Punjab State Board PSEB 7th Class Punjabi Book Solutions Chapter 9 ਮੇਰੇ ਦਾਦੀ Textbook Exercise Questions and Answers.
PSEB Solutions for Class 7 Punjabi Chapter 9 ਮੇਰੇ ਦਾਦੀ (1st Language)
Punjabi Guide for Class 7 PSEB ਮੇਰੇ ਦਾਦੀ Textbook Questions and Answers
ਮੇਰੇ ਦਾਦੀ ਪਾਠ-ਅਭਿਆਸ
1. ਦੱਸੋ :
(ਉ) ਸਰੀਰਿਕ ਪੱਖ ਦਾਦੀ ਜੀ ਕਿਸ ਤਰ੍ਹਾਂ ਦੇ ਸਨ ?
ਉੱਤਰ :
ਦਾਦੀ ਜੀ ਦੀ ਉਮਰ ਤਰਿਆਨਵੇਂ ਵਰੇ ਸੀ। ਉਨ੍ਹਾਂ ਦਾ ਕੱਦ ਮਸਾਂ ਚਾਰ ਫੁੱਟ ਸੀ। ਉਨ੍ਹਾਂ ਦਾ ਸਰੀਰ ਤੇ ਨਜ਼ਰ ਕਮਜ਼ੋਰ ਸੀ।
(ਅ) ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਲੱਗਦੀ ?
ਉੱਤਰ :
ਦਾਦੀ ਜੀ ਨੂੰ ਕਿਸੇ ਮਹਿਮਾਨ ਦਾ ਘਰੋਂ ਅਸੰਤੁਸ਼ਟ ਜਾਣਾ ਜਾਂ ਕਿਸੇ ਫ਼ਕੀਰ ਦਾ ਨਿਰਾਦਰ ਹੋ ਜਾਣਾ ਚੰਗਾ ਨਹੀਂ ਸੀ ਲਗਦਾ।
(ਈ) ਦਾਦੀ ਜੀ ਦੇ ਪ੍ਰਾਰਥਨਾ-ਕਮਰੇ ਵਿੱਚ ਕਿਹੜਾ-ਕਿਹੜਾ ਸਮਾਨ ਪਿਆ ਸੀ ?
ਉੱਤਰ :
ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਦਰੀ ਵਿਛੀ ਹੋਈ ਸੀ। ਵਿਚਕਾਰ ਇੱਕ ਰੰਗੀਲਾ ਪੀਹੜਾ ਡੱਠਾ ਹੋਇਆ ਹੈ। ਉਸ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜ਼ਮਾਨ ਸਨ। ਇਸ ਪਵਿੱਤਰ ਕਮੰਰੇ ਵਿਚ ਫ਼ਰਸ਼ ਉੱਤੇ ਚਾਂਦੀ ਦੇ ਧੂਫਦਾਨ ਵਿਚ ਧੂਫ ਧੁਖਦਾ ਰਹਿੰਦਾ ਸੀ।
(ਸ) ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ ਵਿੱਚ ਮੋਹਿਨੀ ਸ਼ਹਿਜ਼ਾਦੀ ਕਿਹੋ-ਜਿਹੀ ਸੀ ?
ਉੱਤਰ :
ਇਸ ਕਹਾਣੀ ਵਿਚ ਮੋਹਿਨੀ ਸ਼ਹਿਜ਼ਾਦੀ ਦੇ ਮੂੰਹ ਵਿਚੋਂ ਫੁੱਲ ਕਿਰਦੇ ਸਨ। ਜਦੋਂ ਉਹ ਹੱਸਦੀ ਸੀ, ਤਾਂ ਉਸ ਦੇ ਮੂੰਹ ਵਿਚੋਂ ਕਿਰਿਆ ਹਰ ਇਕ ਫੁੱਲ ਬੂਟਾ ਬਣ ਜਾਂਦਾ ਸੀ। ਇਸ ਤਰ੍ਹਾਂ ਥੋੜ੍ਹੇ ਚਿਰ ਵਿਚ ਹੀ ਉਸ ਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰ ਗਿਆ ਸੀ।
(ਹ) ਖੇਤਰੀ ਜਲ-ਪ੍ਰਵਾਹ ਕਰਨ ਤੋਂ ਬਾਅਦ ਦਾਦੀ ਜੀ ਕੰਜਕਾਂ ਲਈ ਕੀ ਕਰਦੇ ਸੀ ?
ਉੱਤਰ :
ਖੇਤਰੀ ਜਲ – ਪ੍ਰਵਾਹ ਕਰਨ ਮਗਰੋਂ ਘਰ ਪਰਤ ਕੇ ਦਾਦੀ ਜੀ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਸਨ। ਉਹ ਉਨ੍ਹਾਂ ਦੇ ਪੈਰ ਧੋਂਦੇ ਤੇ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਸਨ। ਉਹ 85 ਸਾਲਾਂ ਦੀ ਉਮਰ ਵਿਚ ਵੀ ਉਨ੍ਹਾਂ ਨੂੰ ਪਿਆਰ ਨਾਲ ਆਪਣੇ ਹੱਥਾਂ ਨਾਲ ਪਕਾਈਆਂ ਚੀਜ਼ਾਂ ਖੁਆਉਂਦੇ ਰਹੇ ਸਨ।
(ਕ) ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਵੇਲੇ ਦਾਦੀ ਜੀ ਕੀ ਕਰਦੇ ਸਨ ?
ਉੱਤਰ :
ਦਾਦੀ ਜੀ ਹਰ ਰੋਜ਼ ਸਵੇਰੇ ਚੜ੍ਹਦੇ ਸੂਰਜ ਨੂੰ ਮੱਥਾ ਟੇਕਦੇ ਸਨ ਤੇ ਸ਼ਾਮ ਨੂੰ ਨੀਲੇ ਅਸਮਾਨ ਨੂੰ ਰਾਤ ਨੂੰ ਉਹ ਕਦੇ ਚੰਨ ਨੂੰ ਤੇ ਕਦੇ ਧੂ ਤਾਰੇ ਨੂੰ ਹੱਥ ਜੋੜਦੇ ਸਨ।
(ਖ) ਦਾਦੀ ਜੀ ਦੇ ਅੰਤਿਮ ਸਮੇਂ ਦਾ ਵਰਨਣ ਆਪਣੇ ਸ਼ਬਦਾਂ ਵਿੱਚ ਕਰੋ।
ਉੱਤਰ :
ਦਾਦੀ ਜੀ ਸੌ ਵਰ੍ਹੇ ਭੋਗ ਕੇ ਪੂਰੇ ਹੋ ਗਏ। ਉਹ ਪੂਰੇ ਹੋਣ ਤੋਂ ਅਖੀਰਲਾ ਇਕ ਮਹੀਨਾ ਮੰਜੇ ‘ਤੇ ਪਏ ਰਹੇ, ਪਰੰਤੂ ਉਨ੍ਹਾਂ ਆਪਣੀ ਪੀੜ ਦਾ ਭਾਰ ਕਿਸੇ ਉੱਤੇ ਨਾ ਪਾਇਆ। ਜਦੋਂ ਕਿਸੇ ਨੇ ਉਨ੍ਹਾਂ ਦਾ ਹਾਲ ਪੁੱਛਿਆ, ਤਾਂ ਉਨ੍ਹਾਂ ਚੰਗਾ ਹੀ ਕਿਹਾ।
(ਗ) ਮੇਰੇ ਦਾਦੀ ਜੀ ਇਨਸਾਨੀ ਦਿਲਾਂ ਦੀ ਬੈਂਕ ਸੀ, ਕਿਵੇਂ ?
ਉੱਤਰ :
ਇਹ ਗੱਲ ਲੇਖਕ ਨੇ ਦਾਦੀ ਜੀ ਦੇ ਪੂਰੇ ਹੋਣ ਮਗਰੋਂ ਉਨ੍ਹਾਂ ਦੀ ਫੂਹੜੀ ‘ਤੇ ਬੈਠੇ ਲੋਕਾਂ ਦੁਆਰਾ ਦਾਦੀ ਜੀ ਸੰਬੰਧੀ ਕੀਤੀਆਂ ਗੱਲਾਂ ਨੂੰ ਸੁਣ ਕੇ ਮਹਿਸੂਸ ਕੀਤੀ। ਇਸ ਸਮੇਂ ਲੋਕਾਂ ਨੇ ਦਾਦੀ ਜੀ ਦੀਆਂ ਉਹ ਗੱਲਾਂ ਦੱਸੀਆਂ, ਜਿਹੜੀਆਂ ਉਨ੍ਹਾਂ ਕਦੇ ਕਿਸੇ ਹੋਰ ਨਾਲ ਨਹੀਂ ਸਨ ਕੀਤੀਆਂ। ਹਰ ਕਿਸੇ ਦਾ ਖ਼ਿਆਲ ਸੀ ਕਿ ਬੇਬੇ ਦੇ ਭੇਤ ਬੇਬੇ ਨੇ ਆਪਣੇ ਜ਼ਿਹਨ ਵਿਚ ਸਾਂਭੇ ਹੋਏ ਹਨ, ਪਰ ਫੁਹੜੀ ਉੱਤੇ ਜਦੋਂ ਤੇਰਾਂ ਦਿਨ ਹਰ ਕਿਸੇ ਨੇ ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ, ਤਾਂ ਲੇਖਕ ਨੂੰ ਜਾਪਿਆ ਕਿ ਉਹ ਦਾਦੀ ਕੇਵਲ ਉਸ ਦੀ ਹੀ ਨਹੀਂ ਸੀ, ਸਗੋਂ ਉਹ ਇਨਸਾਨੀ ਦਿਲਾਂ ਦਾ ਬੈਂਕ ਸੀ।
2. ਔਖੇ ਸ਼ਬਦਾਂ ਦੇ ਅਰਥ :
- ਜੀਕਰ ; ਜਿਵੇਂ
- ਪੁਰਾਤਨ : ਪੁਰਾਣਾ
- ਤਬਦੀਲੀ : ਬਦਲੀ
- ਅਕੀਦਾ : ਧਾਰਮਿਕ ਵਿਸ਼ਵਾਸ, ਭਰੋਸਾ
- ਨਿਰਾਦਰ : ਅਪਮਾਨ
- ਬਿਰਾਜਮਾਨ : ਬੈਠਾ, ਸਸ਼ੋਭਿਤ
- ਮੁਤਬਰਕ : ਪਾਕ, ਪਵਿੱਤਰ
- ਆਲਾ : ਕੰਧ ਵਿੱਚ ਬਣਿਆ ਖੁੱਡਾ ਜਾਂ ਰਖਣਾ
- ਜਲ-ਪ੍ਰਵਾਹ : ਪਾਣੀ ਵਿੱਚ ਤਾਰ ਦੇਣਾ
- ਵਾਜ : ਅਵਾਜ਼
- ਨਿਰਬਲ : ਕਮਜ਼ੋਰ
- ਘਸਮੈਲਾ : ਮਟਿਆਲਾ, ਗੰਦਾ, ਮੌਲਾ
- ਫੂਹੜੀ : ਮੋਟੀ ਸਫ, ਦਰੀ, ਮਰਨ ਉਪਰੰਤ ਵਿਛਾਈ ਦਰੀ, ਜਿੱਥੇ ਆ ਕੇ ਬੈਠ ਕੇ ਲੋਕ ਅਫ਼ਸੋਸ ਕਰਦੇ ਹਨ।
3. ਹੇਠ ਲਿਖਿਆਂ ਨੂੰ ਵਾਕਾਂ ਚ ਵਰਤੋ:
ਸਿਧਾਂਤ, ਫ਼ਕੀਰ, ਭਰਪੂਰ , ਸ਼ਹਿਜ਼ਾਦੀ, ਕੁਦਰਤ, ਚੋਣਵੇਂ, ਕੰਜਕਾਂ, ਪ੍ਰਾਰਥਨਾ, ਇਨਸਾਨੀ।
ਉੱਤਰ :
- ਸਿਧਾਂਤ (ਨਿਯਮ, ਬੁਨਿਆਦੀ ਵਿਚਾਰ) – ਇਸ ਪੁਸਤਕ ਵਿਚ ਅਰਥ – ਵਿਗਿਆਨ ਦੇ ਸਿਧਾਂਤ ਲਿਖੇ ਹੋਏ ਹਨ।
- ਫ਼ਕੀਰ (ਮੰਗਤਾ) – ਮੰਦਰ ਦੇ ਬਾਹਰ ਬਹੁਤ ਸਾਰੇ ਫ਼ਕੀਰ ਬੈਠੇ ਭਿੱਖਿਆ ਮੰਗ ਰਹੇ ਸਨ।
- ਭਰਪੂਰ ਭਰਿਆ ਹੋਇਆ) – ਇਸ ਵਾਰੀ ਕਣਕ ਦੀ ਭਰਪੂਰ ਫ਼ਸਲ ਹੋਵੇਗੀ।
- ਸ਼ਹਿਜ਼ਾਦੀ (ਰਾਜਕੁਮਾਰੀ) – ਇਸ ਕਹਾਣੀ ਵਿਚ ਇਕ ਫ਼ਕੀਰ ਦਾ ਵਿਆਹ ਇਕ ਸ਼ਹਿਜ਼ਾਦੀ ਨਾਲ ਹੋ ਜਾਂਦਾ ਹੈ।
- ਕੁਦਰਤ ਕਿਰਤੀ) – – ਪਰਮਾਤਮਾ ਆਪਣੀ ਬਣਾਈ ਕੁਦਰਤ ਵਿਚ ਮੌਜੂਦ ਹੈ।
- ਚੋਣਵੇਂ ਚੁਣੇ ਹੋਏ) – ਹਾਕੀ ਦੀ ਇਸ ਟੀਮ ਵਿਚ ਦੇਸ਼ ਭਰ ਦੇ ਚੋਣਵੇਂ ਖਿਡਾਰੀ ਸ਼ਾਮਲ ਹਨ।
- ਕੰਜਕਾਂ (10 ਕੁ ਸਾਲ ਤਕ ਦੀ ਉਮਰ ਦੀਆਂ ਕੁੜੀਆਂ – ਮੇਰੇ ਦਾਦੀ ਜੀ ਨੇ ਕੰਜਕਾਂ ਨੂੰ ਆਪਣੇ ਹੱਥੀਂ ਬਣਾਇਆ ਖਾਣਾ ਖੁਆਇਆ।
- ਪ੍ਰਾਰਥਨਾ (ਬੇਨਤੀ) – ਸਾਰੇ ਬੱਚੇ ਰਲ ਕੇ ਸਵੇਰ ਦੀ ਪ੍ਰਾਰਥਨਾ ਵਿਚ ਸ਼ਾਮਲ ਹੋਏ।
- ਇਨਸਾਨੀ ਮਨੁੱਖੀ) – ਮਨੁੱਖ ਨੂੰ ਆਪਣਾ ਇਨਸਾਨੀ ਫ਼ਰਜ਼ ਪਛਾਣਦਿਆਂ ਦੁਖੀ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
4. ਪੜੋ , ਸਮਝ ਤੇ ਮਿਲਾਣ ਕਰੋ:
- ਬਾਗ – ਮੀਂਹ
- ਬੱਦਲ – ਬੂਟੇ
- ਪੂਰਨ ਚੰਨ – ਸ੍ਰੀ ਗੁਰੂ ਗ੍ਰੰਥ ਸਾਹਿਬ
- ਵਾਕ – ਪੂਰਨਮਾਸੀ
- ਕਹਾਣੀਆਂ – ਫ਼ਸਲਾਂ
- ਕਿਸਾਨ – ਰਾਤ
ਉੱਤਰ :
- ਬਾਗ – ਬੂਟੇ
- ਬੱਦਲ – ਮੀਂਹ
- ਪੂਰਨ ਚੰਦ – ਪੂਰਨਮਾਸ਼ੀ
- ਵਾਕ – ਸ੍ਰੀ ਗੁਰੂ ਗ੍ਰੰਥ ਸਾਹਿਬ
- ਕਹਾਣੀਆਂ – ਰਾਤ
- ਕਿਸਾਨ – ਫ਼ਸਲਾਂ।
ਵਿਆਕਰਨ :
ਪੜਨਾਂਵ : ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:-ਮੈਂ, ਤੁਸੀਂ, ਅਸੀਂ, ਉਹ।
ਪੜਨਾਂਵ ਦੀਆਂ 6 ਕਿਸਮਾਂ ਹੁੰਦੀਆਂ ਹਨ:
1. ਪੁਰਖਵਾਚਕ ਪੜਨਾਂਵ : ਜਿਹੜਾ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ‘ਤੇ ਵਰਤਦੇ ਹਾਂ, ਉਸ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :- ਮੈਂ, ਤੁਸੀਂ, ਉਹ ਆਦਿ। ਪੁਰਖਵਾਚਕ ਪੜਨਾਂਵ ਨੂੰ ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ ਜਾਂ ਤੀਜਾ ਪੁਰਖ ‘ਚ ਵੰਡਿਆ ਜਾਂਦਾ ਹੈ।
2. ਨਿੱਜਵਾਚਕ ਪੜਨਾਂਵ: ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ਉ) ਦਾਦੀ ਜੀ ਆਪ ਆਪਣੇ ਹੱਥੀਂ ਕੰਮ ਕਰਦੇ ਸਨ।
(ਅ) ਮੈਂ ਆਪ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਾਂ।
3. ਨਿਸ਼ਚੇਵਾਚਕ ਪੜਨਾਂਵ: ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ‘ ਨਾਂ ਦੀ ਥਾਂ ਉੱਤੇ ਵਰਤੇ ਜਾਣ, ਉਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ।
(ਅ) ਅਹੁ ਪੂਰਨ ਚੰਨ ਦਿਖਾਈ ਦੇ ਰਿਹਾ ਹੈ।
4. ਅਨਿਸ਼ਚੇਵਾਚਕ ਪੜਨਾਂਵ:- ਜਿਹੜੇ ਪੜਨਾਂਵ-ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਹੋਵੇ, ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਨਾ ਚਲਾ ਜਾਵੇ।
(ਅ) ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ।
5. ਸੰਬੰਧਵਾਚਕ ਪੜਨਾਂਵ- ਜਿਹੜਾ ਸ਼ਬਦ ਨਾਂਵ-ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵੱਸਦੇ ਹਨ।
(ਅ) ਵਿਦਿਆਰਥੀ, ਜਿਸ ਨੇ ਖੂਬ ਪੜ੍ਹਾਈ ਕੀਤੀ ਸੀ, ਪਾਸ ਹੋ ਗਿਆ।
6. ਪ੍ਰਸ਼ਨਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਤੇ ਨਾਲ ਹੀ ਉਸ ਦੁਆਰਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ਉ) ਕੌਣ ਪਾਠ ਪੜ੍ਹ ਰਿਹਾ ਹੈ ?
(ਅ) ਪੂਰਨ ਚੰਨ ਕਿਸ ਨੇ ਵੇਖਿਆ ਹੈ ?
ਵਿਦਿਆਰਥੀ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਆਦਿ ਬਜ਼ਰਗਾਂ ਬਾਰੇ . ਆਪਣੇ ਵਿਚਾਰ ਲਿਖ ਕੇ ਆਪਣੀ ਸ਼੍ਰੇਣੀ ਨਾਲ ਸਾਂਝੇ ਕਰਨ।
PSEB 7th Class Punjabi Guide ਮੇਰੇ ਦਾਦੀ Important Questions and Answers
ਪ੍ਰਸ਼ਨ –
“ਮੇਰੇ ਦਾਦੀ ਜੀ ਪਾਠ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ :
ਲੇਖਕ ਦੇ ਦਾਦੀ ਜੀ 93 ਵਰਿਆਂ ਦੇ ਬੁੱਢੇ ਹਨ। ਉਨ੍ਹਾਂ ਦਾ ਕੱਦ ਮਸਾਂ ਚਾਰ ਫੁੱਟ ਹੈ, ਪਰੰਤੂ ਉਹ ਬਹੁਤ ਖੁਸ਼ ਰਹਿੰਦੇ ਹਨ। ਉਹ ਇਕ ਪੁਰਾਤਨ ਸਿੱਖ ਦਾ ਨਮੂਨਾ ਹਨ। ਉਨ੍ਹਾਂ ਦੇ ਦੁਆਲੇ ਸੈਂਕੜੇ ਨਵੇਂ ਖ਼ਿਆਲ ਉੱਠਦੇ ਹਨ, ਪਰ ਉਨ੍ਹਾਂ ਦਾ ਉਨ੍ਹਾਂ ਉੱਪਰ ਅਸਰ ਨਹੀਂ ਹੁੰਦਾ।ਉਹ ਸੌਣ, ਜਾਗਣ, ਖਾਣ – ਪੀਣ, ਅਰਾਮ ਕਰਨ ਤੇ ਵਰਤ ਰੱਖਣ ਨੂੰ ਧਰਮ ਸਮਝਦੇ ਹਨ ਧਰਮ ਉਨ੍ਹਾਂ ਲਈ ਕੋਈ ਸਿਧਾਂਤ ਜਾਂ ਅਕੀਦਾ ਨਹੀਂ, ਸਗੋਂ ਸਮੁੱਚਾ ਜੀਵਨ ਹੈ। ਉਨ੍ਹਾਂ ਦੇ ਸੁਭਾ ਵਿਚ ਧਰਮਾਂ ਦੇ ਮਿੱਠੇ – ਮਿੱਠੇ ਭਰਮ ਹਨ।
ਕਿਸੇ ਪ੍ਰਾਹੁਣੇ ਦਾ ਘਰੋਂ ਅਸੰਤੁਸ਼ਟ ਹੋ ਕੇ ਜਾਣਾ ਜਾਂ ਕਿਸੇ ਫ਼ਕੀਰ ਦਾ ਨਿਰਾਦਰ ਕਰਨਾ ਇਨ੍ਹਾਂ ਨੂੰ ਚੰਗਾ ਨਹੀਂ ਲਗਦਾ। ਉਹ ਹਰ ਪੂਰਨਮਾਸ਼ੀ ਨੂੰ ਵਰਤ ਰੱਖਦੇ ਹਨ। ਚੰਗੇ ਸ਼ਗਨਾਂ ਵਿਚ ਯਕੀਨ ਰੱਖਦੇ ਹਨ।ਉਹ ਘਰੋਂ ਕਿਸੇ ਨੂੰ ਨਰਾਜ਼ ਨਹੀਂ ਜਾਣ ਦਿੰਦੇ ! ਉਹ ਮੁਸਕਰਾਉਂਦੇ ਰਹਿੰਦੇ ਹਨ ਤੇ ਗੁੱਸੇ ਤੋਂ ਖ਼ਾਲੀ ਹਨ। ਉਨ੍ਹਾਂ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਦਰੀ ਵਿਛੀ ਹੋਈ ਹੈ।ਵਿਚਕਾਰ ਰੰਗਲੇ ਪੀਹੜੇ ਉੱਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਇਸ ਪਵਿੱਤਰ ਕਮਰੇ ਵਿਚ ਚਾਂਦੀ ਦੇ ਧੂਫ਼ਦਾਨ ਵਿਚ ਧੂਫ ਧੁੱਖਦੀ ਰਹਿੰਦੀ ਹੈ।
ਬੱਚੇ ਉਨ੍ਹਾਂ ਤੋਂ ਬਹੁਤ ਸਾਰੇ ਗੀਤ ਤੇ ਦਿਲਚਸਪ ਕਹਾਣੀਆਂ ਸੁਣਦੇ ਰਹਿੰਦੇ ਹਨ। ਇਹ ਕਹਾਣੀਆਂ ਪਰੀਆਂ ਤੇ ਬਹਾਦਰਾਂ ਨਾਲ ਸੰਬੰਧਿਤ ਹੁੰਦੀਆਂ ਹਨ। ਲੇਖਕ ਨੂੰ ਸਭ ਤੋਂ ਸੋਹਣੀ ਕਹਾਣੀ ਉਸ ਮੋਹਿਨੀ ਸ਼ਹਿਜ਼ਾਦੀ ਦੀ ਲਗਦੀ ਹੈ, ਜਿਸ ਦੇ ਮੂੰਹੋਂ ਫੁੱਲ ਕਿਰਦੇ ਸਨ ਉਹ ਕੁਦਰਤ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਉਸ ਨੂੰ ਬਹੁਤ ਪਿਆਰ ਕਰਦੇ ਹਨ। ਬਿਜਾਈ ਦੀ ਰੁੱਤ ਆਉਣ ਤੇ ਉਹ ਆਸ ਕਰਦੇ ਹਨ ਕਿ ਧਰਤੀ ਮਾਤਾ ਲਹਿਲਹਾਉਂਦੀਆਂ ਫ਼ਸਲਾਂ ਨਾਲ ਹੱਸੇਗੀ।
ਉਹ ਆਪਣੇ ਕਮਰੇ ਦੇ ਇਕ ਆਲੇ ਵਿਚ ਕਣਕ ਦੇ ਦਾਣੇ ਬੀਜ ਕੇ ਪਾਣੀ ਦਿੰਦੇ ਹਨ ਤੇ ਨਾਲ ਕੂਲੀਆਂ ਹਰੀਆਂ ਚੁੰਝਾਂ ਨੂੰ ਉੱਚਾ ਹੁੰਦਾ ਦੇਖਦੇ ਹਨ।ਉਹ ਹਰੀ ਖੇਤਰੀ ਦੇ ਸਾਹਮਣੇ ਹਰ ਰੋਜ਼ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਕੁੱਝ ਦਿਨਾਂ ਬਾਅਦ ਉਹ ਇਕ ਇਕ ਡਾਲ ਨੂੰ ਪੁੱਟਦੇ ਤੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ। ਫਿਰ ਉਹ ਸੁੱਖਾਂ ਮੰਗਦੇ ਹੋਏ ਇਸ ਖੇਤਰੀ ਨੂੰ ਪਾਣੀ ਵਿਚ ਜਲ ਪ੍ਰਵਾਹ ਕਰ ਦਿੰਦੇ ਹਨ।
ਘਰ ਪਰਤ ਕੇ ਉਹ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਹਨ। ਉਹ ਉਨ੍ਹਾਂ ਦੇ ਪੈਰ ਧੋਦੇ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਤੇ ਪਕਾਈਆਂ ਚੀਜ਼ਾਂ ਪਿਆਰ ਨਾਲ ਖੁਆਉਂਦੇ ਹਨ। ਉਹ ਪਚਾਸੀ ਵਰੇ ਦੇ ਹੋ ਕੇ ਵੀ ਕੰਜਕਾਂ ਲਈ ਖਾਣਾ ਆਪ ਬਣਾਉਂਦੇ ਰਹੇ ਹਨ। ਉਹ ਹਰ ਰੋਜ਼ ਸੂਰਜ ਨੂੰ ਮੱਥਾ ਟੇਕਦੇ ਹਨ ਤੇ ਹਰ ਸ਼ਾਮ ਨੀਲੇ ਅਸਮਾਨ ਨੂੰ। ਉਹ ਰਾਤ ਨੂੰ ਕਦੇ ਚੰਦ ਨੂੰ ਤੇ ਕਦੇ ਧੁ ਤਾਰੇ ਨੂੰ ਹੱਥ ਜੋੜਦੇ ਹਨ। ਉਹ ਨਵੇਂ ਚੰਦ ਨੂੰ ਚੜ੍ਹਦਾ ਦੇਖਣ ਲਈ ਧੁਰ ਕੋਠੇ ਉੱਤੇ ਚੜ੍ਹ ਜਾਂਦੇ ਹਨ ਤੇ ਆਪਣੀਆਂ ਨਿਰਬਲ ਅੱਖਾਂ ਨਾਲ ਬੱਦਲਾਂ ਵਿਚੋਂ ਉਸਨੂੰ ਲੱਭਦੇ ਹਨ। ਜਦੋਂ ਕਿਸੇ ਕੋਠੇ ਤੋਂ ਚੰਦ ਦੇ ਦਿਸਣ ਦੀ ਅਵਾਜ਼ ਆਉਂਦੀ ਹੈ, ਤਾਂ ਉਹ ਕਾਹਲੇ ਪੈ ਕੇ ਸਾਰੇ ਬੱਚਿਆਂ ਨੂੰ ਅਵਾਜ਼ਾਂ ਮਾਰਦੇ ਹਨ।
ਲੇਖਕ ਤੇ ਉਸ ਦੇ ਸਾਥੀ ਉਨ੍ਹਾਂ ਦੇ ਪਿੱਛੇ ਖੜੇ ਹੋ ਕੇ ਉਨ੍ਹਾਂ ਦੀਆਂ ਬਾਂਹਾਂ ਫੜ ਕੇ ਚੰਦ ਵਲ ਸੇਧ ਕੇ ਉਨ੍ਹਾਂ ਨੂੰ ਚੰਦ ਦਿਖਾਉਣ ਦਾ ਯਤਨ ਕਰਦੇ ਹਨ, ਪਰ ਉਨ੍ਹਾਂ ਦੀਆਂ ਕਮਜ਼ੋਰ ਅੱਖਾਂ ਨੂੰ ਉਹ ਬੜੀ ਮੁਸ਼ਕਿਲ ਨਾਲ ਨਜ਼ਰ ਆਉਂਦਾ ਹੈ। ਉਹ ਬਾਲ – ਚੰਨ ਦਾ ਮੂੰਹ ਧੋਣ ਲਈ ਪਾਣੀ ਦਾ ਛਿੱਟਾ ਦਿੰਦੇ ਹਨ ਤੇ ਉਸ ਨੂੰ ਖੁਆਉਣ ਲਈ ਮਠਿਆਈ ਦੇ ਭੋਰੇ ਸੁੱਟਦੇ ਹਨ। ਫਿਰ ਉਹ ਮੂੰਹ ਵਿਚ ਪ੍ਰਾਰਥਨਾ ਕਰਦੇ ਹਨ ਤੇ ਹਰ ਇਕ ਬੱਚੇ ਦਾ ਮੂੰਹ ਚੁੰਮ ਕੇ ਅਸੀਸਾਂ ਦਿੰਦੇ ਹਨ। ਫਿਰ ਕੋਠੇ ਤੋਂ ਹੇਠਾਂ ਉੱਤਰ ਕੇ ਉਹ ਹਰ ਕਮਰੇ ਵਿੱਚ ਜਾ ਕੇ ਹਰ ਇਕ ਨੂੰ ਅਸੀਸ ਦਿੰਦੇ ਹਨ।
ਲੇਖਕ ਦੇ ਖੂਬਸੂਰਤ ਦਾਦੀ ਜੀ ਸੌ ਵਰਿਆਂ ਦੇ ਹੋ ਕੇ ਪੂਰੇ ਹੋ ਗਏ। ਉਹ ਪੂਰੇ ਹੋਣ ਤੋਂ ਪਹਿਲਾਂ ਇਕ ਮਹੀਨਾ ਮੰਜੇ ਉੱਤੇ ਰਹੇ। ਉਨ੍ਹਾਂ ਨੇ ਕਿਸੇ ਉੱਤੇ ਆਪਣੀ ਪੀੜ ਦਾ ਭਾਰ ਨਾ ਪਾਇਆ। ਉਨ੍ਹਾਂ ਦੀ ਫੂਹੜੀ ਉੱਤੇ ਲੋਕਾਂ ਨੇ ਉਨ੍ਹਾਂ ਦੀਆਂ
ਉਹ ਗੱਲਾਂ ਦੱਸੀਆਂ, ਜਿਹੜੀਆਂ ਉਨ੍ਹਾਂ ਪਹਿਲਾਂ ਕਦੀ ਨਹੀਂ ਸਨ ਕੀਤੀਆਂ ਲੇਖਕ ਨੂੰ ਮਹਿਸੂਸ ਹੋਇਆ ਕਿ ਉਹ ਦਾਦੀ ਕੇਵਲ ਉਸਦੀ ਹੀ ਨਹੀਂ ਸੀ, ਸਗੋਂ ਇਨਸਾਨੀ ਦਿਲਾਂ ਦਾ ਬੈਂਕ ਸੀ।
- ਔਖੇ ਸ਼ਬਦਾਂ ਦੇ ਅਰਥਜੀਕੁਰ – ਜਿਵੇਂ।
- ਨਮੂਨਾ – ਮਾਡਲ।
- ਤਬਦੀਲੀ – ਬਦਲਣ ਦੀ ਹਾਲਤ।
- ਵਰਤ – ਰੋਟੀ ਨਾ ਖਾਣਾ !
- ਸਿਧਾਂਤ – ਨਿਯਮ।
- ਅਕੀਦਾ – ਵਿਸ਼ਵਾਸ।
- ਭਰਮਾਂ – ਵਹਿਮਾਂ
- ਅਸੰਤੁਸ਼ਟ – ਨਾਖੁਸ਼।
- ਨਿਰਾਦਰ ਅਪਮਾਨ। ਪੂਰਨ ਚੰਦ ਸਮੇਂ – ਪੂਰਨਮਾਸ਼ੀ ਨੂੰ।
- ਪੂਜਯ – ਪੂਜਨ ਯੋਗ, ਪਵਿੱਤਰ।
- ਬਿਰਾਜਮਾਨ – ਮੌਜੂਦ, ਟਿਕੇ ਹੋਏ, ਸਥਾਪਿਤ।
- ਮੁਤਬਕ – ਪਵਿੱਤਰ ਨੂੰ
- ਹੁੰਗਾਰਾ – ਦਿਲਚਸਪੀ ਪ੍ਰਗਟ ਕਰਨ ਵਾਲਾ
- ਸ਼ਬਦ – ਹੂ ! ਅੱਛਾ !
- ਆਦਿ ਆਲਾ – ਕੰਧ ਵਿਚ ਬਣਿਆ ਰਖਨਾ ਆਦਿ।
- ਸਤਿਕਾਰ – ਆਦਰ।
- ਬਿਜਾਈ – ਬੀਜ ਬੀਜਣ ਦਾ ਕੰਮ।
- ਕੁਤਕੁਤਾਉਂਦੇ – ਭਾਵ ਵਾਹੁੰਦੇ।
- ਸੁਨਹਿਰੀ – ਝੋਨੇ ਵਰਗੀ
- ਚੁੰਝਾਂ – ਉੱਗ ਰਹੀ ਕਣਕ ਦੇ ਤੀਲੇ।
- ਪ੍ਰਵਾਹ – ਰੋੜ੍ਹ।
- ਕੰਜਕਾਂ – 10 ਕੁ ਸਾਲਾਂ ਦੀ ਉਮਰ ਤਕ ਦੀਆਂ ਕੁੜੀਆਂ।
- ਧ ਤਾਰਾ – ਇਕ ਕੇਂਦਰੀ ਤਾਰਾ
- ਸਤਿ – ਸੱਚ
- ਵਾਜਾਂ – ਅਵਾਜ਼ਾਂ
- ਮੁਖੜਾਂ – ਮੁੰਹ॥
- ਝੌਲਾ – ਹੋਂਦ ਦੇ
- ਪਾਰਥਨਾ – ਬੇਨਤੀ।
- ਅਸੀਸ – ਸ਼ੁੱਭ ਇੱਛਾ ਪੂਰੀ ਹੋ
- ਗਈ – ਚਲਾਣਾ ਕਰ ਗਈ, ਮਰ ਗਈ।
- ਜ਼ਿਹਨ – ਦਿਮਾਗ਼॥ ਇਨਸਾਨ – ਮਨੁੱਖੀ।
1. ਪਾਠ – ਅਭਿਆਸ ਪ੍ਰਸ਼ਨ ਉੱਤਰ
ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ ਪਾਰਥਨਾ, ਪੂਰਨ, ਖੂਬਸੂਰਤ, ਤਰਿਆਨਵੇਂ ਵਰੇ ਦੇ, ਅਕਾਸ਼)
(ੳ) ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ………………………………………. ਵਰੇ ਦੇ !
(ਆ) ਉਹ ਹਰ ………………………………………. ਚੰਨ ਸਮੇਂ ਵਰਤ ਰੱਖਦੇ ਹਨ।
(ਈ) ਇਨ੍ਹਾਂ ਦੇ ………………………………………. ਕਮਰੇ ਵਿਚ ਇਕ ਸਾਦੀ ਜਿਹੀ ਦਰੀ ਵਿਛੀ ਹੈ।
(ਸ) ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਸ਼ਾਮ ਨੂੰ ਨੀਲੇ ………………………………………. ਨੂੰ।
(ਹ) ਇਹ ………………………………………. ਦਾਦੀ ਮਾਤਾ ਸੌ ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ।
ਉੱਤਰ :
(ਉ) ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ਤਰਿਆਨਵੇਂ ਵਰੇ ਦੇ।
(ਅ) ਉਹ ਹਰ ਰੋਜ਼ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ।
(ਈ) ਇਨ੍ਹਾਂ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਜਿਹੀ ਦਰੀ ਵਿਛੀ ਹੈ।
(ਸ) ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਸ਼ਾਮ ਨੂੰ ਨੀਲੇ ਅਕਾਸ਼ ਨੂੰ।
(ਹ) ਇਹ ਖੂਬਸੂਰਤ ਦਾਦੀ ਮਾਤਾ ਸੌ ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ।
2. ਵਿਆਕਰਨ
ਪ੍ਰਸ਼ਨ 1.
ਪੜਨਾਂਵ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਬਾਰੇ ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਜਿਹੜਾ ਸ਼ਬਦ ਨਾਂਵ ਦੀ ਥਾਂ ‘ਤੇ ਵਰਤਿਆ ਜਾਵੇ, ਉਸ ਨੂੰ “ਪੜਨਾਂਵ ਕਹਿੰਦੇ ਹਨ , ਜਿਵੇਂ
(ਉ) ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਗੀਤ ਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
(ਅ) ਮੈਂ ਜਾਣਦਾ ਹਾਂ ਕਿ ਗੀਤਾਂ ਦੇ ਬੋਲ ਕੱਲ – ਕੱਲ ਮਖੌਲੀਆ ਸਰ ਵਾਲੇ ਸਨ।
ਇਨ੍ਹਾਂ ਵਾਕਾਂ ਵਿਚ ‘ਉਨ੍ਹਾਂ’ ਤੇ ‘ਮੈਂ ਸ਼ਬਦ ਪੜਨਾਂਵ ਹਨ। ਇਸੇ ਪ੍ਰਕਾਰ ਤੂੰ, ਉਹ, ਅਸੀਂ, ਤੁਸੀਂ ਆਦਿ ਸ਼ਬਦ ਪੜਨਾਂਵ ਹਨ।
ਪੜਨਾਂਵ ਦੀਆਂ ਛੇ ਕਿਸਮਾਂ ਹੁੰਦੀਆਂ ਹਨ
- ਪੁਰਖਵਾਚਕ ਪੜਨਾਂਵ॥
- ਨਿਸਚੇਵਾਚਕ ਪੜਨਾਂਵ!
- ਨਿੱਜਵਾਚਕ ਪੜਨਾਂਵ।
- ਸੰਬੰਧਵਾਚਕ ਪੜਨਾਂਵ।
- ਪ੍ਰਸ਼ਨਵਾਚਕ ਪੜਨਾਂਵ
- ਅਨਿਸਚੇਵਾਚਕ ਪੜਨਾਂਵ॥
1. ਪੁਰਖਵਾਚਕ ਪੜਨਾਂਵ – ਇਹ ਸ਼ਬਦ ਆਪਸ ਵਿਚ ਗੱਲ – ਬਾਤ ਕਰਨ ਵਾਲੇ ਜਾਂ ਜਿਸ ਬਾਰੇ ਗੱਲ – ਬਾਤ ਕੀਤੀ ਜਾਵੇ, ਉਨ੍ਹਾਂ ਪੁਰਸ਼ਾਂ ਜਾਂ ਇਸਤਰੀਆਂ ਲਈ ਵਰਤੇ ਜਾਂਦੇ ਹਨ , ਜਿਵੇਂ –
(ਉ) ਅਸੀਂ ਉਨ੍ਹਾਂ ਦੇ ਪਿੱਛੇ ਖੜੇ ਹੋ ਜਾਂਦੇ ਹਾਂ। ਪੁਰਖਵਾਚਕ)
(ਅ) ਫਿਰ ਉਹ ਮੂੰਹ ਵਿੱਚ ਪ੍ਰਾਰਥਨਾ ਕਰਦੇ ਹਨ
ਇਸ ਤਰ੍ਹਾਂ ‘ਮੈਂ, ਤੂੰ, ਤੁਸੀਂ, ਉਹ, ਇਹ` ਆਦਿ ਪੁਰਖਵਾਚਕ ਪੜਨਾਂਵ ਹਨ। ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ
- ਉੱਤਮ ਪੁਰਖ,
- ਮੱਧਮ ਪੁਰਖ ਤੇ
(iii) ਅਨਯ ਪੁਰਖ। ਨਿੱਜਵਾਚਕ ਪੜਨਾਂਵ – ਉਹ ਪੜਨਾਂਵ ਸ਼ਬਦ, ਜੋ ਵਾਕ ਵਿਚ ਕਰਤਾ ਦੀ ਥਾਂ ਵਰਤਿਆ ਜਾਵੇ ਜਾਂ ਕਰਤਾ ਦੇ ਨਾਲ ਲੱਗ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ; ਜਿਵੇਂ
(ਉ) ਦਾਦੀ ਜੀ ਆਪ ਆਪਣੇ ਹੱਥੀਂ ਕੰਮ ਕਰਦੇ ਹਨ।
(ਅ) ਮੈਂ ਆਪ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹਾਂ।
3. ਨਿਸਚੇਵਾਚਕ ਪੜਨਾਂਵ – ਕਈ ਪੜਨਾਂਵ ਸ਼ਬਦ ਸਾਹਮਣੇ ਦਿਸ ਰਹੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਬਾਰੇ ਨਿਸਚਾ ਕਰਾਉਂਦੇ ਹਨ , ਜਿਵੇਂ
(ੳ) ਇਹ ਇਕ ਪੁਰਾਤਨ ਸਿੱਖ ਦਾ ਨਮੂਨਾ ਹਨ।
(ਅ) ਅਹੁ ਪੂਰਨ ਚੰਨ ਦਿਖਾਈ ਦੇ ਰਿਹਾ ਹੈ।
4. ਅਨਿਸਚੇਵਾਚਕ ਪੜਨਾਂਵ – ਜਿਹੜੇ ਪੜਨਾਂਵ ਸ਼ਬਦਾਂ ਤੋਂ ਕਿਸੇ ਵਿਅਕਤੀ, ਜੀਵ, ਸਥਾਨ, ਵਸਤੂ ਆਦਿ ਦਾ ਨਿਸਚਿਤ ਗਿਆਨ ਨਾ ਹੋਵੇ, ਉਨ੍ਹਾਂ ਸ਼ਬਦਾਂ ਨੂੰ “ਅਨਿਸਚੇਵਾਚਕ ਪੜਨਾਂਵ” ਕਿਹਾ ਜਾਂਦਾ ਹੈ , ਜਿਵੇਂ
(ਉ) ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਨਾ ਚਲਾ ਜਾਵੇ।
(ਅ) ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ।
5. ਸੰਬੰਧਵਾਚਕ ਪੜਨਾਂਵ – ਉਹ ਸ਼ਬਦ ਜਿਹੜੇ ਪੜਨਾਂਵ ਵੀ ਹੋਣ ਤੇ ਨਾਲ ਹੀ ਦੋ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕਰਨ, ਉਹ ਸੰਬੰਧਵਾਚਕ ਪੜਨਾਂਵ ਹੁੰਦੇ ਹਨ , ਜਿਵੇਂ
(ੳ) ਉਹ ਲੋਕ ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।
(ਅ) ਵਿਦਿਆਰਥੀ, ਜਿਸ ਨੇ ਖੂਬ ਪੜ੍ਹਾਈ ਕੀਤੀ ਸੀ, ਪਾਸ ਹੋ ਗਿਆ।
6. ਪ੍ਰਸ਼ਨਵਾਚਕ ਪੜਨਾਂਵ – ਉਹ ਸ਼ਬਦ ਜੋ ਪੜਨਾਂਵ ਵੀ ਹੋਣ ਤੇ ਨਾਲ ਹੀ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ , ਜਿਵੇਂ
(ਉ) ਕੌਣ ਪਾਠ ਪੜ੍ਹ ਰਿਹਾ ਹੈ ?
(ਅ) ਪੂਰਨ ਚੰਨ ਕਿਸ ਨੇ ਵੇਖਿਆ ਹੈ ?
3. ਪੇਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ਤਰਿਆਨਵੇਂ ਵਰੇ ਦੇ। ਇਹ ਛੋਟੇ ਹਨ, ਬਹੁਤ ਛੋਟੇ, ਮਸਾਂ ਚਾਰ ਤੇ ਅੱਧਾ ਫੁੱਟ। ਇਹ ਖੁਸ਼ ਹਨ, ਬੜੇ ਖੁਸ਼, ਜੀਕਰ ਸੁਨਹਿਰੀ ਕਿਰਨਾਂ ਚੁੰਮਿਆ – ਕੰਵਲ। ਇਹ ਕੋਮਲ ਹਨ, ਬੜੇ ਕੋਮਲ, ਉਸ ਨਿੱਕੀ ਨਦੀ ਵਾਂਗ ਜਿਹੜੀ ਮਹਿਕਦੇ ਬਾਗ਼ ਦੇ ਖਿੜਦੇ ਬੂਟਿਆਂ ਨੂੰ ਛੂੰਹਦੀ ਵਗਦੀ ਹੈ। ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਇਹਨਾਂ ਦੇ ਦੁਆਲੇ ਸੈਂਕੜੇ ਨਵੇਂ ਖ਼ਿਆਲ ਉੱਠਦੇ ਤੇ ਇਹਨਾਂ ਨੂੰ ਛੂਹੇ ਬਿਨਾਂ ਮੁੱਕ ਜਾਂਦੇ ਹਨ।
ਬੱਦਲ ਕਾਲੇ ਹੋਣ ਜਾਂ ਧੁੱਪਾਂ ਲਿਸ਼ਕਦੀਆਂ ਹੋਣ, ਮੀਂਹ ਵਰਦੇ ਜਾਂ ਧਰਤੀ ਤਪਦੀ ਹੋਵੇ, ਇਹ ਪਥਰੀਲੀ ਪਹਾੜੀ ਦੀ ਸਿਖਰ ਉੱਤੇ ਸੰਗਮਰਮਰ ਦੇ ਮੰਦਰ ਵਾਂਗ ਉਹਨਾਂ ਤਬਦੀਲੀਆਂ ਉੱਤੇ ਮੁਸਕਰਾਉਂਦੇ ਹਨ, ਜਿਹੜੀਆਂ ਇਹਨਾਂ ਨੂੰ ਤਬਦੀਲ ਨਹੀਂ ਕਰਦੀਆਂ ! ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ – ਸਭ ਨੂੰ ਧਰਮ ਸਮਝ ਕੇ। ਕੰਮ ਕਰਦੇ ਹਨ – ਧਰਮ ਸਮਝ ਕੇ, ਅਰਾਮ ਕਰਦੇ ਹਨ – ਧਰਮ ਸਮਝ ਕੇ।
ਇਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ – ਸਮੁੱਚਾ ਜੀਵਨ ਹੈ। ਇਹ ਹਰ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ। ਚੰਗੇ ਸ਼ਗਨਾਂ ਵਿੱਚ ਵਿਸ਼ਵਾਸ ਰੱਖਦੇ ਹਨ ਘਰੋਂ ਜਾਂਦੇ ਕਿਸੇ ਨੂੰ ਨਰਾਜ਼ ਨਹੀਂ ਹੋਣ ਦਿੰਦੇ। ਮਿੱਠ ਮੁਸਕਰਾਉਂਦੇ, ਗੁੱਸੇ ਤੋਂ ਬਿਲਕੁਲ ਖਾਲੀ ਹਨ। ਇਹਨਾਂ ਦੇ ਪ੍ਰਾਰਥਨਾ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੈ। ਵਿਚਕਾਰ ਇੱਕ ਰੰਗੀਲਾ ਪੀਹੜਾ ਡੱਠਾ ਹੈ, ਉਹਦੇ ਉੱਤੇ ਪੂਜਯ ਗੰਥ ਸਾਹਿਬ ਬਿਰਾਜਮਾਨ ਹਨ। ਇਸ ਮੁਤਬਰਕ ਕਮਰੇ ਵਿੱਚ ਫ਼ਰਸ਼ ’ਤੇ ਚਾਂਦੀ ਦੀ ਧੂਫਦਾਨ ਵਿੱਚ ਧੂਫ ਧੁਖਦਾ ਹੈ।
1. ਦਾਦੀ ਜੀ ਦੀ ਉਮਰ ਕਿੰਨੀ ਹੈ ?
(ਉ) ਨੱਬੇ ਸਾਲ
(ਅ) ਇਕੱਨਵੇਂ ਸਾਲ
(ਇ) ਬਾਨਵੇਂ ਸਾਲ
(ਸ) ਤਰਿਆਨਵੇਂ ਸਾਲ
ਉੱਤਰ :
(ਸ) ਤਰਿਆਨਵੇਂ ਸਾਲ
2. ਦਾਦੀ ਜੀ ਦਾ ਕੱਦ ਕਿੰਨਾ ਹੈ ?
(ਉ) ਚਾਰ ਫੁੱਟ
(ਅ) ਸਾਢੇ ਚਾਰ ਫੁੱਟ
(ਈ) ਪੰਜ ਫੁੱਟ
(ਸ) ਸਾਢੇ ਪੰਜ ਫੁੱਟ।
ਉੱਤਰ :
(ਉ) ਚਾਰ ਫੁੱਟ
3. ਦਾਦੀ ਜੀ ਦੀ ਕੋਮਲਤਾ ਕਿਹੋ ਜਿਹੀ ਹੈ ?
(ਉ) ਨਦੀ ਵਰਗੀ
(ਅ) ਝੀਲ ਵਰਗੀ
(ੲ) ਸਰੋਵਰ ਵਰਗੀ
(ਸ) ਨਾਲੇ ਵਰਗੀ।
ਉੱਤਰ :
(ਉ) ਨਦੀ ਵਰਗੀ
4. ਦਾਦੀ ਜੀ ਕਿਹੋ ਜਿਹੇ ਸਿੱਖ ਦਾ ਨਮੂਨਾ ਹਨ ?
(ੳ) ਆਧੁਨਿਕ
(ਅ) ਪੁਰਾਤਨ
(ਈ) ਸਨਾਤਨੀ
(ਸ) ਖੁੱਲ੍ਹੇ – ਦਿਲ॥
ਉੱਤਰ :
(ਅ) ਪੁਰਾਤਨ
5. ਦਾਦੀ ਜੀ ਕਿਸ ਚੀਜ਼ ਉੱਤੇ ਮੁਸਕਰਾਉਂਦੇ ਹਨ ?
(ਉ) ਦਾਅਵਤਾਂ ਉੱਤੇ
(ਅ) ਤਬਦੀਲੀਆਂ ਉੱਤੇ
(ਈ) ਫ਼ੈਸ਼ਨਾਂ ਉੱਤੇ
(ਸ) ਰਸਮਾਂ ਉੱਤੇ।
ਉੱਤਰ :
(ਅ) ਤਬਦੀਲੀਆਂ ਉੱਤੇ
6. ਦਾਦੀ ਜੀ ਕੀ ਹੈ ?
(ਉ) ਸਿਧਾਂਤ
(ਅ) ਅਕੀਦਾ
(ਈ) ਸਮੁੱਚਾ ਜੀਵਨ
(ਸ) ਕੁੱਝ ਵੀ ਨਹੀਂ।
ਉੱਤਰ :
(ਈ) ਸਮੁੱਚਾ ਜੀਵਨ
7. ਦਾਦੀ ਜੀ ਕਦੋਂ ਵਰਤ ਰੱਖਦੇ ਹਨ ?
(ਉ) ਤੀਜ ਉੱਤੇ
(ਅ) ਦੂਜ ਉੱਤੇ
(ਈ) ਸਪਤਮੀ ਉੱਤੇ
(ਸ) ਪੂਰਨ ਚੰਦ ਸਮੇਂ।
ਉੱਤਰ :
(ਸ) ਪੂਰਨ ਚੰਦ ਸਮੇਂ।
8. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿੱਚ ਕੀ ਵਿਛਿਆ ਹੋਇਆ ਹੈ ?
(ਉ) ਸਾਦੀ ਚਟਾਈ
(ਅ) ਸਾਦੀ ਬੋਰੀ
(ਈ) ਸਾਦੀ ਦਰੀ
(ਸ) ਸਾਦੀ ਚਾਦਰ।
ਉੱਤਰ :
(ਈ) ਸਾਦੀ ਦਰੀ
9. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਰੰਗਲੇ ਪੀਹੜੇ ਉੱਤੇ ਕੀ ਬਿਰਾਜਮਾਨ ਹੈ ?
ਉ) ਜਨਮਸਾਖੀ
(ਅ) ਦਸ – ਗ੍ਰੰਥੀ
(ਈ) ਪੰਜ ਗ੍ਰੰਥੀ
(ਸ) ਗੁਰੂ ਗ੍ਰੰਥ ਸਾਹਿਬ।
ਉੱਤਰ :
(ਸ) ਗੁਰੂ ਗ੍ਰੰਥ ਸਾਹਿਬ।
10. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਧੂਫ ਕਿੱਥੋਂ ਧੁਖਦੀ ਹੈ ?
(ੳ) ਆਟੇ ਦੇ ਪੇੜੇ ਵਿਚ
(ਅ) ਪਿੱਤਲ ਦੇ ਧੂਫ਼ਦਾਨ ਵਿਚ
(ਏ) ਗਲਾਸ ਵਿਚ
(ਸ) ਚਾਂਦੀ ਦੇ ਧੂਫਦਾਨ ਵਿਚ।
ਉੱਤਰ :
(ਸ) ਚਾਂਦੀ ਦੇ ਧੂਫਦਾਨ ਵਿਚ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ !
ਉੱਤਰ :
(i) ਦਾਦੀ, ਨਦੀ, ਬੱਦਲ, ਸਿੱਖ, ਪਹਾੜੀ।
(ii) ਇਹ, ਉਹਨਾਂ, ਕਿਸੇ, ਉਹ, ਇਸ, ਸਭ !
(iii) ਬੁੱਢੇ, ਛੋਟੇ, ਚਾਰ ਤੇ ਅੱਧਾ, ਸੁਨਹਿਰੀ, ਪਥਰੀਲੀ।
(iv) ਵਗਦੀ ਹੈ, ਮੁਸਕਰਾਉਂਦੇ ਹਨ, ਕਰਦੀਆਂ, ਧੁਖਦਾ ਹੈ, ਵਿਛੀ ਹੈ !
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਕੋਮਲ ਦਾ ਵਿਰੋਧੀ ਸ਼ਬਦ ਚੁਣੋ।
(ਉ) ਕਮਲ
(ਅ) ਕਮਲਾ
(ਇ) ਕਠੋਰ
(ਸ) ਸਖ਼ਤ।
ਉੱਤਰ :
(ਇ) ਕਠੋਰ
(ii) ‘ਸਭ ਨੂੰ ਧਰਮ ਸਮਝ ਕੇ ਵਿਚੋਂ ਪੜਨਾਂਵ ਚੁਣੋ।
(ਉ) ਸਭ
(ਅ) ਨੂੰ
(ਇ) ਧਰਮ
(ਸ) ਸਮਝ।
ਉੱਤਰ :
(ਉ) ਸਭ
(iii) “ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ। ਇਸ ਵਾਕ ਵਿਚ ਕਿੰਨੇ ਕਿਰਿਆ ਸ਼ਬਦ ਹਨ ?
(ਉ) ਤਿੰਨ
(ਅ) ਚਾਰ
(ਈ) ਦੋ
(ਸ) ਇਕ।
ਉੱਤਰ :
(ਅ) ਚਾਰ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਮਹਿਕਦੇ
(ii) ਅਕੀਦਾ
(ii) ਵਰਤ
(iv) ਪੂਜਯ
(v) ਮੁਤਬਕੇ
ਉੱਤਰ :
(i) ਮਹਿਕਦੇ – ਖੁਸ਼ਬੂ ਛੱਡਦੇ।
(ii) ਅਕੀਦਾ – ਵਿਸ਼ਵਾਸ।
(iii) ਵਰਤ – ਭੁੱਖੇ ਰਹਿਣਾ।
(iv) ਪੂਜਯ – ਪੁਜਣ – ਯੋਗ, ਪਵਿੱਤਰ।
(v) ਮੁਤਬਰਕ – ਪਵਿੱਤਰ।
4. ਰਚਨਾਤਮਕ ਕਾ
ਪ੍ਰਸ਼ਨ –
“ਮੇਰੇ ਦਾਦੀ ਜੀ ਵਿਸ਼ੇ ਉੱਤੇ ਨਿਬੰਧ ਲਿਖੋ।
ਉੱਤਰ :
ਮੇਰੇ ਦਾਦੀ ਜੀ ਦਾ ਨਾਂ ਗੁਰਚਰਨ ਕੌਰ ਹੈ। ਉਹ ਬਹੁਤ ਬੁੱਢੇ ਹਨ। ਉਨ੍ਹਾਂ ਦੀ ਉਮਰ 90 ਸਾਲ ਹੈ। ਉਨ੍ਹਾਂ ਦਾ ਲੱਕ ਕੁੱਬਾ ਹੈ ਤੇ ਉਹ ਸੋਟੀ ਦੇ ਸਹਾਰੇ ਤੁਰਦੇ ਹਨ। ਉਨ੍ਹਾਂ ਦੇ ਮੂੰਹੋਂ ਹਰ ਸਮੇਂ ‘ਸਤਿਨਾਮ ਵਾਹਿਗੁਰੂ ਦੀ ਅਵਾਜ਼ ਸੁਣਾਈ ਦਿੰਦੀ ਹੈ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹਨ ਤੇ ਬਾਥਰੂਮ ਵਿੱਚ ਜਾ ਕੇ ਇਸ਼ਨਾਨ ਕਰਦੇ ਹਨ। ਫਿਰ ਉਹ ਬੈਠ ਕੇ ਸਭ ਤੋਂ ਪਹਿਲਾਂ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਫਿਰ ਉਹ ਗੁਰਦੁਆਰੇ ਚਲੇ ਜਾਂਦੇ ਹਨ। ਇਸ ਤੋਂ ਮਗਰੋਂ ਉਹ ਰੋਟੀ ਖਾਂਦੇ ਹਨ।
ਮੇਰੇ ਦਾਦੀ ਜੀ ਹਰ ਸਮੇਂ ਪ੍ਰਸੰਨ – ਚਿੱਤ ਰਹਿੰਦੇ ਹਨ। ਉਹ ਕਦੇ ਬਿਮਾਰ ਨਹੀਂ ਹੁੰਦੇ। ਜੇਕਰ ਉਨ੍ਹਾਂ ਨੂੰ ਕਦੇ ਕੋਈ ਮਾੜੀ ਰੋਟੀ ਤਕਲੀਫ਼ ਹੋ ਵੀ ਜਾਵੇ, ਤਾਂ ਉਹ ਦੁਆਈ ਨਹੀਂ ਖਾਂਦੇ, ਸਗੋਂ ਪਾਠ ਕਰਦੇ ਹਨ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਪਿਆਰ ਮੇਰੇ ਨਾਲ ਹੈ, ਕਿਉਂਕਿ ਜਦੋਂ ਉਹ ਪਾਠ ਕਰਦੇ ਹਨ, ਤਾਂ ਮੈਂ ਉਨ੍ਹਾਂ ਦੇ ਕੋਲ ਬੈਠਦਾ ਹਾਂ। ਉਨ੍ਹਾਂ ਕੋਲ ਗਲੀ – ਮੁਹੱਲੇ ਦੀਆਂ ਜਿਹੜੀਆਂ ਇਸਤੀਆਂ ਆਉਂਦੀਆਂ ਹਨ, ਉਹ ਉਨ੍ਹਾਂ ਨਾਲ ਧਾਰਮਿਕ ਗੱਲਾਂ ਕਰਦੇ ਹਨ। ਉਹ ਸਦਾ ਸੱਚ ਬੋਲਦੇ ਹਨ।
ਮੇਰੇ ਦਾਦੀ ਜੀ ਰਾਤ ਨੂੰ ਸੂਰਜ ਡੁੱਬਦੇ ਨਾਲ ਹੀ ‘ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ ਤੇ ਫਿਰ ਸੌਣ ਵੇਲੇ ‘ਕੀਰਤਨ ਸੋਹਿਲੇ ਦਾ ਪਾਠ ਕਰਦੇ ਹਨ। ਉਹ ਰਾਤ ਨੂੰ ਆਪਣੇ ਸਰਾਣੇ ਪਾਣੀ ਦੀ ਗੜਵੀ ਜ਼ਰੂਰ ਰੱਖਦੇ ਹਨ। ਮੈਂ ਆਪਣੇ ਦਾਦੀ ਜੀ ਨੂੰ ਬਹੁਤ ਪਿਆਰ ਕਰਦਾ ਹਾਂ। ਰੱਬ ਕਰੇ ! ਉਨ੍ਹਾਂ ਦਾ ਸਾਇਆ ਸਾਡੇ ਸਿਰ ਉੱਪਰ ਹਮੇਸ਼ਾ ਕਾਇਮ ਰਹੇ ?