PSEB 3rd Class Punjabi Solutions Chapter 19 ਆਓ ਗੀਟੇ ਖੇਡੀਏ

Punjab State Board PSEB 3rd Class Punjabi Book Solutions Chapter 19 ਆਓ ਗੀਟੇ ਖੇਡੀਏ Textbook Exercise Questions, and Answers.

PSEB Solutions for Class 3 Punjabi Chapter 19 ਆਓ ਗੀਟੇ ਖੇਡੀਏ

Punjabi Guide for Class 3 PSEB ਆਓ ਗੀਟੇ ਖੇਡੀਏ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਕਿਸ ਵੇਲੇ ਕੁੜੀਆਂ ਗੀਟੇ ਖੇਡਣ ਲੱਗੀਆਂ ?
ਉੱਤਰ-
ਸ਼ਾਮ ਵੇਲੇ ।

ਪ੍ਰਸ਼ਨ 2.
ਚਾਰੇ ਸਹੇਲੀਆਂ ਕਿੱਥੇ ਬੈਠ ਕੇ ਗੀਟੇ ਖੇਡਣ ਲੱਗੀਆਂ ?
ਉੱਤਰ-
ਕੁੰਜੇ ਬੈਠ ਕੇ ।

ਪ੍ਰਸ਼ਨ 3.
ਕੁੜੀਆਂ ਨੂੰ ਆਪਣੇ-ਆਪਣੇ ਘਰ ਜਾਣ ਲਈ ਕਿਸ ਨੇ ਕਿਹਾ ?
ਉੱਤਰ-
ਚਰਨੋ ਦੀ ਮਾਂ ਨੇ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੀਟੇ ਕੌਣ-ਕੌਣ ਖੇਡ ਰਹੀਆਂ ਸਨ ?
ਉੱਤਰ-
ਸਿਮਰਨ, ਚਰਨੋ, ਮਮਤਾ ਤੇ ਛਿੰਦੀ ਗੀਟੇ ਖੇਡ ਰਹੀਆਂ ਸਨ ।

PSEB 3rd Class Punjabi Solutions Chapter 19 ਆਓ ਗੀਟੇ ਖੇਡੀਏ

ਪ੍ਰਸ਼ਨ 2.
ਖੇਡਣ ਲਈ ਕਿਹੜੇ-ਕਿਹੜੇ ਗੀਟੇ ਸਨ ?
ਉੱਤਰ-
ਖੇਡਣ ਲਈ ਸੰਗਮਰਮਰ ਦੇ ਟੁਕੜਿਆਂ, ਇੱਟਾਂ ਦੇ ਰੋੜਿਆਂ ਤੇ ਲਾਖ ਦੇ ਰੰਗ-ਬਰੰਗੇ ਗੀਟੇ ਸਨ |

ਪ੍ਰਸ਼ਨ 3.
‘ਨੀ ਪੜ੍ਹ ਵੀ ਲਿਆ ਕਰੋ, ਆਹ ਗੀਟੇ ਖੇਡਦੀਆਂ ਥੱਕਦੀਆਂ ਨਹੀਂ । ਇਹ ਗੱਲ ਕਿਸ ਨੇ ਆਖੀ ?
ਉੱਤਰ-
ਇਹ ਗੱਲ ਚਰਨੋ ਦੀ ਦਾਦੀ ਨੇ ਆਖੀ ।

ਪ੍ਰਸ਼ਨ 4.
ਇਸ ਪਾਠ ਵਿੱਚੋਂ ਦੁਹਰਾਓ ਵਾਲੇ ਹੋਰ ਸ਼ਬਦ ਲਿਖੋ, ਜਿਵੇਂ ਕਿ ਉਦਾਹਰਨ ਵਿਚ ਦੱਸਿਆ ਗਿਆ ਹੈਉਦਾਹਰਨ-ਜੋਟੀ-ਮੋਟੀ ।
ਉੱਤਰ-
ਛੋਟੀਆਂ-ਛੋਟੀਆਂ, ਇੱਕ-ਇੱਕ, ਜੋੜਾਜੋੜਾ, ਆਪਣੇ-ਆਪਣੇ ।

ਪ੍ਰਸ਼ਨ 5.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
PSEB 3rd Class Punjabi Solutions Chapter 19 ਆਓ ਗੀਟੇ ਖੇਡੀਏ 1
ਉੱਤਰ-

ਪਿੰਡ ਸ਼ਹਿਰ
ਸ਼ਾਮ ਸਵੇਰ
ਵੇਲਾ ਕੁਵੇਲਾ
ਪਹਿਲਾਂ ਪਿੱਛੋਂ
ਉੱਪਰਲਾ ਹੇਠਲਾ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ ਗੀਕੇ ਸੂਹੇ, ਰੰਗ-ਬਰੰਗੇ, ਖ਼ਤਮ, ਸ਼ਾਬਾਸ਼, ਬਾਕੀ, ਹੁਸ਼ਿਆਰ, ਜ਼ਰੂਰੀ, ਕੁਵੇਲਾ ।
ਉੱਤਰ-

  • ਗੀਟੇ ਪੱਥਰ ਦੇ ਛੋਟੇ-ਛੋਟੇ ਟੁਕੜੇ, ਰੋੜੇ)-ਕੁੜੀਆਂ ਗੀਟਿਆਂ ਨਾਲ ਖੇਡ ਰਹੀਆਂ ਹਨ ।
  • ਸੂਹੇ ਲਾਲ-ਵਹੁਟੀ ਨੇ ਸੂਹੇ ਰੰਗ ਦੇ ਕੱਪੜੇ ਪਾਏ ਹੋਏ ਹਨ ।
  • ਰੰਗ-ਬਰੰਗੇ ਕਈ ਰੰਗਾਂ ਦੇ)-ਲੋਕ ਰੰਗਬਰੰਗੇ ਕੱਪੜੇ ਪਾ ਕੇ ਮੇਲੇ ਵਿਚ ਆਏ ਹੋਏ ਸਨ ।
  • ਖ਼ਤਮ (ਮੁੱਕਣਾ-ਮੈਂ ਦੋ ਘੰਟੇ ਲਾਏ ਤੇ ਸਾਰਾ ਕੰਮ ਖ਼ਤਮ ਕਰ ਦਿੱਤਾ ।
  • ਸ਼ਾਬਾਸ਼ (ਸੰਸਾ ਦਾ ਸ਼ਬਦ)-ਸ਼ਾਬਾਸ਼ ! ਮੈਨੂੰ ਆਪਣੇ ਪੁੱਤਰ ਤੋਂ ਇਹੋ ਆਸ ਸੀ ।
  • ਬਾਕੀ (ਜੋ ਬਚ ਗਿਆ ਹੋਵੇ)-ਸੱਤਾਂ ਵਿਚੋਂ ਪੰਜ ਕੱਢੇ, ਬਾਕੀ ਬਚੇ ਦੋ ।
  • ਹੁਸ਼ਿਆਰ ਚੁਸਤ, ਤੇਜ਼-ਜੀਤਾ ਮੀਤੇ ਨਾਲੋਂ ਪੜ੍ਹਾਈ ਵਿਚ ਹੁਸ਼ਿਆਰ ਹੈ ।
  • ਜ਼ਰੂਰ ਅਵੱਸ਼, ਹਰ ਹਾਲਤ ਵਿਚ)-ਮੈਂ ਜ਼ਰੂਰ ਆਪਣਾ ਇਕਰਾਰ ਪੂਰਾ ਕਰਾਂਗਾ ।
  • ਕੁਵੇਲਾ (ਠੀਕ ਸਮੇਂ ਦਾ ਲੰਘ ਜਾਣਾ)-ਸਾਨੂੰ ਸਕੂਲ ਪਹੁੰਚਦਿਆਂ-ਪਹੁੰਚਦਿਆਂ ਰਾਹ ਵਿਚ ਹੀ ਕੁਵੇਲਾ ਤੂੰ ਹੋ ਗਿਆ ।

(iii) ਪੜੋ, ਸਮਝੋ ਤੇ ਉੱਤਰ ਦਿਓ

ਪ੍ਰਸ਼ਨ-ਹੇਠ ਦਿੱਤੀ ਵਾਰਤਾ ਨੂੰ ਪੜੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਸ਼ਾਮ ਦਾ ਵੇਲਾ ਹੈ । ਪਿੰਡ ਦੀ ਗਲੀ ਦੇ ਇੱਕ ਘਰ ਵਿੱਚ ਛੋਟੀਆਂ-ਛੋਟੀਆਂ ਕੁੜੀਆਂ (ਸਿਮਰਨ, ਚਰਨੋ, ਮਮਤਾ ਅਤੇ ਜ਼ਿੰਦੀ ਗੀਟੇ ਖੇਡਣ ਲਈ ਇੱਕ-ਦੂਜੀ ਸਹੇਲੀ ਨੂੰ ਬੁਲਾ ਰਹੀਆਂ ਹਨ ਕੋਲ ਹੀ ਚਰਨੋ ਦੀ ਮਾਂ ਅਤੇ ਦਾਦੀ ਮਾਂ ਬੈਠੀਆਂ ਗੱਲਾਂ ਕਰ ਰਹੀਆਂ ਹਨ ।

ਸਿਮਰਨ : ਚਰਨੋ ……………. ਛਿੰਦੀ………………….
ਆਓ, ਅੱਜ ਗੀਟੇ ਖੇਡੀਏ ।
ਚਰਨੋ : ਅੱਜ ਮੇਰੇ ਘਰ ਖੇਡੋ, ਕੱਲ੍ਹ ਅੱਡੀ
ਛੜੱਪਾ ਮਮਤਾ ਦੇ ਘਰ ਖੇਡਿਆ ਸੀ ।

ਛੰਦੀ : ਆਹ ਲਓ, ਅੱਜ ਮੈਂ ਸੰਗਮਰਮਰ
ਦੇ ਪੰਜ ਗੀਟੇ ਘੜ ਕੇ ਲਿਆਈ ਹਾਂ
……………. ਚਿੱਟੇ ਦੁੱਧ ।

ਸਿਮਰਨ : ਮੈਂ ਵੀ ਇੱਟ ਦੇ ਰੋੜੇ ਘਸਾ ਕੇ ਲਾਲ- .
ਸੁਹੈ ਗੀਟੇ ਬਣਾਏ ਨੇ ।

ਮਮਤਾ : ਲਓ ਜੀ, ਮੈਂ ਕੱਲ੍ਹ ਆਪਣੇ ਮਾਸੀ ਜੀ
ਕੋਲ ਸ਼ਹਿਰ ਗਈ ਸੀ ।
ਉੱਥੋਂ ਲਾਖ ਰੰਗ-ਬਰੰਗੇ ਗੀਟੇ ਲੈ ਕੇ ਆਈ ਹਾਂ ।
ਦੇਖੋ, ਕਿੰਨੇ ਸੋਹਣੇ ਲਗਦੇ ਨੇ ।

PSEB 3rd Class Punjabi Solutions Chapter 19 ਆਓ ਗੀਟੇ ਖੇਡੀਏ

ਪ੍ਰਸ਼ਨ-
1. ਇਸ ਵਾਰਤਾ ਵਿਚ ਆਏ ਕੁੜੀਆਂ ਦੇ ਨਾਂ ਲਿਖੋ ।
2. ਵਾਰਤਾ ਵਿਚ ਕੁੜੀਆਂ ਤੋਂ ਇਲਾਵਾਂ ਹੋਰ . ਔਰਤਾਂ ਕੌਣ ਹਨ ?
3. ਸਿਮਰਨ ਕਿਨ੍ਹਾਂ ਕੁੜੀਆਂ ਦੇ ਨਾਂ ਲੈ ਬੁਲਾਉਂਦੀ ਹੋਈ ਉਨ੍ਹਾਂ ਨੂੰ ਕਿਹੜੀ ਖੇਡ ਖੇਡਣ ਲਈ ਕਹਿੰਦੀ ਹੈ ?
4. ਕੁੜੀਆਂ ਨੇ ਅੱਡੀ-ਛੜੱਪਾ ਕਿਸਦੇ ਘਰ ਕਦੋਂ ਖੇਡਿਆ ਸੀ ?
5. ਛੰਦੀ ਕਿਸ ਚੀਜ਼ ਦੇ ਬਣੇ ਹੋਏ ਕਿੰਨੇ ਗੀਟੇ ਲਿਆਈ ਸੀ ?
6. ਸਿਮਰਨ ਨੇ ਕਾਹਦੇ ਗੀਟੇ ਬਣਾਏ ਸਨ ?
7. ਮਮਤਾ ਕਿਹੜੇ ਗੀਟੇ ਲਿਆਈ ਸੀ ?
ਉੱਤਰ-
1. ਸਿਮਰਨ, ਚਰਨੋ, ਮਮਤਾ ਤੇ ਛੰਦੀ ।
2. ਚਰਨੋ ਦੀ ਮਾਂ ਤੇ ਦਾਦੀ ।
3. ਸਿਮਰਨ ਚਰਨੋ ਤੇ ਛੰਦੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਗੀਟੇ ਖੇਡਣ ਲਈ ਕਹਿੰਦੀ ਹੈ ।
4. ਕੁੜੀਆਂ ਨੇ ਅੱਡੀ-ਛੜੱਪਾ ਕਲੂ ਮਮਤਾ ਦੇ ਘਰ ਖੇਡਿਆ ਸੀ ।
5. ਛਿੱਦੀ ਸੰਗਮਰਮਰ ਦੇ ਬਣੇ ਹੋਏ ਪੰਜ ਗੀਟੇ ਲਿਆਈ ਸੀ ।
6. ਸਿਮਰਨ ਨੇ ਰੋੜੇ ਘਸਾ ਕੇ ਲਾਲ-ਸੂਹੇ ਗੀਟੇ ਬਣਾਏ ਸਨ ।
7. ਸ਼ਹਿਰੋਂ ਲਾਖ ਦੇ ਰੰਗ-ਬਰੰਗੇ ਗੀਟੇ ਲਿਆਈ ਸੀ ।

(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣ ਕੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਕੁੜੀਆਂ ਘਰ ਵਿਚ ਕਿਸਦੀ ਮਾਂ ਅਤੇ ਦਾਦੀ ਕੋਲ ਬੈਠੀਆਂ ਹਨ ?
ਉੱਤਰ-
ਚਰਨੋ ਦੀ (✓) ।

ਪ੍ਰਸ਼ਨ 2.
ਛੋਟੀਆਂ-ਛੋਟੀਆਂ ਕੁੜੀਆਂ (ਸਿਮਰਨ, ਚਰਨੋ, ਮਮਤਾ ਤੇ ਛੰਦੀ ਕਿਹੜੀ ਖੇਡ ਖੇਡਣ ਲਈ ਇਕ-ਦੂਜੀ ਸਹੇਲੀ ਨੂੰ ਬੁਲਾ ਰਹੀਆਂ ਹਨ ?
ਉੱਤਰ-
ਗੀਟੇ (✓) ।

ਪ੍ਰਸ਼ਨ 3.
ਕੁੜੀਆਂ ਨੇ ਮਮਤਾ ਦੇ ਘਰ ਕਿਹੜੀ । ਖੇਡ ਖੇਡੀ ਸੀ ?
ਉੱਤਰ-
ਅੱਡੀ-ਛੜੱਪਾ (✓) ।

ਪ੍ਰਸ਼ਨ 4.
ਸੰਗਮਰਮਰ ਦੇ ਗੀਟੇ ਕੌਣ ਘੜਾ ਕੇ ਲਿਆਈ ਸੀ ?
ਉੱਤਰ-
ਛਿੰਦੀ (✓) ।

ਪ੍ਰਸ਼ਨ 5.
ਛਿੰਦੀ ਸੰਗਮਰਮਰ ਦੇ ਕਿੰਨੇ ਗੀਟੇ ਘੜਾ ਕੇ ਲਿਆਂਈ ਸੀ ?
ਉੱਤਰ-
ਪੰਜ (✓) ।

ਪ੍ਰਸ਼ਨ 6.
ਸਿਮਰਨ ਨੇ ਲਾਲ ਸੂਹੇ ਗੀਟੇ ਕਿਸ ਤਰ੍ਹਾਂ ਬਣਾਏ ਸਨ ?
ਉੱਤਰ-
ਰੋੜੇ ਘਸਾ ਕੇ (✓) ।’

ਪ੍ਰਸ਼ਨ 7.
ਮਮਤਾ ਸ਼ਹਿਰੋਂ ਕਿਸ ਚੀਜ਼ ਦੇ ਬਣੇ ਗੀਟੇ ਲਿਆਈ ਸੀ ? .
ਉੱਤਰ-
ਲਾਖ ਦੇ (✓) ।

ਪ੍ਰਸ਼ਨ 8.
ਲਾਖ ਦੇ ਬਣੇ ਗੀਟੇ ਕਿਹੋ ਜਿਹੇ ਸਨ ?
ਉੱਤਰ-
ਰੰਗ-ਬਰੰਗੇ (✓) ।

ਪ੍ਰਸ਼ਨ 9.
ਗੀਟੇ ਖੇਡਣ ਤੋਂ ਪਹਿਲਾਂ ਸਹੇਲੀਆਂ ਕੀ ਕਰਦੀਆਂ ਹਨ ?
ਉੱਤਰ-
ਪੁੱਗਦੀਆਂ ਹਨ (✓) ।

PSEB 3rd Class Punjabi Solutions Chapter 19 ਆਓ ਗੀਟੇ ਖੇਡੀਏ

ਪ੍ਰਸ਼ਨ 10.
ਸਹੇਲੀਆਂ ਗੀਟੇ ਕਿਸ ਤਰ੍ਹਾਂ ਖੇਡਦੀਆਂ ਹਨ ?
ਉੱਤਰ-
ਜੋਟੀਆਂ ਬਣਾ ਕੇ () ।

ਪ੍ਰਸ਼ਨ 11.
ਗੀਟੇ ਖੇਡਣ ਲਈ ਕੁੜੀਆਂ ਕੀ ਵਹੁੰਦੀਆਂ ਹਨ ?
ਉੱਤਰ-
ਗੋਲ-ਚੱਕਰ (✓) |

ਪ੍ਰਸ਼ਨ 12.
ਸਭ ਤੋਂ ਪਹਿਲਾ ਕੌਣ ਖੇਡਣਾ ਸ਼ੁਰੂ ਕਰਦੀ ਹੈ ?
ਉੱਤਰ-
ਸਿਮਰਨ (✓) |

ਪ੍ਰਸ਼ਨ 13.
ਮਮਤਾ ਛਿੰਦੀ ਨੂੰ ਕਿੱਥੋਂ ਤੱਕ ਖੇਡਣ ਲਈ ਕਹਿੰਦੀ ਹੈ ?
ਉੱਤਰ-
ਕੜੱਚ ਤਕ (✓) ।

ਪ੍ਰਸ਼ਨ 14.
ਛਿੰਦੀ ਕਿਹੜੇ ਹੱਥ ਦੀਆਂ ਉਂਗਲਾਂ ਨਾਲ ਕੁੱਤਾ ਬਣਾਉਂਦੀ ਹੈ ?
ਉੱਤਰ-
ਖੱਬੇ (✓) ।

ਪਸ਼ਨ 15.
ਗੀਟੇ ਖੇਡਦਿਆਂ ਸਿਮਰਨ ਕਿੱਥੇ ਤਕ ਪਹੁੰਚ ਜਾਂਦੀ ਹੈ ?
ਉੱਤਰ-
ਬਾਜਿਆਂ ਤਕ (✓) |

ਪ੍ਰਸ਼ਨ 16.
ਕੌਣ ਗੀਟੇ ਖੇਡਦੀਆਂ ਕੁੜੀਆਂ ਨੂੰ ਆਪੋ-ਆਪਣੇ ਘਰੀਂ ਜਾਣ ਲਈ ਕਹਿੰਦੀ ਹੈ ?
ਉੱਤਰ-
ਚਰਨੋ ਦੀ ਮਾਂ (✓) |

ਪ੍ਰਸ਼ਨ 17.
ਚਰਨੋ/ਸਿਮਰਨ/ਮਮਤਾ/ਛਿੰਦੀ/ ਚਰਨੋ ਦੀ ਮਾਂ ਤੇ ਦਾਦੀ ਕਿਸ ਵਾਰਤਾਲਾਪ ਦੀਆਂ ਪਾਤਰ ਹਨ ?
ਉੱਤਰ-
ਆਓ ਗੀਟੇ ਖੇਡੀਏ (✓) ।

(v) ਵਿਆਕਰਨ

ਪ੍ਰਸ਼ਨ 1.
ਸਮਝੋ ਅਤੇ ਲਿਖੋ :
ਸਹੇਲੀ – ਸਹੇਲੀਆਂ
ਕੁੜੀ …………………….
ਵੱਡੀ …………………….
ਉੱਤਰ-
ਸਹੇਲੀ – ਸਹੇਲੀਆਂ
ਕੁੜੀ – ਕੁੜੀਆਂ
ਵੱਡੀ – ਵੱਡੀਆਂ
ਕੋਠੀ – ਕੋਠੀਆਂ

ਪ੍ਰਸ਼ਨ 2.
ਸੋਹਣਾ ਕਰ ਕੇ ਲਿਖੋ :
(ਉ) ਗੇਂਦ-ਗੀਟੇ, ਕੜੈਚ, ਵੜੀਆਂ ਟੁੱਕਣਾ, ਜੋ ਕੁੱਤਾ-ਕੋਠੀ ।
(ਅ) ਪਾਣੀ ਭਰਨਾ, ਚਿੱਟੇ-ਦੁੱਧ, ਲਾਲ-ਸੂਹੇ, ਰੰਗ-ਬਰੰਗੇ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਲਿਖਣ )

(vi) ਰਚਨਾਤਮਿਕ ਕਾਰਜ |

ਪ੍ਰਸ਼ਨ-ਕੋਈ ਪੰਜ ਬਾਲ-ਖੇਡਾਂ ਦੇ ਨਾਂ ਲਿਖੋ ।
ਉੱਤਰ-
ਅੱਡੀ-ਛੜੱਪਾ, ਲੁਕਣ-ਮੀਚੀ, ਗੀਟੇ, ਧੁੱਪ-ਛਾਂ, ਸ਼ਟਾਪੂ ।

PSEB 3rd Class Punjabi Solutions Chapter 19 ਆਓ ਗੀਟੇ ਖੇਡੀਏ

ਆਓ ਗੀਟੇ ਖੇਡੀਏ Summary & Translation in punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦ : ਅਰਥ
ਗੀਟੇ : ਛੋਟੇ-ਛੋਟੇ ਰੋੜੇ/ਠੀਕਰੀਆਂ/ ਪੱਥਰ ਦੇ ਟੁਕੜੇ ।
ਅੱਡੀ-ਛੜੱਪਾ : ਬੱਚਿਆਂ ਦੀ ਇਕ ਖੇਡ ।
ਸੰਗਮਰਮਰ : ਇਕ ਮੁਲਾਇਮ ਚਮਕੀਲਾ  ਚਿੱਟਾ ਪੱਥਰ ।
ਸੂਹੇ: ਲਾਲ ।
ਪੁੱਗ: ਖੇਡ ਵਿਚ ਵਾਰੀ ਪਹਿਲਾਂ ਲੈਣ  ਲਈ ਪੁੱਗਣ ਦਾ ਤਰੀਕਾ ਵਰਤਿਆ ਜਾਂਦਾ ਹੈ, ਜਿਹੜਾ  ਪੁੱਗ ਜਾਵੇ, ਉਸ ਸਿਰ ਵਾਰੀ  ਨਹੀਂ ਹੁੰਦੀ ।
ਲਾਖ: ਇਕ ਪਦਾਰਥ |
ਰੋਂਦ ਪਿਟਣਾ : ਖੇਡ ਵਿਚ ਧੋਖਾ ਕਰਨਾ ।
ਆਊਟ: ਖੇਡ ਤੋਂ ਬਾਹਰ ।
ਬੋਚਣਾ : ਉੱਛਲੀ ਹੋਈ ਚੀਜ਼ ਨੂੰ ਹਵਾ  ਵਿਚ ਹੀ ਫੜ ਲੈਣਾ ।
ਭੁੰਜੇ ਥੱਲੇ, ਜ਼ਮੀਨ ਉੱਤੇ ।
ਕੜੈਚ: ਖੇਡ ਦਾ ਇਕ ਪੜਾਅ ।
ਕੁੱਤਾ ਕੋਠੀ : ਖੇਡ ਦਾ ਇਕ ਹੋਰ ਪੜਾਅ |
ਵੜੀਆਂ ਟੁੱਕਣਾ,  ਪਾਣੀ ਭਰਨਾ,  ਚੌਥ, ਬਾਜਿਆਂ ‘ਤੇ : ਖੇਡ ਦੇ ਪੜਾਅ ।
घेहे : ਤੁਹਾਡੇ
ਕੁਵੇਲਾ: ਦੇਰ ਹੋਣੀ, ਸਹੀ ਵਕਤ ਬੀਤ ਜਾਣਾ ।

Leave a Comment