Punjab State Board PSEB 8th Class Punjabi Book Solutions Punjabi Grammar Vakam Diam Kisamam ਵਾਕਾਂ ਦੀਆਂ ਕਿਸਮਾਂ Textbook Exercise Questions and Answers.
PSEB 8th Class Punjabi Grammar ਵਾਕਾਂ ਦੀਆਂ ਕਿਸਮਾਂ
ਪ੍ਰਸ਼ਨ 1.
ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਵਾਕ ਦੀ ਵੰਡ ਦੋ ਤਰ੍ਹਾਂ ਕੀਤੀ ਜਾਂਦੀ ਹੈ । ਪਹਿਲੀ ਪ੍ਰਕਾਰ ਦੀ ਵੰਡ, ਰੂਪ ਦੇ ਆਧਾਰ ‘ਤੇ ਹੁੰਦੀ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ
(ਉ) ਰੂਪ ਦੇ ਅਧਾਰ ਤੇ ਵਾਕਾਂ ਦੀਆਂ ਕਿਰੂਪ ਅਨੁਸਾਰ ਵਾਕ ਚਾਰ ਪ੍ਰਕਾਰ ਦੇ ਹੁੰਦੇ ਹਨ-
(1) ਸਧਾਰਨ ਵਾਕ
(2) ਸੰਯੁਕਤ ਵਾਕ
(3) ਮਿਸ਼ਰਤ ਵਾਕ
(4) ਗੁੰਝਲ ਵਾਕ ।
1. ਸਧਾਰਨ ਵਾਕ :
ਜਿਸ ਵਾਕ ਵਿਚ ਕਿਰਿਆ ਇਕ ਹੀ ਹੋਵੇ, ਉਹ ‘ਸਧਾਰਨ ਵਾਕ ਅਖਵਾਉਂਦਾ ਹੈ , ਜਿਵੇਂ-
(ੳ) ਮੈਂ ਹਰ ਰੋਜ਼ ਸੈਰ ਕਰਦਾ ਹਾਂ ।
(ਅ) ਧਿਆਨ ਨਾਲ ਤੁਰੋ ।
(ੲ) ਮੈਂ ਮੇਜ਼ ਉੱਤੇ ਬੈਠ ਕੇ ਰੋਟੀ ਖਾਂਦਾ ਹਾਂ ।
2. ਸੰਯੁਕਤ ਵਾਕ :
ਇਕ ਤੋਂ ਵੱਧ ਕਿਰਿਆਵਾਂ ਵਾਲੇ ਵਾਕ ਨੂੰ ‘ਸੰਯੁਕਤ ਵਾਕ` ਕਿਹਾ ਜਾਂਦਾ ਹੈ । ਇਸ ਵਿਚ ਦੋ ਤੋਂ ਵਧੀਕ ਸੁਤੰਤਰ ਸਧਾਰਨ ਵਾਕ ਜਾਂ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜਿਆ ਹੁੰਦਾ ਹੈ , ਜਿਵੇਂ-
(ਉ) ਉਹ ਅੱਜ ਸਕੂਲ ਗਿਆ । (ਸਧਾਰਨ ਵਾਕ)
(ਅ) ਉਹ ਛੇਤੀ ਹੀ ਮੁੜ ਆਇਆ । (ਸਧਾਰਨ ਵਾਕ)
ਇਨ੍ਹਾਂ ਦੋਹਾਂ ਵਾਕਾਂ ਨੂੰ “ਪਰ’ ਸਮਾਨ ਯੋਜਕ ਨਾਲ ਜੋੜ ਕੇ ਲਿਖਿਆ ਸੰਯੁਕਤ ਵਾਕ ਬਣੇਗਾ-ਉਹ ਅੱਜ ਸਕੂਲ ਗਿਆ ਪਰ ਛੇਤੀ ਹੀ ਮੁੜ ਆਇਆ ।
3. ਮਿਸ਼ਰਤ ਵਾਕ :
ਇਕ ਤੋਂ ਵੱਧ ਕਿਰਿਆਵਾਂ ਵਾਲੇ ਉਸ ਵਾਕ ਨੂੰ ‘ਮਿਸ਼ਰਤ ਵਾਕ ਆਖਿਆ ਜਾਂਦਾ ਹੈ । ਜਿਸ ਵਿਚ ਇਕ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਉਪਵਾਕ । ਪ੍ਰਧਾਨ ਉਪਵਾਕ ਪੂਰਨ ਉਪਵਾਕ ਹੁੰਦਾ ਹੈ, ਪਰ ਅਧੀਨ ਉਪਵਾਕ ਨੂੰ ਅਪਨੇ ਹੁੰਦੇ ਹਨ | ਅਧੀਨ ਉਪਵਾਕ ਪ੍ਰਧਾਨ ਉਪਵਾਕ ਨਾਲ ਅਧੀਨ ਯੋਜਕਾਂ ਨਾਲ ਇਸ ਪ੍ਰਕਾਰ ਜੁੜੇ ਹੁੰਦੇ ਹਨ ਕਿ ਉਹ ਪ੍ਰਧਾਨ ਉਪਵਾਕ ਦਾ ਹੀ ਅੰਗ ਬਣ ਜਾਂਦੇ ਹਨ , ਜਿਵੇਂ-‘ਜੋ ਵਿਦਿਆਰਥੀ ਮਿਹਨਤ ਕਰਨਗੇ, ਪਾਸ ਹੋ ਜਾਣਗੇ । ਇਹ ਇਕ ਮਿਸ਼ਰਤ ਵਾਕ ਹੈ । ਇਸ ਵਿਚ ਦੋ ਵਾਕ ‘ਜੋਂ ਯੋਜਕ ਨਾਲ ਜੁੜੇ ਹੋਏ ਹਨ ।
ਇਹ ਵਾਕ ਹੇਠ ਲਿਖੇ ਹਨ
(ਉ) ਵਿਦਿਆਰਥੀ ਪਾਸ ਹੋ ਜਾਣਗੇ ।
(ਅ) ਜੋ ਮਿਹਨਤ ਕਰਨਗੇ ।
ਪਹਿਲੇ ਵਾਕ ਦਾ ਅਰਥ ਪੂਰਾ ਨਿਕਲਦਾ ਹੈ, ਪਰ ਦੂਜੇ ਦਾ ਕੋਈ ਪੂਰਾ ਅਰਥ ਨਹੀਂ ਨਿਕਲਦਾ । ਇਸ ਲਈ ਪਹਿਲਾ ਪੁਰਨ ਵਾਕ ਹੈ, ਪਰ ਦੂਜਾ ਅਪੁਰਨ ਵਾਕ ਹੈ | ਅਪੂਰਨ ਵਾਕ ਨੂੰ ‘ਪ੍ਰਧਾਨ ਉਪਵਾਕ` ਕਿਹਾ ਜਾਂਦਾ ਹੈ ਅਤੇ ਅਪੂਰਨ ਵਾਕ ਨੂੰ “ਅਧੀਨ ਉਪਵਾਕ` ਕਿਹਾ ਜਾਂਦਾ ਹੈ । ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਇਕੋ ਹੀ ਹੁੰਦਾ ਹੈ, ਪਰ ਅਧੀਨ ਉਪਵਾਕ ਇਕ ਤੋਂ ਵੱਧ ਵੀ ਹੋ ਸਕਦੇ ਹਨ । ਮਿਸ਼ਰਤ ਵਾਕਾਂ ਵਿਚ ਅਧੀਨ ਉਪਵਾਕ ਤਿੰਨ ਤਰ੍ਹਾਂ ਦੇ ਹੁੰਦੇ ਹਨ
1. ਅਧੀਨ ਨਾਂਵ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਉਹ ਉਪਵਾਕੇ ਜੋ ਨਾਂਵ ਦਾ ਕੰਮ ਕਰੇ, ਉਸ ਨੂੰ ‘ਨਾਂਵ ਉਪਵਾਕ` ਕਿਹਾ ਜਾਂਦਾ ਹੈ ; ਇਸ ਦੀ ਪਛਾਣ ਇਹ ਹੈ ਕਿ ਇਹ ਪ੍ਰਧਾਨ ਉਪਵਾਕ ਦੇ ਉੱਤਰ ਵਜੋਂ ਹੁੰਦਾ ਹੈ , ਜਿਵੇਂ-
(ੳ) ਉਸ ਨੇ ਕਿਹਾ ਕਿ ਮੈਂ ਅੱਜ ਬਿਮਾਰ ਹਾਂ ।
ਪ੍ਰਧਾਨ ਉਪਵਾਕ : ਉਸ ਨੇ ਕਿਹਾ |
ਅਧੀਨ ਨਾਂਵ ਉਪਵਾਕ : ਕਿ ਮੈਂ ਅੱਜ ਬਿਮਾਰ ਹਾਂ ।
(ਅ) ਬੁੱਢੀ ਨੇ ਨਵ : ਵਿਆਹੇ ਜੋੜੇ ਨੂੰ ਅਸੀਸ ਦਿੰਦਿਆਂ ਕਿਹਾ ਕਿ ਜੁਆਨੀਆਂ ਮਾਣੋ, ਜੁਗਜੁਗ ਜੀਓ ।
ਪ੍ਰਧਾਨ ਉਪਵਾਕ-ਬੁੱਢੇ ਨੇ ਨਵ : ਵਿਆਹੇ ਜੋੜੇ ਨੂੰ ਅਸੀਸ ਦਿੰਦਿਆਂ ਕਿਹਾ ।
ਅਧੀਨ ਨਾਂਵ ਉਪਵਾਕ :
(1) ਕਿ ਜੁਆਨੀਆਂ ਮਾਣੋ ॥
(2) ਜੁਗ ਜੁਗ ਜੀਓ ।
2. ਵਿਸ਼ੇਸ਼ਣ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਉਹ ਉਪਵਾਕ, ਜੋ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ “ਵਿਸ਼ੇਸ਼ਣ ਉਪਵਾਕ’ ਕਿਹਾ ਜਾਂਦਾ ਹੈ ; ਜਿਵੇਂ-
(ੳ) ਇੱਥੇ ਉਹ ਆਦਮੀ ਦੌਲਤਾਂ ਜੋੜ ਸਕਦਾ ਹੈ, ਜੋ ਭ੍ਰਿਸ਼ਟਾਚਾਰ ਕਰਦਾ ਹੋਵੇ !
ਪ੍ਰਧਾਨ ਉਪਵਾਕ : ਇੱਥੇ ਉਹ ਆਦਮੀ ਦੌਲਤਾਂ ਜੋੜ ਸਕਦਾ ਹੈ ।
ਅਧੀਨ ਵਿਸ਼ੇਸ਼ਣ ਉਪਵਾਕ : ਜੋ ਭ੍ਰਿਸ਼ਟਾਚਾਰ ਕਰਦਾ ਹੋਵੇ ।
(ਅ) ਦੇਸ਼ ਦੇ ਅਜ਼ਾਦ ਹੋਣ ਮਗਰੋਂ ਉਨ੍ਹਾਂ ਦੇਸ਼-ਭਗਤ ਗ਼ਦਰੀ ਬਾਬਿਆਂ ਨੂੰ ਕਿਸੇ ਨਹੀਂ ਪੁੱਛਿਆ, ਜਿਨ੍ਹਾਂ ਲੰਮੀਆਂ ਕੈਦਾਂ ਕੱਟੀਆਂ, ਕਾਲੇ-ਪਾਣੀ ਵਿਚ ਉਮਰਾਂ ਗਾਲੀਆਂ ਅਤੇ ਜਾਇਦਾਦਾਂ ਕੁਰਕ ਕਰਾਈਆਂ ।
ਪ੍ਰਧਾਨ ਉਪਵਾਕ : ਦੇਸ਼ ਦੇ ਅਜ਼ਾਦ ਹੋਣ ਮਗਰੋਂ ਉਨ੍ਹਾਂ ਦੇਸ਼-ਭਗਤ ਗ਼ਦਰੀ ਬਾਬਿਆਂ ਨੂੰ ਕਿਸੇ ਨਹੀਂ ਪੁੱਛਿਆ ।
ਅਧੀਨ ਵਿਸ਼ੇਸ਼ਣ ਉਪਵਾਕ :
(1) ਜਿਨ੍ਹਾਂ ਲੰਮੀਆਂ ਕੈਦਾਂ ਕੱਟੀਆਂ ।
(2) ਕਾਲੇ-ਪਾਣੀ ਵਿਚ ਉਮਰਾਂ ਗਾਲੀਆਂ ।
(3) ਅਤੇ ਜਾਇਦਾਦਾਂ ਕੁਰਕ ਕਰਾਈਆਂ ।
3. ਕਿਰਿਆ ਵਿਸ਼ੇਸ਼ਣ ਉਪਵਾਕ :
ਪ੍ਰਧਾਨ ਉਪਵਾਕ ਦੇ ਅਧੀਨ ਆ ਕੇ ਕਿਰਿਆ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਉਪਵਾਕ ਨੂੰ “ਕਿਰਿਆ-ਵਿਸ਼ੇਸ਼ਣ ਉਪਵਾਕ ਆਖਿਆ ਜਾਂਦਾ ਹੈ । ਇਸ ਉਪਵਾਕ ਤੋਂ ਕਿਰਿਆ ਦੇ ਥਾਂ, ਵਕਤ, ਕਾਰਨ ਅਤੇ ਢੰਗ ਦਾ ਪਤਾ ਲਗਦਾ ਹੈ ; ਜਿਵੇਂ
ਉੱਸ ਨੇ ਦੱਸਿਆ ਕਿ ਉਹ ਆਦਮੀ, ਜੋ ਕੁਟੀਆ ਵਿਚ ਰਹਿੰਦਾ ਸੀ, ਮਰ ਗਿਆ ਹੈ। ਕਿਉਂਕਿ ਉਸ ਦੀ ਬਿਮਾਰੀ ਦਾ ਕਿਸੇ ਨੇ ਇਲਾਜ ਨਹੀਂ ਸੀ ਕੀਤਾ ।
ਪ੍ਰਧਾਨ ਉਪਵਾਕ : ਉਸ ਨੇ ਦੱਸਿਆ ।
ਅਧੀਨ ਨਾਂਵ ਉਪਵਾਕ : ਕਿ ਉਹ ਆਦਮੀ ਮਰ ਗਿਆ ਹੈ 1
ਅਧੀਨ ਵਿਸ਼ੇਸ਼ਣ ਉਪਵਾਕ : ਜੋ ਕੁਟੀਆ ਵਿਚ ਰਹਿੰਦਾ ਸੀ ।
ਅਧੀਨ ਕਿਰਿਆ ਵਿਸ਼ੇਸ਼ਣ : ਕਿਉਂਕਿ ਉਸ ਦੀ ਬਿਮਾਰੀ ਦਾ ਕਿਸੇ ਨੇ ਇਲਾਜ ਨਹੀਂ ਸੀ ਕੀਤਾ ।
4. ਗੁੰਝਲ ਵਾਕ :
ਗੁੰਝਲ ਵਾਕ ਵਿਚ ਪ੍ਰਧਾਨ ਉਪਵਾਕ, ਅਧੀਨ ਉਪਵਾਕ ਤੇ ਸਮਾਨ ਉਪਵਾਕ ਭਾਵ ਤਿੰਨ ਕਿਸਮ ਦੇ ਉਪਵਾਕ ਸ਼ਾਮਲ ਹੁੰਦੇ ਹਨ ; ਜਿਵੇਂ-‘ਇਹ ਸੱਚ ਹੈ ਕਿ ਦੇਸ਼ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਅਤੇ ਕੁਰਬਾਨੀਆਂ ਕਰਨਾ ਸੂਰਮਿਆਂ ਦਾ ਕੰਮ
(ੳ) ਇਹ ਸੱਚ ਹੈ । “ਉਂ” ਪ੍ਰਧਾਨ ਉਪਵਾਕ
(ਅ) ਦੇਸ਼ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ । “ਉਂ” ਦਾ ਅਧੀਨ ਨਾਂਵ ਉਪਵਾਕ
(ੲ) ਕੁਰਬਾਨੀਆਂ ਕਰਨਾ ਸੂਰਮਿਆਂ ਦਾ ਕੰਮ ਹੈ । “ਅ” ਦਾ ਸਮਾਨ ਉਪਵਾਕ “ਉਂ” ਦਾ ਅਧੀਨ ਨਾਂਵ ਉਪਵਾਕ
‘ਕਿ (ਅਧੀਨ ਯੋਜਕ ‘ਅਤੇ (ਸਮਾਨ ਯੋਜਕ) ।
ਕਾਰਜ ਦੇ ਆਧਾਰ ‘ਤੇ ਵਾਕਾਂ ਦੀਆਂ ਕਿਸਮਾਂ-
ਕਾਰਜ ਦੇ ਆਧਾਰ ‘ਤੇ ਵਾਕਾਂ ਦੀਆਂ ਚਾਰ ਕਿਸਮਾਂ ਮੰਨੀਆਂ ਗਈਆਂ ਹਨ-
(i) ਬਿਆਨੀਆ ਵਾਕ ।
(ii) ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ ।
(iii) ਹੁਕਮੀ ਵਾਕ ।
(iv) ਵਿਸਮੇ ਜਾਂ ਵਿਸਮੀ ਵਾਕ !
1. ਬਿਆਨੀਆਂ ਵਾਕ :
ਬਿਆਨੀਆ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ । ਸਕਦੀ ਹੈ-
“ਜਿਸ ਵਾਕ ਵਿਚ ਕੋਈ ਪ੍ਰਸ਼ਨ ਨਾ ਪੁੱਛਿਆ ਗਿਆ ਹੋਵੇ, ਕੋਈ ਬੇਨਤੀ ਨਾ ਕੀਤੀ ਗਈ ਹੋਵੇ ਜਾਂ ਹੁਕਮ ਨਾ ਦਿੱਤਾ ਗਿਆ ਹੋਵੇ, ਉਸ ਨੂੰ ਬਿਆਨੀਆ ਵਾਕ` ਆਖਦੇ ਹਨ ।”
ਇਸ ਵਾਕ ਵਿਚ ਕਿਸੇ ਚੀਜ਼ ਜਾਂ ਤੱਥ ਦਾ ਵਰਣਨ ਹੁੰਦਾ ਹੈ ਜਾਂ ਕਿਸੇ ਘਟਨਾ ਦੀ ਜਾਣਕਾਰੀ ਦਿੱਤੀ ਹੁੰਦੀ ਹੈ । ਇਹ ਦੋ ਪ੍ਰਕਾਰ ਦੇ ਮੰਨੇ ਜਾ ਸਕਦੇ ਹਨ : ਹਾਂ-ਵਾਚਕ ਵਾਕ ਤੇ ਨਾਂਹ-ਵਾਚਕ ਵਾਕ ; ਜਿਵੇਂ-
(i) ਹਾਂ-ਵਾਚਕ ਵਾਕ
(ਉ) ਮੈਂ ਹੱਸ ਰਿਹਾ ਹਾਂ ।
(ਅ) ਧਰਤੀ ਸੂਰਜ ਦੁਆਲੇ ਘੁੰਮਦੀ ਹੈ ।
(ü) ਨਾਂਹ-ਵਾਚਕ ਵਾਕ
(ੳ) ਮੈਂ ਝੂਠ ਨਹੀਂ ਬੋਲਦਾ ।
(ਅ) ਅੱਜ ਮੀਂਹ ਨਹੀਂ ਪੈ ਰਿਹਾ ।
2. ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ :
ਕਾਰਜ ਦੇ ਆਧਾਰ ‘ਤੇ ਪ੍ਰਸ਼ਨਵਾਚਕ ਜਾਂ ਪ੍ਰਸ਼ਨਿਕ ਵਾਕ ਉਹ ਹੁੰਦਾ ਹੈ, ਜਿਸ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ । ਇਸ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ
ਜਿਸ ਵਾਕ ਵਿਚ ਕੋਈ ਪ੍ਰਸ਼ਨ ਪੁੱਛਿਆ ਜਾਵੇ, ਉਹ ਪ੍ਰਸ਼ਨਵਾਚਕ ਵਾਕੇ ਹੁੰਦਾ ਹੈ । ਜਿਵੇਂ-
(ਉ) ਤੁਹਾਡਾ ਪਤਾ ਕੀ ਹੈ ?
(ਅ) ਕੌਣ ਬੜ੍ਹਕਾਂ ਮਾਰ ਰਿਹਾ ਹੈ ?
(ੲ) ਤੁਸੀਂ ਕਦੋਂ ਇੱਥੋਂ ਜਾਉਗੇ ?
(ਸ) ਤੇਰਾ ਪੈੱਨ ਕਿੱਥੇ ਹੈ ?
3. ਹੁਕਮੀ ਵਾਕ :
ਹੁਕਮੀ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ
ਜਿਨ੍ਹਾਂ ਵਾਕਾਂ ਵਿਚ ਕਿਸੇ ਨੂੰ ਕੋਈ ਬੇਨਤੀ ਕੀਤੀ ਗਈ ਹੋਵੇ, ਕੋਈ ਹੁਕਮ ਜਾਂ ਆਗਿਆ . ਦਿੱਤੀ ਗਈ ਹੋਵੇ, ਉਹ ਹੁਕਮੀ ਵਾਕ ਹੁੰਦੇ ਹਨ ।”
ਹੁਕਮੀ ਵਾਕ ਦੋ ਪ੍ਰਕਾਰ ਦੇ ਮੰਨੇ ਗਏ ਹਨ : ਆਗਿਆਵਾਚਕ ਵਾਕ ਅਤੇ ਬੇਨਤੀਵਾਚਕ ਵਾਕ ; ਜਿਵੇਂ
(i) ਆਗਿਆਵਾਚਕ ਵਾਕ
(ਉ) ਤੂੰ ਇੱਥੋਂ ਨਾ ਹਿੱਲੀਂ ।
(ਅ) ਪਾਣੀ ਦਾ ਗਲਾਸ ਲਿਆਓ ।
(ii) ਬੇਨਤੀਵਾਚਕ ਵਾਕ
(ੳ) ਸਦਾ ਸੱਚ ਬੋਲੋ ।
(ਅ) ਲੜਾਈ ਝਗੜੇ ਤੋਂ ਬਚੋ ।
(ੲ) ਤੁਸੀਂ ਹੁਣ ਚਾਹ ਪੀਓ, ਜੀ ।
4. ਵਿਸਮੇ ਜਾਂ ਵਿਸਮੀ ਵਾਕ :
ਵਿਸਮੇ ਜਾਂ ਵਿਸਮੀ ਵਾਕ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ-
“ਜਿਸ ਵਾਕ ਵਿਚ ਖ਼ੁਸ਼ੀ, ਗ਼ਮੀ, ਹੈਰਾਨੀ, ਸਲਾਹੁਤਾ ਜਾਂ ਫਿਟਕਾਰ ਦੇ ਭਾਵ ਪ੍ਰਗਟ ਕੀਤੇ ਗਏ ਹੋਣ, ਉਹ ਵਿਸਮੇ ਵਾਕ ਹੁੰਦੇ ਹਨ , ਜਿਵੇਂ
(ਉ) ਕਾਸ਼ ! ਮੈਂ ਫੇਲ ਨਾ ਹੁੰਦਾ !
(ਅ) ਹੈਂ ! ਸਾਡੀ ਟੀਮ ਮੈਚ ਹਾਰ ਗਈ !
(ੲ) ਕਿੰਨਾ ਸੋਹਣਾ ਦਿਸ਼ ਹੈ !
(ਸ) ਰੱਬ ਤੇਰਾ ਭਲਾ ਕਰੇ !
ਪ੍ਰਸ਼ਨ 2.
ਹੇਠਾਂ ਕੁੱਝ ਵਾਕ ਦਿੱਤੇ ਗਏ ਹਨ । ਉਨ੍ਹਾਂ ਦੇ ਸਾਹਮਣੇ ਖ਼ਾਲੀ ਥਾਂ ਛੱਡੀ ਗਈ ਹੈ | ਖ਼ਾਲੀ ਥਾਂ ਵਿਚ ਵਾਕ ਦੀ ਕਿਸਮ ਲਿਖੋ
(ਉ) ਰਾਮ ਪੜ੍ਹਦਾ ਹੈ ।
(ਅ) ਮੁੰਡੇ ਖੁਸ਼ ਹਨ ਕਿਉਂਕਿ ਉਹ ਮੈਚ ਜਿੱਤ ਗਏ ।
(ੲ) ਸਮੀਰ ਨੇ ਗੀਤ ਗਾਇਆ ਤੇ ਖ਼ੁਸ਼ਬੂ ਨੇ ਸਿਤਾਰ ਵਜਾਈ ।
(ਸ) ਸਿਆਣੇ ਕਹਿੰਦੇ ਹਨ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਪਵਿੱਤਰਤਾ ਦਾ ਚਿੰਨ੍ਹ ਹੈ ।
(ਹ) ਮੈਂ ਬਜ਼ਾਰ ਨਹੀਂ ਜਾਵਾਂਗਾ ।
(ਕ) ਇਹ ਪੈਂਨ ਕਿਸ ਦਾ ਹੈ ?
(ਖ) ਵਾਹ ! ਕਿੰਨਾ ਮਨਮੋਹਕ ਨਜ਼ਾਰਾ ਹੈ ।
ਉੱਤਰ :
(ੳ) ਸਧਾਰਨ ਹਾਂ-ਵਾਚਕ ਵਾਕ
(ਅ) ਮਿਸ਼ਰਿਤ ਹਾਂ-ਵਾਚਕ ਵਾਕ
(ੲ) ਸੰਯੁਕਤ ਹਾਂ-ਵਾਚਕ ਵਾਕ
(ਸ) ਮਿਸ਼ਰਿਤ-ਸੰਯੁਕਤ-ਹਾਂ-ਵਾਚਕ ਵਾਕ
(ਹ) ਸਧਾਰਨ ਨਾਂਹ-ਵਾਚਕ ਵਾਕ
(ਕਿ) ਸਧਾਰਨ ਪ੍ਰਸ਼ਨਵਾਚਕ ਵਾਕ
(ਖ) ਸਧਾਰਨ ਵਿਸਮੇਵਾਚਕ ਵਾਕ ।