PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

Punjab State Board PSEB 9th Class Physical Education Book Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ Textbook Exercise Questions, and Answers.

PSEB Solutions for Class 9 Physical Education Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

Physical Education Guide for Class 9 PSEB ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter) –

  • ਖੇਤਾਂ ਦੇ ਗੁਣ-ਸਰੀਰਕ, ਮਾਨਸਿਕ, ਚਰਿੱਤਰਿਕ ਵਿਕਾਸ, ਸਹਿਯੋਗ ਦੀ ਭਾਵਨਾ ਅਤੇ ਸਹਿਣਸ਼ੀਲਤਾ ਖੇਡਾਂ ਦੁਆਰਾ ਮਿਲਦੀ ਹੈ |
  • ਸਪੋਰਟਸਮੈਨਸ਼ਿਪ-ਇਹ ਉਹਨਾਂ ਚੰਗੇ ਗੁਣਾਂ ਦਾ ਸਮੂਹ ਹੈ ਜਿਹਨਾਂ ਦਾ ਹੋਣਾ ਖਿਡਾਰੀ ਲਈ ਜ਼ਰੂਰੀ ਸਮਝਿਆ ਜਾਂਦਾ ਹੈ । ਖਿਡਾਰੀ ਸਿਹਤਮੰਦ, ਅਨੁਸ਼ਾਸਨਬੱਧ, ਮਾਨਸਿਕ ਰੂਪ ਵਿਚ ਭਰਪੂਰ, ਚੰਗਾ ਸਹਿਯੋਗੀ ਅਤੇ ਚੁਸਤ ਆਦਿ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ ।
  • ਖਿਡਾਰੀ ਵਿਚ ਅਨੁਸ਼ਾਸਨ ਦੀ ਭਾਵਨਾ, ਸਿਹਤਮੰਦ ਸਰੀਰ ਅਤੇ ਮਾਨਸਿਕ ਰੂਪ ਵਿਚ ਸਿਹਤਮੰਦ, ਸਹਿਯੋਗ ਦੀ ਭਾਵਨਾ, ਚੁਸਤੀ ਅਤੇ ਫੁਰਤੀ ਦੇ ਸਾਰੇ ਗੁਣ ਹੋਣੇ ਚਾਹੀਦੇ ਹਨ ।
  • ਸਪੋਰਟਸਮੈਨ ਇਕ ਦੂਤ-ਇਕ ਚੰਗਾ ਸਪੋਰਟਸਮੈਨ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਤਾ ਵਿਚ ਆਪਣੇ ਦੇਸ਼ ਦਾ ਪ੍ਰਤੀਨਿੱਧਤਵ ਕਰਦਾ ਹੈ ਅਤੇ ਵਿਦੇਸ਼ਾਂ ਵਿਚ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਦੇਸ਼ ਦਾ ਨੁਕਸਾਨ ਹੋਵੇ ।
  • ਸਪੋਰਟਸਮੈਨ ਦਾ ਵਿਵਹਾਰ-ਹਰੇਕ ਟੀਮ ਨੂੰ ਬਰਾਬਰ ਸਮਝਦਾ ਹੈ ਅਤੇ ਹਾਰ ਨੂੰ ਸ਼ਾਨ ਨਾਲ ਸਵੀਕਾਰਦਾ ਹੈ ।
  • ਖੇਡਾਂ ਦੇ ਲਾਭ-ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ |

ਖਿਆਂ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers) 

ਪ੍ਰਸ਼ਨ 1.
ਖੇਡਾਂ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  • ਸਿਹਤਮੰਦ ਕਰਦੀ ਹੈ ।
  • ਸੁੰਦਰ ਸਰੀਰ ਦੀ ਬਨਾਵਟ।

ਪ੍ਰਸ਼ਨ 2.
ਇਕ ਸਪੋਰਟਸਮੈਨ ਕਿਹੋ ਜਿਹਾ ਵਿਵਹਾਰ ਕਰਦਾ ਹੈ ? ਦੋ ਲਾਈਨਾਂ ਲਿਖੋ ।
ਉੱਤਰ-

  1. ਹਾਰ ਨੂੰ ਸ਼ਾਨ ਨਾਲ ਸਵੀਕਾਰ ਕਰਦਾ ਹੈ ।
  2. ਹਰੇਕ ਟੀਮ ਨੂੰ ਬਰਾਬਰ ਦਾ ਸਮਝਦਾ ਹੈ ।

ਪ੍ਰਸ਼ਨ 3.
ਖਿਡਾਰੀ ਦੇ ਕੋਈ ਦੋ ਗੁਣ ਲਿਖੋ ।
ਉੱਤਰ-

  1. ਸਹਿਯੋਗ ਦੀ ਭਾਵਨਾ
  2. ਸਹਿਣਸ਼ੀਲਤਾ |

ਪ੍ਰਸ਼ਨ 4.
ਹਾਰ ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਖਿਡਾਰੀ ਦਾ ਗੁਣ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

ਪ੍ਰਸ਼ਨ 5.
ਹੁਕਮ ਦੇਣ ਅਤੇ ਮੰਨਣ ਦੀ ਕਾਬਲੀਅਤ ਕਿਸ ਤਰਾਂ ਆਉਂਦੀ ਹੈ ?
ਉੱਤਰ-
ਖੇਡਾਂ ਵਿਚ ਹਿੱਸਾ ਲੈਣ ਨਾਲ ।

ਪ੍ਰਸ਼ਨ 6.
ਆਤਮ-ਵਿਸ਼ਵਾਸ ਅਤੇ ਉੱਤਰਦਾਇਤਵ ਦੀ ਭਾਵਨਾ ਖਿਡਾਰੀ ਨੂੰ ਕੀ ਬਣਾ ਦਿੰਦੀ ਹੈ ?
ਉੱਤਰ-
ਚੰਗਾ ਸਮਾਜਿਕ ਆਦਮੀ !

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਇਕ ਸਪੋਰਟਸਮੈਨ ਦੇ ਲਈ ਕਿਹੜੀ ਵਿਹਾਰ ਪ੍ਰਣਾਲੀ ਪ੍ਰਮਾਣਿਤ ਹੈ ? (Discuss the good behaviour of a sportsman.)
ਉੱਤਰ-
ਸਪੋਰਟਸਮੈਨ ਦੇ ਲਈ ਵਿਹਾਰ ਪ੍ਰਣਾਲੀ (System of behaviour for a Sportsman)-ਸੰਸਾਰ ਦੇ ਸਾਰੇ ਖਿਡਾਰੀ (ਸਪੋਰਟਸਮੈਨ ਅੱਗੇ ਲਿਖੀ ਪ੍ਰਣਾਲੀ ਨੂੰ ਮੰਨਦੇ ਹਨ ਅਤੇ ਇਸ ਦੇ ਅਨੁਸਾਰ ਵਿਹਾਰ ਕਰਨਾ ਆਪਣਾ ਪਰਮ ਕਰਤੱਵ ਮੰਨਦੇ ਹਨ ।

ਇਸ ਵਿਹਾਰ ਪ੍ਰਣਾਲੀ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ –

  • ਅਧਿਕਾਰੀਆਂ ਦੇ ਨਿਰਣੇ ਠੀਕ ਅਤੇ ਆਖ਼ਰੀ ਹੁੰਦੇ ਹਨ ।
  • ਖੇਡਾਂ ਦੇ ਨਿਯਮ ਅਸਲ ਵਿਚ ਚੰਗੇ ਪੁਰਖਾਂ ਦੀ ਸੰਧੀ ਹੀ ਹਨ ।
  • ਟੀਮਾਂ ਦੇ ਲਈ ਜਾਨ ਤੋੜ ਕੇ ਸਾਫ਼-ਸੁਥਰਾ ਖੇਡਣਾ ਹੀ ਸਭ ਤੋਂ ਵੱਡਾ ਵਿਸ਼ਵਾਸ ਹੈ ।
  • ਹਾਰ ਨੂੰ ਬੜੀ ਸ਼ਾਨ ਨਾਲ ਮੰਨੋ।
  • ਜਿੱਤ ਨੂੰ ਬੜੇ ਸਹਿਜ ਢੰਗ ਨਾਲ ਪ੍ਰਵਾਨ ਕਰੋ ।
  • ਦੂਸਰਿਆਂ ਦੇ ਚੰਗੇ ਗੁਣਾਂ ਦਾ ਸਨਮਾਨ ਕਰਨ ਨਾਲ ਮਾਣ ਮਿਲਦਾ ਹੈ ।
  • ਹਾਰ ਜਾਂ ਭੈੜੀ ਖੇਡ ਲਈ ਬਹਾਨੇ ਲੱਭਣਾ ਠੀਕ ਨਹੀਂ |
  • ਕਿਸੇ ਕੌਮ ਜਾਂ ਟੀਮ ਨੂੰ ਉਸ ਦੇ ਵਿਹਾਰ ਦੇ ਅਨੁਸਾਰ ਸਨਮਾਨ ਦਿੱਤਾ ਜਾਂਦਾ ਹੈ ।
  • ਬਾਹਰੋਂ ਆਈਆਂ ਹੋਈਆਂ ਟੀਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ।
  • ਹਰ ਇਕ ਟੀਮ ਨੂੰ ਬਰਾਬਰ ਸਮਝਣਾ ਚਾਹੀਦਾ ਹੈ ।

ਪ੍ਰਸ਼ਨ 2.
ਦਰਸ਼ਕ ਕਿਸ ਪ੍ਰਕਾਰ ਚੰਗੇ ਸਪੋਰਟਸਮੈਨ ਬਣ ਸਕਦੇ ਹਨ ? (How Spectators can be a good sportsman ? )
ਉੱਤਰ-
ਦਰਸ਼ਕਾਂ ਵਿਚ ਚੰਗੇ ਸਪੋਰਟਸਮੈਨ ਬਣਨ ਦੇ ਲਈ ਹੇਠ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ –

  • ਉਹ ਚੰਗੀ ਖੇਡ ਦੀ ਪ੍ਰਸੰਸਾ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਰੁਕਾਵਟ ਪੈਦਾ ਨਾ ਕਰਨ ।
  • ਜੇਕਰ ਰੈਫ਼ਰੀ ਉਹਨਾਂ ਦੀ ਇੱਛਾ ਦੇ ਵਿਰੁੱਧ ਫ਼ੈਸਲਾ ਦੇਵੇ ਤਾਂ ਉਸ ਦੇ ਵਿਰੁੱਧ ਬੁਰੇ ਸ਼ਬਦ ਨਾ ਕਹਿਣ |
  • ਉਹ ਜਿਸ ਟੀਮ ਦਾ ਪੱਖ ਲੈ ਰਹੇ ਹੋਣ ਜੇਕਰ ਉਹ ਕਮਜ਼ੋਰ ਹੈ ਜਾਂ ਅਯੋਗ ਹੈ ਤਾਂ ਉਸ ਦੀ ਜਿੱਤ ਦੇਖਣਾ ਨਾ ਚਾਹੁੰਣ ਕਿਉਂਕਿ ਖੇਡ ਵਿਚ ਚੰਗੀ ਟੀਮ ਹੀ ਜਿੱਤਣ ਦੀ ਹੱਕਦਾਰ ਹੈ ।
  • ਉਹ ਆਪਣੇ ਸਾਥੀ ਦਰਸ਼ਕਾਂ ਨਾਲ ਕੇਵਲ ਇਸ ਲਈ ਨਾ ਝਗੜਨ ਕਿਉਂਕਿ ਉਹ ਵਿਰੋਧੀ ਟੀਮ ਦਾ ਸਮਰਥਨ ਕਰਦੇ ਹਨ ।
  • ਉਹ ਜਿਸ ਟੀਮ ਦਾ ਪੱਖ ਲੈ ਰਹੇ ਹੋਣ ਜੇਕਰ ਉਹ ਹਾਰ ਰਹੀ ਹੈ ਤਾਂ ਬੁਰੇ ਵਿਹਾਰ ਦਾ ਵਿਖਾਵਾ ਨਾ ਕਰਨ, ਜਿਵੇਂ ਖੇਡਾਂ ਦੇ ਮੈਦਾਨ ਵਿਚ ਕੂੜਾ ਕਰਕਟ, ਪੱਥਰ ਆਦਿ ਸੁੱਟ ਕੇ ਖੇਡ ਰੁਕਵਾਉਣਾ ਤਾਂ ਕਿ ਖੇਡ ਵਿਚ ਹਾਰ-ਜਿੱਤ ਦਾ ਫ਼ੈਸਲਾ ਹੀ ਨਾ ਹੋਵੇ |

ਪ੍ਰਸ਼ਨ 3.
ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ, ਕਿਵੇਂ ? (Sportsman act as a ambassador of a country. How ?)
ਉੱਤਰ-
ਇਕ ਚੰਗਾ ਸਪੋਰਟਸਮੈਨ ਅੰਤਰ-ਰਾਸ਼ਟਰੀ ਖੇਡ ਪ੍ਰਤਿਯੋਗਤਾਵਾਂ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ । ਉਹ ਖੇਡ ਦੇ ਨਿਯਮ ਦੀ ਉਲੰਘਣਾ ਨਹੀਂ ਕਰਦਾ । ਉਹ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਮੇਲ-ਜੋਲ ਰੱਖਦਾ ਹੈ | ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ । ਉਹ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਾ ਹੈ । ਉਸ ਲਈ ਹਾਰ ਜਾਂ ਜਿੱਤ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ । ਉਹ ਹਰ ਸਥਿਤੀਵਿਚ ਆਪਣੇ ਵਿਰੋਧੀ ਖਿਡਾਰੀ ਦਾ ਸਤਿਕਾਰ ਕਰਦਾ ਹੈ । ਇੰਝ ਇਕ ਸਪੋਰਟਸਮੈਨ ਵਿਦੇਸ਼ ਵਿਚ ਕੋਈ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਉਸ ਦੇ ਦੇਸ਼ ਦੇ ਮਾਨ ਨੂੰ ਨੁਕਸਾਨ ਹੋਵੇ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਖੇਡਾਂ ਦੇ ਗੁਣਾਂ ਬਾਰੇ ਵਿਸਥਾਰਪੂਰਵਕ ਲਿਖੋ । (Write down the Values of games and sports in detail.)
ਉੱਤਰ-
ਖੇਡਾਂ ਦੇ ਗੁਣ-ਖੇਡਾਂ ਵਿਚ ਆਦਮੀ ਦੀ ਖਿੱਚ ਉਹਨਾਂ ਦੇ ਗੁਣਾਂ ਕਰਕੇ ਹੈ |

ਅੱਜ-ਕਲ੍ਹ ਖੇਡਾਂ ਤੇ ਬਹੁਤ ਜ਼ੋਰ ਦਿੱਤੇ ਜਾਣ ਦੇ ਹੇਠ ਲਿਖੇ ਕਾਰਨ ਹਨ –
1. ਅਰੋਗਤਾ ਪ੍ਰਦਾਨ ਕਰਦੀਆਂ ਹਨ (Spid Health) -ਅਰੋਗਤਾ ਇਕ ਅਨਮੋਲ ਧਨ ਹੈ । ਅਰੋਗ ਸਰੀਰ ਵਿਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ  |ਅਰੋਗ ਆਦਮੀ ਪਾਸੋਂ ਗ਼ਰੀਬੀ, ਆਲਸ ਤੇ ਥਕਾਵਟ ਬਹੁਤ ਹੀ ਦੂਰ ਰਹਿੰਦੇ ਹਨ | ਖੇਡਾਂ ਅਰੋਗਤਾ ਦਿੰਦੀਆਂ ਹਨ । ਖਿਡਾਰੀ ਦੇ ਦੌੜਨ-ਭੁੱਜਣ ਤੇ ਉਛਲਣ-ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਕਰਦੇ ਹਨ । ਦਿਲ, ਫੇਫੜੇ, ਪਾਚਕ ਅੰਗ ਆਦਿ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਨ ਲੱਗਦੇ ਹਨ | ਪੱਠਿਆਂ ਵਿਚ ਤਾਕਤ ਤੇ ਲਚਕ ਵਧ ਜਾਂਦੀ ਹੈ । ਜੋੜ ਵੀ ਲਚਕਦਾਰ ਹੋ ਜਾਂਦੇ ਹਨ ਅਤੇ ਸਰੀਰ ਫੁਰਤੀਲਾ ਬਣ ਜਾਂਦਾ ਹੈ । ਇਸ ਤਰ੍ਹਾਂ ਖੇਡਾਂ ਦੁਆਰਾ ਸਿਹਤ ਵਿਚ ਸੁਧਾਰ ਰਹਿੰਦਾ ਹੈ ।

2. ਸੁਡੌਲ ਸਰੀਰ (Sound Body) – ਖੇਡਾਂ ਵਿਚ ਹਿੱਸਾ ਲੈਂਦੇ ਹੋਏ ਖਿਡਾਰੀ ਨੂੰ ਦੌੜਨਾ ਪੈਂਦਾ ਹੈ, ਉਛਲਣਾ ਪੈਂਦਾ ਹੈ, ਕੁੱਦਣਾ ਪੈਂਦਾ ਹੈ, ਜਿਸ ਕਾਰਨ ਉਸ ਦਾ ਸਰੀਰ ਸੁਡੌਲ ਬਣ ਜਾਂਦਾ ਹੈ | ਕੱਦ ਉੱਚਾ ਹੋ ਜਾਂਦਾ ਹੈ : ਸਰੀਰ ਉੱਤੇ ਕੱਪੜੇ ਖ਼ੂਬ ਸਜਦੇ ਹਨ, ਜਿਸ ਕਾਰਨ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ : ਪੱਠਿਆਂ ਤੇ ਸੂਝ ਨਾੜੀਆਂ ਦਾ ਤਾਲਮੇਲ ਵੀ ਖਿੰਡਾਂ ਦੁਆਰਾ ਹੀ ਪੈਦਾ ਹੁੰਦਾ ਹੈ । ਇਸ ਤਰ੍ਹਾਂ ਖਿਡਾਰੀ ਦੀ ਚਾਲ-ਢਾਲ ਚੰਗੀ ਹੋ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਵਿਅਕਤੀ ਦਾ ਰੂਪ ਨਿਖਾਰਨ ਵਿਚ ਮਹਾਨ ਹਿੱਸਾ ਪਾਉਂਦੀਆਂ ਹਨ !

3. ਸੰਵੇਗਾਂ ਦਾ ਸਮਤੋਲ (Full Control on Laotions)-ਸੰਵੇਗਾਂ ਦਾ ਸਮਝੌਤ ਸਫਲ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ । ਜੇ ਇਹਨਾਂ ਉੱਤੇ ਕੰਟਰੋਲ ਨਾ ਰੱਖਿਆ ਜਾਵੇ ਤਾਂ ਕਰੋਧ, ਉਦਾਸੀ ਤੇ ਹੰਕਾਰ ਆਦਮੀ ਨੂੰ ਚੱਕਰ ਵਿਚ ਫਸਾ ਕੇ ਉਸ ਦੇ ਵਿਅਕਤਿਤਵ ਨੂੰ ਨਸ਼ਟ ਕਰ ਦਿੰਦੇ ਹਨ | ਖੇਡਾਂ ਮਨੁੱਖ ਦਾ ਮਨ ਜੀਵਨ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ, ਉਸ ਦਾ ਮਨ ਪ੍ਰਸੰਨ ਕਰਦੀਆਂ ਹਨ ਤੇ ਉਸ ਨੂੰ ਸੰਵੇਗਾਂ ਉੱਤੇ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ । ਇਸ ਦਿਸ਼ਾ ਵਿਚ ਖੇਡਾਂ ਦੁਆਰਾ ਪੈਦਾ ਸਪੋਰਟਸਮੈਨ ਦੀ ਭਾਵਨਾ ਕਾਫ਼ੀ ਸਹਾਇਕ ਹੁੰਦੀ ਹੈ ।

4. ਚੇਤੰਨ ਬੁੱਧੀ ਦਾ ਵਿਕਾਸ (Development of Sound Mind)-ਆਦਮੀ ਨੂੰ ਜੀਵਨ ਵਿਚ ਪੈਰ-ਪੈਰ ਉੱਤੇ ਕਈ ਸਮੱਸਿਆਵਾਂ ਦਾ ਟਾਕਰਾ ਕਰਨਾ ਪੈਂਦਾ ਹੈ । ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੇਤੰਨ ਬੁੱਧੀ ਦੀ ਲੋੜ ਹੈ । ਚੇਤੰਨ ਬੁੱਧੀ ਦਾ ਵਿਕਾਸ ਖੇਡਾਂ ਦੁਆਰਾ ਹੀ ਹੋ ਸਕਦਾ ਹੈ | ਖੇਡਦੇ ਸਮੇਂ ਖਿਡਾਰੀ ਨੂੰ ਹਰ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਟਾਕਰਾ ਕਰਨਾ ਪੈਂਦਾ ਹੈ । ਅੜਚਣ ਜਾਂ ਸਮੱਸਿਆ ਨੂੰ ਉਸੇ ਵੇਲੇ ਛੇਤੀ ਤੋਂ ਛੇਤੀ ਹੱਲ ਕਰਨਾ ਪੈਂਦਾ ਹੈ । ਹੱਲ ਲੱਭਣ ਵਿਚ ਦੇਰ ਹੋ ਜਾਣ ਉੱਤੇ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ । ਇਸ ਤਰ੍ਹਾਂ ਦੇ ਵਾਤਾਵਰਨ ਵਿਚ ਹਰ ਖਿਡਾਰੀ ਹਰ ਵੇਲੇ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿਚ ਲੱਗਾ ਰਹਿੰਦਾ ਹੈ । ਉਸ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ । ਇਸ ਤਰ੍ਹਾਂ ਉਸ ਵਿਚ ਚੇਤੰਨ ਬੁੱਧੀ ਦਾ ਵਿਕਾਸ ਹੁੰਦਾ ਹੈ |

5. ਚਰਿੱਤਰ ਦਾ ਵਿਕਾਸ ( Development of Character)-ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਆਦਰ-ਮਾਣ ਹੁੰਦਾ ਹੈ । ਉਹ ਲੋਭ, ਲਾਲਚ ਵਿਚ ਨਹੀਂ ਫਸ ( ਖੇਡ ਵੇਲੇ ਜਿੱਤ-ਹਾਰ ਵਾਸਤੇ ਖਿਡਾਰੀਆਂ ਨੂੰ ਕਈ ਵਾਰ ਲੋਭ ਦਿੱਤੇ ਜਾਂਦੇ ਹਨ । ਚੰਗਾ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦਾ ਤੇ ਆਪਣੇ ਵਿਰੋਧੀ ਧੜੇ ਦੇ ਹੱਥਾਂ ਵਿਚ ਨਹੀਂ ਵਿਕਦਾ ਹੈ । ਜੇ ਕੋਈ ਖਿਡਾਰੀ ਭੁੱਲ ਕੇ ਲਾਲਚ ਵਿਚ ਆ ਕੇ ਆਪਣੇ ਧੜੇ ਨਾਲ ਵਿਸ਼ਵਾਸਘਾਤ ਕਰਦਾ ਹੈ ਤਾਂ ਆਪਣੇ ਖਿਡਾਰੀਆਂ ਤੇ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ | ਅਜਿਹਾ ਖਿਡਾਰੀ ਬਾਅਦ ਵਿਚ ਪਛਤਾਉਂਦਾ ਹੈ । ਇਕ ਚੰਗਾ ਖਿਡਾਰੀ ਕਦੇ ਵੀ ਲੋਭ ਜਾਂ ਲਾਲਚ ਦਾ ਸਹਾਰਾ ਨਹੀਂ ਲੈਂਦਾ ਖੇਡ ਦੇ ਦਰਸ਼ਕਾਂ ਸਾਹਮਣੇ ਹੋਣ ਤੇ ਰੈਫ਼ਰੀ ਦੇ ਨਿਰੀਖਣ ਵਿਚ ਹੋਣ ਦੇ ਕਾਰਨ ਹਰ ਖਿਡਾਰੀ ਘੱਟੋ-ਘੱਟ ਫਾਉਲ ਖੇਡਣ ਦਾ ਯਤਨ ਕਰਦਾ ਹੈ । ਇਸ ਤਰ੍ਹਾਂ ਖੇਡਾਂ ਆਦਮੀ ਵਿਚ ਕਈ ਚਰਿੱਤਰਿਕ ਗੁਣਾਂ ਦਾ ਵਿਕਾਸ ਕਰਦੀਆਂ ਹਨ ।

6. ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ (Development of Strong will Power)-ਖੇਡਾਂ ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ । ਜੋ ਖਿਡਾਰੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਲਗਨ ਨਾਲ ਯਤਨ ਕਰਦਾ ਹੈ, ਭਵਿੱਖਤ ਜੀਵਨ ਵਿਚ ਸਫਲਤਾ ਉਸ ਦੇ ਪੈਰ ਚੁੰਮਦੀ ਹੈ । ਉਹ ਖੇਡਾਂ ਵਿਚ ਇਕ ਮਨ ਹੋ ਕੇ ਖੇਡਦਾ ਹੈ। ਉਸ ਦੇ ਸਾਹਮਣੇ ਇਕ ਉਦੇਸ਼ ਜਿੱਤ ਪ੍ਰਾਪਤ ਕਰਨਾ ਹੀ ਹੁੰਦਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਆਪਣੀ ਸਾਰੀ ਸ਼ਕਤੀ ਲਾ ਦਿੰਦਾ ਹੈ ਤੇ ਆਮ ਤੌਰ ਤੇ ਸਫਲ ਵੀ ਹੋ ਜਾਂਦਾ ਹੈ । ਇਹੀ ਆਦਤ ਉਸ ਦੀ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਬਣ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ ।

7. ਭਰੱਪਣ ਦੀ ਭਾਵਨਾ ਦਾ ਵਿਕਾਸ (Development of Brotherhood)-ਖੇਡਾਂ ਦੁਆਰਾ ਭਰੱਪਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਖਿਡਾਰੀ ਸਦਾ ਗਰੁੱਪਾਂ ਵਿਚ ਖੇਡਦਾ ਹੈ ਤੇ ਟੀਮ ਦੇ ਨਿਯਮ ਅਨੁਸਾਰ ਵਿਹਾਰ ਕਰਦਾ ਹੈ । ਜੇ ਉਸ ਦੀ ਕੋਈ ਆਦਤ ਟੀਮ ਦੀ ਆਦਤ ਦੇ ਅਨੁਕੂਲ ਨਹੀਂ ਹੁੰਦੀ ਤਾਂ ਉਸ ਨੂੰ ਤਿਆਗਣਾ ਪੈਂਦਾ ਹੈ । ਇਸ ਦੇ ਇਲਾਵਾ ਟੀਮ ਵਿਚ ਖੇਡਣ ਵਾਲਿਆਂ ਦਾ ਇਕ ਦੂਜੇ ਉੱਤੇ ਪ੍ਰਭਾਵ ਪੈਂਦਾ ਹੈ । ਉਹਨਾਂ ਦਾ ਇਕ ਦੂਜੇ ਨਾਲ ਪ੍ਰੇਮ-ਪੂਰਨ ਤੇ ਭਰਾਵਾਂ ਵਰਗਾ ਵਰਤਾਉ ਹੋ ਜਾਂਦਾ ਹੈ । ਇਸ ਤਰ੍ਹਾਂ ਉਸ ਦਾ ਜੀਵਨ ਭਰੱਪਣ ਦੇ ਆਦਰਸ਼ਾਂ ਅਨੁਸਾਰ ਢਲ ਜਾਂਦਾ ਹੈ ਤੇ ਉਹ ਸਮਾਜ ਵਿਚ ਸਨਮਾਨ ਪ੍ਰਾਪਤ ਕਰਦਾ ਹੈ ।

8. ਸ਼ੈ-ਪ੍ਰਗਟਾਵਾ (Self Expression)-ਖੇਡਾਂ ਵਿਅਕਤੀ ਨੂੰ ਸੈ-ਪ੍ਰਗਟਾਵੇ ਜਾਂ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੇ ਮੌਕੇ ਦਿੰਦੀਆਂ ਹਨ । ਖੇਡ ਦੇ ਮੈਦਾਨ ਵਿਚ ਖਿਡਾਰੀ ਖੁੱਲ੍ਹ ਕੇ ਆਪਣੇ ਗੁਣਾਂ ਤੇ ਹੁਨਰ ਨੂੰ ਦਰਸ਼ਕਾਂ ਦੇ ਸਾਹਮਣੇ ਪ੍ਰਗਟ ਕਰਦਾ ਹੈ । ਇਸ ਗੁਣ ਦਾ ਵਿਕਾਸ ਸਿਰਫ਼ ਖੇਡ ਦੇ ਮੈਦਾਨ ਵਿਚ ਹੀ ਸੰਭਵ ਹੈ, ਕਿਤੇ ਹੋਰ ਨਹੀਂ ।

9. ਲੀਡਰਸ਼ਿਪ (Leadership)-ਖੇਡਾਂ ਦੀ ਚੰਗੀ ਅਗਵਾਈ ਕਰਨ ਵਾਲੇ ਵਿਚ ਅਗਵਾਈ ਦੇ ਗੁਣਾਂ ਦਾ ਵਿਕਾਸ ਹੋ ਜਾਂਦਾ ਹੈ । ਇਕ ਚੰਗਾ ਨੇਤਾ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ । ਇਸ ਦੇ ਉਲਟ ਇਕ ਬੁਰਾ ਜਾਂ ਅਯੋਗਾ ਨੇਤਾ ਦੇਸ਼ ਰੂਪੀ ਕਿਸ਼ਤੀ ਨੂੰ ਮੰਝਧਾਰ ਵਿਚ ਫਸਾ ਦਿੰਦਾ ਹੈ । ਖੇਡ ਦੇ ਮੈਦਾਨਾਂ ਦੁਆਰਾ ਹੀ ਚੰਗੇ ਡਿਸਿਪਲਿਨ ਵਾਲੇ, ਆਤਮਸੰਜਮੀ, ਆਤਮ-ਤਿਆਗੀ ਤੇ ਮਿਲ-ਜੁਲ ਕੇ ਦੇਸ਼ ਵਾਸਤੇ ਸਭ ਕੁਝ ਕੁਰਬਾਨ ਕਰਨ ਵਾਲੇ ਸੈਨਿਕ ਅਫ਼ਸਰ ਪ੍ਰਾਪਤ ਹੁੰਦੇ ਹਨ । ਇਸੇ ਲਈ ਤਾਂ ਡਿਊਕ ਆਫ਼ ਵਿਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਤੋਂ ਮਗਰੋਂ ਕਿਹਾ, ‘ਵਾਟਰਲੂ ਦੀ ਲੜਾਈ ਏਟਨ ਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚ ਦਿੱਤੀ ਗਈ ।” (The battle of Waterloo was won at the play-fields of Eton and Harrow.”)

10. ਵਿਹਲ ਦੇ ਸਮੇਂ ਦੀ ਵਰਤੋਂ (Proper Use of Leisure Time)-ਸਾਰਾ ਦਿਨ ਕੰਮ ਕਰਨ ਮਗਰੋਂ ਵੀ ਕਾਫ਼ੀ ਸਮਾਂ ਬਚ ਜਾਂਦਾ ਹੈ । ਇਸ ਲਈ ਅੱਜ ਦੀ ਮੁੱਖ ਸਮੱਸਿਆ ਹੈ ਕਿ ਇਸ ਵਿਹਲ ਦੇ ਸਮੇਂ ਨੂੰ ਕਿਸ ਤਰ੍ਹਾਂ ਵਰਤਿਆ ਜਾਵੇ | ਜੇ ਅਸੀਂ ਇਸ ਫ਼ਾਲਤੂ ਸਮੇਂ ਨੂੰ ਠੀਕ ਤਰ੍ਹਾਂ ਨਹੀਂ ਵਰਤਾਂਗੇ ਤਾਂ ਇਸ ਸਮੇਂ ਵਿਚ ਸ਼ਰਾਰਤਾਂ ਹੀ ਸੂਝਣਗੀਆਂ ਕਿਉਂਕਿ ਇਕ ਵਿਹਲੇ ਆਦਮੀ ਦਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ । ਇਸ ਫਾਲਤੂ ਸਮੇਂ ਨੂੰ ਠੀਕ ਢੰਗ ਨਾਲ ਗੁਜ਼ਾਰਨ ਲਈ ਖੇਡਾਂ ਸਾਡੀ ਮਦਦ ਕਰਦੀਆਂ ਹਨ | ਖੇਡਾਂ ਵਿਚ ਹਿੱਸਾ ਲੈ ਕੇ ਨਾ ਕੇਵਲ ਫਾਲਤੂ ਸਮੇਂ ਦੀ ਉੱਚਿਤ ਵਰਤੋਂ ਹੁੰਦੀ ਹੈ, ਸਗੋਂ ਇਸ ਦੇ ਨਾਲ ਸਰੀਰਕ ਵਿਕਾਸ ਵੀ ਹੁੰਦਾ ਹੈ ।

11. ਜਾਤ-ਪਾਤ ਦਾ ਭੇਦ-ਭਾਵ ਮਿਟਦਾ ਹੈ ਤੇ ਅੰਤਰ-ਰਾਸ਼ਟਰੀ ਸਹਿਯੋਗ ਵਧਦਾ ਹੈ। (Free from Castism and Development of International Understanding)–ਖੇਡਾਂ ਜਾਤ-ਪਾਤ ਦੇ ਭੇਦ-ਭਾਵ ਦਾ, ਜੋ ਕਿ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡੀ ਰੁਕਾਵਟ ਹੁੰਦਾ ਹੈ ਖ਼ਾਤਮਾ ਕਰਦੀਆਂ ਹਨ । ਹਰ ਟੀਮ ਵਿਚ ਭਿੰਨ-ਭਿੰਨ ਕੰਮਾਂ ਦੇ ਖਿਡਾਰੀ ਹੁੰਦੇ ਹਨ । ਉਹਨਾਂ ਦੇ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਹਨਾਂ ਦਾ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਹੋ ਜਾਂਦਾ ਹੈ | ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਖੇਡਦੇ ਹਨ ਤੇ ਉਹਨਾਂ ਨਾਲ ਮਿਲਦੇ-ਜੁਲਦੇ ਹਨ । ਇਸ ਤਰ੍ਹਾਂ ਉਹਨਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵੱਧ ਜਾਂਦੀ ਹੈ । ਇਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਨੂੰ ਉੱਨਤ ਕਰਨ ਵਿਚ ਸਹਾਇਕ ਹੁੰਦੀਆਂ ਹਨ ।

12. ਮੁਕਾਬਲੇ ਤੇ ਸਹਿਯੋਗ ਦੀ ਭਾਵਨਾ (Spirit of Competition and Cooperation)-ਮੁਕਾਬਲਾ ਵੀ ਪ੍ਰਗਤੀ ਦਾ ਆਧਾਰ ਹੈ ! ਮੁਕਾਬਲਾ ਅਤੇ ਸਹਿਯੋਗ ਮਹਾਨ ਪ੍ਰਾਪਤੀਆਂ ਦੇ ਸਾਧਨ ਹਨ । ਮੁਕਾਬਲੇ ਤੇ ਸਹਿਯੋਗ ਦੀਆਂ ਭਾਵਨਾਵਾਂ ਹਰ ਆਦਮੀ ਵਿਚ ਹੁੰਦੀਆਂ ਹਨ । ਇਹਨਾਂ ਦੇ ਵਿਕਾਸ ਦੁਆਰਾ ਹੀ ਸਮੁਦਾਇ, ਸਮਾਜ ਤੇ ਦੇਸ਼ ਤਰੱਕੀ ਦੇ ਰਸਤੇ ਉੱਤੇ ਅੱਗੇ ਵਧ ਸਕਦਾ ਹੈ । ਇਹਨਾਂ ਭਾਵਨਾਵਾਂ ਦਾ ਵਿਕਾਸ ਖੇਡਾਂ ਰਾਹੀਂ ਹੀ ਹੁੰਦਾ ਹੈ । ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਵਿਚ ਟੀਮਾਂ ਵਿਚਕਾਰ ਖੂਬ ਮੁਕਾਬਲਾ ਹੁੰਦਾ ਹੈ । ਮੈਚ ਜਿੱਤਣ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ ਹਨ, ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਕਿਸੇ ਵੀ ਇਕ ਖਿਡਾਰੀ ਦੇ ਯਤਨ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ । ਇਸ ਲਈ ਮੁਕਾਬਲੇ ਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਵਿਕਾਸ ਕਰਨ ਲਈ ਖੇਡਾਂ ਬਹੁਤ ਲਾਭਦਾਇਕ ਹਨ |

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

13. ਅਨੁਸ਼ਾਸਨ ਦੀ ਭਾਵਨਾ (Spirit of Discipline)-ਖੇਡ ਦਾ ਮੈਦਾਨ ਇਕ ਅਜਿਹੀ ਥਾਂ ਹੈ ਜਿੱਥੇ ਖਿਡਾਰੀ ਅਨੁਸ਼ਾਸਨ ਵਿਚ ਰਹਿੰਦੇ ਹਨ ਅਤੇ ਆਪਣੇ ਕਰਤੱਵਾਂ ਅਤੇ ਫ਼ਰਜ਼ਾਂ ਦੀ ਪਾਲਣਾ ਨੂੰ ਪੂਰਾ ਕਰਦੇ ਹਨ | ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਦੁਆਰਾ ਵਿਅਕਤੀ ਜਾਂ ਖਿਡਾਰੀ ਵਲੋਂ ਖੇਡ ਦੇ ਮੈਦਾਨ ਵਿਚ ਆਪਣੇ ਅਤੇ ਆਪਣੇ ਦੇਸ਼ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਅਨੁਸ਼ਾਸਨ ਵਿਚ ਰਹਿ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ । ਇਹ ਅਨੁਸ਼ਾਸਨ ਸਾਨੂੰ ਖੇਡਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ।

14. ਸਹਿਨਸ਼ੀਲਤਾ (Tolerance)-ਖੇਡਾਂ ਦੇ ਰਾਹੀਂ ਖਿਡਾਰੀਆਂ ਦੇ ਮਨ ਵਿਚ ਸਹਿਨਸ਼ੀਲਤਾ ਪੈਦਾ ਹੁੰਦੀ ਹੈ, ਕਿਉਂਕਿ ਖੇਡਾਂ ਦੇ ਵਿਚ ਅਸੀਂ ਕਿਸੇ ਦੇ ਵਿਚਾਰ ਸੁਣਦੇ ਹਾਂ, ਆਪਣੇ ਵਿਚਾਰ ਦੱਸਦੇ ਹਾਂ ਅਤੇ ਸਾਡੇ ਵਿਚ ਆਪਸੀ ਮਿਲਾਪ ਹੁੰਦਾ ਹੈ ਅਤੇ ਸਾਡੇ ਵਿਚ ਸਹਿਨਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ ।

15. ਚੰਗੀ ਨਾਗਰਿਕਤਾ (Good Citizenship)- ਖੇਡਾਂ ਰਾਹੀਂ ਖਿਡਾਰੀਆਂ ਦੇ ਵਿਚ ਇਕ ਚੰਗੇ ਨਾਗਰਿਕ ਦੇ ਗੁਣ ਪੈਦਾ ਹੁੰਦੇ ਹਨ ਕਿਉਂਕਿ ਖਿਡਾਰੀ ਆਪਸ ਵਿਚ ਮਿਲ ਕੇ ਖੇਡਦੇ ਹਨ । ਨਿਯਮਾਂ, ਕਰਤੱਵਾਂ, ਡਿਸਿਪਲਿਨ ਵਿਚ ਰਹਿਣਾ ਆਦਿ ਗੁਣਾਂ ਦੇ ਕਾਰਨ ਖਿਡਾਰੀ ਚੰਗੇ ਨਾਗਰਿਕ ਬਣ ਜਾਂਦੇ ਹਨ। ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਖੇਡਾਂ ਵਿਅਕਤੀ ਵਿਚ ਸਹਿਯੋਗ, ਭਾਈਚਾਰੇ, ਲੀਡਰੀ, ਮਿਲਵਰਤਨ ਆਦਿ ਵਰਗੇ ਚੰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ । ਉਸ ਨੂੰ ਚੰਗਾ ਨਾਗਰਿਕ ਬਣਨ ਵਿਚ ਸਹਾਇਤਾ ਦਿੰਦੀਆਂ ਹਨ ।

ਪ੍ਰਸ਼ਨ 2.
ਸਪੋਰਟਸਮੈਨਸ਼ਿਪ ਕੀ ਹੈ ? ਇਕ ਚੰਗੇ ਸਪੋਰਟਸਮੈਪ ਦੇ ਗੁਣ ਲਿਖੋ । (What is sportsmanship ? Write down the Qualities of a sportsmanship.)
ਉੱਤਰ-
ਸਪੋਰਟਸਮੈਨਸ਼ਿਪ ਦਾ ਅਰਥ (Meaning of Spf1ts13atisfaigy) ਜਿੱਥੇ ਭਾਰਤੀ ਭਾਸ਼ਾਵਾਂ ਵਿਚ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਚੰਗੀ ਤਰ੍ਹਾਂ ਨਾਲ ਅਪਣਾ ਲਏ ਗਏ ਹਨ, ਉੱਥੇ ਸਪੋਰਟਸਮੈਨਸ਼ਿਪ ਅਤੇ ਸਪੋਰਟਸਮੈਨ ਵੀ ਖੇਡਾਂ ਦੇ ਖੇਤਰ ਵਿਚ ਮਹੱਤਵਪੂਰਨ ਸ਼ਬਦ ਹਨ : ਸਪੋਰਟਸਮੈਨਸ਼ਿਪ (Sportsmanship) ਇਕ ਚੰਗੇ ਖਿਡਾਰੀ ਦੀ ਉਹ ਭਾਵਨਾ ਹੈ ਜਾਂ ਵਿਸ਼ੇਸ਼ਤਾ ਹੈ, ਜਾਂ ਇੰਝ ਕਹੀਏ ਕਿ ਉਹ ਸਪਿਰਟ ਹੈ ਜਿਸ ਦੇ ਆਧਾਰ ‘ਤੇ ਕੋਈ ਵੀ ਖਿਡਾਰੀ ਖੇਡ ਦੇ ਮੈਦਾਨ ਵਿਚ ਆਰੰਭ ਤੋਂ ਲੈ ਕੇ ਅੰਤ ਤਕ ਬੜੀ ਯੋਗਤਾ ਨਾਲ ਹਿੱਸਾ ਲੈਂਦਾ ਹੈ ।

ਸਪੋਰਟਸਮੈਨਸ਼ਿਪ ਚੰਗੇ ਗੁਣਾਂ ਦਾ ਉਹ ਸਮੂਹ ਹੈ, ਜਿਨ੍ਹਾਂ ਦਾ ਹੋਣਾ ਇਕ ਖਿਡਾਰੀ ਦੇ ਲਈ ਜ਼ਰੂਰੀ ਸਮਝਿਆ ਜਾਂਦਾ ਹੈ , ਜਿਵੇਂ ਕਿ ਇਕ ਖਿਡਾਰੀ ਦੇ ਲਈ ਜ਼ਰੂਰੀ ਹੈ ਕਿ ਉਹ ਸਰੀਰਕ ਰੂਪ ਵਿਚ ਸਿਹਤਮੰਦ, ਮਾਨਸਿਕ ਰੂਪ ਵਿਚ ਭਰਪੂਰ, ਅਨੁਸ਼ਾਸਨ-ਬੱਧ, ਚੰਗਾ ਸਹਿਯੋਗੀ, ਚੁਸਤ ਅਤੇ ਆਪਣੀ ਟੀਮ ਦੇ ਕੈਪਟਨ ਦੀ ਆਗਿਆ ਪਾਲਣ ਕਰਨ ਵਾਲਾ ਹੋਵੇ । ਅਸਲ ਵਿਚ ਇਸ ਤਰ੍ਹਾਂ ਦੇ ਗੁਣਾਂ ਦਾ ਸਮੂਹ ਹੀ ਸਪੋਰਟਸਮੈਨਸ਼ਿਪ ਅਖਵਾਉਂਦਾ ਹੈ ।

ਸਪੋਰਟਸਮੈਨਸ਼ਿਪ ਜਾਂ ਖਿਡਾਰੀ ਦੇ ਗੁਣ (Qualities of Sportsnaan)-
ਇਕ ਸਪੋਰਟਸਮੈਨ ਜਾਂ ਖਿਡਾਰੀ ਵਿਚ ਹੇਠਾਂ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ –
1. ਅਨੁਸ਼ਾਸਨ ਦੀ ਭਾਵਨਾ (Spirit of Discipline)-ਸਪੋਰਟਸਮੈਨ ਦਾ ਸਭ ਤੋਂ ਵੱਡਾ ਅਤੇ ਮੁੱਖ ਗੁਣ ਹੈ ਨਿਯਮ ਨਾਲ ਅਨੁਸ਼ਾਸਨ ਵਿਚ ਬੱਝ ਕੇ ਕੰਮ ਕਰਨਾ | ਅਸਲ ਸਪੋਰਟਸਮੈਨ ਉਹੀ ਕਿਹਾ ਜਾ ਸਕਦਾ ਹੈ ਜੋ ਖੇਡ ਆਦਿ ਦੇ ਸਾਰੇ ਨਿਯਮਾਂ ਦਾ ਪਾਲਣ ਬੜੇ ਚੰਗੇ ਢੰਗ ਨਾਲ ਕਰੇ ਅਤੇ ਅਨੁਸ਼ਾਸਨ ਵਿਚ ਰਹੇ ।

2. ਸਹਿਨਸ਼ੀਲਤਾ (Tolerance)–ਸਹਿਨਸ਼ੀਲਤਾ ਸਪੋਰਟਸਮੈਨ ਦੇ ਗੁਣਾਂ ਵਿਚੋਂ ਇਕ ਬਹੁਤ ਹੀ ਮਹੱਤਵਪੂਰਨ ਗੁਣ ਹੈ । ਖੇਡ ਵਿਚ ਕਈ ਪ੍ਰਕਾਰ ਦੇ ਮੌਕੇ ਆਉਂਦੇ ਹਨ | ਆਪਣੀ ਜਿੱਤ ਪ੍ਰਾਪਤ ਹੋਣ ਤੇ ਬਹੁਤ ਪ੍ਰਸੰਨਤਾ ਹੁੰਦੀ ਹੈ ਅਤੇ ਹਾਰ ਜਾਣ ਨਾਲ ਉਸ ਨੂੰ ਬੜੀ ਨਿਰਾਸ਼ਾ ਹੁੰਦੀ ਹੈ | ਪਰੰਤੁ ਸਪੋਰਟਸਮੈਨ ਉਹੀ ਹੈ, ਜੋ ਜੇਤੂ ਹੋਣ ਤੇ ਵੀ ਹਾਰੀ ਟੀਮ ਜਾਂ ਖਿਡਾਰੀ ਨੂੰ ਪ੍ਰਸੰਨਤਾ ਨਾਲ ਉਤਸ਼ਾਹਿਤ ਕਰੇ ਅਤੇ ਆਪ ਹਾਰ ਜਾਣ ਤੇ ਵੀ ਜੇਤੂ ਨੂੰ ਪੂਰਨ ਸਨਮਾਨ ਦੇ ਨਾਲ ਵਧਾਈ ਦੇਵੇ ।

3. ਸਹਿਯੋਗ ਦੀ ਭਾਵਨਾ (Spirit of Co-operation)-ਸਪੋਰਟਸਮੈਨ ਵਿਚ ਤੀਸਰਾ ਗੁਣ ਸਹਿਯੋਗ ਦੀ ਭਾਵਨਾ ਦਾ ਹੋਣਾ ਹੈ । ਖੇਡ ਦੇ ਮੈਦਾਨ ਵਿਚ ਇਹ ਸਹਿਯੋਗ ਦੀ ਭਾਵਨਾ ਹੀ ਹੈ ਜੋ ਕਿ ਟੀਮ ਦੇ ਖਿਡਾਰੀਆਂ ਨੂੰ ਇਕੱਠੇ ਰੱਖਦੀ ਹੈ ਅਤੇ ਉਹ ਇਕ ਹੋ ਕੇ ਆਪਣੀ ਜਿੱਤ ਦੇ ਲਈ ਸੰਘਰਸ਼ ਕਰਦੇ ਹਨ। ਦੂਸਰੇ ਸ਼ਬਦਾਂ ਵਿਚ ਸਪੋਰਟਸਮੈਨ ਆਪਣੇ ਕੋਚ, ਕੈਪਟਨ, ਖਿਡਾਰੀਆਂ ਅਤੇ ਵਿਰੋਧੀ ਟੀਮ ਦੇ ਨਾਲ ਵੀ ਸਹਿਯੋਗ ਦੀ ਭਾਵਨਾ ਰੱਖਦਾ ਹੈ ।

4. ਹਾਰ ਜਿੱਤ ਨੂੰ ਸਮਾਨ ਸਮਝਣ ਦੀ ਭਾਵਨਾ (No Difference between Defeat or victory)-ਖੇਡ ਵਿਚ ਹਰ ਇਕ ਚੰਗਾ ਖਿਡਾਰੀ ਜਿੱਤ ਪ੍ਰਾਪਤ ਕਰਨ ਦੀ ਅਣਥੱਕ ਕੋਸ਼ਿਸ਼ ਕਰਦਾ ਹੈ ਅਤੇ ਉਸ ਦੇ ਲਈ ਹਰੇਕ ਸੰਭਵ ਢੰਗ ਵਰਤਦਾ ਹੈ, ਪਰੰਤੂ ਉਸ ਨੂੰ ਸਪੋਰਟਸਮੈਨ ਤਾਂ ਹੀ ਕਿਹਾ ਜਾ ਸਕਦਾ ਹੈ ਜਦ ਉਹ ਕੇਵਲ ਜਿੱਤ ਦੇ ਉਦੇਸ਼ ਨਾਲ ਨਾ ਖੇਡੇ ਸਗੋਂ ਉਸ ਦਾ ਉਦੇਸ਼ ਚੰਗੀ ਖੇਡ ਦਾ ਵਿਖਾਵਾ ਕਰਨਾ ਹੋਵੇ ।

5. ਜੇਕਰ ਇਸ ਵਿਚਕਾਰ ਸਫਲਤਾ ਉਸ ਦੇ ਪੈਰ ਚੁੰਮਦੀ ਹੈ ਤਾਂ ਉਸ ਨੂੰ ਪਾਗਲ ਹੋ ਕੇ ਵਿਰੋਧੀ ਟੀਮ ਜਾਂ ਖਿਡਾਰੀ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ । ਜੇਕਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਨੂੰ ਉਤਸ਼ਾਹ-ਹੀਨ ਨਹੀਂ ਹੋਣਾ ਚਾਹੀਦਾ । ਉਹ ਖੇਡ ਵਿਚ ਜੇਤੂ ਹੋਣ ਤੇ ਹਾਰੇ ਹੋਏ ਖਿਡਾਰੀ ਨੂੰ ਘਟੀਆ ਸਮਝਣ ਦੀ ਬਜਾਇ ਆਪਣੇ ਬਰਾਬਰ ਹੀ ਸਮਝਦਾ ਹੈ ।
PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ 1
ਆਗਿਆ ਦੇਣ ਅਤੇ ਮੰਨਣ ਦੀ ਯੋਗਤਾ (Ability of obedience and Order) – ਸਪੋਰਟਸਮੈਨ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਗਿਆ ਦੇਣ ਅਤੇ ਆਗਿਆ ਮੰਨਣ ਦੀ ਯੋਗਤਾ ਰੱਖਦਾ ਹੋਵੇ । ਕਈ ਵਾਰ ਵੇਖਿਆ ਗਿਆ ਹੈ ਕਿ ਖਿਡਾਰੀ ਕੁਝ ਕਾਰਨਾਂ ਨਾਲ ਆਪੇ ਤੋਂ ਬਾਹਰ ਹੋ ਕੇ ਖ਼ੁਦ ਨੂੰ ਠੀਕ ਸਮਝ ਕੇ ਖੇਡ ਵਿਚ ਆਪਣੇ ਕੈਪਟਨ ਦੀ ਆਗਿਆ ਦਾ ਪਾਲਨ ਨਹੀਂ ਕਰਦੇ ਅਤੇ ਮਨਮਾਨੀ ਕਰਨ ਲੱਗਦੇ ਹਨ। ਸੱਚੇ ਅਰਥਾਂ ਵਿਚ ਉਹ ਸਪੋਰਟਸਮੈਨ ਨਹੀਂ ।

6. ਤਿਆਗ ਦੀ ਭਾਵਨਾ (Spirit of Sacrifice)-ਸਪੋਰਟਸਮੈਨ ਵਿਚ ਤਿਆਗ ਦੀ ਭਾਵਨਾ ਬਹੁਤ ਜ਼ਰੂਰੀ ਹੈ । ਇਕ ਟੀਮ ਵਿਚ ਖਿਡਾਰੀ ਕੇਵਲ ਆਪਣੇ ਲਈ ਨਹੀਂ ਖੇਡਦਾ ਸਗੋਂ ਉਸ ਦਾ ਮੁੱਖ ਉਦੇਸ਼ ਸਮੁੱਚੀ ਟੀਮ ਨੂੰ ਜਿਤਾਉਣ ਦਾ ਹੁੰਦਾ ਹੈ । ਇਸ ਨਾਲ ਪ੍ਰਗਟ ਹੁੰਦਾ ਹੈ ਕਿ ਖਿਡਾਰੀ ਨਿਜੀ ਹਿਤ ਨੂੰ ਸਮੁੱਚੇ ਹਿਤ ਦੇ ਲਈ ਤਿਆਗ ਦਿੰਦਾ ਹੈ । ਬਸ ਇਹੀ ਸਪੋਰਟਸਮੈਨ ਦਾ ਇਕ ਮਹੱਤਵਪੂਰਨ ਗੁਣ ਹੈ । ਇਕ ਦੂਸਰੇ ਪੱਖ ਨਾਲ ਵੀ ਸਪੋਰਟਸਮੈਨ ਆਪਣੇ ਲਈ ਤਾਂ ਖੇਡਦਾ ਹੀ ਹੈ,
ਨਾਲ-ਨਾਲ ਆਪਣੇ ਸਕੂਲ, ਪੁੱਤ, ਖੇਤਰ ਅਤੇ ਸਮੁੱਚੇ ਰਾਸ਼ਟਰ ਦੇ ਲਈ ਵੀ ਉਹ ਆਪਣੀ ਜਿੱਤ ਦਾ ਸਿਹਰਾ ਆਪਣੇ ਰਾਸ਼ਟਰ ਅਤੇ ਦੇਸ਼ ਨੂੰ ਦਿੰਦਾ ਹੈ ।

7. ਭਰਾਤਰੀਪੁਣੇ ਦੀ ਭਾਵਨਾ (Spirit of Brotherhood)-ਸਪੋਰਟਸਮੈਨ ਦਾ ਇਹ ਗੁਣ ਵੀ ਕੋਈ ਘੱਟ ਮਹੱਤਵ ਨਹੀਂ ਰੱਖਦਾ । ਇਕ ਸਪੋਰਟਸਮੈਨ ਖੇਡ ਵਿਚ ਜਾਤ-ਪਾਤ, ‘ ਧਰਮ, ਰੰਗ, ਸੱਭਿਅਤਾ ਅਤੇ ਸੱਭਿਆਚਾਰ ਆਦਿ ਨੂੰ ਇਕ ਪਾਸੇ ਰੱਖ ਕੇ ਹਰੇਕ ਵਿਅਕਤੀ ਦੇ ਨਾਲ ਇਕੋ ਜਿਹਾ ਵਤੀਰਾ ਕਰਦਾ ਹੈ |

8. ਮੁਕਾਬਲੇ ਦੀ ਭਾਵਨਾ (Spirit of Competition)-ਇਕ ਸਪੋਰਟਸਮੈਨ ਵਿਚ ਮੁਕਾਬਲੇ ਦੀ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ । ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹ ਖੇਡ ਦੇ ਮੈਦਾਨ ਵਿਚ ਦੂਜੇ ਖਿਡਾਰੀਆਂ ਤੋਂ ਬਾਜ਼ੀ ਲੈ ਜਾਣ ਦੇ ਲਈ ਸਿਰ ਧੜ ਦੀ ਬਾਜ਼ੀ ਲਗਾ ਦਿੰਦਾ ਹੈ | ਅਸਲ ਵਿਚ ਸਾਰੀ ਪ੍ਰਗਤੀ ਦਾ ਰਾਜ਼ ਮੁਕਾਬਲੇ ਦੀ ਭਾਵਨਾ ਵਿਚ ਹੀ ਲੁਕਿਆ ਹੋਇਆ ਹੈ । ਪਰ ਇਹ ਹਰ ਤਰ੍ਹਾਂ ਮੈਲ ਤੋਂ ਮੁਕਤ ਹੋਣੀ ਚਾਹੀਦੀ ਹੈ ।

9. ਸਮੇਂ ਤੇ ਕੰਮ ਕਰਨ ਦੀ ਭਾਵਨਾ (Spirit of Punctuality)-ਸਪੋਰਟਸਮੈਨ ਕਿਸੇ ਵੀ ਖੇਡ ਵਿਚ ਸਮੇਂ ਦਾ ਪੂਰਨ ਸਨਮਾਨ ਕਰਦਾ ਹੋਣ ਕਰਕੇ ਮੌਕੇ ਦਾ ਪੂਰਨ ਲਾਭ ਉਠਾਉਂਦਾ ਹੈ । ਖੇਡ ਵਿਚ ਇਕ ਇਕ ਸੈਕਿੰਡ ਮਹੱਤਵਪੂਰਨ ਹੁੰਦਾ ਹੈ । ਜ਼ਰਾ ਜਿੰਨੀ ਲਾਪਰਵਾਹੀ ਜਿੱਤ ਨੂੰ ਹਾਰ ਵਿਚ ਅਤੇ ਸਾਵਧਾਨੀ ਹਾਰ ਨੂੰ ਜਿੱਤ ਵਿਚ ਬਦਲ ਦਿੰਦੀ ਹੈ ।

10. ਚੁਸਤ ਅਤੇ ਫੁਰਤੀਲੇਪਨ ਦੀ ਭਾਵਨਾ (Spirit of Active and Alterness)ਸਪੋਰਟਸਮੈਨ ਹਰੇਕ ਖੇਡ ਵਿਚ ਹਰ ਸਮੇਂ ਚੁਸਤੀ ਅਤੇ ਫੁਰਤੀਲੇਪਨ ਦੇ ਨਾਲ ਹੀ ਕੰਮ ਕਰਦਾ ਹੈ । ਉਹ ਅਵਸਰ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

11. ਆਤਮ-ਵਿਸ਼ਵਾਸ ਦੀ ਭਾਵਨਾ (Spirit of Self Confidence)-ਅਸਲ ਵਿਚ ਆਤਮ-ਵਿਸ਼ਵਾਸ ਸਪੋਰਟਸਮੈਨ ਦਾ ਮਹੱਤਵਪੂਰਨ ਗੁਣ ਹੈ । ਬਿਨਾਂ ਆਤਮ-ਵਿਸ਼ਵਾਸ ਦੇ ਖੇਡਣਾ ਸੰਭਵ ਹੀ ਨਹੀਂ । ਖੇਡ ਵਿਚ ਹਰੇਕ ਖਿਡਾਰੀ ਨੂੰ ਆਪਣੀ ਯੋਗਤਾ ‘ਤੇ ਵਿਸ਼ਵਾਸ ਹੁੰਦਾ ਹੈ ਅਤੇ ਉਹ ਹਰੇਕ ਕੰਮ ਬਹੁਤ ਹੌਂਸਲੇ ਅਤੇ ਵਿਸ਼ਵਾਸ ਨਾਲ ਕਰਦਾ ਹੈ । 1974 ਵਿਚ ਤੇਹਰਾਨ ਵਿਚ ਹੋਈਆਂ ਸੱਤਵੀਆਂ ਏਸ਼ੀਆਈ ਖੇਡਾਂ ਵਿਚ ਜਪਾਨ ਦਾ ਸਭ ਤੋਂ ਵਧੇਰੇ ਸੋਨੇ, ਚਾਂਦੀ ਅਤੇ ਕਾਂਸੀ ਦੇ ਪਦਕ ਪ੍ਰਾਪਤ ਕਰਨ ਦਾ ਇਕ ਮਾਤਰ ਕਾਰਨ ਜਾਪਾਨੀ ਖਿਡਾਰੀਆਂ ਦਾ ਆਤਮ-ਵਿਸ਼ਵਾਸ ਹੀ ਤਾਂ ਸੀ । 1978 ਵਿਚ ਬੈਕਾਂਕ ਵਿਖੇ ਅੱਠਵੀਆਂ ਏਸ਼ੀਅਨ ਖੇਡਾਂ ਦੇ ਵਿਚ ਵੀ ਜਪਾਨੀਆਂ ਨੇ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ । ਇਸੇ ਤਰ੍ਹਾਂ ਹੀ ਜਪਾਨ ਨੇ 1982 ਦੀਆਂ ਨੌਵੀਆਂ ਏਸ਼ੀਅਨ ਖੇਡਾਂ, ਜੋ ਦਿੱਲੀ ਵਿਖੇ ਹੋਈਆਂ ਸਨ, ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਤਮ-ਵਿਸ਼ਵਾਸ ਨੂੰ ਸਥਿਰ ਰੱਖਿਆ ਹੈ । ਸਪੋਰਟਸਮੈਨ ਸਦਾ ਪ੍ਰਸੰਨ, ਸੰਤੁਸ਼ਟ, ਸ਼ਾਂਤ ਅਤੇ ਸਵਸਥ ਦਿਖਾਈ ਦਿੰਦਾ ਹੈ ਜਿਸ ਤੋਂ ਉਸ ਦਾ ਆਤਮ-ਵਿਸ਼ਵਾਸ ਪ੍ਰਗਟ ਹੁੰਦਾ ਹੈ ।

12. ਜ਼ਿੰਮੇਵਾਰੀ ਦੀ ਭਾਵਨਾ (Spirit of Responsibility)-ਸਪੋਰਟਸਮੈਨ ਦੇ ਲਈ ਜ਼ਿੰਮੇਵਾਰੀ ਦੀ ਭਾਵਨਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ । ਖਿਡਾਰੀ ਨੂੰ ਕਦੀ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ। ਉਸ ਦੀ ਥੋੜੀ ਜਿਹੀ ਗ਼ਲਤੀ ਨਾਲ ਟੀਮ ਹਾਰ ਸਕਦੀ ਹੈ । ਇਸ ਲਈ ਖਿਡਾਰੀ ਨੂੰ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਖੇਡਣਾ ਚਾਹੀਦਾ ਹੈ ।

13. ਨਵੇਂ ਨਿਯਮਾਂ ਬਾਰੇ ਜਾਣਕਾਰੀ (Knowledge of New Rules)-ਸਪੋਰਟਸਮੈਨ ਦੇ ਲਈ ਨਵੇਂ-ਨਵੇਂ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਹਰ ਸਾਲ ਖੇਡਾਂ ਦੇ ਨਵੇਂ-ਨਵੇਂ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ । ਇਕ ਸਪੋਰਟਸਮੈਨ ਲਈ ਇਹਨਾਂ ਦੀ ਜਾਣਕਾਰੀ ਅਤਿ ਜ਼ਰੂਰੀ ਹੈ ।
ਸੰਖੇਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਪੋਰਟਸਮੈਨ ਇਕ ਇਕਾਈ ਨਹੀਂ ਬਲਕਿ ਕਈ ਚੰਗੇ ਤੱਤਾਂ ਨਾਲ ਮਿਲ ਕੇ ਬਣਿਆ ਗੁਲਦਸਤਾ ਹੈ ਤੇ ਇਕ ਸਪੋਰਟਸਮੈਨ ਵਿਚ ਅਨੁਸ਼ਾਸਨ, ਸਹਿਨਸ਼ੀਲਤਾ, ਆਤਮ-ਵਿਸ਼ਵਾਸ, ਤਿਆਗ, ਸਹਿਯੋਗ ਆਦਿ ਗੁਣਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ।

Leave a Comment