Punjab State Board PSEB 3rd Class Punjabi Book Solutions Chapter 13 ਮਹਾਰਾਜਾ ਰਣਜੀਤ ਸਿੰਘ Textbook Exercise Questions, and Answers.
PSEB Solutions for Class 3 Punjabi Chapter 13 ਮਹਾਰਾਜਾ ਰਣਜੀਤ ਸਿੰਘ
Punjabi Guide for Class 3 PSEB ਮਹਾਰਾਜਾ ਰਣਜੀਤ ਸਿੰਘ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਖ਼ੁਸ਼ਹਾਲ ਸਿੰਘ ਕਿੱਥੇ ਖੜ੍ਹਾ ਪਹਿਰਾ ਦੇ ਰਿਹਾ ਸੀ ?
ਉੱਤਰ-
ਡਿਓੜੀ ਅੱਗੇ ।
ਪ੍ਰਸ਼ਨ 2.
ਡਿਓੜੀ ਦੇ ਅੰਦਰ ਕੌਣ ਜਾਣਾ ਚਾਹੁੰਦਾ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ॥
ਪ੍ਰਸ਼ਨ 3.
ਮਹਾਰਾਜਾ ਕਿਸ ਸਮੇਂ ਭੇਸ ਬਦਲ ਕੇ ਗਿਆ ?
ਉੱਤਰ-
ਰਾਤ ਦੇ ਸਮੇਂ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਸ਼ਬਦ ਨਾਲ ਖ਼ਾਲੀ ਥਾਂਵਾਂ ਭਰੋ : ਨੌਕਰੀ, ਡਿਓੜੀ, ਵਫ਼ਾਦਾਰ, ਕਾਨੂੰਨ)
(ਉ) ਤੂੰ ……………………………… ਦੇ ਅੰਦਰ ਨਹੀਂ ਜਾ ਸਕਦਾ ।
ਉੱਤਰ-
ਤੂੰ ਡਿਓੜੀ ਦੇ ਅੰਦਰ ਨਹੀਂ ਜਾ ਸਕਦਾ |
(ਅ) ਹਰ ਸਿਪਾਹੀ ………………………………. ਨੂੰ ਜਾਣਦਾ ਹੈ ।
ਉੱਤਰ-
ਹਰ ਸਿਪਾਹੀ ਕਾਨੂੰਨ ਨੂੰ ਜਾਣਦਾ ਹੈ ।
(ਈ) ਤੇਰੇ ਵਰਗੇ ………………………….. ਸਿਪਾਹੀ ਮੈਨੂੰ ਚਾਹੀਦੇ ਹਨ ।
ਉੱਤਰ-
ਤੇਰੇ ਵਰਗੇ ਵਫ਼ਾਦਾਰ ਸਿਪਾਹੀ ਮੈਨੂੰ ਚਾਹੀਦੇ ਹਨ ।
(ਸ) ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਵੱਡੀ ………………………… ਉੱਤੇ ਲਗਾ ਦਿੱਤਾ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਵੱਡੀ ਨੌਕਰੀ ਉੱਤੇ ਲਗਾ ਦਿੱਤਾ ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਅੱਗੇ ਪਹਿਰਾ ਕੌਣ ਦਿੰਦਾ ਸੀ ?
ਉੱਤਰ-
ਖੁਸ਼ਹਾਲ ਸਿੰਘ ।
ਪ੍ਰਸ਼ਨ 3.
ਖ਼ੁਸ਼ਹਾਲ ਸਿੰਘ ਦਾ ਕੰਮ ਵੇਖਣ ਲਈ ਕਿਸ ਨੇ ਭੇਸ ਬਦਲਿਆ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ।
ਪ੍ਰਸ਼ਨ 4.
ਖ਼ੁਸ਼ਹਾਲ ਸਿੰਘ ਨੇ ਮਹਾਰਾਜੇ ਨੂੰ ਅੰਦਰ ਕਿਉਂ ਨਾ ਜਾਣ ਦਿੱਤਾ ? .
ਉੱਤਰ-
ਖੁਸ਼ਹਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਅੰਦਰ ਨਾ ਜਾਣ ਦਿੱਤਾ, ਕਿਉਂਕਿ ਉਹ ਕੰਮ ਸਮੇਂ ਆਪਣੇ ਕੰਮ ਨੂੰ ਪਛਾਣਦਾ ਸੀ, ਕਿਸੇ ਹੋਰ ਨੂੰ ਨਹੀਂ ।
ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਨੇ ਵਫ਼ਾਦਾਰ ਸਿਪਾਹੀ ਨੂੰ ਕੀ ਇਨਾਮ ਦਿੱਤਾ ?
ਉੱਤਰ-
ਮਹਾਰਾਜਾ ਸਾਹਿਬ ਨੇ ਉਸ ਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ ।
ਪ੍ਰਸ਼ਨ 6.
ਜਿਹੜਾ ਸ਼ਬਦ ਇਸ ਪਾਠ ਨਾਲ ਮੇਲ ਨਹੀਂ ਖਾਂਦਾ, ਉਸ ਉੱਤੇ x ਦਾ ਨਿਸ਼ਾਨ ਲਾਓ : ਮਹਿਲ, ਡਿਓੜੀ, ਪਹਿਰੇਦਾਰ, ਮਹਾਰਾਜਾ, ਇੱਲ ।
ਉੱਤਰ-
ਇੱਲ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਖ਼ਾਸ, ਡਿਓੜੀ, ਭੇਸ, ਕੌਣ, ਮੱਦਦ, ਕਾਨੂੰਨ, ਬਾਹਰ, ਕੰਬਣ, ਥਾਪੀ, ਵਫ਼ਾਦਾਰ, ਪਹਿਰੇਦਾਰ !
ਉੱਤਰ-
- ਖ਼ਾਸ ਵਿਸ਼ੇਸ਼)-ਖ਼ੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਦਾ ਪਹਿਰੇਦਾਰ ਸੀ ।
- ਡਿਓੜੀ (ਘਰ ਵਿਚ ਦਾਖ਼ਲ ਹੋਣ ਦਾ ਮੁੱਖ ਦਰਵਾਜ਼ਾ-ਅਸੀਂ ਮਹੱਲ ਦੀ ਡਿਓੜੀ ਲੰਘ ਕੇ ਅੰਦਰ ਗਏ ।
- ਭੇਸ ਪਹਿਰਾਵਾ)-ਮਹਾਰਾਜਾ ਰਣਜੀਤ ਸਿੰਘ |ਰਾਤ ਨੂੰ ਭੇਸ ਬਦਲ ਕੇ ਆਪਣੀ ਪਰਜਾ ਦਾ ਹਾਲ| ਚਾਲ ਦੇਖਦਾ ਸੀ ।
- ਕੌਣ (ਕਿਹੜਾ-ਦੇਖੋ, ਬਾਹਰ ਕੌਣ ਹੈ ?
- ਮੱਦਦ ਸਹਾਇਤਾ)-ਹਮੇਸ਼ਾ ਬੇਸਹਾਰਿਆਂ ਦੀ | ਮੱਦਦ ਕਰੋ ।
- ਕਾਨੂੰਨ ਸਰਕਾਰੀ ਨੇਮ-ਸੜਕ ‘ਤੇ ਚਲਦਿਆਂ ਆਵਾਜਾਈ ਦੇ ਕਾਨੂੰਨਾਂ ਦੀ ਪਾਲਣਾ ਕਰੋ ।
- ਬਾਹਰ ਅੰਦਰ ਦਾ ਉਲਟ ਸ਼ਬਦ)-ਅੱਜ ਕਮਰਿਆਂ ਦੇ ਬਾਹਰ ਬੜੀ ਠੰਢ ਹੈ ।
- ਕੰਬਣ (ਸਰੀਰ ਦਾ ਆਪੇ ਹਿਲਣਾ)-ਪੁਲਿਸ ਨੂੰ ਦੇਖ ਕੇ ਦੋਸ਼ੀ ਕੰਬਣ ਲੱਗ ਪਿਆ ।
- ਥਾਪੀ (ਪਿੱਠ ਨੂੰ ਹੱਥ ਨਾਲ ਥਪਕਾਉਣਾ)-ਮੈਂ ਉਸ ਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ ਥਾਪੀ ਦਿੱਤੀ ।
- ਵਫ਼ਾਦਾਰ ਜੋ ਧੋਖਾ ਨਾ ਕਰੇ)-ਦੇਸ਼ ਨੂੰ ਵਫ਼ਾਦਾਰ ਸਿਪਾਹੀਆਂ ਦੀ ਜ਼ਰੂਰਤ ਹੈ ।
- ਪਹਿਰੇਦਾਰ (ਰਾਖੀ ਕਰਨ ਵਾਲਾ, ਚੌਕੀਦਾਰ)-ਮਹੱਲ ਦੇ ਬਾਹਰ ਹਥਿਆਰਬੰਦ ਪਹਿਰੇਦਾਰ ਖੜ੍ਹੇ ਰਹਿੰਦੇ ਹਨ ।
(iii) ਪੜੋ, ਸਮਝੋ ਤੇ ਉੱਤਰ ਦਿਓ ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ :
ਸਾਰੀ ਰਾਤ ਮਹਾਰਾਜਾ ਰਣਜੀਤ ਸਿੰਘ ਡਿਓੜੀ ਤੋਂ ਬਾਹਰ ਰਹੇ ।ਦਿਨ ਚੜ੍ਹ ਗਿਆ । ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਛਾਣ ਲਿਆ | ਜਦ ਖੁਸ਼ਹਾਲ ਸਿੰਘ ਨੂੰ ਪਤਾ ਲੱਗਾ, ਤਾਂ ਉਹ ਬਹੁਤ ਡਰ ਗਿਆ | ਉਹ ਕੰਬਣ ਲੱਗ ਪਿਆ ਕਿ ਮਹਾਰਾਜਾ ਸਾਹਿਬ ਉਸ ਨੂੰ ਸਖ਼ਤ ਸਜ਼ਾ ਦੇਣਗੇ । ਜਦੋਂ ਦਰਬਾਰ ਲੱਗਾ, ਮਹਾਰਾਜਾ ਰਣਜੀਤ ਸਿੰਘ ਨੇ ਖ਼ੁਸ਼ਹਾਲ ਸਿੰਘ ਨੂੰ ਬੁਲਾਇਆ । ਮਹਾਰਾਜਾ ਰਣਜੀਤ ਸਿੰਘ ਨੇ ਉੱਠ ਕੇ ਉਸਨੂੰ ਥਾਪੀ ਦਿੱਤੀ ਅਤੇ ਕਿਹਾ, “ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ । ਤੂੰ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ ।ਤੇਰੇ ਵਰਗੇ ਵਫ਼ਾਦਾਰ ਸਿਪਾਹੀ ਹੀ ਮੈਨੂੰ ਚਾਹੀਦੇ ਹਨ । ਉਸ ਦਿਨ ਤੋਂ ਬਾਅਦ ਮਹਾਰਾਜ ਸਾਹਿਬ ਨੇ ਉਸਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ ।
ਪ੍ਰਸ਼ਨ-
1. ਸਾਰੀ ਰਾਤ ਡਿਓੜੀ ਤੋਂ ਬਾਹਰ ਕੌਣ ਖੜਾ ਰਿਹਾ ?
2. ਖੁਸ਼ਹਾਲ ਸਿੰਘ ਕਿਉਂ ਕੰਬਣ ਲੱਗ ਪਿਆ ?
3. ਮਹਾਰਾਜਾ ਸਾਹਿਬ ਨੇ ਖੁਸ਼ਹਾਲ ਸਿੰਘ ਨੂੰ ਕਿੱਥੇ ਬੁਲਾਇਆ ?
4. ਮਹਾਰਾਜਾ ਸਾਹਿਬ ਨੇ ਖ਼ੁਸ਼ਹਾਲ ਸਿੰਘ ਨੂੰ ਥਾਪੀ ਦਿੰਦਿਆਂ ਕੀ ਕਿਹਾ ?
5. ਮਹਾਰਾਜਾ ਸਾਹਿਬ ਨੂੰ ਖੁਸ਼ਹਾਲ ਸਿੰਘ ਨੂੰ ਕੀ ਇਨਾਮ ਦਿੱਤਾ ?
ਉੱਤਰ-
- ਮਹਾਰਾਜਾ ਰਣਜੀਤ ਸਿੰਘ ॥
- ਉਹਨੂੰ ਡਰ ਸੀ ਕਿ ਮਹਾਰਾਜਾ ਸਾਹਿਬ ਉਸਨੂੰ ਸਖ਼ਤ ਸਜ਼ਾ ਦੇਣਗੇ ।
- ਦਰਬਾਰ ਵਿਚ ।
- ਉਨ੍ਹਾਂ ਖ਼ੁਸ਼ਹਾਲ ਸਿੰਘ ਨੂੰ ਕਿਹਾ ਕਿ ਉਹ ਉਸਦੇ ਕੰਮ ਤੋਂ ਬਹੁਤ ਖੁਸ਼ ਹਨ ।ਉਨ੍ਹਾਂ ਨੂੰ ਉਸ ਵਰਗੇ ਸਿਪਾਹੀ ਹੀ ਚਾਹੀਦੇ ਹਨ ।
- ਉਸਨੂੰ ਵੱਡੀ ਨੌਕਰੀ ਉੱਤੇ ਲਾ ਦਿੱਤਾ । |
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :..
ਪ੍ਰਸ਼ਨ 1.
ਖ਼ੁਸ਼ਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਡਿਓੜੀ ਅੱਗੇ ਕੀ ਕਰਦਾ ਸੀ ?
ਉੱਤਰ-
ਪਹਿਰੇਦਾਰੀ (✓) ।
ਪ੍ਰਸ਼ਨ 2.
ਖੁਸ਼ਹਾਲ ਸਿੰਘ ਕਿਸ ਦੇ ਦਰਬਾਰ ਵਿਚ ਪਹਿਰੇਦਾਰ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ (✓)।’
ਪ੍ਰਸ਼ਨ 3.
ਖ਼ੁਸ਼ਹਾਲ ਸਿੰਘ ਕਿਸ ਨੂੰ ਪਛਾਣਨ ਦੀ ਗੱਲ ਕਹਿੰਦਾ ਹੈ ?
ਉੱਤਰ-
ਆਪਣੇ ਕੰਮ ਨੂੰ (✓) ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ਹਾਲ ਸਿੰਘ ਨੂੰ ਥਾਪੀ ਕਿਵੇਂ ਦਿੱਤੀ ? |
ਉੱਤਰ-(ੳ)
ਵਫ਼ਾਦਾਰੀ ਕਰਕੇ/ਜ਼ਿੰਮੇਵਾਰ ਹੋਣ ਕਰਕੇ (✓) ।
(v) ਵਿਆਕਰਨ ਪ੍ਰਸ਼ਨ-ਸਮਝੋ ਅਤੇ ਲਿਖੋ
ਦਿਨ : ਰਾਤ
ਚੰਗਾ : …………………………………….
ਵੱਡਾ : ………………………………………..
ਅੰਦਰ : ………………………………………..
ਖ਼ਾਸ : ………………………………………..
ਉੱਤਰ-
ਦਿਨ : ਰਾਤ
ਚੰਗਾ : ਮੰਦਾ
ਵੱਡਾ : ਛੋਟਾ
ਅੰਦਰ : ਬਾਹਰ
ਖ਼ਾਸ : ਆਮ |
ਮਹਾਰਾਜਾ ਰਣਜੀਤ ਸਿੰਘ Summary & Translation in punjabi
(ਔਖੇ ਸ਼ਬਦਾਂ ਦੇ ਅਰਥ )
ਸ਼ਬਦ: | ਅਰਥ |
ਖ਼ਾਸ: | ਵਿਸ਼ੇਸ਼ । |
ਡਿਉੜੀ: | ਕਿਲ੍ਹੇ ਜਾਂ ਘਰ ਦੇ ਮੁੱਖ ਦਰਵਾਜ਼ੇ ਦੇ ਅੰਦਰਵਾਰ ਛੱਤਿਆ ਹੋਇਆ ਰਸਤਾ | |
ਭੇਸ: | ਪਹਿਰਾਵਾ, ਕੱਪੜੇ । |
ਕਾਨੂੰਨ: | ਨਿਯਮ । |
ਥਾਪੀ ਦਿੱਤੀ : | ਪਿੱਠ ਉੱਤੇ ਹੱਥ ਥਪਕਾ ਕੇ ਸ਼ਾਬਾਸ਼ ਦਿੱਤੀ । |
ਵਫ਼ਾਦਾਰ : | ਧੋਖਾ ਨਾ ਕਰਨ ਵਾਲਾ ਇਮਾਨ ਦਾਰ| |
ਬਾਅਦ : | ਪਿੱਛੋਂ । |