PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

Punjab State Board PSEB 7th Class Punjabi Book Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ Textbook Exercise Questions and Answers.

PSEB Solutions for Class 7 Punjabi Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ਉ) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
ਉੱਤਰ :
ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ।

ਪ੍ਰਸ਼ਨ 2.
ਮਾਈ ਭਾਗੋ ਜੀ ਨੇ ਘਰ ਵਿਚ ਕਿਹੜੇ ਸ਼ਸਤਰ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ?
ਉੱਤਰ :
ਨੇਜ਼ੇਬਾਜ਼ੀ ਦੀ ।

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਨੂੰ ਕਿਹੜਾ ਨਾਂ ਬਖ਼ਸ਼ਿਆ ?
ਉੱਤਰ :
ਮੁਕਤਸਰ ।

ਪ੍ਰਸ਼ਨ 4.
ਗੁਰੂ ਜੀ ਨੇ ਕਿੰਨੇ ਮੁਕਤਿਆਂ ਦਾ ਸਸਕਾਰ ਆਪਣੇ ਹੱਥੀਂ ਕੀਤਾ ?
ਉੱਤਰ :
ਚਾਲੀ ॥

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਪ੍ਰਸ਼ਨ 5.
ਕਿਹੜੇ ਪਿੰਡ ਵਿਚ ਮਾਈ ਭਾਗੋ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ?
ਉੱਤਰ :
ਜਿੰਦਵਾੜਾ ਵਿਚ ।

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਜੀ ਦਾ ਜਨਮ ਕਿੱਥੇ ਹੋਇਆ ? ਉਨ੍ਹਾਂ ਨੇ ਪਿਤਾ ਜੀ ਦਾ ਨਾਂ ਕੀ ਸੀ ?
ਉੱਤਰ :
ਮਾਈ ਭਾਗੋ ਜੀ ਦਾ ਜਨਮ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਹੋਇਆ । ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਮਾਲੇ ਸ਼ਾਹ ਸੀ ।

ਪ੍ਰਸ਼ਨ 2.
ਮਾਈ ਭਾਗੋ ਜੀ ਦਾ ਸੁਭਾਅ ਕਿਹੋ ਜਿਹਾ ਸੀ ?
ਉੱਤਰ :
ਮਾਈ ਭਾਗੋ ਬਹਾਦਰ, ਹੌਂਸਲੇ ਵਾਲੇ ਤੇ ਸਿੱਖੀ ਪਿਆਰ ਨਾਲ ਭਰਪੂਰ ਸੀ । ਉਹ ਜ਼ੁਲਮ ਨਹੀਂ ਸਨ ਬਰਦਾਸ਼ਤ ਕਰਦੇ ।

ਪ੍ਰਸ਼ਨ 3.
ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਕਿਉਂ ਹੋ ਰਹੀ ਸੀ ?
ਉੱਤਰ :
ਕਿਲ੍ਹੇ ਨੂੰ ਆਲੇ-ਦੁਆਲੇ ਤੋਂ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਿਆ ਹੋਇਆ ਸੀ । ਇਸ ਕਰਕੇ ਕਿਲ੍ਹੇ ਅੰਦਰ ਰਸਦ-ਪਾਣੀ ਦੀ ਘਾਟ ਹੋ ਰਹੀ ਸੀ ।

ਪ੍ਰਸ਼ਨ 4.
ਮਹਾਂ ਸਿੰਘ ਨੇ ਗੁਰੂ ਜੀ ਨੂੰ ਕਿਹੜੀ ਇੱਛਾ ਦੱਸੀ ?
ਉੱਤਰ :
ਮਹਾਂ ਸਿੰਘ ਨੇ ਗੁਰੂ ਜੀ ਨੂੰ ਇਹ ਇੱਛਾ ਦੱਸੀ ਕਿ ਉਹ ਚਾਹੁੰਦਾ ਹੈ ਕਿ ਗੁਰੂ ਜੀ ਬੇਦਾਵੇ ਵਾਲਾ ਕਾਗ਼ਜ਼ ਪਾੜ ਦੇਣ ।

ਪ੍ਰਸ਼ਨ 5.
ਕਿਸ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ ?
ਉੱਤਰ :
ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੱਖਾਂ ਦਾ ਗੁਰੂ ਜੀ ਨਾਲ ਦੁਬਾਰਾ ਮੇਲ ਹੋਇਆ ?

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ੲ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈ ਭਾਗੋ ਜੀ ਨੇ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕਿਉਂ ਕੀਤਾ ?
ਉੱਤਰ :
ਮਾਈ ਭਾਗੋ ਦੇ ਮਨ ਉੱਤੇ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਦਾ ਡੂੰਘਾ ਅਸਰ ਹੋਇਆ, ਇਸ ਕਰਕੇ ਉਨ੍ਹਾਂ ਇਸ ਅਨਿਆਂ ਵਿਰੁੱਧ ਲੜਨ ਦਾ ਫ਼ੈਸਲਾ ਕੀਤਾ ।

ਪ੍ਰਸ਼ਨ 2.
ਆਨੰਦਪੁਰ ਸਾਹਿਬ ਵਿਖੇ ਔਖਾ ਵੇਲਾ ਕਿਉਂ ਬਣਿਆ ਹੋਇਆ ਸੀ ?
ਉੱਤਰ :
ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਔਖਾ ਵੇਲਾ ਇਸ ਕਰਕੇ ਬਣਿਆ ਹੋਇਆ ਸੀ, ਕਿਉਂਕਿ ਬਾਹਰੋਂ ਉਸ ਦੁਆਲੇ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ, ਜਿਸ ਕਰਕੇ ਅੰਦਰ ਰਸਦ-ਪਾਣੀ ਦੀ ਕਮੀ ਆ ਗਈ ਸੀ ।

ਪ੍ਰਸ਼ਨ 3.
ਬੇਦਾਵਾ ਦੇਣ ਵਾਲੇ ਸਿੱਖ ਜਦੋਂ ਘਰ ਪਹੁੰਚੇ, ਤਾਂ ਉਨ੍ਹਾਂ ਨਾਲ ਕੀ ਸਲੂਕ ਹੋਇਆ ?
ਉੱਤਰ :
ਬੇਦਾਵਾ ਦੇਣ ਵਾਲੇ ਸਿੱਖ ਜਦੋਂ ਆਪਣੇ ਘਰੀਂ ਪਹੁੰਚੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਉਨ੍ਹਾਂ ਨੂੰ ਲਾਹਣਤਾਂ ਪਾਉਣ ਲੱਗੀਆਂ । ਜਦੋਂ ਇਨ੍ਹਾਂ ਸਿੱਖਾਂ ਦਾ ਮਾਈ ਭਾਗੋ ਨਾਲ ਮੇਲ ਹੋਇਆ, ਤਾਂ ਉਨ੍ਹਾਂ ਨੇ ਵੰਗਾਰ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਬੈਠਣ ਤੇ ਉਹ ਆਪ ਉਨ੍ਹਾਂ ਦੀ ਥਾਂ ਮੈਦਾਨ ਵਿਚ ਜਾ ਕੇ ਲੜਨਗੀਆਂ । ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਇਨ੍ਹਾਂ ਬੇਦਾਵੀਏ ਸਿੱਖਾਂ ਦੀ ਆਤਮਾ ਨੂੰ ਝੰਜੋੜ ਸੁੱਟਿਆ ।

ਪ੍ਰਸ਼ਨ 4.
ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਕੀ ਕੀਤਾ ?
ਉੱਤਰ :
ਗੁਰੂ ਜੀ ਨੇ ਬੇਦਾਵੇ ਵਾਲਾ ਕਾਗ਼ਜ਼ ਪਾੜ ਕੇ ਟੁੱਟੀ ਗੰਢ ਦਿੱਤੀ ਅਤੇ ਸ਼ਹੀਦ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ । ਉਨ੍ਹਾਂ ਨੇ ਸ਼ਹੀਦ ਚਾਲੀ ਸਿੰਘਾਂ ਦਾ ਆਪਣੀ ਹੱਥੀਂ ਸੰਸਕਾਰ ਕੀਤਾ ।

ਪ੍ਰਸ਼ਨ 5.
ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਕਿਵੇਂ ਯਾਦ ਰੱਖਿਆ ਜਾ ਰਿਹਾ ਹੈ ?
ਉੱਤਰ :
ਅੱਜ-ਕਲ੍ਹ ਮਾਈ ਭਾਗੋ ਜੀ ਦੇ ਨਾਂ ਨੂੰ ਯਾਦ ਰੱਖਣ ਲਈ ਉਨ੍ਹਾਂ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲਾਏ ਜਾ ਰਹੇ ਹਨ ।

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ
ਸਿੱਧ, ਨੇਜ਼ੇਬਾਜ਼ੀ, ਰਸਦ-ਪਾਣੀ, ਸੰਸਕਾਰ, ਪ੍ਰੇਰਨਾਦਾਇਕ ।
ਉੱਤਰ :
1. ਪ੍ਰਸਿੱਧ (ਮਸ਼ਹੂਰ) – ਜਲੰਧਰ ਦੁਨੀਆ ਭਰ ਵਿਚ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਸ਼ਹਿਰ ਹੈ ।
2. ਨੇਜ਼ੇਬਾਜ਼ੀ (ਨੇਜ਼ਾ ਚਲਾਉਣ ਦੀ ਕਲਾ) – ਮਾਈ ਭਾਗੋ ਜੀ ਨੇ ਘਰ ਵਿਚ ਹੀ ਨੇਜ਼ੇਬਾਜ਼ੀ ਦੀ ਸਿਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ।
3. ਰਸਦ-ਪਾਣੀ (ਖਾਣ-ਪੀਣ ਦਾ ਸਮਾਨ) – ਮੁਗ਼ਲ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੁਆਰਾ ਘੇਰਾ ਪਾਇਆ ਹੋਣ ਕਰਕੇ ਸ੍ਰੀ ਆਨੰਦਪੁਰ ਦੇ ਕਿਲ੍ਹੇ ਵਿਚ ਰਸਦ-ਪਾਣੀ ਦੀ ਕਮੀ ਆ ਗਈ ।
4. ਸੰਸਕਾਰ (ਮੁਰਦੇ ਨੂੰ ਸਾੜਨਾ) – ਸ਼ਮਸ਼ਾਨ ਘਾਟ ਵਿੱਚ ਮੁਰਦਿਆਂ ਦਾ ਦਾਹ-ਸੰਸਕਾਰ ਕੀਤਾ ਜਾਂਦਾ ਹੈ ।
5. ਪ੍ਰੇਰਨਾਦਾਇਕ (ਪ੍ਰੇਰਨਾ ਦੇਣ ਵਾਲੀ) – ਗੁਰਬਾਣੀ ਮਨੁੱਖ ਦੇ ਜੀਵਨ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
(ੳ) ਇਕਲੌਤੀ ਧੀ ਹੋਣ ਕਰਕੇ ਉਨ੍ਹਾਂ ਦਾ ਨਾਂ …………… ਰੱਖਿਆ ਗਿਆ ।
(ਅ) ਗੁਰੁ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ……….. ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ ।
(ਈ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ………….. ’ਤੇ ਹਾਜ਼ਰੀਆਂ ਭਰਦੀਆਂ ਹਨ ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ …………… ਵਿਚ ਯਾਦ ਕੀਤਾ ਜਾਂਦਾ ਹੈ ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ……… ਰਹੇਗਾ ।
ਉੱਤਰ :
(ੳ) ਇਕਲੌਤੀ ਧੀ ਹੋਣ ਕਾਰਨ ਉਨ੍ਹਾਂ ਦਾ ਨਾਂ ਭਾਗ ਭਰੀ ਰੱਖਿਆ ਗਿਆ ।
(ਆ) ਗੁਰੂ ਜੀ ਨੇ ਟਿੱਬੀ ਤੋਂ ਹੇਠਾਂ ਉੱਤਰ ਕੇ ਇਕੱਲੇ-ਇਕੱਲੇ ਸ਼ਹੀਦ ਸਿੱਖ ਨੂੰ ਛਾਤੀ ਨਾਲ ਲਾਇਆ ।
(ਇ) ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ਪਾਵਨ ਅਸਥਾਨ ‘ਤੇ ਹਾਜ਼ਰੀਆਂ ਭਰਦੀਆਂ ਹਨ ।
(ਸ) ਚਾਲੀ ਮੁਕਤਿਆਂ ਨੂੰ ਰੋਜ਼ਾਨਾ ਦੀ ਅਰਦਾਸ ਵਿਚ ਯਾਦ ਕੀਤਾ ਜਾਂਦਾ ਹੈ ।
(ਹ) ਮਾਈ ਭਾਗੋ ਜੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਜਨਮ, ਯੁੱਧ, ਜਲ, ਸੰਸਕਾਰ, ਪ੍ਰੇਰਨਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ – जन्म – Birth
ਯੁੱਧ – युद्ध – Battle
ਜਲ – जल – Water
ਸੰਸਕਾਰ – संस्कार – Cremation
ਪ੍ਰੇਰਨਾ – प्रेरणा – Motivation.

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਪ੍ਰਸ਼ਨ 4.
ਪੰਜ ਪ੍ਰਸਿੱਧ ਸਿੱਖ ਇਸਤਰੀਆਂ ਦੇ ਨਾਂ ਲਿਖੋ ।
ਉੱਤਰ :
ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ ।

ਪ੍ਰਸ਼ਨ 5.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਬਾਅਦ ਦੱਖਣ ਵਲ ਨੂੰ ਚੱਲ ਪਏ ਅਤੇ ਨਾਂਦੇੜ ਪਹੁੰਚੇ।

ਔਖੇ ਸ਼ਬਦਾਂ ਦੇ ਅਰਥ :

ਇਕਲੌਤੀ-ਇਕੱਲੀ । ਦਲੇਰੀ-ਹੌਸਲਾ । ਵਿਰਸੇ ਵਿਚੋਂ-ਪਿਓਦਾਦਿਆਂ ਤੋਂ । ਸ਼ਸਤਰ ਵਿੱਦਿਆ-ਹਥਿਆਰ ਚਲਾਉਣ ਦੀ ਕਲਾ । ਨੇਜ਼ੇਬਾਜ਼ੀ-ਨੇਜ਼ਾ ਚਲਾਉਣ ਦੀ ਕਲਾ । ਕੁਰਬਾਨੀ-ਬਲੀਦਾਨ । ਅਨਿਆਂ-ਬੇਇਨਸਾਫ਼ੀ । ਰਸਦ-ਪਾਣੀਖਾਣ- ਪੀਣ ਦਾ ਸਮਾਨ । ਬੇਦਾਵਾ-ਸੰਬੰਧ ਨਾ ਰੱਖਣਾ । ਝੰਜੋੜਿਆ-ਹਿਲਾਇਆ ਦਰਮਿਆਨਵਿਚਕਾਰ । ਗਹਿਗੱਚ-ਡੱਟ ਕੇ । ਖ਼ਿਲਾਫ਼-ਵਿਰੁੱਧ । ਸਹਿਕ ਰਹੇ-ਕੋਈ ਕੋਈ ਸਾਹ ਲੈਂਦੇ ਹੋਣਾ । ਟੁੱਟੀ ਗੰਢ ਦਿੱਤੀ-ਟੁੱਟਿਆਂ ਨੂੰ ਨਾਲ ਜੋੜ ਲਿਆ । ਸਸ਼ੋਭਿਤ-ਸੋਭਾ ਦੇਣਾ । ਪਾਵਨਪਵਿੱਤਰ । ਪ੍ਰੇਰਨਾਦਾਇਕ-ਪ੍ਰੇਰਨਾ ਦੇਣ ਵਾਲਾ ।

ਦਲੇਰੀ ਭਰੀ ਮੂਰਤ-ਮਾਈ ਭਾਗੋ Summary

ਦਲੇਰੀ ਭਰੀ ਮੂਰਤ-ਮਾਈ ਭਾਗੋ ਪਾਠ ਦਾ ਸਾਰ

ਸਿੱਖ ਇਤਿਹਾਸ ਵਿਚ ਮਾਈ ਭਾਗੋ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਉਸ ਦਾ ਜਨਮ ਪਿੰਡ ਝਬਾਲ, ਜ਼ਿਲ੍ਹਾ ਤਰਨਤਾਰਨ ਵਿਚ ਪਿਤਾ ਸ੍ਰੀ ਮਾਲੇ ਸ਼ਾਹ ਜੀ ਦੇ ਘਰ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਭਾਗ ਭਰੀ ਸੀ । ਉਨ੍ਹਾਂ ਦਾ ਸੁਭਾ ਬਚਪਨ ਤੋਂ ਹੀ ਬੜਾ ਦਲੇਰੀ ਭਰਿਆ ਸੀ । ਆਪ ਦੇ ਪਿਤਾ ਜੀ ਗੁਰੂ ਹਰਗੋਬਿੰਦ ਜੀ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਮੁਗਲਾਂ ਵਿਰੁੱਧ ਲੜੇ । ਬਹਾਦਰੀ, ਹੌਂਸਲਾ ਅਤੇ ਸਿੱਖੀ ਪਿਆਰ ਉਨ੍ਹਾਂ ਨੂੰ ਵਿਰਸੇ ਤੋਂ ਹੀ ਪ੍ਰਾਪਤ ਹੋਇਆ ਸੀ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਨੂੰ ਦਿੱਤੀ ਜਾਂਦੀ ਸ਼ਸਤਰ ਵਿੱਦਿਆ ਬਾਰੇ ਸੁਣ ਕੇ ਘਰ ਵਿਚ ਹੀ ਨੇਜ਼ੇਬਾਜ਼ੀ ਸਿੱਖਣੀ ਆਰੰਭ ਕਰ ਦਿੱਤੀ । ਗੁਰੂ ਅਰਜਨ ਦੇਵ ਜੀ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਆਪ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ ।

ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਯੁੱਧ ਚਲ ਰਿਹਾ ਸੀ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫ਼ੌਜ ਨੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਹੈ । ਕਿਲ੍ਹੇ ਵਿਚ ਰਸਦ ਪਾਣੀ ਦੀ ਤੰਗੀ ਆ ਗਈ । ਇਸ ਮੌਕੇ ਕੁੱਝ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਘਰ ਵਾਪਸ ਆ ਗਏ । ਜਦੋਂ ਉਹ ਘਰ ਵਾਪਸ ਪੁੱਜੇ, ਤਾਂ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਤੇ ਇਸਤਰੀਆਂ ਨੇ ਉਨ੍ਹਾਂ ਨੂੰ ਬਹੁਤ ਲਾਹਣਤਾਂ, ਪਾਈਆਂ । ਇਸ ਸਮੇਂ ਮਾਈ ਭਾਗੋ ਨੇ ਉਨ੍ਹਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਘਰ ਬੈਠਣ, ਪਰ ਉਹ ਮੈਦਾਨ ਵਿਚ ਜਾ ਕੇ ਲੜਨਗੀਆਂ ।

ਮਾਈ ਭਾਗੋ ਦੇ ਇਨ੍ਹਾਂ ਬੋਲਾਂ ਨੇ ਸਿੰਘਾਂ ਦੀ ਆਤਮਾ ਨੂੰ ਝੰਜੋੜਿਆ । ਮਾਈ ਭਾਗੋ ਦੀ ਪ੍ਰੇਰਨਾ ਨਾਲ ਉਹ ਸਿੰਘ ਗੁਰੂ ਜੀ ਦੀ ਭਾਲ ਵਿਚ ਖਿਦਰਾਣੇ ਪੁੱਜੇ । ਇੱਥੇ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸੂਬਾ ਸਰਹੰਦ ਦੀਆਂ ਫ਼ੌਜਾਂ ਨਾਲ ਉਨ੍ਹਾਂ ਦਾ ਟਾਕਰਾ ਹੋ ਗਿਆ। ਇੱਥੇ ਗਹਿਗਚ ਲੜਾਈ ਹੋਈ । ਬੇਦਾਵੀਏ ਸਿੰਘ ਨੇ ਬੜੀ ਵਿਉਂਤਬੰਦ ਅਤੇ ਬਹਾਦਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ । ਗੁਰੂ ਜੀ ਨੇ ਨੇੜਿਓਂ ਹੀ ਟਿੱਬੀ ਤੋਂ ਤੀਰਾਂ ਦੀ ਅਜਿਹੀ ਵਰਖਾ ਕੀਤੀ ਕਿ ਦੁਸ਼ਮਣਾਂ ਨੂੰ ਭਾਜੜਾ ਪੈ ਗਈਆਂ ।

PSEB 7th Class Punjabi Solutions Chapter 13 ਦਲੇਰੀ ਭਰੀ ਮਿਸਾਲ-ਮਾਈ ਭਾਗੋ

ਮਾਈ ਭਾਗੋ ਵੀ ਇਸ ਲੜਾਈ ਵਿਚ ਬੜੀ ਬਹਾਦਰੀ ਨਾਲ ਲੜੇ ਗੰਭੀਰ ਜ਼ਖ਼ਮੀ ਹੋ ਗਏ । ਲੜਾਈ ਖ਼ਤਮ ਹੋਣ ਮਗਰੋਂ ਗੁਰੂ ਜੀ ਉਨ੍ਹਾਂ ਕੋਲ ਆਏ ਤੇ ਇਕੱਲੇ-ਇਕੱਲੇ ਸ਼ਹੀਦ ਸਿੰਘ ਨੂੰ ਛਾਤੀ ਨਾਲ ਲਾਇਆ ਇਨ੍ਹਾਂ ਵਿਚੋਂ ਇਕ ਸਿੰਘ ਭਾਈ ਮਹਾਂ ਸਿੰਘ ਸਹਿਕ ਰਹੇ ਸਨ । ਗੁਰੂ ਜੀ ਨੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਕਿਹਾ ਕਿ ਉਹ ਆਪਣੀ ਇੱਛਾ ਦੱਸੋ । ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਦਾਵੇ ਵਾਲਾ ਕਾਗ਼ਜ਼ ਪਾੜਨ ਲਈ ਕਿਹਾ । ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਲਈ ਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਤੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਂ ਬਖ਼ਸ਼ਿਆ । ਇੱਥੇ ਗੁਰਦੁਆਰਾ ਦਰਬਾਰ ਸਾਹਿਬ ਸੁਸ਼ੋਭਿਤ ਹੈ । ਜਿੱਥੇ ਗੁਰੂ ਜੀ ਨੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ।

ਉੱਥੇ ਸਰੋਵਰ ਦੇ ਕਿਨਾਰੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ । ਇਸ ਤਰ੍ਹਾਂ ਮਾਈ ਭਾਗੋ ਜੀ ਦੀ ਪ੍ਰੇਰਨਾ ਨਾਲ ਮਾਝੇ ਦੇ ਸਿੰਘਾਂ ਦਾ ਗੁਰੂ ਜੀ ਨਾਲ ਦੁਬਾਰਾ ਮਿਲਾਪ ਹੋਇਆ । ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਅਸਥਾਨ ‘ਤੇ ਮਾਈ ਭਾਗੋ ਜੀ ਦਾ ਗੁਰਦੁਆਰਾ ਸੁਸ਼ੋਭਿਤ ਹੈ, ਜਿੱਥੇ ਉਨ੍ਹਾਂ ਜਾਲਮਾਂ ਦਾ ਡਟ ਕੇ ਟਾਕਰਾ ਕੀਤਾ ਸੀ ।

ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਤੋਂ ਮਗਰੋਂ ਦੱਖਣ ਵਲ ਚੱਲ ਪਏ ਅਤੇ ਨਾਂਦੇੜ ਪਹੁੰਚੇ । ਇੱਥੋਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਭੇਜਿਆ । ਮਾਈ ਭਾਗੋ ਜੀ ਨਾਂਦੇੜ ਵਿਖੇ ਭਜਨ-ਬੰਦਗੀ ਕਰਦੇ ਰਹੇ । ਇੱਥੇ ਉਨ੍ਹਾਂ ਦੀ ਯਾਦ ਵਿਚ ਤਪ-ਜਪ ਸਥਾਨ ਹੈ । ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ਆਪ ਬਿਦਰ ਦੇ ਇਲਾਕੇ ਵਿਚ ਧਰਮ-ਪ੍ਰਚਾਰ ਕਰਦੇ ਰਹੇ ਤੇ ਨਾਮ-ਬੰਦਗੀ ਕਰਦੇ ਪਿੰਡ ਜਿੰਦਵਾੜਾ ਵਿਚ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇੱਥੇ ਮਾਈ ਭਾਗੋ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸੁਸ਼ੋਭਿਤ ਹੈ । ਅੱਜ-ਕਲ੍ਹ ਇੱਥੇ ਮਾਈ ਭਾਗੋ ਜੀ ਦੇ ਨਾਂ ਉੱਤੇ ਬਹੁਤ ਸਾਰੇ ਵਿੱਦਿਅਕ ਤੇ ਹੋਰ ਅਦਾਰੇ ਚਲ ਰਹੇ ਹਨ । ਮਾਈ ਭਾਗੋ ਜੀ ਦਾ ਜੀਵਨ ਆਉਂਦੀਆਂ ਪੀੜੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ ।

Leave a Comment