ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

Punjab State Board PSEB 12th Class Physical Education Book Solutions ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules.

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

ਵੇਟ ਲਿਫਟਿੰਗ ਦਾ ਇਤਿਹਾਸ
(History of Weight Lifting)

ਇਹ ਤਾਕਤ ਦੇ ਮੁਕਾਬਲੇ ਬਹੁਤ ਪੁਰਾਣੇ ਯੁੱਗਾਂ ਤੋਂ ਚਲੇ ਆ ਰਹੇ ਹਨ । ਪਹਿਲੇ ਸਮੇਂ ਤੋਂ ਹੀ ਮਨੁੱਖ ਆਪਣੇ ਆਪ ਨੂੰ ਤਾਕਤਵਰ ਦੱਸਣ ਲਈ ਇਕ ਦੂਜੇ ਦੇ ਮੁਕਾਬਲੇ ਲਈ ਪੁਕਾਰਦੇ ਰਹੇ ਹਨ ਜਿਸ ਨਾਲ ਉਹ ਆਪਣੇ ਆਪ ਨੂੰ ਤਾਕਤਵਰ ਵਿਖਾ ਸਕੇ ।
ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education 1
ਪ੍ਰਾਚੀਨ ਇਤਿਹਾਸ-ਚਾਇਨਾ ਦੇ Zhou Dynasty ਵਿਚ ਵੇਟ ਲਿਫਟਿੰਗ ਨੂੰ ਦਰਸਾਇਆ ਗਿਆ ਹੈ ਜੋ 10ਵੀਂ ਸਦੀ ਤੋਂ ਆਰੰਭ ਹੁੰਦੀ ਹੈ । ਇਸ ਸਮੇਂ ਫ਼ੌਜ ਵਿਚ ਭਰਤੀ ਲਈ ਜਵਾਨਾਂ ਦੀ ਤਾਕਤ ਨੂੰ ਵੇਟ ਲਿਫਟਿੰਗ ਭਾਰ ਉਠਾਉਣਾ ਮੰਨਿਆ ਜਾਂਦਾ ਹੈ । 1896 ਵਿਚ ਓਲੰਪਿਕ ਖੇਡਾਂ ਵਿਚ ਭਾਰ ਉਠਾਉਣ ਲਈ ਖੇਡ ਮਹੱਤਤਾ ਮਿਲੀ ਜਿਸ ਵਿਚ ਬ੍ਰਿਟੇਨ ਦੇ Lavnceston Elliot ਨੇ ਇਕ ਹੱਥ ਦੇ ਲਿਫਟ ਇਸ ਪ੍ਰਤੀਯੋਗਿਤਾ ਨੂੰ ਜਿੱਤਿਆ | 1932 ਵਿਚ 5 ਭਾਰ ਪ੍ਰਤੀਯੋਗਿਤਾ ਵਿਚ ਸ਼ਾਮਿਲ ਕੀਤੇ ਗਏ । ਇਸ ਵਿਚ ਪ੍ਰੈੱਸ ਸਨੈਚ ਅਤੇ ਕਲੀਨ ਜ਼ਰਕ ਦਿੱਤਾ ਗਿਆ ।

Russell (England) ਦੇ ਵੇਟ ਲਿਫਟਿੰਗ ਨੂੰ ਉੱਨਤ ਕਰਨ ਦੇ ਲਈ ਉਨ੍ਹਾਂ ਦਾ ਬਹੁਤ ਯੋਗਦਾਨ ਹੈ । Russell ਨੇ ਪਹਿਲੇ ਵੇਟ ਲਿਫਟਿੰਗ ਵਿਚ ਜਿੱਤ ਪ੍ਰਾਪਤ ਕੀਤੀ । ਇਸਤਰੀਆਂ ਲਈ ਵੇਟ ਲਿਫ਼ਟਿੰਗ ਮੁਕਾਬਲੇ 2000 ਸਿਡਨੀ ਉਲੰਪਿਕ ਵਿਚ ਸ਼ਾਮਿਲ ਕੀਤੇ ਗਏ ।

ਯਾਦ ਰੱਖਣ ਯੋਗ ਗੱਲਾਂ
(Tips to Remember)

 1. ਵੇਟ ਲਿਫ਼ਟਿੰਗ ਵਿੱਚ ਇਸਤਰੀਆਂ ਲਈ 11 ਭਾਰ ਅਤੇ ਮਰਦਾਂ ਦੇ 9 ਭਾਰ ਹੁੰਦੇ ਹਨ ।
 2. ਪਾਵਰ ਲਿਫ਼ਟਿੰਗ ਵਿਚ ਮਰਦਾਂ ਲਈ 8 ਭਾਰ ਅਤੇ ਇਸਤਰੀਆਂ ਲਈ 7 ਭਾਰ ਹੁੰਦੇ ਹਨ ।
 3. ਭਾਰ ਵਿੱਚ ਹਮੇਸ਼ਾਂ ਪੰਜ ਕਿਲੋ ਦਾ ਵਾਧਾ ਕੀਤਾ ਜਾਂਦਾ ਹੈ ।
 4. ਵੇਟ ਲਿਫ਼ਟਿੰਗ ਵਿੱਚ ਸਨੈਚ, ਜਰਕ ਅਤੇ ਕਲੀਨ ਲਿਫਟ ਹੁੰਦੀ ਹੈ ।

ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਦੇ ਨਵੇਂ ਨਿਯਮ
(Latest Rules of Weight Lifiting and Power Lifting)

 1. ਭਾਰ ਚੁੱਕਣ ਦੀ ਪ੍ਰਤੀਯੋਗਤਾ ਲੱਕੜੀ ਦੇ ਵਰਗਾਕਾਰ ਪਲੇਟਫਾਰਮ ਉੱਤੇ ਕੀਤੀ ਜਾਂਦੀ ਹੈ, ਜਿਸ ਦੀ ਹਰੇਕ | ਸਾਈਡ 4 ਮੀਟਰ ਹੁੰਦੀ ਹੈ ।
 2. ਬਾਰ ਦਾ ਵਜ਼ਨ 2 ਕਿਲੋ ਦੇ ਅਨੇਕਧਾ ਵਿਚ ਹੁੰਦਾ ਹੈ ।
 3. ਮਰਦਾਂ ਲਈ ਬਾਰ ਦਾ ਭਾਰ 20 ਕਿਲੋ ਅਤੇ ਇਸਤਰੀਆਂ ਲਈ 15 ਕਿਲੋ ਹੁੰਦਾ ਹੈ ।
 4. ਬਾਰ ਵਿਚ ਦੋ ਰੋਲਰ ਹੁੰਦੇ ਹਨ ਜਿਨ੍ਹਾਂ ਦਾ ਭਾਰ 2.5 kg ਹੁੰਦਾ ਹੈ ।
 5. ਭਾਰ ਵਿਚ ਹਮੇਸ਼ਾ ਪੰਜ ਕਿਲੋ ਦਾ ਵਾਧਾ ਕੀਤਾ ਜਾਂਦਾ ਹੈ ।
 6. ਹਰ ਭਾਰ ਦੇ ਵਰਗ ਵਿਚ ਹਰੇਕ ਘੰਟਾ ਪਹਿਲਾਂ ਖਿਡਾਰੀ ਹਿੱਸਾ ਲੈ ਸਕਦੇ ਹਨ ।
 7. ਮੁਕਾਬਲਾ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਖਿਡਾਰੀਆਂ ਦਾ ਭਾਰ ਤੋਲਿਆ ਜਾਂਦਾ ਹੈ ।
 8. ਭਾਰ ਸਿਰਫ਼ ਇਕ ਵਾਰ ਹੀ ਤੋਲਿਆ ਜਾਂਦਾ ਹੈ । ਪਰ ਜਿਹੜੇ ਖਿਡਾਰੀ ਉਸ ਵਰਗ ਦੇ ਭਾਰ ਤੋਂ ਵੱਧ ਹੁੰਦੇ ਹਨ, ਉਹਨਾਂ ਦਾ ਭਾਰ ਦੋ ਵਾਰੀ ਤੋਲਿਆ ਜਾਂਦਾ ਹੈ ।
 9. ਭਾਰ ਨੂੰ ਝਟਕੇ ਨਾਲ ਮੋਢੇ ਤੱਕ ਲਿਆਉਣਾ ਗਲਤ ਕਿਰਿਆ ਹੈ ।
 10. ਭਾਰ ਨੂੰ ਮੋਢਿਆਂ ਤੋਂ ਉੱਪਰ ਚੁੱਕਦੇ ਹੋਏ ਸਰੀਰ ਦੇ ਕਿਸੇ ਹਿੱਸੇ ਨਾਲ ਛੋਹਣਾ ਨਹੀਂ ਚਾਹੀਦਾ ।
 11. ਜੇਕਰ ਕੋਈ ਖਿਡਾਰੀ ਚਿਤਾਵਨੀ ਦੇ ਬਾਵਜੂਦ ਮੰਦਾ ਵਿਹਾਰ ਕਰਨ ਤੋਂ ਬਾਜ ਨਹੀਂ ਆਉਂਦਾ, ਤਾਂ ਉਸ ਨੂੰ ਸਾਰੇ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਰੋਕਿਆ ਜਾ ਸਕਦਾ ਹੈ ।
 12. ਜੇਕਰ ਕਿਸੇ ਭਾਰ ਚੁੱਕਣ ਵਾਲੇ ਖਿਡਾਰੀ ਨੇ ਨਸ਼ੇ ਆਦਿ ਦਾ ਪ੍ਰਯੋਗ ਕੀਤਾ ਹੋਵੇ,ਤਾਂ ਉਸਨੂੰ ਮੁਕਾਬਲੇ ਤੋਂ ਬਾਹਰ | ਕੱਢ ਦਿੱਤਾ ਜਾਂਦਾ ਹੈ ।

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

ਭਾਰ ਚੁੱਕਣ ਦੇ ਮੁਕਾਬਲੇ ਲਈ ਭਾਰ ਦਾ ਵਰਗੀਕਰਨ

ਮੁਕਾਬਲੇ ਲਈ ਭਾਰ ਦਾ ਵਰਗੀਕਰਨ (Classification of Weight Lifting Competition) – ਮੁਕਾਬਲੇ ਹੇਠ ਲਿਖੇ ਵਰਗਾਂ ਵਿਚ ਹੁੰਦੇ ਹਨ
ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education 2
ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education 3
12. ਵੇਟ ਲਿਫਟਿੰਗ ਵਿਚ ਸਨੈਚ (Snatch) ਅਤੇ ਕਲੀਨ ਅਤੇ ਜਰਕ (Clean and Jerk) ਹੁੰਦਾ ਹੈ ।
13. ਪਾਵਰ ਲਿਫਟਿੰਗ ਵਿਚ ਸਕੈਟ (Squat), ਬੈਂਚ ਪਰੈਸ ਅਤੇ ਡੈਡ ਲਿਫਟ ਹੁੰਦਾ ਹੈ ।
14. ਹਰੇਕ ਵਰਗ ਵਿਚ ਹਰੇਕ ਟੀਮ ਦੇ ਦੋ ਖਿਡਾਰੀ ਹੀ ਭਾਗ ਲੈ ਸਕਦੇ ਹਨ । ਜੇਕਰ ਲੋੜ ਹੋਵੇ ਤਾਂ ਖਿਡਾਰੀ ਦੀ ਬਦਲੀ ਵੀ ਕੀਤੀ ਜਾ ਸਕਦੀ ਹੈ ।
15. ਮੁਕਾਬਲਾ ਆਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਖਿਡਾਰੀਆਂ ਦਾ ਭਾਰ ਤੋਲਿਆ ਜਾਂਦਾ ਹੈ । ਕੇਵਲ ਉਹਨਾਂ ਖਿਡਾਰੀਆਂ ਦਾ ਭਾਰ ਦੁਬਾਰਾ ਤੋਲਿਆ ਜਾਂਦਾ ਹੈ, ਜਿਹਨਾਂ ਦਾ ਭਾਰ ਉਸ ਭਾਰ ਦੇ ਵਰਗ ਤੋਂ ਵੱਧ ਹੁੰਦਾ ਹੈ ।

ਭਾਰ ਚੁੱਕਣ ਦੇ ਨਿਰਧਾਰਿਤ ਸਟਾਈਲਾਂ ਦਾ ਵਰਣਨ

ਭਾਰ ਚੁੱਕਣ ਲਈ ਨਿਰਧਾਰਿਤ ਸਟਾਈਲ (Styles for the Weight Lifting) – ਭਾਰ ਚੁੱਕਣ ਵਾਲੀ ਫੈਡਰੇਸ਼ਨ (Weight Lifting Federation) ਦੁਆਰਾ ਨਿਯਮਾਂ ਦੇ ਆਧਾਰ ਤੇ ਇਸ ਖੇਡ ਵਿਚ ਹੇਠ ਲਿਖੇ ਸਟਾਈਲ ਅਪਣਾਏ ਗਏ ਹਨ :

ਦੋ ਹੱਥ ਅਛੋਹ ਤੇ ਦਾਬ (Two hands clean and Press)

1. ਪਹਿਲੀ ਸਥਿਤੀ, ਮੋਢੇ ਉੱਤੇ ਚੁੱਕਣਾ (First Phase Shouldering) – ਇਸ ਸਥਿਤੀ ਵਿਚ ਬਾਰ ਖਿਤਿਜ ਰੂਪ ਵਿਚ (Horizontally) ਭਾਰ ਚੁੱਕਣ ਵਾਲੇ ਦੇ ਪੈਰਾਂ ਕੋਲ ਪਈ ਹੁੰਦੀ ਹੈ । ਇਸ ਨੂੰ ਖੁਲ੍ਹੇ ਹੱਥਾਂ ਨਾਲ ਫੜ ਕੇ ਇਕ ਹੀ ਝਟਕੇ ਨਾਲ ਪਹਿਲਾਂ ਮੋਢਿਆਂ ਤੱਕ ਲਿਆਇਆ ਜਾਂਦਾ ਹੈ । ਇਹ ਝਟਕਾ ਸਰੀਰ ਨੂੰ ਝੁਕਾ ਕੇ ਜਾਂ ਲੱਤਾਂ ਨੂੰ ਖੋਲ੍ਹ ਕੇ ਦਿੱਤਾ ਜਾ ਸਕਦਾ ਹੈ । ਜਦੋਂ ਬਾਰ ਚੁੱਕ ਲਈ ਜਾਵੇ, ਤਾਂ ਇਹ ਠੋਢੀ (Chin) ਦੇ ਹੇਠਾਂ ਪੂਰੀਆਂ ਝੁਕੀਆਂ ਹੋਈਆਂ ਭੁਜਾਵਾਂ ਤੇ ਰੁਕੀ ਹੋਣੀ ਚਾਹੀਦੀ ਹੈ । ਪੈਰ ਇਕੱਠੇ ਹੋਣ ਜਾਂ ਦੁਰ-ਦੁਰ ਹੋਣ ਤੇ ਇਹਨਾਂ ਦਾ ਤਲ (Level) ਇਕੋ ਜਿਹਾ ਹੋਵੇ ਅਤੇ ਲੱਤਾਂ ਬਿਲਕੁਲ ਸਿੱਧੀਆਂ ਹੋਣੀਆਂ ਚਾਹੀਦੀਆਂ ਹਨ । ਇਸ ਸਥਿਤੀ ਵਿਚ ਖੜ੍ਹੇ ਹੋ ਜਾਣ ਮਗਰੋਂ ਭਾਰ ਉਠਾਉਣ ਵਾਲਾ ਰੈਫਰੀ ਦੇ ਸੰਕੇਤ ਦੀ ਉਡੀਕ ਕਰਦਾ ਹੈ ।

2. ਦੂਜੀ ਸਥਿਤੀ, ਰੈਫਰੀ ਦੇ ਸੰਕੇਤ ਤੇ ਬਾਰ ਚੁੱਕਣਾ (Second Phase lifting the bar at the Signal of the Umpire) – ਦੂਜੀ ਸਥਿਤੀ ਉਹ ਹੈ, ਜਦੋਂ ਬਾਰ ਨੂੰ ਰੈਫਰੀ ਦਾ ਸੰਕੇਤ ਮਿਲਣ ਤੇ ਉਠਾਇਆ ਜਾਂਦਾ ਹੈ ਅਤੇ ਨਾਲ ਹੀ ਹੱਥਾਂ ਨੂੰ ਲੰਬਾਈ ਤੱਕ ਫੈਲਾਇਆ ਜਾਂਦਾ ਹੈ । ਉੱਪਰਲੀ ਕਿਰਿਆ ਅਤਿਅੰਤ ਸਾਦੀ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ, ਨਾ ਹੀ ਲੱਤਾਂ ਝਕਾਈਆਂ ਜਾਣ ਅਤੇ ਨਾ ਹੀ ਸਰੀਰ ਬਹੁਤ ਪਿੱਛੇ ਵੱਲ ਝੁਕਾਇਆ ਜਾਵੇ । ਕਿਸੇ ਤਰ੍ਹਾਂ ਦੀ ਹਿਲਜੁਲ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਪੈਰਾਂ ਦੀ ਸਥਿਤੀ ਵਿਚ ਪਰਿਵਰਤਨ ਹੋਵੇ | ਭਾਰ ਚੁੱਕਣ ਵਾਲੇ ਨੂੰ ਘੱਟ ਤੋਂ ਘੱਟ 2 ਸੈਕਿੰਡ ਇਸ ਸਥਿਤੀ ਵਿਚ ਬਿਨਾਂ ਹਿੱਲੇ ਖੜ੍ਹੇ ਰਹਿਣਾ ਚਾਹੀਦਾ ਹੈ । ਰੈਫਰੀ ਦਾ ਆਦੇਸ਼ ਮਿਲਣ ਤੇ ਬਾਰ ਨੂੰ ਹੇਠਾਂ ਮੈਟ ਤੇ ਰੱਖ ਦੇਣਾ ਚਾਹੀਦਾ ਹੈ ।

ਗ਼ਲਤ ਕਿਰਿਆਵਾਂ (Wrong Movements) – ਹੇਠ ਲਿਖੀਆਂ ਕਿਰਿਆਵਾਂ ਗਲਤ ਮੰਨੀਆਂ ਜਾਂਦੀਆਂ ਹਨ-

 1. ਝਟਕੇ ਨਾਲ ਭਾਰ ਨੂੰ ਮੋਢਿਆਂ ਤਕ ਲੈ ਜਾਣਾ ।
 2. ਰੈਫਰੀ ਦਾ ਸੰਕੇਤ ਮਿਲਣ ਤੋਂ ਪਹਿਲਾਂ ਹੀ ਬਾਰ ਚੁੱਕਣਾ ।
 3. ਬਾਰ ਚੁੱਕਣ ਦੇ ਸਮੇਂ ਗੋਡਿਆਂ ਦਾ ਥੋੜ੍ਹਾ ਹੀ ਝੁਕਾਉਣਾ ।
 4. ਭਾਰ ਦੇ ਹੇਠਾਂ ਬਹੁਤ ਜ਼ਿਆਦਾ ਝੁੱਕ ਜਾਣਾ ।
 5. ਰੈਫਰੀ ਦੇ ਸੰਕੇਤ ਮਗਰੋਂ ਸ਼ੁੱਕ ਜਾਣਾ । (Flexing)
 6. ਮੁੜ ਕੇ ਜਾਂ ਫੈਲਾ ਕੇ ਧੜ ਨੂੰ ਝੁਕਾਉਣਾ ।
 7. ਵਾਰੀ-ਵਾਰੀ ਬਾਹਵਾਂ ਨੂੰ ਫੈਲਾਉਣਾ ।
 8. ਧੜ ਨੂੰ ਘੁਮਾਉਣਾ ।
 9. ਬਾਹਵਾਂ ਫੈਲਾਉਂਦੇ ਸਮੇਂ ਸੰਕੋਚ ਕਰਨਾ ।
 10. ਅਪੂਰਨ ਬਾਹਵਾਂ ਦਾ ਪ੍ਰਸਾਰ ।
 11. ਪੈਰਾਂ ਨੂੰ ਹਿਲਾਉਣਾ ।
 12. ਪੈਰਾਂ, ਅੰਗੂਠਿਆਂ ਜਾਂ ਅੱਡੀਆਂ ਨੂੰ ਉਠਾਉਣਾ ।
 13. ਰੈਫਰੀ ਦਾ ਸੰਕੇਤ ਮਿਲਣ ਤੋਂ ਪਹਿਲਾਂ ਬਾਰ ਹੇਠਾਂ ਕਰ ਲੈਣਾ ।

| ਦੋਵੇਂ ਹੱਥਾਂ ਨਾਲ ਸਨੈਚ (Two hands Snatch) – ਬਾਰ ਚੁਕਣ ਵੇਲੇ ਖਿਤਿਜ ਰੂਪ ਨਾਲ (Horizontally) ਭਾਰ ਚੁੱਕਣ ਵਾਲੇ ਦੀਆਂ ਲੱਤਾਂ ਦੇ ਅੱਗੇ ਰੱਖਿਆ ਜਾਂਦਾ ਹੈ । ਉਹ ਦੋਵੇਂ ਹੱਥਾਂ ਨਾਲ ਫੜ ਕੇ ਇਕ ਹੀ ਝਟਕੇ ਨਾਲ ਬਾਰ ਨੂੰ ਸਿਰ ਉੱਪਰ ਉਠਾ ਲੈਂਦਾ ਹੈ । ਇਸ ਸਮੇਂ ਉਸ ਦੀਆਂ ਲੱਤਾਂ ਵੱਖ-ਵੱਖ ਅਤੇ ਮੁੜੀਆਂ ਹੋਈਆਂ ਹੋ ਸਕਦੀਆਂ ਹਨ । ਬਾਰ ਦੀ ਗਤੀ ਨਿਰੰਤਰ ਅਤੇ ਸਰੀਰ ਦੇ ਨਾਲ-ਨਾਲ ਲਗਾਤਾਰ ਹੋਵੇਗੀ । ਇਸ ਗਤੀ ਦੇ ਸਮੇਂ ਪੈਰਾਂ ਤੋਂ ਇਲਾਵਾ ਸਰੀਰ ਦਾ ਕੋਈ ਵੀ ਅੰਗ ਧਰਤੀ ਨੂੰ ਨਹੀਂ ਛੂਹੇਗਾ | ਕਿਆ ਹੋਇਆ ਭਾਰ ਇਸ ਸਥਿਤੀ ਵਿਚ ਦੋ ਸੈਕਿੰਡ ਤਕ ਸਥਿਰ ਰਹਿਣਾ ਚਾਹੀਦਾ ਹੈ | ਬਾਹਵਾਂ ਅਤੇ ਲੱਤਾਂ ਫੈਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੈਰ ਵੱਧ ਤੋਂ ਵੱਧ 40 ਸੈਂਟੀਮੀਟਰ ਦੂਰ ਹੋਣ । ਇਸ ਦਿਸ਼ਾ ਵਿਚ ਗੁੱਟਾਂ ਨੂੰ ਮੋੜ ਲੈਣ ਮਗਰੋਂ ਲੱਤਾਂ ਜਾਂ ਬਾਹਵਾਂ ਨੂੰ ਫੈਲਾਉਣ ਦੀ ਆਗਿਆ ਨਹੀਂ ਹੁੰਦੀ । ਗੁਟਾਂ ਨੂੰ ਮੋੜਨ ਦੀ ਕਿਰਿਆ ਉਸ ਸਮੇਂ ਤੱਕ ਨਹੀਂ ਹੋਣੀ ਚਾਹੀਦੀ, ਜਦੋਂ ਤਕ ਕਿ ਬਾਰ ਸਪੱਸ਼ਟਤਾ ਨਾਲ ਭਾਰ ਚੁੱਕਣ ਵਾਲੇ ਦੇ ਸਿਰ ਤੋਂ ਉੱਪਰ ਨਾ ਪਹੁੰਚ ਚੁੱਕੀ ਹੋਵੇ ।

3. ਦੋ ਹੱਥ ਨਾਲ ਸਪੱਸ਼ਟ ਅਤੇ ਝਟਕਾ (Two hands clean and Jerk) – ਬਾਰ ਨੂੰ ਖਿਤਿਜ ਰੂਪ ਵਿਚ ਬਾਰ ਚੁੱਕਣ ਵਾਲੇ ਦੀਆਂ ਲੱਤਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ । ਉਹ ਇਸ ਨੂੰ ਦੋਵੇਂ ਹੱਥਾਂ ਨਾਲ ਫੜ ਕੇ ਇਕ ਹੀ ਝਟਕੇ ਨਾਲ ਧਰਤੀ ਤੋਂ ਚੁੱਕ ਕੇ ਮੋਢਿਆਂ ਤਕ ਲਿਆਉਂਦਾ ਹੈ । ਇਸ ਸਮੇਂ ਉਹ ਲੱਤਾਂ ਨੂੰ ਖੋਲ੍ਹ ਲੈਂਦਾ ਹੈ ਜਾਂ ਮੋੜ ਦਿੰਦਾ ਹੈ । ਜਦੋਂ ਤਕ ਬਾਂਹ ਆਪਣੀ ਅੰਤਿਮ ਸਥਿਤੀ ਵਿਚ ਨਹੀਂ ਪਹੁੰਚਦੀ, ਉਸ ਨੂੰ ਧਰਤੀ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ । ਅੰਤਿਮ ਸਥਿਤੀ ਦੋ ਸੈਕਿੰਡ ਤਕ ਸਥਿਰ ਰਹਿੰਦੀ ਹੈ । ਇਸ ਦੌਰਾਨ ਕਿਸੇ ਤਰ੍ਹਾਂ ਦੀ ਹਿਲ-ਜੁਲ ਨਹੀਂ ਹੋਣੀ ਚਾਹੀਦੀ । ਇਸ ਸਥਿਤੀ ਵਿਚ ਪੈਰ ਇਕ ਰੇਖਾ ਵਿਚ ਅਤੇ ਵੱਧ ਤੋਂ ਵੱਧ 10 ਸੈਂਟੀਮੀਟਰ ਦੂਰ ਹੋਣੇ ਚਾਹੀਦੇ ਹਨ । | ਅਪੀਲ ਲਈ ਜਿਊਰੀ (Jury of appeal-ਜਿਊਰੀ ਨੂੰ ਅਧਿਕਾਰ ਹੈ ਕਿ ਉਹ ਕਿਸੇ ਜੱਜ ਜਾਂ ਰੈਫਰੀ ਨੂੰ ਬਦਲ ਦੇਣ । ਰੈਫਰੀ ਦੀ ਨਿਰਪੱਖਤਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ । ਰੈਫਰੀ ਦੇ ਫੈਸਲੇ ਦੇ ਖਿਲਾਫ ਲਿਖਤ ਅਪੀਲ ਹੋ ਸਕਦੀ ਹੈ, ਜਿਸ ਤੋਂ ਮਗਰੋਂ ਰੈਫਰੀ ਦੇ ਵਿਚਾਰ ਸੁਣ ਕੇ ਫ਼ੈਸਲਾ ਕੀਤਾ ਜਾਂਦਾ ਹੈ ।

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

ਗਲਤ ਕਿਰਿਆਵਾਂ (Incorrect Movements) – ਹੇਠ ਲਿਖੀਆਂ ਕਿਰਿਆਵਾਂ ਗਲਤ ਹਨ-

 1. ਧਰਤੀ ਤੇ ਗੋਡਿਆਂ ਦੇ ਭਾਰ ਝੁਕਣਾ ।
 2. ਬਾਰ ਦਾ ਮੋਢਿਆਂ ਤਕ ਪੁੱਜਣ ਤੋਂ ਪਹਿਲਾਂ ਸਰੀਰ ਦੇ ਕਿਸੇ ਅੰਗ ਨਾਲ ਛੂਹਣਾ ।
 3. ਝਟਕੇ ਨੂੰ ਦੁਹਰਾਉਣਾ ।

ਖਿਡਾਰੀ ਦੀ ਪੁਸ਼ਾਕ (Costume) – ਖਿਡਾਰੀ ਤੈਰਾਕੀ ਵਾਲਾ ਸੂਟ ਅਤੇ ਤਣੀਆਂ ਵਾਲੀ ਪਹਿਲਵਾਨਾਂ ਦੀ ਪੁਸ਼ਾਕ (Jack Strap) ਹੀ ਧਾਰਨ ਕਰ ਸਕਦੇ ਹਨ ।

ਪਲੇਟਫ਼ਾਰਮ ਅਤੇ ਦੂਜਾ ਸਾਮਾਨ (Platform and other equipment) – ਭਾਰ ਚੁੱਕਣ ਦਾ ਮੁਕਾਬਲਾ ਲੱਕੜੀ ਦੇ ਇਕ ਵਰਗਾਕਾਰ ਪਲੇਟਫਾਰਮ ਤੇ ਕੀਤਾ ਜਾਂਦਾ ਹੈ । ਜਿਸ ਦਾ ਹਰੇਕ ਪਾਸਾ 4 ਮੀਟਰ ਹੁੰਦਾ ਹੈ ਬਾਰ ਦਾ ਭਾਰ ਪੁਰਸ਼ਾਂ ਦੇ ਲਈ 20 ਕਿਲੋ ਅਤੇ ਔਰਤਾਂ ਦੇ ਲਈ 15 ਕਿਲੋਗ੍ਰਾਮ ਹੁੰਦਾ ਹੈ । ਭਾਰ ਵਿਚ ਸਦਾ 5 ਕਿਲੋ ਦਾ ਵਾਧਾ ਕੀਤਾ ਜਾਂਦਾ ਹੈ । ਸਭ ਤੋਂ ਵੱਡੀ (Disc ) ਦਾ ਵਿਆਸ 45 c.m. ਹੁੰਦਾ ਹੈ ਅਤੇ ਬਾਰ ਦਾ ਵਿਆਸ ਹੱਥਾਂ ਦੁਆਰਾ ਫੜਨ ਦੀ ਥਾਂ ਤੇ 28 mm ਹੁੰਦਾ ਹੈ ।

ਸਾਧਾਰਨ ਨਿਯਮ (General Rules)-

 1. ਸਾਰੇ ਕਲੀਨਜ਼ (Cleans), ਸਨੈਚਾਂ (Snatches) ਜਾਂ ਝਟਕਿਆਂ (Jerk) ਵਿਚ ਲੱਤਾਂ ਨੂੰ ਝੁਕਾਅ ਕੇ ਜਾਂ ਫੈਲਾਉਣ ਦੀ ਕਿਰਿਆ ਇੱਛੁਕ ਹੈ ਅਤੇ ਕਿਸੇ ਉੱਤੇ ਇਸ ਪ੍ਰਕਾਰ ਦੀ ਰੋਕ (restriction) ਨਹੀਂ ।
 2. ਭਾਰ ਚੁੱਕਣ ਵਾਲਾ (Lifter) ਆਪਣੇ ਸਮੇਂ ਵਿਚ ਆਪਣੀਆਂ ਲੱਤਾਂ ਨੂੰ ਮੋੜ ਕੇ ਠੀਕ ਹਾਲਤ (Correct | Position) ਵਿਚ ਲਿਆ ਸਕਦਾ ਹੈ ।
 3. ਹੁਕਿੰਗ (hooking) ਦੀ ਵਿਧੀ (technique) ਦੀ ਆਗਿਆ ਹੈ ।
 4. ਕੂਹਣੀ ਮੋੜ (Hooking) ਦੀ ਆਗਿਆ ਨਹੀਂ ਹੈ ।
 5. ਹੈਂਗ (Hang) ਨਾਲ ਸਪੱਸ਼ਟ ਕਿਰਿਆ (Clearing) ਮਨ੍ਹਾ ਹੈ ।
 6. ਇਕ ਜਾਂ ਦੋ ਹੱਥਾਂ ਦੀ ਹਰੇਕ ਕਿਰਿਆ ਦੇ ਸਮੇਂ ਜਦੋਂ ਕਿ ਖਿਚਾਅ (Strain) ਅਨੁਭਵ ਹੁੰਦਾ ਹੋਵੇ ਉਸ ਨੂੰ ਇਕ ਯਤਨ (attempt) ਸਮਝਿਆ ਜਾਵੇਗਾ । ਵਿਸ਼ੇਸ਼ ਕਰਕੇ ਉਸ ਸਮੇਂ ਜਦੋਂ ਬਾਰ ਗੋਡਿਆਂ ਤੱਕ ਉੱਤੇ ਚੁੱਕੀ ਹੋਵੇ ।

ਭਾਰ ਮੁਕਾਬਲੇ ਦੇ ਨਿਯਮ (Ruiles of Competition)-

 1. ਪਹਿਲੇ ਦਰਜੇ ਦੇ ਖਿਡਾਰੀ ਨੂੰ ਪੰਜ ਪੁਆਇੰਟ, ਦੂਜੇ ਨੂੰ ਤਿੰਨ ਅਤੇ ਤੀਜੇ ਨੂੰ ਇਕ ਪੁਆਇੰਟ ਦਿੱਤਾ ਜਾਂਦਾ ਹੈ।
 2. ਟਾਈ ਦੀ ਦਸ਼ਾ ਵਿਚ ਹਲਕੇ ਸਰੀਰ ਵਾਲੇ ਖਿਡਾਰੀ ਨੂੰ ਭਾਰੇ ਸਰੀਰ ਵਾਲੇ ਖਿਡਾਰੀ ਤੋਂ ਪਹਿਲਾਂ ਰੱਖਿਆ ਜਾਂਦਾ ਹੈ ।
 3. ਜਦੋਂ ਖਿਡਾਰੀਆਂ ਦਾ ਭਾਰ ਮੁਕਾਬਲੇ ਤੋਂ ਪਹਿਲਾਂ ਇਕੋ ਜਿਹਾ ਹੋਵੇ, ਤਾਂ ਮੁਕਾਬਲੇ ਮਗਰੋਂ ਵੀ ਉਹਨਾਂ ਦਾ ਭਾਰ | ਇਕੋ ਜਿਹਾ ਹੋਵੇ ਅਤੇ ਉਹ ਇਕੋ ਜਿਹਾ ਭਾਰ ਚੁੱਕਣ ਤਾਂ ਉਹਨਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਤੇ ਇਨਾਮ ਦਿੱਤਾ ਜਾਂਦਾ ਹੈ । ਇਸ ਦਸ਼ਾ ਵਿਚ ਦੂਜੇ ਦਰਜੇ ਦੇ ਖਿਡਾਰੀ ਨੂੰ ਇਨਾਮ ਨਹੀਂ ਦਿੱਤਾ ਜਾਂਦਾ । ਅਗਲੇ ਜੇਤੂ ਨੂੰ ਤੀਜੇ ਦਰਜੇ ਦਾ ਇਨਾਮ ਦਿੱਤਾ ਜਾਂਦਾ ਹੈ ।
 4. ਟੀਮਾਂ ਦੀ ਸਥਿਤੀ ਕੱਢਣ ਲਈ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੀ ਟੀਮ ਪਹਿਲੇ ਨੰਬਰ ਤੇ ਮੰਨੀ ਜਾਵੇਗੀ ।
 5. ਪਲੇਟਫ਼ਾਰਮ ਤੇ ਕੇਵਲ ਹੇਠ ਲਿਖੇ ਵਿਅਕਤੀ ਹੀ ਮੁਕਾਬਲੇ ਦੌਰਾਨ ਮੌਜੂਦ ਰਹਿ ਸਕਦੇ ਹਨ-(ਉ) ਜਿਊਰੀ ਦੇ ਮੈਂਬਰ (ਅ) ਖੇਡ ਲਈ ਨਿਯੁਕਤ ਕੀਤੇ ਗਏ ਜੱਜ (ਇ) ਟੀਮਾਂ ਦੇ ਮੈਨੇਜਰ ਹਰੇਕ ਟੀਮ ਦਾ ਇਕ ਹੀ ਮੈਨੇਜਰ ਹੋ ਸਕਦਾ ਹੈ) (ਸ) ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀ ।
 6. ਸੱਦੇ ਮਗਰੋਂ ਖਿਡਾਰੀਆਂ ਨੂੰ ਦੋ ਮਿੰਟਾਂ ਦੇ ਅੰਦਰ-ਅੰਦਰ ਭਾਰ ਚੁੱਕਣ ਲਈ ਤਿਆਰ ਰਹਿਣਾ ਪੈਂਦਾ ਹੈ। ਦੋ ਮਿੰਟਾਂ ਮਗਰੋਂ ਉਹਨਾਂ ਨੂੰ ਫਿਰ ਬੁਲਾਇਆ ਜਾਂਦਾ ਹੈ । ਜੇਕਰ ਦੇਰੀ ਤਿੰਨ ਮਿੰਟ ਤੋਂ ਵੱਧ ਹੋ ਜਾਵੇ, ਤਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ।
 7. ਜੋ ਖਿਡਾਰੀ ਪਲੇਟਫ਼ਾਰਮ ਦੇ ਬਾਹਰ ਪੈਰ ਰੱਖਦਾ ਹੈ, ਉਸਨੂੰ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ।
 8. ਜੋ ਖਿਡਾਰੀ ਦੁਰ-ਵਿਹਾਰ ਕਰਦਾ ਹੈ ਜਾਂ ਉੱਚੀ ਆਵਾਜ਼ ਵਿਚ ਬੋਲਦਾ ਹੈ, ਉਸਨੂੰ ਚੇਤਾਵਨੀ ਦਿੱਤੀ ਜਾਂਦੀ ਹੈ । ਦੂਜੀ ਵਾਰ ਚਿਤਾਵਨੀ ਮਗਰੋਂ ਉਸ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਜਾਂਦਾ ਹੈ ।

ਸਪਰੋਟਸ ਅਵਾਰਡ
(Sports Award)

ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ (List of Arjuna Award Winners) – ਐੱਲ. ਕੇ. ਦਾਸ (1962), ਕੇ.ਏ. ਰਾਓ (1963), ਬੀ.ਐੱਮ. ਭਾਟੀਆ (1965), ਐੱਮ.ਐੱਲ ਘੋਸ਼ (1966), ਏ.ਕੇ. ਮੰਡਲ (1972), ਦਲਵੀਰ ਸਿੰਘ (1975), ਤਾਰਾ ਸਿੰਘ (1982), ਵੀ.ਕੇ. ਦਾਰੂ (1983), ਐੱਸ.ਸੀ. ਭਾਸਕਰ (1985), ਆਰਚੰਦਰਾ (1990), ਭਾਰਤੀ ਸਿੰਘ (1993), ਕੇ. ਮਲੇਸ਼ਵਰੀ (1994), ਪਰਮਜੀਤ ਸ਼ਰਮਾ (1997), ਸਤੀਸ਼ ਰਾਏ (1998), ਟੀ. ਐੱਮ. ਮਥੁ (2002), ਗੀਤਾ ਰਾਣੀ (2006), ਕੇ.ਆਰ. ਕੁਮਾਰ (2011) ਅਤੇ ਐੱਨ. ਐੱਸ. ਚਾਨੂੰ (2012) ।

ਦਰੋਣਾਚਾਰੀਆ ਐਵਾਰਡ-ਪਾਲ ਸਿੰਘ ਸੰਧੂ (1996), ਅਜੈ ਕੁਮਾਰ ਸਿਰੋਹੀ (1999) ਅਤੇ ਹੰਸ ਸ਼ਰਮਾ (2000) |

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

PSEB 12th Class Physical Education Practical ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting)

ਪ੍ਰਸ਼ਨ 1.
ਭਾਰ ਚੁੱਕਣ ਦੇ ਨਿਰਧਾਰਿਤ ਸਟਾਲਾਂ ਦਾ ਵਰਣਨ ਕਰੋ ।
ਉੱਤਰ-
ਦੋ ਹੱਥ ਅਛੋਹ ਤੇ ਦਾਬ ਅਤੇ ਦੋਵਾਂ ਹੱਥਾਂ ਨਾਲ ਸਨੈਚ ।

ਪ੍ਰਸ਼ਨ 2.
ਭਾਰ ਚੁੱਕਣ ਵਿਚ ਖਿਡਾਰੀਆਂ ਦਾ ਭਾਰ ਕਦੋਂ ਤੋਲਿਆ ਜਾਂਦਾ ਹੈ ?
ਉੱਤਰ-
ਮੁਕਾਬਲੇ ਤੋਂ ਇਕ ਘੰਟਾ ਪਹਿਲਾਂ ।

ਪ੍ਰਸ਼ਨ 3.
ਕੀ ਭਾਰ ਨੂੰ ਝਟਕੇ ਨਾਲ ਮੋਢੇ ਤਕ ਲਿਆਂਦਾ ਜਾ ਸਕਦਾ ਹੈ ?
ਉੱਤਰ-
ਨਹੀਂ ।

ਪ੍ਰਸ਼ਨ 4.
ਭਾਰ ਚੁੱਕਣ ਲਈ ਅਧਿਕਾਰੀਆਂ ਬਾਰੇ ਦੱਸੋ ।
ਉੱਤਰ-
ਰੈਫਰੀ-1, ਜੱਜ-3.

ਪ੍ਰਸ਼ਨ 5.
ਬਾਰ ਦੇ ਵਿਚ ਹਰ ਕਾਲਰ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
2.5 kg.

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

ਪ੍ਰਸ਼ਨ 6.
ਭਾਰਤ ਚੁੱਕਣ ਦੇ ਵਰਗਾਕਾਰ ਪਲੇਟਫਾਰਮ ਦਾ ਮਾਪ ਦੱਸੋ ।
ਉੱਤਰ-
4 ਮੀਟਰ ।

ਪ੍ਰਸ਼ਨ 7.
ਮਹਿਲਾ ਭਾਰ ਚੁੱਕਣ ਨੂੰ ਉਲੰਪਿਕ ਖੇਡਾਂ ਵਿਚ ਕਦੋਂ ਸ਼ਾਮਲ ਕੀਤਾ ਗਿਆ ?
ਉੱਤਰ-
2000 ਸਿਡਨੀ ਉਲੰਪਿਕ !

ਪ੍ਰਸ਼ਨ 8.
ਇੰਗਲੈਂਡ ਵਿਚ ਵੇਟ ਲਿਫ਼ਟਿੰਗ ਨੂੰ ਉੱਨਤ ਕਰਨ ਵਿਚ ਕਿਸ ਵਿਅਕਤੀ ਦਾ ਯੋਗਦਾਨ ਹੈ ?
ਉੱਤਰ-
ਰਸੇਲ (Russel) 1

ਪ੍ਰਸ਼ਨ 9.
ਭਾਰ ਚੁੱਕਣ ਵਿਚ ਇਸਤਰੀਆਂ ਲਈ ਕਿਹੜੇ ਭਾਰ ਵਰਗ ਹੁੰਦੇ ਹਨ ?
ਉੱਤਰ-
ਗਿਆਰਾਂ (Eleven) ।

ਪ੍ਰਸ਼ਨ 10.
ਸਭ ਤੋਂ ਚੌੜੀ ਚੱਕੀ (ਡਿਸਕ) ਦਾ ਵਿਆਸ ਕਿੰਨਾ ਹੈ ?
ਉੱਤਰ-
45 ਸੈਂ.ਮੀ. ।

ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ (Weight Lifting and Power Lifting) Game Rules – PSEB 12th Class Physical Education

ਪ੍ਰਸ਼ਨ 11.
ਪਲੇਟਫਾਰਮ ਤੇ ਮੁਕਾਬਲੇ ਦੇ ਦੌਰਾਨ ਕਿਹੜੇ ਵਿਅਕਤੀ ਮੌਜੂਦ ਹੋ ਸਕਦੇ ਹਨ ?
ਉੱਤਰ-

 1. ਜਿਊਰੀ ਦੇ ਮੈਂਬਰ
 2. ਟੀਮ ਮੈਨੇਜਰ
 3. ਰੈਫਰੀ
 4. ਜੱਜ
 5. ਖਿਡਾਰੀ ।

ਪ੍ਰਸ਼ਨ 12.
ਵੇਟ ਲਿਫਟਿੰਗ ਦੀਆਂ ਕਿਸੇ ਦੋ ਗ਼ਲਤ ਕਿਰਿਆਵਾਂ ਦੀ ਸੂਚੀ ਬਣਾਓ ।
ਉੱਤਰ-

 1. ਧਰਤੀ ਤੇ ਗੋਡਿਆਂ ਦੇ ਭਾਰ ਝੁਕਣਾ
 2. ਝਟਕੇ ਨੂੰ ਦੁਹਰਾਉਣਾ

ਪ੍ਰਸ਼ਨ 13.
ਮਰਦਾਂ ਲਈ ਬਾਰ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
20 ਕਿਲੋਗ੍ਰਾਮ ।

ਪ੍ਰਸ਼ਨ 14.
ਇਸਤਰੀਆਂ ਲਈ ਬਾਰ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
15 ਕਿਲੋਗ੍ਰਾਮ ।

Leave a Comment