PSEB 7th Class Agriculture Solutions Chapter 9 ਅਨਾਜ ਦੀ ਸੰਭਾਲ

Punjab State Board PSEB 7th Class Agriculture Book Solutions Chapter 9 ਅਨਾਜ ਦੀ ਸੰਭਾਲ Textbook Exercise Questions, and Answers.

PSEB Solutions for Class 7 Agriculture Chapter 9 ਅਨਾਜ ਦੀ ਸੰਭਾਲ

Agriculture Guide for Class 7 PSEB ਅਨਾਜ ਦੀ ਸੰਭਾਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ :
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਖਪਰਾ, ਸੱਸਰੀ, ਦਾਣਿਆਂ ਦਾ ਪਤੰਗਾ ॥

ਪ੍ਰਸ਼ਨ 2.
ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ !
ਉੱਤਰ-
ਢੋਰਾ ॥

ਪ੍ਰਸ਼ਨ 3.
ਘਰੇਲੂ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ ।
ਉੱਤਰ-
ਢੋਲਾਂ ਦੀ ਵਰਤੋਂ, ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ ।

ਪ੍ਰਸ਼ਨ 4.
ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੋਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਰਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 5.
ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ ?
ਉੱਤਰ-
ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 6.
ਅਨਾਜ ਦੀਆਂ ਬੋਰੀਆਂ ਦੀ ਗੋਦਾਮ ਦੀ ਕੰਧ ਤੋਂ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਹੈ ?
ਉੱਤਰ-
1.5 ਤੋਂ 2.0 ਫੁੱਟ ਦੂਰ ।

ਪ੍ਰਸ਼ਨ 7.
ਇਕ ਟੋਪੀ ਗੁਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ ?
ਉੱਤਰ-
96 ਬੋਰੀਆਂ ।

ਪ੍ਰਸ਼ਨ 8.
ਗੁਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇੱਕ ਦਵਾਈ ਦਾ ਨਾਂ ਦੱਸੋ ।
ਉੱਤਰ-
ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ ।

ਪ੍ਰਸ਼ਨ 9.
ਗੁਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇਕ ਅਦਾਰੇ ਦਾ ਨਾਂ ਦੱਸੋ ।
ਉੱਤਰ-
ਪੰਜਾਬ ਵਿੱਤ ਕਾਰਪੋਰੇਸ਼ਨ ।

ਪ੍ਰਸ਼ਨ 10.
ਕਿਹੜੀ ਸੰਸਥਾ ਨੂੰ ਗੁਦਾਮ ਕਿਰਾਏ ਤੇ ਦਿੱਤਾ ਜਾ ਸਕਦਾ ਹੈ ?
ਉੱਤਰ-
ਫੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫੈੱਡ ਆਦਿ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ –

ਪ੍ਰਸ਼ਨ 1.
ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ?
ਉੱਤਰ-
ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ ।

ਪ੍ਰਸ਼ਨ 2.
ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ ?
ਉੱਤਰ-
ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਸਟੋਰ ਕਰਨ ਨਾਲ ਕੀੜਿਆਂ ਦੀ ਆਮਦ ਵੱਧ ਜਾਂਦੀ ਹੈ ।

ਪ੍ਰਸ਼ਨ 3.
ਸਟੋਰ ਕਰਨ ਵਾਲੇ ਕਮਰੇ ਵਿਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖ਼ਰਾਬ ਨਾ ਕਰੇ ।

ਪ੍ਰਸ਼ਨ 4.
ਸੈਲੋਜ਼ ਤੋਂ ਕੀ ਭਾਵ ਹੈ ?
ਉੱਤਰ-
ਇਹਨਾਂ ਵਿਚ ਦਾਣੇ ਸਟੋਰ ਕੀਤੇ ਜਾਂਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ ।

ਪ੍ਰਸ਼ਨ 5.
ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ ?
ਉੱਤਰ-
ਇਸ ਲਈ 100 ਮਿ.ਲੀ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫ਼ਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 6.
ਸਟੋਰ ਕੀਤੇ ਜਾਣ ਵਾਲੇ ਦਾਣਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਵਰਤੋਂ ਕਰੋ ਅਤੇ ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਨਾਲ ਸੋਧ ਲਵੋ । ਸਟੋਰ ਜਾਂ ਢੋਲ ਨੂੰ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਦੇਵੋ ।

ਪ੍ਰਸ਼ਨ 7.
ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕਿਵੇਂ ਸੋਧਿਆ ਜਾਂਦਾ ਹੈ ?
ਉੱਤਰ-
ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਦੇ ਘੋਲ ਵਿਚ 10 ਮਿੰਟ ਲਈ ਭਿਓਂ ਕੇ ਰੱਖੋ | ਬੋਰੀਆਂ ਨੂੰ ਛਾਂਵੇਂ ਸੁਕਾ ਕੇ ਵਿਚ ਦਾਣੇ ਭਰ ਦਿਓ ।

ਪ੍ਰਸ਼ਨ 8.
ਟੋਪੀ ਗੁਦਾਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਖੁੱਲ੍ਹੇ ਮੈਦਾਨ ਵਿਚ ਦਾਣੇ ਸਟੋਰ ਕਰਨ ਦਾ ਤਰੀਕਾ ਹੈ । ਇਸ ਦਾ ਆਕਾਰ 9.5 x 6.1 ਮੀਟਰ ਹੁੰਦਾ ਹੈ । ਇਸ ਗੁਦਾਮ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 9.
ਅਨਾਜ ਨੂੰ ਢੋਲਾਂ ਵਿਚ ਭੰਡਾਰ ਕਰਨ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਢੋਲਾਂ ਨੂੰ ਦਾਣੇ ਸਾਂਭਣ ਤੋਂ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਭੰਡਾਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਚੀ ਨਾ ਰਹਿ ਜਾਵੇ । ਦਾਣਿਆਂ ਵਿਚ 9% ਤੋਂ ਵੱਧ ਸਿਲ੍ਹ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 10.
ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ ?
ਉੱਤਰ-
ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਆਲੇ-ਦੁਆਲੇ ਦੇ ਫਰਸ਼ ਨਾਲੋਂ 75 ਸੈਂ. ਮੀ. ਉੱਚਾ ਹੋਣਾ ਚਾਹੀਦਾ ਹੈ । ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਾਉਣਾ ਚਾਹੀਦਾ ਹੈ । ਇੱਕ ਦਰਵਾਜ਼ਾ ਖੁੱਲ੍ਹਣ ਲਈ ਅਤੇ ਰੋਸ਼ਨਦਾਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਅਨਾਜ ਭੰਡਾਰਨ ਵਿਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ ਹੈ ?
ਉੱਤਰ-
ਅਨਾਜ ਭੰਡਾਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ । ਅਨਾਜ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ-ਸੰਭਾਲ ਕਿਸੇ ਵੀ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ ।
ਅਨਾਜ ਨੂੰ ਕਈ ਤਰ੍ਹਾਂ ਦੇ ਕੀੜੇ ਤੇ ਜਾਨਵਰ ਨੁਕਸਾਨ ਪਹੁੰਚਾਂਦੇ ਹਨ । ਭੰਡਾਰ ਕੀਤੇ ਦਾਣਿਆਂ ਨੂੰ ਲਗਪਗ 20 ਕਿਸਮ ਦੇ ਕੀੜੇ ਲਗ ਸਕਦੇ ਹਨ : ਜਿਵੇਂਸੁੱਸਰੀ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਖੂੰਡੀ, ਖਪੁਰਾ, ਪਤੰਗਾ, ਢੋਰਾ ਆਦਿ । ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਖ਼ਤਮ ਹੋ ਜਾਂਦੀ ਹੈ । ਦਾਣਿਆਂ ਦਾ ਭਾਰ ਵੀ ਘੱਟ ਜਾਂਦਾ ਹੈ ਅਤੇ ਅਨਾਜ ਦੇ ਖੁਰਾਕੀ ਤੱਤ ਵੀ ਘੱਟ ਜਾਂਦੇ ਹਨ । ਇਸ ਦੇ ਸਵਾਦ ਵਿਚ ਫ਼ਰਕ ਪੈ ਜਾਂਦਾ ਹੈ । ਇੱਕ ਅੰਦਾਜ਼ੇ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖ਼ਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ । ਸਾਨੂੰ ਇਸ ਨੁਕਸਾਨ ਤੋਂ ਬਚਣ ਲਈ ਕੀੜਿਆਂ ਦੀ ਰੋਕਥਾਮ ਕਰਨ ਦੀ ਲੋੜ ਹੈ । ਕੀੜੇ ਆਮ ਤੌਰ ਤੇ ਸਟੋਰ ਦੀਆਂ ਫਰਸ਼ਾਂ, ਕੰਧਾਂ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆਉਂਦੇ ਹਨ । ਇਸ ਤਰ੍ਹਾਂ ਅਨਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਇਸ ਨੂੰ ਕਈ ਢੰਗਾਂ ਦੀ ਵਰਤੋਂ ਕਰ ਕੇ ਸੰਭਾਲਣ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 2.
ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਕੋਠੀ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ ।
  2. ਅਜਿਹੀ ਕੋਠੀ ਜ਼ਮੀਨ ਦੀ ਸੜਾ ਤੋਂ 30-45 ਸੈਂ:ਮੀ: ਉੱਚੀ ਰੱਖੋ, ਤਾਂ ਜੋ ਕੋਠੀ ਵਿਚ ਨਮੀ ਨਾ ਜਾ ਸਕੇ ।
  3. ਕੋਠੀ ਨੂੰ ਨਮੀ ਰਹਿਤ ਕਰਨ ਲਈ ਫ਼ਰਸ਼ ਤੇ ਕੰਧਾਂ ਵਿਚ ਪੋਲੀਥੀਨ ਦੀ ਸ਼ੀਟ ਲਗਾ ਦਿਓ ।
  4. ਕੋਠੀ ਵਿਚ ਦਾਣੇ ਪਾਉਣ ਲਈ ਇੱਕ ਉਪਰ ਅਤੇ ਦਾਣੇ ਕੱਢਣ ਲਈ ਇੱਕ ਹੇਠਾਂ ਮੋਰੀ ਹੋਣੀ ਚਾਹੀਦੀ ਹੈ । ਜਦੋਂ ਵਰਤੋਂ ਨਾ ਕੀਤੀ ਜਾਣੀ ਹੋਵੇ, ਮੋਰੀਆਂ ਬੰਦ ਹੋਣੀਆਂ ਜ਼ਰੂਰੀ ਹਨ ।
  5. ਕੋਠੀ ਵਿਚ ਸੁੱਕੇ ਤੇ ਸਾਫ਼ ਦਾਣੇ ਹੀ ਸਟੋਰ ਕਰਨੇ ਚਾਹੀਦੇ ਹਨ ।
  6. ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਅਤੇ ਕਮਰੇ ਦੀ ਕੰਧ ਵਿੱਚ ਲਗਪਗ 45-60 ਸੈਂ:ਮੀ: ਦੂਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 3.
ਅਨਾਜ ਨੂੰ ਕਿਹੜੇ-ਕਿਹੜੇ ਕੀੜੇ ਲੱਗਦੇ ਹਨ ? ਸੂਚੀ ਬਣਾਓ ।
ਉੱਤਰ-
ਅਨਾਜ ਨੂੰ ਲੱਗਣ ਵਾਲੇ ਕੀੜੇ ਹਨ-ਪਤੰਗੇ, ਵੀਵਲ, ਖੂੰਡੀਆਂ, ਢੋਰਾ, ਸੱਸਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ ਆਦਿ ।
ਪਤੰਗਾ ਆਮ ਕਰਕੇ ਮੱਕੀ, ਜੁਆਰ, ਕਣਕ, ਜਵੀ, ਸੌਂ ਆਦਿ ਨੂੰ ਨੁਕਸਾਨ ਪਹੁੰਚਾਉਂਦਾ ਹੈ । ਸੱਸਰੀ, ਖਪਰਾ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਕੁੰਡੀ ਆਦਿ ਆਮ ਕਰਕੇ ਚੌਲਾਂ, ਕਣਕ, ਮੱਕੀ ਤੇ ਸੌਂ ਆਦਿ ਨੂੰ ਲੱਗਦੇ ਹਨ । ਢੋਰਾ ਮੋਟੇ ਤੌਰ ਤੇ ਮੰਗੀ, ਛੋਲਿਆਂ ਅਤੇ ਹੋਰ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 4.
ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-

  1. ਨਵੇਂ ਦਾਣੇ ਸਾਫ਼ ਸੁਥਰੇ ਗੁਦਾਮਾਂ ਜਾਂ ਢੋਲਾਂ ਵਿਚ ਰੱਖਣੇ ਚਾਹੀਦੇ ਹਨ ।
  2. ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਣੀਆਂ ਚਾਹੀਦੀਆਂ ਹਨ ।
  3. ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਪੁਰਾਣੀਆਂ ਬੋਰੀਆਂ ਦੀ ਵਰਤੋਂ ਕਰਨੀ ਹੋਵੇ ਤਾਂ ਇਨ੍ਹਾਂ ਨੂੰ ਪਹਿਲਾਂ ਸੋਧ ਲੈਣਾ ਚਾਹੀਦਾ ਹੈ । ਇਸ ਲਈ ਸੁਮੀਸੀਡੀਨ ਜਾਂ ਸਿੰਬੁਸ਼ ਦੀ ਵਰਤੋਂ ਕਰੋ ।
  4. ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਹੇਠ ਲਿਖੇ ਕਿਸੇ ਇਕ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ ।
    • 100 ਮਿ. ਲਿ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫਰਸ਼ ਤੇ ਛਿੜਕਾਅ ਕਰ ਦੇਣਾ ਚਾਹੀਦਾ ਹੈ ।
    • ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ 25 ਗੋਲੀਆਂ ਰੱਖੋ | ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਰੱਖੋ ਅਤੇ 7 ਦਿਨ ਤੱਕ ਹਵਾ ਬੰਦ ਰੱਖੋ ।

ਪ੍ਰਸ਼ਨ 5.
ਵਪਾਰਿਕ ਪੱਧਰ ਤੇ ਅਨਾਜ ਭੰਡਾਰ ਕਰਨ ਲਈ ਬਣਾਏ ਜਾਣ ਵਾਲੇ ਵੱਖ-ਵੱਖ ਗੋਦਾਮਾਂ ਦਾ ਵੇਰਵਾ ਦਿਓ ।
ਉੱਤਰ-
1. ਰਵਾਇਤੀ ਚੌੜੇ ਗੁਦਾਮ-ਇਹਨਾਂ ਗੁਦਾਮਾਂ ਵਿਚ ਦਾਣਿਆਂ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ । ਇਨ੍ਹਾਂ ਵਿਚ 1-2 ਸਾਲ ਤਕ ਅਨਾਜ ਸਟੋਰ ਕੀਤਾ ਜਾ ਸਕਦਾ ਹੈ । ਸਟੋਰ ਕੀਤੇ ਦਾਣਿਆਂ ਵਿਚ ਨਮੀ ਦੀ ਮਾਤਰਾ 14-15% ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਨ੍ਹਾਂ ਗੁਦਾਮਾਂ ਦੀ ਪਲਿੰਥ ਉੱਚੀ, ਫਰਸ਼ ਨਮੀ ਰਹਿਤ ਹੋਣੀ ਚਾਹੀਦੀ ਹੈ । ਇਨ੍ਹਾਂ ਅੰਦਰ ਚੂਹੇ ਤੇ ਪੰਛੀ ਨਾ ਵੜ ਸਕਦੇ ਹੋਣ । ਇਹ ਰੋਸ਼ਨੀਦਾਰ ਹੋਣੇ ਚਾਹੀਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿਚ ਹੋਣੇ ਚਾਹੀਦੇ ਹਨ । ਬੋਰੀਆਂ ਦੀਆਂ ਧਾਕਾਂ ਲੱਕੜੀ ਦੇ ਫ਼ਰੇਮ ਉੱਪਰ ਲਗਾਈਆਂ ਜਾਂਦੀਆਂ ਹਨ ਤੇ ਪਲਾਸਟਿਕ ਨਾਲ ਢੱਕ ਦਿੱਤੀਆਂ ਜਾਂਦੀਆਂ ਹਨ ।

2. ਸੈਲੋਜ਼ ਗੁਦਾਮ-ਇਹਨਾਂ ਵਿਚ ਦਾਲਾਂ ਤੇ ਚੌਲਾਂ ਤੋਂ ਇਲਾਵਾ ਸਭ ਤਰ੍ਹਾਂ ਦੇ ਦਾਣੇ 5 ਸਾਲਾਂ ਤਕ ਸਟੋਰ ਕੀਤੇ ਜਾ ਸਕਦੇ ਹਨ । ਇਨ੍ਹਾਂ ਸਟੋਰ ਕੀੜੇ ਦਾਣਿਆਂ ਵਿਚ ਨਮੀ ਦੀ ਮਾਤਰਾ 10% ਤਕ ਹੋ ਸਕਦੀ ਹੈ । ਇਹ ਘੱਟ ਥਾਂ ਘੇਰਦੇ ਹਨ ਤੇ ਇਹਨਾਂ ਵਿਚ ਰੱਖੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ । ਇਹ ਸੈਲੋਜ਼ ਸਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਅਨਾਜ ਦੀ ਸੰਭਾਲ ਹੇਠੋਂ ਹਾਪਰ ਕੋਨ) ਟਾਈਪ ਹੁੰਦੇ ਹਨ । ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ । ਦਾਣੇ ਰੱਖਣ ਤੇ ਕੱਢਣ ਲਈ ਲੰਬੀਆਂ ਬੈਲਟਾਂ ਜਾਂ ਹੋਰ ਕੈਨਵੇਅਰ ਲੱਗੇ ਹੁੰਦੇ ਹਨ । ਭਾਰਤ ਵਿਚ ਮਿਲਣ ਵਾਲੇ ਸੈਲੋਜ਼ ਸਲੰਡਰ ਦੀ ਉਚਾਈ 30 ਤੋਂ 50 ਮੀਟਰ ਤੇ ਘੇਰਾ 6 ਤੋਂ 10 ਮੀਟਰ ਤਕ ਹੁੰਦਾ ਹੈ । ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ ।

3. ਟੋਪੀ ਗੁਦਾਮ-ਖੁੱਲ੍ਹੇ ਮੈਦਾਨਾਂ ਵਿਚ ਦਾਣੇ ਰੱਖਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦਾ ਰਕਬਾ 9.5 x 6.1 ਮੀਟਰ ਹੁੰਦਾ ਹੈ । ਇਸ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾ ਸਕਦੀਆਂ ਹਨ । ਹਰ ਬੋਰੀ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕੀ ਹੁੰਦੀ ਹੈ । ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਾਂ ਪਲਾਸਟਿਕ ਦੀ ਚਾਦਰ ਲਾਹ ਕੇ ਇਨ੍ਹਾਂ ਬੋਰੀਆਂ ਨੂੰ ਹਵਾ ਦਿੱਤੀ ਜਾਂਦੀ ਹੈ ।

PSEB 7th Class Agriculture Guide ਸਜਾਵਟੀ ਬੂਟੇ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੂੰਗਫਲੀ ਵਿਚ ਵੱਧ ਤੋਂ ਵੱਧ ਕਿੰਨੇ ਪ੍ਰਤੀਸ਼ਤ ਨਮੀ ਹੋਣੀ ਚਾਹੀਦੀ ਹੈ ?
ਉੱਤਰ-10%.

ਪ੍ਰਸ਼ਨ 2.
ਰਿਵਾਇਤੀ ਚੌੜੇ ਗੁਦਾਮਾਂ ਵਿਚ ਕਿੰਨੇ ਸਮੇਂ ਲਈ ਅਨਾਜ ਸਟੋਰ ਕੀਤਾ ਜਾ ਸਕਦਾ ਹੈ ?
ਉੱਤਰ-
1-2 ਸਾਲ ਤਕ ।

ਪ੍ਰਸ਼ਨ 3.
ਟੋਪੀ ਗੁਦਾਮ ਦਾ ਆਕਾਰ ਕੀ ਹੁੰਦਾ ਹੈ ?
ਉੱਤਰ-
9.5 x 6.1 ਮੀਟਰ ।

ਪ੍ਰਸ਼ਨ 4.
ਸਟੋਰ ਵਿਚ ਕੀੜੇ ਕਿੱਥੋਂ ਆਉਂਦੇ ਹਨ ?
ਉੱਤਰ-
ਸਟੋਰ ਦੀਆਂ ਕੰਧਾਂ, ਫਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ।

ਪ੍ਰਸ਼ਨ 5.
ਭੰਡਾਰ ਕੀਤੇ ਦਾਣਿਆਂ ਤੇ ਕਿੰਨੀ ਕਿਸਮ ਦੇ ਕੀੜੇ ਹਮਲਾ ਕਰਦੇ ਹਨ ?
ਉੱਤਰ-
20 ਕਿਸਮ ਦੇ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪਸ਼ਨ 6.
ਦਾਣਿਆਂ ਦਾ ਪਤੰਗਾ ਕਿਹੜੇ ਅਨਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਕਣਕ, ਮੱਕੀ, ਜੁਆਰ, ਜਵੀ, ਸੌਂ ਆਦਿ ।

ਪ੍ਰਸ਼ਨ 7.
ਖਪਰਾ, ਸੁੱਸਰੀ, ਦਾਣੇ ਦਾ ਛੋਟਾ ਬੋਰਰ ਅਤੇ ਚੌਲਾਂ ਦੀ ਖੁੰਡੀ ਕਿਹੜੇ ਅਨਾਜ ਨੂੰ ਨੁਕਸਾਨ ਕਰਦੇ ਹਨ ?
ਉੱਤਰ-
ਕਣਕ, ਚੌਲਾਂ, ਜੌ, ਮੱਕੀ ਆਦਿ ਦਾ ।

ਪ੍ਰਸ਼ਨ 8.
ਹਾਨੀਕਾਰਕ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਵੀਵਲ, ਕੁੰਡੀਆਂ, ਢੋਰਾ, ਪਤੰਗਾ ।

ਪ੍ਰਸ਼ਨ 9.
ਕਿਹੜਾ ਪਤੰਗਾ ਖੇਤਾਂ ਵਿਚ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ ?
ਉੱਤਰ-
ਐਗੁਮੱਸ ਦਾਣੇ ਦਾ ਪਤੰਗਾ ।

ਪ੍ਰਸ਼ਨ 10.
ਪਤੰਗੇ ਦੇ ਨੁਕਸਾਨ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦਾਣਿਆਂ ਵਿਚ ਪਏ ਜਾਲੇ ਤੋਂ ਇਸ ਦੇ ਨੁਕਸਾਨ ਦੀ ਪਛਾਣ ਹੋ ਜਾਂਦੀ ਹੈ । ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੁੰਦੇ ਹਨ ।

ਪ੍ਰਸ਼ਨ 11.
ਦਾਣੇ ਅੰਦਰ ਅੰਡੇ ਕਿਹੜਾ ਕੀੜਾ ਦਿੰਦਾ ਹੈ ?
ਉੱਤਰ-
ਵੀਵਲ ।

ਪ੍ਰਸ਼ਨ 12.
ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਦਾਣੇ ਦਾ ਕਿਹੜਾ ਹਿੱਸਾ ਖਾਂਦੀ ਹੈ ?
ਉੱਤਰ-
ਦਾਣੇ ਦਾ ਭਰੁਣ ।

ਪ੍ਰਸ਼ਨ 13.
ਦਾਣਿਆਂ ਵਿਚ ਕਿਹੜੀਆਂ ਕੁੰਡੀਆਂ ਗਰਮੀ ਪੈਦਾ ਕਰਦੀਆਂ ਹਨ ?
ਉੱਤਰ-
ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਡੂੰਡੀ, ਆਟੇ ਦੀ ਲਾਲ ਕੁੰਡੀ ਆਦਿ ।

ਪ੍ਰਸ਼ਨ 14.
ਸਟੋਰ ਕੀਤੀ ਕਣਕ ਨੂੰ ਕਿਹੜੀ ਭੰਡੀ ਨੁਕਸਾਨ ਪਹੁੰਚਾਉਂਦੀ ਹੈ ?
ਉੱਤਰ-
ਦੰਦਾਂ ਦੀ ਕੁੰਡੀ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 15.
ਸਟੋਰ ਕੀਤੇ ਆਟੇ ਵਿਚ ਕਿਹੜੀ ਡੂੰਡੀ ਪੈ ਜਾਂਦੀ ਹੈ ?
ਉੱਤਰ-
ਆਟੇ ਦੀ ਲਾਲ ਭੂੰਡੀ ।

ਪ੍ਰਸ਼ਨ 16.
ਸਟੋਰਾਂ ਵਿਚ ਨੁਕਸਾਨ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਭੂੰਡੀ ਕਿਹੜੀ ਹੈ ?
ਉੱਤਰ-
ਖਪ ਖੂੰਡੀ ।

ਪ੍ਰਸ਼ਨ 17.
ਕੁੰਡੀਆਂ ਸਟੋਰ ਵਿਚ ਕਿੱਥੇ ਰਹਿੰਦੀਆਂ ਹਨ ?
ਉੱਤਰ-
ਇਹ ਸਟੋਰ ਦੀਆਂ ਚੀਥਾਂ ਵਿਚ ਰਹਿੰਦੀਆਂ ਹਨ ।

ਪ੍ਰਸ਼ਨ 18.
ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਦਾ ਨਾਂ ਦੱਸੋ ।
ਉੱਤਰ-
ਢੋਰਾ ।

ਪ੍ਰਸ਼ਨ 19.
ਢੋਰੇ ਦੇ ਹਮਲੇ ਦੀ ਪਛਾਣ ਕਿਵੇਂ ਹੁੰਦੀ ਹੈ ?
ਉੱਤਰ-
ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਪੈ ਜਾਂਦੇ ਹਨ ਜੋ ਕਿ ਇਸ ਦੇ ਅੰਡੇ ਹੁੰਦੇ ਹਨ ।

ਪ੍ਰਸ਼ਨ 20.
ਕਿਹੜੇ ਤਾਪਮਾਨ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ ਮਰ ਜਾਂਦੇ ਹਨ ?
ਉੱਤਰ-
ਦਾਣਿਆਂ ਦਾ ਤਾਪਮਾਨ 65° F ਤੋਂ ਘੱਟ ਜਾਣ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ 35° F ਤਕ ਤਾਪਮਾਨ ਘਟ ਜਾਣ ਤੇ ਕੀੜੇ ਮਰ ਜਾਂਦੇ ਹਨ ।

ਪ੍ਰਸ਼ਨ 21.
ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਕਮਰੇ ਦੀ ਕੰਧ ਤੋਂ ਕਿੰਨੀ ਦੂਰ ਹੋਣੀ ਚਾਹੀਦੀ ਹੈ ?
ਉੱਤਰ-
45-60 ਸੈਂ:ਮੀ. ।

ਪ੍ਰਸ਼ੰਨ 22.
ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ-
75 ਸੈਂ.ਮੀ.

ਪ੍ਰਸ਼ਨ 23.
ਬੋਰੀਆਂ ਕੰਧਾਂ ਤੋਂ ਕਿੰਨੀਆਂ ਦੂਰ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
1.5 ਤੋਂ 2 ਫੁੱਟ ।

ਪ੍ਰਸ਼ਨ 24.
ਬਾਂਸ ਦੇ ਭੜੋਲਿਆਂ ਦੀ ਵਰਤੋਂ ਕਿਹੜੇ ਇਲਾਕਿਆਂ ਵਿਚ ਹੁੰਦੀ ਹੈ ?
ਉੱਤਰ-
ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ ।

ਪ੍ਰਸ਼ਨ 25.
ਪੰਜਾਬ ਵਿਚ ਸਟੋਰਾਂ ਦੀ ਦਾਣੇ ਸਟੋਰ ਕਰਨ ਦੀ ਸਮਰਥਾ ਕਿੰਨੀ ਹੈ ?
ਉੱਤਰ-
149 ਲੱਖ ਮੀਟਰਿਕ ਟਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 26.
ਸਟੋਰ ਭੰਡਾਰ ਕਿੰਨੀ ਕਿਸਮ ਦੇ ਹੁੰਦੇ ਹਨ ?
ਉੱਤਰ-
3 ਕਿਸਮ ਦੇ ।

ਪ੍ਰਸ਼ਨ 27.
ਇਹਨਾਂ ਦੇ ਨਾਂ ਦੱਸੋ ।
ਉੱਤਰ-
ਰਿਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ ।

ਪ੍ਰਸ਼ਨ 28.
ਬਲਾਕ ਸੈਲੋਜ਼ ਗੁਦਾਮ ਵਿਚ ਦਾਣੇ ਕਿੰਨੇ ਸਮੇਂ ਲਈ ਸਟੋਰ ਕੀਤੇ ਜਾ ਸਕਦੇ ਹਨ ?
ਉੱਤਰ-
5 ਸਾਲ ਤਕ ।

ਪ੍ਰਸ਼ਨ 29.
ਭਾਰਤ ਵਿਚ ਮਿਲਣ ਵਾਲੇ ਸਾਲੋਜ ਸਿਲੰਡਰ ਦੀ ਉਚਾਈ ਤੇ ਘੇਰਾ ਕਿੰਨਾ ਹੁੰਦਾ ਹੈ ?
ਉੱਤਰ-
ਉਚਾਈ 30-50 ਮੀਟਰ ਤੇ ਘੇਰਾ 6-10 ਮੀਟਰ ਹੁੰਦਾ ਹੈ ।

ਪ੍ਰਸ਼ਨ 30.
ਟੋਪੀ ਗੁਦਾਮ ਵਿਚ ਕਿੰਨੀਆਂ ਬੋਰੀਆਂ ਰੱਖੀਆਂ ਜਾ ਸਕਦੀਆਂ ਹਨ ?
ਉੱਤਰ-
96 ਬੋਰੀਆਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦਾ ਕੀ ਨੁਕਸਾਨ ਹੁੰਦਾ ਹੈ ?
ਉੱਤਰ-
ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਘਟ ਜਾਂਦੀ ਹੈ । ਦਾਣਿਆਂ ਦਾ ਭਾਰ ਘਟ ਜਾਂਦਾ ਹੈ । ਅਨਾਜ ਦੇ ਖ਼ੁਰਾਕੀ ਤੱਤ ਘਟ ਜਾਂਦੇ ਹਨ, ਇਹ ਸਾਡੇ ਖਾਣ ਯੋਗ ਨਹੀਂ ਰਹਿੰਦਾ ਤੇ ਇਹਨਾਂ ਦੇ ਸਵਾਦ ਵਿਚ ਵੀ ਫਰਕ ਪੈਂਦਾ ਹੈ ।

ਪ੍ਰਸ਼ਨ 2.
ਵੀਵਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੀਵਲ ਇਕ ਸੁੰਡੀ ਹੈ । ਇਹ ਦਾਣਿਆਂ ਦੇ ਅੰਦਰ ਅੰਡੇ ਦਿੰਦੀ ਹੈ । ਦਾਣਿਆਂ ਨੂੰ ਅੰਦਰੋਂ ਖਾ ਜਾਂਦੀ ਹੈ । ਬਾਅਦ ਵਿਚ ਇਹ ਟੂਟੀ ਵਿਚ ਬਦਲ ਜਾਂਦੀ ਹੈ, ਜਿਹੜੀ ਕਿ ਦਾਣੇ ਵਿਚ ਹੀ ਹੁੰਦੀ ਹੈ । ਮਗਰੋਂ ਟੁੱਟੀਆਂ ਵਿਚੋਂ ਵੀਵਲਾਂ ਬਾਹਰ ਆ ਜਾਂਦੀਆਂ ਹਨ । ਪਤੰਗਿਆਂ ਤੋਂ ਵੱਖ ਇਹ ਕੀੜਾ ਸੁੰਡੀ ਅਤੇ ਜਵਾਨ ਕੀੜੇ ਦੀ ਅਵਸਥਾ ਵਿਚ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ । ਇਹ ਸੁੰਡੀ ਖੇਤਾਂ ਵਿਚ ਕਣਕ ਤੇ ਹਮਲਾ ਨਹੀਂ ਕਰਦੀ, ਪਰ ਕਦੇ-ਕਦੇ ਮੱਕੀ ਦੀ ਫ਼ਸਲ ਤੇ ਜ਼ਰੂਰ ਹਮਲਾ ਕਰਦੀ ਹੈ । ਇਸੇ ਤਰ੍ਹਾਂ ਗਰੇਲਰੀ ਵੀਵਲ ਅਤੇ ਲੈਸਰ ਚੌਲ ਵੀਵਲ ਤੋਂ ਵੀ ਦਾਣਿਆਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 3.
ਚੌਲਾਂ, ਮੂੰਗਫਲੀ, ਸੂਰਜਮੁਖੀ ਅਤੇ ਤੋਰੀਏ ਵਿਚ ਕਿੰਨੀ ਨਮੀ ਹੋਣੀ ਚਾਹੀਦੀ ਹੈ ?
ਉੱਤਰ-
ਚੌਲਾਂ ਵਿਚ 12-13%, ਮੂੰਗਫਲੀ ਵਿਚ 10%, ਸੁਰਜਮੁਖੀ ਅਤੇ ਤੋਰੀਏ ਵਿਚ 9-10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 4.
ਗੁਦਾਮ ਬਣਾ ਕੇ ਕਿਹੜੇ-ਕਿਹੜੇ ਅਦਾਰਿਆਂ ਨੂੰ ਲੰਮੇ ਸਮੇਂ ਵਾਸਤੇ ਕਿਰਾਏ ਤੇ ਦਿੱਤੇ ਜਾ ਸਕਦੇ ਹਨ ?
ਉੱਤਰ-
ਗੁਦਾਮ ਬਣਾ ਕੇ ਲੰਬੇ ਸਮੇਂ ਲਈ ਮਾਰਕਫੈੱਡ, ਪੰਜਾਬ ਅਤੇ ਸੈਂਟਰਲ ਵੇਅਰ ਹਾਉਸਿੰਗ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਆਦਿ ਅਦਾਰਿਆਂ ਨੂੰ ਕਿਰਾਏ ਤੇ ਦਿੱਤੇ ਜਾਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੱਝ ਹਾਨੀਕਾਰਕ ਕੀੜਿਆਂ ਬਾਰੇ ਜਾਣਕਾਰੀ ਦਿਉ ।
ਉੱਤਰ-
ਕੀੜਿਆਂ ਵਿਚ ਆਮ ਕਰਕੇ ਪਤੰਗੇ, ਵੀਵਲ, ਕੁੰਡੀਆਂ ਅਤੇ ਢੋਰਾ ਆਦਿ ਕੀੜੇ ਅਨਾਜ ਦਾ ਕਾਫ਼ੀ ਨੁਕਸਾਨ ਕਰਦੇ ਹਨ ।
1. ਪਤੰਗੇ-ਐਗਮੱਸ ਦਾਣੇ ਦਾ ਪਤੰਗਾ ਖੇਤਾਂ ਵਿਚ ਹੀ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ । ਜਦੋਂ ਦਾਣੇ ਕੱਢ ਕੇ ਸਟੋਰ ਕੀਤੇ ਜਾਂਦੇ ਹਨ, ਤਾਂ ਸਟੋਰ ਵਿਚ ਵੀ ਇਹਨਾਂ ਦਾ ਵਾਧਾ ਹੋਣ ਲੱਗ ਜਾਂਦਾ ਹੈ । ਪਤੰਗੇ ਦੀਆਂ ਸੁੰਡੀਆਂ ਦਾਣੇ ਨੂੰ ਅੰਦਰੋਂ ਖਾ ਕੇ ਖੋਖਲਾ ਕਰ ਦਿੰਦੀਆਂ ਹਨ । ਖਾਧੇ ਹੋਏ ਦਾਣੇ ਵਿਚ ਆਮ ਕਰਕੇ ਛੋਟੀ ਮੋਰੀ ਨਜ਼ਰ ਆਉਣ ਲੱਗ ਜਾਂਦੀ ਹੈ । ਸਟੋਰ ਵਿਚ ਇਹਨਾਂ ਨੂੰ ਆਮ ਹੀ ਉੱਡਦੇ ਫਿਰਦੇ ਦੇਖਿਆ ਜਾ ਸਕਦਾ ਹੈ ।

2. ਭਾਰਤੀ ਭੋਜਨ ਪਤੰਗਾ-ਇਹ ਵੀ ਖੇਤਾਂ ਵਿਚੋਂ ਆਉਂਦਾ ਹੈ । ਇਹ ਸੁੰਡੀਆਂ ਦਾਣਿਆਂ ਦੇ ਭਰੁਣ ਨੂੰ ਅੰਦਰੋਂ ਖਾ ਜਾਂਦੀਆਂ ਹਨ । ਇਸ ਕੀੜੇ ਦੇ ਅੰਡੇ, ਸੁੰਡੀ, ਟੁਟੀ ਅਤੇ ਪਤੰਗਾ, ਸਭ ਦਾਣਿਆਂ ਤੋਂ ਹਮੇਸ਼ਾ ਬਾਹਰ ਮਿਲਦੇ ਹਨ । ਇਸ ਦੇ ਨੁਕਸਾਨ ਦੀ ਪਛਾਣ ਦਾਣਿਆਂ ਵਿਚ ਪਏ ਜਾਲੇ ਤੋਂ ਹੁੰਦੀ ਹੈ । ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੋਏ ਦੇਖੇ ਜਾ ਸਕਦੇ ਹਨ ।

3. ਕੁੰਡੀਆਂ-ਦਾਣੇ ਦੀਆਂ ਕੁੰਡੀਆਂ ਅਤੇ ਸੂੜੇ ਦੀਆਂ ਕੁੰਡੀਆਂ ਸਟੋਰ ਕੀਤੇ ਦਾਣਿਆਂ ਦਾ ਨੁਕਸਾਨ ਕਰਦੀਆਂ ਹਨ । ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਆਮ ਕਰਕੇ ਦਾਣੇ ਦਾ ਭਰੂਣ ਖਾ ਜਾਂਦੇ ਹਨ । ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਡੂੰਡੀ, ਆਟੇ ਦੀ ਲਾਲ ਭੂੰਡੀ ਆਦਿ ਦਾਣਿਆਂ ਵਿਚ ਗਰਮੀ ਪੈਦਾ ਕਰਦੀਆਂ ਹਨ ਅਤੇ ਦਾਣਿਆਂ ਨੂੰ ਆਪਣੇ ਮਲ ਤਿਆਗ ਨਾਲ ਖਰਾਬ ਕਰ ਦਿੰਦੀਆਂ ਹਨ । ਸਟੋਰ ਕੀਤੀ ਕਣਕ ਤੇ ਦੰਦਾਂ ਦੀ ਡੂੰਡੀ ਆਉਂਦੀ ਹੈ ਜਦੋਂ ਕਿ ਸਟੋਰ ਕੀਤੇ ਆਟੇ ਵਿਚ ਆਟੇ ਦੀ ਲਾਲ ਕੁੰਡੀ ਪੈ ਜਾਂਦੀ ਹੈ । ਇਨ੍ਹਾਂ ਤੋਂ ਇਲਾਵਾ ਖੱਪਰਾ ਭੰਡੀ ਸਟੋਰਾਂ ਵਿਚ ਕਾਫ਼ੀ ਨੁਕਸਾਨ ਕਰਦੀ ਹੈ । ਸੁੰਡੀਆਂ ਉੱਪਰ ਪੀਲੇ ਵਾਲ ਕਾਫ਼ੀ ਹੁੰਦੇ ਹਨ ਅਤੇ ਇਹ ਆਮ ਤੌਰ ‘ਤੇ ਸਟੋਰਾਂ ਦੀਆਂ ਚੀਥਾਂ, ਵਿਚ ਰਹਿੰਦੀਆਂ ਹਨ ।

4. ਢੋਰਾ-ਇਹ ਸਟੋਰ ਕੀਤੀਆਂ ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ । ਇਸ ਦੇ ਹਮਲੇ ਦੀ ਪਛਾਣ ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਹੁੰਦੇ ਹਨ, ਜੋ ਕਿ ਅਸਲ ਵਿਚ ਇਨ੍ਹਾਂ ਦੇ ਅੰਡੇ ਹੁੰਦੇ ਹਨ । ਮੂੰਗੀ ਅਤੇ ਛੋਲਿਆਂ ਦਾ ਢੋਰਾ ਕਾਫ਼ੀ ਮਹੱਤਵਪੂਰਨ ਹਨ ।

ਪ੍ਰਸ਼ਨ 2.
ਘਰੇਲੂ ਅਨਾਜ ਭੰਡਾਰਨ ਦੇ ਤਿੰਨ ਤਰੀਕੇ ਦੱਸੋ ।
ਉੱਤਰ-
1. ਢੋਲ-ਘਰਾਂ ਵਿਚ ਅਨਾਜ ਦੇ ਭੰਡਾਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਵੱਖ-ਵੱਖ ਸਮਰੱਥਾ ਵਾਲੇ ਅਤੇ ਵੱਖ-ਵੱਖ ਧਾਤਾਂ ਦੇ ਬਣੇ ਹੋ ਸਕਦੇ ਹਨ । ਇਹ ਢੋਲ ਹਵਾ ਰਹਿਤ ਹੁੰਦੇ ਹਨ ਤੇ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਇਨ੍ਹਾਂ ਵਿਚ ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ, ਚੂਹੇ ਆਦਿ ਨਹੀਂ ਵੜ ਸਕਦੇ ਹਨ । ਜਿਹੜੇ ਕੀਟ ਅਨਾਜ ਦੇ ਅੰਦਰ ਰਹਿ ਜਾਂਦੇ ਹਨ ਉਹਨਾਂ ਨੂੰ ਵਧਣ-ਫੁੱਲਣ ਲਈ ਯੋਗ ਵਾਤਾਵਰਨ ਨਹੀਂ ਮਿਲਦਾ । ਇਸ ਤਰ੍ਹਾਂ ਅਨਾਜ ਦੀ ਵਧੀਆ ਸੰਭਾਲ ਹੋ ਜਾਂਦੀ ਹੈ ।

ਲਾਭ-

  • ਇਹਨਾਂ ਦੀ ਘੱਟ ਕੀਮਤ ਹੁੰਦੀ ਹੈ ।
  • ਇਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਸਾਨ ਹੈ ।
  • ਇਹਨਾਂ ਦੀ ਬਣਤਰ ਵੀ ਸਾਦੀ ਹੁੰਦੀ ਹੈ ।

ਧਿਆਨ ਦੇਣ ਯੋਗ ਗੱਲਾਂ-ਢੋਲਾਂ ਵਿਚ ਦਾਣੇ ਸਾਂਭਣ ਤੋਂ ਪਹਿਲਾਂ ਇਹਨਾਂ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ , ਤਾਂ ਕਿ ਇਸ ਵਿਚ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਿਲਕੁਲ ਨਾ ਰਹੇ । ਢੱਕਣ ਚੰਗੀ ਤਰ੍ਹਾਂ ਪੀਚ ਕੇ ਕੱਸਣਾ ਚਾਹੀਦਾ ਹੈ । ਦਾਣੇ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ ਅਤੇ ਟੁੱਟੇ ਭੱਜੇ ਦਾਣੇ ਅੱਡ ਕਰ ਦੇਣੇ ਚਾਹੀਦੇ ਹਨ | ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ | ਹੋ ਸਕਦਾ ਹੈ। ਕਿ ਉਨ੍ਹਾਂ ਨੂੰ ਕੀੜੇ ਲੱਗੇ ਹੋਣ ਲੱਗੇ ਹੋਏ ਜਾਂ ਸਿੱਲ੍ਹੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ । ਦਾਣੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਅਤੇ ਠੰਢੇ ਕਰਕੇ ਢੋਲਾਂ ਵਿਚ ਪਾਉਣੇ ਚਾਹੀਦੇ ਹਨ ।

2. ਦਾਣੇ ਸਟੋਰ ਕਰਨ ਵਾਲਾ ਕਮਰਾ-ਕਿਸਾਨ ਦਾਣੇ ਸਟੋਰ ਕਰਨ ਲਈ ਕਮਰੇ ਬਣਾ ਲੈਂਦੇ ਹਨ । ਸਟੋਰ ਕੀਤੇ ਇਹ ਦਾਣੇ ਮੰਡੀ ਵਿਚ ਕੀਮਤ ਵਧਣ ਤੇ ਵੇਚੇ ਜਾਂਦੇ ਹਨ । ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ 75 ਸੈਂ: ਮੀ: ਉੱਚਾ ਹੋਣਾ ਚਾਹੀਦਾ ਹੈ । ਕਮਰੇ ਦੇ ਚਾਰੇ ਪਾਸੇ ਵਰਾਂਡਾ ਹੋਣਾ ਚਾਹੀਦਾ ਹੈ |
ਕਮਰੇ ਵਿਚ ਇਕ ਦਰਵਾਜ਼ਾ ਅਤੇ ਘੱਟ ਤੋਂ ਘੱਟ ਦੋ ਰੋਸ਼ਨਦਾਨ ਹੋਣੇ ਚਾਹੀਦੇ ਹਨ । ਕੰਧਾਂ, ਆਦਿ ਸਾਫ਼ ਅਤੇ ਕਲੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ | ਕਮਰਾ ਬਣਾਉਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਹੀ ਬੋਰੀਆਂ ਇਹਨਾਂ ਵਿਚ ਰੱਖੋ । ਬੋਰੀਆਂ ਦੀ ਕੰਧਾਂ ਤੋਂ ਦੂਰੀ 1.5- 2.0 ਫੁੱਟ ਹੋਣੀ ਚਾਹੀਦੀ ਹੈ ।

3. ਬਾਂਸ ਦੇ ਬਣੇ ਸਟੋਰ-ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ ਕਿਸਾਨ ਬਾਂਸ ਦੇ ਬਣੇ ਭੜੋਲਿਆਂ ਵਿਚ ਦਾਣੇ ਸਟੋਰ ਕਰਦੇ ਹਨ ।

PSEB 7th Class Agriculture Solutions Chapter 9 ਅਨਾਜ ਦੀ ਸੰਭਾਲ

ਪ੍ਰਸ਼ਨ 3.
ਜੇ ਕੀੜੇ ਅਨਾਜ ਨੂੰ ਲੱਗ ਜਾਣ ਤਾਂ ਉਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
1. ਕੀੜਿਆਂ ਤੋਂ ਬਚਾਉਣ ਲਈ-ਜੇ ਦਾਣਿਆਂ ਨੂੰ ਖਪਰਾ ਲੱਗ ਜਾਵੇ, ਤਾਂ ਉਨ੍ਹਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ ਦੋ ਗੋਲੀਆਂ ਪ੍ਰਤੀ 10 ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਧੂਣੀ ਦੇਣੀ ਚਾਹੀਦੀ ਹੈ । ਦਾਣੇ ਸੁਕਾ ਕੇ ਰੱਖਣੇ ਚਾਹੀਦੇ ਹਨ । ਟੀਨ ਦੇ ਭੜੋਲੇ ਸਾਫ਼ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ 2-3 ਦਿਨ ਧੁੱਪ ਲਵਾ ਲੈਣੀ ਚਾਹੀਦੀ ਹੈ । ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ ।

2. ਕੀੜੇ ਲੱਗੇ ਦਾਣਿਆਂ ਦਾ ਇਲਾਜ-ਹੇਠ ਦੱਸੀਆਂ ਦਵਾਈਆਂ ਵਿਚੋਂ ਕਿਸੇ ਇਕ ਨਾਲ ਹਵਾ ਬੰਦ ਕਮਰੇ ਵਿਚ ਧੁਣੀ ਦਿਓ-

  • ਡੈਲਸ਼ੀਆ ਜਾਂ ਫੌਸਟੋਕਸਿਨ ਜਾਂ ਸੈਲਫਾਸ ਐਲੂਮੀਨੀਅਮ ਫਾਸਫਾਈਡ ਦੀ 3 ਗਾਮ ਦੀ ਇਕ ਗੋਲੀ ਨੂੰ ਇਕ ਟਨ ਦਾਣਿਆਂ ਲਈ ਜਾਂ 25 ਗੋਲੀਆਂ ਨੂੰ 100 ਘਣ ਮੀਟਰ ਥਾਂ ਲਈ ਵਰਤਿਆ ਜਾ ਸਕਦਾ ਹੈ । ਕਮਰੇ ਵਿਚ ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤਕ ਹਵਾ ਬੰਦ ਰੱਖੋ ।
  • ਈ. ਡੀ.ਸੀ.ਟੀ. ਮਿਸ਼ਰਣ (ਕਿਲੌਪਟੌਰਾ) ਇਕ ਲਿਟਰ ਨੂੰ 20 ਕੁਇੰਟਲ ਦਾਣਿਆਂ ਜਾਂ 35 ਲਿਟਰ ਨੂੰ 100 ਘਣ ਮੀਟਰ ਥਾਂ ਲਈ ਵਰਤਣਾ ਚਾਹੀਦਾ ਹੈ । ਇਸ ਦੀ ਵਰਤੋਂ ਤੋਂ ਬਾਅਦ ਗੁਦਾਮ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ ।
  • ਈ. ਡੀ. ਬੀ. (ਐਥਲੀਨ ਡਾਈਬਰੋਮਾਈਡ 3 ਮਿ.ਲਿ. ਪਤੀ ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਵਰਤੋ ਅਤੇ ਦਾਣਿਆਂ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ । ਸਿਫਾਰਿਸ਼ ਕੀਤੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਟੀਨ ਦੇ ਭੜੋਲਿਆਂ ਵਿਚ ਵੀ ਦਾਣਿਆਂ ਨੂੰ ਕੀੜੇ ਲੱਗ ਸਕਦੇ ਹਨ । ਇਨ੍ਹਾਂ ਕੀੜਿਆਂ ਤੋਂ ਬਚਾਅ ਧਣੀ ਦੇਣ ਵਾਲੀਆਂ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ । ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਸਿਰਫ਼ ਹਵਾ ਬੰਦ ਗੁਦਾਮਾਂ ਵਿਚ ਹੀ ਕਰਨੀ ਚਾਹੀਦੀ ਹੈ ।

ਅਨਾਜ ਦੀ ਸੰਭਾਲ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਇੱਕ ਅਨੁਮਾਨ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ । ਇਸ ਦਾ ਕਾਰਨ ਕੀੜੇ, ਚੂਹੇ ਅਤੇ ਪੰਛੀ ਹੁੰਦੇ ਹਨ ।
  2. ਅਨਾਜ ਖ਼ਰਾਬ ਹੋਣ ਨਾਲ ਇਸ ਵਿਚਲੇ ਖੁਰਾਕੀ ਤੱਤ ਘੱਟ ਜਾਂਦੇ ਹਨ ਅਤੇ ਸਵਾਦ ਵਿੱਚ ਫ਼ਰਕ ਪੈ ਜਾਂਦਾ ਹੈ ।
  3. ਕੀੜਿਆਂ ਦੇ ਹਮਲੇ ਕਾਰਨ ਦਾਣਿਆਂ ਦੀ ਉੱਗਣ ਸ਼ਕਤੀ ਘੱਟ ਜਾਂਦੀ ਹੈ ।
  4. ਕੀੜੇ ਆਮ ਤੌਰ ਤੇ ਸਟੋਰ ਦੀਆਂ ਕੰਧਾਂ, ਫ਼ਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆ ਜਾਂਦੇ ਹਨ ।
  5. ਕੀੜੇ ਲੱਗੇ ਪੁਰਾਣੇ ਅਨਾਜ ਕੋਲ ਨਵਾਂ ਅਨਾਜ ਰੱਖਣ ਨਾਲ ਉਸ ਨੂੰ ਵੀ ਕੀੜੇ ਲੱਗ ਜਾਂਦੇ ਹਨ।
  6. ਭੰਡਾਰ ਕੀਤੇ ਅਨਾਜ ਤੇ 20 ਕਿਸਮ ਦੇ ਕੀੜੇ ਹਮਲਾ ਕਰਦੇ ਹਨ; ਜਿਵੇਂ-ਸੁੱਥਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ, ਢੋਰਾ ਆਦਿ |
  7. ਐਗੁਮੱਸ ਦਾਣੇ ਦਾ ਪਤੰਗਾ ਖੇਤਾਂ ਵਿਚ ਹੀ ਸਿੱਟਿਆਂ ਤੇ ਅੰਡੇ ਦਿੰਦਾ ਹੈ ।
  8. ਵੀਵਲ ਸੁੰਡੀ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ ।
  9. ਭੂੰਡੀਆਂ ਦਾਣੇ ਦਾ ਭਰੂਣ ਖਾਂਦੀਆਂ ਹਨ ਅਤੇ ਦਾਣਿਆਂ ਵਿਚ ਗਰਮੀ ਪੈਦਾ ਕਰਦੀਆਂ ਹਨ ।
  10. ਖਪਰਾ ਭੂੰਡੀ ਸਭ ਤੋਂ ਵੱਧ ਨੁਕਸਾਨ ਕਰਦੀ ਹੈ ।
  11. ਜ਼ੋਰਾ ਸਟੋਰ ਕੀਤੀਆਂ ਦਾਲਾਂ ਦਾ ਨੁਕਸਾਨ ਕਰਦਾ ਹੈ ।
  12. ਦਾਲਾਂ ਤੇ ਚਿੱਟੇ ਧੱਬੇ ਚੋਰੇ ਦੇ ਅੰਡੇ ਹੁੰਦੇ ਹਨ ।
  13. ਚੰਗੀ ਤਰ੍ਹਾਂ ਸੁਕਾ ਕੇ ਹੀ ਦਾਣੇ ਸਟੋਰ ਕਰ ਲੈਣੇ ਚਾਹੀਦੇ ਹਨ ।
  14. 65°F ਤੋਂ ਘੱਟ ਤਾਪਮਾਨ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਤੇ 35° F ਤੇ ਕੀੜੇ ਮਰ ਜਾਂਦੇ ਹਨ ।
  15. ਨਮੀ ਦੀ ਮਾਤਰਾ ਚੌਲਾਂ ਵਿਚ 12-137, ਮੁੰਗਫਲੀ ਵਿੱਚ 10%, ਸੂਰਜਮੁਖੀ ਅਤੇ ਤੋਰੀਏ ਵਿਚ 9-10% ਤੋਂ ਵੱਧ ਨਹੀਂ ਹੋਣੀ ਚਾਹੀਦੀ ।
  16. ਕਿਸਾਨ ਦਾਣੇ ਸਟੋਰ ਕਰਨ ਲਈ ਪੱਕੀ ਕੋਠੀ ਵੀ ਬਣਾਉਂਦੇ ਹਨ ਅਨਾਜ ਦੀ ਸੰਭਾਲ
  17. ਵਪਾਰਕ ਅੰਨ ਭੰਡਾਰ ਲਈ ਰਿਵਾਇਤੀ ਚੌੜੇ ਗੁਦਾਮ, ਬਲਾਕ ਗੁਦਾਮ, ਟੋਪੀ ਗੁਦਾਮ ਆਦਿ ਬਣਾਏ ਜਾਂਦੇ ਹਨ ।
  18. ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਸੁਮੀਸੀਡੀਨ, ਸਿੰਬੁਸ਼, ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ ਆਦਿ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ।

Leave a Comment