Punjab State Board PSEB 7th Class Punjabi Book Solutions Chapter 25 ਕਿਰਤ ਦਾ ਸਤਿਕਾਰ Textbook Exercise Questions and Answers.
PSEB Solutions for Class 7 Punjabi Chapter 25 ਕਿਰਤ ਦਾ ਸਤਿਕਾਰ (1st Language)
Punjabi Guide for Class 7 PSEB ਕਿਰਤ ਦਾ ਸਤਿਕਾਰ Textbook Questions and Answers
ਕਿਰਤ ਦਾ ਸਤਿਕਾਰ ਪਾਠ-ਅਭਿਆਸ
1. ਦੱਸੋ :
(ਉ) “ਕਿਰਤ ਦਾ ਸਤਿਕਾਰ ਇਕਾਂਗੀ ਵਿੱਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ?
ਉੱਤਰ :
‘ਕਿਰਤ ਦਾ ਸਤਿਕਾਰ` ਇਕਾਂਗੀ ਵਿਚ ਹੇਠ ਲਿਖੇ ਪਾਤਰ ਹਨ ਕੇਸਰ, ਇਕ ਇਸਤਰੀ, ਸੇਠ, ਕ੍ਰਿਸ਼ਨ, ਅਧਿਆਪਕ, ਸਕੂਲ ਦੇ ਲੜਕੇ। ਇਕਾਂਗੀ ਦੀ ਸਾਰੀ ਕਹਾਣੀ ਬੂਟ ਪਾਲਿਸ਼ ਕਰਨ ਵਾਲੇ ਲੜਕੇ ਕ੍ਰਿਸ਼ਨ ਦੁਆਲੇ ਘੁੰਮਦੀ ਹੈ।
(ਅ) ਕ੍ਰਿਸ਼ਨ ਕਿਹੋ-ਜਿਹਾ ਲੜਕਾ ਹੈ ? ਉਹ ਬੂਟ-ਪਾਲਿਸ਼ ਕਿਉਂ ਕਰਦਾ ਹੈ ?
ਉੱਤਰ :
ਕ੍ਰਿਸ਼ਨ ਦਾ ਬਾਪ ਮਰ ਚੁੱਕਾ ਸੀ। ਉਹ ਕਿਰਤ ਨੂੰ ਬੁਰੀ ਨਾ ਸਮਝਣ ਵਾਲਾ, ਮਿਹਨਤੀ, ਝੂਠ ਨਾ ਬੋਲਣ ਵਾਲਾ ਤੇ ਹੁਸ਼ਿਆਰ ਲੜਕਾ ਹੈ। ਉਹ ਆਪਣੀ ਪੜ੍ਹਾਈ ਦਾ ਖ਼ਰਚ ਪੂਰਾ ਕਰਨ ਲਈ ਬੂਟ ਪਾਲਿਸ਼ ਕਰਦਾ ਹੈ।
(ੲ) ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ?
ਉੱਤਰ :
ਕ੍ਰਿਸ਼ਨ ਸੇਠ ਤੋਂ ਆਪਣੀ ਮਿਹਨਤ ਦਾ ਮੁੱਲ ਮੰਗਦਾ ਹੋਇਆ ਉਸ ਨਾਲ ਜ਼ਰਾ ਔਖਾ ਬੋਲ ਪਿਆ, ਤਾਂ ਸੇਠ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਉਸ ਨੂੰ ਠੰਡਾ ਮਾਰਿਆ।
(ਸ) ਪੰਚਾਂ ਨੇ ਸੇਠ ਨੂੰ ਕੀ ਦੰਡ ਲਾਇਆ ?
ਉੱਤਰ :
ਪੰਚਾਂ ਨੇ ਸੇਠ ਨੂੰ ਕ੍ਰਿਸ਼ਨ ਦੀ ਸਾਲ ਭਰ ਦੀ ਪੜ੍ਹਾਈ ਦੇ ਖ਼ਰਚ ਵਜੋਂ ਡੇਢ ਸੌ ਰੁਪਏ ਦੰਡ ਲਾਇਆ।
(ਹ) ਸੇਠ ਦੇ ਰੁਪਈਆਂ ਦਾ ਕੀ ਕੀਤਾ ਗਿਆ ?
ਉੱਤਰ :
ਜਦੋਂ ਸੇਠ ਦੇ ਰੁਪਏ ਕ੍ਰਿਸ਼ਨ ਨੇ ਨਾ ਲਏ, ਤਾਂ ਕੇਸਰ ਦੇ ਕਹਿਣ ‘ਤੇ ਉਹ ਰੁਪਏ ਮਾਸਟਰ ਜੀ ਨੇ ਸਕੂਲ ਫੰਡ ਲਈ ਲੈ ਲਏ।
(ਕ) “ਕਿਰਤ ਦਾ ਸਤਿਕਾਰ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ :
ਇਸ ਇਕਾਂਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਕਾਂਗੀਕਾਰ ਇਕ ਪਾਸੇ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਕੰਮ ਤੋਂ ਵੀ ਸ਼ਰਮ ਨਹੀਂ ਕਰਨੀ ਚਾਹੀਦੀ, ਦੂਜੇ ਪਾਸੇ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਕਿਰਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ।
2. ਔਖੇ ਸ਼ਬਦਾਂ ਦੇ ਅਰਥ :
- ਕੌਡੀ-ਕੌਡੀ : ਪੈਸਾ-ਪੈਸਾ, ਦਮੜੀ-ਦਮੜੀ
- ਰਮਾਨ : ਅਰਾਮ
- ਅਹਿਮਕ : ਮੂਰਖ, ਬੇਵਕੂਫ਼
- ਤਾੜ : ਟਿਕਟਿਕੀ, ਨੀਝ
- ਹਿਰਦਾ – ਮਨ, ਦਿਲ
- ਚੈਰੀ – ਬੂਟ-ਪਾਲਿਸ਼ ਦੀ ਇੱਕ ਕੰਪਨੀ ਦਾ ਨਾਂ
- ਖਹਿੜੇ ਪੈਣਾ – ਜ਼ਿਦ ਕਰਨਾ, ਪਿੱਛੇ ਪੈਣਾ
- ਸਿੱਝਣਾ – ਸਖ਼ਤੀ ਨਾਲ ਪੇਸ਼ ਆਉਣਾ
- ਨਸ਼ਟ : ਬਰਬਾਦ, ਤਬਾਹ, ਨਾਸ
- ਖਿਮਾ : ਮਾਫ਼ੀ, ਬਖ਼ਸ਼ ਦੇਣ ਦਾ ਭਾਵ
- ताग्द : ਇੱਜ਼ਤ, ਆਦਰ, ਮਾਣ, ਰੁਤਬਾ
3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੇ ਕਿ ਅਰਥ ਸਪਸ਼ਟ ਹੋ ਜਾਣ :
ਮੌਜਾਂ ਮਾਣਨਾ, ਕੌਡੀ-ਕੋਡੀ ਜੋੜਨਾ, ਰੰਗੇ ਹੱਥੀਂ ਵੜਨਾ, ਦੰਡ ਲਾਉਣਾ, ਸਫ਼ਾਈ ਪੇਸ਼ ਕਰਨਾ, ਹੱਕ- ਲਾਲ ਦੀ ਕਮਾਈ ਕਰਨਾ।
ਉੱਤਰ :
- ਮੌਜਾਂ ਮਾਣਨਾ ਅਨੰਦ ਲੈਣਾ) – ਮੈਂ ਛੁੱਟੀਆਂ ਵਿਚ ਆਪਣੇ ਨਾਨਕਿਆਂ ਦੇ ਚਲਾ ਗਿਆ ਤੇ ਉੱਥੇ ਖੂਬ ਮੌਜਾਂ ਮਾਣੀਆਂ
- ਕੌਡੀ – ਕੌਡੀ ਜੁੜਨਾ ਥੋੜੇ – ਥੋੜ੍ਹੇ ਪੈਸੇ ਇਕੱਠੇ ਹੋਣਾ) – ਜੇਕਰ ਤੂੰ ਹਰ ਰੋਜ਼ ਥੋੜ੍ਹੇ ਜਿਹੇ ਪੈਸੇ ਵੀ ਬਚਾਏਂਗਾ, ਤਾਂ ਕੌਡੀ ਕੌਡੀ ਜੁੜ ਕੇ ਤੇਰੇ ਕੋਲ ਕਾਫ਼ੀ ਧਨ ਹੋ ਜਾਵੇਗਾ।
- ਰੰਗੇ ਹੱਥੀਂ ਫੜਨਾ (ਦੋਸ਼ੀ ਦਾ ਮੌਕੇ ‘ਤੇ ਫੜਿਆ ਜਾਣਾ) – ਮੈਂ ਆਪਣੇ ਗੁਆਂਢੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ.
- ਦੰਡ ਲਾਉਣਾ (ਸਜ਼ਾ ਦੇਣੀ) – ਪੰਚਾਇਤ ਨੇ ਪਿੰਡ ਵਿਚ ਬਦਮਾਸ਼ੀਆਂ ਕਰਨ ਵਾਲੇ ਜੀਤੇ ਨੂੰ 500 ਰੁਪਏ ਦੰਡ ਲਾਇਆ।
- ਸਫ਼ਾਈ ਪੇਸ਼ ਕਰਨਾ (ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਸਬੂਤ ਪੇਸ਼ ਕਰਨਾ) – ਇਹ ਤੈਨੂੰ ਚੋਰ ਕਹਿੰਦਾ ਹੈ, ਪਰ ਹੁਣ ਤੂੰ ਸਫ਼ਾਈ ਪੇਸ਼ ਕਰ ਕਿ ਤੂੰ ਚੋਰੀ ਨਹੀਂ ਕੀਤੀ।
- ਵੇਲੇ ਸਿਰ ਬਹੁੜਨਾ ਸਮੇਂ ਸਿਰ ਸਹਾਇਤਾ ਕਰਨਾ) – ਜਿਹੜਾ ਮਿੱਤਰ ਵੇਲੇ ਸਿਰ ਨਹੀਂ ਬਹੁੜਦਾ, ਉਸ ਦੀ ਮਿੱਤਰਤਾ ਦਾ ਕੀ ਫ਼ਾਇਦਾ।
- ਹੱਕ ਹਲਾਲ ਦੀ ਕਮਾਈ ਕਰਨਾ (ਮਿਹਨਤ ਕਰ ਕੇ ਕਮਾਉਣਾ) – ਅੱਜ – ਕਲ੍ਹ ਕੋਈ ਸਰਕਾਰੀ ਮੁਲਾਜ਼ਮ ਹੀ ਹੱਕ ਹਲਾਲ ਦੀ ਕਮਾਈ ਕਰਦਾ ਹੈ, ਹਰ ਕੋਈ ਰਿਸ਼ਵਤ ਅਤੇ ਕਮਿਸ਼ਨ ਦੇ ਧਨ ਉੱਤੇ ਅੱਖਾਂ ਟਿਕਾਈ ਰੱਖਦਾ ਹੈ।
4. (ਉ) ਕੰਮ ਕਰਨ ਨਾਲ ਸਰੀਰ ……………………………………. ਰਹਿੰਦਾ ਹੈ (ਰੋਗ/ਅਰੋਗ)
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ……………………………………. ਹੁੰਦਾ ਹੈ। (ਸ਼ੁੱਧ/ਅਸ਼ੁੱਧ)
(ੲ) ਕਿਰਤ ਕਰਨ ਨਾਲ ……………………………………. ਮਿਲਦੀ ਹੈ (ਸ਼ਾਂਤੀ/ਅਸ਼ਾਂਤੀ)
(ਸ) ਮਿਹਨਤ ਕਰਨ ਨਾਲ ……………………………………. ਪ੍ਰਾਪਤ ਹੁੰਦੀ ਹੈ (ਸਫਲਤਾ/ਅਸਫ਼ਲਤਾ)
ਉੱਤਰ :
(ਉ) ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ।
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ।
(ਈ) ਕਿਰਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ।
(ਸ) ਮਿਹਨਤ ਕਰਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ।
ਅਧਿਆਪਕ ਲਈ:
ਵਿਦਿਆਰਥੀਆਂ ਨੂੰ ਅਲੱਗ-ਅਲੱਗ ਪਾਤਰਾਂ ਦੀ ਭੂਮਿਕਾ ਦੇ ਕੇ ਇਸ ਨਾਟ-ਰਚਨਾ ਦਾ ਮੰਚਨ ਕਰਵਾਇਆ ਜਾਵੇ।
PSEB 7th Class Punjabi Guide ਕਿਰਤ ਦਾ ਸਤਿਕਾਰ Important Questions and Answers
ਪ੍ਰਸ਼ਨ –
“ਕਿਰਤ ਦਾ ਸਤਿਕਾਰ ਇਕਾਂਗੀ ਦਾ ਸਾਰ ਲਿਖੋ।
ਜਾਂ
“ਕਿਰਤ ਦਾ ਸਤਿਕਾਰ ਇਕਾਂਗੀ ਦੀ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦਿੱਲੀ ਬੱਸ ਸਟਾਪ ਉੱਤੇ ਕੁੱਝ ਮੁਸਾਫ਼ਰ ਖ਼ੜੇ ਹਨ। ਇਕ ਸੇਠ ਧੋਤੀ ਸੰਭਾਲੀ ਤੇ ਛੱਤਰੀ ਫੜੀ ਨੱਸਾ ਆਉਂਦਾ ਹੈ। ਉਸ ਦੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਉੱਥੇ ਇਕ ਲੜਕਾ ਕੇਸਰ, ਉਸ ਨੂੰ ਕਹਿੰਦਾ ਹੈ ਕਿ ਹੁਣ ਉਹ ਕਿਊ ਵਿਚ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰੇ। ਸੇਠ ਕਹਿੰਦਾ ਹੈ ਕਿ ਬੱਸ ਨਿਕਲਣ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਣਾ ਹੈ। ਕੇਸਰ, ਉਸ ਨੂੰ ਕਹਿੰਦਾ ਹੈ ਕਿ ਜੇਕਰ ਅਜਿਹੀ ਗੱਲ ਹੈ, ਤਾਂ ਉਹ ਟੈਕਸੀ ਕਰ ਲਿਆ ਕਰੇ। ਸੇਠ ਉੱਤਰ ਦਿੰਦਾ ਹੈ ਕਿ ਉਸ ਦਾ ਹਰ ਰੋਜ਼ ਦਾ ਕੰਮ ਹੈ, ਜਿਸ ਕਰਕੇ ਉਸ ਨੂੰ ਟੈਕਸੀ ਵਾਰਾ ਨਹੀਂ ਖਾਂਦੀ ਤੇ ਨਾਲ ਹੀ ਇਕ – ਇਕ ਪੈਸਾ ਸੰਭਾਲ ਕੇ ਹੀ ਪੈਸੇ ਜੁੜਦੇ ਹਨ। ਉਹ ਕੇਸਰ ਦੀਆਂ ਵਿਅੰਗਾਤਮਕ ਗੱਲਾਂ ਤੋਂ ਚਿਦਾ ਹੈ।
ਇੰਨੇ ਨੂੰ ਉੱਥੇ ਇਕ ਬੂਟ ਪਾਲਿਸ਼ ਕਰਨ ਵਾਲਾ ਲੜਕਾ, ਜਿਸ ਦਾ ਨਾਂ ਕ੍ਰਿਸ਼ਨ ਹੈ, ਆ ਜਾਂਦਾ ਹੈ। ਇਕ ਇਸਤਰੀ ਉਸ ਪਾਸੋਂ ਸੈਂਡਲ ਪਾਲਿਸ਼ ਕਰਾਉਂਦੀ ਹੈ। ਉਸ ਦੁਆਰਾ ਸੈਂਡਲ ਖੂਬ ਚਮਕਾਏ ਜਾਣ ਤੇ ਉਹ ਉਸ ਨੂੰ ਮਿਹਨਤੀ ਮੁੰਡਾ ਸਮਝਦੀ ਹੈ। ਉਸ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਉਹ ਇਹ ਕੰਮ ਕਰ ਕੇ ਆਪਣੀ ਫੀਸ ਤੇ ਕਿਤਾਬਾਂ ਜੋਗੇ ਪੈਸੇ ਬਣਾ ਲੈਂਦਾ ਹੈ। ਰੋਟੀ ਜੋਗੇ ਪੈਸੇ ਉਸ ਦੀ ਮਾਂ ਲੋਕਾਂ ਦੇ ਕੱਪੜੇ ਸੀ ਕੇ ਕਮਾਉਂਦੀ ਹੈ ਅਤੇ ਉਸ ਦਾ ਬਾਪ ਮਰ ਚੁੱਕਾ ਹੈ।
ਇਹ ਜਾਣ ਕੇ ਇਸਤਰੀ ਉਸ ਨੂੰ ਕਹਿੰਦੀ ਹੈ ਤੂੰ ਤਾਂ ਬਹਾਦਰ ਲੜਕਾ ਹੈ। ਉਹ ਕਹਿੰਦਾ ਹੈ ਕਿ ਉਸ ਵਰਗੇ ਯੁਵਕ ਸਾਡੇ ਦੇਸ਼ ਦੀ ਕਿਰਤ ਦਾ ਸਤਿਕਾਰ ਵਧਾ ਦੇਣਗੇ। ਇਸਤਰੀ ਉਸ ਨੂੰ ਵੀਹ ਪੈਸੇ ਦਿੰਦੀ ਹੈ ਤੇ ਲੜਕਾ ਉਸ ਦਾ ਬਹੁਤ ਧੰਨਵਾਦ ਕਰਦਾ ਹੈ। ਇਹ ਦੇਖ ਕੇ ਸੇਠ ਉਸ ਇਸਤਰੀ ਨੂੰ ਕਹਿੰਦਾ ਹੈ ਕਿ ਉਸ ਨੇ ਇੰਨੇ ਪੈਸੇ ਦੇ ਕੇ ਭਾਅ ਵਿਗਾੜ ਦਿੱਤਾ ਹੈ। ਕ੍ਰਿਸ਼ਨ ਕਹਿੰਦਾ ਹੈ ਕਿ ਉਹ ਘੱਟ ਪੈਸੇ ਦੇ ਦੇਵੇ। ਫਿਰ ਉਹ ਉਸ ਦੇ ਬੂਟ ਪਾਲਿਸ਼ ਕਰਦਾ ਹੈ।
ਸੇਠ ਉਸ ਨੂੰ ਪੁੱਛਦਾ ਹੈ ਕਿ ਉਹ ਚੈਰੀ ਪਾਲਿਸ਼ ਕਿਉਂ ਨਹੀਂ ਵਰਤਦਾ, ਜਦ ਕਿ ਚਾਂਦਨੀ ਚੌਕ ਵਿਚ ਸਾਰੇ ਚੈਰੀ ਵਰਤਦੇ ਹਨ। ਕ੍ਰਿਸ਼ਨ ਉੱਤਰ ਦਿੰਦਾ ਹੈ ਕਿ ਉਨ੍ਹਾਂ ਦੀਆਂ ਕੇਵਲ ਡੱਬੀਆਂ ਹੀ ਚੈਰੀ ਦੀਆਂ ਹੁੰਦੀਆਂ ਹਨ, ਪਰੰਤੂ ਵਿਚ ਬਿੱਲੀ – ਨਿਉਲੇ ਦੀ ਪਾਲਿਸ਼ ਹੀ ਹੁੰਦੀ ਹੈ।
ਕੇਸਰ ਵਿਅੰਗ ਨਾਲ ਕਹਿੰਦਾ ਹੈ, ਲੋਕਾਂ ਨੇ ਮਿਲਾਵਟ ਕਰਨ ਦਾ ਢੰਗ ਸੇਠਾਂ ਤੋਂ ਹੀ ਸਿੱਖਿਆ ਹੈ। ਕੇਸਰ ਕ੍ਰਿਸ਼ਨ ਦੁਆਰਾ ਸੇਠ ਦੇ ਬੂਟਾਂ ਦੀ ਕੀਤੀ ਪਾਲਿਸ਼ ਦੀ ਪ੍ਰਸੰਸਾ ਕਰਦਾ ਹੈ, ਪਰੰਤੂ ਸੇਠ ਪਾਲਿਸ਼ ਨੂੰ ਨਿਕੰਮੀ ਕਹਿ ਕੇ ਉਸ ਨੂੰ ਸਿਰਫ਼ ਪੰਜ ਪੈਸੇ ਦਿੰਦਾ ਹੈ, ਜੋ ਕਿ ਉਹ ਨਹੀਂ ਲੈਂਦਾ ਤੇ ਕਹਿੰਦਾ ਹੈ ਕਿ ਉਹ ਰੇਟ ਦੇ ਪੰਦਰਾਂ ਪੈਸੇ ਦੇ ਦੇਵੇ ਤੇ ਆਖਦਾ ਹੈ ਕਿ ਉਹ ਭੀਖ ਨਹੀਂ ਮੰਗ ਰਿਹਾ, ਸਗੋਂ ਮਿਹਨਤ ਦਾ ਮੁੱਲ ਮੰਗ ਰਿਹਾ ਹੈ। ਸੇਠ ਨੂੰ ਉਸ ਦੀ ਗੱਲ ’ਤੇ ਗੁੱਸਾ ਚੜ੍ਹ ਜਾਂਦਾ ਹੈ ਤੇ ਕ੍ਰਿਸ਼ਨ ਨੂੰ ਆਪਣੇ ਬੂਟ ਨਾਲ ਟੁੱਡਾ ਮਾਰਦਾ ਹੈ। ਉਹ ਰੋਣ ਲੱਗ ਪੈਂਦਾ ਹੈ। ਕੇਸਰ ਤੇ ਇਸਤਰੀ ਸੇਠ ਨੂੰ ਕਹਿੰਦੇ ਹਨ ਕਿ ਉਹ ਉਸ ਨਾਲ ਜ਼ਿਆਦਤੀ ਕਰ ਰਿਹਾ ਹੈ। ਸੇਠ ਉਸ ਵਲ ਦਸ ਪੈਸੇ ਸੁੱਟ ਕੇ ਉਸ ਨੂੰ ਬੁਰਾ ਭਲਾ ਕਹਿੰਦਾ ਹੈ।
ਇੰਨੇ ਨੂੰ ਉੱਥੇ ਸਕੂਲ ਦਾ ਇਕ ਅਧਿਆਪਕ ਤੇ ਉਸ ਨਾਲ ਦੋ – ਤਿੰਨ ਲੜਕੇ ਖੇਡਣ ਦੀ ਵਰਦੀ ਵਿਚ ਆਉਂਦੇ ਹਨ। ਕ੍ਰਿਸ਼ਨ ਉਨ੍ਹਾਂ ਦੇ ਸਕੂਲ ਦਾ ਹੀ ਵਿਦਿਆਰਥੀ ਸੀ। ਮਾਸਟਰ ਜੀ ਸੇਠ ਨੂੰ ਪੁੱਛਦੇ ਹਨ ਕਿ ਉਸ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ਹੈ ? ਕੇਸਰ ਤੇ ਇਸਤਰੀ ਤੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਸੇਠ ਨੇ ਉਸ ਦੀ ਮਜ਼ਦੂਰੀ ਦੇਣ ਦੀ ਥਾਂ ਉਸ ਨੂੰ ਮਾਰਿਆ ਹੈ। ਖਿਡਾਰੀ ਲੜਕੇ ਸੇਠ ਨਾਲ ਸਿੱਝਣ ਲਈ ਤਿਆਰ ਹੁੰਦੇ ਹਨ, ਪਰੰਤੁ ਮਾਸਟਰ ਜੀ ਉਨ੍ਹਾਂ ਰੋਕਦੇ ਹੋਏ ਸੇਠ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨਾਲ ਥਾਣੇ ਚੱਲੇ।
ਕੇਸਰ ਗਵਾਹੀ ਦੇਣ ਲਈ ਤਿਆਰ ਹੋ ਜਾਂਦਾ ਹੈ ਸੇਠ ਕਹਿੰਦਾ ਹੈ ਕਿ ਉਹ ਵੱਧ ਪੈਸੇ ਦੇਣ ਲਈ ਤਿਆਰ ਹੈ, ਪਰ ਉਸ ਨੂੰ ਥਾਣੇ ਨਾ ਲਿਜਾਇਆ ਜਾਵੇ। ਸੇਠ ਮਾਸਟਰ ਜੀ ਤੋਂ ਖ਼ਿਮਾ ਮੰਗਦਾ ਹੈ, ਪਰ ਉਹ ਉਸ ਨੂੰ ਸਿੱਧੀ ਤਰ੍ਹਾਂ ਥਾਣੇ ਚੱਲਣ ਲਈ ਕਹਿੰਦੇ ਹਨ। ਗੁੱਸੇ ਭਰੇ ਖਿਡਾਰੀ ਲੜਕੇ ਕਹਿੰਦੇ ਹਨ, “ਮਾਸਟਰ ਜੀ ਹੁਕਮ ਕਰੋ, ਤਾਂ ਘਸੀਟ ਕੇ ਲੈ ਚਲਦੇ ਹਾਂ।” ਡਰਿਆ ਹੋਇਆ ਸੇਠ ਕਹਿੰਦਾ ਹੈ ਕਿ ਉਹ ਉਸ ਨੂੰ ਜੋ ਦੰਡ ਲਾਉਣ, ਉਹ ਦੇਣ ਲਈ ਤਿਆਰ ਹੈ ! ਇਸਤਰੀ ਵੀ ਕਹਿੰਦੀ ਹੈ ਕਿ ਉਹ ਇੱਥੇ ਹੀ ਪੰਚਾਇਤ ਬਣਾ ਕੇ ਗੱਲ ਨਿਬੇੜ ਲੈਣ, ਤਾਂ ਚੰਗਾ ਹੈ ਕਿਉਂਕਿ ਸਭ ਨੇ ਆਪਣੇ ਕੰਮਾਂ ‘ਤੇ ਜਾਣਾ ਹੈ ਸੇਠ ਪੰਚਾਇਤ ਦਾ ਫ਼ੈਸਲਾ ਮੰਨਣ ਲਈ ਤਿਆਰ ਹੋ ਜਾਂਦਾ ਹੈ।
ਕੇਸਰ ਕਹਿੰਦਾ ਹੈ, “ਮੇਰਾ ਖ਼ਿਆਲ ਹੈ, ਸੇਠ ਜੀ ਇਸ ਲੜਕੇ ਦੀ ਸਾਲ ਭਰ ਦੀ ਫ਼ੀਸ ਆਦਿ ਦੇ ਦੇਣ।” ਮਾਸਟਰ ਜੀ ਨੇ ਦੱਸਿਆ ਕਿ ਉਸ ਦੀ ਫ਼ੀਸ ਤੇ ਕਿਤਾਬਾਂ ਆਦਿ ਉੱਪਰ ਡੇਢ ਸੌ ਰੁਪਏ ਦੇ ਕਰੀਬ ਖ਼ਰਚ ਹੋਵੇਗਾ ਸੇਠ ਰਿਆਇਤ ਚਾਹੁੰਦਾ ਹੈ, ਪਰ ਮਾਸਟਰ ਜੀ ਉਸ ਨੂੰ ਥਾਣੇ ਚੱਲਣ ਲਈ ਕਹਿੰਦੇ ਹਨ। ਕੇਸਰ ਉਸ ਨੂੰ ਡਰ ਦਿੰਦਾ ਹੋਇਆ ਕਹਿੰਦਾ ਹੈ, “ਸੇਠ ਜੀ ਝੱਟਪੱਟ ਰੁਪਏ ਕੱਢੋ, ਮਾਮਲਾ ਗੰਭੀਰ ਹੁੰਦਾ ਜਾਂਦਾ ਏ। ਲੋਕਾਂ ਦੀ ਭੀੜ ਵਧਦੀ ਜਾਂਦੀ ਏ। ਸਭ ਲੜਕੇ ਦਾ ਪੱਖ ਪੂਰਨਗੇ !”
ਨਾਲ ਹੀ ਉਹ ਲੋਕਾਂ ਦੀ ਭੀੜ ਵੱਧਣ ਨਾਲ ਮਾਮਲੇ ਦੇ ਗੰਭੀਰ ਹੋਣ ਦਾ ਡਰ ਵੀ ਦਿੰਦੇ ਹਨ। ਇਸਤਰੀ ਵਲੋਂ ਪੰਝੀ ਰੁਪਏ ਦੀ ਛੋਟ ਕਰਨ ‘ਤੇ ਸੇਠ ਇਕ ਸੌ ਪੰਝੀ ਰੁਪਏ ਦਿੰਦਾ ਹੈ, ਜਿਨ੍ਹਾਂ ਨੂੰ ਕ੍ਰਿਸ਼ਨ ਮਨਜ਼ੂਰ ਨਹੀਂ ਕਰਦਾ ਤੇ ਕਹਿੰਦਾ ਹੈ, ਇਹ ਹੱਕ – ਹਲਾਲ ਦੀ ਕਮਾਈ ਨਹੀਂ, ਮੈਂ ਨਿਕੰਮਾ ਹੋ ਜਾਵਾਂਗਾ।” ਉਹ ਮਾਸਟਰ ਜੀ ਨੂੰ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਕਰ ਕੇ ਉਸ ਨੂੰ ਭੀਖ ਮੰਗਣ ਦਾ ਸਬਕ ਨਾ ਦੇਣ ਮਾਸਟਰ ਜੀ ਇਸਤਰੀ ਨੂੰ ਦੱਸਦੇ ਹਨ ਕਿ ਕਿਸ਼ਨ ਪੜ੍ਹਾਈ ਵਿਚ ਸਾਰੀ ਕਲਾਸ ਵਿਚੋਂ ਅੱਵਲ ਰਹਿਣ ਵਾਲਾ ਲੜਕਾ ਹੈ।
ਕੇਸਰ ਦੇ ਕਹਿਣ ‘ਤੇ ਮਾਸਟਰ ਜੀ ਉਹ ਪੈਸੇ ਸਕੂਲ ਫੰਡ ਲਈ ਲੈ ਲੈਂਦੇ ਹਨ। ਇਹ ਦੇਖ ਕੇ ਇਸਤਰੀ ਨੇ ਕ੍ਰਿਸ਼ਨ ਨੂੰ ਕਿਹਾ, “ਸ਼ਾਬਾਸ਼ ਬੱਚੇ ! ਅਜਿਹੇ ਲੜਕੇ ਦੇਸ਼ ਦਾ ਗੌਰਵ ਵਧਾਉਂਦੇ ਹਨ।” ਮਾਸਟਰ ਜੀ ਉਸ ਨੂੰ ਕਹਿੰਦੇ ਹਨ, “ਸ਼ਾਬਾਸ਼ ! ਤੂੰ ਤਾਂ ਅੱਜ ਸਾਨੂੰ ਪੜ੍ਹਾ ਦਿੱਤਾ ਹੈ। ਇੰਨੇ ਨੂੰ ਸੇਠ ਦੀ ਬੱਸ ਆ ਗਈ। ਸੇਠ ਤੇ ਬਾਕੀ ਮੁਸਾਫ਼ਰ ਬੱਸ ਉੱਤੇ ਚੜ੍ਹ ਜਾਂਦੇ ਹਨ। ਲੜਕੇ ਤੇ ਮਾਸਟਰ ਜੀ ਉੱਥੇ ਖੜੇ ਲੋਕਾਂ ਦੇ ਬੱਸ ਚੜ੍ਹਨ ਦਾ ਦ੍ਰਿਸ਼ ਦੇਖਦੇ ਹਨ।
ਔਖੇ ਸ਼ਬਦਾਂ ਦੇ ਅਰਥ – ਟੈਕਸੀ – ਕਿਰਾਏ ਦੀ ਕਾਰ ਅਹਿਮਕ – ਮੂਰਖ ਥੰਮ – ਆਸਰਾ ਵਰਕਾ – ਕਿਤਾਬ ਜਾਂ ਕਾਪੀ ਦਾ ਕਾਗਜ਼ ਰੰਗੇ ਹੱਥੀਂ – ਕਸੂਰਵਾਰ ਦਾ ਮੌਕੇ ਉੱਤੇ ਫੜਿਆ ਜਾਣਾ। ਚਤੁਰ – ਸਿਆਣੇ। ਰੂਹ ਕਰੇ – ਮਨ ਕਰੇ। ਗੁਜ਼ਰ ਗਏ – ਮਰ ਗਏ। ਘਿਰਣਾ – ਨਫ਼ਰਤ ਯੁਵਕ – ਨੌਜਵਾਨ ਸ਼ੁੱਧ – ਸਾਫ਼ ਭਿਖਾਰੀ – ਮੰਗਤੇ। ਭੀਖ – ਭਿਖਿਆ, ਮੰਗਤੇ ਦੁਆਰਾ ਮੰਗੇ ਜਾਣ ਵਾਲੇ ਪੈਸੇ ਜਾਂ ਅੰਨ ਆਦਿ। ਜ਼ਿਆਦਤੀ – ਵਧੀਕੀ। ਸਰਾਸਰ – ਨਿਰੀਪੁਰੀ। ਨਿਰਾਦਰ – ਬੇਇੱਜ਼ਤੀ, ਅਪਮਾਨ ਗੌਰਵ – ਮਾਣ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ :
ਪ੍ਰਸ਼ਨ 1.
ਕਿਸ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਹੈ ?
ਉੱਤਰ :
ਜਿਹੜਾ ਕਿਰਤ ਦਾ ਸਤਿਕਾਰ ਕਰਦਾ ਹੈ।
2. ਵਿਆਕਰਨ ਦੀ
ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ : ਜਿਵੇਂ –
- ਭੈਣ ਤੇ ਭਰਾ ਜਾ ਰਹੇ ਹਨ।
- ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
- ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
- ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
- ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।
ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ, ਕਿਉਂਕਿ, ਕੇਵਲ, ਸਗੋਂ’ ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।
ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ।
1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ ਜਿਵੇਂ
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ।
ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ ਅਖਵਾਏਗਾ
(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ।
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਨਵੇਂ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।
2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ “ਅਧੀਨ ਯੋਜਕ` ਆਖਦੇ ਹਨ , ਜਿਵੇਂ –
(ਉ) ਮੈਂ ਜਾਣਦਾ ਸੀ।
(ਅ) ਉਹ ਬਚ ਨਹੀਂ ਸਕੇਗਾ।
ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ, ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ ‘ਕਿ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –
‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।