PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

Punjab State Board PSEB 8th Class Punjabi Book Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ Textbook Exercise Questions and Answers.

PSEB Solutions for Class 8 Punjabi Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

(i) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਾਕ ਗਾਰਡਨ ਕਿੱਥੇ ਸਥਿਤ ਹੈ ?
ਉੱਤਰ :
ਚੰਡੀਗੜ੍ਹ ਵਿਚ ।

ਪ੍ਰਸ਼ਨ 2.
ਨੇਕ ਚੰਦ ਕਿਸ ਵਿਭਾਗ ਵਿਚ ਕੰਮ ਕਰਦੇ ਸਨ ?
ਉੱਤਰ :
ਸੜਕ-ਨਿਰਮਾਣ ਵਿਭਾਗ ਵਿਚ ।

ਪ੍ਰਸ਼ਨ 3.
ਨੇਕ ਚੰਦ ਨੇ ਮੂਰਤੀਆਂ ਬਣਾਉਣ ਵਿਚ ਕਿੰਨੇ ਸਾਲ ਲਾਏ ?
ਉੱਤਰ :
18 ਸਾਲ ।

ਪ੍ਰਸ਼ਨ 4.
ਰਾਕ ਗਾਰਡਨ ਕਿੰਨੇ ਏਕੜ ਇਲਾਕੇ ਵਿਚ ਫੈਲਿਆ ਹੋਇਆ ਹੈ ?
ਉੱਤਰ :
30 ਏਕੜ ਵਿਚ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 5.
ਭਾਰਤ ਸਰਕਾਰ ਨੇ ਨੇਕ ਚੰਦ ਨੂੰ ਕੀ ਸਨਮਾਨ ਦਿੱਤਾ ?
ਉੱਤਰ :
ਪਦਮ ਸ੍ਰੀ ।

(ii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨੇਕ ਚੰਦ ਜੀ ਦੇ ਜੀਵਨ ਬਾਰੇ ਚਾਰ-ਪੰਜ ਸਤਰਾਂ ਲਿਖੋ ।
ਉੱਤਰ :
ਨੇਕ ਚੰਦ ਦਾ ਜਨਮ 15 ਦਸੰਬਰ, 1924 ਨੂੰ ਹੋਇਆ । ਉਹ ਚੰਡੀਗੜ੍ਹ ਵਿਚ ਸੜਕ ਨਿਰਮਾਣ ਵਿਭਾਗ ਵਿਚ ਕੰਮ ਕਰਦੇ ਸਨ । ਉਨ੍ਹਾਂ 18 ਸਾਲ ਚੁੱਪ-ਚੁਪੀਤੇ ਸਾਈਕਲ ਉੱਤੇ ਟੁੱਟਾ-ਫੁੱਟਾ ਤੇ ਲੋਕਾਂ ਦਾ ਸੁੱਟਿਆ ਸਮਾਨ ਜੰਗਲ ਵਿਚ ਇਕੱਠਾ ਕਰ ਕੇ ਕਲਾ-ਕ੍ਰਿਤਾਂ ਦੀ ਸਿਰਜਨਾ ਕੀਤੀ ਤੇ ਇਸ ਤਰ੍ਹਾਂ ਰਾਕ ਗਾਰਡਨ ਹੋਂਦ ਵਿਚ ਆਇਆ । ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ਼੍ਰੀ ਦੀ ਉਪਾਧੀ ਦਿੱਤੀ । 12 ਜੂਨ, 2015 ਨੂੰ ਰਾਕ ਗਾਰਡਨ ਦੇ ਡਾਇਰੈਕਟਰ ਤੇ ਭੀਏਟਰ ਦੇ ਅਹੁਦੇ ‘ਤੇ ਕੰਮ ਕਰਦਿਆਂ 91 ਸਾਲ ਦੀ ਉਮਰ ਵਿਚ ਉਹ ਅਕਾਲ ਚਲਾਣਾ ਕਰ ਗਏ ।

ਪ੍ਰਸ਼ਨ 2.
ਵਰਤਮਾਨ ਰਾਕ ਗਾਰਡਨ ਪਹਿਲਾਂ ਕਿਸ ਤਰ੍ਹਾਂ ਦਾ ਸਥਾਨ ਸੀ ?
ਉੱਤਰ :
ਵਰਤਮਾਨ ਰਾਕ ਗਾਰਡਨ ਦੀ ਥਾਂ ਪਹਿਲਾਂ ਜੰਗਲ, ਉਜਾੜ ਤੇ ਬੀਆਬਾਨ ਸੀ, ਜਿੱਥੇ ਨੇਕ ਚੰਦ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿ ਕੇ ਕਬਾੜ ਵੀ ਇਕੱਠਾ ਕਰਦਾ ਰਿਹਾ ਤੇ ਕਲਾ-ਕ੍ਰਿਤਾਂ ਵੀ ਸਿਰਜਦਾ ਰਿਹਾ ।

ਪ੍ਰਸ਼ਨ 3.
ਨੇਕ ਚੰਦ ਨੇ ਆਪਣੇ ਕੰਮਾਂ ਦਾ ਆਰੰਭ ਕਿਸ ਤਰ੍ਹਾਂ ਕੀਤਾ ?
ਉੱਤਰ :
ਨੇਕ ਚੰਦ ਨੇ ਚੰਡੀਗੜ੍ਹ ਵਿਚ ਸੜਕ ਨਿਰਮਾਣ ਵਿਭਾਗ ਵਿਚ ਨੌਕਰੀ ਕਰਦਿਆਂ ਸੁਖਨਾ ਝੀਲ ਦੇ ਲਾਗੇ ਜੰਗਲ ਵਿਚਲੀ ਉਜਾੜ ਥਾਂ ਵਿਚ ਮੂਰਤੀਆਂ ਬਣਾਉਣ ਦਾ ਕੰਮ ਆਰੰਭ ਕੀਤਾ । ਉਹ ਆਪਣੇ ਸਾਈਕਲ ਉੱਤੇ ਲੋਕਾਂ ਦਾ ਸੁੱਟਿਆ ਸਮਾਨ, ਕਬਾੜ ਤੇ ਫਾਲਤੂ ਚੀਜ਼ਾਂ ਇਕੱਠੀਆਂ ਕਰਦੇ ਤੇ ਰਾਤ ਦੇ ਹਨੇਰੇ ਵਿੱਚ ਟਾਇਰ ਬਾਲ ਕੇ ਕਲਾ-ਕ੍ਰਿਤਾਂ ਦੀ ਸਿਰਜਨਾ ਕਰਦੇ ਰਹੇ ।

ਪ੍ਰਸ਼ਨ 4.
ਰਾਕ ਗਾਰਡਨ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਰਾਕ ਗਾਰਡਨ ਦਾ ਨਿਰਮਾਣ ਨੇਕ ਚੰਦ ਨੇ ਕੀਤਾ । ਉਨ੍ਹਾਂ ਨੇ ਇਸ ਵਿਚਲੀਆਂ ਸਾਰੀਆਂ ਕਲਾ-ਕ੍ਰਿਤਾਂ ਦਾ ਨਿਰਮਾਣ ਕਰਨ ਲਈ ਲੋਕਾਂ ਦੇ ਸੁੱਟੇ ਹੋਏ ਫ਼ਾਲਤੂ ਸਮਾਨ ਤੇ ਕਬਾੜ ਵਿਚੋਂ ਕੀਤਾ । ਇਸ ਦੀ ਬਣਤਰ ਰਾਹੀਂ ਨੇਕ ਚੰਦ ਨੇ ਪੱਥਰਾਂ ਤੇ ਕਬਾੜ ਵਿਚ ਛੁਪੀ ਜ਼ਿੰਦਗੀ ਨੂੰ ਦਰਸਾਇਆ ਹੈ । ਇਸ ਦੇ ਨਿਰਮਾਣ ਰਾਹੀਂ ਫਾਲਤੂ ਸਮਾਨ ਤੇ ਕਬਾੜ ਦੀ ਕਦਰ ਅਤੇ ਉਸ ਦੀ ਵਰਤੋਂ ਦੇ ਹੁਨਰ ਦਾ ਸੁਨੇਹਾ ਦਿੱਤਾ ਗਿਆ ਹੈ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 5.
ਨੇਕ ਚੰਦ ਨੂੰ ਕੀ ਸਨਮਾਨ ਮਿਲੇ ?
ਉੱਤਰ :
ਨੇਕ ਚੰਦ ਦੀਆਂ ਕਲਾ-ਕ੍ਰਿਤਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਪੈਰਿਸ, ਵਾਸ਼ਿੰਗਟਨ, ਵਿਸਕਾਨਸਿਨ ਤੇ ਜਰਮਨੀ ਵਿਚ ਛੋਟੇ ਰਾਕ ਗਾਰਡਨ ਉਸਾਰਨ ਦੇ ਮੌਕੇ ਮਿਲੇ । ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ੍ਰੀ’ ਦਾ ਉੱਚ-ਸਨਮਾਨ ਦਿੱਤਾ । ਉਹ ਆਪਣੇ ਜੀਵਨ ਦੇ ਅੰਤ ਤਕ ਰਾਕ ਗਾਰਡਨ ਦੇ ਡਾਇਰੈਕਟਰ ਤੇ ਕੀਏਟਰ ਦੇ ਅਹੁਦੇ ‘ਤੇ ਕੰਮ ਕਰਦੇ ਰਹੇ ।

(iii) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰਨ ਲਈ ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣੋ :
(ਸੈਲਾਨੀ, ਜ਼ਿੰਦਗੀ, ਘਾਲਣਾ, ਨਿਰਮਾਣ, ਮਾਨਤਾ)
(ਉ) ਨੇਕ ਚੰਦ ਨੇ ਆਪਣੀ ਪੂਰੀ …………. ਕਲਾ ਨੂੰ ਸਮਰਪਿਤ ਕੀਤੀ ।
(ਅ) ਸਰਕਾਰ ਨੇ ਨੇਕ ਚੰਦ ਦੀ ਲੰਮੀ …………… ਦਾ ਸਤਿਕਾਰ ਕੀਤਾ ।
(ਇ) ਨੇਕ ਚੰਦ ਨੇ ਰਾਕ-ਗਾਰਡਨ ਦਾ …………… ਕੀਤਾ ।
(ਸ) ਅਖ਼ੀਰ ਉਸ ਦੇ ਕੰਮ ਨੂੰ …………… ਮਿਲ ਗਈ ।
(ਹ) ਦੂਰੋਂ-ਦੂਰੋਂ …………… ਰਾਕ-ਗਾਰਡਨ ਨੂੰ ਵੇਖਣ ਆਉਂਦੇ ਹਨ ।
ਉੱਤਰ :
(ੳ) ਨੇਕ ਚੰਦ ਨੇ ਆਪਣੀ ਪੂਰੀ ਜ਼ਿੰਦਗੀ ਕਲਾ ਨੂੰ ਸਮਰਪਿਤ ਕੀਤੀ ।
(ਅ) ਸਰਕਾਰ ਨੇ ਨੇਕ ਚੰਦ ਦੀ ਲੰਮੀ ਘਾਲਣਾ ਦਾ ਸਤਿਕਾਰ ਕੀਤਾ ।
(ਇ) ਨੇਕ ਚੰਦ ਨੇ ਰਾਕ-ਗਾਰਡਨ ਦਾ ਨਿਰਮਾਣ ਕੀਤਾ ।
(ਸ) ਅਖ਼ੀਰ ਉਸ ਦੇ ਕੰਮ ਨੂੰ ਮਾਨਤਾ ਮਿਲ ਗਈ ।
(ਹ) ਦੂਰੋਂ-ਦੂਰੋਂ ਸੈਲਾਨੀ ਰਾਕ-ਗਾਰਡਨ ਨੂੰ ਵੇਖਣ ਆਉਂਦੇ ਹਨ ।

ਪ੍ਰਸ਼ਨ 2.
ਵਾਕਾਂ ਵਿੱਚ ਵਰਤੋਂ :
ਵਿਸ਼ਵ, ਆਪ-ਮੁਹਾਰੇ, ਸ਼ਾਹਕਾਰ, ਪ੍ਰਸ਼ਾਸਨ, ਸ਼ੱਕਰ ।
ਉੱਤਰ :
1. ਵਿਸ਼ਵ (ਸੰਸਾਰ) – ਅੱਜ ਸਾਰਾ ਵਿਸ਼ਵ ਅਮਨ ਚਾਹੁੰਦਾ ਹੈ ।
2. ਆਪ-ਮੁਹਾਰੇ (ਬੇਕਾਬੂ) – ਬੱਚਿਆਂ ਨੂੰ ਕਦੇ ਆਪ-ਮੁਹਾਰੇ ਨਾ ਹੋਣ ਦਿਓ ।
3. ਸ਼ਾਹਕਾਰ (ਉੱਤਮ ਕਿਰਤ) – ਵਾਰਸ ਸ਼ਾਹ ਦਾ ਕਿੱਸਾ ਇਕ ਸ਼ਾਹਕਾਰ ਰਚਨਾ ਹੈ ।
4. ਪ੍ਰਸ਼ਾਸਨ (ਰਾਜ-ਪ੍ਰਬੰਧ) – ਚੰਗਾ ਪ੍ਰਸ਼ਾਸਨ ਲੋਕਾਂ ਨੂੰ ਸੁਖ-ਅਰਾਮ ਦਿੰਦਾ ਹੈ ।
5. ਫੱਕਰ (ਫ਼ਕੀਰਾਂ ਵਰਗਾ) – ਨੇਕ ਚੰਦ ਇਕ ਸ਼ੱਕਰ ਆਦਮੀ ਸੀ ।

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ :
ਹੌਲੀ-ਹੌਲੀ, ਸਨਮਾਨ, ਪੁਰਾਣੇ, ਚਾਨਣ, ਖੋਲ੍ਹਣਾ ।
ਉੱਤਰ :
ਵਿਰੋਧੀ ਸ਼ਬਦ
ਹੌਲੀ-ਹੌਲੀ – ਤੇਜ਼-ਤੇਜ਼
ਸਨਮਾਨ – ਅਪਮਾਨ
ਪੁਰਾਣੇ – ਨਵੇਂ
ਚਾਨਣ – ਹਨੇਰਾ
ਖੋਲ੍ਹਣਾ – ਬੰਨ੍ਹਣਾ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 4.
ਹੇਠ ਲਿਖੇ ਨਾਂਵ-ਸ਼ਬਦਾਂ ਦੇ ਵਿਸ਼ੇਸ਼ਣ ਬਣਾਓ :
ਕਲਾ, ਚੋਰੀ, ਨਿਰਮਾਣ, ਸਰਕਾਰ, ਪੱਥਰ ।
ਉੱਤਰ :
ਨਾਂਵ – ਵਿਸ਼ੇਸ਼ਣ
ਕਲਾ – ਕਲਾਕਾਰ
ਚੋਰੀ – ਚੋਰ
ਨਿਰਮਾਣ – ਨਿਰਮਾਤਾ
ਸਰਕਾਰ – ਸਰਕਾਰੀ
ਪੱਥਰ – ਪਥਰੀਲਾ ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਫ਼ਾਲਤੂ, ਨਿਰਮਾਣ, ਘਾਲਣਾ, ਸਰਗਰਮੀ, ਅਲਵਿਦਾ !
ਉੱਤਰ :
1. ਫ਼ਾਲਤੂ ਵਾਧੂ, (ਬੇਕਾਰ) – ਸਾਰਾ ਫ਼ਾਲਤੂ ਸਮਾਨ ਇਸ ਕਮਰੇ ਵਿਚ ਰੱਖ ਦਿਓ।
2. ਨਿਰਮਾਣ (ਉਸਾਰੀ, ਰਚਨਾ) – ਨੇਕ ਚੰਦ ਨੇ ਰਾਕ ਗਾਰਡਨ ਦਾ ਨਿਰਮਾਣ ਕੀਤਾ
3. ਘਾਲਣਾ (ਮਿਹਨਤ) – ਜੇਕਰ ਕੁੱਝ ਪ੍ਰਾਪਤ ਕਰਨਾ ਹੈ, ਤਾਂ ਘਾਲਣਾ ਘਾਲਣੀ ਪੈਂਦੀ ਹੈ ।
4. ਸਰਗਰਮੀ (ਕਿਰਿਆਸ਼ੀਲਤਾ) – ਇਸ ਇਲਾਕੇ ਵਿਚ ਸਮਾਜ-ਸੁਧਾਰਕ ਸਰਗਰਮੀ ਨਾਲ ਕੰਮ ਕਰ ਰਹੇ ਹਨ ।
5. ਅਲਵਿਦਾ (ਵਿਦਾਇਗੀ) – ਨੇਕ ਚੰਦ ਨੇ 91 ਸਾਲ ਦੀ ਉਮਰ ਗੁਜ਼ਾਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ।

ਪ੍ਰਸ਼ਨ 6.
ਤੁਹਾਨੂੰ ਨੇਕ ਚੰਦ ਜੀ ਦੀ ਜੀਵਨੀ ਤੋਂ ਜੋ ਪ੍ਰੇਰਨਾ ਮਿਲੀ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ :
ਨੇਕ ਚੰਦ ਦੀ ਜੀਵਨੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਬੰਦੇ ਨੂੰ ਆਪਣੀ ਧੁਨ ਵਿਚ ਪੱਕੇ ਰਹਿ ਕੇ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਸਾਨੂੰ ਇਕ ਨਾ ਇਕ ਦਿਨ ਵੱਡੀ ਪ੍ਰਾਪਤੀ ਤੇ ਸਨਮਾਨ ਮਿਲਦਾ ਹੈ । ਇਸ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜ਼ਿੰਦਗੀ ਵਿਚ ਕੁੱਝ ਵੀ ਬੇਕਾਰ, ਕਬਾੜ ਜਾਂ ਫ਼ਾਲਤੂ ਨਹੀਂ, ਗੱਲ ਤਾਂ ਇਸ ਦੀ ਕਦਰ ਪਛਾਣਨ ਵਾਲੀ ਅੱਖ ਦੀ ਹੈ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 7.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਰਾਕ ਗਾਰਡਨ ਕਿਸੇ ਵੀ ਦਿਨ ਬੰਦ ਨਹੀਂ ਕੀਤਾ ਜਾਂਦਾ ।
ਉੱਤਰ :
…………………………………………………………….
…………………………………………………………….

ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਉਹ ਕਬਾੜ ਤੋਂ ਸ਼ਾਹਕਾਰ ਕਲਾ-ਕ੍ਰਿਤਾਂ ਦਾ ਨਿਰਮਾਣ ਵੀ ਕਰਦੇ ਰਹੇ । (ਨਾਂਵ ਚੁਣੋ)
(ਅ) ਨੇਕ ਚੰਦ ਅਠਾਰਾਂ ਸਾਲ ਟੁੱਟੀਆਂ-ਭੱਜੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ । (ਵਿਸ਼ੇਸ਼ਣ ਚੁਣੋ)
(ਈ) ਇਸਦੀ ਉਸਾਰੀ ਦਾ ਕੰਮ ਹੌਲੀ-ਹੌਲੀ ਚਲਦਾ ਆ ਰਿਹਾ ਹੈ । (ਪੜਨਾਂਵ ਚੁਣੋ)
(ਸ) ਨੇਕ ਚੰਦ ਦੇ ਕੰਮ ਨੂੰ ਥੋੜ੍ਹੀ ਜਿਹੀ ਮਾਨਤਾ ਮਿਲ ਗਈ । (ਕਿਰਿਆ ਚੁਣੋ)
ਉੱਤਰ :
(ਉ) ਕਬਾੜ, ਕਲਾ-ਕ੍ਰਿਤਾਂ, ਨਿਰਮਾਣ ।
(ਅ) ਅਠਾਰਾਂ, ਟੁੱਟੀਆਂ-ਭੱਜੀਆਂ ।
(ਈ) ਇਸ ।
(ਸ) ਮਿਲ ਗਈ ।

ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ

ਹੇਠ ਲਿਖੇ ਪੈਰੇ ਨੂੰ ਪੜੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

ਚੰਡੀਗੜ੍ਹ ਸੜਕ ਨਿਰਮਾਣ ਵਿਭਾਗ ‘ਚ ਨੌਕਰੀ ਕਰਦਿਆਂ ਨੇਕ ਚੰਦ ਨੇ 1958 ਵਿਚ ਚੁੱਪ-ਚਪੀਤੇ ਸੁਖਨਾ ਝੀਲ ਲਾਗੇ ਪਈ ਉਜਾੜ ਥਾਂ ਵਿਚ ਮੂਰਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਹ ਆਪਣੇ ਸਾਈਕਲ ‘ਤੇ ਲੋਕਾਂ ਦਾ ਸੁੱਟਿਆ ਕਬਾੜ, ਫਾਲਤੂ ਚੀਜ਼ਾਂ ਇਕੱਠੀਆਂ ਕਰਦੇ ਤੇ ਜੰਗਲ ਵਿਚ ਢੇਰ ਲਾਉਂਦੇ ਰਹਿੰਦੇ । ਨੇਕ ਚੰਦ ਅਠਾਰਾਂ ਸਾਲ ਟੁੱਟੀਆਂ-ਭੱਜੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ । ਨਾਲ ਦੀ ਨਾਲ ਉਹ ਕਬਾੜ ਤੋਂ ਸ਼ਾਹਕਾਰ ਕਲਾ-ਕ੍ਰਿਤਾਂ ਦਾ ਨਿਰਮਾਣ ਵੀ ਕਰਦੇ ਰਹੇ । ਹੈਰਾਨੀ ਦੀ ਗੱਲ ਹੈ ਕਿ ਜੰਗਲ ਵਿਚ ਇਹ ਕਲਾਂ ਸਿਰਜਦਿਆਂ ਉਨ੍ਹਾਂ ਕਿਸੇ ਨੂੰ ਭਿਣਕ ਤਕ ਨਹੀਂ ਪੈਣ ਦਿੱਤੀ । ਇਸ ਕੰਮ ਵਿਚ ਨੇਕ ਚੰਦ ਦੀ ਪਤਨੀ ਵੀ ਕਦੇਕਦਾਈਂ ਉਨ੍ਹਾਂ ਦਾ ਹੱਥ ਵਟਾਉਂਦੀ । ਵਰਤਮਾਨ ਰਾਕ-ਗਾਰਡਨ ਉਦੋਂ ਜੰਗਲ, ਬੀਆਬਾਨ, ਉਜਾੜ ਥਾਂ ਸੀ ! ਨੇਕ ਚੰਦ ਸਰਕਾਰੀ ਡਿਊਟੀ ਤੋਂ ਬਾਅਦ ਹਨੇਰਾ ਹੋਣ ਤਕ ਇੱਥੇ ਆ ਕੇ ਕੰਮ ਕਰਦਾ । ਕਲਾ-ਕ੍ਰਿਤਾਂ ਬਣਾਉਣ ਲਈ ਉਹ ਸਾਈਕਲਾਂ ਦੇ ਪੁਰਾਣੇ ਟਾਇਰ ਬਾਲ ਕੇ ਚਾਨਣ ਕਰਦਾ । ਫੇਰ ਉਹ ਬਲਦੇ ਟਾਇਰ ਨੂੰ ਮਸ਼ਾਲ ਵਾਂਗ ਹੱਥ ’ਚ ਫੜ ਕੇ ਜੰਗਲ ‘ਚੋਂ ਬਾਹਰ ਆਉਂਦਾ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ
(ਅ) ਕਬੱਡੀ ਦੀ ਖੇਡ
(ਇ) ਸ਼ਹੀਦ ਰਾਜਗੁਰੂ
(ਸ) ਸਮੇਂ-ਸਮੇਂ ਦੀ ਗੱਲ ।
ਉੱਤਰ :
ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ !

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 2.
ਨੇਕ ਚੰਦ ਨੇ ਚੁੱਪ-ਚਪੀਤੇ ਮੂਰਤੀਆਂ ਬਣਾਉਣ ਦਾ ਕੰਮ ਕਦੋਂ ਸ਼ੁਰੂ ਕੀਤਾ ?
(ਉ) 1961
(ਅ) 1958
(ਇ) 1939
(ਸ) 1957.
ਉੱਤਰ :
1958.

ਪ੍ਰਸ਼ਨ 3.
ਰਾਕ ਗਾਰਡਨ ਕਿਹੜੀ ਝੀਲ ਨੇੜੇ ਬਣਿਆ ਹੈ ?
(ਉ) ਸੁਖਨਾ ਝੀਲ
(ਆ) ਰੇਣੁਕਾ ਝੀਲ
(ਇ) ਧਨਾਸ ਝੀਲ
(ਸ) ਕੋਈ ਵੀ ਨਹੀਂ ।
ਉੱਤਰ :
ਸੁਖਨਾ ਝੀਲ ।

ਪ੍ਰਸ਼ਨ 4.
ਨੇਕ ਚੰਦ ਨੇ ਕਿੰਨੇ ਸਾਲ ਟੁੱਟੀਆਂ-ਭੱਜੀਆਂ ਚੀਜ਼ਾਂ ਇਕੱਠੀਆਂ ਕਰਨ ‘ਤੇ ਲਗਾਏ ?
(ਉ) ਬਾਰਾਂ ਸਾਲ
(ਅ) ਪੰਦਰਾਂ ਸਾਲ
(ਇ) ਅਠਾਰਾਂ ਸਾਲ
(ਸ) ਬਾਈ ਸਾਲ ॥
ਉੱਤਰ :
ਅਠਾਰਾਂ ਸਾਲ ।

ਪ੍ਰਸ਼ਨ 5.
ਨੇਕ ਚੰਦ ਦਾ ਇਸ ਕੰਮ ਵਿਚ ਹੱਥ ਕੌਣ ਵਟਾਉਂਦਾ ਸੀ ?
(ੳ) ਉਸ ਦਾ ਨੌਕਰ
(ਅ) ਉਸ ਦਾ ਭਰਾ
(ਇ) ਸਰਕਾਰ ।
(ਸ) ਉਸ ਦੀ ਪਤਨੀ ।
ਉੱਤਰ :
ਉਸ ਦੀ ਪਤਨੀ ।

ਪ੍ਰਸ਼ਨ 6.
ਨੇਕ ਚੰਦ ਕਿਹੜੇ ਵਿਭਾਗ ਵਿਚ ਨੌਕਰੀ ਕਰਦੇ ਸਨ ?
(ੳ) ਸੜਕ-ਨਿਰਮਾਣ ਵਿਭਾਗ ਵਿੱਚ
(ਅ) ਲੋਕ ਸੰਪਰਕ ਵਿਭਾਗ ਵਿੱਚ
(ਇ) ਸਿਹਤ ਵਿਭਾਗ ਵਿੱਚ
(ਸ) ਖੇਡ ਵਿਭਾਗ ਵਿੱਚ ।
ਉੱਤਰ :
ਸੜਕ-ਨਿਰਮਾਣ ਵਿਭਾਗ ਵਿੱਚ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਪ੍ਰਸ਼ਨ 7.
ਵਰਤਮਾਨ ਰਾਕ ਗਾਰਡਨ ਉਦੋਂ ਜੰਗਲ, ਬੀਆਬਾਨ ……….. ਥਾਂ ਸੀ ।
(ਉ) ਹਰੀ ਭਰੀ।
(ਅ) ਕੀਮਤੀ
(ਇ) ਅਬਾਦੀ ਵਾਲੀ
(ਸ) ਉਜਾੜ !
ਉੱਤਰ :
ਉਜਾੜ ।

ਪ੍ਰਸ਼ਨ 8.
ਨੇਕ ਚੰਦ ਕਬਾੜ ਦੀ ਢੋਆ-ਢੁਆਈ ਲਈ ਵੀ ਵਰਤਿਆ ਕਰਦੇ ਸਨ ?
(ਉ) ਨਿੱਜੀ ਸਕੂਟਰ
(ਆ) ਪਣਾ ਸਾਈਕਲ
(ਈ) ਸਰਕਾਰੀ ਟਰੱਕ
(ਸ) ਰਿਕਸ਼ਾ ।
ਉੱਤਰ :
ਆਪਣਾ ਸਾਈਕਲ ।

ਪ੍ਰਸ਼ਨ 9.
ਨੇਕ ਚੰਦ ਕਿਸ ਸਮੇਂ ਆਪਣਾ ਕੰਮ ਕਰਦੇ ਸਨ ?
(ਉ) ਡਿਊਟੀ ਸਮੇਂ
(ਅ) ਸੁਬਹ-ਸਵੇਰੇ
(ੲ) ਸਰਕਾਰੀ ਡਿਊਟੀ ਤੋਂ ਬਾਅਦ
(ਸ) ਐਤਵਾਰ ਨੂੰ ।
ਉੱਤਰ :
ਸਰਕਾਰੀ ਡਿਊਟੀ ਤੋਂ ਬਾਅਦ ।

ਪ੍ਰਸ਼ਨ 10.
ਨੇਕ ਚੰਦ ਰਾਤ ਵੇਲੇ ਕੰਮ ਕਰਨ ਲਈ ਕਿਵੇਂ ਰੋਸ਼ਨੀ ਕਰਦੇ ਸਨ ?
(ਉ) ਬਲਬ ਲਗਾ ਕੇ
(ਅ) ਮੋਮਬੱਤੀ ਜਗਾ ਕੇ
(ਇ) ਲਾਲਟੈਨ ਬਾਲ ਕੇ
(ਸ) ਪੁਰਾਣੇ ਟਾਇਰ ਬਾਲ ਕੇ ।
ਉੱਤਰ :
ਪੁਰਾਣੇ ਟਾਇਰ ਬਾਲ ਕੇ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਔਖੇ ਸ਼ਬਦਾਂ ਦੇ ਅਰਥ :

ਵਿਸ਼ਵ-ਸੰਸਾਰ, ਦੁਨੀਆ । ਅਸ਼-ਅਸ਼ ਕਰਦਾ-ਵਾਹ ਵਾਹ ਕਰਦਾ । ਨਿਰਮਾਣਕਾਰ-ਰਚਣਹਾਰ, ਬਣਾਉਣ ਵਾਲਾ । ਚੁੱਪ-ਚੁੱਪੀਤੇ-ਬਿਨਾਂ ਕਿਸੇ ਨੂੰ ਦੱਸਿਆਂ । ਲਾਗੇ-ਨੇੜੇ । ਸ਼ਾਹਕਾਰ-ਸਭ ਤੋਂ ਉੱਤਮ ਰਚਨਾ । ਕਲਾ-ਕ੍ਰਿਤਾਂ-ਕਲਾ ਨਾਲ ਕੀਤੀ ਰਚਨਾ, ਬੁੱਤ-ਤਰਾਸ਼ੀ, ਚਿਤਰਕਾਰੀ ਆਦਿ । ਕਲਾ–ਹੁਨਰ । ਸਿਰਜਦਿਆਂ-ਰਚਨਾ ਕਰਦਿਆਂ ! ਭਿਣਕ-ਖ਼ਬਰ, ਸੂਹ ਬੀਆਬਾਨ-ਉਜਾੜ । ਮਸ਼ਾਲ-ਮੋਟੀ ਸੋਟੀ ਦੇ ਸਿਰੇ ਉੱਤੇ ਤੇਲ ਨਾਲ ਭਰ ਕੇ ਬਾਲੀ ਹੋਈ ਅੱਗ । ਮਾਨਤਾ-ਮੰਨ ਲੈਣਾ, ਮਨਜ਼ੂਰੀ | ਪ੍ਰਸ਼ਾਸਨ-ਰਾਜ-ਪ੍ਰਬੰਧ, ਸਰਕਾਰ । ਰਕਬਾ-ਖੇਤਰਫਲ 1 ਦਰਸ਼ਕ-ਦੇਖਣ ਵਾਲੇ । ਕਬਾੜ-ਰੱਦੀ ਸਮਾਨ ਨੂੰ ਦਰਸਾਇਆ-ਪ੍ਰਗਟ ਕੀਤਾ । ਕਦਰ-ਕੀਮਤ । ਘਾਲਣਾ-ਸਖ਼ਤ ਮਿਹਨਤ । ਨਿਰਮਾਣ-ਰਚਨਾ । ਸਰਗਰਮੀ ਨਾਲ-ਜ਼ੋਰ-ਸ਼ੋਰ ਨਾਲ । ਸਿਰੜੀ ਕਾਮਾ-ਦ੍ਰਿੜ੍ਹ ਇਰਾਦੇ ਵਾਲਾ ਕਾਮਾ ( ਸ਼ੱਕਰ-ਫ਼ਕੀਰ ਵਰਗਾ । ਸ਼ਖ਼ਸੀਅਤ-ਵਿਅਕਤੀਤਵ, ਆਪਾ । ਸ਼ੁਹਰਤ-ਪ੍ਰਸਿੱਧੀ । ਧੁਨ-ਲਗਨ । ਅਲਵਿਦਾ ਕਹਿ ਗਿਆ-ਸੰਸਾਰ ਨੂੰ ਛੱਡ ਗਿਆ ।

ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ Summary

ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ ਪਾਠ ਦਾ ਸਾਰ

ਚੰਡੀਗੜ੍ਹ ਦਾ ਰਾਕ ਗਾਰਡਨ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ । ਇਸਨੂੰ ਦੇਖ ਕੇ ਸ਼ੈਲਾਨੀ ਅਸ਼-ਅਸ਼ ਕਰ ਉੱਠਦੇ ਹਨ ਤੇ ਇਸਦਾ ਨਿਰਮਾਣ ਕਰਨ ਵਾਲੇ ਨੇਕ ਚੰਦ ਦੀ ਕਲਾ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਦੇ ।

ਨੇਕ ਚੰਦ ਚੰਡੀਗੜ੍ਹ ਦੇ ਸੜਕ-ਨਿਰਮਾਣ ਵਿਭਾਗ ਵਿਚ ਕੰਮ ਕਰਦੇ ਸਨ । ਉਨ੍ਹਾਂ ਨੇ 1958 ਵਿੱਚ ਚੁੱਪ-ਚੁਪੀੜੇ ਸੁਖਨਾ ਝੀਲ ਦੇ ਨੇੜੇ ਇਕ ਉਜਾੜ ਥਾਂ ਵਿਚ ਮੂਰਤੀਆਂ ਬਣਾਉਣ ਦਾ ਕੰਮ ਕੀਤਾ । ਉਹ ਆਪਣੇ ਸਾਈਕਲ ਉੱਤੇ ਲੋਕਾਂ ਦੁਆਰਾ ਸੁੱਟੇ ਕਬਾੜ ਅਤੇ ਫ਼ਾਲਤੂ ਚੀਜ਼ਾਂ ਨੂੰ ਇਕੱਠੀਆਂ ਕਰ ਕੇ ਜੰਗਲ ਵਿਚ ਢੇਰ ਲਾਉਂਦੇ ਰਹੇ । ਉਨ੍ਹਾਂ ਨੇ 18 ਸਾਲ ਕਬਾੜ ਇਕੱਠਾ ਕੀਤਾ ਤੇ ਨਾਲ-ਨਾਲ ਉਸ ਤੋਂ ਸ਼ਾਹਕਾਰ ਕਲਾ-ਕ੍ਰਿਤਾਂ ਦਾ ਨਿਰਮਾਣ ਵੀ ਕਰਦੇ ਰਹੇ | ਪਰੰਤੁ ਜੰਗਲ ਵਿਚ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਇਸ ਕੰਮ ਦਾ ਕਿਸੇ ਨੂੰ ਪਤਾ ਨਾ ਲੱਗਾ । ਕਦੇ- ਕਦਾਈਂ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਕੰਮ ਵਿਚ ਹੱਥ ਵਟਾਉਂਦੀ ਸੀ ।

ਨੇਕ ਚੰਦ ਆਪਣੀ ਸਰਕਾਰੀ ਡਿਊਟੀ ਤੋਂ ਵਿਹਲਾ ਹੋ ਕੇ ਰਾਤ ਨੂੰ ਇਹ ਕੰਮ ਕਰਦੇ ਸਨ ਤੇ ਰੌਸ਼ਨੀ ਕਰਨ ਲਈ ਟਾਇਰ ਬਾਲ ਲੈਂਦੇ ਸਨ । ਇਸ ਤਰ੍ਹਾਂ 18 ਸਾਲ ਚੋਰੀ-ਛਿਪੇ ਕੰਮ ਕਰ ਕੇ ਉਨ੍ਹਾਂ ਨੇ ਬਹੁਤ ਸਾਰੀਆਂ ਮੂਰਤੀਆਂ ਬਣਾ ਲਈਆਂ ਇਕ ਦਿਨ ਉਨ੍ਹਾਂ ਦੇ ਮਹਿਕਮੇ ਦੇ ਅਫ਼ਸਰਾਂ ਨੂੰ ਇਸ ਬਾਰੇ ਪਤਾ ਲੱਗ ਗਿਆ ।ਉਹ ਜੰਗਲ ਵਿਚ ਨੇਕ ਚੰਦ ਦੇ ਕੰਮ ਨੂੰ ਦੇਖ ਕੇ ਹੈਰਾਨ ਵੀ ਹੋਏ ਤੇ ਖ਼ੁਸ਼ ਵੀ । ਇਸ ਨਾਲ ਨੇਕ ਚੰਦ ਦੇ ਕੰਮ ਨੂੰ ਥੋੜ੍ਹੀ ਮਾਨਤਾ ਮਿਲ ਗਈ ਤੇ ਇਸ ਥਾਂ ਤਕ ਆਉਣ ਲਈ ਸੜਕੀ ਰਸਤੇ ਦਾ ਪ੍ਰਬੰਧ ਕੀਤਾ ਜਾਣ ਲੱਗਾ ।

1976 ਵਿਚ ਇਸ ਥਾਂ ਨੂੰ ਲੋਕਾਂ ਦੇ ਦੇਖਣ ਲਈ ਸਰਕਾਰੀ ਤੌਰ ‘ਤੇ ਖੋਲ੍ਹ ਦਿੱਤਾ ਗਿਆ । ਨੇਕ ਚੰਦ ਨੇ ਇਸ ਥਾਂ ਦਾ ਨਾਂ ‘ਰਾਕ ਗਾਰਡਨਭਾਵ “ਪੱਥਰਾਂ ਦਾ ਬਾਗ਼’ ਰੱਖਿਆ ।

ਰਾਕ ਗਾਰਡਨ ਦੇ ਖੁੱਲ੍ਹਦਿਆਂ ਹੀ ਇਸ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਚੰਡੀਗੜ੍ਹ ਪ੍ਰਸ਼ਾਸਨ ਨੂੰ ਨੇਕ ਚੰਦ ਉੱਤੇ ਮਾਣ ਹੋਣ ਲੱਗਾ । ਰਾਕ ਗਾਰਡਨ 30 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ ਤੇ ਇਸ ਵਿਚ ਲਗਾਤਾਰ ਕੰਮ ਚਲਦਾ ਰਹਿੰਦਾ ਹੈ । ਲਗਪਗ 4000 ਦਰਸ਼ਕ ਰੋਜ਼ਾਨਾ ਇਸ ਨੂੰ ਦੇਖਣ ਲਈ ਆਉਂਦੇ ਹਨ । ਇਹ ਕਿਸੇ ਦਿਨ ਵੀ ਬੰਦ ਨਹੀਂ ਹੁੰਦਾ ।

PSEB 8th Class Punjabi Solutions Chapter 4 ਰਾਕ ਗਾਰਡਨ ਦਾ ਨਿਰਮਾਤਾ-ਨੇਕ ਚੰਦ

ਨੇਕ ਚੰਦ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਰਾਕ ਗਾਰਡਨ ਦੇ ਨਿਰਮਾਣ ਦੁਆਰਾ ਪੱਥਰਾਂ ਅਤੇ ਕਬਾੜ ਵਿਚ ਛੁਪੀ ਜ਼ਿੰਦਗੀ ਨੂੰ ਦਰਸਾਇਆ ਹੈ । ਉਨ੍ਹਾਂ ਦੇ ਇਸ ਕੰਮ ਤੋਂ ਸਾਨੂੰ ਫ਼ਾਲਤੂ ਸਮਾਨ, ਕਬਾੜ ਦੀ ਕਦਰ ਤੇ ਉਸ ਦੀ ਵਰਤੋਂ ਦੇ ਹੁਨਰ ਦਾ ਸੁਨੇਹਾ ਮਿਲਦਾ ਹੈ ।
ਨੇਕ ਚੰਦ ਨੇ ਕਦੇ ਵੀ ਕੰਮ ਕਰਨ ਲਈ ਕਾਗ਼ਜ਼ ਉੱਤੇ ਰੂਪ-ਰੇਖਾ ਤਿਆਰ ਨਹੀਂ ਕੀਤੀ, ਸਗੋਂ ਜਿਸ ਤਰ੍ਹਾਂ ਮਨ ਵਿਚ ਆਇਆ, ਕਲਾ-ਕ੍ਰਿਤ ਸਿਰਜ ਦਿੱਤੀ ।

ਨੇਕ ਚੰਦ ਦੀ ਕਲਾ ਅਤੇ ਲੰਮੀ ਘਾਲਣਾ ਦਾ ਸਤਿਕਾਰ ਕਰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮ ਸ਼੍ਰੀ’ ਦਾ ਉੱਚ ਸਨਮਾਨ ਦਿੱਤਾ । ਨੇਕ ਚੰਦ ਨੇ ਪੈਰਿਸ, ਵਾਸ਼ਿੰਗਟਨ, ਵਿਸਕਾਨਸਿਨ ਅਤੇ ਜਰਮਨੀ ਵਿਚ ਵੀ ਛੋਟੇ-ਛੋਟੇ ਰਾਕ ਗਾਰਡਨਾਂ ਦਾ ਨਿਰਮਾਣ ਕੀਤਾ । ਉਨ੍ਹਾਂ ਦਾ ਸਪੁੱਤਰ ਅਨੁਜ ਸੈਨੀ ਵੀ ਅੱਜ-ਕਲ੍ਹ ਇਸ ਖੇਤਰ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ ।

ਨੇਕ ਚੰਦ ਬੜੇ ਸਿਰੜੀ ਤੇ ਫ਼ਕਰ ਸਭਾ ਦੇ ਮਾਲਕ ਸਨ । 15 ਦਸੰਬਰ, 1924 ਵਿਚ ਜਨਮੇ ਨੇਕ ਚੰਦ ਦਾ 91 ਸਾਲਾਂ ਦੀ ਉਮਰ ਵਿਚ 12 ਜੂਨ, 2015 ਨੂੰ ਦੇਹਾਂਤ ਹੋ ਗਿਆ । ਆਪ ਨੇ ਜੀਵਨ ਦੇ ਅੰਤ ਤਕ ਰਾਕ ਗਾਰਡਨ ਦੇ ਡਾਇਰੈਕਟਰ ਤੇ ਕੀਏਟਰ ਦੇ ਅਹੁਦੇ ‘ਤੇ ਕੰਮ ਕੀਤਾ ।

Leave a Comment