾ ਹੈ ।
ਉੱਤਰ-
ਛੋਟਾ ।

2. ਕਾਲਮ ‘ੴ’ ਦਾ ਕਾਲਮ “ਅ” ਨਾਲ ਮਿਲਾਨ ਕਰੋ-

ਕਾਲਮ ‘ਉ’ ਕਾਲਮ “ਅ”
(i) ਉੱਤਲ ਲੈਂਜ਼ (ਉ) ਸੱਤਰੰਗੀ ਪੀਂਘ
(ii) ਵਾਸਤਵਿਕ, ਉਲਟਾ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ (ਅ) ਅਵਤਲ ਦਰਪਣ
(iii) ਵਰਣ-ਵਿਖੇਪਣ ਪ੍ਰਕਿਰਿਆ (ੲ) ਵਡਦਰਸ਼ੀ ਲੈਂਜ਼
(iv) ਆਭਾਸੀ ਪ੍ਰਤੀਬਿੰਬ (ਸ) ਉੱਤਲ ਲੈਂਜ਼
(v) ਪਰਾਵਰਤਕ ਸੜਾ ਅੰਦਰ ਵੱਲ ਹੁੰਦੀ ਹੈ। (ਹ) ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਉੱਤਲ ਲੈਂਜ਼ (ੲ) ਵਡਦਰਸ਼ੀ ਲੈਂਜ਼
(ii) ਵਾਸਤਵਿਕ, ਉਲਟਾ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ (ਸ) ਉੱਤਲ ਲੈਂਜ਼
(iii) ਵਰਣ-ਵਿਖੇਪਣ ਪ੍ਰਕਿਰਿਆ (ਉ) ਸੱਤਰੰਗੀ ਪੀਂਘ
(iv) ਆਭਾਸੀ ਪ੍ਰਤੀਬਿੰਬ (ਹ) ਪਰਦੇ ‘ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ।
(v) ਪਰਾਵਰਤਕ ਸਤਾ ਅੰਦਰ ਵੱਲ ਹੁੰਦੀ ਹੈ। (ਅ) ਅਵਤਲ ਦਰਪਣ ॥

3. ਸਹੀ ਵਿਕਲਪ ਚੁਣੋ

(i) ਪ੍ਰਕਾਸ਼ ਗਮਨ ਕਰਦਾ ਹੈ
(ਉ) ਸਰਲ ਰੇਖਾ ਵਿੱਚ
(ਅ ਵਕਰ ਰੇਖਾ ਵਿੱਚ
(ਈ) ਵਿਤਾਂ ਵਿੱਚ
(ਸ) ਉਪਰੋਕਤ ਵਿਚੋਂ ਕੋਈ ਵੀ ਨਹੀਂ ।
ਉੱਤਰ-
(ੳ) ਸਰਲ ਰੇਖਾ ਵਿੱਚ ।

(ii) ਸਿੱਧਾ, ਆਭਾਸੀ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ
(ਉ) ਸਮਤਲ ਦਰਪਣ
(ਅ) ਅਵਤਲ ਦਰਪਣ
(ਇ) ਉੱਤਲ ਦਰਪਣ
(ਸ) ਉੱਤਲ-ਅਵਤਲ ਦਰਪਣ |
ਉੱਤਰ-
(ੲ) ਉੱਤਲ ਦਰਪਣ ।

PSEB 7th Class Science Solutions Chapter 15 ਪ੍ਰਕਾਸ਼

(iii) ਕਿਸੇ ਵਸਤੂ ਨੂੰ ਦੇਖਣ ਲਈ ਜ਼ਰੂਰੀ ਹੈ-
(ਉ) ਪ੍ਰਕਾਸ਼ ਸੋਮਾ
(ਅ) ਪ੍ਰਕਾਸ਼ ਸੋਮਾ ਅਤੇ ਵਸਤੂ
(ੲ) ਪ੍ਰਕਾਸ਼ ਸੋਮਾ, ਵਸਤੂ ਅਤੇ ਅੱਖ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪ੍ਰਕਾਸ਼ ਸੋਮਾ, ਵਸਤੂ ਅਤੇ ਅੱਖ ॥

(iv) ਪਿਜ਼ਮ ਵਿੱਚੋਂ ਲੰਘਣ ਤੋਂ ਬਾਅਦ ਪ੍ਰਕਾਸ਼ ਵਿਭਾਜਿਤ ਹੋ ਜਾਂਦਾ ਹੈ
(ਉ) ਦੋ ਰੰਗਾਂ ਵਿੱਚ
(ਅ) ਪੰਜ ਰੰਗਾਂ ਵਿੱਚ
(ੲ) ਸੱਤ ਰੰਗਾਂ ਵਿੱਚ
(ਸ) ਛੇ ਰੰਗਾਂ ਵਿੱਚ ।
ਉੱਤਰ-
(ੲ) ਸੱਤ ਰੰਗਾਂ ਵਿੱਚ ।

(v) ਦੰਦਾਂ ਦੇ ਡਾਕਟਰ ਦੰਦਾਂ ਦਾ ਪ੍ਰਤੀਬਿੰਬ ਵੇਖਣ ਲਈ ਵਰਤੋਂ ਕਰਦੇ ਹਨ
(ਉ) ਸਮਤਲ ਦਰਪਣ
(ਅ) ਉੱਤਲ ਦਰਪਣ
(ਇ) ਅਵਤਲ ਦਰਪਣ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਇ) ਅਵਤਲ ਦਰਪਣ ।

(vi) ਵਾਸਤਵਿਕ ਅਤੇ ਆਵਰਧਿਤ ਵੱਡਾ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਕਿਸ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ ?
(ਉ) ਉੱਤਲ ਦਰਪਣ
(ਅ) ਸਮਤਲ ਦਰਪਣ
(ੲ) ਅਵਤਲ ਦਰਪਣ
(ਸ) ਉੱਤਲ ਅਤੇ ਅਵਤਲ ਦਰਪਣ ਦਾ ਸੰਯੋਜਨ ।
ਉੱਤਰ-
(ੲ) ਅਵਲ ਦਰਪਣ ॥

(vii) ਉੱਤਲ ਦਰਪਣ ਹੁੰਦਾ ਹੈ –
(ਉ) ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ
(ਅ) ਕਿਨਾਰਿਆਂ ਤੋਂ ਮੋਟਾ ਅਤੇ ਵਿਚਕਾਰੋਂ ਮੋਟਾ
(ੲ) ਇਕ ਸਮਾਨ ਮੋਟਾ
(ਸ) ਅਨਿਯਮਿਤ ਰੂਪ ਵਿੱਚ ਮੋਟਾ |
ਉੱਤਰ-
(ੳ) ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ।

(viii) ਜਦੋਂ ਨਿਊਟਨ ਡਿਸਕ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਕਿਹੜਾ ਰੰਗ ਦਿਖਾਈ ਦਿੰਦਾ ਹੈ ?
PSEB 7th Class Science Solutions Chapter 15 ਪ੍ਰਕਾਸ਼ 4
(ਉ) ਕਾਲਾ
(ਅ) ਸਫੈਦ
(ੲ)ਨੀਲਾ
(ਸ) ਪੀਲਾ ।
ਉੱਤਰ-
(ਅ) ਸਫੈਦ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ ਦਾ ਇੱਕ ਗੁਣ ਲਿਖੋ ।
ਉੱਤਰ-
ਪ੍ਰਕਾਸ਼ ਹਮੇਸ਼ਾਂ ਸਰਲ ਰੇਖਾ ਦੇ ਅਨੁਦਿਸ਼ ਚਲਦਾ ਹੈ ।

ਪ੍ਰਸ਼ਨ 2.
ਦਰਪਣ ਦੀ ਕਿਹੜੀ ਸਤਹਿ ਕੰਮ ਕਰਦੀ ਹੈ ?
ਉੱਤਰ-
ਕੋਈ ਵੀ ਸਤਹਿ ਜਿਹੜੀ ਚਮਕਦਾਰ ਹੈ ਜਾਂ ਪਾਲਿਸ਼ ਕੀਤੀ ਗਈ ਹੈ ।

ਪ੍ਰਸ਼ਨ 3.
ਜੇਕਰ ਤੁਸੀਂ ਕਿਸੇ ਦਰਪਣ ਦੇ ਸਾਹਮਣੇ ਖੜ੍ਹੇ ਹੋ ਤਾਂ ਤੁਹਾਡੀ ਆਪਣੇ ਦਰਪਣ ਤੋਂ ਦੂਰੀ ਅਤੇ ਤੁਹਾਡੀ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਵਿਚਕਾਰ ਕੀ ਸੰਬੰਧ ਹੋਵੇਗਾ ?
ਉੱਤਰ-
ਤੁਹਾਡੀ ਵਸਤੂ ਦੀ) ਦਰਪਣ ਤੋਂ ਦੂਰੀ = ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ।

ਪ੍ਰਸ਼ਨ 4.
ਗੋਲਾਕਾਰ ਦਰਪਣ ਕੀ ਹੁੰਦਾ ਹੈ ?
ਉੱਤਰ-
ਗੋਲਾਕਾਰ ਦਰਪਣ-ਗੋਲਾਕਾਰ ਦਰਪਣ ਕਿਸੇ ਪਾਲਿਸ਼ ਕੀਤੇ ਗਏ ਖੋਖਲੇ ਗੋਲੇ ਦਾ ਭਾਗ ਹੁੰਦਾ ਹੈ । ਗੋਲਾਕਾਰ ਦਰਪਣ ਦੋ ਕਿਸਮ ਦੇ ਹੁੰਦੇ ਹਨ :
(i) ਅਵਤਲ ਦਰਪਣ,
(ii) ਉੱਤਲ ਦਰਪਣ ।

ਪ੍ਰਸ਼ਨ 5.
ਕਿਹੜੇ ਦਰਪਣ ਤੋਂ ਵੱਡਦਰਸ਼ਿਤ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਅਵਤਲ ਦਰਪਣ ਤੋਂ ।

PSEB 7th Class Science Solutions Chapter 15 ਪ੍ਰਕਾਸ਼

ਪ੍ਰਸ਼ਨ 6.
ਕਿਸ ਦਰਪਣ ਦਾ ਉਪਯੋਗ ਸਕੂਟਰਾਂ ਅਤੇ ਕਾਰਾਂ ਦੇ ਸਾਈਡ ਦਰਪਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ ?
ਉੱਤਰ-
ਉੱਤਲ ਦਰਪਣ ਦਾ ।

ਪ੍ਰਸ਼ਨ 7.
ਟਾਰਚ ਅਤੇ ਕਾਰ ਦੀਆਂ ਅਗਲੀਆਂ ਮੁੱਖ ਬੱਤੀਆਂ ਵਿੱਚ ਕਿਹੜਾ ਦਰਪਣ ਵਰਤਿਆ ਜਾਂਦਾ ਹੈ ?
ਉੱਤਰ-
ਅਵਤਲ ਦਰਪਣ ।

ਪ੍ਰਸ਼ਨ 8.
ਕਿਸ ਦਰਪਣ ਦੁਆਰਾ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਅਤੇ ਛੋਟਾ ਬਣਦਾ ਹੈ ?
ਉੱਤਰ-
ਉੱਤਲ ਦਰਪਣ ਦੁਆਰਾ ।

ਪ੍ਰਸ਼ਨ 9.
ਕਿਹੜਾ ਦਰਪਣ ਛੋਟਾ ਅਤੇ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਅਵਤਲ ਦਰਪਣ ।

ਪ੍ਰਸ਼ਨ 10.
ਉੱਤਲ ਲੈਂਜ਼ ਕੀ ਹੁੰਦਾ ਹੈ ?
ਉੱਤਰ-
ਉੱਤਲ ਲੈਂਜ਼-ਇਹ ਉਹ ਲੈਂਜ਼ ਹੈ ਜਿਹੜਾ ਕਿਨਾਰਿਆਂ ਦੀ ਤੁਲਨਾ ਵਿੱਚ ਵਿਚਕਾਰਲੇ ਭਾਗ ਵਿੱਚ ਮੋਟਾ ਹੁੰਦਾ ਹੈ ।
PSEB 7th Class Science Solutions Chapter 15 ਪ੍ਰਕਾਸ਼ 5

ਪ੍ਰਸ਼ਨ 11.
ਅਵਤਲ ਲੈਂਜ਼ ਕੀ ਹੈ ?
ਉੱਤਰ-
ਅਵਤਲ ਲੈਂਜ਼-ਉਹ ਲੈੱਨਜ਼ ਜਿਹੜਾ ਕਿਨਾਰਿਆਂ ਦੀ ਤੁਲਨਾ ਵਿੱਚ ਵਿਚਕਾਰਲੇ ਭਾਗ ਵਿੱਚ ਪਤਲਾ ਹੁੰਦਾ ਹੈ | ਅਵਤਲ ਲੈਂਜ਼ ਅਖਵਾਉਂਦਾ ਹੈ ।
PSEB 7th Class Science Solutions Chapter 15 ਪ੍ਰਕਾਸ਼ 6

ਪ੍ਰਸ਼ਨ 12.
ਪ੍ਰਕਾਸ਼ ਦੇ ਸੱਤ ਘਟਕ ਰੰਗਾਂ ਦੇ ਨਾਂ ਦੱਸੋ ।
ਉੱਤਰ-
ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਔਰੇਂਜ (ਨਾਰੰਗੀ), ਲਾਲ ।

ਪ੍ਰਸ਼ਨ 13.
ਇੱਕ ਕੁਦਰਤੀ ਪਰਿਘਟਨਾ ਦੱਸੋ ਜਿਸ ਵਿੱਚ ਪ੍ਰਕਾਸ਼ ਦੇ ਸੱਤ ਰੰਗ ਪ੍ਰਦਰਸ਼ਿਤ ਹੁੰਦੇ ਹੋਣ ।
ਉੱਤਰ-
ਵਰਖਾ ਤੋਂ ਬਾਅਦ ਸੱਤਰੰਗੀ ਪੀਂਘ ਦਾ ਦ੍ਰਿਸ਼ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਉੱਤਲ ਲੈਂਜ਼ ਵਿੱਚੋਂ ਸੂਰਜ ਵੱਲ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਉੱਤਲ ਲੈਂਜ਼ ਅਭਿਸਾਰੀ ਪ੍ਰਕਿਰਤੀ ਦਾ ਲੈਂਜ਼ ਹੈ । ਇਹ ਸਮਾਨਾਂਤਰ ਕਿਰਣਾਂ ਨੂੰ ਅਭਿਸਾਰਿਤ ਕਰਕੇ ਫੋਕਸ ‘ਤੇ ਇਕੱਠਿਆਂ ਕਰ ਦਿੰਦਾ ਹੈ । ਹੁਣ ਸੂਰਜ ਦੀਆਂ ਕਿਰਣਾਂ ਸਮਾਨਾਂਤਰ ਹੁੰਦੀਆਂ ਹਨ । ਜੇਕਰ ਅਸੀਂ ਉੱਤਲ ਲੈੱਨਜ਼ ਦੁਆਰਾ ਸੂਰਜ ਵੱਲ ਵੇਖਾਂਗੇ ਤਾਂ ਸੂਰਜ ਦੀਆਂ ਕਿਰਣਾਂ ਅਭਿਸਾਰਿਤ ਹੋ ਕੇ ਤਾਪ ਵਧਾ ਦੇਣਗੀਆਂ ਜਿਸ ਤੋਂ ਤਾਪਮਾਨ ਬਹੁਤ ਅਧਿਕ ਹੋ ਜਾਵੇਗਾ ਜਿਸਦੇ ਫਲਸਰੂਪ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚੇਗਾ । ਇਸ ਲਈ ਸਾਨੂੰ ਉੱਤਲ ਲੈਂਜ਼ ਦੁਆਰਾ ਸੂਰਜ ਵੱਲ ਨਹੀਂ ਦੇਖਣਾ ਚਾਹੀਦਾ ।

ਪ੍ਰਸ਼ਨ 2.
ਆਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ ? ਕੋਈ ਅਜਿਹੀ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤੀਬਿੰਬ ਬਣਦਾ ਹੋਵੇ ।
ਉੱਤਰ-
ਆਭਾਸੀ ਪ੍ਰਤੀਬਿੰਬ-ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਾ ਕੀਤਾ ਜਾ ਸਕੇ, ਉਸ ਨੂੰ ਆਭਾਸੀ ਪ੍ਰਤੀਬਿੰਬ ਆਖਦੇ ਹਨ । ਸਮਤਲ ਦਰਪਣ-ਇਸ ਵਿੱਚ ਬਣਿਆ ਹੋਇਆ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਹੁੰਦਾ ਹੈ ।
ਉੱਤਲ ਦਰਪਣ ਵਿੱਚ ਬਣਿਆ ਪ੍ਰਤੀਬਿੰਬ ਹਮੇਸ਼ਾਂ ਆਭਾਸੀ ਹੁੰਦਾ ਹੈ | ਅਵਲ ਦਰਪਣ ਵਿਚ ਪ੍ਰਤੀਬਿੰਬ ਉਦੋਂ ਆਭਾਸੀ ਬਣਦਾ ਹੈ ਜਦੋਂ ਵਸਤੁ ਦਰਪਣ ਦੇ ਕਾਫ਼ੀ ਨੇੜੇ ਰੱਖੀ ਜਾਏ ।

ਪ੍ਰਸ਼ਨ 3.
ਉੱਤਲ ਅਤੇ ਅਵਤਲ ਲੈਂਜ਼ਾਂ ਵਿੱਚ ਦੋ ਅੰਤਰ ਲਿਖੋ ।
ਉੱਤਰ-
ਉੱਤਲ ਅਤੇ ਅਵਤਲ ਲੈਂਜ਼ ਵਿੱਚ ਅੰਤਰ :
PSEB 7th Class Science Solutions Chapter 15 ਪ੍ਰਕਾਸ਼ 7

ਉੱਤਲ ਲੈਂਜ਼ ਅਵਤਲ ਲੈਂਜ਼
(ii) ਇਸ ਲੈਂਜ਼ ਵਿੱਚ ਆਮ ਤੌਰ ‘ਤੇ ਪ੍ਰਤੀਬਿੰਬ ਲੈਂਜ਼ ਦੇ ਦੂਜੇ ਪਾਸੇ ਬਣਦੇ ਹਨ। (ii) ਇਸ ਲੈਂਜ਼ ਵਿੱਚ ਪ੍ਰਤੀਬਿੰਬ ਲੈਂਜ਼ ਦੇ ਉਸੇ ਪਾਸੇ ਬਣਦੇ ਹਨ ਜਿਸ ਪਾਸੇ ਵਸਤੂ ਹੁੰਦੀ ਹੈ ।
(iii) ਉੱਤਲ ਲੈਂਜ਼ ਉਸ ਉੱਤੇ ਪੈਣ ਵਾਲੇ ਪ੍ਰਕਾਸ਼ ਨੂੰ ਅਭਿਸਰਿਤ (ਅੰਦਰ ਵੱਲ ਮੋੜਦਾ ਹੈ) ਕਰਦਾ ਹੈ । (iii) ਅਵਤਲ ਲੈਂਜ਼ ਆਪਤਿਤ ਕਿਰਣਾਂ ਨੂੰ ਅਪਸਰਿਤ (ਬਾਹਰ ਵੱਲ ਮੋੜਦਾ ਹੈ) ਕਰਦਾ ਹੈ।

ਪ੍ਰਸ਼ਨ 4.
ਉੱਤਲ ਅਤੇ ਅਵਤਲ ਦਰਪਣਾਂ ਦਾ ਇੱਕ ਉਪਯੋਗ ਲਿਖੋ ।
ਉੱਤਰ-
(ੳ) ਉੱਤਲੇ ਦਰਪਣ ਦਾ ਉਪਯੋਗ-ਉੱਤਲ ਦਰਪਣਾਂ ਦਾ ਉਪਯੋਗ ਕਾਰਾਂ ਅਤੇ ਸਕੂਟਰਾਂ ਦੇ ਸਾਈਡ ਦਰਪਣ ਵਜੋਂ ਕੀਤਾ ਜਾਂਦਾ ਹੈ ।
(ਅ) ਅਵਤਲ ਦਰਪਣ ਦਾ ਉਪਯੋਗ-ਅਵਤਲ ਦਰਪਣ ਕਾਰਾਂ, ਸਕੂਟਰਾਂ ਦੀਆਂ ਅਗਲੀਆਂ ਲਾਈਟਾਂ ਦੇ ਪਰਾਵਰਤਕ ਦੇ ਰੂਪ ਵਿੱਚ, ਸਰਚਲਾਈਟਾਂ ਵਿੱਚ ਅਤੇ ਦੰਦਾਂ ਦੇ ਡਾਕਟਰ ਦੁਆਰਾ ਉਪਯੋਗ ਕੀਤਾ ਜਾਂਦਾ ਹੈ ।

PSEB 7th Class Science Solutions Chapter 15 ਪ੍ਰਕਾਸ਼

ਪ੍ਰਸ਼ਨ 5.
ਕਿਸ ਤਰ੍ਹਾਂ ਦਾ ਦਰਪਣ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ?
ਉੱਤਰ-
ਅਵਤਲ ਦਰਪਣ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ।

ਪ੍ਰਸ਼ਨ 6.
ਕਿਸ ਤਰ੍ਹਾਂ ਦਾ ਲੈਂਜ਼ ਹਮੇਸ਼ਾਂ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ ?
ਉੱਤਰ-
ਅਵਤਲ ਲੈਂਜ਼ ਵਸਤੂ ਦੀ ਹਰੇਕ ਸਥਿਤੀ ਲਈ ਆਭਾਸੀ ਪਤੀਬਿੰਬ ਬਣਾਉਂਦਾ ਹੈ ।

ਪ੍ਰਸ਼ਨ 7.
ਵਸਤੂਆਂ ਨੂੰ ਦੇਖਣ ਲਈ ਕਿਹੜੀਆਂ ਲੋੜੀਂਦੀਆਂ ਸ਼ਰਤਾਂ ਹਨ ?
ਉੱਤਰ-
ਵਸਤੂਆਂ ਨੂੰ ਦੇਖਣ ਲਈ ਲੋੜੀਂਦੀਆਂ ਸਰਤਾਂ :ਕਿਸੇ ਵਸਤੂ ਨੂੰ ਦੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਪੂਰਾ ਹੋਣਾ ਜ਼ਰੂਰੀ ਹੈ :
(i) ਵਸਤੂ ਨੂੰ ਦੀਪਤ ਕਰਨ ਲਈ ਪ੍ਰਕਾਸ਼ ਸ੍ਰੋਤ
(ii) ਵਸਤੂ ਜਿਸ ਨੂੰ ਦੇਖਣਾ ਚਾਹੁੰਦੇ ਹਾਂ ।
(iii) ਰੋਗ ਮੁਕਤ ਅੱਖ ਜਿਸ ਨਾਲ ਵੇਖਿਆ ਜਾਂਦਾ ਹੈ ।

ਪ੍ਰਸ਼ਨ 8.
ਵਿਭਿੰਨ ਪ੍ਰਕਾਰ ਦੇ ਦਰਪਣਾਂ ਦੇ ਉਪਯੋਗ ਲਿਖੋ ।
ਉੱਤਰ-
ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰੋਜ਼ਾਨਾ ਜੀਵਨ ਵਿੱਚ ਦਰਪਣਾਂ ਦਾ ਉਪਯੋਗ ਕਰਦੇ ਹਾਂ :
1. ਸਮਤਲ ਦਰਪਣ ਦੇ ਉਪਯੋਗ-

  • ਇਸ ਨੂੰ ਆਪਣੇ ਘਰਾਂ ਅਤੇ ਨਾਈ ਦੀ ਦੁਕਾਨ ‘ਤੇ ਆਪਣਾ ਪ੍ਰਤੀਬਿੰਬ ਦੇਖਣ ਲਈ ਵਰਤਿਆ ਜਾਂਦਾ ਹੈ ।
  • ਇਸ ਦਾ ਪੈਰੀਸਕੋਪ ਬਣਾਉਣ ਵਿੱਚ ਉਪਯੋਗ ਕੀਤਾ ਜਾਂਦਾ ਹੈ ।

2. ਅਵਲ ਦਰਪਣ ਦੇ ਉਪਯੋਗ-

  • ਇਹ ਵਾਹਨਾਂ ਵਿੱਚ ਪਰਾਵਰਤਕ ਵਜੋਂ ਵਰਤਿਆ ਜਾਂਦਾ ਹੈ ।
  • ਇਹ ਸ਼ੇਵ ਕਰਨ ਸਮੇਂ ਛੋਟੇ ਵਾਲਾਂ ਨੂੰ ਵੱਡੇ ਰੂਪ ਵਿੱਚ ਦੇਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  • ਮਰੀਜ਼ਾਂ ਦੇ ਅੱਖ, ਗਲੇ ਅਤੇ ਨੱਕ, ਕੰਨ ਦੀ ਜਾਂਚ ਕਰਨ ਲਈ ਡਾਕਟਰ ਇਸ ਦਰਪਣ ਦਾ ਉਪਯੋਗ ਕਰਦੇ ਹਨ ।

3. ਉੱਤਲ ਦਰਪਣ ਦੇ ਉਪਯੋਗ-ਉੱਤਲ ਦਰਪਣ ਦਾ ਉਪਯੋਗ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਪਿੱਛੇ ਆ ਰਹੀਆਂ ਗੱਡੀਆਂ ਦਾ ਦ੍ਰਿਸ਼ ਵੇਖਣ ਲਈ ਕੀਤਾ ਜਾਂਦਾ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਇੱਕ ਪ੍ਰਯੋਗ ਦੁਆਰਾ ਸਿੱਧ ਕਰੋ ਕਿ ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਦਾ ਮਿਸ਼ਰਣ ਹੈ ?
ਉੱਤਰ-
ਪ੍ਰਯੋਗ-ਗੋਲਾਕਾਰ ਗੱਤੇ ਦੀ ਡਿਸਕ ਨਾਲ ਇੱਕ ਛੋਟਾ ਲੱਟੂ ਬਣਾਉ । ਡਿਸਕ ਦੀ ਸਤਹਿ ਉੱਪਰ ਸਫ਼ੈਦ ਪ੍ਰਕਾਸ਼ ਦੇ ਸੱਤਾਂ ਰੰਗਾਂ ਦੇ ਅਨੁਪਾਤ ਅਨੁਰੂਪ ਸੱਤ ਸੈਕਟਰ ਬਣਾ ਕੇ ਉਨ੍ਹਾਂ ਰੰਗਾਂ ਨਾਲ ਪੇਂਟ ਕਰ ਲਉ । ਹੁਣ ਲੱਟੂ ਨੂੰ ਘੁਮਾਉ । ਤੁਹਾਨੂੰ ਇਹ ਡਿਸਕ ਸਫ਼ੈਦ ਰੰਗ ਦੀ ਦਿਖਾਈ ਦੇਵੇਗੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਫ਼ੈਦ ਪ੍ਰਕਾਸ਼ ਵਿੱਚ ਸੱਤ ਰੰਗ ਹੁੰਦੇ ਹਨ ।
PSEB 7th Class Science Solutions Chapter 15 ਪ੍ਰਕਾਸ਼ 8