PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

Punjab State Board PSEB 8th Class Science Book Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Exercise Questions, and Answers.

PSEB Solutions for Class 8 Science Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

PSEB 8th Class Science Guide ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Questions and Answers

ਪ੍ਰਸ਼ਨ 1.
ਕਿਹੜੀਆਂ ਵੱਖ-ਵੱਖ ਵਿਧੀਆਂ ਦੁਆਰਾ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ?
ਉੱਤਰ-
ਪਾਣੀ ਦੇ ਪ੍ਰਦੂਸ਼ਿਤ ਹੋਣ ਦੀਆਂ ਵੱਖ-ਵੱਖ ਵਿਧੀਆਂ-

  • ਕੱਪੜੇ ਧੋਣ, ਨਹਾਉਣ ਅਤੇ ਘਰ ਦੇ ਹੋਰ ਕੰਮਾਂ ਨਾਲ ।
  • ਸੀਵੇਜ਼ (Sewage) ਨਾਲ ।
  • ਉਦਯੋਗ ਦੁਆਰਾ ਸੁੱਟੇ ਗਏ ਜ਼ਹਿਰੀਲੇ ਪਦਾਰਥਾਂ ਨਾਲ ।
  • ਕੂੜਾ ਕਰਕਟ ਅਤੇ ਮ੍ਰਿਤ ਸ਼ਰੀਰਾਂ ਨੂੰ ਪਾਣੀ-ਸ੍ਰੋਤਾਂ ਵਿਚ ਸੁੱਟਣ ਨਾਲ ।.
  • ਖਾਦਾਂ, ਕੀਟਨਾਸ਼ਕਾਂ, ਜੀਵਨਾਸ਼ਕਾਂ ਨਾਲ ।
  • ਖਣਿਜਾਂ, ਧਾਤਾਂ ਆਦਿ ਦੇ ਨਦੀ ਜਲ ਵਿਚ ਬੈਠਣ ਨਾਲ ।

ਪ੍ਰਸ਼ਨ 2.
ਵਿਅਕਤੀਗਤ ਪੱਧਰ ‘ ਤੇ ਤੁਸੀਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ ?
ਉੱਤਰ-
ਵਿਅਕਤੀਗਤ ਪੱਧਰ ‘ਤੇ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਉਪਾਅ-

  1. ਵਾਹਨਾਂ ਦੀ ਵਰਤੋਂ ਘੱਟ ਕਰਕੇ ਅਤੇ ਉਸਦੀ ਚੰਗੀ ਤਰ੍ਹਾਂ ਦੇਖ-ਰੇਖ ਕਰਕੇ । ਡੀਜ਼ਲ ਜਾਂ ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ ।
  2. ਪੱਤਿਆਂ, ਟਾਇਰਾਂ ਆਦਿ ਦੇ ਜਲਾਉਣ ‘ਤੇ ਰੋਕ ਲਗਾ ਕੇ !
  3. ਘਰਾਂ ਦੇ ਨੇੜੇ ਦਰੱਖ਼ਤ-ਪੌਦੇ ਉਗਾ ਕੇ ।
  4. ਜਨ ਪਰਿਵਹਿਣ ਦੀ ਵਰਤੋਂ ਕਰਕੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਸਾਫ਼, ਪਾਰਦਰਸ਼ੀ ਪਾਣੀ ਹਮੇਸ਼ਾ ਪੀਣਯੋਗ ਹੁੰਦਾ ਹੈ । ਟਿੱਪਣੀ ਕਰੋ ।
ਉੱਤਰ-
ਇਹ ਕਥਨ ਸਹੀ ਨਹੀਂ ਹੈ । ਸਾਫ਼, ਪਾਰਦਰਸ਼ੀ ਪਾਣੀ ਦੇਖਣ ਵਿਚ ਸਾਫ਼ ਹੈ, ਪਰੰਤੂ ਇਸ ਵਿਚ ਘੁਲੀਆਂ ਹੋਈਆਂ ਅਸ਼ੁੱਧੀਆਂ ਅਤੇ ਸੂਖਮਜੀਵ ਹੋ ਸਕਦੇ ਹਨ । ਇਹ ਸੂਖਮਜੀਵ ਰੋਗਾਂ ਦੇ ਵਾਹਕ ਹੋ ਸਕਦੇ ਹਨ । ਇਸ ਲਈ ਪੀਣ ਯੋਗ ਪਾਣੀ ਸਾਫ਼, ਪਾਰਦਰਸ਼ੀ, ਗੰਧਰਹਿਤ, ਸੂਖਮਜੀਵਾਂ ਰਹਿਤ ਅਤੇ ਘੁਲੀਆਂ ਅਸ਼ੁੱਧੀਆਂ ਰਹਿਤ ਹੋਣਾ ਚਾਹੀਦਾ ਹੈ । ਸ਼ੁੱਧ ਪਾਣੀ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਇਸ ਨੂੰ ਉਬਾਲਣਾ ਹੈ |

ਪ੍ਰਸ਼ਨ 4.
ਤੁਸੀਂ ਆਪਣੇ ਸ਼ਹਿਰ ਦੀ ਨਗਰਪਾਲਿਕਾ ਦੇ ਮੈਂਬਰ ਹੈ । ਅਜਿਹੇ ਉਪਾਆਂ ਦੀ ਸੂਚੀ ਬਣਾਉ, ਜਿਨ੍ਹਾਂ ਨਾਲ ਨਗਰ ਦੇ ਸਾਰੇ ਨਿਵਾਸੀਆਂ ਨੂੰ ਸਵੱਛ ਪਾਣੀ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ !
ਉੱਤਰ-
ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਸੂਚੀ-

  • ਉਦਯੋਗਾਂ ਦੇ ਫਾਲਤੂ ਪਦਾਰਥਾਂ ਦਾ ਪਾਣੀ ਸਰੋਤਾਂ ਵਿਚ ਸੁੱਟਣ ਤੋਂ ਪਹਿਲਾਂ ਉਪਚਾਰਿਤ ਕਰਨਾ ਚਾਹੀਦਾ ਹੈ ।
  • ਸੀਵੇਜ ਦਾ ਭੌਤਿਕ ਅਤੇ ਰਸਾਇਣਾਂ ਨਾਲ ਉਪਚਾਰ ਕਰਨ ਤੋਂ ਬਾਅਦ ਜਲ ਸਰੋਤਾਂ ਵਿਚ ਨਿਸ਼ਕਾਸ਼ਿਤ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ –

ਸ਼ੁੱਧ ਹਵਾ (Pure Air) ਪ੍ਰਦੂਸ਼ਿਤ ਹਵਾ (Polluted Air)
(1) ਹਵਾ ਸਾਫ਼ ਅਤੇ ਪਾਰਦਰਸ਼ੀ ਹੈ । (1) ਹਵਾ ਗੰਦੀ ਅਤੇ ਪਾਰਭਾਸੀ ਹੈ ।
(2) ਧੂੰਆਂ ਅਤੇ ਧੂੜਕਣ ਦਿਖਾਈ ਨਹੀਂ ਦਿੰਦੇ । (2) ਧੂੰਆਂ ਅਤੇ ਧੂੜਕਣਾਂ ਦੀ ਮਾਤਰਾ ਬਹੁਤ ਹੈ ।
(3) ਕੋਈ ਗੰਧ ਨਹੀਂ ਹੁੰਦੀ । (3) ਦੁਰਗੰਧ ਹੋ ਸਕਦੀ ਹੈ ।
(4) ਸੂਖਮਜੀਵ ਮੌਜੂਦ ਨਹੀਂ ਹੁੰਦੇ । (4) ਸੂਖਮਜੀਵ ਮੌਜੂਦ ਹੋ ਸਕਦੇ ਹਨ ।

ਪ੍ਰਸ਼ਨ 6.
ਉਨ੍ਹਾਂ ਅਵਸਥਾਵਾਂ ਦੀ ਵਿਆਖਿਆ ਕਰੋ ਜਿਨ੍ਹਾਂ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ ? ਤੇਜ਼ਾਬੀ ਵਰਖਾ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਤੇਜ਼ਾਬੀ ਵਰਖਾ (Acid rain)-ਪਥਰਾਟ ਬਾਲਣਾਂ ਦੇ ਅਪੂਰਨ ਜਲਣ ਅਤੇ ਅਧਾਤਾਂ ਦੇ ਪਰੀਸ਼ਕਰਨ ਤੋਂ ਪੈਦਾ ਗੈਸਾਂ; ਜਿਵੇਂ-SO2, SO3, NO2, N2੦ ਆਦਿ ਜਦੋਂ ਪਾਣੀ ਵਿਚ ਘੁਲਦੀਆਂ ਹਨ, ਤਾਂ H2SO3, H2SO4, HNO3 ਤੇਜ਼ਾਬ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ ਦੇ ਰੂਪ ਵਿਚ ਡਿਗਦੇ ਹਨ ਜਿਹਨਾਂ ਨੂੰ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ |ਤੇਜ਼ਾਬੀ ਵਰਖਾ, ਫ਼ਸਲ, ਜੰਗਲੀ ਪੌਦਿਆਂ, ਸਟੀਲ, ਰੇਲ ਪਟਰੀਆਂ ਅਤੇ ਬਿਜਲੀ ਉਪਕਰਣਾਂ ਨੂੰ ਨਸ਼ਟ ਕਰਦੀ ਹੈ । ਇਹ ਗਲੇ, ਨੱਕ ਅਤੇ ਅੱਖਾਂ ਵਿਚ ਜਲਣ ਪੈਦਾ ਕਰਦੀ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ੳ) ਕਾਰਬਨ-ਡਾਈਆਕਸਾਈਡ
(ਅ) ਸਲਫ਼ਰ ਡਾਈਆਕਸਾਈਡ
(ਈ) ਮੀਥੇਨ
(ਸ) ਨਾਈਟੰਜਨ |
ਉੱਤਰ-
(ਸ) ਨਾਈਜਨ |

ਪ੍ਰਸ਼ਨ 8.
ਹਰਾ-ਘਰ ਪ੍ਰਭਾਵ ਦਾ ਆਪਣੇ ਸ਼ਬਦਾਂ ਵਿਚ ਵਰਣਨ ਕਰੋ ।
ਉੱਤਰ-
ਹਰਾ-ਘਰ ਪ੍ਰਭਾਵ (Green House Effect)-ਵਾਯੂਮੰਡਲ ਵਿਚ ਕਾਰਬਨ-ਡਾਈਆਕਸਾਈਡ ਦੀ ਘੱਟ ਮਾਤਰਾ ਉਪਲੱਬਧ ਹੈ, ਜੋ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਵਿਚ ਸਹਾਇਕ ਹੈ । ਇਹ ਸਮੁੰਦਰੀ ਪਾਣੀ ਵਿਚ ਘੁਲ ਕੇ ਕਾਰਬੋਨੇਟ ਬਣਾਉਂਦੀ ਹੈ । ਇਹ ਹਰਾ-ਘਰ ਪ੍ਰਭਾਵ ਵੀ ਪੈਦਾ ਕਰਦੀ ਹੈ । ਧਰਤੀ ਦੇ ਵਾਤਾਵਰਨ ਦਾ ਗਰਮ ਹੋਣਾ, ਇਸਦੇ ਪ੍ਰਭਾਵ ਕਾਰਨ ਹੈ । ਸੂਰਜ ਤੋਂ ਨਿਕਲੀਆਂ ਕਿਰਨਾਂ ਵਿਚ ਇਨਫਰਾਰੈੱਡ ਤੇ ਪਰਾਬੈਂਗਣੀ ਵਿਕਿਰਨਾਂ ਹੁੰਦੀਆਂ ਹਨ । ਉਜ਼ੋਨ ਪਰਤ, ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਪਰ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿਚੋਂ ਕੁਝ ਵਿਕਿਰਨਾਂ ਪਰਾਵਰਤਿਤ ਹੁੰਦੀਆਂ ਹਨ ।

ਇਹਨਾਂ ਪਰਾਵਰਤਿਤ ਕਿਰਨਾਂ ਨੂੰ CO2, ਸੋਖਿਤ ਕਰਦੀ ਹੈ ਅਤੇ ਵਾਤਾਵਰਨ ਨੂੰ ਗਰਮ ਕਰਦੀ ਹੈ, ਕਿਉਂਕਿ ਇਨਫਰਾਰੈੱਡ ਕਿਰਨਾਂ ਵਿਚ ਗਰਮੀ ਪੈਦਾ ਕਰਨ ਦਾ ਗੁਣ ਹੁੰਦਾ ਹੈ ! ਚਾਰ ਗੈਸਾਂ : ਜਿਵੇਂ-CO2, ਜਲ-ਕਣ (H2O), ਉਜ਼ੋਨ (O3) ਅਤੇ ਮਿਥੇਨ (CH4) ਇਨਫਰਾਰੈੱਡ ਕਿਰਨਾਂ ਨੂੰ ਸੋਖਦੀਆਂ ਹਨ । ਇਹਨਾਂ ਵਿਚੋਂ CO2, ਹੀ ਚਾਰੇ ਪਾਸੇ ਫੈਲੀ ਹੋਈ ਹੈ, ਇਸ ਲਈ ਇਹ ਹਰਾ-ਘਰ ਪ੍ਰਭਾਵ ਲਈ ਵਧੇਰੇ ਜ਼ਿੰਮੇਵਾਰ ਹੈ । ਇਹ ਸ਼ਬਦ ਸ਼ੀਸ਼ਾਘਰ ਤੋਂ ਲਿਆ ਗਿਆ ਹੈ ਜਿੱਥੇ ਹਰੇ ਪੌਦੇ ਰੱਖੇ ਜਾਂਦੇ ਹਨ |

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 9.
ਤੁਹਾਡੇ ਦੁਆਰਾ ਜਮਾਤ ਵਿਚ ਗਲੋਬਲ ਵਾਰਮਿੰਗ ਦੇ ਬਾਰੇ ਦਿੱਤਾ ਜਾਣ ਵਾਲਾ ਸੰਖੇਪ ਭਾਸ਼ਣ ਲਿਖੋ ।
ਉੱਤਰ-
ਗਲੋਬਲ ਵਾਰਮਿੰਗ (Global Warming)-ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ, ਇਹ ਵਿਸ਼ਵ ਤਾਪਮਾਨ ਵਿਚ ਵਾਧਾ ਹੈ । ਕੁੱਝ ਗੈਸਾਂ : ਜਿਵੇਂ-CO2, ਮਿਥੇਨ, ਉਜ਼ੋਨ, ਇਸ ਲਈ ਜ਼ਿੰਮੇਵਾਰ ਹਨ । ਇਹਨਾਂ ਗੈਸਾਂ ਦੀ ਮਾਤਰਾ ਵਾਤਾਵਰਨ ਵਿਚ ਹੌਲੀਹੌਲੀ ਵੱਧ ਰਹੀ ਹੈ । ਜੇ ਇਹਨਾਂ ਨੂੰ ਸਮੇਂ ਤੇ ਕਾਬੂ ਨਾ ਕੀਤਾ ਗਿਆ ਤਾਂ ਵਾਤਾਵਰਨ ਵਿਚ ਵਾਧਾ ਚਾਰੋਂ ਪਾਸੇ ਸਮੱਸਿਆਵਾਂ ਪੈਦਾ ਕਰ ਦੇਵੇਗਾ; ਜਿਵੇਂ-ਪਹਾੜਾਂ ਉੱਤੇ ਬਰਫ਼ ਪਿਘਲ ਜਾਵੇਗੀ, ਹੇਠਲੇ ਖੇਤਰ ਪਾਣੀ ਵਿਚ ਡੁੱਬ ਜਾਣਗੇ, ਵਰਖਾ ‘ਤੇ ਅਸਰ ਹੋਵੇਗਾ । ਸਮੁੰਦਰ ਤਲ ਉੱਚਾ ਉਠਣ ਲੱਗੇਗਾ, ਜਿਸ ਨਾਲ ਖੇਤੀ, ਜੰਗਲੇ ਆਦਿ ਅਤੇ ਰਹਿਣ-ਸਹਿਣ ‘ਤੇ ਅਸਰ ਪਵੇਗਾ । ਇਸ ਲਈ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਉਚਿਤ ਤੇ ਜਲਦੀ ਉਪਾਅ ਕਰਨੇ ਚਾਹੀਦੇ ਹਨ ।

ਪ੍ਰਸ਼ਨ 10.
ਤਾਜਮਹਲ ਦੀ ਸੁੰਦਰਤਾ ਦੇ ਸੰਕਟ ਦਾ ਵਰਣਨ ਕਰੋ ।
ਉੱਤਰ-
ਤਾਜਮਹਲ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ । ਇਹ ਸੰਗਮਰਮਰ ਤੋਂ ਬਣੀ ਸਫ਼ੈਦ ਇਮਾਰਤ ਹੈ । ਹਵਾ ਪ੍ਰਦੂਸ਼ਣ ਨਾਲ ਇਮਾਰਤ ਨੂੰ ਖ਼ਤਰਾ ਹੈ । ਤਾਜਮਹਲ ਦਾ ਖੇਤਰ ਸਲਫਰ ਡਾਇਓਕਸਾਈਡ, ਨਾਈਟਰੋਜਨ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਘਿਰਿਆ ਹੋਇਆ ਹੈ । ਇਹ ਗੈਸਾਂ ਪਥਰਾਟ ਬਾਲਣਾਂ ਦੇ ਅਪੂਰਨ ਜਲਣ ਤੋਂ ਪੈਦਾ ਹੁੰਦੀਆਂ ਹਨ । ਇਹ ਗੈਸਾਂ ਵਰਖਾ ਦੇ ਪਾਣੀ ਵਿਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ, ਇਮਾਰਤ ‘ਤੇ ਡਿਗਦੀ ਹੈ, ਉਸ ਨੂੰ ਘੋਲਦੀ ਹੈ ਤੇ ਪੀਲਾ ਕਰਦੀ ਹੈ । ਜੇ ਤੇਜ਼ਾਬੀ ਵਰਖਾ ਨੂੰ ਨਾ ਰੋਕਿਆ ਗਿਆ ਤਾਂ ਇਕ ਦਿਨ ਇਮਾਰਤ ਡਿਗ ਜਾਵੇਗੀ ਜਾਂ ਇਸਦੇ ਪੱਥਰ ਨਸ਼ਟ ਹੋ ਜਾਣਗੇ ।

ਪ੍ਰਸ਼ਨ 11.
ਪਾਣੀ ਵਿੱਚ ਪ੍ਰਦੂਸ਼ਕਾਂ ਦੇ ਸਤਰ ਵਿੱਚ ਵਾਧਾ ਕਿਸ ਤਰ੍ਹਾਂ ਜਲ ਜੀਵਾਂ ਦੀ ਉੱਤਰਜੀਵਿਤਾ (Survival) ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਪੌਸ਼ਕਾਂ (ਨਾਈਟਰੇਟ, ਫਾਸਫੇਟ ਦੇ ਪੱਧਰ ਵਿਚ ਵਾਧਾ ਪਾਣੀ ਵਿਚ ਸ਼ੈਵਾਲ (algae) ਦਾ ਵਾਧਾ ਕਰਦਾ ਹੈ । ਇਸ ਸ਼ੈਵਾਲ ਦੇ ਨਸ਼ਟ ਹੋਣ ਤੇ ਅਪਘਟਿਤ ਕਰਨ ਲਈ ਆਕਸੀਜਨ ਦੀ ਮੌਜੂਦਰੀ ਜ਼ਰੂਰੀ ਹੈ । ਇਸ ਕਾਰਨ ਪਾਣੀ ਵਿਚ ਆਕਸੀਜਨ ਪੱਧਰ ਘੱਟ ਹੋ ਜਾਂਦਾ ਹੈ । ਜਿਸ ਨਾਲ ਜਲੀ ਜੀਵਾਂ ਦੀ ਉਤਰਜੀਵਤਾ ਪ੍ਰਭਾਵਿਤ ਹੁੰਦੀ ਹੈ ।

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਅੰਕੁਸ਼ ਨੇ ਬਜ਼ਾਰ ਵਿੱਚ ਨੋਟ ਕੀਤਾ ਕਿ ਵਾਹਨਾਂ ‘ ਕਰਕੇ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ । ਵਾਹਨ ਵਧੇਰੇ ਮਾਤਰਾ ਵਿੱਚ ਕਿਹੜੀ ਗੈਸ ਛੱਡਦੇ ਹਨ ਜਿਸ ਕਾਰਣ ਹਵਾ ਪ੍ਰਦੂਸ਼ਿਤ ਹੁੰਦੀ ਹੈ ?
(ਉ) ਕਾਰਬਨ ਮੋਨੋਆਕਸਾਈਡ
(ਅ) ਕਾਰਬਨ ਡਾਈਆਕਸਾਈਡ
(ੲ) ‘ੴ’ ਅਤੇ ‘ਅ ਦੋਵੇਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ‘ੴ’ ਅਤੇ ‘ਅ’ ਦੋਵੇਂ ।
[ਅਰਥਾਤ (ੳ) ਕਾਰਬਨ ਮੋਨੋਆਕਸਾਈਡ ਅਤੇ (ਅ) ਕਾਰਬਨ ਡਾਈਆਕਸਾਈਡ ਕਾਰਣ ]

2. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ ਘਰ ਗੈਸ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਕਾਰਬਨ ਮੋਨੋਆਕਸਾਈਡ
(ਇ) ਆਕਸੀਜਨ
(ਸ) ਹਾਈਡ੍ਰੋਜਨ ।
ਉੱਤਰ-
(ੳ) ਕਾਰਬਨ ਡਾਈਆਕਸਾਈਡ ।

3. ਹਵਾ ਪ੍ਰਦੂਸ਼ਣ ਦਾ ਸ੍ਰੋਤ ਹੈ
(ਉ) ਜੰਗਲਾਂ ਵਿੱਚ ਲੱਗੀ ਅੱਗ
(ਅ) ਸਵੈਚਲਿਤ ਵਾਹਨਾਂ ਤੋਂ ਨਿਕਲੀ ਗੈਸ
(ਇ) ਲੱਕੜੀ ਦੇ ਜਲਣ ਤੋਂ ਨਿਕਲਿਆ ਧੂੰਆਂ
(ਸ) ਇਹ ਸਾਰੇ ।
ਉੱਤਰ-
(ਸ) ਇਹ ਸਾਰੇ ।

4. ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਦੀ ਪ੍ਰਤਿਸ਼ਤ ਮਾਤਰਾ ਹਵਾ ਵਿਚ ਮੌਜੂਦ ਹੈ ?
(ੳ) ਆਕਸੀਜਨ
(ਅ) ਨਾਈਟ੍ਰੋਜਨ
(ਈ ਕਾਰਬਨ ਡਾਈਆਕਸਾਈਡ
(ਸ) ਆਰਸਾਨ ।
ਉੱਤਰ-
(ਅ) ਨਾਈਟ੍ਰੋਜਨ ।

5. ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚੋਂ ਵਾਹਨਾਂ ਵਿੱਚ ਕਿਹੜਾ ਈਂਧਨ ਵਰਤਿਆ ਜਾ ਰਿਹਾ ਹੈ ?
(ਉ) ਐੱਲ.ਪੀ.ਜੀ.
(ਅ) ਬਾਇਓਗੈਸ
(ੲ) ਸੀ.ਐੱਨ.ਜੀ.
(ਸ) ਪ੍ਰਾਕ੍ਰਿਤਿਕ ਗੈਸ ॥
ਉੱਤਰ-
(ਈ) ਸੀ.ਐੱਨ. ਜੀ. ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

6. ਦੂਸ਼ਿਤ ਪਾਣੀ ਰਾਹੀਂ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹਨ ?
(ਉ) ਹੈਜ਼ਾ
(ਅ) ਟਾਈਫਾਈਡ
(ਈ) ਪੀਲੀਆ
(ਸ) ਇਹ ਸਾਰੀਆਂ ।
ਉੱਤਰ-
(ਸ) ਇਹ ਸਾਰੀਆਂ ।

7. ਬੱਚਿਆਂ ਵਿੱਚ ਦਮਾ ਖਾਂਸੀ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਧੂੰਆਂ
(ੲ) ਧੂੜ ਦੇ ਕਣ
(ਸ) ਸਮੌਗ ।
ਉੱਤਰ-
(ਸ) ਸਮੌਗ ।

8. ਪਾਣੀ ਨੂੰ ਸ਼ੁੱਧ ਕਰਨ ਦੀ ਆਮ ਰਸਾਇਣਿਕ ਵਿਧੀ ਹੈ ?
(ੳ) ਉਬਾਲਣਾ
(ਆ) ਫਿਲਟਰ ਕਰਨਾ
(ਈ) ਕਲੋਰੀਕਰਨ
(ਸ) : ਉੱਪਰ ਦਿੱਤੇ ਸਾਰੇ ॥
ਉੱਤਰ-
(ੲ) ਕਲੋਰੀਕਰਨ ।

9. ਗੰਗਾ ਕਾਰਜ ਪਰਿਯੋਜਨਾ ਕਦੋਂ ਸ਼ੁਰੂ ਹੋਈ ਸੀ ?
(ਉ) 1965 ਵਿੱਚ
(ਅ) 1975 ਵਿੱਚ
(ੲ) 1995 ਵਿੱਚ
(ਸ) 1985 ਵਿੱਚ ।
ਉੱਤਰ-
(ਸ) 1985 ਵਿੱਚ ।

10. ਕਿਹੜੀ ਗੈਸ ਖੂਨ ਵਿੱਚ ਆਕਸੀਜਨ ਸੋਖਣ ਦੀ ਸਮਰਥਾ ਘੱਟ ਕਰਦੀ ਹੈ ?
(ਉ) ਨਾਈਟ੍ਰੋਜਨ
(ਅ) ਕਾਰਬਨ ਮੋਨੋਆਕਸਾਈਡ
(ੲ) ਕਾਰਬਨ ਡਾਈਆਕਸਾਈਡ
(ਸ) ਆਕਸੀਜਨ ।
ਉੱਤਰ-
(ਅ) ਕਾਰਬਨ ਮੋਨੋਆਕਸਾਈਡ ।

11. ਵਿਸ਼ਵ ਦੀ ਕਿੰਨੀ ਜਨਸੰਖਿਆ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ ?
(ਉ) 40
(ਅ) 30%
(ੲ) 25%
(ਸ) 15%
ਉੱਤਰ-
(ੲ) 25

12. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਸਲਫਰ ਡਾਈਆਕਸਾਈਡ
(ੲ) ਮੀਥੇਨ
(ਸ) ਨਾਈਟਰੋਜਨ ।
ਉੱਤਰ-
(ਸ) ਨਾਈਟਰੋਜਨ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਦੇ ਸੰਘਟਕ ਕੀ ਹਨ ?
ਉੱਤਰ-
ਹਵਾ ਦੇ ਸੰਘਟਕ-ਹਵਾ ਗੈਸਾਂ ਦਾ ਮਿਸ਼ਰਣ ਹੈ, ਜਿਸ ਵਿਚ 78% ਨਾਈਟਰੋਜਨ, 21% ਆਕਸੀਜਨ 17 ਹੋਰ ਗੈਸਾਂ ਜਿਵੇਂ-ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂੰਆਂ ਆਦਿ ਹਨ ।

ਪ੍ਰਸ਼ਨ 2.
ਕਿਹੜਾ ਪਦਾਰਥ ਮੁੱਖ ਹਵਾ ਪ੍ਰਦੂਸ਼ਕ ਹੈ ?
ਉੱਤਰ-
ਧੂਆਂ ।

ਪ੍ਰਸ਼ਨ 3.
ਧੂੰਏਂ ਦਾ ਮੁੱਖ ਕਾਰਨ ਹੈ ?
ਉੱਤਰ-

  • ਵਾਹਨ
  • ਬਾਲਣਾਂ ਦਾ ਜਲਣਾ ॥

ਪ੍ਰਸ਼ਨ 4.
ਕੁੱਝ ਕੁਦਰਤੀ ਹਵਾ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਧੂੰਆਂ ਅਤੇ ਧੂੜ

ਪ੍ਰਸ਼ਨ 5.
ਹਵਾ ਪ੍ਰਦੂਸ਼ਣ ਨਾਲ ਕਿਹੜਾ ਰੋਗ ਫੈਲਦਾ ਹੈ ?
ਉੱਤਰ-
ਸਾਹ ਸੰਬੰਧੀ ਰੋਗ (Respiratory Problems).

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 6.
ਵਾਹਨਾਂ ਵਿਚੋਂ ਕਿਹੜੀਆਂ ਗੈਸਾਂ ਉਤਸਰਜਿਤ ਹੁੰਦੀਆਂ ਹਨ ?
ਉੱਤਰ-
ਕਾਰਬਨ ਡਾਈਆਕਸਾਈਡ, ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂਆਂ ਆਦਿ ।

ਪ੍ਰਸ਼ਨ 7.
ਕਿਹੜੀ ਗੈਸ ਲਹੂ ਵਿਚ ਆਕਸੀਜਨ ਪ੍ਰਾਪਤ ਕਰਨ ਦੀ ਸਮਰਥਾ ਨੂੰ ਘੱਟ ਕਰਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ, (Corbon Monoxide) ।

ਪ੍ਰਸ਼ਨ 8.
ਸਮੋਗ (Smog) ਕੀ ਹੈ ?
ਉੱਤਰ-
ਧੂੰਆਂ ਅਤੇ ਧੁੰਦ ਦੇ ਮਿਸ਼ਰਨ ਨੂੰ ਸਮੋਗ ਕਹਿੰਦੇ ਹਾਂ ।

ਪ੍ਰਸ਼ਨ 9.
ਸਾਹ ਸੰਬੰਧੀ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਦਮਾ, ਖਾਂਸੀ, ਬੱਚਿਆਂ ਦੀ ਛਾਤੀ ਵਿਚ ਸ਼ਾਂ-ਸ਼ਾਂ ਦੀ ਆਵਾਜ਼ ।

ਪ੍ਰਸ਼ਨ 10.
ਰੈਫਰੀਜਰੇਟਰ, ਏ. ਸੀ.ਇੱਤਰਾਂ ਵਿਚ ਕਿਹੜੇ ਰਸਾਇਣ ਦੀ ਵਰਤੋਂ ਹੁੰਦੀ ਹੈ ?
ਉੱਤਰ-
ਕਲੋਰੋਫਲੋਰੋ ਕਾਰਬਨ ।

ਪ੍ਰਸ਼ਨ 11.
ਕਲੋਰੋਫਲੋਰੋ ਕਾਰਬਨ ਦੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਉਜ਼ੋਨ ਪਰਤ ਨੂੰ ਨਸ਼ਟ ਕਰਦੇ ਹਨ ।

ਪ੍ਰਸ਼ਨ 12.
ਉਜ਼ੋਨ ਪਰਤ ਕਿਉਂ ਜ਼ਰੂਰੀ ਹੈ ?
ਉੱਤਰ-
ਇਹ ਧਰਤੀ ਨੂੰ ਸੂਰਜ ਦੀਆਂ UV ਕਿਰਨਾਂ ਤੋਂ ਬਚਾਉਂਦੀ ਹੈ ।

ਪ੍ਰਸ਼ਨ 13.
ਜਲ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਸੀਵੇਜ, ਜ਼ਹਿਰੀਲੇ ਤੱਤ, ਕੀਟ ਨਾਸ਼ਕ, ਖਰਪਤਵਾਰਨਾਸ਼ਕ ਆਦਿ ।

ਪ੍ਰਸ਼ਨ 14.
3R ਸਿਧਾਂਤ ਕੀ ਹੈ ?
ਉੱਤਰ-

  • ਘੱਟ ਵਰਤੋਂ (Reduce),
  • ਮੁੜ ਵਰਤੋਂ (Reuse),
  • ਮੁੜ ਚੱਕਰਣ (Recycle) |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਵਿਚ ਨਿਲੰਬਿਤ ਠੋਸ ਕਣਾਂ ਦੇ ਸ੍ਰੋਤ ਕੀ ਹਨ ?
ਉੱਤਰ-

  • ਵਾਹਨਾਂ ਵਿਚ ਪੈਟਰੋਲ, ਡੀਜ਼ਲ ਆਦਿ ਦਾ ਜਲਣਾ ।
  • ਉਦਯੋਗਿਕ ਪ੍ਰਕਿਰਿਆਵਾਂ ; ਜਿਵੇਂ-ਸਟੀਲ ਉਤਪਾਦਨ ਅਤੇ ਖਾਨਾਂ ਖੋਦਣਾ ।
  • ਸ਼ਕਤੀ ਘਰ ।

ਪ੍ਰਸ਼ਨ 2.
ਹਵਾ ਪ੍ਰਦੂਸ਼ਕਾਂ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਪ੍ਰਦੂਸ਼ਕਾਂ ਦੇ ਉਦਾਹਰਨ-

  1. ਸਲਫਰ ਅਤੇ ਨਾਈਟਰੋਜਨ ਆਕਸਾਈਡ ॥
  2. ਰੇਡਿਓ ਐਕਟਿਵ ਕਚਰਾ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-

  • ਉਦਯੋਗ-ਕਾਗਜ਼, ਸਟੀਲ, ਪੈਟਰੋਲੀਅਮ ਰਿਫਾਈਨਰੀ ਅਤੇ ਰਸਾਇਣ ਉਦਯੋਗ।
  • ਵਾਹਨ ।
  • ਧੂਆਂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 4.
ਸੀਵੇਜ (Sewage) ਕੀ ਹੈ ?
ਉੱਤਰ-
ਸੀਵੇਜ-ਮਿਊਂਸੀਪਲ ਅਤੇ ਘਰੇਲੂ ਫਾਲਤੂ ਪਦਾਰਥਾਂ ਦਾ ਬਹੁਤ ਵੱਡੀ ਮਾਤਰਾ ਵਿਚ ਉਤਸਰਜਨ ਸੀਵੇਜ ਕਹਾਉਂਦਾ ਹੈ । ਇਸ ਵਿਚ ਜੈਵਿਕ ਫਾਲਤੂ ਪਦਾਰਥ, ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਕਈ ਕਾਰਜ ਵਿਧੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।

ਪ੍ਰਸ਼ਨ 5.
ਸੀਵੇਜ ਜਲ ਪ੍ਰਦੂਸ਼ਿਤ ਜਲ ਕਿਉਂ ਕਹਾਉਂਦਾ ਹੈ ?
ਉੱਤਰ-
ਸੀਵੇਜ ਜਲ ਵਿਚ ਮਨੁੱਖੀ ਮਲ-ਮੂਤਰ, ਕੱਪੜੇ ਧੋਣ ਦਾ ਪਾਣੀ, ਉਦਯੋਗਿਕ ਫਾਲਤੂ ਪਦਾਰਥ ਹੁੰਦੇ ਹਨ । ਇਹ ਪਾਣੀ ਪੀਣ ਲਈ ਬਿਲਕੁਲ ਵੀ ਠੀਕ ਨਹੀਂ ਹੈ । ਇਸ ਵਿਚ ਆਕਸੀਜਨ ਵੀ ਘੱਟ ਹੁੰਦੀ ਹੈ । ਇਸ ਵਿਚੋਂ ਬਦਬੂ ਆਉਂਦੀ ਹੈ । ਇਹ ਕਈ ਰੋਗਾਂ ਦਾ ਕਾਰਨ ਹੈ । ਇਸ ਲਈ ਇਸ ਨੂੰ ਪ੍ਰਦੂਸ਼ਿਤ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਨਦੀ ਦਾ ਪ੍ਰਦੂਸ਼ਣ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀ ਦੇ ਪ੍ਰਦੂਸ਼ਣ ਨੂੰ ਕਾਬੂ ਕਰਨਾ-

  • ਭੌਤਿਕ ਅਤੇ ਰਸਾਇਣਕ ਵਿਧੀਆਂ ਨਾਲ ਸੀਵੇਜ ਜਲ ਦਾ ਉਪਚਾਰ ਕਰਕੇ ਜਲਗਾਹਾਂ ਵਿਚ ਸੁੱਟਣਾ ਚਾਹੀਦਾ ਹੈ ।
  • ਨਦੀ ਦੇ ਕੰਢਿਆਂ ਤੋਂ ਰਸਾਇਣ ਉਦਯੋਗ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਨਵੇਂ ਉਦਯੋਗ ਲਗਾਉਣ ਵਿਚ ਮਨਾਹੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਕਲੋਰੋਫਲੋਰੋ ਕਾਰਬਨ ਹਾਨੀਕਾਰਨ ਕਿਵੇਂ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ ਵਾਤਾਵਰਨ ਵਿਚ ਉਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਇਹ ਪਰਤ ਧਰਤੀ ਦੇ ਜੀਵਾਂ ਦੀ ਹਾਨੀਕਾਰਨ UV ਵਿਕਿਰਨਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ ਜੀਵਾਂ ‘ਤੇ ਕੀ ਅਸਰ ਪਾਉਂਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ ਦਾ ਜੀਵਾਂ ’ਤੇ ਅਸਰ-ਲਹੂ ਵਿਚ ਮੌਜੂਦ ਹਿਮੋਗਲੋਬੀਨ ਕਾਰਬਨ ਮੋਨੋਆਕਸਾਈਡ ਸੋਖਿਤ ਕਰਦੀ ਹੈ, ਜਿਸ ਨਾਲ ਲਹੂ ਦੁਆਰਾ ਆਕਸੀਜਨ ਪ੍ਰਾਪਤ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਆਕਸੀਜਨ ਦੀ ਪੂਰਤੀ ਨਾ ਹੋਣ ਤੇ ਜੀਵ ਦੀ ਮੌਤ ਵੀ ਹੋ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਉਪਾਅ-

  • ਜਲਣਸ਼ੀਲ ਠੋਸ ਫਾਲਤੂ ਪਦਾਰਥਾਂ ਨੂੰ ਭੱਠੀਆਂ ਵਿਚ ਜਲਾਉਣਾ ਚਾਹੀਦਾ ਹੈ ।
  • ਵਾਹਨਾਂ ਵਿਚ ਬਾਲਣਾਂ ਦੇ ਪੂਰਨ ਜਲਣ ਵਾਲੇ ਬਾਲਣਾਂ; ਜਿਵੇਂ ਡੀਜ਼ਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂਕਿ ਹਾਨੀਕਾਰਕ ਉਤਪਾਦ ਨਾ ਬਣਨ ॥
  • ਬਨਸਪਤੀ ਨੂੰ ਵਧੇਰੇ ਅਤੇ ਬਿਨਾਂ ਵਜ਼ਾ ਨਹੀਂ ਜਲਾਉਣਾ ਚਾਹੀਦਾ ।

ਪ੍ਰਸ਼ਨ 2.
ਹਵਾ ਦੇ ਮੁੱਖ ਪ੍ਰਦੂਸ਼ਕਾਂ ਨੂੰ ਚਿੱਤਰ ਦੁਆਰਾ ਦਰਸਾਉ ।
ਉੱਤਰ-
PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 1

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਹਰਾ-ਘਰ ਪ੍ਰਭਾਵ ਦੇ ਹਾਨੀਕਾਰਨ ਪ੍ਰਭਾਵ ਲਿਖੋ ।
ਉੱਤਰ-
ਹਰਾ-ਘਰ ਪ੍ਰਭਾਵ ਕਾਰਨ ਧਰਤੀ ਦੇ ਤਾਪਮਾਨ ਵਿਚ ਵਾਧਾ ਹੋਵੇਗਾ । ਇਸ ਨਾਲ ਜੀਵ ਜੰਤੂਆਂ ਅਤੇ ਮਨੁੱਖਾਂ ਦਾ ਜੀਵਨ ਅਸੁਵਿਧਾਜਨਕ ਹੋ ਜਾਵੇਗਾ | ਵਿਗਿਆਨਿਕਾਂ ਨੇ ਅਨੁਮਾਨ ਲਗਾਇਆ ਹੈ ਕਿ ਸਮੁੰਦਰ ਤਲ 100 ਮੀ. ਉਪਰ ਵਧ ਜਾਵੇਗਾ । ਜਦੋਂ ਹਰਾ-ਘਰ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਵਿਚ 3-6°C ਵਾਧਾ ਹੋਵੇਗਾ । ਜੇ ਅਜਿਹਾ ਹੋਵੇਗਾ, ਤਾਂ ਤੱਟੀ ਖੇਤਰ ਅਤੇ ਕਈ ਦੀਪ ਪਾਣੀ ਵਿਚ ਡੁੱਬ ਜਾਣਗੇ ਅਤੇ ਬਹੁਤ ਨੁਕਸਾਨ ਹੋਵੇਗਾ ।

ਪ੍ਰਸ਼ਨ 4.
ਕਾਨਪੁਰ ਵਿਚ ਗੰਗਾ ਸਭ ਤੋਂ ਵੱਧ ਦੂਸ਼ਿਤ ਕਿਉਂ ਹੈ ?
ਉੱਤਰ-
ਕਾਨਪੁਰ ਵਿਚ ਗੰਗਾ ਦੇ ਪਾਣੀ ਦੀ ਮਾਤਰਾ ਘੱਟ ਤੇ ਗਤੀ ਵੀ ਘੱਟ ਹੈ । ਲਗਪਗ 5000 ਉਦਯੋਗਾਂ ਵਲੋਂ ਆਪਣੇ ਫਾਲਤੂ ਪਦਾਰਥਾਂ, ਜ਼ਹਿਰੀਲੇ ਪਦਾਰਥਾਂ ਦਾ ਨਦੀ ਵਿਚ ਵਿਸਰਜਨ ਕੀਤਾ ਜਾਂਦਾ ਹੈ । ਲੋਕ ਨਦੀ ਵਿਚ ਨਹਾਉਂਦੇ ਹਨ, ਕੱਪੜੇ ਧੋਦੇ ਹਨ, ਮਲ-ਮੂਤਰ ਸੁੱਟਦੇ ਹਨ, ਫੁੱਲ ਅਤੇ ਪੂਜਾ ਸਮੱਗਰੀ ਅਤੇ ਪਲਾਸਟਿਕ ਦੇ ਥੈਲੇ ਆਦਿ ਵੀ ਨਦੀ ਵਿਚ ਸੁੱਟਦੇ ਹਨ । ਇਸ ਲਈ ਕਾਨਪੁਰ ਵਿੱਚ ਗੰਗਾ ਸਭ ਤੋਂ ਵੱਧ ਦੂਸ਼ਿਤ ਹੈ ।

ਪ੍ਰਸ਼ਨ 5.
ਓਜ਼ੋਨ ਪਰਤ ਦੀ ਵਿਆਖਿਆ ਕਰੋ ।
ਉੱਤਰ-
ਓਜ਼ੋਨ ਪਰਤ-ਸਾਡੇ ਵਾਯੂਮੰਡਲ ਦੇ ਸਮਤਾਪ ਮੰਡਲ ਵਿਚ ਪਾਈ ਜਾਣ ਵਾਲੀ ਓਜ਼ੋਨ, ਓਜ਼ੋਨ ਪਰਤ ਦੇ ਰੂਪ ਵਿਚ ਹੁੰਦੀ ਹੈ, ਜੋ ਸਾਨੂੰ ਸੂਰਜ ਦੀਆਂ ਪਰਾਬੈਂਗਣੀ ਵਿਕਿਰਨਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ । ਫਰਿਜ਼, ਏ. ਸੀ. ਪਲਾਸਟਿਕ ਫੋਮ ਵਿਚ ਇਕ ਜ਼ਹਿਰੀਲਾ ਪਦਾਰਥ CFC (ਕਲੋਰੋਫਲੋਰੋ ਕਾਰਬਨ) ਵਰਤਿਆ ਜਾਂਦਾ ਹੈ, ਜੋ ਓਜ਼ੋਨ ਪਰਤ ਨੂੰ ਪਤਲਾ ਕਰ ਦਿੰਦਾ ਹੈ । ਇਸ ਨਾਲ ਓਜ਼ੋਨ ਪਰਤ ਦੀ ਹਾਨੀ ਹੁੰਦੀ ਹੈ ।

ਪ੍ਰਸ਼ਨ 6.
ਓਜ਼ੋਨ ਪਰਤ ਸਾਡੇ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਵਾਤਾਵਰਨ ਦੀ ਓਜ਼ੋਨ ਪਰਤ ਸਾਰੀਆਂ ਜੀਵਤ ਵਸਤੂਆਂ ਲਈ ਬਹੁਤ ਹੀ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਉਤਸਰਜਿਤ ਹਾਨੀਕਾਰਕ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਨਹੀਂ ਤਾਂ ਇਹ ਕਿਰਨਾਂ ਮਨੁੱਖਾਂ ਅਤੇ ਹੋਰ ਜੰਤੂਆਂ ਵਿਚ ਚਮੜੀ ਦਾ ਕੈਂਸਰ ਵਰਗੇ ਭਿਆਨਕ ਰੋਗ ਪੈਦਾ ਕਰ ਸਕਦੀਆਂ ਹਨ। ਇਹ ਪਰਾਬੈਂਗਣੀ ਕਿਰਨਾਂ ਫਸਲਾਂ ਲਈ ਵੀ ਹਾਨੀਕਾਰਕ ਹਨ ।

ਪ੍ਰਸ਼ਨ 7.
ਵਿਸ਼ਵ ਤਾਪਮਾਨ ਵਿਚ ਵਾਧੇ ਨਾਲ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ?
ਉੱਤਰ-

  • ਇਸ ਨਾਲ ਗਰਮੀਆਂ ਖੁਸ਼ਕ ਤੇ ਹੋਰ ਗਰਮ ਹੋ ਜਾਣਗੀਆਂ, ਇਸ ਤਰ੍ਹਾਂ ਸਰਦੀਆਂ ਨਮੀ ਵਾਲੀਆਂ ਤੇ ਵਧੇਰੇ ਠੰਢੀਆਂ ਹੋ ਜਾਣਗੀਆਂ ।
  • ਤਾਪਮਾਨ ਦੇ ਵਧਣ ਨਾਲ ਗਲੇਸ਼ੀਅਰ ਪਿਘਲ ਜਾਣਗੇ ਅਤੇ ਸਮੁੰਦਰ ਦਾ ਜਲ ਪੱਧਰ ਦੋ ਫੁੱਟ ਹੋਰ ਵੱਧ ਜਾਵੇਗਾ ।
  • ਪਾਣੀ ਦੀ ਅਪੂਰਤੀ ਪ੍ਰਭਾਵਿਤ ਹੋ ਜਾਵੇਗੀ ਅਤੇ ਵੱਡੇ ਪੱਧਰ ਤੇ ਸੋਕਾ ਪੈ ਜਾਵੇਗਾ ।

ਪ੍ਰਸ਼ਨ 8.
ਗੰਗਾ ਕਿਨਾਰੇ ਸਥਿਤ ਉਦਯੋਗਾਂ ਨੇ ਗੰਗਾ ਨੂੰ ਕਿਵੇਂ ਪ੍ਰਦੂਸ਼ਿਤ ਕਰਨ ਦਾ ਕਾਰਜ ਕੀਤਾ ਹੈ ?
ਉੱਤਰ-
ਗੰਗਾ ਕਿਨਾਰੇ ਵਸੇ ਸ਼ਹਿਰਾਂ ਅਤੇ ਨਗਰਾਂ ਵਿਚ ਵੱਡੀ ਗਿਣਤੀ ਵਿਚ ਉਦਯੋਗ ਲੱਗੇ ਹੋਏ ਹਨ । ਸਿਰਫ਼ ਕਾਨਪੁਰ ਵਿਚ ਹੀ 5000 ਤੋਂ ਵੱਧ ਉਦਯੋਗਿਕ ਇਕਾਈਆਂ ਹਨ ਜੋ ਰੀ ਵਿਚ ਪੇਂਟ ਦੇ ਉਦਯੋਗਾਂ ਦਾ ਜ਼ਹਿਰੀਲਾ ਪਦਾਰਥ, ਸੀਵੇਜ ਪਾਣੀ, ਕੀਟਨਾਸ਼ਕ ਅਤੇ ਕੂੜਾ-ਕਚਰਾ ਆਦਿ ਮਿਲਾ ਰਹੇ ਹਨ । ਕਾਗਜ਼ ਦੀਆਂ ਫੈਕਟਰੀਆਂ, ਚੀਨੀ ਮਿੱਲਾਂ ਅਤੇ ਹੋਰ ਰਸਾਇਣਿਕ ਫੈਕਟਰੀਆਂ ਗੰਗਾ ਦੇ ਪਾਣੀ ਵਿਚ ਵੱਡੀ ਮਾਤਰਾ ਵਿਚ ਫਾਲਤੂ ਪਦਾਰਥ ਮਿਲਾ ਕੇ ਇਸਨੂੰ ਦੂਸ਼ਿਤ ਕਰ ਰਹੇ ਹਨ ।

ਪ੍ਰਸ਼ਨ 9.
ਸਰਕਾਰ ਨੇ ਗੰਗਾ ਵਰਗੀਆਂ ਪਵਿੱਤਰ ਨਦੀਆਂ ਦੇ ਪਾਣੀ ਦੀ ਸਵੱਛਤਾ ਬਣਾਈ ਰੱਖਣ ਲਈ ਉਦਯੋਗਾਂ ਦੇ ਲਈ ਕੀ ਨਿਰਦੇਸ਼ ਜਾਰੀ ਕੀਤੇ ਹਨ ?
ਉੱਤਰ-
ਤੇਲ ਰਿਫਾਇਨਰੀਆਂ, ਕੱਪੜਾ ਅਤੇ ਖੰਡ ਮਿੱਲਾਂ, ਕਾਗਜ਼ ਫੈਕਟਰੀਆਂ ਅਤੇ ਰਸਾਇਣਿਕ ਫੈਕਟਰੀਆਂ ਆਪਣੇ ਉਦਯੋਗਿਕ ਫਾਲਤੂ ਪਦਾਰਥਾਂ ਨੂੰ ਸਿੱਧੇ ਹੀ ਨਦੀ ਵਿਚ ਰੋੜ੍ਹ ਦਿੰਦੀਆਂ ਹਨ ਜਿਸ ਨਾਲ ਨਦੀ ਦਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਇਸ ਨੂੰ ਰੋਕਣ ਲਈ ਸਰਕਾਰ ਨੇ ਅਧੀਨਿਯਮ ਬਣਾਏ ਹਨ । ਜਿਹਨਾਂ ਅਨੁਸਾਰ ਉਦਯੋਗਾਂ ਨੂੰ ਆਪਣੇ ਇੱਥੇ ਪੈਦਾ ਅਪਸ਼ਿਸ਼ਟਾਂ ਨੂੰ ਪਾਣੀ ਵਿਚ ਰੋੜ੍ਹਨ ਤੋਂ ਪਹਿਲਾਂ ਉਪਚਾਰਿਤ ਕਰਨਾ ਜ਼ਰੂਰੀ ਹੈ । ਪਰੰਤੂ ਵਧੇਰੇ ਉਦਯੋਗ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 10.
ਹਵਾ ਪ੍ਰਦੂਸ਼ਣ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਕੁਦਰਤੀ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਸ਼ੁੱਧ ਨਹੀਂ ਰਹੀ । ਹਵਾ ਦੇ ਜੈਵਿਕ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਬਲੋੜੇ ਪਰਿਵਰਤਨਾਂ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ । ਉਹ ਪਦਾਰਥ ਜੋ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਹਵਾ ਪ੍ਰਦੂਸ਼ਕ ਕਹਾਉਂਦੇ ਹਨ । ਮੁੱਖ ਪਦੂਸ਼ਕ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਦੇ ਆਕਸਾਈਡ ਅਤੇ ਨਿਲੰਬਿਤ ਠੋਸ ਕਣ ਹਨ । ਹਵਾ ਪ੍ਰਦੂਸ਼ਣ ਨਾਲ ਮਨੁੱਖ ਤੇ ਵਧੇਰੇ ਮਾੜੇ ਅਸਰ ਪੈਂਦੇ ਹਨ । ਇਹ ਕੱਚੇ ਮਾਲ, ਉਦਯੋਗਿਕ ਪ੍ਰਕਿਰਿਆਵਾਂ, ਰਹਿਣ-ਸਹਿਣ ਅਤੇ ਸੰਸਕ੍ਰਿਤਿਕ ਸੰਪਦਾ ਜਿਵੇਂ ਇਤਿਹਾਸਕ ਇਮਾਰਤਾਂ ਨੂੰ ਪ੍ਰਭਾਵਿਤ ਕਰਦਾ ਹੈ । ਇਹ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ ।

ਪ੍ਰਸ਼ਨ 11.
ਓਜ਼ੋਨ ਹਾਨੀ (Ozone depletion) ਦਾ ਵਰਣਨ ਕਰੋ ।
ਉੱਤਰ-
ਓਜ਼ੋਨ ਹਾਨੀ (Ozone depletion)-ਓਜ਼ੋਨ ਪਰਤ ਧਰਤੀ ਦੀ ਸੁਰੱਖਿਆ ਪਰਤ ਹੈ । ਮਨੁੱਖੀ ਕਿਰਿਆਵਾਂ ਦੁਆਰਾ ਪੈਦਾ CFC ਓਜ਼ੋਨ ਪਰਤ ਦੀ ਹਾਨੀ ਕਰਦੀਆਂ ਹਨ ਜਿਸ ਨਾਲ UV ਵਿਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ । ਇਸ ਨੂੰ ਓਜ਼ੋਨ ਹਾਨੀ ਕਿਹਾ ਜਾਂਦਾ ਹੈ ।
ਓਜ਼ੋਨ ਹਾਨੀ ਦੇ ਪ੍ਰਭਾਵ-

  • UV ਵਿਕਿਰਨਾਂ, ਚਮੜੀ ਕੈਂਸਰ ਅਤੇ ਅੱਖਾਂ ਦੇ ਰੋਗਾਂ ਨੂੰ ਫੈਲਾ ਰਹੀ ਹੈ ।
  • ਇਹ ਕਿਰਨਾਂ ਮਨੁੱਖੀ ਸਰੀਰ ਵਿਚ ਪ੍ਰਤੀਰੱਖਿਅਕ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ ।
  • ਵਿਸ਼ਵ ਵਰਖਾ ਨੂੰ ਪ੍ਰਭਾਵਿਤ ਕਰਦੀ ਹੈ ।
  • ਵਾਤਾਵਰਨੀ , ਦੁਰਘਟਨਾਵਾਂ; ਜਿਵੇਂ-ਹੜ੍ਹ, ਖਾਧ ਪਦਾਰਥਾਂ ਵਿਚ ਕਮੀ ਆਦਿ ਲਈ ਜ਼ਿੰਮੇਵਾਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਪਣੇ ਆਲੇ-ਦੁਆਲ਼ੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ-

  • ਵਿਕਲਪੀ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨਾ ਜੋ ਪ੍ਰਦੂਸ਼ਣ ਨਾ ਫੈਲਾਉਣ; ਜਿਵੇਂ-ਸੌਰ ਊਰਜਾ, ਪੌਣ ਊਰਜਾ ।
  • ਸੀਸਾ ਰਹਿਤ ਬਾਲਣ ਦੀ ਵਰਤੋਂ ਕਰਕੇ, ਜਿਵੇਂ ਸੰਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਾਰਾਂ, ਬੱਸਾਂ ਅਤੇ ਟਰੱਕਾਂ ਵਿਚ, ਵਾਹਨਾਂ ਨੂੰ ਨਿਯਮਿਤ ਰੂਪ ਵਿਚ ਪ੍ਰਦੂਸ਼ਣ ਲਈ ਪ੍ਰੇਸ਼ਿਤ ਕੀਤਾ ਜਾਣਾ ਚਾਹੀਦਾ ਹੈ ।
  • ਉਦਯੋਗਾਂ ਨੂੰ ਘਰਾਂ ਤੋਂ ਦੂਰ ਲਗਾ ਕੇ ਅਤੇ ਉਹਨਾਂ ਦੀਆਂ ਚਿਮਨੀਆਂ ਵਿਚ ਫਿਲਟਰ ਹੋਣੇ ਚਾਹੀਦੇ ਹਨ ।
  • ਪੋਦੇ ਹਵਾ ਨੂੰ ਸ਼ੁੱਧ ਕਰਦੇ ਹਨ ਇਸ ਲਈ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ ।
  • ਪਲਾਸਟਿਕ ਦੇ ਥੈਲਿਆਂ ਦੀ ਜਗਾ ਕੱਪੜੇ ਜਾਂ ਜੂਟ ਦੇ ਥੈਲੇ ਵਰਤਣੇ ਚਾਹੀਦੇ ਹਨ ।
  • ਪਦਾਰਥਾਂ ਦਾ ਮੁੜ ਚੱਕਰਣ, ਜਿਵੇਂ-ਕਾਗਜ਼, ਧਾਤੂ ਆਦਿ ਦਾ ਮੁੜ ਚੱਕਰਣ ।
  • ਸੁੱਕੇ ਪੱਤਿਆਂ, ਪੌਦਿਆਂ ਦੀਆਂ ਟਾਹਣੀਆਂ, ਕਾਗਜ਼, ਕੂੜੇ ਆਦਿ ਨੂੰ ਜਲਾਉਣਾ ਨਹੀਂ ਚਾਹੀਦਾ ਕਿਉਂਕਿ ਧੂਆਂ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ ।
  • ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ।
  • ਐਰੋਸਾਲ ਵਰਗੇ ਪਦਾਰਥਾਂ ਲਈ ਵਰਤੋਂ ਵਿਚ ਕਮੀ ਲਿਆਉਣਾ ਕਿਉਂਕਿ ਇਹ ਪਦਾਰਥ ਵਾਤਾਵਰਨ ਵਿਚ ਕੁੱਝ ਮਿੰਟਾਂ ਵਿਚ ਕਈ ਸਾਲਾਂ ਤੱਕ ਲਟਕੇ ਰਹਿ ਸਕਦੇ ਹਨ । ਇਹਨਾਂ ਦੇ ਆਕਾਰ ਅਤੇ ਭਾਰ ਤੇ ਸਭ ਨਿਰਭਰ ਕਰਦਾ ਹੈ ; ਜਿਵੇਂ-ਸੁਗੰਧ ਆਦਿ ।
  • ਸਿਗਰੇਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 2.
ਸੀਵੇਜ ਜਲ ਪ੍ਰਦੂਸ਼ਣ ਵਿਚ ਕਿਵੇਂ ਜ਼ਿੰਮੇਵਾਰ ਹੈ ?
ਉੱਤਰ-
ਸੀਵੇਜ ਨੂੰ ਘਰੇਲੂ ਅਤੇ ਉਦਯੋਗਿਕ ਫਾਲਤੂ ਪਦਾਰਥਾਂ ਵਿਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ | ਘਰੇਲੂ ਫਾਲਤੂ ਪਦਾਰਥ ਸੀਵੇਜ਼ ਦਾ ਮੁੱਢਲਾ ਸ੍ਰੋਤ ਹਨ । ਉਦਯੋਗਿਕ ਫਾਲਤੂ ਪਦਾਰਥ ਵੀ ਪਾਣੀ ਪ੍ਰਦੂਸ਼ਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ ! ਸੀਵੇਜ ਨਾਲ ਨਦੀ, ਝੀਲ ਅਤੇ ਸਮੁੰਦਰੀ ਪਾਣੀ ਪ੍ਰਦੂਸ਼ਿਤ ਹੁੰਦੇ ਹਨ | ਪ੍ਰਦੂਸ਼ਿਤ ਪਾਣੀ ਹੈਜ਼ਾ, ਟਾਈਫਾਈਡ, ਪੇਚਿਸ਼, ਪੀਲੀਆ ਅਤੇ ਚਮੜੀ ਰੋਗ ਵਰਗੇ ਸੰਕਰਮਣ ਰੋਗਾਂ ਦਾ ਵਾਹਕ ਹੈ । ਸੀਵੇਜ ਪਾਣੀ ਦੇ ਅਪਘਟਨ ਵਿਚ ਆਕਸੀਜਨ ਉਪਯੋਗ ਵਿਚ ਆਉਂਦੀ ਹੈ ਜਿਸ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਵਿਚ ਕਮੀ ਆ ਜਾਂਦੀ ਹੈ । ਇਸ ਕਮੀ ਦੇ ਕਾਰਨ ਪਾਣੀ ਵਿਚਲਾ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਮੱਛੀਆਂ ਅਤੇ ਹੋਰ ਜਲੀ ਜੰਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ । ਪ੍ਰਦੂਸ਼ਿਤ ਪਾਣੀ ਪੀਣ ਅਤੇ ਖਾਣਾ ਬਣਾਉਣ ਲਈ ਠੀਕ ਨਹੀਂ ਹੁੰਦਾ ਹੈ । ਇਹ ਖੇਤੀ ਲਈ ਵੀ ਚੰਗਾ ਨਹੀਂ ਹੁੰਦਾ ।

ਪ੍ਰਸ਼ਨ 3.
ਤੇਜ਼ਾਬੀ (ਅਮਲੀ) ਗੈਸਾਂ ਨੂੰ ਪਰਿਭਾਸ਼ਿਤ ਕਰੋ । ਉਦਾਹਰਨ ਦਿਉ ! ਕੀ ਇਸਦਾ ਪ੍ਰਭਾਵ ਤੁਸੀਂ ਨਵੀਆਂ ਬਣੀਆਂ ਸੰਗਮਰਮਰ ਦੀਆਂ ਇਮਾਰਤਾਂ ਵਿਚ ਦੇਖ ਸਕਦੇ ਹੋ ।
ਉੱਤਰ-
ਉਹ ਗੈਸਾਂ ਜੋ ਪਾਣੀ ਵਿਚ ਘੁਲ ਕੇ ਤੇਜ਼ਾਬ ਬਣਾਉਂਦੀਆਂ ਹਨ, ਤੇਜ਼ਾਬੀ ਗੈਸਾਂ ਕਹਾਉਂਦੀਆਂ ਹਨ । ਉਦਾਹਰਨ-ਸਲਫਰ ਡਾਈਆਕਸਾਈਡ (SO2), ਨਾਈਟਰੋਜਨ ਡਾਈਆਕਸਾਈਡ (NO2) ।’ ਸੰਗਮਰਮਰ ਇਮਾਰਤ ‘ਤੇ ਅਸਰ-ਵਾਤਾਵਰਨ ਵਿਚ ਪਾਈ ਜਾਣ ਵਾਲੀ SO2, ਅਤੇ NO2, ਪਾਣੀ ਨਾਲ ਕਿਰਿਆ ਕਰਕੇ ਤੇਜ਼ਾਬ ਬਣਾਉਂਦੀ ਹੈ ।

2SO2 + H2O +O2 → 2H2SO4 (ਸਲਫਿਊਰਿਕ ਅਮਲ)
4NO2 +O2, + 2H2O → 4HNO3 (ਨਾਈਟਰਿਕ ਅਮਲ)
ਇਹ ਤੇਜ਼ਾਬ ਵਰਖਾ ਦੇ ਪਾਣੀ ਨਾਲ ਇਮਾਰਤਾਂ ਤੇ ਡਿਗਦੇ ਹਨ । ਤੇਜ਼ਾਬ ਵਾਲੀ ਇਸ ਵਰਖਾ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ | ਅਮਲ ਸੰਗਮਰਮਰ (CaCO3) ਪੱਥਰ ਨੂੰ ਨਸ਼ਟ ਕਰਦੇ ਹਨ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

CaCO3 + H2SO4 → CaSO4 + CO2 ↑ + H2O
CaCO3 + 2HNO3 → Ca(NO3)2 + CO2 ↑ +H2O
ਇਸ ਤਰ੍ਹਾਂ ਤੇਜ਼ਾਬੀ ਵਰਖਾ ਸੰਗਮਰਮਰ ਦੀਆਂ ਇਮਾਰਤਾਂ ਨੂੰ ਹਾਨੀ ਪਹੁੰਚਾਉਂਦੀ ਹੈ ।

ਪ੍ਰਸ਼ਨ 4.
ਪਾਣੀ ਪ੍ਰਦੂਸ਼ਣ ਦੇ ਤਾਂ ਦੀ ਵਿਆਖਿਆ ਕਰੋ ।
ਉੱਤਰ-
ਪਾਣੀ ਪ੍ਰਦੂਸ਼ਣ ਦੇ ਸ੍ਰੋਤ
(ਉ) ਘਰੇਲੂ ਫਾਲਤੂ ਪਦਾਰਥ-ਇਸ ਵਿਚ ਸ਼ਾਮਿਲ ਹਨ ।

  • ਮਨੁੱਖੀ ਅਤੇ ਜੰਤੂਆਂ ਦਾ ਮਲ-ਮੂਤਰ
  • ਜੈਵਿਕ ਪਦਾਰਥ ਖਾਧ ਪਦਾਰਥਾਂ ਦਾ)
  • ਡਿਟਰਜੈਂਟਸ
  • ਜੀਵਾਣੂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 2
(ਅ) ਉਦਯੋਗਿਕ ਫਾਲਤੂ ਪਦਾਰਥ-ਉਦਯੋਗਿਕ ਫਾਲਤੂ ਪਦਾਰਥਾਂ ਵਿਚ ਭਾਰੀ ਧਾਤਾਂ; ਜਿਵੇਂ-ਪਾਰਾ, ਸੀਸਾ, ਆਰਸੇਨਿਕ, ਕੈਡਮਿਅਮ ਹੋ ਸਕਦੇ ਹਨ, ਜਿਹਨਾਂ ਨੂੰ ਨਦੀਆਂ, ਝੀਲਾਂ, ਤਾਲਾਬਾਂ ਵਿਚ ਸੁੱਟਿਆ ਜਾਂਦਾ ਹੈ ।

(ੲ) ਪੀੜਕਨਾਸ਼ੀ ਅਤੇ ਖਾਦਾਂ-ਖੇਤਾਂ ਵਿਚੋਂ ਪਾਣੀ ਆਪਣੇ ਨਾਲ ਰਸਾਇਣਿਕ ਖਾਦਾਂ, ਪੀੜਕਨਾਥਾਂ, ਕੀਟਨਾਸ਼ੀਆਂ ਆਦਿ ਕਈ ਰਸਾਇਣਾਂ ਨੂੰ ਜਲਗਾਹਾਂ ਤੱਕ ਵਹਾ ਕੇ ਲੈ ਜਾਂਦਾ ਹੈ । DDT ਵਰਗੇ ਪੀੜਕਨਾਸ਼ੀ ਅਨਿਮਨਕਰਣੀ ਪਦਾਰਥ ਹਨ ।

(ਸ) ਜਲ ਤਾਪ-ਮਨੁੱਖੀ ਕਾਰਜਕਲਾਪਾਂ ਦੁਆਰਾ ਪਾਣੀ ਦੇ ਤਾਪ ਦੇ ਵਾਧੇ ਨੂੰ ਜਲ ਊਸ਼ਮਾ ਕਿਹਾ ਜਾਂਦਾ ਹੈ । ਉੱਸ਼ਮੀ ਸ਼ਕਤੀ ਘਰ ਆਦਿ ਗਰਮ ਪਾਣੀ ਜਗਾਹਾਂ ਵਿਚ ਵਹਾ ਦਿੰਦੇ ਹਨ । ਜਿਸ ਨਾਲ ਜਲਗਾਹਾਂ ਦੇ ਜਲ ਅਚਾਨਕ ਗਰਮ ਹੋ ਜਾਂਦੇ ਹਨ ਅਤੇ ਜਲੀ ਜੀਵਨ ਤੇ ਬੁਰਾ ਅਸਰ ਪੈਂਦਾ ਹੈ ।

Leave a Comment