Punjab State Board PSEB 10th Class Physical Education Book Solutions ਰਿਦਮਕ ਫੋਕ ਡਾਂਸ (Rhythmic Folk Dance) Game Rules.
ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education
ਰਿਦਮਕ ਫੋਕ ਡਾਂਸ
(Rhythmic Folk Dance)
ਪ੍ਰਸ਼ਨ 1.
ਤਾਲਮਈ ਕਿਰਿਆਵਾਂ ਦੇ ਨਾਮ ਲਿਖੋ । (Write the name of Rhythmic activities.)
ਉੱਤਰ-
ਤਾਲਮਈ ਕਿਰਿਆਵਾਂ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-
- ਲੋਕ ਨਾਚ
- ਲੇਜੀਅਮ
- ਰੱਸੀ ਟੱਪਣਾ
- ਪੀ. ਟੀ. ਕਸਰਤਾਂ
- ਡੰਬਲ
- ਟਿੱਪਰੀ
ਪ੍ਰਸ਼ਨ 2.
ਲੋਕ-ਨਾਚਾਂ ਦੀ ਸੰਖੇਪ ਜਾਣਕਾਰੀ ਦਿਓ । (Write down briefly about Folk dance.)
ਉੱਤਰ-
ਲੋਕ-ਨਾਚਾਂ ਨੂੰ ਹੇਠ ਲਿਖਿਆਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-
1. ਪ੍ਰਦੇਸ਼ਿਕ ਲੋਕ ਨਾਚ (Regional Folk dance)-
- ਗੁਜਰਾਤੀ ਟਿੱਪਰੀ ਨਾਚ-ਗੁਜਰਾਤ
- ਮਹਾਂਰਾਸ਼ਟਰ ਦਾ ਛੂਆ ਨਾਚ
- ਰਾਜਸਥਾਨੀ ਨਾਚ-ਇਹ ਪੱਕੀ ਫ਼ਸਲ ਨੂੰ ਕੱਟਣ ‘ਤੇ ਕੀਤਾ ਜਾਂਦਾ ਹੈ ।
- ਕੁੱਮੀ ਨਾਚ
- ਕੋਲਾਹ ਨਾਚ ਤਾਮਿਲ
- ਬੰਗਲਾ ਦੇਸ਼ ਦਾ ਪ੍ਰਸੰਸਾ ਵਿਚ ਨਾਚ
- ਪੰਜਾਬ ਦਾ ਭੰਗੜਾ ਅਤੇ ਗਿੱਧਾ ।
2. ਪੱਛਮੀ ਲੋਕ ਨਾਚ (Western Folk Dance)-
(ੳ) ਕੁਝ ਕਦਮ, ਜਿਵੇਂ-
- ਡੂ ਸਿਡੋ (Do Sido).
- ਹੀਲ ਟੋ ਸਟੈਂਪ (Heel toe step)
- ਹਾਪ (Hop)
- ਪੋਲਕਾ (Polka)
- ਸਲਾਈਡ (Side)
(ਅ) ਕੁਝ ਨਾਚ, ਜਿਵੇਂ-
- ਜੋਸੀਆ ਪੋਲਕਾ (Jessia Polka)
- ਨਯੀਮ (Nayim)
- ਮੀਕੋਲ ਓਰਾਈਡੀਆ (Michol Orayada)
- ਸ਼ੂ ਮੇਕਰ (Shoe Maker)
- ਵੀ ਡੇਵਿਡ (Ve-David)
ਪ੍ਰਸ਼ਨ 3.
ਲੇਜ਼ੀਅਮ ਕੀ ਹੈ ? (What is Lezium ?)
ਉੱਤਰ-
ਲੇਜ਼ੀਅਮ .
(LEZIUM) ਇਸ ਵਿਚ 15 ਤੋਂ 18” ਲੱਕੜੀ ਦਾ ਇਕ ਲੰਬਾ ਹੈੱਡਲ ਹੁੰਦਾ ਹੈ । ਜਿਸ ਦੇ ਨਾਲ ਲੋਹੇ ਦੀ ਚੇਨ ਜੋ ਲੱਕੜੀ ਦੇ ਦੋਨਾਂ ਸਿਰਿਆਂ ਨਾਲ ਜੁੜਦੀ ਹੈ, ਲੱਗੀ ਹੁੰਦੀ ਹੈ । ਲੇਜ਼ੀਅਮ ਵਿਚ 6′ (15 cm) ਦੀ ਛੜ ਹੁੰਦੀ ਹੈ । ਜਿਸ ਨੂੰ ਫੜ ਕੇ ਲੇਜ਼ੀਅਮ ਨਾਲ ਤਾਲਮਈ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ । ਇਸ ਦਾ ਭਾਰ ਲਗਪਗ 1 ਕਿਲੋਗ੍ਰਾਮ ਹੁੰਦਾ ਹੈ ।
ਲੇਜ਼ੀਅਮ ਦੀ ਵਰਤੋਂ ਭਾਰਤ ਦੇ ਪਿੰਡਾਂ ਵਿਚ ਤਾਲਮਈ ਕਿਰਿਆਵਾਂ ਕਰਨ ਲਈ ਕੀਤੀ ਜਾਂਦੀ ਹੈ । ਇਸ ਦੇ ਨਾਲ ਢੋਲ ਦੇ ਡੱਗੇ ਤੋਂ ਤਾਲ ਦਿੱਤੀ ਜਾਂਦੀ ਹੈ । ਸਕੂਲ ਦੇ ਬੱਚੇ ਬਹੁਤ | ਉਤਸ਼ਾਹ ਨਾਲ ਲੇਜ਼ੀਅਮ ਵਿਚ ਭਾਗ ਲੈਂਦੇ ਹਨ ਕਿਉਂਕਿ ਇਸ ਨਾਲ ਬੱਚਿਆਂ ਦਾ ਬਹੁਤ ਮੰਨੋਰੰਜਨ ਹੁੰਦਾ ਹੈ । ਸਰੀਰਕ ਕਸਰਤ ਲਈ ਵੀ ਲੇਜ਼ੀਅਮ ਮਹੱਤਵਪੂਰਨ ਹੁੰਦਾ ਹੈ । ਕਿਉਂਕਿ ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕਾਫ਼ੀ ਕਸਰਤ ਕਰਨੀ ਪੈਂਦੀ ਹੈ ।
ਪ੍ਰਸ਼ਨ 4.
ਲੇਜ਼ੀਅਮ ਦੇ ਮੁੱਖ ਕੌਸ਼ਲ ਲਿਖੋ ।
(Write the fundamental Position of Lezium.) ,
ਉੱਤਰ-
ਮੁੱਖ ਕੌਸ਼ਲ
(FUNDAMENTAL POSITION)
- ਲੇਜ਼ੀਅਮ ਸਕੰਦ
- ਪਵਿੱਤਰ
- ਆਰਾਮ
- ਹੁਸ਼ਿਆਰ
- ਚਾਰ ਆਵਾਜ਼
- ਇਕ ਜਗਾ
- ਆਦਿ ਲਗਾਉ
- ਸ਼ੁਰੂ ਦੀ ਅਵਸਥਾ ਪਵਿੱਤਰ
- ਦੋ ਰੁੱਖ
- ਅੱਗੇ ਫਲਾਂਗ
- ਪਿੱਛੇ ਫਲਾਂਗ
- ਅੱਗੇ ਝੁਕਣਾ ।
ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ-
(ਉ) ਡੰਬਲ
(ਅ) ਟਿੱਪਰੀ
(ੲ) ਰੱਸੀ ਟੱਪਣਾ ।
(Write a short note on the followings)-
(a) Dumble
(b) Tipri
(c) Skipping.
(ੳ) ਡੰਬਲ (Dumble) – ਇਹ ਦੋ ਤਰ੍ਹਾਂ ਹੁੰਦੇ ਹਨ-ਲੋਹੇ ਦਾ ਅਤੇ ਲੱਕੜੀ ਦਾ । ਇਸ ਦੇ ਵਿਚ ਮੁੱਠ ਹੁੰਦੀ ਹੈ ਅਤੇ ਦੋਵੇਂ ਸਿਰੇ ਗੋਲ ਅਤੇ ਮੋਟੇ ਹੁੰਦੇ ਹਨ । ਮੁੱਠ ਨੂੰ ਵਿਚੋਂ
ਫੜ ਕੇ ਦੋਵੇਂ ਮੋਟੇ ਸਿਰਿਆਂ ਨੂੰ ਟਕਰਾਇਆ ਜਾਂਦਾ ਹੈ ਜਿਸ ਨਾਲ ਕਾਫ਼ੀ ਉੱਚੀ ਆਵਾਜ਼ ਪੈਦਾ ਹੁੰਦੀ ਹੈ । ਇਸ ਵਿਚ ਪਹਿਲੀ ਅਵਸਥਾ, ਦੂਜੀ ਅਵਸਥਾ, ਤੀਸਰੀ ਅਵਸਥਾ ਅਤੇ ਚੌਥੀ ਅਵਸਥਾ ਕੀਤੀ ਜਾਂਦੀ ਹੈ ।
(ਅ) ਟਿੱਪਰੀ (Tipri) – ਇਹ 15 ਤੋਂ 18 ਇੰਚ ਲੰਬਾ ਲੱਕੜੀ ਦਾ ਡੰਡਾ ਹੁੰਦਾ ਹੈ । ਇਸ ਦੀ ਮੋਟਾਈ 20 ਤੋਂ 25 ਸੈਂ. ਮੀ. ਹੁੰਦੀ ਹੈ । ਇਸ ਦਾ ਭਾਰ 100 ਗ੍ਰਾਮ ਹੁੰਦਾ ਹੈ । ਇਸਨੂੰ ਦੋਨਾਂ ਹੱਥਾਂ ਵਿਚ ਫੜ ਕੇ ਸੰਗੀਤ ਦੀਆਂ ਧੁਨਾਂ ਤੇ ਟਕਰਾਇਆ ਅਤੇ ਨੱਚਿਆ ਜਾਂਦਾ ਹੈ ।
(ੲ) ਰੱਸੀ ਟੱਪਣਾ (Skipping) – ਰੱਸੀ ਇਕ ਸੂਤ ਦੀ ਤਿੰਨ ਮੀਟਰ ਲੰਮੀ ਹੁੰਦੀ ਹੈ । ਜਿਸ ਦੀ ਮੋਟਾਈ 20 ਮਿ. ਮੀ. ਤਕ ਹੋ ਸਕਦੀ ਹੈ । ਇਸਨੂੰ ਦੋਵੇਂ ਹੱਥਾਂ ਵਿਚ ਫੜ ਕੇ ਜਾਂ ਦੋਵੇਂ ਸਿਰਿਆਂ ਨੂੰ ਅਲੱਗ-ਅਲੱਗ ਫੜ ਕੇ ਘੁਮਾਇਆ ਜਾਂਦਾ ਹੈ ਅਤੇ ਜ਼ਮੀਨ ਨਾਲ ਛੁਹਾਇਆ ਜਾਂਦਾ ਹੈ ਅਤੇ ਉਸ ਸਮੇਂ ਉਸ ਵਿਚ ਟੱਪਿਆ ਜਾਂਦਾ ਹੈ ।
ਰੱਸੀ ਟੱਪਣ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-
- ਇਕੱਲੀ ਰੱਸੀ ਨਾਲ ਇਕ ਆਦਮੀ ਦਾ ਅੱਗੇ ਪਿੱਛੇ ਟੱਪਣਾ ।
- ਸਾਥੀ ਨਾਲ ਰੱਸੀ ਟੱਪਣਾ ।
- ਸਟੰਟ ਟੱਪਣਾ ।
- ਰੱਸੀ ਦੇ ਦੋਵੇਂ ਸਿਰੇ ਫੜ ਕੇ ਟੱਪਣਾ ।
- ਅੰਦਰ ਜਾਣਾ ਅਤੇ ਬਾਹਰ ਆਉਣਾ ।
- ਇਕ ਪੈਰ ਅਤੇ ਰੱਸੀ ਟੱਪਣਾ ।
- ਸਕੈਟ ਪੁਜ਼ੀਸ਼ਨ ਅਤੇ ਰੱਸੀ ਟੱਪਣਾ ।