PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

Punjab State Board PSEB 9th Class Science Book Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ Textbook Exercise Questions and Answers.

PSEB Solutions for Class 9 Science Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

PSEB 9th Class Science Guide ਅਸੀਂ ਬਿਮਾਰ ਕਿਉਂ ਹੁੰਦੇ ਹਾਂ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਪਿਛਲੇ ਇੱਕ ਸਾਲ ਵਿੱਚ ਤੁਸੀਂ ਕਿੰਨੀ ਵਾਰ ਬਿਮਾਰ ਹੋਏ ? ਕੀ ਬਿਮਾਰੀ ਸੀ ?
(a) ਇਨ੍ਹਾਂ ‘ਚੋਂ ਕੋਈ ਜਾਂ ਸਾਰੀਆਂ ਬਿਮਾਰੀਆਂ ਨੂੰ ਹਟਾਉਣ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੀ ਤਬਦੀਲੀ ਕਰੋਗੇ ?
(b) ਇਨ੍ਹਾਂ ‘ਚੋਂ ਕੋਈ ਜਾਂ ਸਾਰੀਆਂ ਬਿਮਾਰੀਆਂ ਨੂੰ ਹਟਾਉਣ ਲਈ ਤੁਸੀਂ ਆਪਣੇ ਆਲੇ-ਦੁਆਲੇ ’ ਚ ਕੀ ਤਬਦੀਲੀ ਕਰਨੀ ਚਾਹੋਗੇ ? |
ਉੱਤਰ-
ਪਿਛਲੇ ਇੱਕ ਸਾਲ ਵਿੱਚ ਮੈਂ ਦੋ ਵਾਰ ਬਿਮਾਰ ਹੋਇਆ । ਪਹਿਲੀ ਵਾਰ ਮੈਨੂੰ ਵਾਇਰਲ ਬੁਖ਼ਾਰ ਹੋਇਆ ਅਤੇ ਦੂਜੀ ਵਾਰ ਮਲੇਰੀਆ ਹੋਇਆ ਸੀ ।

(a) ਬਿਮਾਰੀ ਤੋਂ ਬਚਾਅ ਲਈ ਰੋਗ ਸੁਰੱਖਿਆ-ਤੰਤਰ ਮਜ਼ਬੂਤ ਹੋਣਾ ਚਾਹੀਦਾ ਹੈ । ਇਸ ਲਈ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਣਾ ਪਸੰਦ ਕਰਾਂਗਾ | ਮਲੇਰੀਆ ਤੋਂ ਬਚਾਓ ਲਈ ਮੱਛਰਦਾਨੀ ਦੀ ਵਰਤੋਂ ਕਰਾਂਗੇ । ਮੱਛਰ ਘਰ ਵਿਚ ਪ੍ਰਵੇਸ਼ ਨਾ ਕਰੇ ਅਜਿਹਾ ਪ੍ਰਬੰਧ ਕਰਾਂਗੇ ।

(b) ਮੈਂ ਆਪਣੇ ਆਂਢ-ਗੁਆਂਢ ਵਿਚ ਰੁਕੇ ਹੋਏ ਪਾਣੀ ਦੇ ਸਰੋਤਾਂ ਨੂੰ ਦੂਰ ਕਰਾਂਗਾ । ਬੰਦ ਪਏ ਕੁਲਰਾਂ ਵਿੱਚ ਭਰਿਆ ਹੋਇਆ ਪਾਣੀ, ਥਾਂ-ਥਾਂ ਪਾਣੀ ਨਾਲ ਭਰੇ ਬਰਤਨਾਂ ਨੂੰ ਖ਼ਾਲੀ ਕਰਵਾਉਣਾ ਚਾਹਾਂਗਾ | ਘਰ ਦੇ ਬਾਹਰ ਰੁਕੀਆਂ ਹੋਈਆਂ ਗੰਦੀਆਂ ਨਾਲੀਆਂ ਨੂੰ ਸਾਫ਼ ਕਰਨਾ ਚਾਹਾਂਗਾ ਤਾਂਕਿ ਉਹਨਾਂ ਵਿੱਚ ਮੱਛਰ ਪੈਦਾ ਨਾ ਹੋ ਸਕੇ | ਘਰ ਤੋਂ ਕੁੱਝ ਦੁਰ ਛੱਪੜ ਤੇ ਮਿੱਟੀ ਦੇ ਤੇਲ ਦਾ ਛਿੜਕਾਅ ਕਰਨਾ ਚਾਹਾਂਗਾ ਤਾਂਕਿ ਮੱਛਰਾਂ ਦਾ ਲਾਰਵਾ ਨਸ਼ਟ ਹੋ ਜਾਵੇ ।

ਪ੍ਰਸ਼ਨ 2.
ਸਮੁਦਾਇ ਵਿੱਚ ਇੱਕ ਡਾਕਟਰ/ਨਰਸ/ਹੈਲਥ ਵਰਕਰ ਆਮ ਲੋਕਾਂ ਨਾਲੋਂ ਰੋਗੀਆਂ ਦਾ ਜ਼ਿਆਦਾ ਸਾਹਮਣਾ ਕਰਦਾ ਹੈ । ਉਹ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਕਿਸ ਤਰ੍ਹਾਂ ਬਚਾਉਂਦਾ/ਬਚਾਉਂਦੀ ਹੈ ?
ਉੱਤਰ-
ਨਿਸਚਿਤ ਰੂਪ ਵਿੱਚ ਡਾਕਟਰ/ਨਰਸ/ਹੈਲਥ ਵਰਕਰ ਆਮ ਲੋਕਾਂ ਨਾਲੋਂ ਰੋਗੀਆਂ ਦੇ ਸੰਪਰਕ ਵਿੱਚ ਵਧੇਰੇ ਰਹਿੰਦੇ ਹਨ ਤੇ ਇਸ ਕਾਰਨ ਜਲਦੀ ਬਿਮਾਰ ਹੋ ਸਕਦੇ ਹਨ । ਬਿਮਾਰੀ ਤੋਂ ਬਚਾਅ ਲਈ ਰੋਗ ਪਤੀਰੱਖਿਆ ਦੇ ਤਰੀਕਿਆਂ ਨੂੰ ਅਪਣਾਉਂਦੇ ਹਨ । ਵਧੀਆ ਪੌਸ਼ਟਿਕ ਭੋਜਨ ਖਾਂਦੇ ਹਨ । ਵਿਅਕਤੀਗਤ ਤੌਰ ‘ਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਦੇ ਹਨ । ਰੋਗੀ ਦੀ ਚੈਕਿੰਗ ਕਰਨ ਤੋਂ ਬਾਅਦ ਹੱਥ ਧੋਦੇ ਹਨ । ਛੂਤ ਵਾਲੇ ਰੋਗੀ ਦੇ ਨੇੜੇ ਜਾਣ ਤੋਂ ਪਹਿਲਾਂ ਨੱਕ ਮੂੰਹ ਢੱਕ ਲੈਂਦੇ ਹਨ ।

PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

ਪ੍ਰਸ਼ਨ 3.
ਆਪਣੇ ਆਲੇ-ਦੁਆਲੇ ਵਿਚ ਇੱਕ ਸਰਵੇਖਣ ਕਰੋ ਅਤੇ ਪਤਾ ਲਗਾਓ ਕਿ ਕਿਹੜੀਆਂ-ਕਿਹੜੀਆਂ ਤਿੰਨ . ਬਿਮਾਰੀਆਂ ਆਮ ਤੌਰ ‘ ਤੇ ਹੁੰਦੀਆਂ ਹਨ ? ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਸਥਾਨਿਕ ਪ੍ਰਸ਼ਾਸਨ ਨੂੰ ਤਿੰਨ ਸੁਝਾਅ ਦਿਉ ।
ਉੱਤਰ-
ਸਾਡੇ ਆਲੇ-ਦੁਆਲੇ ਆਮ ਕਰਕੇ ਲੋਕਾਂ ਨੂੰ ਦਸਤ, ਮਲੇਰੀਆ ਅਤੇ ਵਾਇਰਲ ਬੁਖ਼ਾਰ ਹੁੰਦਾ ਹੈ । ਇਹਨਾਂ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਸਥਾਨਿਕ ਪ੍ਰਸ਼ਾਸਨ ਲਈ ਸੁਝਾਅ ਇਸ ਤਰ੍ਹਾਂ ਹਨ-

 1. ਸੜਕ ਕਿਨਾਰੇ ‘ਤੇ ਬਣੀਆਂ ਨਾਲੀਆਂ ਦੀ ਨਿਯਮਿਤ ਸਫ਼ਾਈ ਕਰਵਾਓ । ਉਹਨਾਂ ਵਿਚ ਗੰਦਾ ਪਾਣੀ ਖੜ੍ਹਾ ਨਾ ਹੋਣ ਦਿਓ ।
 2. ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਪਾਣੀ ਦੀ ਪੂਰਤੀ ਕਲੋਰੀਨ ਯੁਕਤ ਹੋਣੀ ਚਾਹੀਦੀ ਹੈ ।
 3. ਜਗ੍ਹਾ-ਜਗ੍ਹਾ ਖੜ੍ਹੇ ਪਾਣੀ ਤੇ ਮਿੱਟੀ ਦੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ, ਤਾਂ ਕਿ ਮੱਛਰਾਂ ਦਾ ਵਾਧਾ ਰੋਕਿਆ ਜਾ ਸਕੇ ।

ਪ੍ਰਸ਼ਨ 4.
ਇੱਕ ਬੱਚਾ ਆਪਣੀ ਬਿਮਾਰੀ ਦੇ ਬਾਰੇ ਵਿੱਚ ਆਪਣੇ ਘਰਦਿਆਂ ਨੂੰ ਦੱਸ ਸਕਣ ਦੇ ਯੋਗ ਨਹੀਂ ਹੈ । ਸਾਨੂੰ ਕਿਸ ਗੱਲ ਤੋਂ ਪਤਾ ਲੱਗੇਗਾ ਕਿ :
(a) ਕੀ ਬੱਚਾ ਬਿਮਾਰ ਹੈ?
(b) ਕੀ ਬਿਮਾਰੀ ਹੈ?
ਉੱਤਰ-
(a) ਬੱਚੇ ਦਾ ਰੰਗ ਪੀਲਾ ਪੈ ਜਾਂਦਾ ਹੈ । ਬੱਚੇ ਨੂੰ ਭੁੱਖ ਘੱਟ ਲਗਦੀ ਹੈ, ਬੱਚੇ ਨੂੰ ਵਧੇਰੇ ਥਕਾਨ ਹੁੰਦੀ ਹੈ ਅਤੇ ਉਸਦਾ ਭਾਰ ਵੀ ਘੱਟ ਹੋਣ ਲੱਗਦਾ ਹੈ ।

(b) ਉਸ ਨੂੰ ਪੀਲੀਆ ਰੋਗ ਹੋ ਗਿਆ ਹੈ ।

ਪ੍ਰਸ਼ਨ 5.
ਹੇਠ ਲਿਖਿਆਂ ‘ ਚੋਂ ਕਿਹੜੇ ਹਾਲਾਤਾਂ ਵਿੱਚ ਕਿਸੇ ਵਿਅਕਤੀ ਦੇ ਬਿਮਾਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਅਤੇ ਕਿਉਂ ?
(a) ਜਦੋਂ ਉਹ ਮਲੇਰੀਏ ਤੋਂ ਠੀਕ ਹੋ ਰਿਹਾ ਹੈ ?
(b) ਜਦੋਂ ਉਹ ਮਲੇਰੀਏ ਤੋਂ ਠੀਕ ਹੋ ਗਿਆ ਹੈ ਅਤੇ ਕਿਸੇ ਚੇਚਕ (Chicken pox) ਦੇ ਰੋਗੀ ਦੀ ਦੇਖਭਾਲ ਕਰ ਰਿਹਾ ਹੈ ?
(c) ਜਦੋਂ ਉਸਨੇ ਮਲੇਰੀਏ ਤੋਂ ਠੀਕ ਹੋਣ ਤੋਂ ਬਾਅਦ ਚਾਰ ਦਿਨ ਦਾ ਵਰਤ ਰੱਖਿਆ ਅਤੇ ਕਿਸੇ ਚੇਚਕ ਦੇ ਰੋਗੀ ਦੀ ਦੇਖਭਾਲ ਕਰ ਰਿਹਾ ਹੈ ।
ਉੱਤਰ-
(c) ਮਲੇਰੀਏ ਤੋਂ ਠੀਕ ਹੋਣ ਤੋਂ ਬਾਅਦ ਚਾਰ ਦਿਨ ਦਾ ਵਰਤ ਰੱਖਿਆ ਅਤੇ ਕਿਸੇ ਚੇਚਕ ਦੇ ਰੋਗੀ ਦੀ ਸੇਵਾ ਕਰ ਰਿਹਾ ਹੈ ।

ਕਾਰਨ – ਬਿਮਾਰੀ ਦੇ ਬਾਅਦ ਉਸਦੇ ਸਰੀਰ ਵਿਚ ਸੁਭਾਵਿਕ ਕਮਜ਼ੋਰੀ ਆ ਜਾਵੇਗੀ । ਇਸ ਕਮਜ਼ੋਰੀ ਕਾਰਨ ਉਸਦੇ ਸਰੀਰ ਦੇ ਰੋਗ ਸੁਰੱਖਿਆ ਤੰਤਰ ਵਿਚ ਕਮਜ਼ੋਰੀ ਆ ਜਾਂਦੀ ਹੈ ਜਿਸ ਦੀ ਪੂਰਤੀ ਪੌਸ਼ਟਿਕ ਅਤੇ ਵਧੀਆ ਭੋਜਨ ਤੋਂ ਹੋਣੀ ਸੀ ਪਰ ਚਾਰ ਦਿਨ ਵਰਤ ਕਰਨ ਨਾਲ ਪ੍ਰਤੀਰੱਖਿਆ ਸਮਰੱਥਾ ਹੋਰ ਵੀ ਘੱਟ ਹੋ ਜਾਵੇਗੀ । ਚੇਚਕ ਇਕ ਛੂਤ ਦਾ ਰੋਗ ਹੈ ਜਿਸਦੀ ਲਾਗ ਜਲਦੀ ਲਗ ਸਕਦੀ ਹੈ । ਇਹ ਰੋਗ ਉਸ ਕਮਜ਼ੋਰ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲਵੇਗਾ ।

ਪ੍ਰਸ਼ਨ 6.
ਹੇਠ ਲਿਖਿਆਂ ਤੋਂ ਤੁਹਾਡੀ ਕਿਹੜੇ ਹਾਲਾਤਾਂ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਹੈ ਅਤੇ ਕਿਉਂ ?
(a) ਜਦੋਂ ਤੁਹਾਡੇ ਪੇਪਰ ਹੋ ਰਹੇ ਹੋਣ ।
(b) ਜਦੋਂ ਤੁਸੀਂ ਬੱਸ ਜਾਂ ਟੇਨ ਵਿੱਚ ਦੋ ਦਿਨ ਦਾ ਸਫ਼ਰ ਕਰ ਕੇ ਹਟੇ ਹੋਏ ਹੋ ।
(c) ਜਦੋਂ ਤੁਹਾਡਾ ਦੋਸਤ ਖਸਰੇ (Measles) ਤੋਂ ਪੀੜਿਤ ਹੈ ।
ਉੱਤਰ-
(c) ਜਦੋਂ ਤੁਹਾਡਾ ਦੋਸਤ ਖਸਰੇ ਤੋਂ (Measles) ਪੀੜਿਤ ਹੈ ।

ਖਸਰਾ ਇਕ ਛੂਤ ਦਾ ਰੋਗ ਹੈ । ਦੋਸਤ ਨਾਲ ਖੇਡਣ, ਬੈਠਣ-ਉੱਠਣ, ਗੱਲਾਂ ਕਰਨ, ਇੱਕ ਸਾਥ ਖਾਣਾ, ਉਸਦੀਆਂ ਵਸਤੂਆਂ ਨੂੰ ਛੂਹਣਾ ਆਦਿ ਨਾਲ ਖਸਰਾ ਦੇ ਵਾਇਰਸ ਸਾਨੂੰ ਲਾਗ ਲਗਾ ਸਕਦੇ ਹਨ ਅਤੇ ਸਾਨੂੰ ਰੋਗੀ ਕਰ ਸਕਦੇ ਹਨ ।

Science Guide for Class 9 PSEB ਅਸੀਂ ਬਿਮਾਰ ਕਿਉਂ ਹੁੰਦੇ ਹਾਂ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਚੰਗੀ ਸਿਹਤ ਦੀਆਂ ਕੋਈ ਦੋ ਨਿਸ਼ਾਨੀਆਂ ਦੱਸੋ ।
ਉੱਤਰ-
ਚੰਗੀ ਸਿਹਤ ਲਈ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਥਿਤੀਆਂ ਦਾ ਵਧੀਆ ਹੋਣਾ ਜ਼ਰੂਰੀ ਹੈ ।

PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

ਪ੍ਰਸ਼ਨ 2.
ਰੋਗ ਮੁਕਤ ਹੋਣ ਦੀਆਂ ਦੋ ਨਿਸ਼ਾਨੀਆਂ ਦੱਸੋ ।
ਉੱਤਰ-

 1. ਸਮੁਦਾਇਕ ਸਵੱਛਤਾ,
 2. ਵਧੀਆ ਭੋਜਨ ।

ਪ੍ਰਸ਼ਨ 3.
ਕੀ ਉਪਰੋਕਤ ਦੋਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਹੀ ਹਨ ਜਾਂ ਵੱਖ-ਵੱਖ ? ਕਿਉਂ ?
ਉੱਤਰ-
ਅਸਲ ਵਿਚ ਵਧੀਆ ਸਿਹਤ ਲਈ ਜ਼ਰੂਰੀ ਸਥਿਤੀਆਂ ਅਤੇ ਪਰਿਸਥਿਤੀਆਂ ਵਿੱਚ ਵੱਡਾ ਅੰਤਰ ਨਹੀਂ ਹੈ । ਇਹ ਦੋਨੋਂ ਇੱਕ-ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ । ਜੇ ਸਮੁਦਾਇਕ ਸਵੱਛਤਾ ਹੋਵੇ ਅਤੇ ਵਿਅਕਤੀ ਨੂੰ ਖਾਣ ਲਈ ਪੌਸ਼ਟਿਕ ਭੋਜਨ ਪ੍ਰਾਪਤ ਹੁੰਦੇ ਰਹੇ ਤਾਂ ਸਰੀਰਕ ਸਿਹਤ ਦੇ ਨਾਲ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ । ਜਦੋਂ ਵਾਤਾਵਰਨ ਦੂਸ਼ਿਤ ਹੋਵੇ, ਸਭ ਪਾਸੇ ਗੰਦਗੀ ਫੈਲੀ ਹੋਵੇ ਤਾਂ ਸਰੀਰਕ ਰੋਗ ਤਾਂ ਪਰੇਸ਼ਾਨ ਕਰਨਗੇ ਹੀ ਤੇ ਨਾਲ ਹੀ ਮਾਨਸਿਕ ਤਕਲੀਫ਼ ਵੀ ਹੁੰਦੀ ਹੈ । ਗਰੀਬੀ ਦੇ ਕਾਰਨ ਜੇ ਭੋਜਨ ਦੀ ਪ੍ਰਾਪਤੀ ਨਾ ਹੋਵੇ, ਪੇਟ ਖ਼ਾਲੀ ਰਹੇ ਤਾਂ ਮਾਨਸਿਕ ਕਲੇਸ਼ ਦੇ ਨਾਲ ਅਲਪਪੋਸ਼ਣ ਅਤੇ ਕੁਪੋਸ਼ਣ ਨਾਲ ਸੰਬੰਧਿਤ ਰੋਗ ਵੀ ਸਤਾਉਣਗੇ । ਉਪਰੋਕਤ ਦੋਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਹੀ ਹਨ । ਇਹਨਾਂ ਵਿੱਚ ਕੋਈ ਮੌਲਿਕ ਅੰਤਰ ਨਹੀਂ ਹੈ ।

ਪ੍ਰਸ਼ਨ 4.
ਅਜਿਹੇ ਤਿੰਨ ਕਾਰਨ ਲਿਖੋ ਜਿਸ ਕਰਕੇ ਤੁਸੀਂ ਸੋਚਦੇ ਹੋ ਕਿ ਤੁਸੀਂ ਬਿਮਾਰ ਹੋ ਅਤੇ ਡਾਕਟਰ ਕੋਲ ਜਾਣਾ ਚਾਹੁੰਦੇ ਹੋ । ਜੇਕਰ ਇਹਨਾਂ ‘ਚੋਂ ਕੋਈ ਇੱਕ ਵੀ ਲੱਛਣ ਹੋਵੇ ਤਾਂ ਕੀ ਤੁਸੀਂ ਫਿਰ ਵੀ ਡਾਕਟਰ ਕੋਲ ਜਾਣਾ ਚਾਹੋਗੇ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਤਿੰਨ ਕਾਰਨ ਹਨ-

 1. ਤੱਤਕਾਲੀਨ ਕਾਰਨ
 2. ਭਰਪੂਰ ਪੋਸ਼ਣ ਦਾ ਨਾ ਹੋਣਾ
 3. ਗ਼ਰੀਬੀ ਅਤੇ ਸਮੁਦਾਇਕ ਸੇਵਾਵਾਂ ਦਾ ਉਪਲੱਬਧ ਨਾ ਹੋਣਾ ।

ਜੇ ਇਹਨਾਂ ਤਿੰਨਾਂ ਵਿਚੋਂ ਕੋਈ ਇੱਕ ਵੀ ਕਾਰਨ ਹੋਵੇ, ਤਾਂ ਅਸੀਂ ਡਾਕਟਰ ਕੋਲ ਜਾਣਾ ਚਾਹਾਂਗੇ ।
ਮੰਨ ਲਓ ਇੱਕ ਬੱਚੇ ਨੂੰ ਪਤਲੇ ਦਸਤ ਲੱਗੇ ਹੋਏ ਹਨ ਇਸਦਾ ਕਾਰਨ ਵਿਸ਼ਾਣੁ ਹੈ ਜੋ ਤਤਕਾਲਿਕ ਕਾਰਨ ਹੈ । ਇਸਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਬੱਚਾ ਜਾਂ ਉਸਦਾ ਪਰਿਵਾਰ ਗ਼ਰੀਬ ਹੋਵੇ ਅਤੇ ਭਰਪੂਰ ਭੋਜਨ ਨਾ ਲੈ ਸਕਦਾ ਹੋਵੇ ਅਤੇ ਬਿਮਾਰ ਹੋ ਗਿਆ ਹੋਵੇ । ਜਿੱਥੇ ਬੱਚੇ ਦਾ ਪਰਿਵਾਰ ਰਹਿੰਦਾ ਹੈ ਉੱਥੇ ਖ਼ਰਾਬ ਸਮੁਦਾਇਕ ਸੇਵਾਵਾਂ ਦੇ ਕਾਰਨ ਸਾਫ਼ ਪਾਣੀ ਉਪਲੱਬਧ ਨਾ ਹੋਣ ਕਾਰਨ ਇਸ ਲਈ ਇਹ ਸਾਰੇ ਕਾਰਨ ਕਿਸੇ ਨਾ ਕਿਸੇ ਰੂਪ ਵਿਚ ਸੰਬੰਧਿਤ ਹਨ ।ਵਿਸ਼ਾਣੂ ਜੈਵ ਸਮੁਦਾਇਕ ਵਿਚ ਫੈਲ ਸਕਦੇ ਹਨ ਅਤੇ ਇਨ੍ਹਾਂ ਦੇ ਕਾਰਨ ਹੋਣ ਵਾਲੇ ਰੋਗ ਵੀ ਫੈਲ ਸਕਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ‘ਚੋਂ ਕਿਸੇ ਦੇ ਲੰਬੇ ਸਮੇਂ ਤਕ ਰਹਿਣ ਕਾਰਨ ਤੁਸੀਂ ਸਮਝਦੇ ਹੋ ਕਿ ਤੁਹਾਡੀ ਸਿਹਤ ਤੇ ਬੁਰਾ ਪ੍ਰਭਾਵ ਪਵੇਗਾ ਅਤੇ ਕਿਉਂ ?
• ਜੇਕਰ ਤੁਸੀਂ ਪੀਲੀਏ ਦੇ ਰੋਗ ਤੋਂ ਪੀੜਿਤ ਹੋ ?
• ਜੇਕਰ ਤੁਹਾਡੇ ਸਰੀਰ ਤੇ ਨੂੰ ਹੈ ।
• ਜੇਕਰ ਤੁਸੀਂ ਮੁਹਾਸਿਆਂ ਤੋਂ ਪੀੜਿਤ ਹੋ ਅਤੇ ਕਿਉਂ ?
ਉੱਤਰ-
ਜੇ ਤੁਸੀਂ ਪੀਲੀਏ ਤੋਂ ਲੰਬੇ ਸਮੇਂ ਤਕ ਪੀੜਿਤ ਹੋ ਤਾਂ ਇਹ ਸਿਹਤ ਲਈ ਬਹੁਤ ਖ਼ਰਾਬ ਹੈ ਕਿਉਂਕਿ ਇਸਦਾ ਸੰਬੰਧ ਜਿਗਰ ਨਾਲ ਹੈ । ਇਸ ਲਈ ਹੈਪੇਟਾਈਟਸ ਦੀ ਜਾਂਚ ਅਤੇ ਇਲਾਜ ਹੋਣਾ ਚਾਹੀਦਾ ਹੈ । ਜੂ ਅਤੇ ਮੁਹਾਸੇ ਥੋੜ੍ਹੇ ਸਮੇਂ ਲਈ ਅਸਰ ਕਰਦੇ ਹਨ । ਇਹ ਚਮੜੀ ਦੇ ਰੋਗ ਪੈਦਾ ਕਰਦੇ ਹਨ ਅਤੇ ਸਰਲਤਾ ਨਾਲ ਦੂਰ ਹੋ ਸਕਦੇ ਹਨ । ਇਹਨਾਂ ਦਾ ਅਸਰ ਸਰੀਰ ‘ਤੇ ਦੇਰ ਤਕ ਨਹੀਂ ਰਹਿੰਦਾ ।

ਪ੍ਰਸ਼ਨ 6.
ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤੁਹਾਨੂੰ ਅਕਸਰ ਹੀ ਵਧੀਆ ਤੇ ਪੋਸ਼ਕ ਭੋਜਨ ਖਾਣ ਦੀ ਸਲਾਹ ਕਿਉਂ ਦਿੱਤੀ ਜਾਂਦੀ
ਹੈ ?
ਉੱਤਰ-
ਵਧੀਆ ਤੇ ਪੋਸ਼ਕ ਭੋਜਨ ਕਿਸੇ ਵੀ ਬਿਮਾਰ ਵਿਅਕਤੀ ਲਈ ਬਹੁਤ ਜ਼ਰੂਰੀ ਹੁੰਦਾ ਹੈ । ਸਰੀਰ ਵਿਚ ਕੁਦਰਤੀ ਪ੍ਰਤੀਰੱਖਿਅਕ ਤੰਤਰ ਹੁੰਦਾ ਹੈ ਜੋ ਰੋਗਾਣੂਆਂ ਨਾਲ ਲੜਦਾ ਹੈ ਅਤੇ ਉਹਨਾਂ ਨੂੰ ਮਾਰ ਦਿੰਦਾ ਹੈ । ਜੇ ਸਰੀਰ ਵਿੱਚ ਬਿਮਾਰੀ ਜਾਂ ਭੋਜਨ ਦੀ ਕਮੀ ਨਾਲ ਪ੍ਰਤੀਰੱਖਿਅਕ ਤੰਤਰ ਕਮਜ਼ੋਰ ਹੋ ਜਾਂਦਾ ਹੈ ਤਾਂ ਉਹ ਸ਼ਰੀਰ ਸੁਰੱਖਿਆ ਦੇ ਆਪਣੇ ਕਾਰਜ ਵਿੱਚ ਸਫ਼ਲ ਨਹੀਂ ਹੋ ਸਕੇਗਾ । ਕੋਸ਼ਿਕਾਵਾਂ, ਪ੍ਰੋਟੀਨ, ਕਾਰਬੋਹਾਈਡੇਟ, ਵਸਾ ਆਦਿ ਤੋਂ ਬਣਦੀਆਂ ਹਨ ਜੋ ਉਹਨਾਂ ਨੂੰ ਸੰਤੁਲਿਤ ਭੋਜਨ ਤੋਂ ਪ੍ਰਾਪਤ ਹੁੰਦੇ ਹਨ ।

PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

ਪ੍ਰਸ਼ਨ 7.
ਛੂਤ ਦੇ ਰੋਗ ਫੈਲਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ 1
ਛੂਤ ਦੇ ਰੋਗ ਮੁੱਖ ਰੂਪ ਵਿਚ ਹਵਾ, ਪਾਣੀ ਅਤੇ ਲਿੰਗੀ ਸੰਪਰਕ ਦੇ ਮਾਧਿਅਮ ਰਾਹੀਂ ਫੈਲਦੇ ਹਨ । ਸੂਖ਼ਮਜੀਵੀ ਕਾਰਕ ਕਈ ਤਰੀਕਿਆਂ ਨਾਲ ਕਿਸੇ ਰੋਗੀ ਵਿਅਕਤੀ ਤੋਂ ਸਿਹਤਮੰਦ ਵਿਅਕਤੀ ਤਕ ਫੈਲਦਾ ਹੈ । ਇਹਨਾਂ ਨੂੰ ਹੇਠ ਲਿਖੇ ਆਧਾਰ ‘ਤੇ ਸਪੱਸ਼ਟ ਕਰ ਸਕਦੇ ਹਾਂ-

1. ਹਵਾ ਰਾਹੀਂ-ਜਦੋਂ ਕੋਈ ਰੋਗੀ ਵਿਅਕਤੀ ਖ਼ਾਸੀ ਕਰਦਾ ਹੈ ਜਾਂ ਛਿੱਕ ਮਾਰਦਾ ਹੈ ਤਾਂ ਉਸ ਦੇ ਮੂੰਹ ਅਤੇ ਨੱਕ ਵਿਚੋਂ ਛੋਟੀਆਂ-ਛੋਟੀਆਂ ਬੂੰਦਾਂ ਬਹੁਤ ਵੇਗ ਨਾਲ ਬਾਹਰ ਨਿਕਲਦੀਆਂ ਹਨ । ਜੋ ਵਿਅਕਤੀ ਉਸ ਦੇ ਨੇੜੇ ਹੁੰਦਾ ਹੈ ਇਹ ਸਾਹ ਰਸਤੇ ਉਸਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਤੇ ਉਸ ਨੂੰ ਵੀ ਲਾਗ
ਲਗਾ ਕੇ ਰੋਗੀ ਬਣਾ ਦਿੰਦੀਆਂ ਹਨ । ਖਾਂਸੀ, ਜ਼ੁਕਾਮ, ਨਿਮੋਨੀਆਂ, ਟੀ. ਬੀ. ਆਦਿ ਰੋਗ ਇਸੇ ਤਰ੍ਹਾਂ ਫੈਲਦੇ ਹਨ ।

ਹਨ । ਜਿੱਥੇ ਵਧੇਰੇ ਭੀੜ ਹੁੰਦੀ ਹੈ ਉੱਥੇ ਹਵਾ ਦੁਆਰਾ ਫੈਲਣ ਵਾਲੇ ਰੋਗਾਂ ਦੇ ਫੈਲਣ ਦੀ ਸੰਭਾਵਨਾ ਉੱਨੀ ਹੀ ਵੱਧ ਹੁੰਦੀ ਹੈ । ਵਧੇਰੇ ਭੀੜ ਵਾਲੇ ਅਤੇ ਘੱਟ ਰੋਸ਼ਨਦਾਨਾਂ ਵਾਲੇ ਘਰਾਂ ਵਿੱਚ ਹਵਾ ਦੁਆਰਾ ਫੈਲਣ ਵਾਲੇ ਰੋਗਾਂ ਦੀ ਸੰਭਾਵਨਾ ਵਧੇਰੇ ਹੁੰਦੀ ਹੈ ।

2. ਪਾਣੀ ਰਾਹੀਂ – ਕਈ ਛੂਤ ਦੇ ਰੋਗ ਪਾਣੀ ਰਾਹੀਂ ਫੈਲਦੇ ਹਨ । ਜਦੋਂ ਰੋਗੀ ਵਿਅਕਤੀ ਦਾ ਮਲ-ਮੂਤਰ ਪਾਣੀ ਵਿਚ ਮਿਲ ਜਾਂਦਾ ਹੈ ਤੇ ਕੋਈ ਸਿਹਤਮੰਦ ਵਿਅਕਤੀ ਗਲਤੀ ਨਾਲ ਅਜਿਹੇ ਪਾਣੀ ਨੂੰ ਪੀ ਲੈਂਦਾ ਹੈ ਤਾਂ ਸੂਖ਼ਮਜੀਵ ਉਸ ਦੇ ਸਰੀਰ ਵਿਚ ਪ੍ਰਵੇਸ਼ ਹੋ ਜਾਂਦੇ ਹਨ ਅਤੇ ਉਹ ਵੀ ਰੋਗੀ ਹੋ ਜਾਂਦਾ ਹੈ । ਹੈਜ਼ਾ, ਪੇਚਿਸ਼ ਆਦਿ ਰੋਗ ਇਸੇ ਤਰ੍ਹਾਂ ਫੈਲਦੇ ਹਨ ।

3. ਲਿੰਗੀ ਸੰਪਰਕ ਰਾਹੀਂ – ਜਦੋਂ ਦੋ ਵਿਅਕਤੀ ਸਰੀਰਕ ਰੂਪ ਵਿਚ ਲਿੰਗੀ ਕਿਰਿਆਵਾਂ ਦੁਆਰਾ ਇੱਕ-ਦੂਸਰੇ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਸੂਖ਼ਮਜੀਵੀ ਰੋਗ ਲਾਗ ਵਾਲੇ ਵਿਅਕਤੀ ਤੋਂ ਦੂਸਰੇ ਸਾਥੀ ਨੂੰ ਹੋ ਜਾਂਦੇ ਹਨ । ਸਿਫਿਲਿਸ ਗਨੋਰੀਆ, ਏਡਜ਼ ਆਦਿ ਰੋਗ ਇਸੇ ਪ੍ਰਕਾਰ ਇੱਕ ਤੋਂ ਦੂਸਰੇ ਵਿਅਕਤੀ ਵਿੱਚ ਫੈਲਦੇ ਹਨ ।
PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ 2
4. ਜੰਤੂਆਂ ਰਾਹੀਂ – ਮੱਛਰ, ਮੱਖੀ, ਪਿੱਸੂ ਆਦਿ ਰੋਗਾਂ ਦੇ ਕਾਰਕ ਹਨ ਤੇ ਵਾਹਕ ਹਨ ਜੋ ਰੋਗਾਣੂਆਂ ਨੂੰ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਪਹੁੰਚਾ ਦਿੰਦੇ ਹਨ । ਲਾਗ ਲੱਗਿਆ ਕੁੱਤਾ, ਬਾਂਦਰ, ਨੇਵਲਾ ਆਦਿ ਜੰਤੁ ਵੀ ਰੇਬੀਜ਼ ਫੈਲਾਉਂਦੇ ਹਨ । ਉਹਨਾਂ ਦੀ ਲਾਰ ਤੋਂ ਇਹ ਰੋਗ ਫੈਲਦਾ ਹੈ ।

ਪ੍ਰਸ਼ਨ 8.
ਛੂਤ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਤੁਹਾਡੇ ਸਕੂਲ ਵਿਚ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ ?
ਉੱਤਰ-
ਛੂਤ ਦੇ ਰੋਗਾਂ ਨੂੰ ਫੈਲਣ ਤੋਂ ਰੋਕਣ ਦੀਆਂ ਸਾਵਧਾਨੀਆਂ-

 1. ਵਿਦਿਆਰਥੀਆਂ ਨੂੰ ਸਾਫ਼-ਸੁਥਰੇ ਰਹਿਣਾ, ਰੋਜ਼ਾਨਾ ਨਹਾਉਣਾ, ਸਰੀਰਕ ਸਵੱਛਤਾ ਅਤੇ ਵਿਅਕਤੀਗਤ ਸਫ਼ਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
 2. ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲੈਣ ਦੀ ਸਿੱਖਿਆ ਦੇਣੀ ਚਾਹੀਦੀ ਹੈ ਤਾਂਕਿ ਉਹਨਾਂ ਦੇ ਸਰੀਰ ਦੀ ਕੁਦਰਤੀ ਪ੍ਰਤੀਰੱਖਿਆ ਰੋਗ-ਸੁਰੱਖਿਆ ਵਧੀਆ ਬਣੀ ਰਹੇ ।
 3. ਮਲ-ਮੂਤਰ ਅਤੇ ਹੋਰ ਫਾਲਤੂ ਪਦਾਰਥਾਂ ਦਾ ਨਿਪਟਾਰਾ ਠੀਕ ਢੰਗ ਨਾਲ ਹੋਣਾ ਚਾਹੀਦਾ ਹੈ ।
 4. ਖੁੱਲ੍ਹੀਆਂ ਥਾਂਵਾਂ ‘ਤੇ ਮਲ ਤਿਆਗ ਤੇ ਪੂਰੀ ਤਰ੍ਹਾਂ ਰੋਕ ਹੋਣੀ ਚਾਹੀਦੀ ਹੈ ।
 5. ਸੀਵਰੇਜ਼ ਵਿਵਸਥਾ ਬਹੁਤ ਵਧੀਆ ਹੋਣੀ ਚਾਹੀਦੀ ਹੈ ।
 6. ਸਕੂਲ ਦੀ ਕੈਂਟੀਨ ਵਿਚ ਕੱਟੇ ਹੋਏ ਫਲ, ਬਿਨਾਂ ਢੱਕੀ ਖਾਧ-ਸਮੱਗਰੀ ਆਦਿ ਤੇ ਰੋਕ ਹੋਣੀ ਚਾਹੀਦੀ ਹੈ ।
 7. ਛੂਤ ਦੇ ਰੋਗ ਤੋਂ ਪੀੜਿਤ ਵਿਦਿਆਰਥੀਆਂ ਨੂੰ ਉਦੋਂ ਤਕ ਸਕੂਲ ਆਉਣ ਤੇ ਰੋਕ ਲਗਾ ਦੇਣੀ ਚਾਹੀਦੀ ਹੈ ਜਦੋਂ ਤਕ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਜਾਣ ।
 8. ਮੱਛਰ, ਮੱਖੀ ਆਦਿ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ।
 9. ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਛੂਤ ਦੇ ਰੋਗਾਂ ਤੋਂ ਬਚਾਅ ਲਈ ਟੀਕਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।

ਪ੍ਰਸ਼ਨ 9.
ਰੋਗ-ਸੁਰੱਖਿਆ ਕੀ ਹੈ ?
ਉੱਤਰ-
ਰੋਗ-ਸੁਰੱਖਿਆ – ਵੱਖ ਪ੍ਰਕਾਰ ਦੇ ਸੰਕਰਮਣਕਾਰੀ ਰੋਗਾਂ ਤੋਂ ਬਚਾਅ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਸਦਾ ਹੀ ਕੀਤੀਆਂ ਜਾਂਦੀਆਂ ਰਹੀਆਂ ਹਨ । ਸਰੀਰ ਵਿਚ ਪ੍ਰਤੀਰੱਖਿਆ ਤੰਤਰ ਕੁਦਰਤ ਦੁਆਰਾ ਪ੍ਰਦਾਨ ਕੀਤਾ ਗਿਆ ਹੈ ਜੋ ਬਾਹਰ ਤੋਂ ਸਰੀਰ ਵਿਚ ਪ੍ਰਵੇਸ਼ ਹੋਣ ਵਾਲੇ ਰੋਗਾਣੂਆਂ ਨੂੰ ਮਾਰ ਦਿੰਦਾ ਹੈ | ਤੀਰੱਖਿਆ ਸੈੱਲ ਸੰਕਰਮਣ ਤੋਂ ਪਹਿਲਾਂ ਹੀ ਇਹਨਾਂ ਨੂੰ ਨਸ਼ਟ ਕਰ ਦਿੰਦਾ ਹੈ । ਟੀਕੇ ਦੁਆਰਾ ਸਰੀਰ ਵਿਚ ਖ਼ਾਸ ਸੰਕਰਮਣਕਾਰੀ ਪ੍ਰਵੇਸ਼ ਕਰਵਾਏ ਜਾਂਦੇ ਹਨ ਜੋ ਅਸਲ ਵਿਚ ਰੋਗ ਪੈਦਾ ਨਹੀਂ ਕਰਦੇ ਬਲਕਿ ਰੋਗ ਪੈਦਾ ਕਰਨ ਵਾਲੇ ਰੋਗਾਣੂਆਂ ਨੂੰ ਰੋਕਦੇ ਹਨ ।

ਜਦੋਂ ਰੋਗਾਣੂ ਰੋਗ-ਸੁਰੱਖਿਆ ਤੰਤਰ ਤੇ ਪਹਿਲੀ ਵਾਰ ਹਮਲਾ ਕਰਦੇ ਹਨ ਤੇ ਇਹ ਤੰਤਰ ਉਹਨਾਂ ਦੇ ਪ੍ਰਤੀ ਵਿਰੋਧ ਕਰਕੇ ਉਹਨਾਂ ਦੇ ਖ਼ਾਸ ਰੂਪ ਨੂੰ ਯਾਦ ਕਰ ਲੈਂਦਾ ਹੈ । ਜਦੋਂ ਦੁਬਾਰਾ ਇਹੀ ਰੋਗਾਣੂ ਜਾਂ ਉਸ ਨਾਲ ਮਿਲਦਾ-ਜੁਲਦਾ ਰੋਗਾਣੂ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਪੂਰੀ ਸ਼ਕਤੀ ਨਾਲ ਉਸ ‘ਤੇ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦਿੰਦੇ ਹਨ । ਇਸ ਨਾਲ ਪਹਿਲਾਂ ਸੰਕਰਮਣ ਦੀ ਤੁਲਨਾ ਵਿਚ ਦੁਸਰੀ ਵਾਰ ਸੰਕਰਮਣ ਜਲਦੀ ਹੀ ਸਮਾਪਤ ਹੋ ਜਾਂਦਾ ਹੈ ।

PSEB 9th Class Science Solutions Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

ਪ੍ਰਸ਼ਨ 10.
ਤੁਹਾਡੇ ਪਿੰਡ ਦੀ ਡਿਸਪੈਂਸਰੀ ਵਿਚ ਟੀਕਾਕਰਣ ਦੇ ਕਿਹੜੇ ਕਾਰਜਕ੍ਰਮ ਉਪਲੱਬਧ ਹਨ । ਤੁਹਾਡੇ ਖੇਤਰ ਵਿਚ ਸਿਹਤ ਸੰਬੰਧੀ ਕਿਹੜੀ ਸਮੱਸਿਆ ਮੁੱਖ ਹੈ ?
ਉੱਤਰ-
ਸਾਡੇ ਪਿੰਡ ਦੀ ਡਿਸਪੈਂਸਰੀ ਵਿਚ ਅਜਿਹੇ ਕਈ ਕਾਰਜਕ੍ਰਮ ਉਪਲੱਬਧ ਹਨ, ਜਿੱਥੇ ਟੀਕਾਕਰਣ ਕੀਤਾ ਜਾਂਦਾ ਹੈ । ਛੋਟੇ ਬੱਚਿਆਂ ਲਈ ਟਰਿਪਲ ਵੈਕਸਿਨ, DPT, ਕਾਲੀ ਖਾਂਸੀ, ਡਿਪਥੀਰੀਆ, ਟੈਟਨਸ, ਚਿਕਨ ਪਾਕਸ, ਤਪੇਦਿਕ ਦੇ ਟੀਕਿਆਂ ਦਾ ਪ੍ਰਬੰਧ ਹੈ । ਤੀਰੇਬੀਜ਼, ਹਿਪੇਟਾਈਟਸ, ਟਾਈਫਾਈਡ ਆਦਿ ਦਾ ਟੀਕਾਕਰਣ ਕੀਤਾ ਜਾਂਦਾ ਹੈ ।

ਸਾਡੇ ਖੇਤਰ ਵਿਚ ਸਿਹਤ ਸੰਬੰਧੀ ਮੁੱਖ ਸਮੱਸਿਆ ਮਲੇਰੀਆ, ਖਸਰਾ ਅਤੇ ਰੇਬੀਜ਼ ਦੀ ਹੈ । ਜਗਾ-ਜਗਾ ਰੁਕਿਆ ਹੋਇਆ ਪਾਣੀ ਮੱਛਰਾਂ ਨੂੰ ਵਧਾਉਣ ਦਾ ਕਾਰਨ ਹੈ ਅਤੇ ਸੜਕਾਂ-ਗਲੀਆਂ ਵਿਚ ਅਵਾਰਾ ਕੁੱਤਿਆਂ ਦੀ ਭੀੜ ਰੇਬੀਜ਼ ਦਾ ਕਾਰਨ ਬਣਦੀ ਹੈ । ਸਥਾਨਿਕ ਪ੍ਰਸ਼ਾਸਨ ਇਸ ਵਿਸ਼ੇ ਵਿਚ ਕੁੱਝ ਨਹੀਂ ਕਰ ਰਿਹਾ ।

Leave a Comment