PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

Punjab State Board PSEB 3rd Class Punjabi Book Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Textbook Exercise Questions, and Answers.

PSEB Solutions for Class 3 Punjabi Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

Punjabi Guide for Class 3 PSEB ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਹਰਿਮੰਦਰ ਸਾਹਿਬ ਦਾ ਰੰਗ ਕਿਹੋ-ਜਿਹਾ ਹੈ ?
ਉੱਤਰ-
ਸੁਨਹਿਰੀ ।

ਪ੍ਰਸ਼ਨ 2.
ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ਸੀ ?
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ।

ਪ੍ਰਸ਼ਨ 3.
ਪੰਗਤ ਵਿੱਚ ਬੈਠ ਕੇ ਉਹਨਾਂ ਨੇ ਕੀ ਛਕਿਆ ?
ਉੱਤਰ-
ਲੰਗਰ |

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (ਦੀ ਦਾ ਨਿਸ਼ਾਨ ਲਾਓ
(ੳ) ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਕਿਹੜੇ ਗੁਰੂ ਸਾਹਿਬ ਜੀ ਨੇ ਵਸਾਇਆ ਸੀ :
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਰਾਮਦਾਸ ਜੀ
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ

PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

(ਅ) ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਿੰਨੇ ਦਰਵਾਜ਼ੇ ਹਨ ?
ਦੋ
ਤਿੰਨ
ਚਾਰ
ਉੱਤਰ-
ਚਾਰ

ਸ੍ਰੀ ਹਰਿਮੰਦਰ ਸਾਹਿਬ ਜੀ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਕਿਸ ਨੇ ਕਰਵਾਇਆ ਸੀ ?
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਰਾਮਦਾਸ ਜੀ
ਮਹਾਰਾਜਾ ਰਣਜੀਤ ਸਿੰਘ ਜੀ
ਉੱਤਰ-
ਮਹਾਰਾਜਾ ਰਣਜੀਤ ਸਿੰਘ ਜੀ

(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਵਾਰ ਕਦੋਂ ਕੀਤਾ ਗਿਆ ?
1469 ਈਸਵੀ
1666 ਈਸਵੀ
1604 ਈਸਵੀ
ਉੱਤਰ-
1604 ਈਸਵੀ |

ਪ੍ਰਸ਼ਨ 2.
ਸ੍ਰੀ ਹਰਿਮੰਦਰ ਸਾਹਿਬ ਕਿਸ ਸ਼ਹਿਰ ਵਿਚ ਸਥਿਤ ਹੈ ?
ਉੱਤਰ-
ਅੰਮ੍ਰਿਤਸਰ ਵਿਚ ।

ਪ੍ਰਸ਼ਨ 3.
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ ?
ਉੱਤਰ-
ਸਾਈਂ ਮੀਆਂ ਮੀਰ ਜੀ ਨੇ |

ਪ੍ਰਸ਼ਨ 4.
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਗੰਬੀ ਕੌਣ ਸਨ ?
ਉੱਤਰ-
ਬਾਬਾ ਬੁੱਢਾ ਜੀ ।

ਪ੍ਰਸ਼ਨ 5.
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਦਾ ਕੀ ਅਰਥ ਹੈ ?
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਦਾ ਸਾਂਝਾ ਹੈ |

ਪ੍ਰਸ਼ਨ 6.
ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸੋਨਾ ਮੜਿਆ ਹੋਣ ਕਰਕੇ ।

ਪ੍ਰਸ਼ਨ 7.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:

(ੳ) ਇਹ ਨਗਰ ਚੌਥੇ ਗੁਰੂ, ………………………………… ਨੇ ਵਸਾਇਆ ਸੀ । (ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ)
ਉੱਤਰ-
ਇਹ ਨਗਰ ਚੌਥੇ ਗੁਰੂ, ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ।

(ਅ) ਸ੍ਰੀ ਹਰਿਮੰਦਰ ਸਾਹਿਬ ਦੇ ………………………………… ਦਰਵਾਜ਼ੇ ਹਨ ! (ਚਾਰ, ਦੋ)
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ।

(ੲ) ਸ੍ਰੀ ਹਰਿਮੰਦਰ ਸਾਹਿਬ ਉੱਤੇ …………………………… ਪੱਤਰੇ ਚੜ੍ਹੇ ਹੋਏ ਹਨ । (ਚਾਂਦੀ ਦੇ, ਸੁਨਹਿਰੀ)
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਉੱਤੇ ਸੁਨਹਿਰੀ ਪੱਤਰੇ ਹੈ ਚੜੇ ਹੋਏ ਹਨ ।

PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

(ਸ) ਲੰਗਰ ਹਾਲ ਵਿਚ ………………………… ਬਣਾਉਣ ਵਾਲੀ ਮਸ਼ੀਨ ਹੈ । (ਦਾਲ, ਪਰਸ਼ਾਦੇ)
ਉੱਤਰ-
ਲੰਗਰ ਹਾਲ ਵਿਚ ਪਰਸ਼ਾਦੇ ਬਣਾਉਣ ਵਾਲੀ ਤੇ ਮਸ਼ੀਨ ਹੈ !

(ਹ) ਸਰੋਵਰ ਦੇ ਪਾਣੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਪਰਛਾਵਾਂ ………………………… ਕਰ ਰਿਹਾ ਸੀ । (ਝਿਲਮਿਲ-ਝਿਲਮਿਲ, ਹਿਲ-ਮਿਲ )
ਉੱਤਰ-
ਸਰੋਵਰ ਦੇ ਪਾਣੀ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਪਰਛਾਵਾਂ ਝਿਲਮਿਲ-ਝਿਲਮਿਲ ਕਰ ਰਿਹਾ ਸੀ ।

ਪ੍ਰਸ਼ਨ 8.
ਢੁੱਕਵੇਂ ਮਿਲਾਨ ਕਰੋ :
PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ 1
ਉੱਤਰ –

ਸਰਾਂ ਮੁਸਾਫ਼ਰਾਂ ਦੇ ਰਹਿਣ ਦੀ ਥਾਂ
ਜਲ ਪਾਣੀ
ਛਬੀਲ਼ ਮੁਫ਼ਤ ਪਾਣੀ ਪਿਲਾਉਣ ਦੀ ਥਾਂ
ਪੰਗਤ ਕਤਾਰ
ਖੂਬਸੂਰਤ ਸੋਹਣਾ
ਦਿਸ਼ ਨਜ਼ਾਰਾ

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਦਰਸ਼ਨ, ਰਿਸ਼ਤੇਦਾਰ, ਯਾਤਰੀ, ਸਥਾਨ, ਨਗਰ, ਛਬੀਲ, ਦ੍ਰਿਸ਼, ਪੰਗਤ, ਇਮਾਰਤ, ਲੰਗਰ, ਜਲ, ਗੁਰੂ, ਅੰਮ੍ਰਿਤਸਰ, ਸਰੋਵਰ, ਮਸ਼ੀਨ, ਖੂਬਸੂਰਤ ।
ਉੱਤਰ-

  • ਦਰਸ਼ਨ (ਦੇਖਣਾ)-ਅਸੀਂ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ।
  • ਰਿਸ਼ਤੇਦਾਰ (ਸਾਕ-ਸੰਬੰਧੀ)-ਇਸ ਸ਼ਹਿਰ ਵਿਚ ਸਾਡਾ ਕੋਈ ਰਿਸ਼ਤੇਦਾਰ ਨਹੀਂ ਰਹਿੰਦਾ ।
  • ਯਾਤਰੀ ਯਾਤਰਾ ਕਰਨ ਵਾਲਾ)-ਬਹੁਤ ਸਾਰੇ ਯਾਤਰੀ ਸਰਾਂ ਵਿਚ ਠਹਿਰੇ ਹੋਏ ਹਨ ।
  • ਸਥਾਨ (ਥਾਂ)-ਸ਼ਿਮਲਾ ਇਕ ਖੂਬਸੂਰਤ ਪਹਾੜੀ ਸਥਾਨ ਹੈ ।
  • ਨਗਰ (ਸ਼ਹਿਰ)-ਜਲੰਧਰ ਦੁਆਬੇ ਦਾ ਇਕ ਪ੍ਰਸਿੱਧ ਨਗਰ ਹੈ ।
  • ਛਬੀਲ ਮੁਫ਼ਤ ਪਾਣੀ ਪਿਲਾਉਣ ਵਾਲੀ ਥਾਂ)- ਯਾਤਰੀ ਠੰਢੇ ਪਾਣੀ ਦੀ ਛਬੀਲ ਉੱਤੇ ਪਾਣੀ ਪੀ ਰਹੇ ਸਨ |
  • (ਦ੍ਰਿਸ਼ ਨਜ਼ਾਰਾ)-ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ ।
  • ਪੰਗਤ (ਕਤਾਰ)-ਅਸੀਂ ਪੰਗਤ ਵਿਚ ਬਹਿ ਕੇ ਲੰਗਰ ਛਕਿਆ !
  • ਇਮਾਰਤ ਮਕਾਨ)-ਇਹ ਇਮਾਰਤ ਬਹੁਤ ਵੱਡੀ ਹੈ ।
  • (ਲੰਗਰ ਖਾਣਾ)-ਸਾਰੀ ਸੰਗਤ ਪੰਗਤ ਵਿਚ ਬਹਿ ਕੇ ਲੰਗਰ ਛਕ ਰਹੀ ਹੈ ।
  • (ਜਲ ਪਾਣੀ)-ਅਸੀਂ ਸਰੋਵਰ ਦੇ ਪਵਿੱਤਰ ਜਲ ਵਿਚ ਇਸ਼ਨਾਨ ਕੀਤਾ ।
  • ਗੁਰੂ (ਸਿੱਖਿਆ ਦੇਣ ਵਾਲਾ)-ਗੁਰੂ ਨਾਨਕ | ਦੇਵ ਜੀ ਸਿੱਖ ਧਰਮ ਦੇ ਬਾਨੀ ਸਨ ।
  • ਅੰਮ੍ਰਿਤਸਰ (ਇਕ ਸ਼ਹਿਰ)-ਅੰਮ੍ਰਿਤਸਰ ਸਿੱਖਾਂ ਦਾ ਪਵਿੱਤਰ ਨਗਰ ਹੈ । ‘
  • ਸਰੋਵਰ (ਤਲਾਬ)-ਅਸੀਂ ਸਰੋਵਰ ਦੇ ਜਲ ਵਿਚ ਇਸ਼ਨਾਨ ਕੀਤਾ ।
  • ਮਸ਼ੀਨ (ਯੰਤਰ)-ਲੰਗਰ ਵਿਚ ਮਸ਼ੀਨ ਫੁਲਕੇ ਬਣਾ ਰਹੀ ਹੈ ।
  • ਖੂਬਸੂਰਤ (ਸੁੰਦਰ)-ਤਾਜ ਮਹੱਲ ਖੂਬਸੂਰਤ ਇਮਾਰਤ ਹੈ ।

(iii) ਪੜੋ, ਸਮਝੋ ਤੇ ਉੱਤਰ ਦਿਓ ‘ ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :

ਮਾਤਾ ਜੀ ਇਹ ਤੁਸੀਂ ਕੀ ਕਿਹਾ ?” ਮਾਤਾ ਜੀ ਦੱਸਣ ਲੱਗੇ, “ਪੁੱਤਰ ! ਇਹ ਨਗਰ ਚੌਥੇ ਗੁਰੂ, ਗੁਰੂ ਰਾਮਦਾਸ ਜੀ ਨੇ ਵਸਾਇਆ ਸੀ । ਇਸ ਨੂੰ ਚੱਕ ਗੁਰੂ ਰਾਮਦਾਸ ਵੀ ਕਹਿੰਦੇ ਸਨ ।’’ ਫਿਰ ਪਿਤਾ ਜੀ ਦੱਸਣ ਲੱਗੇ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਿੱਖਾਂ ਦੇ | ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ | ਮੀਰ ਤੋਂ ਰਖਵਾਈ ਸੀ ! ਇਸ ਉੱਤੇ ਸੁਨਹਿਰੀ ਪੱਤਰੇ | ਚੜੇ ਹੋਏ ਹਨ ਤੇ ਇਸ ਕਰਕੇ ਇਸ ਨੂੰ “ਗੋਲਡਨ ਟੈਂਪਲ’ ਵੀ ਕਹਿੰਦੇ ਹਨ । ਇਸ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ | ਸੀ । ਇੱਥੇ 1604 ਈਸਵੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ । ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ । ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ, ਚਾਰੇ ਦਿਸ਼ਾਵਾਂ ਵੱਲ ਖੁੱਲ੍ਹਦੇ ਹਨ । ਇਸ ਦਾ ਅਰਥ ਹੈ ਕਿ ਇਹ ਸਥਾਨ ਸਾਰਿਆਂ ਲਈ ਹੈ ।

ਪ੍ਰਸ਼ਨ-
1. ਚੌਥੇ ਗੁਰੂ ਰਾਮਦਾਸ ਜੀ ਨੇ ਕਿਹੜਾ | ਨਗਰ ਵਸਾਇਆ ਸੀ ?
2. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ ?
3. ਸ੍ਰੀ ਹਰਿਮੰਦਰ ਸਾਹਿਬ ਉੱਤੇ ਕਾਹਦੇ ਪੱਤਰੇ ਬੜੇ ਹੋਏ ਹਨ ?
4. ਸ੍ਰੀ ਹਰਿਮੰਦਰ ਸਾਹਿਬ ਦਾ ਹੋਰ ਕਿਹੜਾ | ਨਾਂ ਪ੍ਰਚਲਿਤ ਹੈ ? :
5. ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨਾ । ਚੜ੍ਹਾਉਣ ਦਾ ਕੰਮ ਕਿਸ ਨੇ ਕਰਵਾਇਆ ਸੀ ?
6. ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਕੀਤਾ ਗਿਆ ਸੀ ?
7. ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਗ੍ਰੰਥੀ ਕੌਣ ਸਨ ?
8. ਸ੍ਰੀ ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਕਿਸ ਪਾਸੇ ਵੱਲ ਖੁੱਲ੍ਹਦੇ ਹਨ ?
ਉੱਤਰ-
1. ਚੱਕ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ) |
2. ਸਾਈਂ ਮੀਆਂ ਮੀਰ ਜੀ ਨੇ ।
3. ਸੋਨੇ ਦੇ ।
4. ਗੋਲਡਨ ਟੈਂਪਲ |
5. ਮਹਾਰਾਜਾ ਰਣਜੀਤ ਸਿੰਘ ਨੇ ।
6. 1604 ਈ: ਵਿਚ ।
7. ਬਾਬਾ ਬੁੱਢਾ ਜੀ ।
8. ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਚਹੁੰਆਂ ਦਿਸ਼ਾਵਾਂ ਵਲ ਖੁੱਲ੍ਹਦੇ ਹਨ ।

(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਮਾਤਾ ਜੀ ਕੀ ਵੇਖ ਰਹੇ ਸਨ ?
ਉੱਤਰ-
ਟੈਲੀਵੀਜ਼ਨ (✓) ।

ਪ੍ਰਸ਼ਨ 2.
ਟੈਲੀਵੀਜ਼ਨ ਉੱਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਕੀ ਆ ਰਿਹਾ ਸੀ ?
ਉੱਤਰ-
ਕੀਰਤਨ (✓) ।

PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

ਪ੍ਰਸ਼ਨ 3.
ਸ੍ਰੀ ਹਰਿਮੰਦਰ ਸਾਹਿਬ ਵਿਚ ਯਾਤਰੀਆਂ ਦੇ ਠਹਿਰਨ ਲਈ ਕੀ ਬਣਿਆ ਹੋਇਆ ਹੈ ? .
ਉੱਤਰ-
ਸਰਾਵਾਂ (✓) ।

ਪ੍ਰਸ਼ਨ 4.
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਕਿਸ ਦੇ ਮੂੰਹੋਂ “ਧੰਨ ਗੁਰੂ ਰਾਮਦਾਸ ਜੀ ਨਿਕਲ ਰਿਹਾ ਸੀ ?
ਉੱਤਰ-
ਮਾਤਾ ਜੀ (✓) ।

ਪ੍ਰਸ਼ਨ 5.
ਸ੍ਰੀ ਅੰਮ੍ਰਿਤਸਰ ਕਿਸ ਨੇ ਵਸਾਇਆ ਸੀ ? .
ਉੱਤਰ-
ਗੁਰੂ ਰਾਮਦਾਸ ਜੀ ਨੇ (✓) ।

ਪ੍ਰਸ਼ਨ 6.
ਸ੍ਰੀ ਅੰਮ੍ਰਿਤਸਰ ਦਾ ਹੋਰ ਨਾਂ ਕੀ ਰਿਹਾ ਹੈ ?
ਉੱਤਰ-
ਚੱਕ ਗੁਰੂ ਰਾਮਦਾਸ (✓) |

ਪ੍ਰਸ਼ਨ 7.
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ ?
ਉੱਤਰ-
ਸਾਈਂ ਮੀਆਂ ਮੀਰ ਜੀ ਨੇ (✓) ।

ਪ੍ਰਸ਼ਨ 8.
ਸ੍ਰੀ ਹਰਿਮੰਦਰ ਸਾਹਿਬ ਕਿਸ ਗੁਰੂ ਸਾਹਿਬ ਨੇ ਬਣਵਾਇਆ ਸੀ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ (✓) ।

ਪ੍ਰਸ਼ਨ 9.
ਸ੍ਰੀ ਹਰਿਮੰਦਰ ਸਾਹਿਬ ਉੱਤੇ ਸੋਨਾ ਚੜ੍ਹਾਉਣ ਦਾ ਕੰਮ ਕਿਸ ਨੇ ਕੀਤਾ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ (✓) ।

ਪ੍ਰਸ਼ਨ 10.
ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਦੋਂ ਕੀਤਾ ਗਿਆ ?
ਉੱਤਰ-
1604 ਈ: (✓) ।

ਪ੍ਰਸ਼ਨ 11.
ਸ੍ਰੀ ਹਰਿਮੰਦਰ ਸਾਹਿਬ ਵਿਚ ਪਹਿਲੇ ਥੀ ਕੌਣ ਸਨ ?
ਉੱਤਰ-
ਬਾਬਾ ਬੁੱਢਾ ਜੀ (✓) ।

ਪ੍ਰਸ਼ਨ 12.
ਪਰਕਰਮਾ ਦੇ ਕੀ ਅਰਥ ਹਨ ?
ਉੱਤਰ-
ਚਾਰੇ ਪਾਸੇ ਘੁੰਮਣ ਵਾਲਾ ਰਸਤਾ ਵੀ (✓) ।

ਪ੍ਰਸ਼ਨ 13.
ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਸ ਦਿਸ਼ਾ ਵਲ ਖੁੱਲ੍ਹਦੇ ਹਨ ?
ਉੱਤਰ-
ਚੌਹਾਂ ਦਿਸ਼ਾਵਾਂ ਵਲ (✓) ।

ਪ੍ਰਸ਼ਨ 14.
ਪਰਿਕਰਮਾ ਵਿਚ ਕਿਸ ਸ਼ਹੀਦ ਦੀ ਯਾਦਗਾਰ ਬਣੀ ਹੋਈ ਹੈ ?
ਉੱਤਰ-
ਬਾਬਾ ਦੀਪ ਸਿੰਘ ਜੀ (✓) ।

PSEB 3rd Class Punjabi Solutions Chapter 20 ਸੀ ਹਰਿਮੰਦਰ ਸਾਹਿਬ ਦੇ ਦਰਸ਼ਨ

ਪ੍ਰਸ਼ਨ 15.
ਦਰਸ਼ਨੀ ਡਿਉੜੀ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਕੀ ਬਣਿਆ ਹੋਇਆ ਹੈ ?
ਉੱਤਰ-
ਪੁਲ (✓) ।

ਪ੍ਰਸ਼ਨ 16.
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਕੀ ਮੜਿਆ ਹੋਇਆ ਹੈ ?
ਉੱਤਰ-
ਸੋਨਾ (✓) ।

ਪ੍ਰਸ਼ਨ 17.
ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕੀ ਸਥਿਤ ਹੈ ?
ਉੱਤਰ-
ਸੀ ਅਕਾਲ ਤਖ਼ਤ ਸਾਹਿਬ (✓) ।

ਪ੍ਰਸ਼ਨ 18.
ਪਰਸ਼ਾਦੇ ਬਣਾਉਣ ਦੀ ਮਸ਼ੀਨ ਕਿੱਥੇ ਹੈ ?
ਉੱਤਰ-
ਲੰਗਰ ਹਾਲ ਵਿਚ (✓) ।

ਪ੍ਰਸ਼ਨ 19.
ਸ੍ਰੀ ਹਰਿਮੰਦਰ ਸਾਹਿਬ ਵਿਚ ਸਭ ਤੋਂ ਵੱਧ ਰੌਣਕ ਕਦੋਂ ਹੁੰਦੀ ਹੈ ?
ਉੱਤਰ-
ਦੀਵਾਲੀ ਦੇ ਦਿਨ (✓) ।

ਪ੍ਰਸ਼ਨ 20.
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲੇਖ ਹੈ ਜਾਂ ਕਹਾਣੀ ?
ਉੱਤਰ-ਲੇਖ (✓). ।

(v) ਅਧਿਆਪਕ ਲਈ

ਪ੍ਰਸ਼ਨ-ਬੋਲ-ਲਿਖਤ : (ਅਧਿਆਪਕ ਪਾਠ ਵਿਚੋਂ ਵਾਕਾਂ ਦੀ ਚੋਣ ਕਰ ਕੇ ਬੋਲੇ ਅਤੇ ਬੱਚਿਆਂ ਨੂੰ ਲਿਖਣ ਲਈ ਕਹੇ ।)
1. ਮਾਤਾ ਜੀ ਟੈਲੀਵਿਜ਼ਨ ਦੇਖ ਰਹੇ ਸਨ ।
2. ਪਿਤਾ ਜੀ ਨੇ ਮਾਤਾ ਜੀ ਦੀ ਹਾਂ ਵਿਚ ਹਾਂ ਮਿਲਾਈ ॥
3. ਅਗਲੇ ਦਿਨ ਅਸੀਂ ਬੱਸ ਰਾਹੀਂ ਸ੍ਰੀ ਅੰਮ੍ਰਿਤਸਰ . ਪਹੁੰਚ ਗਏ ।
4. ਫਿਰ ਅਸੀਂ ਸਰੋਵਰ ਵਿਚ ਇਸ਼ਨਾਨ ਕੀਤਾ ।
5. ਦੀਵਾਰਾਂ ਵਿਚ ਕੀਮਤੀ ਪੱਥਰ ਜੜੇ ਹੋਏ ਹਨ ।
ਉੱਤਰ-
(ਨੋਟ-ਅਧਿਆਪਕ ਵਿਦਿਆਰਥੀਆਂ ਨੂੰ ਆਪ ਹੀ ਬੋਲ ਕੇ ਲਿਖਾਉਣ )

ਸੀ ਹਰਿਮੰਦਰ ਸਾਹਿਬ ਦੇ ਦਰਸ਼ਨ Summary & Translation in punjabi

(ਪਾਠ-ਅਭਿਆਸ ਪ੍ਰਸ਼ਨ-ਉੱਤਰ )

ਅਰਥ : ਸ਼ਬਦ
ਦਰਸ਼ਨ : ਕਿਸੇ ਪਵਿੱਤਰ ਚੀਜ਼ ਜਾਂ ਮਹਾਨ ਵਿਅਕਤੀ ਨੂੰ ਦੇਖਣਾ ।
ਰਿਸ਼ਤੇਦਾਰ : ਸਾਕ-ਸੰਬੰਧੀ ।
ਯਾਤਰੀਆਂ : ਮੁਸਾਫ਼ਰਾਂ ।
ਸਰਾਵਾਂ : ਮੁਸਾਫ਼ਰਾਂ ਦੇ ਰਹਿਣ ਦੀ ਥਾਂ ।
ਸੁਨਹਿਰੀ : ਸੋਨੇ ਵਰਗਾ ।
ਝਿਲਮਿਲ-ਝਿਲਮਿਲ ਕਰਨਾ : ਚਮਕਾਰੇ ਮਾਰਨਾ ।
ਨਗਰ ਸਾਈਂ ਮੀਆਂ: ਸ਼ਹਿਰ
ਮੀਗ ਇਕ ਮੁਸਲਮਾਨ ਫ਼ਕੀਰ ।
ਪਰਕਾਸ਼ : ਸਥਾਪਨਾ ।
ਸਥਾਨ : ਥਾਂ ।
ਦੁੱਖ ਭੰਜਨੀ ਬੇਰੀ: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਇਕ ਕੰਢੇ ਉੱਤੇ ਲੱਗੀ ਪੁਰਾਤਨ ਬੇਰੀ,ਜਿਸ ਹੇਠ ਇਸ਼ਨਾਨ ਕਰਨ ਨਾਲ ਸਾਰੇ ਰੋਗ-ਦੁੱਖ ਦੂਰ ਹੋ ਜਾਂਦੇ ਹਨ ।
ਪਰਕਰਮਾ : ਸ੍ਰੀ ਹਰਿਮੰਦਰ ਸਾਹਿਬ ਦੇ ਸਰੇਵਰ ਦਅਾਲੇ ਯਾਤਗੀ ਆਂ ਦੇ ਪੈਦਲ ਘੁੰਮਣ ਲਈ ਬਣਿਆ ਰਸਤਾ ।
ਛਬੀਲ: ਸੰਗਤ ਜਾਂ ਯਾਤਰੀਆਂ ਦੇ ਪੀਣ ਵਾਲੇ ਪਾਣੀ ਦਾ ਖੁੱਲ੍ਹਾ ਤੇ ਮੁਫ਼ਤ ਪ੍ਰਬੰਧ ।
ਉੱਕਰੇ: ਪੱਥਰਾਂ ਨੂੰ ਖੋਦ ਕੇ ਬਣਾਏ ਹੋਏ ।
ਅਜਾਇਬ-ਘਰ : ਉਹ ਜਿੱਥੇ ਪੁਰਾਤਨ ਲੋਕਾਂ ਤੇ ਇਤਿਹਾਸ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਤੇ ਤਸਵੀਰਾਂ ਸੰਭਾਲੀਆਂ ਹੋਣ ।
ਦ੍ਰਿਸ਼ : ਨਜ਼ਾਰਾ ।
ਪਰਸ਼ਾਦੇ: ਰੋਟੀਆਂ ।
ਪੰਗਤ : ਕਤਾਰ ।

Leave a Comment