PSEB 3rd Class Punjabi Solutions Chapter 6 ਰੇਲ-ਗੱਡੀ ਆਈ

Punjab State Board PSEB 3rd Class Punjabi Book Solutions Chapter 6 ਰੇਲ-ਗੱਡੀ ਆਈ Textbook Exercise Questions and Answers.

PSEB Solutions for Class 3 Punjabi Chapter 6 ਰੇਲ-ਗੱਡੀ ਆਈ

Punjabi Guide for Class 3 PSEB ਰੇਲ-ਗੱਡੀ ਆਈ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ ।

(i) ਮੌਖਿਕ ਪ੍ਰਸ਼ਨ

ਪ੍ਰਸ਼ਨ 1.
ਰੇਲ-ਗੱਡੀ ਕਿਨ੍ਹਾਂ ਨੇ ਬਣਾਈ ?
ਉੱਤਰ-
ਬੱਚਿਆਂ ਨੇ ।

ਪ੍ਰਸ਼ਨ 2.
ਇੰਜਣ ਕੌਣ ਬਣਿਆ ?
ਉੱਤਰ-
ਤੇਜਾ ।

ਪ੍ਰਸ਼ਨ 3.
ਗਾਰਡ ਕੌਣ ਸੀ ?
ਉੱਤਰ-
ਰੇਸ਼ਮਾ !

(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

(ਉ) ਬੱਚਿਆਂ ਨੇ ਰਲ ਕੇ ਕੀ ਬਣਾਇਆ ?
ਬੈਲ-ਗੱਡੀ
ਰੇਲ-ਗੱਡੀ
ਜਹਾਜ਼
ਉੱਤਰ-
ਰੇਲ-ਗੱਡੀ ਦੀ

(ਅ) ਝੰਡੀ ਨੂੰ ਕਿਸ ਨੇ ਹਿਲਾਇਆ ਸੀ ?
ਦੇਵਕੀ
ਰੇਸ਼ਮਾ ,
ਸ਼ਿੰਦਰੋ
ਉੱਤਰ-
ਰੇਸ਼ਮਾ ਦੀ |

PSEB 3rd Class Punjabi Solutions Chapter 6 ਰੇਲ-ਗੱਡੀ ਆਈ

(ਈ) ਸਾਰੇ ਬੱਚਿਆਂ ਨੇ ਕਿਹੋ ਜਿਹੀ ਅਵਾਜ਼ ਕੱਢੀ ?
ਟੈਂ-ਟੈਂ
ਠੁਕ-ਠੁਕ
ਛੁਕ-ਛੁਕ
ਉੱਤਰ-
ਛੁਕ-ਛੁਕ

(ਸ) ਇੰਜਣ ਦੀ ਥਾਂ ‘ਤੇ ਕਿਸ ਨੂੰ ਖੜ੍ਹਾਇਆ ਗਿਆ ? .
ਅਵਤਾਰ ਨੂੰ
ਰੇਸ਼ਮਾ ਨੂੰ
ਤੇਜੇ ਨੂੰ
ਉੱਤਰ-
ਰੇਸ਼ਮਾ ਨੂੰ

(ਹ) ਰੇਲ-ਗੱਡੀ ਦੀ ਨਿਗਰਾਨੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ?
ਇੰਜਣ
ਗਾਰਡ
ਸਵਾਰੀ
ਉੱਤਰ-
ਗਾਰਡ

ਪ੍ਰਸ਼ਨ 2.
ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ ਪੜੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :

(ੳ) ਗੱਡੀ ਅਸੀਂ ਸਾਰਿਆਂ ਨੇ
ਆਪ ਹੀ ਬਣਾਈ ।
-ਖੇਡਣ ਵੇਲੇ ਰੇਲ-ਗੱਡੀ ਕਿਨ੍ਹਾਂ ਨੇ ਬਣਾਈ ?
ਉੱਤਰ-
ਰੇਲ-ਗੱਡੀ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਬਣਾਈ ।

(ਅ) ਇੰਜਣ ਦੀ ਥਾਂ ਅਸੀਂ,
‘ਤੇਜੇ ਨੂੰ ਖੜ੍ਹਾਇਆ !
ਛੋਟੀ ਰੇਸ਼ਮਾ ਦਾ ਡੱਬਾ,
ਗਾਰਡ ਦਾ ਬਣਾਇਆ ।
-ਰੇਲ-ਗੱਡੀ ਦਾ ਇੰਜਣ ਅਤੇ ਗਾਰਡ ਕਿਸ| ਕਿਸ ਨੂੰ ਬਣਾਇਆ ਗਿਆ ? .
ਉੱਤਰ-
ਤੇਜੇ ਨੂੰ ਇੰਜਣ ਅਤੇ ਰੇਸ਼ਮਾ ਨੂੰ ਰੇਲ-ਗੱਡੀ ਦਾ ਗਾਰਡ ਬਣਾਇਆ ਗਿਆ ।

ਪ੍ਰਸ਼ਨ 3.
ਰੇਲ-ਗੱਡੀ ਦੀ ਖੇਡ ਕਿਸ-ਕਿਸ ਨੇ ਖੇਡੀ ? .
ਉੱਤਰ-
ਰੇਲ-ਗੱਡੀ ਦੀ ਖੇਡ ਤੇਜੇ, ਰੇਸ਼ਮਾ, ਵਿੱਕੀ, ਅਵਤਾਰ, ਦੇਵਕੀ, ਸ਼ਿੰਦਰੋ ਤੇ ਰੌਣਕੀ ਨੇ ਖੇਡੀ ।

PSEB 3rd Class Punjabi Solutions Chapter 6 ਰੇਲ-ਗੱਡੀ ਆਈ

ਪ੍ਰਸ਼ਨ 4.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
PSEB 3rd Class Punjabi Solutions Chapter 6 ਰੇਲ-ਗੱਡੀ ਆਈ 1
ਉੱਤਰ-

ਦੌੜੇ ਭੱਜੇ
ਝੱਗੇ ਕਮੀਜ਼
ਕਤਾਰ ਲਾਈਨ ‘
ਕੂਕ ਚੀਕ

ਪ੍ਰਸ਼ਨ 5.
‘ਰੇਲ-ਗੱਡੀ ਆਈ ਕਵਿਤਾ ਜ਼ਬਾਨੀ ਯਾਦ ਕਰ ਕੇ ਸੁਣਾਓ ।
ਉੱਤਰ-
(ਨੋਟ-ਵਿਦਿਆਰਥੀ ਆਪੇ ਹੀ ਕਰਨ ॥

ਪ੍ਰਸ਼ਨ 6.
ਹੇਠ ਲਿਖੀਆਂ ਸਤਰਾਂ ਨੂੰ ਪੂਰੀਆਂ ਕਰੋ : ‘
ਜਾਂ ‘
‘ਰੇਲ-ਗੱਡੀ ਆਈ ਕਵਿਤਾ ਦੀਆਂ ਚਾਰ ਸਤਰਾਂ ਜਬਾਨੀ ਲਿਖੋ ।
ਰੇਲ ਗੱਡੀ ਆਈ ।
……………………
ਗੱਡੀ ਅਸੀਂ ਸਾਰਿਆਂ ਨੇ
……………………
ਇੰਜਣ ਦੀ ਥਾ ਅਸੀਂ!
……………………
ਛੋਟੀ ਰੇਸ਼ਮ ਦਾ ਡੱਬਾ ।
……………………
ਉੱਤਰ-
ਰੇਲ-ਗੱਡੀ ਆਈ
ਵੇਖੋ ! ਰੇਲ-ਗੱਡੀ ਆਈ ।
ਗੱਡੀ ਅਸੀਂ ਸਾਰਿਆਂ ਨੇ ।
ਆਪ ਹੀ ਬਣਾਈ ।
ਇੰਜਣ ਦੀ ਥਾਂ ਅਸੀਂ,
ਤੇਜੇ ਨੂੰ ਖੜ੍ਹਾਇਆ ।
ਛੋਟੀ ਰੇਸ਼ਮਾ ਦਾ ਡੱਬਾ,
ਗਾਰਡ ਦਾ ਬਣਾਇਆ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਡੱਬਾ, ਵਿਚਾਲੇ, ਝੱਗਾ, ਮੈਦਾਨ, ਝੰਡੀ, ਝੋਕਾ, ਭਜਾਇਆ ।
ਉੱਤਰ-

  • ਡੱਬਾ ਬਕਸਾ-ਮੈਂ ਗੱਡੀ ਦੇ ਸਭ ਤੋਂ ਮੋਹਰਲੇ ਡੱਬੇ ਵਿਚ ਬੈਠਾ ਸਾਂ ।
  • ਵਿਚਾਲੇ ਗੱਭੇ, ਸਭ ਦੇ ਵਿਚਕਾਰ-ਸਾਡੇ ਦੋਹਾਂ ਦੇ ਵਿਚਾਲੇ ਸੁਰਿੰਦਰ ਬੈਠਾ ਸੀ ।
  • ਝੱਗਾ (ਕਮੀਜ਼)-ਉਸ ਨੇ ਮੇਰਾ ਝੱਗਾ ਪਾੜ ਦਿੱਤਾ ।
  • ਮੈਦਾਨ ਪੱਧਰੀ ਥਾਂ)-ਅਸੀਂ ਸਾਰੇ ਫੁੱਟਬਾਲ ਦੇ ਮੈਦਾਨ ਵਿਚ ਖੇਡ ਰਹੇ ਸਾਂ ।
  • ਝੰਡੀ (ਛੋਟਾ ਝੰਡਾ)-ਗਾਰਡ ਨੇ ਹਰੀ ਝੰਡੀ ਹਿਲਾਈ ਤੇ ਗੱਡੀ ਤੁਰ ਪਈ !
  • ਹਝੋਕਾ ਧੱਕਾ, ਝਟਕਾ)-ਜਦੋਂ ਬੱਸ ਕੱਚੀ ਸੜਕ ਉੱਤੇ ਚਲਦੀ ਹੈ, ਤਾਂ ਬਹੁਤ ਹਥੌਕੇ ਲਗਦੇ
    ਹਨ
  • ਭਜਾਇਆ (ਦੁੜਾਇਆ।)- ਰੋਗੀ ਦੀ ਹਾਲਤ ਖ਼ਰਾਬ ਦੇਖ ਕੇ ਮੈਂ ਗਗਨ ਨੂੰ ਡਾਕਟਰ ਵਲ ਭਜਾਇਆ !

PSEB 3rd Class Punjabi Solutions Chapter 6 ਰੇਲ-ਗੱਡੀ ਆਈ

(iii) ਬਹੁਵਿਕਲਪੀ ਪ੍ਰਸ਼ਨ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ – ਸਹੀ ਜੀ ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਰੇਲ-ਗੱਡੀ ਕਿਨ੍ਹਾਂ ਨੇ ਬਣਾਈ ਸੀ ?
ਉੱਤਰ-
ਬੱਚਿਆਂ ਨੇ (✓) !

ਪ੍ਰਸ਼ਨ 2.
ਇੰਜਣ ਦੀ ਥਾਂ ਕਿਸ ਨੂੰ ਖੜ੍ਹਾਇਆ ਗਿਆ ?
ਉੱਤਰ-
ਤੇਜੇ ਨੂੰ (✓) ।

ਪ੍ਰਸ਼ਨ 3.
ਰੇਲ-ਗੱਡੀ ਵਿਚ ਰੇਸ਼ਮਾ ਕਿਸ ਦਾ ਡੱਬਾ ਬਣੀ ਸੀ ?
ਉੱਤਰ-
ਗਾਰਡ ਦਾ (✓) |

ਪ੍ਰਸ਼ਨ 4.
ਸਾਰਿਆਂ ਨੇ ਇਕ-ਦੂਜੇ ਦੇ ਪਿੱਛੇ ਕੀ ਫੜਿਆ ਸੀ ?
ਉੱਤਰ-
ਝੱਗੇ (✓) ।

ਪ੍ਰਸ਼ਨ 5.
ਬੱਚਿਆਂ ਦੀ ਕਤਾਰ ਕਿਹੋ-ਜਿਹੀ ਲੱਗ ਰਹੀ ਸੀ ? . .
ਉੱਤਰ-
ਰੇਲ-ਗੱਡੀ ਵਰਗੀ (✓) ।

ਪ੍ਰਸ਼ਨ 6.
ਖੇਡ ਦੇ ਮੈਦਾਨ ਵਿਚ ਕੀ ਆਇਆ ਸੀ ?
ਉੱਤਰ-
ਰੇਲ-ਗੱਡੀ (✓) |

ਪ੍ਰਸ਼ਨ 7.
ਗਾਰਡ ਬਣੀ ਰੇਸ਼ਮਾ ਨੇ ਕਿਸਨੂੰ ਹਿਲਾਇਆ ਸੀ ?
ਉੱਤਰ-
(ੲ) ਝੰਡੀ ਨੂੰ (✓) ।

PSEB 3rd Class Punjabi Solutions Chapter 6 ਰੇਲ-ਗੱਡੀ ਆਈ

ਪ੍ਰਸ਼ਨ 8
ਇੰਜਣ ਬਣੇ. ਤੇਜੇ ਨੇ ਗੱਡੀ ਭਜਾਉਣ ਵੇਲੇ ਕੀ ਕੀਤਾ ਸੀ ?
ਉੱਤਰ-
ਕੂਕ ਮਾਰੀ ਸੀ (✓) ।

(iv) ਰਚਨਾਤਮਿਕ ਕਾਰਜ

ਪ੍ਰਸ਼ਨ-ਰੇਲ-ਗੱਡੀ ਬਾਰੇ ਪੰਜ ਵਾਕ ਬੋਲੋ ।
ਉੱਤਰ-

  1. ਰੇਲ-ਗੱਡੀ ਸਫ਼ਰ ਦਾ ਇਕ ਹਰਮਨਪਿਆਰਾ ਸਾਧਨ ਹੈ ।
  2. ਰੇਲ-ਗੱਡੀ ਦਾ ਇੰਜਣ ਭਾਫ਼, ਡੀਜ਼ਲ ਜਾਂ | ਬਿਜਲੀ ਨਾਲ ਚਲਦਾ ਹੈ ।
  3. ਇਸਦੇ ਇੰਜਣ ਦੇ ਪਿੱਛੇ ਬਹੁਤ ਸਾਰੇ ਡੱਬੇ ਜੋੜੇ ਹੁੰਦੇ ਹਨ ।
  4. ਸਭ ਤੋਂ ਪਿਛਲੇ ਡੱਬੇ ਵਿਚ ਇਸਦਾ ਗਾਰਡ ਹੁੰਦਾ ਹੈ |
  5. ਬਹੁਤ ਸਾਰੀਆਂ ਗੱਡੀਆਂ ਮੁਸਾਫ਼ਿਰਾਂ ਤੋਂ ਇਲਾਵਾ ਮਾਲ-ਅਸਬਾਬ ਦੀ ਢੋਆ-ਢੁਆਈ ਵੀ ਕਰਦੀਆਂ ਹਨ ।

ਰੇਲ-ਗੱਡੀ ਆਈ Summary & Translation in punjabi

ਸ਼ਬਦ : ਅਰਥ
ਖੜ੍ਹਾਇਆ : ਖੜ੍ਹਾ ਕੀਤਾ ।
ਗਾਰਡ : ਗਾਰਡ ਗੱਡੀ ਦੇ ਪਿਛਲੇ ਡੱਬੇ ਵਿਚ ਹੁੰਦਾ ਹੈ ਤੇ ਗੱਡੀ ਨੂੰ ਹਰੀ ਜਾਂ ਲਾਲ ਝੰਡੀ ਦਿਖਾ ਕੇ ਉਸ ਨੂੰ ਚੱਲਣ ਜਾਂ ਰੁਕਣ ਦਾ ਇਸ਼ਾਰਾ ਕਰਦਾ ਹੈ ।
ਖਲ੍ਹਾਰ : ਖੜ੍ਹੀ ਕੀਤੀ ।
ਖਲ੍ਹਾਰੀ : ਖੜ੍ਹੀ ਕੀਤੀ ।
ਝੱਗੇ : ਕਮੀਜ਼ਾਂ ।
ਭਜਾਇਆ: ਦੌੜਾਇਆ ।
ਹਝੋਕਾ : ਹੋਹਾ, ਝਟਕਾ, ਧੱਕਾ |
ਮੈਦਾਨ : ਖੇਡ ਦਾ ਮੈਦਾਨ ।

Leave a Comment