Punjab State Board PSEB 9th Class Social Science Book Solutions History Chapter 6 ਰੂਸ ਦੀ ਕ੍ਰਾਂਤੀ Textbook Exercise Questions and Answers.
PSEB Solutions for Class 9 Social Science History Chapter 6 ਰੂਸ ਦੀ ਕ੍ਰਾਂਤੀ
Social Science Guide for Class 9 PSEB ਰੂਸ ਦੀ ਕ੍ਰਾਂਤੀ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾਂ ਦੀ ਅਗਵਾਈ ਕਿਸਨੇ ਕੀਤੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ
(ਏਂ) ਜਲਸ ਇ ਲੈਨਿਨ
(ਸ) ਟਰੋਸਟਕੀ ।
ਉੱਤਰ-
(ਏਂ) ਜਲਸ ਇ ਲੈਨਿਨ
ਪ੍ਰਸ਼ਨ 2.
ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ ?
(ਉ) ਸਮਾਜਵਾਦ
(ਅ) ਰਾਸ਼ਟਰਵਾਦ ,
(ਇ) ਉਦਾਰਵਾਦ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸਮਾਜਵਾਦ
ਪ੍ਰਸ਼ਨ 3.
ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ ?
(ਉ) ਟਰੋਸਟਕੀ
(ਅ) ਕਾਰਲ ਮਾਰਕਸ
(ਈ) ਜ਼ਾਰ ਨਿਕੋਲਸ-II
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਟਰੋਸਟਕੀ
ਪ੍ਰਸ਼ਨ 4.
ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਬਾਹਰ ਕੱਢ ਲਿਆ ਅਤੇ ਜਰਮਨੀ ਨਾਲ ਸੰਧੀ ਕਰ ਲਈ ?
(ਉ) ਅਮਰੀਕਾ
(ਅ) ਰੁਸ
(ਈ) ਫਰਾਂਸ
(ਸ) ਇੰਗਲੈਂਡ ।
ਉੱਤਰ-
(ਅ) ਰੁਸ
(ਅ) ਖ਼ਾਲੀ ਥਾਂਵਾਂ ਭਰੋ
ਪ੍ਰਸ਼ਨ 1.
…………… ਨੇ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦੇ ਬੋਲਸ਼ਵਿਕ ਸੰਗਠਨ ਦੀ ਅਗਵਾਈ ਕੀਤੀ ।
ਉੱਤਰ-
ਲੈਨਿਨ,
ਪ੍ਰਸ਼ਨ 2.
………… ਦਾ ਅਰਥ ਹੈ-ਪਰਿਸ਼ਦ ਜਾਂ ਸਥਾਨਿਕ ਸਰਕਾਰ ।
ਉੱਤਰ-
ਸੋਵੀਅਤ,
ਪ੍ਰਸ਼ਨ 3.
ਰੂਸ ਵਿੱਚ ਚੁਣੀ ਗਈ ਸਲਾਹਕਾਰ ਸੰਸਦ ਨੂੰ …………. ਕਿਹਾ ਜਾਂਦਾ ਹੈ ।
ਉੱਤਰ-
ਡਿਊਮਾ,
ਪ੍ਰਸ਼ਨ 4.
ਜ਼ਾਰ ਦਾ ਸ਼ਬਦਿਕ ਅਰਥ ਹੈ ………..।
ਉੱਤਰ-
ਸਰਵਉੱਚ ਸ਼ਾਸਨ ।
(ਈ) ਸਹੀ ਮਿਲਾਨ ਕਰੋ
(ਉ) | (ਅ) |
1. ਲੈਨਿਨ | (i) ਮੇਨਸ਼ਵਿਕ |
2. ਟਰੋਸਟਕੀ | (ii) ਅਖ਼ਬਾਰ |
3. ਮਾਰਚ ਦੀ ਰੁਸ ਦੀ ਕ੍ਰਾਂਤੀ | (iii) ਰੂਸੀ ਸੰਸਦ |
4. ਡੂੰਮਾਂ | (iv) ਬੋਲਸ਼ਵਿਕ |
5. ਪਾਵਧਾ । | (v) 1917 ਈ: |
ਉੱਤਰ –
1. ਲੈਨਿਨ | (iv) ਬੋਲਸ਼ਵਿਕ |
2. ਟਰੋਸਕੀ | (i) ਮੇਨਸ਼ਵਿਕ |
3. ਮਾਰਚ ਦੀ ਰੂਸ ਦੀ ਕ੍ਰਾਂਤੀ | (v) 1917 ਈ: |
4. ਡੂੰਮਾਂ | (iii) ਰੂਸੀ ਸੰਸਦ |
5. ਪ੍ਰਾਵਧਾ | (ii) ਅਖ਼ਬਾਰ । |
(ਸ) ਅੰਤਰ ਦੱਸੋ
1. ਬੋਲਸ਼ਵਿਕ ਅਤੇ ਮਾਨਸ਼ਵਿਕ 2. ਉਦਾਰਵਾਦੀ ਅਤੇ ਰੂੜੀਵਾਦੀ ।.
ਉੱਤਰ-
1. ਬੋਲਸ਼ਵਿਕ ਅਤੇ ਮੇਂਨਸ਼ਵਿਕ-ਬੋਲਸ਼ਵਿਕ ਅਤੇ ਮੇਨਸ਼ਵਿਕ ਰੂਸ ਦੇ ਦੋ ਰਾਜਨੀਤਿਕ ਦਲ ਸਨ । ਇਹ ਦਲ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧੀ ਸਨ । ਇਨ੍ਹਾਂ ਦੋਨਾਂ ਵਿਚਾਲੇ ਮੁੱਖ ਅੰਤਰ ਇਹ ਸੀ ਕਿ ਮੇਨਸ਼ਵਿਕ ਸੰਸਦੀ ਪ੍ਰਣਾਲੀ ਦੇ ਪੱਖ ਵਿੱਚ ਸਨ ਜਦਕਿ ਬੋਲਸ਼ਵਿਕ ਸੰਸਦੀ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਉਹ ਅਜਿਹੀ ਪਾਰਟੀ ਚਾਹੁੰਦੇ ਸਨ ਜੋ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰੇ ।
2. ਉਦਾਰਵਾਦੀ ਅਤੇ ਰੂੜੀਵਾਦੀ
(i) ਉਦਾਰਵਾਦੀ-ਰੂਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਾਲ ਉੱਧਾਰ ਹੋਵੇ । ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ । ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ | ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।
(ii) ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ | ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।
II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਮਹੱਤਵਪੂਰਨ ਮੰਨਿਆ ਗਿਆ ?
ਉੱਤਰ-
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਸਭ ਤੋਂ ਮਹੱਤਵਪੂਰਨ ਵਿਚਾਰ ‘ਸਮਾਜਵਾਦ ਨੂੰ ਮੰਨਿਆ ਗਿਆ |
ਪ੍ਰਸ਼ਨ 2.
ਡੂੰਮਾਂ ਕੀ ਸੀ ?
ਉੱਤਰ-
ਡੈਮਾਂ ਰੁਸ ਦੀ ਰਾਸ਼ਟਰੀ ਸਭਾ ਜਾਂ ਸੰਸਦ ਸੀ ।
ਪ੍ਰਸ਼ਨ 3.
ਮਾਰਚ 1917 ਈ: ਦੀ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ?
ਉੱਤਰ-
ਜ਼ਾਰ ਨਿਕੋਲਸ ।
ਪ੍ਰਸ਼ਨ 4.
1905 ਈ: ਵਿੱਚ ਹੋਣ ਵਾਲੀ ਰੁਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ ?
ਉੱਤਰ-
1905 ਈ: ਵਿੱਚ ਰੂਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਸੀ-ਜ਼ਾਰ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਲਈ ਜਾਂਦੇ ਹੋਏ ਮਜ਼ਦੂਰਾਂ ਤੇ ਗੋਲੀ ਚਲਾਈ ਜਾਣਾ ।
ਪ੍ਰਸ਼ਨ 5.
ਰੂਸ ਦੀ ਹਾਰ ਕਿਸ ਦੇਸ਼ ਦੇ ਹੱਥੋਂ ਹੋਈ ?
ਉੱਤਰ-
ਜਾਪਾਨ ਤੋਂ ।
III. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਕਤੂਬਰ 1917 ਈ: ਦੀ ਰੂਸੀ ਕ੍ਰਾਂਤੀ ਦੇ ਤੱਤਕਾਲੀ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
ਰੂਸ ਵਿਚ 1917 ਈ: ਦੀ ਕ੍ਰਾਂਤੀ ਦੇ ਬਾਅਦ ਜਿਹੜੀ ਅਰਥਵਿਵਸਥਾ ਦਾ ਨਿਰਮਾਣ ਹੋਇਆ ਉਸਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ
- ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੁਲਤਾਂ ਦਿੱਤੀਆਂ ਗਈਆਂ ।
- ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ਅਤੇ ਸਾਰੀ ਭੂਮੀ ਕਿਸਾਨਾਂ ਦੀਆਂ ਸਮਿਤੀਆਂ ਨੂੰ ਸੌਂਪ ਦਿੱਤੀ ਗਈ ।
- ਵਪਾਰ ਅਤੇ ਉਪਜ ਦੇ ਸਾਧਨਾਂ ‘ਤੇ ਸਰਕਾਰੀ ਨਿਯੰਤਰਨ ਹੋ ਗਿਆ ।
- ਕੰਮ ਦਾ ਅਧਿਕਾਰ ਸੰਵਿਧਾਨਿਕ ਅਧਿਕਾਰ ਬਣ ਗਿਆ ਅਤੇ ਰੋਜ਼ਗਾਰ ਦੁਆਉਣਾ ਰਾਜ ਦਾ ਕਰਤੱਵ ਬਣ ਗਿਆ ।
- ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਮਿਤੀਆਂ (ਸੋਵੀਅਤ) ਦੇ ਹੱਥਾਂ ਵਿੱਚ ਆ ਗਈ ।
- ਅਰਥ-ਵਿਵਸਥਾ ਦੇ ਵਿਕਾਸ ਲਈ ਆਰਥਿਕ ਨਿਯੋਜਨ ਦਾ ਮਾਰਗ ਅਪਣਾਇਆ ਗਿਆ ।
ਪ੍ਰਸ਼ਨ 2.
ਬੋਲਸ਼ਵਿਕ ਅਤੇ ਮੈਨਸ਼ਵਿਕ ’ਤੇ ਨੋਟ ਲਿਖੋ ।
ਉੱਤਰ –
1. ਬੋਲਸ਼ਵਿਕ-1898 ਈ: ਵਿੱਚ ਰੂਸ ਵਿੱਚ ‘ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਗਠਨ ਹੋਇਆ ਸੀ ਪਰ ਸੰਗਠਨ ਅਤੇ ਨੀਤੀਆਂ ਦੇ ਪ੍ਰਸ਼ਨ ਤੇ ਇਹ ਪਾਰਟੀ ਦੋ ਭਾਗਾਂ ਵਿੱਚ ਵੰਡੀ ਗਈ । ਇਨ੍ਹਾਂ ਵਿੱਚੋਂ ਬਹੁਮਤ ਵਾਲਾ ਭਾਗ-“ਬੋਲਸ਼ਵਿਕ’ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਦਲ ਦਾ ਵਿਚਾਰ ਸੀ ਕਿ ਸੰਸਦ ਅਤੇ ਲੋਕਤੰਤਰ ਦੀ ਘਾਟ ਵਿੱਚ ਕੋਈ ਵੀ ਦਲ ਸੰਸਦੀ ਸਿਧਾਂਤਾਂ ਦੁਆਰਾ ਬਦਲਾਓ ਨਹੀਂ ਲਿਆ ਸਕਦਾ ਹੈ । ਇਹ ਦਲ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰਨ ਦੇ ਪੱਖ ਵਿੱਚ ਸੀ । ਇਸ ਦਲ ਦਾ ਨੇਤਾ ਲੈਨਿਨ ਸੀ ।
2. ਮੈਨਸ਼ਵਿਕ-ਮੈਨਸ਼ਵਿਕ ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਘੱਟ ਮਤ ਵਾਲਾ ਭਾਗ ਸੀ । ਇਹ ਦਲ | ਅਜਿਹੀ ਪਾਰਟੀ ਦੇ ਪੱਖ ਵਿੱਚ ਸੀ ਕਿ ਜਿਸ ਤਰ੍ਹਾਂ ਦੀ ਫਰਾਂਸ ਅਤੇ ਜਰਮਨੀ ਵਿੱਚ ਸੀ । ਇਨ੍ਹਾਂ ਦੇਸ਼ਾਂ ਦੀਆਂ ਪਾਰਟੀਆਂ ਦੀ ਤਰ੍ਹਾਂ ਮੇਨਸ਼ਵਿਕ ਵੀ ਦੇਸ਼ ਵਿੱਚ ਚੁਣੀ ਹੋਈ ਸੰਸਦ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।
ਪ੍ਰਸ਼ਨ 3.
ਰੂਸ ਵਿੱਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਰੂਸ ਵਿਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਹੇਠ ਲਿਖੇ ਕਾਰਨ ਹਨ –
- ਯੁੱਧ ਤੋਂ ਅਲੱਗ ਨਾ ਕਰਨਾ-ਰੂਸ ਦੀ ਅਸਥਾਈ ਸਰਕਾਰ ਦੇਸ਼ ਨੂੰ ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ | ਰੂਸ ਦੀ ਆਰਥਿਕ ਵਿਵਸਥਾ ਭਿੰਨ-ਭਿੰਨ ਹੋ ਗਈ ਸੀ ।
- ਲੋਕਾਂ ਵਿਚ ਅਸ਼ਾਂਤੀ-ਰੂਸ ਵਿਚ ਮਜ਼ਦੂਰ ਅਤੇ ਕਿਸਾਨ ਬੜਾ ਕਠੋਰ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ ਰੋਟੀ ਕਮਾਉਣਾ ਵੀ ਉਨ੍ਹਾਂ ਦੇ ਲਈ ਇਕ ਬਹੁਤ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
- ਖਾਧ-ਸਮੱਗਰੀ ਦੀ ਕਮੀ-ਰੁਸ ਵਿਚ ਖਾਧ-ਸਮੱਗਰੀ ਦੀ ਵੱਡੀ ਕਮੀ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੀ ਦਸ਼ਾ ਉਤਪੰਨ ਹੋ ਗਈ ਸੀ । ਲੋਕਾਂ ਨੂੰ ਰੋਟੀ ਖਰੀਦਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
- ਦੇਸ਼ ਵਿਆਪੀ ਹੜਤਾਲਾਂ-ਰੂਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਕਠੋਰ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਦਸ਼ਾ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਆਰੰਭ ਕਰ ਦਿੱਤੀ । ਇਸਦੇ ਪਰਿਣਾਮਸਵਰੂਪ ਦੇਸ਼ ਵਿਚ ਹੜਤਾਲਾਂ ਦਾ ਜ਼ਬਰ ਜਿਹਾ ਆ ਗਿਆ ।
ਪ੍ਰਸ਼ਨ 4.
ਲੈਨਿਨ ਦਾ “ਅਪੈਲ ਮਤਾ ਕੀ ਸੀ ?
ਉੱਤਰ-
ਲੈਨਿਨ ਬੋਲਸ਼ਵਿਕਾਂ ਦੇ ਨੇਤਾ ਸਨ ਜੋ ਨਿਰਵਾਸਿਤ ਜੀਵਨ ਬਤੀਤ ਕਰ ਰਹੇ ਸਨ । ਅਪ੍ਰੈਲ, 1917 ਈ: ਵਿੱਚ ਉਹ ਰੂਸ ਪਰਤ ਆਏ । ਉਨ੍ਹਾਂ ਦੀ ਅਗਵਾਈ ਵਿੱਚ ਬੋਲਸ਼ਵਿਕ 1914 ਈ: ਤੋਂ ਹੀ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਕਰ ਰਹੇ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸੋਵੀਅਤਾਂ ਨੂੰ ਸੱਤਾ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ । ਅਜਿਹੇ ਵਿੱਚ ਲੈਨਿਨ ਨੇ ਸਰਕਾਰ ਦੇ ਸਾਹਮਣੇ ਤਿੰਨ ਮੰਗਾਂ ਰੱਖੀਆਂ-
- ਯੁੱਧ ਖਤਮ ਕੀਤਾ ਜਾਏ ।
- ਸਾਰੀ ਜ਼ਮੀਨ ਕਿਸਾਨਾਂ ਨੂੰ ਸੌਂਪ ਦਿੱਤੀ ਜਾਏ
- ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਜਾਏ ।
ਇਨ੍ਹਾਂ ਤਿੰਨਾਂ ਮੰਗਾਂ ਨੂੰ ਲੈਨਿਨ ਦੀ ‘ਅਪ੍ਰੈਲ ਥੀਸਿਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰੈੱਸ ਰੂਸ ਵਿੱਚ ਫਰਵਰੀ ਕ੍ਰਾਂਤੀ ਦੇ ਬਾਅਦ ਬਣੀ ਅੰਤਰਿਮ ਸਰਕਾਰ ਦਾ ਨੇਤਾ ਸੀ । ਦੁਰਭਾਗ ਨਾਲ ਉਹ ਜਨਤਾ ਦੇ ਕਿਸੇ ਵੀ ਮੰਗ ਨੂੰ ਪੂਰਾ ਨਾ ਕਰ ਸਕਿਆ । ਇਸ ਲਈ ਉਸਦੀ ਸਰਕਾਰ ਅਪ੍ਰਸਿੱਧ ਹੋ ਗਈ ਅਤੇ 7 ਨਵੰਬਰ, 1917 ਨੂੰ ਉਸਦਾ ਪਤਨ ਹੋ ਗਿਆ ।
ਪ੍ਰਸ਼ਨ 5.
ਬੋਲਸ਼ਵਿਕ ਕ੍ਰਾਂਤੀ ਤੋਂ ਬਾਅਦ ਰੂਸ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਕੀ ਪਰਿਵਰਤਨ ਆਏ ?
ਨੋਟ-ਇਸਦੇ ਲਈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰਬਰ 1 ਪੜ੍ਹੋ । ਸਿਰਫ਼ ਖੇਤੀਬਾੜੀ ਸੰਬੰਧੀ ਬਿੰਦੂ ਹੀ ਪੜ੍ਹੋ !
IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1905 ਈ: ਦੀ ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿੱਚ ਲਗਪਗ ਸਾਰੇ ਯੂਰਪ ਵਿੱਚ ਮਹੱਤਵਪੂਰਨ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪਰਿਵਰਤਨ ਹੋਏ ਸਨ | ਕਈ ਦੇਸ਼ ਗਣਰਾਜ ਸਨ ਤਾਂ ਕਈ ਸੰਵਿਧਾਨਿਕ ਰਾਜਤੰਤਰ । ਸਾਮੰਤੀ ਵਿਵਸਥਾ ਖ਼ਤਮ ਹੋ ਚੁੱਕੀ ਸੀ ਅਤੇ ਸਾਮੰਤਾਂ ਦੀ ਥਾਂ ਨਵੇਂ ਮੱਧ ਵਰਗਾਂ ਨੇ ਲੈ ਲਈ ਸੀ । ਪਰ ਰੂਸ ਅਜੇ ਵੀ. ‘ਪੁਰਾਣੀ ਦੁਨੀਆਂ ਵਿੱਚ ਜੀ ਰਿਹਾ ਸੀ । ਇਹ ਗੱਲ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਤੋਂ ਸਪੱਸ਼ਟ ਹੋ ਜਾਏਗੀਸਮਾਜਿਕ ਅਤੇ ਰਾਜਨੀਤਿਕ ਹਾਲਾਤ –
1. ਰੂਸੀ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉੱਥੇ ਖੇਤੀਬਾੜੀ ਦਾਸ ਪ੍ਰਥਾ ਜ਼ਰੂਰ ਖ਼ਤਮ ਹੋ ਚੁੱਕੀ ਸੀ, ਫਿਰ ‘ ਵੀ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ ।ਉਨ੍ਹਾਂ ਦੀਆਂ ਜੋਤਾਂ ਬਹੁਤ ਹੀ ਛੋਟੀਆਂ ਸਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਕੋਲ ਪੂੰਜੀ ਵੀ ਨਹੀਂ ਸੀ । ਇਨ੍ਹਾਂ ਛੋਟੀਆਂ-ਛੋਟੀਆਂ ਜੋਤਾਂ ਨੂੰ ਪਾਉਣ ਲਈ ਵੀ ਉਨ੍ਹਾਂ ਨੂੰ ਅਨੇਕ ਦਹਾਕਿਆਂ ਤਕ ਮੁਕਤੀ ਕਰ ਦੇ ਰੂਪ ਵਿੱਚ ਭਾਰੀ ਧਨ ਚੁਕਾਉਣਾ ਪਿਆ ।
2. ਕਿਸਾਨਾਂ ਦੇ ਵਾਂਗ ਮਜ਼ਦੂਰਾਂ ਦੀ ਹਾਲਤ ਵੀ ਖਰਾਬ ਸੀ । ਦੇਸ਼ ਵਿੱਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀਪਤੀਆਂ ਦੇ ਸਨ । ਉਨ੍ਹਾਂ ਨੂੰ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੀ ਕੋਈ ਚਿੰਤਾ ਨਹੀਂ ਸੀ । ਉਨ੍ਹਾਂ ਦਾ ਇੱਕੋ-ਇਕ ਉਦੇਸ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੀ । ਰੂਸੀ ਪੁੰਜੀਪਤੀਆਂ ਨੇ ਵੀ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ।ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਕੋਲ ਲੋੜੀਂਦੀ ਜੀ ਨਹੀਂ ਸੀ । ਉਹ ਮਜ਼ਦੂਰਾਂ ਨੂੰ ਘੱਟ ਤਨਖਾਹ ਦੇ ਕੇ ਪੈਸਾ ਬਚਾਉਣਾ ਚਾਹੁੰਦੇ ਸਨ ਅਤੇ ਇਸ ਤਰ੍ਹਾਂ ਵਿਦੇਸ਼ੀ ਪੂੰਜੀਪਤੀਆਂ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ । ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਵੀ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਇੰਨੇ ਸਾਧਨ ਵੀ ਨਹੀਂ ਸਨ ਕਿ ਉਹ ਕੋਈ ਮਾਮੂਲੀ ਸੁਧਾਰ ਲਾਗੂ ਕਰਵਾ ਸਕਣ|
ਰਾਜਨੀਤਿਕ ਹਾਲਾਤ –
- ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦਾ ਸੀ । ਉਹ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਕ ਸਿਰਫ ਕੁਲੀਨ ਵਰਗ ਅਤੇ ਹੋਰ ਉੱਚ ਵਰਗਾਂ ਨਾਲ ਸੰਬੰਧ ਰੱਖਦੇ ਸਨ । ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿੱਚ ਸਨ । ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਅਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।
- ਰੁਸੀ ਸਾਮਰਾਜ ਵਿੱਚ ਜ਼ਾਰ ਦੁਆਰਾ ਜਿੱਤੇ ਕਈ ਗੈਰ-ਰੂਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲਈ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਰੂਸ ਵਿੱਚ ਟਕਰਾਓ ਦੀ ਸਥਿਤੀ ਬਣੀ ਹੋਈ ਸੀ ।
- ਰਾਜ ਪਰਿਵਾਰ ਵਿੱਚ ਨੈਤਿਕ ਪਤਨ ਸਿਖਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿੱਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ । ਇਸ ਤਰ੍ਹਾਂ ਰੂਸ ਵਿੱਚ ਕ੍ਰਾਂਤੀ ਲਈ ਹਾਲਾਤ ਪਰਿਪੱਕ ਸਨ ।
ਪ੍ਰਸ਼ਨ 2.
ਉਦਯੋਗੀਕਰਨ ਨਾਲ ਰੁਸ ਦੇ ਆਮ ਲੋਕਾਂ ‘ਤੇ ਕੀ ਪ੍ਰਭਾਵ ਪਏ ?
ਉੱਤਰ-
ਉਦਯੋਗਿਕ ਕ੍ਰਾਂਤੀ ਰੂਸ ਵਿੱਚ ਸਭ ਤੋਂ ਬਾਅਦ ਆਈ । ਉੱਥੇ ਖਣਿਜ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਪਰ ਪੂੰਜੀ ਅਤੇ ਸੁਤੰਤਰ ਮਜ਼ਦੂਰਾਂ ਦੀ ਘਾਟ ਦੇ ਕਾਰਨ ਉੱਥੇ ਕਾਫੀ ਸਮੇਂ ਤੱਕ ਉਦਯੋਗਿਕ ਵਿਕਾਸ ਸੰਭਵ ਨਾ ਹੋ ਸਕਿਆ । 1867 ਈ: ਰੂਸ ਵਿੱਚ ਖੇਤੀਬਾੜੀ ਦਾਸਾਂ ਨੂੰ ਸੁਤੰਤਰ ਕਰ ਦਿੱਤਾ । ਉਸਨੂੰ ਵਿਦੇਸ਼ਾਂ ਤੋਂ ਪੂੰਜੀ ਵੀ ਮਿਲ ਗਈ । ਸਿੱਟੇ ਵਜੋਂ ਰੂਸ ਨੇ ਆਪਣੇ ਉਦਯੋਗਿਕ ਵਿਕਾਸ ਵਲ ਧਿਆਨ ਦਿੱਤਾ ।
ਉੱਥੇ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਪਰ ਇਨ੍ਹਾਂ ਦਾ ਪੂਰਨ ਵਿਕਾਸ 1917 ਈ: ਦੀ ਕ੍ਰਾਂਤੀ ਦੇ ਬਾਅਦ ਹੀ ਸੰਭਵ ਹੋ ਸਕਿਆ । | ਪ੍ਰਭਾਵ-ਉਦਯੋਗਿਕ ਕ੍ਰਾਂਤੀ ਦਾ ਰੂਸ ਦੇ ਆਮ ਲੋਕਾਂ ਦੇ ਜੀਵਨ ਦੇ ਹਰ ਪਹਿਲੂ ‘ਤੇ ਡੂੰਘਾ ਪ੍ਰਭਾਵ ਪਿਆ ।
ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਹੇਠ ਲਿਖੇ ਸਨ –
1. ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਨੇ ਛੋਟੇ-ਛੋਟੇ ਕਿਸਾਨਾਂ ਨੂੰ ਆਪਣੀ ਭੂਮੀ ਵੇਚ ਕੇ | ਕਾਰਖਾਨਿਆਂ ਵਿੱਚ ਕੰਮ ਕਰਨ ‘ਤੇ ਮਜ਼ਬੂਰ ਕਰ ਦਿੱਤਾ । ਇਸ ਲਈ ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ।
2. ਛੋਟੇ ਕਾਰੀਗਰਾਂ ਦਾ ਮਜ਼ਦੂਰ ਬਣਨਾ-ਉਦਯੋਗਿਕ ਕ੍ਰਾਂਤੀ ਕਾਰਨ ਹੁਣ ਮਸ਼ੀਨਾਂ ਦੁਆਰਾ ਮਜ਼ਬੂਤ ਅਤੇ ਪੱਕਾ ਮਾਲ | ਬਹੁਤ ਛੇਤੀ ਨਾਲ ਬਣਾਇਆ ਜਾਣ ਲੱਗਾ । ਇਸ ਤਰ੍ਹਾਂ ਹੱਥ ਨਾਲ ਬਣੇ ਜਾਂ ਕੱਤੇ ਹੋਏ ਕੱਪੜੇ ਦੀ ਮੰਗ ਘੱਟ ਹੁੰਦੀ ਚਲੀ ਗਈ । ਇਸ ਲਈ ਛੋਟੇ ਕਾਰੀਗਰਾਂ ਨੇ ਆਪਣਾ ਕੰਮ ਛੱਡ ਕੇ ਕਾਰਖਾਨੇ ਵਿੱਚ ਮਜ਼ਦੂਰਾਂ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ।
3. ਔਰਤਾਂ ਅਤੇ ਛੋਟੇ ਬੱਚਿਆਂ ਦਾ ਸੋਸ਼ਣ-ਕਾਰਖ਼ਾਨਿਆਂ ਵਿੱਚ ਔਰਤਾਂ ਅਤੇ ਘੱਟ ਉਮਰ ਵਾਲੇ ਬੱਚਿਆਂ ਤੋਂ ਵੀ ਕੰਮ ਲਿਆ ਜਾਣ ਲੱਗਾ | ਉਨ੍ਹਾਂ ਤੋਂ ਵਗਾਰ ਵੀ ਲਈ ਜਾਣ ਲੱਗੀ । ਇਸਦਾ ਉਨ੍ਹਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ , ਪਿਆ ।
4. ਮਜ਼ਦੂਰਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ-ਮਜ਼ਦੂਰਾਂ ਦੀ ਸਿਹਤ ਤੇ ਖੁੱਲ੍ਹੇ ਵਾਤਾਵਰਨ ਦੀ ਘਾਟ ਕਾਰਨ ਬਹੁਤ ਬੁਰਾ ਪ੍ਰਭਾਵ ਪਿਆ । ਹੁਣ ਉਹ ਸ਼ੁੱਧ ਹਵਾ ਦੀ ਬਜਾਏ ਕਾਰਖ਼ਾਨਿਆਂ ਦੀ ਦੁਸ਼ਿਤ ਹਵਾ ਵਿੱਚ ਕੰਮ ਕਰਦੇ ਸਨ । ”
5. ਬੇਰੁਜ਼ਗਾਰੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਦਾ ਸਭ ਤੋਂ ਬੁਰਾ ਪ੍ਰਭਾਵ ਇਹ ਹੋਇਆ ਕਿ ਇਸਨੇ ਘਰੇਲੂ ਦਸਤਕਾਰੀਆਂ ਦਾ ਅੰਤ ਕਰ ਦਿੱਤਾ । ਇਕ ਇਕੱਲੀ ਮਸ਼ੀਨ ਹੁਣ ਕਈ ਆਦਮੀਆਂ ਦਾ ਕੰਮ ਕਰਨ ਲੱਗੀ । ਸਿੱਟੇ ਵਜੋਂ ਹੱਥ ਨਾਲ ਕੰਮ ਕਰਨ ਵਾਲੇ ਕਾਰੀਗਰ ਬੇਕਾਰ ਹੋ ਗਏ ।
ਨਵੇਂ ਵਰਗਾਂ ਦਾ ਜਨਮ-ਉਦਯੋਗਿਕ ਸ਼ਾਂਤੀ ਨਾਲ ਮਜ਼ਦੂਰ ਅਤੇ ਪੂੰਜੀਪਤੀ ਨਾਂ ਦੇ ਦੋ ਨਵੇਂ ਵਰਗਾਂ ਦਾ ਜਨਮ ਹੋਇਆ । ਪੂੰਜੀਪਤੀਆਂ ਨੇ ਮਜ਼ਦੂਰਾਂ ਤੋਂ ਬਹੁਤ ਘੱਟ ਤਨਖਾਹ ਤੇ ਕੰਮ ਲੈਣਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਗਰੀਬ ਲੋਕ ਹੋਰ ਗਰੀਬ ਹੋ ਗਏ ਅਤੇ ਦੇਸ਼ ਦੀ ਸਾਰੀ ਪੂੰਜੀ ਕੁੱਝ ਇਕ ਪੂੰਜੀਪਤੀਆਂ ਦੀਆਂ ਤਿਜੋਰੀਆਂ ਵਿੱਚ ਭਰੀ ਜਾਣ ਲੱਗੀ । ਇਸ ਵਿਸ਼ੇ ਵਿੱਚ ਕਿਸੇ ਨੇ ਕਿਹਾ ਹੈ, “ਉਦਯੋਗਿਕ ਕ੍ਰਾਂਤੀ ਨੇ ਅਮੀਰਾਂ ਨੂੰ ਹੋਰ ਵੀ ਜ਼ਿਆਦਾ ਅਮੀਰ ਅਤੇ ਗਰੀਬਾਂ ਨੂੰ ਹੋਰ ਵੀ ਜ਼ਿਆਦਾ ਗਰੀਬ ਕਰ ਦਿੱਤਾ |
ਪ੍ਰਸ਼ਨ 3.
ਸਮਾਜਵਾਦ ’ਤੇ ਵਿਸਥਾਰ ਸਹਿਤ ਨੋਟ ਲਿਖੋ ।
ਉੱਤਰ-
ਸਮਾਜਵਾਦ ਦੀ ਦਿਸ਼ਾ ਵਿੱਚ ਕਾਰਲ ਮਾਰਕਸ (1818 ਈ:-1882 ਈ:) ਅਤੇ ਫਰੈਡਰਿਕ ਏਂਜਲਸ (1820 ਈ:1895 ਈ:) ਨੇ ਕਈ ਨਵੇਂ ਤਰਕ ਪੇਸ਼ ਕੀਤੇ । ਮਾਰਕਸ ਦਾ ਵਿਚਾਰ ਸੀ ਕਿ ਉਦਯੋਗਿਕ ਸਮਾਜ ਪੂੰਜੀਵਾਦ ਸਮਾਜ ਹੈ । ਕਾਰਖਾਨਿਆਂ ਵਿੱਚ ਲੱਗੀ ਪੁੰਜੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੈ ਅਤੇ ਪੂੰਜੀਪਤੀਆਂ ਦਾ ਮੁਨਾਫਾ ਮਜ਼ਦੂਰਾਂ ਦੀ ਮਿਹਨਤ ਤੋਂ ਪੈਦਾ ਹੁੰਦਾ ਹੈ ।
ਮਾਰਕਸ ਦਾ ਕਹਿਣਾ ਸੀ ਕਿ ਜਦੋਂ ਤਕ ਨਿੱਜੀ ਪੂੰਜੀਪਤੀ ਇਸ ਤਰ੍ਹਾਂ ਮੁਨਾਫ਼ਾ ਕਮਾਉਂਦੇ ਰਹਿਣਗੇ ਉਦੋਂ ਤੱਕ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਦਾ | ਆਪਣੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਮਜ਼ਦੂਰਾਂ ਨੂੰ ਪੂੰਜੀਵਾਦ ਅਤੇ ਨਿੱਜੀ ਸੰਪੱਤੀ ‘ਤੇ ਆਧਾਰਿਤ ਸ਼ਾਸਨ ਨੂੰ ਪੁੱਟ ਸੁੱਟਣਾ ਹੋਵੇਗਾ | ਮਾਰਕਸ ਦਾ ਕਹਿਣਾ ਸੀ ਕਿ ਪੂੰਜੀਵਾਦ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਮਜ਼ਦੂਰਾਂ ਨੂੰ ਇਕ ਬਿਲਕੁਲ ਅਲੱਗ ਤਰ੍ਹਾਂ ਦਾ ਸਮਾਜ ਬਨਾਉਣਾ ਹੋਵੇਗਾ ਜਿਸ ਵਿੱਚ ਸਾਰੀ ਸੰਪੱਤੀ ‘ਤੇ ਪੂਰੇ ਸਮਾਜ ਦਾ ਨਿਯੰਤਰਨ ਅਤੇ ਮਾਲਕੀ ਹੋਵੇ । ਉਨ੍ਹਾਂ ਨੇ ਭਵਿੱਖ ਦੇ ਇਸ ਸਮਾਜ ਨੂੰ ਸਾਮਵਾਦੀ ਕਮਿਉਨਿਸਟ) ਸਮਾਜ ਦਾ ਨਾਂ ਦਿੱਤਾ | ਮਾਰਕਸ ਨੂੰ ਵਿਸ਼ਵਾਸ ਸੀ ਕਿ ਪੂੰਜੀਪਤੀਆਂ ਦੇ ਨਾਲ ਹੋਣ ਵਾਲੇ ਸੰਘਰਸ਼ ਵਿੱਚ ਅੰਤਿਮ ਜਿੱਤ ਮਜ਼ਦੂਰਾਂ ਦੀ ਹੀ ਹੋਵੇਗੀ ।
ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
(ੳ) ਸਮਾਜਵਾਦ ਵਿੱਚ ਸਮਾਜ ਵਰਗਹੀਣ ਹੁੰਦਾ ਹੈ । ਇਸ ਵਿੱਚ ਅਮੀਰ-ਗ਼ਰੀਬ ਵਿੱਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
(ਅ) ਇਸ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ । ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
(ਈ) ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਇਸਦਾ ਉਦੇਸ਼ ਮੁਨਾਫਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।
ਪ੍ਰਸ਼ਨ 4.
ਕਿਨ੍ਹਾਂ ਕਾਰਨਾਂ ਕਰਕੇ ਆਮ ਜਨਤਾ ਨੇ ਬੋਲਸ਼ਵਿਕਾਂ ਦਾ ਸਮਰਥਨ ਕੀਤਾ ?
ਉੱਤਰ-
19ਵੀਂ ਸਦੀ ਦੇ ਅੰਤਿਮ ਦਹਾਕੇ ਤੋਂ ਰੂਸ ਵਿੱਚ ਸਮਾਜਵਾਦੀ ਵਿਚਾਰਾਂ ਦਾ ਪ੍ਰਸਾਰ ਹੋ ਗਿਆ ਸੀ ਅਤੇ ਕਈ ਇਕ ਸਮਾਜਵਾਦੀ ਸੰਗਠਨਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਸੀ । 1898 ਈ: ਵਿੱਚ ਵੱਖ-ਵੱਖ ਸਮਾਜਵਾਦੀ ਦਲ ਮਿਲ ਕੇ ਇਕ ਹੋ ਗਏ ਅਤੇ ਉਨ੍ਹਾਂ ਨੇ “ਰੂਸੀ ਸਮਾਜਵਾਦੀ ਲੋਕਤੰਤਰੀ ਮਜ਼ਦੂਰ ਦਲ’’ ਦਾ ਗਠਨ ਕੀਤਾ । ਇਸ ਪਾਰਟੀ ਵਿੱਚ ਖੱਬੇ-ਪੱਖੀ ਦਲ ਦਾ ਨੇਤਾ ਬਲਾਦੀਮੀਰ ਈਲਿਚ ਉਲਯਾਨੋਵ ਸੀ ਜਿਸਨੂੰ ਲੋਕ ਲੈਨਿਨ ਦੇ ਨਾਂ ਨਾਲ ਜਾਣਦੇ ਸਨ । 1903 ਈ: ਵਿੱਚ ਇਸ ਗੁੱਟ ਦਾ ਦਲ ਵਿੱਚ ਬਹੁਮਤ ਹੋ ਗਿਆ ਅਤੇ ਇਨ੍ਹਾਂ ਨੂੰ ਬੋਲਸ਼ਵਿਕ ਕਿਹਾ ਜਾਣ ਲੱਗਾ । ਜਿਹੜੇ ਲੋਕ ਘੱਟ ਗਿਣਤੀ ਮਤ ਵਿੱਚ ਸਨ ਉਨ੍ਹਾਂ ਨੂੰ ਮੇਨਸ਼ਵਿਕ ਦੇ ਨਾਂ ਨਾਲ ਪੁਕਾਰਿਆ ਗਿਆ । ਬੋਲਸ਼ਵਿਕ ਪੱਕੇ ਰਾਸ਼ਟਰਵਾਦੀ ਸਨ । ਉਹ ਰੂਸ ਦੇ ਲੋਕਾਂ ਦੀ ਦਸ਼ਾ ਵਿੱਚ ਸੁਧਾਰ ਕਰਨਾ ਚਾਹੁੰਦੇ ਸਨ । ਉਹ ਰੂਸ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ । ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਜੋ ਉਦੇਸ਼ ਆਪਣੇ ਸਾਹਮਣੇ ਰੱਖੇ, ਉਹ ਜਨਤਾ ਦੇ ਦਿਲ ਨੂੰ ਛੂਹ ਗਏ । ਇਸ ਲਈ ਆਮ ਜਨਤਾ ਵੀ ਬੋਲਸ਼ੇਵਿਕ ਦੇ ਨਾਲ ਹੋ ਗਈ ।
ਬੋਲਸ਼ਵਿਕਾਂ ਦੇ ਉਦੇਸ਼ –
- ਸਮਾਜਵਾਦ ਦੀ ਸਥਾਪਨਾ-ਬੋਲਸ਼ੇਵਿਕ ਲੋਕਾਂ ਦਾ ਅੰਤਿਮ ਉਦੇਸ਼ ਰੂਸ ਵਿੱਚ ਸਮਾਜਵਾਦੀ ਵਿਵਸਥਾ ਕਾਇਮ ਕਰਨਾ ਸੀ । ਇਸਦੇ ਇਲਾਵਾ ਉਨ੍ਹਾਂ ਦੇ ਕੁੱਝ ਤੱਤਕਾਲੀ ਉਦੇਸ਼ ਵੀ ਸਨ ।
- ਜ਼ਾਰ ਦੇ ਕੁਲੀਨ ਤੰਤਰ ਦਾ ਅੰਤ ਕਰਨਾ-ਬੋਲਸ਼ਵਿਕ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜ਼ਾਰ ਦੇ ਸ਼ਾਸਨ ਦੇ ਤਹਿਤ ਰੂਸ ਦੇ ਲੋਕਾਂ ਦੀ ਹਾਲਤ ਨੂੰ ਕਦੇ ਵੀ ਸੁਧਾਰਿਆ ਨਹੀਂ ਜਾ ਸਕਦਾ । ਇਸ ਲਈ ਉਹ ਜ਼ਾਰ ਦੇ ਸ਼ਾਸਨ ਦਾ ਅੰਤ ਕਰਕੇ ਰੂਸ ਵਿੱਚ ਗਣਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।
- ਗੈਰ-ਰੂਸੀ ਜਾਤੀਆਂ ਦੇ ਦਮਨ ਦਾ ਖ਼ਾਤਮਾ-ਬੋਲਸ਼ਵਿਕ ਰੂਸੀ ਸਾਮਰਾਜ ਦੇ ਗ਼ੈਰ-ਰੂਸੀ ਜਾਤੀਆਂ ਦੇ ਦਮਨ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇਣਾ ਚਾਹੁੰਦੇ ਸਨ ।
- ਕਿਸਾਨਾਂ ਦੇ ਦਮਨ ਦਾ ਅੰਤ-ਉਹ ਭੂ-ਮਾਲਕੀ ਦੀ ਅਸਮਾਨਤਾ ਦਾ ਖਾਤਮਾ ਅਤੇ ਸਾਮੰਤਾਂ ਦੁਆਰਾ ਕਿਸਾਨਾਂ ਦੇ ਦਮਨ ਦਾ ਅੰਤ ਕਰਨਾ ਚਾਹੁੰਦੇ ਸਨ ।
ਪ੍ਰਸ਼ਨ 5.
ਅਕਤੂਬਰ ਦੀ ਸ਼ਾਂਤੀ ਤੋਂ ਬਾਅਦ ਬੋਲਸ਼ਵਿਕ ਸਰਕਾਰ ਵਲੋਂ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ ? ਵਿਸਥਾਰ ਸਹਿਤ ਦੱਸੋ ।
ਉੱਤਰ-
ਅਕਤੂਬਰ ਕ੍ਰਾਂਤੀ ਦੇ ਬਾਅਦ ਬੋਲਸ਼ਵਿਕਾਂ ਦੁਆਰਾ ਰੂਸ ਵਿੱਚ ਮੁੱਖ ਤੌਰ ਤੇ ਹੇਠ ਲਿਖੇ ਪਰਿਵਰਤਨ ਕੀਤੇ ਗਏ –
- ਨਵੰਬਰ 1917 ਈ: ਵਿੱਚ ਜ਼ਿਆਦਾਤਰ ਉਦਯੋਗਾਂ ਅਤੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ । ਸਿੱਟੇ ਵਜੋਂ | ਇਨ੍ਹਾਂ ਦੀ ਮਾਲਕੀ ਅਤੇ ਪ੍ਰਬੰਧਨ ਸਰਕਾਰ ਦੇ ਹੱਥਾਂ ਵਿੱਚ ਆ ਗਿਆ ।
- ਭੂਮੀ ਨੂੰ ਸਮਾਜਿਕ ਸੰਪੱਤੀ ਘੋਸ਼ਿਤ ਕਰ ਦਿੱਤਾ ਗਿਆ । ਕਿਸਾਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਕਿ ਉਹ ਸਰਦਾਰਾਂ ਅਤੇ ਜਗੀਰਦਾਰਾਂ ਦੀ ਭੂਮੀ ‘ਤੇ ਕਬਜ਼ਾ ਕਰ ਲੈਣ ।
- ਸ਼ਹਿਰਾਂ ਵਿੱਚ ਵੱਡੇ ਮਕਾਨਾਂ ਵਿੱਚ ਮਕਾਨ ਮਾਲਕਾਂ ਲਈ ਲੋੜੀਦਾ ਹਿੱਸਾ ਛੱਡ ਕੇ ਬਾਕੀ ਮਕਾਨ ਦੇ ਛੋਟੇ-ਛੋਟੇ ਹਿੱਸੇ ਕਰ ਦਿੱਤੇ ਗਏ ਤਾਂਕਿ ਬੇਘਰ ਲੋਕਾਂ ਨੂੰ ਰਹਿਣ ਦੀ ਜਗਾ ਦਿੱਤੀ ਜਾ ਸਕੇ ।
- ਨਿਰੰਕੁਸ਼ ਤੰਤਰ ਦੁਆਰਾ ਦਿੱਤੀਆਂ ਗਈਆਂ ਪੁਰਾਣੀਆਂ ਉਪਾਧੀਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਸੈਨਾ ਅਤੇ ਸੈਨਿਕ ਅਧਿਕਾਰੀਆਂ ਲਈ ਨਵੀਂ ਵਰਦੀ ਨਿਸ਼ਚਿਤ ਕਰ ਦਿੱਤੀ ਗਈ ।
- ਬੋਲਸ਼ਵਿਕ ਪਾਰਟੀ ਦਾ ਨਾਂ ਬਦਲ ਕੇ ਰਸ਼ੀਅਨ ਕਮਿਊਨਿਸਟ ਪਾਰਟੀ (ਬੋਲਸ਼ਵਿਕ) ਰੱਖ ਦਿੱਤਾ ਗਿਆ ।
- ਵਪਾਰ ਸੰਘਾਂ ‘ਤੇ ਨਵੀਂ ਪਾਰਟੀ ਦਾ ਨਿਯੰਤਰਨ ਕਾਇਮ ਕਰ ਦਿੱਤਾ ਗਿਆ ।
- ਗੁਪਤਚਰ ਪੁਲਿਸ ਚੈਕਾਂ (Cheka) ਨੂੰ ਓਗਪੂ (OGPU) ਅਤੇ ਨਕਵਿਡ, (NKVD) ਦੇ ਨਾਂ ਦਿੱਤੇ ਗਏ । ਇਨ੍ਹਾਂ ਨੇ ਬੋਲਸ਼ੇਵਿਕਾਂ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਦਿੱਤਾ ਗਿਆ ।
- ਮਾਰਚ, 1918 ਈ: ਵਿਚ ਆਪਣੀ ਹੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਬੋਲਸ਼ਵਿਕਾਂ ਨੇ ਬ੍ਰੇਸਟ ਲਿਟੋਵਸਕ (Brest Litovsk) ਦੀ ਥਾਂ ‘ਤੇ ਜਰਮਨੀ ਨਾਲ ਸ਼ਾਂਤੀ ਸੰਧੀ ਕਰ ਲਈ ।
PSEB 9th Class Social Science Guide ਰੂਸ ਦੀ ਕ੍ਰਾਂਤੀ Important Questions and Answers
I. ਬਹੁ-ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਯੂਰਪ ਦੇ ਅਤਿਵਾਦੀ (radicals) ਕਿਸਦੇ ਵਿਰੋਧੀ ਸਨ ?
(ਉ) ਨਿੱਜੀ ਸੰਪਤੀ ਦੇ
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ
(ਈ) ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦੇ ਕੇ
(ਸ) ਬਹੁਮਤ ਜਨਸੰਖਿਆ ਦੀ ਸਰਕਾਰ ਦੇ ।
ਉੱਤਰ-
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ
ਪ੍ਰਸ਼ਨ 2.
19ਵੀਂ ਸਦੀ ਵਿਚ ਯੂਰਪ ਦੇ ਰੂੜੀਵਾਦੀਆਂ (Conservative) ਦੇ ਵਿਚਾਰਾਂ ਵਿਚ ਕੀ ਪਰਿਵਰਤਨ ਆਇਆ ?
(ੳ) ਕ੍ਰਾਂਤੀਆਂ ਲਿਆਂਦੀਆਂ ਜਾਣ
(ਅ) ਸੰਪੱਤੀ ਦੀ ਵੰਡ ਬਰਾਬਰ ਹੋਵੇ
(ਈ) ਮਹਿਲਾਵਾਂ ਨੂੰ ਸੰਪੱਤੀ ਦਾ ਅਧਿਕਾਰ ਨਾ ਦਿੱਤਾ ਜਾਏ
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।
ਉੱਤਰ-
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।
ਪ੍ਰਸ਼ਨ 3.
ਉਦਯੋਗੀਕਰਨ ਨਾਲ ਕਿਹੜੀ ਸਮੱਸਿਆ ਪੈਦਾ ਹੋਈ ?
(ਉ) ਅਵਾਸ
(ਅ) ਬੇਰੁਜ਼ਗਾਰੀ
(ਈ) ਸਫ਼ਾਈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 4.
ਮੇਨੀ ਰਾਸ਼ਟਰਵਾਦੀ ਸੀ –
(ਉ) ਇਟਲੀ ਦਾ
(ਆ) ਫ਼ਰਾਂਸ ਦਾ
(ਈ) ਰੂਸ ਦਾ
(ਸ) ਜਰਮਨੀ ਦਾ ।
ਉੱਤਰ-
(ਉ) ਇਟਲੀ ਦਾ
ਪ੍ਰਸ਼ਨ 5.
ਸਮਾਜਵਾਦੀ ਸਾਰੀਆਂ ਬੁਰਾਈਆਂ ਦੀ ਜੜ੍ਹ ਕਿਸਨੂੰ ਮੰਨਦੇ ਸਨ ?
(ਉ) ਧਨ ਦੀ ਸਮਾਨ ਵੰਡ ਨੂੰ
(ਅ) ਉਤਪਾਦਨ ਦੇ ਸਾਧਨਾਂ ਤੇ ਸਮਾਜ ਦੇ ਅਧਿਕਾਰ ਨੂੰ
(ਇ) ਨਿਜੀ ਸੰਪੱਤੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਨਿਜੀ ਸੰਪੱਤੀ
ਪ੍ਰਸ਼ਨ 6.
ਰਾਬਰਟ ਓਵਨ ਕੌਣ ਸੀ ?
(ਉ) ਰੂਸੀ ਦਾਰਸ਼ਨਿਕ
(ਅ) ਫ਼ਰਾਂਸੀਸੀ ਕ੍ਰਾਂਤੀਕਾਰੀ
(ਇ) ਅੰਗਰੇਜ਼ ਸਮਾਜਵਾਦੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅੰਗਰੇਜ਼ ਸਮਾਜਵਾਦੀ
ਪ੍ਰਸ਼ਨ 7.
ਫ਼ਰਾਂਸੀਸੀ ਸਮਾਜਵਾਦੀ ਕੌਣ ਸੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ ਏਂਜਲਸ
(ਈ) ਰਾਬਰਟ ਓਵਨ
(ਸ) ਲੂਈ ਬਲਾਂਕ।
ਉੱਤਰ-
(ਸ) ਲੂਈ ਬਲਾਂਕ।
ਪ੍ਰਸ਼ਨ 8.
ਕਾਰਲ ਮਾਰਕਸ ਅਤੇ ਫਰੈਡਰਿਕ ਏਂਜਲਸ ਕੌਣ ਸਨ ?
(ਉ) ਸਮਾਜਵਾਦੀ
(ਅ) ਪੂੰਜੀਵਾਦੀ
(ਇ) ਸਾਮੰਤਵਾਦੀ
(ਸ) ਵਣਿਜਵਾਦੀ ।
ਉੱਤਰ-
(ਉ) ਸਮਾਜਵਾਦੀ
ਪ੍ਰਸ਼ਨ 9.
ਸਮਾਜਵਾਦ ਦਾ ਮੰਨਣਾ ਹੈ –
(ਉ) ਸਾਰੀ ਸੰਪੱਤੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੋਣਾ ਚਾਹੀਦਾ ਹੈ ।
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ
(ਈ) ਸਾਰਾ ਮੁਨਾਫ਼ਾ ਉਦਯੋਗਪਤੀਆਂ ਨੂੰ ਮਿਲਣਾ ਚਾਹੀਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ
ਪ੍ਰਸ਼ਨ 10.
ਦੂਜੇ ਇੰਟਰਨੈਸ਼ਨਲ ਦਾ ਸੰਬੰਧ ਸੀ –
(ਉ) ਸਾਮਰਾਜਵਾਦ ਨਾਲ
(ਅ) ਪੂੰਜੀਵਾਦ ਨਾਲ ,
(ਇ) ਸਮਾਜਵਾਦ ਨਾਲ
(ਸ) ਸਾਮੰਤਵਾਦ ਨਾਲ ।
ਉੱਤਰ-
(ਇ) ਸਮਾਜਵਾਦ ਨਾਲ
ਪ੍ਰਸ਼ਨ 11.
ਬ੍ਰਿਟੇਨ ਵਿਚ ਮਜ਼ਦੂਰ ਦਲ ਦੀ ਸਥਾਪਨਾ ਹੋਈ –
(ਉ) 1900 ਈ:
(ਅ) 1905 ਈ:
(ਈ) 1914 ਈ:
(ਸ) 1919 ਈ:
ਉੱਤਰ-
(ਅ) 1905 ਈ:
ਪ੍ਰਸ਼ਨ 12.
ਰੂਸੀ ਸਾਮਰਾਜ ਦਾ ਪ੍ਰਮੁੱਖ ਧਰਮ ਸੀ –
(ਉ) ਰੁਸੀ ਆਰਥੋਡਾਕਸ ਚਰਚ
(ਅ) ਕੈਥੋਲਿਕ
(ਈ) ਟੈਸਟੈਂਟ
(ਸ) ਇਸਲਾਮ |
ਉੱਤਰ-
(ਉ) ਰੁਸੀ ਆਰਥੋਡਾਕਸ ਚਰਚ
ਪ੍ਰਸ਼ਨ 13.
ਕ੍ਰਾਂਤੀ ਤੋਂ ਪਹਿਲਾਂ ਰੂਸ ਦੀ ਜ਼ਿਆਦਾਤਰ ਜਨਤਾ ਦਾ ਕਿੱਤਾ ਸੀ –
(ਉ) ਵਪਾਰ
(ਅ) ਖਣਨ
(ਈ) ਕਾਰਖਾਨਿਆਂ ਵਿਚ ਕੰਮ ਕਰਨਾ
(ਸ) ਖੇਤੀਬਾੜੀ ।
ਉੱਤਰ-
(ਸ) ਖੇਤੀਬਾੜੀ ।
ਪ੍ਰਸ਼ਨ 14.
ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸੂਤੀ ਕੱਪੜਾ ਉਦਯੋਗ ਵਿਚ ਹੜਤਾਲ ਹੋਈ –
(ਉ) 1914 ਈ:
(ਅ) 1896-97 ਈ:
(ਇ) 1916 ਈ:
(ਸ) 1904 ਈ:
ਉੱਤਰ-
(ਅ) 1896-97 ਈ:
ਪ੍ਰਸ਼ਨ 15.
1914 ਤੋਂ ਰੂਸ ਵਿਚ ਹੇਠ ਲਿਖਿਆ ਦਲ ਅਵੈਧ ਸੀ –
(ੳ) ਰੂਸੀ ਸਮਾਜਵਾਦੀ ਵਰਕਸ ਪਾਰਟੀ
(ਅ) ਬੋਲਸ਼ਵਿਕ ਦਲ
(ਇ) ਮੇਨਸ਼ਵਿਕ ਦਲ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 16.
ਰੂਸੀ ਸਾਮਰਾਜ ਵਿਚ ਮੁਸਲਿਮ ਧਰਮ ਸੁਧਾਰਕ ਕੀ ਅਖਵਾਉਂਦੇ ਹਨ ?
(ਉ) ਡੂੰਮਾ
(ਅ) ਉਲਮਾ
(ਈ) ਜਾਂਦੀਵਿਸਟ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਜਾਂਦੀਵਿਸਟ
ਪ੍ਰਸ਼ਨ 17.
ਹੇਠ ਲਿਖਿਆ ਭਿਕਸ਼ੂ ਰੂਸ ਦੀ ਜਾਰੀਨਾ (ਜ਼ਾਰ ਦੀ ਪਤਨੀ) ਦਾ ਸਲਾਹਕਾਰ ਸੀ ਜਿਸਨੇ ਰਾਜਤੰਤਰ ਨੂੰ ਬਦਨਾਮ ਕੀਤਾ –
(ੳ) ਰਾਸਪੁਤਿਨ
(ਅ) ਵਲਾਦੀਮੀਰ ਪੁਤਿਨ
(ਈ) ਕੇਸਕੀ ।
(ਸ) ਲੈਨਿਨ ।
ਉੱਤਰ-
(ੳ) ਰਾਸਪੁਤਿਨ
ਪ੍ਰਸ਼ਨ 18.
ਪੂੰਜੀਪਤੀ ਲਈ ਮਜੂਦਰ ਹੀ ਮੁਨਾਫ਼ਾ ਕਮਾਉਂਦਾ ਹੈ, ਇਹ ਵਿਚਾਰ ਦਿੱਤਾ ਸੀ –
(ੳ) ਕਾਰਲ ਮਾਰਕਸ ਨੇ
(ਅ) ਲੈਨਿਨ ਨੇ
(ਈ) ਕੇਰੈਂਸਕੀ ਨੇ
(ਸ) ਸ਼ ਲਿਓਵ ਨੇ |
ਉੱਤਰ-
(ੳ) ਕਾਰਲ ਮਾਰਕਸ ਨੇ
ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਸਦੀ ਵਿਚਾਰਧਾਰਾ ਰੂਸੀ ਕ੍ਰਾਂਤੀ ਲਿਆਉਣ ਵਿਚ ਸਹਾਇਕ ਸਿੱਧ ਹੋਈ ?
(ੳ) ਮੁਸੋਲਿਨੀ
(ਅ) ਹਿਟਲਰ
(ਈ) ਸਟਾਇਨ
(ਸ) ਕਾਰਲ ਮਾਰਕਸ ।
ਉੱਤਰ-
(ਸ) ਕਾਰਲ ਮਾਰਕਸ ।
ਪ੍ਰਸ਼ਨ 20.
1917 ਈ: ਦੀ ਰੂਸੀ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ ?
(ਉ) ਬਲਾਡੀਬਾਸਟਕ ।
(ਅ) ਲੈਨਿਨਗ੍ਰਡ
(ਈ) ਪੈਟਰੋਡ
(ਸ) ਪੈਰਿਸ ।
ਉੱਤਰ-
(ਈ) ਪੈਟਰੋਡ
ਪ੍ਰਸ਼ਨ 21.
1917 ਈ: ਦੀ ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸੀ –
(ਉ) ਜ਼ਾਰ ਦਾ ਨਿਰੰਕੁਸ਼ ਸ਼ਾਸਨ
(ਅ) ਜਨਤਾ ਦੀ ਦੁਰਦਸ਼ਾ
(ਈ) 1905 ਈ: ਦੀ ਰੂਸੀ ਕ੍ਰਾਂਤੀ
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।
ਉੱਤਰ-
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।
ਪ੍ਰਸ਼ਨ 22.
1917 ਈ: ਦੀ ਰੂਸੀ ਕ੍ਰਾਂਤੀ ਨੂੰ ਜਿਸ ਹੋਰ ਨਾਂ ਨਾਲ ਪੁਕਾਰਿਆ ਜਾਂਦਾ ਹੈ –
(ਉ) ਫ਼ਰਾਂਸੀਸੀ ਕ੍ਰਾਂਤੀ ।
(ਅ) ਮਾਰਕਸ ਕ੍ਰਾਂਤੀ ।
(ੲ) ਜ਼ਾਰ ਕ੍ਰਾਂਤੀ
(ਸ) ਬੋਲਸ਼ਵਿਕ ਕ੍ਰਾਂਤੀ ।
ਉੱਤਰ-
(ਸ) ਬੋਲਸ਼ਵਿਕ ਕ੍ਰਾਂਤੀ ।
ਪ੍ਰਸ਼ਨ 23.
ਰੁਸ ਵਿਚ ਲੈਨਿਨ ਨੇ ਕਿਸ ਤਰ੍ਹਾਂ ਦੇ ਸ਼ਾਸਨ ਦੀ ਘੋਸ਼ਣਾ ਕੀਤੀ ?
(ੳ) ਮੱਧਵਰਗੀ ਲੋਕਤੰਤਰ
(ਆ) ਇਕਤੰਤਰ
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ
(ਸ) ਸੰਸਦ ਗਣਤੰਤਰ ।
ਉੱਤਰ-
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ
ਪ੍ਰਸ਼ਨ 24.
ਇਨ੍ਹਾਂ ਵਿਚੋਂ ਰੂਸ ਦੇ ਜ਼ਾਰ ਨਿਕੋਲਿਸ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਮਾਜਵਾਦੀ
(ਈ) ਸਾਮਵਾਦੀ
(ਸ) ਲੋਕਤੰਤਰ ।
ਉੱਤਰ-
(ੳ) ਨਿਰੰਕੁਸ਼
ਪ੍ਰਸ਼ਨ 25.
ਮੇਨਸ਼ਵਿਕਾਂ ਦਾ ਨੇਤਾ ਸੀ –
(ਉ) ਅਲੈਗਜ਼ੈਂਡਰ ਕੇਨੈਂਸਕੀ
(ਅ) ਵਾਟਸਕੀ
(ਈ) ਲੈਨਿਨ
(ਸ) ਨਿਕੋਲਸ ਦੂਜਾ ।
ਉੱਤਰ-
(ਉ) ਅਲੈਗਜ਼ੈਂਡਰ ਕੇਨੈਂਸਕੀ
ਪ੍ਰਸ਼ਨ 26.
ਰੂਸ ਦੀ ਅਸਥਾਈ ਸਰਕਾਰ ਦਾ ਤਖਤਾ ਕਦੋਂ ਪਲਟ ਗਿਆ ?
(ਉ) ਅਗਸਤ, 1917 ਈ:
(ਅ) ਸਤੰਬਰ, 1917 ਈ:
(ਇ) ਨਵੰਬਰ, 1917 ਈ:
(ਸ) ਦਸੰਬਰ, 1917 ਈ: ।
ਉੱਤਰ-
(ਇ) ਨਵੰਬਰ, 1917 ਈ:
ਪ੍ਰਸ਼ਨ 27.
ਨਵੰਬਰ 1917 ਈ: ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ –
(ੳ) ਨਿਕੋਲਸ ਦੂਜਾ
(ਅ) ਲੈਨਿਨ
(ਈ) ਅਲੈਗਜ਼ੈਂਡਰ ਕੇਰੈਂਸ
(ਸ) ਟਸਕੀ ।
ਉੱਤਰ-
(ਅ) ਲੈਨਿਨ
ਪ੍ਰਸ਼ਨ 28.
ਰੂਸੀ ਕ੍ਰਾਂਤੀ ਦਾ ਕਿਹੜਾ ਸਿੱਟਾ ਨਹੀਂ ਸੀ ?
(ਉ) ਨਿਰੰਕੁਸ਼ ਸ਼ਾਸਨ ਦਾ ਅੰਤ
(ਅ) ਮਜ਼ਦੂਰ ਸਰਕਾਰ
(ਈ) ਪੂੰਜੀਪਤੀਆਂ ਦਾ ਅੰਤ
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।
ਉੱਤਰ-
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।
II. ਖ਼ਾਲੀ ਥਾਂਵਾਂ ਭਰੋ –
1. ਸਮਾਜਵਾਦੀ……………ਨੂੰ ਸਾਰੀਆਂ ਬੁਰਾਈਆਂ ਦੀ ਜੜ੍ਹ ਮੰਨਦੇ ਸਨ ।
ਉੱਤਰ-
ਨਿਜੀ ਸੰਪੱਤੀ,
2. ……….. ਫ਼ਰਾਂਸੀਸੀ ਸਮਾਜਵਾਦੀ ਸਨ ।
ਉੱਤਰ-
ਲੂਈ ਬਲਾਂਕ,
3. 1917 ਈ: ਵਿਚ ਰੂਸੀ ਕ੍ਰਾਂਤੀ ਦਾ ਆਰੰਭ…………ਨਾਲ ਹੋਇਆ ।
ਉੱਤਰ-
ਪੈਟਰੋਡ,
4. 1917 ਈ: ਰੂਸੀ ਕ੍ਰਾਂਤੀ ਨੂੰ…………. ਕ੍ਰਾਂਤੀ ਦੇ ਨਾਂ ਨਾਲ ਸੱਦਿਆ ਗਿਆ ।
ਉੱਤਰ-
ਬੋਲਸ਼ਵਿਕ,
5. …………ਮੇਨਸ਼ਵਿਕਾਂ ਦਾ ਨੇਤਾ ਸੀ ।
ਉੱਤਰ-
ਅਲੈਗਜ਼ੈਂਡਰ ਕੈਰੇਂਸਕੀ,
6. ਰੂਸੀ ਕ੍ਰਾਂਤੀ………. ਦੇ ਸ਼ਾਸਨ ਕਾਲ ਵਿਚ ਹੋਈ ।
ਉੱਤਰ-
ਜ਼ਾਰ ਨਿਕੋਲਸ ਦੂਜਾ ।
III. ਸਹੀ ਮਿਲਾਨ ਕਰੋ
(ਉ) | (ਅ) |
1. ਮੈਜਿਨੀ | (i) ਨਿਰੰਕੁਸ਼ |
2. ਰਾਬਰਟ ਓਵਨ | (ii) ਬੋਲਸ਼ਵਿਕ ਕ੍ਰਾਂਤੀ |
3. ਜਾਰ ਨਿਕੋਲਸ | (iii) ਇਟਲੀ |
4. ਰੂਸੀ ਕ੍ਰਾਂਤੀ | (iv) ਫ਼ਰਾਂਸੀਸੀ ਸਮਾਜਵਾਦੀ |
5. ਲੂਈ ਬਲਾਂਕ | (v) ਅੰਗਰੇਜ਼ ਸਮਾਜਵਾਦੀ |
ਉੱਤਰ-
1. ਮੈਜਿਨੀ | (iii) ਇਟਲੀ |
2. ਰਾਬਰਟ ਓਵਨ | (v) ਅੰਗਰੇਜ਼ ਸਮਾਜਵਾਦੀ |
3. ਜਾਰ ਨਿਕੋਲਸ | (i) ਨਿਰੰਕੁਸ਼ |
4. ਰੂਸੀ ਕ੍ਰਾਂਤੀ । | (ii) ਬੋਲਸ਼ਵਿਕ ਕ੍ਰਾਂਤੀ |
5. ਲੂਈ ਬਲਾਂਕ | (iv) ਫ਼ਰਾਂਸੀਸੀ ਸਮਾਜਵਾਦੀ । |
ਬਹੁਤ ਛੋਟੋ ਉੱਤਰਾਂ ਵਾਲੇ ਪ੍ਰਸ਼ਨ
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ
ਪ੍ਰਸ਼ਨ 1.
ਰੂਸ ਵਿਚ ਬੋਲਸ਼ਵਿਕ ਜਾਂ ਵਿਸ਼ਵ ਦੀ ਪਹਿਲੀ ਸਮਾਜਵਾਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1917 ਈ: ਵਿਚ ।
ਪ੍ਰਸ਼ਨ 2.
ਰੂਸੀ ਕ੍ਰਾਂਤੀ ਕਿਹੜੇ ਜ਼ੋਰ ਦੇ ਸ਼ਾਸਨ ਕਾਲ ਵਿਚ ਹੋਈ ?
ਉੱਤਰ-
ਜ਼ਾਰ ਨਿਕੋਲਸ ਦੂਜੇ ਦੇ ।
ਪ੍ਰਸ਼ਨ 3.
ਰੂਸੀ ਕ੍ਰਾਂਤੀ ਤੋਂ ਪਹਿਲਾਂ ਕਿਹੜੇ ਦੋ ਸਿੱਧ ਦਲ ਸਨ ?
ਉੱਤਰ-
ਮੇਸ਼ਵਿਕ ਅਤੇ ਬੋਲਸ਼ਵਿਕ |
ਪ੍ਰਸ਼ਨ 4.
ਰੂਸ ਵਿਚ ਅਸਥਾਈ ਸਰਕਾਰ ਕਿਸਦੀ ਅਗਵਾਈ ਵਿਚ ਬਣੀ ਸੀ ?
ਉੱਤਰ-
ਕੋਰੈਂਸਕੀ ।
ਪ੍ਰਸ਼ਨ 5.
ਰੂਸੀ ਕ੍ਰਾਂਤੀ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਜ਼ਾਰ ਦਾ ਨਿਰੰਕੁਸ਼ ਸ਼ਾਸਨ |
ਪ੍ਰਸ਼ਨ 6.
ਰੂਸੀ ਕ੍ਰਾਂਤੀ ਦੀ ਪਹਿਲੀ ਪ੍ਰਾਪਤੀ ਕਿਹੜੀ ਸੀ ?
ਉੱਤਰ-
ਨਿਰੰਕੁਸ਼ ਸ਼ਾਸਨ ਦਾ ਖ਼ਾਤਮਾ ਅਤੇ ਚਰਚ ਦੀ ਸ਼ਕਤੀ ਦਾ ਵਿਨਾਸ਼ ।
ਪ੍ਰਸ਼ਨ 7.
1917 ਈ: ਤੋਂ ਪਹਿਲਾਂ ਰੂਸ ਵਿਚ ਕਿਹੜੇ ਸੰਨ ਵਿਚ ਕ੍ਰਾਂਤੀ ਹੋਈ ਸੀ ?
ਉੱਤਰ-
1905 ਈ: ਵਿਚ ।
ਪ੍ਰਸ਼ਨ 8.
ਰੂਸ ਵਿਚ ਵਰਮੈਂਸ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਕਦੋਂ ਕਾਇਮ ਹੋਈ ?
ਉੱਤਰ-
1895 ਈ: ਵਿਚ ।
ਪ੍ਰਸ਼ਨ 9.
ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਕੀ ਸੀ ?
ਉੱਤਰ-
ਪਹਿਲਾ ਮਹਾਂਯੁੱਧ ।
ਪ੍ਰਸ਼ਨ 10.
ਪਹਿਲੇ ਮਹਾਂਯੁੱਧ ਵਿਚ ਰੂਸ ਜਰਮਨੀ ਤੋਂ ਕਿਹੜੇ ਸਾਲ ਹਾਰਿਆ ?
ਉੱਤਰ-
1915 ਵਿਚ ।
ਪ੍ਰਸ਼ਨ 11.
ਰੂਸੀ ਕ੍ਰਾਂਤੀ ਦਾ ਝੰਡਾ ਸਭ ਤੋਂ ਪਹਿਲਾਂ ਕਿੱਥੇ ਬੁਲੰਦ ਕੀਤਾ ਗਿਆ ?
ਉੱਤਰ-
ਪੈਟਰੋਡ ।
ਪ੍ਰਸ਼ਨ 12.
ਰੂਸ ਵਿਚ ਜ਼ਾਰ ਨੂੰ ਸਿੰਘਾਸਨ ਤਿਆਗਣ ਲਈ ਕਿਸਨੇ ਮਜ਼ਬੂਰ ਕੀਤਾ ?
ਉੱਤਰ-
ਡੁਮਾ ।
ਪ੍ਰਸ਼ਨ 13.
ਰੂਸ ਵਿਚ ਜ਼ਾਰ ਦੇ ਸ਼ਾਸਨ ਤਿਆਗਣ ਦੇ ਬਾਅਦ ਜੋ ਅੰਤਰਿਮ ਸਰਕਾਰ ਬਣੀ ਸੀ, ਉਸ ਵਿਚ ਕਿਹੜੇ ਵਰਗ ਦਾ ਪ੍ਰਭੂਤਵ ਸੀ ?
ਉੱਤਰ-
ਮੱਧ ਵਰਗ ਦਾ ।
ਪ੍ਰਸ਼ਨ 14.
ਬੋਲਸ਼ਵਿਕਾਂ ਦੀ ਅਗਵਾਈ ਕੌਣ ਕਰ ਰਿਹਾ ਸੀ ?
ਉੱਤਰ-
ਲੈਨਿਨ ।
ਪ੍ਰਸ਼ਨ 15.
ਰੂਸ ਵਿਚ ਕ੍ਰਾਂਤੀ ਦੇ ਸਿੱਟੇ ਵਜੋਂ ਸਮਾਜ ਦੇ ਕਿਹੜੇ ਵਰਗ ਦਾ ਪ੍ਰਭੁਤੱਵ ਕਾਇਮ ਹੋਇਆ ?
ਉੱਤਰ-
ਕਿਸਾਨ ਅਤੇ ਮਜ਼ਦੂਰ ਵਰਗ ।
ਪ੍ਰਸ਼ਨ 16.
ਰੂਸ ਦੀ ਕ੍ਰਾਂਤੀ ਨੂੰ ਵਿਸ਼ਵ ਇਤਿਹਾਸ ਦੀ ਪ੍ਰਮੁੱਖ ਘਟਨਾ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਸਮਾਜਵਾਦ ਦੀ ਸਥਾਪਨਾ ਦੇ ਕਾਰਨ ।
ਪ੍ਰਸ਼ਨ 17.
ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਦਾ ਕੀ ਨਾਂ ਰੱਖਿਆ ਗਿਆ ?
ਉੱਤਰ-
ਸੋਵੀਅਤ ਸਮਾਜਵਾਦੀ ਰੂਸੀ ਸੰਘ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਉਚਿਤ ਉਦਾਹਰਨ ਦੇ ਕੇ ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਇਸ ਸੰਬੰਧ ਵਿਚ ਹੇਠ ਲਿਖੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ
- ਜ਼ਰੂਰੀ ਚੀਜ਼ਾਂ ਦੇ ਮੁੱਲ ਇੰਨੀ ਤੇਜ਼ੀ ਨਾਲ ਵਧੇ ਕਿ ਅਸਲ ਵੇਤਨ ਵਿਚ 20 ਪ੍ਰਤੀਸ਼ਤ ਤਕ ਦੀ ਗਿਰਾਵਟ ਆ ਗਈ ।
- ਉਸ ਸਮੇਂ ਮਜ਼ਦੂਰ ਸੰਗਠਨਾਂ ਦੀ ਮੈਂਬਰੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ । 1904 ਵਿਚ ਹੀ ਗਠਿਤ ਕੀਤੀ ਗਈ ਅਸੈਂਬਲੀ ਆਫ਼ ਰਸ਼ੀਅਨ ਵਰਕਸਜ਼ (ਰੂਸੀ ਮਜ਼ਦੂਰ ਸਭਾ ਦੇ ਚਾਰ ਮੈਂਬਰਾਂ ਨੂੰ ਪਯੁਤਿਲੋਵ ਆਇਰਨ ਵਰਕਸ ਵਿਚ ਉਨ੍ਹਾਂ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਤਾਂ ਮਜ਼ਦੂਰਾਂ ਨੇ ਅੰਦੋਲਨ ਛੇੜਨ ਦੀ | ਘੋਸ਼ਣਾ ਕਰ ਦਿੱਤੀ ।
- ਅਗਲੇ ਕੁੱਝ ਦਿਨਾਂ ਦੇ ਅੰਦਰ ਸੇਂਟ ਪੀਟਰਸਬਰਗ ਦੇ 110,000 ਤੋਂ ਵੱਧ ਮਜ਼ਦੂਰ ਕੰਮ ਦੇ ਘੰਟੇ ਘਟਾ ਕੇ ਅੱਠ ਘੰਟੇ ਕੀਤੇ ਜਾਣ, ਵੇਤਨ ਵਿਚ ਵਾਧਾ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਦੀ ਮੰਗ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ।
ਪ੍ਰਸ਼ਨ 2.
‘‘ਰੂਸੀ ਜਨਤਾ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਰੂਸੀ ਕ੍ਰਾਂਤੀ ਵਿਚ ਹੀ ਨਿਹਿਤ ਸੀ ।” ਸਿੱਧ ਕਰੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਚਾਰ ਕਾਰਨਾਂ ਨੂੰ ਸਪੱਸ਼ਟ ਕਰੋ ।
ਉੱਤਰ-
ਰੂਸ ਦੀ ਕ੍ਰਾਂਤੀ ਦੇ ਮੁੱਖ ਕਾਰਨ ਇਸ ਤਰ੍ਹਾਂ ਸਨ- .
- ਰੂਸ ਦਾ ਜ਼ਾਰ ਨਿਕੋਲਸ ਦੂਸਰਾ ਨਿਰੰਕੁਸ਼ ਅਤੇ ਆਪ-ਹੁਦਰਾ ਸੀ । ਉਸ ਦੇ ਅਧੀਨ ਸਾਧਾਰਨ ਜਨਤਾ ਦਾ ਜੀਵਨ ਬਹੁਤ ਹੀ ਖ਼ਰਾਬ ਸੀ । ਇਸ ਲਈ ਲੋਕ ਜ਼ਾਰ ਦੇ ਸ਼ਾਸਨ ਤੋਂ ਮੁਕਤੀ ਚਾਹੁੰਦੇ ਸਨ ।
- ਰੂਸ ਵਿਚ ਉਦਯੋਗਿਕ ਕ੍ਰਾਂਤੀ ਹੋਣ ਨਾਲ ਵਰਗ ਸੰਘਰਸ਼ ਆਰੰਭ ਹੋ ਗਿਆ ਸੀ । ਸੋ, ਮਜ਼ਦੂਰਾਂ ਦਾ ਝੁਕਾਅ | ਮਾਰਕਸਵਾਦ ਵੱਲ ਵੱਧਣ ਲੱਗਾ ਸੀ । ਉਹ ਸਮਝਣ ਲੱਗੇ ਸਨ ਕਿ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾ ਕੇ ਹੀ ਦੇਸ਼ ਵਿਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ ।
- 1904-05 ਈ: ਵਿਚ ਜਾਪਾਨ ਹੱਥੋਂ ਰੂਸ ਦੀ ਹਾਰ ਦੇ ਕਾਰਨ ਸਾਰੀ ਜਨਤਾ ਜ਼ਾਰ ਦੇ ਸ਼ਾਸਨ ਦੀ ਵਿਰੋਧੀ ਹੋ ਗਈ ਸੀ ।
- 1905 ਈ: ਵਿਚ ਕ੍ਰਾਂਤੀ ਦੇ ਪਿੱਛੋਂ ਜ਼ਾਰ ਨੇ ਰਾਸ਼ਟਰੀ ਸਭਾ ਜਾਂ ਡੂੰਮਾ (Duma) ਬੁਲਾਉਣ ਦਾ ਐਲਾਨ ਕੀਤਾ ਸੀ । ਮਗਰੋਂ ਉਸ ਨੇ ਡੂੰਮਾ ਨੂੰ ਸਲਾਹਕਾਰ ਕਮੇਟੀ ਹੀ ਬਣਾ ਦਿੱਤਾ । ਜ਼ਾਰ ਦੇ ਇਸ ਕੰਮ ਨਾਲ ਜਨਤਾ ਹੋਰ ਵੀ ਅਸੰਤੁਸ਼ਟ ਹੋ ਗਈ ।
ਪ੍ਰਸ਼ਨ 3.
ਰੂਸ ਨੂੰ ਫ਼ਰਵਰੀ 1917 ਈ: ਦੀ ਕ੍ਰਾਂਤੀ ਵਲ ਲੈ ਜਾਣ ਵਾਲੀਆਂ ਕਿਸੇ ਤਿੰਨ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1. 22 ਫ਼ਰਵਰੀ ਨੂੰ ਸੱਜੇ ਤੱਟ ‘ਤੇ ਸਥਿਤ ਇੱਕ ਫੈਕਟਰੀ ਵਿਚ ਤਾਲਾਬੰਦੀ ਕਰ ਦਿੱਤੀ ਗਈ | ਅਗਲੇ ਦਿਨ ਇਸ ਫ਼ੈਕਟਰੀ ਦੇ ਮਜ਼ਦੂਰਾਂ ਦੇ ਸਮਰਥਨ ਵਿਚ ਪੰਜਾਹ ਫੈਕਟਰੀਆਂ ਦੇ ਮਜੂਦਰਾਂ ਨੇ ਵੀ ਹੜਤਾਲ ਕਰ ਦਿੱਤੀ । ਬਹੁਤ ਸਾਰੇ ਕਾਰਖਾਨਿਆਂ ਵਿਚ ਹੜਤਾਲ ਦੀ ਅਗਵਾਈ ਔਰਤਾਂ ਕਰ ਰਹੀਆਂ ਸਨ ।
2. ਮਜ਼ਦੂਰਾਂ ਨੇ ਸਰਕਾਰੀ ਇਮਾਰਤਾਂ ਨੂੰ ਘੇਰ ਲਿਆ ਤਾਂ ਸਰਕਾਰ ਨੇ ਕਰਫਿਊ ਲਗਾ ਦਿੱਤਾ । ਸ਼ਾਮ ਤੱਕ ਪ੍ਰਦਰਸ਼ਨਕਾਰੀ ਖੰਡਰ ਗਏ । ਪਰ 24 ਅਤੇ 25 ਤਾਰੀਖ ਨੂੰ ਉਹ ਫਿਰ ਇਕੱਠੇ ਹੋਣ ਲੱਗੇ । ਸਰਕਾਰ ਨੇ ਉਨ੍ਹਾਂ ‘ਤੇ ਨਜ਼ਰ ਰੱਖਣ ਲਈ ਘੋੜਸਵਾਰ ਸੈਨਿਕਾਂ ਅਤੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ।
3. ਐਤਵਾਰ, 25 ਫ਼ਰਵਰੀ ਨੂੰ ਸਰਕਾਰ ਨੇ ਡੂੰਮਾ ਨੂੰ ਭੰਗ ਕਰ ਦਿੱਤਾ । 26 ਫ਼ਰਵਰੀ ਨੂੰ ਬਹੁਤ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਖੱਬੇ ਤੱਟ ਦੇ ਇਲਾਕੇ ਵਿਚ ਇਕੱਠੇ ਹੋ ਗਏ। 27 ਫ਼ਰਵਰੀ ਨੂੰ ਉਨ੍ਹਾਂ ਨੇ ਪੁਲਿਸ ਮੁੱਖ ਦਫ਼ਤਰਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ । ਰੋਟੀ, ਤਨਖਾਹ, ਕੰਮ ਦੇ ਘੰਟਿਆਂ ਵਿਚ ਕਮੀ ਅਤੇ ਲੋਕਤੰਤਰੀ ਅਧਿਕਾਰਾਂ ਦੇ ਪੱਖ ਵਿਚ ਨਾਅਰੇ ਲਗਾਉਂਦੇ ਅਣਗਿਣਤ ਲੋਕ ਸੜਕਾਂ ਤੇ ਜਮਾਂ ਹੋ ਗਏ । ਸਿਪਾਹੀ ਵੀ ਉਨ੍ਹਾਂ ਦੇ ਨਾਲ ਮਿਲ ਗਏ । ਉਨ੍ਹਾਂ ਨੇ ਮਿਲ ਕੇ ਪੈਟਰੋਗ੍ਰਡ ‘ਸੋਵੀਅਤ’ ਪਰਿਸ਼ਦ ਦਾ ਗਠਨ ਕੀਤਾ ।
4. ਅਗਲੇ ਦਿਨ ਇੱਕ ਪ੍ਰਤੀਨਿਧੀ ਮੰਡਲ ਜ਼ਾਰ ਨੂੰ ਮਿਲਣ ਗਿਆ | ਸੈਨਿਕ ਕਮਾਂਡਰਾਂ ਨੇ ਜ਼ਾਰ ਨੂੰ ਰਾਜਗੱਦੀ ਛੱਡ ਦੇਣ ਦੀ ਸਲਾਹ ਦਿੱਤੀ । ਉਸਨੇ ਕਮਾਂਡਰਾਂ ਦੀ ਗੱਲ ਮੰਨ ਲਈ ਅਤੇ 2 ਮਾਰਚ ਨੂੰ ਉਸਨੇ ਗੱਦੀ ਛੱਡ ਦਿੱਤੀ । ਸੋਵੀਅਤ ਅਤੇ ਡੂੰਮਾ ਦੇ ਨੇਤਾਵਾਂ ਨੇ ਦੇਸ਼ ਦਾ ਸ਼ਾਸਨ ਚਲਾਉਣ ਲਈ ਇੱਕ ਅੰਤਰਿਮ ਸਰਕਾਰ ਬਣਾ ਲਈ । ਇਸਨੂੰ 1977 ਈ: ਦੀ ਫ਼ਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।
ਪ੍ਰਸ਼ਨ 4.
ਅਕਤੂਬਰ 1917 ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਯੋਗਦਾਨ ਦਾ ਕਿਸੇ ਤਿੰਨ ਬਿੰਦੂਆਂ ਦੇ ਆਧਾਰ ‘ਤੇ ਵਰਣਨ ਕਰੋ ।
ਜਾਂ
ਰੂਸ ਦੀ ਕ੍ਰਾਂਤੀ ਲੈਨਿਨ ਦੇ ਨਾਂ ਨਾਲ ਕਿਉਂ ਜੁੜੀ ਹੋਈ ਹੈ ?
ਉੱਤਰ-
1. ਲੈਨਿਨ ਨੇ ਕ੍ਰਾਂਤੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਇਹ ਸੱਚ ਹੈ ਕਿ ਜ਼ਾਰ ਦਾ ਪਤਨ ਲੈਨਿਨ ਵੱਲੋਂ ਸ਼ਾਂਤੀ ਦੀ ਵਾਗਡੋਰ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਅਸਲ ਵਿਚ ਇਹ ਕ੍ਰਾਂਤੀ ਦਾ ਆਰੰਭ ਸੀ ।
2. ਰੂਸ ਵਿਚ ਕਰੈਂਸਕੀ ਦੀ ਅਗਵਾਈ ਵਿਚ ਜੋ ਅਸਥਾਈ ਸਰਕਾਰ ਬਣੀ ਸੀ ਉਹ ਜਨਤਾ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ । ਅਜਿਹੇ ਸਮੇਂ ‘ਤੇ ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ ਅਤੇ ‘ਸਾਰੀ ਸੱਤਾ ਸੋਵੀਅਤਾਂ ਨੂੰ’ ਦਾ ਨਾਅਰਾ ਦੇਣ ਦੀ ਸਪੱਸ਼ਟ ਨੀਤੀ ਜਨਤਾ ਅੱਗੇ ਰੱਖੀ ।
3. ਲੈਨਿਨ ਨੇ ਰੂਸੀ ਸਾਮਰਾਜ ਨੂੰ ‘ਰਾਸ਼ਟਰਾਂ ਦੀ ਜੇਲ੍ਹ ਦੀ ਉਪਾਧੀ ਦਿੱਤੀ ਅਤੇ ਐਲਾਨ ਕੀਤਾ ਕਿ ਗ਼ੈਰ-ਰੂਸੀ ਰਿਪਬਲਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਬਿਨਾਂ ਸੱਚਾ ਲੋਕਤੰਤਰ ਸਥਾਪਿਤ ਨਹੀਂ ਹੋ ਸਕਦਾ । ਇਹੀ ਰੂਸੀ ਕ੍ਰਾਂਤੀ ਦੇ ਅਸਲੀ ਉਦੇਸ਼ ਸਨ ਅਤੇ ਲੈਨਿਨ ਨੇ ਉਨ੍ਹਾਂ ਨੂੰ ਪੂਰਾ ਕਰ ਦਿਖਾਇਆ । ਇਸ ਕਰਕੇ ਰੂਸੀ
ਕ੍ਰਾਂਤੀ ਲੈਨਿਨ ਦੇ ਨਾਂ ਨਾਲ ਜੁੜੀ ਹੋਈ ਹੈ ।
ਪ੍ਰਸ਼ਨ 5.
ਰੂਸੀ ਕ੍ਰਾਂਤੀ ਦੀਆਂ ਤੱਤਕਾਲੀ ਪ੍ਰਾਪਤੀਆਂ ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਇਸਨੇ ਨਾ ਸਿਰਫ਼ ਰੂਸ ਵਿਚ ਨਿਰੰਕੁਸ਼ ਸ਼ਾਸਨ ਨੂੰ ਖ਼ਤਮ ਕੀਤਾ ਬਲਕਿ ਪੂਰੇ ਵਿਸ਼ਵ ਦੀ ਸਮਾਜਿਕ ਅਤੇ ਆਰਥਿਕ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ । ਇਸ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਵਿਚ ਜ਼ਾਰ ਦੀ ਥਾਂ ਸੋਵੀਅਤ ਸਮਾਜਵਾਦੀ ਗਣਤੰਤਰ ਦਾ ਸੰਘ ਨਾਂ ਦੀ ਨਵੀਂ ਰਾਜਸੱਤਾ ਨੇ ਲੈ ਲਈ । ਇਸ ਨਵੇਂ ਸੰਘ ਦਾ ਉਦੇਸ਼ ਪ੍ਰਾਚੀਨ ਸਮਾਜਵਾਦੀ ਆਦਰਸ਼ਾਂ ਨੂੰ ਪ੍ਰਾਪਤ ਕਰਨਾ ਸੀ । ਇਸਦਾ ਅਰਥ ਸੀ-ਹਰੇਕ ਵਿਅਕਤੀ ਤੋਂ ਉਸਦੀ ਸਮਰੱਥਾ ਅਨੁਸਾਰ ਕੰਮ ਲਿਆ ਜਾਏ ਅਤੇ ਕੰਮ ਦੇ ਅਨੁਸਾਰ ਉਸਨੂੰ ਮਜ਼ਦੂਰੀ (ਮਿਹਨਤਾਨਾ) ਦਿੱਤਾ ਜਾਏ ।
ਪ੍ਰਸ਼ਨ 6.
ਸਮਾਜਵਾਦ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
- ਸਮਾਜਵਾਦ ਵਿਚ ਸਮਾਜ ਵਰਗ ਹੀਣ ਹੁੰਦਾ ਹੈ । ਇਸ ਵਿਚ ਅਮੀਰ-ਗਰੀਬ ਵਿਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸੇ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
- ਇਸ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ | ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
- ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ, ਕਿਉਂਕਿ ਇਸਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।
ਪ੍ਰਸ਼ਨ 7.
1914 ਈ: ਵਿਚ ਰੂਸੀ ਸਾਮਰਾਜ ਦੇ ਵਿਸਤਾਰ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1914 ਈ: ਵਿਚ ਰੂਸ ਅਤੇ ਉਸਦੇ ਪੂਰੇ ਸਾਮਰਾਜ ਤੇ ਜ਼ਾਰ ਨਿਕੋਲਸ ਦਾ ਸ਼ਾਸਨ ਸੀ । ਮਾਸਕੋ ਦੇ ਨੇੜੇ-ਨੇੜੇ ਦੇ ਭੂ-ਖੇਤਰ ਦੇ ਇਲਾਵਾ ਅੱਜ ਦਾ ਫਿਨਲੈਂਡ, ਲਾਤਵੀਆਂ, ਲਿਥੁਆਨੀਆ, ਐਸਤੋਨੀਆ ਅਤੇ ਪੋਲੈਂਡ, ਯੂਕੂਨ ਅਤੇ ਬੇਲਾਰੂਸ ਦੇ ਕੁੱਝ ਭਾਗ ਰੂਸੀ ਸਾਮਰਾਜ ਦਾ ਅੰਗ ਸਨ ।ਇਹ ਸਾਮਰਾਜ ਪ੍ਰਸ਼ਾਂਤ ਮਹਾਂਸਾਗਰ ਤਕ ਫੈਲਿਆ ਹੋਇਆ ਸੀ ।
ਅੱਜ ਦੇ ਮੱਧ ਏਸ਼ਿਆਈ ਰਾਜਾਂ ਦੇ ਨਾਲ-ਨਾਲ ਜਾਰਜੀਆਂ; ਆਰਮੋਨੀਆਂ ਅਤੇ ਅਜ਼ਰਬੈਜਾਨ ਵੀ ਇਸੇ ਸਾਮਰਾਜ ਵਿਚ ਸ਼ਾਮਲ ਸਨ । ਰੂਸ ਵਿਚ ਸ੍ਰੀਕ ਅਰਥੋਡਾਕਸ ਚਰਚ ਤੋਂ ਪੈਦਾ ਸਾਖਾ ਰੂਸੀ ਆਰਥੋਡਾਕਸ ਕ੍ਰਿਸ਼ੀਥੈਨਿਟੀ ਨੂੰ ਮੰਨਣ ਵਾਲੇ ਲੋਕ ਬਹੁਮਤ ਵਿਚ ਸਨ ਪਰ ਇਸਨੂੰ ਸਾਮਰਾਜ ਦੇ ਤਹਿਤ ਰਹਿਣ ਵਾਲਿਆਂ ਵਿਚ ਕੈਥੋਲਕ, ਟੈਸਟੈਂਟ, ਮੁਸਲਿਮ ਅਤੇ ਬੌਧ ਵੀ ਸ਼ਾਮਲ ਸਨ ।
ਪ੍ਰਸ਼ਨ 8.
1905 ਈ: ਦੀ ਕ੍ਰਾਂਤੀ ਦੇ ਬਾਅਦ ਜ਼ਾਰ ਨੇ ਆਪਣਾ ਨਿਰੰਕੁਸ਼ ਸ਼ਾਸਨ ਕਾਇਮ ਕਰਨ ਲਈ ਕੀ-ਕੀ ਕਦਮ ਚੁੱਕੇ ? ਕੋਈ ਤਿੰਨ ਲਿਖੋ ।
ਉੱਤਰ-
1905 ਈ: ਦੀ ਕ੍ਰਾਂਤੀ ਦੌਰਾਨ ਜ਼ਾਰ ਨੇ ਇੱਕ ਚੁਣੀ ਹੋਈ ਸਲਾਹਕਾਰੀ ਸੰਸਦ ਜਾਂ ਡਿਊਮਾ ਦੇ ਗਠਨ ਤੇ ਆਪਣੀ ਸਹਿਮਤੀ ਦੇ ਦਿੱਤੀ । ਪਰ ਕ੍ਰਾਂਤੀ ਦੇ ਤੁਰੰਤ ਬਾਅਦ ਉਸਨੇ ਬਹੁਤ ਸਾਰੇ ਨਿਰਕੁੰਸ਼ ਕਦਮ ਚੁੱਕੇ –
- ਕ੍ਰਾਂਤੀ ਦੇ ਸਮੇਂ ਕੁੱਝ ਦਿਨ ਤਕ ਫੈਕਟਰੀ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਟਰੇਡ ਯੂਨੀਅਨਾ ਅਤੇ ਫੈਕਟਰੀ ਕਮੇਟੀਆਂ ਹੋਂਦ ਵਿਚ ਰਹੀਆਂ ਸਨ । ਪਰ 1905 ਈ: ਦੇ ਬਾਅਦ ਅਜਿਹੀਆਂ ਜ਼ਿਆਦਾਤਰ ਕਮੇਟੀਆਂ ਅਤੇ ਯੂਨੀਅਨਾਂ ਅਣ-ਅਧਿਕਾਰਿਕ ਤੌਰ ‘ਤੇ ਕੰਮ ਕਰਨ ਲੱਗੀਆਂ ਕਿਉਂਕਿ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ । ਰਾਜਨੀਤਿਕ ਗਤੀਵਿਧੀਆਂ ‘ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
- ਜ਼ਾਰ ਨੇ ਪਹਿਲੀ ਡੂੰਮਾ ਨੂੰ ਮਾਤਰ 75 ਦਿਨ ਦੇ ਅੰਦਰ ਅਤੇ ਫਿਰ ਤੋਂ ਚੁਣੀ ਹੋਈ ਦੂਜੀ ਡੂੰਮਾ ਨੂੰ 3 ਮਹੀਨੇ ਦੇ ਅੰਦਰ ਬਰਖ਼ਾਸਤ ਕਰ ਦਿੱਤਾ ।
- ਜ਼ਾਰ ਆਪਣੀ ਸੱਤਾ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਚਾਹੁੰਦਾ ਸੀ । ਇਸ ਲਈ ਉਸਨੇ ਮਤਦਾਨ ਕਾਨੂੰਨਾਂ ਵਿਚ ਹੇਰ ਫੇਰ ਕਰਕੇ ਤੀਜੀ ਡੂੰਮਾ ਵਿਚ ਰੂੜੀਵਾਦੀ ਰਾਜਨੇਤਾਵਾਂ ਨੂੰ ਭਰ ਦਿੱਤਾ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ।
ਪ੍ਰਸ਼ਨ 9.
ਪਹਿਲਾ ਵਿਸ਼ਵ ਯੁੱਧ ਕੀ ਸੀ ? ਰੂਸੀਆਂ ਦੀ ਇਸ ਯੁੱਧ ਪ੍ਰਤੀ ਕੀ ਪ੍ਰਤੀਕਿਰਿਆ ਸੀ ?
ਉੱਤਰ-
1914 ਈ: ਵਿਚ ਯੂਰਪ ਦੇ ਦੋ ਗਠਬੰਧਨਾਂ ਧੜਿਆਂ ਦੇ ਵਿਚਕਾਰ ਯੁੱਧ ਛਿੜ ਗਿਆ । ਇੱਕ ਧੜੇ ਵਿਚ ਆਸਟਰੀਆ ਅਤੇ ਤੁਰਕੀ (ਕੇਂਦਰੀ ਸ਼ਕਤੀਆਂ ਸਨ ਅਤੇ ਦੂਜੇ ਧੜੇ ਵਿਚ ਫਰਾਂਸ, ਬ੍ਰਿਟੇਨ ਅਤੇ ਰੁਸ ਸਨ ! ਬਾਅਦ ਵਿਚ ਇਟਲੀ ਅਤੇ ਰੁਮਾਨੀਆ ਵੀ ਇਸ ਧੜੇ ਵਿਚ ਸ਼ਾਮਲ ਹੋ ਗਏ । ਇਨ੍ਹਾਂ ਸਾਰੇ ਦੇਸ਼ਾਂ ਦੇ ਕੋਲ ਸੰਸਾਰ ਭਰ ਵਿਚ ਵਿਸ਼ਾਲ ਸਾਮਰਾਜ ਸਨ, ਇਸ ਲਈ ਯੂਰਪ ਦੇ ਨਾਲ ਨਾਲ ਇਹ ਯੁੱਧ ਯੂਰਪ ਦੇ ਬਾਹਰ ਵੀ ਰੈੱਲ ਗਿਆ ਸੀ । ਇਸੇ ਯੁੱਧ ਨੂੰ ਪਹਿਲਾ ਵਿਸ਼ਵ ਯੁੱਧ ਕਿਹਾ ਜਾਂਦਾ ਹੈ ।
ਆਰੰਭ ਵਿਚ ਇਸ ਯੁੱਧ ਨੂੰ ਰੁਸੀਆਂ ਦਾ ਕਾਫੀ ਸਮਰਥਨ ਮਿਲਿਆ । ਜਨਤਾ ਨੇ ਪੂਰੀ ਤਰ੍ਹਾਂ ਜ਼ਾਰ ਦਾ ਸਾਥ ਦਿੱਤਾ । ਪਰ ਜਿਵੇਂ-ਜਿਵੇਂ ਯੁੱਧ ਲੰਬਾ ਖਿੱਚਦਾ ਗਿਆ, ਜ਼ਾਰ ਨੇ ਡੂੰਮਾ ਦੀਆਂ ਮੁੱਖ ਪਾਰਟੀਆਂ ਤੋਂ ਸਲਾਹ ਲੈਣਾ ਛੱਡ ਦਿੱਤਾ । ਇਸ ਲਈ ਉਸਦੇ ਪ੍ਰਤੀ ਜਨ ਸਮਰਥਨ ਘੱਟ ਹੋਣ ਲੱਗਾ | ਜਰਮਨ ਵਿਰੋਧੀ ਭਾਵਨਾਵਾਂ ਵੀ ਦਿਨ ਪ੍ਰਤੀ ਦਿਨ ਉੱਗਰ ਹੋਣ ਲੱਗੀਆਂ । ਇਸ ਕਾਰਨ ਹੀ ਲੋਕਾਂ ਨੇ ਸੇਂਟ ਪੀਟਰਸਬਰਗ ਦਾ ਨਾਂ ਬਦਲ ਕੇ ਪੈਟਰੋਗਾਡ ਰੱਖ ਦਿੱਤਾ ਕਿਉਂਕਿ ਸੇਂਟ ਪੀਟਰਸਬਰਗ ਜਰਮਨ ਨਾਂ ਸੀ । ਜ਼ਾਰੀਨਾ ਅਰਥਾਤ ਜ਼ਾਰ ਦੀ ਪਤਨੀ ਅਲੈਕਸਾਂਢਾਂ ਦੇ ਜਰਮਨ ਮੂਲ ਹੋਣ ਅਤੇ ਰਾਸਪੁਤਿਨ ਵਰਗੇ ਉਸਦੇ ਘਟੀਆ ਸਲਾਹਕਾਰਾਂ ਨੇ ਰਾਜਸ਼ਾਹੀ ਨੂੰ ਹੋਰ ਜ਼ਿਆਦਾ ਪ੍ਰਸਿੱਧ ਬਣਾ ਦਿੱਤਾ ।
ਪ੍ਰਸ਼ਨ 10.
1918 ਈ: ਦੇ ਬਾਅਦ ਲੈਨਿਨ ਨੇ ਅਜਿਹੇ ਕਿਹੜੇ ਕਦਮ ਚੁੱਕੇ ਜੋ ਰੂਸ ਵਿਚ ਅਧਿਨਾਇਕਵਾਦ ਸਹਿਜ ਦਿਖਾਈ ਦਿੰਦੇ ਸਨ ? ਕਲਾਕਾਰਾਂ ਅਤੇ ਲੇਖਕਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕਿਉਂ ਕੀਤਾ ?
ਉੱਤਰ-
- ਜਨਵਰੀ 1918 ਈ: ਵਿਚ ਅਸੈਂਬਲੀ ਨੇ ਬੋਲਸ਼ਵਿਕਾਂ ਦੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ । ਇਸ ਲਈ ਲੈਨਿਨ ਨੇ ਅਸੈਂਬਲੀ ਭੰਗ ਕਰ ਦਿੱਤੀ ।
- ਮਾਰਚ 1918 ਈ: ਵਿਚ ਹੋਰ ਰਾਜਨੀਤਿਕ ਸਹਿਯੋਗੀਆਂ ਦੀ ਅਸਹਿਮਤੀ ਦੇ ਬਾਵਜੂਦ ਬੋਲਸ਼ਵਿਕਾਂ ਨੇ ਬੈਸਟ ਲਿਟੋਵਸਕ ਵਿਚ ਜਰਮਨੀ ਨਾਲ ਸੰਧੀ ਕਰ ਲਈ ।
- ਆਉਣ ਵਾਲੇ ਸਾਲਾਂ ਵਿਚ ਬੋਲਸ਼ਵਿਕ ਪਾਰਟੀ ਅਖਿਲ ਰੂਸੀ ਸੋਵੀਅਤ ਕਾਂਗਰਸ ਲਈ ਹੋਣ ਵਾਲੀਆਂ ਚੋਣਾਂ ਵਿਚ | ਹਿੱਸਾ ਲੈਣ ਵਾਲੀ ਇੱਕੋ-ਇੱਕ ਪਾਰਟੀ ਰਹਿ ਗਈ । ਅਖਿਲ ਰੂਸੀ ਸੋਵੀਅਤ ਕਾਂਗਰਸ ਨੂੰ ਹੁਣ ਦੇਸ਼ ਦੀ ਸੰਸਦ ਦਾ । ਦਰਜਾ ਦੇ ਦਿੱਤਾ ਗਿਆ ਸੀ । ਇਸ ਤਰ੍ਹਾਂ ਰੂਸ ਇੱਕ-ਦਲੀ ਰਾਜਨੀਤਿਕ ਵਿਵਸਥਾ ਵਾਲਾ ਦੇਸ਼ ਬਣ ਗਿਆ ।
- ਟਰੇਡ ਯੂਨੀਅਨਾਂ ‘ਤੇ ਪਾਰਟੀ ਦਾ ਨਿਯੰਤਰਨ ਰਹਿੰਦਾ ਸੀ ।
- ਗੁਪਤਚਰ ਪੁਲਿਸ ਬੋਲਸ਼ਵਿਕਾਂ ਦੀ ਆਲੋਚਨਾ ਕਰਨ ਵਾਲੇ ਨੂੰ ਸਜ਼ਾ ਦਿੰਦੀ ਸੀ । ਫਿਰ ਵੀ ਬਹੁਤ ਸਾਰੇ ਨੌਜਵਾਨ ਲੇਖਕਾਂ ਅਤੇ ਕਲਾਕਾਰਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕੀਤਾ ਕਿਉਂਕਿ ਇਹ ਦਲ ਸਮਾਜਵਾਦ ਅਤੇ ਪਰਿਵਰਤਨ ਪ੍ਰਤੀ ਸਮਰਪਿਤ ਸੀ ।
ਪ੍ਰਸ਼ਨ 11.
ਰੂਸ ਦੇ ਲੋਕਾਂ ਦੀਆਂ ਉਹ ਤਿੰਨ ਮੰਗਾਂ ਦੱਸੋ ਜਿਨ੍ਹਾਂ ਨੇ ਜ਼ਾਰ ਦਾ ਪਤਨ ਕੀਤਾ |
ਉੱਤਰ-
ਰੁਸ ਦੇ ਲੋਕਾਂ ਦੀਆਂ ਹੇਠ ਲਿਖੀਆਂ ਤਿੰਨ ਮੰਗਾਂ ਨੇ ਜ਼ਾਰ ਦਾ ਪਤਨ ਕੀਤਾ –
- ਦੇਸ਼ ਵਿਚ ਸ਼ਾਂਤੀ ਦੀ ਸਥਾਪਨਾ ਕੀਤੀ ਜਾਏ ਅਤੇ ਹਰੇਕ ਕਿਸਾਨ ਨੂੰ ਆਪਣੀ ਭੂਮੀ ਦਿੱਤੀ ਜਾਏ ।
- ਉਦਯੋਗਾਂ ‘ਤੇ ਮਜ਼ਦੂਰੀ ਦਾ ਨਿਯੰਤਰਨ ਹੋਵੇ ।
- ਗੈਰ-ਰੁਸੀ ਜਾਤੀਆਂ ਨੂੰ ਸਮਾਨ ਦਰਜਾ ਮਿਲੇ ਅਤੇ ਸੋਵੀਅਤ ਨੂੰ ਪੂਰੀ ਸ਼ਕਤੀ ਦਿੱਤੀ ਜਾਵੇ ।
ਪ੍ਰਸ਼ਨ 12.
ਪਹਿਲੇ ਵਿਸ਼ਵ ਯੁੱਧ ਨੇ ਰੂਸ ਦੀ ਫਰਵਰੀ ਕ੍ਰਾਂਤੀ (1917 ਈ:) ਲਈ ਸਥਿਤੀਆਂ ਕਿਵੇਂ ਪੈਦਾ ਕੀਤੀਆਂ ? ਤਿੰਨ ਕਾਰਨਾਂ ਦਾ ਵਰਣਨ ਕਰੋ ।
ਉੱਤਰ –
- ਪਹਿਲੇ ਵਿਸ਼ਵ ਯੁੱਧ ਵਿਚ 1917 ਈ: ਤਕ ਰੂਸ ਦੇ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।
- ਯੁੱਧ ਤੋਂ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਉਂਝ ਵੀ ਬਹੁਤ ਘੱਟ ਸਨ । ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ; ਕਿਉਂਕਿ ਬਾਲਟਿਕ ਸਾਗਰ ਵਿਚ ਜਿਸ ਮਾਰਗ ਤੋਂ ਵਿਦੇਸ਼ੀ ਉਦਯੋਗਿਕ ਸਾਮਾਨ ਆਉਂਦੇ ਸਨ ਉਸ ‘ਤੇ ਜਰਮਨੀ ਦਾ ਅਧਿਕਾਰ ਹੋ ਚੁੱਕਾ ਸੀ ।
- ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਸੁੱਟਿਆ ਤਾਕਿ ਦੁਸ਼ਮਣ ਸੈਨਾ ਉੱਥੇ ਟਿਕ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਨਾਲ ਰੂਸ ਵਿਚ 30 ਲੱਖ ਤੋਂ ਵੀ ਵੱਧ ਲੋਕ ਸ਼ਰਨਾਰਥੀ ਹੋ ਗਏ । ਇਨ੍ਹਾਂ ਹਾਲਤਾਂ ਨੇ ਸਰਕਾਰ ਅਤੇ ਜ਼ਾਰ ਦੋਨਾਂ ਨੂੰ ਅਲੋਕਪ੍ਰਿਆ ਬਣਾ ਦਿੱਤਾ | ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ । ਇਸ ਤਰ੍ਹਾਂ ਕ੍ਰਾਂਤੀ ਦਾ ਮਾਹੌਲ ਤਿਆਰ ਹੋਇਆ ।
ਪ੍ਰਸ਼ਨ 13.
ਵਿਸ਼ਵ ’ਤੇ ਰੂਸੀ ਕ੍ਰਾਂਤੀ ਦੇ ਪ੍ਰਭਾਵ ਦੀ ਚਰਚਾ ਕਰੋ । ‘ .
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦਾ ਵਰਣਨ ਇਸ ਤਰ੍ਹਾਂ ਹੈ –
- ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਵਿਸ਼ਵ ਵਿਚ ਸਮਾਜਵਾਦ ਇੱਕ ਵਿਆਪਕ ਵਿਚਾਰਧਾਰਾ ਬਣ ਕੇ ਉੱਭਰਿਆ | ਰਸ ਦੇ | ਬਾਅਦ ਅਨੇਕ ਦੇਸ਼ਾਂ ਵਿਚ ਸਾਮਵਾਦੀ ਸਰਕਾਰਾ ਕਾਇਮ ਹੋਈਆਂ ।
- ਜਨਤਾ ਦੀ ਦਸ਼ਾ ਸੁਧਾਰਨ ਲਈ ਰਾਜ ਦੁਆਰਾ ਆਰਥਿਕ ਨਿਯੋਜਨ ਦੇ ਵਿਚਾਰ ਨੂੰ ਬਲ ਮਿਲਿਆ ।
- ਵਿਸ਼ਵ ਵਿਚ ਕਿਰਤ ਦਾ ਮਾਣ ਵਧਿਆ ਹੁਣ ਬਾਈਬਲ ਦਾ ਇਹ ਵਿਚਾਰ ਫਿਰ ਤੋਂ ਸੁਰਜੀਤ ਹੋ ਉਠਿਆ ਕਿ ‘ਜੋ ਕੰਮ ਨਹੀਂ ਕਰਦਾ, ਉਹ ਖਾਏਗਾ ਵੀ ਨਹੀਂ |”
- ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਪੂਰੇ ਵਿਸ਼ਵ ਵਿਚ ਸਾਮਰਾਜਵਾਦ ਦੇ ਵਿਨਾਸ਼ ਲਈ ਇੱਕ ਮੁਹਿੰਮ ਚਲ ਪਈ ।
ਪ੍ਰਸ਼ਨ 14.
1917 ਈ: ਦੀ ਕ੍ਰਾਂਤੀ ਦੇ ਬਾਅਦ ਰੂਸ ਵਿਸ਼ਵ-ਯੁੱਧ ਤੋਂ ਕਿਉਂ ਅਲੱਗ ਹੋ ਗਿਆ ?
ਉੱਤਰ-
1917 ਈ: ਦੇ ਬਾਅਦ ਰੂਸ ਹੇਠ ਲਿਖੇ ਕਾਰਨਾਂ ਕਰਕੇ ਯੁੱਧ ਤੋਂ ਅਲੱਗ ਹੋ ਗਿਆ –
- ਰਸੀ ਕ੍ਰਾਂਤੀਕਾਰੀ ਆਰੰਭ ਤੋਂ ਹੀ ਲੜਾਈ ਦਾ ਵਿਰੋਧ ਕਰਦੇ ਆ ਰਹੇ ਸਨ । ਇਸ ਲਈ ਕ੍ਰਾਂਤੀ ਦੇ ਬਾਅਦ ਰੂਸ ‘ ਯੁੱਧ ਤੋਂ ਹਟ ਗਿਆ ।
- ਲੈਨਿਨ ਦੀ ਅਗਵਾਈ ਵਿਚ ਰੂਸੀਆਂ ਨੇ ਯੁੱਧ ਨੂੰ ਕ੍ਰਾਂਤੀਕਾਰੀ ਯੁੱਧ ਵਿਚ ਬਦਲਣ ਦਾ ਨਿਸਚਾ ਕਰ ਲਿਆ ਸੀ ।
- ਰੂਸੀ ਸਾਮਰਾਜ ਨੂੰ ਯੁੱਧ ਵਿਚ ਕਈ ਵਾਰ ਮੂੰਹ ਦੀ ਖਾਣੀ ਪਈ ਸੀ, ਜਿਸ ਨਾਲ ਇਸਦੇ ਸਨਮਾਨ ਨੂੰ ਚੋਟ ਪੁੱਜੀ ਸੀ ।
- ਯੁੱਧ ਵਿਚ 6 ਲੱਖ ਤੋਂ ਵੀ ਜ਼ਿਆਦਾ ਰੂਸੀ ਸੈਨਿਕ ਮਾਰੇ ਜਾ ਚੁੱਕੇ ਸਨ ।
- ਰੂਸ ਦੇ ਲੋਕ ਕਿਸੇ ਦੂਜੇ ਦੇ ਭੂ-ਭਾਗ ‘ਤੇ ਅਧਿਕਾਰ ਨਹੀਂ ਕਰਨਾ ਚਾਹੁੰਦੇ ਸਨ ।
- ਰੁਸ ਦੇ ਲੋਕ ਪਹਿਲਾਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦੇ ਸਨ ।
ਪ੍ਰਸ਼ਨ 15.
ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਤੋਂ ਹਟਣ ਦਾ ਕੀ ਸਿੱਟਾ ਹੋਇਆ ?
ਉੱਤਰ-
1917 ਈ: ਵਿਚ ਰੂਸ ਪਹਿਲੇ ਵਿਸ਼ਵ ਯੁੱਧ ਤੋਂ ਹਟ ਗਿਆ । ਰੂਸੀ ਕ੍ਰਾਂਤੀ ਦੇ ਅਗਲੇ ਹੀ ਦਿਨ ਬੋਲਸ਼ਵਿਕ ਸਰਕਾਰ ਨੇ ਸ਼ਾਂਤੀ ਸੰਬੰਧੀ ਅਗਿਆਪਤੀ (Decree on Peace) ਜਾਰੀ ਕੀਤੀ | ਮਾਰਚ, 1918 ਈ: ਵਿਚ ਰੁਸ ਨੇ ਜਰਮਨੀ ਨਾਲ ਸ਼ਾਂਤੀ ਸੰਧੀ ‘ਤੇ ਹਸਤਾਖਰ ਕੀਤੇ । ਜਰਮਨੀ ਦੀ ਸਰਕਾਰ ਨੂੰ ਲੱਗਾ ਕਿ ਰੂਸੀ ਸਰਕਾਰ ਯੁੱਧ ਨੂੰ ਜਾਰੀ ਰੱਖਣ ਦੀ ਸਥਿਤੀ ਵਿਚ ਨਹੀਂ ਹੈ । ਇਸ ਲਈ ਜਰਮਨੀ ਨੇ ਰੁਸ ’ਤੇ ਸਖ਼ਤ ਸ਼ਰਤਾਂ ਲੱਦ ਦਿੱਤੀਆਂ | ਪਰ ਰੂਸ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ | ਦੇਸ਼ੀ ਸੰਧੀ ਵਿਚ ਸ਼ਾਮਲ ਸ਼ਕਤੀਆਂ ਰੂਸੀ ਕ੍ਰਾਂਤੀ ਅਤੇ ਰੂਸ ਦੇ ਯੁੱਧ ਤੋਂ ਅਲੱਗ ਹੋਣ ਦੇ ਫ਼ੈਸਲੇ ਦੇ ਵਿਰੁੱਧ ਸਨ ।ਉਹ ਰੂਸੀ ਕ੍ਰਾਂਤੀ ਦੇ ਵਿਰੋਧੀ ਤੱਤਾਂ ਨੂੰ ਮੁੜ ਉਭਾਰਨ ਦਾ ਯਤਨ ਕਰਨ ਲੱਗੀਆਂ । ਸਿੱਟੇ ਵਜੋਂ ਰੂਸ ਵਿਚ ਗ੍ਰਹਿ ਯੁੱਧ ਛਿੜ ਗਿਆ ਜੋ ਤਿੰਨ ਸਾਲਾਂ ਤਕ ਚਲਦਾ ਰਿਹਾ | ਪਰ ਅੰਤ ਵਿਚ ਵਿਦੇਸ਼ੀ ਸ਼ਕਤੀਆਂ ਅਤੇ ਕ੍ਰਾਂਤੀਕਾਰੀ ਸਰਕਾਰ ਦੇ ਵਿਰੁੱਧ ਹਥਿਆਰ ਚੁੱਕਣ ਵਾਲੇ ਰੂਸੀਆਂ ਦੀ ਹਾਰ ਹੋਈ ਅਤੇ ਹਿ ਯੁੱਧ ਖ਼ਤਮ ਹੋ ਗਿਆ ।
ਪ੍ਰਸ਼ਨ 16.
ਸਮਾਜਵਾਦੀਆਂ ਦੇ ਅਨੁਸਾਰ “ਕੋਆਪਰੇਟਿਵ ਕੀ ਸਨ ? ਕੋਆਪਰੇਟਿਵ ਨਿਰਮਾਣ ਦੇ ਵਿਸ਼ੇ ਵਿਚ ਰਾਬਰਟ ਓਵਨ ਅਤੇ ਲੁਇਸ ਬਲਾਕ ਦੇ ਕੀ ਵਿਚਾਰ ਸਨ ?
ਉੱਤਰ-
ਸਮਾਜਵਾਦੀਆਂ ਦੇ ਅਨੁਸਾਰ ਕੋਆਪਰੇਟਿਵ ਸਮੁਹਿਕ ਉੱਦਮ ਸਨ । ਇਹ ਅਜਿਹੇ ਲੋਕਾਂ ਦੇ ਸਮੂਹ ਸਨ ਜੋ ਮਿਲ ਕੇ ਚੀਜ਼ਾਂ ਬਣਾਉਂਦੇ ਸਨ ਅਤੇ ਮੁਨਾਫੇ ਨੂੰ ਹਰੇਕ ਮੈਂਬਰ ਦੁਆਰਾ ਕੀਤੇ ਗਏ ਕੰਮ ਦੇ ਹਿਸਾਬ ਨਾਲ ਆਪਸ ਵਿਚ ਵੰਡ ਲੈਂਦੇ ਸਨ । ਕੁੱਝ ਸਮਾਜਵਾਦੀਆਂ ਦੀ ਕੋਆਪਰੇਟਿਵ ਦੇ ਨਿਰਮਾਣ ਵਿਚ ਵਿਸ਼ੇਸ਼ ਰੂਚੀ ਸੀ ।
ਇੰਗਲੈਂਡ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ‘ਰਾਬਰਟ ਓਵਨ’ (1771-1858 ਈ:) ਨੇ ਇੰਡੀਆਨਾ (ਅਮਰੀਕਾ) ਵਿਚ ਨਵਾਂ ਤਾਲਮੇਲ (New Harmony) ਦੇ ਨਾਂ ਨਾਲ ਇਕ ਨਵੀਂ ਕਿਸਮ ਦੇ ਸਮੁਦਾਇ ਦੀ ਰਚਨਾ ਦਾ ਯਤਨ ਕੀਤਾ । ਕੁੱਝ ਸਮਾਜਵਾਦੀ ਮੰਨਦੇ ਸਨ ਕਿ ਸਿਰਫ ਵਿਅਕਤੀਗਤ ਯਤਨਾਂ ਨਾਲ ਬਹੁਤ ਵੱਡੇ ਸਹਿਕ ਖੇਤ ਨਹੀਂ ਬਣਾਏ ਜਾ ਸਕਦੇ। ਉਹ ਚਾਹੁੰਦੇ ਸਨ ਕਿ ਸਰਕਾਰ ਆਪਣੇ ਵਲੋਂ ਸਮੂਹਿਕ ਖੇਤੀ ਨੂੰ ਉਤਸ਼ਾਹ ਦੇਵੇ । ਉਦਾਹਰਣ ਲਈ ਫਰਾਂਸ ਵਿਚ ਲੂਈਸ ਬਲਾਕ (1813 – 1882) ਚਾਹੁੰਦੇ ਸਨ ਕਿ ਸਰਕਾਰ ਪੂੰਜੀਵਾਦੀ ਉੱਦਮਾਂ ਦੀ ਥਾਂ ਸਮੂਹਿਕ ਉੱਦਮਾਂ ਨੂੰ ਪ੍ਰੋਤਸਾਹਿਤ ਕਰਨ ।
ਪ੍ਰਸ਼ਨ 17.
ਸਤਾਲਿਨ ਕੌਣ ਸੀ ? ਉਸਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਕਿਉਂ ਲਿਆ ?
ਉੱਤਰ-
ਸਤਾਲਿਨ ਰੂਸ ਦੀ ਕਮਿਊਨਿਸਟ ਪਾਰਟੀ ਦਾ ਨੇਤਾ ਸੀ । ਉਸਨੇ ਲੈਨਿਨ ਦੇ ਬਾਅਦ ਪਾਰਟੀ ਦੀ ਕਮਾਨ ਸੰਭਾਲੀ ਸੀ 1927-1928 ਈ: ਦੇ ਨੇੜੇ-ਤੇੜੇ ਰੂਸ ਦੇ ਸ਼ਹਿਰਾਂ ਵਿਚ ਅਨਾਜ ਦਾ ਭਾਰੀ ਸੰਕਟ ਪੈਦਾ ਹੋ ਗਿਆ ਸੀ | ਸਰਕਾਰ ਨੇ ਅਨਾਜ ਦੀ ਕੀਮਤ ਨਿਸ਼ਚਿਤ ਕਰ ਦਿੱਤੀ ਸੀ । ਕੋਈ ਵੀ ਉਸ ਤੋਂ ਜ਼ਿਆਦਾ ਕੀਮਤ ‘ਤੇ ਅਨਾਜ ਨਹੀਂ ਵੇਚ ਸਕਦਾ ਸੀ ।
ਪਰ ਕਿਸਾਨ ਉਸ ਕੀਮਤ ਤੇ ਸਰਕਾਰ ਨੂੰ ਅਨਾਜ ਵੇਚਣ ਲਈ ਤਿਆਰ ਨਹੀਂ ਸਨ | ਹਾਲਾਤ ਨਾਲ ਨਜਿੱਠਣ ਲਈ ਸਤਾਲਿਨ ਨੇ ਸਖ਼ਤ ਕਦਮ ਚੁੱਕੇ ਉਸਨੂੰ ਲੱਗਦਾ ਸੀ ਕਿ ਅਮੀਰ ਕਿਸਾਨ ਅਤੇ ਵਪਾਰੀ ਕੀਮਤ ਵਧਾਉਣ ਦੀ ਆਸ ਵਿਚ ਅਨਾਜ ਨਹੀਂ ਵੇਚ ਰਹੇ ਹਨ | ਹਾਲਾਤ ਨਾਲ ਨਜਿੱਠਣ ਲਈ ਸੱਟੇਬਾਜ਼ੀ ‘ਤੇ ਰੋਕ ਲਗਾਉਣਾ ਅਤੇ ਵਪਾਰੀਆਂ ਦੇ ਕੋਲ ਜਮਾਂ ਅਨਾਜ ਨੂੰ ਜ਼ਬਤ ਕਰਨਾ ਜ਼ਰੂਰੀ ਸੀ ।
ਇਸ ਲਈ 1928 ਈ: ਵਿਚ ਪਾਰਟੀ ਦੇ ਮੈਂਬਰਾਂ ਨੇ ਅਨਾਜ ਉਤਪਾਦਕ ਇਲਾਕਿਆਂ ਦਾ ਦੌਰਾ ਕੀਤਾ । ਉਨ੍ਹਾਂ ਨੇ ਕਿਸਾਨਾਂ ਤੋਂ ਜ਼ਬਰਦਸਤੀ ਅਨਾਜ ਖਰੀਦਿਆ ਅਤੇ ‘ਕੁਲਕਾਂ’ (ਸੰਪੰਨ ਕਿਸਾਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ । ਜਦੋਂ ਇਸਦੇ ਬਾਅਦ ਵੀ ਅਨਾਜ ਦੀ ਕਮੀ ਬਣੀ ਰਹੀ ਤਾਂ ਸਤਾਲਿਨ ਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਲਿਆ । ਇਸਦੇ ਲਈ ਇਹ ਤਰਕ ਦਿੱਤਾ ਗਿਆ ਕਿ ਅਨਾਜ ਦੀ ਕਮੀ ਇਸ ਲਈ ਹੈ, ਕਿਉਂਕਿ ਖੇਤ ਬਹੁਤ ਛੋਟੇ ਹਨ ।
ਪ੍ਰਸ਼ਨ 18.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਉਦਯੋਗਿਕ ਮਜ਼ਦੂਰਾਂ ਦੀ ਤਰਸਯੋਗ ਦਸ਼ਾ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
- ਵਿਦੇਸ਼ੀ ਪੂੰਜੀਪਤੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਇੱਥੋਂ ਤਕ ਕਿ ਰੂਸੀ ਪੂੰਜੀਪਤੀ ਵੀ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੰਦੇ ਸਨ ।
- ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਮਾਮੂਲੀ ਸੁਧਾਰ ਲਾਗੂ ਕਰਵਾਉਣ ਲਈ ਵੀ ਸਾਧਨ ਨਹੀਂ ਸਨ ।
ਪ੍ਰਸ਼ਨ 19.
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ? ਉਸਦੀ ਸ਼ਾਸਨ ਪ੍ਰਣਾਲੀ ਦੇ ਕੋਈ ਦੋ ਦੋਸ਼ ਦੱਸੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਦੋ ਰਾਜਨੀਤਿਕ ਕਾਰਨਾਂ ਦਾ ਉਲੇਖ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਜ਼ਾਰ ਨਿਕੋਲਸ ਦੂਜਾ ਸੀ । ਉਸਦੀ ਸ਼ਾਸਨ ਪ੍ਰਣਾਲੀ ਵਿਚ ਹੇਠ ਲਿਖੇ ਦੋਸ਼ ਸਨ ਜੋ ਰੂਸੀ ਕ੍ਰਾਂਤੀ ਦਾ ਕਾਰਨ ਬਣੇ ।
- ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਕਰਤੱਵ ਸਮਝਦਾ ਸੀ ।
- ਨੌਕਰਸ਼ਾਹੀ ਦੇ ਮੈਂਬਰ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਬਲਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਤੋਂ ਚੁਣੇ ਜਾਂਦੇ ਸਨ ।
ਪ੍ਰਸ਼ਨ 20.
ਰੂਸ ਵਿਚ ਜ਼ਾਰ ਨਿਕੋਲਸ ਦੂਜਾ ਕਿਉਂ ਅਪ੍ਰਸਿੱਧ ਸੀ ? ਦੋ ਕਾਰਨ ਦਿਓ ।
ਉੱਤਰ-
ਰੂਸ ਵਿਚ ਜ਼ਾਰ ਨਿਕੋਲਸ ਦੂਜੇ ਦੇ ਅਪ੍ਰਸਿੱਧ ਹੋਣ ਦੇ ਹੇਠ ਲਿਖੇ ਕਾਰਨ ਸਨ –
- ਜ਼ਾਰ ਨਿਕੋਲਸ ਇਕ ਨਿਰੰਕੁਸ਼ ਸ਼ਾਸਕ ਸੀ ।
- ਜ਼ਾਰ ਦੇ ਸ਼ਾਸਨ ਕਾਲ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਸੈਨਿਕਾਂ ਦੀ ਹਾਲਤ ਬਹੁਤ ਖ਼ਰਾਬ ਸੀ ।
ਪ੍ਰਸ਼ਨ 21.
ਲੈਨਿਨ ਕੌਣ ਸਨ ? ਉਸਨੇ ਰੂਸ ਵਿਚ ਕ੍ਰਾਂਤੀ ਲਿਆਉਣ ਵਿਚ ਕੀ ਯੋਗਦਾਨ ਦਿੱਤਾ ?
ਉੱਤਰ-
ਲੈਨਿਨ ਬੋਲਸ਼ਵਿਕ ਦਲ ਦਾ ਨੇਤਾ ਸੀ | ਮਾਰਕਸ ਅਤੇ ਐਂਗਲਜ਼ ਦੇ ਬਾਅਦ ਉਸਨੂੰ ਸਮਾਜਵਾਦੀ ਅੰਦੋਲਨ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ ।
ਉਸਨੇ ਬੋਲਸ਼ਵਿਕ ਪਾਰਟੀ ਦੁਆਰਾ ਰੁਸ ਵਿਚ ਕ੍ਰਾਂਤੀ ਲਿਆਉਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ।
ਪ੍ਰਸ਼ਨ 22.
“1905 ਈ: ਦੀ ਰੂਸੀ ਕ੍ਰਾਂਤੀ 1917 ਈ: ਦੀ ਕ੍ਰਾਂਤੀ ਦਾ ਪੂਰਵ ਅਭਿਆਸ ਸੀ ।’ ਇਸ ਕਥਨ ਦੇ ਪੱਖ ਵਿਚ ਕੋਈ ਦੋ ਤਰਕ ਦਿਓ ।
ਉੱਤਰ –
- 1905 ਈ: ਦੀ ਕ੍ਰਾਂਤੀ ਨੇ ਰੂਸੀ ਜਨਤਾ ਵਿਚ ਜਾਗ੍ਰਿਤੀ ਪੈਦਾ ਕੀਤੀ ਅਤੇ ਉਸਨੂੰ ਸ਼ਾਂਤੀ ਲਈ ਤਿਆਰ ਕੀਤਾ ।
- ਇਸ ਕ੍ਰਾਂਤੀ ਕਾਰਨ ਰੂਸੀ ਸੈਨਿਕ ਅਤੇ ਗੈਰ-ਰੂਸੀ ਜਾਤੀਆਂ ਦੇ ਲੋਕ ਕ੍ਰਾਂਤੀਕਾਰੀਆਂ ਦੇ ਡੂੰਘੇ ਸੰਪਰਕ ਵਿਚ ਆ ਗਏ ।
ਪ੍ਰਸ਼ਨ 23.
ਲੈਨਿਨ ਨੇ ਇੱਕ ਸਫ਼ਲ ਕ੍ਰਾਂਤੀ ਲਿਆਉਣ ਲਈ ਕਿਹੜੀਆਂ ਦੋ ਮੁੱਢਲੀਆਂ ਸ਼ਰਤਾਂ ਦੱਸੀਆਂ ? ਕੀ ਇਹ ਸ਼ਰਤਾਂ ਰੂਸ ਵਿਚ ਮੌਜੂਦ ਸਨ ?
ਉੱਤਰ-
ਲੈਨਿਨ ਦੁਆਰਾ ਦੱਸੀਆਂ ਗਈਆਂ ਦੋ ਸ਼ਰਤਾਂ ਸਨ
- ਜਨਤਾ ਪੂਰੀ ਤਰ੍ਹਾਂ ਸਮਝੇ ਕਿ ਕ੍ਰਾਂਤੀ ਜ਼ਰੂਰੀ ਹੈ ਅਤੇ ਉਹ ਉਸਦੇ ਲਈ ਬਲੀਦਾਨ ਦੇਣ ਨੂੰ ਤਿਆਰ ਹੋਵੇ ।
- ਵਰਤਮਾਨ ਸਰਕਾਰ ਸੰਕਟ ਨਾਲ ਗ੍ਰਸਤ ਹੋਵੇ ਤਾਂਕਿ ਉਸਨੂੰ ਬਲਪੂਰਵਕ ਹਟਾਇਆ ਜਾ ਸਕੇ ਰੂਸ ਵਿਚ ਇਹ ਹਾਲਾਤ ਨਿਸ਼ਚਿਤ ਤੌਰ ‘ਤੇ ਆ ਚੁੱਕੇ ਸਨ ।
ਪ੍ਰਸ਼ਨ 24.
ਜ਼ਾਰ ਦਾ ਪਤਨ ਕਿਹੜੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਕਿਉਂ ? ਰੂਸ ਦੀ ਜਨਤਾ ਦੀਆਂ ਚਾਰ ਮੁੱਖ ਮੰਗਾਂ ਕਿਹੜੀਆਂ ਸਨ ?
ਉੱਤਰ-
ਜ਼ਾਰ ਦੇ ਪਤਨ ਨੂੰ ਫ਼ਰਵਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਪੁਰਾਣੇ ਰੂਸੀ ਕੈਲੰਡਰ ਅਨੁਸਾਰ ਇਹ ਕ੍ਰਾਂਤੀ 27 ਫ਼ਰਵਰੀ 1917 ਈ: ਨੂੰ ਹੋਈ ਸੀ । ਰੂਸ ਦੀ ਜਨਤਾ ਦੀਆਂ ਚਾਰ ਮੰਗਾਂ ਸਨ-ਸ਼ਾਂਤੀ, ਜੋਤਣ ਵਾਲਿਆਂ ਨੂੰ ਜ਼ਮੀਨ; ਉਦਯੋਗਾਂ ‘ਤੇ ਮਜ਼ਦੂਰਾਂ ਦਾ ਨਿਯੰਤਨ ਅਤੇ ਗੈਰ-ਰੂਸੀ ਰਾਸ਼ਟਰਾਂ ਨੂੰ ਬਰਾਬਰੀ ਦਾ ਦਰਜਾ ।
ਪ੍ਰਸ਼ਨ 25.
ਬੋਲਸ਼ਵਿਕ ਪਾਰਟੀ ਦਾ ਮੁੱਖ ਨੇਤਾ ਕੌਣ ਸੀ ? ਇਸ ਦੀਆਂ ਦੋ ਨੀਤੀਆਂ ਕਿਹੜੀਆਂ-ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਦੋ ਉਦੇਸ਼ਾਂ ਦਾ ਉਲੇਖ ਕਰੋ ।
ਉੱਤਰ-
ਬੋਲਸ਼ਵਿਕ ਪਾਰਟੀ ਦਾ ਨੇਤਾ ਲੈਨਿਨ ਸੀ । ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਦੀਆਂ ਨੀਤੀਆਂ (ਉਦੇਸ਼) ਸਨ
- ਸਾਰੀ ਸੱਤਾ ਸੋਵੀਅਤਾਂ ਨੂੰ ਸੌਂਪੀ ਜਾਵੇ ।
- ਸਾਰੀ ਭੂਮੀ ਕਿਸਾਨਾਂ ਨੂੰ ਦੇ ਦਿੱਤੀ ਜਾਵੇ ।
ਪ੍ਰਸ਼ਨ 26.
ਰੂਸੀ ਕ੍ਰਾਂਤੀ ਕਦੋਂ ਹੋਈ ? ਸੋਵੀਅਤਾਂ ਦੀ ਅਖਿਲ ਰੂਸੀ ਕਾਂਗਰਸ ਕਦੋਂ ਹੋਈ ? ਇਸਨੇ ਸਭ ਤੋਂ ਪਹਿਲਾਂ ਕੰਮ ਕਿਹੜਾ ਕੀਤਾ ?
ਉੱਤਰ-
ਰੁਸੀ ਕ੍ਰਾਂਤੀ 7 ਨਵੰਬਰ, 1917 ਈ: ਨੂੰ ਹੋਈ । ਇਸ ਦਿਨ ਸੋਵੀਅਤਾਂ ਦੀ ਇਕ ਅਖਿਲ ਰੁਸੀ ਕਾਂਗਰਸ ਹੋਈ । ਇਸ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਪੂਰੀ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ॥
ਪ੍ਰਸ਼ਨ 27.
ਸਮਾਜਵਾਦ ਦੀਆਂ ਦੋ ਵਿਸ਼ੇਸ਼ਤਾਵਾਂ ਦਾ ਉਲੇਖ ਕਰੋ ।
ਉੱਤਰ-
- ਸਮਾਜਵਾਦ ਅਨੁਸਾਰ ਸਮਾਜ ਦੇ ਹਿੱਤ ਪਮੁੱਖ ਹਨ । ਸਮਾਜ ਤੋਂ ਅਲੱਗ ਨਿਜੀ ਹਿੱਤ ਰੱਖਣ ਵਾਲਾ ਵਿਅਕਤੀ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ।
- ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਸਾਰੇ ਵਿਅਕਤੀਆਂ ਨੂੰ ਉੱਨਤੀ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ।
ਪ੍ਰਸ਼ਨ 28.
ਸਾਮਵਾਦ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
- ਸਾਮਵਾਦ ਸਮਾਜਵਾਦ ਦਾ ਉੱਗਰ ਰੂਪ ਹੈ ।
- ਇਸਦਾ ਉਦੇਸ਼ ਉਤਪਾਦਨ ਅਤੇ ਵੰਡ ਦੇ ਸਾਰੇ ਸਾਧਨਾਂ ਤੇ ਮਜ਼ਦੂਰਾਂ ਦਾ ਸਖ਼ਤ ਨਿਯੰਤਰਨ ਕਾਇਮ ਕਰਨਾ ਹੈ ।
ਪ੍ਰਸ਼ਨ 29.
ਰੂਸੀ ਕ੍ਰਾਂਤੀ ਦੇ ਦੋ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-
- ਰੂਸ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਕਾਇਮ ਹੋਣ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਨਮਾਨ ਵਿਚ ਵਾਧਾ ਹੋਇਆ ।
- ਕ੍ਰਾਂਤੀ ਦੇ ਬਾਅਦ ਰੂਸ ਵਿਚ ਸਾਮਵਾਦੀ ਸਰਕਾਰ ਦੀ ਸਥਾਪਨਾ ਕੀਤੀ ਗਈ । ਇਸਦਾ ਸਿੱਟਾ ਇਹ ਹੋਇਆ ਕਿ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਸਾਮਵਾਦੀ ਸਰਕਾਰਾਂ ਕਾਇਮ ਹੋਣ ਲੱਗੀਆਂ ।
ਪ੍ਰਸ਼ਨ 30.
ਰੂਸੀ ਕ੍ਰਾਂਤੀ ਦਾ ਸਾਮਰਾਜਵਾਦ ’ਤੇ ਕੀ ਪ੍ਰਭਾਵ ਪਿਆ ? .
ਉੱਤਰ-
ਰੂਸੀ ਕ੍ਰਾਂਤੀਕਾਰੀ ਸਾਮਰਾਜਵਾਦ ਦੇ ਵਿਰੋਧੀ ਨੇਤਾ ਸਨ । ਇਸ ਲਈ ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ । ਰੂਸ ਦੇ ਸਮਾਜਵਾਦੀਆਂ ਨੇ ਸਾਮਰਾਜਵਾਦ ਦੇ ਵਿਨਾਸ ਲਈ ਪੂਰੇ ਵਿਸ਼ਵ ਵਿਚ ਮੁਹਿੰਮ ਚਲਾਈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
1917 ਈ: ਤੋਂ ਪਹਿਲਾਂ ਰੂਸ ਦੀ ਕੰਮਕਾਜੀ ਆਬਾਦੀ ਯੂਰਪ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਹੜੇ-ਕਿਹੜੇ ਪੱਧਰਾਂ ਤੇ ਵੱਖ ਸੀ ?
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਕਿਵੇਂ ਵੱਖ ਸੀ ?
ਉੱਤਰ-
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਹੇਠ ਲਿਖੀਆਂ ਗੱਲਾਂ ਵਿਚ ਵੱਖ ਸੀ –
1. ਰੁਸ ਦੀ ਜ਼ਿਆਦਾਤਰ ਜਨਤਾ ਖੇਤੀਬਾੜੀ ਕਰਦੀ ਸੀ ਉੱਥੋਂ ਦੇ ਲਗਪਗ 85 ਪ੍ਰਤੀਸ਼ਤ ਲੋਕ ਖੇਤੀਬਾੜੀ ਦੁਆਰਾ ਹੀ ਆਪਣੀ ਰੋਜ਼ੀ ਕਮਾਉਂਦੇ ਸਨ । ਉਹ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਿੱਤੇ ਵੱਧ ਸੀ । ਉਦਾਹਰਨ | ਲਈ ਫਰਾਂਸ ਅਤੇ ਜਰਮਨੀ ਵਿਚ ਇਹ ਅਨੁਪਾਤ ਕੁਮਵਾਰ 40 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਹੀ ਸੀ ।
2. ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਈ ਸੀ । ਉੱਥੇ ਕਾਰਖਾਨੇ ਸਥਾਨਕ ਲੋਕਾਂ ਦੇ ਹੱਥ ਵਿਚ ਸਨ । ਉੱਥੇ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਨਹੀਂ ਹੁੰਦਾ ਸੀ । ਪਰ ਰੂਸ ਵਿਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀ ਨਾਲ ਕਾਇਮ ਹੋਏ । ਵਿਦੇਸ਼ੀ ਪੂੰਜੀਪਤੀ ਰੂਸੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਜਿਹੜੇ ਕਾਰਖ਼ਾਨੇ ਰੂਸੀ ਪੂੰਜੀਪਤੀਆਂ ਦੇ ਹੱਥਾਂ ਵਿਚ ਸਨ, ਉੱਥੇ ਵੀ ਮਜ਼ਦੂਰਾਂ ਦੀ ਹਾਲਤ ਤਰਸਯੋਗ ਸੀ। ਇਹ ਪੂੰਜੀਪਤੀ ਵਿਦੇਸ਼ੀ ਪੂੰਜੀਪਤੀਆਂ ਨਾਲ ਪ੍ਰਤੀਯੋਗਤਾ ਕਰਨ ਲਈ ਮਜ਼ਦੂਰਾਂ ਦਾ ਖੂਨ ਚੂਸਦੇ ਸਨ ।
3. ਰੂਸ ਵਿਚ ਮਹਿਲਾ ਮਜ਼ਦੂਰਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਬਹੁਤ ਹੀ ਘੱਟ ਤਨਖਾਹ ਦਿੱਤੀ ਜਾਂਦੀ ਸੀ । ਬੱਚਿਆਂ ਤੋਂ ਵੀ 10 ਤੋਂ 15 ਘੰਟਿਆਂ ਤਕ ਕੰਮ ਲਿਆ ਜਾਂਦਾ ਸੀ । ਯੂਰਪ ਦੇ ਹੋਰਨਾਂ ਦੇਸ਼ਾਂ ਵਿਚ ਮਜ਼ਦੂਰ-ਕਾਨੂੰਨਾਂ ਦੇ ਕਾਰਨ ਹਾਲਾਤ ਵਿਚ ਸੁਧਾਰ ਆ ਚੁੱਕਾ ਸੀ ।
4. ਰੁਸੀ ਕਿਸਾਨਾਂ ਦੀਆਂ ਜੋਤਾਂ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਕਿਸਾਨਾਂ ਨਾਲੋਂ ਛੋਟੀਆਂ ਸਨ ।
5. ਰੁਸੀ ਕਿਸਾਨ ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਦਾ ਕੋਈ ਸਨਮਾਨ ਨਹੀਂ ਕਰਦੇ ਸਨ । ਉਹ ਉਨ੍ਹਾਂ ਦੇ ਅੱਤਿਆਚਾਰੀ ਸੁਭਾਅ ਦੇ ਕਾਰਨ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ । ਇੱਥੋਂ ਤਕ ਕਿ ਉਹ ਆਮ ਤੌਰ ‘ਤੇ ਲਗਾਨ ਦੇਣ ਤੋਂ ਇਨਕਾਰ ਕਰ ਦਿੰਦੇ ਸਨ ਅਤੇ ਜ਼ਿਮੀਂਦਾਰਾਂ ਦੀ ਹੱਤਿਆ ਕਰ ਦਿੰਦੇ ਸਨ । ਇਸਦੇ ਉਲਟ ਫ਼ਰਾਂਸ ਵਿਚ ਕਿਸਾਨ ਆਪਣੇ ਸਾਮੰਤਾਂ ਪ੍ਰਤੀ ਵਫਾਦਾਰ ਸਨ । ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਹ ਆਪਣੇ ਸਾਮੰਤਾਂ ਲਈ ਲੜੇ ਸਨ ।
6. ਰੁਸ ਦਾ ਕਿਸਾਨ ਵਰਗ ਇਕ ਹੋਰ ਨਜ਼ਰੀਏ ਤੋਂ ਯੂਰਪ ਦੇ ਕਿਸਾਨ ਵਰਗ ਤੋਂ ਵੱਖ ਸੀ । ਉਹ ਇਕ ਸਮਾਂ-ਅਵਧੀ ਲਈ ਆਪਣੀਆਂ ਜੋਤਾਂ ਨੂੰ ਇਕੱਠਾ ਕਰ ਲੈਂਦੇ ਸਨ । ਉਨ੍ਹਾਂ ਦੀ ਕਮਿਯੂਨ (ਮੀਰ) ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਇਸਦੀ ਵੰਡ ਕਰਦੀ ਸੀ ।
ਪ੍ਰਸ਼ਨ 2.
1917 ਈ: ਵਿਚ ਜ਼ਾਰ ਦਾ ਸ਼ਾਸਨ ਕਿਉਂ ਖ਼ਤਮ ਹੋ ਗਿਆ ?
ਜਾਂ
ਰੂਸ ਵਿਚ ਫ਼ਰਵਰੀ 1917 ਈ: ਦੀ ਕ੍ਰਾਂਤੀ ਲਈ ਜ਼ਿੰਮੇਵਾਰ ਹਾਲਾਤ ।
ਉੱਤਰ-
ਰੂਸ ਤੋਂ ਜ਼ਾਰ ਸ਼ਾਹੀ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਹਾਲਾਤ ਜ਼ਿੰਮੇਵਾਰ ਸਨ –
1. ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ । ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਨ ਸਿਰਫ ਕੁਲੀਨ ਵਰਗ ਅਤੇ ਹੋਰਨਾਂ ਉੱਚ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਹੀ ਸਨ | ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿਚ ਸਨ ।ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।
2. ਰੁਸੀ ਸਾਮਰਾਜ ਵਿਚ ਜ਼ਾਰ ਦੁਆਰਾ ਦਿੱਤੇ ਕਈ ਗੈਰ-ਰੁਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲੱਦੀ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਦੇਸ਼ ਵਿਚ ਟਕਰਾਓ ਦੇ ਹਾਲਾਤ ਬਣ ਗਏ ਸਨ ।
3. ਰਾਜ ਪਰਿਵਾਰ ਵਿਚ ਨੈਤਿਕ ਪਤਨ ਸਿਖ਼ਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ ।
4. ਜ਼ਾਰ ਨੇ ਆਪਣੀਆਂ ਸਾਮਰਾਜਵਾਦੀ ਇਛਾਵਾਂ ਦੀ ਪੂਰਤੀ ਲਈ ਦੇਸ਼ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਧੱਕ ਦਿੱਤਾ । ਪਰ ਉਹ ਰਾਜ ਦੇ ਅੰਦਰੂਨੀ ਖੋਖਲੇਪਣ ਕਾਰਨ ਮੋਰਚੇ ਤੇ ਲੜ ਰਹੇ ਸੈਨਿਕਾਂ ਵਲ ਪੂਰਾ ਧਿਆਨ ਨਾ ਦੇ ਸਕਿਆ । ਸਿੱਟੇ ਵਜੋਂ ਰੂਸੀ ਸੈਨਾ ਬੁਰੀ ਤਰ੍ਹਾਂ ਹਾਰ ਗਈ ਅਤੇ ਫ਼ਰਵਰੀ, 1917 ਈ: ਤਕ ਉਸਦੇ 6 ਲੱਖ ਸੈਨਿਕ ਮਾਰੇ ਗਏ । ਇਸ ਨਾਲ ਲੋਕਾਂ ਦੇ ਨਾਲ-ਨਾਲ ਸੈਨਾ ਵਿਚ ਅਸੰਤੋਖ ਫੈਲ ਗਿਆ । ਇਸ ਲਈ ਕ੍ਰਾਂਤੀ ਦੁਆਰਾ ਜ਼ਾਰ ਨੂੰ ਸ਼ਾਸਨ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ । ਇਸਨੂੰ ਫਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।
ਪ੍ਰਸ਼ਨ 3.
ਦੋ ਸੂਚੀਆਂ ਬਣਾਓ-ਇਕ ਸੂਚੀ ਵਿਚ ਫ਼ਰਵਰੀ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਲਿਖੋ ਅਤੇ ਦੂਜੀ ਸੂਚੀ ਵਿਚ ਅਕਤੂਬਰ ਕ੍ਰਾਂਤੀ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਦਰਜ ਕਰੋ ।
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਜ਼ਾਰ ਦੀਆਂ ਗਲਤ ਨੀਤੀਆਂ, ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਆਮ ਜਨਤਾ ਅਤੇ ਸੈਨਿਕਾਂ ਦੀ ਦੁਰਦਸ਼ਾ ਦੇ ਕਾਰਨ ਰੂਸ ਵਿਚ ਕ੍ਰਾਂਤੀ ਦਾ ਵਾਤਾਵਰਨ ਤਿਆਰ ਹੋ ਚੁੱਕਿਆ ਸੀ । ਇਕ ਛੋਟੀ ਜਿਹੀ ਘਟਨਾ ਨੇ ਇਸ ਕ੍ਰਾਂਤੀ ਦਾ ਗਣੇਸ਼ ਕੀਤਾ ਅਤੇ ਇਹ ਦੋ ਪੜਾਵਾਂ ਵਿਚ ਪੂਰੀ ਹੋਈ । ਇਹ ਦੋ ਪੜਾਅ ਸਨ-ਫ਼ਰਵਰੀ ਕ੍ਰਾਂਤੀ ਅਤੇ ਅਕਤੂਬਰ ਕ੍ਰਾਂਤੀ । ਸੰਖੇਪ ਵਿਚ ਕ੍ਰਾਂਤੀ ਦੇ ਪੁਰੇ ਘਟਨਾਕ੍ਰਮ ਦਾ ਵਰਣਨ ਹੇਠ ਲਿਖਿਆ ਹੈ ਫ਼ਰਵਰੀ ਕ੍ਰਾਂਤੀ-7 ਮਾਰਚ, 1917 ਈ: ਨੂੰ ਰੂਸ ਵਿਚ ਸ਼ਾਂਤੀ ਦਾ ਪਹਿਲਾ ਵਿਸਫ਼ੋਟ ਹੋਇਆ ।
ਉਸ ਦਿਨ ਗ਼ਰੀਬ ਕਿਸਾਨ ਮਜ਼ਦੂਰਾਂ ਨੇ ਪੈਟਰੋਡ ਦੀਆਂ ਸੜਕਾਂ ‘ਤੇ ਜਲੂਸ ਕੱਢਿਆ । ਉਹ ਪੈਟਰੋਡ ਦੇ ਹੋਟਲਾਂ ਅਤੇ ਦੁਕਾਨਾਂ ਨੂੰ ਲੁੱਟਣ ਲੱਗੇ ਅਤੇ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ । ਸਰਕਾਰ ਨੇ ਹੁਕਮ ਦਿੱਤਾ ਕਿ ਭੀੜ ’ਤੇ ‘ਗੋਲੀ ਚਲਾ ਕੇ ਉਸ ਨੂੰ ਹਟਾ ਦਿੱਤਾ ਜਾਵੇ । ਪਰੰਤ ਸਿਪਾਹੀਆਂ ਦੀ ਹਮਦਰਦੀ ਮਜ਼ਦੂਰਾਂ ਦੇ ਨਾਲ ਸੀ ।ਉਨ੍ਹਾਂ ਨੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ । ਕਾਂਤੀ ਦੀ ਭਾਵਨਾ ਉਨ੍ਹਾਂ ਵਿਚ ਵੀ ਪ੍ਰਵੇਸ਼ ਕਰ ਚੁੱਕੀ ਸੀ । ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ । ਹੁਣ ਰੂਸ ਦੇ ਕੋਨੇਕੋਨੇ ਵਿਚ ਸ਼ਾਂਤੀ ਦੀ ਲਹਿਰ ਫੈਲ ਗਈ ।
ਚਾਰੇ ਪਾਸੇ ਹੜਤਾਲਾਂ ਹੋਣ ਲੱਗੀਆਂ | ਅਗਲੇ ਦਿਨ 8 ਮਾਰਚ ਨੂੰ ਕੱਪੜਾ ਮਿੱਲਾਂ ਦੀਆਂ ਮਜ਼ਦੂਰ ਇਸਤਰੀਆਂ ਨੇ ਰੋਟੀ ਦੀ ਮੰਗ ਕਰਦੇ ਹੋਏ ਹੜਤਾਲ ਕਰ ਦਿੱਤੀ । ਦੂਸਰੇ ਦਿਨ ਉਨ੍ਹਾਂ ਦੇ ਨਾਲ ਹੋਰ ਮਜ਼ਦੂਰ ਸ਼ਾਮਲ ਹੋ ਗਏ । ਰੋਟੀ ਦੇ ਨਾਅਰਿਆਂ ਦੇ ਨਾਲ ਉਨ੍ਹਾਂ ਨੇ “ਯੁੱਧ ਬੰਦ ਕਰੋ’ ਅਤੇ ‘ਅੱਤਿਆਚਾਰੀ ਸ਼ਾਸਨ ਦਾ ਨਾਸ਼ ਹੋਵੇ ਆਦਿ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ 11 ਮਾਰਚ ਨੂੰ ਜ਼ਾਰ ਨੇ ਮਜ਼ਦੂਰਾਂ ਨੂੰ ਕੰਮ ‘ਤੇ ਵਾਪਸ ਜਾਣ ਦਾ ਹੁਕਮ ਦਿੱਤਾ ਪਰ ਉਨ੍ਹਾਂ ਨੇ ਨਹੀਂ ਮੰਨਿਆ ।
ਉਸੇ ਦਿਨ ਜ਼ਾਰ ਨੇ ਡੂੰਮਾ ਨੂੰ ਭੰਗ ਕਰਨ ਦਾ ਹੁਕਮ ਵੀ ਦੇ ਦਿੱਤਾ ਪਰੰਤੂ ਡੂੰਮਾ ਨੇ ਭੰਗ ਹੋਣ ਤੋਂ ਮਨ੍ਹਾਂ ਕਰ ਦਿੱਤਾ 12 ਮਾਰਚ ਨੂੰ 25 ਹਜ਼ਾਰ ਸੈਨਿਕ ਹੜਤਾਲੀਆਂ ਦੇ ਪੱਖ ਵਿਚ ਮਿਲ ਗਏ ।
ਹੁਣ ਸਥਿਤੀ ਇਕਦਮ ਕਾਬੂ ਤੋਂ ਬਾਹਰ ਹੋ ਗਈ ਸੀ । ਕ੍ਰਾਂਤੀਕਾਰੀਆਂ ਨੇ ਜਲਦੀ ਹੀ ਪੈਟਰੋਗਾਡ ਅਤੇ ਮਾਸਕੋ ‘ਤੇ ਕਬਜ਼ਾ ਕਰ ਲਿਆ । ਇਨ੍ਹਾਂ ਪਰਿਸਥਿਤੀਆਂ ਵਿਚ ਜ਼ਾਰ ਦੇ ਲਈ ਸ਼ਾਸਨ ਕਰਨਾ ਬਹੁਤ ਕਠਿਨ ਹੋ ਗਿਆ । ਇਸ ਲਈ ਮਜਬੂਰ ਹੋ ਕੇ 15 ਮਾਰਚ, 1917 ਈ: ਨੂੰ ਉਸ ਨੇ ਗੱਦੀ ਛੱਡ ਦਿੱਤੀ । ਜ਼ਾਰ ਦੇ ਪਤਨ ਦੀ ਇਸ ਘਟਨਾ ਨੂੰ ਫ਼ਰਵਰੀ ਦੀ ਸ਼ਾਂਤੀ’ ਕਿਹਾ ਜਾਂਦਾ ਹੈ, ਕਿਉਂਕਿ ਪੁਰਾਣੇ ਰੂਸੀ ਕੈਲੰਡਰ ਦੇ ਅਨੁਸਾਰ ਇਹ 27 ਫ਼ਰਵਰੀ, 1917 ਈ: ਨੂੰ ਵਾਪਰੀ ਸੀ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤਿ ਆਪਣੀਣਾਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ |
ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰਕ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ । ਅਕਤੂਬਰ ਕ੍ਰਾਂਤੀ-ਜਨਤਾ ਦੀਆਂ ਸਭ ਤੋਂ ਮਹੱਤਵਪੂਰਨ ਚਾਰ ਮੰਗਾਂ ਸਨ-ਸ਼ਾਂਤੀ, ਭੂਮੀ ਦੀ ਮਾਲਕੀ ਭੁਮੀ ਵਾਹੁਣ ਵਾਲਿਆਂ ਨੂੰ, ਕਾਰਖ਼ਾਨਿਆਂ ਉੱਤੇ ਮਜ਼ਦੂਰਾਂ ਦਾ ਨਿਯੰਤਰਨ ਅਤੇ ਗ਼ੈਰ-ਰੂਸੀ ਜਾਤੀਆਂ ਨੂੰ ਸਮਾਨਤਾ ਦਾ ਦਰਜਾ | ਆਰਜ਼ੀ ਸਰਕਾਰ ਦਾ ਮੁਖੀ ਕਰੈਂਸਕੀ ਇਨ੍ਹਾਂ ਵਿਚੋਂ ਕਿਸੇ ਇਕ ਮੰਗ ਨੂੰ ਵੀ ਪੂਰਾ ਨਾ ਕਰ ਸਕਿਆ ਅਤੇ ਸਰਕਾਰ ਜਨਤਾ ਦਾ ਸਮਰਥਨ ਗੁਆ ਬੈਠੀ । ਲੈਨਿਨ ਫ਼ਰਵਰੀ ਦੀ ਸ਼ਾਂਤੀ ਸਮੇਂ ਸਵਿਟਜ਼ਰਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਉਹ ਅਪਰੈਲ ਵਿਚ ਰੂਸ ਪਰਤ ਆਇਆ। ਉਸ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ, ਕਿਸਾਨਾਂ ਨੂੰ ਜ਼ਮੀਨ ਦੇਣ ਅਤੇ ਸਾਰੇ ਅਧਿਕਾਰ ਸੋਵੀਅਤਾਂ ਨੂੰ ਦੇਣ ਦੀਆਂ ਸਪੱਸ਼ਟ ਨੀਤੀਆਂ ਸਾਹਮਣੇ ਰੱਖੀਆਂ ।
ਗੈਰ-ਰੂਸੀ ਜਾਤੀਆਂ ਦੇ ਪ੍ਰਸ਼ਨ ਉੱਤੇ ਵੀ ਸਿਰਫ ਲੈਨਿਨ ਦੀ ਬੋਲਸ਼ਵਿਕ ਪਾਰਟੀ ਦੇ ਕੋਲ ਹੀ ਇਕ ਸਪੱਸ਼ਟ ਨੀਤੀ ਸੀ | ਕਰੈਂਸਕੀ ਸਰਕਾਰ ਦੀ ਲੋਕਪ੍ਰਿਯਤਾ ਖ਼ਤਮ ਹੋ ਜਾਣ ਕਾਰਨ 7 ਨਵੰਬਰ, 1917 ਈ: ਨੂੰ ਇਸ ਦਾ ਪਤਨ ਹੋ ਗਿਆ । ਇਸ ਦਿਨ ਉਸ ਦੇ ਹੈੱਡਕੁਆਰਟਰ ‘ਵਿੰਟਰ ਪੈਲਸ` ਉੱਤੇ ਨਾਵਿਕਾਂ ਦੇ ਇਕ ਦਲ ਨੇ ਅਧਿਕਾਰ ਕਰ ਲਿਆ । ਉਸੇ ਦਿਨ ਸੋਵੀਅਤਾਂ ਦੀ ਅਖਿਲ ਰੁਸੀ ਕਾਂਗਰਸ ਦੀ ਬੈਠਕ ਹੋਈ ਅਤੇ ਉਸ ਨੇ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿਚ ਲੈ ਲਈ । 7 ਨਵੰਬਰ ਨੂੰ ਹੋਣ ਵਾਲੀ ਇਸ ਘਟਨਾ ਨੂੰ ਅਕਤੂਬਰ ਕ੍ਰਾਂਤੀ ਆਖਿਆ ਜਾਂਦਾ ਹੈ, ਕਿਉਂਕਿ ਉਸ ਦਿਨ ਪੁਰਾਣੇ ਰੁਸੀ ਕੈਲੰਡਰ ਦੇ ਅਨੁਸਾਰ 25 ਅਕਤੂਬਰ ਦਾ ਦਿਨ ਸੀ । ਇਸ ਕ੍ਰਾਂਤੀ ਦੇ ਬਾਅਦ ਦੇਸ਼ ਵਿੱਚ ਲੈਨਿਨ ਦੀ ਅਗਵਾਈ ਵਿਚ ਨਵੀਂ ਸਰਕਾਰ ਦਾ ਗਠਨ ਹੋਇਆ, ਜਿਸਨੇ ਸਮਾਜਵਾਦ ਦੀ ਦਿਸ਼ਾ ਵਿਚ ਅਨੇਕ ਮਹੱਤਵਪੂਰਨ ਕਦਮ ਚੁੱਕੇ । ਇਸ ਤਰ੍ਹਾਂ 1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਦੀ ਪਹਿਲੀ ਸਫ਼ਲ ਸਮਾਜਵਾਦੀ ਕ੍ਰਾਂਤੀ ਸੀ ।
ਪ੍ਰਸ਼ਨ 4.
ਹੇਠ ਲਿਖਿਆਂ ਬਾਰੇ ਸੰਖੇਪ ਵਿਚ ਲਿਖੋ
– ਕੁਲਕ (Kulaks)
– ਡੂੰਮਾ
– 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ
– ਉਦਾਰਵਾਦੀ
– ਸਤਾਲਿਨ ਦਾ ਸਮੂਹੀਕਰਨ ਕਾਰਜਕ੍ਰਮ ।
ਉੱਤਰ –
1. ਕੁਲਕ-ਕੁਲਕ ਸੋਵੀਅਤ ਰੂਸ ਦੇ ਅਮੀਰ ਕਿਸਾਨ ਸਨ, ਖੇਤੀਬਾੜੀ ਦੇ ਸਮੂਹੀਕਰਨ ਕਾਰਜਕ੍ਰਮ ਦੇ ਤਹਿਤ | ਸਤਾਲਿਨ ਨੇ ਇਨ੍ਹਾਂ ਦਾ ਅੰਤ ਕਰ ਦਿੱਤਾ ਸੀ ।
2. ਡੂੰਮਾ-ਡੂੰਮਾ ਰੂਸ ਦੀ ਰਾਸ਼ਟਰੀ ਸਭਾ ਅਤੇ ਸੰਸਦ ਸੀ । ਰੂਸ ਦੇ ਜ਼ਾਰ ਨਿਕੋਲਸ ਦੂਜੇ ਨੇ ਇਸਨੂੰ ਮਾਤਰ ਇਕ | ਸਲਾਹਕਾਰ ਸਥਿਤੀ ਵਿਚ ਬਦਲ ਦਿੱਤਾ ਸੀ । ਇਸ ਵਿਚ ਸਿਰਫ ਅਨੁਦਾਰਵਾਦੀ ਰਾਜਨੀਤੀਵਾਨਾਂ ਨੂੰ ਹੀ ਸਥਾਨ ਦਿੱਤਾ ਗਿਆ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਇਸ ਤੋਂ ਦੂਰ ਰੱਖਿਆ ਗਿਆ ।
3. 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ-ਰੂਸ ਦੇ ਕਾਰਖ਼ਾਨਿਆਂ ਵਿਚ ਮਹਿਲਾ ਮਜ਼ਦੂਰਾਂ ਦੀ ਗਿਣਤੀ ਵੀ ਕਾਫ਼ੀ ਸੀ । 1914 ਈ: ਵਿਚ ਇਹ ਕੁੱਲ ਮਜ਼ਦੂਰਾਂ ਦਾ 31 ਪ੍ਰਤੀਸ਼ਤ ਸੀ । ਪਰ ਉਨ੍ਹਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ । ਇਹ ਪੁਰਸ਼ ਮਜ਼ਦੂਰ ਦੀ ਮਜ਼ਦੂਰੀ ਦਾ ਅੱਧਾ ਜਾਂ ਤਿੰਨ ਚੌਥਾਈ । ਭਾਗ ਹੁੰਦੀ ਸੀ । ਮਹਿਲਾ ਮਜ਼ਦੂਰ ਆਪਣੇ ਸਾਥੀ ਪੁਰਸ਼ਾਂ ਮਜ਼ਦੂਰਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਰਹਿੰਦੀਆਂ ਸਨ ।
4. ਉਦਾਰਵਾਦੀ-ਉਦਾਰਵਾਦੀ ਯੂਰਪੀ ਸਮਾਜ ਦੇ ਉਹ ਲੋਕ ਸਨ ਜੋ ਸਮਾਜ ਨੂੰ ਬਦਲਣਾ ਚਾਹੁੰਦੇ ਸਨ । ਉਹ ਇਕ ਅਜਿਹੇ ਰਾਸ਼ਟਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜੋ ਧਾਰਮਿਕ ਨਜ਼ਰੀਏ ਤੋਂ ਸਹਿਣਸ਼ੀਲ ਹੋਵੇ ਉਹ ਵੰਸ਼ਾਨੁਗਤ ਸ਼ਾਸਕਾਂ ਦੀਆਂ ਨਿਰੰਕੁਸ਼ ਸ਼ਕਤੀਆਂ ਦੇ ਵਿਰੁੱਧ ਸਨ । ਉਹ ਚਾਹੁੰਦੇ ਸਨ ਕਿ ਸਰਕਾਰ ਵਿਅਕਤੀ ਦੇ ਅਧਿਕਾਰਾਂ ਨੂੰ ਨਾ ਮਾਰੇ । ਉਹ ਚੁਣੀ ਹੋਈ ਸੰਸਦੀ ਸਰਕਾਰ ਅਤੇ ਸੁਤੰਤਰ ਨਿਆਂਪਾਲਿਕਾ ਦੇ ਪੱਖ ਵਿਚ ਸਨ । ਇੰਨਾਂ ਹੋਣ ‘ਤੇ ਵੀ ਉਹ ਲੋਕਤੰਤਰਵਾਦੀ ਨਹੀਂ ਸਨ । ਉਨ੍ਹਾਂ ਦਾ ਸਰਵਭੌਮਿਕ ਬਾਲਗ ਮਤ ਅਧਿਕਾਰ ਵਿਚ ਕੋਈ ਵਿਸ਼ਵਾਸ ਨਹੀਂ ਸੀ । ਉਹ ਮਹਿਲਾਵਾਂ ਨੂੰ ਮਤ ਅਧਿਕਾਰ ਦੇਣ ਦੇ ਵੀ ਵਿਰੁੱਧ ਸਨ ।
5. ਸਤਾਲਿਨ ਦਾ ਸਹੀਕਰਨ ਕਾਰਜਕੁਮ-1929 ਈ: ਵਿਚ ਸਤਾਲਿਨ ਦੀ ਸਾਮਵਾਦੀ ਪਾਰਟੀ ਨੇ ਸਾਰੇ ਕਿਸਾਨਾਂ ਨੂੰ ਸਮੂਹਿਕ ਖੇਤਾਂ (ਕੋਲਖੋਜ) ਵਿਚ ਕੰਮ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ । ਜ਼ਿਆਦਾਤਰ ਜ਼ਮੀਨ ਅਤੇ ਸਾਜੋਸਮਾਨ ਨੂੰ ਸਮੂਹਿਕ ਖੇਤਾਂ ਵਿਚ ਬਦਲ ਦਿੱਤਾ ਗਿਆ | ਸਾਰੇ ਕਿਸਾਨ ਸਹਿਕ ਖੇਤਾਂ ‘ਤੇ ਮਿਲ-ਜੁਲ ਕੇ ਕੰਮ ਕਰਦੇ ਸਨ । ਕੋਲਖੋਜ ਦੇ ਲਾਭ ਨੂੰ ਸਾਰੇ ਕਿਸਾਨਾਂ ਵਿਚਕਾਰ ਵੰਡ ਦਿੱਤਾ ਜਾਂਦਾ ਸੀ । ਇਸ ਫ਼ੈਸਲੇ ਤੋਂ ਨਾਰਾਜ਼ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ । ਵਿਰੋਧ ਜਤਾਉਣ ਲਈ ਉਹ ਆਪਣੇ ਜਾਨਵਰਾਂ ਨੂੰ ਮਾਰਨ ਲੱਗੇ । ਸਿੱਟੋਂ ਵਜੋਂ 1929 ਈ: ਤੋਂ 1931 ਈ: ਵਿਚਕਾਰ ਜਾਨਵਰਾਂ ਦੀ ਗਿਣਤੀ ਵਿਚ ਇਕ-ਤਿਹਾਈ ਕਮੀ ਆ ਗਈ |
ਸਰਕਾਰ ਵਲੋਂ ਸਮੂਹੀਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ | ਬਹੁਤ ਸਾਰੇ ਲੋਕਾਂ ਨੂੰ ਦੇਸ਼ਨਿਕਾਲਾ ਦੇ ਦਿੱਤਾ ਗਿਆ ਸੀ | ਸਮੂਹੀਕਰਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਨਾਂ ਤਾਂ ਅਮੀਰ ਹਨ ਨਾ ਹੀ ਸਮਾਜਵਾਦ ਦੇ ਵਿਰੋਧੀ ਹਨ । ਉਹ ਬਸ ਵੱਖ-ਵੱਖ ਕਾਰਨਾਂ ਕਰਕੇ ਸਮੁਹਿਕ ਖੇਤੀ ‘ਤੇ ਕੰਮ ਨਹੀਂ ਕਰਨਾ ਚਾਹੁੰਦੇ । ਸਮੂਹੀਕਰਨ ਦੇ ਬਾਵਜੂਦ ਉਤਪਾਦਨ ਵਿਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ | ਇਸਦੇ ਉਲਟ 1930-1933 ਈ: ਦੀ ਖ਼ਰਾਬ ਫ਼ਸਲ ਦੇ ਬਾਅਦ ਸੋਵੀਅਤ ਇਤਿਹਾਸ ਦਾ ਸਭ ਤੋਂ ਵੱਡਾ ਅਕਾਲ ਪਿਆ । ਇਸ ਵਿਚ 40 ਲੱਖ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ।
ਪ੍ਰਸ਼ਨ 5.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਕਿਹੜੇ-ਕਿਹੜੇ ਤਿੰਨ ਸਮੂਹ (ਵਰਗ ਸਨ ? ਉਨ੍ਹਾਂ ਦੇ ਵਿਚਾਰਾਂ ਵਿਚ ਕੀ ਭਿੰਨਤਾ ਸੀ ?
ਰੂਸ ਦੇ ਉਦਾਰਵਾਦੀਆਂ, ਰੈਡੀਕਲਾਂ ਅਤੇ ਰੂੜੀਵਾਦੀਆਂ ਦੇ ਵਿਚਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਤਿੰਨ ਸਮੂਹ ਜਾਂ ਵਰਗ ਸਨ-ਉਦਾਰਵਾਦੀ, ਰੈਡੀਕਲ ਅਤੇ ਰੂੜੀਵਾਦੀ । ਉਦਾਰਵਾਦੀ-ਰੁਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਲ ਉੱਧਾਰ ਹੋਵੇ ।
ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ।
ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ । ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।
ਰੈਡੀਕਲ-ਇਸ ਵਰਗ ਦੇ ਲੋਕ ਅਜਿਹੀ ਸਰਕਾਰ ਦੇ ਪੱਖ ਵਿਚ ਸਨ ਜੋ ਦੇਸ਼ ਦੀ ਜਨਸੰਖਿਆ ਦੇ ਬਹੁਮਤ ਦੇ ਸਮਰਥਨ ‘ਤੇ ਅਧਾਰਿਤ ਹੋਵੇ । ਇਨ੍ਹਾਂ ਵਿਚ ਬਹੁਤ ਸਾਰੇ ਮਹਿਲਾ ਮਤ ਅਧਿਕਾਰ ਅੰਦੋਲਨ ਦੇ ਵੀ ਸਮਰਥਕ ਸਨ । ਉਦਾਰਵਾਦੀਆਂ ਦੇ ਉਲਟ ਇਹ ਲੋਕ ਵੱਡੇ ਜ਼ਿਮੀਂਦਾਰਾਂ ਅਤੇ ਉਦਯੋਗਪਤੀਆਂ ਦੇ ਵਿਸ਼ੇਸ਼ ਅਧਿਕਾਰਾਂ ਦੇ ਵਿਰੁੱਧ ਸਨ | ਪਰ ਉਹ ਨਿੱਜੀ ਸੰਪੱਤੀ ਦੇ ਵਿਰੋਧੀ ਨਹੀਂ ਸਨ ਉਹ ਸਿਰਫ ਕੁੱਝ ਲੋਕਾਂ ਦੇ ਹੱਥਾਂ ਵਿੱਚ ਸੰਪੱਤੀ ਦਾ ਸੰਕੇਂਦਨ ਦਾ ਵਿਰੋਧ ਕਰਦੇ ਸਨ ।
ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ । ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।
ਪ੍ਰਸ਼ਨ 6.
ਰੂਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਵੇਚਨਾ ਕਰੋ । ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲੈਣ ਦਾ ਰੂਸੀ ਕ੍ਰਾਂਤੀ ਦੀ ਸਫਲਤਾ ਵਿਚ ਕੀ ਯੋਗਦਾਨ ਹੈ ?
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਨੂੰ ਵਿਸ਼ਵ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਵਿਸਫ਼ੋਟ ਨਾਲ ਨਾ ਕੇਵਲ ਰੂਸ ਬਲਕਿ ਵਿਸ਼ਵ ਵਿਚ ਇਕ ਨਵੇਂ ਯੁੱਗ ਦਾ ਆਰੰਭ ਹੋਇਆ । 1917 ਈ: ਦੀ ਇਸ ਕ੍ਰਾਂਤੀ ਨੂੰ ਬੋਲਸ਼ਵਿਕ ਕ੍ਰਾਂਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਹੇਠ ਦਿੱਤਾ ਗਿਆ ਹੈ –
1. ਜ਼ਾਰਾਂ ਦਾ ਨਿਰੰਕੁਸ਼ ਸ਼ਾਸਨ-ਰੂਸ ਦੀ ਕ੍ਰਾਂਤੀ ਦਾ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਰੁਸ ਦੇ ਜ਼ਾਰਾਂ ਸ਼ਾਸਕਾਂ) ਦੁਆਰਾ ਨਿਰੰਕੁਸ਼ ਸ਼ਾਸਨ ਦੀ ਸਥਾਪਨਾ ਸੀ ਅਲੈਗਜ਼ੈਂਡਰ ਦੂਜਾ (1858–1881 ਈ:) ਅਲੈਗਜ਼ੈਂਡਰ ਤੀਜਾ (1881-1894 ਈ:) ਅਤੇ ਨਿਕੋਲਸ ਦੁਜਾ (1894-1917 ਈ:) ਨਾਂ ਦੇ ਜ਼ਾਰ ਰਾਜਾ ਦੇ ਦੈਵੀ ਅਧਿਕਾਰਾਂ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਹ ਬਹੁਤ ਸ਼ਕਤੀਆਂ ਦੇ ਮਾਲਕ ਸਨ । ਉਨ੍ਹਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਹਰੇਕ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਉਨ੍ਹਾਂ ਨੇ ਉਨ੍ਹਾਂ ਸਾਰੇ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਤੱਤਾਂ ਦਾ ਸਖ਼ਤੀ ਨਾਲ ਦੁਮਨ ਕੀਤਾ ਜੋ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਨਿਰੰਕੁਸ਼ ਸ਼ਾਸਨ ਨੂੰ ਚੁਣੌਤੀ ਦੇ ਸਕਦੇ ਸਨ ।
ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਚਾਰ ਪੱਤਰਾਂ ਨੂੰ ਜੋ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਪੱਛਮੀ ਵਿਚਾਰਾਂ ਦੇ ਪ੍ਰਸਾਰ ਦਾ ਮੁੱਖ ਸਾਧਨ ਸਨ, ਆਪਣੀ ਦਮਨ ਨੀਤੀ ਦਾ ਨਿਸ਼ਾਨਾ ਬਣਾਇਆ । ਯੂਨੀਵਰਸਿਟੀਆਂ ‘ਤੇ ਸਰਕਾਰੀ ਕੰਟਰੋਲ ਵਧਾ ਦਿੱਤਾ ਗਿਆ । ਵਿਦਿਆਰਥੀਆਂ ਨੂੰ ਸੰਘ ਬਣਾਉਣ ਦੀ ਮਨਾਹੀ ਕਰ ਦਿੱਤੀ ਗਈ । ਅਨੇਕਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚੋਂ ਕੱਢ ਦਿੱਤਾ ਗਿਆ ਅਤੇ ਸੈਂਕੜਿਆਂ ਨੂੰ ਦੇਸ਼ ਤੋਂ ਜਲਾਵਤਨ ਹੋਣਾ ਪਿਆ । ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਮਨ ਕਰਨ ਦੇ ਲਈ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ । ਸਥਾਨਿਕ ਸੰਸਥਾਵਾਂ ਦੇ ਅਧਿਕਾਰ ਘੱਟ ਕਰ ਦਿੱਤੇ ਗਏ ਅਤੇ ਉਨ੍ਹਾਂ ‘ਤੇ ਸਰਕਾਰੀ ਕੰਟਰੋਲ
ਸਖ਼ਤ ਕਰ ਦਿੱਤਾ ਗਿਆ । ਰਾਜਨੀਤਿਕ ਅਪਰਾਧੀਆਂ ਦੇ ਮੁਕੱਦਮਿਆਂ ਨੂੰ ਵਿਸ਼ੇਸ਼ ਸੈਨਿਕ ਅਦਾਲਤਾਂ ਵਿਚ ਸੁਣਿਆ ਜਾਣ ਲੱਗਾ । ਸੰਖੇਪ ਵਿਚ ਰੂਸੀ ਜ਼ਾਰਾਂ ਦੀ ਨਿਰੰਕੁਸ਼ ਨੀਤੀ ਦੇ ਕਾਰਨ ਲੋਕਾਂ ਵਿਚ ਅਸੰਤੋਖ ਵਧਣ ਲੱਗਾ ਅਤੇ ਉਹ ਉਸ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦੇ ਬਾਰੇ ਵਿਚ ਸੋਚਣ ਲੱਗੇ ।
2. ਅਯੋਗ ਸ਼ਾਸਨ-ਰੂਸੀ ਜ਼ਾਰਾਂ ਦੁਆਰਾ ਸਥਾਪਿਤ ਸ਼ਾਸਨ-ਪ੍ਰਬੰਧ ਵੀ ਪੂਰੀ ਤਰ੍ਹਾਂ ਅਯੋਗ ਅਤੇ ਭ੍ਰਿਸ਼ਟ ਸੀ । ਜ਼ਿਆਦਾਤਰ ਕਰਮਚਾਰੀ ਰਿਸ਼ਵਤਖੋਰ ਸਨ । ਉਨ੍ਹਾਂ ਨੇ ਆਪਣੇ ਕਰਤੱਵ ਪਾਲਣ ਦੀ ਬਜਾਏ ਆਪਣੀਆਂ ਜ਼ੇਬਾਂ ਗਰਮ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ । ਸ਼ਾਸਨ-ਪ੍ਰਬੰਧ ਦੇ ਮਹੱਤਵਪੂਰਨ ਪਦਾਂ ‘ਤੇ ਕੇਵਲ ਉੱਚ ਵਰਗ ਦੇ ਲੋਕਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ । ਅਜਿਹੀਆਂ ਨਿਯੁਕਤੀਆਂ ਕਰਦੇ ਸਮੇਂ ਉਸ ਦੀ ਯੋਗਤਾ ਦੀ ਬਜਾਏ ਉਸ ਦੇ ਵਰਗ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ । ਇਸ ਲਈ ਸ਼ਾਸਨ-ਪ੍ਰਬੰਧ ਵਿਚ ਕੁਸ਼ਲਤਾ ਦੀ ਕਮੀ ਸੀ ! ਉਸ ਦੇ ਇਲਾਵਾ ਜਨ-ਸਾਧਾਰਨ ਨੂੰ ਸ਼ਾਸਨ-ਪ੍ਰਬੰਧ ਵਿਚ ਸਾਰੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀ । ਇਸ ਲਈ ਅਜਿਹੇ ਲੋਕ ਜਨ-ਵਿਰੋਧੀ ਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸਨ |
3. ਜਨ-ਸਾਧਾਰਨ ਦੀ ਤਰਸਯੋਗ ਹਾਲਤ-ਸਮਾਜ ਵਿਚ ਜਨ-ਸਾਧਾਰਨ ਦੀ ਹਾਲਤ ਬਹੁਤ ਹੀ ਖਰਾਬ ਸੀ 19ਵੀਂ ਸਦੀ ਦੇ ਵਿਚਕਾਰ ਤਕ ਰੂਸ ਦੇ ਸਮਾਜ ਵਿਚ ਦੋ ਵਰਗ ਸਨ-ਉੱਚ ਵਰਗ ਅਤੇ ਦਾਸ ਕਿਸਾਨ । ਉੱਚ ਵਰਗ ਦੇ ਜ਼ਿਆਦਾਤਰ ਲੋਕ ਭੂਮੀ ਦੇ ਮਾਲਕ ਸਨ । ਰਾਜ ਦੇ ਸਾਰੇ ਉੱਚ ਅਹੁਦਿਆਂ ‘ਤੇ ਉਹ ਹੀ ਬੈਠੇ ਸਨ । ਇਸਦੇ ਉਲਟ ਦਾ ਕਿਸਾਨ (Serfs) ਲੱਕੜੀ ਕੱਟਣ ਵਾਲੇ ਅਤੇ ਪਾਣੀ ਭਰਨ ਵਾਲੇ ਹੀ ਬਣ ਕੇ ਰਹਿ ਗਏ ਸਨ । ਇਸ ਲਈ ਉਹ ਹੁਣ ਇਸ ਦੁਖੀ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ ।
4. ਪੱਛਮੀ ਵਿਚਾਰਾਂ ਦਾ ਪ੍ਰਭਾਵ-ਰੁਸ ਦੇ ਜ਼ਾਰ ਨਿਕੋਲਸ ਦੂਜੇ ਨੇ ਆਪਣੇ ਦੇਸ਼ ਨੂੰ ਪੱਛਮੀ ਵਿਚਾਰਾਂ ਦੇ ਪ੍ਰਭਾਵ ਤੋਂ ਮੁਕਤ ਰੱਖਣ ਦਾ ਹਰ ਸੰਭਵ ਯਤਨ ਕੀਤਾ । ਉਸ ਨੇ ਪੈਸ ‘ਤੇ ਸੈਂਸਰ ਲਗਾ ਦਿੱਤਾ ਸੀ ।ਵਿਦੇਸ਼ਾਂ ਤੋਂ ਆਉਣ ਵਾਲੇ ਸਾਹਿਤ ‘ਤੇ ਵੀ ਸਰਕਾਰ ਬੜੀ ਸਖ਼ਤ ਨਜ਼ਰ ਰੱਖਦੀ ਸੀ । ਸਰਕਾਰ ਦੀ ਆਗਿਆ ਦਾ ਉਲੰਘਣ ਕਰਨ ਵਾਲਿਆਂ ਨੂੰ ਸਖ਼ਤ ਦੰਡ ਦਿੱਤੇ ਜਾਂਦੇ ਸਨ ।
ਇਸ ਦੇ ਬਾਵਜੂਦ ਰੂਸ ਦੇ ਮਹਾਨ ਲੇਖਕਾਂ ਜਿਵੇਂ ਟਾਲਸਟਾਏ, ਦੋਸਤੋਵਸਕੀ, ਤੁਰਗਨੇਵ ਅਤੇ ਗੋਰਕੀ ਆਦਿ ਨੇ ਜੋ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ, ਨੇ ਆਪਣੇ ਨਾਵਲਾਂ ਦੁਆਰਾ ਰੂਸੀ ਨੌਜਵਾਨਾਂ ਵਿਚ ਇਕ ਨਵਾਂ ਉਤਸ਼ਾਹ ਭਰਿਆ । ਰੂਸੀ ਜ਼ਾਰ ਦੇ ਲਈ ਇਸ ਵੱਧਦੇ ਹੋਏ ਉਤਸ਼ਾਹ ਦੇ ਹੜ੍ਹ ਨੂੰ ਰੋਕ ਸਕਣਾ ਕਠਿਨ ਹੋ ਗਿਆ । ਬਿਨਾਂ ਸ਼ੱਕ ਰੂਸੀ ਲੇਖਕਾਂ ਨੇ ਜ਼ਾਰ ਦਾ ਤਖ਼ਤਾ ਪਲਟਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।
5. ਰੂਸ-ਜਾਪਾਨ ਯੁੱਧ-1904-05 ਈ: ਵਿਚ ਰੂਸ ਅਤੇ ਜਾਪਾਨ ਵਿਚ ਯੁੱਧ ਹੋਇਆ । ਰੂਸ ਦਾ ਖਿਆਲ ਸੀ ਕਿ ਉਹ ਜਾਪਾਨ ਦੇ ਨਾਲ ਇਕ ਛੋਟਾ-ਮੋਟਾ ਯੁੱਧ ਕਰਕੇ ਉਸ ਵਿਚ ਜਿੱਤ ਪ੍ਰਾਪਤ ਕਰ ਲਵੇਗਾ । ਇਸ ਤਰ੍ਹਾਂ ਰੂਸ ਦਾ ਜ਼ਾਰ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਵਿਚ ਸਫਲ ਹੋਵੇਗਾ । ਪਰੰਤੂ ਇਹ ਹੈਰਾਨੀ ਵਾਲੀ ਗੱਲ ਸੀ ਕਿ ਇਸ ਯੁੱਧ ਵਿਚ ਰੁਸ ਦੀ ਹਾਰ ਹੋ ਗਈ । ਇਸ ਅਪਮਾਨਜਨਕ ਹਾਰ ਦੇ ਕਾਰਨ ਜ਼ਾਰ ਸਰਕਾਰ ਦੀ ਕਮਜ਼ੋਰੀ ਅਤੇ ਖੋਖਲੇਪਨ ਦੇ ਬਾਰੇ ਵਿਚ ਲੋਕਾਂ ਨੂੰ ਪਤਾ ਚਲ ਗਿਆ । ਇਸ ਲਈ ਉਨ੍ਹਾਂ ਨੇ ਅਜਿਹੀ ਅਯੋਗ ਸਰਕਾਰ ਨੂੰ ਬਦਲਣ ਦਾ ਫੈਸਲਾ ਲਿਆ ।
6. 1905 ਈ: ਦੀ ਰੂਸੀ ਕ੍ਰਾਂਤੀ-ਰੂਸ ਵਿਚ ਮਜ਼ਦੂਰਾਂ ਵਿਚ ਅਸੰਤੋਸ਼ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ । ਉਨ੍ਹਾਂ ਨੇ 22 ਜਨਵਰੀ, 1905 ਈ: ਨੂੰ ਐਤਵਾਰ ਦੇ ਦਿਨ ਆਪਣੀਆਂ 11 ਮੰਗਾਂ ਦਾ ਚਾਰਟਰ ਜ਼ਾਰ ਨੂੰ ਪੇਸ਼ ਕਰਨ ਦਾ ਫੈਸਲਾ ਲਿਆ । ਉਨ੍ਹਾਂ ਦੀਆਂ ਮੁੱਖ ਮੰਗਾਂ ਸਨ-ਅੱਠ ਘੱਟੇ ਰੋਜ਼ ਕੰਮ ਕਰਨਾ, ਜ਼ਿਆਦਾ ਮਜ਼ਦੂਰੀ, ਕੰਮ ਕਰਨ ਦੀਆਂ ਚੰਗੀਆਂ ਸਹੂਲਤਾਂ ਅਤੇ ਪ੍ਰਤੀਨਿਧੀ ਸਰਕਾਰ ਆਦਿ । ਨਿਰਧਾਰਿਤ ਕੀਤੇ ਗਏ ਦਿਨ ਲਗਪਗ 1 ਲੱਖ ਮਜ਼ਦੂਰ ਨੌਜਵਾਨ ਪਾਦਰੀ ਗੈਖੋਂ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸੇਂਟ ਪੀਟਰਸਬਰਗ ਵਿਚ ਸਥਿਤ ਸ਼ਾਹੀ ਮਹੱਲ ਵੱਲ ਚਲ ਪਏ ।ਇਸ ਨਿਹੱਥੇ ਅਤੇ ਸ਼ਾਂਤੀਪੂਰਨ ਢੰਗ ਨਾਲ ਜਾ ਰਹੇ ਮਜ਼ਦੂਰਾਂ `ਤੇ ਜ਼ਾਰ ਨਿਕੋਲਸ ਦੂਜੇ ਦੇ ਸੈਨਿਕਾਂ ਨੇ ਗੋਲੀਆਂ ਚਲਾ ਦਿੱਤੀਆਂ | ਇਸ ਕਾਰਨ ਇਕ ਹਜ਼ਾਰ ਤੋਂ ਵੱਧ ਮਜ਼ਦੂਰ ਮਾਰੇ ਗਏ ਅਤੇ ਹਜ਼ਾਰਾਂ ਹੋਰ ਜ਼ਖ਼ਮੀ ਹੋ ਗਏ ।
ਇਸ ਭਿਅੰਕਰ ਖੂਨ-ਖਰਾਬੇ ਦੇ ਕਾਰਨ ਇਸ ਐਤਵਾਰ ਨੂੰ ਖੁਨੀ ਐਤਵਾਰ ਕਿਹਾ ਜਾਂਦਾ ਹੈ । ਜਿਵੇਂ ਹੀ ਇਸ ਘਟਨਾ ਦਾ ਸਮਾਚਾਰ ਫੈਲਿਆ ਉਵੇਂ ਹੀ ਸਾਰੇ ਰੁਸ ਵਿਚ ਹਲ-ਚਲ ਮਚ ਗਈ । ਦੇਸ਼-ਭਰ ਵਿਚ ਹੜਤਾਲਾਂ ਆਰੰਭ ਹੋ ਗਈਆਂ । ਸਿੱਟੇ ਵਜੋਂ ਪ੍ਰਸ਼ਾਸਨ ਦਾ ਸਾਰਾ ਕੰਮਕਾਜ ਠੱਪ ਪੈ ਗਿਆ । ਸੈਨਾ ਅਤੇ ਨੌਸੈਨਾ ਦੇ ਕੁੱਝ ਭਾਗਾਂ ਨੇ ਵੀ ਵਿਦਰੋਹ ਕਰ ਦਿੱਤਾ | ਸਥਿਤੀ ਨੂੰ ਕੰਟਰੋਲ ਤੋਂ ਬਾਹਰ ਜਾਂਦਾ ਦੇਖ ਕੇ 30 ਅਕਤੂਬਰ, 1905 ਈ: ਨੂੰ ਜ਼ਾਰ ਨੇ ਇਕ ਘੋਸ਼ਣਾ-ਪੱਤਰ ਜਾਰੀ ਕੀਤਾ ਜਿਸ ਦੇ ਅਨੁਸਾਰ ਲੋਕਾਂ ਨੂੰ ਭਾਸ਼ਣ ਦੇਣ ਅਤੇ ਸੰਗਠਨ ਬਨਾਉਣ ਦੀ ਆਗਿਆ ਦਿੱਤੀ ਗਈ । ਉਸ ਨੇ ਸੰਸਦ ਡੂੰਮਾ) ਦੀ ਵਿਵਸਥਾ ਕਰਕੇ ਅਤੇ ਉਸ ਨੂੰ ਦੇਸ਼ ਦੇ ਲਈ ਕਾਨੂੰਨ ਬਨਾਉਣ ਦਾ ਅਧਿਕਾਰ ਦੇਣ ਦਾ ਵਾਅਦਾ ਵੀ ਕੀਤਾ | ਪਰ ਜਿਵੇਂ ਹੀ ਸਥਿਤੀ ਕੁਝ ਸ਼ਾਂਤ ਹੋਈ, ਜ਼ਾਰ ਨੇ ਦੁਬਾਰਾ ਨਿਰੰਕੁਸ਼ ਸ਼ਾਸਨ ਸਥਾਪਿਤ ਕਰ ਲਿਆ । ਇਸ ਤਰ੍ਹਾਂ 1905 ਈ: ਦੀ ਕ੍ਰਾਂਤੀ ਚਾਹੇ ਸਫਲ ਨਾ ਹੋਈ, ਪਰੰਤੂ ਫਿਰ ਵੀ ਇਸਦੇ ਸਿੱਟੇ ਦੁਰਗਾਮੀ ਸਿੱਧ ਹੋਏ ।
7. ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ-ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ 1917 ਈ: ਦੀ ਰੂਸੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਬਣੀ । ਇਸ ਯੁੱਧ ਵਿਚ ਲੜਨ ਦੀ ਰੁਸ ਦੇ ਕੋਲ ਸਮਰੱਥਾ ਨਹੀਂ ਸੀ । ਇਸ ਦੇ ਬਾਵਜੂਦ ਜ਼ਾਰ ਨੇ ਆਪਣੇ ਸਵਾਰਥੀ ਹਿੱਤਾਂ ਦੇ ਲਈ ਉਸ ਨੂੰ ਯੁੱਧ ਦੀ ਅੱਗ ਵਿਚ ਧੱਕ ਦਿੱਤਾ |
ਸੈਨਿਕਾਂ ਦੇ ਕੋਲ ਚੰਗੇ ਹਥਿਆਰਾਂ ਦੀ ਕਮੀ ਸੀ । ਇਸ ਕਾਰਨ ਰੁਸ ਨੂੰ ਭਾਰੀ ਵਿਨਾਸ਼ ਅਤੇ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ । 1915 ਈ: ਤਕ ਉਸ ਦੇ ਲੱਖਾਂ ਸੈਨਿਕ ਮਾਰੇ ਗਏ ਸਨ | ਅਜਿਹੀ ਸਥਿਤੀ ਵਿਚ ਸਰਕਾਰ ਨੇ ਬਹੁਤ ਜ਼ਿਆਦਾ ਸੰਖਿਆ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜ਼ਬਰਦਸਤੀ ਸੈਨਾ ਵਿਚ ਭਰਤੀ ਕਰਕੇ ਉਨ੍ਹਾਂ ਨੂੰ ਵੱਖ-ਵੱਖ ਯੁੱਧ ਮੋਰਚਿਆਂ ‘ਤੇ ਭੇਜ ਦਿੱਤਾ ।
ਯੁੱਧਾਂ ਦਾ ਕੋਈ ਅਭਿਆਸ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਵੱਡੀ ਸੰਖਿਆ ਵਿਚ ਮਾਰੇ ਜਾ ਰਹੇ ਰੁਸੀ ਸੈਨਿਕਾਂ ਦੇ ਕਾਰਨ ਉਨ੍ਹਾਂ ਦਾ ਹੌਸਲਾ ਟੁੱਟ ਗਿਆ | ਦੂਸਰੇ ਪਾਸੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਮੀ ਹੋ ਜਾਣ ਦੇ ਕਾਰਨ ਉਤਪਾਦਨ ਵਿਚ ਬਹੁਤ ਗਿਰਾਵਟ ਆ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ | ਵਸਤੂਆਂ ਦੀ ਕਮੀ ਦੇ ਕਾਰਨ ਕੀਮਤਾਂ ਬਹੁਤ ਵੱਧ ਗਈਆਂ । ਇਨ੍ਹਾਂ ਕਾਰਨਾਂ ਕਰਕੇ ਲੋਕਾਂ ਵਿਚ ਭਾਰੀ ਅਸੰਤੋਸ਼ ਫੈਲਿਆ । ਕ੍ਰਾਂਤੀ ਆਰੰਭ ਹੋ ਗਈ ।
ਪ੍ਰਸ਼ਨ 7.
ਰੂਸ ਵਿਚ ਅਕਤੂਬਰ ਕ੍ਰਾਂਤੀ (ਦੂਜੀ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਕਰੋ । ਇਸਦਾ ਰੂਸ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਅਕਤੂਬਰ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
- ਅਸਥਾਈ ਸਰਕਾਰ ਦੀ ਅਸਫਲਤਾ-ਰੁਸ ਦੀ ਅਸਥਾਈ ਸਰਕਾਰ ਦੇਸ਼ ਨੂੰ “ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ ਰੁਸ ਦੀ ਆਰਥਿਕ ਵਿਵਸਥਾ ਖਿੰਡ ਗਈ ਸੀ ।
- ਲੋਕਾਂ ਵਿਚ ਅਸ਼ਾਂਤੀ-ਰੁਸ ਵਿਚ ਮਜ਼ਦੂਰ ਅਤੇ ਕਿਸਾਨ ਬਹੁਤ ਸਖ਼ਤ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ | ਰੋਟੀ ਜੁਟਾਉਣਾ ਵੀ ਉਨ੍ਹਾਂ ਦੇ ਲਈ ਇਕ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀ-ਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
- ਖਾਧ ਸਮੱਗਰੀ ਦੀ ਘਾਟ-ਰੂਸ ਵਿਚ ਖਾਧ ਸਮੱਗਰੀ ਦੀ ਬਹੁਤ ਘਾਟ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੇ ‘ ਹਾਲਾਤ ਪੈਦਾ ਹੋ ਗਏ ਸਨ । ਲੋਕਾਂ ਨੂੰ ਰੋਟੀ ਖਰੀਦਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
- ਦੇਸ਼ ਵਿਆਪੀ ਹੜਤਾਲਾਂ-ਰੁਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਹਾਲਤ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ । ਇਸਦੇ ਸਿੱਟੇ ਵਜੋਂ ਦੇਸ਼ ਵਿਚ ਹੜਤਾਲਾਂ ਦਾ ਜਵਾਰ ਜਿਹਾ ਆ ਗਿਆ ।
ਘਟਨਾਵਾਂ-ਸਭ ਤੋਂ ਪਹਿਲਾਂ 1917 ਈ: ਵਿਚ ਰੂਸ ਦੇ ਪ੍ਰਸਿੱਧ ਨਗਰ ਪੈਟਰੋਡ (Petrograd) ਤੋਂ ਕ੍ਰਾਂਤੀ ਦਾ ਆਰੰਭ ਹੋਇਆ । ਇੱਥੇ ਮਜ਼ਦੂਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਆਮ ਜਨਤਾ ਨੇ ਰੋਟੀ ਲਈ ਵਿਦਰੋਹ ਕਰ ਦਿੱਤਾ । ਸਰਕਾਰ ਨੇ ਸੈਨਾ ਦੀ ਸਹਾਇਤਾ ਨਾਲ ਵਿਦਰੋਹ ਨੂੰ ਕੁਚਲਣਾ ਚਾਹਿਆ । ਪਰ ਸੈਨਿਕ ਲੋਕ ਮਜ਼ਦੂਰਾਂ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਮਜ਼ਦੂਰਾਂ ‘ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ।
ਮਜ਼ਦੂਰਾਂ ਅਤੇ ਸੈਨਿਕਾਂ ਦੀ ਇਕ ਸਾਂਝੀ ਸਭਾ ਬਣਾਈ ਗਈ, ਜਿਸਨੂੰ ਸੋਵੀਅਤ (Soviet) ਦਾ ਨਾਂ ਦਿੱਤਾ ਗਿਆ | ਮਜਬੂਰ ਹੋ ਕੇ ਜ਼ਾਰ ਨਿਕਲਸ ਦੂਜੇ ਨੇ 25 ਮਾਰਚ, 1917 ਈ: ਨੂੰ ਰਾਜਗੱਦੀ ਛੱਡ ਦਿੱਤੀ । ਦੇਸ਼ ਦਾ ਸ਼ਾਸਨ ਚਲਾਉਣ ਲਈ ਮਿਲਯੂਕੋਫ ਦੀ ਸਹਾਇਤਾ ਨਾਲ ਇਕ ਮੱਧਿਅਮ ਵਰਗੀ ਅੰਤਰਿਮ ਸਰਕਾਰ ਬਣਾਈ ਗਈ । ਨਵੀਂ ਸਰਕਾਰ ਨੇ ਸੈਨਿਕ ਸੁਧਾਰ ਕੀਤੇ ।
ਧਰਮ, ਵਿਚਾਰ ਅਤੇ ਪ੍ਰੈਸ ਨੂੰ ਸੁਤੰਤਰ ਕਰ ਦਿੱਤਾ ਗਿਆ ਅਤੇ ਸੰਵਿਧਾਨ ਸਭਾ ਬੁਲਾਉਣ ਦਾ ਫ਼ੈਸਲਾ ਲਿਆ ਗਿਆ | ਪਰ ਜਨਤਾ ਰੋਟੀ, ਮਕਾਨ ਅਤੇ ਸ਼ਾਂਤੀ ਦੀ ਮੰਗ ਕਰ ਰਹੀ ਸੀ । ਸਿੱਟਾ ਇਹ ਹੋਇਆ ਕਿ ਇਹ ਮੰਤਰੀ ਮੰਡਲ ਵੀ ਨਾ ਚਲ ਸਕਿਆ ਅਤੇ ਇਸਦੀ ਥਾਂ ‘ਤੇ ਨਰਮ ਵਿਚਾਰਾਂ ਦੇ ਦਲ ਮੇਨਸ਼ਵਿਕਾਂ (Mansheviks) ਨੇ ਸੱਤਾ ਸੰਭਾਲ ਲਈ, ਜਿਸਦਾ ਨੇਤਾ ਕੈਰੈਂਸਕੀ (Kerensky) ਸੀ ।
ਨਵੰਬਰ, 1917 ਈ: ਵਿਚ ਮੇਨਸ਼ਵਿਕਾ ਨੂੰ ਵੀ ਸੱਤਾ ਛੱਡਣੀ ਪਈ । ਹੁਣ ਲੈਨਿਨ ਦੀ ਅਗਵਾਈ ਵਿਚ ਗਰਮ ਵਿਚਾਰਾਂ ਵਾਲੇ ਦਲ ਬੋਲਸ਼ਵਿਕ ਨੇ ਸੱਤਾ ਸੰਭਾਲੀ । ਲੈਨਿਨ ਨੇ ਰੂਸ ਵਿਚ ਇਕ ਅਜਿਹੇ ਸਮਾਜ ਦੀ ਨੀਂਹ ਰੱਖੀ, ਜਿਸ ਵਿਚ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥਾਂ ਵਿਚ ਸੀ ।
ਇਸ ਤਰ੍ਹਾਂ ਰੂਸੀ ਕ੍ਰਾਂਤੀ ਦਾ ਉਦੇਸ਼ ਪੂਰਾ ਹੋਇਆ –
- ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਦੇ ਲਈ ਸੈਨਿਕ ਸਿੱਖਿਆ ਵੀ ਜ਼ਰੂਰੀ ਕਰ ਦਿੱਤੀ ਗਈ ।
- ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ।
- ਵਪਾਰ ਅਤੇ ਉਪਜ ਦੇ ਸਾਧਨਾਂ ਤੇ ਸਰਕਾਰੀ ਨਿਯੰਤਰਨ ਹੋ ਗਿਆ ।
- ਦੇਸ਼ ਦੇ ਸਾਰੇ ਕਾਰਖ਼ਾਨੇ ਮਜ਼ਦੂਰਾਂ ਦੀ ਦੇਖ-ਰੇਖ ਵਿਚ ਚੱਲਣ ਲੱਗੇ ।
- ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਭਾਵਾਂ (ਸੋਵੀਅਤ) ਦੇ ਹੱਥਾਂ ਵਿਚ ਆ ਗਈ ।
ਪ੍ਰਸ਼ਨ 8.
ਪਹਿਲੇ ਵਿਸ਼ਵ ਯੁੱਧ ਤੋਂ ਜਨਤਾ ਜ਼ਾਰ (ਰੂਸ) ਨੂੰ ਕਿਉਂ ਹਟਾਉਣਾ ਚਾਹੁੰਦੀ ਸੀ ? ਕੋਈ ਚਾਰ ਕਾਰਨ ਲਿਖੋ ।
ਉੱਤਰ-
ਪਹਿਲਾ ਵਿਸ਼ਵ ਯੁੱਧ ਰੁਸੀਆਂ ਲਈ ਕਈ ਮੁਸੀਬਤਾਂ ਲੈ ਕੇ ਆਇਆ । ਇਸ ਲਈ ਜਨਤਾ ਜ਼ਾਰ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਹਟਾਉਣਾ ਚਾਹੁੰਦੀ ਸੀ । ਇਸ ਗੱਲ ਦੀ ਪੁਸ਼ਟੀ ਲਈ ਹੇਠ ਲਿਖੇ ਉਦਾਹਰਨ ਦਿੱਤੇ ਜਾ ਸਕਦੇ ਹਨ –
ਪਹਿਲੇ ਵਿਸ਼ਵ ਯੁੱਧ ਵਿਚ “ਪੂਰਬੀ ਮੋਰਚੇ’ (ਰੂਸੀ ਮੋਰਚੇ ਤੇ ਚਲ ਰਹੀ ਲੜਾਈ, ਪੱਛਮੀ ਮੋਰਚੇ ਦੀ ਲੜਾਈ ਤੋਂ ਵੱਖ ਸੀ । ਪੱਛਮ ਵਿਚ ਸੈਨਿਕ ਜੋ ਫਰਾਂਸ ਦੀ ਸੀਮਾ ‘ਤੇ ਬਣੀਆਂ ਖਾਈਆਂ ਤੋਂ ਹੀ ਲੜਾਈ ਲੜ ਰਹੇ ਸਨ ਉੱਥੇ ਪੂਰਬੀ ਮੋਰਚੇ ‘ਤੇ ਸੈਨਾ ਨੇ ਕਾਫੀ ਦੂਰੀ ਤੈਅ ਕਰ ਲਈ ਸੀ । ਇਸ ਮੋਰਚੇ ‘ਤੇ ਬਹੁਤ ਸਾਰੇ ਸੈਨਿਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਸਨ । ਸੈਨਾ ਦੀ ਹਾਰ ਨੇ ਰੁਸੀਆਂ ਦਾ ਮਨੋਬਲ ਤੋੜ ਦਿੱਤਾ ਸੀ ।
1914 ਈ: ਤੋਂ 1916 ਈ: ਦੇ ਵਿਚਾਲੇ ਜਰਮਨੀ ਅਤੇ ਆਸਟ੍ਰੀਆ ਵਿਚ ਰੂਸੀ ਸੈਨਾਵਾਂ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ । 1917 ਈ: ਤਕ ਲਗਪਗ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।
ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਦਿੱਤਾ ਤਾਕਿ ਦੁਸ਼ਮਣ ਦੀ ਸੈਨਾ ਉੱਥੇ ਟਿਕ ਹੀ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਕਾਰਨ ਰੂਸ ਵਿਚ 30 ਲੱਖ ਤੋਂ ਜ਼ਿਆਦਾ ਲੋਕ ਸ਼ਰਨਾਰਥੀ ਹੋ ਗਏ। ਇਸ ਹਾਲਾਤ ਨੇ ਸਰਕਾਰ ਅਤੇ ਜ਼ਾਰ, ਦੋਨਾਂ ਨੂੰ ਅਪ੍ਰਸਿੱਧ ਬਣਾ ਦਿੱਤਾ । ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ ।
ਯੁੱਧ ਨਾਲ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਪਹਿਲਾ ਹੀ ਬਹੁਤ ਘੱਟ ਸਨ, | ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ । ਕਿਉਂਕਿ ਬਾਲਟਿਕ ਸਾਗਰ ਵਿਚ ਜਿਹੜੇ ਮਾਰਗ ਤੋਂ ਵਿਦੇਸ਼ੀ ਸਮਾਨ ਆਉਂਦਾ ਸੀ, ਉਸ ’ਤੇ ਜਰਮਨੀ ਦਾ ਨਿਯੰਤਰਨ ਹੋ ਚੁੱਕਾ ਸੀ ।
ਯੂਰਪ ਦੇ ਬਾਕੀ ਦੇਸ਼ਾਂ ਨਾਲੋਂ ਰੂਸ ਦੇ ਉਦਯੋਗਿਕ ਉਪਕਰਨ ਵੀ ਜ਼ਿਆਦਾ ਤੇਜ਼ੀ ਨਾਲ ਬੇਕਾਰ ਹੋਣ ਲੱਗੇ । 1916 ਈ: ਤਕ ਰੇਲਵੇ ਲਾਈਨਾਂ ਟੁੱਟਣ ਲੱਗੀਆਂ ।
ਸਿਹਤਮੰਦ ਪੁਰਸ਼ਾਂ ਨੂੰ ਯੁੱਧ ਵਿਚ ਧੱਕ ਦਿੱਤਾ ਗਿਆ ਸੀ । ਇਸ ਲਈ ਦੇਸ਼ ਭਰ ਵਿਚ ਮਜ਼ਦੂਰਾਂ ਦੀ ਕਮੀ ਪੈਣ ਲੱਗੀ ਅਤੇ ਲੋੜੀਂਦਾ ਸਮਾਨ ਬਨਾਉਣ ਵਾਲੀਆਂ ਛੋਟੀਆਂ-ਛੋਟੀਆਂ ਵਰਕਸ਼ਾਪਾਂ ਬੰਦ ਹੋਣ ਲੱਗੀਆਂ । ਜ਼ਿਆਦਾਤਰ ਅਨਾਜ ਸੈਨਿਕਾਂ ਦਾ ਪੇਟ ਭਰਨ ਲਈ ਮੋਰਚੇ ‘ਤੇ ਭੇਜਿਆ ਜਾਣ ਲੱਗਾ |
ਇਸ ਲਈ ਸ਼ਹਿਰਾਂ ਵਿਚ ਰਹਿਣ ਵਾਲਿਆਂ ਲਈ ਰੋਟੀ ਅਤੇ ਆਟੇ ਦੀ ਘਾਟ ਪੈਦਾ ਹੋ ਗਈ । 1916 ਈ: ਦੀਆਂ ਸਰਦੀਆਂ ਵਿਚ ਰੋਟੀ ਦੀਆਂ ਦੁਕਾਨਾਂ ਤੇ ਵਾਰ-ਵਾਰ ਦੰਗੇ ਹੋਣ ਲੱਗੇ ।
ਪ੍ਰਸ਼ਨ 9.
1870 ਈ: ਤੋਂ 1914 ਈ: ਤਕ ਯੂਰਪ ਵਿਚ ਸਮਾਜਵਾਦੀ ਵਿਚਾਰਾਂ ਦੇ ਪ੍ਰਸਾਰ ਦਾ ਵਰਣਨ ਕਰੋ ।
ਉੱਤਰ-
1870 ਈ: ਦੇ ਦਹਾਕੇ ਦੇ ਆਰੰਭ ਤਕ ਸਮਾਜਵਾਦੀ ਵਿਚਾਰ ਪੂਰੇ ਯੂਰਪ ਵਿਚ ਫੈਲ ਚੁੱਕੇ ਸਨ ।
1. ਆਪਣੇ ਯਤਨਾਂ ਵਿਚ ਤਾਲਮੇਲ ਲਿਆਉਣ ਲਈ ਸਮਾਜਵਾਦੀਆਂ ਨੇ ਦੂਜੀ ਇੰਟਰਨੈਸ਼ਨਲ ਨਾਂ ਦੀ ਇਕ ਅੰਤਰ ਰਾਸ਼ਟਰੀ ਸੰਸਥਾ ਵੀ ਬਣਾ ਲਈ ਸੀ ।
2. ਇੰਗਲੈਂਡ ਅਤੇ ਜਰਮਨੀ ਦੇ ਮਜ਼ਦੂਰਾਂ ਨੇ ਆਪਣੇ ਜੀਵਨ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਲਿਆਉਣ ਲਈ ਸੰਗਠਨ ਬਨਾਉਣਾ ਸ਼ੁਰੂ ਕਰ ਦਿੱਤਾ ਸੀ ।
ਇਨ੍ਹਾਂ ਸੰਗਠਨਾਂ ਨੇ ਸੰਕਟ ਦੇ ਸਮੇਂ ਆਪਣੇ ਮੈਂਬਰਾਂ ਨੂੰ ਸਹਾਇਤਾ ਪੁਚਾਉਣ ਲਈ ਕੋਸ਼ ਕਾਇਮ ਕੀਤੇ ਅਤੇ ਕੰਮ ਦੇ ਘੰਟਿਆਂ ਵਿਚ ਕਮੀ ਅਤੇ ਮਤ ਅਧਿਕਾਰ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ | ਜਰਮਨੀ ਵਿਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐੱਸ. ਪੀ. ਡੀ.) ਦੇ ਨਾਲ ਇਨ੍ਹਾਂ ਸੰਗਠਨਾਂ ਦੇ ਕਾਫ਼ੀ ਡੂੰਘੇ ਸੰਬੰਧ ਸਨ । ਉਹ ਸੰਸਦੀ ਚੋਣਾਂ ਵਿਚ ਪਾਰਟੀ ਦੀ ਸਹਾਇਤਾ ਵੀ ਕਰਦੇ ਸਨ ।
3. 1905 ਈ: ਤੱਕ ਬ੍ਰਿਟੇਨ ਦੇ ਸਮਾਜਵਾਦੀਆਂ ਅਤੇ ਟਰੇਡ ਯੂਨੀਅਨ ਅੰਦੋਲਨਕਾਰੀਆਂ ਨੇ ਲੇਬਰ ਪਾਰਟੀ ਦੇ ਨਾਂ ਨਾਲ | ਆਪਣੀ ਇਕ ਅਲੱਗ ਪਾਰਟੀ ਬਣਾ ਲਈ ਸੀ ।
4. ਫ਼ਰਾਂਸ ਵਿਚ ਵੀ ਸੋਸ਼ਲਿਸਟ ਪਾਰਟੀ ਦੇ ਨਾਂ ਨਾਲ ਅਜਿਹੀ ਹੀ ਇਕ ਪਾਰਟੀ ਦਾ ਗਠਨ ਕੀਤਾ ਗਿਆ । ਪਰ 1914 ਈ: ਤੱਕ ਯੂਰਪ ਵਿਚ ਸਮਾਜਵਾਦੀ ਕਿਤੇ ਵੀ ਆਪਣੀ ਸਰਕਾਰ ਬਨਾਉਣ ਵਿਚ ਸਫਲ ਨਹੀਂ ਹੋ ਪਾਏ ॥ ਜੇਕਰ ਸੰਸਦੀ ਚੋਣਾਂ ਵਿਚ ਉਨ੍ਹਾਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿਚ ਜਿੱਤਦੇ ਰਹੇ ਅਤੇ ਉਨ੍ਹਾਂ ਨੇ ਕਾਨੂੰਨ ਬਨਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਤਾਂ ਵੀ ਸਰਕਾਰਾਂ ਵਿਚ ਰੂੜੀਵਾਦੀਆਂ, ਉਦਾਰਵਾਦੀਆਂ ਅਤੇ ਰੈਡੀਕਲਾਂ ਦਾ ਹੀ ਦਬਦਬਾ ਬਣਿਆ ਰਿਹਾ।