Punjab State Board PSEB 7th Class Punjabi Book Solutions Chapter 10 ਸ਼ੇਰਨੀਆਂ Textbook Exercise Questions and Answers.
PSEB Solutions for Class 7 Punjabi Chapter 10 ਸ਼ੇਰਨੀਆਂ (1st Language)
Punjabi Guide for Class 7 PSEB ਸ਼ੇਰਨੀਆਂ Textbook Questions and Answers
ਸ਼ੇਰਨੀਆਂ ਪਾਠ-ਅਭਿਆਸ
1. ਦੱਸੋ :
(ੳ) ਲੇਖਕ ਨੇ ਇੱਕਲਿਆਂ ਸੈਰ ਕਰਨ ਜਾਣ ਦਾ ਫ਼ੈਸਲਾ ਕਿਉਂ ਕੀਤਾ ?
ਉੱਤਰ :
ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫ਼ੈਸਲਾ ਇਸ ਕਰਕੇ ਕੀਤਾ, ਕਿਉਂਕਿ ਉਸ ਦਾ ਛੋਟਾ ਕਾਕਾ ਜਾਗਦਾ ਸੀ ਤੇ ਉਸ ਦੀ ਪਤਨੀ ਉਸ ਨਾਲ ਲੰਮੀ ਪੈ ਕੇ ਉਸ ਨੂੰ ਸੁਲਾਉਣ ਦਾ ਯਤਨ ਕਰ ਰਹੀ ਸੀ, ਪਰ ਉਹ ਸੌਂ ਨਹੀਂ ਸੀ ਰਿਹਾ ਕਿਉਂਕਿ ਉਹ ਦਿਨੇ ਕਾਫ਼ੀ ਚਿਰ ਸੁੱਤਾ ਰਿਹਾ ਸੀ ਕਹਾਣੀਕਾਰ ਨੇ ਫ਼ੈਸਲਾ ਕੀਤਾ ਕਿ ਪਹਿਲਾਂ ਇਕੱਲਿਆਂ ਹੀ ਸੈਰ ਕਰਨ ਲਈ ਜਾਂਦਾ ਹੈ, ਉਸ ਦੀ ਪਤਨੀ ਮਗਰੋਂ ਉਸ ਨਾਲ ਆ ਰਲੇਗੀ।
(ਅ) ਪਾਠ ਵਿੱਚ ਦਰਸਾਏ ਸੈਰ ਕਰਨ ਵਾਲੇ ਪਾਰਕ ਦਾ ਵਰਨਣ ਕਰੋ।
ਉੱਤਰ :
ਇਹ ਪਾਰਕ ਬਹੁਤ ਵੱਡੀ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ ਉੱਤੇ ਘਾਹ ਉਗਾਇਆ ਹੋਇਆ ਸੀ ਤੇ ਆਲੇ ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ ਕਿਤੇ ਕਿਤੇ ਖੱਪੇ ਛੱਡੇ ਹੋਏ ਸਨ। ਇਕ ਪਾਸੇ ਸੜਕ ਲੰਘਦੀ ਸੀ, ਜਿਸ ਉੱਪਰ ਜਗ ਰਹੀਆਂ ਬੱਤੀਆਂ ਪਾਰਕ ਵਿੱਚ ਚਾਨਣ ਸੁੱਟਦੀਆਂ ਸਨ। ਇਸ ਤਰ੍ਹਾਂ ਪਾਰਕ ਵਿਚ ਇੰਨਾ ਕੁ ਚਾਨਣ ਸੀ, ਜਿੰਨਾ ਅੱਠ ਕੁ ਦਿਨਾਂ ਦੇ ਚੰਦ ਦਾ ਹੁੰਦਾ ਹੈ।
(ਏ) ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ ?
ਉੱਤਰ :
ਕੁੜੀਆਂ ਰਾਤ ਨੂੰ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ, ਕਿਉਂਕਿ ਦਿਨੇ ਉਨ੍ਹਾਂ ਨੂੰ ਸੰਗ ਆਉਂਦੀ ਸੀ।
(ਸ) ਇਸ ਕਹਾਣੀ ਵਿੱਚ ਲੜਕੀਆਂ ਨੂੰ “ਸ਼ੇਰਨੀਆਂ ਕਿਉਂ ਕਿਹਾ ਗਿਆ ਹੈ ?
ਉੱਤਰ :
ਕਹਾਣੀ ਵਿਚ ਲੜਕੀਆਂ ਨੂੰ “ਸ਼ੇਰਨੀਆਂ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਉਹ ਇਸ ਤੁਹਮਤਾਂ ਤੇ ਖ਼ਤਰਿਆਂ ਭਰੇ ਸਮਾਜ ਵਿਚ ਬੜੇ ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ।
(ਹ) ਲੇਖਕ ਦੀ ਪਤਨੀ ਨਾਲ ਫ਼ਿਰੋਜ਼ਪੁਰ ਵਿਖੇ ਕਿਹੜੀ ਘਟਨਾ ਵਾਪਰੀ ?
ਉੱਤਰ :
ਲੇਖਕ ਦੀ ਪਤਨੀ ਨੇ ਦੱਸਿਆ ਕਿ ਇਕ ਵਾਰ ਫ਼ਿਰੋਜ਼ਪੁਰ ਉਹ ਤੇ ਉਸ ਦੀ ਭੈਣ ਸਵੇਰੇ ਘੁਸਮੁਸੇ ਜਿਹੇ ਵਿਚ ਫਿਰ ਰਹੀਆਂ ਸਨ ਕਿ ਸਾਹਮਣਿਓਂ ਕਾਹਲੀ – ਕਾਹਲੀ ਤੁਰਦੀ ਇਕ ਕੁੜੀ ਆਈ। ਕਦੀ ਉਹ ਦੋ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਹਲੀ – ਕਾਹਲੀ ਤੁਰਨ ਲੱਗ ਪੈਂf ਜਦੋਂ ਉਹ ਉਨ੍ਹਾਂ ਦੇ ਨੇੜੇ ਆਈ, ਤਾਂ ਉਹ ਘਬਰਾਈ ਹੋਈ ਦਿਸੀ। ਉਨ੍ਹਾਂ ਸੋਚਿਆ ਕਿ ਸੈਰ ਕਰਨ ਵਾਲੀਆਂ ਤਾਂ ਇਸ ਤਰ੍ਹਾਂ ਭੱਜਦੀਆਂ ਨਹੀਂ।
ਨਾ ਉਧਰ ਕੋਈ ਸਟੇਸ਼ਨ ਜਾਂ ਬੱਸ ਅੱਡਾ ਹੈ ਉਹ ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ, ਉਸ ਦੇ ਮਗਰ ਤੁਰ ਪਈਆਂ। ਅੱਗੇ ਜਾ ਕੇ ਉਹ ਟੈਲੀਫ਼ੋਨ ਐਕਸਚੇਂਜ ਵਲ ਮੁੜ ਪਈ। ਉਨ੍ਹਾਂ ਸਮਝ ਲਿਆ ਕਿ ਉਹ ਉੱਥੇ ਅਪਰੇਟਰ ਸੀ ਤੇ ਉਸ ਨੂੰ ਡਿਊਟੀ ਤੋਂ ਦੇਰ ਹੋ ਗਈ ਸੀ। ਉਹ ਅੰਦਰ ਜਾ ਕੇ ਆਪਣੀ ਕੁਰਸੀ ਉੱਤੇ ਬੈਠ ਗਈ ਤੇ ਉਹ ਸ਼ਰਮਿੰਦੀਆਂ ਹੋ ਕੇ ਪਿੱਛੇ ਮੁੜ ਪਈਆਂ।
2. ਔਖੇ ਸ਼ਬਦਾਂ ਦੇ ਅਰਥ:
- ਚਾਰਾ ਕਰਨਾ : ਕੋਸ਼ਸ਼ ਕਰਨੀ
- ਖੱਪੇ ਛੱਡਣਾ : ਕਿਤੇ-ਕਿਤੇ ਖ਼ਾਲੀ ਥਾਂ ਛੱਡਣੀ, ਫ਼ਾਸਲਾ, ਵਿੱਥ
- ਪਰਛਾਵਾਂ : ਸਾਇਆ, ਅਕਸ, ਆਕਾਰ, ਛਾਂ
- ਚਾਅ ਚੜ੍ਹਨਾ : ਖ਼ੁਸ਼ੀ ਹੋਣੀ
- ਦੋਸ਼ ਲਾਉਣਾ, ਇਲਜ਼ਾਮ ਲਾਉਣਾ
- ਝੂਠੀ-ਮੂਠੀ – ਐਵੇਂ ਹੀ, ਬਣਾਉਟੀ ਗੱਲ
- ਘੁਸ-ਮੁਸਾ – ਮੂੰਹ-ਹਨੇਰਾ
- ਉਜਾੜ-ਬੀਆਬਾਨ : ਸੁੰਨੀ ਥਾਂ
- ਅੱਪੜਨਾ : ਪਹੁੰਚਣਾ
- ਸ਼ਲਾਘਾ : ਸਿਫ਼ਤ, ਉਸਤਤ, ਵਡਿਆਈ
- ਵਿਦਾਇਗੀ : ਤੋਰਨਾ, ਵਿਦਾ ਕਰਨਾ
- ਡਾਢੀ : ਬਹੁਤ ਜ਼ਿਆਦਾ
- ਸ਼ਰਮਿੰਦਗੀ : ਸ਼ਰਮ
3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ ?
(ੳ) “ ਪਤਾ ਨਹੀਂ ਇਹ ਕਿਹੜੀਆਂ ਨੇ, ਸਾਈਕਲ ਸਿੱਖਦੀਆਂ ?
(ਅ) ਨਹੀਂ ਭੈਣ ਜੀ, ਅਜੇ ਤਾਂ ਅਸਾਂ ਦੋ-ਤਿੰਨ ਚੱਕਰ ਲਾਏ ਨੇ, ਉਂਝ ਸਾਨੂੰ ਸੰਗ ਆਉਂਦੀ ਏ।
(ੲ) “ਪਈ, ਬੜਾ ਔਖਾ ਕੰਮ ਏ, ਸਾਈਕਲ ਨਾਲ ਵੀ।ਤੁਸੀਂ ਤੇ ਸ਼ੇਰਨੀਆਂ ਓ। ਖੌਰੇ ਕਿੱਡਾ ਕੁ ਦਿਲ ਏ ਤੁਹਾਡਾ ਲਿਆ ! ਭਲਾ ਵੇਖਾਂ! ਤੇਰੇ
ਉੱਤਰ :
(ੳ) ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੇ।
(ਅ) ਇਹ ਸ਼ਬਦ ਵੀਨਾ ਨੇ ਕਹਾਣੀਕਾਰ ਦੀ ਪਤਨੀ ਨੂੰ ਕਹੇ।
(ਈ) ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਵੀਨਾ ਤੇ ਸਰੋਜ ਨੂੰ ਕਹੇ।
ਵਿਆਕਰਨ :
ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਸਪਸ਼ਟ ਤੌਰ ‘ਤੇ ਕਹਿ ਸਕੇ। ਇਸ ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਉਦਾਹਰਨਾਂ :
ਉਹ ਥਾਂ ਜਿੱਥੇ ਕੋਈ ਨਾ ਵੱਸਦਾ ਹੋਵੇ – ਉਜਾੜ
ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ – ਕੌਮਾਂਤਰੀ
ਆਪਣੇ ਜੀਵਨ ਦਾ ਲਿਖਿਆ ਹਾਲ – ਸ਼ੈਜੀਵਨੀ
ਕਿਸੇ ਲੇਖਕ ਜਾਂ ਕਲਾਕਾਰ ਦੀ ਉੱਤਮ ਰਚਨਾ – ਸ਼ਾਹਕਾਰ
ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ – ਅੱਤਕਥਨੀ
ਬਿਨਾਂ ਸ਼ਾਰਥ ਤੋਂ ਦੂਜਿਆਂ ਦੀ ਭਲਾਈ ਲਈ ਕੀਤਾ ਕੰਮ – ਪਰਉਪਕਾਰ
ਉੱਤਰ :
(ੳ) ਉਜਾੜ,
(ਆ) ਕੌਮਾਂਤਰੀ,
(ਈ) ਹੱਡ – ਬੀਤੀ,
(ਸ) ਸ਼ੈ – ਜੀਵਨੀ,
(ਹ) ਸ਼ਾਹਕਾਰ,
(ਕ) ਅਤਿਕਥਨੀ,
(ਖੀ) ਪੂਰਨਮਾਸ਼ੀ,
(ਗ) ਪਰਉਪਕਾਰ।
ਅਧਿਆਪਕ ਵਿਦਿਆਰਥੀਆਂ ਨੂੰ 26 ਜਨਵਰੀ, ਗਣਤੰਤਰ-ਦਿਵਸ ਮੌਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਬੱਚਿਆਂ ਸੰਬੰਧੀ ਜਾਣਕਾਰੀ ਦੇਣ।
PSEB 7th Class Punjabi Guide ਸ਼ੇਰਨੀਆਂ Important Questions and Answers
ਪ੍ਰਸ਼ਨ –
“ਸ਼ੇਰਨੀਆਂ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਕਹਾਣੀਕਾਰ ਆਪਣੀ ਪਤਨੀ ਨਾਲ ਸੈਰ ਕਰਨ ਲਈ ਜਾਣਾ ਚਾਹੁੰਦਾ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬੱਚੇ ਨੂੰ ਸੁਲਾ ਕੇ ਪਾਰਕ ਵਲ ਆ ਜਾਵੇ ਤੇ ਆਪ ਸੈਰ ਲਈ ਤੁਰ ਪਿਆ ਮਾਡਲ ਟਾਊਨ ਦੀ ਸੜਕ ਉੱਤੋਂ ਲੰਘਦਾ ਕਹਾਣੀਕਾਰ ਪਾਰਕ ਕੋਲ ਪੁੱਜਾ, ਜਿਸ ਦੇ ਆਲੇ – ਦੁਆਲੇਂ ਚਾਰੇ ਪਾਸੇ ਤਾਰ ਲੱਗੀ ਹੋਈ ਸੀ ਅਤੇ ਕਹਾਣੀਕਾਰ ਤਾਰ ਟੱਪ ਕੇ ਪਾਰਕ ਦੇ ਅੰਦਰ ਦਾਖ਼ਲ ਹੋ ਗਿਆ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪਾਰਕ ਵਿਚ ਉਹ ਇਕੱਲਾ ਹੀ ਹੈ।
ਥੋੜ੍ਹਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਦੋ ਕੁੜੀਆਂ ਸਾਈਕਲ ਲੈ ਕੇ ਖੜੀਆਂ ਸਨ। ਕਹਾਣੀਕਾਰ ਉਨ੍ਹਾਂ ਕੁੜੀਆਂ ਬਾਰੇ ਕਈ ਅੰਦਾਜ਼ੇ ਲਾਉਣ ਲੱਗਾ। ਉਹ ਕੁੜੀਆਂ ਵਲੋਂ ਦੂਜੇ ਪਾਸੇ ਨੂੰ ਜਾ ਰਿਹਾ ਸੀ। ਉਹ ਜਦੋਂ ਦੂਸਰੀ ਵਾਰੀ ਉਨ੍ਹਾਂ ਪਾਸੋਂ ਲੰਘਿਆ, ਤਾਂ ਉਹ ਆਪਸ ਵਿਚ ਗੱਲਾਂ ਕਰ ਰਹੀਆਂ ਸਨ, ਪਰ ਕਹਾਣੀਕਾਰ ਨੂੰ ਦੇਖ ਕੇ ਚੁੱਪ ਕਰ ਗਈਆਂ।
ਕਹਾਣੀਕਾਰ ਪਾਰਕ ਵਿਚੋਂ ਬਾਹਰ ਆਇਆ, ਤਾਂ ਉਸ ਦੀ ਪਤਨੀ ਉਸ ਨੂੰ ਮਿਲ ਪਈ। ਦੋਵੇਂ ਫਿਰ ਪਾਰਕ ਵਲ ਆ ਗਏ। ਉਨ੍ਹਾਂ ਵੇਖਿਆ ਕਿ ਉਹ ਸਾਈਕਲ ਉੱਤੇ ਪਰਾਂ ਨੂੰ ਜਾ ਰਹੀਆਂ ਸਨ, ਪਰ ਜਦੋਂ ਉਹ ਪਾਰਕ ਕੋਲ ਪੁੱਜੇ, ਤਾਂ ਉਹ ਸਾਈਕਲ ਉੱਤੇ ਉਨ੍ਹਾਂ ਵਲ ਆ ਰਹੀਆਂ ਸਨ। ਉਹ ਫਿਰ ਉਸ ਦਰੱਖ਼ਤ ਹੇਠ ਖੜ੍ਹੀਆਂ ਹੋ ਗਈਆਂ। ਕਹਾਣੀਕਾਰ ਦੀ ਪਤਨੀ ਨੇ ਉਨ੍ਹਾਂ ਨੂੰ ਪਛਾਣ ਲਿਆ। ਉਹ ਕੁੜੀਆਂ ਤਾਂ ਮਾਡਲ ਟਾਉਨ ਦੀਆਂ ਸਰੋਜ ਤੇ ਵੀਨਾ ਸਨ ਅਤੇ ਉਹ ਸਾਈਕਲ ਚਲਾਉਣਾ ਸਿੱਖ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਜਿੱਥੇ ਉਹ ਪੜ੍ਹਾਉਣ ਜਾਂਦੀਆਂ ਹਨ, ਉੱਥੇ ਰਾਹ ਵਿਚ ਡਰਾਉਣੀਆਂ ਥਾਂਵਾਂ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਸੋਚਿਆ ਸੀ ਕਿ ਸਾਈਕਲ ਸਿੱਖ ਲੈਣ, ਤਾਂ ਉਹ ਜਲਦੀ – ਜਲਦੀ ਡਰ ਵਾਲਾ ਥਾਂ ਲੰਘ ਜਾਇਆ ਕਰਨਗੀਆਂ। ਕੁੜੀਆਂ ਨੇ ਦੱਸਿਆ ਕਿ ਇਸ ਵੇਲੇ ਸੜਕ ‘ਤੇ ਕੋਈ ਨਹੀਂ ਹੁੰਦਾ ਅਤੇ ਉਹ ਅਸਾਨੀ ਨਾਲ ਸਾਈਕਲ ਚਲਾ ਸਕਦੀਆਂ ਹਨ। ਕਾਫ਼ੀ ਦੇਰ ਕੁੜੀਆਂ ਨਾਲ ਗੱਲਾਂ ਕਰਨ ਮਗਰੋਂ ਉਹ ਤੁਰ ਪਏ।
ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹ ਕੁੜੀਆਂ ਤਾਂ ‘ਸ਼ੇਰਨੀਆਂ ਹਨ, ਜੋ ਪਿੰਡਾਂ ਵਿਚ ਪੜ੍ਹਾਉਣ ਜਾਂਦੀਆਂ ਹਨ। ਉਸ ਨੇ ਕਿਹਾ ਕਿ ਕੁੜੀਆਂ ਨੂੰ ਨੌਕਰੀ ਕਰਨ ਲਈ ਸਮਾਜ ਕੋਲੋਂ ਕਈ ਪ੍ਰਕਾਰ ਦੀਆਂ ਤੁਹਮਤਾਂ ਸਹਿਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਕੁੜੀਆਂ ਨੂੰ ਵੇਖ ਕੇ ਬਹੁਤਿਆਂ ਨੂੰ ਗ਼ਲਤ – ਫ਼ਹਿਮੀ ਹੋ ਜਾਂਦੀ ਹੈ।
ਫਿਰ ਕਹਾਣੀਕਾਰ ਦੀ ਪਤਨੀ ਨੇ ਆਪਣੀ ਇਕ ਹੱਡ – ਬੀਤੀ ਸੁਣਾਈ। ਇਕ ਵਾਰ ਉਹ ਤੇ ਉਸ ਦੀ ਭੈਣ ਬਾਹਰ ਕੋਠੀ ਵਿਚ ਫਿਰ ਰਹੀਆਂ ਸਨ। ਉਨ੍ਹਾਂ ਦੇਖਿਆ ਕਿ ਇਕ ਇਸਤਰੀ ਬਹੁਤ ਹੀ ਤੇਜ਼ – ਤੇਜ਼ ਕਦਮ ਪੁੱਟਦੀ ਜਾ ਰਹੀ ਸੀ। ਕਦੇ – ਕਦੇ ਉਹ ਦੌੜਦੀ ਵੀ ਸੀ, ਪਰ ਉਧਰ ਨਾ ਕੋਈ ਬੱਸ ਸਟੈਂਡ ਸੀ, ਨਾ ਸਟੇਸ਼ਨ ਤੇ ਨਾ ਹੀ ਉਹ ਸੈਰ ਕਰਨ ਆਈ ਜਾਪਦੀ ਸੀ। ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ, ਉਹ ਉਸ ਦੇ ਮਗਰ ਤੁਰ ਪਈਆਂ।
ਅੱਗੇ ਥੋੜੀ ਦੂਰ ਟੈਲੀਫ਼ੋਨ ਐਕਸਚੇਂਜ ਸੀ। ਉਹ ਉੱਥੇ ਜਾ ਵੜੀ। ਉਹ ਉੱਥੇ ਅਪਰੇਟਰ ਲੱਗੀ ਹੋਈ ਸੀ ਤੇ ਡਿਊਟੀ ਤੋਂ ਦੇਰ ਹੋ ਜਾਣ ਕਰਕੇ ਉਹ ਕਾਹਲੀ – ਕਾਹਲੀ ਤੁਰ ਰਹੀ ਸੀ। ਇਹ ਦੇਖ ਕੇ ਉਨ੍ਹਾਂ ਨੂੰ ਬੜੀ ਸ਼ਰਮ ਆਈ।
ਔਖੇ ਸ਼ਬਦਾਂ ਦੇ ਅਰਥਚਾਰਾ ਕਰ ਰਹੀ ਸੀ – ਕੋਸ਼ਿਸ਼ ਕਰ ਰਹੀ ਸੀ। ਖੱਪੇ – ਖ਼ਾਲੀ ਥਾਂ ( ਅੱਪੜ ਕੇ – ਪਹੁੰਚ ਕੇ। ਭੂਆਂ ਕੇ – ਘੁਮਾ ਕੇ ਅਜੀਬ – ਹੈਰਾਨ ਕਰਨ ਵਾਲਾ ਜਾਚ – ਤਰੀਕਾ ਢੇਰ ਸਾਰੀਆਂ – ਬਹੁਤ ਸਾਰੀਆਂ ਸੰਗ – ਸ਼ਰਮ ਪੈਂਡਾ ਰਸਤਾ। ਉਜਾੜ ਬੀਆਬਾਨ – ਸੁੰਨੀ ਥਾਂ, ਜਿੱਥੇ ਕੋਈ ਨਾ ਹੋਵੇ। ਜਾਨੀਆਂ ਵਾਂ – ਜਾਂਦੀਆਂ ਹਾਂ। ਜੂਹਾਂ – ਹੱਦਾਂ। ਖੌਰੇ ਖ਼ਬਰੇ ਸ਼ਲਾਘਾ – ਪ੍ਰਸੰਸਾ ਆਂਹਦੀਆਂ – ਕਹਿੰਦੀਆਂ ( ਤੁਹਮਤਾਂ – ਦੋਸ਼। ਘੁਸਮੁਸੇ – ਮੂੰਹ ਹਨੇਰੇ॥
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਤੇ ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ
ਚਾਰਾ ਕਰਨਾ, ਅੱਪੜ ਕੇ, ਅਜੀਬ, ਜਾਚ, ਢੇਰ ਸਾਰੀਆਂ, ਸੰਗ, ਪੈਂਡਾ, ਉਜਾੜ – ਬੀਆਬਾਨ, ਸ਼ਲਾਘਾ, ਤੁਹਮਤਾਂ, ਘੁਸਮੁਸਾ।
ਉੱਤਰ :
- ਚਾਰਾ ਕਰਨਾ ਕੋਸ਼ਿਸ਼ ਕਰਨੀ) – ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਚਾਰਾ ਤਾਂ ਕਰਨਾ ਪਵੇਗਾ ਹੀ।
- ਅੱਪੜ ਕੇ ਪਹੁੰਚ ਕੇ) – ਅਸੀਂ ਘਰ ਅੱਪੜ ਕੇ ਹੀ ਸਾਹ ਲਵਾਂਗੇ।
- ਅਜੀਬ ਹੈਰਾਨ ਕਰਨ ਵਾਲਾ) – ਕਲ੍ਹ ਰਾਤੀਂ ਮੈਂ ਇਕ ਅਜੀਬ ਸੁਪਨਾ ਦੇਖਿਆ।
- ਜਾਚੇ ਤਰੀਕਾ – ਕੁੜੀਆਂ ਸਾਈਕਲ ਚਲਾਉਣ ਦੀ ਜਾਚ ਸਿੱਖ ਰਹੀਆਂ ਸਨ।
- ਢੇਰ ਸਾਰੀਆਂ ਬਹੁਤ ਸਾਰੀਆਂ – ਮੈਂ ਬਜ਼ਾਰ ਜਾ ਕੇ ਢੇਰ ਸਾਰੀਆਂ ਚੀਜ਼ਾਂ ਖ਼ਰੀਦੀਆਂ।
- ਸੰਗ (ਸ਼ਰਮ – ਕੁੜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਿਨੇ ਸਾਈਕਲ ਸਿੱਖਦਿਆਂ ਸੰਗ ਆਉਂਦੀ ਹੈ।
- ਪੈਂਡਾ ਰਸਤਾ) – ਅਸੀਂ ਲੰਮਾ ਪੈਂਡਾ ਮਾਰ ਕੇ ਪਹਾੜ ਦੀ ਚੋਟੀ ਉੱਤੇ ਪੁੱਜੇ।
- ਉਜਾੜ ਬੀਆਬਾਨ (ਸੁੰਨੀ ਥਾਂ) – ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਹਸਨ ਅਬਦਾਲ ਦੀਆਂ ਉਜਾੜ – ਬੀਆਬਾਨ ਪਹਾੜੀਆਂ ਉੱਤੇ ਪੁੱਜੇ।
- ਸ਼ਲਾਘਾ ਪ੍ਰਸੰਸਾ) – ਚੰਗਾ ਕੰਮ ਕਰਨ ਵਾਲੇ ਦੀ ਹਰ ਕੋਈ ਸ਼ਲਾਘਾ ਕਰਦਾ ਹੈ।
- ਤੁਹਮਤਾਂ (ਦੋਸ਼) – ਕੰਮ ਕਰਨ ਵਾਲੀਆਂ ਕੁੜੀਆਂ ਉੱਤੇ ਲੋਕ ਬਹੁਤ ਤੁਹਮਤਾਂ ਲਾਉਂਦੇ ਹਨ।
- ਘੁਸਮੁਸਾ ਮੂੰਹ – ਹਨੇਰਾ) – ਕਿਸਾਨ ਘੁਸਮੁਸੇ ਜਿਹੇ ਵਿਚ ਹੀ ਹਲ ਵਾਹੁਣ ਲਈ ਤੁਰ ਪਿਆ।
ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ
ਘਾਹ, ਡਿਊਟੀ, ਸੁਆਦਲੀ, ਕੁੜੀਆਂ, ਧਿਰਾਂ, ਸ਼ਰਮਿੰਦਗੀ)
1. ਸਾਫ਼ – ਪੱਧਰੀ ਜ਼ਮੀਨ ਉੱਤੇ …………… ਉਗਾਇਆ ਹੋਇਆ ਸੀ।
2. ਦੋਵੇਂ …………… ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਨ !
3. ਮਾਡਲ ਟਾਊਨ ਦੀਆਂ ਢੇਰ ਸਾਰੀਆਂ …………… ਨੂੰ ਉਹ ਜਾਣਦੀ ਸੀ।
4. ਮੈਂ ਤੁਹਾਨੂੰ ਇਕ ਬੜੀ …………… ਗੱਲ ਦੱਸਣੀ ਹੈ।
5. ਉਸ ਨੂੰ ਕੇਵਲ …………… ਤੋਂ ਦੇਰ ਹੋ ਗਈ ਸੀ।
6. ਉਸ ਦੀ ਸ਼ਲਾਘਾ ਸਾਹਮਣੇ ਮੇਰੀ …………… ਹੋਰ ਵੱਧ ਗਈ।
ਉੱਤਰ :
1. ਸਾਫ਼ – ਪੱਧਰੀ ਜ਼ਮੀਨ ਉੱਤੇ ਘਾਹ ਉਗਾਇਆ ਹੋਇਆ ਸੀ।
2. ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਨ।
3. ਮਾਡਲ ਟਾਊਨ ਦੀਆਂ ਢੇਰ ਸਾਰੀਆਂ ਕੁੜੀਆਂ ਨੂੰ ਉਹ ਜਾਣਦੀ ਸੀ।
4. ਮੈਂ ਤੁਹਾਨੂੰ ਇਕ ਬੜੀ ਸੁਆਦਲੀ ਗੱਲ ਦੱਸਣੀ ਹੈ।
5. ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਗਈ ਸੀ।
6. ਉਸ ਦੀ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ।
2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
“ਹਾਂ, ਵੇਖੋ ਨਾ ਭੈਣ ਜੀ, ਵੀਨਾ ਫਿਰ ਸਮਝਾਉਣ ਲੱਗੀ, ” ‘‘ਪਹਿਲਾਂ ਘਰੋਂ ਟੁਰ ਕੇ ਅੱਡੇ ‘ਤੇ ਜਾਓ। ਫਿਰ ਬੱਸ ਤੋਂ ਉੱਤਰ ਕੇ ਟੁਰ ਕੇ ਪਿੰਡ ਅੱਪੜੋ, ਸੜਕ ਤੋਂ ਮੀਲ – ਮੀਲ ਦੂਰ ਪਿੰਡ ਨੇ, ਜਿੱਥੇ ਅਸੀਂ ਪੜ੍ਹਨੀਆਂ ਵਾਂ। ਇਹਦਾ ਤੇ ਕੋਈ ਦੋ ਪੈਰ ਘੱਟ ਹੋਵੇਗਾ, ਪਰ ਮੇਰਾ ਤੇ ਪੂਰਾ ਮੀਲ ਏ। ਸਾਰਾ ਪੈਂਡਾ ਉਜਾੜ – ਬੀਆਬਾਨ। ਦੱਸੋ ਭੈਣ ਜੀ, ਭਲਾ ਸਾਡਾ ਉੱਥੇ ਕੌਣ ਏ ? ਸੱਚੀਂ, ਐਨਾ ਡਰ ਆਉਂਦਾ ਏ, ਪਤਾ ਨਹੀਂ ਪਿੰਡ ਅੱਪੜ ਕਿਵੇਂ ਜਾਨੀਆਂ ਵਾਂ ?” “ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ।’’
ਮੇਰੀ ਪਤਨੀ ਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ। ‘‘ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ। ਜਿੰਨਾ ਚਿਰ ਪੈਲੀ ਮੁੱਕ ਨਾ ਜਾਏ, ਉਤਲਾ ਸਾਹ ਉਤਾਂਹ ਤੇ ਹੇਠਲਾ ਹੇਠਾਂ ਈ ਰਹਿੰਦਾ ਏ।ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲੈ ਲਏ ਹਨ ! ਆਂਹਦੀਆਂ ਨੇ, ਸਾਈਕਲ ‘ਤੇ ਡਰ ਘੱਟ ਆਉਂਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਏ। ਬੱਸ, ਸਾਈਕਲ ਚਲਾਂਦੇ – ਚਲਾਂਦੇ ਝੱਟ ਬੰਦੇ ਕੋਲੋਂ ਲੰਘ ਜਾਓ।”
‘‘ਪਈ, ਬੜਾ ਔਖਾ ਕੰਮ ਏ, ਸਾਈਕਲ ਨਾਲ ਵੀ। ਤੁਸੀਂ ਤੇ ਸ਼ੇਰਨੀਆਂ ਓ। ਖੌਰੇ ਕਿੱਡਾ ਕੁ ਦਿਲ ਏ ਤੁਹਾਡਾ ਲਿਆ ਖਾਂ ( ਭਲਾ ਵੇਖਾਂ।” ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸ ਦੀ ਬਹਾਦਰੀ ਦੀ ਸ਼ਲਾਘਾ ਵਿੱਚ ਆਪਣੀ ਜੱਫ਼ੀ ਵਿੱਚ ਘੁੱਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ।
1. ਵੀਨਾ ਤੇ ਸਰੋਜ ਕਿੱਥੇ ਪੜ੍ਹਾਉਣ ਜਾਂਦੀਆਂ ਸਨ ?
(ਉ) ਸ਼ਹਿਰ ਵਿਚ
(ਆ) ਪਹਾੜਾਂ ਵਿਚ
(ਇ) ਘਰਾਂ ਵਿਚ
(ਸ) ਪਿੰਡਾਂ ਵਿਚ।
ਉੱਤਰ :
(ਸ) ਪਿੰਡਾਂ ਵਿਚ।
2. ਵੀਨਾ ਦਾ ਸਕੂਲ ਸੜਕ ਤੋਂ ਕਿੰਨੀ ਦੂਰ ਸੀ ?
(ਉ) ਮੀਲ ਤੋਂ ਘੱਟ
(ਅ) ਪੂਰਾ ਮੀਲ
(ਇ) ਮੀਲ ਤੋਂ ਵੱਧ
(ਸ) ਸੜਕ ਦੇ ਨਾਲ ਹੀ।
ਉੱਤਰ :
(ਅ) ਪੂਰਾ ਮੀਲ
3. ਵੀਨਾ ਦੇ ਸਕੂਲ ਦਾ ਪੈਂਡਾ ਕਿਹੋ ਜਿਹਾ ਸੀ ?
(ਉ) ਰੌਣਕ ਵਾਲਾ
(ਅ) ਪਹਾੜੀ
(ਈ) ਟੁੱਟਾ – ਫੁੱਟਾ
(ਸ) ਉਜਾੜ – ਬੀਆਬਾਨ !
ਉੱਤਰ :
(ਸ) ਉਜਾੜ – ਬੀਆਬਾਨ !
4. ਵੀਨਾ ਤੇ ਸਰੋਜ ਵਿੱਚੋਂ ਕਿਸ ਦਾ ਰਸਤਾ ਵਧੇਰੇ ਲੰਬਾ ਸੀ ?
(ਉ) ਦੋਹਾਂ ਦਾ
(ਅ) ਵੀਨਾ ਦਾ
(ਈ) ਸਰੋਜ ਦਾ
(ਸ) ਕਿਸੇ ਦਾ ਵੀ ਨਹੀਂ।
ਉੱਤਰ :
(ਈ) ਸਰੋਜ ਦਾ
5. ਡੰਡੀ ਦਾ ਰਾਹ ਡਰਾਉਣਾ ਕਿਉਂ ਸੀ ?
(ੳ) ਉੱਚੀਆਂ ਫ਼ਸਲਾਂ ਕਰਕੇ
(ਅ) ਹਨੇਰੇ ਕਰਕੇ
(ੲ) ਸੱਪਾਂ ਕਰਕੇ।
(ਸ) ਲੁਟੇਰਿਆਂ ਕਰਕੇ।
ਉੱਤਰ :
(ੳ) ਉੱਚੀਆਂ ਫ਼ਸਲਾਂ ਕਰਕੇ
6. ਕਿਸ ਤਰ੍ਹਾਂ ਸਕੂਲ ਦੇ ਰਸਤੇ ਦਾ ਡਰ ਘਟ ਜਾਂਦਾ ਸੀ ?
(ਉ ਪੈਦਲ
(ਆ) ਸਾਥ ਨਾਲ
(ਇ) ਡੰਡੇ – ਸੋਟੇ ਨਾਲ
(ਸ) ਸਾਈਕਲ ਉੱਤੇ।
ਉੱਤਰ :
(ਸ) ਸਾਈਕਲ ਉੱਤੇ।
7. ਰਸਤਾ ਛੇਤੀ – ਛੇਤੀ ਮੁਕਾਉਣ ਲਈ ਕਈ ਕੁੜੀਆਂ ਨੇ ਕੀ ਕੀਤਾ ਸੀ ?
(ਉ) ਹਥਿਆਰ ਨਾਲ ਲੈਂਦੀਆਂ ਸਨ।
(ਅ) ਸਾਈਕਲ ਲੈ ਲਏ ਸਨ
(ਈ) ਬੱਸਾਂ ਲੈ ਲੈਂਦੀਆਂ ਸਨ
(ਸ) ਕਾਰਾਂ ਸਿੱਖ ਲਈਆਂ ਸਨ।
ਉੱਤਰ :
(ਅ) ਸਾਈਕਲ ਲੈ ਲਏ ਸਨ
8. ਕਹਾਣੀਕਾਰ ਦੀ ਪਤਨੀ ਨੇ ਕੁੜੀਆਂ ਦਾ ਹੌਸਲਾ ਦੇਖ ਕੇ ਉਨ੍ਹਾਂ ਲਈ ਕਿਹੜਾ ਸ਼ਬਦ ਵਰਤ ਕੇ ਪ੍ਰਸੰਸਾ ਕੀਤੀ ?
(ਉ) ਬਹਾਦਰ
(ਅ) ਨਿਧੜਕ
(ਈ) ਸ਼ੇਰਨੀਆਂ
(ਸ) ਵੀਰਾਂਗਣਾਂ !
ਉੱਤਰ :
(ਈ) ਸ਼ੇਰਨੀਆਂ
9. ਸਾਈਕਲ ਉੱਤੇ ਜਿੱਥੇ ਰਸਤੇ ਦਾ ਡਰ ਘਟ ਜਾਂਦਾ ਸੀ, ਉੱਥੇ ਹੋਰ ਕੀ ਫ਼ਾਇਦਾ ਹੁੰਦਾ ਸੀ ?
(ਉ) ਰਸਤਾ ਛੇਤੀ ਮੁੱਕਦਾ ਸੀ।
(ਅ) ਖ਼ਰਚ ਘਟਦਾ ਸੀ
(ਈ) ਚੁਸਤੀ ਵਧਦੀ ਸੀ।
(ਸ) ਸ਼ਾਨ ਬਣਦੀ ਸੀ।
ਉੱਤਰ :
(ਉ) ਰਸਤਾ ਛੇਤੀ ਮੁੱਕਦਾ ਸੀ।
10. ਕਹਾਣੀਕਾਰ ਦੀ ਪਤਨੀ ਨੇ ਕਿਸਨੂੰ ਜੱਫ਼ੀ ਵਿੱਚ ਘੁੱਟ ਲਿਆ ?
(ਉ) ਸਰੋਜ ਨੂੰ
(ਅ) ਵੀਨਾ ਨੂੰ
(ਈ) ਸ਼ੇਰਨੀ ਨੂੰ
(ਸ) ਭੈਣ ਜੀ ਨੂੰ !
ਉੱਤਰ :
(ਉ) ਸਰੋਜ ਨੂੰ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(i) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਭੈਣ, ਵੀਨਾ, ਸਰੋਜ, ਘਰੋਂ, ਪਤਨੀ।
(ii) ਅਸੀਂ, ਇਹਦਾ, ਮੇਰਾ, ਸਾਡਾ, ਕੌਣ।
(iii) ਕੋਈ ਦੋ, ਪੂਰਾ, ਉਜਾੜ – ਬੀਆਬਾਨ, ਜਵਾਨ, ਔਖਾ।
(iv) ਸਮਝਾਉਣ ਲੱਗੀ, ਜਾਓ, ਹੋਵੇਗਾ, ਰਹਿੰਦਾ ਏ, ਵੇਖਾਂ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਵਿਦਾਇਗੀ ਦਾ ਵਿਰੋਧੀ ਸ਼ਬਦ ਚੁਣੋ।
(ੳ) ਸਵਾਗਤ/ਆਓ – ਭਗਤ
(ਅ) ਵਿਦਵਤਾ
(ਈ) ਵਧਾਉਣਾ
(ਸ) ਵਿਦਾਈ॥
ਉੱਤਰ :
(ੳ) ਸਵਾਗਤ/ਆਓ – ਭਗਤ
(ii) ‘ਭਲਾ ਸਾਡਾ ਉੱਥੇ ਕੌਣ ਏ ?’ ਵਾਕ ਵਿਚੋਂ ਪੜਨਾਂਵ ਚੁਣੋ।
(ਉ) ਸਾਡਾ, ਕੌਣ
(ਅ) ਭਲਾ
(ਈ) ਉੱਥੇ
(ਸ) ਏ !
ਉੱਤਰ :
(ਉ) ਸਾਡਾ, ਕੌਣ
(iii) ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਚਾਰ
(ਇ) ਛੇ
(ਸ) ਅੱਠ।
ਉੱਤਰ :
(ਇ) ਛੇ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪੈਂਡਾ
(ii) ਜੂਹ
(iii) ਆਂਹਦੀਆਂ
(iv) ਖੌਰੇ
(v) ਸ਼ਲਾਘਾ
(vi) ਉਜਾੜ – ਬੀਆਬਾਨ
ਉੱਤਰ :
(i) ਪੈਂਡਾ – ਪੈਦਲ ਰਸਤਾ।
(ii) ਜੂਹ – ਸਰਹੱਦ, ਘਾਹ ਵਾਲਾ ਖੇਤਰ।
(iii) ਆਂਹਦੀਆਂ – ਕਹਿੰਦੀਆਂ।
(iv) ਖੌਰੇ – ਖ਼ਬਰੇ।
(v) ਸ਼ਲਾਘਾ – ਪ੍ਰਸੰਸਾ।
(vi) ਉਜਾੜ – ਬੀਆਬਾਨ – ਜਿੱਥੇ ਕੋਈ ਮਨੁੱਖ ਨਾ ਦਿਸੇ॥
3. ਰਚਨਾਤਮਕ ਕਾਰਜ
ਪ੍ਰਸ਼ਨ –
26 ਜਨਵਰੀ, ਗਣਤੰਤਰਤਾ – ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਬੱਚਿਆਂ ਸੰਬੰਧੀ ਜਾਣਕਾਰੀ ਦਿਓ
ਉੱਤਰ :
ਭਾਰਤ ਦੇ 67ਵੇਂ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਦੇਸ਼ ਦੇ ਵੱਖ – ਵੱਖ ਦੇਸ਼ਾਂ ਨਾਲ ਸੰਬੰਧਿਤ 25 ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿਚੋਂ 22 ਲੜਕੇ ਸਨ ਤੇ 3 ਲੜਕੀਆਂ ਦੋ ਬੱਚਿਆਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿਚੋਂ 8 ਸਾਲ ਦੀ ਸ਼ਿਵਮਪਤ ਰੁਚਿਤਾ ਦੀ ਉਮਰ ਸਭ ਤੋਂ ਛੋਟੀ ਸੀ।
ਜਦੋਂ ਉਹ ਸਕੂਲ ਜਾ ਰਹੀ ਸੀ, ਤਾਂ ਬੱਚਿਆਂ ਨਾਲ ਭਰੀ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ। ਰੁਚਿਤਾ ਨੇ ਆਪਣੇ ਸਾਥੀ ਦੋ ਬੱਚਿਆਂ ਨੂੰ ਬੱਸ ਦੀ ਖਿੜਕੀ ਵਿਚੋਂ ਬਾਹਰ ਧੱਕ ਕੇ ਬਚਾ ਲਿਆ ਸੀ, ਜਦਕਿ ਉਸ ਦੁਰਘਟਨਾ ਵਿਚ ਉਸ ਦੀ ਭੈਣ ਸਮੇਤ 16 ਬੱਚੇ ਮਾਰੇ ਗਏ ਸਨ।
15 ਸਾਲਾਂ ਦੇ ਗੌਰਵ ਕਾਦੁਜੀ ਸਹਾਮਤਰਾਸ਼ੁੱਧੇ ਨੇ ਦੋ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਸੀ, ਪਰ ਆਪ ਡੁੱਬ ਗਿਆ ਸੀ, ਜਦ ਕਿ ਉਹ ਬਹੁਤ ਚੰਗਾ ਤੈਰਾਕ ਸੀ।
ਐਂਗਲਿਕਾ ਡਾਈਨਲੌਂਗ ਨੇ ਆਪਣੇ 7 ਮਹੀਨਿਆਂ ਦੇ ਭਰਾ ਨੂੰ ਉਦੋਂ ਬਲਦੇ ਭਾਂਬੜਾਂ ਵਿਚੋਂ ਕੱਢ ਕੇ ਬਚਾ ਲਿਆ ਸੀ, ਜਦੋਂ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਸੀ। ਉਪਰੋਕਤ ਬੱਚਿਆਂ ਤੋਂ ਇਲਾਵਾ ਬਾਕੀ ਬੱਚਿਆਂ ਦੇ ਨਾਂ ਹੇਠ ਲਿਖੇ ਹਨ : ਰਾਮ ਦਿਨਥਾਰਾ, ਰਾਕੇਸ਼ ਭਾਈ ਸ਼ਾਨਭਾਈ ਪਟੇਲ, ਅਰੋਮਨ ਐੱਸ. ਐੱਮ. ਕਸ਼ਿਸ਼ ਧਨਾਨੀ, ਮੌਰਿਸ ਗੈਂਗਖੋਮ, ਚੌਂਗਥਮ ਕੁਬੇਰ ਮੀਟੇਈ, ਸਾਈ ਕਿਸ਼ਨਾ, ਅਖਿਲ ਕਿਲਾਂਬੀ, ਜੋਇਨਾ ਚੱਕਰਬਰਤੀ, ਸਰਬਾਨੰਦ ਸਾਹਾ, ਦਿਸ਼ਾਂਤ ਮਹਿੰਦੀਰੱਤਾ, ਬੀਥੋਵਨ, ਨਿਥਿਨ ਫਿਲਿਪ ਮੈਥਿਊ, ਅਭਿਜੀਤ ਕੇ.ਵੀ., ਅਨੰਦੁ ਦਿਲੀਪ, ਮੁਹੰਮਦ ਸ਼ਾਮਨੰਦ, ਮੋਹਿੰਦ ਮਹੇਂਦਰ ਦਲਵੀ, ਨਿਲੇਸ਼ ਰੇਵਰਮ ਭੀਲ, ਵੈਭਵ, ਰਮੇਸ਼ ਘੱਗਰੇ’ , ਅਭਿਨਾਸ਼ ਮਿਸ਼ਰਾ, ਭੀਮਸੈਨ, ਸ਼ਿਵਾਂਸ਼ ਸਿੰਘ॥