Punjab State Board PSEB 7th Class Social Science Book Solutions History Chapter 15 ਧਾਰਮਿਕ ਵਿਕਾਸ Textbook Exercise Questions and Answers.
PSEB Solutions for Class 7 Social Science History Chapter 15 ਧਾਰਮਿਕ ਵਿਕਾਸ
Social Science Guide for Class 7 PSEB ਧਾਰਮਿਕ ਵਿਕਾਸ Textbook Questions, and Answers
ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿਚ ਲਿਖੋ
ਪ੍ਰਸ਼ਨ 1.
ਇਕ ਨਵੇਂ ਧਰਮ ਦੀਨੇ ਇਲਾਹੀ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ-
ਦੀਨੇ ਇਲਾਹੀ ਦੀ ਸਥਾਪਨਾ ਅਕਬਰ ਨੇ ਕੀਤੀ ।
ਪ੍ਰਸ਼ਨ 2.
ਅਦਵੈਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਦਵੈਤ ਤੋਂ ਭਾਵ ਹੈ ਕਿ ਪਰਮਾਤਮਾ ਅਤੇ ਜੀਵ ਇੱਕੋ ਹਨ ।
ਪ੍ਰਸ਼ਨ 3.
ਇਸਲਾਮ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਲਿਖੋ ।
ਉੱਤਰ-
ਸ਼ਿਆ ਅਤੇ ਸੁੰਨੀ ।
ਪ੍ਰਸ਼ਨ 4.
ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੇ ਸੰਸਥਾਪਕਾਂ ਦੇ ਨਾਂ ਲਿਖੋ ।
ਉੱਤਰ-
ਚਿਸ਼ਤੀ ਸਿਲਸਿਲੇ ਦੀ ਸਥਾਪਨਾ ਮੁਈਨੱਦੀਨ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਕੀਤੀ ।
ਪ੍ਰਸ਼ਨ 5.
ਰਾਮਾਨੁਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸੰਤ ਰਾਮਾਨੁਜ ਜੀ ਦੱਖਣੀ ਭਾਰਤ ਵਿਚ ਵੈਸ਼ਨਵ ਮਤ ਦੇ ਮਹਾਨ ਪ੍ਰਚਾਰਕ ਸਨ । ਉਹ ਤਾਮਿਲ ਬ੍ਰਾਹਮਣ ਸਨ । ਉਹ ਆਪਣੇ ਚੇਲਿਆਂ ਨੂੰ ਵਿਸ਼ਨੂੰ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ । ਉਨ੍ਹਾਂ ਨੇ ਦੱਖਣੀ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਅਨੁਯਾਈ ਬਣਾਇਆ।
ਪ੍ਰਸ਼ਨ 6.
ਰਾਮਾਨੰਦ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ਸੀ ?
ਉੱਤਰ-
ਰਾਮਾਨੰਦ ਦਾ ਜਨਮ ਪ੍ਰਯਾਗ (ਇਲਾਹਾਬਾਦ ਵਿਖੇ 14ਵੀਂ ਸਦੀ ਵਿਚ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ ।
ਪ੍ਰਸ਼ਨ 7.
ਚੈਤੰਨਯ ਮਹਾਂਪ੍ਰਭੂ ਕੌਣ ਸਨ ? .
ਉੱਤਰ-
ਚੈਤੰਨਯ ਮਹਾਂਪ੍ਰਭੂ ਇਕ ਮਹਾਨ ਭਗਤੀ ਸੰਤ ਸਨ । ਉਨ੍ਹਾਂ ਦਾ ਜਨਮ 1486 ਈ: ਵਿਚ ਬੰਗਾਲ ਦੇ ਇਕ ਪਿੰਡ ਨਦੀਆ ਵਿਖੇ ਹੋਇਆ ।
ਪ੍ਰਸ਼ਨ 8.
ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ-
ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ 570 ਈ: ਵਿਚ ਮੱਕੇ ਵਿਚ ਹੋਇਆ ਸੀ ।
ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ | ਅੱਜਕਲ ਇਹ ਸਥਾਨ ਪਾਕਿਸਤਾਨ ਵਿਚ ਹੈ।
ਪ੍ਰਸ਼ਨ 10.
ਗੁਰੂ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਵਿਚ ਹੋਇਆ ਸੀ ।
(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-
ਪ੍ਰਸ਼ਨ 1.
………… ਦੀਆਂ ਸਿੱਖਿਆਵਾਂ ਆਦਿ ਗ੍ਰੰਥ ਸਾਹਿਬ ਵਿੱਚ ਦਰਜ ਹਨ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ,
ਪ੍ਰਸ਼ਨ 2.
………… ਦੁਆਰਾ ਇਕ ਨਵੇਂ ਧਰਮ ਦੀਨ ਇਲਾਹੀ ਦੀ ਸਥਾਪਨਾ ਕੀਤੀ ਗਈ ।
ਉੱਤਰ-
ਅਕਬਰ,
ਪ੍ਰਸ਼ਨ 3.
ਸੰਤ ਕਬੀਰ ………….. ਦੇ ਅਨੁਯਾਈ ਹਨ ।
ਉੱਤਰ-
ਭਗਤੀ ਲਹਿਰ,
ਪ੍ਰਸ਼ਨ 4.
ਭਗਤੀ ਸੰਤਾਂ ਨੇ ਲੋਕਾਂ ਦੀ …………… ਵਿਚ ਪ੍ਰਚਾਰ ਕੀਤਾ ।
ਉੱਤਰ-
ਭਾਸ਼ਾ,
ਪ੍ਰਸ਼ਨ 5.
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ………….. ਸਨ ।
ਉੱਤਰ-
ਬਾਨੀ,
ਪ੍ਰਸ਼ਨ 6.
ਖਵਾਜ਼ਾ ਮੁਈਨੱਦੀਨ ਦਾ ਜਨਮ ……………. ਵਿਚ ਹੋਇਆ ।
ਉੱਤਰ-
ਮੱਧ ਏਸ਼ੀਆ,
ਪ੍ਰਸ਼ਨ 7.
…………… ਨੇ ਖ਼ਾਲਸਾ ਪੰਥ ਦੀ ਸਿਰਜਣਾ 1699 ਈ: ਵਿਚ ਕੀਤੀ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।
(ਇ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ
ਪ੍ਰਸ਼ਨ 1.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ ।
ਉੱਤਰ-
(✓)
ਪ੍ਰਸ਼ਨ 2.
ਚਿਸ਼ਤੀ ਅਤੇ ਸੁਹਰਾਵਰਦੀ ਪ੍ਰਸਿੱਧ ਸੂਫ਼ੀ ਸਿਲਸਿਲੇ ਨਹੀਂ ਸਨ ।
ਉੱਤਰ-
(✗)
ਪ੍ਰਸ਼ਨ 3.
ਨਿਜਾਮਉਦੀਨ ਔਲੀਆ ਦੀ ਦਰਗਾਹ ਅਜਮੇਰ ਵਿਖੇ ਹੈ ।
ਉੱਤਰ-
(✗)
ਪ੍ਰਸ਼ਨ 4.
ਚੈਤੰਨਯ ਅਤੇ ਮੀਰਾਂਬਾਈ ਨੇ ਰਾਮ ਭਗਤੀ ਨੂੰ ਲੋਕ-ਪ੍ਰਿਯ ਬਣਾਇਆ ।
ਉੱਤਰ-
(✗)
ਪ੍ਰਸ਼ਨ 5.
ਆਲਵਰਾਂ ਨੇ ਸ਼ੈਵ ਮਤ ਦੇ ਭਗਤੀ ਗੀਤਾਂ ਨੂੰ ਲੋਕ-ਪ੍ਰਿਯ ਬਣਾਇਆ ।
ਉੱਤਰ-
(✓)
ਪ੍ਰਸ਼ਨ 6.
ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਲੰਗਰ ਪ੍ਰਥਾ ਚਲਾਈ ਸੀ ।
ਉੱਤਰ-
(✓)
(ਸ) ਹੇਠ ਲਿਖੀਆਂ ਦੇ ਸਹੀ ਜੋੜੇ ਬਣਾਓ
ਕਾਲਮ ਉ | ਕਾਲਮ ਅ |
1. ਗੁਰੂ ਰਵੀਦਾਸ ਜੀ ਦਾ ਜਨਮ | (ਉ) 570 ਈ: ਵਿਚ ਮੱਕੇ ਵਿਖੇ ਹੋਇਆ । |
2. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ | (ਅ) ਇਲਾਹਾਬਾਦ ਵਿਚ ਹੋਇਆ । |
3. ਰਾਮਾਨੰਦ ਦਾ ਜਨਮ | (ਇ) ਤਾਮਿਲ ਬ੍ਰਾਹਮਣ ਸਨ । |
4. ਰਾਮਾਨੁਜ ਇਕ | (ਸ) 1486 ਈ: ਵਿਚ ਬੰਗਾਲ ਦੇ ਨਾਦੀਆ ਪਿੰਡ ਵਿਚ ਹੋਇਆ । |
5. ਚੈਤੰਨਯ ਮਹਾਂਪ੍ਰਭੂ ਦਾ ਜਨਮ | (ਹ) ਬਨਾਰਸ ਵਿਚ ਹੋਇਆ । |
6. ਪੈਗੰਬਰ ਮੁਹੰਮਦ ਦਾ ਜਨਮ | (ਕ) 15 ਅਪਰੈਲ, 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ । |
ਉੱਤਰ’-
ਕਾਲਮ ਉ | ਕਾਲਮ ਅ |
1. ਗੁਰੂ ਰਵੀਦਾਸ ਜੀ ਦਾ ਜਨਮ | (ਹ) ਬਨਾਰਸ ਵਿਚ ਹੋਇਆ । |
2. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ | (ਕ) 15 ਅਪ੍ਰੈਲ, 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। |
3. ਰਾਮਾਨੰਦ ਦਾ ਜਨਮ | (ਅ) ਇਲਾਹਾਬਾਦ ਵਿਚ ਹੋਇਆ । |
4. ਰਾਮਾਨੁਜ ਇਕ | (ਇ) ਤਾਮਿਲ ਬਾਹਮਣ ਸਨ । |
5. ਚੈਤੰਨਯ ਮਹਾਂਪ੍ਰਭੂ ਦਾ ਜਨਮ | (ਸ) 1486 ਈ: ਵਿਚ ਬੰਗਾਲ ਦੇ ਨਾਦੀਆਂ ਪਿੰਡ ਵਿਚ ਹੋਇਆ । |
6. ਪੈਗੰਬਰ ਮੁਹੰਮਦ ਦਾ ਜਨਮ | (ਉ) 570 ਈ: ਵਿਚ ਮੱਕੇ ਵਿਖੇ ਹੋਇਆ । |
ਹੋਰ ਮਹੱਤਵਪੂਰਨ ਪ੍ਰਸ਼ਨ :
ਪ੍ਰਸ਼ਨ 1.
ਮੱਧਕਾਲ ਵਿਚ ਉੱਤਰੀ ਭਾਰਤ ਵਿਚ ਹੋਏ ਧਾਰਮਿਕ ਅਤੇ ਸੰਪਰਦਾਇਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਮੱਧ ਯੁਗ ਵਿਚ ਵਿਸ਼ੇਸ਼ਕਰ ਰਾਜਪੁਤ ਲੋਕ ਹਿੰਦੂ ਧਰਮ ਨੂੰ ਮੰਨਦੇ ਸਨ । ਇਸ ਧਰਮ ਵਿਚ ਅਨੇਕ ਦੇਵੀਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ । ਰਾਜਪੂਤ ਕਾਲ ਵਿਚ ਇਸ ਧਰਮ ਨੇ ਬਹੁਤ ਉੱਨਤੀ ਕੀਤੀ । ਉੱਤਰੀ ਭਾਰਤ ਵਿਚ ਸ਼ੈਵ ਮਤ ਅਤੇ ਵੈਸ਼ਣਵ ਮਤ ਦੋਵੇਂ ਹੀ ਬਹੁਤ ਲੋਕਪ੍ਰਿਆ ਸਨ । ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਭਗਵਾਨ ਸ਼ਿਵ ਅਤੇ ਮਾਤਾ ਦੁਰਗਾ ਆਦਿ ਦੀ ਅਤੇ ਵੈਸ਼ਣਵ ਮਤ ਨੂੰ ਮੰਨਣ ਵਾਲੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਸਨ । ਸ਼ਕਤੀ ਮਤ ਦੇ ਪੈਰੋਕਾਰ ਵੀ ਅਨੇਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ । ਉਹ ਦੇਵੀ ਪਾਰਬਤੀ, ਦੁਰਗਾ, ਲਕਸ਼ਮੀ, ਸਰਸਵਤੀ, ਚੰਡੀ ਅਤੇ ਅੰਬਿਕਾ ਆਦਿ ਦੀ ਪੂਜਾ ਕਰਦੇ ਸਨ । ਇਸ ਕਾਲ ਵਿਚ ਭਾਰਤ ਵਿਚ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਭਾਵ ਬਹੁਤ ਹੀ ਘੱਟ ਹੋ ਗਿਆ ਸੀ ।
ਪ੍ਰਸ਼ਨ 2.
ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਮੱਧ ਕਾਲ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਭਗਤੀ ਸੰਤਾਂ ਦਾ ਜਨਮ ਹੋਇਆ । ਇਹਨਾਂ ਵਿਚੋਂ ਸੰਤ ਰਾਮਾਨੁਜ, ਰਾਮਾਨੰਦ, ਕਬੀਰ, ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਚੈਤੰਨਯ ਮਹਾਂਪ੍ਰਭੁ ਆਦਿ ਪ੍ਰਮੁੱਖ ਹਨ –
1. ਰਾਮਾਨੁਜ-ਸੰਤ ਰਾਮਾਨੁਜ ਜੀ ਦੱਖਣੀ ਭਾਰਤ ਵਿਚ ਵੈਸ਼ਨਵ ਮੱਤ ਦੇ ਮਹਾਨ ਪ੍ਰਚਾਰਕ ਸਨ ।ਉਹ ਤਾਮਿਲ ਬਾਹਮਣ ਸਨ । ਉਹ ਆਪਣੇ ਚੇਲਿਆਂ ਨੂੰ ਵਿਸ਼ਨੂੰ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ । ਉਨ੍ਹਾਂ ਨੇ ਦੱਖਣੀ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਅਨੁਯਾਈ ਬਣਾਇਆ ।
2. ਰਾਮਾਨੰਦ-ਰਾਮਾਨੰਦ ਜੀ ਦਾ ਜਨਮ ਪ੍ਰਯਾਗ (ਅਲਾਹਾਬਾਦ) ਦੇ ਇਕ ਬਾਹਮਣ ਪਰਿਵਾਰ ਵਿਚ ਹੋਇਆ | ਆਪ 14ਵੀਂ ਸਦੀ ਵਿਚ ਰਾਮ ਭਗਤੀ ਦੇ ਪ੍ਰਸਿੱਧ ਪ੍ਰਚਾਰਕ ਸਨ । ਆਪ ਰਾਘਵਾਨੰਦ ਦੇ ਅਨੁਯਾਈ ਸਨ । ਉਹਨਾਂ ਨੇ ਰਾਮ ਅਤੇ ਸੀਤਾ ਦੀ ਪੂਜਾ ਕਰਨ ਦਾ ਉਪਦੇਸ਼ ਦਿੱਤਾ । ਰਾਮਾਨੰਦ ਜੀ ਨੇ ਸਮਾਜ ਵਿਚ ਪਾਏ ਜਾਂਦੇ ਅੰਧ-ਵਿਸ਼ਵਾਸ਼ਾਂ ਦੀ ਨਿੰਦਿਆ ‘ ਕੀਤੀ । ਉਹ ਪਹਿਲੇ ਭਗਤੀ ਸੁਧਾਰਕ ਸਨ, ਜਿਹਨਾਂ ਨੇ ਇਸਤਰੀਆਂ ਨੂੰ ਵੀ ਆਪਣੇ ਮੱਤ ਵਿਚ ਸ਼ਾਮਲ ਕੀਤਾ ।
3. ਸੰਤ ਕਬੀਰ-ਸੰਤ ਕਬੀਰ ਜੀ ਭਗਤੀ ਲਹਿਰ ਦੇ ਮਹਾਨ ਪ੍ਰਚਾਰਕ ਸਨ । ਇਕ ਗ਼ਰੀਬ ਜੁਲਾਹੇ ਦੇ ਪੁੱਤਰ ਹੋਣ ਕਰਕੇ ਕਬੀਰ ਜੀ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕੇ । ਇਸ ਕਰਕੇ ਕਬੀਰ ਜੀ ਨੇ ਜੁਲਾਹੇ ਦਾ ਕਿੱਤਾ ਅਪਣਾ ਲਿਆ ।ਉਹ ਮਹਾਨ ਭਗਤ ਰਾਮਾਨੰਦ ਜੀ ਦੇ ਅਨੁਯਾਈ ਸਨ । ਉਹਨਾਂ ਨੇ ਲੋਕਾਂ ਨੂੰ ਇਕ ਪ੍ਰਮਾਤਮਾ ਦੀ ਭਗਤੀ ਅਤੇ ਆਪਸੀ ਭਾਈਚਾਰਾ ਕਾਇਮ ਕਰਨ ਦਾ ਸੰਦੇਸ਼ ਦਿੱਤਾ । ਉਹਨਾਂ ਨੇ ਸਮਾਜ ਵਿਚ ਪ੍ਰਚੱਲਿਤ ਮੂਰਤੀ ਪੂਜਾ, ਜਾਤ-ਪਾਤ, ਬਾਲ-ਵਿਆਹ ਅਤੇ ਸਤੀ ਪ੍ਰਥਾ ਦੀ ਨਿੰਦਿਆ ਕੀਤੀ । ਕਬੀਰ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਦਰਜ ਹਨ ।
4. ਸ੍ਰੀ ਗੁਰੂ ਨਾਨਕ ਦੇਵ ਜੀ-ਸੀ ਗੁਰੁ ਨਾਨਕ ਦੇਵ ਜੀ ਪੰਜਾਬ ਦੇ ਮੁੱਖ ਭਗਤੀ ਲਹਿਰ ਦੇ ਮਹਾਨ ਸੰਤ ਸਨ ਉਨ੍ਹਾਂ ਨੇ ਇਕ ਪਰਮਾਤਮਾ ਦੀ ਭਗਤੀ ਕਰਨ ਅਤੇ ਨਾਮ ਸਿਮਰਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਦੱਸਿਆ ਕਿ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
5. ਭਗਤ ਨਾਮਦੇਵ ਜੀ-ਭਗਤ ਨਾਮਦੇਵ ਜੀ ਮਹਾਂਰਾਸ਼ਟਰ ਦੇ ਸਭ ਤੋਂ ਪ੍ਰਸਿੱਧ ਸੰਤ ਸਨ । ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਹੈ । ਉਹਨਾਂ ਨੇ ਲੋਕਾਂ ਨੂੰ ਸ਼ੁੱਧ ਮਨੁੱਖੀ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਜਾਤ-ਪਾਤ, ਤੀਰਥ ਯਾਤਰਾ, ਮੂਰਤੀ ਪੂਜਾ, ਯੱਗ, ਬਲੀ, ਵਰਤ ਰੱਖਣ ਦਾ ਸਖ਼ਤ ਵਿਰੋਧ ਕੀਤਾ । ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸਥਾਨ ਦਿੱਤਾ ਗਿਆ ਹੈ ।
6. ਸ੍ਰੀ ਗੁਰੂ ਰਵਿਦਾਸ ਜੀ-ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ, ਬਨਾਰਸ ਵਿਚ ਹੋਇਆ । ਉਹ ਇਕ ਪ੍ਰਮਾਤਮਾ ਦੀ ਭਗਤੀ ਵਿਚ ਵਿਸ਼ਵਾਸ ਰੱਖਦੇ ਸਨ । ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਪ੍ਰਮਾਤਮਾ ਸਰਵ-ਵਿਆਪਕ ਹੈ। ਉਹ ਸਾਰਿਆਂ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ । ਉਹਨਾਂ ਨੇ ਨਾਮ ਦਾ ਜਾਪ ਕਰਨ ਅਤੇ ਮਨ ਦੀ ਸ਼ੁੱਧੀ ‘ਤੇ ਜ਼ੋਰ ਦਿੱਤਾ । ਉਹਨਾਂ ਨੇ ਤੀਰਥ ਯਾਤਰਾ, ਮੂਰਤੀ ਪੂਜਾ, ਵਰਤ ਰੱਖਣ ਅਤੇ ਜਾਤ-ਪਾਤ ਦਾ ਖੰਡਨ ਕੀਤਾ । ਉਹਨਾਂ ਦੀ ਪਰਮਾਤਮਾ ਪ੍ਰਤੀ ਸੱਚੀ ਭਗਤੀ ਅਤੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਉਹਨਾਂ ਦੇ ਅਨੁਯਾਈ ਬਣ ਗਏ । ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ।
7. ਚੈਤੰਨਯ ਮਹਾਂਪ੍ਰਭੂ-ਚੈਤੰਨਯ ਮਹਾਂਪ੍ਰਭੁ ਜੀ ਇਕ ਮਹਾਨ ਭਗਤੀ ਸੰਤ ਸਨ । ਉਹਨਾਂ ਦਾ ਜਨਮ 1486 ਈ: ਵਿਚ ਬੰਗਾਲ ਦੇ ਇਕ ਪਿੰਡ ਨਦੀਆਂ ਵਿਚ ਹੋਇਆ । ਉਹ ਇੱਕ ਪ੍ਰਮਾਤਮਾ ਦੀ ਭਗਤੀ ਕਰਨ ਵਿਚ ਵਿਸ਼ਵਾਸ ਰੱਖਦੇ ਸਨ, ਜਿਸ ਨੂੰ ਉਹ ਕ੍ਰਿਸ਼ਨ ਜੀ ਆਖਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਤੇ ਕੀਰਤਨ ਪ੍ਰਥਾ ਸ਼ੁਰੂ ਕੀਤੀ । ਉਹਨਾਂ ਨੇ ਬੰਗਾਲ, ਆਸਾਮ ਅਤੇ ਉੜੀਸਾ ਵਿਚ ਵੈਸ਼ਨਵ ਮੱਤ ਦਾ ਪ੍ਰਚਾਰ ਕੀਤਾ ।
8. ਮੀਰਾਂਬਾਈ-ਮੀਰਾਂਬਾਈ ਸ੍ਰੀ ਕ੍ਰਿਸ਼ਨ ਜੀ ਦੀ ਭਗਤ ਸੀ । ਉਹ ਭਗਤੀ ਦੇ ਗੀਤ ਰਚਦੀ ਅਤੇ ਗਾਉਂਦੀ ਸੀ । ਉਸ ਨੇ ਭਗਵਾਨ ਕ੍ਰਿਸ਼ਨ ਜੀ ਦੀ ਪ੍ਰਸੰਸਾ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ । ਉਸ ਨੇ ਭਜਨਾਂ ਦੁਆਰਾ ਕ੍ਰਿਸ਼ਨ ਭਗਤੀ ਦਾ ਪ੍ਰਚਾਰ ਕੀਤਾ ।
ਪ੍ਰਸ਼ਨ 3.
ਸਿੱਖ ਧਰਮ ਦੇ ਵਿਸ਼ੇ ਦੇ ਉਦੈ ਅਤੇ ਵਿਕਾਸ ਬਾਰੇ ਦੱਸੋ ।
ਉੱਤਰ-
ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੁ ਨਾਨਕ ਦੇਵ ਜੀ ਸਨ । ਸਿੱਖ ਲੋਕ ਦਸ ਸਿੱਖ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ, ਸ੍ਰੀ ਗੁਰੂ ਹਰਿ ਰਾਇ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈ ਹਨ । ਸਿੱਖ ਗੁਰਦਵਾਰਿਆਂ ਵਿਚ ਪੂਜਾ ਕਰਦੇ ਹਨ | ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਹਨਾਂ ਦਾ ਪ੍ਰਮੁੱਖ ਧਾਰਮਿਕ ਗ੍ਰੰਥ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੰਜ ਕਕਾਰ ; ਜਿਵੇਂ ਕਿ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰਨ ਦਾ ਆਦੇਸ਼ ਦਿੱਤਾ । ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣ ।
ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ । ਇਸ ਨੂੰ ਅੱਜ-ਕਲ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ । ਉਹਨਾਂ ਦੇ ਪਿਤਾ ਮਹਿਤਾ ਕਾਲੂ ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਸਨ । ਉਹਨਾਂ ਦੇ ਮਾਤਾ ਜੀ ਦਾ ਨਾਂ ਤ੍ਰਿਪਤਾ ਜੀ ਸੀ ਜੋ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ । ਗੁਰੂ ਨਾਨਕ ਦੇਵ ਜੀ ਦੀ ਇਕ ਭੈਣ ਸੀ ਜਿਸ ਦਾ ਨਾਂ ਬੀਬੀ ਨਾਨਕੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਤੋਂ ਹੀ ਪੜ੍ਹਾਈ ਅਤੇ ਸੰਸਾਰਿਕ ਕੰਮਾਂ ਵਿਚ ਮਨ ਨਹੀਂ ਲਗਦਾ ਸੀ । ਇਸ ਕਰਕੇ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਦਾ ਵਿਚਾਰ ਬਦਲਣ ਲਈ ਬਟਾਲੇ ਦੇ ਨਿਵਾਸੀ ਸ੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਆਪ ਜੀ ਦਾ ਵਿਆਹ ਕਰ ਦਿੱਤਾ । ਉਸ ਸਮੇਂ ਆਪ ਜੀ ਦੀ ਉਮਰ 14 ਸਾਲ ਦੀ ਸੀ । ਆਪ ਜੀ ਦੇ ਇੱਥੇ ਦੋ ਪੁੱਤਰਾਂ ਨੇ ਵੀ ਜਨਮ ਲਿਆ, ਜਿਨ੍ਹਾਂ ਦੇ ਨਾਂ ਸ੍ਰੀ ਚੰਦ ਅਤੇ ਲਖਮੀ ਦਾਸ ਸਨ ।
ਵਿਆਹ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਨਾਲ ਸੁਲਤਾਨਪੁਰ ਚਲੇ ਗਏ । ਉੱਥੇ ਉਹਨਾਂ ਨੂੰ ਦੌਲਤ ਖ਼ਾਨ ਦੇ ਮੋਦੀਖਾਨੇ ਵਿਚ ਨੌਕਰੀ ਮਿਲ ਗਈ । ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਸਵੇਰੇ ਵੇਈਂ ਵਿਚ ਇਸ਼ਨਾਨ ਕਰਨ ਲਈ ਜਾਂਦੇ ਸਨ । ਇਕ ਦਿਨ ਜਦ ਉਹ ਵੇਈਂ ਵਿਚ ਇਸ਼ਨਾਨ ਕਰਨ ਗਏ ਤਾਂ ਤਿੰਨ ਦਿਨਾਂ ਤਕ ਨਦੀ ਤੋਂ ਬਾਹਰ ਹੀ ਨਹੀਂ ਨਿਕਲੇ । ਇਹਨਾਂ ਤਿੰਨ ਦਿਨਾਂ ਵਿਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ । ਗਿਆਨ ਪ੍ਰਾਪਤ ਹੋਣ ਤੋਂ ਬਾਅਦ ਗੁਰੂ ਜੀ ਨੇ ਇਹ ਸ਼ਬਦ ਕਹੇ ‘‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’’ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਕਰਤਾਰਪੁਰ ਵਿਚ ਬਤੀਤ ਕੀਤੇ । ਉਹਨਾਂ ਨੇ 1539 ਈ: ਵਿਚ ਜੋਤੀ-ਜੋਤ ਸਮਾ ਜਾਣ ਤੋਂ ਪਹਿਲਾਂ ਭਾਈ ਲਹਿਣਾ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ । ਗੁਰੁ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ, ਵਾਰ ਮਾਝ, ਆਸਾ ਦੀ ਵਾਰ, ਸਿੱਧ ਗੋਸ਼ਟਿ, ਵਾਰ ਮਲਹਾਰ, ਬਾਰਾਮਾਹਾ ਆਦਿ ਪ੍ਰਸਿੱਧ ਬਾਣੀਆਂ ਦੀ ਰਚਨਾ ਕੀਤੀ ।
ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਜਾਂ ਯਾਤਰਾਵਾਂ ।
(ਅ) ਇਸਲਾਮ ਧਰਮ ਦੇ ਮੂਲ ਸਿਧਾਂਤ ।
ਉੱਤਰ-
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਜਾਂ ਯਾਤਰਾਵਾਂ
- ਗੁਰੂ ਨਾਨਕ ਦੇਵ ਜੀ ਨੇ ਗਿਆਨ-ਪ੍ਰਾਪਤੀ ਦੇ ਬਾਅਦ ਭਟਕੀ ਹੋਈ ਮਨੁੱਖਤਾ ਨੂੰ ਸਹੀ ਰਾਹ ਦਿਖਾਉਣ ਲਈ ਆਪਣੀਆਂ ਯਾਤਰਾਵਾਂ (ਉਦਾਸੀਆਂ) ਆਰੰਭ ਕੀਤੀਆਂ | ਆਪਣੀ ਪਹਿਲੀ ਉਦਾਸੀ ਵਿਚ ਉਹ ਸੱਯਦਪੁਰ, ਤਾਲੂੰਬਾ, ਕੁਰੂਕਸ਼ੇਤਰ, ਪਾਣੀਪਤ, ਹਰਿਦੁਆਰ, ਬਨਾਰਸ, ਗਯਾ, ਕਾਮਰੂਪ, ਢਾਕਾ ਅਤੇ ਜਗਨਨਾਥ ਪੁਰੀ ਆਦਿ ਸਥਾਨਾਂ ‘ਤੇ ਗਏ ।
- ਦੂਜੀ ਉਦਾਸੀ ਵਿਚ ਉਨ੍ਹਾਂ ਨੇ ਦੱਖਣ ਭਾਰਤ ਅਤੇ ਸ੍ਰੀਲੰਕਾ ਦੀ ਯਾਤਰਾ ਕੀਤੀ ।
- ਤੀਜੀ ਉਦਾਸੀ ਵਿਚ ਗੁਰੂ ਸਾਹਿਬ, ਕੈਲਾਸ਼ ਪਰਬਤ, ਲੱਦਾਖ, ਹਸਨ ਅਬਦਾਲ ਆਦਿ ਦੀ ਯਾਤਰਾ ਕਰਕੇ ਪਰਤ ਆਏ ।
- ਚੌਥੀ ਉਦਾਸੀ ਵਿਚ ਆਪ ਨੇ ਮੱਕਾ, ਮਦੀਨਾ, ਬਗਦਾਦ ਅਤੇ ਸੱਯਦਪੁਰ ਦੀ ਯਾਤਰਾ ਕੀਤੀ । ਇਸ ਦੇ ਬਾਅਦ ਗੁਰੂ ਜੀ ਕਰਤਾਰਪੁਰ ਵਿਚ ਆ ਕੇ ਰਹਿਣ ਲੱਗੇ । ਹੁਣ ਉਹ ਬਾਹਰ ਜਾਣ ਦੀ ਬਜਾਏ ਪੰਜਾਬ ਵਿਚ ਹੀ ਧਰਮ-ਪ੍ਰਚਾਰ ਕਰਦੇ ਰਹੇ । ਕਈ ਇਤਿਹਾਸਕਾਰਾਂ ਨੇ ਇਸਨੂੰ ਗੁਰੂ ਸਾਹਿਬ ਦੀ ਪੰਜਵੀਂ ਉਦਾਸੀ ਕਿਹਾ ਹੈ ।
(ਅ) ਇਸਲਾਮ ਧਰਮ ਦੇ ਮੂਲ ਸਿਧਾਂਤ-ਇਸਲਾਮ ਧਰਮ ਦੇ ਮੁੱਖ ਸਿਧਾਂਤ ਹੇਠ ਲਿਖੇ ਹਨ –
- ਅੱਲ੍ਹਾ ਦੇ ਸਿਵਾਏ ਹੋਰ ਕੋਈ ਪਰਮਾਤਮਾ ਨਹੀਂ ਹੈ ਅਤੇ ਮੁਹੰਮਦ ਉਸ ਦਾ ਪੈਗ਼ਬਰ ਹੈ ।
- ਹਰੇਕ ਮੁਸਲਮਾਨ ਨੂੰ ਹਰ ਰੋਜ਼ ਪੰਜ ਵਾਰ ਨਮਾਜ਼ ਪੜ੍ਹਨੀ ਚਾਹੀਦੀ ਹੈ ।
- ਹਰੇਕ ਮੁਸਲਾਮਾਨ ਨੂੰ ਰਮਜ਼ਾਨ ਦੇ ਮਹੀਨੇ ਰੋਜੇ ਰੱਖਣੇ ਚਾਹੀਦੇ ਹਨ ।
- ਹਰੇਕ ਮੁਸਲਮਾਨ ਨੂੰ ਆਪਣੇ ਜੀਵਨ ਕਾਲ ਵਿਚ ਘੱਟ ਤੋਂ ਘੱਟ ਇਕ ਵਾਰ ਮੱਕਾ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ।
- ਹਰੇਕ ਮੁਸਲਮਾਨ ਨੂੰ ਆਪਣੀ ਨੇਕ ਕਮਾਈ ਵਿਚੋਂ ਜ਼ਕਾਤ ਦਾਨ ਦੇਣਾ ਚਾਹੀਦਾ ਹੈ ।
ਪ੍ਰਸ਼ਨ 6.
ਮੁਗ਼ਲ ਕਾਲ ਸਮੇਂ ਦੀਆਂ ਧਾਰਮਿਕ ਪ੍ਰਣਾਲੀਆਂ ਅਤੇ ਸੰਪ੍ਰਦਾਵਾਂ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਮੁਗ਼ਲ ਕਾਲ ਵਿਚ ਮੁਸਲਮਾਨ ਇਸਲਾਮ ਧਰਮ ਨੂੰ ਮੰਨਦੇ ਸਨ । ਉਹਨਾਂ ਦਾ ਰਾਜ ਪ੍ਰਬੰਧ ਇਸਲਾਮੀ ਸਿਧਾਂਤਾਂ ‘ਤੇ ਆਧਾਰਿਤ ਹੁੰਦਾ ਸੀ । ਪਰ ਬਾਦਸ਼ਾਹ ਅਕਬਰ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਨਾਈ । ਉਸ ਨੇ ਗੈਰਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੀ ਉਸਾਰੀ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ । ਕਿਹਾ ਜਾਂਦਾ ਹੈ ਕਿ ਅਕਬਰ ਨੇ ਅੰਮ੍ਰਿਤਸਰ ਦੀ ਯਾਤਰਾ ਵੀ ਕੀਤੀ । ਅਕਬਰ ਅਨੁਸਾਰ ਹਰੇਕ ਧਰਮ ਚੰਗਾ ਹੁੰਦਾ ਹੈ । ਉਹ ਸੂਫ਼ੀ ਸੰਤਾਂ ਦੇ ਉਦਾਰਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ । ਉਸ ਨੇ 1575 ਈ: ਵਿਚ ਫਤਹਿਪੁਰ ਸੀਕਰੀ ਵਿਚ ਇਕ ਇਬਾਦਤਖਾਨਾ ਪੂਜਾ ਘਰ ਬਣਾਇਆ ।
ਉੱਥੇ ਹਰੇਕ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਇਕ ਸਭਾ ਬੁਲਾਈ ਜਾਂਦੀ ਅਤੇ ਧਾਰਮਿਕ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ । ਉਸ ਦਾ ਵਿਚਾਰ ਸੀ ਕਿ ਸੱਚ ਨੂੰ ਕਿਸੇ ਥਾਂ ‘ਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਉਸ ਨੇ ਪਾਰਸੀ, ਜੈਨ, ਹਿੰਦੂ ਅਤੇ ਈਸਾਈ ਆਦਿ ਸਾਰੇ ਧਰਮਾਂ ਦੇ ਲੋਕਾਂ ਲਈ ਇਬਾਦਤਖਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ | 1579 ਈ: ਵਿਚ ਉਸ ਨੇ ਇਕ ਸ਼ਾਹੀ ਫਰਮਾਨ ਜਾਰੀ ਕੀਤਾ, ਜਿਸ ਵਿਚ ਉਸ ਨੇ ਆਪਣੇ ਆਪ ਨੂੰ ਧਾਰਮਿਕ ਮਾਮਲਿਆਂ ਦਾ ਸ਼ੇਸ਼ਨ ਨਿਰਣਾਇਕ ਹੋਣ ਦਾ ਐਲਾਨ ਕੀਤਾ | ਅਕਬਰ ਨੇ ਸਾਰੇ ਧਰਮਾਂ ਦੇ ਮੂਲ ਸਿਧਾਂਤਾਂ ਨੂੰ ਇਕੱਠਾ ਕਰਕੇ ਇਕ ਨਵੇਂ ਧਰਮ ‘ਦੀਨ-ਏ-ਇਲਾਹੀਂ ਦੀ ਨੀਂਹ ਰੱਖੀ । ਉਸ ਦੀ ਮੌਤ ਤੋਂ ਬਾਅਦ ਜਹਾਂਗੀਰ ਅਤੇ ਸ਼ਾਹਜਹਾਂ ਨੇ ਵੀ ਉਸਦੀ ਧਾਰਮਿਕ ਨੀਤੀ ਨੂੰ ਅਪਣਾਇਆ । ਪਰੰਤੂ ਔਰੰਗਜ਼ੇਬ ਬਾਦਸ਼ਾਹ ਨੇ ਮੁਗ਼ਲ ਸਾਮਰਾਜ ਦੀ ਬਹੁ-ਧਾਰਮਿਕ-ਪ੍ਰਣਾਲੀ ਨੂੰ ਬਦਲ ਦਿੱਤਾ । ਇਸ ਦਾ ਮੁਗਲ ਸਾਮਰਾਜ ’ਤੇ ਬਹੁਤ ਬੁਰਾ ਪ੍ਰਭਾਵ ਪਿਆ ।
ਪ੍ਰਸ਼ਨ 7.
ਸੂਫ਼ੀ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ? ਉਸਦੇ ਮੂਲ ਸਿਧਾਂਤ ਕਿਹੜੇ ਸਨ ?
ਉੱਤਰ-
ਸੂਫ਼ੀ ਇਸਲਾਮ ਧਰਮ ਦਾ ਰਹੱਸਵਾਦੀ ਰੂਪ ਸੀ । ਸੂਫ਼ੀ ਸੰਤਾਂ ਨੂੰ ਸ਼ੇਖ ਜਾਂ ਪੀਰ ਕਿਹਾ ਜਾਂਦਾ ਸੀ । ਮੱਧ ਕਾਲ ਵਿਚ ਉੱਤਰੀ ਭਾਰਤ ਵਿਚ ਸੂਫ਼ੀ ਮੱਤ ਦੇ ਬਹੁਤ ਸਾਰੇ ਸਿਲਸਿਲੇ ਸਥਾਪਿਤ ਹੋ ਗਏ ਸਨ । ਉਹਨਾਂ ਵਿਚੋਂ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਬਹੁਤ ਪ੍ਰਸਿੱਧ ਸਨ । ਚਿਸ਼ਤੀ ਸਿਲਸਿਲੇ ਦੀ ਨੀਂਹ ਅਜਮੇਰ ਵਿਚ ਖਵਾਜਾ ਮੁਈਨੁੱਦੀਨ ਚਿਸ਼ਤੀ ਨੇ ਅਤੇ ਸੁਹਰਾਵਰਦੀ ਸਿਲਸਿਲੇ ਦੀ ਨੀਂਹ ਮੁਲਤਾਨ ਵਿਚ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਰੱਖੀ । ਇਹਨਾਂ ਸਿਲਸਿਲਿਆਂ ਦੇ ਧਾਰਮਿਕ ਵਿਸ਼ਵਾਸ ਵੱਖ-ਵੱਖ ਸਨ ।
ਸੂਫ਼ੀ ਲਹਿਰ ਦੇ ਮੂਲ ਸਿਧਾਂਤ –
- ਸੂਫ਼ੀ ਸੰਤ ਇਕ ਅੱਲ੍ਹਾ ਨੂੰ ਮੰਨਦੇ ਅਤੇ ਕਿਸੇ ਹੋਰ ਪ੍ਰਮਾਤਮਾ ਦੀ ਪੂਜਾ ਨਹੀਂ ਕਰਦੇ ਸਨ ।
- ਉਹਨਾਂ ਅਨੁਸਾਰ ਅੱਲਾ ਸਰਵ-ਸ਼ਕਤੀਮਾਨ ਹੈ ਅਤੇ ਉਹ ਹਰ ਜਗ੍ਹਾ ਮੌਜੂਦ ਹੈ ।
- ਅੱਲ੍ਹਾ ਨੂੰ ਪਾਉਣ ਲਈ ਉਹ ਪ੍ਰੇਮ ਭਾਵਨਾ ‘ਤੇ ਜ਼ੋਰ ਦਿੰਦੇ ਸਨ ।
- ਅੱਲ੍ਹਾ ਦੀ ਪ੍ਰਾਪਤੀ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਵੀ ਜ਼ਰੂਰੀ ਸਮਝਦੇ ਸਨ ।
- ਉਹ ਸੰਗੀਤ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਸੰਗੀਤ ਦੁਆਰਾ ਅੱਲ੍ਹਾ ਨੂੰ ਖੁਸ਼ ਕਰਨ ਦਾ ਯਤਨ ਕਰਦੇ ਸਨ ।
- ਉਹ ਹੋਰਨਾਂ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ ।
ਪ੍ਰਸ਼ਨ 8.
ਹਿੰਦੂ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦਿੱਲੀ ਸਲਤਨਤ ਕਾਲ ਵਿਚ ਹਿੰਦੂ ਧਰਮ ਵਿਚ ਹੋਰ ਬਹੁਤ ਸਾਰੇ ਮੱਤ ਉਤਪੰਨ ਹੋ ਗਏ ਸਨ । ਇਨ੍ਹਾਂ ਵਿਚ ਸ਼ੈਵ ਮੱਤ, ਵੈਸ਼ਨਵ ਮੱਤ ਅਤੇ ਜੋਗੀ ਆਦਿ ਸ਼ਾਮਲ ਸਨ ।
- ਸ਼ੈਵ ਮੱਤ-9ਵੀਂ ਸਦੀ ਵਿਚ ਭਾਰਤ ਵਿਚ ਸ਼ੰਕਰਾਚਾਰੀਆ ਨੇ ਸ਼ੈਵ ਮੱਤ ਦੀ ਸਥਾਪਨਾ ਕੀਤੀ । ਉਹਨਾਂ ਦੇ ਅਨੁਯਾਈਆਂ ਨੂੰ ਸ਼ੈਵ ਕਿਹਾ ਜਾਂਦਾ ਹੈ ।
- ਵੈਸ਼ਨਵ ਮੱਤ-ਵੈਸ਼ਨਵ ਮੱਤ ਦੇ ਅਨੁਯਾਈ ਭਗਵਾਨ ਵਿਸ਼ਨੂੰ ਜੀ ਦੇ ਅਵਤਾਰਾਂ-ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਨ । ਸ੍ਰੀ ਰਾਮ ਚੰਦਰ ਜੀ ਦੀ ਪੂਜਾ ਕਰਨ ਵਾਲਿਆਂ ਵਿਚ ਰਾਮਾਨੰਦ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਨ ਵਾਲਿਆਂ ਵਿਚ ਚੈਤੰਨਯ ਮਹਾਂਪ੍ਰਭੂ ਜੀ ਪ੍ਰਸਿੱਧ ਸਨ ।
ਪ੍ਰਸ਼ਨ 9.
ਭਗਤੀ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ? ਉਸਦੇ ਮੂਲ ਸਿਧਾਂਤ ਕੀ ਸਨ ?
ਉੱਤਰ-
ਮੱਧਕਾਲੀਨ ਭਾਰਤ ਵਿਚ ਭਗਤੀ ਲਹਿਰ ਨਾਂ ਦੀ ਇਕ ਪ੍ਰਸਿੱਧ ਧਾਰਮਿਕ ਲਹਿਰ ਚੱਲੀ । ਇਸ ਲਹਿਰ ਦੇ ਸਾਰੇ ਪ੍ਰਚਾਰਕ ਮੁਕਤੀ ਪਾਉਣ ਲਈ ਭਗਤੀ ‘ਤੇ ਜ਼ੋਰ ਦਿੰਦੇ ਸਨ । ਇਸ ਲਈ ਇਸ ਲਹਿਰ ਨੂੰ ਭਗਤੀ ਲਹਿਰ ਕਿਹਾ ਜਾਣ ਲੱਗਾ । ਭਗਤੀ ਲਹਿਰ ਦੇ ਮੂਲ ਸਿਧਾਂਤ –
- ਇੱਕ ਹੀ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਣਾ ।
- ਗੁਰੂ ਵਿਚ ਸ਼ਰਧਾ ਰੱਖਣਾ
- ਆਤਮ-ਸਮਰਪਣ ਕਰਨਾ
- ਜਾਤ-ਪਾਤ ਵਿਚ ਵਿਸ਼ਵਾਸ ਨਾ ਰੱਖਣਾ
- ਖੋਖਲੇ ਰੀਤੀ-ਰਿਵਾਜਾਂ ਤੋਂ ਬਚਣਾ
- ਸ਼ੁੱਧ ਜੀਵਨ ਬਤੀਤ ਕਰਨਾ ।
ਪ੍ਰਸ਼ਨ 10.
ਭਗਤੀ ਲਹਿਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਯੋਗਦਾਨ ਦਿੱਤਾ ?
ਉੱਤਰ-
ਸ੍ਰੀ ਗੁਰੁ ਨਾਨਕ ਦੇਵ ਜੀ ਭਗਤੀ ਲਹਿਰ ਦੇ ਮਹਾਨ ਸੰਤ ਸਨ । ਉਹ ਸਿੱਖ ਧਰਮ ਦੇ ਸੰਸਥਾਪਕ ਸਨ । ਉਹਨਾਂ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ । ਅੱਜ-ਕਲ੍ਹ ਇਹ, ਸਥਾਨ ਪਾਕਿਸਤਾਨ ਵਿਚ ਹੈ ਅਤੇ ਇਸਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਦੀ ਭਗਤੀ ਕਰਨ ਵਿਚ ਵਿਸ਼ਵਾਸ ਰੱਖਦੇ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਪ੍ਰਮਾਤਮਾ ਸਰਵ-ਸ਼ਕਤੀਮਾਨ ਅਤੇ ਸਰਵ ਵਿਆਪਕ ਹੈ ।ਉਹ ਨਿਰਾਕਾਰ ਹੈ ਅਤੇ ਸਭ ਤੋਂ ਮਹਾਨ ਹੈ । ਉਹ ਪ੍ਰਮਾਤਮਾ ਨੂੰ ਹੀ ਸੱਚਾ ਗੁਰੂ ਮੰਨਦੇ ਸਨ । ਗੁਰੁ ਨਾਨਕ ਦੇਵ ਜੀ ਨੇ ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ, ਮੂਰਤੀ-ਪੂਜਾ, ਜਾਤ-ਪਾਤ ਦੇ ਭੇਦ-ਭਾਵ, ਤੀਰਥ ਯਾਤਰਾ ਅਤੇ ਇਸਤਰੀਆਂ ਨਾਲ ਬੁਰੇ ਸਲੂਕ ਦਾ ਵਿਰੋਧ ਕੀਤਾ । ਉਨ੍ਹਾਂ ਦੀਆਂ ਸਿੱਖਿਆਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿੱਤੀਆਂ ਗਈਆਂ ਹਨ ।
ਪ੍ਰਸ਼ਨ 11.
ਭਾਰਤ ਦੇ ਪ੍ਰਮੁੱਖ ਭਗਤੀ ਲਹਿਰ ਦੇ ਸੰਤਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪ੍ਰਮੁੱਖ ਭਗਤੀ. ਲਹਿਰ ਦੇ ਸੰਤਾਂ ਦੇ ਨਾਂ-ਸੰਤ ਰਾਮਾਨੁਜ, ਸੰਤ ਰਾਮਾਨੰਦ, ਭਗਤ ਕਬੀਰ, ਸ੍ਰੀ ਗੁਰੂ ਨਾਨਕ ਦੇਵ ਜੀ, ਸੰਤ ਨਾਮਦੇਵ ਜੀ, ਸ੍ਰੀ ਗੁਰੂ ਰਵਿਦਾਸ ਜੀ, ਚੈਤੰਨਯ ਮਹਾਂਪ੍ਰਭੂ ਤੇ ਮੀਰਾਬਾਈ । ਇਸਦੇ ਇਲਾਵਾ ਜੈਦੇਵ, ਤੁਲਸੀਦਾਸ ਤੇ ਸੁਰਦਾਸ ਆਦਿ ਵੀ ਭਗਤੀ ਲਹਿਰ ਦੇ ਸੰਤ ਹਨ ।
ਪ੍ਰਸ਼ਨ 12.
ਸਿੱਖ ਪੰਥ ਦੇ ਮੁੱਖ ਨਿਯਮਾਂ ਬਾਰੇ ਲਿਖੋ ।
ਉੱਤਰ-
ਸਿੱਖ ਪੰਥ ਦੇ ਮੁੱਖ ਨਿਯਮ ਹੇਠ ਲਿਖੇ ਹਨ
- ਪ੍ਰਮਾਤਮਾ ਇੱਕ ਹੈ ।
- ਪ੍ਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ ।
- ਸਾਰੇ ਮਨੁੱਖ ਬਰਾਬਰ ਹਨ ।
- ਪ੍ਰਮਾਤਮਾ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਹੈ ।
- ਹਉਮੈ (ਹੰਕਾਰ ਦਾ ਤਿਆਗ ਕਰੋ ।
- ਗੁਰੂ ਮਹਾਨ ਹੈ ।
- ਸਤਿ-ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ।
- ਖੋਖਲੇ ਰੀਤੀ-ਰਿਵਾਜਾਂ ਵਿਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ।
- ਜਾਤ-ਪਾਤ ਦਾ ਭੇਦਭਾਵ ਵਿਅਰਥ ਹੈ ।
- ਮਨੁੱਖ ਨੂੰ ਸ਼ੁੱਧ ਜੀਵਨ ਬਤੀਤ ਕਰਨਾ ਚਾਹੀਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ
ਪ੍ਰਸ਼ਨ 1.
ਇਸਲਾਮ ਧਰਮ ਦੇ ਸੰਸਥਾਪਕ ਕੌਣ ਸਨ ?
(i) ਅਕਬਰ
(ii) ਹਜ਼ਰਤ ਮੁਹੰਮਦ
(iii) ਕਬੀਰ ਜੀ ।
ਉੱਤਰ-
(i) ਹਜ਼ਰਤ ਮੁਹੰਮਦ ।
ਪ੍ਰਸ਼ਨ 2.
ਸੂਫ਼ੀ ਸੰਤਾਂ ਵਿਚ ਸਭ ਤੋਂ ਪ੍ਰਸਿੱਧ ਇਕ ਚਿਸ਼ਤੀ ਸ਼ੇਖ ਸਨ। ਹੇਠਾਂ ਝਿਖਿਆਂ ਵਿਚੋਂ ਉਨ੍ਹਾਂ ਦਾ ਨਾਂ ਕੀ ਸੀ ?
(i) ਖ਼ਵਾਜਾ ਮੁਈਨਦੀਨ
(ii) ਬਾਬਾ ਫ਼ਰੀਦ
(iii) ਨਿਜ਼ਾਮੁਦੀਨ ਔਲਿਆ।
ਉੱਤਰ-
(i) ਖਵਾਜ਼ਾ ਮੁਈਨਦੀਨ ।
ਪ੍ਰਸ਼ਨ 3.
ਦੋ ਸਿੱਖ ਗੁਰੂ ਸ਼ਹੀਦੀ ਨੂੰ ਪ੍ਰਾਪਤ ਹੋਏ ਸਨ। ਇਨ੍ਹਾਂ ਵਿਚੋਂ ਇਕ ਸਨ –
(i) ਸ੍ਰੀ ਗੁਰੂ ਰਾਮਦਾਸ ਜੀ
(ii) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(iii) ਸ੍ਰੀ ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iii) ਸ੍ਰੀ ਗੁਰੂ ਤੇਗ਼ ਬਹਾਦਰ ਜੀ ।