Punjab State Board PSEB 8th Class Science Book Solutions Chapter 4 ਪਦਾਰਥ: ਧਾਤਾਂ ਅਤੇ ਅਧਾਤਾਂ Textbook Exercise Questions, and Answers.
PSEB Solutions for Class 8 Science Chapter 4 ਪਦਾਰਥ: ਧਾਤਾਂ ਅਤੇ ਅਧਾਤਾਂ
PSEB 8th Class Science Guide ਪਦਾਰਥ : ਧਾਤਾਂ ਅਤੇ ਅਧਾਤਾਂ Textbook Questions and Answers
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ ?
(ਉ) ਜ਼ਿੰਕ
(ਅ) ਫ਼ਾਸਫੋਰਸ
(ਈ) ਸਲਫ਼ਰ
(ਸ) ਆਕਸੀਜਨ ।
ਉੱਤਰ-
(ਉ) ਜ਼ਿੰਕ ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?
(ੳ) ਸਾਰੀਆਂ ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ।
(ਅ) ਸਾਰੀਆਂ ਅਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ।
(ਈ) ਆਮ ਤੌਰ ਤੇ ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ।
(ਸ) ਕੁੱਝ ਅਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ।
ਉੱਤਰ-
(ੳ) ਸਾਰੀਆਂ ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ।
ਪ੍ਰਸ਼ਨ 3.
ਖ਼ਾਲੀ ਸਥਾਨ ਭਰੋ
(ਉ) ਫ਼ਾਸਫ਼ੋਰਸ ਬਹੁਤ ……… ਅਧਾਤ ਹੈ ।
(ਅ) ਧਾਤਾਂ ਗਰਮੀ ਅਤੇ ………. ਦੀਆਂ ……….. ਹੁੰਦੀਆਂ ਹਨ ।
(ਇ) ਆਇਰਨ, ਕਾਪਰ ਨਾਲੋਂ …….. ਕਿਰਿਆਸ਼ੀਲ ਹੈ ।
(ਸ) ਧਾਤਾਂ, ਤੇਜ਼ਾਬਾਂ ਨਾਲ ਪ੍ਰਤੀਕਿਰਿਆ ਕਰਕੇ ……… ਗੈਸ ਬਣਾਉਂਦੀਆਂ ਹਨ ।
ਉੱਤਰ-
(ੳ) ਕਿਰਿਆਸ਼ੀਲ
(ਅ) ਬਿਜਲੀ, ਸੁਚਾਲਕ
(ਈ) ਵਧੇਰੇ
(ਸ) ਹਾਈਡਰੋਜਨ ।
ਪ੍ਰਸ਼ਨ 4.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F) ।
(ੳ) ਆਮ ਤੌਰ ਤੇ ਅਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ ।
ਉੱਤਰ-
(T)
(ਅ) ਸੋਡੀਅਮ ਬਹੁਤ ਕਿਰਿਆਸ਼ੀਲ ਧਾਤ ਹੈ ।
ਉੱਤਰ-
(T)
(ਈ) ਕੱਪਰ, ਜ਼ਿੰਕ, ਸਲਫ਼ੇਟ ਦੇ ਘੋਲ ਵਿੱਚੋਂ ਜ਼ਿੰਕ ਵਿਸਥਾਪਿਤ ਕਰਦਾ ਹੈ ।
ਉੱਤਰ-
(F)
(ਸ) ਕੋਲੇ ਨੂੰ ਖਿੱਚ ਕੇ ਤਾਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
ਉੱਤਰ-
(F)
ਪ੍ਰਸ਼ਨ 5.
ਹੇਠਾਂ ਦਿੱਤੀ ਸਾਰਣੀ ਵਿੱਚ ਗੁਣਾਂ ਦੀ ਸੂਚੀ ਦਿੱਤੀ ਗਈ ਹੈ । ਇਹਨਾਂ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਕਰੋ-
ਲੜੀ ਨੰ: | ਗੁਟ | ਪਾਤ | ਅਧਾਤ |
1. | ਦਿੱਖ | ||
2. | ਕਠੋਰਤਾ | ||
3. | ਖਿਚੀਣਸ਼ੀਲਤਾ | ||
4. | ਕੁਟੀਣਸ਼ੀਲਤਾ | ||
5. | ਤਾਪ ਦੀ ਚਾਲਕ | ||
6. | ਬਿਜਲਈ ਚਾਲਕ |
ਉੱਤਰ-
ਧਾਤਾਂ ਅਤੇ ਅਧਾਤਾਂ ਵਿੱਚ ਅੰਤਰ-
ਲੜੀ ਨੰ: | ਗੁਣ | ਧਾਤ | ਅਧਾਤ |
1. | ਦਿੱਖ | ਚਮਕੀਲੀ | ਵੱਖ-ਵੱਖ ਰੰਗ |
2. | ਕਠੋਰਤਾ | ਕਮਰੇ ਦੇ ਤਾਪਮਾਨ ਤੇ ਠੋਸ ਅਤੇ ਕਠੋਰ | ਕਮਰੇ ਦੇ ਤਾਪਮਾਨ ਤੇ ਠੋਸ, ਤਰਲ, ਗੈਸ ਅਤੇ ਭਰਭਰੀ। |
3. | ਖਿਚੀਣਸ਼ੀਲਤਾ | ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ। | ਸੰਭਵ ਨਹੀਂ |
4. | ਕੁਟੀਣਸ਼ੀਲਤਾ | ਕੁੱਟ ਕੇ ਸ਼ੀਟਾਂ ਬਣਾ ਸਕਦੇ ਹਾਂ | ਸੰਭਵ ਨਹੀਂ । |
5. | ਤਾਪ ਦੀ ਚਾਲਕ | ਚਾਲਕ ਹੈ । | ਚਾਲਕ ਨਹੀਂ ਹੈ। |
6. | ਬਿਜਲਈ ਚਾਲਕ | ਸੰਭਵ ਹੈ । | ਅਸੰਭਵ ਹੈ । |
ਪ੍ਰਸ਼ਨ 6.
ਹੇਠ ਲਿਖਿਆਂ ਦੇ ਕਾਰਣ ਦਿਓ
(ਉ) ਐਲੂਮੀਨੀਅਮ ਦੀ ਫਾਇਲ ਦੀ ਵਰਤੋਂ ਭੋਜਨ ਸਾਮੱਗਰੀ ਨੂੰ ਲਪੇਟਨ ਵਿੱਚ ਕੀਤੀ ਜਾਂਦੀ ਹੈ ।
(ਅ) ਵਾਂ ਨੂੰ ਗਰਮ ਕਰਨ ਵਾਲੀ ਇਮਰਸ਼ਨ ਰਾਂਡ ਧਾਤਵੀਂ ਪਦਾਰਥਾਂ ਤੋਂ ਬਣਦੀਆਂ ਹਨ ।
(ਇ) ਕਾਪਰ, ਜ਼ਿੰਕ ਨੂੰ ਉਸ ਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ ।
(ਸ) ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ।
ਉੱਤਰ-
(ੳ) ਐਲੂਮੀਨੀਅਮ ਖਿਚੀਣਸ਼ੀਲ ਹੈ ਅਤੇ ਹਵਾ, ਪਾਣੀ ਨਾਲ ਕਿਰਿਆਸ਼ੀਲ ਨਹੀਂ ਹੈ । ਇਸ ਲਈ ਐਲੂਮੀਨੀਅਮ ਦੀ ਪੱਤੀ ਦੀ ਵਰਤੋਂ ਭੋਜਨ ਸਾਮੱਗਰੀ ਨੂੰ ਲਪੇਟਨ ਲਈ ਕੀਤੀ ਜਾਂਦੀ ਹੈ ।
(ਅ) ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ । ਇਸ ਲਈ ਇਮਰਸ਼ਨ ਰਾਂਡ ਧਾਤ ਦੀ ਬਣੀ ਹੁੰਦੀ ਹੈ ।
(ਈ) ਕੱਪਰ, ਜ਼ਿੰਕ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਸਥਾਪਿਤ ਨਹੀਂ ਕਰ ਸਕਦਾ ।
(ਸ) ਸੋਡੀਅਮ ਅਤੇ ਪੋਟਾਸ਼ੀਅਮ ਹਵਾ ਅਤੇ ਪਾਣੀ ਨਾਲ ਛੇਤੀ ਕਿਰਿਆ ਕਰਦੇ ਹਨ, ਇਸ ਲਈ ਮਿੱਟੀ ਦੇ ਤੇਲ ਵਿੱਚ ਰੱਖੇ ਜਾਂਦੇ ਹਨ ।
ਪ੍ਰਸ਼ਨ 7.
ਕੀ ਤੁਸੀਂ ਨਿੰਬੂ ਦੇ ਅਚਾਰ ਨੂੰ ਐਲੂਮੀਨੀਅਮ ਦੇ ਬਰਤਨਾਂ ਵਿੱਚ ਰੱਖ ਸਕਦੇ ਹੋ ? ਸਪੱਸ਼ਟ ਕਰੋ ।
ਉੱਤਰ-
ਨਹੀਂ । ਨਿੰਬੂ ਦਾ ਅਚਾਰ ਤੇਜ਼ਾਬੀ ਸੁਭਾਅ ਦਾ ਹੁੰਦਾ ਹੈ । ਤੇਜ਼ਾਬੀ ਪਦਾਰਥ ਐਲੂਮੀਨੀਅਮ ਦੇ ਬਰਤਨਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਤੇਜ਼ਾਬ, ਐਲੂਮੀਨੀਅਮ ਨਾਲ ਕਿਰਿਆ ਕਰਕੇ ਜ਼ਹਿਰੀਲਾ ਪਦਾਰਥ ਬਣਾਉਂਦੇ ਹਨ, ਜੋ ਭੋਜਨ ਵਿਸ਼ਾਕੱਤਤਾ ਵਾਲੇ ਅਤੇ ਸਿਹਤ ਵਿਰੋਧੀ ਹੁੰਦੇ ਹਨ ।
ਪ੍ਰਸ਼ਨ 8.
ਹੇਠ ਦਿੱਤੀ ਗਈ ਸਾਰਣੀ ਦੇ ਕੱਲਮ-1 ਵਿੱਚ ਕੁੱਝ ਪਦਾਰਥ ਦਿੱਤੇ ਗਏ ਹਨ | ਕੱਲਮ-II ਵਿੱਚ ਉਹਨਾਂ ਦੇ ਕੁੱਝ ਉਪਯੋਗ ਦਿੱਤੇ ਗਏ ਹਨ । ਕਾਲਮ-I ਦੇ ਪਦਾਰਥਾਂ ਦਾ ਕੱਲਮ-II ਨਾਲ ਹੀ ਮਿਲਾਣ ਕਰੋ ।
ਕੱਲਮ-I | ਕੱਲਮ-II |
(1) ਗੋਲਡ | (ਉ) ਥਰਮਾਮੀਟਰ |
(2) ਆਇਰਨ | (ਅ) ਬਿਜਲੀ ਦੀਆਂ ਤਾਰਾਂ । |
(3) ਐਲਮੀਨੀਅਮ | (ਏ) ਭੋਜਨ ਸਾਮੱਗਰੀ ਲਪੇਟਨਾ |
(4) ਕਾਰਬਨ | (ਸ) ਗਹਿਣੇ |
(5) ਪਰ | (ਹ) ਮਸ਼ੀਨਾਂ |
(6) ਮਰਕਰੀ | (ਕ) ਬਾਲਣ ॥ |
ਉੱਤਰ –
ਕੱਲਮ I | ਕੱਲਮ II |
(1) ਗੋਲਡ | (ਸ) ਗਹਿਣੇ |
(2) ਆਇਰਨ | (ਹ) ਮਸ਼ੀਨਾਂ |
(3) ਐਲਮੀਨੀਅਮ | (ੲ) ਭੋਜਨ ਸਾਮੱਗਰੀ ਲਪੇਟ |
(4) ਕਾਰਬਨ | (ਕਿ) ਬਾਲਣ |
(5) ਪਰ | (ਅ) ਬਿਜਲੀ ਦੀਆਂ ਤਾਰਾਂ |
(6) ਮਰਕਰੀ | (ਉ) ਥਰਮਾਮੀਟਰ । |
ਪ੍ਰਸ਼ਨ 9.
ਕੀ ਹੁੰਦਾ ਹੈ ਜਦੋਂ
(ਉ) ਹਲਕਾ ਸੁਲਫ਼ਿਊਰਿਕ ਐਸਿਡ ਕੱਪਰ ਦੀ ਪਲੇਟ ਉੱਤੇ ਪਾਇਆ ਜਾਂਦਾ ਹੈ ?
(ਅ) ਲੋਹੇ ਦੀ ਕਿੱਲ, ਕਾਪਰ ਸਲਫ਼ੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ । ਸੰਬੰਧਿਤ ਪ੍ਰਤੀਕਿਰਿਆਵਾਂ ਲਈ ਸਮੀਕਰਣਾਂ ਲਿਖੋ ।
ਉੱਤਰ-
(ਉ) ਜਦੋਂ ਹਲਕਾ ਸੁਲਫ਼ਿਉਰਿਕ ਅਮਲ, ਕਾਪਰ ਦੀ ਪਲੇਟ ਤੇ ਪਾਇਆ ਜਾਂਦਾ ਹੈ, ਤਾਂ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ ।
(ਅ) ਜਦੋਂ ਲੋਹੇ ਦੀ ਕਿੱਲ ਨੂੰ ਪਰ ਸਲਫ਼ੇਟ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ, ਤਾਂ ਲੋਹਾ, ਕਾਂਪੁਰ ਨੂੰ ਵਿਸਥਾਪਿਤ ਕਰਕੇ ਆਇਰਨ ਸਲਫ਼ੇਟ ਬਣਾਉਂਦਾ ਹੈ ।
ਪ੍ਰਸ਼ਨ 10.
ਸਲੋਨੀ ਨੇ ਲੱਕੜੀ ਦੇ ਕੋਲੇ ਦਾ ਇੱਕ ਜਲਦਾ ਹੋਇਆ ਟੁਕੜਾ ਲਿਆ ਅਤੇ ਉਸ ਤੋਂ ਪੈਦਾ ਹੋਣ ਵਾਲੀ ਗੈਸ ਨੂੰ ਇੱਕ ਪਰਖਨਲੀ ਵਿੱਚ ਇਕੱਠਾ ਕੀਤਾ
(ੳ) ਉਹ ਗੈਸ ਦੇ ਸੁਭਾਅ ਨੂੰ ਕਿਵੇਂ ਪਰਖੇਗੀ ?
(ਅ) ਇਸ ਪ੍ਰਕਰਮ ਵਿੱਚ ਹੋਣ ਵਾਲੀਆਂ ਸਾਰੀਆਂ ਪ੍ਰਤੀਕਿਰਿਆਵਾਂ ਦੇ ਸ਼ਬਦ ਸਮੀਕਰਣ ਲਿਖੋ ।
ਉੱਤਰ-
(ੳ) ਗੈਸ ਦੇ ਸੁਭਾਅ ਦਾ ਪਰੀਖਣ-
- ਨੀਲੇ ਅਤੇ ਲਾਲ ਲਿਟਮਸ ਪੇਪਰ ਨਾਲ ਗੈਸ ਦੇ ਸੁਭਾਅ ਦਾ ਪਤਾ ਕੀਤਾ ਜਾ ਸਕਦਾ ਹੈ । ਜੇ ਇਹ ਨੀਲੇ ਟਮਸ ਨੂੰ ਲਾਲ ਕਰ ਦੇਵੇ ਅਤੇ ਲਾਲ ਲਿਟਮਸ ਤੇ ਕੋਈ ਅਸਰ ਨਾ ਪਵੇ ਤਾਂ ਗੈਸ ਤੇਜ਼ਾਬੀ ਸੁਭਾਅ ਦੀ ਹੈ ।
- ਜਦੋਂ ਗੈਸ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ ਤਾਂ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ । ਇਹ ਗੈਸ ਦੇ ਤੇਜ਼ਾਬੀ ਸੁਭਾਅ ਦੇ ਹੋਣ ਦਾ ਸਬੂਤ ਹੈ ।
(ਅ) ਜਦੋਂ ਚਾਰਕੋਲ ਨੂੰ ਜਲਾਇਆ ਜਾਂਦਾ ਹੈ, ਤਾਂ ਇਹ ਆਕਸੀਜਨ ਨਾਲ ਅਭਿਕਿਰਿਆ ਕਰਕੇ ਤੇਜ਼ਾਬੀ ਆਕਸਾਈਡ, CO2, (ਕਾਰਬਨ-ਡਾਈਆਕਸਾਈਡ) ਬਣਾਉਂਦਾ ਹੈ ।
ਪ੍ਰਸ਼ਨ 11.
ਇੱਕ ਦਿਨ ਰੀਤਾ ਆਪਣੀ ਮਾਂ ਦੇ ਨਾਲ ਸੁਨਿਆਰੇ ਦੀ ਦੁਕਾਨ ਤੇ ਗਈ । ਉਸ ਦੀ ਮਾਂ ਨੇ ਸੁਨਿਆਰੇ ਨੂੰ ਪਾਲਿਸ਼ ਕਰਨ ਲਈ ਸੋਨੇ ਦੇ ਪੁਰਾਣੇ ਗਹਿਣੇ ਦਿੱਤੇ । ਅਗਲੇ ਦਿਨ ਜਦੋਂ ਉਹ ਗਹਿਣੇ ਵਾਪਸ ਲਿਆਈ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦਾ ਭਾਰ ਕੁੱਝ ਘੱਟ ਹੋ ਗਿਆ ਹੈ । ਕੀ ਤੁਸੀਂ ਭਾਰ ਦੀ ਕਮੀ ਦਾ ਕਾਰਨ ਦੱਸ ਸਕਦੇ ਹੋ ?
ਉੱਤਰ-
ਸੁਨਿਆਰੇ ਗਹਿਣੇ ਸਾਫ਼ ਕਰਨ ਲਈ ਐਕੁਆਰੀਜ਼ੀਆ (Aqua-regia) ਘੋਲ ਦੀ ਵਰਤੋਂ ਕਰਦੇ ਹਨ । ਕਿਉਂਕਿ ਸੋਨਾ ਇਸ ਵਿੱਚ ਘੁੱਲ ਜਾਂਦਾ ਹੈ, ਇਸ ਲਈ ਰੀਤਾ ਦੀ ਮਾਂ ਦੇ ਗਹਿਣਿਆਂ ਦੇ ਭਾਰ ਵਿੱਚ ਕਮੀ ਆ ਗਈ ।
PSEB Solutions for Class 8 Science ਪਦਾਰਥ : ਧਾਤਾਂ ਅਤੇ ਅਧਾਤਾਂ Important Questions and Answers
(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਹੇਠ ਦਿੱਤੇ ਬਿਜਲੀ ਦੇ ਸਰਕਟ ਵਿਚ ਲਗਾਤਾਰ ਬਹਾਓ ਹੁੰਦਾ ਰਹੇ, ਇਸ ਲਈ ਲੋਹੇ ਦੀ ਕਿੱਲ ਦੇ ਥਾਂ ਦਿੱਤੀਆਂ ਵਸਤੁਆਂ ਵਿਚੋਂ ਕਿਸ ਵਸਤੁ ਦਾ ਪ੍ਰਯੋਗ ਕਰਨਾ ਉੱਚਿਤ ਹੋਵੇਗਾ ?
(ੳ) ਰਬੜ
(ਅ) ਪਲਾਸਟਿਕ
(ਇ)ਗ੍ਰੇਫਾਈਟ
(ਸ) ਲੱਕੜੀ ।
ਉੱਤਰ-
(ਇ) ਫਾਈਟ ।
2. ਸੋਡੀਅਮ ਦੀ ਧਾਤ ਨੂੰ ਸਟੋਰ ਕੀਤਾ ਜਾਂਦਾ ਹੈ ?
(ਉ) ਪਾਣੀ ਵਿਚ
(ਅ) ਮਿੱਟੀ ਦੇ ਤੇਲ ਵਿਚ
(ਇ) ਹਵਾ ਵਿਚ
(ਸ) ਇਹਨਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਮਿੱਟੀ ਦੇ ਤੇਲ ਵਿਚ ।
3. ਜਦੋਂ ਲੋਹੇ ਦੀ ਪੱਤੀ ਨੂੰ ਸਿਲ੍ਹੀ ਹਵਾ ਵਿਚ ਰੱਖਿਆ ਜਾਂਦਾ ਹੈ ਤਾਂ ਕੁੱਝ ਦਿਨਾਂ ਬਾਅਦ ਉਸ ਉੱਪਰ ਇਕ ਪਰਤ ਜਮਾਂ ਹੋ ਜਾਂਦੀ ਹੈ ਜਿਸ ਦਾ ਰੰਗ ਹੁੰਦਾ ਹੈ
(ਉ) ਹਰਾ
(ਅ) ਲਾਲ
(ਇ) ਮਿੱਟੀ ਵਰਗਾ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਲਾਲ ।
4. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ?
(ਉ) ਸਾਰੀਆਂ ਧਾਤਾਂ ਖਿੱਚੀਣਸ਼ੀਲ ਹੁੰਦੀਆਂ ਹਨ
(ਅ) ਸਾਰੀਆਂ ਅਧਾਤਾਂ ਖਿੱਚੀਣਸ਼ੀਲ ਹੁੰਦੀਆਂ ਹਨ
(ਇ) ਆਮਤੌਰ ਤੇ ਧਾਤਾਂ ਖਿੱਚੀਣਸ਼ੀਲ ਹੁੰਦੀਆਂ ਹਨ।
(ਸ) ਕੁੱਝ ਅਧਾਤਾਂ ਖਿੱਚੀਣਸ਼ੀਲ ਹੁੰਦੀਆਂ ਹਨ ।
ਉੱਤਰ-
(ਇ) ਆਮਤੌਰ ਤੇ ਧਾਤਾਂ ਖਿੱਚੀਣਸ਼ੀਲ ਹੁੰਦੀਆਂ ਹਨ ।
5. ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਹੈ ?
(ਉ) ਲੋਹਾ
(ਅ) ਕਾਰਬਨ
(ਈ) ਸੋਨਾ ।
(ਸ) ਕੈਲਸ਼ੀਅਮ ॥
ਉੱਤਰ-
(ਅ) ਕਾਰਬਨ ।
6. ਫਾਸਫੋਰਸ ਨੂੰ ਸਟੋਰ ਕੀਤਾ ਜਾਂਦਾ ਹੈ
(ਉ) ਪਾਣੀ ਵਿੱਚ
(ਅ) ਹਵਾ ਵਿੱਚ
(ਇ) ਤੇਲ ਵਿੱਚ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਪਾਣੀ ਵਿੱਚ ।
7. ਤਰਲ ਅਵਸਥਾ ਵਿੱਚ ਮਿਲਣ ਵਾਲੀ ਧਾਤ ਹੈ
(ਉ) ਤਾਂਬਾ ।
(ਅ) ਚਾਂਦੀ
(ੲ) ਪਾਰਾ
(ਸ) ਸੋਡੀਅਮ ॥
ਉੱਤਰ-
(ੲ) ਪਾਰਾ ।
8. ਕਿਹੜੀ ਧਾਤ ਬਿਜਲੀ ਅਤੇ ਤਾਪ ਦੀ ਸੁਚਾਲਕ ਹੈ ?
(ਉ) ਸੋਡੀਅਮ
(ਅ) ਪੋਟਾਸ਼ੀਅਮ
(ਇ) ਤਾਂਬਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤਾਂਬਾ ।
9. ਬਿਜਲੀ ਦੀ ਕੁਚਾਲਕ ਧਾਤ ਹੈ ?
(ਉ) ਤਾਂਬਾ
(ਅ) ਲੈਂਡ
(ਈ) ਐਲੂਮੀਨੀਅਮ
(ਸ) ਚਾਂਦੀ ।
ਉੱਤਰ-
(ਅ) ਲੈਂਡ ।
10. ਲਾਲ ਲਿਟਮਸ ਦੇ ਘੋਲ ਨੂੰ ਨੀਲਾ ਕਰ ਦਿੰਦਾ ਹੈ
(ਉ) ਧਾੜਵੀ ਆਕਸਾਈਡ,
(ਅ) ਸਲਫਰ ਡਾਈਆਕਸਾਈਡ
(ਇ) ਕਾਰਬਨ ਡਾਈਆਕਸਾਈਡ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਧਾਤਵੀ ਆਕਸਾਈਡ ।
11. ਕਠੋਰਤਾ ਦੇ ਅਧਾਰ ਤੇ ਅਧਾਤ ਹੈ
(ਉ) ਲੋਹਾ
(ਅ) ਐਲੂਮੀਨੀਅਮ
(ਈ) ਤਾਂਬਾ
(ਸ) ਕੋਲਾ |
ਉੱਤਰ-
(ਸ) ਕੋਲਾ ॥
12. ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਕੇ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਬਣਾਉਂਦੀਆਂ ਹਨ ?
(ਉ) ਆਕਸੀਜਨ ਗੈਸ
(ਅ) ਹਾਈਡ੍ਰੋਜਨ ਗੈਸ
(ਇ) ਸਲਫਰ ਡਾਈਆਕਸਾਈਡ ਗੈਸ
(ਸ) ਕਾਰਬਨ ਡਾਈਆਕਸਾਈਡ ਗੈਸ ।
ਉੱਤਰ-
(ਅ) ਹਾਈਡੋਜਨ ਗੈਸ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਭ ਤੋਂ ਵੱਧ ਖਿਚੀਣਸ਼ੀਲ ਧਾਤੂ ਦਾ ਨਾਂ ਲਿਖੋ ।
ਉੱਤਰ-
ਚਾਂਦੀ (Silver) ।
ਪ੍ਰਸ਼ਨ 2.
ਉਸ ਧਾਤ ਦਾ ਨਾਂ ਲਿਖੋ ਜੋ ਤਰਲ ਅਵਸਥਾ ਵਿੱਚ ਮਿਲਦੀ ਹੈ ।
ਉੱਤਰ-
ਪਾਰਾ ॥
ਪ੍ਰਸ਼ਨ 3.
ਉਸ ਧਾਤ ਦਾ ਨਾਂ ਲਿਖੋ ਜੋ ਬਿਜਲੀ ਦੀ ਕੁਚਾਲਕ ਹੈ ।
ਉੱਤਰ-
ਸੀਸਾ (Lead) ।
ਪ੍ਰਸ਼ਨ 4.
ਥਰਮਾਮੀਟਰ ਵਿੱਚ ਕਿਹੜੀ ਧਾਤੂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਪਾਰਾ (Mercury) |
ਪ੍ਰਸ਼ਨ 5.
ਕਿਹੜੀ ਧਾਤ ਅਤੇ ਅਧਾਤ ਸਾਧਾਰਨ ਤਾਪਮਾਨ ਤੇ ਤਰਲ ਹਨ ?
ਉੱਤਰ-
ਧਾਤ-ਪਾਰਾ (Mercury) ਅਧਾਤ-ਬੋਮੀਨ (Bromine) |
ਪ੍ਰਸ਼ਨ 6.
ਦੋ ਧਾਤਾਂ ਦੇ ਨਾਂ ਲਿਖੋ ਜੋ ਤਾਪ ਅਤੇ ਬਿਜਲੀ ਦੋਨਾਂ ਦੀਆਂ ਸੁਚਾਲਕ ਹਨ ।
ਉੱਤਰ-
- ਕਾਪਰ ਅਤੇ
- ਐਲੂਮੀਨੀਅਮ ।
ਪ੍ਰਸ਼ਨ 7.
ਤਿੰਨ ਧਾਤਾਂ ਦੇ ਨਾਂ ਲਿਖੋ ਜੋ ਮੁਕਤ ਅਵਸਥਾ ਵਿੱਚ ਮਿਲਦੀਆਂ ਹਨ ?
ਉੱਤਰ-
- ਚਾਂਦੀ
- ਸੋਨਾ
- ਪਲੈਟੀਨਮ ।
ਪ੍ਰਸ਼ਨ 8.
ਦੋ ਧਾਤਾਂ ਦੇ ਨਾਂ ਲਿਖੋ ਜੋ ਸੌਖਿਆਂ ਹੀ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਹਨ ।
ਉੱਤਰ-
ਸੋਡੀਅਮ ਅਤੇ ਪੋਟਾਸ਼ੀਅਮ ।
ਪ੍ਰਸ਼ਨ 9.
ਹੀਮੋਗਲੋਬਿਨ (Haemoglobin) ਵਿੱਚ ਕਿਹੜੀ ਧਾਤ ਘਟਕ ਹੈ ?
ਉੱਤਰ-
ਲੋਹਾ ।
ਪ੍ਰਸ਼ਨ 10.
ਲੋਹਾ (ਆਇਰਨ ਅਤੇ ਆਕਸੀਜਨ ਦੀ ਰਸਾਇਣਿਕ ਅਭਿਕਿਰਿਆ ਦਾ ਸਮੀਕਰਨ ਲਿਖੋ !
ਉੱਤਰ-
ਪ੍ਰਸ਼ਨ 11.
ਜ਼ਿੰਕ ਦੀ ਆਕਸੀਜਨ ਨਾਲ ਰਸਾਇਣਿਕ ਅਭਿਕਿਰਿਆ ਦਾ ਸਮੀਕਰਨ ਲਿਖੋ ।
ਉੱਤਰ-
ਪ੍ਰਸ਼ਨ 12.
ਕੋਈ ਪੰਜ ਧਾਤਾਂ ਦੇ ਨਾਂ ਲਿਖੋ ਜਿਨ੍ਹਾਂ ਦੀ ਵਰਤੋਂ ਰੋਜ਼ਾਨਾ ਜੀਵਨ ਵਿੱਚ ਹੁੰਦੀ ਹੈ ।
ਉੱਤਰ-
ਰੋਜ਼ਾਨਾ ਜੀਵਨ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਧਾਤਾਂ ਹਨ-
- ਐਲੂਮੀਨੀਅਮ
- ਲੋਹਾ
- ਪਰ
- ਜ਼ਿੰਕ
- ਟਿਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਾਤਾਂ ਦੀ ਪ੍ਰਕਿਰਤੀ ਵਿੱਚ ਉਪਲੱਬਤਾ ਦਾ ਵਰਣਨ ਕਰੋ ।
ਉੱਤਰ-
ਪ੍ਰਕਿਰਤੀ ਵਿੱਚ ਧਾਤਾਂ ਦੀ ਉਪਲੱਬਤਾ-ਧਾਤਾਂ ਪ੍ਰਕਿਰਤੀ ਵਿੱਚ ਮੁਕਤ ਰੂਪ ਜਾਂ ਯੋਗਿਕ ਰੂਪ ਵਿੱਚ ਮਿਲਦੀਆਂ ਹਨ ।
- ਮੁਕਤ ਰੂਪ-ਧਾਤਾਂ ਜੋ ਹਵਾ ਜਾਂ ਨਮੀ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ, ਪ੍ਰਕਿਰਤੀ ਵਿੱਚ ਮੁਕਤ ਰੂਪ ਵਿੱਚ ਮਿਲਦੀਆਂ ਹਨ ਜਿਵੇਂ-ਸੋਨਾ, ਪਲਾਟੀਨਮ ।
- ਯੋਗਿਕ ਰੂਪ-ਧਾਤਾਂ ਆਮ ਕਰਕੇ ਆਕਸਾਈਡ ਅਤੇ ਸਲਫਾਈਡ ਦੇ ਯੋਗਿਕਾਂ ਦੇ ਰੂਪ ਵਿੱਚ ਮਿਲਦੀਆਂ ਹਨ । ਜਿਵੇਂ-ਐਲਮੀਨੀਅਮ ਆਕਸਾਈਡ ।
ਪ੍ਰਸ਼ਨ 2.
ਚਾਂਦੀ ਆਕਸੀਜਨ ਦੇ ਨਾਲ ਆਸਾਨੀ ਨਾਲ ਕਿਰਿਆ ਨਹੀਂ ਕਰਦੀ, ਪਰੰਤੂ ਚਾਂਦੀ ਦੇ ਗਹਿਣੇ ਕੁੱਝ ਸਮੇਂ ਬਾਅਦ ਕਾਲੇ ਕਿਉਂ ਹੋ ਜਾਂਦੇ ਹਨ ? ਕਿਵੇਂ ?
ਉੱਤਰ-
ਚਾਂਦੀ, ਆਕਸੀਜਨ ਦੇ ਨਾਲ ਆਸਾਨੀ ਨਾਲ ਕਿਰਿਆ ਨਹੀਂ ਕਰਦੀ, ਪਰ ਇਹ ਹਵਾ ਵਿੱਚ ਮੌਜੂਦ ਸਲਫ਼ਰ ਦੇ ਯੋਗਿਕਾਂ ਨਾਲ ਕਿਰਿਆ ਕਰਕੇ ਸਿਲਵਰ ਸਲਫਾਈਡ ਦੀ ਕਾਲੀ ਪਰਤ ਬਣਾਉਂਦੀ ਹੈ । ਇਸ ਲਈ ਚਾਂਦੀ ਦੇ ਗਹਿਣੇ ਕੁੱਝ ਸਮੇਂ ਬਾਅਦ ਕਾਲੇ ਪੈ ਜਾਂਦੇ ਹਨ ।
ਪ੍ਰਸ਼ਨ 3.
ਸੋਨੇ ਦੇ ਗਹਿਣੇ ਕਈ ਸਾਲ ਵਰਤੋਂ ਤੋਂ ਬਾਅਦ ਵੀ ਨਵੇਂ ਕਿਉਂ ਨਜ਼ਰ ਆਉਂਦੇ ਹਨ ?
ਉੱਤਰ-
ਸੋਨਾ ਕਿਰਿਆਸ਼ੀਲ ਨਹੀਂ ਹੈ । ਇਸ ਲਈ ਸੋਨੇ ਨੂੰ ਜੰਗਾਲ ਨਹੀਂ ਲਗਦਾ ਹੈ ਅਤੇ ਨਾ ਹੀ ਇਹ ਕਾਲਾ ਪੈਂਦਾ ਹੈ । ਇਸ ਲਈ ਕਈ ਸਾਲਾਂ ਦੀ ਵਰਤੋਂ ਤੋਂ ਬਾਅਦ ਵੀ ਸੋਨੇ ਦੇ ਗਹਿਣੇ ਨਵੇਂ ਨਜ਼ਰ ਆਉਂਦੇ ਹਨ ।
ਪ੍ਰਸ਼ਨ 4.
ਮੈਗਨੀਸ਼ੀਅਮ ਅਤੇ ਕਾਪਰ ਸਿੱਧੇ ਲਾਟ ਤੇ ਗਰਮ ਕੀਤੇ ਜਾਂਦੇ ਹਨ । ਇਹਨਾਂ ਵਿੱਚੋਂ ਕਿਹੜਾ ਹਵਾ ਵਿੱਚ ਜਲੇਗਾ ? ਕਿਹੜਾ ਵੱਧ ਕਿਰਿਆਸ਼ੀਲ ਹੈ ?
ਉੱਤਰ-
ਜਦੋਂ ਮੈਗਨੀਸ਼ੀਅਮ ਅਤੇ ਕੱਪਰ ਨੂੰ ਸਿੱਧੇ ਲਾਟ ਤੇ ਗਰਮ ਕੀਤਾ ਜਾਂਦਾ ਹੈ ਤਾਂ ਮੈਗਨੀਸ਼ੀਅਮ ਜਲਣ ਲੱਗ ਪੈਂਦਾ ਹੈ । ਇਸ ਲਈ ਮੈਗਨੀਸ਼ੀਅਮ ਵਧੇਰੇ ਕਿਰਿਆਸ਼ੀਲ ਹੈ ।
ਪ੍ਰਸ਼ਨ 5.
CuSO4+ Fe → FesO + Cu
FeSO4 + Zn → ZnSO4 + Fe
ਉਪਰੋਕਤ ਕਿਰਿਆ ਦੇ ਆਧਾਰ ਤੇ ਦੱਸੋ ਕਿ ਜ਼ਿੰਕ, ਕਾਪਰ ਅਤੇ ਲੋਹੇ ਵਿੱਚੋਂ ਕਿਹੜੀ ਧਾਤ ਵਧੇਰੇ ਕਿਰਿਆਸ਼ੀਲ ਹੈ ਅਤੇ ਕਿਹੜੀ ਘੱਟ ਕਿਰਿਆਸ਼ੀਲ ਹੈ ?
ਉੱਤਰ-
ਪਹਿਲੀ ਅਭਿਕਿਰਿਆ ਵਿੱਚੋਂ ਲੋਹੇ ਨੇ ਕੱਪਰ ਨੂੰ ਵਿਸਥਾਪਿਤ ਕੀਤਾ, ਇਸ ਲਈ ਲੋਹਾ, ਕਾਪਰ ਦੀ ਤੁਲਨਾ ਵਿੱਚ ਵਧੇਰੇ ਕਿਰਿਆਸ਼ੀਲ ਹੈ । ਦੂਸਰੀ ਕਿਰਿਆ ਵਿੱਚ ਜ਼ਿੰਕ ਨੇ ਲੋਹੇ ਦਾ ਵਿਸਥਾਪਨ ਕੀਤਾ, ਇਸ ਲਈ ਜ਼ਿੰਕ, ਲੋਹੇ ਦੀ ਤੁਲਨਾ ਨਾਲੋਂ ਵੱਧ ਕਿਰਿਆਸ਼ੀਲ ਹੈ । ਇਹ ਦੋਨੋਂ ਰਸਾਇਣਿਕ ਸਮੀਕਰਣਾਂ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਜ਼ਿੰਕ ਸਭ ਤੋਂ ਵੱਧ ਕਿਰਿਆਸ਼ੀਲ ਹੈ ਅਤੇ ਕੱਪਰ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਹੈ ।
ਪ੍ਰਸ਼ਨ 6.
ਜਦੋਂ ਜ਼ਿੰਕ ਦੀ ਇਕ ਛੜ ਪਰ ਸਲਫ਼ੇਟ ਘੋਲ ਵਿੱਚ ਡੁਬੋਈ ਜਾਂਦੀ ਹੈ, ਤਾਂ ਕੀ ਹੋਵੇਗਾ ?
ਉੱਤਰ-
ਜ਼ਿੰਕ, ਕਾਪਰ ਦੀ ਤੁਲਨਾ ਵਿੱਚ ਵਧੇਰੇ ਕਿਰਿਆਸ਼ੀਲ ਹੈ, ਇਸ ਲਈ ਕੱਪਰ ਨੂੰ ਉਸਦੇ ਲੂਣੀ ਘੋਲ ਵਿੱਚੋਂ ਵਿਸਥਾਪਿਤ ਕਰਦਾ ਹੈ ।
Zn + CuSO2 → ZnSO4+ Cu
ਪ੍ਰਸ਼ਨ 7.
ਅਚਾਰ, ਚਟਨੀ ਅਤੇ ਖੱਟੇ (Citrus) ਫਲ ਲੋਹੇ ਅਤੇ ਐਲੂਮੀਨੀਅਮ ਦੇ ਬਰਤਨਾਂ ਵਿੱਚ ਕਿਉਂ ਨਹੀਂ ਰੱਖੇ ਜਾਂਦੇ ?
ਉੱਤਰ-
ਕੁੱਝ ਭੋਜਨ ਪਦਾਰਥ ਜਿਵੇਂ ਕਿ ਖੱਟੇ ਫਲ (Citrus fruit), ਅਚਾਰ, ਚਟਨੀ, ਦਹੀਂ ਜਿਨ੍ਹਾਂ ਵਿੱਚ ਐਸਿਡ ਹੁੰਦਾ ਹੈ ਨੂੰ ਲੋਹੇ ਅਤੇ ਐਲੂਮੀਨੀਅਮ ਦੇ ਬਣੇ ਬਰਤਨਾਂ ਨਾਲ ਕਿਰਿਆ ਕਰਕੇ ਜ਼ਹਿਰੀਲੇ ਪਦਾਰਥ ਬਣਾਉਂਦਾ ਹੈ । ਇਸ ਲਈ ਲੋਹੇ ਅਤੇ ਐਲੂਮੀਨੀਅਮ ਦੇ ਬਰਤਨ ਅਚਾਰ, ਚਟਨੀ ਆਦਿ ਰੱਖਣ ਲਈ ਵਰਤੋਂ ਵਿੱਚ ਨਹੀਂ ਆਉਂਦੇ ।
ਪ੍ਰਸ਼ਨ 8.
ਐਲੂਮੀਨੀਅਮ ਦੇ ਬਰਤਨ ਕੁੱਝ ਸਮੇਂ ਬਾਅਦ ਆਪਣੀ ਚਮਕ ਕਿਉਂ ਗੁਆ ਦਿੰਦੇ ਹਨ ?
ਉੱਤਰ-
ਐਲੂਮੀਨੀਅਮ ਇੱਕ ਕਿਰਿਆਸ਼ੀਲ ਧਾਤ ਹੈ । ਸਮੇਂ ਦੇ ਨਾਲ ਐਲੂਮੀਨਿਅਮ ਦੀ ਉਪਰੀ ਸਤਹਿ ਹਵਾਂ ਅਤੇ ਪਾਣੀ ਨਾਲ ਸੰਪਰਕ ਵਿੱਚ ਆ ਕੇ ਐਲੂਮੀਨੀਅਮ ਆਕਸਾਈਡ ਦੀ ਪਰਤ ਬਣਾਉਂਦੀ ਹੈ । ਇਸ ਤਰ੍ਹਾਂ ਇਹ ਆਪਣੀ ਚਮਕ ਗੁਆ ਦਿੰਦੀ ਹੈ ।
ਪ੍ਰਸ਼ਨ 9.
ਖਾਣਾ ਬਣਾਉਣ ਵਾਲੇ ਬਰਤਨ ਤਿਆਰ ਕਰਨ ਲਈ ਕਾਪਰ ਦੀ ਜਗ੍ਹਾ ਐਲੂਮੀਨੀਅਮ ਨੂੰ ਪਹਿਲ ਕਿਉਂ ਦਿੱਤੀ ਜਾਂਦੀ ਹੈ ? ਕਾਰਨ ਦੱਸੋ ।
ਉੱਤਰ-
ਹੇਠਾਂ ਲਿਖੇ ਦੋ ਕਾਰਨਾਂ ਕਰਕੇ ਖਾਣਾ ਬਣਾਉਣ ਵਾਲੇ ਬਰਤਨ ਤਿਆਰ ਕਰਨ ਲਈ ਕਾਪਰ ਦੀ ਥਾਂ ਤੇ ਐਲੂਮੀਨੀਅਮ ਨੂੰ ਪਹਿਲ ਦਿੱਤੀ ਜਾਂਦੀ ਹੈ
- ਇਹ ਬਹੁਤ ਹਲਕੀ ਅਤੇ ਤਾਪ ਦੀ ਸੂਚਾਲਕ ਧਾਤ ਹੈ ॥
- ਭੋਜਨ ਪਦਾਰਥਾਂ ਵਿੱਚ ਮੌਜੂਦ ਤੇਜ਼ਾਬ ਇਸ ਨਾਲ ਛੇਤੀ ਕਿਰਿਆ ਨਹੀਂ ਕਰਦੇ ਹਨ ।
ਪ੍ਰਸ਼ਨ 10.
ਸੋਡੀਅਮ ਧਾਤ ਸੰਯੁਕਤ ਅਵਸਥਾ ਵਿੱਚ ਮਿਲਦੀ ਹੈ ਜਦਕਿ ਸੋਨਾ ਮੁਕਤ ਅਵਸਥਾ ਵਿੱਚ ਮਿਲਦਾ ਹੈ । ਕਿਉਂ ?
ਉੱਤਰ-
ਸੋਡੀਅਮ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਹੈ । ਇਹ ਛੇਤੀ ਹੀ ਹਵਾ ਅਤੇ ਪਾਣੀ ਨਾਲ ਕਿਰਿਆ ਕਰਕੇ ਆਪਣਾ ਯੋਗਿਕ ਬਣਾ ਲੈਂਦੀ ਹੈ । ਇਸ ਲਈ ਇਹ ਯੋਗਿਕ ਦੇ ਰੂਪ ਵਿੱਚ ਮਿਲਦੀ ਹੈ । ਦੂਸਰੇ ਪਾਸੇ ਸੋਨਾ, ਹਵਾ ਅਤੇ ਪਾਣੀ ਨਾਲ ਕਿਰਿਆ ਨਹੀਂ ਕਰਦਾ ਜਿਸ ਕਾਰਨ ਇਹ ਮੁਕਤ ਅਵਸਥਾ ਵਿੱਚ ਮਿਲਦਾ ਹੈ ।
ਪ੍ਰਸ਼ਨ 11.
ਕੀ ਕੱਪਰ ਨੂੰ ਜੰਗਾਲ ਲੱਗਦਾ ਹੈ ? ਕੀ ਹੋਵੇਗਾ ਜੇ ਕੱਪਰ ਨੂੰ ਨਮੀਯੁਕਤ ਹਵਾ ਦੇ ਸੰਪਰਕ ਵਿੱਚ ਰੱਖਿਆ ਜਾਵੇ ?
ਉੱਤਰ-
ਪਰ (ਤਾਂਬਾ) ਨੂੰ ਜੰਗਾਲ ਨਹੀਂ ਲਗਦਾ ਹੈ । ਜਦੋਂ ਕੱਪਰ ਨੂੰ ਨਮੀਯੁਕਤ ਹਵਾ ਵਿੱਚ ਲੰਮੇ ਸਮੇਂ ਲਈ ਰੱਖਿਆ ਜਾਂਦਾ ਹੈ ਤਾਂ ਇਸ ਤੇ ਚਮਕ ਰਹਿਤ ਪਰਤ ਬਣ ਜਾਂਦੀ ਹੈ । ਇਸ ਤਰ੍ਹਾਂ ਬਣਿਆ ਪਦਾਰਥ ਪਰ ਹਾਈਡਰੋਆਕਸਾਈਡ Cu(OH)2, ਅਤੇ ਕਾਪਰ ਕਾਰਬੋਨੇਟ (CuCO3) ਦਾ ਮਿਸ਼ਰਣ ਹੁੰਦਾ ਹੈ । ਹੇਠ ਲਿਖੀ ਕਿਰਿਆ ਹੁੰਦੀ ਹੈ –
2Cu + H2O + CO2 + O2 → Cu (OH)3 + CuCO3
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੋਟਾਸ਼ੀਅਮ ਤੱਤ ਨੂੰ ਪਾਣੀ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ ?
ਉੱਤਰ-
ਪੋਟਾਸ਼ੀਅਮ ਇੱਕ ਕਿਰਿਆਸ਼ੀਲ ਤੱਤ ਹੈ । ਇਹ ਕਮਰੇ ਦੇ ਤਾਪਮਾਨ ਤੇ ਹੀ ਹਵਾ ਨਾਲ ਕਿਰਿਆ ਕਰ ਸਕਦਾ ਹੈ ਅਤੇ ਪਾਣੀ ਨਾਲ ਕਿਰਿਆ ਕਰਕੇ ਅੱਗ ਫੜ ਲੈਂਦਾ ਹੈ । ਇਸ ਲਈ ਇਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ, ਪਾਣੀ ਵਿੱਚ ਨਹੀਂ ।
ਪ੍ਰਸ਼ਨ 2.
ਧਾਤਾਂ ਦੀ ਖਿਚੀਣਸ਼ੀਲਤਾ ਅਤੇ ਕੁਟੀਣਸ਼ੀਲਤਾ ਤੋਂ ਕੀ ਭਾਵ ਹੈ ? ਦੋ ਧਾਤਾਂ ਦੇ ਉਦਾਹਰਨ ਦਿਓ ਜੋ ਖਿਚੀਣਸ਼ੀਲ ਅਤੇ ਕੁਟੀਸ਼ੀਲ ਹੋਣ ।
ਉੱਤਰ-
ਖਿਚੀਣਸ਼ੀਲਤਾ – ਇਹ ਧਾਤਾਂ ਦਾ ਗੁਣ ਹੈ, ਜਿਸ ਕਾਰਨ ਉਹਨਾਂ ਨੂੰ ਖਿੱਚ ਕੇ ਪਤਲੀਆਂ ਲੰਮੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ । ਜੋ ਧਾਤਾਂ ਇਹ ਗੁਣ ਦਰਸਾਉਂਦੀਆਂ ਹਨ, ਖਿਚੀਣਸ਼ੀਲ ਹੁੰਦੀਆਂ ਹਨ ।
ਉਦਾਹਰਨ-ਕਾਪਰ, ਐਲੂਮੀਨੀਅਮ, ਚਾਂਦੀ, ਸੋਨਾ ।
ਕੁਟੀਣਸ਼ੀਲਤਾ-ਧਾਤਾਂ ਦਾ ਉਹ ਗੁਣ ਜਿਸ ਕਾਰਨ ਧਾਤਾਂ ਨੂੰ ਕੁੱਟ ਕੇ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਹੈ, ਬਿਨਾਂ ਟੁੱਟੇ ਮੋੜਿਆ (twist) ਜਾ ਸਕਦਾ ਹੈ, ਕੁਟੀਣਸ਼ੀਲ ਕਹਾਉਂਦੀਆਂ ਹਨ ।
ਉਦਾਹਰਨ-ਸੋਨਾ, ਚਾਂਦੀ, ਐਲੂਮੀਨੀਅਮ । ਧਾਤਾਂ ਜੋ ਦੋਵੇਂ ਖਿਚੀਣਸ਼ੀਲ ਅਤੇ ਕੁਟੀਣਸ਼ੀਲ ਹਨ-ਐਲੂਮੀਨੀਅਮ, ਸੋਨਾ ।
ਪ੍ਰਸ਼ਨ 3.
ਖੋਰਨ ਕਿਸਨੂੰ ਕਹਿੰਦੇ ਹਨ ? ਧਾਤਾਂ ਦੇ ਖੋਰਨ ਨੂੰ ਘੱਟ ਕਰਨ ਲਈ ਕੀ ਉਪਾਅ ਹਨ ?
ਉੱਤਰ-
ਪੋਰਨ-ਧਾਤਾਂ ਨੂੰ ਜਦੋਂ ਨਮੀਯੁਕਤ ਹਵਾ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਇਹਨਾਂ ਤੇ ਬਿਨਾਂ ਚਮਕ ਵਾਲੀ ਪਰਤ ਬਣ ਜਾਂਦੀ ਹੈ । ਇਹ ਪਰਤ ਜਲਦੀ ਝੜ ਜਾਂਦੀ ਹੈ ਅਤੇ ਹੇਠਾਂ ਅਗਲੀ ਪਰਤ ਕਿਰਿਆ ਲਈ ਪ੍ਰਾਪਤ ਹੋ ਜਾਂਦੀ ਹੈ । ਇਸ ਤਰ੍ਹਾਂ ਧਾਤਾਂ ਦਾ ਖੋਰਨ ਹੁੰਦਾ ਰਹਿੰਦਾ ਹੈ ।
ਖੋਰਨ ਨੂੰ ਘੱਟ ਕਰਨ ਦੇ ਉਪਾਅ –
- ਧਾਤਾਂ ਦੀ ਸਤਹਿ ਤੇ ਪੇਂਟ ਕਰਕੇ ।
- ਧਾਤਾਂ ਦੀ ਸਤਹਿ ਤੇ ਗੁੱਸ ਜਾਂ ਤੇਲ ਦਾ ਲੇਪ ਕਰ ਕੇ ।
- ਧਾਤਾਂ ਤੇ ਕਿਸੇ ਹੋਰ ਕਿਰਿਆਸ਼ੀਲ ਧਾਤ ਦੀ ਪਰਤ ਚੜ੍ਹਾ ਕੇ ॥
- ਮਿਸ਼ਰਿਤ ਧਾਤ ਬਣਾ ਕੇ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧਾਤਾਂ ਦੀਆਂ ਆਮ ਭੌਤਿਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਧਾਤਾਂ ਦੀਆਂ ਆਮ ਭੌਤਿਕ ਵਿਸ਼ੇਸ਼ਤਾਵਾਂ-
- ਇਹਨਾਂ ਦੀ ਸਤਹ ਚਮਕੀਲੀ ਹੁੰਦੀ ਹੈ ਅਰਥਾਤ ਧਾਤਾਂ ਚਮਕਦਾਰ ਹੁੰਦੀਆਂ ਹਨ ।
- ਇਹ ਆਮ ਕਰਕੇ ਕਠੋਰ ਹੁੰਦੀ ਹੈ । ਵੱਖ-ਵੱਖ ਧਾਤਾਂ ਦੀ ਕਠੋਰਤਾ ਵੱਖ-ਵੱਖ ਹੁੰਦੀ ਹੈ ।
- ਆਮ ਕਰਕੇ ਧਾਤਾਂ ਕੁਟੀਸ਼ੀਲ ਹੁੰਦੀਆਂ ਹਨ ਅਰਥਾਤ ਇਹਨਾਂ ਨੂੰ ਕੁੱਟ ਕੇ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ ।
- ਆਮ ਕਰਕੇ ਧਾਤਾਂ ਖਿਚੀਣਸ਼ੀਲ ਹੁੰਦੀਆਂ ਹਨ ਅਰਥਾਤ ਇਹਨਾਂ ਨੂੰ ਖਿੱਚ ਕੇ ਲੰਮੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ ।
- ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ । ਸੋਨਾ, ਚਾਂਦੀ, ਕਾਪਰ ਅਤੇ ਐਲੂਮੀਨੀਅਮ ਵਿੱਚ ਬਿਜਲੀ ਸੌਖਿਆਂ ਲੰਘ ਸਕਦੀ ਹੈ ।
- ਧਾਤਾਂ ਵਿੱਚ ਆਮ ਕਰਕੇ ਧਾਤਵਿਕ ਧੁਨੀ ਹੁੰਦੀ ਹੈ ਅਰਥਾਤ ਟਕਰਾਉਣ ਤੇ ਆਵਾਜ਼ ਪੈਦਾ ਕਰਦੀਆਂ ਹਨ ।
- ਪਾਰੇ ਤੋਂ ਇਲਾਵਾ ਹੋਰ ਸਾਰੀਆਂ ਧਾਤਾਂ ਠੋਸ ਅਵਸਥਾ ਵਿੱਚ ਮਿਲਦੀਆਂ ਹਨ ।
- ਧਾਤਾਂ ਦਾ ਪਿਘਲਾਓ ਦਰਜਾ ਉੱਚਾ ਹੁੰਦਾ ਹੈ ।
ਪ੍ਰਸ਼ਨ 2.
ਅਧਾਤਾਂ ਦੀਆਂ ਆਮ ਭੌਤਿਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਅਧਾਤਾਂ ਦੀਆਂ ਆਮ ਭੌਤਿਕ ਵਿਸ਼ੇਸ਼ਤਾਵਾਂ-
- ਚਮਕ-ਅਧਾਤਾਂ ਦੀ ਚਮਕ ਨਹੀਂ ਹੁੰਦੀ ਅਰਥਾਤ ਇਹ ਪ੍ਰਕਾਸ਼ ਦਾ ਪਰਾਵਰਤਨ ਨਹੀਂ ਕਰਦੀਆਂ । ਫ਼ਾਈਟ ਅਤੇ ਹੀਰਾ ਅਪਵਾਦ ਹਨ ।
- ਚਾਲਕਤਾ-ਗੋਫ਼ਾਈਟ ਤੋਂ ਇਲਾਵਾ ਹੋਰ ਸਾਰੀਆਂ ਅਧਾਤਾਂ ਤਾਪ ਅਤੇ ਬਿਜਲੀ ਦੀਆਂ ਕੁਚਾਲਕ ਹਨ ।
- ਅਵਸਥਾ-ਅਧਾਤਾਂ ਠੋਸ਼, ਦ੍ਰਵ ਅਤੇ ਗੈਸ ਰੂਪ ਵਿੱਚ ਮਿਲਦੀਆਂ ਹਨ । ਉਦਾਹਰਨ-ਸਲਫ਼ਰ, ਕਾਰਬਨ ਅਤੇ ਆਇਓਡੀਨ ਠੋਸ ਹੈ । ਬੋਮੀਨ ਦਵ ਹੈ । ਕਲੋਰੀਨ ਅਤੇ ਨਾਈਟਰੋਜਨ ਗੈਸ ਹੈ ।
- ਖਿਚੀਣਸ਼ੀਲਤਾ ਅਤੇ ਕੁਟੀਣਸ਼ੀਲਤਾ-ਅਧਾਤਾਂ ਖਿਚੀਣਸ਼ੀਲ ਨਹੀਂ ਹੁੰਦੀਆਂ । ਇਹ ਭੁਰਭੁਰੀਆਂ ਹੁੰਦੀਆਂ ਹਨ । ਅਧਾਤਾਂ ਨੂੰ ਕੁੱਟਣ ਪਿੱਟਣ ਤੇ ਇਹ ਛੋਟੇ-ਛੋਟੇ ਟੁਕੜਿਆਂ ਵਿੱਚ ਖਿਲਰ ਜਾਂਦੀਆਂ ਹਨ ।
- ਕਠੋਰਤਾ-ਹੀਰੇ ਨੂੰ ਛੱਡ ਕੇ ਹੋਰ ਸਾਰੀਆਂ ਅਧਾਤਾਂ ਆਮ ਕਰਕੇ ਵੱਧ ਕਠੋਰ ਨਹੀਂ ਹੁੰਦੀਆਂ । ਹੀਰਾ ਸਭ ਤੋਂ ਵੱਧ ਕਠੋਰ ਪਦਾਰਥ ਹੈ ।
- ਖਿਚੀਣਸ਼ੀਲਤਾ-ਅਧਾਤਾਂ ਦੀਆਂ ਤਾਰਾਂ ਨਹੀਂ ਖਿੱਚੀਆਂ ਜਾ ਸਕਦੀਆਂ । ਇਸ ਲਈ ਇਹ ਖਿਚੀਣਸ਼ੀਲ ਨਹੀਂ ਹਨ ।
- ਪਿਘਲਾਓ ਦਰਜਾ ਅਤੇ ਉਬਾਲ ਦਰਜਾ-ਅਧਾਤਾਂ ਦਾ ਪਿਘਲਾਓ ਦਰਜਾ ਅਤੇ ਉਬਾਲ ਦਰਜਾ ਘੱਟ ਹੁੰਦਾ ਹੈ । ਵਧੇਰੇ ਕਰਕੇ ਅਧਾਤਾਂ ਗੈਸ ਅਵਸਥਾ ਵਿੱਚ ਹੁੰਦੀਆਂ ਹਨ । ਸਿਰਫ਼ ਸ਼੍ਰੋਫ਼ਾਈਟ ਦਾ ਪਿਘਲਾਓ ਦਰਜਾ ਵੱਧ ਹੁੰਦਾ ਹੈ ।
ਪ੍ਰਸ਼ਨ 3.
ਧਾਤਾਂ ਤੇਜ਼ਾਬਾਂ ਦੇ ਨਾਲ ਕਿਵੇਂ ਕਿਰਿਆ ਕਰਦੀਆਂ ਹੈ ?
ਉੱਤਰ-
ਧਾਤਾਂ ਦੀ ਤੇਜ਼ਾਬਾਂ ਨਾਲ ਕਿਰਿਆ
1.ਜ਼ਿੰਕ, ਮੈਗਨੀਸ਼ੀਅਮ, ਲੋਹਾ ਆਦਿ ਵਰਗੀਆਂ ਕਿਰਿਆਸ਼ੀਲ ਧਾਤਾਂ ਜੋ ਕਿਰਿਆਸ਼ੀਲ ਲੜੀ ਵਿੱਚ ਹਾਈਡਰੋਜਨ ਤੋਂ ਉੱਪਰ ਸਥਿਤ ਹਨ, ਪਤਲਾ ਹਾਈਡਰੋਕਲੋਰਿਕ ਅਤੇ ਸਲਫ਼ਿਊਰਿਕ ਐਸਿਡ ਵਰਗੇ ਖਣਿਜ ਤੇਜ਼ਾਬਾਂ ਨਾਲ ਅਭਿਕਿਰਿਆ ਕਰਕੇ ਹਾਈਡਰੋਜਨ ਦਾ ਵਿਸਥਾਪਨ ਕਰਦੀਆਂ ਹਨ ।
2. ਇਹ ਧਾਤਾਂ ਕਿਰਿਆਸ਼ੀਲ ਲੜੀ ਵਿੱਚ ਜੋ ਹਾਈਡਰੋਜਨ ਤੋਂ ਹੇਠਾਂ ਸਥਿਤ ਹਨ, ਪਤਲੇ ਖਣਿਜ ਲੂਣਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਦਾ ਵਿਸਥਾਪਨ ਨਹੀਂ ਕਰਦੀਆਂ । ਉਦਾਹਰਨ-ਪਰ ਧਾਤ, ਪਤਲਾ HCl ਨਾਲ ਕੋਈ ਕਿਰਿਆ ਨਹੀਂ ਕਰਦੀ ਹੈ ।
ਪ੍ਰਸ਼ਨ 4.
ਧਾਤਾਂ ਪਾਣੀ ਨਾਲ ਕਿਵੇਂ ਅਭਿਕਿਰਿਆ ਕਰਦੀਆਂ ਹਨ ?
ਉੱਤਰ-
ਧਾਤਾਂ ਦੀ ਪਾਣੀ ਨਾਲ ਕਿਰਿਆ-ਵੱਖ-ਵੱਖ ਧਾਤਾਂ ਦੀ ਪਾਣੀ ਨਾਲ ਭਿੰਨ-ਭਿੰਨ ਕਿਰਿਆਸ਼ੀਲਤਾ ਹੈ | ਸਾਰੀਆਂ ਧਾਤਾਂ ਵੱਖ-ਵੱਖ ਹਾਲਤਾਂ ਵਿੱਚ ਪਾਣੀ ਨਾਲ ਅਭਿਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ।
Na, K ਵਰਗੀਆਂ ਕਿਰਿਆਸ਼ੀਲ ਧਾਤਾਂ ਕਮਰੇ ਦੇ ਤਾਪਮਾਨ ਤੇ ਪਾਣੀ ਨਾਲ ਅਭਿਕਿਰਿਆ ਕਰਦੀਆਂ ਹਨ ।
ਇਹ ਕਿਰਿਆ ਬਹੁਤ ਤੇਜ਼ ਅਤੇ ਤਾਪ ਪੈਦਾ ਕਰਨ ਵਾਲੀ ਹੈ । ਇਸ ਲਈ ਹਾਈਡਰੋਜਨ ਅੱਗ ਫੜ ਲੈਂਦੀ ਹੈ । ਘੱਟ ਕਿਰਿਆਸ਼ੀਲ ਧਾਤਾਂ ਜਿਵੇਂ Mg, Zn, Al ਉਬਲਦੇ ਹੋਏ ਪਾਣੀ ਨਾਲ ਅਭਿਕਿਰਿਆ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ ।
ਗਰਮ ਧਾਤ ਜਿਵੇਂ ਲੋਹਾ ਭਾਫ਼ ਨਾਲ ਹੌਲੀ-ਹੌਲੀ ਕਿਰਿਆ ਕਰਦੀ ਹੈ ।
ਪ੍ਰਸ਼ਨ 5.
ਨਿਮਨ ਵਿੱਚੋਂ ਕਿਹੜੀ ਵਿਸਥਾਪਨ ਕਿਰਿਆ ਸੰਭਵ ਨਹੀਂ ਹੈ ?
(i) CuSO4 (aq) + Fe → FeSO4 (aq) + Cu
(ii) FeSO4 (aq) + Zn → ZnSO4 (aq) + Fe
(ii) ZnSO4 (aq) + Pb → PbSO4 (aq) + Zn
(iv) 2AgNO3 (aq) + Cu → CuNO3 (aq) + 2 Ag
(v) MgSO4 (aq) + Cu → CusO4 (aq) + Mg)
ਉੱਤਰ-
ਸਿਰਫ਼ ਇਕ ਕਿਰਿਆਸ਼ੀਲ ਧਾਤ (ਕਿਰਿਆਸ਼ੀਲ ਲੜੀ ਵਿੱਚ ਉੱਪਰ ਸਥਿਤ ਧਾਤਾਂ) ਹੀ ਘੱਟ ਕਿਰਿਆਸ਼ੀਲ ਧਾਤ ਦਾ ਵਿਸਥਾਪਨ ਕਰ ਸਕਦੀ ਹੈ । ਉੱਪਰ ਦਿੱਤੀਆਂ ਅਭਿਕਿਰਿਆਵਾਂ ਵਿੱਚੋਂ (iii) ਅਤੇ (v) ਸੰਭਵ ਨਹੀਂ ਹਨ ਕਿਉਂਕਿ ਜ਼ਿੰਕ, ਲੈਂਡ ਤੋਂ ਅਤੇ ਮੈਗਨੀਸ਼ੀਅਮ, ਕਾਪਰ ਤੋਂ ਵੱਧ ਕਿਰਿਆਸ਼ੀਲ ਹੈ ।
ਪ੍ਰਸ਼ਨ 6.
ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਤਿੰਨ ਧਾਤਾਂ ਦੇ ਨਾਂ ਅਤੇ ਉਹਨਾਂ ਦੇ ਉਪਯੋਗ ਲਿਖੋ ।
ਉੱਤਰ-
ਅਸੀਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹੇਠ ਲਿਖੀਆਂ ਤਿੰਨ ਧਾਤਾਂ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਕਰਦੇ ਹਾਂ –
- ਲੋਹਾ
- ਕਾਂਪਰ
- ਐਲੂਮੀਨੀਅਮ ।
(1) ਲੋਹੇ ਦੇ ਉਪਯੋਗ-
- ਲੋਹੇ ਨੂੰ ਹੋਰ ਧਾਤਾਂ ਨਾਲ ਮਿਸ਼ਰਤ ਕਰਕੇ ਰੇਲਗੱਡੀਆਂ, ਵਾਹਨਾਂ ਅਤੇ ਹੋਰ ਮਸ਼ੀਨਾਂ ਦੇ ਪੁਰਜੇ ਬਣ ਜਾਂਦੇ ਹਨ ।
- ਲੋਹੇ ਨੂੰ ਸੀਮੇਂਟ ਵਿੱਚ ਮਿਲਾ ਕੇ ਵੱਡੀਆਂ ਇਮਾਰਤਾਂ ਅਤੇ ਡੈਮ ਬਣਾਏ ਜਾਂਦੇ ਹਨ ।
- ਲੋਹੇ ਨੂੰ ਉਦਯੋਗ ਦੇ ਲਈ ਬਾਇਲਰ ਅਤੇ ਪੁੱਲ ਬਣਾਉਣ ਲਈ ਵਰਤਿਆ ਜਾਂਦਾ ਹੈ ।
(2) ਕੀਪਰ (ਤਾਂਬੇ) ਦੇ ਉਪਯੋਗ-
- ਇਹ ਖਾਣਾ ਪਕਾਉਣ ਵਾਲੇ ਬਰਤਨ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਇਹ ਫੋਟੋ ਫ਼ਰੇਮ, ਸਿੱਕੇ ਅਤੇ ਬੁੱਤ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਇਹ ਬਿਜਲੀ ਵਾਹਕ ਤਾਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।
(3) ਐਲੂਮੀਨੀਅਮ ਦੀ ਵਰਤੋਂ
- ਇਸ ਨੂੰ ਹਵਾਈ ਜਹਾਜ਼ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਇਸ ਨੂੰ ਬਿਜਲੀ ਦੇ ਯੰਤਰ ਅਤੇ ਬਿਜਲੀ ਦੀਆਂ ਤਾਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।
- ਐਲੂਮੀਨੀਅਮ ਦੇ ਵਰਕ ਨੂੰ ਵਸਤੂਆਂ ਪੈਕ ਕਰਨ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 7.
ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਰਸਾਇਣਿਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ-
ਧਾਤਾਂ | ਅਧਾਤਾਂ |
(1) ਆਇਨਾਂ ਦੀ ਪ੍ਰਕਿਰਤੀ-ਧਾਤਾਂ ਬਿਜਲਈ ਧਨਾਤਮਕ ਤੱਤ ਹਨ ਅਤੇ ਇਲੈੱਕਟਰਾਨ ਗੁਆ ਕੇ ਧਨ-ਆਇਨ ਬਣਾਉਂਦੀਆਂ ਹਨ । | (1) ਅਧਾਤਾਂ ਬਿਜਲਈ ਰਿਣਾਤਮਕ ਤੱਤ ਹਨ ਅਤੇ ਇਲੈਕਟਰਾਨ ਪ੍ਰਾਪਤ ਕਰਕੇ ਰਿਣ-ਆਇਨ ਬਣਾਉਂਦੀਆਂ ਹਨ । |
(2) ਆਕਸਾਈਡਾਂ ਦੀ ਪ੍ਰਕਿਰਤੀ-ਇਹ ਖਾਰੀ ਆਕਸਾਈਡ ਬਣਾਉਂਦੇ ਹਨ । | (2) ਅਧਾਤਾਂ ਤੇਜ਼ਾਬੀ ਆਕਸਾਈਡ ਬਣਾਉਂਦੀਆਂ ਹਨ । |
(3) ਪਾਣੀ ਨਾਲ ਕਿਰਿਆ-ਵਧੇਰੇ ਧਾਤਾਂ ਹਾਈਡਰੋਜਨ ਵਿਸਥਾਪਿਤ ਕਰਦੀਆਂ ਹਨ । | (3) ਅਧਾਤਾਂ ਪਾਣੀ ਨਾਲ ਅਭਿਕਿਰਿਆ ਨਹੀਂ ਕਰਦੀਆਂ । |
(4) ਤੇਜ਼ਾਬਾਂ ਨਾਲ ਕਿਰਿਆ-ਕਿਰਿਆਸ਼ੀਲ ਲੜੀ ਵਿੱਚ ਹਾਈਡਰੋਜਨ ਤੋਂ ਉੱਪਰ ਸਥਿਤ ਧਾਤਾਂ ਤੇਜ਼ਾਬਾਂ ਵਿੱਚੋਂ ਹਾਈਡਰੋਜਨ ਵਿਸਥਾਪਿਤ ਕਰਦੀਆਂ ਹਨ । | (4) ਅਧਾਤਾਂ ਪਤਲੇ ਤੇਜ਼ਾਬਾਂ ਨਾਲ ਕਿਰਿਆ ਨਹੀਂ ਕਰਦੀਆਂ । |
(5) ਹਾਈਡਰਾਈਡਾਂ ਦੀ ਪ੍ਰਕਿਰਤੀ-ਧਾਤਾਂ ਹਾਈਡਰੋਜਨ ਦੇ ਨਾਲ ਕਿਰਿਆ ਕਰਕੇ ਆਇਨਕ ਹਾਈਡਰਾਈਡ ਬਣਾਉਂਦੀਆਂ ਹਨ । | (5) ਇਹ ਸਹਿ-ਸੰਯੋਗੀ ਹਾਈਡਰਾਈਡ ਬਣਾਉਂਦੀਆਂ ਹਨ । |
(6) ਕਲੋਰਾਈਡ ਦੀ ਪ੍ਰਕਿਰਤੀ-ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਠੋਸ ਆਇਨਕ ਕਲੋਰਾਈਡ ਬਣਾਉਂਦੀਆਂ ਹਨ ਜਿਨ੍ਹਾਂ ਵਿੱਚੋਂ ਕਰੰਟ ਲੰਘ ਸਕਦਾ ਹੈ । | (6) ਅਧਾਤਾਂ ਕਲੋਰੀਨ ਦੇ ਸੰਯੋਜਨ ਨਾਲ ਸਹਿ-ਸੰਯੋਜੀ ਕਲੋਰਾਈਡ ਬਣਾਉਂਦੀਆਂ ਹਨ ਜੋ ਬਿਜਲੀ ਦਾ ਸੰਚਾਰ ਨਹੀਂ ਕਰਦੀਆਂ । |
ਪ੍ਰਸ਼ਨ 8.
ਅਧਾਤਾਂ ਦੇ ਸਾਧਾਰਨ ਰਸਾਇਣਿਕ ਗੁਣ ਲਿਖੋ ।
ਉੱਤਰ-
(i) ਹਵਾ ਨਾਲ ਜਾਂ ਆਕਸੀਜਨ ਨਾਲ ਕਿਰਿਆ-ਅਧਾਤਾਂ, ਹਵਾ ਜਾਂ ਆਕਸੀਜਨ ਨਾਲ ਕਿਰਿਆ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ ਜਿਨ੍ਹਾਂ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ । ਇਹ ਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ ।
(ii) ਹਾਈਡਰੋਜਨ ਨਾਲ ਕਿਰਿਆ-ਅਧਾਤਾਂ ਜਿਵੇਂ ਕਾਰਬਨ, ਨਾਈਟਰੋਜਨ ਅਤੇ ਫਾਸਫੋਰਸ ਆਦਿ ਹਾਈਡਰੋਜਨ ਨਾਲ ਕਿਰਿਆ ਕਰਕੇ ਵੱਖ-ਵੱਖ ਯੋਗਿਕ ਬਣਾਉਂਦੀਆਂ ਹਨ ।
(iii) ਹੋਰ ਅਧਾਤਾਂ ਨਾਲ ਕਿਰਿਆ-ਅਧਾਤਾਂ ਹੋਰਨਾਂ ਅਧਾਤਾਂ ਨਾਲ ਕਿਰਿਆ ਕਰਕੇ ਵੱਖ-ਵੱਖ ਯੋਗਿਕ ਬਣਾਉਂਦੀਆਂ ਹਨ ।
(iv) ਤੇਜ਼ਾਬ ਨਾਲ ਕਿਰਿਆ-ਅਧਾਤਾਂ, ਤੇਜ਼ਾਬ ਨਾਲ ਕਿਰਿਆ ਕਰਕੇ ਆਕਸੀ ਐਸਿਡ ਬਣਾਉਂਦੀਆਂ ਹਨ –