Punjab State Board PSEB 7th Class Social Science Book Solutions History Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:) Textbook Exercise Questions and Answers.
PSEB Solutions for Class 7 Social Science History Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)
Social Science Guide for Class 7 PSEB ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:) Textbook Questions and Answers
ਅਭਿਆਸ ਦੇ ਪ੍ਰਸ਼ਨ :
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿਚ ਲਿਖੋ
ਪ੍ਰਸ਼ਨ 1.
ਚੋਲ ਵੰਸ਼ ਦੇ ਕਿਹੜੇ ਸ਼ਾਸ਼ਕਾਂ ਨੇ ਚੋਲ ਰਾਜ ਨੂੰ ਮੁੜ ਹੋਂਦ ਵਿਚ ਲਿਆਂਦਾ ?
ਉੱਤਰ-
ਰਾਜਰਾਜ ਪਹਿਲਾ ਅਤੇ ਰਜਿੰਦਰ ਚੋਲ ਸ਼ਾਸ਼ਕਾਂ ਨੇ ਚੋਲ ਰਾਜ ਨੂੰ ਮੁੜ ਹੋਂਦ ਵਿਚ ਲਿਆਂਦਾ ॥
ਪ੍ਰਸ਼ਨ 2.
ਰਾਜਰਾਜ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ‘ਤੇ ਕਬਜ਼ਾ ਕੀਤਾ ?
ਉੱਤਰ-
ਰਾਜਰਾਜ ਪਹਿਲੇ ਨੇ ਚੋਰ, ਪਾਂਡਯ ਅਤੇ ਸ੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ।
ਪ੍ਰਸ਼ਨ 3.
ਰਾਜਿੰਦਰ ਚੋਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ ।
ਉੱਤਰ-
ਰਾਜਿੰਦਰ ਚੋਲ ਨੇ ਪਾਂਡਯ, ਚੇਰ ਅਤੇ ਸ੍ਰੀਲੰਕਾ ਦੇ ਸ਼ਾਸਕਾਂ ਨੂੰ ਹਰਾ ਕੇ ਉਨ੍ਹਾਂ ਦੇ ਖੇਤਰ ਆਪਣੇ ਰਾਜ ਵਿਚ ਮਿਲਾ ਲਏ ਜਿਸ ਕਾਰਨ ਉਸਨੇ “ਗਈਵੈਂਡ ਚੋਲਪੁਰਮ’ ਦੀ ਉਪਾਧੀ ਧਾਰਨ ਕੀਤੀ ।
ਪ੍ਰਸ਼ਨ 4.
ਚੋਲ ਰਾਜ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਚੋਲ ਸ਼ਾਸਕਾਂ ਦੀ ਸਰਕਾਰ ਅਤੇ ਰਾਜ ਪ੍ਰਬੰਧ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –
- ਰਾਜਾ-ਚੋਲ ਰਾਜਾ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਸੀ । ਉਹ ਕੇਂਦਰੀ ਸਰਕਾਰ ਦਾ ਮੁਖੀ ਸੀ । ਉਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਸਨ । ਪਰੰਤੂ ਉਹ ਸਰਕਾਰੀ ਮਾਮਲਿਆਂ ਵਿਚ ਮੰਤਰੀ ਮੰਡਲ ਦੀ ਸਲਾਹ ਲੈਂਦਾ ਸੀ । ਉਹ ਰਾਜ ਪ੍ਰਬੰਧ ਦੀ ਨਿਗਰਾਨੀ ਕਰਦਾ ਸੀ, ਨਿਆਂ ਕਰਦਾ ਸੀ ਅਤੇ ਯੁੱਧ ਵਿਚ ਸੈਨਿਕ ਦਲ ਭੇਜਦਾ ਸੀ ।
- ਧਾਂਤ-ਚੋਲ ਰਾਜ ਪ੍ਰਾਂਤਾਂ ਵਿਚ ਵੰਡਿਆ ਹੋਇਆ ਸੀ । ਪ੍ਰਾਂਤਾਂ ਨੂੰ ‘ਮੰਡਲਮਜ਼’ ਕਿਹਾ ਜਾਂਦਾ ਸੀ । ਮੰਡਲਮ ਅੱਗੇ ਵਲਨਾਡੂ ਵੇਲੇਡੂਜ਼ ਵਿਚ ਵੰਡਿਆ ਹੋਇਆ ਸੀ । ਹਰੇਕ ਵਲਨਾਡੂ ਵਿਚ ਕਈ ਪਿੰਡ ਸ਼ਾਮਿਲ ਸਨ ।
- ਨਾਡੂ-ਚੋਲ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਾਡੂ ਸੀ । ਹਰੇਕ ਪਿੰਡ ਦੀਆਂ ਦੋ ਸਭਾਵਾਂ ਸਨਉਰ ਅਤੇ ਸਭਾ ।ਉਰ ਸਭਾ ਦੇ ਮੈਂਬਰ ਆਮ ਪੇਂਡੂ ਲੋਕ ਸਨ | ਸਭਾ ਬਾਲਗ਼ ਮਰਦਾਂ ਦਾ ਸਮੂਹ ਸੀ । ਪਿੰਡ ਦੇ ਸਾਰੇ ਕੰਮ, ਜਿਵੇਂ ਕਿ ਝਗੜਿਆਂ ਦਾ ਨਿਪਟਾਰਾ ਕਰਨਾ, ਪਾਣੀ ਦੀ ਵੰਡ ਕਰਨਾ ਅਤੇ ਕਰ ਇਕੱਠਾ ਕਰਨਾ ਆਦਿ ਦੀ ਨਿਗਰਾਨੀ ਛੋਟੀਆਂ ਕਮੇਟੀਆਂ ਦੁਆਰਾ ਕੀਤੇ ਜਾਂਦੇ ਸਨ ।
- ਸੈਨਾ-ਚੋਲ ਸ਼ਾਸਕਾਂ ਕੋਲ ਇਕ ਸ਼ਕਤੀਸ਼ਾਲੀ ਸੈਨਾ ਸੀ । ਸੈਨਾ ਵਿਚ ਹਾਥੀ, ਘੋੜਸਵਾਰ ਸੈਨਾ ਅਤੇ ਪੈਦਲ ਸੈਨਾ ਸ਼ਾਮਲ ਸੀ । ਜਲ ਸੈਨਾ ਚੋਲ ਸੈਨਾ ਦਾ ਇਕ ਸ਼ਕਤੀਸ਼ਾਲੀ ਭਾਗ ਸੀ ।
- ਆਮਦਨ ਦੇ ਸਾਧਨ-ਚੋਲਾਂ ਦੀ ਆਮਦਨ ਦੇ ਦੋ ਪ੍ਰਮੁੱਖ ਸਾਧਨ, ਭੂਮੀ ਲਗਾਨ ਅਤੇ ਵਪਾਰ ਸਨ । ਉਸ ਸਮੇਂ ਦੂਜੇ ਦੇਸ਼ਾਂ ਨਾਲ ਵੀ ਵਪਾਰ ਹੁੰਦਾ ਸੀ ।
ਪ੍ਰਸ਼ਨ 5.
ਤਾਮਿਲਨਾਡੂ ਵਿਚ ਕਿਸ ਤਰ੍ਹਾਂ ਸਿੰਚਾਈ ਵਿਵਸਥਾ ਦਾ ਵਿਕਾਸ ਹੋਇਆ ?
ਉੱਤਰ-
ਚੋਲ ਸ਼ਾਸਕਾਂ ਨੇ ਤਾਮਿਲਨਾਡੂ ਵਿਚ ਸਿੰਚਾਈ ਵਿਵਸਥਾ ਵੱਲ ਖ਼ਾਸ ਧਿਆਨ ਦਿੱਤਾ । ਸਿੰਚਾਈ ਲਈ ਲਗਪਗ ਸਾਰੀਆਂ ਨਦੀਆ ਦਾ, ਖ਼ਾਸ ਕਰ ਕਾਵੇਰੀ ਨਦੀ ਦਾ ਉਪਯੋਗ ਕੀਤਾ । ਇਸ ਤੋਂ ਇਲਾਵਾ ਬਹੁਤ ਸਾਰੇ ਤਲਾਅ ਵੀ ਬਣਵਾਏ । ਉਨ੍ਹਾਂ ਦੇ ਖੇਤਾਂ ਵਿਚ ਪਾਣੀ ਦੀ ਵੰਡ ਕਰਨ ਲਈ ਇਕ ਤਲਾਅ ਕਮੇਟੀ ਵੀ ਬਣਾਈ।
ਪ੍ਰਸ਼ਨ 6.
ਚੋਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ?
ਉੱਤਰ-
ਚੋਲ ਰਾਜਕਾਲ ਵਿਚ ਸੰਸਕ੍ਰਿਤ ਅਤੇ ਖੇਤਰੀ ਭਾਸ਼ਾਵਾਂ-ਤਮਿਲ, ਤੇਲੁਗੂ ਅਤੇ ਕੰਨੜ ਦਾ ਵਿਕਾਸ ਹੋਇਆ ।
ਪ੍ਰਸ਼ਨ 7.
ਚੋਲੇ ਰਾਜਕਾਲ ਸਮੇਂ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ?
ਉੱਤਰ-
ਚੋਲ ਰਾਜਕਾਲ ਵਿਚ ਹਿੰਦੂ ਧਰਮ ਬਹੁਤ ਪ੍ਰਸਿੱਧ ਸੀ । ਬੁੱਧ ਅਤੇ ਜੈਨ ਮਤ ਵੀ ਹੋਂਦ ਵਿਚ ਸਨ ।
(ਅ) ਖ਼ਾਲੀ ਥਾਂਵਾਂ ਭਰੋ –
ਪ੍ਰਸ਼ਨ 1.
ਪੱਲਵ ਸ਼ਾਸਕਾਂ ਨੇ …………… ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
ਕਾਂਚੀ,
ਪ੍ਰਸ਼ਨ 2.
ਮਾਰਕੋ ਪੋਲੋ ਨੇ ……………. ਰਾਜ ਦੀ ਯਾਤਰਾ ਕੀਤੀ ।
ਉੱਤਰ-
ਪਾਂਡੇਯ
ਪ੍ਰਸ਼ਨ 3.
ਰਾਜਿੰਦਰ ਚੋਲ ਨੇ ………….. ਦੀ ਉਪਾਧੀ ਧਾਰਨ ਕੀਤੀ ।
ਉੱਤਰ-
ਗੰਗਾਈਕੋਂਡ ਚੋਲਪੁਰਮ,
ਪ੍ਰਸ਼ਨ 4.
ਚੋਲ ਰਾਜਕਾਲ ਸਮੇਂ ਇਸਤਰੀਆਂ ਦਾ ਵੀ ………….. ਕੀਤਾ ਜਾਂਦਾ ਸੀ ।
ਉੱਤਰ-
ਵਿਸ਼ੇਸ਼ ਸਨਮਾਨ,
ਪ੍ਰਸ਼ਨ 5.
ਨੇਨਿਹਾ ਅਤੇ ਤਿਕਣਾ ਤੇਲੁਗੁ ਵਿਦਵਾਨਾਂ ਨੇ ………. ਦਾ ਤੇਲੁਗੂ ਭਾਸ਼ਾ ਵਿਚ ਅਨੁਵਾਦ ਕੀਤਾ ।
ਉੱਤਰ-
ਮਹਾਂਭਾਰਤ ।
(ਈ) ਜੋੜੇ ਬਣਾਓ
ਪ੍ਰਸ਼ਨ 1.
ਬਾਸਵ ਭਗਤੀ ਲਹਿਰ
ਉੱਤਰ-
ਬਾਸਵ-ਲਿੰਗਾਇਤ ਲਹਿਰ,
ਪ੍ਰਸ਼ਨ 2.
ਸ਼ੰਕਰਾਚਾਰੀਆ ਲਿੰਗਾਇਤ ਲਹਿਰ
ਉੱਤਰ-
ਸ਼ੰਕਰਾਚਾਰੀਆ-ਅਦਵੈਤ ਮਤ,
ਪ੍ਰਸ਼ਨ 3.
ਰਾਮਾਨੁਜ ਭਗਤੀ ਲਹਿਰ
ਉੱਤਰ-
ਰਾਮਾਨੁਜ-ਭਗਤੀ ਲਹਿਰ ।
ਪ੍ਰਸ਼ਨ 4.
ਮਾਧਵ ਅਦਵੈਦ ਮਤ
ਉੱਤਰ-
ਮਾਧਵ-ਭਗਤੀ ਲਹਿਰ ।
(ਸ) ਸਹੀ (✓) ਆ ਜਾਂ ਗਲਤ (✗) ਦਾ ਨਿਸ਼ਾਨ ਲਗਾਓ
ਪ੍ਰਸ਼ਨ 1.
ਮਦੁਰਾਇ ਚੋਲਾਂ ਦੀ ਰਾਜਧਾਨੀ ਸੀ ।
ਉੱਤਰ-
(✗)
ਪ੍ਰਸ਼ਨ 2.
ਚੋਲ ਸ਼ਾਸਕਾਂ ਕੋਲ ਸ਼ਕਤੀਸ਼ਾਲੀ ਜਲ ਸੈਨਾ ਸੀ ।
ਉੱਤਰ-
(✗)
ਪ੍ਰਸ਼ਨ 3.
ਮਹਿੰਦਰ ਵਰਮਨ ਨੇ ਗੰਗਈਕੋਂਡ ਚੋਲਪੁਰਮ ਨਗਰ ਵਸਾਇਆ ।
ਉੱਤਰ-
(✗)
ਪ੍ਰਸ਼ਨ 4.
ਕੰਬਨ ਵਿਦਵਾਨ ਨੇ ਰਮਾਇਣ ਦਾ ਤਮਿਲ ਭਾਸ਼ਾ ਵਿਚ ਅਨੁਵਾਦ ਕੀਤਾ ।
ਉੱਤਰ-
(✓)
ਪ੍ਰਸ਼ਨ 5.
ਚੋਲ ਰਾਜ ਪ੍ਰਾਂਤਾਂ ਵਿਚ ਵੰਡਿਆ ਹੋਇਆ ਸੀ ।
ਉੱਤਰ-
(✓)
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਮੱਧਕਾਲੀਨ ਯੁਗ ਦੇ ਦੱਖਣ ਭਾਰਤ ਦੇ ਤਿੰਨ ਸ਼ਕਤੀਸ਼ਾਲੀ ਰਾਜਾਂ ਦੇ ਨਾਂ ਦੱਸੋ ।
ਉੱਤਰ-
ਪੱਲਵ, ਪਾਂਡਯ ਅਤੇ ਚੋਲ ।
ਪ੍ਰਸ਼ਨ 2.
ਪਾਂਡਯ ਰਾਜ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਪਾਂਡਯ ਰਾਜ ਤਾਮਿਲਨਾਡੂ ਦੇ ਦੱਖਣੀ ਭਾਗਾਂ ਵਿਚ ਸਥਾਪਿਤ ਸੀ । ਪਾਂਡਯ ਸ਼ਾਸਕਾਂ ਦੀ ਰਾਜਧਾਨੀ ਨੂੰ ਮਦੁਰਾ ਜਾਂ ਮੁਦਰਾ ਕਿਹਾ ਜਾਂਦਾ ਸੀ । ਇਹ ਸਿੱਖਿਆ ਦਾ ਇਕ ਮਹੱਤਵਪੂਰਨ ਕੇਂਦਰ ਸੀ | ਮਾਰਕੋ ਪੋਲੋ ਨੇ ਇਸ ਰਾਜ ਦੀ ਯਾਤਰਾ ਕੀਤੀ ਅਤੇ ਇਕ ਬਿਰਤਾਂਤ ਲਿਖਿਆ | 14ਵੀਂ ਸਦੀ ਵਿਚ ਪਾਂਡਯ ਰਾਜ ਦਾ ਪਤਨ ਹੋ ਗਿਆ ।
ਪ੍ਰਸ਼ਨ 3.
ਪੱਲਵ ਕਦੋਂ ਸ਼ਕਤੀਸ਼ਾਲੀ ਬਣੇ ? ਉਨ੍ਹਾਂ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੱਲਵ 5ਵੀਂ ਅਤੇ 6ਵੀਂ ਸਦੀ ਵਿਚ ਸਾਤਵਾਹਨਾਂ ਦੇ ਪਤਨ ਤੋਂ ਬਾਅਦ ਸ਼ਕਤੀਸ਼ਾਲੀ ਸ਼ਾਸਕ ਬਣੇ । ਮਹਿੰਦਰ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਪਹਿਲਾ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕ ਸਨ । ਉਨ੍ਹਾਂ ਨੇ ਆਪਣੇ ਰਾਜ ਦਾ ਬਹੁਤ ਵਿਸਥਾਰ ਕੀਤਾ । ਉਨ੍ਹਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾਇਆ । ਪੱਲਵ ਸ਼ਾਸਕਾਂ ਨੇ, ਕਲਾ ਅਤੇ ਭਵਨ-ਨਿਰਮਾਣ ਕਲਾ ਨੂੰ ਸਰਪ੍ਰਸਤੀ ਦਿੱਤੀ । ਉਨ੍ਹਾਂ ਨੇ ਮਹਾਂਬਲੀਪੁਰਮ ਵਿਚ ਸੋਰ ਤੱਟ) ਮੰਦਰ ਅਤੇ ਰੱਥ ਮੰਦਰ ਬਣਵਾਇਆ । ਉਨ੍ਹਾਂ ਨੇ ਕਾਂਚੀ ਵਿਚ ਕੈਲਾਸ਼ਨਾਥ ਮੰਦਰ ਵੀ ਬਣਵਾਇਆ | 9ਵੀਂ ਸਦੀ ਵਿਚ ਚੋਲ ਸ਼ਾਸਕਾਂ ਨੇ ਪੱਲਵਾਂ ਨੂੰ ਹਰਾ ਦਿੱਤਾ ।
ਪ੍ਰਸ਼ਨ 4.
ਮੁੱਢਲੇ ਚੋਲ ਰਾਜ ਦੀ ਸਥਾਪਨਾ ਅਤੇ ਪਤਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚੋਲ ਸ਼ਾਸਕਾਂ ਨੇ ਦੱਖਣ ਭਾਰਤ ਵਿਚ ਇਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ । ਇਸ ਰਾਜ ਦੇ ਮੁੱਢਲੇ ਸ਼ਾਸਕਾਂ ਦਾ ਵਰਣਨ ਇਸ ਪ੍ਰਕਾਰ ਹੈ
- ਵਿਜਯਲਯ-ਵਿਜਯਲਯ ਚੋਲ ਵੰਸ਼ ਦਾ ਸੰਸਥਾਪਕ ਸੀ । ਉਸਨੇ ਪੱਲਵਾਂ ਤੋਂ ਤੰਜੋਰ ਨੂੰ ਜਿੱਤ ਲਿਆ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ ।
- ਤਕ ਪਹਿਲਾ-ਪਾਂਤਕ ਪਹਿਲਾ ਚੋਲ ਰਾਜ ਦਾ ਇਕ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ ਪਾਂਡਯ ਸ਼ਾਸਕ ਨੂੰ ਹਰਾ ਕੇ ਉਸਦੀ ਰਾਜਧਾਨੀ ਮਦੁਰਾ ‘ਤੇ ਅਧਿਕਾਰ ਕਰ ਲਿਆ । ਇਸ ਤੋਂ ਬਾਅਦ ਉਹ 949 ਈ: ਵਿਚ ਤਕੋਲਮ ਦੀ ਲੜਾਈ ਵਿਚ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ । ਇਸ ਦੇ ਸਿੱਟੇ ਵਜੋਂ ਚੋਲ ਸ਼ਾਸਕ ਸ਼ਕਤੀਹੀਣ ਹੋ ਗਏ ।
ਪ੍ਰਸ਼ਨ 5.
ਤਕ ਪਹਿਲੇ ਤੋਂ ਬਾਅਦ ਕਿਨ੍ਹਾਂ ਦੇ ਸ਼ਾਸਕਾਂ ਨੇ ਦੱਖਣ ਵਿਚ ਚੋਲ ਰਾਜ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਇਆ ?
ਉੱਤਰ-
ਪ੍ਰਾਂਤਕ ਪਹਿਲੇ ਤੋਂ ਬਾਅਦ ਰਾਜਰਾਜਾ ਪਹਿਲਾ ਅਤੇ ਰਾਜਿੰਦਰ ਚੋਲ, ਚੋਲ ਰਾਜ ਨੂੰ ਦੁਬਾਰਾ ਹੋਂਦ ਵਿਚ ਲੈ ਕੇ ਆਏ ਅਤੇ ਦੱਖਣੀ ਭਾਰਤ ਵਿਚ ਮਹਾਨ ਸ਼ਕਤੀ ਬਣਾਇਆ ।
ਪ੍ਰਸ਼ਨ 6.
ਰਾਜਰਾਜਾ ਪਹਿਲੇ ਦੀਆਂ ਦੋ ਪ੍ਰਸ਼ਾਸਨਿਕ ਸਫਲਤਾਵਾਂ ਦੱਸੋ ।
ਉੱਤਰ-
- ਰਾਜਰਾਜਾ ਪਹਿਲੇ ਨੇ ਆਪਣੀ ਸਮੁੰਦਰੀ ਸ਼ਕਤੀ ਦਾ ਆਧੁਨਿਕੀਕਰਨ ਕੀਤਾ ।
- ਉਹ ਸ਼ੈਵਮਤ ਦਾ ਅਨੁਯਾਈ ਸੀ, ਪਰੰਤੂ ਹੋਰ ਧਰਮਾਂ ਦੇ ਪ੍ਰਤੀ ਵੀ ਉਦਾਰ ਸੀ ।
ਪ੍ਰਸ਼ਨ 7.
ਚੋਲ ਰਾਜ ਦਾ ਅੰਤ ਕਿਵੇਂ ਹੋਇਆ ?
ਉੱਤਰ-
ਰਾਜਿੰਦਰ ਚੋਲ ਦੇ ਉੱਤਰਾਧਿਕਾਰੀ ਆਪਣੇ ਗੁਆਂਢੀ ਸ਼ਾਸਕਾਂ ਨਾਲ ਲੜਦੇ ਰਹਿੰਦੇ ਸਨ । ਇਸ ਕਾਰਨ ਚੋਲ ਸ਼ਾਸਕ ਸ਼ਕਤੀਹੀਣ ਹੋ ਗਏ । ਫਲਸਰੂਪ, ਚੋਲ ਰਾਜ ਦਾ ਅੰਤ ਹੋ ਗਿਆ ।
ਪ੍ਰਸ਼ਨ 8.
700-1200 ਈ: ਤਕ ਦੱਖਣੀ ਭਾਰਤ ਦੇ ਸਮਾਜ ‘ਤੇ ਟਿੱਪਣੀ ਲਿਖੋ ।
ਉੱਤਰ-
700-1200 ਈ: ਤਕ ਦੱਖਣੀ ਭਾਰਤ ਦੇ ਸਮਾਜ ਵਿਚ ਕੁਲੀਨ ਵਰਗ ਤੋਂ ਇਲਾਵਾ ਬਾਹਮਣਾਂ ਅਤੇ ਵਪਾਰੀਆਂ ਦਾ ਵੀ ਬਹੁਤ ਸਨਮਾਨ ਕੀਤਾ ਜਾਂਦਾ ਸੀ |
ਸਾਂਝੇ ਉਦੇਸ਼ ਦੀ ਪੂਰਤੀ ਲਈ ਸਮਾਜ ਦੇ ਵੱਖ-ਵੱਖ ਵਰਗ ਇਕ-ਦੂਜੇ ਨੂੰ ਸਹਿਯੋਗ ਦਿੰਦੇ ਸਨ । ਇਸਤਰੀ ਦਾ ਵੀ ਸਮਾਜ ਵਿਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਸੀ । ਕਿਸਾਨ ਅਤੇ ਮਜ਼ਦੂਰ, ਕਾਮੇ ਵਰਗ ਨਾਲ ਸੰਬੰਧ ਰੱਖਦੇ ਸਨ । ਉਹ ਬਹੁਤ ਗਰੀਬ ਹੁੰਦੇ ਸਨ ਅਤੇ ਬਹੁਤ ਕਠਿਨ ਜੀਵਨ ਬਤੀਤ ਕਰਦੇ ਸਨ ।
ਪ੍ਰਸ਼ਨ 9.
700-1200 ਈ: ਤਕ ਦੱਖਣੀ ਭਾਰਤ ਦੇ ਧਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
700-1200 ਈ: ਤਕ ਦੱਖਣੀ ਭਾਰਤ ਦੇ ਧਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ
1. ਹਿੰਦੂ ਧਰਮ-ਹਿੰਦੂ ਧਰਮ ਬਹੁਤ ਹੀ ਲੋਕਪ੍ਰਿਯੇ ਨੀਂ । ਹਿੰਦੂ ਦੇਵਤਿਆਂ ਜਿਵੇਂ ਕਿ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਕੀਤੀ ਜਾਂਦੀ ਸੀ ।
2. ਬੁੱਧ ਧਰਮ ਅਤੇ ਜੈਨ ਧਰਮ-ਉਸ ਸਮੇਂ ਬੁੱਧ ਧਰਮ ਅਤੇ ਜੈਨ ਧਰਮ ਵੀ ਹੋਂਦ ਵਿਚ ਸਨ ।
3. ਧਾਰਮਿਕ ਲਹਿਰਾਂ-ਇਸ ਸਮੇਂ ਹੇਠ ਲਿਖੀਆਂ ਅਨੇਕ ਧਾਰਮਿਕ ਲਹਿਰਾਂ ਦਾ ਜਨਮ ਹੋਇਆ –
- ਬਾਸਵ ਨੇ ਲਿੰਗਾਇਤ ਮਤ ਦੀ ਸਥਾਪਨਾ ਕੀਤੀ ।
- ਸ਼ੰਕਰਾਚਾਰੀਆ ਨੇ ਅਦਵੈਤ ਮਤ ਦਾ ਪ੍ਰਚਾਰ ਕੀਤਾ ।
- ਰਾਮਾਨੁਜ ਅਤੇ ਮਾਧਵ ਭਗਤੀ ਲਹਿਰ ਦੇ ਹੋਰ ਮਹਾਨ ਪ੍ਰਚਾਰਕ ਸਨ । ਉਨ੍ਹਾਂ ਨੇ ਈਸ਼ਵਰ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਮੁਕਤੀ ਪ੍ਰਾਪਤ ਕਰਨ ਦਾ ਇੱਕੋ-ਇਕ ਸਾਧਨ ਈਸ਼ਵਰ ਨੂੰ ਸੱਚੇ ਮਨ ਨਾਲ ਪ੍ਰੇਮ ਕਰਨਾ ਹੈ । ਉਹ ਜਾਤੀ ਅਤੇ ਵਰਗ ਦੇ ਭੇਦਭਾਵ ਦੇ ਵਿਰੁੱਧ ਸਨ । ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ।
ਪ੍ਰਸ਼ਨ 10.
ਚੌਲ ਵੰਸ਼ ਦੇ ਉੱਥਾਨ-ਪਨ ਦੀ ਕਹਾਣੀ ਲਿਖੋ ।
ਉੱਤਰ-
ਚੋਲ ਵੰਸ਼ ਦੱਖਣੀ ਭਾਰਤ ਦਾ ਸਭ ਤੋਂ ਪ੍ਰਸਿੱਧ ਰਾਜ ਸੀ । ਇਸ ਵੰਸ਼ ਦੇ ਸ਼ਾਸਕਾਂ ਨੇ ਲਗਪਗ 400 ਸਾਲਾਂ ਤਕ ਸ਼ਾਸਨ ਕੀਤਾ । ਇਨ੍ਹਾਂ ਦੇ ਰਾਜ ਵਿਚ ਆਧੁਨਿਕ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਇਕ ਬਹੁਤ ਵੱਡਾ ਭਾਗ ਸ਼ਾਮਲ ਸੀ ।
ਪ੍ਰਮੁੱਖ ਰਾਜੇ-ਚੋਲ ਵੰਸ਼ ਦੇ ਪ੍ਰਮੁੱਖ ਰਾਜੇ ਹੇਠ ਲਿਖੇ ਹੋਏ ਹਨ –
- ਵਿਜਾਯਲਯ-ਵਿਜਯਲ ਪਹਿਲਾ ਪ੍ਰਸਿੱਧ ਚੋਲ ਸ਼ਾਸਕ ਸੀ । ਉਸਨੇ 846 ਈ: ਤੋਂ 871 ਈ: ਤਕ ਸ਼ਾਸਨ ਕੀਤਾ | ਉਸਨੇ ਤੰਜੌਰ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
- ਤਕ ਪਹਿਲਾ-ਪਾਂਤਕ ਪਹਿਲਾ 907 ਈ: ਵਿਚ ਰਾਜਗੱਦੀ ‘ਤੇ ਬੈਠਾ ਅਤੇ ਉਸਨੇ 955 ਈ: ਤਕ ਸ਼ਾਸਨ ਕੀਤਾ । ਉਸਨੇ ਪਾਂਡਯ ਰਾਜ ਨੂੰ ਜਿੱਤਿਆ ਅਤੇ ਮਦੁਰਾਈਕੋਂਡਾ ਦੀ ਉਪਾਧੀ ਧਾਰਨ ਕੀਤੀ । ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਸਨੇ ਰਾਜ ਵਿਚ ਖੇਤੀ ਦੀ ਉੱਨਤੀ ਵਲ ਵਿਸ਼ੇਸ਼ ਧਿਆਨ ਦਿੱਤਾ ।
- ਰਾਜਰਾਜਾ ਪਹਿਲਾ-ਰਾਜਰਾਜਾ ਪਹਿਲਾ (985-1014 ਈ:) ਚੋਲ ਵੰਸ਼ ਦਾ ਇਕ ਹੋਰ ਪ੍ਰਸਿੱਧ ਰਾਜਾ ਸੀ । ਉਸਨੇ ਆਪਣੇ ਵੰਸ਼ ਦੇ ਝਗੜਿਆਂ ਨੂੰ ਖ਼ਤਮ ਕੀਤਾ ਅਤੇ ਜਿੱਤਾਂ ਦੁਆਰਾ ਆਪਣੇ ਰਾਜ ਦਾ ਵਿਸਤਾਰ ਕੀਤਾ । ਉਸਨੇ ਚੇਰਾਂ, ਵੈੱਗੀ ਦੇ ਚਾਲੂਕਿਆਂ ਅਤੇ ਪਾਂਡਯ ਸ਼ਾਸਕਾਂ ਨੂੰ ਵੀ ਹਰਾਇਆ | ਕਹਿੰਦੇ ਹਨ ਕਿ ਉਸਨੇ ਸ੍ਰੀਲੰਕਾ ਤਕ ਦੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ।
- ਰਾਜਿੰਦਰ ਚੋਲ-ਰਾਜਿੰਦਰ ਚੋਲ (1014-1044 ਈ: ), ਰਾਜਰਾਜਾ ਪਹਿਲੇ ਦਾ ਪੁੱਤਰ ਸੀ । ਉਸਨੇ ਬੰਗਾਲ ਦੇ ਪਾਲ ਵੰਸ਼ ਦੇ ਰਾਜਿਆਂ ਨਾਲ ਯੁੱਧ ਕੀਤਾ । ਉਸਦਾ ਦੂਸਰਾ ਪ੍ਰਸਿੱਧ ਯੁੱਧ ਦੱਖਣੀ-ਪੂਰਬੀ ਏਸ਼ੀਆ ਵਿਚ ਸ੍ਰੀ ਵਿਜਯ ਦੇ ਵਿਰੁੱਧ ਸੀ । ਇਸ ਯੁੱਧ ਵਿਚ ਸੀ ਵਿਜਯ ਹਾਰ ਗਿਆ ਅਤੇ ਭਾਰਤੀ ਦੀਪਾਂ ‘ਤੇ ਚੋਲਾਂ ਦਾ ਅਧਿਕਾਰ ਹੋ ਗਿਆ ।
- ਚੋਲਾਂ ਦਾ ਪਤਨ-ਚੋਲ ਵੰਸ਼ ਦਾ ਅੰਤਿਮ ਸ਼ਾਸਕ ਰਾਜਾਧਿਰਾਜ ਸੀ । ਉਹ ਚਾਲੁਕਿਆਂ ਨਾਲ ਲੜਦਾ ਹੋਇਆ ਮਾਰਿਆ ਗਿਆ । ਉਸਦੀ ਮੌਤ ਦੇ ਨਾਲ ਹੀ ਚੋਲ ਵੰਸ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ ।
ਪ੍ਰਸ਼ਨ 11.
ਚੋਲ ਸ਼ਾਸਕਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ?
ਉੱਤਰ-
ਚੋਲ ਸ਼ਾਸਕ ਆਪਣੀ ਪਰਜਾ ਦੀਆਂ ਸਹੂਲਤਾਂ ਦਾ ਬਹੁਤ ਧਿਆਨ ਰੱਖਦੇ ਸਨ । ਉਨ੍ਹਾਂ ਨੇ ਆਪਣੇ ਰਾਜ ਦੀ ਉੱਨਤੀ ਲਈ ਅਨੇਕ ਕੰਮ ਕੀਤੇ । ਉਨ੍ਹਾਂ ਨੇ ਉੱਤਮ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੋਈ ਸੀ ਕਿ ਉਹ ਆਪਣਾ ਸ਼ਾਸਨ ਚਲਾਉਣ । ਉਹ ਮੰਦਰਾਂ ਦੇ ਨਿਰਮਾਣ ਵਿਚ ਰੁਚੀ ਲੈਂਦੇ ਸਨ । ਉਨ੍ਹਾਂ ਨੇ ਕਈ ਸ਼ਾਨਦਾਰ ਮੰਦਰ ਬਣਵਾਏ ਸਨ । ਉਨ੍ਹਾਂ ਨੇ ਅਨੇਕ ਸ਼ਿਲਾਲੇਖ ਸੰਸਕ੍ਰਿਤ ਅਤੇ ਤਾਮਿਲ ਦੋਹਾਂ ਭਾਸ਼ਾਵਾਂ ਵਿਚ ਲਿਖਵਾਏ । ਇਸ ਪ੍ਰਕਾਰ, ਚੋਲ ਸ਼ਾਸਨ ਕਾਲ ਦਾ ਭਾਰਤੀ ਸੰਸਕ੍ਰਿਤੀ ਨੂੰ ਚੰਗਾ ਯੋਗਦਾਨ ਰਿਹਾ ।
ਪ੍ਰਸ਼ਨ 12.
ਚੋਲ ਸ਼ਾਸਕਾਂ ਦੀ ਕਲਾ ਅਤੇ ਭਵਨ ਉਸਾਰੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਲਾ ਅਤੇ ਭਵਨ ਉਸਾਰੀ-ਚੋਲ ਸ਼ਾਸਕ ਕਲਾ ਪ੍ਰੇਮੀ ਸਨ । ਉਨ੍ਹਾਂ ਦੇ ਅਧੀਨ ਕਲਾ ਅਤੇ ਭਵਨ ਨਿਰਮਾਣ ਕਲਾ ਵਿਚ ਬਹੁਤ ਜ਼ਿਆਦਾ ਉੱਨਤੀ ਹੋਈ
- ਰਾਜਰਾਜਾ ਪਹਿਲੇ ਨੇ ਤੰਜੌਰ ਦਾ ਪ੍ਰਸਿੱਧ ਰਾਜਰਾਜੇਸ਼ਵਰ ਮੰਦਰ ਬਣਵਾਇਆ । ਇਹ ਦਾਵਿੜ ਸ਼ੈਲੀ ਵਿਚ ਬਣਿਆ ਹੈ ।
- ਰਾਜਿੰਦਰ ਚੋਲ ਨੇ ਗੰਗਈਕੋਂਡ ਚੋਲਪੁਰਮ ਨਾਂ ਦਾ ਸ਼ਹਿਰ ਵਸਾਇਆ ਅਤੇ ਆਪਣੀ ਰਾਜਧਾਨੀ ਬਣਾਇਆ ।
- ਚੌਲ ਕਾਲ ਵਿਚ ਕਾਂਸੇ ਦੀਆਂ ਅਨੇਕ ਮੂਰਤੀਆਂ ਬਣਾਈਆਂ ਗਈਆਂ । ਤੰਜੌਰ ਦੀਆਂ ਨਟਰਾਜ ਦੀਆਂ ਮੂਰਤੀਆਂ ਇਸ ਕਾਲ ਦੀਆਂ ਉੱਤਮ ਕਾਂਸੇ ਦੀਆਂ ਮੂਰਤੀਆਂ ਹਨ ।
ਪ੍ਰਸ਼ਨ 13.
ਸੰਖੇਪ ਨੋਟ ਲਿਖੋ(ਉ) ਤਾਮਿਲਨਾਡੂ ਵਿਚ ਜ਼ਿਮੀਂਦਾਰਾ ਵਿਸਥਾਰ ।
ਉੱਤਰ-
- ਚੋਲ ਸ਼ਾਸਕਾਂ ਨੇ ਤਾਮਿਲਨਾਡੂ ਵਿਚ ਖੇਤੀ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ | ਉਨ੍ਹਾਂ ਨੇ ਘਮੱਕੜ ਕਬੀਲਿਆਂ ਦੀ ਸਹਾਇਤਾ ਨਾਲ ਜੰਗਲਾਂ ਨੂੰ ਸਾਫ਼ ਕਰਾ ਕੇ, ਭੂਮੀ ਨੂੰ ਖੇਤੀਯੋਗ ਬਣਾਇਆ । ਜਿਸ ਦੇ ਸਿੱਟੇ ਵਜੋਂ ਉੱਥੇ ਜ਼ਿਮੀਦਾਰੀ ਦਾ ਬਹੁਤ ਵਿਸਥਾਰ ਹੋਇਆ ।
- ਚੋਲ ਸ਼ਾਸਕਾਂ ਨੇ ਸਿੰਚਾਈ-ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਸਿੰਚਾਈ ਲਈ ਲਗਪਗ ਸਾਰੀਆਂ ਨਦੀਆਂ ਦਾ, ਵਿਸ਼ੇਸ਼ ਕਰਕੇ ਕਾਵੇਰੀ ਨਦੀ ਦਾ ਉਪਯੋਗ ਕੀਤਾ ਗਿਆ । ਜਿੱਥੇ ਨਦੀ ਦਾ ਪਾਣੀ ਲਿਜਾਣਾ ਸੰਭਵ ਨਹੀਂ ਸੀ, ਉੱਥੇ ਉਨ੍ਹਾਂ ਨੇ ਸਿੰਚਾਈ ਲਈ ਬਹੁਤ ਸਾਰੇ ਤਾਲਾਬ ਬਣਵਾਏ । ਉਨ੍ਹਾਂ ਨੇ ਖੇਤਾਂ ਵਿਚ ਪਾਣੀ ਦੀ ਵੰਡ ਕਰਨ ਲਈ ਇਕ ਤਾਲਾਬ ਕਮੇਟੀ ਵੀ ਬਣਾਈ ।
- ਚੋਲ ਸ਼ਾਸਕ ਰਾਜ ਵਿਚ ਭਾਰੀ ਵਰਖਾ ਜਾਂ ਕਾਲ ਪੈ ਜਾਣ ਕਰਕੇ ਨਸ਼ਟ ਹੋਈਆਂ ਫਸਲਾਂ ‘ਤੇ ਭੂਮੀ ਲਗਾਨ ਨਹੀਂ ਲੈਂਦੇ ਸਨ । ਉਹ ਸੰਕਟ ਕਾਲ ਵਿਚ ਕਿਸਾਨਾਂ ਨੂੰ ਕਰਜ਼ਾ ਵੀ ਦਿੰਦੇ ਸਨ ।
(ਅ) ਸਿੱਖਿਆ ਅਤੇ ਸਾਹਿਤ
ਉੱਤਰ-
ਮੱਧਕਾਲੀਨ ਭਾਰਤ ਵਿਚ ਚੋਲ ਸ਼ਾਸਕਾਂ ਦੇ ਅਧੀਨ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਬਹੁਤ ਉੱਨਤੀ ਹੋਈ । ਉਨ੍ਹਾਂ ਨੇ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ, ਵਿਗਿਆਨ ਅਤੇ ਭੂਗੋਲ ਵਿਗਿਆਨ ਆਦਿ ਅਨੇਕ ਵਿਸ਼ਿਆਂ ਨੂੰ ਉਤਸ਼ਾਹਿਤ ਕੀਤਾ । ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਅਤੇ ਤਾਮਿਲ ਭਾਸ਼ਾਵਾਂ ਸਨ ।
ਸਿੱਖਿਆ ਮੰਦਰਾਂ ਦੇ ਵਿਹੜਿਆਂ ਵਿਚ ਦਿੱਤੀ ਜਾਂਦੀ ਸੀ ।ਚੋਲ ਰਾਜ ਵਿਚ ਸੰਸਕ੍ਰਿਤ ਅਤੇ ਖੇਤਰੀ ਭਾਸ਼ਾਵਾਂ ਤਾਮਿਲ, ਤੇਲਗ ਅਤੇ ਕੰਨੜ ਦਾ ਵਿਕਾਸ ਹੋਇਆ ।
ਸੰਸਕ੍ਰਿਤ ਦੀਆਂ ਅਨੇਕ ਕਿਤਾਬਾਂ ਦਾ ਇਨ੍ਹਾਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ । ਉਦਾਹਰਨ ਵਜੋਂ, ਵਿਦਵਾਨ ਕੰਬਨ ਨੇ ਰਮਾਇਣ ਦਾ ਤਾਮਿਲ ਭਾਸ਼ਾ ਵਿਚ ਅਨੁਵਾਦ ਕੀਤਾ । ਨੇਹਾ ਅਤੇ ਤਿਕਨਾ ਆਦਿ ਤੇਲਗੂ ਵਿਦਵਾਨਾਂ ਨੇ ਮਹਾਂਭਾਰਤ ਦਾ ਤੇਲਗੂ ਭਾਸ਼ਾ ਵਿਚ ਅਨੁਵਾਦ ਕੀਤਾ । ਸਾਨੂੰ ਰਮਾਇਣ ਅਤੇ ਮਹਾਂਭਾਰਤ ਮਹਾਂਕਾਵਾਂ ਤੋਂ ਦੱਖਣੀ ਭਾਰਤ ਦੇ ਮੁੱਢਲੇ ਅਤੇ ਉੱਤਰ-ਮੱਧਕਾਲੀਨ ਯੁੱਗ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ।
ਵਸਤੁਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ
ਪ੍ਰਸ਼ਨ 1.
ਪਾਂਡੇਯ ਦੱਖਣੀ ਭਾਰਤ ਦਾ ਇਕ ਰਾਜ ਸੀ। ਕੀ ਤੁਸੀਂ ਇਸ ਰਾਜ ਦੀ ਰਾਜਧਾਨੀ ਦਾ ਨਾਂ ਦੱਸ ਸਕਦੇ ਹੋ ?
(i) ਕਾਂਚੀਪੁਰਮ
(ii) ਮਹਾਂਬਲੀਪੁਰਮ
(iii) ਮਦੁਰਾਇ ॥
ਉੱਤਰ-
(iii) ਮਦੁਰਾਇ ॥
ਪ੍ਰਸ਼ਨ 2.
ਗਗਈਕੋਂਡਾ ਚੋਲਪੁਰਮ ਉਪਾਧੀ ਕਿਸ ਚੋਲ ਸ਼ਾਸਕ ਨੇ ਧਾਰਨ ਕੀਤੀ ?
(i) ਰਾਜਿੰਦਰ ਚੋਲ ,
(ii) ਰਾਜਰਾਜ ਚੋਲ ,
(iii) ਕ੍ਰਿਸ਼ਨ ਤੀਸਰਾ ।
ਉੱਤਰ-
(i) ਰਾਜਿੰਦਰ ਚੋਲ ।
ਪ੍ਰਸ਼ਨ 3.
ਕੈਲਾਸ਼ਨਾਥ ਮੰਦਿਰ (ਕਾਂਚੀਪੁਰਮ) ਕਿਸ ਰਾਜਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ?
(i) ਪਾਲ
(ii) ਰਾਸ਼ਟਰਕੂਟ
(iii) ਪੱਲਵ ।
ਉੱਤਰ-
(iii) ਪੱਲਵ ॥
ਪ੍ਰਸ਼ਨ 4.
ਚਿੱਤਰ ਵਿਚ ਦਿਖਾਏ ਗਏ ਰੱਥ ਮੰਦਿਰ ਕਿੱਥੇ ਸਥਿਤ ਹਨ ?
(i) ਕਾਂਚੀਪੁਰਮ
(ii) ਮਹਾਂਬਲੀਪੁਰਮ
(iii) ਚੋਲਪੁਰਮ
ਉੱਤਰ-
(ii) ਮਹਾਂਬਲੀਪੁਰਮ