Punjab State Board PSEB 8th Class Computer Book Solutions Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Textbook Exercise Questions and Answers.
PSEB Solutions for Class 8 Computer Chapter 3 ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ
Computer Guide for Class 8 PSEB ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Textbook Questions and Answers
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ਦਾ
1. ………………………… ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ ।
(ਉ) ਅਪਲੋਡਿੰਗ (Uploading)
(ਅ) ਡਾਊਨਲੋਡਿੰਗ (Downloading)
(ੲ) ਸਰਵਿੰਗ (Surfing)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਡਾਊਨਲੋਡਿੰਗ (Downloading)
2. ਵੈੱਬ ਸਾਈਟਾਂ ਨੂੰ ਖੋਲ੍ਹਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾਂ ਵੈਬ ਪੇਜ ਖੁੱਲਦਾ ਹੈ, ਉਸਨੂੰ …………………….. ਕਿਹਾ ਜਾਂਦਾ ਹੈ ।
(ਉ) ਹੋਮ ਪੇਜ (Home Page)
(ਅ) ਵੈਬ ਪੇਜ (Web Page)
(ੲ) ਮੇਨ ਪੇਜ (Main Page)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਹੋਮ ਪੇਜ (Home Page)
3. ………………………. ਦਾ ਅਰਥ ਹੈ ਇੰਟਰਨੈੱਟ ਨਾਲ ਜੁੜੇ ਹੋਣਾ ।
(ੳ) ਆਫਲਾਈਨ (Offline)
(ਅ) ਆਨਲਾਈਨ (Online)
(ੲ) ਇਨਲਾਈਨ (Inline)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਆਨਲਾਈਨ (Online)
4. ………………………. ਤੋਂ ਭਾਵ ਹੈ ਇੰਟਰਨੈੱਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ ਤੋਂ ਦੂਜੇ ਵੈਬ ਪੇਜ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ ।
(ਉ) ਵੈਬ ਸਰਚਿੰਗ (Web Searching)
(ਅ) ਡਾਊਨਲੋਡਿੰਗ (Downloading)
(ੲ) ਵੈਬ ਸਰਵਿੰਗ (Web Surfing)
(ਸ) ਉਪਰੋਕਤ ਸਾਰੇ ।
ਉੱਤਰ-
(ਉ) ਵੈਬ ਸਰਚਿੰਗ (Web Searching)
5. ……………………….. ਇਲੈੱਕਟ੍ਰਾਨਿਕ ਕਾਮਰਸ (Commerce) ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈੱਟ ਤੇ ਵੈਬ ਬਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।
(ਉ) ਨੈੱਟ ਬੈਂਕਿੰਗ (Net Banking)
(ਅ) ਈ-ਮੇਲ (E-Mail)
(ੲ) ਆਨਲਾਈਨ ਸ਼ਾਪਿੰਗ (Online Shopping)
(ਸ) ਮੋਬਾਈਲ (Mobile) ।
ਉੱਤਰ-
(ੲ) ਆਨਲਾਈਨ ਸ਼ਾਪਿੰਗ (Online Shopping)
2. ਸਹੀ ਜਾਂ ਗਲਤ ਲਿਖੋ
1. ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ ।
ਉੱਤਰ-
ਸਹੀ
2. ਆਫਲਾਈਨ ਦਾ ਅਰਥ ਹੈ, ਇੰਟਰਨੈੱਟ ਨਾਲ ਜੁੜੇ ਹੋਣਾ ।
ਉੱਤਰ-
ਗਲਤ
3. ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ ।
ਉੱਤਰ-
ਗਲਤ
4. ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ ।
ਉੱਤਰ-
ਸਹੀ
5. ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ ।
ਉੱਤਰ-
ਸਹੀ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਨਫੋਰਮੇਸ਼ਨ ਟੈਕਨੋਲੋਜੀ (ਸੂਚਨਾ ਤਕਨੀਕ) ਕੀ ਹੈ ?
ਉੱਤਰ-
ਇਨਫੋਰਮੇਸ਼ਨ ਟੈਕਨੋਲੋਜੀ ਦੀ ਮੱਦਦ ਨਾਲ ਅਸੀਂ ਇਕ ਕੰਪਿਊਟਰ ਤੋਂ ਵੱਖ-ਵੱਖ ਪ੍ਰਕਾਰ ਦਾ ਡਾਟਾ ਦੂਸਰੇ ਕੰਪਿਊਟਰ ਉੱਤੇ ਭੇਜ ਸਕਦੇ ਹਾਂ ।
ਪ੍ਰਸ਼ਨ 2.
ਵੈਬਸਾਈਟ ਕੀ ਹੁੰਦੀ ਹੈ ?
ਉੱਤਰ-
ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਦੇ ਇਕੱਠ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ । ਇਹਨਾਂ ਨੂੰ ਇੱਕ ਹੀ ਡੋਮੇਨ ਨਾਮ ਦਿੱਤਾ ਜਾਂਦਾ ਹੈ ।
ਪ੍ਰਸ਼ਨ 3.
ਸਰਚਿੰਗ ਕੀ ਹੁੰਦੀ ਹੈ ?
ਉੱਤਰ-
ਸਰਚ ਦਾ ਮਤਲਬ ਹੈ ਕੁੱਝ ਲੱਭਣਾ । ਵੈਬ ਸਰਚ ਵੈੱਬ ਪੇਜਾਂ ਨੂੰ ਲੱਭਣ ਦੀ ਇੱਕ ਕਿਰਿਆ ਹੈ । ਉਹ ਸਿਸਟਮ ਜੋ ਇੱਕੋ ਜਿਹੇ ਵੈੱਬ ਪੇਜਾਂ ਨੂੰ ਇਕ ਜਗ੍ਹਾ ਤੇ ਇਕੱਠਾ ਕਰਦਾ ਹੈ । ਉਸ ਨੂੰ ਵੈੱਬ ਸਰਚ ਇੰਜਨ ਕਿਹਾ ਜਾਂਦਾ ਹੈ । Google, Yahoo ਅਤੇ Bing ਨੂੰ ਸਰਚਿੰਗ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 4.
ਆਨਲਾਈਨ ਅਤੇ ਆਫ਼ਲਾਈਨ ਬਾਰੇ ਦੱਸੋ ।
ਉੱਤਰ-
ਆਫ਼ ਲਾਈਨ – ਇੰਟਰਨੈੱਟ ਨਾਲ ਨਾ ਜੁੜੇ ਹੋਣ ਦੀ ਅਵਸਥਾ ਨੂੰ ਆਫ਼ਲਾਈਨ ਕਹਿੰਦੇ ਹਨ ।
ਆਨਲਾਈਨ – ਇੰਟਰਨੈੱਟ ਨਾਲ ਜੁੜੇ ਹੋਣ ਨੂੰ ਆਨਲਾਈਨ ਕਹਿੰਦੇ ਹਨ ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਕਰੋ ।
ਉੱਤਰ-
ਇਨਫਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਹੇਠ ਲਿਖੇ ਕਾਰਨਾਂ ਕਰਕੇ ਹੈ-
- ਬਿੱਲ ਅਤੇ ਸਰਕਾਰੀ ਸੰਸਥਾਵਾਂ ਵਿੱਚ ਬਿੱਲ ਭੁਗਤਾਨ ਦਾ ਪ੍ਰਿੰਟ ਲੈਣ ਲਈ ।
- ਵਪਾਰ ਅਤੇ ਉਦਯੋਗਾਂ ਵਿੱਚ ਕੰਮ ਕਰਾਉਣ ਅਤੇ ਵਧੀਆ ਉਤਪਾਦਨ ਕਰਵਾਉਣ ਲਈ ਕੀਤੀ ਜਾਂਦੀ ਹੈ ।
- ਈ-ਮੇਲ ਅਤੇ ਚੈਟਿੰਗ ਕੀਤੀ ਜਾਂਦੀ ਹੈ ।
- ਸਿੱਖਿਆ ਸੰਬੰਧੀ ਅਤੇ ਗਿਆਨ, ਵਿਗਿਆਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
- ਆਡੀਓ, ਵੀਡੀਓ ਫਿਲਮਾਂ ਦੇਖਣ ਲਈ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਆਨਲਾਈਨ ਰਿਜ਼ਲਟ ਦੇਖਣ ਦੇ ਸਟੈਪ ਲਿਖੋ ।
ਉੱਤਰ-
ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ-
- ਸਭ ਤੋਂ ਪਹਿਲਾਂ ਵੈੱਬ ਬ੍ਰਾਊਜ਼ਰ ਖੋਲ੍ਹੇ ।
- ਐਡਰੈਸ ਬਾਰ ਵਿਚ ਵੈੱਬ ਸਾਈਟ ਦਾ ਅਡਰੈਸ ਟਾਈਪ ਕਰੋ ਅਤੇ ਐਂਟਰ ਕੀਅ ਦਬਾਉ । (ਵੈੱਬ ਸਾਈਟ ਖੁੱਲ੍ਹ ਜਾਵੇਗੀ।
- Result ਆਪਸ਼ਨ ਤੇ ਕਲਿੱਕ ਕਰੋ ।
- Matriculation Examination Result ਤੇ ਕਲਿੱਕ ਕਰੋ ।
- Year of Examination ਚੁਣੋ ।
- ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ ।
- Find Result ਤੇ ਕਲਿੱਕ ਕਰੋ ।
- ਤੁਹਾਡਾ ਰਿਜ਼ਲਟ ਸਕਰੀਨ ‘ਤੇ ਆ ਜਾਵੇਗਾ ।
ਪ੍ਰਸ਼ਨ 3.
ਮੋਬਾਈਲ ਟੈਕਨੋਲੋਜੀ ਉੱਪਰ ਨੋਟ ਲਿਖੋ ।
ਉੱਤਰ-
ਮੋਬਾਈਲ ਟੈਕਨੋਲੋਜੀ ਦਾ ਅਰਥ ਹੈ ਮੋਬਾਈਲ ਦੀ ਮਦਦ ਨਾਲ ਟੈਕਨੋਲੋਜੀ ਦੀ ਵਰਤੋਂ ਕਰਨਾਉਹ ਟੈਕਨੋਲੋਜੀ ਜਿਸਨੇ ਸੰਸਾਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਮੋਬਾਈਲ ਟੈਕਨੋਲੋਜੀ ਦੇ ਕੁੱਝ ਪ੍ਰਯੋਗ ਖੇਤਰ ਹੇਠ ਲਿਖੇ ਹਨ :-
- ਸਿੱਖਿਆ
- ਨਿਰੀਖਣ ਅਤੇ ਪੋਲਿੰਗ
- ਬੈਂਕਿੰਗ
- ਡਾਟਾ ਅਨੈਨਿਸਿਸ ।
ਪ੍ਰਸ਼ਨ 4.
ਆਨਲਾਈਨ ਸ਼ਾਪਿੰਗ ਸੰਬੰਧੀ ਵਿਆਖਿਆ ਕਰੋ ।
ਉੱਤਰ-
ਵਪਾਰ ਦਾ ਇਕ ਤਰੀਕਾ ਜੋ ਕਿ ਉਪਭੋਗਤਾ ਨੂੰ ਇੰਟਰਨੈੱਟ ਦੀ ਵਰਤੋਂ ਕਰਕੇ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸਹੂਲਤ ਪ੍ਰਦਾਨ ਕਰਦਾ ਹੈ । ਦੁਕਾਨਦਾਰ ਵਸਤਾਂ ਨੂੰ ਇੰਟਰਨੈੱਟ ਤੇ ਉਪਲੱਬਧ ਕਰਵਾਉਂਦਾ ਹੈ । ਖਰੀਦਦਾਰ ਉਸ ਦਾ ਇੰਟਰਨੈੱਟ ਤੇ ਆਡਰ ਦਿੰਦਾ ਹੈ ਅਤੇ ਉਹ ਵਸਤਾਂ ਖਰੀਦਦਾਰ ਦੇ ਘਰ ਪਹੁੰਚਾ ਦਿੱਤੀਆਂ ਜਾਂਦੀਆਂ ਹਨ । ਖਰੀਦਦਾਰੀ ਦਾ ਬਿਲ Net Banking ਜਾਂ Credit Card ਰਾਹੀਂ ਅਦਾ ਕੀਤਾ ਜਾ ਸਕਦਾ ਹੈ । ਆਨਲਾਈਨ ਸ਼ਾਪਿੰਗ ਵਿਚ ਸਾਨੂੰ ਕਿਸੇ ਦੁਕਾਨ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ।
ਪ੍ਰਸ਼ਨ 5.
ਨੈਟ ਬੈਂਕਿੰਗ ਕੀ ਹੈ ? ਵਿਆਖਿਆ ਕਰੋ ।
ਉੱਤਰ-
ਬੈਂਕ ਦੀ ਉਹ ਸਹੂਲਤ ਜਿਸ ਦੀ ਮੱਦਦ ਨਾਲ ਗਾਹਕ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪੈਸਾ ਝਾਂਸਫ਼ਰ ਕਰ ਸਕਦਾ ਹੈ । ਨੈੱਟ ਬੈਂਕਿੰਗ ਇੰਟਰਨੈੱਟ ਦੀ ਮਦਦ ਨਾਲ ਬੈਂਕ ਦੀਆਂ ਸਹੂਲਤਾਂ ਪ੍ਰਾਪਤ ਕਰਨਾ ਅਤੇ ਕੰਮ ਕਰਨਾ ਹੀ ਨੈਟ ਬੈਂਕਿੰਗ ਹੈ । ਇਸ ਰਾਹੀਂ ਅਸੀਂ ਕਈ ਕੰਮ ਕਰ ਸਕਦੇ ਹਾਂ-
ਐਕਟੀਵਿਟੀ
ਹੇਠ ਲਿਖੇ ਕੰਮਾਂ ਵਿਚੋਂ ਕਿਹੜੇ ਕੰਮ ਆਮ ਤੌਰ ਤੇ ਆਨਲਾਈਨ ਜਾਂ ਆਫਲਾਈਨ ਕੀਤੇ ਜਾ ਸਕਦੇ ਹਨ ?
- Presentation ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
- ਸ਼ਾਪਿੰਗ ਕਰਨਾ – ਆਨਲਾਈਨ
- Document ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
- ਬਿਲ ਭਰਨਾ – ਆਨਲਾਈਨ
- Balance Sheet ਬਣਾਉਣਾ – ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ
- Videos ਡਾਊਨਲੋਡ ਕਰਨਾ – ਆਨਲਾਈਨ
- Exam ਦਾ Results ਦੇਖਣਾ – ਆਨਲਾਈਨ
PSEB 8th Class Computer Guide ਸੂਚਨਾ ਟੈਕਨੋਲੋਜੀ ਨਾਲ ਜਾਣ-ਪਛਾਣ Important Questions and Answers
1. ਖ਼ਾਲੀ ਥਾਂਵਾਂ ਭਰੋ
1. ਵੈੱਬ ਸਾਈਟ ਦੇ ਅਡਰੈਸ ਨੂੰ …………………….. | ਕਿਹਾ ਜਾਂਦਾ ਹੈ ।
(ਉ) ਪੇਜ
(ਅ) URL
(ੲ) LOC
(ਸ) www.
ਉੱਤਰ-
(ਅ) URL
2. ਅਸੀਂ ਵੈੱਬ ਸਰਚ ਇੰਜਨ ਜਿਵੇਂ …………………… ਜਾਂ ……………………… ਨੂੰ ਕਿਸੇ ਵਿਸ਼ੇ ਨਾਲ ਸੰਬੰਧਿਤ ਵੈਬ ਪੇਜ ਲੱਭਣ ਲਈ ਕਰਦੇ ਹਾਂ ।
(ੳ) Google
(ਅ) Facebook
(ੲ) Bing
(ਸ) Twitter.
ਉੱਤਰ-
(ੳ) Google, (ੲ) Bing
3. URL ਤੋਂ ਭਾਵ ………………………………. ।
(ਉ) Universal Resource Locator
(ਅ) Uniform Resource
(ੲ) Locator
(ਸ) Unitech Resource Locator.
ਉੱਤਰ-
(ਅ) Uniform Resource, (ੲ) Locator
4. ਮੋਬਾਈਲ ਟੈਕਨੋਲੋਜੀ ਦੇ ਸੰਚਾਰ ਦਾ ਤਰੀਕਾ ………………….. ਦਿੱਤਾ ਹੈ ।
(ੳ) ਸ਼ੁਰੂ
(ਅ) ਖ਼ਤਮ
(ੲ) ਬਦਲ ।
ਉੱਤਰ-
(ੲ) ਬਦਲ ।
2. ਸਹੀ ਜਾਂ ਗਲਤ ਲਿਖੋ
1. ਇੰਟਰਨੈੱਟ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਨਾਲ ਸੰਬੰਧਿਤ ਹੈ ।
ਉੱਤਰ-
ਗਲਤ
2. ਸਿਰਫ਼ Google ਨੂੰ ਸਰਚਿੰਗ ਲਈ ਵਰਤਿਆ ਜਾਂਦਾ ਹੈ ।
ਉੱਤਰ-
ਗਲਤ
3. ਡਾਊਨਲੋਡ ਆਫ਼ਲਾਈਨ ਵੀ ਕੀਤੀ ਜਾ ਸਕਦੀ ਹੈ ।
ਉੱਤਰ-
ਗਲਤ
4. ਨੈੱਟ ਬੈਂਕਿੰਗ ਨਾਲ ਪੈਸੇ ਟਰਾਂਸਫਰ ਕੀਤੇ ਜਾ ਸਕਦੇ ਹਨ ।
ਉੱਤਰ-
ਸਹੀ
5. ਵੈੱਬ ਸਰਚ ਦਾ ਅਰਥ ਵੈੱਬ ਪੇਜਾਂ ਨੂੰ ਦੇਖਣਾ ।
ਉੱਤਰ-
ਸਹੀ
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਰਚ ਇੰਜਨਾਂ ਦੇ ਨਾਂ ਦੱਸੋ ।
ਉੱਤਰ-
Google, Bing ਅਤੇ Yahoo.
ਪ੍ਰਸ਼ਨ 2.
ਆਨਲਾਈਨ ਸ਼ਾਪਿੰਗ ਕਿਹੜੀ ਸਾਈਟ ਹੁੰਦੀ ਹੈ ?
ਉੱਤਰ-
ਇਲੈਂਕਨਿਕ ਕਾਮਰਸ ।
ਪ੍ਰਸ਼ਨ 3.
ਆਫ਼ਲਾਈਨ ਦਾ ਕੀ ਅਰਥ ਹੈ ?
ਉੱਤਰ-
ਇੰਟਰਨੈੱਟ ਦੇ ਨਾਲ ਨਾ ਜੁੜੇ ਹੋਣਾ ।
ਪ੍ਰਸ਼ਨ 4.
ਮੋਬਾਈਲ ਟੈਕਨੋਲੋਜੀ ਦੇ ਪ੍ਰਮੁੱਖ ਯੋਗ ਖੇਤਰ ਕਿਹੜੇ-ਕਿਹੜੇ ਹਨ ?
ਉੱਤਰ-
- ਸਿੱਖਿਆ
- ਨਿਰੀਖਣ ਅਤੇ ਪੋਲਿੰਗ
- ਬੈਂਕਿੰਗ
- ਡਾਟਾ ਐਨਾਲਾਇਸਿਜ਼ ।
ਪ੍ਰਸ਼ਨ 5.
ਘਰਾਂ ਵਿਚ ਇੰਟਰਨੈੱਟ ਟੈਕਨੋਲੋਜੀ ਦਾ ਕੀ ਪ੍ਰਯੋਗ ਹੋ ਰਿਹਾ ਹੈ ?
ਉੱਤਰ-
- ਵੀਡੀਉ ਅਤੇ ਆਡੀਉ ਲਈ
- ਮਨੋਰੰਜਨ ਦੇ ਲਈ
- ਸੰਚਾਰ ਦੇ ਲਈ
- ਸਿੱਖਿਆ ਪ੍ਰਾਪਤ ਕਰਨ ਦੇ ਲਈ ।
ਪ੍ਰਸ਼ਨ 6.
ਡਾਊਨਲੋਡਿੰਗ ਦਾ ਕੀ ਅਰਥ ਹੈ ?
ਉੱਤਰ-
ਡਾਊਨਲੋਡਿੰਗ ਦਾ ਅਰਥ ਹੈ, ਇੰਟਰਨੈੱਟ ਸਰਵਰ ਤੋਂ ਕੋਈ ਫ਼ਾਈਲ ਆਪਣੇ ਕੰਪਿਊਟਰ ਤੇ ਸੇਵ ਕਰਨਾ ।
ਪ੍ਰਸ਼ਨ 7.
ਨੈੱਟ ਬੈਂਕਿੰਗ ਕੀ ਹੈ ?
ਉੱਤਰ-
ਨੈੱਟ ਬੈਂਕਿੰਗ ਦਾ ਅਰਥ ਹੈ ਇੰਟਰਨੈੱਟ ਦੀ ਵਰਤੋਂ ਕਰਕੇ ਬੈਂਕਾਂ ਨਾਲ ਕੰਮ ਕਰਨੇ ।
ਪ੍ਰਸ਼ਨ 8.
ਆਨਲਾਈਨ ਸ਼ਾਪਿੰਗ ਦਾ ਕੀ ਅਰਥ ਹੈ ?
ਉੱਤਰ-
ਆਨਲਾਈਨ ਸ਼ਾਪਿੰਗ ਦਾ ਅਰਥ ਹੈ ਇੰਟਰਨੈੱਟ ਦੀ ਵਰਤੋਂ ਕਰਕੇ ਖਰੀਦਦਾਰੀ ਕਰਨੀ ।
ਪ੍ਰਸ਼ਨ 9.
ਇਨਫਰਮੇਸ਼ਨ ਟੈਕਨੋਲੋਜੀ ਕੀ ਹੈ ?
ਉੱਤਰ-
ਇਨਫਰਮੇਸ਼ਨ ਟੈਕਨੋਲੋਜੀ ਦਾ ਅਰਥ ਹੈ ਤਕਨੀਕ ਦੀ ਵਰਤੋਂ ਕਰਕੇ ਜਾਣਕਾਰੀ ਪ੍ਰਾਪਤ ਕਰਨਾ, ਭੇਜਣਾ ਆਦਿ ।
ਪ੍ਰਸ਼ਨ 10.
ਵੈਬ ਸਾਈਟ ਕੀ ਹੁੰਦੀ ਹੈ ?
ਉੱਤਰ-
ਵੈਬ ਪੇਜਾਂ ਦੇ ਇਕੱਠ ਨੂੰ ਵੈੱਬ ਸਾਈਟ ਕਿਹਾ ਜਾਂਦਾ ਹੈ ।
ਪ੍ਰਸ਼ਨ 11.
ਮੋਬਾਈਲ ਟੈਕਨੋਲੋਜੀ ਦਾ ਕੀ ਅਰਥ ਹੈ ?
ਉੱਤਰ-
ਮੋਬਾਈਲ ਟੈਕਨੋਲੋਜੀ ਤੋਂ ਭਾਵ ਹੈ ਉਹ ਟੈਕਨੋਲੋਜੀ ਜਿਸਨੇ ਸੰਸਾਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ ।
ਪ੍ਰਸ਼ਨ 12.
ਆਨਲਾਈਨ ਸ਼ਾਪਿੰਗ ਦਾ ਕੀ ਲਾਭ ਹੈ ?
ਉੱਤਰ-
ਆਨਲਾਈਨ ਸ਼ਾਪਿੰਗ ਦੁਆਰਾ ਉਪਭੋਗਤਾ ਘਰ ਬੈਠਾ ਹੀ ਸਾਰੀ ਖਰੀਦਦਾਰੀ ਕਰ ਸਕਦਾ ਹੈ ।
ਪ੍ਰਸ਼ਨ 13.
ਨੈਟ ਬੈਂਕਿੰਗ ਕੀ ਹੈ ?
ਉੱਤਰ-
ਬੈਂਕਿੰਗ ਦਾ ਉਹ ਸਿਸਟਮ ਜਿਸ ਵਿਚ ਗਾਹਕ ਇੰਟਰਨੈੱਟ ਦੀ ਮਦਦ ਨਾਲ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਪੈਸਾ ਝਾਂਸਫ਼ਰ ਕਰ ਸਕਦਾ ਹੈ ।
ਪ੍ਰਸ਼ਨ 14.
ਡਾਊਨਲੋਡਿੰਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਡਾਊਨਲੋਡਿੰਗ ਦਾ ਅਰਥ ਹੈ ਕਿ ਸਾਡਾ ਕੰਪਿਊਟਰ ਇੰਟਰਨੈੱਟ ਦੇ ਜਰੀਏ ਡਾਟਾ ਪ੍ਰਾਪਤ ਕਰ ਰਿਹਾ ਹੈ ।
ਪ੍ਰਸ਼ਨ 15.
ਵੈੱਬ ਸਰਡਿੰਗ ਕੀ ਹੁੰਦੀ ਹੈ ?
ਉੱਤਰ-
ਇੱਕ ਵੈੱਬ ਸਾਈਟ ਤੋਂ ਦੂਜੀ ਵੈੱਬ ਸਾਈਟ ਤੇ ਜਾਣਾ ।