Punjab State Board PSEB 7th Class Punjabi Book Solutions Chapter 14 ਮਹਾਨ ਧੀਆਂ Textbook Exercise Questions and Answers.
PSEB Solutions for Class 7 Punjabi Chapter 14 ਮਹਾਨ ਧੀਆਂ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਧੀਆਂ ਕੀ ਪੜ੍ਹ ਕੇ ਮਹਾਨ ਬਣਦੀਆਂ ਹਨ ?
(ੳ) ਖ਼ਬਰਾਂ
(ਅ) ਚਿੱਠੀਆਂ
(ਇ) ਵਿੱਦਿਆ ।
ਉੱਤਰ :
(ਇ) ਵਿੱਦਿਆ । ✓
(ii) ‘ਕਲਪਨਾ’ ਕਿਸ ਤਰ੍ਹਾਂ ਮਹਾਨ ਬਣੀ ਸੀ ?
(ੳ) ਸਿਫ਼ਾਰਿਸ਼ ਨਾਲ
(ਅ) ਵਿੱਦਿਆ ਪੜ੍ਹ ਕੇ
(ਈ) ਘਰ ਬੈਠ ਕੇ ।
ਉੱਤਰ :
(ਅ) ਵਿੱਦਿਆ ਪੜ੍ਹ ਕੇ ✓
(iii) ਅੰਮ੍ਰਿਤਾ ਕੌਣ ਸੀ ?
(ਉ) ਰਾਜਨੀਤਿਕ
(ਅ) ਕਵਿਤੀ
(ਈ) ਭਗਤਣੀ ।
ਉੱਤਰ :
(ਅ) ਕਵਿਤੀ ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਧੀਆਂ ਆਪਣੇ ਸੁਪਨੇ ਕਿਵੇਂ ਪੂਰੇ ਕਰਦੀਆਂ ਹਨ ?
ਉੱਤਰ :
ਵਿੱਦਿਆ ਪੜ੍ਹ ਕੇ ।
ਪ੍ਰਸ਼ਨ 2.
ਕੁੜੀਆਂ ਕਲਪਨਾ ਚਾਵਲਾ ਵਰਗੀਆਂ ਕਿਵੇਂ ਬਣ ਸਕਦੀਆਂ ਹਨ ?
ਉੱਤਰ :
ਵਿੱਦਿਆ ਪੜ੍ਹ ਕੇ ।
ਪ੍ਰਸ਼ਨ 3.
ਮਾਪਿਆਂ ਦੇ ਦੁੱਖ ਵਿਚ ਧੀਆਂ ਕਿਵੇਂ ਸਹਾਈ ਹੁੰਦੀਆਂ ਹਨ ?
ਉੱਤਰ :
ਦੁਖ ਵੰਡਾ ਕੇ ।
ਪ੍ਰਸ਼ਨ 4.
ਕੀ ਧੀਆਂ ਨੂੰ ਦੁਰਕਾਰਨਾ ਠੀਕ ਹੈ ?
ਉੱਤਰ :
ਨਹੀਂ ।
ਪ੍ਰਸ਼ਨ 5.
ਧੀਆਂ ਦਾ ਮਾਣ ਕਿਵੇਂ ਵਧਾਉਣਾ ਚਾਹੀਦਾ ਹੈ ?
ਉੱਤਰ :
ਇਕੱਠੇ ਹੋ ਕੇ ।
(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਸਮਾਨ ਨੂੰ ਛੂਹਣ ਲਈ ਕਿਹੜੇ ਕੰਮ ਕਰਨੇ ਚਾਹੀਦੇ ਹਨ ?
ਉੱਤਰ :
ਅਸਮਾਨ ਨੂੰ ਛੂਹਣ ਲਈ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ।
ਪ੍ਰਸ਼ਨ 2.
ਧੀਆਂ ਦੇ ਦਿਲਾਂ ਵਿਚ ਕੀ ਸਮਾਇਆ ਹੋਇਆ ਹੈ ?
ਉੱਤਰ :
ਲੱਖਾਂ ਧੀਆਂ ਦੇ ਦਿਲਾਂ ਵਿਚ ਅਰਮਾਨ ਸਮਾਏ ਹੋਏ ਹਨ ਤੇ ਉਹ ਅੱਗੇ ਵਧਣਾ ਚਾਹੁੰਦੀਆਂ ਹਨ ।
ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਕਿਹੜੇ ਸ਼ਬਦਾਂ ਨਾਲ ਸਨਮਾਨਿਤ ਕੀਤਾ ਹੈ ?
ਉੱਤਰ :
ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ‘ਜੱਗ-ਜਣਨੀ’ ਆਖ ਕੇ ਸਨਮਾਨਿਤ ਕੀਤਾ ਹੈ ।
ਪ੍ਰਸ਼ਨ 4.
ਕਾਵਿ-ਸਤਰਾਂ ਪੜ੍ਹ ਕੇ ਪ੍ਰਸ਼ਨ ਦਾ ਉੱਤਰ ਦਿਓ-
ਉੱਤਰ :
ਜੱਗ-ਜਣਨੀ ਅਖਵਾਉਂਦੀ ਹੈ ਇਹ,
ਬਾਬੇ ਨਾਨਕ ਦਾ ਫ਼ਰਮਾਨ ॥
ਪ੍ਰਸ਼ਨ 5.
ਧੀਆਂ ਨੂੰ ਇਸ ਕਾਵਿ-ਸਤਰ ਦੇ ਆਧਾਰ ‘ਤੇ ਕੀ ਕਿਹਾ ਗਿਆ ਹੈ ।
ਉੱਤਰ :
“ਜੱਗ-ਜਣਨੀ” ।
ਪ੍ਰਸ਼ਨ 6.
ਸਰਲ ਅਰਥ ਕਰੋ
ਵਿੱਚ ਵਿਹੜੇ ਦੇ ਰੌਣਕ ਲਾਵਣ,
ਮਾਂਪਿਆਂ ਦੇ ਇਹ ਦੁੱਖ ਵੰਡਾਵਣ ।
ਜਾਂ
‘ਕੱਠੇ ਹੋ ਕੇ ਮਾਣ ਵਧਾਈਏ,
ਇਹਨਾਂ ਦੇ ਰਲ ਮਿਲ ਦੁੱਖ ਵੰਡਾਈਏ ।
ਉੱਤਰ :
ਧੀਆਂ ਘਰ ਦੇ ਵਿਹੜੇ ਵਿਚ ਰੌਣਕ ਲਾਉਂਦੀਆਂ ਹਨ ਅਤੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ ।
ਜਾਂ
ਸਾਨੂੰ ਸਭ ਨੂੰ ਇਕ ਹੋ ਕੇ ਧੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ । ਸਾਨੂੰ ਸਭ ਨੂੰ ਰਲਮਿਲ ਕੇ ਇਨ੍ਹਾਂ ਦੇ ਦੁੱਖ ਵੰਡਾਉਣੇ ਚਾਹੀਦੇ ਹਨ ।
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਮਹਾਨ, ਖ਼ਾਬ, ਛੂਹਣਾ, ਦੁੱਖ ਵੰਡਾਉਣਾ, ਅਰਮਾਨ, ਫ਼ਰਮਾਨ ।
ਉੱਤਰ :
1. ਮਹਾਨ (ਬਹੁਤ ਵੱਡਾ) – ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਧਰਮ-ਗੁਰੂ ਸਨ ।
2. ਖ਼ਾਬ (ਸੁਪਨਾ) – ਮੈਨੂੰ ਰਾਤੀਂ ਬੜਾ ਡਰਾਉਣਾ ਖ਼ਾਬ ਆਇਆ ।
3. ਛੂਹਣਾ (ਨਾਲ ਲੱਗਣਾ, ਸਪਰਸ਼) – ਛੂਹਣ-ਛੁਹਾਈ ਦੀ ਖੇਡ ਵਿਚ ਮੀਢੀ ਦੇਣ ਵਾਲੇ ਬੱਚੇ ਦਾ ਕੰਮ ਦੁਜੇ ਨੂੰ ਛੂਹਣਾ ਹੁੰਦਾ ਹੈ ।
4. ਦੁੱਖ ਵੰਡਾਉਣਾ (ਦੁੱਖ ਸਾਂਝਾ ਕਰਨਾ, ਹਮਦਰਦੀ ਕਰਨੀ) – ਇਸ ਪਰਉਪਕਾਰੀ ਬੰਦੇ ਨੇ ਹਰ ਦੀਨ-ਦੁਖੀ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ।
5. ਅਰਮਾਨ (ਇੱਛਾ) – ਮੇਰੇ ਮਨ ਦਾ ਅਰਮਾਨ ਹੈ ਕਿ ਮੈਂ ਸਾਲਾਨਾ ਇਮਤਿਹਾਨ ਵਿਚ ਸਾਰੀ ਕਲਾਸ ਵਿਚੋਂ ਫ਼ਸਟ ਰਹਾਂ ।
6. ਫ਼ਰਮਾਨ (ਹੁਕਮ, ਕਥਨ) – ਗੁਰੂ ਨਾਨਕ ਦੇਵ ਜੀ ਦਾ ਫ਼ਰਮਾਨ ਹੈ ਕਿ ਸਾਨੂੰ ਇਸਤਰੀ ਨੂੰ ਨੀਵਾਂ ਦਰਜਾ ਨਹੀਂ ਦੇਣਾ ਚਾਹੀਦਾ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੀਆਂ ਅਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਸ਼ਬਦ ਲਿਖੋ
ਮਹਾਨ : ਸ਼ਾਨ
ਅਸਮਾਨ : ………………
ਧਿਆਨ : ………………
ਦੁਰਕਾਰੋ : ………………
ਲਾਵਣ : ………………
ਵਧਾਈਏ : ………………
ਉੱਤਰ :
ਮਹਾਨ : ਸ਼ਾਨ
ਅਸਮਾਨ : ਮਹਾਨ
ਧਿਆਨ : ਅਰਮਾਨ
ਦੁਰਕਾਰੋ : ਮਾਰੋ
ਲਾਵਣ : ਦਿਖਾਵਣ
ਵਧਾਈਏ : ਵੰਡਾਈਏ ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ-
ਧੀ : ਧੀਆਂ
ਸੁਪਨਾ : ………………
ਰੌਣਕ : ………………
ਲੱਖ : ………………
ਹੁਨਰ : ………………
ਘਰ : ………………
ਉੱਤਰ :
ਧੀ : ਧੀਆਂ
ਸੁਪਨਾ : ਸੁਪਨੇ
ਰੌਣਕ : ਰੌਣਕਾਂ
ਲੱਖ : ਲੱਖਾਂ
ਹੁਨਰ : ਹੁਨਰਾਂ
ਘਰ : ਘਰਾਂ ।
ਪ੍ਰਸ਼ਨ 10.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ ।
ਅਸਮਾਨ, ਸ਼ਾਨ, ਮਹਾਨ, ਅਰਮਾਨ, ਧਿਆਨ, ਫ਼ਰਮਾਨ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਅਸਮਾਨ – आकाश – Sky
2. ਸ਼ਾਨ – शान – Dignity
3. ਮਹਾਨ – महान् – Great
4. ਅਰਮਾਨ – लालसा – Longing
5. ਧਿਆਨ – ध्यान – Attention
6. ਫ਼ਰਮਾਨ – आदेश – Edict.
ਪ੍ਰਸ਼ਨ 11.
“ਮਹਾਨ ਧੀਆਂ ਕਵਿਤਾ ਨੂੰ ਜ਼ਬਾਨੀ ਯਾਦ ਕਰੋ ।
ਉੱਤਰ :
ਨੋਟ-ਵਿਦਿਆਰਥੀ ਆਪੇ ਹੀ ਕਰਨ ॥
ਕਾਵਿ-ਟੋਟਿਆਂ ਦੇ ਸਰਲ ਅਰਥ
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਓ) ਵਿੱਦਿਆ ਪੜ੍ਹ ਕੇ ਬਣਨ ਮਹਾਨ,
ਧੀਆਂ ਸਾਡੇ ਘਰ ਦੀ ਸ਼ਾਨ ।
ਮਨ ਦੇ ਵਿੱਚ ਜੋ ਖ਼ਾਬ ਸਜਾਵਣ,
ਪੁਰੇ ਕਰਕੇ ਇਹ ਦਿਖਾਵਣੇ ।
ਵਿੱਦਿਆ ਪੜ੍ਹ ਕੇ ਬਣੀ ‘ਕਲਪਨਾ’,
ਤਾਂਹੀਓਂ ਛੂਹਿਆ ਹੈ ਅਸਮਾਨ ॥
ਵਿੱਦਿਆ ਪੜ੍ਹ ਕੇ ਬਣਨ ਮਹਾਨ,
ਧੀਆਂ ਸਾਡੇ ਘਰ ਦੀ ਸ਼ਾਨ ।
ਉੱਤਰ :
ਧੀਆਂ ਵਿੱਦਿਆ ਪੜ੍ਹ ਕੇ ਮਹਾਨ ਬਣ ਜਾਂਦੀਆਂ ਹਨ ਤੇ ਇਸ ਤਰ੍ਹਾਂ ਇਹ ਸਾਡੇ ਘਰਾਂ ਦੀ ਸ਼ਾਨ ਵਧਾਉਂਦੀਆਂ ਹਨ । ਇਹ ਇਰਾਦੇ ਦੀਆਂ ਬੜੀਆਂ ਪੱਕੀਆਂ ਹੁੰਦੀਆਂ ਹਨ । ਇਹ ਮਨ ਵਿਚ ਜੋ ਸੁਪਨੇ ਲੈਂਦੀਆਂ ਹਨ, ਉਹ ਉਸ ਨੂੰ ਪੂਰਾ ਕਰ ਕੇ ਦਿਖਾਉਂਦੀਆਂ ਹਨ ।ਵਿੱਦਿਆ ਪੜ੍ਹ ਕੇ ਹੀ ਕਲਪਨਾ ਚਾਵਲਾ ਪੁਲਾੜਾਂ ਵਿਚ ਉੱਚੀਆਂ ਉਡਾਰੀਆਂ ਮਾਰਨ ਦੇ ਯੋਗ ਹੋਈ ਸੀ । ਇਸ ਤਰ੍ਹਾਂ ਧੀਆਂ ਵਿੱਦਿਆ ਪੜ ਕੇ ਮਹਾਨ ਬਣਦੀਆਂ ਹਨ ਤੇ ਘਰ ਦੀ ਸ਼ਾਨ ਨੂੰ ਵਧਾਉਂਦੀਆਂ ਹਨ ।
ਔਖੇ ਸ਼ਬਦਾਂ ਦੇ ਅਰਥ : ਖ਼ਾਬ-ਸੁਪਨੇ । ਕਲਪਨਾ-ਕਲਪਨਾ ਚਾਵਲਾ, ਜਿਸ ਨੇ ਅਮਰੀਕਾ ਦੇ ਪੁਲਾੜੀ ਵਿਮਾਨਾਂ ਵਿਚ ਉਡਾਰੀਆਂ ਭਰੀਆਂ ਸਨ ।
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਵਿੱਚ ਵਿਹੜੇ ਦੇ ਰੌਣਕ ਲਾਵਣ,
ਮਾਂਪਿਆਂ ਦੇ ਇਹ ਦੁੱਖ ਵੰਡਾਵਣ ।
ਜੱਗ ਜਣਨੀ ਅਖਵਾਉਂਦੀ ਹੈ ਇਹ,
ਬਾਬੇ ਨਾਨਕ ਦਾ ਫ਼ਰਮਾਨ ॥
ਵਿੱਦਿਆ ਪੜ੍ਹ ਕੇ ……………!
ਉੱਤਰ :
ਧੀਆਂ ਘਰ ਦੇ ਵਿਹੜੇ ਵਿਚ ਰੌਣਕ ਲਾਉਂਦੀਆਂ ਹਨ ਅਤੇ ਮਾਪਿਆਂ ਦਾ ਹਰ ਦੁੱਖ ਵੰਡਾਉਂਦੀਆਂ ਹਨ । ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਦੁਨੀਆ ਦੇ ਸਭ ਮਨੁੱਖਾਂ ਨੂੰ ਜਨਮ ਦੇਣ ਵਾਲੀ ਆਖਿਆ ਹੈ । ਇਸ ਕਰਕੇ ਸਾਨੂੰ ਧੀਆਂ ਨੂੰ ਦਿਲੋਂ ਪਿਆਰ ਕਰਨਾ ਚਾਹੀਦਾ ਹੈ । ਇਹ ਪੜ੍ਹ ਲਿਖ ਕੇ ਮਹਾਨ ਬਣ ਜਾਂਦੀਆਂ ਹਨ ।
ਔਖੇ ਸ਼ਬਦਾਂ ਦੇ ਅਰਥ : ਜੱਗ ਜਣਨੀ-ਸਾਰੇ ਸੰਸਾਰ ਦੇ ਮਨੁੱਖਾਂ ਨੂੰ ਜਨਮ ਦੇਣ ਵਾਲੀ । ਫ਼ਰਮਾਨ-ਕਥਨ, ਹੁਕਮ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਈ) ਧੀਆਂ ਨੂੰ ਤੁਸੀਂ ਨਾ ਦੁਰਕਾਰੋ,
ਕੋਮਲ ਸੁਪਨਿਆਂ ਨੂੰ ਨਾ ਮਾਰੋ ।
ਹੁਨਰ ਕਈ ਨੇ ਛਿਪੇ ਇਹਨਾਂ ਵਿੱਚ,
ਪਾਲਣਾ ਕਰੀਏ ਨਾਲ ਧਿਆਨ ॥
ਵਿੱਦਿਆ ਪੜ੍ਹ ਕੇ ………… ।
ਉੱਤਰ :
ਸਾਨੂੰ ਧੀਆਂ ਨੂੰ ਆਪਣੇ ਪਿਆਰ ਤੋਂ ਦੂਰ ਨਹੀਂ ਕਰਨਾ ਚਾਹੀਦਾ । ਕੋਮਲ ਸੁਪਨੇ ਲੈਣ ਵਾਲੀਆਂ ਇਨ੍ਹਾਂ ਧੀਆਂ ਨੂੰ ਮਾਰੋ ਨਾ । ਇਨ੍ਹਾਂ ਵਿਚ ਕਈ ਹੁਨਰ ਛਿਪੇ ਹੋਏ ਹਨ । ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਦੀ ਪਾਲਣਾ ਪੂਰੇ ਧਿਆਨ ਨਾਲ ਕਰੀਏ । ਇਹ ਪੜ੍ਹ ਲਿਖ ਕੇ ਬਹੁਤ ਮਹਾਨ ਬਣ ਜਾਂਦੀਆਂ ਹਨ । ਸਾਨੂੰ ਇਨ੍ਹਾਂ ਨੂੰ ਪੜ੍ਹਾਉਣਾ ਚਾਹੀਦਾ ਹੈ ।
ਔਖੇ ਸ਼ਬਦਾਂ ਦੇ ਅਰਥ : ਦੁਰਕਾਰਨਾ-ਦੂਰ ਕਰਨਾ, ਪਰੇ ਹਟਾਉਣ ਲਈ ਦੂਰ-ਦੂਰ ਕਰਨਾ । ਹੁਨਰ-ਕਲਾ ।
ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ-
(ਸ) ਕੱਠੇ ਹੋ ਕੇ ਮਾਣ ਵਧਾਈਏ,
ਇਹਨਾਂ ਦੇ ਰਲ ਮਿਲ ਦੁੱਖ ਵੰਡਾਈਏ ।
ਪ੍ਰਤਿਭਾ ਪਾਟਿਲ, ਅੰਮ੍ਰਿਤਾ ਵਾਂਗੂੰ,
ਇਹਨਾਂ ਦੇ ਲੱਖਾਂ ਅਰਮਾਨ ।
ਵਿੱਦਿਆ ਪੜ ਕੇ
ਧੀਆਂ ਸਾਡੇ ਘਰ ਦੀ ਸ਼ਾਨ ।
ਉੱਤਰ :
ਸਾਨੂੰ ਸਭ ਨੂੰ ਇਕ ਹੋ ਕੇ ਧੀਆਂ ਦਾ ਮਾਣ ਵਧਾਉਣਾ ਚਾਹੀਦਾ ਹੈ । ਸਾਨੂੰ ਸਭ ਨੂੰ ਰਲ-ਮਿਲ ਕੇ ਇਨ੍ਹਾਂ ਦੇ ਦੁੱਖ ਵੰਡਾਉਣੇ ਚਾਹੀਦੇ ਹਨ ਤੇ ਸਮਝਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਮਨ ਵਿਚ ਵੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਕਵਿਤ੍ਰੀ ਅੰਮ੍ਰਿਤਾ ਪ੍ਰੀਤਮ ਵਾਂਗੂੰ ਲੱਖਾਂ ਇੱਛਾਵਾਂ ਹਨ । ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਧੀਆਂ ਪੜ੍ਹ ਲਿਖ ਕੇ ਵਿਦਵਾਨ ਬਣ ਜਾਂਦੀਆਂ ਤੇ ਸਾਡੇ ਘਰ ਦੀ ਸ਼ਾਨ ਨੂੰ ਵਧਾਉਂਦੀਆਂ ਹਨ ।
ਔਖੇ ਸ਼ਬਦਾਂ ਦੇ ਅਰਥ : ‘ਕੱਠੇ-ਇਕੱਠੇ । ਪ੍ਰਤਿਭਾ ਪਾਟਿਲ-ਭਾਰਤ ਦੀ ਸਾਬਕਾ ਰਾਸ਼ਟਰਪਤੀ । ਅੰਮ੍ਰਿਤਾ-ਅੰਮ੍ਰਿਤਾ ਪ੍ਰੀਤਮ, ਪੰਜਾਬੀ ਦੀ ਪ੍ਰਸਿੱਧ ਕਵਿਤੀ । ਅਰਮਾਨ-ਇੱਛਾ, ਚਾਹ !