PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

Punjab State Board PSEB 8th Class Home Science Book Solutions Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ Notes.

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਨਰਮ ਪਾਣੀ ਦੀ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜਾ ਘੋਲ ਜ਼ਿਆਦਾ ਪ੍ਰਚਲਿਤ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰ ਆਕਸਾਈਡ ਅਤੇ ਹਾਈਡਰੋਜਨ ਆਕਸਾਈਡ ਦੇ ਹਲਕੇ ਘੋਲ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 3.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 4.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਨਸ਼ਟ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਦੇ ਹੋਏ ਜੰਮ ਜਾਂਦੇ ਹਨ ।

ਪ੍ਰਸ਼ਨ 5.
ਕੱਪੜਿਆਂ ਨੂੰ ਪਾਣੀ ਵਿਚ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਲੈਣਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚੋਂ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜਾ ਜਿਹਾ ਨਾਲ ਇਸ ਲਈ ਪਾ ਦੇਣਾ ਚਾਹੀਦਾ ਹੈ ਜਿਸ ਨਾਲ ਕੱਪੜਿਆਂ ਵਿਚ ਚਮਕ ਆ ਜਾਵੇ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ਹੈ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 7.
ਉਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਪੌਂਦੇ ਸਮੇਂ ਪਾਣੀ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 8.
ਧੋਣ ਤੋਂ ਬਾਅਦ ਉਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖਾਕੇ ‘ਤੇ ਕੱਪੜਿਆਂ ਨੂੰ ਰੱਖ ਕੇ ਉਸਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਥਾਂ ‘ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸਿਆਂ ਤੋਂ ਕੱਪੜੇ ਨੂੰ ਹਵਾ ਲਗ ਸਕੇ ।

ਪ੍ਰਸ਼ਨ 9.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ਵਿਚ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ? | ਉੱਤਰ-ਊਨੀ ਕੱਪੜੇ ਬਹੁਤ ਪਾਣੀ ਚੁਸਦੇ ਹਨ ਅਤੇ ਭਾਰੇ ਹੋ ਜਾਂਦੇ ਹਨ ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ‘ਤੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 10.
ਊਨੀ ਕੱਪੜਿਆਂ ‘ ਤੇ ਕੀੜਿਆਂ ਦਾ ਅਸਰ ਨਾ ਹੋਵੇ, ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾ ਡਾਈਕਲੋਰੋਬੈਨਜ਼ੀਨ ਦਾ ਚੂਰਾ, ਤੰਮਾਕੂ ਦੀਆਂ ਪੱਤੀਆਂ, ਕਪੂਰ, ਪੀਸਿਆ ਹੋਇਆ ਲੌਂਗ, ਚੰਦਰ ਦਾ ਬੂਰਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 11.
ਕੱਪੜੇ ‘ਤੇ ਦਾਗ-ਧੱਬੇ ਕੀ ਹੁੰਦੇ ਹਨ ?
ਉੱਤਰ-
ਦਾਗ ਇਕ ਤਰ੍ਹਾਂ ਦੇ ਧੱਬੇਦਾਰ ਚਿੰਨ੍ਹ ਹੁੰਦੇ ਹਨ ਜੋ ਕੱਪੜਿਆਂ ‘ਤੇ ਕਿਸੇ ਬਾਹਰਲੇ ਪਦਾਰਥ ਦੇ ਸੰਪਰਕ ਵਿਚ ਆ ਜਾਣ ਨਾਲ ਲੱਗ ਜਾਂਦੇ ਹਨ ।

ਪ੍ਰਸ਼ਨ 12.
ਦਾਗ-ਧੱਬਿਆਂ ਦੀ ਜਾਣਕਾਰੀ ਬਾਰੇ ਕੀ ਗੱਲਾਂ ਮਹੱਤਵਪੂਰਨ ਹਨ ?
ਉੱਤਰ-

  1. ਕੱਪੜੇ ਦੇ ਰੇਸ਼ਿਆਂ ਦਾ ਵਰਗ, ਰਚਨਾ, ਚੋਣ, ਰੰਗ ਅਤੇ ਸਜਾਵਟ ਦੀ ਜਾਣਕਾਰੀ ।
  2. ਧੱਬਿਆਂ ਦਾ ਵਰਗ, ਪ੍ਰਕਿਰਤੀ ਅਤੇ ਅਵਸਥਾ ਦੀ ਜਾਣਕਾਰੀ ।

ਪ੍ਰਸ਼ਨ 13.
ਧੱਬੇ ਦੀ ਪਹਿਚਾਨ ਦਾ ਪਹਿਲਾ ਸੁਰਾਗ ਕੀ ਹੈ ?
ਉੱਤਰ-
ਰੰਗ ਆਮ ਤੌਰ ‘ਤੇ ਧੱਬੇ ਦੀ ਪਹਿਚਾਣ ਦਾ ਪਹਿਲਾ ਸੁਰਾਗ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 14.
ਦਾਗ-ਧੱਬਿਆਂ ਨੂੰ ਛੁਡਾਉਣ ਦੇ ਕੂਮ ਵਿਚ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਧੱਬੇ ਦੀ ਪਹਿਚਾਣ ਕਰਨਾ ।

ਪ੍ਰਸ਼ਨ 15.
ਪਸੀਨੇ ਦੇ ਧੱਬੇ ਨੂੰ ਪਾਣੀਜਨ ਧੱਬੇ ਦੇ ਅੰਤਰਗਤ ਕਿਉਂ ਨਹੀਂ ਰੱਖਿਆ ਜਾਂਦਾ ਹੈ ?
ਉੱਤਰ-
ਕਿਉਂਕਿ ਇਹਨਾਂ ਦੇ ਸੰਗਠਨ ਵਿਚ ਪ੍ਰੋਟੀਨ ਨਹੀਂ ਹੁੰਦਾ ।

ਪ੍ਰਸ਼ਨ 16.
ਕੱਪੜਿਆਂ ‘ਤੇ ਲੱਗਣ ਵਾਲੇ ਧੱਬੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਛੇ ਪ੍ਰਕਾਰ ਦੇ

  1. ਬਨਸਪਤਿਕ,
  2. ਪਾਣੀਜਨਕ,
  3. ਖਣਿਜ,
  4. ਚਿਕਨਾਈ ਦੇ,
  5. ਰੰਗ ਦੇ,
  6. ਪਸੀਨੇ, ਮੈਲ ਆਦਿ ਦੇ ਹੋਰ ਧੱਬੇ ।

ਪ੍ਰਸ਼ਨ 17.
ਬਨਸਪਤਿਕ ਧੱਬਿਆਂ ਵਿਚ ਕਿਹੜੇ-ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਦੁੱਧ, ਆਂਡੇ, ਮਾਸ, ਖ਼ੂਨ ਆਦਿ ਦੇ ਧੱਬੇ ।

ਪ੍ਰਸ਼ਨ 18.
ਚਿਕਨਾਈ ਦੇ ਧੱਬਿਆਂ ਵਿਚ ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਓ, ਮੱਖਣ ਅਤੇ ਰਸਦਾਰ ਸਬਜ਼ੀ ਦੇ ਧੱਬੇ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 19.
ਖਣਿਜ ਧੱਬਿਆਂ ਦੇ ਉਦਾਹਰਨ ਦੱਸੋ ।
ਉੱਤਰ-
ਸਿਆਹੀ, ਦਵਾਈਆਂ ਅਤੇ ਕੋਲਤਾਰ ਦੇ ਧੱਬੇ ।

ਪ੍ਰਸ਼ਨ 20.
ਬਨਸਪਤਿਕ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਖਾਰੀ ਪਦਾਰਥਾਂ ਦੇ ਉਪਯੋਗ ਨਾਲੇ ।

ਪ੍ਰਸ਼ਨ 21.
ਪ੍ਰਾਣੀਜਨਕ ਧੱਬਿਆਂ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਉਪਯੋਗ ਚਾਹੀਦਾ ਹੈ ?
ਉੱਤਰ-
ਠੰਢੇ ਪਾਣੀ ਦਾ ਕਿਉਂਕਿ ਗਰਮ ਪਾਣੀ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।

ਪ੍ਰਸ਼ਨ 22.
ਚਿਕਨਾਈ ਦੇ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਘੋਲਕ ਅਤੇ ਚੂਸਕ ਵਿਧੀ ਰਾਹੀਂ ।

ਪ੍ਰਸ਼ਨ 23.
ਧੱਬਿਆਂ ਨੂੰ ਛੇਤੀ ਹੀ ਕਿਉਂ ਉਤਾਰ ਦੇਣਾ ਚਾਹੀਦਾ ਹੈ ?
ਉੱਤਰ-
ਦੇਰ ਕਰਨ ਨਾਲ ਉਹ ਪੱਕੇ ਹੋ ਜਾਂਦੇ ਹਨ ਅਤੇ ਦਾਗ ਕੱਪੜਿਆਂ ਨੂੰ ਕਮਜ਼ੋਰ ਵੀ ਕਰਦੇ ਹਨ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 24.
ਨਹੁੰ ਪਾਲਿਸ਼ ਦਾ ਧੱਬਾ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-
ਨਹੁੰ ਪਾਲਿਸ਼ ਦਾ ਧੱਬਾ ਛੁਡਾਉਣ ਲਈ ਏਮਾਈਲ ਐਮੀਟੇਟ ਨਾਲ ਧੱਬੇ ਨੂੰ ਸਪੰਜ ਕਰੋ । ਧੱਬੇ ਉਤਰਨ ਤੇ ਸੋਡੀਅਮ ਹਾਈਡਰੋਸਲਫਾਈਟ ਦੇ ਘੋਲ ਦੀ ਵਰਤੋਂ ਕਰੋ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨੀ ਬੁਣੇ ਹੋਏ ਸਵੈਟਰ ਦੀ ਧੁਆਈ ਤੁਸੀਂ ਕਿਸ ਪ੍ਰਕਾਰ ਕਰੋਗੇ ?
ਉੱਤਰ-
ਊਨੀ ਸਵੈਟਰ ’ਤੇ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਂਦੇ ਹਨ । ਜੇਕਰ ਸਵੈਟਰ ਕਿਤੋਂ ਪਾਟਿਆ ਹੋਵੇ ਤਾਂ ਸੀ ਲੈਂਦੇ ਹਨ । ਹੁਣ ਸਵੈਟਰ ਦਾ ਖਾਕਾ ਤਿਆਰ ਕਰਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਅ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇਕੋ ਜਿਹਾ ਰੱਖਦੇ ਹਨ ਅਤੇ ਊਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂ ਚਾਹੀਦਾ ਨਹੀਂ ਤਾਂ ਇਸ ਨਾਲ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ । ਫਿਰ ਖਾਕੇ ਵਿਚ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ ।
PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ 1

ਪ੍ਰਸ਼ਨ 2.
ਉਨੀ ਸਵੈਟਰ ਨੂੰ ਤੁਸੀਂ ਕਿਵੇਂ ਸੁਕਾਉਗੇ ?
ਉੱਤਰ-
ਊਨੀ ਸਵੈਟਰ ਨੂੰ ਸੁਕਾਉਣ ਲਈ ਖਾਕੇ ਵਾਲੇ ਕਾਗਜ਼ ਨੂੰ ਕਿਸੇ ਮੰਜੀ ਤੇ ਵਿਛਾਓ ਅਤੇ ਉਸ ਉੱਤੇ ਸਵੈਟਰ ਪਾ ਦਿਓ। ਹੱਥ ਨਾਲ ਥੋੜ੍ਹਾ-ਥੋੜ੍ਹਾ ਖਿੱਚ ਕੇ ਉਸ ਦਾ ਆਕਾਰ ਠੀਕ ਕਰ ਲਓ । ਸਵੈਟਰ ਨੂੰ ਗਰਮ ਥਾਂ ਤੇ ਪਰ ਛਾਂ ਵਿਚ ਜਿੱਥੇ ਹਵਾ ਵਗਦੀ ਹੋਵੇ ਰੱਖ ਕੇ ਸੁਕਾਓ । ਜਦੋਂ ਅੱਧਾ ਸੁੱਕ ਜਾਏ ਤਾਂ ਉਸ ਦਾ ਪਾਸਾ ਪਰਤਾ ਦਿਓ ਤਾਂ ਕਿ ਦੋਹੀਂ ਪਾਸਿਉਂ ਚੰਗੀ ਤਰ੍ਹਾਂ ਸੁੱਕ ਜਾਏ ।

ਪ੍ਰਸ਼ਨ 3.
ਊਨੀ ਬੁਣੀਆਂ ਹੋਈਆਂ ਜੁਰਾਬਾਂ ਦੀ ਧੁਆਈ ਤੁਸੀਂ ਕਿਵੇਂ ਕਰੋਗੇ ?
ਉੱਤਰ-
ਊਨੀ ਜੁਰਾਬਾਂ ਦੀ ਧੁਆਈ ਹੇਠ ਲਿਖੀ ਵਿਧੀ ਨਾਲ ਕਰਾਂਗੇ-

  1. ਜੁਰਾਬਾਂ ਨੂੰ ਚੰਗੀ ਤਰ੍ਹਾਂ ਝਾੜੋ । ਜੇ ਕਰ ਉਹਨਾਂ ਤੇ ਗਾਰਾ ਲੱਗਿਆ ਹੋਵੇ ਤਾਂ ਪਹਿਲਾਂ ਸੁਕਾ ਲਓ ਅਤੇ ਫਿਰ ਬੁਰਸ਼ ਨਾਲ ਝਾੜੋ ।
  2. ਸਾਬਣ ਵਾਲੇ ਕੋਸੇ ਪਾਣੀ ਵਿਚ ਧੋਵੋ |ਅੱਡੀ ਅਤੇ ਪੰਜੇ ਵੱਲ ਖ਼ਾਸ ਧਿਆਨ ਦੇਵੋ ਜੇ ਕਰ ਲੋੜ ਹੋਏ ਤਾਂ ਪਲਾਸਟਿਕ ਦਾ ਬੁਰਸ਼ ਇਸਤੇਮਾਲ ਕਰੋ ।
  3. ਧੋਣ ਮਗਰੋਂ 2-3 ਵਾਰੀ ਸਾਫ਼ ਪਾਣੀ ਵਿਚ ਹੰਘਾਲੋ ।
  4. ਗੂੜ੍ਹੀਆਂ ਨੀਲੀਆਂ ਅਤੇ ਕਾਲੀਆਂ ਜੁਰਾਬਾਂ ਨੂੰ ਜੇ ਕਰ ਨੀਲ ਲਗਾਇਆ ਜਾਏ ਤਾਂ ਇਹਨਾਂ ਦੇ ਰੰਗ ਵਿਚ ਚਮਕ ਆ ਜਾਂਦੀ ਹੈ ।
  5. ਤੌਲੀਏ ਵਿਚ ਰੱਖ ਕੇ ਨਿਚੋੜੋ ।
  6. ਮੰਜੇ ਜਾਂ ਮੁਹੜੇ ਤੇ ਸਿੱਧਿਆਂ ਖਿਲਾਰ ਕੇ ਸੁਕਾਓ ।
  7. ਇਹਨਾਂ ਨੂੰ ਪ੍ਰੈੱਸ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 4.
ਕੱਪੜਿਆਂ ‘ਤੇ ਲੱਗੇ ਘਿਓ, ਤੇਲ, ਮੱਖਣ ਜਾਂ ਸ ਕਿਸ ਪ੍ਰਕਾਰ ਛੁਡਾਉਗੇ ?
ਉੱਤਰ-

  • ਤੇਲ, ਘਿਓ, ਮੱਖਣ ਅਤੇ ਸ੍ਰੀਸ ਆਦਿ ਚਿਕਨਾਈ ਦੇ ਧੱਬੇ, ਧੋਣ ਵਾਲੇ ਕੱਪੜਿਆਂ ਤੋਂ ਗਰਮ ਪਾਣੀ ਅਤੇ ਸਾਬਣ ਦੇ ਘੋਲ ਵਿਚ ਪਾ ਕੇ ਛੁਡਾਏ ਜਾ ਸਕਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨਾਂ ਅਤੇ ਫਰੈਂਚ ਚਾਕ (ਅਵਸ਼ੋਸ਼ਕ ਪਦਾਰਥ ਰੱਖ ਕੇ ਕੁੱਝ ਦੇਰ ਛੱਡ ਕੇ ਬੁਰਸ਼ ਨਾਲ ਝਾੜ ਦਿਓ । ਇਸ ਨੂੰ ਤਦ ਤਕ ਦੁਹਰਾਓ ਜਦ ਤਕ ਕਿ ਚਿਕਨਾਈ ਦਾ ਦਾਗ ਪੂਰੀ ਤਰ੍ਹਾਂ ਨਾਲ ਦੂਰ ਨਾ ਹੋ ਜਾਵੇ ।
  • ਚਿਕਨਾਈ ਦੇ ਧੱਬੇ ਦੇ ਦੋਵੇਂ ਪਾਸੇ ਬਲਾਟਿੰਗ ਪੇਪਰ ਰੱਖ ਕੇ ਖੂਬ ਗਰਮ ਸ ਨਾਲ ਕੱਸ ਕੇ ਦਬਾਉਣ ਨਾਲ ਵੀ ਇਹ ਧੱਬਾ ਦੂਰ ਕੀਤਾ ਜਾ ਸਕਦਾ ਹੈ ।
  • ਚਿਕਨਾਈ ਦੇ ਧੱਬੇ ਛੁਡਾਉਣ ਲਈ ਘੋਲਕ ਪਦਾਰਥ, ਜਿਵੇਂ ਪੈਟਰੋਲ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਨਾਲ ਕੱਪੜੇ ਪਾਣੀ ਦੇ ਸੰਪਰਕ ਤੋਂ ਬਚ ਜਾਂਦੇ ਹਨ ।

ਪ੍ਰਸ਼ਨ 5.
ਸਿਆਹੀ ਦੇ ਧੱਬੇ ਕਿਸ ਪ੍ਰਕਾਰ ਛੁਡਾਏ ਜਾ ਸਕਦੇ ਹਨ ?
ਉੱਤਰ-

  1. ਸਿਆਹੀ ਲੱਗੇ ਕੱਪੜੇ ਦੇ ਭਾਗ ਨੂੰ ਪਲੇਟ ਵਿਚ ਰੱਖੋ ।ਇਸ ਤੇ ਨਮਕ ਦੀ ਤਹਿ ਵਿਛਾ ਲਓ । ਇਸ ਤੇ ਨਿੰਬੂ ਦਾ ਰਸ ਨਿਚੋੜ ਕੇ ਧੁੱਪ ਵਿਚ ਰੱਖ ਦਿਓ । ਇਸ ਨੂੰ ਬਰਾਬਰ ਨਿੰਬੂ ਦੇ ਰਸ ਨਾਲ ਤਰ ਰੱਖਣਾ ਚਾਹੀਦਾ ਹੈ | ਕਦੀ-ਕਦੀ ਨਮਕ ਵੀ ਬਦਲ ਲੈਣਾ ਚਾਹੀਦਾ ਹੈ । ਦਾਗ ਦੇ ਹਟ ਜਾਣ ਤੇ ਪਾਣੀ ਨਾਲ ਧੋ ਲਓ |
  2. ਸਿਆਹੀ ਦੇ ਧੱਬੇ ਹਟਾਉਣ ਲਈ ਕੱਪੜੇ ਨੂੰ ਦਹੀਂ ਵਿਚ ਵੀ ਭਿਉਂ ਦਿੱਤਾ ਜਾਂਦਾ ਹੈ ।
  3. ਸਫੈਦ ਸੂਤੀ ਕੱਪੜੇ ਤੋਂ ਧੱਬੇ ਹਟਾਉਣ ਲਈ ਬਲੀਚਿੰਗ ਪਾਉਡਰ ਦੇ ਘੋਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਇੰਕ ਰਿਮੂਵਰ ਨਾਲ ਵੀ ਇਸ ਨੂੰ ਛੁਡਾਇਆ ਜਾ ਸਕਦਾ ਹੈ ।
  5. ਕੱਚੇ ਦੁੱਧ ਨਾਲ ਵੀ ਸਿਆਹੀ ਦਾ ਦਾਗ ਲੱਥ ਜਾਂਦਾ ਹੈ ।

ਪ੍ਰਸ਼ਨ 6.
ਕੱਪੜਿਆਂ ਤੇ ਲੱਗੇ ਖੂਨ ਦੇ ਦਾਗ ਨੂੰ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-

  • ਖੂਨ ਦੇ ਦਾਗ ਠੰਢੇ ਪਾਣੀ ਅਤੇ ਸਾਬਣ ਨਾਲ ਧੋਣ ਤੇ ਲੱਥ ਜਾਂਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨ੍ਹਾਂ ਉੱਤੇ ਸਟਾਰਚ ਦੇ ਪੇਸਟ ਫੈਲਾ ਕੇ, ਸਾ ਕੇ ਅਤੇ ਬੁਰਸ਼ ਨਾਲ ਝਾੜ ਕੇ ਖੂਨ ਦੇ ਧੱਬੇ ਨੂੰ ਛੁਡਾਇਆ ਜਾ ਸਕਦਾ ਹੈ ।
  • ਅਮੋਨੀਆ ਨਾਲ ਵੀ ਖੂਨ ਦੇ ਦਾਗ ਲੱਥ ਜਾਂਦੇ ਹਨ । ਕੋਸੇ ਪਾਣੀ ਵਿਚ ਕੁੱਝ ਬੂੰਦਾਂ ਅਮੋਨੀਆ ਦੀਆਂ ਪਾ ਕੇ ਉਸ ਵਿਚ ਦਾਗ ਨੂੰ ਡੁਬੋ ਦੇਣਾ ਚਾਹੀਦਾ ਹੈ । ਫਿਰ ਸਾਬਣ ਦੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਗ ਉਤਾਰਨ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਸੁਝਾਅ ਦੱਸੋ ।
ਉੱਤਰ-
ਦਾਗ ਛੁਡਾਉਣ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਕੁੱਝ ਸੁਝਾਅ ਹੇਠ ਲਿਖੇ ਹਨ

  1. ਦਾਗ ਉਤਾਰਨ ਵਾਲੇ ਉਪਾਦਾਨਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਉੱਪਰ ਰੱਖਣਾ ਚਾਹੀਦਾ ਹੈ । ਇਹ ਥਾਂ ਖਾਧ ਪਦਾਰਥਾਂ ਦੀ ਥਾਂ ਤੋਂ ਵੱਖ ਹੋਣੀ ਚਾਹੀਦੀ ਹੈ ।
  2. ਬੋਤਲਾਂ ਵਿਚ ਕੱਸ ਕੇ ਢੱਕਣ ਲੱਗਾ ਹੋਣਾ ਚਾਹੀਦਾ ਹੈ ਅਤੇ ਡੱਬਿਆਂ ਨੂੰ ਬੰਦ ਰੱਖਣਾ ਚਾਹੀਦਾ ਹੈ ।
  3. ਇਹਨਾਂ ਡੱਬਿਆਂ ਤੇ ਲਿਖੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ | ਸਾਰੀਆਂ ਚੇਤਾਵਨੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ।
  4. ਦਾਗ ਛੁਡਾਉਣ ਵਾਲੀ ਸਾਮਗਰੀ ਦੀ ਵਰਤੋਂ ਲਈ ਪਲਾਸਟਿਕ ਅਤੇ ਧਾਤੂ ਦੀ ਅਪੇਖਿਆ ਪੋਰਸੀਲੇਨ ਦੇ ਆਧਾਰ ਪਾਤਰ ਜ਼ਿਆਦਾ ਚੰਗੇ ਰਹਿੰਦੇ ਹਨ | ਘੋਲਕਾਂ ਲਈ ਤਾਂ ਪਲਾਸਟਿਕ ਦੇ ਬਰਤਨਾਂ ਦੀ ਕਦੀ ਵੀ ਵਰਤੋਂ ਨਹੀਂ ਕਰਨੀ ਚਾਹੀਦੀ ।
  5. ਦਾਗ ਉਤਾਰਨ ਦੇ ਕੰਮ ਵਿਚ ਆਪਣੇ ਹੱਥਾਂ ਦੀ ਸੁਰੱਖਿਆ ਦਾ ਧਿਆਨ ਦੇਣਾ ਚਾਹੀਦਾ ਹੈ । ਰਬੜ ਦੇ ਦਸਤਾਨੇ ਪਹਿਨਣੇ ਚਾਹੀਦੇ ਹਨ । ਇਸ ਵਿਚਕਾਰ ਅੱਖਾਂ ਤੇ ਚਮੜੀ ਨੂੰ ਨਹੀਂ ਛੂਹਣਾ ਚਾਹੀਦਾ ।
  6. ਅੱਗ ਦੇ ਨੇੜੇ ਕਦੀ ਵੀ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  7. ਰਸਾਇਣਾਂ ਦੀ ਵਰਤੋਂ ਕਰਦੇ ਸਮੇਂ ਸਿਗਰਟ-ਬੀੜੀ ਨਹੀਂ ਪੀਣੀ ਚਾਹੀਦੀ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 2.
ਦਾਗ ਛੁਡਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ ਕਿਸ ਪ੍ਰਕਾਰ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ-ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ-

  • ਦਾਗ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਇਹ ਦਾਗ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਜਿੰਨੀ ਦੇਰ ਤਕ ਦਾਗ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਹੇਠਾਂ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਪਰਤ ਰੱਖਣੀ ਚਾਹੀਦੀ ਹੈ । ਦਾਗ ਨੂੰ ਦੂਰ ਕਰਦੇ ਸਮੇਂ ਰਗੜਨ ਦੇ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਦਾਗ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਦਾਗ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਾਸ਼ਪ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਦਾਗ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਕਿਸੇ ਅਣਜਾਣੇ ਦਾਗ ਤੇ ਪ੍ਰੈੱਸ ਨਹੀਂ ਕਰਨੀ ਚਾਹੀਦੀ । ਇਸ ਨਾਲ ਸਿਆਹੀ ਜਾਂ ਰੰਗ ਦੇ ਧੱਬੇ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਜੰਗਾਲ ਜਾਂ ਫਲਾਂ ਦੇ ਦਾਗ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਜ਼ਿਆਦਾ ਵਿਖਾਈ ਦੇਣ ਲਗਦੇ ਹਨ ।
  • ਰੰਗਦਾਰ ਕੱਪੜਿਆਂ ਤੋਂ ਦਾਗ ਉਤਾਰਨ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੋ ਜਾਂ ਪੱਕਾ ।
  • ਲਿਪਸਟਿਕ ਦੇ ਧੱਬੇ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਵਸਤੁਆਂ ਦੀ ਵਰਤੋਂ ਵੱਖ-ਵੱਖ ਦਾਗਾਂ ਨੂੰ ਉਤਾਰਨ ਲਈ ਕੀਤੀ ਜਾਂਦੀ ਹੈ ।
  • ਉਨੀ ਕੱਪੜਿਆਂ ਤੋਂ ਦਾਗ ਉਤਾਰਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥਾਂ ਦੀ ਇਸ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਅਲਕੋਹਲ, ਸਪਿਰਿਟ, ਬੈਂਜ਼ੀਨ, ਪੈਟਰੋਲ ਆਦਿ ਦੇ ਦਾਗ ਉਤਾਰਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।
  • ਧਾਤੂ ਦੇ ਦਾਗਾਂ ‘ਤੇ ਬਲੀਚ ਦੀ ਵਰਤੋਂ ਕਰਨ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

Leave a Comment