PSEB 8th Class Punjabi Solutions Chapter 3 ਕਬੱਡੀ ਦੀ ਖੇਡ

Punjab State Board PSEB 8th Class Punjabi Book Solutions Chapter 3 ਕਬੱਡੀ ਦੀ ਖੇਡ Textbook Exercise Questions and Answers.

PSEB Solutions for Class 8 Punjabi Chapter 3 ਕਬੱਡੀ ਦੀ ਖੇਡ

(i) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਬੱਡੀ ਨੂੰ ਪੰਜਾਬੀਆਂ ਦੀ ਕਿਹੜੀ ਖੇਡ ਕਿਹਾ ਜਾਂਦਾ ਹੈ ?
ਉੱਤਰ :
ਮਾਂ-ਖੇਡ ।

ਪ੍ਰਸ਼ਨ 2.
ਪੰਜਾਬੀਆਂ ਦੀਆਂ ਹੋਰ ਕਿਹੜੀਆਂ ਖੇਡਾਂ ਹਨ ?
ਉੱਤਰ :
ਪੰਜਾਬੀਆਂ ਦੀਆਂ ਕਬੱਡੀ ਤੋਂ ਇਲਾਵਾ ਕੁਸ਼ਤੀ, ਖਿੱਦੋ-ਖੂੰਡੀ, ਗੁੱਲੀ-ਡੰਡਾ ਆਦਿ ਲਗਪਗ 100 ਖੇਡਾਂ ਹਨ ।

ਪ੍ਰਸ਼ਨ 3.
ਕਬੱਡੀ ਦੇ ਕਿਸੇ ਇੱਕ ਖਿਡਾਰੀ ਦਾ ਨਾਂ ਲਿਖੋ ।
ਉੱਤਰ :
ਬਲਵਿੰਦਰ ਸਿੰਘ ਢਿੱਡੂ

PSEB 8th Class Punjabi Solutions Chapter 3 ਕਬੱਡੀ ਦੀ ਖੇਡ

(ii) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਬੱਡੀ ਦੀਆਂ ਹੋਰ ਵੰਨਗੀਆਂ ਕਿਹੜੀਆਂ ਹਨ ?
ਉੱਤਰ :
ਸੌਂਚੀ ਪੱਕੀ, ਗੂੰਗੀ ਕੌਡੀ (ਅੰਬਰਸਰੀ ਕੌਡੀ), ਅੰਬਾਲਵੀ ਕੌਡੀ, ਲਾਇਲਪੁਰੀ ਕੌਡੀ, ਫ਼ਿਰੋਜ਼ਪੁਰੀ ਕੌਡੀ, ਸ਼ਲਿਆਂ ਵਾਲੀ ਕੌਡੀ, ਪੀਰ ਕੌਡੀ, ਬੈਠਵੀਂ ਕੌਡੀ, ਘੋੜ ਕੌਡੀ, ਚੀਰਵੀਂ ਕੌਡੀ ਅਤੇ ਦੋਧੇ ਤੇ ਬੁਰਜੀਆਂ ਵਾਲੀ ਕੌਡੀ ਕਬੱਡੀ ਦੀਆਂ ਹੋਰ ਵੰਨਗੀਆਂ ਹਨ ।

ਪ੍ਰਸ਼ਨ 2.
ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ ਚੋਂ ਸੁਭਾਵਿਕ ਤੌਰ ‘ ਤੇ ਉਪਜੀ ਹੈ । ਕਿਵੇਂ ?
ਉੱਤਰ :
ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹੱਲਿਆਂ ਤੇ ਉਨ੍ਹਾਂ ਦੀਆਂ ਗੱਲਾਂ ਦਾ ਮੈਦਾਨ ਰਹੀ ਹੈ | ਕਬੱਡੀ ਵਿਚ ਵੀ ਇਕ ਖਿਡਾਰੀ ਕਬੱਡੀ ਪਾਉਣ ਜਾਂਦਾ ਧਾਵੀ ਦੇ ਰੂਪ ਵਿਚ ਹੱਲਾ ਬੋਲਦਾ ਹੈ ਤੇ ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ੍ਹ ਪਾਉਣ ਲਈ ਨਿੱਤਰਦਾ ਹੈ । ਧਾਵੀ ਤਕੜਾ ਹੋਵੇ, ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਖੀ-ਸਾਂਦੀ ਘਰ ਪਰਤ ਆਉਂਦਾ ਹੈ, ਪਰ ਜੇਕਰ ਮਾੜਾ ਹੋਵੇ, ਤਾਂ ਖ਼ੁਦ ਮਾਰਿਆ ਜਾਂਦਾ ਹੈ । ਇਹੋ ਪੰਜਾਬ ਦਾ ਇਤਿਹਾਸ ਹੈ । ਇਸ ਕਰਕੇ ਇਹ ਕਹਿਣਾ ਗ਼ਲਤ ਨਹੀਂ ਕਿ ਇਹ ਪੰਜਾਬ ਦੇ ਇਤਿਹਾਸ ਵਿਚੋਂ ਸੁਭਾਵਿਕ ਤੌਰ ‘ਤੇ ਉਪਜੀ ਹੈ ।

ਪ੍ਰਸ਼ਨ 3.
ਕਬੱਡੀ ਦੀ ਖੇਡ ਕਿਸ ਤਰ੍ਹਾਂ ਸੰਪੂਰਨ ਸਿੱਧ ਹੁੰਦੀ ਹੈ ?
ਉੱਤਰ :
ਕਬੱਡੀ ਇਸ ਕਰਕੇ ਸੰਪੂਰਨ ਖੇਡ ਸਿੱਧ ਹੁੰਦੀ ਹੈ, ਕਿਉਂਕਿ ਇਸ ਵਿਚ ਦਮ, ਦੌੜ, ਪਕੜ, ਚੁਸਤੀ-ਚਲਾਕੀ ਤੇ ਤਾਕਤ ਦਾ ਨਿਤਾਰਾ ਹੋ ਜਾਂਦਾ ਹੈ । ਇੱਕੇ ਸਾਹ ‘ਕਬੱਡੀਕਬੱਡੀ’ ਦਾ ਅਲਾਪ ਕਰਦਿਆਂ ਫੇਫੜਿਆਂ ਵਿਚੋਂ ਗੰਦੀ ਹਵਾ ਨਿਕਲ ਜਾਂਦੀ ਹੈ ਤੇ ਉਨ੍ਹਾਂ ਵਿਚ ਤਾਜ਼ੀ ਹਵਾਂ ਦਾਖ਼ਲ ਹੁੰਦੀ ਹੈ | ਹਰੇਕ ਸਾਹ ਨਾਲ ਇਕ ਮਿੰਟ ਕੁਸ਼ਤੀ ਘੁਲਦਿਆਂ ਸਰੀਰ ਦੀ ਹੰਢਣਸਾਰੀ ਵਧਦੀ ਹੈ | ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿਚ ਜਿਊਣ ਦਾ ਵਲ ਸਿਖਾਉਂਦਾ ਹੈ ।

ਪ੍ਰਸ਼ਨ 4.
ਪਹਿਲਾਂ ਕਬੱਡੀ ਦੀ ਖੇਡ ਦੀਆਂ ਕਿਹੜੀਆਂ-ਕਿਹੜੀਆਂ ਵੰਨਗੀਆਂ ਸਨ ?
ਉੱਤਰ :
ਪਹਿਲਾਂ ਸੌਂਚੀ-ਪੱਕੀ ਕਬੱਡੀ ਦੀ ਵਿਸ਼ੇਸ਼ ਕਿਸਮ ਸੀ । ਕਬੱਡੀ ਦੀਆਂ ਬਾਕੀ ਕਿਸਮਾਂ ਉਸ ਤੋਂ ਹੀ ਵਿਕਸਿਤ ਹੋਈਆਂ ਮੰਨੀਆਂ ਜਾਂਦੀਆਂ ਹਨ । ਗੂੰਗੀ ਕੌਡੀ, ਅੰਬਰਸਰੀ ਕੌਡੀ, ਅੰਬਾਲਵੀ ਕੌਡੀ, ਲਾਹੌਰੀ ਕੌਡੀ, ਲਾਇਲਪੁਰੀ ਕੌਡੀ, ਫਿਰੋਜ਼ਪੁਰੀ ਕੌਡੀ, ਸ਼ਲਿਆਂ ਵਾਲੀ ਕੌਡੀ, ਪੀਰ ਕੌਡੀ ਆਦਿ ਕਬੱਡੀ ਦੀਆਂ ਪ੍ਰਸਿੱਧ ਵੰਨਗੀਆਂ ਸਨ । ਇਨ੍ਹਾਂ ਤੋਂ ਬਿਨਾਂ ਬੈਠਵੀਂ ਕੌਡੀ, ਘੋੜ-ਕਬੱਡੀ, ਚੀਰਵੀਂ-ਕੌਡੀ, ਲੰਮੀ-ਕਬੱਡੀ, ਦੋਧੇ ਤੇ ਬੁਰਜੀਆਂ ਵਾਲੀ ਕਬੱਡੀ, ਇਸ ਦੀਆਂ ਹੋਰ ਸਥਾਨਕ ਵੰਨਗੀਆਂ ਸਨ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 5.
ਪੰਜਾਬੀ ਕਬੱਡੀ ਜਾਂ ਨੈਸ਼ਨਲ ਸਟਾਈਲ ਕਬੱਡੀ ਵਿਚ ਕੀ ਫ਼ਰਕ ਹੈ ?
ਉੱਤਰ :
ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਚਕੋਨਾ ਤੇ ਛੋਟਾ ਹੁੰਦਾ ਹੈ । ਪੰਜਾਬੀ ਕਬੱਡੀ ਦਾਇਰੇ ਵਿਚ ਖੇਡੀ ਜਾਂਦੀ ਹੈ । ਇਸ ਵਿਚ ਧਾਵੀ ਨੂੰ ਇੱਕੋ ਜਾਫੀ ਹੀ ਫੜ ਸਕਦਾ ਹੈ, ਪਰੰਤੁ ਨੈਸ਼ਨਲ ਸਟਾਈਲ ਕਬੱਡੀ ਵਿਚ ਧਾਵੀ ਨੂੰ ਸਾਰੀ ਟੀਮ ਰਲ ਕੇ ਵੀ ਫੜ ਸਕਦੀ ਹੈ ।

ਪ੍ਰਸ਼ਨ 6.
ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਹਰਮਨ-ਪਿਆਰੀ ਖੇਡ ਕਿਵੇਂ ਹੈ ?
ਉੱਤਰ :
ਇਸ ਪਾਠ ਵਿਚ ਲੇਖਕ ਦੱਸਦਾ ਹੈ ਕਿ ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਹੈ । ਸ਼ਾਇਦ ਹੀ ਕੋਈ ਪੰਜਾਬੀ ਅਜਿਹਾ ਹੋਵੇ, ਜਿਸ ਨੇ ਇਹ ਖੇਡ ਕਦੇ ਖੇਡੀ ਜਾਂ ਵੇਖੀ-ਮਾਣੀ ਨਾ ਹੋਵੇ । ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੋਣ ਕਰ ਕੇ ਹੀ ਇਹ ਪੰਜਾਬ ਦੇ ਇਤਿਹਾਸ ਵਿਚੋਂ ਸੁਭਾਵਿਕ ਤੌਰ ‘ਤੇ ਉਪਜੀ ਹੈ । ਪੰਜਾਬੀ ਚਾਹੇ ਭਾਰਤ ਵਿਚ ਰਹਿੰਦਾ ਹੈ ਜਾਂ ਪਾਕਿਸਤਾਨ ਵਿਚ, ਉਹ ਕਬੱਡੀ ਦਾ ਸ਼ੌਕੀਨ ਹੈ । ਇਸੇ ਕਾਰਨ ਪੰਜਾਬੀ ਜਿਹੜੇ ਵੀ ਦੇਸ਼ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਸਿੰਘਾਪੁਰ ਵਿਚ ਗਏ ਹਨ, ਉੱਥੇ ਕਬੱਡੀ ਦੀ ਖੇਡ ਨਾਲ ਲੈ ਗਏ ਹਨ । ਇਸੇ ਕਰਕੇ ਇੰਗਲੈਂਡ ਵਿਚ ਵਸੇ ਪੰਜਾਬੀਆਂ ਦੇ ਸੱਤ-ਅੱਠ ਕਬੱਡੀ ਕਲੱਬ ਹਨ ਤੇ ਉਹ ਕ੍ਰਿਕਟ ਵਾਂਗ ਕਬੱਡੀ ਦਾ ਸੀਜ਼ਨ ਲਾਉਂਦੇ ਤੇ ਭਾਰਤ ਤੋਂ ਖਿਡਾਰੀ ਸੱਦਦੇ ਹਨ । ਕਬੱਡੀ ਦਾ ਮੈਚ ਭਾਵੇਂ ਲੁਧਿਆਣੇ ਹੋਵੇ, ਭਾਵੇਂ ਲਾਹੌਰ, ਭਾਵੇਂ ਸਾਊਥਾਲ, ਭਾਵੇਂ ਯੂਬਾ ਸਿਟੀ, ਭਾਵੇਂ ਵੈਨਕੂਵਰ ਤੇ ਭਾਵੇਂ ਸਿੰਘਾਪੁਰ, ਹਰ ਥਾਂ ਪੰਜਾਬੀਆਂ ਦਾ ਧੱਕਾ ਵੱਜਦਾ ਹੈ । ਹੁਣ ਬੇਸ਼ਕ ਹੋਰ ਪੱਛਮੀ ਖੇਡਾਂ ਵੀ ਪੰਜਾਬੀਆਂ ਵਿਚ ਪ੍ਰਚਲਿਤ ਹੋ ਗਈਆਂ ਹਨ, ਪਰ ਕਬੱਡੀ ਉਨ੍ਹਾਂ ਦੀ ਸਭ ਤੋਂ ਹਰਮਨਪਿਆਰੀ ਖੇਡ ਹੈ ।

(iii) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਉੱਤੇ ਠੀਕ ( ਤੇ ਗ਼ਲਤ (x) ਦਾ ਨਿਸ਼ਾਨ ਲਾਓ :
(ੳ) ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਹੈ ।
(ਅ ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ।
(ਈ ਪੰਜਾਬੀ ਕਬੱਡੀ ਹੁਣ 25 ਮੀ: ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ।
(ਸ) ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ ।
(ਹ) ਪੰਜਾਬੀ ਜਿੱਥੇ ਵੀ ਗਏ ਹਨ, ਕਬੱਡੀ ਨੂੰ ਨਾਲ ਹੀ ਲੈ ਗਏ ਹਨ ।
ਉੱਤਰ :
(ੳ) ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਹੈ ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ।
(ਈ) ਪੰਜਾਬੀ ਕਬੱਡੀ ਹੁਣ 25 ਮੀ: ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ।
(ਸ) ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ ।
(ਹ) ਪੰਜਾਬੀ ਜਿੱਥੇ ਵੀ ਗਏ ਹਨ, ਕਬੱਡੀ ਨੂੰ ਨਾਲ ਹੀ ਲੈ ਗਏ ਹਨ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :ਹਮਲਾਵਰ, ਸੰਪੂਰਨ, ਨਿਚੋੜ, ਪੰਜਾਬੀ, ਦਰਅਸਲ, ਹਰਮਨ-ਪਿਆਰੀ, ਇਨਾਮ ।
ਉੱਤਰ :
1. ਹਮਲਾਵਰ (ਹਮਲਾ ਕਰਨ ਵਾਲਾ) – ਨਾਦਰਸ਼ਾਹ ਇਕ ਲੁਟੇਰਾ ਹਮਲਾਵਰ ਸੀ ।
2. ਸੰਪੂਰਨ (ਪੂਰੀ) – ਕਬੱਡੀ ਹਰ ਪੱਖ ਤੋਂ ਸੰਪੂਰਨ ਖੇਡ ਹੈ ।
3. ਨਿਚੋੜ (ਤੱਤ, ਸੰਖੇਪ) – ਵਾਰਸ ਸ਼ਾਹ ਦੀ ਕਵਿਤਾ ਵਿਚ ਜੀਵਨ ਦੇ ਨਿਚੋੜ ਪੇਸ਼ ਕੀਤੇ ਗਏ ਹਨ ।
4. ਪੰਜਾਬੀ (ਪੰਜਾਬ ਨਾਲ ਸੰਬੰਧਿਤ) – ਪੰਜਾਬੀ ਲੋਕ ਬੜੇ ਮਿਹਨਤੀ ਤੇ ਸਿਰੜੀ ਹੁੰਦੇ ਹਨ ।
5. ਦਰਅਸਲ (ਅਸਲ ਵਿੱਚ) – ਦਰਅਸਲ ਤੁਹਾਡਾ ਆਪਣੇ ਵਿਰੋਧੀਆਂ ਦੇ ਘਰ ਜਾਣਾ ਹੀ ਠੀਕ ਨਹੀਂ ਸੀ ।
6. ਹਰਮਨ-ਪਿਆਰੀ (ਸਭ ਦੀ ਪਿਆਰੀ) – ਕਬੱਡੀ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਹੈ ।
7. ਇਨਾਮ ਪ੍ਰਸੰਸਾ ਵਜੋਂ ਪ੍ਰਾਪਤ ਧਨ ਜਾਂ ਵਸਤੂ) – ਰਾਬਿੰਦਰ ਨਾਥ ਟੈਗੋਰ ਨੂੰ ਆਪਣੇ ਕਾਵਿ-ਸੰਗ੍ਰਹਿ ‘ਗੀਤਾਂਜਲੀ ਬਦਲੇ ਨੋਬਲ ਇਨਾਮ ਪ੍ਰਾਪਤ ਹੋਇਆ ।

ਪ੍ਰਸ਼ਨ 3.
ਵਿਰੋਧੀ ਸ਼ਬਦ ਲਿਖੋ :
ਤਕੜਾ – ਮਾੜਾ
ਤਾਜ਼ੀ – ……………..
ਅਮੀਰ – …………….
ਪਰਤਣਾ – …………..
ਛੋਟਾ – ………………..
ਵਿਕਸਿਤ – …………..
ਉੱਤਰ :
ਵਿਰੋਧੀ ਸ਼ਬਦ
ਤਕੜਾ – ਮਾੜਾ
ਤਾਜ਼ੀ –
ਅਮੀਰ – ਗ਼ਰੀਬ
ਪਰਤਣਾ – ਜਾਣਾ
ਛੋਟਾ – ਵੱਡਾ
ਵਿਕਸਿਤ – ਅਵਿਕਸਿਤ ।

ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਫ਼ਰਕ – अन्तर – Difference
ਪੰਧ – ………… – ……………..
ਖੋਹਣਾ – ………… – ……………..
ਜੀਵਨ – ………… – ……………..
ਖਿਡਾਰੀ – ………… – ……………..
ਮਨੋਰੰਜਨ – ………… – ……………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਫ਼ਰਕ – अन्तर – Difference
ਪੰਧ – यात्रा – Journey
ਖੋਹਣਾ – छीनना – Snatch
ਜੀਵਨ – जिंदगी – Life
ਖਿਡਾਰੀ – खिलाड़ी – Player
ਮਨੋਰੰਜਨ – मनोरंजन – Entertainment

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ :
ਅਸ਼ੁੱਧ – ਸ਼ੁੱਧ
ਪਜਾਬ – ਪੰਜਾਬ
ਕਬਾਡੀ – …………..
ਇਤੀਹਾਸ – …………..
ਸਪੁਰਨ – …………..
ਔਵਰਟਾਇਮ – …………..
ਵਿਲਾਇਤ – …………..
ਉੱਤਰ :
ਅਸ਼ੁੱਧ – ਸ਼ੁੱਧ
ਪੰਜਾਬ – ਪੰਜਾਬ
ਕਬਾਡੀ – ਕਬੱਡੀ
ਇਤੀਹਾਸ – ਇਤਿਹਾਸ
ਸੰਪੂਰਨ – ਸੰਪੂਰਨ
ਔਵਰਟਾਇਮ – ਓਵਰਟਾਈਮ
ਵਿਲਾਇਤ – ਵਲਾਇਤ

ਪ੍ਰਸ਼ਨ 6.
ਦਿੱਤੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
(ਸੁਭਾਵਿਕ, ਕਬੱਡੀ, ਨੈਸ਼ਨਲ ਸਟਾਈਲ, ਕੌਮਾਂਤਰੀ, ਵਿਸ਼ੇਸ਼ਤਾ, ਇਤਿਹਾਸ)
(ਉ) ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ਚ ………….. ਤੌਰ ‘ਤੇ ਉਪਜੀ ਹੈ ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ………….. ਰੂਪਮਾਨ ਹੁੰਦਾ ਹੈ ।
(ਈ) ਕਬੱਡੀ ………….. ਇਸ ਤੋਂ ਵੱਖਰੀ ਹੈ । ਕਬੱਡੀ ਹੁਣ ………….. ਖੇਡ ਬਨਣ ਦੀ ਰਾਹ ‘ਤੇ ਹੈ ।
(ਸ) “ਪੀਰ ਕੌਡੀ ਦੀ ………….. ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ ।
(ਹ) ਕਬੱਡੀ ਪੰਜਾਬੀਆਂ ਦੀ …………. ਖੇਡ ਹੈ ।
ਉੱਤਰ :
(ੳ) ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ਚ ਸੁਭਾਵਿਕ ਤੌਰ ‘ਤੇ ਉਪਜੀ ਹੈ ।
(ਅ) ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ।
(ਈ) ਕਬੱਡੀ ਨੈਸ਼ਨਲ ਸਟਾਈਲ ਇਸ ਤੋਂ ਵੱਖਰੀ ਹੈ । ਕਬੱਡੀ ਹੁਣ ਕੌਮਾਂਤਰੀ ਖੇਡ ਬਨਣ ਦੀ ਰਾਹ ‘ਤੇ ਹੈ ।
(ਸ) “ਪੀਰ ਕੌਡੀ’ ਦੀ ਵਿਸ਼ੇਸ਼ਤਾ ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ ।
(ਹ) ਕਬੱਡੀ ਪੰਜਾਬੀਆਂ ਦੀ ਕੌਮਾਂਤਰੀ ਖੇਡ ਹੈ ।

ਪ੍ਰਸ਼ਨ 7.
ਤੁਸੀਂ ਕਿਹੜੀਆਂ ਖੇਡਾਂ ਪਸੰਦ ਕਰਦੇ ਹੋ ?
ਉੱਤਰ :
ਕਬੱਡੀ, ਹਾਕੀ, ਫੁੱਟਬਾਲ, ਬਾਸਕਟ ਬਾਲ, ਵਾਲੀਬਾਲ, ਚਿੜੀ-ਛਿੱਕਾ, ਵਿਕਟ, ਮੁੱਕੇਬਾਜ਼ੀ, ਭਾਰ-ਤੋਲਨ, ਨਿਸ਼ਾਨੇਬਾਜ਼ੀ ਅਤੇ ਦੌੜਾਂ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ : ਹੇਠ ਲਿਖੇ ਵਾਕਾਂ ਦੇ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :

(ਉ) ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਕਹੀ ਜਾਂਦੀ ਹੈ ? ( ਨਾਂਵ ਚੁਣੋ)
(ਆ) ਉਹਨਾਂ ’ਚ ਹਜ਼ਾਰਾਂ ਖਿਡਾਰੀ ਭਾਗ ਲੈਂਦੇ ਹਨ, ਜੋ ਲੱਖਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ । (ਪੜਨਾਂਵ ਚੁਣੋ)
(ਈ) ਖੇਡਣ ਲਈ ਦੋ ਨਿਗਰਾਨ ਹੁੰਦੇ ਹਨ ਤੇ ਇਕ ਸਮਾਂ-ਪਾਲ । (ਵਿਸ਼ੇਸ਼ਣ ਚੁਣੋ)
(ਸ) ਦਰਅਸਲ ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ । (ਕਿਰਿਆ ਚੁਣੋ)
ਉੱਤਰ :
(ੳ) ਕਬੱਡੀ, ਪੰਜਾਬੀਆਂ, ਮਾਂ-ਖੇਡ ।
(ਅ) ਉਹਨਾਂ, ਜੋ ।
(ਈ) ਦੋ, ਇਕ ।
(ਸ) ਸਮਾਈ ਹੋਈ ਹੈ ।

ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ

I. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਕਹੀ ਜਾਂਦੀ ਹੈ । ਸ਼ਾਇਦ ਹੀ ਕੋਈ ਪੰਜਾਬੀ ਹੋਵੇ, ਜਿਸ ਨੇ ਇਹ ਖੇਡ ਖੇਡੀ, ਵੇਖੀ ਜਾਂ ਮਾਣੀ ਨਾ ਹੋਵੇ । ਅਜੋਕੇ ਪੇਂਡੂ ਪੰਜਾਬ ਵਿਚ ਕਬੱਡੀ ਸਭ ਤੋਂ ਵੱਧ ਹਰਮਨ-ਪਿਆਰੀ ਖੇਡ ਹੈ । ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ‘ਚੋਂ ਸਭਾਵਿਕ ਤੌਰ ‘ਤੇ ਉਪਜੀ ਹੈ । ਪੰਜਾਬ ਦੀ ਧਰਤੀ ਸਦੀਆਂ-ਬੱਧੀ ਹੱਲਿਆਂ ਤੇ ਉਹਨਾਂ ਦੀਆਂ ਗੱਲਾਂ ਦਾ ਮੈਦਾਨ ਬਣੀ ਰਹੀ ਹੈ । ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ।

ਮਿਸਾਲ ਵਜੋਂ ਇਕ ਖਿਡਾਰੀ ਕਬੱਡੀ ਪਾਉਣ ਜਾਂਦਾ ‘ਧਾਵੀ’ ਦੇ ਰੂਪ ਵਿੱਚ ਹੱਲਾ ਬੋਲਦਾ ਹੈ । ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ ਪਾਉਣ ਲਈ ਨਿੱਤਰਦਾ ਹੈ । ਧਾਵੀ ਤਕੜਾ ਹੋਵੇ, ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਖੀ-ਸਾਂਈਂ ਆਪਣੇ ਘਰ ਪਰਤ ਆਉਂਦਾ ਹੈ । ਜੇਕਰ ਮਾੜਾ ਹੋਵੇ, ਤਾਂ ਖੁਦ ਮਾਰਿਆ ਜਾਂਦਾ ਹੈ । ਇਹੋ ਪੰਜਾਬ ਦਾ ਇਤਿਹਾਸ ਹੈ । ਜਿਹੜਾ ਹਮਲਾਵਰ ਪੰਜਾਬ ‘ਤੇ ਚੜਿਆ, ਜੇ ਉਹ ਤਕੜਾ ਸੀ, ਤਾਂ ਉਹਨੇ ਪੰਜਾਬੀਆਂ ਨੂੰ ਲੁੱਟਿਆ-ਮਾਰਿਆ ਅਤੇ ਜੇ ਮਾੜਾ ਸੀ, ਤਾਂ ਪੰਜਾਬੀਆਂ ਹੱਥੋਂ ਕੋਹਿਆ ਤੇ ਮਾਰਿਆ ਜਾਂਦਾ ਰਿਹਾ । ਜੇਕਰ ਕਬੱਡੀ ਖੇਡ ਦਾ ਵਿਗਿਆਨਿਕ ਅਧਿਐਨ ਕਰੀਏ, ਤਾਂ ਇਹ ਇੱਕ ਸੰਪੂਰਨ ਤੇ ਅਮੀਰ ਖੇਡ ਸਿੱਧ ਹੁੰਦੀ ਹੈ । ਇਹਦੇ ਵਿਚ ਦਮ, ਦੌੜ, ਚੁਸਤੀ-ਚਲਾਕੀ ਤੇ ਤਾਕਤ ਦਾ ਨਿਤਾਰਾ ਹੋ ਜਾਂਦਾ ਹੈ । ਇੱਕੋ ਸਾਹ ‘ਕਬੱਡੀ-ਕਬੱਡੀ ਦਾ ਅਲਾਪ ਫੇਫੜਿਆਂ ਦੀ ਗੰਦੀ ਹਵਾ ਨਿਚੋੜ ਕੇ ਉਹਨਾਂ ’ਚ ਤਾਜ਼ੀ-ਨਰੋਈ ਹਵਾ ਦੀ ਆਵਾਜਾਈ ਦਾ ਦਰ ਖੋਲ੍ਹਦਾ ਹੈ । ਹਰੇਕ ਸਾਹ ਨਾਲ ਇੱਕ ਮਿੰਨੀ ਕੁਸ਼ਤੀ ਘੁਲਦਿਆਂ ਸਰੀਰ ਦੀ ਹੰਢਣਸਾਰੀ ਵਧਦੀ ਹੈ । ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿਚ ਵੀ ਜਿਉਣ ਦਾ ਵੱਲ ਸਿਖਾਉਂਦਾ ਹੈ । ਸਿਆਲਾਂ ਦੀ ਰੁੱਤੇ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ ਉਹਨਾਂ ‘ਚ ਹਜ਼ਾਰਾਂ ਖਿਡਾਰੀ ਭਾਗ ਲੈਂਦੇ ਹਨ, ਜੋ ਲੱਖਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ।

ਪ੍ਰਸ਼ਨ 1.
‘ਕਬੱਡੀ ਦੀ ਖੇਡ ਲੇਖ ਦਾ ਲੇਖਕ ਕੌਣ ਹੈ ?
(ਉ) ਦਰਸ਼ਨ ਸਿੰਘ ਬਨੂੜ
(ਅ) ਡਾ: ਕੁਲਦੀਪ ਸਿੰਘ ਧੀਰ
(ਇ) ਕੋਮਲ ਸਿੰਘ ,
(ਸ) ਪ੍ਰਿੰ ਸਰਵਣ ਸਿੰਘ !
ਉੱਤਰ :
ਪ੍ਰਿੰ. ਸਰਵਣ ਸਿੰਘ ।

ਪ੍ਰਸ਼ਨ 2.
ਪੰਜਾਬੀਆਂ ਦੀ ਮਾਂ-ਖੇਡ ਕਿਹੜੀ ਹੈ ?
(ਉ) ਕਬੱਡੀ
(ਅ) ਹਾਕੀ
(ਇ) ਬੈਡਮਿੰਟਨ
(ਸ) ਖ਼ਾਨ-ਘੋੜੀ ।
ਉੱਤਰ :
ਕਬੱਡੀ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 3.
ਕਿਹੜੀ ਧਰਤੀ ਸਦੀਆਂ-ਬੱਧੀ ਹੱਲਿਆਂ ਦਾ ਮੈਦਾਨ ਬਣੀ ਰਹੀ ਹੈ ?
(ਉ) ਹਿਮਾਚਲ
(ਅ) ਕਸ਼ਮੀਰ
(ਇ) ਪੰਜਾਬ
(ਸ) ਰਾਜਸਥਾਨ ।
ਉੱਤਰ :
ਪੰਜਾਬ ।

ਪ੍ਰਸ਼ਨ 4.
ਹੱਲੇ ਦੇ ਰੂਪ ਵਿਚ ਕਬੱਡੀ ਪਾਉਣ ਜਾਂਦੇ ਖਿਡਾਰੀ ਨੂੰ ਕੀ ਕਿਹਾ ਜਾਂਦਾ ਹੈ ?
(ਉ) ਹਮਲਾਵਰ
(ਅ) ਦਲੇਰ
(ਈ) ਧਾਵੀ
(ਸ) ਜਾਫ਼ੀ ।
ਉੱਤਰ :
ਧਾਵੀ ।

ਪ੍ਰਸ਼ਨ 5.
ਤਕੜੇ ਹਮਲਾਵਰ ਨੇ ਹਮੇਸ਼ਾਂ ਪੰਜਾਬੀਆਂ ਨਾਲ ਕੀ ਸਲੂਕ ਕੀਤਾ ?
(ਉ) ਲੁੱਟਿਆ ਤੇ ਮਾਰਿਆ
(ਅ) ਪੁੱਟਿਆ ਤੇ ਉਖਾੜਿਆ
(ਈ) ਸੁੱਟਿਆ ਤੇ ਕੁੱਟਿਆ
(ਸ) ਪਿਆਰਿਆ ਤੇ ਮਾਰਿਆ ।
ਉੱਤਰ :
ਲੁੱਟਿਆ ਤੇ ਮਾਰਿਆ ।

ਪ੍ਰਸ਼ਨ 6.
ਕਬੱਡੀ ਦਾ ਵਿਗਿਆਨਿਕ ਅਧਿਐਨ ਇਸਨੂੰ ਕਿਹੋ ਜਿਹੀ ਖੇਡ ਸਿੱਧ ਕਰਦਾ ਹੈ ?
(ਉ) ਅਪੂਰਨ ਤੇ ਮਾੜੀ
(ਅ) ਸੰਪੂਰਨ ਤੇ ਅਮੀਰ
(ਇ) ਬੇਸੁਆਦੀ ਤੇ ਖ਼ਰਚੀਲੀ
(ਸ) ਰੁੱਖੀ ਤੇ ਵਿੱਕੀ ।
ਉੱਤਰ :
ਸੰਪੁਰਨ ਤੇ ਅਮੀਰ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 7.
ਇੱਕੋ ਸਾਹ ‘ਕਬੱਡੀ-ਕਬੱਡੀ ਦਾ ਅਲਾਪ ਕਰਨ ਨਾਲ ਫੇਫੜਿਆਂ ਵਿਚੋਂ ਕਿਹੋ ਜਿਹੀ ਹਵਾ ਨੂੰ ਨਿਚੋੜ ਦਿੰਦਾ ਹੈ ?
(ਉ) ਸਾਫ਼-ਸੁਥਰੀ
(ਅ) ਗੰਦੀ
(ਈ) ਤਾਜ਼ੀ
(ਸ) ਨਰੋਈ ।
ਉੱਤਰ :
ਗੰਦੀ ।

ਪ੍ਰਸ਼ਨ 8.
ਕਬੱਡੀ ਵਿਚ ਮਿੰਨੀ ਕੁਸ਼ਤੀ ਘੁਲਣ ਨਾਲ ਸਰੀਰ ਦੇ ਕਿਸ ਗੁਣ ਵਿਚ ਵਾਧਾ ਹੁੰਦਾ ਹੈ ?
(ਉ) ਹੰਢਣਸਾਰੀ ਵਿੱਚ
(ਅ) ਸੁੰਦਰਤਾ ਵਿੱਚ
(ਇ) ਚਮਕ-ਦਮਕ ਵਿੱਚ
(ਸ) ਲਹੂ ਵਿੱਚ ।
ਉੱਤਰ :
ਹੰਢਣਸਾਰੀ ਵਿੱਚ ।

ਪ੍ਰਸ਼ਨ 9.
ਕਬੱਡੀ ਵਿੱਚ ਸਾਹ ਨਾ ਟੁੱਟਣ ਦੇਣ ਦਾ ਸਿਰੜ ਮਨੁੱਖ ਨੂੰ ਕੀ ਸਿਖਾਉਂਦਾ ਹੈ ?
(ਉ) ਲੜਨਾ ।
(ਅ) ਟੱਕਰਨਾ
(ਇ) ਜਿਊਣ ਦਾ ਵੱਲ
(ਸ) ਜਿਊਣ ਦੀ ਲਾਲਸਾ ।
ਉੱਤਰ :
ਜਿਊਣ ਦਾ ਵੱਲ ।

ਪ੍ਰਸ਼ਨ 10.
ਕਿਹੜੀ ਰੁੱਤੇ ਪੰਜਾਬ ਵਿਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ ?
(ਉ) ਸਿਆਲ
(ਅ) ਗਰਮੀ
(ਇ) ਬਸੰਤ
(ਸ) ਪਤਝੜ ।
ਉੱਤਰ :
ਸਿਆਲ ॥

PSEB 8th Class Punjabi Solutions Chapter 3 ਕਬੱਡੀ ਦੀ ਖੇਡ

II. ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ ।

ਕਬੱਡੀ ਦੀ ਖੇਡ ਦੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਕਿਸਮਾਂ ਪ੍ਰਚਲਿਤ ਰਹੀਆਂ ਹਨ । ਇਸ ਦੀ ਇੱਕ ਵਿਸ਼ੇਸ਼ ਕਿਸਮ ‘ਸੌਂਚੀ-ਪੱਕੀ ਹੁੰਦੀ ਸੀ । ਅਸਲ ਵਿੱਚ ਸੌਂਚੀ ਤੋਂ ਹੀ ਕਬੱਡੀ ਦੀਆਂ ਹੋਰ ਕਿਸਮਾਂ ਵਿਕਸਿਤ ਹੋਈਆਂ ਹਨ । ਇੱਕ ਕਿਸਮ ‘ਗੰਗੀ ਕੌਡੀ ਜਾਂ ‘ਚੁੱਪ ਕੌਡੀ ਸੀ, ਜਿਸ ਨੂੰ “ਅੰਬਰਸਰੀ ਕੌਡੀ’ ਵੀ ਕਿਹਾ ਜਾਂਦਾ ਸੀ । ਇਸ ਕੌਡੀ ਵਿੱਚ ਮਾਰਕੁਟਾਈ ਕਾਫ਼ੀ ਹੁੰਦੀ ਸੀ । ‘ਅੰਬਾਲਵੀ ਕੌਡੀ’ ਦਾ ਦਾਇਰਾ ਬਹੁਤ ਤੰਗ ਹੁੰਦਾ ਸੀ “ਲਾਹੌਰੀ ਕੌਡੀ ਵਿੱਚ ਦਾਇਰਾ ਹੁੰਦਾ ਹੀ ਨਹੀਂ ਸੀ । ਲਾਇਲਪੁਰੀ ਕੌਡੀ ਵਿੱਚ ਖੇਡ ਦੌਰਾਨ ਪਾਣੀ ਦੀ ਘੁੱਟ ਵੀ ਨਹੀਂ ਸੀ ਪੀਣ ਦਿੱਤੀ ਜਾਂਦੀ । ‘ਫ਼ਿਰੋਜ਼ਪੁਰੀ ਕੌਡੀ ਵਿੱਚ ਖਿਡਾਰੀ ਹੰਧਿਆਂ ਉੱਤੇ ਖੜੋਣ ਦੀ ਥਾਂ ਪਾੜੇ ਉੱਤੇ ਖੜੋਂਦੇ ਸਨ । ਇੱਕ ਕਿਸਮ ‘ਸ਼ਲਿਆਂ ਵਾਲੀ ਕੌਡੀ’ ਦੀ ਸੀ ।

‘ਪੀਰ ਕੌਡੀ ਧਨ-ਪੋਠੋਹਾਰ ਦੇ ਇਲਾਕੇ ਵਿੱਚ ਖੇਡੀ ਜਾਂਦੀ ਸੀ । ਇਸ ਕੌਡੀ ਦੀ ਵਿਸ਼ੇਸ਼ਤਾ ਇਹ ਸੀ ਕਿ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ । ‘ਬੈਠਵੀਂ ਕੌਡੀ’, ‘ਘੋੜ-ਕਬੱਡੀ’, ‘ਚੀਰਵੀਂ ਕੌਡੀ’, ‘ਲੰਮੀ ਕਬੱਡੀ’, ਦੋਧੇ ਤੇ ਬੁਰਜੀਆਂ ਵਾਲੀ ਕੌਡੀ ਆਦਿ ਕਬੱਡੀ ਦੀਆਂ ਹੋਰ ਸਥਾਨਿਕ ਵੰਨਗੀਆਂ ਸਨ, ਪਰ ਹੁਣ ਸਾਰੀਆਂ ਕੌਡੀਆਂ ਨੇ ਅਜੋਕੀ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ । ਕਬੱਡੀ ‘ਨੈਸ਼ਨਲ ਸਟਾਈਲ’ ਇਸ ਤੋਂ ਵੱਖਰੀ ਹੈ । ਉਸ ਦਾ ਮੈਦਾਨ ਚਕੋਨਾ ਤੇ ਛੋਟਾ ਜਿਹਾ ਹੁੰਦਾ ਹੈ । ਪੰਜਾਬ-ਕਬੱਡੀ ਜਿਸ ਨੂੰ ਹੁਣ ਦਾਇਰੇ ਵਾਲੀ ਕਬੱਡੀ ਕਿਹਾ ਜਾਂਦਾ ਹੈ, ਧਾਵੀ ਨੂੰ ਕੱਲੇ ਜਾਫੀ ਰਾਹੀਂ ਫੜਨ ਵਾਲੀ ਕਬੱਡੀ ਹੈ, ਜਦਕਿ ‘ਨੈਸ਼ਨਲ ਸਟਾਈਲ ਕਬੱਡੀ ਵਿਚ ਧਾਵੀ ਨੂੰ ਸਾਰੀ ਟੀਮ ਰਲ ਕੇ ਵੀ ਫੜ ਸੈਕਦੀ ਹੈ ।

ਪ੍ਰਸ਼ਨ 1.
‘ਕਬੱਡੀ ਦੀ ਖੇਡ ਲੇਖ ਦਾ ਲੇਖਕ ਕੌਣ ਹੈ ?
(ਉ) ਦਰਸ਼ਨ ਸਿੰਘ ਬਨੂੜ
(ਅ) ਡਾ: ਕੁਲਦੀਪ ਸਿੰਘ ਧੀਰ
(ਈ) ਕੋਮਲ ਸਿੰਘ
(ਸ) ਪ੍ਰਿੰ ਸਰਵਣ ਸਿੰਘ ॥
ਉੱਤਰ :
ਪ੍ਰਿੰ: ਸਰਵਣ ਸਿੰਘ ।

ਪ੍ਰਸ਼ਨ 2.
ਕਬੱਡੀ ਦੀਆਂ ਹੋਰ ਕਿਸਮਾਂ ਕਿਹੜੀ ਵਿਸ਼ੇਸ਼ ਖੇਡ ਤੋਂ ਵਿਕਸਿਤ ਹੋਈਆਂ ਹਨ ?
(ਉ) ਸੌਂਚੀ ਪੱਕੀ
(ਅ) ਪੀਰ ਕੌਡੀ
(ਈ) ਗੂੰਗੀ ਕੌਡੀ.
(ਸ) ਘੋੜ-ਕਬੱਡੀ ।
ਉੱਤਰ :
ਸੌਂਚੀ ਪੱਕੀ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 3.
“ਗੂੰਗੀ ਕੌਡੀ ਜਾਂ ‘ਚੁੱਪ ਕੌਡੀ ਦਾ ਹੋਰ ਨਾਂ ਕੀ ਹੈ ?
(ਉ) ਅੰਬਾਲਵੀ ਕੌਡੀ
(ਆ) ਅੰਬਰਸਰੀ ਕੌਡੀ
(ਈ) ਫ਼ਿਰੋਜ਼ਪੁਰੀ ਕੌਡੀ
(ਸ) ਲਾਹੌਰੀ ਕੌਡੀ ।
ਉੱਤਰ :
ਅੰਬਰਸਰੀ ਕੌਡੀ ।

ਪ੍ਰਸ਼ਨ 4.
ਕਿਹੜੀ ਕੌਡੀ ਵਿਚ ਮਾਰ-ਕੁਟਾਈ ਬਹੁਤ ਹੁੰਦੀ ਹੈ ?
(ਉ) ਚੀਰਵੀਂ ਕੌਡੀ
(ਅ) ਲਾਹੌਰੀ ਕੌਡੀ
(ਈ) ਲੰਮੀ ਕਬੱਡੀ
(ਸ) ਗੂੰਗੀ ਕੌਡੀ/ਚੁੱਪ ਕੌਡੀ/ਅੰਬਰਸਰੀ ਕੌਡੀ ।
ਉੱਤਰ :
ਗੂੰਗੀ ਕੌਡੀ/ ਚੁੱਪ ਕੌਡੀ/ਅੰਬਰਸਰੀ ਕੌਡੀ ।

ਪ੍ਰਸ਼ਨ 5.
ਕਿਹੜੀ ਕੌਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਹੈ ।
(ਉ) ਗੂੰਗੀ ਕੌਡੀ
(ਅ) ਅੰਬਰਸਰੀ ਕੌਡੀ
(ਈ) ਅੰਬਾਲਵੀ ਕੌਡੀ
(ਸ) ਲਾਹੌਰੀ ਕੌਡੀ ।
ਉੱਤਰ :
ਅੰਬਾਲਵੀ ਕੌਡੀ ।

ਪ੍ਰਸ਼ਨ 6.
ਕਿਹੜੀ ਕੌਡੀ ਦਾ ਦਾਇਰਾ ਹੁੰਦਾ ਹੀ ਨਹੀਂ ?
(ਉ) ਅੰਬਰਸਰੀ
(ਅ) ਅੰਬਾਲਵੀ ਲਾਹੌਰੀ
(ਸ) ਫ਼ਿਰੋਜ਼ਪੁਰੀ ।
ਉੱਤਰ :
ਲਾਹੌਰੀ !

ਪ੍ਰਸ਼ਨ 7.
ਕਿਹੜੀ ਕੌਡੀ ਵਿਚ ਖੇਡ ਦੌਰਾਨ ਪਾਣੀ ਦਾ ਘੁੱਟ ਵੀ ਨਹੀਂ ਪੀਣ ਦਿੱਤਾ ਜਾਂਦਾ ?
(ਉ) ਪੀਰ ਕੌਡੀ
(ਅ) ਸ਼ਮੁਲਿਆਂ ਵਾਲੀ ਕੌਡੀ
(ਇ) ਲਾਇਲਪੁਰੀ ਕੌਡੀ
(ਸ) ਫ਼ਿਰੋਜ਼ਪੁਰੀ ਕੌਡੀ ।
ਉੱਤਰ :
ਲਾਇਲਪੁਰੀ ਕੌਡੀ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 8.
ਪੀਰ ਕੌਡੀ ਕਿਹੜੇ ਇਲਾਕੇ ਵਿਚ ਖੇਡੀ ਜਾਂਦੀ ਹੈ ?
(ਉ) ਧਨ-ਪੋਠੋਹਾਰ
(ਅ) ਝੰਗ (ਈ ਦੁਆਬਾ
(ਸ) ਮਾਲਵਾ ।
ਉੱਤਰ :
ਧਨ-ਪੋਠੋਹਾਰ ।

ਪ੍ਰਸ਼ਨ 9.
ਕਿਹੜੀ ਕੌਡੀ ਵਿਚ ਖਿਡਾਰੀ ਹੰਧਿਆਂ ਉੱਤੇ ਖੜ੍ਹੇ ਹੋਣ ਦੀ ਥਾਂ ਪਾੜੇ ਉੱਤੇ ਖੜੇ ਹੁੰਦੇ ਹਨ ?
(ੳ) ਲਾਹੌਰੀ
(ਆ) ਅੰਬਰਸਰੀ
(ਈ) ਫ਼ਿਰੋਜ਼ਪੁਰੀ
(ਸ) ਲਾਇਲਪੁਰੀ ॥
ਉੱਤਰ :
ਫ਼ਿਰੋਜ਼ਪੁਰੀ ।

ਪ੍ਰਸ਼ਨ 10.
ਸਾਰੀਆਂ ਕਬੱਡੀਆਂ ਨੇ ਹੁਣ ਕਿਹੜੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ ?
(ਉ) ਦਾਇਰੇ ਵਾਲੀ ਕਬੱਡੀ
(ਅ) ਸੌਂਚੀ ਪੱਕੀ
(ਇ) ਨੈਸ਼ਨਲ ਸਟਾਈਲ ਕਬੱਡੀ
(ਸ) ਪੀਰ ਕੌਡੀ ।
ਉੱਤਰ :
ਦਾਇਰੇ ਵਾਲੀ ਕਬੱਡੀ ।

ਪ੍ਰਸ਼ਨ 11.
ਪੰਜਾਬ-ਕਬੱਡੀ ਨੂੰ ਅੱਜ-ਕਲ੍ਹ ਕਿਹੜੀ ਕਬੱਡੀ ਕਿਹਾ ਜਾਂਦਾ ਹੈ ?
(ਉ) ਬੈਠਵੀਂ ਕੌਡੀ
(ਅ) ਘੋੜ-ਕਬੱਡੀ
(ਇ) ਲੰਮੀ ਕਬੱਡੀ
(ਸ) ਦਾਇਰੇ ਵਾਲੀ ਕਬੱਡੀ |
ਉੱਤਰ :
ਦਾਇਰੇ ਵਾਲੀ ਕਬੱਡੀ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 12.
ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਕਿਹੋ ਜਿਹਾ ਹੁੰਦਾ ਹੈ ?
(ਉ) ਖੁੱਲ੍ਹਾ
(ਅ) ਚਕੋਨਾ ਤੇ ਛੋਟਾ
(ਈ) ਗੋਲ
(ਸ) ਤਿਕੋਨਾ ।
ਉੱਤਰ :
ਚਕੋਨਾ ਤੇ ਛੋਟਾ ।

ਪ੍ਰਸ਼ਨ 13.
ਪੰਜਾਬ ਕਬੱਡੀ ਵਿਚ ਧਾਵੀ ਨੂੰ ਕਿੰਨੇ ਜਾਫੀ (ਖਿਡਾਰੀ) ਫੜਦੇ ਹਨ ?
(ੳ) ਇਕ
(ਅ) ਦੋ
(ਏ) ਤਿੰਨ
(ਸ) ਚਾਰ ।
ਉੱਤਰ :
ਇਕ ।

ਪ੍ਰਸ਼ਨ 14.
ਕਿਹੜੀ ਕਬੱਡੀ ਵਿਚ ਇਕ ਧਾਵੀ ਨੂੰ ਸਾਰੀ ਟੀਮ ਰਲ ਕੇ ਫੜ ਸਕਦੀ ਹੈ ?
(ਉ) ਪੰਜਾਬ ਕਬੱਡੀ
(ਅ) ਨੈਸ਼ਨਲ ਸਟਾਈਲ ਕਬੱਡੀ
(ਈ) ਫ਼ਿਰੋਜ਼ਪੁਰੀ ਕਬੱਡੀ
(ਸ) ਲਾਇਲਪੁਰੀ ਕਬੱਡੀ ।
ਉੱਤਰ :
ਨੈਸ਼ਨਲ ਸਟਾਈਲ ਕਬੱਡੀ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

III. ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ

‘ਪੰਜਾਬ-ਕਬੱਡੀ’ ਹੁਣ ਚਾਲੀ ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ! ਦਾਇਰੇ ਦੇ ਅੱਧ ਵਿਚਕਾਰ ਲਕੀਰ ਲਾ ਕੇ ਦੋ ਪਾਸੇ ਬਣਾ ਲਏ ਜਾਂਦੇ ਹਨ | ਦਸ ਖਿਡਾਰੀਆਂ ਦੀ ਟੋਲੀ ਇੱਕ ਪਾਸੇ ਹੁੰਦੀ ਹੈ ਤੇ ਦਸਾਂ ਦੀ ਹੀ ਦੂਜੇ ਪਾਸੇ | ਖੇਡ-ਪੁਸ਼ਾਕ ਸਿਰਫ਼ ਕੱਛਾ ਹੀ ਹੁੰਦੀ ਹੈ । ਵਾਰੋ-ਵਾਰੀ ਕਬੱਡੀਆਂ ਪਾਉਣ ਲਈ ਇੱਕ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ । ਪੰਜ ਮਿੰਟਾਂ ਦਾ ਅਰਾਮ ਦਿੱਤਾ ਜਾਂਦਾ ਹੈ । ਪੁਆਇੰਟ ਬਰਾਬਰ ਰਹਿ ਜਾਣ ਤਾਂ ਜਿਸ ਟੋਲੀ ਨੇ ਪਹਿਲਾਂ ਪੁਆਇੰਟ ਲਿਆ ਹੋਵੇ, ਉਹ ਜੇਤੂ ਮੰਨੀ ਜਾਂਦੀ ਹੈ । ਖੇਡ ਖਿਡਾਉਣ ਲਈ ਦੋ ਨਿਗਰਾਨ ਹੁੰਦੇ ਹਨ, ਇੱਕ ਗਿਣਤੀਆ ਤੇ ਇੱਕ ਸਮਾਂ-ਪਾਲ । ਰੌਲੇ-ਗੌਲੇ ਦੀ ਸੂਰਤ ਵਿੱਚ ਮਾਮਲਾ ਰੈਫ਼ਰੀ ਦੇ ਵਿਚਾਰ-ਗੋਚਰੇ ਲਿਆਂਦਾ ਜਾਂਦਾ ਹੈ । ਇਸ ਸਮੇਂ ਕਬੱਡੀ ਕੌਮਾਂਤਰੀ ਖੇਡ ਬਣਨ ਦੇ ਰਾਹ ਪਈ ਹੋਈ ਹੈ । ਇਧਰਲੇ ਤੇ ਉਧਰਲੇ ਪੰਜਾਬ ਤੋਂ ਬਿਨਾਂ ਇਹ ਹੋਰ ਪੰਜਾਂ-ਛਿਆਂ ਮੁਲਕਾਂ ਵਿੱਚ ਵੀ ਖੇਡੀ ਜਾਣ ਲੱਗੀ ਹੈ । ਇੰਗਲੈਂਡ ਜਾ ਵੱਸੇ ਪੰਜਾਬੀਆਂ ਦੇ ਸੱਤ-ਅੱਠ ਕਬੱਡੀ-ਕਲੱਬ ਹਨ ਜੋ ਗੁਰਪੁਰਬ ਤੇ ਹੋਰ ਦਿਨ-ਦਿਹਾਰਾਂ ਸਮੇਂ ਆਪਸ ਵਿੱਚ ਮੈਚ ਖੇਡਦੇ ਹਨ । ਕ੍ਰਿਕਟ ਵਾਂਗ ਉੱਥੇ ਕਬੱਡੀ ਦਾ ਵੀ ‘ਸੀਜ਼ਨ ਲਗਦਾ ਹੈ, ਜਿਸ ਲਈ ਪੰਜਾਬ ‘ਚੋਂ ਕਬੱਡੀ ਖਿਡਾਰੀ ਸੱਦੇ ਜਾਂਦੇ ਹਨ । ਕਬੱਡੀ ਦੀ ਹੁਣ ਏਨੀ ਕਦਰ ਹੈ ਕਿ ਚੰਗੇ ਕਬੱਡੀ ਖਿਡਾਰੀ ਇੱਕ-ਦੂਜੇ ਦੇਸ਼ ਕਬੱਡੀ ਖੇਡਣ ਜਾਂਦੇ ਹਨ । ਕਬੱਡੀ ਦੇ ਜਗਤ-ਪ੍ਰਸਿੱਧ ਖਿਡਾਰੀ ਬਲਵਿੰਦਰ ਸਿੰਘ ਢਿੱਡੂ ਨੇ ਕਈ ਦੇਸ਼ਾਂ ਵਿੱਚ ਕਬੱਡੀ ਦੇ ਜੌਹਰ ਵਿਖਾਏ ਹਨ ਤੇ ਉਸ ਨੂੰ ਲੱਖਾਂ ਰੁਪਏ ਦੇ ਇਨਾਮ-ਸਨਮਾਨ ਮਿਲੇ ਹਨ ।

ਪ੍ਰਸ਼ਨ 1.
ਪੰਜਾਬ ਕਬੱਡੀ ਕਿੰਨੇ ਮੀਟਰ ਦੇ ਦਾਇਰੇ ਵਿਚ ਖੇਡੀ ਜਾਂਦੀ ਹੈ ?
(ਉ) ਪੰਜਾਹ
(ਅ) ਚਾਲੀ
(ੲ) ਤੀਹ
(ਸ) ਵੀਹ ।
ਉੱਤਰ :
ਚਾਲੀ ।

ਪ੍ਰਸ਼ਨ 2.
ਕਬੱਡੀ ਖਿਡਾਰੀਆਂ ਦੀ ਇਕ ਟੋਲੀ ਵਿਚ ਕਿੰਨੇ ਖਿਡਾਰੀ ਹੁੰਦੇ ਹਨ ?
(ਉ) ਦਸ ।
(ਅ) ਬਾਰਾਂ ।
(ੲ) ਪੰਦਰਾਂ
(ਸ) ਅਠਾਰਾਂ ।
ਉੱਤਰ :
ਦਸ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 3.
ਪੰਜਾਬ ਕਬੱਡੀ ਦੇ ਖਿਡਾਰੀਆਂ ਦੀ ਪੁਸ਼ਾਕ ਕੀ ਹੁੰਦੀ ਹੈ ?
(ਉ) ਨਿੱਕਰ
(ਅ) ਸਿਰਫ਼ ਕੱਛਾ
(ਈ) ਕੱਛਾ-ਬੁਨੈਣ
(ਸ) ਲੰਗੋਟ ।
ਉੱਤਰ :
ਸਿਰਫ਼ ਕੱਛਾ ।

ਪ੍ਰਸ਼ਨ 4.
ਖਿਡਾਰੀ ਨੂੰ ਕਬੱਡੀ ਪਾਉਣ ਲਈ ਕਿੰਨਾ ਸਮਾਂ ਦਿੱਤਾ ਜਾਂਦਾ ਹੈ ?
(ਉ) ਪੰਜ ਮਿੰਟ
(ਅ) ਤਿੰਨ ਮਿੰਟ
(ੲ) ਦੋ ਮਿੰਟ
(ਸ) ਇਕ ਮਿੰਟ ।
ਉੱਤਰ :
ਇਕ ਮਿੰਟ ।

ਪ੍ਰਸ਼ਨ 5.
ਪੰਜਾਬ ਕਬੱਡੀ ਖੇਡਦੇ ਸਮੇਂ ਕਿੰਨੇ ਸਮੇਂ ਦਾ ਆਰਾਮ ਦਿੱਤਾ ਜਾਂਦਾ ਹੈ ?
(ਉ) ਦੋ ਮਿੰਟ
(ਅ) ਪੰਜ ਮਿੰਟ
(ੲ) ਦਸ ਮਿੰਟ
(ਸ) ਬਾਰਾਂ ਮਿੰਟ ।
ਉੱਤਰ :
ਪੰਜ ਮਿੰਟ ॥

ਪ੍ਰਸ਼ਨ 6.
ਪੁਆਇੰਟ ਬਰਾਬਰ ਰਹਿਣ ‘ਤੇ ਕਿਹੜੀ ਟੀਮ ਜੇਤੂ ਮੰਨੀ ਜਾਂਦੀ ਹੈ ?
(ਉ) ਪਹਿਲਾਂ ਕੌਡੀ ਪਾਉਣ ਵਾਲੀ
(ਅ) ਪਹਿਲਾ ਪੁਆਇੰਟ ਲੈਣ ਵਾਲੀ
(ਈ) ਅੰਤ ਵਿਚ ਪੁਆਇੰਟ ਲੈਣ ਵਾਲੀ
(ਸ) ਕੋਈ ਵੀ ਨਹੀਂ ।
ਉੱਤਰ :
ਪਹਿਲਾ ਪੁਆਇੰਟ ਲੈਣ ਵਾਲੀ ।

ਪ੍ਰਸ਼ਨ 7.
ਖੇਡ ਦੇ ਕਿੰਨੇ ਨਿਗਰਾਨ ਹੁੰਦੇ ਹਨ ?
(ਉ) ਦੋ
(ਅ) ਇਕ
(ਈ) ਚਾਰ
(ਸ) ਤਿੰਨ ।
ਉੱਤਰ :
ਦੋ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪ੍ਰਸ਼ਨ 8.
ਕਿਹੜੀ ਕਬੱਡੀ ਕੌਮਾਂਤਰੀ ਖੇਡ ਬਣਨ ਦੇ ਰਾਹ ਪਈ ਹੋਈ ਹੈ ?
(ਉ) ਨੈਸ਼ਨਲ ਕਬੱਡੀ
(ਅ) ਸੌਂਚੀ ਪੱਕੀ
(ਈ) ਪੰਜਾਬ ਕਬੱਡੀ
(ਸ) ਅੰਬਰਸਰੀ ਕੌਡੀ ।
ਉੱਤਰ :
ਪੰਜਾਬ ਕਬੱਡੀ ।

ਪ੍ਰਸ਼ਨ 9.
ਅੱਜ-ਕਲ੍ਹ ਪੰਜਾਬ ਕਬੱਡੀ ਕਿੰਨੇ ਕੁ ਬਾਹਰਲੇ ਦੇਸ਼ਾਂ ਵਿਚ ਖੇਡੀ ਜਾਂਦੀ ਹੈ ?
(ਉ) ਦੋ-ਤਿੰਨ
(ਅ) ਚਾਰ-ਪੰਜ
(ਈ ਪੰਜ-ਛੇ .
(ਸ) ਸਾਰੇ ।
ਉੱਤਰ :
ਪੰਜ-ਛੇ ।

ਪ੍ਰਸ਼ਨ 10.
ਕਿਹੜੇ ਦੇਸ਼ ਵਿਚ ਕਬੱਡੀ ਦੀਆਂ ਸੱਤ-ਅੱਠ ਕਲੱਬਾਂ ਹਨ ?
(ੳ) ਇੰਗਲੈਂਡ
(ਅ) ਕੈਨੇਡਾ
(ਈ) ਈਰਾਨ
(ਸ) ਆਸਟਰੇਲੀਆ ।
ਉੱਤਰ :
ਇੰਗਲੈਂਡ ।

ਪ੍ਰਸ਼ਨ 11.
ਕਿਹੜੇ ਖਿਡਾਰੀ ਨੇ ਕਈ ਦੇਸ਼ਾਂ ਵਿੱਚ ਕਬੱਡੀ ਦੇ ਜੌਹਰ ਦਿਖਾਏ ਹਨ ?
(ਉ) ਬਲਵਿੰਦਰ ਸਿੰਘ ਢਿੱਡੂ
(ਅ) ਪਰਗਟ ਸਿੰਘ
(ਈ) ਹਾਕਮ ਸਿੰਘ
(ਸ) ਸਰਵਣ ਸਿੰਘ ॥
ਉੱਤਰ :
ਬਲਵਿੰਦਰ ਸਿੰਘ ਢਿੱਡੂ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਔਖੇ ਸ਼ਬਦਾਂ ਦੇ ਅਰਥ :

ਮਾਣੀ ਨਾ ਹੋਵੇ-ਸੁਆਦ ਨਾ ਲਿਆ ਹੋਵੇ । ਅਜੋਕੇ-ਅੱਜ-ਕਲ੍ਹ ਦੇ ਠੱਲ੍ਹ-ਰੋਕਾਂ ਰੂਪਮਾਨ-ਪ੍ਰਗਟ, ਮੂਰਤੀਮਾਨ ਮਿਸਾਲ-ਉਦਾਹਰਨ | ਧਾਵੀ-ਹਮਲਾਵਰ ॥ ਨਿੱਤਰਦਾ-ਮੁਕਾਬਲੇ ਲਈ ਸਾਹਮਣੇ ਆਉਣਾ । ਡੱਕਣ-ਰੋਕਣ । ਭੰਨ ਕੇ-ਰੋਕ ਕੇ, ਮਾਰ ਕੇ । ਖ਼ੁਦ-ਆਪ । ਕੋਹਿਆ-ਮਾਰਿਆ | ਅਧਿਐਨ-ਵਾਚਣਾ, ਪੜ੍ਹਨਾ, ਸਮਝਣਾ । ਨਿਤਾਰਾ-ਫ਼ੈਸਲਾ, ਨਿਰਨਾ । ਅਲਾਪ-ਬੋਲ । ਦਰ-ਦਰਵਾਜ਼ਾ । ਮਿੰਨੀ-ਛੋਟੀ । ਕੁਸ਼ਤੀ-ਘੋਲ । ਹੰਢਣਸਾਰੀਨਿਭਣਾ, ਹੰਢਣ ਦਾ ਕੰਮ । ਸਿਰੜ-ਦ੍ਰਿੜਤਾ, ਪਕਿਆਈ ਟੂਰਨਾਮੈਂਟ-ਬਹੁਤ ਸਾਰੇ ਖਿਡਾਰੀਆਂ ਜਾਂ ਟੀਮਾਂ ਦਾ ਮੁਕਾਬਲਾ । ਮਨੋਰੰਜਨ-ਦਿਲ-ਪਰਚਾਵਾ । ਵਿਕਸਿਤ ਹੋਈਆਂ-ਨਿਕਲੀਆਂ, ਅੱਗੇ ਤੁਰੀਆਂ । ਦਾਇਰਾ-ਘੇਰਾ | ਪੰਧੇ-ਕਬੱਡੀ ਖੇਡਣ ਲਈ ਮੈਦਾਨ ਦੇ ਵਿਚਕਾਰਲੀ ਲੀਕ ਦੇ ਕੇਂਦਰ ਵਿਚ ਕੁੱਝ ਥਾਂ ਛੱਡ ਕੇ ਲਾਈਆਂ ਢੇਰੀਆਂ ਜਾਂ ਨਿਸ਼ਾਨ, ਜਿਨ੍ਹਾਂ ਦੇ ਅੰਦਰੋਂ ਧਾਵੀ ਦੂਜੇ ਧਿਰ ਵਲ ਕਬੱਡੀ ਪਾਉਣ ਜਾਂਦਾ ਹੈ | ਧਨ-ਪੋਠੋਹਾਰ-ਪਾਕਿਸਤਾਨੀ ਪੰਜਾਬ ਦੇ ਇਲਾਕੇ । ਪੁਸ਼ਾਕ-ਪਰਿਹਾਵਾ । ਨਿਗਰਾਨ-ਨਜ਼ਰ ਰੱਖਣ ਵਾਲੇ | ਸਮਾਂ-ਪਾਲ-ਸਮੇਂ ਦਾ ਰਿਕਾਰਡ ਰੱਖਣ ਵਾਲਾ । ਸੂਰਤ-ਹਾਲਤ । ਵਿਚਾਰ-ਗੋਚਰੇ-ਵਿਚਾਰ ਅਧੀਨ । ਜੌਹਰ-ਗੁਣ | ਬਾਕਾਇਦਾ-ਨੇਮ ਨਾਲ ।

ਕਬੱਡੀ ਦੀ ਖੇਡ Summary

ਕਬੱਡੀ ਦੀ ਖੇਡ ਪਾਠ ਦਾ ਸਾਰ

ਕਬੱਡੀ ਪੰਜਾਬੀਆਂ ਦੀ ਮਾਂ-ਖੇਡ ਹੈ । ਸ਼ਾਇਦ ਹੀ ਕੋਈ ਪੰਜਾਬੀ ਹੋਵੇ, ਜਿਸ ਨੇ ਇਹ ਖੇਡ ਖੇਡੀ ਜਾਂ ਵੇਖੀ ਨਾ ਹੋਵੇ । ਅਜੋਕੇ ਪੇਂਡੂ ਪੰਜਾਬ ਵਿਚ ਕਬੱਡੀ ਸਭ ਤੋਂ ਵੱਧ ਹਰਮਨਪਿਆਰੀ ਖੇਡ ਹੈ ।

ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ਵਿਚੋਂ ਸੁਭਾਵਿਕ ਤੌਰ ‘ਤੇ ਉਪਜੀ ਹੈ । ਪੰਜਾਬ ਦੀ ਧਰਤੀ ਸਦੀਆਂ ਤੋਂ ਹੱਲਿਆਂ ਤੇ ਉਨ੍ਹਾਂ ਦੀਆਂ ਗੱਲਾਂ ਦਾ ਮੈਦਾਨ ਬਣੀ ਰਹੀ ਹੈ । ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ । ਇਸ ਵਿਚ ਇਕ ਖਿਡਾਰੀ ਕਬੱਡੀ ਪਾਉਣ ਲਈ ‘ਧਾਵੀਂ’ ਦੇ ਰੂਪ ਵਿਚ ਹੱਲਾ ਬੋਲਦਾ ਹੈ । ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ੍ਹ ਪਾਉਣ ਲਈ ਨਿੱਤਰਦਾ ਹੈ । ਧਾਵੀ ਤਕੜਾ ਹੋਵੇ, ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਖੀਸਾਂਦੀ ਆਪਣੇ ਘਰ ਪਰਤ ਆਉਂਦਾ ਹੈ । ਜੇਕਰ ਮਾੜਾ ਹੋਵੇ, ਤਾਂ ਖ਼ੁਦ ਮਾਰਿਆ ਜਾਂਦਾ ਹੈ । ਇਹੋ ਪੰਜਾਬ ਦਾ ਇਤਿਹਾਸ ਹੈ ।

‘ਕਬੱਡੀ ਸ਼ਬਦ “ਕਬੱਡ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ਕੱਬਾ | ਧਾਵੀ ‘ਕਬੱਡੀਕਬੱਡੀ’ ਬੋਲਦਾ ਧਾਵਾ ਕਰਦਾ ਹੈ , ਜਿਵੇਂ ਕਹਿੰਦਾ ਹੋਵੇ, “ਮੈਂ ਕੱਬਾ ਹਾਂ, ਮੈਥੋਂ ਬਚੋ ।

ਜੇਕਰ ਕਬੱਡੀ ਦੀ ਖੇਡ ਦਾ ਵਿਗਿਆਨਿਕ ਅਧਿਐਨ ਕਰੀਏ, ਤਾਂ ਇਹ ਇਕ ਅਮੀਰ ਖੇਡ ਸਾਬਤ ਹੁੰਦੀ ਹੈ । ਇਸ ਵਿਚ ਦਮ, ਦੌੜ, ਚੁਸਤੀ-ਚਲਾਕੀ ਤੇ ਤਾਕਤ ਦੀ ਪਰਖ ਹੋ ਜਾਂਦੀ ਹੈ । ਇੱਕੋ ਸਾਹ ਕਬੱਡੀ-ਕਬੱਡੀ ਦਾ ਅਲਾਪ ਫੇਫੜਿਆਂ ਦੀ ਗੰਦੀ ਹਵਾ ਕੱਢ ਕੇ ਉਨ੍ਹਾਂ ਵਿਚ ਤਾਜ਼ੀ ਹਵਾ ਭਰਦਾ ਹੈ । ਹਰੇਕ ਸਾਹ ਨਾਲ ਇਕ ਮਿੰਨੀ ਕੁਸ਼ਤੀ ਘੁਲਦਿਆਂ ਸਰੀਰ ਦੀ ਤਾਕਤ ਵਧਦੀ ਹੈ । ਸਾਹ ਨਾ ਟੁੱਟਣ ਦੇਣ ਦਾ ਸਿਰੜ ਬੰਦੇ ਨੂੰ ਮੁਸ਼ਕਿਲ ਘੜੀਆਂ ਵਿਚ ਵੀ ਜਿਉਣ ਦਾ ਢੰਗ ਸਿਖਾਉਂਦਾ ਹੈ । ਸਿਆਲਾਂ ਦੀ ਰੁੱਤੇ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਹੁੰਦੇ ਕਬੱਡੀ ਦੇ ਟੂਰਨਾਮੈਂਟਾਂ ਵਿਚ ਹਜ਼ਾਰਾਂ ਖਿਡਾਰੀ ਭਾਗ ਲੈਂਦੇ ਹਨ, ਜੋ ਲੱਖਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ।

ਕਬੱਡੀ ਦੀ ਖੇਡ ਦੇ ਪੰਜਾਬ ਦੇ ਭਿੰਨ-ਭਿੰਨ ਇਲਾਕਿਆਂ ਵਿਚ ਕਈ ਰੂਪ ਪ੍ਰਚਲਿਤ ਰਹੇ ਹਨ । ਇਸ ਦੀ ਇਕ ਵਿਸ਼ੇਸ਼ ਕਿਸਮ, ‘ਸੌਂਚੀ ਪੱਕੀ ਹੁੰਦੀ ਹੈ । ਇਸ ਤੋਂ ਹੀ ਕਬੱਡੀ ਦੀਆਂ ਕਈ ਕਿਸਮਾਂ ਵਿਕਸਿਤ ਹੋਈਆਂ । ਇਕ ਕਿਸਮ ‘ਗੁੰਗੀ ਕੌਡੀ ਜਾਂ ‘ਚੁੱਪ ਕੌਡੀ ਸੀ, ਜਿਸ ਨੂੰ “ਅੰਬਰਸਰੀ ਕੌਡੀ ਵੀ ਆਖਿਆ ਜਾਂਦਾ ਸੀ, ਇਸ ਵਿਚ ਮਾਰ-ਕੁਟਾਈ ਕਾਫ਼ੀ ਹੁੰਦੀ ਸੀ । ‘ਅੰਬਾਲਵੀ ਕੌਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਸੀ । “ਲਾਹੌਰੀ ਕੌਡੀ ਵਿਚ ਦਾਇਰਾ ਹੁੰਦਾ ਹੀ ਨਹੀਂ ਸੀ । ‘ਲਾਇਲਪੁਰੀ ਕੌਡੀ ਵਿਚ ਖੇਡ ਦੌਰਾਨ ਪਾਣੀ ਨਹੀਂ ਸੀ ਪੀਣ ਦਿੱਤਾ ਜਾਂਦਾ । ‘ਫਿਰੋਜ਼ਪੁਰੀ ਕੌਡੀ ਵਿਚ ਖਿਡਾਰੀ ਹੁੰਧਿਆਂ ਉੱਤੇ ਖੜੇ ਹੋਣ ਦੀ ਥਾਂ ਪਾੜੇ ਉੱਤੇ ਖੜ੍ਹੇ ਹੁੰਦੇ ਸਨ । ਇਕ ਕਿਸਮ ‘ਸ਼ਲਿਆਂ ਵਾਲੀ ਕੌਡੀ’ ਦੀ ਵੀ ਸੀ । ‘ਪੀਰ ਕੌਡੀ ਧਨ-ਪੋਠੋਹਾਰ ਦੇ ਇਲਾਕੇ ਵਿਚ ਖੇਡੀ ਜਾਂਦੀ ਸੀ । ਇਸ ਵਿਚ ਧਾਵੀ ਨੂੰ ਅੱਗਿਓਂ ਦੋ ਬੰਦੇ ਘੇਰਦੇ ਸਨ ।

‘ਬੈਠਵੀਂ ਕੌਡੀ, “ਘੋੜ ਕਬੱਡੀ’, ‘ਚੀਰਵੀਂ ਕੌਡੀ, ਲੰਮੀ ਕਬੱਡੀ’, ‘ਦੋਧੇ ਤੇ ਬੁਰਜੀਆਂ ਵਾਲੀ ਕੌਡੀ’ ਆਦਿ ਕਬੱਡੀ ਦੀਆਂ ਹੋਰ ਸਥਾਨਕ ਕਿਸ ਸਨ । ਪਰ ਹੁਣ ਇਨ੍ਹਾਂ ਸਾਰੀਆਂ ਕੌਡੀਆਂ ਨੇ ਵਰਤਮਾਨ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ । ਨੈਸ਼ਨਲ ਸਟਾਈਲ ਕਬੱਡੀ ਇਸ ਤੋਂ ਵੱਖਰੀ ਹੈ । ਉਸ ਦਾ ਮੈਦਾਨ ਚਕੋਨਾ ਤੇ ਛੋਟਾ ਹੁੰਦਾ ਹੈ | ਪੰਜਾਬੀ ਕਬੱਡੀ, ਜਿਸ ਨੂੰ ਦਾਇਰੇ ਵਾਲੀ ਕਬੱਡੀ ਕਿਹਾ ਜਾਂਦਾ ਹੈ, ਧਾਵੀ ਨੂੰ ਇਕੱਲੇ ਜਾਫੀ ਰਾਹੀਂ ਫੜਿਆ ਜਾਂਦਾ ਹੈ, ਪਰ ਨੈਸ਼ਨਲ ਸਟਾਈਲ ਕਬੱਡੀ ਵਿਚ ਧਾਵੀ ਨੂੰ ਸਾਰੀ ਟੀਮ ਰਲ ਕੇ ਵੀ ਫੜ ਸਕਦੀ ਹੈ ।

PSEB 8th Class Punjabi Solutions Chapter 3 ਕਬੱਡੀ ਦੀ ਖੇਡ

ਪੰਜਾਬੀ ਕਬੱਡੀ ਹੁਣ ਚਾਲੀ ਮੀਟਰ ਦੇ ਦਾਇਰੇ ਵਿਚ ਖੇਡੀ ਜਾਂਦੀ ਹੈ । ਦਾਇਰੇ ਦੇ ਅੱਧਵਿਚਕਾਰ ਲਕੀਰ ਲਾ ਕੇ ਦੋ ਪਾਸੇ ਮਿੱਥ ਲਏ ਜਾਂਦੇ ਹਨ । ਦੋਹੀਂ ਪਾਸੀਂ ਦਸ-ਦਸ ਖਿਡਾਰੀਆਂ ਦੀਆਂ ਟੋਲੀਆਂ ਹੁੰਦੀਆਂ ਹਨ | ਖੇਡ-ਪੁਸ਼ਾਕ ਸਿਰਫ਼ ਕੱਛਾ ਹੀ ਹੁੰਦੀ ਹੈ । ਵਾਰੋ-ਵਾਰੀ ਕਬੱਡੀਆਂ ਪਾਉਣ ਲਈ ਇਕ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ | ਪੰਜ ਮਿੰਟਾਂ ਦਾ ਅਰਾਮ ਦਿੱਤਾ ਜਾਂਦਾ ਹੈ । ਪੁਆਇੰਟ ਬਰਾਬਰ ਰਹਿ ਜਾਣ, ਤਾਂ ਜਿਸ ਟੋਲੀ ਨੇ ਪਹਿਲਾਂ ਪੁਆਇੰਟ ਲਿਆ ਹੋਵੇ, ਉਹ ਜੇਤੂ ਮੰਨ ਲਈ ਜਾਂਦੀ ਹੈ । ਖੇਡ ਖਿਡਾਉਣ ਲਈ ਦੋ ਨਿਗਰਾਨ ਹੁੰਦੇ ਹਨ : ਇਕ ਗਿਣਤੀਆ ਤੇ ਇਕ ਸਮਾਂ-ਪਾਲ । ਝਗੜੇ ਦਾ ਫ਼ੈਸਲਾ ਰੈਫ਼ਰੀ ਕਰਦਾ ਹੈ ।

ਇਸ ਸਮੇਂ ਕਬੱਡੀ ਕੌਮਾਂਤਰੀ ਖੇਡ ਬਣਦੀ ਜਾ ਰਹੀ ਹੈ । ਭਾਰਤੀ ਤੇ ਪਾਕਿਸਤਾਨੀ ਪੰਜਾਬ ਤੋਂ ਬਿਨਾਂ ਇਹ ਹੋਰ ਪੰਜ-ਛੇ ਮੁਲਕਾਂ ਵਿਚ ਵੀ ਖੇਡੀ ਜਾਣ ਲੱਗੀ ਹੈ । ਇੰਗਲੈਂਡ ਜਾ ਕੇ ਵਸੇ ਪੰਜਾਬੀਆਂ ਦੇ ਸੱਤ-ਅੱਠ ਕਬੱਡੀ ਕਲੱਬ ਹਨ ।ਉੱਥੇ ਕ੍ਰਿਕਟ ਵਾਂਗ ਕਬੱਡੀ ਦਾ ਵੀ ‘ਸੀਜ਼ਨ’ ਲਗਦਾ ਹੈ , ਜਿਸ ਲਈ ਪੰਜਾਬ ‘ਚੋਂ ਕਬੱਡੀ ਖਿਡਾਰੀ ਸੱਦੇ ਜਾਂਦੇ ਹਨ । ਕਬੱਡੀ ਦੇ ਪ੍ਰਸਿੱਧ ਖਿਡਾਰੀ ਬਲਵਿੰਦਰ ਸਿੰਘ ਢਿੱਡੂ ਨੇ ਕਈ ਦੇਸ਼ਾਂ ਵਿਚ ਕਬੱਡੀ ਦੇ ਜੌਹਰ ਵਿਖਾਏ ਹਨ ਤੇ ਉਸ ਨੂੰ ਲੱਖਾਂ ਰੁਪਏ ਦੇ ਇਨਾਮ ਪ੍ਰਾਪਤ ਹੋਏ ਹਨ ।

ਕਬੱਡੀ ਦਾ ਮੈਚ ਭਾਵੇਂ ਲੁਧਿਆਣੇ ਹੋ ਰਿਹਾ ਹੋਵੇ, ਭਾਵੇਂ ਲਾਹੌਰ, ਭਾਵੇਂ ਸਾਊਥਾਲ, ਭਾਵੇਂ ਯੂਬਾ ਸਿਟੀ, ਭਾਵੇਂ ਵੈਨਕੂਵਰ ਤੇ ਭਾਵੇਂ ਸਿੰਘਾਪੁਰ, ਹਰ ਥਾਂ ਪੰਜਾਬੀ ਦਰਸ਼ਕਾਂ ਦਾ ਧੱਕਾ ਪੈਂਦਾ ਹੈ । ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਕੀਨੀਆ ਤੇ ਮਲਾਇਆ, ਸਿੰਘਾਪੁਰ ਆਦਿ ਵਿਚ ਜਿੱਥੇ ਵੀ ਪੰਜਾਬੀ ਗਏ ਹਨ, ਕਬੱਡੀ ਨੂੰ ਨਾਲ ਹੀ ਲੈ ਗਏ ਹਨ ।

ਕਬੱਡੀ ਪੰਜਾਬੀਆਂ ਦੇ ਲਹੂ ਵਿਚ ਸਮਾਈ ਹੋਈ ਹੈ । ਇਸ ਖੇਡ ਨੇ ਪੰਜਾਬੀ ਗੱਭਰੂਆਂ ਨੂੰ ਤਕੜੇ, ‘ਹਿੰਮਤੀ ਤੇ ਜੀਵਨ-ਪੰਧ ਦੀਆਂ ਰਗੜਾਂ ਸਹਿਣ ਜੋਗੇ ਬਣਾਈ ਰੱਖਿਆ ਹੈ । ਬੇਸ਼ਕ ਬਹੁਤ ਸਾਰੀਆਂ ਪੱਛਮੀ ਖੇਡਾਂ ਪੰਜਾਬੀਆਂ ਵਿਚ ਪ੍ਰਚਲਿਤ ਹੋ ਚੁੱਕੀਆਂ ਹਨ, ਪਰ ਅਜੇ ਵੀ ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਹਰਮਨ-ਪਿਆਰੀ ਖੇਡ ਹੈ ।

Leave a Comment