Punjab State Board PSEB 7th Class Punjabi Book Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ Textbook Exercise Questions and Answers.
PSEB Solutions for Class 7 Punjabi Chapter 8 ਬਚਿੱਤਰ ਸਿੰਘ ਦੀ ਬਹਾਦਰੀ (1st Language)
Punjabi Guide for Class 7 PSEB ਬਚਿੱਤਰ ਸਿੰਘ ਦੀ ਬਹਾਦਰੀ Textbook Questions and Answers
ਬਚਿੱਤਰ ਸਿੰਘ ਦੀ ਬਹਾਦਰੀ ਪਾਠ-ਅਭਿਆਸ
1. ਦੱਸੋ :
(ੳ) ਦਸਮ-ਪਿਤਾ ਦੇ ਦੁਆਲੇ ਬੈਠੀ ਸੰਗਤ ਕਿਵੇਂ ਲੱਗ ਰਹੀ ਸੀ ?
ਉੱਤਰ :
ਦਸਮ ਪਿਤਾ ਦੇ ਦੁਆਲੇ ਬੈਠੀ ਸੰਗਤ ਇਸ ਤਰ੍ਹਾਂ ਸ਼ੋਭ ਰਹੀ ਸੀ, ਜਿਵੇਂ ਰਾਤ ਨੂੰ ਚੰਦ ਦੁਆਲੇ ਤਾਰੇ ਸ਼ੋਭ ਰਹੇ ਹੁੰਦੇ ਹਨ।
(ਅ) ਸੂਹੀਏ ਨੇ ਪਹਾੜੀ ਰਾਜਿਆਂ ਦੇ ਪਕਾਏ ਮਤੇ ਬਾਰੇ ਆ ਕੇ ਕੀ ਦੱਸਿਆ ?
ਉੱਤਰ :
ਸੂਹੀਏ ਨੇ ਦਸਮ ਪਿਤਾ ਨੂੰ ਦੱਸਿਆ ਕਿ ਪਹਾੜੀ ਰਾਜਿਆਂ ਨੇ ਲੋਹਗੜ ਦੇ ਕਿਲ੍ਹੇ ਨੂੰ ਢਾਹੁਣ ਦਾ ਮਤਾ ਪਕਾਇਆ ਹੈ। ਇਸ ਮੰਤਵ ਲਈ ਜਸਵਾਲੀਏ ਰਾਜਾ ਕੇਸਰੀ ਚੰਦ ਨੇ ਇਕ ਹਾਥੀ ਮੰਗਵਾਇਆ ਹੈ। ਉਸ ਦੇ ਸਿਰ ਉੱਤੇ ਦੋ ਲੋਹ ਤਵੇ ਬੀੜੇ ਹਨ ਤੇ ਉਸ ਦੀ ਸੁੰਡ ਨਾਲ ਇਕ ਦੋ – ਧਾਰੀ ਤਲਵਾਰ ਬੰਨੀ ਗਈ ਹੈ। ਉਸਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ ਹੈ ਤੇ ਕਲ੍ਹ ਨੂੰ ਉਨ੍ਹਾਂ ਉਸ ਨੂੰ ਲੋਹਗੜ੍ਹ ਦੇ ਕਿਲ੍ਹੇ ਵਲ ਭੇਜਣਾ ਹੈ।
(ੲ) ਸੂਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਕੀ ਕਿਹਾ ?
ਉੱਤਰ :
ਗੁਰੂ ਜੀ ਸੂਹੀਏ ਦੀ ਵਾਰਤਾ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਕਿ ਮਸਤਿਆ ਹਾਥੀ ਹਮਲੇ ਲਈ ਆਉਂਦਾ ਹੈ, ਤਾਂ ਬੇਸ਼ਕ ਆ ਜਾਵੇ ਉਨ੍ਹਾਂ ਦੁਨੀ ਚੰਦ ਨੂੰ ਉਸ ਦਾ ਮੁਕਾਬਲਾ ਕਰਨ ਲਈ ਕਿਹਾ।
(ਸ) ਦੁਨੀ ਚੰਦ ਬਾਰੇ ਸਿੱਖ ਨੇ ਗੁਰੂ ਜੀ ਨੂੰ ਕੀ ਦੱਸਿਆ ?
ਉੱਤਰ :
ਸਿੱਖ ਨੇ ਤੜਕੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਦੁਨੀ ਚੰਦ ਬੁਜ਼ਦਿਲ ਰਾਤੀਂ ਕੰਧ ਟੱਪ ਕੇ ਦੌੜ ਗਿਆ ਹੈ। ਕੰਧ ਟੱਪਦਿਆਂ ਉਸ ਦੀ ਟੰਗ ਟੁੱਟ ਗਈ ਸੀ ਤੇ ਫਿਰ ਉਹ ਸੱਪ ਲੜ ਕੇ ਮਰ ਗਿਆ।
(ਹ) ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕੀ ਕਿਹਾ ?
ਉੱਤਰ :
ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਦੁੱਲਾ ਸ਼ੇਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ 1 ਦਸ ਹਾਥੀ ਵੀ ਹੋਣ, ਤਾਂ ਉਹ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਇਕੱਲਾ ਸ਼ੇਰ ਹੀ ਕਾਫ਼ੀ ਹੈ !
(ਕ) ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਰਣ ਵਿੱਚ ਕਿਵੇਂ ਭਜਾਇਆ?
ਉੱਤਰ :
ਬਚਿੱਤਰ ਸਿੰਘ ਨੇ ਜਦੋਂ ਮਸਤ ਹਾਥੀ ਦੇ ਸਿਰ ਵਿਚ ਨਾਗਣੀ ਮਾਰੀ, ਤਾਂ ਉਹ ਉਸ ਦੇ ਸਿਰ ਉੱਪਰ ਬੀੜੇ ਲੋਹ – ਤਵੇ ਚੀਰ ਕੇ ਅੰਦਰ ਧਸ ਗਈ। ਕਰਾਰਾ ਜ਼ਖ਼ਮ ਖਾ ਕੇ ਚੀਕਦਾ ਹੋਇਆ ਹਾਥੀ ਪਿੱਛੇ ਦੌੜ ਪਿਆ। ਉਸ ਨੂੰ ਦੇਖ ਉਸ ਦੇ ਪਿੱਛੇ ਲੱਗੀ ਰਾਜੇ ਕੇਸਰੀ ਦੀ ਫ਼ੌਜ ਵੀ ਦੌੜ ਪਈ। ਇਸ ਤਰ੍ਹਾਂ ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਭਜਾਇਆ !
2. ਔਖੇ ਸ਼ਬਦਾਂ ਦੇ ਅਰਥ ਲਿਖੋ:
- ਸੋਭਦੇ : ਸੋਹਣੇ ਲੱਗਦੇ, ਜਚਦੇ
- ਫ਼ਰਮਾਇਆ : ਹੁਕਮ ਦਿੱਤਾ, ਆਖਿਆ
- ਲੋਹ-ਤਵੇ : ਲੋਹੇ ਦੇ ਬਣੇ ਭਾਰੀ ਤਵੇ
- ਸੁਰਾ : ਸ਼ਰਾਬ
- ਧਾਈ : ਚੜ੍ਹਾਈ
- ਵਾਰਤਾ : ਕਹਾਣੀ
- ਮੁਸਕਾਏ : ਮੁਸਕਰਾਏ, ਹੋਸੇ
- ਜੇਰਾ : ਹਿੰਮਤ, ਹੌਸਲਾ, ਧੀਰਜ
- ਬਿਸ਼ਕੇਰੀ : ਹਲਾਸ਼ੇਰੀ ਦੇ ਕੇ ਮਗਰ ਪਾਉਣਾ, ਮੂੰਹ ਦੀ ਅਵਾਜ਼ ਨਾਲ ਡਰਾਉਣਾ
- ਬਲਕਾਰੀ : ਤਾਕਤਵਰ
- ਲਸ਼ਕਰ : ਫ਼ੌਜ
- ਰਣ : ਮੈਦਾਨ
3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ:
ਮਤਾ ਪਕਾਉਣਾ, ਹਰਨ ਹੋਣਾ, ਚੜ੍ਹਾਈ ਕਰਨਾ, ਨਿਤਾਰਾ ਕਰਨਾ, ਰੱਖ ਵਿਖਾਉਣਾ, ਪਿੱਠ ਵਿਖਾਉਣਾ।
ਉੱਤਰ :
- ਮਤਾ ਪਕਾਉਣਾ (ਇਕੱਠੇ ਬੈਠ ਕੇ ਸਲਾਹ ਬਣਾਉਣੀ – ਪਹਾੜੀ ਰਾਜਿਆਂ ਨੇ ਮਿਲ ਕੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰਨ ਦਾ ਮਤਾ ਪਕਾਇਆ।
- ਹਰਨ ਹੋਣਾ ਦੌੜ ਜਾਣਾ) – ਸਿੱਖ ਫ਼ੌਜਾਂ ਦੇ ਹਮਲੇ ਦੀ ਤਾਬ ਨਾ ਸਹਿੰਦਿਆਂ ਮੁਗ਼ਲ ਫ਼ੌਜਾਂ ਮੈਦਾਨ ਵਿਚੋਂ ਹਰਨ ਹੋ ਗਈਆਂ।
- ਚੜ੍ਹਾਈ ਕਰਨਾ ਹਮਲਾ ਕਰਨਾ) – ਸਿੱਖ ਫ਼ੌਜਾਂ ਨੇ ਅੰਗਰੇਜ਼ੀ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਚੜ੍ਹਾਈ ਕਰ ਦਿੱਤੀ।
- ਨਿਤਾਰਾ ਕਰਨਾ (ਸੱਚ – ਝੂਠ ਜਾਂ ਅਸਲ – ਨਕਲ ਦਾ ਨਿਤਾਰਾ ਕਰਨਾ) – ਤੁਹਾਨੂੰ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਸੱਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ।
- ਰੱਖ ਵਿਖਾਉਣਾ (ਇੱਜ਼ਤ ਰੱਖਣੀ – ਬਚਿੱਤਰ ਸਿੰਘ ਨੇ ਇਕੱਲਿਆਂ ਮਸਤ ਹਾਥੀ ਦਾ ਮੁਕਾਬਲਾ ਕਰ ਕੇ ਗੁਰਸਿੱਖਾਂ ਦੀ ਰੱਖ ਵਿਖਾਈ।
- ਪਿੱਠ ਵਿਖਾਉਣਾ ਲੜਾਈ ਵਿਚੋਂ ਦੌੜਨਾ) – ਸ: ਸ਼ਾਮ ਸਿੰਘ ਅਟਾਰੀ ਵਾਲੇ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੋਰਨਾਂ ਗ਼ਦਾਰ ਸਿੱਖ ਸਰਦਾਰਾਂ ਵਾਂਗ ਪਿੱਠ ਨਾ ਵਿਖਾਈ।
ਵਿਦਿਆਰਥੀਆਂ ਨੂੰ ਇਤਿਹਾਸਿਕ ਹਵਾਲਿਆਂ ਨਾਲ ਬਚਿੱਤਰ ਸਿੰਘ ਵਰਗੇ ਹੋਰ ਬਹਾਦਰ ਵਿਅਕਤੀਆਂ ਬਾਰੇ ਜਾਣਕਾਰੀ ਦਿਓ।
PSEB 7th Class Punjabi Guide ਬਚਿੱਤਰ ਸਿੰਘ ਦੀ ਬਹਾਦਰੀ Important Questions and Answers
1. ਕਾਵਿ – ਟੋਟਿਆਂ ਦੇ ਸਰਲ ਅਰਥ :
ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਉ) ਸੰਗਤ ਜੁੜੀ ਨਿੱਤ ਵਾਂਗਰਾਂ, ਅੱਜ ਗੁਰਦੁਆਰੇ॥
ਦਸਮ ਪਿਤਾ ਦੇ ਸੰਗ ਸਨ, ਬੈਠੇ ਇਉਂ ਸਾਰੇ।
ਜਿਉਂ ਚੰਦਾ ਦੁਆਲੇ ਸੋਭਦੇ, ਨੇ ਰਾਤੀਂ ਤਾਰੇ।
ਆ ਕੇ ਸੂਹੀਏ ਸਿੰਘ ਨੇ, ਮੁੱਖੋਂ ਫ਼ਰਮਾਇਆ।
ਉੱਤਰ :
ਅੱਜ ਆਨੰਦਪੁਰ ਸਾਹਿਬ ਦੇ ਗੁਰ – ਅਸਥਾਨ ਵਿਖੇ ਹਰ ਰੋਜ਼ ਵਾਂਗ ਸੰਗਤ ਜੁੜੀ ਹੋਈ ਸੀ ਸਾਰੇ ਸਿੱਖ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ – ਦੁਆਲੇ ਬੈਠੇ ਇਸ ਤਰ੍ਹਾਂ ਸੋਭ ਰਹੇ ਸਨ, ਜਿਸ ਤਰ੍ਹਾਂ ਰਾਤ ਨੂੰ ਚੰਦਰਮਾ ਦੁਆਲੇ ਤਾਰੇ ਸੋਭਦੇ ਹਨ। ਇੰਨੇ ਨੂੰ ਇਕ ਸੂਹੀਆ ਸਿੱਖ ਆਇਆ ਤੇ ਉਹ ਮੂੰਹੋਂ ਬੋਲ ਕੇ ਭੇਤ ਦੀ ਇਕ ਗੱਲ ਦੱਸਣ ਲੱਗ ਪਿਆ।
ਔਖੇ ਸ਼ਬਦਾਂ ਦੇ ਅਰਥ – ਨਿੱਤ – ਹਰ ਰੋਜ਼। ਗੁਰਦੁਆਰੇ – ਭਾਵ ਆਨੰਦਪੁਰ ਸਾਹਿਬ ਦੇ ਗੁਰ – ਅਸਥਾਨ ਵਿਚ ਦਸਮ ਪਿਤਾ – ਗੁਰੂ ਗੋਬਿੰਦ ਸਿੰਘ ਜੀ। ਸੰਗ – ਨਾਲ। ਇਉਂ – ਇਸ ਤਰ੍ਹਾਂ। ਸੋਭਦੇ – ਸੋਹਣੇ ਲਗਦੇ। ਸੂਹੀਏ – ਦੁਸ਼ਮਣ ਦੀਆਂ ਗੁਪਤ ਖ਼ਬਰਾਂ ਲਿਆਉਣ ਵਾਲੇ। ਮੁੱਖੋਂ – ਮੂੰਹ ਤੋਂ। ਫ਼ਰਮਾਇਆ – ਕਿਹਾ।
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਆ) ਹੁਣੇ ਪਹਾੜੀ ਰਾਜਿਆਂ ਇਕ ਮਤਾ ਪਕਾਇਆ।
ਇਕ ਹਾਥੀ ਰਾਜਾ ਕੇਸਰੀ, ਹੈ ਕਿਤੋਂ ਲਿਆਇਆ॥
ਲੋਹਗੜ੍ਹ ਢਾਹੁਣ ਵਾਸਤੇ, ਉਨ੍ਹਾਂ ਕਰੀ ਤਿਆਰੀ।
ਸਿਰ ਹਾਥੀ ਦੇ ਬੰਨ ਕੇ, ਲੋਹ – ਤਵੇ ਦੋ ਭਾਰੀ।
ਉਹਦੀ ਸੁੰਡ ਦੇ ਨਾਲ ਹੈ ਬੰਨ੍ਹ ਦਿੱਤੀ, ਤਲਵਾਰ ਦੋ – ਧਾਰੀ।
ਮਸਤ ਕਰਨ ਲਈ ਉਸਨੂੰ, ਹੈ ਸੂਰਾ ਪਿਆਈ।
ਕਲ੍ਹ ਨੂੰ ਏਧਰ ਆਵਣਾ, ਉਸ ਕਰ ਕੇ ਧਾਈ॥
ਉੱਤਰ :
ਸੂਹੀਏ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਆ ਕੇ ਖ਼ਬਰ ਦਿੱਤੀ ਕਿ ਪਹਾੜੀ ਰਾਜਿਆਂ ਨੇ ਰਲ ਕੇ ਉਨ੍ਹਾਂ ਵਿਰੁੱਧ ਇਕ ਸਲਾਹ ਕੀਤੀ ਹੈ। ਇਸ ਸਲਾਹ ਅਨੁਸਾਰ ਜਸਵਾਲੀਏ ਰਾਜਾ ਕੇਸਰੀ ਚੰਦ ਨੇ ਕਿਤਿਓਂ ਇਕ ਹਾਥੀ ਲਿਆਂਦਾ ਹੈ ਤੇ ਲੋਹਗੜ ਦੇ ਕਿਲੇ ਨੂੰ ਢਾਹੁਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਹਾਥੀ ਨੂੰ ਕਿਲਾ ਢਾਹਣ ਲਈ ਭੇਜਣ ਖ਼ਾਤਰ ਉਸ ਦੇ ਸਿਰ ਉੱਤੇ ਲੋਹੇ ਦੇ ਭਾਰੇ ਤਵੇ ਬੰਨ੍ਹ ਦਿੱਤੇ ਹਨ ਅਤੇ ਉਸ ਦੇ ਸੁੰਡ ਨਾਲ ਦੋ – ਧਾਰੀ ਤਲਵਾਰ ਬੰਨ੍ਹ ਦਿੱਤੀ ਹੈ। ਹਾਥੀ ਨੂੰ ਮਸਤ ਕਰਨ ਲਈ ਉਨ੍ਹਾਂ ਉਸ ਨੂੰ ਸ਼ਰਾਬ ਪਿਲਾ ਦਿੱਤੀ ਹੈ। ਕੱਲ੍ਹ ਨੂੰ ਉਸ ਨੇ ਹਮਲਾ ਕਰ ਕੇ ਇਸ ਪਾਸੇ ਵਲ ਆਉਣਾ ਹੈ।
ਔਖੇ ਸ਼ਬਦਾਂ ਦੇ ਅਰਥ – ਮਤਾ ਪਕਾਇਆ – ਮਿਲ ਕੇ ਸਲਾਹ ਕੀਤੀ। ਰਾਜਾ ਕੇਸਰੀ – ਜਸਵਾਲ ਦਾ ਪਹਾੜੀ ਰਾਜਾ ਕੇਸਰੀ ਚੰਦ। ਲੋਹਗੜ੍ਹ – ਆਨੰਦਪੁਰ ਸਾਹਿਬ ਦਾ ਕਿਲ੍ਹਾ ਲੋਹ – ਤਵੇ – ਲੋਹੇ ਦੇ ਤਵੇ। ਮਸਤ – ਨਸ਼ਈ, ਨਸ਼ੇ ਵਿਚ। ਸੁਰਾ ਸ਼ਰਾਬ ਧਾਈ – ਹਮਲਾ !
ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ
(ਈ) ਏਦਾਂ ਕਹਿ ਕੇ ਸਿੰਘ ਨੇ ਕੀ ਗੱਲ ਮੁਕਾਈ।
ਸੁਣ ਕੇ ਸਾਰੀ ਵਾਰਤਾ, ਸਤਿਗੁਰ ਮੁਸਕਾਏ।
ਦੁਨੀ ਚੰਦ ਵਲ ਵੇਖ ਕੇ, ਮੁੱਖੋਂ ਫ਼ਰਮਾਏ।
‘ਆਉਂਦੈ ਹਾਥੀ ਮਸਤਿਆ, ਜੀਅ ਸਦਕੇ ਆਏ।
ਇਹ ਗੱਲ ਸੁਣ ਕੇ ਦੁਨੀ ਚੰਦ, ਡਾਢਾ ਘਬਰਾਇਆ।
ਸੋਚਣ ਲੱਗਾ। “ਕਿਸਮਤੇ ! ਕਿੱਥੇ ਮਰਵਾਇਆ।”
ਏਡੀ ਵੱਡੀ ਡੀਲ ਡੌਲ, ਦਿਲ ਛੋਟਾ ਪਾਇਆ।
ਉੱਤਰ :
ਸੂਹੀਏ ਸਿੰਘ ਨੇ ਪਹਾੜੀ ਰਾਜੇ ਕੇਸਰੀ ਚੰਦ ਵਲੋਂ ਲੋਹਗੜ੍ਹ ਦੇ ਕਿਲ੍ਹੇ ਨੂੰ ਢਾਹੁਣ ਲਈ ਭੇਜੇ ਜਾ ਰਹੇ ਮਸਤ ਹਾਥੀ : ਦੀ ਖ਼ਬਰ ਦੇ ਕੇ ਆਪਣੀ ਗੱਲ ਮੁਕਾ ਦਿੱਤੀ। ਉਸ ਦੇ ਮੂੰਹੋਂ ਸਾਰੀ ਗੱਲ ਸੁਣ ਕੇ ਦਸਮੇਸ਼ ਪਿਤਾ ਮੁਸਕਰਾਏ ਤੇ ਦੁਨੀ ਚੰਦ ਵਲ ਦੇਖ ਕੇ ਕਹਿਣ ਲੱਗੇ ਕਿ ਜੇਕਰ ਮਸਤਿਆ ਹਾਥੀ ਆਉਂਦਾ ਹੈ, ਤਾਂ ਉਹ ਬੇਸ਼ਕ ਆ ਜਾਵੇ।
ਉਸਦਾ ਮੁਕਾਬਲਾ ਦੁਨੀ ਚੰਦ ਕਰੇਗਾ ਗੁਰੂ ਜੀ ਦਾ ਹੁਕਮ ਸੁਣ ਕੇ ਦੁਨੀ ਚੰਦ ਬਹੁਤ ਹੀ ਘਬਰਾ ਗਿਆ। ਉਹ ਆਪਣੀ ਕਿਸਮਤ ਨੂੰ ਕੋਸਣ ਲੱਗਾ, ਜਿਹੜੀ ਉਸ ਨੂੰ ਮਰਵਾਉਣ ਲੱਗੀ ਸੀ। ਅਜਿਹੀ ਬੁਜ਼ਦਿਲੀ ਦਿਖਾਉਣ ਵਾਲੇ ਦੁਨੀ ਚੰਦ ਦਾ ਸਰੀਰ ਭਾਵੇਂ ਬਹੁਤ ਤਕੜਾ ਸੀ, ਪਰੰਤੂ ਉਸ ਦਾ ਦਿਲ ਬਹੁਤ ਛੋਟਾ ਸੀ।
ਔਖੇ ਸ਼ਬਦਾਂ ਦੇ ਅਰਥ – ਵਾਰਤਾ – ਕਥਾ, ਗੱਲ। ਦੁਨੀ ਚੰਦ – ਇਹ 500 ਯੋਧਿਆਂ ਦਾ ਸਰਦਾਰ ਅਤੇ ਮਾਝੇ ਦਾ ਮਸੰਦ ਸੀ, ਜੋ ਗੁਰੂ ਜੀ ਦੀ ਸਹਾਇਤਾ ਲਈ ਆਨੰਦਪੁਰ ਸਾਹਿਬ ਪੁੱਜਾ ਸੀ। ਗੁਰੂ ਜੀ ਦੁਆਰਾ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਸੁਣ ਕੇ ਉਹ ਘਬਰਾ ਗਿਆ ਤੇ ਰਾਤ ਨੂੰ ਕੰਧ ਟੱਪ ਕੇ ਹੱਸਣ ਲੱਗਾ ਲੱਤ ਤੁੜਵਾ ਬੈਠਾ।
ਪਿੱਛੋਂ ਅੰਮ੍ਰਿਤਸਰ ਵਿਚ ਰਾਤ ਨੂੰ ਸੱਪ ਲੜ ਕੇ ਮਰ ਗਿਆ ਅੰਤ ਇਸ ਦੇ ਪੋਤਰਿਆਂ ਸਰੂਪ ਸਿੰਘ ਨੇ ਅਨੂਪ ਸਿੰਘ ਨੇ ਦਸਮੇਸ਼ ਪਿਤਾ ਅੱਗੇ ਹਾਜ਼ਰ ਹੋ ਕੇ ਭੁੱਲ ਬਖ਼ਸ਼ਾਈ। ਜੀਅ ਸਦਕੇ – ਖੁਸ਼ੀ ਨਾਲ, ਬਿਨਾਂ ਰੋਕ – ਟੋਕ ਤੋਂ। ਡੀਲ – ਡੌਲ – ਕੱਦ – ਕਾਠ, ਪਲਿਆ ਹੋਇਆ ਤਕੜਾ ਸਰੀਰ। ਦਿਲ ਛੋਟਾ ਪਾਇਆ – ਭਾਵ ਬੁਜ਼ਦਿਲ।
ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ –
(ਸ) ਇਕ ਸਿੰਘ ਨੇ ਦੱਸਿਆ ਆਣ ਕੇ, ਦੂਜੇ ਦਿਨ ਤੜਕੇ।
‘‘ਹਰਨ ਹੋ ਗਿਆ ਦੁਨੀ ਚੰਦ, ਕੰਧ ਉੱਤੋਂ ਚੜ੍ਹ ਕੇ।
ਲੱਤ ਟੁੱਟੀ ਕੰਧ ਟੱਪਦਿਆ, ਮਰਿਆ ਸੱਪ ਲੜ ਕੇ ‘’
ਹੱਸ ਕੇ ਬੋਲੇ ਸਤਿਗੁਰੂ, ਤੱਕ ਚਾਰ – ਚੁਫੇਰਾ। ‘‘
ਹਾਥੀ ਵਿਚ ਸਰੀਰ ਦਾ, ਹੈ ਜ਼ੋਰ ਬਥੇਰਾ।
ਸ਼ੇਰ ਨਾਲੋਂ ਪਰ ਘੱਟ ਹੈ, ਉਸਦੇ ਵਿਚ ਜੇਰਾ
ਉੱਤਰ :
ਜਦੋਂ ਦਸਮੇਸ਼ ਪਿਤਾ ਜੀ ਨੇ ਦੁਨੀ ਚੰਦ ਨੂੰ ਕੇਸਰੀ ਚੰਦ ਦੇ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ, ਤਾਂ ਉਹ ਬਹੁਤ ਘਬਰਾ ਗਿਆ। ਦੂਜੇ ਦਿਨ ਤੜਕੇ ਇਕ ਸਿੰਘ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਕਿ ਬੁਜ਼ਦਿਲ ਦੁਨੀ ਚੰਦ ਰਾਤ ਨੂੰ ਕੰਧ ਟੱਪ ਕੇ ਦੌੜ ਗਿਆ ਹੈ। ਪਤਾ ਲੱਗਾ ਹੈ ਕਿ ਕੰਧ ਟੱਪਦਿਆਂ ਉਸ ਦੀ ਲੱਤ ਟੁੱਟ ਗਈ ਸੀ। ਫਿਰ ਉਸ ਦੇ ਸੱਪ ਲੜ ਗਿਆ ਤੇ ਉਹ ਮਰ ਗਿਆ ਹੈ। ਦੁਨੀ ਚੰਦ ਦੀ ਬੁਜ਼ਦਿਲੀ ਬਾਰੇ ਸੁਣ ਕੇ ਗੁਰੂ ਜੀ ਹੱਸ ਪਏ ਤੇ ਚਾਰ – ਚੁਫੇਰੇ ਦੇਖਦੇ ਹੋਏ ਬੋਲੇ ਕਿ ਹਾਥੀ ਵਿਚ ਬੇਸ਼ਕ ਸਰੀਰ ਦਾ ਜ਼ੋਰ ਬਹੁਤ ਹੁੰਦਾ ਹੈ, ਪਰੰਤੂ ਉਸ ਵਿਚ ਹੌਂਸਲਾ ਸ਼ੇਰ ਨਾਲੋਂ ਘੱਟ ਹੁੰਦਾ ਹੈ। ਉਹ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ।
ਔਖੇ ਸ਼ਬਦਾਂ ਦੇ ਅਰਥ – ਹਰਨ ਹੋ ਗਿਆ – ਦੌੜ ਗਿਆ। ਸਤਿਗੁਰੂ – ਗੁਰੂ ਗੋਬਿੰਦ ਸਿੰਘ ਜੀ ! ਜੇਰਾ – ਜਿਗਰਾ। ਪ੍ਰਸ਼ਨ 5. ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ
(ਹ) ਫਿਰ ਕਿਹਾ ਬਚਿੱਤਰ ਸਿੰਘ ਨੂੰ, “ਸੁਣ ਲਿਆ ਸ਼ੇਰਾ।
ਹਾਥੀ ਕਰੂ ਮੁਕਾਬਲਾ, ਕੀ ਸਿੰਘਾ ਤੇਰਾ।
ਦਸਾਂ ਹਾਥੀਆਂ ਲਈ ਵੀ, ਤੂੰ ਸ਼ੇਰ ਬਥੇਰਾ॥
ਸੁਣ ਕੇ ਸਿੰਘ ਨੇ ਘੋੜੇ ‘ਤੇ, ਕਾਠੀ ਜਾ ਪਾਈ।
ਲੋਹਗੜ੍ਹ ਦੇ ਵਲ ਉਸ ਨੇ, ਝੱਟ ਕਰੀ ਚੜ੍ਹਾਈ॥
ਪੁੱਜਿਆ ਕਿਲ੍ਹੇ ਦੇ ਸਾਹਮਣੇ, ਉਸ ਦੇਰ ਨਾ ਲਾਈ॥
ਉੱਤਰ :
ਦੁਨੀ ਚੰਦ ਦੀ ਬੁਜ਼ਦਿਲੀ ਦੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਨੂੰ ਸ਼ੇਰ ਵਰਗਾ ਸੋਹਣਾ ਬਹਾਦਰ ਸ਼ੇਰ ਆਖ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਵਿਚ ਉਸੇ ਵਰਗੇ ਸਿੰਘ ਦਾ ਟਾਕਰਾ ਕਰਨ ਦੀ ਤਾਕਤ ਨਹੀਂ।ਉਹ ਇੱਕੋ ਸ਼ੇਰ ਹੀ ਦਸਾਂ ਹਾਥੀਆਂ ਉੱਤੇ ਭਾਰੂ ਹੈ। ਇਹ ਸੁਣ ਕੇ ਬਚਿੱਤਰ ਸਿੰਘ ਨੇ ਜਾ ਕੇ ਘੋੜੇ ਉੱਤੇ ਕਾਠੀ ਪਾ ਲਈ ਤੇ ਝਟਪਟ ਲੋਹ ਵਲ ਦੇ ਕਿਲ੍ਹੇ ਵਲ ਧਾਵਾ ਕਰ ਦਿੱਤਾ। ਉਹ ਬਿਨਾਂ ਕੋਈ ਦੇਰ ਕੀਤਿਆਂ ਕਿਲ੍ਹੇ ਦੇ ਸਾਹਮਣੇ ਪਹੁੰਚ ਗਿਆ।
ਔਖੇ ਸ਼ਬਦਾਂ ਦੇ ਅਰਥ – ਦੂਲਿਆ – ਦੂਹਲੇ ਵਰਗਾ ਸੋਹਣਾ।
ਪ੍ਰਸ਼ਨ 6.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਕ ਹਾਥੀ ਮਸਤਿਆ ਆ ਰਿਹਾ ਸੀ, ਵਾਂਗ ਹਰੀ।
ਪਿੱਛੋਂ ਫ਼ੌਜਾਂ ਉਸ ਨੂੰ, ਵਣ ਸ਼ਿਸ਼ਕੇਰੀ।
ਸਿੰਘ ਬਚਿੱਤਰ ਗਰਜਿਆ, ਨਾ ਲਾਈ ਦੇਰੀ।
ਵਧਿਆ ਹਾਥੀ ਵਲ ਨੂੰ, ਯੋਧਾ ਬਲਕਾਰੀ !
ਧੂਹ ਨਾਗਣੀ ਉਸ ਨੇ, ਹਾਥੀ ਦੇ ਮਾਰੀ।
ਗਈ ਤਵੇ ਨੂੰ ਚੀਰਦੀ, ਧਸ ਅੰਦਰ ਸਾਰੀ॥
ਉੱਤਰ :
ਜਦੋਂ ਬਚਿੱਤਰ ਸਿੰਘ ਕਿਲ੍ਹੇ ਦੇ ਸਾਹਮਣੇ ਜਾ ਡਟਿਆ, ਤਾਂ ਉਸ ਨੇ ਦੇਖਿਆ ਕਿ ਕੇਸਰੀ ਚੰਦ ਦਾ ਸ਼ਰਾਬ ਨਾਲ ਮਸਤਿਆ ਹਾਥੀ ਹਨ੍ਹੇਰੀ ਵਾਂਗ ਦੌੜਦਾ ਹੋਇਆ ਉਸ ਵਲ ਆ ਰਿਹਾ ਸੀ। ਉਸ ਦੇ ਪਿੱਛੇ ਫ਼ੌਜਾਂ ਉਸਨੂੰ ਸ਼ਿਸ਼ਕੇਰ ਕੇ ਕਿਲ੍ਹੇ ਵਲ ਦੁੜਾ ਰਹੀਆਂ ਸਨ ਇਸ ਸਮੇਂ ਬਚਿੱਤਰ ਸਿੰਘ ਬਿਨਾਂ ਦੇਰ ਲਾਏ ਗਰਜਿਆ ਤੇ ਉਹ ਤਾਕਤਵਰ ਯੋਧਾ ਹਾਥੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਉਸ ਨੇ ਨਾਗਣੀ ਬਰਛੀ) ਖਿੱਚ ਕੇ ਹਾਥੀ ਦੇ ਸਿਰ ਵਿਚ ਮਾਰੀ। ਉਹ ਉਸ ਦੇ ਸਿਰ ਉੱਤੇ ਬੱਧੇ ਲੋਹੇ ਤੇ ਤਵਿਆਂ ਨੂੰ ਚੀਰਦੀ ਹੋਈ ਸਾਰੀ ਅੰਦਰ ਧਸ ਗਈ।
ਔਖੇ ਸ਼ਬਦਾਂ ਦੇ ਅਰਥ – ਸ਼ਿਸ਼ਕੇਰੀ – ਕਿਸੇ ਜਾਨਵਰ ਨੂੰ ਦੜਾਉਣ ਲਈ ਡੰਡਾ ਖੜਕਾ ਕੇ ਜਾਂ ਉਸ ਦੇ ਸਰੀਰ ਦੇ ਪਿੱਛੇ ਛੁਹਾ ਕੇ ਮੂੰਹੋਂ ਸ਼ੀ – ਸ਼ੀ ਕਰਨਾ ਨਾਗਣੀ – ਬਰਛੀ ਧਸ – ਖੁੱਭ।
ਪ੍ਰਸ਼ਨ 7.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਖ) ਹਾਥੀ ਭੱਜਿਆ ਚੀਕਦਾ, ਖਾਂ ਫੱਟ ਕਰਾਰਾ।
ਇਕ ਵਾਰ ਹੀ ਸਿੰਘ ਦਾ, ਕਰ ਗਿਆ ਨਿਤਾਰਾ॥
ਭੱਜਿਆ ਰਣ ‘ਚ ਕੇਸਰੀ, ਲਸ਼ਕਰ ਵੀ ਸਾਰਾ !
ਸ਼ੇਰ ਬਚਿੱਤਰ ਸਿੰਘ ਨੇ, ਸੀ ਰੱਖ ਵਿਖਾਈ।
ਸਿੰਘ ਬਹਾਦਰ ਹੋਂਵਦਾ, ਇਹ ਅਸਲ ਸਚਾਈ॥
ਸਿੰਘ ਸੂਰਮੇ ਕਦੇ ਨਾ, ਰਣ ਪਿੱਠ ਵਿਖਾਈ !
ਉੱਤਰ :
ਲੋਹਗੜ ਦੇ ਕਿਲ੍ਹੇ ਨੂੰ ਢਾਹੁਣ ਲਈ ਭੱਜੇ ਆ ਰਹੇ ਮਸਤ ਹਾਥੀ ਦੇ ਸਿਰ ਵਿਚ ਜਦੋਂ ਬਚਿੱਤਰ ਸਿੰਘ ਸੂਰਮੇ ਨੇ ਬਰਛੀ ਦਾ ਵਾਰ ਕੀਤਾ। ਉਸ ਦਾ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਹਾਥੀ ਚੀਕਦਾ ਹੋਇਆ ਪਿੱਛੇ ਨੂੰ ਭੱਜ ਤੁਰਿਆ। ਬਚਿੱਤਰ ਸਿੰਘ ਦੀ ਬਰਛੀ ਦੇ ਇੱਕੋ ਵਾਰ ਨੇ ਹੀ ਸਾਰਾ ਫ਼ੈਸਲਾ ਕਰ ਦਿੱਤਾ ਕਿ ਕਿਹੜੀ ਧਿਰ ਬਹਾਦਰ ਤੇ ਜੇਤੁ ਹੈ। ਹਾਥੀ ਦੇ ਨਾਲ ਹੀ ਰਾਜੇ ਕੇਸਰੀ ਚੰਦ ਦੀ ਸਾਰੀ ਫ਼ੌਜ ਵੀ ਮੈਦਾਨ ਵਿਚੋਂ ਭੱਜ ਤੁਰੀ।
ਇਸ ਤਰ੍ਹਾਂ ਇਕੱਲੇ ਬਚਿੱਤਰ ਸਿੰਘ ਨੇ ਮਸਤੇ ਹਾਥੀ ਦਾ ਮੁਕਾਬਲਾ ਕਰ ਕੇ ਕੇਸਰੀ ਚੰਦ ਦੀ ਫ਼ੌਜ ਨੂੰ ਭਾਂਜ ਦੇ ਕੇ ਸਾਰੀ ਇੱਜ਼ਤ ਰੱਖ ਲਈ ਸੀ। ਇਸ ਨੇ ਸਿੱਧ ਕਰ ਦਿੱਤਾ ਕਿ ਇਹ ਅਸਲ ਸਚਾਈ ਹੈ ਕਿ ਗੁਰੂ ਦਾ ਸਿੰਘ ਸਚਮੁੱਚ ਹੀ ਬਹਾਦਰ ਹੁੰਦਾ ਹੈ। ਸਿੰਘ ਸੂਰਮੇ ਕਦੇ ਵੀ ਲੜਾਈ ਦੇ ਮੈਦਾਨ ਵਿਚੋਂ ਭੱਜ ਕੇ ਨਹੀਂ, ਸਗੋਂ ਡਟ ਕੇ ਲੜਦੇ ਹਨ ?
ਔਖੇ ਸ਼ਬਦਾਂ ਦੇ ਅਰਥ – ਫੱਟ ਕਰਾਰਾ – ਡੂੰਘਾ ਤੇ ਮਾਰੂ ਜ਼ਖ਼ਮ। ਨਿਤਾਰਾ – ਅਸਲੀਅਤ ਸਾਹਮਣੇ ਲਿਆਉਣੀ। ਰਣ ਮੈਦਾਨ। ਕੇਸਰੀ – ਕੇਸਰੀ ਚੰਦ ਦਾ ਲਸ਼ਕਰ – ਫ਼ੌਜਾਂ ਨੂੰ ਰੱਖ ਵਿਖਾਈ – ਇੱਜ਼ਤ ਰੱਖ ਲਈ। ਹੋਵਦਾ – ਹੁੰਦਾ। ਪਿੱਠ ਵਿਖਾਉਣੀ – ਦੁਸ਼ਮਣ ਦਾ ਮੁਕਾਬਲਾ ਨਾ ਕਰ ਸਕਣ ਕਰ ਕੇ ਦੌੜਨਾ, ਕਮਜ਼ੋਰੀ ਜਾਂ ਬੁਜ਼ਦਿਲੀ ਦਿਖਾਉਣੀ।
2. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 8.
‘ਬਚਿੱਤਰ ਸਿੰਘ ਦੀ ਬਹਾਦਰੀ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਹਾਥੀ ਭੱਜਿਆ ਚੀਕਦਾ, ਖਾਂ ਫੱਟ ਕਰਾਰਾ।
ਇਕ ਵਾਰ ਹੀ ਸਿੰਘ ਦਾ, ਕਰ ਗਿਆ ਨਿਤਾਰਾ
ਭੱਜਿਆ ਰਣ ਚੋ ਕੇਸਰੀ, ਲਸ਼ਕਰ ਵੀ ਸਾਰਾ ਸ਼ੇਰ
ਬਚਿੱਤਰ ਸਿੰਘ ਨੇ, ਸੀ ਰੱਖ ਵਿਖਾਈ।
ਸਿੰਘ ਬਹਾਦਰ ਹੋਂਵਦਾ, ਇਹ ਅਸਲ ਸਚਾਈ।
3. ਰਚਨਾਤਮਕ ਕਾਰਜ
ਪ੍ਰਸ਼ਨ –
ਸ: ਜੱਸਾ ਸਿੰਘ ਆਹਲੂਵਾਲੀਏ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਸ: ਜੱਸਾ ਸਿੰਘ ਆਹਲੂਵਾਲੀਆ ਆਹਲੂਵਾਲ ਦਾ ਵਸਨੀਕ ਸੀ। ਉਸ ਦਾ ਜਨਮ ਸ: ਬਦਰ ਸਿੰਘ ਦੇ ਘਰ 1718 ਈ: ਵਿਚ ਹੋਇਆ। ਉਹ ਨਵਾਬ ਕਪੂਰ ਸਿੰਘ ਦੀ ਸੰਗਤ ਵਿਚ ਰਹਿ ਕੇ ਕਰਨੀ ਵਾਲਾ ਸਿੰਘ ਸਾਬਿਤ ਹੋਇਆ। ਉਹ ਆਹਲੂਵਾਲੀਆ ਮਿਸਲ ਦੀ ਜਿੰਦ – ਜਾਨ ਸੀ। ਮਾਤਾ ਸੁੰਦਰੀ ਜੀ ਨੇ ਇਸਨੂੰ ਆਸ਼ੀਰਵਾਦ ਦੇ ਕੇ ਇਕ ਗੁਰਜ ਬਖ਼ਸ਼ੀ ਸੀ। ਪਟਿਆਲੇ ਦੇ ਮਹਾਰਾਜੇ ਅਮਰ ਸਿੰਘ ਨੇ ਉਸ ਤੋਂ ਅੰਮ੍ਰਿਤ ਛਕਿਆ ਸੀ। ਉਹ ਭਾਰੀ ਯੋਧਾ ਸੀ।
ਉਸ ਨੇ 1748 ਵਿਚ ਅੰਮ੍ਰਿਤਸਰ ਦੇ ਹਾਕਮ ਸਲਾਬਤ ਖ਼ਾਨ ਨੂੰ ਕਤਲ ਕਰ ਕੇ ਉਸ ਦਾ ਬਹੁਤ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ ਸੀ। 1749 ਵਿਚ ਉਸਨੇ ਸ਼ਾਹਨਵਾਜ਼ ਨੂੰ ਮੁਲਤਾਨ ਤੋਂ ਕੱਢਣ ਲਈ ਦੀਵਾਨ ਕੌੜਾ ਮਲ ਨੂੰ ਭਾਰੀ ਸਹਾਇਤਾ ਦਿੱਤੀ। ਸੰਨ 1753 ਵਿਚ ਉਸ ਨੇ ਜਲੰਧਰ ਦੇ ਹਾਕਮ ਅਦੀਨਾ ਬੇਗ਼ ਨੂੰ ਜਿੱਤ ਕੇ ਫ਼ਤਿਹਾਬਾਦ ਪਰਗਣੇ ਉੱਪਰ ਕਬਜ਼ਾ ਕੀਤਾ।
ਅਹਿਮਦ ਸ਼ਾਹ ਦੁਰਾਨੀ ਦੁਆਰਾ ਗੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ – ਮਰਦ – ਔਰਤਾਂ ਨੂੰ ਛੁਡਾ ਕੇ ਉਸ ਨੇ ਬੰਦੀ ਛੋੜ ਦੀ ਪਦਵੀ ਪ੍ਰਾਪਤ ਕੀਤੀ। ਉਸ ਨੇ ਵੱਡੇ ਘੱਲੂਘਾਰੇ ਵਿਚ ਬਹੁਤ ਵੀਰਤਾ ਦਿਖਾਈ ਸੀ ਤੇ ਸਰੀਰ ਉੱਤੇ 22 ਜ਼ਖ਼ਮ ਖਾ ਕੇ ਵੀ ਲੜਦਾ ਰਿਹਾ 1774 ਵਿਚ ਉਸ ਨੇ ਕਪੂਰਥਲੇ ਉੱਪਰ ਕਬਜ਼ਾ ਕਰ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਤੇ ਆਪਣਾ ਸਿੱਕਾ ਚਲਾਇਆ। ਉਹ ਧਰਮਵੀਰ, ਦਾਨੀ, ਦੇਸ਼ – ਹਿਤੈਸ਼ੀ ਅਤੇ ਵੱਡਾ ਸਦਾਚਾਰੀ ਸੀ। ਉਸ ਦਾ ਦੇਹਾਂਤ 1783 ਵਿਚ ਅੰਮ੍ਰਿਤਸਰ ਵਿਖੇ ਹੋਇਆ।