PSEB 8th Class Punjabi Vyakaran ਕਿਰਿਆ ਵਿਸ਼ੇਸ਼ਣ

Punjab State Board PSEB 8th Class Punjabi Book Solutions Punjabi Grammar Kiriya Visheshana ਕਿਰਿਆ ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਕਿਰਿਆ ਵਿਸ਼ੇਸ਼ਣ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਦੱਸੋ ।
ਜਾਂ
ਕਿਰਿਆ ਵਿਸ਼ੇਸ਼ਣ ਦਾ ਲੱਛਣ ਦੱਸੋ ਤੇ ਇਸ ਦੀ ਪ੍ਰਕਾਰ ਵੰਡ ਕਰੋ ।
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਟ ਕਰੇ, ਉਸ ਨੂੰ “ਕਿਰਿਆ ਵਿਸ਼ੇਸ਼ਣ” ਕਿਹਾ ਜਾਂਦਾ ਹੈ । ਹੇਠ ਲਿਖੇ ਵਾਕਾਂ ਨੂੰ ਧਿਆਨ ਨਾਲ ਪੜੋ
(ੳ) ਸ਼ੀਲਾ ਤੇਜ਼ ਤੁਰਦੀ ਹੈ ।
(ਅ) ਕੁੱਤਾ ਉੱਚੀ-ਉੱਚੀ ਭੌਕਦਾ ਹੈ ।
(ਇ) ਬੱਚੇ ਕੋਠੇ ਉੱਪਰ ਖੇਡਦੇ ਹਨ ।
(ਸ) ਉਹ ਸਵੇਰੇ ਸੈਰ ਕਰਨ ਜਾਂਦਾ ਹੈ ।
(ਹ) ਉਹ ਕਦੀ-ਕਦਾਈਂ ਹੀ ਇੱਥੇ ਆਉਂਦਾ ਹੈ ।
ਇਹਨਾਂ ਵਾਕਾਂ ਵਿਚ ‘ਤੇਜ਼’, ‘ਉੱਚੀ-ਉੱਚੀ’, ‘ਉੱਪਰ’, ‘ਸਵੇਰੇ-ਸਵੇਰੇ’, ‘ਕਦੀ-ਕਦਾਈਂ ਹੀ’ ਸ਼ਬਦ ਕਿਰਿਆ ਵਿਸ਼ੇਸ਼ਣ ਹਨ ।

ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ-
1. ਕਾਲਵਾਚਕ ਕਿਰਿਆ ਵਿਸ਼ੇਸ਼ਣ : ਉਹ ਕਿਰਿਆ ਵਿਸ਼ੇਸ਼ਣ, ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸਣ ; ਜਿਵੇਂ-ਅੱਜ, ਕਲ਼, ਜਦੋਂ, ਕਦੋਂ, ਉਦੋਂ, ਜਦ, ਕਦੇ, ਕਦੀ, ਹੁਣ, ਸਵੇਰੇ, ਸ਼ਾਮ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ-ਕਦਾਈਂ, ਸਮੇਂ ਸਿਰ ਆਦਿ ।

2. ਸਥਾਨਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿਧਰ, ਜਿੱਥੇ, ਕਿੱਥੇ,ਨੇੜੇ, ਦੂਰ, ਸੱਜੇ, ਖੱਬੇ ਆਦਿ ।

3. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਮਿਣਤੀ ਪਤਾ ਲੱਗੇ ; ਜਿਵੇਂ-ਘੱਟ, ਵੱਧ, ਕੁੱਝ, ਪੁਰਾ, ਥੋੜਾ, ਇੰਨਾ, ਕਿੰਨਾ, ਜਿੰਨਾ, ਜ਼ਰਾ, ਰਤਾ ਆਦਿ ।

4. ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ; ਜਿਵੇਂ-ਇੰਦ, ਉੱਬ, ਇਸ ਤਰ੍ਹਾਂ, ਉਦਾਂ, ਏਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਛੇਤੀ ਆਦਿ ।

5. ਕਾਰਨਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ; ਜਿਵੇਂ-ਕਿਉਂਕਿ, ਕਿਉਂ, ਜੋ, ਤਾਂ ਕਿ, ਇਸ ਕਰਕੇ, ਤਾਂ, ਤਦੇ ਹੀ ਆਦਿ ।

6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਪਤਾ ਲੱਗੇ , ਜਿਵੇਂ-ਇਕਹਿਰਾ, ਦੋਹਰਾ, ਡਿਉਢਾ, ਕਈ ਵਾਰ, ਘੜੀ-ਮੁੜੀ, ਇਕਇਕ, ਦੋ-ਦੋ ਦੁਬਾਰਾ ਆਦਿ ।

7. ਨਿਸਚੇਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ , ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਠੀਕ, ਆਹੋ, ਬੇਸ਼ੱਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਜੀ ਹਾਂ, ਤਾਂ ਤੇ ਆਦਿ ।

8. ਨਾਂਹਵਾਚਕ ਕਿਰਿਆ ਵਿਸ਼ੇਸ਼ਣ : ਜੋ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਹਨ , ਜਿਵੇਂ-ਨਹੀਂ, ਕਦੇ ਨਹੀਂ, ਨਿੱਜ, ਮਤੇ, ਮੂਲੋਂ, ਉੱਕਾ ਹੀ, ਬਿਲਕੁਲ, ਨਾ ਜੀ, ਜੀ ਨਹੀਂ, ਨਹੀਂ ਜੀ ਆਦਿ ।

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 2.
ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ :
ਸਥਾਨਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿਧਰ, ਜਿੱਥੇ, ਕਿੱਥੇ,ਨੇੜੇ, ਦੂਰ, ਸੱਜੇ, ਖੱਬੇ ਆਦਿ ।

ਪ੍ਰਸ਼ਨ 3.
ਨਿਸਚੇ-ਵਾਚਕ ਕਿਰਿਆ-ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ !
ਉੱਤਰ :
ਨਿਸਚੇ-ਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ , ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਠੀਕ, ਆਹੋ, ਬੇਸ਼ੱਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਜੀ ਹਾਂ, ਤਾਂ ਤੇ ਆਦਿ ।

ਪ੍ਰਸ਼ਨ 4.
ਹੇਠ ਲਿਖੇ ਕਿਰਿਆ-ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਹਨਾਂ ਦੀ ਕਿਸਮ ਲਿਖੋ
(ਉ) ਦਿਨੋ-ਦਿਨ …………
(ਅ) ਇਸ ਤਰ੍ਹਾਂ …………
(ੲ) ਵਾਰ-ਵਾਰ …………
(ਸ) ਬਹੁਤ ਅੱਛਾ …………
(ਹ) ਜ਼ਰੂਰ …………
(ਕ) ਬਥੇਰਾ …………
(ਖ) ਇਸੇ ਕਰਕੇ …………
(ਗ) ਆਹੋ ਜੀ …………
ਉੱਤਰ :
(ਉ) ਕਾਲਵਾਚਕ
(ਅ) ਕਾਰਵਾਚਕ
(ੲ) ਪ੍ਰਕਾਰਵਾਚਕ
(ਸ) ਨਿਰਨਾਵਾਚਕ
(ਹ) ਨਿਸ਼ਚੇਵਾਚਕ
(ਕ) ਪਰਿਮਾਣਵਾਚਕ
(ਖ) ਕਾਰਨਵਾਚਕ
(ਗ) ਨਿਰਣਾਵਾਚਕ।

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ-ਵਿਸ਼ੇਸ਼ਣ ਚੁਣ ਕੇ ਸਾਹਮਣੇ ਦਿੱਤੀ ਖ਼ਾਲੀ ਥਾਂ ‘ ਤੇ ਲਿਖੋ ਤੇ ਉਹਨਾਂ ਦੀ ਕਿਸਮ ਵੀ ਦੱਸੋ ।
(ਉ) ਮਾਤਾ ਜੀ ਘਰੋਂ ਬਜ਼ਾਰ ਗਏ ਹਨ ।
(ਅ) ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ ।
(ੲ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ ।
(ਸ) ਪੜੋ ਜ਼ਰੂਰ, ਬੇਸ਼ੱਕ ਦੁਕਾਨ ਹੀ ਕਰੋ ।
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ !
ਉੱਤਰ :
(ੳ) ਬਜ਼ਾਰ-ਸਥਾਨਵਾਚਕ
(ਅ) ਐਤਵਾਰ-ਕਾਲਵਾਚਕ
(ੲ) ਹੌਲੀ, ਜ਼ੋਰ ਨਾਲ, ਜ਼ੋਰ ਨਾਲ-ਕਾਰਵਾਚਕ, ਨਹੀਂ-ਨਿਸ਼ਚੇਵਾਚਕ
(ਸ) ਬੇਸ਼ੱਕ ਜ਼ਰੂਰ-ਨਿਸ਼ਚੇਵਾਚਕ
(ਹ) ਹਾਂ ਜੀ-ਨਿਰਨਾਵਾਚਕ, ਸਮੇਂ ਸਿਰ-ਕਾਲਵਾਚਕ !

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਸਹੀ ਦੇ ਸਾਹਮਣੇ ਹੀ ਤੇ ਗ਼ਲਤ ਦੇ ਸਾਹਮਣੇ ਲਿ ਦਾ ਨਿਸ਼ਾਨ ਲਗਾਓ
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ ।
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ ।
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ ।
ਉੱਤਰ :
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ । (✓)
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ । (✓)
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ । (✓)
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ । (✗)
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ । (✗)
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ । (✓)
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ । (✗)

Leave a Comment