PSEB 3rd Class Punjabi Solutions Chapter 5 ਵੱਡਾ ਕੌਣ

Punjab State Board PSEB 3rd Class Punjabi Book Solutions Chapter 5 ਵੱਡਾ ਕੌਣ Textbook Exercise Questions and Answers.

PSEB Solutions for Class 3 Punjabi Chapter 5 ਵੱਡਾ ਕੌਣ

Punjabi Guide for Class 3 PSEB ਵੱਡਾ ਕੌਣ Textbook Questions and Answers

(ਪਾਠ-ਅਭਿਆਸ ਪ੍ਰਸ਼ਨ-ਉੱਤਰ )

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਅਨਪੜ੍ਹ ਲੋਕ ਦਸਖ਼ਤ ਕਰਨ ਦੀ ਥਾਂ ਕੀ ਲਾਉਂਦੇ ਹਨ ?
ਉੱਤਰ-
ਅੰਗੁਠਾ ਲਾਉਂਦੇ ਹਨ ।

ਪ੍ਰਸ਼ਨ 2.
ਸਭ ਤੋਂ ਛੋਟੀ ਉਂਗਲ ਨੂੰ ਕੀ ਕਹਿੰਦੇ ਹਨ ?
ਉੱਤਰ-
ਚੀਚੀ ।

ਪ੍ਰਸ਼ਨ 3.
ਥਾਲੀ ਵਿੱਚੋਂ ਲੱਡੂ ਕਿੰਨੀਆਂ ਉਂਗਲਾਂ ਨੇ ਚੁੱਕਿਆ ? ..
ਉੱਤਰ-
ਪੰਜਾਂ ਨੇ ਮਿਲ ਕੇ ।

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ :
(ਉ) ਹੱਥ ਦੀਆਂ ਉਂਗਲਾਂ ਵਿਚ ਕੀ ਹੋਇਆ ?
ਪਿਆਰ
ਲੜਾਈ
ਬਹਿਸ
ਉੱਤਰ-
ਬਹਿਸ ਦੀ

(ਅ) ਸਰਪੰਚ ਨੇ ਸਭ ਤੋਂ ਪਹਿਲਾਂ ਕਿਸ ਨੂੰ ਲੱਡੂ ਚੁੱਕਣ ਲਈ ਕਿਹਾ ?
ਵੱਡੀ ਉਂਗਲ ਨੂੰ
ਚੀਚੀ ਉਂਗਲ ਨੂੰ
ਧੂ ਅੰਗੂਠੇ ਨੂੰ
ਉੱਤਰ-
ਵੱਡੀ ਉਂਗਲ ਨੂੰ

PSEB 3rd Class Punjabi Solutions Chapter 5 ਵੱਡਾ ਕੌਣ

(ਈ) ਸਰਪੰਚ ਨੇ ਉਂਗਲਾਂ ਨੂੰ ਕਿਸ ਤਰ੍ਹਾਂ ਰਹਿਣ ਲਈ ਕਿਹਾ ?
ਅਲੱਗ-ਅਲੱਗ
ਮਿਲ-ਜੁਲ ਕੇ
ਵੱਡੇ ਬਣ ਕੇ
ਉੱਤਰ-
ਮਿਲ-ਜੁਲ ਕੇ ਦੀ

(ਸ) ਸ਼ਕਤੀ ਕਿਸ ਵਿੱਚ ਹੁੰਦੀ ਹੈ ?
ਲੜਾਈ ਵਿਚ
ਆਕੜ ਵਿਚ
ਏਕਤਾ ਵਿਚ
ਉੱਤਰ-
ਏਕਤਾ ਵਿਚ

ਪ੍ਰਸ਼ਨ 2.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਵਾਂ ਭਰੋ :

(ੳ) ਮੈਂ ਦੱਸਦੀ ਹਾਂ ਕਿ ………………………….. ਇਕ ਹੈ । (ਹੱਥ, ਪਰਮਾਤਮਾ)
ਉੱਤਰ-
ਮੈਂ ਦੱਸਦੀ ਹਾਂ ਕਿ ਪਰਮਾਤਮਾ ਇਕ ਹੈ ।

(ਅ) ……………………. ਵਿਚ ਸਭ ਤੋਂ ਵੱਡੀ ਮੈਂ ਹੀ ਹਾਂ । (ਕਿੱਦ, ਉਮਰ)
ਉੱਤਰ-
ਕੱਦ ਵਿਚ ਸਭ ਤੋਂ ਵੱਡੀ ਮੈਂ ਹੀ ਹਾਂ ।

(ਈ) ਮੇਰੇ ਵਿਚ ਲੋਕ ਸੋਨੇ, ਚਾਂਦੀ, ਹੀਰੇ ਆਦਿ ਦੀਆਂ …………………….. ਪਾਉਂਦੇ ਹਨ ! (ਅੰਗੂਠੀਆਂ, ਚੂੜੀਆਂ)
ਉੱਤਰ-
ਮੇਰੇ ਵਿਚ ਲੋਕ ਸੋਨੇ, ਚਾਂਦੀ ਤੇ ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ ।

(ਸ) …………………………………….. ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ ? . (ਅੱਖਾਂ, ਮੁੱਠੀ)
ਉੱਤਰ-
ਮੁੱਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ |

(ਹ) ਪੰਜਾਂ ਉਂਗਲਾਂ ਨੇ ਮਿਲ ਕੇ …………………………. ਚੁੱਕ ਲਿਆ । (ਰਸਗੁੱਲਾ, ਲੱਡੂ)
ਉੱਤਰ-
ਪੰਜਾਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ ।

PSEB 3rd Class Punjabi Solutions Chapter 5 ਵੱਡਾ ਕੌਣ

(ਕ) ਏਕਤਾ ਵਿਚ ਹੀ ……… ਹੈ । (ਸ਼ਕਤੀ, ਕਮਜ਼ੋਰੀ)
ਉੱਤਰ-
ਏਕਤਾ ਵਿਚ ਹੀ ਸ਼ਕਤੀ ਹੈ ।

ਪ੍ਰਸ਼ਨ 3.
ਹੱਥ ਦੀਆਂ ਉਂਗਲਾਂ ਵਿਚ ਬਹਿਸ ਕਿਉਂ ਹੋਈ ?
ਉੱਤਰ-
ਹੱਥ ਦੀਆਂ ਉਂਗਲਾਂ ਵਿਚ ਬਹਿਸ ਇਸ ਕਰਕੇ ਹੋਈ, ਕਿਉਂਕਿ ਹਰ ਇਕ ਉਂਗਲੀ ਕਹਿ ਰਹੀ ਸੀ ਕਿ ਉਹ ਸਭ ਤੋਂ ਵੱਡੀ ਹੈ ।

ਪ੍ਰਸ਼ਨ 4.
ਅੰਗੂਠੇ ਨੇ ਸਰਪੰਚ ਨੂੰ ਕੀ ਕਿਹਾ ?
ਉੱਤਰ-
ਅੰਗੂਠੇ ਨੇ ਸਰਪੰਚ ਨੂੰ ਕਿਹਾ ਕਿ ਉਹ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ । ਅਨਪੜ੍ਹ ਲੋਕ ਦਸਖ਼ਤ ਕਰਨ ਲਈ ਉਸ ਦੀ ਹੀ ਵਰਤੋਂ ਕਰਦੇ ਹਨ ।

ਪ੍ਰਸ਼ਨ 5.
ਸਰਪੰਚ ਨੇ ਥਾਲੀ ਵਿਚ ਕੀ ਲਿਆਉਣ ਲਈ ਕਿਹਾ ?
ਉੱਤਰ-
ਸਰਪੰਚ ਨੇ ਥਾਲੀ ਵਿਚ ਲੱਡੂ ਲਿਆਉਣ ਲਈ ਕਿਹਾ ।

ਪ੍ਰਸ਼ਨ 6.
ਕਿੰਨੀਆਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ ?
ਉੱਤਰ-
ਪੰਜਾਂ ਨੇ ।

ਪ੍ਰਸ਼ਨ 7.
ਸਰਪੰਚ ਨੇ ਏਕਤਾ ਬਾਰੇ ਕੀ ਕਿਹਾ ? |
ਉੱਤਰ-
ਸਰਪੰਚ ਨੇ ਕਿਹਾ ਕਿ ਏਕਤਾ ਵਿਚ ਹੀ ਸ਼ਕਤੀ ਹੈ ।

PSEB 3rd Class Punjabi Solutions Chapter 5 ਵੱਡਾ ਕੌਣ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਹੱਥ, ਫੈਸਲਾ, ਲੱਡੂ, ਦਸਖ਼ਤ, ਸ਼ਕਤੀ ।
ਉੱਤਰ-

  • ਹੱਥ ਮਨੁੱਖ ਦਾ ਇਕ ਅੰਗ-ਅਸੀਂ ਸਭ ਕੁੱਝ ਹੱਥਾਂ ਨਾਲ ਫੜਦੇ ਹਾਂ ।
  • ਫ਼ੈਸਲਾ (ਇਰਾਦਾ, ਮਤਾ) –ਅਸੀਂ ਦੋਹਾਂ ਗੁਆਂਢੀਆਂ ਨੇ ਲੜਾਈ ਛੱਡ ਕੇ ਇਕੱਠੇ ਰਹਿਣ ਦਾ ਫ਼ੈਸਲਾ ਕਰ ਲਿਆ ਹੈ ।
  • ਲੱਡੂ (ਇਕ ਮਠਿਆਈ)-ਮੈਂ ਹਲਵਾਈ ਤੋਂ ਇਕ ਕਿਲੋ ਲੱਡੂ ਖ਼ਰੀਦੇ ।
  • ਦਸਖ਼ਤ (ਸਹੀ)-ਅਰਜ਼ੀ ਲਿਖ ਕੇ ਹੇਠਾਂ ਆਪਣੇ ਦਸਖ਼ਤ ਕਰ ਦਿਓ ।
  • ਸ਼ਕਤੀ (ਤਾਕਤ)-ਭਾਰਤ ਸਾਰੀ ਫ਼ੌਜੀ ਸ਼ਕਤੀ ਦਾ ਮਾਲਕ ਹੈ ।

(iii) ਪੜੋ, ਸਮਝੋ ਤੇ ਉੱਤਰ ਦਿਓ

ਹੇਠਾਂ ਦਿੱਤੇ ਪੈਰੇ ਨੂੰ ਪੜੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਅੰਤ ਵਿਚ ਸਰਪੰਚ ਨੇ ਪੰਜਾਂ ਉਂਗਲਾਂ ਨੂੰ ਆਖਿਆ, ਹੁਣ ਤੁਸੀਂ ਸਾਰੇ ਮਿਲ ਕੇ ਲੱਡੂ ਚੁੱਕੋ । ਪੰਜਾਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ | ਸਰਪੰਚ ਆਖਣ ਲੱਗਾ, ‘ਤੁਸੀਂ ਸਾਰਿਆਂ ਨੇ ਵੱਖ-ਵੱਖ ਹੋ ਕੇ ਜਤਨ ਕੀਤਾ, ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ । ਜਦੋਂ ਸਾਰਿਆਂ ਨੇ ਮਿਲ ਕੇ ਜਤਨ ਕੀਤਾ ਤਾਂ ਅਸਾਨੀ ਨਾਲ ਲੱਡੂ ਚੁੱਕ ਲਿਆ । ਇਸ ਲਈ ਤੁਹਾਡੇ ਵਿਚੋਂ ਕੋਈ ਵੀ ਇਕ ਵੱਡਾ ਨਹੀਂ ਹੈ। ਤੁਸੀਂ ਮਿਲ ਕੇ ਚੱਲਦੇ ਹੋ, ਤਾਂ ਸਾਰੇ ਹੀ ਵੱਡੇ ਹੋ । ਇਹ ਵੀ ਸਮਝ ਲਓ ਕਿ ਏਕਤਾ ਨਾਲ ਮਿਲ-ਜੁਲ ਕੇ ਰਹੋ, ਤਾਂ ਕੋਈ ਕੰਮ ਔਖਾ ਨਹੀਂ । ਏਕਤਾ ਵਿੱਚ ਹੀ ਸ਼ਕਤੀ ਹੈ ।”

ਪ੍ਰਸ਼ਨ-
1. ਸਰਪੰਚ ਨੇ ਪੰਜਾਂ ਉਂਗਲਾਂ ਨੂੰ ਕੀ ਕਿਹਾ ?
2. ਲੱਡੂ ਕਿੰਨੀਆਂ ਉਂਗਲਾਂ ਨੇ ਚੁੱਕਿਆ ?
3. ਅਸਾਨੀ ਨਾਲ ਲੱਡੂ ਕਦੋਂ ਚੁੱਕ ਹੋਇਆ ?
4. ਕਦੋਂ ਕੋਈ ਕੰਮ ਔਖਾ ਨਹੀਂ ਹੁੰਦਾ ?
5. ਕਿਸ ਵਿਚ ਸ਼ਕਤੀ ਹੈ ?
6. ਇਸ ਪੈਰੇ ਵਿਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
1. ਤੁਸੀਂ ਸਾਰੇ ਮਿਲ ਕੇ ਲੱਡੂ ਚੁੱਕੋ ।
2. ਪੰਜਾਂ ਨੇ ਮਿਲ ਕੇ ।
3. ਜਦੋਂ ਪੰਜਾਂ ਨੇ ਮਿਲ ਕੇ ਜਤਨ ਕੀਤਾ ।
4. ਜਦੋਂ ਮਿਲ ਕੇ ਕੀਤਾ ਜਾਂਦਾ ਹੈ ।
5. ਏਕਤਾ ਵਿਚ ।
6. ਏਕਤਾ ਵਿਚ ਸ਼ਕਤੀ ਹੈ ।
ਜਾਂ
ਰਲ-ਮਿਲ ਕੇ ਰਹੋ ।

(iv) ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
‘ਵੱਡਾ ਕੌਣ ਕਹਾਣੀ ਵਿਚ ਕਿਨ੍ਹਾਂ ਦੀ ਬਹਿਸ ਲੜਾਈ/ਝਗੜੇ) ਦਾ ਜ਼ਿਕਰ ਹੈ ?
ਉੱਤਰ-
ਹੱਥ ਦੀਆਂ ਉਂਗਲਾਂ ਦੀ (✓) ।

ਪ੍ਰਸ਼ਨ 2.
ਪੰਜਾਂ ਉਂਗਲਾਂ ਦਾ ਝਗੜਾ ਕਿਸ ਕੋਲ ਪੁੱਜਾ ?
ਉੱਤਰ-
ਪੰਚਾਇਤ ਕੋਲ (✓) .

ਪ੍ਰਸ਼ਨ 3.
ਕਿਸਨੇ ਕਿਹਾ ਕਿ ਉਹ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ ?
ਉੱਤਰ-
ਅੰਗੂਠੇ ਨੇ (✓)।

ਪ੍ਰਸ਼ਨ 4. ਅਨਪੜ੍ਹ ਲੋਕ ਦਸਖ਼ਤਾਂ ਦੀ ਥਾਂ ਕਿਸਦੀ ਵਰਤੋਂ ਕਰਦੇ ਹਨ ?
ਉੱਤਰ-
ਅੰਗੂਠੇ ਦੀ (✓) ।

PSEB 3rd Class Punjabi Solutions Chapter 5 ਵੱਡਾ ਕੌਣ

ਪ੍ਰਸ਼ਨ 5.
ਅੰਗੂਠੇ ਦੇ ਨਾਲ ਦੀ ਉਂਗਲੀ ਕੀ ਦੱਸਣ ਲਈ ਵਰਤੀ ਜਾਂਦੀ ਹੈ ?
ਉੱਤਰ-
ਪਰਮਾਤਮਾ ਇਕ ਹੈ (✓) ।

ਪ੍ਰਸ਼ਨ 6.
ਕਿਸੇ ਵੱਲ ਇਸ਼ਾਰਾ ਕਰਨ ਲਈ ਕਿਹੜੀ ਉਂਗਲ ਦੀ ਵਰਤੋ ਹੁੰਦੀ ਹੈ ?
ਉੱਤਰ-
ਅੰਗੂਠੇ ਦੇ ਨਾਲ ਵਾਲੀ ਉਂਗਲ (✓) |

ਪ੍ਰਸ਼ਨ 7.
ਕੱਦ ਵਿਚ ਵੱਡੀ ਉਂਗਲ ਕਿਹੜੀ ਹੈ ?
ਉੱਤਰ-
ਵਿਚਕਾਰਲੀ (✓) ।

ਪ੍ਰਸ਼ਨ 8.
ਲੋਕ ਸੋਨੇ, ਚਾਂਦੀ ਤੇ ਹੀਰੇ ਦੀ ਅੰਗੂਠੀ ਕਿਸ ਉਂਗਲ ਵਿਚ ਪਾਉਂਦੇ ਹਨ ?
ਉੱਤਰ-
ਚੌਥੀ ਉਂਗਲ ਵਿਚ (✓) ।

ਪ੍ਰਸ਼ਨ 9.
ਧਰਤੀ ਉੱਤੇ ਖਿੱਲਰੇ ਦਾਣੇ ਨੂੰ ਹੂੰਝਣ ਵੇਲੇ ਕਿਹੜੀ ਉਂਗਲ ਘਿਸਰਦੀ ਹੈ ?
ਉੱਤਰ-
ਵਿਚਕਾਰਲੀ (✓) |

ਪ੍ਰਸ਼ਨ 10.
ਸਰਪੰਚ ਨੇ ਥਾਲੀ ਵਿਚ ਕੀ ਮੰਗਵਾ ਲਿਆ ?
ਉੱਤਰ-
ਲੱਡੂ (✓) ।

ਪ੍ਰਸ਼ਨ 11.
ਸਰਪੰਚ ਨੇ ਅਖ਼ੀਰ ਵਿਚ ਕਿੰਨੀਆਂ ਉਂਗਲਾਂ ਨੂੰ ਲੱਡੂ ਚੁੱਕਣ ਲਈ ਕਿਹਾ ?
ਉੱਤਰ-
ਪੰਜਾਂ ਨੂੰ (✓) |

PSEB 3rd Class Punjabi Solutions Chapter 5 ਵੱਡਾ ਕੌਣ

ਪ੍ਰਸ਼ਨ 12.
ਉਂਗਲਾਂ ਵਿਚੋਂ ਕੌਣ ਵੱਡਾ ਸੀ ?
ਉੱਤਰ-
ਕੋਈ ਵੀ ਨਹੀਂ (✓) ।

ਪ੍ਰਸ਼ਨ 13.
ਕਦੋਂ ਸਾਰੇ ਮਿਲ-ਜੁਲ ਕੇ ਚਲਦੇ ਹਨ, ਤਾਂ ਕੌਣ ਵੱਡਾ ਹੁੰਦਾ ਹੈ ?
ਉੱਤਰ-
ਸਾਰੇ (✓)।

ਪ੍ਰਸ਼ਨ 14.
‘ਵੱਡਾ ਕੌਣ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਮਿਲ-ਜੁਲ ਕੇ ਰਹਿਣ ਦੀ (✓) ।

(v) ਵਿਆਕਰਨ

ਪ੍ਰਸ਼ਨ- ਸਮਝੋ ਤੇ ਲਿਖੋ :

ਉਂਗਲ ‘ : ਉਂਗਲਾਂ
ਅੰਗੂਠਾ : ……………………..
ਦਾਣਾ : ……………………..
ਹੀਰਾ : ……………………..
ਉੱਤਰ-
ਉਂਗਲ : ਉਂਗਲਾਂ
ਅੰਗੂਠਾ : ਅੰਗੂਠੇ
ਦਾਣਾ : ਦਾਣੇ
ਹੀਰਾ : ਹੀਰੇ ।

(vi) ਅਧਿਆਪਕ ਲਈ

ਅਧਿਆਪਕ ਪਾਠ ਵਿਚ ਆਏ ਹੇਠ ਲਿਖੇ ਸ਼ਬਦਾਂ ਤੇ ਬੱਚਿਆਂ ਨੂੰ ਲਿਖਣ ਲਈ ਕਹੇ :
ਉਂਗਲਾਂ ਅੰਗੂਠਾ ਵੱਡਾ
ਪ੍ਰਸ਼ਨ ਅਨਪੜ੍ਹ ਸਖ਼ਤ
ਦੱਸਦੀ ਧਰਤੀ ਕਿਹੜਾ
ਅਖ਼ੀਰ ਯਤਨ ਪਹਿਲਾਂ ॥

ਦੀਪੂ ਨੇ ਛੁੱਟੀ ਲਈ Summary & Translation in punjabi

ਸ਼ਬਦ : ਅਰਥ
ਬਹਿਸ : ਝਗੜਾ, ਇਕ ਦੂਜੇ ਦੀ ਗੱਲ ਦਾ ਵਿਰੋਧ ਕਰਨਾ
ਪੰਚਾਇਤ : ਪੰਜ ਚੁਣੇ ਹੋਏ ਸਿਆਣੇ ਬੰਦਿਆਂ ਦੀ ਸਭਾ, ਜਿਨ੍ਹਾਂ ਦਾ ਫ਼ੈਸਲਾ ਸਾਰੇ ਮੰਨਦੇ ਹਨ ।
ਸਰਪੰਚ : ਪੰਚਾਇਤ ਦਾ ਮੁਖੀ ।
ਦਸਖ਼ਤ : ਆਪਣੇ ਹੱਥ ਨਾਲ ਆਪਣਾ ਨਾਂ ਲਿਖਣਾ ।
ਅੱਗੂਠੀਆਂ : ਮੁੰਦਰੀਆਂ ।
ਮੀਚਣ : ਮੀਟਣ, ਬੰਦ ਕਰਨ ।
ਘਿਸਰਦੀ : ਘਸਦੀ ।
ਯਤਨ : ਕੋਸ਼ਿਸ਼ ।
ਅਸਾਨੀ ਨਾਲ : ਸੌਖ ਨਾਲ ।
ਏਕਤਾ : ਮਿਲ-ਜੁਲ ਕੇ ਰਹਿਣਾ ।
ਸ਼ਕਤੀ : ਤਾਕਤ!

Leave a Comment