PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Punjab State Board PSEB 9th Class Social Science Book Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)Textbook Exercise Questions and Answers.

PSEB Solutions for Class 9 Social Science History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Social Science Guide for Class 9 PSEB ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ?
(ੳ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ
(ਇ) ਸ੍ਰੀ ਗੁਰੂ ਰਾਮਦਾਸ ਜੀ
(ਸ) ਸ੍ਰੀ ਗੁਰੂ ਨਾਨਕ ਦੇਵ ਜੀ ।
ਉੱਤਰ-
(ੳ) ਸ੍ਰੀ ਗੁਰੂ ਅੰਗਦ ਦੇਵ ਜੀ

ਪ੍ਰਸ਼ਨ 2.
ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ ?
(ਉ) 20
(ਅ) 21
(ਈ) 22
(ਸ) 23.
ਉੱਤਰ-
(ਈ) 22

ਪ੍ਰਸ਼ਨ 3.
ਮੁਗ਼ਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਲਈ ਗੋਇੰਦਵਾਲ ਆਇਆ ?
(ੳ) ਸ੍ਰੀ ਗੁਰੁ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅੰਗਦ ਦੇਵ ਜੀ
(ਇ) ਸ੍ਰੀ ਗੁਰੂ ਅਮਰਦਾਸ ਜੀ
(ਸ) ਸ੍ਰੀ ਗੁਰੂ ਰਾਮਦਾਸ ਜੀ ।
ਉੱਤਰ-
(ਇ) ਸ੍ਰੀ ਗੁਰੂ ਅਮਰਦਾਸ ਜੀ

ਪ੍ਰਸ਼ਨ 4.
ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ ?
(ਉ) ਸ੍ਰੀ ਅੰਮ੍ਰਿਤਸਰ ਸਾਹਿਬ
(ਅ) ਕਰਤਾਰਪੁਰ
(ਇ) ਗੋਇੰਦਵਾਲ
(ਸ) ਲਾਹੌਰ ।
ਉੱਤਰ-
(ਅ) ਕਰਤਾਰਪੁਰ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰੂਗੱਦੀ ਦਿੱਤੀ ?
(ਉ) ਪ੍ਰਿਥੀਚੰਦ
(ਅ) ਮਹਾਂਦੇਵ
(ਈ) ਅਰਜਨ ਦੇਵ ਜੀ
(ਸ) ਕਿਸੇ ਨੂੰ ਨਹੀਂ ।
ਉੱਤਰ-
(ਈ) ਅਰਜਨ ਦੇਵ ਜੀ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ………….. ਲਿਖਿਆ ।
ਉੱਤਰ-
ਬਾਲ ਬੋਧ,

ਪ੍ਰਸ਼ਨ 2.
………….. ਜੀ ਹਰ ਸਾਲ ਹਰਿਦੁਆਰ ਵਿਚ ਗੰਗਾ ਇਸ਼ਨਾਨ ਲਈ ਜਾਂਦੇ ਸਨ ।
ਉੱਤਰ-
ਅਮਰਦਾਸ,

ਪ੍ਰਸ਼ਨ 3.
………….. ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਪੂਰਾ ਕਰਵਾਇਆ ।
ਉੱਤਰ-
ਗੁਰੂ ਅਮਰਦਾਸ ਜੀ,

ਪ੍ਰਸ਼ਨ 4.
ਸ੍ਰੀ ਗੁਰੂ ਰਾਮਦਾਸ ਜੀ ਨੇ ………….. ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਰਾਮਦਾਸਪੁਰ (ਅੰਮ੍ਰਿਤਸਰ)

ਪ੍ਰਸ਼ਨ 5.
“ਲਾਵਾਂ’ ਬਾਣੀ ………….. ਜੀ ਦੀ ਪ੍ਰਸਿੱਧ ਰਚਨਾ ਹੈ ।
ਉੱਤਰ-
ਗੁਰੂ ਰਾਮਦਾਸ ਜੀ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ।

ਉੱਤਰ-

1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ॥

(ਸ) ਅੰਤਰ ਦੱਸੋ

ਸੰਗਤ ਅਤੇ ਪੰਗਤ ।
ਉੱਤਰ-
ਸੰਗਤ-ਸੰਗਤ ਤੋਂ ਭਾਵ ਗੁਰੂ ਸ਼ਿਸ਼ਾਂ ਦੇ ਉਸ ਸਮੂਹ ਤੋਂ ਹੈ ਜੋ ਇਕੱਠੇ ਬੈਠ ਕੇ ਗੁਰੂ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰਦੇ ਸਨ । ਪੰਗਤ-ਪੰਗਤ ਦੇ ਅਨੁਸਾਰ ਗੁਰੂ ਦੇ ਸ਼ਿਸ਼ ਇਕੱਠੇ ਮਿਲ-ਬੈਠ ਕੇ ਇਕ ਹੀ ਰਸੋਈ ਵਿਚ ਪਕਾ ਕੇ ਖਾਣਾ ਖਾਂਦੇ ਸਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ ।

ਪ੍ਰਸ਼ਨ 2.
“ਗੁਰਮੁਖੀ ਲਿਪੀ ਤੋਂ ਕੀ ਭਾਵ ਹੈ ?
ਉੱਤਰ-
ਗੁਰਮੁਖੀ ਲਿਪੀ ਦਾ ਅਰਥ ਹੈ ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਨਿਕਲਣ ਵਾਲੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਮੰਜੀਦਾਰ ਕਿਸਨੂੰ ਕਿਹਾ ਜਾਂਦਾ ਸੀ ?
ਉੱਤਰ-
ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਜੋ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਭਾਈ ਜੇਠਾ ਜੀ ।

ਪ੍ਰਸ਼ਨ 6.
ਮਸੰਦ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਮਸੰਦ ਪ੍ਰਥਾ ਦੇ ਅਨੁਸਾਰ ਗੁਰੂ ਦੇ ਮਸੰਦ ਸਥਾਨਿਕ ਸਿੱਖ ਸੰਗਤ ਦੇ ਲਈ ਗੁਰੂ ਦੇ ਪ੍ਰਤੀਨਿਧੀ ਹੁੰਦੇ ਸਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਜੀ ਪ੍ਰਥਾ ‘ਤੇ ਨੋਟ ਲਿਖੋ ।
ਉੱਤਰ-
ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਪ੍ਰਦੇਸ਼ਾਂ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ “ਮੰਜੀ” ਇਸ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਸਿੱਖ ਸੰਗਤ ਇਸਦੇ ਦੁਆਰਾ ਆਪਣੀ ਭੇਂਟ ਗੁਰੂ ਸਾਹਿਬ ਤਕ ਪਹੁੰਚਾਉਂਦੀ ਸੀ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਗੁਰਮੁਖੀ ਲਿਪੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਪ੍ਰਚਲਿਤ ਸੀ । ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਗੁਰਮੁਖੀ ਨਾਮ ਦੇ ਕੇ ਇਸਦਾ ਮਾਨਵੀਕਰਨ ਕੀਤਾ । ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆਂ ਲਈ ‘ਬਾਲ ਬੋਧ’ ਦੀ ਰਚਨਾ ਕੀਤੀ । ਆਮ ਲੋਕਾਂ ਦੀ ਭਾਸ਼ਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੇ ਕਾਰਜ ਨੂੰ ਉਤਸ਼ਾਹ ਮਿਲਿਆ ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਕੰਮਾਂ ‘ਤੇ ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਨੇ ਹੇਠ ਲਿਖੇ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ –

  • ਗੁਰੂ ਅਮਰਦਾਸ ਜੀ ਨੇ ਜਾਤੀ ਮਤਭੇਦ ਦਾ ਖੰਡਨ ਕੀਤਾ | ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ | ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤ-ਪਾਤ ਅਤੇ ਛੂਤ-ਛਾਤ ਦਾ ਕੋਈ ਸਥਾਨ ਨਹੀਂ ਦਿੱਤਾ ਜਾਂਦਾ ਸੀ ।
  • ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਚੁੱਕੀ ।
  • ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਸਮਝਦੇ ਸਨ ।
  • ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਨਸ਼ੀਲੀਆਂ ਵਸਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਇਨ੍ਹਾਂ ਸਾਰੇ ਕਾਰਜਾਂ ਤੋਂ ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਨਿਰਸੰਦੇਹ ਇਕ ਮਹਾਨ ਸੁਧਾਰਕ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਸਹਾਇਤਾ ਮਿਲੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ । ਵਰਣਨ ਕਰੋ |
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ (1538 ਈ:) ਗੁਰਗੱਦੀ ਉੱਪਰ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ|

ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖੇ ਮਹੱਤਵਪੂਰਨ ਕਾਰਜ ਕੀਤੇ –
1. ਗੁਰਮੁਖੀ ਲਿਪੀ ਵਿਚ ਸੁਧਾਰ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ | ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬਾਲ ਬੋਧ’ ਦੀ ਰਚਨਾ ਕੀਤੀ । ਉਨ੍ਹਾਂ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿਚ ਕੀਤੀ ਆਮ ਲੋਕਾਂ ਦੀ ਭਾਸ਼ਾ (ਲਿਪੀ) ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ | ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰਗਰ ਛਕਾਇਆ ਜਾਵੇ । ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ-ਭਾਵ ਦੇ ਭੋਜਨ ਕਰਦਾ ਸੀ । ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ !

5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ 1569 ਈ: ਵਿਚ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ । ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ । ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ।

6. ਅਨੁਸ਼ਾਸਨ ਨੂੰ ਉਤਸ਼ਾਹ-ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ । ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ | ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ | ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ ਪਰ ਬਾਅਦ ਵਿਚ ਭਾਈ ਲੱਧਾ ਜੀ ਦੀ ਬੇਨਤੀ | ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

7. ਉਤਰਾਧਿਕਾਰੀ ਦੀ ਨਿਯੁਕਤੀ-ਗੁਰੂ ਅੰਗਦ ਦੇਵ ਜੀ ਨੇ 13 ਸਾਲ ਤਕ ਨਿਰ-ਸਵਾਰਥ ਭਾਵ ਨਾਲ ਸਿੱਖ ਧਰਮ ਦੀ ਸੇਵਾ ਕੀਤੀ । 1552 ਈ: ਵਿਚ ਜੋਤੀ-ਜੋਤ ਸਮਾਉਣ ਨਾਲ ਪੂਰਵ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਭਾਈ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਦਾ ਇਹ ਕੰਮ ਸਿੱਖ ਇਤਿਹਾਸ ਵਿਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਕਾਰਜ ਜਾਰੀ ਰਿਹਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ । ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ ।

ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ-ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ ਜਲ ਸਰੋਤ) ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ | ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇਗੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

2. ਲੰਗਰ ਪ੍ਰਥਾ-ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ । ਉਨ੍ਹਾਂ ਨੇ ਲੰਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ । ਲੰਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ-ਰੁਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ ।

3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ । ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ । ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ।

4. ਮੰਜੀ ਪ੍ਰਥਾ-ਬਿਰਧ ਅਵਸਥਾ ਦੇ ਕਾਰਨ ਗੁਰੂ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ |

5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ-ਗੁਰੂ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ । ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ । ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ ।

6. ਮੁਗਲ ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ-ਗੁਰੂ ਅਮਰਦਾਸ ਜੀ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਮੁਗ਼ਲ ਸਮਰਾਟ ਅਕਬਰ ਗੋਇੰਦਵਾਲ ਆਇਆ । ਗੁਰੂ ਜੀ ਦੇ ਦਰਸ਼ਨ ਤੋਂ ਪਹਿਲਾਂ ਉਸਨੇ ਪੰਗਤੀ ਵਿਚ ਬੈਠ ਕੇ ਲੰਗਰ ਕੀਤਾ । ਲੰਗਰ ਦੀ ਵਿਵਸਥਾ ਤੋਂ ਅਕਬਰ ਬਹੁਤ ਪ੍ਰਭਾਵਿਤ ਹੋਇਆ । ਕਹਿੰਦੇ ਹਨ ਉਸੇ ਸਾਲ ਪੰਜਾਬ ਵਿਚ ਅਕਾਲ ਪੈ ਗਿਆ ਸੀ । ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਲਗਾਨ ਮਾਫ਼ ਕਰ ਦਿੱਤਾ ਸੀ ।

7. ਨਵੇਂ ਰੀਤੀ-ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰਦ ਕਾਰਜ ਕਹਿੰਦੇ ਹਨ ।

8. ਅਨੰਦੁ ਸਾਹਿਬ ਦੀ ਰਚਨਾ-ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰਦੁ ਸਾਹਿਬ ਕਿਹਾ ਜਾਂਦਾ ਹੈ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ (1552 ਈ:-1574 ਈ:) ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬਹੁਤ ਸਹਾਇਤਾ ਕੀਤੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਕਿਹੜੇ ਮਹੱਤਵਪੂਰਨ ਕਾਰਜ ਕੀਤੇ ? ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਇਨ੍ਹਾਂ ਦੇ ਬਚਪਨ ਦਾ ਨਾਮ ਭਾਈ ਜੇਠਾ ਸੀ । ਉਨ੍ਹਾਂ ਦੇ ਸੇਵਾ ਭਾਵ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੇ ਗੁਰਗੱਦੀ ਸੌਂਪੀ ਸੀ । ਉਨ੍ਹਾਂ ਨੇ 1574 ਈ: ਤੋਂ 1581 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ਅਤੇ ਆਪਣੇ ਨਿਮਨਲਿਖਿਤ ਕੰਮਾਂ ਦੁਆਰਾ ਸਿੱਖ ਧਰਮ ਦੀ ਮਰਿਆਦਾ ਨੂੰ ਵਧਾਇਆ ।

1. ਅੰਮ੍ਰਿਤਸਰ ਦਾ ਨੀਂਹ-ਪੱਥਰ-ਗੁਰੁ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ | ਅੱਜ-ਕਲ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ | ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ਗੁਰੂ ਕਾ ਬਾਜ਼ਾਰ ਕਹਿੰਦੇ ਹਨ ।

2. ਮਸੰਦ ਪ੍ਰਥਾ ਦਾ ਆਰੰਭ-ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ ।

3. ਉਦਾਸੀਆਂ ਨਾਲ ਮਤ-ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ | ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ, ਪਰ ਗੁਰੂ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ-ਪੂਰਨ ਵਿਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ ।

4. ਸਮਾਜਿਕ ਸੁਧਾਰ-ਗੁਰੁ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ । ਅਕਬਰ ਨਾਲ ਮਿੱਤਰਤਾ ਭਰੇ ਸੰਬੰਧ-ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ । ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ । ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ ।
ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ । ਗੁਰਗੱਦੀ ਦਾ ਜੱਦੀ ਸਿਧਾਂਤ-ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ ।

ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ । ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ । ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ । ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ । ਪਰੰਤੂ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ । ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ ।

ਪ੍ਰਸ਼ਨ 4.
ਗੁਰੂਆਂ ਗੁਰੂ ਸਾਹਿਬਾਨਾਂ ਦੁਆਰਾ ਨਵੇਂ ਨਗਰਾਂ ਦੀ ਸਥਾਪਨਾ ਅਤੇ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਖੁਸ਼ਹਾਲੀ ਲਈ ਕਈ ਨਗਰ ਵਸਾਏ । ਨਵੇਂ ਨਗਰ ਵਸਾਉਣ ਦਾ ਇਕ ਮਕਸਦ ਇਹ ਵੀ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਤੀਰਥ ਸਥਾਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਵਿਚ ਏਕਤਾ ਅਤੇ ਸੰਗਠਨ ਦੀ ਭਾਵਨਾ ਮਜ਼ਬੂਤ ਹੋਵੇ । ਗੁਰੂ ਸਾਹਿਬਾਨ ਨੇ ਸਮਾਜ ਵਿਚ ਪ੍ਰਚਲਿਤ ਪਰੰਪਰਾਵਾਂ ਤੋਂ ਹਟ ਕੇ ਕੁਝ ਨਵੀਆਂ ਪਰੰਪਰਾਵਾਂ ਵੀ ਆਰੰਭ ਕੀਤੀਆਂ । ਸਿੱਖ ਸਮਾਜ ਵਿਚ ਸਰਲਤਾ ਆਈ ਅਤੇ ਸਿੱਖ ਧਰਮ ਦਾ ਵਿਕਾਸ ਤੇਜ਼ੀ ਨਾਲ ਹੋਇਆ ।
I. ਨਵੇਂ ਨਗਰਾਂ ਦਾ ਯੋਗਦਾਨ –
1. ਗੋਇੰਦਵਾਲ ਸਾਹਿਬ ਦੀ ਉਸਾਰੀ-ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ । ਇਸ ਸ਼ਹਿਰ ਦਾ ਨਿਰਮਾਣ 1546 ਈ: ਵਿਚ ਸ਼ੁਰੂ ਹੋਇਆ ਸੀ । ਇਸ ਦੀ ਉਸਾਰੀ ਦਾ ਕੰਮ ਉਨ੍ਹਾਂ ਨੇ ਆਪਣੇ ਚੇਲੇ ਅਮਰਦਾਸ ਜੀ ਨੂੰ ਸੌਂਪ ਦਿੱਤਾ । ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਵਿਚ ਇੱਥੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਤਰ੍ਹਾਂ ਗੋਇੰਦਵਾਲ ਸਾਹਿਬ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

2. ਰਾਮਦਾਸਪੁਰ (ਅੰਮ੍ਰਿਤਸਰ)-ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ ।

3. ਤਰਨਤਾਰਨ-ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਬਿਆਸ ਦਰਿਆ ਅਤੇ ਰਾਵੀ ਦਰਿਆ ਦੇ ਵਿਚਕਾਰ ਕਰਵਾਇਆ । ਇਸ ਦੀ ਉਸਾਰੀ 1590 ਈ: ਵਿਚ ਹੋਈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ-ਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਯਾਤਰੀ ਇਸ਼ਨਾਨ ਕਰਨ ਲਈ ਆਉਣ ਲੱਗੇ ।

4. ਕਰਤਾਰਪੁਰ-ਗੁਰੁ ਅਰਜਨ ਦੇਵ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਭਾਵ ਪਰਮਾਤਮਾ ਦਾ ਸ਼ਹਿਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਖੁਹ ਵੀ ਖੁਦਵਾਇਆ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਸ਼ਹਿਰ ਜਲੰਧਰ ਦੁਆਬ ਵਿਚ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ ।

5. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ-ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ਤੇ ਛੇ ਹਰਟ ਚੱਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ । ਹੌਲੀ-ਹੌਲੀ ਇੱਥੇ ਇਕ ਸ਼ਹਿਰ ਵਸ ਗਿਆ ਜੋ ਅੱਜ ਵੀ ਮੌਜੂਦ ਹੈ ।

6. ਚੱਕ ਨਾਨਕੀ-ਚੱਕ ਨਾਨਕੀ ਦੀ ਨੀਂਹ ਕੀਰਤਪੁਰ ਦੇ ਨੇੜੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਰੱਖੀ । ਇਸ ਸ਼ਹਿਰ ਦੀ ਜ਼ਮੀਨ ਗੁਰੂ ਸਾਹਿਬ ਨੇ 19 ਜੂਨ, 1665 ਈ: ਨੂੰ 500 ਰੁਪਏ ਵਿਚ ਖ਼ਰੀਦੀ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

II. ਨਵੀਆਂ ਪਰੰਪਰਾਵਾਂ ਦਾ ਯੋਗਦਾਨ –

  • ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀ ਪ੍ਰਥਾ ਦੀ ਪਰੰਪਰਾ ਚਲਾਈ । ਇਸ ਨਾਲ ਸਿੱਖਾਂ ਵਿਚ ਇਕ ਸਾਥ ਬੈਠ ਕੇ ਨਾਮ ਸਿਮਰਨ ਕਰਨ ਦੀ ਭਾਵਨਾ ਦਾ ਵਿਕਾਸ ਹੋਇਆ । ਪਰਿਣਾਮਸਵਰੂਪ ਸਿੱਖ ਭਾਈਚਾਰਾ ਮਜ਼ਬੂਤ ਹੋਇਆ ।
  • ਆਨੰਦ ਕਾਰਜ ਨਾਲ ਵਿਆਹ ਦੀਆਂ ਫ਼ਜੂਲ ਰਸਮਾਂ ਤੋਂ ਸਿੱਖਾਂ ਨੂੰ ਛੁਟਕਾਰਾ ਮਿਲਿਆ ਅਤੇ ਵਿਆਹ ਸਰਲ ਰੀਤੀ ਨਾਲ ਹੋਣ ਲੱਗੇ । ਇਸ ਪਰੰਪਰਾ ਦੇ ਕਾਰਨ ਹੋਰ ਵੀ ਬਹੁਤ ਸਾਰੇ ਲੋਕ ਸਿੱਖ ਧਰਮ ਨਾਲ ਜੁੜ ਗਏ ।
  • ਮੌਤ ਦੇ ਮੌਕੇ ‘ਤੇ ਰੋਣ-ਪਿੱਟਣ ਦੀ ਪਰੰਪਰਾ ਨੂੰ ਛੱਡ ਕੇ ਪ੍ਰਭੂ ਸਿਮਰਨ ‘ਤੇ ਬਲ ਦੇਣ ਨਾਲ ਸਿੱਖਾਂ ਵਿਚ ਗੁਰੂ-ਭਗਤੀ ਦੀ ਭਾਵਨਾ ਮਜ਼ਬੂਤ ਹੋਈ ।

PSEB 9th Class Social Science Guide ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ –
(ੳ) ਗੁਰੂ ਅਰਜਨ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਅੰਗਦ ਦੇਵ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ਈ) ਗੁਰੂ ਅੰਗਦ ਦੇਵ ਜੀ ਨੇ

ਪ੍ਰਸ਼ਨ 2.
ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ –
(ਉ) ਅੰਮ੍ਰਿਤਸਰ
(ਅ) ਜਲੰਧਰ
(ਈ) ਕੀਰਤਪੁਰ
(ਸ) ਗੋਇੰਦਵਾਲ ।
ਉੱਤਰ-
(ਉ) ਅੰਮ੍ਰਿਤਸਰ

ਪ੍ਰਸ਼ਨ 3.
ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ ?
(ਉ) ਜਲੰਧਰ
(ਅ) ਗੋਇੰਦਵਾਲ
(ਇ) ਅੰਮ੍ਰਿਤਸਰ
(ਸ) ਤਰਨਤਾਰਨ ।
ਉੱਤਰ-
(ਸ) ਤਰਨਤਾਰਨ ।

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ –
(ਉ) 1479 ਈ: ਵਿਚ
(ਅ) 1539 ਈ: ਵਿਚ
(ਇ) 1546 ਈ: ਵਿਚ
(ਸ) 1670 ਈ: ਵਿਚ ।
ਉੱਤਰ-
(ਅ) 1539 ਈ: ਵਿਚ

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ
(ਉ) 1552 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1469 ਈ: ਵਿਚ ।
ਉੱਤਰ-
(ਉ) 1552 ਈ: ਵਿਚ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
‘ਬਾਬਾ ਬਕਾਲਾ ਅਸਲ ਵਿਚ ਸਨ –
(ੳ) ਗੁਰੂ ਤੇਗ਼ ਬਹਾਦਰ ਜੀ
(ਅ) ਗੁਰੂ ਹਰਕ੍ਰਿਸ਼ਨ ਜੀ
(ਈ) ਗੁਰੂ ਗੋਬਿੰਦ ਸਿੰਘ ਜੀ
(ਸ) ਗੁਰੂ ਅਮਰਦਾਸ ਜੀ ।
ਉੱਤਰ-
(ੳ) ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(ਉ) 1564 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1574 ਈ: ਵਿਚ ।
ਉੱਤਰ-
(ਸ) 1574 ਈ: ਵਿਚ ।

ਪ੍ਰਸ਼ਨ 8.
ਗੁਰਗੱਦੀ ਨੂੰ ਜੱਦੀ ਰੂਪ ਦਿੱਤਾ
(ੳ) ਗੁਰੂ ਅਮਰਦਾਸ ਜੀ ਨੇ
(ਅ) ਗੁਰੂ ਰਾਮ ਦਾਸ ਜੀ ਨੇ
(ਇ) ਗੁਰੂ ਗੋਬਿੰਦ ਸਿੰਘ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ੳ) ਗੁਰੂ ਅਮਰਦਾਸ ਜੀ ਨੇ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਗੁਰੂ ………… ਦਾ ਪਹਿਲਾ ਨਾਂ ਭਾਈ ਲਹਿਣਾ ਸੀ ।
ਉੱਤਰ-
ਅੰਗਦ ਸਾਹਿਬ,

ਪ੍ਰਸ਼ਨ 2.
……….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ,

ਪ੍ਰਸ਼ਨ 3.
……… ਨਾਂ ਦੇ ਨਗਰ ਦੀ ਸਥਾਪਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ।
ਉੱਤਰ-
ਗੋਇੰਦਵਾਲ,

ਪ੍ਰਸ਼ਨ 4.
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……… ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ ।
ਉੱਤਰ-
ਕੀਰਤਪੁਰ,

ਪ੍ਰਸ਼ਨ 5.
ਸ੍ਰੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ ਸ੍ਰੀ …….. ਅਤੇ ਮਾਂ ਦਾ ਨਾਂ ਮਾਤਾ …….. ਸੀ ।
ਉੱਤਰ-
ਫੇਰੂਮਲ ਅਤੇ ਸਭਰਾਈ ਦੇਵੀ,

ਪ੍ਰਸ਼ਨ 6.
“ਉਦਾਸੀ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ …….. ਜੀ ਨੇ ਸਥਾਪਿਤ ਕੀਤਾ ।
ਉੱਤਰ-
ਬਾਬਾ ਸ੍ਰੀ ਚੰਦ,

ਪ੍ਰਸ਼ਨ 7.
ਮੰਜੀਆਂ ਦੀ ਸਥਾਪਨਾ ਸ੍ਰੀ ਗੁਰੂ ……… ਨੇ ਕੀਤੀ ।
ਉੱਤਰ-
ਅਮਰ ਦਾਸ ਜੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

III. ਸਹੀ ਮਿਲਾਨ ਕਰੋ

(ਉ) (ਅ)
1. ਭਾਈ ਲਹਿਣਾ (i) ਸ੍ਰੀ ਗੁਰੂ ਨਾਨਕ ਦੇਵ ਜੀ
2. ਅਕਬਰ (ii) ਬਾਬਾ ਸ੍ਰੀ ਚੰਦ
3. ਲੰਗਰ ਪ੍ਰਥਾ (iii) ਅੰਮ੍ਰਿਤਸਰ
4. ਉਦਾਸੀ ਮਤ (iv) ਸ੍ਰੀ ਗੁਰੂ ਅੰਗਦ ਦੇਵ ਜੀ
5. ‘ਰਾਮਦਾਸਪੁਰ (v) ਸ੍ਰੀ ਗੁਰੂ ਅਮਰਦਾਸ ਜੀ

ਉੱਤਰ-

1. ਭਾਈ ਲਹਿਣਾ (iv) ਸ੍ਰੀ ਗੁਰੂ ਅੰਗਦ ਦੇਵ ਜੀ
2. ਅਕਬਰ (v) ਸ੍ਰੀ ਗੁਰੂ ਅਮਰਦਾਸ ਜੀ
3. ਲੰਗਰ ਪ੍ਰਥਾ (i) ਸ੍ਰੀ ਗੁਰੂ ਨਾਨਕ ਦੇਵ ਜੀ
4. ਉਦਾਸੀ ਮਤ (ii) ਬਾਬਾ ਸ੍ਰੀ ਚੰਦ
5. ਰਾਮਦਾਸਪੁਰ (iii) ਅੰਮ੍ਰਿਤਸਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ?
ਉੱਤਰ-
ਗੁਰੂ ਅੰਗਦ ਸਾਹਿਬ ।

ਪ੍ਰਸ਼ਨ 2.
ਭਾਈ ਲਹਿਣਾ (ਗੁਰੂ ਅੰਗਦ ਸਾਹਿਬ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।

ਪ੍ਰਸ਼ਨ 3.
ਸ੍ਰੀ ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ ?
ਉੱਤਰ-
ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ ।

ਪ੍ਰਸ਼ਨ 4.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿਚ ਕੰਧ ਬਣਾ ਸਕਦੇ ਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ ।
ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ ।
ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।

ਪ੍ਰਸ਼ਨ 6.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ ?
ਉੱਤਰ-
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ।

ਪ੍ਰਸ਼ਨ 7.
ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ? .
ਉੱਤਰ-
ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ ।

ਪ੍ਰਸ਼ਨ 9.
ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ ? ਉਨਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ ?
ਉੱਤਰ-
1539 ਈ: ਵਿਚ ।

ਪ੍ਰਸ਼ਨ 11.
ਲੰਗਰ ਪ੍ਰਥਾ ਕਿਸ ਨੇ ਚਲਾਈ ?
ਉੱਤਰ-
ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ।

ਪ੍ਰਸ਼ਨ 12.
ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ ?
ਉੱਤਰ-
ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ ।

ਪ੍ਰਸ਼ਨ 13.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ ।

ਪ੍ਰਸ਼ਨ 15.
ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ॥

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ ?
ਉੱਤਰ-
ਖਡੂਰ ਸਾਹਿਬ ਵਿਚ ।

ਪ੍ਰਸ਼ਨ 17.
ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ । ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ । ‘

ਪ੍ਰਸ਼ਨ 18.
ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ਤੇ ਸਿਹਤਮੰਦ ਰੱਖਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ ।

ਪ੍ਰਸ਼ਨ 19.
ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

ਪ੍ਰਸ਼ਨ 20.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
1552 ਈ: ਵਿਚ ।

ਪ੍ਰਸ਼ਨ 21.
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ ।

ਪ੍ਰਸ਼ਨ 22.
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ ।

II.

ਪ੍ਰਸ਼ਨ 1.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ ।

ਪ੍ਰਸ਼ਨ 2.
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ?
ਉੱਤਰ-
ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।

ਪ੍ਰਸ਼ਨ 3.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 4.
ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
“ਆਨੰਦ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ ।

ਪਸ਼ਨ 7.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ ?
ਉੱਤਰ-
ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ । ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।

ਪ੍ਰਸ਼ਨ 8.
ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ?
ਉੱਤਰ-
ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਰੀਤ ਆਰੰਭ ਕੀਤੀ । ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ।

ਪ੍ਰਸ਼ਨ 9.
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ । ਜਾਂ ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ।

ਪ੍ਰਸ਼ਨ 10.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ।

ਪ੍ਰਸ਼ਨ 11.
ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ ?
ਉੱਤਰ-
ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ ।

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ ।

ਪ੍ਰਸ਼ਨ 13.
ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਵਲੋਂ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਦੂਜੇ ਧਾਰਮਿਕ ਸਥਾਨਾਂ ਨਾਲੋਂ ਕਿਵੇਂ ਵੱਖ ਸੀ ?
ਉੱਤਰ-
ਗੋਇੰਦਵਾਲ ਸਾਹਿਬ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਸੀ ਜਿਸ ਵਿਚ ਨਾ ਤਾਂ ਕਿਸੇ ਦੇਵੀ-ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਨਾ ਹੀ ਇਸ ਵਿਚ ਕੋਈ ਪੁਜਾਰੀ ਸੀ ।

ਪ੍ਰਸ਼ਨ 15.
ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ “ਆਨੰਦ ਬਾਣੀ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਅਵਸਰ ‘ਤੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ ।

ਪ੍ਰਸ਼ਨ 17.
ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ-
ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ ।

ਪ੍ਰਸ਼ਨ 18.
ਲੰਗਰ ਪ੍ਰਥਾ ਦਾ ਵਿਸਤਾਰ ਕਿਸਨੇ ਕੀਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 19.
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ ?
ਉੱਤਰ-
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ !

ਪ੍ਰਸ਼ਨ 20.
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ ।

III.

ਪ੍ਰਸ਼ਨ 1.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।

ਪ੍ਰਸ਼ਨ 2.
ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੇ ॥

ਪ੍ਰਸ਼ਨ 3.
ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ ।
ਉੱਤਰ-
ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ ।

ਪ੍ਰਸ਼ਨ 4.
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 5.
ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ? ਪੁੱਤਰਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ |

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ !
ਉੱਤਰ-
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ । ਜਾਂ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ।

ਪ੍ਰਸ਼ਨ 7.
ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ) ਨਾਂ ਦਾ ਸ਼ਹਿਰ ਵਸਾਇਆ ।

ਪ੍ਰਸ਼ਨ 8.
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 9.
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ ।

ਪ੍ਰਸ਼ਨ 10.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ-
ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ !

ਪ੍ਰਸ਼ਨ 11.
ਗੁਰੂ ਰਾਮਦਾਸ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ, ਮਹੱਤਵ ਦੱਸੋ। ”
ਉੱਤਰ-
ਗੁਰੂ ਰਾਮਦਾਸ ਜੀ ਦੀ ਅਕਬਰ ਨਾਲ ਮੁਲਾਕਾਤ ਨਾਲ ਦੋਹਾਂ ਵਿਚ ਦੋਸਤੀ ਭਰੇ ਸੰਬੰਧ ਕਾਇਮ ਹੋਏ ।

ਪ੍ਰਸ਼ਨ 12.
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
“ਗੁਰੂ ਕਾ ਬਾਜ਼ਾਰ’

ਪ੍ਰਸ਼ਨ 13.
ਗੁਰੂ ਰਾਮਦਾਸ ਜੀ ਨੇ “ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ ?
ਉੱਤਰ-
ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ ।

ਪ੍ਰਸ਼ਨ 14.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 15.
ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ ।

ਪ੍ਰਸ਼ਨ 16.
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ-
ਉਦਾਸੀ ਸੰਪਰਦਾਇ ਦੀ ਸਥਾਪਨਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸੀ ਚੰਦ ਜੀ ਨੇ ਕੀਤੀ ਸੀ । ਉਸ ਨੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ । ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੇਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ । ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ । ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ । ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ “ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ ।

ਪ੍ਰਸ਼ਨ 3.
ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਕੀਤਾ ਗਿਆ ਸੀ । ਇਸਦਾ ਨਿਰਮਾਣ ਕੰਮ ਤੀਜੇ ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ । ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ । ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ ।
ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, “ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ । ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ ।

ਪ੍ਰਸ਼ਨ 4.
ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ “ਆਨੰਦ ਸਾਹਿਬ’ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰਦ ਸਾਹਿਬ ਦਾ ਪਾਠ ਕਰਨ । ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ | ਅੱਜ ਵੀ ਸਾਰੇ ਸਿੱਖ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ।

ਪ੍ਰਸ਼ਨ 5.
ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤੇ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਵੱਖ ਕਰ ਦਿੱਤਾ ਸੀ, ਪਰੰਤੂ ਗੁਰੂ ਰਾਮਦਾਸ ਜੀ ਨੇ ਉਦਾਸੀਆਂ ਨਾਲ ਬੜਾ ਨਿਮਰਤਾ-ਪੂਰਵਕ ਵਿਵਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ । ਇਸ ਤਰ੍ਹਾਂ ਉਦਾਸੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਵਿਰੋਧ ਕਰਨਾ ਛੱਡ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਸਾਹਿਬਾਨ ਵੇਲੇ ਬਣੀਆਂ ਬਾਉਲੀਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਸਾਹਿਬਾਨ ਦੇ ਸਮੇਂ ਵਿਚ ਹੇਠ ਲਿਖੀਆਂ ਬਾਉਲੀਆਂ ਦਾ ਨਿਰਮਾਣ ਹੋਇਆ –
1. ਗੋਇੰਦਵਾਲ ਸਾਹਿਬ ਦੀ ਬਾਉਲੀ-ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨੀਂਹ-ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਹੋਇਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਨੂੰ ਪੂਰਨ ਕਰਵਾਇਆ । ਉਨ੍ਹਾਂ ਨੇ ਇਸ ਦੇ ਪਾਣੀ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ ਕਿ ਜੋ ਸਿੱਖ ਹਰੇਕ ਪੌੜੀ ਉੱਪਰ ਸ਼ਰਧਾ ਅਤੇ ਸੱਚੇ ਮਨ ਨਾਲ ਜਪੁਜੀ ਸਾਹਿਬ (Japuji Sahib) ਦਾ ਪਾਠ ਕਰੇਗਾ ਉਹ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ।

2. ਲਾਹੌਰ ਦੀ ਬਾਉਲੀ-ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸਥਿਤ ਇਸ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਹ ਬਾਉਲੀ ਸਿੱਖਾਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

ਪ੍ਰਸ਼ਨ 7.
ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਹੇਠ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ –
1. ਗੁਰਮੁਖੀ ਲਿਪੀ ਦਾ ਮਾਨਵੀਕਰਨ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ । ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ | ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ | ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 8.
ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ ਦੀ ਪਰੰਪਰਾ ਕਿਵੇਂ ਸਥਾਪਿਤ ਹੋਈ ?
ਉੱਤਰ-
1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ । ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ | ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ । ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ` ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ ।

ਪ੍ਰਸ਼ਨ 9.
ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ ।
ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ-

  • ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ । ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ ।
  • ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ । ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪਤੱਖ ਮੂਰਤੀ ਸਨ ।
  • ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ । ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਲੰਗਰ ਵਿਚ ਸਾਰੇ ਸਿੱਖ ਇਕ ਸਾਬ ਬੈਠ ਕੇ ਭੋਜਨ ਛੱਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ। ਲੰਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ । ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ । ਗ਼ਰੀਬਾਂ ਦੇ ਲਈ ਇਕ ਸਹਾਰਾ ਬਣਨ ਤੋਂ ਇਲਾਵਾ ਇਹ ਪ੍ਰਚਾਰ ਅਤੇ ਵਿਸਥਾਰ ਦਾ ਇਕ ਮਹੱਤਵਪੂਰਨ ਸਾਧਨ ਬਣੀ । ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜ੍ਹਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ ।

ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜਾਵੇ ਨਾਲ ਚਲਾਇਆ ਜਾਂਦਾ ਸੀ । ਇਸ ਗੱਲ ਨੇ ਸਿੱਖਾਂ ਵਿਚ ਊਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ ।

ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸੇ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ । ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨਾਂ ਦੇ ਦਰਬਾਰ ਵਿਚ ਰਹਿੰਦੇ ਸਨ ।ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲੱਗੇ ।

ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ । ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ | ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ । ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ । ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ | ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ (ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ ਇਕ ਦਿਨ ਕੜਾਕੇ ਦੀ ਠੰਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ |

ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੁ ਹੀ ਹੋਵੇਗਾ । ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ ਬਲਕਿ ਨਿਥਾਵਿਆਂ ਦਾ ਥਾਂ ਬਣੇਗਾ | ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ।

ਪ੍ਰਸ਼ਨ 13.
ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਲੰਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ ।
ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣਾ ਪਿਆ ਸੀ । ਗੁਰੂ ਜੀ ਦਾ ਲੰਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ । ਲੰਗਰ ਵਿਚ ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ । ਇਸ ਨਾਲ ਜਾਤ-ਪਾਤ ਤੇ ਰੰਗ-ਰੂਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨ੍ਹੇ ਜਾਣ ਲੱਗੇ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ।
ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪੁੱਤ ਨੂੰ ‘ਮੰਜੀ ਅਤੇ ਉਸਦੇ ਮੁਖੀਆਂ ਨੂੰ ‘ਮੰਜੀਦਾਰ” ਕਿਹਾ ਜਾਂਦਾ ਸੀ ।

ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, “ਗੁਰੁ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।”

ਪ੍ਰਸ਼ਨ 15.
‘‘ਸ੍ਰੀ ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ ।’ ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ-
1. ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤਪਾਤ ਦਾ ਕੋਈ ਭੇਦ-ਭਾਵ ਨਹੀਂ ਰੱਖਿਆ ਜਾਂਦਾ ਸੀ ।
2. ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ।
3. ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਿਆ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ |
4. ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਜਾਤ-ਪਾਤ ਦਾ ਵਿਰੋਧ-ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ { ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ ।

2. ਛੂਤ-ਛਾਤ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਉਨ੍ਹਾਂ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ । ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ ।

3. ਵਿਧਵਾ ਵਿਆਹ-ਸ੍ਰੀ ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ । ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ । ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ ।

4. ਸਤੀ ਪ੍ਰਥਾ ਦੀ ਨਿਖੇਧੀ-ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ । ਜੀ. ਵੀ. ਸਟਾਕ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ | ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ ।

5. ਪਰਦੇ ਦੀ ਰਸਮ ਦਾ ਵਿਰੋਧ–ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ । ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ ।

6. ਨਸ਼ੀਲੀਆਂ ਵਸਤਾਂ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰਦਾ ਕੀਤੀ ਹੈ । ਗੁਰੂ ਜੀ ਗੁਰੂ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ । ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ
ਹੋਣਾ ਚਾਹੀਦਾ ਹੈ ।

7. ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ-ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ । ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗ੍ਰਿਤ ਕਰਨ ਦਾ ਯਤਨ ਕੀਤਾ ।

8. ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ‘ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ । ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ ਸਨ । ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਣ ਪ੍ਰਦਾਨ ਕੀਤੀ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ ।

Leave a Comment