PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

Punjab State Board PSEB 8th Class Punjabi Book Solutions Chapter 5 ਉੱਦਮ ਕਰੀਂ ਜ਼ਰੂਰ Textbook Exercise Questions and Answers.

PSEB Solutions for Class 8 Punjabi Chapter 5 ਉੱਦਮ ਕਰੀਂ ਜ਼ਰੂਰ (1st Language)

Punjabi Guide for Class 8 PSEB ਉੱਦਮ ਕਰੀਂ ਜ਼ਰੂਰ Textbook Questions and Answers

ਉੱਦਮ ਕਰੀਂ ਜ਼ਰੂਰ ਪਾਠ-ਅਭਿਆਸ

1. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਜੇ ਕਿਧਰੇ ਹਾਰਾਂ ਲੱਕ ਤੋੜਨ,
ਮਨ ਹੋ ਜਾਏ ਨਿਰਾਸ।
ਜ਼ਿੰਦਗੀ ਜਾਈਂ ਘੋਲ ਲੰਮੇਰਾ,
ਜਿੱਤ ਵਿੱਚ ਰੱਖ ਵਿਸ਼ਵਾਸ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ ! ਜੇਕਰ ਕਿਧਰੇ ਵਾਰ – ਵਾਰ ਹਾਰਾਂ ਹੋਣ ਨਾਲ ਅਸਫਲਤਾਵਾਂ ਤੇਰਾ ਸਭ ਕੁੱਝ ਤਬਾਹ ਕਰ ਦੇਣ ਤੇ ਤੇਰਾ ਮਨ ਬੁਰੀ ਤਰ੍ਹਾਂ ਨਿਰਾਸ਼ ਹੋ ਜਾਵੇ, ਤਾਂ ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਇਕ ਲੰਮਾ ਘੋਲ ਹੈ ਤੈਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਇਕ ਦਿਨ ਤੈਨੂੰ ਜਿੱਤ ਜ਼ਰੂਰ ਪ੍ਰਾਪਤ ਹੋਵੇਗੀ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇਕ ਲੰਮਾ ਘੋਲ ਸਮਝਦਿਆਂ ਹੋਇਆਂ ਜਿੱਤ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।

(ਅ) ਸਿਦਕ, ਲਗਨ ਦੇ ਤਕੜੇ ਖੰਭਾਂ,
ਉੱਡਣਾ ਉੱਚ-ਅਸਮਾਨੀਂ। ਥਲ,
ਸਾਗਰ ਵੀ ਰੋਕ ਸਕਣ ਨਾ,
ਤੇਰੀ ਸਹਿਜ ਰਵਾਨੀ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ, ਤੈਨੂੰ ਵਿਸ਼ਵਾਸ ਤੇ ਲਗਨ ਦੇ ਮਜ਼ਬੂਤ ਖੰਭਾਂ ਨਾਲ ਉੱਚੇ ਅਸਮਾਨਾਂ ਵਿਚ ਉਡਾਰੀ ਮਾਰਨੀ ਚਾਹੀਦੀ ਹੈ।ਤੇਰੀ ਚਾਲ ਅਜਿਹੀ ਨਿਰੰਤਰ ਹੋਣੀ ਚਾਹੀਦੀ ਹੈ ਕਿ ਤੈਨੂੰ ਕੋਈ ਥਲ ਜਾਂ ਸਮੁੰਦਰ ਵੀ ਰੋਕ ਨਾ ਸਕੇ।

ਪ੍ਰਸ਼ਨ 4.
ਉੱਪਰ ਦਿੱਤੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ !
ਉੱਤਰ :
ਮਨੁੱਖ ਨੂੰ ਚਾਹੀਦਾ ਹੈ ਕਿ ਵਿਸ਼ਵਾਸ ਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨੇ ਵਲ ਇੰਨੀ ਨਿਰੰਤਰ ਚਾਲ ਨਾਲ ਵਧੇ ਕਿ ਕੋਈ ਰੁਕਾਵਟ ਵੀ ਉਸ ਨੂੰ ਰੋਕ ਨਾ ਸਕੇ।

ਔਖੇ ਸ਼ਬਦਾਂ ਦੇ ਅਰਥ – ਸਿਦਕ – ਵਿਸ਼ਵਾਸ ਹੀ ਲਗਨ – ਰੁਚੀ। ਥਲ – ਜ਼ਮੀਨ, ਮਾਰੂਥਲ।

2. ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ ?
ਉੱਤਰ :
ਉੱਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਕੋਈ ਚੀਜ਼ ਉਸ ਦੇ ਰਾਹ ਨੂੰ ਰੋਕ ਨਹੀਂ ਸਕਦੀ।

3. ਔਖੇ ਸ਼ਬਦਾਂ ਦੇ ਅਰਥ :

  • ਲੋਚੇ : ਚਾਹੇਂ, ਇੱਛਿਆ ਕਰੇਂ
  • ਰਹਿਸਣ : ਰਹਿਣਗੇ।
  • ਭਰਪੂਰ : ਭਰੇ ਹੋਏ
  • ਘੋਲ : ਪਹਿਲਵਾਨਾਂ ਦੀ ਕੁਸ਼ਤੀ, ਟਾਕਰਾ, ਜੰਗ, ਲੜਾਈ
  • ਦਾਸੀ : ਸੇਵਾ ਕਰਨ ਵਾਲੀ
  • ਸਿਦਕ : ਵਿਸ਼ਵਾਸ, ਭਰੋਸਾ
  • ਸਹਿਜ ਰਵਾਨੀ : ਸੁਭਾਵਿਕ ਚਾਲ

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

4. ਵਾਕਾਂ ਵਿੱਚ ਵਰਤੋਂ :
ਮੰਜ਼ਲ, ਉੱਦਮ, ਨਿਰੰਤਰ, ਸੁਗੰਧੀਆਂ, ਸਿਦਕ, ਸੱਖਣੇ ਹੱਥ, ਲੱਕ ਤੋੜਨਾ
ਉੱਤਰ :

  • ਮੰਜ਼ਿਲ ਨਿਸ਼ਾਨਾ) – ਬੰਦਾ ਉੱਦਮ ਕਰਨ ਨਾਲ ਹੀ ਆਪਣੀ ਮਨ – ਚਾਹੀ ਮੰਜ਼ਿਲ ਉੱਤੇ ਪਹੁੰਚ ਸਕਦਾ ਹੈ।
  • ਉੱਦਮ (ਯਤਨ) – ਬੰਦੇ ਨੂੰ ਆਪਣੇ ਨਿਸ਼ਾਨੇ ਉੱਤੇ ਪਹੁੰਚਣ ਲਈ ਉੱਦਮ ਜ਼ਰੂਰ ਕਰਨਾ ਚਾਹੀਦਾ ਹੈ।
  • ਨਿਰੰਤਰ ਲਗਾਤਾਰ) – ਤੋਰ – ਨਿਰੰਤਰ ਜਿਨ੍ਹਾਂ ਦੀ, ਸਫਲ ਹੋਣ ਉਹ ਲੋਕ।
  • ਸੁਗੰਧੀਆਂ (ਖੁਸ਼ਬੂਆਂ – ਤੇਲ ਦੀਆਂ ਇਨ੍ਹਾਂ ਬੋਤਲਾਂ ਵਿਚ ਭਿੰਨ – ਭਿੰਨ ਸੁਗੰਧੀਆਂ ਪਈਆਂ ਹੋਈਆਂ ਹਨ।
  • ਸਿਦਕ (ਵਿਸ਼ਵਾਸ) – 18ਵੀਂ ਸਦੀ ਦੇ ਸਿੰਘਾਂ ਨੇ ਸਿੱਖੀ ਸਿਦਕ ਵਿਚ ਪੂਰੇ ਰਹਿ ਕੇ ਕੁਰਬਾਨੀਆਂ ਕੀਤੀਆਂ।
  • ਸੱਖਣੇ ਹੱਥ ਖ਼ਾਲੀ ਹੱਥ – ਤੂੰ ਵਿਆਹ ਵਾਲੇ ਘਰ ਸੱਖਣੇ ਹੱਥੀਂ ਕਿਉਂ ਆਇਆ ਹੈਂ ?
  • ਲੱਕ ਤੋੜਨਾ (ਹੌਸਲਾ ਤੋੜ ਦੇਣਾ – ਮੁਕੱਦਮੇ ਵਿਚ ਹੋਈ ਹਾਰ ਨੇ ਉਸ ਦਾ ਲੱਕ ਤੋੜ ਦਿੱਤਾ।

ਬੱਚਿਓ ! ਦਿਨ-ਭਰ ਤੁਸੀਂ ਕੀ-ਕੀ ਕਰਦੇ ਹੋ ?
ਆਪਣੀ ਡਾਇਰੀ/ਕਾਪੀ ਵਿੱਚ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।

ਪੜੋ ਤੇ ਸਮਝੋ :
– ਦਰਿਆਵਾਂ ਦਾ ਵਗਣਾ ਸੂਚਕ ਹੈ :
– ਨਿਰੰਤਰ ਤੌਰ
– ਉੱਦਮ ਕਰਨਾ
– ਔਕੜਾਂ ਦਾ ਸਾਮਣਾ ਕਰਨਾ

PSEB 8th Class Punjabi Guide ਉੱਦਮ ਕਰੀਂ ਜ਼ਰੂਰ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

(ਉ) ਜੇ ਕੁਝ ਲੋਹੇਂ ਮਨ ਵਿਚ ਸੱਜਣਾ
ਉੱਦਮ ਕਰੀਂ ਜ਼ਰੂਰ।
ਬਿਨ ਉੱਦਮ ਹੱਥ ਸੱਖਣੇ ਰਹਿਣ
ਉੱਦਮ ਥੀਂ ਭਰਪੂਰ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਤੂੰ ਮਨ ਵਿਚ ਕਿਸੇ ਚੀਜ਼ ਦੀ ਇੱਛਾ ਰੱਖਦਾ ਹੈਂ, ਤਾਂ ਤੈਨੂੰ ਉਸ ਦੀ ਪ੍ਰਾਪਤੀ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੋਸ਼ਿਸ਼ ਤੋਂ ਬਿਨਾਂ ਬੰਦੇ ਦੇ ਹੱਥ ਖ਼ਾਲੀ ਰਹਿੰਦੇ ਹਨ, ਪਰ ਕੋਸ਼ਿਸ਼ ਕਰਨ ਨਾਲ ਉਹ ਪ੍ਰਾਪਤੀ ਨਾਲ ਭਰ ਜਾਂਦੇ ਹਨ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਜੇਕਰ ਮਨੁੱਖ ਮਨ ਵਿਚ ਕੁੱਝ ਇੱਛਾ ਕਰਦਾ ਹੈ, ਤਾਂ ਉਸ ਨੂੰ ਉਸ ਲਈ ਜ਼ਰੂਰ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਯਤਨ ਤੋਂ ਬਿਨਾਂ ਮਨੁੱਖ ਦੇ ਹੱਥ – ਪੱਲੇ ਕੁੱਝ ਨਹੀਂ ਪੈਂਦਾ।

ਔਖੇ ਸ਼ਬਦਾਂ ਦੇ ਅਰਥ – ਲੋਚੀਂ – ਚਾਈਂ। ਉੱਦਮ – ਯਤਨ, ਕੋਸ਼ਿਸ਼। ਸੱਖਣੇ – ਖ਼ਾਲੀ। ਰਹਿਸਣ – ਰਹਿੰਦੇ ਹਨ।

(ਅ) ਜੇ ਚਾਹੇਂ ਪੁੱਜਣਾ ਮੰਜ਼ਿਲ ‘ਤੇ
ਵਸੀਂ ਜਿਵੇਂ ਦਰਿਆ
ਤੋਰ – ਨਿਰੰਤਰ ਨਾਂ ਜ਼ਿੰਦਗੀ ਦਾ
ਮੌਤ, ਕਦਮ ਰੁਕਿਆ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ ! ਜੇਕਰ ਤੂੰ ਆਪਣੇ ਨਿਸ਼ਾਨੇ ਉੱਤੇ ਪੁੱਜਣਾ ਚਾਹੁੰਦਾ ਹੈ, ਤਾਂ ਤੈਨੂੰ ਦਰਿਆ ਵਾਂਗ ਰੁਕਾਵਟਾਂ ਚੀਰਦੇ ਹੋਏ ਤੇ ਆਪਣਾ ਰਾਹ ਬਣਾਉਂਦੇ ਹੋਏ ਅੱਗੇ ਵਧਦੇ ਜਾਣਾ ਚਾਹੀਦਾ ਹੈ। ਤੈਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਲਗਾ ਤਾਰ ਤੁਰਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ। ਜਦੋਂ ਜ਼ਿੰਦਗੀ ਦਾ ਕਦਮ ਰੁਕ ਜਾਂਦਾ ਹੈ, ਤਾਂ ਇਹ ਉਸ ਦੀ ਮੌਤ ਹੁੰਦੀ ਹੈ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਨਿਰੰਤਰ ਤੇਜ਼ ਚਾਲ ਨਾਲ ਚਲਦੇ ਰਹਿਣਾ ਚਾਹੀਦਾ ਹੈ। ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਨਿਰੰਤਰ ਤੋਰ ਦਾ ਹੀ ਨਾਂ ਹੈ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

(ਲ) ਜੇ ਕਿਧਰੇ ਮਨ ਦੇ ਅੰਬਰ ‘ਤੇ,
ਛਾਏ ਘੋਰ – ਉਦਾਸੀ।
ਮਨ ਦਾ ਮਾਲਕ ਬਣਨ ਨਾ ਦੇਵੀਂ
ਇਹ ਤਾਂ ਤੇਰੀ ਦਾਸੀ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਕਿਸੇ ਕਾਰਨ ਤੇਰੇ ਮਨ ਦੇ ਅਕਾਸ਼ ਉੱਪਰ ਘੋਰ ਉਦਾਸੀ ਪਸਰ ਜਾਵੇ, ਤਾਂ ਤੂੰ ਇਸ ਨੂੰ ਆਪਣੇ ਮਨ ਉੱਪਰ ਹਕੂਮਤ ਨਾ ਕਰਨ ਦੇਵੀਂ, ਸਗੋਂ ਇਸ ਨੂੰ ਆਪਣੀ ਗੁਲਾਮ ਸਮਝ ਕੇ ਆਪਣੇ ਅਧੀਨ ਰੱਖੀ।

ਪ੍ਰਸ਼ਨ 6.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਨੂੰ ਕਦੇ ਵੀ ਆਪਣੇ ਮਨ ਨੂੰ ਘੋਰ ਉਦਾਸੀ ਦੇ ਅਧੀਨ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਸ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਹੈ।

ਔਖੇ ਸ਼ਬਦਾਂ ਦੇ ਅਰਥ – ਘੋਰ ਉਦਾਸੀ – ਬਹੁਤ ਜ਼ਿਆਦਾ ਉਦਾਸੀ। ਦਾਸੀ – ਗੁਲਾਮ।

(ਮ) ਤੇਰੇ ਮਨ ਵਿੱਚ ਰੋਸ਼ਨ ਸੂਰਜ
ਚੰਦਰਮਾ ਤੇ ਤਾਰੇ।
ਕਦਮਾਂ ਦੇ ਵਿੱਚ ਮੰਜ਼ਿਲਾਂ ਤੇਰੇ,
ਸਮਝ ਲਵੇਂ ਜੇ ਪਿਆਰੇ ॥

ਪ੍ਰਸ਼ਨ 7.
ਪਿੱਛੇ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਤੇਰੇ ਅੰਦਰ ਸੂਝ – ਬੂਝ ਦੇ ਸੂਰਜ, ਚੰਦ ਤੇ ਤਾਰੇ ਰੌਸ਼ਨ ਹਨ। ਜੇਕਰ ਤੂੰ ਸਮਝ ਲਵੇਂ, ਤਾਂ ਤੇਰੀਆਂ ਮੰਜ਼ਿਲਾਂ ਤੇਰੇ ਕਦਮਾਂ ਵਿਚ ਹਨ। ਤੂੰ ਥੋੜ੍ਹੇ ਉੱਦਮ ਨਾਲ ਹੀ ਉਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ।

PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

ਪ੍ਰਸ਼ਨ 8.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਦੇ ਮਨ ਵਿਚ ਸੂਝ – ਬੂਝ ਭਰੀ ਪਈ ਹੈ। ਜੇਕਰ ਉਹ ਸਮਝ ਲਵੇ, ਤਾਂ ਉਸ ਦੀ ਮੰਜ਼ਿਲ ਉਸ ਦੇ ਕੋਲ ਹੀ ਹੁੰਦੀ ਹੈ।

(ਕ) ਤੇਰੇ ਖਿੜਨ ਤੋਂ ਜੱਗ ਨੇ ਖਿੜਨਾ,
ਮੁਰਝਾਇਆਂ, ਮੁਰਝਾਵੇ।
ਵੰਡ ਸੁਗੰਧੀਆਂ, ਪ੍ਰੀਤ – ਸੁਨੇਹੇ,
ਨਿੱਘੇ ਪਿਆਰ – ਕਲਾਵੇ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ ! ਜੇਕਰ ਤੂੰ ਖੁਸ਼ ਹੋਵੇਂਗਾ, ਤਾਂ ਦੁਨੀਆ ਵੀ ਖ਼ੁਸ਼ ਹੋਵੇਗੀ। ਪਰ ਜੇਕਰ ਤੂੰ ਉਦਾਸ ਹੋਵੇਂਗਾ, ਤਾਂ ਦੁਨੀਆ ਵੀ ਉਦਾਸ ਹੋਵੇਗੀ। ਇਸ ਕਰਕੇ ਤੈਨੂੰ ਸੁਗੰਧੀਆਂ, ਪ੍ਰੀਤ ਦੇ ਸੁਨੇਹੇ ਨਿੱਘੇ ਪਿਆਰ – ਕਲਾਵੇ ਵੰਡਣੇ ਚਾਹੀਦੇ ਹਨ ਅਰਥਾਤ ਤੈਨੂੰ ਹਰ ਇਕ ਨਾਲ ਖੁਸ਼ੀ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।

ਪ੍ਰਸ਼ਨ 10.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਨੁੱਖ ਦੇ ਖ਼ੁਸ਼ ਹੋਣ ਨਾਲ ਦੁਨੀਆ ਵੀ ਖ਼ੁਸ਼ ਹੁੰਦੀ ਹੈ, ਪਰ ਉਸ ਦੀ ਉਦਾਸੀ ਨਾਲ ਉਹ ਉਦਾਸ ਹੁੰਦੀ ਹੈ। ਇਸ ਕਰਕੇ ਉਸ ਨੂੰ ਖੁਸ਼ੀਆਂ, ਪ੍ਰੀਤਾਂ ਤੇ ਗਲਵਕੜੀਆਂ ਹੀ ਵੰਡਣੀਆਂ ਚਾਹੀਦੀਆਂ ਹਨ।

Leave a Comment