PSEB 9th Class Science Important Questions Chapter 6 ਟਿਸ਼ੂ

Punjab State Board PSEB 9th Class Science Important Questions Chapter 6 ਟਿਸ਼ੂ Important Questions and Answers.

PSEB 9th Class Science Important Questions Chapter 6 ਟਿਸ਼ੂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਟਿਸ਼ੂ ਕਿਸ ਨੂੰ ਕਹਿੰਦੇ ਹਨ ? ਪੌਦਿਆਂ ਵਿੱਚ ਟਿਸ਼ੂ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਿਭਾਜਨਯੋਗ ਟਿਸ਼ੂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਟਿਸ਼ੂ-ਸਮਾਨ ਰਚਨਾ ਵਾਲੇ ਅਤੇ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ, ਉਸ ਨੂੰ ਟਿਸ਼ੂ ਕਹਿੰਦੇ ਹਨ ।

ਪੌਦਿਆਂ ਵਿੱਚ ਦੋ ਕਿਸਮ ਦੇ ਟਿਸ਼ੂ ਹੁੰਦੇ ਹਨ-
1. ਵਿਭਾਜਨਯੋਗ ਟਿਸ਼ੂ (Meristematic Tissue)
2. ਸਥਾਈ ਟਿਸ਼ੂ (Permanent Tissue)

1. ਵਿਭਾਜਨਯੋਗ ਟਿਸ਼ੂ (Meristematic Tissue) – ਇਸ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰ ਸਕਣ ਦੀ ਸਮਰੱਥਾ ਹੁੰਦੀ ਹੈ ਅਤੇ ਇਨ੍ਹਾਂ ਦੇ ਸੈੱਲ ਲਗਾਤਾਰ ਵਿਭਾਜਨ ਕਰਦੇ ਰਹਿੰਦੇ ਹਨ ਜਿਸਦੇ ਫਲਸਰੂਪ ਨਵੇਂ ਸੈੱਲ ਬਣਦੇ ਹਨ । ਵਿਭਾਜਨਯੋਗ ਟਿਸ਼ੂ ਦੇ ਹੇਠ ਲਿਖੇ ਗੁਣ ਹੁੰਦੇ ਹਨ-

 • ਇਸ ਟਿਸ਼ੂ ਦੇ ਸੈੱਲ ਸੈੱਲ-ਵੰਡ ਦੇ ਯੋਗ ਹੁੰਦੇ ਹਨ ।
 • ਸੈੱਲਾਂ ਵਿੱਚ ਸਪੱਸ਼ਟ ਨਿਊਕਲੀਓਲਸ (Neucleolus) ਵਾਲਾ ਦਿਸਣਯੋਗ ਵੱਡਾ ਕੇਂਦਰਕ (Nucleus) ਹੁੰਦਾ ਹੈ ।
 • ਇਨ੍ਹਾਂ ਦੀ ਸੈੱਲ ਕੰਧ ਪਤਲੀ, ਲਚਕਦਾਰ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ ।
 • ਇਨ੍ਹਾਂ ਵਿੱਚ ਸੰਘਣਾ ਸੈਂਲ ਪਦਾਰਥ (Cytoplasm) ਹੁੰਦਾ ਹੈ ।
 • ਇਨ੍ਹਾਂ ਵਿੱਚ ਰਸਦਾਨੀਆਂ (Vacuoles) ਨਹੀਂ ਹੁੰਦੀਆਂ ।

ਵਿਭਾਜਨਯੋਗ ਟਿਸ਼ੂ ਦਾ ਵਰਗੀਕਰਨ (Classification of Meristematic Tissues) – ਵਿਭਾਜਨਯੋਗ ਟਿਸ਼ੂਆਂ ਦਾ ਵਰਗੀਕਰਨ ਹੇਠ ਲਿਖੇ ਅਲੱਗ-ਅਲੱਗ ਢੰਗਾਂ ਨਾਲ ਕੀਤਾ ਜਾਂਦਾ ਹੈ ।

(ਉ) ਉਤਪੱਤੀ ਦੇ ਆਧਾਰ ਤੇ ਵਰਗੀਕਰਨ – ਉਤਪੱਤੀ ਦੇ ਆਧਾਰ ਤੇ ਵਿਭਾਜਨ ਯੋਗ ਟਿਸ਼ੂਆਂ ਦੀਆਂ ਦੋ ਕਿਸਮਾਂ ਹਨ

 • ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ (Primary Meristem) – ਪ੍ਰਾਇਮਰੀ ਵਿਭਾਜਨ ਯੋਗ ਟਿਸ਼ੂ ਦੋ ਬੀਜ ਪੁੱਤਰੀ ਪੌਦਿਆਂ ਦੇ ਤਣਿਆਂ, ਟਹਿਣੀਆਂ ਅਤੇ ਜੜ੍ਹਾਂ ਦੇ ਸਿਰਿਆਂ ਦੇ ਇਲਾਵਾ, ਇਨ੍ਹਾਂ ਪੌਦਿਆਂ ਦੇ ਵਾਹਿਣੀ ਬੰਡਲਾਂ (Vascular bundles) ਦੇ ਅੰਦਰ ਅਤੇ ਅੰਤਰਵੇਸ਼ੀ (Intercalary) ਅਵਸਥਾ ਵਿੱਚ ਪਾਏ ਜਾਂਦੇ ਹਨ ।
 • ਸੈਕੰਡਰੀ ਵਿਭਾਜਨਯੋਗ ਟਿਸ਼ (Secondary Meristem) – ਇਹ ਵਿਭਾਜਨਯੋਗ ਟਿਸ਼ੂ ਪੌਦਿਆਂ ਅੰਦਰ ਜ਼ਰੂਰਤ ਦੇ ਆਧਾਰ ਤੇ ਸਥਾਈ ਸੈੱਲਾਂ ਤੋਂ ਪੈਦਾ ਹੁੰਦੇ ਹਨ ।

(ਅ) ਸਥਿਤੀ ਜਾਂ ਸਥਾਨ ਦੇ ਆਧਾਰ ਤੇ ਵਰਗੀਕਰਨ – ਸਥਾਨ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-
(i) ਸਿਖਰੀ ਮੈਰੀਸਟੈਂਪ (Apical Meristem) – ਇਹ ਟਿਸ਼ੂ ਜੜ੍ਹਾਂ, ਤਣੇ ਅਤੇ ਸ਼ਾਖਾਵਾਂ ਦੇ ਸਿਰਿਆਂ ਤੇ ਪਾਇਆ ਜਾਂਦਾ ਹੈ ।
PSEB 9th Class Science Important Questions Chapter 6 ਟਿਸ਼ੂ 1
(ii) ਅੰਤਰਵੇਸ਼ੀ ਮੈਰੀਸਟੈਂਮ (Intercalary Tissue) – ਇਹ ਟਿਸ਼ੂ ਇੱਕ ਬੀਜ ਪੱਤਰੀ ਪੌਦਿਆਂ ਦੇ ਤਣਿਆਂ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਕਾਰਨ ਤਣੇ ਦੀ ਲੰਬਾਈ ਵਿੱਚ ਵਾਧਾ ਹੁੰਦਾ ਹੈ ।

(iii) ਬਗ਼ਲੀ ਮੈਰੀਸਟੈਮ (Lateral Meristem) – ਇਹ ਵਿਭਾਜਨਯੋਗ ਟਿਸ਼ੂ ਦੋ ਬੀਜ ਪੱਤਰੀ ਪੌਦਿਆਂ ਤੇ ਤਣਿਆਂ ਅਤੇ ਜੜ੍ਹਾਂ ਦੇ ਪਾਸਿਆਂ ਤੇ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੇ ਵਿਭਾਜਨ ਦੇ ਫਲਸਰੂਪ ਤਣੇ ਅਤੇ ਜੜ੍ਹਾਂ ਦੀ ਚੌੜਾਈ ਵਿੱਚ ਵਾਧਾ ਹੁੰਦਾ ਹੈ ।

(ੲ) ਕਾਰਜ ਦੇ ਆਧਾਰ ਤੇ ਵਰਗੀਕਰਨ-ਕਾਰਜ ਦੇ ਆਧਾਰ ਤੇ ਵਿਭਾਜਨਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਹਨ-

 1. ਪ੍ਰੋਟੋਡਰਮ (Protoderm) – ਇਹ ਬਾਹਰੀ ਪਰਤ ਜਾਂ ਐਪੀਡਰਮਿਸ (Epidermis) ਬਣਾਉਂਦਾ ਹੈ । ਇਸਨੂੰ ਡਰਮੈਟੋਜਨ (Dermatogen) ਵੀ ਆਖਦੇ ਹਨ ।
 2. ਕੈਂਬੀਅਮ (Procambium) – ਇਹ ਮੁੱਖ ਵਹਿਣੀ ਟਿਸ਼ੂ ਬਣਾਉਂਦਾ ਹੈ ।
 3. ਗਰਾਉਂਡ ਮੈਰੀਸਟੈਮ (Ground Meristem) – ਇਹ ਪਿੱਥ ਟਿਸ਼ੂ ਬਣਾਉਂਦਾ ਹੈ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 2.
ਸਥਾਈ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਕਿਸਮ ਦੇ ਹਨ ? ਸਾਧਾਰਨ ਟਿਸ਼ੂਆਂ ਦੀਆਂ ਵੱਖ-ਵੱਖ ਕਿਸਮਾਂ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਸਥਾਈ ਟਿਸ਼ੂ (Permanent Tissue) – ਸਥਾਈ ਟਿਸ਼ੂ ਉਸ ਟਿਸ਼ੂ ਨੂੰ ਕਹਿੰਦੇ ਹਨ, ਜਿਨ੍ਹਾਂ ਦੇ ਸੈੱਲਾਂ ਵਿੱਚੋਂ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ ।
ਸਥਾਈ ਟਿਸ਼ੂ ਹੇਠ ਲਿਖੀਆਂ ਕਿਸਮਾਂ ਦੇ ਹਨ-
(1) ਸਾਧਾਰਨ ਟਿਸ਼ੂ (Simple Tissue)
(2) ਗੁੰਝਲਦਾਰ ਟਿਸ਼ੂ (Complex Tissue)

(1) ਸਾਧਾਰਨ ਟਿਸ਼ੂ (Simple Tissue) – ਜਿਹੜੇ ਟਿਸ਼ੁ ਇੱਕੋ ਹੀ ਕਿਸਮ ਦੇ ਸੈੱਲਾਂ ਦੇ ਬਣੇ ਹੋਏ ਹੋਣ ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ । ਇਨ੍ਹਾਂ ਸੈੱਲਾਂ ਦੀ ਬਣਤਰ ਅਤੇ ਕਾਰਜ ਇੱਕ ਹੀ ਤਰ੍ਹਾਂ ਦੇ ਹੁੰਦੇ ਹਨ । ਸਾਧਾਰਨ ਟਿਸ਼ੂ ਦੀ ਸੈਂਲ ਭਿੱਤੀ ਦੀ ਬਣਤਰ ਦੇ ਆਧਾਰ ਤੇ ਇਨ੍ਹਾਂ ਨੂੰ ਹੇਠ ਲਿਖੀਆਂ ਕਿਸਮਾਂ ਵਿੱਚ ਵੰਡਿਆ ਗਿਆ ਹੈ-
(i) ਪੇਅਰਨਕਾਈਮਾ (Parenchyma) – ਇਹ ਟਿਸ਼ੂ ਪੌਦੇ ਦੇ ਹਰੇ ਹਿੱਸਿਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ । ਇਨ੍ਹਾਂ ਸੈੱਲਾਂ ਦੀ ਸੈੱਲ ਕੰਧ ਨਰਮ, ਪਤਲੀ ਹੁੰਦੀ ਹੈ । ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਹੁੰਦੇ ਹਨ । ਇਹ ਸੈੱਲ ਜੀਵਿਤ ਹਨ । ਸੈੱਲ ਕੰਧ ਪੈਕਟਿਨ ਪਦਾਰਥ ਅਤੇ ਸੈਲੂਲੋਜ਼ ਦੀ ਬਣੀ ਹੋਈ ਹੁੰਦੀ ਹੈ । ਆਕਾਰ ਵਿੱਚ ਇਹ ਗੋਲ, ਬਹੁ-ਭੁਜਾਵੀ ਜਾਂ ਅੰਡਾਕਾਰ ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 2
ਭਿੰਨ-ਭਿੰਨ ਤਰ੍ਹਾਂ ਦੇ ਪੈਅਰਨਕਾਈ ਹੇਠ ਲਿਖੇ ਅਨੁਸਾਰ ਹਨ-
(ੳ) ਸਾਧਾਰਨ ਪੇਅਰਨਕਾਈਮਾ – ਇਹ ਜੋੜਕ ਟਿਸ਼ੂ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਅ) ਕੋਲਨਕਾਈਮ – ਇਨ੍ਹਾਂ ਵਿੱਚ ਕੋਲਨਕਾਈਮ ਹੁੰਦੇ ਹਨ ਅਤੇ ਇਹ ਪ੍ਰਕਾਸ਼ ਸੰਸ਼ਲੇਸ਼ਣ ਵਾਲੇ ਟਿਸ਼ੂ ਦੇ ਤੌਰ ਤੇ ਕੰਮ ਕਰਦਾ ਹੈ । ਪੱਤਿਆਂ ਦੇ ਕਲੋਰੈਂਨਕਾਈ ਨੂੰ ਮੀਜ਼ੋਫਿਲ (Mesophyll) ਟਿਸ਼ੂ ਆਖਦੇ ਹਨ ।

(ੲ) ਏਨਕਾਈ – ਇਹ ਵੱਡੀਆਂ ਹਵਾ ਵਾਲੀਆਂ ਖ਼ਾਲੀ ਥਾਂਵਾਂ ਨਾਲ ਭਰਿਆ ਹੁੰਦਾ ਹੈ । ਇਸ ਲਈ ਇਹ ਯੰਤਰਿਕ ਤੈਰਨ ਦੀ ਸ਼ਕਤੀ ਦਿੰਦਾ ਹੈ ।

(ਸ) ਸਟੋਰੇਜ ਪੇਅਰਨਕਾਈਮਾ – ਇਹ ਜਮਾਂ ਕਰਨ ਵਾਲੇ ਟਿਸ਼ ਦੇ ਰੂਪ ਵਿੱਚ ਕੰਮ ਕਰਦਾ ਹੈ ।

(ਹ) ਪਰੋਸਨੱਕਾਈ – ਇਸ ਦੇ ਸੈੱਲਾਂ ‘ਤੇ ਸੈਲੂਲੋਜ਼ ਅਤੇ ਲਿਸਨਿਨ ਇਕੱਠੀ ਹੁੰਦੀ ਹੈ, ਇਸ ਲਈ ਇਹ ਯੰਤਰਿਕ ਟਿਸ਼ੂ ਦੇ ਤੌਰ ‘ਤੇ ਕੰਮ ਕਰਦਾ ਹੈ ।

(ii) ਕੋਲਨਕਾਈਮਾ (Collenchyma) – ਇਸ ਟਿਸ਼ੂ ਦੇ ਸੈੱਲ ਬਹੁ-ਭੁਜਾਵੀ, ਅੰਡਾਕਾਰ, ਗੋਲ ਅਤੇ ਸਿਲੰਡਰਾਕਾਰ ਹੁੰਦੇ ਹਨ । ਇਨ੍ਹਾਂ ਦੀ ਬਣਤਰ ਕੋਮਲ ਟਿਸ਼ੂ ਵਰਗੀ ਹੁੰਦੀ ਹੈ । ਸੈਂਲ ਲੰਬੇ ਹੁੰਦੇ ਹਨ ਅਤੇ ਇਨ੍ਹਾਂ ਸੈੱਲਾਂ ਦੇ ਕਿਨਾਰੇ ਮੋਟੇ ਹੋਏ ਹੁੰਦੇ ਹਨ | ਆਡੇ-ਦਾਅ ਕਾਟ ਵਿੱਚ ਇਹ ਅੰਡਾਕਾਰ ਅਤੇ ਗੋਲ ਦਿਸਦੇ ਹਨ । ਇਨ੍ਹਾਂ ਸੈੱਲਾਂ ਦੀਆਂ ਕੰਧਾਂ ਵਿੱਚ ਗਰਤ (Pits) ਹੁੰਦੇ ਹਨ । ਜੀਵਿਤ ਸੈੱਲਾਂ ਵਿੱਚ ਕਲੋਰੋਪਲਾਸਟ ਅਤੇ ਕੇਂਦਰਕ ਦੇ ਸੈੱਲ ਦੇ ਦਵ ਹੁੰਦੇ ਹਨ ।
ਇਹ ਟਿਸ਼ੂ ਨੂੰ ਯੰਤਰਿਕ ਸ਼ਕਤੀ ਪ੍ਰਦਾਨ ਕਰਦੇ ਹਨ ।
PSEB 9th Class Science Important Questions Chapter 6 ਟਿਸ਼ੂ 3

(iii) ਸਕਲੈਰਨਕਾਈਮਾ (Sclerenchyma) – ਇਹ ਟਿਸ਼ੂ ਮ੍ਰਿਤ ਸੈੱਲਾਂ ਦਾ ਬਣਿਆ ਹੋਇਆ ਹੁੰਦਾ ਹੈ । ਇਨ੍ਹਾਂ ਸੈੱਲਾਂ ਦੀਆਂ ਸੈੱਲ ਕੰਧਾਂ ਮੋਟੀਆਂ ਅਤੇ ਲਿਗਨਿਨ ਯੁਕਤ ਹਨ । ਜਿਹੜੇ ਅੰਗਾਂ ਵਿੱਚ ਇਹ ਪਾਏ ਜਾਂਦੇ ਹਨ ਇਹ ਉਨ੍ਹਾਂ ਅੰਗਾਂ ਨੂੰ ਯੰਤਰਿਕ ਸਹਾਰਾ ਦੇਣ ਦੇ ਨਾਲ-ਨਾਲ ਪੌਦਿਆਂ ਨੂੰ ਤਾਕਤ ਵੀ ਦਿੰਦੇ ਹਨ । ਦ੍ਰਿੜ੍ਹ ਟਿਸ਼ੂ ਦੇ ਸੈੱਲ ਲੰਬੇ ਹੁੰਦੇ ਹਨ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਨ੍ਹਾਂ ਦੀ ਖੋੜ ਤੰਗ ਹੁੰਦੀ ਹੈ ।ਦ੍ਰਿੜ੍ਹ ਸੈੱਲ ਆਕ੍ਰਿਤੀ ਵਿੱਚ ਅਨਿਯਮਿਤ ਅਤੇ ਵੇਲਣਾਕਾਰ ਵੀ ਹੋ ਸਕਦੇ ਹਨ | ਆਡੇਦਾਅ ਕੀਤੀ ਗਈ ਕਾਟ ਵਿੱਚ ਇਹ ਸੈੱਲ ਬਹੁ-ਭੁਜਾਵੀ ਦਿਸਦੇ ਹਨ ।
PSEB 9th Class Science Important Questions Chapter 6 ਟਿਸ਼ੂ 4

ਪ੍ਰਸ਼ਨ 3.
ਗੁੰਝਲਦਾਰ ਟਿਸ਼ੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਗੁੰਝਲਦਾਰ ਟਿਸ਼ੂ (Complex Tissue) – ਗੁੰਝਲਦਾਰ ਜਾਂ ਜਟਿਲ ਟਿਸ਼ੁ ਵੱਖ-ਵੱਖ ਰੂਪ ਅਤੇ ਆਕਾਰ ਦੇ ਸੈੱਲਾਂ ਵਾਲਾ ਟਿਸ਼ੂ ਹੈ ਜਿਸ ਵਿਚਲੇ ਸਾਰੇ ਸੈੱਲ ਇੱਕ ਇਕਾਈ (Unit) ਵਜੋਂ ਕਾਰਜ ਕਰਦੇ ਹਨ । ਇਸ ਟਿਸ਼ੂ ਦੀਆਂ ਦੋ ਕਿਸਮਾਂ ਹਨ । ਇਨ੍ਹਾਂ ਨੂੰ ਜ਼ਾਈਲਮ ਅਤੇ ਫਲੋਇਮ ਆਖਦੇ ਹਨ ।

1. ਜ਼ਾਈਲਮ (Xylem) – ਇਹ ਟਿਸ਼ੂ ਵਾਹਿਣੀ ਬੰਡਲਾਂ (Vascular Bundles) ਦੇ ਅੰਦਰਲੇ ਪਾਸੇ ਵੱਲ ਸਥਿਤ ਟਿਸ਼ੂ ਹੈ । ਇਸ ਟਿਸ਼ੂ ਦੇ ਸੈੱਲ ਮ੍ਰਿਤ ਅਤੇ ਲਿਗਨਿਨ ਯੁਕਤ (Lignified) ਸੈੱਲ ਕੰਧਾਂ ਵਾਲੇ ਹੁੰਦੇ ਹਨ । ਜ਼ਾਈਲਮ ਵਿੱਚ ਟੇਕੀਡਜ਼ (Tracheids), ਵਾਹਿਣੀਆਂ (Vessels), ਜ਼ਾਈਲਮ ਰੇਸ਼ੇ (Xylem fibres) ਅਤੇ ਜ਼ਾਈਲਮ ਪੈਨਕਾਈਮਾ (Xylem Parenchyma) ਹੁੰਦੇ ਹਨ । ਸੈੱਲ ਕੰਧ ਤੇ ਕਈ ਆਕਾਰ ਵਾਲੇ ਟੋਏ (Pits) ਹੁੰਦੇ ਹਨ ।
PSEB 9th Class Science Important Questions Chapter 6 ਟਿਸ਼ੂ 5

(i) ਵੇਕੀਡਜ਼ (Tracheids) – ਇਹ ਸੈਂਲ ਲੰਬੇ ਅਤੇ ਮ੍ਰਿਤ ਹੁੰਦੇ ਹਨ । ਇਨ੍ਹਾਂ ਦੇ ਸਿਰੇ ਨੋਕੀਲੇ ਹੁੰਦੇ ਹਨ ਅਤੇ ਸਿਰਿਆਂ ਤੇ ਸੁਰਾਖ਼ (Pores) ਨਹੀਂ ਹੁੰਦੇ । ਫੈਡਜ਼ ਦੀਆਂ ਕੰਧਾਂ ਮੋਟੀਆਂ, ਸਖ਼ਤ ਅਤੇ ਲਿਗਨਿਨ ਯੁਕਤ ਹੁੰਦੀਆਂ ਹਨ ।

ਵੇਕੀਡਜ਼ ਕਈ ਆਕਾਰ ਦੇ ਹਨ । ਇਹ ਸੈਂਲ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜਾਂ ਨੂੰ ਰੁੱਖਾਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣ ਦਾ ਕਾਰਜ ਕਰਦੇ ਹਨ । ਇਹ ਪੌਦੇ ਦੇ ਕੋਮਲ ਅੰਗਾਂ ਨੂੰ ਸਹਾਰਾ ਵੀ ਦਿੰਦੇ ਹਨ ।

(ii) ਵਾਹਿਣੀਆਂ (Vessels) – ਇਨ੍ਹਾਂ ਸੈੱਲਾਂ ਨੂੰ ਵੈਸਲਜ਼ ਵੀ ਆਖਦੇ ਹਨ । ਇਹ ਸੈੱਲ ਵੀ ਮ੍ਰਿਤ ਹੁੰਦੇ ਹਨ । ਇਨ੍ਹਾਂ ਦੀਆਂ ਕੰਧਾਂ ਮੋਟੀਆਂ ਹੁੰਦੀਆਂ ਹਨ ਅਤੇ ਸਿਰਿਆਂ ‘ਤੇ ਛੇਕ ਹੁੰਦੇ ਹਨ । ਇਨ੍ਹਾਂ ਸੈੱਲਾਂ ਰਾਹੀਂ ਜੜ੍ਹਾਂ ਦੁਆਰਾ ਸੋਖੇ ਗਏ ਖਣਿਜ, ਲੂਣ ਅਤੇ ਪਾਣੀ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਦੇ ਹਨ । ਇਹ ਸੈੱਲ ਪੌਦਿਆਂ ਨੂੰ ਯੰਤਰਿਕ ਸਹਾਰਾ ਵੀ ਦਿੰਦੇ ਹਨ ।

(iii) ਜ਼ਾਈਲਮ ਪੇਅਰਨਕਾਈਮਾ (Xylem Parenchyma) – ਮਹੀਨ ਕੰਧਾਂ ਵਾਲੇ ਇਹ ਸੈੱਲ ਜ਼ਾਈਲਮ ਟਿਸ਼ੂ ਦੇ ਅੰਦਰ ਫੈਲੇ ਹੋਏ ਪਾਏ ਜਾਂਦੇ ਹਨ । ਇਨ੍ਹਾਂ ਸੈੱਲਾਂ ਵਿੱਚ ਕੇਂਦਰਕ ਅਤੇ ਜੀਵ ਤ੍ਰ ਹੁੰਦਾ ਹੈ ।

(iv) ਜ਼ਾਈਲਮ ਰੇਸ਼ੇ (Xylem Fibres) – ਜ਼ਾਈਲਮ ਰੇਸ਼ੇ ਲੰਬੇ, ਬਹੁਤ ਮੋਟੀਆਂ ਕੰਧਾਂ ਵਾਲੇ ਸੈੱਲ ਹਨ । ਇਨ੍ਹਾਂ ਦੀ ਅੰਦਰਲੀ ਖੋੜ ਬਹੁਤ ਹੀ ਤੰਗ ਹੁੰਦੀ ਹੈ ਅਤੇ ਸਿਰੇ ਨੋਕਦਾਰ ਹਨ । ਇਨ੍ਹਾਂ ਵਿੱਚ ਛੋਟੇ-ਛੋਟੇ ਟੋਏ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਵੀ ਦਿੰਦੇ ਹਨ ।

2. ਫਲੋਇਮ (Phloem) – ਇਹ ਗੁੰਝਲਦਾਰ ਜਾਂ ਜਟਿਲ ਟਿਸ਼ੂ ਵਾਹਿਣੀ ਬੰਡਲਾਂ ਦੇ ਬਾਹਰਲੇ ਪਾਸੇ ਵੱਲ ਸਥਿਤ ਹੁੰਦੇ ਹਨ । ਇਨ੍ਹਾਂ ਸੈੱਲਾਂ ਦਾ ਕੰਮ ਸੰਸ਼ਲਿਸ਼ਟ ਭੋਜਨ ਦਾ ਸੰਚਾਰ ਕਰਨਾ ਹੈ । ਫਲੋਇਮ ਦੇ ਅੱਗੇ ਲਿਖੇ ਭਾਗ ਹਨ

(i) ਛਾਣਨੀ ਨਲੀਆਂ (Sieve Tubes) – ਛਾਣਨੀ ਨਲੀਆਂ ਲੰਮੀਆਂ, ਮਹੀਨ ਕੰਧ ਵਾਲੀਆਂ ਜੀਵਿਤ ਨਲੀਆਂ ਹਨ । ਇਨ੍ਹਾਂ ਸੈੱਲਾਂ ਵਿੱਚ ਸੈੱਲ ਪਦਾਰਥ ਅਤੇ ਕੇਂਦਰਕ ਹੁੰਦੇ ਹਨ ।ਦੋ ਛਾਣਨੀ ਨਲੀਆਂ ਦੇ ਦਰਮਿਆਨ ਵਾਲਾ ਸੈਪਟਮ ਸੁਰਾਖ਼ਮਈ (Porus) ਹੁੰਦਾ ਹੈ । ਇਨ੍ਹਾਂ ਸੈੱਲਾਂ ਦੁਆਰਾ ਸੰਸ਼ਲਿਸ਼ਟ ਭੋਜਨ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ।

(ii) ਸਹਿ-ਸੈੱਲ (Companion Cells) – ਇਹ ਸੈਂਲ ਛਾਣਨੀ ਨਲੀਆਂ ਦੇ ਸੰਪਰਕ ਵਿੱਚ ਹੁੰਦੇ ਹਨ । ਇਹ ਜੀਵਿਤ ਸੈੱਲ ਹਨ ।

(iii) ਫਲੋਇਮ ਪੇਅਰਨਕਾਈਮਾ (Phloem Parenchyma) – ਮਹੀਨ ਕੰਧਾਂ ਵਾਲੇ, ਇਹ ਜੀਵਿਤ ਸੈੱਲ ਫਲੋਇਮ ਵਿੱਚ ਪਾਏ ਜਾਂਦੇ ਹਨ । ਇਨ੍ਹਾਂ ਦਾ ਆਕਾਰ ਵੇਲਣੇ ਵਰਗਾ ਹੈ । ਇਹ ਸੈਂਲ ਇੱਕ ਬੀਜ ਪੱਤਰੀ ਪੌਦਿਆਂ ਵਿੱਚ ਨਹੀਂ ਹੁੰਦੇ । ਇਨ੍ਹਾਂ ਵਿੱਚ ਭੋਜਨ ਪਦਾਰਥ ਜਮਾਂ ਹੋਏ ਹੁੰਦੇ ਹਨ ।

(iv) ਫਲੋਇਮ ਰੇਸ਼ੇ (Phloem Fibres) – ਇਹ ਸੈੱਲ ਸੈਕੰਡਰੀ ਫਲੋਇਮ ਵਿੱਚ ਪਾਏ ਜਾਂਦੇ ਹਨ, ਪਰ ਇਹ ਪਾਇਮਰੀ ਫਲੋਇਮ ਵਿੱਚ ਨਹੀਂ ਪਾਏ ਜਾਂਦੇ । ਇਨ੍ਹਾਂ ਦੀ ਕੰਧ ਮੋਟੀ ਹੁੰਦੀ ਹੈ ਅਤੇ ਸਿਰੇ ਨੋਕੀਲੇ ਹੁੰਦੇ ਹਨ । ਇਹ ਸੈੱਲ ਪੌਦਿਆਂ ਨੂੰ ਸਹਾਰਾ ਦਿੰਦੇ ਹਨ ।
PSEB 9th Class Science Important Questions Chapter 6 ਟਿਸ਼ੂ 6

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 4.
ਜੋੜਕ ਟਿਸ਼ੂ ਦੀਆਂ ਵਿਭਿੰਨ ਕਿਸਮਾਂ ਦੀ ਸੂਚੀ ਬਣਾਓ ਅਤੇ ਇਨ੍ਹਾਂ ਦੇ ਕਾਰਜ ਦੱਸੋ ।
ਉੱਤਰ-
ਜੋੜਕ ਟਿਸ਼ੂ (Connective Tissue) – ਜੋੜਕ ਟਿਸ਼ੂ ਸਾਰੇ ਸਰੀਰ ਵਿੱਚ ਮੌਜੂਦ ਹੁੰਦੇ ਹਨ । ਇਹ ਟਿਸ਼ੂ ਹੋਰ ਟਿਸ਼ੂਆਂ ਅਤੇ ਅੰਗਾਂ ਨੂੰ ਘੇਰਦੇ ਹਨ । ਹੱਡੀ, ਉਪ-ਅਸਥੀ, ਲਹੂ, ਟੈਂਡਨ ਅਤੇ ਲਿਗਾਮੈਂਟ ਜੋੜਕ ਟਿਸ਼ੂ ਦੀਆਂ ਮੁੱਖ ਕਿਸਮਾਂ ਹਨ ।

(i) ਹੱਡੀ (Bone) – ਇਹ ਜੰਤੂਆਂ ਦੇ ਪਿੰਜਰ ਪਦਾਰਥ ਵਿੱਚ ਸਾਰਿਆਂ ਤੋਂ ਵੱਧ ਹੁੰਦਾ ਹੈ । ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਲਚੀਲਾਪਨ ਬਿਲਕੁਲ ਨਹੀਂ ਹੁੰਦਾ । ਹੱਡੀ ਦੇ ਮੈਕਸ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਦੇ ਲੂਣ ਹੁੰਦੇ ਹਨ ਜੋ ਇਸ ਨੂੰ ਕਠੋਰਤਾ ਪ੍ਰਦਾਨ ਕਰਦੇ ਹਨ । ਇਹ ਟਿਸ਼ੂ ਸਹਾਰਾ ਦੇਣ ਅਤੇ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 7
(ii) ਉਪ-ਅਸਥੀ (Cartilage) – ਉਪ-ਅਸਥੀ ਵਿੱਚ ਲਚੀਲਾਪਨ ਹੁੰਦਾ ਹੈ । ਇਹ ਕੋਡੋਸਾਈਟਨ ਸੈੱਲਾਂ ਦਾ ਬਣਿਆ ਹੁੰਦਾ ਹੈ । ਇਸ ਕਿਸਮ ਦਾ ਟਿਸ਼ੂ ਸਾਡੇ ਸਰੀਰ ਦੇ ਅੰਗਾਂ ਵਿੱਚ ਬਹੁਤ ਹੀ ਘੱਟ ਹੁੰਦਾ ਹੈ | ਸਾਡੇ ਨੱਕ ਦੀ ਚੋਟੀ ਅਤੇ ਬਾਹਰੀ ਕੰਨ ਇਸ ਦਾ ਬਣਿਆ ਹੁੰਦਾ ਹੈ ।

(ii) ਲਹੂ (Blood) – ਲਹੂ ਵੀ ਇੱਕ ਜੋੜਕ ਟਿਸ਼ੂ ਹੈ । ਇਸ ਟਿਸ਼ੂ ਵਿੱਚ ਸੈੱਲ ਤਰਲ ਮੈਟ੍ਰਿਕਸ ਵਿੱਚ ਤੈਰਦੇ ਰਹਿੰਦੇ ਹਨ, ਜਿਸ ਨੂੰ ਲਹੂ-ਪਲਾਜ਼ਮਾ ਕਹਿੰਦੇ ਹਨ । ਲਹੂ-ਪਲਾਜ਼ਮਾ ਵਿਚਲੇ ਸੈੱਲਾਂ ਨੂੰ ਰਕਤਾਣੂ (Blood Corpuscles) ਕਹਿੰਦੇ ਹਨ । ਰਕਤਾਣੁ ਤਿੰਨ ਪ੍ਰਕਾਰ ਦੇ ਹੁੰਦੇ ਹਨ-ਲਾਲ ਰਕਤਾਣੁ, ਸਫੈਦ ਰਕਤਾਣੁ ਅਤੇ ਪਲੇਟਲੈਟਸ । ਲਹੁ ਸਰੀਰ ਦੇ ਸਾਰੇ ਭਾਗਾਂ ਵਿੱਚ ਦੌਰਾ ਕਰਦਾ ਹੈ, ਇਸ ਲਈ ਇਹ ਸਰੀਰ ਦੇ ਸਾਰੇ ਭਾਗਾਂ ਨੂੰ ਆਪਸ ਵਿੱਚ ਜੋੜਦਾ ਹੈ ।
PSEB 9th Class Science Important Questions Chapter 6 ਟਿਸ਼ੂ 8

(iv) ਟੈਂਡਨ (Tendon) – ਇਹ ਇੱਕ ਬਹੁਤ ਸੰਘਣਾ ਅਤੇ ਮਜ਼ਬੂਤ ਜੋੜਕ ਟਿਸ਼ੂ ਹੈ ਜੋ ਮੁੱਖ ਤੌਰ ਤੇ ਚਿੱਟੇ ਕੋਲਾਜਨ ਰੇਸ਼ਿਆਂ (Collegan Fibres) ਤੋਂ ਬਣਦਾ ਹੈ । ਟੈਂਡਨ ਪੇਸ਼ੀਆਂ ਨੂੰ ਹੱਡੀਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ ।

(v) ਲਿਗਾਮੈਂਟ (Ligament) – ਕੁਝ ਲੰਬੂਤਰੇ ਪੱਧਰੇ ਸੈਂਲ ਰੇਸ਼ਿਆਂ ਦੇ ਵਿਚਾਲੇ ਮੌਜੂਦ ਹੁੰਦੇ ਹਨ । ਇਹ ਜੋੜਾਂ ਉੱਪਰ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਨ ਵਿੱਚ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਦੀ ਉਸ ਸਥਿਤੀ ਵਿੱਚ ਪਕੜ ਰੱਖਦੇ ਹਨ ।

ਪ੍ਰਸ਼ਨ 5.
ਜੰਤੁ ਟਿਸ਼ੁ ਕਿੰਨੀ ਪ੍ਰਕਾਰ ਦੇ ਹਨ ? ਅਧਿਛੰਦ ਟਿਸ਼ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਜੰਤੂ ਟਿਸ਼ੂ (Animal Tissues) – ਮਨੁੱਖ ਸਹਿਤ ਸਾਰੇ ਜੰਤੂਆਂ ਵਿਚ ਚਾਰ ਵੱਖ-ਵੱਖ ਪ੍ਰਕਾਰ ਦੇ ਟਿਸ਼ੂ ਪਾਏ ਜਾਂਦੇ ਹਨ । ਇਹ ਹਨ-ਅਧਿਛੱਦੇ ਟਿਸ਼ੂ, ਜੋੜਕ ਟਿਸ਼, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ ।

ਅਧਿਛੱਦ ਟਿਸ਼ੂ (Epithelial Tissue) – ਅਧਿਛੱਦ ਟਿਸ਼ੂ ਇੱਕ ਅਸਤਰ (Covering) ਟਿਸ਼ੂ ਹੈ । ਇਹ ਇੱਕ ਸੁਰੱਖਿਅਤ ਪਰਤ ਹੈ ਜੋ ਸਰੀਰ ਦੇ ਉੱਪਰ ਅਤੇ ਸਰੀਰ ਦੇ ਅੰਦਰ ਸਥਿਤ ਵੱਖ-ਵੱਖ ਭਾਗਾਂ ਦੀਆਂ ਖੋੜਾਂ ਉੱਪਰ ਅਟੁੱਟ ਪਰਤ ਬਣਾਉਂਦਾ ਹੈ । ਚਮੜੀ, ਮੂੰਹ, ਭੋਜਨ ਨਲੀ ਤੇ ਫੇਫੜਿਆਂ ਦੀ ਸਤਹਿ ਅਧਿਛੰਦ ਟਿਸ਼ੂਆਂ ਦੀ ਬਣੀ ਹੁੰਦੀ ਹੈ । ਵੱਖ-ਵੱਖ ਸਥਾਨਾਂ ਤੇ ਪਾਏ ਜਾਣ ਵਾਲੇ ਅਧਿਛੰਦ ਟਿਸ਼ੂਆਂ ਦੇ ਸੈੱਲਾਂ ਦੇ ਆਕਾਰ ਅਤੇ ਰਚਨਾ ਵਿੱਚ ਭਿੰਨਤਾ ਹੁੰਦੀ ਹੈ । ਇਨ੍ਹਾਂ ਸੈੱਲਾਂ ਦੀ ਰਚਨਾ ਤੇ ਕੰਮ ਵਿੱਚ ਭਿੰਨਤਾ ਦੇ ਆਧਾਰ ਤੇ ਅਧਿਛੱਦ ਟਿਸ਼ੂਆਂ ਨੂੰ ਹੇਠ ਲਿਖੇ ਅਨੁਸਾਰ ਵਰਗੀਕ੍ਰਿਤ ਕੀਤਾ ਗਿਆ ਹੈ-
PSEB 9th Class Science Important Questions Chapter 6 ਟਿਸ਼ੂ 9

(i) ਸਕੇਲੀ ਅਧਿਛੰਦ (Squamous Epithelium) – ਇਸ ਟਿਸ਼ੂ ਦੇ ਸੈੱਲ ਬਹੁਤ ਪਤਲੇ, ਉੱਭਰੇ ਹੋਏ ਅਤੇ ਸਪੱਸ਼ਟ ਸੈੱਲ ਪਦਾਰਥ ਵਾਲੇ ਹੁੰਦੇ ਹਨ । ਸੈੱਲ ਦੇ ਮੱਧ ਵਿੱਚ ਇੱਕ ਗੋਲਾਕਾਰ ਕੇਂਦਰਕ ਹੁੰਦਾ ਹੈ । ਇਹ ਫੇਫੜਿਆਂ ਦੇ ਐਲਵਿਉਲਾਈ (Alveoli), ਬੋਮੈਨਜ਼ ਕੈਪਸੂਲ (Bowman’s capsule) ਅਤੇ ਗੁਰਦੇ ਦੇ ਟਿਬਿਊਲ ਆਦਿ ਵਿੱਚ ਮਿਲਦਾ ਹੈ ।

(ii) ਘਣਾਕਾਰ ਅਧਿਛੰਦ (Cuboidal Epithelium) – ਇਸ ਟਿਸ਼ੂ ਦੇ ਸੈੱਲਾਂ ਦੀ ਲੰਬਾਈ ਅਤੇ ਚੌੜਾਈ ਸ਼ਕਲ ਪੱਖੋਂ ਇੱਕ ਸਮਾਨ ਹੁੰਦੀ ਹੈ ਅਤੇ ਇਹ ਘਣ ਵਰਗੇ ਪ੍ਰਤੀਤ ਹੁੰਦੇ ਹਨ । ਸੈੱਲ ਪਦਾਰਥ ਸਪੱਸ਼ਟ ਅਤੇ ਸੈੱਲ ਦੇ ਮੱਧ ਵਿੱਚ ਕੇਂਦਰਕ ਹੁੰਦਾ ਹੈ । ਇਹ ਗੁਰਦੇ ਦੇ ਟਿਬੂਓਲ ਦੇ ਕੁੱਝ ਹਿੱਸਿਆਂ, ਲਾਰ-ਗ੍ਰੰਥੀਆਂ ਦੀਆਂ ਨਲੀਆਂ, ਅੰਡਕੋਸ਼ਾਂ ਅਤੇ ਥਾਇਰਾਇਡ ਗ੍ਰੰਥੀ ਦੀਆਂ ਪਰਤਾਂ ਵਿੱਚ ਮਿਲਦਾ ਹੈ ।

(iii) ਕਾਲਮ ਆਂਕਾਰ ਅਧਿਛੰਦ (Columnar Epithelium) – ਇਸ ਟਿਸ਼ੂ ਦੇ ਸੈੱਲ ਚੌੜਾਈ ਨਾਲੋਂ ਵਧੇਰੇ ਲੰਬੇ ਹੁੰਦੇ ਹਨ ਅਤੇ ਇੱਕ ਦੀ ਤਰ੍ਹਾਂ ਵਿਖਾਈ ਦਿੰਦੇ ਹਨ । ਇਹ ਭੋਜਨ ਨਲੀ ਅਤੇ ਬੱਚੇਦਾਨੀ ਦੀਆਂ ਪਰਤਾਂ ਵਿੱਚ ਮਿਲਦਾ ਹੈ । ਇਸਦਾ ਮੁੱਖ ਕੰਮ ਰਿਸਾਓ ਅਤੇ ਸੋਖਣ ਹੈ ।

(iv) ਸਿਲੀਆਮਈ ਅਧਿਛੰਦ (Ciliated Ephithelium) – ਇਸ ਟਿਸ਼ ਵਿੱਚ ਸੈੱਲਾਂ ਦੀ ਬਾਹਰਲੀ ਪਰਤ ਤੇ ਪਤਲੇ ਅਤੇ ਨਰਮ ਵਾਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਲੀਆ (Cilia) ਆਖਦੇ ਹਨ । ਹਰੇਕ ਸਿਲੀਆ ਇੱਕ ਗਤੀਸ਼ੀਲ ਰਚਨਾ ਹੈ । ਇਹ ਟੇਕੀਆ ਗੁਰਦੇ ਦੇ ਟਿਬੂਓਲ ਅਤੇ, ਅੰਡ-ਨਿਕਾਸ ਵਹਿਣੀ ਵਿੱਚ ਪਾਇਆ ਜਾਂਦਾ ਹੈ ਅਤੇ ਪਦਾਰਥਾਂ ਦੀ ਗਤੀ ਵਿੱਚ ਮਦਦ ਕਰਦਾ ਹੈ ।

(v) ਗਲੈਂਡਦਾਰ ਅਧਿਛੰਦ (Glandular Epithelium) – ਇਸ ਟਿਸ਼ੂ ਦੇ ਕੁੱਝ ਸੈੱਲ, ਰੂਪਾਂਤਰਿਤ ਹੋ ਕੇ ਮਿਊਕਸ ਦਾ ਰਿਸਾਓ ਕਰਦੇ ਹਨ । ਇਹ ਇੱਕ-ਸੈੱਲੇ ਗਲੈਂਡਦਾਰ ਸੈੱਲਾਂ ਨੂੰ ਗੋਬਲਟ ਸੈੱਲ ਕਹਿੰਦੇ ਹਨ । ਇਹ ਆਂਦਰਾਂ ਅਤੇ ਭੋਜਨ ਨਲੀ ਦੇ ਬਾਕੀ ਹਿੱਸਿਆਂ ਵਿੱਚ ਪਾਏ ਜਾਂਦੇ ਹਨ ।

ਅਧਿਛੰਦ ਟਿਸ਼ੁ ਦੇ ਕਾਰਜ-

 • ਇਹ ਸੈੱਲ ਚਮੜੀ ਦੀ ਬਾਹਰਲੀ ਪਰਤ ਬਣਾਉਂਦੇ ਹਨ । ਇਹ ਸੈੱਲ ਅੰਦਰਲੇ ਸੈੱਲਾਂ ਨੂੰ ਸੁੱਕਣ, ਚੋਟ, ਜੀਵਾਣੁ ਅਤੇ ਰਸਾਇਣਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ।
 • ਇਹ ਸੈੱਲ ਸਾਡੇ ਸਰੀਰ ਦੇ ਅੰਦਰਲੇ ਅੰਗ ਜਿਵੇਂ ਮੂੰਹ ਤੇ ਭੋਜਨ ਨਲੀ ਦੀ ਬਾਹਰਲੀ ਤੇ ਅੰਦਰਲੀ ਪਰਤ ਬਣਾਉਂਦੇ ਹਨ ਤੇ ਇਨ੍ਹਾਂ ਅੰਗਾਂ ਦੀ ਰੱਖਿਆ ਕਰਦੇ ਹਨ ।
 • ਇਹ ਸੈਂਲ ਪਾਣੀ ਅਤੇ ਪੋਸ਼ਕ ਪਦਾਰਥਾਂ ਦੇ ਸੋਖਣ ਵਿੱਚ ਮਦਦ ਕਰਦੇ ਹਨ ।
 • ਇਹ ਸੈੱਲ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ।
 • ਇਨ੍ਹਾਂ ਵਿੱਚੋਂ ਕੁਝ ਸੈੱਲ ਰਿਸਾਵੀ ਕਾਰਜ ਕਰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

 1. ਇਸ ਟਿਸ਼ੂ ਦੇ ਸੈੱਲਾਂ ਦਾ ਆਕਾਰ ਇੱਕ ਸਮਾਨ ਹੁੰਦਾ ਹੈ । ਇਨ੍ਹਾਂ ਦੀ ਸੈੱਲ ਕੰਧ ਮਹੀਨ ਹੁੰਦੀ ਹੈ ਅਤੇ ਇਹ ਪੈਕਟਿਨ ਪਦਾਰਥਾਂ ਤੇ ਸੈਲੂਲੋਜ਼ ਦੀ ਬਣੀ ਹੁੰਦੀ ਹੈ ।
 2. ਇਹ ਜੀਵਿਤ ਅਤੇ ਇੱਕੋ ਜਿਹੇ ਵਿਆਸ ਦੇ ਹੁੰਦੇ ਹਨ ।
 3. ਇਨ੍ਹਾਂ ਵਿਚ ਜੀਵ ਦ੍ਰਵ ਗਾੜ੍ਹਾ, ਨਿਊਕਲਸ ਵੱਡਾ, ਰਸਦਾਨੀਆਂ ਛੋਟੀਆਂ ਜਾਂ ਗੈਰ-ਮੌਜੂਦ ਹੁੰਦੀਆਂ ਹਨ ।
 4. ਇਨ੍ਹਾਂ ਸੈੱਲਾਂ ਦੇ ਦਰਮਿਆਨ ਅੰਤਰ ਸੈੱਲੀ ਥਾਂ ਨਹੀਂ ਹੁੰਦੇ ।
 5. ਇਹ ਸੈੱਲ ਹਮੇਸ਼ਾ ਵਿਭਾਜਨ ਕਰਦੇ ਰਹਿੰਦੇ ਹਨ ।

ਪ੍ਰਸ਼ਨ 2.
ਸਥਾਈ ਟਿਸ਼ੂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਸਥਾਈ ਟਿਸ਼ ਦੀਆਂ ਵਿਸ਼ੇਸ਼ਤਾਵਾਂ-

 1. ਸਥਾਈ ਟਿਸ਼ੂ ਵਿੱਚ ਵਿਭਾਜਨ ਕਰ ਸਕਣ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੁੰਦੀ ਹੈ ।
 2. ਇਨ੍ਹਾਂ ਸੈੱਲਾਂ ਦਾ ਨਿਰਮਾਣ ਵਿਭਾਜਨ ਯੋਗ ਸੈੱਲਾਂ ਦੇ ਵਿਭਾਜਨ ਉਪਰੰਤ ਹੀ ਹੁੰਦਾ ਹੈ ।
 3. ਇਨ੍ਹਾਂ ਸੈੱਲਾਂ ਦੀ ਸ਼ਕਲ, ਬਣਤਰ ਅਤੇ ਮਾਪ ਇੱਕ ਸਮਾਨ ਹੁੰਦਾ ਹੈ ।
 4. ਇਨ੍ਹਾਂ ਸੈੱਲਾਂ ਦੀ ਕੰਧ ਨਾ ਤਾਂ ਬਹੁਤ ਮਹੀਨ ਹੀ ਹੁੰਦੀ ਹੈ ਅਤੇ ਨਾ ਹੀ ਬਹੁਤ ਮੋਟੀ 10
 5. ਇਨ੍ਹਾਂ ਟਿਸ਼ੂਆਂ ਦੇ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਇਨ੍ਹਾਂ ਅੰਦਰ ਰਸਦਾਨੀਆਂ ਵੀ ਹੁੰਦੀਆਂ ਹਨ ।

ਪ੍ਰਸ਼ਨ 3.
ਵਿਭਾਜਨਯੋਗ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਵਿਭਾਜਨਯੋਗ ਟਿਸ਼ੂ ਅਤੇ ਸਥਾਈ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਵਿਭਾਜਨਯੋਗ ਟਿਸ਼ੂ (Meristematic Tissue) ਸਥਾਈ ਟਿਸ਼ੂ (Permanent Tissue)
(1) ਇਨ੍ਹਾਂ ਸੈੱਲਾਂ ਦੀ ਕੰਧ ਬਹੁਤ ਪਤਲੀ ਹੁੰਦੀ ਹੈ ਅਤੇ ਸੈੱਲ ਸਮਵਿਆਸੀ ਹੁੰਦੇ ਹਨ । (1) ਇਨ੍ਹਾਂ ਸੈੱਲਾਂ ਦੀ ਕੰਧ ਮਹੀਨ ਜਾਂ ਮੋਟੀ ਹੋ ਸਕਦੀ ਹੈ । ਇਹ ਟਿਸ਼ੂ ਸਮਵਿਆਸੀ ਨਹੀਂ ਹੁੰਦੇ ।
(2) ਇਨ੍ਹਾਂ ਦਾ ਨਿਊਕਲੀਅਸ ਸਪੱਸ਼ਟ ਹੁੰਦਾ ਹੈ ਅਤੇ ਸੈੱਲ ਵ ਨਾਲ ਭਰੇ ਹੁੰਦੇ ਹਨ । (2) ਇਨ੍ਹਾਂ ਦਾ ਨਿਊਕਲੀਅਸ ਅਸਪੱਸ਼ਟ ਹੁੰਦਾ ਹੈ ਅਤੇ ਸੈੱਲ ਦ੍ਰਵ ਨਾਲ ਭਰੇ ਹੋਏ ਨਹੀਂ ਹੁੰਦੇ ।
(3) ਇਨ੍ਹਾਂ ਸੈੱਲਾਂ ਦੇ ਵਿਚਾਲੇਂ ਅੰਤਰ ਸੈੱਲੀ ਸਥਾਨ ਨਹੀਂ ਹੁੰਦੇ । (3) ਇਨ੍ਹਾਂ ਵਿਚਾਲੇ ਅੰਤਰ ਸੈੱਲੀ ਸਥਾਨ ਹੁੰਦੇ ਹਨ ।
(4) ਇਨ੍ਹਾਂ ਸੈੱਲਾਂ ਵਿੱਚ ਵਿਭਾਜਨਯੋਗਤਾ ਹੋਣ ਕਰਕੇ ਇਹ ਪੌਦੇ ਦੇ ਵਾਧੇ ਅਤੇ ਮੋਟਾਈ ਲਈ ਜ਼ਿੰਮੇਦਾਰ ਹਨ । (4) ਇਨ੍ਹਾਂ ਵਿੱਚ ਵਿਭਾਜਨ ਯੋਗਤਾ ਨਾ ਹੋਣ ਕਾਰਨ, ਇਹ ਪੌਦਿਆਂ ਦੇ ਵਾਧੇ ਆਦਿ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ ।

ਪ੍ਰਸ਼ਨ 4.
ਫਲੋਇਮ ਅਤੇ ਜ਼ਾਈਲਮ ਦੇ ਮੁੱਖ ਕੰਮ ਲਿਖੋ ।
ਉੱਤਰ-
ਫਲੋਇਮ ਦਾ ਮੁੱਖ ਕੰਮ – ਫਲੋਇਮ (Phloem) ਦਾ ਮੁੱਖ ਕੰਮ ਪੱਤਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸੰਸ਼ਲਿਸ਼ਟ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਤਕ ਪਹੁੰਚਾਉਣਾ ਹੈ । ਇਹ ਕਾਰਜ ਫਲੋਇਮ ਵਿੱਚ ਮੌਜੂਦ ਛਣਨੀ ਨਲੀਆਂ ਹੀ ਕਰਦੀਆਂ ਹਨ । ਸੈਕੰਡਰੀ ਫਲੋਇਮ ਵਿੱਚ ਪਾਏ ਜਾਣ ਵਾਲੇ ਫਲੋਇਮ ਰੇਸ਼ੇ ਪੌਦਿਆਂ ਨੂੰ ਯੰਤਰਿਕ ਬਲ ਦਿੰਦੇ ਹਨ ।

ਜ਼ਾਈਲਮ ਦਾ ਮੁੱਖ ਕੰਮ – ਜ਼ਾਈਲਮ (Xylem) ਦਾ ਮੁੱਖ ਕੰਮ ਧਰਤੀ ਵਿੱਚੋਂ ਜੜਾਂ ਦੁਆਰਾ ਸੋਖੇ ਗਏ ਪਾਣੀ ਅਤੇ ਖਣਿਜ ਲੂਣਾਂ ਨੂੰ ਪੌਦਿਆਂ ਦੇ ਹਰ ਭਾਗ ਤਕ ਪਹੁੰਚਾਉਣਾ ਹੈ । ਜ਼ਾਈਲਮ ਰੇਸ਼ੇ ਤਣਿਆਂ ਨੂੰ ਯੰਤਰਿਕ ਸਹਾਰਾ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 5.
ਅਧਿਛੰਦ ਟਿਸ਼ੂ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਲਿਖੋ ।
ਉੱਤਰ-
ਅਧਿਛੰਦ ਅਤੇ ਜੋੜਕ ਟਿਸ਼ੂ ਵਿੱਚ ਅੰਤਰ ਹੇਠ ਲਿਖੇ ਹਨ-

ਅਧਿਛੰਦ ਟਿਸ਼ (Epithelial Tissue) ਜੋੜਕ ਟਿਸ਼ (Connective Tissue)
(1) ਇਹ ਟਿਸ਼ੂ ਢੱਕਣ, ਸੁਰੱਖਿਅਣ ਅਤੇ ਸੰਵੇਦਨ ਦਾ ਕਾਰਜ ਕਰਦਾ ਹੈ । (1) ਇਹ ਟਿਸ਼ੂ ਅਲੱਗ-ਅਲੱਗ ਕਿਸਮਾਂ ਦੇ ਟਿਸ਼ੂਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
(2) ਇਹ ਟਿਸ਼ ਦੇ ਸੈੱਲਾਂ ਵਿੱਚ ਅੰਤਰ ਸੈੱਲੀ ਥਾਂ ਨਹੀਂ ਹੁੰਦੇ । (2) ਇਸ ਇਸ਼ ਵਿਚਲੇ ਸੈੱਲਾਂ ਦੇ ਵਿਚਾਲੇ ਖ਼ਾਲੀ ਥਾਂ ਹੁੰਦੇ ਹਨ ।
(3) ਇਹ ਵਿਸ਼ੇਸ਼ ਕਿਸਮ ਦੇ ਸਮਾਨ ਸੈੱਲ ਦਾ ਬਣਿਆ ਹੋਇਆ ਟਿਸ਼ ਹੈ । (3) ਇਸ ਟਿਸ਼ੂ ਦੇ ਸੈੱਲ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 6.
ਹੱਡੀ ਪਿੰਜਰ (Skeleton) ਦੇ ਕਾਰਜ ਲਿਖੋ ।
ਉੱਤਰ-
ਹੱਡੀ ਪਿੰਜਰ ਦੇ ਕਾਰਜ-

 1. ਇਹ ਸਰੀਰ ਨੂੰ ਸ਼ਕਲ ਪ੍ਰਦਾਨ ਕਰਦਾ ਹੈ ।
 2. ਇਹ ਸਰੀਰ ਦੇ ਅੰਦਰਲੇ ਕੋਮਲ ਹਿੱਸਿਆਂ ਦੀ ਸੁਰੱਖਿਆ ਕਰਦਾ ਹੈ ।
 3. ਇਹ ਪੇਸ਼ੀਆਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦਾ ਹੈ ।
 4. ਇਹ ਤੁਰਨ-ਫਿਰਨ ਅਤੇ ਦੌੜਨ ਵਿੱਚ ਸਹਾਇਤਾ ਕਰਦਾ ਹੈ ।
 5. ਇਸ ਦੀਆਂ ਹੱਡੀਆਂ ਦੇ ਅੰਦਰਲੇ ਪਾਸੇ ਵਿੱਚ ਅਸਥੀ ਮਿੱਝ ਹੁੰਦੀ ਹੈ ਜਿਹੜੀ ਲਾਲ ਰਕਤਾਣੂ ਅਤੇ ਸਫ਼ੈਦ ਰਕਤਾਣੂ ਬਣਾਉਣ ਦਾ ਕੰਮ ਕਰਦੀ ਹੈ ।

ਪ੍ਰਸ਼ਨ 7.
ਲਹੂ (Blood) ਕੀ ਹੈ ?
ਉੱਤਰ-
ਲਹੂ (Blood) – ਲਹੂ ਜੋੜਕ ਟਿਸ਼ੂ ਦੀ ਹੀ ਇੱਕ ਕਿਸਮ ਹੈ । ਇਸ ਦੀ ਅਵਸਥਾ ਤਰਲ ਹੈ । ਇਸ ਵਿਚਲੇ ਤਰਲ ਨੂੰ ਪਲਾਜ਼ਮਾ ਆਖਦੇ ਹਨ । ਪਲਾਜ਼ਮਾ ਵਿੱਚ ਲਾਲ ਰਕਤਾਣੁ ਸਫ਼ੈਦ ਰਕਤਾਣੁ ਅਤੇ ਪਲੇਟਲੈਟਸ ਹੁੰਦੇ ਹਨ । ਲਹੂ ਦਾ ਮੁੱਖ ਕੰਮ ਸਰੀਰ ਵਿੱਚ ਹਜ਼ਮ ਹੋਏ ਭੋਜਨ ਅਤੇ ਆਕਸੀਜਨ ਨੂੰ ਪਹੁੰਚਾਉਣ ਦਾ ਹੈ । ਲਹੂ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਗਤੀ ਕਰਦਾ ਹੈ ।
PSEB 9th Class Science Important Questions Chapter 6 ਟਿਸ਼ੂ 10

ਪ੍ਰਸ਼ਨ 8.
ਫਲੋਇਮ ਅਤੇ ਜ਼ਾਈਲਮ ਦੇ ਕਾਰਜ ਲਿਖੋ ।
ਉੱਤਰ-
ਫਲੋਇਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪੱਤਿਆਂ ਵਿੱਚ ਬਣੇ ਭੋਜਨ ਨੂੰ ਪੌਦਿਆਂ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ ।

ਜ਼ਾਈਲਮ ਦੇ ਕਾਰਜ – ਇਹ ਸੰਵਹਿਣ ਟਿਸ਼ੂ ਹੈ । ਇਹ ਪਾਣੀ ਅਤੇ ਉਸ ਵਿੱਚ ਘੁਲੇ ਹੋਏ ਖਣਿਜ ਲੂਣਾਂ ਨੂੰ ਜੜ੍ਹ ਤੋਂ ਲੈ ਕੇ ਪੌਦਿਆਂ ਦੇ ਉੱਪਰਲੇ ਸਿਰੇ ਤੱਕ ਪਹੁੰਚਾਉਂਦਾ ਹੈ । ਇਹ ਪੌਦੋ ਨੂੰ ਯਾਂਤਰਿਕ ਊਰਜਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 9.
ਜੰਤੂਆਂ ਵਿੱਚ ਮਿਲਣ ਵਾਲੇ ਵੱਖ-ਵੱਖ ਟਿਸ਼ੂਆਂ ਦੇ ਨਾਮ ਲਿਖੋ ।
ਉੱਤਰ-
ਜੰਤੂਆਂ ਵਿੱਚ ਚਾਰ ਕਿਸਮ ਦੇ ਟਿਸ਼ੂ ਹੁੰਦੇ ਹਨ-

 • ਐਪੀਥੀਲੀਅਮ ਟਿਸ਼ੂ (Epithelial Tissue) – ਇਹ ਟਿਸ਼ੂ, ਜੰਤੂਆਂ ਦੀ ਬਾਹਰੀ ਸਤਹਿ ਅਤੇ ਅੰਦਰੂਨੀ ਸਤਹਿ ਦੀ ਸੁਰੱਖਿਆ ਪਰਤ ਹੈ ।
 • ਜੋੜਕ ਟਿਸ਼ੂ (Connective Tissue) – ਇਹ ਟਿਸ਼ੂ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਜੋੜਨ, ਬੰਨਣ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਕਾਰਜ ਕਰਦੇ ਹਨ ।
 • ਪੇਸ਼ੀ ਟਿਸ਼ੂ (Muscular Tissue) – ਇਸ ਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਗਤੀ ਕਰਨ ਵਿੱਚ ਸਹਾਇਕ ਹੈ ।
 • ਨਾੜੀ ਟਿਸ਼ੂ (Nervous Tissue) – ਇਹ ਟਿਸ਼ੂ ਵਿਸ਼ੇਸ਼ ਪ੍ਰਕਾਰ ਦੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਨਿਊਰਾਂਨ ਕਹਿੰਦੇ ਹਨ । ਇਹ ਵੱਖ-ਵੱਖ ਸੰਦੇਸ਼ ਲੈਣ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 10.
ਪੇਸ਼ੀ ਟਿਸ਼ੂ ਕੀ ਹੈ ? ਇਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਪੇਸ਼ੀ ਟਿਸ਼ – ਇਸਦੀਆਂ ਕੋਸ਼ਿਕਾਵਾਂ ਲੰਬੀਆਂ ਅਤੇ ਵੱਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੇਸ਼ੀ ਤੰਤੁ ਕਹਿੰਦੇ ਹਨ । ਇਹ ਵੱਖ-ਵੱਖ ਮਾਪਾਂ ਦੇ ਹੁੰਦੇ ਹਨ । ਇਹ ਸਾਡੇ ਸਰੀਰ ਦੇ ਵੱਖ-ਵੱਖ ਭਾਗਾਂ ਦੀ ਗਤੀ ਲਈ ਜ਼ਿੰਮੇਵਾਰ ਹਨ। ਸਾਡੇ ਸਰੀਰ ਵਿੱਚ ਤਿੰਨ ਪ੍ਰਕਾਰ ਦੇ ਪੇਸ਼ੀ ਟਿਸ਼ੂ ਹੁੰਦੇ ਹਨ-
PSEB 9th Class Science Important Questions Chapter 6 ਟਿਸ਼ੂ 11

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 11.
ਨਾੜੀ ਟਿਸ਼ੂ ਦਾ ਵਰਣਨ ਕਰੋ ।
ਉੱਤਰ-
ਨਾੜੀ ਟਿਸ਼ , ਨਿਉਰਾਨ ਜਾਂ ਤੰਤਰਿਕਾ ਕੋਸ਼ਿਕਾਵਾਂ ਨਿਊਰੋਗਲੀਆ ਸੈੱਲਾਂ ਅਤੇ ਤੰਤਰਿਕਾ ਸਰਾਵੀ ਸੈੱਲਾਂ ਦਾ ਬਣਿਆ ਹੁੰਦਾ ਹੈ । ਨਾੜੀ ਸੈੱਲ ਵਿੱਚ ਇਕ ਕੋਸ਼ਿਕਾਇ ਅਤੇ ਇੱਕ ਜਾਂ ਵੱਧ ਐਕਸੋਨ ਹੁੰਦੇ ਹਨ । ਉਦਾਹਰਨ ਵਜੋਂ ਸੈੱਲ ਬਾਡੀ ਵਿੱਚ ਕੇਂਦਰਕ, ਸੈੱਲ ਵ ਅਤੇ ਨਿੱਸਲ ਕਣ ਹੁੰਦੇ ਹਨ । ਐਕਸੋਨ ਇੱਕ ਲੰਬਾ ਪ੍ਰਵਰਧ ਹੈ ਜਿਸ ਵਿੱਚ ਨਿਊਰੋਪਲਾਜ਼ਮ ਅਤੇ ਨਿਉਰੋਫਾਈਬਿਲਜ਼ ਹੁੰਦੇ ਹਨ । ਇਸ ਵਿੱਚ ਨਿੱਸਲ ਕਣ ਨਹੀਂ ਹੁੰਦੇ । ਐਕਸੋਨ, ਮਾਈਲਨ ਵਸਾ ਦੀ ਆਛੰਦ ਨਾਲ
(ਡੱਡਾਇਟਸ ਢੱਕਿਆ ਹੋ ਸਕਦਾ ਹੈ । (ਆਛਾਦਿਤ ਨਿਉਰਾਨ) ਇਹ ਆਛੰਦ ਅੰਤਰਾਲ ਤੇ ਮੌਜੂਦ ਨਹੀਂ ਹੁੰਦਾ । ਇਹਨਾਂ ਅੰਤਰਾਲਾਂ ਨੂੰ ਰੇਨਬਿਅਰ ਦਾ ਨੋਟ
ਕਹਿੰਦੇ ਹਨ । ਨੋਡ ਨਿਉਰੀਲੇਸਾਂ ਦੁਆਰਾ ਘਿਰਿਆ ਹੁੰਦਾ ਹੈ । ਕੁਝ ਤੰਤਰਿਕਾ ਕੋਸ਼ਿਕਾ ਦੀ ਸੰਰਚਨਾ ਨਿਊਨ-ਤੰਤਰਿਕਾ ਤੰਤਰਿਕਾ ਤੰਤੂਆਂ ਵਿੱਚ ਮਾਈਲਨ ਆਛੰਦ ਨਹੀਂ ਹੁੰਦਾ ।
PSEB 9th Class Science Important Questions Chapter 6 ਟਿਸ਼ੂ 12

ਪ੍ਰਸ਼ਨ 12.
ਅਸਥੀ ਅਤੇ ਉਪ-ਅਸਥੀ ਵਿੱਚ ਦੋ ਅੰਤਰ ਲਿਖੋ ।
ਉੱਤਰ-
ਅਸਥੀ ਅਤੇ ਉਪ-ਅਸਥੀ ਵਿੱਚ ਅੰਤਰ-

ਅਸਥੀ (Bone) ਉਪ-ਅਸਥੀ (Cartilage)
1. ਇਸਦਾ ਆਧਾਤ (matrix) ਕਠੋਰ ਅਤੇ ਲਚਕੀਲਾ ਹੁੰਦਾ ਹੈ । 1. ਇਸਦਾ ਮੈਟਰੀਕਸ ਕਠੋਰ ਅਤੇ ਮਜ਼ਬੂਤ ਹੁੰਦਾ ਹੈ । ਇਸਦੀ ਮਜ਼ਬੂਤੀ ਅਕਾਰਬਨਿਕ ਲੂਣਾਂ ਦੇ ਜਮਾਂ ਹੋਣ ਦੇ ਕਾਰਨ ਹੁੰਦੀ ਹੈ ।
2. ਇਸਦਾ ਮੈਟਰੀਕਸ ਕਾਂਡਰੀਨ ਦਾ ਬਣਿਆ ਹੁੰਦਾ ਹੈ । 2. ਇਸਦਾ ਮੈਟਰੀਕਸ ਔਸੀਨ ਦਾ ਬਣਿਆ ਹੁੰਦਾ ਹੈ ।
3. ਇਹ ਪੇਰੀਕਾਂਡਰੀਅਮ ਦੁਆਰਾ ਢਕਿਆ ਹੁੰਦਾ ਹੈ । 3. ਇਹ ਪੇਰਾਆਸਟੀਅਮ ਦੁਆਰਾ ਢੱਕਿਆ ਹੁੰਦਾ ਹੈ ।
4. ਇਸ ਵਿੱਚ ਹੈਵਰਸਿਅਨ ਤੰਤਰ ਨਹੀਂ ਹੁੰਦਾ ਹੈ । 4. ਇਸ ਵਿੱਚ ਹੈਵਰਸਿਅਨ ਤੰਤਰ ਹੁੰਦਾ ਹੈ ।

ਪ੍ਰਸ਼ਨ 13.
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਬਹੁਤ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਫਾਲਤੂ ਮੋਟੀ ਪਰਤ ਹੁੰਦੀ ਹੈ । ਕਿਉਂ ?
ਉੱਤਰ-
ਠੰਡੇ ਖੇਤਰਾਂ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਵਧੇਰੇ ਠੰਡੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਤੇ ਵਸਾ ਦੀ ਮੋਟੀ ਪਰਤ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਸਰੀਰ ਲਈ ਤਾਪ ਨਿਯੰਤਰਣ ਕਰਨ ਲਈ ਵਧੇਰੇ ਸੁਰੱਖਿਆ ਦੀ ਪ੍ਰਾਪਤੀ ਹੋ ਜਾਂਦੀ ਹੈ ।

ਪ੍ਰਸ਼ਨ 14.
ਜੇ ਇਕ ਗਮਲੇ ਵਿੱਚ ਲੱਗੇ ਪੌਦੇ ਨੂੰ ਕੱਚ ਦੇ ਜਾਰ ਨਾਲ ਢੱਕ ਦਿੱਤਾ ਜਾਵੇ, ਤਾਂ ਇਸ ਵਿੱਚ ਜਲ ਵਾਸ਼ਪ ਦਿਖਾਈ ਦਿੰਦੇ ਹਨ ਕਿਉਂ ।
ਉੱਤਰ-
ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਤੋਂ ਵਾਸ਼ਪ ਉਤਸਰਜਨ ਦੀ ਕਿਰਿਆ ਹੁੰਦੀ ਰਹਿੰਦੀ ਹੈ ਇਸੇ ਕਿਰਿਆ ਦੇ ਕਾਰਨ ਕੱਚ ਦੇ ਜਾਰ ਵਿਚ ਜਲ ਵਾਸ਼ਪ ਦਿਖਾਈ ਦੇਣ ਲਗਦੇ ਹਨ ।

ਪ੍ਰਸ਼ਨ 15.
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਵਿੱਚ ਅਕਸਰ ਛਿੱਲ (ਐਪੀਡਰਮਿਸ) ਮੋਟੀ ਅਤੇ ਮੋਮ ਵਰਗੀ ਹੁੰਦੀ ਹੈ । ਕਿਉਂ ?
ਉੱਤਰ-
ਰੇਗਿਸਤਾਨ ਵਿੱਚ ਉੱਗਣ ਵਾਲੇ ਪੌਦਿਆਂ ਨੂੰ ਜ਼ਬਰਦਸਤ ਗਰਮੀ ਦੀ ਮਾਰ ਝੱਲਣੀ ਪੈਂਦੀ ਹੈ । ਇਨ੍ਹਾਂ ਦੀ ਮੋਟੀ ਛਿੱਲ ਪਾਣੀ ਦੀ ਹਾਨੀ ਨੂੰ ਘੱਟ ਕਰ ਕੇ ਉਸ ਦੇ ਸਾਰੇ ਭਾਗਾਂ ਦੀ ਰੱਖਿਆ ਕਰਦੀ ਹੈ । ਇਨ੍ਹਾਂ ਦੀ ਸਤਹਿ ‘ਤੇ ਮੋਮ ਵਰਗੀ ਜਲ ਪ੍ਰਤੀਰੋਧੀ ਪਰਤ ਐਪੀਡਰਮਲ ਸੈੱਲਾਂ ਦੁਆਰਾ ਬਣਾਈ ਜਾਂਦੀ ਹੈ, ਜੋ ਯਾਂਤਰਿਕ ਝਟਕੇ ਅਤੇ ਪਰਜੀਵੀ ਉੱਲੀਆਂ ਦੇ ਪ੍ਰਵੇਸ਼ ਤੋਂ ਪੌਦੇ ਦਾ ਬਚਾਵ ਕਰਦੀ ਹੈ ।

PSEB 9th Class Science Important Questions Chapter 6 ਟਿਸ਼ੂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਟਿਸ਼ੂ ਕੀ ਹੈ ?
ਉੱਤਰ-
ਟਿਸ਼ੂ (Tissue) – ਸਮਾਨ ਰਚਨਾ ਅਤੇ ਉਤਪੱਤੀ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਆਖਿਆ ਜਾਂਦਾ ਹੈ । ਇਸ ਤੋਂ ਸਰੀਰ ਦੇ ਅੰਗ ਬਣਦੇ ਹਨ ।

ਪ੍ਰਸ਼ਨ 2.
ਪੌਦਿਆਂ ਵਿੱਚ ਮਿਲਣ ਵਾਲੇ ਟਿਸ਼ੂ ਦੇ ਦੋ ਸਮੂਹਾਂ ਦੇ ਨਾਂ ਲਿਖੋ ।
ਉੱਤਰ-

 1. ਵਿਭਾਜਨ ਯੋਗ ਟਿਸ਼ੂ ਅਤੇ
 2. ਸਥਾਈ ਟਿਸ਼ੂ ।

ਪ੍ਰਸ਼ਨ 3.
ਵਿਭਾਜਨ ਯੋਗ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਮ ਲਿਖੋ ।
ਉੱਤਰ-
ਵਿਭਾਜਨ ਯੋਗ ਟਿਸ਼ੂ ਹੇਠ ਲਿਖੀਆਂ ਤਿੰਨ ਕਿਸਮਾਂ ਦੇ ਹਨ-

 1. ਸਿਖਰੀ ਮੈਰੀਸਟੈਂਮ (Apical Meristem)
 2. ਬਗਲੀ ਮੈਰੀਸਟੈਂਮ (Lateral Meristem)
 3. ਅੰਤਰਵੇਸ਼ੀ ਮੈਰੀਸਟੈਮ (Intercalary Meristem)

ਪ੍ਰਸ਼ਨ 4.
ਸਥਾਈ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਨ੍ਹਾਂ ਟਿਸ਼ੂ ਦੇ ਸੈੱਲਾਂ ਵਿੱਚ ਵਿਭਾਜਨ ਕਰਨ ਦੀ ਸ਼ਕਤੀ ਖ਼ਤਮ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਸਥਾਈ ਟਿਸ਼ੂ ਆਖਦੇ ਹਨ ।

ਪ੍ਰਸ਼ਨ 5.
ਸਥਾਈ ਟਿਸ਼ੂਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਥਾਈ ਟਿਸ਼ੂ ਦੀਆਂ ਦੋ ਕਿਸਮਾਂ ਹਨ-

 1. ਸਾਧਾਰਨ ਟਿਸ਼ੂ ਅਤੇ
 2. ਗੁੰਝਲਦਾਰ ਟਿਸ਼ੂ ।

ਪ੍ਰਸ਼ਨ 6.
ਸਾਧਾਰਨ ਟਿਸ਼ੂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਹੀ ਪ੍ਰਕਾਰ ਦੇ ਸੈੱਲਾਂ ਤੋਂ ਬਣਨ ਅਤੇ ਜਿਨ੍ਹਾਂ ਦੀ ਰਚਨਾ ਅਤੇ ਕਾਰਜ ਸਮਾਨ ਹੋਣ, ਉਨ੍ਹਾਂ ਨੂੰ ਸਾਧਾਰਨ ਟਿਸ਼ੂ ਆਖਦੇ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 7.
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਾਧਾਰਨ ਟਿਸ਼ੂ ਦੀਆਂ ਤਿੰਨ ਕਿਸਮਾਂ ਇਹ ਹਨ-

 1. ਪੇਅਰਨਕਾਈ
 2. ਕੋਲਨਕਾਈਮਾ
 3. ਸਕਲੈਰਨਕਾਈ ।

ਪ੍ਰਸ਼ਨ 8.
ਗੁੰਝਲਦਾਰ ਟਿਸ਼ੂ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੇ ਟਿਸ਼ੂ ਇੱਕ ਤੋਂ ਵੱਧ ਕਿਸਮ ਦੇ ਸੈੱਲਾਂ ਤੋਂ ਬਣਨ, ਉਨ੍ਹਾਂ ਨੂੰ ਗੁੰਝਲਦਾਰ ਟਿਸ਼ੂ (Complex Tissue) ਆਖਿਆ ਜਾਂਦਾ ਹੈ । ਭਾਵੇਂ ਇਸ ਕਿਸਮ ਦੇ ਟਿਸ਼ੂ ਵਿਚਲੇ ਸੈੱਲ ਅਲੱਗ-ਅਲੱਗ ਸ਼ਕਲਾਂ ਦੇ ਹਨ, ਪਰ ਇਹ ਸਾਰੇ ਰਲ ਕੇ ਕੰਮ ਇੱਕ ਹੀ ਕਰਦੇ ਹਨ ।

ਪ੍ਰਸ਼ਨ 9.
ਦੋ ਕਿਸਮਾਂ ਦੇ ਗੁੰਝਲਦਾਰ ਟਿਸ਼ੂਆਂ ਦੇ ਨਾਂ ਲਿਖੋ ।
ਉੱਤਰ-

 1. ਜ਼ਾਈਲਮ (Xylem) ਅਤੇ
 2. ਫਲੋਇਮ (Phloem) ।

ਪ੍ਰਸ਼ਨ 10.
ਜ਼ਾਈਲਮ ਦੇ ਚਾਰ ਭਿੰਨ-ਭਿੰਨ ਭਾਗਾਂ ਦੇ ਨਾਂ ਲਿਖੋ ।
ਉੱਤਰ-

 1. ਕੀਡਜ਼,
 2. ਵਹਿਣੀ (Vessel),
 3. ਜ਼ਾਈਲਮ ਪੇਅਰਨਕਾਈ ਅਤੇ
 4. ਜ਼ਾਈਲਮ ਰੇਸ਼ੇ । ਜ਼ਾਈਮ ਟਿਸ਼ੂ ਦੇ ਚਾਰ ਭਾਗ ਹਨ ।

ਪ੍ਰਸ਼ਨ 11.
ਫਲੋਇਮ ਵਿਚਲੇ ਚਾਰ ਕਿਸਮਾਂ ਦੇ ਅੰਗਾਂ ਦੇ ਨਾਂ ਦੱਸੋ ।
ਉੱਤਰ-

 1. ਛਣਨੀ ਨਲੀਆਂ,
 2. ਫਲੋਇਮ ਪੇਅਰਨਕਾਈਮਾ,
 3. ਸਹਿ ਸੈੱਲ ਅਤੇ
 4. ਫਲੋਇਮ ਰੇਸ਼ੇ, ਫਲੋਇਮ ਟਿਸ਼ੂ ਦੇ ਚਾਰ ਅੰਗ ਹਨ ।

ਪ੍ਰਸ਼ਨ 12.
ਜੰਤੁ ਟਿਸ਼ੂ ਦੀਆਂ ਚਾਰ ਕਿਸਮਾਂ ਕਿਹੜੀਆਂ ਹਨ ?
ਉੱਤਰ-

 1. ਅਧਿਛੰਦ ਟਿਸ਼ੂ,
 2. ਜੋੜਕ ਟਿਸ਼ੂ,
 3. ਪੇਸ਼ੀ ਟਿਸ਼ੂ ਅਤੇ
 4. ਨਾੜੀ ਟਿਸ਼ੂ, ਜੰਤੂ ਟਿਸ਼ੂ ਦੀਆਂ ਚਾਰ ਕਿਸਮਾਂ ਹਨ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 13.
ਜੋੜਕ ਟਿਸ਼ੂ ਦੇ ਦੋ ਮੁੱਖ ਕੰਮ ਲਿਖੋ ।
ਉੱਤਰ-

 1. ਵੱਖ-ਵੱਖ ਅੰਗਾਂ ਨੂੰ ਜੋੜਨਾ ਅਤੇ
 2. ਅੰਦਰਲੇ ਅੰਗਾਂ ਦੀ ਸੁਰੱਖਿਆ ਕਰਨਾ ।

ਪ੍ਰਸ਼ਨ 14.
ਜੋੜਕ ਟਿਸ਼ੂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-

 1. ਅਸਥੀ,
 2. ਉਪ-ਅਸਥੀ,
 3. ਲਹੁ,
 4. ਟੈਂਡਨ ਅਤੇ
 5. ਲਿਗਾਮੈਂਟ ।

ਪ੍ਰਸ਼ਨ 15.
ਨਾਰੀਅਲ ਦਾ ਰੇਸ਼ੇਦਾਰ ਛਿੱਲਕਾ ਕਿਸ ਟਿਸ਼ੂ ਦਾ ਬਣਿਆ ਹੁੰਦਾ ਹੈ ?
ਉੱਤਰ-
ਸਕਲੈਰਨਕਾਈਮਾ ਟਿਸ਼ ।

ਪ੍ਰਸ਼ਨ 16.
ਚਮੜੀ ਕਿਸ ਤੋਂ ਬਣਦੀ ਹੈ ?
ਉੱਤਰ-
ਐਪੀਥੀਲੀਅਮ ਟਿਸ਼ੂ ਨਾਲ ।

ਪ੍ਰਸ਼ਨ 17.
ਮਾਨਵ ਸਰੀਰ ਵਿੱਚ ਕਠੋਰ ਟਿਸ਼ੂ ਕਿਹੜਾ ਹੈ ?
ਉੱਤਰ-
ਹੱਡੀ ।

ਪ੍ਰਸ਼ਨ 18.
ਕਿਹੜੇ ਟਿਸ਼ੂ ਨੂੰ ਜੀਵਨ ਧਾਰਾ ਕਹਿੰਦੇ ਹਨ ?
ਉੱਤਰ-
ਲਹੂ ।

PSEB 9th Class Science Important Questions Chapter 6 ਟਿਸ਼ੂ

ਪ੍ਰਸ਼ਨ 19.
ਲਹੂ ਪਲਾਜ਼ਮਾ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
ਉੱਤਰ-
90% ਲਗਭਗ) ।

ਪ੍ਰਸ਼ਨ 20.
ਲਹੂ ਕਿਸ ਤਰ੍ਹਾਂ ਦਾ ਟਿਸ਼ੂ ਹੈ ? ਉੱਤਰ-ਜੋੜਕ ਟਿਸ਼ੂ ।

ਪ੍ਰਸ਼ਨ 21.
ਪਲਾਜ਼ਮਾ ਵਿੱਚ ਕੀ-ਕੀ ਹੁੰਦਾ ਹੈ ?
ਉੱਤਰ-
ਲਾਲ ਲਹੂ ਕਣ, ਸਫ਼ੈਦ ਲਹੂ ਕਣ, ਪਲੇਟਲੇਟਸ ।

ਪ੍ਰਸ਼ਨ 22.
ਨਾੜੀ ਟਿਸ਼ੂ ਤੋਂ ਸਾਡੇ ਸਰੀਰ ਵਿੱਚ ਕੀ-ਕੀ ਬਣਿਆ ਹੁੰਦਾ ਹੈ ?
ਉੱਤਰ-
ਦਿਮਾਗ਼, ਅਸਥੀ ਮਿੱਝ ਅਤੇ ਨਾੜੀਆਂ ।

ਪ੍ਰਸ਼ਨ 23.
ਨਿਊਰਾਂਨ ਕੀ ਹਨ ?
ਉੱਤਰ-
ਤੰਤਰਿਕਾ ਕੋਸ਼ਿਕਾਵਾਂ ।

ਪ੍ਰਸ਼ਨ 24.
ਨਾੜੀ ਸੈੱਲ ਕਿੰਨਾ ਲੰਬਾ ਹੋ ਸਕਦਾ ਹੈ ?
ਉੱਤਰ-
ਇਕ ਮੀਟਰ ਤਕ ਲੰਬੀ ।

Leave a Comment